Punjab School Education Board
Chapter 1 ਸਿਹਤ ਸਿੱਖਿਆ
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
- ਸਰੀਰਿਕ ਸਿਹਤ (Physical Health)
- ਮਾਨਸਿਕ ਸਿਹਤ (Mental Health)
- ਸਮਾਜਿਕ ਸਿਹਤ (Social Health)
- ਰੁਹਾਨੀ ਸਿਹਤ (Spiritual Health)
- ਵਾਤਾਵਰਨ ਸਿਹਤ (Environmental Health ।
- ਸਰੀਰਿਕ ਸਿਹਤ (Physical Health)
- ਮਾਨਸਿਕ ਸਿਹਤ (Mental Health)
- ਸਮਾਜਿਕ ਸਿਹਤ (Social Health).
- ਰੂਹਾਨੀ ਸਿਹਤ (Spiritual Health)
- ਵਾਤਾਵਰਨ ਸਿਹਤ (Environmental Health) ।
1. ਸਰੀਰਿਕ ਸਿਹਤ (Physical Health) – ਸਿਹਤ ਕੁੱਲ ਸਿੱਖਿਆ ਦਾ ਇੱਕ
ਮਹੱਤਵਪੂਰਨ ਭਾਗ ਹੈ । ਇਸ ਵਿਚ | ਸਰੀਰ ਦੇ ਵੱਖ-ਵੱਖ ਹਿੱਸਿਆਂ; ਜਿਵੇਂ ਕਿ ਚਮੜੀ, ਵਾਲਾਂ, ਦੰਦਾਂ, ਅੱਖਾਂ, ਕੰਨਾਂ, ਹੱਥਾਂ, ਪੈਰਾਂ, ਅਰਾਮ ਅਤੇ ਨੀਂਦ, ਕਸਰਤ, ਮਨੋਰੰਜਨ ਅਤੇ ਮੁਦਰਾ, ਸਾਹ,
ਕਾਰਡੀਓਵੈਸਕੁਲਰ ਅਤੇ ਸਰੀਰ ਦੇ ਦੂਜੇ ਭਾਗਾਂ ਦੀ ਦੇਖਭਾਲ, ਕਿਵੇਂ ਰੱਖੀ ਜਾਵੇ, ਉਸ ਬਾਰੇ ਜਾਣਕਾਰੀ ਪ੍ਰਦਾਨ
ਕਰਦਾ ਹੈ । ਇਹ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਸਰਵ-ਉੱਤਮ ਸਿਹਤ ਦੇ ਰਾਜ ਨੂੰ ਕਿਵੇਂ ਬਣਾ ਕੇ
ਰੱਖਿਆ ਜਾ ਸਕਦਾ ਹੈ ।
2. ਮਾਨਸਿਕ ਸਿਹਤ (Mental Health) – ਇਹ ਸਿਹਤ ਦੇ ਕੁੱਲ ਭਾਗ ਦਾ
ਹਿੱਸਾ ਹੈ । ਮਾਨਸਿਕ ਸਿਹਤ ਦਾ ਅਰਥ | ਮਾਨਸਿਕ ਬਿਮਾਰੀ ਦੇ ਰੋਗ ਦੀ
ਪਛਾਣ ਅਤੇ ਇਲਾਜ ਤੋਂ ਨਹੀਂ ਹੈ,
ਬਲਕਿ ਇਹ ਚੰਗੀ ਮਾਨਸਿਕ ਸਿਹਤ ਨੂੰ ਕਿਵੇਂ ਬਣਾ ਕੇ ਰੱਖਣਾ ਚਾਹੀਦਾ ਹੈ, ਉਸ ਬਾਰੇ ਵੀ ਸਿਖਾਉਂਦਾ ਹੈ । ਮਾਨਸਿਕ ਸਿਹਤ ਅਤੇ ਸਰੀਰਿਕ ਸਿਹਤ
ਦੋਵਾਂ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ । ਇਕ ਮਸ਼ਹੂਰ ਕਹਾਵਤ ਦੇ ਅਨੁਸਾਰ ਤੰਦਰੁਸਤ ਸਰੀਰ ਵਿਚ
ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ । ਮਾਨਸਿਕ ਤੌਰ ‘ਤੇ ਤੰਦਰੁਸਤ ਵਿਅਕਤੀ ਆਤਮ ਵਿਸ਼ਵਾਸ, ਸ਼ਾਂਤ ਅਤੇ ਖ਼ੁਸ਼ਹਾਲ, ਵਿਵਸਥਿਤ, ਸਵੈ-ਨਿਯੰਤਰਿਤ ਅਤੇ ਭਾਵਨਾਤਮਕ ਹੁੰਦਾ ਹੈ । ਉਹ ਡਰ, ਗੁੱਸੇ, ਪਿਆਰ, ਈਰਖਾ, ਦੋਸ਼ ਜਾਂ ਚਿੰਤਾਵਾਂ ਤੋਂ
ਅਸਾਨੀ ਨਾਲ ਪ੍ਰਭਾਵਿਤ ਨਹੀਂ ਹੁੰਦਾ ਅਤੇ ਉਹ ਹਰ ਤਰੀਕੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਅਸਾਨੀ
ਨਾਲ ਕਰ ਲੈਂਦਾ ਹੈ ।
4. ਰੂਹਾਨੀ ਸਿਹਤ (Spiritual Health) – ਇਸ ਨੂੰ ਇਕ ਧਾਰਮਿਕ ਵਿਸ਼ਵਾਸ, ਕਦਰਾਂ-ਕੀਮਤਾਂ, ਵਿਸ਼ਵਾਸਾਂ ਅਤੇ ਨੈਤਿਕਤਾ ਦੇ
ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਇਹ ਮਨੁੱਖਾਂ ਵਿਚ ਸੁਲਾਹ ਅਤੇ ਮਾਫ਼ੀ ਵਰਗੇ ਭਾਵ
ਪੈਦਾ ਕਰਦਾ ਹੈ । ਇਹ ਵਿਅਕਤੀਆਂ ਦੇ ਜੀਵਨ ਦੀਆਂ ਰੋਜ਼ਮਰਾ ਦੀਆਂ ਚੁਣੌਤੀਆਂ ਨੂੰ ਪੂਰਾ ਕਰਨ ਲਈ
ਵੀ ਲਾਭਦਾਇਕ ਹੁੰਦਾ ਹੈ । ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਤੇ ਵੱਧ ਰਹੇ ਦਬਾਅ ਕਾਰਣ ਵਿਅਕਤੀਗਤ
ਵਿਚ ਖ਼ੁਦਗਰਜ਼ੀ ਅਤੇ ਕਈ ਤਰ੍ਹਾਂ ਦੀਆਂ ਤਰੁੱਟੀਆਂ ਪੈਦਾ ਹੁੰਦੀਆਂ ਹਨ ਜਿਸ ਨੂੰ ਕਿ ਰੂਹਾਨੀ
ਸਿਹਤ ਮਨੁੱਖ ਨੂੰ ਮੁੜ ਉਸਦੇ ਸੱਚੇ ਸਵੈ-ਸੇਬਰ ਨਾਲ ਜੋੜਦੀ ਹੈ । ਇਹ ਸਾਡੀ ਜਾਗਰੂਕਤਾ ਨੂੰ
ਖੋਲ੍ਹਣਾ ਅਤੇ ਸਾਨੂੰ ਉਸਨੂੰ ਮਹਿਸੂਸ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ।
- ਸਿਹਤ ਸਿੱਖਿਆ ਦਾ ਟੀਚਾ ਹਰੇਕ ਨਾਗਰਿਕ ਵਿਚ ਉੱਚ ਪੱਧਰ ਦੀ ਸਿਹਤ
ਬਣਾਈ ਰੱਖਣਾ ਹੈ, ਤਾਂ ਕਿ ਉਹ ਸਿਹਤਮੰਦ ਹੋਣ ਦੇ ਨਾਲ-ਨਾਲ ਆਪਣੇ ਜੀਵਨ ਦੀਆਂ
ਰੋਜ਼ਾਨਾ ਕਿਰਿਆਵਾਂ ਨੂੰ ਚੰਗੀ ਤਰ੍ਹਾਂ ਨਿਭਾ ਸਕੇ ।
- ਹੋਰ ਪ੍ਰੋਗਰਾਮਾਂ ਦੇ ਨਾਲ-ਨਾਲ ਸਿਹਤ ਸੁਧਾਰ ਦਾ ਪ੍ਰੋਗਰਾਮ ਵੀ
ਲਾਜ਼ਮੀ ਤੌਰ ਤੇ ਚਲਾਉਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਵੇਗਾ ।
- ਸਿਹਤ ਸੁਧਾਰ ਦਾ ਪ੍ਰੋਗਰਾਮ ਬੱਚਿਆਂ ਦੀ ਰੁਚੀ, ਜ਼ਰੂਰਤ, ਸਮਰੱਥਾ ਅਤੇ ਵਾਤਾਵਰਨ ਦੇ ਅਨੁਕੂਲ ਹੋਣਾ ਚਾਹੀਦਾ ਹੈ, ਤਾਂਕਿ ਬੱਚੇ ਸਿਹਤ ਸਿੱਖਿਆ ਤੇ ਗਿਆਨ ਪ੍ਰਾਪਤ ਕਰ ਸਕਣ ਅਤੇ
