ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਸਿਹਤਮੰਦ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਜੀਵਨ ਵਿੱਚ ਸਰੀਰਕ, ਮਾਨਸਿਕ, ਸਮਾਜਿਕ, ਭਾਵਾਤਮਕ ਆਦਿ ਸਾਰਿਆਂ ਪਹਿਲੁਆਂ ਵਿੱਚ ਸੰਤੁਲਨ ਰੱਖਦਾ ਹੈ ।
ਸਿਹਤ
ਦੀਆਂ ਕਿਸਮਾਂ:- ਇਹ
ਚਾਰ ਪ੍ਰਕਾਰ ਦੀ ਹੁੰਦੀ ਹੈ-
1.
ਸਰੀਰਕ ਸਿਹਤ
2.
ਮਾਨਸਿਕ ਸਿਹਤ
3.
ਸਮਾਜਿਕ ਸਿਹਤ
4.
ਭਾਵਨਾਤਮਿਕ
1. ਸਰੀਰਕ ਸਿਹਤ –
ਸਰੀਰਕ ਸਿਹਤਮੰਦ ਵਿਅਕਤੀ ਦੇ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਦੇ ਹਨ | ਸਰੀਰ ਫੁਰਤੀਲਾ ਤੇ ਤੰਦਰੁਸਤ ਅਤੇ ਹਰ ਰੋਜ਼ ਕਿਆਵਾਂ
ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਸਿਹਤਮੰਦ ਮਨੁੱਖ ਦਾ ਸਰੀਰਕ ਢਾਂਚਾ ਸੁਡੌਲ, ਮਜ਼ਬੂਤ ਅਤੇ ਸੋਹਣਾ ਹੋਣਾ ਚਾਹੀਦਾ ਹੈ । ਉਸ ਦੀਆਂ
ਸਾਰੀਆਂ ਕਾਰਜ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਪਾਚਣ ਪ੍ਰਣਾਲੀ, ਲਹੂ ਪ੍ਰਣਾਲੀ, ਆਪਣਾ-ਆਪਣਾ ਕੰਮ ਠੀਕ ਢੰਗ ਨਾਲ ਕਰਦੀਆਂ ਹਨ ।
2. ਮਾਨਸਿਕ
ਸਿਹਤ-ਇਸ ਦਾ ਮਤਲਬ ਮਨੁੱਖ ਦਿਮਾਗੀ ਤੌਰ ‘ਤੇ ਸਹੀ ਤੇ ਸਮੇਂ ਸਿਰ
ਫੈਸਲਾ ਲੈਂਦਾ ਹੈ ਤੇ ਹਮੇਸ਼ਾ ਹੀ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਦਾ ਹੈ । ਮਾਨਸਿਕ ਤੌਰ ‘ਤੇ
ਵਿਅਕਤੀ ਹਾਲਾਤ ਨਾਲ ਆਪਣੇ ਆਪ ਨੂੰ ਢਾਲ ਲੈਂਦਾ ਹੈ
3. ਸਮਾਜਿਕ ਸਿਹਤ-ਇਸ
ਤੋਂ ਭਾਵ ਵਿਅਕਤੀ ਦਾ ਆਪਣੇ ਸਮਾਜ ਨਾਲ ਸੰਬੰਧ ਹੈ । ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਜਿਸਨੂੰ
ਆਪਣੇ ਹਰ ਰੋਜ਼ ਦੇ ਕੰਮਾਂ ਦੀ ਪੂਰਤੀ ਲਈ ਪਰਿਵਾਰ ਅਤੇ ਸਮਾਜ ਨਾਲ ਚੱਲਣਾ ਪੈਂਦਾ ਹੈ । ਮਿਲਣਸਾਰ
ਵਿਅਕਤੀ ਦੀ ਸਮਾਜ ਵਿੱਚ ਇੱਜ਼ਤ ਹੁੰਦੀ ਹੈ ।
4. ਭਾਵਾਤਮਕ ਸਿਹਤ-ਸਾਡੇ
ਮਨ ਵਿਚ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਜਿਸ ਤਰ੍ਹਾਂ ਡਰ, ਖ਼ੁਸ਼ੀ, ਗੁੱਸਾ, ਈਰਖਾ ਆਦਿ ਪੈਦਾ ਹੁੰਦੀਆਂ ਹਨ । ਇਨ੍ਹਾਂ ਸਾਰੀਆਂ ਭਾਵਨਾਵਾਂ
ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ । ਜਿਸ ਨਾਲ ਅਸੀਂ ਆਪਣਾ ਜੀਵਨ ਚੰਗੀ ਤਰ੍ਹਾਂ ਗੁਜ਼ਾਰ ਸਕਦੇ ਹਾਂ
।
ਨਿੱਜੀ ਸਿਹਤ ਵਿਗਿਆਨ (Personal Hygiene) – ਸਰੀਰ ਦੀ ਰੱਖਿਆ ਨੂੰ ਨਿੱਜੀ ਸਰੀਰ ਸੁਰੱਖਿਆ (Personal Hygiene) ਆਖਦੇ
ਹਨ । ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ । Personal ਅਤੇ Hygiene ‘Personal’ ਅੰਗਰੇਜ਼ੀ ਦਾ ਸ਼ਬਦ ਹੈ । ਜਿਸ ਦਾ ਅਰਥ ਹੈ ਨਿੱਜੀ ਜਾਂ
ਵਿਅਕਤੀਗਤ, “Hygiene’ ਯੂਨਾਨੀ
ਭਾਸ਼ਾ ਦੇ ਸ਼ਬਦ Hygeinous’ ਤੋਂ
ਬਣਿਆ ਹੈ ਜਿਸ ਦਾ ਭਾਵ ਹੈ ਅਰੋਗਤਾ ਦੀ ਦੇਵੀ । ਅੱਜ-ਕਲ੍ਹ Hygiene ਦਾ ਅਰਥ ਜੀਵਨ ਜਾਂਚ ਤੋਂ ਲਿਆ ਜਾਂਦਾ ਹੈ । ਅਰੋਗਤਾ ਕਾਇਮ ਰੱਖਣ ਲਈ ਸਰੀਰ ਵਿਗਿਆਨ ਪ੍ਰਾਪਤ ਕਰਨਾ ਜ਼ਰੂਰੀ
ਹੈ ।
1.
ਬੱਚਿਆਂ ਨੂੰ ਸੰਤੁਲਿਤ ਭੋਜਨ ਅਤੇ ਸਾਫ਼-ਸੁਥਰਾ ਭੋਜਨ
ਖਾਣਾ ਚਾਹੀਦਾ ਹੈ । ਇਸ ਵਿੱਚ ਪ੍ਰੋਟੀਨ, ਕਾਰਬੋਹਾਈਡੇਟਸ, ਚਿਕਨਾਈ, ਖਣਿਜ-ਲੂਣ, ਵਿਟਾਮਿਨ ਅਤੇ ਪਾਣੀ ਵਰਗੇ ਸਾਰੇ ਤੱਤ ਹੋਣੇ ਚਾਹੀਦੇ ਹਨ ।
2.
ਖਾਣਾ-ਖਾਣ ਤੋਂ ਪਹਿਲਾਂ ਹੱਥ ਤੇ ਮੂੰਹ ਸਾਬਣ ਨਾਲ ਚੰਗੀ
ਤਰ੍ਹਾਂ ਧੋ ਲੈਣੇ ਚਾਹੀਦੇ ਹਨ ।
3.
ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਠੰਡਾ ਭੋਜਨ ਨਹੀਂ ਕਰਨਾ
ਚਾਹੀਦਾ ।
4.
ਕੰਪਿਊਟਰ ਜਾਂ ਟੀ.ਵੀ. ਦੇਖਦੇ ਹੋਏ ਖਾਣਾ ਨਹੀਂ ਖਾਣਾ
ਚਾਹੀਦਾ ।
5.
