ਜਮਾਤ: 12ਵੀਂ
ਵਿਸ਼ਾ :ਕੰਪਿਊਟਰ ਸਾਇੰਸ
ਟਰਮ-2
ਪਾਠ : 1 ਤੋਂ 9 ਤੱਕ ਦੇ ਮਹਤੱਵਪੁਰਨ 1-1 ਅੰਕ, 4-4 ਅੰਕ ਅਤੇ 6-6 ਅੰਕ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ।
ਕੰਪਿਊਟਰ ਸਾਇੰਸ ਪੇਪਰ ਦਾ ਪੇਪਰ ਪੈਟਰਨ
1. ਪ੍ਰਸ਼ਨ ਪੱਤਰ ਤਿੰਨ ਭਾਗਾਂ ਵਿਚ ਭਾਗਾਂ ੳ, ਭਾਗ ਅਤੇ ਭਾਗ ਵਿਚ ਵੰਡਿਆ ਹੋਵੇਗਾ।
2. ਭਾਗ ੳ ਵਿੱਚ ਪ੍ਰਸ਼ਨ 1 ਤੇ 3 ਨੰਬਰ ਤੱਕ ਹੋਣਗੇ।
3. ਪ੍ਰਸ਼ਨ 1 ਵਿੱਚ 6 ਬਹੁ ਵਿਕਲਪੀ ਪ੍ਰਸ਼ਨ ਉੱਤਰ 1-1 ਅੰਕ ਵਾਲੇ ਹੋਣਗੇ।
4. ਪ੍ਰਸ਼ਨ 2 ਵਿੱਚ 6 ਪ੍ਰਸ਼ਨ ਖਾਲੀ ਥਾਵਾਂ ਭਰੋ ਵਾਲੇ 1-1 ਅੰਕ ਵਾਲੇ ਹੋਣਗੇ।
5. ਪ੍ਰਸ਼ਨ 3 ਵਿੱਚ 6 ਪ੍ਰਸ਼ਨ ਪੂਰੇ ਰੂਪ, ਸਹੀ ਗਲਤ, ਸ਼ਾਰਟ ਕੱਟ ਕੀਅਜ ਵਾਲੇ 1-1 ਅੰਕ ਵਾਲੇ ਹੋਣਗੇ।
6. ਭਾਗ ਅ ਵਿੱਚ ਪ੍ਰਸ਼ਨ ਨੰਬਰ 4 ਤੋਂ 8 ਤੱਕ 4-4 ਅੰਕਾਂ ਵਾਲੇ 5 ਪ੍ਰਸ਼ਨ ਆਉਣਗੇ।
7. ਭਾਗ ੲ ਵਿੱਚ ਪ੍ਰਸ਼ਨ ਨੰਬਰ 9 ਤੋਂ 10 ਤੱਕ 6-6 ਅੰਕਾਂ ਵਾਲੇ 2 ਪ੍ਰਸ਼ਨ ਆਉਣਗੇ।
ਬਹੁਪਸੰਦੀ ਪ੍ਰਸ਼ਨ(1-1 ਅੰਕ)
1. _______ ਵਰਡ ਪ੍ਰੋਸੈਸਰ ਸਾਫਟਵੇਅਰ ਹੈ।
ੳ) ਐੱਮ.ਐੱਸ.ਵਿੰਡੋ ਅ) ਐੱਮ.ਐੱਸ.ਐਕਸਲ
ੲ) ਐੱਮ.ਐੱਸ.ਪਾਵਰਪੁਆਇੰਟ ਸ) ਐੱਮ.ਐੱਸ.ਵਰਡ
2. ਸਪੇਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ _____ ਕੀਅ ਵਰਤੀ ਜਾਂਦੀ ਹੈ।
ੳ) ctrl+f7 ਅ) alt+f7
ੲ) f7 ਸ) shift+f7
3. ਐੱਮ.ਐੱਸ.ਵਰਡ ਵਿੱਚ _____ ਆਪਸ਼ਨ ਪੇਜ਼ ਦੇ ਢਾਂਚੇ ਅਤੇ ਲੇਅ-ਆਊਟ ਨੂੰ ਬਦਲਦਾ ਹੈ।
ੳ) format ਅ) print and print preview
ੲ) page setup ਸ) proofing
4. _______ ਇੱਕ ਇਲੈਕਟ੍ਰੋਨਿਕ ਸਪਰੈੱਡਸ਼ੀਟ ਸਾਫਟਵੇਅਰ ਹੈ, ਜੋ ਸਵੈਚਾਲਤ ਗਣਨਾਂ ਲਈ ਵਰਤਿਆ ਜਾਂਦਾ ਹੈ।
ੳ) MS Windows ਅ) MS Excel
ੲ) MS Powerpoint ਸ) MS Word
5. _____ ਫੌਂਟ ਸਟਾਈਲ, ਆਕਾਰ, ਰੰਗ, ਬੋਲਡ, ਇਟਾਲਿਕ, ਅੰਡਰਲਾਈਨ ਅਤੇ ਹੋਰ ਸਬੰਧਤ ਮਾਪਢੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ।
ੳ) Formatting ਅ) Alignment
ੲ) Proofing ਸ) filtering
6. ਹੇਠ ਲਿਖੀਆਂ ਵਿੱਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ।
ੳ) for ਅ) break ੲ) if ਸ) while
7. switch-case __________ ਤਰ੍ਹਾਂ ਦੀ ਸਟੇਟਮੈਂਟ ਹੁੰਦੀ ਹੈ।
ੳ) if-else ਅ) if-else-if ੲ) break ਸ) goto
8. switch ਸਟੇਟਮੈਂਟ ਵਿੱਚ __ case ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ।
ੳ) continue ਅ) goto ੲ) if ਸ) break
9. ਹੇਠ ਲਿਖੀਆਂ ਵਿੱਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ?
ੳ) for ਅ) while ੲ) do-while ਸ) continue
10. ਹੇਠ ਲਿਖੀਆਂ ਵਿੱਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ?
ੳ) while ਅ) continue ੲ) goto ਸ) break
11. ਇੱਕ ਕੰਪਿਊਟਰ _____ ਕੰਪਿਊਟਰਾਂ ਦਾ ਸਮੂਹ ਹੈ, ਜੋ ਇਕੱਠੇ ਜੁੜੇ ਹੋਏ ਹਨ।
ੳ) ਨੈੱਟਵਰਕ ਅ) ਸਿਸਟਮ ੲ) ਪ੍ਰੋਟੋਕੋਲ ਸ) ਇੰਟਰਨੈੱਟ
12. _____ ਅਸਲ ਵਿੱਚ ਮਲਟੀਪੋਰਟ ਰੀਪੀਟਰ ਹੈ।
ੳ) ਹੱਬ ਅ) ਸਵਿੱਚ ੲ) ਰਾਊਟਰ ਸ) ਬ੍ਰਿਜ
13. ______ ਇੱਕ 2 ਪੋਰਟ ਉਪਕਰਣ ਹੈ।
ੳ) ਹੱਬ ਅ) ਸਵਿੱਚ ੲ) ਰਾਊਟਰ ਸ) ਬ੍ਰਿਜ
14. ਵਾਈ-ਫਾਈ ਦਾ ਅਰਥ ਹੈ ___________
ੳ) ਵਾਇਰਲੈੱਸ ਫੀਲਡ ਅ) ਵਾਇਰਲੈੱਸ ਫਾਈਡੈਲਿਟੀ
ੲ) ਵਾਇਰ ਫਾਇਰ ਸ) ਵਾਇਰ ਫਿਡੈਲਟੀ
15. __________ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ।
ੳ) ਸਵਿੱਚ ਅ) ਬ੍ਰਿਜ ੲ) ਹੱਬ ਸ) ਬ੍ਰਾਊਟਰ
16. ਇਨਫਰਮੇਸ਼ਨ ਟੈਕਨੋਲੋਜੀ ਇੱਕ ਅਜਿਹਾ ਖੇਤਰ ਹੈ, ਜਿਸਦੇ ਤਹਿਤ ਕੰਪਿਊਟਰ ਜਾਂ ਹੋਰ ਭੋਤਿਕ ਉਪਕਰਣ ਦੀ ਵਰਤੋਂ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, _____, ਸੁਰੱਖਿਅਤ ਕਰਨ ਅਤੇ ਆਦਾਨ-ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।
ੳ) ਐਕਸੈੱਸ ਕਰਨ ਅ) ਪ੍ਰਕਿਰਿਆ ਕਰਨ ੲ) ਪਰਿਭਾਸ਼ਿਤ ਕਰਨ ਸ) ਸੇਵ ਕਰਨ
17. ਆਨਲਾਈਨ ਸਿੱਖਿਆ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, ਵਿਿਦਆਰਥੀ _____ ਦੀ ਵਰਤੋਂ ਕਰਕੇ ਕਿਸੇ ਵੀ ਥਾਂ ਬੈਠ ਕੇ ਸਿੱਖ ਸਕਦੇ ਹਨ।
ੳ) ਇੰਟਰਨੈੱਟ ਅ) ਬਿਜਲੀ ੲ) 5ਜੀ ਟੈਕਨੋਲੋਜੀ ਸ) ਈਮੇਲ
18. ਐਂਡਰਾਇਡ ਆਪਰੇਟਿੰਗ ਸਿਸਟਮ ਇੱਕ ___________ ਆਪਰੇਟਿੰਗ ਸਿਸਟਮ ਹੈ
ੳ) ਕੰਪਿਊਟਰ ਅ) ਮੋਬਾਇਲ ੲ) ਤਕਨੀਕ ਸ) ਵਰਚੂਅਲ ਰਿਐਲਿਟੀ
19. ਕਲਾਊਡ ਕੰਪਿਊਟਿੰਗ ਇੱਕ ਕਿਸਮ ਦੀ __________ ਆਧਾਰਤ ਕੰਪਿਊਟਰ ਤਕਨੀਕ ਹੈ।
ੳ) ਬਿੱਗ ਡਾਟਾ ਅ) ਇੰਟਰਨੈੱਟ ੲ) ਆਈ.ਓ.ਟੀ ਸ) ਬਲੂਟੂੱਥ
20. AI ਦੀ ਧਾਰਣਾ ਕਿਸ ਨੇ ਲਿਆਂਦੀ?
ੳ) ਵਿਕਟਰ ਐਲਿਸ ਅ) ਮਾਰਵਿਨ ਮਿਨਸਕੀ ੲ) ਐਲਨ ਟਿਊਰਿੰਗ ਸ) ਜੌਹਨ ਮੈਕਕਾਰਥੀ
21. AI ਦੀ ਕਿਹੜੀ ਕਿਸਮ ਇਕਹਰੀਆਂ ਯੋਗਤਾਵਾਂ ਤੇ ਕੇਂਦਰਿਤ ਹੈ ਅਤੇ ਇਕ ਖਾਸ ਕਾਰਜ ਕਰਦੀ ਹੈ?
ੳ) ਸੁਪਰ AI ਅ) ਨੈਰੋ AI ੲ) ਜਨਰਲ AI ਸ) ਇਹਨਾਂ ਵਿੱਚੋਂ ਕੋਈ ਨਹੀਂ
22. ਇਨ੍ਹਾਂ ਵਿੱਚੋਂ ਕਿਸ AI ਕਿਸਮ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ?
ੳ) ਲਿਮਟਡ ਮੈਮਰੀ ਅ) ਰੀਐਕਟਿਵ ਮਸ਼ੀਨਾਂ ੲ) ਦਿਮਾਗ ਦੀਆਂ ਗੱਲਾਂ ਸ) ਸਵੈ-ਜਾਗਰੂਕਤਾ
23. ਕੁਦਰਤੀ ਭਾਸ਼ਾ ਨੂੰ ਕੰਪਿਊਟਰ ਦੇ ਸਮਝਣਯੋਗ ਰੂਪ ਵਿੱਚ ਬਦਲਣਾ ਕੀ ਅਕਵਾਉਂਦਾ ਹੈ?
ੳ) ਇੰਟਰੂਸ਼ਨ ਡੀਟੈਕਸ਼ਨ ਅ) ਮਸ਼ੀਨ ਟ੍ਰਾਂਸਲੇਸ਼ਨ ੲ) ਆਈਡੈਂਟੀਫਿਕੇਸ਼ਨ ਸ) ਇਹਨਾਂ ਵਿੱਚੋਂ ਕੋਈ ਨਹੀਂ
24. ਐਕਸਪਰਟ ਸਿਸਟਮ ਦਾ ਦਿਮਾਗ ____ ਹੁੰਦਾ ਹੈ?
ੳ) ਇੰਫਰੈਂਸ ਇੰਜਣ ਅ) ਨਾਲੇਜ਼-ਬੇਸ ੲ) ਯੂਜ਼ਰ ਇੰਟਰਫੇਸ ਸ) ਇਹ ਸਾਰੇ
25. ਜਿੱਥੇ ਮਾਹਿਰਾਂ ਤੋਂ ਪ੍ਰਾਪਤ ਗਿਆਨ ਨੂੰ ਸਟੋਰ ਕੀਤਾ ਜਾਂਦਾ ਹੈ?
ੳ) ਡੋਮੇਨ ਐਕਸਪਰਟ ਅ) ਨਾਲੇਜ਼ ਬੇਸ ੲ) ਯੁਜ਼ਰ ਸ) ਇਹ ਸਾਰੇ
26. ਰੋਬੋਟ ਜੋ ਇਕੱਤਰ ਕੀਤੇ ਡਾਟਾ ਦੇ ਵਿਸ਼ਲੇਸ਼ਣ ਲਈ ਸਹਾਇਤਾ ਪਰਦਾਨ ਕਰਦੇ ਹਨ।
ੳ) ਹੈਲਥ ਕੇਅਰ ਰੋਬੋਟ ਅ) ਘਰੇਲੂ ਰੋਬੋਟ ੲ) ਮਿਲਟਰੀ ਰੋਬੋਟ ਸ) ਰਿਸਰਚ ਰੋਬੋਟ
27. _____ ਤੋਂ ਭਾਵ ਸੂਚਨਾਂ ਨੂੰ ਕੰਪਿਊਟਰ ਦੇ ਪੜ੍ਹਨਯੌਗ ਅਤੇ ਸੰਭਾਲਣਯੋਗ ਰੂਪ ਵਿੱਚ ਬਦਲਣ ਦੀ ਪ੍ਰਕ੍ਰਿਆ ਹੈ।
ੳ) ਈ-ਲਰਨਿੰਗ ਅ) ਈ-ਕਾਮਰਸ ੲ) ਡਿਜ਼ੀਟਾਈਜੇਸ਼ਨ ਸ) ਨੈੱਟਵਰਕਿੰਗ
28. _______ ਤੋਂ ਭਾਵ ਇੰਟਰਨੈੱਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ ਹੈ?
ੳ)ਈ-ਕਾਮਰਸ ਅ) ਡਿਜੀਲੌਕਰ ੲ) ਡਿਜੀਟਲ ਪੇਮੈਂਟ ਸ) ਕੋਈ ਨਹੀਂ
29. ______ ਨਕਦੀ ਰਹਿਤ ਭੁਗਤਾਨ ਦਾ ਅਸਾਨ ਅਤੇ ਤੇਜ਼ ਤਰੀਕਾ ਹੈ?
ੳ) ਡਿਜ਼ੀਟਾਈਜੇਸ਼ਨ ਅ) ਸਟੋਰੇਜ਼ ੲ) ਆਫਲਾਈਨ ਸ) ਡਿਜ਼ੀਟਲ ਪੇਮੈਂਟ
30. _______ ਵਿੱਚ ਕੇਵਲ ਵਿੱਦਿਅਕ ਯੋਗਤਾ ਦੇ ਦਸਤਾਵੇਜ਼ ਸੰਸਥਾਵਾਂ ਵੱਲੋਂ ਡਿਜ਼ੀਟਲ ਮਾਧਿਅਮ ਵਿੱਚ ਜਾਰੀ ਕੀਤੇ ਜਾਂਦੇ ਹਨ, ਹੀ ਸਟੋਰ ਹੋ ਸਕਦੇ ਹਨ?
ੳ) SWAYAM ਅ) NAD ੲ) MOOCs ਸ) Digilocker
31. _______ ਈ-ਕਾਮਰਸ ਦੀ ਇੱਕ ਕਿਸਮ ਹੈ, ਜਿਸ ਵਿੱਚ ਕੰਪਨੀ ਅਤੇ ਖਪਤਕਾਰ ਸ਼ਾਮਿਲ ਹੁੰਦੇ ਹਨ?
ੳ) B2B ਅ) B2C ੲ) C2C ਸ) ਕੋਈ ਨਹੀਂ
32. ਸਰਕਾਰ ਦੀਆਂ ਆਨਲਾਈਨ ਸੇਵਾਵਾਂ ਅਤੇ ਸੁਵਿਧਾਵਾਂ ਨੂੰ _______ ਕਿਹਾ ਜਾਂਦਾ ਹੈ।
ੳ) ਲ਼ੋਕ ਭਲਾਈ ਸੇਵਾਵਾਂ ਅ) ਲੋਕਤੰਤਰੀ ਸੇਵਾਵਾਂ ੲ) ਈ-ਗਵਰਨੈਂਸ ਸ) ਇੰਟਰਨੈੱਟ ਸੇਵਾਵਾਂ
33. G2C ਦਾ ਮਤਲਬ ਹੈ-
ੳ) ਸਰਕਾਰ ਤੋਂ ਕਰਮਚਾਰੀ ਅ) ਸਰਕਾਰ ਤੋਂ ਨਾਗਰਿਕ
ੲ) ਸਰਕਾਰ ਤੋਂ ਵਪਾਰੀ ਸ) ਸਰਕਾਰ ਤੋਂ ਸਰਕਾਰ
34. ਈ-ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਦਾ ਆਧੂਨਿਕ ਰੂਪ ________ ਹੈ।
ੳ) ਈ-ਬਿਜਨਸ ਅ) ਈ-ਕਾਮਰਸ ੲ) ਈ-ਸਰਵਿਿਸਜ਼ ਸ) ਸਮਾਰਟ ਗਵਰਨੈਂਸ
35. ਆਧਾਰ ਕਾਰਡ ਦੇ ਨੰਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ?
