Punjab School Education Board

Class 8 Physical Education (2024-25)


ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 8ਵੀਂ ਦੇ ਸਿਹਤ ਅਤੇ ਸਰੀਰਕ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ। 



    Class 8 Physical Education Chapter 1 ਮੁਢਲੀ ਸਹਾਇਤਾ


    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

    ਪ੍ਰਸ਼ਨ 1. ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
    ਉੱਤਰ- ਮੁੱਢਲੀ ਸਹਾਇਤਾ ਉਹ ਸਹਾਇਤਾ ਹੁੰਦੀ ਹੈ, ਜੋ ਅਸੀਂ ਕਿਸੇ ਰੋਗੀ ਜਾਂ ਬੇਹੋਸ਼ ਵਿਅਕਤੀ ਜਾਂ ਦੁਰਘਟਨਾ ਸਮੇਂ ਡਾਕਟਰ ਦੇ ਆਉਣ ਤੋਂ ਪਹਿਲਾਂ ਰੋਗੀ ਨੂੰ ਦਿੰਦੇ ਹਾਂ

    ਪ੍ਰਸ਼ਨ 2. ਮੁੱਢਲੀ ਸਹਾਇਤਾ ਦੇ ਕਿਹੜੇ-ਕਿਹੜੇ ਉਦੇਸ਼ ਹਨ ?
    ਉੱਤਰ-

    ·          ਰੋਗੀ ਨੂੰ ਨੇੜੇ ਦੇ ਹਸਪਤਾਲ ਜਾਂ ਡਾਕਟਰ ਕੋਲ ਪਹੁੰਚਾਉਣਾ

    ·          ਰੋਗੀ ਦੀ ਹਾਲਤ ਨੂੰ ਸੁਧਾਰਨਾ

    ·          ਰੋਗੀ ਦੀ ਹਾਲਤ ਨੂੰ ਵਿਗੜਨ ਤੋਂ ਰੋਕਣਾ

    ·          ਰੋਗੀ ਦੀ ਜ਼ਿੰਦਗੀ ਨੂੰ ਬਚਾਉਣਾ

    ਪ੍ਰਸ਼ਨ 3. ਮੁੱਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਕਿਹੜਾ-ਕਿਹੜਾ ਸਮਾਨ ਹੋਣਾ ਚਾਹੀਦਾ ਹੈ?
    ਉੱਤਰ-

    • ਥਰਮਾਮੀਟਰ, ਚਿਮਟੀ, ਕੈਂਚੀ, ਟਾਰਚ ਅਤੇ ਸੇਫ਼ਟੀ ਪਿੰਨ ਆਦਿ
    • ਐਂਟੀਸੈਪਟਿਕ ਅਤੇ ਜਰਮਨਾਸ਼ਕ : ਸਪਿਰਿਟ, ਬੀਟਾਡੀਨ, ਬੋਰਿਕ ਐਸਿਡ, ਸਾਬਣ, ਬਰਨਾਊਲ, ਇੰਚਰ, ਆਇਓਡੀਨ ਅਤੇ ਡਿਟੋਲ ਆਦਿ
    • ਵੱਖ-ਵੱਖ ਆਕਾਰ ਦੇ ਕੀਟਾਣੂ ਰਹਿਤ ਫਹੇ ਜਾਂ ਰੂੰ ਦੇ ਫੰਬੇ
    • ਵੱਖ-ਵੱਖ ਆਕਾਰ ਦੀਆਂ ਫੱਟੀਆਂ
    • ਤਿਕੋਣੀਆਂ ਪੱਟੀਆਂ, ਗੋਲ ਪੱਟੀਆਂ ਅਤੇ ਗਰਮ ਪੱਟੀਆਂ
    • ਇੱਕ ਪੈਕਟ ਸਾਫ਼ ਰੂੰ ਦਾ
    • ORS ਦੇ ਪੈਕਟ
    • ਦਵਾਈ ਨੂੰ ਮਾਪਣ ਲਈ ਗਲਾਸ ਜਾਂ ਬੇਕੇਲਾਈਟ ਗਲਾਸ
    • ਲੀਕੋਪੋਰ ਜਾਂ ਐਡੀਟੋਸਿਵ ਟੇਪ |
    • ਸਾਹ ਠੀਕ ਕਰਨ ਲਈ ਇਨਹੇਲਰ

    ਪ੍ਰਸ਼ਨ 4. ਮੁੱਢਲੀ ਸਹਾਇਤਾ ਦੇ ਨਿਯਮ ਲਿਖੋ
    ਉੱਤਰ- ਮੁੱਢਲੀ ਸਹਾਇਤਾ ਦੇ ਨਿਯਮ (Rules of first aid)-ਅੱਜ ਦੇ ਜ਼ਮਾਨੇ ਵਿਚ ਕਿਸੇ ਵੀ ਵਿਅਕਤੀ ਦਾ ਜੀਵਨ ਸੁਰੱਖਿਅਤ ਨਹੀਂ ਹੈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ । ਇਨ੍ਹਾਂ ਤੋਂ ਬਚਣ ਦੇ ਲਈ ਸਾਨੂੰ ਮੁੱਢਲੀ ਸਹਾਇਤਾ ਦਾ ਗਿਆਨ ਜਾਂ ਨਿਯਮਾਂ ਬਾਰੇ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ

    ਇਸ ਦੇ ਮੁੱਖ ਨਿਯਮ ਇਸ ਪ੍ਰਕਾਰ ਹਨ –

    • ਸਭ ਤੋਂ ਪਹਿਲਾਂ ਰੋਗੀ ਦੇ ਸਰੀਰ ਤੇ ਲੱਗੀਆਂ ਹੋਈਆਂ ਸੱਟਾਂ ਵਿਚੋਂ ਜ਼ਰੂਰੀ ਸੱਟ ‘ਤੇ ਜ਼ਿਆਦਾ ਧਿਆਨ ਦਿਓ
    • ਵਗਦੇ ਖੂਨ ਨੂੰ ਛੇਤੀ ਨਾਲ ਬੰਦ ਕਰੋ
    • ਜੇਕਰ ਵਿਅਕਤੀ ਬੇਹੋਸ਼ ਪਿਆ ਹੋਵੇ ਤਾਂ ਬਨਾਵਟੀ ਸਾਹ ਦੇਣਾ ਚਾਹੀਦਾ ਹੈ
    • ਜੇਕਰ ਕੋਈ ਦੁਰਘਟਨਾ ਹੋਈ ਹੋਵੇ ਤਾਂ ਛੇਤੀ ਨਾਲ ਲੋੜ ਅਨੁਸਾਰ ਸਹਾਇਤਾ ਕਰੋ
    • ਰੋਗੀ ਦੀ ਹਾਲਤ ਖ਼ਰਾਬ ਨਹੀਂ ਹੋਣ ਦੇਣੀ ਚਾਹੀਦੀ
    • ਰੋਗੀ ਨੂੰ ਆਖ਼ਰੀ ਦਮ ਤਕ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
    • ਰੋਗੀ ਦੇ ਲਾਗੇ ਭੀੜ ਨਾ ਹੋਣ ਦਿਓ
    • ਰੋਸ਼ੀ ਨੂੰ ਆਰਾਮ ਦੀ ਹਾਲਤ ਵਿਚ ਰੱਖੋ
    • ਰੋਗੀ ਨੂੰ ਹੌਸਲਾ ਦੇਣਾ ਚਾਹੀਦਾ ਹੈ
    • ਰੋਗੀ ਨੂੰ ਧੱਕੇ (Shock) ਤੋਂ ਬਚਾਉਣਾ ਚਾਹੀਦਾ ਹੈ
    • ਰੋਗੀ ਨੂੰ ਹਮੇਸ਼ਾ ਗਰਮ ਰੱਖੋ, ਚਾਹ ਜਾਂ ਦੁੱਧ ਆਦਿ ਪੀਣ ਨੂੰ ਦਿਓ
    • ਮੁੱਢਲੀ ਸਹਾਇਤਾ ਦੇਣ ਸਮੇਂ ਕਦੀ ਸੰਕੋਚ ਨਹੀਂ ਕਰਨਾ ਚਾਹੀਦਾ
    • ਲੋੜ ਅਨੁਸਾਰ ਰੋਗੀ ਦੇ ਕੱਪੜੇ ਉਤਾਰ ਦੇਣੇ ਚਾਹੀਦੇ ਹਨ
    • ਰੋਗੀ ਨੂੰ ਮੁੱਢਲੀ ਸਹਾਇਤਾ ਦਿੰਦੇ ਸਮੇਂ ਹਮਦਰਦੀ ਤੇ ਨਿਮਰਤਾ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ ਤੇ ਬਹੁਤ ਧੀਰਜ ਨਾਲ ਕੰਮ ਕਰਨਾ ਚਾਹੀਦਾ ਹੈ
    • ਮੁੱਢਲੀ ਸਹਾਇਤਾ ਦੇਣ ਮਗਰੋਂ ਹੋਗੀ ਨੂੰ ਛੇਤੀ ਹੀ ਕਿਸੇ ਡਾਕਟਰ ਜਾਂ ਕਿਸੇ ਯੋਗ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ

    ਪ੍ਰਸ਼ਨ 5. ਮੁੱਢਲਾ ਸਹਾਇਕ ਕਿਸ ਨੂੰ ਕਿਹਾ ਜਾਂਦਾ ਹੈ ?
    ਉੱਤਰ- ਜਿਸ ਵਿਅਕਤੀ ਨੇ ਕਿਸੇ ਅਧਿਕਾਰਤ ਸੰਸਥਾ ਤੋਂ ਮੁੱਢਲੀ ਸਹਾਇਤਾ ਦੀ ਸਿੱਖਿਆ ਪਤ ਕਰਕੇ ਟੈਸਟ ਪਾਸ ਕੀਤਾ ਹੋਵੇ, ਉਸ ਨੂੰ ਮੁੱਢਲਾ ਹਾਇਕ ਕਿਹਾ ਜਾਂਦਾ ਹੈ

    ਪ੍ਰਸ਼ਨ 6. ਮੁੱਢਲੇ ਸਹਾਇਕ ਦੇ ਗੁਣ ਲਿਖੋ
    ਉੱਤਰ- ਮੁੱਢਲੇ ਸਹਾਇਕ ਦੇ ਗੁਣ (Qualities of first aider)- ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ:-

    • ਮੁੱਢਲਾ ਸਹਾਇਕ ਬੜਾ ਸਮਝਦਾਰ ਅਤੇ ਹੁਸ਼ਿਆਰ ਹੋਣਾ ਚਾਹੀਦਾ ਹੈ, ਜਿਸ ਨੂੰ ਦੂਸਰਿਆਂ ਦੀ ਸੇਵਾ ਕਰਨ ਤੇ ਸੁਖ ਮਿਲੇ ਅਤੇ ਆਪਣਾ ਕੰਮ ਫ਼ਰਜ਼ ਸਮਝ ਕੇ ਕਰੋ
    • ਮੁੱਢਲਾ ਸਹਾਇਕ ਬੜਾ ਚੁਸਤ ਹੋਣਾ ਚਾਹੀਦਾ ਹੈ ਅਤੇ ਉਸ ਵਿਚ ਜ਼ਖ਼ਮੀ ਆਦਮੀ ਦੀ ਲੱਗੀ ਹੋਈ ਸੱਟ ਨੂੰ ਸਮਝਣ ਦੀ ਯੋਗਤਾ ਹੋਵੇ
    • ਮੁੱਢਲਾ ਸਹਾਇਕ ਯੋਜਨਾਬੱਧ ਹੋਣਾਂ ਚਾਹੀਦਾ ਹੈ
    • ਉਹ ਬੜਾ ਫੁਰਤੀਲਾ ਹੋਣਾ ਚਾਹੀਦਾ ਹੈ :
    • ਉਸ ਦਾ ਵਿਵਹਾਰ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ । ਉਸ ਵਿਚ ਸਹਿਣਸ਼ੀਲਤਾ, ਲਗਨ ਅਤੇ ਤਿਆਗ ਦੀ ਭਾਵਨਾ ਹੋਵੇ
    • ਉਹ ਬੜਾ ਸਪੱਸ਼ਟ ਵਿਅਕਤੀ ਹੋਣਾ ਚਾਹੀਦਾ ਹੈ ਜੋ ਆਸ-ਪਾਸ ਦੇ ਲੋਕਾਂ ਨੂੰ ਸਮਝਾ ਸਕੇ
    • ਉਹ ਬੜਾ ਨਿਪੁੰਨ ਹੋਣਾ ਚਾਹੀਦਾ ਹੈ ਜੋ ਛੇਤੀ ਜਾਣ ਸਕੇ ਕਿ ਬਹੁਤੀਆਂ ਸੱਟਾਂ ਵਿਚੋਂ ਜ਼ਰੂਰੀ ਕਿਹੜੀ ਹੈ
    • ਉਸ ਵਿਚ ਇੰਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਰੋਗੀ ਨੂੰ ਆਖ਼ਰੀ ਦਮ ਤਕ ਸਹਾਇਤਾ ਦੇ ਸਕਦਾ ਹੋਵੇ
    • ਵਿਅਕਤੀ ਹੌਸਲੇ ਵਾਲਾ ਹੋਣਾ ਚਾਹੀਦਾ ਹੈ
    • ਉਸ ਦਾ ਵਿਵਹਾਰ ਨਿਮਰਤਾ ਵਾਲਾ ਹੋਣਾ ਚਾਹੀਦਾ ਹੈ
    • ਮੁੱਢਲਾ ਸਹਾਇਕ ਸਿਹਤਮੰਦ ਤੇ ਤਕੜੇ ਦਿਲ ਵਾਲਾ ਹੋਣਾ ਚਾਹੀਦਾ ਹੈ
    • ਮੁੱਢਲਾ ਸਹਾਇਕ ਮੁੱਢਲੀ ਸਹਾਇਤਾ ਦੇ ਗਿਆਨ ਤੋਂ ਚੰਗੀ ਤਰ੍ਹਾਂ ਜਾਣੂ ਹੋਵੇ !

    ਪ੍ਰਸ਼ਨ 7. C.P.R, ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ-
    C -Cardio (ਕਾਰਡੀਓ)
    P – Pulmonary (
    ਪਲਮੋਨਰੀ)
    R – Resuscitation (
    ਰਿਸੇਸੀਟੇਸ਼ਨ)

    ਜਦੋਂ ਕਿਸੇ ਰੋਗੀ ਦੀ ਨਬਜ਼ ਅਤੇ ਸਾਹ ਕਿਰਿਆ ਮਹਿਸੂਸ ਨਾ ਹੋਵੇ ਜਾਂ ਅੱਖਾਂ ਵਿੱਚ ਕੋਈ ਹਲਚਲ ਨਾ ਹੋਵੇ ਅਤੇ ਰੋਗੀ ਬੇਹੋਸ਼ ਹੋਵੇ, ਉਸ ਦੇ ਦਿਲ ਅਤੇ ਫੇਫੜਿਆਂ ਨੂੰ ਦੁਬਾਰਾ ਜੀਵਨ ਦਾਨ ਦੇਣ ਲਈ C.P.R. ਦਿੱਤਾ ਜਾਂਦਾ ਹੈ C.P.R. ਕਰਦੇ ਸਮੇਂ ਉਸ ਦੇ ਦਿਲ ਤੇ ਦੋਨੋਂ ਹੱਥ ਰੱਖ ਕੇ ਤਕਰੀਬਨ 30 ਵਾਰ ਦਬਾਓ ਪਾਓ । ਫਿਰ ਦੋ ਵਾਰੀ ਆਪਣੇ ਮੂੰਹ ਨੂੰ ਰੋਗੀ ਦੇ ਮੰਹ ਤੇ ਰੱਖ ਕੇ ਜ਼ੋਰ ਨਾਲ ਆਪਣਾ ਸਾਹ ਪਾਓ । ਮੁੰਹ ਨਾਲ ਸਾਹ ਉਸ ਸਮੇਂ ਤੱਕ ਦਿੰਦੇ ਰਹੋ ਜਦੋਂ ਤੱਕ ਮਰੀਜ਼ ਦੀ ਨਬਜ਼ ਨਹੀਂ ਚਲਦੀ । ਜੇਕਰ ਠੀਕ ਤਰੀਕੇ ਅਤੇ ਸਹੀ ਸਮੇਂ ਨਾਲ C.P.R. ਕੀਤੀ ਜਾਵੇ ਤਾਂ ਰੋਗੀ ਦਾ ਜੀਵਨ ਬਚਾਇਆ ਜਾ ਸਕਦਾ ਹੈ
    C.P.R.
    ਕਦੋਂ ਕਰਨੀ ਚਾਹੀਦੀ ਹੈ –

    ·        ਜਦੋਂ ਰੋਗੀ ਬੇਹੋਸ਼ ਹੋਵੇ

    ·        ਜਦੋਂ ਰੋਗੀ ਦੀਆਂ ਅੱਖਾਂ ਦੀ ਹਲਚਲ ਬੰਦ ਹੋ ਜਾਵੇਂ

    ·        ਜਦੋਂ ਰੋਗੀ ਦੀ ਨਬਜ਼ ਨਾ ਚੱਲੇ

    ·        ਜਦੋਂ ਰੋਗੀ ਦੀ ਦਿਲ ਦੀ ਧੜਕਣ ਬੰਦ ਹੋ ਜਾਵੇ

    C.P.R. ਕਦੋਂ ਨਹੀਂ ਕਰਨੀ ਚਾਹੀਦੀ –

    1.     ਜਦੋਂ ਰੋਗੀ ਨੂੰ ਸਾਹ ਔਖਾ ਆ ਰਿਹਾ ਹੋਵੇ

    2.     ਜਦੋਂ ਰੋਗੀ ਨੂੰ ਦਿਲ ਦਾ ਦੌਰਾ ਪਿਆ ਹੋਵੇ

    ਪ੍ਰਸ਼ਨ 8. ਮੁੰਹ ਤੋਂ ਮੂੰਹ ਰਾਹੀਂ ਬਣਾਉਟੀ ਸਾਹ ਦੇਣ ਦੇ ਢੰਗ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਬਣਾਉਟੀ ਸਾਹ ਦੇਣਾ-ਰੋਗੀ ਦੇ ਰੁਕੇ ਹੋਏ ਸਾਹ ਨੂੰ ਦੁਬਾਰਾ ਚਲਾਉਣ ਦੀ ਵਿਧੀ ਨੂੰ ਬਣਾਉਟੀ ਸਾਹ ਦੇਣਾ ਕਿਹਾ ਜਾਂਦਾ ਹੈ । ਸਭ ਤੋਂ ਪਹਿਲਾਂ ਰੋਗੀ ਦੇ ਮੁੰਹ ਉੱਪਰ ਕੋਈ ਰੁਕਾਵਟ ਹੋਵੇ, ਉਸ ਰੁਕਾਵਟ ਨੂੰ ਦੂਰ ਕਰ ਦੇਣਾ ਚਾਹੀਦਾ ਹੈ । ਫਿਰ ਇੱਕ ਹੱਥ ਨਾਲ ਰੋਗੀ ਦੀ ਠੋਡੀ ਫੜ ਕੇ ਦੂਸਰੇ ਹੱਥ ਨਾਲ ਰੋਗੀ ਦਾ ਨੱਕ ਬੰਦ ਕਰ ਦੇਵੋ । ਫਿਰ ਮੁੱਢਲਾ ਸਹਾਇਕ ਆਪਣੇ ਮੁੰਹ ਵਿੱਚ ਹਵਾ ਭਰ ਕੇ ਰੋਗੀ ਦੇ ਮੂੰਹ ਵਿੱਚ ਹਵਾ ਭਰੇ
    ਜਦੋਂ ਮੁੱਢਲੇ ਸਹਾਇਕ ਦਾ ਸਾਹ ਰੋਗੀ ਦੇ ਅੰਦਰ ਜਾਏਗਾ ਤਾਂ ਰੋਗੀ ਦੀ ਛਾਤੀ ਵਿਚ ਹਵਾ ਭਰੇਗੀ । ਇਸ ਨਾਲ ਉਸ ਦੀ ਛਾਤੀ ਫੁੱਲ ਜਾਵੇਗੀ । ਇਹ ਕਿਰਿਆ 12 ਤੋਂ 16 ਵਾਰ ਕਰੋ ਜਾਂ ਉਦੋਂ ਤੱਕ ਕਰੋ ਜਦੋਂ ਤੱਕ ਰੋਗੀ ਦਾ ਸਾਹ ਚੱਲਣਾ ਸ਼ੁਰੂ ਨਾ ਹੋ ਜਾਵੇ

