ਸੈਕੰਡਰੀ ਮੈਮਰੀ ਕੀ ਹੈ? What is Secondary Memory in punjabi
ਸੈਕੰਡਰੀ ਮੈਮਰੀ ਦੇ ਨਾਮ ਤੋਂ ਇਹ ਪਤਾ ਲਗਦਾ ਹੈ ਕਿ ਇਹ ਕੰਪਿਊਟਰ ਦੀ ਪ੍ਰਾਈਮਰੀ ਮੈਮਰੀ ਤੋਂ ਵੱਖਰੀ ਹੈ ਭਾਵ ਇਹ ਅੰਦਰੂਨੀ ਮੈਮਰੀ ਦਾ ਭਾਗ ਨਹੀਂ ਹੈ, ਸੈਕੰਡਰੀ ਮੈਮਰੀ ਨੂੰ ਕੰਪਿਊਟਰ ਵਿੱਚ ਵੱਖਰੇ ਤੌਰ ਤੇ ਜੋੜਿਆ ਜਾਂਦਾ ਹੈ, ਇਸ ਕਰਕੇ ਇਸ ਨੂੰ ਕੰਪਿਊਟਰ ਦੀ ਸੈਕੰਡਰੀ ਮੈਮਰੀ ਵੀ ਕਿਹਾ ਜਾਂਦਾ ਹੈ। ਆਓ ਹੁਣ ਅਸੀਂ ਕੰਪਿਊਟਰ ਦੀ ਸੈਂਕੰਡਰੀ ਮੈਮਰੀ ਬਾਰੇ ਜਾਣਦੇ ਹਾਂ-
ਕੰਪਿਊਟਰ ਦੀ ਸੈਕੰਡਰੀ ਮੈਮਰੀ ਕੀ ਹੈ?
ਸੈਕੰਡਰੀ ਮੈਮਰੀ ਨੂੰ ਵੱਖਰੇ ਤੌਰ 'ਤੇ ਜੋੜਿਆ ਜਾਂਦਾ ਹੈ ਅਤੇ ਇਸ ਨੂੰ ਸੈਕੰਡਰੀ ਸਟੋਰੇਜ ਡਿਵਾਈਸ ਵੀ ਕਹਿੰਦੇ ਹਨ, ਪ੍ਰਾਈਮਰੀ ਮੈਮਰੀ ਦੇ ਮੁਕਾਬਲੇ ਸੈਕੰਡਰੀ ਮੈਮਰੀ ਦੀ ਸਪੀਡ ਘੱਟ ਹੁੰਦੀ ਹੈ, ਪਰ ਇਸਦੀ ਸਟੋਰੇਜ ਸਮਰੱਥਾ ਪ੍ਰਾਇਮਰੀ ਮੈਮਰੀ ਨਾਲੋਂ ਕਈ ਗੁਣਾਂ ਵੱਧ ਹੁੰਦੀ ਹੈ ਅਤੇ ਲੋੜ ਪੈਣ 'ਤੇ ਇਸਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ, ਆਓ ਜਾਣਦੇ ਹਾਂ ਕਿ ਸੈਕੰਡਰੀ ਮੈਮਰੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ:-
1.ਮੈਗਨੇਟਿਕ ਟੇਪ (Megnetic Tape)
2.ਮੈਗਨੇਟਿਕ ਡਿਸਕ (Megnetic Disk)
3.ਆਪਟੀਕਲ ਡਿਸਕ (Optical Disk)
4.ਯੂਐਸਬੀ ਫਲੈਸ਼ ਡਰਾਈਵ (USB Flash Drive)
1- ਮੈਗਨੇਟਿਕ ਟੇਪ (Magnetic Tape)
