Punjab School Education Board
ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 10ਵੀਂ ਦੇ ਖੇਤੀਬਾੜੀ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।
Class
10 Lesson 1 ਖੇਤੀਬੜੀ ਸਹਿਯੋਗੀ ਸੰਸਥਾਵਾਂ
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ :-
1. ਤਾਜ਼ਾ ਅਤੇ ਡਿੱਬਾ ਬੰਦ
ਫ਼ਲ ।
2. ਸਬਜ਼ੀਆਂ ਅਤੇ ਫੁੱਲਾਂ
ਦਾ ਨਿਰਯਾਤ ।
1. ਮਾਈ ਭਾਗੋ ਇਸਤਰੀ
ਸ਼ਸ਼ਕਤੀਕਰਨ ਸਕੀਮ ਤਹਿਤ ਪੇਂਡੂ ਖੇਤਰ ਦੀਆਂ ਔਰਤਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ।
2. ਪੇਂਡੂ ਖੇਤਰਾਂ ਲਈ
ਸਹਿਕਾਰੀ ਸਭਾਵਾਂ ਰਾਹੀਂ ਜ਼ਰੂਰੀ ਘਰੇਲੂ ਵਸਤਾਂ ਦੀ ਪੂਰਤੀ ਕਰਨਾ ।
1. ਖੇਤੀ ਜਿਣਸਾਂ ਦੀ ਵਿਕਰੀ
‘ਤੇ ਲੱਗੀਆਂ ਰੋਕਾਂ ਨੂੰ ਖ਼ਤਮ ਕਰਨਾ ।
2. ਖੇਤੀ ਜਿਣਸਾਂ ਦੇ
ਨਿਰਯਾਤ ‘ਤੇ ਮਿਲਣ ਵਾਲੀਆਂ ਸਹੂਲਤਾਂ ਨੂੰ ਘੱਟ ਕਰਨਾ ।
3. ਕਿਸਾਨਾਂ ਨੂੰ ਖੇਤੀ
ਲੋੜਾਂ ਲਈ ਦਿੱਤੀਆਂ ਰਿਆਇਤਾਂ ਜਾਂ ਤਾਂ ਘੱਟ ਕਰਨੀਆਂ ਜਾਂ ਬਿਲਕੁਲ ਬੰਦ ਕਰਨੀਆਂ ।
4. ਨਿਰਯਾਤ ਕੋਟਾ ਸਿਸਟਮ
ਖ਼ਤਮ ਕਰਕੇ ਨਿਰਯਾਤ ਸੰਬੰਧੀ ਸੁਚਾਰੂ ਨੀਤੀ ਅਪਣਾਉਣਾ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
·
ਰਾਜ ਵਿੱਚ ਖੇਤੀਬਾੜੀ ਅਤੇ ਖੇਤੀ ਨਾਲ ਸੰਬੰਧਿਤ ਖੇਤਰਾਂ ਦੀ ਜਾਂਚ
ਅਤੇ ਉਹਨਾਂ ਦੀ ਵਰਤਮਾਨ ਸਥਿਤੀ ਦਾ ਮੁਲਾਂਕਣ ਕਰਨਾ ।
·
ਰਾਜ ਦੀ ਖੇਤੀ ਨੂੰ ਪੱਕੇ ਤੌਰ ‘ਤੇ ਟਿਕਾਊ ਅਤੇ ਆਰਥਿਕ ਪੱਖ ਤੋਂ
ਮਜ਼ਬੂਤ ਕਰਨ ਲਈ ਸੁਝਾਅ ਦੇਣਾ ।
·
ਖੇਤੀ ਉਤਪਾਦਨ ਵਿਚ ਵਾਧਾ ਕਰਨਾ, ਵਾਢੀ ਤੋਂ ਬਾਅਦ ਜਿਣਸਾਂ
ਦੀ ਸਾਂਭ-ਸੰਭਾਲ ਅਤੇ ਪੋਸੈਸਿੰਗ ਲਈ ਘੱਟ ਲਾਗਤ ਵਾਲੀਆਂ ਨਵੀਆਂ ਤਕਨੀਕਾਂ ਨੂੰ ਵਿਕਸਿਤ ਕਰਕੇ
ਲਾਗੂ ਕਰਨ ਲਈ ਮਾਰਗ ਦਰਸ਼ਨ ਕਰਨਾ ।
·
ਪੇਂਡੂ ਖੇਤਰ ਦੇ ਸਮਾਜਿਕ ਅਤੇ ਆਰਥਿਕ ਮੁੱਦਿਆਂ ; ਜਿਵੇਂ
ਕਿ ਵਧਦੀ ਕਰਜ਼ੇਦਾਰੀ, ਖ਼ੁਦਕੁਸ਼ੀ ਦੀਆਂ ਘਟਨਾਵਾਂ, ਪਿੰਡਾਂ
ਵਿਚ ਵੱਧਦੀ ਬੇਰੁਜ਼ਗਾਰੀ ਆਦਿ ਦੀ ਖੋਜ ਲਈ ਵਿੱਤੀ ਸਹਾਇਤਾ ਦੇਣਾ ਅਤੇ ਇਸ ਆਧਾਰ ‘ਤੇ ਸਰਕਾਰ ਨੂੰ
ਢੁੱਕਵੀਆਂ ਨੀਤੀਆਂ ਬਣਾ ਕੇ ਸਿਫ਼ਾਰਿਸ਼ ਕਰਨੀ ।
·
ਕਿਸਾਨਾਂ ਦੀਆਂ ਵੱਖ-ਵੱਖ ਸਭਾਵਾਂ ਅਤੇ ਸੰਗਠਨਾਂ ਦੇ ਨੁਮਾਇੰਦਿਆਂ
ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਅਤੇ ਮੰਗਾਂ
ਨੂੰ ਸਮਝ ਕੇ, ਹੱਲ
ਕਰਨ ਲਈ ਯੋਗ ਨੀਤੀਆਂ ਦੀ ਸਰਕਾਰ ਨੂੰ ਸਿਫ਼ਾਰਿਸ਼ ਕਰਨਾ ।
1. ਖੇਤੀ ਲਾਗਤ ਵਸਤੂਆਂ ਦਾ
ਮੰਡੀਕਰਣ ।
2. ਖੇਤੀ ਜਿਣਸਾਂ ਦੀ ਖ਼ਰੀਦ
ਅਤੇ ਇਕਰਾਰਨਾਮੇ ਦੀ ਖੇਤੀ ਰਾਹੀਂ ਖੇਤੀ ਵਿਭਿੰਨਤਾ ਲਿਆਉਣ ਵਿਚ ਮੱਦਦ ਕਰਨਾ ।
3. ਭਾਰਤੀ ਖ਼ੁਰਾਕ ਨਿਗਮ ਲਈ
ਕਣਕ-ਝੋਨੇ ਦੀ ਖ਼ਰੀਦ ਲਈ ਕੰਮ ਕਰਨਾ ।
ਵੈਟਨਰੀ ਯੂਨੀਵਰਸਿਟੀ ਵਿਚ ਵੈਟਨਰੀ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ, ਮੱਛੀ ਪਾਲਣ ਕਾਲਜ, ਵੈਟਨਰੀ ਪਾਲੀਟੈਕਨਿਕ ਨਾਂ ਦੇ 4 ਕਾਲਜ ਖੋਲ੍ਹੇ ਗਏ ਹਨ । ਵੈਟਨਰੀ ਕਾਲਜ ਵਿਚ ਆਈ.ਸੀ.ਏ.ਆਰ. ਵਲੋਂ ਸਰਜਰੀ ਅਤੇ ਗਾਇਕਾਲੋਜੀ ਦੇ
ਦੋ ਵਿਭਾਗ ਵੀ ਕੰਮ ਕਰ ਰਹੇ ਹਨ । ਪੰਜਾਬ ਵਿਚ ਕਾਲਝਰਾਨੀ (ਬਠਿੰਡਾ), ਬੂਹ (ਤਰਨਤਾਰਨ) ਅਤੇ ਤਲਵਾੜਾ ਹੁਸ਼ਿਆਰਪੁਰ) ਵਿਖੇ ਤਿੰਨ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ
ਵੀ ਸਥਾਪਿਤ ਕੀਤੇ ਗਏ ਹਨ । ਇਹ ਯੂਨੀਵਰਸਿਟੀ ਪੰਜਾਬ ਵਿਚ ਵੈਟਨਰੀ ਅਤੇ ਪਸ਼ੂ ਪਾਲਣ ਲਈ ਹਰ
ਪ੍ਰਕਾਰ ਦੀ ਸਲਾਹ ਦੇਣ ਲਈ ਇੱਕ ਸਰਬ-ਉੱਤਮ ਅਦਾਰਾ ਹੈ ।
1. ਬੈੱਡ ਉਸਾਰਨ ਲਈ ਤਕਨੀਕੀ
ਜਾਣਕਾਰੀ ਦੇ ਨਾਲ-ਨਾਲ 25% ਸਬਸਿਡੀ ਉਪਲੱਬਧ ਕਰਵਾਈ ਜਾਂਦੀ ਹੈ ।
2. ਦੁਧਾਰੂ ਪਸ਼ੁ ਖ਼ਰੀਦਣ
ਲਈ ਸਹਾਇਤਾ ਅਤੇ ਤਿੰਨ ਸਾਲ ਦੇ ਬੀਮੇ ਦੀ ਲਾਗਤ ਦਾ 75 ਪ੍ਰਤੀਸ਼ਤ ਲਾਭਪਾਤਰੀ
ਨੂੰ ਮੋੜਿਆ ਜਾਂਦਾ ਹੈ ।
3. ਵੱਡੇ ਦੁੱਧ ਕੁਲਰ ਦੀ
ਖ਼ਰੀਦ ਤੇ 50% ਸਬਸਿਡੀ ।
4. ਮਿਲਕਿੰਗ ਮਸ਼ੀਨ ਅਤੇ
ਚਾਰਾ ਕੱਟਣ ਅਤੇ ਕੁਤਰਣ ਵਾਲੀਆਂ ਮਸ਼ੀਨਾਂ ਦੀ ਖ਼ਰੀਦ ਤੇ 50% ਸਬਸਿਡੀ ।
5. ਆਟੋਮੈਟਿਕ ਡਿਸਪੈਂਸਿੰਗ
ਮਸ਼ੀਨ, ਟੋਟਲ
ਮਿਕਸ ਰਾਸ਼ਨ ਵੈਗਨ (TMR Wagon) ਅਤੇ ਕਿਰਾਏ ਤੇ ਮਸ਼ੀਨਾਂ
ਦੇਣ ਵਾਸਤੇ ਡੇਅਰੀ ਸਰਵਿਸ ਸੈਂਟਰ ਸਥਾਪਿਤ ਕਰਨ ਲਈ 50% ਸਬਸਿਡੀ ਦਿੱਤੀ ਜਾਂਦੀ
ਹੈ ।
Class
10 Lesson 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
(ਅ) ਇੱਕ-ਦੋ ਵਾਕਾਂ ਵਿਚ ਉੱਤਰ ਦਿਓ :-
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪਸਾਰ ਸਿੱਖਿਆ ਡਾਇਰੈਕਟੋਰੇਟ ਦਾ ਵੱਖ-ਵੱਖ ਜ਼ਿਲਿਆਂ ਵਿਚ ਸਥਾਪਿਤ
ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਸਕੀਮਾਂ ਰਾਹੀਂ ਕਿਸਾਨ ਭਰਾਵਾਂ ਨਾਲ
ਸਿੱਧਾ ਸੰਪਰਕ ਬਣਾ ਕੇ ਰੱਖਿਆ ਜਾਂਦਾ ਹੈ । ਕਿਸਾਨ ਭਰਾਵਾਂ ਨੂੰ ਸਮੇਂ-ਸਮੇਂ ਤੇ ਸਿਖਲਾਈ, ਪਰਦਰਸ਼ਨੀਆਂ ਦੁਆਰਾ ਜਾਗਰੂਕ ਕੀਤਾ ਜਾਂਦਾ ਹੈ । ਯੂਨੀਵਰਸਿਟੀ ਵਲੋਂ ਕੀਤੇ ਗਏ ਪਰਖ, ਤਜ਼ਰਬਿਆਂ ਦੀ ਜਾਣਕਾਰੀ ਵੀ ਕਿਸਾਨ ਮੇਲਿਆਂ, ਖੇਤ ਦਿਵਸਾਂ ਵਿੱਚ ਕਿਸਾਨਾਂ ਨੂੰ ਉਪਲੱਬਧ ਕਰਵਾਈ ਜਾਂਦੀ ਹੈ | ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੀਆਂ ਪ੍ਰਕਾਸ਼ਨਾਵਾਂ ਅਤੇ ਪੌਦਾ ਰੋਗ ਹਸਪਤਾਲ ਵੀ ਸੰਪਰਕ
ਦੇ ਮੁੱਖ ਸਾਧਨ ਹਨ । ਯੂਨੀਵਰਸਿਟੀ ਵਲੋਂ ਖੇਤੀਬਾੜੀ ਦੂਤ ਵੀ ਤਾਇਨਾਤ ਕੀਤੇ ਗਏ ਹਨ ਜੋ ਇੰਟਰਨੈੱਟ
ਅਤੇ ਮੋਬਾਈਲ ਫੋਨ ਰਾਹੀਂ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਵਿਚਕਾਰ ਪੁਲ ਦਾ ਕੰਮ ਕਰ ਰਹੇ ਹਨ
।
ਯੂਨੀਵਰਸਿਟੀ ਵਲੋਂ ਹਰ ਸਾਲ ਹਾੜੀ ਅਤੇ ਸਾਉਣੀ ਦੀ ਕਾਸ਼ਤ ਤੋਂ ਪਹਿਲਾਂ
ਮਾਰਚ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਕਿਸਾਨ ਮੇਲੇ ਲੁਧਿਆਣਾ ਵਿਖੇ ਅਤੇ ਹੋਰ ਵੱਖ-ਵੱਖ ਥਾਂਵਾਂ
‘ਤੇ ਲਗਾਏ ਜਾਂਦੇ ਹਨ । ਇਹਨਾਂ ਮੇਲਿਆਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਲੋਂ ਕਿਸਾਨਾਂ
ਨਾਲ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ । ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਲਗਾਏ
ਜਾਂਦੇ ਹਨ । ਨਵੀਆਂ ਕਿਸਮਾਂ ਦੇ ਬੀਜ, ਫੁੱਲਦਾਰ
ਪੌਦੇ ਅਤੇ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ ਛੋਟੀਆਂ-ਛੋਟੀਆਂ ਕਿੱਟਾਂ ਵਿੱਚ ਕਿਸਾਨਾਂ ਨੂੰ
ਦਿੱਤੇ ਜਾਂਦੇ ਹਨ । ਇਹਨਾਂ ਮੇਲਿਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਦੀ ਨੁਮਾਇਸ਼ ਵੀ
ਲਾਈ ਜਾਂਦੀ ਹੈ । ਇਹਨਾਂ ਮੇਲਿਆਂ ਵਿਚ ਹਰ ਸਾਲ ਲਗਪਗ ਤਿੰਨ ਲੱਖ ਕਿਸਾਨ ਭਰਾ ਅਤੇ ਭੈਣ ਭਾਗ
ਲੈਂਦੇ ਹਨ ।
ਮੱਧਰੀਆਂ ਕਿਸਮਾਂ ਦੀਆਂ ਕਣਕਾਂ ਦੇ ਪਿਤਾਮਾ ਅਤੇ ਨੋਬਲ ਪੁਰਸਕਾਰ
ਵਿਜੇਤਾ ਡਾ: ਨੌਰਮਾਨ ਈ. ਬੋਰਲਾਗ ਨੇ ਇਸ ਯੂਨੀਵਰਸਿਟੀ ਨਾਲ ਪੱਕੀ ਸਾਂਝ ਪਾਈ ਜੋ ਉਹਨਾਂ ਨੇ ਆਖਰੀ
ਸਾਹਾਂ ਤੱਕ ਨਿਭਾਈ ।ਡਾ: ਗੁਰਦੇਵ ਸਿੰਘ ਖ਼ੁਸ਼ ਨੇ ਅੰਤਰ-ਰਾਸ਼ਟਰੀ ਝੋਨਾ ਖੋਜ ਕੇਂਦਰ ਵਿਚ ਕੰਮ
ਕਰਦਿਆਂ ਵੀ ਇਸ ਯੂਨੀਵਰਸਿਟੀ ਨਾਲ ਪਿਆਰ ਅਤੇ ਸਮਰਪਣ ਪੁਗਾਇਆ । ਇਹ ਯੂਨੀਵਰਸਿਟੀ ਆਪਣੀ ਮਿਆਰੀ
ਸਿੱਖਿਆ ਲਈ ਵਿਦੇਸ਼ਾਂ ਵਿਚ ਜਾਣੀ-ਪਛਾਣੀ ਜਾਂਦੀ ਹੈ । ਬਾਹਰਲੇ ਦੇਸ਼ਾਂ ਦੇ ਵਿਦਿਆਰਥੀ ਵੀ ਇਸ
ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ ।
Class 10 Lesson 3 ਹਾੜ੍ਹੀ ਦੀਆਂ ਫ਼ਸਲਾਂ
(ਅ)
ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
(ੲ)
ਪੰਜ-ਛੇ ਵਾਕਾਂ ਵਿਚ ਉੱਤਰ ਦਿਓ :-
ਕਣਕ ਦੀ ਬਿਜਾਈ ਬੀਜ-ਖਾਦ ਡਰਿਲ ਨਾਲ ਕੀਤੀ ਜਾਂਦੀ ਹੈ । ਬਿਜਾਈ ਲਈ ਫਾਸਲਾ 20 ਤੋਂ 22 ਸੈਂ. ਮੀ. ਹੋਣਾ ਚਾਹੀਦਾ ਹੈ ਅਤੇ ਬਿਜਾਈ 4-6 ਸੈਂ. ਮੀ. ਡੂੰਘਾਈ ਤੇ ਕਰਨੀ ਚਾਹੀਦੀ ਹੈ । ਕਣਕ ਦੀ ਦੋਹਰੀ ਬਿਜਾਈ ਕਰਨੀ ਚਾਹੀਦੀ ਹੈ । ਇਸ
ਦਾ ਭਾਵ ਹੈ ਕਿ ਅੱਧਾ ਖਾਦ ਅਤੇ ਬੀਜ ਇੱਕ ਪਾਸੇ ਅਤੇ ਬਾਕੀ ਅੱਧਾ ਦੂਜੇ ਪਾਸੇ । ਇਸ ਤਰ੍ਹਾਂ ਕਰਨ
ਨਾਲ ਪ੍ਰਤੀ ਏਕੜ ਦੋ ਕੁਇੰਟਲ ਝਾੜ ਵੱਧ ਜਾਂਦਾ ਹੈ । ਕਣਕ ਕੀ ਬਿਜਾਈ ਚੌੜੀਆਂ ਵੱਟਾਂ ਤੇ ਬੈਂਡ
ਪਲਾਂਟਰ ਦੁਆਰਾ ਕੀਤੀ ਜਾ ਸਕਦੀ ਹੈ । ਇਸ ਵਿਧੀ ਦੁਆਰਾ 30 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਪੈਂਦੀ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ ।
Class 10 Lesson 4 ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ :-
(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ :-
ਮੁਲੀ
ਦੀ ਕਿਸਮ |
ਬਿਜਾਈ
ਦਾ ਸਮਾਂ |
ਮੂਲੀ
ਤਿਆਰ ਹੋਣ ਦਾ ਸਮਾਂ |
ਪੂਸਾ
ਹਿਮਾਨੀ |
ਜਨਵਰੀ
ਤੋਂ ਫ਼ਰਵਰੀ |
ਫ਼ਰਵਰੀ
ਤੋਂ ਅਪਰੈਲ |
ਪੰਜਾਬ
ਪਸੰਦ |
ਮਾਰਚ
ਦਾ ਦੂਸਰਾ ਪੰਦਰਵਾੜਾ |
ਅਖੀਰ
ਅਪਰੈਲ-ਮਈ |
ਪੂਸਾ
ਚੇਤਕੀ |
ਅਪਰੈਲ
ਤੋਂ ਅਗਸਤ |
ਮਈ
ਤੋਂ ਸਤੰਬਰ |
ਪੰਜਾਬ
ਸਫ਼ੇਦ ਮੂਲੀ-2 |
ਮੱਧ
ਸਤੰਬਰ ਤੋਂ ਅਕਤੂਬਰ |
ਅਕਤੂਬਰ
ਤੋਂ ਦਸੰਬਰ |
ਜਪਾਨੀ
ਵਾਈਟ |
ਨਵੰਬਰ
ਤੋਂ ਦਸੰਬਰ |
ਦਸੰਬਰ
ਤੋਂ ਜਨਵਰੀ । |
1. ਗਰਮੀਆਂ ਦੇ ਮੌਸਮ ਵਿਚ
ਹਲ ਵਾਹੁਣ ਨਾਲ ਧਰਤੀ ਦੇ ਕੀੜੇ, ਉੱਲੀਆਂ ਅਤੇ ਕਈ
ਨਿਮਾਟੋਡ ਮਰ ਜਾਂਦੇ ਹਨ ।
2. ਜੇ ਸਹੀ ਫ਼ਸਲ ਚੱਕਰ
ਅਪਣਾਇਆ ਜਾਵੇ ਤਾਂ ਆਲੂ ਅਤੇ ਮਟਰਾਂ ਦੀਆਂ ਕੁੱਝ ਬਿਮਾਰੀਆਂ ਤੋਂ ਬਚਾਅ ਸੰਭਵ ਹੈ ।
3. ਅਗੇਤੀ ਫ਼ਸਲ ਬੀਜ ਕੇ
ਕੀੜਿਆਂ ਨੂੰ ਹੱਥਾਂ ਨਾਲ ਖ਼ਤਮ ਕੀਤਾ ਜਾ ਸਕਦਾ ਹੈ ।
4. ਬੀਮਾਰੀ ਵਾਲੇ ਬੂਟਿਆਂ
ਨੂੰ ਨਸ਼ਟ ਕਰਕੇ ਹੋਰ ਬੂਟਿਆਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ।
5. ਬੀਜ ਦੀ ਸੋਧ ਕਰਕੇ ਬੀਜਣ
ਨਾਲ ਵੀ ਬੀਮਾਰੀਆਂ ਤੇ ਕੀੜਿਆਂ ਤੋਂ ਬਚਿਆ ਜਾ ਸਕਦਾ ਹੈ । ਬੀਜ ਦੀ ਸੋਧ ਕੈਪਟਾਨ ਜਾਂ ਥੀਰਮ ਨਾਲ
ਕੀਤੀ ਜਾ ਸਕਦੀ ਹੈ ।
6. ਸੇਵਨ, ਫੇਮ
ਆਦਿ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਸੁੰਡੀਆਂ ਨੂੰ ਮਾਰਿਆ ਜਾ ਸਕਦਾ ਹੈ । ਰਸ ਚੂਸਣ ਵਾਲੇ ਕੀੜਿਆਂ
ਅਤੇ ਤੇਲੇ ਤੇ ਕਾਬੂ ਪਾਉਣ ਲਈ ਰੋਗਰ, ਮੈਟਾਸਿਸਟਾਕਸ ਅਤੇ
ਮੈਲਾਥਿਆਨ ਦੀ ਵਰਤੋਂ ਕੀਤੀ ਜਾ ਸਕਦੀ ਹੈ ।
·
ਅਗੇਤੀ ਫੁੱਲ ਗੋਭੀ – ਜੂਨ ਤੋਂ ਜੁਲਾਈ ।
·
ਮੁੱਖ ਫ਼ਸਲ – ਅਗਸਤ ਤੋਂ ਅੱਧ ਸਤੰਬਰ ।
·
ਪਿਛੇਤੀ ਫ਼ਸਲ – ਅਕਤੂਬਰ ਤੋਂ ਨਵੰਬਰ ਨੂੰ
2. ਪ੍ਰਤੀ ਏਕੜ ਬੀਜ ਦੀ ਮਾਤਰਾ-
·
ਅਗੇਤੀ ਫ਼ਸਲ ਲਈ 500 ਗ੍ਰਾਮ ਬੀਜ ਪ੍ਰਤੀ ਏਕੜ ।
·
ਹੋਰਾਂ ਲਈ 250 ਗ੍ਰਾਮ ਬੀਜ ਪ੍ਰਤੀ ਏਕੜ ।
3. ਫ਼ਾਸਲਾ-45 × 30 ਸੈਂ.ਮੀ. ਦੇ ਹਿਸਾਬ ਨਾਲ ਕਤਾਰਾਂ ਤੇ ਬੂਟਿਆਂ ਵਿਚ ਫ਼ਾਸਲਾ ਰੱਖੋ ।
Class 10 Agriculture Chapter 5 ਫ਼ਲਦਾਰ ਬੂਟਿਆਂ ਦੀ ਕਾਸ਼ਤ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਪੰਜਾਬ ਵਿੱਚ
ਫ਼ਲਾਂ ਹੇਠ ਕਿੰਨਾ ਰਕਬਾ ਹੈ ?
ਉੱਤਰ- 78000 ਹੈਕਟੇਅਰ ।
ਪ੍ਰਸ਼ਨ 2. ਬੂਟਿਆਂ ਨੂੰ
ਸਿਊਂਕ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?
ਉੱਤਰ- 30 ਗ੍ਰਾਮ ਲਿੰਡੇਨ ਜਾਂ 15 ਮਿਲੀ ਲੀਟਰ ਕਲੋਰੋਪਾਈਰੀਫਾਸ 20 ਤਾਕਤ ਨੂੰ 2.5 ਕਿਲੋ ਮਿੱਟੀ ਵਿੱਚ ਰਲਾ ਕੇ ਪ੍ਰਤੀ ਟੋਏ ਦੇ ਹਿਸਾਬ ਨਾਲ ਪਾਓ ।
ਪ੍ਰਸ਼ਨ 3. ਆਤੂ ਦੀਆਂ
ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ- ਫਲੋਰਿਡਾ ਪਰਿੰਸ, ਪਰਤਾਪ ।
ਪ੍ਰਸ਼ਨ 4. ਬਾਗ ਲਗਾਉਣ
ਦੇ ਕਿੰਨੇ ਢੰਗ ਹਨ ?
ਉੱਤਰ- ਤਿੰਨ ਢੰਗ ਹਨ-ਵਰਗਾਕਾਰ, ਛਿੱਲਰ, ਛੇ ਕੋਨਾ ਢੰਗ ।
ਪ੍ਰਸ਼ਨ 5. ਪੱਤਝੜੀ
ਫ਼ਲਦਾਰ ਬੂਟੇ ਕਿਹੜੇ ਮਹੀਨੇ ਵਿੱਚ ਲਗਾਏ ਜਾਂਦੇ ਹਨ ?
ਉੱਤਰ- ਅੱਧ ਜਨਵਰੀ ਤੋਂ ਅੱਧ ਫਰਵਰੀ ।
ਪ੍ਰਸ਼ਨ 6. ਅੰਬ ਅਤੇ
ਲੀਚੀ ਦੇ ਬੂਟੇ ਲਗਾਉਣ ਦਾ ਸਹੀ ਸਮਾਂ ਕੀ ਹੈ ?
ਉੱਤਰ- ਸਤੰਬਰ-ਅਕਤੂਬਰ ਵਿੱਚ ।
ਪ੍ਰਸ਼ਨ 7. ਬਾਗਾਂ ਵਿੱਚ
ਦੇਸੀ ਰੂੜੀ ਕਦੋਂ ਪਾਉਣੀ ਚਾਹੀਦੀ ਹੈ ?
ਜਾਂ
ਫ਼ਲਦਾਰ ਪੌਦਿਆਂ ਨੂੰ ਰੂੜੀ ਦੀ ਖਾਦ ਕਿਹੜੇ ਮਹੀਨੇ ਵਿੱਚ ਪਾਉਣੀ
ਚਾਹੀਦੀ ਹੈ ?
ਉੱਤਰ- ਫੁਟਾਰਾ ਆਉਣ ਤੋਂ 2-3 ਮਹੀਨੇ ਪਹਿਲਾਂ, ਆਮ ਕਰਕੇ ਦਸੰਬਰ ਮਹੀਨੇ ਵਿਚ ।
ਪ੍ਰਸ਼ਨ 8. ਆਂਵਲੇ ਦੀਆਂ
ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ- ਬਲਵੰਤ, ਨੀਲਮ, ਕੰਚਨ ।
ਪ੍ਰਸ਼ਨ 9. ਫ਼ਲਦਾਰ
ਬੂਟੇ ਲਗਾਉਣ ਲਈ ਟੋਆ ਕਿੰਨਾ ਡੂੰਘਾ ਪੁੱਟਣਾ ਚਾਹੀਦਾ ਹੈ ?
