Punjab School Education Board
PSEB Class 6 Agriculture (2025-26)
ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 6ਵੀਂ ਦੇ ਖੇਤੀਬਾੜੀ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।
Lesson 1 : ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ
ਅਭਿਆਸ
(ੳ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-
ਪ੍ਰਸ਼ਨ 1. ਪੰਜਾਬ ਦੀ ਕੁੱਲ
ਆਮਦਨ ਦਾ ਕਿੰਨੇ ਪ੍ਰਤੀਸ਼ਤ ਖੇਤੀ ਵਿਚੋਂ ਆਉਂਦਾ ਹੈ ?
ਉੱਤਰ- 14 ਪ੍ਰਤੀਸ਼ਤ
।
ਪ੍ਰਸ਼ਨ 2. ਪੰਜਾਬ ਦਾ
ਕਿੰਨਾ ਰਕਬਾ ਵਾਹੀ ਹੇਠ ਹੈ ?
ਉੱਤਰ- 40 ਲੱਖ
ਹੈਕਟੇਅਰ ਰਕਬਾ ।
ਪ੍ਰਸ਼ਨ 3. ਪੰਜਾਬ ਵਿਚ
ਕਪਾਹ ਕਿਹੜੇ ਇਲਾਕੇ ਵਿਚ ਪਾਈ ਜਾਂਦੀ ਹੈ ?
ਉੱਤਰ- ਦੱਖਣ-ਪੱਛਮੀ ਪੰਜਾਬ ਵਿੱਚ ।
ਪ੍ਰਸ਼ਨ 4. ਪੰਜਾਬ ਦੀ
ਖੇਤੀਬਾੜੀ ਨੂੰ ਨਵੀਂ ਸੇਧ ਕਿਸ ਨੇ ਦਿੱਤੀ ?
ਉੱਤਰ- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ
ਨੇ ।
ਪ੍ਰਸ਼ਨ 5. ਪੰਜਾਬ ਦਾ
ਕਿੰਨਾ ਰਕਬਾ ਸਿੰਚਾਈ ਹੇਠ ਹੈ ?
ਉੱਤਰ- 98 ਪ੍ਰਤੀਸ਼ਤ
ਰਕਬਾ ।
ਪ੍ਰਸ਼ਨ 6. ਪੰਜਾਬ ਦੁੱਧ ਦੀ
ਪੈਦਾਵਾਰ ਵਿਚ ਪੂਰੇ ਭਾਰਤ ਵਿੱਚ ਕਿਹੜੇ ਸਥਾਨ ਤੇ ਹੈ ?
ਉੱਤਰ- ਚੌਥੇ ਸਥਾਨ ਤੇ ਹੈ ।
ਪ੍ਰਸ਼ਨ 7. ਪੰਜਾਬ ਵਿੱਚ
ਕਿੰਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ ?
ਉੱਤਰ- ਦੋ ਤਿਹਾਈ ਲੋਕ ।
ਪ੍ਰਸ਼ਨ 8. ਪੰਜਾਬ ਵਿੱਚ
ਲਗਪਗ ਕਿੰਨੀ ਮਾਤਰਾ ਵਿੱਚ ਰਸਾਇਣਿਕ ਖੁਰਾਕੀ ਤੱਤ ਖੇਤੀਬਾੜੀ ਵਿਚ ਪ੍ਰਯੋਗ ਹੁੰਦੇ ਹਨ ?
ਉੱਤਰ- 250 ਕਿਲੋਗਰਾਮ
ਪ੍ਰਤੀ ਹੈਕਟੇਅਰ ।
ਪ੍ਰਸ਼ਨ 9. ਪੰਜਾਬ ਦੇ
ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸ ਚੀਜ਼ ਦੀ ਮੁੱਖ ਲੋੜ ਹੈ ?
ਉੱਤਰ- ਖੇਤੀ ਵੰਨ ਸਵੰਨਤਾ ਲਿਆਉਣ ਦੀ ।
ਪ੍ਰਸ਼ਨ 10. ਪੰਜਾਬ ਦੇ ਕੁੱਲ
ਵਾਹੀ ਯੋਗ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਝੋਨੇ ਹੇਠ ਹੈ ?
ਉੱਤਰ- 60% ਹਿੱਸਾ
।
(ਅ)
ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਪਿਛਲੇ ਚਾਰ
ਦਹਾਕਿਆਂ ਤੋਂ ਪੰਜਾਬ ਦਾ ਭਾਰਤ ਦੇ ਅੰਨ ਭੰਡਾਰ ਵਿਚ ਕੀ ਯੋਗਦਾਨ ਰਿਹਾ ਹੈ ?
ਉੱਤਰ- ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਭਾਰਤ ਦੇ ਅੰਨ ਭੰਡਾਰ ਵਿਚ 22-60% ਚਾਵਲ
ਅਤੇ 33-75% ਕਣਕ
ਦਾ ਯੋਗਦਾਨ ਪਾ ਰਿਹਾ ਹੈ ।
ਪ੍ਰਸ਼ਨ 2. ਪੰਜਾਬ ਦੀ ਖੇਤੀ
ਵਿਚ ਖੜੋਤ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ- ਕਣਕ-ਝੋਨੇ ਦੇ ਫ਼ਸਲੀ ਗੇੜ ਵਿਚ ਫਸ ਕੇ ਪੰਜਾਬ ਦੇ ਕੁਦਰਤੀ
ਸੋਮਿਆਂ, ਪਾਣੀ
ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ
ਗਈ । ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ
ਹੈ ਅਤੇ ਆਬੋ-ਹਵਾ ਪ੍ਰਦੂਸ਼ਿਤ ਹੋ ਗਈ ਹੈ । ਇਹਨਾਂ ਕਾਰਨਾਂ ਕਰਕੇ ਪੰਜਾਬ ਦੀ ਖੇਤੀ ਵਾਧਾ ਦਰ ਘੱਟ
ਗਈ ਹੈ ਤੇ ਖੇਤੀ ਵਿਚ ਇੱਕ ਖੜੋਤ ਆ ਗਈ ਹੈ ।
ਪ੍ਰਸ਼ਨ 3. ਕਿਸਾਨਾਂ ਨੂੰ
ਸਿੰਚਾਈ ਲਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪਾਂ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ ?
ਉੱਤਰ- ਹਰੀ ਕ੍ਰਾਂਤੀ ਲਿਆਉਣ ਲਈ ਤੇ ਵਧੇਰੇ ਕਮਾਈ ਲਈ ਪੰਜਾਬ ਵਿੱਚ
ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ ।
ਪੰਜਾਬ ਵਿਚ ਲਗਪਗ 50% ਰਕਬੇ
ਵਿਚ ਪਾਣੀ ਦਾ ਪੱਧਰ 20 ਮੀਟਰ
ਤੋਂ ਡੂੰਘਾ ਹੋ ਗਿਆ ਹੈ ਇਸ ਲਈ ਸਿੰਚਾਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਦਾ ਸਹਾਰਾ ਲੈਣਾ
ਪੈ ਰਿਹਾ ਹੈ ।
ਪ੍ਰਸ਼ਨ 4. ਮਿੱਟੀ ਨੂੰ
ਜ਼ਹਿਰੀਲਾ ਕੌਣ ਬਣਾ ਰਿਹਾ ਹੈ ?
ਉੱਤਰ- ਕੀਟਨਾਸ਼ਕਾਂ, ਖਾਦਾਂ, ਨਦੀਨਨਾਸ਼ਕ ਆਦਿ ਰਸਾਇਣਾਂ ਦੀ ਬੇਲੋੜੀ ਵਰਤੋਂ, ਫਸਲ
ਕੱਟਣ ਤੋਂ ਬਾਅਦ ਜਿਵੇਂ; ਝੋਨੇ
ਦੀ ਪਰਾਲੀ ਨੂੰ ਅੱਗ ਲਾਉਣਾ ਆਦਿ ਅਜਿਹੇ ਕੰਮ ਹਨ ਜੋ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੇ ਹਨ ।
ਪ੍ਰਸ਼ਨ 5. ਪੰਜਾਬ ਦੇ
ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ?
ਉੱਤਰ- ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਖੇਤੀ ਚੱਕਰਾਂ ਨੂੰ
ਬਦਲਣ ਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਹੈ । ਕਣਕ-ਝੋਨੇ ਫ਼ਸਲੀ ਚੱਕਰ ਦੀ ਜਗਾ ਦਾਲਾਂ, ਤੇਲ
ਬੀਜਾਂ, ਸਬਜ਼ੀਆਂ
ਅਤੇ ਫਲਾਂ ਆਦਿ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ।
ਪ੍ਰਸ਼ਨ 6. ਕਿਸਾਨਾਂ ਦੀ
ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ ?
ਉੱਤਰ- ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਖਾਦਾਂ ਦੀ ਵਰਤੋਂ ਤੇ ਹੋ
ਰਿਹਾ ਖ਼ਰਚਾ, ਨਦੀਨਨਾਸ਼ਕਾਂ, ਕੀਟਨਾਸ਼ਕਾਂ
ਆਦਿ ਦਾ ਖ਼ਰਚਾ, ਪਾਣੀ
ਦਾ ਪੱਧਰ ਹੇਠਾਂ ਜਾਣ ਕਾਰਨ : ਸਬਮਰਸੀਬਲ ਦੀ ਵਰਤੋਂ ਤੇ ਖ਼ਰਚਾ, ਇਸ ਨੂੰ ਚਲਾਉਣ ਲਈ ਬਿਜਲੀ ਦਾ ਖ਼ਰਚਾ ਆਦਿ ਬਹੁਤ ਵੱਧ
ਗਏ ਹਨ । ਅਜਿਹਾ ਇੱਕੋ ਫ਼ਸਲੀ ਚੱਕਰ ਦੇ ਗੇੜ ਵਿੱਚ ਫਸਣ ਕਾਰਨ ਹੋਇਆ ਹੈ। ਕਣਕ-ਝੋਨੇ ਤੋਂ ਇਲਾਵਾ
ਹੋਰ ਫ਼ਸਲਾਂ ਦੇ ਮੰਡੀਕਰਨ ਵਿਚ ਵੀ ਕਿਸਾਨ ਇੰਨਾਂ ਨਿਪੰਨ ਨਹੀਂ ਹੋਇਆ ਹੈ ਤੇ ਇਸ ਕਾਰਨ ਉਸ ਨੂੰ
ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ । ਇਸ ਤਰ੍ਹਾਂ ਕਿਸਾਨ ਦਾ ਕੁੱਲ ਲਾਭ ਬਹੁਤ ਹੀ ਘੱਟ
ਰਹਿ ਗਿਆ ਹੈ ਤੇ ਉਸ ਦੀ ਮਾਲੀ ਹਾਲਤ ਗੰਭੀਰ ਹੋ ਗਈ ਹੈ ।
ਪ੍ਰਸ਼ਨ 7. ਪੰਜਾਬ ਦੇ ਅਹਿਮ
ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ- ਪਸ਼ੂ ਪਾਲਣ ਗਾਵਾਂ, ਮੱਝਾਂ ਦੁੱਧ ਲਈ, ਮੁਰਗੀ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ਅਹਿਮ ਖੇਤੀ ਸਹਾਇਕ ਕਿੱਤੇ ਹਨ ।
ਪ੍ਰਸ਼ਨ 8. ਝੋਨੇ ਦੀ ਪਰਾਲੀ
ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ- ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਾਉਣ ਨਾਲ ਮਿੱਟੀ ਦੇ
ਉਪਜਾਊ ਤੱਤ ਸੜ ਜਾਂਦੇ ਹਨ ਅਤੇ ਕਈ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਇਸ ਨਾਲ ਆਬੋ-ਹਵਾ ਦਾ
ਪ੍ਰਦੂਸ਼ਣ ਵੀ ਹੁੰਦਾ ਹੈ ।
ਪ੍ਰਸ਼ਨ 9. ਮੰਡੀਕਰਨ ਦੀ
ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ- ਮੰਡੀਕਰਨ ਦੀ ਸਮੱਸਿਆ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ
ਸਕਦੇ ਹਨ ।
ਪ੍ਰਸ਼ਨ 10. ਕਿਸਾਨਾਂ ਤੇ
ਕਰਜ਼ਿਆਂ ਦਾ ਬੋਝ ਕਿਉਂ ਵਧ ਰਿਹਾ ਹੈ ?
ਉੱਤਰ- ਖੇਤੀ ਨਾਲ ਸੰਬੰਧਿਤ ਰਸਾਇਣਾਂ ਜਿਵੇਂ ਖਾਦ, ਨਦੀਨਨਾਸ਼ਕ, ਕੀਟਨਾਸ਼ਕ
ਆਦਿ ਦੀ ਬੇਲੋੜੀ ਵਰਤੋਂ ਕਾਰਨ ਕਿਸਾਨਾਂ ਦਾ ਖ਼ਰਚਾ ਵਧਿਆ ਹੈ ਅਤੇ ਕਿਸਾਨਾਂ ਤੇ ਕਰਜ਼ਿਆਂ ਦਾ ਬੋਝ
ਵੀ ਵਧਦਾ ਜਾ ਰਿਹਾ ਹੈ ।
(ੲ)
ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਪੰਜਾਬ ਦੀ ਹਰੀ
ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ
ਨੇ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਨਵੀਂ ਸੇਧ ਦਿੱਤੀ । ਇਸ ਹਰੀ ਕ੍ਰਾਂਤੀ ਦਾ ਸਿਹਰਾ ਮਿਹਨਤਕਸ਼
ਕਿਸਾਨਾਂ, ਖੇਤੀ
ਵਿਗਿਆਨੀਆਂ, ਖੇਤੀ
ਨੀਤੀਆਂ ਜਿਵੇਂ ਘੱਟੋ-ਘੱਟ ਨਿਸ਼ਚਿਤ ਭਾਅ ਅਤੇ ਯਕੀਨੀ ਮੰਡੀਕਰਨ, ਕਰਜ਼ੇ ਦੀ ਆਸਾਨ ਉਪਲੱਬਤਾ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਸਿੰਚਾਈ ਦੇ ਸਾਧਨਾਂ ਅਤੇ ਪਸਾਰ ਕਾਮਿਆਂ ਨੇ ਵੀ ਇਸ ਵਿਚ
ਬਹੁਤ ਯੋਗਦਾਨ ਪਾਇਆ ਹੈ । ਹਰੀ ਕ੍ਰਾਂਤੀ ਕਾਰਨ ਕਿਸਾਨਾਂ ਦੀ ਆਮਦਨ ਵਿਚ ਵੀ ਬਹੁਤ ਵਾਧਾ ਹੋਇਆ ਹੈ
। ਇਸ ਵਿੱਚ ਕਣਕ-ਝੋਨੇ ਦੀਆਂ ਵੱਧ ਪੈਦਾਵਾਰ ਵਾਲੀਆਂ ਉੱਨਤ ਕਿਸਮਾਂ ਦਾ ਵੀ ਯੋਗਦਾਨ ਸੀ ।
ਪ੍ਰਸ਼ਨ 2. ਪੰਜਾਬ ਵਿੱਚ
ਦੁੱਧ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਪੰਜਾਬ ਵਿੱਚ ਫ਼ਸਲਾਂ ਦੀ ਪੈਦਾਵਾਰ ਤੋਂ ਇਲਾਵਾ ਪਸ਼ੂ ਪਾਲਣ
ਅਤੇ ਦੁਧਾਰੂ ਪਸ਼ੂਆਂ ਤੋਂ ਵੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਪੰਜਾਬ ਦੁੱਧ ਦੀ ਪੈਦਾਵਾਰ
ਵਿਚ ਪੂਰੇ ਭਾਰਤ ਵਿਚ ਮੋਹਰੀ ਸੂਬਾ ਹੈ ਤੇ ਚੌਥੇ ਸਥਾਨ ਤੇ ਹੈ (ੲ) ਪੰਜਾਬ ਵਿਚ ਦੁੱਧ ਦੇ
ਮੰਡੀਕਰਨ ਲਈ ਕਈ ਸਹਿਕਾਰੀ ਸੰਸਥਾਵਾਂ ਅਤੇ ਨਿੱਜੀ ਕੰਪਨੀਆਂ ਪਿੰਡਾਂ ਵਿਚੋਂ ਆਪਣੀਆਂ ਸਭਾਵਾਂ
ਰਾਹੀਂ ਦੁੱਧ ਇਕੱਠਾ ਕਰਦੀਆਂ ਹਨ । ਮਿਲਕਫੈਡ ਇੱਕ ਅਜਿਹੀ ਸੰਸਥਾ ਹੈ । ਦੁੱਧ ਦੀ ਵੱਧ ਪੈਦਾਵਾਰ
ਕਾਰਨ ਇੱਕ ਚਿੱਟੀ ਕ੍ਰਾਂਤੀ ਆਈ ਤੇ ਕਿਸਾਨ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ।
ਪ੍ਰਸ਼ਨ 3. ਖੇਤੀ ਵਿਭਿੰਨਤਾ
ਤੋਂ ਕੀ ਭਾਵ ਹੈ ?
ਉੱਤਰ- ਪੰਜਾਬ ਵਿਚ ਕਣਕ-ਝੋਨੇ ਦੀ ਪੈਦਾਵਾਰ ਬਹੁਤ ਹੋ ਰਹੀ ਹੈ ਤੇ
ਕਿਸਾਨਾਂ ਨੂੰ ਇਸ ਤੋਂ ਚੰਗੀ ਆਮਦਨ ਵੀ ਹੋ ਰਹੀ ਹੈ । ਪਰ ਵਾਰ-ਵਾਰ ਇੱਕੋ ਫ਼ਸਲੀ ਚੱਕਰ ਦੇ ਕਾਰਨ
ਭੂਮੀ, ਪਾਣੀ
ਅਤੇ ਆਬੋ ਹਵਾ ਦੀ ਬਹੁਤ ਹਾਨੀ ਹੋ ਰਹੀ ਹੈ ਤੇ ਹੁਣ ਖੇਤੀ ਵਾਧੇ ਦੀ ਦਰ ਵਿੱਚ ਵੀ ਕਮੀ ਆ ਗਈ ਹੈ ।
ਖੇਤੀਬਾੜੀ ਵਿਚ ਆਈ ਖੜੋਤ ਨੂੰ ਦੂਰ ਕਰਨ ਲਈ ਖੇਤੀ ਵਿਭਿੰਨਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ ।
ਖੇਤੀ ਵਿਭਿੰਨਤਾ ਵਿੱਚ ਕਈ ਤਰ੍ਹਾਂ ਦੀਆਂ ਫ਼ਸਲਾਂ ਨੂੰ ਹਰ ਸਾਲ
ਬਦਲ-ਬਦਲ ਕੇ ਬੀਜਣਾ ਹੁੰਦਾ ਹੈ । ਜਿਵੇਂ-ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ।
ਮੌਜੂਦਾ ਦੌਰ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਤੋਂ ਚੰਗੀ ਆਮਦਨ ਵੀ ਹੋ
ਸਕਦੀ ਹੈ ।
ਪ੍ਰਸ਼ਨ 4. ਕਿਸਾਨਾਂ ਨੂੰ
ਕਿਸ-ਕਿਸੇ ਖੇਤਰ ਵਿੱਚ ਨਿਪੁੰਨਤਾ ਹਾਸਿਲ ਕਰਨ ਦੀ ਲੋੜ ਹੈ ?
ਉੱਤਰ- ਕਣਕ-ਝੋਨੇ ਦੀ ਫ਼ਸਲ ਤੋਂ, ਦੁੱਧ ਦੀ ਪੈਦਾਵਾਰ ਤੋਂ ਤਾਂ ਕਮਾਈ ਹੋ ਰਹੀ ਹੈ । ਪਰ
ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਤੇ ਪਾਣੀ ਦਾ ਪੱਧਰ ਵੀ
ਡੂੰਘਾ ਹੋ ਰਿਹਾ ਹੈ । ਇਸ ਲਈ ਕਿਸਾਨਾਂ ਨੂੰ ਬਦਲ-ਬਦਲ ਕੇ ਸਾਲ ਦਰ ਸਾਲ ਵੱਖਰੀਆਂ-ਵੱਖਰੀਆਂ
ਫ਼ਸਲਾਂ, ਜਿਵੇਂ
ਦਾਲਾਂ, ਤੇਲ
ਬੀਜਾਂ, ਸਬਜ਼ੀਆਂ
ਅਤੇ ਫ਼ਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਹ
ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਨ੍ਹਾਂ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਨ ਦੇ ਨਿਪੁੰਨ ਹੋਣ ਤੇ
ਇਹਨਾਂ ਦੇ ਮੰਡੀਕਰਨ ਵਿਚ ਵੀ ਨਿਪੁੰਨ ਹੋਣ । ਰਸਾਇਣਾਂ ਦੀ ਸੂਝ-ਬੂਝ ਨਾਲ ਵਰਤੋਂ ਦੀ ਨਿਪੁੰਨਤਾ
ਵੀ ਜ਼ਰੂਰੀ ਹੈ।
ਪ੍ਰਸ਼ਨ 5. ਪੰਜਾਬ ਦੇ
ਕੁਦਰਤੀ ਸੋਮਿਆਂ ਨੂੰ ਕਿਸ ਤੋਂ ਖ਼ਤਰਾ ਹੈ ?
ਉੱਤਰ- ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰੀ ਕ੍ਰਾਂਤੀ ਵਿੱਚ
ਵੀ ਪੰਜਾਬ ਮੋਹਰੀ ਸੂਬਾ ਰਿਹਾ ਹੈ । ਪਰ ਇਸ ਦੌੜ ਵਿੱਚ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ
ਹੀ ਫਸ ਗਿਆ ਤੇ ਖੇਤੀ ਵਿਭਿੰਨਤਾ ਵਲ ਧਿਆਨ ਨਹੀਂ ਦਿੱਤਾ ਗਿਆ । ਇਸ ਕਾਰਨ ਪੰਜਾਬ ਵਿੱਚ 50% ਥਾਂਵਾਂ
ਤੇ ਪਾਣੀ ਦਾ ਪੱਧਰ ਲਗਪਗ 20 ਮੀਟਰ ਤੱਕ ਡੂੰਘਾ ਹੋ ਗਿਆ ਹੈ । ਭੂਮੀ ਦੀ ਉਪਜਾਊ ਸ਼ਕਤੀ ਵੀ
ਘੱਟ ਰਹੀ ਹੈ ਤੇ ਵੱਧ ਉਪਜ ਲੈਣ ਲਈ ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਆਦਿ ਵਰਗੇ ਰਸਾਇਣਾਂ ਦੀ ਵਧੇਰੇ ਵਰਤੋਂ ਦੇ
ਕਾਰਨ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਇਹਨਾਂ ਸੋਮਿਆਂ ਦੀ ਬੇਲੋੜੀ
ਵਰਤੋਂ ਤੋਂ ਇਹਨਾਂ ਨੂੰ ਬਹੁਤ ਖ਼ਤਰਾ ਹੈ।
Lesson 2 ਭੂਮੀ
ਅਭਿਆਸ
(ੳ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-
ਪ੍ਰਸ਼ਨ 1. ਕਿਸ ਪ੍ਰਕਾਰ ਦੀ ਭੂਮੀ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ
ਉਗਾਈਆਂ ਜਾਂਦੀਆਂ ਹਨ ?
ਉੱਤਰ- ਰੇਤਲੀ ਭੂਮੀ ਵਿੱਚ ।
ਪ੍ਰਸ਼ਨ 2. ਕਿਸ ਪ੍ਰਕਾਰ ਦੀ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ
ਵਿਛਾਏ ਗਏ ਮਿੱਟੀ ਦੇ ਕਣਾਂ ਤੋਂ ਬਣਦੀ ਹੈ ?
ਉੱਤਰ- ਕਛਾਰੀ ਮਿੱਟੀ ।
ਪ੍ਰਸ਼ਨ 3. ਸੇਮ ਦੀ ਸਮੱਸਿਆ ਪੰਜਾਬ ਦੇ ਕਿਸ ਭਾਗ ਵਿਚ ਜ਼ਿਆਦਾ ਪਾਈ ਜਾਂਦੀ
ਹੈ ?
ਉੱਤਰ- ਕੇਂਦਰੀ ਪੰਜਾਬ ।
ਪ੍ਰਸ਼ਨ 4. ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਜ਼ਿਆਦਾ ਉਗਾਈ ਜਾਂਦੀ ਹੈ ?
ਉੱਤਰ- ਕਾਲੀ ਮਿੱਟੀ ਵਿਚ ।
ਪ੍ਰਸ਼ਨ 5. ਕਿਸ ਤਰ੍ਹਾਂ ਦੀ ਭੂਮੀ ਵਿੱਚ ਜ਼ਿਆਦਾ ਪਾਣੀ ਸੋਕਣ ਦੀ ਸਮਰੱਥਾ
ਹੁੰਦੀ ਹੈ ?
ਉੱਤਰ- ਰੇਤਲੀ ਭੂਮੀ ।
ਪ੍ਰਸ਼ਨ 6. ਧਰਤੀ ਦੀ ਕਿਹੜੀ ਤਹਿ ਪੌਦਿਆਂ ਦੇ ਵਧਣ-ਫੁੱਲਣ ਵਿੱਚ ਸਹਾਈ
ਹੁੰਦੀ ਹੈ ?
ਉੱਤਰ- ਧਰਤੀ ਦੀ ਉੱਪਰਲੀ ਤਹਿ ।
ਪ੍ਰਸ਼ਨ 7. ਭੂਮੀ ਦੀ ਸਭ ਤੋਂ ਉੱਪਰਲੀ ਤਹਿ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ- ‘ਏ’
ਹੌਰੀਜ਼ਨ ।
ਪ੍ਰਸ਼ਨ 8. ਕਿਸ ਤਰ੍ਹਾਂ ਦੀ ਭੂਮੀ ਵਿਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ
ਹੁੰਦੀ ਹੈ ?
ਉੱਤਰ- ਰੇਤਲੀ ਭੂਮੀ ।
ਪ੍ਰਸ਼ਨ 9. ਕਿਸ ਤਰ੍ਹਾਂ ਦੀ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ
ਪਾਈ ਜਾਂਦੀ ਹੈ ?
ਉੱਤਰ- ਲੈਟਰਾਈਟ ਮਿੱਟੀ ।
ਪ੍ਰਸ਼ਨ 10. ਸੇਮ, ਖਾਰੇਪਣ ਅਤੇ ਲੂਣੇਪਣ ਦੀ ਸਮੱਸਿਆ ਪੰਜਾਬ ਦੇ ਕਿਹੜੇ ਇਲਾਕਿਆਂ
ਵਿਚ ਪਾਈ ਜਾਂਦੀ ਹੈ ?
ਉੱਤਰ- ਕੇਂਦਰੀ ਪੰਜਾਬ ਦੇ ਇਲਾਕੇ ; ਜਿਵੇਂ-ਸੰਗਰੂਰ, ਲੁਧਿਆਣਾ, ਬਰਨਾਲਾ ਆਦਿ ।
(ਅ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-
ਪ੍ਰਸ਼ਨ 1. ਭੂਮੀ ਦੀ ਪਰਿਭਾਸ਼ਾ ਦਿਓ ।
ਉੱਤਰ- ਧਰਤੀ ਦੀ ਉੱਪਰਲੀ ਤਹਿ ਜਿਸ ਵਿਚ ਖੇਤੀ ਹੋ ਸਕਦੀ ਹੈ । ਇਹ
ਚੱਟਾਨਾਂ ਦੇ ਬਰੀਕ ਕਣਾਂ ਅਤੇ ਹੋਰ ਜੈਵਿਕ ਅਤੇ ਅਜੈਵਿਕ ਵਸਤੂਆਂ ਦਾ ਮਿਸ਼ਰਣ ਹੈ ।
ਪ੍ਰਸ਼ਨ 2. ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ- ਭੂਮੀ ਦੀ ਰਚਨਾ ਵਿੱਚ ਚਟਾਨਾਂ ਅਤੇ ਜਲਵਾਯੂ ਦੇ ਕਾਰਕ ਸਹਾਇਤਾ
ਕਰਦੇ ਹਨ ।
ਪ੍ਰਸ਼ਨ 3. ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ- ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ
ਕਾਰਕ ਹਨ ।
ਪ੍ਰਸ਼ਨ 4. ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ- ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੁਮੀ ਹੋਰੀਜ਼ਨ ਕਿਹਾ ਜਾਂਦਾ
ਹੈ । ਇਹਨਾਂ ਤਹਿਆਂ ਦਾ ਰੰਗ, ਬਨਾਵਟ
ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ । ਸਭ ਤੋਂ ਉੱਪਰਲੀ ਤਹਿ ਨੂੰ ‘ਏ’ ਹੌਰੀਜ਼ਨ ਕਿਹਾ ਜਾਂਦਾ
ਹੈ । ਇਸ ਤਹਿ ਵਿਚ ਮੱਲੜ੍ਹ ਦੀ ਮਾਤਰਾ ਵੱਧ ਹੋਣ ਕਾਰਨ ਇਸਦਾ ਰੰਗ ਗੂੜ੍ਹਾ ਹੁੰਦਾ ਹੈ ।
ਪ੍ਰਸ਼ਨ 5. ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫਰਕ ਹੈ ?
