Punjab School Education Board
ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 12ਵੀਂ ਦੇ ਵਾਤਾਵਰਣ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।
Class 12 ਵਾਤਾਵਰਣ ਸਿੱਖਿਆ ਪਾਠ 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
- ਨਿੰਮ (Neem) – ਨਿੰਮ ਦੇ ਸੁਕੇ ਹੋਏ ਪੱਤਿਆਂ ਦੀ ਵਰਤੋਂ ਕੀੜਿਆਂ ਅਤੇ ਭੰਬਟਾਂ (Moths) ਦੇ ਅਪਕਰਸ਼ਨ (Repelling) ਲਈ ਕੀਤੀ ਜਾਂਦੀ ਹੈ । ਪੱਤਿਆਂ ਤੋਂ ਤਿਆਰ ਕੀਤੇ ਗਏ ਸਫੂਫ ਪਾਊਡਰ) ਤੋਂ ਤਿਆਰ ਕੀਤੀ ਗਈ ਲੇਵੀ ਪੁਲਟਸ ਦੀ ਵਰਤੋਂ ਕੀਟਾਣੂ ਰੋਧਕ (Antibacterial) ਵਜੋਂ ਕੀਤੀ ਜਾਂਦੀ ਹੈ । ਨਿੰਮ ਦੀਆਂ ਨਰਮ-ਨਰਮ ਅਤੇ ਕੁਲੀਆਂ ਸ਼ਾਖਾਂ ਨੂੰ ਦਾਤਨ ਵਜੋਂ ਵਰਤਦੇ ਹਨ ।
- ਤੁਲਸੀ (Tulsi) – ਇਸ ਦੀ ਵਰਤੋਂ ਖਾਂਸੀ ਅਤੇ ਜ਼ੁਕਾਮ ਆਦਿ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਹੈ ।
- ਕੁਆਰ-ਗੰਦਲ ਜਾਂ ਅਲੋਵੀਰਾ (Aloe-vera) – ਇਸ ਪੌਦੇ ਦੇ ਪੱਤਿਆਂ ਦੀ ਵਰਤੋਂ ਚਮੜੀ ਦੇ ਵਾਸਤੇ ਗੁਣਕਾਰੀ ਕਰੀਮਾਂ ਆਦਿ ਤਿਆਰ ਕਰਨ ਤੋਂ ਇਲਾਵਾ ਇਸ ਦੇ ਪੱਤਿਆਂ ਤੋਂ ਅਚਾਰ ਵੀ ਤਿਆਰ ਕੀਤਾ ਜਾਂਦਾ ਹੈ ।
ਭੂਮੀ ਸ੍ਰੋਤਾਂ ਦੀ ਸੀਮਾਬੱਧਤਾ (Limitations of Land Resources) – ਖੇਤੀ ਯੋਗ ਖੇਤਰਫਲ ਬਹੁਤ ਹੀ ਘੱਟ ਹੈ । ਸਾਡੇ ਲਈ ਖੇਤੀ ਯੋਗ ਖੇਤਰਫਲ ਹੀ ਲਾਹੇਵੰਦ ਹੈ, ਪਰ ਇਸ ਜ਼ਮੀਨ ‘ਤੇ ਬੜਾ ਦਬਾਅ ਪੈ ਰਿਹਾ ਹੈ ।
ਜੈਵਿਕ ਸੋਤਾਂ ਦੀ ਸੀਮਾਬੱਧਤਾ (Limitations of Biological Resources) – ਵਣ ਅਤੇ ਜੰਗਲੀ ਜੀਵਨ ਹੀ ਸਾਡੇ ਜੈਵਿਕ ਸਾਧਨ ਹਨ । ਵਣਾਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਲਾਹੇਵੰਦ ਵਸਤਾਂ ਪ੍ਰਾਪਤ ਹੁੰਦੀਆਂ ਹਨ ਜਿਵੇਂ ਕਿ ਇਮਾਰਤੀ ਲੱਕੜੀ, ਈਂਧਨ, ਔਸ਼ਧੀਆਂ, ਸ਼ਿੰਗਾਰ ਦਾ ਸਾਮਾਨ ਆਦਿ । ਜੰਗਲ, ਕਈ ਪ੍ਰਕਾਰ ਦੇ ਜਾਨਵਰਾਂ ਦੇ ਨਿਵਾਸ ਸਥਾਨਾਂ ਵਜੋਂ ਕਾਰਜ ਕਰਦੇ ਹਨ ਅਤੇ ਵਣਾਂ ਵਿਚ ਕਈ ਪ੍ਰਕਾਰ ਦੇ ਕੀਟ, ਰੀਂਗਣ ਵਾਲੇ ਜਾਨਵਰ ਅਤੇ ਥਣਧਾਰੀ ਜੀਵ ਪਾਏ ਜਾਂਦੇ ਹਨ ।
ਵਣ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਹਰ ਰੋਜ਼ ਪੁਨਰ ਚੱਕਰਣ ਕਰਦੇ ਹਨ । ਵਰਖਾ ਵਣ (Rain forests) ਪਾਣੀ ਦੇ ਚੱਕਰ ਵਿਚ ਭੂਮਿਕਾ ਨਿਭਾਉਂਦੇ ਹਨ ।
ਵੱਖ-ਵੱਖ ਕਿਸਮਾਂ ਦੇ ਵਾਤਾਵਰਣ ਵਿਚਲੇ ਸਮੁਦਾਇਆਂ ਵਿਚ ਪਾਈਆਂ ਜਾਣ ਵਾਲੀਆਂ ਜਾਤੀਆਂ ਦੇ ਲੱਛਣ ਇਕ ਸਮਾਨ ਹੋਣ ਦੀ ਵਜ੍ਹਾ ਕਰਕੇ ਇਨ੍ਹਾਂ ਨੂੰ ਸਥਿਰਤਾ ਮਿਲਦੀ ਹੈ । ਉਦਾਹਰਣ ਵਜੋਂ ਕਿਸੇ ਸਮੁਦਾਇ ਵਿਚ ਪਾਏ ਜਾਂਦੇ ਰੁੱਖਾਂ (ਪੌਦਿਆਂ) ਦੀਆਂ ਪਾਣੀ ਪ੍ਰਾਪਤੀ ਸੰਬੰਧੀ ਜ਼ਰੂਰਤਾਂ ਇਕ ਸਮਾਨ ਹੁੰਦੀਆਂ ਹਨ ਅਤੇ ਜੇਕਰ ਵਰਖਾ ਘੱਟ ਹੋਵੇ ਜਾਂ ਨਾ ਹੋਵੇ ਤਾਂ ਪਾਣੀ ਦੀ ਘਾਟ ਕਾਰਨ ਇਨ੍ਹਾਂ ਸਾਰੇ ਦੇ ਸਾਰੇ ਰੁੱਖਾਂ ਨੂੰ ਪਾਣੀ ਦੀ ਘਾਟ ਹੋ ਜਾਣ ਦੇ ਫਲਸਰੂਪ ਹਾਨੀ ਪੁੱਜ ਸਕਦੀ ਹੈ ਅਤੇ ਅਜਿਹੀ ਹਾਲਤ ਦੇ ਉਤਪੰਨ ਹੋ ਜਾਣ ਨਾਲ ਉਪਜ ‘ਤੇ ਵੀ ਮਾੜਾ ਪ੍ਰਭਾਵ ਪੈ ਜਾਵੇਗਾ । ਇਸ ਦੇ ਉਲਟ ਜੇਕਰ ਇੱਕੋ ਹੀ ਜਾਤੀ ਦੇ ਵੱਖ-ਵੱਖ ਮੈਂਬਰਾਂ ਵਿਚਲੇ ਜੀਨਾਂ ਵਿਚ ਵਿਭਿੰਨਤਾਵਾਂ (Variation) ਦੀ ਮੌਜੂਦਗੀ ਦੇ ਕਾਰਨ, ਇਨ੍ਹਾਂ ਪੌਦਿਆਂ ਵਿਚ ਪਾਣੀ ਦੀਆਂ ਜ਼ਰੂਰਤਾਂ ਸੰਬੰਧੀ ਅੰਤਰ ਹੋਣਗੇ । ਅਜਿਹਾ ਹੋਣ ਦੀ ਸੂਰਤ ਵਿਚ ਇਨ੍ਹਾਂ ਪੌਦਿਆਂ ਨੂੰ ਹਰ ਸਾਲ ਵਾਤਾਵਰਣ ਦੇ ਮਾੜੇ ਪ੍ਰਭਾਵਾਂ ਤੋਂ ਕੋਈ ਹਾਨੀ ਨਹੀਂ ਪੁੱਜੇਗੀ ਅਤੇ ਹਰ ਸਾਲ ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੀ ਉਪਜ (ਝਾੜ) ਵੀ ਤਸੱਲੀਬਖ਼ਸ਼ ਹੋਵੇਗੀ ।
ਕਲਕੱਤਾ ਦੇ ਬੋਟੈਨੀਕਲ ਬਾਗ਼ ਵਿੱਚ ਬੋਹੜ ਦੇ ਰੁੱਖ (Banyan Tree) ਦੇ ਵਿਕਾਸ ਅਤੇ ਵਿਸਤਾਰ ਨੂੰ ਵੇਖ ਕੇ ਆਦਮੀ ਦੇਖਦਾ ਹੀ ਰਹਿ ਜਾਂਦਾ ਹੈ ਅਤੇ ਇਹ ਵੇਖਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਇਸ ਰੁੱਖ ਦਾ ਮੁੱਖ ਤਣਾ ਕਿੱਥੇ ਹੈ ?
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
(ਉ) ਪਰਿਸਥਿਤਿਕੀ ਕਦਰਾਂ-ਕੀਮਤਾਂ (Ecological Value).
- ਜੈਵਿਕ ਵਿਭਿੰਨਤਾ ਨੇ ਮਨੁੱਖ ਜਾਤੀ ਨੂੰ ਆਕਸੀਜਨ ਦੀ ਉਤਪੱਤੀ, ਕਾਰਬਨ । ਡਾਈਆਕਸਾਈਡ ਦੀ ਮਾਤਰਾ ਨੂੰ ਘਟਾਉਣ, ਜਲ-ਚੱਕਰ ਨੂੰ ਕਾਇਮ ਰੱਖਣ ਅਤੇ ਥੋਂ ਦੇ ਸੁਰੱਖਿਅਣ ਵਰਗੀਆਂ ਵਾਤਾਵਰਣੀ ਸੇਵਾਵਾਂ ਕਿਸੇ ਪ੍ਰਕਾਰ ਦੇ ਖ਼ਰਚੇ ਤੋਂ ਬਿਨਾਂ ਉਪਲੱਬਧ ਅਲੋਪ ਹੋਇਆ ਪੰਛੀ । ਕਰਵਾਈਆਂ ਹਨ ।
- ਅਸੀਂ ਜਾਣਦੇ ਹਾਂ ਕਿ ਇਕ ਜਾਤੀ ਦੀ ਉੱਤਰਜੀਵਤਾ (Survival) ਕਈ ਹੋਰ ਕਾਰਨਾਂ ਕਰਕੇ ਦੂਸਰੀਆਂ ਜਾਤੀਆਂ ਉੱਤੇ ਨਿਰਭਰ ਕਰਦੀ ਹੈ । ਕਿਸੇ ਇਕ ਜਾਤੀ ਦੇ ਅਲੋਪ ਹੋ ਜਾਣ ਦੇ ਫਲਸਰੂਪ ਕਿਸੇ ਵੀ ਪ੍ਰਬੰਧ (System) ਜਾਂ ਪ੍ਰਣਾਲੀ ਦੇ ਵਿਚ ਤਬਦੀਲੀ ਆ ਸਕਦੀ ਹੈ ਜਾਂ ਇਹ ਪ੍ਰਣਾਲੀ ਖ਼ਤਮ ਹੋ ਸਕਦੀ ਹੈ । ਇਸ ਕਥਨ ਨੂੰ ਡੋ-ਡੋ (Do-Do) ਪੰਛੀ ਅਤੇ ਕੈਲਵੇਰਸ (Calvaris) ਦਾ ਉਦਾਹਰਨ ਦੇ ਕੇ ਸਪੱਸ਼ਟ ਕੀਤਾ ਜਾ ਸਕਦਾ ਹੈ ।
(ਅ) ਅਨੁਵੰਸ਼ਿਕ ਕਦਰਾਂ-ਕੀਮਤਾਂ (Genetic Values) – ਪ੍ਰਾਚੀਨ ਕਾਲ ਤੋਂ ਕਿਸਾਨ ਬਨਾਉਟੀ ਚੋਣ (Artificial selection) ਦੁਆਰਾ ਫ਼ਸਲਾਂ ਅਤੇ ਘਰੇਲੂ ਜਾਨਵਰਾਂ ਦੀਆਂ ਚੰਗੀਆਂ ਕਿਸਮਾਂ ਦਾ ਵਿਕਾਸ ਕਰ ਰਹੇ ਹਨ । ਅਜਿਹਾ ਕਰਨ ਦੇ ਵਾਸਤੇ ਉਹ ਜੰਗਲੀ ਕਿਸਮਾਂ ਦੇ ਲਾਹੇਵੰਦ ਜੀਨਾਂ ਦੀ ਚੋਣ ਕਰਕੇ ਘਰੇਲੂ ਕੀਤੀਆਂ ਗਈਆਂ (Domesticated) Histni nied ਦਾਖ਼ਿਲ ਕਰਦੇ ਹਨ । ਜੀਨਾਂ ਦੇ ਇਸ ਵਟਾਂਦਰੇ (Gene exchange) ਦੇ ਸਿੱਟੇ ਵਜੋਂ ਅਸੀਂ ਵਧੇਰੇ ਉਪਜ ਦੇਣ ਵਾਲੀਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਰ ਸਕਣ ਵਾਲੀਆਂ ਜਾਤੀਆਂ ਨੂੰ ਵਿਕਸਿਤ ਕਰਨ ਵਿਚ ਸਫਲ ਹੋਏ ਹਾਂ । ਭਾਰਤ ਵਿਚ ਪਾਈ ਜਾਂਦੀ ਧਾਨ ਦੀ ਜੰਗਲੀ ਕਿਸਮ (Wild variety of Orya sativa) ਤੋਂ ਜੀਨਜ਼ ਪ੍ਰਾਪਤ ਕਰਕੇ ਧਾਨ ਦੀ ਅਜਿਹੀ ਕਿਸਮ, ਜਿਸਦੀ ਖੇਤੀ ਏਸ਼ੀਆ ਵਿਚ ਕੀਤੀ ਜਾਂਦੀ ਹੈ, ਚਾਰ ਕਿਸਮਾਂ ਦੀਆਂ ਬਿਮਾਰੀਆਂ ਤੋਂ ਮੁਕਤ ਹੈ । ਖੇਤੀ ਵਿਗਿਆਨੀਆਂ ਦੇ ਲਈ ਜੀਵ ਅਨੇਕਰੂਪਤਾ ਇਕ ਪ੍ਰਕਾਰ ਦਾ ਜੀਨ ਸੰਮ੍ਹਾਲਿਆਂ ਜੀਨ ਬੈਂਕ (Gene bank) ਹੈ, ਜਿਸ ਦੀ ਵਰਤੋਂ ਸੁਧਰੀਆਂ ਹੋਈਆਂ ਕਿਸਮਾਂ ਦਾ ਵਿਕਾਸ ਕਰਨ ਲਈ ਕੀਤੀ ਜਾਂਦੀ ਹੈ ।
