Punjab School Education Board
ਕੰਪਿਊਟਰ ਸਾਇੰਸ
ਜਮਾਤ :- ਅੱਠਵੀਂ
ਪਾਠ – 1 ਟਾਈਪਿੰਗ ਟਿਊਟਰ(ਪੰਜਾਬੀ)
ਬਹੁਪਸੰਦੀ ਪ੍ਰਸ਼ਨ।
1. ________ ਫੌਂਟ ਦੀ ਵਰਤੋਂ ਪੰਜਾਬੀ ਵਿੱਚ
ਟਾਈਪ ਕਰਨ ਲਈ ਕੀਤੀ ਜਾਂਦੀ ਹੈ।
ੳ)ANMOLLIPI ਅ) RAAVI ੲ) JOY ਸ) ਉਪਰੋਕਤ ਸਾਰੇ
2. UNICODE ਦਾ ਪੂਰਾ ਨਾਂ ਕੀ ਹੈ?
ੳ) ਯੂਨੀਅਨ ਕੋਡ ਅ) ਯੂਨੀਫਾਈਡ ਕੋਡ ੲ) ਯੂਨੀਵਰਸਲ ਕੋਡ ਸ) ਇਹਨਾਂ ਵਿੱਚੋਂ ਕੋਈ ਨਹੀਂ
3. ਹੇਠ ਲਿਖਿਆਂ ਵਿੱਚੋਂ ਕਿਹੜਾ UNICODE ਫੌਂਟ ਪੰਜਾਬੀ ਵਿੱਚ ਟਾਈਪਿੰਗ
ਲਈ ਵਰਤਿਆ ਜਾਂਦਾ ਹੈ।
ੳ) ਅਨਮੋਲਲਿਪੀ ਅ) ਰਾਵੀ ੲ) ਅਸੀਸ ਸ) ਉਪਰੋਕਤ
ਸਾਰੇ
4. ਹੇਠ ਲਿਖਿਆਂ ਵਿੱਚੋਂ ਕਿਹੜਾ
ਫੋਨੇਟਿਕ ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ?
ੳ) ਅਨਮੋਲਲਿਪੀ ਅ) ਰਾਵੀ ੲ) ਅਸੀਸ ਸ) ਉਪਰੋਕਤ ਸਾਰੇ
5. ਨੰਬਰਪੈਡ ਦੀ ਵਰਤੋਂ ਲਈ _____
ਕੀਅ ਆਨ ਰੱਖਣੀ
ਚਾਹੀਦੀ ਹੈ।
ੳ) NumLock ਅ) CapsLock ੲ) Scrollock ਸ) ਇਹਨਾਂ ਵਿੱਚੋਂ ਕੋਈ ਨਹੀਂ
ਸਹੀ ਗਲਤ ਦੱਸੋ।
1. ਟਾਈਪਿੰਗ ਕਰਨ ਲਈ ਕੀਅਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆਂ ਜਾਂਦਾ
ਹੈ- ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ। ਸਹੀ
2. ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਰਾਹੀਂ ਅਸੀਂ ਕੀਅਬੋਰਡ ਨੂੰ ਦੇਖਦੇ ਹੋਏ ਤੇਜ਼ ਰਫਤਾਰ ਨਾਲ ਟਾਈਪਿੰਗ ਕਰਨੀ ਸਿਖਦੇ ਹਾਂ। ਗਲਤ
3. ਅਨਮੋਲਲਿਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ
ਹੈ। ਸਹੀ
4. ਸਪੇਸਬਾਰ ਕੀਅ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਗਲਤ
5. SHIFT ਕੀਅ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ। ਗਲਤ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ:1. ਟੱਚ-ਟਾਈਪਿੰਗ ਕੀ ਹੁੰਦੀ ਹੈ?
ਉੱਤਰ: ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਅ-ਬੋਰਡ ਨੂੰ ਦੇਖੇ
ਬਿਨਾਂ੍ਹ ਸਾਰੀਆਂ ਉਂਗਲਾਂ ਨਾਲ ਕਦਮ-ਦਰ-ਕਦਮ ਟਾਈਪਿੰਗ ਕਰਨਾ ਸਿੱਖ ਸਕਦੇ ਹਾਂ। ਜੇਕਰ ਅਸੀਂ ਟਾਈਪ
ਕਰਨ ਸਮੇਂ ਕੀਅਬੋਰਡ ਉਪੱਰ ਕੀਅਜ਼ ਲੱਭਦੇ ਰਹਾਗੇਂ ਤਾਂ ਨਤੀਜੇ ਵੱਜੋਂ ਸਾਡੀ ਟਾਈਪਿੰਗ ਸਪੀਡ ਬਹੁਤ
ਹੋਲੀ ਹੋ ਜਾਵੇਗੀ।
ਪ੍ਰਸ਼ਨ:2. ਪੰਜਾਬੀ ਵਿੱਚ ਟਾਈਪਿੰਗ ਲਈ
ਕਿਹੜੇ ਵੱਖ-ਵੱਖ ਕਿਸਮਾਂ ਦੇ ਫੌਂਟਸ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ: ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਸਾਨੂੰ ਪੰਜਾਬੀ ਭਾਸ਼ਾ ਦੇ ਫੌਂਟ ਦੇ ਬਾਰੇ
ਜਾਣਕਾਰੀ ਹੋਣਾ ਜਰੂਰੀ ਹੈ। ਅਸੀਂ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਦੋ ਫੌਂਟਸ ਦੀ ਵਰਤੋਂ ਕਰਦੇ
ਹਾਂ:-
1. ਫੌਨੇਟਿਕ ਫੌਂਟਸ
2. ਯੂਨੀਕੌਡ ਫੌਂਟਸ
ਪ੍ਰਸ਼ਨ:3. ਪੰਜਾਬੀ ਭਾਸ਼ਾ ਵਿੱਚ ਟਾਈਪਿੰਗ
ਕਿਵੇਂ ਕੀਤੀ ਜਾਂਦੀ ਹੈ?
ਉੱਤਰ:ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਕਰਨ ਲਈ ਅਸੀਂ ਕਿਸੇ ਵੀ ਢੁੱਕਵੇਂ ਫੌਂਟ ਦੀ ਚੋਣ ਆਪਣੀ
ਲੋੜ ਅਨੁਸਾਰ ਕਰ ਸਕਦੇ ਹਾਂ। ਜਿਸ ਵਿੱਚ ਫੋਨੇਟਿਕ ਫੌਂਟ ਅਨਮੋਲਲਿਪੀ ਦੀ ਵਰਤੋਂ ਅਤੇ ਯੂਨੀਕੌਡ
ਫੌਂਟ ਰਾਵੀ ਦੀ ਵਰਤੋਂ ਕਰਕੇ ਪੰਜਾਬੀ ਵਿੱਚ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਇਸ ਤੋਂ ਇਲਾਵਾ ਵੀ
ਬਹੁਤ ਸਾਰੇ ਫੌਂਟ ਉਪਲਬਧ ਹਨ, ਪਰ ਇਨ੍ਹਾਂ ਦੀ ਵਰਤੋਂ ਜ਼ਿਆਦਾ
ਕੀਤੀ ਜਾਂਦੀ ਹੈ।
ਪ੍ਰਸ਼ਨ 4: ਪੰਜਾਬੀ ਭਾਸ਼ਾ ਵਿੱਚ ਟਾਈਪਿੰਗ
ਕਰਨ ਲਈ ਕੋਈ ਤਿੰਨ ਫੌਂਟਸ ਦੇ ਨਾਂ ਲਿਖੋ?
ਉੱਤਰ:- ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਕਰਨ ਲਈ ਕੋਈ ਤਿੰਨ ਫੌਂਟਸ ਦੇ ਨਾਂ ਹੇਠ ਲਿਖੇ
ਅਨੁਸਾਰ ਹਨ:-
1. ਅਨਮੋਲਲਿਪੀ
2. ਰਾਵੀ
3. ਅਸੀਸ
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ:1. ਅਸੀਂ ਟਾਈਪਿੰਗ ਸਪੀਡ ਨੂੰ
ਕਿਵੇਂ ਵਧਾਅ ਸਕਦੇ ਹਾਂ?
ਉੱਤਰ: ਟਾਈਪਿੰਗ ਸਪੀਡ ਵਧਾਉਣ ਦੇ ਤਰੀਕੇ ਹੇਠ ਲਿਖੇ ਅਨੁਸਾਰ ਹਨ:-
1. ਸਾਡੇ ਹੱਥ/ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋਅ ਉੱਤੇ ਹੋਣੀ ਚਾਹੀਦੀ
ਹੈ। ਸਾਨੂੰ ਹਮੇਸ਼ਾ ਇਸ ਰੋਅ ਤੋਂ ਸ਼ੁਰੂ ਕਰਨਾ ਚਾਹੀਦਾ ਹੈ, ਅਤੇ ਕਿਸੇ ਵੀ ਰੋਅ ਦੇ ਅੱਖਰ ਟਾਈਪ ਕਰਨ ਤੋਂ ਬਾਅਦ ਵਾਪਸ ਇਸੇ ਰੋਅ ਉਪੱਰ ਆਉਣਾ ਚਾਹੀਦਾ ਹੈ।
ਸਾਨੂੰ ਹੋਮ ਰੋਅ ਪੁਜ਼ੀਸ਼ਨ ਤੋਂ ਹੋਰਨਾਂ ਰੋਅਜ਼ ਦੀਆਂ ਕੀਅਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ।
2. ਸਾਨੂੰ ਆਪਣਾ ਜਿਆਦਾ ਧਿਆਨ ਰਫਤਾਰ ਨਾਲੋਂ ਸਹੀ ਕੀਅ ਦਬਾਉਣ ਉੱਤੇ
ਰੱਖਣਾ ਚਾਹੀਦਾ ਹੈ। ਟਾਈਪਿੰਗ ਕਰਨ ਦੀ ਰਫਤਾਰ ਸਮੇਂ ਅਤੇ ਅਭਿਆਸ ਨਾਲ ਆਪਣੇ-ਆਪ ਵੱਧ ਜਾਵੇਗੀ।
3. ਟਾਈਪਿੰਗ ਕਰਦੇ ਸਮੇਂ ਕੀਅਬੋਰਡ ਵੱਲ ਨਾ ਦੇਖੋ।
4. ਲ਼ਗਾਤਾਰ ਆਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਦਿਓ।
5. ਹਰੇਕ ਕੀਅ ਨੂੰ ਦਬਾਉਂਦੇ ਹੋਏ ਸਾਨੂੰ ਉਹ ਅੱਖਰ ਆਪਣੇ ਮਨ ਵਿੱਚ
ਦੁਹਰਾਉਣਾ ਚਾਹੀਦਾ ਹੈ।
ਪ੍ਰਸ਼ਨ:2. ਟਾਈਪਿੰਗ ਕਰਦੇ ਸਮੇਂ ਬੈਠਣ ਦੇ
ਸਹੀ ਤਰੀਕੇ ਸੰਬੰਧੀ ਕਿਹੜੀਆਂ-ਕਿਹੜੀਆਂ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ: ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਬਾਰੇ ਪਤਾ ਹੋਣਾ ਚਾਹੀਦਾ ਹੈ। ਟਾਈਪਿੰਗ
ਕਰਦੇ ਸਮੇਂ ਬੈਠਣ ਦਾ ਸਹੀ ਤਰੀਕਾ ਹੇਠ ਲਿਖੇ ਅਨੁਸਾਰ ਹੈ।
1. ਸਾਨੂੰ ਬਿਲਕੁੱਲ ਸਿੱਧੇ ਅਤੇ ਕੀਅਬੋਰਡ ਦੇ ਬਿਲਕੁੱਲ ਸਾਹਮਣੇ ਬੈਠਣਾ
ਚਾਹੀਂਦਾ ਹੈ।
2. ਸਾਡੇ ਪੈਰ ਜਮੀਨ ਉੱਤੇ ਸਿੱਧੇ ਹੋਣੇ ਚਾਹਿਦੇ ਹਨ।
3. ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਅਤੇ ਸਾਹਮਣੇ ਹੋਣਾ
ਚਾਹੀਦਾ ਹੈ।
4. ਟਾਈਪਿੰਗ ਕਰਦੇ ਸਮੇਂ ਸਾਡੀ ਨਜ਼ਰ ਮੋਨੀਟਰ ਜਾਂ ਕਾਪੀ ਉੱਤੇ ਹੋਣੀ
ਚਾਹੀਦੀ ਹੈ।
5. ਸਾਡੀਆਂ ਉਂਗਲਾਂ ਗੋਲਾਈ ਵਿੱਚ ਅਤੇ ਹੋਮ ਰੋਅ ਕੀਜ਼ ਉੱਤੇ ਹੋਣੀਆਂ
ਚਾਹੀਦੀਆਂ ਹਨ।
6. ਸਾਨੂੰ ਹਰੇਕ ਕੀਅ ਨੂੰ ਜਲਦੀ ਨਾਲ ਦਬਾ ਕੇ, ਵਾਪਿਸ ਹੋਮ-ਰੋਅ ਉਤੇ ਆਉਣਾ ਚਾਹੀਦਾ ਹੈ।
ਪਾਠ – 2 ਇੰਟਰਨੈੱਟ ਫੰਡਾਮੈਂਟਲਸ
1.ਇੰਟਰਨੈਸ਼ਲ ਨੈੱਟਵਰਕ ਆਫ
ਕੰਪਿਊਟਰਜ਼ ਨੂੰ ________ ਕਿਹਾ ਜਾਂਦਾ ਹੈ।
ੳ) ਅਰਪਾਨੈੱਟ ਅ)
ਇੰਟਰਨੈੱਟ ੲ) ਇੰਟਰਾਨੈੱਟ ਸ) ਇਥਰਨੈੱਟ
2. WWW ਦਾ ਮਤਲਬ ਹੈ।
ੳ) ਵਰਲਡ ਵਾਈਡ ਵੈੱਬ ਅ) ਵਾਈਡ ਵਰਲਡ ਵੈੱਬ ੲ) ਵੈੱਬ ਵਰਲਡ ਵਾਈਡ ਸ) ਵਾਈਡ ਵੈੱਬ ਵਰਲਡ
3. ______ ਇੰਟਰਨੈੱਟ ਉਪੱਰ ਆਨਲਾਈਨ
ਗਲਬਾਤ ਕਰਨਾ ਹੁੰਦਾ ਹੈ।
ੳ) ਈ-ਕਾਮਰਸ ਅ) ਚੈਟਿੰਗ ੲ) ਵਰਲਡ ਵਾਈਡ ਵੈੱਬ ਸ) ਇਹਨਾਂ ਵਿੱਚੋਂ ਕੋਈ ਨਹੀਂ
4. ਮੇਲ ਭੇਜਣ ਦਾ ਸੱਭ ਤੋਂ ਤੇਜ਼
ਤਰੀਕਾ _______ ਹੁੰਦਾ ਹੈ।
ੳ) ਟੈਲੀਗ੍ਰਾਮ ਅ) ਚਿੱਠੀਆਂ ੲ) ISP ਸ) ਈ-ਮੇਲ
5. _____ ਇੱਕ ਡਿਵਾਇਸ ਹੈ, ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।
ੳ) ਮਾਡਮ ਅ) ਟੈਲੀਫੋਨ ਤਾਰ ੲ) ਮਾਊਸ ਸ) ਮੋਬਾਇਲ
ਪੂਰੇ ਰੂਪ ਲਿਖੋ।
1. WWW - World Wide Web(ਵਰਲਡ ਵਾਈਡ ਵੈੱਬ)
2. EMAIL - Electronic Mail(ਇਲੈਕਟ੍ਰੋਨਿਕ ਮੇਲ)
3. MODEM - Modulator Demodulator(ਮਾਡੂਲੇਟਰ ਡੀਮਾਡੂਲੇਟਰ)
4. ARPANET - Advanced Research Project Agency Network
(ਅਡਵਾਂਸਡ ਰਿਸਰਚ ਪ੍ਰੋਜੈਕਟ
ਐਜੰਸੀ ਨੈੱਟਵਰਕ)
5. ISDN - Integrated Services Digital Network
(ਇੰਟੀਗ੍ਰੇਟਿਡ ਸਰਵਿਿਸਜ਼
ਡਿਜ਼ੀਟਲ ਨੈੱਟਵਰਕ)
6. DSL - Digital Subscriber Line (ਡਿਜ਼ੀਟਲ ਸਬਸ੍ਰਾਈਬਰ ਲਾਈਨ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ:1. ਇੰਟਰਨੈੱਟ ਕੀ ਹੈ?
ਉੱਤਰ: ਇੰਟਰਨੈੱਟ ਦਾ ਮਤਲਬ ਹੈ ਇੰਟਰਨੈਸ਼ਨਲ ਨੈੱਟਵਰਕ ਆਫ ਕੰਪਿਊਟਰਜ਼। ਜਦੋਂ ਦੋ ਜਾਂ ਦੋ
ਜਿਆਦਾ ਕੰਪਿਊਟਰ ਆਪਸ ਵਿੱਚ ਕਿਸੇ ਮਾਧਿਅਮ ਰਾਹੀਂ ਜੁੜਦੇ ਹਨ, ਤਾਂ ਇੱਕ ਨੈੱਟਵਰਕ ਬਣਦਾ ਹੈ। ਇੰਟਰਨੈੱਟ ਨੈੱਟਵਰਕਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ, ਜੋ ਸੰਸਾਰ ਵਿੱਚ ਫੈਲੇ ਹੋਏ ਲੱਖਾਂ ਕੰਪਿਊਟਰਾਂ ਤੋਂ ਬਣਿਆ ਹੈ। ਇੰਟਰਨੈੱਟ ਇੱਕ ਮਾਊਸ ਦੇ
ਕਲਿੱਕ ਕਰਨ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਸੁਚਨਾਂ ਨੂੰ ਸ਼ੇਅਰ ਕਰਨ ਦੀ ਆਗਿਆ ਦਿੰਦਾ ਹੈ।
ਪ੍ਰਸ਼ਨ:2. ਇੰਟਰਨੈੱਟ ਸਰਵਿਸ ਪ੍ਰੋਵਾਈਡਰ
ਦੀਆਂ ਕੁੱਝ ਉਦਾਹਰਣਾ ਦਿਉ?
ਉੱਤਰ: ਇੰਟਰਨੈੱਟ ਸਰਵਿਸ ਪ੍ਰੋਵਾਈਡਰ ਦੀਆਂ ਕੁੱਝ ਉਦਾਹਰਣਾ ਹੇਠ ਲਿਖੇ ਅਨੁਸਾਰ ਹਨ:-
1. JIO
2. BSNL
3. Airtel
4. IDEA Vodafone
ਪ੍ਰਸ਼ਨ:3. ਈ-ਕਾਮਰਸ ਤੋਂ ਤੁਸੀਂ ਕੀ
ਸਮਝਦੇ ਹੋ?
ਉੱਤਰ: ਈ-ਕਾਮਰਸ ਇੰਟਰਨੈੱਟ ਦੀ ਬਹੱੁਤ ਹੀ ਮਹਤੱਵਪੂਰਨ ਸੁਵਿਧਾ ਹੈ। ਈ-ਕਾਮਰਸ ਦਾ ਮਤਲਬ
ਕਿਸੇ ਵੀ ਵਪਾਰ ਨੂੰ ਸਮੇਂ ਅਤੇ ਦੂਰੀ ਦੀਆਂ ਸੀਮਾਵਾਂ ਤੋਂ ਹੱਟ ਕੇ ਵਪਾਰ ਕਰਨ ਦੀ ਯੋਗਤਾ ਹੈ।
ਮਾਊਸ ਦੇ ਇੱਕ ਕਲਿੱਕ ਨਾਲ ਗ੍ਰਾਹਕ ਕੋਈ ਵੀ ਖਰੀਦਦਾਰੀ ਕਿਸੇ ਵੀ ਸਮੇਂ, ਦਿਨ ਜਾਂ ਰਾਤ, ਘਰ ਬੈਠੇ ਹੀ ਆਨ ਲਾਈਨ ਖਰੀਦ
ਸਕਦਾ ਹੈ।
ਪ੍ਰਸ਼ਨ:4. ਵੈੱਬ ਬ੍ਰਾਊਜ਼ਿੰਗ ਕੀ ਹੈ?
ਉੱਤਰ: ਵੈੱਬ ਬ੍ਰਾਊਜ਼ਿੰਗ ਵੈੱਬ ਉੱਤੇ ਜਾਣਕਾਰੀ ਲੱਭਣ ਦੀ ਪ੍ਰਕਿੱਰਿਆ ਹੈ। ਕਿਸੇ ਜਾਣਕਾਰੀ ਦੀ
ਭਾਲ ਕਰਨ ਲਈ ਇੱਕ ਵੈੱਬ ਪੇਜ ਤੋਂ ਦੂਜੇ ਵੈੱਬ ਪੇਜ਼ ਤੇ ਜਾਣਾ ਜਾਂ ਕਿਸੇ ਇੱਕ ਵੈੱਬਸਾਈਟ ਤੋਂ
ਦੂਜੀ ਵੈੱਬਸਾਈਟ ਉਪੱਰ ਜਾਣ ਨੂੰ ਵੈੱਬ ਬ੍ਰਾਊਜਿੰਗ ਕਿਹਾ ਜਾਂਦਾ ਹੈ। ਕਿਸੇ ਜਾਣਕਾਰੀ ਨੂੰ ਲੱਭਣ
ਅਤੇ ਵੇਖਣ ਲਈ ਵੱਖ-ਵੱਖ ਸਰਚ ਇੰਜਣ ਜਿਵੇਂ ਕਿ ਗੂਗਲ(Google), ਬਿੰਗ(Bing), ਯਾਹੂ(Yahoo), ਅਲਟਾਵਿਸ਼ਟਾ(Altavista) ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ:1. ਮਾਡਮ ਕੀ ਹੈ? ਇਸਦੀਆਂ ਕਿਸਮਾਂ ਅਤੇ ਰਫ਼ਤਾਰ ਸੰਬੰਧੀ ਜਾਣਕਾਰੀ ਦਿਉ?
