Punjab School Education Board

Class 9 Agriculture (2025-26)

ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 9ਵੀਂ ਦੇ ਖੇਤੀਬਾੜੀ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ। 


    Class 9 Agriculture Chapter 1 ਸਾਉਣੀ ਦੀਆਂ ਫ਼ਸਲਾਂ


    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਸਾਉਣੀ ਦੀਆਂ ਅਨਾਜ ਵਾਲੀਆਂ ਦੋ ਫ਼ਸਲਾਂ ਦੇ ਨਾਂ ਲਿਖੋ
    ਉੱਤਰ- ਝੋਨਾ, ਮੱਕੀ, ਜਵਾਰ

    ਪ੍ਰਸ਼ਨ 2. ਝੋਨੇ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ
    ਉੱਤਰ- ਪੀ.ਆਰ. 123, ਪੀ. ਆਰ. 122.

    ਪ੍ਰਸ਼ਨ 3. ਦੇਸੀ ਕਪਾਹ ਦੀ ਦੋਗਲੀ ਕਿਸਮ ਦੀ ਇੱਕ ਏਕੜ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ ?
    ਉੱਤਰ- 1.5 ਕਿਲੋ ਬੀਜ ਪ੍ਰਤੀ ਏਕੜ

    ਪ੍ਰਸ਼ਨ 4. ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਦਾ ਨਾਂ ਦੱਸੋ
    ਉੱਤਰ- ਮੱਕੀ ਦਾ ਗੜੁਆਂ

    ਪ੍ਰਸ਼ਨ 5. ਕਮਾਦ ਦੀਆਂ ਦੋ ਬੀਮਾਰੀਆਂ ਦੇ ਨਾਂ ਦੱਸੋ
    ਉੱਤਰ- ਰੱਤਾ ਰੋਗ, ਲਾਲ ਧਾਰੀਆਂ ਦਾ ਰੋਗ

    ਪ੍ਰਸ਼ਨ 6. ਹਰੀ ਖਾਦ ਦੇ ਤੌਰ ਤੇ ਬੀਜੀਆਂ ਜਾਣ ਵਾਲੀਆਂ ਦੋ ਫ਼ਸਲਾਂ ਦੇ ਨਾਂ ਦੱਸੋ !
    ਉੱਤਰ- ਸਣ ਤੇ ਚੈੱਚਾ

    ਪ੍ਰਸ਼ਨ 7. ਮੱਕੀ ਦੇ ਇੱਕ ਏਕੜ ਬੀਜਾਈ ਲਈ ਬੀਜ ਦੀ ਮਾਤਰਾ ਦੱਸੋ
    ਉੱਤਰ- ਪਰਲ ਪੌਪਕੌਰਨ ਲਈ 7 ਕਿਲੋ ਅਤੇ ਹੋਰ ਕਿਸਮਾਂ ਲਈ 8 ਕਿਲੋ ਪ੍ਰਤੀ ਏਕੜ, ਚਾਰੇ ਵਾਲੀ ਮੱਕੀ ਲਈ 30 ਕਿਲੋ ਬੀਜ ਪ੍ਰਤੀ ਏਕੜ

    ਪ੍ਰਸ਼ਨ 8. ਕਪਾਹ ਦੀ ਬੀਜਾਈ ਦਾ ਸਮਾਂ ਦੱਸੋ
    ਉੱਤਰ- 1 ਅਪਰੈਲ ਤੋਂ 15 ਮਈ

    ਪ੍ਰਸ਼ਨ 9. ਕਮਾਦ ਵਿਚ ਬੀਜੀ ਜਾਣ ਵਾਲੀ ਇੱਕ ਅੰਤਰ ਫ਼ਸਲ ਦਾ ਨਾਂ ਦੱਸੋ
    ਉੱਤਰ- ਗਰਮ ਰੁੱਤ ਦੀ ਮੂੰਗੀ ਜਾਂ ਮਾਂਹ |

    ਪ੍ਰਸ਼ਨ 10. ਸਾਉਣੀ ਦੇ ਚਾਰੇ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ
    ਉੱਤਰ- ਮੱਕੀ, ਬਾਜਰਾ, ਗੁਆਰਾ ਆਦਿ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਫ਼ਸਲ ਚੱਕਰ ਕਿਸ ਨੂੰ ਕਹਿੰਦੇ ਹਨ ?
    ਉੱਤਰ- ਪੂਰੇ ਸਾਲ ਵਿੱਚ ਖੇਤ ਵਿਚ ਜਿਹੜੀਆਂ ਫ਼ਸਲਾਂ ਉਗਾਉਂਦੇ ਹਾਂ, ਉਸਨੂੰ ਫ਼ਸਲ ਚੱਕਰ ਕਿਹਾ ਜਾਂਦਾ ਹੈ; ਜਿਵੇਂ-ਝੋਨਾ-ਕਣਕ, ਝੋਨਾ-ਆਲੂ-ਸੂਰਜਮੁਖੀ ਆਦਿ

    ਪ੍ਰਸ਼ਨ 2. ਝੋਨੇ ਅਧਾਰਤ ਦੋ ਫ਼ਸਲਾ ਚੱਕਰਾਂ ਦੇ ਨਾਂ ਲਿਖੋ
    ਉੱਤਰ- ਝੋਨਾ-ਕਣਕ/ਬਰਸੀਮ, ਝੋਨਾ-ਕਣਕ-ਸੱਠੀ ਮੱਕੀ, ਝੋਨਾ-ਆਲੂ-ਸੱਠੀ ਮੂੰਗੀ/ ਸੂਰਜਮੁਖੀ

    ਪ੍ਰਸ਼ਨ 3. ਹਰੀ ਖਾਦ ਕਿਉਂ ਦਿੱਤੀ ਜਾਂਦੀ ਹੈ ?
    ਉੱਤਰ- ਹਰੀ ਖਾਦ ਵਿੱਚ ਫਲੀ ਵਾਲੀਆਂ ਫ਼ਸਲਾਂ ਹੁੰਦੀਆਂ ਹਨ, ਜਿਵੇਂ-ਦਾਲਾਂ ਵਾਲੀਆਂ ਫ਼ਸਲਾਂ, ਸਣ, ਢੱਚਾ ਆਦਿ । ਇਹਨਾਂ ਫ਼ਸਲਾਂ ਦੇ ਕਾਰਨ ਜ਼ਮੀਨ ਵਿਚ ਨਾਈਟਰੋਜਨ ਤੱਤ ਦਾ ਵਾਧਾ ਹੁੰਦਾ ਹੈ ਤੇ ਹਰੀ ਖਾਦ ਨੂੰ ਜ਼ਮੀਨ ਵਿਚ ਵਾਹ ਦਿੱਤਾ ਜਾਂਦਾ ਹੈ । ਇਸ ਨਾਲ ਜ਼ਮੀਨ ਵਿਚ ਮਲ੍ਹੜ ਵੀ ਵੱਧਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ

    ਪ੍ਰਸ਼ਨ 4. ਮੱਕੀ ਦੀ ਬੀਜਾਈ ਦਾ ਢੰਗ ਦੱਸੋ
    ਉੱਤਰ- ਮੱਕੀ ਦੀ ਬਿਜਾਈ ਦਾ ਸਮਾਂ ਮਈ ਦੇ ਆਖ਼ਰੀ ਹਫ਼ਤੇ ਤੋਂ ਅਖੀਰ ਜੂਨ ਤੱਕ ਦਾ ਹੈ । ਬੀਜਾਈ ਸਮੇਂ ਕਤਾਰਾਂ ਵਿਚ ਫਾਸਲਾ 60 ਸੈਂ.ਮੀ. ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 22 ਸੈਂ.ਮੀ. ਰੱਖਣਾ ਚਾਹੀਦਾ ਹੈ

    ਪ੍ਰਸ਼ਨ 5. ਮੱਕੀ ਵਿੱਚ ਇਟਸਿਟ ਦੀ ਰੋਕਥਾਮ ਦੱਸੋ
    ਉੱਤਰ- ਮੱਕੀ ਵਿੱਚ ਇਟਸਿਟ ਦੀ ਰੋਕਥਾਮ ਲਈ ਐਟਰਾਟਾਫ਼ ਨਦੀਨਨਾਸ਼ਕ ਦੀ ਵਰਤੋਂ ਬੀਜਾਈ ਤੋਂ 10 ਦਿਨਾਂ ਦੇ ਅੰਦਰ-ਅੰਦਰ ਕਰਨੀ ਚਾਹੀਦੀ ਹੈ

    ਪ੍ਰਸ਼ਨ 6. ਝੋਨੇ ਵਿੱਚ ਕੱਦੂ ਕਿਉਂ ਕੀਤਾ ਜਾਂਦਾ ਹੈ ?
    ਉੱਤਰ- ਝੋਨੇ ਦੀ ਫ਼ਸਲ ਲਈ ਪਾਣੀ ਦੀ ਵੱਧ ਲੋੜ ਪੈਂਦੀ ਹੈ । ਕੱਦੂ ਕਰਨ ਨਾਲ ਜ਼ਮੀਨ ਦੀ ਪਾਣੀ ਰੋਕਣ ਦੀ ਸ਼ਕਤੀ ਵੱਧ ਜਾਂਦੀ ਹੈ, ਪਾਣੀ ਦਾ ਵਾਸ਼ਪੀਕਰਨ ਘੱਟ ਹੁੰਦਾ ਹੈ, ਨਦੀਨਾਂ ਦੀ ਸਮੱਸਿਆ ਘੱਟ ਜਾਂਦੀ ਹੈ । ਝੋਨੇ ਦੀ ਪਨੀਰੀ ਲਾਉਣੀ ਸੌਖੀ ਹੋ ਜਾਂਦੀ ਹੈ

    ਪ੍ਰਸ਼ਨ 7. ਕਮਾਦ ਬੀਜਣ ਲਈ ਬੀਜ ਦੀ ਮਾਤਰਾ ਦੱਸੋ
    ਉੱਤਰ- ਇੱਕ ਏਕੜ ਕਮਾਦ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਦੀ ਲੋੜ ਹੈ

    ਪ੍ਰਸ਼ਨ 8. ਪੱਤਝੜ ਰੁੱਤੇ ਕਮਾਦ ਦਾ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ
    ਉੱਤਰ- ਪੱਤਝੜ ਰੁੱਤ ਦੇ ਕਮਾਦ ਦੀ ਬੀਜਾਈ ਦਾ ਸਮਾਂ 20 ਸਤੰਬਰ ਤੋਂ 20 ਅਕਤੂਬਰ ਦਾ ਹੈ । ਬੀਜਾਈ 90 ਸੈਂ.ਮੀ. ਫਾਸਲੇ ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ

    ਪ੍ਰਸ਼ਨ 9. ਮੂੰਗੀ ਦੇ ਪੱਤੇ ਸੁਕਾਉਣ ਲਈ ਸਪਰੇ ਦਾ ਸਮਾਂ ਤੇ ਮਾਤਰਾ ਦੱਸੋ
    ਉੱਤਰ- ਜਦੋਂ ਕੰਬਾਈਨ ਨਾਲ ਮੂੰਗੀ ਵੱਢਣੀ ਹੋਵੇ ਤਾਂ ਜਦੋਂ ਲਗਪਗ 80 ਪ੍ਰਤੀਸ਼ਤ ਫ਼ਲੀਆਂ ਪੱਕ ਜਾਂਦੀਆਂ ਹਨ ਤਾਂ ਗਰੈਮਕਸੌਨ ਦਾ ਛਿੜਕਾਅ ਕਰਕੇ ਪੱਤੇ ਅਤੇ ਤਣੇ ਸੁਕਾ ਦਿੱਤੇ ਜਾਂਦੇ ਹਨ

    ਪ੍ਰਸ਼ਨ 10. ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਦਾ ਤਰੀਕਾ ਦੱਸੋ
    ਉੱਤਰ- ਝੋਨੇ ਵਿੱਚ ਸਵਾਂਕ ਅਤੇ ਮੋਥਾ ਨਦੀਨ ਹੁੰਦੇ ਹਨ । ਪਨੀਰੀ ਲਾਉਣ ਤੋਂ 15 ਅਤੇ 30 ਦਿਨਾਂ ਬਾਅਦ ਪੈਡੀਵੀਡਰ ਨਾਲ ਦੋ ਗੋਡੀਆਂ ਕਰੋ ਜਾਂ ਨਦੀਨਾਂ ਨੂੰ ਹੱਥ ਨਾਲ ਪੁੱਟ ਦੇਣਾ ਚਾਹੀਦਾ ਹੈ । ਢੁੱਕਵੀਆਂ ਦਵਾਈਆਂ ਦੀ ਸਹੀ ਮਾਤਰਾ ਵਿਚ ਸਹੀ ਸਮੇਂ ਤੇ ਵਰਤੋਂ ਵੀ ਕੀਤੀ ਜਾਂਦੀ ਹੈ

    (ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਝੋਨੇ ਵਿੱਚ ਹਰੀ ਖਾਦ ਦੀ ਵਰਤੋਂ ਬਾਰੇ ਲਿਖੋ
    ਉੱਤਰ- ਕਣਕ ਦੀ ਵਾਢੀ ਤੋਂ ਇਕ ਦਮ ਬਾਅਦ ਢੱਚਾ ਜੰਤਰ) ਦੀ ਹਰੀ ਖਾਦ ਬੀਜ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਦਬਾਉਣ ਤੋਂ ਬਾਅਦ ਝੋਨਾ ਬੀਜ ਦੇਣਾ ਚਾਹੀਦਾ ਹੈ
    ਮੱਠੀ ਮੂੰਗੀ ਨੂੰ ਵੀ ਕਣਕ ਵੱਢਣ ਸਾਰ ਬੀਜ ਕੇ ਫਲੀਆਂ ਤੋੜ ਕੇ ਮੂੰਗੀ ਦੀ ਫ਼ਸਲ ਨੂੰ ਖੇਤਾਂ ਵਿਚ ਹਰੀ ਖਾਦ ਵਜੋਂ ਦਬਾ ਕੇ ਇਕ ਦਮ ਬਾਅਦ ਝੋਨਾ ਲਾ ਦੇਣਾ ਚਾਹੀਦਾ ਹੈ

    ਹਰੀ ਖਾਦ ਵਿਚ ਰੂੜੀ ਵਾਲੀ ਖਾਦ ਦੇ ਸਾਰੇ ਗੁਣ ਹੁੰਦੇ ਹਨ । ਇਸ ਨਾਲ ਕਿਸਾਨ ਰਸਾਇਣਿਕ ਖਾਦਾਂ ਪਾਉਣ ਤੋਂ ਬਚ ਜਾਂਦਾ ਹੈ ਕਿਉਂਕਿ ਫਲੀਦਾਰ ਫ਼ਸਲਾਂ ਦੀਆਂ ਫਲੀਆਂ ਵਿਚ ਫਾਸਫੋਰਸ, ਰੇਸ਼ੇ ਵਿਚ ਪੋਟਾਸ਼ੀਅਮ ਅਤੇ ਜੜਾਂ ਵਿਚ ਨਾਈਟਰੋਜਨ ਮਿਲਦੀ ਹੈ

    ਪ੍ਰਸ਼ਨ 2. ਝੋਨੇ ਦੀ ਸਿੱਧੀ ਬੀਜਾਈ ਬਾਰੇ ਜਾਣਕਾਰੀ ਦਿਓ
    ਉੱਤਰ- ਝੋਨੇ ਦੀ ਸਿੱਧੀ ਬੀਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਕਰਨੀ ਚਾਹੀਦੀ ਹੈ । ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਫ਼ਸਲ ਵਿਚ ਲੋਹਾ ਤੱਤ ਦੀ ਘਾਟ ਹੋ ਜਾਂਦੀ ਹੈ ਅਤੇ ਫ਼ਸਲ ਦਾ ਝਾੜ ਘੱਟ ਜਾਂਦਾ ਹੈ । ਬੀਜਾਈ ਦਾ ਸਮਾਂ-ਸਿੱਧੀ ਬਿਜਾਈ ਲਈ ਢੁੱਕਵਾਂ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ
    ਬੀਜ ਦੀ ਮਾਤਰਾ-ਇਸ ਲਈ ਬੀਜ ਦੀ ਮਾਤਰਾ 8-10 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ

    ਡੂੰਘਾਈ ਤੇ ਕਤਾਰਾਂ ਵਿਚ ਫਾਸਲਾ-ਬੀਜ ਨੂੰ 2-3 ਸੈਂ.ਮੀ. ਡੂੰਘਾਈ ਤੇ ਝੋਨੇ ਵਾਲੀ ਡਰਿੱਲ ਨਾਲ 20 ਸੈਂ.ਮੀ. ਚੌੜੀਆਂ ਕਤਾਰਾਂ ਵਿਚ ਬੀਜਣਾ ਚਾਹੀਦਾ ਹੈ । ਝੋਨੇ ਦੀ ਸਿੱਧੀ ਬੀਜਾਈ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਹੀ ਲੈਣੀਆਂ ਚਾਹੀਦੀਆਂ ਹਨ । ਨਦੀਨਾਂ ਦੀ ਰੋਕਥਾਮ-ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਪ ਦੀ ਵਰਤੋਂ ਕਰਨੀ ਚਾਹੀਦੀ ਹੈ । ਫ਼ਸਲ ਦੀ ਬੀਜਾਈ ਤੋਂ 30 ਦਿਨਾਂ ਬਾਅਦ ਜੇ ਫ਼ਸਲ ਵਿਚ ਸਵਾਂਕ ਅਤੇ ਮੋਥਾ ਨਦੀਨ ਹੋਣ ਤਾਂ ਨੌਮਨੀਗੋਲਡ ਦੀ ਵਰਤੋਂ ਕੀਤੀ ਜਾਂਦੀ ਹੈ । ਚੌੜੇ ਪੱਤੇ ਵਾਲੇ ਨਦੀਨਾਂ ਲਈ ਸੈਗਮੈਂਟ ਨਦੀਨਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ । ਖਾਦ-60 ਕਿਲੋ ਨਾਈਟਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ ਬਿਜਾਈ ਤੋਂ ਦੋ, ਪੰਜ ਅਤੇ ਨੌ ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣੀ ਚਾਹੀਦੀ ਹੈ । ਸਿੰਚਾਈ-ਫ਼ਸਲ ਨੂੰ ਤਿੰਨ ਤੋਂ ਪੰਜ ਦਿਨਾਂ ਦੇ ਅੰਤਰ ਤੇ ਪਾਣੀ ਦਿੰਦੇ ਰਹੋ

    ਪ੍ਰਸ਼ਨ 3. ਮਕੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਦੱਸੋ
    ਉੱਤਰ- ਮੱਕੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ 50 ਕਿਲੋ ਨਾਈਟਰੋਜਨ, 24 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਲੋੜ ਹੁੰਦੀ ਹੈ | ਪੋਟਾਸ਼ ਤੱਤ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ | ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ ਇੱਕ ਤਿਆਹੀ ਨਾਈਟਰੋਜਨ ਖਾਦ ਬਿਜਾਈ ਕਰਨ ਸਮੇਂ ਹੀ ਦੇਣੀ ਚਾਹੀਦੀ ਹੈ

    ਨਾਈਟਰੋਜਨ ਦਾ ਇੱਕ ਹਿੱਸਾ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਪਾਓ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦੇਣਾ ਚਾਹੀਦਾ ਹੈ । ਜੇਕਰ ਕਣਕ ਨੂੰ ਫਾਸਫੋਰਸ ਦੀ ਖਾਦ ਸਿਫਾਰਿਸ਼ ਮਾਤਰਾ ਵਿਚ ਪਾਈ ਹੋਵੇ ਤਾਂ ਮੱਕੀ ਲਈ ਇਸ ਦੀ ਲੋੜ ਨਹੀਂ ਰਹਿੰਦੀ

    ਪ੍ਰਸ਼ਨ 4. ਕਪਾਹ ਦੇ ਬੀਜ ਦੀ ਮਾਤਰਾ ਅਤੇ ਸੋਧ ਦਾ ਵੇਰਵਾ ਦਿਓ
    ਉੱਤਰ- ਬੀ.ਟੀ. ਨਰਮੇ ਦੀਆਂ ਕਿਸਮਾਂ ਲਈ 750 ਗ੍ਰਾਮ, ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਲਈ 1 ਕਿਲੋ, ਸਧਾਰਨ ਕਿਸਮਾਂ ਲਈ 3 ਕਿਲੋ, ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਲਈ 1.5 ਕਿਲੋ ਅਤੇ ਸਾਧਾਰਨ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਹੁੰਦੀ ਹੈ । ਸਿਫ਼ਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਬੀਜ ਦੀ ਸੋਧ ਕਰੋ । ਫ਼ਸਲ ਨੂੰ ਤੇਲੇ ਤੋਂ ਬਚਾਉਣ ਲਈ ਬੀਜ ਨੂੰ ਗਾਚੋ ਜਾਂ ਕਰੂਜ਼ਰ ਦਵਾਈ ਲਗਾਉਣੀ ਚਾਹੀਦੀ ਹੈ

    ਪ੍ਰਸ਼ਨ 5. ਕਮਾਦ ਨੂੰ ਡਿੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
    ਉੱਤਰ- ਕਮਾਦ ਦੀ ਫ਼ਸਲ ਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਡਿੱਗੀ ਫ਼ਸਲ ਤੇ ਕੋਰੇ ਦਾ ਵੱਧ ਅਸਰ ਹੁੰਦਾ ਹੈ । ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਜੂਨ ਦੇ ਅਖ਼ੀਰ ਵਿਚ ਮਿੱਟੀ ਚੜਾਉਣੀ ਚਾਹੀਦੀ ਹੈ । ਅਗਸਤ ਦੇ ਅਖ਼ੀਰ ਵਿਚ ਜਾਂ ਸਤੰਬਰ ਦੇ ਸ਼ੁਰੂ ਵਿਚ ਫ਼ਸਲ ਦੇ ਮੂੰਏਂ (ਪੂਲੇ) ਬੰਨ੍ਹ ਦੇਣੇ ਚਾਹੀਦੇ ਹਨ


    Class 9 Agriculture Chapter 2 ਸਾਉਣੀ ਦੀਆਂ ਸਬਜ਼ੀਆਂ


    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ਹੈ
    (ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ
    ਉੱਤਰ- ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1.

    ਪ੍ਰਸ਼ਨ 2. ਚੰਗੀ ਸਿਹਤ ਬਰਕਰਾਰ ਰੱਖਣ ਲਈ ਹਰ ਰੋਜ਼ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
    ਉੱਤਰ- 284 ਗਰਾਮ

    ਪ੍ਰਸ਼ਨ 3. ਟਮਾਟਰ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ
    ਉੱਤਰ- ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.

    ਪ੍ਰਸ਼ਨ 4. ਫ਼ਰਵਰੀ ਵਿੱਚ ਭਿੰਡੀ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਪੈਂਦੀ ਹੈ ?
    ਉੱਤਰ- 15 ਕਿਲੋ ਪ੍ਰਤੀ ਏਕੜ

    ਪ੍ਰਸ਼ਨ 5. ਬੈਂਗਣ ਦੀ ਫ਼ਸਲ ਵਿੱਚ ਵੱਟਾਂ ਦੀ ਆਪਸੀ ਦੂਰੀ ਕਿੰਨੀ ਹੁੰਦੀ ਹੈ ?
    ਉੱਤਰ- 60 ਸੈਂ.ਮੀ.

    ਪ੍ਰਸ਼ਨ 6. ਕਰੇਲੇ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ
    ਉੱਤਰ- ਪੰਜਾਬ-14, ਪੰਜਾਬ ਕਰੇਲੀ-1.

    ਪ੍ਰਸ਼ਨ 7. ਘੀਆ ਕੱਦੂ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
    ਉੱਤਰ- ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ

    ਪ੍ਰਸ਼ਨ 8. ਖੀਰੇ ਦਾ ਪ੍ਰਤੀ ਏਕੜ ਕਿੰਨਾ ਬੀਜ ਵਰਤਣਾ ਚਾਹੀਦਾ ਹੈ ?
    ਉੱਤਰ- ਇੱਕ ਕਿਲੋ ਪ੍ਰਤੀ ਏਕੜ

    ਪ੍ਰਸ਼ਨ 9. ਖਰਬੂਜੇ ਦਾ ਪ੍ਰਤੀ ਏਕੜ ਬੀਜ ਕਿੰਨਾ ਵਰਤਣਾ ਚਾਹੀਦਾ ਹੈ ?
    ਉੱਤਰ- 400 ਗਰਾਮ

    ਪ੍ਰਸ਼ਨ 10. ਘੀਆ ਤੋਰੀ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
    ਉੱਤਰ- ਅੱਧ ਮਈ ਤੋਂ ਜੁਲਾਈ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਸਬਜ਼ੀ ਤੋਂ ਤੁਹਾਡਾ ਕੀ ਭਾਵ ਹੈ ?
    ਉੱਤਰ- ਸਬਜ਼ੀ ਪੌਦੇ ਦਾ ਉਹ ਨਰਮ ਭਾਗ ਹੈ ਜਿਸ ਨੂੰ ਕੱਚਾ, ਸਲਾਦ ਦੇ ਰੂਪ ਵਿਚ ਜਾਂ ਰਿਲ੍ਹ ਕੇ ਪਕਾ ਕੇ ਖਾਦਾ ਜਾਂਦਾ ਹੈ ; ਜਿਵੇਂ-ਜੜ੍ਹ, ਤਣਾ, ਪੱਤੇ, ਫੁੱਲ, ਫ਼ਲ ਆਦਿ

    ਪ੍ਰਸ਼ਨ 2. ਟਮਾਟਰ ਦੀ ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਬੀਜ ਕਿੰਨਾ ਅਤੇ ਕਿੰਨੇ ਕੁ ਥਾਂ ਤੇ ਬੀਜਣਾ ਚਾਹੀਦਾ ਹੈ ?
    ਉੱਤਰ- ਇੱਕ ਏਕੜ ਦੀ ਪਨੀਰੀ ਲਈ 100 ਗਰਾਮ ਬੀਜ ਦੀ ਲੋੜ ਹੈ । ਇਸ ਨੂੰ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ

    ਪ੍ਰਸ਼ਨ 3. ਮਿਰਚ ਦੀ ਫ਼ਸਲ ਲਈ ਕਿਹੜੀ-ਕਿਹੜੀ ਖਾਦ ਵਰਤਣੀ ਚਾਹੀਦੀ ਹੈ ?
    ਉੱਤਰ- 10-15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਮਾਤਰਾ ਇੱਕ ਏਕੜ ਲਈ ਹੈ

    ਪ੍ਰਸ਼ਨ 4. ਬੈਂਗਣ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਕਿਵੇਂ ਲਈਆਂ ਜਾ ਸਕਦੀਆਂ ਹਨ ?
    ਉੱਤਰ- ਬੈਂਗਣ ਦੀਆਂ ਚਾਰ ਫਸਲਾਂ ਅਕਤੂਬਰ, ਨਵੰਬਰ, ਫ਼ਰਵਰੀ-ਮਾਰਚ ਅਤੇ ਜੁਲਾਈ ਵਿਚ ਪਨੀਰੀ ਲਾ ਕੇ ਲਈਆਂ ਜਾ ਸਕਦੀਆਂ ਹਨ !

    ਪ੍ਰਸ਼ਨ 5. ਭਿੰਡੀ ਦੀ ਬੀਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ ਬਾਰੇ ਦੱਸੋ
    ਉੱਤਰ- ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨਜੁਲਾਈ ਵਿਚ ਕੀਤੀ ਜਾਂਦੀ ਹੈ
    ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ (ਮਾਰਚ), 5-6 ਕਿਲੋ (ਜੂਨ-ਜੁਲਾਈ ਦੀ ਲੋੜ ਹੈ

    ਪ੍ਰਸ਼ਨ 6. ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਕੀ ਕਾਰਨ ਹਨ ?
    ਉੱਤਰ- ਸਾਡੇ ਦੇਸ਼ ਵਿੱਚ ਆਬਾਦੀ ਦਾ ਤੇਜ਼ੀ ਨਾਲ ਵਧਣਾ

    1.     ਤੁੜਾਈ ਤੋਂ ਬਾਅਦ ਲਗਪਗ ਤੀਜਾ ਹਿੱਸਾ ਸਬਜ਼ੀਆਂ ਦਾ ਖ਼ਰਾਬ ਹੋ ਜਾਣਾ

    ਪ੍ਰਸ਼ਨ 7. ਟਮਾਟਰ ਦੀ ਫ਼ਸਲ ਦੀ ਬਿਜਾਈ ਲਈ ਪਨੀਰੀ ਕਦੋਂ ਬੀਜਣੀ ਅਤੇ ਪੁੱਟ ਕੇ ਖੇਤ ਵਿੱਚ ਲਾਉਣੀ ਚਾਹੀਦੀ ਹੈ ?
    ਉੱਤਰ- ਟਮਾਟਰ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਤਾਂ ਵਿੱਚ ਲੁਆਈ ਅਗਸਤ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ

    ਪ੍ਰਸ਼ਨ 8. ਕਰੇਲੇ ਦੀ ਤੁੜਾਈ ਬੀਜਾਈ ਤੋਂ ਕਿੰਨੇ ਕੁ ਦਿਨਾਂ ਬਾਅਦ ਕੀਤੀ ਜਾਂਦੀ ਹੈ ?
    ਉੱਤਰ- ਬੀਜਾਈ ਤੋਂ ਲਗਪਗ 55-60 ਦਿਨਾਂ ਬਾਅਦ ਕਰੇਲੇ ਦੀ ਤੁੜਾਈ ਕੀਤੀ ਜਾ ਸਕਦੀ ਹੈ

    ਪ੍ਰਸ਼ਨ 9. ਖਰਬੂਜੇ ਦੀਆਂ 2 ਉੱਨਤ ਕਿਸਮਾਂ ਅਤੇ ਬੀਜਾਈ ਦਾ ਸਮਾਂ ਦੱਸੋ
    ਉੱਤਰ- ਪੰਜਾਬ ਹਾਈਬ੍ਰਿਡ, ਹਰਾ ਮਧੂ, ਪੰਜਾਬ ਸੁਨਹਿਰੀ ਉੱਨਤ ਕਿਸਮਾਂ ਹਨ ਅਤੇ ਇਸਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ

    ਪ੍ਰਸ਼ਨ 10. ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਕਿਵੇਂ ਲਈ ਜਾ ਸਕਦੀ ਹੈ ?
    ਉੱਤਰ- ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਲੈਣ ਲਈ ਇਸ ਦੀ ਖੇਤੀ ਛੋਟੀਆਂ ਸੁਰੰਗਾਂ ਵਿਚ ਕੀਤੀ ਜਾਂਦੀ ਹੈ

    (ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਗਰਮੀਆਂ ਦੀਆਂ ਸਬਜ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਕਿਸੇ ਇੱਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਉ
    ਉੱਤਰ- ਗਰਮੀਆਂ ਦੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਘੀਆ-ਕੱਦੂ, ਤੋਰੀ, ਕਰੇਲਾ, ਮਿਰਚ, ਭਿੰਡੀ, ਚੱਪਣ ਕੱਦੂ, ਖੀਰਾ, ਤਰ, ਟਾਂਡਾ ਆਦਿ । ਟਮਾਟਰ ਦੀ ਕਾਸ਼ਤ ਕਿਸਮਾਂ-ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ- 2. ਬੀਜ ਦੀ ਮਾਤਰਾ-ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗਰਾਮ ਬੀਜ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜੋ

    ਪਨੀਰੀ ਬੀਜਾਈ ਦਾ ਸਮਾਂ-ਪਨੀਰੀ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ । ਪਨੀਰੀ ਲੁਆਈ ਦਾ ਸਮਾਂ-ਅਗਸਤ ਦਾ ਦੂਜਾ ਪੰਦਰਵਾੜਾ | ਕਤਾਰਾਂ ਵਿਚ ਫਾਸਲਾ-120-150 ਸੈਂ.ਮੀ. ॥ ਬੂਟਿਆਂ ਵਿਚ ਫਾਸਲਾ-30 ਸੈਂ.ਮੀ । ਨਦੀਨਾਂ ਦੀ ਰੋਕਥਾਮ-ਸਟੌਪ ਜਾਂ ਸੈਨਕੋਰ ਦਾ ਛਿੜਕਾਅ ਕਰੋ । ਸਿੰਚਾਈ-ਪਹਿਲਾ ਪਾਣੀ ਪਨੀਰੀ ਖੇਤਾਂ ਵਿਚ ਲਾਉਣ ਤੋਂ ਇਕਦਮ ਬਾਅਦ ਅਤੇ ਫਿਰ 6-7 ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਹੈ

    ਪ੍ਰਸ਼ਨ 2. ਭਿੰਡੀ ਦੀਆਂ ਉੱਨਤ ਕਿਸਮਾਂ ਦੇ ਨਾਂ, ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਸੰਖੇਪ ਜਾਣਕਾਰੀ ਦਿਓ
    ਉੱਤਰ- ਭਿੰਡੀ ਦੀ ਕਾਸ਼ਤ ਉੱਨਤ ਕਿਸਮਾਂ-ਪੰਜਾਬ-7, ਪੰਜਾਬ-8, ਪੰਜਾਬ ਪਦਮਨੀ । ਬੀਜਾਈ ਦਾ ਸਮਾਂ-ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨ-ਜੁਲਾਈ ਵਿਚ ਕੀਤੀ ਜਾਂਦੀ ਹੈ । ਬੀਜ ਦੀ ਮਾਤਰਾ-ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ ਮਾਰਚ), 5-6 ਕਿਲੋ (ਜੂਨ-ਜੁਲਾਈ) ਦੀ ਲੋੜ ਹੈ । ਨਦੀਨਾਂ ਦੀ ਰੋਕਥਾਮ-ਇਸ ਲਈ 3-4 ਗੋਡੀਆਂ ਕੀਤੀਆਂ ਜਾਂਦੀਆਂ ਹੈ ਜਾਂ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ

    ਪ੍ਰਸ਼ਨ 3. ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਕੀ ਮਹੱਤਵ ਹੈ ?
    ਉੱਤਰ- ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਬਹੁਤ ਮਹੱਤਵ ਹੈ । ਸਬਜ਼ੀਆਂ ਵਿਚ ਕਈ ਖ਼ੁਰਾਕੀ ਤੱਤ ਹਨ, ਜਿਵੇਂ-ਕਾਰਬੋਹਾਈਡਰੇਟਸ, ਧਾਤਾਂ, ਪ੍ਰੋਟੀਨ, ਵਿਟਾਮਿਨ ਆਦਿ ਹੁੰਦੇ ਹਨ । ਇਹਨਾਂ ਤੱਤਾਂ ਦੀ ਮਨੁੱਖੀ ਸਰੀਰ ਨੂੰ ਬਹੁਤ ਲੋੜ ਹੁੰਦੀ ਹੈ । ਸਾਡੇ ਦੇਸ਼ ਵਿਚ ਵਧੇਰੇ ਆਬਾਦੀ ਸ਼ਾਕਾਹਾਰੀ ਹੈ । ਇਸ ਲਈ ਸਬਜ਼ੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ

    ਇੱਕ ਖੋਜ ਅਨੁਸਾਰ ਹਰ ਵਿਅਕਤੀ ਨੂੰ ਰੋਜ਼ 284 ਗਰਾਮ ਸਬਜ਼ੀ ਖਾਣੀ ਚਾਹੀਦੀ ਹੈ ਅਤੇ ਇਸ ਵਿਚ ਪੱਤੇ ਵਾਲੀਆਂ ਸਬਜ਼ੀਆਂ (ਪਾਲਕ, ਮੇਥੀ, ਸਲਾਦ, ਸਾਗ ਆਦਿ), ਫੁੱਲ ਗੋਭੀ, ਫਲ (ਟਮਾਟਰ, ਬੈਂਗਣ, ਹੋਰ ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ (ਗਾਜਰ, ਮੂਲੀ, ਸ਼ਲਗਮ ਆਦਿ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ

    ਪ੍ਰਸ਼ਨ 4. ਘੀਆ-ਕੱਦੂ ਦੀ ਕਾਸ਼ਤ ਬਾਰੇ ਜਾਣਕਾਰੀ ਦਿਓ
    ਉੱਤਰ- ਘੀਆ-ਕੱਦੂ ਦੀ ਕਾਸ਼ਤ-

    1.     ਉੱਨਤ ਕਿਸਮਾਂ-ਪੰਜਾਬ ਬਰਕਤ, ਪੰਜਾਬ ਕੋਮਲ

    2.     ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ

    3.     ਤੁੜਾਈ-ਬੀਜਾਈ ਤੋਂ 60-70 ਦਿਨਾਂ ਬਾਅਦ ਕੱਦੂ ਉੱਤਰਨੇ ਸ਼ੁਰੂ ਹੋ ਜਾਂਦੇ ਹਨ

    ਪ੍ਰਸ਼ਨ 5. ਪੇਠੇ ਦੀ ਸਫ਼ਲ ਕਾਸ਼ਤ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਕਿਸਮ-ਪੀ.ਏ.ਜੀ.-3 ! ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ । ਬੀਜ ਦੀ ਮਾਤਰਾ-2 ਕਿਲੋ ਪ੍ਰਤੀ ਏਕੜ ਬੀਜਾਈ ਦਾ ਢੰਗ-3 ਮੀਟਰ ਚੌੜੀਆਂ ਖੇਲਾਂ ਬਣਾ ਕੇ 70-90 ਸੈਂ.ਮੀ. ਤੇ ਖਾਲ ਦੇ ਇੱਕ ਪਾਸੇ ਘੱਟੋ-ਘੱਟ ਦੋ ਬੀਜ ਬੀਜਣੇ ਚਾਹੀਦੇ ਹਨ !

