Punjab School Education Board

Class 6 Physical Education (2024-25)


ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 6ਵੀਂ ਦੇ ਸਿਹਤ ਅਤੇ ਸਰੀਰਕ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ। 



    Class 6 Physical Education Chapter 1 ਸਿਹਤ


    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਸਿਹਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
    ਉੱਤਰ- ਸਿਹਤ (Health) – ਆਮ ਤੌਰ ‘ਤੇ ਰੋਗਾਂ ਤੋਂ ਬਚਣ ਵਾਲੇ ਆਦਮੀ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਇਹ ਪੂਰੀ ਤਰ੍ਹਾਂ ਠੀਕ ਨਹੀਂ । ਵਰਲਡ ਹੈਲਥ ਔਰਗੇਨਾਈਸ ਦੇ ਅਨੁਸਾਰ ਸਿਹਤ ਮਨੁੱਖ ਦੇ ਸਰੀਰ ਨਾਲ ਹੀ ਸੀਮਿਤ ਨਹੀਂ ਹੈ । ਸਿਹਤ ਦਾ ਸੰਬੰਧ ਆਦਮੀ ਦੇ ਮਨ, ਸਮਾਜ ਅਤੇ ਭਾਵਨਾ ਨਾਲ ਜੁੜਿਆ ਹੁੰਦਾ ਹੈ । ਸਿਹਤ ਸਿੱਖਿਆ ਦਾ ਉਹ ਭਾਗ ਹੈ ਜਿਸ ਨਾਲ ਮਨੁੱਖ ਸਾਰੇ ਪੱਖਾਂ ਤੋਂ ਵਾਤਾਵਰਨ ਨਾਲ ਸੁਮੇਲ ਕਾਇਮ ਕਰਕੇ ਸਰੀਰਕ ਅਤੇ ਮਾਨਸਿਕ ਵਿਕਾਸ ਕਾਇਮ ਕਰ ਸਕੇ ਅਤੇ ਉਹਨਾਂ ਦਾ ਵਿਕਾਸ ਕਰ ਸਕੇ । ਸਿਹਤ ਇਕ ਵਿਅਕਤੀ ਲਈ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਫੁੱਲ ਲਈ ਖੁਸ਼ਬੋ । ਵਰਲਡ ਸਿਹਤ ਦੇ ਅਨੁਸਾਰ, “ਸਿਹਤ ਤੋਂ ਭਾਵ ਵਿਅਕਤੀ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਖੋਂ ਸਿਹਤਮੰਦ ਹੋਣਾ ਹੈ, ਰੋਗ ਜਾਂ ਕਮਜ਼ੋਰੀ ਰਹਿਤ ਹੋਣਾ ਹੀ ਸਿਹਤ ਦੀ ਨਿਸ਼ਾਨੀ ਨਹੀਂ ਹੈ ਸਿਹਤਮੰਦ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਜੀਵਨ ਵਿੱਚ ਸਰੀਰਕ, ਮਾਨਸਿਕ, ਸਮਾਜਿਕ, ਭਾਵਾਤਮਕ ਆਦਿ ਸਾਰਿਆਂ ਪਹਿਲੁਆਂ ਵਿੱਚ ਸੰਤੁਲਨ ਰੱਖਦਾ ਹੈ

    ਸਿਹਤ ਦੀਆਂ ਕਿਸਮਾਂ:- ਇਹ ਚਾਰ ਪ੍ਰਕਾਰ ਦੀ ਹੁੰਦੀ ਹੈ-

    1.     ਸਰੀਰਕ ਸਿਹਤ

    2.     ਮਾਨਸਿਕ ਸਿਹਤ

    3.     ਸਮਾਜਿਕ ਸਿਹਤ

    4.     ਭਾਵਨਾਤਮਿਕ

    1. ਸਰੀਰਕ ਸਿਹਤ – ਸਰੀਰਕ ਸਿਹਤਮੰਦ ਵਿਅਕਤੀ ਦੇ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਦੇ ਹਨ | ਸਰੀਰ ਫੁਰਤੀਲਾ ਤੇ ਤੰਦਰੁਸਤ ਅਤੇ ਹਰ ਰੋਜ਼ ਕਿਆਵਾਂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਸਿਹਤਮੰਦ ਮਨੁੱਖ ਦਾ ਸਰੀਰਕ ਢਾਂਚਾ ਸੁਡੌਲ, ਮਜ਼ਬੂਤ ਅਤੇ ਸੋਹਣਾ ਹੋਣਾ ਚਾਹੀਦਾ ਹੈ । ਉਸ ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਪਾਚਣ ਪ੍ਰਣਾਲੀ, ਲਹੂ ਪ੍ਰਣਾਲੀ, ਆਪਣਾ-ਆਪਣਾ ਕੰਮ ਠੀਕ ਢੰਗ ਨਾਲ ਕਰਦੀਆਂ ਹਨ

    2. ਮਾਨਸਿਕ ਸਿਹਤ-ਇਸ ਦਾ ਮਤਲਬ ਮਨੁੱਖ ਦਿਮਾਗੀ ਤੌਰ ‘ਤੇ ਸਹੀ ਤੇ ਸਮੇਂ ਸਿਰ ਫੈਸਲਾ ਲੈਂਦਾ ਹੈ ਤੇ ਹਮੇਸ਼ਾ ਹੀ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਦਾ ਹੈ । ਮਾਨਸਿਕ ਤੌਰ ‘ਤੇ ਵਿਅਕਤੀ ਹਾਲਾਤ ਨਾਲ ਆਪਣੇ ਆਪ ਨੂੰ ਢਾਲ ਲੈਂਦਾ ਹੈ

    3. ਸਮਾਜਿਕ ਸਿਹਤ-ਇਸ ਤੋਂ ਭਾਵ ਵਿਅਕਤੀ ਦਾ ਆਪਣੇ ਸਮਾਜ ਨਾਲ ਸੰਬੰਧ ਹੈ । ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਜਿਸਨੂੰ ਆਪਣੇ ਹਰ ਰੋਜ਼ ਦੇ ਕੰਮਾਂ ਦੀ ਪੂਰਤੀ ਲਈ ਪਰਿਵਾਰ ਅਤੇ ਸਮਾਜ ਨਾਲ ਚੱਲਣਾ ਪੈਂਦਾ ਹੈ । ਮਿਲਣਸਾਰ ਵਿਅਕਤੀ ਦੀ ਸਮਾਜ ਵਿੱਚ ਇੱਜ਼ਤ ਹੁੰਦੀ ਹੈ

    4. ਭਾਵਾਤਮਕ ਸਿਹਤ-ਸਾਡੇ ਮਨ ਵਿਚ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਜਿਸ ਤਰ੍ਹਾਂ ਡਰ, ਖ਼ੁਸ਼ੀ, ਗੁੱਸਾ, ਈਰਖਾ ਆਦਿ ਪੈਦਾ ਹੁੰਦੀਆਂ ਹਨ । ਇਨ੍ਹਾਂ ਸਾਰੀਆਂ ਭਾਵਨਾਵਾਂ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ । ਜਿਸ ਨਾਲ ਅਸੀਂ ਆਪਣਾ ਜੀਵਨ ਚੰਗੀ ਤਰ੍ਹਾਂ ਗੁਜ਼ਾਰ ਸਕਦੇ ਹਾਂ

    ਨਿੱਜੀ ਸਿਹਤ ਵਿਗਿਆਨ (Personal Hygiene)ਸਰੀਰ ਦੀ ਰੱਖਿਆ ਨੂੰ ਨਿੱਜੀ ਸਰੀਰ ਸੁਰੱਖਿਆ (Personal Hygiene) ਆਖਦੇ ਹਨ । ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ । Personal ਅਤੇ Hygiene ‘Personal’ ਅੰਗਰੇਜ਼ੀ ਦਾ ਸ਼ਬਦ ਹੈ । ਜਿਸ ਦਾ ਅਰਥ ਹੈ ਨਿੱਜੀ ਜਾਂ ਵਿਅਕਤੀਗਤ, “Hygiene’ ਯੂਨਾਨੀ ਭਾਸ਼ਾ ਦੇ ਸ਼ਬਦ Hygeinous’ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਅਰੋਗਤਾ ਦੀ ਦੇਵੀ । ਅੱਜ-ਕਲ੍ਹ Hygiene ਦਾ ਅਰਥ ਜੀਵਨ ਜਾਂਚ ਤੋਂ ਲਿਆ ਜਾਂਦਾ ਹੈ ਅਰੋਗਤਾ ਕਾਇਮ ਰੱਖਣ ਲਈ ਸਰੀਰ ਵਿਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ

    ਪ੍ਰਸ਼ਨ 2. ਬੱਚਿਆਂ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ?
    ਉੱਤਰ-

    1.  ਬੱਚਿਆਂ ਨੂੰ ਸੰਤੁਲਿਤ ਭੋਜਨ ਅਤੇ ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ । ਇਸ ਵਿੱਚ ਪ੍ਰੋਟੀਨ, ਕਾਰਬੋਹਾਈਡੇਟਸ, ਚਿਕਨਾਈ, ਖਣਿਜ-ਲੂਣ, ਵਿਟਾਮਿਨ ਅਤੇ ਪਾਣੀ ਵਰਗੇ ਸਾਰੇ ਤੱਤ ਹੋਣੇ ਚਾਹੀਦੇ ਹਨ

    2.  ਖਾਣਾ-ਖਾਣ ਤੋਂ ਪਹਿਲਾਂ ਹੱਥ ਤੇ ਮੂੰਹ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ

    3.  ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਠੰਡਾ ਭੋਜਨ ਨਹੀਂ ਕਰਨਾ ਚਾਹੀਦਾ

    4.  ਕੰਪਿਊਟਰ ਜਾਂ ਟੀ.ਵੀ. ਦੇਖਦੇ ਹੋਏ ਖਾਣਾ ਨਹੀਂ ਖਾਣਾ ਚਾਹੀਦਾ

    5.  ਖਾਣਾ ਸਿੱਧੇ ਬੈਠ ਕੇ ਖਾਣਾ ਚਾਹੀਦਾ ਹੈ ਅਤੇ ਲੇਟ ਕੇ ਨਹੀਂ ਖਾਣਾ ਚਾਹੀਦਾ

    6.  ਫਾਸਟ ਫੂਡ : ਜਿਵੇਂ-ਪੀਜ਼ਾ, ਬਰਗਰ, ਨਿਊਡਲ ਸਿਹਤ ਲਈ ਹਾਨੀਕਾਰਕ ਹਨ । ਬੱਚਿਆਂ ਨੂੰ ਜ਼ਿਆਦਾਤਰ ਘਰ ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ

    7.  ਭੋਜਨ ਨੂੰ ਮਿੱਟੀ, ਘੱਟੇ ਅਤੇ ਮੱਖੀਆਂ ਤੋਂ ਬਚਾਉਣ ਲਈ ਢੱਕ ਕੇ ਰੱਖਣਾ ਚਾਹੀਦਾ ਹੈ

    8.  ਫਲ ਹਮੇਸ਼ਾ ਧੋ ਕੇ ਖਾਣੇ ਚਾਹੀਦੇ ਹਨ

    ਪ੍ਰਸ਼ਨ 3. ਸਾਨੂੰ ਸਿਹਤਮੰਦ ਰਹਿਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- 1. ਡਾਕਟਰੀ ਜਾਂਚ –

    1.     ਬੱਚਿਆਂ ਨੂੰ ਆਪਣੇ ਸਰੀਰ ਦੀ ਜਾਂਚ ਸਮੇਂ ਸਿਰ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਮੇਂ ਸਿਰ ਟੀਕੇ ਵੀ ਲਗਵਾਉਣੇ ਚਾਹੀਦੇ ਹਨ

    2.     ਕਿਸੇ ਤਰ੍ਹਾਂ ਦੀ ਸੱਟ ਲੱਗਣ ਦੇ ਨਾਲ ਇਸ ਦਾ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ ਹੈ

    2. ਸੁਭਾਅ-

    1.     ਬੱਚਿਆਂ ਨੂੰ ਹਰ ਸਮੇਂ ਖੁਸ਼ ਰਹਿਣਾ ਚਾਹੀਦਾ ਹੈ

    2.     ਚਿੜਚਿੜਾ ਸੁਭਾਅ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ

    3.     ਚੰਗਾ ਸੁਭਾਅ ਸਿਹਤ ਲਈ ਜ਼ਰੂਰੀ ਹੈ

    3. ਆਦਤਾਂ-

    1.     ਸਮੇਂ ਸਿਰ ਉੱਠਣਾ, ਖਾਣਾ, ਪੜ੍ਹਨਾ ਅਤੇ ਖੇਡਣਾ ਤੇ ਆਰਾਮ ਕਰਨਾ

    2.     ਆਪਣੇ ਸਰੀਰ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣਾ

    3.     ਪੜ੍ਹਨ ਲੱਗੇ ਰੋਸ਼ਨੀ ਦਾ ਉੱਚਿਤ ਪ੍ਰਬੰਧ ਕਰਨਾ | ਘੱਟ ਰੋਸ਼ਨੀ ਵਿੱਚ ਪੜ੍ਹਨ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ

    4.     ਬੈਠਣ ਅਤੇ ਸੌਣ ਲਈ ਠੀਕ ਤਰ੍ਹਾਂ ਦਾ ਫਰਨੀਚਰ ਹੋਣਾ ਜ਼ਰੂਰੀ ਹੈ

    4. ਕਸਰਤ ਖੇਡਾਂ ਅਤੇ ਯੋਗ-

    1.     ਆਪਣੇ ਸਰੀਰ ਨੂੰ ਸਵਸਥ ਰੱਖਣ ਲਈ ਕਸਰਤ ਜਾਂ ਯੋਗ ਕਰਨਾ ਜ਼ਰੂਰੀ ਹੈ

    2.     ਕਸਰਤ ਜਾਂ ਯੋਗ ਹਮੇਸ਼ਾ ਖ਼ਾਲੀ ਪੇਟ ਕਰਨਾ ਚਾਹੀਦਾ ਹੈ

    3.     ਕਸਰਤ ਅਤੇ ਯੋਗ ਲਈ ਖੁੱਲਾ ਵਾਤਾਵਰਨ ਹੋਣਾ ਜ਼ਰੂਰੀ ਹੈ

    4.     ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਪਹਿਲਾਂ ਸਰੀਰ ਨੂੰ ਗਰਮਾਉਣਾ ਉੱਚਿਤ ਹੁੰਦਾ ਹੈ

    ਪ੍ਰਸ਼ਨ 4. ਭੋਜਨ ਖਾਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ-

    1.     ਭੋਜਨ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਚਾਹੀਦੇ ਹਨ

    2.     ਭੋਜਨ ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ

    3.     ਫਾਸਟ ਫੂਡ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਅਤੇ ਘਰ ਦਾ ਬਣਿਆ ਭੋਜਨ ਖਾਣਾ ਚਾਹੀਦਾ ਹੈ

    4.     ਗਰਮ ਜਾਂ ਬਹੁਤ ਠੰਡਾ ਭੋਜਨ ਨਹੀਂ ਖਾਣਾ ਚਾਹੀਦਾ ਹੈ

    5.     ਭੋਜਨ ਜ਼ਰੂਰਤ ਦੇ ਅਨੁਸਾਰ ਹੀ ਖਾਣਾ ਚਾਹੀਦਾ ਹੈ । ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ

    6.     ਕੰਪਿਊਟਰ ਜਾਂ ਟੀ. ਵੀ. ਦੇਖਦੇ ਹੋਏ ਭੋਜਨ ਨਹੀਂ ਖਾਣਾ ਚਾਹੀਦਾ

    7.     ਖਾਣਾ ਕਦੇ ਵੀ ਲੇਟ ਕੇ ਨਹੀਂ ਖਾਣਾ ਚਾਹੀਦਾ

    8.     ਫਲ ਚੰਗੀ ਤਰ੍ਹਾਂ ਧੋ ਕੇ ਖਾਣੇ ਚਾਹੀਦੇ ਹਨ

    ਪ੍ਰਸ਼ਨ 5. ਹੇਠ ਲਿਖਿਆਂ ’ਤੇ ਨੋਟ ਲਿਖੋ-
    (
    ਉ) ਚਮੜੀ ਦੀ ਸਫ਼ਾਈ
    (
    ਅ) ਵਾਲਾਂ ਦੀ ਸਫ਼ਾਈ
    (
    ਏ) ਅੱਖਾਂ ਦੀ ਸਫ਼ਾਈ
    (
    ਸ) ਕੰਨਾਂ ਦੀ ਸਫਾਈ
    (
    ਹ) ਨੱਕ ਦੀ ਸਫ਼ਾਈ
    (
    ਕ) ਦੰਦਾਂ ਦੀ ਸਫ਼ਾਈ
    (
    ਖ) ਨਹੁੰਆਂ ਦੀ ਸਫ਼ਾਈ
    ਉੱਤਰ-
    (
    ਉ) ਚਮੜੀ ਦੀ ਸਫ਼ਾਈ (Cleanliness of Skin)-ਚਮੜੀ ਦੀਆਂ ਦੋ ਤਹਿਆਂ ਹੁੰਦੀਆਂ ਹਨ | ਬਾਹਰਲੀ ਤਹਿ (Epidermis) ਅਤੇ ਅੰਦਰਲੀ ਤਹਿ (Dermis) | ਬਾਹਰਲੀ ਤਹਿ ਵਿਚ ਨਾ ਤਾਂ ਖੂਨ ਦੀਆਂ ਨਾਲੀਆਂ ਅਤੇ ਨਾ ਹੀ ਪੱਠੇ ਤੇ ਗਿਲਟੀਆਂ ਤੰਤੂ (Glands) ਹੁੰਦੇ ਹਨ । ਅੰਦਰਲੀ ਤਹਿ ਜੁੜਵੇਂ ਤੰਤੂਆਂ ਦੀ ਬਣੀ ਹੁੰਦੀ ਹੈ । ਇਸ ਵਿਚ ਲਹੂ ਦੀਆਂ ਨਾਲੀਆਂ ਹੁੰਦੀਆਂ ਹਨ ਜੋ ਚਮੜੀ ਨੂੰ ਖੁਰਾਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ | ਚਮੜੀ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਢੱਕ ਕੇ ਰੱਖਦੀ ਹੈ । ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਦੀ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਦੀ ਹੈ । ਚਮੜੀ ਸਾਡੇ ਸਰੀਰ ਨੂੰ ਸੁੰਦਰਤਾ ਬਖ਼ਸ਼ਦੀ ਹੈ । ਇਸ ਲਈ ਸਾਨੂੰ ਆਪਣੀ ਚਮੜੀ ਦੀ ਸਫ਼ਾਈ ਖੂਬ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ! ਚਮੜੀ ਦੀ ਸਫ਼ਾਈ ਦਾ ਸਭ ਤੋਂ ਚੰਗਾ ਢੰਗ ਨਹਾਉਣਾ ਹੈ । ਨਹਾਉਣ ਲੱਗੇ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ-

    1.  ਹਰ ਰੋਜ਼ ਸਵੇਰੇ ਸਾਫ਼ ਪਾਣੀ ਨਾਲ ਨਹਾਉਣਾ ਚਾਹੀਦਾ ਹੈ

    2.  ਨਹਾਉਣ ਤੋਂ ਪਹਿਲਾਂ ਪੇਟ ਸਾਫ਼ ਤੇ ਖ਼ਾਲੀ ਹੋਣਾ ਚਾਹੀਦਾ ਹੈ

    3.  ਖਾਣੇ ਦੇ ਫੌਰਨ ਬਾਅਦ ਨਹੀਂ ਨਹਾਉਣਾ ਚਾਹੀਦਾ

    4.  ਕਸਰਤ ਕਰਨ ਜਾਂ ਕੰਮ ਦੀ ਥਕਾਵਟ ਤੋਂ ਫੌਰਨ ਬਾਅਦ ਵੀ ਨਹਾਉਣਾ ਨਹੀਂ ਚਾਹੀਦਾ

    5.  ਸਰਦੀਆਂ ਵਿਚ ਨਹਾਉਣ ਤੋਂ ਪਹਿਲਾਂ ਸਰੀਰ ਦੀ ਧੁੱਪ ਵਿਚ ਬੈਠ ਕੇ ਚੰਗੀ ਤਰ੍ਹਾਂ ਮਾਲਸ਼ ਕਰਨੀ ਚਾਹੀਦੀ ਹੈ

    6.  ਸਾਬਣ ਨਾਲ ਨਹਾਉਣ ਦੀ ਬਜਾਇ ਬੇਸਣ ਤੇ ਸੰਤਰੇ ਦੇ ਛਿਲਕੇ ਦੇ ਬਣੇ ਵਟਣੇ ਦੀ ਵਰਤੋਂ ਕਰਨੀ ਚਾਹੀਦੀ ਹੈ

    7.  ਨਹਾਉਣ ਤੋਂ ਬਾਅਦ ਸਰੀਰ ਨੂੰ ਸਾਫ਼ ਤੇ ਖੁਰਦਰੇ ਤੌਲੀਏ ਨਾਲ ਪੂੰਝਣਾ ਚਾਹੀਦਾ ਹੈ

    8.  ਨਹਾਉਣ ਮਗਰੋਂ ਮੌਸਮ ਦੇ ਅਨੁਸਾਰ ਸਾਫ਼-ਸੁਥਰੇ ਕੱਪੜੇ ਪਹਿਨਣੇ ਚਾਹੀਦੇ ਹਨ

    ਚਮੜੀ ਦੀ ਸਫ਼ਾਈ ਦੇ ਲਾਭ (Advantages of Cleanliness of Skin) – ਚਮੜੀ ਦੀ ਸਫ਼ਾਈ ਦੇ ਹੇਠ ਲਿਖੇ ਲਾਭ ਹੁੰਦੇ ਹਨ:-

