ਜਮਾਤ: 6ਵੀਂ
ਵਿਸ਼ਾ :ਕੰਪਿਊਟਰ ਸਾਇੰਸ
ਟਰਮ-2
ਪਾਠ : 1 ਤੋਂ 8 ਤੱਕ ਦੇ ਮਹਤੱਵਪੁਰਨ 1-1 ਅੰਕ, 3-3 ਅੰਕ ਅਤੇ 4-4 ਅੰਕ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ।
ਬਹੁਪਸੰਦੀ ਪ੍ਰਸ਼ਨ(1-1 ਅੰਕ)
1. ਕੰਪਿਊਟਰ ਇੱਕ ___________ ਹੈ।
ੳ.
ਇਲੈਕਟ੍ਰੋਨਿਕ
ਮਸ਼ੀਨ ਅ. ਮਕੈਨਿਕਲ ਮਸ਼ੀਨ
ੲ. ਚੁੰਬਕੀ ਮਸ਼ੀਨ ਸ. ਉਪਰੋਕਤ ਸਾਰੇ
2. ਕੰਪਿਊਟਰ ________________ ਕਰ ਸਕਦਾ ਹੈ।
ੳ.
ਗਣਨਾਵਾਂ
ਅ. ਡਾਟਾ ਅਤੇ
ਹਦਾਇਤਾਂ
ਪ੍ਰਾਪਤ ੲ. ਸਟੋਰ ਸ. ਉਪਰੋਕਤ ਸਾਰੇ
3. ਕੰਪਿਊਟਰ ਆਪਣੇ ਕੰਮ ਬਹੁਤ _____________
ਨਾਲ ਕਰਦਾ ਹੈ।
ੳ.
ਰਫਤਾਰ ਅ. ਸ਼ੁੱਧਤਾ ੲ. ਗੁਣਵੱਤਾ ਸ. ਉਪਰੋਕਤ ਸਾਰੇ
4. ਬੈਂਕਾਂ ਵਿੱਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ:
ੳ.
ਬੈਂਕ ਨੂੰ ਸੁਰੱਖਿਅਤ ਰੱਖਣ ਲਈ ਅ. ਖਾਤਿਆਂ ਦਾ
ਰਿਕਾਰਡ
ਰੱਖਣ ਲਈ ੲ. ਬੈਂਕ
ਨੂੰ ਸਾਫ ਰੱਖਣ ਲਈ ਸ. ਇਹਨਾਂ ਵਿੱਚੋਂ ਕੋਈ
ਨਹੀਂ
5. ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਕਿਸ ਇਕਾਈ ਨਾਲ ਮਾਪਿਆ ਜਾਂਦਾ ਹੈ।
ੳ.
ਮਿੰਟ ਅ. ਘੰਟੇ ੲ. ਮੀਲੀਸੈਕਿੰਡ ਸ. ਦਿਨ
6. ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ।
ੳ.
ਨੋਟਸ ਬਣਾਉਣ ਲਈ ਅ.
ਨਤੀਜੇ ਤਿਆਰ ਕਰਨ ਲਈ ੲ. ਰਿਪੋਰਟਾਂ ਤਿਆਰ
ਕਰਨ ਲਈ ਸ. ਉਪਰੋਕਤ ਸਾਰੇ
7. ਇਹਨਾਂ ਵਿੱਚ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ:
ੳ.
ਰਫਤਾਰ ਅ. ਸ਼ੁੱਧਤਾ ੲ.
ਕੋਈ ਸਮਝ ਨਾ ਹੋਣਾ ਸ. ਅੱਥਕ
8. ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁੱਟ ਪ੍ਰਾਪਤ ਕਰਦਾ ਹੈ।
ੳ. ਇਨਪੁੱਟ ਯੂਨਿਟ ਅ. ਆਉਟਪੁੱਟ ਯੂਨਿਟ ੲ.ਕੰਟਰੋਲ ਯੂਨਿਟ ਸ. ਇਹਨਾਂ ਵਿਚੋਂ ਕੋਈ
ਨਹੀਂ
9. ਇਹਨਾਂ ਵਿੱਚੋਂ ਸੀ.ਪੀ.ਯੂ ਦਾ ਭਾਗ ਕਿਹੜਾ ਹੈ।
ੳ. ਕੰਟਰੋਲ ਯੁਨਿਟ ਅ. ਮੈਮਰੀ ਯੂਨਿਟ ੲ. ਏ.ਐੱਲ.ਯੂ ਸ. ਉਪਰੋਕਤ ਸਾਰੇ
10. ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੋਰ ਤੇ ਡਾਟਾ ਸਟੋਰ ਕਰਦੀ ਹੈ।
ੳ. ਪ੍ਰਾਈਮਰੀ ਮੈਮਰੀ ਅ.
ਰੈਮ ੲ. ਸੈਕੰਡਰੀ ਮੈਮਰੀ ਸ. ਉਪਰੋਕਤ ਸਾਰੇ
11. ਸੱਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ।
ੳ. ਮੇਨ ਫਰੇਮ
ਕੰਪਿਊਟਰ ਅ. ਮਿੰਨੀ ਕੰਪਿਊਟਰ ੲ. ਮਾਇਕ੍ਰੋ ਕੰਪਿਊਟਰ ਸ. ਸੁਪਰ ਕੰਪਿਊਟਰ
12. ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਊਟਪੁੱਟ ਦੇ ਤੌਰ ਤੇ ਯੂਜ਼ਰ ਨੂੰ ਦਿੰਦਾ ਹੈ।
ੳ.
ਮੈਮਰੀ ਅ. ਇਨਪੁੱਟ ਯੂਨਿਟ ੲ.
ਕੰਟਰੋਲ
ਯੂਨਿਟ ਸ. ਆਊਟਪੁੱਟ ਯੂਨਿਟ
13. ਕੰਪਿਊਟਰ ਉਪੱਰ ਲੋਗਿੰਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਰੀਨ ਨੂੰ ਕੀ ਕਿਹਾ ਜਾਂਦਾ ਹੈ।
ੳ) ਸਟਾਰਟ ਮੀਨੂੰ ਅ) ਡੈਸਕਟਾਪ ੲ) ਟਾਸਕਬਾਰ ਸ) ਇਹਨਾਂ ਵਿੱਚੋ ਕੋਈ
ਨਹੀਂ
14. ਡਿਲੀਟ ਕੀਤੀਆਂ ਹੋਈਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ੳ)
ਮਾਈ ਕੰਪਿਊਟਰ ਅ) ਨੈੱਟਵਰਕ ੲ) ਰੀਸਾਈਕਲਬਿਨ ਸ) ਉਪਰੋਕਤ ਸਾਰੇ
15. ਵਿੰਡੋ ਦਾ ਕਿਹੜਾ ਭਾਗ ਸਕਰੀਨ ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ, ਜਦੋਂ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ।
ੳ)
ਰੀਸਾਈਕਨਬਿਨ ਅ) ਡੈਸਕਟਾਪ ੲ) ਟਾਸਕਬਾਰ ਸ) ਇਹਨਾਂ ਵਿੱਚੋ ਕੋਈ
ਨਹੀਂ
16. ਕਿਹੜੀ ਆਪਰੇਟਿੰਗ ਸਿਸਟਮ ਦੀ ਉਦਾਹਰਣ ਹੈ।
ੳ) ਵਿੰਡੋ ਅ) ਐਂਡਰਾਇਡ ੲ) ਡਾਸ ਸ) ਉਪਰੋਕਤ ਸਾਰੇ
17. ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਅਸੀਂ ਕਿਸ ਤੇ ਡਬਲ ਕਲਿੱਕ ਕਰ ਸਕਦੇ ਹਾਂ।
ੳ) ਸਬੰਧਤ ਫਾਈਲ ਅ) ਫਾਈਲ
ਦਾ ਸ਼ਾਰਟਕੱਟ ੲ) ਦੋਵੇਂ ੳ
ਅਤੇ ਅ ਸ)
ਇਹਨਾਂ ਵਿੱਚੋ ਕੋਈ ਨਹੀਂ
18. ਪੇਂਟ ਵਿੰਡੋ ਦੇ ਸਭ ਤੋਂ ਉਪਰਲੇ ਪਾਸੇ ________ ਬਾਰ ਮੌਜੂਦ ਹੁੰਦੀ ਹੈ।
ੳ.
ਟਾਈਟਲ ਅ.ਸਟੇਟਸ ਬਾਰ
ੲ. ਸਕਰੋਲ ਬਾਰ
ਸ. ਉਪਰੋਕਤ ਸਾਰੇ
19. ___________ ਟੂਲਬਾਰ ਟਾਈਟਲ ਬਾਰ ਵਿਚ ਮੌਜੂਦ ਹੁੰਦੀ ਹੈ। ਇਸਦੀ ਜਗਾ੍ਹ ਨੂੰ ਰਿਬਨ ਦੇ ਹੇਠਲੇ ਜਾਂ ਉਪਰਲੇ ਪਾਸੇ ਬਦਲਿਆ ਜਾ ਸਕਦਾ ਹੈ।
ੳ.
ਕੁੱਇਕ ਐਕਸੈਸ ਬਾਰ ਅ.ਸਟੇਟਸ ਬਾਰ ੲ.
ਸਕਰੋਲ ਬਾਰ ਸ.
ਟਾਸਕ ਬਾਰ
20. ਮੀਨੂੰ ਬਾਰ ਤੇ ਖੱਬੇ ਪਾਸੇ ਸਭ ਤੋਂ ਪਹਿਲਾਂ ____________ ਬਟਨ ਹੁੰਦਾ ਹੈ।
ੳ. ਪੇਂਟ ਅ. ਹੈਲਪ ੲ. ਕਲੋਜ਼ ਸ. ਮਿਨੀਮਾਈਜ਼
21. ਸਕਰੌਲ ਬਾਰ ਸਕ੍ਰੀਨ ਨੂੰ ਘੁਮਾੳੇੁਣ ਲਈ ਵਰਤੀ ਜਾਂਦੀ ਹੈ। ਇਹ ______ ਤਰਾਂ੍ਹ ਦੀਆਂ ਹੁੰਦੀਆਂ ਹਨ।
ੳ.