ਉੱਤਰ-
ਰੇਤਲੀ ਭੂਮੀ
|
ਡਾਕਰ ਭੂਮੀ
|
1. ਇਸ ਵਿੱਚ ਕਣਾਂ ਦਾ ਆਕਾਰ ਵੱਡਾ ਹੁੰਦਾ ਹੈ ।
|
1. ਇਸ ਵਿਚ ਛੋਟੇ ਕਣਾਂ ਦਾ ਆਕਾਰ ਵਧੇਰੇ ਹੁੰਦਾ ਹੈ ।
|
2. ਇਸ ਦੇ ਕਣਾਂ ਵਿਚ ਹਵਾ ਵਧੇਰੇ ਹੁੰਦੀ ਹੈ ।
|
2. ਇਹਨਾਂ ਵਿੱਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ ।
|
3. ਇਹਨਾਂ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ।
|
3. ਇਹਨਾਂ ਵਿਚ
ਪਾਣੀ ਦੀ ਮਾਤਰਾ ਨੂੰ ਰੋਕਣ ਦੀ ਵੱਧ ਸਮਰੱਥਾ ਹੁੰਦੀ ਹੈ ।
|
ਪ੍ਰਸ਼ਨ 6. ਮੱਲੜ ਕਿਸ ਨੂੰ ਆਖਦੇ ਹਨ ?
ਉੱਤਰ- ਪੌਦਿਆਂ ਦੀ ਰਹਿੰਦ-ਖੂੰਹਦ, ਪੱਤਿਆਂ ਆਦਿ ਦਾ ਭੁਮੀ ਵਿਚ ਗਲ-ਸੜ ਜਾਣਾ ਤੇ ਹੋਰ ਜੈਵਿਕ
ਪਦਾਰਥਾਂ ਦਾ ਭੂਮੀ ਵਿਚ ਹੋਣਾ ਇਸ ਨੂੰ ਮੱਲੜ੍ਹ ਕਹਿੰਦੇ ਹਨ ।
ਪ੍ਰਸ਼ਨ 7. ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਨਾਲੋਂ ਕਿਸ ਆਧਾਰ ਤੇ
ਵੱਖ ਹੁੰਦੀਆਂ ਹਨ ?
ਉੱਤਰ- ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਤੋਂ ਰੰਗ, ਬਣਾਵਟ (texture) ਅਤੇ ਰਸਾਇਣਿਕ ਨਜ਼ਰੀਏ ਤੋਂ ਵੱਖ ਹੁੰਦੀਆਂ ਹਨ ।
ਪ੍ਰਸ਼ਨ 8. ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ- ਭੂਮੀ ਦੀ ਉੱਪਰਲੀ ਤਹਿ ਦਾ ਰੰਗ ਇਸ ਲਈ ਗੁੜਾ ਹੁੰਦਾ ਹੈ
ਕਿਉਂਕਿ ਇਸ ਵਿੱਚ ਮੱਲੜ੍ਹ ਅਤੇ ਖਣਿਜਾਂ ਦੀ ਮਾਤਰਾ ਵੱਧ ਹੁੰਦੀ ਹੈ ।
ਪ੍ਰਸ਼ਨ 9. ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ
ਜਾਂਦੀ ਹੈ ?
ਉੱਤਰ- ਮੈਟਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਇਸ ਲਈ ਮੰਨੀ
ਜਾਂਦੀ ਹੈ। ਕਿਉਂਕਿ ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।
ਪ੍ਰਸ਼ਨ 10. ਸਮੇਂ ਦੇ ਨਾਲ-ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ
ਸਾਹਮਣੇ ਆ ਰਹੀਆਂ ਹਨ ?
ਉੱਤਰ- ਮਿੱਟੀ ਦੀ ਉਪਜਾਊ ਸ਼ਕਤੀ ਘਟਨਾ, ਭੋਂ-ਖੋਰ ਅਤੇ ਸੇਮ ਆਦਿ ਸਮੱਸਿਆਵਾਂ ਸਾਹਮਣੇ ਆ ਰਹੀਆਂ
ਹਨ ।
(ੲ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ-ਛੇ ਵਾਕਾਂ ਵਿੱਚ ਦਿਓ- .
ਪ੍ਰਸ਼ਨ 1. ਭੂਮੀ ਵਿਚ ਮਜ਼ਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਇਸਨੂੰ ਕਿੰਨੇ
ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ- ਭੂਮੀ ਵਿੱਚ ਮੌਜੂਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਭੂਮੀ ਨੂੰ
ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।
1.
ਰੇਤਲੀ ਭੂਮੀ (Sandy Soil) – ਇਸ ਵਿੱਚ ਵੱਡੇ ਆਕਾਰ ਦੇ ਕਣ ਵੱਧ ਹੁੰਦੇ ਹਨ । ਇਸ ਜ਼ਮੀਨ
ਵਿੱਚ ਹਵਾ ਵਧੇਰੇ ਹੁੰਦੀ ਹੈ ਤੇ ਪਾਣੀ ਬਹੁਤ ਜਲਦੀ ਜ਼ੀਰ ਜਾਂਦਾ ਹੈ ।
2.
ਡਾਕਰੇ ਚੀਕਣੀ ਭੁਮੀ (Clay Soil) – ਇਸ ਭੂਮੀ ਵਿਚ ਛੋਟੇ ਕਣਾਂ ਦੀ ਵਧੇਰੇ ਮਾਤਰਾ ਹੁੰਦੀ ਹੈ । ਇਸ
ਵਿੱਚ ਪਾਣੀ ਸੋਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ ਤੇ ਇਸ ਵਿਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ ।
ਇਹਨਾਂ ਨੂੰ ਭਾਰੀਆਂ ਜ਼ਮੀਨਾਂ ਵੀ ਕਿਹਾ ਜਾਂਦਾ ਹੈ ।
3.
ਮੈਰਾ ਭੂਮੀ (Loam Soil) – ਇਸ ਭੂਮੀ ਵਿਚ ਰੇਤ, ਡਾਕਰ ਅਤੇ ਸਿਲਟ ਦੇ ਕਣ ਹੁੰਦੇ ਹਨ ਇਸ ਤਰ੍ਹਾਂ ਇਹ ਇਹਨਾਂ ਦਾ
ਮਿਸ਼ਰਣ ਹੈ । ਇਹ ਜ਼ਮੀਨ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਵਿਚ
ਪਾਣੀ ਨੂੰ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ । ਹੁੰਦੀ ਹੈ ।
ਪ੍ਰਸ਼ਨ 2. ਪੰਜਾਬ ਸੂਬੇ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡਿਆ ਜਾ
ਸਕਦਾ ਹੈ ?
ਉੱਤਰ- ਭੂਮੀ ਦੀ ਕਿਸਮ ਦੇ ਅਨੁਸਾਰ ਪੰਜਾਬ ਸੂਬੇ ਨੂੰ ਤਿੰਨ ਹਿੱਸਿਆਂ
ਵਿੱਚ ਵੰਡਿਆ ਜਾ ਸਕਦਾ ਹੈ-
1. ਦੱਖਣੀ ਪੱਛਮੀ ਪੰਜਾਬ –
ਇਸ ਹਿੱਸੇ ਵਿਚ ਰੇਤਲੀ ਭੂਮੀ ਪਾਈ ਜਾਂਦੀ ਹੈ । ਇਹ ਆਮ ਕਰਕੇ ਰੇਤਲੀ ਮੈਰਾ ਤੇ ਸਿਲਟ ਕਣਾਂ ਤੋਂ
ਬਣੀ ਹੁੰਦੀ ਹੈ । ਇਸ ਭੂਮੀ ਵਿਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਪੰਜਾਬ ਦੇ
ਫਾਜ਼ਿਲਕਾ, ਮਾਨਸਾ, ਬਠਿੰਡਾ, ਫਿਰੋਜ਼ਪੁਰ ਅਤੇ ਮੁਕਤਸਰ ਦੇ ਕੁੱਝ ਹਿੱਸੇ ਇਸ ਜ਼ੋਨ ਵਿਚ
ਆਉਂਦੇ ਹਨ । ਇਹਨਾਂ ਇਲਾਕਿਆਂ ਵਿੱਚ ਹਵਾ ਦੁਆਰਾ ਭੋਂ-ਖੋਰ ਮੁੱਖ ਸਮੱਸਿਆ ਹੈ । ਇਹ ਭੂਮੀ ਕਣਕ, ਝੋਨਾ, ਕਪਾਹ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।
2. ਕੇਂਦਰੀ
ਪੰਜਾਬ – ਇਸ ਭੂਮੀ ਵਿਚ ਰੇਤਲੀ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ
ਹੈ । ਪੰਜਾਬ ਦੇ ਸਾਰੇ ਕੇਂਦਰੀ ਜ਼ਿਲ੍ਹੇ ਜਿਵੇਂ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਆਦਿ ਇਸ ਹਿੱਸੇ ਵਿੱਚ ਆਉਂਦੇ ਹਨ । ਇੱਥੇ ਕਈ
ਹਿੱਸਿਆਂ ਵਿੱਚ ਸੇਮ, ਖਾਰਾਪਣ
ਅਤੇ ਲੂਣਾਪਣ ਆਦਿ ਸਮੱਸਿਆਵਾਂ ਹੁੰਦੀਆਂ ਹਨ । ਇਹ ਕਣਕ, ਸਬਜ਼ੀਆਂ, ਝੋਨਾ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।
3. ਉੱਤਰ
ਪੂਰਬੀ-ਇਸ ਜੋਨ ਵਿਚ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ ਦੇ ਪਰਬੀ
ਹਿੱਸੇ, ਹੁਸ਼ਿਆਰਪੁਰ
ਅਤੇ ਰੋਪੜ ਦੇ ਇਲਾਕੇ ਆਉਂਦੇ ਹਨ । ਇਹਨਾਂ ਵਿੱਚ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ ।
ਇੱਥੇ ਪਾਣੀ ਦੁਆਰਾ ਭੋਂ-ਖੋਰ ਦੀ ਸਮੱਸਿਆ ਵੱਧ ਦੇਖਣ ਵਿੱਚ ਆਉਂਦੀ ਹੈ । ਇਹ ਕਣਕ, ਮੱਕੀ, ਝੋਨਾ, ਫਲਾਂ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।
ਪ੍ਰਸ਼ਨ 3. ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ?
ਉੱਤਰ- ਭਾਰਤ ਵਿੱਚ ਮਿੱਟੀ ਦੀਆਂ ਵੱਖ-ਵੱਖ ਕਿਸਮਾਂ
1.
ਲੈਟਰਾਈਟ ਮਿੱਟੀ (Laterite Soils) – ਇਹ ਜ਼ਮੀਨਾਂ ਵੱਧ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈਆਂ
ਜਾਂਦੀਆਂ ਹਨ, ਜਿਵੇਂ-ਦੱਖਣੀ
ਮਹਾਂਰਾਸ਼ਟਰ, ਉੜੀਸਾ, ਕੇਰਲ, ਆਸਾਮ ਆਦਿ । ਇਹਨਾਂ ਵਿਚ ਤੇਜ਼ਾਬੀ ਮਾਦਾ ਵੱਧ ਹੁੰਦਾ ਹੈ।
2.
ਕਾਲੀ ਮਿੱਟੀ (Black Soil) – ਇਸ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ ਇਹ ਮਹਾਂਰਾਸ਼ਟਰ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼ ਵਿਚ ਮਿਲਦੀ ਹੈ । ਇਸ ਦਾ ਰੰਗ ਗੁੜਾ
ਕਾਲਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਦੀ ਮਾਤਰਾ ਤੇ ਲੂਣ ਵੱਧ ਮਾਤਰਾ ਵਿਚ ਹੁੰਦੇ
ਹਨ ।
3.
ਪਠਾਰੀ ਮਿੱਟੀ (Mountain Soils) – ਇਹ ਮਿੱਟੀ ਉੱਤਰੀ ਭਾਰਤ ਦੇ ਠੰਡੇ ਅਤੇ ਖ਼ੁਸ਼ਕ ਇਲਾਕਿਆਂ ਵਿਚ
ਮਿਲਦੀ ਹੈ ।
4.
ਕਛਾਰੀ ਮਿੱਟੀ (Alluvial Soils) – ਇਹ ਨਦੀਆਂ ਅਤੇ ਨਹਿਰਾਂ ਦੁਆਰਾ ਵਿਛਾਈ ਗਈ ਮਿੱਟੀ ਦੀਆਂ ਤਹਿਆਂ
ਤੋਂ ਬਣਦੀ ਹੈ । ਇਹ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਵਿਚ ਮਿਲਦੀ ਹੈ ।
5.
ਰੇਤਲੀ ਮਿੱਟੀ (Desert Soils) – ਇਹ ਰਾਜਸਥਾਨ ਅਤੇ ਇਸ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਵਿਚ
ਮਿਲਦੀ ਹੈ ।
6.
ਲਾਲ ਮਿੱਟੀ (Red Soils) – ਇਹ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕੇ ਜਿਵੇਂ ਕਰਨਾਟਕ ਦੇ ਕੁੱਝ
ਹਿੱਸੇ, ਦੱਖਣੀ
ਪੂਰਬੀ ਮਹਾਂਰਾਸ਼ਟਰ, ਪੂਰਬੀ
ਆਂਧਰ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਇਸ ਵਿਚ ਆਇਰਨ ਆਕਸਾਈਡ ਦੀ ਮਾਤਰਾ ਵੱਧ ਹੁੰਦੀ ਹੈ ।
ਪ੍ਰਸ਼ਨ 4. ਭੂਮੀ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ
ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ- ਭੂਮੀ ਇੱਕ ਕੁਦਰਤੀ ਸੋਮਾ ਹੈ ਪਰ ਇਸ ਦੀ ਬੇਸਮਝੀ ਨਾਲ ਵਰਤੋਂ
ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਜਿਵੇਂ ਇਸਦੀ ਉਪਜਾਊ ਸ਼ਕਤੀ ਘੱਟ ਰਹੀ ਹੈ, ਹਵਾ ਪਾਣੀ ਦੇ ਕਾਰਨ ਭੋਂ-ਖੋਰ ਹੋਣਾ, ਸੇਮ ਦੀ ਸਮੱਸਿਆ ਆਦਿ । ਵਧੇਰੇ ਉਪਜ ਲੈਣ ਲਈ ਮਿੱਟੀ
ਵਿੱਚ ਲੋੜ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਵਿਚ ਜ਼ਹਿਰੀਲੇ
ਪਦਾਰਥਾਂ ਦੀ ਮਾਤਰਾ ਵੱਧਦੀ ਜਾ ਰਹੀ ਹੈ ਜੋ ਮਿੱਟੀ ਰਾਹੀਂ ਸਾਡੇ ਖਾਣ-ਪੀਣ ਦੀਆਂ ਵਸਤੂਆਂ ਵਿੱਚ
ਸ਼ਾਮਿਲ ਹੋ ਜਾਂਦੇ ਹਨ ।
ਪ੍ਰਸ਼ਨ 5. ਭੂਮੀ ਦੀ ਕਿਸਮ ਦੇ ਹਿਸਾਬ ਨਾਲ ਉਸ ਵਿੱਚ ਹੋਣ ਵਾਲੀਆਂ ਫ਼ਸਲਾਂ
ਬਾਰੇ ਦੱਸੋ ।
ਉੱਤਰ- ਭੂਮੀ ਦੀ ਕਿਸਮ ਅਨੁਸਾਰ ਉਸ ਵਿਚ ਹੋਣ ਵਾਲੀਆਂ ਫ਼ਸਲਾਂ-
1.
ਲੈਟਰਾਈਟ ਮਿੱਟੀ – ਚਾਹ, ਨਾਰੀਅਲ ।
2.
ਕਛਾਰੀ ਮਿੱਟੀ – ਕਣਕ, ਝੋਨਾ, ਗੰਨਾ, ਕਪਾਹ ਆਦਿ ।
3.
ਲਾਲ ਮਿੱਟੀ – ਕਣਕ, ਕਪਾਹ, ਤੰਬਾਕੂ, ਝੋਨਾ ਆਦਿ ।
4.
ਕਾਲੀ ਮਿੱਟੀ – ਕਣਕ, ਕਪਾਹ, ਅਲਸੀ ।
5.
ਰੇਤਲੀ ਮਿੱਟੀ – ਕਣਕ, ਮੱਕੀ, ਜੌ, ਕਪਾਹ
।
6. ਪਠਾਰੀ ਮਿੱਟੀ – ਕਣਕ, ਮੱਕੀ, ਬਾਜਰਾ, ਫ਼ਲਦਾਰ ਬੂਟੇ, ਚਾਹ, ਕੋਕੋ ।
Lesson 3 ਫ਼ਸਲਾਂ ਦੀ ਵੰਡ
ਅਭਿਆਸ
(ੳ)
ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉਪ੍ਰ-
ਪ੍ਰਸ਼ਨ 1. ਮੂਲੀ ਦੇ ਪਰਿਵਾਰਿਕ ਸਮੂਹ ਦੀ ਫੈਮਿਲੀ ਦਾ ਨਾਂ ਦੱਸੋ ।
ਉੱਤਰ- ਸਰੋਂ ਜਾਂ ਕਰੂਸੀਫਰੀ ਫੈਮਿਲੀ ।
ਪ੍ਰਸ਼ਨ 2. ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ- ਜਵਾਰ, ਬਾਜਰਾ ।
ਪ੍ਰਸ਼ਨ 3. ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ- ਕਮਾਦ ਅਤੇ ਚੁਕੰਦਰ ।
ਪ੍ਰਸ਼ਨ 4. ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ- ਝੋਨਾ, ਮੱਕੀ ।
ਪ੍ਰਸ਼ਨ 5. ਹਾੜੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ- ਕਣਕ, ਬਰਸੀਮ
।
ਪ੍ਰਸ਼ਨ 6. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ
ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ?
ਉੱਤਰ- ਦਾਲ ਜਾਂ ਲੈਗੁਮਨੋਸੀ ।
ਪ੍ਰਸ਼ਨ 7. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ
ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ- ਦਾਲ ਜਾਂ ਲੈਗੁਮਨੋਸੀ ।
ਪ੍ਰਸ਼ਨ 8. ਕਿਹੜੀਆਂ ਫ਼ਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ?
ਉੱਤਰ- ਹਰੀ ਖਾਦ ਵਾਲੀਆਂ ਫ਼ਸਲਾਂ ਜਿਵੇਂ-ਸਣ, ਚੈਂਚਾ ।
ਪ੍ਰਸ਼ਨ 9. ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ- ਕਮਾਦ, ਕਪਾਹ, ਝੋਨਾ ।
ਪ੍ਰਸ਼ਨ 10. ਮੁੱਖ ਫ਼ਸਲਾਂ ਦੇ ਵਿੱਚਕਾਰ ਬਚਦੇ ਸਮੇਂ ਵਿੱਚ ਬੀਜੀਆਂ ਜਾਣ
ਵਾਲੀਆਂ ਫ਼ਸਲਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ- ਸੰਕਟ ਕਾਲ ਫ਼ਸਲਾਂ ਜਿਵੇਂ-ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ਆਦਿ ।
(ਅ)
ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਫ਼ਸਲ ਕਿਸ ਨੂੰ ਕਹਿੰਦੇ ਹਨ ?
ਉੱਤਰ- ਕਿਸੇ ਖ਼ਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ ਜੋ
ਕਿ ਆਰਥਿਕ ਜਾਂ ਵਪਾਰਕ ਮਹੱਤਵ ਰੱਖਦਾ ਹੈ, ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?
ਉੱਤਰ- ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ
ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕੇ ।
ਪ੍ਰਸ਼ਨ 3. ਦਾਲ ਜਾਂ ਲੈਗੁਮਨੋਸ਼ੀ (Leguminoseae) ਪਰਿਵਾਰਿਕ
ਸਮੂਹ ਬਾਰੇ ਦੱਸੋ ।
ਉੱਤਰ- ਇਸ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ
ਮੂੰਗੀ, ਅਰਹਰ, ਛੋਲੇ, ਮਾਂਹ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ । ਇਸ ਫੈਮਿਲੀ ਦੀਆਂ
ਫ਼ਸਲਾਂ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ । ਇਸ ਫੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ
ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰਦੇ ਹਨ ।
ਇਹਨਾਂ ਨੂੰ ਇਸ ਲਈ ਯੂਰੀਆ ਦੀਆਂ ਛੋਟੀਆਂ, ਫ਼ੈਕਟਰੀਆਂ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 4. ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ- ਇਹ ਉਹ ਫ਼ਸਲਾਂ ਹਨ ਜਿਹਨਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ
ਕਤਾਰਾਂ ਵਿੱਚ ਖ਼ਾਲੀ ਬਚਦੀ ਜਗਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ-ਕਪਾਹ ਵਿੱਚ ਮੂੰਗੀ ਨੂੰ ।
ਪ੍ਰਸ਼ਨ 5. ਟ੍ਰੈਪ (Trap) ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-ਇਨ੍ਹਾਂ ਫ਼ਸਲਾਂ ਦਾ ਕੰਮ ਮੁੱਖ ਫ਼ਸਲ ਨੂੰ ਕੀੜਿਆਂ ਤੋਂ
ਬਚਾਉਣਾ ਹੁੰਦਾ ਹੈ । ਇਹਨਾਂ
ਨੂੰ ਮੁੱਖ ਫ਼ਸਲ ਵਿੱਚ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਸ ਫ਼ਸਲ
ਨੂੰ ਮੁੱਖ ਫ਼ਸਲ ਤੋਂ ਵੱਧ ਪਸੰਦ ਕਰਦੇ ਹਨ । ਇਹਨਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ ‘ਤੇ ਪੁਟ
ਦਿੱਤਾ ਜਾਂਦਾ ਹੈ , ਜਿਵੇਂ-ਕਮਾਦ
ਵਿੱਚ ਮੱਕੀ ।
ਪ੍ਰਸ਼ਨ 6. ਇੱਕ-ਸਾਲੀ ਅਤੇ ਬਹੁ-ਸਾਲੀ ਫ਼ਸਲਾਂ ਵਿੱਚ ਕੀ ਅੰਤਰ ਹੈ ?
ਉੱਤਰ-
ਇੱਕ-ਸਾਲੀ ਫ਼ਸਲਾਂ
|
ਬਹੁ-ਸਾਲੀ ਫ਼ਸਲਾਂ
|
1. ਇਹ ਫ਼ਸਲਾਂ ਇੱਕ ਸਾਲ ਵਿਚ ਆਪਣਾ ਜੀਵਨ ਕਾਲ ਪੂਰਾ ਕਰ
ਲੈਂਦੀਆਂ ਹਨ ।
|
1. ਇਹ ਫ਼ਸਲਾਂ ਇਕ ਵਾਰ ਉੱਗਣ ਤੋਂ ਬਾਅਦ ਕਈ ਸਾਲਾਂ ਤੱਕ
ਚਲਦੀਆਂ ਰਹਿੰਦੀਆਂ ਹਨ ।
|
2. ਉਦਾਹਰਨ-ਕਣਕ, ਮੱਕੀ ।
|
2. ਉਦਾਹਰਨ-ਕਮਾਦ, ਨਿੰਬੂ, ਅੰਬ ਆਦਿ ।
|
ਪ੍ਰਸ਼ਨ 7. ਸੰਕਟ-ਕਾਲ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ- ਇਹ ਫ਼ਸਲਾਂ ਦੋ ਮੁੱਖ ਫ਼ਸਲਾਂ ਵਿਚਕਾਰ ਬਚਦੇ ਸਮੇਂ ਜਾਂ ਮੁੱਖ
ਫ਼ਸਲ ਖ਼ਰਾਬ ਹੋ ਜਾਣ ਦੀ ਹਾਲਤ ਵਿਚ ਬੀਜੀਆਂ ਜਾਂਦੀਆਂ ਹਨ । ਇਹ ਬਹੁਤ ਛੇਤੀ ਵਧਦੀਆਂ ਹਨ , ਜਿਵੇਂਸੱਠੀ ਮੂੰਗੀ, ਸੱਠੀ ਮੱਕੀ, ਤੋਰੀਆ ਆਦਿ ।
ਪ੍ਰਸ਼ਨ 8. ਧਾਗੇ ਵਾਲੀਆਂ ਫ਼ਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ
ਹੈ ? ਉਦਾਹਰਣ
ਸਹਿਤ ਲਿਖੋ ।
ਉੱਤਰ- ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ । ਇਹਨਾਂ ਫ਼ਸਲਾਂ ਨੂੰ
ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ । ਇਸ ਧਾਗੇ ਨੂੰ ਕੱਪੜਾ ਅਤੇ ਪਟਸਨ
ਉਦਯੋਗ ਵਿੱਚ ਵਰਤਿਆ ਜਾਂਦਾ ਹੈ ।
ਪ੍ਰਸ਼ਨ 9. ਬੰਨੇ ਤੇ ਬੀਜਣ ਲਈ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ?
ਉੱਤਰ- ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ
ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ
ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ , ਜਿਵੇਂ ਅਰਹਰ, ਜੰਤਰ ਆਦਿ ।
ਪ੍ਰਸ਼ਨ 10. ਗਰਮ ਅਤੇ ਠੰਡੇ ਜਲਵਾਯੂ ਦੀਆਂ ਫ਼ਸਲਾਂ ਦੇ ਉਦਾਹਰਨ ਦਿਉ ।
ਉੱਤਰ- ਗਰਮ ਜਲਵਾਯੂ ਵਾਲੀਆਂ ਫ਼ਸਲਾਂ-ਕਮਾਦ, ਕਪਾਹ, ਝੋਨਾ । ਠੰਡੇ ਜਲਵਾਯੂ ਵਾਲੀਆਂ ਫ਼ਸਲਾਂ-ਕਣਕ, ਜੌ ।
(ੲ)
ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ
ਸਮੂਹ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ- ਇਸ ਪਰਿਵਾਰਿਕ ਸਮੂਹ ਵਿਚ ਦਾਲਾਂ ਵਾਲੀਆਂ ਫ਼ਸਲਾਂ ; ਜਿਵੇਂ-ਮਾਂਹ, ਮੂੰਗੀ, ਛੋਲੇ, ਸੋਇਆਬੀਨ, ਅਰਹਰ ਆਦਿ ਆਉਂਦੀਆਂ ਹਨ । ਇਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ
ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰ
ਲੈਂਦੀਆਂ ਹਨ । ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ। ਇਹਨਾਂ
ਫ਼ਸਲਾਂ ਦੇ ਦਾਣਿਆਂ ਵਿਚ ਖ਼ੁਰਾਕੀ ਤੱਤ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ ।
ਪ੍ਰਸ਼ਨ 2. ਹਰੀ ਖਾਦ ਵਾਲੀਆਂ ਫ਼ਸਲਾਂ ਤੇ ਨੋਟ ਲਿਖੋ ।
ਉੱਤਰ- ਇਹ ਫਲੀਦਾਰ ਪੌਦਿਆਂ ਦੀ ਫ਼ਸਲ ਹੁੰਦੀ ਹੈ ਜੋ ਹਵਾ ਵਿਚਲੀ
ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮਾਂ ਕਰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਸਹਾਇਕ ਹੈ
। ਇਹ ਫ਼ਸਲ ਜਦੋਂ ਹਰੀ ਹੁੰਦੀ ਹੈ ਇਸ ਨੂੰ ਖੇਤ ਵਿਚ ਹੀ ਵਾਹ ਦਿੱਤਾ ਜਾਂਦਾ ਹੈ । ਇਸ ਦੀਆਂ
ਉਦਾਹਰਨਾਂ ਹਨ-ਸਣ, ਜੰਤਰ
ਆਦਿ ।
ਪ੍ਰਸ਼ਨ 3. ਪਸ਼ੂਆਂ ਲਈ ਅਚਾਰ (Silage) ਵਾਸਤੇ
ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ਅਤੇ ਕਿਉਂ?