ਖਾਣਾ ਸਿੱਧੇ ਬੈਠ ਕੇ ਖਾਣਾ ਚਾਹੀਦਾ ਹੈ ਅਤੇ ਲੇਟ ਕੇ
ਨਹੀਂ ਖਾਣਾ ਚਾਹੀਦਾ ।
6.
ਫਾਸਟ ਫੂਡ : ਜਿਵੇਂ-ਪੀਜ਼ਾ, ਬਰਗਰ, ਨਿਊਡਲ ਸਿਹਤ ਲਈ ਹਾਨੀਕਾਰਕ ਹਨ । ਬੱਚਿਆਂ ਨੂੰ ਜ਼ਿਆਦਾਤਰ ਘਰ
ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ ।
7.
ਭੋਜਨ ਨੂੰ ਮਿੱਟੀ, ਘੱਟੇ ਅਤੇ ਮੱਖੀਆਂ ਤੋਂ ਬਚਾਉਣ ਲਈ ਢੱਕ ਕੇ ਰੱਖਣਾ ਚਾਹੀਦਾ ਹੈ
।
8.
ਫਲ ਹਮੇਸ਼ਾ ਧੋ ਕੇ ਖਾਣੇ ਚਾਹੀਦੇ ਹਨ ।
1.
ਬੱਚਿਆਂ ਨੂੰ ਆਪਣੇ ਸਰੀਰ ਦੀ ਜਾਂਚ ਸਮੇਂ ਸਿਰ
ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਮੇਂ ਸਿਰ ਟੀਕੇ ਵੀ ਲਗਵਾਉਣੇ ਚਾਹੀਦੇ ਹਨ ।
2.
ਕਿਸੇ ਤਰ੍ਹਾਂ ਦੀ ਸੱਟ ਲੱਗਣ ਦੇ ਨਾਲ ਇਸ ਦਾ ਇਲਾਜ
ਜ਼ਰੂਰ ਕਰਵਾਉਣਾ ਚਾਹੀਦਾ ਹੈ ।
2. ਸੁਭਾਅ-
1.
ਬੱਚਿਆਂ ਨੂੰ ਹਰ ਸਮੇਂ ਖੁਸ਼ ਰਹਿਣਾ ਚਾਹੀਦਾ ਹੈ ।
2.
ਚਿੜਚਿੜਾ ਸੁਭਾਅ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ ।
3.
ਚੰਗਾ ਸੁਭਾਅ ਸਿਹਤ ਲਈ ਜ਼ਰੂਰੀ ਹੈ ।
3. ਆਦਤਾਂ-
1.
ਸਮੇਂ ਸਿਰ ਉੱਠਣਾ, ਖਾਣਾ, ਪੜ੍ਹਨਾ ਅਤੇ ਖੇਡਣਾ ਤੇ ਆਰਾਮ ਕਰਨਾ ।
2.
ਆਪਣੇ ਸਰੀਰ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣਾ ॥
3.
ਪੜ੍ਹਨ ਲੱਗੇ ਰੋਸ਼ਨੀ ਦਾ ਉੱਚਿਤ ਪ੍ਰਬੰਧ ਕਰਨਾ | ਘੱਟ ਰੋਸ਼ਨੀ ਵਿੱਚ ਪੜ੍ਹਨ ਨਾਲ ਅੱਖਾਂ ਕਮਜ਼ੋਰ ਹੋ
ਜਾਂਦੀਆਂ ਹਨ ।
4.
ਬੈਠਣ ਅਤੇ ਸੌਣ ਲਈ ਠੀਕ ਤਰ੍ਹਾਂ ਦਾ ਫਰਨੀਚਰ ਹੋਣਾ
ਜ਼ਰੂਰੀ ਹੈ ।
4. ਕਸਰਤ ਖੇਡਾਂ
ਅਤੇ ਯੋਗ-
1.
ਆਪਣੇ ਸਰੀਰ ਨੂੰ ਸਵਸਥ ਰੱਖਣ ਲਈ ਕਸਰਤ ਜਾਂ ਯੋਗ ਕਰਨਾ
ਜ਼ਰੂਰੀ ਹੈ ।
2.
ਕਸਰਤ ਜਾਂ ਯੋਗ ਹਮੇਸ਼ਾ ਖ਼ਾਲੀ ਪੇਟ ਕਰਨਾ ਚਾਹੀਦਾ ਹੈ ।
3.
ਕਸਰਤ ਅਤੇ ਯੋਗ ਲਈ ਖੁੱਲਾ ਵਾਤਾਵਰਨ ਹੋਣਾ ਜ਼ਰੂਰੀ ਹੈ ।
4.
ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ
ਚਾਹੀਦਾ ਹੈ ਅਤੇ ਪਹਿਲਾਂ ਸਰੀਰ ਨੂੰ ਗਰਮਾਉਣਾ ਉੱਚਿਤ ਹੁੰਦਾ ਹੈ ।
1.
ਭੋਜਨ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ
ਧੋਣੇ ਚਾਹੀਦੇ ਹਨ ।
2.
ਭੋਜਨ ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ
ਹੈ ।
3.
ਫਾਸਟ ਫੂਡ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਅਤੇ ਘਰ ਦਾ
ਬਣਿਆ ਭੋਜਨ ਖਾਣਾ ਚਾਹੀਦਾ ਹੈ ।
4.
ਗਰਮ ਜਾਂ ਬਹੁਤ ਠੰਡਾ ਭੋਜਨ ਨਹੀਂ ਖਾਣਾ ਚਾਹੀਦਾ ਹੈ ।
5.
ਭੋਜਨ ਜ਼ਰੂਰਤ ਦੇ ਅਨੁਸਾਰ ਹੀ ਖਾਣਾ ਚਾਹੀਦਾ ਹੈ ।
ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ ।
6.
ਕੰਪਿਊਟਰ ਜਾਂ ਟੀ. ਵੀ. ਦੇਖਦੇ ਹੋਏ ਭੋਜਨ ਨਹੀਂ ਖਾਣਾ
ਚਾਹੀਦਾ ।
7.
ਖਾਣਾ ਕਦੇ ਵੀ ਲੇਟ ਕੇ ਨਹੀਂ ਖਾਣਾ ਚਾਹੀਦਾ ।
8.
ਫਲ ਚੰਗੀ ਤਰ੍ਹਾਂ ਧੋ ਕੇ ਖਾਣੇ ਚਾਹੀਦੇ ਹਨ ।
1.
ਹਰ ਰੋਜ਼ ਸਵੇਰੇ ਸਾਫ਼ ਪਾਣੀ ਨਾਲ ਨਹਾਉਣਾ ਚਾਹੀਦਾ ਹੈ ।
2.
ਨਹਾਉਣ ਤੋਂ ਪਹਿਲਾਂ ਪੇਟ ਸਾਫ਼ ਤੇ ਖ਼ਾਲੀ ਹੋਣਾ
ਚਾਹੀਦਾ ਹੈ ।
3.
ਖਾਣੇ ਦੇ ਫੌਰਨ ਬਾਅਦ ਨਹੀਂ ਨਹਾਉਣਾ ਚਾਹੀਦਾ ।
4.
ਕਸਰਤ ਕਰਨ ਜਾਂ ਕੰਮ ਦੀ ਥਕਾਵਟ ਤੋਂ ਫੌਰਨ ਬਾਅਦ ਵੀ
ਨਹਾਉਣਾ ਨਹੀਂ ਚਾਹੀਦਾ ।
5.
ਸਰਦੀਆਂ ਵਿਚ ਨਹਾਉਣ ਤੋਂ ਪਹਿਲਾਂ ਸਰੀਰ ਦੀ ਧੁੱਪ ਵਿਚ
ਬੈਠ ਕੇ ਚੰਗੀ ਤਰ੍ਹਾਂ ਮਾਲਸ਼ ਕਰਨੀ ਚਾਹੀਦੀ ਹੈ ।
6.