    1.     ਚਮੜੀ ਸਾਡੇ ਸਰੀਰ ਨੂੰ ਸੁੰਦਰਤਾ ਬਖ਼ਸ਼ਦੀ ਹੈ

    2.     ਇਹ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਢੱਕ ਕੇ ਰੱਖਦੀ ਹੈ ਤੇ ਇਹਨਾਂ ਦੀ ਰੱਖਿਆ ਕਰਦੀ ਹੈ

    3.     ਚਮੜੀ ਰਾਹੀਂ ਸਰੀਰ ਵਿਚੋਂ ਪਸੀਨੇ ਤੇ ਹੋਰ ਬਦਬੂਦਾਰ ਚੀਜ਼ਾਂ ਦਾ ਨਿਕਾਸ ਹੁੰਦਾ ਹੈ

    4.     ਇਹ ਸਾਡੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਦੀ ਹੈ

    5.     ਇਸ ਨੂੰ ਛੂਹਣ ਨਾਲ ਕਿਸੇ ਬਾਹਰਲੀ ਚੀਜ਼ ਦੇ ਗੁਣ ਤੇ ਲੱਛਣਾਂ ਦਾ ਪਤਾ ਚਲਦਾ ਹੈ

    (ਅ) ਵਾਲਾਂ ਦੀ ਸਫ਼ਾਈ (Cleanliness of Hair) – ਵਾਲ ਸਾਡੇ ਸਰੀਰ ਅਤੇ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ । ਵਾਲਾਂ ਦੀ ਸੁੰਦਰਤਾ ਉਹਨਾਂ ਦੇ ਸੰਘਣੇ, ਮਜ਼ਬੂਤ ਅਤੇ ਚਮਕਦਾਰ ਹੋਣ ਵਿਚ ਲੁਕੀ ਹੁੰਦੀ ਹੈ
    ਵਾਲਾਂ ਦੀ ਸਫ਼ਾਈ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵਲ ਖਾਸ ਧਿਆਨ ਦੇਣ ਦੀ ਲੋੜ ਹੈ-

    1.     ਵਾਲਾਂ ਨੂੰ ਸਾਬਣ, ਔਲੇ, ਨਿੰਬੂ ਜਾਂ ਕਿਸੇ ਵਧੀਆ ਸ਼ੈਪੂ ਨਾਲ ਧੋਣਾ ਚਾਹੀਦਾ ਹੈ

    2.     ਰਾਤ ਨੂੰ ਸੌਣ ਤੋਂ ਪਹਿਲਾਂ ਕੰਘੀ ਜਾਂ ਬੁਰਸ਼ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਵਾਹੁਣਾ ਚਾਹੀਦਾ ਹੈ

    3.     ਖਾਲੀ ਸਮੇਂ ਵਿਚ ਸਿਰ ਵਿਚ ਸੁੱਕੇ ਹੱਥਾਂ ਨਾਲ ਮਾਲਿਸ਼ ਕਰਨੀ ਚਾਹੀਦੀ ਹੈ

    4.     ਵਾਲਾਂ ਨੂੰ ਰੋਜ਼ ਸਵੇਰੇ ਚੰਗੀ ਤਰ੍ਹਾਂ ਕੰਘੀ ਕਰਕੇ ਸੰਵਾਰਨਾ ਚਾਹੀਦਾ ਹੈ

    5.     ਵਾਲਾਂ ਨੂੰ ਬਹੁਤਾ ਖੁਸ਼ਕ ਜਾਂ ਚਿਕਨਾ ਨਹੀਂ ਰੱਖਣਾ ਚਾਹੀਦਾ

    6.     ਵਾਲਾਂ ਵਿਚ ਤਿੱਖੇ ਤਿੰਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ

    7.     ਚੰਗੀ ਖੁਰਾਕ ਖਾਣੀ ਚਾਹੀਦੀ ਹੈ ਮੱਖਣ, ਪਨੀਰ, ਸਲਾਦ, ਫਲ ਤੇ ਹਰੀਆਂ ਸਬਜ਼ੀਆਂ ਆਦਿ ਖੁਰਾਕ ਵਿਚ ਸ਼ਾਮਲ ਹੋਣੀਆਂ ਚਾਹੀਦੀਆਂ ਹਨ

    8.     ਵਾਲਾਂ ਵਿਚ ਖੁਸ਼ਬੂਦਾਰ ਤੇਲ ਨਹੀਂ ਲਗਾਉਣਾ ਚਾਹੀਦਾ

    (ਇ) ਅੱਖਾਂ ਦੀ ਸਫ਼ਾਈ (Cleanliness of Eyes) – ਅੱਖਾਂ ਮਨੁੱਖੀ ਸਰੀਰ ਦਾ ਸਭ ਤੋਂ ਕੋਮਲ ਤੇ ਮਹੱਤਵਪੂਰਨ ਅੰਗ ਹਨ । ਇਹਨਾਂ ਨਾਲ ਅਸੀਂ ਦੇਖਦੇ ਹਾਂ । ਇਹਨਾਂ ਦੇ , ਬਿਨਾਂ ਦੁਨੀਆ ਹਨੇਰੀ ਤੇ ਜ਼ਿੰਦਗੀ ਬੋਝ ਬਣ ਜਾਂਦੀ ਹੈ ਕਿਸੇ ਨੇ ਠੀਕ ਹੀ ਕਿਹਾ ਹੈ, ‘ਅੱਖਾਂ ਗਈਆਂ, ਜਹਾਨ ਗਿਆ । ਇਸ ਲਈ ਸਾਨੂੰ ਅੱਖਾਂ ਦੀ ਸਫ਼ਾਈ ਅਤੇ ਦੇਖ ਭਾਲ ਵਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਜੇਕਰ ਅੱਖਾਂ ਦੀ ਸਫ਼ਾਈ ਨਾ ਰੱਖੀ ਜਾਵੇ ਤਾਂ ਅੱਖਾਂ ਦੇ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ, ਜਿਵੇਂ ਅੱਖਾਂ ਦਾ ਫ਼ਲ, ਕੁਕਰੇ, ਅੱਖਾਂ ਵਿਚ ਸੁੰਦਰ ਅੱਖ ਜਲਣ ਆਦਿ
    ਅੱਖਾਂ ਦੀ ਸਫ਼ਾਈ ਅਤੇ ਸੰਭਾਲ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-

    1.     ਬਹੁਤ ਤੇਜ਼ ਜਾਂ ਬਹੁਤ ਘੱਟ ਰੋਸ਼ਨੀ ਵਿਚ ਅੱਖਾਂ ਤੋਂ ਕੰਮ ਨਹੀਂ ਲੈਣਾ ਚਾਹੀਦਾ । ਨੰਗੀਆਂ ਅੱਖਾਂ ਨਾਲ ਸੂਰਜ ਗ੍ਰਹਿਣ ਨਹੀਂ ਦੇਖਣਾ ਚਾਹੀਦਾ

    2.     ਲੇਟ ਕੇ ਜਾਂ ਬਹੁਤ ਹੇਠਾਂ ਨੂੰ ਝਕ ਕੇ ਪੁਸਤਕ ਨਹੀਂ ਪੜ੍ਹਨੀ ਚਾਹੀਦੀ

    3.     ਪੜ੍ਹਨ ਵੇਲੇ ਪੁਸਤਕ ਨੂੰ ਅੱਖਾਂ ਤੋਂ ਘੱਟ ਤੋਂ ਘੱਟ 3) ਸੈਂਟੀਮੀਟਰ ਦੂਰ ਰੱਖਣਾ ਚਾਹੀਦਾ ਹੈ

    4.     ਅੱਖਾਂ ਨੂੰ ਗੰਦੇ ਰੁਮਾਲ ਜਾਂ ਕੱਪੜੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ

    5.     ਕਿਸੇ ਇਕ ਜਗ੍ਹਾ ਤੇ ਨਜ਼ਰ ਟਿਕਾ ਕੇ ਨਹੀਂ ਰੱਖਣੀ ਚਾਹੀਦੀ

    6.     ਅੱਖ ਵਿਚ ਮੱਛਰ ਆਦਿ ਚੀਜ਼ਾਂ ਦੇ ਪੈਣ ਤੇ ਅੱਖ ਨੂੰ ਮਲਣਾ ਨਹੀਂ ਚਾਹੀਦਾ। ਇਸ ਨੂੰ ਸਾਫ਼ ਰੁਮਾਲ ਨਾਲ ਕੱਢਣਾ ਚਾਹੀਦਾ ਹੈ ਜਾਂ ਅੱਖਾਂ ਨੂੰ ਤਾਜ਼ੇ ਸਾਫ਼ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ

    7.     ਅੱਖਾਂ ਵਿਚ ਪਸੀਨਾ ਨਹੀਂ ਡਿੱਗਣ ਦੇਣਾ ਚਾਹੀਦਾ

    8.     ਪੜ੍ਹਦੇ ਸਮੇਂ ਆਪਣੇ ਕੱਦ ਦੇ ਅਨੁਸਾਰ ਕੁਰਸੀ ਤੇ ਮੇਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ

    9.     ਖੱਟੀਆਂ ਚੀਜ਼ਾਂ, ਤੇਲ, ਸ਼ਰਾਬ, ਤਮਾਕੂ, ਚਾਹ, ਲਾਲ ਮਿਰਚ ਅਤੇ ਅਫ਼ੀਮ ਆਦਿ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ

    10. ਅੱਖਾਂ ਦੀ ਬਿਮਾਰੀ ਹੋਣ ਤੇ ਕਿਸੇ ਯੋਗ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ

    11. ਇਕੋ ਉਂਗਲੀ ਜਾਂ ਸਲਾਈ ਨਾਲ ਅੱਖਾਂ ਵਿਚ ਦਵਾਈ ਜਾਂ ਕੱਜਲ ਨਹੀਂ ਪਾਉਣਾ ਚਾਹੀਦਾ

    12. ਚਲਦੀ ਹੋਈ ਗੱਡੀ ਜਾਂ ਬੱਸ ਵਿਚ ਜਾਂ ਪੈਦਲ ਤੁਰਦੇ ਹੋਏ ਕਿਤਾਬ ਆਦਿ ਨਹੀਂ ਪੜ੍ਹਨੀ ਚਾਹੀਦੀ

    13. ਸਿਨੇਮਾ ਤੇ ਟੈਲੀਵਿਜ਼ਨ ਦੂਰ ਤੋਂ ਦੇਖਣਾ ਚਾਹੀਦਾ ਹੈ

    14. ਹਰ ਰੋਜ਼ ਸਵੇਰੇ ਅੱਖਾਂ ਨੂੰ ਸਾਫ਼ ਅਤੇ ਸ਼ੀਤਲ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ

    (ਸ) ਕੰਨਾਂ ਦੀ ਸਫ਼ਾਈ (Cleanliness of Ears) – ਕੰਨਾਂ ਦੁਆਰਾ ਅਸੀਂ ਸੁਣਦੇ ਹਾਂ । ਕੰਨ ਦਾ ਪਰਦਾ ਬਹੁਤ ਨਾਜ਼ੁਕ ਹੁੰਦਾ ਹੈ। ਜੇਕਰ ਇਸ ਵਿਚ ਕੋਈ ਨੰਕੀਲੀ ਚੀਜ਼ ਲੱਗ ਜਾਵੇ ਤਾਂ ਇਹ ਫਟ ਜਾਂਦਾ ਹੈ ਤੇ ਮਨੁੱਖ ਦੀ ਸੁਣਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ । ਸਾਨੂੰ ਕੰਨਾਂ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਕੰਨਾਂ ਦੀ ਸਫ਼ਾਈ ਕਰਨੀ ਹੋਵੇ ਤਾਂ ਕਿਸੇ ਮੋਟੀ ਤੀਲੀ ਤੇ ਸਖ਼ਤ ਨੂੰ ਲਪੇਟੋ । ਇਸ ਨੂੰ ਹਾਈਡਰੋਜਨ ਪਰਆਕਸਾਈਡ ਵਿਚ ਭਿਉਂ ਕੇ ਕੰਨ ਵਿਚ ਫੇਰੋ । ਇਸ ਨਾਲ ਕੰਨ ਸਾਫ਼ ਹੋ ਜਾਵੇਗਾ | ਅਜਿਹਾ ਹਫ਼ਤੇ ਵਿਚ ਇਕ ਜਾਂ ਦੋ ਵਾਰੀ ਕਰੋ ਜੇਕਰ ਕੰਨਾਂ ਵਿਚੋਂ ਪੀਕ ਵਗ ਰਹੀ ਹੋਵੇ ਤਾਂ ਇਕ ਗ੍ਰਾਮ ਬਰਿਕ ਐਸਿਡ ਨੂੰ ਦੋ ਗਾਮ ਗਲਿਸਰੀਨ ਵਿਚ ਘੋਲੋ । ਰਾਤ ਨੂੰ ਸੌਣ ਲੱਗੇ ਇਸ ਘੋਲ ਦੀਆਂ ਦੋ ਬੂੰਦਾਂ ਕੰਨਾਂ ਵਿਚ ਪਾਓ । ਇਸ ਤੋਂ ਬਿਨਾਂ ਹਰ ਰੋਜ਼ ਨਹਾਉਣ ਮਗਰੋਂ ਕੰਨ ਦੇ ਬਾਹਰਲੇ ਹਿੱਸੇ ਨੂੰ ਪਾਣੀ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਪੂੰਝੇ

    1.     ਕੰਨਾਂ ਵਿਚ ਕੋਈ ਤਿੱਖੀ ਜਾਂ ਨੋਕਦਾਰ ਚੀਜ਼ ਨਹੀਂ ਫੇਰਨੀ ਚਾਹੀਦੀ । ਇਸ ਤਰ੍ਹਾਂ ਕਰਨ ਨਾਲ ਕੰਨ ਦਾ ਪਰਦਾ ਫਟ ਸਕਦਾ ਹੈ ਜਿਸ ਨਾਲ ਮਨੁੱਖ ਬੋਲਾ ਹੋ ਸਕਦਾ ਹੈ

    2.     ਕੰਨ ਵਿਚ ਫਿਸੀ ਹੋਣ ਜਾਂ ਪੀਕ ਵਗਣ ਤੇ ਕੰਨਾਂ ਦੇ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ

    3.     ਕੰਨਾਂ ਦੀ ਸਫ਼ਾਈ ਕੰਨਾਂ ਦੇ ਡਾਕਟਰ ਕੋਲੋਂ ਹੀ ਕਰਾਉਣੀ ਚਾਹੀਦੀ ਹੈ !

    4.     ਜੇਕਰ ਕੰਨ ਵਗਣ ਲੱਗ ਜਾਣ ਤਾਂ ਛੱਪੜਾਂ, ਨਹਿਰਾਂ, ਤਲਾਬਾਂ ਵਿਚ ਨਹਾਉਣਾ ਨਹੀਂ ਚਾਹੀਦਾ

    5.     ਬਹੁਤ ਸ਼ੋਰ ਵਾਲੀ ਥਾਂ ਤੇ ਕੰਮ ਨਹੀਂ ਕਰਨਾ ਚਾਹੀਦਾ

    6.     ਕੰਨ ਤੇ ਜ਼ੋਰਦਾਰ ਸੱਟ: ਜਿਵੇਂ ਮੁੱਕਾ ਆਦਿ ਨਹੀਂ ਮਾਰਨਾ ਚਾਹੀਦਾ

    7.     ਕਿਸੇ ਬਿਮਾਰੀ ਕਰਕੇ ਜੇਕਰ ਕੰਨ ਭਾਰੀ ਲੱਗਣ ਤਾਂ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਆਦਿ ਪਾਉਣੀ ਚਾਹੀਦੀ ਹੈ

    (ਹ) ਨੱਕ ਦੀ ਸਫ਼ਾਈ (Cleanliness of Nose)ਹਰ ਰੋਜ਼ ਸਵੇਰੇ ਤੇ ਸ਼ਾਮ ਨਹਾਉਂਦੇ ਹੋਏ ਨੱਕ ਨੂੰ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਨੱਕ ਬਹੁਤ ਜ਼ੋਰ ਨਾਲ ਸਾਫ਼ ਨਹੀਂ ਕਰਨਾ ਚਾਹੀਦਾ । ਇਕ ਨਾਸ ਵਿਚੋਂ ਪਾਣੀ ਅੰਦਰ ਲੈ ਜਾ ਕੇ ਦੂਜੀ ਨਾਸ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ

    (ਕ) ਦੰਦਾਂ ਦੀ ਸਫ਼ਾਈ (Cleanliness of Teeth) – ਦੰਦ ਭੋਜਨ ਨੂੰ ਚਬਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਧਾ ਭੋਜਨ ਛੇਤੀ ਹਜ਼ਮ ਹੋ ਜਾਂਦਾ ਹੈ । ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਕੁਝ ਮਹੀਨਿਆਂ ਮਗਰੋਂ ਉਸ ਦੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ । ਇਹ ਦੰਦ ਸਥਾਈ ਨਹੀਂ ਹੁੰਦੇ । ਕੁਝ ਸਾਲਾਂ ਮਗਰੋਂ ਇਹ ਦੰਦ ਟੁੱਟ ਜਾਂਦੇ ਹਨ । ਇਹਨਾਂ ਨੂੰ ਦੁੱਧ ਦੇ ਦੰਦ ਕਿਹਾ ਜਾਂਦਾ ਹੈ । 6 ਤੋਂ 12 ਸਾਲ ਦੀ ਉਮਰ ਤੱਕ ਪੱਕੇ ਜਾਂ ਸਥਾਈ ਦੰਦ ਨਿਕਲ ਆਉਂਦੇ ਹਨ । ਦੰਦ ਵੀ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ । ਕਿਸੇ ਨੇ ਠੀਕ ਹੀ ਕਿਹਾ ਹੈ, ”ਦੰਦ ਗਏ ਤਾਂ ਸਵਾਦ ਗਿਆ ।’’ ਦੰਦਾਂ ਦੇ ਖ਼ਰਾਬ ਹੋਣ ਨਾਲ ਦਿਲ ਦਾ ਰੋਗ ਵੀ ਹੋ ਸਕਦਾ ਹੈ ਤੇ ਮੌਤ ਵੀ ਹੋ ਸਕਦੀ ਹੈ । ਇਸ ਤੋਂ ਬਿਨਾਂ ਮੂੰਹ ਵਿਚੋਂ ਬਦਬੂ ਆਉਂਦੀ ਰਹਿੰਦੀ ਹੈ ਤੇ ਸੁਭਾ ਵੀ ਚਿੜਚਿੜਾ ਹੋ ਜਾਂਦਾ ਹੈ । ਜੇਕਰ ਦੰਦਾਂ ਨੂੰ ਸਾਫ਼ ਨਾ ਰੱਖਿਆ ਜਾਵੇ ਤਾਂ ਪਾਓਰੀਆ ਨਾਮਕ ਦੰਦਾਂ ਦਾ ਰੋਗ ਲੱਗ ਜਾਂਦਾ ਹੈ । ਇਸ ਲਈ ਦੰਦਾਂ ਦੀ ਸਫ਼ਾਈ ਵੱਲ ਖ਼ਾਸ ਦੰਦਾਂ ਤੇ ਬੁਰਸ਼ ਕਰਨ ਦਾ ਢੰਗ ਧਿਆਨ ਦੇਣਾ ਚਾਹੀਦਾ ਹੈ
    ਦੰਦਾਂ ਦੀ ਸਫ਼ਾਈ ਤੇ ਦੇਖ-ਭਾਲ ਇਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ-

    1.     ਹਰ ਰੋਜ਼ ਸਵੇਰੇ ਉੱਠ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਬੁਰਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ । ਭੋਜਨ ਕਰਨ ਤੋਂ ਬਾਅਦ ਕੁਰਲੀ ਕਰਨੀ ਚਾਹੀਦੀ ਹੈ

    2.     ਗਰਮ ਦੁੱਧ ਜਾਂ ਚਾਹ ਨਹੀਂ ਪੀਣੀ ਚਾਹੀਦੀ ਤੇ ਨਾ ਹੀ ਬਰਫ਼ ਤੇ ਠੰਢੀਆਂ ਚੀਜ਼ਾਂ ਦੀ

    3.     ਦੰਦਾਂ ਵਿਚ ਪਿੰਨ ਆਦਿ ਕੋਈ ਤਿੱਖੀ ਚੀਜ਼ ਨਹੀਂ ਮਾਰਨੀ ਚਾਹੀਦੀ

    4.     ਦੰਦਾਂ ਨਾਲ ਨਾ ਹੀ ਕਿਸੇ ਸ਼ੀਸ਼ੀ ਦਾ ਢੱਕਣ ਖੋਲ੍ਹਣਾ ਚਾਹੀਦਾ ਹੈ ਤੇ ਨਾ ਹੀ ਬਦਾਮ ਜਾਂ ਅਖਰੋਟ ਜਿਹੀ ਸਖ਼ਤ ਚੀਜ਼ ਤੋੜਨੀ ਚਾਹੀਦੀ ਹੈ

    5.     ਬੁਰਸ਼ ਮਸੂੜਿਆਂ ਦੇ ਇਕ ਪਾਸੇ ਤੋਂ ਦੂਜੇ ਪਾਸੇ ਕਰਨਾ ਚਾਹੀਦਾ ਹੈ । 6. ਬਿਲਕੁਲ ਖ਼ਰਾਬ ਦੰਦਾਂ ਨੂੰ ਕੱਢਵਾ ਦੇਣਾ ਚਾਹੀਦਾ ਹੈ

    6.     ਭੁੰਨੇ ਹੋਏ ਦਾਣੇ, ਗਾਜਰ, ਮੂਲੀ ਆਦਿ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ । ਗੰਨਾ ਚੁਪਣਾ ਵੀ ਦੰਦਾਂ ਲਈ ਲਾਭਦਾਇਕ ਹੈ