ਪ੍ਰਾਪਤ ਕੀਤੇ ਹੋਏ ਗਿਆਨ ਦੀਆਂ ਆਦਤਾਂ ਦੀ ਆਪਣੇ ਜੀਵਨ ਵਿਚ ਵਰਤੋਂ ਕਰਨ ।
- ਪ੍ਰਯੋਗਾਤਮਕ ਸਿੱਖਿਆ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਇਸ
ਤੋਂ ਜ਼ਿਆਦਾ ਲਾਭ ਪਹੁੰਚਦਾ ਹੈ, ਇਸ ਲਈ ਇਸ ਤਰ੍ਹਾਂ ਦੇ
ਪ੍ਰੋਗਰਾਮ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਹਨਾਂ ਵਿਚ ਸਾਰੇ ਬੱਚਿਆਂ ਨੂੰ ਭਾਗ ਲੈਣ ਦੇ ਮੌਕੇ ਪ੍ਰਾਪਤ ਹੋ
ਸਕਣ ਅਤੇ ਉਹ ਕੁੱਝ ਸਿੱਖਿਆ ਪ੍ਰਾਪਤ ਕਰ ਸਕਣ ।
- ਹਰੇਕ ਬੱਚੇ ਵਿਚ ਕੁੱਝ ਖ਼ਾਸ ਗੁਣ ਮੌਜੂਦ ਹੁੰਦੇ ਹਨ । ਇਸ ਲਈ
ਸਿਹਤ ਸਿੱਖਿਆ ਦਾ ਪ੍ਰੋਗਰਾਮ ਇਸ ਤਰ੍ਹਾਂ | ਦਾ ਹੋਣਾ ਚਾਹੀਦਾ ਹੈ, ਜਿਸ ਵਿਚ ਬੱਚੇ ਨੂੰ ਆਪਣੇ ਉਹਨਾਂ ਗੁਣਾਂ ਨੂੰ ਵਿਕਸਿਤ ਕਰਨ ਦਾ
ਮੌਕਾ ਮਿਲ ਸਕੇ, ਜਿਸ ਦੇ ਨਤੀਜੇ ਵਜੋਂ ਸਿਹਤ ਸਿੱਖਿਆ ਦਾ ਮਹੱਤਵ ਵਧੇ ।
- ਸਿਹਤ ਸਿੱਖਿਆ ਨੂੰ ਪੜ੍ਹਨ-ਲਿਖਣ ਤਕ ਹੀ ਸੀਮਿਤ ਨਹੀਂ ਰੱਖਣਾ
ਚਾਹੀਦਾ, ਸਗੋਂ ਇਸ ਦੀਆਂ ਠੋਸ ਪ੍ਰਾਪਤੀਆਂ | ਲਈ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ ।
- ਸਿਹਤ ਸਿੱਖਿਆ ਦੇ ਕਾਰਜਕ੍ਰਮ ਨੂੰ ਸਿਰਫ਼ ਸਕੂਲਾਂ ਤਕ ਹੀ ਸੀਮਿਤ
ਨਹੀਂ ਰੱਖਣਾ ਚਾਹੀਦਾ, ਸਗੋਂ ਘਰ-ਘਰ ਜਾ ਕੇ ਸਮਾਜ ਦੇ ਹਰੇਕ ਅੰਗ ਖ਼ਾਸ ਕਰ ਮਾਤਾ-ਪਿਤਾ
ਨੂੰ ਇਸ ਦੀ ਸਿੱਖਿਆ, ਇਸ ਤੋਂ ਹੋਣ ਵਾਲੇ ਲਾਭਾਂ ਅਤੇ ਲਾਪਰਵਾਹੀ ਤੋਂ ਹੋਣ ਵਾਲੀਆਂ
ਹਾਨੀਆਂ ਆਦਿ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਪਹਿ ] ਦੇ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ
ਹਮੇਸ਼ਾ ਜਾਗਰੁਕ ਰਹਿਣ ।
- ਸਿਹਤ ਸੰਬੰਧੀ ਕਾਰਜਵੰਮਾਂ ਵਿਚ ਇਸ ਤਰਾਂ ਦੀਆਂ ਸਮੱਸਿਆਵਾਂ
ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ, | ਜਿਨ੍ਹਾਂ ਤੋਂ ਉਹ ਕੁੱਝ ਸਿੱਖਿਆ ਹਾਸਲ ਕਰ ਸਕਣ ਇਸ ਦੇ ਨਾਲ-ਨਾਲ
ਉਹਨਾਂ ਦਾ ਮਨੋਰੰਜਨ ਵੀ ਹੋ ਸਕੇ ।
- ਯੋਗਾ (Yoga) – ਚੰਗੀ ਸਿਹਤ ਲਈ ਹਰ ਰੋਜ਼ ਯੋਗਾ ਕਰਨਾ ਜ਼ਰੂਰੀ ਹੈ । ਯੋਗ ਰਾਹੀਂ
ਸਰੀਰ ਨੂੰ ਅੰਦਰੂਨੀ ਅਸ਼ੁੱਧੀਆਂ ਤੋਂ ਛੁਟਕਾਰਾ ਮਿਲਦਾ ਹੈ | ਸਰੀਰ ਨੂੰ ਮਾਨਸਿਕ ਅਤੇ ਆਤਮਿਕ ਤੰਦਰੁਸਤੀ ਮਿਲਦੀ ਹੈ ।
- ਸਾਫ਼-ਸੁਥਰਾ ਵਾਤਾਵਰਨ (Health Environment) – ਸਕੂਲ ਵਿੱਚ ਬੱਚਿਆਂ ਨੂੰ ਸਾਫ਼-ਸੁਥਰਾ ਵਾਤਾਵਰਨ | ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਸਿਹਤ ‘ਤੇ ਮਾੜਾ
ਪ੍ਰਭਾਵ ਨਾ ਪਵੇ ਅਤੇ ਉਹ ਸਾਫ਼-ਸੁਥਰੇ ਵਾਤਾਵਰਣ ਵਿਚ ਪੜ੍ਹ ਸਕਣ ।
- ਸੰਤੁਲਿਤ ਭੋਜਨ (Balanced Diet)
- ਸ਼ੁੱਧ ਹਵਾ, ਪਾਣੀ ਅਤੇ ਪ੍ਰਕਾਸ਼ (Pure Air, Water and Light)
- ਸਹੀ ਫ਼ਰਨੀਚਰ (Adequate Furniture)
- ਡਾਕਟਰੀ ਜਾਂਚ (Medical Examination) ।
1. ਸਰੀਰਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੁੱਢਲਾ ਗਿਆਨ (Elementary Knowledge of Anatomy and
Physiology) – ਹਰ ਇਕ ਮਨੁੱਖ ਨੂੰ ਆਪਣੇ ਸਰੀਰ ਦੀ ਬਣਤਰ ਬਾਰੇ ਪੂਰਾ ਗਿਆਨ ਹੋਣਾ
ਚਾਹੀਦਾ ਹੈ ਕਿ ਉਸ ਦੇ ਸਰੀਰ ਦੀ ਬਣਤਰ ਕਿਹੋ ਜਿਹੀ ਹੈ ਅਤੇ ਸਰੀਰ ਦੇ ਵੱਖ-ਵੱਖ ਅੰਗ ਆਪਣੀਆਂ
ਸਰੀਰਕ ਕਿਰਿਆਵਾਂ ਕਿਸ ਤਰ੍ਹਾਂ ਕਰ ਰਹੇ ਹਨ । ਇਸ ਉਦਾਹਰਨ ਦੇ ਤੌਰ ‘ਤੇ ਜੇਕਰ ਤੁਹਾਡੀ ਸਾਈਕਲ
ਰਸਤੇ ਵਿਚ ਖਰਾਬ ਹੋ ਜਾਵੇ, ਜੇਕਰ ਤੁਹਾਨੂੰ ਉਸ ਦੀ ਬਣਤਰ ਦਾ ਪਤਾ ਹੋਵੇਗਾ ਤਾਂ ਤੁਸੀਂ ਉਸ ਨੂੰ
ਠੀਕ ਕਰ ਸਕਦੇ ਹੋ। ਜਾਂ ਕਿਸੇ ਸਾਈਕਲ ਠੀਕ ਕਰਨ ਵਾਲੇ ਮਿਸਤਰੀ ਨੂੰ ਇਸ ਦਾ ਨੁਕਸ ਕੀ ਹੈ ਦੱਸ ਕੇ
ਠੀਕ ਕਰਵਾ ਲਵੋਗੇ । ਪਰ ਜੇ ਸਾਈਕਲ ਦੀ ਕਿਰਿਆ ਵਿਚ ਕੋਈ ਖ਼ਰਾਬੀ ਹੋ ਜਾਵੇ ਜਿਵੇਂ ਸਾਈਕਲ ਦੇ
ਕੁੱਤੇ ਮਰ ਜਾਣ ਤਾਂ ਤੁਸੀਂ ਸਾਈਕਲ ਤੇ ਚੜ੍ਹ ਕੇ ਉਸ ਦੇ ਪੈਡਲ ਤਾਂ ਪੈਰਾਂ ਨਾਲ ਜ਼ਰੂਰ ਘੁਮਾਉਗੇ
ਪਰ ਸਾਈਕਲ ਆਪਣਾ ਕੰਮ ਅੱਗੇ ਜਾਣ ਦਾ ਨਹੀਂ ਕਰੇਗਾ । ਕਿਉਂਕਿ ਇਹ ਸਾਈਕਲ ਦੀ ਕਿਰਿਆ ਵਿਚ ਖ਼ਰਾਬੀ
ਆ ਗਈ ਹੈ ।
ਇਸ ਕਰਕੇ ਸਾਈਕਲ ਨੂੰ ਚਲਾਉਣ ਤੇ