    Class 9 Agriculture Chapter 3 ਫੁੱਲਾਂ ਦੀ ਕਾਸ਼ਤ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣ ਵਾਲੀ ਮੁੱਖ ਫ਼ਸਲ ਕਿਹੜੀ ਹੈ ?
    ਉੱਤਰ- ਗਲੈਡੀਓਲਸ

    ਪ੍ਰਸ਼ਨ 2. ਝੰਡੀ ਰਹਿਤ ਫੁੱਲ ਵਾਲੀ ਮੁੱਖ ਫ਼ਸਲ ਦਾ ਨਾਂ ਲਿਖੋ
    ਉੱਤਰ- ਗੇਂਦਾ

    ਪ੍ਰਸ਼ਨ 3. ਪੰਜਾਬ ਵਿੱਚ ਕੁੱਲ ਕਿੰਨੇ ਰਕਬੇ ਉੱਤੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ?
    ਉੱਤਰ- 2160 ਹੈਕਟੇਅਰ ਰਕਬੇ ਹੇਠ ਜਿਸ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੋ ਰਹੀ ਹੈ

    ਪ੍ਰਸ਼ਨ 4. ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫੁੱਲਾਂ ਦੀਆਂ ਫ਼ਸਲਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
    ਉੱਤਰ- ਦੋ ਭਾਗਾਂ ਵਿਚ

    ·        ਡੰਡੀ ਰਹਿਤ ਫੁੱਲ,

    ·        ਡੰਡੀ ਵਾਲੇ ਫੁੱਲ

    ਪ੍ਰਸ਼ਨ 5. ਗਲੈਡੀਓਲਸ ਦੇ ਗੰਢਿਆਂ ਦੀ ਬੀਜਾਈ ਕਦੋਂ ਕੀਤੀ ਜਾਂਦੀ ਹੈ ?
    ਉੱਤਰ- ਸਤੰਬਰ ਤੋਂ ਅੱਧ ਨਵੰਬਰ

    ਪ੍ਰਸ਼ਨ 6. ਗੁਲਦਾਉਦੀ ਦੀਆਂ ਕਲਮਾਂ ਕਿਹੜੇ ਮਹੀਨੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ?
    ਉੱਤਰ- ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ

    ਪ੍ਰਸ਼ਨ 7. ਜਰਬਰਾ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
    ਉੱਤਰ- ਟਿਸ਼ੂ ਕਲਚਰ ਦੁਆਰਾ

    ਪ੍ਰਸ਼ਨ 8. ਪੰਜਾਬ ਵਿੱਚ ਡੰਡੀ ਰਹਿਤ ਫੁੱਲਾਂ ਲਈ ਕਿਹੜੇ ਰੰਗ ਦਾ ਗੁਲਾਬ ਲਗਾਇਆ ਜਾਂਦਾ ਹੈ ?
    ਉੱਤਰ- ਲਾਲ ਗੁਲਾਬ

    ਪ੍ਰਸ਼ਨ 9. ਤੇਲ ਕੱਢਣ ਲਈ ਕਿਹੜੇ-ਕਿਹੜੇ ਫੁੱਲ ਵਰਤੇ ਜਾਂਦੇ ਹਨ ?
    ਉੱਤਰ- ਰਜਨੀਗੰਧਾ, ਮੋਤੀਆ ਦੇ ਫੁੱਲ

    ਪ੍ਰਸ਼ਨ 10. ਸੁਰੱਖਿਅਤ ਢਾਂਚਿਆਂ ਵਿੱਚ ਕਿਹੜੇ ਫੁੱਲ ਦੀ ਖੇਤੀ ਕੀਤੀ ਜਾਂਦੀ ਹੈ ?
    ਉੱਤਰ- ਜਰਬਰਾ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਡੰਡੀ ਵਾਲੇ ਫੁੱਲਾਂ ਦੀ ਪਰਿਭਾਸ਼ਾ ਦਿਓ ਅਤੇ ਡੰਡੀ ਵਾਲੇ ਮੁੱਖ ਫੁੱਲਾਂ ਦੇ ਨਾਂ ਦੱਸੋ
    ਉੱਤਰ- ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਸ ਦੇ ਮੁੱਖ ਫੁੱਲ ਹਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ, ਲਿਲੀ ਆਦਿ

    ਪ੍ਰਸ਼ਨ 2. ਗਲੈਡੀਓਲਸ ਫੁੱਲ ਡੰਡੀਆਂ ਦੀ ਕਟਾਈ ਅਤੇ ਸਟੋਰ ਕਰਨ ਬਾਰੇ ਜਾਣਕਾਰੀ ਦਿਓ
    ਉੱਤਰ- ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ । ਗਲੈਡੀਓਲਸ ਦੀਆਂ ਫੁੱਲ ਡੰਡੀਆਂ ਨੂੰ ਪਾਣੀ ਵਿਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿਚ ਭੰਡਾਰਨ ਕੀਤਾ ਜਾ ਸਕਦਾ ਹੈ

    ਪ੍ਰਸ਼ਨ 3. ਗੁਲਾਬ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
    ਉੱਤਰ- ਡੰਡੀ ਵਾਲੇ ਫੁੱਲਾਂ ਦੀਆਂ ਕਿਸਮਾਂ ਨੂੰ ਟੀ (IT)-ਵਿਧੀ ਦੁਆਰਾ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ । ਡੰਡੀ ਰਹਿਤ ਫੁੱਲਾਂ ਵਾਲੇ ਲਾਲ ਗੁਲਾਬ ਨੂੰ ਕਲਮਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ

    ਪ੍ਰਸ਼ਨ 4. ਗੇਂਦੇ ਦੀ ਨਰਸਰੀ ਕਿਹੜੇ ਮਹੀਨਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ?
    ਉੱਤਰ- ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਲਗਾਈ ਜਾਂਦੀ ਹੈ

    ਪ੍ਰਸ਼ਨ 5. ਮੌਸਮੀ ਫੁੱਲਾਂ ਦੀ ਬੀਜਾਈ ਦਾ ਸਮਾਂ ਦੱਸੋ !
    ਉੱਤਰ- ਮੌਸਮੀ ਫੁੱਲ ਇਕ ਸਾਲ ਜਾਂ ਇਕ ਮੌਸਮ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦੇ ਹਨ । ਇਹਨਾਂ ਦੀ ਬਿਜਾਈ ਦਾ ਸਮਾਂ ਗਰਮੀ ਰੁੱਤ ਦੇ ਫੁੱਲ-ਫ਼ਰਵਰੀ-ਮਾਰਚ, ਵਿਚ ਪਨੀਰੀ ਤੇ ਖੇਤਾਂ ਵਿਚ ਜਦੋਂ ਪਨੀਰੀ ਚਾਰ ਹਫਤੇ ਦੀ ਹੋ ਜਾਵੇ । ਬਰਸਾਤ ਰੁੱਤ ਦੇ ਫੁੱਲ-ਜੂਨ ਦੇ ਪਹਿਲੇ ਹਫ਼ਤੇ ਪਨੀਰੀ ਅਤੇ ਖੇਤਾਂ ਵਿਚ ਜੁਲਾਈ ਦੇ ਪਹਿਲੇ ਹਫ਼ਤੇ ॥ ਸਰਦੀ ਰੁੱਤ ਦੇ ਫੁੱਲ-ਸਤੰਬਰ ਦੇ ਅੱਧ ਵਿਚ ਪਨੀਰੀ ਤੇ ਖੇਤਾਂ ਵਿਚ ਅਕਤੂਬਰ ਦੇ ਅੱਧ ਵਿਚ

    ਪ੍ਰਸ਼ਨ 6. ਹੇਠ ਲਿਖੇ ਫੁੱਲਾਂ ਨੂੰ ਕਦੋਂ ਤੋੜਿਆ ਜਾਂਦਾ ਹੈ ?
    (ਉ) ਗਲੈਡੀਓਲਸ
    (ਅ) ਡੰਡੀ ਵਾਲਾ ਗੁਲਾਬ
    (ਬ) ਮੋਤੀਆ
    ਉੱਤਰ- (ੳ) ਗਲੈਡੀਓਲਸ-ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ
    (ਅ) ਡੰਡੀ ਵਾਲਾ ਗੁਲਾਬ-ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿੱਚ ਤੋੜਿਆ ਜਾਂਦਾ ਹੈ
    (ਇ) ਮੋਤੀਆ-ਮੋਤੀਏ ਦੇ ਫੁੱਲ ਨੂੰ ਜਦੋਂ ਕਲੀਆਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਤੋੜ ਕੇ ਵੇਚਿਆ ਜਾਂਦਾ ਹੈ

    ਪ੍ਰਸ਼ਨ 7. ਅਫ਼ਰੀਕਨ ਅਤੇ ਫਰਾਂਸੀਸੀ ਗੇਂਦੇ ਦੇ ਬੂਟਿਆਂ ਵਿੱਚ ਕਿੰਨਾ ਫ਼ਾਸਲਾ ਰੱਖਿਆ ਜਾਂਦਾ ਹੈ ?
    ਉੱਤਰ- ਅਫਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ. ਰੱਖਿਆ ਜਾਂਦਾ ਹੈ

    ਪ੍ਰਸ਼ਨ 8. ਜਰਬਰਾ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਹਨ ? ਇਹ ਫ਼ਸਲ ਕਿੰਨੀ ਦੇਰ ਤੱਕ ਫੁੱਲ ਦਿੰਦੀ ਹੈ ?
    ਉੱਤਰ- ਜਰਬਰਾ ਦੇ ਬੂਟੇ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਲਗਾਏ ਜਾਂਦੇ ਹਨ । ਤਿੰਨ ਸਾਲ ਤਕ ਇਹ ਫ਼ਸਲ ਖੇਤ ਵਿਚ ਰਹਿੰਦੀ ਹੈ
    ਪ੍ਰਸ਼ਨ 9. ਡੰਡੀ ਰਹਿਤ ਫੁੱਲਾਂ ਦੇ ਨਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਲਿਖੋ
    ਉੱਤਰ- ਡੰਡੀ ਰਹਿਤ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ । ਇਹਨਾਂ ਸਾਰੇ ਫੁੱਲਾਂ ਨੂੰ ਹਾਰ ਬਣਾਉਣ ਲਈ, ਪੁਜਾ ਦੇ ਕੰਮਾਂ ਜਾਂ ਹੋਰ ਸਜਾਵਟੀ ਕੰਮਾਂ ਲਈ ਵਰਤਿਆ ਜਾਂਦਾ ਹੈ

    ਪ੍ਰਸ਼ਨ 10. ਮੋਤੀਆ ਦੀ ਫ਼ਸਲ ਲਈ ਢੁੱਕਵੀਂ ਜ਼ਮੀਨ ਕਿਹੜੀ ਹੈ ?
    ਉੱਤਰ- ਮੋਤੀਆਂ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਦਾ ਹੋਵੇ, ਵਧੀਆ ਰਹਿੰਦੀਆਂ ਹਨ

    (ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਮਨੁੱਖੀ ਜੀਵਨ ਵਿੱਚ ਫੁੱਲਾਂ ਦੇ ਮਹੱਤਵ ਬਾਰੇ ਵਿਸਤਾਰ ਨਾਲ ਦੱਸੋ
    ਉੱਤਰ- ਫੁੱਲਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ । ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਰੰਗੀਨ ਅਤੇ ਸੁਹਜ ਸੁਆਦ ਪ੍ਰਦਾਨ ਕਰਨ ਵਿਚ ਇਹਨਾਂ ਦਾ ਬਹੁਤ ਯੋਗਦਾਨ ਹੈ । ਸਾਡੇ ਰੀਤੀ-ਰਿਵਾਜਾਂ ਨਾਲ ਵੀ ਫੁੱਲਾਂ ਦਾ ਗੂੜ੍ਹਾ ਸੰਬੰਧ ਹੈ । ਵਿਆਹਾਂ, ਜਨਮ ਦਿਹਾੜਿਆਂ ਆਦਿ ਮੌਕਿਆਂ ਤੇ ਫੁੱਲ ਆਮ ਵਰਤੇ ਜਾਂਦੇ ਹਨ| ਧਾਰਮਿਕ ਸਥਾਨਾਂ, ਮੰਦਰਾਂ ਆਦਿ ਵਿਚ ਅਸੀਂ ਫੁੱਲਾਂ ਨਾਲ ਰੱਬ ਪਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ । ਹੋਰ ਸਮਾਗਮਾਂ ਵਿਚ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਅਸੀਂ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪੇਸ਼ ਕਰਦੇ ਹਾਂ

    ਫੁੱਲਾਂ ਨੂੰ ਔਰਤਾਂ ਵਲੋਂ ਸ਼ਿੰਗਾਰ ਲਈ ਵਰਤਿਆ ਜਾਂਦਾ ਹੈ । ਫੁੱਲਾਂ ਦੀ ਖੇਤੀ ਆਰਥਿਕ ਪੱਖ ਤੋਂ ਇੱਕ ਲਾਹੇਵੰਦ ਧੰਦਾ ਬਣ ਗਈ ਹੈ । ਇਸ ਤਰ੍ਹਾਂ ਫੁੱਲਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ

    ਪ੍ਰਸ਼ਨ 2. ਝੰਡੀ ਰਹਿਤ ਅਤੇ ਡੰਡੀ ਵਾਲੇ ਫੁੱਲਾਂ ਵਿੱਚ ਕੀ ਅੰਤਰ ਹੈ ? ਉਦਾਹਰਨ ਸਹਿਤ ਦੱਸੋ
    ਉੱਤਰ- ਡੰਡੀ ਰਹਿਤ ਫੁੱਲ-ਇਹ ਉਹ ਫੁੱਲ ਹੁੰਦੇ ਹਨ ਜਿਨ੍ਹਾਂ ਨੂੰ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ । ਇਹ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ|ਇਹਨਾਂ ਦੀ ਵਰਤੋਂ ਹਾਰ ਬਣਾਉਣ ਲਈ, ਪੂਜਾ ਲਈ ਜਾਂ ਹੋਰ ਸਜਾਵਟੀ ਕੰਮਾਂ ਲਈ ਕੀਤੀ ਜਾਂਦੀ ਹੈ । ਡੰਡੀ ਵਾਲੇ ਫੁੱਲ-ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਹਨਾਂ ਨੂੰ ਡੰਡੀ ਸਮੇਤ ਹੀ ਵੇਚਿਆ ਜਾਂਦਾ ਹੈ । ਇਹਨਾਂ ਫੁੱਲਾਂ ਦੀ ਵਰਤੋਂ ਆਮ ਕਰਕੇ ਗੁਲਦਸਤੇ ਬਣਾਉਣ ਲਈ ਹੁੰਦੀ ਹੈ । ਇਹਨਾਂ ਨੂੰ ਤੋਹਫ਼ੇ ਵਜੋਂ ਦੇਣ ਲਈ ਵੀ ਵਰਤਿਆ ਜਾਂਦਾ ਹੈ । ਉਦਾਹਰਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ ਅਤੇ ਲਿਲੀ ਆਦਿ

    ਪ੍ਰਸ਼ਨ 3. ਮੋਤੀਆ ਦੇ ਫੁੱਲ ਦੀ ਮਹੱਤਤਾ ਬਾਰੇ ਦੱਸਦੇ ਹੋਏ, ਇਸ ਦੀ ਖੇਤੀ ਉੱਪਰ ਨੋਟ ਲਿਖੋ
    ਉੱਤਰ- ਮੋਤੀਆ ਖੁਸ਼ਬੂਦਾਰ ਫੁੱਲਾਂ ਵਿਚੋਂ ਇੱਕ ਮਹੱਤਵਪੂਰਨ ਫੁੱਲ ਹੈ । ਇਸ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ । ਇਹਨਾਂ ਫੁੱਲਾਂ ਵਿਚੋਂ ਖੁਸ਼ਬੂਦਾਰ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਪੂਜਾ ਪਾਠ ਲਈ ਵੀ ਵਰਤਿਆ ਜਾਂਦਾ ਹੈ

    ਜਲਵਾਯੂ-ਵਧੇਰੇ ਤਾਪਮਾਨ ਅਤੇ ਖ਼ੁਸ਼ਕ ਮੌਸਮ ਮੋਤੀਆ ਵੀ ਪੈਦਾਵਾਰ ਲਈ ਢੁੱਕਵਾਂ ਰਹਿੰਦਾ ਹੈ । ਜ਼ਮੀਨ-ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਾ ਹੁੰਦਾ ਹੋਵੇ, ਵਧੀਆ ਰਹਿੰਦੀਆਂ ਹਨ

    ਚਿੱਤਰ-ਮੋਤੀਆ ਕਟਾਈ-ਬੂਟਿਆਂ ਨੂੰ ਦੂਸਰੇ ਸਾਲ ਤੋਂ ਬਾਅਦ ਕਟਾਈ ਕਰਕੇ 45 ਤੋਂ 60 ਸੈਂ.ਮੀ. ਦੀ ਉਚਾਈ ਤੇ ਹੀ ਰੱਖਣਾ ਚਾਹੀਦਾ ਹੈ । ਫੁੱਲਾਂ ਦਾ ਸਮਾਂ-ਫੁੱਲ ਅਪਰੈਲ ਤੋਂ ਜੁਲਾਈ-ਅਗਸਤ ਮਹੀਨੇ ਤੱਕ ਮਿਲਦੇ ਹਨ । ਤੁੜਾਈ-ਮੋਤੀਏ ਦੇ ਫੁੱਲ ਦੀਆਂ ਕਲੀਆਂ, ਜਿਹੜੀਆਂ ਅਜੇ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਨੂੰ ਤੋੜ ਕੇ ਵੇਚ ਸਕਦੇ ਹਾਂ

    ਪ੍ਰਸ਼ਨ 4. ਗੇਂਦੇ ਦੀ ਬੀਜਾਈ, ਤੁੜਾਈ ਅਤੇ ਝਾੜ ਉੱਤੇ ਨੋਟ ਲਿਖੋ
    ਉੱਤਰ- ਗੱਦਾ ਇੱਕ ਡੰਡੀ ਰਹਿਤ ਫੁੱਲ ਹੈ । ਪੰਜਾਬ ਵਿੱਚ ਇਸਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ । ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਮਿੱਟੀਆਂ ਬਹੁਤ ਢੁੱਕਵੀਆਂ ਹਨ । ਨਰਸਰੀ ਬੀਜਣਾ-ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਲਗਾਈ ਜਾਂਦੀ ਹੈ । ਇਹ ਪਨੀਰੀ ਲਗਪਗ ਇੱਕ ਮਹੀਨੇ ਵਿਚ ਖੇਤਾਂ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ

    ਕਿਸਮਾਂ-ਗੇਂਦੇ ਦੀਆਂ ਦੋ ਕਿਸਮਾਂ ਹਨ-ਅਫ਼ਰੀਕਨ ਅਤੇ ਫਰਾਂਸੀਸੀ । ਚਿੱਤਰ-ਗੇਂਦਾ ਫਾਸਲਾ-ਅਫ਼ਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ.

    ਫੁੱਲਾਂ ਦੀ ਪ੍ਰਾਪਤੀ-50 ਤੋਂ 60 ਦਿਨਾਂ ਬਾਅਦ ਫੁੱਲਾਂ ਦੀ ਪ੍ਰਾਪਤੀ ਹੋਣ ਲਗਦੀ ਹੈ । ਤੁੜਾਈ ਤੇ ਮੰਡੀਕਰਨ-ਫੁੱਲ ਪੂਰੇ ਖੁੱਲ੍ਹ ਜਾਣ ਤੇ ਤੋੜ ਕੇ ਮੰਡੀਕਰਨ ਕੀਤਾ ਜਾਂਦਾ ਹੈ । ਝਾੜ-ਬਰਸਾਤਾਂ ਵਿਚ ਔਸਤਨ ਝਾੜ 200 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਸਰਦੀਆਂ ਵਿਚ 150 ਤੋਂ 170 ਕੁਇੰਟਲ ਪ੍ਰਤੀ ਹੈਕਟੇਅਰ

    ਪ੍ਰਸ਼ਨ 5. ਹੇਠ ਲਿਖੇ ਫੁੱਲਾਂ ਦੀਆਂ ਫ਼ਸਲਾਂ ਦਾ ਪੌਦ ਵਾਧਾ ਕਿਵੇਂ ਕੀਤਾ ਜਾਂਦਾ ਹੈ ?
    (ਉ) ਗਲੈਡੀਓਲਸ
    (ਅ) ਰਜਨੀਗੰਧਾ
    (ਇ) ਗੁਲਦਾਉਦੀ
    (ਸ) ਜਰਬਰਾ
    ਉੱਤਰ-
    (ੳ) ਗਲੈਡੀਓਲਸ-ਗਲੈਡੀਓਲਸ ਦੀ ਬੀਜਾਈ ਗੰਢੀਆਂ ਤੋਂ ਕੀਤੀ ਜਾਂਦੀ ਹੈ
    (ਅ) ਰਜਨੀਰੀਧਾ-ਰਜਨੀਗੰਧਾ ਦੇ ਗੰਢੇ ਲਗਾਏ ਜਾਂਦੇ ਹਨ
    (ਇ) ਗੁਲਦਾਉਦੀ-ਗੁਲਦਾਉਦੀ ਦੀਆਂ ਕਲਮਾਂ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ
    (ਸ) ਜਰਬਰਾ-ਟਿਸ਼ੂ ਕਲਚਰ ਦੁਆਰਾ ਤਿਆਰ ਕੀਤੇ ਜਾਂਦੇ ਹਨ

    Class 9 Agriculture Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਸੁਚੱਜਾ ਮੰਡੀਕਰਨ ਫ਼ਸਲ ਕੱਟਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਾਂ ਪਹਿਲਾਂ ?
    ਉੱਤਰ- ਪਹਿਲਾਂ

    ਪ੍ਰਸ਼ਨ 2. ਜੇਕਰ ਕਿਸਾਨ ਸਮਝਣ ਕਿ ਉਹਨਾਂ ਦੀ ਜਿਣਸ ਦਾ ਮੰਡੀ ਵਿੱਚ ਠੀਕ ਭਾਅ ਨਹੀਂ ਦਿੱਤਾ ਜਾ ਰਿਹਾ, ਤਾਂ ਉਹਨਾਂ ਨੂੰ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ?
    ਉੱਤਰ- ਮਾਰਕੀਟਿੰਗ ਇੰਸਪੈਕਟਰ, ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ

    ਪ੍ਰਸ਼ਨ 3. ਜੇਕਰ ਬੋਰੀ ਵਿੱਚ ਮਿੱਥੇ ਵਜ਼ਨ ਤੋਂ ਵੱਧ ਜਿਣਸ ਤੋਲੀ ਗਈ ਹੋਵੇ ਤਾਂ ਇਸ ਦੀ ਸ਼ਿਕਾਇਤ ਕਿਸ ਨੂੰ ਕਰਨੀ ਚਾਹੀਦੀ ਹੈ ?
    ਉੱਤਰ- ਮੰਡੀਕਰਨ ਦੇ ਉੱਚ-ਅਧਿਕਾਰੀ ਨੂੰ

    ਪ੍ਰਸ਼ਨ 4. ਜਿਣਸ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਕਿਹੜੀਆਂ ਦੋ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
    ਉੱਤਰ- ਦਾਣਿਆਂ ਵਿੱਚ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਠੀਕ ਹੋਵੇ

    ·        ਜਿਣਸ ਦੀ ਸਫ਼ਾਈ

    ਪ੍ਰਸ਼ਨ 5. ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਬਲਕ ਹੈਂਡਲਿੰਗ ਇਕਾਈਆਂ ਕਿਸ ਨੇ ਸਥਾਪਿਤ ਕੀਤੀਆਂ ਹਨ ?
    ਉੱਤਰ- ਭਾਰਤੀ ਖੁਰਾਕ ਨਿਗਮ

    ਪ੍ਰਸ਼ਨ 6. ਕਿਸਾਨਾਂ ਨੂੰ ਫ਼ਸਲ ਦੀ ਤੁਲਾਈ ਤੋਂ ਬਾਅਦ ਆੜਤੀਏ ਕੋਲੋਂ ਕਿਹੜਾ ਫਾਰਮ ਲੈਣਾ ਜ਼ਰੂਰੀ ਹੈ ?
    ਉੱਤਰ- ਜੇ (J) ਫਾਰਮ

    ਪ੍ਰਸ਼ਨ 7. ਵੱਖਰੀਆਂ-ਵੱਖਰੀਆਂ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਕਿਹੜੇ ਸਾਧਨਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ ?
    ਉੱਤਰ- ਟੀ.ਵੀ., ਰੇਡਿਓ, ਅਖ਼ਬਾਰ ਆਦਿ ਰਾਹੀਂ

    ਪ੍ਰਸ਼ਨ 8. ਸਰਕਾਰੀ ਖ਼ਰੀਦ ਏਜੰਸੀਆਂ ਜਿਣਸ ਦਾ ਭਾਅ ਕਿਸ ਆਧਾਰ ਤੇ ਲਾਉਂਦੀਆਂ ਹਨ ?
    ਉੱਤਰ- ਨਮੀ ਦੀ ਮਾਤਰਾ ਦੇਖ ਕੇ

    ਪ੍ਰਸ਼ਨ 9. ਸ਼ੱਕ ਦੇ ਆਧਾਰ ਤੇ ਮੰਡੀਕਰਨ ਐਕਟ ਦੇ ਮੁਤਾਬਿਕ ਕਿੰਨੇ ਪ੍ਰਤੀਸ਼ਤ ਤੱਕ ਜਿਣਸ ਦੀ ਤੁਲਾਈ ਬਿਨਾਂ ਪੈਸੇ ਦਿੱਤਿਆਂ ਕਰਵਾਈ ਜਾ ਸਕਦੀ ਹੈ ?
    ਉੱਤਰ- 10% ਜਿਣਸ ਦੀ । .

    ਪ੍ਰਸ਼ਨ 10. ਕਿਹੜਾ ਐਕਟ ਕਿਸਾਨਾਂ ਨੂੰ ਤੁਲਾਈ ਪੜਚੋਲਣ ਦਾ ਹੱਕ ਦਿੰਦਾ ਹੈ ?
    ਉੱਤਰ- ਮੰਡੀਕਰਨ ਐਕਟ 1961.

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਖੇਤੀ ਸੰਬੰਧੀ ਕਿਹੜੇ-ਕਿਹੜੇ ਕੰਮ ਕਰਦੇ ਸਮੇਂ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ ?
    ਉੱਤਰ- ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਕਾਰਜ ਕਰਦੇ ਸਮੇਂ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ

    ਪ੍ਰਸ਼ਨ 2. ਕਾਸ਼ਤ ਲਈ ਫ਼ਸਲਾਂ ਦੀ ਚੋਣ ਕਰਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਕਾਸ਼ਤ ਲਈ ਫ਼ਸਲ ਦੀ ਚੋਣ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕਦਾ ਹੋਵੇ ਤੇ ਇਸ ਫ਼ਸਲ ਦੀ ਵੀ ਵਧੀਆ ਕਿਸਮ ਦੀ ਬਿਜਾਈ ਕਰੋ |

    ਪ੍ਰਸ਼ਨ 3. ਜਿਣਸ ਵੇਚਣ ਲਈ ਮੰਡੀ ਵਿੱਚ ਲੈ ਜਾਣ ਤੋਂ ਪਹਿਲਾਂ ਕਿਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ?
    ਉੱਤਰ- ਮੰਡੀ ਵਿਚ ਲੈ ਜਾਣ ਤੋਂ ਪਹਿਲਾਂ ਦਾਣਿਆਂ ਵਿਚਲੀ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਹੈ ਜਾਂ ਨਹੀਂ । ਇਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਜਿਣਸ ਤੋਲ ਕੇ ਅਤੇ ਦਰਜਾਬੰਦੀ ਕਰਕੇ ਮੰਡੀ ਵਿੱਚ ਲੈ ਜਾਣ ਨਾਲ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ । ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਣਸ ਮਿੱਟੀ, ਘਾਹ, ਫੂਸ ਆਦਿ ਤੋਂ ਰਹਿਤ ਹੋਵੇ

    ਪ੍ਰਸ਼ਨ 4. ਮੰਡੀ ਵਿੱਚ ਜਿਣਸ ਦੀ ਵਿਕਰੀ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਸਫਾਈ, ਤੋਲਾਈ ਅਤੇ ਬੋਲੀ ਸਮੇਂ ਕਿਸਾਨ ਆਪਣੀ ਢੇਰੀ ਕੋਲ ਹੀ ਖੜ੍ਹਾ ਰਹੇ ਤੇ ਦੇਖੇ ਕਿ ਉਸ ਦੀ ਜਿਣਸ ਦਾ ਠੀਕ ਭਾਅ ਹੈ ਕਿ ਨਹੀਂ । ਜੇ ਭਾਅ ਠੀਕ ਨਾ ਲੱਗੇ ਤਾਂ ਮਾਰਕਿਟਿੰਗ ਇੰਸਪੈਕਟਰ ਦੀ ਸਹਾਇਤਾ ਲਈ ਜਾ ਸਕਦੀ ਹੈ । ਤੁਲਾਈ ਵਾਲੇ ਵੱਟਿਆਂ ਤੇ ਸਰਕਾਰੀ ਮੋਹਰ ਲੱਗੀ ਹੋਣੀ ਚਾਹੀਦੀ ਹੈ

    ਪ੍ਰਸ਼ਨ 5. ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕੀ ਲਾਭ ਹੁੰਦੇ ਹਨ ?
    ਉੱਤਰ- ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕਈ ਲਾਭ ਹੁੰਦੇ ਹਨ ; ਜਿਵੇਂ-ਪੈਸੇ ਦਾ ਭੁਗਤਾਨ ਉਸੇ ਦਿਨ ਹੋ ਜਾਂਦਾ ਹੈ, ਮੰਡੀ ਦਾ ਖ਼ਰਚਾ ਨਹੀਂ ਦੇਣਾ ਪੈਂਦਾ, ਮਜ਼ਦੂਰਾਂ ਦਾ ਖ਼ਰਚਾ ਬਚਦਾ ਹੈ, ਕੁਦਰਤੀ ਆਫਤਾਂ ; ਜਿਵੇਂ-ਮੀਂਹ, ਹਨੇਰੀ ਆਦਿ ਤੋਂ ਜਿਣਸ ਬਚ ਜਾਂਦੀ ਹੈ

    ਪ੍ਰਸ਼ਨ 6. ਮੰਡੀ ਵਿੱਚ ਜਿਣਸ ਦੀ ਨਿਗਰਾਨੀ ਕਿਉਂ ਜ਼ਰੂਰੀ ਹੈ ?
    ਉੱਤਰ- ਕਈ ਵਾਰ ਮੰਡੀ ਦੇ ਕਾਮੇ ਜਾਣ ਬੁਝ ਕੇ ਜਿਣਸ ਨੂੰ ਕਿਸੇ ਹੋਰ ਢੇਰੀ ਵਿੱਚ ਮਿਲਾ ਦਿੰਦੇ ਹਨ ਜਾਂ ਕਈ ਵਾਰ ਜਿਣਸ ਨੂੰ ਬਚੇ ਹੋਏ ਛਾਣ ਵਿਚ ਮਿਲਾ ਦਿੰਦੇ ਹਨ ਜਿਸ ਨਾਲ ਕਿਸਾਨ ਨੂੰ ਬਹੁਤ ਨੁਕਸਾਨ ਹੋ ਜਾਂਦਾ ਹੈ । ਇਸ ਲਈ ਜਿਣਸ ਦੀ ਨਿਗਰਾਨੀ ਜ਼ਰੂਰੀ ਹੈ

    ਪ੍ਰਸ਼ਨ 7. ਵੱਖ-ਵੱਖ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਦੇ ਕੀ ਫ਼ਾਇਦੇ ਹਨ ?
    ਉੱਤਰ- ਫ਼ਸਲ ਦੀ ਮੰਡੀ ਵਿਚ ਆਮਦ ਵੱਧ ਹੋ ਜਾਣ ਜਾਂ ਘੱਟ ਜਾਣ ਤੇ ਜਿਣਸਾਂ ਦੇ ਭਾਅ ਵੱਧ ਅਤੇ ਘੱਟ ਜਾਂਦੇ ਹਨ । ਇਸ ਲਈ ਮੰਡੀਆਂ ਦੇ ਭਾਅ ਦੀ ਲਗਾਤਾਰ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਵੱਧ ਮੁੱਲ ਤੇ ਜਿਣਸ ਵੇਚੀ ਜਾ ਸਕੇ

    ਪ੍ਰਸ਼ਨ 8. ਮਾਰਕੀਟ ਕਮੇਟੀ ਦੇ ਦੋ ਮੁੱਖ ਕਾਰਜ ਕੀ ਹਨ ?
    ਉੱਤਰ- ਮਾਰਕੀਟ ਕਮੇਟੀ ਦਾ ਮੁੱਖ ਕੰਮ ਮੰਡੀ ਵਿਚ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ । ਇਹ ਜਿਣਸ ਦੀ ਬੋਲੀ ਕਰਵਾਉਣ ਵਿਚ ਪੂਰਾ-ਪੂਰਾ ਤਾਲਮੇਲ ਕਾਇਮ ਰੱਖਦੀ ਹੈ । ਇਸ ਤੋਂ ਇਲਾਵਾ ਜਿਣਸ ਦੀ ਤੁਲਾਈ ਵੀ ਠੀਕ ਢੰਗ ਨਾਲ ਹੋਈ ਹੈ ਇਸ ਦਾ ਵੀ ਧਿਆਨ ਰੱਖਦੀ ਹੈ

