ਜਮਾਤ: 11ਵੀਂ
ਵਿਸ਼ਾ :ਕੰਪਿਊਟਰ ਸਾਇੰਸ
ਟਰਮ-2 ਅਨੁਸਾਰ
ਪਾਠ : 1 ਤੋਂ 8 ਤੱਕ ਦੇ ਮਹਤੱਵਪੁਰਨ 1-1 ਅੰਕ, 4-4 ਅੰਕ ਅਤੇ 6-6 ਅੰਕ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ।
ਬਹੁਪਸੰਦੀ ਪ੍ਰਸ਼ਨ(1-1 ਅੰਕ)
1. ਅਸੀਂ ਇਸ ਤੇ ਨੋਕਰੀ ਲੱਭ ਸਕਦੇ ਹਾਂ।
ੳ) ਅਖਬਾਰ ਅ) ਇੰਟਰਨੈੱਟ ੲ) ਦੋਵੇਂ ੳ ਅਤੇ ਅ ਸ) ਕੋਈ ਵੀ ਨਹੀਂ
2. ਇਹ ਜਾਣਕਾਰੀ ਦਾ ਸੰਗ੍ਰਹਿ ਹੈ, ਜਿਸਦੀ ਵਰਤੋਂ ਇੰਟਰਨੈੱਟ ਰਾਹੀਂ ਕੀਤਾ ਜਾਂਦਾ ਹੈ?
ੳ) ਡਾਟਾ ਅ) ਸੂਚਨਾਂ ੲ) ਵਰਲਡ ਵਾਈਡ ਵੈੱਬ ਸ) ਵੈੱਬ
3. ਇਹ ਖੋਜਾਂ ਉਪਯੋਗੀ ਹੁੰਦੀਆਂ ਹਨ, ਜਦ ਸਾਨੂੰ ਹਬਾਲੇ ਦਾ ਪੂਰਾ ਟੈਕਸਟ ਨਹੀਂ ਪਤਾ ਹੁੰਦਾ?
ੳ) ਵਾਈਡਕਾਰਡ ਅ) ਆਪਰੇਟਰਜ਼ ੲ) ਇਮੇਜ਼ ਸ) ਨਿਊਜ਼
4. ਇਹ ਇੱਕ ਫੋਟੋ ਅਤੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ਹੈ।
ੳ) ਫੇਸਬੁੱਕ ਅ) ਇੰਸਟਾਗ੍ਰਾਮ ੲ) ਦੋਵੇਂ ੳ ਅਤੇ ਅ ਸ) ਕੋਈ ਵੀ ਨਹੀਂ
5. ਇਹ ਗੂਗਲ ਦੇ ਸੱਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ ਹੈ।
ੳ) bing.com ਅ) google.com ੲ) wikipedia.com ਸ) yahoo.com
6. ‘ਸਾਈਬਰ’ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ।
ੳ) ਸਾਈਬਰ ਕ੍ਰਾਈਮ ਅ) ਸਾਈਬਰਨੇਟਿਕ ੲ) ਸਾਈਬਰ ਅਟੈਕ ਸ) ਸਾਈਬਰ ਸੁਰੱਖਿਆ
7. ਸਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਦੀ ਕਾਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ।
ੳ) ਫਿਿਸ਼ੰਗ ਅ) ਸਟਾਕਿੰਗ ੲ) ਪਾਇਰੇਸੀ ਸ) ਹੈਕਿੰਗ
8. ਉਹ ਕਿਹੜਾ ਮਾਲਵੇਅਰ ਹੁੰਦਾ ਹੈ, ਜੋ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ।
ੳ) ਸਪਾਈਵੇਅਰ ਅ) ਐਡਵੇਅਰ ੲ) ਕੰਪਿਊਟਰ ਵਾਇਰਸ ਸ) ਰੈਨਸਮਵੇਅਰ
9. ਉਹ ਕਿਹੜੀ ਸੁਰੱਖਿਆ ਤਕਨੀਕ ਹੈ, ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦਾ ਹੈ।
ੳ) ਸਖਤ ਪਾਸਵਰਡ ਅ) ਫਾਇਰਵਾਲ ੲ) ਡਿਜ਼ੀਟਲ ਸਿਗਨੇਚਰ ਸ) ਇਨਕ੍ਰਿਪਸ਼ਨ
10. ਆਈ.ਟੀ.ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ।
ੳ) ਆਈ.ਟੀ.ਐਕਟ 2008 ਅ) ਆਈ.ਟੀ.ਏ 2000 ੲ) ਇਨਫਰਮੇਸ਼ਨ ਐਕਟ ਸ) ਇਨਕਮਟੈਕਸ ਐਕਟ
11. ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈੱਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ।
ੳ) ਵਰਲਡ ਵਾਈਡ ਵੈੱਬ ਅ) ਇੰਟਰਨੈੱਟ ੲ) ਸਾਈਬਰ ਸਪੇਸ ਸ) ਸਾਈਬਰ ਕੈਫੇ
12. ____ ਇੱਕ ਪ੍ਰਕਿਿਰਆ ਹੈ, ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ।
ੳ) ਸਾਫਟਵੇਅਰ ਮੇਨਟੇਨੈਂਸ ਅ) ਹਾਰਡਵੇਅਰ ਮੇਨਟੇਨੈਂਸ ੲ) ਕਰੈਕਟਿਵ ਮੇਨਟੇਨੈਂਸ ਸ) ਪ੍ਰੀਵੈਂਟਿਵ ਮੇਨਟੇਨੈਂਸ
13. ਕੰਪਿਊਟਿੰਗ ਵਿੱਚ, _____ ਇੱਕ ਕੰਪਿਊਟਰ ਚਾਲੂ ਕਰਨ ਦੀ ਪ੍ਰਕਿਿਰਆ ਹੈ।
ੳ) ਸੇਫ਼ ਮੋਡ ਅ) ਬੂਟਿੰਗ ੲ) ਸਟਾਰਟਿੰਗ ਸ) ਲਾਗ-ਇਨ
14. ਇਹਨਾਂ ਵਿੱਚੋਂ ਕਿਹੜਾ ਕੰਪਿਊਟਰ ਪੋਰਟ ਦੀ ਕਿਸਮ ਨਹੀਂ ਹੈ।
ੳ) ਈਥਰਨੈੱਟ ਅ) ਪੀ.ਐੱਸ/2 ਪੋਰਟ ੲ) ਵੀ.ਜੀ.ਏ ਸ) ਪ੍ਰਿੰਟਰ
15. ______ ਸਕਿਓਰਿਟੀ ਉਪਕਰਣ ਵਿੰਡੋਜ਼ ਦੇ ਨਵੀਨਤਮ ਵਰਜ਼ਨ ਵਿੱਚ ਬਣਾਇਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ।
ੳ) ਐਂਟੀਵਾਇਰਸ ਅ) ਮਾਲਵੇਅਰ ੲ) ਵਿੰਡੋਜ਼ ਡਿਫੈਂਡਰ ਸ) ਡੀਫਰੈਗਮੈਂਟਰ
16. ______ ਇੱਕ ਸਾਫਟਵੇਅਰ ਹੈ ਜੋ ਆਖਰੀ ਉਪਭੋਗਤਾ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ।
ੳ) ਵਿੰਡੋਜ਼ ਡਿਫੈਂਡਰ ਅ) ਫਾਈਲ ਕੰਪ੍ਰੈਸ਼ਨ ਯੂਟੀਲਿਟੀ ੲ) ਆਪਰੇਟਿੰਗ ਸਿਸਟਮ ਸ) ਸਕਿਓਰਿਟੀ ਟੂਲ
17. ਹਦਾਇਤਾਂ ਦੇ ਸਮੂਹ ਨੂੰ ______ ਕਿਹਾ ਜਾਂਦਾ ਹੈ।
ੳ) ਗਰੁੱਪ ਅ) ਸਾਫਟਵੇਅਰ ੲ) ਪ੍ਰੋਗਰਾਮ ਸ) ਇਹਨਾਂ ਵਿੱਚੋਂ ਕੋਈ ਨਹੀਂ
18. ਕਿਹੜੀ ਭਾਸ਼ਾ ਬਿਨ੍ਹਾਂ ਕਿਸੇ ਟ੍ਰਾਂਸਲੇਸ਼ਨ ਦੇ ਕੰਪਿਊਟਰ ਦੁਆਰਾ ਸਿੱਧੀ ਸਮਝੀ ਜਾਂਦੀ ਹੈ।
ੳ) ਪ੍ਰੋਸੀਜ਼ਰ ਓਰੀਐਂਟਡ ਭਾਸ਼ਾ ਅ) ਮਸ਼ੀਨ ਭਾਸ਼ਾ ੲ) ਅਸੈਂਬਲੀ ਭਾਸ਼ਾ ਸ) ਹਾਈ ਲੇਵਲ ਭਾਸ਼ਾ
19. ਨਮੋਨਿੱਕ ਕੋਡ ਅਤੇ ਚਿੰਨਾਤਮਕ ਐਡਰੈਸ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਵਿੱਚ ਵਰਤੇ ਜਾਂਦੇ ਹਨ।
ੳ) ਆਬਜੈਕਟ ਓਰੀਐਂਟਡ ਭਾਸ਼ਾ ਅ) ਨਾਨ-ਪ੍ਰੋਸੀਜ਼ਰਲ ਭਾਸ਼ਾ ੲ) ਅਸੈਂਬਲੀ ਭਾਸ਼ਾ ਸ) ਮਸ਼ੀਨ ਭਾਸ਼ਾ
20. ਕਿਹੜਾ ਟ੍ਰਾਂਸਲੇਟਰ ਹਾਈ ਲੇਵਲ ਭਾਸ਼ਾ ਵਿੱਚ ਲਿਖੇ ਸੋਰਸ ਕੋਡ ਨੂੰ ਟ੍ਰਾਂਸਲੇਟ ਕਰਦੇ ਸਮੇਂ ਆਬਜੈਕਟ ਕੋਡ ਵਿੱਚ ਸਟੋਰ ਨਹੀਂ ਕਰਦਾ।
ੳ) ਟ੍ਰਾਂਸਲੇਟਰ ਅ) ਕੰਪਾਈਲਰ ੲ) ਅਸੈਂਬਲਰ ਸ) ਇੰਟਰਪ੍ਰੇਟਰ
21. ਪ੍ਰੋਗਰਾਮ ਵਿੱਚ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਿਰਆ ਨੂੰ ______ ਕਿਹਾ ਜਾਂਦਾ ਹੈ।
ੳ) ਕੰਪਾਈਲੇਸ਼ਨ ਅ) ਕੋਡਿੰਗ ੲ) ਡੀਬੱਗਿੰਗ ਸ) ਦਸਤਾਵੇਜ਼ੀਕਰਣ
22. ਸੀ ਇੱਕ ______ ਪਰਪਜ਼ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ।
ੳ) ਸਪੇਸ਼ਲ ਅ) ਜਨਰਲ ੲ) ਆਬਜੈਕਟਿਵ ਸ) ਇਹਨਾਂ ਵਿੱਚੋਂ ਕੋਈ ਨਹੀਂ
23. ਹੇਠਾਂ ਲਿਿਖਆਂ ਵਿੱਚੋਂ ਕਿਹੜੀ ਆਈਡੈਂਟੀਫਾਇਰ ਦੀ ਸਹੀ ਉਦਾਹਰਣ ਨਹੀਂ ਹੈ।
ੳ) roll_no ਅ) %age_marks ੲ) rollno ਸ) main
24. ਹੇਠਾਂ ਲਿਿਖਆਂ ਵਿੱਚੋਂ ਕਿਹੜਾ ਟੋਕਨ ਹੁੰਦਾ ਹੈ।
ੳ) ਕੀਅਵਰਡ ਅ) ਵਿਸ਼ੇਸ਼ ਚਿੰਨ੍ਹ ੲ) ਲਿਟਰਲਜ਼ ਸ) ਇਹ ਸਾਰੇ
25. ਹੇਠ ਲਿਿਖਆਂ ਵਿੱਚੋਂ ਕਿਹੜਾ ਕੀਅਵਰਡ ਡਾਟਾ-ਟਾਈਪ ਨੂੰ ਨਹੀਂ ਦਰਸ਼ਾਉਂਦਾ।
ੳ) int ਅ) float ੲ) const ਸ) char
26. ______ ਦੀ ਵਰਤੋਂ ਪ੍ਰੋਗਰਾਮ ਵਿੱਚ ਕੋਡ ਦਾ ਵਰਨਣ ਕਰਨ ਲਈ ਕੀਤੀ ਜਾਂਦੀ ਹੈ।
ੳ) ਕੰਪਾਈਲਰ ਅ) ਕਮੈਂਟਸ ੲ) ਲਿਟਰਲਜ਼ ਸ) ਆਈਡੈਂਟੀਫਾਇਰਜ਼
27. ਉਹ ਚਿੰਨ੍ਹ ਜੋ ਕਿਸੇ ਡਾਟਾ ਉੱਪਰ ਖਾਸ ਕਿਸਮ ਦੇ ਓਪਰੇਸ਼ਨ ਨੂੰ ਕਰਵਾਉਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ।
ੳ) ਆਪਰੈਂਡਜ਼ ਅ) ਆਪਰੇਟਰਜ਼ ੲ) ਐਕਸਪ੍ਰੈਸ਼ਨਜ਼ ਸ) ਫਾਰਮੂਲੇ
28. ਕਿਹੜਾ ਆਪਰੇਟਰ ਕੇਵਲ ਇੱਕ ਹੀ ਓਪਰੈਂਡ ਉੱਪਰ ਕੰਮ ਕਰਦਾ ਹੈ।
ੳ) ਯੂਨਰੀ ਅ) ਬਾਇਨਰੀ ੲ) ਟਰਨਰੀ ਸ) ਕੰਡੀਸ਼ਨਲ
29. ਹੇਠ ਲਿਖੀਆਂ ਵਿੱਚੋਂ ਕਿਹੜਾ ਲਾਜੀਕਲ ਆਪਰੇਟਰ ਨਹੀਂ ਹੈ।
ੳ) AND(&&) ਅ) OR(||) ੲ) Equality(==) ਸ) NOT(!)
30. ਟਰਨਰੀ ਆਪਰੇਟਰ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ।
ੳ) :? ਅ) ;? ੲ) ?: ਸ) ?;
31. ਹੇਠ ਲਿਖੀਆਂ ਵਿੱਚੋਂ ਕਿਹੜਾ ਅਸਾਈਨਮੈਂਟ ਆਪਰੇਟਰ ਨਹੀਂ ਮੰਨਿਆਂ ਜਾਂਦਾ।
ੳ) = ਅ) == ੲ) += ਸ) %=
ਖਾਲੀ ਥਾਵਾਂ ਭਰੋ।(1-1 ਅੰਕ)
1. ਵੈੱਬਸਾਈਟ clear ਅਤੇ fresh ਬਣਾਉਣ ਲਈ _______ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਉੱਤਰ:- ਡਿਜ਼ਾਈਨ
2. ਇਹ ਇੱਕ ਖੋਜ ਤੋਂ ਸਿੱਖਿਆ ਗਿਆ ਹੈ ਕਿ ਆਮ ਯੂਜ਼ਰ _____ ਪੈਟਰਨ ਵਿੱਚ ਵੈੱਬਪੇਜਾਂ ਨੂੰ ਸਕੈਨ ਕਰਦੇ ਹਨ।
ਉੱਤਰ:- “F” ਪੈਟਰਨ
3. Html ਦੀ ਵਰਤੋਂ ਟੈਕਸਟ, ਇਮੇਜਿਸ, ਅਤੇ ਹੋਰ ਵੈੱਬਪੇਜਾਂ ਦੇ ____ ਨੂੰ ਵੈੱਬਪੇਜਾਂ ਤੇ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਐਲੀਮੈਂਟ(ਤੱਤਾਂ)
4. ____ ਦੀ ਵਰਤੋਂ ਨਾਲ ਵੈੱਬਾਈਟਸ ਅਤੇ ਵੈੱਬਪੇਜਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ।
ਉੱਤਰ:- Cascading Style Sheets
5. ______ Html ਐਲੀਮੈਂਟ ਚੁਣਨ ਅਤੇ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ।
ਉੱਤਰ:- ਸਿਲੈਕਟਰ
6. ______ ਸਾਨੂੰ ਇੰਟਰਨੈੱਟ ਤੇ ਵੈੱਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ।
ਉੱਤਰ:- ਵੈੱਬ ਬ੍ਰਾਊਜ਼ਰ
7. ਇੰਟਰਨੈੱਟ ਰਾਹੀਂ ਚੀਜਾਂ ਜਾਂ ਸੇਵਾਵਾਂ ਖਰੀਦਣ ਦੀ ਪ੍ਰਕਿਿਰਆ ਹੈ।
ਉੱਤਰ:- ਆਨ ਲਾਈ ਸ਼ਾਪਿੰਗ
8. ____ ਇੱਕ ਵੈੱਬ-ਆਧਾਰਿਤ ਉਪਕਰਣ ਹੈ, ਜੋ ਉਪਭੋਗਤਾ ਨੂੰ ਵਰਲਡ ਵਾਈਡ ਵੈੱਬ ਤੇ ਜਾਣਕਾਰੀ ਲੱਭਣ ਦੇ ਯੋਗ ਬਣਾਉਂਦਾ ਹੈ।
ਉੱਤਰ:- ਸਰਚ ਇੰਜਣ
9. ਇੱਕ ਖੋਜ ਸ਼ਬਦ ਨੂੰ _____ ਵਿੱਚ ਲਿਖਣਾ, ਖੋਜ ਇੰਜਨ ਨੂੰ ਉਸ ਖਾਸ ਸ਼ਬਦ ਜਾਂ ਵਾਕੰਸ਼ ਨੂੰ ਖੋਜਜ਼ ਲਈ ਕਹਿੰਦਾ ਹੈ।
ਉੱਤਰ:- ਕੁਟੇਸ਼ਨ ਮਾਰਕ
10. ਇੱਕ _____ ਦੇ ਗਾਹਕ ਸਬਸਕ੍ਰੀਪਸ਼ਨ ਬਣੇ ਬਿਨਾਂ ਸਾਡੇ ਕੋਲ ਇੰਟਰਨੈੱਟ ਦਾ ਕੋਈ ਕੁਨੈਕਸ਼ਨ ਨਹੀਂ ਹੋਵੇਗਾ।
ਉੱਤਰ:- ਇੰਟਰਨੈੱਟ ਸਰਵਿਸ ਪ੍ਰੋਵਾਈਡਰ
11. ______ ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰ ਦਿੰਦੇ ਹਨ।
ਉੱਤਰ:- ਮਾਲਵੇਅਰ
12. ______ ਇੱਕ ਡਿਜ਼ੀਟਲ ਕੋਡ ਹੁੰਦਾ ਹੈ, ਜੋ ਕਿਸੇ ਆਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਦਾ ਹੈ।
ਉੱਤਰ:- ਡਿਜ਼ੀਟਲ ਸਿਗਨੇਚਰ
13. ਐਂਟੀਵਾਇਰਸ ਸਾਫਟਵੇਅਰ ਸਾਡੇ ਕੰਪਿਊਟਰ ਨੂੰ ______ ਤੋਂ ਸੁਰੱਖਿਅਤ ਕਰਦਾ ਹੈ।
ਉੱਤਰ:- ਵਾਇਰਸ
14. ______ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਸੁਰੱਖਿਆ ਕੰਧ ਦੀ ਤਰ੍ਹਾਂ ਕੰਮ ਕਰਦੀ ਹੈ।
ਉੱਤਰ:- ਫਾਇਰਵਾਲ
15. ਕੋਈ ਅਣ-ਅਧਿਕਾਰਤ ਵਿਅਕਤੀ _______ ਦੁਆਰਾ ਕਿਸੇ ਵੈੱਬਸਾਈਟ ਵਿੱਚ ਬਦਲਾਅ ਕਰ ਸਕਦਾ ਹੈ।
ਉੱਤਰ:- ਸਾਈਬਰ ਹਮਲੇ
16. ਇੰਟਰਨੈੱਟ ਨਾਲ ਜੁੜੇ ਸਾਰੇ ਸਰਵਰਾਂ ਦੇ URL ਐਡਰੈੱਸ _____ ਤੇ ਸਟੋਰ ਹੁੰਦੇ ਹਨ।
ਉੱਤਰ:- ਵਰਲਡ ਵਾਈਡ ਵੈੱਬ
17. ______ ਨਿਯਮਤ ਅਧਾਰ ਤੇ ਹਾਰਡਵੇਅਰ ਦੀ ਜਾਂਚ ਕਰਨ ਦੀ ਇਹ ਸੁਨਿਿਸ਼ਚਿਤ ਕਰਨ ਦੀ ਪ੍ਰਕਿਿਰਆ ਹੈ, ਕਿ ਇਹ ਵਧੀਆਂ ਚੱਲ ਰਹੇ ਕ੍ਰਮ ਵਿੱਚ ਹੈ।
ਉੱਤਰ:- ਪ੍ਰੀ-ਵੈਨਟਿਵ ਮੇਨਟੇਨੈਂਸ
18. ______ ਇੱਕ ਸਾਫਟਵੇਅਰ ਹੁੰਦਾ ਹੈ, ਜੋ ਕਿ ਇੱਕ ਉਪਕਰਣ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ।
ਉੱਤਰ:- ਡਰਾਈਵਰ
19. ______ ਇੱਕ ਸਰੀਰਕ ਡੌਕਿੰਗ ਪੁਆਇੰਟ ਹੈ, ਜਿਸਦੀ ਵਰਤੋਂ ਨਾਲ ਇੱਕ ਬਾਹਰੀ ਉਪਕਰਣ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ।
ਉੱਤਰ:- ਪੋਰਟ
20. ______ ਟਾਈਪਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੈ, ਜਿਵੇਂ ਕਿ ਅਕਾਰ, ਪਿੱਚ, ਅਤੇ ਸਪੇਸਿੰਗ।
ਉੱਤਰ:- ਫੌਂਟ
21. ______ ਦੀ ਵਰਤੋਂ ਕਰਦੀਆਂ, ਅਸੀਂ ਆਪਣੇ ਵਿੰਡੋਜ਼ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੀਆਂ ਚੀਜਾਂ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਬੰਦ ਕਰ ਸਕਦੇ ਹਾਂ, ਪਰ ਵਿੰਡੋਜ਼ ਆਪਰੇਟਿੰਗ ਸਿਸਟਮ ਚਲਦਾ ਰਹਿੰਦਾ ਹੈ ਅਤੇ ਦੂਜੇ ਯੂਜ਼ਰਾਂ ਨੂੰ ਕੰਪਿਊਟਰ ਵਰਤਣ ਦੀ ਆਗਿਆ ਦਿੰਦਾ ਹੈ।
ਉੱਤਰ:- ਲੋਗ-ਆਫ
22. ਕਿਸੇ ਵਿਸ਼ੇਸ਼ ਆਈਟਮ ਦੀ ਸੰਬੰਧਿਤ ਜਾਣਕਾਰੀ ਨੂੰ ਕੀ ਕਿਹਾ ਜਾ ਸਕਦਾ ਹੈ।
ਉੱਤਰ:- ਰਿਕਾਰਡ
23. ਫਾਈਲਾਂ ਜਾਂ ਟੇਬਲਸ ਦੇ ਭੰਡਾਰ ਨੂੰ ਕੀ ਕਿਹਾ ਜਾਂਦਾ ਹੈ।
ਉੱਤਰ:- ਡਾਟਾਬੇਸ
24. ਡੀ.ਬੀ.ਐੱਮ.ਐੱਸ ਦਾ ਕੀ ਅਰਥ ਹੈ।
ਉੱਤਰ:- ਡਾਟਾਬੇਸ ਮੈਨੇਜਮੈਂਟ ਸਿਸਟਮ
25. ਜੋ ਅਸਲ ਵਿੱਚ ਡਾਟਾਬੇਸ ਦੇ ਡਿਜਾਈਨਿੰਗ ਹਿੱਸੇ ਤੇ ਕੰਮ ਕਰਦੇ ਹਨ, ਉਹਨਾਂ ਲੋਕਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ।
ਉੱਤਰ:- ਡਾਟਾਬੇਸ ਡਿਜਾਈਨਰ
26. ____ ਨੂੰ ਕਾਇਮ ਰੱਖਣ ਅਤੇ ਡਾਟਾਬੇਸ ਦੇ ਪ੍ਰਬੰਧਨ ਕਰਨ ਲਈ ਕਿਸ ਦੀ ਜਿੰਮੇਵਾਰੀ ਹੁੰਦੀ ਹੈ।
ਉੱਤਰ:- ਡਾਟਾਬੇਸ ਐਡਮੀਨੀਸਟ੍ਰੇਟਰ
27. ਇੱਕ ਵਿਅਕਤੀ ਜੋ ਪ੍ਰੋਗਰਾਮ ਲਿਖਦਾ ਹੈ ਉਸਨੂੰ _____ ਕਿਹਾ ਜਾਂਦਾ ਹੈ।
ਉੱਤਰ:- ਪ੍ਰੋਗਰਾਮਰ
28. ਹਾਰਡਵੇਅਰ ਸੰਬੰਧੀ ਲੋਅ ਲੇਵਲ ਅੰਦਰੂਨੀ ਜਾਣਕਾਰੀ _____ ਪ੍ਰੋਗਰਾਮਿੰਗ ਭਾਸ਼ਾ ਲਈ ਲੋੜੀਂਦੀ ਹੈ।
ਉੱਤਰ:- ਲੋਅ ਲੇਵਲ
29. ਐਲਗੋਰਿਥਮ ਦੀ ਚਿੱਤਰਾਤਮਕ ਪ੍ਰਸਤੂਤੀ ਨੂੰ _____ ਕਿਹਾ ਜਾਂਦਾ ਹੈ।
ਉੱਤਰ:- ਫਲੋ ਚਾਰਟ
30. ਹਾਈ ਲੈਵਲ ਭਾਸ਼ਾ ਵਿੱਚ ਲਿਖੇ ਸੋਰਸ ਪ੍ਰੋਗਰਾਮ ਨੂੰ ਆਬਜੈਕਟ ਪ੍ਰੋਗਰਾਮ ਵਿੱਚ ਤਬਦੀਲ ਕਰਨ ਦੀ ਪ੍ਰਕਿਿਰਆ ਨੂੰ ______ ਕਿਹਾ ਜਾਂਦਾ ਹੈ।
ਉੱਤਰ:- ਕੰਪਾਈਲੇਸ਼ਨ
31. ਉਹ ਗਲਤੀਆਂ ਜੋ ਕੰਪਾਈਲਰ ਦੁਆਰਾ ਨਹੀਂ ਲੱਭੀਆਂ ਜਾ ਸਕਦੀਆਂ ਉਹਨਾਂ ਨੂੰ _____ ਕਿਹਾ ਜਾਂਦਾ ਹੈ।
ਉੱਤਰ:- ਲਾਜ਼ੀਕਲ ਅੇਰਰ
32. _____ ਇੱਕ ਪ੍ਰੋਗਰਾਮ ਵਿੱਚ ਸੱਭ ਤੋਂ ਛੋਟੀਆਂ ਵਿਅਕਤੀਗਤ ਇਕਾਈਆਂ ਹੁੰਦੀਆਂ ਹਨ।
ਉੱਤਰ:- ਟੋਕਨ
33. ਪ੍ਰੋਗਰਾਮ ਦੇ ਐਲੀਮੈਂਟਸ, ਜਿਵੇਂ ਕਿ ਵੇਰੀਏਬਲ, ਕਾਂਸਟੈਂਟਸ, ਐਰੋ, ਫੰਕਸ਼ਨ, ਸਟਰਕਚਰ ਆਦਿ ਨੂੰ ਦਿੱਤੇ ਨਾਮ ਨੂੰ _____ ਕਿਹਾ ਜਾਂਦਾ ਹੈ।
ਉੱਤਰ:- ਆਈਡੈਂਟੀਫਾਇਰ
34. ਉਹ ਪ੍ਰੋਗਰਾਮ ਦੇ ਤੱਤ ਜੋ ਆਪਣਾ ਮੁੱਲ ਪ੍ਰੋਗਰਾਮ ਚੱਲਣ ਦੌਰਾਨ ਬਦਲਣ ਦੀ ਆਗਿਆ ਨਹੀਂ ਦਿੰਦੇ, ਨੂੰ _____ ਕਿਹਾ ਜਾਂਦਾ ਹੈ।
ਉੱਤਰ:- ਕਾਂਸਟੈਂਟ
35. ਸਿੰਗਲ ਪ੍ਰਿਸੀਜ਼ਨ ਮੱਲਾਂ ਨਾਲ ਕੰਮ ਕਰਨ ਲਈ ਅਸੀਂ ______ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ।
ਉੱਤਰ:- ਫਲੋਟ
36. ਹੈਡਰ ਫਾਈਲ ਦੀ ਐਕਸਟੈਂਸ਼ਨ _____ ਹੁੰਦੀ ਹੈ।
ਉੱਤਰ:- .h
37. _____ ਉਹ ਡਾਟਾ ਆਈਟਮਜ਼ ਹੁੰਦੀਆਂ ਹਨ ਜਿਨ੍ਹਾਂ ਉੱਪਰ ਆਪਰੇਟਰਜ਼ ਆਪਣਾ ਕੰਮ ਕਰਦੇ ਹਨ।
ਉੱਤਰ:- ਓਪਰੈਂਡਜ਼
38. ਯੂਨਰੀ ਆਪਰੇਟਰ ਕੇਵਲ _____ ਓਪਰੈਂਡ ਉੱਪਰ ਕੰਮ ਕਰਦੇ ਹਨ।
ਉੱਤਰ:- ਇੱਕ
39. _____ ਅਰਥਮੈਟਿਕ ਆਪਰੇਟਰ ਕੇਵਲ ਇੰਟੀਜ਼ਰ ਓਪਰੈਂਡਜ਼ ਉੱਪਰ ਕੰਮ ਕਰਦਾ ਹੈ।
ਉੱਤਰ:- ਮਾਡੂਲਸ
40. ਜਦੋਂ ਕਿਸੇ ਇੱਕ ਕਿਸਮ ਦੇ ਮੁੱਲ ਨੂੰ ਕਿਸੇ ਦੂਸਰੀ ਕਿਸਮ ਦੇ ਮੁੱਲ਼ ਵਿੱਚ ਤਬਦੀਲ ਕੀਤਾ ਜਾਂਦਾ ਹੈ ਤਾਂ ਉਸਨੂੰ ______ ਕਿਹਾ ਜਾਂਦਾ ਹੈ।
ਉੱਤਰ:- ਟਾਈਪ ਕਨਵਰਜ਼ਨ
41. ਟਰਨਰੀ ਆਪਰੇਟਰ ਨੂੰ _____ ਆਪਰੇਟਰ ਵੀ ਕਿਹਾ ਜਾਂਦਾ ਹੈ।
ਉੱਤਰ:- ਕੰਡੀਸ਼ਨਲ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।(1-1 ਅੰਕ)
1. W3C ਸ਼ਬਦ ਦਾ ਸੰਖੇਪ ਰੂਪ ਕੀ ਹੈ।
ਉੱਤਰ:- World Wide Web Consortium (ਵਰਲਡ ਵਾਈਡ ਵੈੱਬ ਕਨਸੋਰਟੀਅਮ)
