Punjab School Education Board
ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 7ਵੀਂ ਦੇ ਸਿਹਤ ਅਤੇ ਸਰੀਰਕ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।
Class 7 Physical Education Chapter 1 ਮਨੁੱਖੀ ਸਰੀਰ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਮਨੁੱਖੀ ਸਰੀਰ ਬਾਰੇ ਤੁਸੀਂ ਕੀ ਜਾਣਦੇ
ਹੋ ?
ਉੱਤਰ: ਮਨੁੱਖ ਦਾ
ਸਰੀਰ ਮਾਸਪੇਸ਼ੀਆਂ, ਹੱਡੀਆਂ ਅਤੇ ਬਹੁਤ ਛੋਟੇ ਅਤੇ ਵੱਡੇ
ਅੰਗ; ਜਿਵੇਂਦਿਲ, ਫੇਫੜੇ, ਜਿਗਰ ਅਤੇ ਗੁਰਦੇ ਆਦਿ ਨਾਲ ਬਣਿਆ ਹੋਇਆ
ਹੈ। ਜਦੋਂ ਖਿਡਾਰੀਆਂ ਦਾ ਸਰੀਰ ਕਬੱਡੀ ਆਦਿ
ਖੇਡ ਵਿਚ ਭਾਗ ਲੈਣ ਤੋਂ ਪਹਿਲਾਂ ਸਰੀਰ ਨੂੰ ਗਰਮਾਉਂਦੇ ਹੋਏ ਦੇਖਦੇ ਹਾਂ ਅਤੇ ਮੈਦਾਨ ਵਿਚ ਉਤਰਦੇ
ਦੇਖਦੇ ਹਾਂ ਤਾਂ ਉਨ੍ਹਾਂ ਦਾ ਆਕਰਸ਼ਕ,
ਸੁੰਦਰ ਅਤੇ
ਡੀਲ-ਡੌਲ ਵਾਲਾ ਸਰੀਰ ਦੇਖਦੇ ਹਾਂ ਤਾਂ ਉਨ੍ਹਾਂ ਦੀ ਤਰ੍ਹਾਂ ਹੀ ਸੁੰਦਰ ਅਤੇ ਆਕਰਸ਼ਕ ਸਰੀਰ ਪਾਉਣ
ਦੀ ਇੱਛਾ ਹੁੰਦੀ ਹੈ। ਖਿਡਾਰੀਆਂ ਨੂੰ ਆਪਣਾ ਸਰੀਰ ਆਕਰਸ਼ਕ
ਅਤੇ ਸ਼ਕਤੀਸ਼ਾਲੀ ਬਣਾਉਣ ਲਈ ਮੁਸ਼ਕਲ ਤੋਂ ਮੁਸ਼ਕਲ ਮਿਹਨਤ ਕਰਨੀ ਪੈਂਦੀ ਹੈ । ਹਰ ਇਕ ਖਿਡਾਰੀ ਲਈ
ਸਰੀਰ ਦਾ ਤੰਦਰੁਸਤ ਅਤੇ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ ।
ਖੇਡ ਵਿਚ
ਖਿਡਾਰੀ ਦੀ ਤਰੱਕੀ ਉਸਦੇ ਸਰੀਰ ਦੀ ਸਮਰੱਥਾ ਉੱਤੇ ਨਿਰਭਰ ਕਰਦੀ ਹੈ | ਸਰੀਰ ਨੂੰ ਸਿਹਤਮੰਦ ਅਤੇ ਮਿਹਨਤੀ ਬਣਾਉਣ ਲਈ ਖਿਡਾਰੀ ਨੂੰ ਸਰੀਰ ਦੀ ਪੂਰਨ ਜਾਣਕਾਰੀ ਹੋਣਾ
ਬਹੁਤ ਜ਼ਰੂਰੀ ਹੈ । ਜੇਕਰ ਖਿਡਾਰੀ ਨੂੰ ਸਰੀਰ ਦੇ ਸਾਰੇ ਅੰਗਾਂ, ਉਸਦੀ ਕਾਰਜਸ਼ੈਲੀ ਜਾਂ ਕਾਰਜ ਪ੍ਰਣਾਲੀ ਦੀ ਜਾਣਕਾਰੀ ਨਹੀਂ ਹੋਵੇਗੀ, ਤਾਂ ਉਸ ਨੂੰ ਸਰੀਰਕ ਕਸਰਤ ਕਰਦੇ ਸਮੇਂ ਸੱਟ ਲਗ ਸਕਦੀ ਹੈ ਜਾਂ ਸੱਟ ਲੱਗਣ ਦਾ ਡਰ ਬਣਿਆ
ਰਹਿੰਦਾ ਹੈ ਅਤੇ ਉਸਦੀ ਸਰੀਰਕ ਕਾਰਜ ਸਮਰੱਥਾ ਵਿਚ ਵਾਧਾ ਨਹੀਂ ਹੋ ਸਕਦਾ ।
ਪ੍ਰਸ਼ਨ 2. ਮਨੁੱਖੀ ਸਰੀਰ ਨੂੰ ਸਮਝਣ ਲਈ ਸਰੀਰ ਨੂੰ
ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?
ਉੱਤਰ: ਦੋ ਭਾਗਾਂ
ਵਿਚ:-
·
ਸਰੀਰਿਕ ਢਾਂਚਾ
·
ਸਰੀਰਿਕ ਕਿਰਿਆਵਾਂ ।
ਪ੍ਰਸ਼ਨ 3. ਸਰੀਰ ਵਿਚ ਕੁੱਲ ਕਿੰਨੀਆਂ ਹੱਡੀਆਂ
ਹੁੰਦੀਆਂ ਹਨ ?
ਉੱਤਰ- 206 ਹੱਡੀਆਂ ਹੁੰਦੀਆਂ ਹਨ ।
ਪ੍ਰਸ਼ਨ 4. ਲਹੂ-ਗੇੜ ਪ੍ਰਣਾਲੀ ਦੇ ਮੁੱਖ ਅੰਗ
ਕਿਹੜੇ ਹਨ ?
ਉੱਤਰ – ਲਹੂ-ਗੇੜ
ਪ੍ਰਣਾਲੀ ਦੇ ਮੁੱਖ ਅੰਗ:-
1. ਦਿਲ
2. ਪਸਲੀਆਂ
3. ਸ਼ਿਰਾਵਾਂ
4. ਕੋਸ਼ਿਕਾਵਾਂ !
ਪ੍ਰਸ਼ਨ 5. ਗਿਆਨ-ਇੰਦਰੀਆਂ ਬਾਰੇ ਤੁਸੀਂ ਕੀ ਜਾਣਦੇ
ਹੋ ?
ਉੱਤਰ- ਗਿਆਨ-ਇੰਦਰੀਆਂ ਵਿਚ ਅੱਖਾਂ, ਕੰਨ, ਜੀਭ, ਨੱਕ ਅਤੇ ਚਮੜੀ ਸ਼ਾਮਿਲ ਹੁੰਦੇ ਹਨ । ਇਨ੍ਹਾਂ ਨਾਲ ਹੀ ਸਾਨੂੰ ਆਲੇ-ਦੁਆਲੇ ਦੀ ਸਾਰੀ
ਜਾਣਕਾਰੀ ਮਿਲਦੀ ਰਹਿੰਦੀ ਹੈ । ਅੱਖਾਂ ਨਾਲ ਅਸੀਂ ਸਾਰੀਆਂ ਚੀਜ਼ਾਂ ਦੇਖਦੇ ਹਾਂ । ਨੱਕ ਨਾਲ ਸੁੰਘ
ਕੇ ਸੁਗੰਧ ਅਤੇ ਦੁਰਗੰਧ ਦਾ ਪਤਾ ਚਲਦਾ ਹੈ । ਕੰਨਾਂ ਨਾਲ ਅਸੀਂ ਸੁਣਦੇ ਹਾਂ । ਜੀਭ ਨਾਲ ਖਾਣ-ਪੀਣ
ਵਾਲੀਆਂ ਚੀਜ਼ਾਂ ਦੇ ਸਵਾਦ ਦਾ ਪਤਾ ਚਲਦਾ ਹੈ । ਚਮੜੀ ਦੇ ਛੂਹਣ ਨਾਲ ਗਰਮੀ, ਸਰਦੀ ਦਾ ਪਤਾ ਚਲਦਾ ਹੈ । ਇਨ੍ਹਾਂ ਗਿਆਨ ਇੰਦਰੀਆਂ ਦਾ ਸਿੱਧਾ ਸੰਬੰਧ ਸਾਡੇ ਦਿਮਾਗ਼ ਨਾਲ
ਹੁੰਦਾ ਹੈ ।
ਪ੍ਰਸ਼ਨ 6. ਮਨੁੱਖ ਦੇ ਸਰੀਰ ਵਿਚ ਮਲ-ਤਿਆਗ
ਪ੍ਰਣਾਲੀ ਦੀ ਕੀ ਮਹੱਤਤਾ ਹੈ ?
ਉੱਤਰ- ਮਲ-ਤਿਆਗ ਪ੍ਰਣਾਲੀ ਦੀ ਮਹੱਤਤਾ-ਜਿਹੜਾ
ਭੋਜਨ ਅਸੀਂ ਖਾਂਦੇ ਹਾਂ ਉਸ ਦਾ ਕੁੱਝ ਹਿੱਸਾ ਹੀ ਸਰੀਰ ਦੇ ਇਸਤੇਮਾਲ ਵਿਚ ਆਉਂਦਾ ਹੈ ਬਾਕੀ ਦਾ
ਭੋਜਨ ਵਿਅਰਥ ਪਦਾਰਥ ਦੇ ਰੂਪ ਵਿਚ ਬਚ ਜਾਂਦਾ ਹੈ । ਇਸ ਤਰ੍ਹਾਂ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ
ਸਰੀਰ ਵਿਚ ਊਰਜਾ ਦਾ ਇਸਤੇਮਾਲ ਹੁੰਦਾ ਹੈ ਜਿਸ ਨਾਲ ਕਈ ਵਿਅਰਥ ਪਦਾਰਥ ਸਰੀਰ ਵਿਚ ਬਚ ਜਾਂਦੇ ਹਨ ।
ਇਨ੍ਹਾਂ ਸਾਰੇ ਵਿਅਰਥ ਪਦਾਰਥਾਂ ਦਾ ਸਰੀਰ ਵਿਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ, ਜੇਕਰ ਇਹ ਵਿਅਰਥ ਪਦਾਰਥ ਸਰੀਰ ਵਿਚੋਂ ਬਾਹਰ ਨਾ ਨਿਕਲਣ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਗ
ਸਕਦੀਆਂ ਹਨ । ਮੱਲ ਤਿਆਗ ਪ੍ਰਣਾਲੀ ਇਨ੍ਹਾਂ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਣ
ਦਾ ਕੰਮ ਕਰਦੀ ਹੈ । ਚਮੜੀ ਅਤੇ ਗੁਰਦੇ ਇਸ ਪ੍ਰਣਾਲੀ ਦੇ ਮੁੱਖ ਅੰਗ ਹਨ ਜੋ ਪਸੀਨੇ ਅਤੇ ਮੂਤਰ ਨਾਲ
ਇਨ੍ਹਾਂ ਵਿਅਰਥ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਦੇ ਹਨ ।
ਪ੍ਰਸ਼ਨ 7. ਸਰੀਰਿਕ ਢਾਂਚੇ ਦੇ ਮੁੱਖ ਕੰਮ ਕਿਹੜੇ
ਹਨ ?
ਉੱਤਰ: ਸਾਡਾ
ਸਰੀਰਿਕ ਢਾਂਚਾ ਕਈ ਤਰ੍ਹਾਂ ਦੇ ਕੰਮ ਕਰਦਾ ਹੈ, ਜੋ ਇਸ ਤਰ੍ਹਾਂ ਹਨ-
1. ਸੁਰੱਖਿਆ-ਸਾਡੇ ਸਰੀਰ ਦੇ ਵਿਚ ਕਈ ਕੋਮਲ ਅੰਗ ਹਨ; ਜਿਵੇਂ-ਦਿਲ, ਫੇਫੜੇ, ਮਸਤਕ ਆਦਿ ਇਨ੍ਹਾਂ ਤੇ ਹਲਕੀ ਜਿਹੀ ਸੱਟ ਵੀ ਖਤਰਨਾਕ ਹੋ ਸਕਦੀ ਹੈ ! ਸਾਡਾ ਸਰੀਰਕ ਢਾਂਚਾ
ਇਨ੍ਹਾਂ ਕੋਮਲ ਅੰਗਾਂ ਨੂੰ ਹੱਡੀਆਂ ਅਤੇ ਪੱਸਲੀਆਂ ਨਾਲ ਢੱਕ ਕੇ ਸੁਰੱਖਿਆ ਮਿਲਦੀ ਹੈ । ਜਿਸ
ਤਰ੍ਹਾਂ ਖੋਪੜੀ ਦੀਆਂ ਹੱਡੀਆਂ ਸਾਡੇ ਦਿਮਾਗ਼ ਅਤੇ ਪਸਲੀਆਂ, ਦਿਲ ਅਤੇ
ਫੇਫੜਿਆਂ ਨੂੰ ਸੁਰੱਖਿਆ ਦਿੰਦੀ ਹੈ !
2. ਆਕਾਰ-ਸਰੀਰਕ ਢਾਂਚਾ ਸਾਡੇ ਸਰੀਰ ਨੂੰ ਸ਼ੇਪ (ਆਕਾਰ)
ਦਿੰਦਾ ਹੈ । ਜੇਕਰ ਸਾਡੇ ਸਰੀਰ ਵਿਚ ਹੱਡੀਆਂ ਨਾ ਹੋਣ ਤਾਂ ਸਰੀਰ ਮਾਸ ਦਾ ਲੋਥੜਾ ਬਣ ਕੇ ਰਹਿ
ਜਾਂਦਾ ਹੈ ਅਤੇ ਇਸਨੂੰ ਕਿਸੇ ਕਿਸਮ ਦਾ ਆਕਾਰ ਨਹੀਂ ਮਿਲ ਸਕਦਾ ਸੀ ।
3. ਹਰਕਤ-ਸਰੀਰ ਵਿਚ ਹੋਣ ਵਾਲੀਆਂ ਸਾਰੀਆਂ
ਹਰਕਤਾਂ ਸਰੀਰਿਕ ਢਾਂਚੇ ਕਾਰਨ ਹੀ ਸੰਭਵ ਹਨ । ਸਾਡੀਆਂ ਮਾਸਪੇਸ਼ੀਆਂ ਸਰੀਰਿਕ ਢਾਂਚੇ ਨਾਲ ਜੁੜੀਆਂ
ਹੋਈਆਂ ਹੁੰਦੀਆਂ ਹਨ । ਮਾਸਪੇਸ਼ੀਆਂ ਦੇ ਸੁੰਗੜਨ ਅਤੇ ਫੈਲਣ ਨਾਲ ਹੱਡੀਆਂ ਵਿਚ ਗਤੀ ਆਉਂਦੀ ਹੈ, ਜਿਸ ਨਾਲ ਅਸੀਂ ਚਲਦੇ-ਫਿਰਦੇ,
ਕੱਦਦੇ ਅਤੇ
ਦੌੜ ਸਕਦੇ ਹਾਂ ।
4. ਖਣਿਜ ਭੰਡਾਰ-ਸਾਡੇ ਸਰੀਰ ਦੀਆਂ ਹੱਡੀਆਂ ਤਾਕਤ ਦੇ
ਭੰਡਾਰ ਦਾ ਕੰਮ ਵੀ ਕਰਦੀਆਂ ਹਨ । ਹੱਡੀਆਂ ਵਿਚ ਵੱਡੀ ਮਾਤਰਾ ਵਿਚ ਕੈਲਸ਼ੀਅਮ ਅਤੇ ਫਾਸਫੋਰਸ
ਹੁੰਦਾ ਹੈ, ਜਿਸ ਨਾਲ ਸਾਡੇ ਸਰੀਰ ਵਿਚ ਵਾਧਾ ਅਤੇ
ਵਿਕਾਸ ਹੁੰਦਾ ਹੈ । ਇਨ੍ਹਾਂ ਖਣਿਜਾਂ ਲਈ ਸਾਨੂੰ ਸੰਤੁਲਿਤ
ਭੋਜਨ ਖਾਣਾ ਚਾਹੀਦਾ ਹੈ। ਜੇਕਰ ਸਰੀਰ ਵਿਚ ਇਨ੍ਹਾਂ ਤੱਤਾਂ ਦੀ
ਘਾਟ ਹੋ ਜਾਵੇ ਤਾਂ ਹੱਡੀਆਂ ਇਸਦੀ ਪੂਰਤੀ ਕਰਦੀਆਂ ਹਨ ।
Class 7 Physical Education Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਸਰੀਰਿਕ ਸਮਰੱਥਾ ਤੋਂ ਕੀ ਭਾਵ ਹੈ ? ਸਰੀਰਿਕ ਸਮਰੱਥਾ ਦੀ ਪਰਿਭਾਸ਼ਾ ਲਿਖੋ ।
ਉੱਤਰ- ਸਮਰੱਥਾ ਉਹ
ਗੁਣ ਹੈ ਜਿਸ ਨਾਲ ਮਨੁੱਖ ਬਿਨਾਂ ਕਿਸੇ ਮੁਸ਼ਕਲ ਤੋਂ ਹਰ ਰੋਜ਼ ਦੇ ਕੰਮ ਆਸਾਨੀ ਨਾਲ ਕਰ ਸਕਦਾ ਹੈ
। ਵਿਅਕਤੀ ਦੀ ਜ਼ਿਆਦਾ ਤੋਂ ਜ਼ਿਆਦਾ ਸਰੀਰਿਕ ਕੰਮ ਕਰਨ ਦੀ ਸਮਰੱਥਾ ਨੂੰ ਸਰੀਰਕ ਸਮਰੱਥਾ ਕਹਿੰਦੇ
ਹਨ । ‘ਸਰੀਰਿਕ ਸਮਰੱਥਾ ਵਿਅਕਤੀ ਦੀ ਯੋਗਤਾ ਹੈ ਜਿਸਦੇ ਨਾਲ ਉਹ ਕਿਸੇ ਵਿਸ਼ੇਸ਼ ਕੰਮ ਨੂੰ ਆਪਣੇ
ਤਰੀਕੇ ਨਾਲ ਪੂਰਾ ਕਰ ਸਕਦਾ ਹੈ । ਜਿਹੜੇ ਲੋਕਾਂ ਨੂੰ ਸਮਰੱਥਾ ਦਾ ਪੂਰਾ ਪਤਾ ਨਹੀਂ ਉਨ੍ਹਾਂ ਲਈ
ਸਰੀਰਿਕ ਸਮਰੱਥਾ ਦੀ ਜ਼ਰੂਰਤ ਪਿੱਛੇ ਕਿਸਾਨ, ਮਜ਼ਦੂਰ, ਸੈਨਿਕ ਆਦਿ ਨੂੰ ਹੁੰਦੀ ਹੈ ਜਿਹੜੇ ਸਰੀਰਿਕ ਕੰਮ ਜ਼ਿਆਦਾ ਕਰਦੇ ਹਨ | ਸਰੀਰਿਕ ਸਮਰੱਥਾ ਨੂੰ ਖਿਡਾਰੀਆਂ ਨਾਲ ਜੋੜਿਆ ਜਾਂਦਾ ਹੈ ਜਿਨ੍ਹਾਂ ਨੇ ਖੇਡਾਂ ਵਿਚ ਸਖ਼ਤ
ਮਿਹਨਤ ਕਰਕੇ ਖੇਡਾਂ ਵਿਚ ਨਾਂ ਉੱਚਾ ਕਰਨਾ ਹੁੰਦਾ ਹੈ ਅਤੇ ਢੇਰ ਸਾਰੇ ਇਨਾਮ ਜਿੱਤਣੇ ਹੁੰਦੇ ਹਨ ।
ਇਸ ਲਈ ਸਰੀਰਿਕ
ਸਮਰੱਥਾ ਹਰ ਇਕ ਲਈ ਜ਼ਰੂਰੀ ਹੈ । ਕੰਮ ਮੁਸ਼ਕਲ ਹੋਵੇ ਜਾਂ ਆਸਾਨ, ਸਰੀਰਿਕ ਸਮਰੱਥਾ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ । ਸਰੀਰਿਕ ਸਮਰੱਥਾ ਦਾ ਪੱਧਰ
ਮਨੁੱਖਾਂ ਵਿਚ ਅਲੱਗ-ਅਲੱਗ ਹੁੰਦਾ ਹੈ । ਇਹ ਮਨੁੱਖ ਦੀ ਕਸਰਤ ਅਤੇ ਅਜੀਵਿਕਾ ਉੱਤੇ ਪ੍ਰਭਾਵ
ਪਾਉਂਦਾ ਹੈ । ਅਜੀਵਿਕਾ ਦਾ ਸਰੀਰਿਕ ਸਮਰੱਥਾ ਦੇ ਨਾਲ ਸੰਬੰਧ ਹੈ । ਦਫ਼ਤਰ ਵਿਚ ਬੈਠ ਕੇ ਕੰਮ ਕਰਨ
ਵਾਲੇ ਦੀ ਸਮਰੱਥਾ ਮਜ਼ਦੂਰ ਦੀ ਸਰੀਰਿਕ ਸਮਰੱਥਾ ਤੋਂ ਘੱਟ ਹੁੰਦੀ ਹੈ । ਇਸ ਲਈ ਅਲੱਗ-ਅਲੱਗ ਖੇਡਾਂ
ਖੇਡਣ ਵਾਲੇ ਖਿਡਾਰੀਆਂ ਦੀ ਸਰੀਰਿਕ ਸਮਰੱਥਾ ਵੀ ਅਲੱਗ-ਅਲੱਗ ਹੋਵੇਗੀ । ਇਕ ਫੁੱਟਬਾਲ ਖਿਡਾਰੀ ਦੀ
ਸਰੀਰਿਕ ਸਮਰੱਥਾ ਅਤੇ ਕਬੱਡੀ ਖੇਡਣ ਵਾਲੇ ਖਿਡਾਰੀ ਦੀ ਸਮਰੱਥਾ ਵਿਚ ਫਰਕ ਹੁੰਦਾ ਹੈ । ਯੋਗਤਾ ਦੇ
ਇਨ੍ਹਾਂ ਗੁਣਾਂ ਨੂੰ ਵਧੀਆ ਬਣਾਉਣ ਲਈ ਜਿੰਨੀ ਜ਼ਿਆਦਾ ਮਿਹਨਤ ਕੀਤੀ ਜਾਵੇਗੀ ਉਨੀ ਹੀ ਸਰੀਰਿਕ
ਸਮਰੱਥਾ ਜ਼ਿਆਦਾ ਹੋਵੇਗੀ ।
ਪ੍ਰਸ਼ਨ 2. ਸਰੀਰਿਕ ਸਮਰੱਥਾ ਦੇ ਗੁਣਾਂ ਦੇ ਨਾਂ
ਲਿਖੋ ।
ਉੱਤਰ- ਸਰੀਰਕ
ਸਮਰੱਥਾ ਦੇ ਗੁਣ –
- ਰਫਤਾਰ
- ਤਾਕਤ
- ਹੌਸਲਾ
- ਲਚਕਤਾ
- ਤਾਲਮੇਲ ।
ਪ੍ਰਸ਼ਨ 3. ਰਫਤਾਰ ਕਿਸ ਨੂੰ ਕਹਿੰਦੇ ਹਨ ?
ਉੱਤਰ- ਰਫਤਾਰ (Speed)-ਸਰੀਰਿਕ ਸਮਰੱਥਾ ਦਾ ਪਹਿਲਾ ਗੁਣ ਰਫਤਾਰ
ਹੈ । ਕਿਸੇ ਕੰਮ ਨੂੰ ਘੱਟ ਤੋਂ ਘੱਟ ਸਮੇਂ ਵਿਚ ਪੂਰਾ ਕਰਨ ਦੀ ਯੋਗਤਾ ਨੂੰ ਰਫਤਾਰ ਕਹਿੰਦੇ ਹਨ ।
ਰਫਤਾਰ ਸਰੀਰਿਕ ਸਮਰੱਥਾ ਦਾ ਵੱਡਾ ਗੁਣ ਹੈ ਜਿਸਦਾ ਹਰ ਖੇਡ ਵਿਚ ਮਹੱਤਵਪੂਰਨ ਯੋਗਦਾਨ ਹੈ । ਜਿਸ
ਖਿਡਾਰੀ ਦੀ ਰਫਤਾਰ ਜ਼ਿਆਦਾ ਹੋਵੇਗੀ ਉਸਨੂੰ ਹੀ ਗੁਣੀ ਮੰਨਿਆ ਜਾਵੇਗਾ ।
ਪ੍ਰਸ਼ਨ 4. ਤਾਲਮੇਲ ਤੋਂ ਕੀ ਭਾਵ ਹੈ ? ਖਿਡਾਰੀ ਦੇ ਲਈ ਤਾਲਮੇਲ ਦੀ ਕੀ ਮਹੱਤਤਾ
ਹੈ ?