ਸਾਬਣ ਨਾਲ ਨਹਾਉਣ ਦੀ ਬਜਾਇ ਬੇਸਣ ਤੇ ਸੰਤਰੇ ਦੇ ਛਿਲਕੇ
ਦੇ ਬਣੇ ਵਟਣੇ ਦੀ ਵਰਤੋਂ ਕਰਨੀ ਚਾਹੀਦੀ ਹੈ ।
7.
ਨਹਾਉਣ ਤੋਂ ਬਾਅਦ ਸਰੀਰ ਨੂੰ ਸਾਫ਼ ਤੇ ਖੁਰਦਰੇ ਤੌਲੀਏ
ਨਾਲ ਪੂੰਝਣਾ ਚਾਹੀਦਾ ਹੈ ।
8.
ਨਹਾਉਣ ਮਗਰੋਂ ਮੌਸਮ ਦੇ ਅਨੁਸਾਰ ਸਾਫ਼-ਸੁਥਰੇ ਕੱਪੜੇ
ਪਹਿਨਣੇ ਚਾਹੀਦੇ ਹਨ ।
ਚਮੜੀ ਦੀ ਸਫ਼ਾਈ ਦੇ ਲਾਭ (Advantages of Cleanliness of Skin) – ਚਮੜੀ
ਦੀ ਸਫ਼ਾਈ ਦੇ ਹੇਠ ਲਿਖੇ ਲਾਭ ਹੁੰਦੇ ਹਨ:-
1.
ਚਮੜੀ ਸਾਡੇ ਸਰੀਰ ਨੂੰ ਸੁੰਦਰਤਾ ਬਖ਼ਸ਼ਦੀ ਹੈ ।
2.
ਇਹ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਢੱਕ ਕੇ
ਰੱਖਦੀ ਹੈ ਤੇ ਇਹਨਾਂ ਦੀ ਰੱਖਿਆ ਕਰਦੀ ਹੈ ।
3.
ਚਮੜੀ ਰਾਹੀਂ ਸਰੀਰ ਵਿਚੋਂ ਪਸੀਨੇ ਤੇ ਹੋਰ ਬਦਬੂਦਾਰ
ਚੀਜ਼ਾਂ ਦਾ ਨਿਕਾਸ ਹੁੰਦਾ ਹੈ ।
4.
ਇਹ ਸਾਡੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਦੀ ਹੈ ।
5.
ਇਸ ਨੂੰ ਛੂਹਣ ਨਾਲ ਕਿਸੇ ਬਾਹਰਲੀ ਚੀਜ਼ ਦੇ ਗੁਣ ਤੇ
ਲੱਛਣਾਂ ਦਾ ਪਤਾ ਚਲਦਾ ਹੈ ।
1.
ਵਾਲਾਂ ਨੂੰ ਸਾਬਣ, ਔਲੇ, ਨਿੰਬੂ
ਜਾਂ ਕਿਸੇ ਵਧੀਆ ਸ਼ੈਪੂ ਨਾਲ ਧੋਣਾ ਚਾਹੀਦਾ ਹੈ ।
2.
ਰਾਤ ਨੂੰ ਸੌਣ ਤੋਂ ਪਹਿਲਾਂ ਕੰਘੀ ਜਾਂ ਬੁਰਸ਼ ਨਾਲ
ਵਾਲਾਂ ਨੂੰ ਚੰਗੀ ਤਰ੍ਹਾਂ ਵਾਹੁਣਾ ਚਾਹੀਦਾ ਹੈ ।
3.
ਖਾਲੀ ਸਮੇਂ ਵਿਚ ਸਿਰ ਵਿਚ ਸੁੱਕੇ ਹੱਥਾਂ ਨਾਲ ਮਾਲਿਸ਼
ਕਰਨੀ ਚਾਹੀਦੀ ਹੈ ।
4.
ਵਾਲਾਂ ਨੂੰ ਰੋਜ਼ ਸਵੇਰੇ ਚੰਗੀ ਤਰ੍ਹਾਂ ਕੰਘੀ ਕਰਕੇ
ਸੰਵਾਰਨਾ ਚਾਹੀਦਾ ਹੈ ।
5.
ਵਾਲਾਂ ਨੂੰ ਬਹੁਤਾ ਖੁਸ਼ਕ ਜਾਂ ਚਿਕਨਾ ਨਹੀਂ ਰੱਖਣਾ
ਚਾਹੀਦਾ ।
6.
ਵਾਲਾਂ ਵਿਚ ਤਿੱਖੇ ਤਿੰਨਾਂ ਦੀ ਵਰਤੋਂ ਘੱਟ ਕਰਨੀ
ਚਾਹੀਦੀ ਹੈ ।
7.
ਚੰਗੀ ਖੁਰਾਕ ਖਾਣੀ ਚਾਹੀਦੀ ਹੈ । ਮੱਖਣ, ਪਨੀਰ, ਸਲਾਦ, ਫਲ ਤੇ ਹਰੀਆਂ ਸਬਜ਼ੀਆਂ ਆਦਿ ਖੁਰਾਕ ਵਿਚ ਸ਼ਾਮਲ ਹੋਣੀਆਂ
ਚਾਹੀਦੀਆਂ ਹਨ ।
8.
ਵਾਲਾਂ ਵਿਚ ਖੁਸ਼ਬੂਦਾਰ ਤੇਲ ਨਹੀਂ ਲਗਾਉਣਾ ਚਾਹੀਦਾ ।
1.
ਬਹੁਤ ਤੇਜ਼ ਜਾਂ ਬਹੁਤ ਘੱਟ ਰੋਸ਼ਨੀ ਵਿਚ ਅੱਖਾਂ ਤੋਂ
ਕੰਮ ਨਹੀਂ ਲੈਣਾ ਚਾਹੀਦਾ । ਨੰਗੀਆਂ ਅੱਖਾਂ ਨਾਲ ਸੂਰਜ ਗ੍ਰਹਿਣ ਨਹੀਂ ਦੇਖਣਾ ਚਾਹੀਦਾ ।
2.
ਲੇਟ ਕੇ ਜਾਂ ਬਹੁਤ ਹੇਠਾਂ ਨੂੰ ਝਕ ਕੇ ਪੁਸਤਕ ਨਹੀਂ
ਪੜ੍ਹਨੀ ਚਾਹੀਦੀ ।
3.
ਪੜ੍ਹਨ ਵੇਲੇ ਪੁਸਤਕ ਨੂੰ ਅੱਖਾਂ ਤੋਂ ਘੱਟ ਤੋਂ ਘੱਟ 3) ਸੈਂਟੀਮੀਟਰ ਦੂਰ ਰੱਖਣਾ ਚਾਹੀਦਾ ਹੈ ।
4.
ਅੱਖਾਂ ਨੂੰ ਗੰਦੇ ਰੁਮਾਲ ਜਾਂ ਕੱਪੜੇ ਨਾਲ ਸਾਫ਼ ਨਹੀਂ
ਕਰਨਾ ਚਾਹੀਦਾ ।
5.
ਕਿਸੇ ਇਕ ਜਗ੍ਹਾ ਤੇ ਨਜ਼ਰ ਟਿਕਾ ਕੇ ਨਹੀਂ ਰੱਖਣੀ
ਚਾਹੀਦੀ ।
6.
ਅੱਖ ਵਿਚ ਮੱਛਰ ਆਦਿ ਚੀਜ਼ਾਂ ਦੇ ਪੈਣ ਤੇ ਅੱਖ ਨੂੰ
ਮਲਣਾ ਨਹੀਂ ਚਾਹੀਦਾ। ਇਸ ਨੂੰ ਸਾਫ਼ ਰੁਮਾਲ ਨਾਲ ਕੱਢਣਾ ਚਾਹੀਦਾ ਹੈ ਜਾਂ ਅੱਖਾਂ ਨੂੰ ਤਾਜ਼ੇ
ਸਾਫ਼ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ।
7.