    ਪ੍ਰਸ਼ਨ 9. ਸ਼ੈਫਰ ਢੰਗ ਰਾਹੀਂ ਬਣਾਉਟੀ ਸਾਹ ਕਿਵੇਂ ਦਿੱਤਾ ਜਾਂਦਾ ਹੈ ? ਵਰਣਨ ਕਰੋ
    ਉੱਤਰ: ਸ਼ੈਫਰ ਢੰਗ (Sheffer Method) –
    (
    ਓ) ਰੋਗੀ ਦੀ ਪੁਜ਼ੀਸ਼ਨ-ਰੋਗੀ ਨੂੰ ਜ਼ਮੀਨ ਉੱਤੇ ਮੂੰਹ ਦੇ ਭਾਰ ਇਸ ਤਰ੍ਹਾਂ ਲਿਟਾਉਣਾ ਚਾਹੀਦਾ ਹੈ ਕਿ ਉਸ ਦੀਆਂ ਬਾਹਾਂ ਸਿਰ ਤੋਂ ਉੱਪਰ ਅਤੇ ਹਥੇਲੀਆਂ ਜ਼ਮੀਨ ਵੱਲ ਹੋਣ । ਉਸ ਦਾ ਸਿਰ ਇਕ ਪਾਸੇ ਮੋੜ ਕੇ ਛੇਤੀ ਨਾਲ ਉਸ ਦੇ ਕੱਪੜੇ ਢਿੱਲੇ ਕਰ ਦਿਉ । ਜੇਕਰ ਰੋਗੀ ਪਿੱਠ ਦੇ ਭਾਰ ਲੇਟਿਆ ਹੋਵੇ ਤਾਂ ਉਸ ਨੂੰ ਉਲਟਾ ਕੇ ਮੂੰਹ ਦੇ ਭਾਰ ਲਿਟਾ ਦਿਉ । ਇੰਝ ਕਰਨ ਲਈ ਉਸ ਦੀਆਂ ਬਾਹਾਂ ਨੂੰ ਉਸ ਦੇ ਸਰੀਰ ਤੋਂ ਹਟਾ ਦਿਉ । ਉਸ ਦੀ ਦੂਰੀ ਵਾਲੀ ਟੰਗ ਨਜ਼ਦੀਕ ਵਾਲੀ ਟੰਗ ਦੇ ਉੱਪਰੋਂ ਲੰਘਾਉ । ਉਸ ਦੇ ਚਿਹਰੇ ਨੂੰ ਬਚਾਉਂਦੇ ਹੋਏ ਉਸ ਨੂੰ ਉਸ ਤਰ੍ਹਾਂ ਲਿਟਾਉ ਕਿ ਉਹ ਮੂੰਹ ਦੇ ਭਾਰ ਹੋ ਜਾਵੇ
    (
    ਅ) ਮੁੱਢਲੇ ਸਹਾਇਕ ਦੀ ਪੁਜ਼ੀਸ਼ਨ-ਮੁੱਢਲੇ ਸਹਾਇਕ ਨੂੰ ਰੋਗੀ ਦੀ ਕਮਰ ਦੇ ਇਕ ਪਾਸੇ ਥੋੜਾ ਹੇਠਾਂ ਗੋਡਿਆਂ ਦੇ ਭਾਰ ਆਪਣੀਆਂ ਅੱਡੀਆਂ ਜ਼ਰਾ ਪਿੱਛੇ ਹਟਾ ਕੇ ਬੈਠਣਾ ਚਾਹੀਦਾ ਹੈ । ਬੈਠੇ ਹੋਏ ਉਸ ਦਾ ਮੁੰਹ ਰੋਗੀ ਦੇ ਸਿਰ ਵੱਲ ਹੋਣਾ ਚਾਹੀਦਾ ਹੈ । ਇਸ ਤੋਂ ਬਾਅਦ ਉਸ ਨੂੰ ਆਪਣੇ ਹੱਥਾਂ ਨੂੰ ਰੋਗੀ ਦੀ ਕਮਰ ਤੇ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਇਕ ਹੱਥ ਰੀੜ੍ਹ ਦੀ ਹੱਡੀ ਵੱਲ ਅਤੇ ਦੂਸਰਾ ਹੱਥ ਦੁਸਰੇ ਪਾਸੇ ਹੋਵੇ । ਅੰਗੂਠੇ ਅਤੇ ਗੁੱਟ ਮਿਲੇ ਹੋਣ ਤੇ ਉਂਗਲੀਆਂ । ਜ਼ਮੀਨ ਵੱਲ ਹੋਣ ਦੋਵੇਂ ਬਾਹਾਂ ਸਿੱਧੀਆਂ ਰਹਿਣ
    (
    ਈ) ਬਣਾਉਟੀ ਸਾਹ ਦੀ ਕਿਰਿਆ ਵਿਧੀ-ਮੁੱਢਲਾ ਸਹਾਇਕ ਹੌਲੀ-ਹੌਲੀ ਅੱਗੇ ਨੂੰ ਸਰਕਦੇ ਹੋਏ ਆਪਣੇ ਸਰੀਰ ਦੇ ਭਾਰ ਨੂੰ ਰੋਗੀ ਦੀ ਕਮਰ ਤੇ ਪਾਵੇ । ਇੰਝ ਕਰਨ ਨਾਲ ਰੋਗੀ ਦੇ ਪੇਟ ਦੇ ਅੰਗ ਜ਼ਮੀਨ ਦੇ ਨਾਲ ਤੇ ਉਸ ਦੇ ਮੱਧ ਪੇਟ ਜਾਂ ਡਾਇਆਫ਼ਰਾਮ ਵੱਲ ਦੱਬ ਜਾਣਗੇ । ਇਸ ਤਰ੍ਹਾਂ ਫੇਫੜਿਆਂ ਵਿਚੋਂ ਹਵਾ ਨਿਕਲ ਜਾਵੇਗੀ । ਇਸ ਕਿਰਿਆ ਵਿਚ ਦੋ ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ! ਦੋ ਸੈਕਿੰਡ ਭਾਰ ਪਾਉਣ ਮਗਰੋਂ ਰੋਗੀ ਦੀ ਕਮਰ ਤੋਂ ਆਪਣਾ ਭਾਰ ਹਟਾ ਦਿਉ । ਹੌਲੀ-ਹੌਲੀ ਮੁੱਢਲਾ ਸਹਾਇਕ ਆਪਣੀਆਂ ਅੱਡੀਆਂ ਤੇ ਆ ਜਾਵੇ । ਇਸ ਤਰ੍ਹਾਂ ਪੇਟ ਦੇ ਅੰਗ ਪਿੱਛੇ ਹਟ ਜਾਣਗੇ ਤੇ ਡਾਇਆਫ਼ਰਾਮ ਡਿੱਗ ਜਾਵੇਗਾ ਤੇ ਫੇਫੜਿਆਂ ਵਿਚ ਹਵਾ ਭਰ ਜਾਵੇਗੀ । ਇਸ ਕਿਰਿਆ ਵਿਚ 3 ਸੈਕਿੰਡ ਲੱਗਣੇ ਚਾਹੀਦੇ ਹਨ । ਦੋਵੇਂ ਕਿਰਿਆਵਾਂ ਵਿਚ ਕੁੱਲ ਪੰਜ ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ਤੇ ਇਹ ਇਕ ਮਿੰਟ ਵਿਚ 12 ਵਾਰ ਹੋਣੀਆਂ ਚਾਹੀਦੀਆਂ ਹਨ । ਇਹ ਬਣਾਉਟੀ ਸਾਹ ਦੇਣ ਦਾ ਕੰਮ ਉਸ ਸਮੇਂ ਤਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤਕ ਕਿ ਰੋਗੀ ਦਾ ਸਾਹ ਕਿਰਿਆ ਦੋਬਾਰਾ ਚਾਲੂ ਨਹੀਂ ਹੋ ਜਾਂਦਾ

     

     

     

    Class 8 Physical Education Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

    ਪ੍ਰਸ਼ਨ 1. ਭੋਜਨ ਤੋਂ ਕੀ ਭਾਵ ਹੈ ?
    ਉੱਤਰ- ਭੋਜਨ ਸਰੀਰ ਦਾ ਜ਼ਰੂਰੀ ਭਾਗ ਹੈ ਕਿਉਂਕਿ ਭੋਜਨ ਨਾਲ ਸਰੀਰ ਵਿਚ ਵਾਧਾ ਤੇ ਵਿਕਾਸ ਹੁੰਦਾ ਹੈ ਅਤੇ ਸਰੀਰ ਦੇ ਟੁੱਟੇ-ਫੁੱਟੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ । ਨਵੇਂ ਸੈੱਲ ਬਣਦੇ ਹਨ । ਭੋਜਨ ਸਰੀਰ ਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ । ਖਾਣ ਵਾਲੀ ਉਸ ਵਸਤੂ ਨੂੰ ਭੋਜਨ ਕਿਹਾ ਜਾਂਦਾ ਹੈ ਜਿਹੜੀ ਸਾਡੇ ਸਰੀਰ ਵਿਚ ਜਾ ਕੇ ਸਰੀਰ ਦਾ ਹਿੱਸਾ ਬਣ ਜਾਂਦੀ ਹੈ ਤੇ ਸਰੀਰ ਦਾ ਵਿਕਾਸ ਕਰਦੀ ਹੈ

    ਪ੍ਰਸ਼ਨ 2. ਪੌਸ਼ਟਿਕ ਭੋਜਨ ਕਿਸ ਨੂੰ ਕਹਿੰਦੇ ਹਨ ?
    ਉੱਤਰ- ਮਨੁੱਖੀ ਭੋਜਨ ਵਿੱਚ ਮੌਜੂਦ ਪੌਸ਼ਟਿਕ ਤੱਤ ਸਰੀਰ ਦਾ ਪਾਲਣ-ਪੋਸ਼ਣ ਕਰਦੇ ਹਨ । ਭੋਜਨ ਪਦਾਰਥਾਂ ਵਿੱਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਉਹ ਸਰੀਰ ਵਿੱਚ ਪਚ ਕੇ ਸਰੀਰ ਦਾ ਪੋਸ਼ਣ ਕਰਦੇ ਹਨ । ਜਿਸ ਭੋਜਨ ਵਿੱਚ ਅਜਿਹੇ ਕੁੱਝ ਤੱਤ ਮੌਜੂਦ ਹੋਣ, ਉਸ ਨੂੰ ਪੌਸ਼ਟਿਕ ਭੋਜਨ ਕਿਹਾ ਜਾਂਦਾ ਹੈ । ਪੌਸ਼ਟਿਕ ਤੱਤ ਸਰੀਰਕ ਵਾਧੇ ਅਤੇ ਵਿਕਾਸ ਲਈ ਸਹਾਈ ਹੁੰਦੇ ਹਨ

    ਪ੍ਰਸ਼ਨ 3. ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ?
    ਉੱਤਰ- ਸੰਤੁਲਿਤ ਭੋਜਨ-ਸੰਤੁਲਿਤ ਭੋਜਨ ਉਹ ਭੋਜਨ ਹੈ ਜਿਸ ਵਿਚ ਵਿਅਕਤੀ ਦੇ ਸਰੀਰ ਲਈ ਜ਼ਰੂਰੀ ਤੱਤ ਠੀਕ ਮਾਤਰਾ ਵਿਚ ਮੌਜੂਦ ਹੋਣ ਅਤੇ ਸਰੀਰ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਹੋਣ । ਵੱਖ-ਵੱਖ ਵਿਅਕਤੀਆਂ ਲਈ ਉਮਰ, ਮੌਸਮ ਅਤੇ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਆਧਾਰ ਤੇ ਵੱਖ-ਵੱਖ ਮਾਤਰਾ ਵਿਚ ਉੱਚਿਤ ਤੱਤਾਂ ਦੀ ਲੋੜ ਹੈ ਜਿਵੇਂ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦੀ ਲੋੜ ਇਕ ਬਾਲਗ ਵਿਅਕਤੀ ਦੇ ਮੁਕਾਬਲੇ ਵਿਚ ਵੱਧ ਹੁੰਦੀ ਹੈ  ਸਾਨੂੰ ਸਿਹਤਮੰਦ ਅਤੇ ਅਰੋਗ ਰਹਿਣ ਲਈ ਸੰਤੁਲਿਤ ਭੋਜਨ ਦੀ ਲੋੜ ਪੈਂਦੀ ਹੈ । ਉਦਾਹਰਨ ਵਜੋਂ ਦੁੱਧ ਇਕ ਸੰਤੁਲਿਤ ਭੋਜਨ ਹੈ ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ

    ਪ੍ਰਸ਼ਨ 4. ਪ੍ਰੋਟੀਨ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
    ਉੱਤਰ – ਪ੍ਰੋਟੀਨ (Protein)- ਪ੍ਰੋਟੀਨ ਭੋਜਨ ਦਾ ਇਕ ਜ਼ਰੂਰੀ ਤੱਤ ਹੈ । ਹਰ ਇਕ ਵਿਅਕਤੀ ਦੇ ਵਿਕਾਸ ਅਤੇ ਵਾਧੇ ਲਈ ਪ੍ਰੋਟੀਨ ਦੀ ਲੋੜ ਪੈਂਦੀ ਹੈ । ਪ੍ਰੋਟੀਨ, ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਗੰਧਕ ਦੇ ਰਸਾਇਣਿਕ ਮਿਸ਼ਰਨ ਤੋਂ ਬਣਦੇ ਹਨ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਪਸ਼ੂ ਤੇ ਬਨਸਪਤੀ ਪ੍ਰੋਟੀਨ|

    ਪ੍ਰਸ਼ਨ 5. ਕਾਰਬੋਹਾਈਡਰੇਟਸ ਕੀ ਹਨ ? ਸਰੀਰ ਵਿੱਚ ਇਸ ਦੇ ਘੱਟ ਤੇ ਵੱਧ ਮਾਤਰਾ ਦੇ ਨੁਕਸਾਨ ਲਿਖੋ
    ਉੱਤਰ – ਕਾਰਬੋਹਾਈਡਰੇਟਸ (Carbohydrates)ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਕਾਰਬੋਹਾਈਡਰੇਟਸ ਦੋ ਤਰ੍ਹਾਂ ਦੇ ਹੁੰਦੇ ਹਨ-ਸ਼ੱਕਰ ਦੇ ਰੂਪ ਵਿਚ ਮਿਲਣ ਵਾਲੇ ਤੇ ਸਟਾਰਚ ਦੇ ਰੂਪ ਵਿਚ ਮਿਲਣ ਵਾਲੇ ! ਪ੍ਰਾਪਤੀ ਦੇ ਸੋਮੇ (Sources)-ਸ਼ੱਕਰ ਦੇ ਰੂਪ ਵਿਚ ਇਹ ਅੰਬ, ਗੰਨੇ ਦਾ ਰਸ, ਗੁੜ, ਸ਼ੱਕਰ, ਅੰਗੂਰ, ਖਜੂਰ, ਬਦਾਮ, ਸੁੱਕੇ ਮੇਵਿਆਂ, ਗਾਜਰ ਆਦਿ ਤੋਂ ਮਿਲਦਾ ਹੈ । ਸਟਾਰਚ ਦੇ ਰੂਪ ਵਿਚ ਇਹ ਕਣਕ, ਮੱਕੀ, ਜੌਂ, ਜੁਆਰ, ਸ਼ਕਰਕੰਦੀ, ਅਖਰੋਟ ਤੇ ਕੇਲੇ ਆਦਿ ਤੋਂ ਪ੍ਰਾਪਤ ਹੁੰਦਾ ਹੈ । ਇਕ ਸਾਧਾਰਨ ਵਿਅਕਤੀ ਦੇ ਰੋਜ਼ਾਨਾ ਭੋਜਨ ਵਿਚ ਲਗਪਗ 400 ਤੋਂ 700 ਗ੍ਰਾਮ ਕਾਰਬੋਹਾਈਡਰੇਟਸ ਹੋਣੇ ਚਾਹੀਦੇ ਹਨ
    ਕਾਰਬੋਹਾਈਡਰੇਟਸ ਦੇ ਲਾਭ (Advantages) –

    • ਕਾਰਬੋਹਾਈਡਰੇਟਸ ਸਾਡੇ ਸਰੀਰ ਨੂੰ ਗਰਮੀ ਤੇ ਸ਼ਕਤੀ ਪ੍ਰਦਾਨ ਕਰਦੇ ਹਨ
    • ਇਹ ਚਰਬੀ ਬਣਾਉਣ ਵਿਚ ਸਹਾਇਤਾ ਕਰਦੇ ਹਨ
    • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ । ਇਸ ਨਾਲ ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ

    ਕਾਰਬੋਹਾਈਡਰੇਟਸ ਦੀਆਂ ਹਾਨੀਆਂ (Disadvantages)-

    • ਕਾਰਬੋਹਾਈਡਰੇਟਸ ਦੀ ਵਧੇਰੇ ਮਾਤਰਾ ਲੈਣ ਨਾਲ ਭੋਜਨ ਛੇਤੀ ਹਜ਼ਮ ਨਹੀਂ ਹੁੰਦਾ । ਭੋਜਨ ਦਾ ਬਹੁਤ ਹਿੱਸਾ ਬਿਨਾਂ ਪਚੇ ਹੀ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ
    • ਇਹਨਾਂ ਦੀ ਵਧੇਰੇ ਵਰਤੋਂ ਨਾਲ ਸਰੀਰ ਵਿਚ ਮੋਟਾਪਾ ਆ ਜਾਂਦਾ ਹੈ
    • ਕਾਰਬੋਹਾਈਡਰੇਟਸ ਦੀ ਵਧੇਰੇ ਮਾਤਰਾ ਲੈਣ ਨਾਲ ਪੇਸ਼ਾਬ ਸੰਬੰਧੀ ਰੋਗ ਸ਼ੁਗਰ, ਬਲੱਡ ਪ੍ਰੈਸ਼ਰ ਅਤੇ ਜੋੜਾਂ ਦਾ ਦਰਦ ਲਗ ਜਾਂਦੇ ਹਨ
    • ਇਹਨਾਂ ਦੀ ਘੱਟ ਮਾਤਰਾ ਵਿਚ ਵਰਤੋਂ ਕਰਨ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ

    ਪ੍ਰਸ਼ਨ 6. ਚਰਬੀ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
    ਉੱਤਰ – ਚਰਬੀ(Fats):- ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ । ਇਹ ਕਾਰਬੋਹਾਈਡਰੇਟਸ ਨਾਲੋਂ ਸਰੀਰ ਨੂੰ ਦੁੱਗਣੀ ਸ਼ਕਤੀ ਦਿੰਦੀ ਹੈ । ਇਸ ਵਿਚ ਵਿਟਾਮਿਨ ‘ਏ’, ‘ਡੀ’, ‘ਈ’ ਅਤੇ ‘ਕੇ’ ਹੁੰਦੇ ਹਨ । ਇਕ ਸਾਧਾਰਨ ਵਿਅਕਤੀ ਦੇ ਰੋਜ਼ਾਨਾ ਭੋਜਨ ਵਿਚ ਚਰਬੀ ਦੀ ਮਾਤਰਾ 50 ਤੋਂ 75 ਗ੍ਰਾਮ ਹੋਣੀ ਚਾਹੀਦੀ ਹੈ
    ਪ੍ਰਾਪਤੀ ਦੇ ਸੋਮੇ (Sources)-ਬਨਸਪਤੀ ਤੋਂ ਪ੍ਰਾਪਤ ਹੋਣ ਵਾਲੀ ਚਰਬੀ ਸਬਜ਼ੀਆਂ, ਸੁੱਕੇ ਮੇਵਿਆਂ, ਫਲਾਂ, ਅਖਰੋਟ, ਬਦਾਮ, ਮੂੰਗਫਲੀ, ਬੀਜਾਂ ਦੇ ਤੇਲ ਆਦਿ ਤੋਂ ਪ੍ਰਾਪਤ ਹੁੰਦੀ ਹੈ । ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੀ ਚਰਬੀ, ਘਿਓ, ਦੁੱਧ, ਮੱਖਣ, ਮੱਛੀ ਦੇ ਤੇਲ ਅਤੇ ਆਂਡੇ ਤੋਂ ਪ੍ਰਾਪਤ ਹੁੰਦੀ ਹੈ

    ਚਰਬੀ ਦੇ ਲਾਭ (Advantages)-

    • ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ
    • ਇਹ ਸਰੀਰ ਵਿਚ ਗਰਮੀ ਪੈਦਾ ਕਰਦੀ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦੀ ਹੈ
    • ਇਹ ਕਾਰਬੋਹਾਈਡਰੇਟਸ ਨੂੰ ਪਚਾਉਣ ਵਿਚ ਸਹਾਇਤਾ ਕਰਦੀ ਹੈ
    • ਇਹ ਸਰੀਰ ਦੇ ਅੰਗਾਂ ਦੀ ਰੱਖਿਆ ਕਰਦੀ ਹੈ

    ਚਰਬੀ ਦੀ ਵੱਧ ਵਰਤੋਂ ਦੇ ਨੁਕਸਾਨ (Disadvantages of Excess Fats)-

    • ਪਾਚਨ-ਸ਼ਕਤੀ ਖ਼ਰਾਬ ਹੋ ਜਾਂਦੀ ਹੈ
    • ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ
    • ਸਰੀਰ ਵਿਚ ਮੋਟਾਪਨ ਆ ਜਾਂਦਾ ਹੈ
    • ਦਿਲ ਦੀਆਂ ਬਿਮਾਰੀਆਂ ਲੱਗਣ ਦਾ ਡਰ ਹੋ ਜਾਂਦਾ ਹੈ

    ਚਰਬੀ ਦੀ ਘੱਟ ਵਰਤੋਂ ਦੇ ਨੁਕਸਾਨ–ਚਰਬੀ ਦੀ ਘਾਟ ਦੇ ਕਾਰਨ ਸਰੀਰ ਦੁਬਲਾ-ਪਤਲਾ ਅਤੇ ਕਮਜ਼ੋਰ ਹੋ ਜਾਂਦਾ ਹੈ

    ਪ੍ਰਸ਼ਨ 7. ‘‘ਦੁੱਧ ਇਕ ਸੰਪੂਰਨ ਭੋਜਨ ਹੈ ” ਵਰਣਨ ਕਰੋ
    ਜਾਂ ‘ ਦੁੱਧ ਇਕ ਆਦਰਸ਼ ਖੁਰਾਕ ਹੈ ।” ਸਿੱਧ ਕਰੋ
    ਉੱਤਰ- ਦੁੱਧ ਇਕ ਆਦਰਸ਼ ਅਤੇ ਸੰਪੂਰਨ ਭੋਜਨ ਹੈ, ਕਿਉਂਕਿ ਦੁੱਧ ਦੇ ਵਿਚ ਹਰ ਪ੍ਰਕਾਰ ਦੇ ਜ਼ਰੂਰੀ ਤੱਤ ਮਿਲ ਜਾਂਦੇ ਹਨ । ਇਸ ਵਿਚ 3.6% ਚਰਬੀ, 4.8% ਕਾਰਬੋਹਾਈਡਰੇਟਸ, 0.7% ਨਮਕ ਤੇ 7.5% ਪਾਣੀ ਹੁੰਦਾ ਹੈ । (Milk is an ideal food.). ਦੁੱਧ ਨੂੰ ਇਕ ਸੰਪੂਰਨ ਭੋਜਨ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਦੁੱਧ ਦਿੱਤਾ ਜਾਂਦਾ ਹੈ । ਇਹ ਵੀ ਬੱਚਿਆਂ ਲਈ ਭੋਜਨ ਹੀ ਹੈ । ਆਮ ਘਰਾਂ ਵਿਚ ਅਸੀਂ ਰੋਗੀ ਵਿਅਕਤੀ ਦੇ ਲਈ ਦੁੱਧ ਦੀ ਵਰਤੋਂ ਕਰਦੇ ਹਾਂ ਜੋ ਖ਼ੁਰਾਕ ਦਾ ਕੰਮ ਕਰਦਾ ਹੈ | ਸਰੀਰ ਦੀ ਠੀਕ ਤੰਦਰੁਸਤੀ ਲਈ ਦੁੱਧ ਇਕ ਤਰ੍ਹਾਂ ਦੇ ਸੰਤੁਲਿਤ ਭੋਜਨ ਦਾ ਕੰਮ ਕਰਦਾ ਹੈ ! ਦੁੱਧ ਵਿਚ ਭੋਜਨ ਦੇ ਜ਼ਰੂਰੀ ਅੰਗ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਹਟ, ਖਣਿਜ ਲੂਣ, ਪਾਣੀ ਅਤੇ ਵਿਟਾਮਿਨ ਉੱਚਿਤ ਮਾਤਰਾ ਵਿਚ ਮਿਲਦੇ ਹਨ । ਇਹ ਭਿੰਨ-ਭਿੰਨ ਤੱਤ | ਮਨੁੱਖੀ ਸਰੀਰ ਵਿਚ ਵੱਖ-ਵੱਖ ਕੰਮ ਕਰਦੇ ਹਨ | ਦੁੱਧ ਵਿਚ ਭੋਜਨ ਦੇ ਸਾਰੇ ਤੱਤਾਂ ਦੇ ਉੱਚਿਤ ਮਾਤਰਾ ਵਿਚ ਵਿਟਾਮਿਨ ਹੋਣ ਦੇ ਕਾਰਨ ਇਸ ਨੂੰ ਉੱਚਿਤ ਤੇ ਆਦਰਸ਼ ਖ਼ੁਰਾਕ ਮੰਨਿਆ ਜਾਂਦਾ ਹੈ । ਇਸ ਲਈ ਦੁੱਧ ਨੂੰ ਇਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ

    ਪ੍ਰਸ਼ਨ 8. ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਸਿਧਾਂਤ ਹਨ ?
    ਉੱਤਰ- ਭੋਜਨ ਪਕਾਉਣ ਦੇ ਮੁੱਖ ਸਿਧਾਂਤ-ਸਾਰੇ ਭੋਜਨ ਪਦਾਰਥ ਕੱਚੇ ਖਾਣ ਦੇ ਯੋਗ ਨਹੀਂ ਹੁੰਦੇ । ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਯੋਗ ਬਣਾਉਣ ਲਈ ਪਕਾਉਣਾ ਬਹੁਤ ਜ਼ਰੂਰੀ ਹੁੰਦਾ ਹੈ

    ਭੋਜਨ ਪਕਾਉਣ ਸਮੇਂ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ –

    • ਭੋਜਨ ਪਕਾਉਣ ਵਾਲਾ ਵਿਅਕਤੀ ਸਾਫ਼-ਸੁਥਰਾ ਤੇ ਅਰੋਗ ਹੋਣਾ ਚਾਹੀਦਾ ਹੈ
    • ਭੋਜਨ ਪਕਾਉਣ ਵਾਲੀ ਥਾਂ ਸਾਫ਼ ਹੋਣੀ ਚਾਹੀਦੀ ਹੈ । ਇਸ ਨੂੰ ਜਾਲੀ ਲੱਗੀ ਹੋਈ ਹੋਣੀ ਚਾਹੀਦੀ ਹੈ ਤਾਂ ਜੋ ਮੱਖੀਆਂ, ਮੱਛਰ ਆਦਿ ਅੰਦਰ ਨਾ ਜਾ ਸਕਣ
    • ਭੋਜਨ ਪਕਾਉਣ ਲਈ ਵਰਤੋਂ ਵਿਚ ਆਉਣ ਵਾਲੇ ਬਰਤਨ ਵੀ ਸਾਫ਼ ਹੋਣੇ ਚਾਹੀਦੇ ਹਨ
    • ਰੋਟੀ ਪਕਾਉਣ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਆਟਾ ਚੰਗੀ ਤਰ੍ਹਾਂ ਗੁੰਨ੍ਹ ਕੇ ਰੱਖ ਲੈਣਾ ਚਾਹੀਦਾ ਹੈ । ਅਣਛਾਣੇ ਆਟੇ ਦੀ ਵਰਤੋਂ ਬਹੁਤ ਲਾਭਦਾਇਕ ਹੁੰਦੀ ਹੈ
    • ਸਬਜ਼ੀਆਂ ਅਤੇ ਦਾਲਾਂ ਸਾਫ਼ ਪਾਣੀ ਵਿਚ ਚੰਗੀ ਤਰ੍ਹਾਂ ਦੋ ਤਿੰਨ ਵਾਰ ਧੋ ਕੇ ਪਕਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਹਨਾਂ ਉੱਪਰ ਛਿੜਕੀਆਂ ਦਵਾਈਆਂ ਸਾਫ਼ ਹੋ ਜਾਣ
    • ਭੋਜਨ ਨੂੰ ਜ਼ਿਆਦਾ ਪਕਾਉਣਾ ਨਹੀਂ ਚਾਹੀਦਾ, ਇਸ ਤਰ੍ਹਾਂ ਕਰਨ ਨਾਲ ਇਸ ਦੇ ਤੱਤ ਨਸ਼ਟ ਹੋ ਜਾਂਦੇ ਹਨ । ਭੋਜਨ ਕੱਚਾ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਘੱਟ ਪਕਿਆ ਭੋਜਨ ਛੇਤੀ ਹਜ਼ਮ ਨਹੀਂ ਹੁੰਦਾ
    • ਭਾਫ਼ ਦੁਆਰਾ ਪਰੈਸ਼ਰ ਕੁੱਕਰ ਵਿਚ ਤਿਆਰ ਕੀਤਾ ਭੋਜਨ ਬਹੁਤ ਲਾਭਦਾਇਕ ਹੁੰਦਾ ਹੈ । ਇਸ ਨਾਲ ਭੋਜਨ ਦੇ ਤੱਤ ਨਸ਼ਟ ਨਹੀਂ ਹੁੰਦੇ
    • ਭੋਜਨ ਨੂੰ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ

    ਪ੍ਰਸ਼ਨ 9. ਭੋਜਨ ਖਾਣ ਸੰਬੰਧੀ ਜ਼ਰੂਰੀ ਨਿਯਮਾਂ ਦਾ ਵਰਣਨ ਕਰੋ
    ਉੱਤਰ- ਭੋਜਨ ਸੰਬੰਧੀ ਜ਼ਰੂਰੀ ਨਿਯਮ-ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਉਸ ਦਾ ਪੁਰਾਪੂਰਾ ਲਾਭ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ

    ਇਹਨਾਂ ਨਿਯਮਾਂ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ –

    • ਭੋਜਨ ਹਮੇਸ਼ਾ ਨਿਯਤ ਸਮੇਂ ਤੇ ਕਰਨਾ ਚਾਹੀਦਾ ਹੈ
    • ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ
    • ਭੋਜਨ ਚੰਗੀ ਤਰ੍ਹਾਂ ਚਿੱਥ ਕੇ ਅਤੇ ਹੌਲੀ-ਹੌਲੀ ਖਾਣਾ ਚਾਹੀਦਾ ਹੈ
    • ਭੋਜਨ ਖਾਣ ਸਮੇਂ ਨਾ ਕੁੱਝ ਪੜ੍ਹਨਾ ਚਾਹੀਦਾ ਹੈ ਅਤੇ ਨਾ ਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ
    • ਭੋਜਨ ਖਾਣ ਸਮੇਂ ਖੁਸ਼ ਰਹਿਣਾ ਚਾਹੀਦਾ ਹੈ । ਉਸ ਸਮੇਂ ਫ਼ਿਕਰ ਜਾਂ ਚਿੰਤਾ ਨਹੀਂ ਕਰਨੀ ਚਾਹੀਦੀ
    • ਭੁੱਖ ਲੱਗਣ ‘ਤੇ ਹੀ ਭੋਜਨ ਖਾਣਾ ਚਾਹੀਦਾ ਹੈ
    • ਭੋਜਨ ਸਦਾ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ । ਬਹੁਤ ਘੱਟ ਅਤੇ ਬਹੁਤ ਵੱਧ ਭੋਜਨ ਨਹੀਂ ਖਾਣਾ ਚਾਹੀਦਾ
    • ਤਲੀਆਂ ਹੋਈਆਂ ਚੀਜ਼ਾਂ ਛੇਤੀ ਹਜ਼ਮ ਨਹੀਂ ਹੁੰਦੀਆਂ । ਇਸ ਲਈ ਇਹਨਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ
    • ਬੇਹਾ ਜਾਂ ਬਾਸੀ ਅਤੇ ਖ਼ਰਾਬ ਭੋਜਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ
    • ਦੁਪਹਿਰ ਨੂੰ ਭੋਜਨ ਕਰਨ ਤੋਂ ਬਾਅਦ ਕੁਝ ਦੇਰ ਆਰਾਮ ਕਰ ਲੈਣਾ ਲਾਭਦਾਇਕ ਹੁੰਦਾ ਹੈ
    • ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਭੋਜਨ ਖਾਣਾ ਚਾਹੀਦਾ ਹੈ । ਭੋਜਨ ਖਾਣ ਤੋਂ ਬਾਅਦ ਛੇਤੀ ਹੀ ਸੌਂ ਜਾਣਾ ਸਿਹਤ ਲਈ ਹਾਨੀਕਾਰਕ ਹੈ
    • ਭੋਜਨ ਕਰਨ ਤੋਂ ਛੇਤੀ ਬਾਅਦ ਵਰਜਿਸ਼ ਕਰਨੀ ਵੀ ਹਾਨੀਕਾਰਕ ਹੁੰਦੀ ਹੈ
    • ਗਰਮ-ਗਰਮ ਭੋਜਨ ਖਾਣ ਤੋਂ ਬਾਅਦ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ
    • ਭੋਜਨ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰਕੇ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਦੰਦਾਂ ਵਿਚ ਭੋਜਨ ਦੇ ਅੰਸ਼ ਫਸੇ ਰਹਿਣਗੇ । ਇਸ ਕਰਕੇ ਮੂੰਹ ਵਿਚੋਂ ਬਦਬੂ ਆਵੇਗੀ
    • ਭੋਜਨ ਕਰਨ ਵਾਲੀ ਜਗਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ
    • ਬਹੁਤੀਆਂ ਚਟ-ਪਟੀਆਂ ਤੇ ਮਸਾਲੇਦਾਰ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ
    • ਭੋਜਨ ਸਦਾ ਢੱਕ ਕੇ ਰੱਖਣਾ ਚਾਹੀਦਾ ਹੈ
    • ਭੋਜਨ ਸਦਾ ਬਦਲ-ਬਦਲ ਕੇ ਕਰਨਾ ਚਾਹੀਦਾ ਹੈ
    • ਮਿੱਠੀਆਂ ਜਾਂ ਖੱਟੀਆਂ ਚੀਜ਼ਾਂ ਬਹੁਤੀਆਂ ਨਹੀਂ ਖਾਣੀਆਂ ਚਾਹੀਦੀਆਂ |
    • ਪਾਣੀ ਹਮੇਸ਼ਾਂ ਭੋਜਨ ਦੇ ਅੱਧ ਵਿਚ ਪੀਣਾ ਚਾਹੀਦਾ ਹੈ
    • ਭੋਜਨ ਠੀਕ ਪੱਕਿਆ ਹੋਣਾ ਚਾਹੀਦਾ ਹੈ

    ਪ੍ਰਸ਼ਨ 10. ਹੇਠ ਲਿਖਿਆਂ ‘ਤੇ ਨੋਟ ਲਿਖੋ –
    (
    ੳ) ਮੋਟਾ ਆਹਾਰ
    (
    ਅ) ਪਾਣੀ
    (
    ਈ) ਖਣਿਜ ਪਦਾਰਥ
    (
    ਸ) ਭੋਜਨ ਪਕਾਉਣਾ
    ਉੱਤਰ- (ੳ) ਮੋਟਾ ਆਹਾਰ-ਮਨੁੱਖੀ ਭੋਜਨ ਵਿੱਚ ਰੇਸ਼ੇਦਾਰ ਕਾਰਬੋਹਾਈਡਰੇਟ ਨੂੰ ਮੋਟਾ ਆਹਾਰ ਆਖਦੇ ਹਨ | ਮੋਟਾ ਆਹਾਰ ਮਨੁੱਖੀ ਭੋਜਨ ਵਿਚ ਕੋਈ ਊਰਜਾ ਪ੍ਰਦਾਨ ਨਹੀਂ ਕਰਦਾ ਹੈ । ਇਹ ਪਚ ਕੇ ਬਿਨਾਂ ਕਿਸੇ ਪਰਿਵਰਤਨ ਦੇ ਮਲ ਨਿਕਾਸ ਕਿਰਿਆ ਰਾਹੀਂ ਬਾਹਰ ਨਿਕਲ ਜਾਂਦਾ ਹੈ ਕਿਉਂਕਿ ਇਸ ‘ਤੇ ਪਾਚਕ ਰਸਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਇਹ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਸਹਾਈ ਹੁੰਦਾ ਹੈ । ਇਹ ਭੋਜਨ ਵਿਚੋਂ ਪਾਣੀ ਨੂੰ ਸੋਖ ਕੇ ਬਚੇ ਹੋਏ ਪਦਾਰਥਾਂ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਅਤੇ ਉਹਨਾਂ ਨੂੰ ਵੱਡੀ ਆਂਤੜੀ ਰਾਹੀਂ ਬਾਹਰ ਕੱਢਣ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ । ਭੋਜਨ ਵਿਚ ਮੋਟਾ ਆਹਾਰ ਦੀ ਵੱਧ ਮਾਤਰਾ ਹੋਣ ਨਾਲ ਵਿਅਕਤੀ ਦੀ ਭੁੱਖ ਤੋਂ ਸੰਤੁਸ਼ਟੀ ਹੁੰਦੀ ਹੈ । ਪ੍ਰਾਪਤੀ ਦੇ ਸੋਮੇ-ਮੋਟਾ ਆਹਾਰ ਸਬਜ਼ੀਆਂ, ਫਲਾਂ, ਮੂਲੀ, ਸ਼ਲਗਮ, ਗਾਜਰ, ਖੀਰਾ, ਸਲਾਦ, ਹੋਰ ਬਨਸਪਤੀ ਖਾਧ-ਪਦਾਰਥਾਂ ਨੂੰ ਛਿਲਕੇ ਸਮੇਤ ਖਾਣ ਨਾਲ ਪ੍ਰਾਪਤ ਹੁੰਦਾ ਹੈ । ਮੋਟਾ ਆਹਾਰ ਦੀਆਂ ਹਾਨੀਆਂ-ਇਸ ਦੀ ਘਾਟ ਨਾਲ ਕਬਜ਼ ਅਤੇ ਇਸ ਨੂੰ ਵੱਧ ਮਾਤਰਾ ਵਿਚ ਲੈਣ ਨਾਲ ਦਸਤ ਆਦਿ ਲੱਗ ਜਾਂਦੇ ਹਨ

    (ਅ) ਪਾਣੀ-ਇਹ ਆਕਸੀਜਨ ਅਤੇ ਹਾਈਡਰੋਜਨ ਦਾ ਮਿਸ਼ਰਨ ਹੈ | ਸਰੀਰ ਦਾ ਲਗਪਗ 70% ਹਿੱਸਾ ਪਾਣੀ ਹੈ । ਇਸ ਤੋਂ ਬਿਨਾਂ ਜੀਵਨ ਅਸੰਭਵ ਹੈ । ਬਾਲਗਾਂ ਲਈ ਹਰ ਰੇਜ 112 ਤੋ 212 ਲਿਟਰ ਪਾਣੀ ਦੀ ਲੋੜ ਹੈ ਪਰ ਪੌਣ-ਪਾਣੀ ਅਤੇ ਕੰਮ ਦੀ ਸਥਿਤੀ ਵਿਚ ਫ਼ਰਕ ਹੋਣ ਤੇ ਪਾਣੀ ਦੀ ਲੋੜ ਵਧਦੀ ਰਹਿੰਦੀ ਹੈ । ਗਰਮੀਆਂ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਵਿਚ ਲੋੜ ਪੈਂਦੀ ਹੈ

    ਪਾਣੀ ਦੇ ਲਾਭ-

    • ਪਾਣੀ ਖੂਨ ਨੂੰ ਤਰਲ ਅਵਸਥਾ ਵਿਚ ਰੱਖ ਕੇ ਸੰਚਾਲਨ ਵਿਚ ਸਹਾਇਤਾ ਦਿੰਦਾ ਹੈ
    • ਇਹ ਭੋਜਨ ਨੂੰ ਘੋਲ ਕੇ ਪਾਚਨ ਕਿਰਿਆ ਵਿਚ ਸਹਾਇਕ ਹੁੰਦਾ ਹੈ
    • ਪਾਣੀ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਅੰਗਾਂ ਤਕ ਪਹੁੰਚਾਉਂਦਾ ਹੈ
    • ਪਾਣੀ ਦੇ ਰਾਹੀਂ ਸਰੀਰ ਦਾ ਤਾਪਮਾਨ ਇੱਕੋ ਜਿਹਾ ਰਹਿੰਦਾ ਹੈ
    • ਪਾਣੀ ਦੁਆਰਾ ਗੰਦਗੀ ਪਸੀਨੇ ਅਤੇ ਮਲ-ਮੂਤਰ ਦੇ ਰੂਪ ਵਿਚ ਬਾਹਰ ਨਿਕਲ ਜਾਂਦੀ ਹੈ
    • ਪਾਣੀ ਦੇ ਸਹਾਰੇ ਸਰੀਰ ਵਿਚ ਖੂਨ ਚੱਕਰ ਲਾਉਂਦਾ ਹੈ

    (ਈ) ਖਣਿਜ ਪਦਾਰਥ-ਸਾਡੇ ਸਰੀਰ ਨੂੰ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਲੋਹਾ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਓਡੀਨ, ਕਲੋਰੀਨ ਅਤੇ ਗੰਧਕ ਜਿਹੇ ਤੱਤਾਂ ਦੀ ਬਹੁਤ ਜ਼ਰੂਰਤ ਰਹਿੰਦੀ ਹੈ । ਇਹ ਪਦਾਰਥ ਸਰੀਰ ਦੇ ਨਿਰਮਾਣ ਅਤੇ ਸਰੀਰਕ ਕਿਰਿਆਵਾਂ ਦੇ ਸੰਚਾਲਨ ਲਈ ਬਹੁਤ ਜ਼ਰੂਰੀ ਹੁੰਦੇ ਹਨ। ਸਾਡੇ ਰੋਜ਼ਾਨਾ ਭੋਜਨ ਵਿਚ ਇਨ੍ਹਾਂ ਦੀ ਮਾਤਰਾ 10 ਤੋਂ 15 ਗ੍ਰਾਮ ਹੋਣੀ ਚਾਹੀਦੀ ਹੈ । ਪ੍ਰਾਪਤੀ ਦੇ ਸੋਮੇ-ਖਣਿਜ ਪਦਾਰਥ ਹਰੇ ਪੱਤੇ ਵਾਲੀਆਂ ਸਬਜ਼ੀਆਂ, ਤਾਜ਼ੇ ਫਲਾਂ, ਮੀਟ, ਮੱਛੀ, ਦੁੱਧ, ਪਨੀਰ ਆਦਿ ਪਦਾਰਥਾਂ ਵਿਚ ਮਿਲਦੇ ਹਨ

    ਮਲੀ ਸਰੋਂ ਦਾ ਤੇਲ ਨਾਰੀਅਲ ਖਣਿਜ ਪਦਾਰਥਾਂ ਦੇ ਲਾਭ

    • ਇਹ ਮਾਸ ਪੇਸ਼ੀਆਂ ਦੇ ਤੰਤੂਆਂ ਦਾ ਵਿਕਾਸ ਕਰਦੇ ਹਨ
    • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ । ਇਸ | ਭਿੰਡੀ ਨਾਲ ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ , ਲੱਸਣ ਮੱਛਲੀ ਹੈ
    • ਕੈਲਸ਼ੀਅਮ ਖੂਨ ਨੂੰ ਜੰਮਣ ਵਿਚ ਸਹਾਇਤਾ ਬੰਦਗੋਭੀ ਕਰਦਾ ਹੈ
    • ਸਰੀਰ ਦੇ ਸਾਰੇ ਕੰਮਾਂ ਨੂੰ ਠੀਕ ਢੰਗ ਨਾਲ |

    ਖਣਿਜ ਪਦਾਰਥਾਂ ਦੀ ਘਾਟ ਦੇ ਨੁਕਸਾਨ:-

    • ਸਰੀਰ ਜਲਦੀ ਹੀ ਬਿਮਾਰੀ ਦਾ ਸ਼ਿਕਾਰ ਹੋ | ਦੁੱਧ ਜਾਂਦਾ ਹੈ
    • ਹੱਡੀਆਂ ਟੇਢੀਆਂ ਤੇ ਵਿੰਗੀਆਂ ਹੋ ਜਾਂਦੀਆਂ ਹਨ
    • ਸਰੀਰ ਵਿਚ ਪੀਲਾਪਨ ਆ ਜਾਂਦਾ ਹੈ
    • ਗਿਲ੍ਹੜ ਨਾਂ ਦਾ ਰੋਗ ਲੱਗ ਜਾਂਦਾ ਹੈ

    (ਸ) ਭੋਜਨ ਪਕਾਉਣਾ-ਕਈ ਭੋਜਨ ਪਦਾਰਥ ਪਕਾਉਣ ਤੋਂ ਬਾਅਦ ਹੀ ਖਾਣ ਯੋਗ ਹੁੰਦੇ ਹਨ ਜਿਵੇਂ ਕਿ ਦਾਲਾਂ, ਅਨਾਜ, ਸਬਜ਼ੀਆਂ ਆਦਿ । ਭੋਜਨ ਪਦਾਰਥਾਂ ਨੂੰ ਵੱਖ-ਵੱਖ ਢੰਗਾਂ ਨਾਲ ਅੱਗ ‘ਤੇ ਪਕਾ ਕੇ ਖਾਣ ਯੋਗ ਬਣਾਇਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਭੋਜਨ ਪਕਾਉਣਾ ਕਿਹਾ ਜਾਂਦਾ ਹੈ । ਭਾਵੇਂ ਕਿ ਪੁਰਾਣੇ ਸਮੇਂ ਵਿਚ ਮਨੁੱਖ ਨੂੰ ਆਪਣੀ ਭੁੱਖ ਮਿਟਾਉਣ ਲਈ ਜੰਗਲਾਂ ਵਿਚੋਂ ਫਲ, ਫੁੱਲ, ਪੱਤੇ ਅਤੇ ਕੱਚਾ ਮਾਸ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਪਰ ਜਦੋਂ ਤੋਂ ਮਨੁੱਖ ਨੇ ਅੱਗ ਦੀ ਖੋਜ ਕਰ ਲਈ ਉਦੋਂ ਤੋਂ ਉਸ ਨੇ ਮਾਸ ਨੂੰ ਭੁੰਨ ਕੇ ਖਾਣਾ ਸ਼ੁਰੂ ਕਰ ਦਿੱਤਾ | ਮਨੁੱਖ ਨੂੰ ਭੁੰਨਿਆ ਹੋਇਆ ਮਾਸ ਖਾਣ ਵਿਚ ਸੁਆਦ ਲੱਗਿਆ ਅਤੇ ਫਿਰ ਹੌਲੀ-ਹੌਲੀ ਮਨੁੱਖ ਨੇ ਭੋਜਨ ਨੂੰ ਅੱਗ ‘ਤੇ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ । ਫਿਰ ਮਨੁੱਖ ਨੇ ਆਪਣੇ ਅਨੁਭਵ ਪਾਲਕ ਅਤੇ ਗਿਆਨ ਨਾਲ ਭੋਜਨ ਪਦਾਰਥਾਂ ਨੂੰ ਪਕਾਉਣ ਲਈ ਅਨੇਕ ਢੰਗ ਲੱਭ ਲਏ । ਇਸ ਵਿਚ ਭੋਜਨ ਨੂੰ ਉਬਾਲ ਕੇ, ਭਾਫ਼ ਦੁਆਰਾ, ਭੁੰਨ ਕੇ ਅਤੇ ਤਲ ਕੇ ਪਕਾਇਆ ਜਾਣਾ ਸ਼ਾਮਿਲ ਹੈ । ਭੋਜਨ ਨੂੰ ਪਕਾਉਣ ਨਾਲ ਭੋਜਨ ਸੁਆਦੀ, ਹਲਕਾ ਅਤੇ ਪਚਣਯੋਗ ਬਣ ਜਾਂਦਾ ਹੈ