ਵੀ ਉਹ ਅੱਗੇ ਨਹੀਂ ਜਾਂਦਾ ਉਂਝ ਹੀ ਪੈਡਲ ਖ਼ਾਲੀ ਹੀ ਘੁੰਮੀ ਜਾਂਦੇ ਹਨ । ਇਸ ਤਰਾਂ ਜੇ ਸਾਈਕਲ ਦੀ
ਕਿਰਿਆ ਬਾਰੇ ਜਾਣਕਾਰੀ ਹੋਵੇਗੀ ਤਾਂ ਤੁਸੀਂ ਉਸ ਨੂੰ ਸਾਈਕਲ ਦੇ ਮਿਸਤਰੀ ਕੋਲ ਲੈ ਜਾ ਕੇ ਉਸਦੇ
ਫਰਾਈਵੀਲ ਦੇ ਨਵੇਂ ਕੁੱਤੇ ਪਵਾ ਲਵੋਗੇ, ਨਹੀਂ ਤਾਂ ਉੱਥੇ ਖੜ੍ਹੇ ਹੀ
ਪੈਡਲ ਮਾਰ-ਮਾਰ ਕੇ ਮੁਫ਼ਤ ਵਿਚ ਪਰੇਸ਼ਾਨ ਹੁੰਦੇ ਜਾਉਗੇ । ਇਸ ਲਈ ਸਾਈਕਲ ਦੀ ਤਰ੍ਹਾਂ ਮਨੁੱਖ ਨੂੰ
ਆਪਣੀ ਸਿਹਤ ਦੀ ਬਣਤਰ ਅਤੇ ਸਰੀਰਕ ਕਿਰਿਆ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਜਿਵੇਂ ਸਰੀਰ ਦਾ
ਢਾਂਚਾ ਕਿਹੋ-ਜਿਹਾ ਹੈ । ਸਾਹ ਕਿਰਿਆ ਕਿਵੇਂ ਹੁੰਦੀ ਹੈ । ਸਾਰੇ ਸਰੀਰ ਵਿਚ ਲਹੂ ਗੇੜ ਕਿਵੇਂ ਚਲ
ਰਿਹਾ ਹੈ । ਅਸੀਂ ਅੱਗੇ-ਪਿੱਛੇ ਕਿਵੇਂ ਜਾਂਦੇ ਹਾਂ । ਹਿਲਦੇ-ਜੁਲਦੇ ਕਿਵੇਂ ਹਾਂ ਇਸ ਵਿਚ ਸਾਡੇ
ਸਰੀਰ ਦਾ ਮਾਸ-ਪੱਠਿਆਂ ਦਾ ਕੀ ਕੰਮ ਹੈ | ਅਸੀਂ ਕਿਵੇਂ ਭੋਜਨ ਖਾਂਦੇ ਹਾਂ
ਤੇ ਸਾਡੇ ਸਰੀਰ ਨੂੰ ਕਿਵੇਂ ਸ਼ਕਤੀ ਦਿੰਦਾ ਹੈ ਅਤੇ ਕਿਸ ਤਰ੍ਹਾਂ ਸਾਡੇ ਭੋਜਨ ਵਿਚੋਂ ਸ਼ਕਤੀ ਨਿਕਲ
ਕੇ ਬਾਕੀ ਦਾ ਮਲ ਤਿਆਗ ਕਿਵੇਂ ਕਿਹੜੀਆਂ-ਕਿਹੜੀਆਂ ਹਾਲਤਾਂ ਵਿਚੋਂ ਦੀ ਲੰਘ ਕੇ ਬਾਹਰ ਆਉਂਦਾ ਹੈ ।
ਇਸ ਤਰ੍ਹਾਂ ਜੇ ਸਾਨੂੰ ਸਾਡੇ
ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆ ਦਾ ਗਿਆਨ ਹੋਵੇਗਾ ਤਾਂ ਅਸੀਂ ਆਪਣੇ ਸਰੀਰ ਨੂੰ ਅਰੋਗ ਰੱਖਣ
ਵਿਚ ਸਫਲ ਹੋ ਸਕਦੇ ਹਾਂ । ਆਪਣੀ ਸਿਹਤ ਦਾ ਉੱਚਾ ਪੱਧਰ ਕਾਇਮ ਕਰ ਸਕਦੇ ਹਾਂ । ਜਿਸ ਨਾਲ ਸਾਡੀ
ਕੰਮ ਕਰਨ ਦੀ ਸਮਰੱਥਾ ਵਧੇਗੀ ਅਤੇ ਅਸੀਂ ਆਪਣਾ ਜੀਵਨ ਲੰਮਾ ਅਤੇ ਖ਼ੁਸ਼ੀਆਂ ਭਰਿਆ ਬਿਤਾ ਸਕਾਂਗੇ ।
ਪਰ ਦੂਸਰੇ ਪਾਸੇ ਜੇ ਸਾਨੂੰ ਆਪਣੇ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆ ਬਾਰੇ ਪਤਾ ਨਹੀਂ ਹੋਵੇਗਾ
ਤਾਂ ਅਸੀਂ ਆਪਣੇ ਸਾਈਕਲ ਵਾਂਗ ਹਨੇਰੇ ਵਿਚ ਟੱਕਰਾਂ ਮਾਰਦੇ ਰਹਾਂਗੇ । ਅਸੀਂ ਇਕ ਸ਼ਾਂਤ, ਸੁਖੀ ਅਤੇ ਆਨੰਦਮਈ ਜੀਵਨ ਨਹੀਂ ਬਿਤਾ ਸਕਾਂਗੇ ਸੋ ਹੁਣ ਹਰ ਇਕ ਵਿਅਕਤੀ
ਲਈ ਸਿਹਤ ਸਿੱਖਿਆ ਇਕ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ ਅਤੇ ਇਸ ਦੇ ਗਿਆਨ ਦੀ ਲੋੜ ਹਰ ਪ੍ਰਾਣੀ
ਮਹਿਸੂਸ ਕਰ ਰਿਹਾ ਹੈ ।
2. ਸਿਹਤ ਸੰਬੰਧੀ ਹਦਾਇਤਾਂ ( Instructions regarding health) – ਸਿਹਤ ਸੰਬੰਧੀ ਹਦਾਇਤਾਂ ਦਾ ਵਿਅਕਤੀ ਦੀ ਸਿਹਤ ਤੇ ਡੂੰਘਾ ਅਸਰ ਪੈਂਦਾ
ਹੈ । ਜੇਕਰ ਉਸ ਨੂੰ ਆਪਣੀ ਸਿਹਤ ਬਾਰੇ ਗਿਆਨ ਅਤੇ ਸਿਹਤ ਹਦਾਇਤਾਂ ਦੀ ਜਾਣਕਾਰੀ ਹੈ ਤਾਂ ਉਹ
ਇਨ੍ਹਾਂ ਹਦਾਇਤਾਂ ਨੂੰ ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਆਪਣਾ ਕਰਤੱਵ ਸਮਝੇਗਾ ਅਤੇ ਆਪਣੇ-ਆਪ ਵਿਚ
ਚੰਗੀ ਸਿਹਤ ਬਣਾਈ ਰੱਖਣ ਦੀਆਂ ਆਦਤਾਂ ਪਾਵੇਗਾ ਜਿਵੇਂ ਸਵੇਰੇ ਵੇਲੇ ਸਿਰ ਉੱਠਣਾ ਤੇ ਰਾਤ ਨੂੰ
ਵੇਲੇ ਸਿਰ ਸੌਣਾ ਤੇ ਰਾਤ ਨੂੰ ਨੀਂਦ ਪੂਰੀ ਲੈਣੀ । ਸਵੇਰੇ ਉੱਠ ਕੇ ਦੰਦਾਂ ਨੂੰ ਬੁਰਸ਼ ਕਰਨਾ ਤੇ
ਰੋਜ਼ਾਨਾ ਇਸ਼ਨਾਨ ਕਰਨਾ | ਆਪਣੇ ਆਪ ਦੀ ਸਫ਼ਾਈ ਰੱਖਣੀ, ਆਪਣੇ ਘਰ, ਮਹੱਲੇ ਅਤੇ ਪਿੰਡ ਦੀ ਸਫ਼ਾਈ ਵੱਲ ਧਿਆਨ ਦੇਣਾ । ਨਾਲੀਆਂ ਵਗੈਰਾ ਦੀ
ਸਫ਼ਾਈ ਰੱਖਣੀ । ਕੂੜੇ ਦੇ ਢੇਰ ਆਪਣੀ ਗਲੀ ਮੁਹੱਲੇ ਵਿਚ ਇਕੱਠੇ ਨਹੀਂ ਹੋਣ ਦੇਣੇ ।
ਉਹਨਾਂ ਨੂੰ ਜਲਦੀ ਚੁਕਵਾ ਦੇਣਾ
ਜਾਂ ਜ਼ਮੀਨ ਵਿਚ ਟੋਆ ਪੁੱਟ ਕੇ ਦੱਬ ਦੇਣਾ ਆਦਿ । ਇਹ ਸਾਰੀਆਂ ਸਿਹਤ ਸੰਬੰਧੀ ਹਦਾਇਤਾਂ ਹਨ ।
ਇਹਨਾਂ ਵੱਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ ? ਆਪਣੀ ਸਿਹਤ ਦਾ ਡਾਕਟਰ ਕੋਲੋਂ
ਸਾਲ ਵਿਚ ਦੋ ਵਾਰ ਮੁਆਇਨਾ ਕਰਵਾਉਣਾ । ਬੱਚਿਆਂ ਦੇ B.C.G., Polio, D.P.T. ਆਦਿ ਦੇ ਵੇਲੇ
ਸਿਰ ਟੀਕੇ ਲਗਵਾਉਣਾ ਤਾਂ ਜੋ ਉਹ ਛੂਤ ਆਦਿ ਦੀਆਂ ਬਿਮਾਰੀਆਂ ਤੋਂ ਬਚ ਸਕਣ ।
ਪੁਰਾ ਪੱਕਿਆ ਹੋਇਆ ਭੋਜਨ ਖਾਣਾ
ਤੇ ਸੰਤੁਲਿਤ ਭੋਜਨ ਖਾਣਾ, ਸਾਫ਼ ਪਾਣੀ ਪੀਣਾ, ਸਾਫ਼-ਸੁਥਰੇ ਤੇ ਸਿਹਤਮੰਦ
ਵਾਤਾਵਰਨ ਵਿਚ ਰਹਿਣਾ । ਇਹਨਾਂ ਸਾਰੀਆਂ ਹਦਾਇਤਾਂ ਜਾਂ ਆਦਤਾਂ ਤੇ ਚੱਲ ਕੇ ਵਿਅਕਤੀ ਆਪਣੀ ਸਿਹਤ
ਦਾ ਪੱਧਰ ਉੱਚਾ ਕਰ ਸਕਦਾ ਹੈ ਅਤੇ ਆਪਣੀ ਸਿਹਤ ਸੰਬੰਧੀ ਹਰ ਖ਼ੁਸ਼ੀ ਅਤੇ ਆਨੰਦ ਪ੍ਰਾਪਤ ਕਰ ਸਕਦਾ