ਉੱਤਰ: ਮਾਡਮ ਦਾ ਪੂਰਾਂ ਨਾਂ ਮਾਡੂਲੇਟਰ ਅਤੇ ਡੀ-ਮਾਡੂਲੇਟਰ ਹੁੰਦਾ ਹੈ। ਮਾਡਮ ਇੱਕ ਅਜਿਹਾ
ਯੰਤਰ ਹੈ, ਜਿਸਦੀ ਵਰਤੋਂ ਟੈਲੀਫੋਨ ਜਾਂ
ਕੇਬਲ ਦੀਆਂ ਲਾਈਨ ਰਾਹੀਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿਚਕਾਰ ਡਾਟਾ ਦਾ ਸੰਚਾਰ ਕਰਨ ਲਈ
ਵਰਤਿਆ ਜਾਂਦਾ ਹੈ। ਕੰਪਿਊਟਰ ਵਿੱਚ ਸੂਚਨਾਂ ਡਿਜ਼ੀਟਲ ਰੂਪ ਵਿੱਚ ਸਟੋਰ ਹੁੰਦੀ ਹੈ, ਜਦਕਿ ਟੈਲੀਫੋਨ ਲਾਈਨਾਂ ਰਾਹੀਂ ਡਾਟੇ ਨੂੰ ਐਨਾਲਾਗ ਸਿਗਨਲ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ
ਅਤੇ ਮਾਡਮ ਡਿਜ਼ੀਟਲ ਸਿਗਨਲ ਨੂੰ ਐਨਾਲਾਗ ਸਿਗਨਲ ਵਿੱਚ ਅਤੇ ਐਨਾਲਾਗ ਸਿਗਨਲ ਨੂੰ ਡਿਜ਼ੀਟਲ ਸਿਗਨਲ
ਵਿੱਚ ਤਬਦੀਲ ਕਰਦਾ ਹੈ। ਮਾਡਮ ਦੀ ਕਿਸਮ ਅਨੁਸਾਰ ਇਹਨਾਂ ਦੀ ਰਫ਼ਤਾਰ ਵੱਖ-ਵੱਖ ਹੁੰਦੀ ਹੈ। ਧੀਮੀ
ਰਫ਼ਤਾਰ ਦੇ ਮਾਡਮ ਡਾਟਾ ਟ੍ਰਾਂਸਫਰ ਕਰਨ ਵਿੱਚ ਜਿਆਦਾ ਅਤੇ ਤੇਜ ਰਫ਼ਤਾਰ ਰਫ਼ਤਾਰ ਮਾਡਮ ਡਾਟਾ
ਟ੍ਰਾਂਸਫਰ ਕਰਨ ਵਿੱਚ ਘੱਟ ਸਮਾਂ ਲਗਾਉਂਦੇ ਹਨ। ਇੰਟਰਨੈੱਟ ਸਰਫਿੰਗ ਲਈ ਵਰਤੇ ਜਾਣ ਵਾਲੇ ਮਾਡਮ ਦੀ
ਸਪੀਡ ਘੱਟ ਤੋਂ ਘੱਟ 56KBPS ਹੋਣੀ ਚਾਹੀਦੀ ਹੈ।
ਮਾਡਮ ਦੀਆਂ ਕਿਸਮਾਂ:- ਮਾਡਮ ਦੀਆਂ ਦੋ ਕਿਸਮਾਂ ਹੁੰਦੀਆਂ ਹਨ:-
1. ਬਾਹਰੀ ਮਾਡਮ:-ਬਾਹਰੀ ਮਾਡਮ ਨੂੰ ਕੰਪਿਊਟਰ
ਨਾਲ ਵੱਖਰੇ ਤੋਰ ਤੇ ਜੋੜਿਆ ਜਾਂਦਾ ਹੈ ਅਤੇ ਇਹਨਾਂ ਨੂੰ ਕੰਪਿਊਟਰ ਨਾਲ ਕਿਸੇ ਕੇਬਲ ਦੀ ਸਹਾਇਤਾ
ਨਾਲ ਜੋੜਿਆ ਜਾਂਦਾ ਹੈ।
2. ਅੰਦਰੂਨੀ ਮਾਡਮ:- ਅੰਦਰੂਨੀ ਮਾਡਮ ਕੰਪਿਊਟਰ ਜਾਂ
ਲੈਪਟਾਪ ਦੇ ਅੰਦਰ ਹੀ ਜੋੜੇ ਜਾਂਦੇ ਹਨ। ਇੱਕ ਪਲਗ ਦੀ ਮਦਦ ਨਾਲ ਟੈਲੀਫੋਨ ਤਾਰ ਜਾਂ ਕੇਬਲ ਨੂੰ
ਮਾਡਮ ਤੱਕ ਪਹੁੰਚਾਇਆ ਜਾਂਦਾ ਹੈ।
ਪ੍ਰਸ਼ਨ:2. ਇੰਟਰਨੈੱਟ ਦੁਆਰਾ ਪ੍ਰਦਾਨ
ਕੀਤੀਆਂ ਜਾਂਦੀਆਂ ਸਹੂਲਤਾਂ ਦਾ ਵਰਣਨ ਕਰੋ?
ਉੱਤਰ: ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਹੇਠ ਲਿਖੇ ਅਨੁਸਾਰ ਹਨ:-
1. ਦੁਨੀਆਂ ਭਰ ਦੀਆਂ ਖਬਰਾਂ ਅਤੇ
ਜਾਣਕਾਰੀ:- ਇੰਟਰਨੈੱਟ ਸਾਨੂੰ ਕਈ ਆਨਲਾਈਨ ਅਖਬਾਰਾਂ ਤੋਂ ਖਬਰਾਂ ਪੜ੍ਹਨ ਦੀ ਆਗਿਆ ਦਿੰਦਾ ਹੈ। ਅਸੀਂ
ਦੁਨੀਆਂ ਵਿੱਚ ਰੋਜ਼ਾਨਾਂ ਹੋਣ ਵਾਲੀਆਂ ਘਟਨਾਵਾਂ ਸਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ।
2. ਕਲਾ ਅਤੇ ਮਨੋਰੰਜਨ:- ਇੰਟਰਨੈੱਟ ਰਾਹੀਂ ਅਸੀਂ ਕਈ
ਤਰ੍ਹਾਂ ਦੇ ਸਾਫਟਵੇਅਰ ਖਰੀਦ ਅਤੇ ਡਾਊਨਲੋਡ ਕਰ ਸਕਦੇ ਹਾਂ, ਜਿਵੇਂ ਕਿ ਗੇਮਜ਼, ਗਾਣੇ, ਫਿਲਮਾਂ ਕਹਾਣੀਆਂ ਆਦਿ।
3. ਆਨਲਾਈਨ ਸ਼ਾਪਿੰਗ:- ਇਸਦੀ ਵਰਤੋਂ ਨਾਲ ਅਸੀਂ ਕਈ
ਤਰ੍ਹਾਂ ਦੀਆਂ ਚੀਜਾਂ ਜਿਵੇਂ ਕਿ ਕਿਤਾਬਾਂ, ਕੱਪੜੇ, ਗਿਫਟ ਆਦਿ ਦੁਨੀਆਂ ਵਿੱਚ ਕਿਧਰੇ ਵੀ ਬਿਨ੍ਹਾਂ ਉਸ ਦੁਕਾਰ ਤੇ ਗਏ ਈ-ਸ਼ਾਪਿੰਗ ਰਾਹੀ ਖਰੀਦ
ਸਕਦੇ ਹਾਂ।
4. ਚਿੱਠੀਆਂ ਭੇਜਣਾ:- ਈ-ਮੇਲ ਦੀ ਵਰਤੋਂ ਨਾਲ ਅਸੀਂ
ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਕੋਈ ਵੀ ਤਸਵੀਰ, ਵੀਡੀਓ, ਅਤੇ ਅਵਾਜ਼ ਵੀ ਸੰਸਾਰ ਵਿੱਚ
ਕਿਸੇ ਨੂੰ ਵੀ ਕਿਸੇ ਵੀ ਸਮੇਂ ਭੇਜ ਸਕਦੇ ਹਾਂ।
5. ਸਿਹਤ ਅਤੇ ਤੰਦਰੂਸਤੀ:- ਸਿਹਤ ਅਤੇ ਤੰਦਰੂਸਤੀ ਬਾਰੇ
ਜਾਣਕਾਰੀ ਹਾਸਲ ਕਰਨ ਲਈ ਵੀ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਾਂ। ਇਸਦੀ ਮਦਦ ਨਾਲ ਅਸੀਂ ਕਿਸੇ ਵੀ
ਬਿਮਾਰੀ ਨੂੰ ਠੀਕ ਕਰਨ ਲਈ ਸਾਵਧਾਨੀਆਂ ਅਤੇ ਉਪਾਅ ਸੰਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ।
6. ਚੈਟਿੰਗ:- ਚੈਟਿੰਗ ਦੀ ਵਰਤੋਂ ਕਰਦੇ ਹੋਏ
ਅਸੀਂ ਦੁਨਿਆਂ ਵਿੱਚ ਕਿਸੇ ਵੀ ਵਿਅਕਤੀ ਨਾਲ ਲਿਖਤੀ ਸੰਦੇਸ਼ ਰਾਹੀਂ ਗਲਬਾਤ ਕਰ ਸਕਦੇ ਹਾਂ।
7. ਬੈਂਕਿੰਗ ਸੇਵਾਵਾਂ:- ਇੰਟਰਨੈੱਟ ਦੀ ਵਰਤੋਂ ਕਰਦੇ
ਹੋਏ ਬੈਂਕਾਂ ਨਾਲ ਸੰਬੰਧਤ ਬਹੁੱਤ ਸਾਰੇ ਕੰਮ ਘਰ ਬੈਠੇ ਹੀ ਇੰਟਰਨੈੱਟ ਬੈਂਕਿੰਗ ਦੀ ਸਹਾਇਤਾ ਨਾਲ
ਕਰ ਸਕਦੇ ਹਾਂ।
ਪ੍ਰਸ਼ਨ:3. ਈ-ਮੇਲ ਕੀ ਹੈ? ਈ-ਮੇਲ ਦੀ ਵਰਤੋਂ ਦੇ ਲਾਭ ਲਿਖੋ?
ਉੱਤਰ: ਈ-ਮੇਲ ਦਾ ਪੂਰਾ ਨਾਂ ਇਲੈਕਟ੍ਰੋਨਿਕ ਮੇਲ ਹੈ, ਈ-ਮੇਲ ਦੀ ਵਰਤੋਂ ਨਾਲ ਅਸੀਂ ਸੁਨੇਹਾ ਭੇਜ ਜਾਂ ਪ੍ਰਾਪਤ ਕਰ ਸਕਦੇ ਹਾਂ। ਟੈਕਸਟ, ਵੀਡੀਓ. ਆਡੀਓ ਅਤੇ ਹੋਰ ਫਾਈਲਾਂ ਨੂੰ ਵੀ ਇਸ ਰਾਹੀਂ ਭੇਜਿਆ ਜਾ ਸਕਦਾ ਹੈ। ਅੱਜ ਦੇ ਸਮੇਂ
ਈ-ਮੇਲ ਇੰਟਰਨੈੱਟ ਦੀ ਸੱਭ ਤੋਂ ਵੱਧ ਮਸ਼ਹੂਰ ਸੇਵਾਂ ਵੱਜੋਂ ਜਾਣੀ ਜਾਂਦੀ ਹੈ। ਇੰਟਰਨੈੱਟ ਤੇ ਈਮੇਲ
ਸੇਵਾ ਹਰ ਰੋਜ਼ ਕਗਭਗ 247 ਬਿਲੀਅਨ ਈਮੇਲਾਂ ਨੂੰ
ਸੰਭਾਲਦੀ ਹੈ।
ਈ-ਮੇਲ ਦੇ ਲਾਭ:-
1. ਖਰਚ:- ਇੰਟਰਨੈੱਟ ਦੀ ਵਰਤੋਂ ਲਈ
ਦਿੱਤੀ ਜਾਣ ਵਾਲੀ ਰਕਮ ਤੋਂ ਇਲਾਵਾ ਈਮੇਲ ਦੀ ਵਰਤੋਂ ਲਈ ਹੋਰ ਕੁੱਝ ਵੀ ਵਾਧੂ ਖਰਚ ਨਹੀਂ ਕਰਨਾ
ਪੈਂਦਾ।ਯੁਜ਼ਰ ਦਾ ਡਾਕ ਟਿਕਟਾਂ ਦਾ ਵੀ ਇਸ ਵਿੱਚ ਕੋਈ ਖਰਚ ਨਹੀਂ ਹੁੰਦਾ।
2. ਰਫਤਾਰ:- ਈਮੇਲ ਦੀ ਰਫ਼ਤਾਰ ਸਾਡੇ ਦੂਜੇ
ਚਿੱਠੀ ਪਤੱਰ-ਵਿਹਾਰ ਨਾਲੋਂ ਵੱਧ ਹੁੰਦੀ ਹੈ। ਈਮੇਲ ਸੰਦੇਸ਼ ਆਪਣੀ ਮੰਜਿਲ ਉੱਤੇ ਕੁੱਝ ਕੂ
ਮਿੰਟਾਂ-ਸਕਿੰਟਾਂ ਵਿੱਚ ਪਹੁੰਚ ਜਾਂਦੇ ਹਨ।
3. ਸਹੂਲਤ:- ਕੰਪਿਊਟਰ ਯੁਜ਼ਰ ਸੰਦੇਸ਼ ਨੂੰ
ਆਪਣੇ ਕੰਪਿਊਟਰ ਉੱਤੇ ਟਾਈਪ ਕਰਦੇ ਹਨ ਅਤੇ ਫਿਰ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਸਮੇਨ ਈਮੇਲ ਕਰ
ਦਿੰਦੇ ਹਨ।
4. ਈ-ਕਾਮਰਸ:- ਈ-ਕਾਮਰਸ ਇੰਟਰਨੈੱਟ ਦੀ ਬਹੱੁਤ
ਹੀ ਮਹਤੱਵਪੂਰਨ ਸੁਵਿਧਾ ਹੈ। ਈ-ਕਾਮਰਸ ਦਾ ਮਤਲਬ ਕਿਸੇ ਵੀ ਵਪਾਰ ਨੂੰ ਸਮੇਂ ਅਤੇ ਦੂਰੀ ਦੀਆਂ
ਸੀਮਾਵਾਂ ਤੋਂ ਹੱਟ ਕੇ ਵਪਾਰ ਕਰਨ ਦੀ ਯੋਗਤਾ ਹੈ। ਮਾਊਸ ਦੇ ਇੱਕ ਕਲਿੱਕ ਨਾਲ ਗ੍ਰਾਹਕ ਕੋਈ ਵੀ
ਖਰੀਦਦਾਰੀ ਕਿਸੇ ਵੀ ਸਮੇਂ, ਦਿ ਜਾਂ ਰਾਤ, ਘਰ ਬੈਠੇ ਹੀ ਆਨ ਲਾਈਨ ਖਰੀਦ ਸਕਦਾ ਹੈ।
5. ਸੋਸ਼ਲ ਨੈੱਟਵਰਕਿੰਗ ਸਾਈਟ:- ਹਰੇਕ ਸੋਸ਼ਲ ਨੈੱਟਵਰਕਿੰਗ
ਵੈੱਬਸਾਈਟ ਵਿੱਚ ਆਪਣਾ ਨਿੱਜੀ ਖਾਤਾ ਖੋਲ੍ਹਣ ਲਈ ਈਮੇਲ ਆਈ.ਡੀ ਦੀ ਲੋੜ ਹੁੰਦੀ ਹੈ, ਜਿਸਦੀ ਥਾਂ ਅਸੀਂ ਆਪਣੇ ਪਹਿਲਾਂ ਤੋਂ ਈਮੇਲ ਅਕਾਉਂਟ ਆਈਡੀ ਦੀ ਵਰਤੋਂ ਕਰਕੇ ਆਪਣਾ ਖਾਤਾ ਵਰਤ
ਸਕਦੇ ਹਾਂ।
ਪ੍ਰਸ਼ਨ:4. ਵਰਲਡ ਵਾਈਡ ਵੈੱਬ ਉਪੱਰ ਨੋਟ
ਲਿਖੋ?
ਉੱਤਰ: ਵਰਲਡ ਵਾਈਡ ਵੈੱਬ ਜਾਣਕਾਰੀ ਦਾ ਸੰਗ੍ਰਹਿ ਹੈ, ਜਿਸਦੀ ਵਰਤੋਂ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ। ਵਰਲਡ ਵਾਈਡ ਵੈੱਬ ਉਪੱਰ ਸਟੋਰ ਸੂਚਨਾਂ
ਨੂੰ ਵੈੱਬ ਬ੍ਰਾਊਜ਼ਰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਵੈੱਬ ਵਿੱਚ ਸਾਰੀਆਂ
ਪਬਲਿਕ ਵੈੱਬਸਾਈਟਾਂ ਜੁੜੀਆਂ ਹੁੰਦੀਆਂ ਹਨ, ਜੋਕਿ ਪੂਰੀ ਦੁਨੀਆਂ ਵਿੱਚ
ਇੰਟਰਨੈੱਟ ਨਾਲ ਜੁੜੀਆਂ ਹੁੰਦੀਆਂ ਹਨ। ਵੈੱਬਸਾਈਟ ਜਾਂ ਪੇਜ਼ ਦੀ ਪਛਾਣ ਲਈ ਉਸਨੂੰ ਇੱਕ ਵਿਲੱਖਣ
ਐਡਰੈਸ ਦਿੱਤਾ ਜਾਂਦਾ ਹੈ, ਜਿਸਨੂੰ ੂ੍ਰਲ਼(ਯੂਨੀਫਾਰਮ
ਰਿਸੋਰਸ ਲੋਕੇਟਰ) ਕਿਹਾ ਜਾਂਦਾ ਹੈ। ਵਰਲਡ ਵਾਈਡ ਵੈੱਬ ਬਹੱੁਤ ਸਾਰੀਆਂ ਵੈੱਬਸਾਈਟਾਂ ਦਾ ਸਮੂਹ
ਹੁੰਦਾ ਹੈ, ਜਿਸ ਵਿੱਚ ਈ-ਮੇਲ, ਮੇਲੰਿਗ ਲਿਸਟ, ਨਿਊਜ਼ ਗਰੱੁਪ ਆਦਿ ਸ਼ਾਮਲ ਹੁੰਦੇ
ਹਨ।
ਪ੍ਰਸ਼ਨ:5. ਇੰਟਰਨੈੱਟ ਦੁਆਰਾ ਪ੍ਰਦਾਨ
ਕੀਤੀਆਂ ਜਾਂਦੀਆਂ ਮੁੱਖ ਸੇਵਾਵਾਂ ਦਾ ਵਰਣਨ ਕਰੋ?
ਉੱਤਰ: ਇੰਟਰਨੈੱਟ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੁੱਖ ਸੇਵਾਵਾਂ ਹੇਠ ਲਿਖੇ ਅਨੁਸਾਰ
ਹਨ:-
1. ਵਰਲਡ ਵਾਈਡ ਵੈੱਬ:- ਵਰਲਡ ਵਾਈਡ ਵੈੱਬ ਜਾਣਕਾਰੀ ਦਾ
ਸੰਗ੍ਰਹਿ ਹੈ, ਜਿਸਦੀ ਵਰਤੋਂ ਇੰਟਰਨੈੱਟ
ਰਾਹੀਂ ਕੀਤੀ ਜਾਂਦੀ ਹੈ। ਵਰਲਡ ਵਾਈਡ ਵੈੱਬ ਉਪੱਰ ਸਟੋਰ ਸੂਚਨਾਂ ਨੂੰ ਵੈੱਬ ਬ੍ਰਾਊਜ਼ਰ ਦੀ ਸਹਾਇਤਾ
ਨਾਲ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਵੈੱਬ ਵਿੱਚ ਸਾਰੀਆਂ ਪਬਲਿਕ ਵੈੱਬਸਾਈਟਾਂ ਜੁੜੀਆਂ
ਹੁੰਦੀਆਂ ਹਨ, ਜੋਕਿ ਪੂਰੀ ਦੁਨੀਆਂ ਵਿੱਚ
ਇੰਟਰਨੈੱਟ ਨਾਲ ਜੁੜੀਆਂ ਹੁੰਦੀਆਂ ਹਨ। ਵੈੱਬਸਾਈਟ ਜਾਂ ਪੇਜ਼ ਦੀ ਪਛਾਣ ਲਈ ਉਸਨੂੰ ਇੱਕ ਵਿਲੱਖਣ
ਐਡਰੈਸ ਦਿੱਤਾ ਜਾਂਦਾ ਹੈ, ਜਿਸਨੂੰ URL(ਯੂਨੀਫਾਰਮ
ਰਿਸੋਰਸ ਲੋਕੇਟਰ) ਕਿਹਾ ਜਾਂਦਾ ਹੈ। ਵਰਲਡ ਵਾਈਡ ਵੈੱਬ ਬਹੱੁਤ ਸਾਰੀਆਂ ਵੈੱਬਸਾਈਟਾਂ ਦਾ ਸਮੂਹ
ਹੁੰਦਾ ਹੈ, ਜਿਸ ਵਿੱਚ ਈ-ਮੇਲ, ਮੇਲੰਿਗ ਲਿਸਟ, ਨਿਊਜ਼ ਗਰੱੁਪ ਆਦਿ ਸ਼ਾਮਲ ਹੁੰਦੇ
ਹਨ।
2. ਈ-ਮੇਲ:- ਈ-ਮੇਲ ਦਾ ਪੂਰਾ ਨਾਂ
ਇਲੈਕਟ੍ਰੋਨਿਕ ਮੇਲ ਹੈ, ਈ-ਮੇਲ ਦੀ ਵਰਤੋਂ ਨਾਲ ਅਸੀਂ
ਸੁਨੇਹਾ ਭੇਜ ਜਾਂ ਪ੍ਰਾਪਤ ਕਰ ਸਕਦੇ ਹਾਂ। ਟੈਕਸਟ,
ਵੀਡੀਓ. ਆਡੀਓ ਅਤੇ
ਹੋਰ ਫਾਈਲਾਂ ਨੂੰ ਵੀ ਇਸ ਰਾਹੀਂ ਭੇਜਿਆ ਜਾ ਸਕਦਾ ਹੈ। ਅੱਜ ਦੇ ਸਮੇਂ ਈ-ਮੇਲ ਇੰਟਰਨੈੱਟ ਦੀ ਸੱਭ
ਤੋਂ ਵੱਧ ਮਸ਼ਹੂਰ ਸੇਵਾਂ ਵੱਜੋਂ ਜਾਣੀ ਜਾਂਦੀ ਹੈ। ਇੰਟਰਨੈੱਟ ਤੇ ਈਮੇਲ ਸੇਵਾ ਹਰ ਰੋਜ਼ ਕਗਭਗ 247 ਬਿਲੀਅਨ ਈਮੇਲਾਂ ਨੂੰ ਸੰਭਾਲਦੀ ਹੈ।
ਪਾਠ – 3 ਇਨਫਰਮੈਸ਼ਨ ਟੈਕਨੋਲੋਜੀ ਨਾਲ ਜਾਣ-ਪਛਾਣ
ਬਹੁਪਸੰਦੀ ਪ੍ਰਸ਼ਨ।
1. _______ ਤੋਂ ਭਾਵ ਹੈ, ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
ੳ. ਅਪਲੋਡਿੰਗ ਅ.
