ਜਮਾਤ: 7ਵੀਂ

ਵਿਸ਼ਾ :ਕੰਪਿਊਟਰ ਸਾਇੰਸ

ਟਰਮ-2

ਪਾਠ : 1 ਤੋਂ 8 ਤੱਕ ਦੇ ਮਹਤੱਵਪੁਰਨ 1-1 ਅੰਕ, 3-3 ਅੰਕ ਅਤੇ 4-4 ਅੰਕ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ

    ਬਹੁਪਸੰਦੀ ਪ੍ਰਸ਼ਨ(1-1 ਅੰਕ)

    1.      ਨੰਬਰ ਪੈਡ ਦੀ ਵਰਤੋਂ ਲਈ ________ ਕੀਅ ਆਨ ਹੋਣੀ ਚਾਹੀਦੀ ਹੈ

    1)  Numslock     2) capslock      3) scroll Lock     4) ਕੋਈ ਨਹੀਂ

    2. ਹੋਮ ਰੋਅ ਵਚਿ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ______ ਕੀਅ ਦਬਾਈ ਜਾਂਦੀ ਹੈ

    ) A          ) S          ) D          ) F

    3. ਹੋਮ ਰੋਅ ਵਚਿ ਸੱਜੇ ਹੱਥ ਦੀ ਵਚਿਲੀ ਉਂਗਲੀ ਨਾਲ ______ ਕੀਅ ਦਬਾਈ ਜਾਂਦੀ ਹੈ

    ) J          ) K         ) L          ) ;

    4. ਦੂਸਰੀ ਰੋਅ ਵਚਿ ਖੱਬੇ ਹੱਥ ਦੀ ਰੰਿਗ ਉਂਗਲੀ ਨਾਲ _______ ਕੀਅ ਦਬਾਈ ਜਾਂਦੀ ਹੈ

    ) Q          ) W               ) E          ) R

    5. ਤੀਸਰੀ ਰੋਅ ਵਚਿ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ _____ ਕੀਅ ਦਬਾਈ ਜਾਂਦੀ ਹੈ

    ) B          ) M, N             ) A          ) ,

    6. ਵਿੰਡੋਜ਼ ਐਕਸਪਲੋਰਰ ਦੇ ਦੋ ਪੇਨਜ਼ ਹੁੰਦੇ ਹਨ: ਇਹ ਹਨ _______ ਅਤੇ ______________

    .     ਪਹਿਲਾ, ਦੂਜਾ     . ਖੱਬਾ, ਸੱਜਾ       . ਉੱਪਰਲਾ, ਹੇਠਲਾ        . ਫ਼ਾਈਲ, ਫੋਲਡਰ

    7. ________ ਵਿਊ ਫ਼ਾਈਲ ਦਾ ਸਾਈਜ਼, ਕਿਸਮ ਅਤੇ ਸੋਧਣ ਦੀ ਮਿਤੀ ਦੱਸਦਾ ਹੈ

    .     ਡਿਟੇਲ      . ਟਾਈਲਜ਼   . ਲਿਸਟ      . ਕੰਨਟੈਂਟ

    8. __________ ਆਪਸ਼ਨ ਦੀ ਵਰਤੋਂ ਫ਼ਾਈਲਾਂ ਅਤੇ ਫ਼ੋਲਡਰਾਂ ਨੂੰ ਲੱਭਣ ਲਈ ਕੀਤੀ ਜਾਂਦੀ ਹੈ

    .     ਫਾਈਲ      . ਸਿਲੈਕਟ   . ਸਰਚ      . ਡਿਲੀਟ

    9. ਕੈਲਕੁਲੇਟਰ ਨੂੰ ਰਨ-ਬਾਕਸ ਵਿਚ _________ ਟਾਈਪ ਕਰਕੇ ਖੋਲਿਆ ਜਾਂਦਾ ਹੈ

    . Calculator     . Cal    . Calc      . ਇਹਨਾਂ ਵਿਚੋਂ ਕੋਈ ਨਹੀਂ

    10. _________ ਕਮਾਂਡ ਦੀ ਵਰਤੋਂ ਕਿਸੇ ਆਈਟਮ ਨੂੰ ਉਸਦੀ ਥਾਂ ਤੋਂ ਕੱਟਣ ਲਈ ਕੀਤੀ ਜਾਂਦੀ ਹੈ

    . ਕਾਪੀ      . ਪੇਸਟ                . ਕੱਟ       . ਡਿਲੀਟ

    11. Ctrl + s ਦੀ ਵਰਤੋਂ ______ ਲਈ ਕੀਤੀ ਜਾਂਦੀ ਹੈ

    .     ਸੇਵ            . ਓਪਨ       . ਨਿਊ        . ਕਲੋਜ਼

    12. ਰੂਲਰ ਦੇ ਹੇਠਲੇ ਪਾਸੇ ਇੱਕ ਵੱਡਾ ਖੇਤਰ ਹੁੰਦਾ ਹੈ, ਜਿਸਨੂੰ ______ ਕਿਹਾ ਜਾਂਦਾ ਹੈ

    .     ਟੈਕਸਟ ਏਰੀਆ      . ਓਪਨ ਏਰੀਆ   . ਕਲੋਜ਼ ਏਰੀਆ     . ਉਪਰੋਕਤ ਸਾਰੇ

    13. ਵਰਡ ਡਾਕੂਮੈਂਟ ਵਿੱਚ ਦੋ ਸਕਰੋਲਬਾਰ ਹੁੰਦੇ ਹਨ _____ ਅਤੇ ______

    . ਹੋਰੀਜੈਂਟਲ, ਵਰਟੀਕਲ      . ਖੱਬਾ, ਸੱਜਾ   . ਉਪੱਰਲਾ, ਹੇਠਲਾ      . ਇਹਨਾਂ ਵਿੱਚੋਂ ਕੋਈ ਨਹੀਂ

    14. ਇੱਕ ਨਵਾਂ ਡਾਕੂਮੈਂਟ ਖੋਲਣ ਲਈ ਕੀਅਬੋਰਡ ਤੋਂ ____ ਕੀਅਜ਼ ਪ੍ਰੈਸ ਕੀਤੀਆਂ ਜਾਂਦੀਆਂ ਹਨ

    . Ctrl+o          . Ctrl+N       . Ctrl+s        . Ctrl+V

    15. _____ ਵਿਊ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ, ਜਿਵੇਂ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ

    .     ਪ੍ਰਿੰਟ ਲੇਆਊਟ      . ਡ੍ਰਾਫਟ   . ਆਊਟਲਾਈਨ     . ਫੂੱਲ ਸਕਰੀਨ

    16. ਪੂਰੇ ਵਰਡ ਨੂੰ ਚੁਣਨ(ਸਿਲੈਕਟ ਕਰਨ) ਲਈ ਉਸ ਉਤੇ _______ ਕਲਿੱਕ ਕਰੋ

    . ਇੱਕ ਵਾਰ           . ਦੋ ਵਾਰ     . ਤਿੰਨ ਵਾਰ       . ਕੋਈ ਨਹੀਂ

    17. __________ ਗਰੁੱਪ ਸਾਨੂੰ ਟੈਕਸਟ ਫੌਂਟ, ਸਟਾਈਲ, ਸਾਈਜ਼, ਰੰਗ ਅਤੇ ਹੋਰ ਕਈ ਚੀਜਾਂ ਬਦਲਣ ਦੀ ਆਗਿਆ ਦਿੰਦਾ ਹੈ

    . ਫੌਂਟ . ਸਟਾਈਲ    . ਪੈਰਾਗ੍ਰਾਫ    . ਐਡੀਟਿੰਗ

    18. __________ ਦਾ ਮਤਲਬ ਹੈ ਅੱਖਰਾਂ ਨੂੰ ਲਿਖਦੇ ਹੋਏ ਉਸਦੇ ਹੇਠਾਂ ਲਾਈਨ ਖਿਚੱਣਾ

    . ਬੋਲਡ       . ਇਟੈਲਿਕ            . ਅੰਡਰਲਾਈਨ . ਕੋਈ ਨਹੀਂ

    19. _______ ਆਪਸ਼ਨ ਦੀ ਵਰਤੋਂ ਕਰਕੇ ਟੈਕਸਟ ਇੱਕ ਹਾਈਲਾਈਟਰ ਪੈੱਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ

    . ਫੌਂਟ ਕਲਰ        . ਟੈਕਸਟ ਕਲਰ   . ਟੈਕਸਟ ਹਾਈਲਾਈਟ ਕਲਰ   . ਉਪਰੋਕਤ ਸਾਰੇ

    20. ਸ਼ੇਪ ਨੂੰ ਦਾਖਲ ਕਰਨ ਉਪਰੰਤ ਇਕ ਨਵਾਂ ਟੈਬ ਦਿਖਾਈ ਦਿੰਦਾ ਹੈ ਜਿਸਨੂੰ _____ ਕਿਹਾ ਜਾਂਦਾ ਹੈ

    . ਡਰਾਇੰਗ ਟੂਲ ਫਾਰਮੈਟ    . ਸ਼ੇਪ ਟੂਲ ਫਾਰਮੈਟ     . ਡਰਾਇੰਗ ਸ਼ੇਪ ਫਾਰਮੈਟ   . ਕੋਈ ਨਹੀਂ

    21. ਤਸਵੀਰ ਨੂੰ ਸਿਲੈਕਟ ਕਰਨ ਉਪਰੰਤ _______ ਟੈਬ ਦਿਖਾਈ ਦਿੰਦਾ ਹੈ

    . ਫਾਰਮੈਟ   . ਪੇਜ ਲੇਅ-ਆਉਟ         . ਇਨਸਰਟ     . ਵਿਊ

    22. ਅਸੀਂ ਰੈਪ ਟੈਕਸਟ ਕਰਦੇ ਹੋਏ ____ ਆਪਸ਼ਨ ਵਰਤ ਸਕਦੇ ਹਾਂ

    . ਸਕੇਅਰ     . ਟਾਈਟ    . ਬਿਹਾਈਂਡ ਟੈਕਸਟ    . ਉਪਰੋਕਤ ਸਾਰੇ

    23. ਤਸਵੀਰ ਦੇ ਕਿਸੇ ਬੇਲੋੜੇ ਹਿੱਸੇ ਨੂੰ ਹਟਾਉਣ ਲਈ ___ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ

    . ਕਰਾਪ      . ਰੋਟੇਟ       . ਗਰੱੁਪ             . ਕੰਪਰੈਸ

    24. ਫਾਰਮੈਟ ਟੈਬ ਦੇ ਐਡਜਸਟ ਗਰੁੱਪ ਵਿੱਚ ਹੇਠ ਲਿਿਖਆਂ ਵਿੱਚੋਂ ____ ਆਪਸ਼ਨ ਮੋਜੂਦ ਨਹੀਂ ਹੁੰਦੀ

    . Corrections       . Artistic effects    .Remove background    . Picture Styles

    25. ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੱੰਡੋ ਦੇ ਹੇਠਲੇ ਪਾਸੇ ____ ਬਾਰ ਵਿੱਚ ਲੱਭ ਸਕਦੇ ਹਾਂ

    .     ਟਾਸਕ ਬਾਰ     . ਸਟੇਟਸ ਬਾਰ    . ਟਾਈਟਲ ਬਾਰ   . ਸਕਰੋਲ ਬਾਰ

    26. ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿੱਚ _____ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ

    . ਕੰਟਰੋਲ     . ਸ਼ਿਫਟ        . ਟੈਬ       . ਹੋਮ

    27. ਟੇਬਲ ਬਟਨ ____ ਟੈਬ ਤੇ ਮੋਜੂਦ ਹੁੰਦਾ ਹੈ

    . ਹੋਮ         . ਲੇਅ ਆਊਟ . ਇਨਸਰਟ           . ਵਿਊ

    28. ਅਸੀਂ ਕਾਲਮ ਦੀ ਚੋੜਾਈ ਟੇਬਲ ਗਰੁੱਪ ਦੇ ___ ਬਟਨ ਤੋਂ ਬਦਲ ਸਕਦੇ ਹਾਂ

    . ਸਿਲੈਕਟ     . ਵਿਊ ਗਰੀਡਲਾਈਨ   . ਪ੍ਰਾਪਰਟੀਜ਼           . ਕੋਈ ਨਹੀਂ

    29. ਇੱਕ ____ ਕਾਲਮਜ਼ ਅਤੇ ਰੋਅਜ਼ ਤੋਂ ਮਿਲ ਕੇ ਬਣਿਆਂ ਹੁੰਦਾ ਹੈ

    . ਡਾਕੂਮੈਂਟ       . ਟੇਬਲ         . ਵਿਊ         . ਡਾਟਾ

    30. ਇੱਕ ____ ਕਾਲਮਜ਼ ਅਤੇ ਰੋਅਜ਼ ਦੇ ਕਾਟ ਖੇਤਰ ਤੋਂ ਬਣਿਆ ਹੁੰਦਾ ਹੈ

    .     ਸੈੱਲ            . ਟੇਬਲ              . ਵਿਊ                . ਡਾਟਾ

    31. ਮਲਟੀਮੀਡੀਆ ਸ਼ਬਦ ਦੋ ਸ਼ਬਦਾਂ ਦਾ ਸੁਮੇਲ ਹੈ: ਇਹ ਹਨ ______ਅਤੇ ____

    . ਤਸਵੀਰਾਂ, ਅਵਾਜਾਂ    . ਆਡੀਓ, ਵੀਡੀਓ     . ਮਲਟੀ, ਮੀਡੀਆ   . ਹਾਰਡਵੇਅਰ, ਸਾਫਟਵੇਅਰ

    32. ਐੇਨੀਮੇਸ਼ਨ ਦੋ ਤਰਾਂ ਦੀ ਹੁੰਦੀ ਹੈ, ਇਹ ਹਨ _____ ਅਤੇ ________

    . ਐਨਾਲਾਗ, ਡਿਿਜਟਲ   . ਸਟੈਟਿਕ, ਹਾਈਪਰ   . ਰਾਸਟਰ, ਬਿਟਮੈਪ    . ਪਾਥ, ਫਰੇਮ

    33. ਮਲਟੀਮੀਡੀਆ ਲਈ ____ ਅਤੇ _____ ਜਰੂਰਤਾਂ ਹਨ

    . ਤਸਵੀਰਾਂ, ਆਵਾਜਾਂ   . ਐਨਾਲਾਗ, ਡਿਿਜਟਲ   . ਹਾਰਡਵੇਅਰ, ਸਾਫਟਵੇਅਰ     . ਮਲਟੀ, ਮੀਡੀਆ

    34. ਇਨਪੁੱਟ ਯੰਤਰਾਂ ਵਿਚ _______ ਅਤੇ ______ ਸ਼ਾਮਿਲ ਹੁੰਦੇ ਹਨ

    . ਮਾਨੀਟਰ, ਪਿ੍ੰਟਰ    . ਰੈਮ , ਹਾਰਡ ਡਿਸਕ   . ਕੀਅ-ਬੋਰਡ, ਮਾਊਸ     . ਹਾਰਡਵੇਅਰ, ਸਾਫਟਵੇਅਰ  