2. CSS ਸ਼ਬਦ ਦਾ ਸੰਖੇਪ ਰੂਪ ਕੀ ਹੈ?
ਉੱਤਰ:- ਕਾਸਕੇਡਿੰਗ ਸਟਾਇਲ ਸ਼ੀਟ(Cascading Style Sheets)
3. External Css ਫਾਈਲ ਦੀ ਐਕਸਟੈਂਸਨ ਕੀ ਹੈ?
ਉੱਤਰ:- .css
4. ਕਿਸ ਟੈਗ ਵਿੱਚ ਇੰਟਰਨਲ css ਨੂੰ html ਵੈੱਬਪੇਜ਼ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ?
ਉੱਤਰ:- <link>
5. WYSIWYG ਦਾ ਪੂਰਾ ਨਾਮ ਲਿਖੋ?
ਉੱਤਰ:- What You See Is What You Get (ਵੱਟ ਯੂ ਸੀ ਇਜ਼ ਵੱਟ ਯੂ ਗੇਟ)
6. ਇੱਕ ਕੰਪਨੀ ਜੋ ਵਿਅਕਤੀਆਂ ਅਤੇ ਸੰਗਠਨਾਂ ਨੂੰ ਇੰਟਰਨੈੱਟ ਕੁਨੈਕਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।
ਉੱਤਰ:- ਇੰਟਰਨੈੱਟ ਸਰਵਿਸ ਪ੍ਰੋਵਾਈਡਰ
7. HTTPS ਦਾ ਪੂਰਾ ਨਾਮ ਕੀ ਹੈ?
ਉੱਤਰ:- ਹਾਇਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ ਸਿਕਓਰ ਸੋਕਟ ਲੇਅਰ(Hyper Text Transfer Protocol Secure Socket Layer)
8. ਸਿਰਫ ਨੌਕਰੀ ਲੱਭਣ ਲਈ ਕਿਹੜਾ ਟੂਲ ਵਰਤਿਆ ਜਾਂਦਾ ਹੈ?
ਉੱਤਰ:- ਜਾਬ ਸਰਚ ਇੰਜਣ
9. ਇੱਕ ਵੈੱਬ ਪੇਜ਼ ਦੇ ਐਡਰੈਸ ਨੂੰ ਸੇਵ ਕਰਨ ਦੇ ਤਰੀਕੇ ਨੂੰ ਕੀ ਕਹਿੰਦੇ ਹਨ?
ਉੱਤਰ:- ਬੁੱਕਮਾਰਕ
10. ਕਿਸੇ ਇੱਕ Open content onlibe encyclopedia ਦਾ ਨਾਮ ਦੱਸੋ?
ਉੱਤਰ:- wikipedia.com
11. ਪਹਿਲਾ ਆਈ.ਟੀ.ਐਕਟ ਕਦੋਂ ਹੋਂਦ ਵਿੱਚ ਆਇਆ?
ਉੱਤਰ:- 17 ਅਕਤੂਬਰ 2000
12. ਕੋਈ ਦੋ ਐਂਟੀਵਾਇਰਸ ਸਾਫਟਵੇਅਰਾਂ ਦੇ ਨਾਮ ਲਿਖੋ?
ਉੱਤਰ:- AVG, Avira, Avast, Quickheal
13. CERT-IN ਦਾ ਪੂਰਾ ਰੂਪ ਲਿਖੋ?
ਉੱਤਰ:- Indian Computer Emergency Response Team
14. ITA 2000 ਦਾ ਪੂਰਾ ਰੂਪ ਲਿਖੋ?
ਉੱਤਰ:- Information Technology Act 2000
15. ਕਿਹੜਾ ਆਪਰੇਟਰ ਆਪਣੇ ਓਪਰੈਂਡ ਵਿੱਚ ਇੱਕ ਅੰਕ ਦਾ ਵਾਧਾ ਕਰ ਦਿੰਦਾ ਹੈ?
ਉੱਤਰ:- ਇੰਨਕਰੀਮੈਂਟ ਓਪਰੇਟਰ(++)
16. ਕਿਹੜਾ ਆਪਰੇਟਰ ਦੋ ਵੇਰੀਏਬਲਾਂ ਵਿਚਕਾਰ ਸੰਬੰਧਾਂ ਨੂੰ ਟੈਸਟ ਕਰਨ ਲਈ ਵਰਤਿਆ ਜਾਂਦਾ ਹੈ?
ਉੱਤਰ:- ਰਿਲੇਸ਼ਨਲ ਓਪਰੇਟਰ
17. ਸੀ ਪ੍ਰੋਗਰਾਮਿੰਗ ਵਿੱਚ ਵਰਤੇ ਜਾਣ ਵਾਲੇ ਸਾਰੇ ਅਰਥਮੈਟਿਕ ਆਪਰੇਟਰ ਲਿਖੋ?
ਉੱਤਰ:- +, -, *, /, %
18. ਕਿਹੜਾ ਆਪਰੇਟਰ ਬਾਈਟ ਵਿੱਚ ਆਪਣੇ ਓਪਰੈਂਡ ਦਾ ਸਾਈਜ਼ ਵਾਪਿਸ ਕਰਦਾ ਹੈ?
ਉੱਤਰ:- sizeof()
19. ਟਾਈਪ ਕਨਵਰਜ਼ਨ ਦੇ ਦੋ ਤਰੀਕਿਆਂ ਦੇ ਨਾਮ ਲਿਖੋ?
ਉੱਤਰ:- Implicit ਅਤੇ Explicit
20. ਸੀ ਭਾਸ਼ਾ ਵਿੱਚ ਕਿੰਨ੍ਹੇ ਰਿਲੇਸ਼ਨਲ ਆਪਰੇਟਰਜ਼ ਮੌਜੂਦ ਹਨ?
ਉੱਤਰ:- 6
ਪੂਰੇ ਰੂਪ ਲਿਖੋ।(1-1 ਅੰਕ)
1. PnP : Plug And Play (ਪਲੱਗ ਐਂਡ ਪਲੇਅ)
2. USB : Universal Serial Bus (ਯੂਨੀਵਰਸਲ ਸੀਰੀਅਲ ਬਸ)
3. VGA : Video Graphics Adapter (ਵੀਡੀਓ ਗ੍ਰਾਫਿਕਸ ਅਡੈਪਟਰ)
4. UAC : User Account Control (ਯੂਜ਼ਰ ਅਕਾਉਂਟ ਕੰਟਰੋਲ)
5. OS : Operating System (ਆਪਰੇਟਿੰਗ ਸਿਸਟਮ)
6. NAP : Network Access Protection (ਨੈੱਟਵਰਕ ਐਕਸੈਸ ਪ੍ਰੋਟੇਕਸ਼ਨ)
7. Opcode : Operation Code (ਓਪਰੇਸ਼ਨ ਕੋਡ)
8. Operand : Operation Address (ਓਪਰੇਸ਼ਨ ਐਡਰੈਸ)
9. 4GL : Fourth Generation Language (ਫੋਰਥ ਜ਼ੈਨਰੇਸ਼ਨ ਲੈਂਗੂਏਜ਼)
10. SQL : Structured Query Language (ਸਟਰਕਚਰਡ ਕਿਊਰੀ ਲੈਂਗੂਏਜ਼)
11. OOP : Object Oriented Programming (ਆਬਜੈਕਟ ਓਰੀਐਂਟੇਡ ਪ੍ਰੋਗਰਾਮਿੰਗ)
12. FORTRAN : Formula Translation (ਫਾਰਮੂਲਾ ਟ੍ਰਾਂਸਲੇਸਣ)
13. BCPL : Basic Combined Programming Language Address
(ਬੇਸਿਕ ਕੰਬਾਈਨਡ ਪ੍ਰੋਗਰਾਮਿੰਗ ਲੈਂਗੂਏਜ਼ ਐਡਰੈਸ)
14. IDE : Integrated Development Environment (ਇੰਟੀਗ੍ਰੇਟਿਡ ਡਿਵੇਲਪਮੈਂਟ ਇੰਨਵਾਇਰਮੈਂਟ)
15. STDIO.H : Standard Input Output Header File (ਸਟੈਂਡਰਡ ਇਨਪੁੱਟ ਆਉਟਪੂੱਟ ਹੈਡਰ ਫਾਈਲ)
16. Conio.h : Console Input Output Header File (ਕੰਸੋਲ ਇਨਪੁੱਟ ਆਉਟਪੂੱਟ ਹੈਡਰ ਫਾਈਲ)
17. ASCII : American Standard Code For Information Interchange
(ਅਮੇਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ਼)
ਸਹੀ ਗਲਤ ਲਿਖੋ।(1-1 ਅੰਕ)
1. ਵੱਖ-ਵੱਖ ਵਿਿਦਆਰਥੀਆਂ ਦੇ ਸੰਬੰਧਿਤ ਰਿਕਾਰਡ ਦੇ ਇਕੱਠ ਨੂੰ ਡਾਟਾਬੇਸ ਮੰਨਿਆ ਜਾਂਦਾ ਹੈ।(ਗਲਤ)
2. ਡਾਟਾਬੇਸ ਡਾਟਾ ਨੂੰ ਪ੍ਰਾਪਤ ਕਰਨ, ਇਨਸਰਟ ਕਰਨ, ਅਤੇ ਮਿਟਾਉਣ ਲਈ ਵਰਤਿਆ ਜਾਂਦਾ ਹੈ।(ਸਹੀ)
3. ਡੀ.ਬੀ.ਐੱਮ.ਐੱਸ ਇੱਕ ਕੰਪਿਊਟਰਾਈਜਡ ਰਿਕਾਰਡ ਕੀਪਿੰਗ ਸਿਸਟਮ ਹੈ।(ਸਹੀ)
4. ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਹਾਰਡਵੇਅਰ ਹੈ।(ਗਲਤ)
5. ਡਾਟਾਬੇਸ ਮੈਨੇਜਮੈਂਟ ਸਿਸਟਮ ਡਾਟਾਬੇਸ ਨੂੰ ਮੈਨੇਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।(ਸਹੀ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ।(4-4 ਅੰਕ)
ਪ੍ਰਸ਼ਨ1: HTML ਡਾਕੂਮੈਂਟ ਦੀ ਬਣਤਰ ਲਿਖੋ?
ਉੱਤਰ: ਹਰੇਕ HTML ਡਾਕੂਮੈਂਟ <HTML> ਟੈਗ ਨਾਲ ਸ਼ੁਰੂ ਅਤੇ </HTML> ਟੈਗ ਨਾਲ ਖਤਮ ਹੁੰਦਾ ਹੈ। ਇੱਕ html ਡਾਕੂਮੈਂਟ ਦੇ ਦੋ ਮੁੱਖ ਭਾਗ ਹੁੰਦੇ ਹਨ:
1. Head ਭਾਗ:- ਇਹ ਭਾਗ <head> ਨਾਲ ਸ਼ੁਰੂ ਅਤੇ </head> ਟੈਗ ਨਾਲ ਖਤਮ ਹੁੰਦਾ ਹੈ। ਹੈਡ ਭਾਗ ਵਿੱਚ ਟਾਈਟਲ ਹੁੰਦਾ ਹੈ, ਜੋਕਿ ਡਾਕੂਮੈਂਟ ਦੇ ਸਿਰਲੇਖ ਦੀ ਪਛਾਣ ਕਰਦਾ ਹੈ।
2. Body ਭਾਗ:- ਬਾਡੀ ਭਾਗ ਵਿੱਚ ਅਸਲ ਜਾਣਕਾਰੀ ਹੁੰਦੀ ਹੈ, ਜੋ ਅਸੀਂ ਵੈੱਬ ਪੇਜ਼ ਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ। ਇਹ ਭਾਗ <Body> ਟੈਗ ਨਾਲ ਸ਼ੁਰੂ ਅਤੇ </Body> ਟੈਗ ਨਾਲ ਖਤਮ ਹੁੰਦਾ ਹੈ।
ਪ੍ਰਸ਼ਨ2: ਵੈੱਬਸਾਈਟ ਡਿਵੈਲਪਮੈਂਟ ਦੇ ਵੱਖ-ਵੱਖ ਪੜਾਅ ਕੀ ਹਨ?
ਉੱਤਰ: ਵੈੱਬਸਾਈਟ ਡਿਵੈਲਪਮੈਂਟ ਦੇ ਵੱਖ-ਵੱਖ 6 ਮੁੱਖ ਪੜਾਅ:-
1. ਜਾਣਕਾਰੀ ਇਕੱਠੀ ਕਰਨਾ
2. ਯੋਜਨਾਬੰਦੀ
3. ਡਿਜ਼ਾਈਨ
4. ਵਿਕਾਸ
5. ਟੈਸਟਿੰਗ ਅਤੇ ਡਿਲੀਵਰੀ
6. ਰੱਖ-ਰਖਾਅ
ਪ੍ਰਸ਼ਨ3: ਵੈੱਬ ਵਿੱਚ html ਦੀ ਭੁਮਿਕਾ ਕੀ ਹੁੰਦੀ ਹੈ?
ਉੱਤਰ: Html ਵੈੱਬਸਾਈਟਸ ਨੂੰ ਡਿਜ਼ਾਈਨ ਕਰਨ ਵਾਲੀ ਭਾਸ਼ਾ ਹੈ, ਇਸਦੀ ਵਰਤੋਂ ਨਾਲ ਸਟੈਟਿਕ ਵੈੱਬਪੇਜਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ। ਇਹ Html ਕੋਡ ਵੈੱਬ ਬ੍ਰਾਊਜ਼ਰ ਵੱਲੋਂ ਸਮਝਿਆ ਜਾਂਦਾ ਹੈ, ਅਤੇ ਇਸਨੂੰ ਵੇਖਣ ਯੋਗ ਬਣਾ ਕੇ ਪ੍ਰਦਰਸ਼ਿਤ ਕਰਦਾ ਹੈ। Html ਦੀ ਵਰਤੋਂ ਟੈਕਸਟ, ਇਮੇਜ਼ਿਸ, ਅਤੇ ਹੋਰ ਵੈੱਬਪੇਜ਼ ਐਲੀਮੈਂਟਸ ਨੂੰ ਇੱਕ ਵੈੱਬਪੇਜ਼ ਵਿੱਚ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। ਇਸ ਲਈ Html ਦੀ ਵੈੱਬ ਵਿੱਚ ਮਹਤੱਵਪੂਰਨ ਭੂਮਿਕਾ ਹੈ ਅਤੇ ਇਸ ਤੋਂ ਬਿਨ੍ਹਾਂ ਵੈੱਬ ਸੰਭਵ ਨਹੀਂ ਹੈ।
ਪ੍ਰਸ਼ਨ4: CSS ਕਿਸ ਲਈ ਵਰਤੀ ਜਾਂਦੀ ਹੈ?
ਉੱਤਰ: CSS ਦਾ ਪੂਰਾਂ ਨਾਂ ਕਾਸਕੇਡਿੰਗ ਸਟਾਈਲ ਸ਼ੀਟ ਹੈ, ਇਸਦੀ ਵਰਤੋਂ ਕਰਕੇ ਵੈੱਬਪੇਜ਼ ਦੇ ਡਿਜ਼ਾਈਨ ਨੂੰ ਸਧਾਰਨ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। CSS ਦੀ ਵਰਤੋਂ ੍ਹਠੰਲ਼ ਨਾਲ ਵੈੱਬਸਾਈਟਸ ਬਣਾਉਣ ਲਈ ਕੀਤੀ ਜਾਂਦੀ ਹੈ। CSS ਇਹ ਨਿਰਧਾਰਿਤ ਕਰਦਾ ਹੈ ਕਿ Html ਐਲੀਮੈਂਟ ਵੈੱਬਪੇਜ਼ ਵਿੱਚ ਕਿਵੇਂ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ। CSS ਦੀ ਵਰਤੋਂ ਨਾਲ ਕਿਸੇ ਵੈੱਬਪੇਜ਼ ਦੀ ਦਿੱਖ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਪ੍ਰਸ਼ਨ5: ਵੈੱਬ ਬ੍ਰਾਊਜ਼ਰ ਨੂੰ ਪਰਿਭਾਸ਼ਿਤ ਕਰੋ?
ਉੱਤਰ: ਵੈੱਬ ਬ੍ਰਾਊਜ਼ਰ ਇੱਕ ਐਪਲੀਕੇਸ਼ਨ ਸਾਫਟਵੇਅਰ ਹੈ, ਜੋ ਸਾਨੂੰ ਇੰਟਰਨੈੱਟ ਵਿੱਚ ਮੋਜੁਦ ਵੈੱਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਸਹੁਲਤ ਦਿੰਦਾ ਹੈ। ਵੈੱਬ ਬ੍ਰਾਊਜ਼ਰ ਦੀ ਵਰਤੋਂ ਯੁਜ਼ਰ ਵੈੱਬ ਪੇਜਾਂ ਨੂੰ ਲੱਭਣ, ਪਹੁੰਚ ਕਰਨ ਲਈ ਕਰਦਾ ਹੈ। ਇਸਦੇ ਲਈ ਯੁਜ਼ਰ ਬ੍ਰਾਊਜ਼ਰ ਦੇ ਐਡਰੈਸ ਬਾਰ ਵਿੱਚ ਵੈੱਬ ਦਾ ਪਤਾ ਦਾਖਲ ਕਰਕੇ ਕਿਸੇ ਵੀ ਵੈੱਬ ਪੇਜ਼ ਨੂੰ ਦੇਖਣ ਲਈ ਬੇਨਤੀ ਕਰ ਸਕਦਾ ਹੈ। ਇਨ੍ਹਾਂ ਵੈੱਬਪੇਜਾਂ ਵਿੱਚ ਮੌਜੂਦ ਜਾਣਕਾਰੀ ਵਿੱਚ ਗ੍ਰਾਫਿਕਸ, ਮਲਟੀਮੀਡੀਆ, ਸਾਧਾਰਨ ਟੈਕਸਟ ਸ਼ਾਮਲ ਹੁੰਦਾ ਹੈ। ਇੱਕ ਵੈੱਬ ਬ੍ਰਾਊਜਰ ਵੈੱਬ ਨਿਯਮਾਂ ਦੇ ਅਨੁਸਾਰ ਵੈੱਬਪੇਜਾਂ ਤੋਂ ਡਾਟਾ ਪ੍ਰਾਪਤ ਕਰਦਾ ਹੈ।
ਪ੍ਰਸ਼ਨ6: ਆਨਲਾਈਨ ਸਰਚ ਵਿੱਚ ਕੋਟੇਸ਼ਨ ਮਾਰਕਸ ਦੀ ਕੀ ਵਰਤੋਂ ਹੈ?
ਉੱਤਰ: ਜਦੋਂ ਅਸੀਂ ਆਨਲਾਈਨ ਸਰਚ ਵਿੱਚ ਸਰਚ ਕੀਤੇ ਜਾਣ ਵਾਲੇ ਸ਼ਬਦ ਵਿੱਚ ਲ਼ਿਖਦੇ ਹਾਂ ਤਾਂ ਸਰਚ ਇੰਜਣ ਸਿਰਫ ਅਤੇ ਸਿਰਫ ਉਸ ਖਾਸ ਸ਼ਬਦ ਜਾਂ ਵਾਕਾਂਸ਼ ਨੂੰ ਹੀ ਵੈੱਬ ਉਪੱਰ ਲੱਭੇਗਾ ਅਤੇ ਉਸ ਨਾਲ ਮਿਲਦੇ-ਜੁਲਦੇ ਸ਼ਬਦਾਂ ਨੂੰ ਸਰਚ ਰਿਜਲਟਾਂ ਵਿੱਚ ਨਹੀਂ ਦਿਖਾਵੇਗਾ। ਉਦਾਹਰਣ ਲਈ ਜੇਕਰ ਅਸੀਂ computer operator ਸ਼ਬਦ ਲਿਖ ਕੇ ਇਸ ਨਾਲ ਸਬੰਧਤ ਆਨਲਾਈਨ ਸਰਚ ਕਰਨਾ ਚਾਹੁੰਦੇ ਹਾਂ, ਤਾਂ ਸਰਚ ਇੰਜਣ ਸਾਨੂੰ computer, operator, computer operator ਆਦਿ ਨਾਲ ਮਿਲਦੇ-ਜੁਲਦੇ ਬਹੁਤ ਸਾਰੇ ਨਤੀਜੇ ਵਿਖਾਵੇਗਾ। ਪਰ ਜੇਕਰ ਅਸੀਂ ਇਸ ਸ਼ਬਦ ਨੂੰ ਕੋਟੇਸ਼ਨ ਵਿੱਚ ਲਿਖ ਕੇ (“computer operator”) ਸਰਚ ਕਰਦੇ ਹਾਂ ਤਾਂ ਸਰਚ ਇੰਜਣ ਸਾਨੂੰ ਇਸ ਖਾਸ ਸ਼ਬਦ “computer operator” ਨਾਲ ਸਬੰਧਤ ਨਤੀਜੇ ਹੀ ਵਿਖਾਏਗਾ।
ਪ੍ਰਸ਼ਨ7: ਕੋਈ ਪੰਜ ਇੰਟਰਨੈੱਟ ਸੁਰੱਖਿਆ ਖਤਰਿਆਂ ਦੇ ਨਾਮ ਲਿਖੋ?
ਉੱਤਰ: ਇੰਟਰਨੈੱਟ ਸੁਰੱਖਿਆ ਖਤਰੀਆਂ ਦੇ ਨਾਮ:-
1. ਹੈਕਰਸ
2. ਵਾਇਰਸ
3. ਸਪਾਈਵੇਅਰ
4. ਵੋਰਮਜ਼
5. ਫ਼ਿਿਸ਼ੰਗ
6. ਸਪੇਮਿੰਗ
ਪ੍ਰਸ਼ਨ8: ਗੂਗਲ ਸਰਚ ਇੰਜਣ ਦੀ ਵਿਆਖਿਆ ਕਰੋ?
ਉੱਤਰ: ਗੂਗਲ ਸਰਚ ਇੰਜਣ ਦੁਨੀਆਂ ਦਾ ਸੱਭ ਤੋਂ ਸਰਵੋਤਮ ਸਰਚ ਇੰਜਣ ਹੈ। ਇਹ ਗੂਗਲ ਦੇ ਸੱਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ ਹੈ। ਗੂਗਲ ਆਪਣੇ ਸਰਚ ਰਿਜਲਟਾਂ ਦੀ ਗੁਣਵੱਤਾਂ ਕਾਰਨ ਸੱਭ ਤੋਂ ਮਸ਼ਹੂਰ ਅਤੇ ਭਰੋਸੇਮੰਦ ਸਰਚ ਇੰਜਣ ਬਣ ਚੁੱਕਿਆ ਹੈ। ਗੂਗਲ ਆਪਣੇ ਉਪਭੋਗਤਾਵਾਂ ਨੂੰ ਸੱਭ ਤੋਂ ਸਹੀ ਨਤੀਜੇ ਪੇਸ਼ ਕਰਨ ਲਈ ਸੁਝਵਾਨ ਐਲਗੋਰਿਥਮ ਦੀ ਵਰਤੋਂ ਕਰਦਾ ਹੈ। ਗੂਗਲ ਦੇ ਸੰਸਥਾਪਕ ਲੇਰੀ ਪੇਜ਼ ਅਤੇ ਸੇਰਗੇਈ ਬ੍ਰਿਨ ਹਨ।
ਪ੍ਰਸ਼ਨ9: ਬੁੱਕਮਾਰਕ ਕੀ ਹੁੰਦਾ ਹੈ?