ਦੋ ਅ. ਤਿੰਨ ੲ. ਚਾਰ ਸ. ਪੰਜ
22. _____ ਆਪਸ਼ਨ ਦੀ ਮਦਦ ਨਾਲ ਅਸੀਂ ਤਸਵੀਰ ਦੀ ਇਕ ਹੋਰ ਕਾਪੀ ਕਿਸੇ ਦੂਸਰੀ ਫਾਈਲ ਦੇ ਨਾਂ ਨਾਲ ਸੇਵ ਕਰ ਸਕਦੇ ਹਾਂ।
ੳ. ਸੇਵ ਐਜ਼
ਅ. ਓਪਨ ੲ. ਨਿਊ ਸ. ਐਗਜ਼ਿਟ
23. ਕਲਿੱਪ ਬੋਰਡ ਮੀਨੂੰ ਦੀਆਂ ਤਿੰਨ ਆਪਸ਼ਨਾਂ ਹੁੰਦੀਆਂ ਹਨ: ਕੱਟ, ਕਾਪੀ ਅਤੇ ________
ੳ) ਪੇਸਟ ਅ) ਮੂਵ ੲ) ਕਲੋਜ਼ ਸ) ਜੂਮ
24. ਟੋਪ ਬਟਨ ਜਿਸ ਦੇ ਆਇਕਨ ਵਿੱਚ ਡਾਇਮੰਡ ਸ਼ੇਪ ਵਿੱਚ ਲਾਈਨ ਹੁੰਦੀ ਹੈ, ________ ਟੂਲ ਹੁੰਦਾ ਹੈ।
ੳ) ਪੇਸਟ ਅ) ਕੱਟ ੲ) ਕਾਪੀ ਸ) ਕਰੋਪ
25. ____________ ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ।
ੳ) ਟਰੈਂਗਲ ਅ) ਰਿਕਟੈਗਲ ੲ) ਪੈਂਟਾਗਨ ਸ) ਹੈਕਸਾਗਨ
26. ਇਰੇਜ਼ਰ ਟੂਲ ਦੀ ਮਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਮਾਊਸ ਦਾ ____ ਬਟਨ ਦੱਬਿਆ ਜਾਂਦਾ ਹੈ।
ੳ) ਖੱਬਾ ਅ) ਸੱਜਾ ੲ) ਸਕਰੋਲ ਸ) ਕੋਈ ਨਹੀਂ
27. ਜਦੋਂ ਮਾਊਸ ਦਾ ________ ਬਟਨ ਦੱਬਿਆ ਜਾਵੇ ਤਾਂ ਕਲਰ-2 ਦੀ ਵਰਤੋਂ ਕੀਤੀ ਹੁੰਦੀ ਹੈ।
ੳ) ਖੱਬਾ ਅ) ਸੱਜਾ ੲ) ਸਕਰੋਲ ਸ) ਕੋਈ ਨਹੀਂ
28. ਕੰਪਿਊਟਰ ਹਾਰਡਵੇਅਰ ਅਤੇ ________ ਦਾ ਸੁਮੇਲ ਹੈ।
ੳ.
ਸਾਫਟਵੇਅਰ
ਅ. ਐਪਲੀਕੇਸ਼ਨ ੲ. ਪ੍ਰੋਗਰਾਮ ਸ. ਉਪਰੋਕਤ ਸਾਰੇ
29. ਹਿਦਾਇਤਾਂ ਦੇ ਸਮੂਹ ਨੂੰ _____ ਕਿਹਾ ਜਾਂਦਾ ਹੈ।
ੳ.
ਸਾਫਟਵੇਅਰ
ਅ. ਹਾਰਡਵੇਅਰ ੲ. ਪ੍ਰੋਗਰਾਮ ਸ. ਐਪਲੀਕੇਸ਼ਨ
30. ਪ੍ਰੋਗਰਾਮ ਦੇ ਸਮੂਹ ਨੂੰ _____ ਕਿਹਾ ਜਾਂਦਾ ਹੈ।
ੳ.
ਹਾਰਡਵੇਅਰ
ਅ. ਸਾਫਟਵੇਅਰ ੲ. ਪ੍ਰੋਸੈਸਰ ਸ. ਕੋਈ ਨਹੀਂ
31. ਸਾਫਟਵੇਅਰ ਮੱੁਖ ਤੋਰ ਤੇ ________ ਤਰ੍ਹਾਂ ਦੇ ਹੁੰਦੇ ਹਨ।
ੳ.
ਦੋ ਅ. ਤਿੰਨ ੲ. ਚਾਰ ਸ. ਪੰਜ
32. ਕੰਪਿਊਟਰ _____ ਤੋਂ ਬਿਨ੍ਹਾਂ ਕੰਮ ਨਹੀਂ ਕਰ ਸਕਦਾ।
ੳ. ਵਰਡ ਅ. ਐਕਸਲ ੲ. ਸਿਸਟਮ ਸਾਫਟਵੇਅਰ ਸ. ਪਾਵਰ ਪੁਆਇੰਟ
33. ____ ਦੀ ਵਰਤੋਂ ਕੰਪਿਊਟਰ ਵਿੱਚ ਫੋਟੋਆਂ ਕਲਿੱਕ ਕਰਨ ਲਈ ਕੀਤੀ ਜਾਂਦੀ ਹੈ।
ੳ.
ਹੈਡ ਫੋਨ ਅ.
ਵੈੱਬ ਕੈਮਰਾ ੲ. ਸਪੀਕਰ ਸ. ਕੋਈ ਵੀ ਨਹੀਂ
34. ਬਾਰ ਕੋਡ ਰੀਡਰ ਵਿੱਚ ______ ਲੱਗਿਆ ਹੁੰਦਾ ਹੈ।
ੳ.
ਲਾਈਟ ਸੈਂਸਰ ਅ. ਹੀਟ ੲ. ਮੈਗਨੇਟਿਕ ਸ. ਸਾਰੇ ਹੀ
35. ____ ਇੱਕ ਪੁਆਇੰਟਿੰਗ ਯੰਤਰ ਹੈ।
ੳ.
ਕੀਅਬੋਰਡ
ਅ. ਮਾਊਸ ੲ. ਕੈਮਰਾ ਸ. ਕੋਈ ਵੀ
ਨਹੀਂ
36. _________ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ।
ੳ.
ਪ੍ਰਿੰਟਰ ਅ. ਕੀਅਬੋਰਡ ੲ. ਸਕੈਨਰ ਸ. ਮਾਊਸ
37. ____ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਉਣ ਲਈ ਕੀਤੀ ਜਾਂਦੀ ਹੈ।
ੳ.
ਸਪੈਸਲ ਕੀਅਜ਼ ਅ.
ਐਰੋ ਕੀਅਜ਼ ੲ.
ਫੰਕਸ਼ਨ ਕੀਅਜ਼ ਸ.
ਨੁਮੈਰਿਕ
ਕੀਅਜ਼
38. ਮੋਨੀਟਰ ਇੱਕ ਸਾਫਟ ਕਾਪੀ ਅਤੇ __ ਇੱਕ ਹਾਰਡਕਾਪੀ ਆਊਟਪੁੱਟ ਯੰਤਰ ਹੈ।
ੳ.
ਪ੍ਰਿੰਟਰ
ਅ. ਪਲੋਟਰ ੲ. ਉਕਤ ਦੋਵੇਂ ਸ. ਇਹਨਾਂ ਵਿੱਚੋਂ ਕੋਈ
ਵੀ ਨਹੀਂ
39. ______ ਦੀ ਵਰਤੋਂ ਕੰਪਿਊਟਰ ਤੋਂ ਅਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ।
ੳ.
ਪ੍ਰਿੰਟਰ
ਅ. ਸਪੀਕਰ ੲ. ਮਾਈਕ੍ਰੋਫੋਨ ਸ. ਮਾਊਸ
40. ______ ਆਊਟਪੁੱਟ ਨੂੰ ਕਾਗਜ਼ ਉਪੱਰ ਛਾਪਦਾ ਹੈ।
ੳ.
ਪ੍ਰਿੰਟਰ ਅ. ਕੀਅ-ਬੋਰਡ ੲ. ਮਾਊਸ ਸ. ਸਪੀਕਰ
41. ____ ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ।
ੳ.
ਡਾਟ ਮੈਟਰੀਕਸ ਅ. ਇੰਕਜੈੱਟ ੲ. ਲ਼ੇਜ਼ਰ ਸ. ਇਹਨਾਂ ਵਿੱਚੋਂ ਕੋਈ
ਵੀ ਨਹੀਂ
42. ਮੋਨੀਟਰ _________ ਕਿਸਮਾਂ ਦੇ ਹੁੰਦੇ ਹਨ।
ੳ.
2 ਅ. 3 ੲ.
4 ਸ. 5
43. ਹੈੱਡਫੋਨ ਨੂੰ ____ ਵੀ ਕਿਹਾ ਜਾਂਦਾ ਹੈ।
ੳ.
ਆਈ.ਫੋਨ ਅ.
ਈਅਰ ਫੋਨ ੲ.