ਡਾਊਨਲੋਡਿੰਗ ੲ. ਸਰਫ਼ਿੰਗ ਸ. ਇਹਨਾਂ ਵਿੱਚੋਂ ਕੋਈ ਨਹੀਂ
2. ਵੈੱਬਸਾਈਟਾਂ ਨੂੰ ਖੋਲਣ ਸਮੇਂ
ਉਸ ਵੈੱਬਸਾਈਟ ਦਾ ਜੋ ਸੱਭ ਤੋਂ ਪਹਿਲਾ ਵੈੱਬਪੇਜ਼ ਖੁੱਲ੍ਹਦਾ ਹੈ, ਉਸਨੂੰ ____
ਕਿਹਾ ਜਾਂਦਾ ਹੈ।
ੳ. ਹੋਮ ਪੇਜ਼ ਅ. ਵੈੱਬ ਪੇਜ਼ ੲ. ਮੇਨ ਪੇਜ਼ ਸ. ਇਹਨਾਂ ਵਿੱਚੋਂ ਕੋਈ ਨਹੀਂ
3. ________ ਦਾ ਅਰਥ ਹੈ, ਇੰਟਰਨੈੱਟ ਨਾਲ ਜੁੜੇ ਹੋਣਾ।
ੳ. ਆਫਲਾਈਨ ਅ. ਆਨਲਾਈਨ
ੲ. ਇਨਲਾਈਨ ਸ. ਇਹਨਾਂ ਵਿੱਚੋਂ ਕੋਈ ਨਹੀਂ
4. ________ ਤੋਂ ਭਾਵ ਹੈ ਕਿ ਇੰਟਰਨੈੱਟ
ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈੱਬਪੇਜ਼ ਤੋਂ ਦੂਜੇ ਵੈੱਬਪੇਜ਼ ਤੇ ਜਾਂ ਇੱਕ
ਵੈੱਬਸਾਈਟ ਤੋਂ ਦੂਜੇ ਵੈੱਬਸਾਈਟ ਤੇ ਜਾਣਾ।
ੳ. ਵੈੱਬ ਸਰਫ਼ਿੰਗ ਅ. ਵੈੱਬ ਸਰਚਿੰਗ ੲ. ਡਾਊਨਲੋਡਿੰਗ ਸ. ਉਪਰੋਕਤ ਸਾਰੇ
5. ________ ਇਲੈਕਟ੍ਰੋਨਿੱਕ ਕਾਮਰਸ ਜਾਂ
ਵਪਾਰ ਕਰਨ ਦਾ ਤਰੀਕਾ ਹੈ ਜੋਕਿ ਯੁਜ਼ਰ ਨੂੰ ਇੰਟਰਨੈਟ ਤੇ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ
ਚੀਜਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ੳ. ਨੈੱਟ ਬੈਂਕਿੰਗ ਅ. ਈ-ਮੇਲ ੲ. ਆਨਲਾਈਨ ਸ਼ਾਪਿੰਗ ਸ. ਮੋਬਾਇਲ
ਸਹੀ ਗਲਤ ਦੱਸੋ।
1. ਕਿਸੇ ਵੀ ਬੋਰਡ ਜਾਂ
ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ। ਸਹੀ
2. ਆਫਲਾਈਨ ਦਾ ਅਰਥ ਹੈ, ਇੰਟਰਨੈੱਟ ਨਾਲ ਜੁੜੇ ਹੋਣਾ। ਗਲਤ
3. ਵੈੱਬਸਾਈਟ ਵਿੱਚ ਕੇਵਲ ਇੱਕ ਹੀ
ਵੈੱਬ ਪੇਜ਼ ਹੁੰਦਾ ਹੈ। ਗਲਤ
4. ਵੈੱਬ ਸਰਚ ਵੈਬ ਪੇਜਾਂ ਨੂੰ
ਲੱਭਣ ਦੀ ਇੱਕ ਪ੍ਰਕਿਿਰਆ ਹੈ। ਸਹੀ
5. ਹਰ ਵੈੱਬਸਾਈਟ ਦਾ ਆਪਣਾ ਇੱਕ
ਵਿਲੱਖਣ ਵੈੱਬ ਐਡਰੈਸ ਹੁੰਦਾ ਹੈ। ਸਹੀ
ਖਾਲੀ ਥਾਵਾਂ ਭਰੋ।
1. ਇੱਕ ਜਾਂ ਇੱਕ ਤੋਂ ਜ਼ਿਆਦਾ
ਵੈੱਬ ਪੇਜਾਂ ਦੇ ਸਮੂਹ ਨੂੰ ____ ਕਿਹਾ ਜਾਂਦਾ ਹੈ।
ਉੱਤਰ:- ਵੈੱਬਸਾਈਟ
2. _____ ਦਾ ਅਰਥ ਹੈ ਇੰਟਰਨੈੱਟ ਨਾਲ
ਜੁੜੇ ਹੋਣਾ।
ਉੱਤਰ:- ਆਨਲਾਈਨ
3. ____ ਟੈਕਨੋਲੋਜੀ ਸਾਨੂੰ ਗਿਆਨ ਅਤੇ
ਸੂਚਨਾਂ ਇਕੱਠੀ ਕਰਨ ਲਈ ਨਵੇਂ ਸੰਚਾਰ ਟੂਲ ਪ੍ਰਦਾਨ ਕਰਦੀ ਰਹੀ ਹੈ।
ਉੱਤਰ:- ਇਨਫਰਮੇਸ਼ਨ
4. ਇੰਟਰਨੈੱਟ ਬੈਂਕਿੰਗ ਦੀ
ਸੁਵਿਧਾ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ ____
ਬੈਂਕ ਵੀ ਕਿਹਾ
ਜਾਂਦਾ ਹੈ।
ਉੱਤਰ:- ਵਰਚੁਅਲ ਜਾਂ ਸਾਈਬਰ ਜਾਂ ਵੈੱਬ
5. ਅਸੀਂ ਘਰ ਬੈਠੇ ਹੀ ____ ਦੀ ਮਦਦ ਨਾਲ ਚੀਜਾਂ ਖਰੀਦ
ਸਕਦੇ ਹਾਂ।
ਉੱਤਰ:- ਆਨਲਾਈਨ ਸ਼ਾਪਿੰਗ
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ:1 ਇਨਫਰਮੇਸ਼ਨ
ਟੈਕਨੋਲੋਜੀ(ਸੂਚਨਾਂ ਤਕਨੀਕ) ਕੀ ਹੈ?
ਉੱਤਰ: ਇਨਫਰਮੇਸ਼ਨ ਟੈਕਨੋਲੋਜੀ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਨਾਲ ਸੰਬੰਧਤ ਟੈਕਨੋਲੋਜੀ
ਹੈ। ਇਸਨੂੰ IT ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਦੀ ਵਰਤੋਂ ਸੂਚਨਾਵਾਂ ਨੂੰ ਪ੍ਰੋਸੈਸ ਕਰਨ, ਸਟੋਰ ਕਰਨ ਅਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਵਿਚ
ਇਨਫਾਰਮੇਸ਼ਨ ਟੈਕਨੋਲੋਜੀ ਦਾ ਵੱਡਾ ਯੋਗਦਾਨ ਹੁੰਦਾ ਹੈ। ਇਹ ਸਾਡੀ ਜੀਵਨ-ਸ਼ੈਲੀ, ਸਿੱਖਣ, ਖੇਡਣ ਅਤੇ ਕੰਮ ਕਰਨ ਦਾ ਤਰੀਕਾ
ਬਦਲ ਰਹੀ ਹੈ।
ਪ੍ਰਸ਼ਨ:2 ਵੈੱਬਸਾਈਟ ਕੀ ਹੁੰਦੀ ਹੈ?
ਉੱਤਰ: ਇੱਕ ਹੀ ਡੋਮੇਨ ਨਾਲ ਸੰਬੰਧਤ ਇੱਕ ਜਾਂ ਇੱਕ ਤੋਂ ਵੱਧ ਪੇਜਾਂ ਦੇ ਸਮੂਹ ਨੂੰ
ਵੈਬੱਸਾਈਟ ਕਿਹਾ ਜਾਂਦਾ ਹੈ। ਵੈਬਸਾਈਟ ਦੇ ਪੇਜ਼ ਆਪਸ ਵਿੱਚ ਹਾਈਪਰਲਿੰਕਾਂ ਦੀ ਮਦਦ ਨਾਲ ਲਿੰਕ ਕੀਤੇ ਜਾਂਦੇ ਹਨ। ਹਰੇਕ ਵੈਬ ਪੇਜ਼ ਦਾ ਇੱਕ ਵਿਲੱਖਣ ਐਡਰੈਸ ਹੁੰਦਾ ਹੈ ਜਿਸਨੂੰ URL (ਯੂਨੀਫਾਰਮ ਰਿਸੋਰਸ ਲੋਕੇਟਰ)
ਕਿਹਾ ਜਾਂਦਾ ਹੈ। ਵੈੱਬਸਾਈਟਾਂ ਵਿਚਲੀ ਜਾਣਕਾਰੀ ਦੇਖਣ ਲਈ ਵੈਬ ਬ੍ਰਾਊਜ਼ਰਾਂ ਦੀ ਵਰਤੋਂ ਕੀਤੀ
ਜਾਂਦੀ ਹੈ।
ਪ੍ਰਸ਼ਨ:3 ਸਰਚਿੰਗ ਕੀ ਹੁੰਦੀ ਹੈ?
ਉੱਤਰ: ਸਰਚਿੰਗ ਦਾ ਮਤਲਬ ਹੁੰਦਾ ਹੈ “ਕੁੱਝ ਲੱਭਣਾ”। ਵੈੱਬ ਸਰਚਿੰਗ, ਵੈੱਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਿਰਆ ਹੈ। ਵੈੱਬ ਸਰਚ ਇੰਜਣ ਉਹ ਸਿਸਟਮ ਹੈ, ਜੋ ਇੱਕੋ ਜਿਹੇ ਵੈੱਬ ਪੇਜਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਰੱਖਦਾ ਹੈ। ਵੈੱਬ ਸਰਚ ਇੰਜਣ
ਦੀਆਂ ਕੁੱਝ ਉਦਾਹਰਣਾਂ ਹਨ, ਗੂਗਲ, ਯਾਹੂ, ਬਿੰਗ, ਅਲਟਾਵਿਸਟਾ ਆਦਿ। ਇਹ ਸਰਚ ਇੰਜਣ ਸਾਨੂੰ ਸੰਬੰਧਿਤ ਵੈੱਬ ਪੇਜਾਂ ਦੇ ਹਾਈਪਰਲੰਿਕ ਦੀ ਇੱਕ
ਸੂਚੀ ਦਿਖਾਉਂਦਾ ਹੈ। ਇਸ ਸੂਚੀ ਵਿੱਚ 100 ਜਾਂ ਇਸ ਤੋਂ ਵੱਧ
ਹਾਈਪਰਲੰਿਕਸ ਹੋ ਸਕਦੇ ਹਨ। ਇਸ ਸੂਚੀ ਨੂੰ ਕਈ ਸਰਚ ਇੰਜਣ ਰਿਜ਼ਲਟ ਪੇਜ ਵਿੱਚ ਵੰਡਿਆ ਜਾਂਦਾ ਹੈ।
ਪ੍ਰਸ਼ਨ:4 ਆਨਲਾਈਨ ਅਤੇ ਆਫਲਾਈਨ ਬਾਰੇ
ਦੱਸੋ?
ਉੱਤਰ: ਆਨਲਾਈਨ:- ਆਨਲਾਈਨ ਤੋਂ ਭਾਵ ਹੈ ਇੰਟਰਨੈੱਟ ਨਾਲ ਜੁੜਨਾਂ ਜਾਂ ਨੈੱਟਵਰਕ ਤੱਕ ਪਹੁੰਚ ਕਰਨੀ। ਆਨਲਾਈਨ
ਰਾਹੀਂ ਅਸੀਂ ਨੈੱਟਵਰਕ ਵਿੱਚ ਮੋਜੂਦ ਫਾਈਲਾਂ ਜਾਂ ਪ੍ਰੋਗਰਾਮ ਤੇ ਕੰਮ ਕਰਦੇ ਹਾਂ ਜੋ ਕਿ ਕਿਸੇ
ਸਰਵਰ ਜਾਂ ਵੈੱਬ ਸਾਈਟ ਵਿੱਚ ਸਟੋਰ ਕੀਤੀ ਗਈ ਹੋਵੇ।
ਆਫਲਾਈਨ:- ਆਫਲਾਈਨ ਤੋਂ ਭਾਵ ਹੈ ਇੰਟਰਨੈੱਟ ਨਾਲ ਨਾ ਜੁੜੇ ਹੋਏ ਹੋਣਾ ਜਾਂ ਨੈੱਟਵਰਕ ਤੱਕ ਪਹੁੰਚ ਨਾ ਕਰ
ਪਾਣਾ। ਆਫਲਾਈਨ ਵਿੱਚ ਅਸੀਂ ਸਿਰਫ ਉਹਨਾਂ ਫਾਈਲਾਂ ਜਾਂ ਪ੍ਰੋਗਰਾਮਾਂ ਵਿੱਚ ਕੰਮ ਕਰ ਸਕਦੇ ਹਾਂ ਜੋ
ਸਾਡੇ ਕੰਪਿਊਟਰ ਵਿੱਚ ਮੋਜੁਦ ਹੋਵੇ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ:1 ਇਨਫਰਮੇਸ਼ਨ ਟੈਕਨੋਲੋਜੀ ਦੀ
ਜਰੂਰਤ ਦੀ ਵਿਆਖਿਆ ਕਰੋ।
ਉੱਤਰ: ਇਨਫਰਮੇਸ਼ਨ ਟੈਕਨੋਲੋਜੀ ਦੀ ਜਰੂਰਤ ਦੇ ਕਾਰਣ ਹੇਠ ਲਿਖੇ ਹਨ:
1. ਵਪਾਰ ਅਤੇ ਉਦਯੋਗਾਂ ਲਈ: ਵਪਾਰ ਅਤੇ ਉਦਯੋਗਾਂ ਵਿਚ
ਕੰਮਕਾਰ ਨੂੰ ਸੌਖਾ ਕਰਨ ਲਈ ਇਨਫਰਮੇਸ਼ਨ ਟੈਕਨੋਲੋਜੀ ਦੀ ਜਰੂਰਤ ਪਈ।
2. ਘਰਾਂ ਵਿਚ: ਘਰਾਂ ਵਿਚ ਸਿੱਖਿਆ, ਸੰਚਾਰ ਅਤੇ ਮਨੋਰੰਜਣ ਲਈ ਇਨਫਰਮੇਸ਼ਨ ਟੈਕਨੋਲੋਜੀ ਦੀ ਜਰੂਰਤ ਪੈਂਦੀ ਹੈ।
3. ਸਿਖਲਾਈ ਲਈ: ਸਕੂਲਾਂ ਕਾਲਜਾਂ ਅਤੇ ਹੋਰ
ਵੱਖ-ਵੱਖ ਖੇਤਰਾਂ ਵਿਚ ਸਿਖਲਾਈ ਪ੍ਰਾਪਤ ਕਰਨ ਇਨਫਾਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ
ਹੈ।
ਪ੍ਰਸ਼ਨ:2 ਆਨਲਾਈਨ ਰਿਜ਼ਲਟ ਦੇਖਣ ਦੇ
ਸਟੈੱਪ ਲਿਖੋ?
ਉੱਤਰ: ਆਨਲਾਈਨ ਰਿਜ਼ਲਟ ਦੇਖਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ:
1. ਵੈੱਬ ਬ੍ਰਾਊਜ਼ਰ ਜਿਵੇਂ ਕਿ ਗੂਗਲ ਕਰੋਮ, ਇੰਟਰਨੈੱਟ ਐਕਸਪਲੋਰਰ ਜਾਂ ਮੋਜਿਲਾ ਫਾਇਫੋਕਸ ਨੂੰ ਖੋਲ੍ਹੋ।
2. ਐਡਰੈਸ ਬਾਰ ਉੱਤੇ ਵੈੱਬ ਐੱਡਰੈਸ ਟਾਈਪ ਕਰੋ, ਜਿਵੇਂ ਕਿ www.pseb.ac.in ਅਤੇ ਐਂਟਰ ਕੀਅ ਦਬਾਓ।
3. Result Option ਉੱਤੇ ਕਲਿੱਕ ਕਰੋ।
4. Matriculation Examination Result ਉੱਤੇ ਕਲਿੱਕ ਕਰੋ।
5. Year Of Examination ਵਿੱਚ ਸਾਲ ਦੀ ਚੋਣ ਕਰੋ।
6. Find Results ਤੇ ਕਲਿੱਕ ਕਰੋ।
7. ਸਾਡਾ ਰਿਜ਼ਲਟ ਸਕਰੀਨ ਤੇ ਨਜਰ
ਆਵੇਗਾ। ਅਸੀਂ ਇਸ ਰਿਜ਼ਲਟ ਦਾ ਪ੍ਰਿੰਟ ਵੀ ਲੈ ਸਕਦੇ ਹਾਂ।
ਪ੍ਰਸ਼ਨ:3 ਮੋਬਾਈਲ ਟੈਕਨੋਲੋਜੀ ਉਪੱਰ
ਨੋਟ ਲਿਖੋ?
ਉੱਤਰ: ਮੋਬਾਇਲ ਟੇਕਨੋਲੋਜੀ ਤੋਂ ਭਾਵ ਹੈ,
ਉਹ ਟੈਕਨੋਲੋਜੀ
ਜਿਸਨੇ ਸੰਸਾਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਅੱਜ ਅੋਸਤ 7 ਵਿੱਚੋਂ 6 ਲੋਕ ਮੋਬਾਇਲ ਫੋਨ-ਧਾਰਕ ਹਨ।
ਮੋਬਾਇਲ ਟੈਕਨੋਲੋਜੀ ਦੇ ਕੱੁਝ ਮੁੱਖ ਪ੍ਰਯੋਗ ਖੇਤਰ ਹਨ:
1. ਸਿੱਖਿਆ
2. ਨਿਰੀਖਣ ਅਤੇ ਪੋਲੰਿਗ
3. ਬੈਂਕਿੰਗ
4. ਡਾਟਾ ਐਨਾਲਿਸਜ਼
ਪ੍ਰਸ਼ਨ:4 ਆਨਲਾਈਨ ਸ਼ਾਪਿੰਗ ਸੰਬੰਧੀ
ਵਿਆਖਿਆ ਕਰੋ?
ਉੱਤਰ: ਆਨਲਾਈਨ ਸ਼ਾਪਿੰਗ ਇਲੈਕਟ੍ਰੋਨਿਕ ਵਪਾਰ
ਦਾ ਇੱਕ ਤਰੀਕਾ ਹੈ, ਜੋਕਿ ਉਪਭੋਗਤਾ ਨੂੰ ਇੰਟਰਨੈੱਟ
ਤੇ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ
ਹੈ। ਆਨਲਾਈਨ ਸ਼ਾਪਿੰਗ ਰਾਹੀਂ ਅਸੀਂ ਘਰ ਬੈਠੇ ਹੋਏ ਹੀ ਚੀਜਾਂ ਦੀ ਖਰੀਦ ਕਰ ਸਕਦੇ ਹਾਂ ਅਤੇ
ਖਰੀਦਦਾਰੀ ਦੇ ਬਿੱਲ ਦਾ ਭੁਗਤਾਨ ਡੈਬਿਟ ਕਾਰਡ,
ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਜਾਂ ਕੇਸ਼ ਓਨ ਡਿਲੀਵਰੀ ਰਾਹੀਂ ਵੀ ਕਰ ਸਕਦੇ ਹਾਂ।
ਪ੍ਰਸ਼ਨ:5 ਨੈੱਟ ਬੈਂਕਿੰਗ ਕੀ ਹੈ? ਵਿਆਖਿਆ ਕਰੋ?
ਉੱਤਰ: ਨੈਟ-ਬੈਂਕਿੰਗ ਨੂੰ ਆਨਲਾਈਨ ਬੈਂਕਿੰਗ ਵੀ ਕਿਹਾ ਜਾਂਦਾ ਹੈ। ਨੈੱਟ ਬੈਂਕਿੰਗ ਨੇ
ਬੈਂਕਾਂ ਵਿਚ ਕੰਮ ਕਾਜ ਦਾ ਤਰੀਕਾ ਪੂਰੀ ਤਰਾਂ੍ਹ ਬਦਲ ਕੇ ਰੱਖ ਦਿੱਤਾ ਹੈ। ਨੈੱਟ-ਬੈਂਕਿੰਗ ਨਾਲ
ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਬੈਂਕਾਂ ਨਾਲ ਸੰਬੰਧਤ ਕਈ ਕੰਮ-ਕਾਜ ਘਰ ਬੈਠੇ ਹੀ ਕਰ ਸਕਦੇ
ਹਾਂ। ਉਦਾਹਰਣ ਲਈ: ਨੈਟਬੈਂਕਿੰਗ ਦੀ ਵਰਤੋਂ ਨਾਲ ਅਸੀਂ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਪ੍ਰਾਪਤ
ਕਰ ਸਕਦੇ ਹਾਂ, ਪੈਸੇ ਟ੍ਰਾਂਸਫਰ ਕਰ ਸਕਦੇ ਹਾਂ, ਬਿੱਲ ਭਰ ਸਕਦੇ ਹਾਂ ਆਦਿ।
ਪਾਠ – 4 ਮਾਈਕਰੋਸਾਫਟ ਪਾਵਰਪੁਆਇੰਟ
ਭਾਗ-1
ਬਹੁਪਸੰਦੀ ਪ੍ਰਸ਼ਨ।
1. ___________ ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ
ਸਾਫਟਵੇਅਰ ਹੈ।
ੳ. ਪਾਵਰਪੁਆਇੰਟ ਅ. ਐਕਸਲ ੲ. ਵਰਡ ਸ.
ਪੇਂਟ
2. ________ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ
ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਿਰਆ ਹੈ।
ੳ. ਵਰਡ ਪ੍ਰੋਸੈਸਰ ਅ. ਸਲਾਇਡ ੲ. ਪ੍ਰੈਜ਼ਨਟੇਸ਼ਨ ਸ. ਟ੍ਰਾਂਜੀਸ਼ਨ
3. ਇੱਕ _________ ਪ੍ਰੈਜਨਟੇਸ਼ਨ ਦਾ ਇੱਕ ਪੇਜ਼
ਹੁੰਦਾ ਹੈ।
ੳ. ਸਲਾਈਡ ਅ. ਡਾਕੂਮੈਂਟ ੲ. ਸ਼ੀਟ ਸ.
ਇਹਨਾਂ ਵਿੱਚੋਂ ਕੋਈ ਨਹੀਂ
4. _______ ਸਾਡੀ ਪ੍ਰੈਜ਼ਨਟੇਸ਼ਨ ਵਿੱਚ
ਮੋਜੂਦਾ ਸਲਾਈਡ ਨੂੰ ਦਰਸ਼ਾਊਂਦਾ ਹੈ।
ੳ. ਆਊਟਲਾਈਨ ਪੇਨ ਅ. ਕੰਟੈਂਟ ਪੇਨ ੲ. ਰਿਬਨ ਸ. ਸਲਾਈਡ ਪੇਨ
ਬਹੁੱਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।
1. ਤੁਸੀਂ ਪਾਵਰਪੁਆਇੰਟ ਨੂੰ
ਕਿਵੇਂ ਖੋਲੋਗੇ?
ਉੱਤਰ:- Windows+R ਕੀਅ ਦੀ ਮਦਦ ਨਾਲ ਰਨ ਬਾਕਸ ਖੁਲੇਗਾ ਅਤੇ ਰਨ ਬਾਕਸ ਵਿੱਚ ਪੋਾੲਰਪਨਟ ਟਾਈਪ ਕਰਕੇ।
2. ਪਾਵਰਪੁਆਇੰਟ ਵਿੱਚ
ਪ੍ਰੈਜ਼ਨਟੇਸ਼ਨ ਨੂੰ ਸੇਵ ਕਰਨ ਦੀ ਸ਼ਾਰਟਕੱਟ ਕੀਅ ਲਿਖੋ?
ਉੱਤਰ:- Ctrl+S
3. ਪਾਵਰਪੁਆਇੰਟ ਨੂੰ ਬੰਦ ਕਰਨ ਦੀ
ਸ਼ਾਰਟਕੱਟ ਕੀਅ ਲਿਖੋ?
ਉੱਤਰ:- Alt+F4
4. ਪਹਿਲੀ ਸਲਾਈਡ ਤੋਂ ਸਲਾਈਡ ਸ਼ੋਅ
ਸਟਾਰਟ ਕਰਨ ਦੀ ਸ਼ਾਰਟਕੱਟ ਕੀਅ ਲਿਖੋ?
ਉੱਤਰ:- F5
5. ਪਾਵਰਪੁਆਇੰਟ ਵਿੱਚ
ਪ੍ਰੈਜ਼ਨਟੇਸ਼ਨ ਫਾਈਲ ਦੀ ਐਕਸਟੈਂਸ਼ਨ ਲਿਖੋ?
ਉੱਤਰ:- .PPTX
6. ਰਨ ਬਾਕਸ ਨਾਲ ਪਾਵਰਪੁਆਇੰਟ
ਓਪਨ ਕਰਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ:- powerpnt
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ:1 ਪਾਵਰਪੁਆਇੰਟ ਕੀ ਹੈ?