ਉੱਤਰ- ਇੱਕ ਮੀਟਰ ਡੂੰਘਾ ।
ਪ੍ਰਸ਼ਨ 10. ਅੰਮ੍ਰਿਤਸਰ
ਜ਼ਿਲ੍ਹੇ ਵਿੱਚ ਕਿਹੜੇ ਫ਼ਲ ਲਗਾਏ ਜਾ ਸਕਦੇ ਹਨ ?
ਉੱਤਰ- ਨਾਸ਼ਪਾਤੀ, ਅੰਗੂਰ, ਅੰਬ, ਅਮਰੂਦ, ਆਤੂ, ਕਿਨੂੰ, ਹੋਰ ਸੰਗਤਰੇ, ਨਿੰਬੂ ਆਦਿ ।
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਫ਼ਲਦਾਰ
ਬੂਟੇ ਲਗਾਉਣ ਲਈ ਕਿਸ ਤਰ੍ਹਾਂ ਦੀ ਮਿੱਟੀ ਚਾਹੀਦੀ ਹੈ ?
ਉੱਤਰ- ਫ਼ਲਦਾਰ ਬੂਟੇ ਲਗਾਉਣ ਲਈ ਚੰਗੇ ਜਲ ਨਿਕਾਸ ਵਾਲੀ, ਭਲ ਵਾਲੀ, ਡੂੰਘੀ ਤੇ ਉਪਜਾਊ ਜ਼ਮੀਨ ਹੋਣੀ ਚਾਹੀਦੀ ਹੈ । ਜ਼ਮੀਨ ਦੀ ਦੋ ਮੀਟਰ
ਤੱਕ ਦੀ ਡੂੰਘਾਈ ਵਿੱਚ ਕੋਈ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ ।
ਪ੍ਰਸ਼ਨ 2. ਨੀਮ ਪਹਾੜੀ
ਇਲਾਕੇ ਵਿੱਚ ਕਿਹੜੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ ?
ਉੱਤਰ- ਅਮਰੂਦ, ਅੰਬ, ਲੀਚੀ, ਨਾਸ਼ਪਾਤੀ, ਕਿੰਨੂ ਅਤੇ ਹੋਰ ਸੰਗਤਰੇ, ਨਿੰਬੂ, ਆੜੂ, ਅਲੂਚਾ, ਚੀਕੂ, ਆਮਲਾ ਆਦਿ ।
ਪ੍ਰਸ਼ਨ 3. ਸੇਂਜੂ ਅਤੇ
ਖੁਸ਼ਕ ਇਲਾਕੇ ਦੇ ਢੁੱਕਵੇਂ ਫ਼ਲ ਕਿਹੜੇ ਹਨ ?
ਉੱਤਰ- ਮਾਲਟਾ, ਨਿੰਬੂ, ਕਿਨੂੰ ਅਤੇ ਹੋਰ ਸੰਗਤਰੇ, ਬੋਰ, ਅੰਗੂਰ, ਅਮਰੂਦ ਆਦਿ ।
ਪ੍ਰਸ਼ਨ 4. ਸਦਾਬਹਾਰ
ਫ਼ਲਦਾਰ ਬੂਟੇ ਕਿਹੜੇ ਹੁੰਦੇ ਹਨ ?
ਉੱਤਰ- ਲੁਕਾਠ, ਅਮਰੂਦ, ਅੰਬ, ਲੀਚੀ, ਕਿੰਨੂ ਅਤੇ
ਹੋਰ ਸੰਗਤਰੇ, ਮਾਲਟਾ, ਨਿੰਬੂ, ਚੀਕੂ ਆਦਿ ।
ਪ੍ਰਸ਼ਨ 5. ਪੱਤਝੜੀ
ਫ਼ਲਦਾਰ ਬੂਟੇ ਕਿਹੜੇ ਹੁੰਦੇ ਹਨ ?
ਉੱਤਰ-ਨਾਸ਼ਪਾਤੀ, ਅੰਗੂਰ, ਆੜੂ, ਅਲੂਚਾ ।
ਪ੍ਰਸ਼ਨ 6. ਵਰਗਾਕਾਰ
ਢੰਗ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਇਹ ਬਾਗ਼ ਲਾਉਣ ਦਾ ਇੱਕ ਢੰਗ ਹੈ ਜਿਸ ਵਿੱਚ ਬੁਟਿਆਂ
ਅਤੇ ਕਤਾਰਾਂ ਵਿਚ ਫ਼ਾਸਲਾ ਬਰਾਬਰ ਹੁੰਦਾ ਹੈ । ਇਸ ਤਰ੍ਹਾਂ ਆਮਣੇ-ਸਾਹਮਣੇ ਲਗਾਏ ਚਾਰ ਬੂਟੇ ਇੱਕ
ਵਰਗਾਕਾਰ ਬਣਾਉਂਦੇ ਹਨ ।
ਪ੍ਰਸ਼ਨ 7. ਫ਼ਲਦਾਰ
ਬੂਟਿਆਂ ਨੂੰ ਪਾਣੀ ਕਿੰਨੀ ਦੇਰ ਬਾਅਦ ਦੇਣਾ ਚਾਹੀਦਾ ਹੈ ?
ਉੱਤਰ- ਛੋਟੇ ਬੂਟਿਆਂ ਨੂੰ 3-4 ਸਾਲ ਤੱਕ ਮਾਰਚ ਤੋਂ ਜੂਨ ਤੱਕ ਹਫ਼ਤੇ-ਹਫ਼ਤੇ ਮਗਰੋਂ, ਨਵੰਬਰ ਤੋਂ ਫ਼ਰਵਰੀ ਤੱਕ 2-3 ਹਫ਼ਤਿਆਂ ਬਾਅਦ ਅਤੇ ਜੁਲਾਈ ਤੋਂ ਨਵੰਬਰ ਤੱਕ ਵਰਖਾ
ਅਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 8. ਬਾਗਾਂ ਲਈ ਪਾਣੀ
ਦਾ ਪੱਧਰ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
ਉੱਤਰ- ਬਾਗਾਂ ਲਈ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਥੱਲੇ
ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕੋਈ ਉਤਰਾਅ-ਚੜ੍ਹਾਅ ਨਹੀਂ ਹੋਣਾ ਚਾਹੀਦਾ ਹੈ ।
ਪ੍ਰਸ਼ਨ 9. ਬਾਗ ਲਗਾਉਣ
ਦੇ ਛਿੱਲਰ ਢੰਗ ਬਾਰੇ ਜਾਣਕਾਰੀ ਦਿਓ ।
ਉੱਤਰ- ਕੁੱਝ ਫ਼ਲਦਾਰ ਬੂਟੇ, ਜਿਵੇਂ, ਲੀਚੀ, ਅੰਬ, ਨਾਸ਼ਪਾਤੀ ਬਹੁਤ ਲੰਬੇ ਸਮੇਂ ਬਾਅਦ ਫਲ ਦੇਣਾ ਸ਼ੁਰੂ ਕਰਦੇ ਹਨ । ਇਹਨਾਂ ਬਾਗਾਂ ਵਿੱਚ
ਪਹਿਲਾਂ ਕੁੱਝ ਅਸਥਾਈ ਬੂਟੇ ਲਗਾਏ ਜਾ ਸਕਦੇ ਹਨ, ਜੋ ਜਲਦੀ ਫ਼ਲ ਦੇਣ ਵਾਲੇ ਹੋਣ । ਇਹ ਛਿੱਲਰ ਦਾ ਕੰਮ ਕਰਦੇ ਹਨ । ਜਦੋਂ ਮੁੱਖ ਬਾਗ਼ ਫਲ ਦੇਣਾ
ਸ਼ੁਰੂ ਕਰ ਦਿੰਦੇ ਹਨ ਤੇ ਇਹਨਾਂ ਅਸਥਾਈ ਪੌਦਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ ।
ਪ੍ਰਸ਼ਨ 10. ਬਾਗ ਲਗਾਉਣ
ਲਈ ਬੂਟੇ ਕਿੱਥੋਂ ਲੈਣੇ ਚਾਹੀਦੇ ਹਨ ?
ਉੱਤਰ- ਬਾਗ਼ ਲਗਾਉਣ ਲਈ ਚੰਗੀ ਕਿਸਮ ਦੇ, ਕੀੜਿਆਂ ਅਤੇ ਰੋਗਾਂ ਤੋਂ ਰਹਿਤ, ਸਿਹਤਮੰਦ
ਬੁਟੇ ਕਿਸੇ ਭਰੋਸੇਮੰਦ ਨਰਸਰੀ, ਹੋ ਸਕੇ ਤਾਂ ਪੀ.ਏ.ਯੂ. ਲੁਧਿਆਣਾ, ਬਾਗ਼ਬਾਨੀ ਵਿਭਾਗ ਅਤੇ ਸਰਕਾਰੀ ਮਨਜੂਰਸ਼ੁਦਾ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਨਰਸਰੀ ਤੋਂ
ਫ਼ਲਦਾਰ ਬੂਟੇ ਖ਼ਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ- ਬੂਟੇ ਚੰਗੀ ਕਿਸਮ ਦੇ, ਕੀੜਿਆਂ ਅਤੇ ਰੋਗਾਂ ਤੋਂ
ਮੁਕਤ, ਸਿਹਤਮੰਦ
ਹੋਣੇ ਚਾਹੀਦੇ ਹਨ !
1. ਬੁਟੇ ਨਰੋਏ ਅਤੇ
ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ ।
2. ਸਦਾ ਬਹਾਰ ਬੂਟਿਆਂ ਨੂੰ
ਪੁੱਟਣ ਲੱਗੇ ਧਿਆਨ ਰੱਖੋ ਕਿ ਜੜਾਂ ਤੇ ਮਿੱਟੀ ਕਾਫ਼ੀ ਮਾਤਰਾ ਵਿੱਚ ਹੋਵੇ ।
3. ਪਿਉਂਦੀ ਬੂਟੇ ਦੀ ਪਿਉਂਦ
ਮੁੱਢਲੇ ਬੂਟੇ ਤੇ ਕੀਤੀ ਗਈ ਹੋਵੇ ਅਤੇ ਇਸਦਾ ਜੋੜ ਪੱਧਰਾ ਹੋਵੇ ।
4. ਬੂਟੇ ਖਰੀਦਣ ਸਮੇਂ ਲੋੜ
ਤੋਂ 10% ਬੂਟੇ ਵੱਧ ਖਰੀਦਣੇ ਚਾਹੀਦੇ ਹਨ ਤਾਂ ਕਿ ਮਰਨ ਵਾਲੇ ਬੂਟਿਆਂ ਦੀ ਜਗ੍ਹਾ ਤੇ
ਲਾਇਆ ਜਾ ਸਕੇ ।
ਪ੍ਰਸ਼ਨ 2. ਬਾਗ਼ ਲਗਾਉਣ
ਦੇ ਕਿਹੜੇ-ਕਿਹੜੇ ਢੰਗ ਹਨ ? ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ- ਬਾਗ ਲਗਾਉਣ ਦੇ ਤਿੰਨ ਢੰਗ ਹਨ-
(i) ਵਰਗਾਕਾਰ ਢੰਗ,
(ii) ਛਿੱਲਰ ਢੰਗ,
(iii) ਛੇ ਕੋਨਾ ਢੰਗ ।
(i) ਵਰਗਾਕਾਰ ਢੰਗ – ਇਸ ਢੰਗ ਵਿਚ ਲਗਾਏ ਬੂਟਿਆਂ ਅਤੇ
ਕਤਾਰਾਂ ਦਾ ਫ਼ਾਸਲਾ ਇੱਕ-ਦੂਸਰੇ ਤੋਂ ਬਰਾਬਰ ਹੁੰਦਾ ਹੈ । ਇਸ ਤਰ੍ਹਾਂ ਆਹਮਣੇ-ਸਾਹਮਣੇ ਲੱਗੇ ਚਾਰ
ਬੂਟੇ ਵਰਗਾਕਾਰ ਬਣਾਉਂਦੇ ਹਨ । ਇਸ ਢੰਗ ਨੂੰ ਪੰਜਾਬ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ । ਇਸ
ਢੰਗ ਨਾਲ ਲੱਗੇ ਬੂਟੇ ਲੰਬੇ ਸਮੇਂ ਤੱਕ ਫ਼ਲ ਦਿੰਦੇ ਰਹਿੰਦੇ ਹਨ ਅਤੇ ਸ਼ੁਰੂਆਤੀ ਸਾਲਾਂ ਵਿੱਚ
ਜਦੋਂ ਬਾਗ਼ ਤੋਂ ਆਮਦਨ ਨਹੀਂ ਹੁੰਦੀ ਤਾਂ ਇਸ ਵਿੱਚ ਅੰਤਰ ਫ਼ਸਲਾਂ ਉਗਾ ਕੇ ਲਾਭ ਲਿਆ ਜਾ ਸਕਦਾ ਹੈ
।
(ii) ਛਿੱਲਰ ਢੰਗ – ਕੁੱਝ ਫ਼ਲਦਾਰ ਬੂਟੇ, ਜਿਵੇਂ, ਲੀਚੀ, ਅੰਬ, ਨਾਸ਼ਪਾਤੀ ਬਹੁਤ ਲੰਬੇ ਸਮੇਂ ਬਾਅਦ ਫ਼ਲ ਦੇਣਾ ਸ਼ੁਰੂ ਕਰਦੇ ਹਨ । ਇਹਨਾਂ ਬਾਗਾਂ ਵਿੱਚ
ਪਹਿਲਾਂ ਕੁੱਝ ਅਸਥਾਈ ਬੂਟੇ ਲਗਾਏ ਜਾਂਦੇ ਹਨ, ਜੋ ਜਲਦੀ ਫ਼ਲ ਦੇਣ ਵਾਲੇ ਹੋਣ, ਲਗਾਉਣੇ
ਚਾਹੀਦੇ ਹਨ । ਇਹ ਛਿੱਲਰ ਦਾ ਕੰਮ ਕਰਦੇ ਹਨ । ਜਦੋਂ ਮੁੱਖ ਬਾਗ਼ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ
ਤਾਂ ਇਹਨਾਂ ਅਸਥਾਈ ਪੌਦਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ ।
(iii) ਛੇ ਕੋਨਾ ਢੰਗ – ਇਸ ਢੰਗ ਵਿਚ ਕਤਾਰਾਂ ਦਾ ਫ਼ਾਸਲਾ
ਬੁਟਿਆਂ ਵਿਚਲੇ ਫ਼ਾਸਲੇ ਨਾਲੋਂ ਘੱਟ ਹੁੰਦਾ ਹੈ ਪਰ ਬੂਟੇ ਤੋਂ ਬੂਟੇ ਦਾ ਫ਼ਾਸਲਾ ਬਰਾਬਰ ਹੁੰਦਾ
ਹੈ । ਇਸ ਢੰਗ ਦੀ ਵਰਤੋਂ ਕਰਕੇ 15 ਤੋਂ 20 ਫੀਸਦੀ ਵੱਧ ਬੂਟੇ ਲਗਾਏ ਜਾ ਸਕਦੇ ਹਨ । ਇਸ ਢੰਗ ਵਿਚ ਬੁਟਿਆਂ ਨੂੰ ਆਪਸ ਵਿੱਚ ਫਸਣ ਤੋਂ
ਬਚਾਉਣ ਲਈ ਕਾਂਟ-ਛਾਂਟ ਵਧੀਆ ਢੰਗ ਨਾਲ ਕਰਨੀ ਚਾਹੀਦੀ ਹੈ ।
ਪ੍ਰਸ਼ਨ 3. ਫ਼ਲਦਾਰ
ਬੂਟਿਆਂ ਦੀ ਸੁਧਾਈ ਅਤੇ ਕਾਂਟ-ਛਾਂਟ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ- ਫ਼ਲਦਾਰ ਬੂਟਿਆਂ ਨੂੰ ਛੋਟੀ ਉਮਰ ਵਿਚ ਹੀ ਸਹੀ ਆਕਾਰ
ਤੇ ਢਾਂਚਾ ਦੇਣ ਦੀ ਲੋੜ ਹੁੰਦੀ ਹੈ । ਇਹ ਕੰਮ ਇਹਨਾਂ ਦੀ ਸੁਧਾਈ ਕਰਕੇ ਕੀਤਾ ਜਾਂਦਾ ਹੈ । ਸਹੀ
ਆਕਾਰ ਅਤੇ ਢਾਂਚਾ ਇਸ ਲਈ ਜ਼ਰੂਰੀ ਹੈ ਤਾਂ ਕਿ ਪੌਦਿਆਂ ਵਿੱਚ ਸੂਰਜੀ ਪ੍ਰਕਾਸ਼ ਅਤੇ ਹਵਾ ਦਾ
ਨਿਕਾਸ ਵਧੀਆ ਢੰਗ ਨਾਲ ਹੋ ਸਕੇ । ਇਸ ਨਾਲ ਫ਼ਲ ਦੀ ਗੁਣਵੱਤਾ ਵੀ ਵੱਧਦੀ ਹੈ ਤੇ ਬੂਟੇ ਦੀ ਉਮਰ
ਵਿਚ ਵੀ ਵਾਧਾ ਹੁੰਦਾ ਹੈ । ਪੰਜਾਬ ਵਿੱਚ ਕਾਸ਼ਤ ਕੀਤੇ ਜਾਣ ਵਾਲੇ ਪੱਤਝੜ ਫ਼ਲਦਾਰ ਬੂਟਿਆਂ
ਜਿਹਨਾਂ ਵਿਚ ਪ੍ਰਮੁੱਖ ਤੌਰ ‘ਤੇ ਅੰਗੂਰ, ਨਾਖ, ਆਤੂ ਅਤੇ ਅਲੂਚਾ ਹਨ, ਦੀ ਸੁਧਾਈ ਪਹਿਲੇ ਚਾਰ ਤੋਂ ਪੰਜ ਸਾਲਾਂ ਤੱਕ ਕੀਤੀ ਜਾਂਦੀ ਹੈ । ਜਦੋਂ ਪੌਦਿਆਂ ਨੂੰ ਫ਼ਲ
ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਤਪਾਦਕਤਾ ਵਿਚ ਕਮੀ ਨਾ ਆਵੇ ਤੇ ਇਹ ਸਿਖਰਾਂ ਛੂਹੇ ਅਤੇ ਫ਼ਲ
ਵੀ ਮਿਆਰੀ ਮਿਲੇ । ਇਸ ਲਈ ਪੌਦਿਆਂ ਦੀ ਕਾਂਟ-ਛਾਂਟ ਕੀਤੀ ਜਾਂਦੀ ਹੈ ਜੋ ਕਿ ਬਹੁਤ ਜ਼ਰੂਰੀ ਹੁੰਦੀ
ਹੈ ।
ਪ੍ਰਸ਼ਨ 4. ਫ਼ਲ ਤੋੜਨ
ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ- ਫ਼ਲਾਂ ਦੀ ਤੁੜਾਈ ਲਈ ਕੁੱਝ ਮਾਪਦੰਡ ਨਿਰਧਾਰਿਤ ਕਰਨੇ ਚਾਹੀਦੇ ਹਨ ; ਜਿਵੇਂ, ਕੁੱਝ ਫ਼ਲਾਂ ਨੂੰ ਤੋੜਨ
ਤੋਂ ਬਾਅਦ ਵੀ ਪਕਾਇਆ ਜਾ ਸਕਦਾ ਹੈ; ਜਿਵੇਂ-ਅੰਬ, ਕੇਲਾ, ਅਲੂਚਾ ਆਦਿ । ਪਰ ਅੰਗੂਰ, ਲੀਚੀ ਆਦਿ ਨੂੰ ਤੋੜ ਕੇ
ਨਹੀਂ ਪਕਾਇਆ ਜਾ ਸਕਦਾ ।
ਇਸ
ਲਈ ਫ਼ਲ ਅਨੁਸਾਰ ਹੀ ਮਾਪ-ਦੰਡ ਨਿਰਧਾਰਿਤ ਕਰਨੇ ਚਾਹੀਦੇ ਹਨ ।
·
ਫ਼ਲਾਂ ਨੂੰ ਕਦੇ ਵੀ ਟਹਿਣੀ ਨਾਲੋਂ ਖਿੱਚ ਕੇ ਨਹੀਂ ਤੋੜਨਾ
ਚਾਹੀਦਾ | ਇਸ
ਤਰ੍ਹਾਂ ਟਹਿਣੀ ਨੂੰ ਵੀ ਨੁਕਸਾਨ ਹੋ ਸਕਦਾ ਹੈ ਤੇ ਫ਼ਲ ਦੀ ਛਿੱਲ ਵੀ ਲਹਿ ਸਕਦੀ ਹੈ ।
·
ਤੋੜੇ ਫ਼ਲਾਂ ਦੀ 34 ਵਰਗਾਂ ਵਿੱਚ ਦਰਜ਼ਾਬੰਦੀ
ਕਰ ਲੈਣੀ ਚਾਹੀਦੀ ਹੈ ਅਤੇ ਦਰਜ਼ਾਬੰਦੀ ਤੋਂ ਬਾਅਦ ਇਹਨਾਂ ਨੂੰ ਗੱਤੇ ਦੇ ਡੱਬਿਆਂ, ਪੋਲੀ
ਨੈਟ, ਪਲਾਸਟਿਕ
ਦੇ ਕਰੇਟਾਂ ਵਿੱਚ ਪਾ ਕੇ ਪੈਕ ਕਰਨਾ ਚਾਹੀਦਾ ਹੈ ।
·
ਕੱਚੇ, ਵੱਧ ਪੱਕੇ, ਛੋਟੇ, ਬਦਸ਼ਕਲ, ਗਲੇ-ਸੜੇ
ਅਤੇ ਦਾਗੀ ਫ਼ਲਾਂ ਨੂੰ ਡੱਬਾ ਬੰਦ ਨਹੀਂ ਕਰਨਾ ਚਾਹੀਦਾ ।
ਪ੍ਰਸ਼ਨ 5. ਬਾਗਾਂ ਵਿਚ
ਖਾਦਾਂ ਦੀ ਵਰਤੋਂ ਬਾਰੇ ਇੱਕ ਪੈਰਾ ਲਿਖੋ ।
ਉੱਤਰ- ਜਦੋਂ ਫ਼ਲਦਾਰ ਪੌਦੇ ਲਾਉਣ ਲਈ ਟੋਇਆ ਪੁੱਟਿਆ ਜਾਂਦਾ
ਹੈ ਤਾਂ ਇਸ ਦੀ ਉੱਪਰਲੀ ਅੱਧੀ ਮਿੱਟੀ ਵਿੱਚ ਬਰਾਬਰ ਰੂੜੀ ਖਾਦ ਮਿਲਾਈ ਜਾਂਦੀ ਹੈ ।
ਇਸ ਤੋਂ ਬਾਅਦ ਪੌਦੇ ਲਗਾਉਣ ਤੋਂ ਬਾਅਦ ਫ਼ਰਵਰੀ ਤੋਂ ਅਪਰੈਲ ਮਹੀਨੇ ਵਿਚ ਬੁਟਿਆਂ ਦਾ ਵਾਧਾ ਹੁੰਦਾ ਹੈ । ਵਾਧੇ ਪਏ ਬੂਟਿਆਂ ਨੂੰ ਸਾਰੇ ਤੱਤ ਮਿਲਣੇ ਚਾਹੀਦੇ ਹਨ । ਇਸ ਲਈ ਦੇਸੀ ਖਾਦ , ਜਿਵੇਂ ਗਲੀ-ਸੜੀ ਰੂੜੀ ਦੀ ਖਾਦ ਨੂੰ ਫੁਟਾਰਾ ਆਉਣ ਤੋਂ 2-3 ਮਹੀਨੇ ਪਹਿਲਾਂ ਪਾਉਣਾ ਚਾਹੀਦਾ ਹੈ । ਗਲੀ-ਸੜੀ ਰੂੜੀ ਨੂੰ ਆਮ ਕਰਕੇ ਦਸੰਬਰ ਮਹੀਨੇ ਵਿਚ ਪਾਇਆ ਜਾਂਦਾ ਹੈ । ਨਾਈਟਰੋਜਨ ਤੱਤ ਬੂਟਿਆਂ ਨੂੰ ਦੋ ਭਾਗਾਂ ਵਿੱਚ ਦਿੱਤਾ ਜਾਂਦਾ ਹੈ । ਇੱਕ ਫੁਟਾਰਾ ਪੈਣ ਤੇ ਅਤੇ ਇੱਕ ਫ਼ਲ ਲੱਗਣ ਤੋਂ ਬਾਅਦ 1 ਫਾਸਫੋਰਸ ਖਾਦ ਨਾਈਟਰੋਜਨ ਖਾਦ ਦੇ ਪਹਿਲੇ ਭਾਗ ਨਾਲ ਪਾਉਣੀ ਚਾਹੀਦੀ ਹੈ । ਪੋਟਾਸ਼ ਖਾਦ ਨੂੰ ਫ਼ਲ ਪੱਕਣ ਤੋਂ ਪਹਿਲਾਂ ਪਾਉਣਾ ਚਾਹੀਦਾ ਹੈ ਤਾਂ ਕਿ ਫ਼ਲ ਦੀ ਗੁਣਵੱਤਾ ਵਧੀਆ ਰਹੇ । ਮੁੱਖ ਤੱਤ ਵਾਲੀਆਂ ਖਾਦਾਂ ਨੂੰ ਛੱਟਾ ਦੇ ਕੇ ਪਾਇਆ ਜਾਂਦਾ ਹੈ । ਛੋਟੇ ਤੱਤਾਂ ਵਾਲੀਆਂ ਖਾਦਾਂ ; ਜਿਵੇਂ ਜ਼ਿਮਕ, ਲੋਹਾ, ਮੈਗਨੀਜ਼ ਆਦਿ ਦੀ ਵਰਤੋਂ ਇਹਨਾਂ ਦੀ ਘਾਟ ਹੋਣ ਤੇ ਹੀ ਕਰਨੀ ਚਾਹੀਦੀ ਹੈ ।
Class 10 Agriculture Chapter 6 ਖੇਤੀ ਜੰਗਲਾਤ
(ੳ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :
ਪ੍ਰਸ਼ਨ 1. ਪੰਜਾਬ ਵਿੱਚ
ਰਾਸ਼ਟਰੀ ਵਣ ਨੀਤੀ 1988 ਮੁਤਾਬਿਕ ਕਿੰਨੇ ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਹੋਣਾ
ਚਾਹੀਦਾ ਹੈ?
ਉੱਤਰ- 20%
ਪ੍ਰਸ਼ਨ 2. ਪੰਜਾਬ ਵਿੱਚ
ਵਣ ਅਤੇ ਰੁੱਖਾਂ ਹੇਠ ਕਿੰਨੇ ਪ੍ਰਤੀਸ਼ਤ ਰਕਬਾ ਹੈ ?
ਉੱਤਰ- 6.49%.
ਪ੍ਰਸ਼ਨ 3. ਪੰਜਾਬ ਨੂੰ
ਜਲਵਾਯੂ ਦੇ ਆਧਾਰ ਤੇ ਕਿੰਨੇ ਜ਼ੋਨਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ- ਤਿੰਨ ।
ਪ੍ਰਸ਼ਨ 4. ਕੰਢੀ ਖੇਤਰ
ਵਿੱਚ ਕਿਹੜੇ ਮੌਸਮ ਵਿੱਚ ਚਾਰੇ ਦੀ ਘਾਟ ਪਾਈ ਜਾਂਦੀ ਹੈ ?
ਉੱਤਰ- ਸਰਦੀਆਂ ਵਿੱਚ ।
ਪ੍ਰਸ਼ਨ 5. ਪਾਪੂਲਰ ਦੇ
ਦਰੱਖ਼ਤ ਬੰਨਿਆਂ ਉੱਤੇ ਕਿੰਨੇ ਫ਼ਾਸਲੇ ਤੇ ਲਾਏ ਜਾਂਦੇ ਹਨ ?
ਉੱਤਰ- 3 ਮੀਟਰ ।
ਪ੍ਰਸ਼ਨ 6. ਕੰਢੀ ਖੇਤਰ
ਵਿੱਚ ਜ਼ਮੀਨਾਂ ਕਿਹੋ ਜਿਹੀਆਂ ਹਨ ?