ਉੱਤਰ- ਤਾਲਮੇਲ ਦਾ
ਭਾਵ ਖਿਡਾਰੀ ਦੇ ਸਰੀਰ ਅਤੇ ਦਿਮਾਗ ਦਾ ਆਪਸੀ ਤਾਲਮੇਲ ਹੈ । ਜੇਕਰ ਸਰੀਰ ਖਿਡਾਰੀ ਦੇ ਦਿਮਾਗ਼ ਤੋਂ
ਮਿਲਣ ਵਾਲੇ ਨਿਰਦੇਸ਼ਾਂ ਨੂੰ ਠੀਕ ਤਰ੍ਹਾਂ ਪ੍ਰਾਪਤ ਕਰਦਾ ਹੈ ਅਤੇ ਉਸਨੂੰ ਜਲਦੀ ਪੂਰਾ ਕਰਦਾ ਹੈ, ਤਾਂ ਕੰਮ ਕਰਨ ਵਿਚ ਗਲਤੀਆਂ ਨਹੀਂ ਹੁੰਦੀਆਂ ।ਦਿਮਾਗ਼ ਅਤੇ ਸਰੀਰ ਦੇ ਤਾਲਮੇਲ ਤੋਂ ਬਿਨਾਂ
ਕੋਈ ਕੰਮ ਨਹੀਂ ਹੋ ਸਕਦਾ । ਸਰੀਰਿਕ ਸਮਰੱਥਾ ਵਿਅਕਤੀ ਨੂੰ ਠੀਕ ਢੰਗ ਨਾਲ ਕੰਮ ਕਰਨ ਦੇ ਯੋਗ
ਬਣਾਉਂਦੀ ਹੈ ।
ਪ੍ਰਸ਼ਨ 5. ਸਰੀਰਿਕ ਸਮਰੱਥਾ ਦੀ ਮਹੱਤਤਾ ਬਾਰੇ
ਵਿਸਥਾਰਪੂਰਵਕ ਨੋਟ ਲਿਖੋ
ਉੱਤਰ- ਸਰੀਰਿਕ
ਸਮਰੱਥਾ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਨੋਟ:-
·
ਸਰੀਰਿਕ ਸਮਰੱਥਾ ਕਰਕੇ ਮਾਸਪੇਸ਼ੀਆਂ ਠੀਕ ਢੰਗ ਨਾਲ ਕੰਮ ਕਰਦੀਆਂ ਹਨ ਅਤੇ ਸਾਰੀਆਂ ਸਰੀਰਿਕ
ਪ੍ਰਣਾਲੀਆਂ ਚੰਗੇ ਢੰਗ ਨਾਲ ਕੰਮ ਕਰਨ ਦੇ ਯੋਗ ਬਣਦੀਆਂ ਹਨ ।
·
ਸਰੀਰਿਕ ਤੌਰ ‘ਤੇ ਸ਼ਕਤੀਸ਼ਾਲੀ ਵਿਅਕਤੀ ਨੂੰ ਦਿਲ, ਫੇਫੜੇ ਦੇ
ਰੋਗ, ਜਿਵੇ-ਹਾਈ ਬਲੱਡ ਪ੍ਰੈਸ਼ਰ, ਦਿਲ ਦਾ ਆਘਾਤ, ਦਮਾ, ਸਾਹ ਨਾਲ ਜੁੜੇ ਰੋਗ ਘੱਟ ਹੁੰਦੇ ਹਨ ।
·
ਸਰੀਰਿਕ ਸਮਰੱਥਾ ਰੱਖਣ ਵਾਲਾ ਮਨੁੱਖ ਸਿਹਤਮੰਦ ਅਤੇ ਸੁੰਦਰ ਹੁੰਦਾ ਹੈ । ਉਸਦੇ ਸਰੀਰ ਦਾ
ਵਾਧਾ ਅਤੇ ਵਿਕਾਸ ਠੀਕ ਮਾਤਰਾ ਵਿਚ ਹੁੰਦਾ ਹੈ ।
·
ਸਰੀਰਿਕ ਸਮਰੱਥਾ ਨਾਲ ਵਿਅਕਤੀ ਦਾ ਆਪਣੇ ਸਰੀਰ ‘ਤੇ ਪੂਰਾ ਕੰਟਰੋਲ ਰਹਿੰਦਾ ਹੈ । ਉਸਦੇ
ਦਿਮਾਗ ਅਤੇ ਮਾਸਪੇਸ਼ੀਆਂ ਵਿਚ ਤਾਲਮੇਲ ਵਿਚ ਸੁਧਾਰ ਹੁੰਦਾ ਰਹਿੰਦਾ ਹੈ ।
ਪ੍ਰਸ਼ਨ 6. ਕਸਰਤ ਤੋਂ ਕੀ ਭਾਵ ਹੈ ? ਕਸਰਤ ਦੇ ਲਾਭ ਲਿਖੋ ।
ਉੱਤਰ- ਚੱਲਣਾ, ਕੁੱਦਣਾ, ਦੌੜਨਾ, ਸੁੱਟਣਾ ਆਦਿ ਇਨ੍ਹਾਂ ਕੁਸ਼ਲਤਾਵਾਂ ਨੂੰ ਚੰਗੇ ਬਣਾਉਣ ਦੇ ਲਈ ਤੇਜ਼ ਕਿਰਿਆਵਾਂ ਕੀਤੀਆਂ
ਜਾਂਦੀਆਂ ਹਨ ਜਿਨ੍ਹਾਂ ਨੂੰ ਕਸਰਤ ਕਹਿੰਦੇ ਹਨ | ਕਸਰਤ ਦਾ
ਅਰਥ ਖੂਨ ਦੇ ਸੰਚਾਲਨ ਨੂੰ ਤੇਜ਼ ਕਰਨਾ ਹੈ । ਕਸਰਤ ਅਤੇ ਸਿਹਤ ਦਾ ਚੋਲੀ ਦਾਮਨ ਦਾ ਸਾਥ ਹੈ |
ਸਰੀਰ ਦੇ ਲਈ
ਕਸਰਤ ਦੇ ਲਾਭ ਇਸ ਤਰ੍ਹਾਂ ਹਨ –
- ਕਸਰਤ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ
ਅਤੇ ਲਚਕਦਾਰ ਬਣਦੀਆਂ ਹਨ ਜਿਸ ਨਾਲ ਸਰੀਰਕ ਸ਼ਕਤੀ ਵਿਚ ਵਾਧਾ ਹੁੰਦਾ ਹੈ ।
- ਕਸਰਤ ਕਰਦੇ ਸਮੇਂ ਫੇਫੜਿਆਂ ਨੂੰ ਜ਼ੋਰ ਨਾਲ ਫੈਲਣਾ
ਅਤੇ ਸੁੰਗੜਨਾ ਪੈਂਦਾ ਹੈ । ਸੁੰਗੜਨ ਅਤੇ ਫੈਲਣ ਨਾਲ ਜ਼ਿਆਦਾ ਮਾਤਰਾ ਵਿਚ ਕਾਰਬਨ
ਡਾਈਆਕਸਾਈਡ (CO)) ਸਰੀਰ ਤੋਂ ਬਾਹਰ ਨਿਕਲਦੀ ਹੈ ਅਤੇ ਜ਼ਿਆਦਾ ਆਕਸੀਜਨ
ਸਰੀਰ ਨੂੰ ਮਿਲਦੀ ਹੈ ਜਿਸ ਨਾਲ ਸਾਡਾ ਖੂਨ ਸਾਫ਼ ਹੁੰਦਾ ਰਹਿੰਦਾ ਹੈ ।
- ਹਰ ਰੋਜ਼ ਕਸਰਤ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ
ਹੈ ਅਤੇ ਦਿਲ ਦੀ ਕਾਰਜ ਸਮਰਥਾ ਵਿੱਚ ਵਾਧਾ ਹੁੰਦਾ ਹੈ ?
- ਕਸਰਤ ਕਰਨ ਵਾਲੇ ਵਿਅਕਤੀ ਨੂੰ ਦਿਲ ਦਾ ਦੌਰਾ ਨਹੀਂ
ਪੈਂਦਾ ।
- ਕਸਰਤ ਕਰਨ ਨਾਲ ਵਿਅਕਤੀ ਦੀ ਪਾਚਨ ਪ੍ਰਣਾਲੀ ਠੀਕ
ਰਹਿੰਦੀ ਹੈ ਅਤੇ ਲਗਾਤਾਰ ਭੁੱਖ ਲਗਦੀ ਹੈ ।
- ਕਸਰਤ ਕਰਨ ਨਾਲ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ
। ਜਿਸ ਨਾਲ ਪਸੀਨਾ ਆਉਂਦਾ ਹੈ ਅਤੇ ਸਾਰੇ ਵਿਅਰਥ ਪਦਾਰਥ ਅਤੇ ਜ਼ਹਿਰੀਲੇ ਪਦਾਰਥ ਸਰੀਰ ਤੋਂ
ਬਾਹਰ ਨਿਕਲ ਜਾਂਦੇ ਹਨ ।
- ਕਸਰਤ ਨਾਲ ਸਰੀਰਿਕ ਢਾਂਚੇ ਦੀਆਂ ਕਰੂਪਤਾਵਾਂ ਠੀਕ
ਹੋ ਜਾਂਦੀਆਂ ਹਨ ।
- ਕਸਰਤ ਕਰਨ ਨਾਲ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ
ਬਣਦੀਆਂ ਹਨ ਅਤੇ ਨਵਾਂ ਖੁਨ ਬਣਦਾ ਹੈ । ਖੂਨ ਵਿਚ ਸਫ਼ੈਦ ਰਕਤਾਣੂਆਂ ਦੀ ਮਾਤਰਾ ਵਧ ਜਾਂਦੀ
ਹੈ | ਸਰੀਰ ਰੋਗਾਂ ਨਾਲ ਮੁਕਾਬਲਾ ਕਰਨ ਦੇ ਕਾਬਿਲ ਹੋ
ਜਾਂਦਾ ਹੈ ।
- ਕਸਰਤ ਕਰਨ ਨਾਲ ਵਿਅਕਤੀ ਦੀ ਉਮਰ ਵੱਧ ਜਾਂਦੀ ਹੈ
ਅਤੇ ਸਿਹਤ ਠੀਕ ਰਹਿੰਦੀ ਹੈ ।
- ਕਸਰਤ ਕਰਨ ਵਾਲਾ ਵਿਅਕਤੀ ਗਲਤ ਧਾਰਨਾਵਾਂ ਵਿਚ
ਨਹੀਂ ਪੈਂਦਾ, ਉਹ ਖਾਲੀ ਸਮੇਂ ਦਾ ਠੀਕ ਇਸਤੇਮਾਲ ਕਰਦਾ ਹੈ ।
- ਕਸਰਤ ਕਰਨ ਨਾਲ ਸਰੀਰ ਦੀ ਫਾਲਤੂ ਚਰਬੀ ਖਤਮ ਹੋ
ਜਾਂਦੀ ਹੈ, ਜਿਸ ਨਾਲ ਮਨੁੱਖ ਦਾ ਸਰੀਰ
ਸਿਹਤਮੰਦ ਆਕਰਸ਼ਕ ਅਤੇ ਸੁੰਦਰ ਬਣਿਆ ਰਹਿੰਦਾ ਹੈ ।
Class 7 Physical Education Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਸਰੀਰਿਕ ਢਾਂਚੇ ਤੋਂ ਕੀ ਭਾਵ ਹੈ ? ਸਾਡਾ ਸਰੀਰ ਦੋ ਲੱਤਾਂ ਉੱਪਰ ਕਿਵੇਂ
ਸਿੱਧਾ ਖੜ੍ਹਾ ਰਹਿੰਦਾ ਹੈ ?
ਉੱਤਰ- ਸਰੀਰਿਕ
ਢਾਂਚੇ (Posture) ਤੋਂ ਭਾਵ ਸਾਡੇ ਸਰੀਰ ਦੀ ਬਣਤਰ ਹੈ !
ਜੇ ਸਰੀਰ ਦਾ ਢਾਂਚਾ ਵੇਖਣ ਵਿਚ ਸੁੰਦਰ,
ਸਿੱਧਾ ਤੇ
ਸੁਭਾਵਿਕ ਲੱਗੇ ਅਤੇ ਇਸ ਦਾ ਭਾਰ ਉੱਪਰ ਵਾਲੇ ਅੰਗਾ ਤੋਂ ਹੇਠਲੇ | ਅੰਗਾਂ ਤੇ ਠੀਕ ਤਰ੍ਹਾਂ ਆ ਜਾਵੇ ਤਾਂ ਸਰੀਰਿਕ ਢਾਂਚਾ ਠੀਕ ਹੁੰਦਾ ਹੈ ! ਪਰ ਜੇ ਬੈਠਣ-ਉੱਠਣ, ਸੌਣ ਤੇ ਤੁਰਨ ਤੇ ਭੱਜਣ ਵੇਲੇ ਸਰੀਰ ਟੇਢਾ-ਮੇਢਾ ਤੇ ਦੁਖਦਾਈ ਲੱਗੇ ਤਾਂ ਸਰੀਰਿਕ ਢਾਂਚਾ
ਖ਼ਰਾਬ ਹੁੰਦਾ ਹੈ । ਸਾਡੇ ਸਰੀਰ ਦੇ ਅੱਗੇ-ਪਿੱਛੇ ਜ਼ਰੂਰਤ ਅਨੁਸਾਰ ਮਾਸ-ਪੇਸ਼ੀਆਂ ਲੱਗੀਆਂ ਹੋਈਆਂ
ਹਨ । ਇਹ ਹੱਡੀਆਂ ਨੂੰ ਆਪਣੇ ਹੀ ਟਿਕਾਣੇ ਤੇ ਥੰਮੀ ਰੱਖਦੀਆਂ ਹਨ | ਪੈਰਾਂ ਦੀਆਂ ਮਾਸਪੇਸ਼ੀਆਂ ਪੈਰਾਂ ਦੀ ਸ਼ਕਲ ਨੂੰ ਠੀਕ ਰੱਖਦੀਆਂ ਹਨ ਅਤੇ ਸਰੀਰ ਨੂੰ ਸਿੱਧਾ
ਖੜਾ ਰੱਖਣ ਵਿਚ ਇਕ ਉੱਚਿਤ ਆਧਾਰਨ ਕਰਦੀਆਂ ਹਨ ।
ਲੱਤ ਦੇ
ਅਗਲੇ ਅਤੇ ਪਿਛਲੇ ਭਾਗ ਦੀਆਂ ਮਾਸ-ਪੇਸ਼ੀਆਂ ਲੱਤ ਨੂੰ ਪੈਰ ਤੇ ਸਿੱਧਾ ਖੜ੍ਹਾ ਰਹਿਣ ਵਿਚ ਮੱਦਦ
ਕਰਦੀਆਂ ਹਨ । ਇਸੇ ਤਰ੍ਹਾਂ ਚੂਲ੍ਹੇ ਦੇ ਆਸ-ਪਾਸ ਦੀਆਂ ਮਾਸ-ਪੇਸ਼ੀਆਂ ਸਰੀਰ ਦੇ ਉਤਲੇ ਭਾਗ ਨੂੰ
ਅਤੇ ਸਿਰ ਨੂੰ ਪਿੱਛੇ ਵਲ ਖਿੱਚ ਕੇ ਰੱਖਦੀਆਂ ਹਨ | ਪੇਟ ਅਤੇ
ਛਾਤੀ ਦੀਆਂ ਮਾਸਪੇਸ਼ੀਆਂ ਧੜ ਅਤੇ ਸਿਰ ਨੂੰ ਜ਼ਿਆਦਾ ਪਿੱਛੇ ਵਲ ਨਹੀਂ ਜਾਣ ਦਿੰਦੀਆਂ । ਇਸ ਲਈ
ਸਾਡਾ ਸਰੀਰਕ ਢਾਂਚਾ ਮਾਸ-ਪੇਸ਼ੀਆਂ ਦੀ ਮੱਦਦ ਨਾਲ ਠੀਕ ਤਰ੍ਹਾਂ ਸਿੱਧਾ ਅਤੇ ਸੁਭਾਵਿਕ ਰੂਪ ਵਿਚ
ਰਹਿੰਦਾ ਹੈ ।
ਪ੍ਰਸ਼ਨ 2. ਵਧੀਆ ਸਰੀਰਿਕ ਢਾਂਚਾ ਕਿਸ ਨੂੰ ਕਹਿੰਦੇ
ਹਨ ?
ਉੱਤਰ- ਸਰੀਰ ਦੇ
ਅੰਗਾਂ ਦੀ ਇਕ-ਦੂਸਰੇ ਦੇ ਸੰਬੰਧ ਵਿਚ ਉੱਚਿਤ ਸਥਿਤੀ ਨੂੰ ਵਧੀਆ ਸਰੀਰਿਕ ਢਾਂਚਾ ਕਿਹਾ ਜਾਂਦਾ ਹੈ
। ਸਾਹਮਣੇ ਦਿੱਤੇ ਚਿਤਰ ਵਿਚ ਵਧੀਆ ਢਾਂਚਾ ਵਿਖਾਇਆ ਗਿਆ ਹੈ | ਅਜਿਹੇ
ਢਾਂਚੇ ਵਿਚ ਸਰੀਰ ਦੇ ਉੱਪਰ ਵਾਲੇ ਅੰਗਾਂ ਦਾ ਭਾਰ ਠੀਕ ਤਰ੍ਹਾਂ ਹੇਠਲੇ ਅੰਗਾਂ ਉੱਤੇ ਪੈ ਰਿਹਾ ਹੈ
। ਅਜਿਹਾ ਢਾਂਚਾ ਬੈਠਣ, ਉੱਠਣ, ਸੌਣ, ਪੜ੍ਹਨ ਆਦਿ ਵਿਚ ਆਰਾਮ ਵਾਲਾ ਤੇ ਚੁਸਤ
ਰਹਿੰਦਾ ਹੈ ।
ਪ੍ਰਸ਼ਨ 3. ਚੰਗੇ ਸਰੀਰਿਕ ਢਾਂਚੇ ਦੇ ਸਾਨੂੰ ਕੀ
ਲਾਭ ਹਨ ?
ਉੱਤਰ- ਚੰਗਾ
ਸਰੀਰਿਕ ਢਾਂਚਾ ਵੇਖਣ ਵਿਚ ਸੋਹਣਾ ਲੱਗਦਾ ਹੈ । ਸਾਨੂੰ ਬੈਠਣ, ਉੱਠਣ, ਨੱਠਣ, ਭੱਜਣ, ਪੜ੍ਹਨ ਆਦਿ ਵਿਚ ਸੌਖ ਤੇ ਚੁਸਤੀ ਮਹਿਸੂਸ ਹੁੰਦੀ ਹੈ । ਚੰਗੇ ਸਰੀਰਿਕ ਢਾਂਚੇ ਨਾਲ ਸਿਹਤ
ਚੰਗੀ ਰਹਿੰਦੀ ਹੈ । ਚੰਗੇ ਸਰੀਰਿਕ ਢਾਂਚੇ ਵਿਚ ਦਿਲ, ਫੇਫੜਿਆਂ ਤੇ
ਗੁਰਦਿਆਂ ਆਦਿ ਦੇ ਕੰਮ ਵਿਚ ਕੋਈ ਰੁਕਾਵਟ ਨਹੀਂ ਪੈਂਦੀ । ਚੰਗੇ ਢਾਂਚੇ ਦੀਆਂ ਮਾਸ-ਪੇਸ਼ੀਆਂ ਨੂੰ
ਘੱਟ ਜ਼ੋਰ ਲਾਉਣਾ ਪੈਂਦਾ ਹੈ ।
ਪ੍ਰਸ਼ਨ 4. ਸਰੀਰਿਕ ਢਾਂਚਾ ਕਿਵੇਂ ਖਰਾਬ ਹੋ ਜਾਂਦਾ
ਹੈ ? ਇਸ ਦੀਆਂ ਵੱਖ-ਵੱਖ ਰੁਪੀਆਂ (deformities) ਦੇ ਨਾਂ ਲਿਖੋ।
ਉੱਤਰ- ਜਦੋਂ
ਮਾਸ-ਪੇਸ਼ੀਆਂ ਵਿਚ ਆਪਸੀ ਤਾਲਮੇਲ ਅਤੇ ਸੰਤੁਲਨ ਠੀਕ ਨਾ ਰਹੇ, ਤਾਂ ਸਾਡਾ
ਸਰੀਰ ਅੱਗੇ ਜਾਂ ਪਿੱਛੇ ਵੱਲ ਝੁਕ ਜਾਂਦਾ ਹੈ । ਮਾਸ-ਪੇਸ਼ੀਆਂ ਦੀ ਕਮਜ਼ੋਰੀ ਦੇ ਕਾਰਨ ਅਤੇ ਫਿਰ
ਹੱਡੀਆਂ ਦੇ ਟੇਢ-ਮੇਢੇ ਹੋਣ ਨਾਲ ਸਰੀਰਿਕ ਢਾਂਚੇ ਵਿਚ ਕਈ ਤਰ੍ਹਾਂ ਦੀਆਂ ਕਰੁਪੀਆਂ ਆ ਜਾਂਦੀਆਂ ਹਨ
। ਜੇ ਬੱਚਿਆਂ ਦੀਆਂ ਆਦਤਾਂ ਵੱਲ ਖ਼ਾਸ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਸਰੀਰਿਕ ਢਾਂਚਾ ਖ਼ਰਾਬ ਹੋ
ਜਾਂਦਾ ਹੈ । ਵੱਡੀ ਉਮਰ ਵਿਚ ਵੀ ਕਿਸੇ ਖ਼ਾਸ ਆਦਤ ਕਾਰਨ ਸਰੀਰਿਕ ਢਾਂਚਾ ਖ਼ਰਾਬ ਹੋ ਸਕਦਾ ਹੈ ।
ਬੱਚਿਆਂ ਦੀ ਖੁਰਾਕ ਵੱਲ ਵੀ ਜੇ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਸਰੀਰਿਕ ਢਾਂਚਾ ਖ਼ਰਾਬ ਹੋ ਜਾਂਦਾ
ਹੈ |
ਸਰੀਰਿਕ
ਢਾਂਚੇ ਦੀਆਂ ਮੁੱਖ ਕਰੁਪੀਆਂ ਹੇਠ ਲਿਖੀਆਂ ਹਨ –
- ਕੁੱਬ ਨਿਕਲਣਾ (Kyphosis)
- ਲੱਕ ਦਾ ਅੱਗੇ ਵੱਲ ਨਿਕਲ ਜਾਣਾ (Lordosis)
- ਰੀੜ੍ਹ ਦੀ ਹੱਡੀ ਦਾ ਵਿੰਗਾ ਹੋ ਜਾਣਾ (Spinal Curvature)
- ਕੁੱਬ ਸਹਿਤ ਲੱਕ ਦਾ ਅੱਗੇ ਨਿਕਲਣਾ (Sclerosis)
- ਗੋਡਿਆਂ ਦਾ ਭਿੜਨਾ (Knee Locking)
- ਪੈਰਾਂ ਦਾ ਚਪਟਾ ਹੋ ਜਾਣਾ (Flat Foot)
- ਦੱਬੀ ਹੋਈ ਛਾਤੀ (Depressed Chest)
- ਕਬੂਤਰ ਵਰਗੀ ਛਾਤੀ (Pigeon Chest)
- ਚਪਟੀ ਛਾਤੀ (Flat
Chest)
- ਵਿੰਗੀ ਗਰਦਨ (Sliding Neck) ।
ਸਰੀਰ ਦੀਆਂ
ਇਨ੍ਹਾਂ ਖ਼ਰਾਬੀਆਂ ਨੂੰ ਦੂਰ ਕਰਨ ਲਈ ਵੱਖ-ਵੱਖ ਕਸਰਤਾਂ ਕਰਨੀਆਂ ਪੈਂਦੀਆਂ ਹਨ ।
ਪ੍ਰਸ਼ਨ 5. ਸਾਡੀ ਰੀੜ੍ਹ ਦੀ ਹੱਡੀ ਨੂੰ ਕੁੱਬ (Kyphosis) ਕਿਵੇਂ ਪੈ ਜਾਂਦਾ ਹੈ ? ਇਸ ਨੂੰ ਠੀਕ ਕਰਨ ਲਈ
ਕਿਹੜੀਆਂ-ਕਿਹੜੀਆਂ ਕਸਰਤਾਂ ਕਰਵਾਉਣੀਆਂ ਚਾਹੀਦੀਆਂ ਹਨ ?