ਅੱਖਾਂ ਵਿਚ ਪਸੀਨਾ ਨਹੀਂ ਡਿੱਗਣ ਦੇਣਾ ਚਾਹੀਦਾ ।
8.
ਪੜ੍ਹਦੇ ਸਮੇਂ ਆਪਣੇ ਕੱਦ ਦੇ ਅਨੁਸਾਰ ਕੁਰਸੀ ਤੇ ਮੇਜ਼
ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
9.
ਖੱਟੀਆਂ ਚੀਜ਼ਾਂ, ਤੇਲ, ਸ਼ਰਾਬ, ਤਮਾਕੂ, ਚਾਹ, ਲਾਲ
ਮਿਰਚ ਅਤੇ ਅਫ਼ੀਮ ਆਦਿ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
10.
ਅੱਖਾਂ ਦੀ ਬਿਮਾਰੀ ਹੋਣ ਤੇ ਕਿਸੇ ਯੋਗ ਡਾਕਟਰ ਨੂੰ
ਦਿਖਾਉਣਾ ਚਾਹੀਦਾ ਹੈ ।
11.
ਇਕੋ ਉਂਗਲੀ ਜਾਂ ਸਲਾਈ ਨਾਲ ਅੱਖਾਂ ਵਿਚ ਦਵਾਈ ਜਾਂ
ਕੱਜਲ ਨਹੀਂ ਪਾਉਣਾ ਚਾਹੀਦਾ ।
12.
ਚਲਦੀ ਹੋਈ ਗੱਡੀ ਜਾਂ ਬੱਸ ਵਿਚ ਜਾਂ ਪੈਦਲ ਤੁਰਦੇ ਹੋਏ
ਕਿਤਾਬ ਆਦਿ ਨਹੀਂ ਪੜ੍ਹਨੀ ਚਾਹੀਦੀ ।
13.
ਸਿਨੇਮਾ ਤੇ ਟੈਲੀਵਿਜ਼ਨ ਦੂਰ ਤੋਂ ਦੇਖਣਾ ਚਾਹੀਦਾ ਹੈ ।
14.
ਹਰ ਰੋਜ਼ ਸਵੇਰੇ ਅੱਖਾਂ ਨੂੰ ਸਾਫ਼ ਅਤੇ ਸ਼ੀਤਲ ਪਾਣੀ
ਦੇ ਛਿੱਟੇ ਮਾਰਨੇ ਚਾਹੀਦੇ ਹਨ ।
ਜੇਕਰ ਕੰਨਾਂ ਦੀ ਸਫ਼ਾਈ ਕਰਨੀ ਹੋਵੇ ਤਾਂ ਕਿਸੇ ਮੋਟੀ ਤੀਲੀ ਤੇ
ਸਖ਼ਤ ਨੂੰ ਲਪੇਟੋ । ਇਸ ਨੂੰ ਹਾਈਡਰੋਜਨ ਪਰਆਕਸਾਈਡ ਵਿਚ ਭਿਉਂ ਕੇ ਕੰਨ ਵਿਚ ਫੇਰੋ । ਇਸ ਨਾਲ ਕੰਨ
ਸਾਫ਼ ਹੋ ਜਾਵੇਗਾ | ਅਜਿਹਾ
ਹਫ਼ਤੇ ਵਿਚ ਇਕ ਜਾਂ ਦੋ ਵਾਰੀ ਕਰੋ ।
ਜੇਕਰ ਕੰਨਾਂ ਵਿਚੋਂ ਪੀਕ ਵਗ ਰਹੀ ਹੋਵੇ ਤਾਂ ਇਕ ਗ੍ਰਾਮ ਬਰਿਕ
ਐਸਿਡ ਨੂੰ ਦੋ ਗਾਮ ਗਲਿਸਰੀਨ ਵਿਚ ਘੋਲੋ । ਰਾਤ ਨੂੰ ਸੌਣ ਲੱਗੇ ਇਸ ਘੋਲ ਦੀਆਂ ਦੋ ਬੂੰਦਾਂ ਕੰਨਾਂ
ਵਿਚ ਪਾਓ । ਇਸ ਤੋਂ ਬਿਨਾਂ ਹਰ ਰੋਜ਼ ਨਹਾਉਣ ਮਗਰੋਂ ਕੰਨ ਦੇ ਬਾਹਰਲੇ ਹਿੱਸੇ ਨੂੰ ਪਾਣੀ ਨਾਲ
ਸਾਫ਼ ਕਰਕੇ ਚੰਗੀ ਤਰ੍ਹਾਂ ਪੂੰਝੇ ।
1.
ਕੰਨਾਂ ਵਿਚ ਕੋਈ ਤਿੱਖੀ ਜਾਂ ਨੋਕਦਾਰ ਚੀਜ਼ ਨਹੀਂ
ਫੇਰਨੀ ਚਾਹੀਦੀ । ਇਸ ਤਰ੍ਹਾਂ ਕਰਨ ਨਾਲ ਕੰਨ ਦਾ ਪਰਦਾ ਫਟ ਸਕਦਾ ਹੈ ਜਿਸ ਨਾਲ ਮਨੁੱਖ ਬੋਲਾ ਹੋ
ਸਕਦਾ ਹੈ ।
2.
ਕੰਨ ਵਿਚ ਫਿਸੀ ਹੋਣ ਜਾਂ ਪੀਕ ਵਗਣ ਤੇ ਕੰਨਾਂ ਦੇ
ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ ।
3.
ਕੰਨਾਂ ਦੀ ਸਫ਼ਾਈ ਕੰਨਾਂ ਦੇ ਡਾਕਟਰ ਕੋਲੋਂ ਹੀ ਕਰਾਉਣੀ
ਚਾਹੀਦੀ ਹੈ !
4.
ਜੇਕਰ ਕੰਨ ਵਗਣ ਲੱਗ ਜਾਣ ਤਾਂ ਛੱਪੜਾਂ, ਨਹਿਰਾਂ, ਤਲਾਬਾਂ ਵਿਚ ਨਹਾਉਣਾ ਨਹੀਂ ਚਾਹੀਦਾ ।
5.
ਬਹੁਤ ਸ਼ੋਰ ਵਾਲੀ ਥਾਂ ਤੇ ਕੰਮ ਨਹੀਂ ਕਰਨਾ ਚਾਹੀਦਾ ।
6.
ਕੰਨ ਤੇ ਜ਼ੋਰਦਾਰ ਸੱਟ: ਜਿਵੇਂ ਮੁੱਕਾ ਆਦਿ ਨਹੀਂ
ਮਾਰਨਾ ਚਾਹੀਦਾ ।
7.
ਕਿਸੇ ਬਿਮਾਰੀ ਕਰਕੇ ਜੇਕਰ ਕੰਨ ਭਾਰੀ ਲੱਗਣ ਤਾਂ ਡਾਕਟਰ
ਦੀ ਸਲਾਹ ਅਨੁਸਾਰ ਹੀ ਦਵਾਈ ਆਦਿ ਪਾਉਣੀ ਚਾਹੀਦੀ ਹੈ ।
(ਹ)
ਨੱਕ ਦੀ ਸਫ਼ਾਈ (Cleanliness of Nose) – ਹਰ ਰੋਜ਼ ਸਵੇਰੇ ਤੇ ਸ਼ਾਮ ਨਹਾਉਂਦੇ ਹੋਏ ਨੱਕ ਨੂੰ
ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਨੱਕ ਬਹੁਤ ਜ਼ੋਰ ਨਾਲ ਸਾਫ਼ ਨਹੀਂ ਕਰਨਾ ਚਾਹੀਦਾ । ਇਕ ਨਾਸ
ਵਿਚੋਂ ਪਾਣੀ ਅੰਦਰ ਲੈ ਜਾ ਕੇ ਦੂਜੀ ਨਾਸ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ।
1.