ਉੱਤਰ- ਜ਼ਮੀਨਾਂ ਉੱਚੀਆਂ-ਨੀਵੀਆਂ ਹਨ ।
ਪ੍ਰਸ਼ਨ 7. ਕੰਢੀ ਵਿੱਚ
ਚਾਰੇ ਲਈ ਵਰਤੇ ਜਾਂਦੇ ਦੋ ਰੁੱਖਾਂ ਦੇ ਨਾਮ ਲਿਖੋ ।
ਉੱਤਰ- ਚੱਕ, ਛੱਲ, ਬੇਰੀ, ਸੁਬਾਬੁਲ, ਕਚਨਾਰ ਆਦਿ ।
ਪ੍ਰਸ਼ਨ 8. ਪਾਪਲਰ ਦੀ
ਖੇਤੀ ਲਈ ਜ਼ਮੀਨ ਦੀ ਪੀ. ਐੱਚ. ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ- 6.5 ਤੋਂ 8.0 ਤੱਕ |
ਪ੍ਰਸ਼ਨ 9. ਪੰਜਾਬ ਦੇ
ਦੱਖਣੀ-ਪੱਛਮੀ ਜ਼ੋਨ ਵਿੱਚ ਧਰਤੀ ਹੇਠਲਾ ਪਾਣੀ ਕਿਸ ਤਰ੍ਹਾਂ ਦਾ ਹੈ ?
ਉੱਤਰ- ਖਾਰਾ ਪਾਣੀ ।
ਪ੍ਰਸ਼ਨ 10. ਸਾਰੇ ਖੇਤ
ਵਿੱਚ ਪਾਪਲਰ ਦੇ ਕਿੰਨੇ ਦਰੱਖ਼ਤ ਪ੍ਰਤੀ ਏਕੜ ਲਗਦੇ ਹਨ ?
ਉੱਤਰ- 200 ਦਰੱਖ਼ਤ ਪ੍ਰਤੀ ਏਕੜ ।
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਪੰਜਾਬ ਵਿੱਚ
ਪਾਪਲਰ ਕਿਹੜੇ ਮਹੀਨਿਆਂ ਵਿੱਚ ਲਾਇਆ ਜਾਂਦਾ ਹੈ ?
ਉੱਤਰ- ਪੰਜਾਬ ਵਿਚ ਪਾਪਲਰ ਲਗਾਉਣ ਦਾ ਸਹੀ ਸਮਾਂ
ਜਨਵਰੀ-ਫ਼ਰਵਰੀ ਦਾ ਮਹੀਨਾ ਹੈ ।
ਪ੍ਰਸ਼ਨ 2. ਵਣ ਖੇਤੀ ਦੀ
ਵਿਆਖਿਆ ਕਰੋ ।
ਉੱਤਰ- ਵਣ ਖੇਤੀ ਵਿੱਚ ਇੱਕੋ ਖੇਤ ਵਿੱਚ ਰੁੱਖ ਅਤੇ ਫ਼ਸਲਾਂ
ਇਕੱਠੇ ਉਗਾਏ ਜਾਂਦੇ ਹਨ ।
ਪ੍ਰਸ਼ਨ 3. ਕੇਂਦਰੀ
ਮੈਦਾਨੀ ਇਲਾਕੇ ਵਿੱਚ ਭੂਮੀ ਅਤੇ ਸਿੰਚਾਈ ਸਹੂਲਤਾਂ ਕਿਸ ਤਰ੍ਹਾਂ ਦੀਆਂ ਹਨ ਅਤੇ ਕਿਸਾਨਾਂ ਦੁਆਰਾ
ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾ ਰਿਹਾ ਹੈ ?
ਉੱਤਰ- ਇਸ ਖੇਤਰ ਵਿੱਚ ਭੂਮੀ ਉਪਜਾਉ ਹੈ ਅਤੇ ਸਿੰਚਾਈ
ਸਹੂਲਤਾਂ ਉਪਲੱਬਧ ਹਨ । ਕਣਕ-ਝੋਨਾ ਫਸਲੀ ਚੱਕਰ ਅਪਣਾਇਆ ਜਾਂਦਾ ਹੈ । ਪਾਪਲਰ, ਸਫੈਦਾ, ਡੇਕ ਆਦਿ ਦਰੱਖ਼ਤਾਂ ਨੂੰ ਫ਼ਸਲਾਂ ਨਾਲ ਰਲਵੀਂ ਕਾਸ਼ਤ ਵਜੋਂ ਲਗਾਏ
ਜਾਂਦੇ ਹਨ ।
ਪ੍ਰਸ਼ਨ 4. ਦੱਖਣੀ-ਪੱਛਮੀ
ਜ਼ੋਨ ਵਿੱਚ ਕਿਹੜੇ-ਕਿਹੜੇ ਰੁੱਖ ਪਾਏ ਜਾਂਦੇ ਹਨ ?
ਉੱਤਰ- ਕਿੱਕਰ, ਟਾਹਲੀ, ਅੰਬ, ਧਰੇਕ, ਨਿੰਮ, ਜਾਮਣ, ਤੂਤ ਆਦਿ ਰੁੱਖ ਦੱਖਣ-ਪੱਛਮੀ ਜ਼ੋਨ ਵਿਚ ਪਾਏ ਜਾਂਦੇ ਹਨ ।
ਪ੍ਰਸ਼ਨ 5. ਸਫ਼ੈਦੇ ਦੇ
ਬੂਟੇ ਲਾਉਣ ਦੀ ਵਿਧੀ ਅਤੇ ਬੂਟੇ ਤੋਂ ਬੂਟੇ ਵਿਚਕਾਰ ਫ਼ਾਸਲਾ ਲਿਖੋ ।
ਉੱਤਰ- ਕਲਮਾਂ ਤੋਂ ਤਿਆਰ ਕੀਤੇ ਬੂਟੇ ਲਗਾਉਣੇ ਚਾਹੀਦੇ ਹਨ ।
ਸਫ਼ੈਦਾ ਖੇਤ ਦੇ ਬੰਨਿਆਂ ਤੇ ਜਾਂ ਸਾਰੇ ਖੇਤ ਵਿੱਚ ਲਗਾਇਆ ਜਾ ਸਕਦਾ ਹੈ । ਬੰਨੇ ਤੇ ਦਰਖੱਤਾਂ ਦਾ
ਆਪਸੀ ਫ਼ਾਸਲਾ 2 ਮੀਟਰ ਅਤੇ ਸਾਰੇ ਖੇਤ ਵਿਚ 4 × 2 ਮੀਟਰ ਦੇ ਫ਼ਾਸਲੇ ਤੇ ਦਰੱਖ਼ਤ ਲਗਾਉਣੇ ਚਾਹੀਦੇ ਹਨ ।
ਪ੍ਰਸ਼ਨ 6. ਪਾਪਲਰ ਦੀਆਂ
ਉੱਨਤ ਕਿਸਮਾਂ ਦੇ ਨਾਮ ਲਿਖੋ ।
ਉੱਤਰ- PL-I, PL-2, PL-3, PL-4, PL-5, L-47/88, L-48/89 ਪਾਪਲਰ ਦੀਆਂ ਕੁੱਝ ਉੱਨਤ ਕਿਸਮਾਂ ਹਨ।
ਪ੍ਰਸ਼ਨ 7. ਸਫ਼ੈਦੇ ਦੇ
ਬੂਟੇ ਖੇਤਾਂ ਵਿੱਚ ਕਿਹੜੇ-ਕਿਹੜੇ ਮਹੀਨਿਆਂ ਵਿੱਚ ਲਾਏ ਜਾ ਸਕਦੇ ਹਨ ?
ਉੱਤਰ- ਸਫ਼ੈਦੇ ਦੇ ਬੂਟੇ ਮਾਰਚ-ਅਪਰੈਲ ਜਾਂ ਜੁਲਾਈ-ਅਗਸਤ
ਵਿਚ ਲਗਾਏ ਜਾ ਸਕਦੇ ਹਨ ।
ਪ੍ਰਸ਼ਨ 8. ਪਾਪਲਰ ਦੀ
ਲੱਕੜ ਦੀ ਵਰਤੋਂ ਕਿਹੜੇ-ਕਿਹੜੇ ਉਦਯੋਗਾਂ ਵਿੱਚ ਹੁੰਦੀ ਹੈ ?
ਉੱਤਰ- ਪਾਪਲਰ ਦੀ ਲੱਕੜ ਦੀ ਵਰਤੋਂ ਮਾਚਿਸ ਤੀਲਾਂ, ਪਲਾਈ, ਪੈਕਿੰਗ ਵਾਲੇ ਡੱਬੇ ਬਣਾਉਣ ਵਿੱਚ ਹੁੰਦੀ ਹੈ ।
ਪ੍ਰਸ਼ਨ 9. ਪਾਪਲਰ ਦੇ
ਬੂਟੇ ਲਗਾਉਣ ਲਈ ਫ਼ਾਸਲਾ ਲਿਖੋ ।
ਉੱਤਰ- ਪਾਪਲਰ ਨੂੰ ਜੇ ਬੰਨਿਆਂ ਤੇ ਲਾਇਆ ਜਾਵੇ ਤਾਂ ਫ਼ਾਸਲਾ
ਰੱਖ਼ਤ ਤੋਂ ਦਰੱਖ਼ਤ 3 ਮੀਟਰ ਅਤੇ ਜੇ ਸਾਰੇ ਖੇਤ ਵਿਚ ਲਾਇਆ ਜਾਵੇ ਤਾਂ 8 ×
2.5 ਮੀ. ਜਾਂ 5 x4 ਮੀ. ਰੱਖਣਾ ਚਾਹੀਦਾ ਹੈ ।
ਪ੍ਰਸ਼ਨ 10. ਕੰਢੀ ਇਲਾਕੇ
ਵਿੱਚ ਕਿਹੜੇ-ਕਿਹੜੇ ਰੁੱਖ ਉਗਾਏ ਜਾਂਦੇ ਹਨ ?
ਉੱਤਰ- ਤੂਤ, ਨਿੰਮ, ਟਾਹਲੀ, ਖੈ-ਕਿੱਕਰ, ਬਿਲ, ਕਚਨਾਰ, ਅੰਬ, ਸੁਬਾਬੂਲ, ਅਰਜਨ, ਹਰੜ, ਬਹੇੜਾ, ਫਲਾਹੀ ਅਤੇ ਢੱਕ, ਡੇਕ, ਸੁਆਜਣਾ ਆਦਿ ਰੁੱਖ ਲਾਏ ਜਾਂਦੇ ਹਨ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਵਣ ਖੇਤੀ (Agroforestry)
ਦੀ ਪਰਿਭਾਸ਼ਾ ਦਿਓ ।
ਉੱਤਰ- ਰਾਸ਼ਟਰੀ ਵਣ ਨੀਤੀ 1988 ਅਨੁਸਾਰ ਲੱਕੜ ਦੀਆਂ ਜ਼ਰੂਰਤਾਂ ਦੀ ਪੂਰਤੀ ਅਤੇ ਵਾਤਾਵਰਨ ਨੂੰ ਅਨੁਕੂਲ ਰੱਖਣ ਲਈ ਲਗਪਗ 20% ਰਕਬਾ ਜੰਗਲਾਂ ਹੇਠ ਆਉਣਾ ਚਾਹੀਦਾ ਹੈ ਪਰ ਜੰਗਲਾਂ ਹੇਠ ਹੋਰ ਰਕਬਾ ਲਿਆਉਣ ਦੀ ਸੰਭਾਵਨਾ ਘੱਟ
ਹੋਣ ਕਾਰਨ ਵਣ ਖੇਤੀ ਦੁਆਰਾ ਇਹ ਕੰਮ ਕੀਤਾ ਜਾ ਸਕਦਾ ਹੈ ।
ਵਣ ਖੇਤੀ ਤੋਂ ਭਾਵ ਹੈ ਕਿ ਇੱਕੋ ਖੇਤ ਵਿੱਚ ਰੁੱਖ ਅਤੇ ਫ਼ਸਲਾਂ ਇਕੱਠੇ
ਉਗਾਏ ਜਾਣ । ਇਸ ਖੇਤੀ ਦਾ ਮੰਤਵ ਇਹ ਹੈ ਕਿ ਕਿਸਾਨ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਲੈਣ ; ਜਿਵੇਂ, ਅਨਾਜ, ਲੱਕੜ, ਬਾਲਣ, ਚਾਰਾ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਵੀ ਹੋ ਜਾਵੇ ; ਜਿਵੇਂ, ਜ਼ਮੀਨ, ਪਾਣੀ, ਹਵਾ ਆਦਿ । ਇਸ ਢੰਗ ਨਾਲ ਕਿਸਾਨ ਦੀ ਆਮਦਨ ਵਿਚ ਵੀ ਵਾਧਾ ਹੁੰਦਾ ਹੈ ।
ਪ੍ਰਸ਼ਨ 2. ਪਾਪਲਰ ਦੀ
ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਸਿਫ਼ਾਰਿਸ਼
ਕੀਤੀ ਜਾਂਦੀ ਹੈ ਅਤੇ ਕਿੰਨੇ-ਕਿੰਨੇ ਫ਼ਾਸਲੇ ਤੇ ਰੁੱਖ ਲਾਉਣੇ ਚਾਹੀਦੇ ਹਨ?
ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਾਪਲਰ ਦੀਆਂ
PL-1, PL2, PL-3, PL-4, PL-5, PL-6, PL-7, L-47/88 ਅਤੇ L-48/89 ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਪਾਪਲਰ
ਨੂੰ ਜੇ ਬੰਨਿਆਂ ਤੇ ਲਾਇਆ ਜਾਵੇ ਤਾਂ ਫ਼ਾਸਲਾ ਰੱਖ਼ਤ ਤੋਂ ਦਰੱਖ਼ਤ 3 ਮੀਟਰ ਅਤੇ ਜੇ ਸਾਰੇ ਖੇਤ ਵਿੱਚ ਲਾਇਆ ਜਾਵੇ ਤਾਂ 8 × 2.5 ਮੀ ਜਾਂ 5 × 4 ਮੀ. ਰੱਖਣਾ ਚਾਹੀਦਾ ਹੈ ।
ਸਾਰੇ ਖੇਤ ਵਿੱਚ ਲਗਪਗ 200 ਦਰੱਖ਼ਤ ਪ੍ਰਤੀ ਕੁੜ ਲਗਾਏ ਜਾ ਸਕਦੇ ਹਨ ।
ਪ੍ਰਸ਼ਨ 3. ਕਲਮਾਂ ਤੋਂ
ਤਿਆਰ ਕੀਤੇ ਸਫ਼ੈਦੇ ਦੇ ਪੌਦੇ ਕਿੱਥੋਂ ਮਿਲ ਸਕਦੇ ਹਨ ?
ਉੱਤਰ- ਵਣ ਖੇਤੀ ਵਿੱਚ ਸਫ਼ੈਦੇ ਦੀਆਂ ਕਲਮਾਂ ਤੋਂ ਤਿਆਰ
ਕੀਤੇ ਬਟੇ ਲਗਾਉਣੇ ਚਾਹੀਦੇ ਹਨ, ਇਹ ਸਾਰੇ ਇਕ ਸਾਰ ਵੱਧਦੇ ਹਨ । ਸਫ਼ੈਦੇ ਦੇ ਬੂਟੇ ਕਿਸੇ ਵੀ ਜੰਗਲਾਤ
ਵਿਭਾਗ ਦੀ ਨਰਸਰੀ ਜਾਂ ਪ੍ਰਾਈਵੇਟ ਰਜਿਸਟਰਡ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ।
ਪ੍ਰਸ਼ਨ 4. ਪਾਪਲਰ ਦੇ
ਬੂਟੇ ਲਾਉਣ ਲਈ ਵਿਧੀ ਦਾ ਵਰਣਨ ਕਰੋ ।
ਉੱਤਰ- ਪਾਪਲਰ ਦੇ ਪੌਦੇ ਲਾਉਣ ਲਈ 3 ਫੁੱਟ ਡੂੰਘਾ ਅਤੇ 15-20 ਸੈਂ.ਮੀ. ਵਿਆਸ ਵਾਲਾ ਟੋਇਆ ਬਣਾਇਆ ਜਾਂਦਾ ਹੈ ।
ਬੂਟਿਆਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲੋਰੋਪਾਈਰੀਫਾਸ ਅਤੇ ਐਮੀਸਾਨ-6 ਦੀ ਵਰਤੋਂ ਕੀਤੀ ਜਾਂਦੀ ਹੈ । ਪਾਪਲਰ ਦੇ ਪੌਦਿਆਂ ਨੂੰ ਜਨਵਰੀ/ਫ਼ਰਵਰੀ ਦੇ ਮਹੀਨਿਆਂ ਵਿਚ
ਲਾਉਣਾ ਸਹੀ ਰਹਿੰਦਾ ਹੈ ! ਟੋਏ ਵਿਚ ਬੂਟਾ ਲਾਉਣ ਤੋਂ ਫੌਰਨ ਬਾਅਦ ਪਾਣੀ ਲਾ ਦੇਣਾ ਚਾਹੀਦਾ ਹੈ ।
ਜੇ ਪਾਪਲਰ ਨੂੰ ਖੇਤ ਦੇ ਬੰਨਿਆਂ ‘ਤੇ ਲਾਉਣਾ ਹੋਵੇ ਤਾਂ ਬੂਟਿਆਂ ਵਿਚ ਆਪਸੀ ਫ਼ਾਸਲਾ 3 ਮੀਟਰ ਹੋਣਾ ਚਾਹੀਦਾ ਹੈ ਅਤੇ ਜੇ ਪਾਪਲਰ ਨੂੰ ਸਾਰੇ ਖੇਤ ਵਿਚ ਲਾਉਣਾ ਹੋਵੇ ਤਾਂ 8 ×
2.5 ਮੀਟਰ ਜਾਂ 5 × 4 ਮੀਟਰ ਫ਼ਾਸਲਾ ਰੱਖਣਾ ਚਾਹੀਦਾ ਹੈ | ਇਸ ਤਰ੍ਹਾਂ ਸਾਰੇ ਖੇਤ ਵਿਚ ਲਗਪਗ 200 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਏ ਜਾਂਦੇ ਹਨ ।
ਪ੍ਰਸ਼ਨ 5. ਪਾਪਲਰ ਦੀ ਲੱਕੜ ਦੀ ਵਰਤੋਂ
ਕਿੱਥੇ-ਕਿੱਥੇ ਕੀਤੀ ਜਾਂਦੀ ਹੈ ?
ਉੱਤਰ- ਪਾਪਲਰ ਦੀ ਕਾਸ਼ਤ, ਛੋਟੇ ਪੱਧਰ ਤੇ ਲੱਕੜ ਉਦਯੋਗ
ਅਤੇ ਰੋਜ਼ਗਾਰ ਪੈਦਾ ਕਰਨ ਦੇ ਸਮਰੱਥ ਹੈ | ਪਾਪਲਰ ਦੀ ਲੱਕੜੀ ਕਈ
ਉਦਯੋਗਾਂ ਵਿੱਚ ਵਰਤੀ ਜਾਂਦੀ ਹੈ , ਜਿਵੇਂ, ਇਸ ਤੋਂ ਮਾਚਿਸ ਦੀਆਂ ਤੀਲੀਆਂ
ਬਣਦੀਆਂ ਹਨ, ਪਲਾਈ ਬਣਦੀ ਹੈ ਅਤੇ ਪੈਕਿੰਗ ਲਈ ਡੱਬੇ ਬਣਦੇ ਹਨ । ਇਸ ਤਰ੍ਹਾਂ ਪਾਪਲਰ
ਦੀ ਕਾਸ਼ਤ ਕਰ ਕੇ ਮੁਨਾਫ਼ਾ ਖੱਟਿਆ ਜਾ ਸਕਦਾ ਹੈ । ਸਰਦੀਆਂ ਵਿਚ ਇਸਦੇ ਪੱਤੇ ਝੜ ਜਾਂਦੇ ਹਨ, ਇਸ ਲਈ ਹਾੜ੍ਹੀ ਦੀਆਂ ਫਸਲਾਂ
ਨੂੰ ਵੀ ਨੁਕਸਾਨ ਨਹੀਂ ਹੁੰਦਾ ।
Class 10 Agriculture Chapter 7 ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :
ਪ੍ਰਸ਼ਨ 1. ਦੇਸ਼ ਦੀ
ਕਿੰਨੀ ਆਬਾਦੀ ਪਿੰਡਾਂ ਵਿੱਚ ਵੱਸਦੀ ਹੈ ?
ਉੱਤਰ- ਦੋ ਤਿਹਾਈ ਤੋਂ ਵੱਧ ।
ਪ੍ਰਸ਼ਨ 2. ਭਾਰਤ ਵਿੱਚ
ਖੇਤੀ ਉੱਤੇ ਸਿੱਧੇ ਤੌਰ ‘ਤੇ ਨਿਰਭਰ ਕਰਨ ਵਾਲੀ ਕਿਰਤੀ ਆਬਾਦੀ ਕਿੰਨੇ ਪ੍ਰਤੀਸ਼ਤ ਹੈ ?
ਉੱਤਰ- 54%.
ਪ੍ਰਸ਼ਨ 3. ਭਾਰਤ ਦੇ
ਕੁੱਲ ਘਰੇਲੂ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਆਉਂਦਾ ਹੈ ?
ਉੱਤਰ- ਸਾਲ 2012-13 ਅਨੁਸਾਰ 13.7%.
ਪ੍ਰਸ਼ਨ 4. ਭਾਰਤ ਵਿੱਚ
ਸਾਲ 1950-51 ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਸੀ ਅਤੇ ਸਾਲ 2013-14
ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਹੋ ਗਈ ?
ਉੱਤਰ- 1950-51 ਵਿੱਚ ਪੈਦਾਵਾਰ 51 ਮਿਲੀਅਨ ਟਨ ਸੀ ਜੋ 2013-14 ਵਿਚ 264 ਮਿਲੀਅਨ ਟਨ ਹੈ।
ਪ੍ਰਸ਼ਨ 5. ਭਾਰਤ ਦੀ
ਅਰਥ-ਵਿਵਸਥਾ ਦੇ ਕਿਹੜੇ ਤਿੰਨ ਖੇਤਰ ਹਨ ?
ਉੱਤਰ- ਖੇਤੀਬਾੜੀ, ਉਦਯੋਗਿਕ ਅਤੇ ਸੇਵਾਵਾਂ ਖੇਤਰ ।
ਪ੍ਰਸ਼ਨ 6. ਵਿਸ਼ਵ ਵਪਾਰ
ਵਿਚ ਖੇਤੀ ਦੇ ਖੇਤਰ ਵਿੱਚ ਭਾਰਤ ਦਾ ਕਿਹੜਾ ਸਥਾਨ ਹੈ ?
ਉੱਤਰ- ਦਸਵਾਂ ।
ਪ੍ਰਸ਼ਨ 7. ਚਾਵਲ ਦੇ
ਨਿਰਯਾਤ ਵਿੱਚ ਭਾਰਤ ਨੇ ਕਿਹੜੇ ਦੇਸ਼ ਨੂੰ ਪਿੱਛੇ ਛੱਡ ਦਿੱਤਾ ਹੈ ?
ਉੱਤਰ- ਥਾਈਲੈਂਡ ਨੂੰ ।
ਪ੍ਰਸ਼ਨ 8. ਕੱਚੇ ਮਾਲ
ਲਈ ਖੇਤੀਬਾੜੀ ਉੱਤੇ ਨਿਰਭਰ ਮੁੱਖ ਉਦਯੋਗਾਂ ਦੇ ਨਾਂ ਦੱਸੋ ।
ਉੱਤਰ- ਕੱਪੜਾ ਉਦਯੋਗ, ਚੀਨੀ ਉਦਯੋਗ, ਪਟਸਨ ਉਦਯੋਗ ।
ਪ੍ਰਸ਼ਨ 9. ਸਾਲ 2013 ਵਿੱਚ ਖੇਤੀ ਨਾਲ ਸੰਬੰਧਿਤ ਕਿਹੜਾ ਐਕਟ ਸਰਕਾਰ ਨੇ ਪਾਸ ਕੀਤਾ ਹੈ ?
ਉੱਤਰ- ਭੋਜਨ ਸੁਰੱਖਿਆ ਐਕਟ ।
ਪ੍ਰਸ਼ਨ 10. ਭਾਰਤ ਦਾ
ਖੇਤੀ ਵਪਾਰ ਸੰਤੁਲਨ ਕਿਸ ਤਰ੍ਹਾਂ ਦਾ ਹੈ ?
ਉੱਤਰ- ਸਾਲ 2013-14 ਅਨੁਸਾਰ ਵਪਾਰ ਸੰਤੁਲਨ ਵਾਧੇ ਵਾਲਾ ਹੈ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਆਰਥਿਕ
ਵਿਕਾਸ ਦਾ ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਨਾਲ ਕਿਹੋ ਜਿਹਾ ਸੰਬੰਧ ਹੈ ?
ਉੱਤਰ- ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਕਾਰਨ ਆਰਥਿਕ
ਵਿਕਾਸ ਵੀ ਵਧੀਆ ਹੁੰਦਾ ਹੈ । ਜਿਉਂ-ਜਿਉਂ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ, ਉਸ ਦੀ ਖੇਤੀਬਾੜੀ ਉੱਤੇ ਨਿਰਭਰਤਾ ਘਟਦੀ ਜਾਂਦੀ ਹੈ ।
ਪ੍ਰਸ਼ਨ 2. ਭਾਰਤ ਦੇ
ਮੁੱਖ ਖੇਤੀ ਨਿਰਯਾਤ ਕਿਹੜੇ ਹਨ ?
ਉੱਤਰ- ਚਾਹ, ਕਾਫ਼ੀ, ਕਪਾਹ, ਤੇਲ, ਫ਼ਲ, ਸਬਜ਼ੀਆਂ, ਦਾਲਾਂ, ਕਾਜੂ, ਮਸਾਲੇ, ਚਾਵਲ, ਕਣਕ ਆਦਿ ਦਾ ਨਿਰਯਾਤ ਕੀਤਾ ਜਾਂਦਾ ਹੈ ।
ਪ੍ਰਸ਼ਨ 3. ਭਾਰਤ ਦੇ
ਮੁੱਖ ਖੇਤੀ ਆਯਾਤ ਕਿਹੜੇ ਹਨ ?
ਉੱਤਰ- ਦਾਲਾਂ, ਤੇਲ ਬੀਜ, ਸੁੱਕੇ ਮੇਵੇ, ਖਾਣ ਯੋਗ ਤੇਲ ਆਦਿ ।
ਪ੍ਰਸ਼ਨ 4. ਖੇਤੀਬਾੜੀ
ਨਾਲ ਸੰਬੰਧਿਤ ਧੰਦੇ ਕਿਹੜੇ ਹਨ ?
ਜਾਂ
ਖੇਤੀਬਾੜੀ ਨਾਲ ਸੰਬੰਧਿਤ ਕੋਈ ਚਾਰ ਸਹਾਇਕ ਪੌਦਿਆਂ ਦੇ ਨਾਮ ਲਿਖੋ ?
ਉੱਤਰ- ਡੇਅਰੀ ਫਾਰਮ, ਮੁਰਗੀ ਪਾਲਣ, ਮੱਛਲੀ ਪਾਲਣ, ਸੂਰ ਪਾਲਣ, ਪਸ਼ੂ-ਪਾਲਣ, ਸ਼ਹਿਦ ਦੀਆਂ
ਮੱਖੀਆਂ, ਵਣ ਖੇਤੀ ਆਦਿ ਖੇਤੀਬਾੜੀ ਨਾਲ ਸੰਬੰਧਿਤ ਧੰਦੇ ਹਨ ।
ਪ੍ਰਸ਼ਨ 5. ਦੇਸ਼ ਵਿੱਚ
ਅਨਾਜ ਦਾ ਭੰਡਾਰ ਕਿਉਂ ਕੀਤਾ ਜਾਂਦਾ ਹੈ ?
ਉੱਤਰ- ਕੀਮਤਾਂ ਦੇ ਵਾਧੇ ਦੇ ਡਰ ਉੱਤੇ ਕਾਬੂ ਪਾਉਣ ਲਈ ਅਤੇ
ਜ਼ਰੂਰਤਮੰਦਾਂ ਨੂੰ ਹਰ ਮਹੀਨੇ ਅਨਾਜ ਜਾਰੀ ਕਰਨ ਲਈ ।
ਪ੍ਰਸ਼ਨ 6. ਭੋਜਨ
ਸੁਰੱਖਿਆ ਐਕਟ ਵਿੱਚ ਮੁੱਖ ਤਜਵੀਜ਼ ਕੀ ਹੈ ?
ਜਾਂ
ਭਾਰਤ ਸਰਕਾਰ ਵੱਲੋਂ ਸਾਲ 2013 ਵਿੱਚ ਪਾਸ ਕੀਤੇ ਭੋਜਨ ਸੁਰੱਖਿਆ ਐਕਟ ਵਿਚ ਮੁੱਖ ਤਜਵੀਜ਼ ਕੀ ਹੈ?
