ਕੈਸ਼ ਮੈਮਰੀ ਕੀ  ਹੁੰਦੀ ਹੈ? What is Cache Memory?


ਕੰਪਿਊਟਰ ਹੋਵੇ ਜਾਂ ਮੋਬਾਈਲ ਤੁਸੀਂ ਕੈਸ਼ ਮੈਮਰੀ (Cache Memory) ਦੇ ਬਾਰੇ ਜਰੂਰ ਸੁਣਿਆ ਹੋਵੇਗਾ, ਜਿਆਦਾਤਰ ਲੋਕਾਂ ਨੇ ਮੈਮਰੀ ਦੇ ਤੌਰ ਤੇ ਹਾਰਡ ਡਿਸਕ ਅਤੇ ਰੈਮ ਬਾਰੇ ਜਿਆਦਾ ਸੁਣਿਆ ਹੋਵੇਗਾ, ਇਸ ਆਰਟੀਕਲ ਵਿੱਚ ਅਸੀਂ ਕੈਸ਼ ਮੈਮਰੀ ਕੀ ਹੁੰਦੀ ਹੈ, ਇਸਦੀ ਵਰਤੋਂ ਕਿੱਥੇ ਹੰਦੀ ਹੈ ਅਤੇ ਸੀਪੀਯੂ ਵਿੱਚ ਕਿੱਥੇ ਸਥਿਤ ਹੁੰਦੀ ਹੈ ਅਤੇ ਕੈਸ਼ ਮੈਮਰੀ (Cache Memory) ਦੇ ਲਾਭ  ਅਤੇ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਆਓ ਕੈਸ਼ ਮੈਮਰੀ ਵੱਲ ਇੱਕ ਝਾਤ ਮਾਰੀਏ। 


ਕੈਸ਼ ਮੈਮਰੀ ਕੀ ਹੈ

ਕੈਸ਼ ਮੈਮਰੀ (Cache Memory) ‍‍‍‍‍‍‍‍‍‍‍‍‍‍‍‍‍‍‍‍ਭਾਵੇਂ ਫੋਨ ਵਿੱਚ ਹੋਵੇ ਜਾਂ ਕੰਪਿਊਟਰ ਵਿੱਚ ਇਹ ਕੋਈ ਵੀ ਕੰਮ ਬਹੁਤ ਸਪੀਡ ਨਾਲ ਕਰਦੀ ਹੈ। ਅਸਲ ਵਿੱਚ ਕੈਸ਼ ਮੈਮਰੀ ਆਕਾਰ ਵਿੱਚ ਛੋਟੀ ਹੁੰਦੀ ਹੈ ਅਤੇ ਕੰਪਿਊਟਰ ਦੀ ਮੁੱਖ ਮੈਮਰੀ ਤੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ,  ਇਸਨੂੰ ਸੀਪੀਯੂ ਦੀ ਮੈਮਰੀ ਵੀ ਕਿਹਾ ਜਾਂਦਾ ਹੈ। ਜਿਹੜੇ ਪ੍ਰੋਗਰਾਮ ਅਤੇ ਹਦਾਇਤਾਂ ਦੀ ਵਰਤੋਂ ਵਾਰ-ਵਾਰ ਕੀਤੀ ਜਾਂਦੀ ਹੈ, ਉਹਨਾਂ ਨੂੰ ਕੈਸ਼ ਮੈਮਰੀ ਆਪਣੇ ਅੰਦਰ ਸੁਰੱਖਿਅਤ ਕਰਕੇ ਰੱਖਦੀ ਹੈ। ਪ੍ਰੋਸੈਸਰ ਕੋਈ ਵੀ ਡਾਟਾ ਪ੍ਰੋਸੈਸ ਕਰਨ ਤੋਂ ਪਹਿਲਾਂ ਕੈਸ਼ ਮੈਮਰੀ ਨੂੰ ਚੈੱਕ ਕਰਦਾ ਹੈ ਅਤੇ ਜੇਕਰ ਉਹ ਫਾਈਲ ਉੱਥੇ ਨਹੀਂ ਮਿਲਦੀ ਤਾਂ ਉਸ ਤੋਂ ਬਾਅਦ ਇਹ ਇਸਨੂੰ ਰੈਮ ਭਾਵ ਪ੍ਰਾਈਮਰੀ ਮੈਮਰੀ ਵਿੱਚ ਚੈੱਕ ਕਰਦਾ ਹੈ ਅਤੇ ਇਸ ਪ੍ਰਕਾਰ ਤੁਹਾਡਾ ਕੰਪਿਊਟਰ ਅਤੇ ਫੋਨ ਤੇਜ਼ੀ ਨਾਲ ਕੰਮ ਕਰਦਾ ਹੈ। 