ਹੈ । ਸੋ, ਇਸ ਤਰ੍ਹਾਂ ਸਿਹਤ ਸੰਬੰਧੀ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਮਨੁੱਖ
ਆਪਣੀਆਂ ਆਦਤਾਂ ਇਸ ਤਰ੍ਹਾਂ ਦੀਆਂ ਕਾਇਮ ਕਰ ਲੈਂਦਾ ਹੈ ਜਿਸ ਨਾਲ ਉਹ ਆਪਣੇ ਆਪ ਸਿਹਤਮੰਦ ਬਣ
ਜਾਂਦਾ ਹੈ ਅਤੇ ਇਹ ਸਿਹਤ ਸੰਬੰਧੀ ਹਦਾਇਤਾਂ ਇਕ ਸਿਹਤ ਸਿੱਖਿਆ ਦੇ ਖੇਤਰ ਦਾ ਇਕ ਅੰਗ ਬਣ ਗਈਆਂ ਹਨ
।
3. ਸਿਹਤ ਸੇਵਾਵਾਂ (Health Services) – ਸਿਹਤ ਸੇਵਾਵਾਂ ਤੋਂ ਭਾਵ ਹੈ ਕਿ
ਸੇਵਾਵਾਂ ਸੰਬੰਧੀ ਜੋ ਅਸੀਂ ਕਿਸੇ ਚੰਗੇ ਪੜ੍ਹੇ-ਲਿਖੇ ਯੋਗਤਾ ਪ੍ਰਾਪਤ ਵਿਅਕਤੀ ਕੋਲੋਂ ਆਪਣੀ ਸਿਹਤ
ਦਾ ਪੱਧਰ ਉੱਚਾ ਕਰਨ ਲਈ ਪ੍ਰਾਪਤ ਕਰਦੇ ਹਾਂ ਉਹਨਾਂ ਨੂੰ ਅਸੀਂ ਸਿਹਤ ਸੇਵਾਵਾਂ ਆਖਦੇ ਹਾਂ ।
ਜਿਵੇਂ ਡਾਕਟਰ, ਨਰਸ,
ਕੰਪੋਡਰ, ਹਕੀਮ ਸਾਡੀ ਸਿਹਤ ਦਾ ਨਿਰੀਖਣ
ਕਰਕੇ ਅਤੇ ਲੋੜ ਦੇ ਮੁਤਾਬਿਕ ਸਾਨੂੰ ਦਵਾਈ ਦਿੰਦੇ ਹਨ । ਇਹ ਉਹਨਾਂ ਦੀਆਂ ਸਾਡੇ ਪ੍ਰਤੀ ਸਿਹਤ
ਸੇਵਾਵਾਂ ਹਨ ।
ਆਮ ਜਨਤਾ ਨੂੰ ਸਿਹਤ ਸੇਵਾਵਾਂ
ਹਸਪਤਾਲਾਂ, ਡਿਸਪੈਂਸਰੀਆਂ, ਸਿਹਤ ਕੇਂਦਰਾਂ, ਅਰੋਗ ਕੇਂਦਰਾਂ ਅਤੇ ਡਾਕਟਰਾਂ ਦੇ ਨਿੱਜੀ ਦਵਾਖਾਨਿਆਂ ਤੋਂ ਹਾਸਲ ਹੋ
ਜਾਂਦੀਆਂ ਹਨ । ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਠੀਕ ਨਾ ਸਮਝੇ ਅਤੇ ਜਾਂ ਬਿਮਾਰ ਹੋ ਜਾਵੇ ਤਾਂ
ਉਹ ਇਹਨਾਂ ਕੇਂਦਰਾਂ ਤੋਂ ਸਿਹਤ ਸੇਵਾਵਾਂ ਹਾਸਲ ਕਰਦਾ ਹੈ । ਡਾਕਟਰ ਉਸ ਬਿਮਾਰੀ ਨੂੰ ਠੀਕ ਕਰਨ ਲਈ
ਦਵਾਈ ਦੇ ਦਿੰਦਾ ਹੈ ਜਿਵੇਂ ਕੋਈ ਵਸਤੂ ਖਾਣ ਨਾਲ ਬਿਮਾਰੀ ਵੱਧ ਜਾਂਦੀ ਹੈ । ਇਸ ਤਰ੍ਹਾਂ ਦੀਆਂ
ਵਸਤੂਆਂ ਦਾ ਸੇਵਨ ਕਰਨ ਤੋਂ ਮਨ੍ਹਾਂ ਕਰ ਦਿੰਦਾ ਹੈ ਅਤੇ ਉਹ ਵਸਤੁਆਂ ਖਾਣ ਦੀ ਹਦਾਇਤ ਕਰ ਦਿੰਦਾ
ਹੈ ਜੋ ਉਸ ਨੂੰ ਜਲਦੀ ਬਿਮਾਰੀ ਤੋਂ ਠੀਕ ਹੋਣ ਵਿਚ ਸਹਾਇਕ ਹੋਣ | ਬੱਚਿਆਂ ਦੀ ਸਿਹਤ ਦਾ ਸਕੂਲ ਦੇ ਡਾਕਟਰ ਰਾਹੀਂ ਨਿਰੀਖਣ ਕੀਤਾ ਜਾਂਦਾ
ਹੈ । ਇਹ ਸਹੂਲਤ ਹਾਲੇ ਤਕ ਅੰਗਰੇਜ਼ੀ ਸਕੂਲਾਂ ਵਿਚ ਹੀ ਹਾਸਲ ਹੈ | ਪਰ ਸਰਕਾਰੀ ਸਕੂਲਾਂ ਵਿਚ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ | ਸਾਲ ਵਿਚ ਦੋ ਵਾਰ ਹਰ ਬੱਚੇ ਦਾ ਮੁਆਇਨਾ ਕੀਤਾ ਜਾਂਦਾ ਹੈ । ਜ਼ਰੂਰਤ
ਅਨੁਸਾਰ ਦਵਾਈ ਦਿੱਤੀ ਜਾਂਦੀ ਹੈ । ਜੇਕਰ ਕਿਸੇ ਬੱਚੇ ਨੂੰ ਕੋਈ ਭਿਆਨਕ ਰੋਗ ਲੱਗ ਜਾਂਦਾ ਹੈ ਜਾਂ
ਲੱਗਣ ਦੇ ਲੱਛਣ ਨਜ਼ਰ ਆਉਣ ਤਾਂ ਉਸ ਦੇ ਰੋਗ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂਕਿ ਵੇਲੇ ਸਿਰ
ਬਿਮਾਰੀ ਦਾ ਇਲਾਜ ਹੋ ਸਕੇ । ਇਸ ਤਰ੍ਹਾਂ ਇਹ ਸਿਹਤ ਸੇਵਾਵਾਂ ਸਿਹਤ ਸਿੱਖਿਆ ਦੇ ਖੇਤਰ ‘ਚ
ਅਨਿੱਖੜਵਾਂ ਅੰਗ ਬਣ ਗਈਆਂ ਹਨ ।
4. ਸਿਹਤਮੰਦ ਵਾਤਾਵਰਨ (Healthful Atmosphere) – ਜਿਵੇਂ ਵਿਅਕਤੀ ਦੀ ਬੋਲਚਾਲ, ਗੱਲਬਾਤ ਕਰਨ ਤੋਂ ਉਸ ਦੀ ਲਿਆਕਤ
ਪਹਿਚਾਣੀ ਜਾਂਦੀ ਹੈ ਇਸੇ ਤਰ੍ਹਾਂ ਹੀ ਵਿਅਕਤੀ ਦੀ ਸਿਹਤ ਤੋਂ ਪਤਾ ਚਲ ਜਾਂਦਾ ਹੈ ਕਿ ਉਹ ਕਿਹੋ
ਜਿਹੇ ਵਾਤਾਵਰਨ ਵਿਚ ਰਹਿੰਦਾ ਹੈ । ਜੇ ਉਸ ਦੀ ਸਿਹਤ ਚੰਗੀ ਹੈ ਤਾਂ ਉਹ ਇਕ ਚੰਗੇ ਵਾਤਾਵਰਨ ਵਿਚ
ਰਹਿ ਰਿਹਾ ਹੋਵੇਗਾ ਪਰ ਜੇ ਸਿਹਤ ਬਹੁਤ ਚੰਗੀ ਨਹੀਂ ਤਾਂ ਇਸ ਤੋਂ ਪਤਾ ਲੱਗ ਜਾਵੇਗਾ ਕਿ ਉਹ ਕਿਸੇ
ਸਾਫ਼-ਸੁਥਰੇ ਵਾਤਾਵਰਨ ਵਿਚ ਨਹੀਂ ਰਹਿ ਰਿਹਾ ਹੈ ।
ਚੰਗੀ ਸਿਹਤ ਵਾਸਤੇ ਸਿਹਤਮੰਦ
ਵਾਤਾਵਰਨ ਬਹੁਤ ਜ਼ਰੂਰੀ ਹੈ । ਜੇ ਅਸੀਂ ਆਪਣੇ ਆਪ ਆਪਣੀ ਸਫ਼ਾਈ ਰੱਖੀਏ ਤਾਂ ਆਪਣੇ ਆਲੇ-ਦੁਆਲੇ ਦੀ
ਵੀ ਜਿਵੇਂ ਘਰ, ਗਲੀ,
ਮੁਹੱਲਾ, ਪਿੰਡ, ਕਸਬਾ, ਸ਼ਹਿਰ ਦੀ ਸਫ਼ਾਈ ਰੱਖੀਏ ਤਾਂ
ਅਸੀਂ ਇਕ ਸਿਹਤਮੰਦ ਵਾਤਾਵਰਨ ਕਾਇਮ ਕਰਨ ਵਿਚ ਸਫਲ ਜ਼ਰੂਰ ਹੋ ਜਾਵਾਂਗੇ । ਜਿਵੇਂ ਅਸੀਂ ਸਕੂਲ ਦੀ
ਸਫ਼ਾਈ ਕਰਕੇ ਕੂੜਾ-ਕਰਕਟ ਦੂਰ ਸੁੱਟ ਕੇ ਕਮਰਿਆਂ ਦੀ ਰੋਜ਼ਾਨਾ ਸਫ਼ਾਈ ਕਰਕੇ ਆਪਣੀਆਂ ਕੁਰਸੀਆਂ, ਟੇਬਲ ਸਾਫ਼ ਕਰਕੇ ਤੇ ਸਕੂਲ ਵਿਚ ਬੱਚਿਆਂ ਅਤੇ ਸਟਾਫ਼ ਵਾਸਤੇ ਬਣਾਏ
ਹੋਏ ਪਖਾਨਾ ਘਰ (Toilet), ਪੇਸ਼ਾਬ ਘਰ (Urinal) ਦੀ ਸਫ਼ਾਈ ਰੱਖ
ਕੇ ਸਕੂਲ ਵਿਚ ਦਰੱਖ਼ਤ ਲਗਾ ਕੇ ਤੇ ਹੋਰ ਫੁੱਲ ਵਗੈਰਾ ਲਗਾ ਕੇ ਸਕੂਲ ਦਾ ਵਾਤਾਵਰਨ ਸਿਹਤਮੰਦ ਹੀ ਨਹੀਂ, ਸਗੋਂ ਸੋਹਣਾ ਵੀ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ, ਇਸ ਤਰ੍ਹਾਂ ਹੀ ਸਾਨੂੰ ਆਪਣੇ ਸਾਰੇ ਸਮਾਜ ਦੇ ਵਾਤਾਵਰਨ ਨੂੰ ਸਿਹਤਮੰਦ