(ੲ) ਆਰਥਿਕ ਕਦਰਾਂ-ਕੀਮਤਾਂ (Economic Values) – ਜੀਵ-ਮੰਡਲ ਦੀ ਜੈਵਿਕ ਵਿਭਿੰਨਤਾ ਦਾ ਮਨੁੱਖ ਜਾਤੀ ਦੀ ਆਰਥਿਕਤਾ ਨਾਲ ਸਿੱਧਾ ਜਾਂ ਅਸਿੱਧਾ ਸੰਬੰਧ ਹੈ । ਵਣਾਂ ਦੇ ਵਾਸੀ ਆਪਣੀਆਂ ਜ਼ਰੂਰਤਾਂ, ਜਿਵੇਂ-ਲੱਕੜੀ, ਭੋਜਨ, ਤਨ ਢੱਕਣ ਲਈ ਪਦਾਰਥ, ਭਵਨ ਨਿਰਮਾਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਪਰੰਪਰਾਗਤ ਦਵਾਈਆਂ ਅਤੇ ਫਲਾਂ ਲਈ ਵਣਾਂ ’ਤੇ ਨਿਰਭਰ ਕਰਦੇ ਹਨ | ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਮਛੇਰੇ ਮੱਛੀਆਂ ਅਤੇ ਜਲ ਜੀਵਾਂ ਉੱਪਰ ਨਿਰਭਰ ਕਰਦੇ ਹਨ । ਇਕ ਰੁੱਖ ਤੋਂ ਆਰਥਿਕ ਮਹੱਤਤਾ ਵਾਲੇ ਅਨੇਕਾਂ ਪਦਾਰਥ ਪ੍ਰਾਪਤ ਹੁੰਦੇ ਹਨ ਅਤੇ ਇਹ ਕਈ ਪ੍ਰਕਾਰ ਦੇ ਜੰਤੂਆਂ ਦੇ ਨਿਵਾਸ ਸਥਾਨਾਂ ਵਜੋਂ ਭੂਮਿਕਾ ਨਿਭਾਉਂਦੇ ਹਨ । ਇਹ ਰੁੱਖ ਤੋਂ ਅਤੇ ਪਾਣੀ ਦੇ ਸੁਰੱਖਿਅਣ ਵਿਚ ਵੀ ਆਪਣਾ ਯੋਗਦਾਨ ਪਾਉਂਦਾ ਹੈ ।
(ਸ) ਵਿਗਿਆਨਿਕ ਕਦਰਾਂ-ਕੀਮਤਾਂ (Scientific values) – ਵੱਖ-ਵੱਖ ਸਮਯੋਗਤਾ ਵਰਗ ਵਾਲੇ ਵਿਗਿਆਨੀਆਂ ਲਈ ਜੈਵਿਕ ਵਿਭਿੰਨਤਾ ਦੀਆਂ ਕਦਰਾਂਕੀਮਤਾਂ ਅਲੱਗ-ਅਲੱਗ ਕਿਸਮਾਂ ਦੀਆਂ ਹਨ । ਜਣਨਿਕ ਪਦਾਰਥਾਂ ਦੀ ਵਰਤੋਂ ਕਰਕੇ ਬਾਇਓ-ਤਕਨੋਲੋਜਿਸਟ ਵਧੇਰੇ ਉਪਜ ਦੇਣ ਵਾਲੀਆਂ ਅਤੇ ਹਾਨੀਕਾਰਕ ਕੀਟਾਂ ਦਾ ਟਾਕਰਾ ਕਰ ਸਕਣ ਵਾਲੇ ਪੌਦਿਆਂ ਅਤੇ ਜੰਤੂਆਂ ਦਾ ਵਿਕਾਸ ਕਰ ਸਕੇ ਹਨ । ਵਧੇਰੇ ਝਾੜ ਦੇਣ ਵਾਲੀ ਅਤੇ ਕੀਟਾਂ ਦਾ ਟਾਕਰਾ ਕਰਨ ਵਾਲੀ ਬੀਟੀ-ਕਪਾਹ (Bt-cotton) ਦਾ ਬਾਇਓਟੈਕਨੋਲੋਜਿਸਟਾਂ ਵੱਲੋਂ ਕੀਤਾ ਗਿਆ ਵਿਕਾਸ ਇਸ ਦਾ ਇਕ ਉਦਾਹਰਨ ਹੈ ।
(ਹ) ਦਵਾਈਆਂ ਸੰਬੰਧੀ ਕਦਰਾਂ-ਕੀਮਤਾਂ (Medicinal Value) – ਪੌਦਿਆਂ ਤੋਂ ਬਹੁਤ ਕੀਮਤੀ ਦਵਾਈਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਅਜਿਹੀਆਂ ਕੁੱਝ ਦਵਾਈਆਂ ਦੇ ਉਦਾਹਰਨ ਹੇਠਾਂ ਦਿੱਤੇ ਜਾਂਦੇ ਹਨ ।
- ਕੁਕੀਨ (Quinine) – ਇਸ ਦਵਾਈ ਦਾ ਸਰੋਤ ਪੀਲਾ ਸਿਨਕੋਨਾ (Yellow (Cinchona) ਰੁੱਖ ਹੈ ਅਤੇ ਇਸ ਦਵਾਈ ਦੀ ਵਰਤੋਂ ਮਲੇਰੀਆ ਤਾਪ ਦੇ ਇਲਾਜ ਲਈ ਕੀਤੀ ਜਾਂਦੀ ਹੈ ।
- ਪੈਨਸੀਲੀਨ (Penicillin) – ਇਹ ਸਭ ਤੋਂ ਪਰਾਣਾ ਐਂਟੀਬਾਇਓਟਿਕ (Anti-biotic) ਹੈ ਅਤੇ ਇਹ ਦਵਾਈ ਪੈਨੀਸੀਲੀਅਮ (Penicillium) ਨਾਂ ਦੀ ਉੱਲੀ (Fungus) ਤੋਂ ਤਿਆਰ ਕੀਤੀ ਜਾਂਦੀ ਹੈ ।
- ਡਿਜੀਟੋਕਸਿਨ (Digitoxin) – ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਇਹ ਦਵਾਈ ਆਮ ਮਿਲਣ ਵਾਲੇ ਫੋਕਸਗਲੋਵ (Foxglove) ਪੌਦੇ ਤੋਂ ਤਿਆਰ ਕੀਤੀ ਜਾਂਦੀ ਹੈ ।
- ਤੁਲਸੀ (Tulsi) – ਪ੍ਰਾਚੀਨ ਕਾਲ ਤੋਂ ਤੁਲਸੀ ਦੀ ਵਰਤੋਂ ਤਾਪ ਨਿਵਾਰਨ ਅਤੇ ਖ਼ਰਾਬ ਗਲੇ ਨੂੰ ਠੀਕ ਕਰਨ ਦੇ ਲਈ ਕੀਤੀ ਜਾ ਰਹੀ ਹੈ ।
- ਟੈਕਸੋਲ (Taxol) – ਇਹ ਦਵਾਈ ਥਿਊ ਪੌਦੇ (Yew plant, Taxus spp) ਦੀ ਛਿਲੜ/ਛਿਲਕੇ (Bark) ਤੋਂ ਪ੍ਰਾਪਤ ਹੁੰਦੀ ਹੈ ਅਤੇ ਇਹ ਕੈਂਸਰ ਦੇ ਇਲਾਜ ਲਈ ਵਰਤੀ ਜਾਂਦੀ ਹੈ ।
(ਕ) ਸਮਾਜਿਕ ਕਦਰਾਂ (Social values) – ਪਰੰਪਰਾਗਤ ਸਮੁਦਾਇ ਨਾਲ ਜੈਵਿਕ ਵਿਭਿੰਨਤਾ ਦਾ ਸੰਬੰਧ ਬੜਾ ਪੁਰਾਣਾ ਹੈ ਅਤੇ ਜੈਵਿਕ ਵਿਭਿੰਨਤਾ ਨੂੰ ਇਹ ਸਮੁਦਾਇ ਆਪਣੀ ਜ਼ਿੰਦਗੀ ਦਾ ਇਕ ਅੰਗ ਮੰਨਦੇ ਹਨ ਅਤੇ ਆਪਸੀ ਉਤਰਜੀਵਤਾ ਲਈ ਬਹੁਤ ਜ਼ਰੂਰੀ ਸਮਝਦੇ ਹਨ । ਉਹ ਕਈ ਫ਼ਸਲਾਂ ਪਰੰਪਰਾਗਤ ਤਰੀਕਿਆਂ ਨਾਲ ਕਾਸ਼ਤ ਕਰਦੇ ਹਨ ਤਾਂ ਜੋ ਫ਼ਸਲਾਂ ਫੇਲ ਨਾ ਹੋਣ ।
(ਖ) ਸੱਭਿਆਚਾਰਕ ਕਦਰਾਂ-ਕੀਮਤਾਂ (Cultural Values) – ਕਈ ਸਦੀਆਂ ਤੋਂ ਪ੍ਰਾਣੀ ਅਤੇ ਪੌਦੇ ਸਾਡੀ ਸਭਿਅਤਾ ਦਾ ਇਕ ਵਿਸ਼ੇਸ਼ ਅੰਗ ਬਣ ਚੁੱਕੇ ਹਨ, ਜਿਵੇਂ ਕਿ ਤੁਲਸੀ, ਪਿੱਪਲ । ਇਨ੍ਹਾਂ ਦੀ ਕਈ ਲੋਕ ਪੂਜਾ ਵੀ ਕਰਦੇ ਹਨ | ਕਈ ਪੰਛੀਆਂ ਅਤੇ ਸੱਪਾਂ ਨੂੰ ਵੀ ਲੋਕ ਪੁਜਦੇ ਹਨ । ਪੰਜਾਬ, ਹਰਿਆਣਾ, ਅਤੇ ਰਾਜਸਥਾਨ ਵਿਚ ਸੱਪਾਂ ਦਾ ਪੂਜਨ ਕਰਨ ਦੇ ਮੰਤਵ ਨਾਲ ਨਾਗ ਪੰਚਮੀ ਦਾ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਸਾਡੇ ਦੇਸ਼ ਵਿਚ ਕਈ ਥਾਂਵਾਂ ‘ਤੇ ਛੋਟੇ ਵਣਾਂ (Groves) ਜਾਂ ਝਿੜੀਆਂ ਨੂੰ ਲੋਕ ਪਵਿੱਤਰ ਮੰਨਦੇ ਹਨ ।
(ਗ) ਸੁਹਜਾਤਮਕ ਅਤੇ ਮਨੋਰੰਜਨ ਸੰਬੰਧੀ ਕਦਰਾਂ-ਕੀਮਤਾਂ (Aesthetic and Recreational Values) ਜੈਵਿਕ ਵਿਭਿੰਨਤਾ ਦੀ ਸੁਹਜਾਤਮਕ ਅਤੇ ਮਨੋਰੰਜਨ ਦੇ ਪੱਖ ਤੋਂ ਬੜੀ ਮਹੱਤਤਾ ਹੈ । ਲੋਕਾਂ ਜੀਵ ਅਨੇਕਰੂਪਤਾ ਦੀ ਰੰਗਤ, ਆਦਿ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਨ । ਨੱਚਦਾ ਹੋਇਆ ਮੋਰ ਸਭ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ।
ਸੈਰ ਸਪਾਟਾ ਕਰਨ ਵਿਚ ਜੀਵ ਅਨੇਕਰੂਪਤਾ ਦੀ ਬੜੀ ਮਹੱਤਤਾ ਹੈ । ਸੈਰ ਸਪਾਟੇ ਲਈ ਰਮਣੀਕ ਪਹਾੜ, ਝੀਲਾਂ ਅਤੇ ਇਤਿਹਾਸਿਕ ਪ੍ਰਸਿੱਧੀ ਵਾਲੇ ਅਤੇ ਧਰਮ ਨਾਲ ਸੰਬੰਧਿਤ ਸਥਾਨ ਖਿੱਚ ਦੇ ਕੇਂਦਰ ਹਨ । ਸੈਰ ਸਪਾਟਾ ਕਰਨ ਨਾਲ ਲੋਕਾਂ ਨੂੰ ਜੀਵ ਅਨੇਕਰੂਪਤਾ ਦੀ ਮਹੱਤਤਾ ਬਾਰੇ ਕਾਫੀ ਸੁਨੇਹ ਪੈਦਾ ਹੋ ਜਾਂਦਾ ਹੈ ।
ਨੈਤਿਕ ਮਹੱਤਤਾ (Ethical Value) – ਧਰਤੀ ‘ਤੇ ਮੌਜੂਦ ਜੀਵਨ ਪਾਣੀ ਅਤੇ ਪੌਦੇ ਦੀ ਵਜ਼ਾ ਜੀਵ ਵਿਕਾਸ (Organic evolution) ਹੈ ਅਤੇ ਇਹ ਵਿਕਾਸ ਦੇ ਹੋਣ ਵਿਚ ਲੱਖਾਂ ਸਾਲਾਂ ਦਾ ਸਮਾਂ ਲਗਿਆ । ਇਸ ਲਈ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਜੀਵਨ ਨੂੰ ਸੁਰੱਖਿਅਤ ਰੱਖੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਸਾਡੀ ਤਰ੍ਹਾਂ ਇਨ੍ਹਾਂ ਨੂੰ ਮਾਣ ਸਕਣ ।
ਪ੍ਰਸ਼ਨ 2.ਪਰਿਸਥਿਤਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੇ ਤਿੰਨ ਪੱਧਰ ਕਿਹੜੇ-ਕਿਹੜੇ ਹਨ ?