    7.     ਦੁੱਧ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ

    8.     ਦੰਦ ਖ਼ਰਾਬ ਹੋਣ ਤੇ ਕਿਸੇ ਦੰਦਾਂ ਦੇ ਮਾਹਿਰ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਦਾ ਹੈ

    9.     ਮਿਠਾਈਆਂ, ਟਾਫ਼ੀਆਂ ਤੇ ਖੰਡ ਨਹੀਂ ਖਾਣੀ ਚਾਹੀਦੀ

    (ਖ) ਨਹੁੰਆਂ ਦੀ ਸਫ਼ਾਈ (Cleanliness of Nails)-ਸਰੀਰ ਦੇ ਬਾਕੀ ਅੰਗਾਂ ਦੀ ਸਫ਼ਾਈ ਵਾਂਗ ਨਹੁੰਆਂ ਦੀ ਸਫ਼ਾਈ ਦੀ ਵੀ ਬਹੁਤ ਲੋੜ ਹੈ । ਨਹੁੰਆਂ ਦੀ ਸਫ਼ਾਈ ਦਾ ਧਿਆਨ ਨਾ ਰੱਖਣ ਦਾ ਮਤਲਬ ਕਈ ਰੋਗਾਂ ਨੂੰ ਸੱਦਾ ਦੇਣਾ ਹੈ । ਨਹੁੰਆਂ ਦੀ ਸਫ਼ਾਈ ਲਈ ਹੇਠਾਂ ਦਿੱਤੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-

    1.     ਨਹੁੰ ਨਹੀਂ ਵਧਾਉਣੇ ਚਾਹੀਦੇ

    2.     ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ

    3.     ਦੰਦਾਂ ਨਾਲ ਨਹੁੰਆਂ ਨੂੰ ਨਹੀਂ ਕੱਟਣਾ ਚਾਹੀਦਾ । ਨਹੁੰਆਂ ਨੂੰ ਨੇਲ-ਕਟਰ ਨਾਲ ਕੱਟਣਾ ਚਾਹੀਦਾ ਹੈ

    4.     ਨਹੁੰਆਂ ਨੂੰ ਸੋਡੀਅਮ ਕਾਰਬੋਨੇਟ ਅਤੇ ਪਾਣੀ ਦੇ ਘੋਲ ਵਿਚ ਡੋਬਣਾ ਚਾਹੀਦਾ ਹੈ

    5.     ਹੱਥਾਂ ਦੇ ਨਾਲ-ਨਾਲ ਪੈਰਾਂ ਦੇ ਨਹੁੰ ਵੀ ਕੱਟਣੇ ਚਾਹੀਦੇ ਹਨ

     

    ਪ੍ਰਸ਼ਨ 6. ਸਿਹਤ ਨੂੰ ਨਿਰੋਗ ਰੱਖਣ ਲਈ ਕੋਈ ਪੰਜ ਚੰਗੀਆਂ ਆਦਤਾਂ ਬਾਰੇ ਲਿਖੋ
    ਉੱਤਰ-

    1.     ਹਮੇਸ਼ਾ ਸਾਫ-ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ

    2.     ਸਰੀਰ ਦੇ ਅੰਦਰੂਨੀ ਅੰਗਾਂ (ਜਿਵੇਂ-ਦਿਲ, ਫੇਫੜੇ ਆਦਿ) ਅਤੇ ਬਾਹਰੀ ਅੰਗ ਹੱਥ ਪੈਰ, ਅੱਖਾਂ ਆਦਿ) ਦੇ ਬਾਰੇ ਜਾਣਕਾਰੀ ਹਾਸਲ ਕਰਨੀ ਅਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ

    3.     ਆਪਣੀ ਉਮਰ ਅਨੁਸਾਰ ਪੂਰੀ ਨੀਂਦ ਲੈਣੀ ਚਾਹੀਦੀ ਹੈ

    4.     ਸਮੇਂ-ਸਮੇਂ ਤੇ ਸਰੀਰ ਦੀ ਡਾਕਟਰੀ ਪ੍ਰੀਖਿਆ ਕਰਾਉਣੀ ਚਾਹੀਦੀ ਹੈ

    5.     ਸਰੀਰ ਦੀ ਲੋੜ ਅਤੇ ਉਮਰ ਅਨੁਸਾਰ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ

    6.     ਹਮੇਸ਼ਾ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ

    7.     ਖੁੱਲ੍ਹੀ ਹਵਾ ਵਿੱਚ ਰਹਿਣਾ ਚਾਹੀਦਾ ਹੈ

    8.     ਰੁੱਤ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ

    9.     ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ

    10. ਹਮੇਸ਼ਾ ਠੀਕ ਤਰੀਕੇ ਨਾਲ ਖੜ੍ਹੇ ਹੋਣਾ, ਬੈਠਣਾ ਤੇ ਚੱਲਣਾ ਚਾਹੀਦਾ ਹੈ

    11. ਘਰ ਦੇ ਕੱਪੜਿਆਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ

     

     

    Class 6 Physical Education Chapter 2 ਸਫ਼ਾਈ ਅਤੇ ਸਾਂਭ-ਸੰਭਾਲ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਸਫ਼ਾਈ ਸਾਡੇ ਘਰ ਲਈ ਕਿਉਂ ਜ਼ਰੂਰੀ ਹੈ ?
    ਉੱਤਰ- ਸਫ਼ਾਈ (Cleanliness) – ਸਾਡਾ ਸਰੀਰ ਇਕ ਅਨੋਖੀ ਮਸ਼ੀਨ ਵਾਂਗ ਹੈ । ਜਿਵੇਂ ਦੂਜੀਆਂ ਮਸ਼ੀਨਾਂ ਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਉਹ ਖ਼ਰਾਬ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਸਰੀਰ ਦੀ ਸਫ਼ਾਈ ਕੀਤੀ ਜਾਣੀ ਵੀ ਜ਼ਰੂਰੀ ਹੈ । ਜਿਵੇਂ ਮੋਟਰਕਾਰ ਰੂਪੀ ਮਸ਼ੀਨ ਨੂੰ ਚਲਾਉਣ ਲਈ ਪੈਟਰੋਲ ਆਦਿ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਸਰੀਰ ਨੂੰ ਚਲਾਉਣ ਲਈ ਚੰਗੀ ਖ਼ੁਰਾਕ, ਪਾਣੀ ਅਤੇ ਹਵਾ ਦੀ ਲੋੜ ਹੈ । ਸਰੀਰਕ ਸਫ਼ਾਈ, ਸੱਟਾਂ, ਬਿਮਾਰੀ ਆਦਿ ਤੋਂ ਰੱਖਿਆ ਕਰਨਾ ਮਨੁੱਖ ਦੀਆਂ ਆਦਤਾਂ ਨਾਲ ਸੰਬੰਧਿਤ ਹੈ । ਜੇਕਰ ਅਸੀਂ ਸਰੀਰ ਤੇ ਉੱਚਿਤ ਧਿਆਨ ਨਾ ਦੇਈਏ, ਤਾਂ ਸਾਡੇ ਲਈ ਮਾਨਸਿਕ, ਸਰੀਰਕ ਅਤੇ ਆਤਮਿਕ ਉੱਨਤੀ ਕਰਨਾ ਸੰਭਵ ਨਹੀਂ ਹੋਵੇਗਾ ਗੰਦਗੀ ਹੀ ਹਰ ਤਰ੍ਹਾਂ ਦੇ ਰੋਗਾਂ ਦਾ ਮੂਲ ਕਾਰਨ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਸਰੀਰ ਦੇ ਸਾਰੇ ਅੰਗਾਂ ਦੀ ਸਫ਼ਾਈ ਕੀਤੀ ਜਾਵੇ

    ਲਾਭ :- ਇਹ ਵਾਲ ਧੂੜ ਆਦਿ ਲਈ ਜਾਲੀ ਦਾ ਕੰਮ ਕਰਦੇ ਹਨ । ਹਵਾ ਵਿਚ ਧੂੜ ਕਣ ਤੇ ਰੋਗਾਣੂ ਹੁੰਦੇ ਹਨ । ਜਦੋਂ ਅਸੀਂ ਨੱਕ ਰਾਹੀਂ ਸਾਹ ਲੈਂਦੇ ਹਾਂ ਤਾਂ ਇਹ ਧੂੜ ਕਣ ਤੇ ਰੋਗਾਣੂ ਨੱਕ ਵਿਚਲੇ ਵਾਲਾਂ ਵਿਚ ਅਟਕ ਜਾਂਦੇ ਹਨ ਅਤੇ ਸਾਡੇ ਅੰਦਰ ਸਾਫ਼ ਹਵਾ ਜਾਂਦੀ ਹੈ । ਜੇਕਰ ਇਹ ਵਾਲ ਨਾ ਹੋਣ ਤਾਂ ਹਵਾ ਵਿਚਲੇ ਧੂੜ ਕਣ ਤੇ ਰੋਗਾਣੂ ਸਾਡੇ ਅੰਦਰ ਚਲੇ ਜਾਣਗੇ ਤੇ ਸਾਡਾ ਸਰੀਰ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ । ਇਸ ਲਈ ਨੱਕ ਦੇ ਵਾਲਾਂ ਨੂੰ ਕੱਟਣਾ ਜਾਂ ਪੁੱਟਣਾ ਨਹੀਂ ਚਾਹੀਦਾ

    ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਨੂੰ ਨਿੱਜੀ ਸਫ਼ਾਈ ਦੇ ਨਾਲ-ਨਾਲ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦੀ ਵੀ ਬਹੁਤ ਲੋੜ ਹੁੰਦੀ ਹੈ । ਸਫ਼ਾਈ ਸਿਹਤ ਦੀ ਨਿਸ਼ਾਨੀ ਹੈ | ਸਫ਼ਾਈ ਦੇ ਬਿਨਾਂ ਸਵਸਥ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਨਿੱਜੀ ਸਫ਼ਾਈ ਤਾਂ ਸਿਹਤ ਲਈ ਜ਼ਰੂਰੀ ਹੈ ਪਰ ਘਰ, ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ ਵੀ ਸਿਹਤ ਠੀਕ ਰੱਖਣ ਲਈ ਬਹੁਤ ਜ਼ਰੂਰੀ ਹੈ । ਜੇਕਰ ਅਸੀਂ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਨਹੀਂ ਰੱਖਦੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਜਾਣਗੀਆਂ | ਬਹੁਤ ਸਾਰੇ ਲੋਕ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ | ਇਸ ਨਾਲ ਸਾਡਾ ਦੇਸ਼ ਤੇ ਸਮਾਜ ਕਮਜ਼ੋਰ ਹੋ ਜਾਵੇਗਾ । ਇਸ ਲਈ ਦੇਸ਼ ਅਤੇ ਸਮਾਜ ਦੀ ਬੇਹਤਰੀ ਲਈ ਸਫ਼ਾਈ ਜ਼ਰੂਰੀ ਹੈ

    ਪ੍ਰਸ਼ਨ 2. ਘਰ ਦੀ ਸਫ਼ਾਈ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ?
    ਉੱਤਰ- ਘਰ ਦੀ ਸਫ਼ਾਈ ਦੇ ਢੰਗ (Methods of Cleanliness of a House) – ਸਾਨੂੰ ਆਪਣੇ ਘਰ ਨੂੰ ਸਾਫ਼ ਰੱਖਣ ਲਈ ਹੇਠ ਦਿੱਤੇ ਢੰਗ ਅਪਣਾਉਣੇ ਚਾਹੀਦੇ ਹਨ:-

    • ਫ਼ਲਾਂ, ਸਬਜ਼ੀਆਂ ਦੇ ਛਿਲਕੇ ਅਤੇ ਹੋਰ ਕੂੜਾ-ਕਰਕਟ ਢੱਕਣਦਾਰ ਢੋਲ ਵਿਚ ਸੁੱਟਣਾ ਚਾਹੀਦਾ ਹੈ । ਇਸ ਢੋਲ ਨੂੰ ਹਰ ਰੋਜ਼ ਖਾਲੀ ਕਰਨ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ । ਢੋਲ ਦਾ ਸਾਰਾ ਕੂੜਾ-ਕਰਕਟ ਕਿਸੇ ਟੋਏ ਵਿਚ ਦੱਬ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਇਹ ਖਾਦ ਬਣ ਜਾਂਦੀ ਹੈ
    • ਘਰ ਦੀ ਰਸੋਈ, ਇਸ਼ਨਾਨ ਘਰ ਅਤੇ ਪਖਾਨੇ ਦੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ
    • ਪਸ਼ੂਆਂ ਦੇ ਗੋਹੇ ਅਤੇ ਮਲ-ਮੂਤਰ ਨੂੰ ਬਾਹਰ ਦੂਰ ਕਿਸੇ ਟੋਏ ਵਿਚ ਇਕੱਠੇ ਕਰਦੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਕੁਝ ਚਿਰ ਪਿੱਛੋਂ ਇਹ ਚੰਗੀ ਖਾਦ ਬਣ ਜਾਵੇਗੀ
    • ਘਰ ਦੇ ਸਾਰੇ ਜੀਆਂ ਨੂੰ ਸਫ਼ਾਈ ਦੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ

    ਪ੍ਰਸ਼ਨ 3. ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵਿਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਘਰ ਦੇ ਆਲੇ-ਦੁਆਲੇ ਦੀ ਸਫ਼ਾਈ (Cleanliness of Surrounding of a House) – ਘਰ ਦੀ ਸਫ਼ਾਈ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਦੀ ਸਫਾਈ ਦੀ ਵੀ ਬਹੁਤ ਜ਼ਰੂਰਤ ਹੈ । ਜੇਕਰ ਘਰ ਤਾਂ ਸਾਫ਼ ਹੈ ਪਰ ਇਸ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਤਾਂ ਇਸ ਦਾ ਘਰ ਵਾਲਿਆਂ ਦੀ ਸਿਹਤ ਤੇ ਬੁਰਾ ਅਸਰ ਪਵੇਗਾ । ਇਸ ਲਈ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ

    ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ-

    1.     ਘਰ ਦੇ ਬਾਹਰਲੀਆਂ ਗਲੀਆਂ ਤੇ ਸੜਕਾਂ ਖੁੱਲ੍ਹੀਆਂ ਤੇ ਸਾਫ਼-ਸੁਥਰੀਆਂ ਹੋਣੀਆਂ ਚਾਹੀਦੀਆਂ ਹਨ

    2.     ਘਰ ਦੇ ਬਾਹਰਲੀਆਂ ਨਾਲੀਆਂ ਗੰਦੀਆਂ ਨਹੀਂ ਹੋਣੀਆਂ ਚਾਹੀਦੀਆਂ

    3.     ਘਰਾਂ ਦੇ ਬਾਹਰ ਗਲੀਆਂ ਤੇ ਸੜਕਾਂ ਉੱਤੇ ਪਸ਼ੂ ਨਹੀਂ ਬੰਨ੍ਹਣੇ ਚਾਹੀਦੇ

    4.     ਘਰਾਂ ਤੋਂ ਬਾਹਰ ਗਲੀਆਂ ਅਤੇ ਸੜਕਾਂ ਉੱਤੇ ਕੂੜਾ-ਕਰਕਟ ਨਹੀਂ ਸੁੱਟਣਾ ਚਾਹੀਦਾ । ਇਸ ਨੂੰ ਜਾਂ ਤਾਂ ਦਬਾ ਦੇਣਾ ਚਾਹੀਦਾ ਹੈ ਜਾਂ ਸਾੜ ਦੇਣਾ ਚਾਹੀਦਾ ਹੈ

    5.     ਘਰਾਂ ਦੇ ਅੱਗੇ ਪਾਣੀ ਖੜ੍ਹਾ ਹੋਣ ਨਹੀਂ ਦੇਣਾ ਚਾਹੀਦਾ ਤਾਂ ਜੋ ਮੱਛਰ ਤੇ ਮੱਖੀਆਂ ਆਦਿ ਪੈਦਾ ਨਾ ਹੋ ਸਕਣ | ਘਰਾਂ ਦੇ ਲਾਗੇ ਟੋਇਆਂ ਵਿਚ ਖਲੋਤੇ ਪਾਣੀ ਵਿਚ ਡੀ. ਡੀ. ਟੀ. ਜਾਂ ਮਿੱਟੀ ਦਾ ਤੇਲ ਪਾ ਦੇਣਾ ਚਾਹੀਦਾ ਹੈ

    6.     ਗਲੀਆਂ ਵਿਚ ਅਤੇ ਸੜਕਾਂ ਤੇ ਤੁਰਦੇ ਸਮੇਂ ਥਾਂ-ਥਾਂ ਨਹੀਂ ਥੱਕਣਾ ਚਾਹੀਦਾ

    7.     ਇੱਧਰ-ਉੱਧਰ ਖੜ੍ਹੇ ਹੋ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ । ਪਿਸ਼ਾਬ ਸਿਰਫ਼ ਪਿਸ਼ਾਬ ਘਰਾਂ ਵਿਚ ਹੀ ਕਰਨਾ ਚਾਹੀਦਾ ਹੈ

    ਪ੍ਰਸ਼ਨ 4. ਸਕੂਲ ਦੀ ਸਫ਼ਾਈ ਰੱਖਣ ਵਿੱਚ ਵਿਦਿਆਰਥੀਆਂ ਦੀ ਕੀ ਭੂਮਿਕਾ ਹੋ ਸਕਦੀ ਹੈ ?
    ਉੱਤਰ- ਸਕੂਲ ਦੀ ਸਫ਼ਾਈ (Cleanliness of a School) – ਸਕੂਲ ਵਿੱਦਿਆ ਦਾ ਮੰਦਰ ਹੈ । ਨਿੱਜੀ ਸਫ਼ਾਈ ਤੇ ਘਰ ਦੀ ਸਫਾਈ ਦੇ ਨਾਲ-ਨਾਲ ਸਕੂਲ ਦੀ ਸਫ਼ਾਈ ਵੀ ਜ਼ਰੂਰ ਰੱਖਣੀ ਚਾਹੀਦੀ ਹੈ ਸਕੂਲ ਇਕ ਅਜਿਹੀ ਥਾਂ ਹੈ ਜਿੱਥੇ ਬੱਚੇ ਦਿਨ ਦਾ ਕਾਫ਼ੀ ਸਮਾਂ ਬਤੀਤ ਕਰਦੇ ਹਨ । ਜੇਕਰ ਸਕੂਲ ਦਾ ਵਾਤਾਵਰਨ ਸਾਫ਼ ਅਤੇ ਸ਼ੁੱਧ ਨਹੀਂ ਹੋਵੇਗਾ ਤਾਂ ਬੱਚਿਆਂ ਦੀ ਸਿਹਤ ਤੇ ਬੁਰਾ ਅਸਰ ਪਵੇਗਾ। ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ । ਇਸ ਲਈ ਸਕੂਲ ਦੀ ਸਫ਼ਾਈ ਰੱਖਣਾ ਬਹੁਤ ਹੀ ਜ਼ਰੂਰੀ ਹੈ

    ਸਕੂਲ ਨੂੰ ਸਾਫ਼ ਸੁਥਰਾ ਰੱਖਣ ਲਈ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-

    1.     ਸਕੂਲ ਦੇ ਵਿਹੜੇ ਵਿਚ ਕਾਗਜ਼ ਆਦਿ ਦੇ ਟੁਕੜੇ ਨਹੀਂ ਸੁੱਟਣੇ ਚਾਹੀਦੇ । ਇਨ੍ਹਾਂ ਨੂੰ ਕੂੜੇਦਾਨਾਂ ਵਿਚ ਸੁੱਟਣਾ ਚਾਹੀਦਾ ਹੈ

    2.     ਸਕੂਲ ਵਿਚ ਸਾਰੇ ਕਮਰਿਆਂ, ਡੈਸਕਾਂ ਤੇ ਬੈਂਚਾਂ ਨੂੰ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ

    3.     ਸਕੂਲ ਵਿਚ ਘੁੰਮਦੇ ਹੋਏ ਇਧਰ-ਉਧਰ ਬੁੱਕਣਾ ਨਹੀਂ ਚਾਹੀਦਾ

    4.     ਸਕੂਲ ਦੇ ਪਖਾਨਿਆਂ ਤੇ ਪਿਸ਼ਾਬ ਘਰਾਂ ਦੀ ਸਫ਼ਾਈ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਇਹ ਹਰ ਰੋਜ਼ ਫ਼ਿਨਾਇਲ ਨਾਲ ਧੋਣੇ ਚਾਹੀਦੇ ਹਨ

    5.     ਸਕੂਲ ਵਿਚ ਪਾਣੀ ਪੀਣ ਵਾਲੀਆਂ ਥਾਂਵਾਂ ਸਾਫ਼-ਸੁਥਰੀਆਂ ਰੱਖਣੀਆਂ ਚਾਹੀਦੀਆਂ ਹਨ

    6.     ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਬਚਿਆ-ਖੁਚਿਆ ਖਾਣਾ, ਕਾਗ਼ਜ਼ ਆਦਿ ਸਕੂਲ ਵਿਚ ਵੱਖ-ਵੱਖ ਥਾਂਵਾਂ ਤੇ ਪਏ ਕੂੜੇਦਾਨਾਂ ਵਿਚ ਸੁੱਟਣੇ ਚਾਹੀਦੇ ਹਨ

    7.     ਸਕੂਲ ਦੇ ਖੇਡ ਦੇ ਮੈਦਾਨਾਂ, ਘਾਹ ਦੇ ਮੈਦਾਨਾਂ ਅਤੇ ਬਗੀਚੇ ਨੂੰ ਕੂੜਾ ਅਤੇ ਪੱਥਰ ਸੁੱਟ ਕੇ ਗੰਦਾ ਨਹੀਂ ਕਰਨਾ ਚਾਹੀਦਾ