ਦੋਨੋ ਸ. ਇਹਨਾਂ ਵਿੱਚੋਂ ਕੋਈ
ਨਹੀਂ
ਪੂਰੇ ਨਾਂ ਲਿਖੋ।(1-1 ਅੰਕ)
1. ALU - ARITHMETIC LOGIC UNIT(ਅਰਥਮੈਟਿਕ ਲਾਜ਼ਿਕ ਯੂਨਿਟ)
2. CPU - CENTRAL PROCESSING UNIT(ਸੈਂਟਰਲ ਪ੍ਰੋਸੈਸਿੰਗ ਯੂਨਿਟ)
3. LCD - LIQUID CRYSTAL DISPLAY(ਲਿਕਵਡ ਕ੍ਰਿਸਟਲ ਡਿਸਪਲੇਅ)
4. RAM - RANDOM ACCESS MEMORY(ਰੈਂਡਮ ਐਕਸੈੱਸ ਮੈਮਰੀ)
5. ROM - READ ONLY MEMORY(ਰੀਡ ਓਨਲੀ ਮੈਮਰੀ)
6. CU - CONTROL UNIT(ਕੰਟਰੋਲ ਯੂਨਿਟ)
7. MU - MEMORY UNIT(ਮੈਮਰੀ ਯੂਨਿਟ)
8. IPO - INPUT PROCESSING OUTPUT(ਇਨਿਿਸ਼ਅਲ ਪਬਲਿਕ ਓਫਰਿੰਗ)
ਹੇਠ ਲਿਖੇ ਕੰਮਾਂ ਲਈ ਸ਼ਾਰਟਕੱਟ ਕੀਅ ਲਿਖੋ।(1-1 ਅੰਕ)
1. ਨਵੀਂ ਫਾਈਲ ਬਣਾਉਣ ਲਈ : CTRL+N
2. ਪਹਿਲਾਂ ਬਣੀ ਫਾਈਲ ਖੋਲਣ ਲਈ : CTRL+O
3. ਫਾਈਲ ਨੂੰ ਸੇਵ ਕਰਨ
ਲਈ : CTRL+S
4. ਫਾਈਲ ਪ੍ਰਿੰਟ ਕਰਨ ਲਈ : CTRL+P
5. ਅੰਡੂ : CTRL+U
6. ਰੀਡੂ : CTRL+Y
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।(1-1 ਅੰਕ)
1. ਕਿਹੜੇ ਟੂਲ ਦੀ ਵਰਤੋਂ ਡੱਬਾ(ਸਕੈਅਰ) ਬਣਾਉਣ ਲਈ ਕੀਤੀ ਜਾਂਦੀ ਹੈ।
ਉੱਤਰ:-
ਰੈਕਟੈਂਗਲ
2. ਕਿਹੜੇ ਟੂਲ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ।
ਉੱਤਰ:-
ਕਰਾਪ
3. ਕਿਹੜਾ ਟੂਲ ਤਸਵੀਰ ਨੂੰ ਵੱਡਾ ਕਰਕੇ ਦੇਖਣ ਲਈ ਵਰਤਿਆ ਜਾਂਦਾ ਹੈ।
ਉੱਤਰ:-
ਜ਼ੂਮ
4. ਕਿਹੜੇ ਟੂਲ ਦੀ ਵਰਤੋਂ ਸੁਤੰਤਰ ਲਾਈਨ ਲਗਾਉਣ ਲਈ ਕੀਤੀ ਜਾਂਦੀ ਹੈ।
ਉੱਤਰ:-
ਪੈਂਨਸਿਲ
5. ਕਿਹੜੇ ਟੂਲ ਦੀ ਵਰਤੋਂ ਸਾਡੀ ਡਰਾਇੰਗ ਵਿੱਚ ਅਖੱਰ ਸ਼ਾਮਲ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:-
ਟੈਕਸਟ ਟੂਲ
6. ਸੀ.ਪੀ.ਯੂ ਦਾ ਕਿਹੜਾ ਭਾਗ ਬਾਕੀ ਸਾਰੇ ਭਾਗਾਂ ਜਿਵੇਂ ਪ੍ਰੌਸੈਸਰ, ਹਾਰਡਡਿਸਕ, ਰੈਮ ਆਦਿ ਨੂੰ ਜੋੜਦਾ ਹੈ।
ਉੱਤਰ:-
ਕੰਪਿਊਟਰ
ਕੇਸ ਜਾਂ ਕੈਬਿਨੈਟ
7. ਕੰਪਿਊਟਰ ਨੂੰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ।
ਉੱਤਰ:-
ਪ੍ਰੋਗਰਾਮ
8. ਕੰਪਿਊਟਰ ਦੇ ਕਿਹੜੇ ਭਾਗ ਨੂੰ ਛੂਹਿਆ ਨਹੀਂ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ।
ਉੱਤਰ:-
ਸਾਫਟਵੇਅਰ
9. ਸਾਫਟਵੇਅਰ ਦੀਆਂ ਕਿਹੜੀਆਂ ਦੋ ਕਿਸਮਾਂ ਹੁੰਦੀਆਂ ਹਨ।
ਉੱਤਰ:-
ਸਿਸਟਮ ਸਾਫਟਵੇਅਰ, ਐਪਲੀਕੇਸ਼ਨ ਸਾਫਟਵੇਅਰ
10. ਕਿਸ ਕਿਸਮ ਦੇ ਸਾਫਟਵੇਅਰ ਵਧੇਰੇ ਮਹਿੰਗੇ ਹੁੰਦੇ ਹਨ।
ਉੱਤਰ:-
ਸਿਸਟਮ ਸਾਫਟਵੇਅਰ
11. ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ।
ਉੱਤਰ:-
ਵੈੱਬ ਕੈਮਰਾ
12. ਪੇਂਟ ਵਿੰਡੋ ਦੇ ਕਿਸ ਭਾਗ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ।
ਉੱਤਰ:-
ਸਕਰੋਲ ਬਾਰ
13. ਕੀਅ-ਬੋਰਡ ਉਪੱਰ ਕਿੰਨੀਆਂ ਫੰਕਸ਼ਨ ਕੀਅਜ਼ ਹੁੰਦੀਆਂ ਹਨ।
ਉੱਤਰ:-
12
14. ਵੀਡੀਓ ਗੇਮ ਕੰਟਰੋਲ ਕਰਨ ਲਈ ਕਿਸ ਉਪਕਰਣ ਦਾ ਪ੍ਰਯੋਗ ਹੁੰਦਾ ਹੈ।
ਉੱਤਰ:-
ਜੁਆਈ ਸਟਿੱਕ
15. ਕਿਹੜੀਆਂ ਕੀਅਜ਼ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ।
ਉੱਤਰ:-
ਐਰੋ ਕੀਅਜ਼
ਛੋਟੇ ਉੱਤਰਾਂ ਵਾਲੇ ਪ੍ਰਸ਼ਨ।(3-3 ਅੰਕ)
ਪ੍ਰਸ਼ਨ:1. ਸੀ.ਪੀ.ਯੂ ਦੇ ਭਾਗਾਂ ਦੇ ਨਾਂ ਲਿਖੋ?
ਉੱਤਰ:-
ਕੰਪਿਊਟਰ
ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੁਨਿਟ ਭਾਗ
ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-
1. ਮੈਮਰੀ ਯੂਨਿਟ
2. ਕੰਟਰੋਲ ਯੂਨਿਟ
3. ਅਰਥਮੈਟਿਕ ਅਤੇ ਲਾਜ਼ਿਕ ਯੂਨਿਟ
ਪ੍ਰਸ਼ਨ:2. ਕੰਪਿਊਟਰ ਮੈਮਰੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ?
ਉੱਤਰ:-
ਕੰਪਿਊਟਰ
ਮੈਮਰੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ:-
1. ਪ੍ਰਾਇਮਰੀ ਮੈਮਰੀ
2. ਸੈਕੰਡਰੀ ਮੈਮਰੀ
ਪ੍ਰਸ਼ਨ:3. ਸੈਕੰਡਰੀ ਸਟੋਰੇਜ਼ ਉਪਕਰਨ ਕੀ ਹੁੰਦੇ ਹਨ?
ਉੱਤਰ:-
ਸੈਕੰਡਰੀ
ਸਟੋਰੇਜ਼
ਉਪਕਰਨ ਵਿੱਚ ਉਹ ਸਾਰਾ ਡਾਟਾ
ਸਟੋਰ ਹੁੰਦਾ ਹੈ, ਜੋ ਮੌਜੂਦਾ ਸਮੇਂ
ਵਿੱਚ ਕੰਪਿਊਟਰ ਦੀ ਮੁੱਢਲੀ ਸਟੋਰੇਜ ਜਾਂ
ਮੇਨ ਮੈਮਰੀ ਵਿੱਚ ਨਹੀਂ ਹੁੰਦਾ। ਇਹ ਕੰਪਿਊਟਰ ਸਿਸਟਮ ਦੀ
ਅਜਿਹੀ ਮੈਮਰੀ ਹੈ, ਜਿਸ ਨਾਲ਼ ਸੀ.ਪੀ.ਯੂ. ਦਾ ਸਿੱਧਾ ਸੰਪਰਕ ਨਹੀਂ
ਹੁੰਦਾ। ਇਸ
ਦੀ ਵਰਤੋਂ ਡਾਟਾ ਨੂੰ ਲੰਮੇ ਸਮੇਂ ਲਈ ਸਟੋਰ
ਕਰਨ ਲਈ ਹੁੰਦਾ ਹੈ ਅਤੇ
ਬਿਜਲੀ ਜਾਣ ’ਤੇੇ ਵੀ ਇਸ
ਵਿੱਚ ਸਟੋਰ ਕੀਤਾ ਡਾਟਾ ਨਸ਼ਟ
ਨਹੀਂ ਹੁੰਦਾ ਹੈ।
ਇਸ ਨੂੰ ਨਾਨ-ਵੋਲਾਟਾਈਲ ਮੈਮਰੀ ਵੀ
ਕਿਹਾ ਜਾਂਦਾ ਹੈ।
ਇਹ ਬਹੁਤ ਜ਼ਿਆਦਾ ਮਹਿੰਗੀ ਨਹੀਂ
ਹੁੰਦੀ। ਇਸ
ਦੀ ਸਟੋਰੇਜ ਸਮਰੱਥਾ ਜ਼ਿਆਦਾ ਹੁੰਦੀ ਹੈ।
ਇਹ ਆਸਾਨੀ ਨਾਲ ਇੱਕ ਥਾਂ ਤੋਂ
ਦੂਜੀ ਥਾਂ ਤੱਕ ਲਿਜਾਈ ਜਾ
ਸਕਦੀ ਹੈ।
ਪ੍ਰਸ਼ਨ:4. ਏ.ਐੱਲ.ਯੂ ਦਾ ਕੀ ਕੰਮ ਹੁੰਦਾ ਹੈ?
ਉੱਤਰ:-
ਇਹ ਯੂਨਿਟ ਅੰਕ ਗਣਿਤ ਅਤੇ ਲਾਜਿਕਲ ਕੰਮ
ਕਰਦਾ ਹੈ।
ਏ.ਐੱਲ.ਯੂ. ਨੂੰ ਕੰਪਿਊਟਰ ਸਿਸਟਮ ਦੇ
ਸੈਂਟਰਲ
ਪ੍ਰੋਸੈੱਸਿੰਗ
ਯੂਨਿਟ ਦਾ ਬਿਲਡਿੰਗ ਬਲਾਕ ਵੀ
ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ
ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਡਿਜ਼ੀਟਲ ਕੰਪਿਊਟਰ ਵਿੱਚ
ਬਹੁੱਤ ਸਾਰੇ ਕੰਮ ਤਰਕ ਦੇ
ਆਧਾਰ ਤੇ ਕੀਤੇ ਜਾਂਦੇ ਹਨ
ਅਤੇ ਪ੍ਰੋਸੈਸ ਕਰਨ ਲਈ ਬਹੁਤ ਸਾਰੀਆਂ ਗਣਨਾਵਾਂ ਨਾਲ
ਸੰਬੰਧਿਤ
ਹੁੰਦੇ ਹਨ।ਕੰਪਿਊਟਰ ਸਿਸਟਮ ਦਾ
ਇਹ ਭਾਗ ਮਾਇਕ੍ਰੋ ਪ੍ਰੋਸੈਸਰ ਦੇ
ਅੰਦਰ ਹੀ ਬਣਿਆ ਹੁੰਦਾ ਹੈ।
ਪ੍ਰਸ਼ਨ:5. ਮਾਇਕ੍ਰੋ ਕੰਪਿਊਟਰ ਕੀ ਹੈ?
ਉੱਤਰ:-
ਇਹ ਕੰਪਿਊਟਰ ਇੰਨ੍ਹੇ ਛੋਟੇ ਹੁੰਦੇ ਸੀ, ਕਿ
ਇਹਨਾਂ ਨੂੰ ਡੈਸਕ ਤੇ ਆਸਾਨੀ ਨਾਲ
ਰੱਖਿਆ ਜਾ ਸਕਦਾ ਸੀ। ਇਹਨਾਂ ਨੂੰ ਕੰਪਿਊਟਰ ਆਨ
ਏ ਚਿਪ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਲਗਭਗ
1 ਲੱਖ ਤੱਕ ਗਣਨਾਵਾਂ ਪ੍ਰਤੀ ਸੈਕੰਡ ਕਰਦੇ
ਹਨ। ਇਹਨਾਂ ਕੰਪਿਊਟਰਾਂ ਦੀ
ਵਰਤੋਂ ਛੋਟੇ ਦਫਤਰਾਂ, ਸਕੂਲਾਂ, ਛੋਟੇ
ਵਪਾਰਾਂ,
ਅਤੇ ਹੋਰ ਕੰਮਕਾਰ ਦੇ ਖੇਤਰਾਂ ਵਿੱਚ
ਕੀਤੀ ਜਾਂਦੀ ਹੈ।
ਪ੍ਰਸ਼ਨ:6. ਕੰਪਿਊਟਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ?