ਹਰ ਰੋਜ਼ ਸਵੇਰੇ ਉੱਠ ਕੇ ਤੇ ਰਾਤ ਨੂੰ ਸੌਣ ਤੋਂ
ਪਹਿਲਾਂ ਦੰਦਾਂ ਨੂੰ ਬੁਰਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ । ਭੋਜਨ ਕਰਨ ਤੋਂ ਬਾਅਦ ਕੁਰਲੀ ਕਰਨੀ
ਚਾਹੀਦੀ ਹੈ ।
2.
ਗਰਮ ਦੁੱਧ ਜਾਂ ਚਾਹ ਨਹੀਂ ਪੀਣੀ ਚਾਹੀਦੀ ਤੇ ਨਾ ਹੀ
ਬਰਫ਼ ਤੇ ਠੰਢੀਆਂ ਚੀਜ਼ਾਂ ਦੀ
3.
ਦੰਦਾਂ ਵਿਚ ਪਿੰਨ ਆਦਿ ਕੋਈ ਤਿੱਖੀ ਚੀਜ਼ ਨਹੀਂ ਮਾਰਨੀ
ਚਾਹੀਦੀ ।
4.
ਦੰਦਾਂ ਨਾਲ ਨਾ ਹੀ ਕਿਸੇ ਸ਼ੀਸ਼ੀ ਦਾ ਢੱਕਣ ਖੋਲ੍ਹਣਾ
ਚਾਹੀਦਾ ਹੈ ਤੇ ਨਾ ਹੀ ਬਦਾਮ ਜਾਂ ਅਖਰੋਟ ਜਿਹੀ ਸਖ਼ਤ ਚੀਜ਼ ਤੋੜਨੀ ਚਾਹੀਦੀ ਹੈ ।
5.
ਬੁਰਸ਼ ਮਸੂੜਿਆਂ ਦੇ ਇਕ ਪਾਸੇ ਤੋਂ ਦੂਜੇ ਪਾਸੇ ਕਰਨਾ
ਚਾਹੀਦਾ ਹੈ । 6. ਬਿਲਕੁਲ
ਖ਼ਰਾਬ ਦੰਦਾਂ ਨੂੰ ਕੱਢਵਾ ਦੇਣਾ ਚਾਹੀਦਾ ਹੈ ।
6.
ਭੁੰਨੇ ਹੋਏ ਦਾਣੇ, ਗਾਜਰ, ਮੂਲੀ ਆਦਿ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ । ਗੰਨਾ ਚੁਪਣਾ ਵੀ
ਦੰਦਾਂ ਲਈ ਲਾਭਦਾਇਕ ਹੈ ।
7.
ਦੁੱਧ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ।
8.
ਦੰਦ ਖ਼ਰਾਬ ਹੋਣ ਤੇ ਕਿਸੇ ਦੰਦਾਂ ਦੇ ਮਾਹਿਰ ਡਾਕਟਰ
ਤੋਂ ਇਲਾਜ ਕਰਾਉਣਾ ਚਾਹੀਦਾ ਹੈ ।
9.
ਮਿਠਾਈਆਂ, ਟਾਫ਼ੀਆਂ ਤੇ ਖੰਡ ਨਹੀਂ ਖਾਣੀ ਚਾਹੀਦੀ ।
(ਖ)
ਨਹੁੰਆਂ ਦੀ ਸਫ਼ਾਈ (Cleanliness of Nails)-ਸਰੀਰ
ਦੇ ਬਾਕੀ ਅੰਗਾਂ ਦੀ ਸਫ਼ਾਈ ਵਾਂਗ ਨਹੁੰਆਂ ਦੀ ਸਫ਼ਾਈ ਦੀ ਵੀ ਬਹੁਤ ਲੋੜ ਹੈ । ਨਹੁੰਆਂ ਦੀ ਸਫ਼ਾਈ
ਦਾ ਧਿਆਨ ਨਾ ਰੱਖਣ ਦਾ ਮਤਲਬ ਕਈ ਰੋਗਾਂ ਨੂੰ ਸੱਦਾ ਦੇਣਾ ਹੈ । ਨਹੁੰਆਂ ਦੀ ਸਫ਼ਾਈ ਲਈ ਹੇਠਾਂ
ਦਿੱਤੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-
1.
ਨਹੁੰ ਨਹੀਂ ਵਧਾਉਣੇ ਚਾਹੀਦੇ ।
2.
ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ
ਧੋਣਾ ਚਾਹੀਦਾ ਹੈ ।
3.
ਦੰਦਾਂ ਨਾਲ ਨਹੁੰਆਂ ਨੂੰ ਨਹੀਂ ਕੱਟਣਾ ਚਾਹੀਦਾ ।
ਨਹੁੰਆਂ ਨੂੰ ਨੇਲ-ਕਟਰ ਨਾਲ ਕੱਟਣਾ ਚਾਹੀਦਾ ਹੈ ।
4.
ਨਹੁੰਆਂ ਨੂੰ ਸੋਡੀਅਮ ਕਾਰਬੋਨੇਟ ਅਤੇ ਪਾਣੀ ਦੇ ਘੋਲ
ਵਿਚ ਡੋਬਣਾ ਚਾਹੀਦਾ ਹੈ ।
5.
ਹੱਥਾਂ ਦੇ ਨਾਲ-ਨਾਲ ਪੈਰਾਂ ਦੇ ਨਹੁੰ ਵੀ ਕੱਟਣੇ
ਚਾਹੀਦੇ ਹਨ ।
ਉੱਤਰ-
1.
ਹਮੇਸ਼ਾ ਸਾਫ-ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ
ਹੈ ।
2.
ਸਰੀਰ ਦੇ ਅੰਦਰੂਨੀ ਅੰਗਾਂ (ਜਿਵੇਂ-ਦਿਲ, ਫੇਫੜੇ ਆਦਿ) ਅਤੇ ਬਾਹਰੀ ਅੰਗ ਹੱਥ ਪੈਰ, ਅੱਖਾਂ ਆਦਿ) ਦੇ ਬਾਰੇ ਜਾਣਕਾਰੀ ਹਾਸਲ ਕਰਨੀ ਅਤੇ
ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ।
3.
ਆਪਣੀ ਉਮਰ ਅਨੁਸਾਰ ਪੂਰੀ ਨੀਂਦ ਲੈਣੀ ਚਾਹੀਦੀ ਹੈ ।
4.
ਸਮੇਂ-ਸਮੇਂ ਤੇ ਸਰੀਰ ਦੀ ਡਾਕਟਰੀ ਪ੍ਰੀਖਿਆ ਕਰਾਉਣੀ
ਚਾਹੀਦੀ ਹੈ ।
5.
ਸਰੀਰ ਦੀ ਲੋੜ ਅਤੇ ਉਮਰ ਅਨੁਸਾਰ ਸੈਰ ਜਾਂ ਕਸਰਤ ਕਰਨੀ
ਚਾਹੀਦੀ ਹੈ ।
6.
ਹਮੇਸ਼ਾ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ ।
7.
ਖੁੱਲ੍ਹੀ ਹਵਾ ਵਿੱਚ ਰਹਿਣਾ ਚਾਹੀਦਾ ਹੈ ।
8.
ਰੁੱਤ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ
ਹਨ ।
9.
ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ।
10.
ਹਮੇਸ਼ਾ ਠੀਕ ਤਰੀਕੇ ਨਾਲ ਖੜ੍ਹੇ ਹੋਣਾ, ਬੈਠਣਾ ਤੇ ਚੱਲਣਾ ਚਾਹੀਦਾ ਹੈ ।
11.
ਘਰ ਦੇ ਕੱਪੜਿਆਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ ।
ਬਹੁ-ਵਿਕਲਪੀ
ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1.
ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ।
2.
ਸਾਹ ਹਮੇਸ਼ਾਂ ਨੱਕ ਰਾਹੀਂ ਲੈਣਾ ਚਾਹੀਦਾ ਹੈ ।
3.