    ਪ੍ਰਸ਼ਨ 9. ਦਰਜਾਬੰਦੀ ਤੋਂ ਕੀ ਭਾਵ ਹੈ ?
    ਉੱਤਰ- ਫ਼ਸਲ ਨੂੰ ਉਸ ਦੇ ਮਿਆਰ ਦੇ ਅਨੁਸਾਰ ਵੱਖ-ਵੱਖ ਹਿੱਸਿਆਂ ਵਿਚ ਵੰਡਣ ਨੂੰ ਦਰਜ਼ਾ-ਬੰਦੀ ਕਿਹਾ ਜਾਂਦਾ ਹੈ

    ਪ੍ਰਸ਼ਨ 10. ਜੇ (J)-ਫਾਰਮ ਲੈਣ ਦੇ ਕੀ ਲਾਭ ਹਨ ?
    ਉੱਤਰ- ਜੇ (J)-ਫਾਰਮ ਵਿੱਚ ਵਿਕੀ ਹੋਈ ਜਿਣਸ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ; ਜਿਵੇਂ-ਜਿਣਸ ਦੀ ਮਾਤਰਾ, ਵਿਕਰੀ ਕੀਮਤ ਅਤੇ ਵਸੂਲ ਕੀਤੇ ਖ਼ਰਚੇ । ਇਹ ਫਾਰਮ ਲੈਣ ਦੇ ਹੋਰ ਫਾਇਦੇ ਹਨ ਕਿ ਬਾਅਦ ਵਿਚ ਜੇ ਕੋਈ ਬੋਨਸ ਮਿਲਦਾ ਹੈ ਤਾਂ ਉਹ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮੰਡੀ ਫੀਸ ਚੋਰੀ ਨੂੰ ਵੀ ਰੋਕਿਆ ਜਾ ਸਕਦਾ ਹੈ

    (ਅ)  ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਮੰਡੀਕਰਨ ਵਿਚ ਸਰਕਾਰੀ ਦਖ਼ਲ ਤੇ ਨੋਟ ਲਿਖੋ
    ਉੱਤਰ- ਇਕ ਸਮਾਂ ਸੀ ਜਦੋਂ ਕਿਸਾਨ ਆਪਣੀ ਜਿਣਸ ਦੇ ਲਈ ਵਪਾਰੀਆਂ ਤੇ ਨਿਰਭਰ ਸੀ । ਵਪਾਰੀ ਆਮ ਕਰਕੇ ਕਿਸਾਨਾਂ ਨੂੰ ਵੱਧ ਉਤਪਾਦ ਲੈ ਕੇ ਘੱਟ ਮੁੱਲ ਹੀ ਦਿੰਦੇ ਸਨ । ਹੁਣ ਸਰਕਾਰ ਦੁਆਰਾ ਕਈ ਕਾਨੂੰਨ ਤੇ ਨਿਯਮ ਬਣਾ ਦਿੱਤੇ ਗਏ ਹਨ ਅਤੇ ਮਾਰਕੀਟ ਕਮੇਟੀਆਂ, ਸਹਿਕਾਰੀ ਸਭਾਵਾਂ ਆਦਿ ਬਣ ਗਈਆਂ ਹਨ |ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਕਿਸਾਨਾਂ ਨੂੰ ਠੀਕ ਮੁੱਲ ਤਾਂ ਮਿਲਦੇ ਹੀ ਹਨ ਕਿਉਂਕਿ ਸਰਕਾਰ ਦੁਆਰਾ ਘੱਟ ਤੋਂ ਘੱਟ ਨਿਰਧਾਰਿਤ ਮੁੱਲ ਤੈਅ ਕਰ ਦਿੱਤਾ ਜਾਂਦਾ ਹੈ । ਕਿਸਾਨ ਨੂੰ ਜੇਕਰ ਕਿਸੇ ਤਰ੍ਹਾਂ ਦਾ ਸ਼ੱਕ ਹੋਵੇ ਤਾਂ ਉਹ ਆਪਣੇ ਉਤਪਾਦ ਦੀ ਤੁਲਾਈ ਕਰਵਾ ਸਕਦਾ ਹੈ ਅਤੇ ਪੈਸੇ ਨਹੀਂ ਲਗਦੇ । ਸਰਕਾਰ ਦੁਆਰਾ ਮਕੈਨੀਕਲ ਹੈਂਡਲਿੰਗ ਇਕਾਈਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ । ਕਿਸਾਨ ਆਪਣੇ ਉਤਪਾਦ ਨੂੰ ਵੇਚ ਕੇ ਆੜਤੀ ਕੋਲੋਂ ਫਾਰਮ-J ਲੈ ਸਕਦਾ ਹੈ । ਜਿਸ ਨਾਲ ਬਾਅਦ ਵਿਚ ਸਰਕਾਰ ਵਲੋਂ ਬੋਨਸ ਮਿਲਣ ਤੇ ਕਿਸਾਨ ਨੂੰ ਸਹੁਲਤ ਰਹਿੰਦੀ ਹੈ । ਇਸ ਤਰ੍ਹਾਂ ਸਰਕਾਰ ਦੇ ਦਖ਼ਲ ਨਾਲ ਕਿਸਾਨਾਂ ਦੇ ਅਧਿਕਾਰ ਵੱਧ ਸੁਰੱਖਿਅਤ ਹਨ

    ਪ੍ਰਸ਼ਨ 2. ਸਹਿਕਾਰੀ ਮੰਡੀਕਰਨ ਦਾ ਸੰਖੇਪ ਵਿੱਚ ਵਿਵਰਣ ਦਿਓ
    ਉੱਤਰ- ਸਹਿਕਾਰੀ ਮੰਡੀਕਰਨ ਰਾਹੀਂ ਕਿਸਾਨਾਂ ਨੂੰ ਆਪਣੀ ਜਿਣਸ ਵੇਚ ਕੇ ਵਧੀਆ ਭਾਅ ਮਿਲ ਜਾਂਦਾ ਹੈ । ਇਹ ਸਭਾਵਾਂ ਆਮ ਕਰਕੇ ਕਮਿਸ਼ਨ ਏਜੰਸੀਆਂ ਦਾ ਕੰਮ ਕਰਦੀਆਂ ਹਨ । ਇਹ ਸਭਾਵਾਂ ਕਿਸਾਨਾਂ ਦੁਆਰਾ ਹੀ ਬਣਾਈਆਂ ਜਾਂਦੀਆਂ ਹਨ । ਇਸ ਲਈ ਇਹ ਕਿਸਾਨਾਂ ਨੂੰ ਵਧੇਰੇ ਭਾਅ ਪ੍ਰਾਪਤ ਕਰਨ ਵਿਚ ਸਹਾਇਕ ਹੁੰਦੀਆਂ ਹਨ । ਇਹਨਾਂ ਦੁਆਰਾ ਕਿਸਾਨਾਂ ਨੂੰ ਆੜਤੀਆਂ ਨਾਲੋਂ ਜਲਦੀ ਭੁਗਤਾਨ ਹੋ ਜਾਂਦਾ ਹੈ । ਇਹਨਾਂ ਸਭਾਵਾਂ ਦੁਆਰਾ ਕਿਸਾਨਾਂ ਨੂੰ ਹੋਰ ਸਹੁਲਤਾਂ ਵੀ ਮਿਲਦੀਆਂ ਹਨ , ਜਿਵੇਂ-ਫ਼ਸਲਾਂ ਲਈ ਕਰਜ਼ਾ ਅਤੇ ਸਸਤੇ ਭਾਅ ਤੇ ਖਾਦਾਂ, ਕੀੜੇਮਾਰ ਦਵਾਈਆਂ ਮਿਲਣਾ ਆਦਿ

    ਪ੍ਰਸ਼ਨ 3. ਖੇਤੀ ਉਤਪਾਦਾਂ ਦੀ ਦਰਜਾਬੰਦੀ ਕਰਨ ਦੇ ਕੀ ਲਾਭ ਹਨ ?
    ਉੱਤਰ- ਦਰਜਾਬੰਦੀ ਕੀਤੀ ਫ਼ਸਲ ਦਾ ਮੁੱਲ ਵਧੀਆ ਮਿਲ ਜਾਂਦਾ ਹੈ । ਚੰਗੀ ਉਪਜ ਇਕ ਪਾਸੇ ਕਰਕੇ ਵੱਖਰੇ ਦਰਜੇ ਵਿਚ ਮੰਡੀ ਵਿਚ ਲੈ ਕੇ ਜਾਓ । ਮਾੜੀ ਉਪਜ ਨੂੰ ਦੂਜੇ ਦਰਜੇ ਵਿਚ ਰੱਖੋ । ਇਸ ਤਰ੍ਹਾਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ । ਜੇ ਦਰਜਾਬੰਦੀ ਕੀਤੇ ਬਗੈਰ ਮਾੜੀ ਚੀਜ਼ ਹੇਠਾਂ ਤੇ ਉੱਪਰ ਚੰਗੀ ਚੀਜ਼ ਰੱਖ ਕੇ ਵੇਚੀ ਜਾਵੇਗੀ ਤਾਂ ਕੁੱਝ ਦਿਨ ਤਾਂ ਚੰਗੇ ਪੈਸੇ ਵੱਟ ਲਵੋਗੇ ਪਰ ਛੇਤੀ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲ ਜਾਵੇਗਾ ਤੇ ਕਾਸ਼ਤਕਾਰ ਗਾਹਕਾਂ ਵਿਚ ਆਪਣਾ ਵਿਸ਼ਵਾਸ ਗੁਆ ਬੈਠੇਗਾ ਤੇ ਮੁੜ ਲੋਕ ਅਜਿਹੇ ਕਾਸ਼ਤਕਾਰ ਤੋਂ ਚੀਜ਼ ਖ਼ਰੀਦਣ ਵਿਚ ਗੁਰੇਜ ਕਰਨਗੇ | ਪਰ ਜੇ ਕਾਸ਼ਤਕਾਰ ਮੰਡੀ ਵਿਚ ਦਿਆਨਤਦਾਰੀ ਨਾਲ ਆਪਣਾ ਮਾਲ ਵੇਚੇਗਾ ਤਾਂ ਲੋਕ ਵੀ ਉਸ ਦਾ ਮਾਲ ਖਰੀਦਣ ਨੂੰ ਕਾਹਲੇ ਪੈਣਗੇ ਤੇ ਕਾਸ਼ਤਕਾਰ ਹੁਣ ਲੰਮੇ ਸਮੇਂ ਤੱਕ ਮੁਨਾਫ਼ਾ ਕਮਾਉਂਦਾ ਰਹੇਗਾ | ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਕਾਸ਼ਤਕਾਰ ਆਪਣੀ ਉਪਜ ਦੀ ਦਰਜਾਬੰਦੀ ਕਰੇ

    ਪ੍ਰਸ਼ਨ 4. ਮਕੈਨੀਕਲ ਹੈਂਡਲਿੰਗ ਇਕਾਈਆਂ ਤੇ ਸੰਖੇਪ ਨੋਟ ਲਿਖੋ
    ਉੱਤਰ- ਪੰਜਾਬ ਰਾਜ ਮੰਡੀ ਬੋਰਡ ਵਲੋਂ ਪੰਜਾਬ ਵਿੱਚ ਕੁੱਝ ਮੰਡੀਆਂ ਵਿਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ । ਇਹਨਾਂ ਇਕਾਈਆਂ ਦੀ ਸਹਾਇਤਾ ਨਾਲ ਕਿਸਾਨ ਦੀ ਜਿਣਸ ਦੀ ਸਫਾਈ, ਭਰਾਈ ਅਤੇ ਤੁਲਾਈ ਮਸ਼ੀਨਾਂ ਦੁਆਰਾ ਮਿੰਟਾਂ ਵਿਚ ਹੋ ਜਾਂਦੀ ਹੈ । ਜੇ ਇਸੇ ਕੰਮ ਨੂੰ ਮਜ਼ਦੂਰਾਂ ਨੇ ਕਰਨਾ ਹੋਵੇ ਤਾਂ ਕਈ ਘੰਟੇ ਲੱਗ ਜਾਂਦੇ ਹਨ । ਇਹਨਾਂ ਇਕਾਈਆਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਘੱਟ ਖ਼ਰਚ ਕਰਨਾ ਪੈਂਦਾ ਹੈ ਤੇ ਜਿਣਸ ਦੀ ਕੀਮਤ ਵੀ ਵੱਧ ਮਿਲ ਜਾਂਦੀ ਹੈ । ਰਕਮ ਦਾ ਨਕਦ ਭੁਗਤਾਨ ਵੀ ਉਸੇ ਸਮੇਂ ਹੋ ਜਾਂਦਾ ਹੈ । ਭਾਰਤੀ ਖ਼ੁਰਾਕ ਨਿਗਮ ਵਲੋਂ ਮੋਗਾ, ਮੰਡੀ ਗੋਬਿੰਦਗੜ੍ਹ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਇਸੇ ਤਰ੍ਹਾਂ ਦੀਆਂ ਵੱਡੇ ਪੱਧਰ ਦੀਆਂ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ । ਇੱਥੇ ਕਿਸਾਨ ਸਿੱਧੀ ਕਣਕ ਵੇਚ ਸਕਦਾ ਹੈ । ਉਸ ਨੂੰ ਉਸੇ ਦਿਨ ਭੁਗਤਾਨ ਹੋ ਜਾਂਦਾ ਹੈ । ਮੰਡੀ ਦਾ ਖ਼ਰਚਾ ਨਹੀਂ ਪੈਂਦਾ, ਕੁਦਰਤੀ ਆਫ਼ਤਾਂ ਤੋਂ ਵੀ ਜਿਣਸ ਦਾ ਬਚਾਅ ਹੋ ਜਾਂਦਾ ਹੈ । ਕਿਸਾਨਾਂ ਨੂੰ ਇਹਨਾਂ ਇਕਾਈਆਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ

    ਪ੍ਰਸ਼ਨ 5. ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਦੇ ਕੀ ਲਾਭ ਹਨ ?
    ਉੱਤਰ- ਫ਼ਸਲ ਉਗਾਉਣ ਤੇ ਬੜੀ ਮਿਹਨਤ ਲਗਦੀ ਹੈ ਤੇ ਇਸਦਾ ਉੱਚਿਤ ਮੁੱਲ ਵੀ ਮਿਲਣਾ ਚਾਹੀਦਾ ਹੈ । ਇਸ ਲਈ ਮੰਡੀਕਰਨ ਦਾ ਕਾਫੀ ਮਹੱਤਵ ਹੋ ਜਾਂਦਾ ਹੈ
    ਮੰਡੀਕਰਨ ਵਲ ਬਿਜਾਈ ਵੇਲੇ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ | ਅਜਿਹੀ ਫ਼ਸਲ ਦੀ ਕਾਸ਼ਤ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕੇ । ਅਜਿਹੀ ਫ਼ਸਲ ਦੀ ਉੱਤਮ ਕਿਸਮ ਦੀ ਬਿਜਾਈ ਕਰੋ । ਫ਼ਸਲ ਦੀ ਸਾਂਭ-ਸੰਭਾਲ ਠੀਕ ਢੰਗ ਨਾਲ ਕਰੋ । ਖਾਦਾਂ, ਖੇਤੀ ਜ਼ਹਿਰਾਂ, ਗੋਡੀ, ਸਿੰਚਾਈ ਆਦਿ ਲਈ ਖੇਤੀ ਮਾਹਿਰਾਂ ਦੀ ਰਾਏ ਲਓ । ਫ਼ਸਲ ਨੂੰ ਮਿੱਟੀ-ਘੱਟੇ ਅਤੇ ਕੱਖ ਕਾਣ ਤੋਂ ਬਚਾਓ, ਇਸ ਨੂੰ ਨਾਪ ਤੋਲ ਲਓ ਤੇ ਇਸ ਦੀ ਦਰਜਾਬੰਦੀ ਕਰਕੇ ਹੀ ਮੰਡੀ ਵਿਚ ਲੈ ਕੇ ਜਾਓ । ਮੰਡੀ ਵਿਚ ਜਲਦੀ ਪੁੱਜੋ ਤੇ ਕੋਸ਼ਿਸ਼ ਕਰੋ ਕਿ ਉਸੇ ਦਿਨ ਜਿਸ ਵਿਕ ਜਾਵੇ


    Class 9 Agriculture Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਬੀਜਾਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ
    ਉੱਤਰ- ਸੀਡ ਕੰਟਰੋਲ ਆਰਡਰ 1983.

    ਪ੍ਰਸ਼ਨ 2. ਖਾਦਾਂ ਦੇ ਕੁਆਲਟੀ ਕੰਟਰੋਲ ਲਈ ਕਾਨੂੰਨ ਦਾ ਨਾਂ ਦੱਸੋ
    ਉੱਤਰ- ਖਾਦ ਕੰਟਰੋਲ ਆਰਡਰ 1985.

    ਪ੍ਰਸ਼ਨ 3. ਖਾਦਾਂ ਦੀ ਪਰਖ ਲਈ ਪ੍ਰਯੋਗਸ਼ਾਲਾਵਾਂ ਕਿੱਥੇ-ਕਿੱਥੇ ਹਨ ?
    ਉੱਤਰ- ਲੁਧਿਆਣਾ ਅਤੇ ਫ਼ਰੀਦਕੋਟ

    ਪ੍ਰਸ਼ਨ 4. ਕੀੜੇਮਾਰ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ
    ਉੱਤਰ- ਇਨਸੈਕਟੀਸਾਈਡ ਐਕਟ-1968.

    ਪ੍ਰਸ਼ਨ 5. ਭਾਰਤ ਸਰਕਾਰ ਨੂੰ ਕੀਟਨਾਸ਼ਕ ਐਕਟ ਲਾਗੂ ਕਰਨ ਲਈ ਸਲਾਹ-ਮਸ਼ਵਰਾ ਕੌਣ ਦਿੰਦਾ ਹੈ ?
    ਉੱਤਰ- ਕੇਂਦਰੀ ਕੀਟਨਾਸ਼ਕ (ਸੈਂਟਰਲ ਇਨਸੈਕਟੀਸਾਈਡ ਬੋਰਡ

    ਪ੍ਰਸ਼ਨ 6. ਕੀੜੇਮਾਰ ਦਵਾਈਆਂ ਦੀ ਜਾਂਚ ਲਈ ਪ੍ਰਯੋਗਸ਼ਾਲਾਂ ਕਿੱਥੇ ਹਨ ?
    ਉੱਤਰ- ਲੁਧਿਆਣਾ, ਬਠਿੰਡਾ, ਅੰਮ੍ਰਿਤਸਰ

    ਪ੍ਰਸ਼ਨ 7. ਵਿਦੇਸ਼ਾਂ ਤੋਂ ਕੀੜੇਮਾਰ ਦਵਾਈਆਂ ਦੀ ਨਿਰਯਾਤ ਦੀ ਆਗਿਆ ਕੌਣ ਦਿੰਦਾ ਹੈ ?
    ਉੱਤਰ- ਸੈਂਟਰਲ ਰਜਿਸਟਰੇਸ਼ਨ ਕਮੇਟੀ

    ਪ੍ਰਸ਼ਨ 8. ਕੀਟਨਾਸ਼ਕ ਐਕਟ ਅਧੀਨ ਕੀਟਨਾਸ਼ਕ ਇੰਸਪੈਕਟਰ ਕਿਸ ਨੂੰ ਘੋਸ਼ਿਤ ਕੀਤਾ ਗਿਆ ਹੈ ?
    ਉੱਤਰ- ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਇਸ ਐਕਟ ਅਧੀਨ ਇਨਸੈਕਟੀਸਾਈਡ ਇੰਸਪੈਕਟਰ ਘੋਸ਼ਿਤ ਕੀਤਾ ਗਿਆ ਹੈ

    ਪ੍ਰਸ਼ਨ 9. ਘਟੀਆ ਖਾਦ ਵੇਚਣ ਵਾਲੇ ਵਿਰੁੱਧ ਸ਼ਿਕਾਇਤ ਕਿਸ ਨੂੰ ਕਰੋਗੇ ?
    ਉੱਤਰ- ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ

    ਪ੍ਰਸ਼ਨ 10. ਟੀ. ਐੱਲ. ਕਿਸ ਵਸਤੂ ਦਾ ਲੇਬਲ ਹੈ ?
    ਉੱਤਰ- ਪ੍ਰਮਾਣਿਤ ਬੀਜ ਦਾ ਵਿਸ਼ਵਾਸਯੋਗ ਕੁਆਲਿਟੀ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਖਾਦਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
    ਉੱਤਰ- ਖੇਤੀ ਵਿੱਚ ਖਾਦ ਦੀ ਬੜੀ ਮਹੱਤਤਾ ਹੈ ਇਹ ਪੌਦਿਆਂ ਨੂੰ ਵੱਧਣ-ਫੁਲਣ ਲਈ ਲੋੜੀਂਦੇ ਤੱਤ ਦੇਣ ਵਿੱਚ ਸਹਾਈ ਹੁੰਦੀਆਂ ਹਨ | ਜੇ ਖਾਦਾਂ ਦੀ ਕੁਆਲਟੀ ਘਟੀਆ ਹੋਵੇਗੀ ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ ਤਾਂ ਫ਼ਸਲਾਂ ਨੂੰ ਇਸ ਦਾ ਬਹੁਤ ਨੁਕਸਾਨ ਪਹੁੰਚੇਗਾ । ਸਾਰੀ ਕੀਤੀ ਮਿਹਨਤ ਤੇ ਪਾਣੀ ਫਿਰ ਜਾਵੇਗਾ । ਇਸ ਲਈ ਖਾਦਾਂ ਦਾ ਕੁਆਲਟੀ ਕੰਟਰੋਲ ਬਹੁਤ ਜ਼ਰੂਰੀ ਹੈ

    ਪ੍ਰਸ਼ਨ 2. ਬੀਜਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
    ਉੱਤਰ- ਜੇਕਰ ਬੀਜ ਉੱਚ ਕੁਆਲਟੀ ਦੇ ਨਹੀਂ ਹੋਣਗੇ ਤਾਂ ਫ਼ਸਲ ਮਾੜੀ ਕਿਸਮ ਦੀ ਪੈਦਾ ਹੋਵੇਗੀ, ਝਾੜ ਘੱਟ ਜਾਵੇਗਾ ਤੇ ਸਾਰੀ ਕੀਤੀ ਮਿਹਨਤ ਬੇਕਾਰ ਹੋ ਜਾਵੇਗੀ |ਇਸ ਲਈ ਬੀਜ ਮਿਆਰੀ ਹੋਣਾ ਚਾਹੀਦਾ ਹੈ

    ਪ੍ਰਸ਼ਨ 3. ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਕਿਹੜੀਆਂ ਖੇਤੀਬਾੜੀ ਸੰਬੰਧਿਤ ਵਸਤੂਆਂ ਸ਼ਾਮਲ ਹਨ ?
    ਉੱਤਰ- ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿਚ ਕੰਮ ਆਉਣ ਵਾਲੀਆਂ ਤਿੰਨ ਵਸਤਾਂ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਨੂੰ ਸ਼ਾਮਲ ਕੀਤਾ ਹੈ

    ਪ੍ਰਸ਼ਨ 4. ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਕਿਹੜੇਕਿਹੜੇ ਕਾਨੂੰਨ ਲਾਗੂ ਕੀਤੇ ਗਏ ਹਨ ?
    ਉੱਤਰ- ਬੀਜਾਂ ਲਈ ਸੀਡ ਕੰਟਰੋਲ ਆਰਡਰ 1983, ਖਾਦਾਂ ਲਈ ਫਰਟੀਲਾਈਜ਼ਰ ਕੰਟਰੋਲ ਆਰਡਰ 1985, ਕੀਟਨਾਸ਼ਕ ਦਵਾਈਆਂ ਲਈ ਇਨਸੈਕਟੀਸਾਈਡ ਐਕਟ 1968 ਕਾਨੂੰਨ ਲਾਗੂ ਕੀਤੇ ਗਏ ਹਨ

    ਪ੍ਰਸ਼ਨ 5. ਬੀਜਾਂ ਦੇ ਕੁਆਲਟੀ ਕੰਟਰੋਲ ਲਈ ਬੀਜ ਇੰਸਪੈਕਟਰ ਦੇ ਕੀ ਅਧਿਕਾਰ ਹਨ ?
    ਉੱਤਰ- ਬੀਜ ਇੰਸਪੈਕਟਰ ਕਿਸੇ ਵੀ ਡੀਲਰ ਪਾਸੋਂ ਬੀਜ ਦੇ ਸਟਾਕ ਬਾਰੇ, ਵਿਕਰੀ ਬਾਰੇ, ਖ਼ਰੀਦ ਬਾਰੇ ਅਤੇ ਸਟੋਰ ਵਿਚ ਪਏ ਬੀਜ ਬਾਰੇ ਕੋਈ ਵੀ ਸੂਚਨਾ ਮੰਗ ਸਕਦਾ ਹੈ । ਬੀਜ ਵਾਲੇ ਸਟੋਰ ਜਾਂ ਦੁਕਾਨ ਦੀ ਤਲਾਸ਼ੀ ਲੈ ਸਕਦਾ ਹੈ ਅਤੇ ਉਪਲੱਬਧ ਬੀਜਾਂ ਦੇ ਸੈਂਪਲ ਭਰ ਕੇ ਉਹਨਾਂ ਦੀ ਜਾਂਚ ਬੀਜ ਪਰਖ ਪ੍ਰਯੋਗਸ਼ਾਲਾ ਤੋਂ ਕਰਵਾ ਸਕਦਾ ਹੈ, ਕੋਈ ਨੁਕਸ ਹੋਣ ਤੇ ਵਿਕਰੀ ਤੇ ਪਾਬੰਦੀ ਲਗਾ ਸਕਦਾ ਹੈ । ਇੰਸਪੈਕਟਰ ਬੀਜਾਂ ਨਾਲ ਸੰਬੰਧਿਤ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਸਕਦਾ ਹੈ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ

    ਪ੍ਰਸ਼ਨ 6. ਬੀਜ ਕੰਟਰੋਲ ਆਰਡਰ ਅਧੀਨ ਕਿਸਾਨ ਨੂੰ ਕੀ ਹੱਕ ਪ੍ਰਾਪਤ ਹਨ ?
    ਉੱਤਰ- ਬੀਜ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸ ਨੂੰ ਮਿਲ ਸਕੇ । ਜੇਕਰ ਕਿਸਾਨ ਇਹ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਇਸ ਲਈ ਫੇਲ ਹੋਈ ਹੈ ਅਤੇ ਇਸਦਾ ਮੁੱਖ ਕਾਰਨ ਬੀਜ ਡੀਲਰ ਵਲੋਂ ਦਿੱਤਾ ਗਿਆ ਮਾੜਾ ਬੀਜ ਹੈ ਤਾਂ ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ

    ਪ੍ਰਸ਼ਨ 7. ਖ਼ਰਾਬ ਬੀਜ ਪ੍ਰਾਪਤ ਹੋਣ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸਬੂਤ ਵਜੋਂ ਕਿਹੜੀਆਂ-ਕਿਹੜੀਆਂ ਵਸਤੂਆਂ ਦੀ ਲੋੜ ਪੈਂਦੀ ਹੈ ?
    ਉੱਤਰ- ਸ਼ਿਕਾਇਤ ਦਰਜ ਕਰਾਉਣ ਸਮੇਂ ਕਿਸਾਨ ਨੂੰ ਅੱਗੇ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ

    1.     ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿੱਲ ਜਾਂ ਰਸੀਦ

    2.     ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ

    3.     ਬੀਜ ਵਾਲਾ ਖ਼ਾਲੀ ਪੈਕਟ ਜਾਂ ਥੈਲਾ ਜਾਂ ਡੱਬਾ

    4.     ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ

    ਪ੍ਰਸ਼ਨ 8. ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਕੀ ਨਾਂ ਹੈ ? ਇਸ ਨੂੰ ਖੇਤੀਬਾੜੀ ਵਿਭਾਗ ਦੇ ਕਿਹੜੇ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ?
    ਉੱਤਰ- ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਨਾਂ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਹੈ । ਇਹ ਕਾਨੂੰਨ ਪੰਜਾਬ ਰਾਜ ਵਿਚ ਖੇਤੀਬਾੜੀ ਮਹਿਕਮੇ ਦੇ ਰਾਜ ਪੱਧਰੀ ਅਧਿਕਾਰੀ (ਡਾਇਰੈਕਟਰ ਖੇਤੀਬਾੜੀ ਪੰਜਾਬ ਚੰਡੀਗੜ੍ਹ) ਦੀ ਦੇਖ-ਰੇਖ ਹੇਠ ਜ਼ਿਲ੍ਹੇ ਦੇ ਚੀਫ਼ ਐਗਰੀਕਲਚਰ ਅਫ਼ਸਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਕਾਰੀਆਂ, ਜਿਨ੍ਹਾਂ ਵਿਚ ਐਗਰੀਕਲਚਰ ਅਫ਼ਸਰ (A.O.) ਅਤੇ ਉਨ੍ਹਾਂ ਅਧੀਨ ਕੰਮ ਕਰ ਰਹੇ ਐਗਰੀਕਲਚਰਲ ਡਿਵੈਲਪਮੈਂਟ ਅਫ਼ਸਰ (A.D.O.) ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ

    ਪ੍ਰਸ਼ਨ 9. ਕੀਟਨਾਸ਼ਕ ਇੰਸਪੈਕਟਰ ਕੀੜੇਮਾਰ ਦਵਾਈਆਂ ਦੇ ਕੁਆਲਿਟੀ ਕੰਟਰੋਲ ਲਈ ਕੀ ਕਾਰਵਾਈ ਕਰਦਾ ਹੈ ?
    ਉੱਤਰ- ਕੀਟਨਾਸ਼ਕ ਇਨਸੈਕਟੀਸਾਈਡ ਇੰਸਪੈਕਟਰ ਆਪੋ-ਆਪਣੇ ਅਧਿਕਾਰ ਖੇਤਰ ਵਿਚ ਇਨਸੈਕਟੀਸਾਈਡ ਵੇਚਣ ਵਾਲੀਆਂ ਦੁਕਾਨਾਂ, ਗੁਦਾਮਾਂ, ਸੇਲ ਸੈਂਟਰਾਂ ਅਤੇ ਹੋਰ ਸੰਬੰਧਿਤ ਥਾਂਵਾਂ ਤੇ ਨਿਰੀਖਣ ਕਰਦੇ ਹਨ । ਉਹ ਇਨ੍ਹਾਂ ਦੁਕਾਨਾਂ ਤੋਂ ਸੈਂਪਲ ਲੈ ਕੇ ਉਸ ਦੀ ਪੜਤਾਲ ਕਰਨ ਲਈ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਪ੍ਰਯੋਗਸ਼ਾਲਾਵਾਂ ਵਿਚ ਭੇਜਦਾ ਹੈ । ਸਟਾਕ ਚੈੱਕ ਕਰਕੇ ਪਤਾ ਲਗਾਉਂਦਾ ਹੈ ਕਿ ਕੀੜੇਮਾਰ ਦਵਾਈਆਂ ਮਿੱਥੇ ਸਮੇਂ ਦੀ ਹੱਦ ਤਾਂ ਪਾਰ ਨਹੀਂ ਕਰ ਗਈਆਂ |

    ਇਸ ਤੋਂ ਇਲਾਵਾ ਸਟਾਕ ਵਿਚ ਪਈਆਂ ਦਵਾਈਆਂ ਦਾ ਵਜ਼ਨ ਅਤੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਦੇਖਿਆ ਜਾਂਦਾ ਹੈ ਕਿ ਕੋਈ ਕਾਨੂੰਨੀ ਉਲੰਘਣਾ ਨਾ ਹੋ ਰਹੀ ਹੋਵੇ । ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ

    ਪ੍ਰਸ਼ਨ 10. ਬੀਜ ਕਾਨੂੰਨ ਦੀ ਧਾਰਾ-7 ਕੀ ਹੈ ?
    ਉੱਤਰ- ਇਸ ਧਾਰਾ ਦੇ ਅੰਤਰਗਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
    ਉੱਤਰ- ਫ਼ਸਲਾਂ ਦੀ ਵਧੀਆ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੁਆਂ ਹਨ । ਖੇਤੀ ਵਿਚ ਇਹ ਤਿੰਨੇ ਵਸਤੁਆਂ ਬਹੁਤ ਹੀ ਮਹੱਤਵਪੂਰਨ ਹਨ । ਇਸ ਲਈ ਇਨ੍ਹਾਂ ਦੀ ਕੁਆਲਟੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਬੀਜ ਉੱਚ ਮਿਆਰੇ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ

    ਕਿਸਾਨਾਂ ਦੇ ਹੱਕ-ਸੀਡ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸਨੂੰ ਮਿਲ ਸਕੇ । ਜੇਕਰ ਕਿਸਾਨ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਮਾੜਾ ਬੀਜ ਹੈ ਜੋ ਉਸ ਨੂੰ ਬੀਜ ਡੀਲਰ ਵਲੋਂ ਦਿੱਤਾ ਗਿਆ ਹੈ । ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ

    ਸ਼ਿਕਾਇਤ ਦਰਜ ਕਰਵਾਉਣ ਸਮੇਂ ਕਿਸਾਨਾਂ ਨੂੰ ਹੇਠ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ-

    1.     ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿਲ ਜਾਂ ਰਸੀਦ

    2.     ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ

    3.     ਬੀਜ ਵਾਲਾ ਖਾਲੀ ਪੈਕਟ ਜਾਂ ਥੈਲਾ ਜਾਂ ਡੱਬਾ

    4.     ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ |

    ਬੀਜ ਇੰਸਪੈਕਟਰ ਇਹ ਸ਼ਿਕਾਇਤ ਪ੍ਰਾਪਤ ਹੋਣ ਤੇ ਇਸ ਦੀ ਪੂਰੀ ਜਾਂਚ-ਪੜਤਾਲ ਕਰੇਗਾ ਅਤੇ ਜੇਕਰ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਫ਼ਸਲ ਦਾ ਫੇਲ ਹੋਣ ਦਾ ਕਾਰਨ, ਬੀਜ ਦੀ ਖ਼ਰਾਬੀ ਹੈ ਤਾਂ ਉਹ ਬੀਜ ਦੇ ਡੀਲਰ/ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ ਅਤੇ ਬੀਜ ਕਾਨੂੰਨ ਦੇ ਤਹਿਤ ਉਸ ਨੂੰ ਦੰਡ ਮਿਲ ਸਕਦਾ ਹੈ

    ਪ੍ਰਸ਼ਨ 2. ਬੀਜ ਕੰਟਰੋਲ ਆਰਡਰ ਅਧੀਨ ਕਿਸਾਨਾਂ ਨੂੰ ਕੀ-ਕੀ ਅਧਿਕਾਰ ਪ੍ਰਾਪਤ ਹਨ ?
    ਉੱਤਰ- ਆਪਣੇ ਆਪ ਉੱਤਰ ਦਿਓ

    ਪ੍ਰਸ਼ਨ 3. ਖੇਤੀਬਾੜੀ ਦੇ ਵਿਕਾਸ ਲਈ ਤਿੰਨ ਪ੍ਰਮੁੱਖ ਵਸਤੂਆਂ ਦਾ ਨਾਂ ਦੱਸੋ ਅਤੇ ਉਹਨਾਂ ਦੇ ਕੁਆਲਟੀ ਕੰਟਰੋਲ ਬਾਰੇ ਚਾਨਣਾ ਪਾਓ ?
    ਉੱਤਰ- ਆਪਣੇ ਆਪ ਉੱਤਰ ਦਿਓ