ਉੱਤਰ:-
ਕੰਪਿਊਟਰ
ਨੂੰ ਰਫ਼ਤਾਰ, ਮੈਮਰੀ, ਪ੍ਰੋਸੈਸਿੰਗ ਸਮਰਥਾ ਅਤੇ ਸਟੋਰੇਜ਼ ਸਮਰਥਾ ਦੇ
ਆਧਾਰ ਤੇ ਇਸਦੀਆਂ ਚਾਰ ਕਿਸਮਾਂ ਹੁੰਦੀਆਂ ਹਨ:-
1. ਮਾਇਕ੍ਰੋ ਕੰਪਿਊਟਰ
2. ਮਿੰਨੀ ਕੰਪਿਊਟਰ
3. ਮੇਨਫਰੇਮ ਕੰਪਿਊਟਰ
4. ਸੁਪਰ ਕੰਪਿਊਟਰ
ਪ੍ਰਸ਼ਨ 7: ਕਿਸੇ ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਲਿਖੋ?
ਉੱਤਰ:-
ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਹੇਠ ਲਿਖੇ
ਅਨੁਸਾਰ
ਹਨ:-
1. ਨੋਟਪੈਡ
2. ਵਰਡਪੈਡ
3. ਪੇਂਟ
4. ਕੈਲਕੂਲੇਟਰ
ਪ੍ਰਸ਼ਨ 8: ਕਿਸੇ ਤਿੰਨ ਆਇਕਨਾਂ ਦੇ ਨਾਂ ਲਿਖੋ?
ਉੱਤਰ:-
ਤਿੰਨ ਆਇਕਨਾਂ ਦੇ ਨਾਂ ਹੇਠ ਲਿਖੇ
ਅਨੁਸਾਰ
ਹਨ:-
1. ਮਾਈ ਕੰਪਿਊਟਰ
2. ਨੈੱਟਵਰਕ
3. ਰੀ-ਸਾਇਕਲ ਬਿਨ
4. ਯੂਜ਼ਰ ਫਾਈਲਜ਼
ਪ੍ਰਸ਼ਨ 9: ਡੈਸਕਟਾਪ ਦੇ ਭਾਗਾਂ ਦੇ ਨਾਂ ਲਿਖੋ?
ਉੱਤਰ:-
ਡੈਸਕਟਾਪ
ਦੇ ਭਾਗਾਂ ਦੇ ਨਾਂ:-
1. ਆਇਕਨ
2. ਸ਼ਾਰਟਕੱਟ
3. ਵਾਲਪੇਪਰ
4. ਟਾਸਕਬਾਰ
ਪ੍ਰਸ਼ਨ 10: ਡੈਸਕਟਾਪ ਕੀ ਹੁੰਦਾ ਹੈ?
ਉੱਤਰ:-
ਲਾਗਿੰਨ
ਪ੍ਰਕਿਿਰਆ
ਪੂਰੀ ਹੋਣ ਤੋਂ ਬਾਅਦ ਸੱਭ
ਤੋਂ ਪਹਿਲਾਂ ਨਜ਼ਰ ਆਉਣ ਵਾਲੀ ਮੁੱਢਲੀ ਸਕਰੀਨ ਨੂੰ
ਡੈਸਕਟਾਪ
ਕਿਹਾ ਜਾਂਦਾ ਹੈ, ਇਸਨੂੰ ਕੰਪਿਊਟਰ ਦਾ
ਮੁੱਢਲਾ
ਕੰਟਰੋਲਰ
ਵੀ ਕਹਿ ਸਕਦੇ ਹਾਂ। ਡੈਸਕਟਾਪ ਦੀ ਸਕਰੀਨ ਦੀ
ਮਦਦ ਨਾਲ ਕੋਈ ਵੀ ਐਪਲੀਕੇਸ਼ਨ ਜਾਂ
ਪ੍ਰੋਗਰਾਮ
ਚਲਾਇਆ ਜਾ ਸਕਦਾ ਹੈ, ਜਾਂ
ਕੋਈ ਹੋਰ ਲੋੜ ਅਨੁਸਾਰ ਕੰਮ
ਕੀਤੇ ਜਾ ਸਕਦੇ ਹਨ।
ਪ੍ਰਸ਼ਨ:11. ਪੇਂਟ ਕੀ ਹੈ?
ਉੱੱਤਰ:- ਐੱਮ.ਐੱਸ.ਪੇਂਟ ਇੱਕ ਡਰਾਇੰਗ ਟੂਲ
ਹੈ, ਜਿਸਦੀ ਵਰਤੋਂ ਤਸਵੀਰਾਂ ਬਣਾਉਣ ਜਾਂ ਡਰਾਇੰਗ ਕਰਨ ਲਈ
ਕੀਤੀ ਜਾਂਦੀ ਹੈ।
ਪੇਂਟ ਵਿੱਚ ਬਨਾਈ ਜਾਣ ਵਾਲੀ
ਫਾਇਲ ਨੂੰ ਬਿਟਮੈਪ ਫਾਇਲ ਵੀ
ਕਹਿੰਦੇ
ਹਨ। ਪੇਂਟ
ਵਿੱਚ ਸੇਵ ਕੀਤੀ ਗਈ ਫਾਇਲ
ਦੀ ਐਕਸਟੇਂਸ਼ਨ .ਬਮਪ ਹੁੰਦੀ ਹੈ।
ਪ੍ਰਸ਼ਨ:12. ਐੱਮ.ਐੱਸ.ਪੇਂਟ ਨੂੰ ਸ਼ੁਰੂ ਕਿਵੇਂ ਕੀਤਾ ਜਾਂਦਾ ਹੈ?
ਉੱਤਰ:
ਐੱਮ.ਐੱਸ.ਪੇਂਟ ਨੂੰ ਸ਼ੁਰੂ
ਕਰਨ ਦੇ ਸਟੈਪ ਹੇਠ ਲਿਖੇ
ਅਨੁਸਾਰ
ਹਨ:
1. ਸਟਾਰਟ ਬਟਨ
ਤੇ ਕਲਿੱਕ ਕਰੋ।
2. ਆਲ ਪ੍ਰੋਗਰਾਮਜ਼ ਤੇ
ਕਲਿੱਕ ਕਰੋ।
3. ਅਸੈਸਰੀਜ਼ ਆਪਸ਼ਨ
ਤੇ ਕਲਿੱਕ ਕਰੋ।
4. ਪੇਂਟ ਆਪਸ਼ਨ
ਤੇ ਕਲਿੱਕ ਕਰੋ।
ਪ੍ਰਸ਼ਨ:13. ਪੇਂਟ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ?
ਉੱਤਰ:
ਪੇਂਟ ਵਿੰਡੋ ਦੇ ਕਈ ਭਾਗ ਹੁੰਦੇ ਹਨ। ਮੁੱਖ ਭਾਗਾਂ ਦੇ
ਨਾਂ ਹੇਠ ਲਿਖੇ ਅਨੁਸਾਰ ਹਨ:
1. ਟਾਈਰਲ ਬਾਰ
2. ਕੁਇੱਕ ਐਕਸੈਸ ਟੂਲਬਾਰ
3. ਟੈਬਜ਼ ਅਤੇ
ਰਿਬਨ
4. ਸਕਰੋਲ ਬਾਰ
5. ਵਰਕ ਏਰੀਆ
ਜਾਂ ਡਰਾਇੰਗ ਏਰੀਆ
6. ਸਟੇਟਸ ਬਾਰ
7. ਜ਼ੂਮ ਸਲਾਈਡਰ
ਪ੍ਰਸ਼ਨ:14. ਵਰਕ ਏਰੀਆ ਕੀ ਹੁੰਦਾ ਹੈ?
ਉੱਤਰ:
ਵਰਕ ਏਰੀਆ ਨੂੰ ਡਰਾਇੰਗ ਏਰੀਆ
ਵੀ ਕਿਹਾ ਜਾਂਦਾ ਹੈ। ਇਹ ਪੇਂਟ ਵਿਚਕਾਰ ਖਾਲੀ
ਜਗਾ੍ਹ ਹੁੰਦੀ ਹੈ ਜਿਸ ਦੀ ਵਰਤੋਂ ਤਸਵੀਰਾਂ ਬਣਾਉਣ ਲਈ
ਕੀਤੀ ਜਾਂਦੀ ਹੈ।
ਦੂਜੇ ਸ਼ਬਦਾਂ ਵਿੱਚ ਵਰਕ ਏਰੀਆਂ ਉਹ
ਥਾਂ ਹੁੰਦੀ ਹੈ, ਜਿੱਥੇ ਸੁੰਦਰ ਅਤੇ
ਆਕਰਸ਼ਿਕ
ਡਰਾਇੰਗ
ਕੀਤੀ ਜਾ ਸਕਦੀ ਹੈ।
ਪ੍ਰਸ਼ਨ:15. ਸੇਵ ਕਮਾਂਡ ਦੀ ਵਰਤੋਂ ਬਾਰੇ ਦੱਸੋ?
ਉੱਤਰ:
ਸੇਵ ਕਮਾਂਡ ਦੀ ਵਰਤੋਂ ਕਰਕੇ ਅਸੀਂ
ਐੱਮ.ਐੱਸ.ਪੇਂਟ ਵਿੱਚ ਬਣਾਈ
ਤਸਵੀਰ ਜਾਂ ਪੇਂਟਿੰਗ ਨੂੰ ਸੇਵ
ਕਰਕੇ ਰੱਖ ਸਕਦੇ ਹਾਂ। ਐੱਮ.ਐੱਸ.ਪੇਂਟ
ਵਿੱਚ ਬਣਾਈ ਗਈ ਤਸਵੀਰ ਨੂੰ
ਸੇਵ ਕਰਨ ਲਈ ਫਾਈਲ ਮੀਨੂੰ ਵਿੱਚੋਂ ਸੇਵ
ਆਪਸ਼ਨ ਦੀ ਵਰਤੋਂ ਜਾਂ CTRL+S ਸ਼ਾਰਟਕੱਟ ਕੀਅ
ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ:16. ਸਕਰੋਲ ਬਾਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
ਉੱਤਰ:
ਸਕਰੋਲ ਬਾਰ ਦੀ ਵਰਤੋਂ ਸਕ੍ਰੀਨ ਨੂੰ
ਸਰਕਾਉਣ
ਲਈ ਕੀਤੀ ਜਾਂਦੀ ਹੈ। ਇਹ ਦੋ ਤਰਾਂ੍ਹ ਦੇ
ਹੁੰਦੇ ਹਨ:
1. ਹੋਰੀਜ਼ੋਂਟਲ ਸਕਰੋਲ ਬਾਰ
2. ਵਰਟੀਕਲ ਸਕਰੋਲ ਬਾਰ
ਪ੍ਰਸ਼ਨ: 17. ਇਨਪੁੱਟ ਯੰਤਰਾਂ ਦੀ ਵਿਆਖਿਆ ਕਰੋ?