ਉੱਤਰ- ਦੇਸ਼ ਦੀ 75% ਪੇਂਡੂ ਅਤੇ 50% ਸ਼ਹਿਰੀ ਆਬਾਦੀ ਨੂੰ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਾਜ ਉਪਲੱਬਧ ਕਰਵਾਉਣ ਦੀ ਤਜਵੀਜ਼ ਹੈ ।
ਪ੍ਰਸ਼ਨ 7. ਰੇਲਵੇ ਦਾ
ਵਿਕਾਸ ਦੇਸ਼ ਵਿੱਚ ਖੇਤੀਬਾੜੀ ਵਿਕਾਸ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ- ਖੇਤੀ ਉਤਪਾਦ ਅਤੇ ਖੇਤੀ ਲਈ ਜ਼ਰੂਰੀ ਵਸਤਾਂ ਨੂੰ
ਦੇਸ਼ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਹੁੰਚਾਉਣ ਲਈ ਰੇਲਵੇ ਨੂੰ ਆਮਦਨ ਹੁੰਦੀ ਹੈ ਤੇ ਰੇਲਵੇ
ਦਾ ਵਿਕਾਸ ਤੇ ਵਿਸਥਾਰ ਹੁੰਦਾ ਹੈ ।
ਪ੍ਰਸ਼ਨ 8. ਉਨ੍ਹਾਂ
ਉਦਯੋਗਾਂ ਦੇ ਨਾਂ ਦੱਸੋ ਜੋ ਆਪਣੇ ਉਤਪਾਦ ਵੇਚਣ ਲਈ ਖੇਤੀਬਾੜੀ ਖੇਤਰ ਉੱਤੇ ਨਿਰਭਰ ਕਰਦੇ ਹਨ ?
ਜਾਂ
ਖੇਤੀਬਾੜੀ ਤੇ ਨਿਰਭਰ ਕਿਸੇ ਚਾਰ ਉਦਯੋਗਾਂ (ਕਾਰਖਾਨਿਆਂ) ਦੇ ਨਾਂ
ਲਿਖੋ ।
ਉੱਤਰ- ਟਰੈਕਟਰ, ਖੇਤੀਬਾੜੀ ਮਸ਼ੀਨਰੀ, ਰਸਾਇਣਿਕ ਖਾਦਾਂ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਦੀ ਵਰਤੋਂ ਖੇਤੀਬਾੜੀ ਵਿਚ ਹੁੰਦੀ ਹੈ । ਇਹਨਾਂ
ਉਦਯੋਗਾਂ ਦੇ ਉਤਪਾਦ ਖੇਤੀਬਾੜੀ ਖੇਤਰ ਵਿਚ ਵੇਚੇ ਜਾਂਦੇ ਹਨ।
ਪ੍ਰਸ਼ਨ 9. ਖੇਤੀਬਾੜੀ
ਖੇਤਰ ਵਿੱਚ ਕਿਹੋ ਜਿਹੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
ਉੱਤਰ- ਖੇਤੀਬਾੜੀ ਵਿੱਚ ਮੌਸਮੀ ਅਤੇ ਲੁਕਵੀਂ ਬੇਰੁਜ਼ਗਾਰੀ
ਪਾਈ ਜਾਂਦੀ ਹੈ ।
ਪ੍ਰਸ਼ਨ 10. ਖੇਤੀਬਾੜੀ
ਨਾਲ ਸੰਬੰਧਿਤ ਧੰਦਿਆਂ ਦੇ ਕੀ ਲਾਭ ਹਨ ?
ਉੱਤਰ- ਖੇਤੀਬਾੜੀ ਸਹਿਯੋਗੀ ਧੰਦਿਆਂ ਤੋਂ ਪੌਸ਼ਟਿਕ ਖ਼ੁਰਾਕ; ਜਿਵੇਂ-ਦੁੱਧ, ਅੰਡੇ , ਮੀਟ, ਮੱਛੀ, ਸ਼ਹਿਦ ਆਦਿ ਮਿਲਦੇ ਹਨ । ਕਿਸਾਨ ਇਹਨਾਂ ਤੋਂ ਚੰਗੀ ਆਮਦਨ ਵੀ ਕਰ
ਲੈਂਦੇ ਹਨ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਭਾਰਤ ਦੀ
ਆਰਥਿਕਤਾ ਦੇ ਵਿਕਾਸ ਵਿੱਚ ਖੇਤੀਬਾੜੀ ਦਾ ਕੀ ਯੋਗਦਾਨ ਹੈ ?
ਉੱਤਰ- ਦੇਸ਼ ਦੀ ਕੁੱਲ ਆਬਾਦੀ ਦਾ ਦੋ ਤਿਹਾਈ ਭਾਗ ਖੇਤੀ ਤੇ
ਨਿਰਭਰ ਹੈ ਤੇ ਲਗਪਗ 54% ਕਿਰਤੀ ਰੋਜ਼ਗਾਰ ਲਈ ਸਿੱਧੇ ਤੌਰ ‘ਤੇ ਖੇਤੀਬਾੜੀ ਨਾਲ
ਜੁੜੇ ਹੋਏ ਹਨ । ਸਾਲ 2012-13 ਦੌਰਾਨ ਖੇਤੀਬਾੜੀ ਖੇਤਰ ਤੋਂ ਦੇਸ਼ ਦੀ ਕੁੱਲ ਘਰੇਲੂ
ਆਮਦਨ ਵਿੱਚ 13.7% ਯੋਗਦਾਨ ਪਾਇਆ ਗਿਆ । ਬਹੁਤ ਸਾਰੇ ਉਦਯੋਗ ਖੇਤੀਬਾੜੀ
‘ਤੇ ਨਿਰਭਰ ਹਨ, ਜਿਵੇਂਚੀਨੀ, ਪਟਸਨ ਤੇ
ਕੱਪੜਾ ਉਦਯੋਗ । ਕਈ ਉਦਯੋਗਾਂ ਦੇ ਉਤਪਾਦ ਖੇਤੀਬਾੜੀ ਵਿਚ ਵਰਤੇ ਜਾਂਦੇ ਹਨ । ਆਵਾਜਾਈ, ਗੋਦਾਮ, ਢੋਆ-ਢੁਆਈ ਨਾਲ ਵੀ ਦੇਸ਼ ਦੀ ਆਰਥਿਕਤਾ ਨੂੰ ਲਾਭ ਮਿਲਦਾ ਹੈ । ਕੋਈ
ਖੇਤੀ ਉਤਪਾਦ ਨਿਰਯਾਤ ਕੀਤੇ ਜਾਂਦੇ ਹਨ ਜਿਸ ਕਾਰਨ ਦੇਸ਼ ਨੂੰ ਡਾਲਰਾਂ ਵਿੱਚ ਆਮਦਨ ਹੁੰਦੀ ਹੈ ।
ਖੇਤੀਬਾੜੀ ਨਿਰਯਾਤ ਵਸਤਾਂ ਤੇ ਨਿਰਯਾਤ ਡਿਊਟੀ ਤੋਂ ਕੇਂਦਰ ਸਰਕਾਰ ਨੂੰ ਆਮਦਨ ਹੁੰਦੀ ਹੈ, ਰਾਜ ਸਰਕਾਰਾਂ ਭੂਮੀ ਲਗਾਨ, ਸਿੰਚਾਈ ਕਰ ਤੋਂ ਆਮਦਨ ਪ੍ਰਾਪਤ ਕਰਦੀਆਂ ਹਨ । ਇਹਨਾਂ ਦੇ ਬਾਜ਼ਾਰੀਕਰਨ
ਤੋਂ ਪ੍ਰਾਪਤ ਫੀਸ ਵੀ ਸਰਕਾਰੀ ਖ਼ਜ਼ਾਨੇ ਵਿੱਚ ਵਾਧਾ ਕਰਦੀ ਹੈ । ਇਸ ਤਰ੍ਹਾਂ ਭਾਰਤ ਦੀ ਆਰਥਿਕਤਾ
ਦੇ ਵਿਕਾਸ ਵਿੱਚ ਖੇਤੀਬਾੜੀ ਦਾ ਬਹੁਤ ਯੋਗਦਾਨ ਹੈ ।
ਪ੍ਰਸ਼ਨ 2. ਭਾਰਤ ਦੇ
ਵਿਦੇਸ਼ੀ ਵਪਾਰ ਵਿੱਚ ਦੇਸ਼ ਦੀ ਖੇਤੀਬਾੜੀ ਦਾ ਕੀ ਮਹੱਤਵ ਹੈ ?
ਉੱਤਰ- ਭਾਰਤ ਦਾ ਅੰਤਰ-ਰਾਸ਼ਟਰੀ ਵਪਾਰੀ ਡੂੰਘੇ ਪੱਧਰ ਤੇ
ਖੇਤੀਬਾੜੀ ਨਾਲ ਜੁੜਿਆ ਹੋਇਆ ਹੈ । ਕਈ ਖੇਤੀ ਉਤਪਾਦਾਂ ਦਾ ਨਿਰਯਾਤ ਹੁੰਦਾ ਹੈ , ਜਿਵੇਂ-ਚਾਹ, ਕਾਫੀ, ਮਸਾਲੇ, ਤੇਲ, ਕਪਾਹ, ਫ਼ਲ, ਸਬਜ਼ੀਆਂ, ਦਾਲਾਂ, ਕਾਜੁ ਤੇ
ਹੁਣ ਚਾਵਲ ਤੇ ਕਣਕ ਵੀ । ਸਾਲ 2012 ਵਿਚ ਭਾਰਤ ਨੇ ਚਾਵਲ ਦੇ ਨਿਰਯਾਤ ਵਿੱਚ ਥਾਈਲੈਂਡ ਨੂੰ
ਪਿੱਛੇ ਛੱਡ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਭਾਰਤ ਦਾ ਖੇਤੀਬਾੜੀ ਅਤੇ ਅਨਾਜ਼ ਨਿਰਯਾਤ ਵਿਚ
ਦੁਨੀਆ ਵਿਚ ਦਸਵਾਂ ਸਥਾਨ ਹੋ ਗਿਆ ਹੈ | ਕਈ ਕੱਚੇ
ਮਾਲ ਤੋਂ ਬਣੀਆਂ ਵਸਤਾਂ ਸੂਤੀ ਕੱਪੜਾ, ਧਾਗਾ, ਬਣੇ ਵਸਤਰ, ਪਟਸਨ ਤੋਂ ਬਣੀਆਂ ਵਸਤਾਂ ਦਾ ਵੀ ਨਿਰਯਾਤ ਹੁੰਦਾ ਹੈ । ਸਾਲ 2013-14
ਵਿਚ ਭਾਰਤ ਦਾ ਕੁੱਲ ਖੇਤੀ ਨਿਰਯਾਤ 42 ਬਿਲੀਅਨ ਡਾਲਰ ਦਾ ਸੀ ਜਦ ਕਿ ਇਸੇ ਸਾਲ ਖੇਤੀ ਆਯਾਤ ਸਿਰਫ਼ 17 ਬਿਲੀਅਨ ਡਾਲਰ ਸੀ । ਇਸ ਤਰ੍ਹਾਂ 2013-14 ਵਿਚ ਭਾਰਤ ਦਾ ਵਪਾਰ ਸੰਤੁਲਨ 25 ਬਿਲੀਅਨ
ਡਾਲਰ ਦੇ ਨਾਲ ਵਾਧੇ ਵਾਲਾ ਰਿਹਾ ਹੈ ।
ਪ੍ਰਸ਼ਨ 3. ਦੇਸ਼ ਵਿੱਚ
ਹਰੀ ਕ੍ਰਾਂਤੀ ਆਉਣ ਦੇ ਕੀ ਕਾਰਨ ਹਨ ?
ਉੱਤਰ- ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਕਈ ਦਹਾਕਿਆਂ ਤੱਕ ਦੇਸ਼
ਨੂੰ ਅਨਾਜ ਲਈ ਬਾਹਰਲੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪਿਆ । ਦੇਸ਼ ਦੇ ਕਿਸਾਨਾਂ ਦੀ ਅਣਥੱਕ ਮਿਹਨਤ, ਵਿਗਿਆਨੀਆਂ ਦੀਆਂ ਲਗਾਤਾਰ ਖੋਜਾਂ, ਸੁਧਰੇ
ਬੀਜਾਂ, ਖੇਤੀ ਮਸ਼ੀਨਰੀ, ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ ਆਦਿ ਦੀ ਵਰਤੋਂ ਨਾਲ ਦੇਸ਼ ਵਿਚ ਹਰੀ ਕ੍ਰਾਂਤੀ ਆਈ
ਹੈ । ਦੇਸ਼ ਵਿੱਚ ਅਨਾਜ ਦੀ ਪੈਦਾਵਾਰ ਇੰਨੀ ਵੱਧ ਗਈ ਕਿ ਹੁਣ ਦੇਸ਼ ਵਿੱਚੋਂ ਕਣਕ, ਚਾਵਲ ਤੇ ਹੋਰ ਖੇਤੀ ਉਤਪਾਦ ਦੇਸ਼ ਵਿਚ ਨਿਰਯਾਤ ਕੀਤੇ ਜਾ ਰਹੇ ਹਨ ।
ਪ੍ਰਸ਼ਨ 4. ਦੇਸ਼ ਵਿੱਚ
ਖੇਤੀਬਾੜੀ ਉੱਤੇ ਨਿਰਭਰਤਾ ਕਿਉਂ ਘਟਾਈ ਜਾਣੀ ਚਾਹੀਦੀ ਹੈ ?
ਉੱਤਰ- ਦੇਸ਼ ਦੇ ਆਰਥਿਕ ਵਿਕਾਸ ਲਈ ਜ਼ਰੂਰੀ ਹੈ ਕਿ
ਖੇਤੀਬਾੜੀ ‘ਤੇ ਨਿਰਭਰਤਾ ਘਟਾਈ ਜਾਵੇ । ਖੇਤੀਬਾੜੀ ਵਿੱਚ ਮੌਸਮੀ ਬੇਰੁਜ਼ਗਾਰੀ ਅਤੇ ਲੁਕਵੀਂ
ਬੇਰੁਜ਼ਗਾਰੀ ਨਾਲ ਸੰਬੰਧਿਤ ਲੋਕਾਂ ਨੂੰ ਉਦਯੋਗ ਅਤੇ ਸੇਵਾਵਾਂ ਵਿਚ ਲਗਾਇਆ ਜਾਵੇ । ਜਿਵੇਂ-ਜਿਵੇਂ
ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ ਖੇਤੀਬਾੜੀ ਤੇ ਨਿਰਭਰਤਾ ਘਟਦੀ ਹੈ ਤੇ ਉਦਯੋਗ ਅਤੇ ਸੇਵਾਵਾਂ
‘ਤੇ ਨਿਰਭਰਤਾ ਵੱਧਦੀ ਹੈ ।
ਪ੍ਰਸ਼ਨ 5. ਦੇਸ਼ ਵਿੱਚ
ਖੇਤੀ ਵਿਕਾਸ ਨਾਲ ਉਦਯੋਗਿਕ ਵਿਕਾਸ ਅਤੇ ਉਦਯੋਗਿਕ ਵਿਕਾਸ ਨਾਲ ਖੇਤੀ ਵਿਕਾਸ ਸੰਭਵ ਹੈ, ਕਿਵੇਂ ?
ਉੱਤਰ- ਦੇਸ਼ ਵਿੱਚ ਜਦੋਂ ਖੇਤੀ ਦਾ ਵਿਕਾਸ ਹੋਵੇਗਾ ਤਾਂ
ਖੇਤੀ ਉਤਪਾਦ ਵਧੇਰੇ ਉਪਲੱਬਧ ਹੋਣਗੇ ਜਿਹਨਾਂ ਦੀ ਵਰਤੋਂ ਲਈ ਕਈ ਉਦਯੋਗ ਸਥਾਪਿਤ ਕਰਨੇ ਪੈਣਗੇ । ਦੇਸ਼ ਦਾ ਇੱਕ ਭਾਗ ਜਿੱਥੇ ਇਹ ਉਤਪਾਦ ਘੱਟ ਹਨ ਉੱਥੇ ਭੇਜਣ ਲਈ ਆਵਾਜਾਈ ਅਤੇ ਢੋਆ-ਢੁਆਈ ਦੀ
ਲੋੜ ਪਵੇਗੀ । ਵਧੇਰੇ ਅਨਾਜ ਨੂੰ ਸੰਭਾਲਣ ਲਈ ਗੋਦਾਮਾਂ ਦੀ ਲੋੜ ਪਵੇਗੀ । ਖੇਤੀ ਨਾਲ ਜੁੜੇ ਕੁੱਝ
ਉਦਯੋਗ ਹਨ । ਚੀਨੀ ਉਦਯੋਗ, ਪਟਸਨ ਉਦਯੋਗ, ਕੱਪੜਾ ਉਦਯੋਗ, ਸ਼ੈਲਰ, ਤੇਲ ਕੱਢਣ
ਵਾਲੇ ਕਾਰਖ਼ਾਨੇ ਆਦਿ । ਇਸ ਤਰ੍ਹਾਂ ਖੇਤੀ ਦਾ ਵਿਕਾਸ ਉਦਯੋਗਾਂ ਦੇ ਵਿਕਾਸ ਵਿਚ ਯੋਗਦਾਨ ਪਾਵੇਗਾ ।
ਪਰ ਖੇਤੀ ਦਾ ਵਿਕਾਸ ਹੁੰਦਾ ਰਹੇ ਇਸ ਲਈ ਖੇਤੀ ਵਿੱਚ ਕੁੱਝ ਉਤਪਾਦਾਂ ਦੀ ਲੋੜ ਪਵੇਗੀ ਜਿਵੇਂ ਟਰੈਕਟਰ ਉਦਯੋਗ, ਮਸ਼ੀਨਰੀ, ਖਾਦਾਂ, ਕੀਟਨਾਸ਼ਕ ਆਦਿ ਰਸਾਇਣਾਂ ਨਾਲ ਸੰਬੰਧਿਤ ਉਦਯੋਗ ਜਿਹਨਾਂ ਦੇ ਉਤਪਾਦ ਖੇਤੀ ਵਿਚ ਵਰਤੇ ਜਾਂਦੇ ਹਨ । ਇਸ ਤਰ੍ਹਾਂ ਉਦਯੋਗਿਕ ਵਿਕਾਸ ਨਾਲ ਖੇਤੀ ਵਿਕਾਸ ਸੰਭਵ ਹੈ ।
Class 10 Agriculture Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਘਰੇਲੂ ਪੱਧਰ
ਤੇ ਕਿਹੜੀਆਂ ਫ਼ਸਲਾਂ ਦਾ ਸੁਕਾ ਕੇ ਪਾਊਡਰ ਬਣਾਇਆ ਜਾ ਸਕਦਾ ਹੈ ?
ਉੱਤਰ- ਹਲਦੀ, ਮਿਰਚਾਂ ਆਦਿ ।
ਪ੍ਰਸ਼ਨ 2. ਖੇਤੀ
ਆਧਾਰਿਤ ਕੰਮਾਂ ਲਈ ਕਿੱਥੇ ਸਿਖਲਾਈ ਲਈ ਜਾ ਸਕਦੀ ਹੈ ?
ਉੱਤਰ- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ।
ਪ੍ਰਸ਼ਨ 3. ਐਗਰੋ
ਪ੍ਰੋਸੈਸਿੰਗ ਕੰਪਲੈਕਸ ਵਿੱਚ ਲੱਗਣ ਵਾਲੀਆਂ ਕੋਈ ਦੋ ਚਾਰ ਮਸ਼ੀਨਾਂ ਦੇ ਨਾਮ ਦੱਸੋ ।
ਉੱਤਰ- ਮਿੰਨੀ ਚਾਵਲ ਮਿੱਲ, ਛੋਟੀ ਆਟਾ ਚੱਕੀ, ਗਰਾਈਂਡਰ, ਪੇਂਜਾ, ਕੋਹਲੂ ।
ਪ੍ਰਸ਼ਨ 4. ਮੈਂਥੇ ਦਾ
ਤੇਲ ਕਿਹੜੀਆਂ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ ?
ਜਾਂ
ਮੈਂਥੇ ਦਾ ਤੇਲ ਕੀ-ਕੀ ਕੰਮ ਆਉਂਦਾ ਹੈ ?
ਉੱਤਰ- ਦਵਾਈਆਂ, ਇਤਰ, ਸ਼ਿੰਗਾਰ ਦਾ ਸਮਾਨ ਆਦਿ ਵਿਚ ।
ਪ੍ਰਸ਼ਨ 5. ਇੱਕ ਕੁਇੰਟਲ
ਗੰਨਾ ਪੀੜ ਕੇ ਕਿੰਨਾ ਗੁੜ ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ- 10-12 ਕਿਲੋ ।
ਪ੍ਰਸ਼ਨ 6. ਦਾਣਿਆਂ
ਵਿੱਚ ਕਟਾਈ ਉਪਰੰਤ ਕਿੰਨਾ ਨੁਕਸਾਨ ਹੁੰਦਾ ਹੈ ?
ਉੱਤਰ- 10%.
ਪ੍ਰਸ਼ਨ 7. ਵਿਦਿਆਰਥੀਆਂ
ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਕੀ ਕਰਨਾ ਚਾਹੀਦਾ ਹੈ ?
ਉੱਤਰ- ਕਿਸੇ ਉਦਯੋਗਿਕ ਧੰਦੇ ਸੰਬੰਧੀ ਸਮਰੱਥਾ ਵਿਕਸਿਤ ਕਰਨੀ
ਚਾਹੀਦੀ ਹੈ ।
ਪ੍ਰਸ਼ਨ 8. ਕੋਈ ਵੀ
ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ- ਮੁੱਢਲੀ ਸਿਖਲਾਈ ਦੀ ।
ਪ੍ਰਸ਼ਨ 9. ਪ੍ਰੋਸੈਸਿੰਗ
ਦੌਰਾਨ 100 ਕਿਲੋ ਕੱਚੀ ਹਲਦੀ ਤੋਂ ਕਿੰਨਾ ਪਾਊਡਰ ਤਿਆਰ ਕੀਤਾ ਜਾ
ਸਕਦਾ ਹੈ ?
ਜਾਂ
100 ਕਿਲੋ ਕੱਚੀ ਹਲਦੀ ਤੋਂ ਪ੍ਰੋਸੈਸਿੰਗ ਦੌਰਾਨ ਕਿੰਨਾ ਹਲਦੀ ਪਾਊਡਰ ਤਿਆਰ
ਕੀਤਾ ਜਾ ਸਕਦਾ ਹੈ ?
ਉੱਤਰ- 15-20 ਕਿਲੋਗਰਾਮ ।
ਪ੍ਰਸ਼ਨ 10. ਮੈਂਥਾ ਪ੍ਰੋਸੈਸਿੰਗ
ਦੌਰਾਨ ਤੇਲ ਅਤੇ ਪਾਣੀ ਨੂੰ ਕਿਵੇਂ ਅਲੱਗ ਕੀਤਾ ਜਾਂਦਾ ਹੈ ?
ਉੱਤਰ- ਸੈਪਰੇਟਰ ਦੀ ਸਹਾਇਤਾ ਨਾਲ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਸਹਿਕਾਰੀ
ਪੱਧਰ ਤੇ ਕਿਸ ਤਰ੍ਹਾਂ ਦੇ ਖੇਤੀ ਆਧਾਰਿਤ ਕਾਰਖ਼ਾਨੇ ਲਗਾਏ ਜਾ ਸਕਦੇ ਹਨ ?
ਉੱਤਰ- ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ
ਡੀਹਾਈਡਰੇਸ਼ਨ ਪਲਾਂਟ ਅਤੇ ਫ਼ਰੀਜ਼ਿੰਗ ਪਲਾਂਟ ਆਦਿ ਲਗਾਉਣ ਲਈ ਬਹੁਤ ਖਰਚਾ (ਲਗਪਗ 30 ਲੱਖ ਰੁਪਏ) ਹੁੰਦਾ ਹੈ । ਇਸ ਲਈ ਅਜਿਹੇ ਕਾਰਖ਼ਾਨੇ ਸਹਿਕਾਰੀ ਪੱਧਰ ਤੇ ਲਗਾਏ ਜਾ ਸਕਦੇ ਹਨ ।
ਪ੍ਰਸ਼ਨ 2. ਕਿਹੜੇ ਮੁੱਖ
ਸਾਧਨਾਂ ਦੀ ਕਮੀ ਕਰਕੇ ਸਾਡੇ ਦੇਸ਼ ਵਿੱਚ ਅਨਾਜ ਦਾ ਨੁਕਸਾਨ ਹੋ ਰਿਹਾ ਹੈ ?
ਉੱਤਰ- ਸਾਡੇ ਦੇਸ਼ ਵਿੱਚ ਭੰਡਾਰਨ ਅਤੇ ਪੋਸੈਸਿੰਗ ਦੇ ਵਧੀਆ
ਸਾਧਨਾਂ ਦੀ ਕਮੀ ਕਾਰਨ, ਕਟਾਈ ਤੋਂ ਬਾਅਦ ਅਨਾਜ ਦਾ ਨੁਕਸਾਨ ਹੋ ਰਿਹਾ ਹੈ ।
ਪ੍ਰਸ਼ਨ 3. ਅਨਾਜ ਦੇ ਹੋ
ਰਹੇ ਨੁਕਸਾਨ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ- ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਖੇਤੀ
ਜਿਣਸਾਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ ।
ਪ੍ਰਸ਼ਨ 4. ਖੇਤੀ
ਆਧਾਰਿਤ ਧੰਦੇ ਕਿਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋ ਸਕਦੇ ਹਨ?
ਉੱਤਰ- ਖੇਤੀ ਜਿਣਸਾਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਰ
ਕੇ ਵੇਚਣ ਤੇ ਕਿਸਾਨ ਵਧੇਰੇ ਆਮਦਨ ਕਮਾ ਸਕਦਾ ਹੈ ਅਤੇ ਖੇਤੀ ਆਧਾਰਿਤ ਹੁੰਦੇ ; ਜਿਵੇਂ-ਮੁਰਗੀ ਪਾਲਣ, ਡੇਅਰੀ ਦਾ ਧੰਦਾ ਆਦਿ ਦੀ ਛੋਟੇ ਪੱਧਰ ਤੇ ਐਗਰੋ ਪ੍ਰੋਸੈਸਿੰਗ ਕਰਕੇ ਵੀ
ਆਮਦਨ ਕਮਾ ਸਕਦਾ ਹੈ ।
ਪ੍ਰਸ਼ਨ 5. ਮੈਂਥੇ ਦੀ
ਪ੍ਰੋਸੈਸਿੰਗ ਕਿਵੇਂ ਕੀਤੀ ਜਾਂਦੀ ਹੈ ?
ਉੱਤਰ- ਮੈਂਥੇ ਦੀ ਫ਼ਸਲ ਵਿੱਚੋਂ ਤੇਲ ਕੱਢਣ ਲਈ ਮੈਂਥਾ
ਪ੍ਰੋਸੈਸਿੰਗ ਪਲਾਂਟ ਲਗਾਇਆ ਜਾ ਸਕਦਾ ਹੈ ।
ਮੈਂਥੇ ਦੀ ਫ਼ਸਲ ਨੂੰ ਖੁੱਲ੍ਹੇ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ
ਦੀ ਮਾਤਰਾ ਘੱਟ ਕੀਤੀ ਜਾ ਸਕੇ । ਫਿਰ ਇਹਨਾਂ ਨੂੰ ਹਵਾ ਬੰਦ ਟੈਂਕਾਂ ਵਿਚ ਪਾ ਕੇ ਅੰਦਰ ਦਬਾਅ
ਰਾਹੀਂ ਭਾਫ਼ ਭੇਜੀ ਜਾਂਦੀ ਹੈ । ਗਰਮ ਹੋ ਕੇ ਤੇਲ ਭਾਫ਼ ਵਿਚ ਮਿਲ ਜਾਂਦਾ ਹੈ । ਤੇਲ ਤੇ ਭਾਫ਼ ਦੇ
ਕਣਾਂ ਨੂੰ ਇੱਕ ਦਮ ਠੰਢਾ ਕੀਤਾ ਜਾਂਦਾ ਹੈ । ਪਾਣੀ ਤੇ ਤੇਲ ਨੂੰ ਇੱਕ ਟੈਂਕ ਵਿਚ ਇਕੱਠਾ ਕੀਤਾ
ਜਾਂਦਾ ਹੈ । ਇਸ ਟੈਂਕ ਨੂੰ ਸੈਪਰੇਟਰ ਕਿਹਾ ਜਾਂਦਾ ਹੈ । ਤੇਲ, ਪਾਣੀ ਤੋਂ ਹਲਕਾ ਹੋਣ ਕਾਰਨ ਉੱਪਰ ਤੈਰਦਾ ਹੈ । ਇਸ ਨੂੰ ਉੱਪਰੋਂ ਨਿਤਾਰ ਲਿਆ ਜਾਂਦਾ ਹੈ ਅਤੇ
ਪਲਾਸਟਿਕ ਦੇ ਬਰਤਨਾਂ ਵਿਚ ਬੰਦ ਕਰ ਲਿਆ ਜਾਂਦਾ ਹੈ ।
ਪ੍ਰਸ਼ਨ 6. ਹਲਦੀ ਦੀ
ਪ੍ਰੋਸੈਸਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਮਸ਼ੀਨ ਬਾਰੇ ਦੱਸੋ ।
ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਲਦੀ ਨੂੰ
ਧੋਣ ਅਤੇ ਪਾਲਿਸ਼ ਕਰਨ ਲਈ ਮਸ਼ੀਨ ਤਿਆਰ ਕੀਤੀ ਗਈ ਹੈ । ਇਸ ਮਸ਼ੀਨ ਵਿੱਚ ਇੱਕ ਘੰਟੇ ਵਿੱਚ 2.5-3.0
ਕੁਇੰਟਲ ਹਲਦੀ ਨੂੰ ਧੋ ਸਕਦੇ ਹਾਂ ਤੇ ਬਾਅਦ ਵਿਚ ਪਾਲਿਸ਼ ਵੀ ਕਰ ਸਕਦੇ
ਹਾਂ ।
ਪ੍ਰਸ਼ਨ 7. ਗੁੜ ਦੀ ਪ੍ਰੋਸੈਸਿੰਗ
ਵਿੱਚ ਮੁੱਢਲੇ ਤਕਨੀਕੀ ਕੰਮ ਕਿਹੜੇ ਹੁੰਦੇ ਹਨ ?