    ਪ੍ਰਸ਼ਨ 5. ਘਰ ਦੀਆਂ ਵਸਤੂਆਂ ਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
    ਉੱਤਰ- ਘਰ ਦੀਆਂ ਵਸਤੂਆਂ ਦੀ ਸੰਭਾਲ-ਸਾਨੂੰ ਘਰ ਦੇ ਆਲੇ-ਦੁਆਲੇ ਅਤੇ ਸਕੂਲ ਦੀ ਸਫ਼ਾਈ ਦੇ ਨਾਲ-ਨਾਲ ਇਨ੍ਹਾਂ ਥਾਂਵਾਂ ਤੇ ਇਸਦੇ ਨਾਲ ਰੱਖੇ ਜਾਣ ਵਾਲੇ ਸਮਾਨ ਦੀ ਸੰਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ । | ਘਰ ਦਾ ਸਾਰਾ ਸਾਮਾਨ ਆਪਣੇ ਨਿਸ਼ਚਿਤ ਸਥਾਨ ਤੇ ਰੱਖਣਾ ਚਾਹੀਦਾ ਹੈ ਤਾਂਕਿ ਲੱਭਣ ਸਮੇਂ ਕੋਈ ਮੁਸ਼ਕਿਲ ਨਾ ਆਵੇ | ਆਪਣੇ ਨਿਸ਼ਚਿਤ ਸਥਾਨ ਤੇ ਰੱਖਿਆ ਹੋਇਆ ਸਾਮਾਨ ਲੱਭਣ ਵਿਚ ਆਸਾਨੀ ਹੁੰਦੀ ਹੈ ਅਤੇ ਟੁੱਟਣ ਤੋਂ ਬਚਿਆ ਰਹਿੰਦਾ ਹੈ ਘਰ ਵਿਚ ਮੌਸਮ ਅਨੁਸਾਰ ਸਰਦੀ ਵਿੱਚ ਗਰਮੀਆਂ ਦੇ ਕੱਪੜਿਆਂ ਅਤੇ ਗਰਮੀ ਵਿਚ ਸਰਦੀਆਂ ਦੇ ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਘਰ ਵਿਚ ਬਣੇ ਲੱਕੜੀ ਦੇ ਫਰਨੀਚਰ, ਖਿੜਕੀਆਂ, ਦਰਵਾਜ਼ੇ ਆਦਿ ਨੂੰ ਦੀਮਕ ਤੋਂ ਬਚਾਉਣ ਲਈ ਸਮੇਂ-ਸਮੇਂ ਤੇ ਦੀਮਕ ਨਾਸ਼ਕ ਦਵਾਈ ਦਾ ਛਿੜਕਾਓ ਕਰਨਾ ਚੰਗਾ ਹੁੰਦਾ ਹੈ

    ਲੋਹੇ ਦੇ ਜੰਗ ਲੱਗਣ ਵਾਲੇ ਸਾਮਾਨ ਨੂੰ ਸਮੇਂ-ਸਮੇਂ ਟ ਕਰਵਾ ਲੈਣਾ ਚਾਹੀਦਾ ਹੈ । ਘਰ ਵਿਚ ਇਸਤੇਮਾਲ ਹੋਣ ਵਾਲੇ ਕੱਚ ਦੇ ਸਾਮਾਨ, ਚਾਕੂ, ਕੈਂਚੀ, ਪੇਚਕਸ, ਸੁਈ, ਨੇਲਕਟਰ, ਬਲੇਡ ਅਤੇ ਕਣਕ ਨੂੰ ਬਚਾਉਣ ਅਤੇ ਦੂਸਰੀਆਂ ਦਵਾਈਆਂ, ਫਿਨਾਇਲ ਅਤੇ ਤੇਜ਼ਾਬ ਦੀ ਬੋਤਲ ਆਦਿ ਸੁਰੱਖਿਆ ਵਾਲੀ ਜਗਾ ਤੇ ਰੱਖਣੇ ਚਾਹੀਦੇ ਹਨ ਜਿਸ ਨਾਲ ਇਹ ਚੀਜ਼ਾਂ ਛੋਟਿਆਂ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣ

    ਪ੍ਰਸ਼ਨ 6. ਸਕੂਲ ਦੇ ਸਮਾਨ ਦੀ ਸੰਭਾਲ ਦੇ ਲਈ ਬੱਚਿਆਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਸਕੂਲ ਅਤੇ ਸਕੂਲ ਦੇ ਸਾਮਾਨ ਦੀ ਸੰਭਾਲ-ਹਰੇਕ ਵਿਦਿਆਰਥੀ ਨੂੰ ਸਕੂਲ ਅਤੇ ਉਸਦੇ ਸਾਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ । ਵਿਦਿਆਰਥੀਆਂ ਨੂੰ ਸਕੂਲ ਦੀਆਂ ਦੀਵਾਰਾਂ ਤੇ ਪੈਂਨ ਜਾਂ ਪੈਂਸਿਲ ਨਾਲ ਲਕੀਰਾਂ ਨਹੀਂ ਮਾਰਨੀਆਂ ਚਾਹੀਦੀਆਂ | ਕਲਾਸ ਵਿਚ ਰੱਖੇ ਸਾਮਾਨ ਜਿਵੇਂ ਫਰਨੀਚਰ ਆਦਿ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ | ਕਲਾਸ ਵਿਚ ਲੱਗੇ ਪੱਖੇ, ਟਿਯੂਬ ਲਾਈਟਾਂ ਆਦਿ ਨੂੰ ਨਹੀਂ ਤੋੜਨਾ ਚਾਹੀਦਾ । ਕਲਾਸ ਵਿਚ ਬਾਹਰ ਜਾਣ ਸਮੇਂ ਬਿਜਲੀ ਦੇ ਬਟਨ ਬੰਦ ਕਰ ਦੇਣੇ ਚਾਹੀਦੇ ਹਨ | ਪਾਣੀ ਪੀਣ ਤੋਂ ਮਗਰੋਂ ਵਿਦਿਆਰਥੀਆਂ ਨੂੰ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਸਕੂਲ ਵਿਚ ਲੱਗੇ ਬਗੀਚੇ ਵਿਚੋਂ ਪੌਦੇ ਅਤੇ ਫੁੱਲ ਨਹੀਂ ਤੋੜਨੇ ਚਾਹੀਦੇ ਬਲਕਿ ਉਨ੍ਹਾਂ ਨੂੰ ਬਚਾਅ ਕੇ ਰੱਖਣ ਤੇ ਸਕੂਲ ਦੀ ਸੁੰਦਰਤਾ ਵਿਚ ਵਾਧਾ ਕਰਨਾ ਚਾਹੀਦਾ ਹੈ । ਸਕੂਲ ਲਾਇਬਰੇਰੀ ਦੀਆਂ ਕਿਤਾਬਾਂ ਠੀਕ ਢੰਗ ਨਾਲ ਆਪਣੇ ਨਿਸ਼ਚਿਤ ਸਥਾਨ ‘ਤੇ ਅਲੱਗ-ਅਲੱਗ ਖ਼ਾਨਿਆਂ ਵਿਚ ਨਿਯਮ ਅਨੁਸਾਰ ਰੱਖਣੀਆਂ ਚਾਹੀਦੀਆਂ ਹਨ ਉੱਥੇ ਬੈਠ ਕੇ ਪੜ੍ਹਦੇ ਸਮੇਂ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ । ਇਸਦੇ ਇਲਾਵਾ ਖੇਡ ਦਾ ਸਾਮਾਨ, ਐੱਨ.ਸੀ.ਸੀ. ਬੈਂਡ, ਸਕੂਲ ਪ੍ਰਯੋਗਸ਼ਾਲਾ ਦੇ ਵੱਖ-ਵੱਖ ਸਮਾਨ ਆਦਿ ਨੂੰ ਵੀ ਨਿਸ਼ਚਿਤ ਸਥਾਨ ਤੇ ਰੱਖਣਾ ਚਾਹੀਦਾ ਹੈ

     

     

    Class 6 Physical Education Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ?
    ਉੱਤਰ- ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਈ: ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ

    ਪ੍ਰਸ਼ਨ 2. ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ ਕਦੋਂ ਭਾਗ ਲਿਆ ? ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕਿਹੜਾ ਤਮਗਾ ਹਾਸਲ ਕੀਤਾ ?
    ਉੱਤਰ- 1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰੀ ਭਾਰਤੀ ਟੀਮ ਨੇ ਭਾਗ ਲਿਆ । ਇਹਨਾਂ ਉਲੰਪਿਕ ਖੇਡਾਂ ਵਿੱਚ ਭਾਰਤ ਨੇ ਸੋਨੇ ਦਾ ਤਗਮਾ ਜਿੱਤਿਆ

    ਪ੍ਰਸ਼ਨ 3. ਮੇਜਰ ਧਿਆਨ ਚੰਦ ਦੇ ਜੀਵਨ ਨਾਲ ਜੁੜੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਵਰਣਨ ਕਰੋ
    ਉੱਤਰ- ਇਸ ਮਹਾਨ ਖਿਡਾਰੀ ਨਾਲ ਕਈ ਤਰ੍ਹਾਂ ਦੀਆਂ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ । ਇਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਤੋੜ ਕੇ ਵੇਖੀ ਗਈ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿੱਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਫਿੱਟ ਕੀਤੀ ਹੋਵੇ । ਅਸਲ ਵਿੱਚ ਧਿਆਨ ਚੰਦ ਦਾ ਗੇਂਦ ਤੇ ਬਹੁਤ ਕਾਬੁ ਸੀ । ਉਸ ਦੀ ਗੇਂਦ ਉਸ ਦੀ ਹਾਕੀ ਤੋਂ ਅਲੱਗ ਨਹੀਂ ਹੁੰਦੀ ਸੀ । ਕਈ ਲੋਕ ਮੰਨਦੇ ਸੀ ਕਿ ਉਸ ਦੀ ਹਾਕੀ ਇੱਕ ਜਾਦੂਈ ਹਾਕੀ ਹੈ ਮੇਜਰ ਧਿਆਨ ਚੰਦ ਨੇ ਆਪਣੀ ਕਮਾਲ ਦੀ ਖੇਡ ਨਾਲ ਜਰਮਨੀ ਦੇ ਤਾਨਾਸ਼ਾਹ ਹਿਟਲਰ ਦਾ ਵੀ ਦਿਲ ਜਿੱਤ ਲਿਆ ਸੀ । ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਅਤੇ ਫ਼ੌਜ ਵਿੱਚ ਵੱਡਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ । ਮੇਜਰ ਧਿਆਨ ਚੰਦ ਨੇ ਭਾਰਤ ਵੱਲੋਂ ਖੇਡਣਾ ਹੀ ਆਪਣਾ ਗੌਰਵ ਸਮਝਿਆ

    ਪ੍ਰਸ਼ਨ 4. ਮੇਜਰ ਧਿਆਨ ਚੰਦ ਨੇ ਪਹਿਲਾ ਅੰਤਰ-ਰਾਸ਼ਟਰੀ ਮੈਚ ਕਦੋਂ ਅਤੇ ਕਿੱਥੇ ਖੇਡਿਆ ?
    ਉੱਤਰ- ਉਸਨੇ 13 ਮਈ, 1926 ਵਿੱਚ ਨਿਊਜ਼ੀਲੈਂਡ ਵਿਚ ਪਹਿਲੇ ਅੰਤਰ-ਰਾਸ਼ਟਰੀ ਮੈਚ ਵਿੱਚ ਭਾਗ ਲਿਆ। ਜਿਸ ਵਿੱਚ 18 ਮੈਚ ਭਾਰਤੀ ਟੀਮ ਨੇ ਮੇਜਰ ਧਿਆਨ ਚੰਦ ਦੀ ਬੇਹਤਰੀਨ ਖੇਡ ਸਦਕਾ ਜਿੱਤੇ

    ਪ੍ਰਸ਼ਨ 5. ਮੇਜਰ ਧਿਆਨ ਚੰਦ ਦਾ ਬੁੱਤ ਕਿਹੜੇ ਦੇਸ਼ ਵਿੱਚ ਲੱਗਿਆ ਹੋਇਆ ਹੈ ?
    ਉੱਤਰ- ਮੇਜਰ ਧਿਆਨ ਚੰਦ ਦਾ ਬੁੱਤ ਅਸਟਰੀਆ ਦੇ ਸ਼ਹਿਰ ਬਿਆਨਾ ਵਿੱਚ ਲੱਗਿਆ ਹੋਇਆ ਹੈ । ਇਸ ਬੁੱਤ ਦੇ ਚਾਰ ਹੱਥ ਬਣਾਏ ਗਏ ਹਨ ਤੇ ਚਾਰੇ ਹੱਥਾਂ ਵਿੱਚ ਚਾਰ ਹਾਕੀਆਂ ਫੜਾਈਆਂ ਹੋਈਆਂ ਹਨ । ਇਹ ਬੁੱਤ ਉਸਦੀ ਅਨੋਖੀ ਖੇਡ ਦਾ ਪ੍ਰਤੀਕ ਹੈ

    ਪ੍ਰਸ਼ਨ 6. ਮੇਜਰ ਧਿਆਨ ਚੰਦ ਦੀ ਜੀਵਨੀ ਬਾਰੇ ਇਕ ਸੰਖੇਪ ਨੋਟ ਲਿਖੋ
    ਉੱਤਰ- ਮੇਜਰ ਧਿਆਨ ਚੰਦ ਭਾਰਤ ਦਾ ਹਾਕੀ ਦਾ ਇੱਕ ਪ੍ਰਸਿੱਧ ਖਿਡਾਰੀ ਸੀ ਜਿਸਨੇ ਆਪਣੀ ਖੇਡ ਸ਼ੈਲੀ ਕਰਕੇ ਭਾਰਤ ਦਾ ਨਾਂ ਦੁਨੀਆਂ ਵਿੱਚ ਚਮਕਾਇਆ । ਹਾਕੀ ਵਿੱਚ ਮੇਜਰ ਧਿਆਨ ਚੰਦ ਨੇ ਅੰਤਰ-ਰਾਸ਼ਟਰੀ ਪੱਧਰ ਤੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤੇ । ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਈ: ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ । ਧਿਆਨ ਚੰਦ ਦੇ ਪਿਤਾ ਅਤੇ ਵੱਡਾ ਭਰਾ ਰੂਪ ਸਿੰਘ ਵੀ ਹਾਕੀ ਦੇ ਉੱਘੇ ਖਿਡਾਰੀ ਸਨ । ਇਸ ਤਰ੍ਹਾਂ ਧਿਆਨ ਚੰਦ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚੋਂ ਮਿਲੀ । ਇਸ ਦੇ ਪਿਤਾ ਜੀ ਬਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ । ਮੇਜਰ ਧਿਆਨ ਚੰਦ 16 ਸਾਲਾਂ ਦੀ ਉਮਰ ਵਿੱਚ ਫ਼ੌਜ ਵਿੱਚ ਭਰਤੀ ਹੋਏ ਅਤੇ ਉੱਥੇ ਸੂਬੇਦਾਰ ਮੇਜਰ ਤਿਵਾੜੀ ਨੇ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ । ਉੱਥੇ ਫ਼ੌਜ ਦੀ ਡਿਉਟੀ ਕਰਨ ਤੋਂ ਬਾਅਦ ਦੇਰ ਰਾਤ ਤੱਕ ਚੰਨ ਦੀ ਰੋਸ਼ਨੀ ਵਿੱਚ ਪੈਕਟਿਸ ਕਰਦੇ ਸਨ । 1922 ਤੋਂ ਲੈ ਕੇ 1926 ਤੱਕ ਸੈਨਾ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ । ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਧਿਆਨ ਚੰਦ ਦੀ ਖੇਡ ਦੀ ਬਹੁਤ ਪ੍ਰਸ਼ੰਸਾ ਹੋਈ । 13 ਮਈ, 1926 ਵਿੱਚ ਨਿਊਜ਼ੀਲੈਂਡ ਵਿੱਚ ਪਹਿਲਾਂ ਅੰਤਰ-ਰਾਸ਼ਟਰੀ ਖੇਡ ਵਿੱਚ ਭਾਗ ਲਿਆ ’ਤੇ ਜਿੱਤ ਹਾਸਲ ਕੀਤੀ

    1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਤੇ ਸੋਨੇ ਦਾ ਤਗਮਾ ਜਿੱਤਿਆ । 1932 ਵਿੱਚ ਲਾਸ ਏਂਜਲਸ ਉਲੰਪਿਕ ਵਿੱਚ ਧਿਆਨ ਚੰਦ ਨੇ ਭਾਗ ਲਿਆ ’ਤੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮਭੂਮਿਕਾ ਨਿਭਾਈ । ਫਾਈਨਲ ਮੈਚ ਜੋ ਅਮਰੀਕਾ ਨਾਲ ਹੋਇਆ । ਧਿਆਨ ਚੰਦ ਨੇ ਨਿੱਜੀ 8 ਗੋਲ ਕੀਤੇ ਤੇ ਮੈਚ 24-1 ਗੋਲ ਨਾਲ ਜਿੱਤ ਲਿਆ । ਇਸ ਉਲੰਪਿਕ ਵਿੱਚ ਭਾਰਤੀ ਟੀਮ ਨੇ 262 ਗੋਲ ਕੀਤੇ । ਜਿਸ ਵਿੱਚੋਂ 101 ਗੋਲ ਧਿਆਨ ਚੰਦ ਨੇ ਕੀਤੇ ਸਨ। ਜਿਸ ਦੇ ਸਦਕਾ ਧਿਆਨ ਚੰਦ ਦਾ ਨਾਂ ਹਾਕੀ ਦੇ ਖੇਤਰ ਵਿੱਚ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਿਲ ਹੋਇਆ । ਮੇਜਰ ਧਿਆਨ ਚੰਦ ਜੀ ਨੂੰ ਭਾਰਤ ਸਰਕਾਰ ਨੇ 1956 ਈ: ਵਿੱਚ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ । ਇੰਡੀਅਨ ਉਲੰਪਿਕ ਐਸੋਸੀਏਸ਼ਨ ਵਲੋਂ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਘੋਸ਼ਿਤ ਕੀਤਾ ਗਿਆ । ਹੁਣ ਮੇਜਰ ਧਿਆਨ ਚੰਦ ਜੀ ਦਾ ਜਨਮ ਬਤੌਰ ਨੈਸ਼ਨਲ ਸਪੋਰਟ ਡੇ ਦੇ ਤੌਰ ਤੇ ਭਾਰਤ ਵਿਚ ਮਨਾਇਆ ਜਾਂਦਾ ਹੈ । ਇਸ ਮਹਾਨ ਖਿਡਾਰੀ ਦੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਉਨ੍ਹਾਂ ਦਾ ਜਨਮ ਹਾਕੀ ਖੇਡਾਂ ਲਈ ਹੋਇਆ ਸੀ ਅਤੇ ਆਪਣੇ ਜੀਵਨ ਵਿਚ ਕਈ ਮੀਲ ਪੱਥਰ ਗੱਡੇ ਹਨ ਅਤੇ ਖੇਡ ਜੀਵਨ ਵਿੱਚ 1000 ਤੋਂ ਵੱਧ ਗੋਲ ਕੀਤੇ । ਜਿਸ ਵਿੱਚੋਂ 400 ਗੋਲ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਵਿਰੁੱਧ ਕੀਤੇ ਗਏ । ਜਿਸ ਦੇ ਸਦਕਾ ਉਨ੍ਹਾਂ ਨੂੰ ਫ਼ੌਜ ਵਿੱਚ ਵੀ ਤਰੱਕੀ ਮਿਲਦੀ ਗਈ

    ਮੇਜਰ ਧਿਆਨ ਚੰਦ ਜੀ ਨੂੰ ਨੈਸ਼ਨਲ ਇਨਸਟੀਚਿਊਟ ਆਫ਼ ਪਟਿਆਲਾ ਦੇ ਚੀਫ਼ ਕੋਚ ਹੋਣ ਦਾ ਮਾਨ ਪ੍ਰਾਪਤ ਕੀਤਾ । 3 ਦਸੰਬਰ, 1979 ਵਿੱਚ ਮੇਜਰ ਧਿਆਨ ਚੰਦ ਦਾ ਦੇਹਾਂਤ ਹੋ ਗਿਆ । ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਸੀ ਅਤੇ ਦਿੱਲੀ ਵਿੱਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਹਨਾਂ ਦੇ ਨਾਂ ਤੇ ਬਣਾਇਆ ਗਿਆ । ਸਾਰੇ ਖਿਡਾਰੀਆਂ ਦੀ ਦਿਲੋਂ ਖਾਹਿਸ਼ ਹੈ ਕਿ ਉਹਨਾਂ ਨੂੰ ਮਰਨ ਉਪਰੰਤ ‘ਭਾਰਤ ਰਤਨ’ ਦਿੱਤਾ ਜਾਵੇ

    ਪ੍ਰਸ਼ਨ 7. ਭਾਰਤ ਸਰਕਾਰ ਵੱਲੋਂ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਕੀ ਉਪਰਾਲੇ ਕੀਤੇ ਗਏ ?
    ਉੱਤਰ- ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ, ਉਸਨੂੰ 1956 ਈ: ਵਿਚ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ

    • ਧਿਆਨ ਚੰਦ ਜੀ ਦਾ ਜਨਮ ਬਤੌਰ ਨੈਸ਼ਨਲ ਸਪੋਰਟਸ ਡੇ ਦੇ ਤੌਰ ਤੇ ਭਾਰਤ ਵਿੱਚ ਮਨਾਇਆ ਜਾਂਦਾ ਹੈ
    • ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਸੀ
    •  ਭਾਰਤ ਸਰਕਾਰ ਨੇ ਦਿੱਲੀ ਵਿੱਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਨ੍ਹਾਂ ਦੇ ਨਾਂ ਤੇ ਬਣਾਇਆ ਹੈ