ਉੱਤਰ- ਜਦੋਂ ਪਿੱਠ
ਅਤੇ ਗਰਦਨ ਦੀਆਂ ਮਾਸ-ਪੇਸ਼ੀਆਂ ਢਿੱਲੀਆਂ ਹੋ ਕੇ ਲੰਮੀਆਂ ਹੋ ਜਾਂਦੀਆਂ ਹਨ ਅਤੇ ਛਾਤੀ ਦੀਆਂ
ਮਾਸਪੇਸ਼ੀਆਂ ਸੁੰਗੜ ਕੇ ਛੋਟੀਆਂ ਹੋ ਜਾਂਦੀਆਂ ਹਨ ਤਾਂ ਰੀੜ੍ਹ ਦੀ ਹੱਡੀ ਵਿਚ ਕੁੱਬ ਪੈ ਜਾਂਦਾ ਹੈ
। ਇਸ ਦਸ਼ਾ ਵਿਚ ਗਰਦਨ ਅੱਗੇ ਵੱਲ ਝੁਕੀ ਹੋਈ ਨਜ਼ਰ ਆਉਂਦੀ ਹੈ । ਰੀੜ੍ਹ ਦੀ ਹੱਡੀ ਪਿੱਛੇ ਵੱਲ
ਨਿਕਲ ਜਾਂਦੀ ਹੈ ਅਤੇ ਕੂਲ਼ੇ ਕੁਝ ਅੱਗੇ ਨੂੰ ਘੁੰਮ ਜਾਂਦੇ ਹਨ ।
ਕੁੱਬ ਹੇਠ
ਲਿਖੇ ਕਾਰਨਾਂ ਕਰਕੇ ਪੈਂਦਾ ਹੈ (Causes of Kyphosis) –
·
ਨਜ਼ ਦਾ ਕਮਜ਼ੋਰ ਹੋਣਾ ਜਾਂ ਉੱਚਾ ਸੁਣਾਈ ਦੇਣਾ
·
ਘੱਟ ਰੌਸ਼ਨੀ ਵਿਚ ਅੱਗੇ ਨੂੰ ਝੁਕ ਕੇ ਪੜ੍ਹਨਾ ।
·
ਬੈਠਣ ਲਈ ਨਿਕੰਮਾ ਅਤੇ ਖ਼ਰਾਬ ਕਿਸਮ ਦਾ ਫ਼ਰਨੀਚਰ ।
·
ਘੱਟ ਕਸਰਤ ਨਾਲ ਮਾਸ-ਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ ।
·
ਤੰਗ ਅਤੇ ਗਲਤ ਢੰਗ ਦੇ ਕੱਪੜੇ ਪਾਉਣਾ ।
·
ਸਰੀਰ ਦਾ ਤੇਜ਼ੀ ਨਾਲ ਵਧ ਜਾਣਾ ।
·
ਕੁੜੀਆਂ ਦੇ ਜਵਾਨ ਹੋ ਜਾਣ ‘ਤੇ ਸ਼ਰਮਾ ਕੇ ਅੱਗੇ ਨੂੰ ਝੁਕੇ ਰਹਿਣਾ ।
·
ਲੋੜ ਤੋਂ ਵੱਧ ਝੁਕ ਕੇ ਕੰਮ ਕਰਨ ਦੀ ਆਦਤ ਹੋਣਾ ।
·
ਕਈ ਧੰਦਿਆਂ ; ਜਿਵੇਂ, ਤਰਖਾਣ ਦਾ ਆਰਾ ਖਿੱਚਣਾ, ਮਾਲੀ ਦਾ ਕਿਆਰੀਆਂ ਗੁੱਡਣਾ, ਦਫ਼ਤਰਾਂ ਵਿਚ ਫਾਈਲਾਂ ਤੇ ਅੱਖਾਂ ਟਿਕਾਈ ਰੱਖਣੀਆਂ ਤੇ ਦਰਜ਼ੀਆਂ ਦਾ ਕੱਪੜੇ ਸੀਉਣਾ ਆਦਿ ।
·
ਬਿਮਾਰੀ ਜਾਂ ਦੁਰਘਟਨਾ ਦੇ ਕਾਰਨ |
ਕੁੱਬ ਦੂਰ
ਕਰਨ ਦੇ ਢੰਗ (Methods to rectify
Kyphosis) – ਦੂਰ ਕਰਨ ਲਈ ਹੇਠ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ –
- ਬੈਠਣ-ਉੱਠਣ ਅਤੇ ਤੁਰਨ ਸਮੇਂ ਠੋਡੀ ਥੋੜੀ ਉੱਪਰ ਵਲ, ਛਾਤੀ ਅੱਗ ਵਲ ਅਤੇ ਸਿਰ ਸਿੱਧਾ ਰੱਖੋ ।
- ਕੁਰਸੀ ਤੇ ਬੈਠ ਕੇ ਪਿੱਠ ਬੈਕ ਨਾਲ ਲਾ ਕੇ ਤੇ ਸਿਰ
ਪਿੱਛੇ ਵਲ ਰੱਖ ਕੇ ਉੱਪਰ ਵਲ ਦੇਖਣਾ। ਹੱਥਾਂ ਨੂੰ ਪਿੱਛੇ ਪਕੜ ਲੈਣਾ ਚਾਹੀਦਾ ਹੈ ।
- ਪਿੱਠ ਦੇ ਹੇਠਾਂ ਤਕੀਆ ਰੱਖ ਕੇ ਲੇਟਣਾ ।
- ਕੰਧ ਨਾਲ ਲਾਈ ਪੌੜੀ ਨਾਲ ਲਟਕਣਾ | ਇਸ ਸਮੇਂ ਪੌੜੀ ਵਲ ਪਿੱਠ ਹੋਣੀ ਚਾਹੀਦੀ ਹੈ ।
- ਪੇਟ ਹੇਠਾਂ ਵੱਲ ਕਰ ਕੇ ਲੇਟਣਾ, ਹੱਥਾਂ ਉੱਤੇ ਭਾਰ ਪਾ ਕੇ ਸਿਰ ਅਤੇ ਧੜ ਦੇ ਅਗਲੇ ਭਾਗ ਨੂੰ ਉੱਪਰ
ਵੱਲ ਚੁੱਕਣਾ ।
- ਹਰ ਰੋਜ਼ ਸਾਹ ਖਿੱਚਣ ਵਾਲੀਆਂ ਕਸਰਤਾਂ ਕਰਨਾ ਜਾਂ
ਲੰਮੇ ਸਾਹ ਲੈਣੇ ।
- ਡੰਡ ਕੱਢਣੇ,
ਤੈਰਨਾ ਆਦਿ ਕਸਰਤਾਂ
ਕਰਨੀਆਂ ।
- ਇਕ ਨੁੱਕਰ ਵਿਚ ਖੜ੍ਹੇ ਹੋ ਕੇ ਦੋਹਾਂ ਕੰਧਾਂ ਉੱਤੇ
ਇਕ-ਇਕ ਹੱਥ ਲਾ ਕੇ ਸਰੀਰ ਦੇ ਭਾਰ ਨਾਲ ਵਾਰੀ-ਵਾਰੀ ਇਕ ਬਾਂਹ ਨੂੰ ਕੂਹਣੀ ਨਾਲ ਝੁਕਾਉਣਾ
ਅਤੇ ਸਿੱਧਾ ਕਰਨਾ ।
ਇਹਨਾਂ
ਕਸਰਤਾਂ ਤੋਂ ਇਲਾਵਾ ਸਰੀਰਕ ਢਾਂਚੇ ਨੂੰ ਠੀਕ ਰੱਖਣ ਵਾਲੀਆਂ ਸਿਹਤਮੰਦ ਗੱਲਾਂ ਨੂੰ ਵੀ ਧਿਆਨ ਵਿਚ
ਰੱਖਣਾ ਚਾਹੀਦਾ ਹੈ ।
ਪ੍ਰਸ਼ਨ 6. ਸਾਡੇ ਲੱਕ ਦੇ ਜ਼ਿਆਦਾ ਅੱਗੇ ਨਿਕਲ ਜਾਣ
ਦੇ ਕਾਰਨ ਦੱਸੋ । ਇਸ ਕਰੂਪੀ ਨੂੰ ਠੀਕ ਕਰਨ ਲਈ ਕੁੱਝ ਕਸਰਤਾਂ ਵੀ ਲਿਖੋ ।
ਉੱਤਰ- ਕਈ ਵਾਰੀ
ਚੁਲ੍ਹੇ ਦੀਆਂ ਮਾਸ-ਪੇਸ਼ੀਆਂ ਛੋਟੀਆਂ ਹੋ ਜਾਂਦੀਆਂ ਹਨ ਅਤੇ ਪੇਟ ਦੀਆਂ ਮਾਸਪੇਸ਼ੀਆਂ ਵਧ ਕੇ
ਲੰਮੀਆਂ ਹੋ ਜਾਂਦੀਆਂ ਹਨ । ਰੀੜ੍ਹ ਦੀ ਹੱਡੀ ਦਾ ਹੇਠਲਾ ਮੋੜ ਜ਼ਿਆਦਾ ਅੱਗੇ ਵਲ ਹੋ ਜਾਣ ਨਾਲ ਪੇਟ
ਵੀ ਅੱਗੇ ਵਲ ਨਿਕਲ ਜਾਂਦਾ ਹੈ । ਇਸ ਨਾਲ ਸਾਹ ਲੈਣ ਦੀ ਕਿਰਿਆ ਵਿਚ ਕਾਫ਼ੀ ਤਬਦੀਲੀ ਆ ਜਾਂਦੀ ਹੈ ।
ਇਸ ਦੇ ਹੇਠ
ਲਿਖੇ ਕਾਰਨ ਹੁੰਦੇ ਹਨ –
1. ਛੋਟੇ ਬੱਚਿਆਂ ਵਿਚ ਪੇਟ ਅੱਗੇ ਨੂੰ ਕੱਢ
ਕੇ ਤੁਰਨ ਦੀ ਆਦਤ ।
2. ਛੋਟੀ ਉਮਰ ਵਿਚ ਬੱਚਿਆਂ ਨੂੰ ਸੰਤੁਲਿਤ
ਭੋਜਨ ਨਾ ਮਿਲਣਾ !
3. ਜ਼ਰੂਰਤ ਤੋਂ ਵੱਧ ਭੋਜਨ ਖਾਹ ਜਾਣਾ ।
4. ਔਰਤ ਦਾ ਜ਼ਿਆਦਾ ਬੱਚਿਆਂ ਨੂੰ ਜਨਮ
ਦੇਣਾ ।
ਉਪਰੋਕਤ
ਕਾਰਨਾਂ ਕਾਰਕੇ ਕਮਰ ਅੱਗੇ ਨਿਕਲ ਜਾਂਦੀ ਹੈ |
ਇਸ ਕਰੁਪੀ
ਨੂੰ ਦੂਰ ਕਰਨ ਲਈ ਹੇਠ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ –
- ਖੜੇ ਹੋ ਕੇ ਧੜ ਨੂੰ ਅੱਗੇ ਵਲ ਝੁਕਾਉਣਾ ਅਤੇ
ਸਿੱਧਾ ਕਰਨਾ |
- ਪਿੱਠ ਭਾਰ ਲੇਟ ਕੇ ਬੈਠਣਾ ਅਤੇ ਫੇਰ ਲੇਟ ਜਾਣਾ ।
- ਪਿੱਠ ਭਾਰ ਲੇਟ ਕੇ ਸਰੀਰ ਦੇ ਸਿਰ ਵਾਲੇ ਅਤੇ
ਲੱਤਾਂ ਵਾਲੇ ਭਾਗ ਨੂੰ ਵਾਰੀ-ਵਾਰੀ ਉੱਪਰ ਚੁੱਕਣਾ ।
- ਪਿੱਠ ਭਾਰ ਲੇਟ ਕੇ ਲੱਤਾਂ ਨੂੰ ਹੌਲੀ-ਹੌਲੀ 45 ਤਕ ਉੱਪਰ ਨੂੰ ਚੁੱਕਣਾ ਅਤੇ ਹੇਠਾਂ ਕਰਨਾ
- ਸਾਵਧਾਨ ਅਵਸਥਾ ਵਿਚ ਖੜੇ ਹੋ ਕੇ ਘੜੀ-ਮੁੜੀ ਪੈਰਾਂ
ਨੂੰ ਛੂਹਣਾ |
- ਸਾਹ-ਕਸਰਤਾਂ ਦਾ ਅਭਿਆਸ ਕਰਨਾ ।
ਜੇਕਰ ਉੱਪਰ ਲਿਖੀਆਂ ਕਸਰਤਾਂ ਲਗਾਤਾਰ ਕੀਤੀਆਂ ਜਾਣ ਤਾਂ ਬਾਹਰ ਨਿਕਲੀ ਹੋਈ ਕਰ ਠੀਕ ਹੋ ਜਾਂਦੀ ਹੈ ।
ਪ੍ਰਸ਼ਨ 7. ਸਾਡੇ ਪੈਰ ਚਪਟੇ ਕਿਵੇਂ ਹੋ ਜਾਂਦੇ ਹਨ ? ਚਪਟੇ ਪੈਰ ਦੀ ਪਰਖ ਦੱਸਦੇ ਹੋਏ ਇਸ ਨੂੰ
ਠੀਕ ਕਰਨ ਦੀਆਂ ਕਸਰਤਾਂ ਵੀ ਲਿਖੋ ।
ਉੱਤਰ- ਜਦੋਂ ਪੈਰਾਂ
ਦੀਆਂ ਮਾਸ-ਪੇਸ਼ੀਆਂ ਢਿੱਲੀਆਂ ਪੈ ਜਾਂਦੀਆਂ ਹਨ ਤਾਂ ਡਾਟਾਂ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਪੈਰ
ਚਪਟਾ ਹੋ ਜਾਂਦਾ ਹੈ। ਇਸ ਤੋਂ ਬਿਨਾਂ ਦੇ ਸਰੀਰ ਜ਼ਿਆਦਾ ਭਾਰਾ
ਹੋਵੇ, ਕਸਰਤ ਨਾ ਕੀਤੀ ਜਾਵੇ, ਗ਼ਲਤ ਬਨਾਵਟ ਦੀਆਂ ਜੁੱਤੀਆਂ ਪਾਈਆਂ ਜਾਣ ਤਾਂ ਵੀ ਪੈਰ ਚਪਟੇ ਹੋ ਜਾਂਦੇ ਹਨ। ਜੇ ਹਰ ਰੋਜ਼
ਲਗਾਤਾਰ ਕਾਫ਼ੀ ਸਮੇਂ ਤਕ ਖਲੋਣਾ ਪਵੇ ਜਾਂ ਸਰੀਰਿਕ ਢਾਂਚੇ ਸੰਬੰਧੀ ਗਲਤ ਆਦਤਾਂ ਹੋਣ ਤਾਂ ਵੀ ਪੈਰ
ਚਪਟੇ ਹੋ ਜਾਂਦੇ ਹਨ ।
ਚਪਟੇ ਪੈਰ
ਨੂੰ ਠੀਕ ਕਰਨ ਦੀਆਂ ਕਸਰਤਾਂ :-
1. ਪੰਜਿਆਂ ਦੇ ਭਾਰ ਚਲਣਾ ਤੇ ਭੱਜਣਾ ।
2. ਪੰਜਿਆਂ ਦੇ ਭਾਰ ਸਾਈਕਲ ਚਲਾਉਣਾ ।
3. ਡੰਡੇਦਾਰ ਪੌੜੀਆਂ ਉੱਪਰ ਚੜ੍ਹਨਾ ।
4. ਪੈਰ ਨੂੰ ਇਕੱਠਾ ਕਰਕੇ ਅੱਡੀ ਤੇ ਉਂਗਲੀਆਂ ਦੇ ਸਹਾਰੇ ਤੁਰਨਾ ।
5. ਨੱਚਣਾ ।
6. ਲੱਕੜੀ ਦੇ
ਤਿਕੋਨੇ ਤਖ਼ਤੇ ਦੇ ਢਲਾਨ ਵਾਲੇ ਭਾਗਾਂ ਉੱਪਰ ਪੈਰ ਰੱਖ ਕੇ ਤੁਰਨਾ ।
7. ਪੈਰਾਂ ਦੀਆਂ
ਉਂਗਲੀਆਂ ਨਾਲ ਕਿਸੇ ਵਸਤੂ ਨੂੰ ਪਕੜ ਕੇ ਉੱਪਰ ਉਠਾਉਣਾ ।
ਪ੍ਰਸ਼ਨ 8. ਛਾਤੀ ਦੀਆਂ ਹੱਡੀਆਂ ਵਿਚ
ਕਿਹੜੀਆਂ-ਕਿਹੜੀਆਂ ਕਰੂਪੀਆਂ ਆ ਜਾਂਦੀਆਂ ਹਨ ? ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ?
ਉੱਤਰ- ਛਾਤੀ ਦੀਆਂ
ਹੱਡੀਆਂ ਵਿਚ ਤਿੰਨ ਪ੍ਰਕਾਰ ਦੀਆਂ ਕਰੂਪੀਆਂ ਆ ਜਾਂਦੀਆਂ ਹਨ, ਇਹਨਾਂ ਦਾ ਹਾਲ ਇਸ ਪ੍ਰਕਾਰ ਹੈ:-
1. ਦੱਬੀ ਹੋਈ
ਛਾਤੀ (Depressed Chest)-ਇਸ ਪ੍ਰਕਾਰ ਦੀ ਛਾਤੀ ਕੁਝ ਅੰਦਰ ਨੂੰ
ਦੱਬੀ ਹੋਈ ਹੁੰਦੀ ਹੈ।
2. ਕਬੂਤਰ ਵਰਗੀ
ਛਾਤੀ (Pigeon Chest)-ਇਸ ਪ੍ਰਕਾਰ ਦੀ ਛਾਤੀ ਦੀ ਹੱਡੀ ਉੱਪਰ
ਵਲ ਉਭਰੀ ਹੋਈ ਹੁੰਦੀ ਹੈ ।
3. ਚਪਟੀ ਛਾਤੀ
(Flat Chest)-ਇਸ ਪ੍ਰਕਾਰ ਦੀ ਛਾਤੀ ਵਿਚ ਪਸਲੀਆਂ ਵਧੇਰੇ ਇਧਰ-ਉਧਰ ਉਭਰਨ ਦੀ ਥਾਂ ਤੇ ਛਾਤੀ ਦੀ ਹੱਡੀ ਦੇ
ਲਗਪਗ ਸਮਤਲ ਹੀ ਹੁੰਦੀਆਂ ਹਨ ।
ਛਾਤੀ ਦੀਆਂ
ਹੱਡੀਆਂ ਦੀ ਕਰੂਪਤਾ ਦੇ ਕਾਰਨ –
- ਕਸਰਤ ਦੀ ਕਮੀ ।
- ਭੋਜਨ ਵਿਚ ਕੈਲਸ਼ੀਅਮ, ਫਾਸਫੋਰਸ ਤੇ ਵਿਟਾਮਿਨ ਡੀ ਦੀ ਕਮੀ ।
- ਭਿਆਨਕ ਬਿਮਾਰੀਆਂ |
- ਬਹੁਤਾ ਅੱਗੇ ਵਲ ਝੁਕ ਕੇ ਬੈਠਣਾ, ਖੜ੍ਹੇ ਹੋਣਾ ਜਾਂ ਤੁਰਨਾ ਆਦਿ ।
ਕਸਰਤ-
·
ਡੰਡ ਕੱਢਣਾ ।
·
ਹਰ ਰੋਜ਼ ਸਵਾਸ ਕਿਰਿਆ ਦੀ ਕਸਰਤ ।
·
ਬਾਹਵਾਂ ਤੇ ਧੜ ਦੀਆਂ ਕਿਰਿਆਵਾਂ ਦਾ ਅਭਿਆਸ ਕਰਨਾ ।
·
ਚਾਰਾ ਕੁਤਰਨ ਦੀ ਮਸ਼ੀਨ ਨੂੰ ਹੱਥ ਨਾਲ ਚਲਾ ਕੇ ਚਾਰਾ ਕੁਤਰਨਾ ।
·
ਕਿਸੇ ਚੀਜ਼ ਨਾਲ ਲਟਕ ਕੇ ਡੰਡ ਕੱਢਣਾ !
ਪ੍ਰਸ਼ਨ 9. ਹੇਠ ਲਿਖੀਆਂ ਕਰੁਪੀਆਂ ਦੇ ਕਾਰਨ ਦੱਸਦੇ
ਹੋਏ ਇਹਨਾਂ ਨੂੰ ਠੀਕ ਕਰਨ ਦੀਆਂ ਕਸਰਤਾਂ ਵੀ ਲਿਖੋ –
(ਉ) ਵਿੰਗੀ
ਧੌਣ
(ਅ) ਗੋਡੇ
ਭਿੜਨਾ
(ਇ) ਚਪਟੀ
ਛਾਤੀ ।
ਉੱਤਰ- (ਉ) ਵਿੰਗੀ ਧੌਣ (Sliding Neck)-ਕਈ ਵਾਰੀ ਧੌਣ ਦੇ ਇਕ ਪਾਸੇ ਦੀਆਂ
ਮਾਸ-ਪੇਸ਼ੀਆਂ ਢਿੱਲੀਆਂ ਹੋ ਕੇ ਲੰਮੀਆਂ ਹੋ ਜਾਂਦੀਆਂ ਹਨ । ਦੂਸਰੇ ਪਾਸੇ ਮਾਸ-ਪੇਸ਼ੀਆਂ ਸੁੰਗੜ
ਜਾਣ ਦੇ ਕਾਰਨ ਛੋਟੀਆਂ ਹੋ ਜਾਂਦੀਆਂ ਹਨ । ਧੌਣ ਇਕ ਪਾਸੇ ਝੁਕੀ ਰਹਿੰਦੀ ਹੈ। ਜਿਸ ਕਾਰਨ
ਪੰਣ ਵਿੰਗੀ ਹੋ ਜਾਂਦੀ ਹੈ।
ਕਾਰਨ (Causes) -ਧੌਣ ਟੇਢੀ ਹੋਣ ਦੇ ਹੇਠ ਲਿਖੇ ਮੁੱਖ
ਕਾਰਨ ਹੁੰਦੇ ਹਨ –
- ਬਾਲਾਂ ਨੂੰ ਹਰ ਰੋਜ਼ ਇਕ ਪਾਸੇ ਹੀ ਚੁੱਕਣਾ ਜਾਂ
ਇਕ ਪਾਸੇ ਹੀ ਮੋਢੇ ਨਾਲ ਲਗਾਈ ਰੱਖਣਾ ।
- ਬਾਲ ਨੂੰ ਛੋਟੀ ਉਮਰ ਵਿਚ ਇਕ ਪਾਸੇ ਦੇ ਭਾਰ ਹੀ
ਲਿਟਾਈ ਰੱਖਣਾ ।
- ਪੜ੍ਹਨ ਦਾ ਗ਼ਲਤ ਢੰਗ
- ਇਕ ਪਾਸੇ ਧੌਣ ਝੁਕਾ ਕੇ ਵੇਖਣ ਦੀ ਆਦਤ ।
- ਇਕ ਅੱਖ ਦੀ ਨਜ਼ਰ ਦਾ ਕਮਜ਼ੋਰ ਹੋ ਜਾਣਾ ।
ਕਰੂਪੀਆਂ
ਠੀਕ ਕਰਨ ਦੇ ਢੰਗ (Methods to rectify
Deformities) –
1. ਸਿੱਧੀ ਧੌਣ ਰੱਖ ਕੇ ਤੁਰਨ ਤੇ ਪੜਣ ਦੀ
ਆਦਤ ਪਾਉਣੀ ਚਾਹੀਦੀ ਹੈ ।
2. ਹਰ ਰੋਜ਼ ਪੌਣ ਦੀ ਕਸਰਤ ਕਰਨੀ ਚਾਹੀਦੀ
ਹੈ ।
(ਅ), ਗੋਡੇ ਭਿੜਨਾ (Knee Locking) -ਛੋਟੇ ਬੱਚਿਆਂ ਦੇ ਭੋਜਨ ਵਿਚ ਕੈਲਸ਼ੀਅਮ, ਫਾਸਫੋਰਸ
ਅਤੇ ਵਿਟਾਮਿਨ ‘ਡੀ’ ਦੀ ਘਾਟ ਦੇ ਕਾਰਨ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਕੇ ਵਧ ਜਾਂਦੀਆਂ ਹਨ ।
ਉਹਨਾਂ ਦੀਆਂ ਲੱਤਾਂ ਸਰੀਰ ਦਾ ਭਾਰ ਨਾ ਸਹਾਰ ਸਕਣ ਦੇ ਕਾਰਨ ਗੋਡਿਆਂ ਤੋਂ ਅੰਦਰ ਵੱਲ ਟੇਢੀਆਂ ਹੋ
ਜਾਂਦੀਆਂ ਹਨ । ਇਸ ਕਰਕੇ ਬੱਚਿਆਂ ਦੇ ਗੋਡੇ ਭਿੜਨ ਲੱਗ ਪੈਂਦੇ ਹਨ । ਬੱਚਾ ਸਾਵਧਾਨ ਅਵਸਥਾ ਵਿਚ
ਨਹੀਂ ਖੜੋ ਸਕਦਾ । ਅਜਿਹਾ ਬੱਚਾ ਚੰਗੀ ਤਰ੍ਹਾਂ ਨੱਠ-ਭੱਜ ਨਹੀਂ ਸਕਦਾ ।
ਠੀਕ ਕਰਨ ਦੇ
ਢੰਗ (Methods to rectify Deformities)-ਇਸ ਨੁਕਸ ਨੂੰ ਦੂਰ ਕਰਨ ਲਈ ਬੱਚੇ ਨੂੰ
ਹੇਠ ਲਿਖੀਆਂ ਕਸਰਤਾਂ ਕਰਵਾਉਣੀਆਂ ਚਾਹੀਦੀਆਂ ਹਨ:-
- ਬੱਚੇ ਤੋਂ ਸਾਈਕਲ ਚਲਵਾਇਆ ਜਾਵੇ ।
- ਬੱਚੇ ਤੋਂ ਰੋਜ਼ ਤੈਰਨ ਦੀ ਕਸਰਤ ਕਰਵਾਈ ਜਾਵੇ ।
- ਬੱਚੇ ਨੂੰ ਲੱਕੜ ਜਾਂ ਸੀਮਿੰਟ ਦੇ ਘੋੜੇ ਤੇ ਰੋਜ਼
ਕੁਝ ਦੇਰ ਬਿਠਾਇਆ ਜਾਵੇ ।
(ੲ) ਚਪਟੀ ਛਾਤੀ (Flat Chest)- ਚਪਟੀ ਛਾਤੀ
ਵਿਚ ਪਸਲੀਆਂ ਜ਼ਿਆਦਾ ਆਲੇ-ਦੁਆਲੇ ਉਭਰਨ ਦੀ ਥਾਂ ਛਾਤੀ ਦੀ ਹੱਡੀ ਦੇ ਬਰਾਬਰ ਫੈਲ ਜਾਂਦੀਆਂ ਹਨ। ਇਸ ਖ਼ਰਾਬੀ
ਨਾਲ ਸਾਹ ਕਿਰਿਆ ਵਿਚ ਰੁਕਾਵਟ ਪੈਂਦੀ ਹੈ।
ਕਾਰਨ (Causes) -ਚਪਟੀ ਛਾਤੀ ਹੋਣ ਦੇ ਅੱਗੇ ਲਿਖੇ ਕਾਰਨ
ਹਨ –
1. ਭੋਜਨ ਵਿਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ‘ਡੀ’ ਦੀ ਘਾਟ ।
2. ਕਸਰਤ ਨਾ ਕਰਨਾ ।
3. ਸਰੀਰਿਕ ਢਾਂਚੇ ਦੀਆਂ ਗੰਦੀਆਂ ਆਦਤਾਂ ; ਜਿਵੇਂ, ਜ਼ਿਆਦਾ ਅੱਗੇ ਵੱਲ ਝੁਕ ਕੇ ਬੈਠਣਾ, ਖੜ੍ਹੇ ਹੋਣਾ ਜਾਂ ਤੁਰਨਾ ।
4. ਖ਼ਤਰਨਾਕ ਬਿਮਾਰੀਆਂ ।
ਕਰੁਪੀਆਂ
ਠੀਕ ਕਰਨ ਦੇ ਢੰਗ (Methods to rectify
Deformities) – ਜੇਕਰ ਚਪਟੀ ਛਾਤੀ ਹੋਵੇ ਤਾਂ ਕਰੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ
- ਹਰ ਰੋਜ਼ ਸਾਹ ਦੀ ਕਸਰਤ ਦਾ ਅਭਿਆਸ ਕਰਨਾ ।
- ਡੰਡ ਕੱਢਣਾ ।
- ਪੱਠੇ ਕੁਤਰਨ ਵਾਲੀ ਮਸ਼ੀਨ ਚਲਾਉਣੀ ।
- ਕਿਸੇ ਚੀਜ਼ ਨਾਲ ਲਮਕ ਕੇ ਡੰਡ ਕੱਢਣੇ |
- ਬਾਹਾਂ ਅਤੇ ਧੜ ਦੀਆਂ ਫੁਟਕਲ ਕਸਰਤਾਂ ਦਾ ਅਭਿਆਸ
ਕਰਨਾ ਆਦਿ ।
ਪ੍ਰਸ਼ਨ 10. ਸਰੀਰਿਕ ਢਾਂਚੇ ਨੂੰ ਚੰਗਾ ਬਣਾਉਣ ਲਈ
ਸਿਹਤਮੰਦ ਆਦਤਾਂ ਦਾ ਵਰਣਨ ਕਰੋ ।
ਉੱਤਰ- ਸਰੀਰਿਕ
ਢਾਂਚੇ ਨੂੰ ਚੰਗਾ ਬਣਾਉਣ ਲਈ ਹੇਠ ਲਿਖੀਆਂ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ:-
- ਬੱਚਿਆਂ ਨੂੰ ਭੋਜਣ ਵਿਚ ਲੋੜ ਅਨੁਸਾਰ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ‘ਡੀ ਦੇਣਾ ਚਾਹੀਦਾ ਹੈ ।
- ਹਫ਼ਤੇ ਵਿਚ ਇਕ ਦੋ ਵਾਰੀ ਬੱਚਿਆਂ ਨੂੰ ਨੰਗੇ
ਪਿੰਡੇ ਧੁੱਪ ਵਿਚ ਬਿਠਾ ਕੇ ਮਾਲਿਸ਼ ਕਰਨੀ ਚਾਹੀਦੀ ਹੈ ।
- ਪੜ੍ਹਦੇ ਸਮੇਂ ਚੰਗੀ ਰੌਸ਼ਨੀ ਅਤੇ ਚੰਗਾ ਫ਼ਰਨੀਚਰ
ਵਰਤਣਾ ਚਾਹੀਦਾ ਹੈ ।
- ਕਦੀ-ਕਦੀ ਬੱਚਿਆਂ ਦੀ ਨਜ਼ਰ ਟੈਸਟ ਕਰਵਾਉਣੀ
ਚਾਹੀਦੀ ਹੈ ।
- ਬੱਚਿਆਂ ਨੂੰ ਬੈਠਣ, ਉੱਠਣ, ਖੜ੍ਹੇ ਹੋਣ,
ਤੁਰਨ ਅਤੇ ਪੜ੍ਹਣ ਲਈ
ਚੰਗੇ ਤਰੀਕੇ ਦੱਸਣੇ ਚਾਹੀਦੇ ਹਨ ।
- ਜ਼ਿਆਦਾ ਦੇਰ ਪੈਰਾਂ ਭਾਰ ਖੜ੍ਹਾ ਨਹੀਂ ਹੋਣਾ
ਚਾਹੀਦਾ |
- ਹਰ ਰੋਜ਼ ਸਾਹ-ਕਸਰਤਾਂ ਦਾ ਅਭਿਆਸ ਕਰਨਾ ਚਾਹੀਦਾ
ਹੈ ।
- ਜੁੱਤੀਆਂ ਅਤੇ ਘੁਟਵੇਂ ਕੱਪੜੇ ਨਹੀਂ ਪਾਉਣੇ
ਚਾਹੀਦੇ |
- ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ।
- ਬੈਠਣ ਲਈ ਚੰਗੇ ਫ਼ਰਨੀਚਰ ਦੀ ਵਰਤੋਂ ਕਰਨੀ ਚਾਹੀਦੀ
ਹੈ ।
ਸਰੀਰਕ
ਕਿਰਿਆਵਾਂ ਨਾਲ ਸੁਧਾਰਾਤਮਕ ਉਪਾਅ (Physical Activities for Corrective Measures)
ਪਿੱਛੇ ਵਲ
ਕੁੱਬ ਨਾਲ ਜੁੜੀਆਂ ਕਸਰਤਾਂ (Exercises
Related to Kyphoses) –
(1) ਪਿੱਠ ਦੇ ਬਲ ਲੇਟ ਜਾਓ, ਗੋਡਿਆਂ ਨੂੰ ਉੱਪਰ ਚੁੱਕੋ ਜਿਸ ਨਾਲ ਪੈਰ ਦੇ ਤਲਵੇ ਜ਼ਮੀਨ ‘ਤੇ ਲੱਗੇ ਰਹਿਣ ਫੇਰ ਆਪਣੇ
ਹੱਥਾਂ ਨੂੰ ਸਿਰ ਦੇ ਉੱਪਰ ਲੈ ਜਾਓ,
ਕੁੱਝ ਸਮਾਂ
ਇਸੇ ਅਵਸਥਾ ਵਿਚ ਰਹੋ ਅਤੇ ਹੌਲੀ-ਹੌਲੀ ਪਹਿਲੀ ਪੁਜ਼ੀਸ਼ਨ ਵਿਚ ਆ ਜਾਓ ।
(2) ਛਾਤੀ ਦੇ ਬਲ ਲੇਟ ਜਾਓ, ਆਪਣੇ ਹੱਥਾਂ ਨੂੰ ਆਪਣੇ ਕੁਲੇ (Hips)
ਉੱਤੇ ਰੱਖੋ
। ਇਸ ਦੇ ਮਗਰੋਂ ਸਿਰ ਅਤੇ ਧੜ ਨੂੰ ਜ਼ਮੀਨ ਤੋਂ ਕੁਝ ਇੰਚ ਉੱਤੇ ਚੁੱਕੋ । ਇਸ ਤਰ੍ਹਾਂ ਕਰਦੇ ਹੋਏ
ਬੋਡੀ ਅੰਦਰ ਨੂੰ ਰਹਿਣੀ ਚਾਹੀਦੀ ਹੈ। ਇਸ ਅਵਸਥਾ ਵਿਚ ਕੁਝ ਦੇਰ ਰੁਕਣ ਤੋਂ ਮਗਰੋਂ ਆਪਣੀ ਪਹਿਲੀ
ਅਵਸਥਾ ਵਿਚ ਆ ਜਾਓ । ਇਸ ਤਰ੍ਹਾਂ 10
ਵਾਰ ਕਰੋ ।
(3) ਇਕ ਛੜੀ ਲੈ ਕੇ ਆਪਣੇ ਦੋਨੋਂ ਹੱਥਾਂ
ਨੂੰ ਖੁੱਲ੍ਹਾ ਰੱਖ ਕੇ ਸਿਰ ਤੋਂ ਉੱਪਰ ਲੈ ਜਾ ਕੇ ਬੈਠ ਜਾਓ । ਧੜ ਅਤੇ ਸਰੀਰ ਸਿੱਧਾ ਰਹਿਣਾ
ਚਾਹੀਦਾ ਹੈ । ਇਸ ਦੇ ਪਿੱਛੋਂ ਛੜੀ ਨਾਲ ਦੋਨੋਂ ਹੱਥਾਂ ਨੂੰ ਸਿਰ ਅਤੇ ਮੋਢੇ ਤੋਂ ਪਿੱਛੇ ਲੈ ਜਾਓ
ਅਤੇ ਫਿਰ ਉੱਪਰ ਪਾਸੇ ਵਲ ਲੈ ਜਾਓ । ਇਹ ਕਸਰਤ 10-12 ਵਾਰ ਕਰੋ ।
ਰੀੜ੍ਹ ਦੀ
ਹੱਡੀ ਦੇ ਅੱਗੇ ਹੋਣ ਦੀਆਂ ਕਸਰਤਾਂ (Exercises Related to Lordosis) –
(1) ਛਾਤੀ ਦੇ ਬਲ ਲੇਟ ਕੇ ਦੋਨੋਂ ਹੱਥ ਪੇਟ
‘ਤੇ ਰੱਖੋ । ਪੇਟ ਨੂੰ ਹੱਥਾਂ ਨਾਲ ਜ਼ੋਰ ਲਾ ਕੇ ਪਿਛਲੇ ਭਾਗ ਨੂੰ ਉੱਤੇ ਚੁੱਕਣ ਦੀ ਕੋਸ਼ਿਸ਼ ਕਰੋ
।
(2) ਗੋਡਿਆਂ ਨੂੰ ਅੱਗੇ ਨੂੰ ਮੋੜੋ ਜਿਸ ਨਾਲ
ਕੁਝੇ ਪਿੱਛੇ ਮੁੜ ਜਾਣ | ਕਮਰ ਸਿੱਧੀ ਰੱਖੋ ਤਾਂ ਜੋ ਮੋਢੇ ਪੈਰਾਂ
ਦੇ ਪਾਸੇ ਰਹਿਣ ।ਇਸ ਪਿੱਛੋਂ ਹੇਠਾਂ ਨੂੰ ਜਾਓ ਜਦੋਂ ਤਕ
ਪੇਟ ਫ਼ਰਸ਼ ਦੇ ਸਮਾਨਅੰਤਰ ਨਾ ਹੋ ਜਾਏ । ਕੁਝ ਦੇਰ ਇਸ ਸਥਿਤੀ ਵਿਚ ਰੁਕ ਕੇ ਪਹਿਲੀ ਸਥਿਤੀ ਵਿਚ ਆ
ਜਾਓ ।
(3) ਅੱਗੇ ਨੂੰ ਲੰਮਾ ਮਟਰਾਇਡ ਲਵੋ, ਪਿਛਲੇ ਪੈਰ ਦਾ ਗੋਡਾ ਜ਼ਮੀਨ ਤੇ ਲਗਾਓ, ਅਗਲਾ ਪੈਰ
ਗੋਡੇ ਤੋਂ ਅੱਗੇ ਰਹਿਣਾ ਚਾਹੀਦਾ ਹੈ । ਦੋਨੋਂ ਹੱਥ ਅਗਲੇ ਗੋਡੇ ਤੇ ਰੱਖੋ, ਪਿਛਲੀ ਲੱਤ ਕੁਲੇ ਅੱਗੇ ਲੈ ਕੇ ਕੁਲ੍ਹੇ ਨੂੰ ਸਿੱਧਾ ਕਰੋ ।ਇਸ ਅਵਸਥਾ ਵਿਚ ਕੁਝ ਦੇਰ ਰੁਕ ਕੇ
ਪਹਿਲੀ ਅਵਸਥਾ ਵਿਚ ਆ ਜਾਓ । ਇਹ ਕਿਰਿਆ ਲੱਤ ਨੂੰ ਬਦਲ ਕੇ ਵੀ ਕਰੋ ।
(4) ਕੁਰਸੀ ‘ਤੇ ਪੈਰ ਚੌੜੇ ਕਰ ਕੇ ਬੈਠ ਜਾਓ
ਅਤੇ ਅਗਲੇ ਪਾਸੇ ਝਕੋ ।ਦੋਨੋਂ ਮੋਢੇ ਗੋਡਿਆਂ ਵਿਚ ਲੈ ਜਾਓ । ਹੱਥਾਂ ਨੂੰ ਹੇਠਾਂ ਕੁਰਸੀ ਦੀ ਪਿੱਠ
ਤਕ ਲੈ ਜਾਓ, ਕੁਝ ਦੇਰ ਇਸ ਅਵਸਥਾ ਵਿਚ ਰੁਕੋ ।
(5) ਫ਼ਰਸ਼ ਉੱਤੇ ਛਾਤੀ ਦੇ ਬਲ ਲੇਟ ਜਾਓ ।
ਆਪਣੇ ਦੋਵੇਂ ਹੱਥ ਮੋਢਿਆਂ ਦੀ ਚੌੜਾਈ ਅਨੁਸਾਰ ਲੈ ਕੇ ਹਥੇਲੀਆਂ ਨੂੰ ਫ਼ਰਸ਼ ਤੇ ਰੱਖੋ | ਧੜ ਨੂੰ ਫ਼ਰਸ਼ ‘ਤੇ ਰੱਖਦੇ ਹੋਏ ਸਰੀਰ ਨੂੰ ਉੱਪਰ ਚੁੱਕੋ । ਕੁਝ ਦੇਰ ਇਸ ਤਰ੍ਹਾਂ ਰੁਕੋ ।
(6) ਗੋਡੇ ਖੋਲ ਕੇ ਬੈਠ ਜਾਓ, ਦੋਨੋਂ ਪੈਰ ਮਿਲੇ ਹੋਣ ਅਤੇ ਹੱਥ ਬਰਾਬਰ ਰੱਖੋ । ਇਸ ਪਿੱਛੋਂ ਅੱਗੇ ਨੂੰ ਝੁਕ ਕੇ ਉਂਗਲੀਆਂ
ਨਾਲ ਪੈਰਾਂ ਦੇ ਅੰਗੂਠਿਆਂ ਨੂੰ ਫੜੋ । ਇਸ ਅਵਸਥਾ ਵਿਚ ਕੁੱਝ ਦੇਰ ਰੁਕੋ ।
ਰੀੜ੍ਹ ਦੀ
ਹੱਡੀ ਦੇ ਇਕ ਪਾਸੇ ਝੁਕਣ ਦੀਆਂ ਕਸਰਤਾਂ (Exercises Related Sclerosis) –
- ਛਾਤੀ ਦੇ ਬਲ ਲੇਟ ਕੇ ਸੱਜੇ ਹੱਥ ਨੂੰ ਉੱਪਰ ਚੁੱਕੋ
ਅਤੇ ਖੱਬੇ ਹੱਥ ਨੂੰ ਬਰਾਬਰ ਰੱਖੋ ।ਇਸ ਮਗਰੋਂ ਸੱਜੇ ਹੱਥ ਨੂੰ ਸਿਰ ਦੇ ਉੱਪਰ ਦੀ ਖੱਬੇ
ਪਾਸੇ ਲੈ ਜਾਉ ਅਤੇ ਖੱਬੇ ਹੱਥ ਨਾਲ ਉਸ ਨੂੰ ਦਬਾਓ ਤੇ ਖੱਬੇ ਕੁਲੇ ਨੂੰ ਥੋੜਾ ਉੱਪਰ ਕਰੋ ।
- ਪੈਰਾਂ ਵਿਚ ਕੁੱਝ ਇੰਚ ਦੂਰੀ ਰੱਖ ਕੇ ਸਿੱਧੇ
ਖੜ੍ਹੇ ਹੋ ਜਾਉ । ਉਸ ਦੇ ਮਗਰੋਂ ਖੱਬੀ ਅੱਡੀ ਨੂੰ ਉੱਪਰ ਚੁੱਕੋ । ਸੱਜੀ ਬਾਂਹ ਨੂੰ ਸਿਰ ਦੇ
ਉੱਪਰ ਤੋਂ ਖੱਬੇ ਪਾਸੇ ਲੈ ਜਾਓ । ਖੱਬੇ ਹੱਥ ਨਾਲ ਖੱਬੇ ਪਾਸੇ ਪਸਲੀਆਂ (Ribs) ਨੂੰ ਦਬਾਉ ।
- ਪੈਰ ਖੋਲ੍ਹ ਕੇ ਸਿੱਧੇ ਖੜ੍ਹੇ ਹੋ ਜਾਉ । ਖੱਬੇ
ਹੱਥ ਦੀਆਂ ਉਂਗਲੀਆਂ ਨੂੰ ਖੱਬੇ ਮੋਢੇ ਤੇ ਰੱਖੋ ਅਤੇ ਸਰੀਰ ਦੇ ਉੱਪਰਲੇ ਭਾਗ ਨੂੰ ਸੱਜੇ
ਪਾਸੇ ਝੁਕਾਓ ਅਤੇ ਰੀੜ ਦੀ ਹੱਡੀ ਦਾ ਕਰਵ (C) ਦੀ ਸਥਿਤੀ ਦੇ ਵਿਰੋਧ ਹੋ ਜਾਵੇ । ਇਸ ਕਿਰਿਆ ਨੂੰ ਕੁਝ ਦੇਰ ਲਈ
ਦੋਹਰਾਓ।
Class 7 Physical Education Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਖੇਡ-ਸੱਟਾਂ ਤੋਂ ਕੀ ਭਾਵ ਹੈ ?
ਉੱਤਰ- ਬਾਜ਼ੀਲ ਵਿਚ
ਸੰਨ, 2014 ਵਿਚ ਵਿਸ਼ਵ ਕੱਪ ਫੁਟਬਾਲ ਵਿਚ ਬਰਾਜ਼ੀਲ
ਵਿਸ਼ਵ ਕੱਪ ਜਿੱਤਣ ਲਈ ਵੱਡਾ ਦਾਵੇਦਾਰ ਸੀ ; ਬਰਾਜ਼ੀਲ
ਫੁਟਬਾਲ ਦੀ ਟੀਮ ਆਪਣੇ ਸਾਰੇ ਵਿਰੋਧੀਆਂ ਦੀਆਂ ਟੀਮਾਂ ਨੂੰ ਹਰਾਉਂਦੀ ਹੋਈ ਵਿਸ਼ਵ ਚੈਂਪੀਅਨ ਜਿੱਤਣ
ਲਈ ਅੱਗੇ ਵੱਧ ਰਹੀ ਸੀ । ਅਚਾਨਕ ਇੱਕ ਮੈਚ ਵਿਚ ਬਰਾਜ਼ੀਲ ਦੇ ਹੋਣਹਾਰ ਖਿਡਾਰੀ ਨੇਮਰ’ ਦੀ ਰੀੜ ਦੀ
ਹੱਡੀ ਵਿਚ ਸੱਟ ਲੱਗ ਗਈ, ਜਿਸ ਕਰਕੇ ਨੇਮਰ ਅਗਲੇ ਮੈਚ ਵਿਚ ਭਾਗ
ਨਹੀਂ ਲੈ ਸਕਿਆ ਅਤੇ ਹੋਣ ਵਾਲੇ ਦੋਨੋਂ ਮੈਚ ਹਾਰ ਗਿਆ। ਇਸ ਤਰ੍ਹਾਂ
ਬਰਾਜ਼ੀਲ ਵਿਸ਼ਵ ਕੱਪ ਜਿੱਤਣ ਤੋਂ ਰਹਿ ਗਿਆ । ਕੋਈ ਵੀ ਕੰਮ ਕਰਦੇ ਹੋਏ ਜੀਵਨ ਵਿਚ ਮਨੁੱਖ ਨੂੰ
ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ । ਥੋੜੀ ਜਿਹੀ ਅਸਾਵਧਾਨੀ ਕਰਕੇ ਸੱਟ ਲੱਗ ਸਕਦੀ ਹੈ । ਇਸੇ
ਤਰ੍ਹਾਂ ਖਿਡਾਰੀਆਂ ਨੂੰ ਖੇਡ ਦੇ ਮੈਦਾਨ ਵਿਚ ਸੱਟ ਲਗ ਸਕਦੀ ਹੈ । ਖਿਡਾਰੀ ਜਿੰਨੀ ਮਰਜ਼ੀ
ਸਾਵਧਾਨੀ ਦਾ ਇਸਤੇਮਾਲ ਕਰਨ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ । ਖੇਡ ਦੇ ਮੈਦਾਨ ਵਿਚ ਲੱਗਣ
ਵਾਲੀਆਂ ਸੱਟਾਂ, ਕੰਮਕਾਰ ਵਿਚ ਲੱਗਣ ਵਾਲੀਆਂ ਸੱਟਾਂ ਤੋਂ
ਅਲੱਗ ਹੁੰਦੀਆਂ ਹਨ। ਜੇਕਰ ਖਿਡਾਰੀ ਤਿਆਰੀ ਅਤੇ ਸਾਵਧਾਨੀ
ਨਾਲ ਖੇਡ ਦੇ ਮੈਦਾਨ ਵਿਚ ਆਉਂਦੇ ਹਨ,
ਉਨ੍ਹਾਂ ਨੂੰ
ਦੂਸਰੇ ਖਿਡਾਰੀਆਂ ਦੇ ਮੁਕਾਬਲੇ ਸੱਟਾਂ ਘੱਟ ਲਗਦੀਆਂ ਹਨ । ਹਰੇਕ ਖਿਡਾਰੀ ਦੇ ਖੇਡ ਜੀਵਨ ਵਿਚ ਕੋਈ
ਨਾ ਕੋਈ ਸੱਟ ਜ਼ਰੂਰ ਲਗ ਜਾਂਦੀ ਹੈ । ਸਾਧਾਰਨ ਸੱਟ ਲੱਗਣ ਤੇ ਇਕ-ਦੋ ਦਿਨ ਵਿਚ ਸੱਟ ਠੀਕ ਹੋ
ਜਾਂਦੀ ਹੈ ਪਰ ਖਤਰਨਾਕ ਸੱਟ ਲੱਗਣ ਤੇ ਖਿਡਾਰੀ ਕਈ ਦਿਨ ਤਕ ਖੇਡਣ ਦੇ ਕਾਬਿਲ ਨਹੀਂ ਹੁੰਦਾ ਅਤੇ
ਖੇਡ ਮੈਦਾਨ ਤੋਂ ਦੂਰ ਰਹਿੰਦਾ ਹੈ । ਕਈ ਸੱਟਾਂ ਦੇ ਕਾਰਨ ਖੇਡਣ ਦੇ ਯੋਗ ਹੀ ਨਹੀਂ ਰਹਿੰਦਾ | ਖੇਡ ਦੇ ਮੈਦਾਨ ਵਿਚ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ, ਖੇਡ ਸੱਟਾਂ (Sports Injuries) ਕਹਿਲਾਉਂਦੀਆਂ ਹਨ ।
ਪ੍ਰਸ਼ਨ 2. ਪ੍ਰਤੱਖ ਸੱਟਾਂ ਕੀ ਹੁੰਦੀਆਂ ਹਨ ?
ਉੱਤਰ- ਪ੍ਰਤੱਖ ਜਾਂ
ਸਿੱਧੀਆਂ ਸੱਟਾਂ (Exposed Injures)- ਇਸ ਤਰ੍ਹਾਂ ਦੀਆਂ ਸੱਟਾਂ ਖਿਡਾਰੀ ਨੂੰ ਆਮ ਲੱਗਦੀਆਂ ਰਹਿੰਦੀਆਂ ਹਨ ਜੋ ਸਰੀਰ ਦੇ ਬਾਹਰਲੇ
ਭਾਗ ਉੱਤੇ ਲਗਦੀਆਂ ਹਨ ਅਤੇ ਇਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ | ਖੇਡਦੇ ਸਮੇਂ ਡਿੱਗਣ ਨਾਲ ਜਾਂ ਕਿਸੇ ਬਾਹਰ ਦੀ ਚੀਜ਼ ਦੇ ਟਕਰਾਉਣ ਨਾਲ ਸੱਟ ਲਗਦੀ ਹੈ ।
ਇਨ੍ਹਾਂ ਸੱਟਾਂ ਨੂੰ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
(ਉ) ਰਗੜ (Abrasion)-ਇਸ ਤਰ੍ਹਾਂ ਦੀ ਸੱਟ ਕਰਕੇ ਸਰੀਰ ਦੀ
ਉੱਪਰੀ ਜਾਂ ਅੰਦਰੂਨੀ | ਚਮੜੀ ਢਿੱਲੀ ਜਾਂਦੀ ਹੈ । ਇਸ ਤਰ੍ਹਾਂ
ਦੀ ਸੱਟ ਕਰਕੇ ਚਮੜੀ ਦਾ ਬਾਹਰਲਾ ਭਾਗ ਛਿੱਲ ਜਾਂਦਾ ਹੈ ਅਤੇ ਖੂਨ ਵਹਿਣ ਲੱਗ ਜਾਂਦਾ ਹੈ । ਰਗੜ
ਲੱਗਣ ਵਾਲੀ ਜਗ੍ਹਾ ਤੇ ਮਿੱਟੀ ਆਦਿ ਪੈ ਜਾਣ ਕਰਕੇ ਸਕਰਾਮਕ ਹੋ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ
ਦੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਉੱਤੇ ਮਰਹਮ ਪੱਟੀ ਕਰ ਦੇਣੀ ਚਾਹੀਦੀ ਹੈ ।
(ਅ) ਚਮੜੀ ਦਾ ਫਟਣਾ (Incision)-ਕਈ ਦਫਾ ਖਿਡਾਰੀ ਆਪਣੇ ਵਿਰੋਧੀ ਨਾਲ
ਟਕਰਾ ਜਾਂਦੇ ਹਨ ਵਿਰੋਧੀ ਖਿਡਾਰੀ ਦੀ ਕੋਹਣੀ ਜਾਂ ਗੋਡੇ ਦਾ ਤਿੱਖਾ ਭਾਗ ਟਕਰਾਉਣ ਕਰਕੇ ਖਿਡਾਰੀ
ਦੀ | ਚਮੜੀ ਫੱਟ ਜਾਂਦੀ ਹੈ । ਖਿਡਾਰੀ ਨੂੰ
ਇਸ ਤਰ੍ਹਾਂ ਦੀ ਸੱਟ ਕਿਸੇ ਸਖ਼ਤ ਚੀਜ਼ ਨਾਲ ਟਕਰਾਉਣ ਕਰਕੇ ਲੱਗਦੀ
ਹੈ । ਖਿਡਾਰੀ ਦੀ ਚਮੜੀ ਕਟ ਜਾਂਦੀ ਹੈ ਅਤੇ ਉਸ ਵਿਚੋਂ ਲਹੂ ਤੇਜ਼ੀ ਨਾਲ ਵਗਣ | ਲਗ ਜਾਂਦਾ ਹੈ । ਇਸਦੇ ਇਲਾਜ ਲਈ ਜ਼ਖ਼ਮੇਂ ਨੂੰ ਸਾਫ਼ ਕਰਕੇ ਪੱਟੀ ਕਰਨੀ ਚਾਹੀਦੀ ਹੈ ।
(ਇ) ਗਹਿਰਾ ਜ਼ਖ਼ਮ (Punctual wound)-ਖੇਡ ਵਿਚ ਇਸ ਤਰ੍ਹਾਂ ਦੀ ਸੱਟ ਗੰਭੀਰ
ਹੁੰਦੀ ਹੈ । ਇਹ ਸੱਟ ਖੇਡ ਸਮੇਂ ਕਿਸੇ ਨੁਕੀਲੀ ਚੀਜ਼ ਦੇ ਲੱਗਣ ਕਾਰਨ ਲਗ ਸਕਦੀ ਹੈ, ਜਿਵੇਂ ਜੈਵਲਿਨ ਜਾਂ ਕਿੱਲਾਂ ਵਾਲੇ ਸਪਾਇਕਮ ਦੀਆਂ ਨੁਕੀਲੀਆਂ ਕਿੱਲਾਂ ਲੱਗਣ ਕਾਰਨ ਇਹ ਸੱਟ
ਲਗ ਸਕਦੀ ਹੈ । ਇਸ ਸੱਟ ਵਿਚ ਖਿਡਾਰੀ ਨੂੰ ਗਹਿਰਾ ਜ਼ਖਮ
ਹੋ ਜਾਂਦਾ ਹੈ ਅਤੇ ਖੂਨ ਜ਼ਿਆਦਾ ਵੱਗਣ ਲੱਗਦਾ ਹੈ । ਇਸ ਤਰ੍ਹਾਂ ਦੀ ਸੱਟ ਲੱਗਣ ਤੇ ਖਿਡਾਰੀ ਨੂੰ
ਜਲਦੀ ਤੋਂ ਜਲਦੀ ਡਾਕਟਰ ਦੇ ਕੋਲ ਲੈ ਜਾਣਾ ਚਾਹੀਦਾ ਹੈ ।
ਪ੍ਰਸ਼ਨ 3. ਅਪ੍ਰਤੱਖ ਸੱਟਾਂ ਕਿਸ ਨੂੰ ਕਹਿੰਦੇ ਹਨ ?