ਉੱਤਰ: ਬੁੱਕਮਾਰਕ ਨੂੰ ਫੇਵਰੇਟਸ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਦੀ ਮਦਦ ਨਾਲ ਅਸੀਂ ਕਿਸੇ ਵੀ ਵੈੱਬਸਾਈਟ ਦੇ ਵੈੱਬ ਐਡਰੈਸ ਨੂੰ ਸੇਵ ਕਰ ਸਕਦੇ ਹਾਂ, ਤਾਂ ਕਿ ਜਦੋਂ ਵੀ ਸਾਨੂੰ ਦੁਬਾਰਾ ਉਸ ਵੈੱਬ ਐਡਰੈਸ ਨੂੰ ਖੋਲਣ ਦੀ ਲੋੜ ਪਵੇ ਤਾਂ ਅਸੀਂ ਉਸਨੂੰ ਦੁਬਾਰਾ ਟਾਈਪ ਕੀਤੇ ਬਿਨ੍ਹਾਂ ਤੇਜੀ ਨਾਲ ਖੋਲ ਸਕੀਏ। ਗੂਗਲ ਕਰੋਮ, ਮੋਜਿਲਾ ਫਾਇਰਫੋਕਸ, ਸਫਾਰੀ ਵਰਗੇ ਵੈੱਬ ਬ੍ਰਾਊਜ਼ਰ ਸਾਨੂੰ ਵੈੱਬ ਐਡਰੈਸ ਨੂੰ ਸੇਵ ਕਰਨ ਲਈ ਬੁੱਕਮਾਰਕ ਦੀ ਸੁਵਿਧਾ ਮੁਹੱਈਆਂ ਕਰਵਾਉਂਦੇ ਹਨ, ਜਦਕਿ ਇੰਟਰਨੈੱਟ ਐਕਸਪਲੋਰਰ ਵਿੱਚ ਸਾਨੂੰ ਬੁੱਕਮਾਰਕ ਦੀ ਥਾਂ ਫੇਫਰੇਟਸ ਆਪਸ਼ਨ ਦੀ ਵਰਤੋਂ ਕਰ ਸਕਦੇ ਹਾਂ।
ਪ੍ਰਸ਼ਨ10: ਵਰਲਡ ਵਾਈਡ ਵੈੱਬ ਨੂੰ ਪਰਿਭਾਸ਼ਿਤ ਕਰੋ?
ਉੱਤਰ: ਵਰਲਡ ਵਾਈਡ ਵੈੱਬ ਨੂੰ ਵੈੱਬ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਾ ਇੱਕ ਬਹੁਤ ਵੱਡਾ ਸੰਗ੍ਰਹਿ ਹੈ। ਇਸ ਵਿੱਚ ਸਾਰੀਆਂ ਪਬਲਿਕ ਵੈੱਬਸਾਈਟਾਂ ਸ਼ਾਮਲ ਹੁੰਦੀਆਂ ਹਨ, ਜੋਕਿ ਪੂਰੀ ਦੁਨਿਆਂ ਵਿੱਚ ਇੰਟਰਨੈੱਟ ਨਾਲ ਜੁੜੀਆਂ ਹੁੰਦੀਆਂ ਹਨ। ਹਰੇਕ ਵੈੱਬਸਾਈਟ ਜਾਂ ਵੈੱਬ ਪੇਜ਼ ਨੂੰ ਇੱਕ ਵਿਲੱਖਣ ਨਾਂ ਜਾਂ ਐਡਰੈਸ ਦਿੱਤਾ ਜਾਂਦਾ ਹੈ, ਜਿਸਨੂੰ URL(Uniform Resource Locator) ਕਿਹਾ ਜਾਂਦਾ ਹੈ। ਵਰਲਡ ਵਾਈਡ ਵੈੱਬ ਉਪੱਰ ਸਟੋਰ ਸੂਚਨਾਂ ਨੂੰ ਵੈੱਬ ਬ੍ਰਾਊਜ਼ਰ ਦੀ ਮਦਦ ਨਾਲ ਵੇਖਿਆ ਜਾ ਸਕਦਾ ਹੈ। ਵਰਲਡ ਵਾਈਡ ਵੈੱਬ ਡਾਟਾ ਟ੍ਰਾਂਸਫਰ ਕਰਨ ਲਈ HTTP ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ।
ਪ੍ਰਸ਼ਨ 11: ਪਾਇਰੇਸੀ ਕੀ ਹੁੰਦੀ ਹੈ? ਪਰਿਭਾਸ਼ਿਤ ਕਰੋ?
ਉੱਤਰ: ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸਾਫਟਵੇਅਰ, ਮੂਵੀ, ਜਾਂ ਕੰਪਿਊਟਰ ਅਧਾਰਿਤ ਸਮਗੱਰੀ ਨੂੰ ਬਿਨ੍ਹਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨ੍ਹਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾ ਲਈ ਉਸਦੀ ਡੁਪਲੀਕੇਟ ਕਾਪੀ ਨੂੰ ਮਾਰਕਿਟ ਜਾਂ ਇੰਟਰਨੈੱਟ ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਾਉਂਦਾ ਹੈ। ਪਾਇਰੇਸੀ ਦੇ ਕਾਰਨ ਸਾਫਟਵੇਅਰ ਜਾਂ ਕੰਪਿਊਟਰ ਅਧਾਰਿਤ ਸਮਗੱਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ।
ਪ੍ਰਸ਼ਨ 12: ਵੈੱਬ ਜੈਕਿੰਗ ਬਾਰੇ ਜਾਣਕਾਰੀ ਦਿਉ?
ਉੱਤਰ: ਵੈੱਬ ਜੈਕਿੰਗ, ਹਾਈ ਜੈਕਿੰਗ ਦੀ ਤਰ੍ਹਾਂ ਹੀ ਇੱਕ ਅਣ-ਅਧਿਕਾਰਤ ਕਾਰਵਾਈ ਹੈ, ਜਿਸ ਵਿੱਚ ਕਿਸੇ ਹੈੱਕਰ ਰਾਹੀਂ ਆਪਣੇ ਨਿਜੀ ਹਿੱਤਾਂ ਲਈ ਦੂਜਿਆਂ ਦੀ ਕਿਸੇ ਵੀ ਵੈੱਬਸਾਈਟ ਤੇ ਕਬਜਾ ਕਰਕੇ ਉਸ ਵਿੱਚ ਅਣਅਧਿਕਾਰਤ ਬਦਲਾਵ ਕਰਕੇ ਵੈੱਬਸਾਈਟ ਵਿੱਚ ਮੋਜੂਦ ਸੂਚਨਾਂ ਨੂੰ ਬਦਲ ਦਿੱਤਾ ਜਾਂਦਾ ਹੈ, ਜਾਂ ਵੈੱਬਸਾਈਟ ਦਾ ਕੰਟਰੋਲ ਵਾਪਸ ਦੇਣ ਲਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ। ਵੈੱਬ ਜੈਕਿੰਗ ਰਾਹੀਂ ਕਿਸੇ ਵੈੱਬਸਾਈਟ ਵਾਂਗ ਡੂਪਲੀਕੇਟ ਵੈੱਬਸਾਈਟ ਵੀ ਬਣਾਈ ਜਾ ਸਕਦੀ ਹੈ, ਅਤੇ ਇਸ ਵੈੱਬਸਾਈਟ ਦਾ ਐਡਰੈੱਸ ਵੀ ਅਸਲੀ ਵੈੱਬਸਾਈਟ ਵਾਂਗ ਮਿਲਦਾ-ਜੁਲਦਾ ਹੋ ਸਕਦਾ ਹੈ। ਜਿਵੇਂ ਕਿ hdfc.com ਦੀ ਜਗ੍ਹਾ hdfcs.com
ਪ੍ਰਸ਼ਨ 13: ਸਲੈਮੀ ਅਟੈਕ/ਹਮਲੇ ਕੀ ਹੁੰਦੇ ਹਨ?
ਉੱਤਰ: ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ, ਅਤੇ ਇਹ ਇੱਕ ਅਜਿਹੀ ਕਾਰਵਾਈ ਹੈ ਜਿਸਦੀ ਪਹਿਚਾਣ ਕਰਨਾ ਮੁਸ਼ਕਲ ਹੈ। ਸਲੈਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ-ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ, ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ/ਡੈਬਿਟ ਕਾਰਡ/ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਖਾਤਿਆਂ ਵਿੱਚੋ ਥੋੜੇ-ਥੋੜੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਇਸ ਅਟੈਕ ਬਾਰੇ ਗਾਹਕ ਨੂੰ ਪਤਾ ਵੀ ਨਹੀਂ ਚਲਦਾ ਕਿਉਂਕਿ ਅਜਿਹੇ ਆਨਲਾਈਨ ਹਮਲਿਆ ਵਿੱਚ ਉਹਨਾਂ ਗਾਹਕਾਂ ਦੇ ਖਾਤਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਹਨਾਂ ਦੇ ਖਾਤਿਆਂ ਵਿੱਚ ਜ਼ਿਆਦਾ ਰਾਸ਼ੀ ਹੁੰਦੀ ਹੈ ਅਤੇ ਪੈਸੇ ਦਾ ਲੇਨ-ਦੇਨ ਵੀ ਵੱਧ ਹੁੰਦਾ ਹੈ।
ਪ੍ਰਸ਼ਨ 14: ਐਂਟੀਵਾਇਰਸ ਸਾਫਟਵੇਅਰ ਬਾਰੇ ਸੰਖੇਪ ਜਾਣਕਾਰੀ ਦਿਉ?
ਉੱਤਰ: ਐਂਟੀਵਾਇਰਸ ਇੱਕ ਸਾਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਹੈ, ਜਿਸਦੀ ਵਰਤੋਂ ਕੰਪਿਊਟਰ ਵਿੱਚ ਵਾਇਰਸ ਦਾ ਪਤਾ ਲਗਾਉਣ ਅਤੇ ਉਸਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਐਂਟੀਵਾਇਰਸ ਵਾਇਰਸ ਨੂੰ ਮਿਟਾਉਣ ਤੋਂ ਇਲਾਵਾ ਵੋਰਮਸ, ਟਰੋਜਨ, ਅਤੇ ਐਡਵੇਅਰ ਨੂੰ ਵੀ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਐਂਟੀਵਾਇਰਸ ਸਾਫਟਵੇਅਰ ਸਾਡੀਆਂ ਆਨ-ਲਾਈਨ ਕਿਿਰਆਵਾਂ ਨੂੰ ਸਕੈਨ ਕਰਦਾ ਹੈ ਅਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ ਫਾਈਲ ਡਾਊਨਲੋਡ ਨਹੀਂ ਕਰ ਰਹੇ। ਕੁੱਝ ਮੁੱਖ ਐਂਟੀਵਾਇਰਸ: AVG, AVIRA, Mcafee, Avast, Norton, Quick Heal.
ਪ੍ਰਸ਼ਨ 15: ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈੱਬ ਵਿਚਕਾਰ ਅੰਤਰ ਦੱਸੋ?
ਉੱਤਰ: ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈੱਬ ਵਿਚਕਾਰ ਅੰਤਰ ਹੇਠ ਅਨੁਸਾਰ ਹੈ:-
1. ਸਾਈਬਰ ਸਪੇਸ ਇੰਟਰਨੈੱਟ ਦੀ ਦੁਨਿਆਂ ਵਿੱਚ ਇੱਕ ਭਾਵਨਾਤਮਕ ਵਾਤਾਵਰਣ ਹੈ, ਜਿਸ ਵਿੱਚ ਸਾਰੇ ਇੰਟਰਨੈੱਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। 1.ਇੰਟਰਨੈੱਟ ਦੀ ਦੂਨਿਆਂ ਵਿੱਚ ਵਰਲਡ ਵਾਈਡ ਵੈੱਬ ਉਹ ਸਥਾਨ ਜਾਂ ਸੂਚਣਾਂ ਪ੍ਰਣਾਲੀ ਹੈ, ਜਿੱਥੇ ਇੰਟਰਨੈੱਟ ਨਾਲ ਜੁੜੇ ਸਾਰੇ ਵੈੱਬ ਸਰਵਰਾਂ ਦੇ ਵੈੱਬ ਐਡਰੈੱਸ ਅਤੇ ਵੱਖ-ਵੱਖ ੍ਹਠੰਲ਼ ਵਿੱਚ ਬਣੇ ਦਸਤਾਵੇਜਾਂ ਦੇ ਲੰਿਕ ਸਟੋਰ ਹੁੰਦੇ ਹਨ।
2. ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੋਲ ਹੈ, ਜਿੱਥੇ ਇੰਟਰਨੈੱਟ ਨਾਲ ਜੁੜੀਆਂ ਸਾਰੀਆਂ ਕਿਿਰਆਵਾਂ ਕੀਤੀਆਂ ਜਾਂਦੀਆਂ ਹਨ। 2. ਵਰਲਡ ਵਾਈਡ ਵੈੱਬ ਰਾਹੀਂ ਹੀ ਇੱਕ ਇਲੈਕਟ੍ਰੋਨਿਕ ਵਾਤਾਵਰਨ ਸਿਰਜਿਆ ਜਾਂਦਾ ਹੈ, ਜਿਸਨੂੰ ਸਾਈਬਰ ਸਪੇਸ ਕਿਹਾ ਜਾਂਦਾ ਹੈ।
ਪ੍ਰਸ਼ਨ 16: ਆਈ.ਟੀ.ਐਕਟ 2000 ਦੇ ਕੋਈ ਚਾਰ ਉਦੇਸ਼ ਲਿਖੋ?
ਉੱਤਰ: ਆਈ.ਟੀ.ਐਕਟ 2000 ਦੇ ਉਦੇਸ਼:-
1. ਇਲੈਕਟ੍ਰੋਨਿਕ ਸੂਚਨਾਂ ਅਤੇ ਡਾਟਾ ਸੰਚਾਰ ਨੂੰ ਮਾਨਤਾ ਦੇਣਾ।
2. ਡਾਟਾ ਜਾਂ ਸੂਚਨਾਂ ਨੂੰ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ।
3. ਕਿਸੇ ਦਸਤਾਵੇਜ਼ ਜਾਂ ਹੋਰ ਜਾਣਕਾਰੀ ਦੇ ਪ੍ਰਮਾਣੀਕਰਨ ਲਈ ਡਿਜੀਟਲ ਸਿਗਨੇਚਰ ਨੂੰ ਮਾਨਤਾ ਦੇਣਾ।
4. ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਕਾਨੂੰਨੀ ਢਾਚੇ ਦੀ ਵਿਵਸਥਾ ਕਰਨਾ।
5. ਬੈਂਕਾਂ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਨੀਤੀ ਨੂੰ ਮਾਨਤਾ ਦੇਣਾ।
ਪ੍ਰਸ਼ਨ 17. ਡੀ.ਬੀ.ਐੱਮ.ਐੱਸ ਦੇ ਕਾਰਜ ਖੇਤਰਾਂ ਦਾ ਵਰਣਨ ਕਰੋ?
ਉੱਤਰ: ਡੀ.ਬੀ.ਐੱਮ.ਐੱਸ ਦੇ ਕਾਰਜ ਖੇਤਰਾਂ ਦਾ ਵਰਣਨ:-
ਡੀ.ਬੀ.ਐੱਮ.ਐੱਸ ਦੀ ਵਰਤੋਂ ਵਿਿਦਅਕ ਸੰਸਥਾਵਾਂ ਵਿੱਚ ਵਿਿਦਆਰਥੀਆਂ ਦੀ ਜਾਣਕਾਰੀ, ਰਜਿਸਟ੍ਰੇਸ਼ਨ, ਕੋਰਸਾਂ ਅਤੇ ਗ੍ਰੇਡਾਂ ਦੀ ਸੂਚਨਾਂ ਰੱਖਣ ਲਈ ਕੀਤੀ ਜਾਂਦੀ ਹੈ।
ਡੀ.ਬੀ.ਐੱਮ.ਐੱਸ ਦੀ ਵਰਤੋਂ ਬੈਂਕਾਂ ਵਿੱਚ ਗਾਹਕਾਂ ਦੇ ਖਾਤੇ ਦੀਆਂ ਗਤੀਵਿਧੀਆਂ, ਭੁਗਤਾਨ ਅਤੇ ਕਰਜ਼ੇ ਆਦਿ ਦੀ ਸੂਚਨਾਂ ਸਟੋਰ ਕਰਨ ਲਈ ਕੀਤੀ ਜਾਂਦੀ ਹੈ।
ਡੀ.ਬੀ.ਐੱਮ.ਐੱਸ ਦੀ ਵਰਤੋਂ ਦੂਰ ਸੰਚਾਰ ਵਿੱਚ ਕਾਲ ਰਿਕਾਰਡ, ਮਹੀਨਾਂਵਾਰ ਬਿੱਲਾਂ, ਬਕਾਏ ਦੀ ਜਾਣਕਾਰੀ ਰੱਖਣ ਲਈ ਕੀਤਾ ਜਾਂਦਾ ਹੈ।
ਪ੍ਰਸ਼ਨ 18. ਡੀ.ਬੀ.ਐੱਮ.ਐੱਸ ਵਰਕਿੰਗ ਬਾਰੇ ਦੱਸੋ?
ਉੱਤਰ: ਡੀ.ਬੀ.ਐੱਮ.ਐੱਸ ਇੱਕ ਕੰਪਿਊਟਰਾਈਜਡ ਰਿਕਾਰਡ ਰੱਖਣ ਵਾਲਾ ਸਿਸਟਮ ਹੁੰਦਾ ਹੈ। ਇੱਕ ਡੀ.ਬੀ.ਐੱਮ.ਐੱਸ ਡਾਟਾ ਨੂੰ ਕੁੱਝ ਇਸ ਢੰਗ ਨਾਲ ਸਟੋਰ ਕਰਦਾ ਹੈ, ਤਾਂ ਜੋ ਇਸ ਡਾਟਾਬੇਸ ਵਿੱਚੋਂ ਜਾਣਕਾਰੀ ਪ੍ਰਾਪਤ ਕਰਨਾ, ਡਾਟਾ ਵਿੱਚ ਬਦਲਾਅ ਕਰਨਾ ਅਤੇ ਸੂਚਨਾਂ ਨੂੰ ਤਿਆਰ ਕਰਨਾ ਅਸਾਨ ਹੋਵੇ। ਇੱਕ ਡੀ.ਬੀ.ਐੱਮ.ਐੱਸ ਨੂੰ ਵੱਖੋ-ਵੱਖਰੇ ਕਿਸਮ ਦੇ ਯੁਜ਼ਰ ਆਪਣੇ ਅਧਿਕਾਰ ਦੇ ਅਨੁਸਾਰ ਇਸ ਡਾਟੇ ਨੂੰ ਵੱਖ-ਵੱਖ ਉਦੇਸ਼ਾ ਲਈ ਵਰਤਦੇ ਹਨ, ਡਾਟਾ ਪ੍ਰਾਪਤ ਕਰਦੇ ਹਨ ਅਤੇ ਇਸਦਾ ਬੈੱਕਅਪ ਲੈਂਦੇ ਹਨ।
ਪ੍ਰਸ਼ਨ 19. ਐਂਡ ਯੁਜ਼ਰ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ: ਐਂਡ ਯੁਜ਼ਰ ਉਹ ਯੁਜ਼ਰ ਹੁੰਦੇ ਹਨ, ਜੋ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਨਾਲ ਗੱਲਬਾਤ ਕਰਦੇ ਹਨ। ਐਂਡ ਯੁਜ਼ਰ ਡਾਟਾਬੇਸ ਤੇ ਵੱਖੋ-ਵੱਖਰੇ ਕਾਰਜ਼ ਕਰਦੇ ਹਨ ਜਿਵੇਂ ਕਿ ਡਾਟਾ ਮੁੜ ਪ੍ਰਾਪਤ ਕਰਨਾ, ਅਪਡੇਟ ਕਰਨਾ, ਮਿਟਾਉਣਾ, ਡਾਟੇ ਦਾ ਵਿਸ਼ਲੇਸ਼ਣ ਕਰਨਾ ,ਆਦਿ। ਐਂਡ ਯੁਜ਼ਰ ਸਾਧਰਾਣ ਦਰਸ਼ਕਾਂ ਤੋਂ ਲੈ ਕੇ ਕਾਰਬਿਾਰੀ ਵਿਸ਼ਲੇਸ਼ਕ ਵਰਗੇ ਸੁਝਵਾਨ ਉਪਭੋਗਤਾ ਹੋ ਸਕਦੇ ਹਨ।
ਪ੍ਰਸ਼ਨ 20. ਡੀ.ਬੀ.ਐੱਮ.ਐੱਸ ਵਿੱਚ 2-ਟਾਇਰ ਡੀ.ਬੀ.ਐੱਮ.ਐੱਸ ਆਰਕੀਟੈਕਚਰ ਬਾਰੇ ਦੱਸੋ?
ਉੱਤਰ: 2-ਟੀਅਰ ਡੀਬੀਐਮਐਸ ਆਰਕੀਟੈਕਚਰ ਵੱਿਚ ਉਪਭੋਗਤਾ ਅਤੇ ਡੀਬੀਐਮਐਸ ਦੇ ਵਚਿਕਾਰ ਇੱਕ ਐਪਲੀਕੇਸ਼ਨ ਲੇਅਰ ਸ਼ਾਮਲ ਹੁੰਦੀ ਹੈ, ਜੋ ਉਪਭੋਗਤਾ ਦੀ ਬੇਨਤੀ ਨੂੰ ਡੇਟਾਬੇਸ ਪ੍ਰਬੰਧਨ ਪ੍ਰਣਾਲੀ ਨੂੰ ਸੰਚਾਰ ਕਰਨ ਅਤੇ ਫਰਿ ਡੀਬੀਐਮਐਸ ਤੋਂ ਉਪਭੋਗਤਾ ਨੂੰ ਜਵਾਬ ਭੇਜਣ ਲਈ ਜ਼ੰਿਮੇਵਾਰ ਹੁੰਦੀ ਹੈ।
ਪ੍ਰਸ਼ਨ 21. ਕਲਾਉਡ ਡਾਟਾਬੇਸ ਕੀ ਹੁੰਦਾ ਹੈ?
ਉੱਤਰ: ਕਲਾਉਡ ਡਾਟਾਬੇਸ ਉਹ ਡਾਟਾਬੇਸ ਹੈ, ਜੋ ਕਲਾਉਡ ਕੰਪਿਊਟਿੰਗ ਪਲੇਟਫਾਰਮ ਤੇ ਆਧਾਰਿਤ ਹੈ। ਇੱਕ ਕਲਾਉਡ ਡਾਟਾਬੇਸ ਇੱਕ ਡਾਟਾਬੇਸ ਹੁੰਦਾ ਹੈ, ਜੋ ਕਲਾਉਡ ਵਾਤਾਵਰਣ, ਨਿਜੀ, ਜਨਤਕ ਜਾਂ ਹਾਈਬ੍ਰਿਡ ਕਲਾਉਡ ਵਿੱਚ ਬਣਾਇਆ, ਸਥਾਪਿਤ ਅਤੇ ਐਕਸੈਸ ਕੀਤਾ ਜਾਂਦਾ ਹੈ। ਕਲਾਉਡ ਵਿੱਚ ਆਪਣੇ ਡਾਟਾਬੇਸ ਨੂੰ ਚਲਾਉਣ ਲਈ ਦੋ ਕਿਸਮਾਂ ਦੇ ਤਰੀਕਿਆਂ ਵਿੱਚੋਂ ਇੱਕ ਚੁਣ ਸਕਦੇ ਹਾਂ:-
1. ਪਲੇਟਫਾਰਮ ਅੇਜ਼ ਏ ਸਰਵਿਸ(PAAS)
2. ਡਾਟਾਬੇਸ ਅੇਜ਼ ਏ ਸਰਵਿਸ(DAAS)
ਪ੍ਰਸ਼ਨ 22. ਸੀ ਭਾਸ਼ਾ ਨੂੰ ਮਿਡਲ ਲੇਵਲ ਭਾਸ਼ਾ ਕਿਉਂ ਕਿਹਾ ਜਾਂਦਾ ਹੈ?
ਉੱਤਰ: ਸੀ ਭਾਸ਼ਾ ਨੂੰ ਮਿਡਲ ਲੇਵਲ ਭਾਸ਼ਾ ਕਿਹਾ ਜਾਂਦਾ ਹੈ, ਕਿਉਂਕਿ ਇਹ ਅਸਲ ਵਿੱਚ ਮਸ਼ੀਨ ਪੱਧਰ ਦੀ ਭਾਸ਼ਾ ਅਤੇ ਉੱਚ ਪੱਧਰ ਦੀ ਭਾਸ਼ਾਵਾਂ ਦੇ ਵਿੱਚ ਇੱਕ ਇੰਟਰਫੇਸ ਮੁਹੱਈਆਂ ਕਰਵਾਉਂਦੀ ਹੈ। ਸੀ ਭਾਸ਼ਾ ਵਿੱਚ ਇਨ੍ਹਾਂ ਦੋਵੇਂ ਪ੍ਰੋਗਰਾਮਿੰਗ ਭਾਸ਼ਾ ਦੀ ਸਮਰਥਾ ਹੈ, ਇਸਦਾ ਮਤਲਬ ਹੈ ਕਿ ਸੀ ਭਾਸ਼ਾ ਦੋਵੇਂ ਤਰ੍ਹਾਂ ਦੇ ਪ੍ਰੋਗਰਾਮਾਂ ਜਿਵੇਂ ਕਿ ਸਿਸਟਮ ਪ੍ਰੋਗਰਾਮ ਅਤੇ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਲਿਖੱਣ ਲਈ ਢੁੱਕਵੀਂ ਹੈ।
ਪ੍ਰਸ਼ਨ 23. ਕਰੈਕਟਰ ਸੈੱਟ ਕੀ ਹੁੰਦਾ ਹੈ?