ਇਹ ਵੇਖਣ ਵਿੱਚ ਕਿਸੇ ਪੁਰਾਣੇ ਜਮਾਨੇ ਦੇ ਟੇਪ ਰਿਕਾਰਡਰ ਦੀ ਕੇਸਟ ਵਾਂਗ ਦਿਖਾਈ ਦਿੰਦੀ ਸੀ, ਇਸਦੇ ਪਲਾਸਟਿਕ ਦੇ ਰਿਬਨ 'ਤੇ ਚੁੰਬਕੀ ਪਦਾਰਥ ਦੀ ਪਰਤ ਚੜ੍ਹੀ ਹੁੰਦੀ ਸੀ, ਜਿਸ ਵਿੱਚ ਡੇਟਾ ਸਟੋਰ ਕਰਨ ਲਈ ਹੈਡ ਦੀ ਵਰਤੋਂ ਕੀਤੀ ਗਈ ਸੀ, ਇਸ ਡੇਟਾ ਨੂੰ ਬਿਲਕੁਲ ਰੀਕਾਰਡਰ ਦੀ ਤਰ੍ਹਾਂ ਵਰਤਿਆ ਜਾਂਦਾ ਸੀ ਅਤੇ ਇਸਨੂੰ ਕਈ ਵਾਰ ਲਿਖਿਆ ਅਤੇ ਮਿਟਾਇਆ ਜਾ ਸਕਦਾ ਹੈ ਅਤੇ ਇਹ ਕਾਫ਼ੀ ਸਸਤੇ ਹੁੰਦੇ ਸਨ।
2- ਮੈਗਨੇਟਿਕ ਡਿਸਕ (Megnetic Disk)
ਮੈਗਨੇਟਿਕ ਡਿਸਕ (Megnetic Disk) ਦੋ ਕਿਸਮ ਦੀ ਹੁੰਦੀਆਂ ਹਨ -
i) ਫਲੋਪੀ ਡਿਸਕ (Floppy Disk)
ii) ਹਾਰਡ ਡਿਸਕ ਡਰਾਈਵ (Hard Disk Drive)
i) ਫਲੋਪੀ ਡਿਸਕ (Floppy Disk)
ਫਲੋਪੀ ਡਿਸਕ (Floppy Disk) ਬਹੁਤ ਪਤਲੇ ਪਲਾਸਟਿਕ ਦੀ ਇੱਕ ਗੋਲ ਡਿਸਕ ਸੀ ਜੋ ਇੱਕ ਪਲਾਸਟਿਕ ਦੇ ਕਵਰ ਵਿੱਚ ਬੰਦ ਰਹਿੰਦੀ ਸੀ, ਇਸ ਡਿਸਕ ਉੱਤੇ ਚੁੰਬਕੀ ਪਦਾਰਥ ਦੀ ਪਰਤ ਚੜ੍ਹੀ ਹੁੰਦੀ ਸੀ, ਫਲੌਪੀ ਡਿਸਕ (Floppy Disk) ਆਕਾਰ ਅਤੇ ਸਟੋਰੇਜ ਦੇ ਆਧਾਰ ਤੇ ਦੋ ਕਿਸਮਾਂ ਦੀ ਹੁੰਦੀ ਹੈ -
ੳ) ਮੀਨੀ ਫਲੌਪੀ (Mini Floppy) - ਮੀਨੀ ਫਲੌਪੀ (Mini Floppy) ਦਾ ਵਿਆਸ (Diameter) 3½ ਇੰਚ ਸੀ ਅਤੇ ਇਸਦੀ ਸਟੋਰੇਜ ਸਮਰੱਥਾ 1.44 MB ਸੀ, ਇਸਨੂੰ ਕੰਪਿਊਟਰ ਵਿੱਚ ਰੀਡ ਕਰਨ ਲਈ 3½ ਇੰਚ ਦੇ ਫਲੌਪੀ ਡਿਸਕ ਰੀਡਰ (Floppy disk reader) ਦੀ ਲੋੜ ਪੈਂਦੀ ਸੀ, ਇਹ ਲਗਭਗ 360 RPM (Revolutions Per Minute) ਦੀ ਦਰ ਨਾਲ ਘੁੰਮਦੀ ਹੈ।
ਅ) ਮਾਈਕ੍ਰੋ ਫਲੌਪੀ (Micro Floppy) - ਮਾਈਕ੍ਰੋ ਫਲੌਪੀ (Micro Floppy) ਦਾ ਵਿਆਸ (Diameter) 5½ ਇੰਚ ਸੀ ਅਤੇ ਇਸਦੀ ਸਟੋਰੇਜ ਸਮਰੱਥਾ 2.88 MB ਸੀ, ਇਸ ਵਿੱਚ ਵੀ 5½ ਇੰਚ ਦੀ ਫਲੌਪੀ ਡਿਸਕ ਨੂੰ ਰੀਡ ਕਰਨ ਲਈ ਫਲੌਪੀ ਡਿਸਕ ਰੀਡਰ (Floppy disk reader) ਦੀ ਲੋੜ ਪੈਂਦੀ ਸੀ।