    Class 9 Agriculture Chapter 6 ਪਸ਼ੂ ਪਾਲਣ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਪੰਜਾਬ ਵਿੱਚ ਗਾਂਵਾਂ ਅਤੇ ਮੱਝਾਂ ਦੀ ਗਿਣਤੀ ਦੱਸੋ
    ਉੱਤਰ- ਪੰਜਾਬ ਵਿੱਚ ਲਗਪਗ 17 ਲੱਖ ਗਾਂਵਾਂ ਅਤੇ 50 ਲੱਖ ਮੱਝਾਂ ਹਨ

    ਪ੍ਰਸ਼ਨ 2. ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ ਕਿੰਨੇ ਦੁੱਧ ਦੀ ਲੋੜ ਹੁੰਦੀ ਹੈ ?
    ਉੱਤਰ- ਮਨੁੱਖ ਨੂੰ ਸਿਹਤਮੰਦ ਰਹਿਣ ਵਾਸਤੇ ਰੋਜ਼ਾਨਾ 250 ਗਰਾਮ ਦੁੱਧ ਦੀ ਜ਼ਰੂਰਤ ਹੁੰਦੀ ਹੈ

    ਪ੍ਰਸ਼ਨ 3. ਦੁੱਧ ਦੇਣ ਵਾਲੀ ਉੱਤਮ ਗਾਂ ਦੀ ਨਸਲ ਦਾ ਨਾਂ ਦੱਸੋ
    ਉੱਤਰ- ਦੁੱਧ ਦੇਣ ਵਾਲੀ ਸਭ ਤੋਂ ਵਧੀਆ ਭਾਰਤੀ ਨਸਲ ਦੀ ਗਾਂ ਹੈ ਸਾਹੀਵਾਲ

    ਪ੍ਰਸ਼ਨ 4. ਲਾਲ ਸਿੰਧੀ ਗਾਂ ਇੱਕ ਸੂਏ ਵਿੱਚ ਕਿੰਨਾ ਦੁੱਧ ਦਿੰਦੀ ਹੈ ?
    ਉੱਤਰ- ਇਹ ਇਕ ਸੂਏ ਵਿਚ 1800 ਕਿਲੋ ਦੁੱਧ ਦਿੰਦੀ ਹੈ

    ਪ੍ਰਸ਼ਨ 5. ਸੂਣ ਵਾਲੀ ਲਵੇਰੀ ਨੂੰ ਕਿੰਨੇ ਦਿਨ ਪਹਿਲਾਂ ਦੁੱਧ ਤੋਂ ਹਟਾ ਲੈਣਾ ਚਾਹੀਦਾ ਹੈ ?
    ਉੱਤਰ- ਸਣ ਵਾਲੀ ਲਵੇਰੀ ਨੂੰ ਸੁਣ ਦੀ ਮਿਤੀ ਤੋਂ ਲਗਪਗ 60 ਦਿਨ ਪਹਿਲਾਂ ਦੱਗੋਂ ਹਟਾ ਲੈਣਾ ਚਾਹੀਦਾ ਹੈ

    ਪ੍ਰਸ਼ਨ 6. 400 ਕਿਲੋ ਭਾਰੀ ਗਾਂ ਜਾਂ ਮੱਝ ਨੂੰ ਰੋਜ਼ਾਨਾ ਕਿੰਨੇ ਚਾਰੇ ਦੀ ਲੋੜ ਹੁੰਦੀ ਹੈ ?
    ਉੱਤਰ- 400 ਕਿਲੋ ਭਾਰ ਵਾਲੀ ਗਾਂ ਲਈ 35 ਕਿਲੋ ਹਰੇ ਚਾਰੇ ਦੀ ਲੋੜ ਹੁੰਦੀ ਹੈ

    ਪ੍ਰਸ਼ਨ 7. ਵਹਿੜ ਦਾ 300 ਕਿ. ਗ੍ਰਾ. ਭਾਰ ਕਿੰਨੇ ਚਿਰ ਵਿੱਚ ਹੋ ਜਾਂਦਾ ਹੈ ?
    ਉੱਤਰ- ਵਹਿੜ ਦਾ 300 ਕਿ. ਗ੍ਰਾ. ਭਾਰ 18 ਮਹੀਨੇ ਦੀ ਉਮਰ ਵਿੱਚ ਹੋ ਜਾਂਦਾ ਹੈ

    ਪ੍ਰਸ਼ਨ 8. ਮੁੱਰਾ ਨਸਲ ਦੀ ਮੱਝ ਦਾ ਇੱਕ ਸੂਏ ਦਾ ਦੁੱਧ ਕਿੰਨਾ ਹੁੰਦਾ ਹੈ ?
    ਉੱਤਰ- ਔਸਤਨ 1700-1800 ਕਿਲੋਗ੍ਰਾਮ

    ਪ੍ਰਸ਼ਨ 9. ਡੇਅਰੀ ਫਾਰਮ ਦੀ ਸਿਖਲਾਈ ਲਈ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ ?
    ਉੱਤਰ- ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਗਡਵਾਸੂ ਲੁਧਿਆਣਾ ਨਾਲ ਸੰਪਰਕ ਕਰਨਾ ਚਾਹੀਦਾ ਹੈ

    ਪ੍ਰਸ਼ਨ 10. ਪੰਜਾਬ ਵਿੱਚ ਮੱਝਾਂ ਦੀਆਂ ਕਿਹੜੀਆਂ-ਕਿਹੜੀਆਂ ਨਸਲਾਂ ਹਨ ?
    ਉੱਤਰ- ਮੁੱਰਾ ਅਤੇ ਨੀਲੀ ਰਾਵੀ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਸਾਹੀਵਾਲ ਗਾਂ ਦੀ ਨਸਲ ਦਾ ਵਿਸਥਾਰ ਪੂਰਵਕ ਵਰਣਨ ਕਰੋ
    ਉੱਤਰ-

    ਗੁਣ

    ਸਾਹੀਵਾਲ

    ਮੂਲ ਘਰ

    ਇਸ ਦਾ ਘਰ ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਹੈ ।

    ਰੰਗ ਤੇ ਕੱਦ

    ਰੰਗ ਭੂਰਾ ਲਾਲ, ਚਮੜੀ ਢਿੱਲੀ, ਸਰੀਰ ਦਰਮਿਆਨੇ ਤੋਂ ਭਾਰਾ, ਲੱਤਾਂ ਛੋਟੀਆਂ, ਝਾਲਰ ਵੱਡੀ, ਸਿੰਗ ਛੋਟੇ ਅਤੇ ਭਾਰੇ, ਲੇਵਾ ਵੱਡਾ !

    ਬਲਦ

    ਬਦ ਬਹੁਤ ਸੁਸਤ ਤੇ ਮੱਠੇ ਹੁੰਦੇ ਹਨ ।

    ਇਕ ਸੂਏ ਦਾ ਔਸਤਨ ਦੁੱਧ

    1800 ਕਿਲੋ

    ਦੁੱਧ ਵਿੱਚ ਫੈਟ

    5%

    ਪ੍ਰਸ਼ਨ 2. ਹੋਲਸਟੀਨ-ਫਰੀਜੀਅਨ ਗਾਂ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ-

    ਗੁਣ

    ਹੋਲਸਟੀਨ-ਫਰੀਜੀਅਨ

    ਮੂਲ ਘਰ

    ਹਾਲੈਂਡ, ਹੁਣ ਹੋਰ ਦੇਸ਼ਾਂ ਵਿੱਚ ਵੀ ਮਿਲਦੀ ਹੈ ।

    ਰੰਗ

    ਕਾਲਾ-ਚਿੱਟਾ ਜਾਂ ਲਾਲ

    ਸਰੀਰ

    ਇਹ ਸਭ ਤੋਂ ਭਾਰੀ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੀ ਨਸਲ ਹੈ । ਇਸ ਦੀ ਵੇਲ ਲੰਮੀ ਅਤੇ ਲੇਵਾ ਵੱਡਾ ਹੁੰਦਾ, ਹੈ|

    ਇਕ ਸੂਏ ਦਾ ਔਸਤਨ ਦੁੱਧ

    5500-6500 ਕਿਲੋ

    ਦੁੱਧ ਵਿਚ ਥੰਧਿਆਈ(ਫੈਟ)

    3.5-4.0%

    ਪ੍ਰਸ਼ਨ 3. ਵਧੀਆ ਗਾਂ ਦੀ ਚੋਣ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਵਧੀਆ ਗਾਂ ਦੀ ਚੋਣ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ

    1.     ਇਕ ਸਾਧਾਰਨ ਦੋਗਲੀ ਵਹਿੜ ਨੂੰ ਪਹਿਲਾ ਸੁਆ 24-30 ਮਹੀਨੇ ਦੀ ਉਮਰ ਵਿੱਚ ਦੇਣਾ ਚਾਹੀਦਾ ਹੈ

    2.     ਪਹਿਲੀ ਵਾਰ ਸੁਣ ਦੇ ਮੌਕੇ ਭਾਰ 400 ਕਿਲੋ ਹੋਣਾ ਚਾਹੀਦਾ ਹੈ

    3.     ਗਾਂ ਸੂਣ ਤੋਂ ਬਾਅਦ 60-70 ਦਿਨਾਂ ਵਿਚ ਦੁਬਾਰਾ ਗੱਭਣ ਹੋ ਜਾਵੇ

    4.     3000 ਕਿਲੋ ਤੋਂ ਵੱਧ ਦੁੱਧ ਦੇਵੇ ਅਤੇ ਸੋਕੇ ਦਾ ਸਮਾਂ 60 ਦਿਨ ਹੋਵੇ

    5.     ਗਾਂ ਦੇ ਦੋ ਸੂਇਆਂ ਵਿਚ ਵਿੱਥ 12-14 ਮਹੀਨੇ ਹੋਣੀ ਚਾਹੀਦੀ ਹੈ

    6.     ਦੁੱਧ ਵਿਚ ਥੰਧਿਆਈ ਦੀ ਮਾਤਰਾ 4.0%-4.5% ਹੋਣੀ ਚਾਹੀਦੀ ਹੈ

    ਪ੍ਰਸ਼ਨ 4. ਸੂਣ ਉਪਰੰਤ ਗਾਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਸੂਣ ਤੋਂ ਬਾਅਦ ਗਾਂ ਨੂੰ ਇਕ ਬਾਲਟੀ ਕੋਸੇ ਪਾਣੀ ਵਿੱਚ 50 ਗਰਾਮ ਨਮਕ ਪਾ ਕੇ ਪਿਲਾਉਣਾ ਚਾਹੀਦਾ ਹੈ । ਇਸ ਨੂੰ ਹਰ ਰੋਜ਼ ਚਾਰ ਦਿਨਾਂ ਤਕ 2 ਕਿਲੋਗਰਾਮ ਦਲੀ ਕਣਕ ਅਤੇ ਇਕ ਕਿਲੋਗਰਾਮ ਗੁੜ ਦਾ ਦਲੀਆ ਰਿੰਨ ਕੇ ਦੋ ਵਾਰੀ ਦਿਓ | ਸੁਣ ਤੋਂ ਬਾਅਦ ਗਾਂ ਨੂੰ ਦੋ ਘੰਟੇ ਵਿਚ ਚੋ ਲੈਣਾ ਚਾਹੀਦਾ ਹੈ । ਵੱਧ ਦੁੱਧ ਦੇਣ ਵਾਲੀਆਂ ਗਾਂਵਾਂ ਨੂੰ ਪਹਿਲੇ 2-3 ਦਿਨ ਪੂਰੀ ਤਰ੍ਹਾਂ ਨਹੀਂ ਚੋਣਾ ਚਾਹੀਦਾ

    ਪ੍ਰਸ਼ਨ 5. ਗਾਂਵਾਂ ਦੇ ਸ਼ੈੱਡ ਦਾ ਫਰਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ ?
    ਉੱਤਰ- ਪਸ਼ੂ ਦੇ ਖਲੋਣ ਲਈ 180-210 ਸੈਂਟੀਮੀਟਰ (6-7 ਫੁੱਟ) ਲੰਬੀ ਜਗਾ ਅਤੇ ਚੌੜਾਈ ਵਾਲੇ ਪਾਸੇ 120 ਸੈਂਟੀਮੀਟਰ (4 ਫੁੱਟ) ਦੀ ਲੋੜ ਹੁੰਦੀ ਹੈ । ਮਲਮੂਤਰ ਦੇ ਸਹੀ ਨਿਕਾਸ ਲਈ ਖੁਰਲੀ ਤੋਂ ਨਾਲੀ ਤਕ ਢਲਾਣ ਹੋਣੀ ਚਾਹੀਦੀ ਹੈ । ਨਾਲੀ ਲਗਪਗ 1 ਫੁੱਟ ਚੌੜੀ ਹੋਣੀ ਚਾਹੀਦੀ ਹੈ ਅਤੇ ਹਰ ਪੰਜ-ਛੇ ਫੁੱਟ ਦੂਰੀ ਤੇ ਇੱਕ ਇੰਚ ਢਲਾਣ ਹੋਣੀ ਚਾਹੀਦੀ ਹੈ । ਫਰਸ਼ ਇੱਟਾਂ ਤੇ ਸੀਮਿੰਟ ਦਾ ਪੱਕਾ ਹੋਵੇ ਤਾਂ ਚੰਗਾ ਰਹਿੰਦਾ ਹੈ । ਫ਼ਰਸ਼ ਤਿਲਕਣਾ ਨਾ ਹੋਵੇ ਇਸ ਲਈ ਉਸ ਉੱਤੇ ਡੂੰਘੀਆਂ ਝਰੀਆਂ ਕੱਢ ਦੇਣੀਆਂ ਚਾਹੀਦੀਆਂ ਹਨ | ਅਣਛੱਤੀ ਜਗਾ ਤੇ ਵੀ ਇੱਟਾਂ ਵਾਲੀ ਫਰਸ਼ ਲਗਾ ਦੇਣੀ ਚਾਹੀਦੀ ਹੈ

    ਪ੍ਰਸ਼ਨ 6. ਵੰਡ ਕਿਸ ਨੂੰ ਕਿਹਾ ਜਾਂਦਾ ਹੈ ?
    ਉੱਤਰ- ਵੰਡ ਇਕ ਮਿਸ਼ਰਨ ਹੁੰਦਾ ਹੈ ਇਹ ਅਨਾਜ, ਤੇਲ ਵਾਲੇ ਬੀਜਾਂ ਦੀ ਖਲ਼ ਅਤੇ ਦੂਜੇ ਖੇਤੀ ਉਦਯੋਗਿਕ ਬਾਈਪੋਡਕਟਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ, ਇਸ ਨਾਲ ਜਾਨਵਰਾਂ ਨੂੰ ਲੋੜੀਂਦੀ ਊਰਜਾ ਅਤੇ ਪ੍ਰੋਟੀਨ ਤੱਤਾਂ ਦੀ ਸੰਤੁਲਿਤ ਖੁਰਾਕ ਮਿਲ ਜਾਂਦੀ ਹੈ । ਵੰਡ ਆਮ ਕਰਕੇ ਦੋ ਤਰ੍ਹਾਂ ਦੇ ਬਣਾਏ ਜਾਂਦੇ ਹਨ ਇਕ ਕਿਸਮ ਵਿਚ ਘੱਟ ਪਚਣਯੋਗ ਕੱਚੇ ਪ੍ਰੋਟੀਨ (13-15%) ਹੁੰਦੇ ਹਨ ਅਤੇ ਇਸ ਨੂੰ ਫਲੀਦਾਰ ਚਾਰਿਆਂ, ਜਿਵੇਂ ਕਿ ਬਰਸੀਮ, ਲੂਸਣ ਅਤੇ ਰਵਾਂਹ ਨਾਲ ਮਿਲਾ ਕੇ ਪਾਇਆ ਜਾਂਦਾ ਹੈ । ਦੂਸਰੀ ਕਿਸਮ ਵਿਚ ਜ਼ਿਆਦਾ ਪਚਣਯੋਗ ਕੱਚੇ ਪ੍ਰੋਟੀਨ (16-18%) ਹੁੰਦੇ ਹਨ ਅਤੇ ਇਸ ਨੂੰ ਗੈਰ ਫਲੀਦਾਰ ਚਾਰਿਆਂ, ਜਿਵੇਂ ਕਿ-ਹਰੀ ਮੱਕੀ, ਬਾਜਰਾ, ਚਰੀ ਆਦਿ ਨਾਲ ਰਲਾ ਕੇ ਪਾਇਆ ਜਾਂਦਾ ਹੈ

    ਪ੍ਰਸ਼ਨ 7. ਪਸ਼ੂਆਂ ਦੇ ਗੋਹੇ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
    ਉੱਤਰ- ਗੋਹਾ ਹਰ ਰੋਜ਼ ਕੱਢ ਕੇ ਸੈਂਡ ਤੋਂ ਦੂਰ ਟੋਏ ਵਿਚ ਸੁੱਟ ਦੇਣਾ ਚਾਹੀਦਾ ਹੈ । ਟੋਏ ਦਾ ਅਕਾਰ 20 x 10 x4 ਫੁੱਟ ਹੋਣਾ ਚਾਹੀਦਾ ਹੈ । ਇਸ ਨੂੰ ਇਕ ਪਾਸਿਓਂ ਭਰਨਾ ਸ਼ੁਰੂ ਕੀਤਾ ਜਾਂਦਾ ਹੈ ਅਤੇ ਭਰੀ ਹੋਈ ਥਾਂ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਗੋਹੇ ਦੀ ਸ਼ਕਤੀ ਤੱਤ ਨਸ਼ਟ ਨਹੀਂ ਹੁੰਦੀ । ਪੂਰੀ ਤਰ੍ਹਾਂ ਗਲੀ ਹੋਈ ਰੂੜੀ ਹੀ ਟੋਏ ਵਿਚੋਂ ਕੱਢ ਕੇ ਖੇਤਾਂ ਵਿਚ ਪਾਉਣੀ ਚਾਹੀਦੀ ਹੈ । ਹਾੜੀ ਦੀ ਫ਼ਸਲ ਬੀਜਣ ਸਮੇਂ ਗਰਮੀ ਘੱਟ ਹੁੰਦੀ ਹੈ, ਇਸ ਲਈ ਰੂੜੀ ਦੀ ਖਾਦ ਦੇ ਤੱਤ ਉਡਦੇ ਨਹੀਂ

    ਪ੍ਰਸ਼ਨ 8. ਦੁੱਧ ਵਾਲੇ ਬਰਤਨਾਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਬਰਤਨਾਂ ਨੂੰ 2-3 ਵਾਰ ਸਾਫ਼ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ । ਬਰਤਨ ਦੀ ਧਾਤ ਅਨੁਸਾਰ ਕੱਪੜੇ ਧੋਣ ਵਾਲੇ ਸੋਡੇ, ਸੋਡੀਅਮ ਹੈਕਸਾਮੈਟਾਫਾਸਫੇਟ,ਟਰਾਈ ਸੋਡੀਅਮ ਫਾਸਫੇਟ ਅਤੇ ਸੋਡੀਅਮ ਮੈਟਾਸਿਲੀਕੇਟ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ । ਸੋਡੇ ਨੂੰ ਕੋਸੇ ਪਾਣੀ ਵਿਚ ਘੋਲ ਕੇ ਬਰਤਨ ਸਾਫ਼ ਕਰਨੇ ਚਾਹੀਦੇ ਹਨ । ਬਰਤਨ ਨੂੰ 2-3 ਵਾਰ ਕੋਸੇ ਪਾਣੀ ਨਾਲ ਧੋ ਕੇ ਸੋਡੇ ਵਿਚੋਂ ਕੱਢ ਦਿਓ ਤੇ ਫਿਰ ਠੰਡੇ ਪਾਣੀ ਨਾਲ ਧੋਵੋ । ਬਰਤਨਾਂ ਨੂੰ ਗਰਮ ਪਾਣੀ, ਭਾਫ਼ ਜਾਂ ਰਸਾਇਣ, ਜਿਵੇਂ ਕੈਲਸ਼ੀਅਮ ਅਤੇ ਸੋਡੀਅਮ ਹਾਈਪੋਕਲੋਰਾਈਡ ਆਦਿ ਦੀ ਵਰਤੋਂ ਨਾਲ ਕਿਰਮ ਰਹਿਤ ਕਰਨਾ ਚਾਹੀਦਾ ਹੈ । ਰਸਾਇਣਾਂ ਨਾਲ ਸਾਫ਼ ਕਰਕੇ ਬਰਤਨ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ

    ਪ੍ਰਸ਼ਨ 9. ਕੱਟੜੂ-ਵੱਛੜੂ ਦੀ ਸੰਭਾਲ ਬਾਰੇ ਲਿਖੋ
    ਉੱਤਰ- ਨਵਜੰਮੇ ਨਾੜੂਏ ਨੂੰ 10 ਸੈਂ.ਮੀ. ਛੱਡ ਕੇ ਕਿਰਮ ਰਹਿਤ ਕੈਂਚੀ ਨਾਲ ਕੱਟ ਦੇਣਾ ਚਾਹੀਦਾ ਹੈ ਅਤੇ ਵੱਛੜੂ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ । ਹਰ ਰੋਜ਼ ਨਾੜੂਏ ਨੂੰ ਕਿਰਮ ਰਹਿਤ ਕਰਨ ਲਈ ਟਿੰਕਚਰ ਆਇਓਡੀਨ ਜਾਂ ਡੀਟੋਲ 2-3 ਵਾਰ ਲਾਓ ਜਦ ਤਕ ਉਹ ਸੁੱਕ ਕੇ ਡਿੱਗ ਨਾ ਪਵੇ । ਬੱਚੇ ਨੂੰ ਜਨਮ ਤੋਂ ਦੋ ਘੰਟੇ ਵਿਚ ਬਹੁਲਾ ਦੁੱਧ ਜ਼ਰੂਰ ਪਿਲਾਓ । ਪਸ਼ੂ ਪਾਲਣ ਜੇ ਵੱਛੜੂ ਨੂੰ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਉਸ ਦੇ ਮੂੰਹ ਵਿੱਚ ਚੁੰਘਣ ਲਈ ਥਣ ਪਾ ਦਿਓ । ਜੇ ਮਾਂ ਦੀ ਸੂਣ ਤੋਂ ਬਾਅਦ ਮੌਤ ਹੋ ਜਾਵੇ ਤਾਂ ਵੱਛੜੂ ਨੂੰ ਕਿਸੇ ਹੋਰ ਗਾਂ ਦੇ ਇੱਕ ਲਿਟਰ ਦੁੱਧ ਵਿਚ 5 ਮਿਲੀਮੀਟਰ ਅਰਿੰਡੀ ਦਾ ਤੇਲ, ਪੰਜ ਮਿਲੀਲਿਟਰ ਮੱਛੀ ਦਾ ਤੇਲ ਅਤੇ ਇਕ ਅੰਡਾ ਘੋਲ ਕੇ 4 ਦਿਨਾਂ ਲਈ ਦੇਣਾ ਚਾਹੀਦਾ ਹੈ । ਵੱਛਤੂਆਂ ਨੂੰ ਛੋਟੀ ਉਮਰੇ ਹੀ ਦਾਣਾ ਅਤੇ ਨਰਮ ਚਾਰਾ ਖਾਣ ਦੀ ਆਦਤ ਪਾ ਦੇਣੀ ਚਾਹੀਦੀ ਹੈ । ਪਰ ਉਨ੍ਹਾਂ ਨੂੰ ਲੋੜ ਤੋਂ ਵੱਧ ਨਹੀਂ ਖੁਆਉਣਾ ਚਾਹੀਦਾ | 15 ਦਿਨ ਦੀ ਉਮਰ ਤੋਂ ਵੱਛਤੂਆਂ ਨੂੰ ਵੰਡ ਦੇਣਾ ਸ਼ੁਰੂ ਕਰ ਦਿਓ । ਹਰਾ ਚਾਰਾ ਖਾਣਾ ਸ਼ੁਰੂ ਕਰ ਦੇਣ ਤੇ ਵੰਡ ਨਹੀਂ ਦੇਣੀ ਚਾਹੀਦੀ

    ਪ੍ਰਸ਼ਨ 10. ਚੁਆਈ ਵੇਲੇ ਕਿਹੜੇ ਨੁਕਤੇ ਅਪਣਾਉਣੇ ਚਾਹੀਦੇ ਹਨ ?
    ਉੱਤਰ- ਦੁੱਧ ਦੀ ਚੁਆਈ ਅਲੱਗ ਕਮਰੇ ਵਿੱਚ ਕਰਨੀ ਠੀਕ ਰਹਿੰਦੀ ਹੈ

    1.     ਸ਼ਾਂਤ ਅਤੇ ਸਾਫ਼-ਸੁਥਰੀ ਥਾਂ ਅਤੇ ਸਾਫ ਬਰਤਨਾਂ ਵਿੱਚ ਚੁਆਈ ਕਰਨੀ ਚਾਹੀਦੀ ਹੈ

    2.     ਦੁੱਧ ਦੀ ਚੁਆਈ ਤੋਂ ਪਹਿਲਾਂ ਥਣਾਂ ਨੂੰ ਡੀਟੋਲ ਜਾਂ ਲਾਲ ਦਵਾਈ ਵਿੱਚ ਭਿੱਜੇ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ

    3.     ਚੁਆਈ ਪੂਰੀ ਮੁੱਠੀ ਨਾਲ ਕਰਨੀ ਚਾਹੀਦੀ ਹੈ ਅਤੇ ਅੰਗੂਠਾ ਭੰਨ ਕੇ ਚੁਆਈ ਨਹੀਂ ਕਰਨੀ ਚਾਹੀਦੀ

    (ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਦੁਧਾਰੂ ਪਸ਼ੂਆਂ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ? .
    ਉੱਤਰ- ਪੰਜਾਬ ਦੇ ਜਲਵਾਯੂ ਦੇ ਅਨੁਸਾਰ ਪਸ਼ੂਆਂ ਦੀ ਰਿਹਾਇਸ਼ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ । ਰਿਹਾਇਸ਼ ਅਜਿਹੀ ਹੋਣੀ ਚਾਹੀਦੀ ਹੈ, ਜਿਸ ਵਿਚ ਚਾਰਾ ਖਾਣ ਦੇ ਸਮੇਂ ਅਤੇ ਚੁਆਈ ਸਮੇਂ ਪਸ਼ੂਆਂ ਨੂੰ ਬੰਨ੍ਹਿਆ ਜਾ ਸਕੇ ਅਤੇ ਬਾਕੀ ਸਮੇਂ ਦੌਰਾਨ ਖੁੱਲ੍ਹੇ ਰਹਿਣ । ਇਸ ਤਰ੍ਹਾਂ ਸਾਰਾ ਸਮਾਂ ਬੰਨ੍ਹਣ ਅਤੇ ਸਾਰਾ ਸਮਾਂ ਖੁੱਲ੍ਹੇ ਰੱਖਣ ਦੇ ਔਗੁਣਾ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕਦਾ ਹੈ

    ਸ਼ੈਡ ਦਾ ਰੁਖ ਪੁਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਅਤੇ ਖੁਰਲੀ ਉੱਤਰ ਵੱਲ ਰੱਖਣੀ ਠੀਕ ਰਹਿੰਦੀ ਹੈ-
    1. ਥਾਂ ਦੀ ਲੋੜ-ਵੱਡੇ ਜਾਨਵਰਾਂ ਲਈ 12-14 ਵਰਗ ਮੀਟਰ ਥਾਂ ਕਾਫੀ ਹੈ । ਇਸ ਵਿਚੋਂ 4. 25 ਮੀਟਰ ਥਾਂ ਛੱਤਿਆ ਹੋਣਾ ਚਾਹੀਦਾ ਹੈ ਅਤੇ 8.6 ਵਰਗ ਮੀਟਰ ਥਾਂ ਖੁੱਲਾ ਹੋਣਾ ਚਾਹੀਦਾ ਹੈ

    2. ਫਰਸ਼-ਪਸ਼ ਦੇ ਖੜੇ ਹੋਣ ਲਈ 180-210 ਸੈਂਟੀਮੀਟਰ ਥਾਂ ਦੀ ਲੰਬਾਈ ਅਤੇ ਚੌੜਾਈ 120 ਸੈਂਟੀਮੀਟਰ ਕਾਫ਼ੀ ਹੁੰਦੀ ਹੈ । ਫ਼ਰਸ਼ ਇੱਟਾਂ ਅਤੇ ਸੀਮੇਂਟ ਦਾ ਨਾ ਫਿਸਲਣ ਯੋਗ ਹੋਣਾ ਚਾਹੀਦਾ ਹੈ । ਫਰਸ਼ ਵਿਚ ਇਸ ਲਈ ਡੂੰਘੀਆਂ ਝਰੀਆਂ ਕੱਢ ਦੇਣੀਆਂ ਚਾਹੀਦੀਆਂ ਹਨ । ਮਲਮੂਤਰ ਦੇ ਨਿਕਾਸ ਲਈ ਖੁਰਲੀ ਤੋਂ ਨਾਲੀ ਤਕ ਢਲਾਣ ਰੱਖਣੀ ਚਾਹੀਦੀ ਹੈ

    3. ਮਲ ਮੂਤਰ ਦੇ ਨਿਕਾਸ ਦੀ ਨਾਲੀ-ਇਹ ਨਾਲੀ ਜ਼ਰੂਰ ਬਣਾਈ ਜਾਣੀ ਚਾਹੀਦੀ ਹੈ

    4. ਕੰਧਾਂ-ਸ਼ੈੱਡ ਦੇ ਆਲੇ-ਦੁਆਲੇ ਚਾਰ-ਦੀਵਾਰੀ ਕਰ ਦੇਣੀ ਚਾਹੀਦੀ ਹੈ

    5. ਛੱਤ-ਰਿਹਾਇਸ਼ ਵਾਲੀ ਥਾਂ ਤੇ ਇੱਟਾਂ-ਬਾਲਿਆਂ ਦੀ ਛੱਤ ਸਸਤੀ ਅਤੇ ਅਰਾਮਦੇਹ ਰਹਿੰਦੀ ਹੈ । ਛੱਤ 3.6 ਮੀਟਰ ਉੱਚੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਲਿੱਪ ਦੇਣਾ ਚਾਹੀਦਾ ਹੈ । ਛੱਤ ਦੀ ਮਿੱਟੀ ਥੱਲੇ ਮੋਮੀ ਕਾਗ਼ਜ਼ ਵਿਛਾ ਦੇਣਾ ਚਾਹੀਦਾ ਹੈ ਤਾਂ ਕਿ ਬਰਸਾਤ ਸਮੇਂ ਛੱਤ ਨਾ ਚੋਵੇ । ਸਿਉਂਕ ਤੋਂ ਬਚਾਅ ਲਈ ਬਾਲਿਆਂ ਨੂੰ ਕੀਟਨਾਸ਼ਕ ਦੇ ਘੋਲ ਵਿਚ ਡੁੱਬੋ ਦੇਣਾ ਚਾਹੀਦਾ ਹੈ ਅਤੇ ਸਪਰੇ ਕਰਦੇ ਰਹਿਣਾ ਚਾਹੀਦਾ ਹੈ |

    6. ਪਾਣੀ ਦੀ ਖੁਰਲੀ-ਇਹ ਵੱਡੇ ਜਾਨਵਰਾਂ ਲਈ ਲਗਪਗ 75 ਸੈਂਟੀਮੀਟਰ ਉੱਚੀ ਅਤੇ ਛੋਟੇ ਜਾਨਵਰਾਂ ਲਈ 45 ਸੈਂ.ਮੀ. ਉੱਚੀ ਹੋਣੀ ਚਾਹੀਦੀ ਹੈ । ਇਸ ਦੀ ਚੌੜਾਈ ਲਗਪਗ 1-1.25 ਮੀਟਰ ਹੋਣੀ ਚਾਹੀਦੀ ਹੈ ਅਤੇ ਲੰਬਾਈ ਚਾਰੇ ਵਾਲੀ ਖੁਰਲੀ ਦੀ ਲੰਬਾਈ ਦਾ ਦਸਵਾਂ ਹਿੱਸਾ ਹੋਣੀ ਚਾਹੀਦੀ ਹੈ

    7. ਚਾਰੇ ਦਾ ਆਚਾਰ ਵਾਲਾ ਟੋਆ-ਇਸ ਨੂੰ ਚਾਰਾ ਕੁਤਰਨ ਵਾਲੀ ਮਸ਼ੀਨ ਦੇ ਨੇੜੇ ਬਣਾਉ

    8. ਗੋਹੇ ਦੀ ਸੰਭਾਲ-ਗੋਹੇ ਦੀ ਸੰਭਾਲ 6 x 3 x 1 ਘਣ ਮੀਟਰ ਦੇ ਟੋਏ ਵਿਚ ਕਰੋ ਅਤੇ ਭਰ ਜਾਣ ਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ | ਗਲਣ ਤੇ ਇਹ ਰੂੜੀ ਦਾ ਕੰਮ ਦੇਵੇਗਾ |

    9. ਸ਼ੈਡ ਨੂੰ ਕਿਰਮ ਰਹਿਤ ਕਰਨਾ-ਪਸ਼ੂਆਂ ਦੇ ਰਹਿਣ ਵਾਲੀ ਸ਼ੈਡ ਨੂੰ ਕਿਰਮ ਰਹਿਤ ਕਰਨ ਲਈ 4% ਫਿਨੋਲ ਦੇ ਘੋਲ ਨਾਲ ਧੋਵੋ ਜਾਂ ਛਿੜਕਾਅ ਕਰੋ । 6 ਘੰਟੇ ਬਾਅਦ ਕੰਧਾਂ, ਫਰਸ਼ ਅਤੇ ਸਮਾਨ ਨੂੰ ਜਿੱਥੇ ਫਿਨੋਲ ਦਾ ਛਿੜਕਾਅ ਕੀਤਾ ਸੀ ਪਾਣੀ ਨਾਲ ਧੋ ਦਿਓ

    10. ਗਰਮੀਆਂ ਅਤੇ ਸਰਦੀਆਂ ਵਿਚ ਪਸ਼ੂਆਂ ਦੀ ਸੰਭਾਲ-ਸ਼ੈਡ ਦੁਆਲੇ ਛਾਂ ਵਾਸਤੇ ਰੁੱਖ ਲਾਓ ਤੇ 3-4 ਵਾਰ ਗਰਮੀਆਂ ਵਿਚ ਪਸ਼ੂਆਂ ਨੂੰ ਨਹਿਲਾਓ । ਪੱਖੇ ਅਤੇ ਕੂਲਰ ਵੀ ਲਾਏ ਜਾ ਸਕਦੇ ਹਨ । ਸਰਦੀਆਂ ਵਿਚ ਪਸ਼ੂਆਂ ਨੂੰ ਛੱਤ ਹੇਠਾਂ ਰੱਖੋ ਅਤੇ ਵੱਧ ਠੰਢ ਵੇਲੇ ਜ਼ਿਆਦਾ ਤਾਕਤ ਵਾਲਾ ਰਾਸ਼ਨ ਦਿਓ

    ਪ੍ਰਸ਼ਨ 2. ਦੁਧਾਰੂ ਪਸ਼ੂਆਂ ਨੂੰ ਖੁਰਾਕ ਖੁਆਉਣ ਲਈ ਕਿਹੜੀਆਂ ਧਿਆਨ ਰੱਖਣ ਯੋਗ ਗੱਲਾਂ ਹਨ ?
    ਉੱਤਰ- ਜਾਨਵਰ ਨੂੰ ਉਸ ਦੀ ਲੋੜ ਅਨੁਸਾਰ ਹੀ ਖੁਆਉਣਾ ਚਾਹੀਦਾ ਹੈ