ਉੱਤਰ- ਅਪ੍ਰਤੱਖ
ਸੱਟਾਂ (Unexposed Injuries)-ਇਸ ਤਰ੍ਹਾਂ ਦੀਆਂ ਸੱਟਾਂ ਸਰੀਰ ਦੇ | ਬਾਹਰੀ ਭਾਗ ਵਿਚ ਦਿਖਾਈ ਨਹੀਂ ਦਿੰਦੀਆਂ, ਇਨ੍ਹਾਂ ਨੂੰ
ਅੰਦਰੂਨੀ ਸੱਟਾਂ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ ਮਾਸਪੇਸ਼ੀਆਂ ਜਾਂ ਜੋੜਾਂ ਉੱਤੇ
ਲੱਗਦੀਆਂ ਹਨ । ਇਸ ਦਾ ਮੁੱਖ ਕਾਰਨ ਮਾਸਪੇਸ਼ੀਆਂ ਜਾਂ ਜੋੜਾਂ ਉੱਤੇ ਜ਼ਿਆਦਾ ਦਬਾਅ ਹੋਣਾ ਹੁੰਦਾ
ਹੈ । ਇਸ ਤਰ੍ਹਾਂ ਦੀ ਸੱਟ ਕਾਰਨ ਖਿਡਾਰੀ ਨੂੰ ਤਿੱਖਾ ਦਰਦ ਹੁੰਦਾ ਹੈ ਅਤੇ ਠੀਕ ਹੋਣ ਵਿਚ ਕਾਫ਼ੀ
ਸਮਾਂ ਲੱਗ ਜਾਂਦਾ ਹੈ ।
ਪ੍ਰਸ਼ਨ 4. ਜੋੜ ਦਾ ਉਤਰਨਾ ਅਤੇ ਹੱਡੀ ਦੇ ਟੁੱਟਣ
ਵਿੱਚ ਕੀ ਅੰਤਰ ਹੈ ?
ਉੱਤਰ- ਜੋੜ ਦਾ
ਉਤਰਨਾ-ਇਸ ਸੱਟ ਵਿਚ
ਜੋੜ ਤੇ ਅਧਿਕ ਦਬਾਅ ਪੈਣ ਕਰਕੇ ਜਾਂ ਝਟਕਾ ਲੱਗਣ ਨਾਲ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ, ਜਿਸ ਨਾਲ ਜੋੜ ਹਰਕਤ ਕਰਨਾ ਬੰਦ ਕਰ ਦਿੰਦਾ ਹੈ ਅਤੇ ਖਿਡਾਰੀ ਖੇਡਣ ਦੇ ਯੋਗ ਨਹੀਂ ਰਹਿੰਦਾ ।
ਕਿਸੇ ਪੋਲ ਜਾਂ ਮੇਜ਼ ਨਾਲ ਟੱਕਰ ਜਾਂ ਡਿਗਣ ਸਮੇਂ ਜੋੜ ਦਾ ਜ਼ਿਆਦਾ ਮੁੜਨ ਕਰਕੇ ਇਹ ਸੱਟ ਲੱਗ ਸਕਦੀ
ਹੈ । ਹੱਡੀ ਦਾ ਟੁੱਟਣਾ-ਜਦੋਂ ਸੱਟ ਲੱਗਣ ਤੇ ਹੱਡੀ ਦੇ ਦੋ ਟੁੱਕੜੇ ਹੋ ਜਾਣ ਉਸਨੂੰ ਹੱਡੀ ਦਾ
ਟੁੱਟਣਾ ਕਿਹਾ ਜਾਂਦਾ ਹੈ । ਹੱਡੀ ਦਾ ਟੁੱਟਣਾ ਬਹੁਤ ਕਠਿਨ ਸੱਟ ਹੈ । ਇਸਨੂੰ ਠੀਕ ਹੋਣ ਵਿੱਚ
ਕਾਫ਼ੀ ਸਮਾਂ ਲੱਗਦਾ ਹੈ । ਹੱਡੀ ਟੁੱਟਣ ਦੀਆਂ ਕਈ ਕਿਸਮਾਂ ਹਨ । ਇਸ ਵਿੱਚ ਕੁੱਝ ਸਾਧਾਰਨ ਅਤੇ ਕੁੱਝ ਗੰਭੀਰ ਤਰ੍ਹਾਂ ਦਾ ਹੱਡੀ ਟੁੱਟਣ ਹੁੰਦਾ ਹੈ । ਖੇਡ ਦੇ
ਮੈਦਾਨ ਵਿੱਚ ਸੁਰੱਖਿਆ ਦੇ ਸਾਧਨਾਂ ਦਾ ਇਸਤੇਮਾਲ ਨਾ ਹੋਣ ਕਰਕੇ ਇਹ ਸੱਟ ਲੱਗ ਸਕਦੀ ਹੈ ।
ਪ੍ਰਸ਼ਨ 5. ਮੋਚ ਕੀ ਹੈ ? ਇਸਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਲਿਖੋ ।
ਉੱਤਰ- ਮੋਚ ਜੋੜਾਂ
ਦੀ ਸੱਟ ਹੈ । ਇਸ ਸੱਟ ਵਿਚ ਜੋੜਾਂ ਨੂੰ ਬੰਨਣ ਵਾਲੇ ਤੰਤੂ ਟੁੱਟ ਜਾਂਦੇ ਹਨ ਜਾਂ ਫੱਟ ਜਾਂਦੇ ਹਨ
। ਖੇਡ ਦੇ ਮੈਦਾਨ ਵਿਚ ਦੌੜਦੇ ਸਮੇਂ ਖਿਡਾਰੀ ਦਾ ਸੰਤੁਲਨ ਵਿਗੜ ਜਾਂਦਾ ਹੈ। ਜਾਂ ਜੋੜਾਂ ਦੇ
ਜ਼ਿਆਦਾ ਮੁੜਨ ਕਰਕੇ ਉਸਦੇ ਜੋੜਾਂ ਤੇ ਦਬਾਅ ਪੈ ਜਾਂਦਾ ਹੈ ਅਤੇ ਜੋੜ ਦੇ ਤੰਤੂਆਂ ਉੱਤੇ ਖਿਚਾਵ ਆ
ਜਾਂਦਾ ਹੈ ।
ਇਸ ਨੂੰ ਮੋਚ
ਕਹਿੰਦੇ ਹਨ ।
ਲੱਛਣ-
1. ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ
ਹੈ ।
2. ਸੱਟ ਵਾਲੇ ਜੋੜ ਤੇ ਸੋਜ਼ ਆ ਜਾਂਦੀ ਹੈ ।
3. ਸੱਟ ਵਾਲੀ ਜਗਾ ਦਾ ਰੰਗ ਲਾਲ ਹੋ ਜਾਂਦਾ
ਹੈ ।
4. ਸੱਟ ਵਾਲੇ ਜੋੜ ਨੂੰ ਹਿਲਾਉਣ ਤੇ
ਖਿਡਾਰੀ ਨੂੰ ਤੇਜ਼ ਦਰਦ ਹੁੰਦਾ ਹੈ ।
ਇਲਾਜ-ਸੱਟ ਲੱਗਣ ਵਾਲੀ ਜਗਾ ਤੇ ਬਰਫ ਲਗਾਉਣੀ
ਚਾਹੀਦੀ ਹੈ । ਜਿਸ ਨਾਲ ਜੋੜ ਵਿਚੋਂ ਵਗਣ ਵਾਲਾ ਖੁਨ ਬੰਦ ਹੋ ਜਾਂਦਾ ਹੈ । ਬਰਫ਼ ਲਾਉਣ ਨਾਲ ਸੱਟ
ਵਾਲੀ ਜਗਾ ਤੇ ਸੋਜ਼ ਘੱਟ ਆਉਂਦੀ ਹੈ । ਸੱਟ ਲਗਣ ਪਿੱਛੋਂ 24 ਘੰਟੇ ਬਰਫ਼ ਦੀ ਟਕੋਰ ਕਰਨੀ ਚਾਹੀਦੀ ਹੈ ਅਤੇ ਸੱਟ ਤੇ ਮਾਲਿਸ਼ ਨਹੀਂ ਕਰਨੀ ਚਾਹੀਦੀ ਅਤੇ ਨਾ
ਹੀ ਗਰਮ ਸੇਕ ਦੇਣਾ ਚਾਹੀਦਾ ਹੈ । ਜੋੜ ਨੂੰ ਸਹਾਰਾ ਦੇਣ ਲਈ ਪੱਟੀ ਬੰਨ੍ਹ ਲੈਣੀ ਚਾਹੀਦੀ ਹੈ ।
ਜੋੜ ਠੀਕ ਹੋਣ ਪਿੱਛੋਂ ਹਲਕੀ ਕਸਰਤ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਦੀ ਸੱਟ ਨੂੰ ਠੀਕ ਹੋਣ ਵਿਚ
ਕਾਫੀ ਸਮਾਂ ਲੱਗ ਜਾਂਦਾ ਹੈ ।
ਪ੍ਰਸ਼ਨ 6. ਖੇਡ-ਸੱਟਾਂ ਲੱਗਣ ਦੇ ਮੁੱਖ ਕਾਰਨ ਕੀ
ਹਨ ?
ਉੱਤਰ- ਖੇਡਾਂ ਵਿਚ
ਖਿਡਾਰੀਆਂ ਨੂੰ ਸੱਟਾਂ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ, ਜੋ ਇਸ ਤਰ੍ਹਾਂ ਹਨ
- ਘੱਟ ਜਾਣਕਾਰੀ-ਖੇਡਾਂ ਦੇ ਨਿਯਮ ਖੇਡ ਸਮੱਗਰੀ ਬਾਰੇ ਖਿਡਾਰੀ ਨੂੰ
ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ |
ਕਈ ਵਾਰ ਖਿਡਾਰੀ ਨੂੰ
ਖੇਡ ਸਮੱਗਰੀ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਰ ਕੇ ਉਸਨੂੰ ਸੱਟ ਲਗ ਜਾਂਦੀ ਹੈ ।
- ਠੀਕ ਸਿਖਲਾਈ ਵਿਚ ਘਾਟ-ਖੇਡਾਂ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਚੰਗੀ
ਸਿਖਲਾਈ ਜ਼ਰੂਰੀ ਹੈ । ਜੇਕਰ ਸਿਖਲਾਈ ਤੋਂ ਬਿਨਾਂ ਖਿਡਾਰੀ ਖੇਡਦਾ ਹੈ ਉਸ ਸਰੀਰ ਵਿਚ ਸ਼ਕਤੀ, ਗਤੀ ਅਤੇ ਲਚਕ ਦੀ ਘਾਟ ਕਰਕੇ ਸੱਟ ਲੱਗ ਸਕਦੀ ਹੈ ।
- ਅਸਾਵਧਾਨੀ-“ਸਾਵਧਾਨੀ ਹਟੀ ਅਤੇ ਦੁਰਘਟਨਾ ਘਟੀ’, ਖੇਡ ਦੇ ਮੈਦਾਨ ਵਿਚ ਥੋੜ੍ਹੀ ਲਾਪਰਵਾਹੀ ਨਾਲ ਸੱਟ ਲੱਗ ਸਕਦੀ ਹੈ
। ਜੇਕਰ ਖਿਡਾਰੀ ਖੇਡ ਨਿਯਮਾਂ ਦਾ ਠੀਕ ਪਾਲਣ ਨਹੀਂ ਕਰਦਾ ਤਾਂ ਵੀ ਸੱਟ ਲਗ ਸਕਦੀ ਹੈ ।
- ਸਰੀਰ ਨੂੰ ਠੀਕ ਢੰਗ ਨਾਲ ਨਾ ਗਰਮਾਉਣਾ-ਖੇਡ ਮੁਤਾਬਿਕ ਸਰੀਰ ਨੂੰ ਗਰਮਾਉਣਾ ਜ਼ਰੂਰੀ ਹੈ
ਜਿਸ ਨਾਲ ਖਿਡਾਰੀਆਂ ਦੀਆਂ ਮਾਸਪੇਸ਼ੀਆਂ ਖੇਡ ਦੇ ਦਬਾਅ ਨੂੰ ਸਹਿਣ ਕਰ ਸਕਣ । ਜੇਕਰ ਖਿਡਾਰੀ
ਪੂਰੀ ਤਰ੍ਹਾਂ ਸਰੀਰ ਨੂੰ ਨਹੀਂ ਗਰਮਾਉਂਦਾ ਤਾਂ ਉਸ ਦੀਆਂ ਮਾਸਪੇਸ਼ੀਆਂ ਵਿਚ ਖਿਚਾਵ ਆ ਸਕਦਾ
ਹੈ।
- ਖੇਡ ਦਾ ਮੈਦਾਨ ਠੀਕ ਨਾ ਹੋਣਾ-ਖੇਡਦੇ ਸਮੇਂ ਖੇਡ ਮੈਦਾਨ ਸਮਤਲ
ਹੋਣਾ ਜ਼ਰੂਰੀ ਹੈ । ਮੈਦਾਨ ਵਿਚ ਟੋਏ, ਤਿਖੀਆਂ ਚੀਜ਼ਾਂ, ਕੱਚ, ਕਿੱਲਾਂ ਆਦਿ ਬਿਖਰੇ ਹੋਣ ਕਾਰਨ ਖਿਡਾਰੀ ਨੂੰ ਸੱਟ ਲੱਗ ਸਕਦੀ ਹੈ
। ਖੇਡਣ ਤੋਂ ਪਹਿਲਾਂ ਖੇਡ ਮੈਦਾਨ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ।
Class 7 Physical Education Chapter 5 ਯੋਗਾ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ‘ਯੋਗ` ਸ਼ਬਦ ਤੋਂ ਕੀ ਭਾਵ ਹੈ ?
ਉੱਤਰ- ‘ਯੋਗ ਸ਼ਬਦ ਸੰਸਕ੍ਰਿਤ ਦੇ ‘ਯੂਜ਼’ ਤੋਂ
ਬਣਿਆ ਹੈ, ਜਿਸਦਾ ਭਾਵ ਹੈ ‘ਮਿਲਾਉਣਾ । ਸਾਧਾਰਨ
ਸ਼ਬਦਾਂ ਵਿਚ ਯੋਗ ਦਾ ਅਰਥ ਵਿਅਕਤੀ ਨੂੰ ਪਰਮਾਤਮਾ ਨਾਲ ਮੇਲ ਕਰਨਾ ਹੈ | ਯੋਗ ਉਹ ਕਸਰਤ ਹੈ ਜਿਹੜੀ ਪ੍ਰਮਾਤਮਾ ਨਾਲ ਮਿਲਣ ਦਾ ਸਾਨੂੰ ਰਸਤਾ ਦਿਖਾਉਂਦੀ ਹੈ, ਉਸ ਨੂੰ ਯੋਗ ਕਹਿੰਦੇ ਹਨ । ਯੋਗ ਦਾ ਉਦੇਸ਼ ਏਕਤਾ, ਮਿਲਾਪ ਅਤੇ
ਪੇਮ ਹੈ । ਮਨੁੱਖ ਦਾ ਮਨ ਚੰਚਲ ਹੋਣ ਦੇ ਕਾਰਨ ਇਹ
ਹਰ ਸਮੇਂ ਭਟਕਦਾ ਰਹਿੰਦਾ ਹੈ ਜਿਹੜਾ ਕਦੇ ਵੀ ਰੁੱਕ ਨਹੀਂ ਸਕਦਾ | ਅਸੀਂ ਯੋਗ ਦੀ ਮੱਦਦ ਨਾਲ ਮਨ ਨੂੰ ਕੰਟਰੋਲ ਕਰ ਸਕਦੇ ਹਾਂ । ਮਹਾਂਰਿਸ਼ੀ ਪਤੰਜਲੀ ਦੇ ਅਨੁਸਾਰ
ਅਲੱਗ-ਅਲੱਗ ਵਿਦਵਾਨਾਂ ਨੇ ਯੋਗ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ।
ਪ੍ਰਸ਼ਨ 2. ਰਿਸ਼ੀ ਪੰਤਾਲੀ ਦੇ ਅਨੁਸਾਰ ਯੋਗ ਕੀ ਹੈ
?
ਉੱਤਰ- ਰਿਸ਼ੀ
ਪੰਤਾਜਲੀ ਦੇ ਅਨੁਸਾਰ, “ਮਨ ਦੀਆਂ ਬਿਰਤੀਆਂ ਨੂੰ ਰੋਕਣਾ ਜਾਂ
ਉਨ੍ਹਾਂ ਤੇ ਕੰਟਰੋਲ ਕਰਨਾ ਹੀ ਯੋਗ ਹੈ।’’ .
ਪ੍ਰਸ਼ਨ 3. ਯੋਗ ਦੀ ਕੋਈ ਇਕ ਪਰਿਭਾਸ਼ਾ ਲਿਖੋ ।
ਉੱਤਰ- ਡਾ: ਰਾਧਾ
ਕ੍ਰਿਸ਼ਨ ਦੇ ਅਨੁਸਾਰ, “ਯੋਗ ਉਹ ਮਾਰਗ ਹੈ ਜਿਹੜਾ ਵਿਅਕਤੀ ਨੂੰ
ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਜਾਂਦਾ ਹੈ । ਸ੍ਰੀ ਰਾਮਚਰਣ ਦੇ ਅਨੁਸਾਰ, “ਯੋਗ ਵਿਅਕਤੀ ਨੂੰ ਤਨ ਤੋਂ ਸਿਹਤਮੰਦ, ਮਨ ਨੂੰ
ਸ਼ਾਂਤੀ ਅਤੇ ਆਤਮਾ ਨੂੰ ਚੈਨ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 4. ਆਸਣ’ ਸ਼ਬਦ ਤੋਂ ਕੀ ਭਾਵ ਹੈ ?
ਉੱਤਰ- ਆਸਣ
ਪ੍ਰਾਚੀਨ ਯੋਗਿਕ ਅਭਿਆਸ ਹੈ । ਜਿਸ ਵਿਚ ਪ੍ਰਾਣਾਯਾਮ, ਧਿਆਨ ਅਤੇ
ਸਮਾਧੀ ਦਾ ਆਧਾਰ ਤਿਆਰ ਹੁੰਦਾ ਹੈ । ਆਸਣ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ “ਅਸ’ ਤੋਂ ਲਿਆ ਗਿਆ
ਹੈ, ਜਿਸਦਾ ਮਤਲਬ ਹੈ ਬੈਠਣ ਦੀ ਕਲਾ ।
ਰਿਸ਼ੀ ਪੰਤਾਜਲੀ ਦੁਆਰਾ ਯੋਗਾਸਨ ਦਾ ਅਰਥ ਵਿਅਕਤੀ ਦੀ ਉਸ ਸਥਿਤੀ ਤੋਂ ਹੈ ਜਿਸ ਨਾਲ ਉਹ ਜ਼ਿਆਦਾ
ਤੋਂ ਜ਼ਿਆਦਾ ਸਮੇਂ ਤਕ ਆਸਾਨੀ ਨਾਲ ਬੈਠ ਸਕੇ ।
ਪ੍ਰਸ਼ਨ 5. ਆਸਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਿਸਥਾਰ ਪੂਰਵਕ ਲਿਖੋ !
ਉੱਤਰ- ਆਸਣ ਦੀਆਂ
ਕਿਸਮਾਂ-ਆਸਣ ਕਈ ਤਰ੍ਹਾਂ ਦੇ ਹੁੰਦੇ ਹਨ । ਯੋਗ ਵਿਚ ਆਸਣ ਬਹੁਤ ਮਹੱਤਵਪੂਰਨ ਹਨ | ਆਸਣ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ
ਸਕਦਾ ਹੈ –
1. ਇਲਾਜ ਦੇ ਲਈ
ਆਸਣ (Corrective Asana)- ਇਨ੍ਹਾਂ ਆਸਣਾਂ ਨਾਲ ਵਿਅਕਤੀ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਪੈਦਾ ਹੁੰਦਾ ਹੈ । ਉਪਚਾਰਕ
ਆਸਣਾਂ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਕਰੂਪਤਾਵਾਂ ਨੂੰ ਠੀਕ ਕੀਤਾ ਜਾਂਦਾ ਹੈ । ਇਹ ਆਸਣ ਬੈਠ
ਕੇ, ਲੇਟ ਕੇ ਅਤੇ ਖੜੇ ਹੋ ਕੇ ਕੀਤੇ ਜਾਂਦੇ
ਹਨ । ਜਿਸ ਤਰ੍ਹਾਂ ਹਲ ਆਸਣ ਅਤੇ ਧਨੁਰ ਆਸਨ ।
2. ਸਾਧਨਾਂ ਦੇ ਲਈ ਆਸਣ (IMeditative Asara) – ਇਸ ਤਰ੍ਹਾਂ ਦੇ ਆਸਣਾਂ ਦਾ ਇਸਤੇਮਾਲ ਧਿਆਨ ਜਾਂ ਸਮਾਧੀ ਦੇ ਲਈ ਕੀਤਾ ਜਾਂਦਾ ਹੈ । ਇਨ੍ਹਾਂ
ਆਸਣਾਂ ਵਿਚ ਸਰੀਰ ਨੂੰ ਉਸ ਸਥਿਤੀ ਵਿਚ ਰੱਖਿਆ ਜਾਂਦਾ ਹੈ ਜਿਸ ਵਿਚ ਬੈਠ ਕੇ ਆਪਣਾ ਧਿਆਨ ਕੇਂਦਰਿਤ
ਕੀਤਾ ਜਾ ਸਕੇ । ਇਨ੍ਹਾਂ ਆਸਣਾਂ ਵਿਚ ਮਨ ਇਕਾਗਰ ਹੁੰਦਾ ਹੈ । ਉਦਾਹਰਨ ਦੇ ਤੌਰ ‘ਤੇ ਪਦਮ ਆਸਣ
ਜਾਂ ਵਜਰ ਆਸਣ |
3. ਆਰਾਮ ਦੇ ਲਈ ਆਸਣ (Relaxative Asana)-ਇਸ ਤਰ੍ਹਾਂ ਦੇ ਆਸਣ ਜ਼ਮੀਨ ਉੱਤੇ ਲੇਟ ਕੇ ਕੀਤੇ ਜਾਂਦੇ ਹਨ । ਜਿਸਦਾ ਉਦੇਸ਼ ਸਰੀਰ ਨੂੰ
ਆਰਾਮ ਪਹੁੰਚਾਉਣਾ ਹੁੰਦਾ ਹੈ । ਇਹ ਆਸਨ ਸਰੀਰਿਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਹੁੰਦੇ
ਹਨ, ਜਿਸ ਨਾਲ ਸਰੀਰ ਤਰੋਤਾਜ਼ਾ ਹੋ ਜਾਂਦਾ
ਹੈ; ਜਿਵੇਂ-ਸ਼ਵ ਆਸਣ ਅਤੇ ਮਕਰ ਆਸਣ ।
ਪ੍ਰਸ਼ਨ 6. ਯੋਗ ਸਿਰਫ ਇੱਕ ਇਲਾਜ ਦੀ ਵਿਧੀ ਹੈ -ਇਸ
ਧਾਰਨਾ ਸੰਬੰਧੀ ਆਪਣੇ ਵਿਚਾਰ ਦੱਸੋ |
ਉੱਤਰ- ਯੋਗ ਕਰਨ
ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ । ਇਸ ਲਈ ਕਈ ਲੋਕ ਸੋਚਦੇ ਹਨ ਕਿ ਯੋਗ
ਕੇਵਲ ਇਲਾਜ ਦੇ ਲਈ ਹੈ ਅਤੇ ਰੋਗੀਆਂ ਦੇ ਲਈ ਠੀਕ ਹੈ । ਇਹ ਧਾਰਨਾ ਵੀ ਗ਼ਲਤ ਹੈ ਕਿਉਂਕਿ ਕੋਈ ਵੀ
ਸਿਹਤਮੰਦ ਮਨੁੱਖ ਯੋਗ ਕਰ ਸਕਦਾ ਹੈ ਅਤੇ ਸਰੀਰ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
Class 7 Physical Education Chapter 6 ਖੇਡਾਂ ਦੀ ਮਹੱਤਤਾ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਕੋਈ ਦਸ ਵੱਡੀਆਂ ਤੇ ਦਸ ਛੋਟੀਆਂ ਖੇਡਾਂ
ਦੇ ਨਾਂ ਲਿਖੋ ।
ਉੱਤਰ- ਵੱਡੀਆਂ
ਖੇਡਾਂ (Major Games)-
- ਫੁੱਟਬਾਲ
- ਹਾਕੀ
- ਕ੍ਰਿਕੇਟ
- ਟੇਬਲ ਟੈਨਿਸ
- ਖੋ-ਖੋ
- ਬਾਸਕਟ ਬਾਲ
- ਬੈਡਮਿੰਟਨ
- ਕੁਸ਼ਤੀ
- ਕਬੱਡੀ ।
ਛੋਟੀਆਂ
ਖੇਡਾਂ (Minor Games)-:-
1. ਰੁਮਾਲ ਚੁੱਕਣਾ
2. ਕੋਟਲਾ ਛਪਾਕੀ
3. ਗੁੱਲੀ ਡੰਡਾ
4. ਲੀਡਰ ਲੱਭਣਾ
5. ਬਿੱਲੀ ਚੂਹਾ
6. ਤਿੰਨ-ਤਿੰਨ ਜਾਂ ਚਾਰ-ਚਾਰ
7. ਜੰਗ ਪਲੰਗਾ
8. ਰਾਜਾ ਰਾਣੀ
9. ਮਮੋਲਾ ਘੋੜੀ
10. ਦਾਇਰੇ ਵਿਚ ਖੋ-ਖੋ ।
ਪ੍ਰਸ਼ਨ 2. ਮਨੁੱਖ ਦੀਆਂ ਮੁਲ ਕੁਸ਼ਲਤਾਵਾਂ
ਕਿਹੜੀਆਂ ਹਨ ? ਇਹਨਾਂ ਮੁਲ ਕੁਸ਼ਲਤਾਵਾਂ ਤੋਂ ਅੱਜ-ਕਲ
ਦੀਆਂ ਖੇਡਾਂ ਕਿਵੇਂ ਹੋਂਦ ਵਿਚ ਆਈਆਂ ?
ਉੱਤਰ- ਤੁਰਨਾ, ਦੌੜਨਾ, ਕੁੱਦਣਾ, ਲੋਟਣੀਆਂ ਲੈਣੀਆਂ ਤੇ ਦਰੱਖ਼ਤ ‘ਤੇ ਚੜਨਾ ਆਦਿ ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਹਨ ।
ਜਿਉਂ-ਜਿਉਂ ਮਨੁੱਖ ਦੇ ਕੰਮਾਂ ਧੰਦਿਆਂ ਵਿਚ ਉੱਨਤੀ ਹੋਈ ਉਸ ਦੇ ਨਾਲ-ਨਾਲ ਹੀ ਇਹਨਾਂ ਕੁਸ਼ਲਤਾਵਾਂ
ਦੇ ਜੋੜ ਮੇਲ ਵਿਚ ਵੀ ਉੱਨਤੀ ਹੋਈ । ਮਨੁੱਖ ਨੇ ਇਹਨਾਂ ਕਿਰਿਆਵਾਂ ਨੂੰ ਜੋੜ ਕੇ ਖੇਡਾਂ ਵਿਚ ਬਦਲ
ਦਿੱਤਾ | ਹੌਲੀ-ਹੌਲੀ ਖੇਡਾਂ ਦੇ ਉਹ ਰੂਪ ਸਾਰੇ
ਸੰਸਾਰ ਵਿਚ ਫੈਲ ਗਏ ।
ਪ੍ਰਸ਼ਨ 3. ਇਕ ਵਿਅਕਤੀ ਲਈ ਖੇਡਾਂ ਦੇ ਕੀ ਲਾਭ ਹਨ ?