ਨੋਟ - ਕੰਪਿਊਟਰ ਵਿੱਚ "ਏ" ਅਤੇ "ਬੀ" ਡ੍ਰਾਈਵ ਦਾ ਇਸਤੇਮਾਲ ਫਲੋਪੀ ਡਿਸਕ ਦੇ ਲਈ ਹੁੰਦਾ ਸੀ ਅਤੇ ਅੱਜ ਵੀ ਮੌਜੂਦਾ ਕੰਪਿਊਟਰਾਂ ਵਿੱਚ "ਏ" ਅਤੇ "ਬੀ" ਡ੍ਰਾਈਵ ਫਲੌਪੀ ਡਿਸਕ ਦੇ ਲਈ ਹੀ ਰਿਜ਼ਰਵ ਰੱਖੀ ਜਾਂਦੀ ਹੈ, ਜਦਕਿ ਇਸਦੀ ਵਰਤੋਂ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ।
ii) ਹਾਰਡ ਡਿਸਕ ਡਰਾਈਵ (Hard Disk Drive)
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੀ ਪਹਿਲੀ ਹਾਰਡ ਡਿਸਕ ਡਰਾਈਵ (Hard Disk Drive) ਦੇ ਨਿਰਮਾਤਾ IBM ਕੰਪਨੀ ਸੀ, ਜਿਹਨਾਂ ਨੇ ਇਸਨੂੰ 1980 ਵਿੱਚ ਬਣਾਇਆ ਸੀ, ਇਹ ਇੱਕ ਐਲੂਮੀਨੀਅਮ ਧਾਤੂ ਦੀ ਬਣੀ ਹੋਈ ਡਿਸਕ ਸੀ, ਜਿਸ ਵਿੱਚ ਇੱਕ ਪਦਾਰਥ ਦਾ ਲੇਪ ਚੜ੍ਹਿਆ ਹੁੰਦਾ ਸੀ, ਇਹ ਡਿਸਕ ਇੱਕ ਧੂਰੀ 'ਤੇ ਬੜੀ ਤੇਜ਼ੀ ਨਾਲ ਘੂੰਮਦੀ ਹੈ ਅਤੇ ਇਸਦੀ ਗਤੀ RPM ਜਾਂਨਿ Revolutions Per Minute ਨੂੰ ਚਕਰ ਪ੍ਰਤੀ ਮਿੰਟ ਮਾਪਿਆਂ ਜਾਂਦਾ ਹੈ, ਅੱਜਕੱਲ੍ਹ ਮਾਰਕੀਟ ਵਿੱਚ 5200 RPM ਅਤੇ 7200 RPM ਵਾਲੀ ਹਾਰਡ ਡਿਸਕ ਡਰਾਈਵ (Hard Disk Drive) ਵਿਕਸਤ ਕੀਤੀ ਜਾ ਚੁਕੀ ਹੈ, ਹਾਰਡ ਡਿਸਕ ਡਰਾਈਵ ਵਿੱਚ ਟਰੈਕ ਅਤੇ ਸੈਕਟਰ ਵਿੱਚ ਡਾਟਾ ਸਟੋਰ ਹੁੰਦਾ ਹੈ। ਇੱਕ ਸੈਕਟਰ ਵਿੱਚ 512 ਬਾਈਟ ਡੇਟਾ ਸਟੋਰ ਹੁੰਦਾ ਹੈ, 80 ਦੇ ਦਹਾਕੇ ਵਿੱਚ ਆਈ ਹਾਰਡ ਡਿਸਕ ਡ੍ਰਾਈਵ ਦੀ ਪਹਿਲੀ ਪਾਰਟੀਸ਼ਨ ਨੂੰ ਨਾਮ ਦਿੱਤਾ ਗਿਆ ਸੀ "ਸੀ" ਡ੍ਰਾਈਵ ਅਤੇ ਅੱਜ ਜਦੋਂ ਤੁਹਾਡੀ ਵਿੰਡੋ ਇੰਸਟੌਲ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ "ਸੀ" ਡ੍ਰਾਈਵ ਵਿੱਚ ਇੰਸਟਾਲ ਹੁੰਦੀ ਹੈ। ਜੇਕਰ ਸਟੋਰੇਜ ਦੀ ਗੱਲ ਕਰੀਏ ਤਾਂ ਹਾਰਡ ਡਿਸਕ ਡਰਾਈਵ (Hard Disk Drive) ਨੂੰ ਸੈਕੰਡਰੀ ਮੈਮਰੀ (Secondary Memory) ਦੇ ਤੌਰ 'ਤੇ ਵਰਤਿਆ ਜਾਂਦਾ ਹੈ ਜੋਕਿ ਮੌਜੂਦਾ ਸਮੇਂ ਵਿੱਚ 1 ਟੈਰਾਬਾਇਟ ਤੋਂ 100 ਟੈਰਾਬਾਇਟ ਤੱਕ ਦੀ ਹਾਰਡ ਡਿਸਕ ਡ੍ਰਾਈਵ ਦੀ ਸਮਰੱਥਾ ਵਿੱਚ ਉਪਲੱਬਧ ਹੈ।
3-ਆਪਟੀਕਲ ਡਿਸਕ (Optical Disk)
ਆਪਟੀਕਲ ਡਿਸਕ (Optical Disk) ਵਿੱਚ ਪੌਲੀ ਕਾਰਬੋਨੇਟ ਦੀ ਗੋਲ ਡਿਸਕ ਹੁੰਦੀ ਹੈ, ਜਿਸ ਵਿੱਚ ਇੱਕ ਰਸਾਇਣਕ ਪਦਾਰਥ ਦਾ ਲੇਪ ਚੜਿਆ ਹੁੰਦਾ ਹੈ ਆਪਟੀਕਲ ਡਿਸਕ (Optical Disk) ਡੇਟਾ ਨੂੰ ਸਟੋਰ ਕਰਨ ਲਈ ਸੁਰੱਖਿਅਤ ਹੈ, ਡਾਟਾ ਡਿਜੀਟਲ ਰੂਪ ਵਿੱਚ ਆਪਟੀਕਲ ਡਿਸਕ (Optical Disk) 'ਤੇ ਰੀਡ ਅਤੇ ਰਾਈਟ ਕੀਤਾ ਜਾ ਸਕਦਾ ਹੈ। ਆਪਟੀਕਲ ਡਿਸਕ (Optical Disk) ਤਿੰਨ ਕਿਸਮਾਂ ਦੀ ਹੁੰਦੀ ਹੈ -
i) ਸੀਡੀ (ਸੀਡੀ)
ii) ਡੀਵੀਡੀ ਡਰਾਈਵ (DVD)
iii) ਬਲੂ ਰੇ (ਬਲੂ ਰੇ)
i) ਸੀਡੀ (CD)
ਸੀਡੀ (CD) ਦਾ ਪੂਰਾ ਨਾਮ ਕਾਮਪੈਕਟ ਡਿਸਕ ਹੈ, ਇਸਦੀ ਸਮਰੱਥਾ ਹਾਰਡ ਡਿਸਕ ਤੋਂ ਘੱਟ ਅਤੇ ਫਲੋਪੀ ਡਿਸਕ (Floppy Disk) ਤੋਂ ਜਿਆਦਾ ਹੁੰਦੀ ਹੈ, ਅਤੇ ਇੱਕ ਸੀਡੀ ਵਿੱਚ 700MB ਡਾਟਾ ਸਟੋਰ ਹੋ ਸਕਦਾ ਹੈ, ਇਹ ਡਾਟਾ ਲਗਭਗ 30 ਸਾਲ ਇਸ ਵਿੱਚ ਸੁਰੱਖਿਅਤ ਰਹਿ ਸਕਦਾ ਹੈ, ਪਰ ਇਸਦੇ ਉੱਪਰ ਸਕ੍ਰੈਚ ਆਉਣ ਤੇ ਡਾਟਾ ਰੀਡ ਅਤੇ ਰਾਈਟ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ।