    1.     ਜਾਨਵਰ ਨੂੰ ਸਮੇਂ ਸਿਰ ਹੀ ਖੁਆਉਣਾ ਚਾਹੀਦਾ ਹੈ । ਇਹ ਵੰਡ ਜਾਂ ਦੁੱਧ ਚੋਣ ਤੋਂ ਪਹਿਲਾਂ ਜਾਂ ਫਿਰ ਦੁੱਧ ਦੇਣ ਸਮੇਂ ਖੁਆਉਣਾ ਚਾਹੀਦਾ ਹੈ । ਦੋਹਾਂ ਚੁਆਈਆਂ ਤੋਂ ਪਹਿਲਾਂ ਅੱਧਾ-ਅੱਧਾ ਕਰਕੇ ਵੀ ਵੰਡ ਖੁਆਇਆ ਜਾ ਸਕਦਾ ਹੈ

    2.     ਵੱਧ ਖੁਆਉਣ ਨਾਲ ਜਾਨਵਰ ਖਾਣਾ ਬੰਦ ਕਰ ਦਿੰਦੇ ਹਨ

    3.     ਵੰਡ ਵਿਚ ਅਚਾਨਕ ਤਬਦੀਲੀ ਨਾ ਲਿਆਓ

    4.     ਦਾਣਿਆਂ ਦਾ ਹਮੇਸ਼ਾ ਦਲੀਆ ਬਣਾ ਕੇ ਖੁਆਓ

    5.     ਨੇਪੀਅਰ ਬਾਜਰਾ, ਬਾਜਰਾ, ਮੱਕੀ ਆਦਿ ਨੂੰ ਕੁਤਰ ਕੇ ਖੁਆਉਣਾ ਚਾਹੀਦਾ ਹੈ

    6.     5-6 ਕਿਲੋਗ੍ਰਾਮ ਹਰੇ ਚਾਰੇ ਦੀ ਥਾਂ ਇਕ ਕਿਲੋਗ੍ਰਾਮ ਸੁੱਕਾ ਚਾਰਾ ਵਰਤਿਆ ਜਾ ਸਕਦਾ ਹੈ । ਚੰਗੀ ਕਿਸਮ ਦੇ ਚਾਰੇ ਵੰਡ ਦੀ ਬੱਚਤ ਕਰਦੇ ਹਨ

    7.     ਪਰ ਕੁੱਝ ਪਚਣਯੋਗ ਤੱਤ ਗੈਰ-ਫਲੀਦਾਰ ਚਾਰਿਆਂ ਵਿਚ ਵਧੇਰੇ ਹੁੰਦੇ ਹਨ । ਇਸ ਲਈ ਦੋਹਾਂ ਤਰ੍ਹਾਂ ਦੇ ਚਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵੰਡ ਦੀ ਬੱਚਤ ਕਰਨੀ ਚਾਹੀਦੀ ਹੈ । ਲੋੜ ਤੋਂ ਵੱਧ ਪ੍ਰੋਟੀਨ ਨੂੰ ਜਾਨਵਰ ਊਰਜਾ ਲਈ ਵਰਤ ਲੈਂਦੇ ਹਨ

    8.     ਜਿਹੜੇ ਚਾਰਿਆਂ ਵਿਚ ਨਮੀ ਵੱਧ ਹੋਵੇ ਉਹਨਾਂ ਨੂੰ ਥੋੜ੍ਹਾ ਜਿਹਾ ਧੁੱਪੇ ਸੁਕਾ ਕੇ ਜਾਂ ਇਸ ਵਿਚ ਤੂੜੀ ਵਗੈਰਾ ਮਿਲਾ ਕੇ ਖੁਆਉਣਾ ਚਾਹੀਦਾ ਹੈ

    9.     ਅਫ਼ਾਰੇ ਅਤੇ ਬਦਹਜ਼ਮੀ ਤੋਂ ਬਚਾਉਣ ਲਈ ਫਲੀਦਾਰ ਚਾਰੇ ਖੁਆਉਣ ਤੋਂ ਪਹਿਲਾਂ ਉਨ੍ਹਾਂ ਵਿਚ ਤੂੜੀ ਜਾਂ ਹੋਰ ਚਾਰੇ ਰਲਾ ਲੈਣੇ ਚਾਹੀਦੇ ਹਨ

    10. ਆਮ ਕਰਕੇ ਪੱਠਿਆਂ ਦਾ ਆਚਾਰ ਚੁਆਈ ਤੋਂ ਬਾਅਦ ਖੁਆਉਣਾ ਚਾਹੀਦਾ ਹੈ, ਨਹੀਂ ਤਾਂ ਇਸ ਦੀ ਦੁੱਧ ਵਿਚੋਂ ਗੰਧ ਆਉਣ ਲੱਗ ਜਾਂਦੀ ਹੈ

    11. ਜਾਨਵਰਾਂ ਦੇ ਖਾਣ ਵਾਲੇ ਸਾਰੇ ਪਦਾਰਥ ਨੂੰ ਸੁੱਕੀ ਹਵਾ ਵਾਲੀ ਥਾਂ ਬੜੇ ਸੁਚੱਜੇ ਢੰਗ ਨਾਲ ਰੱਖੋ

    12. ਉੱਲੀ ਲੱਗੀ ਜਾਂ ਖ਼ਰਾਬ ਖ਼ੁਰਾਕ ਪਸ਼ੂਆਂ ਨੂੰ ਨਾ ਖੁਆਓ

    ਪ੍ਰਸ਼ਨ 3. ਚੁਆਈ ਤੋਂ ਬਾਅਦ ਦੁੱਧ ਦੀ ਸੰਭਾਲ ਤੇ ਨੋਟ ਲਿਖੋ
    ਉੱਤਰ- 1. ਚੋਏ ਦੁੱਧ ਦੀ ਸੰਭਾਲ-ਦੁੱਧ ਚੋਣ ਤੋਂ ਇਕ ਦਮ ਬਾਅਦ ਸ਼ੈਡ ਵਿਚੋਂ ਬਾਹਰ ਕੱਢ ਲਉ ਕਿਉਂਕਿ ਦੁੱਧ ਵਿਚ ਸੈਂਡ ਦੇ ਵਾਤਾਵਰਣ ਦੀ ਬਦਬੂ ਰਲ ਸਕਦੀ ਹੈ । ਦੁੱਧ ਪੁਣ ਕੇ ਉਸ ਵਿਚੋਂ ਤੂੜੀ ਜਾਂ ਚਾਰੇ ਦੇ ਤਿਣਕੇ, ਵਾਲ, ਧੂੜਾ, ਪਤੰਗੇ ਆਦਿ ਕੱਢੇ ਜਾ ਸਕਦੇ ਹਨ । ਦੁੱਧ ਲੋਹੇ ਜਾਂ ਪਲਾਸਟਿਕ ਦੀ ਪੋਣੀ ਜਾਂ ਮਲਮਲ ਦੇ ਕੱਪੜੇ ਨਾਲ ਪੁਣਿਆ ਜਾ ਸਕਦਾ ਹੈ । ਹਰ ਵਾਰੀ ਪੁਣਨ ਤੋਂ ਬਾਅਦ ਪੋਣੀ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਹਰ ਵਾਰੀ ਕਿਰਮ ਰਹਿਤ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਦੁੱਧ ਵਿਚ ਬੈਕਟੀਰੀਆ ਘੱਟ ਪੈਦਾ ਹੋਣਗੇ ਅਤੇ ਦੁੱਧ ਨੂੰ ਦੇਰ ਤਕ ਸਾਂਭ ਕੇ ਰੱਖਿਆ ਜਾ ਸਕਦਾ ਹੈ

    2. ਦੁੱਧ ਠੰਢਾ ਕਰਨਾ-ਦੁੱਧ ਠੰਢਾ ਕਰਨ ਨਾਲ ਬੈਕਟੀਰੀਆ ਘੱਟ ਪੈਦਾ ਹੁੰਦੇ ਰਹਿੰਦੇ ਹਨ । ਦੁੱਧ ਨੂੰ 5°C ਤੱਕ ਠੰਢਾ ਕਰਨਾ ਚਾਹੀਦਾ ਹੈ । ਦੁੱਧ ਠੀਕ ਢੰਗ ਨਾਲ ਠੰਡਾ ਨਾ ਕਰਨ ਦੀ ਹਾਲਤ ਵਿਚ ਦੁੱਧ ਫੱਟ ਜਾਂਦਾ ਹੈ । ਠੰਢਾ ਕਰਨ ਦੇ ਕਈ ਤਰੀਕੇ ਹਨ । ਡਰੰਮ ਵਿਚ ਦੁੱਧ ਦੀਆਂ ਕੈਨਾਂ ਨੂੰ ਵੱਡੇ ਟੱਬ ਵਿਚ ਠੰਢੇ ਪਾਣੀ ਵਿਚ ਇਸ ਤਰ੍ਹਾਂ ਡੁਬੋ ਕੇ ਰੱਖੋ ਤਾਂ ਜੋ ਟੱਬ ਵਿਚ ਪਾਣੀ ਦੀ ਸੜਾ ਕੈਨਾਂ ਵਿਚ ਦੁੱਧ ਦੀ ਸੜਾ ਤੋਂ ਉੱਚੀ ਹੋਵੇ । ਦੁੱਧ ਨੂੰ ਗਰਮੀਆਂ ਵਿਚ 2-3 ਘੰਟੇ ਵਿਚ ਇਕੱਤਰ ਕੇਂਦਰ ਜਾਂ ਵੇਚਣ ਦੀ ਥਾਂ ਤੇ ਡਰੰਮ ਵਿਚ ਪਾ ਕੇ ਉਸ ਦੀ ਢੋਆ-ਢੁਆਈ ਕਰੋ | ਸਾਰੇ ਕੈਨ ਪੂਰੀ ਤਰ੍ਹਾਂ ਭਰੇ ਹੋਏ ਹੋਣੇ ਚਾਹੀਦੇ ਹਨ, ਤਾਂ ਕਿ ਉਸ ਵਿਚ ਦੁੱਧ ਹਿੱਲੇ ਨਾ । ਪਿੰਡਾਂ ਵਿਚੋਂ ਸਾਈਕਲ, ਸਕੂਟਰ, ਬੈਲ ਗੱਡੀ, ਟੈਂਪੂ ਆਦਿ ਦੁਆਰਾ ਦੁੱਧ ਚੋ ਕੇ ਸ਼ਹਿਰਾਂ ਵਿਚ ਲਿਜਾਇਆ ਜਾਂਦਾ ਹੈ

    ਪ੍ਰਸ਼ਨ 4. ਸਿੰਗ ਦਾਗਣ ਤੇ ਨੋਟ ਲਿਖੋ
    ਉੱਤਰ- ਸਿੰਗ ਦਾਗਣ ਨਾਲ ਪਸ਼ੂ ਸੋਹਣੇ ਲੱਗਦੇ ਹਨ । ਉਹ ਆਪਸ ਵਿੱਚ ਇੱਕ-ਦੂਸਰੇ ਨਾਲ ਭਿੜਦੇ ਨਹੀਂ । ਇਹਨਾਂ ਲਈ ਘੱਟ ਥਾਂ ਦੀ ਲੋੜ ਪੈਂਦੀ ਹੈ ਤੇ ਖੁੱਲ੍ਹੇ ਵਿੱਚ ਵੀ ਰੱਖੇ ਜਾ ਸਕਦੇ ਹਨ । ਸਿੰਗ ਦਾਗਣ ਲਈ ਲਾਲ ਸੂਹੀ ਗਰਮ ਲੋਹੇ ਦੀ ਰਾਣੀ ਦੀ ਵਰਤੋਂ ਕੀਤੀ ਜਾਂਦੀ ਹੈ । ਕੱਟੀਆਂ ਦੇ ਸਿੰਗ 7-10 ਦਿਨਾਂ ਵਿਚ ਅਤੇ ਵੱਛੀਆਂ ਦੇ ਸਿੰਗ 15-20 ਦਿਨਾਂ ਦੀ ਉਮਰ ਵਿੱਚ ਦਾਗੇ ਜਾਂਦੇ ਹਨ

    ਪ੍ਰਸ਼ਨ 5. ਲਵੇਰੇ ਦੀ ਖ਼ਰੀਦ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਇੱਕ ਕਹਾਵਤ ਮਸ਼ਹੂਰ ਹੈ ਕਿ “ਲਵੇਰੀ ਲਓ ਚੋਅ ਕੇ ਹਾਲੀ ਲਓ ਜੋਅ ਕੇ’ ! ਇਸ ਤੋਂ ਸਾਫ਼ ਹੈ ਕਿ ਲਵੇਰਾ ਖ਼ਰੀਦਣ ਲੱਗੇ ਉਸ ਨੂੰ ਚੋ ਕੇ ਖਰੀਦਣਾ ਚਾਹੀਦਾ ਹੈ, ਘੱਟ ਤੋਂ ਘੱਟ ਲਗਾਤਾਰ ਤਿੰਨ ਡੰਗ ਚੋ ਕੇ ਖਰੀਦਣਾ ਚਾਹੀਦਾ ਹੈ । ਜਾਨਵਰ ਅੱਗੋਂ-ਪਿੱਛੋਂ ਅਤੇ ਉੱਪਰੋਂ ਦੇਖਣ ਨੂੰ ਤਿਕੋਣਾ ਲੱਗੇ ਅਤੇ ਉਸ ਦੀ ਚਮੜੀ ਪਤਲੀ ਹੋਣੀ ਚਾਹੀਦੀ ਹੈ । ਚੋਆਈ ਤੋਂ ਬਾਅਦ ਲੇਵਾ ਨਿੰਬੂ ਦੀ ਤਰ੍ਹਾਂ ਨੁੱਚੜ ਜਾਣਾ ਚਾਹੀਦਾ ਹੈ ਅਤੇ ਇਹ ਵੀ ਦੇਖ ਲਵੋ ਕਿ ਲੇਵੇ ਵਿਚ ਕੋਈ ਗਿਲਟੀ ਨਾ ਹੋਵੇ । ਲਵੇਰਾ ਹਮੇਸ਼ਾ ਦੂਜੇ ਜੇ ਸੂਏ ਹੀ ਖਰੀਦਣਾ ਚਾਹੀਦਾ ਹੈ ਤੇ ਜੇ ਮਗਰ ਵੱਛੀ/ਕੱਟੀ ਹੋਵੇ ਤਾਂ ਇਸ ਤੋਂ ਚੰਗੀ ਗੱਲ ਕੋਈ ਨਹੀਂ


    Class 9 Agriculture Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    ਅਭਿਆਸ (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਆਮ ਤੌਰ ‘ਤੇ ਗਾਂ ਦੇ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
    ਉੱਤਰ- ਇਕ ਕਿਲੋ ਦੁੱਧ ਤੋਂ ਲਗਪਗ 200 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ

    ਪ੍ਰਸ਼ਨ 2. ਮੱਝ ਦੇ ਦੁੱਧ ਤੋਂ ਆਮ ਤੌਰ ‘ਤੇ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
    ਉੱਤਰ- ਇਕ ਕਿਲੋ ਦੁੱਧ ਤੋਂ ਲਗਪਗ 250 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ

    ਪ੍ਰਸ਼ਨ 3. ਗਾਂ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
    ਉੱਤਰ- 180 ਗਰਾਮ

    ਪ੍ਰਸ਼ਨ 4. ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
    ਉੱਤਰ- 250 ਗ੍ਰਾਮ

    ਪ੍ਰਸ਼ਨ 5. ਜਾਗ ਲਗਾ ਕੇ ਦੁੱਧ ਤੋਂ ਬਣਾਏ ਜਾਣ ਵਾਲੇ ਪਦਾਰਥ ਲਿਖੋ
    ਉੱਤਰ- ਦਹੀਂ, ਲੱਸੀ

    ਪ੍ਰਸ਼ਨ 6. ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
    ਉੱਤਰ- ਘੱਟੋ-ਘੱਟ 4% ਫੈਟ

    ਪ੍ਰਸ਼ਨ 7. ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SNF) ਹੁੰਦੀ ਹੈ ?
    ਉੱਤਰ- 8.5% ਐੱਸ. ਐੱਨ. ਐੱਫ. ਹੁੰਦੀ ਹੈ

    ਪ੍ਰਸ਼ਨ 8. ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
    ਉੱਤਰ- 6% ਫੈਟ ਹੁੰਦੀ ਹੈ

    ਪ੍ਰਸ਼ਨ 9. ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SN) ਹੁੰਦੀ ਹੈ ?
    ਉੱਤਰ- 9% ਐੱਸ. ਐੱਨ. ਐੱਫ.

    ਪ੍ਰਸ਼ਨ 10. ਟੋਨਡ ਦੁੱਧ ਵਿੱਚ ਕਿੰਨੀ ਫੈਟ ਹੁੰਦੀ ਹੈ ?
    ਉੱਤਰ- ਟੋਨਡ ਦੁੱਧ ਵਿੱਚ 3% ਫੈਟ ਹੁੰਦੀ ਹੈ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਮਨੁੱਖੀ ਖ਼ੁਰਾਕ ਵਿਚ ਦੁੱਧ ਦੀ ਕੀ ਮਹੱਤਤਾ ਹੈ ?
    ਉੱਤਰ- ਦੁੱਧ ਵਿਚ ਸੌਖ ਨਾਲ ਹਜ਼ਮ ਹੋਣ ਵਾਲੇ ਖ਼ੁਰਾਕੀ ਤੱਤ ਹੁੰਦੇ ਹਨ । ਦੁੱਧ ਇੱਕ ਸੰਤੁਲਿਤ ਖ਼ੁਰਾਕ ਹੈ ਅਤੇ ਸ਼ਾਕਾਹਾਰੀ ਪ੍ਰਾਣੀਆਂ ਦੀ ਖੁਰਾਕ ਦਾ ਜ਼ਰੂਰੀ ਹਿੱਸਾ ਹੈ|ਮਨੁੱਖ ਦੁੱਧ ਦੀ ਵਰਤੋਂ ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਦੁੱਧ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਕਰਦਾ ਰਹਿੰਦਾ ਹੈ । ਦੁੱਧ ਵਿਚ ਫੈਟ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ

    ਪ੍ਰਸ਼ਨ 2. ਦੁੱਧ ਵਿੱਚ ਕਿਹੜੇ-ਕਿਹੜੇ ਖ਼ੁਰਾਕੀ ਤੱਤ ਪਾਏ ਜਾਂਦੇ ਹਨ ?
    ਉੱਤਰ- ਦੁੱਧ ਵਿੱਚ ਹੱਡੀਆਂ ਦੀ ਬਣਤਰ ਅਤੇ ਮਜ਼ਬੂਤੀ ਲਈ ਧਾਤਾਂ; ਜਿਵੇਂ-ਕੈਲਸ਼ੀਅਮ ਆਦਿ ਹੁੰਦਾ ਹੈ, ਪ੍ਰੋਟੀਨ, ਫੈਟ, ਵਿਟਾਮਿਨ ਆਦਿ ਲਗਪਗ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ

    ਪ੍ਰਸ਼ਨ 3. ਵਪਾਰਕ ਪੱਧਰ ਤੇ ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
    ਉੱਤਰ- ਖੋਆ, ਪਨੀਰ, ਦਹੀਂ ਆਦਿ ਅਤੇ ਖੋਏ ਦੀ ਅਤੇ ਪਨੀਰ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ

    ਪ੍ਰਸ਼ਨ 4. ਖੋਏ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
    ਉੱਤਰ- ਖੋਏ ਨੂੰ ਆਮ ਤਾਪਮਾਨ ਤੇ 13 ਦਿਨਾਂ ਲਈ ਅਤੇ ਕੋਲਡ ਸਟੋਰ ਵਿੱਚ ਢਾਈ ਮਹੀਨੇ ਤੱਕ ਆਸਾਨੀ ਨਾਲ ਸੰਭਾਲ ਕੇ ਰੱਖ ਸਕਦੇ ਹਾਂ

    ਪ੍ਰਸ਼ਨ 5. ਘਿਓ ਨੂੰ ਜ਼ਿਆਦਾ ਸਮੇਂ ਲਈ ਕਿਵੇਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
    ਉੱਤਰ- ਓ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਹੋਣੀ ਚਾਹੀਦੀ ਹੈ ਅਤੇ ਟੀਨ ਦੇ ਸੀਲ ਬੰਦ ਡੱਬੇ ਅੰਦਰ ਘਿਓ ਨੂੰ 21°C ਤੇ ਛੇ ਮਹੀਨੇ ਲਈ ਸੰਭਾਲਿਆ ਜਾ ਸਕਦਾ ਹੈ

    ਪ੍ਰਸ਼ਨ 6. ਪਨੀਰ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
    ਉੱਤਰ- ਪਨੀਰ ਨੂੰ ਸਹੀ ਢੰਗ ਨਾਲ ਬਣਾਇਆ ਗਿਆ ਹੋਵੇ ਤਾਂ ਦੋ ਹਫ਼ਤੇ ਲਈ ਫਰਿਜ਼ ਵਿਚ ਸਟੋਰ ਕੀਤਾ ਜਾ ਸਕਦਾ ਹੈ । ਵੱਖ-ਵੱਖ ਪਨੀਰ ਦੇ ਬਣਾਉਣ ਦੇ ਤਰੀਕੇ ਅਨੁਸਾਰ ਪਨੀਰ ਨੂੰ 2-4 ਦਿਨਾਂ ਤੋਂ 5-6 ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ

    ਪ੍ਰਸ਼ਨ 7. ਦੁੱਧ ਦੇ ਪਦਾਰਥ ਬਣਾਉਣ ਲਈ ਟਰੇਨਿੰਗ ਕਿੱਥੋਂ ਲਈ ਜਾ ਸਕਦੀ ਹੈ ?
    ਉੱਤਰ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗਡਵਾਸੂ ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਉਟ ਕਰਨਾਲ ਤੋਂ ਲਈ ਜਾ ਸਕਦੀ ਹੈ

    ਪ੍ਰਸ਼ਨ 8. ਡਬਲ ਟੋਨਡ ਅਤੇ ਸਟੈਂਡਰਡ ਦੁੱਧ ਦੇ ਮਿਆਰ ਲਿਖੋ
    ਉੱਤਰ

    ਦੁੱਧ ਦੀ ਕਿਸਮ

    ਐੱਸ. ਐੱਨ. ਐੱਫ. ਦੀ % ਮਾਤਰਾ

    ਫੈਟ ਦੀ % ਮਾਤਰਾ

    1. ਡਬਲ ਟੋਨਡ ਦੁੱਧ

    9%

    1.5%

    2. ਸਟੈਂਡਰਡ ਦੁੱਧ

    8.5%

    4.5%

    ਪ੍ਰਸ਼ਨ 9. ਖੋਏ ਨੂੰ ਸੰਭਾਲਣ ਦਾ ਤਰੀਕਾ ਲਿਖੋ
    ਉੱਤਰ- ਖੋਏ ਨੂੰ ਸੰਭਾਲਣ ਲਈ ਮੋਮੀ ਕਾਗਜ਼ ਵਿੱਚ ਲਪੇਟ ਕੇ ਠੰਡੀ ਥਾਂ ਤੇ ਰੱਖਿਆ ਜਾਂਦਾ ਹੈ । ਖੋਏ ਨੂੰ ਆਮ ਤਾਪਮਾਨ ਤੇ 13 ਦਿਨ ਅਤੇ ਕੋਲਡ ਸਟੋਰ ਵਿਚ ਢਾਈ ਮਹੀਨੇ ਲਈ ਰੱਖਿਆ ਜਾ ਸਕਦਾ ਹੈ

    ਪ੍ਰਸ਼ਨ 10. ਖੋਏ ਤੋਂ ਬਣਨ ਵਾਲੀਆਂ ਮਠਿਆਈਆਂ ਦੇ ਨਾਂ ਲਿਖੋ
    ਉੱਤਰ- ਖੋਏ ਤੋਂ ਬਣਨ ਵਾਲੀਆਂ ਮਠਾਈਆਂ ਹਨ-ਬਰ ਪੇੜੇ, ਗੁਲਾਬ ਜਾਮਣ, ਕਲਾਕੰਦ, ਬਰਫ਼ੀ ਆਦਿ

    (ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦੇ ਕੀ ਫਾਇਦੇ ਹਨ ?
    ਉੱਤਰ- ਕੱਚਾ ਦੁੱਧ ਛੇਤੀ ਹੀ ਖ਼ਰਾਬ ਹੋ ਜਾਂਦਾ ਹੈ । ਇਸ ਲਈ ਦੁੱਧ ਤੋਂ ਦੁੱਧ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ ਤਾਂ ਕਿ ਦੁੱਧ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਰੱਖਿਆ ਜਾ ਸਕੇ । ਦੁੱਧ ਨਾਲੋਂ ਦੁੱਧ ਵਾਲੇ ਪਦਾਰਥ ਮਹਿੰਗੇ ਭਾਅ ਵਿਕਦੇ ਹਨ ਤੇ ਦੁੱਧ ਉਤਪਾਦਕ ਨੂੰ ਚੰਗਾ ਲਾਭ ਹੋ ਜਾਂਦਾ ਹੈ । ਦੁੱਧ ਦੇ ਪਦਾਰਥ ਦੁੱਧ ਨਾਲੋਂ ਵਜ਼ਨ ਤੇ ਆਕਾਰ ਵਿਚ ਘੱਟ ਹੋ ਜਾਂਦੇ ਹਨ ਤੇ ਇਹਨਾਂ ਦੀ ਢੋਆ-ਢੁਆਈ ਦਾ ਖ਼ਰਚਾ ਵੀ ਘੱਟਦਾ ਹੈ ਤੇ ਸੌਖਾ ਵੀ ਰਹਿੰਦਾ ਹੈ । ਇਹਨਾਂ ਦੇ ਮੰਡੀਕਰਨ ਵਿਚ ਵਿਚੋਲੀਏ ਨਹੀਂ ਹੁੰਦੇ ਇਸ ਲਈ ਆਮਦਨ ਵੀ ਵੱਧ ਹੁੰਦੀ ਹੈ । ਘਰ ਦੇ ਮੈਂਬਰਾਂ ਨੂੰ ਘਰ ਵਿਚ ਹੀ ਰੁਜ਼ਗਾਰ ਮਿਲ ਜਾਂਦਾ ਹੈ

    ਪ੍ਰਸ਼ਨ 2. ਪਨੀਰ ਬਣਾਉਣ ਦੀ ਵਿਧੀ ਲਿਖੋ
    ਉੱਤਰ- ਉਬਲਦੇ ਦੁੱਧ ਵਿੱਚ ਤੇਜ਼ਾਬੀ ਘੋਲ, ਸਿਟਰਿਕ ਤੇਜ਼ਾਬ (ਨਿੰਬੂ ਦਾ ਸੱਤ) ਜਾਂ ਲੈਕਟਿਕ ਤੇਜ਼ਾਬ ਪਾ ਕੇ ਇਸ ਨੂੰ ਫਟਾਇਆ ਜਾਂਦਾ ਹੈ । ਫਟੇ ਦੁੱਧ ਪਦਾਰਥ ਨੂੰ ਮਲਮਲ ਦੇ ਕੱਪੜੇ ਵਿਚ ਪਾ ਕੇ ਇਸ ਵਿਚੋਂ ਪਿੱਛ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ । ਫਿਰ ਠੰਡਾ ਕਰ ਕੇ ਇਸ ਨੂੰ ਪੈਕ ਕਰ ਕੇ ਸੰਭਾਲ ਲਿਆ ਜਾਂਦਾ ਹੈ ਜਾਂ ਵਰਤ ਲਿਆ ਜਾਂਦਾ ਹੈ । ਇਸ ਨੂੰ ਦੋ ਹਫ਼ਤੇ ਤੱਕ ਫਰਿੱਜ਼ ਵਿਚ ਰੱਖਿਆ ਜਾ ਸਕਦਾ ਹੈ

    ਪ੍ਰਸ਼ਨ 3. ਖੋਆ ਬਣਾਉਣ ਦੀ ਵਿਧੀ ਲਿਖੋ
    ਉੱਤਰ- ਦੁੱਧ ਨੂੰ ਕੜਾਹੀ ਵਿੱਚ ਪਾ ਕੇ ਗਰਮ ਕੀਤਾ ਜਾਂਦਾ ਹੈ ਅਤੇ ਕਾਫ਼ੀ ਸੰਘਣਾ ਹੋਣ ਤੱਕ ਇਸ ਨੂੰ ਖੁਰਚਣੇ ਦੀ ਸਹਾਇਤਾ ਨਾਲ ਹਿਲਾਉਂਦੇ ਰਹਿੰਦੇ ਹਨ ਤੇ ਕੜਾਹੀ ਨੂੰ ਖੁਰਚਦੇ ਰਹਿੰਦੇ ਹਨ । ਇਸ ਤੋਂ ਬਾਅਦ ਕੜਾਹੀ ਨੂੰ ਅੱਗ ਤੋਂ ਉਤਾਰ ਕੇ ਸੰਘਣੇ ਪਦਾਰਥ ਨੂੰ ਠੰਡਾ ਕਰਕੇ ਖੋਏ ਦਾ ਪੇੜਾ ਬਣਾ ਲਿਆ ਜਾਂਦਾ ਹੈ । ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿਚੋਂ 200 ਗ੍ਰਾਮ ਅਤੇ ਮੱਝ ਦੇ ਇੰਨੇ ਹੀ ਦੁੱਧ ਵਿਚੋਂ 250 ਗ੍ਰਾਮ ਖੋਇਆ ਤਿਆਰ ਹੋ ਜਾਂਦਾ ਹੈ

    ਪ੍ਰਸ਼ਨ 4. ਵੱਖ-ਵੱਖ ਸ਼੍ਰੇਣੀਆਂ ਦੇ ਦੁੱਧ ਦੇ ਕੀ ਕਾਨੂੰਨੀ ਮਿਆਰ ਹਨ ?
    ਉੱਤਰ- ਦੁੱਧ ਦੇ ਪਦਾਰਥਾਂ ਦਾ ਮੰਡੀਕਰਨ ਕਰਨ ਲਈ ਕੁਝ ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਇਹ ਮਿਆਰ ਇਸ ਤਰ੍ਹਾਂ ਹਨ –

    1.     ਪਦਾਰਥ ਬਣਾਉਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ

    2.     ਪਦਾਰਥਾਂ ਨੂੰ ਵੇਚਣ ਲਈ ਪੈਕ ਕਰਕੇ ਇਸ ਉੱਪਰ ਲੇਬਲ ਲਗਾ ਕੇ ਪੂਰੀ ਜਾਣਕਾਰੀ ਲਿਖਣੀ ਚਾਹੀਦੀ ਹੈ

    3.     ਪਦਾਰਥਾਂ ਸੰਬੰਧੀ ਮਸ਼ਹੂਰੀ ਜਾਂ ਇਸ਼ਤਿਹਾਰ ਵਿਚ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ

    4.     ਪਦਾਰਥਾਂ ਵਿੱਚ ਮਿਆਰੀ ਗੁਣਵੱਤਾ ਬਣਾਈ ਰੱਖਣੀ ਚਾਹੀਦੀ ਹੈ

    ਪ੍ਰਸ਼ਨ 5. ਦੁੱਧ ਦੇ ਪਦਾਰਥ ਬਣਾ ਕੇ ਵੇਚਣ ਵੇਲੇ ਮੰਡੀਕਰਨ ਦੇ ਕਿਹੜੇ-ਕਿਹੜੇ ਨੁਕਤਿਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ?
    ਉੱਤਰ- ਸ਼ਹਿਰੀ ਮੰਡੀ ਅਤੇ ਪੇਂਡੂ ਉਤਪਾਦਕਾਂ ਵਿਚਲੀ ਦੂਰੀ ਨੂੰ ਖ਼ਤਮ ਕਰਨਾ ਚਾਹੀਦਾ ਹੈ

    ·        ਦੁੱਧ ਦੀ ਪ੍ਰੋਸੈਸਿੰਗ ਅਤੇ ਜੀਵਾਣੂ ਰਹਿਤ ਡੱਬਾਬੰਦੀ ਦੀਆਂ ਆਧੁਨਿਕ ਤਕਨੀਕਾਂ ਅਪਨਾਉਣ ਦੀ ਲੋੜ ਹੈ

    ·        ਉਤਪਾਦਕਾਂ ਨੂੰ ਆਪਣੇ ਇਲਾਕੇ ਵਿਚ ਆਮ ਵੇਚੇ ਜਾਣ ਵਾਲੇ ਪਦਾਰਥ ਬਣਾਉਣੇ ਹੈ|

    ·        ਦੁੱਧ ਉਤਪਾਦਕਾਂ ਨੂੰ ਇਕੱਠੇ ਹੋ ਕੇ ਸਹਿਕਾਰੀ ਸਭਾਵਾਂ ਬਣਾ ਕੇ ਉਤਪਾਦ ਵੇਚਣੇ ਚਾਹੀਦੇ ਹਨ

    ·        ਦੁੱਧ ਉਤਪਾਦਕਾਂ ਨੂੰ ਵਪਾਰਕ ਪੱਧਰ ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਪਦਾਰਥ ਬਣਾਉਣੇ ਚਾਹੀਦੇ ਹਨ

        ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ



    Class 9 Agriculture Chapter 8 ਮੁਰਗੀ ਪਾਲਣ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    ਅਭਿਆਸ (ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
    ਉੱਤਰ- ਮੁਰਗੀ 160 ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ

    ਪ੍ਰਸ਼ਨ 2. ਮੀਟ ਦੇਣ ਵਾਲੀਆਂ ਮੁਰਗੀਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ
    ਉੱਤਰ- ਆਈ. ਬੀ. ਐੱਲ.-80 ਬਰਾਇਲਰ ਅਤੇ ਵਾਈਟ ਪਲਾਈਮੋਥ ਰਾਕ

    ਪ੍ਰਸ਼ਨ 3. ਮੁਰਗੀ ਦੇ ਇੱਕ ਅੰਡੇ ਦਾ ਔਸਤਨ ਭਾਰ ਕਿੰਨਾ ਹੁੰਦਾ ਹੈ ?
    ਉੱਤਰ- ਇਕ ਅੰਡੇ ਦਾ ਔਸਤਨ ਭਾਰ 55 ਗਰਾਮ ਹੁੰਦਾ ਹੈ

    ਪ੍ਰਸ਼ਨ 4. ਚਿੱਟੇ ਰੰਗ ਦੇ ਅੰਡੇ ਕਿਹੜੀ ਮੁਰਗੀ ਦਿੰਦੀ ਹੈ ?
    ਉੱਤਰ- ਵਾਈਟ ਲੈਗ ਹਾਰਨ

    ਪ੍ਰਸ਼ਨ 5. ਰੈਂਡ ਆਈਲੈਂਡ ਰੈੱਡ ਮੁਰਗੀ ਸਾਲ ਵਿੱਚ ਕਿੰਨੇ ਅੰਡੇ ਦਿੰਦੀ ਹੈ ?
    ਉੱਤਰ- ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ

    ਪ੍ਰਸ਼ਨ 6. ਵਿੱਠਾਂ ਤੋਂ ਕਿਹੜੀ ਗੈਸ ਬਣਦੀ ਹੈ ?
    ਉੱਤਰ- ਅਮੋਨੀਆ

    ਪ੍ਰਸ਼ਨ 7. ਚੂਚਿਆਂ ਨੂੰ ਗਰਮੀ ਦੇਣ ਵਾਲੇ ਯੰਤਰ ਦਾ ਕੀ ਨਾਂ ਹੈ ?
    ਉੱਤਰ- ਬਰੂਡਰ

    ਪ੍ਰਸ਼ਨ 8. ਮੁਰਗੀਆਂ ਦੇ ਬੈਂਡ ਦੀ ਛੱਤ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
    ਉੱਤਰ- 10 ਫੁੱਟ