ਉੱਤਰ- ਇਕ ਵਿਅਕਤੀ
ਲਈ ਖੇਡਾਂ ਦੇ ਹੇਠ ਲਿਖੇ ਲਾਭ ਹਨ
·
ਸਰੀਰ ਦਾ ਵਾਧਾ ਤੇ ਵਿਕਾਸ (Development and growth of Body)-ਖੇਡਾਂ ਇਕ
ਵਿਅਕਤੀ ਦੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ।ਉਹ ਉਸਦੇ ਸਰੀਰ ਅੰਦਰ ਫੁਰਤੀ ਤੇ ਚੁਸਤੀ
ਲਿਆਉਂਦੀਆਂ ਹਨ । ਇਸ ਤਰ੍ਹਾਂ ਖੇਡਾਂ ਨਾਲ ਸਰੀਰ ਦਾ ਵਾਧਾ ਤੇ ਵਿਕਾਸ ਹੁੰਦਾ ਹੈ ।
·
ਵਿਹਲੇ ਸਮੇਂ ਦੀ ਉੱਚਿਤ ਵਰਤੋਂ (Proper use of Leisure Time)-ਖੇਡਾਂ
ਦੁਆਰਾ ਵਿਅਕਤੀ ਆਪਣੇ ਵਿਹਲੇ ਸਮੇਂ ਦੀ ਉੱਚਿਤ ਵਰਤੋਂ ਕਰ ਸਕਦਾ ਹੈ । ਖੇਡਾਂ ਦੇ ਕਾਰਨ ਇਕ
ਵਿਅਕਤੀ ਬੁਰੇ ਕੰਮਾਂ ਤੋਂ ਬਚ ਜਾਂਦਾ ਹੈ । ਖੇਡਾਂ ਮਨ ਨੂੰ ਸ਼ੈਤਾਨ ਦਾ ਘਰ ਨਹੀਂ ਬਣਨ ਦਿੰਦੀਆਂ ।
·
ਭਾਵਨਾਵਾਂ ਉੱਪਰ ਕਾਬੁ (Full
control over Emotions)-ਖੇਡਾਂ ਦੇ ਕਾਰਨ ਵਿਅਕਤੀ ਡਰ,
ਕਰੋਧ, ਚਿੰਤਾ, ਉਦਾਸੀ ਆਦਿ ਦੀਆਂ ਭਾਵਨਾਵਾਂ ਉੱਪਰ
ਕਾਬੂ ਪਾਉਣਾ ਸਿੱਖ ਲੈਂਦਾ ਹੈ|
·
ਕਹਿਣਾ ਮੰਨਣਾ (Obedience)-ਖੇਡਾਂ ਨਾਲ ਵਿਅਕਤੀ ਵਿਚ ਕਹਿਣਾ ਮੰਨਣ
ਦਾ ਗੁਣ ਵਿਕਸਿਤ ਹੁੰਦਾ ਹੈ।
·
ਸਹਿਯੋਗ ਦੀ ਭਾਵਨਾ (Spirit
of Co-operation)-ਖੇਡਾਂ ਨਾਲ ਖਿਡਾਰੀਆਂ ਵਿਚ ਆਪਸੀ ਸਹਿਯੋਗ ਦੀ ਭਾਵਨਾ ਆਉਂਦੀ ਹੈ।
·
ਸਮੇਂ ਦਾ ਪਾਲਣ (Punctuality)-ਖੇਡਾਂ ਵਿਅਕਤੀ ਨੂੰ ਸਮੇਂ ਦਾ ਪਾਲਣ
ਕਰਨਾ ਸਿਖਾਉਂਦੀਆਂ ਹਨ ।
·
ਸਹਿਣਸ਼ੀਲਤਾ (Tolerance)-ਖੇਡਾਂ ਸਹਿਣਸ਼ੀਲਤਾ ਦੇ ਗੁਣ ਦਾ ਵਿਕਾਸ
ਕਰਦੀਆਂ ਹਨ ।
·
ਸਵੈ-ਭਰੋਸਾ (Self-confidence)-ਖੇਡਾਂ ਨਾਲ ਇਕ ਵਿਅਕਤੀ ਅੰਦਰ ਸਵੈ-ਭਰੋਸਾ ਪੈਦਾ ਹੁੰਦਾ ਹੈ ।
·
ਪੱਕਾ ਇਰਾਦਾ (Firm Determination)-ਖੇਡਾਂ ਵਿਅਕਤੀ ਅੰਦਰ ਵਿੜ ਇਰਾਦੇ ਦਾ
ਵਿਕਾਸ ਕਰਦੀਆਂ ਹਨ ।
·
ਮੁਕਾਬਲੇ ਦੀ ਭਾਵਨਾ (Spirit
of Competition)-ਖੇਡਾਂ ਨਾਲ ਖਿਡਾਰੀਆਂ ਵਿਚ ਮੁਕਾਬਲੇ ਦੀ ਭਾਵਨਾ ਵਿਕਸਿਤ ਹੁੰਦੀ ਹੈ ।
·
ਜ਼ਿੰਮੇਵਾਰੀ ਦੀ ਭਾਵਨਾ (Spirit of Responsibility)-ਖੇਡਾਂ
ਦੁਆਰਾ ਵਿਅਕਤੀ ਵਿਚ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ।
ਪ੍ਰਸ਼ਨ 4. ਖੇਡਾਂ ਖੇਡਣ ਨਾਲ ਇਕ ਵਿਅਕਤੀ ਵਿਚ
ਕਿਹੜੇ-ਕਿਹੜੇ ਗੁਣ ਉੱਨਤ ਹੁੰਦੇ ਹਨ ?
ਉੱਤਰ- ਖੇਡਾਂ ਦੇ
ਗੁਣ-ਖੇਡਾਂ ਮਨੁੱਖ ਅੰਦਰ ਹੇਠ ਲਿਖੇ ਗੁਣਾਂ ਦਾ ਵਿਕਾਸ ਕਰਦੀਆਂ ਹਨ
1. ਸਿਹਤ (Good Health)-ਖੇਡਾਂ ਸਿਹਤ ਪ੍ਰਦਾਨ ਕਰਦੀਆਂ ਹਨ ।
ਖਿਡਾਰੀਆਂ ਦੇ ਭੱਜਣ, ਦੌੜਨ ਅਤੇ ਉਛਲਣ ਕੁੱਦਣ ਨਾਲ ਸਰੀਰ ਦੇ
ਸਾਰੇ ਅੰਗ ਹਰਕਤ ਵਿਚ ਆ ਜਾਂਦੇ ਹਨ । ਦਿਲ, ਫੇਫੜੇ, ਪਾਚਣ ਅੰਗ ਆਦਿ ਸਾਰੇ ਹੀ ਅੰਗ ਠੀਕ ਪ੍ਰਕਾਰ ਨਾਲ ਕੰਮ ਕਰਨ ਲਗਦੇ ਹਨ | ਮਾਸ-ਪੇਸ਼ੀਆਂ ਵਿਚ ਤਾਕਤ ਤੇ ਲਚਕ ਵੱਧ ਜਾਂਦੀ ਹੈ । ਜੋੜ ਲਚਕਦਾਰ ਹੋ ਜਾਂਦੇ ਹਨ ਤੇ ਸਰੀਰ
ਅੰਦਰ ਫੁਰਤੀ ਆ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਨਾਲ ਸਿਹਤ ਵਿਚ ਸੁਧਾਰ ਹੁੰਦਾ ਹੈ ।
2. ਸੁਡੌਲ ਸਰੀਰ (Conditioned Body)-ਖੇਡਾਂ ਵਿਚ ਖਿਡਾਰੀ ਨੂੰ ਭੱਜਣਾ ਪੈਂਦਾ ਹੈ, ਜਿਸ ਨਾਲ ਉਸ
ਦਾ ਸਰੀਰ ਸੁਡੌਲ ਹੋ ਜਾਂਦਾ ਹੈ । ਇਸ ਨਾਲ ਉਸ ਦੇ ਵਿਅਕਤਿੱਤਵ ਵਿਚ ਨਿਖਾਰ ਆ ਜਾਂਦਾ ਹੈ ।
3. ਸੰਵੇਗਾਂ ਦਾ ਸੰਤੁਲਨ ( Full control over Emotions)-ਸੰਵੇਗਾਂ ਦਾ ਸੰਤੁਲਨ ਸਫ਼ਲ ਜੀਵਨ ਲਈ
ਜ਼ਰੂਰੀ ਹੈ । ਜੇ ਇਸ ਉੱਪਰ ਕੰਟਰੋਲ ਨਾ ਰੱਖਿਆ ਜਾਵੇ ਤਾਂ ਧ, ਉਦਾਸੀ ਅਤੇ
ਘਮੰਡ ਮਨੁੱਖ ਨੂੰ ਚੱਕਰ ਵਿਚ ਪਾ ਕੇ ਉਸ ਦੀ ਸ਼ਖ਼ਸੀਅਤ ਨੂੰ ਨਸ਼ਟ ਕਰ ਦਿਆ ਕਰਦੇ ਹਨ | ਖੇਡਾਂ ਮਨੁੱਖ ਦੇ ਮਨ ਨੂੰ ਜ਼ਿੰਦਗੀ ਦੀਆਂ ਉਲਝਣਾਂ ਤੋਂ ਦੂਰ ਹਟਾਉਂਦੀਆਂ ਹਨ ਅਤੇ ਉਸ ਦਾ ਮਨ
ਪ੍ਰਸੰਨ ਕਰਦੀਆਂ ਹਨ ਅਤੇ ਉਸ ਨੂੰ ਸੰਵੇਗਾਂ ਉੱਪਰ ਕਾਬੂ ਪਾਉਣ ਵਿਚ ਸਫਲ ਬਣਾਉਂਦੀਆਂ ਹਨ ।
4. ਤੇਜ਼ ਬੁੱਧੀ ਦਾ ਵਿਕਾਸ (Development of Intelligence)- ਖੇਡ ਸਮੇਂ ਖਿਡਾਰੀ ਨੂੰ ਹਰ ਇਕ ਪਲ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ।
ਹੱਲ ਲੱਭਣ ਵਿਚ ਰਤਾ ਵੀ ਦੇਰੀ ਹੋ ਜਾਣ ਤੇ ਸਾਰੀ ਖੇਡ ਦਾ ਪਾਸਾ ਪਲਟ ਸਕਦਾ ਹੈ । ਇਸ ਤਰ੍ਹਾਂ ਦੇ
ਵਾਤਾਵਰਨ ਵਿਚ ਹਰ ਇਕ ਖਿਡਾਰੀ ਹਰ ਸਮੇਂ ਕਿਸੇ ਨਾ ਕਿਸੇ ਸਮੱਸਿਆ ਦੇ ਹੱਲ ਵਿਚ ਲੱਗਿਆ ਰਹਿੰਦਾ ਹੈ
। ਉਸ ਨੂੰ ਆਪਣੀਆਂ ਸਮੱਸਿਆਵਾਂ ਨੂੰ ਆਪ ਹੱਲ ਕਰਨ ਦਾ ਅਵਸਰ ਮਿਲਦਾ ਹੈ । ਸਿੱਟੇ ਵਜੋਂ ਉਸ ਦੀ
ਤਿੱਖੀ ਬੁੱਧੀ ਦਾ ਵਿਕਾਸ ਹੁੰਦਾ ਹੈ ।
5. ਚਰਿੱਤਰ ਦਾ ਵਿਕਾਸ (Development of Character) – ਚਰਿੱਤਰਵਾਨ ਵਿਅਕਤੀ ਦਾ ਹਰ ਥਾਂ ਮਾਨ ਹੁੰਦਾ ਹੈ । ਖੇਡ ਸਮੇਂ ਜਿੱਤ ਹਾਰ ਲਈ ਖਿਡਾਰੀਆਂ ਨੂੰ
ਕਈ ਵਾਰ ਲਾਲਚ ਦਿੱਤੇ ਜਾਂਦੇ ਹਨ । ਚੰਗੇ ਖਿਡਾਰੀ ਭੁੱਲ ਕੇ ਵੀ ਇਸ ਜਾਲ ਵਿਚ ਨਹੀਂ ਫਸਦੇ ਤੇ
ਆਪਣੇ ਵਿਰੋਧੀ ਪੱਖ ਦੇ ਹੱਥਾਂ ਵਿਚ ਨਹੀਂ ਵਿਕਦੇ । ਇਕ ਚੰਗਾ ਖਿਡਾਰੀ ਕਿਸੇ ਵੀ ਛਲ ਕਪਟ ਦਾ
ਸਹਾਰਾ ਨਹੀਂ ਲੈਂਦਾ । ਇਸ ਤਰ੍ਹਾਂ ਖੇਡਾਂ ਮਨੁੱਖ ਅੰਦਰ ਕਈ ਚਰਿਤਰਿਕ ਗੁਣਾਂ ਦਾ ਵਿਕਾਸ ਕਰਦੀਆਂ
ਹਨ |
6. ਇੱਛਾ ਸ਼ਕਤੀ ਪ੍ਰਬਲ ਕਰਦੀਆਂ ਹਨ (Development of Will Power) -ਖੇਡਾਂ ਵਿਚ ਖਿਡਾਰੀ ਇਕ ਚਿੱਤ ਹੋ ਕੇ ਖੇਡਦਾ ਹੈ । ਜਿੱਤ ਦੀ ਪ੍ਰਾਪਤੀ ਲਈ ਉਹ ਆਪਣੀ ਸਾਰੀ
ਸ਼ਕਤੀ ਲਗਾ ਦਿੰਦਾ ਹੈ ਤੇ ਆਮ ਤੌਰ ਤੇ ਸਫਲ ਹੋ ਜਾਂਦਾ ਹੈ । ਇਹ ਹੀ ਆਦਤ
ਉਸ ਦੇ ਜੀਵਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਬਣ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਇੱਛਾ ਸ਼ਕਤੀ
ਪ੍ਰਬਲ ਕਰਦੀਆਂ ਹਨ ।
7. ਭਾਈਚਾਰੇ ਦੀ ਭਾਵਨਾ ਦਾ ਵਿਕਾਸ (Spirit of Brotherhood)-ਖੇਡਾਂ ਦੁਆਰਾ ਭਾਈਚਾਰੇ ਦੀ ਭਾਵਨਾ ਦਾ
ਵਿਕਾਸ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਖਿਡਾਰੀ ਹਮੇਸ਼ਾਂ ਗਰੁੱਪਾਂ ਵਿਚ ਖੇਡਦਾ ਹੈ ਅਤੇ
ਗਰੁੱਪ ਦੇ ਨਿਯਮ ਅਨੁਸਾਰ ਵਿਵਹਾਰ ਕਰਦਾ ਹੈ । ਇਸ ਨਾਲ ਉਹਨਾਂ ਦਾ ਇਕ ਦੂਜੇ ਨਾਲ ਪਿਆਰ ਭਰਿਆ ਅਤੇ
ਭਰਾਵਾਂ ਵਰਗਾ ਵਿਵਹਾਰ ਹੋ ਜਾਂਦਾ ਹੈ । ਇਸ ਤਰ੍ਹਾਂ ਉਹਨਾਂ ਦਾ ਜੀਵਨ ਭਾਈਚਾਰੇ ਦੇ ਆਦਰਸ਼
ਅਨੁਸਾਰ ਢਲ ਜਾਂਦਾ ਹੈ ।
8. ਅਗਵਾਈ (Leadership)-ਖੇਡਾਂ ਨਾਲ ਮਨੁੱਖ ਵਿਚ ਅਗਵਾਈ ਦੇ
ਗੁਣਾਂ ਦਾ ਵਿਕਾਸ ਹੋ ਜਾਂਦਾ ਹੈ । ਖੇਡਾਂ ਦੇ ਮੈਦਾਨ ਤੋਂ ਸਾਨੂੰ ਅਨੁਸ਼ਾਸਨ, ਆਤਮ ਸੰਜਮੀ, ਆਤਮ ਤਿਆਗੀ ਤੇ ਮਿਲ-ਜੁਲ ਕੇ ਦੇਸ਼ ਲਈ
ਸਭ ਕੁੱਝ ਬਲੀਦਾਨ ਕਰਨ ਵਾਲੇ ਫ਼ੌਜੀ ਤੇ ਅਫ਼ਸਰ ਪ੍ਰਾਪਤ ਹੁੰਦੇ ਹਨ । ਇਸੇ ਲਈ ਤਾਂ ਡੀਊਕ ਆਫ਼
ਵਲਿੰਗਟਨ ਨੇ ਨੈਪੋਲੀਅਨ ਨੂੰ ਵਾਟਰਲੂ (Waterloo) ਦੀ ਲੜਾਈ ਵਿਚ ਹਰਾਉਣ ਪਿੱਛੋਂ ਆਖਿਆ ਸੀ, “ਵਾਟਰਲੂ ਦੀ ਲੜਾਈ ਐਟਨ ਅਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚੋਂ ਜਿੱਤੀ ਗਈ ।
9. ਅੰਤਰਰਾਸ਼ਟਰੀ ਸਹਿਯੋਗ ਦੀ ਭਾਵਨਾ (International Co-operation)-ਖੇਡਾਂ ਜਾਤੀ ਭੇਦ-ਭਾਵ ਨੂੰ
ਮਿਟਾਉਂਦੀਆਂ ਹਨ । ਹਰ ਇਕ ਟੀਮ ਵਿਚ ਵੱਖ-ਵੱਖ ਜਾਤੀਆਂ ਦੇ ਖਿਡਾਰੀ ਹੁੰਦੇ ਹਨ ! ਉਹਨਾਂ ਦੇ
ਇਕੱਠਿਆਂ ਮਿਲਣ-ਜੁਲਣ ਤੇ ਟੀਮ ਲਈ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ
ਦੀਆਂ ਦੀਵਾਰਾਂ ਢਹਿ ਜਾਂਦੀਆਂ ਹਨ ਤੇ ਉਹ ਸਾਡੇ ਜੀਵਨ ਵਿਚ ਵਿਸ਼ਾਲ ਦ੍ਰਿਸ਼ਟੀਕੋਣ ਹੋ ਜਾਂਦਾ ਹੈ
। ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ
ਹਨ ਅਤੇ ਉਹਨਾਂ ਨਾਲ ਮਿਲਦੇਜੁਲਦੇ ਹਨ । ਇਸ ਤਰ੍ਹਾਂ ਉਹਨਾਂ ਅੰਦਰ ਦੋਸਤੀ ਦੀ ਭਾਵਨਾ ਵੱਧ ਜਾਂਦੀ
ਹੈ । ਉਸ ਲਈ ਖੇਡਾਂ ਅੰਤਰ-ਰਾਸ਼ਟਰੀ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ !
10. ਮੁਕਾਬਲਾ ਅਤੇ ਸਹਿਯੋਗ (Competition and Cooperation)–ਮੁਕਾਬਲਾ ਹੀ ਉੱਨਤੀ ਦਾ ਆਧਾਰ ਹੈ ਤੇ
ਸਹਿਯੋਗ ਮਹਾਨ ਪ੍ਰਾਪਤੀਆਂ ਦਾ ਸਾਧਨ : ਜਿੱਤਣ ਲਈ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੀਆਂ ਹਨ
ਪਰ ਮੈਚ ਜਿੱਤਣ ਲਈ ਸਾਰੇ ਖਿਡਾਰੀਆਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ । ਕਿਸੇ ਵੀ ਇਕ
ਖਿਡਾਰੀ ਦੇ ਯਤਨਾਂ ਨਾਲ ਮੈਚ ਨਹੀਂ ਜਿੱਤਿਆ ਜਾ ਸਕਦਾ । ਇਸ ਲਈ ਪ੍ਰਤੀਯੋਗਤਾ ਮੁਕਾਬਲਾ ਅਤੇ
ਸਹਿਯੋਗ ਦੀਆਂ ਭਾਵਨਾਵਾਂ ਦਾ ਵਿਕਾਸ ਕਰਨ ਲਈ ਖੇਡਾਂ ਬਹੁਤ ਉਪਯੋਗੀ ਹਨ । | ਇਸ ਤੋਂ ਇਲਾਵਾ ਖੇਡਾਂ ਰਾਹੀਂ ਮਨੁੱਖ ਵਿਚ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਨਿਭਾਉਣ ਦੇ
ਗੁਣਾਂ ਦਾ ਵਿਕਾਸ ਹੁੰਦਾ ਹੈ ।
ਪ੍ਰਸ਼ਨ 5. ਇਕ ਰਾਸ਼ਟਰ ਨੂੰ ਖੇਡਾਂ ਦੇ ਕੀ ਲਾਭ ਹਨ
?
ਉੱਤਰ- ਖੇਡਾਂ ਨਾਲ
ਰਾਸ਼ਟਰ ਨੂੰ ਹੇਠ ਲਿਖੇ ਲਾਭ ਹਨ –
1. ਰਾਸ਼ਟਰੀ
ਏਕਤਾ (National Unity)-ਖੇਡਾਂ ਦੁਆਰਾ ਰਾਸ਼ਟਰੀ ਏਕਤਾ ਦਾ
ਵਿਕਾਸ ਹੁੰਦਾ ਹੈ । ਇਕ ਰਾਜ ਦੇ ਖਿਡਾਰੀ ਦੂਜੇ ਰਾਜ ਦੇ ਖਿਡਾਰੀਆਂ ਦੇ ਨਾਲ ਖੇਡਣ ਲਈ ਆਉਂਦੇ
ਜਾਂਦੇ ਰਹਿੰਦੇ ਹਨ । ਉਹਨਾਂ ਦੇ ਆਪਸੀ ਮੇਲ ਮਿਲਾਪ ਨਾਲ ਰਾਸ਼ਟਰੀ ਭਾਵਨਾ ਉਤਪੰਨ ਹੁੰਦੀ ਹੈ ।
2. ਸੀਮਾਵਾਂ ਦੀ ਰੱਖਿਆ (Protection of the Border) – ਖੇਡਾਂ ਵਿਚ ਭਾਗ ਲੈਣ ਨਾਲ ਹਰ ਇਕ ਵਿਅਕਤੀ ਸਿਹਤਮੰਦ ਰਹਿੰਦਾ ਹੈ । ਇਸ ਤਰ੍ਹਾਂ ਸਿਹਤਮੰਦ
ਜਾਤੀ ਦਾ ਨਿਰਮਾਣ ਹੁੰਦਾ ਹੈ । ਇਕ ਸਿਹਤਮੰਦ ਜਾਤੀ ਹੀ ਆਪਣੇ ਦੇਸ਼ ਦੀਆਂ ਹੱਦਾਂ ਦੀ ਚੰਗੀ
ਤਰ੍ਹਾਂ ਰੱਖਿਆ ਕਰ ਸਕਦੀ ਹੈ ।
3. ਚੰਗੇ ਅਤੇ ਅਨੁਭਵੀ ਆਗੁ (Good and Experienced Leaders)-ਖੇਡਾਂ ਦੁਆਰਾ ਚੰਗੇ ਆਗੂ ਪੈਦਾ ਹੁੰਦੇ
ਹਨ, ਕਿਉਂਕਿ ਖੇਡ ਦੇ ਮੈਦਾਨ ਵਿਚ ਬੱਚਿਆਂ
ਨੂੰ ਅਗਵਾਈ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ । ਖੇਡਾਂ ਦੇ ਇਹ ਆਗੂ ਬਾਅਦ ਵਿਚ ਚੰਗੀ ਤਰ੍ਹਾਂ ਨਾਲ
ਆਪਣੇ ਦੇਸ਼ ਦੀ ਵਾਗਡੋਰ ਸੰਭਾਲਦੇ ਹਨ ।
4. ਚੰਗੇ ਨਾਗਰਿਕ (Good Citizens)-ਖੇਡਾਂ ਬਾਲਾਂ ਅੰਦਰ ਆਗਿਆ ਪਾਲਣ, ਨਿਯਮ ਪਾਲਣ, ਜ਼ਿੰਮੇਵਾਰੀ ਨਿਭਾਉਣ, ਆਤਮ-ਵਿਸ਼ਵਾਸ, ਸਹਿਯੋਗ ਆਦਿ ਦੇ ਗੁਣਾਂ ਦਾ ਵਿਕਾਸ
ਕਰਦੀਆਂ ਹਨ । ਇਹਨਾਂ ਗੁਣਾਂ ਨਾਲ ਭਰਿਆ ਵਿਅਕਤੀ ਉੱਤਮ ਨਾਗਰਿਕ ਬਣ ਜਾਂਦਾ ਹੈ। ਤੇ ਚੰਗੇ ਨਾਗਰਿਕ
ਦੇਸ਼ ਦੀ ਕੀਮਤੀ ਸੰਪੱਤੀ ਹੁੰਦੇ ਹਨ।
5. ਅੰਤਰਰਾਸ਼ਟਰੀ ਭਾਵਨਾ (International Brother-hood)–ਇਕ ਦੇਸ਼ ਦੀਆਂ ਟੀਮਾਂ ਦੂਜੇ ਦੇਸ਼ਾਂ
ਵਿਚ ਮੈਚ ਖੇਡਣ ਜਾਂਦੀਆਂ ਹਨ । ਇਸ ਨਾਲ ਦੋਹਾਂ ਦੇਸ਼ਾਂ ਦੇ ਖਿਡਾਰੀਆਂ ਵਿਚ ਮਿੱਤਰਤਾ ਅਤੇ
ਸੂਝ-ਬੁੱਝ ਵੱਧਦੀ ਹੈ ਅਤੇ ਆਪਸੀ ਭੇਦ-ਭਾਵ ਮਿਟ ਜਾਂਦੇ ਹਨ । ਇਸ ਤਰ੍ਹਾਂ ਉਹਨਾਂ ਵਿਚ
ਅੰਤਰਰਾਸ਼ਟਰੀ ਭਾਵਨਾ ਵਿਕਸਿਤ ਹੁੰਦੀ ਹੈ । ਅੰਤਰਰਾਸ਼ਟਰੀ ਭਾਵਨਾ ਦੇ ਵਿਕਾਸ ਨਾਲ ਸੰਸਾਰ ਅੰਦਰ
ਸ਼ਾਂਤੀ ਕਾਇਮ ਹੁੰਦੀ ਹੈ ।
ਪ੍ਰਸ਼ਨ 6. ਖੇਡਾਂ ਦੀ ਰਾਸ਼ਟਰੀ ਵਿਸ਼ੇਸ਼ਤਾ ਕੀ ਹੈ
?