    35. ਮਲਟੀਮੀਡੀਆ ਵਿਚ ਟੈਕਸਟ _____ ਅਤੇ ________ ਹੁੰਦਾ ਹੈ

    . ਐਨਾਲਾਗ, ਡਿਿਜਟਲ    . ਰਾਸਟਰ, ਬਿਟਮੈਪ   . ਸਟੇਟਿਕ, ਹਾਈਪਰ    . ਪਾਥ, ਫਰੇਮ

    36. ਪ੍ਰਾਈਮਰੀ ਮੈਮਰੀ ਨੂੰ __________ ਵੀ ਕਿਹਾ ਜਾਂਦਾ ਹੈ

    . ਇਨਟਰਨਲ ਮੈਮਰੀ      . ਐਕਸਟਰਨਲ ਮੈਮਰੀ   . ਫਿਜੀਕਲ ਮੈਮਰੀ      . ਐਗਜ਼ੁਲਰੀ ਮੈਮਰੀ

    37. ___________ ਮੈਮਰੀ ਰੀਡ ਓਨਲੀ ਮੈਮਰੀ ਹੈ

    . ROM     . PROM          . EPROM       . RAM

    38. ਇਕ ਪੋਰਟੇਬਲ ਸਟੋਰੇਜ਼ ਡਿਵਾਈਸ ਨਹੀਂ ਹੈ

    . ਐੈਕਸਟਰਨਲ ਹਾਰਡ ਡਿਸਕ      . ਪੈੱਨ ਡਰਾਈਵ   . ਹਾਰਡ ਡਿਸਕ ਡਰਾਈਵ       . ਮੈਮਰੀ ਕਾਰਡ

    39. ਮੈਮਰੀ ਦੇ ਛੋਟੇ-ਛੋਟੇ ਭਾਗਾਂ ਨੂੰ ______ ਕਿਹਾ ਜਾਂਦਾ ਹੈ

    . ਸੈੱਲ     . ਏਰੀਆ     . ਇਨਟਰਸੈਕਸ਼ਨ       . ਕੋਈ ਨਹੀਂ

    40.URL ਦਾ ਮਤਲਬ _____________ ਹੈ

    . ਯੂਨੀਫਾਰਮ ਸਰਵਿਸ ਬੁੱਕ    . ਯੂਨੀਵਰਸਲ ਸੀਰੀਅਲ ਬੱਸ   . ਯੂਨੀਵਰਸਲ ਸਟਰੇਟ ਬੱਸ   . ਯੂਨੀਫਾਰਮ ਸੀਰੀਅਲ ਬੱਸ

    ਹੇਠ ਲਿਖੇ ਕੰਮਾਂ ਲਈ ਸ਼ਾਰਟਕੱਟ ਕੀਅ ਲਿਖੋ(1-1 ਅੰਕ)

    1.      ਸਿਲੈਕਟ ਕੀਤੇ ਕੰਮ ਨੂੰ ਕੱਟ ਕਰਨ ਲਈ                    :       Ctrl+X

    2.     ਕੱਟ ਜਾਂ ਕਾਪੀ ਕੀਤੇ ਟੈਕਸਟ ਨੂੰ ਪੇਸਟ ਕਰਨ ਲਈ   :       Ctrl+V

    3.      ਫੌਂਟ ਸਾਈਜ਼ ਵੱਡਾ ਕਰਨ ਲਈ                            :       Ctrl+]

    4.      ਟੈਕਸਟ ਨੂੰ ਅੰਡਰਲਾਈਨ ਕਰਨ ਲਈ                      :       Ctrl+U

    5.      ਸਿਲੈਕਟ ਕੀਤੇ ਟੈਕਸਟ ਦਾ ਕੇਸ ਬਦਲਣ ਲਈ               :       shift+f3

    6.     ਸੈਂਟਰ ਅਲਾਈਨਮੈਂਟ ਕਰਨ ਲਈ                  :       Ctrl+E

    7.      ਡਬਲ ਲਾਈਨ ਸਪੇਸਿੰਗ ਸੈੱਟ ਕਰਨ ਲਈ           :       Ctrl+2

    8.     ਟੈਕਸਟ ਨੂੰ ਰਿਪਲੇਸ ਕਰਨ ਲਈ                  :       Ctrl+H

    9.     ਆਖਰੀ ਆਪਰੇਸ਼ਨ ਨੂੰ ਅਨਡੂ ਕਰਨ ਲਈ   :       Ctrl+U

    10.    ਪੇਜ਼ ਬ੍ਰੇਕ ਦਾਖਲ ਕਰਨ ਲਈ                     :       Ctrl+Enter

    ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ(1-1 ਅੰਕ)

    ਪ੍ਰਸ਼ਨ:1. ਵਿੰਡੋਜ਼ ਦੀ ਕਿਸ ਐਪਲੀਕੇਸ਼ਨ ਦੀ ਵਰਤੋਂ ਫਾਈਲਾਂ ਦਾ ਉਚਿੱਤ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ?

    ਉੱਤਰ:- ਵਿੰਡੋਜ਼ ਐਕਸਪਲੋਰਰ

    ਪ੍ਰਸ਼ਨ:2. ਇੱਕ ਫੋਲਡਰ ਵਿੱਚ ਬਣਾਏ ਕਿਸੇ ਹੋਰ ਫੋਲਡਰ ਨੂੰ ਅਸੀਂ ਕੀ ਕਹਿੰਦੇ ਹਾਂ?

    ਉੱਤਰ:- ਸਬ-ਫੋਲਡਰ

    ਪ੍ਰਸ਼ਨ:3. ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣ ਦਾ ਤਰੀਕਾ ਲਿਖੋ?

    ਉੱਤਰ:- ਵਿੰਡੋਜ਼ ਕੀਅ ਅਤੇ E ਕੀਅ ਨੂੰ ਇਕੱਠੇ ਦਬਾਓ

    ਪ੍ਰਸ਼ਨ:4. ਵਿੰਡੋਜ਼ ਦੀ ਕਿਸੇ ਵੀ ਡਿਫਾਲਟ ਲਾਈਬ੍ਰੇਰੀ ਦਾ ਨਾਂ ਲਿਖੋ?

    ਉੱਤਰ:- ਡਾਕੂਮੈਂਟਸ, ਮਿਊਜ਼ਿਕ, ਪਿਕਚਰਜ਼, ਵੀਡੀਓਜ਼

    ਪ੍ਰਸ਼ਨ:5. ਕਿਸ ਆਪਸ਼ਨ ਦੀ ਵਰਤੋਂ ਕਿਸੀ ਆਈਟਮ ਦੀ ਡੁਪਲੀਕੇਟ ਬਨਾਉਣ ਲਈ ਕੀਤੀ ਜਾਂਦੀ ਹੈ?

    ਉੱਤਰ:- ਕਾਪੀ ਆਪਸ਼ਨ

    ਪ੍ਰਸ਼ਨ:6. ਰਿਬਨ ਦੇ ਹਰ ਇੱਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿੱਚ ਮੋਜੂਦ ਆਪਸ਼ਨ ਦਾ ਨਾਂ ਲਿਖੋ?

    ਉੱਤਰ:- ਡਾਇਲਾਗ ਬਾਕਸ ਲਾਂਚਰ

    ਪ੍ਰਸ਼ਨ:7. ਵਰਡ ਦੀ ਵਿੰਡੋ ਦੀ ਸੱਭ ਤੋਂ ਉਪਰਲੀ ਬਾਰ ਦਾ ਨਾਂ ਲਿਖੋ?

    ਉੱਤਰ:- ਟਾਈਟਲ ਬਾਰ

    ਪ੍ਰਸ਼ਨ:8. ਕਿਸ ਵਿਊ ਵਿੱਚ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ, ਜਿਵੇਂ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ?

    ਉੱਤਰ:- ਪ੍ਰਿੰਟ ਪ੍ਰੀਵਿਊ

    ਪ੍ਰਸ਼ਨ:9. ਨਵਾਂ ਡਾਕੂਮੈਂਟ ਓਪਨ ਕਰਨ ਲਈ ਵਰਤੀ ਜਾਣ ਵਾਲੀ ਸ਼ਾਰਟਕੱਟ ਕੀਅ ਲਿਖੋ?

    ਉੱਤਰ:- Ctrl+N

    ਪ੍ਰਸ਼ਨ:10. ਐੱਮ.ਐੱਸ.ਵਰਡ ਦਾ ਕਿਹੜਾ ਲੇਆਊਟ ਵਿਊ ਡਾਕੂਮੈਂਟ ਦੀ ਆਊਟਲਾਈਨ ਨੂੰ ਦਰਸ਼ਾਉਂਦਾ ਹੈ?

    ਉੱਤਰ:- ਆਊਟ-ਲਾਈਨ ਵਿਊ

    11. ਕਿਹੜੀ ਆਪਸ਼ਨ ਟੈਕਸਟ ਨੂੰ ਦੋ ਜਾਂ ਵੱਧ ਭਾਗਾਂ ਵਿੱਚ ਵੰਡਦੀ ਹੈ?

    ਉੱਤਰ:- ਕਾਲਮਜ਼

    12. ਕਿਹੜੀ ਪੇਜ਼ ਓਰੀਐਂਟੇਸ਼ਨ ਪੇਜ਼ ਨੂੰ ਹੋਰੀਜੈਂਟਲ (ਲੇਟਵੀ) ਦਿਸ਼ਾ ਵਿੱਚ ਸੈੱਟ ਕਰਦੀ ਹੈ?

    ਉੱਤਰ:- ਲੈਂਡਸਕੇਪ

    13. ਕਿਸ ਆਪਸ਼ਨ ਦੀ ਮਦਦ ਨਾਲ ਦੋ ਜਾਂ ਵੱਧ ਤਸਵੀਰਾਂ ਇਸ ਤਰ੍ਹਾਂ ਇਕਠੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਉਹ ਇੱਕ ਹੀ ਆਬਜੈਕਟ ਹੋਵੇ?

    ਉੱਤਰ:- ਗਰੁੱਪ

    14. ਐੱਮ.ਐੱਸ.ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋਂ ਨਾਲ ਪਿਕਚਰ ਦੇ ਰੰਗਾਂ ਨੂੰ ਬਦਲਿਆ ਜਾ ਸਕਦਾ ਹੈ?

    ਉੱਤਰ:- ਕਲਰ

    15. ਐੱਮ.ਐੱਸ.ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋਂ ਸ਼ਬਦਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ?

    ਉੱਤਰ:- ਵਰਡ ਕਾਊਂਟ

    16. ਕਿਸ ਕੀਅ ਨੂੰ ਪ੍ਰੈਸ ਕਰਨ ਨਾਲ ਕਰਸਰ ਅਗਲੇ ਸੈੱਲ ਵਿੱਚ ਚਲਾ ਜਾਂਦਾ ਹੈ?

    ਉੱਤਰ:- ਟੈਬ

    17. ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਕੀ ਕਹਿੰਦੇ ਹਨ?

    ਉੱਤਰ:- ਸੈੱਲ

    18. ਸਪਲਿਟ ਸੈੱਲ ਆਪਸ਼ਨ ਲੇਆਊਟ ਟੈਬ ਦੇ ਕਿਹੜੇ ਗਰੁੱਪ ਵਿੱਚ ਹੁੰਦੀ ਹੈ?

    ਉੱਤਰ:- ਮਰਜ ਗਰੁੱਪ

    19. ਕਿਸ ਆਪਸ਼ਨ ਦੀ ਵਰਤੋਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ?

    ਉੱਤਰ:- ਮਰਜ ਸੈੱਲ ਆਪਸ਼ਨ

    20:- ਵੀਡੀਓ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ?

    ਉੱਤਰ:- ਦੋ

    21:- ਟੈਕਸਟ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

    ਉੱਤਰ:- ਦੋ

    22:- ਕਿਸੇ ਵੀ ਇੱਕ ਤਰ੍ਹਾਂ ਦੀ ਐਨੀਮੇਸ਼ਨ ਦਾ ਨਾਂ ਲਿਖੋ?