    ਪ੍ਰਸ਼ਨ 9. ਦੋ ਮੁਰਗੀਆਂ ਲਈ ਪਿੰਜਰੇ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
    ਉੱਤਰ- 15 ਇੰਚ ਲੰਬਾ ਅਤੇ 12 ਇੰਚ ਚੌੜਾ

    ਪ੍ਰਸ਼ਨ 10. ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ ਜਾਂ ਘੱਟ ?
    ਉੱਤਰ- ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਪੋਲਟਰੀ ਸ਼ਬਦ ਤੋਂ ਕੀ ਭਾਵ ਹੈ ?
    ਉੱਤਰ- ਪੋਲਟਰੀ’ ਸ਼ਬਦ ਦਾ ਅਰਥ ਹੈ ਹਰ ਤਰ੍ਹਾਂ ਦੇ ਪੰਛੀਆਂ ਨੂੰ ਪਾਲਣਾ ਜਿਨ੍ਹਾਂ ਤੋਂ ਮਨੁੱਖ ਦੀਆਂ ਆਰਥਿਕ ਲੋੜਾਂ ਪੂਰੀਆਂ ਹੋ ਸਕਣ । ਇਸ ਵਿੱਚ ਮੁਰਗੀਆਂ, ਬੱਤਖਾਂ, ਬਟੇਰ, ਟਰਕੀ, ਕਬੂਤਰ, ਸ਼ੁਤਰਮੁਰਗ, ਹੰਸ, ਗਿੰਨੀ ਫਾਊਲ ਆਦਿ ਸ਼ਾਮਿਲ ਹਨ

    ਪ੍ਰਸ਼ਨ 2. ਦੇਸੀ ਨਸਲ ਦੀਆਂ ਮੁਰਗੀਆਂ ਦਾ ਵੇਰਵਾ ਦਿਓ
    ਉੱਤਰ- ਸਤਲੁਜ ਲੇਅਰ-ਇਸ ਦੀਆਂ ਕਿਸਮਾਂ ਹਨ-ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2 ਇਹ ਸਾਲ ਵਿੱਚ 255-265 ਤੱਕ ਅੰਡੇ ਦਿੰਦੀ ਹੈ । ਇਸ ਦੇ ਆਂਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ

    1.     ਆਈ. ਐੱਲ.-80 ਬਰਾਇਲਰ-ਇਸ ਤੋਂ ਮੀਟ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦਾ ਔਸਤ ਭਾਰ 1350-1450 ਗਾਮ ਲਗਪਗ 6 ਹਫਤਿਆਂ ਵਿੱਚ ਹੋ ਜਾਂਦਾ ਹੈ

    ਪ੍ਰਸ਼ਨ 3. ਵਾਈਟ ਲੈਗ ਹਾਰਨ ਅਤੇ ਰੈੱਡ ਆਈਲੈਂਡ ਰੈੱਡ ਮੁਰਗੀਆਂ ਦੀ ਤੁਲਨਾ ਕਰੋ
    ਉੱਤਰ-

    ਵਾਈਟ ਲੈਗ ਹਾਰਨ

    ਰੈਂਡ ਆਈਲੈਂਡ ਰੈੱਡ ਮੁਰਗੀਆਂ

    1. ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ |

    1. ਇਸ ਦੇ ਅੰਡੇ ਖਾਕੀ ਰੰਗ ਦੇ ਹੁੰਦੇ ਹਨ ।

    2. ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ ।

    2. ਸਾਲ ਵਿਚ 180 ਅੰਡੇ ਦਿੰਦੀ ਹੈ ।

    3. ਥੋੜੀ ਖ਼ੁਰਾਕ ਖਾਂਦੀ ਹੈ ।

    3. ਵੱਧ ਖ਼ੁਰਾਕ ਖਾਂਦੀ ਹੈ ।

    4. ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ ਇਹ ਅੰਡੇ ਵਾਲੀ ਨਸਲ ਹੈ ।

    4. ਇਸ ਦੀ ਵਰਤੋਂ ਮੀਟ ਵਾਸਤੇ ਹੁੰਦੀ ਹੈ ।

    ਪ੍ਰਸ਼ਨ 4. ਮੁਰਗੀਆਂ ਦੇ ਵਾਧੇ ਲਈ ਕਿਹੜੇ ਖ਼ੁਰਾਕੀ ਤੱਤਾਂ ਦੀ ਲੋੜ ਹੈ ?
    ਉੱਤਰ- ਮੁਰਗੀਆਂ ਦੇ ਵਾਧੇ ਲਈ ਲਗਪਗ 40 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਖ਼ੁਰਾਕ ਵਿਚ ਪਾਏ ਜਾਣ ਵਾਲੇ ਪਦਾਰਥਾਂ ਨੂੰ 6 ਭਾਗਾਂ ਵਿੱਚ ਵੰਡ ਸਕਦੇ ਹਾਂ  ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ

    ਪ੍ਰਸ਼ਨ 5. ਮੁਰਗੀਆਂ ਦੇ ਬੈਂਡ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਮੁਰਗੀਆਂ ਦੀ ਬੈੱਡ ਉੱਚੀ ਜਗਾ ਤੇ ਬਣਾਉਣੀ ਚਾਹੀਦੀ ਹੈ ਅਤੇ ਸੜਕ ਰਾਹੀਂ ਜੁੜੀ ਹੋਣੀ ਚਾਹੀਦੀ ਹੈ, ਤਾਂ ਕਿ ਖ਼ੁਰਾਕ, ਅੰਡੇ ਤੇ ਸੁੱਕ ਆਦਿ ਦੀ ਆਵਾਜਾਈ ਦੀ ਢੋਆ ਢੁਆਈ ਆਸਾਨੀ ਨਾਲ ਹੋ ਸਕੇ । ਬਾਰਸ਼ ਜਾਂ ਹੜ੍ਹ ਦਾ ਪਾਣੀ ਸੈਂਡ ਦੇ ਨੇੜੇ ਖੜ੍ਹਾ ਨਹੀਂ ਹੋਣਾ ਚਾਹੀਦਾ

    ਪ੍ਰਸ਼ਨ 6. ਗਰਮੀਆਂ ਵਿੱਚ ਮੁਰਗੀਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਪੰਛੀਆਂ ਵਿੱਚ ਪਸੀਨੇ ਲਈ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ, ਇਸ ਲਈ ਇਹਨਾਂ ਲਈ ਗਰਮੀ ਨੂੰ ਸਹਿਣਾ ਔਖਾ ਹੁੰਦਾ ਹੈ । ਸ਼ੈੱਡ ਦੇ ਆਲੇ-ਦੁਆਲੇ ਘਾਹ ਵਗੈਰਾ, ਸ਼ਹਿਤੂਤ ਦੇ ਦਰੱਖ਼ਤ ਆਦਿ ਲਾਉਣੇ ਚਾਹੀਦੇ ਹਨ । ਛੱਤਾਂ ਉੱਪਰ ਫੁਹਾਰੇ ਲਾਉਣੇ ਚਾਹੀਦੇ ਹਨ, ਇਸ ਨਾਲ 5-6°C ਤਾਪਮਾਨ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਬਾਕੀ ਜਗਾ ਤੇ ਜਾਲੀਆਂ ਲਾਉਣੀਆਂ ਚਾਹੀਦੀਆਂ ਹਨ । ਛੱਤ ਉੱਤੇ ਸਰਕੰਡੇ ਦੀ ਤਹਿ ਵਿਛਾ ਦਿਓ ਅਤੇ ਵੱਧ ਗਰਮੀ ਵਿੱਚ ਮੁਰਗੀਆਂ ਉੱਪਰ ਫੁਹਾਰੇ ਨਾਲ ਪਾਣੀ ਛਿੜਕਾ ਦੇਣਾ ਚਾਹੀਦਾ ਹੈ । ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ | ਪਾਣੀ ਦੇ ਬਰਤਨ ਦੁੱਗਣੇ ਕਰ ਦੇਣੇ ਚਾਹੀਦੇ ਹਨ ਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ

    ਪ੍ਰਸ਼ਨ 7. ਮੁਰਗੀਆਂ ਦੇ ਲਿਟਰ ਦੀ ਸੰਭਾਲ ਕਿਉਂ ਜ਼ਰੂਰੀ ਹੈ ?
    ਉੱਤਰ- ਲਿਟਰ ਹਮੇਸ਼ਾ ਸੁੱਕਾ ਹੋਣਾ ਚਾਹੀਦਾ ਹੈ । ਗਿੱਲੇ ਲਿਟਰ ਨਾਲ ਬਿਮਾਰੀਆਂ ਲੱਗ ਸਕਦੀਆਂ ਹਨ । ਇਸ ਨਾਲ ਬੈੱਡ ਵਿਚ ਅਮੋਨੀਆ ਗੈਸ ਬਣਦੀ ਹੈ ਜੋ ਪੰਛੀਆਂ ਤੇ ਕਾਮਿਆਂ ਦੋਵਾਂ ਲਈ ਮੁਸ਼ਕਿਲ ਪੈਦਾ ਕਰਦੀ ਹੈ

    ਪ੍ਰਸ਼ਨ 8. ਮੀਟ ਪ੍ਰਾਪਤ ਕਰਨ ਲਈ ਮੁਰਗੀ ਦੀਆਂ ਕਿਹੜੀਆਂ ਨਸਲਾਂ ਪਾਲੀਆਂ ਜਾਂਦੀਆਂ ਹਨ ?
    ਉੱਤਰ- ਮੀਟ ਪ੍ਰਾਪਤ ਕਰਨ ਲਈ ਆਈ. ਬੀ. ਐੱਲ.-80 ਬਰਾਇਲਰ, ਰੈੱਡ ਆਈਲੈਂਡ ਰੈੱਡ ਅਤੇ ਵਾਈਟ ਪਲਾਈਮੋਥ ਰਾਕ ਨਸਲਾਂ ਪਾਲੀਆਂ ਜਾਂਦੀਆਂ ਹਨ

    ਪ੍ਰਸ਼ਨ 9. ਆਈ. ਬੀ. ਐੱਲ. 80 ਨਸਲ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
    ਉੱਤਰ- ਇਹ ਮੀਟ ਲਈ ਵਰਤੀ ਜਾਣ ਵਾਲੀ ਨਸਲ ਹੈ । ਇਸ ਦਾ ਔਸਤ ਭਾਰ 13501450 ਗਾਮ ਲਗਪਗ 6 ਹਫ਼ਤਿਆਂ ਵਿੱਚ ਹੋ ਜਾਂਦਾ ਹੈ

    ਪ੍ਰਸ਼ਨ 10. ਮੁਰਗੀਆਂ ਦੀ ਖੁਰਾਕ ਬਣਾਉਣ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ?
    ਉੱਤਰ- ਮੁਰਗੀਆਂ ਦੀ ਖੁਰਾਕ ਵਿੱਚ ਮੱਕੀ, ਚੌਲਾਂ ਦਾ ਟੋਟਾ, ਮੂੰਗਫਲੀ ਦੀ ਖਲ, ਚੌਲਾਂ ਦੀ ਪਾਲਸ਼, ਕਣਕ, ਮੱਛੀ ਦਾ ਚੂਰਾ, ਸੋਇਆਬੀਨ ਦੀ ਖ਼ਲ, ਪੱਥਰ ਅਤੇ ਸਾਧਾਰਨ ਲੂਣ ਆਦਿ ਤੋਂ ਮੁਰਗੀ ਆਪਣੇ ਖ਼ੁਰਾਕੀ ਤੱਤ ਪੂਰੇ ਕਰਦੀ ਹੈ । ਮੁਰਗੀ ਦੀ ਖ਼ੁਰਾਕ ਵਿਚ ਐਂਟੀਬਾਇਟਿਕ ਦਵਾਈਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ

    (ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਮੁਰਗੀ ਦੀਆਂ ਵਿਦੇਸ਼ੀ ਨਸਲਾਂ ਦਾ ਵੇਰਵਾ ਦਿਓ
    ਉੱਤਰ- ਵਾਈਟ ਲੈਗ ਹਾਰਨ-ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ । ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ । ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ । ਇਹ ਛੋਟੇ ਆਕਾਰ ਦੀ ਹੁੰਦੀ ਹੈ ਅਤੇ ਘੱਟ ਖ਼ੁਰਾਕ ਖਾਂਦੀ ਹੈ

    1.     ਰੈਂਡ ਆਈਲੈਂਡ ਰੈੱਡ-ਇਸ ਦੇ ਅੰਡੇ ਲਾਲ ਰੰਗ ਦੇ ਹੁੰਦੇ ਹਨ । ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ । ਇਹ ਵੱਧ ਖ਼ੁਰਾਕ ਖਾਂਦੀ ਹੈ ਤੇ ਇਸ ਨੂੰ ਮੀਟ ਲਈ ਵਰਤਿਆ। ਜਾਂਦਾ ਹੈ

    2.     ਵਾਈਟ ਪਲਾਈਮੋਥ ਰਾਕ-ਇਹ ਸਾਲ ਵਿਚ 140 ਦੇ ਕਰੀਬ ਅੰਡੇ ਦਿੰਦੀ ਹੈ । ਅੰਡੇ ਦਾ ਰੰਗ ਖਾਕੀ ਹੁੰਦਾ ਹੈ ਤੇ ਭਾਰ 60 ਗਰਾਮ ਤੋਂ ਵੱਧ ਹੁੰਦਾ ਹੈ । ਇਸ ਦੀ ਵਰਤੋਂ ਮੀਟ ਲਈ ਹੁੰਦੀ ਹੈ । ਇਸ ਦੇ ਚੂਚੇ ਦੋ ਮਹੀਨੇ ਵਿਚ ਇੱਕ ਕਿਲੋ ਤੋਂ ਵਧ ਹੋ ਜਾਂਦੇ ਹਨ । ਇਸ ਦੇ ਮੁਰਗਿਆਂ ਦਾ ਭਾਰ 4 ਕਿਲੋ ਅਤੇ ਮੁਰਗੀਆਂ ਦਾ ਭਾਰ 3 ਕਿਲੋ ਤਕ ਹੁੰਦਾ ਹੈ

    ਪ੍ਰਸ਼ਨ 2. ਮੁਰਗੀਆਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਬਾਰੇ ਦੱਸੋ
    ਉੱਤਰ- ਮੁਰਗੀਆਂ ਲਈ ਲਗਪਗ 40 ਤੋਂ ਵੱਧ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਕਿਸੇ ਵੀ ਖ਼ੁਰਾਕੀ ਤੱਤ ਦੀ ਘਾਟ ਦਾ ਮੁਰਗੀਆਂ ਦੀ ਸਿਹਤ ਤੇ ਪੈਦਾਵਾਰ ਤੇ ਬੁਰਾ ਅਸਰ ਹੁੰਦਾ ਹੈ । ਇਨ੍ਹਾਂ ਖ਼ੁਰਾਕੀ ਤੱਤਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ; ਜਿਵੇਂ ਕਿ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ

    ਪ੍ਰਸ਼ਨ 3. ਗਰਮੀਆਂ ਅਤੇ ਸਰਦੀਆਂ ਵਿੱਚ ਮੁਰਗੀਆਂ ਦੀ ਸੰਭਾਲ ਵਿਚਲੇ ਅੰਤਰ ਨੂੰ ਸਪੱਸ਼ਟ ਕਰੋ
    ਉੱਤਰ- ਗਰਮੀਆਂ ਵਿੱਚ ਸਾਂਭ-ਸੰਭਾਲ-ਪੰਛੀਆਂ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ । ਇਸ ਕਾਰਨ ਉਹ ਸਰਦੀ ਤਾਂ ਸਹਿ ਸਕਦੇ ਹਨ ਪਰ ਗਰਮੀ ਸਹਿਣ ਕਰਨਾ ਉਨ੍ਹਾਂ ਲਈ ਔਖਾ ਹੁੰਦਾ ਹੈ । ਸ਼ੈੱਡ ਦੇ ਪਾਸਿਆਂ ਤੋਂ ਗਰਮੀ ਘਟਾਉਣ ਲਈ ਆਲੇਦੁਆਲੇ ਘਾਹ ਅਤੇ ਸ਼ਹਿਤੂਤ ਵਗੈਰਾ ਦੇ ਦਰੱਖ਼ਤ ਵੀ ਲਗਾਉਣੇ ਚਾਹੀਦੇ ਹਨ । ਛੱਤਾਂ ਉੱਤੇ ਫੁਹਾਰੇ ਲਾ ਕੇ ਗਰਮ ਅਤੇ ਖ਼ੁਸ਼ਕ ਮੌਸਮ ਵਿਚ ਤਾਪਮਾਨ ਨੂੰ 5-6°C ਤਕ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇੱਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਬਾਕੀ ਜਗਾ ਤੇ ਜਾਲੀ ਲਗਾ ਦੇਣੀ ਚਾਹੀਦੀ ਹੈ । ਛੱਤ ਉੱਤੇ ਸਰਕੰਡੇ ਆਦਿ ਦੀ ਮੋਟੀ ਤਹਿ ਵਿਛਾ ਦੇਣੀ ਚਾਹੀਦੀ ਹੈ । ਵੱਧ ਗਰਮੀ ਵਿੱਚ ਮੁਰਗੀਆਂ ਉੱਤੇ ਸਪਰੇ ਪੰਪ ਨਾਲ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ

    ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ ਅਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ । ਖ਼ੁਰਾਕ ਵਿਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ 20-30% ਵਧਾ ਦੇਣੀ ਚਾਹੀਦੀ ਹੈ । ਸਰਦੀਆਂ ਦੀ ਸੰਭਾਲ-ਸਰਦੀਆਂ ਵਿੱਚ ਕਈ ਵਾਰੀ ਤਾਪਮਾਨ °C ਤੋਂ ਵੀ ਘੱਟ ਜਾਂਦਾ ਹੈ । ਇਸ ਦਾ ਮੁਰਗੀਆਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ । ਮੁਰਗੀਖਾਨੇ ਦਾ ਤਾਪਮਾਨ ਠੀਕ ਨਾ ਹੋਣ ਦੀ ਸੂਰਤ ਵਿਚ ਸਰਦੀਆਂ ਦੇ ਮੌਸਮ ਵਿਚ ਮੁਰਗੀ 3 ਤੋਂ 5 ਕਿਲੋਗ੍ਰਾਮ ਦਾਣਾ ਵੱਧ ਖਾ ਜਾਂਦੀ ਹੈ । ਠੰਡ ਤੋਂ ਬਚਾਓ ਲਈ ਬਾਰੀਆਂ ਉੱਤੇ ਪਰਦੇ ਲਗਾਉਣੇ ਚਾਹੀਦੇ ਹਨ | ਸੁੱਕ ਨੂੰ ਹਫਤੇ ਵਿੱਚ ਘੱਟੋ-ਘੱਟ ਦੋ ਵਾਰੀ ਹਿਲਾਓ

    ਪ੍ਰਸ਼ਨ 4. ਮੁਰਗੀ ਪਾਲਣ ਲਈ ਸਿਖਲਾਈ ਅਦਾਰਿਆਂ ਦਾ ਵੇਰਵਾ ਦਿਓ
    ਉੱਤਰ- ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਪਹਿਲਾਂ ਸਿਖਲਾਈ ਲੈ ਲੈਣੀ ਚਾਹੀਦੀ ਹੈ । ਇਸ ਲਈ ਜ਼ਿਲ੍ਹੇ ਦੇ ਡਿਪਟੀ ਡਾਇਰੈਂਕਟਰ ਪਸ਼ੂ-ਪਾਲਣ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ

    ਪ੍ਰਸ਼ਨ 5. ਚੂਚਿਆਂ ਦੀ ਸੰਭਾਲ ਤੇ ਨੋਟ ਲਿਖੋ
    ਉੱਤਰ- ਚੂਚਿਆਂ ਨੂੰ ਕਿਸੇ ਭਰੋਸੇ ਵਾਲੀ ਮਾਨਤਾ ਪ੍ਰਾਪਤ ਹੈਚਰੀ ਤੋਂ ਖਰੀਦਣਾ ਚਾਹੀਦਾ ਹੈ ਅਤੇ ਬਰੂਡਰ ਵਿੱਚ ਰੱਖਣਾ ਚਾਹੀਦਾ ਹੈ । ਬਰੂਡਰ ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਹੈ । ਚੂਚਿਆਂ ਨੂੰ ਪਹਿਲੇ 6-8 ਹਫ਼ਤੇ ਦੀ ਉਮਰ ਤੱਕ 24 ਘੰਟੇ ਰੌਸ਼ਨੀ ਅਤੇ ਵਧੀਆ ਖ਼ੁਰਾਕ ਜੋ ਕਿ ਸੰਤੁਲਿਤ ਵੀ ਹੋਵੇ, ਦੇਣੀ ਪੈਂਦੀ ਹੈ !


    Class 9 Agriculture Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਸੂਰਾਂ ਦੀਆਂ ਮੁੱਖ ਨਸਲਾਂ ਦੇ ਨਾਂ ਲਿਖੋ
    ਉੱਤਰ- ਸਫ਼ੈਦ ਯਾਰਕਸ਼ਾਇਰ, ਲੈਂਡਰੋਸ

    ਪ੍ਰਸ਼ਨ 2. ਸੁਰੀ ਇੱਕ ਸਾਲ ਵਿੱਚ ਕਿੰਨੇ ਬੱਚੇ ਦਿੰਦੀ ਹੈ ?
    ਉੱਤਰ- ਇੱਕ ਵਾਰ 10-12 ਬੱਚੇ ਦਿੰਦੀ ਹੈ ਅਤੇ ਸਾਲ ਵਿਚ ਦੋ ਵਾਰ ਸੰਦੀ ਹੈ ਅਤੇ ਸਾਲ ਵਿੱਚ 20-24 ਬੱਚੇ ਦਿੰਦੀ ਹੈ

    ਪ੍ਰਸ਼ਨ 3. ਸੁਰੀ ਇੱਕ ਸਾਲ ਵਿੱਚ ਕਿੰਨੀ ਵਾਰ ਸੁੰਦੀ ਹੈ ?
    ਉੱਤਰ- ਦੋ ਵਾਰ

    ਪ੍ਰਸ਼ਨ 4. ਸੂਰਾਂ ਦੇ ਬੱਚਿਆਂ ਦੀ ਖ਼ੁਰਾਕ ਵਿੱਚ ਕਿੰਨੀ ਪ੍ਰੋਟੀਨ ਹੋਣੀ ਚਾਹੀਦੀ ਹੈ ?
    ਉੱਤਰ- 20-22% ਪ੍ਰੋਟੀਨ

    ਪ੍ਰਸ਼ਨ 5. 12 ਹਫ਼ਤੇ ਦੇ ਖ਼ਰਗੋਸ਼ ਦਾ ਕਿੰਨਾ ਵਜ਼ਨ ਹੁੰਦਾ ਹੈ ?
    ਉੱਤਰ- 2 ਕਿਲੋਗ੍ਰਾਮ

    ਪ੍ਰਸ਼ਨ 6. ਬੱਕਰੀ ਦੀਆਂ ਕਿਸਮਾਂ ਦੱਸੋ
    ਉੱਤਰ- ਦੇਸੀ ਨਸਲ-ਬੀਟਲ, ਜਮਨਾ ਵਿਦੇਸ਼ੀ ਨਸਲ-ਨਨ, ਅਲਪਾਈਨ ਅਤੇ ਬੋਅਰ

    ਪ੍ਰਸ਼ਨ 7. ਭੇਡ ਦੀਆਂ ਕਿਸਮਾਂ ਦੱਸੋ
    ਉੱਤਰ- ਮੈਰੀਨੋ, ਕੌਰੀਡੇਲ

    ਪ੍ਰਸ਼ਨ 8. ਬੀਟਲ ਬੱਕਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
    ਉੱਤਰ- ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ

    ਪ੍ਰਸ਼ਨ 9. ਜਮਨਾਪਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
    ਉੱਤਰ- ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਵਿੱਚ

    ਪ੍ਰਸ਼ਨ 10. ਮਾਸ ਵਾਲੇ ਛੋਲਿਆਂ ਨੂੰ ਕਦੋਂ ਖੱਸੀ ਕਰਵਾਉਣਾ ਚਾਹੀਦਾ ਹੈ ?
    ਉੱਤਰ- 2 ਮਹੀਨੇ ਦੀ ਉਮਰ ਤੱਕ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਸੁਰਾਂ ਦੀਆਂ ਦੇਸੀ ਅਤੇ ਵਿਦੇਸ਼ੀ ਨਸਲਾਂ ਵਿੱਚ ਫ਼ਰਕ ਦੱਸੋ
    ਉੱਤਰ- ਸੂਰਾਂ ਦੀਆਂ ਦੇਸੀ ਨਸਲਾਂ ਦਾ ਸਰੀਰਕ ਵਾਧਾ ਬਹੁਤ ਘੱਟ ਹੁੰਦਾ ਹੈ ਅਤੇ ਦੇਸੀ ਨਸਲਾਂ ਦੇ ਬੱਚਿਆਂ ਦੀ ਪੈਦਾਵਾਰ ਵੀ ਘੱਟ ਹੁੰਦੀ ਹੈ । ਵਿਦੇਸ਼ੀ ਨਸਲਾਂ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਇਸ ਨਸਲ ਦੇ ਬੱਚਿਆਂ ਦੀ ਪੈਦਾਵਾਰ ਵੀ ਵਧ ਹੈ

    ਪ੍ਰਸ਼ਨ 2. ਸੁਰਾਂ ਨੂੰ ਕਿਹੜੀ-ਕਿਹੜੀ ਸਸਤੀ ਖ਼ੁਰਾਕ ਪਾਈ ਜਾ ਸਕਦੀ ਹੈ ?
    ਉੱਤਰ- ਸਬਜ਼ੀ ਮੰਡੀ ਦੀ ਬਚੀ-ਖੁਚੀ ਰਹਿੰਦ-ਖੂੰਹਦ ਅਤੇ ਪੱਤੇ, ਹੋਸਟਲਾਂ, ਹੋਟਲਾਂ ਅਤੇ ਕਨਟੀਨਾਂ ਦੀ ਰਹਿੰਦ-ਖੂੰਹਦ/ਜੂਠ, ਗੰਨੇ ਦੇ ਰਸ ਦੀ ਮੈਲ ਅਤੇ ਲੱਸੀ ਆਦਿ ਸਸਤੇ ਪਦਾਰਥਾਂ ਦੀ ਵਰਤੋਂ ਸੁਰਾਂ ਦੀ ਖ਼ੁਰਾਕ ਲਈ ਕੀਤੀ ਜਾ ਸਕਦੀ ਹੈ

    ਪ੍ਰਸ਼ਨ 3. ਸੂਰਾਂ ਦੀ ਖੁਰਾਕ ਦੀ ਬਣਤਰ ਦੱਸੋ
    ਉੱਤਰ- ਸੁਰਾਂ ਦੇ ਬੱਚਿਆਂ ਨੂੰ ਖ਼ੁਰਾਕ ਵਿਚ 20-22% ਪ੍ਰੋਟੀਨ ਦੇਣਾ ਚਾਹੀਦਾ ਹੈ ਅਤੇ ਰੇਸ਼ੇ ਦੀ ਮਾਤਰਾ 5% ਤੋਂ ਵੱਧ ਨਹੀਂ ਹੋਣੀ ਚਾਹੀਦੀ । ਵਧ ਰਹੇ ਸੂਰਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ 16-18% ਹੋਣੀ ਚਾਹੀਦੀ ਹੈ ਅਤੇ ਵੱਡੇ ਜਾਨਵਰਾਂ ਨੂੰ 2-3 ਕਿਲੋਮ ਹਰਾ ਚਾਰਾ ਵੀ ਦੇਣਾ ਚਾਹੀਦਾ ਹੈ

    ਪ੍ਰਸ਼ਨ 4. ਵਧੀਆ ਬੱਕਰੀ ਦੇ ਗੁਣ ਦੱਸੋ !
    ਉੱਤਰ- ਵਧੀਆ ਬੱਕਰੀ ਦੀ ਚੋਣ ਉਸ ਦੇ 120 ਦਿਨਾਂ ਦੇ ਸੂਏ ਦੇ ਦੁੱਧ ਨੂੰ ਦੇਖ ਕੇ ਕੀਤੀ ਜਾਂਦੀ ਹੈ । ਵਧੀਆ ਬੱਕਰੀ ਪਹਿਲੀ ਵਾਰ 2 ਸਾਲ ਦੀ ਉਮਰ ਤਕ ਸੁ ਪੈਣੀ ਚਾਹੀਦੀ ਹੈ । ਬੱਕਰੀ ਦੀ ਵੇਲ ਲੰਬੀ ਹੋਣੀ ਚਾਹੀਦੀ ਹੈ, ਵਧੀਆ ਚਮਕੀਲੇ ਵਾਲਾਂ ਵਾਲੀ ਹੋਣੀ ਚਾਹੀਦੀ ਹੈ

    ਪ੍ਰਸ਼ਨ 5. ਖ਼ਰਗੋਸ਼ ਦੀਆਂ ਉੱਨ ਅਤੇ ਮਾਸ ਵਾਲੀਆਂ ਕਿਸਮਾਂ ਦੇ ਨਾਂ ਦੱਸੋ
    ਉੱਤਰ- ਖ਼ਰਗੋਸ਼ ਦੀਆਂ ਮਾਸ ਵਾਲੀਆਂ ਕਿਸਮਾਂ ਹਨ-ਸੋਵੀਅਤ ਚਿੰਚਲਾ, ਨਿਊਜ਼ੀਲੈਂਡ ਵਾਈਟ, ਅ ਜਿਐਂਟ, ਵਾਈਟ ਜਿਐਂਟ । ਖ਼ਰਗੋਸ਼ ਦੀਆਂ ਉੱਨ ਵਾਲੀਆਂ ਕਿਸਮਾਂ ਹਨ-ਰੂਸੀ ਅੰਗੋਰਾ, ਬ੍ਰਿਟਿਸ਼ ਅੰਗੋਰਾ, ਜਰਮਨ ਅੰਗੋਰਾ

    ਪ੍ਰਸ਼ਨ 6. ਖ਼ਰਗੋਸ਼ ਕਿਸ ਤਰ੍ਹਾਂ ਦੇ ਖਾਣੇ ਨੂੰ ਜ਼ਿਆਦਾ ਪਸੰਦ ਕਰਦਾ ਹੈ ?
    ਉੱਤਰ- ਖ਼ਰਗੋਸ਼ ਸ਼ਾਕਾਹਾਰੀ ਜਾਨਵਰ ਹੈ । ਇਸ ਨੂੰ ਨੇਪੀਅਰ ਬਾਜਰਾ, ਪਾਲਕ, ਰਵਾਂਹ, ਲੁਸਣ, ਗਿੰਨੀ ਘਾਹ, ਬਰਸੀਮ, ਹਰੇ ਪੱਤੇ ਅਤੇ ਸਬਜ਼ੀਆਂ ਦੇ ਪੱਤੇ ਸੁਆਦ ਲਗਦੇ ਹਨ

    ਪ੍ਰਸ਼ਨ 7. ਖ਼ਰਗੋਸ਼ ਦਾ ਖੁੱਡਾ ਜਾਂ ਡੱਬਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
    ਉੱਤਰ- ਖੁੱਡੇ ਜਾਂ ਡੱਬੇ ਲੱਕੜੀ ਦੇ ਬਣਾਏ ਜਾਂਦੇ ਹਨ ਜੋ ਵੱਖ-ਵੱਖ ਆਕਾਰ ਦੇ ਹੋ ਸਕਦੇ ਹਨ । ਪਰ ਇਹਨਾਂ ਵਿਚ ਮਲ ਮੂਤਰ ਦੇ ਨਿਕਾਸ ਅਤੇ ਰੋਸ਼ਨੀ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ

    ਪ੍ਰਸ਼ਨ 8. ਖ਼ਰਗੋਸ਼ ਹਰ ਸਾਲ ਕਿੰਨੇ ਸੂਏ ਅਤੇ ਹਰ ਸੂਏ ਵਿਚ ਕਿੰਨੇ ਬੱਚਿਆਂ ਨੂੰ ਜਨਮ ਦਿੰਦਾ ਹੈ ?
    ਉੱਤਰ- ਮਾਦਾ ਖ਼ਰਗੋਸ਼ ਹਰ ਸਾਲ 6-7 ਸੂਏ ਦੇ ਸਕਦੀ ਹੈ | ਹਰ ਸੂਏ ਵਿਚ ਇਹ 57 ਬੱਚਿਆਂ ਨੂੰ ਜਨਮ ਦਿੰਦੀ ਹੈ

    ਪ੍ਰਸ਼ਨ 9. ਖ਼ਰਗੋਸ਼ ਦੀਆਂ ਵੱਖ-ਵੱਖ ਨਸਲਾਂ ਦੀ ਉੱਨ ਪੈਦਾਵਾਰ ਬਾਰੇ ਲਿਖੋ
    ਉੱਤਰ-

    ਖ਼ਰਗੋਸ਼ ਦੀ ਕਿਸਮ

    ਉੱਨ ਦੀ ਮਾਤਰਾ

    ਰੂਸੀ ਅੰਗੋਰਾ

    215 ਗਰਾਮ

    ਬ੍ਰਿਟਿਸ਼ ਅੰਗੋਰਾ

    230 ਗਰਾਮ

    ਜਰਮਨ ਅੰਗੋਰਾ

    590 ਗਰਾਮ

    ਪ੍ਰਸ਼ਨ 10. ਖ਼ਰਗੋਸ਼ਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਬਾਰੇ ਦੱਸੋ
    ਉੱਤਰ- ਦੱਥੋਂ ਹਟੀ ਮਾਦਾ ਦੀ ਖ਼ੁਰਾਕ ਵਿੱਚ 12-15% ਪ੍ਰੋਟੀਨ ਅਤੇ ਦੁੱਧ ਦੇ ਰਹੇ ਜਾਨਵਰ ਦੀ ਖੁਰਾਕ ਵਿੱਚ 16-20% ਪ੍ਰੋਟੀਨ ਤੱਤ ਦੇਣਾ ਚਾਹੀਦਾ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕਿਹੜੇ ਨੁਕਤੇ ਹਨ ?
    ਉੱਤਰ- ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਹੇਠ ਲਿਖੇ ਨੁਕਤੇ ਹਨ-

    1.     ਨਸਲ ਦੀ ਸਹੀ ਚੋਣ ਕਰਨੀ ਚਾਹੀਦੀ ਹੈ

    2.     ਸੂਰ ਤੇ ਸੂਰੀ ਦੀ ਸਿਹਤ ਵਧੀਆ ਹੋਣੀ ਚਾਹੀਦੀ ਹੈ

    3.     ਸੁਰ ਤੇ ਸੁਰੀ ਨੂੰ ਰੱਖਣ ਤੇ ਦੇਖਭਾਲ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ

    4.     ਸੂਰਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ

    5.     ਸੂਰੀ ਦੀ ਸਿਹਤ ਵਧੀਆ ਹੋਵੇ, ਚਮੜੀ ਕਸਵੀਂ ਅਤੇ ਨਰਮ, ਵਾਲ ਵੀ ਨਰਮ, ਅੱਖਾਂ ਚਮਕਦਾਰ, ਲੱਤਾਂ ਮਜ਼ਬੂਤ ਅਤੇ ਘੱਟੋ-ਘੱਟ 12 ਬਣ ਹੋਣੇ ਚਾਹੀਦੇ ਹਨ