ਉੱਤਰ-ਪਦਮੀ ਤਰਤੀਬ (Hierarchial level) ਦੀ ਪੱਧਰ ‘ਤੇ ਜੈਵਿਕ ਵਿਭਿੰਨਤਾ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ਅਤੇ ਇਹ ਹਨ
(i) ਜਣਨਿਕ ਵਿਭਿੰਨਤਾ/ਜੀਵ ਅਨੇਕਰੂਪਤਾ,
(ii) ਜਾਤੀ ਵਿਭਿੰਨਤਾ /ਜਾਤੀ ਅਨੇਕਰੂਪਤਾ ਅਤੇ
(iii) ਪਰਿਆਵਰਣ ਵਿਭਿੰਨਤਾ ।
(i) ਜਣਨਿਕ ਵਿਭਿੰਨਤਾ/ਜੀਵ ਅਨੇਕਰੂਪਤਾ (Genetic diversity) – ਕਿਸੇ ਜਾਤੀ ਵਿਚ ਮੌਜੂਦ ਜੀਨਾਂ ਵਿਚ ਪਾਈਆਂ ਜਾਂਦੀਆਂ ਵਿਭਿੰਨਤਾਵਾਂ ਦਾ ਉਲੇਖ ਜਣਨਿਕ ਅਨੇਕਰੂਪਤਾ ਜਣਨਿਕ ਵਿਭਿੰਨਤਾਵਾਂ) ਕਰਦਾ ਹੈ । ਮੋਸੋਮਜ਼ (Chromosomes) ਜੀਨਾਂ ਵਿਚ ਪੈਦਾ ਹੋਣ ਵਾਲੀ ਅਨੇਕਰੂਪਤਾ ਦੇ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਅਤੇ ਉਪ-ਜਾਤੀਆਂ (Subspecies) ਅਤੇ ਜਾਤੀਆਂ ਪੈਦਾ ਹੋ ਸਕਦੀਆਂ ਹਨ ।
(ii) ਜਾਤੀ ਵਿਭਿੰਨਤਾ /ਜਾਤੀ ਅਨੇਕਰੂਪਤਾ (Species diversity) – ਕਿਸੇ ਖਿੱਤੇ (Region) ਵਿਚ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੀ ਸੰਖਿਆ ਦੇ ਉਲੇਖ ਨੂੰ ਜਾਤੀ ਵਿਭਿੰਨਤਾ ਕਹਿੰਦੇ ਹਨ । ਵਿਗਿਆਨੀ ਧਰਤੀ ਉੱਤੇ ਮੌਜੂਦ 1.8 ਮਿਲੀਅਨ ਜੀਵਤ ਜਾਤੀਆਂ ਦੀ ਪਛਾਣ ਕਰ ਚੁੱਕੇ ਹਨ ਅਤੇ ਧਰਤੀ ਉੱਪਰ ਮੌਜੂਦ ਸਜੀਵਾਂ ਦਾ ਕੇਵਲ ਇਕ ਮਾਮੂਲੀ ਜਿਹਾ ਅੰਸ਼ ਹੀ ਹੈ । ਦੁਨੀਆਂ ਭਰ ਵਿਚ ਖੋਜਾਂ ਦੁਆਰਾ ਵਿਗਿਆਨੀ ਨਵੀਆਂ-ਨਵੀਆਂ ਜਾਤੀਆਂ ਲੱਭ ਰਹੇ ਹਨ । ਜਾਤੀ ਵਿਭਿੰਨਤਾ ਨੂੰ ਕੁਦਰਤੀ ਪਰਿਸਥਿਤਿਕ ਪ੍ਰਣਾਲੀ ਜਾਂ ਜ਼ਰਾਇਤੀ ਪਰਿਸਥਿਤਿਕ ਪ੍ਰਣਾਲੀ ਵਿਚ ਵੇਖਿਆ ਜਾ ਸਕਦਾ ਹੈ ।
(iii) ਪਰਿਸਥਿਤਿਕ ਪ੍ਰਬੰਧਾਂ ਵਿਚਲੀ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ (Eco-system diversity) – ਕਿਸੇ ਸਮੁਦਾਇ ਅਤੇ ਇਸ ਦੇ ਵਾਤਾਵਰਣ ਦੇ ਵਿਚਾਲੇ ਹੋਣ ਵਾਲੀਆਂ ਅੰਤਰਕਿਰਿਆਵਾਂ ਦੇ ਕਾਰਨ ਰਚੀ ਗਈ ਰਚਨਾ ਨੂੰ ਪਰਿਸਥਿਤਿਕ ਪ੍ਰਬੰਧਾਂ ਵਿਚਲੀ ਅਨੇਕਰੂਪਤਾ ਆਖਦੇ ਹਨ । ਧਰਤੀ ਉੱਪਰ ਪਾਈਆਂ ਜਾਣ ਵਾਲੀਆਂ ਪਰਿਆਵਰਣ ਅਨੇਕਰੂਪਤਾਂਵਾਂ ਵਿਚ ਦਰਿਆ, ਝੀਲਾਂ ਅਤੇ ਸਾਗਰ ਸ਼ਾਮਿਲ ਹਨ । ਹਰੇਕ ਪਰਿਸਥਿਤਿਕ ਪ੍ਰਬੰਧਾਂ ਵਿਚਲੀ ਅਨੇਕਰੂਪਤਾ ਵਿਚ ਨਿਵਾਸ ਸਥਾਨ ਤੇ ਰਹਿਣ ਵਾਲੀਆਂ ਜਾਤੀਆਂ ਦੇ ਆਪਸੀ ਸੰਬੰਧਾਂ ਦੇ ਪੂਰਕ ਮੌਜੂਦ ਹਨ। ਜੇਕਰ ਕਿਸੇ ਵਾਤਾਵਰਣ ਵਿਚ ਮਨੁੱਖੀ ਦਖ਼ਲ-ਅੰਦਾਜ਼ੀ ਨਾ ਹੁੰਦੀ ਹੋਵੇ ਜਾਂ ਨਾ ਕੀਤੀ ਗਈ ਹੋਵੇ, ਤਾਂ ਅਜਿਹੇ ਵਾਤਾਵਰਣ ਨੂੰ ਕੁਦਰਤੀ ਵਾਤਾਵਰਣ ਕਹਿੰਦੇ ਹਨ । ਜੇਕਰ ਵਾਤਾਵਰਣ ਨੂੰ ਕਿਸੇ ਹੋਰ ਪ੍ਰਕਾਰ ਦੀ ਵਰਤੋਂ ਕਰਨ ਦੇ ਲਈ ਬਦਲਿਆ ਜਾਵੇ ਤਾਂ ਅਜਿਹਾ ਵਾਤਾਵਰਣ ਸੋਧਿਆ ਹੋਇਆ (Modified) ਪਰਿਆਵਰਣ ਅਖਵਾਉਂਦਾ ਹੈ ।
ਕੁਦਰਤ ਵਿੱਚ ਸੰਤੁਲਨ ਨੂੰ ਕਾਇਮ ਕਰਨ ਤੋਂ ਪਹਿਲਾਂ ਕੁਦਰਤ ਦੇ ਅੰਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣੀ ਬਹੁਤ ਜ਼ਰੂਰੀ ਹੈ । ਕੁਦਰਤ ਦੇ ਜੈਵਿਕ ਅਤੇ ਅਜੈਵਿਕ ਦੋ ਹੀ ਅੰਸ਼ ਹਨ ।
ਜੈਵਿਕ ਅੰਸ਼ (Biotic Components) – ਇਨ੍ਹਾਂ ਅੰਗਾਂ ਵਿੱਚ ਸਾਰੇ ਦੇ ਸਾਰੇ ਜੀਵ ਜਿਵੇਂ ਕਿ ਸਾਰੇ ਪੌਦੇ, ਸਾਰੇ ਪ੍ਰਾਣੀ, ਪੰਛੀ, ਬੈਕਟੀਰੀਆ ਆਦਿ ਸ਼ਾਮਿਲ ਹਨ। | ਜੇਕਰ ਪਰਿਸਥਿਤੀ ਵਿੱਚ ਮਨੁੱਖੀ ਛੇੜ-ਛਾੜ ਨਾ ਹੋਵੇ ਤਾਂ ਕੁਦਰਤ ਵਿੱਚ ਸੰਤੁਲਨ ਬਣਿਆ ਰਹਿ ਸਕਦਾ ਹੈ, ਪਰ ਵਾਤਾਵਰਣ ਦੇ ਅੰਸ਼ਾਂ ਨਾਲ ਮਨੁੱਖੀ ਛੇੜ-ਛਾੜ ਦਾ ਹੀ ਸਿੱਟਾ ਹੈ ਕਿ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਹੋ ਗਿਆ ਅਤੇ ਅਜੇ ਵੀ ਹੋ ਰਿਹਾ ਹੈ ।
ਵਾਤਾਵਰਣ ਵਿੱਚ ਅਸੰਤੁਲਨ ਦਾ ਸਭ ਤੋਂ ਵੱਡਾ ਕਾਰਨ ਵਸੋਂ ਵਿੱਚ ਹੋ ਰਿਹਾ ਵਾਧਾ ਹੈ । ਜੇਕਰ ਅਸੀਂ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਉੱਜਲ ਭਵਿੱਖ ਲੋਚਦੇ ਹਾਂ ਤਾਂ ਸਾਨੂੰ ਵਾਤਾਵਰਣ ਵਿੱਚ ਬੇਲੋੜੀ ਛੇੜ-ਛਾੜ ਅਤੇ ਸ਼ੋਸ਼ਣ ਨੂੰ ਬੰਦ ਕਰਨਾ ਹੋਵੇਗਾ, ਨਹੀਂ ਤਾਂ ਇਸ ਦੇ ਬੜੇ ਗੰਭੀਰ ਸਿੱਟੇ ਨਿਕਲ ਸਕਦੇ ਹਨ ।
- ਮਿੱਟੀ ਤੋਂ,
- ਪਾਣੀ,
- ਖਣਿਜ,
- ਪਥਰਾਟ ਈਂਧਨ ।
ਪਾਣੀ ਦੀ ਸਾਂਭ-ਸੰਭਾਲ ਦੇ ਤਰੀਕੇ – ਪਾਣੀ ਨਾ ਕੇਵਲ ਮਨੁੱਖੀ ਜੀਵਨ ਲਈ ਹੀ ਜ਼ਰੂਰੀ ਹੈ, ਸਗੋਂ ਇਹ ਪਾਣੀਆਂ ਅਤੇ ਪੌਦਿਆਂ ਦੇ ਲਈ ਵੀ ਜ਼ਰੂਰੀ ਹੈ । ਜੀਵਨ ਦੀ ਉਤਪੱਤੀ ਪਾਣੀ ਤੋਂ ਹੀ ਹੋਈ ਹੈ ਅਤੇ ਪਾਣੀ ਕਾਰਨ ਹੀ ਕਾਇਮ ਹੈ । ਧਰਤੀ ਦਾ 70.8% ਭਾਗ ਪਾਣੀ ਨੇ ਮੱਲਿਆ ਹੋਇਆ ਹੈ ਅਤੇ ਇਸ ਵਿੱਚੋਂ ਸਮੁੰਦਰ ਦਾ 97% ਹਿੱਸਾ ਹੈ । ਜਿਹੜਾ ਪਾਣੀ ਮਨੁੱਖ ਜਾਤੀ ਦੇ ਵੱਖ-ਵੱਖ ਕੰਮਾਂ ਲਈ ਉਪਲੱਬਧ ਹੈ, ਉਸ ਦੀ ਮਾਤਰਾ ਕੇਵਲ 1.0% ਹੀ ਹੈ ।2% ਪਾਣੀ ਹਿਮ ਟੋਪੀਆਂ ਅਤੇ ਹਿਮ ਨਦੀਆਂ ਵਿਚ ਕੈਦ ਹੈ ।
ਜਿਸ ਬੇਰਹਿਮੀ ਨਾਲ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਨੇ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਪਾਣੀ ਬਹੁਤ ਛੇਤੀ ਦੁਰਲੱਭ ਹੋ ਜਾਵੇਗਾ ਅਤੇ ਭਵਿੱਖ ਵਿੱਚ ਵਿਸ਼ਵ ਯੁੱਧ ਦਾ ਮੁੱਖ ਕਾਰਨ ਪਾਣੀ ਹੀ ਹੋਵੇਗਾ ।
ਪਾਣੀ ਦੀ ਸਾਂਭ-ਸੰਭਾਲ – ਪਾਣੀ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੋ ਗਈ ਹੈ । ਇਸ ਸੰਬੰਧ ਵਿੱਚ ਕੁੱਝ ਸੁਝਾਅ ਹੇਠਾਂ ਲਿਖੇ ਗਏ ਹਨ-
- ਪਾਣੀ ਦੀ ਵਰਤੋਂ ਬੜੀ ਸੋਚ ਅਤੇ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ।
- ਪੀਣ ਵਾਲਾ ਪਾਣੀ ਸ਼ੁੱਧ ਅਤੇ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ ।
- ਸਿੰਚਾਈ ਕਰਨ ਸਮੇਂ ਵੀ ਪਾਣੀ ਦੀ ਵਰਤੋਂ ਬੜੇ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ ।
- ਘਰੇਲੂ ਨਲਕਿਆਂ ਦੀਆਂ ਟੂਟੀਆਂ ਖੁੱਲ੍ਹੀਆਂ ਨਹੀਂ ਰਹਿਣੀਆਂ ਚਾਹੀਦੀਆਂ । ਪਾਣੀ ਪ੍ਰਾਪਤ ਕਰਨ ਉਪਰੰਤ ਟੂਟੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ।
- ਫੈਕਟਰੀਆਂ ਆਦਿ ਦੇ ਵਹਿਣਾਂ ਦਾ ਨਿਰੂਪਣ ਕਰਨ ਉਪਰੰਤ ਇਸ ਪਾਣੀ ਨੂੰ ਸਿੰਚਾਈ ਆਦਿ ਲਈ ਵਰਤਿਆ ਜਾ ਸਕਦਾ ਹੈ ।
- ਧਰਤੀ ਹੇਠਲੇ ਪਾਣੀ ਦੀ ਪੁਨਰ ਸੁਰਜੀਤੀ ਲਈ ਸੇਜਲ ਜ਼ਮੀਨਾਂ ਆਦਿ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ । ਇਸ ਕੰਮ ਦੇ ਲਈ ਮੀਂਹ ਦਾ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ।
- ਭੂਮੀਗਤ ਪਾਣੀ ਦੀ ਪੁਨਰ ਸੁਰਜੀਤੀ ਲਈ ਛੱਪੜਾਂ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ ।
- ਮੀਂਹ ਆਦਿ ਦਾ ਵਾਧੂ ਪਾਣੀ, ਉਨ੍ਹਾਂ ਇਲਾਕਿਆਂ ਵਿੱਚ ਭੇਜੇ ਜਾਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਇਲਾਕਿਆਂ ਵਿੱਚ ਇਸ ਦੀ ਥੁੜ੍ਹ ਹੈ ।
Class 12 ਵਾਤਾਵਰਣ ਸਿੱਖਿਆ ਪਾਠ 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਇਹ ਖੇਤਰ ਹੇਠਾਂ ਲਿਖੇ ਲਏ ਗਏ ਹਨ-
- ਸ-ਹਿਮਾਲਿਆ (Trans-Himalayas)
- ਹਿਮਾਲਿਆ (The Himalayas)
- ਭਾਰਤੀ ਮਾਰੂਥਲੀ ਖੇਤਰ (ਬਾਰ ਰੇਗਿਸਥਾਨ) (The Indian Desert Region), (Thar Desert)
- ਅਰਧ ਏਰਿਡ (ਖੁਸ਼ਕ) ਖੇਤਰ (The Semi-Arid Region)
- ਪੱਛਮੀ ਘਾਟ (ਤਪਤਖੰਡੀ ਸਦਾਬਹਾਰ ਵਣ (Western Ghats, Tropical Evergreen Forests)
- ਦੱਖਣ ਪ੍ਰਾਇਦੀਪ (ਪੈਨਿਨਸੂਲਾ) (The Deccan Peninsula)
- ਗੰਗਾ ਦਾ ਮੈਦਾਨ (The Gangetic Plain) ਦੁਨੀਆਂ ਭਰ ਦਾ ਸਭ ਤੋਂ ਵਧੀਕ ਉਪਜਾਊ ਖੇਤਰ (The most fertile area in the world)
- ਉੱਤਰ-ਪੂਰਬੀ ਭਾਰਤੀ ਖੇਤਰ (North-East India Region).