ਉੱਤਰ:
ਇਨਪੁੱਟ
ਯੰਤਰ ਇੱਕ ਅਜਿਹਾ ਹਾਰਡਵੇਅਰ ਯੰਤਰ
ਹੈ, ਜਿਸ ਦੀ ਵਰਤੋਂ ਕੰਪਿਊਟਰ ਵਿੱਚ
ਡਾਟਾ, ਹਦਾਇਤਾਂ, ਅਤੇ ਸੂਚਨਾਂ ਨੂੰ ਇਨਪੁੱਟ ਕਰਵਾਉਣ ਲਈ
ਕੀਤੀ ਜਾਂਦੀ ਹੈ।
ਜੇਕਰ ਸੀਪੀਯੂ ਕੰਪਿਊਟਰ ਦਾ ਦਿਮਾਗ ਹੈ, ਤਾਂ
ਇਨਪੁੱਟ
ਯੰਤਰ ਕੰਪਿਊਟਰ ਦੇ ਅੱਖ ਅਤੇ ਕੰਨ
ਹਨ, ਜੋ ਇਸ ਤੱਕ ਸੂਚਨਾਂ ਪਹੁਚਾਉਂਦੇ ਹਨ।
ਪ੍ਰਸ਼ਨ: 18. ਕੋਈ ਛੇ ਇਨਪੁੱਟ ਯੰਤਰਾਂ ਦੇ ਨਾਂ ਲਿਖੋ?
ਉੱਤਰ:
ਛੇ ਇਨਪੁੱਟ ਯੰਤਰਾਂ ਦੇ ਨਾਂ ਹੇਠ ਲਿਖੇ
ਅਨੁਸਾਰ
ਹਨ:-
1. ਕੀਅਬੋਰਡ
2. ਮਾਊਸ
3. ਸਕੈਨਰ
4. ਟਰੈਕ ਬਾਲ
5. ਜੁਆਈ ਸਟਿੱਕ
6. ਵੈੱਬ ਕੈਮਰਾ
ਪ੍ਰਸ਼ਨ: 19. ਜੁਆਈ ਸਟਿੱਕ ‘ਤੇ ਨੋਟ ਲਿਖੋ?
ਉੱਤਰ:
ਜੁਆਈ ਸਟਿੱਕ ਇੱਕ ਇਨਪੁੱਟ ਯੰਤਰ ਹੈ,
ਜੁਆਈ ਸਟਿੱਕ ਵਿੱਚ ਇੱਕ ਆਧਾਰ ਅਤੇ
ਇੱਕ ਸਟਿੱਕ ਹੁੰਦੀ ਹੈ, ਜਿਸਨੂੰ ਕਿਸੇ ਵੀ
ਦਿਸ਼ਾ ਵਿੱਚ ਘੁਮਾਇਆ ਜਾ ਸਕਦਾ
ਹੈ। ਇਸ
ਦੀ ਲਚਕਦਾਰ ਮੂਵਮੈਂਟ ਕਰਕੇ ਇਸ ਵਿੱਚ ਕੀਅ-ਬੋਰਡ ਨਾਲੋਂ ਜ਼ਿਆਦਾ ਕੰਟਰੋਲ ਹੁੰਦਾ ਹੈ। ਇਸ ਵਿੱਚ
ਲੀਵਰ ਲਗਾ ਹੁੰਦਾ ਹੈ, ਜੋ
ਹਰ ਦਿਸ਼ਾ ਵਿੱਚ ਘੁੰਮਦਾ ਹੈ
ਅਤੇ ਪੁਆਇੰਟਰ ਦੀ ਦਿਸ਼ਾ ਨੂੰ ਕੰਟਰੋਲ ਕਰਦਾ
ਹੈ। ਜੁਆਈ
ਸਟਿੱਕ ਦੀ ਵਰਤੋਂ ਵੀਡੀਓ ਗੇਮਜ਼
ਖੇਡਣ ਲਈ ਕੀਤੀ ਜਾਂਦੀ ਹੈ। ਜੁਆਈ ਸਟਿੱਕ ਵਿੱਚ
ਇੱਕ ਤੋਂ ਵੱਧ ਬਟਨ ਲਗੇ
ਹੁੰਦੇ ਹਨ ਜਿਨ੍ਹਾਂ ਨੂੰ ਪੁਸ਼
ਬਟਨ ਕਹਿੰਦੇ ਹਨ।
ਪ੍ਰਸ਼ਨ: 20. ਆਊਟਪੁੱਟ ਯੰਤਰ ਕੀ ਹੁੰਦੇ ਹਨ?
ਉੱਤਰ:
ਆਊਟਪੁੱਟ
ਯੰਤਰ ਇੱਕ ਕੰਪਿਊਟਰ ਹਾਰਡਵੇਅਰ ਯੰਤਰ
ਹੈ, ਜੋਕਿ ਡਾਟਾ ਪ੍ਰੋਸੈਸਿੰਗ ਤੋਂ
ਬਾਅਦ ਪੈਦਾ ਹੋਏ ਨਤੀਜੇ ਨੂੰ
ਹਾਰਡਕਾਪੀ
ਜਾਂ ਸਾਫਟ ਕਾਪੀ ਦੇ ਤੌਰ
ਤੇ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ। ਮੋਨੀਟਰ ਤੇ
ਦਿਖਣ ਵਾਲੇ ਨਤੀਜੇ ਨੂੰ ਸਾਫਟ
ਕਾਪੀ ਅਤੇ ਪ੍ਰਿੰਟਰ ਰਾਹੀਂ ਪੇਪਰ
ਤੇ ਪ੍ਰਿੰਟ ਹੋਣ ਵਾਲੇ ਨਤੀਜੇ ਨੂੰ
ਹਾਰਡਕਾਪੀ
ਕਿਹਾ ਜਾਂਦਾ ਹੈ।
ਇਹ ਉਪਕਰਣ ਇਲੈਕਟ੍ਰੋਨਿਕ ਸੂਚਨਾਂ ਨੂੰ ਮਨੱੁਖ ਦੇ ਪੜ੍ਹਨਯੌਗ ਸੂਚਨਾਂ ਵਿੱਚ
ਬਦਲਦੇ ਹਨ।
ਪ੍ਰਸ਼ਨ: 21. ਸਪੀਕਰ ਕੀ ਹੁੰਦਾ ਹੈ?
ਉੱਤਰ:
ਸਪੀਕਰ ਇੱਕ ਆਊਟਪੁੱਟ ਯੰਤਰ ਹੈ,
ਜੋ ਕੰਪਿਊਟਰ ਵਿੱਚ ਮੋਜੂਦ ਸਾਊਂਡ ਕਾਰਡ
ਤੋਂ ਇਨਪੁੱਟ ਆਡੀਓ ਪ੍ਰਾਪਤ ਕਰਦੇ ਹਨ
ਅਤੇ ਸਾਊਂਡ ਦੀਆਂ ਤਰੰਗਾਂ ਦੇ ਰੂਪ
ਵਿੱਚ ਆਡੀਓ ਆਊਟਪੁਟ ਨੂੰ ਅਵਾਜ਼
ਦੇ ਰੂਪ ਵਿੱਚ ਸੁਣਾਉਂਦੇ ਹਨ। ਸਪੀਕਰ ਦੀ
ਵਰਤੋਂ ਕੰਪਿਊਟਰ ਜਾਂ ਮੋਬਾਇਲ ਤੋਂ ਆਵਾਜ਼
ਸੁਣਨ ਲਈ ਕੀਤੀ ਜਾਂਦੀ ਹੈ,
ਸਪੀਕਰ ਕਈ ਸ਼ਕਲਾਂ ਅਤੇ ਆਕਾਰਾਂ ਵਿੱਚ
ਉਪਲੱਬਧ
ਹਨ।
ਪ੍ਰਸ਼ਨ: 22. ਪ੍ਰੋਜੈਕਟਰ ਦੀ ਵਰਤੋਂ ਕਿਥੇ ਕੀਤੀ ਜਾਂਦੀ ਹੈ?
ਉੱਤਰ:
ਪ੍ਰੋਜੈਕਟਰ
ਇੱਕ ਆਊਟਪੁੱਟ ਯੰਤਰ ਹੈ, ਜੋ ਕਿ
ਕੰਪਿਊਟਰ
ਤੋਂ ਕਿਸੇ ਵੀ ਤਰ੍ਹਾਂ ਦੀ
ਇਮੇਜ਼ ਜਾਂ ਵੀਡੀਓ ਨੂੰ ਚਿੱਟੇ ਪਰਦੇ
ਜਾਂ ਦੀਵਾਰ ਜਾਂ ਕਿਸੇ ਹੋਰ ਚੀਜ਼
ਤੇ ਦਿਖਾਉਣ ਦਾ ਕੰਮ ਕਰਦਾ ਹੈ। ਪ੍ਰੋਜੈਕਟਰ ਦੀ
ਵਰਤੋਂ ਦਫਤਰਾਂ, ਸਿਨੇਮਾ ਘਰ, ਕਾਲਜਾਂ ਅਤੇ ਸਕੂਲਾਂ ਵਿੱਚ
ਈ-ਕੰਟੈਂਟ ਚਲਾਉਣ ਲਈ ਕੀਤੀ ਜਾਂਦੀ ਹੈ। ਕਿਸੀ ਵੀ
ਇਮੇਜ਼ ਜਾਂ ਵੀਡੀਓ ਰਾਹੀਂ ਪੇਸ਼
ਕੀਤੀ ਜਾ ਰਹੀ ਪੇਸ਼ਕਾਰੀ ਹਰ
ਭਾਗ ਲੈਣ ਵਾਲੇ ਤੱਕ ਪਹੁੰਚਾਉਣ ਲਈ
ਅਤੇ ਉਸ ਬਾਰੇ ਸਮਝਾਉਣ ਲਈ
ਇਸਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ: 23. ਪ੍ਰਿੰਟਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ?
ਉੱਤਰ:
ਪ੍ਰਿੰਟਰਾਂ
ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ:-
1. ਡਾਟ-ਮੈਟਰੀਕਸ ਪ੍ਰਿੰਟਰ
2. ਇੰਕਜੈੱਟ ਪ੍ਰਿੰਟਰ
3. ਲੇਜ਼ਰ ਪ੍ਰਿੰਟਰ
ਪ੍ਰਸ਼ਨ: 24. ਪ੍ਰਿੰਟਰ ਤੇ ਨੋਟ ਲਿਖੋ?