    6.     ਸੂਰੀ ਨੂੰ 8-9 ਮਹੀਨੇ ਦੀ ਉਮਰ ਵਿਚ ਜਦੋਂ ਉਸਦਾ ਭਾਰ 90 ਕਿਲੋਗਰਾਮ ਹੋਵੇ, ਆਸ ਕਰਵਾਉਣੀ ਚਾਹੀਦੀ ਹੈ

    7.     ਬੱਚਿਆਂ ਤੋਂ ਵਧੇਰੇ ਮਾਸ ਦੀ ਪ੍ਰਾਪਤੀ ਲਈ ਇਹਨਾਂ ਨੂੰ 3-4 ਹਫਤੇ ਦੀ ਉਮਰ ਵਿੱਚ ਖੱਸੀ ਕਰਵਾ ਲੈਣਾ ਚਾਹੀਦਾ ਹੈ

    ਪ੍ਰਸ਼ਨ 2. ਸੂਰਾਂ ਦੇ ਵਾੜੇ ਬਾਰੇ ਵਿਸਥਾਰ ਨਾਲ ਲਿਖੋ
    ਉੱਤਰ- ਸੂਰਾਂ ਦੇ ਵਾੜੇ ਜ਼ਮੀਨ ਤੋਂ ਉੱਚੇ, ਸਸਤੇ ਅਤੇ ਆਰਾਮਦੇਹ ਹੋਣੇ ਚਾਹੀਦੇ ਹਨ । ਇੱਕ ਵਧ ਰਹੇ ਸੂਰ ਨੂੰ 8 ਵਰਗ ਫੁੱਟ ਅਤੇ ਉੱਥੋਂ ਹਟੀ ਇੱਕ ਸੂਰੀ ਨੂੰ 10-12 ਵਰਗ ਫੁੱਟ ਥਾਂ ਦੀ ਲੋੜ ਹੈ । 20 ਬੱਚੇ ਰੱਖਣ ਲਈ 160 ਵਰਗ ਫੁੱਟ ਥਾਂ ਦੀ ਲੋੜ ਹੈ । ਸੂਰੀਆਂ ਨੂੰ ਇਕੱਠਾ ਰੱਖਣਾ ਹੋਵੇ ਤਾਂ 10 ਤੋਂ ਵੱਧ ਨਹੀਂ ਰੱਖਣੀਆਂ ਚਾਹੀਦੀਆਂ । ਬੱਚਿਆਂ ਵਾਲੀ ਸੂਰੀ ਦੇ ਕਮਰੇ ਵਿੱਚ ਕੰਧ ਤੋਂ ਹਟਵੀਂ ਗਾਰਡ ਰੇਲਿੰਗ ਲਗਾਉਣੀ ਚਾਹੀਦੀ ਹੈ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਸੂਰੀ ਦੇ ਹੇਠਾਂ ਬੱਚੇ ਆ ਕੇ ਮਰ ਨਾ ਜਾਣ ! ਰੇਲਿੰਗ ਦੀ ਫਰਸ਼ ਤੋਂ ਉਚਾਈ 1012 ਇੰਚ ਅਤੇ ਇੰਨਾ ਹੀ ਇਸ ਨੂੰ ਕੰਧ ਤੋਂ ਦੂਰ ਵੀ ਰੱਖਣਾ ਚਾਹੀਦਾ ਹੈ

    ਪ੍ਰਸ਼ਨ 3. ਭੇਡਾਂ-ਬੱਕਰੀਆਂ ਦੇ ਵਾੜੇ ਬਾਰੇ ਨੋਟ ਲਿਖੋ
    ਉੱਤਰ- ਭੇਡਾਂ-ਬੱਕਰੀਆਂ ਦੇ ਵਾੜੇ ਜਾਂ ਸੈਂਡ ਖੁੱਲ੍ਹੇ ਤੇ ਹਵਾਦਾਰ ਹੋਣੇ ਚਾਹੀਦੇ ਹਨ । ਇਹਨਾਂ ਵਿਚ ਸਿਲਾਬ ਨਹੀਂ ਹੋਣੀ ਚਾਹੀਦੀ । ਵਾੜੇ ਦੀ ਲੰਬਾਈ ਪ੍ਰਬ-ਪੱਛਮ ਦਿਸ਼ਾ ਵੱਲ ਹੋਣੀ ਚਾਹੀਦੀ ਹੈ । ਇੱਕ ਬੱਕਰੀ ਜਾਂ ਭੇਡ ਨੂੰ ਲਗਪਗ 10 ਵਰਗ ਫੁੱਟ ਥਾਂ ਦੀ ਲੋੜ ਹੁੰਦੀ ਹੈ । ਲੇਲੇ ਅਤੇ ਛਲਾਰੂ ਨੂੰ 4 ਵਰਗ ਫੁੱਟ ਥਾਂ ਦੀ ਹੀ ਲੋੜ ਹੁੰਦੀ ਹੈ । ਵਾੜੇ ਦੇ ਆਲੇ-ਦੁਆਲੇ 5-6 ਫੁੱਟ ਉੱਚੀ ਕੰਧ ਕੀਤੀ ਹੋਵੇ ਜਾਂ ਕੰਡਿਆਲੀ ਵਾੜ ਲੱਗੀ ਹੋਣੀ ਚਾਹੀਦੀ ਹੈ ਇਸ ਨਾਲ ਕੁੱਤੇ ਆਦਿ ਨੁਕਸਾਨ ਨਹੀਂ ਕਰ ਸਕਦੇ । ਵਾੜੇ ਦੇ ਆਲੇ-ਦੁਆਲੇ ਪੱਤਝੜੀ ਰੁੱਖ; ਜਿਵੇਂ- ਤੂਤ, ਪਾਪੂਲਰ, ਧਰੇਕ ਆਦਿ ਲਗਾ ਲੈਣੇ ਚਾਹੀਦੇ ਹਨ

    ਪ੍ਰਸ਼ਨ 4. ਖ਼ਰਗੋਸ਼ ਦੀ ਖ਼ੁਰਾਕ ਦੀ ਬਣਤਰ ਬਾਰੇ ਦੱਸੋ
    ਉੱਤਰ- ਖ਼ਰਗੋਸ਼ ਨੂੰ ਦਾਲਾਂ, ਫਲੀਦਾਰ ਹਰਾ ਅਤੇ ਸੁੱਕਾ ਚਾਰਾ, ਅਨਾਜ, ਬੰਦਗੋਭੀ, ਗਾਜਰ ਅਤੇ ਰਸੋਈ ਦੀ ਰਹਿੰਦ- ਖੂੰਹਦ ਆਦਿ ਨਾਲ ਪਾਲਿਆ ਜਾ ਸਕਦਾ ਹੈ |ਰਾਸ਼ਨ ਨੂੰ ਦਲ ਕੇ ਜਾਂ ਗੋਲੀਆਂ ਬਣਾ ਕੇ ਖ਼ਰਗੋਸ਼ਾਂ ਨੂੰ ਖ਼ੁਰਾਕ ਦਿੱਤੀ ਜਾ ਸਕਦੀ ਹੈ । ਗੋਲੀਆਂ ਬਣਾ ਕੇ ਖ਼ੁਰਾਕ ਦੇਣ ਨਾਲ ਖ਼ਰਗੋਸ਼ ਦਾ ਸਾਹ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਰਾਸ਼ਨ ਦੀ ਬੱਚਤ ਵੀ ਹੁੰਦੀ ਹੈ । ਦੁੱਧ ਤੋਂ ਹਟੀ ਮਾਦਾ ਨੂੰ ਖ਼ੁਰਾਕ ਵਿਚ 12-15% ਪ੍ਰੋਟੀਨ ਦੇਣਾ ਚਾਹੀਦਾ ਹੈ ਤੇ ਦੁੱਧ ਦੇ ਰਹੀ ਮਾਦਾ ਦੀ ਖ਼ੁਰਾਕ ਵਿਚ ਪ੍ਰੋਟੀਨ ਦੀ ਮਾਤਰਾ 16-20% ਹੋਣੀ ਚਾਹੀਦੀ ਹੈ । ਖ਼ਰਗੋਸ਼ ਨੂੰ ਕਣਕ/ਮੱਕੀ ਬਾਜਰਾ, ਚੌਲਾਂ ਦੀ ਪਾਲਸ਼, ਮੀਟ ਮੀਲ, ਧਾਤਾਂ ਦਾ ਮਿਸ਼ਰਣ, ਮੂੰਗਫਲੀ ਦੀ ਖਲ ਅਤੇ ਨਮਕ ਆਦਿ ਵਾਲੀ ਖ਼ੁਰਾਕ ਬਣਾ ਕੇ ਦਿੱਤੀ ਜਾ ਸਕਦੀ ਹੈ । ਖ਼ਰਗੋਸ਼ ਰਵਾਂਹ, ਗਿੰਨੀ ਘਾਹ, ਨੇਪੀਅਰ ਬਾਜਰਾ, ਬਰਸੀਮ, ਲੂਸਣ, ਪਾਲਕ, ਹਰੇ ਪੱਤੇ ਵਾਲੀਆਂ ਸਬਜ਼ੀਆਂ ਆਦਿ ਨੂੰ ਸੁਆਦ ਨਾਲ ਖਾਂਦੇ ਹਨ । ਖ਼ਰਗੋਸ਼ ਆਪਣੇ ਸਰੀਰ ਦੇ ਦਸਵੇਂ ਭਾਗ ਦੇ ਬਰਾਬਰ ਪਾਣੀ ਵੀ ਪੀ ਜਾਂਦੇ ਹਨ । ਇਸ ਲਈ ਪਾਣੀ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ

    ਪ੍ਰਸ਼ਨ 5. ਖ਼ਰਗੋਸ਼ ਦੇ ਪਿੰਜਰਿਆਂ ਬਾਰੇ ਜਾਣਕਾਰੀ ਦਿਓ
    ਉੱਤਰ- ਖੁੱਡੇ ਜਾਂ ਡੱਬੇ ਲੱਕੜੀ ਦੇ ਬਣਾਏ ਜਾਂਦੇ ਹਨ ਜੋ ਵੱਖ-ਵੱਖ ਆਕਾਰ ਦੇ ਹੋ ਸਕਦੇ ਹਨ । ਪਰ ਇਨ੍ਹਾਂ ਵਿਚ ਮਲ ਮੂਤਰ ਦੇ ਨਿਕਾਲ ਅਤੇ ਰੌਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ । ਜਦੋਂ ਬੱਚੇ ਦੁੱਧ ਛੱਡ ਦਿੰਦੇ ਹਨ ਤਾਂ ਇਹਨਾਂ ਨੂੰ ਪਿੰਜਰਿਆਂ ਵਿੱਚ ਰੱਖਿਆ ਜਾਂਦਾ ਹੈ । ਪਿੰਜਰੇ ਦਾ ਆਕਾਰ 5 ਫੁੱਟ ਲੰਬਾਈ ਅਤੇ 4 ਫੁੱਟ ਚੌੜਾਈ ਹੁੰਦੀ ਹੈ । ਇਸ ਵਿੱਚ ਲਗਪਗ 20 ਬੱਚੇ ਰੱਖੇ ਜਾਂਦੇ ਹਨ । ਨਰ ਅਤੇ ਮਾਦਾ ਨੂੰ ਵੱਖ-ਵੱਖ ਜਿਸ ਪਿੰਜਰੇ ਵਿੱਚ ਰੱਖਿਆ ਜਾਂਦਾ ਹੈ ਉਸ ਦਾ ਆਕਾਰ 2 ਫੁੱਟ ਲੰਬਾ, 1-2 ਫੁੱਟ ਚੌੜਾ ਅਤੇ 1 ਫੁੱਟ ਉੱਚਾ ਹੋਣਾ ਚਾਹੀਦਾ ਹੈ


    Class 9 Agriculture Chapter 10 ਮੱਛੀ ਪਾਲਣ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    (ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਦੋ ਵਿਦੇਸ਼ੀ ਕਿਸਮ ਦੀਆਂ ਮੱਛੀਆਂ ਦੇ ਨਾਂ ਦੱਸੋ
    ਉੱਤਰ- ਕਾਮਨ ਕਾਰਪ, ਸਿਲਵਰ ਕਾਰਪ ਵਿਦੇਸ਼ੀ ਨਸਲਾਂ ਹਨ

    ਪ੍ਰਸ਼ਨ 2. ਮੱਛੀਆਂ ਪਾਲਣ ਵਾਲਾ ਛੱਪੜ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
    ਉੱਤਰ- ਇਸ ਦੀ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ

    ਪ੍ਰਸ਼ਨ 3. ਮੱਛੀ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦਾ ਪੀ. ਐੱਚ. ਅੰਕ ਕਿੰਨੀ ਹੋਣੀ ਚਾਹੀਦਾ ਹੈ ?
    ਉੱਤਰ- ਇਸ ਦੀ ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣੀ ਚਾਹੀਦੀ ਹੈ

    ਪ੍ਰਸ਼ਨ 4. ਮੱਛੀ ਪਾਲਣ ਲਈ ਤਿਆਰ ਨਵੇਂ ਛੱਪੜ ਵਿੱਚ ਕਿਹੜੀ-ਕਿਹੜੀ ਰਸਾਇਣਿਕ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ?
    ਉੱਤਰ- ਨਵੇਂ ਛੱਪੜ ਲਈ ਯੂਰੀਆ ਖਾਦ ਅਤੇ ਸੁਪਰਫਾਸਫੇਟ ਦੀ ਵਰਤੋਂ ਕੀਤੀ ਜਾਂਦੀ ਹੈ

    ਪ੍ਰਸ਼ਨ 5. ਪ੍ਰਤੀ ਏਕੜ ਕਿੰਨੇ ਬੱਚ ਤਲਾਬ ਵਿੱਚ ਛੱਡੇ ਜਾਂਦੇ ਹਨ ?
    ਉੱਤਰ- ਬੱਚ ਦੀ ਗਿਣਤੀ 4000 ਪ੍ਰਤੀ ਏਕੜ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ

     ਪ੍ਰਸ਼ਨ 6. ਮੱਛੀਆਂ ਦਾ ਬੱਚ ਕਿੱਥੋਂ ਮਿਲਦਾ ਹੈ ?
    ਉੱਤਰ- ਮੱਛੀਆਂ ਦਾ ਬੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮੱਛੀ ਕਾਲਜ ਜਾਂ ਪੰਜਾਬ ਸਰਕਾਰ ਦੇ ਮੱਛੀ ਬੱਚ ਫਾਰਮਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ

    ਪ੍ਰਸ਼ਨ 7. ਦੋ ਭਾਰਤੀ ਮੱਛੀਆਂ ਦੇ ਨਾਂ ਲਿਖੋ
    ਉੱਤਰ- ਕਤਲਾ, ਰੋਹੁ

    ਪ੍ਰਸ਼ਨ 8. ਮੱਛੀਆਂ ਦੇ ਛੱਪੜ ਵਾਲੀ ਜਮਾਂ ਕੀਤੀ ਮਿੱਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
    ਉੱਤਰ- ਚੀਕਣੀ ਜਾਂ ਚੀਕਣੀ ਮੈਰਾ

    ਪ੍ਰਸ਼ਨ 9. ਵਪਾਰਕ ਪੱਧਰ ਤੇ ਮੱਛੀ ਪਾਲਣ ਲਈ ਛੱਪੜ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
    ਉੱਤਰ- ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ

    ਪ੍ਰਸ਼ਨ 10. ਕਿਸੇ ਇੱਕ ਮਾਸਾਹਾਰੀ ਮੱਛੀ ਦਾ ਨਾਂ ਲਿਖੋ
    ਉੱਤਰ- ਸਿੰਗਾੜਾ, ਮੱਲ੍ਹੀ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਮੱਛੀ ਪਾਲਣ ਲਈ ਪਾਲੀਆਂ ਜਾਣ ਵਾਲੀਆਂ ਭਾਰਤੀ ਅਤੇ ਵਿਦੇਸ਼ੀ ਮੱਛੀਆਂ ਦੇ ਨਾਂ ਦੱਸੋ ?
    ਉੱਤਰ- ਭਾਰਤੀ ਮੱਛੀਆਂ-ਕਤਲਾ, ਰੋਹੁ ਅਤੇ ਮਰੀਮਲ ਵਿਦੇਸ਼ੀ ਮੱਛੀਆਂ-ਕਾਮਨ ਕਾਰਪ, ਸਿਲਵਰ ਕਾਰਪ, ਗਰਾਸ ਕਾਰਪ

    ਪ੍ਰਸ਼ਨ 2. ਮੱਛੀਆਂ ਪਾਲਣ ਲਈ ਤਿਆਰ ਕੀਤੇ ਜਾਣ ਵਾਲੇ ਛੱਪੜ ਦੇ ਡਿਜ਼ਾਇਨ ਬਾਰੇ ਤੁਸੀਂ ਕੀ ਜਾਣਦੇ ਹੋ?
    ਉੱਤਰ- ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ । ਛੱਪੜ ਦਾ ਤਲ ਪੱਧਰਾ ਅਤੇ ਕੰਢੇ ਢਲਾਣਦਾਰ ਹੋਣੇ ਚਾਹੀਦੇ ਹਨ | ਪਾਣੀ ਪਾਉਣ ਅਤੇ ਕੱਢਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ, ਇਸ ਲਈ ਪਾਈਪਾਂ ਤੇ ਵਾਲਵ ਲੱਗੇ ਹੋਣੇ ਚਾਹੀਦੇ ਹਨ । ਪੁਟਾਈ ਫ਼ਰਵਰੀ ਦੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ, ਤਾਂ ਕਿ ਮਾਰਚ-ਅਪਰੈਲ ਵਿਚ ਮੱਛੀਆਂ ਦਾ ਬੱਚ (ਪੁੰਗ) ਛੱਪੜ ਵਿੱਚ ਛੱਡਿਆ ਜਾ ਸਕੇ । ਇਕ ਏਕੜ ਦੇ ਛੱਪੜ ਨਾਲ ਬੱਚ ਰੱਖਣ ਲਈ ਇਕ ਕਨਾਲ (500 ਵਰਗ ਮੀਟਰ) ਦਾ ਨਰਸਰੀ ਛੱਪੜ ਜ਼ਰੂਰ ਬਣਵਾਓ, ਜਿਸ ਵਿੱਚ ਬੱਚ ਰੱਖਿਆ ਜਾ ਸਕੇ । ਘੱਟ ਜ਼ਮੀਨ ਤੇ ਵੀ ਛੋਟੇ ਟੋਏ ਜਾਂ ਤਲਾਬ ਆਦਿ ਬਣਾਏ ਜਾ ਸਕਦੇ ਹਨ, ਜਿੱਥੇ ਮੱਛੀਆਂ ਪਾਲੀਆਂ ਜਾ ਸਕਦੀਆਂ ਹਨ

    ਪ੍ਰਸ਼ਨ 3. ਮੱਛੀਆਂ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦੇ ਮਿਆਰ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਪਾਣੀ ਵਿੱਚ ਘੁਲੀ ਹੋਈ ਆਕਸੀਜਨ ਅਤੇ ਇਸ ਦਾ ਤੇਜ਼ਾਬੀਪਨ ਜਾਂ ਖਾਰਾਪਨ ਜੋ ਕਿ ਪੀ. ਐੱਚ. ਅੰਕ ਤੋਂ ਪਤਾ ਲਗਦਾ ਹੈ ਬਹੁਤ ਮਹੱਤਵਪੂਰਨ ਹਨ । ਮੱਛੀਆਂ ਦੇ ਜਿਉਂਦੇ ਰਹਿਣ ਅਤੇ ਵਾਧੇ-ਵਿਕਾਸ ਲਈ ਇਹ ਗੱਲਾਂ ਬਹੁਤ ਅਸਰ ਪਾਉਂਦੀਆਂ ਹਨ | ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣਾ ਚਾਹੀਦਾ ਹੈ । 7 ਤੋਂ ਘੱਟ ਪੀ. ਐੱਚ. ਅੰਕ ਨੂੰ ਵਧਾਉਣ ਲਈ ਬਰੀਕ ਪੀਸਿਆ ਹੋਇਆ ਚੁਨਾ (80-100 ਕਿਲੋਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਘੋਲ ਕੇ ਠੰਡਾ ਕਰਨ ਤੋਂ ਬਾਅਦ ਛੱਪੜ ਵਿੱਚ ਛਿੜਕ ਦੇਣਾ ਚਾਹੀਦਾ ਹੈ

    ਪ੍ਰਸ਼ਨ 4. ਮੱਛੀ ਪਾਲਣ ਦੇ ਧੰਦੇ ਲਈ ਭਿੰਨ-ਭਿੰਨ ਕਿਸਮ ਦੀਆਂ ਮੱਛੀਆਂ ਦੇ ਬੱਚ ਵਿੱਚ ਕੀ ਅਨੁਪਾਤ ਹੁੰਦਾ ਹੈ ?
    ਉੱਤਰ- ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਦੇ ਬੱਚ ਦਾ ਅਨੁਪਾਤ ਹੇਠ ਲਿਖੇ ਅਨੁਸਾਰ ਹੁੰਦਾ ਹੈ –

    1.     ਕਤਲਾ 20%, ਰੋਹੂ 30%, ਮਰੀਮਲ 10%, ਕਾਮਨ ਕਾਰਪ 20%, ਗਰਾਸ ਕਾਰਪ 10%, ਸਿਲਵਰ ਕਾਰਪ 10%

    2.     ਕਤਲਾ 25%, ਕਾਮਨ ਕਾਰਪ 20%, ਮਰੀਮਲ 20%, ਰੋਹੂ 35%

    ਪ੍ਰਸ਼ਨ 5. ਮੱਛੀ ਤਲਾਬ ਵਿਚ ਨਦੀਨ ਖ਼ਾਤਮੇ ਦੇ ਤਰੀਕੇ ਦੱਸੋ
    ਉੱਤਰ- ਪੁਰਾਣੇ ਛੱਪੜਾਂ ਵਿਚ ਨਦੀਨ ਨਾ ਉੱਗ ਸਕਣ ਇਸ ਲਈ ਪਾਣੀ ਦਾ ਪੱਧਰ 5-6 ਫੁੱਟ ਹੋਣਾ ਚਾਹੀਦਾ ਹੈ । ਨਦੀਨਾਂ ਨੂੰ ਖ਼ਤਮ ਕਰਨ ਲਈ ਅੱਗੇ ਲਿਖੇ ਢੰਗ ਹਨ

    ·        ਭੌਤਿਕ ਤਰੀਕੇ-ਛੱਪੜ ਦਾ ਪਾਣੀ ਕੱਢ ਕੇ ਇਸ ਨੂੰ ਖ਼ਾਲੀ ਕਰ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ

    ·        ਜੀਵਕ ਤਰੀਕੇ-ਗਰਾਸ ਕਾਰਪ ਮੱਛੀਆਂ ਕਈ ਨਦੀਨਾਂ ਜਿਵੇਂ (ਸਪਾਈਰੋਡੈਲਾ, ਹਾਈਡਰਿੱਲਾਂ ਵੁਲਫੀਆਂ, ਵੈਲੀਸਨੇਰੀਆ, ਲੈਮਨਾ ਨੂੰ ਖਾ ਜਾਂਦੀਆਂ ਹਨ । ਸਿਲਵਰ ਕਾਰਪ ਮੱਛੀਆਂ, ਕਾਹੀ, ਪੁਸ਼ਪ ਪੁੰਜ (ਐਲਗਲ ਬਲੂਮਜ਼ ਨੂੰ ਕੰਟਰੋਲ ਕਰਨ ਵਿੱਚ ਸਹਾਇਕ ਹਨ

    ਪ੍ਰਸ਼ਨ 6. ਛੱਪੜ ਵਿੱਚ ਨਹਿਰੀ ਪਾਣੀ ਦੀ ਵਰਤੋਂ ਵੇਲੇ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
    ਉੱਤਰ- ਨਹਿਰੀ ਪਾਣੀ ਦੀ ਵਰਤੋਂ ਵੇਲੇ ਖਾਲ ਦੇ ਮੂੰਹ ਤੇ ਲੋਹੇ ਦੀ ਬਰੀਕ ਜਾਲੀ ਲਾਉਣੀ ਚਾਹੀਦੀ ਹੈ । ਅਜਿਹਾ ਮਾਸਾਹਾਰੀ ਅਤੇ ਨਦੀਨ ਮੱਛੀਆਂ ਨੂੰ ਛੱਪੜ ਵਿੱਚ ਜਾਣ ਤੋਂ ਰੋਕਣ ਲਈ ਕਰਨਾ ਜ਼ਰੂਰੀ ਹੈ

    ਪ੍ਰਸ਼ਨ 7. ਛੱਪੜ ਵਿੱਚ ਮੱਛੀ ਦੇ ਦੁਸ਼ਮਣਾਂ ਬਾਰੇ ਦੱਸੋ
    ਉੱਤਰ- ਮਾਸਾਹਾਰੀ ਮੱਛੀਆਂ (ਮੱਲ੍ਹੀ, ਸਿੰਗਾੜਾ) ਨਦੀਨ ਮੱਛੀਆਂ (ਸ਼ੀਸ਼ਾ, ਪੁੱਠੀ ਕੰਘੀ) . ਡੱਡੂ, ਸੱਪ ਆਦਿ ਮੱਛੀ ਦੇ ਦੁਸ਼ਮਣ ਹਨ

    ਪ੍ਰਸ਼ਨ 8. ਮੱਛੀਆਂ ਨੂੰ ਖੁਰਾਕ ਕਿਵੇਂ ਦਿੱਤੀ ਜਾਂਦੀ ਹੈ ?
    ਉੱਤਰ- ਮੱਛੀਆਂ ਨੂੰ 25% ਪ੍ਰੋਟੀਨ ਵਾਲੀ ਸਹਾਇਕ ਖ਼ੁਰਾਕ ਦੇਣੀ ਚਾਹੀਦੀ ਹੈ । ਬਰੀਕ ਪੀਸੀ ਹੋਈ ਖ਼ੁਰਾਕ ਨੂੰ 3-4 ਘੰਟੇ ਤਕ ਭਿਉਂ ਕੇ ਰੱਖਣਾ ਚਾਹੀਦਾ ਹੈ । ਫਿਰ ਇਸ ਖ਼ੁਰਾਕ ਦੇ ਪੇੜੇ ਬਣਾ ਕੇ ਪਾਣੀ ਦੀ ਸਤ੍ਹਾ ਤੋਂ 2-3 ਫੁੱਟ ਹੇਠਾਂ ਰੱਖੀਆਂ ਟਰੇਆਂ ਜਾਂ ਟੋਕਰੀਆਂ ਜਾਂ ਮੋਰੀਆਂ ਵਾਲੇ ਪਲਾਸਟਿਕ ਦੇ ਥੈਲਿਆਂ ਵਿੱਚ ਪਾ ਕੇ ਮੱਛੀਆਂ ਨੂੰ ਖਾਣ ਲਈ ਦੇਣਾ ਚਾਹੀਦਾ ਹੈ

    ਪ੍ਰਸ਼ਨ 9. ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਉਪਾਅ ਦੱਸੋ
    ਉੱਤਰ- ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬੱਚ ਨੂੰ ਲਾਲ ਦਵਾਈ ਦੇ ਘੋਲ (100 ਗ੍ਰਾਮ ਪ੍ਰਤੀ ਲਿਟਰ) ਵਿੱਚ ਡੋਬਾ ਦੇਣ ਤੋਂ ਬਾਅਦ ਹੀ ਛੱਪੜ ਵਿੱਚ ਛੱਡੋ ।ਲਗਪਗ ਹਰ 15 ਦਿਨਾਂ ਦੇ ਅੰਤਰਾਲ ਮਗਰੋਂ ਮੱਛੀਆਂ ਦੀ ਸਿਹਤ ਦੀ ਜਾਂਚ ਕਰਨੀ ਚਾਹੀਦੀ ਹੈ । ਬਿਮਾਰ ਮੱਛੀਆਂ ਦੇ ਇਲਾਜ ਲਈ ਸਿਫ਼ਾਰਿਸ਼ ਕੀਤੇ ਤਰੀਕਿਆਂ ਦੀ ਵਰਤੋਂ ਕਰੋ ਜਾਂ ਮਾਹਿਰਾਂ ਨਾਲ ਸੰਪਰਕ ਕਰੋ

    ਪ੍ਰਸ਼ਨ 10. ਮੱਛੀ ਪਾਲਣ ਬਾਰੇ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
    ਉੱਤਰ- ਮੱਛੀ ਪਾਲਣ ਬਾਰੇ ਸਿਖਲਾਈ ਜ਼ਿਲ੍ਹਾ ਮੱਛੀ ਪਾਲਣ ਅਫਸਰ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਨ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ

    (ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਮੱਛੀ ਪਾਲਣ ਲਈ ਛੱਪੜ ਬਣਾਉਣ ਲਈ ਜਗ੍ਹਾ ਦੀ ਚੋਣ ਅਤੇ ਉਹਨਾਂ ਦੇ ਡਿਜ਼ਾਇਨ ਅਤੇ ਪੁਟਾਈ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਛੱਪੜ ਬਣਾਉਣ ਲਈ ਜਗਾ ਦੀ ਚੋਣ-ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਛੱਪੜ ਬਣਾਉਣ ਲਈ ਠੀਕ ਰਹਿੰਦੀ ਹੈ, ਕਿਉਂਕਿ ਇਸ ਵਿੱਚ ਪਾਣੀ ਸੰਭਾਲਣ ਦੀ ਸ਼ਕਤੀ ਵੱਧੀ ਹੁੰਦੀ ਹੈ | ਪਾਣੀ ਖੜਾਉਣ ਲਈ ਰੇਤਲੀਆਂ ਹਲਕੀਆਂ ਜ਼ਮੀਨਾਂ ਵਿਚ ਕੱਦੂ ਕੀਤਾ ਜਾ ਸਕਦਾ ਹੈ | ਪਾਣੀ ਦਾ ਸਾਧਨ ਜਾਂ ਸੋਮਾ ਵੀ ਨੇੜੇ ਹੀ ਹੋਣਾ ਚਾਹੀਦਾ ਹੈ, ਤਾਂ ਕਿ ਛੱਪੜ ਨੂੰ ਸੌਖ ਨਾਲ ਭਰਿਆ ਜਾ ਸਕੇ ਅਤੇ ਸਮੇਂ-ਸਮੇਂ ਸੋਕੇ ਜਾਂ ਜੀਰਨ ਕਾਰਨ ਛੱਪੜ ਵਿੱਚ ਪਾਣੀ ਦੀ ਘਾਟ ਨੂੰ ਵੀ ਪੂਰਾ ਕੀਤਾ ਜਾ ਸਕੇ

    ਇਸ ਲਈ ਨਹਿਰੀ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਸ ਲਈ ਖਾਲ ਦੇ ਮੁੰਹ ਤੇ ਲੋਹੇ ਦੀ ਬਰੀਕ ਜਾਲੀ ਦਾ ਫੱਟਾ ਲਾ ਦੇਣਾ ਚਾਹੀਦਾ ਹੈ, ਤਾਂ ਕਿ ਮਾਸਾਹਾਰੀ ਅਤੇ ਨਦੀਨ ਆਦਿ ਮੱਛੀਆਂ ਨਹਿਰੀ ਪਾਣੀ ਦੁਆਰਾ ਛੱਪੜ ਵਿਚ ਨਾ ਰਲ ਜਾਣ । ਛੱਪੜ ਦਾ ਡਿਜ਼ਾਇਨ ਅਤੇ ਪੁਟਾਈ-ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ । ਛੱਪੜ ਦਾ ਤਲ ਪੱਧਰਾ ਅਤੇ ਕੰਢੇ ਢਲਾਣਦਾਰ ਹੋਣੇ ਚਾਹੀਦੇ ਹਨ |
    ਪਾਣੀ ਪਾਉਣ ਅਤੇ ਕੱਢਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਲਈ ਪਾਈਪਾਂ ਤੇ ਵਾਲਵ ਲੱਗੇ ਹੋਣੇ ਚਾਹੀਦੇ ਹਨ | ਪੁਟਾਈ ਫ਼ਰਵਰੀ ਦੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ, ਤਾਂ ਕਿ ਮਾਰਚ-ਅਪਰੈਲ ਵਿੱਚ ਮੱਛੀਆਂ ਦਾ ਬੱਚ ਪੁੰਗ) ਛੱਪੜ ਵਿੱਚ ਛੱਡਿਆ ਜਾ ਸਕੇ । ਇਕ ਏਕੜ ਦੇ ਛੱਪੜ ਨਾਲ ਬੱਚ ਰੱਖਣ ਲਈ ਇਕ ਕਨਾਲ (500 ਵਰਗ ਮੀਟਰ) ਦਾ ਨਰਸਰੀ ਛੱਪੜ ਜ਼ਰੂਰ ਬਣਵਾਓ, ਜਿਸ ਵਿੱਚ ਬੱਚ ਰੱਖਿਆ ਜਾ ਸਕੇ

    ਪ੍ਰਸ਼ਨ 2. ਪੁਰਾਣੇ ਛੱਪੜਾਂ ਨੂੰ ਮੱਛੀ ਪਾਲਣ ਦੇ ਯੋਗ ਕਿਵੇਂ ਬਣਾਉਗੇ ?
    ਉੱਤਰ- ਪੁਰਾਣੇ ਛੱਪੜਾਂ ਵਿੱਚ ਨਦੀਨ ਨਾ ਉੱਗ ਸਕਣ, ਇਸ ਲਈ ਪਾਣੀ ਦਾ ਪੱਧਰ 5-6 ਫੁੱਟ ਹੋਣਾ ਚਾਹੀਦਾ ਹੈ । ਨਦੀਨਾਂ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਢੰਗ ਹਨ

    ·        ਭੌਤਿਕ ਤਰੀਕੇ-ਛੱਪੜ ਦਾ ਪਾਣੀ ਕੱਢ ਕੇ ਇਸ ਨੂੰ ਖ਼ਾਲੀ ਕਰ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ

    ·        ਜੀਵਕ ਤਰੀਕੇ-ਗਰਾਸ ਕਾਰਪ ਮੱਛੀਆਂ ਕਈ ਨਦੀਨਾਂ ਜਿਵੇਂ (ਸਪਾਈਰੋਡੈਲਾ, ਹਾਈਡਰਿੱਲਾਂ ਵਲਫੀਆਂ, ਵੈਲੀਸਨੇਰੀਆ, ਲੈਮਨਾ ਨੂੰ ਖਾ ਜਾਂਦੀਆਂ ਹਨ । ਸਿਲਵਰ ਕਾਰਪ ਮੱਛੀਆਂ, ਕਾਹੀ ਪੁਸ਼ਪ ਪੁੰਜ (ਐਲਗਲ ਬਲੂਮਜ਼) ਨੂੰ ਕੰਟੋਰਲ ਕਰਨ ਵਿੱਚ ਸਹਾਇਕ ਹਨ । ਪੁਰਾਣੇ ਛੱਪੜਾਂ ਵਿਚੋਂ ਮੱਛੀ ਦੇ ਦੁਸ਼ਮਣਾਂ ਦਾ ਖਾਤਮਾ-ਪੁਰਾਣੇ ਛੱਪੜਾਂ ਵਿੱਚ ਪਾਈਆਂ ਜਾਣ ਵਾਲੀਆਂ ਮਾਸਾਹਾਰੀ ਮੱਛੀਆਂ ਭੌਲਾ, ਸਿੰਗਾੜਾ, ਮੱਲੀ ਅਤੇ ਨਦੀਨ ਮੱਛੀਆਂ (ਸ਼ੀਸ਼ਾ, ਪੁੱਠੀ ਕੰਘੀ, ਡੱਡੂ ਅਤੇ ਸੱਪਾਂ ਨੂੰ ਵਾਰ-ਵਾਰ ਜਾਲ ਲਾ ਕੇ ਛੱਪੜ ਵਿਚੋਂ ਕੱਢਦੇ ਰਹਿਣਾ ਚਾਹੀਦਾ ਹੈ । ਸੱਪਾਂ ਨੂੰ ਬੜੀ ਸਾਵਧਾਨੀ ਨਾਲ ਮਾਰ ਦਿਓ