     

     

    Class 8 Physical Education Chapter 3 ਵਿਟਾਮਿਨ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

    ਪ੍ਰਸ਼ਨ 1. ਵਿਟਾਮਿਨ ਕਿਸ ਨੂੰ ਕਹਿੰਦੇ ਹਨ ?
    ਉੱਤਰ- ਵਿਟਾਮਿਨ ਵੱਖ-ਵੱਖ ਭੋਜਨ ਪਦਾਰਥਾਂ ਵਿਚ ਪਾਏ ਜਾਣ ਵਾਲੇ ਰਸਾਇਣਿਕ ਤੱਤ ਹਨ ਸਰੀਰ ਨੂੰ ਸਿਹਤਮੰਦ ਰੱਖਣ ਲਈ ਕੇਵਲ ਕਾਰਬੋਹਾਈਡੇਟਸ, ਚਿਕਨਾਈ (ਚਰਬੀ), ਪ੍ਰੋਟੀਨ, ਖਣਿਜ ਪਦਾਰਥ ਅਤੇ ਪਾਣੀ ਦੀ ਹੀ ਲੋੜ ਨਹੀਂ ਸਗੋਂ ਇਹਨਾਂ ਤੱਤਾਂ ਦਾ ਲਾਭ ਲੈਣ ਲਈ ਕੁਝ ਹੋਰ ਰਸਾਇਣਿਕ ਤੱਤਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਵਿਟਾਮਿਨ ਕਹਿੰਦੇ ਹਨ

    ਪ੍ਰਸ਼ਨ 2. ਵਿਟਾਮਿਨਾਂ ਦਾ ਕੀ ਮਹੱਤਵ ਹੈ ?
    ਉੱਤਰ- ਵਿਟਾਮਿਨਾਂ ਦਾ ਮਹੱਤਵ-ਵਿਟਾਮਿਨ ਮਨੁੱਖੀ ਭੋਜਨ ਵਿੱਚ ਕਾਫ਼ੀ ਮਹੱਤਵ ਰੱਖਦੇ ਹਨ । ਇਹ ਪਾਚਨ ਅਤੇ ਉਪ ਪਾਚਨ ਦੀਆਂ ਕਿਰਿਆਵਾਂ ਲਈ ਬਹੁਤ ਸਹਾਈ ਹੁੰਦੇ ਹਨ । ਇਹ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ । ਭਾਵੇਂ ਕਿ ਇਹ ਆਪ ਸਰੀਰ ਵਿੱਚ ਗਰਮੀ ਅਤੇ ਸ਼ਕਤੀ ਪੈਦਾ ਨਹੀਂ ਕਰਦੇ ਪਰ ਇਹ ਦੂਜੇ ਪੌਸ਼ਟਿਕ ਤੱਤਾਂ ਦੀ ਸਹਾਇਤਾ ਕਰਦੇ ਹਨ । ਇਹ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ ਦਾ ਸੰਚਾਲਨ ਕਰਨ ਵਿੱਚ ਸਹਾਈ ਹੁੰਦੇ ਹਨ । ਇਹ ਲਹੂ ਨੂੰ ਸਾਫ਼ ਕਰਦੇ ਹਨ ਅਤੇ ਲਹੂ ਰਕਤਾਣੂਆਂ ਨੂੰ ਵਧਾਉਂਦੇ ਹਨ । ਇਹ ਸਰੀਰ ਨੂੰ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਦਿੰਦੇ ਹਨ ਇਹ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ । ਵਿਟਾਮਿਨ ਸਰੀਰ ਦੇ ਵਿਕਾਸ ਦਾ ਆਧਾਰ ਮੰਨੇ ਜਾਂਦੇ ਹਨ । ਇਸ ਕਰਕੇ ਇਹਨਾਂ ਨੂੰ ਜੀਵਨ ਦਾਤਾ ਵੀ ਕਿਹਾ ਜਾਂਦਾ ਹੈ

    ਪ੍ਰਸ਼ਨ 3. ਵਿਟਾਮਿਨ ਏ ਕੀ ਹੈ ? ਇਸ ਦੀ ਘਾਟ ਅਤੇ ਅਧਿਕਤਾ ਦੇ ਨੁਕਸਾਨ ਲਿਖੋ
    ਉੱਤਰ- ਵਿਟਾਮਿਨ ‘ਏ’ ਚਰਬੀ ਵਿਚ ਘੁਲਣਸ਼ੀਲ ਹੈ

    ਕੰਮ-

    • ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ
    • ਭੁੱਖ ਵੱਧਦੀ ਹੈ
    • ਪਾਚਨ ਸ਼ਕਤੀ ਠੀਕ ਰਹਿੰਦੀ ਹੈ
    • ਇਹ ਵਿਟਾਮਿਨ ਸਰੀਰ ਨੂੰ ਵਧਾਉਣ ਤੇ ਮਜ਼ਬੂਤ ਕਰਨ ਵਿਚ ਮੱਦਦ ਦਿੰਦਾ ਹੈ !
    • ਸਰੀਰ ਵਿਚ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ

    ਵਿਟਾਮਿਨ ‘ਏ’ ਦੀ ਘਾਟ ਦੇ ਨੁਕਸਾਨ-ਵਿਟਾਮਿਨ ‘ਏ’ ਦੀ ਘਾਟ ਨਾਲ ਛੂਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ! ਹੈ । ਅੱਖਾਂ ਵਿੱਚ ਖਾਰਸ਼ ਅਤੇ ਜਲਨ ਹੁੰਦੀ ਹੈ । ਇਸ ਦੀ ਘਾਟ ਨਾਲ ਰਾਤ ਨੂੰ ਸਾਫ਼ ਨਹੀਂ ਦਿਖਾਈ ਦਿੰਦਾ ਅਤੇ ਵਿਅਕਤੀ ਨੂੰ ਅੰਧਰਾਤਾ ਹੋ ਜਾਂਦਾ ਹੈ!
    ਹੰਝੂ ਗੰਥੀਆਂ ਕੰਮ ਨਹੀਂ ਕਰਦੀਆਂ, ਚਮੜੀ ਖੁਸ਼ਕ ਅਤੇ ਸ਼ਖਤ ਹੋ ਜਾਂਦੀ ਹੈ । ਗੁਰਦਿਆਂ ਵਿਚ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ : ਦੰਦ ਜਲਦੀ ਟੁੱਟਣ ਲੱਗ ਪੈਂਦੇ ਹਨ । ਦੰਦਾਂ ਨੂੰ ਪਾਇਉਰੀਆ ਨਾਂ ਦੀ ਬਿਮਾਰੀ ਲੱਗ ਜਾਂਦੀ ਹੈ |

    ਪ੍ਰਸ਼ਨ 4, ਵਿਟਾਮਿਨ, ‘ਬੀ’ ਕੰਪਲੈਕਸ ਸਮੂਹ ਕਿਸ ਨੂੰ ਕਹਿੰਦੇ ਹਨ ? ਇਸ ਦੀ ਪ੍ਰਾਪਤੀ ਦੇ ਸ਼ਤ ਲਿਖੋ?
    ਉੱਤਰ- ਵਿਟਾਮਿਨ ਬੀ ( Vitamin B)-ਇਹ ਕਈ ਵਿਟਾਮਿਨਾਂ ਦਾ ਮਿਸ਼ਰਨ ਹੈ । ਇਸ ਵਿਚ ਵਿਟਾਮਿਨ ਬੀ- 1, ਬੀ2 ਅਤੇ ਬੀ-2 ਮਿਲੇ ਰਹਿੰਦੇ ਹਨ । ਇਹ ਵਿਟਾਮਿਨ ਬੀ ਸੰਯੁਕਤ (3-Complex) ਦੇ ਨਾਂ ਨਾਲ ਜਾਣਿਆ ਜਾਂਦਾ ਹੈ

    ਕੰਮ-

    ·        ਇਸ ਵਿਟਾਮਿਨ ਨਾਲ ਨਾੜੀ ਸਿਸਟਮ (Nervous System) ਠੀਕ ਰਹਿੰਦਾ ਹੈ

    ·        ਇਹ ਨਾੜੀਆਂ, ਪੱਠਿਆ, ਦਿਲ ਤੇ ਦਿਮਾਗ਼ ਨੂੰ ਸ਼ਕਤੀ ਦਿੰਦਾ ਹੈ

    ·        ਭੁੱਖ ਤੇਜ਼ ਕਰਦਾ ਹੈ

    ·        ਚਮੜੀ ਦੇ ਰੋਗ ਤੋਂ ਰੱਖਿਆ ਕਰਦਾ ਹੈ

    ਪ੍ਰਾਪਤੀ ਦੇ ਸੋਮੇ (Sources)-ਇਹ ਦੁੱਧ, ਦਹੀਂ, ਮੱਖਣ, ਪਨੀਰ, ਸਾਬਤ ਦਾਲਾਂ, ਅਨਾਜ, ਸੋਇਆਬੀਨ, ਮਟਰ ਅਤੇ ਆਂਡੇ, ਹਰੀਆਂ ਸਬਜ਼ੀਆਂ ਦੇ ਪੱਤਿਆਂ ਜਿਵੇਂ ਬੰਦ ਗੋਭੀ, ਪਿਆਜ਼, ਪਾਲਕ, ਟਮਾਟਰ, ਸ਼ਲਗਮ ਤੇ ਸਲਾਦ ਆਦਿ ਵਿਚ ਹੁੰਦਾ ਹੈ । ਵਿਟਾਮਿਨ ‘ਬੀ’ ਦੀ ਘਾਟ ਦੇ ਨੁਕਸਾਨ- ਇਸ ਵਿਟਾਮਿਨ ਦੀ ਘਾਟ ਨਾਲ ਬੇਰੀ-ਬੇਰੀ ਰੋਗ ਲੱਗ ਜਾਂਦਾ ਹੈ । ਵਿਅਕਤੀ ਨੂੰ ਚਮੜੀ ਦੇ ਰੋਗ, ਜੀਭ ਤੇ ਛਾਲੇ, ਵਾਲ ਡਿੱਗਣ ਲੱਗ ਪੈਂਦੇ ਹਨ । ਵਿਅਕਤੀ ਦਾ ਹਾਜ਼ਮਾ ਕਮਜ਼ੋਰ ਹੋ ਜਾਂਦਾ ਹੈ ਅਤੇ ਭੁੱਖ ਵੀ ਘੱਟ ਲਗਦੀ ਹੈ । ਵਿਅਕਤੀ ਦੇ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਅਨੀਮੀਆ ਹੋ ਜਾਂਦਾ ਹੈ
    ਪ੍ਰਸ਼ਨ 5. ਵਿਟਾਮਿਨ ‘ਸੀਂ ਕੀ ਹੈ ? ਇਸ ਦੇ ਕੰਮ ਅਤੇ ਸੋਤ ਲਿਖੋ
    ਉੱਤਰ- ਵਿਟਾਮਿਨ ਸੀ (Vitamin C)-ਵਿਟਾਮਿਨ ‘ਸੀ’ ਪਾਣੀ ਵਿਚ ਘੁਲਣਸ਼ੀਲ ਹੈ

    ਕੰਮ-

    • ਇਹ ਵਿਟਾਮਿਨ ਲਹੂ ਨੂੰ ਸਾਫ਼ ਰੱਖਦਾ ਹੈ
    • ਦੰਦਾਂ ਨੂੰ ਮਜ਼ਬੂਤ ਰੱਖਦਾ ਹੈ
    • ਜ਼ਖ਼ਮਾਂ ਤੇ ਟੁੱਟੀਆਂ ਹੱਡੀਆਂ ਨੂੰ ਵੀ ਜਲਦੀ ਠੀਕ ਕਰਦਾ ਹੈ
    • ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ
    • ਗਲੇ ਨੂੰ ਠੀਕ ਰੱਖਦਾ ਹੈ
    • ਜ਼ੁਕਾਮ ਤੋਂ ਬਚਾਉਂਦਾ ਹੈ

    ਪ੍ਰਾਪਤੀ ਦੇ ਸੋਮੇ (Sources)-ਇਹ ਆਮ ਤੌਰ ਤੇ ਰਸਦਾਰ ਖੱਟੇ ਫਲਾਂ ਵਿਚ ਹੁੰਦਾ ਹੈ, ਜਿਵੇਂ-ਸੰਤਰਾ, ਸ਼ਲਗਮ ਮਾਲਟਾ, ਮੁਸੱਮੀ, ਅੰਗੂਰ, ਅਨਾਰ, ਨਿੰਬੂ, ਅਮਰੂਦ ਅਤੇ ਔਲਾ ਆਦਿ । ਇਸ ਤੋਂ ਬਿਨਾਂ ਹਰੀਆਂ ਸਬਜ਼ੀਆਂ, ਟਮਾਟਰ, ਬੰਦ ਗੋਭੀ, ਗਾਜਰ, ਪਾਲਕ, ਸ਼ਲਗਮ ਆਦਿ ਵਿਚ ਵੀ ਮਿਲਦਾ ਹੈ । ਵਿਟਾਮਿਨ ‘ਸੀਂ’ ਦੀ ਘਾਟ ਦੇ ਨਕਸਾਨ-ਵਿਟਾਮਿਨ ‘ਸੀ ਦੀ ਘਾਟ ਨਾਲ ਸਕਰਵੀ ਰੋਗ ਹੋ ਜਾਂਦਾ ਹੈ । ਹੱਥਾਂ-ਪੈਰਾਂ ਵਿੱਚ ਦਰਦ ਅਤੇ ਸੋਜ਼ ਆ ਜਾਂਦੀ ਹੈ । ਹੱਡੀਆਂ ਦਾ ਨਿਰਮਾਣ ਅਤੇ ਵਿਕਾਸ ਰੁਕ ਜਾਂਦਾ ਹੈ ਅਤੇ ਹੱਡੀਆਂ ਵਿੰਗੀਆਂ-ਟੇਢੀਆਂ ਹੋ ਜਾਂਦੀਆਂ ਹਨ । ਜ਼ਖ਼ਮ ਨਹੀਂ ਭਰਦੇ ਅਤੇ ਜਖ਼ਮਾਂ ਵਿਚੋਂ ਲਹੂ ਸਿੰਮਦਾ ਰਹਿੰਦਾ ਹੈ । ਦੰਦ ਕਮਜ਼ੋਰ ਹੋ ਜਾਂਦੇ ਹਨ | ਮਸੂੜਿਆਂ ਵਿਚੋਂ ਲਹੂ ਵਗਣ ਲੱਗ ਜਾਂਦਾ ਹੈ । ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ । ਅੱਖਾਂ ਦੇ ਘੇਰੇ ਕਾਲੇ ਪੈ ਜਾਂਦੇ ਹਨ । ਛੂਤ ਦੇ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ

    ਪ੍ਰਸ਼ਨ 6. ਵਿਟਾਮਿਨ ‘ਡੀ ਕੀ ਹੈ ? ਇਸ ਵਿਟਾਮਿਨ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ ਲਿਖੋ
    ਉੱਤਰ- ਵਿਟਾਮਿਨ ‘ਡੀ’ (Vitamin D)–ਵਿਟਾਮਿਨ ‘ਡੀ’ ਚਰਬੀ ਵਿਚ ਘੁਲਣਸ਼ੀਲ ਹੈ

    ਕੰਮ-

    ·        ਇਹ ਵਿਟਾਮਿਨ ਹੱਡੀਆਂ ਤੇ ਦੰਦ ਬਣਾਉਂਦਾ ਹੈ

    ·        ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਵੀ ਕਰਦਾ ਹੈ

    ·        ਬੱਚਿਆਂ ਨੂੰ ਸਰੀਰਕ ਵਾਧੇ ਲਈ ਇਸ ਦੀ ਜ਼ਰੂਰਤ ਹੈ

    ਪ੍ਰਾਪਤੀ ਦੇ ਸੋਮੇ (Sources)-ਇਹ ਦੁੱਧ, ਆਂਡੇ ਦੀ ਜ਼ਰਦੀ, ਮੱਖਣ, ਘਿਓ, ਮੱਛੀ ਦੇ ਤੇਲ ਵਿਚ ਬਹੁਤ ਹੁੰਦਾ ਹੈ । ਇਹ ਵਿਟਾਮਿਨ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨਾਲ ਆਪਣੇ ਆਪ ਹੀ ਬਣਦਾ ਰਹਿੰਦਾ ਹੈ
    ਵਿਟਾਮਿਨ ‘ਡੀ’ ਦੀ ਘਾਟ ਦੇ ਨੁਕਸਾਨ-ਵਿਟਾਮਿਨ ‘ਡੀ’ ਦੀ ਘਾਟ ਨਾਲ ਮਾਸ਼-ਪੇਸ਼ੀਆਂ ਅਤੇ ਹੱਡੀਆਂ ਦਾ ਦਰਦ ਹੁੰਦਾ ਹੈ । ਛੋਟੇ ਬੱਚਿਆਂ ਨੂੰ ਦਮਾ ਹੋਣ ਦਾ ਡਰ ਰਹਿੰਦਾ ਹੈ । ਇਸ ਦੀ ਘਾਟ ਨਾਲ ਬੱਚਿਆਂ ਨੂੰ ਸੋਕੜਾ ਰੋਗ ਹੋ ਜਾਂਦਾ ਹੈ

    ਪ੍ਰਸ਼ਨ 7. ਵਿਟਾਮਿਨ ‘ਈ ਕੀ ਹੈ ? ਇਸ ਵਿਟਾਮਿਨ ਦੀ ਪ੍ਰਾਪਤੀ ਦੇ ਸੋਤ ਲਿਖੋ
    ਉੱਤਰ- ਵਿਟਾਮਿਨ ਈ (Vitamin E)-ਵਿਟਾਮਿਨ ‘ਈ’ ਚਰਬੀ ਵਿਚ ਘੁਲਣਸ਼ੀਲ ਹੈ

    ਕੰਮ-

    • ਇਹ ਵਿਟਾਮਿਨ ਔਰਤਾਂ ਅਤੇ ਮਰਦਾਂ ਵਿਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ
    • ਇਹ ਨਾਮਰਦੀ ਤੇ ਬਾਂਝਪਨ ਨੂੰ ਰੋਕਦਾ ਹੈ

    ਪ੍ਰਾਪਤੀ ਦੇ ਸੋਮੇ (Sources)-ਇਹ ਬੰਦਗੋਭੀ, ਗਾਜਰ, ਸਲਾਦ, ਮਟਰ, ਪਿਆਜ਼, ਟਮਾਟਰ, ਫੁੱਲ ਗੋਭੀ ਵਿਚ ਹੁੰਦਾ ਹੈ । ਇਸ ਤੋਂ ਬਿਨਾਂ ਸ਼ਹਿਦ, ਕਣਕ, ਚੌਲ, ਬੀਜਾਂ ਦੇ ਤੇਲ, ਆਂਡੇ ਦੀ ਜ਼ਰਦੀ, ਬਦਾਮ, ਪਿਸਤੇ, ਛੋਲਿਆਂ ਦੀ ਦਾਲ ਅਤੇ ਦਲੀਏ ਵਿਚ ਬਹੁਤ ਜ਼ਿਆਦਾ ਹੁੰਦਾ ਹੈ
    ਵਿਟਾਮਿਨ ‘’ ਦੀ ਘਾਟ ਦੇ ਨੁਕਸਾਨ-ਵਿਟਾਮਿਨ ‘ਈ’ ਦੀ ਘਾਟ ਹੋਣ ਕਰਕੇ ਔਰਤਾਂ ਵਿੱਚ ਬਾਂਝਪਣ ਦਾ ਰੋਗ ਹੋ ਜਾਂਦਾ ਹੈ । ਇਸਤਰੀਆਂ ਅਤੇ ਪੁਰਸ਼ਾਂ ਵਿਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਮਾਸ-ਪੇਸ਼ੀਆਂ ਦਾ ਵਾਧਾ ਅਤੇ ਵਿਕਾਸ ਰੁਕ ਜਾਂਦਾ ਹੈI

    ਪ੍ਰਸ਼ਨ 8. ਵਿਟਾਮਿਨ ‘ਕੇ’ ਕੀ ਹੈ ? ਇਸ ਵਿਟਾਮਿਨ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ ਲਿਖੋ
    ਉੱਤਰ- ਵਿਟਾਮਿਨ ਕੇ (Vitamin K)-ਵਿਟਾਮਿਨ ‘ਕੇ’ ਚਰਬੀ ਵਿਚ ਘੁਲਣਸ਼ੀਲ ਹੈ

    1.     ਇਹ ਵਿਟਾਮਿਨ ਜ਼ਖ਼ਮਾਂ ਵਿਚੋਂ ਰਿਸਦੇ ਖੂਨ ਨੂੰ ਰੋਕਦਾ ਹੈ

    2.     ਉਸ ਦੇ ਜਮਾਓ ਵਿਚ ਸਹਾਇਤਾ ਕਰਦਾ ਹੈ

    3.     ਇਹ ਚਮੜੀ ਦੇ ਰੋਗਾਂ ਤੋਂ ਰੱਖਿਆ ਕਰਦਾ ਹੈ

    ਪ੍ਰਾਪਤੀ ਦੇ ਸੋਮੇ (Sources)-ਇਹ ਜ਼ਿਆਦਾਤਰ ਬੰਦ ਗੋਭੀ, ਪਾਲਕ, ਮੱਛੀ, ਸੋਇਆਬੀਨ, ਟਮਾਟਰ ਤੇ ਆਂਡੇ ਦੀ ਜ਼ਰਦੀ ਵਿਚ ਹੁੰਦਾ ਹੈ
    ਵਿਟਾਮਿਨ ‘ਕੇ’ ਦੀ ਘਾਟ ਦੇ ਨੁਕਸਾਨ-ਇਸ ਵਿਟਾਮਿਨ ਦਾ ਨਿਰਮਾਣ ਛੋਟੀ ਆਂਤੜੀ ਵਿੱਚ ਹੋਣ ਕਰਕੇ ਇਸ ਦੀ ਘਾਟ ਬਹੁਤ ਹੁੰਦੀ ਹੈ । ਸੱਟ ਲੱਗਣ ਕਰਕੇ ਲਹੂ ਵਗਣਾ ਬੰਦ ਨਹੀਂ ਹੁੰਦਾ । ਚਮੜੀ ਖੁਰਦਰੀ ਹੋ ਜਾਂਦੀ ਹੈ । ਜਿਗਰ ਦੀਆਂ ਬੀਮਾਰੀਆਂ ਅਤੇ ਦਸਤ ਲੱਗ ਜਾਂਦੇ ਹਨ | ਖੂਨ ਦੀ ਕਮੀ ਸੰਬੰਧੀ ਰੋਗ ਲੱਗ ਜਾਂਦੇ ਹਨ | ਅਗੇਤੇ (Pre-mature) ਪੈਦਾ ਹੋਣ ਵਾਲੇ ਬੱਚਿਆਂ ਵਿਚ ਇਸ ਵਿਟਾਮਿਨ ਦੀ ਕਮੀ ਰਹਿੰਦੀ ਹੈ