ਉੱਤਰ: ਸੀ ਭਾਸ਼ਾ ਵਿੱਚ ਵਰਤੇ ਜਾਂਣ ਵਾਲੇ ਸਾਰੇ ਕਰੈਕਟਰਾਂ ਅਤੇ ਵਿਸ਼ੇਸ਼ ਚਿਨ੍ਹਾਂ ਦੇ ਸਮੂਹ ਨੂੰ ਕਰੈਕਟਰ ਸੈੱਟ ਕਿਹਾ ਜਾਂਦਾ ਹੈ। ਅਸੀਂ ਕੋਈ ਵੀ ਭਾਸ਼ਾ ਤਾਂ ਹੀ ਸਿੱਖ ਸਕਦੇ ਹਾਂ ਜੇ ਅਸੀਂ ਉਸ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਕਰੈਕਟਰਾਂ ਦੀ ਜਾਣਕਾਰੀ ਰੱਖਦੇ ਹਾਂ। ਸੀ ਭਾਸ਼ਾ ASCII ਕਰੈਕਟਰ ਸੈੱਟ ਦਾ ਸਮਰਥਨ ਕਰਦੀ ਹੈ। ਸੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਅੱਖਰ ਅਤੇ ਚਿੰਨ੍ਹ:-
ਅੰਗਰੇਜ਼ੀ ਭਾਸ਼ਾ ਦੇ ਛੋਟੇ ਵੱਡੇ ਅੱਖਰ( A to Z, a to z)
ਅੰਕ(0 ਤੋਂ 9 ਤੱਕ)
ਖਾਸ ਚਿੰਨ੍ਹ(: ! # $ % ^ & * () -)
ਕੁੱਝ ਨਾਨ-ਪ੍ਰਿੰਟੇਬਲ ਕਰੈਕਟਰ (\n, \t, \a)
ਪ੍ਰਸ਼ਨ 24. ਕੀਅਵਰਡਜ਼ ਕੀ ਹੁੰਦੇ ਹਨ?
ਉੱਤਰ: ਕੀਅਵਰਡਜ਼ ਨੂੰ ਰਿਜ਼ਰਵ ਵਰਡਜ਼ ਵੀ ਕਿਹਾ ਜਾਂਦਾ ਹੈ। ਕੀਅਵਰਡਜ਼ ਸੀ ਭਾਸ਼ਾ ਦੇ ਕੰਪਾਈਲਰ ਵਿੱਚ ਪਹਿਲਾਂ ਤੋਂ ਹੀ ਪਰਿਭਾਸ਼ਿਤ ਹੁੰਦੇ ਹਨ। ਇਨ੍ਹਾਂ ਸ਼ਬਦਾਂ ਦਾ ਅਰਥ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤਾ ਗਿਆ ਹੁੰਦਾ ਹੈ। ਇਹਨਾਂ ਕੀਅਵਰਡਜ਼ ਦੀ ਵਰਤੋਂ ਵਿਸ਼ੇਸ਼ ਉਦੇਸ਼ਾ ਲਈ ਕੀਤੀ ਜਾਂਦੀ ਹੈ। ਅਸੀਂ ਇਹਨਾਂ ਕੀਅਵਰਡਜ਼ ਦੇ ਅਰਥ ਬਦਲ ਨਹੀਂ ਸਕਦੇ। ਟਰਬੋ ਸੀ ਭਾਸ਼ਾ ਵਿੱਚ ਇਹਨਾਂ ਸ਼ਬਦਾਂ ਨੂੰ ਚਿੱਟੇ ਰੰਗ ਵਿੱਚ ਦਰਸ਼ਾਇਆ ਜਾਂਦਾ ਹੈ। ਸਟੈਂਡਰਡ ਸੀ ਭਾਸ਼ਾ ਵਿੱਚ 32 ਕੀਅਵਰਡਜ਼ ਹੁੰਦੇ ਹਨ। ਉਦਾਹਰਣ ਲਈ:- auto, const, double, float,int, short, struct, unsigned, break, continue, else, for, long, signed, switch, void ਆਦਿ ਸਾਰੇ ਕੀਅਵਰਡਜ਼ ਨੂੰ ਛੋਟੇ ਅੱਖਰਾਂ ਵਿੱਚ ਲਿਿਖਆ ਜਾਂਦਾ ਹੈ।
ਪ੍ਰਸ਼ਨ 25. ਸੀ ਪ੍ਰੋਗਰਾਮ ਨੂੰ ਬਨਾਉਣ ਅਤੇ ਚਲਾਉਣ ਦੇ ਕੀ ਸਟੈੱਪ ਹੋਣੇ ਚਾਹੀਦੇ ਹਨ?
ਉੱਤਰ: ਸੀ ਪ੍ਰੋਗਰਾਮ ਨੂੰ ਬਨਾਉਣ ਅਤੇ ਚਲਾਉਣ ਦੇ ਸਟੈੱਪ:-
1. ਸਮੱਸਿਆਂ ਦੇ ਅਨੁਸਾਰ ਪ੍ਰੋਗਰਾਮ ਦਾ ਐਲਗੋਰਿਥਮ ਤਿਆਰ ਕਰੋ।
2. Turbo C ਐਡੀਟਰ ਜਾਂ ਕਿਸੇ ਵੀ ਐਡੀਟਰ ਦੀ ਵਰਤੋਂ ਕਰਦੇ ਹੋਏ ਸੀ ਪ੍ਰੋਗਰਾਮ ਬਣਾਓ।
3. ਪ੍ਰੋਗਰਾਮ ਬਣਨ ਤੋਂ ਬਾਅਦ ਪ੍ਰੋਗਰਾਮ ਨੂੰ .ਚ ਫਾਈਲ ਐਕਸਟੈਂਸਨ ਨਾਲ ਫਾਈਲ ਨੂੰ ਸੇਵ ਕਰੋ।
4. ਪ੍ਰੋਗਰਾਮ ਨੂੰ ਕੰਪਾਇਲ ਕਰੋ ਅਤੇ ਪ੍ਰੋਗਰਾਮ ਵਿੱਚ ਪ੍ਰਾਪਤ ਸਿੰਟੈਕਸ ਗਲਤੀਆਂ ਦੀ ਭਾਲ ਕਰੋ ਅਤੇ ਉਸਨੂੰ ਠੀਕ ਕਰੋ।
5. ਸਟੈੱਪ 4 ਉਦੋਂ ਤੱਕ ਦੁਹਰਾਓ ਜਦੋਂ ਤੱਕ ਗਲਤੀਆਂ ਦੂਰ ਨਹੀਂ ਹੋ ਜਾਂਦੀਆਂ।
6. ਗਲਤੀਆਂ ਦੂਰ ਹੋਣ ਤੋਂ ਬਾਅਦ ਪ੍ਰੋਗਰਾਮ ਨੂੰ ਰਨ ਕਰੋ ਅਤੇ ਆਊਟਪੁੱਟ ਵਿੰਡੋਂ ਵਿੱਚ ਪ੍ਰੋਗਰਾਮ ਦਾ ਨਤੀਜਾ ਵੇਖੋ।
ਪ੍ਰਸ਼ਨ 26. ਵੇਰੀਏਬਲ ਅਤੇ ਕਾਂਸਟੈਂਟ ਵਿੱਚ ਅੰਤਰ ਦੱਸੋ?
ਉੱਤਰ: ਵੇਰੀਏਬਲ ਅਤੇ ਕਾਂਸਟੈਂਟ ਦੋਨੋਂ ਹੀ ਸੀ ਭਾਸ਼ਾ ਦੇ ਮੁੱਖ ਐਲੀਮੈਂਟ ਹਨ ਅਤੇ ਇਹਨਾਂ ਦੋਨਾਂ ਐਲੀਮੈਂਟ ਦੀ ਵਰਤੋਂ ਪ੍ਰੋਗਰਾਮ ਵਿੱਚ ਕਿਸੇ ਮੁੱਲ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਦੋਨਾਂ ਦੇ ਰਾਹੀਂ ਅਸੀਂ ਸੀ ਪ੍ਰੋਗਰਾਮ ਵਿੱਚ ਕਿਸੇ ਮੁੱਲ ਅਤੇ ਉਸਦੀ ਡਾਟਾ ਟਾਈਪ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ। ਇਹਨਾਂ ਦੋਨਾਂ ਐਲੀਮੈਂਟ ਵਿੱਚ ਮੁੱਖ ਅੰਤਰ ਇਹ ਹੈ ਕਿ ਵੇਰੀਏਬਲ ਵਿੱਚ ਸਟੋਰ ਕੀਤੇ ਗਏ ਮੁੱਲ ਨੂੰ ਰਨਿੰਗ ਟਾਈਮ ਵਿੱਚ ਬਦਲਿਆ ਜਾ ਸਕਦਾ ਹੈ ਜਦਕਿ ਕਾਂਸਟੈਂਟ ਵਿੱਚ ਸਟੋਰ ਕੀਤੇ ਗਏ ਮੁੱਲ ਸਥਿਰ ਹੁੰਦੇ ਹਨ ਇਹਨਾਂ ਨੂੰ ਰਨਿੰਗ ਟਾਈਮ ਵੇਲੇ ਬਦਲਿਆ ਨਹੀਂ ਜਾ ਸਕਦਾ।
ਪ੍ਰਸ਼ਨ 27. ਪ੍ਰੀ-ਪ੍ਰੋਸੈਸਰ ਨਿਰਦੇਸ਼ ਕੀ ਹੁੰਦੇ ਹਨ?
ਉੱਤਰ: ਪ੍ਰੀ-ਪ੍ਰੋਸੈਸਰ ਨਿਰਦੇਸ਼ ਸਟੇਟਮੈਂਟਾਂ # ਚਿੰਨ੍ਹ ਨਾਲ ਸ਼ੁਰੂ ਹੁੰਦੀਆਂ ਹਨ। ਇਹ ਸਟੇਟਮੈਂਟਾਂ ਕੰਪਾਈਲਰ ਨੂੰ ਕੰਪਾਈਲੇਸ਼ਨ ਤੋਂ ਪਹਿਲਾਂ ਕੁੱਝ ਓਪਰੇਸ਼ਨ ਕਰਨ ਲਈ ਹਦਾਇਤਾਂ ਦਿੰਦੀਆਂ ਹਨ। ਇਨ੍ਹਾਂ ਨਿਰਦੇਸ਼ਕ ਸਟੇਟਮੈਂਟਾਂ ਦੀ ਆਮ ਵਰਤੋਂ ਹੈਡਰ ਫਾਈਲ਼ਾਂ ਨੂੰ ਸ਼ਾਮਿਲ ਕਰਨਾ ਜਾਂ ਸਿੰਬੋਲਿਕ ਕਾਂਸਟੈਂਟਾਂ ਆਦਿ ਨੂੰ ਪਰਿਭਾਸ਼ਿਤ ਕਰਨਾ ਹੈ। ਕੱੁਝ ਆਮ ਵਰਤੇ ਜਾਣ ਵਾਲੇ ਪ੍ਰੀ-ਪ੍ਰੋਸੈਸਰਾਂ ਦੀਆਂ ਉਦਾਹਰਣਾਂ:-
#include<stdio.h>
#define PI 3.14
ਪ੍ਰਸ਼ਨ 28. ਐਕਸਪ੍ਰੈਸ਼ਨ ਨੂੰ ਪਰਿਭਾਸ਼ਿਤ ਕਰੋ?
ਉੱਤਰ: ਐਕਸਪ੍ਰੈਸ਼ਨ ਗਣਿਤ ਵਿੱਚ ਇੱਕ ਫਾਰਮੂਲੇ ਦੀ ਤਰ੍ਹਾਂ ਹੁੰਦੇ ਹਨ। ਓਪਰੈਂਡ ਅਤੇ ਓਪਰੇਟਰ ਦੇ ਇਕੱਠ ਨੂੰ ਐਕਸਪ੍ਰੈਸ਼ਨ ਕਿਹਾ ਜਾਂਦਾ ਹੈ। ਮੁੱਲਾਂਕਣ ਤੋਂ ਬਾਅਦ ਐਕਸਪ੍ਰੈਸ਼ਨ ਹਮੇਸ਼ਾ ਇੱਕੋ ਮੁੱਲ ਵਾਪਸ ਕਰਦਾ ਹੈ, ਇਸ ਨਤੀਜੇ ਨੂੰ ਸੀ ਭਾਸ਼ਾ ਦੇ ਪ੍ਰੋਗਰਾਮ ਵਿੱਚ ਵਰਤਿਆ ਜਾ ਸਕਦਾ ਹੈ।
ਉਦਾਹਰਣ ਲਈ:-
2+3*4
-1+3
ਪ੍ਰਸ਼ਨ 29. ਓਪਰੈਂਡ ਕੀ ਹੈ?
ਉੱਤਰ: ਓਪਰੇਟਰ ਇੱਕ ਸਿੰਬਲ ਜਾਂ ਚਿੰਨ੍ਹ ਹੁੰਦਾ ਹੈ, ਜੋ ਕੰਪਾਈਲਰ ਨੂੰ ਕਿਸੇ ਵੀ ਗਣਿਤਕ ਜਾਂ ਲੋਜੀਕਲ ਓਪਰੇਸ਼ਨ ਨੂੰ ਲਾਗੂ ਕਰਨ ਲਈ ਕਹਿੰਦਾ ਹੈ। ਓਪਰੇਟਰ ਕੁਨੈਕਟਰਾਂ ਦੀ ਤਰ੍ਹਾਂ ਕੰਮ ਕਰਦੇ ਹਨ ਜੋ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਕਿਸ ਟਾਈਪ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ। ਓਪਰੈਂਡ ਵੇਰੀਏਬਲ ਜਾਂ ਕਾਂਸਟੈਂਟ ਕੁੱਝ ਵੀ ਹੋ ਸਕਦੇ ਹਨ ਜੋ ਕਿ ਓਪਰੇਟਰ ਨਾਲ ਮਿਲਕੇ ਕੁੱਝ ਓਪਰੇਸ਼ਨ ਲਾਗੂ ਕਰਦੇ ਹਨ।
ਉਦਾਹਰਣ: a+5*10
ਪ੍ਰਸ਼ਨ 30. ਯੂਨਰੀ ਆਪਰੇਟਰ ਕੀ ਹੁੰਦੇ ਹਨ?
ਉੱਤਰ: ਉਹ ਓਪਰੇਟਰ ਜਿਹੜੇ ਸਿਰਫ ਇੱਕ ਹੀ ਓਪਰੇਟਰ ਤੇ ਕੰਮ ਕਰਦੇ ਹਨ ਜਾਂ ਜਿਨ੍ਹਾਂ ਨੂੰ ਕੋਈ ਓਪਰੇਸ਼ਨ ਲਾਗੂ ਕਰਨ ਲਈ ਇੱਕ ਹੀ ਓਪਰੇਟਰ ਦੀ ਲੋੜ ਪੈਂਦੀ ਹੈ, ਨੂੰ ਯੂਨਰੀ ਓਪਰੇਟਰ ਕਿਹਾ ਜਾਂਦਾ ਹੈ।
ਓਪਰੇਟਰ ਓਪਰੇਟਰ ਦਾ ਨਾਂ
& ਐਡਰੈਸ ਓਪਰੇਟਰ
* ਇਨਡਾਇਰੈਕਸ਼ਨ ਓਪਰੇਟਰ
+ ਯੂਨਰੀ ਪਲਸ
- ਯੂਨਰੀ ਮਾਇਨਸ
~ ਬਿਟ ਵਾਇਸ ਓਪਰੇਟਰ
++ ਯੂਨਰੀ ਇਨਕਰੀਮੈਂਟ ਓਪਰੇਟਰ
-- ਯੂਨਰੀ ਡਿਕਰੀਮੈਂਟ ਓਪਰੇਟਰ
! ਲੋਜੀਕਲ ਓਪਰੇਟਰ
ਪ੍ਰਸ਼ਨ 31. ਕੰਡੀਸ਼ਨਲ ਆਪਰੇਟਰ ਨੂੰ ਪਰਿਭਾਸ਼ਿਤ ਕਰੋ?
ਉੱਤਰ: ਕੰਡੀਸ਼ਨਲ ਆਪਰੇਟਰ ਇੱਕ ਟਰਨਰੀ ਆਪਰੇਟਰ ਹੈ। ਇੱਕ ਐਕਸਪ੍ਰੈਸ਼ਨ ਜਿਸ ਵਿੱਚ ਕੰਡੀਸ਼ਨਲ ਆਪਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ, ਉਸਨੂੰ ਕੰਡੀਸ਼ਨਲ ਐਕਸਪ੍ਰੈਸ਼ਨ ਕਿਹਾ ਜਾਂਦਾ ਹੈ। ਇਹਨਾਂ ਆਪਰੇਟਰਾਂ ਨੂੰ ਕੰਮ ਕਰਨ ਲਈ ਤਿੰਨ ਓਪਰੈਂਡਜ਼ ਦੀ ਲੋੜ ਪੈਂਦੀ ਹੈ। ਟਰਨਰੀ ਆਪਰੇਟਰ ਨੂੰ ?: ਚਿੰਨ੍ਹਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਆਪਰੇਟਰ ਨੂੰ ਵਰਤਣ ਦਾ ਸਿੰਟੈਕਸ:-
ਐਕਸਪ੍ਰੈਸ਼ਨ1 ? ਐਕਸਪ੍ਰੈਸ਼ਨ2 : ਐਕਸਪ੍ਰੈਸ਼ਨ 3;
ਪ੍ਰਸ਼ਨ 32. ਟਾਈਪ ਕਰਨਵਰਜ਼ਨ ਕੀ ਹੁੰਦੀ ਹੈ?
ਉੱਤਰ: ਸੀ ਭਾਸ਼ਾ ਵਿੱਚ ਲੋੜ ਅਨੁਸਾਰ ਕਿਸੇ ਐਕਸਪ੍ਰੈਸ਼ਨ ਦਾ ਮੁੱਲ ਕਿਸੇ ਖਾਸ ਵੱਖਰੀ ਟਾਈਪ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਇੱਕ ਕਿਸਮ ਦੇ ਮੁੱਲ ਨੂੰ ਕਿਸੇ ਦੁਸਰੀ ਕਿਸਮ ਦੇ ਮੁੱਲ ਵਿੱਚ ਤਬਦੀਲ ਕੀਤਾ ਜਾਂਦਾ ਹੈ ਤਾਂ ਇਸਨੂੰ ਟਾਈਪ ਕਨਵਰਜ਼ਨ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿੱਚ ਟਾਈਪ ਕਰਨਵਰਜ਼ਨ ਦੋ ਤਰੀਕਿਆਂ ਨਾਲ ਹੋ ਸਕਦੀ ਹੈ:-
1. ਇੰਪਲੀਸਿਟ ਕਨਵਰਜ਼ਨ
2. ਐਕਸਪਲੀਸਿਟ ਕਨਵਰਜ਼ਨ
ਪ੍ਰਸ਼ਨ 33. ਓਪਰੇਟਰ ਕੀ ਹੁੰਦੇ ਹਨ? ਵੱਖ-ਵੱਖ ਕਿਸਮਾਂ ਦੇ ਓਪਰੇਟਰਾਂ ਦੇ ਨਾਂ ਲਿਖੋ?
ਉੱਤਰ: ਉਹ ਚਿੰਨ੍ਹ ਜਿਹੜੇ ਕਿਸੇ ਖਾਸ ਓਪਰੇਸ਼ਨ ਨੂੰ ਓਪਰੇਟ ਕਰਨ ਲਈ ਵਰਤੇ ਜਾਂਦੇ ਹਨ, ਉਨਾਂ੍ਹ ਨੂੰ ਓਪੇਟਰ ਕਿਹਾ ਜਾਂਦਾ ਹੈ। ਓਪਰੈਂਡਾਂ ਦੀ ਗਿਣਤੀ ਅਨੁਸਾਰ ਓਪਰੇਟਰ 3 ਕਿਸਮਾਂ ਦੇ ਹੁੰਦੇ ਹਨ:
1. ਯੂਨਰੀ ਓਪਰੇਟਰ: ਇਹ ਉਹ ਓਪਰੇਟਰ ਹੁੰਦੇ ਹਨ ਜਿਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਕੇਵਲ ਇਕ ਓਪਰੈਂਡ ਦੀ ਜਰੂਰਰ ਪੈਂਦੀ ਹੈ। ਉਦਾਹਰਣ ਲਈ: x++, y-- ਆਦਿ
2. ਬਾਈਨਰੀ ਓਪਰੇਟਰ: ਇਹ ਉਹ ਓਪਰੇਟਰ ਹੁੰਦੇ ਹਨ ਜਿਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਦੋ ਓਪਰੈਂਡਾਂ ਦੀ ਜਰੂਰਰ ਪੈਂਦੀ ਹੈ। ਸੀ ਵਿਚ ਜ਼ਿਆਦਾਤਰ ਓਪਰੇਟਰ ਬਾਈਨਰੀ ਕਿਸਮ ਦੇ ਹਨ। ਉਦਾਹਰਣ: x+y, x>y ਆਦਿ
3. ਟਰਨਰੀ ਓਪਰੇਟਰ: ਇਹ ਉਹ ਓਪਰੇਟਰ ਹੁੰਦੇ ਹਨ ਜਿਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਤਿੰਨ ਓਪਰੈਂਡਾਂ ਦੀ ਜਰੂਰਰ ਪੈਂਦੀ ਹੈ। ਸੀ ਭਾਸ਼ਾ ਵਿਚ ਕੇਵਲ ਇਕ ਹੀ ਟਰਨਰੀ ਓਪਰੇਟਰ ਹੈ। ਉਦਾਹਰਣ ਲਈ: big=x>y?x:y
ਪ੍ਰਸ਼ਨ 34. ਇੰਕਰੀਮੈਂਟ ਅਤੇ ਡਿਕਰੀਮੈਂਟ ਓਪਰੇਟਰਾਂ ਸੰਬੰਧੀ ਲਿਖੋ?
ਉੱਤਰ: ਇੰਕਰੀਮੈਂਟ ਓਪਰੇਟਰ (++) ਅਤੇ ਡਿਕਰੀਮੈਂਟ ਓਪਰੇਟਰ (--) ਯੂਨਰੀ ਓਪਰੇਟਰ ਹਨ। ਇੰਕਰੀਮੈਂਟ ਓਪਰੇਟਰ ਦਿੱਤੇ ਗਏ ਵੇਰੀਏਬਲ ਦੇ ਮੁੱਲ ਵਿੱਚ ਇੱਕ ਅੰਕ ਦਾ ਵਾਧਾ ਕਰਦਾ ਹੈ ਅਤੇ ਡਿਕਰੀਮੈਂਟ ਓਪੇਟਰ ਮੁੱਲ ਵਿੱਚ ਇੱਕ ਅੰਕ ਘਟਾ ਦਿੰਦਾ ਹੈ। ਉਦਾਹਰਣ ਲਈ:
ਜੇਕਰ int x=8;
ਤਾਂ, x++; x ਦਾ ਮੁੱਲ 8 ਤੋਂ 9 ਕਰ ਦੇਵੇਗਾ।
x--; x ਦਾ ਮੁੱਲ 8 ਤੋਂ 7 ਕਰ ਦੇਵੇਗਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ।(6-6 ਅੰਕ)
ਪ੍ਰਸ਼ਨ1: ਕੋਈ ਚਾਰ ਆਨਲਾਈਨ ਸਰਚ ਤਕਨੀਕਾਂ ਦੀ ਵਿਆਖਿਆ ਕਰੋ?
ਉੱਤਰ: ਜਦੋਂ ਅਸੀਂ ਕਿਸੇ ਜਾਣਕਾਰੀ ਨੂੰ ਸਰਚ ਇੰਜਣਾਂ ਦੀ ਵਰਤੋਂ ਕਰਦੇ ਹੋਏ ਆਨਲਾਈਨ ਸਰਚ ਕਰਦੇ ਹਾਂ ਤਾਂ ਕੁੱਝ ਸਰਚ ਤਕਨੀਕਾਂ ਦੀਵਰਤੋਂ ਕਰਦੇ ਹੋਏ ਅਸੀਂ ਆਪਣੀ ਸਰਚ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ।
ਕੁੱਝ ਮੁੱਖ ਸਰਚ ਤਕਨੀਕਾਂ ਹੇਠਾਂ ਹਨ:-
1. ਕੁੱਝ ਖਾਸ ਕੀਅਵਰਡਜ਼ ਦੀ ਵਰਤੋਂ ਕਰਕੇ:- ਕੀਅ ਵਰਡ ਉਹ ਸ਼ਬਦ ਹਨ, ਜੋ ਅਸੀਂ ਇੰਟਰਨੈੱਟ ਤੇ ਸਮੱਗਰੀ ਲੱਭਣ ਲਈ ਵਰਤਦੇ ਹਾਂ। ਕੀਅਵਰਡਜ਼ ਨੂੰ ਜਿੰਨ੍ਹਾਂ ਸੰਭਵ ਹੋ ਸਕੇ ਖਾਸ ਰੱਖੋ। ਇਹ ਗੂਗਲ ਨੂੰ ਸਾਡੀ ਲੋੜੀਂਦੀ ਜਾਣਕਾਰੀ ਨੂੰ ਲੱਭਣ ਵਿੱਚ ਮਦਦ ਕਰਦਾ ਹੈ।
2. ਸਰਚ ਟਰਮਸ ਨੂੰ ਸੋਖਾ ਕਰਕੇ:- ਕੁੱਝ ਇੰਜਣਾਂ ਵਿੱਚ ਖੋਜ ਕਰਨ ਲਈ “ਰੁਕਣ ਵਾਲੇ ਸ਼ਬਦ” ਸ਼ਾਮਲ ਹੁੰਦੇ ਹਨ। ਇਹ ਆਮ ਵਰਤੋਂ ਵਾਲੇ ਸ਼ਬਦ ਜਿਵੇਂ ਕਿ prepositions(in of, on), conjunction(and, but) ਅਤੇ articles(a, an, the) ਹੁੰਦੇ ਹਨ, ਜਿਸਦਾ ਅਰਥ ਹੈ ਕਿ ਅਸੀਂ ਖੋਜ ਨਤੀਜਿਆਂ ਵਿੱਚ ਸਾਡੀ ਜਰੂਰਤ ਨਾਲੋਂ ਵੱਧ ਪੇਜ ਪ੍ਰਾਪਤ ਕਰਾਂਗੇ।
3. ਕੋਟੇਸ਼ਨ ਮਾਰਕ ਦੀ ਵਰਤੋਂ ਕਰਕੇ:- ਜਦੋਂ ਅਸੀਂ ਆਨਲਾਈਨ ਸਰਚ ਵਿੱਚ ਸਰਚ ਕੀਤੇ ਜਾਣ ਵਾਲੇ ਸ਼ਬਦ ਵਿੱਚ ਲ਼ਿਖਦੇ ਹਾਂ ਤਾਂ ਸਰਚ ਇੰਜਣ ਸਿਰਫ ਅਤੇ ਸਿਰਫ ਉਸ ਖਾਸ ਸ਼ਬਦ ਜਾਂ ਵਾਕਾਂਸ਼ ਨੂੰ ਹੀ ਵੈੱਬ ਉਪੱਰ ਲੱਭੇਗਾ ਅਤੇ ਉਸ ਨਾਲ ਮਿਲਦੇ-ਜੁਲਦੇ ਸ਼ਬਦਾਂ ਨੂੰ ਸਰਚ ਰਿਜਲਟਾਂ ਵਿੱਚ ਨਹੀਂ ਦਿਖਾਵੇਗਾ।
4. ਅਸਹਾਈ ਸ਼ਬਦਾਂ ਨੂੰ ਹਟਾ ਕੇ:- ਇੱਕ ਸ਼ਬਦ ਤੋਂ ਪਹਿਲਾਂ ਹਾਈਫਨ(-) ਜਾਂ ਛੋਟਾ ਡੈਸ਼ ਜਾਂ ਘਟਾਓ ਦਾ ਚਿੰਨ੍ਹ ਲਗਾਉਣ ਨਾਲ ਉਹ ਸ਼ਬਦ ਖੋਜ ਤੋਂ ਬਾਹਰ ਹੋ ਜਾਂਦਾ ਹੈ।
5. ਆਪਰੇਟਰਜ਼ ਦੀ ਵਰਤੋਂ ਕਰਕੇ:- ਵਾਈਲਡਕਾਰਡ ਖੋਜ ਜਿਸਦੇ ਬਾਰੇ ਸਾਨੂੰ ਪਤਾ ਨਾ ਹੋਵੇ ਲਈ ਪਲੇਸਹੋਲਡਰ ਦੇ ਤੋਰ ਤੇ * ਚਿੰਨ੍ਹ ਦੀ ਵਰਤੋਂ ਕਰੋ। ਵਾਈਲਡਕਾਰਡ ਖੋਜਾਂ ਉਦੋਂ ਉਪਯੋਗੀ ਹੁੰਦੀਆਂ ਹਨ ਜਦੋਂ ਸਾਨੂੰ ਹਵਾਲੇ ਦਾ ਪੂਰਾ ਟੈਕਸਟ ਪਤਾ ਨਹੀਂ ਹੁੰਦਾ।
ਪ੍ਰਸ਼ਨ2: ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਨੁਕਸਾਨ ਕੀ ਹਨ?