- ਟਾਪੂ (Islands) (ਬੰਗਾਲ ਦੀ ਖਾੜੀ ਵਿਖੇ ਸਥਿਤ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਰਬ ਸਾਗਰ ਵਿਚ ਸਥਿਤ ਲਕਸ਼ਦੀਪ (Andaman and Nicobar Islands in the Bay of Bengal and Lakshadeeps in the Arabian Sea)
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਜਿਹੜੇ ਕਾਰਖਾਨੇ ਆਦਿ ਕੁਦਰਤੀ ਸਾਧਨਾਂ ਦੀ ਵਰਤੋਂ ਇਸੇ ਪ੍ਰਕਾਰ ਦੇ ਲਾਭ ਪ੍ਰਾਪਤ ਕਰਨ ਲਈ ਕਰਦੇ ਹਨ, ਉਨ੍ਹਾਂ ਲਈ ਇਸ ਬੋਰਡ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ।
- ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਕਈ ਕਿਸਮਾਂ ਦੀਆਂ ਮੱਛੀਆਂ ਮੌਜੂਦ ਹਨ । ਇਨ੍ਹਾਂ ਤੋਂ ਸਾਨੂੰ ਪ੍ਰੋਟੀਨਯੁਕਤ ਭੋਜਨ ਪ੍ਰਾਪਤ ਹੁੰਦਾ ਹੈ ।
- ਮੁਰਗੀ ਪਾਲਣ ਉਦਯੋਗ ਵੀ ਪੰਜਾਬ ਵਿੱਚ ਕਾਫ਼ੀ ਹਰਮਨ-ਪਿਆਰਾ ਹੋ ਗਿਆ ਹੈ । ਇਸ ਤੋਂ ਆਂਡੇ ਅਤੇ ਮਾਸ ਪ੍ਰਾਪਤ ਹੁੰਦੇ ਹਨ ।
- ਬੱਕਰੀਆਂ ਤੇ ਭੇਡਾਂ ਬਠਿੰਡਾ, ਸੁਨਾਮ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਪਾਲੀਆਂ ਜਾਂਦੀਆਂ ਹਨ । ਇਨ੍ਹਾਂ ਤੋਂ ਉੱਨ, ਖੱਲਾਂ ਅਤੇ ਮਾਸ ਪ੍ਰਾਪਤ ਕੀਤਾ ਜਾਂਦਾ ਹੈ ।
- ਮਾਸ ਪ੍ਰਾਪਤ ਕਰਨ ਦੇ ਲਈ ਸੂਰ ਪਾਲੇ ਜਾਂਦੇ ਹਨ ।
- ਖੋਤੇ, ਝੋਟੇ, ਬੈਲ, ਘੋੜੇ ਅਤੇ ਖੱਚਰਾਂ ਢੋਆ-ਢੁਆਈ ਲਈ ਵਰਤੇ ਜਾਂਦੇ ਹਨ । ਊਠਾਂ ਤੋਂ ਢੋਆ-ਢੁਆਈ ਦਾ ਕੰਮ ਬਠਿੰਡਾ, ਮਾਨਸਾ ਅਤੇ ਫਰੀਦਕੋਟ ਤੇ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਵਿੱਚ ਲਿਆ ਜਾਂਦਾ ਹੈ ।ਉਪਰੋਕਤ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੰਤੁ-ਵਿਭਿੰਨਤਾ ਪੱਖੋਂ ਪੰਜਾਬ ਖ਼ੁਸ਼ਹਾਲ ਹੈ ।
1. ਜੰਤੂਆਂ ਤੋਂ ਭੋਜਨ ਪ੍ਰਾਪਤੀ ਦੀ ਸਮਰੱਥਾ – ਤਾਜ਼ੇ ਅਤੇ ਸਮੁੰਦਰੀ ਪਾਣੀਆਂ ਤੋਂ ਪ੍ਰਾਪਤ ਹੋਣ ਵਾਲੀਆਂ ਮੱਛੀਆਂ ਅਤੇ ਦੂਸਰੇ ਹੋਰਨਾਂ ਪ੍ਰਾਣੀਆਂ ਜਿਵੇਂ ਕਿ ਕੇਕੜੇ ਅਤੇ ਝੱਗੇ ਤੋਂ ਵੱਡੀ ਮਾਤਰਾ ਵਿਚ ਭੋਜਨ ਪ੍ਰਾਪਤ ਕੀਤਾ ਜਾਂਦਾ ਹੈ । ਬੱਤਖਾਂ ਅਤੇ ਮੁਰਗੀਆਂ ਤੋਂ ਆਂਡੇ ਅਤੇ ਮਾਸ ਪ੍ਰਾਪਤ ਹੁੰਦੇ ਹਨ । ਜਦਕਿ ਭੇਡ, ਸੂਰ ਅਤੇ ਬੱਕਰੀਆਂ ਤੋਂ ਖਾਣ ਦੇ ਵਾਸਤੇ ਮਾਸ ਉਪਲੱਬਧ ਹੁੰਦਾ ਹੈ । ਕਈ ਪ੍ਰਕਾਰ ਦੇ ਪੰਛੀ ਵੀ ਭੋਜਨ ਦੇ ਸਰੋਤ ਹਨ ।
2. ਮਧੂ ਮੱਖੀਆਂ ਤੋਂ ਸ਼ਹਿਦ, ਲਾਖ ਕੀਟਾਂ ਤੋਂ ਲਾਖ ਅਤੇ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ . ਕੀਤਾ ਜਾਂਦਾ ਹੈ । ਕਸਤੂਰੀ ਹਿਰਨ (Musk deer) ਤੋਂ ਕਸਤੂਰੀ ਪ੍ਰਾਪਤ ਕੀਤੀ ਜਾਂਦੀ ਹੈ ।
3. ਮਧੂ ਮੱਖੀਆਂ, ਤਿਤਲੀਆਂ, ਭੰਬਟ (Moths) ਅਤੇ ਕਈ ਪ੍ਰਕਾਰ ਦੇ ਪੰਛੀ ਪੌਦਿਆਂ ਦੇ ਫੁੱਲਾਂ ਦੇ ਪਰਾਗਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ ।
4. ਮੱਝਾਂ, ਗਾਂਵਾਂ, ਭੇਡ ਅਤੇ ਬੱਕਰੀਆਂ ਤੋਂ ਦੁੱਧ ਪ੍ਰਾਪਤ ਹੁੰਦਾ ਹੈ ।
5. ਲੋਕ ਕਈ ਜੰਗਲੀ ਜਾਨਵਰਾਂ ਦਾ ਗ਼ੈਰ-ਕਾਨੂੰਨੀ ਤੌਰ ‘ਤੇ ਅਤੇ ਲੁਕ-ਛੁਪ ਕੇ ਸ਼ਿਕਾਰ ਕਰਦੇ ਹਨ । ਸ਼ਿਕਾਰ ਕਰਨ ਉਪਰੰਤ ਇਹ ਸ਼ਿਕਾਰੀ ਜੰਤੂਆਂ ਦੀਆਂ ਖੱਲਾਂ, ਸਿੰਗਾਂ ਅਤੇ ਮਾਸ ਨੂੰ ਵੇਚ ਕੇ ਧਨ ਕਮਾਉਂਦੇ ਹਨ | ਅਜਿਹੇ ਚੋਰੀ-ਛੁਪੇ ਸ਼ਿਕਾਰ ਦੇ ਕਾਰਨ ਜੰਗਲੀ ਜਾਤੀਆਂ ਲੁਪਤ ਹੋ ਰਹੀਆਂ ਹਨ । ਸਿੰਗ ਪ੍ਰਾਪਤ ਕਰਨ ਦੇ ਵਾਸਤੇ ਗੈਂਡਿਆਂ (Rhinoceros) ਅਤੇ ਹਾਥੀ ਦੰਦ (Ivory). ਪ੍ਰਾਪਤ ਕਰਨ ਦੇ ਵਾਸਤੇ ਹਾਥੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ । ਮੱਝਾਂ, ਗਾਈਆਂ ਅਤੇ ਬੱਕਰੀਆਂ ਆਦਿ ਦੀਆਂ ਖੱਲਾਂ ਤੋਂ ਚਮੜਾ ਤਿਆਰ ਕਰਕੇ ਇਸ ਤੋਂ ਜੁੱਤੀਆਂ, ਬੂਟ ਅਤੇ ਜੈਕਟਾਂ ਤਿਆਰ ਕੀਤੀਆਂ ਜਾਂਦੀਆਂ ਹਨ ।
6. ਭੇਡਾਂ ਤੋਂ ਪ੍ਰਾਪਤ ਹੋਣ ਵਾਲੀ ਉੱਨ ਤੋਂ ਊਨੀ ਕੱਪੜਾ ਤਿਆਰ ਕੀਤਾ ਜਾਂਦਾ ਹੈ । ਬੱਕਰੀਆਂ ਅਤੇ ਉਨਾਂ ਦੇ ਵਾਲਾਂ ਦੀ ਵਰਤੋਂ ਵੀ ਘਟੀਆ ਕਿਸਮਾਂ ਦੇ ਕੰਬਲ ਅਤੇ ਗਰਮ ਕੱਪੜਾ ਤਿਆਰ ਕਰਨ ਲਈ ਕੀਤੀ ਜਾਂਦੀ ਹੈ | ਖਰਗੋਸ਼ ਦੇ ਵਾਲਾਂ ਅਤੇ ਖੱਲਾਂ ਤੋਂ ਵੀ ਟੋਪੀਆਂ ਆਦਿ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਸ ਦਾ ਮਾਸ ਵੀ ਖਾਧਾ ਜਾਂਦਾ ਹੈ ।
7. ਵਿਦੇਸ਼ੀ ਸਿੱਕਾ ਕਮਾਉਣ ਦੇ ਮੰਤਵ ਨਾਲ ਕਈ ਜੰਤੂਆਂ ਦਾ ਹੋਰਨਾਂ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ, ਜਿਵੇਂ ਕਿ ਹਾਥੀ ਅਤੇ ਰੰਗ-ਬਰੰਗੀਆਂ ਤਿੱਤਲੀਆਂ ਦਾ ।
8. ਸਮੰਦਰਾਂ ਵਿਚੋਂ ਮਿਲਣ ਵਾਲੇ ਮੋਤੀਆਂ (Pearls), ਘੋਗਿਆਂ (Shells) ਅਤੇ ਗੇ (Corals) ਦੇ ਨਿਰਯਾਤ ਦੀ ਆਰਥਿਕ ਪੱਖੋਂ ਬੜੀ ਮਹੱਤਤਾ ਹੈ ।
- ਖਾਧ ਪਦਾਰਥ – ਜਾਨਵਰਾਂ ਜਿਵੇਂ ਕਿ ਬੱਕਰੀ, ਭੇਡ, ਟਰਕੀ, ਮੁਰਗੀਆਂ, ਮੱਛੀਆਂ, ਝੀਂਗਾ ਮੱਛੀ ਅਤੇ ਸੁਰ ਤੋਂ ਮਾਸ ਦੀ ਸ਼ਕਲ ਵਿਚ ਸਾਨੂੰ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ । ਮੁਰਗੀਆਂ ਤੋਂ ਆਂਡੇ ਵੀ ਪ੍ਰਾਪਤ ਹੁੰਦੇ ਹਨ । ਕੋਡਲਿਵਰ ਆਇਲ, ਸਾਨੂੰ ਕੋਡ (Cod) ਨਾਂ ਦੀ ਮੱਛੀ ਤੋਂ ਪ੍ਰਾਪਤ ਹੁੰਦਾ ਹੈ।
- ਖੱਲਾਂ ਆਦਿ – ਮਰਨ ਉਪਰੰਤ ਕਈ ਪਾਣੀਆਂ ਜਿਵੇਂ ਕਿ ਮੱਝਾਂ, ਬੱਕਰੀਆਂ ਆਦਿ ਦੇ ਸਰੀਰ ਤੋਂ ਪ੍ਰਾਪਤ ਖੱਲਾਂ ਤੋਂ ਚਮੜਾ ਤਿਆਰ ਕਰਕੇ, ਕਈ ਪ੍ਰਕਾਰ ਦੀਆਂ ਚੀਜ਼ਾਂ ਜਿਵੇਂ ਕਿ ਬੂਟ, ਜੁੱਤੀਆਂ ਅਤੇ ਜੈਕੇਟਾਂ ਤਿਆਰ ਕੀਤੀਆਂ ਜਾਂਦੀਆਂ ਹਨ ।
- ਢੋਆ – ਢੁਆਈ-ਇਸ ਮੰਤਵ ਦੇ ਲਈ ਬੈਲ, ਝੋਟੇ, ਊਠ, ਯਾਕ, ਘੋੜੇ ਅਤੇ ਖੱਚਰਾਂ ਤੇ ਹਾਥੀਆਂ ਤੋਂ ਕੰਮ ਲਿਆ ਜਾਂਦਾ ਹੈ ।
- ਹਾਥੀ ਦੰਦ ਤੋਂ ਕਈ ਪ੍ਰਕਾਰ ਦੀਆਂ ਵਸਤਾਂ ਤਿਆਰ ਕੀਤੀਆਂ ਜਾਦੀਆਂ ਹਨ । ਮੋਤੀ ਆਇਸਟਰਾਂ (Pearl Oysters) ਤੋਂ ਮੋਤੀ ਪ੍ਰਾਪਤ ਕੀਤੇ ਜਾਂਦੇ ਹਨ ।
- ਸਮੁੰਦਰਾਂ ਤੋਂ ਕਈ ਕਿਸਮਾਂ ਅਤੇ ਸ਼ਕਲਾਂ ਦੇ ਘੋਗੇ ਤੇ ਸਿੱਪੀਆਂ ਉਪਲੱਬਧ ਹਨ । ਇਨ੍ਹਾਂ ਨੂੰ ਸਜਾਵਟ ਲਈ ਵਰਤਦੇ ਹਨ, ।