ਉੱਤਰ: ਪਾਵਰ-ਪੁਆਇੰਟ, ਮਾਇਕਰੋਸਾਫਟ ਆਫਿਸ ਪੈਕੇਜ ਦਾ
ਇੱਕ ਭਾਗ ਹੈ, ਜਿਸਨੂੰ ਮਾਇਕਰੋਸਾਫਟ ਕੰਪਨੀ
ਵੱਲੋਂ ਬਣਾਇਆ ਗਿਆ ਹੈ। ਪਾਵਰਪੁਆਇੰਟ ਸਾਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪ੍ਰੋਫੈਸ਼ਨਲ ਦਿਖਣ ਵਾਲੇ
ਇਲੈਕਟ੍ਰੋਨਿਕ ਸਲਾਈਡ ਸ਼ੋਅ ਬਣਾਉਣ ਦੀ ਆਗਿਆ ਦਿੰਦਾ ਹੈ। ਪਾਵਰ-ਪੁਆਇੰਟ ਇੱਕ ਪ੍ਰੈਜ਼ਨਟੇਸ਼ਨ
ਪ੍ਰੋਗਰਾਮ ਹੈ, ਇਸ ਵਿੱਚ ਤਿਆਰ ਕੀਤੀ ਗਈ
ਪ੍ਰੈਜ਼ਨਟੇਸ਼ਨ ਕੰਪਿਊਟਰ ਦੀ ਸਕਰੀਨ ਉੱਤੇ ਜਾਂ ਕੰਪਿਊਟਰ ਨਾਲ ਅਟੈਚ ਕੀਤੇ ਗਏ ਪ੍ਰੋਜੈਕਟਰ ਦੁਆਰਾ
ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ। ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਸਾਡੇ ਵਿਚਾਰਾਂ ਜਾਂ ਜਾਣਕਾਰੀ ਨੂੰ
ਵਿਸ਼ਾਲ ਸਰੋਤਿਆਂ ਤੱਕ ਪਹੁੰਚਾਉਣ ਲਈ ਇੱਕ ਵਧੀਆ ਤਰੀਕਾ ਹੈ। ਪਾਵਰ-ਪੁਅਾਿੲੰਟ ਪੈ੍ਰਜ਼ਨਟੇਸ਼ਨ ਨੂੰ ਫਫਠ
ਵੀ ਕਿਹਾ ਜਾਂਦਾ ਹੈ ਅਤੇ ਇਸ ਐਪਲੀਕੇਸ਼ਨ ਸਾਫਟਵੇਅਰ ਦੀ ਫਾਈਲ ਐਕਸਟੇਂਸ਼ਨ .ਪਪਟਣ ਹੁੰਦੀ ਹੈ।
ਪ੍ਰਸ਼ਨ:2 ਪ੍ਰੈਜ਼ਨਟੇਸ਼ਨ ਉੱਪਰ ਨੋਟ ਲਿਖੋ?
ਉੱਤਰ: ਪ੍ਰੈਜ਼ਨਟੇਸ਼ਨ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ
ਪ੍ਰਕਿਿਰਆ ਹੈ, ਅਤੇ ਇਸਦਾ ਉਦੇਸ਼ ਤਸਵੀਰ, ਟੈਕਸਟ, ਗ੍ਰਾਫ, ਚਾਰਟ, ਐਨੀਮੇਸ਼ਨ ਆਦਿ ਦੀ ਵਰਤੋਂ ਕਰਦੇ
ਹੋਏ ਵਿਸ਼ਾ-ਵਸਤੂ ਨੂੰ ਅਸਾਨੀ ਨਾਲ ਸਮਝਣਯੋਗ ਬਣਾਉਣਾ ਹੈ। ਦੋ ਜਾਂ ਦੋ ਤੋਂ ਜਿਆਦਾ ਸਲਾਈਡਾਂ ਦੇ
ਇਕੱਠ ਨੂੰ ਪ੍ਰੈਜ਼ਨਟੇਸ਼ਨ ਕਿਹਾ ਜਾਂਦਾ ਹੈ। ਇੱਕ ਵੱਧੀਆ ਪ੍ਰੈਜ਼ਨਟੇਸ਼ਨ ਵਿੱਚ 10 ਤੋਂ 12 ਤੱਕ ਸਲਾਈਡ ਹੋ ਸਕਦੀਆਂ ਹਨ।
ਅਸੀਂ ਆਪਣੀ ਸਲਾਈਡ ਨੂੰ ਐਨੀਮੈਸ਼ਨ, ਆਡੀਓ ਜਾਂ ਵੀਡੀਓ ਰਾਹੀਂ ਹੋਰ
ਵੀ ਆਕਰਸ਼ਕ ਬਣਾ ਸਕਦੇ ਹਾਂ।
ਪ੍ਰਸ਼ਨ:3 ਸਲਾਈਡ ਕੀ ਹੁੰਦੀ ਹੈ?
ਉੱਤਰ: ਜਿਸ ਤਰਾਂ੍ਹ ਇੱਕ ਫ਼ਿਲਮ ਕਈ ਛੋਟੀਆਂ-ਛੋਟੀਆਂ ਕਲਿੱਪਸ ਤੋਂ ਮਿਲ ਕੇ ਬਣਦੀ ਹੈ, ਉਸੇ ਤਰਾਂ੍ਹ ਪ੍ਰੈਜ਼ਂਟੇਸ਼ਨ ਕਈ ਸਲਾਈਡਾਂ ਤੋਂ ਮਿਲ ਕੇ ਬਣਦੀ ਹੈ। ਪ੍ਰੈਜ਼ਂਟੇਸ਼ਨ ਦੇ ਇਕੱਲੇ
ਪੇਜ਼ ਨੂੰ ਸਲਈਡ ਕਿਹਾ ਜਾਂਦਾ ਹੈ। ਪ੍ਰੈਜ਼ਂਟੇਸ਼ਨ ਬਨਾਉਣ ਲਈ ਸਲਾਈਡ ਉਪਰ ਵੱਖ-ਵੱਖ ਕਿਸਮਾਂ ਦੇ
ਆਬਜੈਕਟ ਰੱਖੇ ਜਾ ਸਕਦੇ ਹਨ। ਪਾਵਰਪੁਆਇੰਟ ਵਿੱਚ ਪ੍ਰੈਜ਼ਂਟੇਸ਼ਨ ਬਨਾਉਣ ਲਈ ਇੱਕ ਜਾਂ ਇੱਕ ਤੋਂ ਵੱਧ
ਸਲਾਈਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪ੍ਰਸ਼ਨ:4 ਪਾਵਰਪੁਆਇੰਟ ਵਿੰਡੋ ਦੇ ਮੱੁਖ
ਭਾਗਾਂ ਦੇ ਨਾਂ ਲਿਖੋ?
ਉੱਤਰ: ਪਾਵਰਪੁਆਇੰਟ ਵਿੰਡੋ ਦੇ ਮੱੁਖ ਭਾਗਾਂ ਦੇ ਨਾਂ:-
1. ਟਾਈਟਲ ਬਾਰ
2. ਕਵਿੱਕ ਐਕਸੈੱਸ ਟੂਲਬਾਰ
3. ਰਿਬਨ ਅਤੇ ਟੈਬ
4. ਆਊਟਲਾਈਨ ਅਤੇ ਸਲਾਇਡਜ਼ ਟੈਬ
5. ਸਲਾਈਡ ਪੇਨ
6. ਨੋਟਸ ਪੇਨ
7. ਸਟੇਟਸ ਬਾਰ
8. ਵਿਊ ਆਪਸ਼ਨਜ਼
ਪ੍ਰਸ਼ਨ:5 ਤੁਸੀਂ ਪਾਵਰਪੁਆਇੰਟ ਵਿੱਚ
ਦਰਸ਼ਕਾਂ ਲਈ ਪ੍ਰੈਜ਼ਨਟੇਸ਼ਨ ਕਿਵੇਂ ਪਲੇਅ ਕਰੋਗੇ?
ਉੱਤਰ: ਪਾਵਰਪੁਆਇੰਟ ਵਿੱਚ ਦਰਸ਼ਕਾਂ ਲਈ ਪ੍ਰੈਜ਼ਨਟੇਸ਼ਨ ਪਲੇਅ ਕਰਨ ਦਾ ਤਰੀਕਾ ਹੈ, ਸੱਭ ਤੋਂ ਪਹਿਲਾ ਸਲਾਈਡ ਤੋਂ ਪ੍ਰੈਜ਼ਨਟੇਸ਼ਨ ਸ਼ੁਰੂ ਕਰਨ ਲਈ ਕੀਅਬੋਰਡ ਤੋਂ ਢ5 ਕੀਅ ਦਬਾਓ ਜਾਂ ਸਲਾਈਡ ਸੋਅ ਟੈਬ ਉੱਪਰ ਕਲਿੱਕ ਕਰੋ ਅਤੇ ਸਟਾਰਟ ਸਲਾਈਡ ਸੋਅ ਗਰੁੱਪ ਵਿੱਚੋਂ
ਫਰੋਮ ਬਿਿਗਨਿੰਗ ਬਟਨ ਦੀ ਚੋਣ ਕਰੋ।
ਪ੍ਰਸ਼ਨ:6 ਪਾਵਰਪੁਆਇੰਟ ਵਿੱਚ ਸਲਾਈਡ
ਪੇਨ ਅਤੇ ਨੋਟਸ ਪੇਨ ਬਾਰੇ ਜਾਣਕਾਰੀ ਦਿਉ?
ਉੱਤਰ: 1. ਸਲਾਈਡ ਪੇਨ:- ਇਹ ਪੇਨ ਸਾਡੀ ਪ੍ਰੈਜ਼ਨਟੇਸ਼ਨ
ਵਿੱਚ ਮੋਜੂਦਾ ਸਲਾਈਡ ਨੂੰ ਦਰਸ਼ਾਉਂਦਾ ਹੈ। ਅਸੀਂ ਖੜਵੇਂ ਸਕਰੋਲ ਬਾਰ ਦੀ ਵਰਤੋਂ ਨਾਲ ਪ੍ਰੈਜ਼ਨਟੇਸ਼ਨ
ਦੀਆਂ ਹੋਰ ਸਲਾਈਡਜ਼ ਨੂੰ ਵੇਖ ਸਕਦੇ ਹਾਂ।
2. ਨੋਟਸ ਪੇਨ:- ਇਹ ਪੇਨ ਸਲਾਈਡ ਪੇਨ ਦੇ
ਹੇਠਾਂ ਮੋਜੂਦ ਹੁੰਦਾ ਹੈ, ਅਤੇ ਇਸ ਪੇਨ ਦੀ ਵਰਤੋਂ ਸਲਾਈਡ
ਕੰਟੈਂਟ ਨਾਲ ਸੰਬੰਧਿਤ ਨੋਟਸ ਟਾਈਪ ਕਰਨ ਲਈ ਕੀਤੀ ਜਾਂਦੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ:1 ਪਾਵਰ-ਪੁਆਇੰਟ ਵਿੰਡੋ ਦੇ ਕੋਈ
ਤਿੰਨ ਮੁੱਖ ਭਾਗਾਂ ਦਾ ਵਰਣਨ ਕਰੋ?
ਉੱਤਰ: ਪਾਵਰਪੁਆਇੰਟ ਵਿੰਡੋ ਦੇ ਤਿੰਨ ਮੁੱਖ ਭਾਗਾਂ ਹੇਠ ਲਿਖੇ ਹਨ:
1. ਟਾਈਟਲ ਬਾਰ:- ਇਹ ਪਾਵਰਪੁਆਇੰਟ ਵਿੰਡੋ ਦੀ
ਸੱਭ ਤੋਂ ਉਪਰਲੀ ਬਾਰ ਹੈ, ਇਸ ਬਾਰ ਵਿੱਚ ਸਾਫਟਵੇਅਰ ਦਾ
ਨਾਮ ਅਤੇ ਮੋਜੂਦਾ ਓਪਨ ਕੀਤੀ ਹੋਈ ਪ੍ਰੈਜ਼ਨਟੇਸ਼ਨ ਦਾ ਨਾਮ ਦਿਖਾਈ ਦਿੰਦਾ ਹੈ। ਇਸ ਬਾਰ ਦੇ ਸੱਜੇ
ਪਾਸੇ ਤਿੰਨ ਬਟਨ: ਮਿਨੀਮਾਈਜ਼, ਮੈਕਸੀਮਾਈਜ਼ ਅਤੇ ਰੀਸਟੋਰ ਬਟਨ
ਮੋਜੂਦ ਹੁੰਦੇ ਹਨ।
2. ਕੁਇੱਕ ਐਕਸੈੱਸ ਟੂਲਬਾਰ:- ਇਹ ਟੂਲਬਾਰ ਟਾਈਟਲ ਬਾਰ ਦੇ
ਖੱਬੇ ਪਾਸੇ ਮੋਜੂਦ ਹੁੰਦੀ ਹੈ।ਇਸ ਵਿੱਚ ਆਮ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਮੋਜੂਦ ਹੁੰਦੀਆਂ ਹਨ॥
3. ਰਿਬਨ ਅਤੇ ਟੈਬ: ਰਿਬਨ ਪਾਵਰਪੁਆਇੰਟ ਵਿੰਡੋ ਦੇ
ਉਪਰਲੇ ਪਾਸੇ ਅਤੇ ਟਾਈਟਲ ਬਾਰ ਦੇ ਹੇਠਾਂ ਮੋਜੂਦ ਹੁੰਦਾ ਹੈ। ਪਾਵਰਪੁਆਇੰਟ ਵਿੱਚ 8 ਸਟੈਂਡਰਡ ਟੈਬ ਹੁੰਦੇ ਹਨ – ਹੋਮ, ਇਨਸਰਟ, ਡਿਜ਼ਾਇਨ, ਟ੍ਰਾਂਜੀਸ਼ਨ, ਐਨੀਮੇਸ਼ਨ, ਸਲਾਈਡ ਸ਼ੋਅ, ਰੀਵਿਊ ਅਤੇ ਵਿਊ ਟੈਬ। ਹਰੇਕ ਟੈਬ ਨੂੰ ਸੰਬੰਧਿਤ ਕਮਾਂਡਜ਼ ਦੇ ਗਰੁੱਪਾਂ ਵਿੱਚ ਵੰਡਿਆਂ ਗਿਆ
ਹੁੰਦਾ ਹੈ, ਜੋ ਰਿਬਨ ਵਿੱਚ ਦਿਖਾਈ
ਦਿੰਦੀਆਂ ਹਨ।
ਪ੍ਰਸ਼ਨ:2 ਤੁਸੀਂ ਪਾਵਰਪੁਆਇੰਟ ਵਿੱਚ
ਫੋਟੋ ਐਲਬਮ ਕਿਵੇਂ ਤਿਆਰ ਕਰੋਗੇ?
ਉੱਤਰ: ਪਾਵਰਪੁਆਇੰਟ ਸਾਨੂੰ ਫੋਟੋਆਂ ਦੀ ਪ੍ਰੈਜ਼ਨਟੇਸ਼ਨ ਬਣਾਉਣ ਲਈ ਤਸਵੀਰਾਂ ਦੇ ਸੈੱਟ ਨੂੰ ਇੰਪੋਰਟ
ਕਰਨ ਦੀ ਸਹੂਲਤ ਦਿੰਦਾ ਹੈ। ਇਨਸਰਟ ਟੈਬ ਦੇ ਫੋਟੋ ਅੇਲਬਮ ਆਪਸ਼ਨ ਦੀ ਮਦਦ ਨਾਲ ਅਸੀਂ ਤਸਵੀਰਾਂ ਦੀ
ਸਿਲੈਕਸ਼ਨ, ਉਹਨਾਂ ਨੂੰ ਪੁਨਰ-ਵਿਵਸਥਿਤ
ਅਤੇ ਆਪਣੀਆਂ ਤਸਵੀਰਾਂ ਵਿੱਚ ਟੈਕਸਟ ਦਾਖਲ ਕਰ ਸਕਦੇ ਹਾਂ।ਹਰੇਕ ਸਲਾਈਡ ਵਿੱਚ ਇੱਕ ਤਸਵੀਰ ਜਾਂ
ਇੱਕ ਤੋਂ ਜਿਆਦਾ ਤਸਵੀਰਾਂ ਵੀ ਲਗਾਇਆ ਜਾ ਸਕਦੀਆਂ ਹਨ।
ਫੋਟੋ ਐਲਬਮ ਬਣਾਉਣ ਦੇ ਸਟੈੱਪ:-
1. ਇਨਸਰਟ ਟੈਬ ਦੇ ਇਮੇਜ਼ ਗਰੁੱਪ
ਵਿੱਚ ਫੋਟੋ ਐਲਬਮ ਆਪਸ਼ਨ ਉਪੱਰ ਕਲਿੱਕ ਕਰੋ, ਅਤੇ ਨਿਊ ਫੋਟੋ ਐਲਬਮ ਆਪਸ਼ਨ
ਉੱਤੇ ਕਲਿੱਕ ਕਰੋ।
2. ਇੱਕ ਫੋਟੋ ਐਲਬਮ ਡਾਇਲਾਗ ਬਾਕਸ
ਖੁੱਲੇਗਾ, ਫਾਇਲ/ਡਿਸਕ ਬਟਨ ਉੱਪਰ ਕਲਿੱਕ
ਕਰੋ। ਫਿਰ ਇਨਸਰਟ ਨਿਊ ਪਿਕਚਰਜ਼ ਡਾਇਲਾਗ ਬਾਕਸ ਖੁੱਲੇਗਾ, ਇਸ ਵਿੱਚ ਆਪਣੀ ਜਰੂਰਤ ਅਨੁਸਾਰ ਇਮੇਜ਼ ਫਾਈਲਾਂ ਸਿਲੈਕਟ ਕਰੋ।
3. ਤਸਵੀਰਾਂ ਸਿਲੈਕਟ ਕਰਨ ਤੋਂ
ਬਾਅਦ ਇਨਸਰਟ ਬਟਨ ਤੇ ਕਲਿੱਕ ਕਰਕੇ ਵਾਪਸ ਫੋਟੋ ਐਲਬਮ ਡਾਇਲਾਗ ਬਾਕਸ ਤੇ ਆ ਜਾਓ।
4. ਫੋਟੋ ਐਲਬਮ ਡਾਇਲਾਗ ਬਾਕਸ
ਰਾਹੀਂ ਤਸਵੀਰਾਂ ਦੀ ਰੋਟੇਸ਼ਨ, ਬ੍ਰਾਈਟਨੈਸ ਅਤੇ ਕੰਟਰਾਸਟ, ਤਸਵੀਰਾਂ ਦਾ ਲੇਅਆਊਟ ਬਦਲਣਾ, ਤਸਵੀਰਾਂ ਨੂੰ ਪੁਨਰ-ਵਿਵਸਥਿਤ
ਕਰਨਾ ਆਦਿ ਆਪਸ਼ਨ ਮੋਜੂਦ ਹੁੰਦੇ ਹਨ। ਇਹਨਾਂ ਆਪਸ਼ਨਜ਼ ਵਿੱਚ ਆਪਣੀ ਜਰੂਰਤ ਅਨੁਸਾਰ ਬਦਲਾਵ ਕਰੋ ਅਤੇ Create ਬਟਨ ਤੇ ਕਲਿੱਕ ਕਰਕੇ
ਤਸਵੀਰਾਂ ਨੂੰ ਫੋਟੋ ਐਲਬਮ ਪ੍ਰੈਜ਼ਨਟੇਸ਼ਨ ਵਿੱਚ ਦਾਖਲ ਕਰੋ।
5. ਹੁਣ ਫੋਟੋ ਐਲਬਮ ਲਈ ਇੱਕ ਨਵੀਂ
ਵੱਖਰੀ ਪ੍ਰੈਜ਼ਨਟੇਸ਼ਨ ਤਿਆਰ ਹੋ ਜਾਵੇਗੀ, ਜਿਸ ਵਿੱਚ ਇੱਕ ਟਾਈਟਲ ਪੇਜ਼
ਅਤੇ ਹਰੇਕ ਤਸਵਰਿ ਲਈ ਇੱਕ ਵੱਖਰੀ ਸਲਾਈਡ ਆਪਣੇ ਆਪ ਬਣ ਜਾਵੇਗੀ।
ਪਾਠ – 5 ਮਾਈਕਰੋਸਾਫਟ ਪਾਵਰ-ਪੁਆਇੰਟ
ਭਾਗ 2
ਬਹੁਪਸੰਦੀ ਪ੍ਰਸ਼ਨ।
1. ______ ਸਲਾਈਡ ਉਪੱਰ ਵੱਖ-ਵੱਖ ਤੱਤਾਂ
ਦੇ ਡਿਜ਼ਾਈਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ।
ੳ) ਬੈਕਗ੍ਰਾਊਂਡ ਸਟਾਈਲ ਅ)
ਪਲੇਸਹੋਲਡਰ ੲ) ਸਲਾਈਡ ਲੇਅਆਊਟ ਸ) ਪੈਟਰਨ
2. ਇੱਕ _____ ਦੋ ਜਾਂ ਦੋ ਤੋਂ ਵਧੇਰੇ ਰੰਗਾਂ
ਦਾ ਮਿਸ਼ਰਨ ਹੁੰਦਾ ਹੈ, ਜੋ ਇੱਕ ਦੂਜੇ ਵਿੱਚ ਮਰਜ ਹੋ
ਜਾਂਦੇ ਹਨ।
ੳ) ਥੀਮ ਅ)
ਪੈਟਰਨ ੲ) ਬੈਕਗ੍ਰਾਊਂਡ ਸਟਾਈਲ ਸ) ਗਰੇਡੀਐਂਟ
3. _____ ਡਿਫਾਲਟ ਵਿਊ ਹੈ, ਜਿਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜਾਈਨ ਕਰਦੇ ਹਾਂ।
ੳ) ਨਾਰਮਲ ਵਿਊ ਅ) ਸਲਾਈਡ ਵਿਊ ੲ) ਸਲਾਈਡ ਸਾਰਟਰ ਵਿਊ ਸ) ਰੀਡਿੰਗ
ਵਿਊ
4. ਪਾਵਰਪੁਆਇੰਟ 2010 ਵਿੱਚ ______
ਡਿਫਾਲਟ ਸਲਾਈਡ
ਬੈਕਗ੍ਰਾਊਂਡ ਸਟਾਈਲਜ਼ ਉਪਲਬਧ ਹਨ।
ੳ) 48 ਅ) 4 ੲ) 12 ਸ) 3
5. _____ ਕੰਟਰੋਲ ਸਲਾਈਡ ਕੰਟੈਂਟਸ ਨੂੰ
ਨੇੜੇ ਤੋਂ ਦੇਖਣ ਲਈ ਸਾਨੂੰ ਜ਼ੂਮ-ਇਨ ਕਰਨ ਦੀ ਆਗਿਆ ਦਿੰਦਾ ਹੈ।
ੳ) ਜ਼ੂਮ ਅ) ਸਲਾਈਡ ੲ) ਨਾਰਮਲ ਵਿਊ ਸ) ਗ੍ਰੇਡੀਐਂਟ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
1. ਇੱਕ ਨਵੀਂ ਸਲਾਈਡ ਦਾਖਲ ਕਰਨ
ਦੀ ਸ਼ਾਰਟਕੱਟ ਕੀਅ ਲਿਖੋ?
ਉੱਤਰ:- Ctrl+M
2. ਇੱਕ ਨਵੀਂ ਪ੍ਰੈਜ਼ਨਟੇਸ਼ਨ ਫਾਈਲ
ਬਣਾਉਣ ਦੀ ਸ਼ਾਰਟਕੱਟ ਕੀਅ ਲਿਖੋ?
ਉੱਤਰ:- Ctrl+N
3. ਸਲਾਈਡਜ਼ ਉਪੱਰ ਟੈਕਸਟ ਨੂੰ
ਫਾਰਮੈਟ ਕਰਨ ਲਈ ਕਿਹੜੀ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ:- ਹੋਮ ਟੈਬ
4. ਕਿਹੜਾ ਪਾਵਰਪੁਆਇੰਟ ਵਿਊ
ਦਰਸ਼ਕਾਂ ਅੱਗੇ ਪ੍ਰੈਜ਼ਨਟੇਸ਼ਨ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ?