ਉੱਤਰ- ਖੇਡਾਂ ਵਿਚ
ਹਿੱਸਾ ਲੈਣ ਨਾਲ ਬੱਚਿਆਂ ਵਿਚ ਸਮੇਂ ਦਾ ਪਾਲਣ ਕਰਨ, ਨਿਯਮ ਨਾਲ
ਕੰਮ ਕਰਨ, ਆਪਣੀ ਜ਼ਿੰਮੇਵਾਰੀ ਨਿਭਾਉਣ, ਦੂਸਰਿਆਂ ਦੀ ਸਹਾਇਤਾ ਕਰਨ ਅਤੇ ਆਪਣੀ ਰੱਖਿਆ ਆਪ ਕਰਨ ਆਦਿ ਚੰਗੇ ਕੰਮਾਂ ਦੀ ਸਿਖਲਾਈ ਮਿਲਦੀ
ਹੈ । ਦੂਜੇ, ਬੱਚੇ ਸਵਸਥ ਤੇ ਤਾਕਤਵਰ ਹੁੰਦੇ ਹਨ ਅਤੇ
ਖੁਸ਼ ਰਹਿੰਦੇ ਹਨ। ਇਸ ਨਾਲ ਸਾਰੇ ਰਾਸ਼ਟਰ ਨੂੰ ਤਾਕਤ
ਮਿਲਦੀ ਹੈ ।
ਰਾਸ਼ਟਰ ਨਿਜੀ ਵਿਅਕਤੀਆਂ ਦੇ ਸਮੂਹ ਤੋਂ
ਹੀ ਬਣਦਾ ਹੈ । ਖੇਡਾਂ ਕਿਸੇ ਰਾਸ਼ਟਰ ਨੂੰ ਸਵਸਥ ਤੇ ਚੰਗੇ ਨਾਗਰਿਕ ਦਿੰਦੀਆਂ ਹਨ। ਇਸ ਲਈ ਜੇ
ਕਿਸੇ ਰਾਸ਼ਟਰ ਵਿਚ ਹਰੇਕ ਵਿਅਕਤੀ ਚੰਗਾ ਹੋਵੇ ਤਾਂ ਰਾਸ਼ਟਰ ਆਪਣੇ ਆਪ ਹੀ ਚੰਗਾ ਬਣ ਜਾਵੇਗਾ । ਇਸ
ਤਰ੍ਹਾਂ ਖੇਡਾਂ ਕਿਸੇ ਰਾਸ਼ਟਰ ਲਈ ਵਿਸ਼ੇਸ਼ ਮਹੱਤਵ ਰੱਖਦੀਆਂ ਹਨ । ਖੇਡਾਂ
ਰਾਹੀਂ ਰਾਸ਼ਟਰੀ ਏਕਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ ।
Class 7 Physical Education Chapter 7 ਸਕਾਊਟਿੰਗ ਅਤੇ ਗਾਈਡਿੰਗ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਸਕਾਊਟਿੰਗ ਅਤੇ ਗਾਈਡਿੰਗ ਦੇ ਕੀ ਲਾਭ
ਹਨ ? ਵਿਸਤਾਰ ਨਾਲ ਲਿਖੋ ।
ਉੱਤਰ- ਸਕਾਊਟਿੰਗ
ਅਤੇ ਗਾਈਡਿੰਗ ਦੇ ਹੇਠ ਲਿਖੇ ਲਾਭ ਹਨ –
- ਸਕਾਊਟਿੰਗ ਅਤੇ ਗਾਈਡਿੰਗ ਬੱਚਿਆਂ ਨੂੰ ਪ੍ਰਸੰਨ, ਤਾਕਤਵਰ,
ਵਫ਼ਾਦਾਰ, ਦੇਸ਼ਭਗਤ ਅਤੇ ਜਨ-ਸਹਾਇਕ ਬਣਾਉਂਦੀ ਹੈ ।
- ਸਕਾਊਟਿੰਗ ਅਤੇ ਗਾਈਡਿੰਗ ਬੱਚਿਆਂ ਵਿਚੋਂ ਨਫ਼ਰਤ, ਊਚ-ਨੀਚ,
ਜਾਤ-ਪਾਤ ਅਤੇ ਈਰਖਾ
ਨੂੰ ਖ਼ਤਮ ਕਰਦੀ ਹੈ ।
- ਸਕਾਊਟਿੰਗ ਅਤੇ ਗਾਈਡਿੰਗ ਤੋਂ ਬੱਚਿਆਂ ਨੂੰ “ਨਾ
ਕੋ ਬੈਰੀ ਨਾਹਿ ਬੇਗਾਨਾ’ ਦੀ ਸਿੱਖਿਆ ਮਿਲਦੀ ਹੈ ।
- ਸਕਾਊਟਿੰਗ ਅਤੇ ਗਾਈਡਿੰਗ ਰੈਲੀਆਂ ਨਾਲ ਬੱਚਿਆਂ
ਨੂੰ ਦੂਸਰੇ ਪ੍ਰਾਂਤ ਅਤੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਨ ਦੀ ਪ੍ਰਨਾ ਮਿਲਦੀ ਹੈ ।
- ਭੂਚਾਲ,
ਹੜ੍ਹ, ਤੂਫ਼ਾਨ,
ਮਹਾਂਮਾਰੀ ਜਾਂ ਹੋਰ
ਮੁਸੀਬਤ ਸਮੇਂ ਸਕਾਊਟ ਦੁਖੀਆਂ ਦੀ ਮੱਦਦ ਕਰ ਕੇ ਉਹਨਾਂ ਦਾ ਦੁੱਖ ਘੱਟ ਕਰਦੇ ਹਨ ।
- ਸਕਾਊਟਿੰਗ ਅਤੇ ਗਾਈਡਿੰਗ ਨਾਲ ਬੱਚਿਆਂ ਨੂੰ ਬਹੁਤ
ਚੰਗੇ ਸ਼ਹਿਰੀ ਬਣਾਇਆ ਜਾਂਦਾ ਹੈ ।
- ਸਕਾਉਟਿੰਗ ਅਤੇ ਗਾਈਡਿੰਗ ਨਾਲ ਬੱਚੇ ਹਰ ਮੁਸੀਬਤ
ਦਾ ਹੌਸਲੇ ਨਾਲ ਸਾਹਮਣਾ ਕਰਨਾ ਅਤੇ ਹਰ ਹਾਲ ਵਿਚ ਖ਼ੁਸ਼ ਰਹਿਣਾ ਸਿੱਖਦੇ ਹਨ ।
- ਸਕਾਊਟਿੰਗ ਅਤੇ ਗਾਈਡਿੰਗ ਨਾਲ ਬੱਚਿਆਂ ਨੂੰ
ਨਿਯਮਾਂ ਦੇ ਅਨੁਸਾਰ ਰਹਿਣਾ, ਵੱਡਿਆਂ ਛੋਟਿਆਂ ਦਾ ਸਤਿਕਾਰ ਕਰਨਾ ਅਤੇ ਸੇਵਾ ਭਾਵ
ਦੀ ਸਿੱਖਿਆ ਮਿਲਦੀ ਹੈ ।
ਪ੍ਰਸ਼ਨ 2. ਸਕਾਊਟਿੰਗ ਤੇ ਰਾਈਡਿੰਗ ਦੇ ਪ੍ਰਣ (promise) ਸਾਨੂੰ ਕੀ ਸਿੱਖਿਆ ਦਿੰਦੇ ਹਨ ?
ਉੱਤਰ- ਕਿਸੇ ਵੀ
ਧਰਮ ਜਾਂ ਸੰਸਥਾ ਵਿਚ ਦਾਖ਼ਲ ਹੋਣ ਤੋਂ ਬਾਅਦ ਇਕ ਖ਼ਾਸ ਤਰ੍ਹਾਂ ਦਾ ਪ੍ਰਣ ਕਰਨਾ ਪੈਂਦਾ ਹੈ । ਇਹ
ਪ੍ਰਣ ਪੁਲਿਸ ਤੇ ਫ਼ੌਜ ਦੇ ਜਵਾਨਾਂ ਨੂੰ ਵੀ ਕਰਨਾ ਪੈਂਦਾ ਹੈ । ਸਕਾਊਟਿੰਗ ਤੇ ਗਾਈਡਿੰਗ ਵਿਚ
ਹੇਠਾਂ ਲਿਖਿਆ ਪ੍ਰਣ ਲਿਆ ਜਾਂਦਾ ਹੈ-
ਮੈਂ
ਪਰਮਾਤਮਾ ਨੂੰ ਪ੍ਰਤੱਖ ਮੰਨ ਕੇ ਪ੍ਰਣ ਕਰਦਾ ਹਾਂ ਕਿ ਮੈਂ –
1. ਪਰਮਾਤਮਾ ਅਤੇ ਦੇਸ਼ ਸੰਬੰਧੀ ਆਪਣੇ
ਕਰਤੱਵ ਨੂੰ ਨਿਭਾਉਣ,
2. ਦੂਜਿਆਂ ਦੀ ਸਦਾ ਸਹਾਇਤਾ ਕਰਨ ਅਤੇ
3. ਸਕਾਊਟਿੰਗ ਨਿਯਮਾਂ ਦੀ ਪਾਲਣਾ ਕਰਨ ਵਿਚ
ਵੱਧ ਤੋਂ ਵੱਧ ਜ਼ੋਰ ਲਗਾਵਾਂਗਾ ।
ਉਪਰੋਕਤ
ਪ੍ਰਣ ਸਾਨੂੰ ਪਰਮਾਤਮਾ ਵਿਚ ਵਿਸ਼ਵਾਸ ਕਰਨਾ ਸਿਖਾਉਂਦਾ ਹੈ । ਇਸ ਤਰ੍ਹਾਂ ਦਾ ਪ੍ਰਣ ਕਰਨ ਵਾਲਾ
ਮਨੁੱਖ ਨਾਸਤਕ ਨਹੀਂ ਹੋਵੇਗਾ । ਇਹ ਪ੍ਰਣ ਮਨੁੱਖ ਵਿਚ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਦਾ ਹੈ | ਇਸ ਦੇ ਨਾਲ ਹੀ ਇਹ ਪ੍ਰਣ ਮਨੁੱਖ ਨੂੰ ਆਪਣਾ ਫ਼ਰਜ਼ ਨਿਭਾਉਣ ਦੀ ਸਿੱਖਿਆ ਵੀ ਦਿੰਦਾ ਹੈ । ਇਸ
ਪ੍ਰਣ ਨਾਲ ਮਨੁੱਖ ਵਿਚ ਸੇਵਾ ਭਾਵ ਪੈਦਾ ਹੋ ਜਾਂਦਾ ਹੈ । ਮਨੁੱਖ ਹਰ ਲੋੜਵੰਦ ਮਨੁੱਖ ਦੀ ਸਹਾਇਤਾ
ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ । ਇਸ ਪ੍ਰਣ ਨਾਲ ਬਚਪਨ ਤੋਂ ਹੀ ਮਨੁੱਖ ਨਿਯਮ ਅਨੁਸਾਰ ਜੀਵਨ
ਜਿਉਣਾ ਸਿੱਖ ਜਾਂਦਾ ਹੈ।
ਮਨੁੱਖ ਨੂੰ
ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਸੰਸਥਾ ਦੇ ਕੁਝ ਨਿਯਮ ਹਨ । ਨਿਯਮਾਂ ਦੀ ਪਾਲਣਾ ਕਰਨਾ ਹਰ ਮਨੁੱਖ
ਦਾ ਫ਼ਰਜ਼ ਹੈ ! ਬੇ-ਨਿਯਮਾਂ ਜੀਵਨ ਨੀਰਸ ਹੁੰਦਾ ਹੈ । ਜਿਹੜੇ ਨਿਯਮ ਅਨੁਸਾਰ ਜੀਵਨ ਜਿਉਂਦੇ ਹਨ
ਉਹ ਜੀਵਨ ਵਿਚ ਸੁਖੀ ਰਹਿੰਦੇ ਹਨ । ਇਹ ਪ੍ਰਣ ਮਨੁੱਖ ਨੂੰ ਆਦਰਸ਼ਵਾਦੀ ਬਣਨ ਅਤੇ ਉੱਨਤੀ ਕਰਨ ਦੀ
ਪ੍ਰੇਰਣਾ ਦਿੰਦਾ ਹੈ । ਇਹ ਪ੍ਰਣ ਸਕਾਊਟ ਨੂੰ ਉੱਚਾ ਅਤੇ ਸੱਚਾ ਬਣਨ ਵਿਚ ਸਹਾਇਕ ਹੁੰਦੇ ਹਨ ।
ਅਜਿਹੇ ਪ੍ਰਾਣਾਂ ਤੇ ਚੱਲਣ ਵਾਲੇ ਨਾਗਰਿਕ ਵਧੀਆ ਨਾਗਰਿਕ ਬਣਦੇ ਹਨ । ਅਜਿਹੇ ਮਨੁੱਖਾਂ ਤੇ
ਸੰਸਾਰਸ਼ਾਂਤੀ ਦੀ ਉਮੀਦ ਰੱਖੀ ਜਾ ਸਕਦੀ ਹੈ ।
ਪ੍ਰਸ਼ਨ 3. ਸਕਾਊਟਿੰਗ ਨਿਯਮਾਂ ਦੀ ਵਿਸਥਾਰਪੂਰਵਕ
ਵਿਆਖਿਆ ਕਰੋ ।
ਉੱਤਰ- ਨਿਯਮਾਂ ਦੇ
ਬਿਨਾਂ ਕੋਈ ਸੰਸਥਾ ਜਾਂ ਸੰਗਠਨ ਨਹੀਂ ਚਲ ਸਕਦਾ । ਇਹ ਸੰਸਾਰ ਵੀ ਨਿਯਮਾਂ ‘ਤੇ ਹੀ ਨਿਰਭਰ ਹੈ !
ਸਕਾਊਟਿੰਗ ਦੇ ਵੀ ਆਪਣੇ ਹੀ ਨਿਯਮ ਹਨ । ਇਹ ਬੜੇ ਸਰਲ ਅਤੇ ਸਾਧਾਰਨ ਨਿਯਮ ਹਨ। ਇਹ ਇਸ ਤਰ੍ਹਾਂ ਹਨ
–
1. ਸਕਾਊਟਿੰਗ
ਦੀ ਆਨ ਭਰੋਸੇ ਯੋਗ ਹੁੰਦੀ ਹੈ-ਸਕਾਊਟ ਸਦਾ ਸੱਚ ਬੋਲਦਾ ਹੈ । ਉਹ ਚੰਗੇ ਕੰਮ ਕਰਕੇ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਇੱਜ਼ਤ
ਪ੍ਰਾਪਤ ਕਰਦਾ ਹੈ ।
2. ਸਕਾਊਟ ਵਫ਼ਾਦਾਰ ਹੁੰਦਾ ਹੈ-ਸਕਾਊਟ ਆਪਣੇ ਮਿੱਤਰਾਂ, ਨੇਤਾਵਾਂ ਅਤੇ ਦੇਸ਼ ਨਾਲ ਕਦੀ ਵੀ ਵਿਸ਼ਵਾਸਘਾਤ ਨਹੀਂ ਕਰਦਾ ।
3. ਸਕਾਉਟ ਆਸਤਕ, ਦੇਸ਼-ਭਗਤ ਅਤੇ ਜਨ-ਸੇਵਕ ਹੁੰਦਾ ਹੈ-ਸਕਾਉਟ ਪਰਮਾਤਮਾ ਨੂੰ ਕਿਸੇ ਨਾ ਕਿਸੇ
ਰੂਪ ਵਿਚ ਮੰਨਦਾ ਹੈ । ਇਸ ਨਾਲ ਉਸ ਦਾ ਮਨ ਸ਼ੁੱਧ ਰਹਿੰਦਾ ਹੈ । ਉਹ |ਪਣੇ ਦੇਸ਼ ਪ੍ਰਤੀ ਵਫ਼ਾਦਾਰ ਹੁੰਦਾ ਹੈ । ਉਹ ਸੰਵਿਧਾਨ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ।
ਤੇ ਦੇਸ਼ ਦੀ ਸ਼ਾਨ ਦੇ ਵਿਰੁੱਧ ਇਕ ਸ਼ਬਦ ਵੀ ਨਹੀਂ ਸੁਣਦਾ । ਇਹ ਲੋੜਵੰਦਾਂ ਦੀ ਦਿਲੋਂ ਹਾਇਤਾ
ਕਰਦਾ ਹੈ । ਉਹ ਦਿਨ ਵਿਚ ਇਕ ਚੰਗਾ ਕੰਮ ਕਰਨ ਦਾ ਪ੍ਰਣ ਜ਼ਰੂਰ ਕਰਦਾ ਹੈ। :ਸ ਨੂੰ ਪੂਰਾ ਕਰਨ ਲਈ
ਉਹ ਆਪਣੇ ਗਲ ਵਿਚ ਪਾਏ ਰੁਮਾਲ ਨੂੰ ਸਵੇਰੇ ਹੀ ਇਕ ਗੰਢ ਦੇ ਦਿੰਦਾ ਹੈ ।
4. ਸਕਾਊਟ ਸਭ ਦਾ ਮਿੱਤਰ, ਭਰਾ ਅਤੇ ਊਚ-ਨੀਚ ਤੋਂ ਉੱਚਾ ਹੁੰਦਾ ਹੈ-ਸਕਾਊਟ ਵਿਚ ਜਾਤ-ਪਾਤ, ਊਚਨੀਚ, ਰੰਗ, ਧਰਮ ਤੇ ਨਸਲ ਸੰਬੰਧੀ ਕੋਈ ਭੇਦ-ਭਾਵ ਨਹੀਂ ਹੁੰਦਾ । ਹਰ ਧਰਮ, ਦੇਸ਼, ਜਾਤ-ਪਾਤ ਤੇ ਨਸਲ ਦੇ ਸਕਾਉਟ ਆਪਸ ਵਿਚ
ਮਿਲ ਕੇ ਬੈਠਦੇ, ਕੰਮ ਕਰਦੇ, ਇਕੱਠੇ ਭੋਜਨ ਪਕਾਉਂਦੇ ਅਤੇ ਖਾਂਦੇ ਹਨ | ਸਕਾਉਟ
ਦੁਸਰੇ ਸਕਾਊਟਾਂ ਨੂੰ ਭਰਾ ਸਮਝਦਾ ਹੈ ।
5. ਸਕਾਊਟ ਮਿੱਠ-ਬੋਲੜਾ ਹੁੰਦਾ ਹੈ-ਸਕਾਊਟ ਹਰ ਮਨੁੱਖ ਨਾਲ ਬੜੇ ਪਿਆਰ ਨਾਲ
ਬੋਲਦਾ ਹੈ । ਉਹ ਮਿੱਠਾ ਬੋਲ ਕੇ ਦੁਸਰਿਆਂ ਦਾ ਦਿਲ ਜਿੱਤ ਲੈਂਦਾ ਹੈ ।
6. ਸਕਾਊਟ
ਜੀਵ-ਜੰਤੂਆਂ ਦਾ ਮਿੱਤਰ ਹੁੰਦਾ ਹੈ-ਸਕਾਊਟ ਕਿਸੇ ਵੀ ਪਸ਼ੂ ਜਾਂ ਪੰਛੀ ਨੂੰ ਕਦੀ ਵੀ ਦੁੱਖ ਨਹੀਂ ਪਹੁੰਚਾਉਂਦਾ ਹੈ । ਉਹ ਪਸ਼ੂਆਂ
ਅਤੇ ਪੰਛੀਆਂ ਨਾਲ ਪਿਆਰ ਕਰਦਾ ਹੈ :
7. ਸਕਾਊਟ ਅਨੁਸ਼ਾਸਿਤ ਅਤੇ ਆਗਿਆਕਾਰੀ
ਹੁੰਦਾ ਹੈ-ਸਕਾਊਟ ਸਦਾ
ਹੀ ਨਿਯਮਾਂ ਦੀ ਪਾਲਣਾ ਕਰਦਾ ਹੈ। ਉਹ ਮਨਮਾਨੀ ਨਹੀਂ ਕਰ ਸਕਦਾ ਹੈ । ਉਹ ਵੱਡਿਆਂ ਦਾ ਹੁਕਮ ਖਿੜੇ
ਮੱਥੇ ਮੰਨਦਾ ਹੈ ।
8. ਸਕਾਉਟ ਬਹਾਦਰ ਅਤੇ ਔਕੜ ਦਾ ਸਾਹਮਣਾ
ਕਰਨ ਵਾਲਾ ਹੁੰਦਾ ਹੈ-ਸਕਾਉਟ ਦੁੱਖ ਅਤੇ ਔਕੜ ਦੇ ਸਮੇਂ ਘਬਰਾਉਂਦਾ ਨਹੀਂ ।ਉਹ ਹਰ ਮੁਸੀਬਤ ਦਾ ਸਾਹਮਣਾ ਬਹਾਦਰੀ
ਨਾਲ ਕਰਦਾ ਹੈ ।
9. ਸਕਾਊਟ ਸੰਜਮੀ ਹੁੰਦਾ ਹੈ-ਸਕਾਊਟ ਸਦਾ ਸੰਜਮੀ ਹੁੰਦਾ ਹੈ । ਉਹ
ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੰਜਮ ਦੀ ਵਰਤੋਂ ਕਰਦਾ ਹੈ ।
10. ਸਕਾਊਟ ਮਨ, ਬਚਨ ਅਤੇ ਕਰਮ ਤੋਂ ਸ਼ੁੱਧ ਹੁੰਦਾ ਹੈ-ਸਕਾਊਟ ਮਨ ਦਾ ਪਵਿੱਤਰ, ਵਚਨ ਦਾ ਪੱਕਾ ਅਤੇ ਕਰਮ ਦਾ ਸ਼ੁੱਧ ਹੁੰਦਾ ਹੈ । ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ ।
ਕਿਸੇ ਦੀ ਚੁਗਲੀ ਨਹੀਂ ਕਰਦਾ । ਉਹ ਕਸ਼ਟ ਸਮੇਂ ਪੂਰੀ ਤਾਕਤ ਲਗਾ ਕੇ ਮਾਨਵਤਾ ਦੀ ਸਹਾਇਤਾ ਕਰਦਾ
ਹੈ ।
ਪ੍ਰਸ਼ਨ 4. ਸਕਾਊਟਿੰਗ ਵਿਚ ਸਕਾਊਟ ਦੀ ਕੀ ਮਹਾਨਤਾ
ਹੈ ? ਵਰਣਨ ਕਰੋ ।
ਉੱਤਰ- ਸਕਾਊਟਿੰਗ
ਲੋਕਾਂ ਦੀ ਲਹਿਰ ਹੋਣ ਕਰਕੇ ਬੱਚਿਆਂ ਨੂੰ ਦੇਸ਼-ਭਗਤ, ਆਗਿਆਕਾਰੀ ਅਤੇ
ਸਿਹਤਮੰਦ ਬਣਾਉਂਦੀ ਹੈ । ਉਨ੍ਹਾਂ ਵਿਚੋਂ ਉਚ-ਨੀਚ, ਜਾਤ-ਪਾਤ
ਅਤੇ ਸਾੜੇ ਨੂੰ ਕੱਢ ਕੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਂਦੀ ਹੈ । ਉਨ੍ਹਾਂ ਨੂੰ ‘‘ਨਾ ਕੋਈ ਵੈਰੀ
ਨਾ ਹੀ ਬਿਗਾਨਾ” ਦਾ ਉਦੇਸ਼ ਦਿੰਦੀ ਹੈ | ਸਕਾਊਟਿੰਗ
ਨਾਲ ਬੱਚੇ ਇਕ ਦੂਸਰੇ ਦੇ ਮਿੱਤਰ ਬਣਦੇ ਹਨ ਜਿਸ ਨਾਲ ਅੰਤਰਰਾਸ਼ਟਰੀ ਸੰਬੰਧ ਚੰਗੇ ਬਣਦੇ ਹਨ । ਸੰਸਾਰ
ਵਿਚ ਸ਼ਾਂਤੀ ਬਣੀ ਰਹਿੰਦੀ ਹੈ । ਇਸ ਲਹਿਰ ਨਾਲ ਬੱਚੇ ਸੇਵਕ, ਪਰਉਪਕਾਰੀ
ਅਤੇ ਦਾਨੀ ਬਣ ਜਾਂਦੇ ਹਨ । ਬੱਚੇ ਸਕਾਊਟ) ਮੇਲਿਆਂ ਵਿਚ ਸੇਵ ਕਰਦੇ ਹਨ ।
ਪ੍ਰਸ਼ਨ 5. ‘‘ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ
ਸਰਵ-ਪੱਖੀ ਵਿਕਾਸ ਹੁੰਦਾ ਹੈ।” ਆਪਣੇ ਵਿਚਾਰ ਦਿਓ ।
ਉੱਤਰ- ਸਕਾਊਟਿੰਗ
ਬੱਚੇ ਨੂੰ ਪਸੰਨ, ਤਾਕਤਵਰ, ਵਫ਼ਾਦਾਰ, ਦੇਸ਼-ਭਗਤ, ਆਗਿਆਕਾਰੀ ਅਤੇ ਜਨ-ਸਹਾਇਕ ਬਣਾਉਂਦੀ ਹੈ । ਉਨ੍ਹਾਂ ਵਿਚੋਂ ਨਫ਼ਰਤ, ਜਾਤ-ਪਾਤ, ਊਚ-ਨੀਚ ਆਦਿ ਦੂਰ ਕਰਦੀ ਹੈ । ਇਸ ਤੋਂ
ਬੱਚਿਆਂ ਨੂੰ “ਨਾ ਕੋ ਬੈਰੀ ਨਾਹਿ ਬੇਗਾਨਾ” ਦੀ ਸਿੱਖਿਆ ਮਿਲਦੀ ਹੈ । | ਸਕਾਊਟ ਰੈਲੀਆਂ ਅਤੇ ਜੰਬੂਰੀਆਂ ਨਾਲ ਅੰਤਰਰਾਸ਼ਟਰੀ ਸੰਬੰਧ ਚੰਗੇ ਅਤੇ ਮਜ਼ਬੂਤ ਹੁੰਦੇ ਹਨ ।
ਸੰਸਾਰ ਵਿਚ ਅਸ਼ਾਂਤੀ ਨਹੀਂ ਰਹਿੰਦੀ। ਇਸ ਲਹਿਰ ਨਾਲ ਬੱਚੇ ਪਰਉਪਕਾਰੀ, ਸੇਵਕ, ਸਹਾਇਕ ਅਤੇ ਦਾਨੀ ਬਣ ਜਾਂਦੇ ਹਨ | ਬੱਚੇ ਮੇਲਿਆਂ ਤੇ ਮੁਸੀਬਤਾਂ ਦੇ ਸਮੇਂ ਲੋਕਾਂ ਦੀ ਸੇਵਾ ਕਰਦੇ ਹਨ ।
ਸਕਾਊਟਿੰਗ
ਨਾਲ ਬੱਚੇ ਆਪਣੇ ਸਕਾਉਟ ਮਾਸਟਰ, ਅਫ਼ਸਰਾਂ ਅਤੇ ਮਾਪਿਆਂ ਦਾ ਹੁਕਮ ਹੱਸਦੇ
ਹੋਏ ਮੰਨਦੇ ਹਨ । ਉਨ੍ਹਾਂ ਵਿਚ ਆਪਣੇ ਤੋਂ ਵੱਡਿਆਂ ਲਈ ਹੀ ਨਹੀਂ, ਸਗੋਂ ਛੋਟਿਆਂ ਲਈ ਵੀ ਵਫ਼ਾਦਾਰੀ ਭਰ ਜਾਂਦੀ ਹੈ । ਸਕਾਊਟਿੰਗ ਨਾਲ ਦੇਸ਼ ਦੇ ਪ੍ਰਤੀ ਪਿਆਰ
ਅਤੇ ਸਨਮਾਨ ਵੱਧ ਜਾਂਦਾ ਹੈ । ਹੱਥ ਨਾਲ ਕੰਮ ਕਰਨ ਦਾ ਗੁਣ ਪੈਦਾ ਹੁੰਦਾ ਹੈ । ਬੱਚੇ ਹੱਥੀਂ ਕਿਰਤ
ਕਰਕੇ ਕਿਤਾਬਾਂ, ਕਾਪੀਆਂ ਤੇ ਹੋਰ ਲੋੜੀਂਦੀਆਂ ਚੀਜ਼ਾਂ
ਖਰੀਦਦੇ ਹਨ । ਸਕਾਊਟਿੰਗ ਸਿੱਖਿਆ ਤੋਂ ਬੱਚਿਆਂ ਨੂੰ ਮੁਸੀਬਤਾਂ, ਔਖਿਆਈਆਂ ਅਤੇ ਕਠਿਨਾਈਆਂ ਵਿਚੋਂ ਸਫਲ ਹੋ ਕੇ ਨਿਕਲਣ ਦਾ ਢੰਗ ਸਮਝ ਆ ਜਾਂਦਾ ਹੈ । ਬੱਚੇ
ਵਿਚੋਂ ਹੀਨ ਭਾਵਨਾ ਨਿਕਲ ਜਾਂਦੀ ਹੈ ।
ਸਕਾਊਟਿੰਗ
ਬੱਚਿਆਂ ਨੂੰ ਚੰਗੇ ਰਸਤਿਆਂ ‘ਤੇ ਪਾਉਂਦੀ ਹੈ । ਇਸ ਸਿੱਖਿਆ ਨਾਲ ਅਨੁਸ਼ਾਸਨ ਆਪਣੇ ਆਪ ਆ ਜਾਂਦਾ
ਹੈ । ਉਹਨਾਂ ਵਿਚ ਆਤਮ-ਨਿਰਭਰਤਾ ਦੀ ਭਾਵਨਾ ਅਤੇ ਚੰਗੇ ਸ਼ਹਿਰੀ ਦੇ ਗੁਣ ਪੈਦਾ ਹੁੰਦੇ ਹਨ ।
ਇਹਨਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਸਕਾਊਟਿੰਗ ਬੱਚਿਆਂ ਦਾ ਸਰਵ-ਪੱਖੀ ਵਿਕਾਸ ਕਰਦੀ ਹੈ ਜਿਸ
ਨਾਲ ਬੱਚਿਆਂ ਦਾ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਅਧਿਆਤਮਿਕ ਵਿਕਾਸ ਹੁੰਦਾ
ਹੈ ।
ਪ੍ਰਸ਼ਨ 6. ਸਕਾਊਟ ਦਾ ਆਦਰਸ਼ (Motto) ‘‘ਤਿਆਰ’ ਹੈ । ਸਪੱਸ਼ਟ ਕਰੋ ।
ਉੱਤਰ- ਸਕਾਊਟਸ
(ਬੱਚੇ) ਪਰਉਪਕਾਰੀ ਸੇਵਕ ਅਤੇ ਸਹਾਇਕ ਹੁੰਦੇ ਹਨ । ਮੁਸੀਬਤ, ਭੂਚਾਲ, ਹੜ੍ਹ, ਤੁਫ਼ਾਨ, ਹਨੇਰੀ ਅਤੇ ਬਿਮਾਰੀ ਦੇ ਸਮੇਂ ਸਕਾਊਟਸ ਦੁਖੀਆਂ ਦੀ ਸੇਵਾ ਕਰਦੇ ਹਨ । ਉਹ ਹਰ ਲੋੜਵੰਦ ਦੀ
ਸੇਵਾ ਕਰਨ ਲਈ ਤਿਆਰ ਰਹਿੰਦੇ ਹਨ ।ਉਹ ਵੱਡਿਆਂ ਦਾ ਹੁਕਮ ਮੰਨਣ ਲਈ ਤਿਆਰ ਰਹਿੰਦੇ ਹਨ । ਉਹ ਹੱਥੀਂ
ਕੰਮ ਕਰਨ ਤੋਂ ਜੀਅ ਨਹੀਂ ਚੁਰਾਉਂਦੇ ਸਗੋਂ ਆਪਣੇ ਕੰਮ ਹੱਥੀਂ ਕਰਨ ਲਈ ਤਿਆਰ ਰਹਿੰਦੇ ਹਨ । ਰਾਹ
ਭੁੱਲਿਆਂ, ਮਾਪਿਆਂ ਨਾਲੋਂ ਵਿਛੜੇ ਬੱਚਿਆਂ ਅਤੇ
ਲੋੜਵੰਦਾਂ ਦੀ ਸੇਵਾ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ । ਉਹ ਹਰ ਕੰਮ ਫੌਰਨ ਕਰਦੇ ਹਨ ।