- ਦੁਧਾਰੂ ਜਾਨਵਰ-ਦੁਧਾਰੁ ਜਾਨਵਰਾਂ, ਜਿਵੇਂ ਕਿ-ਮੱਝ, ਗਾਂ, ਬੱਕਰੀ ਅਤੇ ਭੇਡ ਤੋਂ ਦੁੱਧ ਪ੍ਰਾਪਤ ਹੁੰਦਾ ਹੈ । ਜਿਸ ਤੋਂ ਕਈ ਪ੍ਰਕਾਰ ਦੇ ਖਾਧ ਪਦਾਰਥ ਤਿਆਰ ਕੀਤੇ ਜਾਂਦੇ ਹਨ । ਰੇਗਿਸਥਾਨੀ ਇਲਾਕਿਆਂ ਵਿਚ ਊਠਨੀ ਦਾ ਦੁੱਧ ਵੀ ਵਰਤਿਆ ਜਾਂਦਾ ਹੈ ।
- ਉੱਨ ਅਤੇ ਹੋਰ ਰੇਸ਼ੇ-ਭੇਡਾਂ ਤੋਂ ਪ੍ਰਾਪਤ ਕੀਤੀ ਜਾਂਦੀ ਉੱਨ ਤੋਂ ਗਰਮ ਕੱਪੜੇ ਅਤੇ ਸਵੈਟਰ ਆਦਿ ਤਿਆਰ ਕੀਤੇ ਜਾਂਦੇ ਹਨ । ਬੱਕਰੀ ਅਤੇ ਉਠ ਦੇ ਵਾਲਾਂ ਤੋਂ ਮੋਟੀ ਕਿਸਮਾਂ ਦੇ ਗਦੇਲੇ ਆਦਿ ਬਣਾਏ ਜਾਂਦੇ ਹਨ ।
- ਜਾਨਵਰਾਂ ਦੇ ਗੋਹੇ ਦੀ ਵਰਤੋਂ ਰੂੜੀ ਖਾਦ ਵਜੋਂ ਵਰਤੋਂ ਕਰਕੇ ਖੇਤੀ ਉਪਜ ਵਿਚ ਵਾਧਾ ਕੀਤਾ ਜਾਂਦਾ ਹੈ ਅਤੇ ਗੋਬਰ ਗੈਸ ਵੀ ਪ੍ਰਾਪਤ ਕੀਤੀ ਜਾਂਦੀ ਹੈ।
Class 12 ਵਾਤਾਵਰਣ ਸਿੱਖਿਆ ਪਾਠ 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
1. ਖੇਤੀਬਾੜੀ ਗਤੀਵਿਧੀਆਂ, ਮਨੁੱਖੀ ਵਸੋਂ ਦੇ ਵਸੇਬੇ ਲਈ ਉਪਨਗਰਾਂ ਦੀ ਸਥਾਪਨਾ, ਉਦਯੋਗ ਅਤੇ ਹੋਰ ਕਈ ਆਧਾਰਕ ਸੰਰਚਨਾਵਾਂ (Infrastructures), ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਮੁੱਖ ਕਾਰਨ ਹਨ । ਨਿਵਾਸ ਸਥਾਨਾਂ ਦੀ ਬਰਬਾਦੀ ਦਾ ਮੁੱਖ ਕਾਰਨ ਜਨਸੰਖਿਆ ਵਿਚ ਹੋਣ ਵਾਲਾ ਵਿਸਫੋਟ ਹੈ । ਸੋਇਆਬੀਨ ਦੀ ਖੇਤੀ ਕਾਰਨ ਐਮਾਜ਼ੋਨ ਦੇ ਵਰਖਾ-ਵਣਾਂ (Rain forests) ਨੂੰ ਘਾਹ ਦੇ ਮੈਦਾਨਾਂ ਵਿਚ ਪਰਿਵਰਤਨ ਕਰਨ ਦੇ ਮੰਤਵ ਨਾਲ ਇਨ੍ਹਾਂ ਜੰਗਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਜੋ ਮਾਸ ਪ੍ਰਾਪਤੀ ਦੇ ਵਾਸਤੇ ਉੱਥੇ ਗਾਂਵਾਂ ਪਾਲੀਆਂ ਜਾ ਸਕਣ ।
2. ਵਿਖੰਡਣਖੰਡਿਤ ਕਰਨਾ (Fragmentation) – ਵੱਡੇ ਆਕਾਰ ਵਾਲੇ ਨਿਵਾਸ ਸਥਾਨਾਂ ਦੇ ਛੋਟੇ-ਛੋਟੇ ਹਿੱਸਿਆਂ ਵਿਚ ਵੰਡਣ ਨੂੰ ਖੰਡਿਤ ਹੋਣਾ ਜਾਂ ਪਤਨ (Degradation) ਆਖਦੇ ਹਨ । ਇਸ ਖੰਡਿਤ ਹੋਣ ਦੇ ਮੁੱਖ ਕਾਰਨ ਨਹਿਰਾਂ ਦੀ ਪੁਟਾਈ, ਸੜਕਾਂ ਦੀ ਉਸਾਰੀ, ਉਦਯੋਗਾਂ ਦੀ ਸਥਾਪਨਾ, ਰੇਲਵੇ ਲਾਈਨਾਂ ਵਿਛਾਉਣੀਆਂ ਅਤੇ ਡੈਮਾਂ ਆਦਿ ਦਾ ਨਿਰਮਾਣ ਹਨ । ਨਿਵਾਸ ਸਥਾਨਾਂ ਨੂੰ ਛੋਟੇਛੋਟੇ ਖੰਡਾਂ ਵਿਚ ਵੰਡਣ ਦੇ ਸਿੱਟੇ ਵਜੋਂ ਵਿਸ਼ਾਲ ਖੇਤਰ ਵਿਚ ਰਹਿਣ ਵਾਲੇ ਜਾਨਵਰਾਂ ਉੱਪਰ ਮਾੜੇ ਅਸਰ ਪੈਂਦੇ ਹਨ ਅਤੇ ਉਨ੍ਹਾਂ ਦੀ ਆਬਾਦੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ ।
3. ਲੋੜ ਨਾਲੋਂ ਵੱਧ ਵਰਤੋਂ/ਬਹੁਤ ਅਧਿਕ ਸ਼ੋਸ਼ਣ (Over-exploitation) – ਮਨੁੱਖ ਆਪਣੀਆਂ ਭੋਜਨ ਅਤੇ ਨਿਵਾਸ ਸੰਬੰਧੀ ਲੋੜਾਂ ਦੇ ਵਾਸਤੇ ਹਮੇਸ਼ਾ ਤੋਂ ਹੀ ਕੁਦਰਤ ਉੱਤੇ ਨਿਰਭਰ ਰਿਹਾ ਹੈ । ਪਰ ਬਹੁਤ ਜ਼ਿਆਦਾ ਵਧੀ ਹੋਈ ਆਬਾਦੀ ਕਾਰਨ ਮਨੁੱਖ ਦੀਆਂ ਜ਼ਰੂਰਤਾਂ ਲਾਲਚ ਵਿਚ ਬਦਲ ਗਈਆਂ ਹਨ । ਜ਼ਰੂਰਤਾਂ ਵਿਚ ਆਈ ਇਸ ਤਬਦੀਲੀ ਦੇ ਕਾਰਨ ਮਨੁੱਖ ਕੁਦਰਤੀ ਸਾਧਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰ ਰਿਹਾ ਹੈ । ਡੋਡੋ (ਮਾਰੀਸ਼ੀਅਸ, ਜੈਬਰਾ ਅਫ਼ਰੀਕਾ), ਤਸਮੇਨੀਆ ਦਾ ਭੇੜੀਆ (Tasmanian wolf) ਵਰਗੀਆਂ ਜਾਤੀਆਂ ਜ਼ਿਆਦਾ ਸ਼ਿਕਾਰ ਕਰਨ ਦੀ ਵਜ੍ਹਾ ਕਰਕੇ ਅਲੋਪ ਹੋ ਗਈਆਂ ਹਨ ।
4. ਪ੍ਰਦੂਸ਼ਣ (Pollution) – ਵਾਤਾਵਰਣੀ ਪ੍ਰਦੂਸ਼ਣ ਦੇ ਕਾਰਨ ਜਾਂ ਤਾਂ ਜਾਤੀਆਂ ਦੀ ਸੰਖਿਆ ਵਿਚ ਕਮੀ ਆ ਸਕਦੀ ਹੈ ਜਾਂ ਇਹ ਅਲੋਪ ਹੋ ਸਕਦੀਆਂ ਹਨ । ਹਾਨੀਕਾਰਕ ਜੀਵਨਾਸ਼ਕਾਂ ਦੀ ਵਰਤੋਂ, ਉਦਯੋਗ ਤੋਂ ਬਾਹਰ ਆਉਣ ਵਾਲੇ ਨਿਕਾਸੀ ਪਦਾਰਥ (ਚਿੱਤਰ 3.3) ਅਤੇ ਵਿਕੀਰਣਾਂ ਦਾ ਕਾਫ਼ੀ ਜ਼ਿਆਦਾ ਮਾਤਰਾ ਵਿਚ ਮੁਕਤ ਹੋਣਾ ਜਾਂ ਸਮੁੰਦਰ ਦੇ ਪਾਣੀ ਉੱਪਰ ਤੇਲ ਦੇ ਖਿਲਰਨਾ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ । ਬਾਜ਼ (Falcon) ਵਰਗੇ ਪੰਛੀ ਖਾਣ ਵਾਲੇ ਸ਼ਿਕਾਰੀ ਪੰਛੀਆਂ ਦੇ ਪੈਸਟੀਸਾਈਡਜ਼ ਨਾਲ ਪ੍ਰਭਾਵਿਤ ਮੱਛੀਆਂ ਦੇ ਖਾਣ ਦੇ ਫਲਸਰੂਪ ਇਨ੍ਹਾਂ ਪੰਛੀਆਂ ਦੀ ਸੰਖਿਆ ਵਿਚ ਕਮੀ ਆ ਗਈ ।
5. ਵਿਦੇਸ਼ੀ ਜਾਤੀਆਂ ਦੀ ਆਮਦ (Introduction of Exotic Species) – ਜਿਹੜੀਆਂ ਜਾਤੀਆਂ ਕਿਸੇ ਨਿਵਾਸ ਸਥਾਨ ਦੀਆਂ ਸਥਾਨਿਕ ਵਸਨੀਕ ਨਾ ਹੋਣ ਅਤੇ ਉਨ੍ਹਾਂ ਨੂੰ ਬਾਹਰੋਂ ਲਿਆ ਕੇ ਉਸ ਨਵੇਂ ਨਿਵਾਸ ਸਥਾਨ ਵਿਚ ਰੱਖਿਆ ਜਾਵੇ, ਅਜਿਹੀਆਂ ਜਾਤੀਆਂ ਨੂੰ ਵਿਦੇਸ਼ੀ ਜਾਤੀਆਂ ਆਖਦੇ ਹਨ । ਇਹ ਵਿਦੇਸ਼ੀ ਜਾਤੀਆਂ ਸਥਾਨਿਕ ਜਾਤੀਆਂ ਦੀ ਭੋਜਨ ਲੜੀ ਵਿਚ ਵਿਘਨ ਉਤਪੰਨ ਕਰ ਦਿੰਦੀਆਂ ਹਨ, ਜਿਸਦੇ ਫਲਸਰੂਪ ਸਥਾਨਕ ਜਾਤੀਆਂ ਦਾ ਅਲੋਪ ਹੋਣਾ ਸ਼ੁਰੂ ਹੋ ਜਾਂਦਾ ਹੈ । ਵਿਦੇਸ਼ੀ ਜਾਤੀਆਂ ਦਾ ਦਾਖ਼ਲਾ ਟਾਪੂ ਦੀ ਪਰਿਸਥਿਕ ਪ੍ਰਣਾਲੀ ਦੀ ਜੈਵਿਕ ਵਿਭਿੰਨਤਾ ਉੱਤੇ ਬੜਾ ਮਾੜਾ ਅਸਰ ਪਾਉਂਦਾ ਹੈ । ਨਾਈਲ ਪਰਚ ((Nile Perch) ਜਿਹੜੀ ਕਿ ਵਿਦੇਸ਼ੀ ਜਾਤੀ ਦੀ ਮੱਛੀ ਹੈ, ਨੂੰ ਵਿਕਟੋਰੀਆ ਝੀਲ ਵਿਚ ਛੱਡਣ ਦੇ ਫਲਸਰੂਪ ਉਸ ਝੀਲ ਦੀਆਂ ਸਥਾਨਕ ਮੱਛੀਆਂ ਖ਼ਤਮ ਹੋ ਗਈਆਂ ।
ਕਾਂਗਰਸ ਘਾਹ ਜਾਂ ਗਾਜਰ ਬੂਟੀ (Parthenium) – ਇਸ ਵਿਦੇਸ਼ੀ ਜਾਤੀ ਦੇ ਦਾਖ਼ਲੇ ਦੇ ਕਾਰਨ ਸਥਾਨਕ ਫ਼ਸਲਾਂ ਨੂੰ ਬੜਾ ਨੁਕਸਾਨ ਪੁੱਜ ਰਿਹਾ ਹੈ ।
6. ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਪਾਰ (National and International Trade) – ਜੰਗਲੀ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਜਿਵੇਂ ਕਿ ਸੁਗੰਧੀ ਵਾਲੇ ਇਤਰ (Perfumes), ਸ਼ਿੰਗਾਰ ਦਾ ਸਾਮਾਨ, ਅਜਾਇਬ ਘਰਾਂ ਵਿਚ ਰੱਖੀਆਂ ਜਾਣ ਵਾਲੀਆਂ ਵਸਤਾਂ, ਸਰ, ਹੱਡੀਆਂ, ਹਾਥੀ ਦੰਦ ਅਤੇ ਸਿੰਗਾਂ ਦਾ ਵਪਾਰ, ਕਸਤੂਰੀ ਹਿਰਨ (Musk deer), ਇਕ ਸਿੰਗ ਵਾਲਾ ਗੈਂਡਾ, ਬਾਘ, ਹਾਥੀ ਅਤੇ ਹਿਰਨ ਦਾ ਵਪਾਰ ਇਨ੍ਹਾਂ ਜੰਤੂਆਂ ਦੀ ਜਨਸੰਖਿਆ ਵਿਚ ਆਈ ਕਮੀ ਦਾ ਮੁੱਖ ਕਾਰਨ ਹੈ ।
ਪ੍ਰਸ਼ਨ 2.ਖ਼ਤਰੇ ਦੀ ਕਗਾਰ ਤੇ ਖੜੀਆਂ ਜਾਤੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਕਿਹੜੀਆਂਕਿਹੜੀਆਂ ਹਨ ?