ਉੱਤਰ- ਇਹ ਫ਼ਸਲਾਂ ਹਨ ਮੱਕੀ, ਜਵੀ, ਜਵਾਰ
ਆਦਿ । ਇਹ ਫ਼ਸਲਾਂ ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ । ਇਸ ਅਚਾਰ
ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿਚ ਵਰਤਿਆ ਜਾਂਦਾ ਹੈ । ਇਹਨਾਂ ਫ਼ਸਲਾਂ ਵਿੱਚ ਨਮੀ ਘੱਟ
ਅਤੇ ਸੁੱਕਾ ਮਾਦਾ ਵਧੇਰੇ ਹੁੰਦਾ ਹੈ ।
ਪ੍ਰਸ਼ਨ 4. ਬਰਾਨੀ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ- ਇਨ੍ਹਾਂ ਫ਼ਸਲਾਂ ਦੀ ਸਿੰਚਾਈ ਲਈ ਕੋਈ ਪ੍ਰਬੰਧ ਨਹੀਂ ਕੀਤੇ
ਜਾਂਦੇ ਜਾ ਸਕਦੇ । ਇਸ ਲਈ ਇਹ ਫ਼ਸਲਾਂ ਸਿਰਫ਼ ਮੀਂਹ ਦੇ ਪਾਣੀ ਦੇ ਸਹਾਰੇ ਹੀ ਉਗਾਈਆਂ ਜਾਂਦੀਆਂ
ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ । ਰਾਜਸਥਾਨ ਵਿਚ ਹੋਣ ਵਾਲੀਆਂ ਫ਼ਸਲਾਂ ਬਰਾਨੀ
ਫ਼ਸਲਾਂ ਹੁੰਦੀਆਂ ਹਨ ।
ਪ੍ਰਸ਼ਨ 5. ਰੁੱਤਾਂ ਅਨੁਸਾਰ ਫ਼ਸਲਾਂ ਦੀ ਵੰਡ ਬਾਰੇ ਦੱਸੋ ।
ਉੱਤਰ- ਰੁੱਤਾਂ ਅਨੁਸਾਰ ਵੰਡ-
·
ਸਾਉਣੀ ਦੀਆਂ ਫ਼ਸਲਾਂ –
ਇਹ ਫ਼ਸਲਾਂ ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ
ਅਕਤੂਬਰ-ਨਵੰਬਰ ਵਿੱਚ ਕੱਟ ਲਿਆ ਜਾਂਦਾ ਹੈ । ਉਦਾਹਰਨ-ਝੋਨਾ, ਮੱਕੀ, ਜਵਾਰ, ਬਾਸਮਤੀ, ਕਪਾਹ, ਗੰਨਾ, ਬਾਜਰਾ, ਅਰਹਰ, ਮੂੰਗਫਲੀ ਆਦਿ ।
·
ਹਾੜ੍ਹੀ ਦੀਆਂ ਫ਼ਸਲਾਂ –
ਇਹ ਫ਼ਸਲਾਂ ਅਕਤੂਬਰ-ਨਵੰਬਰ ਵਿਚ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ ਮਾਰਚ-ਅਪਰੈਲ ਵਿਚ ਕੱਟ ਲਿਆ
ਜਾਂਦਾ ਹੈ । ਉਦਾਹਰਨ ਕਣਕ, ਜੌਂ, ਜਵੀ, ਬਰਸੀਮ, ਲੂਸਣ, ਛੋਲੇ, ਮਸਰ, ਸਰੋਂ, ਤੋਰੀਆ, ਤਾਰਾਮੀਰਾ, ਸੂਰਜਮੁਖੀ ਅਤੇ ਅਲਸੀ ਆਦਿ ।
Lesson 4 ਪਾਣੀ ਦਾ ਖੇਤੀ ਵਿੱਚ ਮਹੱਤਵ
ਅਭਿਆਸ
(ੳ)
ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ-
ਪ੍ਰਸ਼ਨ 1. ਪੌਦਿਆਂ ਵਿਚ ਪਾਣੀ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ- 90 %
ਪ੍ਰਸ਼ਨ 2. ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦੇਣ ਦੀ ਪ੍ਰੀਕਿਰਿਆ ਨੂੰ
ਕੀ ਕਹਿੰਦੇ ਹਨ ?
ਉੱਤਰ- ਸਿੰਚਾਈ ।
ਪ੍ਰਸ਼ਨ 3. ਪਾਣੀ ਦੀ ਸਭ ਤੋਂ ਵੱਧ ਬੱਚਤ ਕਰਨ ਦੇ ਸਮਰੱਥ ਸਿੰਚਾਈ ਦੇ ਕੋਈ
ਦੋ ਤਰੀਕੇ ਲਿਖੋ ।
ਉੱਤਰ- ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।
ਪ੍ਰਸ਼ਨ 4. ਕਿਹੜੇ ਪਦਾਰਥ ਪਾਣੀ ਰਾਹੀਂ ਬੂਟੇ ਵਿਚ ਜ਼ਜ਼ਬ ਹੁੰਦੇ ਹਨ ?
ਉੱਤਰ- ਖਣਿਜ ਪਦਾਰਥ ਅਤੇ ਖਾਦ ਤੱਤ ।
ਪ੍ਰਸ਼ਨ 5. ਭਾਰਤ ਵਿਚ ਕੁੱਲ ਪਾਣੀ ਵਿਚੋਂ ਕਿੰਨਾ ਪਾਣੀ ਖੇਤੀਬਾੜੀ ਵਿਚ
ਵਰਤਿਆ ਜਾਂਦਾ
ਉੱਤਰ- 70% ।
ਪ੍ਰਸ਼ਨ 6. ਕੱਦੂ ਕਰਨਾ ਕਿਸ ਨੂੰ ਆਖਦੇ ਹਨ ?
ਉੱਤਰ- ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ ਕੱਦੂ ਕਰਨਾ ਕਹਿੰਦੇ ਹਨ ।
ਪ੍ਰਸ਼ਨ 7. ਕਿਹੜੀ ਫ਼ਸਲ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ?
ਉੱਤਰ- ਝੋਨੇ ।
ਪ੍ਰਸ਼ਨ 8. ਪੰਜਾਬ ਵਿਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ- ਟਿਉਬਵੈੱਲ ਤੇ ਨਹਿਰਾਂ ।
ਪ੍ਰਸ਼ਨ 9. ਫ਼ਸਲ ਨੂੰ ਜ਼ਿਆਦਾ ਲੂਅ ਤੇ ਕੋਰੇ ਤੋਂ ਬਚਾਉਣ ਲਈ ਕਿਹੜਾ
ਤਰੀਕਾ ਵਰਤਿਆ ਜਾਂਦਾ ਹੈ ?
ਉੱਤਰ- ਸਿੰਚਾਈ ਦਾ ।
ਪ੍ਰਸ਼ਨ 10. ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਸਿੰਚਾਈ ਦੀ ਕਿਹੜੀ ਤਕਨੀਕ
ਲਾਭਦਾਇਕ ਹੈ ?
ਉੱਤਰ- ਤੁਪਕਾ ਸਿੰਚਾਈ ।
(ਅ)
ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1. ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ- ਕਈ ਵਾਰ ਫ਼ਸਲਾਂ ਦੀ ਲੋੜ ਮੀਂਹ ਦੇ ਪਾਣੀ ਨਾਲ ਪੂਰੀ ਨਹੀਂ
ਹੁੰਦੀ ਤੇ ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦਿੱਤਾ ਜਾਂਦਾ ਹੈ, ਇਸ ਨੂੰ ਸਿੰਚਾਈ ਕਹਿੰਦੇ ਹਨ ।
ਪ੍ਰਸ਼ਨ 2. ਫ਼ਸਲਾਂ ਵਿਚ ਰੌਣੀ ਦਾ ਕੀ ਮਹੱਤਵ ਹੈ ?
ਉੱਤਰ- ਬਿਜਾਈ ਸਮੇਂ ਮਿੱਟੀ ਵਿੱਚ ਠੀਕ ਮਾਤਰਾ ਵਿਚ ਨਮੀ ਹੋਣੀ ਚਾਹੀਦੀ
ਹੈ, ਇਸ
ਲਈ ਖੇਤ ਵਿਚ ਭਰਕੇ ਪਾਣੀ ਲਗਾਇਆ ਜਾਂਦਾ ਹੈ ਜਿਸ ਨੂੰ ਰੌਣੀ ਕਹਿੰਦੇ ਹਨ । ਇਸ ਤਰ੍ਹਾਂ ਰੌਣੀ ਦਾ
ਮੰਤਵ ਫ਼ਸਲ ਉਗਣ ਵਿਚ ਸਹਾਇਤਾ ਕਰਨਾ ਹੁੰਦਾ ਹੈ ।
ਪ੍ਰਸ਼ਨ 3. ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ ?
ਉੱਤਰ- ਸਿੰਚਾਈ ਦੇ ਵੱਖ-ਵੱਖ ਸਾਧਨ ਹਨ-ਟਿਊਬਵੈੱਲ, ਖੂਹ, ਦਰਿਆ, ਟੋਭੇ, ਡੈਮ, ਨਹਿਰ
ਆਦਿ ।
ਪ੍ਰਸ਼ਨ 4. ਸਿੰਚਾਈਆਂ ਦੀ ਗਿਣਤੀ ਫ਼ਸਲਾਂ ਤੇ ਕਿਵੇਂ ਨਿਰਭਰ ਕਰਦੀ ਹੈ ?
ਉੱਤਰ- ਕਈ ਫ਼ਸਲਾਂ ; ਜਿਵੇਂ ਕਣਕ, ਤੇਲ ਬੀਜ਼ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਕਈਆਂ ; ਜਿਵੇਂ ਝੋਨਾ, ਮੱਕੀ ਆਦਿ ਨੂੰ ਵੱਧ ਸਿੰਚਾਈ ਦੀ ਲੋੜ ਹੈ । ਇਸ ਲਈ ਸਿੰਚਾਈ ਦੀ
ਗਿਣਤੀ ਫ਼ਸਲ ਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 5. ਝੋਨੇ ਵਿਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ- ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਝੋਨਾ ਬੀਜਣ ਲਈ ਖੇਤ ਵਿਚ ਪਾਣੀ ਖੜ੍ਹਾ ਕਰਕੇ
ਵਾਹੀ ਕੀਤੀ ਜਾਂਦੀ ਹੈ, ਇਸ
ਨੂੰ ਕੱਦੂ ਕਰਨਾ ਕਹਿੰਦੇ ਹਨ । ਇਸ ਤਰ੍ਹਾਂ ਖੇਤ ਵਿਚ ਜ਼ਿਆਦਾ ਪਾਣੀ ਖੜ੍ਹਾ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 6. ਮਿੱਟੀ ਵਿੱਚ ਨਮੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ- ਬੀਜ ਨੂੰ ਪੁੰਗਰ ਕੇ ਪੌਦੇ ਵਿਚ ਬਦਲਣ ਲਈ ਮਿੱਟੀ ਵਿਚ ਠੀਕ
ਮਾਤਰਾ ਵਿੱਚ ਨਮੀ ਹੋਣੀ ਚਾਹੀਦੀ ਹੈ ਇਸ ਲਈ ਮਿੱਟੀ ਵਿਚ ਨਮੀ ਦਾ ਹੋਣਾ ਜ਼ਰੂਰੀ ਹੈ ।
ਪ੍ਰਸ਼ਨ 7. ਰੇਤਲੀ ਮਿੱਟੀ ਵਿੱਚ ਵੱਧ ਤੇ ਚੀਕਣੀ ਮਿੱਟੀ ਵਿਚ ਘੱਟ
ਸਿੰਚਾਈਆਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ- ਰੇਤਲੀ ਮਿੱਟੀ ਵਿਚ ਪਾਣੀ ਬਹੁਤ ਜਲਦੀ ਜ਼ੀਰਦਾ ਹੈ ਜਦਕਿ ਚੀਕਣੀ
ਮਿੱਟੀ ਵਿੱਚ ਹੌਲੀ-ਹੌਲੀ ਜ਼ੀਰਦਾ ਹੈ । ਇਸ ਲਈ ਰੇਤਲੀ ਮਿੱਟੀ ਵਿਚ ਸਿੰਚਾਈ ਦੀ ਵਧੇਰੇ ਲੋੜ ਹੈ ।
ਪ੍ਰਸ਼ਨ 8. ਪੰਜਾਬ ਵਿਚ ਸੈਂਟਰੀਫਿਊਗਲ ਪੰਪਾਂ ਦੀ ਜਗਾ ਸਬਮਰਸੀਬਲ ਪੰਪਾਂ
ਨੇ ਕਿਉਂ ਲੈ ਲਈ ਹੈ ?
ਉੱਤਰ- ਜ਼ਮੀਨ ਅੰਦਰ ਪਾਣੀ ਦਾ ਪੱਧਰ ਹੇਠਾਂ ਡਿੱਗਣ ਕਾਰਨ
ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਪਾਣੀ ਕੱਢਣ ਵਿਚ ਫੇਲ੍ਹ ਹੋ ਗਏ ਹਨ ਤੇ ਇਸ ਲਈ ਹੁਣ ਮੱਛੀ ਮੋਟਰ
ਅਰਥਾਤ ਸਬਮਰਸੀਬਲ ਪੰਪਾਂ ਦੀ ਵਰਤੋਂ ਕਰਕੇ ਪਾਣੀ ਕੱਢਿਆ ਜਾਂਦਾ ਹੈ ।
ਪ੍ਰਸ਼ਨ 9. ਗਰਮੀ ਦੇ ਮੌਸਮ ਵਿੱਚ ਫ਼ਸਲਾਂ ਨੂੰ ਵੱਧ ਪਾਣੀ ਦੀ ਲੋੜ ਕਿਉਂ
ਪੈਂਦੀ ਹੈ ?
ਉੱਤਰ- ਗਰਮੀ ਦੇ ਦਿਨਾਂ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਵਾਸ਼ਪੀਕਰਨ
ਵਧੇਰੇ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਗਰਮੀਆਂ ਵਿੱਚ ਵਧੇਰੇ ਫ਼ਸਲਾਂ ਨੂੰ ਵਧੇਰੇ ਪਾਣੀ ਦੀ ਲੋੜ
ਪੈਂਦੀ ਹੈ ।
ਪ੍ਰਸ਼ਨ 10. ਪਾਣੀ ਚੁੱਕਣ ਵਾਲੇ ਪੰਪਾਂ ਦੀ ਊਰਜਾ ਕਿੱਥੋਂ ਪ੍ਰਾਪਤ ਕੀਤੀ ਜਾ
ਸਕਦੀ ਹੈ ?
ਉੱਤਰ- ਪੰਪਾਂ ਲਈ ਊਰਜਾ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਊਰਜਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
(ੲ)
ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਪੌਦਿਆਂ ਦੇ ਜੀਵਨ ਵਿਚ ਪਾਣੀ ਦਾ ਕੀ ਮਹੱਤਵ ਹੈ ?
ਉੱਤਰ- ਬੀਜ਼ਾਂ ਦੀ ਉੱਗਣ ਪ੍ਰਕਿਰਿਆ ਵਿਚ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਮਿੱਟੀ ਵਿਚ ਨਮੀ ਹੋਣਾ ਬਹੁਤ ਜ਼ਰੂਰੀ ਹੈ ।
ਪਾਣੀ ਪੌਦਿਆਂ ਦੇ ਵੱਧਣ-ਫੁੱਲਣ ਅਤੇ ਫੁੱਲ, ਫਲ ਅਤੇ ਬੀਜ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ
ਹੈ । ਪਾਣੀ ਦੁਆਰਾ ਮਿੱਟੀ ਵਿਚੋਂ ਖਣਿਜ ਲੂਣ ਤੇ ਖਾਦ ਪਦਾਰਥ ਪੋਦਿਆਂ ਨੂੰ ਪ੍ਰਾਪਤ ਹੁੰਦੇ ਹਨ ।
ਪਾਣੀ ਵਿਚ ਘੁਲ ਕੇ ਤੱਤ ਪੌਦੇ ਦੇ ਸਾਰੇ ਭਾਗਾਂ ਤਕ ਪੁੱਜ ਜਾਂਦੇ ਹਨ । ਪਾਣੀ ਲ ਅਤੇ ਕੋਰੇ ਤੋਂ
ਵੀ ਪੌਦਿਆਂ ਦੀ ਰੱਖਿਆ ਕਰਦਾ ਹੈ ।
ਪ੍ਰਸ਼ਨ 2. ਸਿੰਚਾਈਆਂ ਦੀ ਗਿਣਤੀ ਕਿਸ ਉੱਪਰ ਨਿਰਭਰ ਕਰਦੀ ਹੈ ਤੇ ਕਿਵੇਂ ?
ਉੱਤਰ- ਸਿੰਚਾਈਆਂ ਦੀ ਗਿਣਤੀ ਫ਼ਸਲ ਦੀ ਕਿਸਮ, ਮੌਸਮ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਹੈ । ਕਣਕ, ਤੇਲ ਬੀਜ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈਆਂ ਦੀ ਲੋੜ ਹੁੰਦੀ ਹੈ । ਪਰ
ਝੋਨੇ, ਗੰਨੇ, ਮੱਕੀ ਆਦਿ ਨੂੰ ਵੱਧ ਸਿੰਚਾਈਆਂ ਦੀ ਲੋੜ ਪੈਂਦੀ ਹੈ ।
ਸਰਦੀਆਂ ਵਿੱਚ ਫ਼ਸਲਾਂ ਨੂੰ ਘੱਟ ਸਿੰਚਾਈ ਅਤੇ ਗਰਮੀ ਵਿਚ ਫ਼ਸਲਾਂ ਨੂੰ ਵੱਧ ਸਿੰਚਾਈ ਦੀ ਲੋੜ
ਹੁੰਦੀ ਹੈ । ਕਿਉਂਕਿ
ਗਰਮੀ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਪਾਣੀ ਦਾ ਵਾਸ਼ਪੀਕਰਨ ਬਹੁਤ ਤੇਜ਼ੀ ਨਾਲ ਤੇ ਵੱਧ ਮਾਤਰਾ
ਵਿਚ ਹੁੰਦਾ ਹੈ । ਹਲਕੀ ਮਿੱਟੀ (ਰੇਤਲੀ) ਵਿੱਚ ਵੱਧ ਅਤੇ ਭਾਰੀ (ਚੀਕਣੀ) ਮਿੱਟੀ ਵਿਚ ਘੱਟ ਸਿੰਚਾਈ
ਦੀ ਲੋੜ ਹੁੰਦੀ ਹੈ । ਹਲਕੀਆਂ ਜ਼ਮੀਨਾਂ ਵਿਚ ਪਾਣੀ ਜਲਦੀ ਜ਼ੀਰ ਜਾਂਦਾ ਹੈ ਜਦਕਿ ਭਾਰੀਆਂ
ਜ਼ਮੀਨਾਂ ਵਿਚੋਂ ਹੌਲੀ-ਹੌਲੀ ਜ਼ੀਰਦਾ ਹੈ ।
ਪ੍ਰਸ਼ਨ 3. ਸਿੰਚਾਈ ਦੇ ਵੱਖ-ਵੱਖ ਤਰੀਕੇ ਕਿਹੜੇ ਹਨ ? ਫੁਹਾਰਾ ਸਿੰਚਾਈ
ਬਾਰੇ ਵਿਸਥਾਰਪੂਰਵਕ ਦੱਸੋ ।
ਉੱਤਰ- ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ-ਸਤਹਿ ਸਿੰਚਾਈ, ਸਬ-ਸਤਹਿ ਸਿੰਚਾਈ, ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।
ਫੁਹਾਰਾ ਸਿੰਚਾਈ –
ਇਸ ਤਰੀਕੇ ਵਿਚ ਫ਼ਸਲ ਜਾਂ ਜ਼ਮੀਨ ਤੇ ਫੁਹਾਰੇ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ । ਇਹ
ਪਾਣੀ ਜ਼ਮੀਨ ਦੀ ਜ਼ੀਰਨ ਸ਼ਕਤੀ ਤੋਂ ਹਮੇਸ਼ਾਂ ਘੱਟ ਹੁੰਦਾ ਹੈ ਤੇ ਬਟਿਆਂ ਦੀ ਲੋੜ ਨੂੰ ਹੀ ਪੂਰਾ
ਕਰਦਾ ਹੈ ।ਉੱਚੇ-ਨੀਵੇਂ ਇਲਾਕਿਆਂ ਵਿਚ ਇਹ ਤਕਨੀਕ ਬਹੁਤ ਕਾਰਗਰ ਸਾਬਿਤ ਹੋਈ ਹੈ । ਫ਼ਸਲ ਨੂੰ ਲੂ
ਅਤੇ ਕੋਰੇ ਤੋਂ ਬਚਾਉਣ ਲਈ ਵੀ ਇਹ ਤਰੀਕਾ ਢੁੱਕਵਾਂ ਹੈ ।
ਪ੍ਰਸ਼ਨ 4. ਤੁਪਕਾ ਸਿੰਚਾਈ ਦੁਆਰਾ ਕਿਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ
?
ਉੱਤਰ- ਪਾਣੀ ਇਕ ਕੁਦਰਤੀ ਸੋਮਾ ਹੈ, ਇਸਦੀ ਬੱਚਤ ਕਰਨ ਦੀ ਵੀ ਬਹੁਤ ਲੋੜ ਹੈ । ਖੇਤੀਬਾੜੀ
ਵਿਚ ਭਾਰਤ ਦੇ ਕੁੱਲ ਪਾਣੀ ਦਾ 70% ਵਰਤਿਆ
ਜਾਂਦਾ ਹੈ । ਇਸ ਲਈ ਪਾਣੀ ਦੀ ਬੱਚਤ ਕਰਨ ਲਈ ਤੁਪਕਾ ਸਿੰਚਾਈ ਦਾ ਤਰੀਕਾ ਬਹੁਤ ਕਾਰਗਰ ਸਾਬਿਤ
ਹੋਇਆ ਹੈ । ਇਸ
ਤਰੀਕੇ ਵਿਚ ਪੌਦਿਆਂ ਦੀਆਂ ਜੜਾਂ ਵਿਚ ਤੁਪਕਾ-ਤੁਪਕਾ ਕਰਕੇ ਪਾਣੀ ਪਾਇਆ ਜਾਂਦਾ ਹੈ । ਇਸ ਤਰ੍ਹਾਂ
ਇਸ ਪਾਣੀ ਦੀ ਵਰਤੋਂ ਸਿਰਫ਼ ਪੌਦਿਆਂ ਦੀ ਲੋੜ ਹੀ ਪੂਰੀ ਕਰਦਾ ਹੈ ਤੇ ਮਿੱਟੀ ਵਿਚ ਜ਼ੀਰਨ ਲਈ
ਬੱਚਦਾ ਹੀ ਨਹੀਂ ਹੈ ਤੇ ਬਿਲਕੁਲ ਅਜਾਈਂ ਨਹੀਂ ਗਵਾਇਆ ਜਾਂਦਾ । ਪਾਣੀ ਦੀ ਥੁੜ ਵਾਲੇ ਇਲਾਕਿਆਂ
ਵਿਚ ਇਹ ਤਰੀਕਾ ਬਹੁਤ ਲਾਭਦਾਇਕ ਹੈ ।
ਪ੍ਰਸ਼ਨ 5. ਸਤਹਿ ਸਿੰਚਾਈ ਦੀ ਵਰਤੋਂ ਵੱਖ-ਵੱਖ ਫ਼ਸਲਾਂ ਵਿਚ ਕਿਸ ਤਰ੍ਹਾਂ
ਕੀਤੀ ਜਾਂਦੀ ਹੈ ?
ਉੱਤਰ- ਵਧੀਆ ਉਪਜ ਲੈਣ ਲਈ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਇਸ ਲਈ
ਵੱਖ-ਵੱਖ ਤਰੀਕੇ ਨਾਲ ਸਿੰਚਾਈ ਕੀਤੀ ਜਾਂਦੀ ਹੈ ਇਹਨਾਂ ਵਿਚੋਂ ਇਕ ਤਰੀਕਾ ਹੈ ਸਤਹਿ ਸਿੰਚਾਈ ਦਾ । ਇਸ ਤਰੀਕੇ ਵਿਚ ਖੇਤ ਵਿਚ ਕਿਆਰੇ ਬਣਾ ਕੇ ਖਾਲਾਂ ਦੁਆਰਾ ਪਾਣੀ
ਲਾਇਆ ਜਾਂਦਾ ਹੈ । ਇਸ ਢੰਗ ਨਾਲ ਕਣਕ, ਦਾਲਾਂ
ਆਦਿ ਨੂੰ ਪਾਣੀ ਲਾਇਆ ਜਾਂਦਾ ਹੈ । ਫਲਦਾਰ ਬੂਟਿਆਂ ਦੇ ਆਲੇ-ਦੁਆਲੇ ਬੰਨੇ ਬਣਾ ਕੇ ਪਾਣੀ ਭਰ
ਦਿੱਤਾ ਜਾਂਦਾ ਹੈ । ਕਈ ਫ਼ਸਲਾਂ ਨੂੰ ਵਟਾਂ ਤੇ ਉਗਾਇਆ ਜਾਂਦਾ ਹੈ ਤੇ ਖਾਲੀਆਂ ਦੁਆਰਾ ਪਾਣੀ
ਦਿੱਤਾ ਜਾਂਦਾ ਹੈ; ਜਿਵੇਂ-ਰੀਨਾ, ਮੱਕੀ, ਆਲੂ ਆਦਿ ।
Lesson 5 ਖਾਦਾਂ
ਅਭਿਆਸ
(ੳ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-
ਪ੍ਰਸ਼ਨ 1. ਪੌਦੇ ਨੂੰ ਵਧਣ ਫੁੱਲਣ ਅਤੇ ਆਪਣਾ ਭੋਜਨ ਤਿਆਰ ਕਰਨ ਲਈ ਕਿੰਨੇ
ਪ੍ਰਕਾਰ ਦੇ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ- 17 ਖੁਰਾਕੀ
ਤੱਤਾਂ ਦੀ ।
ਪ੍ਰਸ਼ਨ 2. ਖਾਦਾਂ ਨੂੰ ਮੁੱਖ ਤੌਰ ਤੇ ਕਿਹੜੇ-ਕਿਹੜੇ ਦੋ ਭਾਗਾਂ ਵਿਚ
ਵੰਡਿਆ ਜਾ ਸਕਦਾ ਹੈ ?
ਉੱਤਰ- ਰਸਾਇਣਿਕ ਖਾਦ, ਕੁਦਰਤੀ ਖਾਦ ।
ਪ੍ਰਸ਼ਨ 3. ਕਿਹੜੀਆਂ ਫ਼ਸਲਾਂ ਵਾਯੂਮੰਡਲ ਤੋਂ ਨਾਈਟ੍ਰੋਜਨ ਲੈ ਕੇ ਆਪਣੀਆਂ
ਜੜ੍ਹਾਂ ਵਿਚ ਜਮਾਂ ਕਰਦੀਆਂ ਹਨ ?