ੳ) 14 ਅ) 12 ੲ) 16 ਸ) 10
36. ਹੇਠਾਂ ਵਿੱਚੋਂ ਕਿਹੜਾ ਕਿਸੇ ਵੀ ਇਨਫਰਮੇਸ਼ਨ ਸਿਸਟਮ ਦਾ ਭਾਗ ਹੈ-
ੳ) ਡਾਟਾਬੇਸ ਅਤੇ ਪ੍ਰੋਸੀਜ਼ਰ ਅ) ਨੈੱਟਵਰਕ ੲ) ਹਾਰਡਵੇਅਰ ਅਤੇ ਸਾਫਟਵੇਅਰ ਸ) ਇਹ ਸਾਰੇ
37. _______ ਟੂਲ ਫਰੀ ਹੈਂਡ ਨਾਲ ਡਰਾਇੰਗ ਨੂੰ ਸਿਲੈਕਟ ਕਰਨ ਦੀ ਆਗਿਆ ਦਿੰਦਾ ਹੈ।
ੳ) fuzzy selection ਅ) Lasso ੲ) Text ਸ) Bucket fill
38. Shift+C _________ ਦੀ ਸ਼ਾਰਟਕੱਟ ਕੀਅ ਹੈ-
ੳ) ਡੁਪਲੀਕੇਟ ਇਮੇਜ਼ ਬਣਾਉਣ ਦੀ ਅ) ਲੇਅਰ ਨੂੰ ਮਿਟਾਉਣ ਦੀ
ੲ) ਤਸਵੀਰ ਨੂੰ ਕਾਪੀ ਕਰਨ ਦੀ ਸ) ਤਸਵੀਰ ਨੂੰ ਕਰਾਪ ਕਰਨ ਦੀ
39. ਸਕੇਲ ਆਪਸ਼ਨ ਇਮੇਜ਼ ਦਾ ________ ਬਦਲਣ ਲਈ ਵਰਤੀ ਜਾਂਦੀ ਹੈ।
ੳ) ਰੰਗ ਅ) ਆਕਾਰ ੲ) ਕੰਟਰਾਸਟ ਸ) ਉਪਰੋਕਤ ਸਾਰੇ
40. ______ ਉਹ ਸ਼ੀਟਸ ਦਾ ਸਮੂਹ ਹੁੰਦਾ ਹੈ ਜੋ ਇੱਕ ਦੂਜੇ ਦੇ ਉਪਰ ਨਜ਼ਰ ਆਉਂਦੀਆਂ ਹਨ।
ੳ) ਮਾਸਕਿੰਗ ਅ) ਟੂਲਜ਼ ੲ) ਲੇਅਰਜ਼ ਸ) ਉਪਰੋਕਤ ਸਾਰੇ
41. _______ ਟੂਲ ਐਕਟਿਵ ਲੇਅਰ ਦੀ ਡੁਪਲੀਕੇਟ ਕਾਪੀ ਬਣਾਉਣ ਵਿੱਚ ਮਦਦ ਕਰਦਾ ਹੈ।
ੳ) Smudge tool ਅ) Dodge tool ੲ) Perspective tool ਸ) Duplicate layer
42. ਕੰਪਿਊਟਰ ਨੂੰ ਇਹ ਆਡੀਓ ਫਾਈਲਜ਼ ਚਲਾਉਣ ਲਈ, ਵੱਖੋ-ਵੱਖਰੇ _______ ਦੀ ਜਰੂਰਤ ਹੁੰਦੀ ਹੈ।
ੳ) ਵੀਡੀਓ ਕੋਡੈਕਸ ਅ) ਆਡੀਓ ਕੋਡੈਕਸ ੲ) ਦੋਵੇਂ ਸ) ਕੋਈ ਨਹੀਂ
43. ______ ਫਾਰਮੈਟ ਇੱਕ ਆਮ ਆਡੀਓ ਫਾਰਮੈਟ ਹੈ ਜੋ ਇਲੈਕਟ੍ਰੋਨਿਕ ਡਿਵਾਇਸ਼ਿਜ਼ ਵਿੱਚ ਵੱਡੇ ਪੱਧਰ ਤੇ ਪਲੇਅ ਕੀਤਾ ਜਾਂਦਾ ਹੈ।
ੳ) wmv ਅ) avi ੲ) MP3 ਸ) cda
44. ਆਡੀਓ ਫਾਈਲਜ਼ ਆਡੀਓ ਸੀਡੀ ਤੇ ____ ਫਾਰਮੈਟ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ।
ੳ) flv ਅ) aac ੲ) mov ਸ) cda
45. ਵੀਡੀਓ ਵਿੱਚ ਵਿਜ਼ੂਅਲ ਅਤੇ ਆਡੀਓ ਭਾਗ ਵਿੱਚ ਸਿਰਫ ______ ਹੁੰਦੀ ਹੈ?
ੳ) ਅਵਾਜ਼ ਅ) ਵੀਡੀਓ ੲ) ਵੀਡੀਓ ਟ੍ਰਾਂਜ਼ਿਸ਼ਨ ਸ) ਤਸਵੀਰ
46. ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਿਰਆ ਨੂੰ ______ ਕਿਹਾ ਜਾਂਦਾ ਹੈ।
ੳ) ਮਰਜਿੰਗ ਅ) ਸਪਲਿਿਟੰਗ ੲ) ਕੰਪਰੈਸਿੰਗ ਸ) ਅਨਕੰਪਰੈਸਿੰਗ
ਖਾਲੀ ਥਾਵਾਂ ਭਰੋ।(1-1 ਅੰਕ)
1. ____ ਅਤੇ ____ ਫੰਕਸ਼ਨ ਸੀਮਾ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ?
ਉੱਤਰ: MIN ਅਤੇ MAX
2. ਫਿਲਟਰ ਵਿਕਲਪ ਐਕਸਲ ਦੀ ____ ਟੈਬ ਵਿੱਚ ਉਪਲਬਧ ਹੈ।
ਉੱਤਰ: DATA
3. ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿੱਚ ਰੱਖਿਆ ਗਿਆ ਹੈ, ਤਾਂ ਟੈਕਸਟ ਨੂੰ ਮਿਟਾਉਣ ਲਈ _____ ਬਟਨ ਵਰਤਿਆ ਜਾਂਦਾ ਹੈ।
ਉੱਤਰ: ਬੈਕਸਪੇਸ
4. ਪੇਜ ਸੈੱਟਅਪ ਦੇ ਲਈ ਓਰੀਐਂਟੇਸ਼ਨ ਦੇ ਦੋ ਵਿਕਲਪ ____ ਅਤੇ ____ ਹਨ।
ਉੱਤਰ: ਪੋਰਟਰੇਟ ਅਤੇ ਲੈਂਡਸਕੇਪ
5. __ ਚਿੰਨ੍ਹ ਐਕਸਲ ਗਣਨਾਂ ਵਿੱਚ ਕਿਸੇ ਵੀ ਫਾਰਮੂਲੇ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ।
ਉੱਤਰ: =(ਬਰਾਬਰ ਹੈ)
6. _____ ਲੂਪ ਵਿੱਚ ਕੁੱਝ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ।
ਉੱਤਰ:- ਪ੍ਰੀ-ਟੈਸਟ ਲੂਪ
7. _____ ਲੂਪ ਵਿੱਚ ਕੰਟਰੋਲ ਨੂੰ ਲੂਪ ਦੀ ਬਾਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ।
ਉੱਤਰ:- ਪੋਸਟ ਟੈਸਟ ਲੂਪ
8. ਲੂਪ ਵਿੱਚ ਕੁੱਝ ਸਟੇਟਮੈਂਟਾਂ ਨੂੰ ਛੱਡਣ ਲਈ ______ ਸਟੇਟਮੈਂਟ ਵਰਤੀ ਜਾਂਦੀ ਹੈ।
ਉੱਤਰ:- Continue
9. ______ ਇੱਕ ਮਲਟੀ-ਵੇਅ ਕੰਟਰੋਲ ਸਟੇਟਮੈਂਟ ਹੈ।
ਉੱਤਰ:- Switch case
10. ਬਰੲੳਕ ਸਟੇਟਮੈਂਟਾਂ ਨੂੰ ______ ਸਟੇਟਮੈਂਟਾਂ ਵਿੱਚ ਚੳਸੲ ਖਤਮ ਕਰਨ ਲਈ ਵਰਤਿਆ ਜਾਂਦਾ ਹੈ।
ਉੱਤਰ:- Switch
11. ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ ____ ਅਤੇ _____ ਵਿੱਚ ਵੰਡਿਆ ਜਾ ਸਕਦਾ ਹੈ।
ਉੱਤਰ:- ਟਾਈਪ-1 ਅਤੇ ਟਾਈਪ-2
12. ______ IBM ਦੁਆਰਾ ਵਿਕਸਿਤ ਕੀਤਾ ਗਿਆ ਇੱਕ ਚੈੱਸ ਖੇਡਣ ਵਾਲਾ ਕੰਪਿਊਟਰ ਹੈ।
ਉੱਤਰ:- ਡੀਪ ਬਲੂ
13. ______ ਨੈਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਵਧੀਆ ਉਦਾਹਰਣ ਹੈ।
ਉੱਤਰ:- ਐਪਲ ਸਿਰੀ
14. ______ ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ।
ਉੱਤਰ:- ਰੀਐਕਟਿਵ
15. MYCIN ਅਤੇ ______ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਦਾਹਰਣ ਹਨ।
ਉੱਤਰ:- ਡੈਂਡਰਲ
16. ______ ਪੀੜ੍ਹੀ ਦੇ ਰੋਬੋਟ ਮਨੁੱਖਾਂ ਦੀ ਤਰ੍ਹਾਂ ਸੁਝਵਾਨ ਅਤੇ ਕੁਸ਼ਲ ਹੋਣਗੇ।
ਉੱਤਰ:- ਚੌਥੀ
17. ਈ-ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ _______ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
ਉੱਤਰ:- 3
18. ______ ਭਾਰਤੀ ਨਾਗਰਿਕਾਂ ਨੂੰ ਵਿਲੱਖਣ ਪਹਿਚਾਣ ਦਿੰਦਾ ਹੈ।
ਉੱਤਰ:- ਆਧਾਰ ਕਾਰਡ ਨੰਬਰ
19. ਪੰਜਾਬ ਵਿੱਚ ਪਿੰਡ ਪੱਧਰ ਤੇ ਈ-ਗਵਰਨੈਂਸ ਸੇਵਾਵਾਂ _____ ਦੁਆਰਾ ਦਿੱਤੀਆਂ ਜਾਂਦੀਆਂ ਹਨ।
ਉੱਤਰ:- ਸੇਵਾ ਜਾਂ ਸੁਵਿਧਾ ਕੇਂਦਰ
20. ______ ਦੀ ਵਰਤੋਂ ਗੰਭੀਰ ਜਾਂ ਜਟਿਲ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਐਕਸਪਰਟ ਸਿਸਟਮ
21. ਸਮਾਰਟ ਕਾਰਡ ______ ਦੇ ਪ੍ਰਤੀਕ ਹਨ।
ਉੱਤਰ:- ਸਮਾਰਟ ਗਵਰਨੈਂਸ
22. ਲੇਅਰ ਨੂੰ ਰੀਸਾਈਜ਼ ਕਰਨ ਲਈ _______ ਟੂਲ ਵਰਤਿਆ ਜਾਂਦਾ ਹੈ।
ਉੱਤਰ:- ਸਕੇਲ(Scale)
23. ਲੇਅਰ ਨੂੰ ਮੂਵ ਕਰਨ ਲਈ ______ ਟੂਲ ਵਰਤਿਆ ਜਾਂਦਾ ਹੈ।
ਉੱਤਰ:- ਮੂਵ(move)
24. ਆਬਜੈਕਟ ਨੂੰ ਕੈਨਵਸ ਤੋਂ ਹਟਾਉਣ ਲਈ _____ ਟੂਲ ਵਰਤਿਆ ਜਾਂਦਾ ਹੈ।
ਉੱਤਰ:- ਇਰੇਜ਼ਰ(eraser)
25. ਜਦੋਂ ਤਸਵੀਰ ਨੂੰ ______ ਕੀਤਾ ਜਾਂਦਾ ਹੈ ਤਾਂ ਤਸਵੀਰ ਦੀ ਕੁਆਲਿਟੀ ਘਟਦੀ ਹੈ।
ਉੱਤਰ:- ਸਕੇਲਡ(scaled)
26. ______ ਇਮੇਜ਼ ਵਿੰਡੋ ਦਾ ਮਹੱਤਵਪੂਰਨ ਹਿੱਸਾ ਹੈ ਜਿੱਥੇ ਤਸਵੀਰ ਦਿਖਾਈ ਜਾਂਦੀ ਹੈ।
ਉੱਤਰ:- ਕੈਨਵਸ(Canvas)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।(1-1 ਅੰਕ)
ਪ੍ਰਸ਼ਨ 1: WYSIWYG ਦਾ ਪੂਰਾ ਨਾਮ ਲਿਖੋ?
ਉੱਤਰ:- (ਵਟ ਯੂ ਸੀ ਇਜ ਵਟ ਯੂ ਗੈਟ) WHAT YOU SEE IS WHAT YOU GET
ਪ੍ਰਸ਼ਨ 2: ਵਰਡ ਡਾਕੂਮੈਂਟ ਵਿੱਚ ਟੈਕਸਟ ਨੂੰ ਮੂਵ ਕਰਨ ਲਈ ਸ਼ਾਰਟਕੱਟ ਕੀਅ ਲਿਖੋ?
ਉੱਤਰ:- CTRL+X, CTRL+V
ਪ੍ਰਸ਼ਨ 3: ਚਾਰ ਕਿਸਮਾਂ ਦੇ ਅਲਾਈਨਮੈਂਟ ਦੇ ਨਾਮ ਲਿਖੋ?
ਉੱਤਰ:- Left, Center, Right, Justify
ਪ੍ਰਸ਼ਨ 4: ਕਿਹੜਾ ਐਕਸਲ ਫੰਕਸ਼ਨ ਵੱਖ-ਵੱਖ ਸੈੱਲਾਂ ਦੇ ਭਾਗਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ?
ਉੱਤਰ:- Concatenate()
ਪ੍ਰਸ਼ਨ 5: ਕਿਸੇ ਵੀ ਦੋ ਫੌਂਟ ਦੇ ਨਾਮ ਲਿਖੋ ਜੋ ਕਿ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਵਰਤੇ ਜਾ ਸਕਦੇ ਹਨ?
ਉੱਤਰ:- Anmollipi, Raavi, Joy, Asses
6. ਇੱਕ IF ਸਟੇਟਮੈਂਟ ਦਾ ਦੁਸਰੀ IF ਸਟੇਟਮੈਂਟ ਵਿੱਚ ਲਿਖਣਾ ਕੀ ਅਖਵਾਉਂਦਾ ਹੈ?
ਉੱਤਰ:- Nested if statement
7. ਸੀ ਭਾਸ਼ਾ ਵਿੱਚ ਪ੍ਰੋਗਰਾਮਾਂ ਦੇ ਸਧਾਰਣ ਵਹਾਅ ਨੂੰ ਬਦਲਣ ਲਈ ਕਿਹੜੇ ਸਟੇਟਮੈਂਟ ਵਰਤੇ ਜਾਂਦੇ ਹਨ?
ਉੱਤਰ:- ਬ੍ਰਾਂਚਿੰਗ ਕੰਟਰੋਲ ਸਟੇਟਮੈਂਟ
8. ਲੂਪ ਦੇ ਅੰਦਰ ਕੁੱਝ ਸਟੇਟਮੈਂਟਸ ਛੱਡਣ ਲਈ ਕਿਹੜੀ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ?
ਉੱਤਰ:- continue ਜੰਪਿੰਗ ਸਟੇਟਮੈਂਟ
9. ਕਿਹੜੀਆਂ ਸਟੇਟਮੈਂਟਸ ਕਮਾਂਡਾ ਨੂੰ ਦੁਹਰਾਉਣ ਦਾ ਕੰਮ ਕਰਦੀਆਂ ਹਨ?
ਉੱਤਰ:- ਲੂਪਿੰਗ ਸਟੇਟਮੈਂਟ
10 . UIDAI ਦਾ ਪੂਰਾ ਰੂਪ ਲਿਖੋ?
ਉੱਤਰ:- Unique identification Authority of India
11. ਕੋਈ ਦੋ ਇਨਫਰਮੇਸ਼ਨ ਸਿਸਟਮਾਂ ਦੇ ਨਾਮ ਲਿਖੋ?
ਉੱਤਰ:- ਮੈਨੇਜ਼ਮੈਂਟ ਇਨਫਰਮੇਸ਼ਨ ਸਿਸਟਮ, ਡਿਸੀਜ਼ਨ ਸੁਪੋਰਟ ਸਿਸਟਮ
12. ਈ-ਗਵਰਨੈਂਸ ਦੇ ਪੱਧਰਾਂ ਦੇ ਨਾਮ ਲਿਖੋ?