    ਉੱਤਰ:- ਪਾਥ ਐਨੀਮੇਸ਼ਨ ਜਾਂ ਫਰੇਮ ਐਨੀਮੇਸ਼ਨ

    23:- ਮਲਟੀਮੀਡੀਆ ਦੀ ਕਿਸੇ ਵੀ ਇੱਕ ਐਪਲੀਕੇਸ਼ਨ ਦਾ ਨਾਂ ਲਿਖੋ?

    ਉੱਤਰ:- ਅਡੋਬ ਡਾਇਰੈਕਟਰ

    24:- ਫਲੋਪੀ ਡਿਸਕ ਦੀ ਸਟੋਰੇਜ਼ ਸਮਰਥਾ ਕਿੰਨੀ ਹੁੰਦੀ ਹੈ?

    ਉੱਤਰ:- 1.44 MB

    25:- ਸੀ.ਡੀ ਦੀ ਸਟੋਰੇਜ਼ ਸਮਰਥਾ ਕਿੰਨੀ ਹੁੰਦੀ ਹੈ?

    ਉੱਤਰ:- 700 MB

    26:- ਹਾਰਡ ਡਿਸਕ ਦੀ ਸਟੋਰੇਜ਼ ਸਮਰਥਾ ਮਾਪਣ ਲਈ ਕਿਹੜੀ ਮੈਮਰੀ ਇਕਾਈ ਵਰਤੀ ਜਾਂਦੀ ਹੈ?

    ਉੱਤਰ:- ਗੀਗਾਬਾਈਟ ਵਿੱਚ

    27:- ਸੀ.ਡੀ ਅਤੇ ਡੀ.ਵੀ.ਡੀ ਵਿੱਚੋਂ ਕਿਸ ਦੀ ਸਟੋਰੇਜ਼ ਸਮਰਥਾ ਵੱਧ ਹੁੰਦੀ ਹੈ?

    ਉੱਤਰ:- ਡੀ.ਵੀ.ਡੀ ਦੀ

    28:- ਪੈੱਨ ਡ੍ਰਾਇਵ ਨੂੰ ਕੰਪਿਊਟਰ ਸਿਸਟਮ ਦੇ ਕਿਸ ਪੋਰਟ ਨਾਲ ਅਟੈਚ ਕੀਤਾ ਜਾਂਦਾ ਹੈ?

    ਉੱਤਰ:- ਯੂਨੀਵਰਸਲ ਸੀਰੀਅਲ ਬਸ ਪੋਰਟ ਨਾਲ  

    ਛੋਟੇ ਉੱਤਰਾਂ ਵਾਲੇ ਪ੍ਰਸ਼ਨ(3-3 ਅੰਕ)

    ਪ੍ਰਸ਼ਨ:1. ਵਿੰਡੋਜ਼ ਐਕਸਪਲੋਰਰ ਦੇ ਕਿੰਨੇ੍ਹ ਪੇਨ ਹੁੰਦੇ ਹਨ? ਉਹਨਾਂ ਦੇ ਨਾਂ ਲਿਖੋ

    ਉੱਤਰ: ਵਿੰਡੋਜ਼ ਐਕਸਪਲੋਰਰ ਦੇ ਦੋ ਪੇਨਜ਼ ਹੁੰਦੇ ਹਨ ਇਹ ਹਨ:

    1.      ਖੱਬਾ ਪੇਨ

    2.     ਸੱਜਾ ਪੇਨ

    ਪ੍ਰਸ਼ਨ:2. ਵਿੰਡੋਜ਼ ਐਕਸਪਲੋਰਰ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ?

    ਉੱਤਰ: ਵਿੰਡੋਜ਼ ਐਕਸਪਲੋਰਰ ਦੇ ਭਾਗਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

    1.      ਟਾਈਟਲ ਬਾਰ

    2.     ਬੈਕ ਅਤੇ ਫਾਰਵਰਡ ਬਟਨ

    3.      ਐਡਰੈਸ ਬਾਰ

    4.      ਸਰਚ ਬਾਕਸ

    5.      ਮੀਨੂੰ ਬਾਰ

    6.     ਟੂਲ ਬਾਰ

    7.      ਸਟੇਟਸ ਬਾਰ

    ਪ੍ਰਸ਼ਨ:3. ਕੀਅ-ਬੋਰਡ ਦੀ ਮਦਦ ਨਾਲ ਅਸੀਂ ਨਵਾਂ ਫੋਲਡਰ ਕਿਵੇਂ ਬਣਾ ਸਕਦੇ ਹਾਂ?

    ਉੱਤਰ: ਵਿੰਡੋਜ਼ ਵਿਚ ਅਸੀਂ ਕੀਅ-ਬੋਰਡ ਦੀ ਮਦਦ ਨਾਲ ਵੀ ਨਵਾਂ ਫੋਲਡਰ ਬਣਾ ਸਕਦੇ ਹਾਂ ਕੀਅ-ਬੋਰਡ ਰਾਹੀਂ ਨਵਾਂ ਫੋਲਡਰ ਬਣਾਉਣ ਲਈ ਹੇਠ ਦਿੱਤੀਆਂ ਕੀਅਜ਼ ਨੂੰ ਇਕੱਠਾ ਦਬਾਓ

    Shift+Ctrl+N

    ਪ੍ਰਸ਼ਨ 4:ਕਾਪੀ ਅਤੇ ਪੇਸਟ ਆਪਸ਼ਨ ਦੀ ਵਰਤੋਂ ਨਾਲ ਕਿਸੇ ਆਈਟਮ ਨੂੰ ਕਿਵੇਂ ਕਾਪੀ ਕਰ ਸਕਦੇ ਹਾਂ?

    ਉੱਤਰ: ਕਾਪੀ ਅਤੇ ਪੇਸਟ ਆਪਸ਼ਨ ਦੀ ਵਰਤੋਂ ਨਾਲ ਕਿਸੇ ਆਈਟਮ ਨੂੰ ਕਿਵੇਂ ਕਾਪੀ ਕਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ:

    1.      ਜਿਸ ਆਈਟਮ ਨੂੰ ਕਾਪੀ ਕਰਨਾ ਹੈ ਉਸ ਨੂੰ ਸਿਲੈਕਟ ਕਰੋ

    2.     ਐਡਿਟ ਮੀਨੂੰ ਵਿਚ ਕਾਪੀ ਆਪਸ਼ਨ ਤੇ ਕਲਿੱਕ ਕਰੋ

    3.      ਆਈਟਮ ਨੂੰ ਪੇਸਟ ਕਰਨ ਲਈ ਨਵੀਂ ਥਾਂ ਨਿਰਧਾਰਤ ਕਰੋ

    4.      ਐਡਿਟ ਮੀਨੂੰ ਵਿਚ ਪੇਸਟ ਆਪਸ਼ਨ ਤੇ ਕਲਿੱਕ ਕਰੋ

    ਪ੍ਰਸ਼ਨ:5. ਸਕ੍ਰੀਨ ਸੇਵਰ ਬਾਰੇ ਦੱਸੋ

    ਉੱਤਰ: ਸਕ੍ਰੀਨ ਸੇਵਰ ਇਕ ਸਾਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੇਕਰ ਕੰਪਿਊਟਰ ਕੁੱਝ ਖਾਸ ਸਮੇਂ ਲਈ ਬਿਨਾਂ੍ਹ ਵਰਤੇ ਚਲਦਾ ਰਹੇ ਤਾਂ ਸਕ੍ਰੀਨ ਸੇਵਰ ਆਪਣੇ ਆਪ ਚੱਲ ਪੈਂਦਾ ਹੈ ਸਕ੍ਰੀਨ ਸੇਵਰ ਆਮ ਤੌਰ ਤੇ ਐਨੀਮੇਟਿਡ ਤਸਵੀਰਾਂ ਹੁੰਦੀਆਂ ਹਨ ਸਕ੍ਰੀਨ ਸੇਵਰ ਨੂੰ ਮੋਨੀਟਰ ਦੀ ਫਾਸਫੋਰਸ ਕੋਟਿੰਗ ਨੂੰ ਸੜਨ ਤੋਂ ਬਚਾਉਣ ਲਈ ਬਣਾਇਆ ਗਿਆ ਸੀ

    ਪ੍ਰਸ਼ਨ:6. ਵਰਡ ਪ੍ਰੋਸੈਸਰ ਕੀ ਹੈ?

    ਉੱਤਰ: ਵਰਡ ਪ੍ਰੋਸੈਸਰ ਕੰਪਿਊਟਰ ਦੀ ਸੱਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਐਪਲੀਕੇਸ਼ਨ ਹੈ, ਜੋਕਿ ਕੰਪਿਊਟਰ ਦੇ ਕੀਅਬੋਰਡ ਰਾਹੀਂ ਟੈਕਸਟ ਨੂੰ ਦਾਖਲ ਕਰਨ ਵਿੱਚ ਸਾਡੀ ਮਦਦ ਕਰਦੀ ਹੈ ਵਰਡ ਪ੍ਰੋਸੈਸਿੰਗ ਰਾਹੀਂ ਅਸੀਂ ਡਾਕੂਮੈਂਟ ਨੂੰ ਬਣਾ ਵੀ ਸਕਦੇ ਹਾਂ ਅਤੇ ਭਵਿੱਖ ਵਿੱਚ ਇਸਤੇਮਾਲ ਕਰਨ ਲਈ ਸੇਵ ਵੀ ਕਰ ਸਕਦੇ ਹਾਂ ਇਸਦਾ ਸੱਭ ਤੋਂ ਵੱਡਾ ਪਾਇਦਾ ਇਹ ਹੈ ਕਿ ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਇਸ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ ਅਤੇ ਡਾਕੂਮੈਂਟ ਨੂੰ ਵਾਰ-ਵਾਰ ਲਿਖਣ ਦੀ ਵੀ ਜਰੁਰਤ ਨਹੀਂ ਪੈਂਦੀ

    ਪ੍ਰਸ਼ਨ:7. ਕੁੱਝ ਵਰਡ ਪ੍ਰੋਸੈਸਿੰਗ ਸਾਫਟਵੇਅਰ ਦੇ ਨਾਂ ਲਿਖੋ?

    ਉੱਤਰ: ਕੁੱਝ ਮੱੁਖ ਵਰਡ ਪ੍ਰੋਸੈਸਿੰਗ ਸਾਫਟਵੇਅਰ:-

    1. ਵਰਡ ਪ੍ਰਫੈਕਟ

    2. ਨੋਟਪੈਡ

    3. ਵਰਡਪੈਡ

    4. ਐੱਮ.ਐੱਸ.ਵਰਡ

    ਪ੍ਰਸ਼ਨ:8. ਐੱਮ.ਐੱਸ.ਵਰਡ ਕਿਵੇਂ ਸਟਾਰਟ ਕੀਤਾ ਜਾਂਦਾ ਹੈ?

    ਉੱਤਰ: ਐੱਮ.ਐੱਸ.ਵਰਡ ਨੂੰ ਸਟਾਰਟ ਕਰਨ ਦੇ ਤਰੀਕੇ:-

    ਪਹਿਲਾ ਤਰੀਕਾ

          Start -> all  programs -> Microsoft Office -> Microsoft Word

    ਦੂਜਾ ਤਰੀਕਾ

          ਸਰਚ ਬਾਰ ਵਿੱਚ "word ਟਾਈਪ ਕਰੋ ਅਤੇ ਕੀਅ-ਬੋਰਡ ਤੋਂ ਐਂਟਰ ਕੀਅ ਦਬਾਓ

    ਤੀਜਾ ਤਰੀਕਾ

          ਕੀਅ-ਬੋਰਤ ਤੋਂ ਵਿੰਡੋਜ਼ ਕੀਅ ਅਤੇ R ਕੀਅ ਇਕੱਠੇ ਦਬਾਓ ਅਤੇ ਇੱਕ ਰਨ ਡਾਇਲਾਗ ਬਾਕਸ ਖੁਲੇਗਾ, ਉਸਦੇ ਸਰਚ ਬਾਕਸ ਵਿੱਚ winword ਟਾਈਪ ਕਰੋ ਅਤੇ ਕੀਅ-ਬੋਰਡ ਤੋਂ ਐਂਟਰ ਕੀਅ ਦਬਾਓ ਜਾਂ ok ਬਟਨ ਤੇ ਕਲਿੱਕ ਕਰੋ

    ਪ੍ਰਸ਼ਨ:9. ਐੱਮ.ਐੱਸ.ਵਰਡ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ?

    ਉੱਤਰ: ਐੱਮ.ਐੱਸ.ਵਰਡ ਵਿੰਡੋ ਦੇ ਭਾਗਾਂ ਦੇ ਨਾਂ:-

    1.      ਫਾਈਲ ਮੀਨੂੰ

    2.     ਕੁਇੱਕ ਐਕਸੈਸ ਟੂਲਬਾਰ

    3.      ਟਾਈਟਲ ਬਾਰ

    4.      ਟੈਬਜ਼

    5.      ਰਿਬਨ

    6.     ਡਾਇਲਾਗ ਬਾਕਸ ਲਾਂਚਰ

    7.      ਰੂਲਰ

    8.     ਟੈਕਸਟ ਏਰੀਆ

    9.     ਖੜਵੀਂ ਅਤੇ ਲੇਟਵੀਂ ਸਕਰੋਲ ਬਾਰ

    10.    ਸਟੇਟਸ ਬਾਰ

    11.     ਡਾਕੂਮੈਂਟ ਵਿਊਜ਼

    12.    ਜ਼ੂਮ ਸਲਾਈਡਰ

    ਪ੍ਰਸ਼ਨ:10. ਟੈਕਸਟ ਏਰੀਆ ਨੂੰ ਪਰਿਭਾਸ਼ਿਤ ਕਰੋ?