ਉੱਤਰ-ਆਈ ਯੂ ਸੀ ਐਨ (IUCN) ਵੱਲੋਂ ਸੰਭਾਲੀ ਹੋਈ ਰੈੱਡ ਡਾਟਾ ਬੁੱਕ (Red Data Book) ਵਿਚ ਪੌਦਿਆਂ ਅਤੇ ਪ੍ਰਾਣੀਆਂ ਦੀਆਂ ਅਜਿਹੀਆਂ ਸਾਰੀਆਂ ਜਾਤੀਆਂ ਨੂੰ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਲੁਪਤ ਹੋਣ ਦਾ ਡਰ ਹੈ । ਲੁਪਤ ਹੋਣ ਵਾਲੇ ਜੀਵਾਂ ਦੀਆਂ ਸ਼੍ਰੇਣੀਆਂ ਅੱਗੇ ਲਿਖੇ ਅਨੁਸਾਰ ਹਨ-
1. ਖ਼ਤਰੇ ਦੀ ਕਗਾਰ ‘ ਤੇ ਜਾਤੀਆਂ (Endangered Species) – ਇਸ ਵਰਗ ਵਿਚ ਉਹ ਜਾਤੀਆਂ ਸ਼ਾਮਿਲ ਹਨ ਜਿਨ੍ਹਾਂ ਦੀ ਸੰਖਿਆ ਚਿੰਤਾਜਨਕ ਹੱਦ ਤਕ ਘੱਟ ਚੁੱਕੀ ਹੈ ਜਾਂ ਜਿਨ੍ਹਾਂ ਦੇ ਨਿਵਾਸ ਸਥਾਨ ਬਹੁਤ ਨੀਵੀਂ ਪੱਧਰ ਤਕ ਘੱਟ ਗਏ ਹਨ ਅਤੇ ਇਨ੍ਹਾਂ ਸਜੀਵਾਂ ਦੇ ਖ਼ਤਮ ਹੋਣ ਦਾ ਡਰ ਬਣਿਆ ਹੋਇਆ ਹੈ । ਬਾਘ (Tiger), ਗਿੱਧ (Vultures), ਬੱਬਰ ਸ਼ੇਰ, ਸੁਨਹਿਰੀ ਬਾਂਦਰ, ਲਾਲ ਲੰਮੜੀ ਅਤੇ ਲਾਲ ਪਾਂਡਾ (Red Panda) ਇਸ ਵਰਗ ਦੇ ਮੁੱਖ ਉਦਾਹਰਨ ਹਨ । ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ ਥਣਧਾਰੀਆਂ ਦੀਆਂ 80 ਜਾਤੀਆਂ, ਪੰਛੀਆਂ ਦੀਆਂ 20 ਜਾਤੀਆਂ ਅਤੇ ਜਲ-ਥਲੀ ਤੇ ਰੀਂਗਣ ਵਾਲੇ ਜੰਤੂਆਂ ਦੀਆਂ 18 ਜਾਤੀਆਂ ਖ਼ਤਰੇ ਦੀ ਕਗਾਰ ਤੇ ਹਨ ।
2. ਅਸੁਰੱਖਿਅਤ ਜਾਤੀਆਂ (Vulnerable Species) – ਉਹ ਜਾਤੀਆਂ ਜਿਨ੍ਹਾਂ ਦੀ ਸੰਖਿਆ ਘੱਟ ਰਹੀ ਹੋਵੇ ਅਤੇ ਉਨ੍ਹਾਂ ਦੇ ਅਲੋਪ ਹੋਣ ਦਾ ਡਰ ਬਣਿਆ ਰਹੇ, ਤਾਂ ਅਜਿਹੀਆਂ ਜਾਤੀਆਂ । ਨੂੰ ਅਸੁਰੱਖਿਅਤ ਜਾਤੀਆਂ ਆਖਦੇ ਹਨ । ਜਿਵੇਂਕਿ ਜੰਗਲੀ ਖੋਤਾ
3. ਦੁਰਲੱਭ ਜਾਤੀਆਂ (Rare Species) – ਦੁਰਲੱਭ ਜਾਤੀਆਂ ਦੀ ਜਨਸੰਖਿਆ ਭਾਵੇਂ ਕਾਫ਼ੀ ਜ਼ਿਆਦਾ ਹੈ, ਪਰ ਇਨ੍ਹਾਂ ਦੇ ਭੂਗੋਲਿਕ ਨਿਵਾਸ ਸਥਾਨ ਸੀਮਿਤ ਹਨ । ਇਨ੍ਹਾਂ ਜਾਤੀਆਂ ਨੂੰ ਦੁਰਲਭ ਜਾਤੀਆਂ ਦੇ ਵਰਗ ਵਿਚ ਰੱਖਿਆ ਗਿਆ ਹੈ । ਹੂਪਿੰਗ ਸਾਰਸ (Whooping Crane) ਇਸ ਵਰਗ ਦਾ ਮੁੱਖ ਉਦਾਹਰਨ ਹੈ ।
ਪ੍ਰਸ਼ਨ 3.ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੀ ਸਾਂਭ-ਸੰਭਾਲ ਵਿਚ ਸਵੈ-ਸਥਾਨ ਤਰਕੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-ਸਵੈ-ਸਥਾਨ ਜੁਗਤਾਂ (In-situ strategies) – ਗਤੀਸ਼ੀਲ ਪਰਿਸਥਿਤਕ ਪ੍ਰਬੰਧਾਂ ਵਿਚ ਇਹ ਜੁਗਤਾਂ ਜੀਵ ਵਿਕਾਸ ਕਰ ਰਹੇ ਗਤੀਸ਼ੀਲ ਪਰਿਸਿਥਤਿਕ ਪ੍ਰਬੰਧਾਂ ਵਿਚਲੇ ਜਣਨਿਕ ਸਾਧਨਾਂ ਵੱਲ ਸੰਕੇਤ ਕਰਦੀਆਂ ਹਨ ।
ਅਜਿਹਾ ਕਰਨ ਦੇ ਵਾਸਤੇ ਕਾਫ਼ੀ ਵਿਸ਼ਾਲ ਸੁਰੱਖਿਅਤ ਖੇਤਰਾਂ ਨੂੰ ਨਿਸ਼ਚਿਤ ਕਰਨਾ ਪੈਂਦਾ ਹੈ । ਅਜਿਹੇ ਸੁਰੱਖਿਅਤ ਖੇਤਰਾਂ ਦੇ ਘੇਰੇ ਵਿਚ ਜੀਵ ਮੰਡਲ ਰਾਖਵੇਂ ਸਥਾਨ (Biosphere reserves), ਨੈਸ਼ਨਲ ਪਾਰਕਾਂ (National Parks) ਅਤੇ ਜੰਗਲੀ ਜੀਵਾਂ ਲਈ ਰੱਖਾਂ (Sanctuaries) ਆਉਂਦੇ ਹਨ । ਅਜਿਹੀਆਂ ਸੁਰੱਖਿਅਤ ਥਾਂਵਾਂ ਦਾ ਫੈਲਿਆ ਹੋਇਆ ਜਾਲ, ਉਸ ਖੇਤਰ ਦੇ ਸਮੁੱਚੇ ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣ ਦੇ ਸਮਰੱਥ ਹੋਵੇਗਾ ।
ਜੀਵ-ਮੰਡਲੀ ਰਾਖਵੇਂ ਸਥਾਨ (Biosphere Reserves) – ਸੁਰੱਖਿਅਤ ਸਥਾਨਾਂ ਦੇ ਇਨ੍ਹਾਂ ਵਿਸ਼ੇਸ਼ ਸਥਾਨਾਂ ਵਿਚ ਸਥਾਨਕ ਲੋਕਾਂ ਦੀ ਪਰਿਸਥਿਤਿਕ ਪ੍ਰਣਾਲੀ ਵਿਚ ਭਾਈਵਾਲ ਹੋਣ ਦੇ ਨਾਲ-ਨਾਲ ਇਹ ਲੋਕ ਇਸ ਦਾ ਅਨਿੱਖੜਵਾਂ ਅੰਗ ਵੀ ਹੁੰਦੇ ਹਨ । UNESCO ਵੱਲੋਂ ਇਸ ਧਾਰਨਾ ਨੂੰ ਸੰਨ 1975 ਵਿਚ ਮਨੁੱਖ ਅਤੇ ਜੀਵ ਮੰਡਲ (Man And Biosphee) ਪ੍ਰੋਗਰਾਮ ਦੇ ਅਧੀਨ ਸ਼ੁਰੂ ਕੀਤਾ । ਭਾਰਤ ਵਿਚ ਸੰਨ 2002 ਤਕ ਅਜਿਹੇ ਜੀਵ ਮੰਡਲੀ ਰਾਖਵੇਂ ਸਥਾਨ ਦੀ ਸੰਖਿਆ 13 ਸੀ । ਜੀਵ ਮੰਡਲੀ ਰਾਖਵੇਂ ਸਥਾਨ ਦੇ ਤਿੰਨ ਖੰਡ (Zones) ਹੁੰਦੇ ਹਨ ।
1. ਕੁਦਰਤੀ ਜਾਂ ਕੋਰ ਜ਼ੋਨ (Core Zone) – ਇਹ ਜੀਵ ਮੰਡਲ ਦਾ ਸਭ ਤੋਂ ਅੰਦਰਲਾ ਖੰਡ ਹੈ । ਇਸ ਖੰਡ ਵਿਚ ਕਿਸੇ ਵੀ ਪ੍ਰਕਾਰ ਦੀਆਂ ਮਨੁੱਖੀ ਗਤੀਵਿਧੀਆਂ ਦੀ ਆਗਿਆ ਨਹੀਂ ਹੁੰਦੀ ।
2. ਨਿਰਪੱਖ ਜਾਂ ਬਫ਼ਰ ਖੰਡ (Buffer Zone) – ਨਿਰਪੱਖ ਜਾਂ ਬਫ਼ਰ ਖੰਡ ਕੇਂਦਰੀ ਭਾਗ ਦੇ ਬਾਹਰਲੇ ਪਾਸੇ ‘ਤੇ ਸਥਿਤ ਹੈ । ਇਸ ਖੰਡ ਵਿਚ ਸੀਮਾਂਬੱਧ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਖੋਜ ਆਦਿ ਸੰਬੰਧੀ ਕੰਮ ਕਰਨ ਦੀ ਆਗਿਆ ਹੁੰਦੀ ਹੈ । ਜੈਵਿਕ ਵਿਭਿੰਨਤਾ ਵਿਚ ਕਿਸੇ ਕਿਸਮ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ ।
3. ਅੰਤਰਕਾਲੀ ਖੰਡ (Manipulative Zone) – ਜੀਵ-ਮੰਡਲ ਦਾ ਇਹ ਸਭ ਤੋਂ ਬਾਹਰੀ ਹਿੱਸਾ ਹੈ । ਇਸ ਖੰਡ ਵਿਚ ਮਨੁੱਖੀ ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ ਅਤੇ ਇਸ ਖੇਤਰ ਵਿਚ ਮਨੁੱਖੀ ਬਸਤੀਆਂ ਵੀ ਕਾਇਮ ਕੀਤੀਆਂ ਗਈਆਂ ਹੁੰਦੀਆਂ ਹਨ । ਇਸ ਖੰਡ ਵਿਚ ਪ੍ਰਕਿਰਤੀ ਨਾਲ ਛੇੜ-ਛਾੜ ਦੀ ਮਨਾਹੀ ਹੈ। ਫੌਰੈਸਟਰੀ, ਫ਼ਸਲਾਂ ਦੀ ਕਾਸ਼ਤ (Cropping), ਵਸੇਬੇ ਅਤੇ ਮਨਪ੍ਰਚਾਵੇ ਵਰਗੀਆਂ ਗਤੀਵਿਧੀਆਂ ਕਰਨ ਦੀ ਆਗਿਆ ਹੈ । ਇਸ ਖੰਡ ਨੂੰ ਪਰਿਵਰਤਨੀ ਖੰਡ (Transitional Zone) ਵੀ ਕਹਿੰਦੇ ਹਨ ।
ਨੈਸ਼ਨਲ ਪਾਰਕਾਂ (National Parks) – ਇਹ ਇਕ ਅਜਿਹਾ ਸੁਰੱਖਿਅਤ ਖੰਡ ਹੈ ਜਿਸ ਨੂੰ ਕਿ ਚਿੰਤਾਜਨਕ ਹਾਲਤ ਵਿਚ ਪੁੱਜੀਆਂ ਹੋਈਆਂ ਖ਼ਤਰੇ ਵਿਚਲੇ ਪੌਦਿਆਂ ਅਤੇ ਪਾਣੀਆਂ ਦੀਆਂ ਜਾਤੀਆਂ ਦੀ ਸੁਰੱਖਿਆ ਲਈ ਹੀ ਰਿਜ਼ਰਵ ਕੀਤਾ ਗਿਆ ਹੁੰਦਾ ਹੈ । ਜੰਗਲੀ ਜੀਵਨ ਦੇ ਲਈ ਨੈਸ਼ਨਲ ਪਾਰਕ ਇਕ ਤਰ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਹਨ । ਭਾਰਤ ਵਿਚ ਇਸ ਸਮੇਂ ਰਾਸ਼ਟਰੀ ਪਾਰਕਾਂ ਦੀ ਸੰਖਿਆ 97 ਹੈ ।