ਉੱਤਰ:- ਰਾਸ਼ਟਰੀ ਪੱਧਰ, ਘਰੇਲੂ ਪੱਧਰ ਅਤੇ ਅੰਤਰ-ਰਾਸ਼ਟਰੀ ਪੱਧਰ।
13. G2G ਦਾ ਪੂਰਾ ਰੂਪ ਲਿਖੋ?
ਉੱਤਰ:- ਗਵਰਮੈਂਟ ਟੂ ਗਵਰਮੈਂਟ (ਸਰਕਾਰ ਤੋਂ ਸਰਕਾਰ)
14. TPS ਦਾ ਪੂਰਾ ਰੂਪ ਲਿਖੋ?
ਉੱਤਰ:- ਟ੍ਰਾਂਜ਼ੈਕਸ਼ਨ ਪ੍ਰੋਸੈਸਿੰਗ ਸਿਸਟਮ
ਪੂਰੇ ਰੂਪ ਲਿਖੋ।(1-1 ਅੰਕ)
1. UTP - Unshielded twisted pair (ਅਨਸ਼ੀਲਡਡ ਟਵਿਸਟਿਡ ਪੇਅਰ)
2. FTP - File transfer protocol (ਫਾਈਲ ਟ੍ਰਾਂਸਫਰ ਪ੍ਰੋਟੋਕੋਲ)
3. SMTP - Simple mail transfer protocol (ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ)
4. POP - Post office protocol (ਪੋਸਟ ਆਫਿਸ ਪ੍ਰੋਟੋਕੋਲ)
5. HTTP - Hyper text transfer protocol (ਹਾਇਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ)
6. MAC - Media Access control address (ਮੀਡੀਆ ਐਕਸੈਸ ਕੰਟਰੋਲ ਐਡਰੈਸ)
7. Wi-fi - Wireless Fidelity (ਵਾਇਰਲੈਸ ਫਿਡੈਲਿਟੀ)
8. VR - Virtual Reality (ਵਰਚੂਅਲ ਰਿਐਲਿਟੀ)
9. IoT - Internet of Things (ਇੰਟਰਨੈੱਟ ਆਫ ਥਿੰਗਜ਼)
10. IT - Information technology (ਇਨਫਰਮੇਸ਼ਨ ਟੈਕਨੋਲੋਜੀ)
11. GPS - Global Positioning System (ਗਲੋਬਲ ਪੋਜ਼ੀਸ਼ਨਿੰਗ ਸਿਸਟਮ)
12. ਏ.ਆਈ - ਆਰਟੀਫਿਸ਼ੀਅਲ ਇੰਟੈਲੀਜੈਂਸ
13. ਜੀ.ਏ.ਆਈ - ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸ
14. ਐੱਨ.ਐੱਲ.ਪੀ - ਨੈਚਰਲ ਲੈਂਗੂਏਜ਼ ਪ੍ਰੋਸੈਸਿੰਗ
15. ਐੱਸ.ਏ.ਆਈ - ਸਟ੍ਰਾਂਗ ਆਰਟੀਫਿਸ਼ੀਅਲ ਇੰਟੈਲੀਜੈਂਸ
16. MP4 : Moving Picture Expert Group - 4
17. MP3 : MPEG Audio Layer - 3
18. WMV : Windows Media Video
19. FLV : Flash Video
20. AVI : Audio Video Interleaved
21. GIF : Graphics Interchange Format(ਗ੍ਰਾਫਿਕਸ ਇੰਟਰਚੇਂਜ ਫਾਰਮੈਟ)
22. PNG : Portable Networks Graphics (ਪੋਰਟੇਬਲ ਨੈੱਟਵਰਕ ਗ੍ਰਾਫਿਕਸ)
23. TIFF : Tagged Image File Format (ਟੈਗਡ ਇਮੇਜ਼ ਫਾਈਲ ਫਾਰਮੈਟ)
24. JPEG : Joint Photographic Expert Group(ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ)
25. PSD : Photoshop Document (ਫੋਟੋਸ਼ਾਪ ਡਾਕੂਮੈਂਟ)
26. BMP : Bitmap Picture (ਬਿਟਮੈਪ ਪਿਕਚਰ)
ਸਹੀ ਗਲਤ ਲਿਖੋ।(1-1 ਅੰਕ)
1. ਮੂਵੀ ਨੂੰ ਬਣਾਉਣ ਦੇ ਕੰਮ ਨੂੰ ਪੰਜ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।(ਗਲਤ)
2. ਵੀਡੀਓ ਐਡਟਿੰਗ ਵਿੱਚ ਸਿਰਫ ਇੱਕ ਵੀਡੀਓ ਕਲਿੱਪ ਦੇ ਨਾਲ ਕੰਮ ਕੀਤਾ ਜਾਂਦਾ ਹੈ।(ਗਲਤ)
3. ਵੀਡੀਓ ਮਰਜ਼ ਕਰਨ ਤੋਂ ਭਾਵ ਕਲਿੱਪ ਨੂੰ ਕਈ ਹਿੱਸਿਆਂ ਵਿੱਚ ਵੰਡਣਾ ਹੁੰਦਾ ਹੈ।(ਗਲਤ)
4. ਵੀਡੀਓ ਫਾਈਲ ਨੂੰ ਐਕਸਪੋਰਟ ਕਰਨ ਦੀ ਪ੍ਰਕਿਿਰਆ ਨੂੰ ਆਰੰਭ ਕਰਨ ਤੋਂ ਪਹਿਲਾਂ ਪ੍ਰੋਜੈਕਟ ਨੂੰ ਸੇਵ ਕਰ ਲੈਣਾ ਚਾਹੀਦਾ ਹੈ।(ਸਹੀ)
5. MPEG-4 video ਵੀਡੀਓ ਫਾਰਮੈਟ ਆਡੀਓ ਅਤੇ ਵੀਡੀਓ ਟਰੈਕਸ ਲਈ ਵੱਖਰੇ ਕੰਪਰੈਸ਼ਨ ਦੀ ਵਰਤੋਂ ਕਰਦਾ ਹੈ।(ਸਹੀ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ।(4-4 ਅੰਕ)
ਪ੍ਰਸ਼ਨ 1: ਐਕਸਲ ਕੀ ਹੈ?
ਉੱਤਰ:- ਐੱਮ.ਐੱਸ.ਐਕਸਲ ਇੱਕ ਪਾਵਰਫੁਲ ਸਪਰੈੱਡਸ਼ੀਟ ਪ੍ਰੋਗਰਾਮ ਹੈ, ਜੋ ਤੁਹਾਨੂੰ ਡਾਟਾ ਨੂੰ ਸੰਭਾਲਨ, ਗਣਨਾਵਾਂ ਕਰਨ, ਨਤੀਜਿਆਂ ਤੱਕ ਪਹੁੰਚਾਉਣ, ਗ੍ਰਾਫ ਤਿਆਰ ਕਰਨ, ਡਾਟੇ ਨੂੰ ਪ੍ਰੋਫੇਸ਼ਨਲ ਤਰੀਕੇ ਵਾਂਗ ਦਿਖਣ ਵਾਲੀ ਰਿਪੋਰਟ ਤਿਆਰ ਕਰਨ, ਡਾਟਾ ਨੂੰ ਵੈੱਬਸਾਈਟ ਤੇ ਪਬਲਿਸ਼ ਕਰਨ ਅਤੇ ਰੀਅਲ ਟਾਈਮ ਡਾਟਾ ਤੱਕ ਪਹੁੰਚ ਕਰਨ ਦੀ ਸੁਵਿਧਾ ਦਿੰਦਾ ਹੈ।
ਪ੍ਰਸ਼ਨ 2: ਫਾਰਮੇਟਿੰਗ ਡਿਟੇਲ ਵਿੱਚ ਦੱਸੋ?
ਉੱਤਰ:- ਟੈਕਸਟ ਨੂੰ ਫਾਰਮੈਟ ਕਰਨ ਤੋਂ ਭਾਵ ਹੈ, ਫੌਂਟ ਦੀ ਸ਼ੈਲੀ ਨੂੰ ਬਦਲਣਾ। ਜਿਸ ਵਿੱਚ ਮੁੱਡਲੇ ਕੰਮ ਫੌਂਟ ਦੇ ਸਾਈਜ਼ ਨੂੰ ਵਧਾਉਣਾ ਅਤੇ ਘਟਾਉਣਾ, ਟੈਕਸਟ ਦਾ ਰੰਗ ਬਦਲਣਾ, ਟੈਕਸਟ ਨੂੰ ਬੋਲਡ ਕਰਨਾ, ਇਟੈਲਿਕ ਕਰਨਾ, ਅੰਡਰਲਾਈਨ ਕਰਨਾ, ਆਦਿ। ਫਾਰਮੇਟਿੰਗ ਰਾਹੀਂ ਅਸੀਂ ਟੈਕਸਟ ਦੀ ਦਿਖਾਵਟ ਨੂੰ ਬਦਲ ਸਕਦੇ ਹਾਂ।
ਪ੍ਰਸ਼ਨ 3: ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਦੀ ਵਿਆਖਿਆ ਕਰੋ?
ਉੱਤਰ:- ਪ੍ਰਿੰਟ ਪ੍ਰੀਵਿਊ ਇੱਕ ਅਜਿਹੀ ਵਿਸ਼ੇਸ਼ਤਾ ਹੈ, ਜੋ ਇਹ ਦਰਸ਼ਾਉਂਦੀ ਹੈ ਕਿ ਡਾਕੂਮੈਂਟ ਨੂੰ ਪੇਪਰ ਉਪਰ ਪ੍ਰਿੰਟ ਕਰਨ ਤੋਂ ਪਹਿਲਾਂ ਉਹ ਕਿਸ ਤਰ੍ਹਾਂ ਨਾਲ ਨਜ਼ਰ ਆਵੇਗਾ। ਪ੍ਰਿੰਟ ਕਮਾਂਡ ਰਾਹੀਂ ਅਸੀਂ ਪ੍ਰਿੰਟਰ ਦੀ ਚੋਣ, ਪੇਪਰ ਸਾਈਜ਼, ਪੇਜ਼ ਓਰੀਐਂਟੇਸ਼ਨ ਆਦਿ ਦੀ ਸੈਟਿੰਗ ਕਰਕੇ ਡਾਕੂਮੈਂਟ ਪ੍ਰਿੰਟ ਕਰ ਸਕਦੇ ਹਾਂ।
ਪ੍ਰਸ਼ਨ 4: ਐੱਮ.ਐੱਸ.ਐਕਸਲ ਵਿੱਚ ਫਾਰਮੂਲੇ ਕੀ ਹੁੰਦੇ ਹਨ?
ਉੱਤਰ:- ਐੱਮ.ਐੱਸ.ਐਕਸਲ ਵਿੱਚ ਅਸੀਂ ਫਾਰਮੂਲੇ ਦੀ ਵਰਤੋਂ ਕਰਕੇ ਸਕੂਲ ਦੇ ਨਤੀਜੇਆਂ, ਗ੍ਰੇਡਿੰਗ, ਅਤੇ ਵਿਿਦਆਰਥੀਆਂ ਦੀ ਫੀਸ ਆਦਿ ਵਿੱਚ ਸ਼ਾਮਲ ਗਣਨਾਂ ਕਰਵਾ ਸਕਦੇ ਹਾਂ। ਫਾਰਮੂਲਾ ਹਮੇਸ਼ਾ “=” (ਬਰਾਬਰ) ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ।
ਫਾਰਮੂਲੇ ਦੀ ਉਦਾਹਰਣਾਂ:-
1. =D12+D13
2. =A4-A5
3. =C5+D6*E2
ਪ੍ਰਸ਼ਨ 5: ਤੁਸੀਂ ਐਕਸਲ ਵਿਚਲੀ ਫਾਰਮੂਲਾ ਬਾਰ ਬਾਰੇ ਕੀ ਜਾਣਦੇ ਹੋ?
ਉੱਤਰ:- ਫਾਰਮੂਲਾ ਬਾਰ ਐੱਮ.ਐੱਸ.ਐਕਸਲ ਦੇ ਸੱਭ ਤੋਂ ਮਹਤੱਵਪੂਰਨ ਭਾਗਾਂ ਵਿੱਚੋ ਇੱਕ ਹੈ। ਫਾਰਮੂਲਾ ਬਾਰ ਐਕਸਲ ਵਿੰਡੋ ਦੇ ਸਿਖਰ ਤੇ ਅਤੇ ਰਿਬਨ ਦੇ ਹੇਠਲੇ ਪਾਸੇ ਮੋਜੂਦ ਹੁੰਦਾ ਹੈ। ਫਾਰਮੂਲਾ ਬਾਰ ਦੇ ਦੋ ਭਾਗ ਹੁੰਦੇ ਹਨ: ਪਹਿਲਾ ਭਾਗ ਨੇਮ ਬਾਕਸ ਜੋਕਿ ਸੈੱਲ ਦੇ ਐਡਰੈਸ ਨੂੰ ਦਰਸ਼ਾਉਂਦਾ ਹੈ ਅਤੇ ਦੂਜਾ ਭਾਗ ਫੰਕਸ਼ਨ ਜੋਕਿ ਟਾਈਪ ਕੀਤੇ ਗਏ ਡਾਟਾ ਜਾਂ ਫਾਰਮੂਲੇ ਨੂੰ ਦਰਸ਼ਾਉਂਦਾ ਹੈ।
ਪ੍ਰਸ਼ਨ 6: ਮਾਰਜਨਜ਼ ਕੀ ਹਨ?
ਉੱਤਰ:- ਇੱਕ ਮਾਰਜ਼ਨ(ਹਾਸ਼ੀਆ) ਟੈਕਸਟ ਅਤੇ ਡਾਕੂਮੈਂਟ ਦੇ ਕਿਨਾਰੇ ਦੇ ਵਿਚਕਾਰ ਦੀ ਸਪੇਸ ਜਾਂ ਖਾਲੀ ਜਗ੍ਹਾ ਹੈ। ਇੱਕ ਨਵੇਂ ਡਾਕੂਮੈਂਟ ਦਾ ਮਾਰਜ਼ਨ ਨਾਰਮਲ ਤੇ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ, ਅਤੇ ਇਸਦੇ ਚਾਰ ਹਿੱਸੇ ਹੁੰਦੇ ਹਨ: ਟਾਪ(ਉਪਰ) ਮਾਰਜਨ, ਬੋਟਮ(ਹੇਠਾਂ) ਮਾਰਜ਼ਨ, ਲੇਫਟ(ਖੱਬੇ) ਮਾਰਜ਼ਨ, ਰਾਈਟ(ਸੱਜਾ) ਮਾਰਜ਼ਨ। ਡਾਕੂਮੈਂਟ ਵਿੱਚ ਇਹਨਾਂ ਚਾਰ ਮਾਰਜ਼ਨਾਂ ਨੂੰ ਇੱਕ ਇੰਚ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ, ਜਿਸਨੂੰ ਅਸੀਂ ਆਪਣੀ ਲੋੜ ਅਨੁਸਾਰ ਬਦਲ ਵੀ ਸਕਦੇ ਹਾਂ।
ਪ੍ਰਸ਼ਨ 7: ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ? ਇਸਦੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਾਂ ਦੇ ਨਾਂ ਲਿਖੋ?
ੳੱੁਤਰ: ਉਹ ਸਟੇਟਮੈਨਾਂ ਜੋ ਪ੍ਰੋਗਰਾਮ ਦੇ ਚਲੱਣ ਦੋਰਾਨ ਇੱਕ ਬ੍ਰਾਂਚ ਜਾਂ ਦੂਜੀ ਬ੍ਰਾਂਚ ਦੀ ਚੋਣ ਕਰਦੀਆਂ ਹਨ, ਉਹਨਾਂ ਨੂੰ ਬ੍ਰਾਂਚਿੰਗ ਸਟੇਟਮੈਂਟ ਕਿਹਾ ਜਾਂਦਾ ਹੈ। ਇਹਨਾਂ ਸਟੇਟਮੈਂਟਾਂ ਦੀ ਵਰਤੋਂ ਫੈਸਲਾ ਲੈਣ ਦੇ ਕੰਮਾਂ ਲਈ ਜਾਂ ਇੱਕ ਤੋਂ ਜਿਆਦਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ।
ਬ੍ਰਾਂਚਿੰਗ ਸਟੇਟਮੈਂਟ ਨੂੰ ਅਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-
1. ਕੰਡੀਸ਼ਨਲ ਕੰਟਰੋਲ ਸਟੇਟਮੈਂਟ
2. ਮਲਟੀ-ਵੇਅ ਕੰਡੀਸ਼ਨਲ ਕੰਟਰੋਲ ਸਟੇਟਮੈਂਟ
ਪ੍ਰਸ਼ਨ 8: ਲੂਪਿੰਗ ਕੀ ਹੈ? ਤਿੰਨ ਵੱਖ-ਵੱਖ ਕਿਸਮਾਂ ਦੀਆਂ ਲੂਪਿੰਗ ਸਟੇਟਮੈਂਟਾਂ ਦੇ ਨਾਂ ਲਿਖੋ?