ਉੱਤਰ- ਘੁਲਾੜੀ ਜਾਂ ਵੇਲਣਾ ਲਗਾ ਕੇ ਗੰਨਾ ਪੀੜਿਆ ਜਾਂਦਾ ਹੈ ਤੇ ਜੋ ਰਸ ਪ੍ਰਾਪਤ ਹੁੰਦਾ ਹੈ ਉਸ ਨੂੰ ਕਾੜ੍ਹ
ਕੇ ਗੁੜ ਬਣਾਇਆ ਜਾਂਦਾ ਹੈ ।
ਪ੍ਰਸ਼ਨ 8. ਐਗਰੋ
ਪ੍ਰੋਸੈਸਿੰਗ ਕੰਪਲੈਕਸ ਵਿਚ ਲਗਾਈਆਂ ਜਾਣ ਵਾਲੀਆਂ ਕਿਸੇ ਤਿੰਨ ਮਸ਼ੀਨਾਂ ਦੇ ਨਾਮ ਅਤੇ ਉਨ੍ਹਾਂ ਦੇ
ਕੰਮ ਬਾਰੇ ਦੱਸੋ ।
ਉੱਤਰ- ਫ਼ਲ ਸਬਜ਼ੀਆਂ ਧੋਣ ਵਾਲੀ ਮਸ਼ੀਨ, ਡੀਹਾਈਡਰੇਟਰ, ਸਲਾਈਸਰ ਮਸ਼ੀਨਾਂ ਦੀ ਵਰਤੋਂ ਕ੍ਰਮਵਾਰ ਫ਼ਲਾਂ ਸਬਜ਼ੀਆਂ ਨੂੰ ਧੋਣ ਲਈ, ਨਮੀ ਸੁਕਾਉਣ ਲਈ ਅਤੇ ਸਲਾਈਸ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 9. ਫ਼ਲ
ਸਬਜ਼ੀਆਂ ਲਈ ਫ਼ਰੀਜ਼ਿੰਗ ਪਲਾਂਟ ਕਿਸਾਨੀ ਪੱਧਰ ਤੇ ਕਿਉਂ ਨਹੀਂ ਲਗਾਏ ਜਾ ਸਕਦੇ ?
ਉੱਤਰ- ਇਹਨਾਂ ਦੀ ਲਾਗਤ ਬਹੁਤ ਜ਼ਿਆਦਾ ਹੈ । ਲਗਪਗ 30 ਲੱਖ ਰੁਪਏ ਦਾ ਖ਼ਰਚਾ ਆ ਜਾਂਦਾ ਹੈ । ਇਸ ਲਈ ਇਹਨਾਂ ਨੂੰ ਕਿਸਾਨੀ ਪੱਧਰ ਤੇ ਨਹੀਂ ਲਗਾਇਆ
ਜਾਂਦਾ ਹੈ ।
ਪ੍ਰਸ਼ਨ 10. ਕਿਹੜੇ ਖੇਤੀ
ਪਦਾਰਥਾਂ ਨੂੰ ਘਰੇਲੂ ਪੱਧਰ ਤੇ ਸੁਕਾ ਕੇ ਰੋਜ਼ਾਨਾ ਘਰ ਵਿੱਚ ਵਰਤਿਆ ਜਾ ਸਕਦਾ ਹੈ ?
ਜਾਂ
ਕੋਈ ਚਾਰ ਖੇਤੀ ਉਤਪਾਦਾਂ ਦੇ ਨਾਮ ਲਿਖੋ, ਜਿਨ੍ਹਾਂ ਦੀ ਵਰਤੋਂ ਘਰੇਲੂ ਪੱਧਰ ਤੇ ਸੁਕਾ ਕੇ ਕੀਤੀ ਜਾ ਸਕਦੀ ਹੈ ।
ਉੱਤਰ- ਮੇਥੀ, ਧਨੀਆ, ਮੈਂਥਾ, ਮਿਰਚਾਂ ਆਦਿ
ਨੂੰ ਘਰ ਵਿਚ ਸੁਕਾ ਕੇ ਵਰਤਿਆ ਜਾ ਸਕਦਾ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਪਿੰਡਾਂ
ਵਿੱਚ ਖੇਤੀ ਆਧਾਰਿਤ ਧੰਦੇ ਸ਼ੁਰੂ ਕਰਨ ਨਾਲ ਕੀ ਫ਼ਾਇਦਾ ਹੋਵੇਗਾ ?
ਉੱਤਰ- ਆਮ ਕਰਕੇ ਕਟਾਈ ਤੋਂ ਬਾਅਦ ਅਨਾਜ ਦਾ 10% ਅਤੇ ਫ਼ਲਾਂ-ਸਬਜ਼ੀਆਂ ਦਾ 30-40% ਨੁਕਸਾਨ ਹੋ ਜਾਂਦਾ ਹੈ ਪਰ ਜੇ ਪੇਂਡੂ ਪੱਧਰ ਤੇ
ਪ੍ਰੋਸੈਸਿੰਗ ਯੂਨਿਟ ਲਗਾ ਲਏ ਜਾਣ ਤਾਂ ਇਸ ਨੁਕਸਾਨ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ ।
ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕਦਾ ਹੈ । ਬੇਰੋਜ਼ਗਾਰ ਨੌਜਵਾਨਾਂ ਨੂੰ ਕੰਮ ਮਿਲ ਸਕਦਾ ਹੈ
ਅਤੇ ਖਾਣ-ਪੀਣ ਲਈ ਤਾਜ਼ੀਆਂ ਤੇ ਉੱਚ ਮਿਆਰ ਵਾਲੀਆਂ ਵਸਤੂਆਂ ਪ੍ਰਾਪਤ ਹੋ ਸਕਦੀਆਂ ਹਨ । ਰੁਜ਼ਗਾਰ
ਦੇ ਵਧ ਮੌਕੇ ਅਤੇ ਵਧੇਰੇ ਆਮਦਨ ਕਾਰਨ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਵੀ ਘੱਟਦਾ ਹੈ ।
ਪ੍ਰਸ਼ਨ 2. ਇਕ ਛੋਟੇ
ਖੇਤੀ ਆਧਾਰਿਤ ਕਾਰਖ਼ਾਨੇ ਵਿੱਚ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਲਗਾਈਆਂ ਜਾ ਸਕਦੀਆਂ ਹਨ ਅਤੇ ਇਹ
ਮਸ਼ੀਨਾਂ ਕਿਹੜੀਆਂ ਜਿਨਸਾਂ ਦੀ ਪ੍ਰੋਸੈਸਿੰਗ ਕਰਨਗੀਆਂ ?
ਉੱਤਰ- ਇੱਕ ਛੋਟੇ ਖੇਤੀ ਆਧਾਰਿਤ ਕਾਰਖ਼ਾਨੇ ਵਿੱਚ ਕਈ
ਤਰ੍ਹਾਂ ਦੀਆਂ ਮਸ਼ੀਨਾਂ ਲਾਈਆਂ ਜਾ ਸਕਦੀਆਂ ਹਨ , ਜਿਵੇਂ-
1. ਮਿੰਨੀ ਚਾਵਲ ਮਿੱਲ
2. ਤੇਲ ਕੱਢਣ ਵਾਲਾ ਕੋਹਲੂ
3. ਆਟਾ ਚੱਕੀ
4. ਗਰਾਈਂਡਰ
5. ਦਾਲਾਂ ਦਾ ਕਲੀਨਰ-ਗਰੇਡਰ
ਅਤੇ ਮਿੰਨੀ ਦਾਲ ਮਿਲ
6. ਪੇਂਜਾ
7. ਛੋਟੀ ਫੀਡ ਮਿੱਲ ਆਦਿ ।
ਇਹਨਾਂ
ਮਸ਼ੀਨਾਂ ਵਿੱਚ ਦਾਲਾਂ, ਅਨਾਜ, ਤੇਲ ਬੀਜਾਂ, ਮਸਾਲਿਆਂ, ਕਪਾਹ
ਆਦਿ ਦੀ ਪ੍ਰੋਸੈਸਿੰਗ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 3. ਪਿੰਡਾਂ ਤੋਂ
ਸ਼ਹਿਰਾਂ ਵੱਲ ਲੋਕਾਂ ਦਾ ਰੁਝਾਨ ਰੁਕਵਾਉਣ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ ?
ਉੱਤਰ- ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦਾ ਰੁਝਾਨ ਇਸ ਲਈ
ਹੈ ਕਿ ਪਿੰਡਾਂ ਵਿੱਚ ਵਧੇਰੇ ਰੁਜ਼ਗਾਰ ਦੇ ਮੌਕੇ ਨਹੀਂ ਹਨ ਤੇ ਆਮਦਨ ਵੀ ਘਟ ਹੁੰਦੀ ਹੈ । ਜੇ
ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਅਤੇ ਆਮਦਨ ਵੀ ਵਧਾਈ ਜਾ ਸਕੇ ਤਾਂ ਇਹ
ਰੁਝਾਨ ਰੁਕ ਸਕਦਾ ਹੈ । ਇਸ ਲਈ ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਸ਼ੁਰੂ ਕਰਨ ਨੂੰ ਵਧਾਵਾ ਦੇਣਾ
ਚਾਹੀਦਾ ਹੈ ।
ਨੌਜਵਾਨ ਆਪਣੇ ਖੇਤੀ ਜਿਨਸਾਂ ਦੇ ਛੋਟੇ ਪੋਸੈਸਿੰਗ ਯੂਨਿਟ ਲਗਾ ਸਕਦੇ
ਹਨ । ਕਈ ਖੇਤੀ ਸੰਬੰਧੀ ਉਦਯੋਗ ਧੰਦੇ ਸ਼ੁਰੂ ਕਰ ਸਕਦੇ ਹਨ , ਜਿਵੇਂ-ਡੇਅਰੀ ਫਾਰਮ, ਮੱਛੀ ਪਾਲਣ, ਮੁਰਗੀ ਪਾਲਣ, ਖੁੰਬਾਂ ਉਗਾਉਣਾ, ਸ਼ਹਿਦ ਦੀਆਂ ਮੱਖੀਆਂ ਪਾਲਣਾ ਆਦਿ ਅਤੇ ਇਹਨਾਂ ਦੇ ਉਤਪਾਦਾਂ ਦਾ ਖੁਦ
ਮੰਡੀਕਰਨ ਕਰਕੇ ਵਧੇਰੇ ਮੁਨਾਫ਼ਾ ਖੱਟ ਸਕਦੇ ਹਨ ।
ਪ੍ਰਸ਼ਨ 4. ਜ਼ਿਆਦਾ
ਸਰਮਾਏ ਨਾਲ ਲੱਗਣ ਵਾਲੇ ਖੇਤੀ ਆਧਾਰਿਤ ਕੰਮ ਸ਼ੁਰੂ ਕਰਨ ਲਈ ਕੀ ਨੀਤੀ ਹੋਣੀ ਚਾਹੀਦੀ ਹੈ ?
ਉੱਤਰ- ਕਈ ਅਜਿਹੇ ਕੰਮ ਹਨ ਜੋ ਖੇਤੀ ਆਧਾਰਿਤ ਤਾਂ ਹਨ ਪਰ
ਉਹਨਾਂ ਨੂੰ ਸ਼ੁਰੂ ਕਰਨ ਲਈ ਸ਼ੁਰੂਆਤੀ ਖ਼ਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਵੇਂ-ਫ਼ਲ-ਸਬਜ਼ੀਆਂ ਲਈ ਡੀਹਾਈਡਰੇਸ਼ਨ ਅਤੇ ਫਰੀਜ਼ਿੰਗ ਪਲਾਂਟ ਲਗਾਉਣ ਤੇ ਲਗਪਗ 30 ਲੱਖ ਰੁ: ਦਾ ਖ਼ਰਚਾ ਆ ਜਾਂਦਾ ਹੈ । ਅਜਿਹੀ ਸਥਿਤੀ ਵਿਚ ਇਹ ਪਲਾਂਟ ਕਿਸਾਨੀ ਪੱਧਰ ਤੇ ਨਾ
ਲਗਾ ਕੇ, ਸਹਿਕਾਰੀ ਪੱਧਰ ਤੇ ਜਾਂ ਕਿਸਾਨਾਂ ਦੇ ਗਰੁੱਪਾਂ ਵੱਲੋਂ ਲਗਾਏ ਜਾਣੇ
ਚਾਹੀਦੇ ਹਨ । ਇਸ ਤਰ੍ਹਾਂ ਇੱਕ ਪਲਾਂਟ ਦੀ ਵਰਤੋਂ ਕਈ ਕਿਸਾਨ ਕਰ ਸਕਦੇ ਹਨ ਤੇ ਆਪਣੀ ਉਪਜ ਦੀ
ਪ੍ਰੋਸੈਸਿੰਗ ਕਰਵਾ ਕੇ ਮੰਡੀਕਰਨ ਲਈ ਲਿਜਾ ਸਕਦੇ ਹਨ ।
ਪ੍ਰਸ਼ਨ 5. ਹਲਦੀ ਦੀ ਪ੍ਰੋਸੈਸਿੰਗ ਬਾਰੇ
ਤੁਸੀਂ ਕੀ ਜਾਣਦੇ ਹੋ ?
ਜਾਂ
ਕੱਚੀ ਹਲਦੀ ਤੋਂ ਹਲਦੀ ਪਾਊਡਰ
ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ- ਹਲਦੀ ਦੀ ਪ੍ਰੋਸੈਸਿੰਗ ਕਰਨ ਲਈ ਤਾਜ਼ੀ ਹਲਦੀ ਦੀਆਂ ਗੰਢੀਆਂ ਨੂੰ ਚੰਗੀ
ਤਰ੍ਹਾਂ ਧੋ ਕੇ ਮਿੱਟੀ ਰਹਿਤ ਕੀਤਾ ਜਾਂਦਾ ਹੈ । ਇਸ ਕਾਰਜ਼ ਲਈ ਪੀ.ਏ.ਯੂ. ਵੱਲੋਂ ਤਿਆਰ ਹਲਦੀ ਧੋਣ
ਅਤੇ ਪਾਲਿਸ਼ ਕਰਨ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਮਸ਼ੀਨ ਵਿਚ 2.5 –
3.0 ਕੁਇੰਟਲ ਹਲਦੀ ਨੂੰ ਇੱਕੋ ਵੇਲੇ ਧੋਇਆ ਜਾ ਸਕਦਾ ਹੈ । ਧੋਣ ਤੋਂ ਬਾਅਦ ਹਲਦੀ ਨੂੰ ਉਬਾਲਿਆ
ਜਾਂਦਾ ਹੈ ਇਸ ਤਰ੍ਹਾਂ ਗੰਢੀਆਂ ਪੋਲੀਆਂ ਹੋ ਜਾਂਦੀਆਂ ਹਨ ਤੇ ਇਹਨਾਂ ਦਾ ਰੰਗ ਵੀ ਇੱਕ ਸਾਰ ਹੋ
ਜਾਂਦਾ ਹੈ । ਹਲਦੀ ਨੂੰ ਖੁੱਲ੍ਹੇ ਭਾਂਡੇ ਵਿਚ ਉਬਾਲਣ ਤੇ ਲਗਪਗ ਇੱਕ ਘੰਟਾ ਲਗਦਾ ਹੈ ਪਰ ਪ੍ਰੈਸ਼ਰ
ਕੁੱਕਰ ਵਿਚ 20 ਮਿੰਟ ਲਗਦੇ ਹਨ । ਉਬਾਲਣ ਤੋਂ ਬਾਅਦ ਹਲਦੀ ਨੂੰ ਧੁੱਪ ਵਿਚ ਸੁਕਾਇਆ
ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ 10% ਤੋਂ ਘਟ ਜਾਵੇ । ਇਸ ਕੰਮ ਲਈ
ਚੰਗੀ ਧੁੱਪ ਵਿੱਚ 15 ਦਿਨ ਲੱਗ ਜਾਂਦੇ ਹਨ । ਇਸ
ਤੋਂ ਬਾਅਦ ਹਲਦੀ ਦੀ ਉੱਪਰਲੀ ਸਤਹਿ ਨੂੰ ਲਾਹੁਣ ਲਈ ਇਸ ਨੂੰ ਪਾਲਿਸ਼ ਕੀਤਾ ਜਾਂਦਾ ਹੈ ਅਤੇ ਫਿਰ
ਹਲਦੀ ਨੂੰ ਗਰਾਈਂਡਰ ਵਿੱਚ ਪੀਸ ਲਿਆ ਜਾਂਦਾ ਹੈ । ਇਸ ਤਰ੍ਹਾਂ 100 ਕਿਲੋਗਰਾਮ ਤਾਜ਼ਾ ਹਲਦੀ ਤੋਂ 15-20 ਕਿਲੋ ਹਲਦੀ ਪਾਊਡਰ ਪ੍ਰਾਪਤ
ਹੁੰਦਾ ਹੈ ।
Class 10 Agriculture Chapter 9 ਤਸਦੀਕਸ਼ੁਦਾ ਬੀਜ ਉਤਪਾਦਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਕਣਕ ਦੀਆਂ
ਦੋ ਮੈਕਸੀਕਣ ਕਿਸਮਾਂ ਦੇ ਨਾਂ ਲਿਖੋ ।
ਉੱਤਰ- ਲਰਮਾ ਰੋਹੋ, ਸੋਨਾਰਾ 64.
ਪ੍ਰਸ਼ਨ 2. ਬੀਜ ਸਾਫ਼
ਕਰਨ ਵਾਲੀ ਮਸ਼ੀਨ ਦਾ ਨਾਂ ਲਿਖੋ ।
ਉੱਤਰ- ਸੀਡ ਡਰ ।
ਪ੍ਰਸ਼ਨ 3. ਕਣਕ ਦੀਆਂ
ਦੋ ਨਵੀਆਂ ਸੁਧਰੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ- ਡਬਲਯੂ. ਐੱਚ. 1105, ਪੀ. ਬੀ. ਡਬਲਯੂ. 621.
ਪ੍ਰਸ਼ਨ 4. ਤਸਦੀਕਸ਼ੁਦਾ
ਬੀਜ ਦੇ ਥੈਲੇ ਉੱਪਰ ਕਿੰਨੇ ਟੈਗ ਲਗਦੇ ਹਨ ?
ਉੱਤਰ- ਦੋ, ਹਰਾ ਤੇ ਨੀਲਾ ।
ਪ੍ਰਸ਼ਨ 5. ਬੁਨਿਆਦੀ
ਬੀਜ ਉੱਪਰ ਕਿਸ ਰੰਗ ਦਾ ਟੈਗ ਲਗਦਾ ਹੈ ?
ਉੱਤਰ- ਸਫ਼ੈਦ ਟੈਗ ।
ਪ੍ਰਸ਼ਨ 6. ਟੀ. ਐੱਲ.
ਬੀਜ਼ ਦਾ ਪੂਰਾ ਨਾਂ ਲਿਖੋ ।
ਉੱਤਰ- ਟਰੁੱਥਫੁੱਲੀ ਲੇਬਲਡ (Truthfully
labelled).
ਪ੍ਰਸ਼ਨ 7. ਬੀਜ ਕਾਨੂੰਨ
ਕਿਹੜੇ ਸਾਲ ਵਿਚ ਬਣਿਆ ਸੀ ?
ਉੱਤਰ- ਸਾਲ 1966 ਵਿਚ ।
ਪ੍ਰਸ਼ਨ 8. ਕਣਕ ਦੇ
ਤਸਦੀਕਸ਼ੁਦਾ ਬੀਜ ਦੀ ਘੱਟੋ-ਘੱਟ ਕਿੰਨੀ ਉੱਗਣ ਸ਼ਕਤੀ ਹੋਣੀ ਚਾਹੀਦੀ ਹੈ ?
ਉੱਤਰ- 85 ਫੀਸਦੀ ਤੋਂ ਘੱਟ ਨਹੀਂ ਹੋਣੀ ਚਾਹੀਦੀ ।
ਪ੍ਰਸ਼ਨ 9. ਝੋਨੇ ਦੇ
ਤਸਦੀਕਸ਼ੁਦਾ ਬੀਜ ਦੀ ਘੱਟੋ-ਘੱਟ ਕਿੰਨੀ ਸ਼ੁੱਧਤਾ ਹੁੰਦੀ ਹੈ ?
ਉੱਤਰ- 98 ਫੀਸਦੀ ।
ਪ੍ਰਸ਼ਨ 10. ਨਰਮੇ ਦੇ
ਕਿਸੇ ਇਕ ਜੱਦੀ-ਪੁਸ਼ਤੀ ਗੁਣ ਦਾ ਨਾਂ ਲਿਖੋ ।
ਉੱਤਰ- ਪੀਂਡਿਆਂ ਦੀ ਗਿਣਤੀ, ਟਿੰਡਿਆਂ ਦਾ ਔਸਤ ਵਜ਼ਨ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਬੀਜ ਕਾਨੂੰਨ
ਦਾ ਕੀ ਉਦੇਸ਼ ਸੀ ਅਤੇ ਕਦੋਂ ਲਾਗੂ ਕੀਤਾ ਗਿਆ ਸੀ ?
ਉੱਤਰ- ਇਸ ਐਕਟ ਦਾ ਉਦੇਸ਼ ਸੀ ਕਿਸਾਨਾਂ ਨੂੰ ਸਹੀ ਨਸਲ ਦਾ
ਬੀਜ ਵਾਜਬ ਕੀਮਤਾਂ ਤੇ ਪ੍ਰਾਪਤ ਕਰਾਉਣਾ । ਇਸ ਕਾਨੂੰਨ ਨੂੰ 1966 ਵਿਚ ਲਾਗੂ ਕੀਤਾ ਗਿਆ ।
ਪ੍ਰਸ਼ਨ 2. ਨਰਮੇ ਦੀ
ਫ਼ਸਲ ਦੇ ਦੋ ਜੱਦੀ-ਪੁਸ਼ਤੀ ਗੁਣ ਲਿਖੋ ।
ਉੱਤਰ- ਨਰਮੇ ਦੀ ਫ਼ਸਲ ਦੇ ਜੱਦੀ-ਪੁਸ਼ਤੀ ਗੁਣ ਹਨ-ਈਂਡਿਆਂ
ਦੀ ਗਿਣਤੀ, ਟਾਂਡਿਆਂ ਦਾ ਔਸਤ ਵਜ਼ਨ, ਫਲਦਾਰ ਟਾਹਣੀਆਂ ਦੀ ਗਿਣਤੀ ਆਦਿ ।
ਪ੍ਰਸ਼ਨ 3. ਬੁਨਿਆਦੀ
ਬੀਜ ਤੋਂ ਕੀ ਭਾਵ ਹੈ ?
ਉੱਤਰ- ਬੁਨਿਆਦੀ ਬੀਜ ਉਹ ਬੀਜ ਹੈ ਜਿਸ ਤੋਂ ਤਸਦੀਕਸ਼ੁਦਾ
ਬੀਜ ਤਿਆਰ ਕੀਤੇ ਜਾਂਦੇ ਹਨ ।
ਪ੍ਰਸ਼ਨ 4. ਬੀਜ ਨੂੰ
ਪ੍ਰਮਾਣਿਤ ਕਰਨ ਵਾਲੀ ਸੰਸਥਾ ਦਾ ਪੂਰਾ ਨਾਂ ਲਿਖੋ ।
ਉੱਤਰ- ਬੀਜ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ ਦਾ ਪੂਰਾ ਨਾਂ
ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ (Punjab State Seed Certification Authority)
ਹੈ ।
ਪ੍ਰਸ਼ਨ 5. ਕਣਕ ਦੀ
ਫ਼ਸਲ ਦੇ ਤਿੰਨ ਮਹੱਤਵਪੂਰਨ ਜੱਦੀ-ਪੁਸ਼ਤੀ ਗੁਣ ਦੱਸੋ ।
ਉੱਤਰ- ਕਣਕ ਦੀ ਫ਼ਸਲ ਦੇ ਜੱਦੀ ਪੁਸ਼ਤੀ ਗੁਣ ਹਨ-ਪ੍ਰਤੀ
ਪੌਦਾ ਸ਼ਾਖਾ ਦੀ ਗਿਣਤੀ, ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ, ਦਾਣਿਆਂ ਦਾ ਵਜ਼ਨ, ਸਿੱਟੇ ਦੀ ਲੰਬਾਈ ਆਦਿ ।
ਪ੍ਰਸ਼ਨ 6. ਬਰੀਡਰ ਬੀਜ
ਕਿਸ ਸੰਸਥਾ ਵੱਲੋਂ ਤਿਆਰ ਕੀਤਾ ਜਾਂਦਾ ਹੈ ?
ਉੱਤਰ- ਜਿਸ ਸੰਸਥਾ ਵੱਲੋਂ ਉਸ ਕਿਸਮ ਦੀ ਖੋਜ ਕੀਤੀ ਜਾਂਦੀ
ਹੈ ਉਹ ਮੁੱਢਲਾ ਬੀਜ ਤਿਆਰ ਕਰਦੀ ਹੈ ਤੇ ਇਸੇ ਸੰਸਥਾ ਵੱਲੋਂ ਮੁੱਢਲੇ ਬੀਜ ਤੋਂ ਬਰੀਡਰ ਬੀਜ ਤਿਆਰ
ਕੀਤਾ ਜਾਂਦਾ ਹੈ ।
ਪ੍ਰਸ਼ਨ 7. ਬੀਜ ਦੇ ਕੋਈ
ਤਿੰਨ ਬਾਹਰੀ ਦਿੱਖ ਵਾਲੇ ਗੁਣਾਂ ਬਾਰੇ ਲਿਖੋ ।
ਉੱਤਰ- ਬੀਜ ਦੇ ਬਾਹਰੀ ਦਿੱਖ ਵਾਲੇ ਗੁਣ ਹਨ-ਬੀਜ ਦਾ
ਰੰਗ-ਰੂਪ, ਅਕਾਰ, ਵਜ਼ਨ ਆਦਿ ।
ਪ੍ਰਸ਼ਨ 8. ਤਸਦੀਕਸ਼ੁਦਾ
ਬੀਜ ਦੀ ਪਰਿਭਾਸ਼ਾ ਲਿਖੋ ।
ਉੱਤਰ- ਤਸਦੀਕਸ਼ੁਦਾ ਬੀਜ ਉਹ ਬੀਜ ਹਨ ਜੋ ਮਿੱਥੇ ਹੋਏ
ਮਿਆਰਾਂ ਅਨੁਸਾਰ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦੀ ਨਿਗਰਾਨੀ ਅਧੀਨ ਪੈਦਾ ਕੀਤੇ ਜਾਂਦੇ ਹਨ ।
ਪ੍ਰਸ਼ਨ 9. ਬੀਜ ਉਤਪਾਦਨ
ਵਿੱਚ ਵੱਖਰੇ-ਪਣ ਦੀ ਦੂਰੀ ਦੀ ਕੀ ਮਹੱਤਤਾ ਹੈ ?