ਇਨ੍ਹਾਂ ਰਾਸ਼ਟਰੀ ਪਾਰਕਾਂ ਵਿਚੋਂ ਕੁੱਝ-ਇਕ ਹੇਠ ਲਿਖੀਆਂ ਗਈਆਂ ਹਨ-
ਗੇਟ ਹਿਮਾਲਿਅਨ ਨੈਸ਼ਨਲ ਪਾਰਕ (The Great Himalayan National Park) – ਇਸ ਰਾਸ਼ਟਰੀ ਪਾਰਕ ਵਿਚ ਬਰਫਾਨੀ ਤੇਂਦੁਆ (Snow Leopard) ਪਾਇਆ ਜਾਂਦਾ ਹੈ ।
ਕਾਜ਼ੀਰੰਗਾ ਨੈਸ਼ਨਲ ਪਾਰਕ (Kaziranga National Park) – ਆਸਾਮ ਪ੍ਰਾਂਤ ਵਿਚ ਸਥਿਤ ਇਸ ਪਾਰਕ ਵਿਚ ਆਮ ਪਾਇਆ ਜਾਣ ਵਾਲਾ ਪ੍ਰਾਣੀ ਇਕ ਸਿੰਗ ਵਾਲਾ ਗੈਂਡਾ (One horned Rhino) ।
ਸੁੰਦਰਬਨ ਨੈਸ਼ਨਲ ਪਾਰਕ (Sunderban National Park) – ਪੱਛਮੀ ਬੰਗਾਲ ਵਿਖੇ ਇਹ ਪਾਰਕ ਬੰਗਾਲ ਬਾਘ ਲਈ ਰਿਜ਼ਰਵ ਕੀਤੀ ਹੋਈ ਹੈ ।
ਕਾਲਾ ਨੈਸ਼ਨਲ ਪਾਰਕ (Kanha National Park) – ਮੱਧ ਪ੍ਰਦੇਸ਼ ਵਿਖੇ ਸਥਿਤ ਇਹ ਪਾਰਕ ਜੰਗਲੀ ਬਾਘ (Wild Tiger) ਲਈ ਕੁਦਰਤੀ ਨਿਵਾਸ ਸਥਾਨ ਹੈ ।
ਮਾਰੂਥਲ ਨੈਸ਼ਨਲ ਪਾਰਕ (Desert National Park) – ਇਹ ਮਾਰੂਥਲ ਨੈਸ਼ਨਲ ਪਾਰਕ ਗੇਟ ਇੰਡੀਅਨ ਬਾਸਟਰਡ (The Great Indian Bastard) ਪੰਛੀ ਦੀ ਸੁਰੱਖਿਆ ਲਈ ਹੈ । ਇਸ ਪੰਛੀ ਦੇ ਇਲਾਵਾ ਇੱਥੇ ਸੁਰੱਖਿਅਤ ਪਾਏ ਜਾਣ ਵਾਲੇ ਹੋਰਨਾਂ ਜੰਤੂਆਂ ਵਿਚ ਕਾਲਾ ਹਿਰਨ, ਨੀਲ ਗਾਂ ਅਤੇ ਚਿੰਕਾਰਾ (Chinkara) ਵਰਗੀਆਂ ਥਣਧਾਰੀ ਜਾਤੀਆਂ ਵੀ ਸ਼ਾਮਿਲ ਹਨ ।
ਸਮੁੰਦਰੀ ਰਾਸ਼ਟਰੀ ਪਾਰਕ (The Marine National Park) – ਗੁਜਰਾਤ ਵਿਖੇ ਸਥਿਤ ਇਹ ਰਾਸ਼ਟਰੀ ਪਾਰਕ ਮੁੰ ਚਟਾਨ ਕਿੱਤੀ (Coral reefs) ਅਤੇ ਮੌਲਸਕਸ (Molluscs) ਦੇ ਲਈ ਸੁਰੱਖਿਅਤ ਸਥਾਨ ਹੈ ।
ਰੱਖਾਂ (Sanctuaries) – ਜੰਗਲੀ ਜਾਨਵਰਾਂ ਲਈ ਰੱਖਾਂ ਅਜਿਹੇ ਸੁਰੱਖਿਅਤ ਸਥਾਨ ਹਨ ਜਿੱਥੇ ਇਹ ਜਾਨਵਰ ਸ਼ਿਕਾਰ ਹੋਣ ਦੇ ਡਰ ਤੋਂ ਸੁਰੱਖਿਅਤ ਹਨ, ਭਾਵ ਰੱਖਾਂ ਵਿਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਮੁਕੰਮਲ ਤੌਰ ‘ਤੇ ਮਨਾਹੀ ਹੈ, ਪਰ ਨੈਸ਼ਨਲ ਪਾਰਕਾਂ ਦੇ ਵਿਪਰੀਤ ਮਨੁੱਖਾਂ ਨੂੰ ਰੱਖਾਂ ਵਿਚ ਇਮਾਰਤੀ ਲੱਕੜੀ ਦੀ ਕਟਾਈ ਕਰਨ, ਜੰਗਲ ਵਿਚ ਪੈਦਾ ਹੋਏ ਉਤਪਾਦਾਂ ਅਤੇ ਖੇਤੀ ਕਰਨ ਦੀ ਸੀਮਿਤ ਆਗਿਆ ਦਾ ਪ੍ਰਾਵਧਾਨ ਹੈ । ਭਾਰਤ ਵਿਚ 500 ਰੱਖਾਂ ਹਨ ।
ਕੁੱਝ ਮਸ਼ਹੂਰ ਰੱਖਾਂ ਹਨ-
ਡਾਚੀਗਾਮ ਰੱਖ (The Dachigam Sanctuary) – ਕਸ਼ਮੀਰ ਵਿਖੇ ਸਥਿਤ ਇਹ ਰੱਖ ਹਾਂਗੁਲ (Hangul) ਜਾਂ ਕਸ਼ਮੀਰੀ ਬਾਰੂ ਸਿੰਗਾ (Kashmiri stag) ਲਈ ਹੈ ।
ਮਾਨਸ ਰੱਖ (The Manas Sanctuary) – ਇਸ ਰੱਖ ਵਿਚ ਪਾਏ ਜਾਂਦੇ ਪ੍ਰਾਣੀਆਂ ਵਿਚ ਸੁਨਹਿਰੀ ਲੰਗੂਰ (Golden langur), ਬਹੁਤ ਹੀ ਦੁਰਲੱਭ ਬੌਣਾ ਸੂਰ (Pygmy hog) ਜਿਹੜਾ ਕਿ ਵਿਸ਼ਵ ਭਰ ਵਿਚ ਪਾਇਆ ਜਾਣ ਵਾਲਾ ਸਭ ਤੋਂ ਛੋਟੇ ਆਕਾਰ ਵਾਲਾ ਜੰਤੁ ਹੈ, ਪਾਇਆ ਜਾਂਦਾ ਹੈ ।
ਭਰਤਪੁਰ (Bharatpur) – ਵਿਸ਼ਵ ਭਰ ਵਿਚ ਜਲ-ਪੰਛੀਆਂ ਦੀ ਇਹ ਸਭ ਤੋਂ ਵੱਡੀ ਰੱਖ ਹੈ । ਇੱਥੇ ਪਾਣੀ ਵਿਚ ਤੈਰਨ ਵਾਲੇ ਪੰਛੀ ਜਿਵੇਂ ਕਿ ਬੱਤਖਾਂ, ਮੁਰਗਾਬੀਆਂ, ਸਾਰਸ ਅਤੇ ਬਗਲੇ ਹਜ਼ਾਰਾਂ ਦੀ ਸੰਖਿਆ ਵਿਚ ਪਾਏ ਜਾਂਦੇ ਹਨ । ਸਾਇਬੇਰੀਆ ਦੇ ਅਤਿ ਸ਼ੀਤ ਇਲਾਕੇ ਤੋਂ ਪਲਾਇਨ ਕਰਕੇ ਆਉਣ ਵਾਲੇ ਸਾਇਬੇਰੀਆਈ ਸ਼ੈਨਜ਼ (Siberian Cranes) ਦਾ ਇਹ ਵੀ ਘਰ ਹੈ ।
ਬਾਘਾਂ (Tigers) ਨੂੰ ਵੇਖਣ ਦੇ ਲਈ ਰਨਬੰਬੋਰ (Ranthambore) ਸੁਪ੍ਰਸਿੱਧ ਹੈ ।
ਗੀਰ (Gir) ਰੱਖ ਏਸ਼ੀਆਈ ਬੱਬਰ ਸ਼ੇਰ (Asian lion) ਲਈ ਸੁਰੱਖਿਅਤ ਜਗਾ ਹੈ ।
ਪੱਛਮੀ ਘਾਟ (Westem Ghats) ਦੀਆਂ ਰੱਖਾਂ ਵਿਚ ਮਾਲਾਬਾਰ (Malabar), ਵੱਡੇ ਆਕਾਰ ਦੀਆਂ ਗਲਿਹਰੀਆਂ (Giant squirrels) ਉੱਡਣੀਆਂ ਗਲਿਹਰੀਆਂ (Flying squirrels), ਪਹਾੜੀ ਪੰਛੀਆਂ ਦੀਆਂ ਅਨੇਕ ਜਾਤੀਆਂ ਜਲ-ਥਲੀ ਜੀਵਾਂ, ਰੀਂਗਣ ਵਾਲੇ ਜਾਨਵਰਾਂ ਅਤੇ ਕੀਟਾਂ ਦੀਆਂ ਅਨੇਕਾਂ ਜਾਤੀਆਂ ਪਾਈਆਂ ਜਾਂਦੀਆਂ ਹਨ ।
ਬਾਂਦੀਪੁਰ (Bandipur), ਮੁਦੁਮਲਾਈ (Mudumalai), ਵਿਨਾੜ (Wynad) ਅਤੇ ਭੱਦਰਾ ਰੱਖਾਂ (Bhadra Sanctuary), ਹਾਥੀਆਂ ਕਾਰਨ ਮਸ਼ਹੂਰ ਹਨ । ਇਹ ਰੱਖਾਂ ਨੀਲਗਿਰੀ ਪਹਾੜੀਆਂ ਵਿਖੇ ਸਥਿਤ ਹਨ ।
ਪਵਿੱਤਰ ਵਣ ਅਤੇ ਝੀਲਾਂ (Sacred Forests and Lakes) – ਭਾਰਤ ਅਤੇ ਏਸ਼ੀਆ ਦੇ ਦੂਸਰੇ ਦੇਸ਼ਾਂ ਵਿਚ ਜੈਵਿਕ ਅਨੇਕਰੂਪਤਾ ਦੇ ਸੁਰੱਖਿਅਣ ਕਰਨ ਦੀ ਵਿਧੀ ਪਵਿੱਤਰ ਵਣਾਂ ਅਤੇ ਪਵਿੱਤਰ ਝੀਲਾਂ ਦੀ ਸੁਰੱਖਿਆ ਕਰਕੇ ਕੀਤੀ ਜਾਂਦੀ ਹੈ । ਇਨ੍ਹਾਂ ਸਥਾਨਾਂ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਥਾਨਕ ਲੋਕ ਇਨ੍ਹਾਂ ਦੀ ਰੱਖਿਆ ਕਰਦੇ ਹਨ । ਪਵਿੱਤਰ ਵਣ ਮੇਘਾਲਿਆ ਦੇ ਖਾਸੀ ਅਤੇ ਜੈਨਤੀਆਂ ਪਹਾੜੀਆਂ ਵਿਚ ਸਥਿਤ ਹਨ । ਰਾਜਸਥਾਨ ਦੀਆਂ ਅਰਾਵਲੀ ਪਹਾੜੀਆਂ, ਸਾਰਗੁਜਾ (Sarguja), ਚਾਂਦਾ (Chanda) ਅਤੇ ਬਸਤਰ (Bastar), ਮੱਧ ਪ੍ਰਦੇਸ਼ ਵਿਚ ਪਵਿੱਤਰ ਵਣ ਮੌਜੂਦ ਹਨ । ਸਿੱਕਮ ਵਿਖੇ ਮੌਜੂਦ ਖੇਚੀਓ ਪਾਲਰੀ ਝੀਲ (Kacheo palri lake) ਨੂੰ ਸਥਾਨਕ ਲੋਕਾਂ ਨੇ ਪਵਿੱਤਰ ਘੋਸ਼ਿਤ ਕੀਤਾ ਹੋਇਆ ਹੈ, ਜਿਸਦੇ ਫਲਸਰੂਪ ਇਸ ਝੀਲ ਵਿਚ ਪਾਏ ਜਾਂਦੇ ਪ੍ਰਾਣੀ ਸਮੂਹ ਅਤੇ ਬਨਸਪਤੀ ਸਮੂਹ ਸੁਰੱਖਿਅਤ ਹਨ ।
ਪ੍ਰਸ਼ਨ 4.ਜੰਗਲੀ ਜੀਵਨ ਤੇ ਲੋਕਾਂ ਵਿਚਾਲੇ ਝਗੜੇ ਦੇ ਕੀ ਕਾਰਨ ਹਨ ? ਇਨ੍ਹਾਂ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ?