ਉੱਤਰ:- ਸਲਾਈਡ ਸ਼ੋਅ ਵਿਊ
5. ਪਾਵਰਪੁਆਇੰਟ ਵਿੱਚ ਕਿਹੜੀ ਬਾਰ
ਵਿੱਚ ਵਿਊ ਬਟਨਜ਼ ਅਤੇ ਜ਼ੂਮ ਸਲਾਈਡਰ ਮੋਜੂਦ ਹੁੰਦੇ ਹਨ?
ਉੱਤਰ:- ਸਟੇਟਸ ਬਾਰ
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਪਾਵਰਪੁਆਇੰਟ ਵਿੱਚ ਫਾਈਲ ਟੈਬ
ਦੀ ਮਦਦ ਨਾਲ ਨਵੀਂ ਪ੍ਰੈਜ਼ਨਟੇਸ਼ਨ ਫਾਈਲ ਬਣਾਉਣ ਦੇ ਸਟੈੱਪ ਲਿਖੋ?
ਉੱਤਰ: ਅਸੀਂ ਹੇਠ ਲਿਖੇ ਤਰੀਕਿਆਂ ਰਾਹੀਂ ਸਲਾਈਡ ਦਾਖਲ ਕਰ ਸਕਦੇ ਹਾਂ।
1. File ਟੈਬ ਉਪੱਰ ਕਲਿੱਕ ਕਰੋ।
2. New ਆਪਸ਼ਨ ਉਪੱਰ ਕਲਿੱਕ ਕਰੋ।
3. Blank Presentation ਉਪੱਰ ਕਲਿੱਕ ਕਰੋ।
4. Create ਬਟਨ ਉਪੱਰ ਕਲਿੱਕ ਕਰੋ।
ਜਾਂ ਆਪਣੇ ਕੀਅਬੋਰਡ ਤੋਂ Ctrl+N ਕੀਅ ਦੀ ਵਰਤੋਂ ਕਰਦੇ ਹੋਏ ਵੀ ਇੱਕ ਨਵੀਂ ਖਾਲੀ ਪ੍ਰੈਜ਼ਨਟੇਸ਼ਨ ਸ਼ਾਮਲ ਕੀਤੀ ਜਾਂ ਸਕਦੀ ਹਾਂ।
ਪ੍ਰਸ਼ਨ 2: ਪਲੇਸਹੋਲਡਰਜ਼ ਕੀ ਹੁੰਦੇ ਹਨ?
ਉੱਤਰ: ਪਲੇਸਹੋਲਡਰ ਪ੍ਰੈਜ਼ਨਟੇਸ਼ਨ ਵਿੱਚ ਸਲਾਈਡ ਲੇਆਉਟ ਵਿੱਚ ਡਾਟੇਡ ਲਾਈਨਾਂ ਵਾਲੇ ਕੰਟੇਨਰ
ਹੁੰਦੇ ਹਨ, ਜਿਹਨਾਂ ਵਿੱਚ ਅਸੀਂ ਕਈ
ਤਰ੍ਹਾਂ ਦੇ ਕੰਟੈਂਟ ਜਿਵੇਂਕਿ ਟੇਬਲ, ਚਾਰਟ, ਤਸਵੀਰਾਂ, ਕਲਿੱਪ ਆਰਟ, ਆਦਿ ਦਾਖਲ ਕਰ ਸਕਦੇ ਹਾਂ।
ਪ੍ਰਸ਼ਨ 3: ਥੀਮਜ਼ ਕੀ ਹੁੰਦੇ ਹਨ?
ਉੱਤਰ: ਥੀਮ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤੇ ਹੋਏ ਫੌਂਟਸ ਅਤੇ ਵਿਜ਼ੂਅਲ ਇਫੈਕਟਸ ਦਾ ਸਮੂਹ
ਹੁੰਦੇ ਹਨ, ਜਿਹਨਾਂ ਦੀ ਵਰਤੋਂ ਕਰਕੇ ਅਸੀਂ
ਆਪਣੀ ਪ੍ਰੈਜ਼ਨਟੇਸ਼ਨ ਨੂੰ ਪ੍ਰੋਫੈਸ਼ਨਲ ਦਿਖਣ ਵਾਲੀ ਪ੍ਰੈਜ਼ਨਟੇਸ਼ਨ ਵਾਂਗ ਦਰਸ਼ਾ ਸਕਦੇ ਹਾਂ। ਥੀਮ ਦੀ
ਵਰਤੋਂ ਕਰਨ ਨਾਲ ਸਾਡੀ ਪੈ੍ਰਜ਼ਨਟੇਸ਼ਨ ਆਕਰਸ਼ਕ ਅਤੇ ਇਕਸਾਰ ਨਜ਼ਰ ਆਉਂਦੀ ਹੈ।
ਪ੍ਰਸ਼ਨ 4: ਪਾਵਰ ਪੁਆਇੰਟ ਵਿੰਡੋ ਦੇ
ਸਟੇਟਸ ਬਾਰ ਵਿੱਚ ਮੋਜੂਦ ਵਿਊ ਬਟਨਜ਼ ਦੇ ਨਾਂ ਲਿਖੋ?
ਉੱਤਰ: ਪਾਵਰ ਪੁਆਇੰਟ ਵਿੰਡੋ ਦੇ ਸਟੇਟਸ ਬਾਰ ਵਿੱਚ ਮੋਜੂਦ ਵਿਊ ਬਟਨਜ਼ ਦੇ ਨਾਂ:-
1. ਨਾਰਮਲ ਵਿਊ
2. ਸਲਾਈਡ ਸਾਰਟਰ ਵਿਊ
3. ਰੀਡਿੰਗ ਵਿਊ
4. ਸਲਾਈਡ ਸ਼ੋਅ ਵਿਊ
ਪ੍ਰਸ਼ਨ 5: ਗਰੇਡੀਐਂਟ ਫਿਲ ਕੀ ਹੈ?
ਉੱਤਰ: ਇੱਕ ਗਰੇਡੀਐਂਟ ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਸੁਮੇਲ ਹੁੰਦਾ ਹੈ, ਜੋਕਿ ਆਪਸ ਵਿੱਚ ਰਲ-ਮਿਲ ਜਾਂਦੇ ਹਨ।ਗਰੇਡੀਐਂਟ ਫਿਲ ਆਪਸ਼ਨ ਗਰੇਡੀਐਂਟ ਨੂੰ ਇੱਕ ਸਲਾਈਡ
ਬੈਕਗ੍ਰਾਉਂਡ ਦੇ ਰੂਪ ਵਿੱਚ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ।
ਪ੍ਰਸ਼ਨ 6: ਫਾਰਮੈਟ ਬੈਕਗ੍ਰਾਊਂਡ ਡਾਇਲਾਗ
ਬਾਕਸ ਦੇ ਫਿਲ ਪੇਨ ਵਿੱਚ ਕਿਹੜੀਆਂ ਆਪਸ਼ਨਜ਼ ਮੋਜੂਦ ਹੁੰਦੀਆਂ ਹਨ?
ਉੱਤਰ: ਫਾਰਮੈਟ ਬੈਕਗ੍ਰਾਊਂਡ ਡਾਇਲਾਗ ਬਾਕਸ ਦੇ ਫਿਲ ਪੇਨ ਵਿੱਚ 4 ਆਪਸ਼ਨਜ਼ ਮੋਜੂਦ ਹੁੰਦੀਆਂ ਹਨ:-
1. Solid Fill
2. Gradient Fill
3. Picture or Texture Fill
4. Pattern Fill
ਵੱਡੇੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਸਲਾਈਡ ਦੀ ਦਿੱਖ ਨੂੰ ਬਦਲਣ ਦੇ
ਵੱਖ-ਵੱਖ ਤਰੀਕਿਆ ਦਾ ਵਿਸਥਾਰ ਵਿੱਚ ਵਰਨਣ ਕਰੋ?
ਉੱਤਰ: ਸਲਾਈਡ ਦੀ ਦਿੱਖ ਨੂੰ ਬਦਲਣ ਦੇ ਦੋ ਤਰੀਕੇ ਹੇਠ ਲਿਖੇ ਅਨੁਸਾਰ ਹਨ:-
1. ਥੀਮ ਬਦਲਣਾ:- ਥੀਮ ਪਹਿਲਾਂ ਤੋਂ ਹੀ
ਪਰਿਭਾਸ਼ਿਤ ਕੀਤੇ ਹੋਏ ਫੌਂਟਸ ਅਤੇ ਵਿਜ਼ੂਅਲ ਇਫੈਕਟਸ ਦਾ ਸਮੂਹ ਹੁੰਦੇ ਹਨ, ਜਿਹਨਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਪ੍ਰੈਜ਼ਨਟੇਸ਼ਨ ਨੂੰ ਪ੍ਰੋਫੈਸ਼ਨਲ ਦਿਖਣ ਵਾਲੀ
ਪ੍ਰੈਜ਼ਨਟੇਸ਼ਨ ਵਾਂਗ ਦਰਸ਼ਾ ਸਕਦੇ ਹਾਂ। ਥੀਮ ਦੀ ਵਰਤੋਂ ਕਰਨ ਨਾਲ ਸਾਡੀ ਪੈ੍ਰਜ਼ਨਟੇਸ਼ਨ ਆਕਰਸ਼ਕ ਅਤੇ
ਇਕਸਾਰ ਨਜ਼ਰ ਆਉਂਦੀ ਹੈ।
2. ਬੈਕਗ੍ਰਉਂਡ ਸਟਾਈਲ ਬਦਲਣਾ:- ਬੈਕਗ੍ਰਾਊਂਡ ਤਸਵੀਰਾਂ ਜਾਂ
ਡਿਜ਼ਾਈਨ ਐਲੀਮੈਂਟਸ ਹੁੰਦੇ ਹਨ, ਜਿਹਨਾਂ ਨੂੰ ਸਲਾਈਡ ਵਿੱਚ
ਟੈਕਸਟ, ਚਾਰਟ, ਚਿੱਤਰ ਆਦਿ ਦੇ ਪਿੱਛਲੇ ਪਾਸੇ ਲਗਾਇਆ ਜਾਂਦਾ ਹੈ। ਬੈਕਗ੍ਰਾਊਂਡ ਸਟਾਈਲ, ਥੀਮ ਕਲਰਜ਼ ਦੇ ਆਧਾਰ ਤੇ ਫਿਲ-ਵੇਰੀਏਸ਼ਨ ਹੁੰਦੀਆਂ ਹਨ, ਜੋਕਿ ਥੀਮ ਨੂੰ ਬਦਲਣ ਤੇ ਬੈਕਗ੍ਰਾਊਂਡ ਸਟਾਈਲਜ਼ ਨੂੰ ਵੀ ਨਵੇਂ ਸਿਲੈਕਟ ਕੀਤੇ ਹੋਏ ਥੀਮ ਦੇ
ਰੰਗਾਂ ਦੇ ਅਧਾਰ ਤੇ ਅਪਡੇਟ ਕਰ ਦਿੰਦੇ ਹਨ।
ਪ੍ਰਸ਼ਨ 2: ਸਲਾਈਡ ਲੇਅਆਊਟ ਕੀ ਹੈ? ਤੁਸੀ ਪਾਵਰਪੁਆਇੰਟ ਵਿੱਚ ਸਲਾਈਡ ਦੇ ਲੇਅਆਊਟ ਨੂੰ ਕਿਵੇਂ ਬਦਲੋਗੇ?
ਉੱਤਰ: ਸਲਾਈਡ ਲੇਅਆਊਟ ਦਰਸ਼ਾਉਂਦਾ ਹੈ, ਕਿ ਅਸੀਂ ਆਪਣੀ ਸਲਾਈਡ ਵਿੱਚ
ਵੱਖ-ਵੱਖ ਤੱਤਾਂ ਦੇ ਡਿਜ਼ਾਈਨ ਅਤੇ ਉਸਦੀ ਪਲੇਸਮੈਂਟ ਨੂੰ ਨਿਰਧਾਰਿਤ ਕਰ ਸਕਦੇ ਹਾਂ। ਸਲਾਈਡ
ਲੇਅਆਊਟ ਦੀ ਮਦਦ ਨਾਲ ਅਸੀਂ ਆਪਣਾ ਮਨਪਸੰਦ ਆਬਜੈਕਟ ਦਾਖਲ ਕਰਨ ਲਈ ਸਬੰਧਤ ਲੇਅਆਊਟ ਦੀ ਚੋਣ ਕਰਕੇ
ਦਾਖਲ ਕਰ ਸਕਦੇ ਹਾਂ।
ਸਲਾਈਡ ਲੇਅ-ਆਊਟ ਬਦਲਣ ਦੇ ਸਟੈੱਪ:-
1. ਉਸ ਸਲਾਈਡ ਦੀ ਚੋਣ ਕਰੋ,
ਜਿਸਦਾ ਲੇਅ-ਆਊਟ
ਤੁਸੀਂ ਬਦਲਣਾ ਚਾਹੁੰਦੇ ਹੋ।
2. ਹੋਮ ਟੈਬ ਦੇ ਸਲਾਈਡ ਗਰੁੱਪ ਵਿੱਚ ਮੌਜੂਦ ਲੇਆਉਟ ਡਰਾਪ-ਡਾਊਨ ਮੀਨੂੰ
ਤੇ ਕਲਿੱਕ ਕਰੋ।
3. ਆਪਣੀ ਜਰੂਰਤ ਅਨੁਸਾਰ ਲੇਅ-ਆਊਟ ਦੀ ਚੋਣ ਕਰੋ।
ਪ੍ਰਸ਼ਨ 3: ਪਾਵਰਪੁਆਇੰਟ ਦੀਆਂ ਸਲਾਈਡ-ਵਿਊ
ਆਪਸ਼ਨਜ਼ ਦਾ ਵਰਨਣ ਕਰੋ?
ਉੱਤਰ: ਪਾਵਰਪੁਆਇੰਟ ਦੀਆਂ ਸਲਾਈਡ-ਵਿਊ ਆਪਸ਼ਨਜ਼ ਹੇਠ ਲਿਖੇ ਅਨੁਸਾਰ ਹਨ:-
1. ਨਾਰਮਲ ਵਿਊ:- ਇਹ ਪਾਵਰਪੁਆਇੰਟ ਦਾ ਡਿਫਾਲਟ
ਵਿਊ ਹੈ। ਇਸ ਵਿਊ ਵਿੱਚ ਅਸੀਂ ਆਪਣੀ ਸਲਾਈਡ ਨੂੰ ਦਾਖਲ, ਡਿਜ਼ਾਈਨ ਅਤੇ ਐਡਿਟ ਕਰ ਸਕਦੇ ਹਾਂ। ਇਸ ਵਿਊ ਦੇ 3 ਵਰਕ ਏਰੀਆ ਹੁੰਦੇ ਹਨ- ਖੱਬਾ ਖੇਤਰ ਸਲਾਈਡ ਟੈਬਜ਼ ਦੇ ਨਾਲ, ਸੱਜਾ ਖੇਤਰ ਸਲਾਈਡ ਪੇਨ ਵਾਲਾ ਅਤੇ ਹੇਠਲਾ ਖੇਤਰ ਨੋਟਸ ਪੇਨ ਵਾਲਾ।
2. ਸਲਾਈਡ ਸਾਰਟਰ ਵਿਊ:- ਇਹ ਵਿਊ ਥੰਬਨੇਲ ਰੂਪ ਵਿੱਚ
ਪ੍ਰੈਜ਼ਨਟੇਸ਼ਨ ਸਲਾਈਡਾਂ ਨੂੰ ਦਰਸ਼ਾਉਂਦਾ ਹੈ। ਸਲਾਈਡ ਸਾਰਟਰ ਵਿਊ ਪ੍ਰੈਜ਼ਨਟੇਸ਼ਨ ਦੀ ਸਮੁੱਚੀ ਤਸਵੀਰ
ਪੇਸ਼ ਕਰਦਾ ਹੈ. ਜਿਸ ਨਾਲ ਸਲਾਈਡਾਂ ਨੂੰ ਰੀਆਰਡਰ ਕਰਨਾ, ਦਾਖਲ ਕਰਨਾ, ਜਾਂ ਉਹਨਾਂ ਨੂੰ ਮਿਟਾਉਣਾ
ਸੌਖਾ ਹੋ ਜਾਂਦਾ ਹੈ।
3. ਰੀਡਿੰਗ ਵਿਊ:- ਇਹ ਵਿਊ ਸਾਡੀ ਪ੍ਰੈਜ਼ਨਟੇਸ਼ਨ ਦੇ
ਪ੍ਰੀਵਿਊ ਨਾਲ ਕੰਪਿਊਟਰ ਸਕਰੀਨ ਦੇ ਜ਼ਿਆਦਾਤਰ ਹਿੱਸੇ ਨੂੰ ਭਰ ਦਿੰਦਾ ਹੈ। ਇਹ ਵਿਊ ਆਸਾਨ ਤਰੀਕੇ
ਨਾਲ ਵਰਤੇ ਜਾ ਸਕਣ ਵਾਲੇ ਕੁੱਝ ਨੈਵੀਗੇਸ਼ਨ ਬਟਨ ਦਿਖਾਉਂਦਾ ਹੈ, ਜੋ ਕਿ ਸਕਰੀਨ ਦੇ ਹੇਠਲੇ ਸੱਜੇ ਪਾਸੇ ਸਥਿਤ ਹੁੰਦੇ ਹਨ।
4. ਸਲਾਈਡ ਸ਼ੋਅ ਵਿਊ:- ਅਸੀਂ ਆਪਣੀ ਪ੍ਰੈਜ਼ਨਟੇਸ਼ਨ ਨੂੰ
ਦਰਸ਼ਕਾਂ ਅੱਗੇ ਪੇਸ਼ ਕਰਨ ਲਈ ਸਲਾਈਡ ਸ਼ੋਅ ਦੀ ਵਰਤੋਂ ਕਰਦੇ ਹਾਂ। ਸਲਾਈਡ ਸ਼ੋਅ ਵਿਊ ਵਿੱਚ ਇੱਕ ਵਾਧੂ
ਮੀਨੂੰ ਹੁੰਦਾ ਹੈ, ਜੋਕਿ ਉਸ ਸਮੇਂ ਦਿਖਾਈ ਦਿੰਦਾ
ਹੈ, ਜਦੋਂ ਅਸੀਂ ਉਸ ਉਪੱਰ ਮਾਊਸ
ਹੋਵਰ ਕਰਦੇ ਹਾਂ।
ਪਾਠ – 6 ਮਾਈਕਰੋਸਾਫਟ ਪਾਵਰ-ਪੁਆਇੰਟ
ਭਾਗ 3
ਬਹੁਪਸੰਦੀ ਪ੍ਰਸ਼ਨ।
1. ______ ਇੱਕ ਵਿਜ਼ੂਅਲ ਅਤੇ ਮੋਸ਼ਨ
ਪ੍ਰਭਾਵ ਹੁੰਦੇ ਹਨ, ਜੋ ਉਸ ਸਮੇਂ ਦਿਖਾਈ ਦਿੰਦੇ ਹਨ
ਜਦੋਂ ਅਸੀਂ ਪ੍ਰੈਜ਼ਨਟੇਸ਼ਨ ਦੇ ਸਲਾਈਡ ਸ਼ੋਅ ਦੋਰਾਨ ਇੱਕ ਸਲਾਈਡ ਤੋਂ ਅਗਲੀ ਸਲਾਈਡ ਤੇ ਜਾਂਦੁ ਹਾਂ।
ੳ) ਸਲਾਈਡ ਟ੍ਰਾਂਜ਼ੀਸ਼ਨ ਅ) ਐਨੀਮੇਸ਼ਨ ੲ) ਐਨੀਮੇਸ਼ਨ ਸਕੀਮ ਸ) ਸਲਾਈਡ ਸ਼ੋਅ
2. ਪਾਵਰਪੁਆਇੰਟ _____ ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ
ਕਰਦਾ ਹੈ।
ੳ) ਦੋ ਅ)
ਤਿੰਨ ੲ) ਚਾਰ ਸ) ਪੰਜ
3. ਪਾਵਰਪੁਆਇੰਟ ਪਹਿਲਾਂ ਤੋਂ
ਪਰਿਭਾਸ਼ਿਤ ਐਨੀਮੇਸ਼ਨ ਇਫੈਕਟਸ ਦਾ ਸਮੂਹ ਪ੍ਰਦਾਨ ਕਰਦਾ ਹੈ, ਜਿਹਨਾਂ ਨੂੰ _____
ਕਿਹਾ ਜਾਂਦਾ ਹੈ।
ੳ) ਸਲਾਈਡ ਟ੍ਰਾਂਜ਼ੀਅਨ ਅ)
ਐਨੀਮੇਸ਼ਨ ੲ) ਐਨੀਮੇਸ਼ਨ
ਸਕੀਮ ਸ) ਸਲਾਈਡ ਸ਼ੋਅ
4. PDF ਦਾ ਪੂਰਾ ਨਾਂ ______ ਹੈ।
ੳ) ਪੋਰਟੇਬਲ ਡਾਟਾ ਫਾਰਮੈਟ ਅ) ਪੋਰਟੇਬਲ ਡਾਕੂਮੈਂਟ ਫਾਰਮ ੲ) ਪੋਰਟੇਬਲ ਡਾਟਾ ਫਾਰਮ ਸ) ਪੋਰਟੇਬਲ ਡਾਕੂਮੈਂਟ ਫਾਰਮੈਟ
5. ਅਸੀਂ ਪਾਵਰਪੁਆਇੰਟ
ਪ੍ਰੈਜ਼ਨਟੇਸ਼ਨ ਨੂੰ ਪਾਵਰਪੁਆਇੰਟ ਸ਼ੋਅ ਵੱਜੋਂ _____ ਐਕਸਟੈਂਸ਼ਨ ਨਾਲ ਸੇਵ ਕਰਦੇ ਹਾਂ।
ੳ) .ppsx ਅ) .ppt ੲ) .pptx ਸ) .pdf
ਖਾਲੀ ਥਾਵਾਂ ਭਰੋ।
1. ____ ਟੈਬ ਦੀ ਵਰਤੋਂ ਕਰਕੇ
ਟ੍ਰਾਂਜ਼ੀਸ਼ਨ ਇਫੈਕਟ ਲਾਗੂ ਕਰ ਸਕਦੇ ਹਾਂ।
ਉੱਤਰ:- ਟ੍ਰਾਂਜ਼ੀਸ਼ਨ
2. ___ ਆਪਸ਼ਨ ਸਾਨੂੰ ਟ੍ਰਾਂਜ਼ੀਸ਼ਨ
ਇਫੈਕਟ ਦੀ ਸਮਾਂ ਅਵਧੀ ਘਟਾਉਣ ਜਾਂ ਵਧਾਉਣ ਦੀ ਸਹੂਲਤ ਪ੍ਰਦਾਨ ਕਰਦੀ ਹੈ।
ਉੱਤਰ:- Duration
3. ____ ਆਪਸ਼ਨ ਐਨੀਮੇਸ਼ਨ ਇਫੈਕਟ ਨੂੰ
ਕਾਪੀ ਕਰਨ ਲਈ ਵਰਤਿਆ ਜਾਂਦਾ ਹੈ।
ਉੱਤਰ:- ਐਨੀਮੇਸ਼ਨ ਪੇਂਟਰ
4. ਪ੍ਰੈਜ਼ਨਟੇਸ਼ਨ ਫਾਈਲ ਨੂੰ ਕਿਸੇ
ਹੋਰ ਫਾਰਮੈਟ ਵਿੱਚ ਸੇਵ ਕਰਨ ਲਈ ____
ਆਪਸ਼ਨ ਵਰਤੀ ਜਾਂਦੀ
ਹੈ।
ਉੱਤਰ:- Save as type
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਸਲਾਈਡ ਟ੍ਰਾਂਜ਼ੀਸਨ ਕੀ ਹੈ?