ੳੱੁਤਰ: ਲੂਪਿੰਗ ਸਟੇਟਮੈਂਟ ਨੂੰ ਇਟਰੇਟਿਵ ਸਟੇਟਮੈਂਟਸ ਵੀ ਕਿਹਾ ਜਾਂਦਾ ਹੈ। ਪ੍ਰੋਗਰਾਮਾਂ ਵਿੱਚ ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ, ਜਦੋਂ ਸਾਨੂੰ ਸਟੇਟਮੈਂਟਾਂ ਦੇ ਬਲਾਕ ਨੂੰ ਕਈ ਵਾਰ ਚਲਾਉਣ ਦੀ ਲੋੜ ਪੈਂਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੂਪ ਸਾਨੂੰ ਸਟੇਟਮੈਂਟਾਂ ਨੂੰ ਦੁਹਰਾਉਣ ਦਾ ਇੱਕ ਢੰਗ ਮੁਹੱਈਆਂ ਕਰਵਾਉਂਦੀਆਂ ਹਨ ਅਤੇ ਉਹ ਇਹ ਵੀ ਨਿਯੰਤਰਨ ਕਰਦੀਆਂ ਹਨ ਕਿ ਸਟੇਟਮੈਂਟਾਂ ਨੂੰ ਕਿੰਨੀ ਵਾਰ ਦੁਹਰਾਇਆ ਜਾਵੇਗਾ।
ਲੂਪਿੰਗ ਸਟੇਟਮੈਂਟ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੀਆਂ ਹਨ:-
1. while() ਲੂਪ
2. for() ਲੂਪ
3. do-while() ਲੂਪ
ਪ੍ਰਸ਼ਨ 9: Nested If ਸਟੇਟਮੈਂਟ ਕੀ ਹੈ? ਇਸਦੀ ਬਣਤਰ ਲਿਖੋ?
ੳੱੁਤਰ: ਜਦੋਂ ਇੱਕ if ਕੰਡੀਸ਼ਨ ਦੇ ਸਟੇਟਮੈਂਟ ਬਲਾਕ ਵਿੱਚ ਇੱਕ ਹੋਰ if ਕੰਡੀਸ਼ਨ ਜਾਂ if else ਕੰਡੀਸ਼ਨ ਦੇ ਸਟੇਟਮੈਂਟ ਬਲਾਕ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸਨੂੰ nested if ਸਟੇਟਮੈਂਟ ਕਹਿੰਦੇ ਹਨ।ਇਸ ਤਰ੍ਹਾਂ ਅਸੀ ਕਹਿ ਸਕਦੇ ਹਾਂ ਕਿ ਅੰਦਰੂਨੀ if ਸਟੇਟਮੈਂਟ ਦਾ ਬਲਾਕ ਉਸ ਸਮੇਂ ਕੰਮ ਕਰੇਗਾ ਜਦੋਂ ਬਾਹਰੀ if ਸਟੇਟਮੈਂਟ ਦੀ ਕੰਡੀਸ਼ਨ ਅਤੇ ਅੰਦਰੂਨੀ if ਸਟੇਟਮੈਂਟ ਦੀ ਕੰਡੀਸ਼ਨ ਦੋਵੇਂ ਹੀ ਸਹੀ ਹੋਣ।
ਬਣਤਰ:- if(expression or condition1)
{
/*Execute when condition1 is true*/
if(expression or
condition2)
{
/*Execute when
condition2 is true*/
Block1 of
statements;
}
}
ਪ੍ਰਸ਼ਨ 10: if else ਸਟੇਟਮੈਂਟ ਕੀ ਹੈ? if else ਸਟੇਟਮੈਂਟ ਲਈ ਇੱਕ ਪ੍ਰੋਗਰਾਮ ਲਿਖੋ?
ਉੱਤਰ: if-else ਸਟੇਟਮੈਂਟ ਰਾਹੀਂ ਵੀ ਅਸੀਂ ਸਟੇਟਮੈਂਟ ਦੇ ਲਾਗੂ ਕਰਨ ਦੀ ਸਥਿਤੀ ਨੂੰ ਕੰਟਰੋਲ ਕਰ ਸਕਦੇ ਹਾਂ। ਜਦੋਂ ਅਸੀਂ ਦੋ ਜਾਂ ਦੋ ਵੱਧ ਸ਼ਰਤਾਂ ਦੇ ਆਧਾਰ ਤੇ ਕੋਈ ਫੈਸਲਾ ਲੈਣਾ ਹੁੰਦਾ ਹੈ, ਜਾਂ ਪ੍ਰੋਗਰਾਮ ਤੋਂ ਕੋਈ ਖਾਸ ਕੰਮ ਕਰਵਾਉਣਾ ਹੁੰਦਾ ਹੈ, ਤਾਂ ਅਸੀਂ if-else ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਜੇਕਰ ਡਿ ਕੰਡੀਸ਼ਨ ਸਹੀ ਸਾਬਤ ਹੁੰਦੀ ਹੈ, ਤਾਂ if ਬਲਾਕ ਲਾਗੂਕਰਨ ਹੁੰਦਾ ਹੈ, ਅਤੇ else ਭਾਗ ਨੂੰ ਛੱਡ ਦਿੱਤਾ ਜਾਂਦਾ ਹੈ। ਅਤੇ if ਸਟੇਟਮੈਂਟ ਦੇ ਗਲਤ ਹੋਣ ਦੀ ਸਥਿਤੀ ਵਿੱਚ ਸਿਰਫ else ਭਾਗ ਦਾ ਲਾਗੂ ਕਰਨ ਹੁੰਦਾ ਹੈ।
#include<stdio.h>
void main()
{
int a=20, b=10;
if(a>b)
{
printf(“a
is greater than b”);
}
else
{
printf(“a
is less than b”);
}
getch();
}
ਪ੍ਰਸ਼ਨ 11: while ਸਟੇਟਮੈਂਟ ਕੀ ਹੈ? ਇਸਦੀ ਬਣਤਰ ਲਿਖੋ?
ਉੱਤਰ: while ਲੂਪ ਇੱਕ ਪ੍ਰੀ-ਟੈਸਟ ਲੂਪ ਹੈ, ਅਤੇ ਇਸ ਲੂਪ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਦੇ ਕੰਮ ਆਉਂਦੀ ਹੈ। ਇਸ ਲੂਪ ਲਈ C ਭਾਸ਼ਾ ਦੇ while ਕੀਅਵਰਡ ਦੀ ਵਰਤੋਂ ਕੀਤੀ ਜਾਂਦੀ ਹੈ। while ਲੂਪ ਵਿੱਚ ਸਿਰਫ ਟੈਸਟ ਕੰਡੀਸ਼ਨ ਪਰਿਭਾਸ਼ਿਤ ਕੀਤੀ ਜਾਂਦੀ ਹੈ, ਲੂਪ ਦੇ ਸ਼ੁਰੂਆਤੀ ਭਾਗ ਨੂੰ while ਲੂਪ ਤੋਂ ਪਹਿਲਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਅਤੇ ਲੂਪ ਦੇ ਸਟੈੱਪ ਸਾਈਜ਼ ਨੂੰ while() ਲੂਪ ਦੇ ਅੰਦਰ ਡਿਕਲੇਅਰ ਕੀਤਾ ਜਾਂਦਾ ਹੈ।
while() ਲੂਪ ਦਾ ਸਿੰਟੈਕਸ:-
Variable declaration;
Variable initialization;
while(test condition)
{
Statement block;
Step size;
}
ਪ੍ਰਸ਼ਨ 13. ਇਨਫਰਮੇਸ਼ਨ ਟੈਕਨੋਲੋਜੀ ਕੀ ਹੈ?
ਉੱਤਰ: ਇਨਫਰਮੇਸ਼ਨ ਟੈਕਨੋਲੋਜੀ ਇੱਕ ਅਜਿਹਾ ਖੇਤਰ ਹੈ, ਜਿਸ ਦੇ ਤਹਿਤ ਕੰਪਿਊਟਰ ਜਾਂ ਹੋਰ ਭੋਤਿਕ ਭਾਗ ਜਿਵੇਂ ਹਾਰਡਵੇਅਰ ਅਤੇ ਸਾਫਟਵੇਅਰ ਦੀ ਵਰਤੋਂ ਡਾਟਾ ਬਣਾਉਣ, ਪ੍ਰੋਸੈੱਸ ਕਰਨ, ਸਟੋਰ ਕਰਨ, ਅਤੇ ਸੂਚਨਾਵਾਂ ਨੂੰ ਸੁਰੱਖਿਅਤ ਕਰਨ ਅਤੇ ਅਦਾਨ-ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਇਨਫਰਮੇਸ਼ਨ ਟੈਕਨੋਲੋਜੀ ਵਿੱਚ ਵੱਖ-ਵੱਖ ਪ੍ਰਕਾਰ ਦੇ ਖੇਤਰਾਂ ਜਿਵੇਂ ਵਪਾਰਕ ਡਾਟਾ, ਅਵਾਜ਼ਾਂ, ਵਾਰਤਾਲਾਪਾਂ, ਫੋਟੋ, ਗਤੀਮਾਨ ਤਸਵੀਰਾਂ, ਮਲਟੀਮੀਡੀਆ, ਪ੍ਰੈਜਨਟੈਸ਼ਨ ਬਾਰੇ ਜਾਣਕਾਰੀ ਨੂੰ ਤਿਆਰ ਕਰਨ, ਸਾਂਭਣ, ਬਦਲਣ ਅਤੇ ਵਰਤਣ ਵਾਲੀ ਸਾਰੀ ਟੈਕਨੋਲੋਜੀ ਸ਼ਾਮਲ ਹੁੰਦੀ ਹੈ।
ਪ੍ਰਸ਼ਨ 14. ਇਨਫਰਮੇਸ਼ਨ ਟੈਕਨੋਲੋਜੀ ਵਿੱਚ ਮੋਜੂਦਾ ਚਾਰ ਰੁਝਾਨਾਂ ਦੇ ਨਾਮ ਦੱਸੋ?
ਉੱਤਰ: ਇਨਫਰਮੇਸ਼ਨ ਟੈਕਨੋਲੋਜੀ ਵਿੱਚ ਮੋਜੂਦਾ ਚਾਰ ਰੁਝਾਨਾਂ ਦੇ ਨਾਮ:-
1. ਮੋਬਾਇਲ ਇੰਟਰਨੈੱਟ
2. ਵਾਈ-ਫਾਈ ਟੈਕਨੋਲੋਜੀ
3. ਬਲੂਟੂੱਥ ਟੈਕਨੋਲੋਜੀ
4. ਈ-ਕਾਮਰਸ
5. ਐੱਮ-ਕਾਮਰਸ
ਪ੍ਰਸ਼ਨ 15. ਬਲੂਟੂੱਥ ਟੈਕਨੋਲੋਜੀ ਦੀ ਪਰਿਭਾਸ਼ਾ ਦਿਓ?
ਉੱਤਰ: ਬਲੂਟੂੱਥ ਇੱਕ ਵਾਇਰਲੈੱਸ ਲੋਕਲ ਏਰੀਆਂ ਨੈੱਟਵਰਕ ਟੈਕਨੋਲੋਜੀ ਹੈ, ਜਿਸ ਨਾਲ ਹਰੇਕ ਕਿਸਮ ਦੀਆਂ ਮੀਡੀਆ ਫਾਈਲਾਂ ਨੂੰ ਬਲੂਟੂੱਥ ਨਾਲ ਬਿਨਾਂ ਤਾਰਾਂ ਤੋਂ ਭੇਜਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਟੈਕਨੋਲੋਜੀ ਦੀ ਵਰਤੋਂ ਫੋਨ, ਲੈਪਟਾਪ, ਪਰਸਨਲ ਕੰਪਿਊਟਰ, ਪ੍ਰਿੰਟਰ, ਡਿਜ਼ੀਟਲ ਕੈਮਰੇ, ਮੋਬਾਇਲ ਫੋਨ, ਵੈੱਬ-ਕੈਮਰਾ, ਜੀ.ਪੀ.ਐੱਸ, ਕਾਰ, ਕੀਅ-ਬੋਰਡ, ਮਾਊਸ ਆਦਿ ਵਿੱਚ ਥੋੜ੍ਹੀ ਦੂਰੀ ਤੱਕ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ 16. ਜੀ.ਪੀ.ਐੱਸ ਟੈਕਨੋਲੋਜੀ ਕੀ ਹੈ?
ਉੱਤਰ: ਜੀ.ਪੀ.ਐੱਸ ਦਾ ਪੂਰਾ ਨਾਂ ਗਲੋਬਲ ਪੋਜ਼ੀਸ਼ਨਿੰਗ ਸਿਸਟਮ ਹੈ, ਅਤੇ ਹਰੇਕ ਸਮਾਰਫੋਨ ਵਿੱਚ ਇੱਕ ਜੀ.ਪੀ.ਐੱਸ ਉਪਲੱਬਧ ਹੁੰਦਾ ਹੈ। ਜੀ.ਪੀ.ਐੱਸ ਟੈਕਨੋਲੋਜੀ ਦੀ ਵਰਤੋਂ ਕਿਸੇ ਵੀ ਜਗ੍ਹਾ ਜਾਂ ਟਿਕਾਣੇ ਦੀ ਭੁਗੋਲਿਕ ਸਥਿਤੀ ਲੱਭਣ ਲਈ ਕੀਤੀ ਜਾਂਦੀ ਹੈ, ਅਤੇ ਇਹ ਇੱਕ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਹੈ। ਇਸਦੀ ਵਰਤੋਂ ਨਾਲ ਕਿਸੇ ਦੋ ਥਾਵਾਂ ਦੀ ਦੂਰੀ ਜਾਂ ਰਸਤਾ ਲੱਭ ਸਕਦੇ ਹਾਂ ਅਤੇ ਨੇੜੇ ਦੀਆਂ ਸੰਸਥਾਵਾਂ, ਹੋਟਲਾਂ, ਦਫ਼ਤਰਾਂ ਆਦਿ ਦਾ ਪਤਾ ਲਗਾਉਣ ਜਾਂ ਨਕਸ਼ੇ ਤਿਆਰ ਕਰਨ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 17. ਇਨਫਰਮੇਸ਼ਨ ਟੈਕਨੋਲੋਜੀ ਦੇ ਪ੍ਰਸੰਗ ਵਿੱਚ ਮਲਟੀਮੀਡੀਆ ਟੈਕਨੋਲੋਜੀ ਬਾਰੇ ਦੱਸੋ?
ਉੱਤਰ: ਮਲਟੀਮੀਡੀਆ ਵਿੱਚ ਉਹ ਸਾਰੀਆਂ ਤਕਨੀਕਾਂ ਸ਼ਾਮਲ ਹਨ, ਜੋਕਿ ਮਲਟੀਮੀਡੀਆ ਸਮੱਗਰੀ ਨੂੰ ਬਣਾਉਣ ਜਾਂ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਵਿੱਚ ਇੱਕ ਹੀ ਐਪਲੀਕੇਸ਼ਨ ਸਾਫਟਵੇਅਰ ਵਿੱਚ ਚਿੱਤਰ, ਆਡੀਓ, ਵੀਡੀਓ ਅਤੇ ਟੈਕਸਟ ਆਦਿ ਦਾ ਸੁਮੇਲ ਹੁੰਦਾ ਹੈ। ਮਲਟੀਮੀਡੀਆ ਟੈਕਨੋਲੋਜੀ ਵਿੱਚ ਉਹ ਇੰਟਰਐਕਟਿਵ ਕੰਪਿਊਟਰ ਆਧਾਰਿਤ ਐਪਲੀਕੇਸ਼ਨਜ਼ ਸ਼ਾਮਲ ਹਨ, ਜੋਕਿ ਲੋਕਾਂ ਨੂੰ ਡਿਜ਼ੀਟਲ ਅਤੇ ਪ੍ਰਿੰਟ ਮਾਧਿਅਮ ਵਿੱਚ ਸੂਚਨਾਂ ਦਾ ਆਦਾਨ-ਪ੍ਰਦਾਨ ਕਰਨ ਦੀ ਆਗਿਆ ਦਿੰਦੀਆਂ ਹਨ।
ਪ੍ਰਸ਼ਨ 18. 5ਜੀ ਟੈਕਨੋਲੋਜੀ ਦੀ ਪਰਿਭਾਸ਼ਾ ਦਿਓ?
ਉੱਤਰ: 5ਜੀ ਅਗਲੀ ਪੀੜੀ ਦੀ ਵਾਇਰਲੈੱਸ ਟੈਕਨੋਲੋਜੀ ਹੈ, ਜਿਹੜੀ 3ਜੀ ਅਤੇ 4ਜੀ ਤੋਂ ਕਈ ਗੁਣਾਂ ਬਿਹਤਰ ਹੈ। 5ਜੀ ਮੋਬਾਇਲ ਨੈੱਟਵਰਕ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ-ਨਾਲ ਮਸ਼ੀਨਾਂ ਅਤੇ ਉਪਕਰਨਾਂ ਨੂੰ ਵੀ ਆਪਸ ਵਿੱਚ ਜੋੜਨ ਅਤੇ ਕੰਟਰੋਲ ਕਰਨ ਦਾ ਕੰਮ ਕਰੇਗਾ। 5ਜੀ ਨੈੱਟਵਰਕ 4ਜੀ ਤੋਂ 100ਗੁਣਾਂ ਤੇਜ਼ ਹੋ ਸਕਦਾ ਹੈ, ਅਤੇ ਇਸ ਵਿੱਚ ਡਾਟਾ ਨੂੰ ਵਾਇਰਲੈੱਸ ਬ੍ਰਾਡਬੈਂਡ ਕੁਨੈਕਸ਼ਨ ਦੇ ਮਾਧਿਅਮ ਦੇ ਨਾਲ ਲਗਭਗ 20ਘਬਪਸ ਤੋਂ ਵੀ ਜਿਆਦਾ ਸਪੀਡ ਵਿੱਚ ਭੇਜਿਆ ਜਾ ਸਕਦਾ ਹੈ। 5ਜੀ ਦੀ ਮਦਦ ਨਾਲ ਇੱਕ HD ਮੂਵੀ ਇੱਕ ਮਿੰਟ ਵਿੱਚ ਹੀ ਡਾਊਨਲੋਡ ਕੀਤੀ ਜਾ ਸਕਦੀ ਹੈ।
ਪ੍ਰਸ਼ਨ 19. ਡਿਜ਼ੀਟਾਈਜੇਸ਼ਨ ਤੋਂ ਕੀ ਭਾਵ ਹੈ?