ਉੱਤਰ-ਜੰਗਲੀ ਜਾਨਵਰਾਂ (ਮਾਸਾਹਾਰੀਆਂ ਅਤੇ ਸ਼ਾਕਾਹਾਰੀਆਂ ਦੇ ਦਰਮਿਆਨ ਝਗੜੇ ਦਾ ਆਰੰਭ ਉਸ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ, ਜਿਸ ਸਮੇਂ ਤੋਂ ਮਨੁੱਖ ਨੇ ਜਾਨਵਰਾਂ, ਵਿਸ਼ੇਸ਼ ਕਰਕੇ ਦੁਧਾਰੂ ਜਾਨਵਰਾਂ ਦਾ ਘਰੇਲੂ ਕਰਨ/ਪਾਲਤੂ ਕਰਨ ਸ਼ੁਰੂ ਕੀਤਾ | ਸਮੇਂ ਦੇ ਬੀਤਣ ਨਾਲ ਮਨੁੱਖ ਜਾਤੀ ਦੀ ਜਨਸੰਖਿਆ ਵਿਚ ਹੋਏ ਵਾਧੇ ਦੇ ਫਲਸਰੂਪ, ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੇ ਖੇਤਰ ਵਿਚ ਬਹੁਤ ਜ਼ਿਆਦਾ ਕਮੀ ਪੈਦਾ ਹੋ ਜਾਣ ਕਾਰਨ ਮਨੁੱਖ ਜਾਤੀ ਅਤੇ ਜੰਗਲੀ ਜੀਵਨ ਦੇ ਦਰਮਿਆਨ ਝਗੜੇ ਦੇ ਬਹੁਤ ਜ਼ਿਆਦਾ ਵੱਧ ਜਾਣ ਦੇ ਸਿੱਟੇ ਵਜੋਂ ਕਈ ਜੰਗਲੀ ਜਾਤੀਆਂ ਖ਼ਤਮ ਹੋਣ ਦੇ ਕਰੀਬ ਪਹੁੰਚ ਚੁੱਕੀਆਂ ਹਨ ।
ਝਗੜਾ ਮਿਟਾਉਣ ਦੇ ਉਪਾਅ (Mitigation Steps) – ਥਵੀ ਦੇ ਜ਼ਿੰਮੇਵਾਰ ਅਤੇ ਅਕਲਮੰਦ ਵਾਸੀ ਹੋਣ ਦੇ ਨਾਤੇ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਜਾਤੀ ਅਤੇ ਜੰਗਲੀ ਜਾਨਵਰਾਂ ਦੇ ਵਿਚਾਲੇ ਹੋਣ ਵਾਲੇ ਝਗੜੇ ਨੂੰ ਮਿਟਾਉਣ ਵਾਸਤੇ ਤਰੀਕੇ ਅਤੇ ਜੁਗਤਾਂ ਲੱਭੀਆਂ ਜਾਣ ਤਾਂ ਜੋ ਪ੍ਰਕਿਰਤੀ ਵਿਚ ਸੰਤੁਲਨ ਕਾਇਮ ਰੱਖਿਆ ਜਾ ਸਕੇ । ਇਸ ਸੰਬੰਧ ਵਿਚ ਹੇਠ ਲਿਖੇ ਸੁਝਾਅ ਦਿੱਤੇ ਜਾਂਦੇ ਹਨ-
ਵਣਾਂ ਵਿਚ ਲਾਂਘੇ (Corridors) ਤਿਆਰ ਕੀਤੇ ਜਾਣੇ ਚਾਹੀਦੇ ਹਨ । ਇਨ੍ਹਾਂ ਲਾਂਘਿਆਂ ਵਿਚ ਨਾ ਤਾਂ ਮਨੁੱਖੀ ਰਿਹਾਇਸ਼ ਦੀ ਆਗਿਆ ਹੋਣੀ ਚਾਹੀਦੀ ਹੈ ਅਤੇ ਨਾ ਹੀ ਉੱਥੇ ਖੇਤੀ ਸੰਬੰਧੀ ਸਰਗਰਮੀਆਂ ਹੀ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਜੰਗਲੀ ਜਾਨਵਰ ਬਿਨਾਂ ਕਿਸੇ ਡਰ-ਭੈਅ ਅਤੇ ਰੋਕ-ਟੋਕ ਦੇ ਇਧਰ-ਉਧਰ ਘੁੰਮ ਸਕਣ ।
ਫ਼ਸਲਾਂ ਦੇ ਨੁਕਸਾਨ ਨੂੰ ਰੋਕਣ ਵਾਸਤੇ ਯਤਨ ਕੀਤੇ ਜਾਣੇ ਚਾਹੀਦੇ ਹਨ । ਉਦਾਹਰਨ ਲਈ, ਕੇਵਲ ਅਜਿਹੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਜੰਗਲੀ ਜਾਨਵਰ ਨਹੀਂ ਖਾਂਦੇ । ਮਿਰਚਾਂ ਅਤੇ ਤੰਮਾਕੂ ‘ਤੇ ਆਧਾਰਿਤ ਫ਼ਸਲਾਂ ਦੀ ਕਾਸ਼ਤ ਜੰਗਲੀ ਜੀਵਾਂ ਨੂੰ ਖੇਤਾਂ ਤੋਂ ਦੂਰ ਰੱਖਦੀ ਹੈ ।
ਜਦੋਂ ਕਿਸੇ ਨਿਵਾਸ ਸਥਾਨ ‘ਤੇ ਜੰਗਲੀ ਜਾਨਵਰਾਂ ਦੀ ਖ਼ਾਸ ਜਾਤੀ ਦੀ ਵਸੋਂ ਜ਼ਿਆਦਾ ਵੱਧ ਜਾਵੇ, ਤਾਂ ਇਨ੍ਹਾਂ ਜਾਨਵਰਾਂ ਵਿਚੋਂ ਬਹੁਤਿਆਂ ਦਾ ਸਥਾਨ ਬਦਲ ਦੇਣ ਨਾਲ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ ।
ਭੇਡਾਂ ਅਤੇ ਬੱਕਰੀਆਂ ਨੂੰ ਮਾਸਾਹਾਰੀ ਜੀਵਾਂ ਤੋਂ ਬਚਾਉਣ ਦੇ ਮੰਤਵ ਨਾਲ ਕੁੱਤਿਆਂ ਨੂੰ ਰੇਂਡ ਕੀਤਾ ਜਾ ਸਕਦਾ ਹੈ ।
ਜਿਨ੍ਹਾਂ ਪਿੰਡ ਵਾਸੀਆਂ ਦੇ ਮਵੈਸ਼ੀਆਂ ਦਾ ਜੰਗਲੀ ਜਾਨਵਰ ਨੁਕਸਾਨ ਕਰਨ, ਉਨ੍ਹਾਂ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ।
ਕਿਸੇ ਵੀ ਸਮੁਦਾਇ ਦੇ ਜਿਹੜੇ ਲੋਕ ਵਣਾਂ ਦੇ ਅੰਦਰ ਜਾਂ ਨੇੜੇ ਰਹਿੰਦੇ ਹਨ, ਉਨ੍ਹਾਂ ਲਈ ਆਵਾਸ ਦੇ ਢੁੱਕਵੇਂ ਬਦਲ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਵਣਾਂ ਉੱਤੇ ਨਿਰਭਰਤਾ ਘੱਟ ਹੋ ਸਕੇ ।
ਸਥਾਨਿਕ ਲੋਕਾਂ ਨੂੰ ਜੰਗਲੀ ਜੀਵਨ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਏ ਜਾਣ ਦੀ ਲੋੜ ਹੈ ।
ਇਸ ਝਗੜੇ ਨੂੰ ਨਿਪਟਾਉਣ ਵਿਚ ਉਲੀਕੇ ਗਏ ਪ੍ਰੋਗਰਾਮਾਂ ਵਿਚ ਸਰਕਾਰ, ਵਿਗਿਆਨੀਆਂ, ਪਾਈਵੇਟ ਸੈਕਟਰ, ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਿਕ ਸਮੁਦਾਇ ਦੀ ਜਾਂ ਆਬਾਦੀ ਦੀ ਪ੍ਰਭਾਵੀ ਭਾਈਵਾਲੀ (Partnership) ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ।
ਪ੍ਰਸ਼ਨ 5.ਮੌਕੇ ਜਾਂ ਸਵੈਸਥਾਨ (In-Situ) ਅਤੇ ਮੌਕੇ ਤੋਂ ਪਰੇ ਜਾਂ ਸਥਾਨ ਬਾਹਰੀ (ExSitu) ਸਾਂਭ-ਸੰਭਾਲ ਦੀਆਂ ਤਰਕੀਬਾਂ ਦੀਆਂ ਕੀ ਸੀਮਾਵਾਂ ਹਨ ?
ਉੱਤਰ-ਮੌਕੇ ਜਾਂ ਸਵੈਸਥਾਨ (In-Situ) ਅਤੇ ਮੌਕੇ ਤੋਂ ਪਰੇ ਸਥਾਨ ਬਾਹਰੀ (Ex-Situ)
ਸਾਂਭ-ਸੰਭਾਲ ਦੀਆਂ ਸੀਮਾਵਾਂ :-ਜੰਗਲੀ ਜੀਵਨ ਦੀ ਉਨ੍ਹਾਂ ਦੇ ਕੁਦਰਤੀ ਵਾਤਾਵਰਣ ਵਿੱਚ ਦੇਖਭਾਲ ਕਰਨ ਨੂੰ ਮੌਕੇ ਦੀ ਸਾਂਭ-ਸੰਭਾਲ ਆਖਦੇ ਹਨ । ਅਜਿਹਾ ਕਰਨ ਦੇ ਵਾਸਤੇ ਵਣਾਂ ਵਿੱਚ ਸੁਰੱਖਿਅਤ ਸਥਾਨ (Protected area) ਨਿਸ਼ਚਿਤ ਕੀਤੇ ਗਏ ਹੁੰਦੇ ਹਨ । ਜੀਵ-ਮੰਡਲ ਰਿਜ਼ਰਵ (Biosphere reserves), ਨੈਸ਼ਨਲ ਪਾਰਕ (National Park), ਰੱਖਾਂ (Sanctuaries) ਜੰਗਲੀ ਜੀਵਨ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਖੇਤਰ ਨਿਸ਼ਚਿਤ ਕੀਤੇ ਗਏ ਹਨ ।
ਸੀਮਾਵਾਂ (Limitations) ਜੀਵ ਮੰਡਲ ਰਿਜ਼ਰਵਜ਼-ਇਸ ਦੇ ਤਿੰਨ ਖੰਡ ਹਨ | ਸਭ ਤੋਂ ਅੰਦਰਲੇ ਭਾਗ ਕੇਂਦਰੀ ਭਾਗ ਜਾਂ ਕੋਰ (Core) ਵਿਚ ਕਿਸੇ ਵੀ ਤਰ੍ਹਾਂ ਦੀਆਂ ਮਨੁੱਖੀ ਸਰਗਰਮੀਆਂ ਵਰਜਿਤ ਹਨ । ਜਿਹੜੇ ਲੋਕ ਬਫ਼ਰ ਜ਼ੋਨ (Buffer Zone) ਵਿਚ ਰਹਿੰਦੇ ਹਨ, ਜਿਹੜੇ ਲੋਕ ਵਿੱਦਿਅਕ ਅਤੇ ਖੋਜ ਕਿਰਿਆਵਾਂ ਨਾਲ ਸੰਬੰਧਿਤ ਹਨ, ਕੇਵਲ ਉਹੀ ਇਸ ਜ਼ੋਨ ਬਫ਼ਰ ਜ਼ੋਨ ਤਕ ਹੀ ਸੀਮਿਤ ਰਹਿ ਸਕਦੇ ਹਨ | ਕੋਰ ਜ਼ੋਨ ਵਿਚ ਜੇਕਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਦਾਖ਼ਲਾ ਵਰਜਿਤ ਹੋਣ ਕਾਰਨ ਉੱਥੇ ਜਾਣਾ ਮਨਾ ਹੈ, ਜਿਸ ਕਰਕੇ ਦੁਰਘਟਨਾ ਦੇ ਕਾਰਨਾਂ ਬਾਰੇ ਜਾਣਕਾਰੀ ਦੀ ਪ੍ਰਾਪਤੀ ਮੁਸ਼ਕਿਲ ਹੋ ਜਾਂਦੀ ਹੈ । ਅੰਤਰ ਕਾਲੀ ਪਰਿਵਰਤਨੀ ਖੰਡ ਵਿਚ ਲੋਕ ਵਸਦੇ ਹਨ ਅਤੇ ਖੇਤੀਬਾੜੀ ਆਦਿ ਕਰਦੇ ਹਨ, ਪਰ ਇਨ੍ਹਾਂ ਲੋਕਾਂ ਦਾ ਬਾਕੀ ਦੇ ਦੋ ਖੰਡਾਂ ਵਿੱਚ ਦਾਖਲਾ ਵਰਜਿਤ ਹੈ ।
ਰੱਖਾਂ (Sanctuaries) – ਇਨ੍ਹਾਂ ਥਾਂਵਾਂ ਤੇ ਮਨੁੱਖ ਨੂੰ ਕੁੱਝ ਪ੍ਰਕਾਰ ਦੀਆਂ ਗਤੀਵਿਧੀਆਂ ਜਿਵੇਂ ਕਿ ਇਮਾਰਤੀ ਲੱਕੜੀ ਇਕੱਠੀ ਕਰਨਾ, ਜੰਗਲ ਵਿਚੋਂ ਵਰਤੋਂ ਵਾਲੀਆਂ ਵਸਤਾਂ ਇਕੱਠੀਆਂ ਕਰਨਾ ਆਦਿ ਦੀ ਆਗਿਆ ਹੈ ।
ਸੀਮਾਵਾਂ (Limits) – ਮਨੁੱਖਾਂ ਨੂੰ ਸੀਮਿਤ ਹੱਦ ਤੱਕ ਗਤੀਵਿਧੀਆਂ ਕਰਨ ਦੀ ਆਗਿਆ ਹੈ, ਪਰ ਕਈ ਵਾਰ ਇਹ ਗਤੀਵਿਧੀਆਂ ਜੰਗਲੀ ਜਾਨਵਰਾਂ ਲਈ ਖ਼ਤਰਾ ਸਿੱਧ ਹੋ ਸਕਦੀਆਂ ਹਨ ।
ਮੌਕੇ ਤੋਂ ਪਰੇ/ਸਥਾਨ ਬਾਹਰੀ (Ex-Situ) – ਜੰਗਲੀ ਜੀਵਨ ਦੀ ਸੁਰੱਖਿਆ ਅਤੇ ਸਾਂਭਸੰਭਾਲ ਉਨ੍ਹਾਂ ਦੇ ਕੁਦਰਤੀ ਸਥਾਨਾਂ ਤੋਂ ਬਾਹਰ ਕੀਤੇ ਜਾਣ ਨੂੰ ਮੌਕੇ ਤੋਂ ਪਰੇ ਸਾਂਭ-ਸੰਭਾਲ ਆਖਦੇ ਹਨ | ਅਜਿਹਾ ਕਰਨ ਦੇ ਲਈ ਹੇਠ ਲਿਖੇ ਤਰੀਕੇ ਅਪਣਾਏ ਜਾਂਦੇ ਹਨ :
- ਬੋਟੈਨੀਕਲ ਬਾਗ਼
- ਚਿੜੀਆ ਘਰ
- ਆਰਬੋਰੇਟਾ (ਰੁੱਖਾਂ ਅਤੇ ਝਾੜੀਆਂ ਦੇ ਬਾਗ਼)
- ਪਵਿੱਤਰ ਪੌਦੇ
- ਘਰੇਲੂ ਬਗੀਚੇ
- ਬੀਜ ਬੈਂਕ
- ਕਾਇਓ ਸੁਰੱਖਿਅਣ ਅਤੇ ਟਿਸ਼ੂ ਕਲਚਰ ।
ਸਥਾਨ ਬਾਹਰੀ ਜਾਂ ਮੌਕੇ ਤੋਂ ਪਰੇ ਸੁਰੱਖਿਅਣ ਦੀਆਂ ਸੀਮਾਵਾਂ – ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਕੇ ਤੋਂ ਪਰੇ ਸਥਾਨ ਬਾਹਰੀ ਦੀ ਵਿਧੀ ਅਪਣਾ ਕੇ ਜੰਗਲੀ ਜੀਵਨ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ, ਪਰ ਇਹ ਕੁੱਝ ਹੱਦ ਤਕ ਹੀ ਸੰਭਵ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਨੂੰ ਸੈੱਟ ਕਰਨ ਤੇ ਖੇਤੀ ਯੋਗ ਜ਼ਮੀਨ ਦੀ ਹੀ ਪ੍ਰਾਪਤੀ ਹੋ ਸਕਦੀ ਹੈ, ਜਿਸ ਕਾਰਨ ਵਸੋਂ ਲਈ ਭੋਜਨ ਦੀ ਉਪਲੱਬਧੀ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ । ਟਿਸ਼ੂ ਕਲਚਰ ਅਤੇ ਜੀਨ ਬੈਂਕ ਦੇ । ਤਰੀਕੇ ਅਜੇ ਇੰਨੇ ਪ੍ਰਚਲਿਤ ਅਤੇ ਵਿਕਸਿਤ ਨਹੀਂ ਹੋਏ ਕਿ ਉਹ ਕਾਸ਼ਤਕਾਰਾਂ ਦੀਆਂ ਲੋੜਾਂ ਪੂਰੀਆਂ ਕਰ ਸਕਣ ।
0 Comments
Post a Comment
Please don't post any spam link in this box.