ਬਣਾਉਣ ਲਈ ਉਸ ਵਲ ਚੋਖਾ ਧਿਆਨ ਦੇਣਾ ਚਾਹੀਦਾ ਹੈ। ਸਿਹਤਮੰਦ ਵਾਤਾਵਰਨ ਵਿਚ ਹੀ ਆਪਣੀ ਸਿਹਤ ਨੂੰ
ਤੰਦਰੁਸਤ ਅਤੇ ਅਰੋਗ ਰੱਖ ਸਕਦੇ ਹਾਂ । ਇਸ ਲਈ ਸਿਹਤਮੰਦ ਵਾਤਾਵਰਨ ਸਿਹਤ ਦੇ ਮੁੱਖ ਖੇਤਰਾਂ ਵਿਚੋਂ
ਇਕ ਹੈ ।
Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਇਸ ਨਾਲ ਇਨਸਾਨ ਸਰੀਰਿਕ ਕੌਸ਼ਲਾਂ, ਸਰੀਰ ਦੀ ਜਾਣਕਾਰੀ, ਜੀਵਨ-ਮੁੱਲ ਅਤੇ ਸਿਹਤਮੰਦ ਜੀਵਨ
ਬਤੀਤ ਕਰਨ ਦੇ ਗੁਣ ਪ੍ਰਾਪਤ ਕਰਦਾ ਹੈ । ਇਨ੍ਹਾਂ ਗੁਣਾਂ ਨਾਲ ਵਿਅਕਤੀ ਵਿੱਚ ਹੌਸਲਾ ਪੈਦਾ ਹੁੰਦਾ
ਹੈ ਅਤੇ ਉਹ ਜੀਵਨ ਦੀਆਂ ਔਕੜਾਂ ਨੂੰ ਹੌਸਲੇ ਨਾਲ ਨਜਿੱਠਣ ਦੇ ਕਾਬਿਲ ਬਣਦਾ ਹੈ । ਇਸ ਤਰ੍ਹਾਂ ਅੱਜ
ਦੇ ਮਸ਼ੀਨੀ ਯੁੱਗ ਅਤੇ ਕਿਰਿਆਹੀ ਜ਼ਿੰਦਗੀ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਕੇਵਲ ਸਰੀਰਿਕ
ਸਿੱਖਿਆ ਰਾਹੀਂ ਅਤੇ ਸਰੀਰਿਕ ਕਸਰਤਾਂ ਕਰਨ ਨਾਲ ਹੀ ਨਜਿੱਠਿਆ ਜਾ ਸਕਦਾ ਹੈ ।
ਚਾਰਲਸ ਏ. ਬੂਚਰ ਦੇ ਵਿਚਾਰ
ਅਨੁਸਾਰ, “ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ
ਹੈ ਅਤੇ ਉੱਦਮ ਦੇ ਖੇਤਰ ਵਿਚ ਇਸ ਦਾ ਉਦੇਸ਼ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ, ਅਜਿਹੀਆਂ ਸਰੀਰਕ ਕਿਰਿਆਵਾਂ ਦੇ ਮਾਧਿਅਮਾਂ ਰਾਹੀਂ ਵਿਕਾਸ ਕਰਨਾ
ਜਿਨ੍ਹਾਂ ਦੀ ਚੋਣ ਇਨ੍ਹਾਂ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ ।” ਸਾਧਾਰਨ ਸਿੱਖਿਆ ਅਤੇ
ਸਰੀਰਕ ਸਿੱਖਿਆ ਬਾਰੇ ਉਪਰੋਕਤ ਵਿਚਾਰਾਂ ਰਾਹੀਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਰੀਰਕ
ਸਿੱਖਿਆ ਅਤੇ ਸਾਧਾਰਨ ਸਿੱਖਿਆ ਦੋਹਾਂ ਦੇ ਉਦੇਸ਼ ਇਕ ਦੂਜੇ ਤੋਂ ਵੱਖਰੇ ਨਹੀਂ ਹਨ । ਸਾਧਾਰਨ
ਸਿੱਖਿਆ ਰਾਹੀਂ ਇਨ੍ਹਾਂ ਉਦੇਸ਼ਾਂ ਨੂੰ ਜਮਾਤ ਦੇ ਕਮਰੇ ਵਿਚ ਦਿੱਤੇ ਗਏ ਭਾਸ਼ਣਾਂ ਰਾਹੀਂ ਅਤੇ
ਅਧਿਐਨ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਜਦ ਕਿ ਸਰੀਰਕ ਸਿੱਖਿਆ ਵਿਚ ਇਨ੍ਹਾਂ ਉਦੇਸ਼ਾਂ ਨੂੰ
ਸਰੀਰਕ ਕਿਰਿਆਵਾਂ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ।
- ਸਰੀਰਕ ਸਿੱਖਿਆ, ਸਿੱਖਿਆ ਦਾ ਹੀ ਇਕ ਅਨਿੱਖੜਵਾਂ ਅੰਗ ਹੈ ।
- ਸਰੀਰਕ ਸਿੱਖਿਆ ਦਾ ਮਾਧਿਅਮ ਸਰੀਰਕ ਕਿਰਿਆਵਾਂ ਹੀ ਹਨ ।
- ਸਰੀਰਕ ਸਿੱਖਿਆ ਦਾ ਮਨੋਰਥ ਕੇਵਲ ਸਰੀਰ ਨੂੰ ਸਿਹਤਮੰਦ ਅਤੇ
ਸੁੰਦਰ ਬਣਾਉਣ ਦਾ ਹੀ ਨਹੀਂ ਹੈ । ਇਹ ਇਕ | ਅਜਿਹਾ ਸਿੱਖਿਆ ਪ੍ਰਬੰਧ ਹੈ ਜਿਸ ਨਾਲ ਮਨੁੱਖ ਦਾ ਬਹੁਮੁਖੀ
ਵਿਕਾਸ ਹੋ ਸਕੇ ।
- ਅੱਜ ਦੀ ਸਰੀਰਕ ਸਿੱਖਿਆ ਯੋਜਨਾਬੱਧ ਹੈ ਅਤੇ ਵਿਗਿਆਨਿਕ
ਸਿਧਾਂਤਾਂ ਉੱਤੇ ਆਧਾਰਿਤ ਹੈ ।
- ਸਰੀਰਕ ਤੰਦਰੁਸਤੀ ਵਿੱਚ ਵਾਧਾ,
- ਸਮਾਜਿਕ ਗੁਣਾਂ ਵਿੱਚ ਵਾਧਾ,
- ਸੰਸਕ੍ਰਿਤੀ ।
2. ਹੇਰਿੰਗਟਨ (Hethrington) ਨੇ ਪੰਜ ਉਦੇਸ਼
ਦੱਸੇ ਹਨ-
- ਤੁਰੰਤ ਉਦੇਸ਼,
- ਦੂਰਵਰਤੀ ਉਦੇਸ਼,
- ਵਿਕਾਸਾਤਮਕ ਉਦੇਸ਼,
- ਸਮਾਜਿਕ ਸਤਰ ਉਦੇਸ਼,
- ਸਰੀਰਕ ਸਥਿਤੀ ਦਾ ਨਿਯੰਤਰਣ ।
ਸਰੀਰਕ ਸਿੱਖਿਆ ਦੇ ਮਾਧਿਅਮ ਨਾਲ
ਮਨੁੱਖਾਂ ਵਿਚ ਇਸ ਤਰ੍ਹਾਂ ਦੇ ਗੁਣ ਵਿਕਸਿਤ ਕੀਤੇ ਜਾਣ ਜਿਨ੍ਹਾਂ ਨਾਲ ਉਹਨਾਂ ਦਾ ਸਰੀਰਕ, ਮਾਨਸਿਕ ਅਤੇ ਭਾਵਾਤਮਕ ਵਿਕਾਸ ਹੋ ਸਕੇ ।
- ਸਰੀਰਕ ਪੱਖ ਵਾਲਾ ਵਿਕਾਸ (Physical Aspect of Development)
- ਭਾਵਾਤਮਕ ਪੱਖ ਵਾਲਾ ਵਿਕਾਸ (Emotional Aspect of Development
- ਸਮਾਜਿਕ ਪੱਖ ਵਾਲਾ ਵਿਕਾਸ (Social Aspect of Development)
- ਬੌਧਿਕ ਪੱਖ ਵਾਲਾ ਵਿਕਾਸ (Intellectual Aspect of Development)
- ਨਿਊਰੋ ਮਾਸਪੇਸ਼ੀ ਪੱਖ ਵਾਲਾ ਵਿਕਾਸ (Neuro-muscular Aspect of
Development) ।
2. ਜੇ. ਬੀ. ਨੈਸ਼ (J.B. Nash) ਨੇ ਸਰੀਰਕ
ਸਿੱਖਿਆ ਦੇ ਹੇਠ ਲਿਖੇ ਚਾਰ ਉਦੇਸ਼ਾਂ ਦਾ ਵਰਣਨ ਕੀਤਾ ਹੈ
- ਨਿਊਰੋ ਮਾਸਪੇਸ਼ੀ ਵਿਕਾਸ (Neuro-muscular Development)
- ਭਾਵਾਤਮਕ ਵਿਕਾਸ (Emotional Development)