ਉੱਤਰ: ਡਿਜੀਟਾਈਜ਼ੇਸ਼ਨ ਤੋਂ ਭਾਵ ਸੂਚਨਾ ਨੂੰ ਡਿਜੀਟਲ ਮਾਧਿਅਮ ਭਾਵ ਕੰਪਿਊਟਰ ਦੇ ਪੜ੍ਹਨਯੋਗ ਅਤੇ ਕੰਪਿਊਟਰ ਰਾਹੀਂ ਸੰਭਾਲਣਯੋਗ ਰੂਪ ਵਿੱਚ ਬਦਲਣ ਦੀ ਪ੍ਰਕਿਆ ਹੈ, ਜਿਸ ਰਾਹੀਂ ਸੂਚਨਾਂ ਨੂੰ ਬਿਟਸ ਦੇ ਰੂਪ ਵਿੱਚ ਸਾਂਭਿਆ ਜਾਂਦਾ ਹੈ। ਡਿਜੀਟਾਈਜ਼ੇਸ਼ਨ ਰਾਹੀਂ ਤਸਵੀਰਾਂ, ਡਾਕੂਮੈਂਟ, ਆਡੀਓ, ਵੀਡੀਓ ਆਦਿ ਨੂੰ ਵੱਖ-ਵੱਖ ਕੰਪਿਊਟਰ ਉਪਕਰਨਾਂ ਰਾਹੀਂ ਡਿਜ਼ੀਟਲ ਮਾਧਿਅਮ ਵਿੱਚ ਬਦਲਿਆ ਜਾ ਸਕਦਾ ਹੈ।
ਪ੍ਰਸ਼ਨ 20. ਨੈੱਟਬੈਂਕਿੰਗ ਬਾਰੇ ਜਾਣਕਾਰੀ ਦਿਉ?
ਉੱਤਰ: ਨੈੱਟਬੈਂਕਿੰਗ ਨੂੰ ਇੰਟਰਨੈੱਟ ਬੈਂਕਿੰਗ ਵੀ ਕਿਹਾ ਜਾਂਦਾ ਹੈ, ਗ੍ਰਾਹਕ ਨੈੱਟਬੈਂਕਿੰਗ ਦੀ ਸਹੂਲਤ ਲੈਣ ਤੋਂ ਬਾਅਦ ਘਰ ਬੈਠੇ ਆਪਣੇ ਬੈਂਕ ਖਾਤੇ ਦੀ ਸਟੇਟਮੈਂਟ, ਪੈਸਿਆ ਦਾ ਲੈਣ-ਦੇਣ, ਭੁਗਤਾਨ, ਬੱਚਤ ਸਕੀਮਾਂ ਵਿੱਚ ਪੈਸੇ ਟ੍ਰਾਂਸਫਰ ਕਰ ਸਕਦਾ ਹੈ। ਨੈੱਟਬੈਂਕਿੰਗ ਦੀ ਸੁਵਿਧਾ ਲੈਣ ਲਈ ਗ੍ਰਾਹਕ ਨੂੰ ਬੈਂਕ ਵਿੱਚ ਜਾ ਕੇ ਬਿਨੈ-ਪੱਤਰ ਭਰ ਕੇ ਦੇਣ ਤੋਂ ਬਾਅਦ ਨੈੱਟਬੈਂਕਿੰਗ ਦੀ ਵਰਤੋਂ ਲਈ ਇੱਕ ਵਿਲੱਖਣ ਯੁਜ਼ਰ ਨੇਮ ਅਤੇ ਪਾਸਵਰਡ ਯੁਜ਼ਰ ਨੂੰ ਜਾਰੀ ਕਰ ਦਿੱਤਾ ਜਾਂਦਾ ਹੈ, ਜਿਸਨੂੰ ਬੈਂਕ ਵੱਲੋਂ ਗ੍ਰਾਹਕ ਨੂੰ ਗੁਪਤ ਤਰੀਕੇ ਨਾਲ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰਸ਼ਨ 21. ਈ-ਕਾਮਰਸ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ: ਈ-ਕਾਮਰਸ ਨੂੰ ਇਲੈਟਕ੍ਰਾਨਿਕ ਕਾਮਰਸ ਜਾਂ ਇੰਟਰਨੈੱਟ ਕਾਮਰਸ ਵੀ ਕਿਹਾ ਜਾਦਾ ਹੈ। ਇੰਟਰਨੈੱਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ, ਸੇਵਾਵਾਂ ਦੀ ਵਰਤੋਂ ਕਰਨਾ, ਪੈਸਿਆਂ ਦਾ ਲੈਣ-ਦੇਣ ਕਰਨਾ ਆਦਿ। ਇਸ ਸਹੂਲਤ ਨਾਲ ਵਪਾਰ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ ਅਤੇ ਕਾਰੋਬਾਰ ਬਹੁਤ ਪ੍ਰਫੁੱਲਤ ਹੋਏ ਹਨ।ਈ-ਕਾਮਰਸ ਤਹਿਤ ਵਸਤਾਂ ਖਰੀਦਣ ਜਾਂ ਵੇਚਣ ਲਈ ਵੈਬਸਾਈਟਾਂ ਦੀ ਉਦਾਹਰਣ: Amazon, Flipcart, eBay's ਆਦਿ।
ਪ੍ਰਸ਼ਨ 22. ਈ-ਕਾਮਰਸ ਦੀਆਂ ਕਿਸਮਾਂ ਦੇ ਨਾਂ ਲਿਖੋ?
ਉੱਤਰ: ਈ-ਕਾਮਰਸ ਦੀਆਂ ਕਿਸਮਾਂ ਦੇ ਨਾਂ:-
1. ਵਪਾਰ ਤੋਂ ਵਪਾਰ
2. ਵਪਾਰ ਤੋਂ ਖਪਤਕਾਰ
3. ਖਪਤਕਾਰ ਤੋਂ ਖਪਤਕਾਰ
4. ਖਪਤਕਾਰ ਤੋਂ ਵਪਾਰ
ਪ੍ਰਸ਼ਨ 23. ਆਨਲਾਈਨ ਭੁਗਤਾਨ ਦੇ ਲਾਭ ਲਿਖੋ?
ਉੱਤਰ: ਆਨਲਾਈਨ ਭੁਗਤਾਨ ਦੇ ਲਾਭ:-
- ਆਸਾਨ ਅਤੇ ਸੁਵਿਧਾਜਨਕ
- ਕਦੋਂ ਵੀ ਅਤੇ ਕਿਧਰੋਂ ਵੀ ਪੈਸਿਆਂ ਦਾ ਲੈਣ-ਦੇਣ
- ਡਿਜ਼ੀਟਲ ਭੁਗਤਾਨ ਨਾਲ ਬੱਚਤ
ਪ੍ਰਸ਼ਨ 24. ਡਿਜੀਲੌਕਰ ਬਾਰੇ ਦੱਸੋ?
ਉੱਤਰ: ਡਜਿ਼ੀਟਲ ਲਾਕਰ ਪੇਪਰ ਦਸਤਾਵੇਜ਼ਾਂ ਦੀ ਵਰਤੋਂ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ ਅਤੇ ਦਸਤਾਵੇਜ਼ਾਂ ਦੀ ਪ੍ਰਮਾਣਕਿਤਾ ਨੂੰ ਆਨਲਾਈਨ ਤਸਦੀਕ ਕਰਨ ਲਈ ਇੱਕ ਵਧਿੀ ਰਾਹੀਂ ਸਰਕਾਰੀ ਏਜੰਸੀਆਂ ਵਿੱਚ ਈ-ਦਸਤਾਵੇਜ਼ਾਂ ਨੂੰ ਸਾਂਝਾ ਕਰਨ ਦੇ ਯੋਗ ਬਣਾਉਂਦਾ ਹੈ। ਧਗਿਿਲ਼ੋਚਕੲਰ ਜਾਂ ਡਜਿੀਟਲ ਲਾਕਰ ਪ੍ਰਮਾਣਕਿ ਵਰਚੁਅਲ ਦਸਤਾਵੇਜ਼ਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹ ਇੱਕ ਡਜਿੀਟਲ ਦਸਤਾਵੇਜ਼ ਵਾਲਟਿ ਹੈ ਜੱਿਥੇ ਤੁਸੀਂ ਆਪਣੇ ਦਸਤਾਵੇਜ਼ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਆਈਡੀ, ਪਾਲਸਿੀ ਦਸਤਾਵੇਜ਼, ਆਦਿ ਨੂੰ ਸਟੋਰ ਕਰ ਸਕਦੇ ਹੋ। ਤੁਸੀਂ ਦਸਤਾਵੇਜ਼ਾਂ ਨੂੰ ਅੱਪਲੋਡ ਕਰ ਸਕਦੇ ਹੋ ਅਤੇ ਜਦੋਂ ਤੁਸੀਂ ਡਜਿੀਲੌਕਰ ਖਾਤੇ ਲਈ ਸਾਈਨ ਅੱਪ ਕਰਦੇ ਹੋ ਤਾਂ ਇਹਨਾਂ ਨੂੰ ਸੁਰੱਖਅਿਤ ਰੱਖ ਸਕਦੇ ਹੋ।
ਪ੍ਰਸ਼ਨ 25. ਈ-ਲਰਨਿੰਗ ਕੀ ਹੈ?
ਉੱਤਰ: ਈ-ਲਰਨਿੰਗ, ਜਸਿ ਨੂੰ ਔਨਲਾਈਨ ਲਰਨਿੰਗ ਜਾਂ ਇਲੈਕਟ੍ਰਾਨਕਿ ਲਰਨਿੰਗ ਵੀ ਕਹਿਾ ਜਾਂਦਾ ਹੈ, ਗਆਿਨ ਦੀ ਪ੍ਰਾਪਤੀ ਹੈ ਜੋ ਇਲੈਕਟ੍ਰਾਨਕਿ ਤਕਨੀਕਾਂ ਅਤੇ ਮੀਡੀਆ ਰਾਹੀਂ ਹੁੰਦੀ ਹੈ। ਈ-ਲਰਨਿੰਗ ਸਿੱਖਿਆ ਜੋ ਇਲੈਕਟ੍ਰਾਨਕਿ ਤੌਰ 'ਤੇ ਸਮਰੱਥ ਹੈ, ਵਜੋਂ ਕੀਤੀ ਜਾਂਦੀ ਹੈ। ਈ-ਲਰਨਿੰਗ ਇੰਟਰਨੈਟ 'ਤੇ ਕਰਵਾਈ ਜਾਂਦੀ ਹੈ, ਜਿੱਥੇ ਵਦਿਿਆਰਥੀ ਕਸਿੇ ਵੀ ਸਥਾਨ ਅਤੇ ਸਮੇਂ 'ਤੇ ਆਪਣੀ ਸਿੱਖਣ ਸਮੱਗਰੀ ਨੂੰ ਔਨਲਾਈਨ ਐਕਸੈਸ ਕਰ ਸਕਦੇ ਹਨ। ਈ-ਲਰਨਿੰਗ ਅਕਸਰ ਔਨਲਾਈਨ ਕੋਰਸਾਂ, ਔਨਲਾਈਨ ਡਗਿਰੀਆਂ, ਜਾਂ ਔਨਲਾਈਨ ਪ੍ਰੋਗਰਾਮਾਂ ਦੇ ਰੂਪ ਵਿੱਚ ਹੁੰਦੀ ਹੈ।
ਪ੍ਰਸ਼ਨ 26. ਆਨਲਾਈਨ ਜਾਂ ਡਿਜ਼ੀਟਲ ਪੇਮੈਂਟ ਕੀ ਹੁੰਦੀ ਹੈ?
ਉੱਤਰ: ਆਨਲਾਈਨ ਭੁਗਤਾਨ ਨੂੰ ਡਿਜੀਟਲ ਜਾਂ ਈ-ਪੇਮੈਂਟ ਜਾਂ ਇਲੈਕਟ੍ਰੋਨਿਕ ਪੇਮੈਂਟ ਵੀ ਕਿਹਾ ਜਾਦਾ ਹੈ। ਇਹ ਨਕਦੀ ਰਹਿਤ ਭੁਗਤਾਨ ਕਰਨ ਦਾ ਆਸਾਨ ਅਤੇ ਤੇਜ਼ ਤਰੀਕਾ ਹੈ, ਜਿਸ ਵਿੱਚ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ। ਇਸ ਵਿੱਚ ਭੁਗਤਾਨ ਕਰਨ ਵਾਲਾ ਅਤੇ ਪ੍ਰਾਪਤ ਕਰਨ ਵਾਲਾ, ਦੋਵੇਂ ਹੀ ਡਿਜੀਟਲ ਮਾਧਿਅਮ ਦੀ ਵਰਤੋਂ ਕਰਦੇ ਹਨ। ਡਿਜੀਟਲ ਪੇਮੈਂਟ ਰਾਹੀਂ ਪੈਸੇ ਟ੍ਰਾਂਸਫਰ, ਵਸਤਾਂ ਦੀ ਖਰੀਦਦਾਰੀ, ਮੋਬਾਇਲ ਜਾਂ ਡਿਸ਼ ਰਿਚਾਰਜ, ਬਿਜਲੀ, ਪਾਣੀ ਜਾਂ ਮੋਬਾਇਲ ਬਿੱਲਾਂ ਦਾ ਭੁਗਤਾਨ ਆਦਿ ਅਸਾਨੀ ਅਤੇ ਤੁਰੰਤ ਕੀਤਾ ਜਾ ਸਕਦਾ ਹੈ।
ਪ੍ਰਸ਼ਨ 27. ਈ-ਗਵਰਨੈਂਸ ਦੇ ਤਿੰਨ ਪੱਧਰ ਕਿਹੜੇ ਹਨ? ਜਾਣਕਾਰੀ ਦਿਉ?
ਉੱਤਰ: ਈ-ਗਵਰਨੈਂਸ ਦੇ ਤਿੰਨ ਪੱਧਰ ਹੇਠ ਲਿਖੇ ਅਨੁਸਾਰ ਹਨ:-
1. ਘਰੇਲੂ/ਪ੍ਰਾਂਤ ਪੱਧਰ
2. ਰਾਸ਼ਟਰੀ ਪੱਧਰ
3. ਅੰਤਰ-ਰਾਜੀ ਪੱਧਰ
ਪ੍ਰਸ਼ਨ 28. ਸਮਾਰਟ ਗਵਰਨੈਂਸ ਬਾਰੇ ਸੰਖੇਪ ਜਾਣਕਾਰੀ ਦਿਉ?
ਉੱਤਰ: ਈ-ਗਵਰਨੈਂਸ ਦਾ ਮਾਡਰਨ ਰੂਪ ਹੀ ਸਮਾਰਟ ਗਵਰਨੈਂਸ ਹੈ। ਇਸ ਵਿੱਚ ਸਮਾਰਟ ਦਾ ਮਤਲਬ ਹੁੰਦਾ ਹੈ ਆਕਰਸ਼ਕ ਜਾਂ ਕਿਿਰਆਸ਼ੀਲ ਅਤੇ ਗਵਰਨੈਂਸ ਦਾ ਮਤਲਬ ਹੁੰਦਾ ਹੈ ਸ਼ਾਸਨ। ਸਮਾਰਟ ਗਵਰਨੈਂਸ ਕਿਸੇ ਵੀ ਲੋਕਤੰਤਰੀ ਸਰਕਾਰ ਵੱਲੋਂ ਨਾਗਰਿਕਾਂ ਨੂੰ ਪ੍ਰਭਾਵਸ਼ਾਲੀ, ਅਸਾਨੀ ਨਾਲ ਪ੍ਰਾਪਤ ਅਤੇ ਬਰਾਬਰ ਤਰੀਕੇ ਨਾਲ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਹਨ, ਜੋ ਦੇਸ਼ ਦੀ ਲੋਕ ਭਲਾਈ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਕਰਦੀਆਂ ਹਨ। ਤਕਨੀਕੀ ਅਦਾਰ ਤੇ ਲੋਕਤੰਤਰੀ ਪ੍ਰਣਾਲੀ ਵਿੱਚ ਚੰਗੀ ਯੋਜਨਾਂਬੰਦੀ ਅਤੇ ਚੰਗੇ ਫੈਸਲੇ ਲੈਣ ਲਈ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਨਾ ਹੀ ਸਮਾਰਟ ਗਵਰਨੈਂਸ ਅਖਵੲਉਂਦਾ ਹੈ।
ਪ੍ਰਸ਼ਨ 29. ਆਧਾਰ ਕਾਰਡ ਦੇ ਕੋਈ ਚਾਰ ਉਪਯੋਗ ਲਿਖੋ?