    ਉੱਤਰ: ਰੂਲਰ ਦੇ ਹੇਠਲੇ ਪਾਸੇ ਵੱਡੇ ਖੇਤਰ ਨੂੰ ਟੈਕਸਟ ਏਰੀਆ ਕਿਹਾ ਜਾਂਦਾ ਹੈ ਅਸੀਂ ਆਪਣਾ ਡਾਕੂਮੈਂਟ ਇਸ ਟੈਕਸਟ ਏਰੀਆ ਵਿੱਚ ਟਾਈਪ ਕਰ ਸਕਦੇ ਹਾਂ ਉਪਰਲੇ ਖੱਬੇ ਕੋਨੇਂ ਵਿੱਚ ਟਿਮਟਿਮਾਉਂਦੀ ਖੜ੍ਹਵੀਂ ਲਾਈਨ ਨੂੰ ਕਰਸਰ ਕਿਹਾ ਜਾਂਦਾ ਹੈ ਇਹ ਇਨਸਰਸ਼ਨ ਪੁਆਇੰਟ ਨੂੰ ਦਰਸ਼ਾਉਂਦਾ ਹੈ

    ਪ੍ਰਸ਼ਨ 11. ਅਨ-ਡੂ ਕਮਾਂਡ ਬਾਰੇ ਲਿਖੋ

    ਉੱਤਰ: ਟੈਕਸਟ ਨੂੰ ਐਡਿਟ ਕਰਦੇ ਹੋਏ ਜੇਕਰ ਕੋਈ ਗਲਤੀ ਹੋ ਜਾਵੇ ਤਾਂ Undo ਕਮਾਂਡ ਦੀ ਵਰਤੋਂ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਗਲਤੀ ਹੁੰਦੇ ਸਾਰ ਉਸਨੂੰ ਠੀਕ ਕਰਨ ਲਈ ਕੁਇੱਕ ਐਕਸੈਸ ਬਾਰ ਤੋਂ  Undo ਕਮਾਂਡ ਤੇ ਕਲਿੱਕ ਕਰੋ ਜਾਂ ਕੀਅ-ਬੋਰਡ ਤੋਂ Ctrl+z ਕੀਅਜ਼ ਦਬਾਓ

    ਪ੍ਰਸ਼ਨ 12. ਤਿੰਨ ਮੁੱਖ ਫੌਂਟ ਸਟਾਈਲ ਕਿਹੜੇ ਹਨ?

    ਉੱਤਰ: ਤਿੰਨ ਮੁੱਖ ਫੌਂਟ ਸਟਾਈਲ ਹੇਠ ਲਿਖੇ ਅਨੁਸਾਰ ਹਨ:

    1.      ਬੋਲਡ

    2.     ਇਟੈਲਿਕ

    3.      ਅੰਡਰਲਾਈਨ

    ਪ੍ਰਸ਼ਨ 13. ਐੱਮ.ਐੱਸ.ਵਰਡ ਵਿੱਚ ਹੈਡਰ ਅਤੇ ਫੂਟਰ ਕੀ ਹੁੰਦੇ ਹਨ?

    ਉੱਤਰ: ਹੈਡਰ ਸਾਡੇ ਡਾਕੂਮੈਂਟ ਦਾ ਉਹ ਭਾਗ ਹੁੰਦਾ ਹੈ, ਜੋ ਸਾਡੇ ਡਾਕੂਮੈਂਟ ਦੇ ਟੋਪ ਮਾਰਜ਼ਨ ਵਿੱਚ ਦਿਖਾਈ ਦਿੰਦਾ ਹੈ, ਜਦੋਂ ਕਿ ਫੁਟਰ ਭਾਗ ਪੇਜ਼ ਡੇ ਹੇਠਾਂ ਮਾਰਜ਼ਨ ਵਿੱਚ ਦਿਖਾਈ ਦਿੰਦਾ ਹੈ ਹੈਡਰ ਅਤੇ ਫੁਟਰ ਵਿੱਚ ਆਮ ਤੋਰ ਤੇ ਵਾਧੂ ਜਾਣਕਾਰੀ, ਜਿਵੇਂਕਿਪੇਜ਼ ਨੰਬਰ, ਮਿਤੀ, ਲੇਖਕ ਦਾ ਨਾਂ ਆਦਿ ਸ਼ਾਮਲ ਹੁੰਦਾ ਹੈ ਹੈਡਰ ਅਤੇ ਫੁਟਰ ਵਿੱਚ ਲਿਿਖਆ ਟੈਕਸਟ ਦਸਤਾਵੇਜ਼ ਦੇ ਹਰੇਕ ਪੇਜ਼ ਉੱਪਰ ਦਿਖਾਈ ਦਿੰਦਾ ਹੈ

    ਪ੍ਰਸ਼ਨ 14. ਐਮ. ਐਸ. ਵਰਡ ਵਿਚ ਕਿੰਨੇ ਕੇਸ ਬਦਲਣ ਦੇ ਆਪਸ਼ਨ ਹਨ? ਉਨਾਂ੍ਹ ਦੇ ਨਾਂ ਲਿਖੋ

    ਉੱਤਰ: ਐਮ.ਐਸ. ਵਰਡ ਵਿਚ ਕੇਸ ਬਦਲਣ ਦੇ 5 ਆਪਸ਼ਨ ਹਨ ਇਹਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:

    1. ਸੰਟੈਂਸ ਕੇਸ

    2. ਲੋਅਰ ਕੇਸ

    3. ਅਪਰ ਕੇਸ

    4. ਕੈਪੀਟਲਾਈਜ਼ ਈਚ ਵਰਡ

    5. ਟੋਗਲ ਕੇਸ

    ਪ੍ਰਸ਼ਨ 15. ਐੱਮ.ਐੱਸ.ਵਰਡ ਵਿੱਚ ਕਿੰਨੇ੍ਹ ਅਲਾਈਨਮੈਂਟ ਹਨ? ਉਹਨਾਂ ਦੇ ਨਾਂ ਅਤੇ ਸ਼ਾਰਟਕੱਟ ਕੀਅਜ਼ ਦੱਸੋ

    ਉੱਤਰ: ਐੱਮ.ਐੱਸ. ਵਰਡ ਵਿੱਚ ਅਲਾਈਨਮੈਂਟ ਕਰਨ ਦੇ 4 ਤਰੀਕੇ ਹਨ ਇਹਨਾਂ ਦੇ ਨਾਂ ਅਤੇ ਸ਼ਾਰਟਕੱਟ ਕੀਅਜ਼ ਹੇਠ ਲਿਖੇ ਅਨੁਸਾਰ ਹਨ:

    1. ਲੈਫਟ ਅਲਾਈਨCtrl+L

    2. ਸੈਂਟਰ ਅਲਾਈਨCtrl+E

    3. ਰਾਈਟ ਅਲਾਈਨCtrl+R

    4. ਜਸਟੀਫਾਈCtrl+J

    ਪ੍ਰਸ਼ਨ 16. ਅਸੀਂ ਐੱਮ.ਐੱਸ. ਵਰਡ ਵਿੱਚ ਪੇਜ਼ ਬ੍ਰੇਕ ਕਿਵੇਂ ਦਾਖਲ ਕਰ ਸਕਦੇ ਹਾਂ?

    ਉੱਤਰ: ਜਦੋਂ ਅਸੀਂ ਪੇਜ਼ ਦੇ ਅਖੀਰ ਵਿੱਚ ਪਹੁੰਚ ਜਾਂਦੇ ਹਾਂ, ਤਾਂ ਵਰਡ ਆਪਣੇ ਆਪ ਪੇਜ ਦੇ ਅਖੀਰ ਵਿੱਚ ਪੇਜ਼ ਬ੍ਰੇਕ ਦਾਖਲ ਕਰ ਦਿੰਦਾ ਹੈ ਪਰ ਜੇਕਰ ਅਸੀਂ ਪੇਜ਼ ਵਿੱਚ ਕਿਸੇ ਵੀ ਖਾਸ ਥਾਂ ਤੇ ਪੇਜ਼ ਬ੍ਰੇਕ ਦਾਖਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਪੇਜ਼ ਬੇ੍ਰਕ ਦਾਖਲ ਕਰਨ ਲਈ Ctrl + Enter ਕੀਅ ਦੀ ਵਰਤੋਂ ਕਰਕੇ ਪੇਜ ਬ੍ਰੈਕ ਦਾਖਲ ਕਰ ਸਕਦੇ ਹਾਂ

    ਪ੍ਰਸ਼ਨ 17. ਮਾਰਜਨ ਕੀ ਹੁੰਦੇ ਹਨ?

    ਉੱਤਰ:- ਪੇਜ ਮਾਰਜਨ ਪੇਜ ਦੇ ਕਿਨਾਰਿਆਂ ਦੇ ਆਲੇ-ਦੁਆਲੇ ਪਈ ਹੋਈ ਖਾਲੀ ਥਾਂ ਹੁੰਦੀ ਹੈ ਅਸੀਂ ਟੈਕਸਟ ਅਤੇ ਗ੍ਰਾਫਿਕਸ ਨੂੰ ਮਾਰਜਨ ਦੇ ਵਿਚਕਾਰ ਪ੍ਰਿੰਟ ਯੋਗ ਖੇਤਰ ਵਿੱਚ ਦਾਖਲ ਕਰਦੇ ਹਾਂ ਮਾਰਜਨ ਮੁੱਖ ਤੋਰ ਤੇ ਚਾਰ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਖੱਬਾ ਮਾਰਜਨ, ਸੱਜਾ ਮਾਰਜਨ, ਉਪਰਲਾ ਮਾਰਜਨ, ਅਤੇ ਹੇਠਲਾ ਮਾਰਜਨ ਅਸੀਂ ਆਪਣੀ ਜਰੂਰਤ ਅਨੁਸਾਰ ਇਹਨਾਂ ਮਾਰਜਨ ਨੂੰ ਬਦਲ ਸਕਦੇ ਹਾਂ

    ਪ੍ਰਸ਼ਨ: 18. ਕੰਪਰੈਸ ਪਿਕਚਰ ਤੋਂ ਤੁਸੀਂ ਕੀ ਸਮਝਦੇ ਹੋ?

    ਉੱਤਰ: ਕੰਪਰੈਸ ਪਿਕਚਰ ਦੀ ਆਪਸ਼ਨ ਫਾਰਮੈਟ ਟੈਬ ਵਿੱਚ ਐਡਜਸਟ ਗਰੁੱਪ ਵਿੱਚ ਹੁੰਦੀ ਹੈ ਇਸ ਆਪਸ਼ਨ ਦੀ ਵਰਤੋਂ ਨਾਲ ਫਾਈਲ ਦਾ ਸਾਈਜ ਘਟਾਇਆ ਜਾ ਸਕਦਾ ਹੈ ਐੱਮ.ਐੱਸ.ਵਰਡ ਵਿੱਚ ਤਸਵੀਰਾਂ ਨੂੰ ਕੰਪਰੈਸ ਕਰਕੇ, ਰੈਜ਼ੂਲੇਸ਼ਨ ਘਟਾ ਕੇ, ਅਤੇ ਕਰਾਪ ਕੀਤੇ ਖੇਤਰਾਂ ਨੂੰ ਡਿਲੀਟ ਕਰਕੇ ਫਾਈਲ ਦਾ ਸਾਈਜ ਘਟਾਇਆ ਜਾ ਸਕਦਾ ਹੈ

    ਪ੍ਰਸ਼ਨ: 19. ਰੀਸੈੱਟ ਪਿਕਚਰ ਬਾਰੇ ਲਿਖੋ?

    ਉੱਤਰ:  ਕਿਸੇ ਤਸਵੀਰ ਨੂੰ ਸਿਲੈਕਟ ਕਰਨ ਤੋਂ ਬਾਅਦ ਫਾਰਮੈਟ ਟੈਬ ਨਜਰ ਆਉਂਦਾ ਹੈ, ਫਾਰਮੈੱਟ ਟੈਬ ਦੇ ਐਡਜਸਟ ਗਰੁੱਪ ਦੀ ਇਹ ਆਪਸ਼ਨ ਚੁਣੀ ਹੋਈ ਤਸਵੀਰ ਦੀ ਸਾਡੇ ਵੱਲੋਂ ਕੀਤੀ ਹੋਈ ਫਾਰਮੈਟਿੰਗ ਅਤੇ ਬਦਲਾਅ ਨੂੰ ਖਤਮ ਕਰ ਦਿੰਦੀ ਹੈ

    ਪ੍ਰਸ਼ਨ: 20. ਕਰਾਪ ਆਪਸ਼ਨ ਕੀ ਹੈ?

    ਉੱਤਰ:  ਕਰਾਪ ਆਪਸ਼ਨ ਦੀ ਵਰਤੋਂ ਕਰਕੇ ਅਸੀਂ ਕਿਸੇ ਤਸਵੀਰ ਦੇ ਬੇਲੋੜੇ ਭਾਗਾਂ ਨੂੰ ਹਟਾ ਸਕਦੇ ਹਾਂ ਜਦੋਂ ਅਸੀਂ ਕਿਸੇ ਤਸਵੀਰ ਨੂੰ ਸਿਲੈਕਟ ਕਰਦੇ ਹਾਂ ਫਾਰਮੈੱਟ ਟੈਬ ਨਜਰ ਆਉਂਦਾ ਹੈ, ਉਸ ਵਿੱਚ ਸਾਈਜ ਗਰੁੱਪ ਵਿੱਚ ਕਰਾਪ ਕਮਾਂਡ ਮੋਜੂਦ ਹੁੰਦੀ ਹੈ

    ਪ੍ਰਸ਼ਨ: 21. ਓਰੀਐਂਟੇਸ਼ਨ ਤੋਂ ਤੁਸੀਂ ਕੀ ਸਮਝਦੇ ਹੋ?