ਉੱਤਰ- ਇਸ ਤਰ੍ਹਾਂ ਦੂਸਰੀਆਂ ਫ਼ਸਲਾਂ ਦਾ ਅਸਰ ਬੀਜ ਦੇ ਮਿਆਰ
ਤੇ ਨਹੀਂ ਪੈਂਦਾ ਹੈ ।
ਪ੍ਰਸ਼ਨ 10. ਓਪਰੇ
ਪੌਦਿਆਂ ਨੂੰ ਬੀਜ ਫ਼ਸਲ ਵਿੱਚੋਂ ਕੱਢਣਾ ਕਿਉਂ ਜ਼ਰੂਰੀ ਹੈ ?
ਉੱਤਰ- ਇਸ ਤਰ੍ਹਾਂ ਬੀਜ ਮਿਆਰੀ ਕਿਸਮ ਦਾ ਮਿਲਦਾ ਹੈ ਤੇ
ਮਿਲਾਵਟੀ ਨਹੀਂ ਹੁੰਦਾ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਜੱਦੀ
ਪੁਸ਼ਤੀ ਅਤੇ ਬਾਹਰੀ ਦਿੱਖ ਵਾਲੇ ਗੁਣਾਂ ਵਿਚ ਕੀ ਅੰਤਰ ਹੈ ?
ਉੱਤਰ- ਬੀਜ ਦੇ ਬਾਹਰੀ ਦਿੱਖ ਵਾਲੇ ਗੁਣ-ਬੀਜ ਦਾ ਰੰਗ-ਰੂਪ, ਆਕਾਰ, ਵਜ਼ਨ, ਟੁੱਟ-ਭੱਜ
ਰਹਿਤ ਬੀਜ, ਕੂੜਾ-ਕਰਕਟ ਰਹਿਤ, ਨਦੀਨ ਰਹਿਤ ਤੇ ਹੋਰ ਫ਼ਸਲਾਂ ਦੇ ਬੀਜਾਂ ਦੇ ਰਲੇਵੇਂ ਤੋਂ ਰਹਿਤ ਬੀਜਾਂ ਨੂੰ ਵਧੀਆ ਕੁਆਲਟੀ
ਦੇ ਸ਼ੁੱਧ ਬੀਜ ਮੰਨਿਆ ਜਾਂਦਾ ਹੈ ।
ਫ਼ਸਲਾਂ ਦੇ ਜੱਦੀ ਪੁਸ਼ਤੀ ਗੁਣ – ਇਹ ਉਹ ਗੁਣ ਹੈ ਜੋ ਬਾਹਰੋਂ ਦੇਖ ਕੇ
ਪਤਾ ਨਹੀਂ ਲਗਦੇ । ਇਹ ਬੀਜ ਦੇ ਅੰਦਰ ਹੁੰਦੇ ਹਨ, ਇਹ ਇੱਕ ਫ਼ਸਲ ਤੋਂ ਅਗਲੀ ਫ਼ਸਲ ਵਿੱਚ ਪ੍ਰਵੇਸ਼ ਕਰਦੇ ਹਨ । ਇਹਨਾਂ ਨੂੰ ਨਸਲੀ ਗੁਣ ਵੀ ਕਿਹਾ
ਜਾਂਦਾ ਹੈ । ਵੱਖ-ਵੱਖ ਪੌਦਿਆਂ ਦੇ ਨਸਲੀ ਗੁਣ ਵੀ ਵੱਖ-ਵੱਖ ਹੁੰਦੇ ਹਨ । ਕਿਸੇ ਫ਼ਸਲ ਦੀਆਂ
ਵੱਖ-ਵੱਖ ਕਿਸਮਾਂ ਵਿੱਚ ਜੋ ਅੰਤਰ ਦਿਖਾਈ ਦਿੰਦਾ ਹੈ ਉਹ ਇਹਨਾਂ ਗੁਣਾਂ ਕਾਰਨ ਹੀ ਹੈ ।
ਪ੍ਰਸ਼ਨ 2. ਬੀਜ ਫ਼ਸਲ
ਦੇ ਕੋਈ ਤਿੰਨ ਮਿਆਰ ਲਿਖੋ ।
ਉੱਤਰ- ਬੀਜ ਵਾਲੀ ਫ਼ਸਲ ਦੀ ਦੂਸਰੀਆਂ ਫ਼ਸਲਾਂ ਤੋਂ ਦੂਰੀ ।
1. ਬੀਜ ਵਾਲੀ ਫ਼ਸਲ ਵਿਚ
ਓਪਰੇ ਪੌਦਿਆਂ ਦੀ ਗਿਣਤੀ ।
2. ਬੀਜ ਵਾਲੀ ਫ਼ਸਲ ਵਿਚ
ਬਿਮਾਰੀ ਵਾਲੇ ਪੌਦਿਆਂ ਦੀ ਗਿਣਤੀ ।
ਪ੍ਰਸ਼ਨ 3. ਤਸਦੀਕਸ਼ੁਦਾ
ਬੀਜ ਦੇ ਮਿਆਰਾਂ ਬਾਰੇ ਚਾਨਣਾ ਪਾਓ ।
ਉੱਤਰ- ਤਸਦੀਕਸ਼ੁਦਾ ਬੀਜਾਂ ਦਾ ਉਤਪਾਦਨ ਕਰਨ ਲਈ ਦੋ ਤਰ੍ਹਾਂ
ਦੇ ਮਿਆਰਾਂ ਦੀ ਪਾਲਣਾ ਕਰਨੀ ਪੈਂਦੀ ਹੈ ।
(1) ਖੇਤ ਵਿਚ ਬੀਜ ਵਾਲੀ ਫ਼ਸਲ ਦੇ ਮਿਆਰ
(2) ਬੀਜਾਂ ਦੇ ਮਿਆਰ ।
(1) ਖੇਤ ਵਿਚ ਬੀਜ ਵਾਲੀ ਫ਼ਸਲ ਦੇ ਮਿਆਰ – ਬੀਜ ਫ਼ਸਲ
ਨੂੰ ਫੇਲ ਜਾਂ ਪਾਸ ਕਰਨ ਲਈ ਹੇਠ ਲਿਖੇ ਮਿਆਰ ਹਨ ।
·
ਬੀਜ ਵਾਲੀ ਫ਼ਸਲ ਦੀ ਦੁਸਰੀਆਂ ਫ਼ਸਲਾਂ ਤੋਂ ਦੂਰੀ ।
·
ਬੀਜ ਵਾਲੀ ਫ਼ਸਲ ਵਿਚ ਓਪਰੇ ਪੌਦਿਆਂ ਦੀ ਗਿਣਤੀ ।
·
ਬੀਜ ਵਾਲੀ ਫ਼ਸਲ ਵਿਚ ਬੀਮਾਰੀ ਵਾਲੇ ਪੌਦਿਆਂ ਦੀ ਗਿਣਤੀ ।
(2) ਬੀਜਾਂ ਦੇ ਮਿਆਰ – ਪ੍ਰਯੋਗਸ਼ਾਲਾ ਵਿੱਚ ਬੀਜ ਦੇ
ਨਮੂਨੇ ਦੀ ਪਰਖ ਕਰਕੇ ਅਜਿਹੇ ਮਿਆਰਾਂ ਬਾਰੇ ਪੜਤਾਲ ਕੀਤੀ ਜਾਂਦੀ ਹੈ । ਇਹ ਮਿਆਰ ਇਸ ਤਰ੍ਹਾਂ ਹਨ-
·
ਬੀਜ ਦੀ ਉੱਗਣ ਸ਼ਕਤੀ
·
ਬੀਜ ਦੀ ਸ਼ੁੱਧਤਾ
·
ਬੀਮਾਰੀ ਵਾਲੇ ਬੀਜਾਂ ਦੀ ਮਾਤਰਾ
·
ਬੀਜਾਂ ਵਿੱਚ ਨਦੀਨ ਦੇ ਬੀਜਾਂ ਦੀ ਮਾਤਰਾ ।
ਪ੍ਰਸ਼ਨ 4. ਵਪਾਰਕ ਪੱਧਰ
ਤੇ ਤਸਦੀਕਸ਼ੁਦਾ ਬੀਜ ਉਤਪਾਦਨ ਕਰਨ ਲਈ ਤਰੀਕਾ ਲਿਖੋ ।
ਉੱਤਰ- ਵਪਾਰਕ ਪੱਧਰ ਤੇ ਇਹ ਧੰਦਾ ਸ਼ੁਰੂ ਕਰਨ ਲਈ ਢੰਗ ਇਸ
ਤਰ੍ਹਾਂ ਹੈ-
·
ਇਹ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਬੀਜ ਉਤਪਾਦਨ ਸੰਬੰਧੀ ਪੂਰੀ
ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ । ਇਹ ਜਾਣਕਾਰੀ ਪੀ.ਏ.ਯੂ. ਲੁਧਿਆਣਾ, ਖੇਤੀ
ਵਿਗਿਆਨ ਕੇਂਦਰਾਂ, ਖੇਤੀਬਾੜੀ
ਮਹਿਕਮਾ, ਪੰਜਾਬ
ਰਾਜ ਬੀਜ ਪ੍ਰਮਾਣਿਤ ਸੰਸਥਾ, ਪਨਸੀਡ ਵਰਗੇ ਅਦਾਰਿਆਂ, ਮਹਿਕਮਿਆਂ
ਤੋਂ ਲਈ ਜਾ ਸਕਦੀ ਹੈ ।
·
ਕਿਹੜੀ ਫ਼ਸਲ ਦੇ ਬੀਜ ਦਾ ਉਤਪਾਦਨ ਕਰਨਾ ਹੈ ਉਸ ਦੀ ਚੋਣ, ਬੀਜ
ਉਤਪਾਦਨ ਲਈ ਲੋੜੀਂਦਾ ਢਾਂਚਾ, ਮੰਡੀਕਰਨ ਆਦਿ ਬਾਰੇ
ਢੁੱਕਵੀਂ ਵਿਉਂਤਬੰਦੀ ਕਰਨੀ ਜ਼ਰੂਰੀ ਹੈ ।
·
ਕੰਪਨੀ ਬਣਾ ਕੇ ਖੇਤੀਬਾੜੀ ਮਹਿਕਮੇ ਤੋਂ ਲਾਇਸੈਂਸ ਲੈਣਾ ।
·
ਬੀਜ ਸਾਫ਼ ਕਰਨ ਵਾਲੀ ਮਸ਼ੀਨ, ਪੱਕਾ ਫਰਸ਼, ਸਟੋਰ, ਥੈਲੇ
ਸਿਉਂਣ ਵਾਲੀ ਮਸ਼ੀਨ, ਬੀਜ ਪੈਕ ਕਰਨ ਵਾਲੀਆਂ ਥੈਲੀਆਂ ਆਦਿ
ਮੁੱਢਲੀਆਂ ਲੋੜਾਂ ਹਨ ਜਿਹਨਾਂ ਬਾਰੇ ਫ਼ੈਸਲਾ ਕਰਨ ਲਈ ਪੂਰੀ ਜਾਣਕਾਰੀ ਅਤੇ ਤਜਰਬੇ ਦੀ ਲੋੜ ਹੈ ।
·
ਬੁਨਿਆਦੀ ਬੀਜ ਨੂੰ ਨਿਰਦੇਸ਼ਕ ਬੀਜ, ਪੰਜਾਬ ਖੇਤੀਬਾੜੀ
ਯੂਨੀਵਰਸਿਟੀ, ਲੁਧਿਆਣਾ
ਤੋਂ ਲਿਆ ਜਾ ਸਕਦਾ ਹੈ । ਬੀਜ ਦਾ ਬਿੱਲ ਫਰਮ/ਕੰਪਨੀ ਦੇ ਨਾਂ ਤੇ ਹੋਣਾ ਜ਼ਰੂਰੀ ਹੈ ।
·
ਫਾਉਂਡੇਸ਼ਨ ਬੀਜ ਤੋਂ ਸਿਫ਼ਾਰਸ਼ਾਂ ਅਨੁਸਾਰ ਫ਼ਸਲ ਪੈਦਾ ਕਰਕੇ
ਫ਼ਸਲ ਨੂੰ ਪੰਜਾਬ ਰਾਜ ਸੀਡ ਸਰਟੀਫਿਕੇਸ਼ਨ ਮਹਿਕਮੇ ਕੋਲ ਰਜਿਸਟਰੇਸ਼ਨ ਕਰਵਾਉਣੀ ਚਾਹੀਦੀ ਹੈ ।
·
ਫ਼ਸਲ ਵਿੱਚੋਂ ਓਪਰੇ ਪੌਦੇ, ਬੀਮਾਰੀ ਵਾਲੇ ਪੌਦੇ ਅਤੇ
ਨਦੀਨਾਂ ਨੂੰ ਪੁੱਟਦੇ ਰਹਿਣਾ ਚਾਹੀਦਾ ਹੈ। ਉੱਪਰ ਦੱਸੇ ਮਹਿਕਮੇ ਤੋਂ ਫ਼ਸਲ ਦਾ ਦੋ-ਤਿੰਨ ਵਾਰ
ਨਿਰੀਖਣ ਕੀਤਾ ਜਾਂਦਾ
ਹੈ
।
·
ਫ਼ਸਲ ਕੱਟ ਕੇ ਸਾਫ਼ ਕਰਕੇ ਸਹੀ ਢੰਗ ਨਾਲ ਪੈਕ ਕਰਨਾ ਚਾਹੀਦਾ ਹੈ
ਤੇ ਲੋੜੀਂਦੇ ਟੈਗ ਬੀਜ ਵਾਲੇ ਥੈਲੇ ਤੇ ਲਗਾ ਦੇਣੇ ਚਾਹੀਦੇ ਹਨ । ਇਸ ਤੋਂ ਪਹਿਲਾਂ ਬੀਜ ਨੂੰ
ਮਹਿਕਮੇ ਵੱਲੋਂ ਬੀਜ-ਪਰਖ ਪ੍ਰਯੋਗਸ਼ਾਲਾ ਵਿਚ ਪਰਖ ਕੀਤਾ ਜਾਂਦਾ ਹੈ ।
ਪ੍ਰਸ਼ਨ 5. ਤਸਦੀਕਸ਼ੁਦਾ
ਬੀਜ ਉਤਪਾਦਨ ਦਾ ਕਾਰੋਬਾਰ ਕਰਨ ਲਈ ਮਹੱਤਵਪੂਰਨ ਨੁਕਤਿਆਂ ‘ਤੇ ਚਾਨਣਾ ਪਾਓ ।
ਉੱਤਰ- ਤਸਦੀਕਸ਼ੁਦਾ ਬੀਜ ਉਤਪਾਦਨ ਦਾ ਕਾਰੋਬਾਰ ਕਰਨ ਲਈ
ਮਹੱਤਵਪੂਰਨ ਨੁਕਤੇ ਇਸ ਤਰ੍ਹਾਂ ਹਨ-
1. ਇਸ ਗੱਲ ਦੀ ਚੰਗੀ
ਤਰ੍ਹਾਂ ਘੋਖ ਕਰ ਲਵੋ ਕਿ ਕਿਹੜੀ ਫ਼ਸਲ ਦਾ ਬੀਜ ਉਤਪਾਦਨ ਚੰਗਾ ਮੁਨਾਫ਼ਾ ਦੇਵੇਗਾ ਅਤੇ ਇਸ ਨੂੰ
ਪੈਦਾ ਕਰਨਾ ਸੌਖਾ ਹੈ ਜਾਂ ਨਹੀਂ ।
2. ਫ਼ਸਲ ਦੀ ਚੋਣ ਇਲਾਕੇ ਦੇ
ਹਿਸਾਬ ਨਾਲ ਕਰੋ ਜਾਂ ਜਿਸ ਦੀ ਖੁਦ ਕਾਸ਼ਤ ਕਰਦੇ ਹੋ ਉਸ ਨੂੰ ਚੁਣੋ ।
3. ਵੱਡੀ ਪੱਧਰ ਤੇ ਖਪਤ ਹੋਣ
ਵਾਲਾ ਬੀਜ ਚੁਣਨਾ ਚਾਹੀਦਾ ਹੈ ; ਜਿਵੇਂ-ਕਣਕ ਦਾ ।
4. ਪਨਸੀਡ ਦੇ ਰਜਿਸਟਰਡ
ਕਿਸਾਨ ਬਣ ਕੇ ਬੀਜ ਪਨਸੀਡ ਨੂੰ ਵੇਚਿਆ ਜਾ ਸਕਦਾ ਹੈ ।
5. ਜਿਸ ਵੀ ਖੇਤਰ ਨਾਲ
ਸੰਬੰਧਿਤ ਬੀਜ ਉਤਪਾਦਨ ਕਰਨਾ ਹੈ ਉਸ ਦੀ ਚੰਗੀ ਪੜਤਾਲ ਕਰਕੇ, ਪੂਰੀ ਜਾਣਕਾਰੀ ਤੇ ਨਿੰਗ
ਲੈ ਕੇ ਹੀ ਧੰਦਾ ਸ਼ੁਰੂ ਕਰੋ ।
6. ਹਾਈਬਰਿਡ ਬੀਜ ਦਾ
ਉਤਪਾਦਨ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ, ਪਰ ਇਸ ਲਈ ਬਹੁਤ ਮਿਹਨਤ, ਸਿਖਲਾਈ
ਤੇ ਸਬਰ ਦੀ ਲੋੜ ਹੈ ।
ਇਸ ਕੰਮ ਲਈ ਮੁੱਢਲਾ ਢਾਂਚਾ ਤਿਆਰ ਕਰਨਾ ਪੈਂਦਾ ਹੈ ਜਿਸ ਵਿਚ ਪੈਸਾ ਖ਼ਰਚ ਹੁੰਦਾ ਹੈ । ਮੁੱਢਲੇ ਢਾਂਚੇ ਵਿੱਚ ਸਟੋਰ, ਪੱਕਾ ਫਰਸ਼, ਸੀਡ ਗਰੇਡਰ ਤੇ ਹੋਰ ਮਸ਼ੀਨਾਂ ਆਦਿ ਦੀ ਲੋੜ ਹੁੰਦੀ ਹੈ ।
Class 10 Agriculture Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਪੰਜਾਬ ਵਿੱਚ
ਕਿੰਨੀਆਂ ਕਿਸਮਾਂ ਦੇ ਚੂਹੇ ਮਿਲਦੇ ਹਨ ?
ਉੱਤਰ- 8 ਕਿਸਮ ਦੇ ।
ਪ੍ਰਸ਼ਨ 2. ਝਾੜੀਆਂ ਦਾ
ਚੂਹਾ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਮਿਲਦਾ ਹੈ ?
ਉੱਤਰ- ਰੇਤਲੇ ਤੇ ਖ਼ੁਸ਼ਕ ਇਲਾਕੇ ਵਿਚ ਮਿਲਦਾ ਹੈ ।
ਪ੍ਰਸ਼ਨ 3. ਸਿਆਲੂ ਮੱਕੀ
ਦੇ ਉੱਗਣ ਵੇਲੇ ਚੂਹੇ ਕਿੰਨਾ ਨੁਕਸਾਨ ਕਰ ਦਿੰਦੇ ਹਨ ?
ਉੱਤਰ- 10.7%.
ਪ੍ਰਸ਼ਨ 4. ਜ਼ਹਿਰੀਲਾ
ਚੋਗਾ ਪ੍ਰਤੀ ਏਕੜ ਕਿੰਨੀਆਂ ਥਾਂਵਾਂ ਤੇ ਰੱਖਣਾ ਚਾਹੀਦਾ ਹੈ ?
ਉੱਤਰ- 40 ਥਾਂਵਾਂ ਤੇ 10 ਗਾਮ ਦੇ ਹਿਸਾਬ ਨਾਲ ਹਰ ਇਕ ਜਗ੍ਹਾ ਤੇ ਰੱਖੋ ।
ਪ੍ਰਸ਼ਨ 5. ਚੂਹਿਆਂ ਨੂੰ
ਖਾਣ ਵਾਲੇ ਦੋ ਮਿੱਤਰ ਪੰਛੀਆਂ ਦੇ ਨਾਂ ਦੱਸੋ ।
ਉੱਤਰ- ਉੱਲੂ ਅਤੇ ਇੱਲਾਂ ।
ਪ੍ਰਸ਼ਨ 6. ਫ਼ਸਲਾਂ ਨੂੰ
ਸਭ ਤੋਂ ਵੱਧ ਨੁਕਸਾਨ ਕਿਹੜਾ ਪੰਛੀ ਪਹੁੰਚਾਉਂਦਾ ਹੈ ?
ਜਾਂ
ਖੇਤੀ ਵਿਚ ਸਭ ਤੋਂ ਹਾਨੀਕਾਰਕ ਪੰਛੀ ਕਿਹੜਾ ਹੈ ?
ਉੱਤਰ- ਤੋਤਾ ।
ਪ੍ਰਸ਼ਨ 7. ਡਰਨਾ ਫ਼ਸਲ
ਨਾਲੋਂ ਘੱਟੋ-ਘੱਟ ਕਿੰਨਾ ਉੱਚਾ ਹੋਣਾ ਚਾਹੀਦਾ ਹੈ ?
ਉੱਤਰ- ਇਕ ਮੀਟਰ ।
ਪ੍ਰਸ਼ਨ 8. ਚੂਹੇ ਮਾਰਨ
ਲਈ ਵਰਤੇ ਜਾਣ ਵਾਲੇ ਕਿਸੇ ਇੱਕ ਰਸਾਇਣ ਦਾ ਨਾਂ ਦੱਸੋ ।
ਉੱਤਰ- ਜ਼ਿੰਕ ਫਾਸਫਾਈਡ ।
ਪ੍ਰਸ਼ਨ 9. ਟਫੀਰੀ ਆਪਣਾ
ਆਲ੍ਹਣਾ ਕਿੱਥੇ ਬਣਾਉਂਦੀ ਹੈ ?
ਉੱਤਰ- ਜ਼ਮੀਨ ਤੇ ।
ਪ੍ਰਸ਼ਨ 10. ਚੱਕੀਰਾਹਾਂ
ਆਪਣੀ ਖੁਰਾਕ ਵਿੱਚ ਕੀ ਖਾਂਦਾ ਹੈ ?
ਉੱਤਰ- ਕੀੜੇ-ਮਕੌੜੇ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਖੇਤੀ
ਉਤਪਾਦਾਂ ਨੂੰ ਹਾਨੀਕਾਰਕ ਜੀਵਾਂ ਤੋਂ ਬਚਾਉਣ ਦੀ ਕਿਉਂ ਲੋੜ ਹੈ ?
ਉੱਤਰ- ਖੇਤੀ-ਬਾੜੀ ਦੇ ਖੇਤਰ ਵਿਚ ਹੋਈ ਉੱਨਤੀ ਤਾਂ ਹੀ ਬਣੀ
ਰਹਿ ਸਕਦੀ ਹੈ ਜੇਕਰ ਖੇਤੀ ਉਤਪਾਦਾਂ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਜਾਵੇ । ਖੇਤੀ ਉਤਪਾਦਾਂ
ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਵਾਂ ਤੋਂ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 2. ਚੂਹਿਆਂ ਨੂੰ
ਗੇਝ ਪਾਉਣ ਦਾ ਕੀ ਢੰਗ ਹੈ ?
ਉੱਤਰ- ਜ਼ਿਆਦਾ ਚੂਹੇ ਫੜੇ ਜਾਣ ਇਸ ਲਈ ਚਹਿਆਂ ਨੂੰ
ਪਿੰਜਰਿਆਂ ਵਿਚ ਆਉਣ ਲਈ ਗਿਝਾਉ । ਇਸ ਲਈ ਹਰ ਪਿੰਜਰੇ ਵਿਚ 10-15 ਗ੍ਰਾਮ ਬਾਜਰਾ ਜਾਂ ਆਰੇ ਜਾਂ ਕਣਕ ਦਾ ਦਲੀਆ, ਜਿਸ ਵਿਚ 2% ਪੀਸੀ ਹੋਈ ਖੰਡ ਅਤੇ 2% ਮੁੰਗਫਲੀ ਜਾਂ ਸੁਰਮਖੀ ਦਾ ਤੇਲ ਪਾਇਆ ਹੋਵੇ, 2-3 ਦਿਨਾਂ ਤਕ ਰੱਖਦੇ ਰਹੋ ਤੇ ਪਿੰਜਰਿਆਂ ਦਾ ਮੂੰਹ ਖੁੱਲ੍ਹਾ ਰਹਿ ਦਿਓ ।
ਪ੍ਰਸ਼ਨ 3. ਬਰੋਮਾਡਾਇਲੋਨ
ਦੇ ਅਸਰ ਨੂੰ ਕਿਵੇਂ ਘੱਟ ਕੀਤਾ ਜਾਂਦਾ ਹੈ ?
ਉੱਤਰ- ਬਰੋਮਾਡਾਇਲੋਨ ਦਾ ਅਸਰ ਵਿਟਾਮਿਨ ‘ਕੇ’ ਦੀ ਵਰਤੋਂ
ਨਾਲ ਘੱਟ ਕੀਤਾ ਜਾ ਸਕਦਾ ਹੈ । ਇਸ ਵਿਟਾਮਿਨ ਦੀ ਵਰਤੋਂ ਡਾਕਟਰ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ
ਹੈ ।
ਪ੍ਰਸ਼ਨ 4. ਪਿੰਡ ਪੱਧਰ
ਤੇ ਚੂਹੇ ਮਾਰ ਮੁਹਿੰਮ ਰਾਹੀਂ ਚੂਹਿਆਂ ਦਾ ਖ਼ਾਤਮਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ- ਥੋੜ੍ਹੇ ਰਕਬੇ ਵਿਚ ਚੂਹਿਆਂ ਦੀ ਰੋਕਥਾਮ ਦਾ ਕੋਈ
ਬਹੁਤਾ ਲਾਭ ਨਹੀਂ ਹੁੰਦਾ । ਕਿਉਂਕਿ ਨਾਲ ਲਗਦੇ ਖੇਤਾਂ ਵਿੱਚੋਂ ਚੁਹੇ ਫਿਰ ਆ ਜਾਂਦੇ ਹਨ । ਇਸ ਲਈ
ਚੰਗੇ ਨਤੀਜੇ ਪ੍ਰਾਪਤ ਕਰਨ ਲਈ ਚੂਹੇ ਮਾਰੇ ਮੁਹਿੰਮ ਨੂੰ ਪਿੰਡ ਪੱਧਰ ਤੇ ਅਪਣਾਉਣਾ ਬਹੁਤ ਹੀ
ਜ਼ਰੂਰੀ ਹੈ । ਇਸ ਤਹਿਤ ਪਿੰਡ ਦੀ ਸਾਰੀ ਜ਼ਮੀਨ ਬੀਜੀ ਹੋਈ, ਬਾਗਾਂ ਵਾਲੀ, ਜੰਗਲਾਤ ਵਾਲੀ ਅਤੇ ਖ਼ਾਲੀ ਉੱਤੇ ਇਕੱਠੇ ਤੌਰ ਤੇ ਚੂਹਿਆਂ ਦਾ ਖ਼ਾਤਮਾ
ਕੀਤਾ ਜਾਂਦਾ ਹੈ ।
ਪ੍ਰਸ਼ਨ 5. ਡਰਨੇ ਤੋਂ
ਕੀ ਭਾਵ ਹੈ ? ਫ਼ਸਲਾਂ ਦੀ ਰਾਖੀ ਵਿੱਚ ਇਸ ਦੀ ਕੀ ਭੂਮਿਕਾ ਹੈ ?