ਉੱਤਰ:
ਪ੍ਰਿੰਟਰ
ਇੱਕ ਹਾਰਡ ਕਾਪੀ ਆਊਟਪੁੱਟ ਯੰਤਰ
ਹੈ, ਇਸਦੀ ਵਰਤੋਂ ਕੰਪਿਊਟਰ ਤੋਂ
ਪ੍ਰਾਪਤ
ਡਾਟਾ ਅਤੇ ਸੂਚਨਾਂ ਨੂੰ ਕਿਸੇ
ਪੇਪਰ ਉਪੱਰ ਪ੍ਰਿੰਟ ਕਰਨ ਲਈ
ਕਰਦੇ ਹਾਂ।
ਇਹ ਬਲੈਕ ਅਤੇ ਵਾਈਟ ਦੇ
ਨਾਲ-ਨਾਲ ਰੰਗੀਨ ਡਾਕੂਮੈਂਟ ਨੂੰ
ਵੀ ਪ੍ਰਿੰਟ ਕਰ ਸਕਦੇ ਹਨ। ਪ੍ਰਿੰਟਰ ਦੀ ਸਪੀਡ
ਨੂੰ ਕਰੈਕਟਰ ਪ੍ਰਤੀ ਸੈਕੰਡ, ਲਾਈਨ ਪ੍ਰਤੀ ਮਿੰਟ, ਅਤੇ
ਪੇਜ਼ਸ ਪ੍ਰਤੀ ਮਿੰਟ ਵਿੱਚ ਮਾਪੀਆ ਜਾਂਦਾ ਹੈ,
ਅਤੇ ਪ੍ਰਿੰਟਰ ਦੀ ਕੁਆਲਿਟੀ ਨੂੰ ਡਾਟਸ
ਪ੍ਰਤੀ ਇੰਚ ਵਿੱਚ ਮਾਪੀਆਂ ਜਾਂਦਾ ਹੈ।
ਪ੍ਰਸ਼ਨ: 25. ਕਿਸੇ ਤਿੰਨ ਆਊਟਪੁੱਟ ਯੰਤਰਾਂ ਦੇ ਨਾਂ ਲਿਖੋ?
ਉੱਤਰ:
ਹਰੇਕ ਆਊਟਪੱੁਟ ਯੰਤਰ ਦਾ ਆਪਣਾ ਇੱਕ
ਖਾਸ ਕੰਮ ਹੁੰਦਾ ਹੈ, ਅਤੇ
ਕੁੱਝ ਆਮ ਵਰਤੇ ਜਾਣ ਵਾਲੇ
ਆਊਟਪੁੱਟ
ਯੰਤਰ ਇਸ ਪ੍ਰਕਾਰ ਹਨ:-
1. ਮੋਨੀਟਰ
2. ਸਪੀਕਰ
3. ਹੈੱਡਫੋਨ
4. ਪ੍ਰਿੰਟਰ
5. ਪਲੌਟਰ
6. ਪ੍ਰੋਜੈਕਟਸ
ਵੱਡੇ ਉੱਤਰਾਂ ਵਾਲੇ ਪ੍ਰਸ਼ਨ।(4-4 ਅੰਕ)
ਪ੍ਰਸ਼ਨ 1: ਕੰਪਿਊਟਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ?
ਉੱਤਰ:-
ਕੰਪਿਊਟਰ
ਦੀ ਹਰੇਕ ਵਿਸ਼ੇਸ਼ਤਾ ਸਾਨੂੰ ਕੰਪਿਊਟਰ ਦੀ
ਵਰਤੋਂ ਕਰਨ ਲਈ ਪ੍ਰੇਰਿਤ ਕਰਦੀ
ਹੈ, ਜੋਕਿ ਹੇਠ ਲਿਖੇ ਅਨੁਸਾਰ ਹਨ:-
1. ਗਤੀ:- ਕੰਪਿਊਟਰ ਦੀ
ਵਰਤੋਂ ਦਾ ਮੁੱਖ ਕਾਰਨ ਕੰਪਿਊਟਰ ਦੀ
ਗਤੀ ਹੈ।
ਇਹ ਕਿਸੇ ਗੁੰਝਲਦਾਰ ਗਣਨਾਂ ਨੂੰ
ਵੀ ਇੱਕ ਸੈਕਿੰਡ ਦੇ ਬਹੁੱਤ ਛੋਟੇ
ਭਾਗ ਵਿੱਚ ਪੂਰਾ ਕਰ ਦਿੰਦਾ ਹੈ। ਕੰਪਿਊਟਰ ਰਾਹੀਂ ਕੀਤੇ
ਜਾਣ ਵਾਲੇ ਕੰਮ ਦੀ ਰਫਤਾਰ ਨੂੰ
ਇੱਕ ਸੈਕਿੰਡ ਦੇ 1000ਵੇਂ ਹਿੱਸੇ ਵਿੱਚ ਮਾਪਿਆ ਜਾਂਦਾ ਹੈ,
ਜਿਸਨੂੰ
ਮੀਲੀਸੈਕਿੰਡ
ਵਜੋਂ ਜਾਣਿਆ ਜਾਂਦਾ ਹੈ।
2. ਸ਼ੁੱਧਤਾ:- ਸ਼ੁੱਧਤਾ ਵੀ
ਕੰਪਿਊਟਰ
ਦਾ ਮਹਤੱਵਪੂਰਨ ਗੁਣ ਹੈ। ਕੰਪਿਊਟਰ ਰਾਹੀਂ ਤਿਆਰ ਕੀਤੇ ਨਤੀਜੇ ਦੇ
ਸਹੀ ਹੋਣ ਦਾ ਭਰੋਸਾ ਇਸਦੀ
ਸ਼ੁੱਧਤਾ
ਨੂੰ ਦਰਸਾਉਂਦਾ ਹੈ।
3. ਭਰੋਸੇਯੋਗਤਾ:- ਕੰਪਿਊਟਰ ਰਾਹੀਂ ਤਿਆਰ
ਕੀਤੇ ਗਏ ਨਤੀਜੇ ਦਾ 100% ਸਹੀ
ਹੋਣ ਦਾ ਭਰੋਸਾ ਦੇਣਾ ਅਤੇ
ਸਾਨੂੰ ਇਸ ਨਤੀਜੇ ਨੂੰ ਦੁਬਾਰਾ ਪਰਖਣ
ਦੀ ਲੋੜ ਨਹੀਂ ਹੋਣਾ ਇਸਦੀ
ਭਰੋਸੇਯੋਗਤਾ
ਨੂੰ ਦਰਸਾਉਂਦਾ ਹੈ।
4. ਅਥੱਕ:- ਕੰਪਿਊਟਰ ਪਹਿਲੀ ਅਤੇ
ਅੰਤਿਮ ਗਣਨਾਂ ਇੱਕੋ ਹੀ ਸ਼ੁੱਧਤਾ ਅਤੇ
ਰਫਤਾਰ ਨਾਲ ਕਰਦਾ ਹੈ। ਕੰਪਿਊਟਰ ਕੰਮ ਕਰਦੇ
ਸਮੇਂ ਮਨੁੱਖ ਦੀ ਤਰ੍ਹਾਂ ਥਕਦਾ ਨਹੀਂ
ਹੈ। ਕੰਪਿਊਟਰ ਜਿੰਨੀ ਦੇਰ
ਵੀ ਕੰਮ ਕਰਦਾ ਹੈ, ਇਹ
ਸਾਨੂੰ ਸਹੀ ਅਤੇ ਸਟੀਕ ਨਤੀਜੇ ਦਿੰਦਾ ਹੈ।
5. ਆਟੋਮੇਸ਼ਨ:- ਕੰਪਿਊਟਰ ਨੂੰ
ਪ੍ਰੋਸੈਸਿੰਗ
ਕਰਨ ਸਮੇਂ ਕਿਸੇ ਵੀ ਕਿਸਮ
ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ। ਇੱਕ ਵਾਰ ਹਦਾਇਤਾਂ ਦੇਣ
ਤੋਂ ਬਾਅਦ ਇਹ ਆਪਣੇ-ਆਪ
ਅੰਤ ਤੱਕ ਕੰਮ ਕਰਦਾ ਰਹਿੰਦਾ ਹੈ
ਅਤੇ ਅੰਤ ਵਿੱਚ ਯੁਜ਼ਰ ਨੂੰ
ਨਤੀਜਾ ਮੁਹੱਈਆ ਕਰਵਾਉਂਦਾ ਹੈ।
6. ਸਟੋਰੇਜ:- ਕੰਪਿਊਟਰ ਦੀ
ਸਟੋਰੇਜ਼
ਸਮਰਥਾ ਬਹੁੱਤ ਜਿਆਦਾ ਹੁੰਦੀ ਹੈ।
ਹਰੇਕ ਕੰਪਿਊਟਰ ਵਿੱਚ ਇੱਕ ਹਾਰਡ ਡਿਸਕ
ਉਪਕਰਣ ਲਗਾ ਹੁੰਦਾ ਹੈ, ਜੋਕਿ
ਹਰੇਕ ਕਿਸਮ ਦਾ ਡਾਟਾ ਸਟੋਰ
ਕਰਨ ਦੇ ਸਮਰਥ ਹੁੰਦਾ ਹੈ। ਇਸ ਵਿੱਚ
ਅਸੀਂ ਅੱਖਰ, ਅਵਾਜਾਂ, ਵੀਡੀਓ, ਪ੍ਰੋਗਰਾਮ, ਐਨੀਮੇਸ਼ਨ ਆਦਿ
ਨੂੰ ਡਾਟੇ ਦੇ ਰੂਪ ਵਿੱਚ
ਸਟੋਰ ਕਰ ਸਕਦੇ ਹਾਂ।
ਪ੍ਰਸ਼ਨ 2: ਕੰਪਿਊਟਰ ਦੇ ਕੋਈ 5 ਪ੍ਰਯੋਗ ਖੇਤਰਾਂ ਦੀ ਵਿਆਖਿਆ ਕਰੋ?