- ਠੀਕ ਗੱਲ ਸਮਝਣ ਦੀ ਯੋਗਤਾ ਦਾ ਵਿਕਾਸ (Interpretative Development)
- ਸਰੀਰਕ ਅੰਗਾਂ ਦਾ ਵਿਕਾਸ (Organic Development) ।
3. ਇਕ ਦੂਜੇ ਵਿਦਵਾਨ ਬੁੱਕ ਵਾਲਟਰ (Buck Walter) ਨੇ ਸਰੀਰਕ ਸਿੱਖਿਆ ਦੇ ਉਦੇਸ਼ਾਂ ਨੂੰ ਤਿੰਨ ਵਰਗਾਂ ਵਿਚ | ਵੰਡਿਆ ਹੈ । ਇਹ ਵਰਗ ਹਨ-
- ਸਿਹਤ (Health)
- ਨੈਤਿਕ ਆਚਰਨ (Ethical Character) ।
- ਫਾਲਤੂ ਵਿਹਲੇ ਸਮੇਂ ਦੀ ਉੱਚਿਤ ਵਰਤੋਂ (Worthy Use of Leisure) ।
4. ਪ੍ਰਸਿੱਧ ਵਿਦਵਾਨ ਐੱਚ. ਸੀ. ਬੱਕ (H.C. Buck) ਨੇ ਸਰੀਰਕ ਸਿੱਖਿਆ ਉਦੇਸ਼ਾਂ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਹੈ-
- ਸਰੀਰਕ ਅੰਗਾਂ ਦਾ ਵਿਕਾਸ (Organic Development)
- ਨਿਊਰੋ ਮਾਸ-ਪੇਸ਼ੀਆਂ ਵਿਚ ਤਾਲਮੇਲ ਦਾ ਵਿਕਾਸ (Development of Neuro-muscular
Co-ordination)
- ਖੇਡ ਅਤੇ ਸਰੀਰਕ ਕਿਰਿਆਵਾਂ ਪ੍ਰਤੀ ਉੱਚਿਤ ਦ੍ਰਿਸ਼ਟੀਕੋਣ ਦਾ
ਵਿਕਾਸ (Development
of right attitude towards play and physical activities)
- ਉੱਚਿਤ ਸਮਾਜਿਕ ਦ੍ਰਿਸ਼ਟੀਕੋਣ ਅਤੇ ਆਚਰਣ ਦਾ ਵਿਕਾਸ (Development of right social
attitude and conduct)
- ਉੱਚਿਤ ਸਿਹਤ ਸੰਬੰਧੀ ਆਦਤਾਂ ਦਾ ਵਿਕਾਸ (Development of correct health
habits) ।
ਇਸ ਤਰ੍ਹਾਂ ਸਰੀਰਕ ਸਿੱਖਿਆ ਦੇ
ਕਈ ਹੋਰ ਵਿਦਵਾਨਾਂ ਨੇ ਵੀ ਆਪਣੇ-ਆਪਣੇ ਦ੍ਰਿਸ਼ਟੀਕੋਣ ਨਾਲ ਸਰੀਰਕ ਸਿੱਖਿਆ ਦੇ ਉਦੇਸ਼ਾਂ ਦਾ ਵਰਣਨ
ਕੀਤਾ ਹੈ । ਇਹਨਾਂ ਵਿਚੋਂ ਐੱਚ. ਕਲਾਰਕ (H. Clark), ਹੈਥੇਰਿੰਗਟਨ (Hetherington), ਵੁੱਡ (Wood) ਅਤੇ ਕੈਸਿਡੀ (Cassidy) ਆਦਿ ਵਿਦਵਾਨਾਂ ਦੇ ਨਾਂ ਵਰਣਨਯੋਗ ਹਨ |
ਸਿੱਟਾ (Conclusion – ਇਹਨਾਂ ਸਾਰੇ ਵਿਦਵਾਨਾਂ ਦੇ ਵਿਚਾਰ ਦਾ ਅਧਿਐਨ ਕਰਨ ਨਾਲ ਇੱਕ ਗੱਲ
ਬਿਲਕੁਲ ਸਪੱਸ਼ਟ ਹੈ । ਉਹ ਇਹ ਹੈ ਕਿ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਸਰੀਰਕ ਸਿੱਖਿਆ
ਦੇ ਹੇਠ ਲਿਖੇ ਚਾਰ ਉਦੇਸ਼ ਹਨ-
- ਸਰੀਰਕ ਵਿਕਾਸ ਦੇ ਉਦੇਸ਼ (Physical development Objectives)
- ਮਾਨਸਿਕ ਵਿਕਾਸ ਦੇ ਉਦੇਸ਼ (Mental development Objectives)
- ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ਼ (Motor development Objectives)
- ਸਮਾਜਿਕ ਵਿਕਾਸ ਦੇ ਉਦੇਸ਼ (Social development Objectives) ।
3. ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ਼ (Motor development Objectives) – ਇਹਨਾਂ ਉਦੇਸ਼ਾਂ | ਅਧੀਨ ਉਹਨਾਂ ਉਦੇਸ਼ਾਂ ਦੀ
ਗਿਣਤੀ ਕੀਤੀ ਜਾਂਦੀ ਹੈ ਜਿਨ੍ਹਾਂ ਦੁਆਰਾ ਮਨੁੱਖ ਆਪਣੀਆਂ ਸਰੀਰਕ ਕਿਰਿਆਵਾਂ ਬਿਨਾਂ ਜ਼ਿਆਦਾ ਬਲ
ਲਗਾਏ ਸੌਖ ਨਾਲ ਚੰਗੀ ਤਰ੍ਹਾਂ ਕਰ ਸਕਦਾ ਹੈ ।
1. ਸਰੀਰਕ ਸਿੱਖਿਆ ਦਾ ਪਾਠ-ਕ੍ਰਮ (Curriculum of Physical Education) – ਇਹ ਮੰਨ ਲਿਆ ਗਿਆ ਹੈ। ਕਿ ਸਰੀਰਕ ਸਿੱਖਿਆ ਸਾਧਾਰਨ ਸਿੱਖਿਆ ਦਾ ਹੀ ਇਕ
ਅੰਗ ਹੈ । ਸਰੀਰਕ ਸਿੱਖਿਆ ਰਾਹੀਂ ਮਨੁੱਖ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਜਾ ਸਕਦੇ ਹਨ, ਜਿਹੜੇ ਕਿ ਰਾਸ਼ਟਰੀ ਏਕਤਾ ਲਈ ਬੜੇ ਜ਼ਰੂਰੀ ਹਨ । ਸਰੀਰਕ ਸਿੱਖਿਆ। ਦੇ
ਪਾਠ-ਕ੍ਰਮ ਰਾਹੀਂ ਮਨੁੱਖ ਵਿਚ ਸਹਿਣਸ਼ੀਲਤਾ, ਸਮਾਜਿਕਤਾ, ਨਾਗਰਿਕਤਾ ਅਤੇ ਦੂਜਿਆਂ ਲਈ ਸਤਿਕਾਰ ਦੀ ਭਾਵਨਾ ਸਿਖਾਈ ਜਾ ਸਕਦੀ ਹੈ | ਸਰੀਰਕ ਸਿੱਖਿਆ ਦੇ ਕਾਰਜ-ਕੂਮਾਂ ਵਿਚ ਕਿਸੇ ਤਰ੍ਹਾਂ ਦਾ ਭੇਦ-ਭਾਵ
ਨਹੀਂ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਇਹ ਰਾਸ਼ਟਰੀ ਏਕਤਾ ਕਾਇਮ ਕਰਨ ਵਿਚ ਪੂਰਾ ਹਿੱਸਾ ਪਾਉਂਦੀ
ਹੈ ।
2. ਸਰੀਰਕ ਸਿੱਖਿਆ ਵਿਚ ਫ਼ਿਰਕੂਪੁਣੇ ਲਈ ਕੋਈ ਸਥਾਨ ਨਹੀਂ (No place for communalism in Physical
Education) – ਸਰੀਰਕ ਸਿੱਖਿਆ ਕਿਸੇ ਤਰ੍ਹਾਂ ਦੇ ਫ਼ਿਰਕੂਪੁਣੇ ਨੂੰ ਆਪਣੇ ਅੰਦਰ ਨਹੀਂ