ਕੈਸ਼ ਮੈਮਰੀ ਦਾ ਲਾਭ

ਕੰ‍‍ਪਿਉਟਰ ਨੂੰ ਆਮਤੌਰ ਤੇ ਰੈਮ ਤੋਂ ਡਾਟਾ ਪੜਨ ਲਈ ਲਗਭੱਗ 180 ਨੈਨੋ ਸੈਕੰਡ (1 ਸੈਕੇਂਡ = 1 ਅਰਬ ਨੈਨੋ ਸੇਕੇਂਡ) ਦਾ ਸਮਾਂ ਲਗਦਾ ਹੈ ਪਰ ਜਦੋਂ ਇਹ ਡੇਟਾ ਕੈਸ਼ ਮੈਮੋਰੀ (Cache Memory) ਤੋਂ ਪ੍ਰਾਪ‍ਤ ਹੁੰਦਾ ਹੈ ਤਾਂ ਸਿਰਫ਼ 45 ਨੈਨੋ ਸੇਕੇਂ‍ਡ ਦਾ ਸਮਾਂ ਲਗਦਾ ਹੈ, ਤਾਂ ਹੁਣ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਕੰਪਿਊਟਰ ਅਤੇ ਫ਼ੋਨ ਵਿੱਚ ਕੈਸ਼ ਮੈਮਰੀ ਬਹੁਤ ਲਾਭਦਾਇਕ ਹੈ। ਕੈਸ਼ ਮੈਮਰੀ ਤੁਹਾਡੇ ਫ਼ੋਨ ਅਤੇ ਕੰਪਿਊਟਰ ਵਿੱਚ ਹੋਣ ਕਰਕੇ ਹੀ ਇਹਨਾਂ ਦੀ ਸਪੀਡ ਕਾਫੀ ਵਧੀ ਹੋਈ ਹੁੰਦੀ ਹੈ।


ਕੈਸ਼ ਮੈਮਰੀ ਦਾ ਨੁਕਸਾਨ

ਕੈਸ਼ ਮੈਮਰੀ ਡਾਟਾ ਐਪਲੀਕੇਸ਼ਨ ਦੀ ਵਰਤੋਂ ਕਰਦੇ ਸਮੇਂ ਤਿਆਰ ਹੁੰਦੀ ਹੈ ਅਤੇ ਉਸ ਐਪ‍‍ਲੀਕੇਸ਼ਨ ਨਾਲ ਸੰਬਧਿਤ ਟੈਂਪਰੇਰੀ ਫਾਈਲ ਤਿਆਰ ਕਰ ਲੈਂਦੀ ਹੈ ਜੋ ਤੁਹਾਡੀ ਸੀਪੀਯੂ ਦੀ ਵਰਤੋਂ ਵਿੱਚ ਆਉਣੀ ਹੁੰਦੀ ਹੈ, ਪਰ ਕੈਸ਼ ਮੈਮਰੀ ਦਾ ਡਾਟਾ ਆਪਣੇ ਆਪ ਡਿਲੀਟ ਨਹੀਂ ਹੁੰਦਾ। ਕੈਸ਼ ਮੈਮਰੀ ਦਾ ਸਾਈਜ਼ ਬਹੁਤ ਛੋਟਾ ਹੁੰਦਾ ਹੈ ਇਸ ਕਰਕੇ ਇਹ ਜਲ‍ਦੀ ਭਰ ਜਾਂਦੀ ਹੈ ਅਤੇ ਤੁਹਾਡਾ ਕੰਪਿਊਟਰ ਅਤੇ ਮੋਬਾਈਲ ਹੈਂਗ ਹੋਣ ਲੱਗ ਪੈਂਦੇ ਹਨ। 


ਕੀ ਹੈ ਉਪਾਅ

ਕੈਸ਼ ਮੈਮਰੀ ਨੂੰ ਫੁੱਲ ਹੋਣ ਤੋਂ ਬਚਾਉਣ ਲਈ ਕੁਝ ਸਮੇਂ ਦੇ ਅੰਤਰਾਲ 'ਤੇ ਇਸਨੂੰ ਕਲੀਨ ਕਰਦੇ ਰਹਿਣਾ ਪੈਂਦਾ ਹੈ ਅਤੇ ਇਸ ਪ੍ਰਕਿਰਿਆ ਨਾਲ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ, ਆਪਣੀ ਇੱਛਾ ਦੇ ਅਨੁਸਾਰ ਸੀਪੀਯੂ ਇਸ ਨੂੰ ਖੁਦ ਹੀ ਵਰਤਣ ਲਈ ਤਿਆਰ ਕਰ ਲੈਂਦਾ ਹੈ।