    ਉੱਤਰ: ਓਰੀਐਂਟੇਸ਼ਨ ਪੇਜ ਦੀ ਪੋਰਟਰੇਟ(ਖੜ੍ਹਵੀਂ) ਜਾਂ ਲੈਂਡਸਕੇਪ(ਲੇਟਵੀਂ) ਫਾਰਮੈਟ ਨਿਰਧਾਰਿਤ ਕਰਦਾ ਹੈ ਪੋਰਟਰੇਟ ਦਾ ਮਤਲਬ ਹੈ ਕਿ ਪੇਜ਼ ਨੂੰ ਵਰਟੀਕਲੀ (ਖੜ੍ਹਵੇਂ) ਪਾਸੇ ਸੈੱਟ ਕੀਤਾ ਹੋਇਆ ਹੈ ਅਤੇ ਲੈਂਡਸਕੇਪ ਦਾ ਮਤਲਬ ਹੈ ਕਿ ਪੇਜ ਨੂੰ ਲੇਟਵੀਂ ਦਿਸ਼ਾ ਵਿੱਚ ਸੈੱਟ ਕੀਤਾ ਹੋਈਆਂ ਹੈ

    ਪ੍ਰਸ਼ਨ: 22. Picture tools format ਟੈਬ ਦੇ adjust ਗਰੁੱਪ ਵਿੱਚ ਮੋਜੂਦ ਵੱਖ-ਵੱਖ ਆਪਸ਼ਨਾਂ ਦੇ ਨਾਂ ਲਿਖੋ?

    ਉੱਤਰPicture tools format ਟੈਬ ਦੇ adjust ਗਰੁੱਪ ਵਿੱਚ ਮੋਜੂਦ ਵੱਖ-ਵੱਖ ਆਪਸ਼ਨਾਂ:-

    1.      ਕਰੈਕਸ਼ਨਜ਼

    2.     ਕਲਰ

    3.      ਆਰਟਿਸਟਿਕ ਇਫੈਕਟਸ

    4.      ਕੰਪਰੈਸ ਪਿਕਚਰ

    5.      ਪਿਕਚਰ ਬਦਲਣਾ

    6.     ਰੀਸੈੱਟ ਪਿਕਚਰ

    7.      ਬੈਕਗ੍ਰਾਊਂਡ ਹਟਾਉਣਾ

    ਪ੍ਰਸ਼ਨ 26. ਟੇਬਲ ਨੂੰ ਪਰਿਭਾਸ਼ਿਤ ਕਰੋ?

    ਉੱਤਰ:- ਟੇਬਲ ਦੀ ਵਰਤੋਂ ਡਾਟੇ ਨੂੰ ਇੱਕ ਲੜੀਵਾਰ ਢੰਗ ਨਾਲ ਪੇਸ਼ ਕਰਨ ਲਈ ਕੀਤੀ ਜਾਂਦੀ ਹੈ ਟੇਬਲ ਦੇ ਰਾਹੀਂ ਅਸੀਂ ਡਾਟੇ ਨੂੰ ਰੋਅ ਅਤੇ ਕਾਲਮ ਦੇ ਰੂਪ ਵਿੱਚ ਲਿਖ ਸਕਦੇ ਹਾਂ ਇੱਕ ਟੇਬਲ ਵਿੱਚ ਹੌਰੀਜੈਂਟਲ ਲਾਈਨ ਨੂੰ ਰੋਅ ਕਹਿੰਦੇ ਹਨ ਅਤੇ ਵਰਟੀਕਲ ਲਾਈਨ ਨੂੰ ਕਾਲਮ ਕਹਿੰਦੇ ਹਨ ਅਤੇ ਰੋਅ ਅਤੇ ਕਾਲਮ ਦੇ ਕਾਟ-ਖੇਤਰ ਨੂੰ ਸੈੱਲ ਕਹਿੰਦੇ ਹਨ

    ਪ੍ਰਸ਼ਨ: 27. ਵਰਡ ਡਾਕੂਮੈਂਟ ਵਿੱਚ ਟੇਬਲ ਦਾਖਲ ਕਰਨ ਦੇ ਵੱਖ-ਵੱਖ ਤਰੀਕਿਆਂ ਦੇ ਨਾਂ ਲਿਖੋ?

    ਉੱਤਰ: ਐੱਮ.ਐੱਸ.ਵਰਡ ਵਿੱਚ ਟੇਬਲ ਨੂੰ ਬਣਾਉਣ ਜਾਂ ਦਾਖਲ ਕਰਨ ਦੇ ਤਿੰਨ ਤਰੀਕੇ ਹੇਠ ਲਿਖੇ ਅਨੁਸਾਰ ਹਨ:-

    1.      ਟੇਬਲ ਬਟਨ ਦੀ ਵਰਤੋਂ ਨਾਲ

    2.     ਇਨਸਰਟ ਟੇਬਲ ਆਪਸ਼ਨ ਦੀ ਵਰਤੋਂ ਨਾਲ

    3.      ਡਰਾਅ ਟੇਬਲ ਆਪਸ਼ਨ ਦੀ ਵਰਤੋਂ ਨਾਲ

    ਪ੍ਰਸ਼ਨ: 28. ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਸਬੰਧੀ ਦੱਸੋ?

    ਉੱਤਰ: ਕਿਸੇ ਸੈੱਲ ਨੂੰ ਦੋ ਜਾਂ ਦੋ ਤੋਂ ਜਿਆਦਾ ਸੈੱਲਾਂ ਵਿੱਚ ਵੰਡਣ ਨੂੰ ਸੈੱਲਾਂ ਨੂੰ ਸਪਲਿਟ ਕਰਨਾ ਕਹਿੰਦੇ ਹਨ

    ਪ੍ਰਸ਼ਨ: 29. ਮਰਜ ਸੈੱਲ ਆਪਸ਼ਨ ਦੀ ਵਰਤੋਂ ਸਬੰਧੀ ਦੱਸੋ?

    ਉੱਤਰ: ਜਦੋਂ ਅਸੀਂ ਟੇਬਲ ਵਿੱਚ ਦੋ ਜਾਂ ਦੋ ਤੋਂ ਜਿਆਦਾ ਸੈੱਲਾਂ ਨੂੰ ਇਕੱਠਾ ਕਰ ਦਿੰਦੇ ਹਾਂ, ਤਾਂ ਇਸ ਪ੍ਰਕਿਿਰਆ ਨੂੰ ਸੈੱਲਾਂ ਨੂੰ ਜੋੜਨਾ ਜਾਂ ਮਰਜ ਕਰਨਾ ਕਹਿੰਦੇ ਹਨ

    ਪ੍ਰਸ਼ਨ: 30. ਟੇਬਲ ਸੈੱਲ ਵਿੱਚ ਡਾਟਾ ਕਿਵੇਂ ਭਰਿਆ ਜਾ ਸਕਦਾ ਹੈ?

    ਉੱਤਰ: ਟੇਬਲ ਵਿੱਚ ਡਾਟਾ ਦਾਖਲ ਕਰਨ ਲਈ ਸੈੱਲ ਚੁਣੋ ਅਤੇ ਡਾਟਾ ਦਾਖਲ ਕਰੋ ਸੈੱਲ ਵਿੱਚ ਡਾਟਾ ਦਾਖਲ ਕਰਨ ਤੋਂ ਬਾਅਦ ਅਗਲੇ ਸੈੱਲ ਵਿੱਚ ਜਾਣ ਲਈ ਟੈਬ ਕੀਅ ਜਾਂ ਰਾਈਟ ਐਰੋ ਦੀ ਵਰਤੋਂ ਕੀਤੀ ਜਾ ਸਕਦੀ ਹੈ

    ਪ੍ਰਸ਼ਨ 31. ਐਨੀਮੇਸ਼ਨ ਕੀ ਹੁੰਦੀ ਹੈ?

    ਉੱਤਰ: ਐਨੀਮੇਸ਼ਨ ਮਲਟੀਮੀਡੀਆ ਦਾ ਇੱਕ ਭਾਗ ਹੈ ਐਨੀਮੇਸ਼ਨ ਵਿੱਚ ਸਥਿਰ ਤਸਵੀਰਾਂ ਨੂੰ ਹਿਲਜੁੱਲ ਕਰਦੀਆਂ ਦਿਖਾਇਆ ਜਾਂਦਾ ਹੈ ਗਤੀਮਾਨ ਕਰਨ ਲਈ ਇਹਨਾਂ ਤਸਵੀਰਾਂ ਉਤੱੇ ਕਈ ਕਿਸਮਾਂ ਦੇ ਪ੍ਰਭਾਵ ਭਰੇ ਜਾਂਦੇ ਹਨ ਐਨੀਮੇਸ਼ਨ ਬਨਾਉਣ ਲਈ ਪਾਵਰ-ਪੁਆਇੰਟ, ਫਲੈਸ਼ ਆਦਿ ਸਾਫਟਵੇਅਰ ਵਰਤੇ ਜਾਂਦੇ ਹਨ

    ਪ੍ਰਸ਼ਨ 32. ਵੀਡੀਓ ਕੀ ਹੁੰਦੀ ਹੈ?

    ਉੱਤਰ: ਵੀਡੀਓ ਮਲਟੀਮੀਡੀਆ ਦਾ ਇਕ ਭਾਗ ਹੈ ਮਲਟੀਮੀਡੀਆ ਵਿਚ ਵੀਡੀਓ ਦੀ ਵਰਤੋਂ ਕਿਸੇ ਸੂਚਨਾ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਲਈ ਕੀਤੀ ਜਾਂਦੀ ਹੈ ਵੀਡੀਓ ਵਿਚ ਗਤੀਮਾਨ ਕਰਦੀਆਂ ਤਸਵੀਰਾਂ ਦੇ ਨਾਲ ਨਾਲ ਆਵਾਜ਼ ਨੂੰ ਵੀ ਚਲਾਇਆ ਜਾਂਦਾ ਹੈ

    ਪ੍ਰਸ਼ਨ 33. ਮਲਟੀਮੀਡੀਆ ਕਾਨਫਰੈਂਸਿੰਗ ਕੀ ਹੁੰਦੀ ਹੈ?

    ਉੱਤਰ: ਮਲਟੀਮੀਡੀਆ ਕਾਨਫਰੈਂਸਿੰਗ ਨੂੰ ਵੀਡੀਓ ਕਾਨਫਰੈਂਸਿੰਗ ਵੀ ਕਿਹਾ ਜਾਂਦਾ ਹੈ ਇਹ ਸੂਚਨਾ ਟੈਕਨੋਲੋਜੀ ਦਾ ਇਕ ਪ੍ਰਭਾਵਸ਼ਾਲੀ ਖੇਤਰ ਹੈ ਇਸਦੀ ਵਰਤੋਂ ਨਾਲ ਦੂਰ-ਦੁਰਾਡੇ ਬੈਠੇ ਵਿਅਕਤੀਆਂ ਨਾਲ ਫੇਸ ਟੂ ਫੇਸ ਗੱਲਬਾਤ ਕੀਤੀ ਜਾ ਸਕਦੀ ਹੈ

    ਪ੍ਰਸ਼ਨ:34 ਮੈਮਰੀ ਕੀ ਹੁੰਦੀ ਹੈ? ਮੈਮਰੀ ਦੀਆਂ ਦੋ ਮੁੱਖ ਸ਼੍ਰੇਣੀਆਂ ਦੇ ਨਾਂ ਲਿਖੋ?

    ਉੱਤਰ: ਕੰਪਿਊਟਰ ਸਿਸਟਮ ਦੀ ਡਾਟਾ ਨੂੰ ਸਟੋਰ ਕਰਕੇ ਰੱਖਣ ਦੀ ਸਮਰਥਾ ਨੂੰ ਮੈਮਰੀ ਕਹਿੰਦੇ ਹਾਂ ਕੰਪਿਊਟਰ ਮੈਮਰੀ ਦੀ ਵਰਤੋਂ ਡਾਟਾ, ਪ੍ਰੋਗਰਾਮ, ਅਤੇ ਹਦਾਇਤਾਂ ਨੂੰ ਸਥਾਈ ਜਾਂ ਅਥਾਈ ਤੋਰ ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਤਾਂ ਕਿ ਪ੍ਰੋਸੈਸਿੰਗ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੋੜ ਪੈਣ ਤੇ ਇਸਦੀ ਵਰਤੋਂ ਕੀਤੀ ਜਾ ਸਕੇ ਮੈਮਰੀ ਦੀ ਵਰਤੋਂ ਪ੍ਰੋਸੈਸਿੰਗ ਤੋਂ ਪ੍ਰਾਪਤ ਨਤੀਜਿਆਂ ਨੂੰ ਸਟੋਰ ਕਰਨ ਲਈ ਵੀ ਕੀਤੀ ਜਾਂਦੀ ਹੈ ਮੈਮਰੀ ਛੋਟੇ-ਛੋਟੇ ਭਾਗਾਂ ਵਿੱਚ ਵੰਡੀ ਹੁੰਦੀ ਹੈ, ਨੂੰ ਸੈੱਲ ਕਹਿੰਦੇ ਹਨ

    ਮੈਮਰੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ:-

    1.      ਪ੍ਰਾਈਮਰੀ ਮੈਮਰੀ

    2.     ਸੈਕੰਡਰੀ ਮੈਮਰੀ

    ਪ੍ਰਸ਼ਨ:35 ਕਿਸੇ ਚਾਰ ਸੈਕੰਡਰੀ ਮੈਮਰੀ ਦੇ ਨਾਂ ਦੱਸੋ?