ਪ੍ਰਸ਼ਨ 7. ‘‘ਸਕਾਊਟ ਇਕ ਚੰਗਾ ਨਾਗਰਿਕ ਹੁੰਦਾ ਹੈ ।
ਵਿਆਖਿਆ ਕਰੋ ।
ਉੱਤਰ- ਜਿਹੜੇ ਗੁਣ
ਇਕ ਚੰਗੇ ਨਾਗਰਿਕ ਵਿਚ ਹੋਣੇ ਜ਼ਰੂਰੀ ਹੁੰਦੇ ਹਨ ਉਹ ਇਕ ਸਕਾਉਟ ਨੂੰ ਬਚਪਨ ਤੋਂ ਹੀ ਸਿਖਾਏ ਜਾਂਦੇ
ਹਨ । ਚੰਗੇ ਨਾਗਰਿਕ ਹੀ ਕਿਸੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ । | ਸਕਾਊਟ ਨੂੰ ਪਰਮਾਤਮਾ ਵਿਚ ਭਰੋਸਾ ਕਰਨ ਦਾ ਪ੍ਰਣ ਲੈਣਾ ਪੈਂਦਾ ਹੈ । ਇਸ ਤਰ੍ਹਾਂ ਉਸ ਦਾ
ਧਾਰਮਿਕ ਵਿਕਾਸ ਹੁੰਦਾ ਹੈ। ਉਹ ਦੇਸ਼ ਦੀ ਸੇਵਾ ਕਰਨ ਲਈ ਪ੍ਰਣ ਕਰਦਾ ਹੈ । ਉਸ ਨੂੰ
ਵੱਡਿਆਂ ਦਾ ਆਦਰ ਕਰਨਾ ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਖਿੜੇ ਮੱਥੇ ਕਰ ਵੀ ਸਿਖਾਈ ਜਾਂਦੀ ਹੈ ।
ਉਸ ਨੂੰ ਸਾਥੀਆਂ ਨਾਲ ਪਿਆਰ ਕਰਨ ਦੀ ਸਿੱਖਿਆ ਮਿਲਦੀ ਹੈ | ਸਕਾਉਟ
ਕੈਂਪਾਂ ਤੋਂ ਉਹਨਾਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਆ ਜਾਂਦੀ ਹੈ | ਸਕਾਊਟਸ ਕਾਨਫ਼ਰੰਸਾਂ ਅਤੇ ਜੰਬੂਰੀਆਂ ਤੋਂ ਬੱਚਿਆਂ ਵਿਚ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ
ਹੁੰਦੀ ਹੈ । ਸਕਾਉਟ ਨੂੰ ਹਰ ਮੁਸ਼ਕਿਲ ਦਾ ਸਾਹਮਣਾ ਹੌਸਲੇ ਨਾਲ ਕਰਨ ਦੀ ਸਿੱਖਿਆ ਦਿੱਤੀ ਜਾਂਦੀ
ਹੈ । ਉਨ੍ਹਾਂ ਨੂੰ ਹੱਥੀਂ ਕਿਰਤ ਦਾ ਸਬਕ ਸਿਖਾਇਆ ਜਾਂਦਾ ਹੈ । ਉਹ ਆਪਣਾ ਕੰਮ ਆਪ ਕਰਨ ਦੇ ਯੋਗ
ਹੋ ਜਾਂਦੇ ਹਨ ।
ਔਕੜ, ਹੜ, ਤੁਫ਼ਾਨ ਜਾਂ ਮਹਾਂਮਾਰੀ ਸਮੇਂ ਉਹਨਾਂ
ਨੂੰ ਮਨੁੱਖਤਾ ਦੀ ਸੇਵਾ ਕਰਨੀ ਸਿਖਾਈ ਜਾਂਦੀ ਹੈ । ਭੁੱਲਿਆਂ ਨੂੰ ਰਾਹ ਵਿਖਾਉਣਾ, ਬੁੱਢਿਆਂ ਤੇ ਬੱਚਿਆਂ ਦੀ ਯੋਗ ਸੇਵਾ ਕਰਨੀ ਉਹਨਾਂ ਦਾ ਪਹਿਲਾ ਫ਼ਰਜ਼ ਹੁੰਦਾ ਹੈ । ਉਪਰੋਕਤ
ਗੁਣਾਂ ਵਾਲੇ ਬੱਚੇ ਚੰਗੇ ਨਾਗਰਿਕ ਹੀ ਹੁੰਦੇ ਹਨ । ਇਸ ਲਈ ਇਹ ਕਹਿਣਾ ਠੀਕ ਹੈ ਕਿ ਸਕਾਊਟ ਇਕ
ਚੰਗਾ ਨਾਗਰਿਕ ਹੁੰਦਾ ਹੈ । ਸਕਾਊਟ ਵਿਚ ਹਮਦਰਦੀ, ਦੇਸ਼-ਪ੍ਰੇਮ, ਦਲੇਰੀ, ਬਹਾਦਰੀ, ਅਨੁਸ਼ਾਸਨ, ਨਿਮਰਤਾ, ਆਤਮ-ਨਿਰਭਰਤਾ ਆਦਿ ਸਾਰੇ ਗੁਣ ਹੁੰਦੇ
ਹਨ । ਉਹ ਇਕ ਚੰਗਾ ਹੀ ਨਹੀਂ, ਸਗੋਂ ਆਦਰਸ਼ ਨਾਗਰਿਕ ਹੁੰਦਾ ਹੈ ।
ਪ੍ਰਸ਼ਨ 8. ਸਕਾਊਟ ਲਹਿਰ ਆਰੰਭ ਕਰਨ ਲਈ ਲਾਰਡ ਬੇਡਨ
ਪਾਵਲ ਦੀ ਦੇਣ ਬਾਰੇ ਨੋਟ ਲਿਖੋ ।
ਉੱਤਰ- ਸਕਾਊਟਿੰਗ
ਲਹਿਰ ਦੇ ਮੋਢੀ ਲਾਰਡ ਬੇਡਨ ਪਾਵਲ ਸਨ । ਉਹਨਾਂ ਨੇ ਪਹਿਲਾਂ ਅਮਲੀ ਤਜ਼ਰਬਾ ਬਰਤਾਨੀਆ ਦੇ ਇਕ ਟਾਪੂ
‘ਬਰਾਉਨ-ਸੀ’ ਵਿਚ 1907 ਈ: ਵਿਚ ਮੁੰਡਿਆਂ ਦੀ ਇਕ ਛੋਟੀ ਟੋਲੀ
’ਤੇ ਕੀਤਾ। ਮੁੰਡਿਆਂ ਨੇ ਇਸ ਸਕਾਊਟਿੰਗ ਸਿੱਖਿਆ ਕੈਂਪ ਵਿਚ ਪੂਰੀ ਰੁਚੀ ਦਿਖਾਈ 1908 ਵਿਚ ਬੇਡਨ ਪਾਵਲ ਨੇ ‘ਸਕਾਉਟਿੰਗ ਫ਼ਾਰ ਬੁਆਇਜ਼’ (Scouting for Boys) ਨਾਮੀ ਪੁਸਤਕ ਪ੍ਰਕਾਸ਼ਿਤ ਕੀਤੀ ਅਤੇ ਉਸ
ਦੇ ਨਾਲ ਹੀ ‘‘ਦੀ ਸਕਾਊਟ’’ (The Photo Scout) ਨਾਂ ਦਾ ਇਕ ਹਫ਼ਤਾਵਾਰੀ ਅਖ਼ਬਾਰ ਛਾਪਣਾ
ਸ਼ੁਰੂ ਕੀਤਾ। ਇਸ ਤਰ੍ਹਾਂ ਪੁਸਤਕ ਤੇ ਅਖ਼ਬਾਰ ਦੁਆਰਾ
ਸਕਾਉਟਿੰਗ ਦਾ ਕਾਫ਼ੀ ਪ੍ਰਚਾਰ ਹੋ ਗਿਆ । 1909 ਵਿਚ ਵਿਸਟਲ ਪੈਲੇਸ਼ (Crystal Palace) ਲੰਦਨ ਵਿਚ ਸਕਾਉਟਾਂ ਦੀ ਇਕ ਵੱਡੀ ਰੈਲੀ
ਕੀਤੀ ਗਈ । ਇਸ ਦੇ ਬਾਅਦ ਵੀ ਸਕਾਊਟਾਂ ਦੀਆਂ ਕਈ ਰੈਲੀਆਂ ਹੋਈਆਂ ਜਿਨ੍ਹਾਂ ਵਿਚ ਸਕਾਊਟਾਂ ਦੇ
ਹੁਨਰ ਤੇ ਕਰਤੱਬ ਦੀ ਦਰਸ਼ਕਾਂ ਨੇ ਬਹੁਤ ਹੀ ਸ਼ਲਾਘਾ ਕੀਤੀ । ਸਿੱਟੇ ਵਜੋਂ ਉਹਨਾਂ ਨੇ ਆਪਣੇ
ਬੱਚਿਆਂ ਨੂੰ ਸਕਾਉਟ ਲਹਿਰ ਵਿਚ ਭਾਗ ਲੈਣ ਲਈ ਭੇਜਿਆ | ਇਸ ਤਰ੍ਹਾਂ
ਇਹ ਲਹਿਰ ਬਹੁਤ ਹੀ ਹਰਮਨ ਪਿਆਰੀ ਹੋ ਗਈ ਤੇ ਹੌਲੀ-ਹੌਲੀ ਸਾਰੇ ਸੰਸਾਰ ਵਿਚ ਫੈਲ ਗਈ ।
ਇਸ ਤੋਂ ਬਾਅਦ ਬੇਡਨ ਪਾਵਲ ਨੇ 7 ਤੋਂ 12 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਕਬਿੰਗ
ਆਰੰਭ ਕੀਤੀ ਅਤੇ ਇਸ ਉੱਤੇ ‘ਦੀ ਵੁਲਫ਼ ਕੱਬ ਹੈਂਡ ਬੁਕ’ (The Wolf Cub Hand Book) ਨਾਂ ਦੀ ਇਕ ਪੁਸਤਕ ਛਾਪੀ ਅਤੇ ਇੰਝ ਹੀ ਬਾਅਦ ਵਿਚ
ਵੱਡੀ ਉਮਰ ਵਾਲਿਆਂ ਭਾਵ ਰੋਵਰਜ਼ ਲਈ ਰੋਵਰਿੰਗ (Rovering) ਦੀ ਸੰਸਥਾ ਚਾਲੂ ਕੀਤੀ । ਉਹਨਾਂ ਦੀ ਅਗਵਾਈ ਲਈ ਇਕ ਪੁਸਤਕ ‘ਰੋਵਰਿੰਗ ਟੂ-ਸਕਸੈੱਸ’ (Rovering to Success ਦੀ ਰਚਨਾ ਕੀਤੀ । ਇਸਤਰੀ ਸਮਾਜ ਦਾ ਅੰਗ
ਹੈ । ਇਸ ਨੂੰ ਛੱਡਿਆ ਨਹੀਂ ਜਾ ਸਕਦਾ । ਇਸ ਕਰਕੇ ਇਸ ਵਰਗ ਦਾ ਸੁਧਾਰ ਕਰਨ ਲਈ ਬੇਡਨ ਪਾਵਲ ਨੇ 1918 ਵਿਚ ਲੜਕੀਆਂ ਲਈ ਗਾਈਡਿੰਗ ਸ਼ੁਰੂ ਕੀਤੀ ਅਤੇ ਇਸ
ਲਹਿਰ ਦੀ ਚੀਫ਼ ਗਾਈਡ ਆਪਣੀ ਪਤਨੀ ਨੂੰ ਬਣਾਇਆ । ਉਹਨਾਂ ਦੀ ਮਿਹਨਤ ਅਤੇ ਚੰਗੀ ਅਗਵਾਈ ਨਾਲ ਇਹ
ਲਹਿਰ ਬਹੁਤ ਸਫਲ ਹੋਈ ।
Class 7 Physical Education Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ
ਅਭਿਆਸ ਦੇ
ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਸਿਗਰੇਟ ਅਤੇ ਬੀੜੀ ਇਹ ਦੋਨੋਂ ਨਸ਼ੇ
ਕਿਸ ਤੋਂ ਬਣਦੇ ਹਨ ?
ਉੱਤਰ- ਸਿਗਰੇਟ ਅਤੇ
ਬੀੜੀ ਵਿਚ ਤੰਬਾਕੂ ਪਾਇਆ ਜਾਂਦਾ ਹੈ । ਸਿਗਰਟ ਤੰਬਾਕੂ ਪਾ ਕੇ ਬਣਾਈ ਜਾਂਦੀ ਹੈ ਅਤੇ ਬੀੜੀ ਕਿਸੇ
ਖਾਸ ਦਰੱਖ਼ਤ ਦੇ ਪੱਤਿਆਂ ਵਿਚ ਤੰਬਾਕੂ ਪਾ ਕੇ ਬਣਾਈ ਜਾਂਦੀ ਹੈ । ਇਸ ਤਰ੍ਹਾਂ ਤੰਬਾਕੂ ਪੀਣ ਦੇ
ਹੋਰ ਵੀ ਕਈ ਢੰਗ ਹਨ ਜਿਸ ਤਰ੍ਹਾਂ ਬੀੜੀ ਸਿਗਰੇਟ ਪੀਣਾ, ਹੁੱਕਾ, ਚਿਲਮ ਪੀਣਾ । ਤੰਬਾਕੂ ਦੇ ਖਾਣ ਦੇ ਵੀ ਭਿੰਨ-ਭਿੰਨ ਢੰਗ ਹਨ ਜਿਵੇਂ ਤੰਬਾਕੂ ਚੂਨੇ ਵਿਚ ਮਿਲਾ
ਕੇ ਸਿੱਧਾ ਮੂੰਹ ਵਿਚ ਰੱਖ ਲਿਆ ਜਾਂਦਾ ਹੈ । ਤੰਬਾਕੂ ਵਿਚ ਖਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ ।
ਇਸ ਤੋਂ ਇਲਾਵਾ ਅਮੋਨੀਆ ਕਾਰਬਨ ਡਾਈਆਕਸਾਈਡ ਹੁੰਦਾ ਹੈ, ਜਿਸ ਦਾ
ਬੁਰਾ ਅਸਰ ਸਿਰ ਤੇ ਪੈਂਦਾ ਹੈ ਜਿਸ ਨਾਲ ਸਿਰ ਦੇ ਚੱਕਰ ਆਉਣ ਲਗਦੇ ਹਨ ।
ਪ੍ਰਸ਼ਨ 2. ਕਿਸ ਨਸ਼ੇ ਦੇ ਕਰਨ ਨਾਲ ਜੀਭ ਅਤੇ ਮੂੰਹ
ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ?
ਉੱਤਰ- ਤੰਬਾਕੂ ਦੇ
ਖਾਣ ਜਾਂ ਪੀਣ ਨਾਲ ਜੀਭ, ਗਲੇ ਅਤੇ ਮੂੰਹ ਦੇ ਕੈਂਸਰ ਹੋਣ ਦਾ
ਖ਼ਤਰਾ ਰਹਿੰਦਾ ਹੈ । ਤੰਬਾਕੂ ਵਿਚ ਨਿਕੋਟੀਨ ਨਾਂ ਦਾ ਜ਼ਹਿਰੀਲਾ ਪਦਾਰਥ ਹੁੰਦਾ ਹੈ ਜਿਸ ਕਾਰਨ
ਕੈਂਸਰ ਦਾ ਰੋਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ । ਖਾਸਕਰ ਛਾਤੀ ਅਤੇ ਗਲੇ ਦੇ ਕੈਂਸਰ ਦਾ ਰੋਗ ।
ਤੰਬਾਕੂ ਦੇ ਸਿਹਤ ਉੱਤੇ ਪ੍ਰਭਾਵ:-
ਸਾਡੇ ਦੇਸ਼
ਵਿਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇਕ ਬਹੁਤ ਬੁਰੀ ਲਾਹਨਤ ਬਣ ਚੁੱਕਿਆ ਹੈ । ਤੰਬਾਕੂ ਪੀਣ ਦੇ
ਵੱਖ-ਵੱਖ ਢੰਗ ਹਨ, ਜਿਵੇਂ ਬੀੜੀ/ਸਿਗਰਟ ਪੀਣਾ, ਸਿਗਾਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ-ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਰਲਾ ਕੇ ਸਿੱਧੇ ਮੂੰਹ ਵਿਚ ਰੱਖ ਕੇ ਖਾਣਾ ਜਾਂ ਪਾਨ ਵਿਚ ਰੱਖ ਕੇ
ਖਾਣਾ ਆਦਿ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ-ਡਾਈਆਕਸਾਈਡ
ਆਦਿ ਵੀ ਹੁੰਦਾ ਹੈ । ਨਿਕੋਟੀਨ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ
ਜਾਂਦਾ ਹੈ ਅਤੇ ਫਿਰ ਦਿਲ ਤੇ ਅਸਰ ਕਰਦਾ ਹੈ ।
ਤੰਬਾਕੂ ਦੇ
ਨੁਕਸਾਨ ਇਸ ਤਰ੍ਹਾਂ ਹਨ –
- ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ
ਜਾਂਦੀ ਹੈ ।
- ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ
ਦਾ ਰੋਗ ਲੱਗ ਜਾਂਦਾ ਹੈ ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
- ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ
ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ।
- ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ
ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
- ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ
ਜਾਂਦਾ ਹੈ :
- ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ
ਨਾਲ ਫੇਫੜਿਆਂ ਦੀ ਟੀ. ਬੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
- ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ
ਜਾਂਦਾ ਹੈ। ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।
ਪ੍ਰਸ਼ਨ 3. ਸ਼ਰਾਬ ਮਨੁੱਖ ਦੇ ਲਈ ਕਿਸ ਤਰ੍ਹਾਂ
ਨੁਕਸਾਨਦਾਇਕ ਹੈ ?
ਉੱਤਰ – ਸ਼ਰਾਬ ਦਾ
ਸਿਹਤ ਉੱਤੇ ਪ੍ਰਭਾਵ ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ । ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ,’’ ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇਕ ਸ਼ਰਾਬ ਦੀ
ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ
ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ
।ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ
ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ | ਪਹਿਲਾਂ ਤਾਂ
ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ
ਨੂੰ ਪੀਣ ਲੱਗ ਜਾਂਦੀ ਹੈ। ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ
ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।
ਸ਼ਰਾਬ ਪੀਣ
ਦੇ ਨੁਕਸਾਨ ਹੇਠ ਲਿਖੇ ਹਨ-
- ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ
। ਨਾੜੀ ਪ੍ਰਬੰਧ ਵਿਗੜ ਜਾਂਦਾ ਹੈ। ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ। ਮਨੁੱਖ ਦੀ ਸੋਚਣ
ਦੀ ਸ਼ਕਤੀ ਘੱਟ ਜਾਂਦੀ ਹੈ ।
- ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।
- ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ
ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
- ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ
ਬਿਮਾਰੀਆਂ ਲੱਗ ਜਾਂਦੀਆਂ ਹਨ ।
- ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ
ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ
ਡਰ ਬਣਿਆ ਰਹਿੰਦਾ ਹੈ ।
- ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ
ਜਾਂਦੀ ਹੈ | ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ
ਰਹਿੰਦਾ !
- ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ
ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ ! ਸ਼ਰਾਬ ਪੀਣ ਵਾਲੇ ਆਦਮੀ
ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
- ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇਕ ਸਮਾਜਿਕ
ਬੁਰਾਈ ਹੈ ।
ਪ੍ਰਸ਼ਨ 4. ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਕਿਸ
ਤਰ੍ਹਾਂ ਬਚਾਇਆ ਜਾ ਸਕਦਾ ਹੈ ?
ਉੱਤਰ-
- ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ
ਜਾਣ-ਪਹਿਚਾਣ ਕਰਵਾਉਣੀ ਚਾਹੀਦੀ ਹੈ ਜਿਸ ਕਰਕੇ ਉਹ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ।
- ਵਿਦਿਆਰਥੀ ਕਿਸ ਵੀ ਉਮਰ ਦੇ ਹੋਣ ਉਹਨਾਂ ਨੂੰ
ਨਸ਼ੀਲੇ ਪਦਾਰਥਾਂ ਵੱਲ ਝੁਕਾਓ ਨਹੀਂ ਰੱਖਣਾ ਚਾਹੀਦਾ |
ਉਨ੍ਹਾਂ ਦਾ ਇਰਾਦਾ
ਕਮਜ਼ੋਰ ਨਹੀਂ ਹੋਣਾ ਚਾਹੀਦਾ ਉਹ ਪੱਕੇ ਇਰਾਦੇ ਵਾਲੇ ਹੋਣੇ ਚਾਹੀਦੇ ਹਨ।
- ਮਾਂ-ਬਾਪ ਅਤੇ ਅਧਿਆਪਕ ਨੂੰ ਬੱਚਿਆਂ ਨੂੰ
ਚੰਗੀਆਂ ਕਿਤਾਬਾਂ ਪੜ੍ਹਨ ਲਈ ਦੇਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਖੇਡ ਵਿਚ ਭਾਗ ਲੈਣ
ਵਾਸਤੇ ਅਤੇ ਦੂਜੀਆਂ ਮਨੋਰੰਜਨ ਕਿਰਿਆਵਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ।
0 Comments
Post a Comment
Please don't post any spam link in this box.