ਉੱਤਰ: ਆਨਲਾਈਨ ਸ਼ਾਪਿੰਗ ਦੇ ਫਾਇਦੇ:-
1. ਸਹੂਲਤ
2. ਬਿਹਤਰ ਕੀਮਤਾਂ
3. ਜ਼ਿਆਦਾ ਵੈਰਾਇਟੀ
4. ਤੋਹਫੇ ਭੇਜਣ ਲਈ ਆਸਾਨੀ
5. ਵਧੇਰੇ ਨਿਯੰਤਰਣ
6. ਕੀਮਤਾਂ ਦੀ ਤੁਲਨਾਂ ਆਸਾਨ
7. ਕੋਈ ਭੀੜ ਨਹੀਂ
ਆਨਲਾਈਨ ਸ਼ਾਪਿੰਗ ਦੇ ਨੁਕਸਾਨ:-
1. ਪੈਕੇਜਿੰਗ ਦਾ ਨੈਗੇਟਿਵ ਵਾਤਾਵਰਣ ਪ੍ਰਭਾਵ
2. ਸ਼ਿਿਪੰਗ ਵਿੱਚ ਮੁਸ਼ਕਲਾਂ ਅਤੇ ਦੇਰੀ
3. ਧੋਖਾਧੜੀ ਦਾ ਜੋਖਮ
4. ਸਾਡੀ ਕਮਿਊਨਿਟੀ ਨਾਲ ਘੱਟ ਸੰਪਰਕ
5. ਬਹੁਤ ਜ਼ਿਆਦਾ ਸਮਾਂ ਆਨਲਾਈਨ ਬਿਤਾਉਣਾ
6. ਰਿਟਰਨ ਗੁੰਝਲਦਾਰ ਹੋ ਸਕਦਾ ਹੈ
7. ਅਸੀਂ ਬਿਲਕੁੱਲ ਨਹੀਂ ਜਾਣਦੇ ਕਿ ਅਸੀਂ ਕੀ ਪ੍ਰਾਪਤ ਕਰ ਰਹੇ ਹਾਂ
ਪ੍ਰਸ਼ਨ3: ਸੋਸ਼ਲ਼ ਨੈੱਟਵਰਕਿੰਗ ਕੀ ਹੈ? ਕੋਈ ਦੋ ਸੋਸ਼ਲ ਨੈੱਟਵਰਕਿੰਗ ਸਾਈਟਸ ਵਾਰੇ ਦੱਸੋ?
ਉੱਤਰ: ਸੋਸ਼ਲ ਨੈੱਟਵਰਕਿੰਗ ਸਾਨੂੰ ਦੋਸਤਾਂ, ਪਰਿਵਾਰ, ਸਹਿਯੋਗੀ ਜਾਂ ਗਾਹਕਾਂ ਨਾਲ ਜੁੜੇ ਰਹਿਣ ਲਈ ਇੰਟਰਨੈੱਟ ਅਧਾਰਿਤ ਸੋਸ਼ਲ ਮੀਡੀਆਂ ਸਾਈਟਾਂ ਦੀ ਸਹੁਲਤ ਦਿੰਦਾ ਹੈ। ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਦੀਆਂ ਵਰਤੋਂ ਅੱਜਕੱਲ ਵਪਾਰਕ ਉਦੇਸ਼ ਲਈ ਵੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆਂ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਿਹਤਰ ਸੰਬੰਧ ਬਣਾਉਣ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਲੋਕ ਆਪਣਾ ਬਹੁਤ ਸਾਰਾ ਸਮਾਂ ਸੋਸ਼ਲ ਸਾਈਟਾਂ ਦੀ ਆਨਲਾਈਨ ਬ੍ਰਾਉਜ਼ਿੰਗ ਤੇ ਬਿਤਾਉਂਦੇ ਹਨ ਅਤੇ ਸਮਾਰਟਫੋਨ ਅਤੇ ਟੈਬਲੇਟ ਆਦਿ ਨੇ ਇਸ ਵਿੱਚ ਹੋਰ ਵਾਧਾ ਕੀਤਾ ਹੈ।
1. ਫੇਸਬੁੱਕ:- ਫੇਸਬੁੱਕ ਸੱਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਹੈ। ਬਹੁਤ ਸਾਰੇ ਲੋਕ ਸਮਾਜਿਕ ਅਤੇ ਵਪਾਰਕ ਉਦੇਸ਼ਾਂ ਲਈ ਇਸਦੀ ਵਰਤੋਂ ਕਰਦੇ ਹਨ। ਫੇਸਬੁੱਕ ਉਪੱਰ ਆਪਣੇ ਕੰਟੈਂਟ ਨੂੰ ਵੱਖ-ਵੱਖ ਫਾਰਮੈਟ ਕਿਵੇਂ ਕਿ ਟੈਕਸਟ, ਚਿੱਤਰ, ਵੀਡੀਓ, ਅਤੇ ਕਹਾਣੀਆਂ ਦੇ ਰੂਪ ਵਿੱਚ ਸੱਭ ਨਾਲ ਸਾਂਝਾ ਕਰ ਸਕਦੇ ਹਾਂ।
2. ਯੂਟਿਊਬ:- ਯੂਟਿਊਬ ਇੱਕ ਵੀਡੀਓ ਸ਼ੇਅਰ ਕਰਨ ਵਾਲਾ ਪਲੇਟਫਾਰਮ ਹੈ। ਯੂਟਿਊਬ ਉਪੱਰ ਅਸੀਂ ਆਪਣੇ ਲਈ ਇੱਕ ਯੂਟਿਊਬ ਚੈਨਲ ਬਣਾ ਸਕਦੇ ਹਾਂ ਜਿੱਥੇ ਅਸੀਂ ਵੀਡੀਓਜ਼ ਬਣਾ ਕੇ ਅਪਲੋਡ ਕਰ ਸਕਦੇ ਹਾਂ। ਵੀਡੀਓਜ਼ ਦੇਖਣ ਵਾਲੇ ਲੋਕ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਸਕਣ ਦੇ ਯੋਗ ਹੁੰਦੇ ਹਨ।
ਪ੍ਰਸ਼ਨ4: ਅਸੀਂ ਸੁਰੱਖਿਅਤ ਵੈੱਬਸਾਈਟਾਂ ਦੀ ਪਹਿਚਾਣ ਕਿਵੇਂ ਕਰ ਸਕਦੇ ਹਾਂ? ਪੈਡਲਾਕ ਚਿੰਨ੍ਹ ਦੀ ਵੀ ਵਿਆਖਿਆ ਕਰੋ।
ਉੱਤਰ: ਇੰਟਰਨੈੱਟ ਤੇ ਹਰੇਕ ਵੈੱਬਸਾਈਟ ਭਰੋਸੇਯੋਗ ਅਤੇ ਸੁਰੱਖਿਅਤ ਨਹੀਂ ਹੁੰਦੀ। ਇੱਕ ਅਸੁਰੱਖਿਅਤ ਵੈੱਬਸਾਈਟ ਸਾਡੇ ਕੰਪਿਊਟਰ ਵਿੱਚ ਸਾਡੀ ਆਗਿਆ ਲਏ ਬਿਨ੍ਹਾਂ ਸਾਡੇ ਕੰਪਿਊਟਰ ਵਿੱਚ ਪ੍ਰੋਗਰਾਮ ਇੰਸਟਾਲ ਕਰਕੇ ਇਸਦੇ ਕੰਮਾਂ ਚ ਰੁਕਾਵਟ ਪੈਦਾ ਕਰ ਸਕਦਾ ਹੈ, ਜਾਣਕਾਰੀ ਚੋਰੀ ਕਰ ਸਕਦਾ ਹੈ ਆਦਿ।
ਸੁਰੱਖਿਅਤ ਵੈੱਬਸਾਈਟ ਦੇ ਪਹਿਚਾਣ ਦੇ ਦੋ ਤਰੀਕੇ ਹੇਠ ਲਿਖੇ ਅਨੁਸਾਰ ਹਨ:-
1. ਵੈੱਬ ਬ੍ਰਾਊਜ਼ਰ ਦੇ ਵੈੱਬ ਐਡਰੈਸ ਨੂੰ ਵੇਖੋ, ਕਿ ਇਹ ਵੈੱਬ ਐਡਰੈਸ ਹਟਟਪਸ:// ਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਵਿੱਚ ਹਟਟਪਸ ਉਪਭੋਗਤਾ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਨਕ੍ਰਿਪਤ ਕਰਦਾ ਹੈ ਅਤੇ ਸਰਵਰ ਵਾਲੇ ਪਾਸੇ ਤੋਂ ਜਾਣਕਾਰੀ ਨੂੰ ਡਿਿਕ੍ਰਪਤ ਕਰਦਾ ਹੈ।
2. ਵੈੱਬ ਬ੍ਰਾਊਜ਼ਰ ਵਿੱਚ ਬੰਦ ਪੈਡਲਾਕ ਦੀ ਭਾਲ ਕਰੋ।
ਪੈਡਲਾਕ ਚਿੰਨ੍ਹ:- ਇੱਕ ਹਰਾ ਪੈਡਲਾਕ ਚਿੰਨ੍ਹ ਇਹ ਦਰਸ਼ਾਉਂਦਾ ਹੈ ਕਿ ਅਸੀਂ ਨਿਸ਼ਚਿਤ ਤੋਰ ਤੇ ਉਸ ਵੈੱਬਸਾਈਟ ਨਾਲ ਜੁੜੇ ਹੋਏ ਹਾਂ ਜਿਸਦਾ ਪਤਾ ਐਡਰੈਸ ਬਾਰ ਵਿੱਚ ਦਿਖਾਇਆ ਗਿਆ ਹੈ। ਬ੍ਰਾਊਜ਼ਰ ਅਤੇ ਵੈੱਬਸਾਈਟ ਦੇ ਵਿਚਕਾਰ ਜਾਸੂਸੀ ਰੋਕਣ ਲਈ ਇਸ ਕੁਨੈਕਸ਼ਨ ਨੂੰ ਇਨਕ੍ਰਿਪਟ ਕੀਤਾ ਗਿਆ ਹੁੰਦਾ ਹੈ।
ਪ੍ਰਸ਼ਨ5: ਯਾਤਰਾ ਵਿੱਚ ਫਾਸਟ ਟੈਗ ਕੀ ਹੈ? ਇਸਦੇ ਕੀ ਲਾਭ ਹਨ?
ਉੱਤਰ: FASTag ਇੱਕ ਅਜਿਹਾ ਟੈਗ ਹੈ, ਜਿਸ ਰਾਹੀਂ ਟੋਲ ਪਲਾਜਿਆਂ ਉਪੱਰ ਟੋਲ ਖਰਚੇ ਦੀ ਅਦਾਇਗੀ ਆਪਣੇ ਆਪ ਹੋ ਜਾਂਦੀ ਹੈ। ਇਸਦੀ ਵਰਤੋਂ ਕਰਦੇ ਹੋਏ ਅਸੀਂ ਨਕਦੀ ਲੈਣ-ਦੇਣ ਲਈ ਬਿਨਾਂ ਰੁਕੇ ਟੋਲ ਪਲਾਜ਼ੇ ਵਿੱਚੋਂ ਲੰਘ ਸਕਦੇ ਹਾਂ। FASTag ਇੱਕ ਪ੍ਰੀਪੇਡ ਖਾਤੇ ਨਾਲ ਜੁੜਿਆ ਹੁੰਦਾ ਹੈ, ਜਿਸ ਤੋਂ ਟੋਲ ਦੀ ਰਕਮ ਦੀ ਕਟੋਤੀ ਆਪਣੇ ਆਪ ਹੋ ਜਾਂਦੀ ਹੈ। ਫਾਸਟੈਗ ਵਿੱਚ RFID(Radio Frequency Identification) ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਅਤੇ ਟੈਗ ਖਾਤਾ ਐਕਟੀਵੇਟ ਹੋਣ ਤੋਂ ਬਾਅਦ ਵਾਹਨ ਦੀ ਵਿੰਡਸਕਰੀਨ ਤੇ ਚਿਪਕਾ ਦਿੱਤਾ ਜਾਂਦਾ ਹੈ।
FASTag ਦੀ ਵਰਤੋਂ ਕਰਨ ਦੇ ਲਾਭ:-
1. ਵੈਧਤਾ:- ਫਾਸਟੈਗ ਕਾਰਡ ਦੀ ਵੈਧਤਾ ਪੰਜ ਸਾਲਾਂ ਦੀ ਹੁੰਦੀ ਹੈ।
2. ਭੁਗਤਾਨ ਦੀ ਸੋਖ:- ਟੋਲ ਦੀ ਰਕਮ ਦੀ ਕਟੋਤੀ ਬਿਨਾਂ ਰੁਕੇ ਫਾਸਟੈਗ ਦੇ ਪ੍ਰੀਪੇਡ ਖਾਤੇ ਵਿੱਚੋਂ ਆਪਣੇ ਆਪ ਹੋ ਜਾਂਦੀ ਹੈ, ਜਿਸ ਲਈ ਟੋਲ ਲੈਣ-ਦੇਣ ਲਈ ਨਕਦ ਰਾਸ਼ੀ ਲੈ ਕੇ ਜਾਣ ਦੀ ਜਰੂਰਤ ਨਹੀਂ ਪੈਂਦੀ।
3. ਆਨਲਾਈਨ ਰਿਚਾਰਜ਼:- ਕ੍ਰੈਡਿਟ ਕਾਰਡ/ਡੈਬਿਟ ਕਾਰਡ/ਂਓਢਠ/੍ਰਠਘਸ਼ ਜਾਂ ਨੈੱਟ ਬੈਂਕਿੰਗ ਰਾਹੀਂ ਫਾਸਟੈਗ ਆਨਲਾਈਨ ਰਿਚਾਰਜ ਕੀਤਾ ਜਾ ਸਕਦਾ ਹੈ।
4. ਮੈਸੇਜ ਅਲਰਟ:- ਟੋਲ ਪਲਾਜੇ ਉਪੱਰ ਆਉਣ-ਜਾਉਣ ਵੇਲੇ ਕਟੋਤੀ ਨਾਲ ਸਬੰਧਤ ਮੈਸੇਜ ਅਲਰਟ ਮਿਲਦੇ ਰਹਿੰਦੇ ਹਨ।
5. ਸਮੇਂ ਦੀ ਬਚਤ:- ਟੋਲ ਪਲਾਜੇ ਉਪੱਰ ਲੇਣ-ਦੇਣ ਲਈ ਰੁਕਣ ਦੀ ਜਰੂਰਤ ਨਹੀਂ ਪੈਂਦੀ, ਜਿਸ ਕਰਕੇ ਸਾਡੇ ਸਮੇਂ ਦੀ ਵੀ ਬਚਤ ਹੁੰਦੀ ਹੈ।
ਪ੍ਰਸ਼ਨ 6: ਸਾਈਬਰ ਹਮਲੇ ਕੀ ਹੁੰਦੇ ਹਨ? ਪੰਜ ਤਰ੍ਹਾਂ ਦੇ ਸਾਈਬਰ ਹਮਲਿਆਂ ਦਾ ਵਰਣਨ ਕਰੋ?
ਉੱਤਰ: ਇੰਟਰਨੈੱਟ ਦੀ ਵਰਤੋਂ ਨਾਲ ਜਿੱਥੇ ਹਰ ਖੇਤਰ ਦੇ ਕੰਮ-ਕਾਜ ਵਿੱਚ ਤੇਜੀ ਆਈ ਹੈ, ਸਮੇਂ ਅਤੇ ਪੈਸੇ ਦੀ ਬਚਤ ਹੋ ਰਹੀ ਹੈ, ਉੱਥੇ ਇਸਦੀ ਜਿਆਦਾ ਵਰਤੋਂ ਕਾਰਨ ਕਈ ਤਰ੍ਹਾਂ ਦੇ ਤਕਨੀਕੀ ਖਤਰੇ ਪੈਦਾ ਹੋ ਗਏ ਹਨ, ਜਿਹਨਾਂ ਨੂੰ ਤਕਨੀਕੀ ਭਾਸ਼ਾ ਵਿੱਚ ਸਾਈਬਰ ਖਤਰੇ/ਹਮਲੇ ਕਿਹਾ ਜਾਂਦਾ ਹੈ।
1. ਸਟਾਕਿੰਗ:- ਸਟਾਕਿੰਗ ਸ਼ਬਦ ਦਾ ਅਰਥ ਹੁੰਦਾ ਹੈ, ਪਿੱਛਾ ਕਰਨਾ ਜਾਂ ਪਿੱਛੇ ਪੈ ਜਾਣਾ। ਸਾਈਬਰ ਖਤਰਿਆਂ/ਹਮਲਿਆਂ ਦੀ ਲੜੀ ਵਿੱਚ ਜਦੋਂ ਕੋਈ ਵਿਅਕਤੀ ਇੰਟਰਨੈੱਟ ਅਧਾਰਿਤ ਐਪਲੀਕੇਸ਼ਨ ਜਾਂ ਸੋਸ਼ਲ ਮੀਡੀਆ ਦੇ ਜਰੀਏ ਕਿਸੇ ਦੂਜੇ ਵਿਅਕਤੀ ਨੂੰ ਉਸਦੀ ਇੱਛਾ ਦੇ ਵਿਰੁੱਧ ਜਾ ਕੇ ਕੋਈ ਸੰਦੇਸ਼ ਜਾਂ ਹੋਰ ਕਿਸੇ ਵੀ ਕਿਸਮ ਦੀ ਅਣ-ਉਚਿਤ ਸਮੱਗਰੀ ਭੇਜ ਕੇ ਪਰੇਸ਼ਾਨ ਕਰਦਾ ਹੈ, ਤਾਂ ਇਸਨੂੰ ਸਟਾਕਿੰਗ ਕਿਹਾ ਜਾਂਦਾ ਹੈ।
2. ਪਾਇਰੇਸੀ:- ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸਾਫਟਵੇਅਰ, ਮੂਵੀ, ਜਾਂ ਕੰਪਿਊਟਰ ਅਧਾਰਿਤ ਸਮਗੱਰੀ ਨੂੰ ਬਿਨ੍ਹਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨ੍ਹਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾ ਲਈ ਉਸਦੀ ਡੁਪਲੀਕੇਟ ਕਾਪੀ ਨੂੰ ਮਾਰਕਿਟ ਜਾਂ ਇੰਟਰਨੈੱਟ ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਾਉਂਦਾ ਹੈ। ਪਾਇਰੇਸੀ ਦੇ ਕਾਰਨ ਸਾਫਟਵੇਅਰ ਜਾਂ ਕੰਪਿਊਟਰ ਅਧਾਰਿਤ ਸਮਗੱਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ।
3. ਹੈਕਿੰਗ:- ਹੈਕਿੰਗ ਦਾ ਮਤਲਬ ਹੁੰਦਾ ਹੈ, ਕੰਪਿਊਟਰ ਸਿਸਟਮ ਦੀ ਕਿਸੇ ਕਮਜ਼ੋਰੀ ਨੂੰ ਲੱਭਣਾ ਅਤੇ ਉਸ ਕਮਜ਼ੋਰੀ ਦਾ ਲਾਭ ਲੈ ਕੇ ਕੰਪਿਊਟਰ ਦੇ ਮਾਲਕ ਨੂੰ ਬਲੈਕਮੇਲ ਕਰਨਾ। ਹੈਕਿੰਗ ਇੱਕ ਵਿਅਕਤੀ ਵੱਲੋਂ ਕੰਪਿਊਟਰ ਰਾਹੀਂ ਕੀਤੀ ਜਾਂਦੀ ਹੈ, ਜਿਸਨੂੰ ਹੈੱਕਰ ਜਾਂ ਅਣ-ਅਧਿਕਾਰਤ ਵਿਅਕਤੀ ਕਿਹਾ ਜਾਂਦਾ ਹੈ, ਅਤੇ ਉਸਨੂੰ ਕੰਪਿਊਟਰ ਬਾਰੇ ਹਰੇਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਅਤੇ ਉਹ ਕੰਪਿਊਟਰ ਵਿੱਚੋਂ ਜਾਣਕਾਰੀ ਚੋਰੀ ਕਰਨ ਵਿੱਚ ਮਾਹਿਰ ਹੁੰਦੇ ਹਨ। ਹੈਕਿੰਗ ਇੱਕ ਸਾਈਬਰ ਅਪਰਾਧ ਹੈ, ਜਿਸਦੇ ਰਾਹੀਂ ਹੈੱਕਰ ਕਿਸੇ ਨਾ ਕਿਸੇ ਤਕਨੀਕ ਰਾਹੀਂ ਦੂਜੇ ਵਿਅਕਤੀ ਦੇ ਕੰਪਿਊਟਰ, ਖਾਤੇ, ਵੈੱਬਸਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਆਈ.ਡੀ ਨਾਲ ਛੇੜਛਾੜ ਕਰਕੇ ਉਸਨੂੰ ਨੁਕਸਾਨ ਪਹੁੰਚਾਉਂਦਾ ਹੈ, ਜਾਂ ਉਸਦੀ ਦੁਰਵਰਤੋਂ ਕੀਤੀ ਜਾਂਦੀ ਹੈ।
4. ਸਪੈਮਿੰਗ:- ਕਿਸੇ ਵਿਅਕਤੀ ਨੂੰ ਇੱਕ ਹੀ ਵਿਸ਼ੇ ਨਾਲ ਸੰਬੰਧਤ ਵਾਰ-ਵਾਰ ਈ-ਮੇਲ ਰਾਹੀਂ ਮੈਸੇਜ ਭੇਜਨਾ ਜਾਂ ਅਣਚਾਹੇ ਸੰਦੇਸ਼ ਜਾਂ ਵਿਿਗਆਪਨ ਭੇਜਨਾ ਸਪੈਮਿੰਗ ਅਖਵਾਉਂਦਾ ਹੈ। ਸਪੈਮਿੰਗ ਦਾ ਮੁੱਖ ਉਦੇਸ਼ ਯੂਜ਼ਰ ਦੇ ਕੰਪਿਊਟਰ ਦਾ ਡਾਟਾ ਚੋਰੀ ਕਰਨਾ ਹੁੰਦਾ ਹੈ, ਜਿਵੇਂ ਕਿ ਈਮੇਲ, ਫੇਸਬੁੱਕ ਅਤੇ ਵਾਟਸਐੱਪ ਉਪੱਰ ਸੱਭ ਤੋਂ ਜ਼ਿਆਦਾ ਸਪੈਮਿੰਗ ਹੁੰਦੀ ਹੈ।
5. ਸਲੈਮੀ ਅਟੈਕ:- ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ, ਅਤੇ ਇਹ ਇੱਕ ਅਜਿਹੀ ਕਾਰਵਾਈ ਹੈ ਜਿਸਦੀ ਪਹਿਚਾਣ ਕਰਨਾ ਮੁਸ਼ਕਲ ਹੈ। ਸਲੈਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ-ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ, ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ/ਡੈਬਿਟ ਕਾਰਡ/ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਖਾਤਿਆਂ ਵਿੱਚੋ ਥੋੜੇ-ਥੋੜੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ।
ਪ੍ਰਸ਼ਨ 7: ਸਾਈਬਰ ਹਮਲਿਆਂ ਦੇ ਕਾਰਨਾਂ ਦੀ ਵਿਸਥਾਰ ਸਹਿਤ ਵਿਆਖਿਆ ਕਰੋ?