    ਉੱਤਰ: ਸੈਕੰਡਰੀ ਮੈਮਰੀ ਦੇ ਨਾਂ ਹੇਠ ਲਿਖੇ ਹਨ:

    1. ਹਾਰਡ ਡਿਸਕ

    2. ਫਲੋਪੀ ਡਿਸਕ

    3. ਕੰਪੈਕਟ ਡਿਸਕ (cd)

    4. ਡਿਜ਼ੀਟਲ ਵੀਡੀਓ ਡਿਸਕ (dvd)

    5. ਪੈੱਨ ਡਰਾਈਵ

    6. ਮੈਮਰੀ ਕਾਰਡ

    7. ਐਕਸਟਰਨਲ ਹਾਰਡ ਡਿਸਕ

    8. ਮੈਗਨੇਟਿਕ ਟੇਪ

    ਪ੍ਰਸ਼ਨ:36 ਮੈਮਰੀ ਕਾਰਡ ਕੀ ਹੁੰਦਾ ਹੈ?

    ਉੱਤਰ: ਮੈਮਰੀ ਕਾਰਡ ਇੱਕ ਤਰ੍ਹਾਂ ਦਾ ਸਟੋਰੇਜ਼ ਮੀਡੀਆ ਹੈ, ਜਿਸਦੀ ਵਰਤੋਂ ਡਿਜੀਟਲ ਕੈਮਰੇ, ਹੈਂਡ ਹੈਲਡ ਕੰਪਿਊਟਰ, mp3 ਪਲੇਅਰ, ਮੋਬਾਇਲ ਫੋਨ, ਗੇਮ ਕਨਸੋਲਾਂ ਅਤੇ ਪ੍ਰਿੰਟਰਾਂ ਵਿੱਚ ਫਿਲਮਾਂ, ਤਸਵੀਰਾਂ, ਮਿਊਜਿਕ ਅਤੇ ਹੋਰ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਮੈਮਰੀ ਕਾਰਡ ਵਿਚਲਾ ਡਾਟਾ ਕਾਰਡ ਰੀਡਰ ਜਾਂ ਡਾਟਾ ਕੇਬਲ ਦੀ ਮਦਦ ਨਾਲ ਪੜ੍ਹਿਆ ਜਾ ਸਕਦਾ ਹੈ ਇਸਦੀ ਸਟੋਰੇਜ ਸਮਰਥਾ 4mb ਤੋਂ 512gb ਤੱਕ ਹੁੰਦੀ ਹੈ

    ਪ੍ਰਸ਼ਨ:37 ਪੈੱਨ ਡਰਾਈਵ ਉੱਪਰ ਨੋਟ ਲਿਖੋ?

    ਉੱਤਰ: ਪੈੱਨ ਡਰਾਈਵ ਪੋਰਟੇਬਲ ਸੈਕੰਡਰੀ ਮੈਮਰੀ ਹੈ ਇਹ ੂUSB ਅਧਾਰਿਤ ਮੈਮਰੀ ਡਿਵਾਈਸ ਹੈ ਇਸ ਦੀ ਵਰਤੋਂ ਡਾਟਾ ਨੂੰ ਇਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਟਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ ਇਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ, ਅਤੇ ਰਫਤਾਰ ਤੇਜ਼ ਹੁੰਦੀ ਹੈ ਇਹਨਾਂ ਦੀ ਸਟੋਰੇਜ਼ ਸਮਰੱਥਾ ਵੀ ਵੱਧ ਹੁੰਦੀ ਹੈ

    ਪ੍ਰਸ਼ਨ:38 ਸੀ.ਡੀ ਬਾਰੇ ਲਿਖੋ?

    ਉੱਤਰ: ਸੀਡੀ ਪੋਰਟੇਬਲ ਸੈਕੰਡਰੀ ਮੈਮਰੀ ਹੈਸੀਡੀ ਦਾ ਪੂਰਾ ਨਾਂ ਕੰਪੈਕਟ ਡਿਸਕ ਹੈ ਫਲੋਪੀ ਡਿਸਕ ਦੇ ਮੁਕਾਬਲੇ ਇਸਦੀ ਸਟੋਰੇਜ਼ ਸਮਰੱਥਾ ਕਾਫੀ ਜਿਆਦਾ ਹੁੰਦੀ ਹੈ ਇਸ ਵਿਚ 650-700 Mb ਤੱਕ ਦਾ ਡਾਟਾ ਸਟੋਰ ਕੀਤਾ ਜਾ ਸਕਦਾ ਹੈ ਇਸ ਵਿਚ ਸਟੋਰ ਸੂਚਨਾ ਨੂੰ ਅਸੀਂ ਸਿਰਫ ਪੜ੍ਹ ਸਕਦੇ ਹਾਂ ਪਰ ਦੁਬਾਰਾ ਲਿਖ ਨਹੀਂ ਸਕਦੇ ਇਸਦਾ ਇਕ ਪਾਸਾ ਬਹੁਤ ਚਮਕੀਲਾ ਹੁੰਦਾ ਹੈ ਜਿਸ ਉਪਰ ਡਾਟਾ ਅਤੇ ਸੂਚਨਾ ਸਟੋਰ ਕੀਤੀ ਜਾਂਦੀ ਹੈ ਇਹ ਇਕ ਭਰੋਸੇਯੋਗ ਮੈਮਰੀ ਹੈ

    ਵੱਡੇ ਉੱਤਰਾਂ ਵਾਲੇ ਪ੍ਰਸ਼ਨ(4-4 ਅੰਕ)

    ਪ੍ਰਸ਼ਨ:1. ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਬਾਰੇ ਦੱਸੋ।

    ਉੱਤਰ: ਟਾਈਪਿੰਗ ਕਰਦੇ ਸਮੇਂ ਬੈਠਣ ਦਾ ਸਹੀ ਤਰੀਕੇ ਹੇਠ ਲਿਖੇ ਅਨੁਸਾਰ ਹੈ। 

    1. ਸਾਨੂੰ ਬਿਲਕੁੱਲ ਸਿੱਧੇ ਅਤੇ ਕੀਅਬੋਰਡ ਦੇ ਬਿਲਕੁੱਲ ਸਾਹਮਣੇ ਬੈਠਣਾ ਚਾਹੀਂਦਾ ਹੈ।

    2. ਸਾਡੇ ਪੈਰ ਜਮੀਨ ਉੱਤੇ ਸਿੱਧੇ ਹੋਣੇ ਚਾਹਿਦੇ ਹਨ।

    3. ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਅਤੇ ਸਾਹਮਣੇ ਹੋਣਾ ਚਾਹੀਦਾ ਹੈ।

    4. ਟਾਈਪਿੰਗ ਕਰਦੇ ਸਮੇਂ ਸਾਡੀ ਨਜ਼ਰ ਮੋਨੀਟਰ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ।

    5. ਸਾਡੀਆਂ ਉਂਗਲਾਂ ਗੋਲਾਈ ਵਿੱਚ ਅਤੇ ਹੋਮ ਰੋਅ ਕੀਜ਼ ਉੱਤੇ ਹੋਣੀਆਂ ਚਾਹੀਦੀਆਂ ਹਨ।

    6. ਸਾਨੂੰ ਹਰੇਕ ਕੀਅ ਨੂੰ ਜਲਦੀ ਨਾਲ ਦਬਾ ਕੇ, ਵਾਪਿਸ ਹੋਮ-ਰੋਅ ਉਤੇ ਆਉਣਾ ਚਾਹਿਦਾ ਹੈ।

    ਪ੍ਰਸ਼ਨ:2. ਹੇਠਾਂ ਦਿੱਤੀਆਂ ਕੀਅਜ਼ ਦਾ ਵਰਣਨ ਕਰੋ।

    1. ਐਂਟਰ ਕੀਅ 2. ਬੈਕਸਪੇਸ ਕੀਅ 3. ਸ਼ਿਫਟ ਕੀਅ

    ਉੱਤਰ:

    1. ਐਂਟਰ ਕੀਅ:- ਇਹ ਕੀਅ ਨਵੀਂ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। ਐਂਟਰ ਕੀਅ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੀ ਸੱਭ ਤੋਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ।

    2. ਬੈਕਸਪੇਸ ਕੀਅ:- ਇਹ ਕੀਅ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾਉਣ ਲਈ ਵਰਤੀ ਜਾਂਦੀ ਹੈ। ਅਸੀਂ ਇਸ ਲਈ ਆਪਣੇ ਸੱਜੇ ਹੱਥ ਦੀ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ।

    3. ਸ਼ਿਫਟ ਕੀਅ:- ਇਹ ਕੀਅ ਕੀਅਬੋਰਡ ਦੇ ਦੋਵੇਂ ਪਾਸੇ ਮੋਜੂਦ ਹੁੰਦੀ ਹੈ। ਇਸਦੀ ਵਰਤੋਂ ਅੰਗ੍ਰੇਜੀ ਵਰਣਮਾਲਾ ਦੇ ਵੱਡੇ ਅੱਖਰ ਜਾਂ ਕਿਸੇ ਕੀਅ ਦੇ ਉਪੱਰ ਛਪਿਆਂ ਉਪੱਰਲਾ ਅੱਖਰ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ਜੇਕਰ ਖੱਬੇ ਹੱਥ ਨਾਲ ਕੋਈ ਕੈਪੀਟਲ ਲੈਟਰ ਟਾਈਪ ਕਰਨਾ ਹੋਵੇ ਤਾਂ ਸੱਜੇ ਹੱਥ ਦੀ ਛੋਟੀ ਉਂਗਲ ਨਾਲ ਸ਼ਿਫਟ ਬਟਨ ਦਬਾਓ ਅਤੇ ਇਸੇ ਤਰ੍ਹਾਂ ਜੇਕਰ ਸੱਜੇ ਹੱਥ ਨਾਲ ਕੈਪੀਟਲ ਲੈਟਰ ਟਾਈਪ ਕਰਨਾ ਹੋਵੇ ਤਾਂ ਖੱਬੇ ਹੱਥ ਦੀ ਛੋਟੀ ਉਂਗਲ ਦੀ ਵਰਤੋਂ ਕੀਤੀ ਜਾਂਦੀ ਹੈ।

    ਪ੍ਰਸ਼ਨ 3. ਮਲਟੀਮੀਡੀਆ ਤੋਂ ਕੀ ਭਾਵ ਹੈ? ਮਲਟੀਮੀਡੀਆ ਦੇ ਭਾਗਾਂ ਬਾਰੇ ਲਿਖੋ। 

    ਉੱਤਰ: ਮਲਟੀਮੀਡੀਆਂ ਸ਼ਬਦ ਦੋ ਸ਼ਬਦਾ ਤੋਂ ਮਿਲ ਕੇ ਬਣਿਆ ਹੈ, ਮਲਟੀ ਅਤੇ ਮੀਡੀਆ। ਇੱਥੇ ਮਲਟੀ ਤੋਂ ਭਾਵ ਹੈ ਘੱਟ ਤੋਂ ਘੱਟ ਦੋ ਅਤੇ ਮੀਡੀਆ ਤੋਂ ਭਾਵ ਹੈ ਮਾਧਿਅਮ। ਇਹ ਮਾਧਿਅਮ ਸਟੋਰੇਜ਼, ਟਰਾਂਸਮਿਸ਼ਨ ਅਤੇ ਸੰਚਾਰ ਆਦਿ ਵੀ ਹੋ ਸਕਦਾ ਹੈ।

    ਮਲਟੀਮੀਡੀਆ ਦੇ ਭਾਗਾਂ ਦੇ ਨਾਂ ਹੇਠ ਲਿਖੇ ਹਨ: 

    ਟੈਕਸਟ: ਲਿਖਤੀ ਸੂਚਨਾ ਨੂੰ ਟੈਕਸਟ ਕਿਹਾ ਜਾਂਦਾ ਹੈ। 

    ਸਾਊਂਡ: ਇਹ ਆਵਾਜ਼ ਹੁੰਦੀ ਹੈ ਜੋ ਕਿਸੇ ਵਿਚਾਰ ਨੂੰ ਸਪਸ਼ਟਤਾ ਨਾਲ ਸਮਝਾਉਂਣ ਵਿਚ ਮਦਦ ਕਰਦੀ ਹੈ। 

    ਐਨੀਮੇਸ਼ਨ: ਇਹ ਸਥਿਰ ਤਸਵੀਰਾਂ ਨੂੰ ਹਿਲਜੁੱਲ ਦਾ ਪ੍ਰਭਾਵ ਪੈਦਾ ਕਰਦੀ ਹੈ। 

    ਤਸਵੀਰਾਂ: ਤਸਵੀਰਾਂ ਮਲਟੀਮੀਡੀਆ ਦਾ ਜਰੂਰੀ ਭਾਗ ਹਨ। 

    ਵੀਡੀਓ: ਵੀਡੀਓ ਵਿਚ ਗਤੀਮਾਨ ਕਰਦੀਆਂ ਤਸਵੀਰਾਂ ਦੇ ਨਾਲ ਨਾਲ ਆਵਾਜ਼ ਵੀ ਹੁੰਦੀ ਹੈ। 

    ਪ੍ਰਸਨ 4. ਮਲਟੀਮੀਡੀਆ ਲਈ ਕੀ ਜਰੂਰਤਾਂ ਹਨ? 