ਉੱਤਰ: ਆਧਾਰ ਕਾਰਡ ਦੇ ਉਪਯੋਗ ਹੇਠ ਲਿਖੇ ਅਨੁਸਾਰ ਹਨ:-
1. ਪੈਨ ਕਾਰਡ ਬਣਵਾਉਣ ਲਈ।
2. ਬੈਂਕ ਵਿੱਚ ਖਾਤਾ ਖੁਲਵਾਉਣ ਲਈ
3. ਗੈਸ ਕੁਨੈਕਸ਼ਨ ਅਤੇ ਸਬਸਿਡੀ ਲੈਣ ਲਈ।
4. ਮੋਬਾਇਲ ਸਿਮ ਕਾਰਡ ਜਾਂ ਟੈਲੀਫੌਨ ਕੁਨੈਕਸ਼ਨ ਲੈਣ ਲਈ।
ਪ੍ਰਸ਼ਨ 30. ਇਨਫਰਮੇਸ਼ਨ ਸਿਸਟਮ ਦੇ ਭਾਗਾਂ ਬਾਰੇ ਲਿਖੋ?
ਉੱਤਰ: ਇਨਫਰਮੇਸ਼ਨ ਸਿਸਟਮ ਦੇ ਭਾਗ:-
1. ਹਾਰਡਵੇਅਰ ਭਾਗ:- ਇਸ ਭਾਗ ਵਿੱਚ ਕੰਪਿਊਟਰ ਦੇ ਭੋਤਿਕ ਭਾਗ ਜਿਵੇਂ ਮੋਨੀਟਰ, ਕੀਅਬੋਰਡ, ਮਾਊਸ ਆਦਿ ਸ਼ਾਮਲ ਹੁੰਦੇ ਹਨ ਜੋ ਕਿ ਇੱਕ ਦੂਜੇ ਨਾਲ ਰੱਲ ਕੇ ਕੰਮ ਕਰਦੇ ਹਨ।
2. ਸਾਫਟਵੇਅਰ ਭਾਗ:- ਇਸ ਭਾਗ ਵਿੱਚ ਉਹ ਸਾਰੇ ਪ੍ਰੋਗਰਾਮ ਸ਼ਾਮਲ ਹੁੰਦੇ ਹਨ ਜਿਹਨਾਂ ਦੀ ਵਰਤੋਂ ਕਰਕੇ ਡਾਟੇ ਨੂੰ ਹਾਰਡਵੇਅਰ ਦੀ ਮਦਦ ਨਾਲ ਪ੍ਰੋਸੈਸ ਕੀਤਾ ਜਾ ਸਕਦਾ ਹੈ।
3. ਡਾਟਾਬੇਸ ਭਾਗ:- ਇਸ ਭਾਗ ਨੂੰ ਡਾਟੇ ਨੂੰ ਫਾਈਲ ਰੂਪ ਵਿੱਚ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ।
4. ਨੈੱਟਵਰਕ ਭਾਗ:- ਇਸ ਭਾਗ ਵਿੱਚ ਸੂਚਨਾਂ ਪ੍ਰਣਾਲੀ ਵਿੱਚ ਸਾਧਨਾਂ, ਸੂਚਨਾਂ ਅਤੇ ਡਾਟੇ ਦੀ ਸਾਂਝ ਕੀਤੀ ਜਾਂਦੀ ਹੈ।
5. ਪ੍ਰੋਸੀਜ਼ਰ:- ਇਸ ਭਾਗ ਵਿੱਚ ਉਹ ਵਿਧੀਆਂ ਅਤੇ ਪ੍ਰਕਿਿਰਆਵਾਂ ਸ਼ਾਮਲ ਹੁੰਦੀਆਂ ਹਨ ਜਿਹਨਾਂ ਦੀ ਵਰਤੋਂ ਸੂਚਨਾਂ ਪ੍ਰਣਾਲੀ ਵਿੱਚ ਡਾਟੇ ਨੂੰ ਪ੍ਰੋਸੈਸ ਕਰਕੇ ਸੂਚਨਾਂ ਪ੍ਰਾਪਤ ਕੀਤੀ ਜਾਂਦੀ ਹੈ।
ਪ੍ਰਸ਼ਨ 31. ਸੇਵਾ/ਸੁਵਿਧਾ ਕੇਂਦਰ ਕੀ ਹੁੰਦੇ ਹਨ? ਵਿਆਖਿਆ ਕਰੋ?
ਉੱਤਰ: ਸਰਕਾਰ ਨੇ ਈ-ਗਵਰਨੈਂਸ ਰਾਹੀਂ ਈ-ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਜਿਲ੍ਹਾਂ, ਬਲਾਕ, ਸ਼ਹਿਰ ਅਤੇ ਪਿੰਡ ਪੱਧਰ ਤੇ ਵੱਖ-ਵੱਖ ਸਹਾਇਤਾ ਕੇਂਦਰ ਖੋਲ੍ਹੇ ਹੋਏ ਹਨ, ਇਹਨਾਂ ਸਹਾਇਤਾ ਕੇਂਦਰਾਂ ਨੂੰ ਹੀ ਸਰਬ ਸੇਵਾ ਕੇਂਦਰ ਜਾਂ ਸੇਵਾ ਕੇਂਦਰ ਕਿਹਾ ਜਾਂਦਾ ਹੈ। ਸੇਵਾ ਕੇਂਦਰ ਰਾਹੀਂ ਅਸੀਂ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਜਨਮ-ਮੌਤ ਸਰਟੀਫਿਕੇਟ, ਆਮਦਨ ਸਬੰਧੀ ਸਰਟੀਫਿਕੇਟ, ਆਧਾਰ ਕਾਰਡ, ਧਰਮ ਸਬੰਧੀ ਸਰਟੀਫਿਕੇਟ, ਰਜਿਸਟਰੀ, ਇੰਤਕਾਲ ਦੀ ਨਕਲਾਂ, ਆਨਲਾਈਨ ਬਿਜਲੀ, ਟੈਲੀਫੌਨ ਬਿੱਲ, ਵਹੀਕਲ ਰਜਿਸ਼ਟ੍ਰੇਸ਼ਨ ਸਰਟੀਫਿਕੇਟ ਆਦਿ ਬਣਵਾਏ ਜਾ ਸਕਦੇ ਹਨ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ।(6-6 ਅੰਕ)
ਪ੍ਰਸ਼ਨ 1. ਨੈੱਟਵਰਕ ਯੰਤਰ ਕੀ ਹਨ? ਕਿਸੇ ਵੀ ਤਿੰਨ ਨੈੱਟਵਰਕ ਯੰਤਰਾਂ ਦਾ ਵਰਣਨ ਕਰੋ?
ਉੱਤਰ: ਨੈੱਟਵਰਕ ਯੰਤਰ ਉਹ ਹਾਰਡਵੇਅਰ ਹੁੰਦਾ ਹੈ, ਜੋ ਕਿ ਇੱਕ ਨੈੱਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਨੈੱਟਵਰਕ ਇੱਕ ਘਰ ਜਾਂ ਦਫਤਰ ਵਰਤਿਆ ਜਾਣ ਵਾਲਾ ਛੋਟਾ ਨੈੱਟਵਰਕ ਜਾਂ ਵੱਡੀਆਂ ਬਿਲਡਿੰਗਾਂ ਵਿੱਚ ਵਰਤਿਆ ਜਾਣ ਵਾਲਾ ਵੱਡਾ ਨੈੱਟਵਰਕ ਵੀ ਹੋ ਸਕਦਾ ਹੈ।
ਵੱਖ-ਵੱਖ ਕਿਸਮਾਂ ਦੇ ਨੈੱਟਵਰਕ ਡਿਵਾਇਸ:-
1. ਹੱਬ:- ਹੱਬ ਇੱਕ ਨੈੱਟਵਰਕਿੰਗ ਯੰਤਰ ਹੈ, ਜੋ ਹਰੇਕ ਕੰਪਿਊਟਰ ਜਾਂ ਇਸ ਨਾਲ ਜੁੜੇ ਇਥਰਨੈੱਟ ਆਧਾਰਿਤ ਉਪਕਰਣ ਲਈ ਡਾਟਾ ਪ੍ਰਸਾਰਿਤ ਕਰਦਾ ਹੈ। ਕਿਸੇ ਇੱਕ ਨੈਟੱਵਰਕ ਵਿੱਚ ਜਦੋਂ ਇੱਕ ਕੰਪਿਊਟਰ ਸੂਚਨਾਂ ਲਈ ਕਿਸੇ ਵਿਸ਼ੇਸ਼ ਕੰਪਿਊਟਰ ਨੂੰ ਬੇਨਤੀ ਕਰਦਾ ਹੈ, ਤਾਂ ਹੱਬ ਉਸ ਬੇਨਤੀ ਨੂੰ ਪ੍ਰਾਪਤ ਕਰਕੇ ਅੱਗੇ ਮੇਨ ਕੰਪਿਊਟਰ ਤੱਕ ਭੇਜ ਦਿੰਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕੇਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ, ਅਤੇ ਇਸਨੰੰੂ ਸਮੂਹ ਪੋਰਟਾਂ ਤੇ ਉਪਲਬਧ ਕਰਾਉਂਦਾ ਹੈ ਅਤੇ ਇਸ ਨਾਲ ਜੁੜੇ ਸਮੂਹ ਯੰਤਰਾਂ ਦੇ ਦਰਮਿਆਨ ਡਾਟਾ ਵੰਡ ਦੀ ਆਗਿਆ ਦਿੰਦਾ ਹੈ।
2. ਸਵਿੱਚ:- ਸਵਿੱਚ ਉਹ ਉਪਕਰਣ ਹੁੰਦਾ ਹੈ, ਜੋਕਿ ਕਈ ਨੈੱਟਵਰਕ ਯੰਤਰ ਜਿਵੇਂ ਕੰਪਿਊਟਰ, ਰਾਊਟਰ, ਸਰਵਰ ਜਾਂ ਹੋਰ ਸਵਿੱਚਾਂ ਵਿਚਕਾਰ ਡਾਟਾ ਪੈਕੇਟ ਤਬਦੀਲ ਕਰਦਾ ਹੈ। ਸਵਿੱਚ ਵਿੱਚ ਇਕ ਬਫ਼ਰ ਹੁੰਦਾ ਹੈ, ਜੋ ਕਿ ਸਵਿੱਚ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਵਧਾ ਦਿੰਦਾ ਹੈ। ਸਵਿੱਚ ਡਾਟਾ ਨੂੰ ਅੱਗੇ ਭੇਜਣ ਤੋਂ ਪਹਿਲਾਂ ਕਿਸੇ ਕਿਸਮ ਦੀ ਗਲਤੀ ਦੀ ਜਾਂਚ ਵੀ ਕਰ ਸਕਦਾ ਹੈ, ਅਤੇ ਇਸਦੀ ਇਹ ਖੂਬੀ ਇਸਨੂੰ ਬਹੁਤ ਪ੍ਰਭਾਵਸ਼ਾਲੀ ਬਣਾਉਂਦੀ ਹੈ, ਕਿਉਂਕਿ ਇਹ ਉਨ੍ਹਾਂ ਪੈਕਟਾਂ ਨੂੰ ਅੱਗੇ ਨਹੀਂ ਭੇਜਦਾ ਜਿਸ ਵਿੱਚ ਗਲਤੀਆਂ ਹੁੰਦੀਆ ਹਨ ਬਲਕਿ ਸਹੀ ਪੈਕਟਾਂ ਨੂੰ ਹੀ ਸਹੀ ਪੋਰਟ ਤੇ ਭੇਜਦਾ ਹੈ।
3. ਰੀਪੀਟਰ:- ਰਾਊਟਰ ਇੱਕ ਹਾਰਡਵੇਅਰ ਯੰਤਰ ਹੈ, ਜੋਕਿ ਇੱਕ ਨੈੱਟਵਰਕ ਵਿੱਚ ਨੈੱਟਵਰਕ ਦੇ ਗੇਟਵੇਅ ਦੀ ਤਰ੍ਹਾਂ ਕੰਮ ਕਰਦਾ ਹੈ, ਅਤੇ ਇਹ ਇੱਕ ਨੈੱਟਵਰਕ ਵਿੱਚ ਡਾਟਾ ਦਾ ਵਹਾਅ ਅਤੇ ਨੈੱਟਵਰਕ ਨੂੰ ਇੰਟਰਨੈੱਟ ਨਾਲ ਜੋੜੇ ਰੱਖਣ ਲਈ ਜ਼ਿਮੇਵਾਰ ਹੁੰਦਾ ਹੈ। ਰਾਊਟਰ ਇੱਕ ਸਵਿੱਚ ਵਾਂਗ ਹੀ ਯੰਤਰ ਹੈ, ਜੋਕਿ ਉਨ੍ਹਾਂ ਦੇ ਆਈ.ਪੀ(ਇੰਟਰਨੈੱਟ ਪ੍ਰੋਟੋਕੋਲ) ਐਡਰੈਸ ਦੇ ਅਧਾਰ ਤੇ ਡਾਟਾ ਪੈਕੇਟ ਨੂੰ ਨੈੱਟਵਰਕ ਤੇ ਭੇਜਦਾ ਹੈ। ਰਾਊਟਰ ਮੁੱਖ ਤੌਰ ਤੇ ਇੱਕ ਨੈੱਟਵਰਕ ਲੇਅਰ ਯੰਤਰ ਹੁੰਦਾ ਹੈ।
ਪ੍ਰਸ਼ਨ 2. ਅਨ-ਗਾਈਡਡ ਮੀਡੀਆ ਕੀ ਹੁੰਦਾ ਹੈ? ਕਿਸੇ ਦੋ ਮੀਡੀਆ ਬਾਰੇ ਲਿਖੋ?
ਉੱਤਰ: ਅਨ-ਗਾਇਡਡ ਮੀਡੀਆ ਮਾਧਿਅਮ ਵਿੱਚ ਸਿਗਨਲ ਸਮੂਹ ਦਿਸ਼ਾਵਾਂ ਵਿੱਚ ਸੁਤੰਤਰਤਾ ਨਾਲ ਭੇਜੇ ਜਾਂਦੇ ਹਨ, ਇਹਨਾਂ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਨ-ਗਾਈਡਿਡ ਮੀਡੀਆ ਬਿਨਾਂ ਕਿਸੇ ਫਿਜੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਟ੍ਰਾਂਸਫਰ ਕਰਦਾ ਹੈ। ਅਨ-ਗਾਇਡਡ ਮੀਡੀਆ ਸੰਚਾਰ ਮਾਧਿਅਮ ਇੱਕ ਡਾਟਾ ਸਿਗਨਲ ਹੈ ਜੋ ਹਵਾ ਰਾਹੀਂ ਵਹਿੰਦਾ ਹੈ। ਇਹ ਮੀਡੀਆ ਕਿਸੇ ਚੈਨਲ ਵੱਲੋਂ ਅਪਣਾਏ ਜਾਣ ਜਾਂ ਮਾਰਗ ਦਰਸ਼ਨ ਲਈ ਸ਼੍ਰੇਣੀਬੱਧ ਨਹੀਂ ਹੁੰਦੇ। ਇਹ ਤਰੰਗ ਪ੍ਰਸ਼ਾਰ ਦੀ ਕਿਸਮ ਦੁਆਰਾ ਸ਼੍ਰੇਣੀਬੱਧ ਕੀਤੇ ਜਾਂਦੇ ਹਨ।
ਅਨ-ਗਾਈਡਡ ਮੀਡੀਆ ਦੀਆਂ ਕਿਸਮਾਂ:-
1. ਇਨਫਰਾਰੈੱਡ:- ਇਨਫਰਾਰੈੱਡ ਵਾਇਰਲੈੱਸ ਮੋਬਾਇਲ ਟੈਕਨੋਲੋਜੀ ਦੀ ਇੱਕ ਕਿਸਮ ਹੈ, ਜਿਸਦੀ ਵਰਤੋਂ ਛੋਟੇ ਖੇਤਰ ਵਿੱਚ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਨਫਰਾਰੈੱਡ ਸੰਚਾਰ ਦੀ ਵੱਡੀ ਖਾਮੀ ਇਹ ਹੈ ਕਿ ਇਹ ਲਾਈਨ ਆਫ ਸਾਈਟ ਸਿਧਾਂਤ ਅਨੁਸਾਰ ਕੰਮ ਕਰਦੀ ਹੈ ਅਤੇ ਇਸਦੀ ਟ੍ਰਾਂਸਮਿਸ਼ਨ ਰੇਂਜ ਸੀਮਿਤ ਹੁੰਦੀ ਹੈ, ਜਿਸ ਕਾਰਨ ਇਸਦੇ ਸਿਗਨਲ ਰਸਤੇ ਵਿੱਚ ਆ ਰਹੀ ਕਿਸੇ ਦੀਵਾਰ ਨੂੰ ਪਾਰ ਨਹੀਂ ਕਰ ਸਕਦੇ। ਇਨਫਰਾਰੈੱਡ ਦੀ ਵਰਤੋਂ ਲੰਬੀ ਦੂਰੀ ਦੇ ਸੰਚਾਰ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸਦੀ ਵਰਤੋਂ ਬੰਦ ਜਗ੍ਹਾਂ ਵਿੱਚ ਸੀਮਿਤ ਹੁੰਦੀ ਹੈ। ਇਨਫਰਾਰੈੱਡ ਦੀ ਵਰਤੋਂ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦੀ ਜਰੂਰਤ ਨਹੀਂ ਹੁੰਦੀ।
2. ਬਲੂਟੂੱਥ:- ਬਲੂਟੁੱਥ ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ, ਜੋ ਫੋਨ, ਕੰਪਿਊਟਰ ਅਤੇ ਹੋਰ ਨੈੱਟਵਰਕ ਯੰਤਰਾਂ ਵਿਚਕਾਰ ਇੱਕ ਘੱਟ ਪਾਵਰ ਅਤੇ ਥੋੜ੍ਹੀ ਦੂਰੀ ਦੀ ਵਾਇਰਲੈੱਸ ਨੈੱਟਵਰਕਿੰਗ ਨੂੰ ਸਮਰੱਥ ਬਣਾਉਂਦੀ ਹੈ। ਦੋ ਬਲੂਟੁੱਥ ਯੰਤਰਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜੀ ਪ੍ਰਕਿਿਰਆ ਦੀ ਵਰਤੋਂ ਹੁੰਦੀ ਹੈ, ਉਸਨੂੰ ਪੇਅਰਿੰਗ ਕਿਹਾ ਜਾਂਦਾ ਹੈ। ਪਰਸਨਲ ਕੰਪਿਊਟਰ ਅਤੇ ਹੋਰ ਉਪਕਰਣਾ ਨੂੰ ਬਲੂਟੁੱਥ ਡਾਂਗਲ ਦੀ ਵਰਤੋਂ ਕਰਕੇ ਆਪਸ ਵਿੱਚ ਜੋੜੀਆ ਜਾ ਸਕਦਾ ਹੈ। ਬਲੂਟੁੱਥ ਨੈੱਟਵਰਕ ਵਿੱਚ ਡਾਇਨਾਮਿਕ ਟੋਪੋਲੋਜੀ ਵਰਤੀ ਜਾਂਦੀ ਹੈ, ਜਿਸਨੂੰ ਪਿਕੋਨੈੱਟ ਕਿਹਾ ਜਾਂਦਾ ਹੈ। ਬਲੂਟੁੱਥ ਰਾਹੀਂ ਭੇਜੇ ਗਏ ਸਿਗਨਲ 30 ਫੁੱਟ ਤੱਕ ਹੀ ਪ੍ਰਸਾਰਿਤ ਹੋ ਸਕਦੇ ਹਨ।
3. ਵਾਈ-ਫਾਈ:- ਵਾਈ-ਫਾਈ ਦਾ ਪੂਰਾ ਨਾਂ ਵਾਇਰਲੈੱਸ ਫਾਈਡੈਲਿਟੀ ਹੈ, ਅਤੇ ਇਸਨੂੰ ਵਾਇਰਲੈੱਸ ਲੋਕਲ ਏਰੀਆ ਨੈੱਟਵਰਕ ਕਿਹਾ ਜਾਂਦਾ ਹੈ। ਵਾਈ-ਫਾਈ ਲੋਕਲ ਏਰੀਆ ਨੈੱਟਵਰਕ ਨੂੰ ਕੇਬਲ ਅਤੇ ਵਾਇਰਿੰਗ ਤੋਂ ਬਿਨ੍ਹਾਂ ਕੰਮ ਕਰਨ ਦੇ ਕਾਬਿਲ ਬਣਾਉਂਦਾ ਹੈ। ਵਾਈ-ਫਾਈ ਦੀ ਵਰਤੋਂ ਨਾਲ ਅਸੀਂ ਇੱਕੋ ਨੈੱਟਵਰਕ ਨਾਲ ਜੁੜੇ ਹੋਏ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਦੇ ਹਾਂ। ਵਾਈ-ਫਾਈ ਨੂੰ ਮੋਬਾਇਲ ਕੰਪਿਊਟਿੰਗ ਯੰਤਰਾਂ ਲਈ ਤਿਆਰ ਕੀਤਾ ਗਿਆ ਹੈ, ਪਰ ਹੁਣ ਇਲੈਕਟ੍ਰੋਨਿਕਸ ਜਿਵੇਂ ਟੈਲੀਵਿਜ਼ਨ, ਡੀਵੀਡੀ ਪਲੇਅਰ ਅਤੇ ਇੱਥੋ ਤੱਕ ਕਿ ਡਿਜ਼ੀਟਲ ਕੈਮਰੇ ਵਿੱਚ ਵੀ ਇਸਤੇਮਾਲ ਹੋ ਰਿਹਾ ਹੈ।
ਪ੍ਰਸ਼ਨ 3. ਟਵਿਸਟਿਡ ਮੀਡੀਆ ਕੀ ਹੈ? ਇਸਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ?