ਉੱਤਰ: ਸਾਈਬਰ ਹਮਲਿਆਂ ਦੇ ਕਾਰਨਾਂ ਦੀ ਵਿਸਥਾਰ ਸਹਿਤ ਵਿਆਖਿਆ:-
1. ਇੰਟਰਨੈੱਟ ਤੱਕ ਆਸਾਨ ਪਹੁੰਚ:- ਹਰੇਕ ਵਿਅਕਤੀ ਇੰਟਰਨੈੱਟ ਤੇ ਬਹੁਤ ਸਮਾਂ ਬਤੀਤ ਕਰ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਵੀ ਵੱਖ-ਵੱਖ ਤਰੀਕਿਆ ਰਾਹੀਂ ਇੰਟਰਨੈੱਟ ਤੇ ਸਾਂਝਾ ਕਰਦਾ ਹੈ ਜਿਸ ਨਾਲ ਸਾਈਬਰ ਹਮਲਾਬਰਾਂ ਨੂੰ ਸਾਈਬਰ ਹਮਲੇ ਕਰਨ ਵਿੱਚ ਮੋਕਾ ਮਿਲਦਾ ਹੈ।
2. ਤਕਨੀਕੀ ਜਾਣਕਾਰੀ ਦੀ ਘਾਟ:- ਤਕਨੀਕੀ ਜਾਣਕਾਰੀ ਦੀ ਘਾਟ ਹੋਣ ਕਰਕੇ ਵਿਅਕਤੀ ਕਿਸੇ ਨਾ ਕਿਸੇ ਵੈੱਬਸਾਈਟ ਦੇ ਲੰਿਕ ਤੇ ਕਲਿੱਕ ਕਰਕੇ ਗੁਪਤ ਜਾਣਕਾਰੀ ਜਿਵੇਂ ਡੈਬਿਟ/ਕ੍ਰੈਡਿਟ ਕਾਰਡ ਸੂਚਨਾਂ ਸਾਂਝੀ ਕਰਕੇ ਵੀ ਸਾਈਬਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ।
3. ਸਿਕਓਰਿਟੀ ਅਤੇ ਪ੍ਰਾਇਵੇਸੀ ਦੀ ਸੁਚੱਜੀ ਵਰਤੋਂ ਨਾ ਕਰਨਾ:- ਇੰਟਰਨੈੱਟ ਵਰਤੋਂਕਾਰਾਂ ਵੱਲੋਂ ਕਿਸੇ ਵ ਿਤਰ੍ਹਾਂ ਦੀ ਸਕਿਓਰਿਟੀ ਜਾਂ ਪ੍ਰਾਇਵੇਸੀ ਦੀ ਵਰਤੋਂ ਨਾ ਕਰਨ ਕਰਕੇ ਵੀ ਸਾਈਬਰ ਹਮਲਾਕਾਰ ਅਸਾਨੀ ਨਾਲ ਉਹਨਾਂ ਦੇ ਕੰਪਿਊਟਰ ਜਾਂ ਕਿਸੇ ਵੀ ਕਿਸਮ ਦੇ ਆਨਲਾਈਨ ਖਾਤੇ ਨੂੰ ਅਸਾਨੀ ਨਾਲ ਐਕਸੈੱਸ ਕਰ ਲੈਂਦੇ ਹਨ ਅਤੇ ਨੁਕਸਾਨ ਪਹੁੰਚਾਉਂਦੇ ਹਨ।
4. ਅਪਰਾਧਿਕ ਬੁੱਧੀ ਜਾਂ ਬਦਲੇ ਦੀ ਭਾਵਨਾ:- ਅਪਰਾਧਿਕ ਵਿਰਤੀ ਵਾਲੇ ਲੋਕ ਆਪਣੇ ਆਰਥਿਕ ਜਾਂ ਵਪਾਰਕ ਹਿੱਤਾਂ ਨੂੰ ਪੁਰਾ ਕਰਨ ਲਈ ਸਾਈਬਰ ਹਮਲਿਆਂ ਦਾ ਸਹਾਰਾ ਲੈ ਰਹੇ ਹਨ, ਕਿਉਂਕਿ ਅਜਿਹੇ ਹਮਲਿਆਂ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਾਨਸਿਕ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ।
5. ਆਈ.ਟੀ.ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ:- ਸਾਈਬਰ ਹਮਲਿਆਂ ਦੇ ਵੱਧਣ ਦਾ ਮੁੱਖ ਕਾਰਨ ਬਹੁਤੇ ਲੋਕਾਂ ਨੂੰ ਆਈ.ਟੀ.ਅਪਰਾਧ ਅਤੇ ਉਸ ਸੰਬੰਧੀ ਬਣੇ ਕਾਨੂੰਨਾਂ ਦਾ ਗਿਆਨ ਨਾ ਹੋਣਾ ਹੈ। ਇਸ ਅਗਿਆਨਤਾ ਕਰਕੇ ਵੀ ਕਈ ਲੋਕ ਸਾਈਬਰ ਅਪਰਾਧਾਂ ਦੀ ਦੁਨਿਆਂ ਵਿੱਚ ਸ਼ਾਮਲ ਹੋ ਰਹੇ ਹਨ।
ਪ੍ਰਸ਼ਨ 8: ਮਾਲਵੇਅਰ ਤੋਂ ਕੀ ਭਾਵ ਹੈ? ਮਾਲਵੇਅਰ ਦੀਆਂ ਪੰਜ ਕਿਸਮਾਂ ਦੀ ਵਿਆਖਿਆ ਕਰੋ?
ਉੱਤਰ: ਮਾਲਵੇਅਰ ਸ਼ਬਦ ਦੋ ਸ਼ਬਦਾਂ ਤੋਂ ਮਿਲਕੇ ਬਣਿਆ ਹੈ, ਜਿਸ ਵਿੱਚ ਮਾਲ ਦਾ ਪੂਰਾ ਸ਼ਬਦ ਹੈ ਮੈਲੀਸ਼ਿਅਸ ਅਤੇ ਵੇਅਰ ਦਾ ਪੂਰਾ ਸ਼ਬਦ ਸਾਫਟਵੇਅਰ ਹੈ, ਅਤੇ ਇਹ ਦੋਨਾਂ ਦੇ ਸੁਮੇਲ ਦਾ ਛੋਟਾ ਰੂਪ ਮਾਲਵੇਅਰ ਹੈ। ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਦੂਸ਼ਿਤ ਪ੍ਰੋਗਰਾਮਾਂ ਦੇ ਸਮੂਹ ਨੂੰ ਮਾਲਵੇਅਰ ਕਿਹਾ ਜਾਂਦਾ ਹੈ, ਜੋਕਿ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਿਕ ਵਿਰਤੀ ਦੇ ਲੋਕਾਂ ਵੱਲੋਂ ਬਣਾਏ ਜਾਂਦੇ ਹਨ ਅਤੇ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਦਾਖਲ ਹੋ ਕੇ ਉਸਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਜਾਂ ਖਰਾਬ ਕਰਦੇ ਹਨ।
1. ਐਡਵੇਅਰ:- ਐਡਵੇਅਰ ਉਹ ਦੂਸ਼ਿਤ ਪ੍ਰੋਗਰਾਮ ਜਾਂ ਸਾਫਟਵੇਅਰ ਹੁਦੇ ਹਨ, ਜੋਕਿ ਕਿਸੇ ਐਡ-ਆਨ ਦੇ ਰਾਹੀਂ ਕੰਪਿਊਟਰ ਵਿੱਚ ਦਾਖਲ ਹੋ ਕੇ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਐਡਵੇਅਰ ਉਸ ਸਮੇਂ ਕੰਪਿਊਟਰ ਵਿੱਚ ਦਾਖਲ ਹੁੰਦੇ ਹਨ, ਜਦੋਂ ਕਿਸੇ ਯੂਜ਼ਰ ਵੱਲੋਂ ਇੰਟਰਨੈੱਟ ਸਰਫਿੰਗ ਸਮੇਂ ਕਿਸੇ ਅਣਚਾਹੀ ਨਜ਼ਰ ਆ ਰਹੀ ਐਡ-ਆਨ(ਮਸ਼ਹੁਰੀ) ਤੇ ਕਲਿੱਕ ਕੀਤਾ ਜਾਂਦਾ ਹੈ।
2. ਰੈਨਸਮਵੇਅਰ:- ਰੈਨਸਮਵੇਅਰ ਤੋਂ ਭਾਵ ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸਾਫਟਵੇਅਰ ਤੋਂ ਹੈ, ਜੋਕਿ ਕੰਪਿਊਟਰ ਵਿੱਚ ਦਾਖਲ ਹੋ ਕੇ ਸਮੁੱਚੀ ਕੰਪਿਊਟਰ ਪ੍ਰਣਾਲੀ ਜਾਂ ਕਿਸੇ ਜਰੂਰੀ ਦਸਤਾਵੇਜ਼ ਨੂੰ ਲਾਕ ਕਰ ਦਿੰਦੇ ਹਨ, ਅਤੇ ਇਸ ਤਰ੍ਹਾਂ ਦੇ ਸਾਫਟਵੇਅਰ ਨੂੰ ਕਿਸੇ ਦੇ ਕੰਪਿਊਟਰ ਵਿੱਚ ਪਹੁੰਚਾਉਣ ਵਾਲੇ ਅਪਰਾਧੀ ਵੱਲੋਂ ਕੰਪਿਊਟਰ ਨੂੰ ਅਨਲਾਕ ਕਰਨ ਦੇ ਬਦਲੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ। ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸਾਫਟਵੇਅਰ ਨੂੰ ਰੈਨਸਮਵੇਅਰ ਕਿਹਾ ਜਾਂਦਾ ਹੈ।
3. ਕੰਪਿਊਟਰ ਵਾਮਜ਼:- ਕੰਪਿਊਟਰ ਵਾਮਜ਼ ਇੱਕ ਤਰ੍ਹਾਂ ਦੇ ਕੰਪਿਊਟਰ ਵਾਇਰਸ ਹੀ ਹੁੰਦੇ ਹਨ, ਜੋਕਿ ਕੰਪਿਊਟਰ ਵਾਇਰਸ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੁੰਦੇ ਹਨ। ਕੰਪਿਊਟਰ ਵਾਮਜ਼ ਕੰਪਿਊਟਰ ਦੀ ਪ੍ਰਣਾਲੀ ਨੂੰ ਹੋਲੀ-ਹੋਲੀ ਅੰਦਰੋਂ-ਅੰਦਰੀ ਘੁੱਣ ਵਾਂਗ ਦੂਸ਼ਿਤ ਕਰਦੇ ਹਨ ਅਤੇ ਇਹ ਅਸਲ ਫਾਈਲਾਂ ਨੂੰ ਛੁਪਾ ਕੇ ਵਾਇਰਸ ਦੀਆਂ ਫਾਈਲਾਂ ਨੂੰ ਉਸਦੀ ਥਾਂ ਤੇ ਵਿਖਾਉਂਦੇ ਹਨ, ਅਤੇ ਇਹ ਆਪਣੇ-ਆਪ ਨੂੰ ਦੁਹਰਾਉਂਦੇ ਰਹਿੰਦੇ ਹਨ। ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਪਤਾ ਵੀ ਨਹੀਂ ਲਗਦਾ ਕਿ ਉਸਦੇ ਕੰਪਿਊਟਰ ਵਿੱਚ ਵਾਮਜ਼ ਪ੍ਰੋਗਰਾਮ ਦਾਖਲ ਹੋ ਚੱੁਕਿਆ ਹੈ, ਜਦੋਂ ਤੱਕ ਇਸ ਬਾਰੇ ਪਤਾ ਲਗਦਾ ਹੈ ਉਦੋਂ ਤੱਕ ਕੰਪਿਊਟਰ ਖਰਾਬ ਹੋ ਚੁੱਕਿਆ ਹੁੰਦਾ ਹੈ।
4. ਬ੍ਰਾਊਜ਼ਰ ਹੈਕਿੰਗ:- ਬ੍ਰਾਊਜ਼ਰ ਹੈਕਿੰਗ ਜਾਂ ਹਾਈ ਜੈਕਿੰਗ ਸਾਫਟਵੇਅਰ ਉਹ ਮਾਲਵੇਅਰ ਹੁੰਦੇ ਹਨ, ਜੋਕਿ ਕਿਸੇ ਵੀ ਯੂਜ਼ਰ ਦੇ ਵੈੱਬ ਬ੍ਰਾਊਜ਼ਰ ਨੂੰ ਆਪਣੇ ਕਬਜੇ ਵਿੱਚ ਕਰਕੇ ਉਸਦੇ ਯੂਜ਼ਰ ਦੀ ਮਰਜ਼ੀ ਤੋਂ ਬਿਨਾਂ ਬ੍ਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਹਨ, ਅਤੇ ਉਸ ਬ੍ਰਾਊਜ਼ਰ ਤੇ ਅਣਚਾਹੀਆਂ ਵੈੱਬਸਾਈਟਾਂ ਵੀ ਆਪਣੇ-ਆਪ ਖੁੱਲ੍ਹਣ ਲਾ ਦਿੰਦੇ ਹਨ। ਇਸ ਤਰ੍ਹਾਂ ਦੇ ਮਾਲਵੇਅਰ ਪ੍ਰੋਗਰਾਮਾਂ ਨੂੰ ਬ੍ਰਾਊਜ਼ਰ ਹੈਕਿੰਗ ਜਾਂ ਬ੍ਰਾਊਜ਼ਰ ਹਾਈ-ਜੈਕਿੰਗ ਕਿਹਾ ਜਾਂਦਾ ਹੈ।
5. ਸਟੀਲਵੇਅਰ:- ਸਟੀਲਵੇਅਰ ਉਹ ਮਾਲਵੇਅਰ ਹੁੰਦੇ ਹਨ, ਜੋਕਿ ਕਿਸੇ ਤਰ੍ਹਾਂ ਦੀ ਜਰੂਰੀ ਸੂਚਨਾਂ ਨੂੰ ਚੋਰੀ ਕਰਨ ਜਾਂ ਉਸਦੀ ਥਾਂ ਬਦਲਣ ਲਈ ਬਣਾਏ ਜਾਂਦੇ ਹਨ। ਸਟੀਲਵੇਅਰ ਆਮਤੋਰ ਤੇ ਬੈਂਕਿੰਗ ਖੇਤਰ ਵਿੱਚ ਪੈਸੇ ਦੇ ਲੇਣ-ਦੇਣ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਕਿ ਕਿਸੇ ਰਾਸ਼ੀ ਨੂੰ ਭੇਜਿਆਂ ਤਾਂ ਕਿਸੇ ਜਾਣਕਾਰ ਵਿਅਕਤੀ ਦੇ ਖਾਤੇ ਵਿੱਚ ਜਾਂਦਾ ਹੈ, ਜਦਕਿ ਸਟੀਲਵੇਅਰ ਮਾਲਵੇਅਰ ਇਸਦੀ ਥਾਂ ਨੂੰ ਬਦਲ ਕੇ ਕਿਸੇ ਸਾਈਬਰ ਅਪਰਾਧੀ ਜਿਸਨੇ ਇਹ ਸਟੀਲਵੇਅਰ ਬਣਾਇਆ ਹੁੰਦਾ ਹੈ, ਉਸਦੇ ਖਾਤੇ ਵਿੱਚ ਇਹ ਰਾਸ਼ੀ ਟ੍ਰਾਂਸਫਰ ਕਰ ਦਿੰਦੇ ਹਨ।
ਪ੍ਰਸ਼ਨ 9: ਸਾਈਬਰ ਸਪੇਸ ਕੀ ਹੁੰਦੀ ਹੈ? ਪੰਜ ਸਾਈਬਰ ਸੁਰੱਖਿਆ ਤਕਨੀਕਾਂ ਦਾ ਵਰਣਨ ਕਰੋ?
ਉੱਤਰ: ਸਾਈਬਰ ਸਪੇਸ ਇੰਟਰਨੈੱਟ ਦੀ ਦੁਨਿਆਂ ਵਿੱਚ ੁਇੱਕ ਭਾਵਨਾਤਮਕ ਵਾਤਾਵਰਣ ਹੈ, ਜਿਸ ਵਿੱਚ ਸਾਰੇ ਇੰਟਰਨੈੱਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੋਲ ਹੈ, ਜਿੱਥੇ ਇੰਟਰਨੈੱਟ ਨਾਲ ਜੁੜੀਆਂ ਸਾਰੀਆਂ ਕਿਿਰਆਵਾਂ ਕੀਤੀਆਂ ਜਾਂਦੀਆਂ ਹਨ।
1. ਪ੍ਰਮਾਣੀਕਰਨ:- ਪ੍ਰਮਾਣੀਕਰਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ, ਜਿਸ ਵਿੱਚ ਕੰਪਿਊਟਰ ਯੂਜ਼ਰ ਕੋਲ ਇਹ ਅਧਿਕਾਰ ਹੁੰਦੇ ਹਨ, ਕਿ ਕਿਸਨੂੰ ਉਸਦੇ ਕੰਪਿਊਟਰ ਸਿਸਟਮ ਨੂੰ ਵਰਤਣ ਦੀ ਆਗਿਆ ਦਿੱਤੀ ਹੈ ਅਤੇ ਕਿਸਨੂੰ ਨਹੀਂ। ਪ੍ਰਮਾਣੀਕਰਨ ਸੁਰੱਖਿਆ ਤਕਨੀਕ ਰਾਹੀ ਸਿਰਫ ਉਹ ਵਿਅਕਤੀ ਹੀ ਇਸ ਕੰਪਿਊਟਰ ਸਿਸਟਮ ਨੂੰ ਵਰਤ ਸਕਦਾ ਹੈ, ਜਿਸਨੂੰ ਇਸ ਕੰਪਿਊਟਰ ਸਿਸਟਮ ਦੇ ਮਾਲਕ ਵੱਲੋਂ ਪ੍ਰਮਾਣੀਕਤਾ ਦਿੱਤੀ ਗਈ ਹੋਵੇ।
2. ਸਟ੍ਰਾਂਗ ਪਾਸਵਰਡ:- ਕੰਪਿਊਟਰ ਸਿਸਟਮ ਪ੍ਰਣਾਲੀ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਤੋਂ ਬਚਣ ਦਾ ਅਸਾਨ ਅਤੇ ਸੋਖਾ ਤਰੀਕਾ ਆਪਣੀ ਹਰ ਤਰ੍ਹਾਂ ਦੀ ਆਈ.ਡੀ ਅਤੇ ਖਾਤੇ ਲਈ ਸਟ੍ਰਾਂਗ ਪਾਸਵਰਡ ਦੀ ਵਰਤੋਂ ਕੀਤੀ ਜਾਵੇ। ਪਾਸਵਰਡ ਜਿਨਾਂ ਗੁੰਝਲਦਾਰ ਅਤੇ ਸਖ਼ਤ ਹੋਵੇਗਾ, ਹੈਕੱਰ ਲਈ ਇਸ ਪਾਸਵਰਡ ਨੂੰ ਬੁੱਝਣਾ ਜਾਂ ਚੋਰੀ ਕਰਨਾ ਉਨਾਂ ਹੀ ਅੋਖਾ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਆਈ.ਡੀ ਦੇ ਖਾਤੇ ਦਾ ਪਾਸਵਰਡ ਅੱਖਰ(ਅ-ਗ਼), ਨੰਬਰ(0-9), ਅਤੇ ਵਿਸ਼ੇਸ਼ ਚਿੰਨ੍ਹਾਂ(੍ # $) ਦੇ ਸੁਮੇਲ ਨਾਲ ਚੁਣ ਕੇ ਰੱਖਣਾ ਚਾਹੀਦਾ ਹੈ।
3. ਇਨਕ੍ਰਿਪਸ਼ਨ:- ਇਨਕ੍ਰਿਪਸ਼ਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ, ਜਿਸਨੂੰ ਕਿਸੇ ਯੂਜ਼ਰ ਦੇ ਖਾਤੇ ਦੇ ਪਾਸਵਰਡ ਜਾਂ ਡਾਟੇ ਉਪੱਰ ਲਾਗੂ ਕੀਤਾ ਜਾਂਦਾ ਹੈ, ਤਾਂ ਕਿ ਜਦੋਂ ਵੀ ਇਹ ਪਾਸਵਰਡ ਜਾਂ ਡਾਟਾ ਕਿਸੇ ਵੀ ਵੈੱਬਸਾਈਟ ਵਿੱਚ ਭਰਿਆ ਜਾਵੇ ਤਾਂ ਇਨਕ੍ਰਿਪਸ਼ਨ ਤਕਨੀਕ ਇਸਨੂੰ ਵਿਸ਼ੇਸ਼ ਚਿੰਨ੍ਹਾਂ(***) ਵਿੱਚ ਬਦਲ ਦਵੇ ਅਤੇ ਇਸਨੂੰ ਕਿਸੇ ਲਈ ਵੀ ਸਮਝਣਾ ਔਖਾ ਹੋਵੇ। ਇਨਕ੍ਰਿਪਸ਼ਨ ਤਕਨੀਕ ਦੀ ਵਰਤੋਂ ਈਮੇਲ ਆਈ.ਡੀ, ਪਾਸਵਰਡ ਜਾਂ ਆਨਲਾਈਨ ਬੈਂਕਿੰਗ ਦੇ ਪਾਸਵਰਡ ਤੇ ਲਾਗੂ ਕੀਤੀ ਜਾਂਦੀ ਹੈ।
4. ਫਾਇਰਵਾਲ:- ਫਾਇਰਵਾਲ ਕੰਪਿਊਟਰ ਸਿਸਟਮ ਵਿੱਚ ਵਰਤੀ ਜਾਣ ਵਾਲੀ ਇੱਕ ਸੁਰੱਖਿਆ ਤਕਨੀਕ ਹੈ, ਜੋਕਿ ਹਰੇਕ ਕੰਪਿਊਟਰ ਅਤੇ ਕੰਪਿਊਟਰ ਨੈੱਟਵਰਕ ਨੂੰ ਮਾਲਵੇਅਰ, ਸਾਈਬਰ ਅਪਰਾਧੀ ਦੇ ਹਮਲੇ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਜਦੋਂ ਵੀ ਅਸੀਂ ਇੰਟਰਨੈੱਟ ਨਾਲ ਜੁੜਦੇ ਹਾਂ ਤਾਂ ਜੋ ਟ੍ਰੈਫਿਕ ਜਾਂ ਮਾਲਵੇਅਰ ਸਾਡੇ ਕੰਪਿਊਟਰ ਵੱਲ ਨੂੰ ਆਉਂਦੇ ਹਨ ਤਾਂ ਫਾਇਰਵਾਲ ਉਸਨੂੰ ਸਾਡੇ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਕੰਪਿਊਟਰ ਸਿਸਟਮ ਲਈ ਹਾਰਡਵੇਅਰ ਅਤੇ ਸਾਫਟਵੇਅਰ ਫਾਇਰਵਾਲ ਦੀ ਵਰਤੋਂ ਇਸਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ।
5. ਡਿਜੀਟਲ ਸਿਗਨੇਚਰ:- ਡਿਜ਼ੀਟਲ ਸਿਗਨੇਚਰ ਇੱਕ ਡਿਜ਼ੀਟਲ ਕੋਡ ਹੈ, ਜੋਕਿ ਇਲੈਕਟ੍ਰੋਨਿਕਲੀ ਟ੍ਰਾਂਸਫਰ ਹੋਣ ਵਾਲੇ ਦਸਤਾਵੇਜ਼ ਦੇ ਨਾਲ ਜੁੜਿਆ ਹੁੰਦਾ ਹੈ, ਜਿਸ ਦੇ ਨਾਲ ਭੇਜਣ ਵਾਲੇ ਦੀ ਪਹਿਚਾਣ ਹੁੰਦੀ ਹੈ। ਡਿਜ਼ੀਟਲ ਸਿਗਨੇਚਰ ਕਰਿਪਟੋਗ੍ਰਾਫੀ ਜੋਕਿ ਅਪਲਾਈਡ ਮੈਥੇਮੈਟਿਕਸ ਦੀ ਇੱਕ ਬ੍ਰਾਂਚ ਹੈ, ਦੇ ਜ਼ਰੀਏ ਬਣਾਏ ਤੇ ਮਿਲਾਣ ਕੀਤੇ ਜਾਂਦੇ ਹਨ। ਡਿਜ਼ੀਟਲ ਸਿਗਨੇਚਰ ਲਈ ਦੋ ਕੀਅਜ਼ ਵਰਤੀਆਂ ਜਾਂਦੀਆ ਹਨ, ਇੱਕ ਡਿਜ਼ੀਟਲ ਸਿਗਨੇਚਰ ਬਣਾਉਣ ਲਈ ਤੇ ਦੂਜੀ ਇਸਦਾ ਮਿਲਾਣ ਕਰਨ ਲਈ। ਡਿਜ਼ੀਟਲ ਸਿਗਨੇਚਰ ਹੱਥ ਰਾਹੀਂ ਕੀਤੇ ਗਏ ਸਿਗਨੇਚਰ ਵਾਂਗ ਹੁੰਦੇ ਹਨ, ਪਰ ਹੱਥ ਰਾਹੀਂ ਕੀਤੇ ਸਿਗਨੇਚਰ ਜਿਆਦਾ ਭਰੋਸੇਮੰਦ ਅਤੇ ਸੁਰੱਖਿਅਤ ਨਹੀ ਹੁੰਦੇ, ਜਦਕਿ ਡਿਜ਼ੀਟਲ ਸਿਗਨੇਚਰ ਭਰੋਸੇਯੋਗ ਅਤੇ ਸੁਰੱਖਿਅਤ ਹੁੰਦੇ ਹਨ।
ਪ੍ਰਸ਼ਨ 10: ਆਈ.ਟੀ.ਐਕਟ 2000 ਕੀ ਹੈ? ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ?
ਉੱਤਰ: ਭਾਰਤ ਵਿੱਚ ਸਾਈਬਰ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਚਨਾਂ ਟੈਕਨੋਲੋਜੀ ਦੀ ਵਰਤੋਂ ਨੂੰ ਕਾਨੂਨੀ ਦਾਇਰੇ ਅੰਦਰ ਲਿਆਉਣ ਅਤੇ ਇਸਦੀ ਵਰਤੋਂ ਨੂੰ ਤਰਕ ਸੰਗਤ ਬਣਾਉਣ ਲਈ ਭਾਰਤ ਦੀ ਕੇਂਦਰ ਸਰਕਾਰ ਨੇ ਆਈ.ਟੀ.(ਇਨਫਰਮੇਸ਼ਨ ਟੈਕਨੋਲੋਜੀ) ਐਕਟ 2000 ਪਾਸ ਕੀਤਾ, ਅਤੇ ਇਸਨੂੰ ਆਈ.ਟੀ.ਏ.(ੀਠਅ) 2000 ਵੀ ਕਿਹਾ ਜਾਂਦਾ ਹੈ। ਇਹ ਐਕਟ ਸਾੀਬਰ ਕ੍ਰਾਇਮ ਅਤੇ ਇਲੈਕਟ੍ਰੋਨਿਕ ਕਾਮਰਸ ਨਾਲ ਸੰਬੰਧਤ ਹੈ। ਅਕਤੂਬਰ 2008 ਵਿੱਚ ਇਸ ਐਕਟ ਵਿੱਚ ਸੋਧ ਕਰਕੇ ਭਾਰਤ ਵਿੱਚ ਇਨਫਰਮੇਸ਼ਨ ਟੈਕਨੋਲੋਜੀ ਦਾ ਸਮੁੱਚਾ ਕੰਟਰੋਲ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੂੰ ਦੇ ਦਿੱਤਾ ਗਿਆ ਅਤੇ ਇਸ ਅੇਕਟ ਵਿੱਚ ਕੁੱਝ ਨਵੀਆਂ ਤਜ਼ਵੀਜਾਂ ਨੂੰ ਸ਼ਾਮਲ ਕਰ ਦਿੱਤਾ ਗਿਆ।
ਆਈ.ਟੀ.ਅੇਕਟ ਦੀਆਂ ਵਿਸ਼ੇਸ਼ਤਾਵਾਂ:-
1. ਇਸ ਐਕਟ ਵਿੱਚ ਡਿਜੀਟਲ ਸਿਗਨੇਚਰ ਨੂੰ ਮਾਨਤਾ ਦਿੱਤੀ ਗਈ ਹੈ।
2. ਇਸ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ਕਤਿੇ ਜਾਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਲੈਣ-ਦੇਣ ਨੂੰ ਪੂਰਨ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ।
3. ਇਹ ਆਈ.ਟੀ.ਐਕਟ ਪੂਰਨ ਤੋਰ ਤੇ ਸਾਈਬਰ ਕ੍ਰਾਇਮ ਅਤੇ ਇਲੈਕਟ੍ਰੋਨਿਕ ਕਾਮਰਸ ਨਾਲ ਸੰਬੰਧਤ ਹੈ।
4. ਇਸ ਐਕਟ ਵਿੱਚ ਇੱਕ ਸਾਈਬਰ ਅਪੀਲ ਰੈਗੁਲੇਸ਼ਨ ਟ੍ਰਿਿਬਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ ਤੇ ਕਾਰਵਾਈ ਕਰਦਾ ਹੈ।
5. ਇਸ ਐਕਟ ਵਿੱਚ ਸਰਕਾਰੀ ਦਫਤਰਾਂ ਅਤੇ ਏਜੰਸੀਆਂ ਦੇ ਫਾਰਮ ਆਨਲਾਈਨ ਭਰਨ ਅਤੇ ਸਬਮਿਟ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ।
6. ਇਸ ਐਕਟ ਅਨੁਸਾਰ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਿਬਊਨਲ ਦੇ ਆਦੇਸ਼ ਖਿਲਾਫ ਸੁਣਵਾਈ ਸਿਰਫ ਸਰਬਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿੱਚ ਹੀ ਹੋ ਸਕਦੀ ਹੈ।
ਪ੍ਰਸ਼ਨ 11. ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ?