     

     

     

    Class 6 Physical Education Chapter 4 ਪੰਜਾਬ ਦੀਆਂ ਲੋਕ ਖੇਡਾਂ

     ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਬੱਚਿਆਂ ਦੀਆਂ ਕੋਈ ਦੋ ਖੇਡਾਂ ਦੇ ਨਾਂ ਲਿਖੋ
    ਉੱਤਰ-

    ·        ਬਾਂਦਰ ਕਿੱਲਾ

    ·        ਗੁੱਲੀ ਡੰਡਾ

    ਪ੍ਰਸ਼ਨ 2. ਪੁੱਗਣ ਦੇ ਕਿੰਨੇ ਤਰੀਕੇ ਹੁੰਦੇ ਹਨ ? ਕਿਸੇ ਇੱਕ ਤਰੀਕੇ ਦਾ ਵਰਣਨ ਕਰੋ
    ਉੱਤਰ- ਪੁੱਗਣ ਦੇ ਤਿੰਨ ਤਰੀਕੇ ਹੁੰਦੇ ਹਨ ਪਹਿਲੀ ਵਿਧੀ-ਪਹਿਲਾਂ ਤਿੰਨ ਖਿਡਾਰੀ ਸੱਜਾ ਹੱਥ ਇਕ-ਦੂਜੇ ਦੇ ਹੱਥ ਤੇ ਰੱਖਦੇ ਹਨ ਤੇ ਇਕ ਸਮੇਂ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਉਲਟਾ ਦਿੰਦੇ ਹਨ । ਤਿੰਨਾਂ ਵਿੱਚ ਜੇਕਰ ਦੋ ਖਿਡਾਰੀ ਦੇ ਹੱਥ ਪੁੱਠੇ ਰੱਖੇ ਹੋਣ ਤੇ ਤੀਸਰੇ ਦਾ ਹੱਥ ਸਿੱਧਾ ਹੋਵੇ ਤਾਂ ਖਿਡਾਰੀ ਪੁੱਗ ਜਾਂਦਾ ਹੈ । ਇਸ ਤਰ੍ਹਾਂ ਵਾਰੋ-ਵਾਰੀ ਇੱਕ ਨੂੰ ਛੱਡ ਕੇ ਸਾਰੇ ਖਿਡਾਰੀ ਪੁੱਗ ਜਾਂਦੇ ਹਨ

    ਪ੍ਰਸ਼ਨ 3. ਲੋਕ-ਖੇਡਾਂ ਦੀ ਮਹੱਤਤਾ ਬਾਰੇ ਨੋਟ ਲਿਖੋ
    ਉੱਤਰ- ਮਹੱਤਤਾ-

    • ਸਰੀਰਕ ਬਲ, ਫੁਰਤੀ, ਦਿਮਾਗੀ ਚੁਸਤੀ ਆਦਿ ਇਨ੍ਹਾਂ ਖੇਡਾਂ ਨਾਲ ਆਉਂਦੇ ਹਨ ਉਦਾਹਰਨ ਦੇ ਤੌਰ ‘ਤੇ ਜਦੋਂ ਖਿਡਾਰੀ ਠੀਕਰੀਆਂ ਤੇ ਨਿਸ਼ਾਨਾ ਲਾਉਣ ਦੀ ਖੇਡ ਖੇਡਦਾ ਹੈ, ਤਾਂ ਉਸਨੂੰ ਧਿਆਨ, ਏਕਾਗਰਤਾ ਕਰਨ ਦੀ ਸਿਖਲਾਈ ਮਿਲਦੀ ਹੈ । ‘ਕੋਟਲਾ ਛਪਾਕੀ ਖੇਡ ਤੋਂ ਚੌਕਸ ਰਹਿਣ ਦੀ ਸਿੱਖਿਆ ਮਿਲਦੀ ਹੈ । ਕਈ ਖੇਡਾਂ ਰਾਸ਼ਟਰੀ ਪੱਧਰ ਤੇ ਵੀ ਖੇਡੀਆਂ ਜਾਂਦੀਆਂ ਹਨ , ਜਿਵੇਂ-ਕੁਸ਼ਤੀ ਤੇ ਕਬੱਡੀ
    • ਕੁਸ਼ਤੀ ਤੇ ਕਬੱਡੀ ਨਾਲ ਸਰੀਰਕ ਤਾਕਤ ਆਉਂਦੀ ਹੈ
    • ਖੇਡਾਂ ਨਾਲ ਦਿਮਾਗੀ ਚੁਸਤੀ ਵੀ ਵੱਧਦੀ ਹੈ
    • ਇਹ ਖੇਡਾਂ ਬੱਚਿਆਂ ਵਿੱਚ ਆਪਸੀ ਸਾਂਝ ਨੂੰ ਵਧਾਉਂਦੀਆਂ ਹਨ
    • ਸਾਡੇ ਵਿਰਸੇ ਅਤੇ ਸਭਿਆਚਾਰ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ

    ਪ੍ਰਸ਼ਨ 4. ਬਾਂਦਰ ਕਿੱਲਾ ਖੇਡ ਦੀ ਵਿਧੀ ਬਾਰੇ ਲਿਖੋ
    ਉੱਤਰ- ਮੁਹੱਲੇ ਦੇ ਸਾਰੇ ਬੱਚੇ ਇਕੱਠੇ ਹੋ ਕੇ ਬਾਂਦਰ ਕਿੱਲਾ ਖੇਡਣ ਦੇ ਲਈ ਕਿੱਲੇ ਲਈ । ਥਾਂ ਦੀ ਚੋਣ ਕਰਦੇ ਹਨ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਗਾਉਂਦੇ ਹੋਏ ਇਕ-ਦੂਜੇ ਨੂੰ . ਕਹਿੰਦੇ ਹਨ

    ਜੁੱਤੀਆਂ-ਚੱਪਲਾਂ ਦਾ,
    ਕਰ ਲੋ ਵੀ ਹੀਲਾ |
    ਹੁਣ ਆਪਾਂ ਰਲ ਕੇ,
    ਖੇਡਣਾ ਬਾਂਦਰ ਕਿੱਲਾ

    ਬਾਂਦਰ ਕਿੱਲਾ ਖੇਡਣ ਵਾਲੇ ਬੱਚੇ ਆਪਣੀਆਂ ਜੁੱਤੀਆਂ ਅਤੇ ਚੱਪਲਾਂ ਨੂੰ ਉਤਾਰ ਕੇ ਕਿੱਲੇ ਦੇ ਨੇੜੇ ਇਕੱਠੀਆਂ ਕਰ ਲੈਂਦੇ ਹਨ । ਕਿੱਲੇ ਦੇ ਹੇਠਲੇ ਪਾਸੇ 5 ਤੋਂ 7 ਮੀ : ਦੀ ਲੰਮੀ ਰੱਸੀ ਬੰਨ੍ਹ ਲੈਂਦੇ ਹਨ । ਬਾਂਦਰ ਕਿੱਲਾ ਖੇਡਣ ਵਾਲੇ ਬੱਚੇ ਵਾਰੀ ਦੇਣ ਵਾਲੇ ਬੱਚੇ ਨੂੰ ਪੁੱਗਦੇ ਹਨ । ਚੋਣ ਕਰਨ ਤੋਂ ਮਗਰੋਂ ਵਾਰੀ ਦੇਣ ਵਾਲਾ ਬੱਚਾ ਬਾਂਦਰ ਮੰਨਿਆ ਜਾਂਦਾ ਹੈ । ਬਾਂਦਰ ਬਣਿਆ ਬੱਚਾ ਕਿੱਲੇ ਨਾਲ ਬੰਨੀ ਰੱਸੀ ਨੂੰ ਫੜ ਕੇ ਸਾਰੀਆਂ ਜੁੱਤੀਆਂ ਅਤੇ ਚੱਪਲਾਂ ਦੀ ਰਾਖੀ ਕਰਦਾ ਹੈ
    ਬਾਂਦਰ ਬਣਿਆ ਬੱਚਾ ਰੱਸੀ ਨੂੰ ਬਿਨਾਂ ਛੱਡ ਕਿਸੇ ਦੂਸਰੇ ਬੱਚੇ ਨੂੰ ਜੋ ਆਪਣੀਆਂ ਚੱਪਲਾਂ ਲੈਣ ਆਉਂਦਾ ਹੈ, ਉਸਨੂੰ ਛੂਹੇਗਾ। ਦੂਜੇ ਬੱਚੇ ਆਪਣੀਆਂ ਚੱਪਲਾਂ ਜਾਂ ਜੁੱਤੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ । ਜੇਕਰ ਜੁੱਤੀਆਂ ਜਾਂ ਚੱਪਲਾਂ ਚੁੱਕਦੇ ਸਮੇਂ ਬਾਂਦਰ ਬਣਿਆ ਬੱਚਾ ਕਿਸੇ ਦੂਸਰੇ ਬੱਚੇ ਨੂੰ ਹੱਥ ਲਾਵੇ ਤਾਂ ਵਾਰੀ ਉਸ ਛੂਏ ਬੱਚੇ ਦੀ ਆ ਜਾਂਦੀ ਹੈ । ਜੇਕਰ ਸਾਰੇ ਬੱਚੇ ਬਿਨਾਂ ਛੂਏ ਆਪਣੀਆਂ ਚੱਪਲਾਂ ਤੇ ਜੁੱਤੀਆਂ ਚੁੱਕਣ ਵਿੱਚ ਕਾਮਯਾਬ ਹੋ ਜਾਂਦੇ ਹਨ, ਤਾਂ ਵਾਰੀ ਦੇਣ ਵਾਲਾ ਬਾਂਦਰ ਬੱਚਾ ਰੱਸੀ ਨੂੰ ਛੱਡ ਦੋੜੇਗਾ ਅਤੇ ਖ਼ਾਸ ਥਾਂ ਤੇ ਹੱਥ ਲਾਵੇਗਾ । ਨਿਸ਼ਚਿਤ ਜਗਾ ਤੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਬਾਕੀ ਬੱਚੇ ਬਾਂਦਰ ਬੱਚੇ ਨੂੰ ਜੁੱਤੀਆਂ ਤੇ ਚੱਪਲਾਂ ਮਾਰਦੇ ਹਨ । ਬਾਂਦਰ ਦੇ ਨਿਸ਼ਚਿਤ ਜਗਾ ਤੇ ਪਹੁੰਚਣ ਤੇ ਜੁਤੀਆਂ ਮਾਰਨੀਆਂ ਬੰਦ ਕਰ ਦਿੰਦੇ ਹਨ। ਇਸਦੇ ਮਗਰੋਂ ਕਿਸੇ ਹੋਰ ਬੱਚੇ ਦੀ ਬਾਂਦਰ ਬਣਨ ਦੀ ਵਾਰੀ ਆ ਜਾਂਦੀ ਹੈ

    ਪ੍ਰਸ਼ਨ 5. ਤੁਹਾਨੂੰ ਕਿਹੜੀ ਲੋਕ-ਖੇਡ ਚੰਗੀ ਲੱਗਦੀ ਹੈ ? ਉਸ ਨੂੰ ਕਿਵੇਂ ਖੇਡਿਆ ਜਾਂਦਾ ਹੈ ?
    ਉੱਤਰ- ਸਾਡੀ ਮਨਭਾਉਂਦੀ ਖੇਡ ‘ਕੋਟਲਾ ਛਪਾਕੀ ਹੈ । ਇਸ ਖੇਡ ਨੂੰ ਖੇਡਣ ਲਈ ਬੱਚਿਆਂ ਦੀ ਗਿਣਤੀ ਮਿਣਤੀ ਨਹੀਂ ਹੁੰਦੀ । ਇਸ ਖੇਡ ਦਾ ਦੂਸਰਾ ਨਾਮ ‘ਕਾਜੀ ਕੋਟਲੇ’ ਦੀ ਮਾਰ ਵੀ ਹੈ ਇਸ ਖੇਡ ਨੂੰ ਖੇਡਣ ਲਈ 10-15 ਬੱਚੇ ਖੇਡਦੇ ਹਨ ਅਤੇ ਖੇਡਣ ਤੋਂ ਪਹਿਲਾਂ ਕਿਸੇ ਕੱਪੜੇ ਨੂੰ ਵੱਟ ਚੜਾ ਕੇ ਦੋਹਰਾ ਕਰਕੇ ਕੋਟਲਾ ਬਣਾ ਲੈਂਦੇ ਹਨ । ਫਿਰ ਬੱਚਾ ਜ਼ਮੀਨ ਤੇ ਕਿਸੇ ਤਿੱਖੀ ਜਿਹੀ ਚੀਜ਼ ਨਾਲ ਲਾਈਨ ਮਾਰ ਕੇ ਗੋਲਾ ਬਣਾਉਂਦਾ ਹੈ | ਬਾਕੀ ਸਾਰੇ ਬੱਚੇ ਚੱਕਰ ਦੀ ਖਿੱਚੀ ਲਾਈਨ ਤੇ ਮੁੰਹ ਅੰਦਰ ਕਰਕੇ ਬੈਠ ਜਾਂਦੇ ਹਨਹੁਣ ਵਾਰੀ ਦੇਣ ਵਾਲਾ ਬੱਚਾ ਕੋਟਲੇ ਨੂੰ ਫੜ ਕੇ ਚੱਕਰ ਦੇ ਆਲੇ-ਦੁਆਲੇ ਦੌੜਦਾ ਹੈ । ਦੌੜਦਾ ਹੋਇਆ ਇਹ ਗੀਤ ਗਾਉਂਦਾ ਹੈ । ਕੋਟਲਾ ਛਪਾਕੀ ਜੁੰਮੇ ਰਾਤ ਆਈ ਜੇ। ਜਿਹੜਾ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆਈ ਜੇ

    ਗੋਲੇ ਵਿੱਚ ਬੈਠੇ ਬੱਚੇ ਗੀਤ ਗਾਉਣ ਵਾਲੇ ਬੱਚੇ ਦੇ ਪਿੱਛੇ ਗੀਤ ਗਾਉਂਦੇ ਹਨ । ਵਾਰੀ ਦੇਣ ਵਾਲਾ ਬੱਚਾ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਜੇ’ ਅਤੇ ਗੋਲੇ ਦਾ ਚੱਕਰ ਲਗਾਉਂਦਾ ਹੈ । ਇਸ ਖੇਡ ਵਿੱਚ ਕੋਈ ਵੀ ਬੱਚਾ ਪਿੱਛੇ ਨਹੀਂ ਦੇਖ ਸਕਦਾ | ਸਾਰੇ ਬੱਚੇ ਜ਼ਮੀਨ ਵੱਲ ਦੇਖਦੇ ਹਨ । ਜੇ ਕੋਈ ਚੱਕਰ ਵਿੱਚ ਬੈਠਾ ਬੱਚਾ ਪਿੱਛੇ ਦੇਖਦਾ ਹੈ ਤਾਂ ਵਾਰੀ ਦੇਣ ਵਾਲਾ ਬੱਚਾ ਉਸਦੇ 4-5 ਕੋਟਲੇ ਮਾਰ ਦਿੰਦਾ ਹੈ । ਵਾਰੀ ਦੇਣ ਵਾਲਾ ਬੱਚਾ ਚੱਕਰ ਪੂਰਾ ਕਰਕੇ ਹੀ ਕਿਸੇ ਬੱਚੇ ਦੇ ਪਿੱਛੇ ਚੁੱਪ ਕਰਕੇ ਕੋਟਲਾ ਰੱਖ ਦਿੰਦਾ ਹੈ ਅਤੇ ਚੱਕਰ ਲਾ ਕੇ ਉਸ ਬੈਠੇ ਬੱਚੇ ਕੋਲ ਆ ਜਾਂਦਾ ਹੈ

    ਜੇਕਰ ਬੈਠੇ ਹੋਏ ਬੱਚੇ ਨੂੰ ਕੋਟਲੇ ਦਾ ਪਤਾ ਨਹੀਂ ਚਲਦਾ ਤਾਂ ਵਾਰੀ ਦੇਣ ਵਾਲਾ ਬੱਚਾ ਕੋਟਲਾ ਚੁੱਕ ਕੇ ਉਸ ਬੱਚੇ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ | ਮਾਰ ਖਾਣ ਵਾਲਾ ਬੱਚਾ ਮਾਰ ਤੋਂ ਬਚਣ ਲਈ ਚੱਕਰ ਦੇ ਦੁਆਲੇ ਤੇਜ਼ੀ ਨਾਲ ਭੱਜਦਾ ਹੈ । ਜਦੋਂ ਤੱਕ ਉਹ ਬੱਚਾ ਆਪਣੀ ਜਗਾ ਤੇ ਦੁਬਾਰਾ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਬੱਚੇ ਨੂੰ ਕੋਟਲੇ ਦੀ ਮਾਰ ਸਹਿਣੀ ਪੈਂਦੀ ਹੈਜੇਕਰ ਬੈਠੇ ਹੋਏ ਖਿਡਾਰੀ ਨੂੰ ਕੋਟਲਾ ਰੱਖਣ ਬਾਰੇ ਪਤਾ ਚੱਲ ਜਾਂਦਾ ਹੈ, ਤਾਂ ਉਹ ਕੋਟਲਾ ਚੁੱਕ ਕੇ ਵਾਰੀ ਦੇਣ ਵਾਲੇ ਖਿਡਾਰੀ ਨੂੰ ਉਦੋਂ ਤੱਕ ਮਾਰਦਾ ਹੈ । ਜਦੋਂ ਤੱਕ ਉਹ ਚੱਕਰ ਲਗਾ ਕੇ ਬੈਠਣ ਵਾਲੇ ਦੀ ਖ਼ਾਲੀ ਜਗਾ ਤੇ ਆ ਬੈਠ ਨਹੀਂ ਜਾਂਦਾ । ਇਸ ਤਰ੍ਹਾਂ ਖੇਡ ਚੱਲਦੀ ਰਹਿੰਦੀ ਹੈ

     

     

     

    Class 6 Physical Education Chapter 5 ਸੁਰਖਿਆ-ਸਿੱਖਿਆ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਸੁਰੱਖਿਆ ਸਿੱਖਿਆ ਕਿਸ ਨੂੰ ਆਖਦੇ ਹਨ ?
    ਉੱਤਰ: ਸੁਰੱਖਿਆ ਸਿੱਖਿਆ (Safety Education)-ਸੁਰੱਖਿਆ ਸਿੱਖਿਆ ਉਹ ਗਿਆਨ ਹੈ ਜਿਸ ਨਾਲ ਸਾਡੇ ਹਰ ਰੋਜ਼ ਦੇ ਜੀਵਨ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਪਤਾ ਚੱਲਦਾ ਹੈ । ਜੇਕਰ ਸਾਨੂੰ ਸੁਰੱਖਿਆ ਦੇ ਨਿਯਮਾਂ ਦਾ ਪਤਾ ਨਾ ਹੋਵੇ ਜਾਂ ਉਨ੍ਹਾਂ ਦਾ ਪਾਲਨ ਨਾ ਕਰੀਏ ਤਾਂ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਸਕਦੇ ਹਾਂ । ਸੁਰੱਖਿਆ ਸਿੱਖਿਆ ਉਹ ਸਿੱਖਿਆ ਹੈ ਜਿਹੜੀ ਸਾਨੂੰ ਦੁਰਘਟਨਾਵਾਂ ਅਤੇ ਟਕਰਾਉਣ ਤੋਂ ਬਚਾਉਂਦੀ ਹੈ | ਅੱਜ ਦੇ ਮਸ਼ੀਨੀ ਯੁਗ ਵਿਚ ਦੁਰਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ । ਅਖ਼ਬਾਰਾਂ ਵਿਚ ਹਰ ਰੋਜ਼ ਹੀ ਕਿਸੇ ਨਾ ਕਿਸੇ ਦੁਰਘਟਨਾ ਦੀ ਖ਼ਬਰ ਛਪਦੀ ਰਹਿੰਦੀ ਹੈ । ਇਸ ਲਈ ਸੁਰੱਖਿਆ ਸਿੱਖਿਆ ਦੀ ਬਹੁਤ ਹੀ ਜ਼ਿਆਦਾ ਲੋੜ ਹੈ : ਇਸ ਸਿੱਖਿਆ ਦੇ ਗਿਆਨ ਨਾਲ ਅਸੀਂ ਕਾਫ਼ੀ ਹੱਦ ਤਕ ਦੁਰਘਟਨਾਵਾਂ ਨੂੰ ਘੱਟ ਕਰ ਸਕਦੇ ਹਾਂ । ਜੇਕਰ ਅਸੀਂ ਸੁਰੱਖਿਆ ਸੰਬੰਧੀ ਨਿਯਮਾਂ ਦੀ ਪਾਲਣਾ ਕਰੀਏ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਬਣੀਏ । ਇਸ ਤਰ੍ਹਾਂ ਸੁਰੱਖਿਆ ਸਿੱਖਿਆ ਸਾਨੂੰ ਸੁਖੀ ਤੇ ਲੰਮਾ ਜੀਵਨ ਬਤੀਤ ਕਰਨ ਵਿਚ ਬਹੁਤ ਸਹਾਇਕ ਹੋ ਸਕਦੀ ਹੈ