ਉੱਤਰ- ਫਲੀਦਾਰ ਫ਼ਸਲਾਂ ਜਿਵੇਂ ਮਟਰ, ਦਾਲਾਂ, ਸੋਇਆਬੀਨ ਆਦਿ ।
ਪ੍ਰਸ਼ਨ 4. ਨਾਈਟ੍ਰੋਜਨ ਖਾਦ ਦੇ ਵਧੇਰੇ ਪ੍ਰਯੋਗ ਨਾਲ ਜ਼ਮੀਨਾਂ ਵਿਚ ਕਿਹੜਾ
ਮਾਦਾ ਵੱਧ ਜਾਂਦਾ ਹੈ ?
ਉੱਤਰ- ਖਾਰਾ ਮਾਦਾ |
ਪ੍ਰਸ਼ਨ 5. ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਗੈਸ ਦੇ ਰੂਪ ਵਿੱਚ ਹਵਾ ਵਿਚ
ਪਾਈ ਜਾਂਦੀ ਹੈ ?
ਉੱਤਰ- 78% ।
ਪ੍ਰਸ਼ਨ 6. 100 ਕਿਲੋਗਰਾਮ ਡਾਈਅਮੋਨੀਅਮ ਫਾਸਫੇਟ ਖਾਦ ਵਿਚ ਕਿੰਨੇ
ਕਿਲੋਗਰਾਮ ਫਾਸਫੋਰਸ ਹੁੰਦਾ ਹੈ ?
ਉੱਤਰ- 46 ਕਿਲੋਗਰਾਮ
।
ਪ੍ਰਸ਼ਨ 7. ਫਾਸਫੋਰਸ ਤੱਤ ਕਿਹੜੀ ਖਾਦ ਵਿੱਚ ਮਿਲਦਾ ਹੈ ?
ਉੱਤਰ- ਸਿੰਗਲ ਸੁਪਰਫਾਸਫੇਟ ਅਤੇ ਡੀ. ਏ. ਪੀ. ।
ਪ੍ਰਸ਼ਨ 8. ਰੂੜੀ ਦੀ 100 ਕਿਲੋ ਖਾਦ ਵਿਚ ਕਿਹੜੇ ਤੱਤ ਹੁੰਦੇ ਹਨ ?
ਉੱਤਰ- 1 ਕਿਲੋ
ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1.5 ਕਿਲੋ
ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ।
ਪ੍ਰਸ਼ਨ 9. ਪੋਟਾਸ਼ ਤੱਤ ਖ਼ਾਸ ਕਰਕੇ ਕਿਹੜੀ ਫ਼ਸਲ ਲਈ ਵਰਤਿਆ ਜਾਂਦਾ ਹੈ ?
ਉੱਤਰ- ਇਹ ਤੱਤ ਖ਼ਾਸ ਕਰਕੇ ਆਲੂ ਦੀ ਫ਼ਸਲ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 10. 100 ਕਿਲੋਗਰਾਮ ਯੂਰੀਆ ਵਿਚ ਕਿੰਨੇ ਕਿਲੋਗਰਾਮ ਨਾਈਟ੍ਰੋਜਨ
ਤੱਤ ਹੁੰਦਾ ਹੈ ?
ਉੱਤਰ- 46 ਕਿਲੋਗਰਾਮ
।
(ਅ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ-
ਪ੍ਰਸ਼ਨ 1. ਕੁਦਰਤੀ ਖਾਦਾਂ ਕੀ ਹੁੰਦੀਆਂ ਹਨ ?
ਉੱਤਰ- ਇਹ ਖਾਦਾਂ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਜੀਵ-ਜੰਤੂਆਂ ਦੇ
ਵਿਅਰਥ ਪਥਾਰਥਾਂ ਤੋਂ ਬਣਦੀਆਂ ਹਨ । ਰੂੜੀ ਖਾਦ, ਹਰੀ ਖਾਦ ਆਦਿ ਇਸ ਦੇ ਉਦਾਹਰਨ ਹਨ ।
ਪ੍ਰਸ਼ਨ 2. ਹਰੀ ਖਾਦ ਕੀ ਹੁੰਦੀ ਹੈ ?
ਉੱਤਰ- ਕਿਸੇ ਫਲੀਦਾਰ ਫ਼ਸਲ ਜਿਵੇਂ-ਢੱਚਾ ਨੂੰ ਖੇਤ ਵਿਚ ਉਗਾ ਕੇ, ਤੇ ਜਦੋਂ ਇਹ ਹਰੀ ਹੁੰਦੀ ਹੈ ਖੇਤ ਵਿਚ ਹੀ ਵਾਹੁਣ ਨੂੰ
ਹਰੀ ਖਾਦ ਕਿਹਾ ਜਾਂਦਾ ਹੈ ।
ਪ੍ਰਸ਼ਨ 3. ਕੁਦਰਤੀ ਖਾਦਾਂ ਕਿਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ
ਬਰਕਰਾਰ ਰੱਖਦੀਆਂ ਹਨ
?
ਉੱਤਰ- ਇਹ ਖਾਦਾਂ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ
ਜ਼ਮੀਨ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ । ਮਿੱਟੀ ਵਿਚ ਜੈਵਿਕ ਮਾਦਾ ਵੀ
ਵਧਦਾ ਹੈ। ਤੇ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ।
ਪ੍ਰਸ਼ਨ 4. ਕਿਹੜੀਆਂ ਮੁੱਖ ਰਸਾਇਣਿਕ ਖਾਦਾਂ ਦਾ ਪ੍ਰਯੋਗ ਵਧੇਰੇ ਕੀਤਾ
ਜਾਂਦਾ ਹੈ ?
ਉੱਤਰ- ਨਾਈਟ੍ਰੋਜਨ ਵਾਲੀਆਂ, ਫਾਸਫੋਰਸ ਵਾਲੀਆਂ ਅਤੇ ਪੋਟਾਸ਼ ਵਾਲੀਆਂ ਖਾਦਾਂ ।
ਪ੍ਰਸ਼ਨ 5. ਯੂਰੀਆ ਖਾਦ ਕਿਵੇਂ ਬਣਾਈ ਜਾਂਦੀ ਹੈ ?
ਉੱਤਰ- ਹਵਾ ਵਿਚ 78% ਨਾਈਟ੍ਰੋਜਨ ਗੈਸ ਰੂਪ ਵਿਚ ਹੁੰਦੀ ਹੈ, ਇਸ ਤੋਂ ਹੀ ਯੂਰੀਆ ਖਾਦ ਬਣਾਈ ਜਾਂਦੀ ਹੈ ।
ਪ੍ਰਸ਼ਨ 6. ਫਾਸਫੋਰਸ ਤੱਤ ਕਿੱਥੋਂ ਲਿਆ ਜਾਂਦਾ ਹੈ ?
ਉੱਤਰ- ਇਹ ਤੱਤ ਫਾਸਫੋਰਸ ਵਾਲੀਆਂ ਖਾਦਾਂ ਜਿਵੇਂ ਡੀ. ਏ. ਪੀ. ਤੋਂ
ਮਿਲਦਾ ਹੈ ਤੇ ਇਹ ਖਾਦਾਂ ਰਾਕ ਫਾਸਫੇਟ ਨਾਂ ਦੇ ਖਣਿਜ ਪਦਾਰਥ ਤੋਂ ਬਣਦੀਆਂ ਹਨ ।
ਪ੍ਰਸ਼ਨ 7. ਰੂੜੀ ਦੀ ਖਾਦ ਕਿਹੜੀਆਂ ਜ਼ਮੀਨਾਂ ਲਈ ਲਾਹੇਵੰਦ ਹੈ ?
ਉੱਤਰ- ਰੂੜੀ ਦੀ ਖਾਦ ਸਾਰੀਆਂ ਜ਼ਮੀਨਾਂ ਲਈ ਹੀ ਲਾਹੇਵੰਦ ਹੈ । ਇਸ
ਵਿਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤ ਵੀ ਹੁੰਦੇ ਹਨ ਤੇ ਇਹ
ਜ਼ਮੀਨ ਦੇ ਭੌਤਿਕ ਗੁਣਾਂ ਤੇ ਵੀ ਚੰਗਾ ਅਸਰ ਪਾਉਂਦੀ ਹੈ ।
ਪ੍ਰਸ਼ਨ 8. ਨਾਈਟ੍ਰੋਜਨ ਦੀ ਘਾਟ ਕਾਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ- ਨਾਈਟ੍ਰੋਜਨ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਪੌਦਿਆਂ ਦੇ
ਪੁਰਾਣੇ ਪੱਤੇ ਪੀਲੇ ਪੈਣ ਲਗਦੇ ਹਨ, ਫਿਰ
ਇਹ ਪੀਲਾਪਣ ਹੌਲੀ-ਹੌਲੀ ਉੱਪਰ ਵਲ ਨੂੰ ਵਧਣਾ ਸ਼ੁਰੂ ਹੁੰਦਾ ਹੈ ਤੇ ਹੌਲੀਹੌਲੀ ਸਾਰਾ ਪੌਦਾ ਪੀਲਾ
ਹੋ ਜਾਂਦਾ ਹੈ ।
ਪ੍ਰਸ਼ਨ 9. ਰਸਾਇਣਿਕ ਖਾਦਾਂ ਫ਼ਸਲਾਂ ਲਈ ਕਿਵੇਂ ਲਾਹੇਵੰਦ ਹੁੰਦੀਆਂ ਹਨ ?
ਉੱਤਰ- ਰਸਾਇਣਿਕ ਖਾਦਾਂ ਦੀ ਵਰਤੋਂ ਪੌਦਿਆਂ ਦੇ ਖੁਰਾਕੀ ਤੱਤਾਂ ਦੀ
ਪੂਰਤੀ ਲਈ ਕੀਤੀ ਜਾਂਦੀ ਹੈ, ਮਿੱਟੀ
ਵਿੱਚ ਜਿਹੜੇ ਖੁਰਾਕੀ ਤੱਤ ਦੀ ਘਾਟ ਹੋਵੇ ਉਸ ਤੱਤ ਵਾਲੀ ਰਸਾਇਣਿਕ ਖਾਦ ਵਰਤੀ ਜਾਂਦੀ ਹੈ । ਇਹ
ਖਾਦਾਂ ਪਾਣੀ ਵਿਚ ਘੁਲਣਸ਼ੀਲ ਹਨ ਤੇ ਪੌਦਿਆਂ ਨੂੰ ਖੁਰਾਕੀ ਤੱਤਾਂ ਦੀ ਪਾਪਤੀ ਜਲਦੀ ਹੋ ਜਾਂਦੀ ਹੈ
।
ਪ੍ਰਸ਼ਨ 10. ਗੰਡੋਇਆ ਖਾਦ ਕਿਵੇਂ ਬਣਦੀ ਹੈ ?
ਉੱਤਰ- ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਗੋਹੇ ਨੂੰ ਇੱਕ ਥਾਂ ਤੇ ਇਕੱਠਾ
ਕਰਕੇ ਇਸ ਵਿੱਚ ਗੰਡੋਏ ਛੱਡ ਦਿੱਤੇ ਜਾਂਦੇ ਹਨ ਤੇ ਕੁਝ ਦਿਨਾਂ ਬਾਅਦ ਗੰਡੋਇਆ ਖਾਦ ਪ੍ਰਾਪਤ ਹੋ
ਜਾਂਦੀ ਹੈ ।
(ੲ)
ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਖਾਦਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ- ਪੌਦੇ ਵਧਣ-ਫੁਲਣ ਲਈ ਆਪਣੀਆਂ ਲੋੜਾਂ ਜ਼ਮੀਨ ਵਿਚੋਂ ਪੂਰੀਆਂ
ਕਰਦੇ ਹਨ । ਇਹ ਆਪਣੀ ਜ਼ਰੂਰਤ ਵਾਲੇ 17 ਤੋਂ
ਵੀ ਵੱਧ ਵੱਖ-ਵੱਖ ਤਰ੍ਹਾਂ ਦੇ ਖੁਰਾਕੀ ਤੱਤ ਜ਼ਮੀਨ ਵਿਚੋਂ ਪ੍ਰਾਪਤ ਕਰਦੇ ਹਨ । ਅਜਿਹੇ ਤੱਤ ਜੋ
ਪੌਦਿਆਂ ਨੂੰ ਵੱਧਣ-ਫੁੱਲਣ ਅਤੇ ਭੋਜਨ ਤਿਆਰ ਕਰਨ ਲਈ ਚਾਹੀਦੇ ਹਨ ਤੇ ਇਹਨਾਂ ਦੀ ਪੂਰਤੀ ਬਨਾਵਟੀ
ਰੂਪ ਵਿਚ ਬਾਹਰ ਤੋਂ ਕੀਤੀ ਜਾਂਦੀ ਹੈ ਨੂੰ ਖਾਦ ਕਿਹਾ ਜਾਂਦਾ ਹੈ । ਖਾਦਾਂ ਨੂੰ ਕੁਦਰਤੀ ਰੂਪ ਵਿੱਚ ਅਤੇ ਕਾਰਖ਼ਾਨਿਆਂ ਵਿਚ ਰਸਾਇਣ
ਖਾਦਾਂ ਦੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ । ਉਦਾਹਰਨ-ਰੂੜੀ ਖਾਦ, ਯੂਰੀਆ ਆਦਿ ।
ਪ੍ਰਸ਼ਨ 2. ਰਸਾਇਣਿਕ ਖਾਦਾਂ ਕੀ ਹੁੰਦੀਆਂ ਹਨ ?
ਉੱਤਰ- ਰਸਾਇਣਿਕ ਖਾਦਾਂ ਪੌਦਿਆਂ ਦੇ ਲਈ ਖੁਰਾਕੀ ਤੱਤ ਪ੍ਰਦਾਨ ਕਰਦੀਆਂ
ਹਨ ਅਤੇ ਇਹਨਾਂ ਨੂੰ ਕਾਰਖ਼ਾਨਿਆਂ ਵਿਚ ਤਿਆਰ ਕੀਤਾ ਜਾਂਦਾ ਹੈ । ਮੁੱਖ ਤੌਰ ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਾਲੀਆਂ ਖਾਦਾਂ ਦੀ ਵਧੇਰੇ ਲੋੜ
ਪੈਂਦੀ ਹੈ । ਇਹ ਤੱਤ ਯੂਰੀਆ, ਡੀ.
ਏ. ਪੀ., ਐੱਨ.
ਪੀ. ਕੇ, ਮਿਊਰੇਟ
ਆਫ਼ ਪੋਟਾਸ਼ ਆਦਿ ਖਾਦਾਂ ਤੋਂ ਪ੍ਰਾਪਤ ਹੁੰਦੇ ਹਨ । ਆਮ ਕਰਕੇ ਇਹ ਰਸਾਇਣਿਕ ਖਾਦਾਂ ਪਾਣੀ ਵਿਚ
ਘੁਲਣਸ਼ੀਲ ਹੁੰਦੀਆਂ ਹਨ ਤੇ ਇਸ ਲਈ ਪੌਦਿਆਂ ਨੂੰ ਸੌਖਿਆਂ ਉਪਲੱਬਧ ਹੋ ਜਾਂਦੀਆਂ ਹਨ । ਹਰੀ
ਕ੍ਰਾਂਤੀ ਤੋਂ ਬਾਅਦ ਇਹਨਾਂ ਖਾਦਾਂ ਦੀ ਮੰਗ ਬਹੁਤ ਵੱਧ ਗਈ ਹੈ ।
ਪ੍ਰਸ਼ਨ 3. ਰਸਾਇਣਿਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸੰਖੇਪ ਵਿਚ
ਲਿਖੋ ।
ਉੱਤਰ- ਰਸਾਇਣਿਕ ਖਾਦਾਂ ਦੀ ਸਹਾਇਤਾ ਨਾਲ ਜਿੱਥੇ ਉਪਜ ਵਿਚ ਵਾਧਾ
ਹੁੰਦਾ ਹੈ ਉੱਥੇ ਇਹਨਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਵੀ ਹੁੰਦੇ ਹਨ । ਇਹਨਾਂ ਦੀ ਵਰਤੋਂ
ਮਿੱਟੀ ਦੀ ਪਰਖ ਕਰਨ ਤੋਂ ਬਾਅਦ ਲੋੜ ਅਨੁਸਾਰ ਤੇ ਸਿਰਫ ਘਾਟ ਵਾਲੇ ਤੱਤਾਂ ਵਾਲੀਆਂ ਖਾਦਾਂ ਹੀ
ਵਰਤਣੀਆਂ ਚਾਹੀਦੀਆਂ ਹਨ । ਜੇ ਖਾਦਾਂ ਦੀ ਬੇਲੋੜੀ ਤੇ ਬੇਸਮਝੀ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ
ਹਾਨੀਕਾਰਕ ਸਿੱਧ ਹੁੰਦੀਆਂ ਹਨ । ਨਾਈਟ੍ਰੋਜਨ
ਵਾਲੀਆਂ ਖਾਦਾਂ ਦੀ ਵਧੇਰੇ ਵਰਤੋਂ ਨਾਲ ਜ਼ਮੀਨ ਵਿਚ ਖਾਰਾ ਮਾਦਾ ਵੱਧ ਜਾਂਦਾ ਹੈ। ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ ਪਾਣੀ ਨਾਲ ਘੁਲ ਕੇ
ਧਰਤੀ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ। ਇਹਨਾਂ ਦੀ ਬੇਲੋੜੀ ਵਰਤੋਂ ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ
ਹੈ । ਫ਼ਸਲਾਂ ਵਿਚ ਇਹ ਤੱਤ ਵੱਧ ਜਾਂਦੇ ਹਨ ਤੇ ਮਨੁੱਖ ਦੇ ਸਰੀਰ ਵਿਚ ਵੀ ਪ੍ਰਵੇਸ਼ ਕਰ ਜਾਂਦੇ ਹਨ।
ਪ੍ਰਸ਼ਨ 4. ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਸਾਨੂੰ ਕੀ ਕਰਨਾ
ਚਾਹੀਦਾ ਹੈ ?
ਉੱਤਰ- ਮਿੱਟੀ ਦੀ ਭੂਮਿਕਾ ਫ਼ਸਲ ਉਗਣ ਵਿਚ ਬਹੁਤ ਮਹੱਤਵਪੂਰਨ ਤੇ ਸਭ
ਤੋਂ ਵੱਧ ਹੈ । ਜੇ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਹੋਵੇਗੀ ਤਾਂ ਹੀ ਫ਼ਸਲ ਵਧੀਆ ਹੋਵੇਗੀ ਤੇ ਝਾੜ
ਵੀ ਵੱਧ ਮਿਲੇਗਾ । ਇੱਕੋ ਖੇਤ ਵਿਚ ਵਾਰ-ਵਾਰ ਇੱਕੋ ਤਰ੍ਹਾਂ ਦੀਆਂ ਫ਼ਸਲਾਂ ਪ੍ਰਾਪਤ ਕਰਨ ਨਾਲ ਇਸ
ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਇਸ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਖੇਤ ਵਿਚ ਫ਼ਸਲ
ਚੱਕਰ ਬਦਲਦੇ ਰਹਿਣਾ ਚਾਹੀਦਾ ਹੈ । ਖੇਤ ਵਿਚ ਮੱਲੜ ਦੀ ਮਾਤਰਾ ਵਧਾਉਣ ਲਈ ਰੂੜੀ ਖਾਦ, ਗੰਡੋਇਆ ਦੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਤੋਂ ਬਾਅਦ ਤੱਤਾਂ ਦੀ ਘਾਟ ਅਨੁਸਾਰ ਤੇ ਲੋੜੀਂਦੀ
ਮਾਤਰਾ ਵਿਚ ਕਰਨੀ ਚਾਹੀਦੀ ਹੈ । ਰਸਾਇਣਿਕ ਤੇ ਕੁਦਰਤੀ ਖਾਦਾਂ ਦਾ ਸੰਤੁਲਨ ਬਣਾ ਕੇ ਰੱਖਣਾ
ਚਾਹੀਦਾ ਹੈ ।
ਪ੍ਰਸ਼ਨ
5. ਰੂੜੀ
ਦੀ ਖਾਦ ਦੀ ਮਹੱਤਤਾ ਬਾਰੇ ਦੱਸੋ ।
ਉੱਤਰ- ਪਸ਼ੂਆਂ ਦੇ ਗੋਬਰ, ਪਿਸ਼ਾਬ ਅਤੇ ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਸੰਭਾਲ ਕੇ
ਗਲਣ-ਸੜਨ ਲਈ ਛੱਡ ਦਿੱਤਾ ਜਾਂਦਾ ਹੈ । ਜਦੋਂ ਇਹ ਚੰਗੀ ਤਰ੍ਹਾਂ ਨਾਲ ਗਲ ਸੜ ਜਾਂਦਾ ਹੈ ਤਾਂ ਇਸ
ਨੂੰ ਰੂੜੀ ਖਾਦ ਕਿਹਾ ਜਾਂਦਾ ਹੈ । ਰੂੜੀ ਖਾਦ ਖੇਤਾਂ ਵਿਚ ਜੈਵਿਕ ਮਾਦਾ ਵਿਚ ਵਾਧਾ ਕਰਦੀ ਹੈ ਤੇ
ਇਸ ਵਿਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ ਜੋ ਕਿ ਕਿਸੇ ਫ਼ਸਲ ਲਈ ਜ਼ਰੂਰੀ ਹੁੰਦੇ ਹਨ । ਇਸ ਦੀ ਵਰਤੋਂ ਨਾਲ ਜ਼ਮੀਨ ਦੇ ਭੌਤਿਕ ਗੁਣਾਂ ਵਿਚ ਚੰਗਾ ਅਸਰ
ਦੇਖਣ ਨੂੰ ਮਿਲਦਾ ਹੈ । 100 ਕਿਲੋ ਰੂੜੀ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 11/2 ਕਿਲੋ
ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਤੱਤ ਹੁੰਦਾ ਹੈ ਤੇ ਪੋਟਾਸ਼ ਤੱਤ ਅਤੇ ਹੋਰ ਲੋੜੀਂਦੇ ਤੱਤ ਵੀ
ਹੁੰਦੇ ਹਨ ।
Lesson 6 ਖੇਤੀ ਸੰਦ ਅਤੇ ਮਸ਼ੀਨਾਂ
ਅਭਿਆਸ
(ਉ)
ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਫ਼ਸਲਾਂ ਦੀ ਗਹਾਈ ਲਈ ਕਿਹੜੀ ਮਸ਼ੀਨ ਵਰਤੀ ਜਾਂਦੀ ਹੈ ?
ਉੱਤਰ- ਥਰੈਸ਼ਰ ਦੀ ।
ਪ੍ਰਸ਼ਨ 2. ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਕੀ ਆਖਦੇ ਹਨ ?
ਉੱਤਰ- ਟੋਕਾ ।
ਪ੍ਰਸ਼ਨ 3. ਭੂਮੀ ਨੂੰ ਪੱਧਰਾ ਅਤੇ ਭੁਰਭੁਰਾ ਕਿਸ ਨਾਲ ਕਰਦੇ ਹਨ ?
ਉੱਤਰ- ਸੁਹਾਗੇ ਨਾਲ ।
ਪ੍ਰਸ਼ਨ 4. ਖੇਤ ਵਿਚ ਵੱਟਾਂ ਬਣਾਉਣ ਲਈ ਕਿਹੜੇ ਸੰਦ ਦੀ ਵਰਤੋਂ ਕੀਤੀ
ਜਾਂਦੀ ਹੈ ?
ਉੱਤਰ- ਜਿੰਦਰਾ ।
ਪ੍ਰਸ਼ਨ 5. ਗੋਡੀ ਲਈ ਵਰਤੇ ਜਾਣ ਵਾਲੇ ਦੋ ਯੰਤਰਾਂ ਦੇ ਨਾਂ ਦੱਸੋ ?
ਉੱਤਰ- ਖੁਰਪੀ, ਕਸੌਲਾ, ਪਹੀਏਦਾਰ ਸੰਦ ।
ਪ੍ਰਸ਼ਨ 6. ਫ਼ਸਲਾਂ ਅਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ ਵਾਲੇ ਸੰਦਾਂ
ਦੇ ਨਾਂ ਦੱਸੋ ?
ਉੱਤਰ- ਬਾਲਟੀ ਸਪ੍ਰੇਅਰ, ਰੌਕਰ ਸਪ੍ਰੇਅਰ, ਨੈਪਸੈਕ ਸਪੇਅਰ ।
ਪ੍ਰਸ਼ਨ 7. ਬੀਜ ਬੀਜਣ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਨਾਂ ਦੱਸੋ ?
ਉੱਤਰ- ਬੀਜ ਅਤੇ ਖਾਦ ਡਰਿਲ ।
ਪ੍ਰਸ਼ਨ 8. ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੇ ਨਾਂ
ਦੱਸੋ ।
ਉੱਤਰ- ਹੈਪੀਸੀਡਰ, ਥਰੈਸ਼ਰ ।
ਪ੍ਰਸ਼ਨ 9. ਟਰੈਕਟਰ ਕਿੰਨੀ ਸ਼ਕਤੀ ਦੇ ਹੁੰਦੇ ਹਨ ?
ਉੱਤਰ- 5 ਹਾਰਸ
ਪਾਵਰ ਤੋਂ ਲੈ ਕੇ 90 ਹਾਰਸ
ਪਾਵਰ ।
ਪ੍ਰਸ਼ਨ 10. ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ?
ਉੱਤਰ- ਜ਼ਮੀਨ ਨੂੰ ਪੱਧਰਾ ਕਰਨ ਲਈ ।
(ਅ)
ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1. ਡੀਜ਼ਲ ਇੰਜਣ ਦਾ ਖੇਤੀ ਕਾਰਜਾਂ ਵਿਚ ਕੀ ਮਹੱਤਵ ਹੈ ?
ਉੱਤਰ- ਡੀਜ਼ਲ ਇੰਜਣ ਟਰੈਕਟਰ ਤੋਂ ਛੋਟੀ ਮਸ਼ੀਨ ਹੈ ਅਤੇ ਜਿੱਥੇ ਘੱਟ
ਸ਼ਕਤੀ ਦੀ ਲੋੜ ਹੋਵੇ ਉੱਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਕਰਕੇ ਟਿਉਬਵੈੱਲ, ਚਾਰਾ ਕੁਤਰਨ ਵਾਲਾ ਟੋਕਾ, ਦਾਣੇ ਕੱਢਣ ਵਾਲੀ ਮਸ਼ੀਨ ਆਦਿ ਨੂੰ ਚਲਾਇਆ ਜਾ ਸਕਦਾ ਹੈ
। ਇਸ ਵਿਚ ਤੇਲ ਅਤੇ ਮੁਰੰਮਤ ਦਾ ਖ਼ਰਚਾ ਟਰੈਕਟਰ ਦੀ ਤੁਲਨਾ ਵਿਚ ਘੱਟ ਹੈ ।
ਪ੍ਰਸ਼ਨ 2. ਉਲਟਾਵਾਂ ਹਲ ਕੀ ਹੈ ? ਇਸ ਦੇ ਕੀ ਲਾਭ
ਹਨ ?