ਉੱਤਰ: ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ:-
1. ਡਾਟਾ ਇਕਸਾਰਤਾ:- ਡਾਟਾ ਇਕਸਾਰਤਾ ਦਾ ਅਰਥ ਹੈ ਡਾਟਾਬੇਸ ਵੱਿਚ ਡਾਟਾ ਇਕਸਾਰ ਅਤੇ ਸਹੀ ਹੁੰਦਾ ਹੈ। ਇਹ ਜ਼ਰੂਰੀ ਹੈ ਕਉਿਂਕ ਿਡੀਬੀਐਮਐਸ ਵੱਿਚ ਬਹੁਤ ਸਾਰੇ ਡਾਟਾਬੇਸ ਹਨ। ਇਨ੍ਹਾਂ ਸਾਰੇ ਡਾਟਾਬੇਸਾਂ ਵੱਿਚ ਡਾਟਾ ਹੁੰਦਾ ਹੈ ਜੋ ਬਹੁਤ ਸਾਰੇ ਉਪਭੋਗਤਾਵਾਂ ਨੂੰ ਦਖਿਾਈ ਦੰਿਦਾ ਹੈ. ਇਸ ਲਈ, ਇਹ ਸੁਨਸਿ਼ਚਤਿ ਕਰਨਾ ਜ਼ਰੂਰੀ ਹੈ ਕ ਿਸਾਰੇ ਉਪਭੋਗਤਾਵਾਂ ਲਈ ਸਾਰੇ ਡਾਟਾਬੇਸ ਵੱਿਚ ਡਾਟਾ ਇਕਸਾਰ ਅਤੇ ਸਹੀ ਹੋਵੇ।
2. ਡਾਟਾ ਸੁਰੱਖਆਿ:- ਡਾਟਾਬੇਸ ਵੱਿਚ ਡਾਟਾ ਸੁਰੱਖਆਿ ਇੱਕ ਮਹੱਤਵਪੂਰਣ ਸੰਕਲਪ ਹੈ। ਸਰਿਫ ਅਧਕਿਾਰਤ ਉਪਭੋਗਤਾਵਾਂ ਨੂੰ ਡਾਟਾਬੇਸ ਤੱਕ ਪਹੁੰਚ ਦੀ ਆਗਆਿ ਦੱਿਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਪਛਾਣ ਉਪਭੋਗਤਾ ਨਾਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਪ੍ਰਮਾਣਤ ਹੋਣੀ ਚਾਹੀਦੀ ਹੈ। ਅਣਅਧਕਿਾਰਤ ਉਪਭੋਗਤਾਵਾਂ ਨੂੰ ਕਸਿੇ ਵੀ ਸਥਤਿੀ ਵੱਿਚ ਡਾਟਾਬੇਸ ਤੱਕ ਪਹੁੰਚ ਦੀ ਆਗਆਿ ਨਹੀਂ ਹੋਣੀ ਚਾਹੀਦੀ।
3. ਡਾਟਾ ਸਾਂਝਾ ਕਰਨਾ:- ਇੱਕ ਡੇਟਾਬੇਸ ਵੱਿਚ, ਡੇਟਾਬੇਸ ਦੇ ਉਪਯੋਗਕਰਤਾ ਆਪਸ ਵੱਿਚ ਡਾਟਾ ਸਾਂਝਾ ਕਰ ਸਕਦੇ ਹਨ। ਡੇਟਾ ਨੂੰ ਐਕਸੈਸ ਕਰਨ ਦੇ ਅਧਕਿਾਰ ਦੇ ਕਈ ਪੱਧਰ ਹਨ, ਅਤੇ ਸੱਿਟੇ ਵਜੋਂ ਡੇਟਾ ਨੂੰ ਸਰਿਫ ਸਹੀ ਪ੍ਰਮਾਣਕਿਤਾ ਪ੍ਰੋਟੋਕੋਲ ਦੇ ਅਧਾਰ ਤੇ ਸਾਂਝਾ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਰਮਿੋਟ ਉਪਯੋਗਕਰਤਾ ਡਾਟਾਬੇਸ ਨੂੰ ਨਾਲੋ ਨਾਲ ਐਕਸੈਸ ਕਰ ਸਕਦੇ ਹਨ ਅਤੇ ਡੇਟਾ ਨੂੰ ਆਪਸ ਵੱਿਚ ਸਾਂਝਾ ਕਰ ਸਕਦੇ ਹਨ।
4. ਡਾਟਾ ਰਡਿੰਡੈਂਸੀ ਨੂੰ ਘਟਾਉਣਾ:- ਫਾਈਲ ਅਧਾਰਤ ਡੇਟਾ ਪ੍ਰਬੰਧਨ ਪ੍ਰਣਾਲੀਆਂ ਵੱਿਚ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਹਨ ਜੋ ਇੱਕ ਸਸਿਟਮ ਵੱਿਚ ਜਾਂ ਕਈ ਪ੍ਰਣਾਲੀਆਂ ਵੱਿਚ ਬਹੁਤ ਸਾਰੀਆਂ ਵੱਖਰੀਆਂ ਥਾਵਾਂ ਤੇ ਸਟੋਰ ਕੀਤੀਆਂ ਜਾਂਦੀਆਂ ਹਨ। ਇਸਦੇ ਕਾਰਨ, ਕਈ ਵਾਰ ਇੱਕੋ ਫਾਈਲ ਦੀਆਂ ਕਈ ਕਾਪੀਆਂ ਹੁੰਦੀਆਂ ਸਨ ਜੋ ਡਾਟਾ ਰਡਿੰਡੈਂਸੀ ਵੱਲ ਲੈ ਜਾਂਦੀਆਂ ਹਨ। ਇਸਨੂੰ ਇੱਕ ਡਾਟਾਬੇਸ ਵੱਿਚ ਰੋਕਆਿ ਜਾਂਦਾ ਹੈ ਕਉਿਂਕ ਿਇੱਥੇ ਇੱਕ ਸੰਿਗਲ ਡੇਟਾਬੇਸ ਹੁੰਦਾ ਹੈ ਅਤੇ ਇਸ ਵੱਿਚ ਕੋਈ ਤਬਦੀਲੀ ਤੁਰੰਤ ਪ੍ਰਤੀਬੰਿਬਤ ਹੁੰਦੀ ਹੈ। ਇਸਦੇ ਕਾਰਨ, ਡੁਪਲੀਕੇਟ ਡੇਟਾ ਦਾ ਸਾਹਮਣਾ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ।
ਪ੍ਰਸ਼ਨ 12. ਡੀ.ਬੀ.ਐੱਮ.ਐੱਸ ਦੇ ਆਰਕੀਟੈਕਚਰ ਦੀ ਵਿਆਖਿਆ ਕਰੋ?
ਉੱਤਰ: ਇੱਕ ਡਾਟਾਬੇਸ ਮੈਨੇਜਮੈਂਟ ਸਸਿਟਮ ਉਪਭੋਗਤਾਵਾਂ ਅਤੇ ਐਪਲੀਕੇਸ਼ਨਾਂ ਵੱਿਚ ਡਾਟਾ ਨੂੰ ਐਕਸੈਸ ਕਰਨ ਅਤੇ ਸਟੋਰ ਕਰਨ ਲਈ ਹਮੇਸ਼ਾਂ ਸੱਿਧਾ ਉਪਲਬਧ ਨਹੀਂ ਹੁੰਦਾ. ਇੱਕ ਡਾਟਾਬੇਸ ਮੈਨੇਜਮੈਂਟ ਸਸਿਟਮ ਨੂੰ ਕੇਂਦਰੀ, ਵਕਿੇਂਦਰੀਕਰਣ ਜਾਂ ਲੜੀਵਾਰ ਬਣਾਇਆ ਜਾ ਸਕਦਾ ਹੈ, ਇਸਦੇ ਆਰਕੀਟੈਕਚਰ ਦੇ ਅਧਾਰ ਤੇ ਇਸ ਦੀਆਂ ਤੰਿਨ ਕਸਿਮਾਂ ਹਨ।
1. 1-ਟੀਅਰ:- 1-ਟੀਅਰ ਆਰਕੀਟੈਕਚਰ ਵੱਿਚ, ਡੀਬੀਐਮਐਸ ਇਕੋ ਇਕਾਈ ਹੈ ਜੱਿਥੇ ਉਪਭੋਗਤਾ ਸੱਿਧਾ ਡੀਬੀਐਮਐਸ ਤੇ ਬੈਠਦਾ ਹੈ ਅਤੇ ਇਸਦੀ ਵਰਤੋਂ ਕਰਦਾ ਹੈ. ਇੱਥੇ ਕੀਤੇ ਗਏ ਕੋਈ ਵੀ ਬਦਲਾਅ ਸੱਿਧੇ ਡੀਬੀਐਮਐਸ 'ਤੇ ਕੀਤੇ ਜਾਣਗੇ. ਇਹ ਅੰਤਮ ਉਪਭੋਗਤਾਵਾਂ ਲਈ ਸੌਖੇ ਉਪਕਰਣ ਪ੍ਰਦਾਨ ਨਹੀਂ ਕਰਦਾ. ਡਾਟਾਬੇਸ ਡਜਿ਼ਾਈਨਰ ਅਤੇ ਪ੍ਰੋਗਰਾਮਰ ਆਮ ਤੌਰ ਤੇ ਸੰਿਗਲ-ਟੀਅਰ ਆਰਕੀਟੈਕਚਰ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ.
2. 2-ਟੀਅਰ:- 2-ਟੀਅਰ ਡੀਬੀਐਮਐਸ ਆਰਕੀਟੈਕਚਰ ਵੱਿਚ ਉਪਭੋਗਤਾ ਅਤੇ ਡੀਬੀਐਮਐਸ ਦੇ ਵਚਿਕਾਰ ਇੱਕ ਐਪਲੀਕੇਸ਼ਨ ਲੇਅਰ ਸ਼ਾਮਲ ਹੁੰਦੀ ਹੈ, ਜੋ ਉਪਭੋਗਤਾ ਦੀ ਬੇਨਤੀ ਨੂੰ ਡੇਟਾਬੇਸ ਪ੍ਰਬੰਧਨ ਪ੍ਰਣਾਲੀ ਨੂੰ ਸੰਚਾਰ ਕਰਨ ਅਤੇ ਫਰਿ ਡੀਬੀਐਮਐਸ ਤੋਂ ਉਪਭੋਗਤਾ ਨੂੰ ਜਵਾਬ ਭੇਜਣ ਲਈ ਜ਼ੰਿਮੇਵਾਰ ਹੁੰਦੀ ਹੈ.
3. 3-ਟੀਅਰ:- 3-ਟੀਅਰ ਡੀਬੀਐਮਐਸ ਆਰਕੀਟੈਕਚਰ ਵੈਬ ਐਪਲੀਕੇਸ਼ਨਾਂ ਲਈ ਸਭ ਤੋਂ ਵੱਧ ਵਰਤੀ ਜਾਂਦੀ ਆਰਕੀਟੈਕਚਰ ਹੈ. ਇਹ 2- ਟੀਅਰ ਆਰਕੀਟੈਕਚਰ ਦਾ ਵਸਿਥਾਰ ਹੈ. 2- ਟੀਅਰ ਆਰਕੀਟੈਕਚਰ ਵੱਿਚ, ਸਾਡੇ ਕੋਲ ਇੱਕ ਐਪਲੀਕੇਸ਼ਨ ਲੇਅਰ ਹੈ ਜਸਿ ਨੂੰ ਡੀਬੀਐਮਐਸ ਤੇ ਵੱਖੋ ਵੱਖਰੇ ਕਾਰਜਾਂ ਨੂੰ ਕਰਨ ਲਈ ਪ੍ਰੋਗ੍ਰਾਮਕਿ ਤੌਰ ਤੇ ਐਕਸੈਸ ਕੀਤਾ ਜਾ ਸਕਦਾ ਹੈ.
ਪ੍ਰਸ਼ਨ 13. ਡਾਟਾ ਬੇਸ ਲਾਈਫ ਸਾਈਕਲ ਬਾਰੇ ਵਿਸਥਾਰ ਨਾਲ ਦੱਸੋ?
ਉੱਤਰ: ਡਾਟਾਬੇਸ ਲਾਈਫ ਸਾਈਕਲ ਇੱਕ ਸਾਫਟਵੇਅਰ ਡਿਵੈਲਪਮੈਂਟ ਮਾਡਲ ਤੇ ਆਧਾਰਿਤ ਹੁੰਦਾ ਹੈ, ਜੋਕਿ ਕਾਰਜਾਂ ਦਾ ਸਮੂਹ ਹੁੰਦਾ ਹੈ, ਜਿਸਦੀ ਵਰਤੋਂ ਐਪਲੀਕੇਸ਼ਨ ਸਾਫਟਵੇਅਰ ਵਿਕਸਿਤ ਕਰਨ ਲਈ ਕੀਤੀ ਜਾਂਦੀ ਹੈ।
ਇੱਕ ਸਾਫਟਵੇਅਰ ਨੂੰ ਵਿਕਸਿਤ ਕਰਨ ਲਈ ਹੇਠਾਂ ਪ੍ਰਕਿਿਰਆਵਾਂ ਕਰਨੀਆਂ ਪੈਂਦੀਆਂ ਹਨ:-
1. ਯੋਜਨਾਬੰਦੀ:- ਸਮੱਸਿਆ ਦਾ ਵਿਸ਼ਲੇਸ਼ਨ ਕਰਨਾ ਅਤੇ ਉਸਨੂੰ ਪਰਿਭਾਸ਼ਿਤ ਕਰਨਾ ਯੋਜ਼ਨਾਬੰਦੀ ਅਖਵਾਉਂਦਾ ਹੈ।
2. ਜ਼ਰੂਰਤਾਂ:- ਇਸ ਵਿੱਚ ਉਪਭੋਗਤਾ ਦੀ ਜਰੂਰਤਾਂ ਬਾਰੇ ਜਾਣਿਆ ਜਾਂਦਾ ਹੈ।
3. ਡਿਜ਼ਾਇਨ:- ਇਸ ਵਿੱਚ ਉਪਭੋਗਤਾ ਦੀ ਜਰੂਰਤ ਫਿਜੀਕਲ ਅਤੇ ਲੌਜੀਕਲ ਡਿਜ਼ਾਇਨ ਤਿਆਰ ਕੀਤਾ ਜਾਂਦਾ ਹੈ।
4. ਵਿਕਾਸ:- ਇਸ ਵਿੱਚ ਉਪਭੋਗਤਾ ਦੀ ਜਰੂਰਤ ਅਨੁਸਾਰ ਡਾਟਾਬੇਸ ਡਿਜਾਇਨ ਤਿਆਰ ਕੀਤਾ ਜਾਂਦਾ ਹੈ।
5. ਲਾਗੂ ਕਰਨ:- ਡਾਟਾਬੇਸ ਨੂੰ ਉਪਭੋਗਤਾ ਦੇ ਸਿਸਟਮ ਵਿੱਚ ਲੋਡ ਕੀਤਾ ਜਾਂਦਾ ਹੈ।
6. ਟੈਸਟਿੰਗ:- ਇਸ ਵਿੱਚ ਡਾਟਾਬੇਸ ਨੂੰ ਵੱਖ-ਵੱਖ ਪਲੇਟਫਾਰਮ ਤੇ ਚਲਾ ਕੇ ਵੇਖਿਆ ਜਾਂਦਾ ਹੈ ਅਤੇ ਡਾਟਾਬੇਸ ਵਿੱਚ ਵੱਖ-ਵੱਖ ਮੁੱਲ ਭਰ ਕੇ ਇਸਦੀ ਜਾਂਚ ਕੀਤੀ ਜਾਂਦੀ ਹੈ।
7. ਇੰਸਟਾਲੇਸ਼ਨ ਅਤੇ ਦੇਖ-ਭਾਲ:- ਇਸ ਵਿੱਚ ਡਾਟਾਬੇਸ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅਤੇ ਡਾਟਾਬੇਸ ਵਿੱਚ ਸੁਧਾਰ ਕਰਨ ਲਈ ਮੇਨਟੇਨੈਂਸ ਟੀਮ ਨੂੰ ਇਸਦੀ ਦੇਖ-ਭਾਲ ਦਾ ਜਿੰਮਾਂ ਸੌਪਿੰਆ ਜਾਂਦਾ ਹੈ।
ਪ੍ਰਸ਼ਨ 14. ਲੋਅ-ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ ਕੀ ਹੁੰਦੀਆਂ ਹਨ? ਇਹਨਾਂ ਦੇ ਲਾਭ ਅਤੇ ਹਾਨੀਆਂ ਦਾ ਵਰਨਣ ਕਰੋ?
ਉੱਤਰ: ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਨੂੰ ਲੋਅ-ਲੇਵਲ ਭਾਸ਼ਾਵਾਂ ਕਿਹਾ ਜਾਂਦਾ ਹੈ। ਇਹ ਭਾਸ਼ਾਵਾਂ ਕੰਪਿਊਟਰ ਹਾਰਡਵੇਅਰ ਨਾਲ ਸਿੱਧਾ ਸੰਪਰਕ ਕਰ ਸਕਦੀਆਂ ਹਨ। ਇਹ ਡਿਵਾਇਸ ਡਰਾਈਵਰਜ਼, ਆਪਰੇਟਿੰਗ ਸਿਸਟਮਜ਼ ਲਈ ਕਰਨਲਜ਼, ਹਾਈ ਪ੍ਰਫਾਰਮੈਂਸ ਕੋਡ ਆਦਿ ਡਿਵੈਲਪ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਲੋਅ ਲੇਵਲ ਭਾਸ਼ਾਵਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:-
1. ਮਸ਼ੀਨ ਭਾਸ਼ਾ:- ਮਸ਼ੀਨ ਭਾਸ਼ਾ ਨੂੰ ਬਾਈਨਰੀ ਭਾਸ਼ਾ ਕਿਹਾ ਜਾਂਦਾ ਹੈ। ਇਸ ਭਾਸ਼ਾ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾ ਦੀ ਪਹਿਲੀ ਜੈਨਰੇਸ਼ਨ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। ਮਸ਼ੀਨ ਭਾਸ਼ਾ ਕੰਪਿਊਟਰ ਸਿਸਟਮਾਂ ਦੀ ਮੁੱਢਲੀ ਭਾਸ਼ਾ ਹੈ ਕਿਉਂਕਿ ਇਸ ਭਾਸ਼ਾ ਨੂੰ ਕੰਪਿਊਟਰ ਸਿਸਟਮ ਸਿੱਧੇ ਤੌਰ ਤੇ ਸਮਝਦਾ ਹੈ। ਇਹ ਭਾਸ਼ਾ ਦੋ ਬਾਈਨਰੀ ਅੰਕਾਂ 0 ਅਤੇ 1 ਤੋਂ ਮਿਲ ਕੇ ਬਣੀ ਹੈ।
2. ਅਸੈਂਬਲੀ ਭਾਸ਼ਾ:- ਅਸੈਂਬਲੀ ਭਾਸ਼ਾ ਨੂੰ ਚਿੰਨ੍ਹਾਤਮਕ ਭਾਸ਼ਾ ਵੀ ਕਿਹਾ ਜਾਂਦਾ ਹੈ। ਕਿਉਂਕਿ ਇਸ ਭਾਸ਼ਾ ਵਿੱਚ ਬਾਈਨਰੀ ਕੋਡ ਦੀ ਬਜਾਏ ਹਦਾਇਤਾਂ ਦੇ ਚਿੰਨ੍ਹਾਂਤਮਕ ਨਾਂਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਭਾਸ਼ਾ ਨੂੰ ਕੰਪਿਊਟਰ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਦੂਜੀ ਜੈਨਰੇਸ਼ਨ ਦੀ ਭਾਸ਼ਾ ਵੀ ਮੰਨਿਆਂ ਜਾਂਦਾ ਹੈ। ਮਸ਼ੀਨੀ ਭਾਸ਼ਾ ਦੀ ਤੁਲਨਾ ਵਿੱਚ ਅਸੈਂਬਲੀ ਭਾਸ਼ਾ ਦਾ ਮੁੱਖ ਫਾਇਦਾ ਇਹ ਹੈ ਕਿ ਇਸ ਨਾਲ ਕੋਡਿੰਗ ਕਰਨ ਵਿੱਚ ਲੱਗਣ ਵਾਲਾ ਸਮਾਂ ਘੱਟ ਜਾਂਦਾ ਹੈ, ਅਤੇ ਪ੍ਰੋਗਰਾਮਰ ਦੁਆਰਾ ਯਾਦ ਰੱਖਣ ਵਾਲੀ ਜਾਣਕਾਰੀ ਵੀ ਘੱਟ ਜਾਂਦੀ ਹੈ।
ਲੋਅ ਲੈਵਲ ਭਾਸ਼ਾ ਦੇ ਲਾਭ:-
1. ਲੋਅ ਲੈਵਲ ਭਾਸ਼ਾ ਨੂੰ ਬਿਨ੍ਹਾਂ ਕਿਸੇ ਟ੍ਰਾਂਸਲੇਸ਼ਣ ਦੇ ਸਿੱਧੇ ਤੌਰ ਤੇ ਕੰਪਿਊਟਰ ਦੁਆਰਾ ਸਮਝਿਆ ਜਾ ਸਕਦਾ ਹੈ।
2. ਲੋਅ ਲੈਵਲ ਭਾਸ਼ਾ ਉਪਰ ਬਿਨ੍ਹਾਂ ਕਿਸੇ ਦੇਰੀ ਦੇ ਕੰਪਿਊਟਰ ਵੱਲੋਂ ਤੇਜੀ ਨਾਲ ਕੰਮ ਕੀਤਾ ਜਾ ਸਕਦਾ ਹੈ।
ਲੋਅ ਲੈਵਲ ਭਾਸ਼ਾ ਦੀ ਹਾਨੀਆਂ:-
1. ਲੋਅ ਲੈਵਲ ਭਾਸ਼ਾ ਵਿੱਚ ਗਲਤੀਆਂ ਨੂੰ ਲੱਭਣ ਲਈ ਬਹੁਤ ਸਮਾਂ ਲਗਦਾ ਹੈ।
2. ਲੋਅ ਲੈਵਲ ਭਾਸ਼ਾ ਵਿੱਚ ਪ੍ਰੋਗਰਾਮਿੰਗ ਲਈ ਹਾਰਡਵੇਅਰ ਦੀ ਅੰਦਰੂਨੀ ਬਣਤਰ ਦੀ ਜਾਣਕਾਰੀ ਹੋਣਾ ਜਰੂਰੀ ਹੁੰਦਾ ਹੈ।
3. ਲੋਅ ਲੈਵਲ ਪ੍ਰੋਗਰਾਮਾਂ ਨੂੰ ਵੱਖ-ਵੱਖ ਬਣਤਰ ਵਾਲੇ ਕੰਪਿਊਟਰਾਂ ਉੱਪਰ ਨਹੀਂ ਚਲਾਇਆ ਜਾ ਸਕਦਾ, ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਮਸ਼ੀਨ ਡਿਪੈਂਡੈਂਟ ਪ੍ਰੋਗਰਾਮ ਹੁੰਦੇ ਹਨ।
ਪ੍ਰਸ਼ਨ 15. ਭਾਸ਼ਾ ਟ੍ਰਾਂਸਲੇਟਰ ਕੀ ਹੁੰਦੇ ਹਨ? ਕਿਸੇ ਇੱਕ ਭਾਸ਼ਾ ਟ੍ਰਾਂਸਲੇਟਰ ਦੀ ਵਿਆਖਿਆ ਕਰੋ?
ਉੱਤਰ: ਭਾਸ਼ਾ ਟ੍ਰਾਂਸਲੇਟਰ ਉਹ ਸਿਸਟਮ ਪ੍ਰੋਗਰਾਮ ਹੁੰਦੇ ਹਨ ਜੋ ਹੋਰ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਭਾਸ਼ਾ ਟ੍ਰਾਂਸਲੇਟਰਾਂ ਨੂੰ ਭਾਸ਼ਾ ਪ੍ਰੋਸੈਸਰ ਵੀ ਕਿਹਾ ਜਾਂਦਾ ਹੈ। ਭਾਸ਼ਾ ਟ੍ਰਾਂਸਲੇਟਰ ਦੇ ਦੋ ਮੁੱਖ ਕੰਮ ਹੁੰਦੇ ਹਨ: ਪਹਿਲਾਂ ਸੋਰਸ ਪ੍ਰੋਗਰਾਮਾਂ ਨੂੰ ਆਬਜੈਕਟ ਕੋਡ ਵਿੱਚ ਟ੍ਰਾਂਸਲੇਟ ਕਰਨਾ, ਅਤੇ ਦੂਜਾ ਸੋਰਸ ਪ੍ਰੋਗਰਾਮ ਵਿੱਚ ਸਿੰਟੈਕਸ ਗਲਤੀਆਂ ਦਾ ਪਤਾ ਲਗਾਉਣਾ। ਅਸੈਂਬਲਰ, ਇੰਟਰਪ੍ਰੇਟਰ ਅਤੇ ਕੰਪਾਈਲਰ ਭਾਸ਼ਾ ਟ੍ਰਾਂਸਲੇਟਰ ਦੀਆਂ ਮੁੱਖ ਉਦਾਹਰਣਾ ਹਨ।
1. ਇੰਟਰਪ੍ਰੇਟਰ:- ਇੰਟਰਪ੍ਰੇਟਰ ਵਿੱਚ ਹਾਈ ਲੈਵਲ ਭਾਸ਼ਾ ਪ੍ਰੋਗਰਾਮ ਦੀ ਇੱਕ ਸਮੇਂ ਤੇ ਇੱਕ ਸਟੇਟਮੈਂਟ ਨੂੰ ਲਿਆ ਜਾਂਦਾ ਹੈ ਅਤੇ ਇਸਨੂੰ ਮਸ਼ੀਨੀ ਹਦਾਇਤਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ ਅਤੇ ਇਹਨਾਂ ਮਸ਼ੀਨੀ ਹਦਾਇਤਾਂ ਨੂੰ ਪ੍ਰੋਸੈਸਰ ਦੁਆਰਾ ਤੁਰੰਤ ਲਾਗੂ ਕਰ ਦਿੱਤਾ ਜਾਂਦਾ ਹੈ। ਇਸ ਵਿੱਚ ਜਦੋਂ ਵੀ ਅਸੀਂ ਪ੍ਰੋਗਰਾਮ ਨੂੰ ਚਲਾਉਣਾ ਹੁੰਦਾ ਹੈ ਤਾਂ ਸਾਨੂੰ ਹਰ ਬਾਰ ਪ੍ਰੋਗਰਾਮ ਨੂੰ ਟ੍ਰਾਂਸਲੇਟ ਕਰਨਾ ਪੈਂਦਾ ਹੈ।
ਇੰਟਰਪ੍ਰੇਟਰ ਦੁਆਰਾ ਪ੍ਰੋਗਰਾਮ ਨੂੰ ਟ੍ਰਾਂਸਲੇਟ ਅਤੇ ਚਲਾਉਣ ਲਈ ਜਿਆਦਾ ਮੈਮਰੀ ਦੀ ਲੋੜ ਨਹੀਂ ਹੁੰਦੀ। ਇੰਟਰਪ੍ਰੇਟਰ ਦੀ ਮੁੱਖ ਹਾਨੀ ਇਹ ਹੈ ਕਿ ਇਹਨਾਂ ਨੂੰ ਕੰਪਿਊਟਰ ਸਿਸਟਮ ਉੱਪਰ ਚਲਾਉਣ ਲਈ ਜਿਆਦਾ ਸਮੇਂ ਦੀ ਲੋੜ ਪੈਂਦੀ ਹੈ। ਕਿਉਂਕਿ ਜਦੋਂ ਵੀ ਪ੍ਰੋਗਰਾਮ ਨੂੰ ਚਲਾਇਆ ਜਾਂਦਾ ਹੈ ਤਾਂ ਇਸਦੇ ਸੋਰਸ ਪ੍ਰੋਗਰਾਮ ਨੂੰ ਹਰ ਬਾਰ ਟ੍ਰਾਂਸਲੇਟ ਕੀਤਾ ਜਾਂਦਾ ਹੈ।
ਪ੍ਰਸ਼ਨ 16. ਐਲਗੋਰਿਥਮ ਕੀ ਹੁੰਦਾ ਹੈ? ਉਹਨਾਂ ਵੱਖ-ਵੱਖ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ ਜੋ ਇੱਕ ਐਲਗੋਰਿਥਮ ਵਿੱਚ ਹੋਣੀਆਂ ਚਾਹੀਦੀਆਂ ਹਨ?