ਉੱਤਰ- ਇਕ ਪੁਰਾਣੀ ਮਿੱਟੀ ਦੀ ਹਾਂਡੀ ਲੈ ਕੇ ਉਸ ਉੱਤੇ ਰੰਗ
ਨਾਲ ਮਨੁੱਖੀ ਸਿਰ ਬਣਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਖੇਤ ਵਿੱਚ ਗੱਡੇ ਡੰਡਿਆਂ ਤੇ ਟਿਕਾ ਕੇ
ਮਨੁੱਖੀ ਪੋਸ਼ਾਕ ਪੁਆ ਦਿੱਤੀ ਜਾਂਦੀ ਹੈ । ਇਸ ਨੂੰ ਡਰਨਾ ਕਹਿੰਦੇ ਹਨ । ਪੰਛੀ ਇਸ ਨੂੰ ਮਨੁੱਖ
ਸਮਝ ਕੇ ਖੇਤ ਵਿੱਚ ਨਹੀਂ ਆਉਂਦੇ । ਇਸ ਤਰ੍ਹਾਂ ਪੰਛੀਆਂ ਤੋਂ ਫ਼ਸਲ ਦਾ ਬਚਾਅ ਹੋ ਜਾਂਦਾ ਹੈ ।
ਪ੍ਰਸ਼ਨ 6. ਤੋਤੇ ਤੋਂ
ਤੇਲ ਬੀਜਾਂ ਵਾਲੀਆਂ ਫ਼ਸਲਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ- ਤੋਤੇ ਦਾ ਕਾਂਵਾਂ ਨਾਲ ਤਾਲਮੇਲ ਬਹੁਤ ਘੱਟ ਹੈ । ਇਸ
ਲਈ ਇਕ ਜਾਂ ਦੋ ਮਰੇ ਕਾਂ ਜਾਂ ਉਨ੍ਹਾਂ ਦੇ ਪੁਤਲੇ ਜ਼ਿਆਦਾ ਨੁਕਸਾਨ ਕਰਨ ਵਾਲੀਆਂ ਥਾਂਵਾਂ ਤੇ
ਲਟਕਾ ਦਿੱਤੇ ਜਾਂਦੇ ਹਨ । ਇਸ ਤਰ੍ਹਾਂ ਤੋਤੇ ਖੇਤ ਦੇ ਨੇੜੇ ਨਹੀਂ ਆਉਂਦੇ ।
ਪ੍ਰਸ਼ਨ 7. ਸੰਘਣੇ
ਦਰੱਖ਼ਤਾਂ ਵਾਲੀਆਂ ਥਾਂਵਾਂ ਦੇ ਨੇੜੇ ਸੂਰਜਮੁਖੀ ਦੀ ਫ਼ਸਲ ਕਿਉਂ ਨਹੀਂ ਬੀਜਣੀ ਚਾਹੀਦੀ ?
ਉੱਤਰ- ਕਿਉਂਕਿ ਦਰੱਖ਼ਤਾਂ ‘ਤੇ ਪੰਛੀਆਂ ਦਾ ਘਰ ਹੁੰਦਾ ਹੈ ਤੇ
ਉਹ ਇਹਨਾਂ ਤੇ ਆਸਾਨੀ ਨਾਲ ਬੈਠਦੇ, ਉੱਠਦੇ
ਰਹਿੰਦੇ ਹਨ ਤੇ ਫ਼ਸਲ ਨੂੰ ਆਸਾਨੀ ਨਾਲ ਨੁਕਸਾਨ ਪਹੁੰਚਾ ਸਕਦੇ ਹਨ ।
ਪ੍ਰਸ਼ਨ 8. ਮਿੱਤਰ ਪੰਛੀ
ਫ਼ਸਲਾਂ ਦੀ ਰਾਖੀ ਵਿੱਚ ਕਿਸਾਨ ਦੀ ਕਿਵੇਂ ਮੱਦਦ ਕਰਦੇ ਹਨ ?
ਉੱਤਰ- ਮਿੱਤਰ ਪੰਛੀ ; ਜਿਵੇਂ-ਉੱਲੂ, ਇੱਲਾਂ, ਬਾਜ਼, ਉਕਾਬ ਆਦਿ ਚੂਹਿਆਂ ਨੂੰ ਖਾ ਲੈਂਦੇ ਹਨ ਤੇ ਕੁੱਝ ਹੋਰ ਪੰਛੀ ; ਜਿਵੇਂ-ਨੀਲ ਕੰਠ, ਗਾਏ ਬਗਲਾ, ਛੋਟਾ
ਉੱਲੂ/ਚੁਗਲ ਟਟੀਹਰੀਆਂ ਆਦਿ ਹਾਨੀਕਾਰਕ ਕੀੜੇ-ਮਕੌੜੇ ਖਾ ਕੇ ਕਿਸਾਨ ਦੀ ਸਹਾਇਤਾ ਕਰਦੇ ਹਨ ।
ਪ੍ਰਸ਼ਨ 9. ਗਾਏ ਬਗਲਾ
ਦੀ ਪਛਾਣ ਤੁਸੀਂ ਕਿਵੇਂ ਕਰੋਗੇ ?
ਉੱਤਰ- ਇਹ ਸਫ਼ੈਦ ਰੰਗ ਦਾ ਪੰਛੀ ਹੈ ਜਿਸ ਦੀ ਚੁੰਝ ਪੀਲੀ
ਹੁੰਦੀ ਹੈ । ਇਸ ਪੰਛੀ ਨੂੰ ਆਮ ਕਰਕੇ ਵਾਹੀ ਵੇਲੇ ਟਰੈਕਟਰ ਜਾਂ ਬਲਦਾਂ ਦੇ ਪਿੱਛੇ ਜ਼ਮੀਨ ਵਿਚੋਂ
ਕੀੜੇ ਖਾਂਦਿਆਂ ਦੇਖਿਆ ਜਾ ਸਕਦਾ ਹੈ ।
ਪ੍ਰਸ਼ਨ 10. ਜ਼ਹਿਰੀਲਾ
ਚੋਗਾ ਵਰਤਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਜ਼ਹਿਰੀਲੇ ਚੋਗੇ ਦੀ ਵਰਤੋਂ ਸੰਬੰਧੀ ਸਾਵਧਾਨੀਆਂ-
1. ਚੋਗੇ ਵਿਚ ਜ਼ਹਿਰੀਲੀ
ਦਵਾਈ ਮਿਲਾਉਣ ਲਈ ਸੋਟੀ ਜਾਂ ਖੁਰਪੇ ਦੀ ਸਹਾਇਤਾ ਲਉ । ਨਹੀਂ ਤਾਂ ਹੱਥਾਂ ‘ਤੇ ਰਬੜ ਦੇ ਦਸਤਾਨੇ
ਪਾ ਕੇ ਮਿਲਾਓ । ਮੂੰਹ, ਨੱਕ ਤੇ ਅੱਖਾਂ ਨੂੰ ਜ਼ਹਿਰ ਤੋਂ ਬਚਾ
ਕੇ ਰੱਖੋ ।
2. ਚੂਹੇਮਾਰ ਦਵਾਈਆਂ ਤੇ
ਜ਼ਹਿਰੀਲਾ ਚੋਗਾ ਬੱਚਿਆਂ ਤੇ ਪਾਲਤੂ ਜਾਨਵਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ ।
3. ਜ਼ਹਿਰੀਲਾ ਚੋਗਾ ਕਦੇ ਵੀ
ਰਸੋਈ ਦੇ ਭਾਂਡਿਆਂ ਵਿਚ ਨਾ ਬਣਾਓ ।
4. ਜ਼ਹਿਰੀਲਾ ਚੋਗਾ ਰੱਖਣ
ਅਤੇ ਲਿਜਾਣ ਲਈ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰੋ ਅਤੇ ਬਾਅਦ ਵਿਚ ਇਹਨਾਂ ਨੂੰ ਮਿੱਟੀ
ਵਿਚ ਦਬਾ ਦੇਣਾ ਚਾਹੀਦਾ ਹੈ ।
5. ਮਰੇ ਹੋਏ ਚਹੇ ਇਕੱਠੇ ਕਰ
ਕੇ ਅਤੇ ਬਚਿਆ ਹੋਇਆ ਚੋਗਾ ਮਿੱਟੀ ਵਿਚ ਦਬਾ ਦੇਣੇ ਚਾਹੀਦੇ ਹਨ ।
6. ਜ਼ਿੰਕ ਫਾਸਫਾਈਡ
ਮਨੁੱਖਾਂ ਲਈ ਕਾਫ਼ੀ ਹਾਨੀਕਾਰਕ ਹੈ । ਇਸ ਲਈ ਹਾਦਸਾ ਹੋਣ ਤੋਂ ਮਰੀਜ਼ ਦੇ ਗਲੇ ਵਿਚ ਉਂਗਲੀਆਂ ਮਾਰ
ਕੇ ਉਲਟੀ ਕਰਾ ਦੇਣੀ ਚਾਹੀਦੀ ਹੈ ਅਤੇ ਮਰੀਜ਼ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਚੂਹੇ ਕਿੰਨੀ
ਕਿਸਮ ਦੇ ਹੁੰਦੇ ਹਨ ? ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮਿਲਣ ਵਾਲੇ ਚੂਹਿਆਂ ਦਾ ਵੇਰਵਾ
ਦਿਓ ।
ਉੱਤਰ- ਪੰਜਾਬ ਦੇ ਖੇਤਾਂ ਵਿਚ ਮੁੱਖ ਤੌਰ ਤੇ 8 ਕਿਸਮਾਂ ਦੇ ਚੁਹੇ ਤੇ ਚੂਹੀਆਂ ਮਿਲਦੀਆਂ ਹਨ । ਇਹ ਹਨ-ਅੰਨਾ ਚੂਹਾ, ਝਾੜੀਆਂ ਦਾ ਚੂਹਾ, ਨਰਮ ਚਮੜੀ ਚੂਹਾ, ਭੂਰਾ ਚੂਹਾ, ਘਰਾਂ ਦੀ ਚੂਹੀ, ਭੂਰੀ ਚੂਹੀ ਤੇ ਖੇਤਾਂ ਦੀ ਚੁਹੀ ।
ਅੰਨ੍ਹਾ ਚੂਹਾ ਤੇ ਨਰਮ ਚਮੜੀ ਵਾਲਾ ਚੂਹਾ ਗੰਨਾ ਤੇ ਕਣਕ-ਝੋਨਾ ਉਗਾਉਣ
ਵਾਲੇ ਅਤੇ ਬੇਟ ਦੇ ਇਲਾਕੇ ਵਿਚ ਮਿਲਦੇ ਹਨ । ਨਰਮ ਚਮੜੀ ਵਾਲਾ ਚੂਹਾ ਕੱਲਰੀ ਜ਼ਮੀਨ ਵਿਚ ਤੇ
ਝਾੜੀਆਂ ਦਾ ਦੁਹਾ ਤੇ ਭੂਰਾ ਚੂਹਾ ਰੇਤਲੇ ਤੇ ਖ਼ੁਸ਼ਕ ਇਲਾਕਿਆਂ ਵਿਚ ਤੇ ਝਾੜੀਆਂ ਦਾ ਚੂਹਾ ਕੰਢੀ
ਦੇ ਇਲਾਕੇ (ਢਿੱਲ੍ਹਾ ਹੁਸ਼ਿਆਰਪੁਰ) ਵਿਚ ਪਾਇਆ ਜਾਂਦਾ ਹੈ ।
ਪ੍ਰਸ਼ਨ 2. ਜ਼ਹਿਰੀਲਾ
ਚੋ ਤਿਆਰ ਕਰਨ ਦੀਆਂ ਦੋ ਵਿਧੀਆਂ ਬਾਰੇ ਦੱਸੋ ।
ਉੱਤਰ- 1. 2% ਜ਼ਿੰਕ ਫਾਸਫ਼ਾਈਡ (ਕਾਲੀ ਦਵਾਈ) ਵਾਲਾ ਚੋਗਾ – 1 ਕਿਲੋ ਬਾਜਰਾ, ਜਵਾਰ ਜਾਂ ਕਣਕ ਦਾ ਦਲੀਆ ਜਾਂ ਇਨ੍ਹਾਂ ਸਾਰਿਆਂ ਅਨਾਜਾਂ ਦਾ ਮਿਸ਼ਰਨ
ਲੈ ਕੇ ਉਸ ਵਿਚ 20 ਗ੍ਰਾਮ ਤੇਲ ਤੇ 25 ਗ੍ਰਾਮ ਜ਼ਿੰਕ ਫਾਸਫਾਈਡ ਦਵਾਈ ਪਾ ਕੇ ਚੰਗੀ ਤਰ੍ਹਾਂ ਰਲਾ ਲਓ, ਚੋਗਾ ਤਿਆਰ ਹੈ । ਇਸ ਗੱਲ ਦਾ ਖ਼ਿਆਲ ਰੱਖੋ ਕਿ ਇਸ ਚੋਗੇ ਵਿਚ ਕਦੇ ਵੀ ਪਾਣੀ ਨਾ ਪਾਇਆ ਜਾਵੇ
ਤੇ ਹਮੇਸ਼ਾ ਤਾਜ਼ਾ ਤਿਆਰ ਕੀਤਾ ਚੋਰੀ ਹੀ ਵਰਤੋਂ ।
2. 0.005% ਬਰੋਮਾਡਾਇਲੋਨ ਵਾਲਾ ਚੋਗਾ – 20 ਗ੍ਰਾਮ ਤੇਲ ਤੇ 20 ਗ੍ਰਾਮ ਪੀਸੀ ਹੋਈ ਚੀਨੀ ਅਤੇ 0.25% ਤਾਕਤ ਦਾ 20 ਗ੍ਰਾਮ ਬਰੋਡਾਇਲੋਨ ਪਾਉਡਰ ਨੂੰ ਇਕ ਕਿਲੋ ਦਲੀ ਹੋਈ
ਕਣਕ ਜਾਂ ਕਿਸੇ ਹੋਰ ਅਨਾਜ ਦੇ ਆਟੇ ਵਿਚ ਮਿਲਾ ਕੇ ਇਹ ਚੋਗਾ ਤਿਆਰ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3. ਬਹੁ-ਪੱਖੀ
ਵਿਉਂਤਬੰਦੀ ਨਾਲ ਚੂਹਿਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ- ਕਿਸੇ ਇਕ ਤਰੀਕੇ ਨਾਲ ਕਦੇ ਵੀ ਸਾਰੇ ਚੂਹੇ ਨਹੀਂ
ਮਾਰੇ ਜਾ ਸਕਦੇ । ਕਿਸੇ ਇਕ ਵੇਲੇ ਚੁਹਿਆਂ ਦੀ ਰੋਕਥਾਮ ਕਰਨ ਤੋਂ ਬਾਅਦ ਬਚੇ ਹੋਏ ਚੂਹੇ ਬੜੀ
ਤੇਜ਼ੀ ਨਾਲ ਬੱਚੇ ਪੈਦਾ ਕਰਕੇ ਆਪਣੀ ਗਿਣਤੀ ਵਿਚ ਵਾਧਾ ਕਰ ਲੈਂਦੇ ਹਨ । ਇਸ ਲਈ ਇਕ ਤੋਂ ਵੱਧ
ਤਰੀਕੇ ਵਰਤ ਕੇ ਚੂਹਿਆਂ ਨੂੰ ਮਾਰਨਾ ਚਾਹੀਦਾ ਹੈ । ਖੇਤਾਂ ਨੂੰ ਪਾਣੀ ਲਾਉਣ ਵੇਲੇ ਚੂਹਿਆਂ ਨੂੰ , ਡੰਡਿਆਂ ਨਾਲ ਮਾਰੋ । ਫ਼ਸਲ ਬੀਜਣ ਤੋਂ ਬਾਅਦ ਢੁੱਕਵੇਂ ਸਮਿਆਂ ਤੇ ਰਸਾਇਣਿਕ ਢੰਗ ਦੀ ਵਰਤੋਂ
ਕਰੋ । ਜ਼ਹਿਰੀਲਾ ਚੋਗਾ ਖੇਤਾਂ ਵਿਚ ਪਾਉਣ ਤੋਂ ਬਾਅਦ ਬਚੀਆਂ ਖੁੱਡਾਂ ਵਿਚ ਗੈਸ ਵਾਲੀਆਂ ਗੋਲੀਆਂ
ਵੀ ਪਾ ਦਿਓ । ਜ਼ਿੰਕ ਫਾਸਫਾਈਡ ਦਵਾਈ ਦੀ ਵਰਤੋਂ ਤੋਂ ਇਕਦਮ ਬਾਅਦ ਜ਼ਰੂਰਤ ਹੋਵੇ ਤਾਂ
ਰੋਮਾਡਾਇਲੋਨ ਜਾਂ ਗੈਸ ਵਾਲੀਆਂ ਗੋਲੀਆਂ ਦੀ ਵਰਤੋਂ ਕਰੋ ।
ਪ੍ਰਸ਼ਨ 4. ਪੰਛੀਆਂ ਤੋਂ
ਫ਼ਸਲਾਂ ਦੇ ਨੁਕਸਾਨ ਨੂੰ ਬਚਾਉਣ ਦੇ ਰਵਾਇਤੀ ਤਰੀਕੇ ਕਿਹੜੇ ਹਨ ?
ਉੱਤਰ- ਪੰਛੀਆਂ ਤੋਂ ਫ਼ਸਲਾਂ ਦੇ ਨੁਕਸਾਨ ਨੂੰ ਬਚਾਉਣ ਲਈ
ਰਵਾਇਤੀ ਤਰੀਕੇ-
·
ਕਈ ਕੀਮਤੀ ਫ਼ਸਲਾਂ ਜਿਵੇਂ ਸੂਰਜਮੁਖੀ ਅਤੇ ਮੱਕੀ ਆਦਿ ਨੂੰ ਬਚਾਉਣ
ਲਈ ਇਹਨਾਂ ਫ਼ਸਲਾਂ ਦੇ ਆਲੇ-ਦੁਆਲੇ ਬਾਹਰਲੀਆਂ ਦੋ-ਤਿੰਨ ਕਤਾਰਾਂ ਵਿੱਚ ਚੈੱਚਾ ਜਾਂ ਬਾਜਰਾ
ਵਰਗੀਆਂ ਘੱਟ ਕੀਮਤ ਵਾਲੀਆਂ ਫ਼ਸਲਾਂ ਲਗਾ ਦੇਣੀਆਂ ਚਾਹੀਦੀਆਂ ਹਨ ।
ਪੰਛੀ
ਇਹਨਾਂ ਫ਼ਸਲਾਂ ਨੂੰ ਪਸੰਦ ਕਰਦੇ ਹਨ ਅਤੇ ਇਹਨਾਂ ਨੂੰ ਪਹਿਲਾਂ ਖਾਂਦੇ ਹਨ ਤੇ ਮੁੱਖ ਫ਼ਸਲ ਬਚ
ਜਾਂਦੀ ਹੈ ।
·
ਪੰਛੀਆਂ ਦੇ ਬੈਠਣ ਵਾਲੀਆਂ ਥਾਂਵਾਂ ਜਿਵੇਂ ਸੰਘਣੇ ਰੁੱਖਾਂ ਅਤੇ
ਬਿਜਲੀ ਦੀਆਂ ਤਾਰਾਂ ਦੇ ਨੇੜੇ ਸੂਰਜਮੁਖੀ ਦੀ ਬਿਜਾਈ ਨਹੀਂ ਕਰਨੀ ਚਾਹੀਦੀ ।
·
ਸੂਰਜਮੁਖੀ ਅਤੇ ਮੱਕੀ ਦੀ ਫ਼ਸਲ ਨੂੰ ਤੋਤੇ ਦੇ ਨੁਕਸਾਨ ਤੋਂ
ਬਚਾਉਣ ਲਈ ਇਹਨਾਂ ਦੀ ਬੀਜਾਈ ਘੱਟੋ-ਘੱਟ ਦੋ-ਤਿੰਨ ਏਕੜ ਦੇ ਰਕਬੇ ਵਿੱਚ ਕਰੋ । ਤੋਤਾ ਫ਼ਸਲ ਦੇ
ਅੰਦਰ ਜਾ ਕੇ ਫ਼ਸਲ ਨੂੰ ਘੱਟ ਨੁਕਸਾਨ ਕਰਦਾ ਹੈ ।
ਪ੍ਰਸ਼ਨ 5. ਵੱਖ-ਵੱਖ
ਯਾਂਤਰਿਕ ਵਿਧੀਆਂ ਨਾਲ ਤੁਸੀਂ ਫ਼ਸਲਾਂ ਦਾ ਪੰਛੀਆਂ ਤੋਂ ਬਚਾਅ ਕਿਵੇਂ ਕਰ ਸਕਦੇ ਹੋ ?
ਉੱਤਰ- ਯਾਂਤਰਿਕ ਵਿਧੀਆਂ ਨਾਲ ਫ਼ਸਲਾਂ ਦਾ ਪੰਛੀਆਂ ਤੋਂ
ਬਚਾਅ
·
ਧਮਾਕਾ ਕਰਨਾ – ਵੱਖ-ਵੱਖ ਸਮੇਂ ਤੇ ਪੰਛੀ ਉਡਾਉਣ ਲਈ ਬੰਦੂਕ ਦੇ
ਧਮਾਕੇ ਕਰਨੇ ਚਾਹੀਦੇ ਹਨ ।
·
ਡਰਨੇ ਦੀ ਵਰਤੋਂ – ਇਕ ਪੁਰਾਣੀ ਮਿੱਟੀ ਦੀ ਹਾਂਡੀ ਲੈ ਕੇ ਉਸ
ਉੱਤੇ ਰੰਗ ਨਾਲ ਮਨੁੱਖੀ ਸਿਰ ਬਣਾ ਦਿੱਤਾ ਜਾਂਦਾ ਹੈ ਤੇ ਚੋਥ ਨੂੰ ਖੇਤ ਵਿਚ ਗੱਡੇ ਡੰਡਿਆਂ ਤੇ
ਟਿਕਾ ਕੇ ਮਨੁੱਖੀ ਪੋਸ਼ਾਕ ਪੁਆ ਦਿੱਤੀ ਜਾਂਦੀ ਹੈ । ਇਸ ਨੂੰ ਡਰਨਾ ਕਹਿੰਦੇ ਹਨ | ਪੰਛੀ
ਇਸ ਨੂੰ ਮਨੁੱਖ ਸਮਝ ਕੇ ਖੇਤ ਵਿਚ ਨਹੀਂ ਆਉਂਦੇ । ਇਸ ਤਰਾਂ ਪੰਛੀਆਂ ਤੋਂ ਫ਼ਸਲ ਦਾ ਬਚਾਅ ਹੋ
ਜਾਂਦਾ ਹੈ ।
·
ਕਾਵਾਂ ਦੇ ਪ੍ਰਤਣ, ਟੰਗਣਾ – ਤੋਤੇ ਦਾ
ਕਾਂਵਾਂ ਨਾਲ ਤਾਲਮੇਲ ਬਹੁਤ ਘੱਟ ਹੈ । ਇਸ ਬਾਰੇ ਕਾਂ ਜਾਂ ਉਨ੍ਹਾਂ ਦੇ ਪੁਤਲੇ ਜ਼ਿਆਦਾ ਨੁਕਸਾਨ
ਕਰਨ ਵਾਲੀਆਂ ਥਾਂਵਾਂ ਤੇ ਲਟਕਾ ਤੇ ਲਟਕਾ ‘ਤੇ ਜਾਂਦੇ ਹਨ । ਇਸ ਤਰ੍ਹਾਂ ਤੋਤੇ ਖੇਤ ਦੇ ਨੇੜੇ
ਨਹੀਂ ਆਉਂਦੇ ।
ਪਟਾਕਿਆਂ ਦੀ ਰੱਸੀ ਦੀ ਵਰਤੋਂ-ਇੱਕ ਰੱਸੀ ਨਾਲ ਹਰ ਛੇ ਤੋਂ ਅੱਠ ਇੰਚ ਦੀ ਦੂਰੀ ਪਟਾਕਿਆਂ ਦੇ ਛੋਟੇ-ਛੋਟੇ ਬੰਡਲ ਬੰਨ੍ਹ ਦਿੱਤੇ ਜਾਂਦੇ ਹਨ ਅਤੇ ਰੱਸੇ ਦੇ ਹੇਠਲੇ ਸਿਰੇ ਨੂੰ ਧੁਖਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਥੋੜੀ-ਥੋੜੀ ਦੇਰ ਬਾਅਦ ਧਮਾਕੇ ਹੁੰਦੇ ਰਹਿੰਦੇ ਹਨ ਅਤੇ ਪੰਛੀ ਡਰ ਕੇ ਉੱਡ ਜਾਂਦੇ ਹਨ । ਬੀਜ ਪੁੰਗਰ ਰਹੇ ਹੋਣ ਤਾਂ ਰੱਸੀ ਖੇਤ ਵਿਚਕਾਰ ਅਤੇ ਫ਼ਸਲ ਪੱਕਣ ਸਮੇਂ ਖੇਤ ਦੇ ਕੰਢੇ ਤੋਂ ਦੂਰ ਲਟਕਾਉਣੀ ਚਾਹੀਦੀ ਹੈ ।
Class 10 Agriculture Chapter 11 ਪੌਦਾ ਰੋਗ ਨਿਵਾਰਨ ਕਲੀਨਿਕ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪਲਾਂਟ ਕਲੀਨਿਕ ਦੀ ਸਥਾਪਨਾ ਕਦੋਂ ਕੀਤੀ ਗਈ ?
ਉੱਤਰ- 1993 ਵਿਚ ।
ਪ੍ਰਸ਼ਨ 2. ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕੁੱਲ ਕਿੰਨੇ ਪਲਾਂਟ ਕਲੀਨਿਕ ਸਥਾਪਿਤ ਹਨ ?
ਉੱਤਰ- 17 ਖੇਤੀ ਵਿਗਿਆਨ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਅਬੋਹਰ, ਬਠਿੰਡਾ, ਗੁਰਦਾਸਪੁਰ ।
ਪ੍ਰਸ਼ਨ 3. ਪਲਾਂਟ
ਕਲੀਨਿਕ ਵਿੱਚ ਵਰਤੇ ਜਾਣ ਵਾਲੇ ਕੋਈ ਦੋ ਉਪਕਰਨਾਂ ਦੇ ਨਾਮ ਲਿਖੋ ।
ਉੱਤਰ- ਕੰਪਿਊਟਰ, ਮਾਈਕ੍ਰੋਸਕੋਪ ।
ਪ੍ਰਸ਼ਨ 4. ਫ਼ਸਲਾਂ ਤੇ
ਸਪਰੇਅ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੀ ਸਹੀ ਮਾਤਰਾ ਪਤਾ ਕਰਨ ਲਈ ਕਿਸ ਸਿਧਾਂਤ ਨੂੰ ਆਧਾਰ
ਬਣਾਇਆ ਜਾਂਦਾ ਹੈ ?
ਉੱਤਰ- ਆਰਥਿਕ ਨੁਕਸਾਨ ਦੀ ਹੱਦ ।
ਪ੍ਰਸ਼ਨ 5. ਸਲਾਈਡਾਂ
ਤੋਂ ਚਿੱਤਰ ਕਿਸ ਉਪਕਰਨ ਦੀ ਸਹਾਇਤਾ ਨਾਲ ਵੇਖੇ ਜਾ ਸਕਦੇ ਹਨ ?
ਉੱਤਰ- ਪ੍ਰੋਜੈਕਟਰ ਦੁਆਰਾ ।
ਪ੍ਰਸ਼ਨ 6. (ਪਲਾਂਟ ਕਲੀਨਿਕ
ਵਿੱਚ) ਛੋਟੇ ਅਕਾਰ ਦੀਆਂ ਨਿਸ਼ਾਨੀਆਂ ਦੀ ਪਹਿਚਾਣ ਕਿਸ ਉਪਕਰਨ ਨਾਲ ਕੀਤੀ ਜਾਂਦੀ ਹੈ ?
ਉੱਤਰ- ਮਾਈਕ੍ਰੋਸਕੋਪ ਨਾਲ ।
ਪ੍ਰਸ਼ਨ 7. ਬੀਮਾਰ
ਪੱਤਿਆਂ ਦੇ ਨਮੂਨੇ ਨੂੰ ਸਾਂਭ ਕੇ ਰੱਖੇ ਜਾਣ ਵਾਲੇ ਦੋ ਰਸਾਇਣਾਂ ਦੇ ਨਾਂ ਦੱਸੋ ।
ਉੱਤਰ- ਫਾਰਮਲੀਨ, ਐਸਟਿਕ ਐਸਿਡ ।
ਪ੍ਰਸ਼ਨ 8. ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ ਪਲਾਂਟ ਕਲੀਨਿਕ ਦਾ ਈ-ਮੇਲ ਪਤਾ ਕੀ ਹੈ ?
ਉੱਤਰ- plantclinic@pau.edu.
ਪ੍ਰਸ਼ਨ 9. ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ ਦੀ ਪਲਾਂਟ ਕਲੀਨਿਕ ਨਾਲ ਕਿਸ ਟੈਲੀਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ
ਹੈ ?
ਉੱਤਰ- ਫੋਨ ਨੰ: 0161-240-1960 ਜਿਸਦੀ ਐਕਸਟੈਂਸ਼ਨ 417 ਹੈ । ਮੋਬਾਇਲ ਫੋਨ ਨੰ: 9463048181.
ਪ੍ਰਸ਼ਨ 10. ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਕਲੀਨਿਕ ਕੋਲ ਪਿੰਡ ਜਾ ਕੇ ਤਕਨੀਕੀ ਜਾਣਕਾਰੀ ਦੇਣ ਲਈ ਕਿਹੜੀ
ਵੈਨ ਹੈ ?