ਉੱਤਰ- ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । ਇਸ ਹਲ ਨਾਲ ਜ਼ਮੀਨ ਦੀ
ਹੇਠਲੀ ਤਹਿ ਉੱਪਰ ਆ ਜਾਂਦੀ ਹੈ ਤੇ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ। ਜਦੋਂ ਦੋ ਫ਼ਸਲਾਂ ਦੇ ਵੱਢਣ ਅਤੇ ਬੀਜਣ ਵਿੱਚ ਵੱਧ ਸਮਾਂ ਲਗਦਾ
ਹੋਵੇ ਤਾਂ ਇਸ ਹਲ ਦੀ ਵਰਤੋਂ ਨਾਲ ਕਾਫ਼ੀ ਲਾਭ ਹੁੰਦਾ ਹੈ । ਇਸ ਨਾਲ ਜ਼ਮੀਨ ਉੱਪਰ ਪਿਆ ਘਾਹ ਫੂਸ
ਜ਼ਮੀਨ ਹੇਠਾਂ ਦੱਬ ਜਾਂਦਾ ਹੈ ਤੇ ਗਲ-ਸੜ ਕੇ ਖਾਦ ਦਾ ਕੰਮ ਕਰਦਾ ਹੈ । ਜ਼ਮੀਨ ਹੇਠਾਂ ਘਾਹ-ਫੂਸ
ਤੇ ਜੜਾਂ ਆਦਿ ਉੱਪਰ ਆ ਜਾਂਦੀਆਂ ਹਨ ਅਤੇ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੁ ਧੁੱਪ ਨਾਲ ਖ਼ਤਮ ਹੋ
ਜਾਂਦੇ ਹਨ ।
ਪ੍ਰਸ਼ਨ 3. ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ- ਨਦੀਨਾਂ ਦੀ ਰੋਕਥਾਮ ਲਈ ਗੁਡਾਈ ਕੀਤੀ ਜਾਂਦੀ ਹੈ । ਇਸ ਲਈ
ਖੁਰਪਾ, ਕਸੌਲਾ
ਅਤੇ ਤਿਰਵਾਲੀ ਜਾਂ ਟਰੈਕਟਰ ਪਿੱਛੇ ਟਿੱਲਰ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 4. ਟੋਕਾ ਕਿਸ ਨੂੰ ਆਖਦੇ ਹਨ ? ਇਹ ਕਿਸ ਕੰਮ
ਆਉਂਦਾ ਹੈ ?
ਉੱਤਰ- ਟੋਕਾ ਇੱਕ ਪੱਠੇ ਕੁਤਰਨ ਵਾਲੀ ਮਸ਼ੀਨ ਹੈ । ਪਸ਼ੂਆਂ ਦਾ ਚਾਰਾ
ਕੁਤਰਣ ਲਈ ਇਸ ਨੂੰ ਵਰਤਿਆ ਜਾਂਦਾ ਹੈ । ਇਹ ਮਸ਼ੀਨ ਹੱਥਾਂ ਨਾਲ, ਬਿਜਲੀ ਦੀ ਮੋਟਰ ਨਾਲ ਅਤੇ ਡੀਜ਼ਲ ਇੰਜਣ ਨਾਲ ਵੀ ਚਲਾਈ
ਜਾ ਸਕਦੀ ਹੈ ।
ਪ੍ਰਸ਼ਨ 5. ਵਹਾਈ ਕਰਨ ਵਾਲੇ ਸੰਦਾਂ ਦਾ ਵਰਣਨ ਕਰੋ ।
ਉੱਤਰ- ਵਹਾਈ ਕਰਨ ਲਈ ਹਲ ਜਾਂ ਟਿੱਲਰ ਦੀ ਵਰਤੋਂ ਕੀਤੀ ਜਾਂਦੀ ਹੈ | ਬਲਦਾਂ ਨਾਲ ਖਿੱਚਣ ਵਾਲਾ ਹਲ ਲੱਕੜ ਦਾ ਬਣਿਆ ਹੁੰਦਾ ਹੈ, ਇਸਦੇ ਅੱਗੇ ਲੋਹੇ ਦਾ ਫਾਲਾ ਲੱਗਾ ਹੁੰਦਾ ਹੈ । ਇਸ ਨਾਲ
ਸਿਆੜ ਖੁੱਲ੍ਹਦਾ ਹੈ ਤੇ ਨੇੜੇ-ਨੇੜੇ ਸਿਆੜ ਕੱਢਣ ਨਾਲ ਸਾਰੀ ਜ਼ਮੀਨ ਦੀ ਵਾਹੀ ਹੋ ਜਾਂਦੀ ਹੈ ।
ਪ੍ਰਸ਼ਨ 6. ਗੋਡੀ ਕਰਨ ਵਾਲੇ ਯੰਤਰਾਂ ਦਾ ਵਰਣਨ ਕਰੋ ।
ਉੱਤਰ- ਗੋਡੀ ਕਰਨ ਵਾਲੇ ਯੰਤਰ ਹਨ-ਖੁਰ, ਕਸੌਲਾ, ਪਹੀਏਦਾਰ ਸੰਦ ਆਦਿ ।
ਪਹੀਏਦਾਰ ਹੋ ਦੀ ਵਰਤੋਂ ਖੜੀ ਫ਼ਸਲ ਵਿਚ ਗੁਡਾਈ ਕਰਨ ਲਈ ਕੀਤੀ
ਜਾਂਦੀ ਹੈ । ਇਸ ਨੂੰ ਇੱਕ ਆਦਮੀ ਹੱਥਾਂ ਨਾਲ ਪਿੱਛੋਂ ਧੱਕ ਕੇ ਚਲਾਉਂਦਾ ਹੈ । ਪਹੀਏ ਦੇ ਪਿੱਛੇ 3-6 ਫਾਲੇ ਲੱਗੇ ਹੁੰਦੇ ਹਨ ।
ਪ੍ਰਸ਼ਨ 7. ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ- ਇਸ ਦੀ ਵਰਤੋਂ ਖੇਤ ਦੀ ਵਾਹੀ ਕਰਨ ਲਈ ਕੀਤੀ ਜਾਂਦੀ ਹੈ । ਇਸ
ਨਾਲ ਜ਼ਮੀਨ ਵਿਚ ਸਿਆੜ ਖੁੱਦਾ ਹੈ ਅਤੇ ਨੇੜੇ-ਨੇੜੇ ਸਿਆੜ ਕੱਢੇ ਜਾਂਦੇ ਹਨ । ਇਸ ਨਾਲ ਸਾਰੇ ਖੇਤ
ਦੀ ਵਾਹੀ ਹੋ ਜਾਂਦੀ ਹੈ ।
ਪ੍ਰਸ਼ਨ 8. ਡਿਸਕ ਹੈਰੋ ਕਿਸ ਕੰਮ ਆਉਂਦੀ ਹੈ?
ਉੱਤਰ-ਡਿਸਕ ਹੈਰੋ ਦੀ ਵਰਤੋਂ ਸਖ਼ਤ ਜ਼ਮੀਨ ਵਿਚ ਢੇਲਿਆਂ ਨੂੰ
ਤੋੜਨ ਲਈ ਅਤੇ ਮਿੱਟੀ ਨੂੰ ਭੁਰਭੁਰਾ ਕਰਨ ਲਈ ਕੀਤੀ ਜਾਂਦੀ ਹੈ । ਅਜਿਹੀ ਜ਼ਮੀਨ ਜਿਸ ਵਿੱਚ ਵਧੇਰੇ
ਘਾਹ ਫੂਸ ਹੋਵੇ ਜਾਂ ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ ਜਾਂ ਜੜਾਂ ਵੱਧ ਹੋਣ ਤਾਂ ਉਸ ਖੇਤ ਦੀ
ਮੁੱਢਲੀ ਵਹਾਈ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 9. ਹੈਪੀਸੀਡਰ ਕਿਵੇਂ ਕੰਮ ਕਰਦਾ ਹੈ ?
ਉੱਤਰ- ਇਸ ਦੀ ਵਰਤੋਂ ਕਣਕ ਦੀ ਬਿਜਾਈ ਲਈ ਕੀਤੀ ਜਾਂਦੀ ਹੈ । ਜਦੋਂ
ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਖੇਤ ਵਿਚ ਹੀ ਹੁੰਦੀ ਹੈ ਤਾਂ ਇਸ ਨੂੰ ਕੱਢੇ ਬਿਨਾਂ ਹੀ ਕਣਕ ਦੀ
ਸਿੱਧੀ ਬਿਜਾਈ ਖੇਤ ਵਿਚ ਕਰਨ ਲਈ ਹੈਪੀਸੀਡਰ ਦੀ ਵਰਤੋਂ ਹੁੰਦੀ ਹੈ । ਇਸ ਮਸ਼ੀਨ ਵਿਚ ਫਲੇਲ ਕਿਸਮ
ਦੇ ਬਲੇਡ ਲੱਗੇ ਹੋਏ ਹਨ ਜੋ ਕਿ ਡਰਿੱਲ ਦੇ ਬਿਜਾਈ ਕਰਨ ਵਾਲੇ ਵਾਲੇ ਦੇ ਸਾਹਮਣੇ ਆਉਣ ਵਾਲੀ ਪਰਾਲੀ
ਨੂੰ ਕੱਟਦੇ ਹਨ ਅਤੇ ਪਿੱਛੇ ਵਲ ਧੱਕਦੇ ਹਨ । ਮਸ਼ੀਨ ਦੇ ਵਾਲਿਆਂ ਵਿੱਚ ਪਰਾਲੀ ਨਹੀਂ ਛੱਸਦੀ ਅਤੇ
ਸਾਫ਼ ਕੀਤੀ। ਕੱਟੀ ਹੋਈ ਜਗਾ ਉੱਪਰ ਬੀਜ ਠੀਕ ਢੰਗ ਨਾਲ ਪੋਰਿਆ ਜਾਂਦਾ ਹੈ ।
ਪ੍ਰਸ਼ਨ 10. ਥਰੈਸ਼ਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ- ਥਰੈਸ਼ਰ ਕਈ ਤਰ੍ਹਾਂ ਦੇ ਹੁੰਦੇ ਹਨ ਤੇ ਗਹਾਈ ਦੇ ਕੰਮ ਆਉਂਦੇ
ਹਨ । ਕੰਬਾਇਨ ਹਾਰਵੈਸਟਰ, ਇਹ
ਸਵੈਚਾਲਿਤ ਕੰਬਾਇਨ ਹਾਰਵੈਸਟਰ ਅਤੇ ਟਰੈਕਟਰ ਨਾਲ ਚੱਲਣ ਵਾਲੇ ਕੰਬਾਇਨ ਹਾਰਵੈਸਟਰ ਹੁੰਦੇ ਹਨ ।
(ੲ)
ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਖੇਤੀ ਮਸ਼ੀਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
ਉੱਤਰ- ਖੇਤੀ ਦੀ ਪਹਿਲੀ ਤੇ ਮੁੱਢਲੀ ਮੰਗ ਉਰਜਾ ਅਤੇ ਸ਼ਕਤੀ ਹੈ ।
ਪ੍ਰਾਚੀਨ ਸਮੇਂ ਵਿੱਚ ਖੇਤੀ ਨਾਲ ਸੰਬੰਧਿਤ ਕਾਰਜ ਜਿਵੇਂ ਕਟਾਈ, ਗਹਾਈ, ਸਫ਼ਾਈ, ਭੰਡਾਰਨ, ਢੋ-ਢੁਆਈ ਆਦਿ ਵਿਚ ਪਸ਼ੂਆਂ ਜਿਵੇਂ ਬਲਦ, ਉਠ ਅਤੇ ਖੱਚਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਪਰ
ਇਸ ਢੰਗ ਨਾਲ ਖੇਤੀ ਦੇ ਕੰਮ ਪੂਰੇ ਹੋਣ ਲਈ ਕਿੰਨੇ ਹੀ ਦਿਨ ਲੱਗ ਜਾਂਦੇ ਸਨ । ਵੱਧਦੀ ਹੋਈ
ਜਨਸੰਖਿਆ ਨਾਲ ਖੇਤੀ ਉਤਪਾਦਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਲਈ ਖੇਤੀ ਨਾਲ ਸੰਬੰਧਿਤ ਕਾਰਜਾਂ
ਲਈ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਪਈ ਹੈ । ਅੱਜ ਦੇ ਯੁੱਗ ਵਿੱਚ ਖੇਤੀ ਮਸ਼ੀਨਾਂ ਦਾ ਮਹੱਤਵ ਬਹੁਤ
ਵੱਧ ਗਿਆ ਹੈ । ਇਨ੍ਹਾਂ ਦੀ ਵਰਤੋਂ ਨਾਲ ਉਪਜ ਵਿਚ ਵਾਧਾ ਹੋਇਆ ਹੈ । ਉਪਜ ਦੀ ਕਟਾਈ, ਗਹਾਈ, ਗੋਡਾਈ ਆਦਿ ਸਾਰੇ ਕੰਮ ਜਲਦੀ-ਜਲਦੀ ਹੋ ਜਾਂਦੇ ਹਨ ।
ਪ੍ਰਸ਼ਨ 2. ਉਲਟਾਵਾਂ ਹਲ ਕੀ ਹੈ ? ਇਹ ਦੂਜੇ ਹਲਾਂ
ਨਾਲੋਂ ਕਿਵੇਂ ਭਿੰਨ ਹੈ ?
ਉੱਤਰ- ਇਹ ਹਲ ਮਿੱਟੀ ਨੂੰ ਉਲਟਾਉਣ ਦੇ ਕੰਮ ਆਉਂਦਾ ਹੈ । ਮਿੱਟੀ ਦੀ
ਹੇਠਲੀ ਤਹਿ ਉੱਪਰ ਤੇ ਉੱਪਰਲੀ . ਤਹਿ ਹੇਠਾਂ ਚਲੀ ਜਾਂਦੀ ਹੈ । ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ
। ਜੇ ਪਹਿਲੀ ਫ਼ਸਲ ਵੱਢਣ ਅਤੇ ਦੂਜੀ ਫ਼ਸਲ ਬੀਜਣ ਵਿੱਚ ਕੁਝ ਸਮਾਂ ਬਚਦਾ ਹੋਵੇ ਤਾਂ ਉਲਟਾਂਵੇਂ ਹਲ
ਦੀ ਵਰਤੋਂ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ । ਇਸ ਦੀ ਵਰਤੋਂ ਨਾਲ ਜ਼ਮੀਨ ਉੱਪਰਲਾ ਘਾਹ-ਫੁਸ
ਹੇਠਾਂ ਚਲਾ ਜਾਂਦਾ ਹੈ ਅਤੇ ਗੱਲਸੜ ਕੇ ਖਾਦ ਦਾ ਕੰਮ ਕਰਦਾ ਹੈ । ਜ਼ਮੀਨ ਹੇਠਲੀਆਂ ਜੜ੍ਹਾਂ ਅਤੇ
ਹੋਰ ਘਾਹ-ਫੂਸ ਉੱਪਰ ਆ ਜਾਦਾ ਹੈ ਅਤੇ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੂ ਧੁੱਪ ਨਾਲ ਖ਼ਤਮ ਹੋ
ਜਾਂਦੇ ਹਨ ।
ਉਲਟਾਂਵਾਂ ਹਲ
|
ਹਲ ਜਾਂ ਟਿੱਲਰ
|
1. ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ ।
|
1. ਇਹ ਹਲ ਲੱਕੜ ਦਾ ਬਣਿਆ ਹੁੰਦਾ ਹੈ । ਜਿਸਦੇ ਅੱਗੇ ਲੋਹੇ
ਦਾ ਫਾਲਾ ਲੱਗਾ ਹੁੰਦਾ ਹੈ ।
|
2. ਇਸ ਨਾਲ ਉੱਪਰਲੀ ਮਿੱਟੀ ਹੇਠਾਂ ਤੇ ਹੇਠਲੀ ਮਿੱਟੀ
ਉੱਪਰ ਆ ਜਾਂਦੀ ਹੈ ।
|
2. ਇਸ ਨਾਲ ਸਿਆੜ ਖੁੱਲ੍ਹਦਾ ਹੈ ।
|
ਪ੍ਰਸ਼ਨ 3. ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦਾ ਵਰਣਨ ਕਰੋ !
ਉੱਤਰ- ਬੇਲਰ ਪਰਾਲੀ ਸਾਂਭਣ ਵਾਲੀ ਮਸ਼ੀਨ ਹੈ । ਇਸ ਦੀ ਸਹਾਇਤਾ ਨਾਲ ਪਰਾਲੀ ਇਕੱਠੀ ਕਰਕੇ ਚੌਰਸ ਜਾਂ ਗੋਲ ਪਲੇ
ਬੰਨ੍ਹ ਦਿੱਤੇ ਹਨ । ਇਹ ਮਸ਼ੀਨ ਖੇਤ ਵਿਚ ਖਿਲਰੀ ਪਰਾਲੀ ਨੂੰ ਇਕੱਠਾ ਕਰਕੇ ਇੱਕ ਸਾਰ ਗੰਢਾਂ
ਬਣਾਉਣ ਦੇ ਕੰਮ ਆਉਂਦੀ ਹੈ । ਇਹ ਮਸ਼ੀਨ ਕੇਵਲ ਕੱਟੀ ਹੋਈ ਪਰਾਲੀ ਨੂੰ ਹੀ ਇਕੱਠਾ ਕਰਦੀ ਹੈ ।
ਹੈਪੀਸੀਡਰ –
ਇਸ ਮਸ਼ੀਨ ਦੀ ਵਰਤੋਂ ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ
ਸਿੱਧੀ ਬਿਜਾਈ ਲਈ ਕੀਤੀ ਜਾਂਦੀ ਹੈ ।
ਪਰਾਲੀ ਚੋਪਰ –
ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਇਸ ਮਸ਼ੀਨ ਦੀ ਵਰਤੋਂ ਹੁੰਦੀ ਹੈ । ਇਸ ਦੀ ਵਰਤੋਂ ਨਾਲ
ਝੋਨੇ ਦੀ ਪਰਾਲੀ ਦਾ ਕੁਤਰਾ ਹੋ ਜਾਂਦਾ ਹੈ ਤੇ ਖੇਤਾਂ ਵਿਚ ਖਿਲਾਰ ਦਿੱਤੀ ਜਾਂਦੀ ਹੈ । ਕੁਤਰਾ
ਕੀਤੇ ਖੇਤ ਵਿਚ ਪਾਣੀ ਲਾ ਕੇ ਰੋਟਰੀ ਪੱਡਲਰ ਰੋਟਾਵੇਟਰ) ਦੀ ਸਹਾਇਤਾ ਨਾਲ ਪਰਾਲੀ ਨੂੰ ਖੇਤ ਵਿਚ
ਮਿਲਾ ਦਿੱਤਾ ਜਾਂਦਾ ਹੈ ।
ਪ੍ਰਸ਼ਨ 4. ਬਿਜਾਈ ਲਈ ਮੁੱਖ ਕਿਹੜੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ ?
ਉੱਤਰ- ਬਿਜਾਈ ਲਈ ਮੁੱਖ ਤੌਰ ਤੇ ਬੀਜ ਅਤੇ ਖਾਦ ਡਰਿਲਾਂ ਅਤੇ
ਵਾਂਸਪਲਾਂਟਰ ਦੀ ਵਰਤੋਂ ਹੁੰਦੀ ਹੈ ।
ਬੀਜ ਅਤੇ ਖਾਦ ਡਰਿਲ ਦੀ ਵਰਤੋਂ ਕਰਕੇ ਕਣਕ, ਛੋਲੇ, ਸਰੋਂ, ਬਾਜਰਾ, ਮੂੰਗੀ, ਜਵਾਰ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ! ਵਾਂਸਪਲਾਂਟਰ ਦੁਆਰਾ
ਝੋਨੇ ਦੀ ਬਿਜਾਈ ਹੁੰਦੀ ਹੈ ।
ਜ਼ੀਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ ਵਰਤੋਂ ਕਣਕ ਦੀ ਬਿਜਾਈ
ਲਈ ਹੁੰਦੀ ਹੈ ।
ਕਾਟਨ ਪਲਾਂਟਰ ਦੀ ਵਰਤੋਂ ਨਰਮੇ ਅਤੇ ਕਪਾਹ ਦੀ ਬਿਜਾਈ ਲਈ
ਹੁੰਦੀ ਹੈ । ਆਲੂ ਦੀ ਬਿਜਾਈ ਲਈ ਪਟੈਟੋ ਪਲਾਂਟਰ ਦੀ ਵਰਤੋਂ ਹੁੰਦੀ ਹੈ ।
ਗੰਨੇ ਦੀ ਬਿਜਾਈ ਲਈ ਸ਼ੁਗਰਕੈਨ ਪਲਾਂਟਰ ਦੀ ਵਰਤੋਂ ਹੁੰਦੀ ਹੈ
। ਵੱਖ-ਵੱਖ ਸਬਜ਼ੀਆਂ ਲਈ ਵੈਜ਼ੀਟੇਬਲ ਪਲਾਂਟਰਾਂ ਦੀ ਵਰਤੋਂ ਹੁੰਦੀ ਹੈ ।
ਪ੍ਰਸ਼ਨ 5. ਕੰਬਾਈਨ ਹਾਰਵੈਸਟਰ ਮਸ਼ੀਨ ਦੇ ਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ- ਕੰਬਾਈਨ ਹਾਰਵੈਸਟਰ ਮਸ਼ੀਨ ਦੇ ਮੁੱਖ ਕੰਮਾਂ ਦਾ ਵਰਣਨ:-
1.
ਇਸ ਦੀ ਵਰਤੋਂ ਫ਼ਸਲ ਦੀ ਵਾਢੀ ਲਈ ਹੁੰਦੀ ਹੈ ।
2.
ਫ਼ਸਲ ਦੀ ਗਹਾਈ (ਦਾਣੇ ਕੱਢਣ) ਲਈ ਹੁੰਦੀ ਹੈ ।
3.
ਫ਼ਸਲ ਦੀ ਸਫ਼ਾਈ ਲਈ ਹੁੰਦੀ ਹੈ ।
4.
ਫ਼ਸਲ ਨੂੰ ਇਕੱਠਾ ਕਰਨਾ ਸੰਭਵ ਹੈ ।
5.
ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ।
6.
ਦਾਣੇ ਜਲਦੀ ਨਿਕਲ ਜਾਂਦੇ ਹਨ ਤੇ ਅੱਗ, ਮੀਂਹ, ਤੁਫ਼ਾਨ ਤੋਂ ਹਾਨੀ ਦਾ ਡਰ ਨਹੀਂ ਰਹਿੰਦਾ ।
Lesson 7 ਪੰਜਾਬ ਦੇ ਮੁੱਖ ਫ਼ਲ
ਅਭਿਆਸ
(ੳ)
ਹੇਠ ਲਿਖੇ ਪ੍ਰਸ਼ਨਾਂ ਦਾ ਇਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ-
ਪ੍ਰਸ਼ਨ 1. ਪੰਜਾਬ ਵਿਚ ਫ਼ਲਾਂ ਦੀ ਕਾਸ਼ਤ ਦਾ ਰਕਬਾ ਲਿਖੋ ।
ਉੱਤਰ- ਲਗਪਗ 75 ਹਜ਼ਾਰ ਹੈਕਟੇਅਰ ।
ਪ੍ਰਸ਼ਨ 2. ਪੰਜਾਬ ਵਿਚ ਕਿੰਨੂ ਦੀ ਕਾਸ਼ਤ ਕਿਹੜੇ ਜ਼ਿਲ੍ਹਿਆਂ ਵਿਚ ਕੀਤੀ
ਜਾਂਦੀ ਹੈ ?
ਉੱਤਰ- ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ।
ਪ੍ਰਸ਼ਨ 3. ਕਿੰਨੂ ਦੇ ਬੂਟੇ ਲਾਉਣ ਦਾ ਸਮਾਂ ਲਿਖੋ ।
ਉੱਤਰ- ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ।
ਪ੍ਰਸ਼ਨ 4. ਅਮਰੂਦ ਵਿਚ ਕਿਹੜੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ
ਹੈ ?
ਉੱਤਰ- ਵਿਟਾਮਿਨ ਸੀ ।
ਪ੍ਰਸ਼ਨ 5. ਕਿਹੜੇ ਫ਼ਲ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
ਉੱਤਰ- ਅੰਬ ਨੂੰ ।
ਪ੍ਰਸ਼ਨ 6. ਅੰਬ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਜ਼ਿਲ੍ਹਿਆਂ ਵਿਚ
ਕੀਤੀ ਜਾਂਦੀ ਹੈ ?
ਉੱਤਰ- ਨੀਮ ਪਹਾੜੀ ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ ।
ਪ੍ਰਸ਼ਨ 7. ਨਾਸ਼ਪਤੀ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਇਲਾਕੇ ਵਿਚ
ਕੀਤੀ ਜਾਂਦੀ ਹੈ ?
ਉੱਤਰ- ਅਮ੍ਰਿਤਸਰ, ਗੁਰਦਾਸਪੁਰ, ਜਲੰਧਰ ।
ਪ੍ਰਸ਼ਨ 8. ਲੀਚੀ ਦੀਆਂ ਕਿਸਮਾਂ ਦੱਸੋ ।
ਉੱਤਰ- ਸੀਡਲੈਸ ਲੇਟ, ਕਲਕੱਤੀਆ, ਦੇਹਰਾਦੂਨ ।
ਪ੍ਰਸ਼ਨ 9. ਆਤੂ ਦੇ ਬੂਟੇ ਕਦੋਂ ਲਾਉਣੇ ਚਾਹੀਦੇ ਹਨ ?
ਉੱਤਰ- ਆਤੂ ਦੇ ਇਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ
ਹੋਣ ਤੋਂ ਪਹਿਲਾਂ ਬਾਗ ਵਿਚ ਲਾਉਣੇ ਚਾਹੀਦੇ ਹਨ ।
(ਅ)
ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਹੇਠ ਲਿਖੇ ਮੁੱਖ ਤੱਤ ਜ਼ਿਆਦਾ ਮਾਤਰਾ ਵਿੱਚ ਕਿਹੜੇ ਫ਼ਲਾਂ ਵਿਚ
ਪਾਏ ਜਾਂਦੇ ਹਨ
ਵਿਟਾਮਿਨ ਸੀ, ਵਿਟਾਮਿਨ ਏ, ਲੋਹਾ, ਪ੍ਰੋਟੀਨ, ਵਿਟਾਮਿਨ ਬੀ, ਪੋਟਾਸ਼ੀਅਮ, ਕੈਲਸ਼ੀਅਮ ।
ਉੱਤਰ- ਵਿਟਾਮਿਨ ਸੀ – ਨਿੰਬੂ ਜਾਤੀ ਦੇ ਫ਼ਲ, ਅਮਰੂਦ, ਆਮਲਾ, ਬੇਰ ।
ਵਿਟਾਮਿਨ ਏ – ਅੰਬ, ਨਾਸ਼ਪਾਤੀ, ਬੇਰ, ਪਪੀਤਾ
।
ਲੋਹਾ – ਅਮਰੂਦ, ਨਾਸ਼ਪਾਤੀ, ਬੇਰ, ਕਰੌਂਦਾਂ, ਅੰਜੀਰ, ਖ਼ਜ਼ਰ ।
ਪ੍ਰੋਟੀਨ – ਕਾਜੂ, ਬਾਦਾਮ, ਅਖ਼ਰੋਟ ।
ਵਿਟਾਮਿਨ ਬੀ – ਅੰਬ, ਨਾਸ਼ਪਾਤੀ, ਆੜੂ ।
ਪੋਟਾਸ਼ੀਅਮ – ਕੇਲਾ ।
ਕੈਲਸ਼ੀਅਮ – ਲੀਚੀ, ਕਰੌਂਦਾ ।
ਪ੍ਰਸ਼ਨ 2. ਫ਼ਲ ਮਨੁੱਖ ਦੀ ਸਿਹਤ ਲਈ ਕਿਉਂ ਮਹੱਤਵਪੂਰਨ ਹਨ ?
