ਪ੍ਰਾਇਮਰੀ ਮੈਮਰੀ ਕੀ ਹੈ? What Is Primary Memory in punjabi
ਕੰਪਿਊਟਰ ਦੀ ਸੰਰਚਨਾ ਦੇ ਮੁਤਾਬਕ ਮੈਮਰੀ ਯੂਜ਼ਰ ਦੁਆਰਾ ਦਾਖਲ ਕੀਤੇ ਗਏ ਡੇਟਾ ਅਤੇ ਪ੍ਰੋਸੈਸ ਡੇਟਾ ਨੂੰ ਇਕੱਠਾ ਕਰਦਾ ਹੈ, ਮੈਮਰੀ ਵਿੱਚ ਡਾਟਾ, ਸੂਚਨਾ, ਅਤੇ ਪ੍ਰੋਗਰਾਮ ਪ੍ਰਕਿਰਿਆ ਦੇ ਸਮੇਂ ਵਿੱਚ ਮੌਜੂਦ ਰਹਿੰਦੇ ਹਨ ਅਤੇ ਲੋੜ ਪੈਣ ਤੇ ਤੁਰੰਤ ਵਰਤੋਂ ਲਈ ਉਪਲਬਧ ਹੁੰਦੀ ਹੈ। ਇਸਨੂੰ ਪ੍ਰਾਇਮਰੀ ਮੈਮਰੀ ਜਾਂ ਮੁੱਖ ਮੈਮਰੀ ਕਿਹਾ ਜਾਂਦਾ ਹੈ। ਆਓ ਪ੍ਰਾਇਮਰੀ ਮੈਮਰੀ ਬਾਰੇ ਹੋਰ ਜਾਣਦੇ ਹਾਂ -
ਪ੍ਰਾਇਮਰੀ ਮੈਮਰੀ ਕੀ ਹੈ?
ਪ੍ਰਾਇਮਰੀ ਮੈਮਰੀ ਦੋ ਕਿਸਮ ਦੀ ਹੁੰਦੀ ਹੈ -
ਰੈਮ (RAM) ਰੈਂਡਮ ਐਕਸੈਸ ਮੈਮਰੀ
ਰੋਮ (ROM) ਰੀਡ ਓਨਲੀ ਮੈਮਰੀ
1- ਰੈਮ (ਰੈਂਡਮ ਐਕਸੈਸ ਮੈਮਰੀ)
ਇਸ ਮੈਮਰੀ ਨੂੰ ਕੰਪਿਊਟਰ ਦੀ ਅਸਥਾਈ ਮੈਮਰੀ ਵੀ ਕਹਿੰਦੇ ਹਨ ਕਿਉਂਕਿ ਇਸ ਵਿੱਚ ਕੋਈ ਵੀ ਡਾਟਾ ਜਿਆਦਾ ਸਮੇਂ ਤੱਕ ਸਟੋਰ ਨਹੀਂ ਰਹਿੰਦਾ। ਜਦੋਂ ਤੱਕ ਕੰਪਿਊਟਰ ਆਨ ਰਹਿੰਦਾ ਹੈ ਉਦੋਂ ਤਕ ਰੈਮ ਵਿੱਚ ਡਾਟਾ ਜਾਂ ਪ੍ਰੋਗਰਾਮ ਅਸਥਾਈ ਤੌਰ ਤੇ ਮੌਜੂਦ ਰਹਿੰਦੇ ਹਨ ਅਤੇ ਕੰਪਿਊਟਰ ਪ੍ਰੋਸੈਸਰ ਜਰੂਰੀ ਡੇਟਾ ਪ੍ਰਾਪਤ ਕਰਦਾ ਹੈ ਅਤੇ ਡੇਟਾ ਦੀ ਵਰਤੋਂ ਕਰਦਾ ਹੈ ਅਤੇ ਜਿਵੇਂ ਹੀ ਤੁਸੀਂ ਕੰਪਿਊਟਰ ਸ਼ੱਟ ਡਾਉਨ ਕਰ ਦਿੰਦੇ ਹੋ, ਉਸ ਵੇਲੇ ਹੀ ਸਾਰਾ ਡੇਟਾ ਡਿਲੀਟ ਹੋ ਜਾਂਦਾ ਹੈ ਇਸ ਰੈਮ ਨੂੰ ਵੋਲੇਟਾਈਲ ਮੈਮਰੀ ਵੀ ਕਹਿੰਦੇ ਹਨ।
ਰੈਮ (RAM) ਕਿੰਨੇ ਕਿਸਮਾਂ ਦੀ ਹੁੰਦੀ ਹੈ?