ਉਮਰ ਅਨੁਸਾਰ ਨੀਂਦ ਲੈਣੀ ਚਾਹੀਦੀ ਹੈ ।
4.
ਹਮੇਸ਼ਾਂ ਖੁਸ਼ ਰਹਿਣਾ ਚਾਹੀਦੀ ਹੈ ।
5.
ਸਮੇਂ-ਸਮੇਂ ਡਾਕਟਰੀ ਪ੍ਰੀਖਿਆ ਕਰਾਉਣੀ ਚਾਹੀਦੀ ਹੈ ।
ਪ੍ਰਸ਼ਨ 2. ਸਾਨੂੰ ਹਮੇਸ਼ਾਂ ਨੱਕ ਰਾਹੀਂ ਸਾਹ ਕਿਉਂ ਲੈਣਾ ਚਾਹੀਦਾ ਹੈ ?
ਉੱਤਰ- ਸਾਨੂੰ ਹਮੇਸ਼ਾਂ ਨੱਕ ਰਾਹੀਂ ਹੀ ਸਾਹ ਲੈਣਾ ਚਾਹੀਦਾ ਹੈ । ਇਸ
ਦਾ ਇਹ ਕਾਰਨ ਹੈ ਕਿ ਨੱਕ ਵਿਚ ਛੋਟੇ-ਛੋਟੇ ਵਾਲ ਹੁੰਦੇ ਹਨ । ਹਵਾ ਵਿਚਲੇ ਰੋਗਾਂ ਦੇ ਕੀਟਾਣੂ ਅਤੇ
ਧੂੜ ਕਣ ਇਹਨਾਂ ਵਿਚ ਅਟਕ ਜਾਂਦੇ ਹਨ ਤੇ ਸਾਫ਼ ਹਵਾ ਸਾਡੇ ਅੰਦਰ ਜਾਂਦੀ ਹੈ । ਜੇਕਰ ਅਸੀਂ ਨੱਕ ਦੀ
ਬਜਾਇ ਮੂੰਹ ਰਾਹੀਂ ਸਾਹ ਲਈਏ ਤਾਂ ਰੋਗਾਂ ਦੇ ਕੀਟਾਣੂ ਸਾਡੇ ਅੰਦਰ ਜਾ ਕੇ ਸਾਨੂੰ ਰੋਗੀ ਬਣਾ
ਦੇਣਗੇ। ਇਸ ਲਈ ਸਾਨੂੰ ਨੱਕ ਰਾਹੀਂ ਹੀ ਸਾਹ ਲੈਣਾ ਚਾਹੀਦਾ ਹੈ ।
ਪ੍ਰਸ਼ਨ 5. ਸਾਡੇ ਲਈ ਦੰਦਾਂ ਦੀ ਸਫ਼ਾਈ ਕਿਉਂ ਜ਼ਰੂਰੀ ਹੈ?
ਉੱਤਰ-ਦੰਦ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ । ਦੰਦਾਂ ਦੇ
ਖ਼ਰਾਬ ਹੋਣ ਨਾਲ ਦਿਲ ਦਾ ਰੋਗ ਹੋ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ । ਇਸ ਤੋਂ ਇਲਾਵਾ ਮੂੰਹ
ਵਿਚੋਂ ਬਦਬੂ ਆਉਂਦੀ ਰਹਿੰਦੀ ਹੈ ਤੇ ਆਦਮੀ ਦਾ ਸਭਾ ਚਿੜ-ਚਿੜਾ ਹੋ ਜਾਂਦਾ ਹੈ । ਦੰਦਾਂ ਦੀ ਸਫ਼ਾਈ
ਨਾ ਕਰਨ ਤੇ ਪਾਓਰੀਆ ਨਾਂ ਦੀ ਬਿਮਾਰੀ ਵੀ ਹੋ ਜਾਂਦੀ ਹੈ । ਇਸ ਲਈ ਦੰਦਾਂ ਦੀ ਸਫ਼ਾਈ ਜ਼ਰੂਰੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਵਾਲਾਂ ਦੀ ਸਫ਼ਾਈ ਤੇ ਸੰਭਾਲ –
ਵਾਲਾਂ ਦੀ ਸਫ਼ਾਈ ਤੇ ਸੰਭਾਲ ਹੇਠ ਲਿਖੇ ਢੰਗ ਨਾਲ ਕਰਨੀ ਚਾਹੀਦੀ ਹੈ-
1.
ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਵਿਚ ਕੰਘੀ ਜਾਂ
ਬੁਰਸ਼ ਕਰਨਾ ਚਾਹੀਦਾ ਹੈ ।
2.
ਸਾਰਾ ਦਿਨ ਜਿਸ ਪਾਸੇ ਵਾਲ ਰਹੇ ਹੋਣ ਉਸ ਤੋਂ ਉਲਟ ਪਾਸੇ
ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਆਖਿਰ ਤੱਕ ਕੰਘੀ ਕਰਨੀ ਚਾਹੀਦੀ ਹੈ ।
3.
ਸਵੇਰੇ ਉੱਠ ਕੇ ਵਾਲਾਂ ਨੂੰ ਕੰਘੀ ਕਰਨੀ ਚਾਹੀਦੀ ਹੈ ।
4.
ਵਾਲਾਂ ਵਿਚ ਤਿੱਖੀਆਂ ਪਿੰਨਾਂ ਨਹੀਂ ਲਗਾਉਣੀਆਂ
ਚਾਹੀਦੀਆਂ ।
5.
ਵਾਲਾਂ ਨੂੰ ਨਾ ਹੀ ਜ਼ਿਆਦਾ ਖੁਸ਼ਕ ਤੇ ਨਾ ਹੀ ਜ਼ਿਆਦਾ
ਚਿਕਨਾ ਰੱਖਣਾ ਚਾਹੀਦਾ ਹੈ ।
6.
ਨਹਾਉਣ ਤੋਂ ਬਾਅਦ ਵਾਲਾਂ ਨੂੰ ਤੌਲੀਏ ਨਾਲ ਸਾਫ਼ ਕਰਨਾ
ਚਾਹੀਦਾ ਹੈ ।
7.
ਵਾਲਾਂ ਨੂੰ ਸਾਬਣ, ਰੀਠਿਆਂ, ਔਲਿਆਂ, ਨਿੰਬੂ, ਆਂਡੇ ਦੀ ਜਰਦੀ ਜਾਂ ਕਿਸੇ ਵਧੀਆ ਸੈਂਪੂ ਨਾਲ ਧੋਣਾ ਚਾਹੀਦਾ ਹੈ
। ਗਰਮੀਆਂ ਵਿਚ ਵਾਲਾਂ ਨੂੰ ਹਫ਼ਤੇ ਵਿਚ ਘੱਟ ਤੋਂ ਘੱਟ ਦੋ ਵਾਰ ਤੇ ਸਰਦੀਆਂ ਵਿਚ ਘੱਟ ਤੋਂ ਘੱਟ
ਇਕ ਵਾਰ ਜ਼ਰੂਰ ਧੋਣਾ ਚਾਹੀਦਾ ਹੈ ।
8.
ਸਿਰ ਦੀ ਕਦੇ-ਕਦੇ ਮਾਲਸ਼ ਵੀ ਕਰਨੀ ਚਾਹੀਦੀ ਹੈ ।
9.