ਉੱਤਰ: ਟਵਿਸਟਿਡ ਪੇਅਰ ਵਾਲੀ ਕੇਬਲੰਿਗ ਵਿੱਚ ਦੋ ਵੱਖੋ-ਵੱਖਰੀਆਂ ਇੰਸੁਲੇਟਿਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ ਅਤੇ ਇਹ ਦੋਵੇ ਤਾਰਾਂ ਇੱਕ ਦੂਜੇ ਨਾਲ ਲਿਪਟੀਆਂ ਨਜ਼ਰ ਆਉਂਦੀਆਂ ਹਨ। ਹਰੇਕ ਜੋੜੇ ਵਿੱਚ ਇੱਕ ਤਾਰ ਡਾਟਾ ਟ੍ਰਾਂਸਫਰ ਕਰਨ ਲਈ ਅਤੇ ਦੂਜੀ ਤਾਰ ਨੂੰ ਅਰਥਿੰਗ ਕਰਨ ਲਈ ਵਰਤਿਆ ਜਾਂਦਾ ਹੈ। ਇਹਨਾਂ ਦੋ ਇੰਸੁਲੇਟਿਡ ਤਾਂਬੇ ਦੀਆਂ ਤਾਰਾਂ ਨੂੰ ਇੱਕ-ਦੂਜੇ ਦੇ ਆਲੇ-ਦੁਆਲੇ ਇਸ ਕਰਕੇ ਵਲੇਟਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਤਾਰਾਂ ਦੇ ਵਿਚਕਾਰ ਕਰੋਸ ਟਾਕ ਨੂੰ ਘੱਟ ਕੀਤਾ ਜਾ ਸਕੇ। ਇਹ ਤਾਰ ਲਚਕੀਲੀ ਹੁੰਦੀ ਹੈ ਅਤੇ ਇਛੁੱਕ ਡਿਵਾਈਸ ਪ੍ਰਤੀ ਅਸਾਨੀ ਨਾਲ ਜੁੜ ਸਕਦੀ ਹੈ। ਇਸ ਕੇਬਲ ਰਾਹੀਂ 1-2 ਮੈਗਾਬਿਟਸ ਪਰ ਸੈਕੰਡ ਦੀ ਸਪੀਡ ਦੇ ਨਾਲ 1 ਕਿਲੋਮੀਟਰ ਜਾਂ ਵੱਧ ਦੂਰੀ ਤੱਕ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਕੇਬਲ ਦੀ ਦੂਰੀ ਜਿੰਨੀ ਘੱਟ ਹੋਵੇਗੀ ਡਾਟਾ ਟ੍ਰਾਂਸਫਰ ਦੀ ਸਪੀਡ ਉਨ੍ਹੀ ਹੀ ਵੱਧ ਹੋਵੇਗੀ।
ਟਵਿਸਟਿਡ ਪੇਅਰ ਕੇਬਲ ਦੇ ਲਾਭ:-
1. ਇਹ ਕੇਬਲਾਂ ਐਨਾਲਾਗ ਅਤੇ ਡਿਜ਼ੀਟਲ ਪ੍ਰਸਾਰਣ ਦੋਵਾਂ ਲਈ ਵਰਤੀਆ ਜਾ ਸਕਦੀਆਂ ਹਨ।
2. ਇਹ ਦੂਰੀ ਘੱਟ ਦੂਰੀ ਲਈ ਸਸਤੀਆਂ ਹੁੰਦੀਆਂ ਹਨ।
3. ਜੇਕਰ ਨੈੱਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਪੂਰਾ ਨੈੱਟਵਰਕ ਡਾਊਨ ਨਹੀਂ ਹੁੰਦਾ।
ਟਵਿਸਟਿਡ ਪੇਅਰ ਕੇਬਲ ਦੇ ਹਾਨੀਆਂ:-
1. ਰੀਪੀਟਰਾਂ ਦੀ ਵਰਤੋਂ ਕੀਤੇ ਬਿਨਾਂ ਸਿਗਨਲ ਵੱਧ ਦੂਰੀ ਤੈਅ ਨਹੀਂ ਕਰ ਸਕਦਾ।
2. 100 ਮੀਟਰ ਤੋਂ ਵੱਧ ਦੂਰੀ ਤੇ ਗਲਤੀ ਦੀ ਦਰ ਵੱਧ ਹੁੰਦੀ ਹੈ।
3. ਬਹੁਤ ਪਤਲੀ ਤਾਰ ਹੋਣ ਕਰਕੇ ਅਸਾਨੀ ਨਾਲ ਟੁੱਟ ਜਾਂਦੀ ਹੈ, ਇਸ ਲਈ ਇਹ ਤਾਰ ਬ੍ਰਾਡਬੈਂਡ ਕੁਨੈਕਸ਼ਨ ਲਈ ਸਹੀ ਨਹੀਂ ਹੁੰਦੀ।
ਪ੍ਰਸ਼ਨ 4. ਫਾਈਬਰ ਆਪਟੀਕਲ ਕੇਬਲ ਕੀ ਹੈ? ਇਸਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ?
ਉੱਤਰ: ਇਹ ਕੇਬਲ ਕੱਚ ਦੇ ਹਜਾਰਾਂ ਪਤਲੇ ਰੇਸ਼ੀਆਂ ਤੋਂ ਬਣੀ ਹੁੰਦੀ ਹੈ, ਹਰੇਕ ਸ਼ੀਸ਼ੇ ਦਾ ਇੱਕ ਰੇਸ਼ਾ ਇੱਕ ਬਾਲ ਵਾਂਗ ਪਤਲਾ ਹੁੰਦਾ ਹੈ, ਜਿਸ ਵਿੱਚੋਂ ਰੋਸ਼ਨੀ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਵਿੱਚ ਰੋਸ਼ਨੀ ਦੀ ਇੱਕ ਕਿਰਨ ਨੂੰ ਮਿਿਲਅਨ ਬਿਟਸ ਪਰ ਸੈਕੰਡ ਦੀ ਗਤੀ ਨਾਲ ਭੇਜਿਆ ਜਾਂਦਾ ਹੈ। ਇੱਕ ਫਾਈਬਰ ਕੇਬਲ ਕੁੱਝ ਟੈਲੀਵਿਜ਼ਨ ਸਿਗਨਲ ਅਤੇ ਹਜਾਰਾਂ ਟੈਲੀਫੋਨ ਲਾਈਨਾਂ ਦੇ ਸਿਗਨਲ ਨੂੰ ਟ੍ਰਾਂਸਫਰ ਕਰ ਸਕਦੀ ਹੈ। ਇਸ ਕੇਬਲ ਦਾ ਆਕਾਰ ਅਤੇ ਭਾਰ ਕੋਐਕਸ਼ਿਅਲ ਕੇਬਲ ਦੇ ਮੁਕਾਬਲੇ ਘੱਟ ਹੁੰਦਾ ਹੈ ਅਤੇ ਡਾਟਾ ਟ੍ਰਾਂਸਫਰ ਦਰ ਵੀ ਕੋਐਕਸ਼ਿਅਲ ਕੇਬਲ ਤੋਂ 10 ਗੁਣਾ ਜਿਆਦਾ ਹੁੰਦਾ ਹੈ।
ਫਾਈਬਰ ਆਪਟੀਕਲ ਕੇਬਲ ਦੇ ਫਾਇਦੇ:-
1. ਇੱਕ ਸਿੰਗਲ ਮੋਡ ਫਾਈਬਰ ਨੂੰ ਤਾਂਬੇ ਦੀ ਵੱਡੀ ਅਤੇ ਭਾਰੀ ਤਾਰ ਦੀ ਥਾਂ ਤੇ ਵਰਤਿਆ ਜਾ ਸਕਦਾ ਹੈ।
2. ਉੱਚ ਬੈਂਡਬਿਡਥ, ਉਦਯੋਗਿਕ ਅਤੇ ਸ਼ੋਰ ਵਾਲੇ ਖੇਤਰਾਂ ਲਈ ਢੁੱਕਵੀਂ।
3. ਇਸ ਵਿੱਚ ਡਾਟਾ ਸਿਗਨਲ ਕਮਜ਼ੋਰ ਨਹੀਂ ਪੈਂਦੇ ਅਤੇ ਲੰਬੀ ਦੂਰੀ ਤੱਕ ਭੇਜੇ ਜਾ ਸਕਦੇ ਹਨ।
ਫਾਈਬਰ ਆਪਟੀਕਲ ਕੇਬਲ ਦੇ ਨੁਕਸਾਨ:-
1. ਆਪਟੀਕਲ ਫਾਈਬਰ ਕੇਬਲ ਮਹਿੰਗੀ ਹੁੰਦੀ ਹੈ।
2. ਆਪਟੀਕਲ ਫਾਈਬਰ ਕੇਬਲ ਨੂੰ ਪਾਲਿਸ਼ ਕਰਨਾ ਪੈਂਦਾ ਹੈ ਤਾਂ ਜੋ ਥੋੜ੍ਹੇ ਜਿਹੇ ਨੁਕਸਾਨ ਦੇ ਨਾਲ ਪ੍ਰਕਾਸ਼ ਨੂੰ ਭੇਜਿਆ ਜਾ ਸਕੇ।
3. ਪ੍ਰਕਾਸ਼ ਦੀਆਂ ਤਰੰਗਾਂ ਯੂਨੀ-ਡਾਇਰੈਕਸ਼ਨਲ ਹੁੰਦੀਆਂ ਹਨ, ਇਸ ਲਈ ਫੁੱਲ ਡੂਪਲੈਕਸ ਸੰਚਾਰ ਲਈ ਦੋ ਫਰੀਕੁਐਂਸੀ ਦੀ ਲੋੜ ਪੈਂਦੀ ਹੈ।
ਪ੍ਰਸ਼ਨ 5. ਸੰਚਾਰ ਮੋਡ ਕੀ ਹੈ? ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ?
ਉੱਤਰ: ਕਿਸੇ ਨੈੱਟਵਰਕ ਨਾਲ ਜੁੜੇ ਦੋ ਯੰਤਰਾਂ ਵਿਚਕਾਰ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ ਸੰਚਾਰ ਮੋਡ ਕਿਹਾ ਜਾਂਦਾ ਹੈ। ਇਹ ਇੱਕ ਦੂਜੇ ਨਾਲ ਜੁੜੇ ਉਪਕਰਣਾਂ ਦੇ ਵਿਚਕਾਰ ਸਿਗਨਲ ਦੇ ਵਹਾਅ ਦੀ ਦਿਸ਼ਾ ਵੀ ਦੱਸਦੇ ਹਨ।
ਸੰਚਾਰ ਮੋਡ ਦੀਆਂ ਤਿੰਨ ਕਿਸਮਾਂ ਹਨ:-
1. ਸਿੰਪਲੈਕਸ ਮੋਡ:- ਸਿੰਪਲੈਕਸ ਵਿੱਚ ਡਾਟੇ ਦਾ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ, ਭਾਵ ਸੂਚਨਾਂ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦੀ ਹੈ, ਅਤੇ ਇੱਕ ਪਾਸੇ ਟ੍ਰੈਫਿਕ ਹੋਣ ਕਰਕੇ ਸਿਗਨਲ ਸੈਂਡਰ ਕੋਲ ਵਾਪਿਸ ਨਹੀਂ ਭੇਜ ਸਕਦੇ। ਦੋ ਜੁੜੇ ਹੋਏ ਯੰਤਰਾਂ ਵਿੱਚੋਂ ਇੱਕ ਹੀ ਡਾਟਾ ਟ੍ਰਾਂਸਫਰ ਕਰ ਸਕਦਾ ਹੈ, ਅਤੇ ਦੁਜਾ ਯੰਤਰ ਡਾਟਾ ਪ੍ਰਾਪਤ ਕਰ ਸਕਦਾ ਹੈ। ਉਦਾਹਰਣ: ਕੀਅਬੋਰਡ, ਮਾਉਸ, ਟੈਲੀਵਿਜ਼ਨ।
2. ਹਾਫ ਡੂਪਲੈਕਸ ਮੋਡ:- ਹਾਫ ਡੂਪਲੈਕਸ ਵਿੱਚ ਡਾਟੇ ਦਾ ਸੰਚਾਰ ਦੋਨਾਂ ਯੰਤਰਾਂ ਵਿਚਕਾਰ ਹੁੰਦਾ ਹੈ, ਭਾਵ ਸੈਂਡਰ ਅਤੇ ਰਿਸੀਵਰ ਦੋਨੋਂ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ, ਪਰ ਇੱਕ ਸਮੇਂ ਤੇ ਇੱਕ ਹੀ ਦਿਸ਼ਾ ਵਿੱਚ ਡਾਟਾ ਭੇਜਿਆ ਜਾ ਸਕਦਾ ਹੈ। ਇਸ ਟ੍ਰਾਂਸਮਿਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕੋਂ ਸਮੇਂ ਤੇ ਡਾਟਾ ਸੰਚਾਰ ਦੀ ਜਰੂਰਤ ਨਹੀ ਪੈਂਦੀ। ਉਦਾਹਰਣ: ਾਂੳਲਕਇ-ਟੳਲਕਇ
3. ਫੁੱਲ ਡੂਪਲੈਕਸ ਮੋਡ:- ਫੁੱਲ ਡੂਪਲੈਕਸ ਰਾਹੀਂ ਇੱਕੋ ਸਮੇਂ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਡਾਟਾ ਦਾ ਸੰਚਾਰ ਕਰ ਸਕਦੇ ਹਨ। ਫੱੁਲ ਡੂਪਲੈਕਸ ਵਿੱਚ ਡਾਟਾ ਸੰਚਾਰ ਦੀ ਸਮਰਥਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਦੋਨੋ ਡਾਟਾ ਸੰਚਾਰ ਕਰ ਸਕਣ। ਉਦਾਹਰਣ: ਟੈਲੀਫੋਨ ਲਾਈਨ।
ਪ੍ਰਸ਼ਨ 6. ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਖੇਤਰ ਕਿਹੜੇ-ਕਿਹੜੇ ਹਨ? ਵੇਰਵਾ ਦਿਉ?