ਰੈਮ ਤਿੰਨ ਕਿਸਮਾਂ ਦੀ ਹੁੰਦੀ ਹੈ -
ੳ. ਡਾਇਨੇਮਿਕ ਰੈਮ (Dynamic RAM)
ਅ. ਸਿੰਕ੍ਰੋਨਸ ਰੈਮ (Synchronous RAM)
ੲ. ਸਟੈਟਿਕ ਰੈਮ (Static RAM)
ੳ- ਡਾਇਨੇਮਿਕ ਰੈਮ (Dynamic RAM):- ਇਹ DRAM ਦੇ ਨਾਮ ਤੋਂ ਜਾਣੀ ਜਾਂਦੀ ਹੈ, DRAM ਵਿੱਚ ਡਾਟਾ ਮੈਮਰੀ ਸੈਲ ਵਿੱਚ ਸਟੋਰ ਹੁੰਦਾ ਹੈ, ਹਰੇਕ ਮੈਮਰੀ ਸੈੱਲ ਵਿੱਚ ਇੱਕ ਟਰਾਂਜਿਸਟਰ ਅਤੇ ਇੱਕ ਕੈਪੇਸਿਟਰ ਲਗਿਆ ਹੁੰਦਾ ਹੈ, ਜਿਸ ਵਿੱਚ ਥੋੜਾ-ਥੋੜਾ ਡਾਟਾ ਸਟੋਰ ਕੀਤਾ ਜਾਂਦਾ ਹੈ, ਪਰ ਲਗਭਗ 4 ਮਿਲੀਸੇਂਕੰਡ ਬਾਅਦ ਮੈਮਰੀ ਕੰਟਰੋਲਰ ਸੈੱਲ ਨੂੰ ਰਿਫਰੈਸ਼ ਕਰਦੇ ਰਹਿੰਦੇ ਹਨ, ਰਿਫਰੇਸ਼ ਕਰਨ ਦਾ ਮਤਲਬ ਹੈ ਕਿ ਉਹ ਡਾਟਾ ਰਿਰਾਈਟ ਕਰਦੀ ਹੈ, ਇਸ ਲਈ DRAM ਕਾਫੀ ਹੌਲੀ ਹੁੰਦੀ ਹੈ, ਪਰ ਇਹ ਹੋਰਾਂ ਦੇ ਮੁਕਬਲੇ ਘੱਟ ਬਿਜਲੀ ਦੀ ਖਪਤ ਕਰਦੀ ਹੈ ਅਤੇ ਲੰਮਾਂ ਸਮਾਂ ਖਰਾਬ ਵੀ ਨਹੀਂ ਹੁੰਦੀ।
ਅ- ਸਿੰਕ੍ਰੋਨਸ ਰੈਮ (Synchronous RAM):- ਸਿੰਕ੍ਰੋਨਸ ਰੈਮ DRAM ਨਾਲੋਂ ਤੇਜ਼ ਹੁੰਦੀ ਹੈ ਕਿਉਂਕਿ ਇਹ DRAM ਨਾਲੋਂ ਜ਼ਿਆਦਾ ਤੇਜ਼ੀ ਨਾਲ ਰਿਫ੍ਰੈਸ਼ ਹੁੰਦੀ ਹੈ। ਸਿੰਕ੍ਰੋਨਸ ਰੈਮ ਸੀਪੀਯੂ ਕਲੌਕ ਸਪੀਡ ਨਾਲ ਰਿਫ੍ਰੈਸ਼ ਹੁੰਦੀ ਹੈ। ਇਸ ਕਰਕੇ ਹੀ ਇਹ ਜਿਆਦਾ ਤੇਜ਼ੀ ਨਾਲ ਡਾਟਾ ਟ੍ਰਾਂਸਫ਼ਰ ਕਰ ਪਾਉਂਦੀ ਹੈ।
ੲ- ਸਟੈਟਿਕ ਰੈਮ (Static RAM):- ਇਹ SRAM ਦੇ ਨਾਮ ਤੋਂ ਜਾਣੀ ਜਾਂਦੀ ਹੈ, ਸਟੈਟਿਕ RAM ਘੱਟ ਰਿਫਰੇਸ਼ ਹੁੰਦੀ ਹੈ, ਪਰ ਇਹ ਡਾਟਾ ਮੈਮਰੀ ਵਿੱਚ ਵਧੇਰੇ ਸਮਾਂ ਰੱਖਦੀ ਹੈ, ਇਹ ਡਾਟਾ ਉਦੋਂ ਤੱਕ ਸਟੋਰ ਰੱਖਦੀ ਹੈ ਜਦੋਂ ਤੱਕ ਸਿਸਟਮ ਨੂੰ ਕਰੰਟ ਮਿਲਦਾ ਰਹਿੰਦਾ ਹੈ। ਇਹ ਬਹੁਤ ਤੇਜ਼ ਡਾਟਾ ਐਕਸੈਸ ਕਰਦੀ ਹੈ। ਸਟੈਟਿਕ ਰੈਮ ਨੂੰ ਜਦੋਂ ਤਕ ਰਿਫਰੈਸ਼ ਨਹੀਂ ਕੀਤਾ ਜਾਂਦਾ, ਉਦੋਂ ਤਕ ਡੇਟਾ ਸੁਰੱਖਿਅਤ ਰਹਿੰਦਾ ਹੈ। ਇਸਨੂੰ ਕੈਸ਼ ਮੈਮਰੀ ਵੀ ਕਹਿੰਦੇ ਹਨ।
2- ਰੋਮ (ROM) ਰੀਡ ਓਨਲੀ ਮੈਮਰੀ