ਉੱਤਰ- ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚਲਦੀ-ਫਿਰਦੀ ਵੈਨ (Mobile
diagnostic cum exhibition van)
(ਅ) ਇੱਕ-ਦੋ ਵਾਕਾਂ ਵਿਚ ਉੱਤਰ ਦਿਓ :-
ਪ੍ਰਸ਼ਨ 1. ਪਲਾਂਟ
ਕਲੀਨਿਕ ਕੀ ਹੈ ?
ਉੱਤਰ- ਇਹ ਉਹ ਕਮਰਾ ਜਾਂ ਟ੍ਰੇਨਿੰਗ ਸੈਂਟਰ ਹੈ, ਜਿੱਥੇ ਬਿਮਾਰ ਬੂਟਿਆਂ ਦੀਆਂ ਵੱਖ-ਵੱਖ ਬਿਮਾਰੀਆਂ ਬਾਰੇ ਅਧਿਐਨ ਕੀਤਾ ਜਾਂਦਾ ਹੈ ।
ਪ੍ਰਸ਼ਨ 2. ਪਲਾਂਟ
ਕਲੀਨਿਕ ਸਿੱਖਿਆ ਦੇ ਲਾਭ ਦੱਸੋ ।
ਉੱਤਰ- ਇਸ ਸਿਧਾਂਤ ਦੀ ਵਰਤੋਂ ਨਾਲ ਜ਼ਿਮੀਂਦਾਰਾਂ ਨੂੰ
ਉਹਨਾਂ ਦੀਆਂ ਫ਼ਸਲਾਂ ਦੀਆਂ ਘਾਟਾਂ ਤੇ ਬਿਮਾਰੀਆਂ ਦਾ ਸਹੀ ਇਲਾਜ ਮਿਲਣਾ ਸ਼ੁਰੂ ਹੋ ਗਿਆ ਹੈ । ਇਸ
ਤਰ੍ਹਾਂ ਸਿਖਿਆਰਥੀ ਤਾਂ ਪੌਦਿਆਂ ਨੂੰ ਦੇਖ ਕੇ ਸਾਰਾ ਕੁੱਝ ਸਮਝਦੇ ਹੀ ਹਨ, ਕਿਸਾਨਾਂ ਨੂੰ ਆਰਥਿਕ ਲਾਭ ਵੀ ਪੁੱਜ ਰਿਹਾ ਹੈ ।
ਪ੍ਰਸ਼ਨ 3. ਮਨੁੱਖਾਂ ਦੇ
ਹਸਪਤਾਲਾਂ ਨਾਲੋਂ ਪਲਾਂਟ ਕਲੀਨਿਕ ਕਿਵੇਂ ਵੱਖਰੇ ਹਨ ?
ਉੱਤਰ- ਮਨੁੱਖਾਂ ਦੇ ਹਸਪਤਾਲਾਂ ਵਿੱਚ ਮਨੁੱਖ ਨੂੰ ਹੋਣ
ਵਾਲੀਆਂ ਬਿਮਾਰੀਆਂ ਦਾ ਪਤਾ ਲਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ । ਜਦਕਿ ਪੌਦਿਆਂ ਦੇ
ਹਸਪਤਾਲ ਵਿੱਚ ਬਿਮਾਰ ਬੂਟਿਆਂ ਦੇ ਇਲਾਜ ਤੋਂ ਇਲਾਵਾ ਬਿਮਾਰ ਬੂਟਿਆਂ ਬਾਰੇ ਸ਼ਨਾਖਤੀ ਪੜ੍ਹਾਈ ਅਤੇ
ਸਿਖਲਾਈ ਵੀ ਕਰਾਈ ਜਾਂਦੀ ਹੈ ।
ਪ੍ਰਸ਼ਨ 4. ਪਲਾਂਟ
ਕਲੀਨਿਕ ਵਿਚ ਕਿਹੜੇ-ਕਿਹੜੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਹੈ ?
ਉੱਤਰ- ਇਹਨਾਂ ਵਿੱਚ ਪੌਦਿਆਂ ‘ਤੇ ਬਿਮਾਰੀ ਦਾ ਹਮਲਾ, ਤੱਤਾਂ ਦੀ ਘਾਟ, ਕੀੜੇ ਦਾ ਹਮਲਾ ਅਤੇ ਹੋਰ ਕਾਰਨਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ ।
ਪ੍ਰਸ਼ਨ 5. ਪਲਾਂਟ
ਕਲੀਨਿਕ ਵਿੱਚ ਲੋੜੀਂਦੇ ਸਾਜ਼ੋ-ਸਮਾਨ ਦੀ ਸੂਚੀ ਬਣਾਓ ।
ਉੱਤਰ- ਪਲਾਂਟ ਕਲੀਨਿਕ ਵਿੱਚ ਲੋੜੀਂਦਾ ਸਾਜ਼ੋ-ਸਮਾਨ ਇਸ
ਤਰ੍ਹਾਂ ਹੈ-
ਮਾਈਕਰੋਸਕੋਪ, ਮੈਗਨੀਫਾਈਂਗ ਲੈਂਜ਼, ਰਸਾਇਣ, ਇਨਕੂਬੇਟਰ, ਕੈਂਚੀ, ਚਾਕੂ, ਸੁੱਕੇ
ਗਿੱਲੇ ਸੈਂਪਲ ਸਾਂਭਣ ਦਾ ਸਾਜੋ-ਸਮਾਨ, ਕੰਪਿਊਟਰ, ਫੋਟੋ ਕੈਮਰਾ ਤੇ ਪ੍ਰੋਜੈਕਟਰ, ਕਿਤਾਬਾਂ
ਆਦਿ ।
ਪ੍ਰਸ਼ਨ 6. ਮਾਈਕਰੋਸਕੋਪ
ਦਾ ਪਲਾਂਟ ਕਲੀਨਿਕ ਵਿੱਚ ਕੀ ਮਹੱਤਵ ਹੈ ?
ਉੱਤਰ- ਬੂਟੇ ਦੀ ਚੀਰਫਾੜ ਕਰਕੇ ਬਿਮਾਰੀ ਦੇ ਲੱਛਣ ਵੇਖਣ ਲਈ
ਮਾਈਕਰੋਸਕੋਪ ਦੀ ਵਰਤੋਂ ਕੀਤੀ ਜਾਂਦੀ ਹੈ । ਸਹੀ ਰੰਗਾਂ, ਛੋਟੀਆਂ ਨਿਸ਼ਾਨੀਆਂ ਆਦਿ ਦੀ ਪਹਿਚਾਣ ਵੀ ਇਸੇ ਨਾਲ ਕੀਤੀ ਜਾਂਦੀ ਹੈ ।
ਪ੍ਰਸ਼ਨ 7. ਇਕਨਾਮਿਕ
ਥਰੈਸ਼ਹੋਲਡ (Economic Threshold) ਤੋਂ ਕੀ ਭਾਵ ਹੈ ?
ਉੱਤਰ- ਪੌਦਿਆਂ ਨੂੰ ਲੱਗੀਆਂ ਬਿਮਾਰੀਆਂ ਜਾਂ ਕੀੜਿਆਂ ਆਦਿ
ਤੋਂ ਬਚਾਓ ਲਈ ਦਵਾਈ ਦੀ ਸਹੀ ਮਾਤਰਾ ਲੱਭ ਕੇ ਹੀ ਛਿੜਕਾ ਕਰਨਾ ਚਾਹੀਦਾ ਹੈ । ਜਦੋਂ ਫ਼ਸਲ ਨੂੰ
ਨੁਕਸਾਨ ਪਹੁੰਚਾ ਰਹੇ ਕੀੜਿਆਂ ਦੀ ਗਿਣਤੀ ਇਕ ਖ਼ਾਸ ਪੱਧਰ ਤੇ ਆ ਜਾਵੇ ਤਾਂ ਹੀ ਦਵਾਈ ਸਪਰੇ ਕਰਨੀ
ਚਾਹੀਦੀ ਹੈ ਤਾਂ ਕਿ ਫ਼ਸਲ ਨੂੰ ਲਾਭ ਵੀ ਹੋਵੇ । ਇਸ ਵਿਧੀ ਨੂੰ ਇਕਨਾਮਿਕ ਥਰੈਸ਼ਹੋਲਡ ਦਾ ਨਾਂ
ਦਿੱਤਾ ਗਿਆ ਹੈ ।
ਪ੍ਰਸ਼ਨ 8. ਪਲਾਂਟ
ਕਲੀਨਿਕ ਵਿਚ ਕੰਪਿਊਟਰ ਕਿਸ ਕੰਮ ਆਉਂਦਾ ਹੈ ?
ਉੱਤਰ- ਕਈ ਤਰ੍ਹਾਂ ਦੇ ਸੈਂਪਲ ਨਾ ਤਾਂ ਗਿੱਲੇ ਤੇ ਨਾ ਹੀ
ਸੁੱਕੇ ਸਾਂਭੇ ਜਾ ਸਕਦੇ ਹਨ | ਅਜਿਹੇ ਸੈਂਪਲਾਂ ਨੂੰ ਸਕੈਨ ਕਰ ਕੇ ਕੰਪਿਊਟਰ ਵਿਚ ਸਾਂਭ ਲਿਆ ਜਾਂਦਾ
ਹੈ, ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ ।
ਪ੍ਰਸ਼ਨ 9. ਇਨਕੂਬੇਟਰ (Incubator)
ਕਿਸ ਤਰ੍ਹਾਂ ਪੌਦਿਆਂ ਦੀ ਜੀਵਾਣੂ ਲੱਭਣ ਵਿਚ ਮੱਦਦ ਕਰਦਾ ਹੈ ?
ਉੱਤਰ- ਉੱਲੀਆਂ ਆਦਿ ਨੂੰ ਮੀਡਿਆ ਉੱਪਰ ਰੱਖ ਕੇ ਇਨਕੂਬੇਟਰ
ਵਿੱਚ ਢੁੱਕਵੇਂ ਤਾਪਮਾਨ ਅਤੇ ਨਮੀ ਤੇ ਰੱਖ ਕੇ ਉੱਲੀਆਂ ਨੂੰ ਉੱਗਣ ਦਾ ਪੂਰਾ ਮਾਹੌਲ ਦਿੱਤਾ ਜਾਂਦਾ
ਹੈ ਤੇ ਇਸ ਦੀ ਪਛਾਣ ਕਰਕੇ ਜੀਵਾਣੁ ਦਾ ਕਾਰਨ ਲੱਭਿਆ ਜਾਂਦਾ ਹੈ ।
ਪ੍ਰਸ਼ਨ 10. ਪੌਦਿਆਂ ਦੇ
ਨਮੂਨਿਆਂ ਨੂੰ ਸ਼ੀਸ਼ੇ ਦੇ ਬਰਤਨਾਂ ਵਿਚ ਲੰਮਾ ਸਮਾਂ ਰੱਖਣ ਲਈ ਕਿਹੜੇ ਰਸਾਇਣ ਵਰਤੇ ਜਾਂਦੇ ਹਨ ?
ਉੱਤਰ- ਇਸ ਕੰਮ ਲਈ ਫਾਰਮਲੀਨ, ਐਲਕੋਹਲ ਆਦਿ ਨੂੰ ਵਰਤਿਆ ਜਾਂਦਾ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1. ਪਲਾਂਟ
ਕਲੀਨਿਕ ਦੇ ਮਹੱਤਵ ਬਾਰੇ ਇਕ ਲੇਖ ਲਿਖੋ ।
मां
ਪਲਾਂਟ ਕਲੀਨਿਕ ਦੇ ਕੀ-ਕੀ ਲਾਭ ਹਨ ?
ਉੱਤਰ- ਪਲਾਂਟ ਕਲੀਨਿਕ ਵਿਚ ਬੂਟਿਆਂ ਵਿੱਚ ਜ਼ਮੀਨੀ ਖ਼ੁਰਾਕੀ ਤੱਤਾਂ ਦੀ ਘਾਟ ਕਰਕੇ
ਪੈਦਾ ਹੋਏ ਲੱਛਣਾਂ ਦੀ ਸ਼ਨਾਖ਼ਤ ਕਰਕੇ ਪੌਦਿਆਂ ਦੀਆਂ ਬਿਮਾਰੀਆਂ ਅਤੇ ਨੁਕਸਾਨ ਪਹੁੰਚਾਉਣ ਵਾਲੇ
ਕੀੜਿਆਂ ਦੀ ਪਹਿਚਾਣ ਕੀਤੀ ਜਾਂਦੀ ਹੈ ।
·
ਖੇਤਾਂ ਵਿੱਚੋਂ ਲਿਆਂਦੇ ਬਿਮਾਰ ਬੂਟਿਆਂ ਆਦਿ ਦੀ ਬਿਮਾਰੀ ਦੇ
ਲੱਛਣਾਂ ਦੀ ਪਹਿਚਾਣ ਕਰਕੇ ਮੌਕੇ ਤੇ ਹੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਇਲਾਜ ਦੱਸੇ ਜਾਂਦੇ
ਹਨ ।
·
ਪਲਾਂਟ ਕਲੀਨਿਕਾਂ ਵਿੱਚ ਵਿਅਕਤੀਆਂ ਨੂੰ ਸ਼ਨਾਖ਼ਤੀ ਚਿੰਨ੍ਹਾਂ ਦੀ
ਪਹਿਚਾਣ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ।
·
ਲੋੜੀਂਦੇ ਖਣਿਜ ਅਤੇ ਰਸਾਇਣਾਂ ਆਦਿ ਦੀ ਲੋੜੀਂਦੀ ਸਹੀ ਮਾਤਰਾ
ਕੱਢਣ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਦੀ ਠੀਕ ਵਰਤੋਂ ਕਰਕੇ ਵਾਧੂ ਖ਼ਰਚੇ ਤੋਂ ਬਚਿਆ ਜਾ
ਸਕੇ ।
·
ਪਲਾਂਟ ਕਲੀਨਿਕਾਂ ਵਿੱਚ ਵੱਖ-ਵੱਖ ਫ਼ਸਲਾਂ ਦੇ ਮੁੱਖ ਕੀੜਿਆਂ ਲਈ
ਇਕਨਾਮਿਕ ਥਰੈਸ਼ਹੋਲਡ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਵਰਤੀਆਂ ਜਾਣ ਵਾਲੀਆਂ
ਕੀੜੇਮਾਰ ਦਵਾਈਆਂ ਅਤੇ ਪੌਦਿਆਂ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ ਦਾ ਠੀਕ ਤਰ੍ਹਾਂ ਪਤਾ ਲੱਗ ਜਾਂਦਾ
ਹੈ ਤੇ ਦਵਾਈਆਂ ਦੀ ਵਰਤੋਂ ਸਹੀ ਮਾਤਰਾ ਵਿਚ ਕੀਤੀ ਜਾ ਸਕਦੀ ਹੈ ।
·
ਵੱਖ-ਵੱਖ ਸਪਰੇ ਪੰਪਾਂ ਅਤੇ ਹੋਰ ਸੰਦਾਂ ਦੀ ਵਰਤੋਂ ਬਾਰੇ ਵੀ
ਜਾਣਕਾਰੀ ਦਿੱਤੀ ਜਾਂਦੀ ਹੈ ।
·
ਵਿਦਿਆਰਥੀਆਂ ਨੂੰ ਬਿਮਾਰ ਪੌਦੇ ਲਿਆ ਕੇ ਵਿਖਾਏ ਜਾਂਦੇ ਹਨ ਅਤੇ
ਇਲਾਜ ਦੀ ਵਿਧੀ ਬਾਰੇ ਦੱਸਿਆ ਜਾਂਦਾ ਹੈ । ਇਸ ਤਰ੍ਹਾਂ ਜ਼ਿਮੀਂਦਾਰਾਂ ਦਾ ਖ਼ਰਚਾ ਘੱਟ ਜਾਂਦਾ ਹੈ ।
·
ਪਲਾਂਟ ਕਲੀਨਿਕਾਂ ਵਿਚ ਬੂਟਿਆਂ ਦਾ ਅਧਿਐਨ ਕਰਨ ਲਈ ਜ਼ਰੂਰੀ
ਸੰਦਾਂ, ਖਾਦਾਂ, ਪੰਪਾਂ, ਪੌਦਿਆਂ
ਦੇ ਸੈਂਪਲ, ਸਾਜ਼ੋ-ਸਮਾਨ, ਦਵਾਈਆਂ, ਬੀਜ
ਅਤੇ ਹੋਰ ਸੰਬੰਧਿਤ ਚੀਜ਼ਾਂ ਜਾਂ ਉਨ੍ਹਾਂ ਦੇ ਸੈਂਪਲ ਜਾਂ ਉਹਨਾਂ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ
ਹਨ ।
ਪ੍ਰਸ਼ਨ 2. ਪਲਾਂਟ
ਕਲੀਨਿਕ ਵਿੱਚ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਉਪਲੱਬਧ ਹਨ ?
ਉੱਤਰ- ਪਲਾਂਟ ਕਲੀਨਿਕ ਤੇ ਕਿਸਾਨ ਵੀਰਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ ।
1. ਫ਼ਸਲਾਂ ਦੇ ਰੋਗਾਂ ਦੀ
ਪਛਾਣ, ਪਛਾਣ
ਚਿੰਨੂ, ਕੀੜਿਆਂ
ਦੁਆਰਾ ਫ਼ਸਲ ਨੂੰ ਪਹੁੰਚੀ ਹਾਨੀ ਆਦਿ ਬਾਰੇ ਪਤਾ ਲਗਾਇਆ ਜਾਂਦਾ ਹੈ ।
2. ਮਿੱਟੀ ਅਤੇ ਪਾਣੀ ਦੇ
ਜਾਂਚ ਦੀ ਸੁਵਿਧਾ ਵੀ ਉਪਲੱਬਧ ਹੈ ।
3. ਟੈਲੀਫੋਨ, ਵਟਸ
ਐਪ ਅਤੇ ਈ-ਮੇਲ ਰਾਹੀਂ ਕਿਸਾਨ ਆਪਣੀ ਸਮੱਸਿਆ ਨੂੰ ਹੱਲ ਕਰਵਾ ਸਕਦੇ ਹਨ ।
4. ਇਸ ਹਸਪਤਾਲ ਕੋਲ ਪੌਦਿਆਂ
ਦੇ ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚਲਦੀ-ਫਿਰਦੀ ਵੈਨ ਹੈ ਜਿਸ ਰਾਹੀਂ ਪਿੰਡ-ਪਿੰਡ ਜਾ ਕੇ ਖੇਤੀ ਦੀ
ਤਕਨੀਕੀ ਜਾਣਕਾਰੀ ਫ਼ਿਲਮਾਂ ਵਿਖਾ ਕੇ ਦਿੱਤੀ ਜਾਂਦੀ ਹੈ ।
5. ਕਲੀਨਿਕ ਵਿਚ ਖੇਤੀ ਦੇ
ਗਿਆਨ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਪੀ. ਏ. ਯੂ. ਦੂਤ ਅਤੇ ਕੇਮਾਸ (KMAS) ਸੇਵਾ ਸ਼ੁਰੂ ਕੀਤੀ ਗਈ ਹੈ । ਕਿਸਾਨ ਆਪਣਾ ਈ-ਮੇਲ ਅਤੇ ਮੋਬਾਇਲ ਨੰਬਰ ਰਜਿਸਟਰ
ਕਰਵਾ ਕੇ ਲਾਭ ਲੈ ਸਕਦੇ ਹਨ ।
ਪ੍ਰਸ਼ਨ 3. ਪਲਾਂਟ-ਕਲੀਨਿਕ
ਦਾ ਪਿਛੋਕੜ ਦੱਸਦੇ ਹੋਏ ਉਸਦੀ ਜ਼ਰੂਰਤ ‘ਤੇ ਚਾਨਣਾ ਪਾਓ ।
ਉੱਤਰ- ਖੇਤੀਬਾੜੀ ਸੰਬੰਧੀ ਉੱਚ ਪੱਧਰੀ ਕੋਰਸਾਂ ਵਿੱਚ ਪਿਛਲੇ
ਕਈ ਸਾਲਾਂ ਤੋਂ ਸ਼ਹਿਰੀ ਵਿਦਿਆਰਥੀਆਂ ਦਾ ਦਖ਼ਲ ਕਾਫ਼ੀ ਵਧਿਆ ਹੈ । ਇਹਨਾਂ ਨੂੰ ਖੇਤੀਬਾੜੀ ਬਾਰੇ
ਪੈਕਟੀਕਲ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਅਤੇ ਜਦੋਂ ਇਹ ਸ਼ਹਿਰੀ ਵਿਦਿਆਰਥੀ ਉਚੇਰੀ ਵਿੱਦਿਆ
ਪ੍ਰਾਪਤ ਕਰਕੇ ਖੇਤਾਂ ਵਿੱਚ ਕੰਮ ਕਰਨ ਲਈ ਜਾਂਦੇ ਹਨ ਤਾਂ ਇਨ੍ਹਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ
ਕਰਨਾ ਪੈਂਦਾ ਹੈ ।
ਪਹਿਲਾ ਪਲਾਂਟ ਬੀਮਾਰੀ ਕਲੀਨਿਕ, ਪੌਦਾ ਰੋਗ ਵਿਭਾਗ, ਪੀ. ਏ. ਯੂ. ਵਿੱਚ 1978 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੀ. ਏ. ਯੂ. ਲੁਧਿਆਣਾ ਵੱਲੋਂ ਸੈਂਟਰਲ ਪਲਾਂਟ
ਕਲੀਨਿਕ ਵਿਖੇ 1993 ਵਿੱਚ ਸ਼ੁਰੂ ਕੀਤਾ ਗਿਆ | ਵੱਖ-ਵੱਖ ਜ਼ਿਲ੍ਹਿਆਂ ਵਿਚ 17 ਖੇਤੀ
ਵਿਗਿਆਨ ਕੇਂਦਰਾਂ ਵਿੱਚ ਇਹ ਪਲਾਂਟ ਕਲੀਨਿਕ ਚਲ ਰਹੇ ਹਨ । ਇਨ੍ਹਾਂ ਕਲੀਨਿਕਾਂ ਰਾਹੀਂ ਪੜ੍ਹਾਈ ਦਾ
ਵਿਦਿਆਰਥੀ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ । ਇਸ ਸਿਧਾਂਤ ਸਦਕਾ ਜ਼ਿਮੀਂਦਾਰਾਂ ਨੂੰ ਉਨ੍ਹਾਂ ਦੀਆਂ
ਫ਼ਸਲਾਂ ਦੀਆਂ ਘਾਟਾਂ ਅਤੇ ਬਿਮਾਰੀਆਂ ਦਾ ਸਹੀ ਇਲਾਜ ਮਿਲਣ ਲੱਗ ਪਿਆ ਹੈ । ਰੋਗੀ ਅਤੇ ਕੀੜਿਆਂ ਦੇ
ਹਮਲਿਆਂ ਦੀ ਮੌਕੇ ਤੇ ਹੀ ਪਛਾਣ ਕਰਕੇ ਇਲਾਜ ਤੇ ਰੋਕਥਾਮ ਬਾਰੇ ਦੱਸਿਆ ਜਾਂਦਾ ਹੈ । ਖੇਤੀਬਾੜੀ
ਵਿਕਾਸ ਨਾਲ ਜੁੜੇ ਵਿਅਕਤੀਆਂ ਨੂੰ ਸ਼ਨਾਖ਼ਤੀ ਚਿੰਨ੍ਹਾਂ ਦੀ ਪਛਾਣ ਦੀ ਸਿਖਲਾਈ ਦਿੱਤੀ ਜਾਂਦੀ ਹੈ
। ਵੱਖ-ਵੱਖ ਫ਼ਸਲਾਂ ਦੇ ਮੁੱਖ ਕੀੜਿਆਂ ਵਾਸਤੇ ਆਰਥਿਕ ਨੁਕਸਾਨ ਦੀ ਹੱਦ ਬਾਰੇ ਵੀ ਸਿਖਲਾਈ ਦਿੱਤੀ
ਜਾਂਦੀ ਹੈ ।
ਪ੍ਰਸ਼ਨ 4. ਮੋਬਾਈਲ
ਡਾਇਗਨੋਸਟਿਕ-ਕਮ-ਐਗਜ਼ੀਬੀਸ਼ਨ ਵੈਨ ਦਾ ਵਿਸਥਾਰ ਨਾਲ ਵਰਣਨ ਕਰੋ ।
ਉੱਤਰ- ਪਲਾਂਟ ਕਲੀਨਿਕਾਂ ਦੀ ਪਹੁੰਚ ਪਿੰਡ-ਪਿੰਡ ਪਹੁੰਚਾਉਣ
ਲਈ ਪਲਾਂਟ ਕਲੀਨਿਕਾਂ ਕੋਲ ਪੌਦਿਆਂ ਦੇ ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚਲਦੀ-ਫਿਰਦੀ ਵੈਨ ਹੈ । ਇਸ
ਨੂੰ ਮੋਬਾਈਲ ਡਾਇਗਨੋਸਟਿਕ-ਕਮ-ਐਗਜ਼ੀਬੀਸ਼ਨ ਵੈਨ ਕਿਹਾ ਜਾਂਦਾ ਹੈ । ਇਸ ਵੈਨ ਵਿਚ ਪਲਾਂਟ ਕਲੀਨਿਕ
ਨਾਲ ਸੰਬੰਧਿਤ ਕਾਫ਼ੀ ਸਾਜੋ-ਸਮਾਨ ਹੁੰਦਾ ਹੈ ਅਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਖੇਤੀ ਤਕਨੀਕਾਂ
ਦੀ ਜਾਣਕਾਰੀ ਦੇਣ ਲਈ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ । ਮੌਕੇ ਤੇ ਪੌਦੇ ਨੂੰ ਆਈਆਂ
ਸਮੱਸਿਆਵਾਂ ਦਾ ਨਿਰੀਖਣ ਕਰਕੇ ਖੇਤੀ ਮਾਹਿਰਾਂ ਵੱਲੋਂ ਇਲਾਜ ਵੀ ਦੱਸਿਆ ਜਾਂਦਾ ਹੈ । ਇਸ ਤਰ੍ਹਾਂ
ਕਿਸਾਨਾਂ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ ।
ਪ੍ਰਸ਼ਨ 5. ਫੋਟੋ ਕੈਮਰੇ ਅਤੇ ਸਲਾਈਡ
ਪ੍ਰੋਜੈਕਟਰ ਪਲਾਂਟ ਕਲੀਨਿਕ ਵਿੱਚ ਕਿਸ ਤਰ੍ਹਾਂ ਮਦਦਗਾਰ ਹੁੰਦੇ ਹਨ?
ਉੱਤਰ- ਕੈਮਰੇ ਦੀ ਸਹਾਇਤਾ ਨਾਲ ਰੋਗੀ ਪੌਦਿਆਂ ਦੀਆਂ ਫੋਟੋਆਂ ਖਿੱਚ ਲਈਆਂ
ਜਾਂਦੀਆਂ ਹਨ । ਇਸ ਤਰ੍ਹਾਂ ਤਿਆਰ ਫੋਟੋਆਂ ਤੇ ਸਲਾਈਡਾਂ ਨੂੰ ਪਲਾਂਟ ਕਲੀਨਿਕ
ਵਿਚ ਸਾਂਭ ਕੇ ਰੱਖਿਆ ਜਾਂਦਾ ਹੈ । ਫੋਟੋਆਂ ਤੇ ਸਲਾਈਡਾਂ ਤੋਂ ਕੋਈ ਵੀ ਵਿਦਿਆਰਥੀ ਤੇ ਵਿਗਿਆਨੀ
ਬੀਮਾਰ ਬੂਟਿਆਂ ਦੀ ਪਛਾਣ ਸੌਖਿਆਂ ਕਰ ਸਕਦਾ ਹੈ। ਇਸੇ ਤਰ੍ਹਾਂ ਸਲਾਈਡਾਂ ਨੂੰ ਦੇਖਣ ਲਈ
ਪ੍ਰੋਜੈਕਟਰ ਦੀ ਲੋੜ ਪੈਂਦੀ ਹੈ । ਇਹ ਫੋਟੋਆਂ ਤੇ ਸਲਾਈਡਾਂ ਨੂੰ ਵੱਡੇ ਆਕਾਰ ਵਿਚ ਦਿਖਾ ਸਕਦਾ ਹੈ
। ਫੋਟੋਆਂ ਦੇ ਵੱਡੇ-ਵੱਡੇ ਆਕਾਰ ਕਰਕੇ ਕਲੀਨਿਕ ਵਿੱਚ ਲਗਾ ਲਏ ਜਾਂਦੇ ਹਨ ।
0 Comments
Post a Comment
Please don't post any spam link in this box.