ii) ਡੀਵੀਡੀ (DVD)
ਸੀਡੀ (CD) ਦੇ ਮੁਕਾਬਲੇ ਡੀਵੀਡੀ (DVD) ਭਾਵ ਵਰਸਟਾਈਲ ਡਿਸਕ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ, ਪਰ ਦੇਖਣ ਵਿੱਚ ਇਹ ਦੋਵੇਂ ਇੱਕੋ ਵਰਗੀਆਂ ਹੀ ਲਗਦੀਆਂ ਹਨ। ਡੀਵੀਡੀ (DVD) ਦੀ ਸਟੋਰੇਜ ਸਮਰੱਥਾ 4.7 ਜੀਬੀ ਤੋਂ ਲੈਕੇ 17 ਜੀਬੀ ਤੱਕ ਹੁੰਦੀ ਹੈ, ਪਰ ਸਕ੍ਰੈਚ ਵਾਲੀ ਸਮਸਿਆ ਇਸ ਵਿੱਚ ਵੀ ਹੈ।
iii) ਬਲੂ ਰੇ (Blue Ray)
ਬਲੂ ਰੇ (Blue Ray) ਦੇਖਣ ਵਿੱਚ ਸੀਡੀ ਅਤੇ ਡੀਵੀਡੀ ਵਾਂਗ ਹੀ ਦਿਖਾਈ ਦਿੰਦੀ ਹੈ, ਪਰ ਇਸ ਨੂੰ ਰੀਡ ਅਤੇ ਰਾਈਟ ਕਰਨ ਦੇ ਲਈ ਲੇਜ਼ਰ ਪ੍ਰਕਾਸ਼ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਨੀਲੇ ਰੰਗ-ਵਾਂਗ ਬੈਂਗਨੀ ਕਿਰਨਾਂ ਹੁੰਦੀਆਂ ਹਨ। ਇਸ ਕਰਕੇ ਇਸਨੂੰ ਬਲੂ ਰੇ (Blue Ray) ਕਿਹਾ ਜਾਂਦਾ ਹੈ, ਇਸ ਪ੍ਰਕਾਸ਼ ਦੀ ਵਜ੍ਹਾ ਕਰਕੇ ਬਲੂਰੇ ਡਿਸਕ ਉੱਤੇ 50 ਜੀਬੀ ਤਕ ਡਾਟਾ ਸਟੋਰ ਕੀਤਾ ਜਾਂਦਾ ਹੈ।
4- ਯੂਐਸਬੀ ਫਲੈਸ਼ ਡਰਾਈਵ (USB Flash Drive)
ਇਹ ਮੌਜੂਦਾ ਸਮੇਂ ਦੀ ਸੱਭ ਤੋਂ ਵਧੀਆ, ਪਾਪੁਲਰ ਅਤੇ ਪੋਰਟਬਲ ਸੈਕੰਡਰੀ ਡਿਵਾਈਸ ਹੈ ਜੋ USB ਦੇ ਮਾਧਿਅਮ ਤੋਂ ਕੰਪਿਊਟਰ ਨਾਲ ਜੋੜੀ ਜਾਂਦੀ ਹੈ, ਇਸ ਕਰਕੇ ਇਸ ਨੂੰ ਪੇਨ ਡਰਾਈਵ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਇਸ ਦੀ ਵਰਤੋਂ ਵੀਡੀਓ, ਆਡੀਓ ਦੇ ਨਾਲ ਹੋਰ ਕਈ ਤਰ੍ਹਾਂ ਦੇ ਡੇਟਾ ਨੂੰ ਸੇਵ ਕਰਨ ਲਈ ਕੀਤੀ ਜਾਂਦੀ ਹੈ।
0 Comments
Post a Comment
Please don't post any spam link in this box.