ਭੋਜਨ ਵਿਚ ਮੱਖਣ, ਪਨੀਰ, ਸਲਾਦ, ਹਰੀਆਂ ਸਬਜ਼ੀਆਂ ਤੇ ਫਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।
ਨਿੱਜੀ ਸਿਹਤ, ਸਿਹਤ ਸਿੱਖਿਆ ਦਾ ਉਹ ਭਾਗ ਹੈ ਜਿਸ ਨਾਲ ਮਨੁੱਖ ਸਾਰੇ ਪੱਖਾਂ
ਤੋਂ ਵਾਤਾਵਰਨ ਨਾਲ ਸੁਮੇਲ ਕਾਇਮ ਕਰਕੇ ਸਰੀਰਕ ਅਤੇ ਮਾਨਸਿਕ ਵਿਕਾਸ ਕਾਇਮ ਕਰ ਸਕੇ ਅਤੇ ਉਹਨਾਂ ਦਾ
ਵਿਕਾਸ ਕਰ ਸਕੇ । ਇਕ ਵਿਅਕਤੀ ਲਈ ਸਿਹਤ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਫੱਲ ਲਈ ਖੁਸ਼ਬੋ । ਇਸ
ਲਈ ਹਰੇਕ ਵਿਅਕਤੀ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ । ਸਾਨੂੰ ਸਿਹਤਮੰਦ ਰਹਿਣ
ਵਿਚ ਨਿੱਜੀ ਸਿਹਤ ਵਿਗਿਆਨ ਬਹੁਤ ਸਹਾਇਤਾ ਦਿੰਦਾ ਹੈ । ਨਿੱਜੀ ਸਿਹਤ ਵਿਗਿਆਨ, ਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਸਾਨੂੰ ਅਰੋਗਤਾ ਦੇ
ਨਿਯਮਾਂ ਬਾਰੇ ਜਾਣਕਾਰੀ ਦਿੰਦੀ ਹੈ । ਸੱਚ ਤਾਂ ਇਹ ਹੈ ਕਿ ਇਸ ਵਿਚ ਨਿੱਜੀ ਅਰੋਗਤਾ ਦੀ ਉਹ ਧਾਰਾ
ਹੈ ਜਿਸ ਦੇ ਨਿਯਮਾਂ ਦੀ ਪਾਲਣਾ ਕਰ ਕੇ ਮਨੁੱਖ ਸਿਹਤਮੰਦ ਰਹਿ ਸਕਦਾ ਹੈ ।
1.
ਹਮੇਸ਼ਾ ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ
ਹੈ ।
2.
ਸਰੀਰ ਦੇ ਅੰਦਰੂਨੀ ਅੰਗਾਂ (ਜਿਵੇਂ ਦਿਲ, ਫੇਫੜੇ ਆਦਿ) ਅਤੇ ਬਾਹਰੀ ਅੰਗ ਹੱਥ, ਪੈਰ, ਅੱਖਾਂ ਆਦਿ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਅਤੇ ਇਹਨਾਂ ਦੀ
ਸੰਭਾਲ ਕਰਨੀ ਚਾਹੀਦੀ ਹੈ।
3.
ਆਪਣੀ ਉਮਰ ਅਨੁਸਾਰ ਪੂਰੀ ਨੀਂਦ ਲੈਣੀ ਚਾਹੀਦੀ ਹੈ ।
4.
ਸਮੇਂ-ਸਮੇਂ ਤੇ ਸਰੀਰ ਦੀ ਡਾਕਟਰੀ ਪ੍ਰੀਖਿਆ ਕਰਾਉਣੀ
ਚਾਹੀਦੀ ਹੈ ।
5.
ਸਰੀਰ ਦੀ ਲੋੜ ਅਤੇ ਉਮਰ ਅਨੁਸਾਰ ਸੈਰ ਜਾਂ ਕਸਰਤ ਕਰਨੀ
ਚਾਹੀਦੀ ਹੈ ।
6.
ਹਮੇਸ਼ਾ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ ।
7.
ਖੁੱਲ੍ਹੀ ਹਵਾ ਵਿਚ ਰਹਿਣਾ ਚਾਹੀਦਾ ਹੈ ।
8.
ਰੁੱਤ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ
ਹਨ ।
9.
ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ।
10.
ਹਮੇਸ਼ਾ ਠੀਕ ਤਰੀਕੇ ਨਾਲ ਖੜ੍ਹੇ ਹੋਣਾ, ਬੈਠਣਾ ਤੇ ਚਲਣਾ ਚਾਹੀਦਾ ਹੈ ।
11.
ਘਰ ਦੇ ਕੱਪੜਿਆਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ ।
1. ਸਿਕਰੀ
(Dendruf) – ਸਿਕਰੀ ਖੁਸ਼ਕ ਚਮੜੀ ਦੇ ਮਰੇ ਹੋਏ ਅੰਸ਼ ਹੁੰਦੇ ਹਨ ।
ਇਹਨਾਂ ਅੰਸ਼ਾਂ ਵਿਚ ਸਾਬਣ ਤੇ ਮਿੱਟੀ ਵੀ ਇਕੱਠੇ ਹੋ ਜਾਂਦੇ ਹਨ । ਸਿਕਰੀ ਨਾਲ ਸਿਰ ਦੀ ਚਮੜੀ ਵਿਚ
ਰੋਗਾਣੂ ਪੈਦਾ ਹੋ ਜਾਂਦੇ ਹਨ ।
ਇਲਾਜ (Treatment) – ਸਿਰ
ਵਿਚ ਸਿਕਰੀ ਜ਼ਿਆਦਾ ਹੋਣ ਦੀ ਹਾਲਤ ਵਿਚ 250 ਗ੍ਰਾਮ ਪਾਣੀ ਵਿਚ ਇਕ ਚਮਚਾ ਬੋਰਿਕ ਪਾਊਡਰ ਪਾ ਕੇ ਸਿਰ ਨੂੰ
ਧੋਣਾ ਚਾਹੀਦਾ ਹੈ । ਨਹਾਉਣ ਤੋਂ ਪਹਿਲਾਂ ਵਾਲਾਂ ਵਿਚ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ।
ਨਿੰਬੂ ਅਤੇ ਗਲਿਸਰੀਨ ਲਗਾ ਕੇ ਵੀ ਸਿਕਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਸ਼ਿਕਾਕਾਈ ਤੇ
ਔਲਿਆਂ ਨੂੰ ਭਿਉਂ ਕੇ ਬਣੇ ਘੋਲ ਦੀ ਵਰਤੋਂ ਨਾਲ ਵੀ ਸਿਕਰੀ ਖ਼ਤਮ ਹੋ ਜਾਂਦੀ ਹੈ ।
2. ਜੂਆਂ
ਪੈਦਾ ਹੋਣਾ (Lice) – ਵਾਲਾਂ ਦੀ ਸਫ਼ਾਈ ਨਾ ਰੱਖਣ ਤੇ ਸਿਰ ਵਿਚ ਜੂਆਂ ਪੈਦਾ
ਹੋ ਜਾਂਦੀਆਂ ਹਨ । ਇਕ ਨੂੰ ਇਕ ਵੇਲੇ ਕੋਈ 300 ਆਂਡੇ ਦਿੰਦੀ ਹੈ । ਦੋ ਹਫ਼ਤਿਆਂ ਮਗਰੋਂ ਇਹਨਾਂ ਆਂਡਿਆਂ ਵਿਚੋਂ
ਬੱਚੇ ਨਿਕਲ ਆਉਂਦੇ ਹਨ । ਦੋ ਹਫ਼ਤਿਆਂ ਮਗਰੋਂ ਇਹ ਜੰਆਂ ਹੋਰ ਆਂਡੇ ਦੇਣ ਦੇ ਯੋਗ ਹੋ ਜਾਂਦੀਆਂ ਹਨ
। ਰੋਜ਼ਾਨਾ ਸਫ਼ਾਈ ਤੋਂ ਇਲਾਵਾ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਸਿਰ ਵਿਚ ਜੰਆਂ ਨਹੀਂ
ਪੈਦਾ ਹੋਣਗੀਆਂ-
1.
ਕਿਸੇ ਦੂਜੇ ਵਿਅਕਤੀ ਦੀ ਕੰਘੀ, ਬੁਰਸ਼, ਸਿਰ ਦੀ ਜਾਲੀ, ਰੁਮਾਲ, ਪਗੜੀ, ਟੋਪੀ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
2.