    ਪ੍ਰਸ਼ਨ 2. ਸੁਰੱਖਿਆ ਸਿੱਖਿਆ ਦੀ ਕੀ ਲੋੜ ਹੈ ?
    ਉੱਤਰ: ਸੁਰੱਖਿਆ ਸਿੱਖਿਆ ਦੀ ਲੋੜ (Need for Safety Education)- ਅੱਜ ਦਾ ਯੁੱਗ ਮਸ਼ੀਨਾਂ ਦਾ ਯੁੱਗ ਹੈ । ਅੱਜ ਆਵਾਜਾਈ ਦੇ ਸਾਧਨ ਬਹੁਤ ਹੀ ਵਿਕਸਿਤ ਤੇ ਤੇਜ਼ ਹਨ । ਸੜਕਾਂ ਉੱਤੇ ਟੈਫਿਕ ਦੀ ਭਰਮਾਰ ਹੁੰਦੀ ਹੈ । ਇਸ ਲਈ ਹਰ ਰੋਜ਼ ਅਨੇਕਾਂ ਦੁਰਘਟਨਾਵਾਂ ਹੁੰਦੀਆਂ ਹਨ । ਕੋਈ ਅਜਿਹਾ ਦਿਨ ਨਹੀਂ ਜਾਂਦਾ ਜਦੋਂ ਕਿ ਅਖ਼ਬਾਰਾਂ ਵਿਚ ਕਿਸੇ ਦੁਰਘਟਨਾ ਦਾ ਸਮਾਚਾਰ ਨਾ ਛਪੇ । ਕਿਤੇ ਦੋ ਕਾਰਾਂ ਦੀ ਟੱਕਰ ਹੁੰਦੀ ਹੈ । ਕਿਤੇ ਕਾਰ ਟਰੱਕ ਨਾਲ ਟਕਰਾਉਂਦੀ ਹੈ, ਕਿਤੇ ਬੱਸ ਕਿਸੇ ਖੱਡ ਵਿਚ ਡਿੱਗ ਜਾਂਦੀ ਹੈ ਅਤੇ ਕਿਤੇ ਸਕੂਲ ਜਾਂਦਾ ਬੱਚਾ ਕਾਰ ਜਾਂ ਟਰੱਕ ਹੇਠਾਂ ਆ ਜਾਂਦਾ ਹੈ । ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨਾਲ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਇਹਨਾਂ ਦੁਰਘਟਨਾਵਾਂ ਤੋਂ ਬਚਣ ਦਾ ਇਕੋ-ਇਕ ਇਲਾਜ ਸੁਰੱਖਿਆ ਸਿੱਖਿਆ ਹੈ । ਸੁਰੱਖਿਆ ਸਿੱਖਿਆ ਦੁਆਰਾ ਸਾਨੂੰ ਅਜਿਹੇ ਨਿਯਮਾਂ ਦੀ ਜਾਣਕਾਰੀ ਹੋ ਜਾਵੇਗੀ ਜਿਨ੍ਹਾਂ ਦੀ ਪਾਲਣਾ ਕਰ ਕੇ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਨਹੀਂ ਹੋ ਸਕਦੇ

    ਇਸ ਲਈ ਅੱਜ ਦੇ ਯੁੱਗ ਵਿਚ ਸੁਰੱਖਿਆ ਸਿੱਖਿਆ ਦੀ ਬਹੁਤ ਹੀ ਜ਼ਿਆਦਾ ਲੋੜ ਹੈ

    ·        ਸੁਰੱਖਿਆ ਸਿੱਖਿਆ ਨਾਲ ਸਾਨੂੰ ਹੋਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਤੇ ਕਾਬੂ ਪਾਉਣ ਦਾ ਮੌਕਾ ਮਿਲਦਾ ਹੈ

    ·        ਸੁਰੱਖਿਆ ਸਿੱਖਿਆ ਸਾਨੂੰ ਸਰਲਤਾ ਨਾਲ ਸੜਕ ਪਾਰ ਕਰਨ ਵਿਚ ਸਹਾਇਤਾ ਕਰਦੀ
    ਹੈ

    ·        ਸੁਰੱਖਿਆ ਸਿੱਖਿਆ ਦੇ ਗਿਆਨ ਨਾਲ ਅਸੀਂ ਸੜਕ ਦੇ ਚੌਰਾਹੇ ਤੇ ਖੜੇ ਸਿਪਾਹੀ ਦੇ ਇਸ਼ਾਰਿਆਂ ਨੂੰ ਸਮਝ ਸਕਦੇ ਹਾਂ ਅਤੇ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ

    ·        ਸੁਰੱਖਿਆ ਦੇ ਗਿਆਨ ਕਰਕੇ ਅਸੀਂ ਸੜਕ ਦੇ ਹਮੇਸ਼ਾਂ ਖੱਬੇ ਹੱਥ ਚਲਾਂਗੇ

    ·        ਸੁਰੱਖਿਆ ਸਿੱਖਿਆ ਦੇ ਨਿਯਮਾਂ ਦੀ ਜਾਣਕਾਰੀ ਹੋਣ ਨਾਲ ਅਸੀਂ ਆਪਣੇ ਤੋਂ ਅੱਗੇ ਵਾਲੇ ਸਾਈਕਲ, ਕਾਰ, ਸਕੂਟਰ, ਰਿਕਸ਼ਾ ਆਦਿ ਦੇ ਅੱਗੇ ਹੋਣ ਤੇ ਅਸੀਂ ਉਸ ਦੇ ਸੱਜੇ ਪਾਸੇ ਤੋਂ ਅੱਗੇ ਨਿਕਲਾਂਗੇ

    ਪ੍ਰਸ਼ਨ 3. ਘਰ ਜਾਂ ਸਕੂਲ ਵਿਚ ਸੱਟਾਂ ਲੱਗਣ ਦੇ ਕੀ ਕਾਰਨ ਹਨ ?
    ਉੱਤਰ- ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਸਾਡੇ ਘਰਾਂ ਅਤੇ ਸਕੂਲਾਂ ਵਿਚ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ | ਘਰ ਜਾਂ ਸਕੂਲ ਵਿਚ ਸੱਟਾਂ ਲੱਗਣ ਦੇ ਵੱਖ-ਵੱਖ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ: ਘਰ ਵਿਚ ਸੱਟ ਲੱਗਣ ਦੇ ਕਾਰਨ (Causes of Injuries at Home-ਘਰਾਂ ਵਿਚ ਅਕਸਰ ਦੁਰਘਟਨਾਵਾਂ ਰਸੋਈ ਘਰ, ਗੁਸਲਖ਼ਾਨੇ, ਰਿਹਾਇਸ਼ੀ ਕਮਰਿਆਂ, ਪੌੜੀਆਂ ਜਾਂ ਵਿਹੜੇ ਵਿਚ ਹੁੰਦੀਆਂ ਹਨ

    ਇਹਨਾਂ ਥਾਂਵਾਂ ਤੇ ਦੁਰਘਟਨਾਵਾਂ ਹੋਣ ਦੇ ਕਾਰਨ ਇਸ ਤਰ੍ਹਾਂ ਹਨ :

    (ੳ) ਰਸੋਈ ਘਰ ਵਿਚ ਦੁਰਘਟਨਾ ਦੇ ਕਾਰਨ (Causes of Injuries at Kitchen)-

    • ਧੂੰਏਂ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ
    • ਰੌਸ਼ਨੀ ਦਾ ਉੱਚਿਤ ਪ੍ਰਬੰਧ ਨਾ ਹੋਣਾ
    • ਰਸੋਈ ਘਰ ਦੇ ਫ਼ਰਸ਼ ਦਾ ਵਧੇਰੇ ਤਿਲਕਵਾਂ ਹੋਣਾ
    • ਰਸੋਈ ਘਰ ਵਿਚ ਬਿਜਲੀ ਦੀਆਂ ਤਾਰਾਂ ਨੰਗੀਆਂ ਹੋਣਾ
    • ਅੱਗ ਭੜਕਾਉ ਕੱਪੜੇ ਪਹਿਨ ਕੇ ਰਸੋਈ ਵਿਚ ਕੰਮ ਕਰਨਾ
    • ਰਸੋਈ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਹੋਣਾ
    • ਚਾਕੂ, ਛੁਰੀਆਂ ਆਦਿ ਚੀਜ਼ਾਂ ਦਾ ਟਿਕਾਣੇ ਤੇ ਨਾ ਪਏ ਹੋਣਾ
    • ਬਲਦੀਆਂ ਹੋਈਆਂ ਲੱਕੜੀਆਂ ਅਤੇ ਕੋਲਿਆਂ ਦੇ ਪ੍ਰਤੀ ਲਾਪਰਵਾਹੀ ਵਰਤਣਾ
    • ਮਿੱਟੀ ਦੇ ਤੇਲ ਆਦਿ ਦਾ ਠੀਕ ਥਾਂ ਤੇ ਪਿਆ ਨਾ ਹੋਣਾ
    • ਰਸੋਈ ਵਿਚ ਸਾਬਣ, ਜੂਠੇ ਭਾਂਡਿਆਂ ਆਦਿ ਦਾ ਖਿਲਰੇ ਹੋਣਾ

    (ਅ) ਗੁਸਲਖਾਨੇ ਵਿਚ ਦੁਰਘਟਨਾ ਦੇ ਕਾਰਨ (Causes of Injuries at Bathroom)

    ·     ਗੁਸਲਖਾਨੇ ਦੇ ਫ਼ਰਸ਼ ‘ਤੇ ਸਾਬਣ, ਤੇਲ ਆਦਿ ਖਿਲਾਰਨਾ |

    ·     ਗੁਸਲਖਾਨੇ ਦੀ ਜਗ੍ਹਾ ਤੰਗ ਹੋਣੀ

    ·     ਗੁਸਲਖਾਨੇ ਵਿਚ ਪਾਣੀ ਦੀ ਟੂਟੀ ਜਾਂ ਫੱਵਾਰੇ ਦਾ ਠੀਕ ਉੱਚਾਈ ਤੇ ਨਾ ਹੋਣਾ

    ·     ਗੁਸਲਖਾਨੇ ਵਿਚ ਬਲੇਡ, ਸੂਈ, ਪਿੰਨ, ਦਵਾਈ ਦੀ ਸ਼ੀਸ਼ੀ ਆਦਿ ਪਏ ਹੋਣਾ

    ·     ਗੁਸਲਖਾਨੇ ਵਿਚ ਕਿੱਲੀਆਂ ਦਾ ਠੀਕ ਥਾਂ ਤੇ ਲੱਗਾ ਨਾ ਹੋਣਾ

    ·     ਗੁਸਲਖਾਨੇ ਵਿਚ ਫ਼ਰਸ਼ ਉੱਤੇ ਕਾਈ ਆਦਿ ਦਾ ਜੰਮਣਾ

    (ਇ) ਰਿਹਾਇਸ਼ੀ ਕਮਰੇ ਵਿਚ ਦੁਰਘਟਨਾ ਦੇ ਕਾਰਨ (Causes of Injuries at Living Room)

    • ਫ਼ਰਸ਼ ਤੇ ਬੱਚਿਆਂ ਦੇ ਖਿਡੌਣੇ ਖਿੱਲਰੇ ਹੋਣਾ
    • ਫ਼ਰਸ਼ ਤਿਲਕਵੇਂ ਹੋਣਾ
    • ਫ਼ਰਸ਼ ਤੇ ਵਿਛੇ ਦਰੀ ਅਤੇ ਗਲੀਚੇ ਦਾ ਮੜਿਆ ਹੋਣਾ
    • ਫ਼ਰਨੀਚਰ ਸਹੀ ਟਿਕਾਣੇ ਨਾ ਪਿਆ ਹੋਣਾ
    • ਸਿਗਰਟ, ਬੀੜੀ ਆਦਿ ਦੇ ਬਲਦੇ ਟੁਕੜਿਆਂ ਨੂੰ ਇਧਰ-ਉਧਰ ਫ਼ਰਸ਼ ਤੇ ਸੁੱਟਣਾ
    • ਕਮਰੇ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ
    • ਸਰਦੀਆਂ ਵਿਚ ਬਲਦੀ ਹੋਈ ਅੰਗੀਠੀ ਰੱਖ ਕੇ ਸੌਂ ਜਾਣਾ
    • ਤੁਰਨ ਫਿਰਨ ਵਿਚ ਰੁਕਾਵਟਾਂ ਦਾ ਹੋਣਾ
    • ਬੰਦੂਕ, ਪਿਸਤੌਲ ਅਤੇ ਕਿਰਪਾਨ ਦਾ ਸਹੀ ਟਿਕਾਣੇ ਤੇ ਨਾ ਪਿਆ ਹੋਣਾ
    • ਬਿਸਤਰਿਆਂ ਉੱਤੇ ਕੈਂਚੀ, ਚਾਕੂ ਆਦਿ ਪਏ ਹੋਣਾ

    (ਸ) ਪੌੜੀਆਂ ਵਿਚ ਦੁਰਘਟਨਾ ਦੇ ਕਾਰਨ (Causes of Injuries on Stairs)-

    1.     ਪੌੜੀਆਂ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ

    2.     ਪੌੜੀਆਂ ਦਾ ਤੰਗ ਹੋਣਾ

    3.     ਪੌੜੀਆਂ ਵਿਚ ਚੜ੍ਹਦੇ ਜਾਂ ਉਤਰਦੇ ਸਮੇਂ ਮਜ਼ਬੂਤ ਸਹਾਰੇ ਦਾ ਨਾ ਹੋਣਾ |

    4.     ਆਖ਼ਰੀ ਜਾਂ ਪਹਿਲੀ ਪੌੜੀ ਦੀ ਖ਼ਾਸ ਨਿਸ਼ਾਨੀ ਨਾ ਹੋਣਾ

    5.     ਪੌੜੀਆਂ ਵਿਚ ਮੰਜੇ, ਸਾਈਕਲ ਜਾਂ ਹੋਰ ਸਾਮਾਨ ਰੱਖਣਾ

    (ਹ) ਵਿਹੜੇ ਵਿਚ ਦੁਰਘਟਨਾ ਦੇ ਕਾਰਨ (Causes of Injuries at Lawn)

    • ਵਿਹੜੇ ਦਾ ਸਮਤਲ ਨਾ ਹੋਣਾ
    • ਵਿਹੜੇ ਵਿਚ ਕੂੜਾ-ਕਰਕਟ ਖਿਲਰਿਆ ਹੋਣਾ
    • ਪਸ਼ੂਆਂ ਦਾ ਕਿੱਲਾ ਵਿਹੜੇ ਵਿਚ ਗੱਡਿਆ ਹੋਣਾ
    • ਬੱਚਿਆਂ ਦੁਆਰਾ ਖੇਡਦੇ ਸਮੇਂ ਵਿਹੜੇ ਵਿਚ ਟੋਏ ਪੁੱਟਣਾ
    • ਪਸ਼ੂਆਂ ਦਾ ਚਾਰਾ ਆਦਿ ਵਿਹੜੇ ਵਿਚ ਖਿਲਰਿਆ ਹੋਣਾ

    ਸਕੂਲਾਂ ਵਿਚ ਦੁਰਘਟਨਾਵਾਂ ਦੇ ਕਾਰਨ (Causes of Injuries at School)ਦੁਰਘਟਨਾਵਾਂ ਸਿਰਫ਼ ਘਰਾਂ ਵਿਚ ਹੀ ਨਹੀਂ ਹੁੰਦੀਆਂ ਬਲਕਿ ਸਕੂਲਾਂ ਵਿਚ ਵੀ ਹੋ ਜਾਂਦੀਆਂ ਹਨ । ਸਕੂਲਾਂ ਵਿਚ ਦੁਰਘਟਨਾਵਾਂ ਦੇ ਹੇਠ ਲਿਖੇ ਕਾਰਨ ਹਨ: –

    • ਖੇਡਾਂ ਦੇ ਮੈਦਾਨ ਸਾਫ਼-ਸੁਥਰੇ ਅਤੇ ਪੱਧਰੇ ਨਾ ਹੋਣੇ
    • ਖੇਡ ਦੇ ਟੁੱਟੇ-ਫੁੱਟੇ ਸਾਮਾਨ ਦਾ ਇਧਰ-ਉਧਰ ਖਿਲਰੇ ਪਏ ਹੋਣਾ
    • ਸਕੂਲਾਂ ਦੇ ਫ਼ਰਸ਼ ਗੰਦੇ ਜਾਂ ਤਿਲਕਵੇਂ ਹੋਣਾ
    • ਬੱਚਿਆਂ ਦੁਆਰਾ ਕੇਲੇ, ਸੰਤਰੇ ਆਦਿ ਦੇ ਛਿਲਕੇ ਇਧਰ-ਉਧਰ ਸੁੱਟਣਾ
    • ਸਕੂਲਾਂ ਦੇ ਪਿਸ਼ਾਬਖਾਨੇ ਜਾਂ ਟੱਟੀ ਵਿਚ ਤਿਲ੍ਹਕਣ ਹੋਣਾ
    • ਖੇਡਾਂ ਵਿਚ ਅਨਾੜੀ ਖਿਡਾਰੀਆਂ ਦਾ ਹਿੱਸਾ ਲੈਣਾ
    • ਖੇਡਾਂ ਦੀ ਟ੍ਰੇਨਿੰਗ ਟਰੇਂਡ ਅਧਿਆਪਕਾਂ ਦੁਆਰਾ ਨਾ ਦੇਣਾ

    ਪ੍ਰਸ਼ਨ 4. ਘਰ ਵਿਚ ਸੱਟਾਂ ਤੋਂ ਬਚਾਅ ਦੇ ਕੀ-ਕੀ ਤਰੀਕੇ ਹਨ ?
    ਉੱਤਰ- ਘਰ ਵਿਚ ਬਚਾਅ ਦੇ ਤਰੀਕੇ (Methods of Safety at Home) -ਘਰਾਂ ਵਿਚ ਦੁਰਘਟਨਾਵਾਂ ਤੋਂ ਬਚਾਓ ਦੇ ਮੁੱਖ ਤਰੀਕੇ ਹੇਠਾਂ ਲਿਖੇ ਹਨ:-

    • ਘਰ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਕਰਨਾ ਚਾਹੀਦਾ ਹੈ
    • ਰਸੋਈ ਵਿਚ ਧੂੰਏਂ ਦੇ ਨਿਕਾਸ ਦਾ ਵੀ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ
    • ਘਰ ਵਿਚ ਬਿਜਲੀ ਦੀਆਂ ਤਾਰਾਂ ਨੰਗੀਆਂ ਨਹੀਂ ਰੱਖਣੀਆਂ ਚਾਹੀਦੀਆਂ
    • ਕਮਰਿਆਂ ਦੇ ਫ਼ਰਸ਼ ਦੀ ਖੂਬ ਚੰਗੀ ਤਰ੍ਹਾਂ ਸਫ਼ਾਈ ਰੱਖਣੀ ਚਾਹੀਦੀ ਹੈ
    • ਗੁਸਲਖ਼ਾਨੇ ਦੇ ਫ਼ਰਸ਼ ਤੇ ਕਾਈ ਨਹੀਂ ਜੰਮਣ ਦੇਣੀ ਚਾਹੀਦੀ
    • ਘਰ ਵਿਚ ਸਾਰਾ ਸਾਮਾਨ ਠੀਕ ਟਿਕਾਣੇ ਤੇ ਰੱਖਣਾ ਚਾਹੀਦਾ ਹੈ
    • ਫ਼ਰਸ਼ ਉੱਤੇ ਚਾਕੂ, ਕੈਂਚੀ ਆਦਿ ਨਹੀਂ ਰੱਖਣਾ ਚਾਹੀਦਾ । ਇਹਨਾਂ ਨੂੰ ਵਰਤਣ ਤੋਂ ਬਾਅਦ ਕਿਸੇ ਉੱਚੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ
    • ਰਸੋਈ ਵਿਚ ਅੱਗ ਭੜਕਾਉ ਕੱਪੜੇ ਪਾ ਕੇ ਕੰਮ ਨਹੀਂ ਕਰਨਾ ਚਾਹੀਦਾ
    • ਸਿਗਰਟ ਅਤੇ ਬੀੜੀਆਂ ਦੇ ਬਲਦੇ ਹੋਏ ਟੋਟੇ ਫ਼ਰਸ਼ ਤੇ ਇਧਰ-ਉਧਰ ਨਹੀਂ ਸੁੱਟਣੇ ਚਾਹੀਦੇ
    • ਸਰਦੀਆਂ ਵਿਚ ਬਲਦੀ ਹੋਈ ਅੰਗੀਠੀ ਕਮਰੇ ਵਿਚ ਰੱਖ ਕੇ ਨਹੀਂ ਸੌਣਾ ਚਾਹੀਦਾ
    • ਪੌੜੀਆਂ ਵਿਚ ਮੰਜੇ, ਸਾਈਕਲ ਆਦਿ ਸਾਮਾਨ ਨਹੀਂ ਰੱਖਣਾ ਚਾਹੀਦਾ
    • ਪੌੜੀਆਂ ਵਿਚ ਚੜ੍ਹਨ ਜਾਂ ਉਤਰਨ ਲਈ ਮਜ਼ਬੂਤ ਸਹਾਰੇ ਹੋਣੇ ਚਾਹੀਦੇ ਹਨ
    • ਘਰ ਦਾ ਵਿਹੜਾ ਸਾਫ਼ ਸੁਥਰਾ ਅਤੇ ਪੱਧਰਾ ਹੋਣਾ ਚਾਹੀਦਾ ਹੈ
    • ਪਸ਼ੂਆਂ ਦਾ ਚਾਰਾ ਤੇ ਹੋਰ ਸਾਮਾਨ ਵਿਹੜੇ ਵਿਚ ਖਿਲਰਿਆ ਨਹੀਂ ਹੋਣਾ ਚਾਹੀਦਾ
    • ਘਰ ਦਾ ਸਾਰਾ ਫ਼ਰਨੀਚਰ ਟਿਕਾਣੇ ਸਿਰ ਪਿਆ ਹੋਣਾ ਚਾਹੀਦਾ ਹੈ