ਉੱਤਰ:-
ਕੰਪਿਊਟਰ
ਦੇ ਪ੍ਰਯੋਗ ਖੇਤਰਾਂ ਤੋਂ ਭਾਵ ਹੈ ਉਹ
ਸਾਰੇ ਖੇਤਰ ਜਿਨਾਂ ਵਿੱਚ ਕੰਪਿਊਟਰ ਦੀ
ਵਰਤੋਂ ਕੀਤੀ ਜਾਂਦੀ ਹੈ, ਜੋਕਿ
ਹੇਠ ਲਿਖੇ ਆਨੁਸਾਰ ਹਨ:-
1. ਸਿੱਖਿਆਂ:- ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ
ਵਰਤੋਂ ਵਿਿਦਆਰਥੀਆਂ ਵੱਲੋਂ ਨੋਟਸ ਤਿਆਰ ਕਰਨ, ਡਰਾਇੰਗ ਕਰਨ,
ਪ੍ਰੋਜੈਕਟ
ਬਣਾਉਣ, ਈ-ਕੰਟੈਂਟ ਰਾਹੀਂ ਪੜ੍ਹਾਈ ਕਰਨ
ਆਦਿ ਲਈ ਕੀਤੀ ਜਾਂਦੀ ਹੈ,
ਅਤੇ ਅਧਿਆਪਕਾਂ ਵੱਲੋਂ ਕੰਪਿਊਟਰ ਦੀ ਵਰਤੋਂ ਨਤੀਜਾ ਤਿਆਰ
ਕਰਨ, ਟਾਈਮ ਟੇਬਲ ਬਣਾਉਣ, ਰਿਪੋਰਟ ਕਾਰਡ
ਬਣਾਉਣ ਆਦਿ ਲਈ ਕੀਤਾ ਜਾਂਦਾ ਹੈ।
2. ਮਨੋਰੰਜਨ:- ਕੰਪਿਊਟਰ ਮਨੋਰੰਜਨ ਦਾ ਇੱਕ ਵੱਧੀਆ ਸਾਧਨ
ਹੈ। ਅਸੀਂ
ਕੰਪਿਊਟਰ
ਰਾਹੀਂ ਗਾਣੇ ਸੁਣ ਸਕਦੇ ਹਾਂ,
ਫਿਲਮਾਂ
ਦੇਖ ਸਕਦੇ ਹਾਂ, ਗੇਮਾਂ ਖੇਡ
ਸਕਦੇ ਹਾਂ, ਅਵਾਸਤਵਿਕ 3ਡੀ ਪ੍ਰਭਾਵਾਂ ਦਾ
ਆਨੰਦ ਲੈ ਸਕਦੇ ਹਾਂ, ਕਾਰਟੂਨਾਂ ਦੇ
ਰੂਪ ਵਿੱਚ ਨਵੀਆਂ ਕਹਾਣੀਆਂ ਅਤੇ
ਮਜ਼ਾਕੀਆਂ
ਦ੍ਰਿਸ਼ ਵੀ ਪੇਸ਼ ਕਰ ਸਕਦੇ
ਹਾਂ। ਮਲਟੀਮੀਡੀਆ ਦਾ
ਇਹ ਖੇਤਰ ਖੇਡ-ਖੇਡ ਵਿੱਚ
ਸਿੱਖਣ ਦੇ ਤਰੀਕਿਆਂ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਉਂਦਾ ਹੈ।
3. ਖੇਡਾਂ:- ਕੰਪਿਊਟਰ ਦੀ ਵਰਤੋਂ ਖੇਡਾਂ ਦੇ
ਖੇਤਰ ਵਿੱਚ ਖਿਡਾਰੀਆਂ ਦੀ ਕਾਰਜ-ਕੁਸ਼ਲਤਾ ਵਧਾਉਣ ਲਈ ਕੀਤਾ ਜਾਂਦਾ ਹੈ। ਖਿਡਾਰੀ ਦੀ
ਕੁਸ਼ਲਤਾ
ਵਿੱਚ ਸੁਧਾਰ ਜਾਰੀ ਰੱਖਣ ਲਈ ਉਸਦਾ
ਰੋਜਾਨਾ
ਰਿਕਾਰਡ
ਕੰਪਿਊਟਰ
ਵਿੱਚ ਸਟੋਰ ਕੀਤਾ ਜਾਂਦਾ ਹੈ। ਅਵਾਸਤਵਿਕ 3ਡੀ
ਸਟੇਸ਼ਨ ਦੀ ਵਰਤੋਂ ਕਰਕੇ ਮੈਦਾਨ ਵਿੱਚ
ਖੇਡੀਆਂ
ਜਾਣ ਵਾਲੀਆਂ ਖੇਡਾਂ ਨੂੰ ਬੰਦ ਕਮਰੇ ਵਿੱਚ
ਅਭਿਆਸ ਕਰਨ ਲਈ ਖੇਡਿਆ ਜਾ
ਸਕਦਾ ਹੈ।
4. ਹਸਪਤਾਲ:- ਹਸਪਤਾਲ ਵਿੱਚ ਮਰੀਜ਼ ਦਾ ਰਿਕਾਰਡ ਕੰਪਿਊਟਰ ਵਿੱਚ
ਦਰਜ ਕਰਕੇ ਰੱਖਿਆ ਜਾਂਦਾ ਹੈ।ਇਸ
ਨਾਲ ਮਰੀਜ਼ ਦੀ ਸਿਹਤ ਸਬੰਧੀ ਦੇਖ-ਰੇਖ ਅਸਾਨੀ ਨਾਲ ਹੋ
ਸਕਦੀ ਹੈ।
ਮਰੀਜ਼ ਦੀਆਂ ਚੱਲ ਰਹੀਆਂ ਦਵਾਈਆਂ ਦਾ
ਹਿਸਾਬ ਅਤੇ ਹਰੇਕ ਦਵਾਈ ਦਾ
ਮਰੀਜ਼ ਦੀ ਸਿਹਤ ਤੇ ਹੋਣ
ਵਾਲਾ ਪ੍ਰਭਾਵ ਅਸਾਨੀ ਨਾਲ ਰੱਖਿਆ ਜਾ ਸਕਦਾ
ਹੈ। ਕੰਪਿਊਟਰ ਦੀ
ਵਰਤੋਂ ਲੈਬੋਰਟੀ ਵਿੱਚ ਗੁੰਝਲਦਾਰ ਟੈਸਟ ਕਰਨ
ਲਈ ਵੀ ਕੀਤੀ ਜਾਂਦੀ ਹੈ।
5. ਬੈਂਕ:- ਬੈਂਕ ਇੱਕ ਅਜਿਹੀ ਜਗ੍ਹਾ ਹੈ,
ਜਿਥੇ ਬੈਂਕ ਵਿਚਲੇ ਜਿਆਦਾ ਕੰਮ
ਖਾਤੇ ਵਿੱਚੋਂ ਪੈਸੇ ਜਮ੍ਹਾਂ ਕਰਵਾਉਣ ਅਤੇ
ਕਢਵਾਉਣ
ਨਾਲ ਸੰਬੰਧਤ ਹੁੰਦੇ ਹਨ।
ਅਜਿਹਾ ਹਰ ਕੰਮ ਡਾਟਾ ਪ੍ਰੋਸੈਸਿੰਗ ਨਾਲ
ਸੰਬੰਧਤ
ਹੁੰਦਾ ਹੈ, ਅਤੇ ਅਜਿਹੀਆਂ ਪ੍ਰੋਸੈਸਿੰਗ ਨੂੰ
ਸਹੀ ਢੰਗ ਨਾਲ ਕਰਨ ਲਈ
ਕੰਪਿਊਟਰ
ਦੀ ਲੋੜ ਪੈਂਦੀ ਹੈ। ਇਸ ਨਾਲ ਸਾਰੇ
ਖਾਤਿਆਂ
ਦਾ ਪ੍ਰਬੰਧ ਬਹੁਤ ਅਸਾਨੀ ਨਾਲ ਅਤੇ
ਵਧੀਆਂ ਢੰਗ ਨਾਲ ਹੋ ਜਾਂਦਾ ਹੈ।
ਪ੍ਰਸ਼ਨ 3: ਕੰਪਿਊਟਰ ਦੀਆਂ ਕੀ-ਕੀ ਸੀਮਾਵਾਂ ਹਨ?
ਉੱਤਰ:-
ਕੰਪਿਊਟਰ
ਬਹੁੱਤ ਸਾਰੇ ਕੰਮ ਕਰਨ ਦੇ
ਯੋਗ ਹੁੰਦਾ ਹੈ, ਪਰ ਇਹ ਇੱਕ
ਮਸ਼ੀਨ ਹੋਣ ਦੇ ਕਾਰਨ ਕਈ
ਕੰਮ ਕਰਨ ਤੋਂ ਅਸਮਰੱਥ ਹੁੰਦਾ ਹੈ। ਅਜਿਹੇ ਕੰਮਾਂ ਨੂੰ
ਹੀ ਕੰਪਿਊਟਰ ਦੀਆਂ ਸੀਮਾਵਾਂ ਕਿਹਾ ਗਿਆ
ਹੈ, ਜੋਕਿ ਹੇਠ ਲਿਖੇ ਅਨੁਸਾਰ ਹਨ:-
1. ਇੱਕ ਕੰਪਿਊਟਰ ਆਪਣੇ-ਆਪ
ਕੋਈ ਵੀ ਫੈਸਲਾ ਨਹੀਂ ਲੈ
ਸਕਦਾ।
2. ਕੰਪਿਊਟਰ ਕਿਸੇ ਗਲਤ ਹਦਾਇਤ ਨੂੰ
ਵੀ ਸਹੀ ਨਹੀਂ ਕਰ ਸਕਦਾ।
3. ਕੰਪਿਊਟਰ ਯੁਜ਼ਰ ਦੀਆਂ ਹਦਾਇਤਾਂ ਤੋਂ
ਬਿਨਾਂ ਕੋਈ ਵੀ ਕੰਮ ਨਹੀਂ
ਕਰ ਸਕਦਾ।
4. ਕੰਪਿਊਟਰ ਵਿੱਚ
ਭਾਵਨਾਵਾਂ
ਅਤੇ ਸਮਝ ਨਹੀਂ ਹੁੰਦੀ।
5. ਕਿਸੇ ਮਨੁਖ
ਦੀ ਤਰ੍ਹਾਂ ਇਸ ਕੋਲ ਕੋਈ ਗਿਆਨ
ਅਤੇ ਤਜਰਬਾਂ ਨਹੀਂ ਹੁੰਦਾ।
ਪ੍ਰਸ਼ਨ 4: ਪੋਰਟੇਬਲ ਕੰਪਿਊਟਿੰਗ ਯੰਤਰਾਂ ਤੋਂ ਕੀ ਭਾਵ ਹੈ? ਕਿਸੇ ਤਿੰਨ ਅਜਿਹੇ ਯੰਤਰਾਂ ਦੀ ਵਿਆਖਿਆ ਕਰੋ?