ਉੱਤਰ: ਸਲਾਈਡ ਟ੍ਰਾਂਜ਼ੀਸ਼ਨ ਵਿਜ਼ੂਅਲ ਅਤੇ ਮੋਸ਼ਨ ਇਫੈਕਟਸ ਹੁੰਦੇ ਹਨ ਜੋ ਉਸ ਸਮੇਂ ਦਿਖਾਈ
ਦਿੰਦੇ ਹਨ ਜਦੋਂ ਅਸੀਂ ਪੈ੍ਰਜ਼ਨਟੇਸ਼ਨ ਦੇ ਸਲਾਈਡ ਸ਼ੋਅ ਦੌਰਾਨ ਇੱਕ ਸਲਾਈਡ ਤੋਂ ਅਗਲੀ
ਸਲਾਈਡ ਤੇ ਜਾਂਦੇ ਹਾਂ। ਅਸੀਂ ਟ੍ਰਾਂਜ਼ੀਸ਼ਨ ਇਫੈਕਟਸ ਦੀ ਗਤੀ ਨੂੰ ਨਿਯੰਤਰਿਤ ਕਰ ਸਕਦੇ
ਹਾਂ, ਉਸ ਵਿੱਚ ਸਾਊਂਡ ਦਾਖਲ ਕਰ
ਸਕਦੇ ਹਾਂ, ਅਤੇ ਉਹਨਾਂ ਦੀ ਦਿਖ ਨੂੰ ਬਦਲ
ਸਕਦੇ ਹਾਂ।
ਪ੍ਰਸ਼ਨ 2: ਐਨੀਮੇਸ਼ਨ ਕੀ ਹੁੰਦੀ ਹੈ?
ਉੱਤਰ: ਐਨੀਮੇਸ਼ਨ ਵਿਜ਼ੂਅਲ ਇਫੈਕਟਸ ਹੁੰਦੇ ਹਨ ਜੋ ਪੈ੍ਰਜ਼ਨਟੇਸ਼ਨ ਵਿੱਚਲੀਆਂ ਚੀਜ਼ਾਂ ਉੱਤੇ
ਮੂਵਮੈਂਟ ਨੂੰ ਦਰਸ਼ਾਉਂਦੇ ਹਨ। ਇਹ ਸਲਾਇਡ ਆਬਜੈਕਟ ਕੱੁਝ ਵੀ ਹੋ ਸਕਦੇ ਹਨ ਜਿਵੇਂ ਕਿ – ਟੈਕਸਟ, ਤਸਵੀਰਾਂ, ਚਾਰਟਸ, ਸਮਾਰਟ ਆਰਟ ਗ੍ਰਾਫਿਕਸ, ਸ਼ੇਪਸ, ਵੀਡੀੳ ਕਲਿਪਸ ਆਦਿ। ਐਨੀਮੇਸ਼ਨ ਪ੍ਰੈਜ਼ਨਟੇਸ਼ਨ ਨੂੰ ਹੋਰ ਗਤੀਸ਼ੀਲ ਬਣਾਉਣ ਵਿੱਚ ਸਹਾਇਤਾ ਕਰਦੇ
ਹਨ।
ਪ੍ਰਸ਼ਨ 3: ਪਾਵਰਪੁਆਇੰਟ ਵਿੱਚ ਐਨੀਮੇਸ਼ਨ
ਸਕੀਮਜ਼ ਕੀ ਹੁੰਦੀਆਂ ਹਨ?
ਉੱਤਰ: ਪਾਵਰਪੁਆਇੰਟ ਪਹਿਲਾਂ ਤੋਂ ਪਰਿਭਾਸ਼ਿਤ ਐਨੀਮੇਸ਼ਨ ਇਫੈਕਟਸ ਦਾ ਇੱਕ ਸੰਗ੍ਰਹਿ ਪ੍ਰਦਾਨ
ਕਰਦਾ ਹੈ। ਐਨੀਮੇਸ਼ਨ ਇਫੈਕਟਸ ਦੇ ਇਸ ਸੰਗ੍ਰਹਿ ਨੂੰ ਐਨੀਮੇਸ਼ਨ ਸਕੀਮਜ਼ ਕਿਹਾ ਜਾਂਦਾ ਹੈ। ਅਸੀਂ
ਇਹਨਾਂ ਪਰਿਭਾਸ਼ਿਤ ਵਿਜ਼ੂਅਲ ਇਫੈਕਟਸ ਨੂੰ ਇੱਕੋ ਕਲਿੱਕ ਨਾਲ ਸਲਾਈਡ ਆਬਜੈਕਟ ਤੇ ਲਾਗੂ ਕਰ ਸਕਦੇ
ਹਾਂ।
ਪ੍ਰਸ਼ਨ 4: ਤੁਸੀਂ ਪਾਵਰ ਪੁਆਇੰਟ ਵਿੱਚ
ਐਨੀਮੇਸ਼ਨ ਦਾ ਪ੍ਰੀਵਿਊ ਕਿਵੇਂ ਦੇਖੋਗੇ?
ਉੱਤਰ: ਆਬਜੈਕਟਸ ਉਪੱਰ ਲਾਗੂ ਕੀਤੀ ਐਨੀਮੇਸ਼ਨ ਕਿਵੇਂ ਦਿਖਾਈ ਦੇਵੇਗੀ, ਇਹ ਟੈਸਟ ਕਰਨ ਲਈ ਅਸੀਂ ਕਿਸੇ ਵੀ ਸਮੇਂ ਐਨੀਮੇਸ਼ਨ ਟੈਬ ਦੇ ਪ੍ਰੀਵਿਊ ਗਰੁੱਪ ਵਿੱਚ ਪ੍ਰੀਵਿਊੂ
ਬਟਨ ਤੇ ਕਲਿੱਕ ਕਰ ਸਕਦੇ ਹਾਂ। ਅਸੀਂ ਐਨੀਮੇਸ਼ਨ ਦਾ ਪ੍ਰੀਵਿਉ ਵੇਖਣ ਲਈ ਐਨੀਮੇਸ਼ਨ ਪੇਨ ਤੇ ਪਲੇਅ
ਬਟਨ ਉਪੱਰ ਵੀ ਕਲਿੱਕ ਕਰ ਸਕਦੇ ਹਾਂ।
ਪ੍ਰਸ਼ਨ 5: ਪਾਵਰਪੁਆਇੰਟ ਵਿੱਚ ਮੋਜੂਦ 4 ਕਿਸਮਾਂ ਦੀਆਂ ਐਨੀਮੇਸ਼ਨਜ਼ ਦੇ ਨਾਂ ਲਿਖੋ?
ਉੱਤਰ: ਪਾਵਰਪੁਆਇੰਟ ਵਿੱਚ ਮੋਜੂਦ 4 ਕਿਸਮਾਂ ਦੀਆਂ ਐਨੀਮੇਸ਼ਨਜ਼ ਦੇ
ਨਾਂ:-
1. ਐਂਟਰੇਂਸ
2. ਐਮਫੇਸਿਸ
3. ਐਗਜ਼ਿਟ
4. ਮੋਸ਼ਨ ਪਾਥ
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਐਨੀਮੇਸ਼ਨ ਕੀ ਹੈ? ਪਾਵਰਪੁਆਇੰਟ ਵਿੱਚ ਇਹ ਕਿੰਨੀ ਕਿਸਮ ਦੀ ਹੁੰਦੀ ਹੈ?
ਉੱਤਰ: ਐਨੀਮੇਸ਼ਨ ਵਿਜ਼ੂਅਲ ਇਫੈਕਟਸ ਹੁੰਦੇ ਹਨ ਜੋ ਪੈ੍ਰਜ਼ਨਟੇਸ਼ਨ ਵਿੱਚਲੀਆਂ ਚੀਜ਼ਾਂ ਉੱਤੇ
ਮੂਵਮੈਂਟ ਨੂੰ ਦਰਸ਼ਾਉਂਦੇ ਹਨ।ਇਹ ਸਲਾਇਡ ਆਬਜੈਕਟ ਕੁਝ ਵੀ ਹੋ ਸਕਦੇ ਹਨ ਜਿਵੇਂ ਕਿ – ਟੈਕਸਟ, ਤਸਵੀਰਾਂ, ਚਾਰਟਸ, ਸਮਾਰਟ ਆਰਟ ਗ੍ਰਾਫਿਕਸ, ਸ਼ੇਪਸ, ਵੀਡੀੳ ਕਲਿਪਸ ਆਦਿ। ਐਨੀਮੇਸ਼ਨ ਪ੍ਰੈਜ਼ਨਟੇਸ਼ਨ ਨੂੰ ਹੋਰ ਗਤੀਸ਼ੀਲ ਬਣਾਉਣ ਵਿੱਚ ਸਹਾਇਤਾ ਕਰਦੇ
ਹਨ।
ਪਾਵਰਪੁਆਇੰਟ ਵਿੱਚ ਇਹ ਚਾਰ ਕਿਸਮ ਦੀ ਹੁੰਦੀ ਹੈ:-
ਐਂਟਰੈਂਸ : ਪ੍ਰੈਜ਼ਨਟੇਸ਼ਨ ਦੋਰਾਨ ਕਿਸੇ ਚੀਜ਼ ਦੀ ਸਕ੍ਰੀਨ ਉੱਪਰ ਕਿਸ ਤਰ੍ਹਾਂ ਐਂਟਰੀ ਹੋਵੇ,ਇਹ ਤੈਅ ਕਰਨ ਲਈ ਐਂਟਰੈਂਸ ਕਿਸਮ ਦੀ ਐਨੀਮੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।ਉਦਾਹਰਣ ਲਈ-
ਆਬਜੈਕਟ ਦਾ ਸਲਾਇਡ ਉੱਪਰ ਮੂਵ ਹੁੰਦੇ ਹੋਏ ਐਂਟਰ ਹੋਣਾ।
ਐਮਫੇਸਿਸ : ਇਸ ਐਨੀਮੇਸ਼ਨ ਦੀ ਵਰਤੋਂ ਕਿਸੇ ਵਸਤੂ ਵੱਲ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ, ਉਦਾਹਰਣ ਵਜੋਂ, ਕਿਸੇ ਆਬਜੈਕਟ ਉੱਪਰ ਦਰਸ਼ਕਾਂ
ਦਾ ਧਿਆਨ ਖਿੱਚਣ ਲਈ ਉਸਦਾ ਆਕਾਰ ਵੱਡਾ ਕਰਦੇ ਹੋਏ ਜਾਂ ਉਸਦਾ ਰੰਗ ਬਦਲਦੇ ਹੋਏ ਵੱਖ-ਵੱਖ ਤਰੀਕਿਆਂ
ਨਾਲ ਦਿਖਾਇਆ ਜਾ ਸਕਦਾ ਹੈ।
ਐਗਜ਼ਿਟ : ਪੈ੍ਰਜ਼ਨਟੇਸ਼ਨ ਦੋਰਾਨ ਕੋਈ ਚੀਜ਼ ਸਲਾਇਡ ਉੱਪਰੋਂ ਬਾਹਰ ਜਾਂਦੇ ਹੋਏ ਕਿਸ ਤਰ੍ਹਾਂ ਨਜ਼ਰ ਆਵੇ,ਇਹ ਤੈਅ ਕਰਨ ਲਈ ਅੇਗਜ਼ਿਟ ਕਿਸਮ ਦੀ ਐਨੀਮੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।ਉਦਾਹਰਣ ਲਈ, ਆਬਜੈਕਟ ਦਾ ਸਲਾਇਡ ਤੋਂ ਬਾਹਰ ਜਾਂਦੇ ਹੋਏ ਜ਼ੂਮ ਹੁੰਦੇ ਹੋਏ ਜਾਂ ਢੳਦੲ ਆਦਿ ਹੁੰਦੇ ਹੋਏ
ਗਾਇਬ ਹੋ ਜਾਣਾ।
ਮੋਸ਼ਨ ਪਾਥਸ : ਮੋਸ਼ਨ ਪਾਥਸ ਐਨੀਮੇਸ਼ਨ ਇਹ ਨਿਰਧਾਰਤ ਕਰਦੇ ਹਨ,
ਕਿ ਕੋਈ ਚੀਜ਼ ਕਿਸ
ਤਰ੍ਹਾਂ ਸਲਾਇਡ ਦੇ ਆਲੇ-ਦੁਆਲੇ ਘੁੰਮਦੀ ਹੈ। ਉਦਾਹਰਣ ਲਈ, ਇੱਕ ਆਬਜੈਕਟ ਖੱਬੇ ਤੋਂ ਸੱਜੇ ਜਾ ਸਕਦਾ ਹੈ।
ਪ੍ਰਸ਼ਨ 2: ਤੁਸੀਂ ਪਾਵਰਪੁਆਇੰਟ
ਪ੍ਰੈਜ਼ਨਟੇਸ਼ਨ ਨੂੰ ਪੀਡੀਐਫ ਫਾਰਮੈਟ ਵਿੱਚ ਕਿਵੇਂ ਸੇਵ ਕਰੋਗੇ?
ਉੱਤਰ: ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਫਧਢ ਫਾਰਮੈਟ ਵਿੱਚ ਤਬਦੀਲ ਕਰਨ ਦੇ ਸਟੈੱਪ:-
1. ਫਾਈਲ ਟੈਬ ਤੇ ਕਲਿੱਕ ਕਰੋ ਅਤੇ
ਸੇਵ ਐਜ਼ ਆਪਸ਼ਨ ਉੱਪਰ ਕਲਿੱਕ ਕਰੋ।
2. ਫਾਈਲ ਦਾ ਨਾਮ ਅਤੇ ਉਸਨੂੰ ਸੇਵ
ਕਰਨ ਦੀ ਲੋਕੇਸ਼ਨ ਸੈਟ ਕਰੋ।
3. ਸੇਵ ਐਜ਼ ਟਾਈਪ ਡਰਾਪ-ਡਾਊਨ
ਲਿਸਟ ਵਿੱਚੋਂ PDF(*.PDF) ਫਾਰਮੈਟ ਦੀ ਚੋਣ ਕਰੋ।
4. ਸੇਵ ਬਟਨ ਉੱਪਰ ਕਲਿੱਕ ਕਰਕੇ
ਫਧਢ ਫਾਈਲ ਤਿਆਰ ਕਰੋ।
ਪ੍ਰਸ਼ਨ 3: ਪਾਵਰਪੁਆਇੰਟ ਵਿੱਚ ਸਲਾਈਡ
ਟ੍ਰਾਂਜ਼ੀਸ਼ਨ ਕਿਵੇਂ ਲਾਗੂ ਕੀਤੀ ਜਾਂਦੀ ਹੈ?
ਉੱਤਰ: ਪਾਵਰਪੁਆਇੰਟ ਵਿੱਚ ਸਲਾਈਡ ਟ੍ਰਾਂਜ਼ੀਸ਼ਨ ਲਾਗੂ ਕਰਨ ਦੇ ਸਟੈੱਪ:-
1. ਉਸ ਸਲਾਇਡ ਨੂੰ ਸਿਲੈਕਟ ਕਰੋ ਜਿਸ ਉੱਪਰ ਟ੍ਰਾਂਜ਼ੀਸ਼ਨ ਲਾਗੂ ਕਰਨੀ ਹੈ।
2. ਟ੍ਰਾਂਜ਼ੀਸ਼ਨ ਟੈਬ ਉੱਪਰ ਕਲਿੱਕ ਕਰਕੇ “Transition to the slide”
ਗਰੁੱਪ ਵਿੱਚੋਂ ਇੱਛਾ ਅਨੁਸਾਰ ਟ੍ਰਾਂਜ਼ੀਸ਼ਨ ਇਫੈਕਟ ਉੱਪਰ ਕਲਿੱਕ ਕਰੋ।
3. ਜਰੂਰਤ ਅਨੁਸਾਰ ਹੋਰ ਆਪਸ਼ਨਾਂ ਜਿਵੇਂ ਕਿ- ਇਫੈਕਟਸ ਆਪਸ਼ਨਜ਼, ਸਾਊਂਡ ਅਤੇ ਸਮਾਂ ਅਵਧੀ ਆਦਿ ਦੀ ਚੋਣ ਕਰੋ।
4. ਟ੍ਰਾਂਜ਼ੀਸ਼ਨ ਦੀ ਦਿਖਾਵਟ ਨੂੰ ਦੇਖਣ ਲਈ Preview ਬਟਨ ਤੇ ਕਲਿੱਕ ਕਰੋ।
5. ਜੇਕਰ ਅਸੀਂ ਸਾਰੀਆਂ ਸਲਾਇਡਜ਼ ਉੱਪਰ ਇੱਕੋ ਜਿਹੀ ਟ੍ਰਾਂਜ਼ੀਸ਼ਨ ਲਾਗੂ
ਕਰਨਾ ਚਾਹੁੰਦੇ ਹਾਂ ਤਾਂ ਟਾਇਮਿੰਗ ਗਰੁੱਪ ਵਿੱਚ “Apply to all” ਆਪਸ਼ਨ ਤੇ ਕਲਿੱਕ ਕਰੋ।
ਪਾਠ – 7 ਕੰਪਿਊਟਰਜ਼ ਦੀਆਂ ਜੈਨਰੇਸ਼ਨਜ਼
ਬਹੁਪਸੰਦੀ ਪ੍ਰਸ਼ਨ।
1. ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ
ਵਿੱਚ _____ ਨੂੰ ਮੁੱਢਲੇ ਪ੍ਰੋਸੈਸਿੰਗ
ਭਾਗਾਂ ਵੱਜੋਂ ਵਰਤਿਆ ਗਿਆ।
ੳ) ਵੈਕਿਉਮ ਟਿਊਬਾਂ ਅ) VLSI ਸਰਕਟਸ ੲ) ULSI ਸਰਕਟਸ ਸ) ਟ੍ਰਾਂਜੀਸਰਟਜ਼
2. ਕੰਪਿਊਟਰਾਂ ਦੀ _____ ਜੈਨਰੇਸ਼ਨ VLSI ਸਰਕਟਾਂ ਦੀ ਵਰਤੋਂ ਕਰਦੀ ਹੈ।
ੳ) ਪਹਿਲੀ ਅ)
ਦੂਜੀ ੲ) ਤੀਜੀ ਸ) ਚੌਥੀ
3. ਤੀਜੀ ਜੈਨਰੇਸ਼ਨ ਦੇ ਕੰਪਿਊਟਰਾਂ
ਵਿੱਚ ਟ੍ਰਾਂਜੀਸਟਰਾਂ ਦੀ ਜਗ੍ਹਾਂ _____
ਵਰਤੇ ਜਾਂਦੇ ਹਨ।
ੳ) ਇੰਟੀਗ੍ਰੇਟਿਡ ਸਰਕਟਸ ਅ) ਵੈਕਿਉਮ ਟਿਊਬਾਂ ੲ) VLSI ਸਰਕਟਸ ਸ) ULSI ਸਰਕਟਸ
4. ______ ਕੰਪਿਊਟਰ ਸਾਇੰਸ ਦੀ ਇੱਕ ਨਵੀਂ
ਬ੍ਰਾਂਚ ਹੈ, ਜੋਕਿ ਕੰਪਿਊਟਰ ਨੂੰ ਮਨੁੱਖਾਂ
ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ।
ੳ) ਰੋਬੋਟਿਕਸ ਅ) ULSI ਸਰਕਟਸ ੲ) ਆਰਟੀਫਿਸ਼ੀਅਲ ਇੰਟੈਲੀਜੈਂਸ਼ ਸ) ਇੰਟੀਗ੍ਰੇਟਿਡ ਸਰਕਟਸ
5. ULSI ਟੈਕਨੋਲੋਜੀ ਦੀ ਵਰਤੋਂ _____ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ
ਕੀਤੀ ਜਾਂਦੀ ਹੈ।
ੳ) ਦੂਜੀ ਅ) ਤੀਜੀ ੲ) ਚੌਥੀ ਸ) ਪੰਜਵੀਂ
ਪੂਰੇ ਰੂਪ ਲਿਖੋ।
1. ENIAC : Electronic Numerical Integrator and Computer
2. IBM : International Business Machine
3. IC : Integrated Circuits
4. VLSI : Very Large-Scale Integration
5. ULSI : Ultra Large-Scale Integration
6. AI : Artificial Intelligence
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਪਹਿਲੀ ਜੈਨਰੇਸ਼ਨ ਦੇ
ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ ਦੱਸੋ?
ਉੱਤਰ: ਪਹਿਲੀ ਜੈਨਰੇਸ਼ਨ ਦੇ ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ:-
1. ਇਹਨਾਂ ਕੰਪਊਿਟਰਾਂ ਨੂੰ ਵੈਕਊਿਮ ਟਊਿਬਾਂ ਦੀ ਵਰਤੋਂ ਕਰਕੇ ਡਜਿ਼ਾਇਨ
ਕੀਤਾ ਗਆਿ ਸੀ, ਜੋ ਉਸ ਸਮੇਂ ਇਲੈਕਟ੍ਰਾਨਕਿ
ਪੁਰਜ਼ਆਿਂ ਦੇ ਰੂਪ ਵੱਿਚ ਉਪਲਬਧ ਸਨ।
2. ਇਹ ਮਲਿੀਸਕੰਿਟ ਵੱਿਚ ਡਾਟਾ ਦੀ ਗਣਨਾ ਕਰਨ ਦੇ ਯੋਗ ਸਨ, ਨਾਲ ਹੀ ਇਹਨਾਂ ਨੇ ਕੰਪਊਿਟਰ ਪੀੜ੍ਹੀਆਂ ਦੇ ਵਕਿਾਸ ਲਈ ਵਿਕਲਪ ਦੀ ਪੇਸ਼ਕਸ਼ ਕੀਤੀ।
3. ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਅਤੇ ਸਟੋਰਡ ਪ੍ਰੋਗਰਾਮ ਸਿਧਾਂਤਾਂ ਨੂੰ
ਮਸ਼ੀਨ ਚਲਾਉਣ ਲਈ ਵਰਤਿਆ ਜਾਂਦਾ ਸੀ।
4. ਇਹ ਕੰਪਊਿਟਰ ਆਪਣੇ ਸਮੇਂ ਦੇ ਸੱਭ ਤੋਂ ਤੇਜ਼ ਗਣਨਾ ਕਰਨ ਵਾਲੇ ਯੰਤਰ
ਸਨ।
ਪ੍ਰਸ਼ਨ 2: ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ
ਲਈ ਕਿਹੜੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ: ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਟ੍ਰਾਂਜੀਸਟਰਜ਼ ਨੂੰ ਮੁੱਢਲੇ ਪ੍ਰੋਸੈਸਿੰਗ
ਭਾਗਾਂ ਵੱਜੋਂ, ਮੈਗਨੇਟਿਕ ਕੋਰ ਨੂੰ ਮੱੁਖ
ਮੈਮਰੀ ਵੱਜੋਂ ਅਤੇ ਮੈਗਨੇਟਿਕ ਟੇਪ ਅਤੇ ਡਿਸਕਾਂ ਨੂੰ ਸੈਕੰਡਰੀ ਸਟੋਰੇਜ਼ ਦੇ ਤੌਰ ਤੇ ਵਰਤਿਆ
ਜਾਂਦਾ ਸੀ। ਇਸ ਜੈਨਰੇਸ਼ਨ ਦੇ ਕੰਪਿਊਟਰ ਸਸਤੇ,
ਬਿਜਲੀ ਦੀ ਘੱਟ
ਖਪਤ ਕਰਨ ਵਾਲੇ, ਆਕਾਰ ਵਿੱਚ ਛੋਟੇ, ਵਧੇਰੇ ਭਰੋਸੇਮੰਦ ਅਤੇ ਤੇਜ਼ ਸਨ।
ਪ੍ਰਸ਼ਨ 3: IC ਕੀ ਹੈ?