     

     

     

    Class 8 Physical Education Chapter 4 ਕਿਲਾ ਰਾਏਪੁਰ ਦੀਆਂ ਖੇਡਾਂ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
    ਪ੍ਰਸ਼ਨ 1. ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ ?
    ਉੱਤਰ- ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ-ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ: ਵਿਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ  ਹਾਕੀ ਦੇ ਮੈਚ ਵਿਚ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਉਸ ਸਮੇਂ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ | ਪਰ ਇਸ ਜਿੱਤ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਆਰੰਭ ਕਰਨ ਲਈ ਪਿੰਡ ਵਿਚ ਖੇਡਾਂ ਦਾ ਵਾਤਾਵਰਨ ਤਿਆਰ ਕਰਨ ਦੀ ਸਹਾਇਤਾ ਕੀਤੀ । ਜੇਤੂ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਅਤੇ ਦੂਜੇ ਬੱਚਿਆਂ ਦਾ ਖੇਡਾਂ ਵਲ ਰੁਝਾਨ ਲਈ ਖੇਡ ਮੁਕਾਬਲਾ ਕਰਵਾਉਣ ਲਈ ਸੋਚਿਆ ਗਿਆ । ਪਿੰਡ ਕਿਲਾ ਰਾਏਪੁਰ ਦੇ ਵਾਸੀਆਂ ਨੇ 1933 ਈ: ਵਿਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਸ: ਇੰਦਰ ਸਿੰਘ ਗਰੇਵਾਲ, ਮਃ: ਹਰਚੰਦ ਸਿੰਘ ਅਤੇ ਹੋਰ ਸਾਥੀਆਂ ਦੀ ਰਹਿਨੁਮਾਈ ਹੇਠ ਪਹਿਲਾ ਖੇਡ ਮੇਲਾ ਕਰਵਾਇਆ, ਜਿਸ ਵਿਚ ਕਬੱਡੀ, ਵਾਲੀਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ

    ਪ੍ਰਸ਼ਨ 2. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਪੁਰਾਤਨ ਖੇਡਾਂ ਖੇਡੀਆਂ ਜਾਂਦੀਆਂ ਹਨ ?
    ਉੱਤਰ- ਜਦੋਂ ਇਹ ਖੇਡ ਮੇਲਾ ਹੋਂਦ ਵਿਚ ਆਇਆ ਤਾਂ 1934 ਈ: ਵਿਚ ਬੈਲ-ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਈਆਂ ਗਈਆਂ । ਬੈਲ-ਗੱਡੀਆਂ ਦੀਆਂ ਦੌੜਾਂ ਵਿਚ ਚਾਰ-ਚਾਰ ਬੈਲਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖਸ਼ੀਸ਼ ਸਿੰਘ ਨੇ ਤੋਰੀ । ਇਸ ਖੇਡ ਮੇਲੇ ਵਿਚ ਪੁਰਾਤਨ ਖੇਡਾਂ ਜਿਵੇਂ ਕਿ ਉਨਾਂ ਦੀਆਂ ਦੌੜਾਂ, ਸੁਹਾਗਾ ਦੌੜ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਧਾ ਚੁੱਕਣਾ, ਲੇਟ ਕੇ ਸਰੀਰ ‘ਤੇ ਵੈਕਟਰ ਚੜਾਉਣਾ, ਦੰਦਾਂ ਨਾਲ ਟੈਕਟਰ ਖਿੱਚਣਾ, ਕੰਨਾਂ ਨਾਲ ਇਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਘੋੜਿਆਂ ਦੀ ਦੌੜ,
    ਬਲਦਾਂ ਦਾ ਮੰਜੀਆਂ ਟੱਪਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ ਦਿਵਿਅੰਗ), ਪੱਥਰ ਚੁੱਕਣਾ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੱਚਰ ਦੌੜਾਂ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ |

    ਪ੍ਰਸ਼ਨ 3. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਨਵੀਨ ਖੇਡਾਂ ਖੇਡੀਆਂ ਜਾਂਦੀਆਂ ਹਨ?
    ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਨਵੀਨ ਖੇਡਾਂ ਇਸ ਖੇਡ ਮੇਲੇ ਵਿਚ ਸੰਸਾਰ ਪੱਧਰ ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਹਰ ਸਾਲ ਫਰਵਰੀ ਦੇ ਮਹੀਨੇ ਕਰਾਈਆਂ ਜਾਂਦੀਆਂ ਹਨ | ਐਥਲੈਟਿਕਸ, ਹਾਕੀ, ਕਬੱਡੀ, ਵਾਲੀਬਾਲ, ਨਿਸ਼ਾਨੇਬਾਜ਼ੀ, ਗੱਤਕਾ, ਜਿਮਨਾਸਟਿਕ ਮੁਕਾਬਲੇ ਅਤੇ ਪੈਰਾ ਗਲਾਈਡਿੰਗ ਸ਼ੋਅ ਇਸ ਖੇਡ ਮੇਲੇ ਵਿਚ ਕਰਵਾਏ ਜਾਂਦੇ ਹਨ । ਇਸ ਖੇਡ ਮੇਲੇ ਵਿਚ ਹਾਕੀ ਦੀ ਜੇਤੂ ਟੀਮ ਨੂੰ ‘ਭਗਵੰਤ ਸਿੰਘ ਮੈਮੋਰੀਅਲ ਟਰਾਫ਼ੀ ਦਿੱਤੀ ਜਾਂਦੀ ਹੈ, ਜੋ ਕਿ 1964 ਈ: ਵਿਚ ਸ: ਪ੍ਰਹਿਲਾਦ ਸਿੰਘ ਗਰੇਵਾਲ ਨੇ ਆਪਣੇ ਸਪੁੱਤਰ ਸ: ਭਗਵੰਤ ਸਿੰਘ ਦੀ ਯਾਦ ਨੂੰ ਸਮਰਪਿਤ 100 ਤੋਲੇ ਸ਼ੁੱਧ ਸੋਨੇ ਦਾ ਕੱਪ, ਹਾਕੀ ਟੂਰਨਾਮੈਂਟ ਲਈ ਦਿੱਤਾ ਸੀ

    ਪ੍ਰਸ਼ਨ 4. ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ਨੇ ਹਿੱਸਾ ਲਿਆ ?
    ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਧੁੰਮਾਂ ਪੰਜਾਬ ਅਤੇ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿਚ ਪੈਣ ਲੱਗੀਆਂ, ਜਿਸ ਦੇ ਸਿੱਟੇ ਵਜੋਂ 1954 ਈ: ਵਿਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਸਮਿਆਂ ‘ਤੇ ਇਸ ਖੇਡ ਮੇਲੇ ਵਿਚ ਭਾਗ ਲਿਆ। ਇਸ ਖੇਡ ਮੇਲੇ ਵਿਚ ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿਚ ਭਾਗ ਲੈਣ ਲਈ ਸ: ਭੋਲਾ ਸਿੰਘ ਰੋਲੀ ਅਤੇ ਸ: ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਮੈਂਟ ਕੁੱਤਿਆਂ ਨੂੰ ਵੈਨਕੂਵਰ (ਕੈਨੇਡਾ) ਤੋਂ ਵਿਸ਼ੇਸ਼ ਤੌਰ ‘ਤੇ ਇੱਥੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁੱਤਿਆਂ ਨੇ ਇਸ ਖੇਡ ਮੇਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ

    ਪ੍ਰਸ਼ਨ 5. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕੁੜੀਆਂ ਦੇ ਮੁਕਾਬਲੇ ਪਹਿਲੀ ਵਾਰੀ ਕਦੋਂ ਕਰਵਾਏ ਗਏ?
    ਉੱਤਰ- ਕੁੜੀਆਂ ਦੇ ਖੇਡ ਮੇਲੇ ਵਿਚ ਭਾਗ ਲੈਣ ਦੀ ਘਾਟ ਨੂੰ ਮਹਿਸੂਸ ਕਰਦਿਆਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੁਆਰਾ ਪਹਿਲੀ ਵਾਰੀ 1950 ਈ: ਵਿਚ ਲੁਧਿਆਣਾ ਬਨਾਮ ਸਿੱਧਵਾਂ ਵਿਚਕਾਰ ਕੁੜੀਆਂ ਦਾ ਹਾਕੀ ਮੈਚ ਕਰਵਾਇਆ ਗਿਆ । ਇਸ ਖੇਡ ਮੇਲੇ ਵਿਚ ਕੁੜੀਆਂ ਦੇ ਭਾਗ ਲੈਣ ‘ਤੇ ਕੁੜੀਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ । ਅੱਜ-ਕਲ੍ਹ ਇਸ ਖੇਡ ਮੇਲੇ ਵਿਚ ਕੁੜੀਆਂ ਦੇ ਐਥਲੈਟਿਕਸ ਮੁਕਾਬਲਿਆਂ ਦੇ ਨਾਲ-ਨਾਲ ਕਈ ਹੋਰ ਖੇਡਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ

    ਪ੍ਰਸ਼ਨ 6. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
    ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਖੇਡ ਮੇਲੇ ਨੇ ਅਨੇਕ ਹੀ ਉਲੰਪੀਅਨ, ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ । ਜਿਵੇਂ ਕਿ ਸੁਖਵੀਰ ਸਿੰਘ ਗਰੇਵਾਲ (ਹਾਕੀ), ਜਗਨਿੰਦਰ ਸਿੰਘ ਹਾਕੀ), ਬਾਲ ਕ੍ਰਿਸ਼ਨ ਗਰੇਵਾਲ (ਹਾਕੀ), ਸੁਰਜੀਤ ਸਿੰਘ ਗਰੇਵਾਲ (ਹਾਕੀ), ਹਰਭਜਨ ਸਿੰਘ ਗਰੇਵਾਲ (ਐਥਲੈਟਿਕਸ) ਆਦਿ ਖਿਡਾਰੀ ਪੈਦਾ ਕੀਤੇ । ਇਹ ਖੇਡ ਮੇਲਾ ਅਨੇਕ ਹੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ

     

     

     

    Class 8 Physical Education Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

    ਪ੍ਰਸ਼ਨ 1. ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
    ਉੱਤਰ- ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਬੁੱਕਲ ‘ਚ ਵਸਦੇ ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੁਹਾਲੀ) ਦੇ ਕਸਬਾ ਜ਼ੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ

    ਪ੍ਰਸ਼ਨ 2. ਅਭਿਨਵ ਬਿੰਦਰਾ ਨੇ ਪਹਿਲੀ ਵਾਰੀ ਕਦੋਂ ਉਲੰਪਿਕ ਖੇਡਾਂ ਵਿਚ ਭਾਗ ਲਿਆ ?
    ਉੱਤਰ- ਅਭਿਨਵ ਬਿੰਦਰਾ ਦੀ ਸਖ਼ਤ ਮਿਹਨਤ ਰੰਗ ਲਿਆਉਣ ਲੱਗੀ । ਉਸ ਦੀ ਪੰਦਰਾਂ ਸਾਲ ਦੀ ਉਮਰ ਵਿਚ 1998 ਦੀਆਂ ਕਾਮਨਵੈਲਥ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੀ ਭਾਰਤੀ ਟੀਮ ਵਿਚ ਚੋਣ ਹੋਈ ਇਸ ਤਰ੍ਹਾਂ ਉਸ ਨੇ 2000 ਦੀਆਂ ਉਲੰਪਿਕ ਖੇਡਾਂ ’ਚ ਸਿਡਨੀ ਵਿਖੇ ਅਠਾਰਾਂ ਸਾਲ ਦੀ ਉਮਰ ਵਿਚ ਭਾਗ ਲਿਆ । ਭਾਵੇਂ ਕਿ ਅਭਿਨਵ ਇੱਥੇ ਕੋਈ ਸਥਾਨ ਪ੍ਰਾਪਤ ਨਹੀਂ ਕਰ ਸਕਿਆ ਪਰ ਇੰਨੀ ਛੋਟੀ ਉਮਰ ਵਿਚ ਉਲੰਪਿਕ ਖੇਡਾਂ ਵਿਚ ਭਾਗ ਲੈਣਾ ਵੀ ਇੱਕ ਪ੍ਰਾਪਤੀ ਸੀ । 2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ ਫਿਰ ਵੀ ਉਸ ਨੂੰ ਕਾਮਯਾਬੀ ਨਹੀਂ ਮਿਲੀ

    ਪ੍ਰਸ਼ਨ 3. ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ ?
    ਉੱਤਰ-ਅਭਿਨਵ ਬਿੰਦਰਾ ਨੂੰ 2004 ਵਿਚ ਕਾਮਯਾਬੀ ਨਹੀਂ ਮਿਲੀ, ਪਰ 2006 ਵਿਚ ਉਹ ਵਿਸ਼ਵ ਚੈਂਪੀਅਨਸ਼ਿਪ (ਜਗਜ਼ੇਬ) ਵਿਖੇ ਵਿਸ਼ਵ ਵਿਜੇਤਾ ਬਣਿਆ

    ਪ੍ਰਸ਼ਨ 4. ਅਭਿਨਵ ਬਿੰਦਰਾ ਨੇ ਉਲੰਪਿਕ ਸੋਨ ਤਮਗਾ ਕਦੋਂ ਜਿੱਤਿਆ ?
    ਉੱਤਰ- 2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ । ਫਿਰ ਵੀ ਉਸਨੂੰ ਕਾਮਯਾਬੀ ਨਹੀਂ ਮਿਲੀ ਤੇ 2008 ਦੀਆਂ ਉਲੰਪਿਕ ਖੇਡਾਂ ਵਿਚ ਬੀਜਿੰਗ ਵਿਖੇ ਉਸਨੇ ਦੁਨੀਆਂ ਭਰ ਦੇ ਨਿਸ਼ਾਨੇਬਾਜ਼ਾਂ ਨੂੰ ਚਾਰੋਂ ਖ਼ਾਨੇ ਚਿੱਤ ਕਰਕੇ ਸੋਨੇ ਦਾ ਤਮਗਾ ਭਾਰਤ ਦੀ ਝੋਲੀ ਪਾਇਆ

    ਪ੍ਰਸ਼ਨ 5. ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ ?
    ਉੱਤਰ- ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ, ਰਾਜੀਵ ਗਾਂਧੀ ਖੇਡ ਰਤਨ ਐਵਾਰਡ, ਪਦਮ-ਭੂਸ਼ਣ ਐਵਾਰਡ ਆਦਿ ਵਿਸ਼ੇਸ਼ ਸਨਮਾਨ ਦਿੱਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਅਨੇਕ ਜਿੱਤਾਂ ਦਰਜ ਕਰਨ ਕਰਕੇ ਉਸ ਨੂੰ “ਗੋਲਡਨ ਬੁਆਏ’ ਕਿਹਾ ਜਾਂਦਾ ਹੈ

     

     

    Class 8 Physical Education Chapter 6 ਖੇਡਾਂ ਅਤੇ ਅਨੁਸ਼ਾਸਨ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-

    ਪ੍ਰਸ਼ਨ 1. ਅਨੁਸ਼ਾਸਨ ਦਾ ਕੀ ਅਰਥ ਹੈ ?
    ਉੱਤਰ- ਅਨੁਸ਼ਾਸਨ ਤੋਂ ਭਾਵ (Meaning of Discipline)ਅਨੁਸ਼ਾਸਨ ਤੋਂ ਭਾਵ ਹੈ | ਨਿਯਮਾਂ ਦੀ ਪਾਲਣਾ ਕਰਨਾ ਜਾਂ ਨਿਯੰਤਰਨ ਵਿਚ ਰਹਿਣਾ ਜਾਂ ਨਿਯਮ ਅਨੁਸਾਰ ਜੀਵਨ ਬਤੀਤ ਕਰਨਾ | ਅਨੁਸ਼ਾਸਨ ਇਕ ਅਜਿਹੀ ਟਰੇਨਿੰਗ ਹੈ ਜਿਸ ਤੋਂ ਠੀਕ ਢੰਗ ਨਾਲ ਜੀਵਨ ਬਿਤਾਉਣ, ਹੁਕਮ ਮੰਨਣ ਅਤੇ ਆਤਮ-ਵਿਸ਼ਵਾਸ ਦੀ ਸਿੱਖਿਆ ਮਿਲਦੀ ਹੈ । ਸਾਡੇ ਨਿਯਮਬੱਧ ਹੋ ਕੇ ਕੰਮ ਕਰਨ ਨੂੰ ਹੀ ਅਨੁਸ਼ਾਸਨ ਕਿਹਾ ਜਾਂਦਾ ਹੈ

    ਪ੍ਰਸ਼ਨ 2. ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? (From Board M.Q.P.)
    ਉੱਤਰ- ਅਨੁਸ਼ਾਸਨ ਦੀਆਂ ਕਿਸਮਾਂ (Types of discipline-ਅਨੁਸ਼ਾਸਨ ਦੋ ਤਰ੍ਹਾਂ ਦਾ ਹੁੰਦਾ ਹੈ-

    1.     ਸ਼ੈ-ਅਨੁਸ਼ਾਸਨ (Self-Discipline)

    2.     ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced or Commanded Discipline) |

    1. ਸ਼ੈ-ਅਨੁਸ਼ਾਸਨ (Self-discipline) – ਇਸ ਵਿਚ ਨਿਯਮਾਂ ਦਾ ਪਾਲਣ ਕਰਨ ਦੀ ਭਾਵਨਾ ਮਨ ਵਿਚ ਆਪਣੇ ਆਪ ਪੈਦਾ ਹੁੰਦੀ ਹੈ ਅਤੇ ਉਹ ਬਿਨਾਂ ਕਿਸੇ ਦੇ ਇਕੱਲੇ ਹੀ ਨਿਯਮਬੱਧ ਹੋ ਕੇ ਕੰਮ ਕਰਦਾ ਹੈ । ਇਹ ਅਨੁਸ਼ਾਸਨ ਸਥਾਈ ਹੁੰਦਾ ਹੈ

    2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced Discipline)ਇਸ ਵਿਚ ਨਿਯਮਾਂ ਦੀ ਪਾਲਣਾ ਕਿਸੇ ਦੇ ਹੁਕਮ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਦਾ ਅਨੁਸ਼ਾਸਨ ਅਸਥਾਈ ਹੁੰਦਾ ਹੈ । ਇਹ ਉਦੋਂ ਤਕ ਹੀ ਰਹਿੰਦਾ ਹੈ, ਜਦੋਂ ਤਕ ਡਰ ਪੈਦਾ ਕਰਨ ਵਾਲੀ ਅਵਸਥਾ ਬਣੀ ਰਹਿੰਦੀ ਹੈ ਜਾਂ ਜਦੋਂ ਤਕ ਹੁਕਮ ਦੇਣ ਵਾਲਾ ਵਿਅਕਤੀ ਮੌਜੂਦ ਹੁੰਦਾ ਹੈ । ਇਨ੍ਹਾਂ ਦੋਹਾਂ ਵਿਚੋਂ ਸ਼ੈ-ਅਨੁਸ਼ਾਸਨ ਹੀ ਚੰਗਾ ਹੁੰਦਾ ਹੈ । ਬੱਚਿਆਂ ਵਿਚ ਸੈ-ਅਨੁਸ਼ਾਸਨ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਚੰਗੇ ਵਿਦਿਆਰਥੀ ਜਾਂ ਸਿਆਣੇ ਨਾਗਰਿਕ ਬਣ ਸਕਣ

    ਪ੍ਰਸ਼ਨ 3. ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਅਨੁਸ਼ਾਸਨ ਦੀ ਲੋੜ-ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਹ ਇਕੱਲਾ ਅਤੇ ਵੱਖਰਾ ਨਹੀਂ ਰਹਿ | ਸਕਦਾ । ਜੀਵਨ ਦੇ ਕਈ ਕੰਮਾਂ ਵਿਚ ਉਸ ਨੂੰ ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਹੈ । ਉਹ | ਆਪਣੀਆਂ ਸਾਰੀਆਂ ਲੋੜਾਂ ਆਪ ਹੀ ਪੂਰੀਆਂ ਨਹੀਂ ਕਰ ਸਕਦਾ । ਸਾਨੂੰ ਹਰ ਰੋਜ਼ ਕਿਸੇ ਨਾ | ਕਿਸੇ ਕੰਮ ਵਿਚ ਦੁਸਰੇ ਦੀ ਸਹਾਇਤਾ ਲੈਣੀ ਪੈਂਦੀ ਹੈ । ਇਸ ਲਈ ਅਸੀਂ ਸਮਾਜ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ । ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ | ਸਾਡੇ ਅਨੁਸ਼ਾਸਨ ਵਿਚ ਰਹਿਣ ਨਾਲ ਹੀ ਸਮਾਜ ਕਾਇਮ ਰਹਿ ਸਕਦਾ ਹੈ । ਅਨੁਸ਼ਾਸਨਹੀਨਤਾ ਸਮਾਜ ਲਈ ਹਾਨੀਕਾਰਕ ਹੈ ਲੋਕਾਂ ਨੂੰ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ । ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਰੇ ਮਨੁੱਖ ਅਨੁਸ਼ਾਸਨ ਵਿਚ ਰਹਿਣ । ਸਮਾਜ ਅਤੇ ਦੇਸ਼ ਨੂੰ ਬਾਹਰਲੇ ਹਮਲਿਆਂ ਦਾ ਸਾਹਮਣਾ ਅਤੇ ਅੰਦਰੂਨੀ ਗੜਬੜ ਨੂੰ ਰੋਕਣ ਦੇ ਯੋਗ ਬਣਾਉਣ ਲਈ ਸਾਰੇ ਨਾਗਰਿਕਾਂ ਦਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ । ਕੋਈ ਵੀ ਦੇਸ਼ ਤਾਂ ਹੀ ਉੱਨਤੀ ਕਰ ਸਕਦਾ ਹੈ ਜੇ ਉਸ ਦੇ ਨਿਵਾਸੀ ਅਨੁਸ਼ਾਸਿਤ ਹੋਣਗੇ । ਦੇਸ਼ ਦੀ ਉੱਨਤੀ ਲਈ ਸਾਰੇ ਸਮਾਜ ਦਾ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ | ਅਨੁਸ਼ਾਸਨਹੀਣਤਾ ਸਮਾਜ ਤੇ ਦੇਸ਼ ਦੇ ਹਿਤ ਵਿਚ ਨਹੀਂ ਹੈ । ਸਾਨੂੰ ਦੇਸ਼ ਦੇ ਹਿੱਤਾਂ ਦੇ ਵਿਰੁੱਧ ਕਦੀ ਵੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਬਹੁਤ ਸਖ਼ਤ ਲੋੜ ਹੈ

    ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦੀ ਮਹੱਤਤਾ (Importance of Discipline in our life) – ਅਨੁਸ਼ਾਸਨ ਸਮਾਜ ਦੀ ਨੀਂਹ ਹੈ । ਇਸ ਤੋਂ ਬਿਨਾਂ ਮਨੁੱਖੀ ਜੀਵਨ ਦਾ ਚਲਣਾ ਅਸੰਭਵ ਹੈ । ਹਰੇਕ ਮਨੁੱਖ ਦੇ ਅਨੁਸ਼ਾਸਨ ਵਿਚ ਰਹਿਣ ਨਾਲ ਸਾਰਾ ਸਮਾਜ ਅਤੇ ਰਾਸ਼ਟਰ ਅਨੁਸ਼ਾਸਨਬੱਧ ਹੋ ਜਾਂਦਾ ਹੈ । ਇਹ ਹਰ ਜਾਤੀ, ਸਮਾਜ ਅਤੇ ਦੇਸ਼ ਦੇ ਜੀਵਨ ਦਾ ਆਧਾਰ ਹੈ । ਮਨੁੱਖੀ ਜੀਵਨ ਦੇ ਹਰੇਕ ਖੇਤਰ ਵਿਚ ਇਸ ਦੀ ਬਹੁਤ ਲੋੜ ਹੈ । ਇਸ ਦੀ ਮਹੱਤਤਾ ਹੇਠ ਲਿਖੀਆਂ ਗੱਲਾਂ ਤੋਂ ਵੀ ਪਤਾ ਲੱਗਦੀ ਹੈ-

    1.     ਅਨੁਸ਼ਾਸਨ ਚੰਗਾ ਵਿਦਿਆਰਥੀ ਅਤੇ ਸਮਝਦਾਰ ਨਾਗਰਿਕ ਪੈਦਾ ਕਰਦਾ ਹੈ

    2.     ਅਨੁਸ਼ਾਸਨ ਵਿਚ ਰਹਿ ਕੇ ਬੱਚੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰਨਾ ਸਿੱਖ ਜਾਂਦੇ ਹਨ

    3.     ਅਨੁਸ਼ਾਸਨ ਤੋਂ ਬੱਚੇ ਆਗਿਆਕਾਰੀ ਬਣਨਾ ਸਿੱਖਦੇ ਹਨ

    4.     ਅਨੁਸ਼ਾਸਿਤ ਬੱਚੇ ਦੂਸਰਿਆਂ ਨਾਲ ਚੰਗਾ ਵਿਹਾਰ ਕਰਨ ਲੱਗਦੇ ਹਨ

    5.     ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ

    6.     ਅਨੁਸ਼ਾਸਨ ਮਨੁੱਖ ਦੇ ਵਿਅਕਤਿੱਤਵ ਦਾ ਵਿਕਾਸ ਕਰਦਾ ਹੈ

    7.     ਅਨੁਸ਼ਾਸਨ ਦੁਆਰਾ ਮਨੁੱਖ ਵਿਚ ਚੰਗੀਆਂ ਆਦਤਾਂ ਅਤੇ ਚੰਗੇ ਗੁਣ ਪੈਦਾ ਹੁੰਦੇ ਹਨ

    8.     ਅਨੁਸ਼ਾਸਨ ਸਮਾਜਿਕ ਜੀਵਨ ਦੇ ਸੁਧਾਰ ਵਿਚ ਵੀ ਸਹਾਇਤਾ ਕਰਦਾ ਹੈ

    9.     ਅਨੁਸ਼ਾਸਨ ਸਮਾਜ ਅਤੇ ਦੇਸ਼ ਨੂੰ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ

    10. ਅਨੁਸ਼ਾਸਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਤੇ ਇਸ ਦੀ ਸ਼ਕਤੀ ਨੂੰ ਸਥਿਰ ਰੱਖਦਾ ਹੈ

    11. ਅਨੁਸ਼ਾਸਨ ਦੇ ਸਹਾਰੇ ਹੀ ਦੇਸ਼ ਉੱਨਤ ਅਤੇ ਖੁਸ਼ਹਾਲ ਹੁੰਦਾ ਹੈ

    12. ਅਨੁਸ਼ਾਸਨ ਮਨੁੱਖ ਦੇ ਜੀਵਨ ਨੂੰ ਸਫਲ ਬਣਾਉਂਦਾ ਹੈ

    13. ਅਨੁਸ਼ਾਸਨ ਦੇਸ਼ ਦੀ ਰੱਖਿਆ ਕਰਨ ਵਿਚ ਸਹਾਇਤਾ ਕਰਦਾ ਹੈ

    14. ਅਨੁਸ਼ਾਸਨ ਰਾਹੀਂ ਸਕੂਲ, ਘਰਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਠੀਕ ਹੋ ਜਾਂਦਾ ਹੈ

    15. ਅਨੁਸ਼ਾਸਨ ਰਾਹੀਂ ਵਿਅਕਤੀ ਸਰਵ-ਪੱਖੀ ਵਿਕਾਸ ਕਰ ਸਕਦਾ ਹੈ

    16. ਅਨੁਸ਼ਾਸਨ ਵਿਚ ਰਹਿ ਕੇ ਮਜ਼ਦੂਰ ਵੀ ਆਪਣੇ ਉਦਯੋਗ ਦਾ ਉਤਪਾਦਨ ਵਧਾਉਣ ਵਿਚ ਸਫਲ ਹੋ ਜਾਂਦੇ ਹਨ

    17. ਅਨੁਸ਼ਾਸਨ ਵਿਚ ਰਹਿ ਕੇ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ ਕਿਉਂਕਿ ਉਹ ਹਰ ਇਕ ਕੰਮ ਸੋਚ-ਵਿਚਾਰ ਕੇ ਹੀ ਨਿਯਮਾਂ ਅਨੁਸਾਰ ਕਰਦਾ ਹੈ

    ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਇਕ ਵਿਅਕਤੀ ਨੂੰ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ| ਘਰ, ਸਕੂਲ ਅਤੇ ਖੇਡ ਦੇ ਮੈਦਾਨ ਇਹੋ ਜਿਹੀ ਥਾਂ ਹਨ ਜਿੱਥੇ ਵਿਅਕਤੀ ਨੂੰ ਅਨੁਸ਼ਾਸਨ ਸਿੱਖਣ ਦਾ ਚੰਗਾ ਮੌਕਾ ਮਿਲਦਾ ਹੈ

    ਪ੍ਰਸ਼ਨ 4. ਖੇਡਾਂ ਅਤੇ ਅਨੁਸ਼ਾਸਨ ਦਾ ਆਪਸ ਵਿਚ ਕੀ ਰਿਸ਼ਤਾ ਹੈ ?
    ਉੱਤਰ- ਖੇਡਾਂ ਦਾ ਅਨੁਸ਼ਾਸਨ ਨਾਲ ਅਨਿੱਖੜਵਾਂ ਰਿਸ਼ਤਾ ਹੈ ਕਿਉਂਕਿ ਖੇਡਾਂ ਵਿਚ ਅਨੁਸ਼ਾਸਨ ਤੋ ਬਿਨਾਂ ਜਿੱਤ ਨਹੀਂ ਪ੍ਰਾਪਤ ਹੋ ਸਕਦੀ । ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ । ਕਿਸੇ ਵੀ ਖਿਡਾਰੀ ਦੇ ਚਰਿੱਤਰ ਵਿਚ ਅਨੁਸ਼ਾਸਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ | ਅਨੁਸ਼ਾਸਨ ਦੇ ਬਿਨਾਂ ਖਿਡਾਰੀ ਦੇ ਜੀਵਨ ਵਿਚ ਅਨੇਕ ਪ੍ਰਕਾਰ ਦੀਆਂ ਕਠਿਨਾਈਆਂ ਆ ਜਾਂਦੀਆਂ ਹਨ ਤੇ ਖਿਡਾਰੀ ਲਈ ਉਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ । ਕੁਦਰਤ ਦੀ ਸਾਰੀ ਸ੍ਰਿਸ਼ਟੀ ਅਨੁਸ਼ਾਸਨ ਵਿਚ ਹੀ ਚਲ ਰਹੀ ਹੈ । ਜਿਵੇਂ ਕਿ ਸੂਰਜ ਹਰ ਰੋਜ਼ ਸਵੇਰੇ ਅਨੁਸ਼ਾਸਨ ਨਾਲ ਚੜ੍ਹਦਾ ਹੈ ਅਤੇ ਸ਼ਾਮ ਵੇਲੇ ਛਿਪ ਜਾਂਦਾ ਹੈ । ਧਰਤੀ ਆਪਣੀ ਗਤੀ ਤੇ ਨਿਯਮ ਅਨੁਸਾਰ ਘੁੰਮਦੀ ਹੈ । ਇਸੇ ਤਰ੍ਹਾਂ ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦਾ ਹੋਣਾ ਜ਼ਰੂਰੀ ਹੈ । ਖਿਡਾਰੀ ਦੇ ਜੀਵਨ ਵਿਚ ਅਨੁਸ਼ਾਸਨ ਦਾ ਮਹੱਤਵ ਸਮਝਾਉਣ ਲਈ ਸਭ ਤੋਂ ਚੰਗਾ ਸਮਾਂ ਉਸ ਦਾ ਬਚਪਨ ਹੁੰਦਾ ਹੈ । ਉਹ ਬਚਪਨ ਵਿਚ ਅਨੁਸ਼ਾਸਨ ਦੀ ਸਿਰਜਣਾ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਨ । ਖੇਡਾਂ ਖਿਡਾਰੀ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ ਕਿਉਂਕਿ ਖੇਡਾਂ ਆਗਿਆ ਦਾ ਪਾਲਨ, ਆਪਸੀ ਤਾਲਮੇਲ, ਇਮਾਨਦਾਰੀ, ਮਾਨਸਿਕ ਸੰਤੁਲਨ ਅਤੇ ਕਰਤੱਵ ਦੀ ਪਾਲਣਾ ਕਰਨਾ ਸਿਖਾਉਂਦੀਆਂ ਹਨ । ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਸਫ਼ਲਤਾ ਦੀ ਕੁੰਜੀ ਹੈ । ਇਹ ਕੁੰਜੀ ਸਾਨੂੰ ਖੇਡਾਂ ਦੁਆਰਾ ਮਿਲਦੀ ਹੈ

    ਪ੍ਰਸ਼ਨ 5. ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ?
    ਉੱਤਰ- ਖੇਡਾਂ ਰਾਹੀਂ ਅਨੁਸ਼ਾਸਨ (Sports and Discipline) – ਖੇਡ ਦੇ ਮੈਦਾਨ ਵਿਚ ਸਾਰੇ ਵਿਦਿਆਰਥੀਆਂ ਨੂੰ ਆਪਣੀ ਟੀਮ ਦੇ ਕੈਪਟਨ ਅਤੇ ਕੋਚ ਦੇ ਹੁਕਮ ਅਨੁਸਾਰ ਖੇਡਣਾ ਪੈਂਦਾ ਹੈ । ਜਦੋਂ ਕੋਈ ਖਿਡਾਰੀ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ । ਜਮਾਤ ਦੇ ਕਮਰੇ ਵਿਚ ਬੱਚੇ ਜੋ ਪਾਠ ਪੜ੍ਹਦੇ ਹਨ ਉਸ ਤੋਂ ਕਈ ਗੁਣਾ ਵੱਧ ਸਿੱਖਿਆ ਉਹ ਖੇਡਾਂ ਦੇ ਮੈਦਾਨ ਵਿਚੋਂ ਪ੍ਰਾਪਤ ਕਰਦੇ ਹਨ | ਖੇਡਦੇ ਸਮੇਂ ਬੱਚਿਆਂ ਵਿਚ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਹਨ । ਇਨ੍ਹਾਂ ਦੇ ਕਾਰਨ ਬੱਚਾ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ । ਇਨ੍ਹਾਂ ਗੁਣਾਂ ਦਾ ਵਿਸਥਾਰ ਨਾਲ ਵਰਣਨ ਹੇਠਾਂ ਦਿੱਤਾ ਜਾ ਰਿਹਾ ਹੈ-

    1. ਸਮੇਂ ਦੀ ਪਾਬੰਦੀ (Punctuality)ਖਿਡਾਰੀਆਂ ਨੂੰ ਰੋਜ਼ ਨਿਸ਼ਚਿਤ ਸਮੇਂ ਤੇ ਖੇਡਣ ਲਈ ਖੇਡ ਦੇ ਮੈਦਾਨ ਵਿਚ ਪੁੱਜਣਾ ਪੈਂਦਾ ਹੈ । ਉਹ ਰੋਜ਼ ਸਮੇਂ ਸਿਰ ਮੈਦਾਨ ਵਿਚ ਪੁੱਜ ਜਾਂਦੇ ਹਨ । ਇਸ ਤਰ੍ਹਾਂ ਉਹ ਸਮੇਂ ਸਿਰ ਕੰਮ ਕਰਨ ਦੇ ਆਦੀ ਹੋ ਜਾਂਦੇ ਹਨ ਅਤੇ ਜੀਵਨ ਵਿਚ ਸਫਲ ਰਹਿੰਦੇ ਹਨ

    2. ਆਗਿਆ ਪਾਲਣ (Obedience) – ਖੇਡਦੇ ਸਮੇਂ ਖਿਡਾਰੀ ਸਦਾ ਰੈਫ਼ਰੀ, ਆਪਣੇ ਕੋਚ ਅਤੇ ਕੈਪਟਨ ਦੀ ਆਗਿਆ ਦਾ ਪਾਲਣ ਕਰਦੇ ਹਨ । ਉਹ ਕਦੇ ਵੀ ਰੈਫ਼ਰੀ ਦੇ ਫ਼ੈਸਲੇ ਦੇ ਵਿਰੁੱਧ ਆਲੋਚਨਾ ਨਹੀਂ ਕਰਦੇ, ਸਗੋਂ ਰੈਫ਼ਰੀ ਦਾ ਹਰ ਫ਼ੈਸਲਾ ਸਿਰ-ਮੱਥੇ ਪ੍ਰਵਾਨ ਕਰਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਆਗਿਆ ਮੰਨਣ ਦਾ ਗੁਣ ਆ ਜਾਂਦਾ ਹੈ ।ਉਹ ਚੰਗੇ ਨਾਗਰਿਕ ਬਣ ਜਾਂਦੇ ਹਨ |

    3. ਸਹਿਣਸ਼ੀਲਤਾ (Tolerance)ਖੇਡਾਂ ਨੌਜਵਾਨਾਂ ਵਿਚ ਸਹਿਣਸ਼ੀਲਤਾ ਦਾ ਗੁਣ ਪੈਦਾ ਕਰਦੀਆਂ ਹਨ। ਉਹ ਖਿੜੇ ਮੱਥੇ ਆਪਣੀ ਹਾਰ ਸਵੀਕਾਰ ਕਰਦੇ ਹਨ । ਇਸ ਗੁਣ ਕਾਰਨ ਹੀ ਉਹ ਜੀਵਨ ਵਿਚ ਵੱਡੀ ਤੋਂ ਵੱਡੀ ਔਖ ਤੋਂ ਘਬਰਾਉਂਦੇ ਨਹੀਂ । ਜੇ ਕਿਸੇ ਕੰਮ ਵਿਚ ਅਸਫਲ ਵੀ ਹੋ ਜਾਣ ਤਾਂ ਦਿਲ ਨਹੀਂ ਛੱਡਦੇ

    4. ਪੱਕਾ ਇਰਾਦਾ (Firm Determination) – ਜਿਹੜੇ ਖਿਡਾਰੀ ਮੈਚ ਜਿੱਤਣ ਦਾ ਪੱਕਾ , ਇਰਾਦਾ ਕਰ ਲੈਂਦੇ ਹਨ, ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਅਜਿਹੇ ਪੱਕੇ ਇਰਾਦੇ ਵਾਲੇ ਖਿਡਾਰੀ ਅਖੀਰ ਵਿਚ ਜ਼ਰੂਰ ਜਿੱਤਦੇ ਹਨ । ਇਸ ਗੁਣ ਵਾਲੇ ਖਿਡਾਰੀ ਜੀਵਨ ਵਿਚ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ

    5. ਸੱਚ ਬੋਲਣਾ (Speaking Truth)ਖਿਡਾਰੀਆਂ ਵਿਚ ਸੱਚ ਬੋਲਣ ਦਾ ਗੁਣ ਸੁਭਾਵਿਕ ਹੀ ਆ ਜਾਂਦਾ ਹੈ । ਖੇਡ ਦੇ ਦੌਰਾਨ ਜਦੋਂ ਉਨ੍ਹਾਂ ਕੋਲੋਂ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ ਜਾਂ ਗੇਂਦ ਖੇਡ ਦੇ ਮੈਦਾਨ ਤੋਂ ਬਾਹਰ ਚਲੀ ਜਾਵੇ ਤਾਂ ਉਹ ਰੈਫ਼ਰੀ ਨੂੰ ਸਹੀ ਪੁਜ਼ੀਸ਼ਨ ਦੱਸਣ ਤੋਂ ਸੰਕੋਚ ਨਹੀਂ ਕਰਦੇ । ਉਹ ਸਦਾ ਸਾਫ਼-ਸੁਥਰਾ ਖੇਡਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਸੱਚ ਕਹਿਣ ਦਾ ਗੁਣ ਆ ਜਾਂਦਾ ਹੈ । ਇਹ ਗੁਣ ਜੀਵਨ ਵਿਚ ਉਨ੍ਹਾਂ ਨੂੰ ਇੱਜ਼ਤ ਬਖ਼ਸ਼ਦਾ ਹੈ

    6. ਚੰਗਾ ਚਰਿੱਤਰ (Good Character) – ਕਈ ਵਾਰੀ ਵਿਦਿਆਰਥੀ ਜਾਂ ਖਿਡਾਰੀਆਂ ਨੂੰ ਮੈਚਾਂ ਵਿਚ ਹਾਰ-ਜਿੱਤ ਸੰਬੰਧੀ ਬੜੇ ਲਾਲਚ ਵਿਚ ਦਿੱਤੇ ਜਾਂਦੇ ਹਨ, ਪਰ ਚੰਗੇ ਖਿਡਾਰੀ ਇਨ੍ਹਾਂ ਲਾਲਚਾਂ ਵਿਚ ਨਹੀਂ ਫਸਦੇ । ਉਹ ਬਿਨਾਂ ਕਿਸੇ ਲਾਲਚ ਦੇ ਆਪਣੀ ਟੀਮ ਜਾਂ ਸਕੂਲ ਦੀ ਜਿੱਤ ਲਈ ਪੂਰਾ ਜ਼ੋਰ ਲਗਾ ਦਿੰਦੇ ਹਨ । ਇਸ ਤਰ੍ਹਾਂ ਉਹ ਮਜ਼ਬੂਤ ਚਰਿੱਤਰ ਦੇ ਬਣ ਜਾਂਦੇ ਹਨ

    7. ਦੂਜਿਆਂ ਦੀ ਮੱਦਦ ਕਰਨੀ (Help Others)ਖੇਡ ਦੇ ਦੌਰਾਨ ਖਿਡਾਰੀਆਂ ਨੂੰ ਕਈ ਵਾਰ ਦੂਸਰੇ ਦੀ ਮੱਦਦ ਕਰਨ ਦਾ ਮੌਕਾ ਮਿਲਦਾ ਹੈ । ਉਹ ਦੂਜੇ ਨੂੰ ਮੱਦਦ ਦੇ ਕੇ ਅਤੇ ਦੂਜੇ ਦੀ ਮੱਦਦ ਲੈ ਕੇ ਹੀ ਮੈਚ ਜਿੱਤਦੇ ਹਨ । ਇਸ ਤਰ੍ਹਾਂ ਮਨੁੱਖ ਜੀਵਨ ਵਿਚ ਦੂਜਿਆਂ ਦੀ ਮਦਦ ਕਰਨੀ ਸਿੱਖਦਾ ਹੈ

    8. ਏਕਤਾ ਦੀ ਭਾਵਨਾ (Sense of Unity)ਮੈਚ ਵਿਚ ਖਿਡਾਰੀਆਂ ਨੇ ਮੇਲ-ਮਿਲਾਪ ਨਾਲ ਖੇਡਣਾ ਹੁੰਦਾ ਹੈ । ਕੋਈ ਵੀ ਇਕੱਲਾ ਖਿਡਾਰੀ ਕਿਸੇ ਟੀਮ ਨੂੰ ਜਿੱਤ ਨਹੀਂ ਸਕਦਾ । ਸਾਰੇ ਖਿਡਾਰੀ ਇਕੱਠੇ ਮਿਲ ਕੇ ਹੀ ਜਿੱਤ ਸਕਦੇ ਹਨ । ਇਸ ਨਾਲ ਖਿਡਾਰੀਆਂ ਅੰਦਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ । ਖਿਡਾਰੀ “ਏਕੇ ਦੀ ਬਰਕਤ ਦਾ ਸਬਕ ਖੇਡ ਦੇ ਮੈਦਾਨ ਵਿਚੋਂ ਹੀ ਸਿੱਖਦਾ ਹੈ

    9. ਆਤਮ-ਵਿਸ਼ਵਾਸ (Self-Confidence)ਖੇਡਾਂ ਨਾਲ ਖਿਡਾਰੀਆਂ ਵਿਚ ਆਤਮਵਿਸ਼ਵਾਸ ਦਾ ਗੁਣ ਪੈਦਾ ਹੁੰਦਾ ਹੈ । ਖੇਡ ਦੇ ਦੌਰਾਨ ਖਿਡਾਰੀ ਬੜੇ ਹੌਸਲੇ ਨਾਲ ਖੇਡਦਾ ਹੈ । ਉਹ ਹਰ ਗ਼ਲਤੀ ਖਿੜੇ-ਮੱਥੇ ਕਬੂਲਦਾ ਹੈ । ਉਹ ਗ਼ਲਤੀਆਂ ਨੂੰ ਸੁਧਾਰਦਾ ਹੋਇਆ ਚੰਗਾ ਖਿਡਾਰੀ ਬਣਦਾ ਹੈ । ਇਸ ਤਰ੍ਹਾਂ ਉਸ ਵਿਚ ਚੰਗੇ ਖਿਡਾਰੀ ਦੇ ਗੁਣ ਆ ਜਾਂਦੇ ਹਨ ਤੇ ਉਸ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ

    10. ਮੁਕਾਬਲੇ ਦੀ ਭਾਵਨਾ (Spirit of Competition)ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਖਿਡਾਰੀਆਂ ਨੂੰ ਡਟ ਕੇ ਮੁਕਾਬਲਾ ਕਰਨਾ ਪੈਂਦਾ ਹੈ । ਇਹ ਮੁਕਾਬਲੇ ਦੀ ਭਾਵਨਾ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ । ਉਹ ਜੀਵਨ ਵਿਚ ਹਰ ਮੁਸ਼ਕਲ ਦਾ ਮੁਕਾਬਲਾ ਡਟ ਕੇ ਕਰਦਾ ਹੈ । ਉਹ ਕਿਸੇ ਵੀ ਦੁੱਖ ਤੋਂ ਘਬਰਾਉਂਦਾ ਨਹੀਂ