ਉੱਤਰ:-
ਉਹ ਸਾਰੇ ਉਪਕਰਣ ਜੋ ਡਾਟੇ
ਨੂੰ ਪ੍ਰੋਸੈਸ ਕਰਦੇ ਹਨ ਅਤੇ ਜਿਹਨਾਂ ਨੂੰ
ਇੱਕ ਥਾਂ ਤੋਂ ਦੂਜੀ ਥਾਂ
ਅਸਾਨੀ ਨਾਲ ਲਿਜਾਇਆ ਜਾ ਸਕਦਾ
ਹੈ, ਨੂੰ ਪੋਰਟੇਬਲ ਕੰਪਿਊਟਿੰਗ ਯੰਤਰ
ਕਿਹਾ ਜਾਂਦਾ ਹੈ, ਜੋਕਿ ਹੇਠ ਲਿਖੇ
ਅਨੁਸਾਰ
ਹਨ:-
1. ਸਮਾਰਟ ਫੋਨ:-
ਸਮਾਰਟ ਫੋਨ ਇੱਕ ਪੋਰਟੇਬਲ ਯੰਤਰ
ਹੈ, ਜਿਸਦੀ ਵਰਤੋਂ ਫੋਨ ਕਰਨ ਅਤੇ ਡਾਟੇ
ਨੂੰ ਡਿਜ਼ੀਟਲ ਰੂਪ ਵਿੱਚ ਪ੍ਰੋਸੈਸ ਕਰਨ
ਲਈ ਕੀਤੀ ਜਾਂਦੀ ਹੈ। ਸਮਾਰਟ ਫੋਨ ਸਾਨੂੰ ਕੈਮਰੇ ਅਤੇ
ਵਧੇਰੇ ਡਾਟਾ ਸਟੋਰੇਜ਼ ਦੀ ਸੁਵਿਧਾ ਦਿੰਦੇ ਹਨ। ਸਮਾਰਟ ਫੋਨ
ਦੀ ਵਰਤੋਂ ਸਿੱਖਿਆ, ਵਪਾਰ, ਮਨੋਰੰਜਨ ਅਤੇ ਗੇਮਾਂ ਖੇਡਣ
ਲਈ ਕੀਤੀ ਜਾਂਦੀ ਹੈ।
2. ਟੈਬਲੇਟ ਕੰਪਿਊਟਰ:- ਟੈਬਲੇਟ ਕੰਪਿਊਟਰ ਇੱਕ
ਪਤਲਾ ਅਤੇ ਪੋਰਟੇਬਲ ਕੰਪਿਊਟਰ ਹੁੰਦਾ ਹੈ। ਇਹ ਬੈਟਰੀ ਨਾਲ
ਚਲਦਾ ਹੈ ਅਤੇ ਇਸ ਵਿੱਚ
ਟੱਚ ਸਕਰੀਨ ਲਗੀ ਹੁੰਦੀ ਹੈ ਜੋ
ਇਸਨੂੰ ਵਰਤਣ ਵਿੱਚ ਮਦਦ ਕਰਦੀ
ਹੈ। ਟੈਬਲੇਟ ਵਿੱਚ
ਅਸੀਂ ਬਿਨਾਂ ਕੀਅਬੋਰਡ ਤੋਂ ਲਿਖ ਸਕਦੇ ਹਾਂ।
3. ਪਾਲਮਟੋਪ ਕੰਪਿਊਟਰ:- ਪਾਲਮਟੋਪ ਕੰਪਿਊਟਰ ਇੱਕ
ਅਜਿਹਾ ਕੰਪਿਊਟਰ ਹੁੰਦਾ ਹੈ, ਜਿਸਨੂੰ ਅਸਾਨੀ ਨਾਲ
ਹਥੇਲੀ ਤੇ ਰੱਖ ਕੇ ਚਲਾਇਆ ਜਾ
ਸਕਦਾ ਹੈ।
ਇਸ ਕਿਸਮ ਦੇ ਕੰਪਿਊਟਰ ਵਿੱਚ
ਇੱਕ ਛੋਟੀ ਸਕਰੀਨ ਅਤੇ ਇੱਕ
ਕੀਅ-ਬੋਰਡ ਮੋਜੂਦ ਹੁੰਦਾ ਹੈ। ਇਹ ਇਸਦੇ
ਸੀਮਿਤ ਉਪਯੋਗਾਂ ਕਾਰਨ ਜਿਆਦਾ ਮਸ਼ਹੁਰ ਨਹੀਂ
ਹੈ।
ਪ੍ਰਸ਼ਨ 5: ਕੰਪਿਊਟਰ ਦੀ ਵਰਤੋਂ ਬਾਰੇ ਦੱਸੋ?
ਉੱਤਰ:-
ਕੰਪਿਊਟਰ
ਦੀ ਵਰਤੋਂ ਨਿਮਨ ਲ਼ਿਖਤ ਕੰਮਾਂ ਲਈ
ਕੀਤੀ ਜਾਂਦੀ ਹੈ:-
1. ਕੰਪਿਊਟਰ ਦੀ ਵਰਤੋਂ ਗਣਿਿਤਕ ਗਣਨਾਵਾਂ ਕਰਨ
ਲਈ ਕੀਤੀ ਜਾਂਦੀ ਹੈ।
2. ਕੰਪਿਊਟਰ ਦੀ ਵਰਤੋਂ ਨਾਲ ਖੇਡਾਂ ਖੇਡ
ਸਕਦੇ ਹਾਂ।
3. ਕੰਪਿਊਟਰ ਦੀ ਵਰਤੋਂ ਚਿੱਤਰਕਾਰੀ ਕਰਨ
ਲਈ ਕਰ ਸਕਦੇ ਹਾਂ।
4. ਕੰਪਿਊਟਰ ਦੀ ਵਰਤੋਂ ਅਸੀਂ ਗਾਣੇ
ਸੁਣ ਅਤੇ ਫਿਲਮਾਂ ਵੇਖ ਸਕਦੇ
ਹਾਂ।
5. ਕੰਪਿਊਟਰ ਦੀ
ਵਰਤੋਂ ਕਿਤਾਬਾਂ ਅਤੇ ਅਖਬਾਰਾਂ ਤਿਆਰ ਅਤੇ
ਛਾਪਣ ਲਈ ਕਰ ਸਕਦੇ ਹਾਂ।
6. ਕੰਪਿਊਟਰ ਦੀ
ਮਦਦ ਨਾਲ ਟ੍ਰੇਨਾਂ, ਬੱਸਾਂ ਅਤੇ
ਹਵਾਈ ਜਹਾਜਾਂ ਦੀਆਂ ਟਿਕਟਾਂ ਰਾਖਵੀਆਂ ਕਰ
ਸਕਦੇ ਹਾਂ।
7. ਕੰਪਿਊਟਰ ਦੀ
ਮਦਦ ਨਾਲ ਟ੍ਰੇਨਾਂ, ਬੱਸਾਂ ਅਤੇ
ਹਵਾਈ ਜਹਾਜਾਂ ਦੇ ਆਉਣ-ਜਾਣ ਦੀ
ਸਮਾਂ-ਸਾਰਨੀ ਵੁਖ ਸਕਦੇ ਹਾਂ।
8. ਕੰਪਿਊਟਰ ਦੀ
ਮਦਦ ਕਿਸੇ ਵੀ ਥਾਂ ਤੇ
ਜਾਣ ਤੋਂ ਪਹਿਲਾਂ ਉਸ ਥਾਂ
ਦੇ ਮੋਸਮ ਦੀ ਜਾਣਕਾਰੀ ਪਤਾ
ਕਰ ਸਕਦੇ ਹਾਂ।
9. ਕੰਪਿਊਟਰ ਦੀ
ਮਦਦ ਨਾਲ ਵਿਿਦਆਰਥੀਆਂ ਦੇ ਨਤੀਜੇ, ਟਾਈਮ-ਟੇਬਲ, ਰਿਪੋਰਟਾਂ ਤਿਆਰ ਕਰ
ਸਕਦੇ ਹਾਂ।
10. ਕੰਪਿਊਟਰ ਵਿੱਚ
ਅਸੀਂ ਜਰੂਰੀ ਡਾਟਾ ਭਵਿੱਖ ਲਈ ਸੇਵ
ਵੀ ਕਰਕੇ ਰੱਖ ਸਕਦੇ ਹਾਂ।
ਪ੍ਰਸ਼ਨ:6. ਐਪਲੀਕੇਸ਼ਨ ਸਾਫਟਵੇਅਰ ਅਤੇ ਸਿਸਟਮ ਸਾਫਟਵੇਅਰ ਵਿੱਚ ਅੰਤਰ ਦੱਸੋ?
ਉੱਤਰ: ਸਿਸਟਮ ਸਾਫਟਵੇਅਰ ਅਤੇ ਸਿਸਟਮ ਸਾਫਟਵੇਅਰ ਵਿਚਕਾਰ ਅੰਤਰ:-
1. ਸਿਸਟਮ ਸਾਫਟਵੇਅਰ ਕੰਪਿਊਟਰ ਚਲਾਉਣ ਲਈ ਲਾਜਮੀ ਹਨ, ਇਹਨਾਂ ਤੌ
ਬਿਨ੍ਹਾਂ
ਕੰਪਿਊਟਰ
ਕੰਮ ਨਹੀਂ ਕਰ ਸਕਦਾ, ਜਦਕਿ ਐਪਲੀਕੇਸ਼ਨ ਸਾਫਟਵੇਅਰ ਕੰਪਿਊਟਰ ਚਲਾਉਣ ਲਈ
ਲਾਜਮੀ ਨਹੀਂ ਹਨ, ਇਹਨਾਂ ਤੌ
ਬਿਨ੍ਹਾਂ
ਕੰਪਿਊਟਰ
ਕੰਮ ਕਰ ਸਕਦਾ ਹੈ।
2. ਸਿਸਟਮ ਸਾਫਟਵੇਅਰ ਬਣਾਉਣ ਵਿੱਚ ਗੁੰਝਲਦਾਰ ਹੁੰਦਾ ਹੈ
ਅਤੇ ਇਸਨੂੰ ਬਣਾਉਣ ਲਈ ਤਜਰਬੇ ਦੀ ਲੋੜ
ਹੁੰਦੀ ਹੈ, ਜਦਕਿ ਐਪਲੀਕੇਸ਼ਨ ਸਾਫਟਵੇਅਰ ਬਣਾਉਣ ਵਿੱਚ
ਸਧਾਰਨ ਹੁੰਦਾ ਹੈ ਅਤੇ ਇਸਹੂੰ ਘੱਟ
ਤਜਰਬੇ ਵਾਲਾ ਵਿਅਕਤੀ ਵੀ ਬਣਾ
ਸਕਦਾ ਹੈ।
3. ਸਿਸਟਮ ਸਾਫਟਵੇਅਰ ਦੀ ਕੀਮਤ ਜਿਆਦਾ ਹੁੰਦੀ ਹੈ, ਜਦਕਿ ਐਪਲੀਕੇਸ਼ਨ ਸਾਫਟਵੇਅਰ ਦੀ ਕੀਮਤ ਘੱਟ ਹੁੰਦੀ ਹੈ।
4. ਸਿਸਟਮ ਸਾਫਟਵੇਅਰ ਹਾਰਡਵੇਅਰ ਨਾਲ ਸਿੱਧੇ ਤੋਰ ਤੇ
ਸੰਪਰਕ ਕਰਦੇ ਹਨ ਅਤੇ ਇਹ
ਆਪਰੇਟਿੰਗ
ਸਿਸਟਮ ਤੇ ਨਿਰਭਰ ਕਰਦੇ ਹਨ, ਜਦਕਿ ਐਪਲੀਕੇਸ਼ਨ ਸਾਫਟਵੇਅਰ ਹਾਰਡਵੇਅਰ ਨਾਲ ਸਿੱਧੇ ਤੋਰ ਤੇ
ਸੰਪਰਕ ਨਹੀਂ ਕਰਦੇ ਹਨ ਅਤੇ
ਇਹ ਸਿਸਟਮ ਸਾਫਟਵੇਅਰ ਤੇ ਨਿਰਭਰ ਕਰਦੇ ਹਨ।
5. ਸਿਸਟਮ ਸਾਫਟਵੇਅਰ ਦੀਆਂ ਉਦਾਹਰਣਾਂ: ਵਿੰਡੋ, ਲਾਇਨੈਕਸ ਆਦਿ, ਜਦਕਿ ਐਪਲੀਕੇਸ਼ਨ ਸਾਫਟਵੇਅਰ ਦੀਆਂ ਉਦਾਹਰਣਾਂ: ਪੇਂਟ, ਵਰਡ, ਐਕਸਲ, ਪਾਵਰਪੁਆਇੰਟ ਆਦਿ।
0 Comments
Post a Comment
Please don't post any spam link in this box.