    ਪ੍ਰਸ਼ਨ 3. ਪੁਰਾਣੇ ਛੱਪੜਾਂ ਵਿੱਚੋਂ ਨਦੀਨਾਂ ਦਾ ਖ਼ਾਤਮਾ ਕਿਵੇਂ ਕਰੋਗੇ ?
    ਉੱਤਰ- ਆਪਣੇ ਆਪ ਉੱਤਰ ਦਿਓ

    ਪ੍ਰਸ਼ਨ 4. ਮੱਛੀ ਪਾਲਣ ਸਮੇਂ ਛੱਪੜਾਂ ਵਿੱਚ ਕਿਹੜੀਆਂ ਖਾਦਾਂ ਪਾਈਆਂ ਜਾਂਦੀਆਂ ਹਨ ?
    ਉੱਤਰ- ਨਵੇਂ ਪੁੱਟੇ ਛੱਪੜ ਵਿੱਚ ਮੱਛੀ ਦੀ ਕੁਦਰਤੀ ਖ਼ੁਰਾਕ (ਪਲੈਂਕਟਨ) ਦੀ ਲਗਾਤਾਰ ਪੈਦਾਵਾਰ ਹੁੰਦੀ ਰਹੇ, ਇਸ ਲਈ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਛੱਪੜ ਵਿਚ ਬੱਚ ਛੱਡਣ ਤੋਂ 15 ਦਿਨ ਪਹਿਲਾਂ ਖਾਦ ਪਾਉਣੀ ਚਾਹੀਦੀ ਹੈ । ਪੁਰਾਣੇ ਛੱਪੜ ਵਿੱਚ ਖਾਦ ਪਾਉਣ ਦੀ ਦਰ ਉਸ ਦੇ ਪਾਣੀ ਦੀ ਕੁਆਲਿਟੀ ਅਤੇ ਪਲੈਂਕਟਨ ਦੀ ਪੈਦਾਵਾਰ ਤੇ ਨਿਰਭਰ ਕਰਦੀ ਹੈ । ਖਾਦਾਂ ਦੀ ਮਾਤਰਾ ਰਕਬੇ ਦੇ ਮੁਤਾਬਿਕ ਵੱਧ-ਘੱਟ ਕੀਤੀ ਜਾ ਸਕਦੀ ਹੈ । ਰਸਾਇਣਕ ਖਾਦ ਦੀ ਦੂਜੀ ਕਿਸ਼ਤ ਇਕ ਮਹੀਨੇ ਅਤੇ ਦੇਸ਼ੀ ਖਾਦ ਦੀ ਦੂਜੀ ਕਿਸ਼ਤ ਪਹਿਲੀ ਕਿਸ਼ਤ ਦੇ 15 ਦਿਨ ਮਗਰੋਂ ਪਾਓ । ਪਲੈਂਕਟਨ ਦੀ ਲਗਾਤਾਰ ਪੈਦਾਵਾਰ ਲਈ ਰੂੜੀ, ਮੁਰਗੀਆਂ ਦੀ ਖਾਦ, ਬਾਇਓਗੈਸ ਸਰੀ, ਯੂਰੀਆ, ਸੁਪਰਫਾਸਫੇਟ ਆਦਿ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ

    ਪ੍ਰਸ਼ਨ 5. ਮੱਛੀ ਪਾਲਣ ਧੰਦੇ ਦੇ ਵਿਕਾਸ ਵਿੱਚ ਮੱਛੀ ਪਾਲਣ ਵਿਭਾਗ ਅਤੇ ਵੈਟਰਨਰੀ ਯੂਨੀਵਰਸਿਟੀ ਦੀ ਕੀ ਭੂਮਿਕਾ ਹੈ ?
    ਉੱਤਰ- ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਮੱਛੀ ਪਾਲਣ ਵਿਭਾਗ, ਪੰਜਾਬ ਤੋਂ ਸਿਖਲਾਈ ਪ੍ਰਾਪਤ ਕਰ ਲੈਣੀ ਚਾਹੀਦੀ ਹੈ । ਇਸ ਵਿਭਾਗ ਵਲੋਂ ਹਰੇਕ ਜ਼ਿਲ੍ਹੇ ਵਿਚ ਹਰ ਮਹੀਨੇ ਪੰਜ ਦਿਨਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ । ਸਿਖਲਾਈ ਪ੍ਰਾਪਤ ਕਰਨ ਮਗਰੋਂ ਇਹ ਵਿਭਾਗ ਮੱਛੀ ਪਾਲਣ ਦੇ ਧੰਦੇ ਲਈ ਛੱਪੜ ਦੇ ਨਿਰਮਾਣ ਅਤੇ ਪੁਰਾਣੇ ਛੱਪੜ ਨੂੰ ਠੀਕ ਕਰਨ ਜਾਂ ਸੁਧਾਰ ਲਈ ਸਹਾਇਤਾ ਵੀ ਦਿੰਦਾ ਹੈ ! ਮੱਛੀ ਪਾਲਣ ਦੀ ਸਿਖਲਾਈ ਵੈਟਰਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ


    Class 9 Agriculture Chapter 11 ਕੁਝ ਨਵੇਂ ਖੇਤੀ ਵਿਸ਼ੇ

    ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਜੀ. ਐੱਮ. ਦਾ ਪੂਰਾ ਨਾਂ ਲਿਖੋ
    ਉੱਤਰ- ਜਨੈਟੀਕਲੀ ਮੋਡੀਫਾਈਡ

    ਪ੍ਰਸ਼ਨ 2. ਬੀ. ਟੀ. ਦਾ ਪੂਰਾ ਨਾਂ ਲਿਖੋ
    ਉੱਤਰ- ਬੈਸੀਲਸ ਬੁਰੈਜੀਇਨਸੈਂਸ

    ਪ੍ਰਸ਼ਨ 3. ਬੀ. ਟੀ. ਵਿਚ ਕਿਹੜਾ ਕੀਨਟਾਸ਼ਕ ਪਦਾਰਥ ਪੈਦਾ ਹੁੰਦਾ ਹੈ ?
    ਉੱਤਰ- ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ਸੁੰਡੀ ਮਰ ਜਾਂਦੀ ਹੈ

    ਪ੍ਰਸ਼ਨ 4. PPV ਅਤੇ F R ਦਾ ਪੂਰਾ ਨਾਂ ਲਿਖੋ
    ਉੱਤਰ- ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ (Protection of Plant Variety and Farmers Rights).

    ਪ੍ਰਸ਼ਨ 5. ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਕਿਹੜੇ ਸਾਲ ਪਾਸ ਕੀਤਾ ਗਿਆ ?
    ਉੱਤਰ- ਸਾਲ 2001 ਵਿਚ

    ਪ੍ਰਸ਼ਨ 6. ਖੇਤ ਨੂੰ ਪੱਧਰਾ ਕਰਨ ਵਾਲੀ ਨਵੀਨਤਮ ਮਸ਼ੀਨ ਦਾ ਨਾਂ ਲਿਖੋ
    ਉੱਤਰ- ਲੇਜ਼ਰ ਕਰਾਹਾ

    ਪ੍ਰਸ਼ਨ 7. ਝੋਨੇ ਵਿੱਚ ਪਾਣੀ ਦੀ ਬੱਚਤ ਕਰਨ ਵਾਲੇ ਯੰਤਰ ਦਾ ਨਾਂ ਲਿਖੋ
    ਉੱਤਰ- ਟੈਂਸ਼ੀਓਮੀਟਰ

    ਪ੍ਰਸ਼ਨ 8. ਪਿਛਲੀ ਇਕ ਸਦੀ ਵਿੱਚ ਧਰਤੀ ਦੀ ਸਤ੍ਹਾ ਦੇ ਤਾਪਮਾਨ ਵਿੱਚ ਕਿੰਨਾ ਵੱਧ ਚੁੱਕਾ ਹੈ ?
    ਉੱਤਰ- 0.5 ਡਿਗਰੀ ਸੈਂਟੀਗਰੇਡ

    ਪ੍ਰਸ਼ਨ 9. ਪ੍ਰਮੁੱਖ ਸ਼੍ਰੀਨ ਹਾਊਸ ਗੈਸਾਂ ਦੇ ਨਾਂ ਲਿਖੋ
    ਉੱਤਰ- ਕਾਰਬਨ-ਡਾਈਆਕਸਾਈਡ, ਨਾਈਟਰਸ ਆਕਸਾਈਡ, ਕਲੋਰੋਫਲੋਰੋ ਕਾਰਬਨ, ਮੀਥੇਨ ਆਦਿ

    ਪ੍ਰਸ਼ਨ 10. ਸੀ. ਐੱਫ. ਸੀ. ਦਾ ਪੂਰਾ ਨਾਂ ਲਿਖੋ
    ਉੱਤਰ- ਕਲੋਰੋ-ਫਲੋਰੋ ਕਾਰਬਨ (Chlorofluorocarbon)

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਜੀ. ਐੱਮ. ਦੀ ਪਰਿਭਾਸ਼ਾ ਲਿਖੋ
    ਉੱਤਰ- ਜੀ. ਐੱਮ. ਤੋਂ ਭਾਵ ਹੈ ਅਜਿਹੀਆਂ ਫ਼ਸਲਾਂ ਜਿਨ੍ਹਾਂ ਵਿਚ ਕਿਸੇ ਹੋਰ ਫ਼ਸਲ ਜਾਂ ਜੀਵ-ਜੰਤੂ ਦਾ ਜੀਨ ਪਾ ਕੇ ਸੁਧਾਰ ਕੀਤਾ ਗਿਆ ਹੋਵੇ । ਜੀ. ਐੱਮ. ਦਾ ਪੂਰਾ ਨਾਮ ਹੈ ਜਨੈਟੀਕਲੀ ਮੋਡੀਫਾਈਡ ਫ਼ਸਲਾਂ

    ਪ੍ਰਸ਼ਨ 2. ਬੀ. ਜੀ.-1 ਅਤੇ ਬੀ. ਜੀ.-2 ਕਿਸਮਾਂ ਵਿੱਚ ਕੀ ਫ਼ਰਕ ਹੈ ?
    ਉੱਤਰ- ਬੀ.ਜੀ.-1 ਅਤੇ ਬੀ.ਜੀ.-2 ਤੋਂ ਭਾਵ ਹੈ ਬਾਲਗਾਰਡ-1 ਅਤੇ ਬਾਲਗਾਰਡ2 ਕਿਸਮਾਂ, ਇਹ ਨਰਮੇ ਦੀਆਂ ਕਿਸਮਾਂ ਹਨ | ਬੀ. ਜੀ.-1 ਵਿਚ ਸਿਰਫ ਇੱਕ ਬੀ. ਟੀ. ਜੀਨ ਪਾਇਆ ਗਿਆ ਹੈ ਜਦੋਂ ਕਿ ਬੀ.ਜੀ.-2 ਵਿੱਚ ਦੋ ਬੀ.ਟੀ. ਜੀਨ ਪਾਏ ਗਏ ਹਨ । ਬੀ.ਜੀ.-1 ਸਿਰਫ਼ ਅਮਰੀਕਨ ਸੁੰਡੀ ਦਾ ਮੁਕਾਬਲਾ ਕਰ ਸਕਦੀ ਸੀ ਜਦੋਂ ਕਿ ਬੀ.ਜੀ.-2 ਅਮਰੀਕਨ ਸੁੰਡੀ ਤੋਂ ਇਲਾਵਾ ਹੋਰ ਸੁੰਡੀਆਂ ਦਾ ਵੀ ਮੁਕਾਬਲਾ ਕਰ ਸਕਦੀ ਹੈ

    ਪ੍ਰਸ਼ਨ 3. ਬੀ. ਟੀ. ਕਿਸਮਾਂ ਦਾ ਟੀਡੇ ਦੀਆਂ ਸੁੰਡੀਆਂ ਕਿਉਂ ਨੁਕਸਾਨ ਨਹੀਂ ਕਰਦੀਆਂ ?
    ਉੱਤਰ- ਬੀ. ਟੀ. ਕਿਸਮਾਂ ਵਿੱਚ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜੋ ਕਿ ਸੁੰਡੀਆਂ ਲਈ ਜ਼ਹਿਰ ਦਾ ਕੰਮ ਕਰਦਾ ਹੈ ਜਿਸ ਨੂੰ ਖਾ ਕੇ ਸੁੰਡੀਆਂ 3-4 ਦਿਨਾਂ ਵਿੱਚ ਮਰ ਜਾਂਦੀਆਂ ਹਨ । ਇਸ ਲਈ ਬੀ. ਟੀ. ਕਿਸਮਾਂ ਦਾ ਨੁਕਸਾਨ ਵੀਂਡੇ ਦੀਆਂ ਸੁੰਡੀਆਂ ਨਹੀਂ ਕਰਦੀਆਂ

    ਪ੍ਰਸ਼ਨ 4. ਬਰੀਕੀ ਦੀ ਖੇਤੀ ਤੋਂ ਕੀ ਭਾਵ ਹੈ ਅਤੇ ਇਸ ਦੇ ਕੀ ਲਾਭ ਹਨ ?
    ਉੱਤਰ- ਬਰੀਕੀ ਦੀ ਖੇਤੀ ਤੋਂ ਭਾਵ ਹੈ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨਾ ਅਤੇ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ; ਜਿਵੇਂ-ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕਾਂ ਆਦਿ ਦੀ ਵੀ ਸੁਚੱਜੀ ਵਰਤੋਂ ਕਰਨਾ । ਖੇਤ ਨੂੰ ਇੱਕੋ ਜਿਹਾ ਨਾ ਸਮਝ ਕੇ ਉਪਰੋਕਤ ਵਸਤਾਂ ਦੀ ਕੁਝ ਥਾਂਵਾਂ ਤੇ ਵੱਧ ਅਤੇ ਕੁਝ ਥਾਂਵਾਂ ਤੇ ਘੱਟ ਵਰਤੋਂ ਦੀ ਲੋੜ ਹੈ । ਇਸ ਤਰ੍ਹਾਂ ਇੱਕੋ ਖੇਤ ਵਿੱਚ ਵੱਖ-ਵੱਖ ਥਾਂਵਾਂ ਤੇ ਲੋੜ ਅਨੁਸਾਰ ਕੀੜੇ-ਮਕੌੜੇ ਅਤੇ ਬੀਮਾਰੀਆਂ ਤੋਂ ਪ੍ਰਭਾਵਿਤ ਹਿੱਸੇ ਵਿੱਚ ਸਪਰੇਅ, ਖਾਦਾਂ ਦੀ ਵਰਤੋਂ ਕਰਕੇ ਵਾਤਾਵਰਨ ਦਾ ਵਿਗਾੜ ਵੀ ਨਹੀਂ ਹੁੰਦਾ ਤੇ ਝਾੜ ਵੀ ਵੱਧਦਾ ਹੈ ਅਤੇ ਦਵਾਈਆਂ, ਖਾਦਾਂ ਤੇ ਬੇਲੋੜਾ ਖਰਚਾ ਵੀ ਨਹੀਂ ਹੁੰਦਾ

    ਪ੍ਰਸ਼ਨ 5. ਪਾਣੀ ਦੀ ਬੱਚਤ ਕਰਨ ਲਈ ਕੀ ਢੰਗ ਤਰੀਕੇ ਅਪਨਾਉਗੇ ?
    ਉੱਤਰ- ਲੇਜ਼ਰ ਕਰਾਹੇ ਦੀ ਵਰਤੋਂ ਕਰਕੇ ਖੇਤ ਨੂੰ ਪੱਧਰਾ ਕੀਤਾ ਜਾਵੇ ਤਾਂ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈਇਸੇ ਤਰ੍ਹਾਂ ਝੋਨੇ ਦੀ ਫ਼ਸਲ ਵਿੱਚ ਟੈਂਸ਼ੀਓਮੀਟਰ ਦੀ ਵਰਤੋਂ ਕਰਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ

    ਪ੍ਰਸ਼ਨ 6. ਮੌਸਮੀ ਬਦਲਾਅ ਦਾ ਕਣਕ ਦੀ ਖੇਤੀ ਤੇ ਕੀ ਪ੍ਰਭਾਵ ਹੋ ਸਕਦਾ ਹੈ ?
    ਉੱਤਰ- ਮੌਸਮੀ ਬਦਲਾਅ ਦੇ ਕਾਰਨ ਫ਼ਰਵਰੀ-ਮਾਰਚ ਵਿੱਚ ਤਾਪਮਾਨ ਦਾ ਵਾਧਾ ਹੋਣ ਕਾਰਨ ਕਣਕ ਦੇ ਝਾੜ ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ

    ਪ੍ਰਸ਼ਨ 7. ਗਰੀਨ ਹਾਊਸ ਅੰਦਰ ਤਾਪਮਾਨ ਕਿਉਂ ਵਧ ਜਾਂਦਾ ਹੈ ?
    ਉੱਤਰ- ਸ਼ੀਸ਼ੇ ਜਾਂ ਪਲਾਸਟਿਕ ਦੇ ਬਣੇ ਘਰਾਂ ਨੂੰ ਜਿਨ੍ਹਾਂ ਅੰਦਰ ਪੌਦੇ ਉਗਾਏ ਜਾਂਦੇ ਹਨ, ਇਹਨਾਂ ਨੂੰ ਹਰੇ ਘਰ ਕਿਹਾ ਜਾਂਦਾ ਹੈ । ਸ਼ੀਸ਼ੇ ਜਾਂ ਪਲਾਸਟਿਕ ਵਿਚੋਂ ਸੂਰਜ ਦੀਆਂ ਕਿਰਨਾਂ ਅੰਦਰ ਤਾਂ ਲੰਘ ਜਾਂਦੀਆਂ ਹਨ ਪਰ ਅੰਦਰੋਂ ਇਨਫਰਾ ਰੈੱਡ ਕਿਰਨਾਂ ਬਾਹਰ ਨਹੀਂ ਨਿਕਲ ਸਕਦੀਆਂ, ਇਸ ਤਰ੍ਹਾਂ ਸ਼ੀਸ਼ੇ ਜਾਂ ਪਲਾਸਟਿਕ ਦੇ ਘਰ ਅੰਦਰ ਗਰਮੀ ਵੱਧ ਜਾਂਦੀ ਹੈ ਅਤੇ ਤਾਪਮਾਨ ਵੱਧ ਜਾਂਦਾ ਹੈ

    ਪ੍ਰਸ਼ਨ 8. ਗਰੀਨ ਹਾਊਸ ਗੈਸਾਂ ਦੇ ਨਾਂ ਲਿਖੋ
    ਉੱਤਰ- ਆਪਣੇ ਆਪ ਉੱਤਰ ਦਿਓ

    ਪ੍ਰਸ਼ਨ 9. ਬੀ. ਟੀ. ਕਿਸਮਾਂ ਦੇ ਪੰਜਾਬ ਵਿੱਚ ਨਰਮਾ ਉਤਪਾਦਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
    ਉੱਤਰ- ਬੀ. ਟੀ. ਕਿਸਮਾਂ ਨੂੰ ਪੰਜਾਬ ਵਿੱਚ ਸਾਲ 2006 ਤੋਂ ਬੀਜਣਾ ਸ਼ੁਰੂ ਕੀਤਾ ਗਿਆ ਹੈ | ਇਸ ਫ਼ਸਲ ਤੋਂ ਪਹਿਲਾਂ ਪੰਜਾਬ ਵਿੱਚ ਨਰਮੇ ਦੀ ਫ਼ਸਲ ਲਗਭਗ ਤਬਾਹ ਹੋ ਗਈ ਸੀ । ਅਮਰੀਕਨ ਸੁੰਡੀ ਦੇ ਹਮਲੇ ਕਾਰਨ ਨਰਮੇ ਦਾ ਝਾੜ ਸਿਰਫ਼ 2-3 ਕੁਇੰਟਲ ਨੂੰ ਪ੍ਰਤੀ ਏਕੜ ਰਹਿ ਗਿਆ ਸੀ ਪਰ ਬੀ. ਟੀ. ਨਰਮਾ ਬੀਜਣ ਤੋਂ ਬਾਅਦ ਝਾੜ 5 ਕੁਇੰਟਲ ਨੂੰ ਪ੍ਰਤੀ ਏਕੜ ਤੋਂ ਵੀ ਵੱਧ ਗਿਆ ਹੈ । ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਘੱਟ ਗਈ ਹੈ । ਜਿਸ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ ਹੈ ਤੇ ਕਿਸਾਨ ਦਾ ਵਾਧੂ ਖ਼ਰਚਾ ਵੀ ਨਹੀਂ ਹੁੰਦਾ

    ਪ੍ਰਸ਼ਨ 10. ਸੂਖ਼ਮ ਖੇਤੀ ਵਿੱਚ ਕਿਹੜੀਆਂ ਉੱਚ-ਤਕਨੀਕਾਂ ਵਰਤੀਆਂ ਜਾਂਦੀਆਂ ਹਨ ?
    ਉੱਤਰ- ਸੂਖ਼ਮ ਖੇਤੀ ਵਿੱਚ ਕਈ ਉੱਚ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ : ਜਿਵੇਂਸੈਂਸਰਜ, ਜੀ.ਪੀ. ਐੱਸ. ਪੁਲਾੜ ਤਕਨੀਕ ਆਦਿ

    (ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਪੰਜਾਬ ਵਿੱਚ ਕਿਹੜੀ ਜੀ. ਐੱਮ. ਫ਼ਸਲ ਬੀਜੀ ਜਾਂਦੀ ਹੈ ਅਤੇ ਇਸ ਦੇ ਕੀ ਲਾਭ ਹਨ ?
    ਉੱਤਰ- ਪੰਜਾਬ ਵਿੱਚ ਜੀ. ਐੱਮ. ਫ਼ਸਲਾਂ ਵਿੱਚ ਨਰਮੇ ਦੀ ਫ਼ਸਲ ਬੀਜੀ ਜਾਂਦੀ ਹੈ । ਇਸ ਨੂੰ ਬੀ.ਟੀ. ਨਰਮਾ ਕਿਹਾ ਜਾਂਦਾ ਹੈ । ਹੁਣ ਕਈ ਹੋਰ ਜੀ. ਐੱਮ. ਫ਼ਸਲਾਂ ਜਿਵੇਂ-ਬੈਂਗਣ, ਮੱਕੀ, ਸੋਇਆਬੀਨ ਅਤੇ ਝੋਨਾ ਆਦਿ ਵੀ ਤਿਆਰ ਕਰ ਲਈਆਂ ਗਈਆਂ ਹਨ । ਬੀ. ਟੀ. ਫ਼ਸਲਾਂ ਵਿੱਚ ਬੈਸੀਲਸ ਰੈਂਜੀਇਨਸੈਂਸ ਨਾਂ ਦੇ ਬੈਕਟੀਰੀਆ ਦਾ ਜੀਨ ਪਾਇਆ ਜਾਂਦਾ ਹੈਇਸ ਕਾਰਨ ਫ਼ਸਲ ਵਿੱਚ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜੋ ਕਿ ਸੁੰਡੀਆਂ ਲਈ ਜ਼ਹਿਰ ਦਾ ਕੰਮ ਕਰਦਾ ਹੈ ਅਤੇ ਸੁੰਡੀਆਂ ਇਸ ਨੂੰ ਖਾ ਕੇ 3-4 ਦਿਨ ਵਿੱਚ ਮਰ ਜਾਂਦੀਆਂ ਹਨ । ਬੀ. ਟੀ. ਕਿਸਮਾਂ ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ ਅਤੇ ਤੰਬਾਕੂ ਦੀ ਸੁੰਡੀ ਦਾ ਮੁਕਾਬਲਾ ਕਰ ਸਕਦੀਆਂ ਹਨ | ਪਰ ਹੋਰ ਸੁੰਡੀਆਂ ਦਾ ਨਹੀਂ । ਇਸ ਲਈ ਬਾਲਗਾਰਡ1 ਕਿਸਮ ਜਿਸ ਵਿਚ ਇੱਕ ਬੀ.ਟੀ. ਜੀਨ ਸੀ, ਦੀ ਥਾਂ ਤੇ ਬਾਲਗਾਰਡ-2 ਕਿਸਮ ਤਿਆਰ ਕੀਤੀ ਗਈ ਹੈ ਜਿਸ ਵਿਚ ਬੀ.ਟੀ. ਜੀਨ ਦੀਆਂ ਦੋ ਕਿਸਮਾਂ ਹਨ

    ਇਹ ਕਿਸਮ ਅਮਰੀਕਨ ਸੁੰਡੀ ਅਤੇ ਹੋਰ ਸੁੰਡੀਆਂ ਦਾ ਵੀ ਮੁਕਾਬਲਾ ਕਰ ਸਕਦੀ ਹੈ । ਬੀ.ਟੀ. ਨਰਮੇ ਦੀ ਕਾਸ਼ਤ ਦੀ ਸਿਫ਼ਾਰਿਸ਼ ਪੰਜਾਬ ਵਿੱਚ 2006 ਵਿੱਚ ਸ਼ੁਰੂ ਕੀਤੀ ਗਈ ਹੈ । ਇਸ ਦੀ ਕਾਸ਼ਤ ਤੋਂ ਪਹਿਲਾਂ ਨਰਮੇ ਦਾ ਝਾੜ 23 ਕੁਇੰਟਲ ਨੂੰ ਪ੍ਰਤੀ ਏਕੜ ਰਹਿ ਗਿਆ ਸੀ ਜੋ ਕਿ ਇਸ ਦੀ ਕਾਸ਼ਤ ਤੋਂ ਬਾਅਦ 5 ਕੁਇੰਟਲ ਨੂੰ ਤੋਂ ਵੱਧ ਪ੍ਰਤੀ ਏਕੜ ਹੋ ਗਿਆ ਹੈ । ਬੀ.ਟੀ.. ਕਿਸਮ ਦੀ ਵਰਤੋਂ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ । ਜਿਸ ਨਾਲ ਵਾਤਵਾਰਨ ਸਾਫ਼-ਸੁਥਰਾ ਰਹਿੰਦਾ ਤੇ ਕਿਸਾਨ ਦਾ ਵਾਧੂ ਪੈਸਾ ਵੀ ਖ਼ਰਚ ਨਹੀਂ ਹੁੰਦਾ

    ਪ੍ਰਸ਼ਨ 2. ਜੀ. ਐੱਮ. ਫਸਲਾਂ ਤੋਂ ਹੋਣ ਵਾਲੇ ਸੰਭਾਵੀ ਖ਼ਤਰੇ ਕਿਹੜੇ ਹਨ ?
    ਉੱਤਰ- ਜੀ. ਐੱਮ. ਫ਼ਸਲਾਂ ਦੀ ਜਦੋਂ ਤੋਂ ਖੋਜ ਹੋਈ ਹੈ ਉਦੋਂ ਤੋਂ ਹੀ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ । ਇਹ ਸੰਸਥਾਵਾਂ ਵਾਤਾਵਰਨ ਭਲਾਈ, ਸਮਾਜਿਕ, ਮਨੁੱਖੀ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਤੇ ਕਈ ਵਿਗਿਆਨੀ ਵੀ ਇਸ ਵਿਰੋਧ ਦਾ ਹਿੱਸਾ ਹਨ । ਉਹਨਾਂ ਅਨੁਸਾਰ, ਜੀ. ਐੱਮ. ਫ਼ਸਲਾਂ ਮਨੁੱਖੀ ਸਿਹਤ, ਵਾਤਾਵਰਨ, ਫ਼ਸਲਾਂ ਦੀਆਂ ਪ੍ਰਜਾਤੀਆਂ ਅਤੇ ਹੋਰ ਪੌਦਿਆਂ ਲਈ ਹਾਨੀਕਾਰਕ ਹਨ ਤੇ ਮਾੜਾ ਅਸਰ ਪਾ ਸਕਦੀਆਂ ਹਨ । ਕਈ ਦੇਸ਼ਾਂ ਵਿੱਚ ਇਹਨਾਂ ਫ਼ਸਲਾਂ ਨੂੰ ਉਗਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ । ਪਰ ਅਜੇ ਤੱਕ ਇਹਨਾਂ ਦੇ ਮਾੜੇ ਅਸਰਾਂ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ

    ਪ੍ਰਸ਼ਨ 3. ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਕੀ ਮੁੱਖ ਉਦੇਸ਼ ਹਨ ?
    ਉੱਤਰ- ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ

    1.     ਪਲਾਂਟ ਬਰੀਡਰ ਦੁਆਰਾ ਪੈਦਾ ਕੀਤੀ ਗਈ ਨਵੀਂ ਪੌਦ ਕਿਸਮ ਉੱਤੇ ਅਧਿਕਾਰ ਸਥਾਪਿਤ ਕਰਨਾ

    2.     ਕਿਸਾਨ ਦਾ ਕਈ ਸਾਲਾਂ ਤੋਂ ਸੰਭਾਲੀ ਅਤੇ ਸੁਧਾਰੀ ਪੌਦ ਕਿਸਮ ਤੇ ਉਸਦਾ ਅਧਿਕਾਰ ਸਥਾਪਿਤ ਕਰਨਾ

    3.     ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦਾ ਵਧੀਆ ਬੀਜ ਅਤੇ ਪੌਦ ਸਮੱਗਰੀ ਦੀ ਪ੍ਰਾਪਤੀ ਕਰਵਾਉਣਾ

    ਪ੍ਰਸ਼ਨ 4. ਸ੍ਰੀਨ ਹਾਊਸ ਗੈਸਾਂ ਦਾ ਵਾਤਾਵਰਨ ਉੱਪਰ ਕੀ ਪ੍ਰਭਾਵ ਪੈਂਦਾ ਹੈ ?
    ਉੱਤਰ- ਗਰੀਨ ਹਾਊਸ ਗੈਸਾਂ ਦਾ ਵਾਤਾਵਰਨ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ । ਗਰੀਨ ਹਾਊਸ ਗੈਸਾਂ ਦੇ ਵਾਧੇ ਕਾਰਨ ਧਰਤੀ ਦੀ ਸਤਹਿ ਦਾ ਤਾਪਮਾਨ ਹੌਲੀ-ਹੌਲੀ ਵੱਧਦਾ ਜਾ ਰਿਹਾ, ਪਿਛਲੇ ਸੌ ਸਾਲਾਂ ਵਿੱਚ ਇਸ ਤਾਪਮਾਨ ਵਿੱਚ 0.5°C ਦਾ ਵਾਧਾ ਹੋਇਆ ਹੈ ਅਤੇ ਸਾਲ 2050 ਤੱਕ ਇਸ ਵਿੱਚ 3.2°C ਦਾ ਵਾਧਾ ਹੋਣ ਦੀ ਸੰਭਾਵਨਾ ਹੈ । ਇਸ ਤਰ੍ਹਾਂ ਤਾਪਮਾਨ ਵਿੱਚ ਵਾਧੇ ਕਾਰਨ ਅੱਗੇ ਲਿਖੇ ਮਾੜੇ ਅਸਰ ਹੋ ਸਕਦੇ ਹਨ-ਹੜ੍ਹ, ਸੋਕਾ ਪੈਣਾ, ਗਲੇਸ਼ੀਅਰ ਪਿਘਲਣਾ ਜਿਸ ਨਾਲ ਸਮੁੰਦਰੀ ਪਾਣੀ ਦਾ ਪੱਧਰ ਵੱਧਣਾ, ਮੌਨਸੂਨ ਵਰਖਾ ਵਿੱਚ ਉਤਾਰ-ਚੜਾਅ ਤੇ ਅਨਿਸਚਿਤਤਾ ਵੱਧਣਾ, ਸਮੁੰਦਰੀ, ਤੂਫ਼ਾਨ ਅਤੇ ਚੱਕਰਵਾਤਾਂ ਆਦਿ ਵਿੱਚ ਵਾਧਾ ਹੋਣਾ

    ਪ੍ਰਸ਼ਨ 5. ਮੌਸਮੀ ਬਦਲਾਅ ਦੇ ਖੇਤੀਬਾੜੀ ਉੱਪਰ ਕੀ ਪ੍ਰਭਾਵ ਪੈ ਸਕਦੇ ਹਨ ?
    ਉੱਤਰ- ਮੌਸਮੀ ਬਦਲਾਅ ਕਾਰਨ ਖੇਤੀਬਾੜੀ ਤੇ ਕਈ ਤਰ੍ਹਾਂ ਦੇ ਮਾੜੇ ਅਸਰ ਪੈ ਸਕਦੇ ਹਨ | ਗਲੋਬਲ ਵਾਰਮਿੰਗ ਕਾਰਨ ਧਰਤੀ ਦੀ ਸਤਹਿ ਦਾ ਤਾਪਮਾਨ ਵੱਧ ਰਿਹਾ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਅਸਰ ਹੋ ਸਕਦੇ ਹਨ –

    1.     ਤਾਪਮਾਨ ਦੇ ਵਾਧੇ ਕਾਰਨ ਫ਼ਸਲਾਂ ਦਾ ਜੀਵਨ ਕਾਲ, ਫ਼ਸਲੀ ਚੱਕਰ ਅਤੇ ਫ਼ਸਲਾਂ ਦੇ ਕਾਸ਼ਤ ਦੇ ਸਮੇਂ ਵਿੱਚ ਫ਼ਰਕ ਪੈ ਸਕਦਾ ਹੈ

    2.     ਤਾਪਮਾਨ ਅਤੇ ਹਵਾ ਵਿੱਚ ਨਮੀ ਵਧਣ ਕਾਰਨ ਕਈ ਤਰ੍ਹਾਂ ਦੀਆਂ ਨਵੀਆਂ ਬੀਮਾਰੀਆਂ ਅਤੇ ਨਵੇਂ ਕੀੜੇ-ਮਕੌੜੇ ਫ਼ਸਲਾਂ ਦੀ ਹਾਨੀ ਕਰ ਸਕਦੇ ਹਨ ਜਿਸ ਨਾਲ ਝਾੜ ਘੱਟ ਸਕਦਾ ਹੈ

    3.     ਕਣਕ ਦੇ ਝਾੜ ਤੇ ਫ਼ਰਵਰੀ-ਮਾਰਚ ਵਿੱਚ ਤਾਪਮਾਨ ਦਾ ਵਾਧਾ ਮਾੜਾ ਅਸਰ ਪਾ ਸਕਦਾ ਹੈ

    4.     ਮੌਨਸੂਨ ਦੀ ਅਨਿਸਚਿਤਤਾ ਕਾਰਨ ਸਾਉਣੀ ਦੀਆਂ ਫ਼ਸਲਾਂ ਅਤੇ ਬਰਾਨੀ ਖੇਤੀ ਤੇ ਮਾੜਾ ਅਸਰ ਪੈ ਸਕਦਾ ਹੈ

    5.     ਰਾਤ ਦੇ ਤਾਪਮਾਨ ਵਿੱਚ ਵਾਧੇ ਕਾਰਨ ਖੇਤੀ ਪੈਦਾਵਾਰ ਘੱਟ ਸਕਦੀ ਹੈ । ‘

    6.  ਕਈ ਦੇਸ਼ਾਂ ਵਿੱਚ ਤਾਪਮਾਨ ਦੇ ਵਾਧੇ ਕਾਰਨ ਫ਼ਸਲ ਦੀ ਪੈਦਾਵਾਰ ਤੇ ਚੰਗਾ ਅਸਰ ਵੀ ਹੋ ਸਕਦਾ ਹੈ