    11. ਚੰਗੇ ਨਾਗਰਿਕ ਦੇ ਗੁਣ (Qualities of Good Citizens)ਖੇਡਾਂ ਵਿਚ ਰਹਿ ਕੇ ਅਸੀਂ ਚੰਗੇ ਨਾਗਰਿਕਾਂ ਦੇ ਗੁਣ ਸਿੱਖ ਜਾਂਦੇ ਹਾਂ, ਕਿਉਂਕਿ ਖੇਡਾਂ ਵਿਚ ਨਿਯਮਾਂ ਦੀ ਪਾਲਣਾ ਕਰਨਾ ਆਗਿਆ ਦਾ ਪਾਲਣਾ ਕਰਨਾ, ਚਰਿੱਤਰ ਵਿਕਾਸ, ਅਨੁਸ਼ਾਸਨ ਵਿਚ ਰਹਿਣਾ ਸਿੱਖ ਜਾਂਦੇ ਹਾਂ ਜਿਨ੍ਹਾਂ ਰਾਹੀਂ ਚੰਗੇ ਨਾਗਰਿਕ ਦੇ ਗੁਣ ਪੈਦਾ ਹੋ ਜਾਂਦੇ ਹਨ

    12. ਦੇਸ਼ ਅਤੇ ਸਮਾਜ ਦੀ ਸੁਰੱਖਿਆ (Safety for Country and Society)ਅਨੁਸ਼ਾਸਨ ਰਾਹੀਂ ਸਾਡੇ ਵਿਚ ਦੇਸ਼ ਅਤੇ ਸਮਾਜ ਪ੍ਰਤੀ ਸੁਰੱਖਿਆ ਦੇ ਗੁਣ ਪੈਦਾ ਹੋ ਜਾਂਦੇ ਹਨ ! | ਜਦੋਂ ਸਾਡੇ ਵਿਚ ਕਾਨੂੰਨ ਦੀ ਰੱਖਿਆ, ਅਨੁਸ਼ਾਸਨ ਵਿਚ ਰਹਿਣਾ ਅਤੇ ਦੇਸ਼ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ | ਅਸੀਂ ਸਮਾਜ ਅਤੇ ਦੇਸ਼ ਦੀ ਰੱਖਿਆ ਕਰ ਸਕਦੇ ਹਾਂ

    13. ਜਾਤ-ਪਾਤ ਦਾ ਨਾ ਹੋਣਾ (No Casteism)ਹਰ ਇਕ ਟੀਮ ਵਿਚ ਭਿੰਨ-ਭਿੰਨ | ਪ੍ਰਕਾਰ ਦੇ ਖਿਡਾਰੀ ਹੁੰਦੇ ਹਨ ਉਨ੍ਹਾਂ ਨੂੰ ਇਕੱਠੇ ਮਿਲਣ-ਜੁਲਣ ਤੇ ਟੀਮ ਵਾਸਤੇ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਵਿਚ ਇਕ ਵਿਸ਼ਾਲ ਦ੍ਰਿਸ਼ਟੀਕੋਣ ਆ ਜਾਂਦਾ ਹੈ । ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ ਹਨ ਅਤੇ ਉਨ੍ਹਾਂ ਨਾਲ ਮਿਲਦੇ-ਜੁਲਦੇ ਹਨ, ਉਨ੍ਹਾਂ ਵਿਚਕਾਰ ਮਿੱਤਰਤਾ ਦੀ ਭਾਵਨਾ ਵਧ ਜਾਂਦੀ ਹੈ ਅਤੇ ਜਾਤ-ਪਾਤ ਦੇ ਭੇਦ-ਭਾਵ ਖ਼ਤਮ ਹੋ ਜਾਂਦੇ ਹਨ

    14. ਚੰਗਾ ਵਰਤਾਉ (Good Behaviour)ਅਨੁਸ਼ਾਸਨ ਰਾਹੀਂ ਅਸੀਂ ਖੇਡਾਂ ਵਿਚ ਇਕ ਦੂਜੇ ਨਾਲ ਮਿਲਦੇ-ਜੁਲਦੇ ਹਾਂ ਪਿਆਰ ਵਿਚ ਵਾਧਾ ਹੁੰਦਾ ਹੈ । ਅਸੀਂ ਇਕ-ਦੂਜੇ ਨਾਲ ਬੋਲਦੇ ਹਾਂ । ਸਾਡੇ ਵਿਚ ਇਕ ਦੂਜੇ ਪ੍ਰਤੀ ਚੰਗਾ ਵਰਤਾਉ ਕਰਨ ਦੇ ਗੁਣ ਪੈਦਾ ਹੋ ਜਾਂਦੇ ਹਨ

    15. ਚੰਗੀਆਂ ਆਦਤਾਂ (Good Habits)-ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ । ਖਿਡਾਰੀਆਂ ਵਿਚ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ | ਉਨ੍ਹਾਂ ਦਾ ਵਿਹਲਾ ਸਮਾਂ ਠੀਕ ਪ੍ਰਕਾਰ ਨਾਲ ਬਤੀਤ ਹੋ ਜਾਂਦਾ ਹੈ, ਬੁਰੀ ਸੰਗਤ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਨਵੀਆਂ-ਨਵੀਆਂ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ

     

     

     

     

    Class 8 Physical Education Chapter 7 ਯੋਗਾ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

    ਪ੍ਰਸ਼ਨ 1. ਯੋਗ ਦਰਸ਼ਨ ਕੀ ਹੈ ?
    ਉੱਤਰ- ਯੋਗ ਦਰਸ਼ਨ ਇਸ ਗੱਲ ‘ਤੇ ਨਿਰਭਰ ਹੈ ਕਿ ਮਨੁੱਖ ਦੀ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ । ਅੱਜ-ਕਲ੍ਹ ਦੇ ਜੀਵਨ-ਕੰਮਾਂ ਵਿਚ ਲੱਗ ਕੇ ਮਨੁੱਖ ਪਰਮਾਤਮਾ ਨੂੰ ਭੁਲ ਗਿਆ ਹੈ, ਜਿਸ ਨਾਲ ਉਹ ਪਰਮਾਤਮਾ ਤੋਂ ਮਿਲੀ ਹੋਈ ਵਾਸਤਵਿਕ ਸ਼ਕਤੀ ਨੂੰ ਗਵਾ ਬੈਠਾ ਹੈ । ਇਸ | ਕਾਰਨ ਮਨੁੱਖ ਆਪਣੇ ਕਰਤੱਵਾਂ ਦਾ ਪਾਲਣ ਕਰਨ ਵਿਚ ਅਸਮਰੱਥ ਹੋ ਜਾਂਦਾ ਹੈ, ਜਿਸ ਨਾਲ ਉਸ ਨੂੰ ਨਿਰਾਸ਼ਾ ਮਿਲਦੀ ਹੈ ਅਤੇ ਉਸ ਦਾ ਮਨ ਭਟਕਦਾ ਰਹਿੰਦਾ ਹੈ । ਉਹ ਕਿਸੇ ਵੀ ਮੁਸ਼ਕਲ | ਦਾ ਹੱਲ ਲੱਭਣ ਵਿਚ ਅਸਮਰੱਥ ਹੋ ਜਾਂਦਾ ਹੈ । ਉਹ ਆਪਣੇ ਆਪ ਨੂੰ ਸਰੀਰਿਕ, ਮਾਨਸਿਕ, ਭਾਵਾਤਮਿਕ ਅਤੇ ਅਧਿਆਤਮਿਕ ਪੱਖੋਂ ਕਮਜ਼ੋਰ ਕਰ ਲੈਂਦਾ ਹੈ । ਉਹ ਆਪਣੇ ਜੀਵਨ ਨੂੰ | ਅਸ਼ਾਂਤ ਅਤੇ ਦੁੱਖਾਂ ਵਿਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ । ‘ਯੋਗ ਦਰਸ਼ਨ’ ਭਟਕੇ ਹੋਏ | ਮਨੁੱਖਾਂ ਨੂੰ ਸਿੱਧੇ ਰਾਹ ਪਾਉਣ ਦਾ ਸਾਧਨ ਹੈ । ਯੋਗ ਮਨੁੱਖ ਨੂੰ ਹਮੇਸ਼ਾ ਅਹਿੰਸਾ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ । ਇਸ ਲਈ ਯੋਗ ਦਰਸ਼ਨ ਅਹਿੰਸਾ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਹੈ

    ਪਸ਼ਨ 2. ਯੋਗ ਦੇ ਟੀਚੇ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਯੋਗ ਦਾ ਮੁੱਖ ਟੀਚਾ ਮਨੁੱਖ ਦਾ ਸਰੀਰਿਕ, ਮਾਨਸਿਕ, ਭਾਵਨਾਤਮਿਕ ਅਤੇ | ਅਧਿਆਤਮਿਕ ਵਿਕਾਸ ਕਰਕੇ ਉਸ ਦੀ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਵਾਉਣਾ ਹੈ
    ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਯੋਗ ਸਾਧਨਾ ਰਾਹੀਂ ਮਨੁੱਖ ਨੂੰ ਦੁਨਿਆਵੀ ਮੁਸ਼ਕਿਲਾਂ ਤੋਂ ਮੁਕਤੀ ਦਿਵਾਉਣਾ ਹੈ । ਯੋਗ ਮਨੁੱਖ ਨੂੰ ਜੀਵਨ ਦੀਆਂ ਜਟਿਲ ਸਮੱਸਿਆਵਾਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ, ਤਾਂ ਜੋ ਉਹ ਕਦੇ ਆਪਣੇ ਰਸਤੇ ਤੋਂ ਨਾ ਭਟਕ ਸਕੇ

    ਪ੍ਰਸ਼ਨ 3. ਯੋਗ ਦੇ ਉਦੇਸ਼ ਕਿਹੜੇ-ਕਿਹੜੇ ਹੁੰਦੇ ਹਨ ?
    ਉੱਤਰ- ਯੋਗ ਦੇ ਉਦੇਸ਼:-

    • ਭਾਵਨਾਵਾਂ ‘ਤੇ ਕਾਬੂ ਪਾਉਣਾ-ਯੋਗ ਇਨਸਾਨ ਨੂੰ ਆਪਣੀਆਂ ਭਾਵਨਾਵਾਂ ‘ਤੇ | ਕਾਬੂ ਪਾਉਣ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਉਸ ਦੇ ਮਨ ਦਾ ਸੰਤੁਲਨ ਬਣਿਆ ਰਹਿੰਦਾ ਹੈ
    • ਸਿਹਤਮੰਦ ਬਣਾਉਣਾ-ਯੋਗ ਆਸਣ ਸਰੀਰਿਕ ਕਸਰਤ ਹੈ । ਜੇਕਰ ਸਹੀ ਢੰਗ ਨਾਲ ਨਿਯਮਿਤ ਰੂਪ ਵਿਚ ਅਭਿਆਸ ਕੀਤਾ ਜਾਵੇ ਤਾਂ ਵਿਅਕਤੀ ਦਾ ਸਰੀਰ ਹਮੇਸ਼ਾ ਤਾਕਤਵਰ, ਤੰਦਰੁਸਤ ਅਤੇ ਚੁਸਤ ਰਹਿੰਦਾ ਹੈ । ਭਿੰਨ-ਭਿੰਨ ਯੋਗ ਆਸਣ ਸਾਡੇ ਸਰੀਰ ਦੇ ਭਿੰਨ-ਭਿੰਨ ਅੰਗਾਂ ਅਤੇ ਪ੍ਰਣਾਲੀਆਂ ਨੂੰ ਤੰਦਰੁਸਤ ਰੱਖਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ
    • ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ-ਯੋਗ ਨਾ ਕੇਵਲ ਇਨਸਾਨ ਨੂੰ ਸਰੀਰਿਕ ਪੱਖੋਂ ਤਾਕਤਵਰ ਬਣਾਉਂਦਾ ਹੈ ਸਗੋਂ ਉਸ ਦੇ ਮਨ ਨੂੰ ਇਕਾਗਰ ਕਰ ਕੇ ਸਥਿਰ ਵੀ ਰੱਖਦਾ ਹੈ
    • ਉੱਚ ਪੱਧਰ ਦੀ ਚੇਤਨਾ ਦੀ ਪ੍ਰਾਪਤੀ-ਮਨ ਦੀ ਇਕਾਗਰਤਾ, ਸਾਧਨਾ ਅਤੇ ਹੋਰ ਅਧਿਆਤਮਿਕ ਅਭਿਆਸਾਂ ਰਾਹੀਂ ਅੰਤਰ ਆਤਮਾ ਨੂੰ ਰੂਹਾਨੀ ਸ਼ਕਤੀ ਨਾਲ ਜੋੜਿਆ ਜਾ ਸਕਦਾ ਹੈ
    • ਅਧਿਆਤਮਕ ਜੀਵਨ-ਯੋਗ ਮਨ ਨੂੰ ਇਕਾਗਰ ਕਰਨ ਲਈ ਮਦਦ ਕਰਦਾ ਹੈ, ਜਿਸ ਕਰਕੇ ਮਨੁੱਖ ਆਤਮਿਕ ਤੌਰ ‘ਤੇ ਸ਼ਾਂਤੀ ਮਹਿਸੂਸ ਕਰਦਾ ਹੈ

    ਪ੍ਰਸ਼ਨ 4. ਅਸ਼ਟਾਂਗ ਯੋਗ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਅਸ਼ਟਾਂਗ ਯੋਗ ਦੇ ਅੱਠ ਅੰਗ ਹੁੰਦੇ ਹਨ-ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ । ਇਹ ਅੱਠ ਪ੍ਰਕਾਰ ਦੇ ਅੰਗ ਮਨੁੱਖੀ ਸਰੀਰ ਨੂੰ ਤੰਦਰੁਸਤ, ਮਨ ਨੂੰ ਬਲਵਾਨ ਬਣਾਉਣ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਅਹਿਮ ਰੋਲ ਅਦਾ ਕਰਦੇ ਹਨ । ਅਸ਼ਟਾਂਗ ਯੋਗ ਦੇ ਅੱਠ ਅੰਗ ਹੇਠ ਲਿਖੇ ਅਨੁਸਾਰ ਹਨ-
    1.
    ਯਮ-ਯਮ ਦਾ ਅਰਥ ਹੈ ਸਰੀਰ ਦੀ ਸਾਧਨਾ । ਇਹ ਕੁਝ ਸਿਧਾਂਤਾਂ ਨੂੰ ਦਰਸਾਉਂਦਾ ਹੈ, ਜੋ ਹੇਠ ਲਿਖੇ ਹਨ :

    • ਅਹਿੰਸਾ (ਹਿੰਸਾ ਨਾ ਕਰਨਾ
    • ਸੱਚ ਝੂਠ ਨਾ ਬੋਲਣਾ
    • ਅਸਤੇਯ ਚੋਰੀ ਨਾ ਕਰਨਾ
    • ਮਚਾਰੀਆ ਸਾਰੀਆਂ ਇੰਦਰੀਆਂ ਤੋਂ ਪੈਦਾ ਹੋਣ ਵਾਲੇ ਸੁਖਾਂ ਵਿਚ ਸੰਜਮ ਵਰਤਣਾ
    • ਅਪਰਿਗ੍ਰਹਿ (ਜ਼ਰੂਰਤ ਤੋਂ ਜ਼ਿਆਦਾ ਇੱਛਾ ਨਾ ਕਰਨਾ ਅਤੇ ਦੂਜਿਆਂ ਦੀਆਂ ਵਸਤੂਆਂ ਦੀ ਇੱਛਾ ਨਾ ਕਰਨਾ !

    2. ਨਿਯਮ-ਨਿਯਮ ਦਾ ਅਰਥ ਸਰੀਰ ਅਤੇ ਮਨ ਨੂੰ ਸ਼ੁੱਧ ਅਤੇ ਪਵਿੱਤਰ ਰੱਖਣਾ ਹੈ । ਇਸ ਦੀ ਮਦਦ ਨਾਲ ਦੂਜਿਆਂ ਦੇ ਪ੍ਰਤੀ ਈਰਖਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:-

    • ਸੋਚ (ਸਰੀਰ ਅਤੇ ਮਨ ਦੀ ਸ਼ੁੱਧੀ)
    • ਸੰਤੋਖ (ਸੰਤੁਸ਼ਟ ਅਤੇ ਪ੍ਰਸੰਨ ਰਹਿਣਾ)
    • ਤਪ (ਆਪਣੇ ਤੋਂ ਅਨੁਸ਼ਾਸਿਤ ਰਹਿਣਾ)
    • ਸਵਾਧਿਆਏ (ਆਤਮ ਚਿੰਤਨ ਕਰਨਾ
    • ਈਸ਼ਵਰ ਪ੍ਰਣਿਧਾਨ (ਈਸ਼ਵਰ ਦੇ ਪ੍ਰਤੀ ਪੂਰਾ ਵਿਸ਼ਵਾਸ)

    3. ਆਸਣ-ਅਸ਼ਟਾਂਗ ਯੋਗ ਦਾ ਤੀਜਾ ਅੰਗ ਹੈ ਆਸਣ ।ਇਹ ਉਹ ਅਵਸਥਾ ਹੈ, ਜਿਸ ਵਿਚ ਸਰੀਰ ਅਤੇ ਆਤਮਾ ਦੋਵੇਂ ਸਥਿਰ ਹੋਣ । ਧਿਆਨ ਦੀ ਸਥਿਤੀ ਵਿਚ ਜੇਕਰ ਸਰੀਰ ਨੂੰ ਕਿਸੇ ਕਿਸਮ ਦਾ ਕਸ਼ਟ ਮਹਿਸੂਸ ਹੋਏ ਤਾਂ ਮਨੁੱਖ ਦਾ ਧਿਆਨ ਨਹੀਂ ਲੱਗ ਸਕਦਾ । ਇਸ ਲਈ ਆਸਣਾਂ ‘ਤੇ ਜ਼ੋਰ ਦਿੱਤਾ ਗਿਆ ਹੈ | ਆਸਣ ਕਰਨ ਨਾਲ ਨਾੜੀਆਂ ਦੀ ਸ਼ੁੱਧੀ ਹੁੰਦੀ ਹੈ ਅਤੇ ਸਰੀਰ ਨੂੰ ਫੁਰਤੀ ਮਿਲਦੀ ਹੈ । ਇਸ ਤੋਂ ਇਲਾਵਾ ਇਸ ਨਾਲ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਤੌਰ ‘ਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ । ਅਜੋਕੇ ਸਮੇਂ ਵਿਚ ਨਰੋਏ ਸਰੀਰ ਅਤੇ ਸ਼ਾਂਤ ਜੀਵਨ ਲਈ ਆਸਣ ਬਹੁਤ ਜ਼ਰੂਰੀ ਹਨ

    4. ਪ੍ਰਾਣਾਯਾਮਪ੍ਰਾਣਾਯਾਮ’ ਦਾ ਅਰਥ ਹੈ ਪ੍ਰਾਣ ਭਾਵ ਸਾਹ ਕਿਰਿਆ ਨੂੰ ਕਾਬੂ ਕਰਕੇ ਉਸ ਵਿਚ ਇਕਸਾਰਤਾ ਲਿਆਉਣਾ । ਜਦ ਪਾਣੀ ਸਾਹ ਨੂੰ ਅੰਦਰ ਖਿੱਚਦਾ ਅਤੇ ਬਾਹਰ ਕੱਢਦਾ ਹੈ ਤਾਂ ਇਸ ਕਿਰਿਆ ਨੂੰ “ਸਾਹ ਕਿਰਿਆ’ ਕਿਹਾ ਜਾਂਦਾ ਹੈ । ਪ੍ਰਾਣਾਯਾਮ ਹਮੇਸ਼ਾ ਖੁੱਲ੍ਹੀ ਥਾਂ ਅਤੇ ਸ਼ੁੱਧ ਵਾਤਾਵਰਨ ਵਿਚ ਹੀ ਕਰਨਾ ਚਾਹੀਦਾ ਹੈ । ਪ੍ਰਾਣਾਯਾਮ ਕਰਨ ਨਾਲ ਫੇਫੜੇ ਮਜ਼ਬੂਤ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ । ਇਹ ਦਿਲ, ਫੇਫੜੇ, ਦਿਮਾਗ਼, ਪਾਚਨ ਅਤੇ ਪੇਟ ਦੇ ਰੋਗਾਂ ਵਿਚ ਬਹੁਤ ਲਾਭਦਾਇਕ ਹੈ

    5. ਪ੍ਰਤਿਹਾਰ-ਜਦੋਂ ਮਨੁੱਖ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਬਾਹਰਲੇ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਅੰਤਰਮੁਖੀ ਕਰ ਲੈਂਦਾ ਹੈ ਤਾਂ ਇਸ ਕਿਰਿਆ ਨੂੰ ਪ੍ਰਤਿਹਾਰ ਕਿਹਾ ਜਾਂਦਾ ਹੈ । ਪ੍ਰਤਿਹਾਰ ਦੀ ਮਦਦ ਨਾਲ ਮਨੁੱਖ ਆਪਣੀਆਂ ਇੰਦਰੀਆਂ ‘ਤੇ ਕਾਬੂ ਪਾ ਲੈਂਦਾ ਹੈ । ਇਸ ਨਾਲ ਉਹ ਮਨ ਨੂੰ ਸ਼ੁੱਧ, ਤਪ ਵਿਚ ਵਾਧਾ, ਤੰਦਰੁਸਤ ਸਰੀਰ ਅਤੇ ਸਮਾਧੀ ਵਿਚ ਸ਼ਾਮਲ ਹੋਣ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ

    6. ਧਾਰਨਾ-ਜਦੋਂ ਮਨ ਕਿਸੇ ਕਾਰਜ ਨੂੰ ਕਰਨ ਲਈ ਧਾਰ ਲੈਂਦਾ ਹੈ ਅਤੇ ਕੁੱਝ ਸਮੇਂ ਲਈ ਆਪਣੇ ਆਪ ਨੂੰ ਉਸੇ ਅਵਸਥਾ ਵਿਚ ਸਥਿਰ ਰੱਖਣ ਦੇ ਯੋਗ ਕਰ ਲੈਂਦਾ ਹੈ ਤਾਂ ਉਸ ਨੂੰ ਧਾਰਨਾ ਕਿਹਾ ਜਾਂਦਾ ਹੈ ਭਾਵ ਅਧਿਆਤਮਿਕ ਦਿਸ਼ਾ ਜਾਂ ਪਰਮਾਤਮਾ ਵੱਲ ਮਨ ਨੂੰ ਲਗਾ ਦੇਣਾ ਹੀ ਧਾਰਨਾ ਹੈ