ਉੱਤਰ: ਇੱਕ IC ਨੂੰ ਇੱਕ
ਮਾਈਕ੍ਰੋਚੱਿਪ ਵਜੋਂ ਪਰਭਿਾਸ਼ਤਿ ਕੀਤਾ ਗਆਿ ਹੈ ਜਸਿ ਉੱਤੇ ਹਜ਼ਾਰਾਂ ਅਤੇ ਸੈਂਕੜੇ ਬਜਿਲੀ ਦੇ
ਹੱਿਸੇ, ਜਵਿੇਂ ਕ ਿਿਰਸੀਸਟਰ, ਕੈਪੇਸੀਟਰ ਅਤੇ ਟਰਾਂਜ਼ਸਿਟਰ, ਘੜੇ ਹੋਏ ਹਨ। ਇੱਕ IC ਇੱਕ ਔਸਲਿੇਟਰ, ਐਂਪਲੀਫਾਇਰ, ਮਾਈਕ੍ਰੋਪ੍ਰੋਸੈਸਰ, ਟਾਈਮਰ ਜਾਂ ਕੰਪਊਿਟਰ ਮੈਮਰੀ ਦੇ ਤੌਰ ਤੇ ਕੰਮ ਕਰਦਾ ਹੈ।
ਪ੍ਰਸ਼ਨ 4: ਚੌਥੀ ਜੈਨਰੇਸ਼ਨ ਦੇ ਕੰਪਿਊਟਰਾਂ
ਸੰਬੰਧੀ ਲਿਖੋ?
ਉੱਤਰ: ਚੌਥੀ ਜੈਨਰੇਸ਼ਨ ਦੇ ਕੰਪਿਊਟਰਾਂ ਦਾ ਸਮਾਂ 1975-1989 ਤੱਕ ਦਾ ਸੀ। ਚੌਥੀ ਜੈਨਰੇਸ਼ਨ ਦੇ ਕੰਪਿਊਟਰ VLSI( Very Large-Scale Integration) ਸਰਕਟਾਂ ਦੀ ਵਰਤੋਂ ਕਰਦੇ ਸਨ। VLSI ਸਰਕਟਾਂ ਵਿੱਚ ਲਗਭਗ 5000 ਟ੍ਰਾਂਜੀਸਟਰ, ਹੋਰ ਪੁਰਜੇ ਅਤੇ ਉਹਨਾਂ ਨਾਲ
ਸਬੰਧਤ ਸਰਕਟ, ਸੱਭ ਕੁੱਝ ਇੱਕ ਸਿੰਗਲ ਚਿੱਪ
ਤੇ ਲੱਗੇ ਹੁੰਦੇ ਹਨ। ਚੌਥੀ ਜੈਨਰੇਸ਼ਨ ਦੇ ਕੰਪਿਊਟਰ ਬਹੁਤ ਸ਼ਕਤੀਸ਼ਾਲੀ, ਛੋਟੇ, ਭਰੋਸੇਯੋਗ ਅਤੇ ਖਰੀਦਣ ਯੋਗ
ਹੁੰਦੇ ਸਨ।
ਪ੍ਰਸ਼ਨ 5: AI ਕੀ ਹੈ? AI ਦੇ ਮਹਤੱਵਪੂਰਣ ਖੇਤਰਾਂ ਦੇ ਨਾਂ ਲਿਖੋ?
ਉੱਤਰ: ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਭਾਵ ਬੌਧਿਕ ਯੋਗਤਾ ਨੂੰ ਬਣਾਵਟੀ ਤਰੀਕੇ ਨਾਲ ਵਿਕਸਿਤ
ਕਰਨਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਸ਼ਬਦ ਦੋ ਵੱਖ-ਵੱਖ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ:-
ਆਰਟੀਫਿਸ਼ੀਅਲ+ਇੰਟੈਲੀਜੈਂਸ। ਆਰਟੀਫਿਸ਼ੀਅਲ ਤੋਂ ਭਾਵ ਹੈ, ਜੋਕਿ ਕੁਦਰਤੀ ਨਾ ਹੋ ਕੇ ਬਣਾਵਟੀ ਹੋਵੇ ਅਤੇ ਮਨੁੱਖ ਦੁਆਰਾ ਵਿਕਸਿਤ ਕੀਤੀ ਗਈ ਹੋਵੇ।
AI ਦੇ ਮਹਤੱਵਪੂਰਣ ਖੇਤਰਾਂ ਦੇ ਨਾਂ:-
·
ਰੋਬੋਟਿਕਸ, ਗੇਮ ਪਲੇਇੰਗ, ਐਕਸਪਰਟ ਸਿਸਟਮ ਤਿਆਰ ਕਰਨਾ ਜੋ ਅਸਲ ਜਿੰਦਗੀ ਵਿੱਚ ਫੇਸਲੇ ਲੈਣ ਦੀ ਸਮਰਥਾ ਰਖਦੇ ਹੋਣ, ਆਮ ਮਨੁੱਖੀ ਭਾਸ਼ਾਵਾਂ ਨੂੰ ਸਮਝਣ ਅਤੇ ਬੋਲਣ ਵਾਲੇ ਸਿਸਟਮ।
ਪ੍ਰਸ਼ਨ 6: ਪਹਿਲੀ ਜੈਨਰੇਸ਼ਨ ਦੇ
ਕੰਪਿਊਟਰਾਂ ਦੇ ਨਾਂ ਲਿਖੋ?
ਉੱਤਰ: ਪਹਿਲੀ ਜੈਨਰੇਸ਼ਨ ਦੇ ਕੰਪਿਊਟਰਾਂ ਦੇ ਨਾਂ:-
- ENIAC
- EDVAC
- EDSAC
- UNIVAC
- IBM 701
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਕੰਪਿਊਟਰਾਂ ਦੀਆਂ ਜੈਨਰੇਸ਼ਨਜ਼
ਤੋਂ ਤੁਹਾਡਾ ਕੀ ਭਾਵ ਹੈ? ਉਹਨਾਂ ਨੂੰ ਕਿਵੇਂ ਵੰਡਿਆਂ
ਜਾਂਦਾ ਹੈ?
ਉੱਤਰ: ਕੰਪਊਿਟਰ ਦੀ ਤਕਨੀਕੀ ਸ਼ਬਦਾਵਲੀ ਵੱਿਚ,
ਇੱਕ ਪੀੜ੍ਹੀ ਦਾ
ਅਰਥ ਹੈ ਕੰਪਊਿਟਰ ਤਕਨਾਲੋਜੀ ਵੱਿਚ ਤਬਦੀਲੀ। ਕੰਪਊਿਟਰ ਜਨਰੇਸ਼ਨਾਂ ਨੂੰ ਕੁੱਲ ਪੰਜ ਪੀੜ੍ਹੀਆਂ
ਵੱਿਚ ਸ਼੍ਰੇਣੀਬੱਧ ਕੀਤਾ ਗਆਿ ਹੈ ਜੋ ਹੇਠਾਂ ਦੱਿਤੇ ਅਨੁਸਾਰ ਹਨ:
1. ਪਹਲਿੀ ਪੀੜ੍ਹੀ ਦੇ ਕੰਪਊਿਟਰ (1942-1955):- ਪਹਲਿੀ ਪੀੜ੍ਹੀ 1942-1955 ਤੱਕ ਸੀ। ਪਹਲਿੀ ਪੀੜ੍ਹੀ ਦੇ ਕੰਪਊਿਟਰਾਂ ਨੇ ਛਫੂ ਕੇਂਦਰੀ
ਪ੍ਰੋਸੈਸੰਿਗ ਯੂਨਟਿ ਲਈ ਮੈਮਰੀ ਅਤੇ ਸਰਕਟਰੀ ਲਈ ਮੁੱਖ ਹੱਿਸੇ ਵਜੋਂ ਵੈਕਊਿਮ ਟਊਿਬਾਂ ਦੀ ਵਰਤੋਂ
ਕੀਤੀ। ਇਹ ਟਊਿਬਾਂ, ਜਵਿੇਂ ਕ ਿਇਲੈਕਟ੍ਰਕਿ ਬਲਬ
ਬਹੁਤ ਜ਼ਆਿਦਾ ਗਰਮੀ ਪੈਦਾ ਕਰਦੇ ਸਨ।
2. ਦੂਜੀ ਪੀੜ੍ਹੀ ਦੇ ਕੰਪਊਿਟਰ (1955-1964):- ਦੂਜੀ ਪੀੜ੍ਹੀ ਦੇ ਕੰਪਊਿਟਰਾਂ
ਦੀ ਪੀੜ੍ਹੀ 1955-1964 ਤੱਕ ਸੀ। ਇਸ ਪੀੜ੍ਹੀ ਦੇ
ਕੰਪਊਿਟਰਾਂ ਵੱਿਚ ਟਰਾਂਜ਼ਸਿਟਰਾਂ ਦੀ ਵਰਤੋਂ ਬੁਨਆਿਦੀ ਪ੍ਰੋਸੈਸੰਿਗ ਭਾਗਾਂ ਵਜੋਂ ਕੀਤੀ ਜਾਂਦੀ
ਸੀ। ਇਸ ਪੀੜ੍ਹੀ ਦੇ ਕੰਪਊਿਟਰ ਪਹਲਿੀ ਪੀੜ੍ਹੀ ਦੀਆਂ ਮਸ਼ੀਨਾਂ ਨਾਲੋਂ ਸਸਤੇ, ਘੱਟ ਬਜਿਲੀ ਦੀ ਖਪਤ ਵਾਲੇ, ਆਕਾਰ ਵਚਿ ਛੋਟੇ, ਵਧੇਰੇ ਭਰੋਸੇਮੰਦ ਅਤੇ ਤੇਜ਼ ਸਨ।
3. ਤੀਜੀ ਪੀੜ੍ਹੀ ਦੇ ਕੰਪਊਿਟਰ (1964-1975):- ਤੀਜੀ ਪੀੜ੍ਹੀ ਦੇ ਕੰਪਊਿਟਰ 1965-1971 ਤੱਕ ਸਨ। ਟਰਾਂਜ਼ਸਿਟਰਾਂ ਦੀ ਵਰਤੋਂ ਮੁੱਖ ਤੌਰ 'ਤੇ ਕੰਪਊਿਟਰਾਂ ਦੀ ਦੂਜੀ ਪੀੜ੍ਹੀ ਵੱਿਚ ਕੰਪਊਿਟਰਾਂ ਨੂੰ ਵਕਿਸਤ ਕਰਨ ਲਈ ਕੀਤੀ ਜਾਂਦੀ ਸੀ, ਪਰ ਕੰਪਊਿਟਰਾਂ ਦੀ ਤੀਜੀ ਪੀੜ੍ਹੀ ਵੱਿਚ ਇੰਟੀਗ੍ਰੇਟਿਡ ਸਰਕਟਾਂ ਦੀ ਸ਼ੁਰੂਆਤ ਕੀਤੀ ਗਈ ਸੀ।
ਜੈਕ ਕਲਿਬੀ ਇੰਟੀਗ੍ਰੇਟਿਡ ਸਰਕਟ ਦੇ ਸੰਸਥਾਪਕ ਸਨ। ਇੱਕ ਸੰਿਗਲ ਇੰਟੀਗ੍ਰੇਟਿਡ ਸਰਕਟ ਵੱਿਚ
ਟਰਾਂਜ਼ਸਿਟਰਾਂ ਦੀ ਥਾਂ ਉੱਤੇ ਬਹੁਤ ਸਾਰੇ ਸੰਿਗਲ ਟਰਾਂਜ਼ਸਿਟਰ, ਕੈਪਸੀਟਰ ਅਤੇ ਰਿਸੀਸਟਰ ਵਰਤੇ ਜਾ ਸਕਦੇ ਹਨ।
4. ਚੌਥੀ ਪੀੜ੍ਹੀ ਦੇ ਕੰਪਊਿਟਰ (1975-1989):- ਕੰਪਊਿਟਰਾਂ ਦੀ ਚੌਥੀ ਪੀੜ੍ਹੀ 1971-1980 ਦੇ ਵਚਿਕਾਰ ਸੀ। ਇਹਨਾਂ ਕੰਪਊਿਟਰਾਂ ਨੇ ਵੇਰੀ ਲਾਰਜ ਸਕੇਲ
ਇੰਟੀਗ੍ਰੇਟਡਿ (ੜਲ਼ਸ਼ੀ) ਸਰਕਟ ਤਕਨਾਲੋਜੀ ਦੀ ਵਰਤੋਂ ਕੀਤੀ। ਇਸ ਲਈ ਉਹਨਾਂ ਨੂੰ ਮਾਈਕ੍ਰੋਪ੍ਰੋਸੈਸਰ
ਵਜੋਂ ਵੀ ਜਾਣਆਿ ਜਾਂਦਾ ਸੀ। ਇੰਟੈਲ ਮਾਈਕ੍ਰੋਪ੍ਰੋਸੈਸਰ ਵਕਿਸਤਿ ਕਰਨ ਵਾਲੀ ਪਹਲਿੀ ਕੰਪਨੀ ਸੀ।
ੀਭੰ ਦੁਆਰਾ ਵਕਿਸਤ ਕੀਤਾ ਪਹਲਿਾ "ਪਰਸਨਲ ਕੰਪਊਿਟਰ" ਜਾਂ ਫਛ, ਇਸ ਪੀੜ੍ਹੀ ਦਾ ਸੀ।
5. ਪੰਜਵੀਂ ਪੀੜ੍ਹੀ ਦੇ ਕੰਪਊਿਟਰ
(1989 - ਵਰਤਮਾਨ):- ਇਹ ਕੰਪਊਿਟਰਾਂ ਦੀ
ਮੌਜੂਦਾ ਪੀੜ੍ਹੀ ਹੈ ਅਤੇ ਸਭ ਤੋਂ ਉੱਨਤ ਹੈ। ਇਹ ਪੀੜ੍ਹੀ 1989 ਦੇ ਆਸ-ਪਾਸ ਸ਼ੁਰੂ ਹੋਈ ਸੀ ਅਤੇ ਕੰਪਊਿਟਰ ਦੀ ਮੌਜੂਦਾ ਪੀੜ੍ਹੀ ਹੈ। ਪੰਜਵੀ ਜੈਨਰੇਸ਼ਨ ਵਿੱਚ
ULSI(Ultra Large-Scale
Integration) ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ULSI ਮਾਈਕ੍ਰੋਪ੍ਰੋਸੈਸਰ ਚਿਪਾਂ
ਵਿੱਚ ਦਸ ਮਿਲੀਅਨ ਇਲੈਕਟ੍ਰੋਨਿਕ ਪੁਰਜੇ ਲੱਗੇ ਹੁੰਦੇ ਹਨ। ਇਨਪੁਟ ਦੇ ਤਰੀਕਆਿਂ ਵੱਿਚ ਪਾਈਥਨ, ਆਰ, ਸੀ# ਵਰਗੀਆਂ ਆਧੁਨਕਿ ਉੱਚ-ਪੱਧਰੀ ਭਾਸ਼ਾਵਾਂ ਸ਼ਾਮਲ ਹਨ।
ਪ੍ਰਸ਼ਨ 2: ਪੰਜਵੀਂ ਜੈਨਰੇਸ਼ਨ ਦੇ
ਕੰਪਿਊਟਰਾਂ ਦੀ ਵਿਆਖਿਆ ਕਰੋੇ?
ਉੱਤਰ: ਇਹ ਕੰਪਊਿਟਰ ਦੀ ਮੌਜੂਦਾ ਪੀੜ੍ਹੀ ਹੈ ਅਤੇ ਸੱਭ ਤੋਂ ਉੱਨਤ ਹੈ। ਇਹ ਪੀੜ੍ਹੀ 1989 ਦੇ ਆਸਪਾਸ ਸ਼ੁਰੂ ਹੋਈ ਸੀ ਅਤੇ ਕੰਪਊਿਟਰ ਦੀ ਮੌਜੂਦਾ ਪੀੜ੍ਹੀ ਹੈ। ਪੰਜਵੀ ਜੈਨਰੇਸ਼ਨ ਵਿੱਚ ULSI (Ultra Large-Scale
Integration) ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ULSI ਮਾਈਕ੍ਰੋਪ੍ਰੋਸੈਸਰ ਚਿਪਾਂ
ਵਿੱਚ ਦਸ ਮਿਲੀਅਨ ਇਲੈਕਟ੍ਰੋਨਿਕ ਪੁਰਜੇ ਲੱਗੇ ਹੁੰਦੇ ਹਨ। ਇਨਪੁਟ ਦੇ ਤਰੀਕਆਿਂ ਵੱਿਚ ਪਾਈਥਨ, ਆਰ, ਸੀ# ਵਰਗੀਆਂ ਆਧੁਨਕਿ ਉੱਚ-ਪੱਧਰੀ ਭਾਸ਼ਾਵਾਂ ਸ਼ਾਮਲ ਹਨ। ਇਹ ਕੰਪਊਿਟਰ ਆਧੁਨਕਿ ਵਗਿਿਆਨਕ
ਗਣਨਾਵਾਂ ਦੀ ਸੀਮਾ 'ਤੇ ਹਨ ਅਤੇ ਇਨ੍ਹਾਂ ਦੀ ਵਰਤੋਂ
ਆਰਟੀਫਸਿ਼ੀਅਲ ਇੰਟੈਲੀਜੈਂਸ ਜਾਂ ਏਆਈ ਕੰਪੋਨੈਂਟਸ ਨੂੰ ਵਕਿਸਤ ਕਰਨ ਲਈ ਕੀਤੀ ਜਾਂਦੀ ਹੈ ਜੋ ਆਪਣੇ
ਲਈ ਸੋਚਣ ਦੀ ਸਮਰੱਥਾ ਰੱਖਦੇ ਹਨ।
ਪੰਜਵੀਂ ਜੈਨਰੇਸ਼ਨ ਦੇ ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ:-
1. ਪੰਜਵੀਂ ਪੀੜ੍ਹੀ ਦੇ ਕੰਪਊਿਟਰ ਅੀ ਤਕਨਾਲੋਜੀ ਦੀ ਵਰਤੋਂ ਕਰਦੇ ਹਨ ਜਸਿ
ਵੱਿਚ ਸ਼ਾਮਲ ਹਨ: ਮਾਹਰ ਪ੍ਰਣਾਲੀਆਂ ਦਾ ਵਕਿਾਸ,
ਗੇਮ ਖੇਡਣ, ਰੋਬੋਟਕਿਸ, ਕੁਦਰਤੀ ਭਾਸ਼ਾ ਦੀ ਸਮਝ, ਅਤੇ ਨਊਿਰਲ ਨੈੱਟਵਰਕ।
2. ਅੀ ਤਕਨਾਲੋਜੀ ਨੇ ਇਨ੍ਹਾਂ ਕੰਪਊਿਟਰਾਂ ਨੂੰ ਮਨੁੱਖੀ ਭਾਸ਼ਾ ਸਮਝਣ ਦੇ
ਨਾਲ-ਨਾਲ ਗ੍ਰਾਫ ਅਤੇ ਤਸਵੀਰਾਂ ਦੀ ਪਛਾਣ ਕਰਨ ਲਈ ਬਣਾਇਆ ਹੈ।
3. ਪੰਜਵੀਂ ਪੀੜ੍ਹੀ ਦੇ ਕੰਪਊਿਟਰਾਂ ਦੇ ਵਕਿਾਸ ਦਾ ਉਦੇਸ਼ ਬਹੁਤ ਹੀ
ਗੁੰਝਲਦਾਰ ਸਮੱਸਆਿਵਾਂ ਨੂੰ ਹੱਲ ਕਰਨਾ ਹੈ, ਜਸਿ ਵੱਿਚ ਕੁਦਰਤੀ ਭਾਸ਼ਾ ਨਾਲ
ਕੰਮ ਕਰਨਾ ਵੀ ਸ਼ਾਮਲ ਹੈ।
4. ਇਨ੍ਹਾਂ ਕੰਪਊਿਟਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਜਿਾਣਾ ਅਤੇ
ਇਨ੍ਹਾਂ ਦੀ ਮੁਰੰਮਤ ਕਰਨਾ ਬਹੁਤ ਆਸਾਨ ਹੈ।
5. ਪੰਜਵੀਂ ਪੀੜ੍ਹੀ ਵੱਿਚ ਬਣੇ ਕੰਪਊਿਟਰਾਂ ਨੂੰ ਆਸਾਨੀ ਨਾਲ ਸੰਭਾਲਆਿ ਜਾ
ਸਕਦਾ ਹੈ।
ਪਾਠ – 8 ਮੈਮਰੀ ਯੂਨਿਟ
ਬਹੁਪਸੰਦੀ ਪ੍ਰਸ਼ਨ।
1. ______ ਬਿਟਸ ਦੇ ਸਮੂਹ ਨੂੰ ਬਾਈਟ
ਕਿਹਾ ਜਾਂਦਾ ਹੈ।
ੳ) 8 ਅ) 16 ੲ) 32 ਸ) 64
2. ਇੱਕ ਬਿਟ ਜਾਂ ਬਾਈਨਰੀ ਡਿਜ਼ੀਟ
ਨੂੰ ਲੋਜੀਕਲ _____ ਅਤੇ _____ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ
ਹੈ।
ੳ) 0,1 ਅ) 0,0 ੲ) 1,2 ਸ) 1,1
3. ਰੈਮ ਦਾ ਅਰਥ ਹੈ _____ ।
ੳ) ਰੀਡ ਐਕਸੈਸ ਮੈਮਰੀ ਅ) ਰੈਂਡਮ ਐਕਸੈਸ ਮੈਮਰੀ ੲ) ਉਪਰੋਕਤ ਦੋਵੇਂ ਸ) ਇਹਨਾਂ
ਵਿੱਚੋਂ ਕੋਈ ਨਹੀਂ
4. ਰੋਮ ਦਾ ਅਰਥ ਹੈ ______।
ੳ) ਰੀਡ ਓਨਲੀ ਮੈਮਰੀ ਅ) ਰੈਂਡਮ ਓਨਲੀ ਮੈਮਰੀ ੲ) ਰੀਡ ਓਪਨ ਮੈਮਰੀ ਸ) ਇਹਨਾਂ ਵਿੱਚੋਂ
ਕੋਈ ਨਹੀਂ
5. ਡਿਸਕ ਦਾ ਹਰੇਕ ਟਰੈਕ ਛੋਟੇ
ਹਿੱਸਿਆਂ ਵਿੱਚ ਵੰਡਿਆਂ ਜਾਂਦਾ ਹੈ,
ਜਿਹਨਾਂ ਨੂੰ _____ ਵੱਜੋਂ ਜਾਣਿਆ ਜਾਂਦਾ ਹੈ।
ੳ) ਸੈਕਟਰਜ਼ ਅ) ਖੇਤਰ ੲ) ਸੈੱਲ ਸ) ਟੇਪ
ਪੂਰੇ ਰੂਪ ਲਿਖੋ।
1. MB : MEGA BYTE(ਮੈਗਾ ਬਾਈਟ)
2. GB : GIGA BYTE (ਗੀਗਾ ਬਾਈਟ)
3. SRAM : STATIC RANDOM ACCESS MEMORY
(ਸਟੈਟਿਕ ਰੈਂਡਮ ਐਕਸੈਸ਼ ਮੈਮਰੀ)
4. PROM : PROGRAMMABLE READ ONLY MEMORY
(ਪ੍ਰੋਗਰਾਮੇਬਲ ਰੀਡ ਓਨਲੀ
ਮੈਮਰੀ)
5. IC : INSTRUCTION REGISTER (ਇੰਸਟ੍ਰਕਸ਼ਨ ਰਜਿਸਟਰ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਮੈਮਰੀ ਕੀ ਹੈ?
ਉੱਤਰ: ਕੰਪਿਊਟਰ ਦੀ ਯਾਦਦਾਸ਼ਤ ਮਨੁੱਖੀ ਦਿਮਾਗ ਵਰਗੀ ਹੈ। ਇਹ ਕੰਪਿਊਟਰ ਦਾ ਸਟੋਰੇਜ ਖੇਤਰ ਹੈ
ਜਿਸ ਵਿੱਚ ਡਾਟਾ ਅਤੇ ਨਿਰਦੇਸ਼ਾਂ ਨੂੰ ਸਟੋਰ ਕੀਤਾ ਜਾਂਦਾ ਹੈ। ਕੰਪਿਊਟਰ ਮੈਮਰੀ ਨੂੰ ਕਈ ਛੋਟੇ
ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਸਨੂੰ ਸੈੱਲ ਕਹਿੰਦੇ ਹਨ।
ਹਰੇਕ ਸੈੱਲ ਦਾ ਇੱਕ ਵਿਲੱਖਣ ਮੈਮਰੀ ਪਤਾ ਹੁੰਦਾ ਹੈ।
ਪ੍ਰਸ਼ਨ 2: ਵੱਖ-ਵੱਖ ਕਿਸਮਾਂ ਦੀਆਂ
ਮੈਮਰੀਜ਼ ਦੇ ਨਾਂ ਲਿਖੋ?