    ਪ੍ਰਸ਼ਨ 5. ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ ਕਿਸ-ਕਿਸ ਦੀ ਹੈ ?
    ਉੱਤਰ- ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ (Responsibility for Safety Education)-ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ ਕਿਸੇ ਇਕ ਵਿਅਕਤੀ ਜਾਂ ਸੰਸਥਾ ਦੀ ਨਹੀਂ ਹੈ, ਇਹ ਤਾਂ ਮਾਪਿਆਂ, ਅਧਿਆਪਕਾਂ, ਨਗਰਪਾਲਿਕਾ, ਸਰਕਾਰ ਅਤੇ ਸਮਾਜ ਦੀ ਸਾਂਝੀ ਜ਼ਿੰਮੇਦਾਰੀ ਹੈ । ‘ ਘਰ ਨੂੰ ਮੁੱਢਲੀ ਪਾਠਸ਼ਾਲਾ ਕਿਹਾ ਜਾਂਦਾ ਹੈ । ਬੱਚਾ ਆਪਣਾ ਵਧੇਰੇ ਸਮਾਂ ਘਰ ਵਿਚ ਬਤੀਤ ਕਰਦਾ ਹੈ । ਇਸ ਲਈ ਮਾਤਾ-ਪਿਤਾ ਦੀ ਜ਼ਿੰਮੇਦਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੁਰੱਖਿਆ ਸੰਬੰਧੀ ਗਿਆਨ ਦੇਣ । ਇਸ ਨਾਲ ਬੱਚੇ ਦੁਰਘਟਨਾਵਾਂ ਦਾ ਸ਼ਿਕਾਰ ਨਹੀਂ ਹੋਣਗੇ । ਘਰ ਤੋਂ ਬਾਅਦ ਸਕੂਲ ਅਜਿਹੀ ਜਗ੍ਹਾ ਹੈ ਜਿੱਥੇ ਬੱਚਾ ਪੰਜ ਛੇ ਘੰਟੇ ਬਤੀਤ ਕਰਦਾ ਹੈ | ਸਕੂਲ ਵਿਚ ਅਧਿਆਪਕਾਂ ਦਾ ਫ਼ਰਜ਼ ਹੈ ਕਿ ਉਹ ਬੱਚਿਆਂ ਨੂੰ ਸੁਰੱਖਿਆ ਸਿੱਖਿਆ ਦੇਣ ਤਾਂ ਜੋ ਉਹ ਸਕੂਲ ਆਉਂਦੇ ਜਾਂਦੇ ਹੋਏ ਜਾਂ ਮੈਦਾਨ ਵਿਚ ਖੇਡਦੇ ਹੋਏ ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋਣ । ਇਸੇ ਤਰ੍ਹਾਂ ਨਗਰਪਾਲਿਕਾ ਅਤੇ ਸਰਕਾਰ ਦੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਸੁਰੱਖਿਆ ਸੰਬੰਧੀ ਜਾਣਕਾਰੀ ਦੇਵੇ । ਇਸ ਨਾਲ ਹਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਵਿਚ ਕਮੀ ਆਵੇਗੀ । ਲੋਕ ਲੰਬੀ ਜ਼ਿੰਦਗੀ ਗੁਜ਼ਾਰ ਸਕਣਗੇ

    ਪ੍ਰਸ਼ਨ 6. ਸੁਰੱਖਿਆ ਲਈ ਕਿਹੜੇ-ਕਿਹੜੇ ਅਦਾਰੇ ਸਹਾਇਕ ਹੋ ਸਕਦੇ ਹਨ ਤੇ ਕਿਵੇਂ ?
    ਉੱਤਰ- ਸੁਰੱਖਿਆ ਲਈ ਸਹਾਇਕ ਅਦਾਰੇ-ਸੁਰੱਖਿਆ ਲਈ ਹੇਠ ਲਿਖੇ ਅਦਾਰੇ ਸਹਾਇਤਾ ਪ੍ਰਦਾਨ ਕਰ ਸਕਦੇ ਹਨ :

    1.     ਸਕੂਲ ਅਤੇ ਕਾਲਜ (School and Colleges)-ਸਕੂਲਾਂ ਅਤੇ ਕਾਲਜਾਂ ਵਿਚ ਵੀ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ

    2.     ਨਗਰਪਾਲਿਕਾ (Municipal Committee)-ਨਗਰਪਾਲਿਕਾ ਨੂੰ ਵੀ ਸਿਨਮੇ, ਸਲਾਈਡਾਂ ਅਤੇ ਨੁਮਾਇਸ਼ਾਂ ਦੁਆਰਾ ਸੁਰੱਖਿਆ ਸੰਬੰਧੀ ਨਿਯਮਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ

    3.     ਸਮਾਜ (Society)-ਸਮਾਜ ਵੀ ਸੁਰੱਖਿਆ ਲਈ ਸਹਾਇਕ ਹੋ ਸਕਦਾ ਹੈ । ਸਮਾਜ ਨੂੰ ਲੋਕਾਂ ਨੂੰ ਸੁਰੱਖਿਆ ਸੰਬੰਧੀ ਕਰਤੱਵਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ । ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸੜਕਾਂ, ਗਲੀਆਂ ਆਦਿ ਵਿਚ ਛਿਲਕੇ ਨਾ ਸੁੱਟਣ ! ਜੇਕਰ ਸੜਕ ਤੇ ਕੋਈ ਰੁਕਾਵਟ ਹੋਵੇ ਤਾਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕਰਨ

    4.     ਸਰਕਾਰ (Government)-ਸਰਕਾਰ ਵੀ ਲੋਕਾਂ ਦੀ ਸੁਰੱਖਿਆ ਵਿਚ ਬਹੁਤ ਜ਼ਿਆਦਾ ਸਹਾਇਤਾ ਕਰ ਸਕਦੀ ਹੈ । ਸਰਕਾਰ ਨੂੰ ਪੈਦਲ ਚੱਲਣ ਵਾਲਿਆਂ ਲਈ ਸੜਕ ਤੇ ਫੁਟਪਾਥ ਬਣਾਉਣੇ ਚਾਹੀਦੇ ਹਨ | ਸੜਕਾਂ ਅਤੇ ਗਲੀਆਂ ਵਿਚ ਰੌਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ।ਟੈਫਿਕ ਨੂੰ ਕਾਬੂ ਰੱਖਣ ਲਈ ਹਰ ਚੌਕ ਵਿਚ ਸਿਪਾਹੀ ਜਾਂ ਟੈਫਿਕ ਲਾਈਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ

    ਪ੍ਰਸ਼ਨ 7. ਜ਼ਹਿਰੀਲੀ ਗੈਸ ਤੋਂ ਹੋਣ ਵਾਲੇ ਨੁਕਸਾਨ ਲਿਖੋ
    ਉੱਤਰ- ਜ਼ਹਿਰੀਲੀ ਗੈਸ ਦੇ ਲੀਕ ਹੋਣ ਤੇ ਸਾਡੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ । ਕਈ ਵਾਰ ਅਸੀਂ ਪੱਥਰ ਦੀ ਅੰਗੀਠੀ ਆਦਿ ਬਾਲ ਕੇ ਆਪਣੇ ਸੌਣ ਵਾਲੇ ਕਮਰੇ ਵਿਚ ਰੱਖ ਕੇ ਸੌਂ ਜਾਂਦੇ ਹਾਂ ਅਤੇ ਇਹ ਅੰਗੀਠੀ ਪੱਥਰ ਦੇ ਕੋਲਿਆਂ ਦੀ ਹੁੰਦੀ ਹੈ ਸਰਦੀ ਦੇ ਕਾਰਨ ਦਰਵਾਜ਼ੇ ਅਤੇ ਖਿੜਕੀਆਂ ਵੀ ਬੰਦ ਕਰ ਲੈਂਦੇ ਹਾਂ ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਸਾਡਾ ਜੀਵਨ ਵੀ ਖ਼ਤਰੇ ਵਿਚ ਪੈ ਜਾਂਦਾ ਹੈ
    ਬਚਾਓ (Safety)-ਸੌਣ ਵਾਲਾ ਕਮਰਾ ਹਵਾਦਾਰ ਹੋਣਾ ਚਾਹੀਦਾ ਹੈ | ਕਮਰੇ ਵਿਚ ਤਾਜ਼ੀ ਹਵਾ ਦਾ ਖਾਸ ਇੰਤਜ਼ਾਮ ਹੋਣਾ ਚਾਹੀਦਾ ਹੈ, ਜਿਸ ਨਾਲ ਤਾਜ਼ੀ ਹਵਾ ਕਮਰੇ ਵਿਚ ਆਉਂਦੀ ਰਹੇ ਅਤੇ ਗੰਦੀ ਹਵਾ ਬਾਹਰ ਨਿਕਲਦੀ ਰਹੇ ਤੇ ਕਮਰੇ ਵਿਚ ਆਕਸੀਜਨ ਦੀ ਮਾਤਰਾ ਪੂਰੀ ਰਹੇ

     

     

     

    Class 6 Physical Education Chapter 6 ਕੌਮੀ ਝੰਡਾ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਕੌਮੀ ਝੰਡੇ ਦੇ ਤਿੰਨ ਰੰਗ ਕਿਹੜੇ-ਕਿਹੜੇ ਹਨ ? ਇਹਨਾਂ ਤਿੰਨਾਂ ਰੰਗਾਂ ਦੀ ਮਹੱਤਤਾ ਬਾਰੇ ਦੱਸੋ
    ਉੱਤਰ: ਕੌਮੀ ਝੰਡੇ ਦੇ ਰੰਗ (Colours of National Flag)-ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਹਨ

    1.     ਕੇਸਰੀ

    2.     ਸਫੈਦ ਤੇ

    3.     ਹਰਾ |

    ਸਭ ਤੋਂ ਉੱਪਰ ਕੇਸਰੀ ਰੰਗ ਹੁੰਦਾ ਹੈ, ਦਰਮਿਆਨ ਵਿਚ ਸਫੈਦ ਅਤੇ ਸਭ ਤੋਂ ਹੇਠਾਂ ਹਰਾ ਰੰਗ ਹੁੰਦਾ ਹੈ

    ਤਿੰਨ ਰੰਗਾਂ ਦਾ ਮਹੱਤਵ-

    1.     ਕੇਸਰੀ ਰੰਗ (Safron)-ਕੇਸਰੀ ਰੰਗ ਅੱਗ ਤੋਂ ਲਿਆ ਗਿਆ ਹੈ । ਜੀਵਨ ਦੇਣਾ ਤੇ ਨਾਸ਼ ਕਰਨਾ ਅੱਗ ਦੇ ਦੋ ਗੁਣ ਹੁੰਦੇ ਹਨ । ਇਸ ਲਈ ਕੇਸਰੀ ਰੰਗ ਵੀਰਤਾ ਅਤੇ ਜੋਸ਼ ਦੀ ਨਿਸ਼ਾਨੀ ਹੈ । ਸਾਨੂੰ ਇਹ ਦੁਖੀਆਂ, ਕਮਜ਼ੋਰਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਬਹਾਦਰੀ ਤੇ ਜੋਸ਼ ਨਾਲ ਕਰਨ ਦੀ ਪ੍ਰੇਰਣਾ ਦਿੰਦਾ ਹੈ

    2.     ਸਫੈਦ ਰੰਗ (White)-ਸਫੈਦ ਰੰਗ ਚੰਗਿਆਈ, ਸੱਚਾਈ ਤੇ ਸ਼ਾਂਤੀ ਦੀ ਨਿਸ਼ਾਨੀ ਹੈ । ਸਾਰੇ ਰਾਸ਼ਟਰ ਵਿਚ ਇਹ ਗੁਣ ਕਾਫ਼ੀ ਮਾਤਰਾ ਵਿਚ ਹੋਣੇ ਚਾਹੀਦੇ ਹਨ ਇਸ ਰੰਗ ਤੇ ਅਸ਼ੋਕ ਚੱਕਰ ਅੰਕਿਤ ਹੁੰਦਾ ਹੈ

    3.     ਹਰਾ ਰੰਗ (Green)-ਹਰਾ ਰੰਗ ਸਾਡੇ ਦੇਸ਼ ਦੀ ਉਪਜਾਊ ਭੂਮੀ ਅਤੇ ਲਹਿਲਹਾਉਂਦੇ ਖੇਤਾਂ ਦੀ ਨਿਸ਼ਾਨੀ ਹੈਸਾਡਾ ਦੇਸ਼ ਖੇਤੀ-ਪ੍ਰਧਾਨ ਹੈ । ਉੱਨਤ ਖੇਤੀ ਦੇ ਕਾਰਨ ਸਾਡਾ ਦੇਸ਼ ਅਮੀਰ ਅਤੇ ਖੁਸ਼ਹਾਲ ਹੈ

    ਪ੍ਰਸ਼ਨ 2. ਕੌਮੀ ਝੰਡੇ ਦੇ ਆਕਾਰ ਬਾਰੇ ਲਿਖੋ
    ਉੱਤਰ: ਕੌਮੀ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਆਪਸੀ ਅਨੁਪਾਤ 3 : 2 ਹੁੰਦਾ ਹੈ । ਇਹ ਹੇਠ ਲਿਖੇ ਪੰਜ ਆਕਾਰਾਂ ਦਾ ਹੁੰਦਾ ਹੈ

    • 6.40 ਮੀਟਰ × 4.27 ਮੀਟਰ (21 ਫੁੱਟ × 14 ਫੁੱਟ)
    • 3.66 ਮੀਟਰ × 2.44 ਮੀਟਰ (12 ਫੁੱਟ × 8 ਫੁੱਟ)
    • 1.83 ਮੀਟਰ × 1.22 ਮੀਟਰ 6 ਫੁੱਟ × 4 ਫੁੱਟ
    • 90 ਸੈਂਟੀਮੀਟਰ × 60 ਸੈਂਟੀਮੀਟਰ (3 ਫੁੱਟ × 2 ਫੁੱਟ)
    • 23 ਸੈਂਟੀਮੀਟਰ × 15 ਸੈਂਟੀਮੀਟਰ (9 × 6) ਮੋਟਰਕਾਰਾਂ ਲਈ ਠੀਕ ਰਹਿੰਦਾ ਹੈ

    ਪ੍ਰਸ਼ਨ 3. ਕੌਮੀ ਝੰਡਾ ਕਦੋਂ ਲਹਿਰਾਇਆ ਜਾ ਸਕਦਾ ਹੈ ?
    ਉੱਤਰ- ਕੌਮੀ ਝੰਡਾ ਲਹਿਰਾਉਣ ਦੇ ਮੌਕੇ-ਕੌਮੀ ਝੰਡਾ ਹੇਠ ਲਿਖੇ ਮੌਕਿਆਂ ਤੇ ਲਹਿਰਾਇਆ ਜਾਂਦਾ ਹੈ –

    • ਗਣਤੰਤਰ ਦਿਵਸ (26 ਜਨਵਰੀ)-ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਾਰਤ ਦੇ ਰਾਸ਼ਟਰਪਤੀ ਦਿੱਲੀ ਵਿਚ ਰਾਜਪਥ ਤੇ ਕੌਮੀ ਝੰਡਾ ਲਹਿਰਾਉਂਦੇ ਹਨ । ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਇਸ ਦਿਨ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ
    • ਕੌਮੀ ਹਫ਼ਤਾ (6 ਅਪ੍ਰੈਲ ਤੋਂ 13 ਅਪ੍ਰੈਲ)-ਕੌਮੀ ਹਫ਼ਤਾ ਜਲਿਆਂ ਵਾਲੇ ਬਾਗ਼ ਦੇ ਦਿਨ ਸ਼ਹੀਦਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ । | ਇਸ ਹਫ਼ਤੇ ਵਿਚ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ
    • ਸੁਤੰਤਰਤਾ ਦਿਵਸ ( 15 ਅਗਸਤ)-15 ਅਗਸਤ ਸੰਨ 1947 ਨੂੰ ਭਾਰਤ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਸੀ । ਇਸ ਲਈ ਹਰ ਸਾਲ 15 ਅਗਸਤ ਦਾ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਦਿੱਲੀ ਵਿਚ ਲਾਲ ਕਿਲ੍ਹੇ ਉੱਤੇ ਕੌਮੀ ਝੰਡਾ ਲਹਿਰਾਉਂਦੇ ਹਨ । ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ
    • ਗਾਂਧੀ ਜੈਯੰਤੀ-ਮਹਾਤਮਾ ਗਾਂਧੀ ਦੇ ਜਨਮ ਦਿਨ ਤੇ 2 ਅਕਤੂਬਰ ਨੂੰ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ
    • ਕੌਮੀ ਸਮਾਗਮ-ਕੌਮੀ ਸਮਾਗਮ ਦੇ ਸਮੇਂ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ
    • ਅੰਤਰ-ਰਾਸ਼ਟਰੀ ਖੇਡ ਮੁਕਾਬਲੇ-ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਸਮੇਂ ਵੀ ਹੋਰ ਦੇਸ਼ਾਂ ਦੇ ਝੰਡਿਆਂ ਨਾਲ ਸਾਡਾ ਕੌਮੀ ਝੰਡਾ ਵੀ ਲਹਿਰਾਇਆ ਜਾਂਦਾ ਹੈ
    • ਪ੍ਰਾਂਤਾਂ ਦੇ ਦਿਨ-ਜਦੋਂ ਕੋਈ ਪ੍ਰਾਂਤ ਆਪਣਾ ਦਿਨ ਮਨਾਵੇ ਤਾਂ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ
    • ਲੋਕ ਸਭਾ, ਰਾਜ ਸਭਾ ਤੇ ਲੈਫਟੀਨੈਂਟ ਗਵਰਨਰਾਂ, ਸੁਪਰੀਮ ਕੋਰਟ, ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਗਵਰਨਰਾਂ ਦੇ ਸਰਕਾਰੀ ਨਿਵਾਸ ਸਥਾਨਾਂ ਤੇ ਕੌਮੀ ਝੰਡਾ ਰੋਜ਼ ਲਹਿਰਾਇਆ ਜਾਂਦਾ ਹੈ

    ਪ੍ਰਸ਼ਨ 4. ਕੌਮੀ ਝੰਡਾ ਕਿਸ ਤਰ੍ਹਾਂ ਲਹਿਰਾਇਆ ਜਾ ਸਕਦਾ ਹੈ ?
    ਉੱਤਰ-

    • ਕੌਮੀ ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ !
    • ਸਭਾਵਾਂ ਵਿਚ ਕੌਮੀ ਝੰਡਾ ਬੁਲਾਰੇ ਦੇ ਸਿਰ ਤੋਂ ਕਾਫ਼ੀ ਉੱਚਾ ਲਹਿਰਾਉਣਾ ਚਾਹੀਦਾ ਹੈ । ਕੌਮੀ ਝੰਡਾ ਬਾਕੀ ਦੀਆਂ ਸਾਰੀਆਂ ਸਜਾਵਟਾਂ ਤੋਂ ਉੱਪਰ ਹੋਣਾ ਚਾਹੀਦਾ ਹੈ
    • ਜਲੂਸ ਵਿਚ ਕੌਮੀ ਝੰਡਾ ਚੁੱਕਣ ਵਾਲੇ ਦੇ ਸੱਜੇ ਮੋਢੇ ਤੇ ਹੋਣਾ ਚਾਹੀਦਾ ਹੈ । ਇਹ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ

    ਪ੍ਰਸ਼ਨ 5. ਕੌਮੀ ਝੰਡਾ ਲਹਿਰਾਉਣ ਵੇਲੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
    ਉੱਤਰ: ਕੌਮੀ ਝੰਡਾ ਲਹਿਰਾਉਣ ਵੇਲੇ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ

    • ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ
    • ਸਭਾਵਾਂ ਵਿਚ ਕੌਮੀ ਝੰਡਾ ਬੁਲਾਰੇ ਦੇ ਪਿੱਛੇ ਉਸ ਦੇ ਸਿਰ ਤੇ ਬਾਕੀ ਸਜਾਵਟ ਤੋਂ ਉੱਪਰ ਹੋਣਾ ਚਾਹੀਦਾ ਹੈ
    • ਜਲੁਸ ਵਿਚ ਝੰਡਾ ਸੱਜੇ ਮੋਢੇ ਤੇ ਹੋਣਾ ਚਾਹੀਦਾ ਹੈ
    • ਜਲਸਿਆਂ ਅਤੇ ਉਤਸਵਾਂ ਦੇ ਸਮੇਂ ਝੰਡਾ ਸਟੇਜ ਤੇ ਅੱਗੇ ਸੱਜੇ ਪਾਸੇ ਲਹਿਰਾਉਣਾ ਚਾਹੀਦਾ ਹੈ
    • ਝੰਡੇ ਨੂੰ ਤੇਜ਼ੀ ਨਾਲ ਚੜਾਉਣਾ ਤੇ ਹੌਲੀ-ਹੌਲੀ ਉਤਾਰਨਾ ਚਾਹੀਦਾ ਹੈ
    • ਝੰਡਾ ਸੂਰਜ ਨਿਕਲਣ ਤੋਂ ਪਹਿਲਾਂ ਚੜ੍ਹਾਉਣਾ ਤੇ ਸੂਰਜ ਛਿਪਣ ਤੇ ਉਤਾਰਨਾ ਚਾਹੀਦਾ ਹੈ
    • ਕੌਮੀ ਝੰਡੇ ਤੋਂ ਉੱਪਰ ਸਿਰਫ਼ ਯੂ. ਐਨ. ਓ. ਦਾ ਝੰਡਾ ਲਹਿਰਾਇਆ ਜਾ ਸਕਦਾ
      ਹੈ
    • ਕਿਸੇ ਨੂੰ ਸਲਾਮੀ ਦਿੰਦੇ ਸਮੇਂ ਕੌਮੀ ਝੰਡਾ ਹੇਠਾਂ ਨਹੀਂ ਝੁਕਾਇਆ ਜਾ ਸਕਦਾ
    • ਇਕ ਪੋਲ ਤੇ ਸਿਰਫ਼ ਇਕ ਝੰਡਾ ਹੀ ਲਹਿਰਾਇਆ ਜਾ ਸਕਦਾ ਹੈ !
    • ਝੰਡੇ ਨੂੰ ਨਾ ਹੀ ਪਾਣੀ ਵਿਚ ਡਿੱਗਣ ਦੇਣਾ ਚਾਹੀਦਾ ਹੈ ਤੇ ਨ ਹੀ ਜ਼ਮੀਨ ਨਾਲ ਛੂਹਣਾ
    • ਕਿਸੇ ਚਾਦਰ, ਥੈਲੇ, ਰੁਮਾਲ ਆਦਿ ਤੇ ਕੌਮੀ ਝੰਡਾ ਨਹੀ ਕੋਣਾ ਚਾਹੀਦਾ
    • ਇਸ਼ਤਿਹਾਰ ਵਿਚ ਸਰਕਾਰ ਹੀ ਕੌਮੀ ਝੰਡੇ ਦੇ ਸਕਦੀ ਹੈ
    • ਫਿੱਕੇ ਰੰਗ ਵਾਲੇ ਜਾਂ ਫਟੇ ਹੋਏ ਝੰਡੇ ਨੂੰ ਨਹੀਂ ਲਹਿਰਾਉਣਾ ਚਾਹੀਦਾ
    • ਕਿਸੇ ਵੱਡੇ ਵਿਅਕਤੀ ਦੀ ਮੌਤ ਤੇ ਕੌਮੀ ਝੰਡਾ ਅੱਧੀ ਉੱਚਾਈ ਤ ਲਹਿਰਾਇਆ ਜਾਂਦਾ ਹੈ