    ਉੱਤਰ: ਮਲਟੀਮੀਡੀਆ ਲਈ ਮੁਢਲੀਆਂ ਜਰੂਰਤਾਂ ਹਾਰਡਵੇਅਰ ਅਤੇ ਸਾਫਟਵੇਅਰ ਹਨ। ਇਹ ਹੇਠ ਲਿਖੇ ਅਨੁਸਾਰ ਹਨ: 

    ਹਾਰਡਵੇਅਰ ਜਰੂਰਤਾਂ:- 1. ਇਨਪੁੱਟ ਯੰਤਰ 2. ਆਊਟਪੁੱਟ ਯੰਤਰ 3.ਸਟੋਰੇਜ਼ ਯੰਤਰ 

    ਸਾਫਟਵੇਅਰ ਜਰੂਰਤਾਂ: ਇਹਨਾਂ ਦੀ ਵਰਤੋਂ ਮਲਟੀਮੀਡੀਆ ਦੇ ਤੱਤਾਂ ਵਿਚ ਬਦਲਾਵ ਕਰਨ ਅਤੇ ਪ੍ਰਬੰਧਿਤ ਕਰਨ ਲਈ ਕੀਤੀ ਜਾਂਦੀ ਹੈ। ਉਦਾਹਰਣ ਲਈ: ਅਡੋਬ ਡਾਇਰੈਕਟਰ, ਮੀਡੀਆ ਬਲੈਂਡਰ, ਮਲਟੀਮੀਡੀਆ ਬਿਲਡਰ ਆਦਿ।

    ਪ੍ਰਸ਼ਨ 5. ਮਲਟੀਮੀਡੀਆ ਪੈ੍ਰਜ਼ੈਨਟੇਸ਼ਨ ਕੀ ਹੈ? ਇਸਨੂੰ ਬਨਾਉਣ ਲਈ ਕਿਹੜੀਆਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਂਦਾ ਹੈ। 

    ਉੱਤਰ: ਮਲਟੀਮੀਡੀਆ ਪੈ੍ਰਜ਼ੈਨਟੇਸ਼ਨ ਦੀ ਵਰਤੋਂ ਕਰਦੇ ਹੋਏ ਕਿਸੇ ਵਿਸ਼ੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਜਾਂ ਸਕਦਾ ਹੈ। ਮਲਟੀਮੀਡੀਆ ਪੈ੍ਰਜ਼ੈਂਟੇਸ਼ਨ ਦੇ ਮੁੱਖ ਭਾਗਾਂ-ਟੈਕਸਟ, ਸਾਊਂਡ, ਵੀਡੀਓ, ਐਨੀਮੇਸ਼ਨ ਅਤੇ ਤਸਵੀਰਾਂ ਆਦਿ ਹੁੰਦੇ ਹਨ। 

    ਮਲਟੀਮੀਡੀਆ ਪ੍ਰੈਜ਼ੈਂਟੇਸ਼ਨ ਬਨਾਉਣ ਲਈ ਧਿਆਨ ਰੱਖਣਯੋਗ ਗੱਲਾਂ: 

    1. ਇਸ ਵਿਚ ਟੈਕਸਟ ਘੱਟ ਤੋਂ ਘੱਟ ਰੱਖਣਾ ਚਾਹੀਂਦਾ ਹੈ। 

    2. ਆਵਾਜ਼ ਦੀ ਕੁਆਲਿਟੀ ਵਧੀਆ ਹੋਣੀ ਚਾਹੀਂਦੀ ਹੈ।

    3. ਯੂਜ਼ਰ ਨੂੰ ਕੀਅ-ਬੋਰਡ ਅਤੇ ਮਾਊਸ ਵਰਤਣ ਦੀ ਸਹੂਲਤ ਹੋਣੀ ਚਾਹੀਂਦੀ ਹੈ। 

    4. ਇਸਦਾ ਆਕਾਰ ਛੋਟਾ ਹੋਣਾ ਚਾਹੀਂਦਾ ਹੈ। 

    ਪ੍ਰਸ਼ਨ 6. ਮਲਟੀਮੀਡੀਆ ਦੇ ਵਰਤੋਂ ਖੇਤਰਾਂ ਬਾਰੇ ਲਿਖੋ। 

    ਉੱਤਰ: ਮਲਟੀਮੀਡੀਆ ਦੀ ਵਰਤੋਂ ਬਹੁਤ ਸਾਰੇ ਖੇਤਰਾਂ ਵਿਚ ਕੀਤੀ ਜਾਂਦੀ ਹੈ। ਕੁੱਝ ਮਹਤੱਵਪੂਰਨ ਖੇਤਰ ਇਸ ਪ੍ਰਕਾਰ ਹਨ: 

    1. ਮਲਟੀਮੀਡੀਆ ਦੀ ਵਰਤੋਂ ਸਿੱਖਿਆ ਦੇ ਖੇਤਰ ਵਿੱਚ ਕੀਤੀ ਜਾਂਦੀ ਹੈ। 

    2. ਮੈਡੀਕਲ ਸਾਇੰਸ ਵਿਚ ਮਨੁੱਖੀ ਸ਼ਰੀਰ ਦੇ ਮਾਡਲ ਬਨਾਉਣ ਲਈ ਮਲਟੀਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ। 

    3. ਮਨੋਰੰਜਨ ਦੇ ਖੇਤਰ ਵਿਚ ਮਲਟੀਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ। 

    4. ਰੇਲਵੇ ਸਟੇਸ਼ਨਾਂ, ਬੈਂਕਾਂ ਆਦਿ ਵਿਚ ਗ੍ਰਾਹਕਾਂ ਨੂੰ ਸੂਚਨਾ ਦੇਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। 

    5. ਦੂਰ-ਦੁਰਾਡੇ ਬੈਠੇ ਵਿਅਕਤੀਆਂ ਨਾਲ ਫੇਸ ਟੂ ਫੇਸ ਗੱਲਬਾਤ ਕਰਨ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। 

    ਪ੍ਰਸ਼ਨ:7. ਐੱਮ.ਐੱਸ.ਵਰਡ ਦੀਆਂ ਖਾਸ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ?

    ਉੱਤਰ: ਐੱਮ.ਐੱਸ.ਵਰਡ ਦੀਆਂ ਖਾਸ ਵਿਸ਼ੇਸ਼ਤਾਵਾਂ:-

    1. ਐੱਮ.ਐੱਸ.ਵਰਡ ਮਾਇਕਰੋਸਾਫਟ ਕਾਰਪੋਰੇਸ਼ਨ ਵੱਲੋਂ ਤਿਆਰ ਕੀਤਾ ਗਿਆ ਇੱਕ ਵਰਡ ਪ੍ਰੋਸੈਸਿੰਗ ਐਪਲੀਕੇਸ਼ਨ ਸਾਫਟਵੇਅਰ ਹੈ, ਜਿਸਦੀ ਵਰਤੋਂ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ

    2. ਐੱਮ.ਐੱਸ.ਵਰਡ, ਐੱਮ.ਐੱਸ.ਆਫਿਸ ਸਾਫਟਵੇਅਰ ਪੈਕੇਜ ਦਾ ਭਾਗ ਹੈ

    3. ਐੱਮ.ਐੱਸ.ਵਰਡ ਇੱਕ ਵਰਡ ਪ੍ਰੋਸੈਸਰ ਸਾਫਟਵੇਅਰ ਹੈ ਜਿਸਦੀ ਵਰਤੋ ਦਫਤਰੀ ਕੰਮ-ਕਾਜ ਜਿਵੇਂ ਕਿ ਪੱਤਰ ਲਿਖਣ ਲਈ, ਨੋਟਿਸ ਤਿਆਰ ਕਰਨ ਲਈ, ਰਿਜੂਉਮ ਬਣਾਉੁਣ ਲਈ, ਮੇਲ ਮਰਜ, ਵਿਿਦਆਰਥੀਆਂ ਵੱਲੋਂ ਨੋਟਸ ਲ਼ਿਖਣ ਅਤੇ ਕਈ ਹੋਰ ਡਾਕੂਮੈਂਟ ਤਿਆਰ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ

    4. ਇਹਨਾਂ ਡਾਕੂਮੈਂਟ ਨੂੰ ਸੇਵ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਲੋੜ ਅਨੁਸਾਰ ਇਹਨਾਂ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ

    5. ਐੱਮ.ਐੱਸ.ਵਰਡ ਰਾਹੀ ਡਾਕੂਮੈਂਟ ਵਿੱਚ ਕਿਧੱਰੇ ਵੀ ਟੈਕਸੱਟ ਨੂੰ ਸ਼ਾਮਲ ਕਰ ਸਕਦੇ ਹਾਂ

    6. ਅੱਖਰ, ਸ਼ਬਦ, ਲਾਈਨਾਂ ਜਾਂ ਪੇਜਾਂ ਨੂੰ ਅਸਾਨੀ ਨਾਲ ਮਿਟਾ ਸਕਦੇ ਹਾਂ

    7. ਕਿਸੇ ਵੀ ਟੈਕਸੱਟ ਦੇ ਭਾਗ ਨੂੰ ਇੱਕ ਡਾਕੂਮੈਂਟ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਸਕਦੇ ਹਾਂ ਅਤੇ ਵਾਰ-ਵਾਰ ਪੇਸ਼ਟ ਵੀ ਕਰ ਸਕਦੇ ਹਾਂ

    8. ਪੇਜ਼ ਦਾ ਸਾਈਜ ਅਤੇ ਮਾਰਜਨ ਚੁਣ ਸਕਦੇ ਹਾਂ ਅਤੇ ਵਰਡ ਪ੍ਰੋਸੈਸਰ ਉਸ ਮੁਤਾਬਕ ਤੁਹਾਡੇ ਟੈਕਸੱਟ ਨੂੰ ਉਸ ਵਿੱਚ ਫਿਟ ਕਰ ਦਿੰਦਾ ਹੈ

    9. ਇਸ ਵਿੱਚ ਅਸੀਂ ਕਿਸੇ ਇੱਕ ਅਖੱਰ ਜਾਂ ਲਾਈਨ ਨੂੰ ਲੱਭ ਕੇ ਉਸਨੂੰ ਦੁਜੀ ਕਿਸੇ ਅਖੱਰ ਜਾਂ ਲਾਈਨ ਨਾਲ ਬਦਲ ਸਕਦੇ ਹਾਂ

    10. ਫੋਂਟ ਦੀ ਮਦਦ ਨਾਲ ਅਸੀਂ ਟੈੱਕਸਟ ਦਾ ਆਕਾਰ ਅਤੇ ਸਟਾਈਲ ਬਦਲ ਸਕਦੇ ਹਾਂ

    ਪ੍ਰਸ਼ਨ:8. ਐੱਮ.ਐੱਸ.ਵਰਡ ਡਾਕੂਮੈਂਟ ਵਿਊ ਦਾ ਵਰਣਨ ਕਰੋ?

    ਉੱਤਰ: ਐੱਮ.ਐੱਸ.ਵਰਡ ਡਾਕੂਮੈਂਟ ਦੇ ਪੰਜ ਵਿਊ ਹਨ:-

    1.      ਪ੍ਰਿੰਟ ਲੇਆਊਟ ਵਿਊ:- ਪ੍ਰਿੰਟ ਲੇਆਊਟ ਵਿਊ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ, ਜਿਵੇਂ ਕਿ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ

    2.     ਫੂਲ ਸਕਰੀਨ ਲੇਆਊਟ ਵਿਊ:- ਇਹ ਲੇਆਊਟ ਸਾਨੂੰ ਆਪਣੇ ਡਾਕੂਮੈਂਟ ਨੂੰ ਸਕਰੀਨ ਉਤੇ ਅਸਾਨੀ ਨਾਲ ਪੜ੍ਹਣ ਯੋਗ ਬਣਾਉਣ ਵਿੱਚ ਮਦਦ ਕਰਦਾ ਹੈ

    3.      ਵੈੱਬ ਲੇਆਊਟ ਵਿਊ:- ਵੈੱਬ ਲੇਆਊਟ ਵਿਊ ਸਾਡੇ ਡਾਕੂਮੈਂਟ ਨੂੰ ਕਿਸੇ ਵੀ ਬ੍ਰਾਊਜ਼ਰ ਜਿਵੇਂ ਕਿ ਇੰਟਰਨੈੱਟ ਐਕਸਪਲੋਰਰ, ਗੂਗਲ ਕਰੋਮ ਤੇ ਪ੍ਰਦਰਸ਼ਿਤ ਕਰਨ ਯੋਗ ਬਣਾਉਂਦਾ ਹੈ

    4.      ਆਊਟਲਾਈਨ ਵਿਊ:- ਆਊਟਲਾਈਨ ਵਿਊ ਡਾਕੂਮੈਂਟ ਨੂੰ ਆਊਟਲਾਈਨ ਰੂਪ ਵਿੱਚ ਦਿਖਾਉਂਦਾ ਹੈ

    5.      ਡਰਾਫਟ ਵਿਊ: ਡਰਾਫਟ ਵਿਊ ਸੱਭ ਨਾਲੋਂ ਵੱਧ ਵਰਤਿਆ ਜਾਣ ਵਾਲਾ ਵਿਊ ਹੈ ਅਸੀਂ ਡਰਾਫਟ ਵਿਊ ਦੀ ਮਦਦ ਨਾਲ ਆਪਣੇ ਡਾਕੂਮੈਂਟ ਨੂੰ ਬਹੁਤ ਜਲਦੀ ਐਡਿਟ ਕਰ ਸਕਦੇ ਹਾਂ

    ਪ੍ਰਸ਼ਨ:9. ਐੱਮ.ਐੱਸ.ਵਰਡ ਵਿੱਚ ਇੱਕ ਨਵੀਂ ਫਾਈਲ ਕਿਵੇਂ ਬਣਾਈ ਅਤੇ ਸੇਵ ਕੀਤੀ ਜਾਂਦੀ ਹੈ?