ਉੱਤਰ- ਫ਼ਲਾਂ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਮਿਲਦੇ ਹਨ, ਜਿਵੇਂ ਵਿਟਾਮਿਨ, ਧਾਤਾਂ, ਖਣਿਜ ਪਦਾਰਥ, ਪਿਗਮੈਂਟਸ, ਐਂਟੀਆਕਸੀਡੈਂਟਸ ਆਦਿ । ਇੱਕ ਮਨੁੱਖ ਨੂੰ ਰੋਜ਼ਾਨਾ 100 ਗਾਮ ਫ਼ਲਾਂ ਦੀ ਲੋੜ ਹੈ । ਫਲ ਮਨੁੱਖ ਵਿਚ ਬਿਮਾਰੀਆਂ
ਦਾ ਟਾਕਰਾ ਕਰਨ ਦੀ ਸਮਰੱਥਾ ਵਧਾਉਂਦੇ ਹਨ ।
ਪ੍ਰਸ਼ਨ 3. ਪੰਜਾਬ ਦੇ ਕਿਹੜੇ ਮੁੱਖ ਫ਼ਲ ਹਨ ?
ਉੱਤਰ- ਪੰਜਾਬ ਵਿਚ ਕਿੰਨੂ, ਅਮਰੂਦ, ਅੰਬ, ਨਾਸ਼ਪਾਤੀ, ਲੀਚੀ, ਆਤੂ, ਬੇਰ, ਮਾਲਟਾ ਆਦਿ ।
ਪ੍ਰਸ਼ਨ 4. ਨਿੰਬੂ ਜਾਤੀ ਦੇ ਫ਼ਲਾਂ ਵਿੱਚ ਕਿਹੜੇ ਫ਼ਲ ਆਉਂਦੇ ਹਨ ?
ਉੱਤਰ- ਕਿੰਨੂ, ਮਾਲਟਾ, ਨਿੰਬੂ, ਗਰੇਪਫਰੂਟ ਅਤੇ ਗਲਗਲ
ਪ੍ਰਸ਼ਨ 5. ਨਾਸ਼ਪਾਤੀ ਦੀਆਂ ਉੱਨਤ ਕਿਸਮਾਂ ਬਾਰੇ ਲਿਖੋ ।
ਉੱਤਰ- ਪੱਥਰ ਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ ।
ਪ੍ਰਸ਼ਨ 6. ਆਤੂ ਦੀਆਂ ਕਿਸਮਾਂ ਬਾਰੇ ਲਿਖੋ ।
ਉੱਤਰ- ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ ।
ਪ੍ਰਸ਼ਨ 7. ਬੇਰ ਖਾਣ ਦੇ ਕੀ ਫ਼ਾਇਦੇ ਹਨ ?
ਉੱਤਰ- ਬੇਰ ਖੂਨ ਨੂੰ ਸਾਫ਼ ਕਰਦਾ ਹੈ ਅਤੇ ਭੋਜਨ ਦੀ ਪਾਚਨ ਸ਼ਕਤੀ
ਵਧਾਉਂਦਾ ਹੈ ।
ਪ੍ਰਸ਼ਨ 8. ਕਿੰਨੂ ਖਾਣ ਦੇ ਕੀ ਫਾਇਦੇ ਹਨ ?
ਉੱਤਰ- ਕਿੰਨੁ, ਵਿਚ ਵਿਟਾਮਿਨ ਸੀ ਦੀ ਮਾਤਰਾ ਵਧੇਰੇ ਹੁੰਦੀ ਹੈ । ਇਹ ਸਰੀਰ
ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ।
ਪ੍ਰਸ਼ਨ 9. ਪੰਜਾਬ ਵਿਚ ਨਾਸ਼ਪਾਤੀ, ਬੇਰ, ਲੀਚੀ ਅਤੇ ਆੜੂ
ਦੀ ਕਾਸ਼ਤ ਕਿਹੜੇ ਥਾਂਵਾਂ ਤੇ ਹੈ ?
ਉੱਤਰ- ਨਾਸ਼ਪਾਤੀ –
ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ।
ਬੇਰ – ਸੰਗਰੂਰ, ਪਟਿਆਲਾ, ਮਾਨਸਾ ।
ਲੀਚੀ – ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ।
ਆਤੂ – ਤਰਨਤਾਰਨ, ਜਲੰਧਰ, ਪਟਿਆਲਾ ।
ਪ੍ਰਸ਼ਨ 10. ਅੰਬ ਤੋਂ ਕਿਹੜੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ?
ਉੱਤਰ- ਖਟਮਿਠੀ ਚੱਟਨੀ, ਆਚਾਰ, ਅੰਬਚੂਰ, ਅੰਬ ਪਾਪੜ, ਜੂਸ, ਮੁਰੱਬਾ, ਸ਼ਰਬਤ ।
(ੲ)
ਹੇਠ ਲਿਖੇ ਪ੍ਰਸ਼ਨਾਂ ਦਾ 4-5 ਲਾਈਨਾਂ
ਵਿਚ ਉੱਤਰ ਦਿਓ-
ਪ੍ਰਸ਼ਨ 1. ਪੰਜਾਬ ਵਿਚ ਉਗਾਏ ਜਾਣ ਵਾਲੇ ਫ਼ਲ, ਉਹਨਾਂ ਦੀਆਂ
ਕਿਸਮਾਂ, ਜ਼ਿਲ੍ਹੇ
ਜਿੱਥੇ ਕਾਸ਼ਤ ਹੁੰਦੀ ਹੈ, ਬੂਟੇ
ਲਗਾਉਣ ਦਾ ਸਮਾਂ ਅਤੇ ਪੋਸ਼ਟਿਕ ਮਹੱਤਤਾ ਦੀ ਸਾਰਨੀ ਤਿਆਰ ਕਰੋ ।
ਉੱਤਰ-
ਪ੍ਰਸ਼ਨ 2. ਕਿੰਨੂ ਦੀ ਕਾਸ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਕਿੰਨੂ ਇੱਕ ਨਿੰਬੂ ਜਾਤੀ ਦਾ ਫ਼ਲ ਹੈ ਇਸ ਦੀ ਕਾਸ਼ਤ ਹੋਰ ਨਿੰਬੂ ਜਾਤੀ ਦੇ ਫ਼ਲਾਂ ਵਿਚੋਂ ਪਹਿਲੇ
ਨੰਬਰ ਤੇ ਹੈ ।
ਕਾਸ਼ਤ ਵਾਲੇ ਜ਼ਿਲ੍ਹੇ –
ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਮੁਕਤਸਰ, ਬਠਿੰਡਾ, ਫ਼ਰੀਦਕੋਟ ।
ਲਗਾਉਣ ਦਾ ਸਮਾਂ –
ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ।
ਇਸ ਵਿਚ ਵਿਟਾਮਿਨ ਸੀ ਵੱਧ ਮਾਤਰਾ ਵਿੱਚ ਹੁੰਦਾ ਹੈ ।
ਪ੍ਰਸ਼ਨ 3. ਹੇਠ ਲਿਖੇ ਫ਼ਲਾਂ ਦੇ ਗੁਣਕਾਰੀ ਗੁਣਾਂ ਬਾਰੇ ਵੇਰਵਾ ਦਿਓ ।
ਅਮਰੂਦ, ਕਿੰਨੂ, ਅੰਬ, ਨਾਸ਼ਪਾਤੀ ।
ਉੱਤਰ- ਅਮਰੂਦ – ਇਸ ਵਿਚ
ਵਿਟਾਮਿਨ ਸੀ ਮੰਤਰੇ ਤੋਂ ਵੀ 2-5 ਗੁਣਾ
ਅਤੇ ਟਮਾਟਰ ਤੋਂ 10 ਗੁਣਾ
ਵੱਧ ਹੁੰਦਾ ਹੈ । ਇਸ ਦੇ ਗੁੱਦੇ ਵਿਚ ਐਂਟੀਆਕਸੀਡੈਂਟਸ ਦੇ ਅੰਸ਼ ਹੁੰਦੇ ਹਨ ਜੋ ਉੱਪਰਲੇ ਖੂਨ ਦੇ
ਦਬਾਅ ਨੂੰ ਠੀਕ ਕਰਦੇ ਹਨ ।
ਕਿੰਨੂ – ਇਹਨਾਂ ਵਿਚ
ਵਿਟਾਮਿਨ ਸੀ ਬਹੁਤ ਹੁੰਦਾ ਹੈ ਇਹ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ।
ਅੰਬ – ਅੰਬਾਂ ਵਿਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਹੁੰਦਾ ਹੈ
। ਇਹ ਅੱਖਾਂ ਲਈ ਲਾਹੇਵੰਦ ਹੈ । ਇਸ ਵਿਚ ਹੋਰ ਵਿਟਾਮਿਨ ਵੀ ਹੁੰਦੇ ਹਨ ।
ਨਾਸ਼ਪਾਤੀ –
ਇਸ ਵਿਚ ਪ੍ਰੋਟੀਨ, ਵਿਟਾਮਿਨ
ਏ, ਵਿਟਾਮਿਨ
ਬੀ, ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਹੁੰਦਾ ਹੈ । ਇਹ ਤੱਤ ਹੱਡੀਆਂ, ਲਹੂ ਬਣਾਉਣ ਲਈ ਸਹਾਈ ਹਨ ।
ਪ੍ਰਸ਼ਨ 4. ਹੇਠ ਲਿਖੇ ਫਲਾਂ ਦੀ ਕਾਸ਼ਤ ਤੇ ਨੋਟ ਲਿਖੋ ।
ਕਿੰਨੂ, ਬੇਰ, ਲੀਚੀ, ਆੜੂ, ਅਮਰੂਦ, ਅੰਬ, ਨਾਸ਼ਪਾਤੀ
।
ਉੱਤਰ- ਕਿੰਨੂ ਦੀ ਕਾਸ਼ਤ –
ਕਿੰਨੂ, ਨਿੰਬੂ
ਜਾਤੀ ਦਾ ਫਲ ਹੈ । ਇਸ ਦੀ ਕਾਸ਼ਤ ਨਿੰਬੂ ਜਾਤੀ ਦੇ ਹੋਰ ਫ਼ਲਾਂ ਵਿਚੋਂ ਪਹਿਲੇ ਨੰਬਰ ਤੇ ਹੈ । ਇਸ
ਦੀ ਕਾਸ਼ਤ ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਆਦਿ ਜ਼ਿਲਿਆਂ ਵਿਚ ਹੁੰਦੀ ਹੈ । ਫਰਵਰੀ-ਮਾਰਚ ਅਤੇ
ਸਤੰਬਰਅਕਤੂਬਰ ਵਿਚ ਬੂਟੇ ਲਗਾਏ ਜਾਂਦੇ ਹਨ ।
ਬੇਰ ਦੀ ਕਾਸ਼ਤ –
ਬੇਰ ਦੀ ਕਾਸ਼ਤ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਵਿਚ ਹੁੰਦੀ ਹੈ । ਉਮਰਾਨ, ਵਲੈਤੀ, ਸਨੌਰ-2 ਇਸ ਦੀਆਂ ਉੱਨਤ ਕਿਸਮਾਂ ਹਨ । ਫਰਵਰੀ-ਮਾਰਚ ਅਤੇ ਅਗਸਤ-ਸਤੰਬਰ
ਵਿਚ ਲਗਾਇਆ ਜਾਂਦਾ ਹੈ ।
ਲੀਚੀ ਦੀ ਕਾਸ਼ਤ –
ਲੀਚੀ ਦੀ ਕਾਸ਼ਤ ਗੁਰਦਾਸਪੁਰ, ਹੁਸ਼ਿਆਰਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪ ਨਗਰ ਆਦਿ ਵਿਚ ਹੁੰਦੀ ਹੈ । ਇਹਨਾਂ ਨੂੰ ਸਤੰਬਰ
ਵਿਚ ਲਗਾਇਆ ਜਾਂਦਾ ਹੈ । ਇਸ ਦੀਆਂ ਕਿਸਮਾਂ ਹਨ-ਕਲਕੱਤੀਆ, ਦੇਹਰਾਦੂਨ, ਸੀਡਲੈਸ ਲੇਟ ।
ਆਤੂ ਦੀ ਕਾਸ਼ਤ –
ਇਹ ਠੰਡੇ ਇਲਾਕੇ ਦਾ ਫਲ ਹੈ । ਇਸ ਦੀ ਕਾਸ਼ਤ ਜਲੰਧਰ, ਪਟਿਆਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਵਿਚ ਹੁੰਦੀ ਹੈ ।
ਇਸ ਦੇ ਇੱਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ
ਹੋਣ ਤੋਂ ਪਹਿਲਾਂ ਬਾਗ ਵਿਚ ਲਗਾਏ ਜਾਂਦੇ ਹਨ । ਇਸ ਦੀਆਂ ਕਿਸਮਾਂ ਹਨ-ਸ਼ਾਨੇ ਪੰਜਾਬ ਪ੍ਰਭਾਤ, ਪਰਤਾਪ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ।
ਅਮਰੂਦ ਦੀ ਕਾਸ਼ਤ –
ਪੰਜਾਬ ਵਿਚ ਨਿੰਬੂ ਜਾਤੀ ਤੋਂ ਬਾਅਦ ਅਮਰੂਦ ਦੀ ਕਾਸ਼ਤ ਦੂਸਰੇ ਸਥਾਨ ਤੇ ਹੈ । ਇਸਦੀ ਪੈਦਾਵਾਰ ਤੇ
ਖ਼ਰਚ ਘੱਟ ਆਉਂਦਾ ਹੈ । ਇਸ ਦੀ ਕਾਸ਼ਤ ਪੰਜਾਬ ਦੇ ਲਗਪਗ ਸਾਰੇ ਇਲਾਕਿਆਂ ਵਿਚ ਹੁੰਦੀ ਹੈ ।
ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਇਸ ਦੇ ਪੌਦੇ ਲਗਾਏ ਜਾਂਦੇ ਹਨ । ਪੰਜਾਬ ਪਿੰਕ, ਸਰਦਾਰ, ਅਲਾਹਾਬਾਦ ਸਫ਼ੈਦਾ ਇਸ ਦੀਆਂ ਕਿਸਮਾਂ ਹਨ ।
ਅੰਬ ਦੀ ਕਾਸ਼ਤ –
ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ । ਇਸਦਾ ਪੰਜਾਬ ਵਿਚ ਤੀਸਰਾ ਸਥਾਨ ਹੈ । ਇਸ ਦੀ
ਕਾਸ਼ਤ ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਵਿੱਚ
ਹੁੰਦੀ ਹੈ । ਫਰਵਰੀਮਾਰਚ ਅਤੇ ਅਗਸਤ-ਸਤੰਬਰ ਵਿਚ ਇਸ ਦੇ ਬੂਟੇ ਲਗਾਏ ਜਾਂਦੇ ਹਨ । ਅਲਫੌਂਸੋ, ਦੁਸਹਿਰੀ, ਲੰਗੜਾ ਇਸ ਦੀਆਂ ਕਿਸਮਾਂ ਹਨ ।
ਨਾਸ਼ਪਾਤੀ ਦੀ ਕਾਸ਼ਤ –
ਨਾਸ਼ਪਾਤੀ ਦੀ ਕਾਸ਼ਤ ਅੰਮ੍ਰਿਤਸਰ, ਗੁਰਦਾਸਪੁਰ
ਅਤੇ ਜਲੰਧਰ ਵਿਚ ਕੀਤੀ ਜਾਂਦੀ ਹੈ । ਇਸ ਦੀਆਂ ਕਿਸਮਾਂ ਹਨ-ਪੱਥਰ ਨਾਖ, ਬੱਗੂਗੋਸ਼ਾ, ਪੰਜਾਬ ਬਿਊਟੀ, ਪੰਜਾਬ ਸੌਫ਼ਟ ਆਦਿ । ਇਸ ਦੇ ਬੂਟੇ ਸਰਦੀਆਂ ਵਿੱਚ ਅੱਧ ਫ਼ਰਵਰੀ
ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ ।
ਪ੍ਰਸ਼ਨ 5. ਪੰਜਾਬ ਵਿਚ ਫਲਦਾਰ ਬੂਟੇ ਲਗਾਉਣ ਦੇ ਸਮੇਂ ਦਾ ਵੇਰਵਾ ਦਿਓ ਅਤੇ
ਨਾਲ ਹੀ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਫਲ਼
|
ਕਿਸਮਾਂ
|
ਬੂਟੇ ਲਗਾਉਣ ਦਾ ਸਮਾਂ
|
ਨਿੰਬੂ
ਜਾਤੀ ਦੇ (ਕਿੰਨੂ) ਫਲ
|
ਕਿੰਨੂ
|
ਫਰਵਰੀ
ਤੋਂ ਮਾਰਚ ਅਤੇ ਸਤੰਬਰ ਤੋਂ ਅਕਤੂਬਰ
|
ਅਮਰੂਦ
|
ਪੰਜਾਬ
ਪਿੰਕ, ਸਰਦਾਰ, ਅਲਾਹਾਬਾਦ ਸਫ਼ੈਦਾ
|
ਫਰਵਰੀ-ਮਾਰਚ
ਅਤੇ ਅਗਸਤ-ਸਤੰਬਰ
|
ਅੰਬ
|
ਅਲਫਾਂਸੋ, ਦੁਸਹਿਰੀ, ਲੰਗੜਾ
|
ਫਰਵਰੀ-ਮਾਰਚ
ਅਤੇ ਅਗਸਤ-ਸਤੰਬਰ
|
ਨਾਸ਼ਪਾਤੀ
|
ਪੱਥਰਨਾਖ਼, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ
|
ਸਰਦੀਆਂ
ਵਿਚ ਅੱਧ ਫਰਵਰੀ
|
ਬੇਰ
|
ਉਮਰਾਨ, ਵਲੈਤੀ, ਸਨੌਰ-2
|
ਫਰਵਰੀ-ਮਾਰਚ
ਅਤੇ ਅਗਸਤ-ਸਤੰਬਰ
|
ਲੀਚੀ
|
ਦੇਹਰਾਦੂਨ, ਕਲਕੱਤੀਆ, ਸੀਡਲੈਸ ਲੇਟ
|
ਸਤੰਬਰ
|
ਆਤੂ
|
ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ ਸ਼ਰਬਤੀ, ਪੰਜਾਬ ਨੈਕਟਰੇਨ
|
ਅੱਧ
ਜਨਵਰੀ ਤਕ
|
Lesson 8 ਪੰਜਾਬ ਦੀਆਂ ਮੁੱਖ ਸਬਜ਼ੀਆਂ
ਅਭਿਆਸ
(ੳ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-
ਪ੍ਰਸ਼ਨ 1. ਹਰ ਵਿਅਕਤੀ ਨੂੰ ਪ੍ਰਤੀ ਦਿਨ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ- 300 ਗ੍ਰਾਮ
।
ਪ੍ਰਸ਼ਨ 2. ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ- ਦੋ ਲੱਖ ਹੈਕਟੇਅਰ ਰਕਬਾ ।
ਪ੍ਰਸ਼ਨ 3. ਦੋ ਗਰਮ ਰੁੱਤ ਦੀਆਂ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ- ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ।
ਪ੍ਰਸ਼ਨ 4. ਇੱਕ ਏਕੜ ਆਲੂ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
ਉੱਤਰ- 8-12 ਕੁਇੰਟਲ
ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 5. ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ- ਪੰਜਾਬ ਤੇਜ਼, ਸੀ. ਐੱਚ.-1, ਪੰਜਾਬ ਸੁਰਖ ।
ਪ੍ਰਸ਼ਨ 6. ਟਮਾਟਰ ਦੀ ਬੀਜਾਈ ਕਿਹੜੇ ਮਹੀਨੇ ਵਿੱਚ ਹੁੰਦੀ ਹੈ ?
ਉੱਤਰ- ਨਵੰਬਰ ਦੇ ਮਹੀਨੇ ।
ਪ੍ਰਸ਼ਨ 7. ਭਿੰਡੀ ਦਾ ਔਸਤ ਝਾੜ ਪ੍ਰਤੀ ਏਕੜ ਲਿਖੋ ।
ਉੱਤਰ- 50 ਕੁਇੰਟਲ
।
ਪ੍ਰਸ਼ਨ 8. ਕੱਦੂ ਜਾਤੀ ਦੀਆਂ ਦੋ ਸਬਜ਼ੀਆਂ ਦੇ ਨਾਂ ਲਿਖੋ ।
ਉੱਤਰ- ਪੇਠਾ, ਕਰੇਲਾ, ਟਾਂਡਾ, ਚੱਪਨ ਕੱਦੂ ।
ਪ੍ਰਸ਼ਨ 9. ਜੜ੍ਹ ਵਾਲੀਆਂ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ- ਮੂਲੀ, ਗਾਜਰ, ਸ਼ਲਗਮ ।
ਪ੍ਰਸ਼ਨ 10. ਮਿਰਚ ਦੀ ਫ਼ਸਲ ਲਈ ਪ੍ਰਤੀ ਏਕੜ ਬੀਜ ਦੀ ਮਾਤਰਾ ਦੱਸੋ ।
ਉੱਤਰ- 200 ਗ੍ਰਾਮ
।
(ਅ)
ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਸਬਜ਼ੀਆਂ ਨੂੰ ਸੁਰੱਖਿਅਤ ਭੋਜਨ ਕਿਉਂ ਕਿਹਾ ਜਾਂਦਾ ਹੈ ?
ਉੱਤਰ- ਸਬਜ਼ੀਆਂ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਪਦਾਰਥ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਲਈ ਜ਼ਰੂਰੀ ਤੱਤ
ਹਨ, ਇਸ
ਲਈ ਇਹਨਾਂ ਨੂੰ ਸੁਰੱਖਿਅਤ ਭੋਜਨ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਸਬਜ਼ੀਆਂ ਨੂੰ ਉਦਾਹਰਨਾਂ ਦੇ ਕੇ ਮੌਸਮ ਅਨੁਸਾਰ ਵੰਡੋ ।
ਉੱਤਰ- ਗਰਮ ਮੌਸਮ ਵਾਲੀਆਂ ਸਬਜ਼ੀਆਂ – ਟਮਾਟਰ, ਬੈਂਗਣ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਆਦਿ ।
ਸਰਦ ਮੌਸਮ ਦੀਆਂ ਸਬਜ਼ੀਆਂ – ਪਾਲਕ, ਮਟਰ, ਗੋਭੀ, ਮੂਲੀ, ਗਾਜਰ, ਮੇਥੀ ਆਦਿ ।
ਪ੍ਰਸ਼ਨ 3. ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ- ਸੰਤੁਲਿਤ ਖੁਰਾਕ ਅਜਿਹੀ ਖ਼ੁਰਾਕ ਹੈ ਜਿਸ ਵਿਚ ਮਨੁੱਖੀ ਸਰੀਰ
ਲਈ ਲੋੜੀਂਦੇ ਸਾਰੇ ਖ਼ੁਰਾਕੀ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ, ਵਸਾ, ਧਾਤਾਂ
ਜਿਵੇਂ ਕੈਲਸ਼ੀਅਮ, ਲੋਹਾ, ਕਾਰਬੋਜ਼ ਆਦਿ ਲੋੜੀਂਦੀ ਮਾਤਰਾ ਵਿਚ ਮੌਜੂਦ ਹੁੰਦੇ ਹਨ ।
ਪ੍ਰਸ਼ਨ 4. ਚਾਰ ਗਰਮ ਰੁੱਤ ਅਤੇ ਚਾਰ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਨਾਂ
ਲਿਖੋ ।
ਉੱਤਰ- ਗਰਮ ਰੁੱਤ ਦੀਆਂ ਸਬਜ਼ੀਆਂ – ਭਿੰਡੀ, ਮਿਰਚ, ਟਮਾਟਰ, ਬੈਂਗਣ ।
ਸਰਦ ਰੁੱਤ ਦੀਆਂ ਸਬਜ਼ੀਆਂ – ਪਾਲਕ, ਮੇਥੀ, ਮੂਲੀ, ਗਾਜਰ ।
ਪ੍ਰਸ਼ਨ 5. ਸਬਜ਼ੀਆਂ ਵਿੱਚ ਮਿਲਣ ਵਾਲੇ ਖ਼ੁਰਾਕੀ ਤੱਤਾਂ ਬਾਰੇ ਦੱਸੋ ।
ਉੱਤਰ- ਸਬਜ਼ੀਆਂ ਵਿਚ ਪ੍ਰੋਟੀਨ, ਵਿਟਾਮਿਨ, ਖਣਿਜ ਆਦਿ ਤੱਤ ਮਿਲਦੇ ਹਨ ।
ਪ੍ਰਸ਼ਨ 6. ਆਲੂ ਦੀਆਂ ਪ੍ਰਮੁੱਖ ਕਿਸਮਾਂ ਦੇ ਨਾਂ ਦੱਸੋ ।
ਉੱਤਰ- ਕੁਫ਼ਰੀ ਪੁਖਰਾਜ, ਕੁਫ਼ਰੀ ਜੋਤੀ, ਕੁਫਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ।
ਪ੍ਰਸ਼ਨ 7. ਪੱਤੇਦਾਰ ਸਬਜ਼ੀਆਂ ਕਿਹੜੀਆਂ ਹਨ ਅਤੇ ਇਹ ਕਦੋਂ ਬੀਜੀਆਂ
ਜਾਂਦੀਆਂ ਹਨ ?
ਉੱਤਰ- ਪੱਤੇਦਾਰ ਸਬਜ਼ੀਆਂ ਹਨ ਧਨੀਆ, ਪਾਲਕ, ਮੇਥੇ, ਮੇਥੀ ਆਦਿ । ਇਹਨਾਂ ਨੂੰ ਸਰਦ ਰੁੱਤ ਵਿਚ ਬੀਜਿਆ ਜਾਂਦਾ ਹੈ।
ਪ੍ਰਸ਼ਨ 8. ਮਿਰਚ ਦੀ ਪਨੀਰੀ ਲਈ ਬੀਜਾਈ ਦੀ ਸਿਫ਼ਾਰਸ਼ ਕਦੋਂ ਕੀਤੀ ਜਾਂਦੀ
ਹੈ ?
ਉੱਤਰ- ਮਿਰਚ ਦੀ ਪਨੀਰੀ ਲਈ ਬੀਜਾਈ ਅਖ਼ੀਰ ਅਕਤੂਬਰ ਤੋਂ ਅੱਧ ਨਵੰਬਰ
ਵਿਚ ਕੀਤੀ ਜਾਂਦੀ ਹੈ ।
ਪ੍ਰਸ਼ਨ 9. ਮਟਰ ਜ਼ਮੀਨ ਦੀ ਉਪਜਾਊ ਸ਼ਕਤੀ ਕਿਵੇਂ ਵਧਾਉਂਦੇ ਹਨ ?
ਉੱਤਰ- ਮਟਰ ਦੀਆਂ ਜੜ੍ਹਾਂ ਵਿਚ ਲਾਹੇਵੰਦ ਜੀਵਾਣੂ ਹੁੰਦੇ ਹਨ ਜੋ ਕਿ
ਜ਼ਮੀਨ ਵਿੱਚ ਨਾਈਟਰੋਜਨ ਦੀ ਮਾਤਰਾ ਵਧਾਉਂਦੇ ਹਨ । ਇਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ
ਜਾਂਦੀ ਹੈ ।
ਪ੍ਰਸ਼ਨ 10. ਸਰਦ ਰੁੱਤ ਵਾਲੀਆਂ ਸਬਜ਼ੀਆਂ ਬਾਰੇ ਦੱਸੋ ।
ਉੱਤਰ- ਅਜਿਹੀਆਂ ਸਬਜ਼ੀਆਂ ਜਿਹਨਾਂ ਨੂੰ ਵੱਧਣ-ਫੁੱਲਣ ਲਈ ਵਧੇਰੇ ਠੰਡੇ
ਮੌਸਮ ਦੀ ਲੋੜ ਹੁੰਦੀ ਹੈ, ਨੂੰ
ਸਰਦ ਰੁੱਤ ਵਾਲੀਆਂ ਸਬਜ਼ੀਆਂ ਕਹਿੰਦੇ ਹਨ ਜਿਵੇਂ-ਮਟਰ, ਗੋਭੀ, ਪਾਲਕ, ਮੇਥੀ, ਮੇਥੇ, ਗਾਜਰ ਆਦਿ ।
(ੲ)
ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਹੇਠ ਲਿਖੀਆਂ ਸਬਜ਼ੀਆਂ ਬਾਰੇ ਸੰਖੇਪ ਵਿੱਚ ਦੱਸੋ ।
(1) ਮਿਰਚ (2) ਪਿਆਜ਼ (3) ਆਲੂ (4) ਭਿੰਡੀ
।
ਉੱਤਰ- 1. ਮਿਰਚ ਦੀ ਕਾਸ਼ਤ
- ਕਿਸਮ – ਸੀ.