    ਪ੍ਰਸ਼ਨ 6. ਹੇਠ ਲਿਖੇ ਸ਼ਬਦਾਂ ਵਿੱਚੋਂ ਢੁੱਕਵੇਂ ਸ਼ਬਦਾਂ ਨਾਲ ਖ਼ਾਲੀ ਥਾਂਵਾਂ ਭਰੋ –
    (
    ਰਾਸ਼ਟਰਪਤੀ, ਗਵਰਨਰ, ਲੈਫਟੀਨੈਂਟ ਗਵਰਨਰ, ਪ੍ਰਧਾਨ ਮੰਤਰੀ)
    (
    ਉ) 15 ਅਗਸਤ ਨੂੰ ਲਾਲ ਕਿਲੇ ਤੇ ….. ਝੰਡਾ ਲਹਿਰਾਉਂਦਾ ਹੈ
    (
    ਅ) 26 ਜਨਵਰੀ ਨੂੰ ਰਾਜ ਪੱਥ ਤੇ ….. ਝੰਡਾ ਲਹਿਰਾਉਂਦਾ ਹੈ
    ਉੱਤਰ-
    (
    ੳ) 15 ਅਗਸਤ ਨੂੰ ਲਾਲ ਕਿਲ੍ਹੇ ਤੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦਾ ਹੈ
    (
    ਆ) 26 ਜਨਵਰੀ ਨੂੰ ਰਾਜ ਪੱਥ ਤੇ ਰਾਸ਼ਟਰਪਤੀ ਝੰਡਾ ਲਹਿਰਾਉਂਦਾ ਹੈ

     

     

     

    Class 6 Physical Education Chapter 7 ਕੌਮੀ ਗੀਤ ਅਤੇ ਕੌਮੀ ਗਾਣ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਕੌਮੀ ਗਾਣ ‘ਜਨ-ਗਣ-ਮਨ ਨੂੰ ਲਿਖੋ
    ਉੱਤਰ: ਕੌਮੀ ਗਾਣ ‘ਜਨ-ਗਣ-ਮਨ’
    ਜਨ-ਗਣ-ਮਨ ਅਧਿਨਾਇਕ ਜਯ ਹੈ,
    ਭਾਰਤ ਭਾਗਯ ਵਿਧਾਤਾ |
    ਪੰਜਾਬ, ਸਿੰਧ, ਗੁਜਰਾਤ, ਮਰਾਠਾ,
    ਦਰਾਵਿੜ, ਉਤਕਲ, ਬੰਗ,
    ਵਿਧ, ਹਿਮਾਚਲ, ਯਮੁਨਾ, ਗੰਗਾ,
    ਉੱਛਲ, ਜਲ ਦੀ ਤਰੰਗ,
    ਤਵ ਸ਼ੁਭ ਨਾ ਮੈ ਜਾਗੇ
    ਤਵ ਸ਼ੁਭ ਆਸ਼ਿਸ਼ ਮਾਂਗੇ
    ਗਾਹੇ ਤਵ ਜਯ ਗਾਥਾ,
    ਜਨ-ਗਣ-ਮੰਗਲ ਦਾਇਕ ਜਯ ਹੈ,
    ਭਾਰਤ ਭਾਗਯ ਵਿਧਾਤਾ,
    ਯ ਹੈ, ਜਯ ਹੈ, ਜਯ ਹੇ,
    ਜਯ, ਜਯ, ਜਯ, ਜਯ ਹੈ

    ਪ੍ਰਸ਼ਨ 2. ਕੌਮੀ ਗੀਤ ‘ਬੰਦੇ ਮਾਤਰਮ’ ਨੂੰ ਲਿਖੋ ?
    ਉੱਤਰ: ਕੌਮੀ ਗੀਤ ‘ਬੰਦੇ ਮਾਤਰਮ’
    ਵੰਦੇ ਮਾਤਰਮ, ਵੰਦੇ ਮਾਤਰਮ |
    ਸੁਲਾਮ ਸੁਫਲਾਮ, ਮਲਯਜ ਸ਼ੀਤਲਾਮ, ਸ਼ਸਯ ਸ਼ਿਆਮਲਾਮ ਮਾਤਰਮ
    ਵੰਦੇ ਮਾਤਰਮ, ਵੰਦੇ ਮਾਤਰਮ |
    ਸ਼ੁਭਰ ਜਯੋਤਸਨਾ-ਪੁਲਕਿਤ ਯਾਮੀਨੀਮ, ਫੁਲ ਕੁਸੁਮਿਤ-ਦਰੁਮਦਲ ਸ਼ੋਭਨੀਮ |
    ਸੁਹਾਸਨੀਮ, ਸੁਮਧੁਰ ਭਾਸ਼ਣੀਮ, ਸੁਖਦਾਮ, ਵਰਦਾਮ ਮਾਤਰਮ |
    ਵੰਦੇ ਮਾਤਰਮ, ਵੰਦੇ ਮਾਤਰਮ
    ਸਪਤਕੋਟਿ ਕੰਠ ਕਲਕਲ ਨਾਦ ਕਰਾਲੇ, ਦ੍ਰ ਸਪਤਕੋਟਿ ਭੁਜੈਧਿਤਖਰ ਕਰ ਵਾਲੇ,
    ਅਮਲਾ ਕੇਨੋ ਮਾਂ ਏਹੋ ਭਲੇ,
    ਬਹੁ ਭਲਧਾਰਿਨੀ, ਨਮਾਮਿ ਤਾਰਿਨੀ, ਰਿਪੁਦਵਾਰਿਨੀ, ਮਾਤਰਮ
    ਵੰਦੇ ਮਾਤਰਮ, ਵੰਦੇ ਮਾਤਰਮ
    ਤੁਮਿ ਵਿਦਿਆ, ਤੁਮਿ ਧਰਮ, ਤੁਮ ਹਰਿਦਿ ਤੁਮਿ ਮਰਮ, ਤਵਹਿੰ ਪ੍ਰਣਾਮ ਸਰੀਰੇ
    ਬਾਹੁਤੇ ਮਿ ਮਾ ਸ਼ਕਤੀ, ਹਰਿਦੇ ਤੁਮਿ ਮਾ ਭਗਤੀ,
    ਤੋਮਾਰਹ ਪ੍ਰਤਿਮਾ ਗਡਿ ਮੰਦਿਰੇ ਮੰਦਿਰੇ
    ਤਵਹਿ ਦੁਰਗਾ ਦਸ਼ਰਣਧਾਰਿਣ,
    ਕਮਲਾ-ਕਮਲ-ਦਲ ਵਿਹਾਣੀ, ਵਾਣੀ ਵਿਦਿਆਦਾਇਨੀ,
    ਨਮਾਮਿ ਤਵਾਂ, ਨਿਮਾਮਿ ਕਮਲਾਮ, ਅਮਲਾਂ ਅਤੁਲਾਮ, ਸੁਜਮ, ਸੁਫਲਾਮ ਮਾਤਰਮ,
    ਵੰਦੇ ਮਾਤਰਮ, ਵੰਦੇ ਮਾਤਰਮ

    ਪ੍ਰਸ਼ਨ 3. ਜਨ-ਗਣ-ਮਨ ਗਾਣ ਤੋਂ ਤੁਹਾਡਾ ਕੀ ਭਾਵ ਹੈ ?
    ਉੱਤਰ: ਜਨ-ਗਣ-ਮਨ ਦਾ ਅਰਥ-ਹੇ ਪਰਮਾਤਮਾ ! ਤੂੰ ਅਣਗਿਣਤ ਲੋਕਾਂ ਦੇ ਮਨ ਦਾ ਮਾਲਕ ਹੈਂ ਅਤੇ ਭਾਰਤ ਦੀ ਕਿਸਮਤ ਬਣਾਉਣ ਵਾਲਾ ਹੈਂ । ਸਾਡੇ ਪ੍ਰਾਂਤਾਂ ਪੰਜਾਬ, ਸਿੰਧ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਬੰਗਾਲ ਅਤੇ ਦਰਾਵਿੜ ਦੇ ਲੋਕ, ਸਾਡੇ ਪਹਾੜ ਵਿੰਧਿਆਚਲ, ਹਿਮਾਲਾ ਤੇ ਪਵਿੱਤਰ ਨਦੀਆਂ ਗੰਗਾ, ਜਮਨਾ ਤੇ ਵਿਸ਼ਾਲ ਸਮੁੰਦਰ ਵਿਚੋਂ ਉੱਠਣ ਵਾਲੀਆਂ ਲਹਿਰਾਂ ਤੇਰੇ ਨਾਮ ਦਾ ਜਾਪ ਕਰਦੀਆਂ ਹਨ | ਅਸੀਂ ਤੇਰੇ ਸ਼ੁੱਭ ਅਸ਼ੀਰਵਾਦ ਨੂੰ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੇਰੇ ਅਨੰਤ ਗੁਣਾਂ ਦੀ ਮਹਿਮਾ ਦੇ ਗੀਤ ਗਾ ਰਹੇ ਹਾਂ । ਹੇ ਪਰਮਾਤਮਾ ! ਤੂੰ ਸਭ ਲੋਕਾਂ ਨੂੰ ਸੁਖ ਦੇਣ ਵਾਲਾ ਹੈਂ । ਤੇਰੀ ਹਮੇਸ਼ਾ ਹੀ ਜੈ ਹੋਵੇ । ਤੂੰ ਹੀ ਭਾਰਤ ਦੀ ਕਿਸਮਤ ਬਣਾਉਣ ਵਾਲਾ ਹੈਂ । ਅਸੀਂ ਹਮੇਸ਼ਾ ਹੀ ਤੇਰੇ ਗੁਣ ਗਾਉਂਦੇ ਹਾਂ

    ਪ੍ਰਸ਼ਨ 4. ‘ਬੰਦੇ ਮਾਤਰਮ’ ਗੀਤ ਦੇ ਕੀ ਅਰਥ ਹਨ ?
    ਉੱਤਰ: ਬੰਦੇ ਮਾਤਰਮ’ ਗੀਤ ਦੇ ਅਰਥ-ਹੇ ਭਾਰਤ ਮਾਤਾ ! ਅਸੀਂ ਤੈਨੂੰ ਨਮਸਕਾਰ ਕਰਦੇ ਹਾਂ । ਤੇਰਾ ਪਾਣੀ ਬਹੁਤ ਹੀ ਪਵਿੱਤਰ ਹੈ । ਤੂੰ ਸੁੰਦਰ ਫੁੱਲਾਂ ਨਾਲ ਲੱਦੀ ਹੋਈ ਹੈਂ । ਦੱਖਣ ਦੀ ਠੰਡੀ ਹਵਾ ਸਾਡੇ ਮਨ ਨੂੰ ਮੋਹਿਤ ਕਰਦੀ ਹੈ । ਹੇ ਮਾਤ ਭੂਮੀ ! ਮੈਂ ਤੈਨੂੰ ਵਾਰ-ਵਾਰ ਨਮਸਕਾਰ ਕਰਦਾ ਹਾਂ । ਹੇ ਮਾਂ! ਤੇਰੀਆਂ ਰਾਤਾਂ ਚੰਦਰਮਾ ਦੇ ਚਿੱਟੇ ਖਿੜੇ ਹੋਏ ਪ੍ਰਕਾਸ਼ ਨਾਲ ਰੌਸ਼ਨ ਹੁੰਦੀਆਂ ਹਨ ਅਤੇ ਅਸੀਂ ਇਸ ਤੋਂ ਅਨੰਦ ਪ੍ਰਾਪਤ ਕਰਦੇ ਹਾਂ । ਤੂੰ ਪੂਰੇ ਖਿੜੇ ਹੋਏ ਫੁੱਲਾਂ ਨਾਲ ਲੱਦੀ ਹੋਈ ਹੈਂ ਅਤੇ ਹਰੇ-ਭਰੇ ਦਰੱਖਤਾਂ ਨਾਲ ਬਹੁਤ ਸ਼ੋਭਾ ਦੇ ਰਹੀ ਹੈਂ ।ਤੇਰੀ ਮੁਸਕਰਾਹਟ ਅਤੇ ਬਾਣੀ ਸਾਨੂੰ ਮਿਠਾਸ ਤੇ ਵਰਦਾਨ ਦਿੰਦੀ ਹੈ । ਹੇ ਮਾਂ  ਤੈਨੂੰ ਵਾਰ-ਵਾਰ ਨਮਸਕਾਰ ਹੈ

    ਪ੍ਰਸ਼ਨ 5. ਵਾਕ ਦੇ ਅੱਗੇ ਦਿੱਤੇ ਸ਼ਬਦਾਂ ਵਿਚੋਂ ਢੁੱਕਵਾਂ ਸ਼ਬਦ ਲੱਭ ਕੇ ਖ਼ਾਲੀ ਥਾਂਵਾਂ ਭਰੋ –
    (
    ਉ) ਜਨ-ਗਣ-ਮਨ …. ਨੇ ਲਿਖਿਆ ਹੈ । ਮਹਾਤਮਾ ਗਾਂਧੀ, ਰਵਿੰਦਰ ਨਾਥ ਟੈਗੋਰ, ਸੁਭਾਸ਼ ਚੰਦਰ ਬੋਸ)
    (
    ਅ) ਬੰਦੇ ਮਾਤਰਮ …. ਨੇ ਲਿਖਿਆ ਹੈ । (ਸਰੋਜਨੀ ਨਾਇਡੋ, ਜਵਾਹਰ ਲਾਲ ਨਹਿਰੂ, ਬੰਕਿਮ ਚੰਦਰ ਚੈਟਰਜੀ)
    ਉੱਤਰ: (ੳ) ਰਵਿੰਦਰ ਨਾਥ ਟੈਗੋਰ (ਅ) ਬੰਕਿਮ ਚੰਦਰ ਚੈਟਰਜੀ

    ਪ੍ਰਸ਼ਨ 6. ਕੌਮੀ ਗਾਣ ਦੀ ਧੁਨ ਕਿਹੜੇ-ਕਿਹੜੇ ਮੌਕਿਆਂ ਤੇ ਵਜਾਈ ਜਾਂਦੀ ਹੈ ?
    ਉੱਤਰ: ਕੌਮੀ ਗਾਣ ਦੀ ਧੁਨ ਹੇਠ ਲਿਖੇ ਮੌਕਿਆਂ ਤੇ ਵਜਾਈ ਜਾਂਦੀ ਹੈ –

    ·        15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ

    ·        26 ਜਨਵਰੀ ਨੂੰ ਝੰਡਾ ਲਹਿਰਾਉਂਦੇ ਸਮੇਂ

    ·        ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ

    ·        ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਭਾਰਤੀ ਜੇਤੂ ਖਿਡਾਰੀ ਨੂੰ ਇਨਾਮ ਦੇਣ ਸਮੇਂ |

    ·         ਜਦੋਂ ਕੋਈ ਵੱਡਾ ਕੌਮੀ ਇਕੱਠ ਹੋਵੇ, ਉਸ ਦੀ ਸਮਾਪਤੀ ਸਮੇਂ

     

     

     

     

    Class 6 Physical Education Chapter 8 ਨਸ਼ੇ ਇਕ ਲਾਹਨਤ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਪ੍ਰਸ਼ਨ 1. ਕਿਹੜੇ ਨਸ਼ੇ ਨਾਲ ਮਨੁੱਖ ਦੀ ਸਿਹਤ, ਤਾਕਤ ਅਤੇ ਪਾਚਣ ਪ੍ਰਣਾਲੀ ‘ਤੇ ਬੁਰਾ ਅਸਰ ਪੈਂਦਾ ਹੈ ?
    ਉੱਤਰ: ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਹਨਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੁਆਂ ਹਨ, ਜਿਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਪਾਚਨ ਕਿਰਿਆ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ‘ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘੱਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨਸੋਚਣ-ਸ਼ਕਤੀ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ

    ਪ੍ਰਸ਼ਨ 2. ਸਿਗਰਟ ਵਿਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ?
    ਉੱਤਰ: ਸਿਗਰਟ ਵਿਚ ਤੰਬਾਕੂ ਪੈਂਦਾ ਹੈ । ਸਿਗਰਟ ਕਾਗਜ਼ ਵਿਚ ਤੰਬਾਕੂ ਪਾ ਕੇ ਬਣਦੀ ਹੈ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆਂ ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੇ ਹਨ । ਜਿਸ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈਜਿਸ ਨਾਲ ਸਿਰ ਚਕਰਾਉਣ ਲਗ ਜਾਂਦਾ ਹੈ

    ਪ੍ਰਸ਼ਨ 3. ਸ਼ਰਾਬ ਦੇ ਸਰੀਰ ‘ ਤੇ ਕੀ ਪ੍ਰਭਾਵ ਹਨ ?
    ਉੱਤਰ: ਸ਼ਰਾਬ ਦਾ ਸਿਹਤ ਉੱਤੇ ਅਸਰ (Effects of Alcohol on Health)-ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ ।‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ।” ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ । ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ । ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ

    ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ –

    • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ। ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ
    • ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ
    • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ
    • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ
    • ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ
    • ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ | ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ
    • ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ । ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ
    • ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇਕ ਸਮਾਜਿਕ ਬੁਰਾਈ ਹੈ

    ਪ੍ਰਸ਼ਨ 4. ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ?
    ਉੱਤਰ: ਤੰਬਾਕੂ ਦੇ ਸਿਹਤ ‘ਤੇ ਪ੍ਰਭਾਵ (Effects of Smoking on Health) ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਖਾਣਾ ਇਕ ਬੁਰੀ ਆਦਤ ਹੈ ਤੰਬਾਕੂ ਪੀਣ ਦੇ ਅਲੱਗ-ਅਲੱਗ ਢੰਗ ਹਨ, ਜਿਵੇਂ ਬੀੜੀ ਸਿਗਰਟ ਪੀਣਾ, ਸਿਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ ਇਸ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ-ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਮਿਲਾ ਕੇ ਸਿੱਧਾ ਮੂੰਹ ਵਿਚ ਰੱਖ ਕੇ ਖਾਣਾ ਜਾਂ ਗਲੇ ਵਿਚ ਰੱਖ ਕੇ ਖਾਣਾ ਆਦਿ ਤੰਬਾਕੂ ਵਿਚ ਖਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਕਾਰਬਨ-ਡਾਈਆਕਸਾਈਡ ਸੀ ਹੁੰਦਾ ਹੈ

    ਨਿਕੋਟੀਨ ਦਾ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਚੱਕਰ ਆਉਣ ਲਗਦੇ ਹਨ-

    • ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ1. ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ
    • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ
    • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ
    • ਤੰਬਾਕੂ ਸਰੀਰ ਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ
    • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ
    • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ.ਬੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ
    • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ

    ਪ੍ਰਸ਼ਨ 5. ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿਚ ਕਿਹੋ ਜਿਹੀ ਪਹਿਚਾਣ ਹੁੰਦੀ ਹੈ ?
    ਉੱਤਰ: ਨਸ਼ੇ ਕਰਨ ਵਾਲਾ ਆਦਮੀ ਆਪਣੇ ਪਰਿਵਾਰ ਅਤੇ ਸਮਾਜ ਵਿਚ ਪਹਿਚਾਣ ਗਵਾ ਬੈਠਦਾ ਹੈ । ਸਾਰੇ ਆਦਮੀ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ ਇਸ ਤਰ੍ਹਾਂ ਸ਼ਰਾਬੀ ਜਾਂ ਨਸ਼ੇ ਕਰਨ ਵਾਲਾ ਆਦਮੀ ਆਪਣੇ ਪਰਿਵਾਰ, ਸਮਾਜ ਦੇਸ਼ ਦੇ ਲਈ ਇਕ ਲਾਹਣਤ ਹੈ । ਇਨ੍ਹਾਂ ਨਸ਼ਿਆਂ ਨਾਲ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ
    ਇਸ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਗੁਜ਼ਾਰਨਾ ਚਾਹੀਦਾ ਹੈ