ਆਉਣ ਦਿੰਦੀ । ਸਰੀਰਕ ਸਿੱਖਿਆ ਰੰਗ, ਨਸਲ, ਜਾਤ-ਪਾਤ, ਧਰਮ ਆਦਿ ਦੇ ਭੇਦ-ਭਾਵਾਂ ਨੂੰ
ਸਵੀਕਾਰ ਨਹੀਂ ਕਰਦੀ । ਇਸ ਦੇ ਸਾਹਮਣੇ ਸਮੁੱਚੇ ਮਨੁੱਖ ਦੀ ਭਲਾਈ ਦਾ ਹੀ ਉਦੇਸ਼ ਹੁੰਦਾ ਹੈ । ਇਹ
ਅਜਿਹੇ ਤੰਗ ਵਿਚਾਰਾਂ ਨੂੰ ਨਹੀਂ ਸਹਾਰਦੀ, ਜਿਨ੍ਹਾਂ ਤੋਂ ਫ਼ਿਰਕੂ ਝਗੜੇ
ਪੈਦਾ ਹੋਣ | ਫ਼ਿਰਕੂਪੁਣਾ ਸਾਡੇ ਦੇਸ਼ ਲਈ ਭਾਰੀ ਖ਼ਤਰਾ ਹੈ । ਸਰੀਰਕ ਸਿੱਖਿਆ ਇਸ
ਖ਼ਤਰੇ ਨੂੰ ਦੂਰ ਕਰਕੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੀ ਹੈ ।
3. ਨਾ ਬਰਾਬਰੀ ਅਤੇ ਸਰੀਰਕ ਸਿੱਖਿਆ (Inequality and Physical Education) – ਸਰੀਰਕ ਸਿੱਖਿਆ ਕਿਸੇ ਪ੍ਰਕਾਰ ਦੀ ਨਾ-ਬਰਾਬਰੀ (Inequality) ਨੂੰ ਸਵੀਕਾਰ ਨਹੀਂ ਕਰਦੀ । ਇਸ ਲਈ ਅਮੀਰ-ਗ਼ਰੀਬ, ਛੋਟਾ-ਵੱਡਾ ਸਭ ਕੋਈ ਬਰਾਬਰ ਹਨ | ਸਭ ਲੋਕ ਸਰੀਰਕ
ਸਿੱਖਿਆ ਦੇ ਕਾਰਜ-ਕੂਮ ਵਿਚ ਇੱਕੋ ਜਿਹੇ ਹਿੱਸੇਦਾਰ ਹੁੰਦੇ ਹਨ | ਅੱਜ ਦੇ ਯੁੱਗ ਵਿਚ ਨਾ-ਬਰਾਬਰੀ ਇਕ ਭਾਰੀ ਸਮੱਸਿਆ ਹੈ | ਸਰੀਰਕ ਸਿੱਖਿਆ ਇਸ ਸਮੱਸਿਆ ਦਾ ਇਲਾਜ ਕਰਕੇ ਸਭ ਮਨੁੱਖਾਂ ਅੰਦਰ
ਰਾਸ਼ਟਰੀ ਏਕਤਾ ਦੀ ਭਾਵਨਾ ਭਰਪੂਰ ਕਰਦੀ ਹੈ ।
4. ਸਰੀਰਕ ਸਿੱਖਿਆ ਅਤੇ ਪ੍ਰਾਂਤਵਾਦ (Provincialism and Physical Education)
– ਸਰੀਰਕ ਸਿੱਖਿਆ ਵਿਚ ਪ੍ਰਾਂਤਵਾਦ ਦਾ ਕੋਈ ਮਹੱਤਵ ਨਹੀਂ ਹੈ । ਜਦੋਂ
ਕੋਈ ਖਿਡਾਰੀ ਸਰੀਰਕ ਕਿਰਿਆ ਕਰਦਾ ਹੈ, ਤਾਂ ਉਸ ਵਿਚ ਇਸ ਤਰ੍ਹਾਂ ਦੀ
ਕੋਈ ਭਾਵਨਾ ਨਹੀਂ ਹੁੰਦੀ ਕਿ ਉਹ ਇਸ ਪ੍ਰਾਂਤ ਜਾਂ ਉਸ ਪ੍ਰਾਂਤ ਦਾ ਵਸਨੀਕ ਹੈ ।ਉਸਦੇ ਸਾਹਮਣੇ
ਮਾਨਵ ਭਲਾਈ ਦਾ ਇੱਕੋ ਇਕ ਉਦੇਸ਼ ਹੁੰਦਾ ਹੈ । ਸਭ ਮਿਲ-ਜੁਲ ਕੇ ਖੇਡਾਂ ਖੇਡਦੇ ਹਨ ਅਤੇ ਇਕ ਦੂਜੇ
ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ । ਇਸ ਲਈ ਉਨ੍ਹਾਂ ਵਿਚ ਏਕਤਾ ਵੱਧਦੀ ਹੈ ਅਤੇ ਉਹ ਸਭ ਮਿਲ
ਕੇ ਦੇਸ਼ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੇ ਹਨ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੇ ਹਨ ।
5. ਭਾਸ਼ਾ-ਵਾਦ ਅਤੇ ਸਰੀਰਕ ਸਿੱਖਿਆ (Linguism and Physical Education) – ਜਿਸ ਦੇਸ਼ ਵਿਚ ਭਾਸ਼ਾ-ਵਿਵਾਦ ਬਹੁਤ ਜ਼ੋਰ ਫੜ ਲੈਂਦਾ ਹੈ, ਉਸ ਦੇਸ਼ ਵਿਚ ਰਾਸ਼ਟਰੀ ਏਕਤਾ ਬਹੁਤ ਸਮੇਂ ਤਕ ਕਾਇਮ ਨਹੀਂ ਰਹਿ ਸਕਦੀ | ਭਾਰਤ ਦੇਸ਼ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਕਈ
ਇਲਾਕਿਆਂ ਵਿਚ ਭਾਸ਼ਾ ਦੇ ਨਾਂ ਉੱਤੇ ਲੜਾਈ ਝਗੜੇ ਵੀ ਹੁੰਦੇ ਹਨ । ਕਿਤੇ ਪੰਜਾਬੀ, ਕਿਤੇ ਤਾਮਿਲ ਭਾਸ਼ਾ ਦਾ ਝਗੜਾ ਹੈ, ਤਾਂ ਕਿਤੇ
ਬੰਗਾਲੀ ਅਤੇ ਉੜੀਆ ਦਾ । ਇਕ ਥਾਂ ਦੀ ਭਾਸ਼ਾ ਦੂਜੀ ਥਾਂ ਉੱਤੇ ਸਮਝਣੀ ਮੁਸ਼ਕਲ ਹੈ | ਪਰ ਸਰੀਰਕ ਸਿੱਖਿਆ ਕਿਸੇ ਵੀ ਭਾਸ਼ਾਈ ਵਿਤਕਰੇ ਨੂੰ ਪਰਵਾਨ ਨਹੀਂ ਕਰਦੀ
। ਖਿਡਾਰੀ ਭਾਵੇਂ ਉਹ ਬੰਗਾਲੀ ਬੋਲਦਾ ਹੈ ਭਾਵੇਂ ਪੰਜਾਬੀ, ਹਰੇਕ ਖਿਡਾਰੀ
ਨੂੰ ਆਪਣਾ ਭਰਾ ਸਮਝਦਾ ਹੈ | ਸਭ ਖਿਡਾਰੀ ਇਕ ਟੀਮ ਦੇ ਰੂਪ ਵਿਚ ਖੇਡ-ਮੈਦਾਨ ਵਿਚ ਆਉਂਦੇ ਹਨ ਅਤੇ
ਪ੍ਰਸਪਰ ਮਿਲ-ਜੁਲ ਕੇ ਦੇਸ਼ ਦੀ ਸ਼ਾਨ ਵਧਾਉਣ ਦਾ ਯਤਨ ਕਰਦੇ ਹਨ । ਇਸ ਤਰ੍ਹਾਂ ਸਰੀਰਕ ਸਿੱਖਿਆ
ਭਾਸ਼ਾਵਾਦ ਨੂੰ ਘਟਾਉਣ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਨ ਦਾ ਯਤਨ ਕਰਦੀ ਹੈ ।
6. ਵਿਹਲਾ ਸਮਾਂ ਅਤੇ ਸਰੀਰਕ ਸਿੱਖਿਆ (Leisure time and Physical Education)
– ਵਿਹਲਾ ਸਮਾਂ ਉਹ ਹੁੰਦਾ ਹੈ, ਜਦ ਮਨੁੱਖ ਕੋਲ ਕਰਨ ਨੂੰ ਕੋਈ
ਕੰਮ ਨਾ ਹੋਵੇ । ਕਈ ਲੋਕ ਵਿਹਲੇ ਸਮੇਂ ਦਾ ਕੋਈ ਲਾਭ ਨਹੀਂ ਉਠਾਉਂਦੇ, ਸਗੋਂ ਇਸ ਸਮੇਂ ਵਿਅਰਥ ਝਗੜੇ, ਬਹਿਸ ਅਤੇ ਲੜਾਈ
ਆਦਿ ਵਿਚ ਪੈ ਕੇ ਆਪਣਾ ਅਤੇ ਦੂਜਿਆਂ ਦਾ ਨੁਕਸਾਨ ਕਰਦੇ ਹਨ, ਜਿਸ ਨਾਲ ਦੇਸ਼
ਦੇ ਸਾਹਮਣੇ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਹ ਕਈ ਉਲਝਣਾਂ ਵਿਚ ਫਸ ਜਾਂਦਾ ਹੈ ।
ਕਈ ਵਾਰ ਇਹ ਝਗੜੇ ਇੰਨੇ ਵੱਧ ਜਾਂਦੇ ਹਨ ਕਿ ਦੇਸ਼ ਦੀ ਏਕਤਾ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ
। ਵਿਹਲੇ ਸਮੇਂ ਦੀ ਯੋਗ ਵਰਤੋਂ ਕਰਾਉਣ ਲਈ ਸਰੀਰਕ ਸਿੱਖਿਆ ਬੜਾ ਚੰਗਾ ਪ੍ਰੋਗਰਾਮ ਪੇਸ਼ ਕਰਦੀ ਹੈ