    ਉੱਤਰ: ਐੱਮ.ਐੱਸ.ਵਰਡ ਵਿੱਚ ਇੱਕ ਨਵੀਂ ਫਾਈਲ ਬਣਾਉਣ ਦਾ ਤਰੀਕਾ:-

    ਪਹਿਲਾਂ ਤਰੀਕਾ:

    ਫਾਈਲ ਮੀਨੂੰ ਵਿੱਚ ਨਿਊ ਆਪਸ਼ਨ ਉੱਤੇ ਕਲਿੱਕ ਕਰੋ

    ਬਲੈਂਕ ਡਾਕੂਮੈਂਟ ਆਪਸ਼ਨ ਨੂੰ ਚੁਣੋ

    Create ਬਟਨ ਤੇ ਕਲਿੱਕ ਕਰੋ

    ਦੂਜਾ ਤਰੀਕਾ:

    ਕੀਅ ਬੋਰਡ ਤੋਂ Ctrl+N ਕੀਅ ਦਬਾਓ

    ਐੱਮ.ਐੱਸ.ਵਰਡ ਵਿੱਚ ਇੱਕ ਨਵੀਂ ਫਾਈਲ ਸੇਵ ਕਰਨ ਦਾ ਤਰੀਕਾ:-

    ਪਹਿਲਾਂ ਤਰੀਕਾ:

          ਫਾਈਲ ਮੀਨੂੰ ਵਿੱਚ ਸੇਵ ਆਪਸ਼ਨ ਉੱਤੇ ਕਲਿੱਕ ਕਰੋ

          ਸੇਵ ਡਾਇਲਾਗ ਬਾਕਸ ਖੁਲੇਗਾ

          ਡਾਕੂਮੈਂਟ ਦਾ ਨਾਂ ਟਾਈਪ ਕਰੋ ਅਤੇ ਸੇਵ ਬਟਨ ਤੇ ਕਲਿੱਕ ਕਰੋ

    ਦੂਜਾ ਤਰੀਕਾ:

          ਕੀਅ ਬੋਰਡ ਤੋਂ Ctrl+S ਕੀਅ ਦਬਾਓ

    ਪ੍ਰਸ਼ਨ 10. ਐੱਮ.ਐੱਸ.ਵਰਡ ਵਿੱਚ ਹੋਮ ਟੈਬ ਦੇ ਕਲਿੱਪਬੋਰਡ ਗਰੁੱਪ ਦੀਆਂ ਆਪਸ਼ਨਾਂ ਸੰਬੰਧੀ ਜਾਣਕਾਰੀ ਦਿਉ?

    ਉੱਤਰ: ਕਲਿੱਪਬੋਰਡ ਗਰੁੱਪ ਮਾਈਕਰੋਸਾਫਟ ਵਰਡ ਦੇ ਹੋਮ ਟੈਬ ਦਾ ਸੱਭ ਤਪਂ ਪਹਿਲਾਂ ਗਰੁੱਪ ਹੁੰਦਾ ਹੈ ਇਸ ਵਿੱਚ ਚਾਰ ਆਪਸ਼ਣਾਂ ਪੇਸਟ, ਕੱਟ, ਕਾਪੀ ਅਤੇ ਫਾਰਮੈਟ ਪੈਂਟਰ ਮੋਜੂਦ ਹੁੰਦੀਆਂ ਹਨ

    1. ਕੱਟ/ਕਾਪੀ ਟੈਕਸਟ:- ਜੇਕਰ ਅਸੀਂ ਆਪਣੇ ਦਸਤਾਵੇਜ਼ ਵਿੱਚ ਕਿਸੇ ਟੈਕਸਟ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਮੂਵ ਜਾਂ ਕਾਪੀ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਦਸਤਾਵੇਜ਼ ਵਿੱਚ ਛੁਟ, ਛੋਪੇ ਅਤੇ ਫੳਸਟੲ ਕਮਾਂਡ ਦੀ ਵਰਤੋਂ ਕਰਨੀ ਪੈਂਦੀ ਹੈ

    2. ਪੇਸਟ ਕਰਨਾ:- ਜੇਕਰ ਤੁਸੀਂ ਟੈਕਸਟ ਨੂੰ ਕੱਟ ਜਾਂ ਕਾਪੀ ਕਰ ਲਿਆ ਹੋਵੇ ਤਾਂ ਉਸਨੂੰ ਦਸਤਾਵੇਜ਼ ਵਿੱਚ ਕਿਸੀ ਵੀ ਜਗ੍ਹਾ ਤੇ ਪੇਸਟ ਕਰਨ ਦੀ ਲੋੜ ਪੈਂਦੀ ਹੈ ਕਰਸਰ ਨੂੰ ਉਸ ਥਾਂ ਉਪੱਰ ਲੈ ਕੇ ਜਾਓ, ਜਿੱਥੇ ਤੁਸੀਂ ਕੱਟ/ਕਾਪੀ ਕੀਤੇ ਹੋਏ ਟੈਕਸਟ ਨੂੰ ਪੇਸਟ ਕਰਨਾ ਹੋਵੇ

    3. ਫਾਰਮੈਟ ਪੇਂਟਰ:- ਫਾਰਮੈਟ ਪੇਂਟਰ ਦੀ ਮਦਦ ਨਾਲ ਅਸੀਂ ਆਪਣੇ ਦਸਤਾਵੇਜ਼ ਵਿੱਚ ਟੈਕਸਟ ਉਪੱਰ ਪਹਿਲਾਂ ਤੋਂ ਹੀ ਅਪਲਾਈ ਕੀਤੀ ਹੋਈ ਫਾਰਮੈਟਿੰਗ ਨੂੰ ਜਲਦੀ ਨਾਲ ਕਾਪੀ ਕਰ ਸਕਦੇ ਹਾਂ

    ਪ੍ਰਸ਼ਨ 11. ਐੱਮ.ਐੱਸ.ਵਰਡ ਵਿੱਚ ਹੋਮ ਟੈਬ ਦੇ ਫੌਂਟ ਗਰੁੱਪ ਵਿੱਚ ਮੋਜੂਦ ਆਪਸ਼ਨਾਂ ਸੰਬੰਧੀ ਜਾਣਕਾਰੀ ਦਿਉ?

    ਉੱਤਰ: ਐੱਮ.ਐੱਸ.ਵਰਡ ਵਿੱਚ ਹੋਮ ਟੈਬ ਦਾ ਫੌਂਟ ਗਰੁੱਪ ਸਾਨੂੰ ਟੈਕਸਟ ਦਾ ਫੌਂਟ ਸਟਾਈਲ, ਸਾੲਜ਼ਿ, ਕਲਰ, ਅਤੇ ਹੋਰ ਕਈ ਚੀਜਾਂ ਸੈੱਟ ਕਰਨ ਦੀ ਸਹੂਲਤ ਮੁਹੱਈਆਂ ਕਰਵਾਉਂਦਾ ਹੈ

    1. ਫੌਂਟ ਫੇਸ ਅਤੇ ਫੌਂਟ ਸਾਈਜ਼:- ਇੱਕ ਫੌਂਟ ਇੱਕ ਖਾਸ ਫੇਸ ਜਾਂ ਪ੍ਰਿੰਟ ਹੋਣ ਵਾਲੇ ਟੈਕਸਟ ਕਰੈਕਟਰਜ਼ ਦਾ ਸੈੱਟ ਹੁੰਦਾ ਹੈ ਫੌਂਟ ਫੇਸ ਜਾਂ ਟਾਈਪ ਫੇਸ ਇੱਕ ਅਜਿਹਾ ਡਿਜ਼ਾਈਨ ਹੁੰਦਾ ਹੈ, ਜੋ ਅੱਖਰਾਂ ਦੀ ਦਿੱਖ ਨੂੰ ਪਰਿਭਾਸ਼ਿਤ ਕਰਦਾ ਹੈ ਏਰੀਅਲ ਅਤੇ ਟਾਈਮ ਨਿਊ ਰੋਮਨ ਫੌਂਟ ਫੇਸ ਦੀਆਂ ਉਦਾਹਰਣਾਂ ਹਨ ਫੌਂਟ ਸਾਈਜ ਅੱਖਰਾਂ ਦੇ ਆਕਾਰ ਨੂੰ ਪਰਿਭਾਸ਼ਿਤ ਕਰਦੇ ਹਨ, ਅਸੀਂ ਆਪਣੀ ਲੋੜ ਅਨੁਸਾਰ ਟੈਕਸਟ ਦਾ ਆਕਾਰ ਵੱਡਾ-ਛੋਟਾ ਕਰ ਸਕਦੇ ਹਾਂ

    2. ਫੌਂਟ ਸਟਾਈਲ:- ਫੌਂਟ ਸਟਾਈਲ ਰਾਹੀਂ ਅਸੀਂ ਆਪਣੇ ਟੈਕਸਟ ਨੂੰ ਬੋਲਡ. ਇਟੈਲਿਕ ਅਤੇ ਅੰਡਰਲਾਈਨ ਕਰ ਸਕਦੇ ਹਾਂ

    3. ਫੌਂਟ ਕਲਰ:- ਫੌਂਟ ਕਲਰ ਦੀ ਵਰਤੋਂ ਕਰਕੇ ਅਸੀਂ ਆਪਣੇ ਟੈਕਸਟ ਨੂੰ ਵੱਖ-ਵੱਖ ਰੰਗਾਂ ਨਾਲ ਟਾਈਪ ਕਰ ਸਕਦੇ ਹਾਂ

    4. ਟੈਕਸਟ ਹਾਈਲਾਈਟ ਕਲਰ:- ਕਿਸੇ ਟੈਕਸਟ ਨੂੰ ਚੁਣ ਕੇ ਉਸਨੂੰ ਗੂੜੇ ਰੰਗ ਦੀ ਬੈਕਗ੍ਰਾਊਂਡ ਨਾਲ ਦਰਸ਼ਾਉਣ ਲਈ ਟੈਕਸਟ ਹਾਈਲਾਈਟ ਕਲਰ ਦੀ ਵਰਤੋਂ ਕੀਤੀ ਜਾਂਦੀ ਹੈ

    5. ਟੈਕਸਟ ਇਫੈਕਟਸ:- ਟੈਕਸਟ ਇਫੈਕਟ ਦੀ ਵਰਤੋਂ ਕਰਕੇ ਅਸੀਂ ਆਪਣੇ ਟੈਕਸਟ ਉਪੱਰ ਆਊਟਲਾਈਨ, ਸ਼ੈਡੋ, ਗਲੋ, ਅਤੇ ਰਿਫਲੈਕਸ਼ਨ ਵਰਗੇ ਪ੍ਰਭਾਵ ਲਾਗੂ ਕਰ ਸਕਦੇ ਹਾਂ

    6. ਟੈਕਸਟ ਕੇਸ ਬਦਲਣਾ:- ਅਸੀਂ ਵਰਡ ਵਿੱਚ ਕਿਸੇ ਅੱਖਰ ਨੂੰ ਛੋਟੇ ਅੱਖਰਾਂ ਤੋਂ ਵੱਡੇ, ਜਾਂ ਵੱਡੇ ਅਖਰਾਂ ਤੋਂ ਸੰਟੈਂਸ ਕੇਸ ਵਿੱਚ ਬਦਲ ਲਈ ਦੁਬਾਰਾ ਕੀਅ ਬੋਰਡ ਤੋਂ ਇਹਨਾਂ ਟਾਈਪ ਕਰਨ ਦੀ ਜਗ੍ਹਾ ਟੈਕਸਟ ਕੇਸ ਰਾਹੀਂ ਇਹਨਾਂ ਨੂੰ ਬਦਲਿਆ ਜਾ ਸਕਦਾ ਹੈ

    ਪ੍ਰਸ਼ਨ 12. ਵਰਡ ਆਰਟ ਕੀ ਹੈ? ਵਰਡ ਆਰਟ ਨੂੰ ਡਾਕੂਮੈਂਟ ਵਿੱਚ ਕਿਵੇਂ ਦਾਖਲ ਕੀਤਾ ਜਾਂਦਾ ਹੈ?

    ਉੱਤਰ: ਡਾਕੂਮੈਂਟ ਵਿਚ ਵਰਡ ਆਰਟ ਦੀ ਵਰਤੋਂ ਸਪੈਸ਼ਲ ਟੈਕਸਟ ਇਫੈਕਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਵਰਡ ਆਰਟ ਟੈਕਸਟ ਆਬਜੈਕਟ ਹੁੰਦੇ ਹਨ ਵਰਡ ਆਰਟ ਨੂੰ ਡਾਕੂਮੈਂਟ ਵਿਚ ਦਾਖਲ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ:

    1. Insert ਟੈਬ ਤੇ ਕੱਿਲਕ ਕਰੋ

    2. Text ਗਰੱੁਪ ਵਿੱਚ Word art ਆਪਸਨ ਤੇ ਕਲਿੱਕ ਕਰੋ

    3. ਆਪਣੀ ਜਰੂਰਤ ਅਨੁਸਾਰ ਵਰਡ ਆਰਟ ਆਬਜੈਕਟ ਦੀ ਚੋਣ ਕਰੋ

    4. ਵਰਡ ਆਰਟ ਵਿੱਚ ਟੈਕਸਟ ਦਾਖਲ ਕਰੋ