ਐੱਚ-1, ਸੀ-ਐੱਚ-3, ਪੰਜਾਬ ਤੇਜ, ਪੰਜਾਬ ਸੁਰਖ ।
- ਕਾਸ਼ਤ ਹੇਠ
ਰਕਬਾ – 7.67 ਹਜ਼ਾਰ
ਹੈਕਟੇਅਰ ।
- ਮੌਸਮ – ਗਰਮ
ਅਤੇ ਸਿੱਲ੍ਹਾ ਮੌਸਮ ।
- ਬੀਜ ਦੀ
ਮਾਤਰਾ – ਇਕ ਏਕੜ ਲਈ 200 ਗਰਾਮ ਬੀਜ ਦੀ
ਲੋੜ ਹੈ । ਇਸ ਨੂੰ ਇਕ ਮਰਲੇ ਵਿਚ ਬੀਜ ਕੇ ਪਨੀਰੀ ਤਿਆਰ ਕੀਤੀ ਜਾਂਦੀ ਹੈ ।
- ਬਿਜਾਈ ਦਾ
ਸਮਾਂ – ਅਖ਼ੀਰ ਅਕਤੂਬਰ ਤੋਂ ਅੱਧ ਨਵੰਬਰ ਤੱਕ ਪਨੀਰੀ ਦੀ ਬਿਜਾਈ ਅਤੇ ਖੇਤ ਵਿਚ ਪਨੀਰੀ ਦੀ
ਬਿਜਾਈ ਫਰਵਰੀ-ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ ।
2. ਪਿਆਜ਼
ਦੀ ਕਾਸ਼ਤ
·
ਕਿਸਮਾਂ – ਪੰਜਾਬ ਵਾਈਟ, ਪੰਜਾਬ ਨਰੋਆ ਅਤੇ ਪੀ. ਆਰ ਓ-6.
·
ਮੌਸਮ – ਇਹ ਸਰਦੀਆਂ ਦੀ ਮਹੱਤਵਪੂਰਨ ਫ਼ਸਲ ਹੈ !
·
ਪਨੀਰੀ ਲਾਉਣ ਦਾ ਸਮਾਂ – ਅਕਤੂਬਰ ਤੋਂ ਨਵੰਬਰ ਅਤੇ
ਦਸੰਬਰ ਜਾਂ ਜਨਵਰੀ !
·
ਬੀਜ ਦੀ ਮਾਤਰਾ – 4 ਤੋਂ 5 ਕਿਲੋ ਬੀਜ ।
3. ਆਲੂ
ਦੀ ਕਾਸ਼ਤ
- ਕਾਸ਼ਤ ਹੇਠ
ਰਕਬਾ – ਪੰਜਾਬ ਵਿੱਚ ਸਭ ਤੋਂ ਵੱਧ ਰਕਬਾ ਆਲੂ ਦੀ ਕਾਸ਼ਤ ਹੇਠ ਹੈ ।
- ਕਿਸਮਾਂ –
ਕੁਫ਼ਰੀ ਪੁਖਰਾਜ, ਕੁਫ਼ਰੀ ਜੋਤੀ, ਕੁਫ਼ਰੀ ਸੰਧੂਰੀ ਤੇ
ਕੁਫ਼ਰੀ ਬਾਦਸ਼ਾਹ ।
- ਮੌਸਮ – ਠੰਡਾ
ਮੌਸਮ ।
- ਬੀਜ ਦੀ ਲੋੜ –
ਇੱਕ ਏਕੜ ਲਈ 8-12 ਕੁਇੰਟਲ ਬੀਜ ।
- ਬਿਜਾਈ ਦਾ
ਸਮਾਂ – ਸਤੰਬਰ-ਅਕਤੂਬਰ ।
- ਬਿਜਾਈ ਦਾ
ਢੰਗ – ਹੱਥ ਨਾਲ ਜਾਂ ਟਰਾਂਸਪਲਾਂਟਰ ਨਾਲ ਬਿਜਾਈ ਕੀਤੀ ਜਾਂਦੀ ਹੈ ।
- ਝਾੜ – 100 ਕੁਇੰਟਲ ਤੋਂ 140 ਕੁਇੰਟਲ ਤੱਕ ।
4. ਭਿੰਡੀ
ਦੀ ਕਾਸ਼ਤ
- ਕਿਸਮਾਂ –
ਪੰਜਾਬ 7 ਅਤੇ ਪੰਜਾਬ 8
- ਬਿਜਾਈ ਦਾ
ਸਮਾਂ – ਫਰਵਰੀ-ਮਾਰਚ ਅਤੇ ਬਰਸਾਤ ਰੁੱਤ ਵਿਚ ਜੂਨ-ਜੁਲਾਈ ।
- ਝਾੜ – ਪ੍ਰਤੀ
ਏਕੜ ਝਾੜ 50 ਕੁਇੰਟਲ ।
ਪ੍ਰਸ਼ਨ 2. ਸਬਜ਼ੀਆਂ ਮਨੁੱਖੀ ਭੋਜਨ ਦਾ ਅਨਿੱਖੜਵਾਂ ਅੰਗ ਕਿਉਂ ਹਨ ?
ਉੱਤਰ- ਸਬਜ਼ੀਆਂ ਮਨੁੱਖੀ ਭੋਜਨ ਦਾ ਅਨਿੱਖੜਵਾਂ ਅੰਗ ਹਨ । ਸਬਜ਼ੀਆਂ
ਵਿਚ ਮਨੁੱਖੀ ਸਰੀਰ ਲਈ ਲੋੜੀਂਦੇ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ । ਜਿਵੇਂ ਕਿ ਇਹਨਾਂ ਵਿੱਚ ਪ੍ਰੋਟੀਨ, ਖਣਿਜ, ਵਿਟਾਮਿਨ ਆਦਿ ਸਾਰੇ ਤੱਤ ਵੱਖ-ਵੱਖ ਮਾਤਰਾ ਵਿਚ ਹੁੰਦੇ ਹਨ ।
ਇਸੇ ਕਾਰਨ ਸਬਜ਼ੀਆਂ ਨੂੰ ਸੁਰੱਖਿਅਤ ਭੋਜਨ ਵੀ ਕਿਹਾ ਜਾਂਦਾ ਹੈ । ਖ਼ੁਰਾਕੀ ਮਾਹਰਾਂ ਅਨੁਸਾਰ ਇੱਕ
ਵਿਅਕਤੀ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 3. ਮਟਰਾਂ ਵਿੱਚ ਕਿਹੜਾ ਟੀਕਾ ਲਗਦਾ ਹੈ ਤੇ ਕਿਉਂ ?
ਉੱਤਰ- ਮਟਰ ਇਕ ਫਲੀਦਾਰ ਫ਼ਸਲ ਹੈ । ਮਟਰ ਜ਼ਮੀਨ ਦੀ ਉਪਜਾਊ ਸ਼ਕਤੀ
ਵਧਾਉਂਦੇ ਹਨ । ਇਹ ਜ਼ਮੀਨ ਵਿਚ ਨਾਈਟਰੋਜਨ ਦੀ ਮਾਤਰਾ ਵਧਾਉਣ ਵਿਚ ਸਹਾਇਕ ਹੈ । ਇਸ ਦੇ ਬੀਜ ਨੂੰ
ਬੀਜਣ ਤੋਂ ਪਹਿਲਾਂ ਰਾਈਜੋਬੀਅਮ ਦੇ ਟੀਕੇ ਨਾਲ ਸੋਧਿਆ ਜਾਂਦਾ ਹੈ । ਇਸ ਨਾਲ ਫ਼ਲੀਆਂ ਦਾ ਝਾੜ ਤੇ
ਫ਼ਲੀਆਂ ਵਿਚ ਦਾਣਿਆਂ ਦੀ ਮਾਤਰਾ ਵੱਧਦੀ ਹੈ । ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
ਪ੍ਰਸ਼ਨ 4. ਵੱਖ-ਵੱਖ ਜੜ੍ਹ ਵਾਲੀਆਂ ਸਬਜ਼ੀਆਂ ਦੇ ਨਾਂ ਲਿਖ ਕੇ ਉਨ੍ਹਾਂ
ਦੀਆਂ ਉੱਨਤ ਕਿਸਮਾਂ ਅਤੇ ਬੀਜਾਈ ਦੇ ਸਮੇਂ ਬਾਰੇ ਲਿਖੋ ।
ਉੱਤਰ- ਗਾਜਰ – ਪੀ.ਸੀ-34, ਪੰਜਾਬ ਬਲੈਕ ਬਿਊਟੀ ।
ਮੂਲੀ – ਪੰਜਾਬ ਪਸੰਦ, ਪੂਸਾ ਚੇਤਕੀ ।
ਸ਼ਲਗਮ – ਐਲ-1.
ਜੜ੍ਹ ਵਾਲੀਆਂ ਉਪਰੋਕਤ ਸਾਰੀਆਂ ਸਬਜ਼ੀਆਂ ਦੀ ਬਿਜਾਈ
ਸਤੰਬਰ-ਅਕਤੂਬਰ ਵਿੱਚ ਕੀਤੀ ਜਾਂਦੀ ਹੈ ।
ਪ੍ਰਸ਼ਨ 5. ਕੱਦੂ ਜਾਤੀ ਦੀਆਂ ਸਬਜ਼ੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਕੱਦੂ ਜਾਤੀ ਦੀਆਂ ਸਬਜ਼ੀਆਂ-ਘੀਆ-ਕੱਦੂ, ਘੀਆ ਤੋਰੀ, ਚੱਪਣ ਕੱਦੂ, ਟਿੰਡਾ, ਕਰੇਲਾ, ਕਾਲੀ ਤੋਰੀ, ਖਰਬੂਜ਼ਾ, ਤਰ, ਤਰਬੂਜ਼, ਪੇਠਾ, ਖੀਰਾ ਆਦਿ ।
ਬਿਜਾਈ ਦਾ ਸਮਾਂ –
ਫਰਵਰੀ ਤੋਂ ਮਾਰਚ ।
ਬੀਜ ਦੀ ਮਾਤਰਾ –
ਪ੍ਰਤੀ ਏਕੜ ਲਗਪਗ 2 ਕਿਲੋ
ਬੀਜ ।
ਤਿਆਰੀ – ਪੇਠਾ ਤਿਆਰ
ਹੋਣ ਨੂੰ 4-5 ਮਹੀਨੇ
ਲਗਦਾ ਹੈ ਅਤੇ ਬਾਕੀ ਸਬਜ਼ੀਆਂ 2-3 ਮਹੀਨੇ
ਵਿਚ ਤਿਆਰ ਹੋ ਜਾਂਦੀਆਂ ਹਨ ।
Lesson 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ
ਅਭਿਆਸ
(ੳ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-
ਪ੍ਰਸ਼ਨ 1. ਬਰਸਾਤ ਰੁੱਤ ਦੇ ਫੁੱਲ ਕਿਸ ਮਹੀਨੇ ਵਿਚ ਲਗਾਏ ਜਾਂਦੇ ਹਨ ?
ਉੱਤਰ- ਜੁਲਾਈ ਵਿੱਚ ।
ਪ੍ਰਸ਼ਨ 2. ਪੱਤਝੜ ਵਿਚ ਲਗਾਏ ਜਾਣ ਵਾਲੇ ਪੌਦਿਆਂ ਦਾ ਨਾਮ ਲਿਖੋ ।
ਉੱਤਰ- ਗੁਲਦਾਉਦੀ ।
ਪ੍ਰਸ਼ਨ 3. ਕਿਸੇ ਦੋ ਲਾਲ ਰੰਗ ਵਾਲੇ ਫੁੱਲਾਂ ਦੇ ਨਾਮ ਲਿਖੋ ?
ਉੱਤਰ- ਗੁਲਮੋਹਰ, ਬੋਤਲ ਬੁਰਸ਼ ।
ਪ੍ਰਸ਼ਨ 4. ਗੁਲਾਬ ਦੇ ਪੌਦੇ ਕਿਸ ਮੌਸਮ ਵਿਚ ਲਗਾਏ ਜਾਂਦੇ ਹਨ ?
ਉੱਤਰ- ਨਵੰਬਰ ਤੋਂ ਮਾਰਚ ਤੱਕ ।
ਪ੍ਰਸ਼ਨ 5. ਕਿਸ ਫੁੱਲ ਨੂੰ ਪਤਝੜ ਦੀ ਰਾਣੀ ਵੀ ਕਿਹਾ ਜਾਂਦਾ ਹੈ ?
ਉੱਤਰ- ਗੁਲਦਾਉਦੀ ਨੂੰ ।
ਪ੍ਰਸ਼ਨ 6. ਗਲਦਾਉਦੀ ਦੇ ਫੁੱਲ ਕਿਸ ਮਹੀਨੇ ਵਿਚ ਆਉਂਦੇ ਹਨ ?
ਉੱਤਰ- ਨਵੰਬਰ-ਦਸੰਬਰ ਵਿੱਚ ।
ਪ੍ਰਸ਼ਨ 7. ਦੇਸੀ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਕੀ ਤਿਆਰ ਕੀਤਾ
ਜਾਂਦਾ ਹੈ ?
ਉੱਤਰ- ਗੁਲਕੰਦ ।
ਪ੍ਰਸ਼ਨ 8. ਦਰੱਖ਼ਤ ਕਿਸ ਤਕਨੀਕ ਦੁਆਰਾ ਹਵਾ ਵਿਚ ਨਮੀ ਦੀ ਮਾਤਰਾ ਵਧਾ ਕੇ
ਵਾਤਾਵਰਣ ਨੂੰ ਠੰਢਾ ਕਰਦੇ ਹਨ ?
ਉੱਤਰ- ਵਾਸ਼ਪੀਕਰਨ ਦੁਆਰਾ ।
ਪ੍ਰਸ਼ਨ 9. ਬਰਸਾਤ ਰੁੱਤ ਦੇ ਫੁੱਲਾਂ ਦੇ ਨਾਮ ਲਿਖੋ ।
ਉੱਤਰ- ਕੁੱਕੜ ਕਲਗੀ ਤੇ ਬਾਲਸਮ ।
ਪ੍ਰਸ਼ਨ 10. ਪੌਦੇ ਹਵਾ ਵਿਚ ਕਿਹੜੀ ਗੈਸ ਛੱਡਦੇ ਹਨ ?
ਉੱਤਰ- ਆਕਸੀਜਨ ।
(ਅ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-
ਪ੍ਰਸ਼ਨ 1. ਵੇਲਾਂ ਦੇ ਕਿਹੜੇ ਭਾਗ ਉਹਨਾਂ ਨੂੰ ਕੰਧਾਂ ਤੇ ਚੜ੍ਹਨ ਵਿਚ
ਸਹਾਇਤਾ ਕਰਦੇ ਹਨ ? ਉਦਾਹਰਨ
ਸਹਿਤ ਲਿਖੋ ।
ਉੱਤਰ- ਵੇਲਾਂ ਤੇ ਲੱਗੇ ਭਾਗ ਜਿਵੇਂ ਕੰਡੇ, ਰਸਦਾਰ ਪਦਾਰਥ, ਟੈਨਡਰਿਲ ਆਦਿ ਇਹਨਾਂ ਦੀ ਕੰਧਾਂ ਤੇ ਚੜ੍ਹਨ ਵਿਚ ਸਹਾਇਤਾ ਕਰਦੇ
ਹਨ । ਜਿਵੇਂ ਬੋਗਨਵੀਲੀਆ ਵਿੱਚ ਕੰਡੇ, ਛਿਪਕਲੀ
ਵੇਲ ਵਿਚ ਰਸਦਾਰ ਪਦਾਰਥ, ਗੋਲਡਨ
ਸ਼ਾਵਰ ਵਿਚ ਟੈਨਡਰਿਲ ।
ਪ੍ਰਸ਼ਨ 2. ਸਰਦ ਰੁੱਤ ਵਿਚ ਲਗਾਏ ਜਾਣ ਵਾਲੇ ਫੁੱਲਾਂ ਦੇ ਨਾਮ ਲਿਖੋ ਅਤੇ
ਇਹ ਕਿਸ ਮਹੀਨੇ ਵਿਚ ਲਗਾਏ ਜਾਂਦੇ ਹਨ ?
ਉੱਤਰ- ਕੁੱਤਾ ਫੁੱਲ, ਫਲਾਕਸ, ਵਰਬੀਨਾ, ਗੇਂਦਾ, ਗੇਂਦੀ, ਸਵੀਟ ਵਿਲੀਅਮ, ਸਵੀਟ ਪੀਜ਼ ਆਦਿ ਸਰਦ ਰੁੱਤ ਦੇ ਫੁੱਲ ਹਨ । ਇਹਨਾਂ ਨੂੰ
ਅਕਤੂਬਰ-ਨਵੰਬਰ ਵਿਚ ਪਨੀਰੀ ਤਿਆਰ ਕਰਕੇ ਲਗਾਇਆ ਜਾਂਦਾ ਹੈ ।
ਪ੍ਰਸ਼ਨ 3. ਪਤਝੜ ਵਾਲੇ ਬੂਟੇ ਕਿਸ ਮੌਸਮ (ਮਹੀਨੇ) ਵਿਚ ਲਗਾਏ ਜਾਂਦੇ ਹਨ ? ਕੋਈ ਦੋ ਪਤਝੜ
ਵਿਚ ਲਗਾਏ ਜਾਣ ਵਾਲੇ ਬੂਟਿਆਂ ਦੇ ਨਾਮ ਲਿਖੋ ।
ਉੱਤਰ- ਪਤਝੜ ਵਾਲੇ ਬੂਟੇ ਹਨ-ਕੁਈਨ ਫਲਾਵਰ, ਸਾਵਣੀ, ਸ਼ਹਿਤੂਤ । ਇਹਨਾਂ ਦਾ ਫੁਟਾਰਾ ਆਉਣ ਤੋਂ ਪਹਿਲਾਂ ਅੱਧ
ਦਸੰਬਰ-ਜਨਵਰੀ ਵਿਚ ਲਗਾਇਆ ਜਾਂਦਾ ਹੈ ।
ਪ੍ਰਸ਼ਨ 4. ਖੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਦੇ ਨਾਮ ਲਿਖੋ ਅਤੇ ਇਹਨਾਂ
ਦੀ ਚੋਣ ਕਿਸ ਅਧਾਰ ਤੇ ਕੀਤੀ ਜਾਂਦੀ ਹੈ?
ਉੱਤਰ- ਗੋਲਡਨ ਸ਼ਾਵਰ, ਲੱਸਣ ਵੇਲ, ਪਰਦਾ ਵੇਲ ਆਦਿ ਖ਼ੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਹਨ ।
ਇਹਨਾਂ ਨੂੰ ਇਹਨਾਂ ਦੇ ਕੱਦ ਮੁਤਾਬਿਕ ਲਗਾਇਆ ਜਾਂਦਾ ਹੈ ।
ਪ੍ਰਸ਼ਨ 5. ਫੈਲਾਅ ਦੇ ਅਧਾਰ ਤੇ ਦਰੱਖ਼ਤਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿਚ
ਵੰਡਿਆ ਜਾ ਸਕਦਾ ਹੈ ?
ਉੱਤਰ- ਦਰੱਖ਼ਤਾਂ ਨੂੰ ਗੋਲ ਛੱਤਰੀ (ਮੋਲਸਰੀ, ਫੈਲਾਅ ਆਕਾਰ (ਗੁਲਮੋਹਰ) ਸਿੱਧੇ ਜਾਣ ਵਾਲੇ ਸਿਲਵਰ ਓਕ, ਝੁਕਵੀਆਂ ਸ਼ਾਖਾਵਾਂ ਬੋਤਲ ਬੁਰਸ਼ ਆਦਿ ।
ਪ੍ਰਸ਼ਨ 6. ਕਿਹੜੇ ਫੁੱਲਾਂ ਦਾ ਤੇਲ ਕੱਢ ਕੇ ਉਸਨੂੰ ਖ਼ੁਸ਼ਬੂ ਦੀਆਂ
ਵਸਤੂਆਂ ਵਿੱਚ ਵੀ ਵਰਤਿਆ। ਜਾਂਦਾ ਹੈ ?
ਉੱਤਰ- ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ਆਦਿ ਦਾ ਤੇਲ ਕੱਢ ਕੇ ਉਸਨੂੰ ਖੁਸ਼ਬੂ ਦੀਆਂ ਵਸਤੂਆਂ
ਵਿਚ ਵਰਤਿਆ ਜਾਂਦਾ ਹੈ ।
ਪ੍ਰਸ਼ਨ 7. ਵਪਾਰਕ ਪੱਖ ਤੋਂ ਸਜਾਵਟੀ ਫੁੱਲ ਕਿਵੇਂ ਲਾਭਦਾਇਕ ਹੋ ਸਕਦੇ ਹਨ ?
ਉੱਤਰ- ਫੁੱਲਾਂ ਦਾ ਵਪਾਰ ਕਰਕੇ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ ।
ਪੰਜਾਬ ਵਿਚ ਗੇਂਦਾ, ਗੇਂਦੀ
ਅਤੇ ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਹੁੰਦੀ ਹੈ ! ਜ਼ਰਬਰਾ ਅਤੇ ਗੁਲਾਬ ਦੀ ਉੱਚ ਪੱਧਰ
ਤੇ ਪੈਦਾਵਾਰ ਕੀਤੀ ਜਾਂਦੀ ਹੈ । ਇਹਨਾਂ ਨੂੰ ਪਲਾਸਟਿਕ ਦੇ ਗਰੀਨ ਹਾਊਸ ਬਣਾ ਕੇ ਉਗਾਇਆ ਜਾਂਦਾ ਹੈ
। ਇਸੇ ਤਰ੍ਹਾਂ ਮੌਸਮੀ ਫੁੱਲਾਂ ਦੇ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਜਰਮਨੀ ਆਦਿ ਵਿਚ ਭੇਜੇ ਜਾਂਦੇ ਹਨ ।
ਪ੍ਰਸ਼ਨ 8. ਦਰੱਖ਼ਤ, ਝਾੜੀਆਂ, ਵੇਲਾਂ ਆਦਿ ਲਗਾਉਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ?
ਉੱਤਰ- ਦਰੱਖ਼ਤ, ਝਾੜੀਆਂ, ਵੇਲਾਂ ਆਦਿ ਲਗਾਉਣ ਦਾ ਸਹੀ ਸਮਾਂ ਬਰਸਾਤ ਰੁੱਤ ਜੁਲਾਈ-ਅਗਸਤ
ਅਤੇ ਬਸੰਤ ਰੁੱਤ ਫਰਵਰੀ-ਮਾਰਚ ਦੇ ਮਹੀਨੇ ਹਨ ।
ਪ੍ਰਸ਼ਨ 9. ਦਰੱਖਤਾਂ ਨੂੰ ਕੱਦ ਅਤੇ ਛਤਰੀ ਦੇ ਆਧਾਰ ਤੇ ਕਿਹੜੀਆਂ
ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ- ਦਰੱਖ਼ਤਾਂ ਨੂੰ ਕੱਦ ਅਤੇ ਛੱਤਰੀ ਦੇ ਆਧਾਰ ਤੇ ਵੱਡੇ, ਦਰਮਿਆਨੇ ਅਤੇ ਛੋਟੇ ਦਰਖ਼ਤਾਂ ਵਿੱਚ ਵੰਡ ਸਕਦੇ ਹਾਂ ।
ਪ੍ਰਸ਼ਨ 10. ਗਮਲਿਆਂ ਵਿੱਚ ਕਿਹੜੇ ਪੌਦੇ ਲਗਾਏ ਜਾ ਸਕਦੇ ਹਨ ?
ਉੱਤਰ- ਪਾਲਮ, ਮਨੀ ਪਲਾਂਟ, ਰਬੜ ਪਲਾਂਟ ਆਦਿ ਨੂੰ ਗਮਲਿਆਂ ਵਿਚ ਲਗਾਇਆ ਜਾਂਦਾ ਹੈ ।
(ੲ)
ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ ਜਾਂ ਛੇ ਵਾਕਾਂ ਵਿਚ ਦਿਓ-
ਪ੍ਰਸ਼ਨ 1. “ਫੁੱਲ ਸਾਡੀ ਜ਼ਿੰਦਗੀ ਵਿਚ ਅਹਿਮ ਹਿੱਸਾ ਨਿਭਾਉਂਦੇ ਹਨ’’ ਤੱਥ
ਦੀ ਪੁਸ਼ਟੀ ਕਰੋ ।
ਉੱਤਰ- ਫੁੱਲ ਦੀ ਵਰਤੋਂ ਮਨੁੱਖ ਆਪਣੇ ਜੀਵਨ ਵਿੱਚ ਹਰ ਪੜਾਅ ਤੇ ਕਰਦਾ
ਹੈ । ਜਨਮ ਦਿਨ, ਵਿਆਹ, ਪਾਠ-ਪੂਜਾ, ਮੰਦਿਰਾਂ, ਮੌਤ ਆਦਿ ਸਾਰੇ ਸਮਿਆਂ ਤੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ
। ਫੁੱਲਾਂ ਤੋਂ ਸਾਨੂੰ ਪਿਆਰ ਅਤੇ ਸਬਰ ਦਾ ਸੁਨੇਹਾ ਵੀ ਪ੍ਰਾਪਤ ਹੁੰਦਾ ਹੈ । ਫੁੱਲਾਂ ਦੇ ਰੰਗ
ਅਤੇ ਖ਼ੁਸ਼ਬੂ ਤੋਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ । ਫੁੱਲਾਂ ਦੇ ਗੁਲਦਸਤੇ ਪ੍ਰਦਾਨ ਕਰਕੇ
ਸ਼ੁਭ ਇਛਾਵਾਂ ਅਤੇ ਸਵਾਗਤ ਕੀਤਾ ਜਾਂਦਾ ਹੈ । ਫੁੱਲਾਂ ਨੂੰ ਘਰਾਂ ਦੀ ਸਜਾਵਟ ਵਿਚ ਵਰਤਿਆ ਜਾਂਦਾ
ਹੈ । ਫੁੱਲਾਂ ਦਾ ਤੇਲ ਕੱਢ ਕੇ ਖ਼ੁਸ਼ਬੂ ਵਾਲੀਆਂ ਵਸਤੂਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ।
ਗੁਲਾਬ ਦੇ ਫੁੱਲ ਦੀਆਂ ਪੱਤੀਆਂ ਤੋਂ ਗੁਲਕੰਦ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਕਈ ਹੋਰ ਫੁੱਲਾਂ ਦੀ
ਵਰਤੋਂ ਹਰਬਲ ਦਵਾਈਆਂ ਵਿਚ ਵੀ ਹੁੰਦੀ ਹੈ । ਇਸ ਤਰ੍ਹਾਂ ਫੁੱਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ
ਹਨ ।
ਪ੍ਰਸ਼ਨ 2. ਵਾਤਾਵਰਣ ਨੂੰ ਸਾਫ ਰੱਖਣ ਲਈ ਪੌਦਿਆਂ ਦਾ ਕੀ ਯੋਗਦਾਨ ਹੈ ?