ਬੱਸ ਦੀ ਸੀਟ ਜਾਂ ਸਿਨੇਮਾ ਹਾਲ ਦੀ ਕੁਰਸੀ ਦੀ ਪਿੱਠ
ਨਾਲ ਆਪਣਾ ਸਿਰ ਲਾ ਕੇ ਨਹੀਂ ਬੈਠਣਾ ਚਾਹੀਦਾ ।
3.
ਵਾਲਾਂ ਨੂੰ ਕੰਘੀ ਕਰਨ ਤੋਂ ਬਾਅਦ ਕੰਘੀ ਨੂੰ ਕਿਸੇ
ਅਜਿਹੀ ਜਗ੍ਹਾ ਰੱਖਣਾ ਚਾਹੀਦਾ ਹੈ ਜਿੱਥੇ ਮਿੱਟੀ ਨਾ ਪਵੇ ।
3. ਵਾਲਾਂ
ਦਾ ਡਿੱਗਣਾ (Falling of Hair)-ਵਾਲਾਂ
ਦੀ ਸਫ਼ਾਈ ਨਾ ਰੱਖਣ ਤੇ ਵਾਲ ਕਮਜ਼ੋਰ ਹੋ ਕੇ ਡਿੱਗਣ ਲੱਗਦੇ ਹਨ | ਵਾਲਾਂ ਦੇ ਡਿੱਗਣ ਦੀ ਰੋਕ-ਥਾਮ ਲਈ ਹਰ ਰੋਜ਼ ਵਾਲਾਂ ਦੀ
ਸਫ਼ਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਚੰਗਾ ਭੋਜਨ ਖਾਣਾ ਚਾਹੀਦਾ ਹੈ । ਇਸ ਤੋਂ ਛੁੱਟ ਸਖ਼ਤ ਸਾਬਣ
ਤੇ ਖੁਸ਼ਬੂਦਾਰ ਤੇਲ ਦੀ ਵੀ ਘੱਟ ਵਰਤੋਂ ਕਰਨੀ ਚਾਹੀਦੀ ਹੈ ।
4. ਵਾਲਾਂ
ਦਾ ਚਿੱਟਾ ਹੋਣਾ (Change in Colour)-ਕਾਮ ਜਾਂ ਚੰਗੀ ਖੁਰਾਕ ਦੀ ਘਾਟ ਕਾਰਨ ਵਾਲ ਛੇਤੀ ਹੀ
ਚਿੱਟੇ ਹੋ ਜਾਂਦੇ ਹਨ । ਇਸ ਲਈ ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕਣ ਲਈ ਸੰਤੁਲਿਤ ਤੇ ਪੌਸ਼ਟਿਕ
ਭੋਜਨ ਕਰਨਾ ਚਾਹੀਦਾ ਹੈ, ਰੋਜ਼
ਸਰੀਰਕ ਸਫ਼ਾਈ ਕਰਨੀ ਚਾਹੀਦੀ ਹੈ ।
·
ਪੈਰਾਂ ਦੀ ਸਫ਼ਾਈ ਵੱਲ ਧਿਆਨ ਦੇਣਾ ਵੀ ਓਨਾ ਹੀ ਜ਼ਰੂਰੀ
ਹੈ ਜਿੰਨਾ ਕਿ ਸਰੀਰ ਦੇ ਹੋਰ ਅੰਗਾਂ ਵੱਲ । ਸਵੇਰੇ ਨਹਾਉਂਦੇ ਸਮੇਂ ਪੈਰਾਂ ਨੂੰ ਅਤੇ ਉਂਗਲਾਂ
ਵਿਚਕਾਰਲੀ ਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।
·
ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪੈਰਾਂ ਨੂੰ ਧੋ ਕੇ
ਚੰਗੀ ਤਰ੍ਹਾਂ ਸਾਫ਼ ਕਰ
ਲੈਣਾ ਚਾਹੀਦਾ ਹੈ । ਪੈਰਾਂ ਦੇ ਨਾਲ-ਨਾਲ ਦਿਨ ਵਿਚ ਇਕ ਵਾਰ ਜੁਰਾਬਾਂ ਦੀ ਸਫ਼ਾਈ ਵੀ ਕਰ ਲੈਣੀ
ਚਾਹੀਦੀ ਹੈ ।
·
ਪੈਰਾਂ ਲਈ ਬੂਟ ਜਾਂ ਜੁੱਤੀਆਂ ਲੈਂਦੇ ਸਮੇਂ ਪੈਰਾਂ ਦੀ
ਬਣਤਰ ਅਤੇ ਮਾਪ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ । ਬੂਟ ਜਾਂ ਜੁੱਤੀ ਆਰਾਮਦੇਹ ਅਤੇ ਖੁੱਲ੍ਹੀ ਹੀ
ਪਾਉਣੀ ਚਾਹੀਦੀ ਹੈ।
·
ਜੇਕਰ ਪੈਰਾਂ ਵਿਚ ਖਾਰਸ਼, ਦਾਦ, ਚੰਬਲ ਆਦਿ ਦੇ ਰੋਗ ਲੱਗੇ ਹੋਣ ਤਾਂ ਨਾਈਲੋਨ ਦੀਆਂ ਜ਼ਰਾਬਾਂ
ਨਹੀਂ ਪਾਉਣੀਆਂ ਚਾਹੀਦੀਆਂ ।
·
ਨੰਗੇ ਪੈਰ ਨਹੀਂ ਘੁੰਮਣਾ ਚਾਹੀਦਾ 6. ਪੈਰਾਂ ਦੇ ਨਹੁੰ ਸਮੇਂ-ਸਮੇਂ ਤੇ ਕੱਟ ਲੈਣੇ ਚਾਹੀਦੇ ਹਨ
।
·
ਪੈਰਾਂ ਦੇ ਹੇਠਾਂ ਅਤੇ ਉੱਪਰ ਗਲਿਸਰੀਨ ਜਾਂ ਸਰੋਂ ਦੇ
ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੈਰਾਂ ਦੀ ਮਾਲਿਸ਼ ਵਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ
।
·
ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਦੋ ਵਾਰ ਧੋ ਕੇ ਰੋਟੀ
ਖਾਣੀ ਚਾਹੀਦੀ ਹੈ ।
·
ਹੱਥਾਂ ਨੂੰ ਸਦਾ ਨਰਮ ਤੇ ਮੁਲਾਇਮ ਰੱਖਣ ਦਾ ਯਤਨ ਕਰਨਾ
ਚਾਹੀਦਾ ਹੈ ।
·
ਹੱਥਾਂ ਜਾਂ ਉਂਗਲਾਂ ਵਿਚ ਤਰੇੜਾਂ ਜਾਂ ਖੁਰਦਰੇ ਪਣ ਨੂੰ
ਗਲਿਸਰੀਨ ਜਾਂ ਕਿਸੇ ਚੰਗੀ ਕਿਸਮ ਦੀ ਕੀਮ ਨਾਲ ਦੂਰ ਕਰਨ ਦੀ ਕੋਸ਼ਿਸ ਕਰਦੇ ਰਹਿਣਾ ਚਾਹੀਦਾ ਹੈ ।
·
ਹੱਥਾਂ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਧੋਣਾ ਚਾਹੀਦਾ
ਹੈ ਜਿਸ ਨਾਲ ਛੂਤ ਦੀਆਂ ਬਿਮਾਰੀਆਂ ਆਦਿ ਹੱਥਾਂ ਨਾਲ ਨਾ ਫੈਲ ਸਕਣ । ਜੇਕਰ ਹੱਥ ਸਾਫ਼ ਨਾ ਕੀਤੇ
ਜਾਣ ਤਾਂ ਹੱਥਾਂ ਦੀ ਮੈਲ ਜਿਸ ਵਿਚ ਕਈ ਕੀਟਾਣੂ ਹੁੰਦੇ ਹਨ, ਪੇਟ ਵਿਚ ਚਲੇ ਜਾਂਦੇ ਹਨ ।
0 Comments
Post a Comment
Please don't post any spam link in this box.