ਇਹ ਇੱਕ ਅਸਥਾਈ ਮੈਮਰੀ ਹੈ। ਰੋਮ ਦਾ ਪੂਰਾ ਨਾਮ ਰੀਡ ਓਨਲੀ ਮੈਮਰੀ ਹੈ, ਇਸ ਨੂੰ ਤਿਆਰ ਕਰਨ ਟਾਈਮ ਜੋ ਡੇਟਾ ਜਾਂ ਪ੍ਰੋਗਰਾਮ ਇਸ ਵਿੱਚ ਰਾਈਟ ਕੀਤੇ ਜਾਂਦੇ ਹਨ ਅਤੇ ਉਹ ਇਸ ਵਿੱਚ ਹਮੇਸ਼ਾ ਮੌਜੂਦ ਰਹਿੰਦੇ ਹਨ ਅਤੇ ਡਿਲੀਟ ਨਹੀਂ ਹੁੰਦੇ ਹਨ। ਕੰਪਿਊਟਰ ਦੇ ਆਫ ਹੋਣ ਤੋਂ ਬਾਅਦ ਵੀ ਰੋਮ ਵਿੱਚ ਸਟੋਰ ਕੀਤਾ ਡਾਟਾ ਖਤਮ ਨਹੀਂ ਹੁੰਦਾ, ਇਸ ਲਈ ਇਸਨੂੰ ਅਸਥਿਰ ਮੈਮਰੀ ਵੀ ਕਹਿੰਦੇ ਹਨ।
ਰੋਮ (ROM) ਕਿੰਨੇ ਕਿਸਮਾਂ ਦੀ ਹੁੰਦੀ ਹੈ?
ਰੋਮ (ROM) ਤਿੰਨ ਕਿਸਮ ਦੀ ਹੁੰਦੀ ਹੈ -
1.PROM (ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ)
2.EPROM (ਈਰੇਸੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ)
3.EEPROM (ਇਲੈਕਟ੍ਰਿਕਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ)
1- PROM (ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ)
ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਵਿੱਚ ਡਾਟਾ ਨੂੰ ਸਿਰਫ਼ ਇੱਕ ਵਾਰ ਹੀ ਲਿਖਿਆ ਜਾ ਸਕਦਾ ਹੈ। ਇੱਕ ਵਾਰ ਡਾਟਾ ਰਾਈਟ ਕਰਨ ਤੋਂ ਬਾਅਦ ਉਸਨੂੰ ਮਿਟਾਇਆ ਜਾਂ ਬਦਲਿਆ ਨਹੀਂ ਜਾ ਸਕਦਾ।
2- EPROM (ਇਲੈਕਟ੍ਰਿਕਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ)
EPROM ਦਾ ਪੂਰਾ ਨਾਮ ਇਲੈਕਟ੍ਰਿਕਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਹੈ ਇਹ ਪ੍ਰੋਮ (PROM) ਦੀ ਤਰ੍ਹਾਂ ਹੀ ਹੁੰਦੀ ਹੈ, ਪਰ ਇਸ ਵਿੱਚ ਸਟੋਰ ਪ੍ਰੋਗਰਾਮ ਨੂੰ ਪਰਾਬੈਗਨੀ ਕਿਰਨਾਂ (ਅਲਟਰਾਵਾਇਲਟ ਕਿਰਨਾਂ) ਦੁਆਰਾ ਹੀ ਮਿਟਾਇਆ ਜਾ ਸਕਦਾ ਹੈ ਅਤੇ ਨਵਾਂ ਪ੍ਰੋਗਰਾਮ ਸਟੋਰ ਕੀਤਾ ਜਾ ਸਕਦਾ ਹੈ।
3- EEPROM (ਇਲੈਕਟ੍ਰਿਕਲ ਇਰੇਜੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ)
EEPROM ਦਾ ਪੂਰਾ ਨਾਮ ਇਲੈਕਟ੍ਰੀਕਲ ਇਰੇਜੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਹੁੰਦਾ ਹੈ, ਇੱਕ ਨਵੀਂ ਤਕਨੀਕ ਇ-ਇਪ੍ਰੋਮ (EEPROM) ਵੀ ਹੈ ਜਿਸ ਵਿੱਚ ਮੈਮਰੀ ਤੋਂ ਪ੍ਰੋਗਰਾਮ ਨੂੰ ਵਿਧੁਤਯ ਵਿਧੀ ਤੋਂ ਮਿਟਾਇਆ ਜਾ ਸਕਦਾ ਹੈ।
0 Comments
Post a Comment
Please don't post any spam link in this box.