ਉੱਤਰ: ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਖੇਤਰ:-
1. ਏਆਈ ਦੀ ਵਰਤੋਂ ਘੁਸਪੈਠ ਖੋਜ ਪ੍ਰਣਾਲੀਆਂ ਬਣਾਉਣ ਲਈ ਕੀਤੀ ਜਾਂਦੀ ਹੈ. ਉਦਾਹਰਣ ਦੇ ਲਈ, ਓਪਰੇਟਿੰਗ ਸਸਿਟਮ ਵਿੱਚ ਇੱਕ ਫਾਇਰਵਾਲ ਪ੍ਰੋਗਰਾਮ ਜੋ ਆਪਣੇ ਆਪ ਅਣਅਧਕਿਾਰਤ ਵੈਬਸਾਈਟਾਂ ਨੂੰ ਰੋਕਦਾ ਹੈ.
2. ਗੇਮਿੰਗ ਖੇਤਰ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ. ਖ਼ਾਸਕਰ, ਇਹ ਰਣਨੀਤਕ ਖੇਡਾਂ ਜਵਿੇਂ ਸ਼ਤਰੰਜ, ਟਕਿ-ਟੈਕ-ਟੋ ਵਿੱਚ ਮਹੱਤਵਪੂਰਣ ਭੂਮਕਿਾ ਅਦਾ ਕਰਦਾ ਹੈ.
3. ਏਆਈ ਉਹਨਾਂ ਪ੍ਰਣਾਲੀਆਂ ਵਿੱਚ ਮਹੱਤਵਪੂਰਣ ਭੂਮਕਿਾ ਅਦਾ ਕਰਦੀ ਹੈ ਜੋ ਕੁਦਰਤੀ ਭਾਸ਼ਾਵਾਂ ਦੀ ਪ੍ਰਕਰਿਿਆ ਕਰਦੇ ਹਨ. ਉਦਾਹਰਣ ਦੇ ਲਈ: ਮਨੁੱਖੀ ਪਰਸਪਰ ਪ੍ਰਭਾਵਸ਼ਾਲੀ ਕੰਪਟਿਰ ਪ੍ਰਣਾਲੀਆਂ ਜੋ ਮਨੁੱਖੀ ਭਾਸ਼ਾ ਨੂੰ ਸਮਝ ਅਤੇ ਪ੍ਰਕਰਿਿਆ ਕਰ ਸਕਦੀਆਂ ਹਨ
4. ਏਆਈ ਦੀ ਵਰਤੋਂ ਵਜਿ਼ਨ ਸਿਸਟਮ ਬਣਾਉਣ ਲਈ ਕੀਤੀ ਜਾਂਦੀ ਹੈ. ਇਹ ਪ੍ਰਣਾਲੀਆਂ ਕੰਪਊਿਟਰ ਤੇ ਵਜਿ਼ੁਅਲ ਇਨਪੁਟ ਨੂੰ ਸਮਝਣ ਅਤੇ ਵਸਿ਼ਲੇਸ਼ਣ ਕਰਨ ਦੇ ਯੋਗ ਹਨ. ਉਦਾਹਰਣ: ਜਾਸੂਸੀ ਡਰੋਨ
5. ਏਆਈ ਦੀ ਵਰਤੋਂ ਮਾਹਰ ਪ੍ਰਣਾਲੀਆਂ ਦੇ ਨਰਿਮਾਣ ਵੱਿਚ ਕੀਤੀ ਜਾਂਦੀ ਹੈ.
6. ਅੀ ਦੀ ਵਰਤੋਂ ਬੁੱਧੀਮਾਨ ਰੋਬੋਟ ਬਣਾਉਣ ਲਈ ਕੀਤੀ ਜਾਂਦੀ ਹੈ.
7. ਏਆਈ ਦੀ ਵਰਤੋਂ ਮਸ਼ੀਨ ਸਖਿਲਾਈ ਪ੍ਰਣਾਲੀਆਂ ਦੇ ਨਰਿਮਾਣ ਵੱਿਚ ਕੀਤੀ ਜਾਂਦੀ ਹੈ.
ਪ੍ਰਸ਼ਨ 7. ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹਤੱਤਾ ਬਾਰੇ ਦੱਸੋ?
ਉੱਤਰ: ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹਤੱਤਾ:-
1. ਗੇਮਿੰਗ ਅਤੇ ਮਨੋਰੰਜਨ ਦੇ ਖੇਤਰ ਵਿੱਚ:- ਵਰਚੁਅਲ ਰਐਿਲਟਿੀ ਗੇਮਜ਼ ਤੋਂ ਲੈ ਕੇ ਆਧੁਨਕਿ ਖੇਡਾਂ ਤੱਕ, ਇਹ ਇੱਕ ਅਜਹਿਾ ਉਦਯੋਗ ਹੈ ਜੱਿਥੇ ਆਰਟੀਫਸਿ਼ੀਅਲ ਇੰਟੈਲੀਜੈਂਸ ਨੇ ਸੱਭ ਤੋਂ ਵੱਡੀ ਛਾਲ ਮਾਰੀ ਹੈ। ਬੋਟਸ ਹਮੇਸ਼ਾਂ ਤੁਹਾਡੇ ਨਾਲ ਖੇਡਣ ਲਈ ਮੌਜੂਦ ਹੁੰਦੇ ਹਨ, ਅਤੇ ਇਸ ਲਈ ਤੁਹਾਨੂੰ ਖੇਡਣ ਲਈ ਦੂਜੇ ਵਅਿਕਤੀ ਦੀ ਜ਼ਰੂਰਤ ਨਹੀਂ ਹੁੰਦੀ। ਵਅਿਕਤੀਗਤ ਵੇਰਵਆਿਂ ਅਤੇ ਗ੍ਰਾਫਕਿਸ ਦਾ ਪੱਧਰ ਆਰਟੀਫਸਿ਼ੀਅਲ ਇੰਟੈਲੀਜੈਂਸ ਦੇ ਆਗਮਨ ਦੇ ਕਾਰਨ ਵੀ ਸੰਭਵ ਹੈ ਅਤੇ ਇਸ ਉਦਯੋਗ ਨੂੰ ਇੱਕ ਵੱਖਰੇ ਪੱਧਰ ਤੇ ਲੈ ਰਹਿਾ ਹੈ।
2. ਬੈਂਕਿੰਗ ਅਤੇ ਵਿੱਤੀ ਸੰਸਥਾਵਾਂ ਦੇ ਖੇਤਰ ਵਿੱਚ:- ਆਰਟੀਫਸਿ਼ੀਅਲ ਇੰਟੈਲੀਜੈਂਸ ਵਿੱਤੀ ਲੈਣ -ਦੇਣ ਦੇ ਪ੍ਰਬੰਧਨ ਅਤੇ ਬੈਂਕ ਵਿੱਚ ਹੋਰ ਬਹੁਤ ਸਾਰੀਆਂ ਗਤੀਵਧਿੀਆਂ ਨੂੰ ਸੰਭਾਲਣ ਵਿੱਚ ਮਹੱਤਵਪੂਰਣ ਭੂਮਕਿਾ ਨਿਭਾ ਰਿਹਾ ਹੈ। ਬੈਂਕਾਂ ਦੇ ਰੋਜ਼ਮਰ੍ਹਾ ਦੇ ਕੰਮ ਜਿਵੇਂ ਕਿ ਲੈਣ-ਦੇਣ ਅਤੇ ਵਿੱਤੀ ਸੰਚਾਲਨ, ਸ਼ੇਅਰ ਬਾਜ਼ਾਰ ਦਾ ਪੈਸਾ ਅਤੇ ਉਨ੍ਹਾਂ ਦਾ ਪ੍ਰਬੰਧਨ, ਆਦਿ ਇਨ੍ਹਾਂ ਮਸ਼ੀਨ ਸਖਿਲਾਈ ਮਾਡਲਾਂ ਦੁਆਰਾ ਬਹੁਤ ਅਸਾਨ ਅਤੇ ਪ੍ਰਭਾਵੀ ਤਰੀਕੇ ਨਾਲ ਕੀਤੇ ਜਾ ਰਹੇ ਹਨ।
3. ਅਵਾਜ਼ ਪਛਾਣਨਾ:- ਆਰਟੀਫਿਸ਼ੀਅਲ ਇੰਟੈਲੀਜ਼ੈਂਸ ਤਕਨੀਕ ਯੁਜ਼ਰ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਪਹਿਚਾਣ ਕੇ ਟੈਕਸਟ ਰੂਪ ਵਿੱਚ ਬਦਲਦੀ ਹੈ ਜਾਂ ਪ੍ਰਤੀਕਿਿਰਆ ਦਿੰਦੀ ਹੈ। ਇਸਨੂੰ ਸਪੀਚ ਰੀਕੋਗਨੀਸ਼ਨ ਵੀ ਕਿਹਾ ਜਾਂਦਾ ਹੈ। ਉਦਾਹਰਣ ਲਈ ਗੂਗਲ ਸਾਨੂੰ ਮੋਬਾਇਲ ਜਾਂ ਕੰਪਿਊਟਰ ਤੇ ਬੋਲਣ ਲਈ ਕਹਿੰਦੇ ਹਨ ਅਤੇ ਇਸਦਾ ਵਿਸ਼ਲੇਸ਼ਣ ਕਰਕੇ ਯੁਜ਼ਰ ਨੂੰ ਜਵਾਬ ਦਿੰਦੇ ਹਨ। ਅੇਪਲ ਕੰਪਨੀ ਦਾ ਸਿਰੀ ਸਾਫਟਵੇਅਰ ਵੀ ਅਵਾਜ਼ ਪਛਾਣਨ ਦੀ ਇਕ ਚੰਗੀ ਉਦਾਹਰਣ ਹੈ।
4. ਕੰਪਿਊਟਰ ਵਿਜ਼ਨ ਅਤੇ ਵਿਸ਼ਲੇਸ਼ਣ:- ਕੰਪਿਊਟਰ ਵਿਜ਼ਨ 3ਡੀ ਅਸਲ ਸੰਸਾਰ ਦੀ ਜਾਣਕਾਰੀ ਨੂੰ ਤਿੰਨ ਅਯਾਮੀ ਤਰੀਕੇ ਨਾਲ ਬਹੁਤ ਹੀ ਸ਼ੌਖੇ ਢੰਗ ਵਿੱਚ ਸਮਝਣ ਣੋਗ ਰੂਪ ਵਿੱਚ ਦਰਸਾਉਂਦਾ ਹੈ। ਕੰਪਿਊਟਰ ਵਿਜ਼ਨ, ਪੈਟਰਨ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਚਿੱਤਰਾਂ, ਤਸਵੀਰਾਂ ਅਤੇ ਪੈਟਰਨ ਤੋਂ ਆਪਣੇ-ਆਪ ਜਾਣਕਾਰੀ ਜੁਟਾਉਂਦਾ ਹੈ ਅਤੇ ਸਾਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ।
ਪ੍ਰਸ਼ਨ 8. ਏ.ਆਈ ਦੇ ਲਾਭ ਅਤੇ ਹਾਨੀਆਂ ਨਾਰੇ ਦੱਸੋ?
ਉੱਤਰ: ਏ.ਆਈ ਦੇ ਲਾਭ:-
1. ਏਆਈ ਅਧਾਰਤ ਪ੍ਰਣਾਲੀਆਂ ਕਾਰਗੁਜ਼ਾਰੀ ਵਧਾਉਂਦੀਆਂ ਹਨ. ਇਹ ਪ੍ਰਣਾਲੀਆਂ ਬਨਿਾਂ ਗਲਤੀਆਂ ਦੇ ਗੁੰਝਲਦਾਰ ਕਾਰਜ ਕਰਦੀਆਂ ਹਨ.
2. ਏਆਈ ਅਧਾਰਤ ਸਸਿਟਮ ਬਨਿਾਂ ਆਰਾਮ ਕੀਤੇ ਲੰਬੇ ਸਮੇਂ ਲਈ ਕੰਮ ਕਰ ਸਕਦੇ ਹਨ. ਇਹ ਪ੍ਰਣਾਲੀਆਂ ਮਨੁੱਖਾਂ ਵਾਂਗ ਬਮਿਾਰ ਨਹੀਂ ਹਨ ਅਤੇ ਛੁੱਟੀ ਨਹੀਂ ਲੈਂਦੀਆਂ.
3. ਮਸ਼ੀਨਾਂ ਭਾਵਨਾਹੀਣ ਹਨ ਇਸ ਲਈ ਭਾਵਨਾਤਮਕ ਰੁਕਾਵਟਾਂ ਮਸ਼ੀਨਾਂ ਜਾਂ ਰੋਬੋਟਾਂ ਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੀਆਂ.
4. ਇਹਨਾਂ ਪ੍ਰਣਾਲੀਆਂ ਦੇ ਸੰਚਾਲਨ ਵੱਿਚ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੈ.
ਏ.ਆਈ ਦੀ ਹਾਨੀਆਂ:-
1. ਮਸ਼ੀਨਾਂ ਵਿੱਚ ਕੋਈ ਹਮਦਰਦੀ ਨਹੀਂ ਹੈ.
2. ਇਹਨਾਂ ਪ੍ਰਣਾਲੀਆਂ ਦੀ ਬਹੁਤ ਜ਼ਆਿਦਾ ਵਰਤੋਂ ਬੇਰੁਜ਼ਗਾਰੀ ਨੂੰ ਵਧਾਏਗੀ.
3. ਜੇ ਇਹ ਪ੍ਰਣਾਲੀਆਂ ਟੁੱਟ ਜਾਂਦੀਆਂ ਹਨ, ਤਾਂ ਇਹਨਾਂ ਵੱਿਚ ਸਟੋਰ ਕੀਤਾ ਮਹੱਤਵਪੂਰਨ ਡਾਟਾ ਵੀ ਖਤਮ ਹੋ ਜਾਵੇਗਾ.
4. ਇਹਨਾਂ ਪ੍ਰਣਾਲੀਆਂ ਦੀ ਦੁਰਵਰਤੋਂ ਹੋ ਸਕਦੀ ਹੈ ਜੇ ਇਹ ਗਲਤ ਹੱਥਾਂ ਵੱਿਚ ਪੈ ਜਾਂਦੇ ਹਨ.
ਪ੍ਰਸ਼ਨ 9. ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ?
ਉੱਤਰ: ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ:-
1. ਮੁਹਾਰਤ: ਮਾਹਰ ਪ੍ਰਣਾਲੀਆਂ ਇੱਕ ਖਾਸ ਖੇਤਰ ਵਿੱਚ ਮੁਹਾਰਤ ਰੱਖਦੀਆਂ ਹਨ. ਉਦਾਹਰਣ ਦੇ ਲਈ, ਮਾਈਸਨਿ ਮਾਹਰ ਪ੍ਰਣਾਲੀ ਖੂਨ ਦੀਆਂ ਲਾਗਾਂ ਦੇ ਇਲਾਜ ਵਿੱਚ ਮੁਹਾਰਤ ਰੱਖਦੀ ਹੈ.
2. ਤੇਜ਼ ਪ੍ਰਤਕਿ੍ਰਆਿ ਸਮਾਂ: ਮਾਹਰ ਸਸਿਟਮ ਉਹਨਾਂ ਤੋਂ ਪੁੱਛੇ ਜਾ ਰਹੇ ਪ੍ਰਸ਼ਨਾਂ ਦੇ ਤੁਰੰਤ ਜਵਾਬ ਪ੍ਰਦਾਨ ਕਰਦੇ ਹਨ.
3. ਭਰੋਸੇਯੋਗਤਾ: ਮਾਹਰ ਪ੍ਰਣਾਲੀ ਦੁਆਰਾ ਕੋਈ ਗਲਤੀ ਨਹੀਂ ਕੀਤੀ ਜਾਂਦੀ, ਇਸ ਲਈ ਉਹ ਭਰੋਸੇਯੋਗ ਹਨ.
4. ਫੈਸਲੇ ਦੀ ਗੁਣਵੱਤਾ: ਮਾਹਰ ਪ੍ਰਣਾਲੀਆਂ ਉੱਚ ਗੁਣਵੱਤਾ ਦੇ ਫੈਸਲੇ ਲੈਣ ਦੇ ਸਮਰੱਥ ਹਨ.
5. ਇਕਸਾਰ: ਮਾਹਰ ਪ੍ਰਣਾਲੀਆਂ ਹਮੇਸ਼ਾਂ ਉਹੀ ਪ੍ਰਸ਼ਨਾਂ ਦੇ ਉਹੀ ਉੱਤਰ ਦੰਿਦੀਆਂ ਹਨ.
6. ਘੱਟ ਲਾਗਤ: ਇਹ ਵੱਖ -ਵੱਖ ਖੇਤਰਾਂ ਜਿਵੇਂ ਕਿ: ਮੈਡੀਕਲ ਜਾਂਚ ਲਈ ਕਸਿੇ ਮਾਹਰ ਦੀ ਸਲਾਹ ਲੈਣ ਦੀ ਲਾਗਤ ਨੂੰ ਘਟਾਉਂਦਾ ਹੈ.
0 Comments
Post a Comment
Please don't post any spam link in this box.