ਉੱਤਰ- ਪੌਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਦਾ ਕੰਮ ਕਰਦੇ ਹਨ ਤੇ
ਨਾਲ ਹੀ ਇਹ ਵਾਤਾਵਰਨ ਵਿਚੋਂ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਆਕਸੀਜਨ ਛੱਡਦੇ ਹਨ । ਇਸ
ਤਰ੍ਹਾਂ ਵਾਤਾਵਰਨ ਸ਼ੁੱਧ ਹੁੰਦਾ ਹੈ । ਇਹ ਹਵਾ ਵਿਚੋਂ ਮਿੱਟੀ ਦੇ ਕਣਾਂ, ਹਾਨੀਕਾਰਕ ਗੈਸਾਂ ਅਤੇ ਪਦਾਰਥਾਂ ਨੂੰ ਆਪਣੇ ਵਿਚ ਸਮਾ
ਲੈਂਦੇ ਹਨ | ਪੌਦੇ
ਹਵਾ ਵਿਚ ਨਮੀ ਦੀ ਮਾਤਰਾ ਵੀ ਵਧਾਉਂਦੇ ਹਨ ਤੇ ਵਾਤਾਵਰਨ ਨੂੰ ਠੰਡਾ ਰੱਖਦੇ ਹਨ । ਪੌਦੇ ਧੁਨੀ
ਪ੍ਰਦੂਸ਼ਣ ਨੂੰ ਵੀ ਰੋਕਦੇ ਹਨ । ਇਸ ਤਰ੍ਹਾਂ ਪੌਦੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਯੋਗਦਾਨ
ਪਾਉਂਦੇ ਹਨ ।
ਪ੍ਰਸ਼ਨ 3. ਅਕਾਰ ਦੇ ਅਧਾਰ ਤੇ ਦਰੱਖ਼ਤਾਂ ਦੀ ਵੰਡ ਕਿੰਨੀਆਂ ਸ਼੍ਰੇਣੀਆਂ
ਵਿਚ ਕੀਤੀ ਜਾ ਸਕਦੀ ਹੈ ? ਉਦਾਹਰਨ
ਸਹਿਤ ਲਿਖੋ ।
ਉੱਤਰ- ਦਰੱਖ਼ਤਾਂ ਨੂੰ ਕੱਦ ਅਤੇ ਛਤਰੀ ਤੇ ਆਧਾਰ ਦੇ ਵੱਡੇ, ਦਰਮਿਆਨੇ ਅਤੇ ਛੋਟੇ ਦਰੱਖ਼ਤਾਂ ਵਿਚ ਵੰਡ ਸਕਦੇ ਹਾਂ ।
ਘੱਟ ਫੈਲਾਅ ਵਾਲਾ ਦਰੱਖ਼ਤ ਅਸ਼ੋਕਾ ਹੈ । ਦਰੱਖ਼ਤਾਂ ਨੂੰ ਅਕਾਰ ਦੇ ਆਧਾਰ ਤੇ ਵੀ ਵੰਡਿਆ ਜਾ ਸਕਦਾ
ਹੈ । ਜਿਵੇਂ ਮੋਲਸਰੀ ਦੀ ਗੋਲ ਛੱਤਰੀ ਹੈ, ਗੁਲਮੋਹਰ ਦਾ ਫੈਲਾਅ ਅਕਾਰ ਹੈ, ਸਿਲਵਰ ਓਕ ਸਿੱਧੇ ਜਾਣ ਵਾਲਾ ਹੈ, ਬੋਤਲ ਬੁਰਸ਼ ਦੀਆਂ ਝੁਕਵੀਆਂ ਸ਼ਾਖਾਵਾਂ ਹਨ ।
ਪ੍ਰਸ਼ਨ 4. ਦਰੱਖ਼ਤਾਂ ਅਤੇ ਝਾੜੀਆਂ ਨੂੰ ਲਗਾਉਣ ਦਾ ਤਰੀਕਾ ਵਿਸਥਾਰ ਸਹਿਤ
ਲਿਖੋ ।
ਉੱਤਰ- ਦਰੱਖ਼ਤ ਅਤੇ ਝਾੜੀਆਂ ਲਗਾਉਣ ਲਈ ਇੱਕ ਤੋਂ ਤਿੰਨ ਫੁੱਟ ਡੂੰਘਾ
ਟੋਇਆ ਪੁੱਟਿਆ ਜਾਂਦਾ ਹੈ । ਇਸ ਵਿੱਚ ਦੋ ਭਾਗ ਮਿੱਟੀ ਅਤੇ ਇਕ ਭਾਗ ਗਲੀ-ਸੜੀ ਰੂੜੀ ਖਾਦ ਮਿਲਾ
ਦਿੱਤੀ ਜਾਂਦੀ ਹੈ । ਇਹਨਾਂ ਵਿੱਚ ਸਮੇਂ ਅਨੁਸਾਰ ਦਰੱਖ਼ਤ, ਝਾੜੀਆਂ ਆਦਿ ਨੂੰ ਲਗਾਉਣਾ ਚਾਹੀਦਾ ਹੈ । ਦਰੱਖ਼ਤ ਅਤੇ ਝਾੜੀਆਂ
ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਹੈ । ਇਹ ਵਾਤਾਵਰਨ ਨੂੰ ਸੋਧਨ ਦਾ ਕੰਮ ਵੀ ਕਰਦੇ
ਹਨ । ਇਹਨਾਂ ਨੂੰ ਬਹੁਤ ਮਾਤਰਾ ਵਿਚ ਲਗਾਇਆ ਜਾਣਾ ਚਾਹੀਦਾ ਹੈ ਅਤੇ ਲੱਗੇ ਹੋਏ ਦਰੱਖ਼ਤਾਂ ਆਦਿ ਦੀ
ਦੇਖਭਾਲ ਵੀ ਕਰਨੀ ਚਾਹੀਦੀ ਹੈ ।
ਪ੍ਰਸ਼ਨ 5. ਖੇਤੀ ਵਿਭਿੰਨਤਾ ਵਿੱਚ ਸਜਾਵਟੀ ਫੁੱਲਾਂ ਦਾ ਕੀ ਯੋਗਦਾਨ ਹੈ ?
ਉੱਤਰ- ਇੱਕੋ ਤਰ੍ਹਾਂ ਦੇ ਫ਼ਸਲੀ ਚੱਕਰਾਂ ਤੋਂ ਛੁਟਕਾਰਾ ਪਾਉਣ ਲਈ
ਫੁੱਲਾਂ ਦੀ ਖੇਤੀ ਵੀ ਕੀਤੀ ਜਾ ਸਕਦੀ ਹੈ । ਸਜਾਵਟੀ ਫੁੱਲਾਂ ਦੀ ਫ਼ਸਲ ਘੱਟ ਸਮੇਂ ਵਿੱਚ ਹੋ
ਜਾਂਦੀ ਹੈ ਤੇ ਚੰਗਾ ਮੁਨਾਫ਼ਾ ਵੀ ਦੇ ਜਾਂਦੀ ਹੈ । ਫੁੱਲਾਂ ਦੀ ਮੰਗ ਵੀ ਦਿਨ ਪ੍ਰਤੀ ਦਿਨ ਵੱਧਦੀ
ਜਾ ਰਹੀ ਹੈ । ਇਸ ਲਈ ਫੁੱਲਾਂ ਦੀ ਖੇਤੀ, ਖੇਤੀ ਵਿਭਿੰਨਤਾ ਦੇ ਨਾਲ-ਨਾਲ ਚੰਗਾ ਮੁਨਾਫ਼ਾ ਦੇਣ ਵਾਲਾ ਕੰਮ
ਵੀ ਹੈ । ਪੰਜਾਬ ਵਿੱਚੋਂ ਗੇਂਦਾ, ਗੇਂਦੀ, ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾ
ਸਕਦੀ ਹੈ ।
Lesson 10 ਖੇਤੀ ਸਹਾਇਕ ਕਿੱਤੇ
ਅਭਿਆਸ
(ੳ)
ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਪੰਜਾਬ ਵਿਚ ਕਿੰਨੇ ਕਿਸਾਨ ਛੋਟੇ ਅਤੇ ਸੀਮਾਂਤ ਹਨ ?
ਉੱਤਰ- ਇੱਕ ਤਿਆਹੀ ।
ਪ੍ਰਸ਼ਨ 2. ਖੁੰਬਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ- ਸਰਦੀ ਰੁੱਤ ਦੀਆਂ ਖੁੰਬਾਂ ਹਨ-ਬਟਨ, ਔਇਸਟਰ, ਸ਼ਿਟਾਕੀ ਅਤੇ ਗਰਮੀ ਰੁੱਤ ਦੀਆਂ ਹਨ-ਮਿਲਕੀ ਖੁੰਬ ਅਤੇ ਝੋਨੇ
ਦੀ ਪਰਾਲੀ ਵਾਲੀ ਖੁੰਬ ।
ਪ੍ਰਸ਼ਨ 3. ਮਧੂ-ਮੱਖੀ ਦੀ ਕਿਹੜੀ ਕਿਸਮ ਪੰਜਾਬ ਵਿਚ ਬਹੁਤ ਪ੍ਰਚੱਲਿਤ ਹੈ ?
ਉੱਤਰ- ਇਟੈਲੀਅਨ ।
ਪ੍ਰਸ਼ਨ 4. ਕਿਸ ਕਿੱਤੇ ਲਈ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਸਬਸਿਡੀ ਦਿੱਤੀ
ਜਾਂਦੀ ਹੈ ?
ਉੱਤਰ- ਮਧੂ-ਮੱਖੀ ਪਾਲਣ ਕਿੱਤੇ ਲਈ ।
ਪ੍ਰਸ਼ਨ 5. ਪਿੰਡਾਂ ਵਿੱਚ ਦੁੱਧ ਕੌਣ ਇਕੱਠਾ ਕਰਦਾ ਹੈ ?
ਉੱਤਰ- ਦੁੱਧ ਸਹਿਕਾਰੀ ਸਭਾਵਾਂ ।
ਪ੍ਰਸ਼ਨ 6. ਪੰਜਾਬ ਵਿਚ ਸਭ ਤੋਂ ਵੱਧ ਕਿਹੜੀ ਖੁੰਬ ਦੀ ਕਾਸ਼ਤ ਹੁੰਦੀ ਹੈ ?
ਉੱਤਰ- ਬਟਨ ਖੁੰਬ ਦੀ ।
ਪ੍ਰਸ਼ਨ 7. ਸਬਜ਼ੀਆਂ ਦੀ ਅਗੇਤ ਪਛੇਤ ਕਰਨ ਲਈ ਕਿਸ ਤਰ੍ਹਾਂ ਦੀ ਕਾਸ਼ਤ
ਕਰਨੀ ਚਾਹੀਦੀ ਹੈ ?
ਉੱਤਰ- ਸੁਰੱਖਿਅਤ ਕਾਸ਼ਤ ।
ਪ੍ਰਸ਼ਨ 8. ਕਿਸਾਨਾਂ ਨੂੰ ਮਸ਼ੀਨਰੀ ਕਿਰਾਏ ਤੇ ਦੇਣ ਲਈ ਬਣਨ ਵਾਲੇ ਕੇਂਦਰ
ਨੂੰ ਕੀ ਕਹਿੰਦੇ ਹਨ ?
ਉੱਤਰ- ਖੇਤੀ ਸੇਵਾ ਕੇਂਦਰ ।
ਪ੍ਰਸ਼ਨ 9. ਕਿਹੜੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ
ਜਾਂਦੀ ਹੈ ?
ਉੱਤਰ- 10 ਦੋਗਲੀਆਂ
ਗਾਂਵਾਂ ਰੱਖਣ ਵਾਲੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ।
ਪ੍ਰਸ਼ਨ 10. ਐਗਰੋ ਪ੍ਰੋਸੈਸਿੰਗ ਕੰਪਲੈਕਸ (Agro-Processing Complex) ਦਾ
ਮਾਡਲ ਕਿਸ ਸੰਸਥਾ ਵੱਲੋਂ ਦਿੱਤਾ ਗਿਆ ਹੈ ?
ਉੱਤਰ- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ।
(ਅ)
ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1. ਖੁੰਬਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ- ਗਰਮੀ ਰੁੱਤ ਦੀਆਂ –
ਮਿਲਕੀ ਖੁੰਬ ਅਤੇ ਝੋਨੇ ਦੀ ਪਰਾਲੀ ਵਾਲੀ ਖੁੰਬ ।
ਸਰਦੀ ਰੁੱਤ ਦੀਆਂ –
ਬਟਨ, ਔਇਸਟਰ, ਸ਼ਿਟਾਕੀ ਖੁੰਬ ।
ਪ੍ਰਸ਼ਨ 2. ਮਧੂ-ਮੱਖੀ ਪਾਲਣ ਵਿਚ ਕਿਹੜੇ-ਕਿਹੜੇ ਪਦਾਰਥਾਂ ਦਾ ਉਤਪਾਦਨ
ਹੁੰਦਾ ਹੈ ?
ਉੱਤਰ- ਸ਼ਹਿਦ, ਬੀ-ਵੈਕਸ, ਰੋਇਲ ਜੈਲੀ, ਬੀ-ਵੈਨਮ, ਬੀ ਬਰੂਡ ਆਦਿ ਪਦਾਰਥਾਂ ਦਾ ਉਤਪਾਦਨ ਹੁੰਦਾ ਹੈ ।
ਪ੍ਰਸ਼ਨ 3. ਫਲਾਂ ਅਤੇ ਸਬਜ਼ੀਆਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਿਸ ਰੂਪ
ਵਿੱਚ ਕੀਤੀ ਜਾ ਸਕਦੀ ਹੈ ?
ਉੱਤਰ- ਫਲਾਂ ਅਤੇ ਸਬਜ਼ੀਆਂ ਦੇ ਅਚਾਰ, ਮੁਰੱਬੇ, ਸੂਕੈਸ਼ ਆਦਿ ਬਣਾ ਕੇ ਛੋਟੇ ਪੱਧਰ ਤੇ ਪ੍ਰੋਸੈਸਿੰਗ ਕੀਤੀ
ਜਾਂਦੀ ਹੈ ।
ਪ੍ਰਸ਼ਨ 4. ਖੁੰਬਾਂ ਦੀ ਕਾਸ਼ਤ ਕਿਸ ਮੌਸਮ ਵਿਚ ਕੀਤੀ ਜਾਂਦੀ ਹੈ ?
ਉੱਤਰ- ਸਰਦ ਰੁੱਤ ਦੀਆਂ ਖੁੰਬਾਂ ਸਤੰਬਰ ਤੋਂ ਮਾਰਚ ਅਤੇ ਗਰਮੀ ਦੀਆਂ
ਅਪਰੈਲ ਤੋਂ ਅਗਸਤ ।
ਪ੍ਰਸ਼ਨ 5. ਗਾਂਵਾਂ ਦੀਆਂ ਕਿਹੜੀਆਂ ਕਿਸਮਾਂ ਤੋਂ ਵਧੇਰੇ ਆਮਦਨ ਹੁੰਦੀ ਹੈ ?
ਉੱਤਰ- ਹੋਲਸਟੀਅਨ ਫਰੀਜੀਅਨ ਅਤੇ ਜਰਸੀ ਗਾਂਵਾਂ ਤੋਂ ।
ਪ੍ਰਸ਼ਨ 6. ਖੇਤੀ ਜਿਨਸਾਂ ਤੋਂ ਵਧੇਰੇ ਆਮਦਨ ਕਿਵੇਂ ਲਈ ਜਾ ਸਕਦੀ ਹੈ ?
ਉੱਤਰ- ਅਨਾਜ, ਦਾਲਾਂ, ਤੇਲ ਬੀਜ ਆਦਿ ਖੇਤੀ ਜਿਨਸਾਂ ਤੋਂ ਆਟਾ, ਵੜੀਆਂ, ਤੇਲ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 7. ਖੇਤੀ ਸਲਾਹਕਾਰ ਕੇਂਦਰ ਵਿਚ ਕਿਹੜੀਆਂ ਸਹੂਲਤਾਂ ਪ੍ਰਦਾਨ
ਕੀਤੀਆਂ ਜਾਂਦੀਆਂ ਹਨ ?
ਉੱਤਰ- ਇੱਥੇ ਖੇਤੀਬਾੜੀ ਨਾਲ ਸੰਬੰਧਿਤ ਸਮਾਨ ; ਜਿਵੇਂ-ਬੀਜ, ਰਸਾਇਣ, ਖਾਦਾਂ ਆਦਿ ਵੇਚੇ ਜਾ ਸਕਦੇ ਹਨ ਅਤੇ ਕਿਸਾਨਾਂ ਨੂੰ ਸਮੇਂ-ਸਮੇਂ
ਤੇ ਲੋੜੀਂਦੀ ਸਲਾਹ ਵੀ ਦਿੱਤੀ ਜਾ ਸਕਦੀ ਹੈ ।
ਪ੍ਰਸ਼ਨ 8. ਸਹਾਇਕ ਕਿੱਤਿਆਂ ਨੂੰ ਛੋਟੇ ਪੱਧਰ ਤੋਂ ਕਿਉਂ ਸ਼ੁਰੂ ਕਰਨਾ
ਚਾਹੀਦਾ ਹੈ ?
ਉੱਤਰ- ਕਿਸੇ ਵੀ ਕੰਮ ਨੂੰ ਨਵਾਂ ਸ਼ੁਰੂ ਕਰਨ ਤੇ ਪੂਰੀ ਜਾਣਕਾਰੀ ਅਤੇ
ਤਜਰਬਾ ਨਹੀਂ ਹੁੰਦਾ । ਇਸ ਲਈ ਅਜਿਹੇ ਕੰਮ ਵਿਚ ਨੁਕਸਾਨ ਵੀ ਹੋ ਸਕਦਾ ਹੈ । ਜੇ ਕੰਮ ਛੋਟੇ ਪੱਧਰ
ਤੇ ਕੀਤਾ ਹੋਵੇਗਾ ਤਾਂ ਨੁਕਸਾਨ ਵੀ ਘੱਟ ਹੋਣ ਦੀ ਸੰਭਾਵਨਾ ਰਹਿੰਦੀ ਹੈ । ਸਮੇਂ ਨਾਲ ਤਜਰਬਾ ਹੋ
ਜਾਂਦਾ ਹੈ ਤੇ ਕੰਮ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 9. ਘਰ ਵਿਚ ਸਬਜ਼ੀਆਂ ਲਾਉਣਾ ਕਿਉਂ ਜ਼ਰੂਰੀ ਹੈ ?
ਉੱਤਰ- ਘਰ ਵਿਚ ਸਬਜ਼ੀਆਂ ਲਗਾਉਣ ਨਾਲ ਪੈਸੇ ਦੀ ਬੱਚਤ ਹੋ ਜਾਂਦੀ ਹੈ
ਤੇ ਤਾਜ਼ਾ ਅਤੇ ਜ਼ਹਿਰ ਰਹਿਤ ਸਬਜ਼ੀਆਂ ਮਿਲ ਜਾਂਦੀਆਂ ਹਨ ।
ਪ੍ਰਸ਼ਨ 10. ਸਹਾਇਕ ਕਿੱਤਿਆਂ ਬਾਬਤ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ- ਇਹ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਜ਼ਿਲਾ ਪੱਧਰ
ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਈ ਜਾ ਸਕਦੀ ਹੈ ।
(ੲ)
ਪੰਜ-ਛੇ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1. ਪੰਜਾਬ ਦੀ ਖੇਤੀਬਾੜੀ ਵਿਚ ਖੜੋਤ ਆਉਣ ਦੇ ਕੀ ਕਾਰਨ ਹਨ ?
ਉੱਤਰ- ਕਣਕ, ਝੋਨੇ
ਦੇ ਫਸਲੀ ਗੇੜ ਵਿੱਚ ਪੈ ਕੇ ਪੰਜਾਬ ਇਹਨਾਂ ਫ਼ਸਲਾਂ ਤੇ ਆਤਮ ਨਿਰਭਰ ਬਣ ਗਿਆ ਪਰ ਇਸ ਗੇੜ ਵਿਚ ਫਸ
ਕੇ ਕੁਦਰਤੀ ਸੋਮਿਆਂ ਪਾਣੀ ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ
ਗਈ ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ ਹੈ ।
ਪੰਜਾਬ ਦੀ ਖੇਤੀ ਦਰ ਘੱਟ ਗਈ ਹੈ ਤੇ ਖੇਤੀ ਵਿਚ ਖੜੋਤ ਆ ਗਈ ਹੈ । ਪੰਜਾਬ ਦੇ ਇਕ ਤਿਆਹੀ ਕਿਸਾਨ
ਛੋਟੇ ਅਤੇ ਸੀਮਾਂਤ ਹਨ । ਉਹਨਾਂ ਦਾ ਗੁਜ਼ਾਰਾ ਵੀ ਸਿਰਫ਼ ਖੇਤੀ ਨਾਲ ਨਹੀਂ ਹੋ ਰਿਹਾ ।
ਪ੍ਰਸ਼ਨ 2. ਕਿਸਾਨਾਂ ਨੂੰ ਖੇਤੀ ਅਧਾਰਿਤ ਸਹਾਇਕ ਕਿੱਤੇ ਅਪਨਾਉਣ ਦੀ
ਸਿਫ਼ਾਰਿਸ਼ ਕਿਉਂ ਕੀਤੀ ਗਈ ਹੈ ?
ਉੱਤਰ- ਪੰਜਾਬ ਵਿੱਚ ਲਗਪਗ ਇਕ ਤਿਆਹੀ ਕਿਸਾਨ ਛੋਟੇ ਅਤੇ ਸੀਮਾਂਤ ਹਨ ।
ਇਹਨਾਂ ਕੋਲ ਇਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ਜ਼ਮੀਨ ਹੈ । ਇਹਨਾਂ ਦਾ ਗੁਜ਼ਾਰਾ ਸਿਰਫ਼ ਖੇਤੀ
ਦੀ ਕਮਾਈ ਤੋਂ ਹੋਣਾ ਮੁਸ਼ਕਿਲ ਹੈ । ਇਸ ਲਈ ਅਜਿਹੇ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤੇ ਅਪਣਾਉਣ
ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਕਿ ਇਹ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ ।
ਪ੍ਰਸ਼ਨ 3. ਖੇਤੀ ਸਲਾਹਕਾਰ ਕੇਂਦਰਾਂ ਬਾਰੇ ਸੰਖੇਪ ਵਿੱਚ ਦੱਸੋ ।
ਉੱਤਰ- ਅਜਿਹੇ ਕੇਂਦਰ ਖੋਲ੍ਹ ਕੇ ਪੜੇ ਲਿਖੇ ਨੌਜਵਾਨ ਆਪਣੀ ਆਮਦਨ ਦਾ
ਜ਼ਰੀਆ ਬਣਾ ਸਕਦੇ ਹਨ । ਇਹਨਾਂ ਕੇਂਦਰਾਂ ਤੇ ਖੇਤੀਬਾੜੀ ਵਿੱਚ ਲੋੜੀਂਦੇ ਸਮਾਨ; ਜਿਵੇਂ-ਬੀਜ, ਰਸਾਇਣ, ਖ਼ਾਦਾਂ ਆਦਿ ਨੂੰ ਰੱਖ ਸਕਦੇ ਹਨ ਤੇ ਕਮਾਈ ਕਰ ਸਕਦੇ ਹਨ ।
ਕਿਸਾਨਾਂ ਨੂੰ ਸਮੇਂ-ਸਮੇਂ ਤੇ ਲੋੜੀਂਦੀ ਸਲਾਹ ਵੀ ਦੇ ਸਕਦੇ ਹਨ । ਇਸ ਤਰ੍ਹਾਂ ਇਹ ਕੇਂਦਰ ਜਿੱਥੇ
ਨੌਜਵਾਨਾਂ ਦੀ ਕਮਾਈ ਦਾ ਸਾਧਨ ਬਣ ਸਕਦੇ ਹਨ ਕਿਸਾਨਾਂ ਦੇ ਸਹਾਇਕ ਵੀ ਬਣ ਸਕਦੇ ਹਨ ।
ਪ੍ਰਸ਼ਨ 4. ਪਸ਼ੂ ਪਾਲਣ ਤੋਂ ਵਧੇਰੇ ਆਮਦਨ ਕਿਵੇਂ ਕਮਾਈ ਜਾ ਸਕਦੀ ਹੈ ?
ਉੱਤਰ- ਪਸ਼ੂ ਪਾਲਣ ਸ਼ੁਰੂ ਤੋਂ ਹੀ ਕਿਸਾਨਾਂ ਦਾ ਤੇ ਲਗਪਗ ਪਿੰਡਾਂ
ਵਿਚ ਹਰ ਘਰ ਦਾ ਅਹਿਮ ਹਿੱਸਾ ਰਿਹਾ ਹੈ । ਪਸ਼ੂਆਂ ਤੋਂ ਪ੍ਰਾਪਤ ਦੁੱਧ ਜਿੱਥੇ ਘਰ ਵਿਚ ਵਰਤਿਆਂ
ਜਾਂਦਾ ਹੈ ਉੱਥੇ ਵਾਧੂ ਦੁੱਧ ਨੂੰ ਵੇਚ ਕੇ ਕਮਾਈ ਵੀ ਕੀਤੀ ਜਾ ਸਕਦੀ ਹੈ । ਅੱਜ ਦੇ ਸਮੇਂ ਵਿਚ
ਪੰਜਾਬ ਦੇ ਹਰ ਪਿੰਡ ਵਿਚ ਦੁੱਧ ਸਹਿਕਾਰੀ ਸਭਾਵਾਂ ਹਨ ਜਿੱਥੋਂ ਦੁੱਧ ਨੂੰ ਇਕੱਠਾ ਕਰਕੇ ਦੁੱਧ ਦੀ
ਪ੍ਰੋਸੈਸਿੰਗ ਕੀਤੀ ਜਾਂਦੀ ਹੈ ਅਤੇ ਪਸ਼ੂ ਪਾਲਕ ਘਰ ਬੈਠੇ ਹੀ ਕਮਾਈ ਕਰ ਸਕਦੇ ਹਨ । ਇਸ ਕਿੱਤੇ
ਵਿੱਚ ਦੋਗਲੀਆਂ ਗਾਂਵਾਂ, ਜਿਵੇਂ
ਜਰਸੀ ਅਤੇ ਹੋਲਸਟੀਨ ਫਰੀਜੀਅਨ ਤੋਂ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ । ਸਰਕਾਰ ਵੱਲੋਂ ਵੀ 10 ਦੋਗਲੀਆਂ ਗਾਂਵਾਂ ਰੱਖਣ ਵਾਲੇ ਪਸ਼ੂ ਪਾਲਕਾਂ ਨੂੰ
ਸਰਕਾਰ ਵੱਲੋਂ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 5. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਐਗਰੋ ਪ੍ਰੋਸੈਸਿੰਗ
ਵਿਚ ਕਿਹੜੀਆਂ ਮਸ਼ੀਨਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ?
ਉੱਤਰ- ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇੱਕ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ
ਮਾਡਲ ਦਿੱਤਾ ਗਿਆ ਹੈ ਜਿਸ ਵਿਚ ਛੋਟੀ ਆਟਾ ਚੱਕੀ, ਛੋਟੀ ਚਾਵਲ ਕੱਢਣ ਵਾਲੀ ਮਸ਼ੀਨ, ਤੇਲ ਕੱਢਣ ਵਾਲਾ ਕੋਹਲੂ, ਦਾਲਾਂ ਅਤੇ ਮਸਾਲੇ ਪੀਸਣ ਵਾਲੀ ਮਸ਼ੀਨ, ਪੇਂਜਾ, ਪਸ਼ੂ ਖੁਰਾਕ ਤਿਆਰ ਕਰਨ ਵਾਲੀ ਮਸ਼ੀਨ ਆਦਿ ਮਸ਼ੀਨਾਂ ਲਾਈਆਂ
ਜਾਂਦੀਆਂ ਹਨ । ਨੌਜਵਾਨ ਕਿਸਾਨ ਇਸ ਕੰਪਲੈਕਸ ਨੂੰ ਲਗਾ ਕੇ ਆਮਦਨ ਦਾ ਇੱਕ ਵਧੀਆ ਜ਼ਰੀਆ ਬਣਾ ਸਕਦੇ
ਹਨ ।
0 Comments
Post a Comment
Please don't post any spam link in this box.