ਉੱਤਰ: ਮੈਮਰੀ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:-
1. ਅੰਦਰੂਨੀ ਮੈਮਰੀ
2. ਬਾਹਰੀ ਮੈਮਰੀ
ਪ੍ਰਸ਼ਨ 3: ਪ੍ਰਾਈਮਰੀ ਮੈਮਰੀ ਕੀ ਹੈ?
ਉੱਤਰ: ਪ੍ਰਾਇਮਰੀ ਮੈਮਰੀ ਉਹ ਮੈਮਰੀ ਹੁੰਦੀ ਹੈ,
ਜਿਸ ਤੱਕ ਸੀਪੀਯੂ
ਦੀ ਸਿੱਧੀ ਪਹੁੰਚ ਹੁੰਦੀ ਹੈ। ਕੰਪਿਊਟਰ ਇਸ ਮੈਮਰੀ ਤੋਂ ਬਿਨ੍ਹਾਂ ਸਟਾਰਟ ਨਹੀਂ ਹੋ ਸਕਦਾ। ਇਹ
ਮੈਮਰੀ ਕੰਪਿਊਟਰ ਦੇ ਮਦਰਬੋਰਡ ਉਪੱਰ ਸੀਪੀਯੂ ਦੇ ਨੇੜੇ ਸਥਿਤ ਹੁੰਦੀ ਹੈ। ਸੀਪੀਯੂ ਬਹੁਤ ਤੇਜ਼ੀ
ਨਾਲ ਇਹਨਾਂ ਮੈਮਰੀਜ਼ ਵਿੱਚੋਂ ਡਾਟਾ ਪੜ੍ਹ ਸਕਦਾ ਹੈ। ਇਹ ਮੈਮਰੀਜ਼ ਸੈਕੰਡਰੀ ਮੈਮਰੀ ਨਾਲੋਂ ਤੇਜ਼
ਪਰੰਤੂ ਰਜ਼ੀਸਟਰਸ ਅਤੇ ਕੈਸ਼ ਮੈਮਰੀ ਨਾਲੋਂ ਹੌਲੀ ਹੁੰਦੀ ਹੈ। ਪ੍ਰਾਇਮਰੀ ਮੈਮਰੀ ਦੋ ਕਿਸਮਾਂ ਰੈਮ
ਅਤੇ ਰੋਮ ਹੁੰਦੀਆਂ ਹਨ।
ਪ੍ਰਸ਼ਨ 4: ਰੋਮ ਦੀਆਂ ਵੱਖ-ਵੱਖ ਕਿਸਮਾਂ
ਦੇ ਨਾਂ ਲਿਖੋ?
ਉੱਤਰ: ਰੋਮ ਦੀਆਂ ਵੱਖ-ਵੱਖ ਕਿਸਮਾਂ ਦੇ ਨਾਂ:-
1. ਮਾਸਕਡ ਰੋਮ
2. ਪ੍ਰੋਗਰਾਮੇਬਲ ਰੋਮ
3. ਈਰੇਜ਼ੇਬਲ ਅਤੇ ਪ੍ਰੋਗਰਾਮੇਬਲ
ਰੋਮ
4. ਇਲੈਕਟ੍ਰੀਕਲੀ ਈਰੇਜ਼ੇਬਲ ਅਤੇ
ਪ੍ਰੋਗਰਾਮੇਬਲ ਰੋਮ
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1: ਰੈਮ ਅਤੇ ਰੋਮ ਦਾ ਵਰਣਨ ਕਰੋ?
ਉੱਤਰ: ਰੈਮ:- ਰੈਮ ਅਸਥਿਰ ਮੈਮਰੀ ਹੈ, ਜਿਸਦਾ ਮਤਲਬ ਹੈ ਕਿ ਜਦੋਂ
ਤੁਸੀਂ ਆਪਣੇ ਕੰਪਿਊਟਰ ਨੂੰ ਮੁੜ ਚਾਲੂ ਜਾਂ ਬੰਦ ਕਰਦੇ ਹੋ ਤਾਂ ਮੋਡੀਊਲ ਵਿੱਚ ਅਸਥਾਈ ਤੌਰ 'ਤੇ ਸਟੋਰ ਕੀਤੀ ਜਾਣਕਾਰੀ ਮਿਟ ਜਾਂਦੀ ਹੈ। ਕਿਉਂਕਿ ਜਾਣਕਾਰੀ ਟਰਾਂਜ਼ਿਸਟਰਾਂ 'ਤੇ ਇਲੈਕਟ੍ਰਿਕ ਤੌਰ 'ਤੇ ਸਟੋਰ ਕੀਤੀ ਜਾਂਦੀ ਹੈ, ਜਦੋਂ ਕੋਈ ਇਲੈਕਟ੍ਰਿਕ ਕਰੰਟ ਨਹੀਂ ਹੁੰਦਾ,
ਤਾਂ ਡਾਟਾ ਗਾਇਬ
ਹੋ ਜਾਂਦਾ ਹੈ। ਹਰ ਵਾਰ ਜਦੋਂ ਤੁਸੀਂ ਕਿਸੇ ਫਾਈਲ ਜਾਂ ਜਾਣਕਾਰੀ ਲਈ ਬੇਨਤੀ ਕਰਦੇ ਹੋ, ਤਾਂ ਇਹ ਕੰਪਿਊਟਰ ਦੀ ਸਟੋਰੇਜ ਡਿਸਕ ਜਾਂ ਇੰਟਰਨੈਟ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਡਾਟਾ
ਰੈਮ ਵਿੱਚ ਸਟੋਰ ਕੀਤਾ ਜਾਂਦਾ ਹੈ, ਇਸ ਲਈ ਹਰ ਵਾਰ ਜਦੋਂ ਤੁਸੀਂ
ਇੱਕ ਪ੍ਰੋਗਰਾਮ ਜਾਂ ਪੰਨੇ ਤੋਂ ਦੂਜੇ ਪੰਨੇ 'ਤੇ ਸਵਿਚ ਕਰਦੇ ਹੋ, ਤਾਂ ਜਾਣਕਾਰੀ ਤੁਰੰਤ ਉਪਲਬਧ ਹੋ ਜਾਂਦੀ ਹੈ। ਜਦੋਂ ਕੰਪਿਊਟਰ ਬੰਦ ਹੋ ਜਾਂਦਾ ਹੈ, ਤਾਂ ਮੈਮੋਰੀ ਉਦੋਂ ਤੱਕ ਸਾਫ਼ ਹੋ ਜਾਂਦੀ ਹੈ ਜਦੋਂ ਤੱਕ ਪ੍ਰਕਿਿਰਆ ਦੁਬਾਰਾ ਸ਼ੁਰੂ ਨਹੀਂ
ਹੁੰਦੀ। ਅਸਥਿਰ ਮੈਮਰੀ ਨੂੰ ਉਪਭੋਗਤਾਵਾਂ ਦੁਆਰਾ ਆਸਾਨੀ ਨਾਲ ਬਦਲਿਆ, ਅਪਗ੍ਰੇਡ ਜਾਂ ਫੈਲਾਇਆ ਜਾ ਸਕਦਾ ਹੈ।
ਰੋਮ:- ਰੋਮ ਸਥਿਰ ਮੈਮਰੀ ਹੈ, ਜਿਸਦਾ ਮਤਲਬ ਹੈ ਕਿ ਜਾਣਕਾਰੀ
ਸਥਾਈ ਤੌਰ 'ਤੇ ਚਿੱਪ 'ਤੇ ਸਟੋਰ ਕੀਤੀ ਜਾਂਦੀ ਹੈ। ਮੈਮਰੀ ਡਾਟਾ ਨੂੰ ਬਚਾਉਣ ਲਈ ਇੱਕ ਇਲੈਕਟ੍ਰਿਕ ਕਰੰਟ 'ਤੇ ਨਿਰਭਰ ਨਹੀਂ ਕਰਦੀ ਹੈ, ਇਸਦੀ ਬਜਾਏ, ਬਾਈਨਰੀ ਕੋਡ ਦੀ ਵਰਤੋਂ ਕਰਕੇ ਡਾਟਾ ਨੂੰ ਵਿਅਕਤੀਗਤ ਸੈੱਲਾਂ ਵਿੱਚ ਲਿਿਖਆ ਜਾਂਦਾ ਹੈ। ਸਥਿਰ
ਮੈਮਰੀ ਕੰਪਿਊਟਰ ਦੇ ਉਹਨਾਂ ਹਿੱਸਿਆਂ ਲਈ ਵਰਤੀ ਜਾਂਦੀ ਹੈ ਜੋ ਬਦਲਦੇ ਨਹੀਂ ਹਨ, ਜਿਵੇਂ ਕਿ ਸਾਫਟਵੇਅਰ ਦਾ ਸ਼ੁਰੂਆਤੀ ਬੂਟ-ਅੱਪ ਹਿੱਸਾ, ਜਾਂ ਫਰਮਵੇਅਰ ਨਿਰਦੇਸ਼ ਜੋ ਤੁਹਾਡੇ ਪ੍ਰਿੰਟਰ ਨੂੰ ਚਲਾਉਂਦੇ ਹਨ। ਕੰਪਿਊਟਰ ਨੂੰ ਬੰਦ ਕਰਨ
ਨਾਲ ਰੋਮ 'ਤੇ ਕੋਈ ਅਸਰ ਨਹੀਂ ਹੁੰਦਾ।
ਸਥਿਰ ਮੈਮਰੀ ਨੂੰ ਉਪਭੋਗਤਾਵਾਂ ਦੁਆਰਾ ਬਦਲਿਆ ਨਹੀਂ ਜਾ ਸਕਦਾ ਹੈ।
ਪ੍ਰਸ਼ਨ 2: ਬਾਹਰੀ ਮੈਮਰੀ ਦੀ ਵਿਆਖਿਆ ਕਰੋ?
ਉੱਤਰ: ਬਾਹਰੀ ਮੈਮਰੀ ਨੂੰ ਸੈਕੰਡਰੀ ਜਾਂ ਐਗਜੂਲਰੀ ਮੈਮਰੀ ਜਾਂ ਸਥਾਈ ਮੈਮਰੀ ਵੀ ਕਿਹਾ
ਜਾਂਦਾ ਹੈ। ਇਹਨਾਂ ਦੀ ਵਰਤੋਂ ਡਾਟਾ ਅਤੇ ਸੂਚਨਾਂ ਨੂੰ ਪੱਕੇ ਤੌਰ ਤੇ ਸਟੋਰ ਕਰਕੇ ਰੱਖਣ ਲਈ ਕੀਤੀ
ਜਾਂਦੀ ਹੈ। ਇਹਨਾਂ ਮੈਮਰੀਆਂ ਨੂੰ ਸੀਪੀਯੂ ਸਿੱਧੇ ਹੀ ਇਸਤੇਮਾਲ ਨਹੀ ਕਰ ਸਕਦਾ। ਇਹਨਾਂ ਨੂੰ
ਇਨਪੁੱਟ/ਆਊਟਪੱੁਟ ਰੂਟੀਨਸ ਰਾਹੀਂ ਇਸਤੇਮਾਲ ਕੀਤਾ ਜਾਂਦਾ ਹੈ। ਸੈਕੰਡਰੀ ਮੈਮਰੀ ਵਿਚਲਾ ਡਾਟਾ
ਪਹਿਲਾਂ ਮੁੱਖ ਮੈਮਰੀ ਵਿੱਚ ਭੇਜਿਆ ਜਾਂਦਾ ਹੈ,
ਫਿਰ ਸੀਪੀਯੂ ਇਸ
ਡਾਟਾ ਦੀ ਵਰਤੋਂ ਕਰ ਸਕਦਾ ਹੈ। ਸੈਕੰਡਰੀ ਮੈਮਰੀ ਦੀਆਂ ਕੁੱਝ ਉਦਾਹਰਣਾਂ CD-ROM, DVD,
HARD DISK ਆਦਿ ਹਨ।
ਪ੍ਰਸ਼ਨ 3: ਸੈਕੰਡਰੀ ਮੈਮਰੀ ਦੀਆਂ
ਵਿਸ਼ੇਸ਼ਤਾਵਾਂ ਦਾ ਵਰਣਨ ਕਰੋ?
ਉੱਤਰ: ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ:-
1. ਇਹ ਮੈਗਨੇਟਿਕ ਅਤੇ ਆਪਟਿਕਲ ਕਿਸਮ ਦੀ ਮੈਮਰੀ ਹੁੰਦੀ ਹੈ।
2. ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ਤੇ ਉਸ ਸਮੇਂ ਤੱਕ ਸਟੋਰ
ਰਹਿੰਦਾ ਹੈ, ਜਦੋਂ ਤੱਕ ਉਸ ਉਪੱਰ ਕੱੁਝ ਹੋਰ
ਨਾ ਲਿਿਖਆ ਜਾਵੇ ਜਾਂ ਇਸਨੂੰ ਯੁਜ਼ਰ ਦੁਆਰਾ ਮਿਟਾਇਆ ਨਾ ਜਾਵੇ।
3. ਇਸ ਮੈਮਰੀ ਵਿੱਚ ਡਾਟਾ ਬਿਜਲੀ ਬੰਦ ਹੋਣ ਤੇ ਵੀ ਪੱਕੇ ਤੌਰ ਤੇ ਸਟੋਰ
ਰਹਿੰਦਾ ਹੈ।
4. ਸੈਕੰਡਰੀ ਸਟੋਰੇਜ਼ ਯੰਤਰਾਂ ਦੀ ਉੱਚ ਭੋਤਿਕ ਸਥਿਰਤਾ ਕਾਰਨ ਇਹਨਾਂ ਵਿੱਚ
ਡਾਟਾ ਸੁਰੱਖਿਅਤ ਰਹਿੰਦਾ ਹੈ।
5. ਕੰਪਿਊਟਰ ਸਾਫਟਵੇਅਰ ਦੀ ਮਦਦ ਨਾਲ ਮਾਨਤਾ ਪ੍ਰਾਪਤ ਯੁਜ਼ਰ ਡਾਟਾ ਨੂੰ
ਜਲਦੀ ਲੱਭ ਸਕਦੇ ਹਨ ਅਤੇ ਇਸਦੀ ਵਰਤੋਂ ਕਰ ਸਕਦੇ ਹਨ।
6. ਸੈਕੰਡਰੀ ਸਟੋਰੇਜ਼ ਬਹੁਗਿਣਤੀ ਡਿਸਕਾਂ ਦੇ ਸੈੱਟਾਂ ਵਿੱਚ ਬਹੁਤ ਸਾਰਾ
ਡਾਟਾ ਸਟੋਰ ਕਰ ਸਕਦੀ ਹੈ।
7. ਪ੍ਰਾਇਮਰੀ ਮੈਮਰੀ ਦੇ ਮੁਕਾਬਲੇ ਮੈੈਗਨੇਟਿਕ ਟੇਪ ਜਾਂ ਡਿਸਕ ਉੱਤੇ
ਡਾਟਾ ਨੂੰ ਸਟੋਰ ਕਰਨਾ ਕਾਫੀ ਸਸਤਾ ਪੈਂਦਾ ਹੈ।
8. ਕੰਪਿਊਟਰ ਸੈਕੰਡਰੀ ਮੈਮਰੀ ਤੋਂ ਬਿਨ੍ਹਾਂ ਸਟਾਰਟ ਹੋ ਸਕਦਾ ਹੈ।
9. ਇਸਦੀ ਰਫ਼ਤਾਰ ਪ੍ਰਾਇਮਰੀ ਮੈਮਰੀ ਨਾਲੋਂ ਹੋਲੀ ਹੁੰਦੀ ਹੈ।
ਪ੍ਰਸ਼ਨ 4: ਟਰੈਕਸ ਅਤੇ ਸੈਕਟਰ ਕੀ ਹੁੰਦੇ
ਹਨ?
ਉੱਤਰ: ਸੱਭ ਤੋਂ ਛੋਟੀ ਇਕਾਈ ਜਿਸ ਨੂੰ ਡਿਸਕ 'ਤੇ ਐਕਸੈਸ ਕੀਤਾ ਜਾ ਸਕਦਾ ਹੈ।
ਜਦੋਂ ਇੱਕ ਡਿਸਕ ਇੱਕ ਹੇਠਲੇ-ਪੱਧਰ ਦੇ ਫਾਰਮੈਟ ਵਿੱਚੋਂ ਗੁਜ਼ਰਦੀ ਹੈ, ਤਾਂ ਇਸਨੂੰ ਟਰੈਕਾਂ ਅਤੇ ਸੈਕਟਰਾਂ ਵਿੱਚ ਵੰਡਿਆ ਜਾਂਦਾ ਹੈ। ਟਰੈਕ ਡਿਸਕ ਦੇ ਦੁਆਲੇ
ਕੇਂਦਰਿਤ ਚੱਕਰ ਹਨ ਅਤੇ ਸੈਕਟਰ ਹਰੇਕ ਚੱਕਰ ਦੇ ਅੰਦਰ ਹਿੱਸੇ ਹਨ। ਉਦਾਹਰਨ ਲਈ, ਇੱਕ ਫਾਰਮੈਟਡ ਡਿਸਕ ਵਿੱਚ 40 ਟਰੈਕ ਹੋ ਸਕਦੇ ਹਨ, ਹਰੇਕ ਟਰੈਕ ਨੂੰ 10 ਸੈਕਟਰਾਂ ਵਿੱਚ ਵੰਡਿਆ ਗਿਆ
ਹੈ। ਓਪਰੇਟਿੰਗ ਸਿਸਟਮ ਅਤੇ ਡਿਸਕ ਡਰਾਈਵ ਇਸਦੇ ਟਰੈਕ ਅਤੇ ਸੈਕਟਰ ਨੰਬਰ ਨੂੰ ਨੋਟ ਕਰਕੇ ਡਿਸਕ 'ਤੇ ਜਾਣਕਾਰੀ ਕਿੱਥੇ ਸਟੋਰ ਕੀਤੀ ਜਾਂਦੀ ਹੈ ਇਸ 'ਤੇ ਟੈਬ ਰੱਖਦੇ ਹਨ।
ਪ੍ਰਸ਼ਨ 5: ਕੈਸ਼ ਮੈਮਰੀ ਕੀ ਹੈ? ਇਸਦੇ ਲਾਭ ਅਤੇ ਹਾਨੀਆਂ ਲਿਖੋ?
ਉੱਤਰ: ਕੈਸ਼ ਮੈਮਰੀ ਇੱਕ ਖਾਸ ਅਤੇ ਬਹੁਤ ਹੀ ਹਾਈ-ਸਪੀਡ ਮੈਮਰੀ ਹੈ। ਕੈਸ਼ ਮੈਮਰੀ ਮੁੱਖ
ਮੈਮੋਰੀ ਜਾਂ ਡਿਸਕ ਮੈਮੋਰੀ ਨਾਲੋਂ ਮਹਿੰਗੀ ਹੈ,
ਪਰ CPU ਰਜਿਸਟਰਾਂ ਨਾਲੋਂ ਕਿਫ਼ਾਇਤੀ
ਹੈ। ਕੈਸ਼ ਮੈਮਰੀ ਇੱਕ ਬਹੁਤ ਹੀ ਤੇਜ਼ ਮੈਮਰੀ ਦੀ ਕਿਸਮ ਹੈ ਜੋ RAM ਅਤੇ CPU ਵਿਚਕਾਰ ਇੱਕ ਬਫਰ ਵਜੋਂ ਕੰਮ
ਕਰਦੀ ਹੈ। ਇਹ ਅਕਸਰ ਬੇਨਤੀ ਕੀਤੇ ਡਾਟਾ ਅਤੇ ਨਿਰਦੇਸ਼ਾਂ ਨੂੰ ਰੱਖਦੀ ਹੈ ਤਾਂ ਜੋ ਲੋੜ ਪੈਣ 'ਤੇ ਉਹ ਤੁਰੰਤ CPU ਲਈ ਉਪਲਬਧ ਹੋਣ।
ਕੈਸ਼ ਮੈਮਰੀ ਦੀ ਵਰਤੋਂ ਮੁੱਖ ਮੈਮਰੀ ਤੋਂ ਡਾਟਾ ਐਕਸੈਸ ਕਰਨ ਲਈ ਔਸਤ ਸਮਾਂ ਘਟਾਉਣ ਲਈ ਕੀਤੀ
ਜਾਂਦੀ ਹੈ।
ਕੈਸ਼ ਮੈਮਰੀ ਦੇ ਲਾਭ:-
1. ਇਹ ਮੁੱਖ ਮੈਮਰੀ ਨਾਲੋਂ ਤੇਜ਼ ਹੈ।
2. ਮੁੱਖ ਮੈਮਰੀ ਦੇ ਮੁਕਾਬਲੇ ਐਕਸੈਸ ਟਾਈਮ ਕਾਫ਼ੀ ਘੱਟ ਹੈ।
3. ਡਾਟਾ ਐਕਸੈਸ ਕਰਨ ਦੀ ਗਤੀ ਵਧਦੀ ਹੈ, ਇਸ ਲਈ CPU ਤੇਜ਼ੀ ਨਾਲ ਕੰਮ
ਕਰਦਾ ਹੈ।
4. ਇਸ ਤੋਂ ਇਲਾਵਾ, CPU ਦੀ ਕਾਰਗੁਜ਼ਾਰੀ ਵੀ ਬਿਹਤਰ ਹੋ
ਜਾਂਦੀ ਹੈ।
5. ਇਹ ਮੋਜੂਦਾ ਡਾਟਾ ਕੈਸ਼ ਮੈਮਰੀ ਵਿੱਚ ਸਟੋਰ ਕਰਦੀ ਹੈ ਅਤੇ ਤਾਂ ਜੋ ਲੋੜ
ਪੈਣ ਤੇ ਵਰਤੋਂ ਕੀਤੀ ਜਾ ਸਕੇ।
ਕੈਸ਼ ਮੈਮਰੀ ਦੀਆਂ ਹਾਨੀਆਂ:-
1. ਇਹ ਕਾਫ਼ੀ ਮਹਿੰਗਾ ਹੈ।
2. ਸਟੋਰੇਜ ਸਮਰੱਥਾ ਸੀਮਤ ਹੈ।
0 Comments
Post a Comment
Please don't post any spam link in this box.