ਉੱਤਰ: ਕਿਸੇ ਵੀ ਸਮੱਸਿਆ ਨੂੰ ਲੜੀਵਾਰ ਤਰੀਕੇ ਨਾਲ ਹੱਲ਼ ਕਰਨ ਦੀ ਪ੍ਰਕਿਿਰਆ ਨੂੰ ਅਲਗੋਰਿਥਮ ਕਿਹਾ ਜਾਦਾ ਹੈ। ਇਸਦੇ ਰਾਹੀਂ ਅਸੀਂ ਪਹਿਲਾਂ ਸਮੱਸਿਆ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡਦੇ ਉਸਦਾ ਹੱਲ ਕੱਢਦੇ ਹਾਂ। ਇੱਕ ਐਲਗੋਰਿਥਮ ਵਿੱਚ ਸੀਮਿਤ ਕਦਮ ਹੁੰਦੇ ਹਨ ਅਤੇ ਇਸਦਾ ਨਤੀਜਾ ਹਰ ਹਾਲਤ ਵਿੱਚ ਨਿਕਲਦਾ ਹੀ ਹੈ। ਪਰ ਜਦੋਂ ਐਲਗੋਰਿਥਮ ਵਿੱਚ ਦੱਸੇ ਕਦਮ ਸਹੀ ਹੁੰਦੇ ਹਨ ਅਤੇ ਇਹਨਾਂ ਅਨੁਸਾਰ ਕੰਮ ਕੀਤਾ ਜਾਂਦਾ ਹੈ ਤਾਂ ਲੋੜੀਂਦੀ ਆਊਟਪੁੱਟ ਮਿਲਦੀ ਹੈ। ਇੱਕ ਪਰੋਗਰਾਮ ਬਨਾਉਣ ਤੋਂ ਪਹਿਲ਼ਾਂ, ਇੱਕ ਪ੍ਰੋਗਰਾਮਰ ਪਹਿਲਾਂ ਐਲਗੋਰਿਥਮ ਸੈੱਟ ਕਰਦਾ ਹੈ ਤਾਂ ਜੋ ਉਹ ਦਿੱਤੀ ਸਮੱਸਿਆਂ ਨੂੰ ਹੱਲ ਕਰਨ ਲਈ ਸੰਭਵ ਵਿਕਲਪਾਂ ਨੂੰ ਵੇਖ ਸਕੇ।
ਵੱਖ-ਵੱਖ ਵਿਸ਼ੇਸ਼ਤਾਵਾਂ ਦਾ ਜੋ ਇੱਕ ਐਲਗੋਰਿਥਮ ਵਿੱਚ ਹੋਣੀਆਂ ਚਾਹੀਦੀਆਂ ਹਨ:-
1. ਹਰ ਕਦਮ ਸਹੀ ਹੋਣਾ ਚਾਹੀਦਾ ਹੈ।
2. ਹਰ ਕਦਮ ਸਪਸ਼ਟ ਹੋਣਾ ਚਾਹੀਦਾ ਹੈ, ਅਰਥਾਤ ਇਸਦਾ ਦੋਹਰਾ ਅਰਥ ਨਹੀਂ ਹੋਣਾ ਚਾਹੀਦਾ।
3. ਇਨਪੁੱਟ ਅਤੇ ਆਊਟਪੁੱਟ ਨੂੰ ਸਾਵਧਾਨੀ ਨਾਲ ਨਿਰਧਾਰਤ ਕਰਨਾ ਚਾਹੀਦਾ ਹੈ।
4. ਕਦਮਾਂ ਨੂੰ ਅਨਿਸ਼ਚਿਤ ਸਮੇਂ ਲਈ ਦੁਹਰਾਇਆ ਨਹੀਂ ਜਾਣਾ ਚਾਹੀਦਾ ਹੈ।
5. ਕਦਮਾਂ ਨੂੰ ਲਾਗੂ ਕਰਨ ਤੋਂ ਬਾਅਦ, ਲੋੜੀਂਦੀ ਆਊਟਪੁੱਟ ਹਰ ਹਾਲ ਵਿੱਚ ਪ੍ਰਾਪਤ ਹੋਣੀ ਚਾਹੀਦੀ ਹੈ।
ਪ੍ਰਸ਼ਨ 17. ਕੰਪਿਊਟਰ ਪ੍ਰੋਗਰਾਮਾਂ ਵਿੱਚ ਵੱਖ-ਵੱਖ ਕਿਸਮਾਂ ਦੀਆਂ ਗਲਤੀਆਂ ਦਾ ਵਰਨਣ ਕਰੋ?
ਉੱਤਰ: ਕੰਪਿਊਟਰ ਪ੍ਰੋਗਰਾਮ ਵਿੱਚ ਗਲਤੀਆਂ ਨੂੰ ਬੱਗ ਕਿਹਾ ਜਾਂਦਾ ਹੈ ਅਤੇ ਇਹਨਾਂ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਿਰਆ ਨੂੰ ਡੀਬੱਗਿੰਗ ਕਿਹਾ ਜਾਂਦਾ ਹੈ। ਕੰਪਿਊਟਰ ਪ੍ਰੋਗਰਾਮ ਵਿੱਚ ਸਿੰਟੈਕਸ ਅਤੇ ਲੌਜੀਕਲ ਗਲਤੀਆਂ ਮਿਲਦੀਆਂ ਹਨ ਜਿਹਨਾਂ ਬਾਰੇ ਹੇਠਾਂ ਦੱਸਿਆ ਗਿਆ ਹੈ:-
1. ਸਿੰਟੈਕਸ ਗਲਤੀਆਂ:- ਸਿੰਟੈਕਸ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਅਸੀਂ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਨਿਯਮਾਂ ਜਾਂ ਸਿੰਟੈਕਸ ਦੀ ਵਰਤੋਂ ਨਹੀਂ ਕਰਦੇ। ਕੰਪਾਈਲਰਾਂ ਦੁਆਰਾ ਕੰਪਾਈਲੇਸ਼ਨ ਪ੍ਰਕਿਿਰਆ ਦੌਰਾਨ ਇਸ ਕਿਸਮ ਦੀਆਂ ਗਲਤੀਆਂ ਆਪਣੇ ਆਪ ਲੱਭੀਆਂ ਜਾਂਦੀਆਂ ਹਨ। ਇੱਕ ਪ੍ਰੋਗਰਾਮ ਨੂੰ ਸਫਲਤਾਪੂਰਵਕ ਉਸ ਸਮੇਂ ਤੱਕ ਕੰਪਾਇਲ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਪ੍ਰੋਗਰਾਮ ਵਿੱਚਲੀਆਂ ਸਾਰੀਆਂ ਸਿੰਟੈਕਸ ਗਲਤੀਆਂ ਨੂੰ ਠੀਕ ਨਹੀਂ ਕਰ ਦਿੱਤਾ ਜਾਂਦਾ। ਸਿੰਟੇੈਕਸ ਗਲਤੀਆਂ ਦੀਆਂ ਕੁੱਝ ਉਦਾਹਰਣਾ:- ਸੈਮੀਕਾਲਨ ਨਾ ਲਗਾਉਣਾ, ਵੇਰੀਏਬਲ ਡਿਕਲੇਰੇਸ਼ਨ ਕਰਨਾ ਭੱੁਲ ਜਾਣਾ, ਕੰਪਾਉਂਡ ਸਟੇਟਮੈਂਟ ਨਾ ਲਗਾਉਣਾ ਆਦਿ।
2. ਲੌਜੀਕਲ ਗਲਤੀਆਂ:- ਲੌਜੀਕਲ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਪ੍ਰੋਗਰਾਮ ਦੇ ਲੌਜੀਕ ਵਿੱਚ ਗਲਤੀਆਂ ਹੁੰਦੀਆਂ ਹਨ। ਜੇਕਰ ਸਾਡੇ ਪ੍ਰੋਗਰਾਮ ਵਿੱਚ ਲੌਜੀਕਲ ਗਲਤੀਆਂ ਨਾ ਹੋਣ ਤਾਂ ਇਹ ਸਫਲਤਾਪੂਰਵਕ ਕੰਪਾਇਲ ਤਾਂ ਹੋ ਜਾਵੇਗਾ ਪਰ ਇਹ ਗਲਤ ਨਤੀਜੇ ਜਾਂ ਆਊਟਪੁੱਟ ਪੈਦਾ ਕਰ ਸਕਦਾ ਹੈ। ਕੰਪਾਈਲਰ ਦੁਆਰਾ ਅਜਿਹੀਆਂ ਗਲਤੀਆਂ ਲੱਭੀਆਂ ਨਹੀਂ ਜਾ ਸਕਦੀਆਂ। ਇਹ ਗਲਤੀਆਂ ਜਾਂ ਤਾਂ ਪ੍ਰੋਗਰਾਮਰ ਦੁਆਰਾ ਖੁੱਦ ਲੱਭੀਆਂ ਜਾ ਸਕਦੀਆਂ ਹਨ ਜਾਂ ਕੁੱਝ ਡੀਬੱਗਿੰਗ ਟੂਲਜ਼ ਅਜਿਹੀਆਂ ਗਲਤੀਆਂ ਨੂੰ ਲੱਭਣ ਲਈ ਵਰਤੇ ਜਾ ਸਕਦੇ ਹਨ। ਪ੍ਰੋਗਰਾਮਰ ਵੀ ਆਊਟਪੁੱਟ ਦੀ ਜਾਂਚ ਕਰਕੇ ਕੋਈ ਵੀ ਗਲਤ ਲੌਜੀਕ ਲੱਭ ਸਕਦਾ ਹੈ।
ਪ੍ਰਸ਼ਨ 18. ਆਈਡੈਂਟੀਫਾਈਰ ਕੀ ਹੁੰਦੇ ਹਨ? ਆਈਡੈਂਟੀਫਾਈਰ ਦੇ ਨਾਮਕਰਣ ਦੇ ਨਿਯਮ ਲਿਖੋ?
ਉੱਤਰ: ਕੰਪਿਊਟਰ ਵਿੱਚ ਡਾਟਾ ਸਟੋਰ ਕਰਨ ਲਈ ਕੰਪਾਈਲਰ ਮੈਮਰੀ ਨੂੰ ਸੁਰੱਖਿਅਤ ਕਰਕੇ ਰੱਖਦਾ ਹੈ। ਅਸੀਂ ਇਸ ਸੁਰੱਖਿਅਤ ਕੀਤੀ ਜਾਣ ਵਾਲੀ ਮੈਮਰੀ ਲੋਕੇਸ਼ਨ ਨੂੰ ਇੱਕ ਨਾਂ ਵਿੱਚ ਅਸਾਇਨ ਕਰ ਸਕਦੇ ਹਾਂ। ਇਸ ਦਿੱਤੇ ਗਏ ਨਾਂ ਰਾਹੀਂ ਹੀ ਅਸੀਂ ਡਾਟਾ ਨੂੰ ਕੰਪਿਊਟਰ ਦੀ ਮੈਮਰੀ ਵਿੱਚ ਲੱਭ ਜਾਂ ਪਛਾਣ ਸਕਦੇ ਹਾਂ। ਸਾਡੇ ਵੱਲੋਂ ਕਿਸੇ ਡਾਟਾ ਦੀ ਮੈਮਰੀ ਲੋਕੇਸ਼ਨ ਨੂੰ ਦਿੱਤੇ ਜਾਣ ਵਾਲੇ ਨਾਂ ਨੂੰ ਹੀ ਆਈਡੈਂਟੀਫਾਈਰ ਕਹਿੰਦੇ ਹਨ। ਅਸੀਂ ਕਿਸੇ ਮੈਮਰੀ ਲੋਕੇਸ਼ਨ ਦਾ ਜੋ ਨਾਂ ਅਸਾਈਨ ਕਰਦੇ ਹਾਂ ਉਸ ਨਾਂ ਨੂੰ ਕੁੱਝ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਭਾਸ਼ਿਤ ਕਰਨਾ ਹੁੰਦਾ ਹੈ, ਕਿਸੇ ਆਈਡੈਂਟੀਫਾਇਰ ਦਾ ਨਾਂ ਰੱਖਣ ਲਈ ਸਾਨੂੰ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ:-
ਆਈਡੈਂਟੀਫਾਈਰ ਦੇ ਨਾਮਕਰਣ ਦੇ ਨਿਯਮ:-
1. ਕਿਸੇ ਵੀ ਆਈਡੈਂਟੀਫਾਈਰ ਦੇ ਨਾਂ ਵਿੱਚ ਕਿਸੇ ਵੀ ਅੰਗ੍ਰੇਜ਼ੀ ਦੇ ਵੱਡੇ ਜਾਂ ਛੋਟੇ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
2. ਕਿਸੇ ਵੀ ਆਈਡੈਂਟੀਫਾਈਰ ਦੇ ਨਾਂ ਵਿੱਚ ਅੰਡਰਸਕੋਰ(_) ਦੀ ਵਰਤੋਂ ਕੀਤੀ ਜਾ ਸਕਦੀ ਹੈ।
3. ਕਿਸੇ ਵੀ ਆਈਡੈਂਟੀਫਾਈਰ ਦੇ ਨਾਂ ਵਿੱਚ ਜੇਕਰ ਅਸੀਂ ਨੰਬਰ ਦੀ ਵਰਤੋਂ ਕਰਨੀ ਹੋਵੇ ਤਾਂ ਨੰਬਰ ਦੀ ਵਰਤੋਂ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ ਅੱਖਰ ਜਾਂ ਅੰਡਰਸਕੋਰ ਦਾ ਹੋਣਾ ਜਰੂਰੀ ਹੁੰਦਾ ਹੈ।
4. ਇਸ ਤੋਂ ਇਲਾਵਾ ਆਈਡੈਂਟੀਫਾਈਰ ਦੇ ਨਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਸ਼ੇਸ਼ ਚਿੰਨ੍ਹ ਜਿਵੇ ਕਿ ਪੀਰੀਅਡ(.), ਕੋਮਾ(,), ਬਲੈਂਕ ਸਪੇਸ, ਆਦਿ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਅਤੇ ਆਈਡੈਂਟੀਫਾਈਰ ਦੇ ਨਾਂ ਵਿੱਚ ਕਿਸੇ ਰਿਜ਼ਰਵ ਵਰਡ ਜਾਂ ਕਿਸੇ ਬਿਲਟ-ਇਨ ਫੰਕਸ਼ਨ ਦੇ ਨਾਂ ਦੀ ਵੀ ਵਰਤੋਂ ਨਹੀਂ ਕਰ ਸਕਦੇ।
5. ਕਿਸੇ ਵੀ ਨਾਂ ਦੀ ਸ਼ੁਰੂਆਤ ਕਿਸੇ ਅੰਕ ਤੋਂ ਨਹੀਂ ਕੀਤੀ ਜਾ ਸਕਦੀ।
6. ਸੀ ਭਾਸ਼ਾ ਇੱਕ ਕੇਸ-ਸੈਂਸਟਿਵ ਭਾਸ਼ਾ ਹੈ, ਇਸ ਲਈ ਇਸ ਭਾਸ਼ਾ ਵਿੱਚ ਅੰਗ੍ਰੇਜ਼ੀ ਦੇ ਵੱਡੇ ਅਤੇ ਛੋਟੇ ਅੱਖਰਾਂ ਨੂੰ ਵੱਖ-ਵੱਖ ਮੰਨਿਆਂ ਜਾਂਦਾ ਹੈ। ਜਿਵੇਂ ਕਿ ਨਿਟ ਸ਼ੁਮ ਜਾਂ ਨਿਟ ਸੁਮ ਦੋਨੋਂ ਵੱਖ-ਵੱਖ ਵੇਰੀਏਬਲ ਨੇਮ ਜਾਂ ਆਈਡੈਂਟੀਫਾਈਰ ਹੋਣਗੇ।
7. ਆਈਡੈਂਟੀਫਾਈਰ ਦੀ ਲੰਬਾਈ 31 ਅੱਖਰਾਂ ਤੱਕ ਸੀਮਿਤ ਹੁੰਦੀ ਹੈ ਭਾਵ ਕਿ ਆਈਡੈਂਟੀਫਾਈਰ ਨਾਂ ਵਿੱਚ ਵੱਧ ਤੋਂ ਵੱਧ 31 ਅੱਖਰ ਅਤੇ ਘੱਟ ਤੋਂ ਘੱਟ 1 ਅੱਖਰ ਹੋ ਸਕਦੇ ਹਨ।
ਪ੍ਰਸ਼ਨ 19. ਟੋਕਨਜ਼ ਕੀ ਹੁੰਦੇ ਹਨ? ਪ੍ਰੋਗਰਾਮ ਵਿੱਚ ਵਰਤੇ ਜਾਣ ਵਾਲੇ ਟੋਕਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਲਿਖੋ?
ਉੱਤਰ: ਸੀ ਪ੍ਰੋਗਰਾਮ ਦੀਆਂ ਬੁਨਿਆਦੀ ਅਤੇ ਸੱਭ ਤੋਂ ਛੋਟੀ ਇਕਾਈਆਂ ਨੂੰ ਟੋਕਨ ਕਿਹਾ ਜਾਂਦਾ ਹੈ। ਹਰੇਕ ਟੋਕਨ, ਸੀ ਭਾਸ਼ਾ ਦੇ ਇੱਕ ਜਾਂ ਇੱਕ ਤੋਂ ਵੱਧ ਚਿੰਨ੍ਹਾਂ ਦੇ ਬਣੇ ਹੁੰਦੇ ਹਨ, ਜਿਸ ਵਿੱਚ ਸ਼ਬਦ ਜਾਂ ਵਿਸ਼ੇਸ਼ ਚਿੰਨ੍ਹ ਸ਼ਾਮਲ ਹੋ ਸਕਦੇ ਹਨ।
ਸੀ ਭਾਸ਼ਾ ਵਿੱਚ 6 ਤਰ੍ਹਾਂ ਦੇ ਟੋਕਨ ਹੁੰਦੇ ਹਨ।
1. ਕੀਅ-ਵਰਡ:- ਸੀ ਭਾਸ਼ਾ ਵਿੱਚ ਕੁੱਝ ਕੀਅਵਰਡ ਪਹਿਲਾਂ ਤੋਂ ਪਰਿਭਾਸ਼ਿਤ ਟੋਕਨ ਜਾਂ ਰਿਜ਼ਰਵ ਵਰਡ ਹੁੰਦੇ ਹਨ। ਸੀ ਭਾਸ਼ਾ ਸਾਨੂੰ 32 ਕੀਅਵਰਡ ਮੁਹੱਈਆ ਕਰਵਾਉਂਦੀ ਹੈ ਅਤੇ ਹਰੇਕ ਕੀਅਵਰਡ ਨੂੰ ਵਿਸ਼ੇਸ਼ ਕੰਮ ਕਰਨ ਲਈ ਪਰਿਭਾਸ਼ਿਤ ਕੀਤਾ ਗਿਆ ਹੁੰਦਾ ਹੈ।
2. ਆਈਡੈਂਟੀਫਾਈਰਸ:- ਸੀ ਭਾਸ਼ਾ ਵਿੱਚ ਆਈਡੈਂਟੀਫਾਈਰ ਉਹ ਨਾਮ ਹੁੰਦੇ ਹਨ ਜਿਹਨਾਂ ਦੀ ਵਰਤੋਂ ਵੇਰੀਏਬਲ, ਕਾਂਸਟੈਂਟ ਅਤੇ ਫੰਕਸ਼ਨ ਦੇ ਨਾਂ ਨੂੰ ਬਿਆਨ ਕਰਨ ਲਈ ਕੀਤੀ ਜਾਂਦੀ ਹੈ। ਇਹਨਾਂ ਨਾਮ ਨੂੰ ਵਰਤਣ ਲਈ ਜਾਂ ਬਿਆਨ ਕਰਨ ਲਈ ਸਾਨੂੰ ਕੁੱਝ ਨਿਯਮ ਵਰਤਣੇ ਪੈਂਦੇ ਹਨ, ਜਿਹਨਾਂ ਨੂੰ ਵਰਤ ਕੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਹੋਣ ਵਾਲੀ ਗਲਤੀ ਤੋਂ ਬੱਚ ਸਕਦੇ ਹਾਂ।
3. ਕਾਂਸਟੈਂਟ:- ਸੀ ਪ੍ਰੋਗਰਾਮਿੰਗ ਵਿੱਚ ਇੱਕ ਕਾਂਸਟੈਂਟ ਦੇ ਮੁੱਲ ਕਦੇ ਨਹੀਂ ਬਦਲਦੇ। ਕਾਂਸਟੈਂਟ ਨੂੰ ਲਿਟਰਲ ਵੀ ਕਿਹਾ ਜਾਂਦਾ ਹੈ।
4. ਓਪਰੇਟਰਸ:- ਉਹ ਚਿੰਨ੍ਹ ਜਿਹੜੇ ਕਿਸੇ ਖਾਸ ਓਪਰੇਸ਼ਨ ਨੂੰ ਓਪਰੇਟ ਕਰਨ ਲਈ ਵਰਤੇ ਜਾਂਦੇ ਹਨ, ਉਨਾਂ੍ਹ ਨੂੰ ਓਪੇਟਰ ਕਿਹਾ ਜਾਂਦਾ ਹੈ।
5. ਵਿਸ਼ੇਸ਼ ਚਿੰਨ੍ਹ:- ਇਹ ਵਿਸ਼ੇਸ਼ ਚਿੰਨ੍ਹ ਹੁੰਦੇ ਹਨ। ਜਿਵੇਂ ਕਿ *, {, }, ਆਦਿ।
ਪ੍ਰਸ਼ਨ 20. ਡਾਟਾ ਟਾਈਪਸ ਕੀ ਹੁੰਦੀਆਂ ਹਨ? ਸੀ ਭਾਸ਼ਾ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਢਲੀਆਂ ਡਾਟਾ ਟਾਈਪਸ ਕਿਹੜੀਆਂ ਹਨ?
ਉੱਤਰ: ਆਈਡੈਂਟੀਫਾਈਰ ਪਰਿਭਾਸ਼ਿਤ ਕਰਨ ਸਮੇਂ ਸਾਨੂੰ ਹਮੇਸ਼ਾ ਦੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਪਹਿਲੀ ਇਹ ਕਿ ਸਾਨੂੰ ਕਿਸ ਤਰ੍ਹਾਂ ਦਾ ਡਾਟਾ ਕੰਪਿਊਟਰ ਦੀ ਮੈਮਰੀ ਵਿੱਚ ਸਟੋਰ ਕਰਨਾ ਹੈ ਅਤੇ ਦੂਜਾ ਇਹ ਕਿ ਰਿਜ਼ਰਵ ਹੋਣ ਵਾਲੀ ਮੈਮਰੀ ਲੋਕੇਸ਼ਨ ਦਾ ਕੀ ਨਾਂ ਰੱਖਣਾ ਹੈ।
ਆਈਡੈਂਟੀਫਾਈਰ ਪਰਿਭਾਸ਼ਿਤ ਕਰਨ ਦਾ ਸਿੰਟੈਕਸ:-
ਡਾਟਾਟਾਈਪ ਆਈਡੈਂਟੀਫਾਈਰ_ਦਾ_ਨਾਂ;
ਡਾਟਾਟਾਈਪ ਇਹ ਦਰਸ਼ਾਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਡਾਟਾ ਮੈਮਰੀ ਲੋਕੇਸ਼ਨ ਵਿੱਚ ਸਟੋਰ ਕਰਨ ਜਾ ਰਹੇ ਹਾਂ।
ਸੀ ਭਾਸ਼ਾ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਢਲੀਆਂ ਡਾਟਾ ਟਾਈਪਸ:-
ਕੀਅਵਰਡ ਵੇਰਵਾਂ ਲੋੜੀਂਦੀ ਮੈਮਰੀ ਮੁੱਲਾਂ ਦੀ ਸੀਮਾ ਫਾਰਮੈਟ ਕੋਡ
char-> ਸਿੰਗਲ ਕਰੈਕਟਰ ਮੁੱਲ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। 1 ਬਾਈਟ -128 ਤੋਂ +127 %c
int-> ਪੂਰਣ ਅੰਕ ਮੁੱਲਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। 2 ਬਾਈਟ -32768 ਤੋਂ +32767 %d
float-> ਸਿੰਗਲ ਪ੍ਰਿਸੀਜ਼ਨ ਮੁੱਲਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। 4 ਬਾਈਟ 3.4*10-38 ਤੋਂ 3.4*10+38 %f
double-> ਡਬਲ ਪ੍ਰਿਸੀਜ਼ਨ ਮੁੱਲਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। 8 ਬਾਈਟ 1.7*10-308 ਤੋਂ 1.7*10+308 %lf
void-> ਉਹਨਾਂ ਫੰਕਸ਼ਨਾਂ ਨਾਲ ਵਰਤੀ ਜਾਂਦੀ ਹੈ, ਜੋ ਕੋਈ ਮੁੱਲ ਵਾਪਿਸ ਨਹੀਂ ਕਰਦੇ। - - -
0 Comments
Post a Comment
Please don't post any spam link in this box.