    7. ਧਿਆਨ- “ਧਿਆਨ’ ਦਾ ਅਰਥ ਮਨ ਨੂੰ ਕਿਸੇ ਇਕ ਵਿਸ਼ੇ ਵਿਚ ਬਾਹਰੀ ਅਤੇ ਅੰਦਰੂਨੀ ਰੁਕਾਵਟਾਂ ਤੋਂ ਬਿਨਾਂ ਲਗਾਈ ਰੱਖਣਾ ਹੈ । ਸਧਾਰਨ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਧਿਆਨ, ਧਾਰਨ ਦਾ ਪਰਿਪੱਕ ਅਤੇ ਸੰਤੁਲਨ ਰੂਪ ਹੈ । ਧਿਆਨ ਲਗਾਉਣ ਨਾਲ ਮਨ ਆਪਣੀ ਚੰਚਲਤਾ ਤਿਆਗ ਕੇ ਇਕਾਗਰ ਚਿੱਤ ਹੋ ਜਾਂਦਾ ਹੈ ਅਤੇ ਮਾਨਸਿਕ ਪਰਿਪੱਕਤਾ ਬਣ ਜਾਂਦੀ ਹੈ । ਇਸ ਨਾਲ ਮਨ ਦੀ ਮੈਲ ਧੋਤੀ ਜਾਂਦੀ ਹੈ

    8. ਸਮਾਧੀ – ‘ਸਮਾਧੀ ਉਹ ਅਵਸਥਾ ਹੁੰਦੀ ਹੈ ਜਦੋਂ ਸਮਾਧੀ ਲਗਾਉਣ ਵਾਲਾ ਆਪਣੀ ਲਗਨ ਅਤੇ ਭਗਤੀ ਵਿਚ ਇੰਨਾ ਲੀਨ ਹੋ ਜਾਂਦਾ ਹੈ ਕਿ ਉਹ ਦੀਨਦੁਨੀਆ ਨੂੰ ਭੁੱਲ ਜਾਂਦਾ ਹੈ ਅਤੇ ਪਰਮਾਤਮਾ ਦੀ ਬੰਦਗੀ ਵਿਚ ਲੀਨ ਹੋ ਜਾਂਦਾ ਹੈ ਅਰਥਾਤ ਮਨ ਨੂੰ ਦੁਨਿਆਵੀ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਇਕਾਗਰ ਕਰਨਾ ਹੀ ਸਮਾਧੀ ਹੈ । ਇਹ | ਧਿਆਨ ਦੀ ਚਰਮ ਸੀਮਾ ਹੈ । ਇਸ ਅਵਸਥਾ ਵਿਚ ਮਨੁੱਖ ਸਮਾਧੀ ਵਿਚ ਪ੍ਰਵੇਸ਼ ਕਰ ਜਾਂਦਾ ਹੈ । ਫਿਰ ਉਸ ਨੂੰ ਸਿਰਫ਼ ਪਰਮਾਤਮਾ ਦੀ ਬੰਦਗੀ ਹੀ ਨਜ਼ਰ ਆਉਂਦੀ ਹੈ। ਆਤਮਾ ਅਤੇ ਪਰਮਾਤਮਾ ਦਾ ਮਿਲਾਪ ਇਸੇ ਅਵਸਥਾ ਦਾ ਸਿੱਟਾ ਹੈ

     

     

     

    Class 8 Physical Education Chapter 8 ਨਸ਼ਿਆਂ ਪ੍ਤਿ ਜਾਗਰੂਕਤਾ

    ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

    ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-

    ਪ੍ਰਸ਼ਨ 1. ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਕੀ ਹੁੰਦਾ ਹੈ ?
    ਉੱਤਰ- ਅੱਜ-ਕਲ੍ਹ ਨਸ਼ੀਲੇ ਪਦਾਰਥਾਂ ਦੇ ਖਾਣ ਨਾਲ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਜੋ ਕਿ ਹੇਠ ਲਿਖਿਆ ਹੈ:

    1. ਸਰੀਰ ‘ਤੇ ਮਾੜਾ ਪ੍ਰਭਾਵ-ਨਸ਼ੀਲੀਆਂ ਵਸਤੂਆਂ ਖਾਣ ਨਾਲ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਇਹਨਾਂ ਦੇ ਖਾਣ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਜਿਨ੍ਹਾਂ ਵਿੱਚ ਭਿਆਨਕ ਰੋਗ ਕੈਂਸਰ ਵੀ ਹੈ । ਸਾਡੇ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਵਿਚ ਨੁਕਸ ਪੈ ਜਾਂਦਾ ਹੈ । ਵਿਅਕਤੀ ਦਾ ਖੂਨ ਦਾ ਦੌਰਾ ਵੱਧ ਜਾਂਦਾ ਹੈ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ । ਸੋਚਣ ਦੀ ਸ਼ਕਤੀ ਅਤੇ ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ ਅਤੇ ਹੱਥ-ਪੈਰ | ਕੰਬਣ ਲੱਗ ਜਾਂਦੇ ਹਨ

    2. ਸਮਾਜਿਕ ਜੀਵਨ ‘ਤੇ ਮਾੜਾ ਪ੍ਰਭਾਵ–ਨਸ਼ੇ ਨਾਲ ਵਿਅਕਤੀ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਉਸਦੇ ਸਮਾਜਿਕ ਜੀਵਨ ਤੇ ਬੁਰਾ ਪ੍ਰਭਾਵ ਪੈਂਦਾ ਹੈ । ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਦਮੀ ਦੀ ਸਮਾਜ ਵਿਚ ਕੋਈ ਕਦਰ ਨਹੀਂ ਰਹਿੰਦੀ । ਸਮਾਜ ਅਤੇ ਪਰਿਵਾਰ ਵਿਚੋਂ ਉਸ ਦੇ ਨੇੜੇ ਕੋਈ ਵਿਅਕਤੀ ਨਹੀਂ ਆਉਂਦਾ ਅਤੇ ਉਸ ਦੀ ਸਾਂਝ ਸਮਾਜ ਵਿਚ ਖ਼ਤਮ ਹੋ ਜਾਂਦੀ ਹੈ

    3. ਵਿਵਹਾਰ ‘ ਤੇ ਮਾੜਾ ਪ੍ਰਭਾਵ-ਨਸ਼ੀਲੇ ਪਦਾਰਥ ਖਾਣ ਨਾਲ ਮਨੁੱਖ ਦੇ ਵਿਵਹਾਰ ਵਿਚ | ਤਬਦੀਲੀ ਆ ਜਾਂਦੀ ਹੈ । ਉਸ ਦਾ ਆਪਣੇ ਆਪ ‘ਤੇ ਕਾਬੂ ਨਹੀਂ ਰਹਿੰਦਾ । ਨਸ਼ੇ ਦੀ ਹਾਲਤ ਵਿਚ ਮਨੁੱਖ ਦੂਸਰੇ ਲੋਕਾਂ ਨਾਲ ਝਗੜਾ ਕਰਦਾ ਰਹਿੰਦਾ ਹੈ ਉਸ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਣਾ-ਵਰਤਣਾ ਘੱਟ ਜਾਂਦਾ ਹੈ

    ਪ੍ਰਸ਼ਨ 2. ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਿਹੜੇ-ਕਿਹੜੇ ਕਾਰਨ ਹਨ ?
    ਉੱਤਰ- ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਹੇਠ ਲਿਖੇ ਹਨ-

    ·          ਸਮਾਜਿਕ ਕਾਰਨ-ਅੱਜ-ਕਲ੍ਹ ਫ਼ਿਲਮਾਂ ਅਤੇ ਗੀਤ ਨਸ਼ਿਆਂ ਵੱਲ ਬਹੁਤ ਕ੍ਰਿਤ ਕਰਦੇ ਹਨ । ਫ਼ਿਲਮਾਂ ਵਿਚ ਦਿਖਾਏ ਜਾਣ ਵਾਲੇ ਵਿਸ਼ ਕਲਾਕਾਰਾਂ ਦੇ ਕਿਰਦਾਰ ਨੂੰ ਨਸ਼ੇ ਉਭਾਰਦੇ ਹਨ । ਇਹ ਨਸ਼ੇ ਸਾਡੀ ਸ਼ਾਨ ਦੇ ਪ੍ਰਤੀਕ ਬਣ ਜਾਂਦੇ ਹਨ ਅਤੇ ਬੱਚੇ ਵੀ ਫ਼ਿਲਮੀ ਕਲਾਕਾਰਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਹਨ

    ·          ਤਕਨਾਲੋਜੀ ਦਾ ਪ੍ਰਭਾਵ-ਅੱਜ-ਕਲ੍ਹ, ਬੱਚਿਆਂ ਨੂੰ ਇੰਟਰਨੈੱਟ ਬਹੁਤ ਪ੍ਰਭਾਵਿਤ ਕਰਦਾ ਹੈ ਅਤੇ ਅੱਜ-ਕਲ੍ਹ ਦੇ ਬੱਚੇ ਇੰਟਰਨੈੱਟ ਤੋਂ ਨਵੇਂ-ਨਵੇਂ ਤਰੀਕੇ ਨਾਲ ਨਸ਼ੇ ਕਰਨਾ ਸਿੱਖ ਜਾਂਦੇ ਹਨ । ਇਸ ਤਰ੍ਹਾਂ ਤਕਨਾਲੋਜੀ ਕਾਰਨ ਬੱਚੇ ਨਸ਼ਿਆਂ ਦੇ ਜਾਲ ਵਿਚ ਫਸ ਜਾਂਦੇ ਹਨ

    ·          ਪਰਿਵਾਰਿਕ ਕਾਰਨ-ਪਤੀ-ਪਤਨੀ ਵਿਚ ਅਣ-ਬਣ ਜਾਂ ਤਲਾਕ ਦੀ ਸਥਿਤੀ ਅਤੇ ਪਰਿਵਾਰ ਦੇ ਟੁੱਟਦੇ ਰਿਸ਼ਤੇ ਵੀ ਬੱਚਿਆਂ ਨੂੰ ਨਸ਼ਿਆਂ ਵਲ ਲਾ ਦਿੰਦੇ ਹਨ । ਕਈ ਵਾਰ ਮਾਂ-ਬਾਪ ਦਾ ਲੋੜ ਤੋਂ ਵੱਧ ਪਿਆਰ ਬੱਚਿਆਂ ਨੂੰ ਵਿਗਾੜ ਦਿੰਦਾ ਹੈ । ਇਸ ਤਰ੍ਹਾਂ ਬੱਚੇ ਮਾਂ-ਬਾਪ ਤੋਂ ਚੋਰੀ ਛਿਪੇ ਨਸ਼ੇ ਕਰਨ ਲੱਗ ਜਾਂਦੇ ਹਨ

    ·          ਮਿੱਤਰ ਮੰਡਲੀ ਦਾ ਬੁਰਾ ਪ੍ਰਭਾਵ-ਪਰਿਵਾਰਿਕ ਮਾਹੌਲ ਤੋਂ ਮਗਰੋਂ ਬੱਚਾ ਆਪਣਾ ਜ਼ਿਆਦਾ ਸਮਾਂ ਮਿੱਤਰਾਂ ਅਤੇ ਦੋਸਤਾਂ ਨਾਲ ਬਿਤਾਉਂਦਾ ਹੈ ਜਿਸ ਨਾਲ ਬੱਚੇ ਉੱਪਰ ਮਿੱਤਰ ਮੰਡਲੀ ਦਾ ਪ੍ਰਭਾਵ ਪੈਣਾ ਜ਼ਰੂਰੀ ਹੈ । ਜੇਕਰ ਇਹਨਾਂ ਮਿੱਤਰਾਂ ਵਿਚੋਂ ਕੋਈ ਵੀ ਦੋਸਤ ਨਸ਼ੇ ਕਰਨ ਵਾਲਾ ਹੋਵੇ ਤਾਂ ਫਿਰ ਬੱਚਾ ਵੀ ਨਸ਼ੇ ਕਰਨ ਲੱਗ ਜਾਂਦਾ ਹੈ

    ·          ਆਪਣੇ ਸਾਥੀਆਂ ‘ ਚ ਦਿਖਾਵਾ-ਜਦੋਂ ਬੱਚਾ ਸਮਾਜ ਵਿੱਚ ਵਿਚਰਦਾ ਹੈ ਤਾਂ ਉਹ ਆਪਣੇ ਸਮਾਜ ਦੇ ਆਰਥਿਕ ਪੱਧਰ ਦਾ ਦੂਜੇ ਬੱਚਿਆਂ ਦੇ ਆਰਥਿਕ ਪੱਧਰ ਨਾਲ ਮੁਕਾਬਲਾ ਕਰਨ ਲੱਗ ਜਾਂਦਾ ਹੈ ਅਤੇ ਨਸ਼ਾ ਕਰਕੇ ਆਪਣਾ ਆਰਥਿਕ ਪੱਧਰ ਦੂਸਰਿਆਂ ਬੱਚਿਆਂ ਤੋਂ ਉੱਚਾ ਦਿਖਾਉਣ ਲੱਗ ਜਾਂਦਾ ਹੈ

    ਪ੍ਰਸ਼ਨ 3. ਨਸ਼ਿਆਂ ਦੇ ਮਾੜੇ ਪ੍ਰਭਾਵ ਲਿਖੋ
    ਉੱਤਰ- ਨਸ਼ਿਆਂ ਦੇ ਮਾੜੇ ਪ੍ਰਭਾਵ-ਸਾਡੇ ਸਮਾਜ ਨੂੰ ਨਸ਼ਿਆਂ ਦੀਆਂ ਸਮੱਸਿਆਵਾਂ ਦਾ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਨਸ਼ਿਆਂ ਨੇ ਇਨਸਾਨੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ-
    1.
    ਸਰੀਰ ਤੇ ਬੁਰਾ ਪ੍ਰਭਾਵ-ਨਸ਼ੇ ਮਨੁੱਖੀ ਜੀਵਨ ਨੂੰ ਕਮਜ਼ੋਰ ਕਰ ਦਿੰਦੇ ਹਨ। ਨਸ਼ਿਆਂ ਨੂੰ ਖਾਣ ਨਾਲ ਵਿਅਕਤੀ ਦੀਆਂ ਸਾਰੀਆਂ ਪ੍ਰਣਾਲੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਿਅਕਤੀ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਇਹਨਾਂ ਵਿਚੋਂ ਕੈਂਸਰ ਇੱਕ ਬੁਰੀ ਬੀਮਾਰੀ ਵੀ ਹੈ । ਨਸ਼ੇ ਕਰਨ ਵਾਲੇ ਮਨੁੱਖ ਦੀ ਸੋਚਣ ਅਤੇ ਯਾਦਾਸ਼ਤ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਉਸ ਦੀਆਂ ਮਾਸਪੇਸ਼ੀਆਂ ਵੀ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ । ਮਨੁੱਖ ਦਾ ਲਹੂ ਦਬਾਅ ਵੱਧ ਜਾਂਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਵਿਅਕਤੀ ਦੇ ਹੱਥ, ਪੈਰ ਕੰਬਣ ਲੱਗ ਜਾਂਦੇ ਹਨ ਅਤੇ ਆਪਣੀ ਸੂਝ-ਬੂਝ ਗੁਆ ਦਿੰਦਾ ਹੈ

    2. ਸਮਾਜਿਕ ਜੀਵਨ ‘ਤੇ ਬੁਰਾ ਪ੍ਰਭਾਵ-ਜਿੱਥੇ ਨਸ਼ੇ ਵਿਅਕਤੀ ਦੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ ਉਸ ਦੇ ਨਾਲ ਉਸਦੇ ਵਿਚਾਰਾਂ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਸਮਾਜ ਨਸ਼ੇੜੀ ਵਿਅਕਤੀ ਦੀ ਕੋਈ ਕਦਰ ਨਹੀਂ ਕਰਦਾ ਨਾ ਹੀ ਉਸ ਨੂੰ ਆਪਣੇ ਕੋਲ ਆਉਣ ਦਿੰਦਾ ਹੈ । ਹੌਲੀ-ਹੌਲੀ ਉਸ ਦੀ ਸਾਂਝ ਸਮਾਜ ਨਾਲੋਂ ਖ਼ਤਮ ਹੋ ਜਾਂਦੀ ਹੈ

    3. ਵਿਵਹਾਰ ‘ਤੇ ਮਾੜਾ ਪ੍ਰਭਾਵ-ਨਸ਼ਿਆਂ ਦਾ ਵਿਅਕਤੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦਾ ਤੇ ਨਸ਼ੇ ਦੀ ਹਾਲਤ ਵਿੱਚ ਦੂਜਿਆਂ ਨਾਲ ਝਗੜਾ ਕਰਨ ਲੱਗ ਜਾਂਦਾ ਹੈ ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਤੋਂ ਦੂਰ ਹੋ ਜਾਂਦਾ ਹੈ

    ਪ੍ਰਸ਼ਨ 4. ਨਸ਼ੇ ਦੀ ਰੋਕਥਾਮ ਲਈ ਕਿਹੜੇ-ਕਿਹੜੇ ਤਰੀਕੇ ਹੁੰਦੇ ਹਨ ?
    ਉੱਤਰ- ਕਿਸੇ ਨਸ਼ੇੜੀ ਵਿਅਕਤੀ ਦਾ ਨਸ਼ਾ ਛੁਡਾਉਣਾ ਕੋਈ ਸੌਖਾ ਕੰਮ ਨਹੀਂ ਹੈ । ਨਸ਼ੇ ਕਰਨ ਵਾਲੇ ਵਿਅਕਤੀ ਦੇ ਦਿਮਾਗ਼ ਵਿਚ ਬਦਲਾਓ ਲਿਆਉਣਾ ਜ਼ਰੂਰੀ ਹੈ । ਨਸ਼ੇ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੇ ਢੰਗ ਨਾਲ ਨਸ਼ੇੜੀ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਚਾਹੀਦਾ ਹੈ

    ·        ਪ੍ਰੇਰਨਾ-ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦੇ ਅਧਿਆਪਕ ਤੇ ਮਾਤਾ-ਪਿਤਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ । ਉਹਨਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਦੂਰ ਰੱਖਣ ਦੀ ਨਸੀਹਤ ਦੇਣ । ਬੱਚਾ ਸਹੀ ਨਸੀਹਤ ਲੈ ਕੇ ਨਸ਼ਿਆਂ ਤੋਂ ਦੂਰ ਰਹਿੰਦਾ ਹੈ

    ·        ਸੈਮੀਨਾਰ ਲਗਾਉਣਾ-ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਉਹਨਾਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਦਾ ਆਯੋਜਨ ਕਰਨਾ ਚਾਹੀਦਾ ਹੈ ਇਹਨਾਂ ਸੈਮੀਨਾਰਾਂ ਵਿਚ ਚੰਗੇ ਮਾਹਿਰਾਂ ਨੂੰ ਬੁਲਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ । ਨਸ਼ਿਆਂ ਦੀ ਜਾਣਕਾਰੀ ਮਿਲਣ ਤੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਲੱਗ ਜਾਂਦੇ ਹਨ

    ·        ਮਨੋਵਿਗਿਆਨਿਕ ਤੌਰ ਤੇ ਤਿਆਰ ਕਰਨਾ-ਨਸ਼ੇ ਕਰਨ ਵਾਲੇ ਬੱਚਿਆਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ । ਨਸ਼ੇ ਕਰਨ ਵਾਲਾ ਵਿਅਕਤੀ ਕਦੀ ਨਹੀਂ ਮੰਨਦਾ ਕਿ ਮੈਂ ਨਸ਼ੇ ਕਰਦਾ ਹਾਂ | ਨਸ਼ੇ ਕਰਨ ਵਾਲੇ ਬੱਚਿਆਂ ਨੂੰ ਕਿਸੇ ਮਾਹਿਰ ਮਨੋਵਿਗਿਆਨਿਕ ਦੀ ਮਦਦ ਨਾਲ ਨਸ਼ਾ ਛੱਡਣ ਲਈ ਤਿਆਰ ਕਰਨਾ ਚਾਹੀਦਾ ਹੈ

    ·        ਖੇਡਾਂ ਅਤੇ ਮਨੋਰੰਜਨ ਕਿਰਿਆਵਾਂ-ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਬੱਚਿਆਂ ਨੂੰ ਉਹਨਾਂ ਦੇ ਸਰੀਰਕ ਪੱਖ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਹਨਾਂ ਦੇ ਵਿਹਲੇ ਸਮੇਂ ਦੀ ਠੀਕ ਵਰਤੋਂ ਕਰਨੀ ਵੀ ਸਿਖਾਉਂਦੀਆਂ ਹਨ । ਇਸ ਨਾਲ ਬੱਚੇ ਦਾ ਧਿਆਨ ਬੁਰੀ ਸੰਗਤ ਵੱਲ ਨਹੀਂ ਜਾਂਦਾ ਅਤੇ ਉਹ ਨਸ਼ਿਆਂ ਤੋਂ ਦੂਰ ਰਹਿੰਦਾ ਹੈ

    ·        ਯੋਗ ਅਭਿਆਸ-ਯੋਗ ਭਾਰਤੀ ਸੰਸਕ੍ਰਿਤੀ ਦੀ ਬਹੁਤ ਵੱਡਮੁੱਲੀ ਦੇਣ ਹੈ ਯੋਗ ਦੁਨੀਆ ਭਰ ਵਿਚ ਪ੍ਰਚੱਲਿਤ ਹੈ । ਯੋਗ ਸਰੀਰਕ ਅਤੇ ਮਾਨਸਿਕ ਤਨਾਓ ਦੂਰ ਕਰਦਾ ਹੈ । ਇਸ ਦੇ ਨਾਲ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

    ·         ਪਰਿਵਾਰ ਦੀ ਭੂਮਿਕਾ-ਕਿਸੇ ਵੀ ਵਿਅਕਤੀ ਦੇ ਨਸ਼ੇ ਛੁਡਾਉਣ ਵਿਚ ਉਸ ਦੇ ਪਰਿਵਾਰ ਦਾ ਸਾਥ ਜ਼ਰੂਰੀ ਹੈ । ਜੇਕਰ ਨਸ਼ੇੜੀ ਵਿਅਕਤੀ ਨਾਲ ਹਮਦਰਦੀ ਭਰਿਆ ਰਵੱਈਆ ਨਹੀਂ ਹੋਵੇਗਾ ਤਾਂ ਉਹ ਵਿਅਕਤੀ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰੇਗਾ | ਪਰਿਵਾਰ ਦੁਆਰਾ ਨਸ਼ੇੜੀ ਨੂੰ ਕਿਸੇ ਵੀ ਥਾਂ ਅਤੇ ਦੂਜਿਆਂ ਸਾਹਮਣੇ ਕੋਸਣਾ ਨਹੀਂ ਚਾਹੀਦਾ, ਜਿਸ ਨਾਲ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