। ਇਨ੍ਹਾਂ ਪ੍ਰੋਗਰਾਮਾਂ ਵਿਚ ਸਭ ਬੱਚਿਆਂ ਅਤੇ ਨੌਜਵਾਨਾਂ ਦੇ ਵਿਹਲੇ ਸਮੇਂ ਦੀ ਚੰਗੀ ਵਰਤੋਂ
ਹੁੰਦੀ ਹੈ ਅਤੇ ਉਨ੍ਹਾਂ ਦੀ ਸ਼ਕਤੀ ਠੀਕ ਪਾਸੇ ਲੱਗਦੀ ਹੈ । ਇਸ ਤਰ੍ਹਾਂ ਰਾਸ਼ਟਰੀ ਏਕਤਾ ਦੀ
ਸਮੱਸਿਆ ਹੱਲ ਹੋ ਜਾਂਦੀ ਹੈ ।
7. ਦੇਸ਼-ਭਗਤੀ, ਅਨੁਸ਼ਾਸਨ ਅਤੇ
ਸਹਿਣਸ਼ੀਲਤਾ (Patriotism,
Discipline and Toleration)
– ਸਰੀਰਕ ਸਿੱਖਿਆ ਰਾਹੀਂ, ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ । ਸਰੀਰਕ ਸਿੱਖਿਆ ਨੌਜਵਾਨਾਂ
ਵਿਚ ਦੇਸ਼ ਭਗਤੀ ਦੀ ਭਾਵਨਾ ਉਤਪੰਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਉਸਾਰਦੀ ਹੈ । N.C.C., A.C.C., Scouting, Girl
Guiding · ਅਤੇ N.S.S. ਰਾਹੀਂ ਨੌਜਵਾਨਾਂ ਨੂੰ ਜਿੱਥੇ ਸਰੀਰਕ ਸਿੱਖਿਆ ਦੇ ਕੇ ਬੜੇ ਸੁੰਦਰੂ
ਢੰਗ ਨਾਲ ਵਿਕਸਿਤ ਕੀਤਾ ਜਾਂਦਾ ਹੈ, ਉੱਥੇ ਉਨ੍ਹਾਂ ਅੰਦਰ ਦੇਸ਼ ਭਗਤੀ
ਅਤੇ ਦੇਸ਼ ਪ੍ਰੇਮ ਦੀ ਭਾਵਨਾ ਵੀ ਪੈਦਾ ਕੀਤੀ ਜਾਂਦੀ ਹੈ । ਖੇਡ ਦੇ ਮੈਦਾਨ ਵਿਚੋਂ ਖਿਡਾਰੀ
ਅਨੁਸ਼ਾਸਨ ਅਤੇ ਕਰਤੱਵ ਪਾਲਣ ਦੇ ਗੁਣ ਵੀ ਸਿੱਖਦੇ ਹਨ ਅਤੇ ਆਪਣੀ ਸਹਿਣਸ਼ੀਲਤਾ ਦੀ ਭਾਵਨਾ ਵਿਚ
ਵਾਧਾ ਕਰਦੇ ਹਨ | ਸਰੀਰਕ ਸਿੱਖਿਆ ਇਨ੍ਹਾਂ ਗੁਣਾਂ ਨੂੰ ਵੱਧ ਤੋਂ ਵੱਧ ਮਹੱਤਤਾ ਦੇ ਕੇ
ਨੌਜਵਾਨਾਂ ਦੀ ਠੀਕ ਅਗਵਾਈ ਕਰਦੀ ਹੈ ਅਤੇ ਉਹਨਾਂ ਨੂੰ ਰਾਸ਼ਟਰੀ ਏਕਤਾ ਵਿਚ ਵਾਧਾ ਕਰਨ ਦੀ ਜਾਚ
ਸਿਖਾਉਂਦੀ ਹੈ ।
8. ਰਾਸ਼ਟਰੀ ਆਚਰਨ-ਉਸਾਰੀ ਅਤੇ ਸਰੀਰਕ ਸਿੱਖਿਆ (National Character and Physical
Education)- ਲੋਕਾਂ ਅੰਦਰ ਰਾਸ਼ਟਰੀ ਏਕਤਾ ਦੀ ਭਾਵਨਾ ਜਗਾਉਣ ਅਤੇ ਉਨ੍ਹਾਂ ਅੰਦਰ
ਰਾਸ਼ਟਰੀ ਆਚਰਨ ਦੀ ਉਸਾਰੀ ਕਰਨ ਵਿਚ ਸਰੀਰਕ ਸਿੱਖਿਆ ਦਾ ਬਹੁਤ ਵੱਡਾ ਹਿੱਸਾ ਹੈ । ਜੇ ਦੇਸ਼ ਦੇ
ਲੋਕਾਂ ਵਿਚ ਰਾਸ਼ਟਰੀ ਆਚਰਨ ਦੀ ਕਮੀ ਹੋਵੇ ਤਾਂ ਦੇਸ਼ ਦਾ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਚਲ
ਸਕਦਾ ਅਤੇ ਦੇਸ਼ ਕੋਈ ਉੱਨਤੀ ਨਹੀਂ ਕਰ ਸਕਦਾ । ਸਰੀਰਕ ਸਿੱਖਿਆ ਦੇ ਪ੍ਰੋਗਰਾਮ ਇਸ ਤਰ੍ਹਾਂ ਬਣਾਏ
ਜਾਂਦੇ ਹਨ ਕਿ ਨੌਜਵਾਨਾਂ ਅੰਦਰ ਦੇਸ਼ ਪ੍ਰੇਮ ਅਤੇ ਦੇਸ਼ ਸਤਿਕਾਰ ਦੀ ਭਾਵਨਾ ਦੇ ਨਾਲ ਨਾਲ
ਰਾਸ਼ਟਰੀ ਆਚਰਨ ਦੀ ਉਸਾਰੀ ਹੁੰਦੀ ਹੈ । ਇਹ ਰਾਸ਼ਟਰੀ ਆਚਰਨ ਰਾਸ਼ਟਰੀ ਏਕਤਾ ਨੂੰ ਕਾਇਮ ਰੱਖਣ ਵਿਚ
ਬੜਾ ਭਾਰੀ ਹਿੱਸਾ ਪਾਉਂਦਾ ਹੈ । ਇਸ ਤੋਂ ਬਿਨਾਂ ਰਾਸ਼ਟਰੀ ਏਕਤਾ ਬਹੁਤ ਸਮਾਂ ਕਾਇਮ ਨਹੀਂ ਰਹਿ
ਸਕਦੀ । ਸਰੀਰਕ ਸਿੱਖਿਆ ਰਾਸ਼ਟਰੀ ਆਚਰਨ ਰਾਹੀਂ ਇਸ ਏਕਤਾ ਨੂੰ ਸਦਾ ਲਈ ਕਾਇਮ ਰੱਖਦੀ ਹੈ ।
Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਮਨੁੱਖੀ ਅਸਥੀ ਪਿੰਜਰ (Human Skeleton):- ਸਰੀਰ ਦੇ ਅੰਦਰ ਮਿਲਣ ਵਾਲੀਆਂ ਵੱਡੀਆਂ ਅਤੇ ਛੋਟੀਆਂ ਹੱਡੀਆਂ ਮਿਲ ਕੇ
ਇੱਕ ਪਿੰਜਰ ਦੀ ਰਚਨਾ ਕਰਦੀਆਂ ਹਨ । ਇਹ ਪਿੰਜਰ ਦੀਆਂ ਵੱਖ-ਵੱਖ ਹੱਡੀਆਂ ਜਦੋਂ ਮਿਲ ਕੇ ਸਰੀਰ ਲਈ
ਕੰਮ ਕਰਦੀਆਂ ਹਨ ਤਾਂ ਇਸ ਨੂੰ ਅਸੀਂ ‘ਮਨੁੱਖੀ ਅਸਥੀ ਪਿੰਜਰ’ (Human Skeleton) ਆਖਦੇ ਹਾਂ ।
ਮਨੁੱਖੀ ਅਸਥੀ ਪਿੰਜਰ ਦੇ ਕੰਮ (Functions of Human Skeleton):- ਮਨੁੱਖੀ ਪਿੰਜਰ ਦੇ ਮੁੱਖ ਕੰਮ ਹੇਠ ਲਿਖੇ ਹਨ-
- ਮਨੁੱਖੀ ਅਸਥੀ ਪਿੰਜਰ ਸਰੀਰ ਨੂੰ ਇੱਕ ਖਾਸ ਪ੍ਰਕਾਰ ਦੀ ਸ਼ਕਲ
ਦਿੰਦਾ ਹੈ ।
- ਇਹ ਸਰੀਰ ਨੂੰ ਸਿੱਧਾ ਰੱਖਦਾ ਹੈ ।
- ਪੇਸ਼ੀ ਪ੍ਰਬੰਧ ਅਤੇ ਹੋਰ ਅੰਗਾਂ ਨੂੰ ਸਹਾਰਾ ਦਿੰਦਾ ਹੈ ਅਤੇ ਉਸ
ਦੇ ਨਾਲ ਮਿਲ ਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਹਿੱਲਣ ਅਤੇ ਤੁਰਨ-ਫਿਰਨ ਦੀ ਸ਼ਕਤੀ ਦਿੰਦਾ
ਹੈ ।
- ਮਨੁੱਖੀ ਪਿੰਜਰ ਵਿੱਚ ਥਾਂ-ਥਾਂ ਤੇ ਉਤੋਲਕ (Levers) ਬਣਦੇ ਹਨ ।
- ਪਿੰਜਰ ਦਾ ਕੁਝ ਹਿੱਸਾ ; ਜਿਵੇਂ ਪਸਲੀਆਂ (Ribs) ਅਤੇ ਸੀਨਾ ਹੱਡੀ (Sternum) ਮਨੁੱਖ ਦੀ ਸਾਹ ਕਿਰਿਆ ਵਿੱਚ ਸਹਾਇਕ ਹੁੰਦਾ ਹੈ ।
ਹੱਡੀਆਂ |
ਕੁੱਲ ਗਿਣਤੀ |
ਖੋਪੜੀ ਅਤੇ ਚਿਹਰੇ ਦੀਆਂ ਹੱਡੀਆਂ |
22 |
ਧੜੇ ਦੀਆਂ ਹੱਡੀਆਂ |
33 |
ਪਸਲੀਆਂ ਦੀਆਂ ਹੱਡੀਆਂ |
24 |
ਸੀਨਾ ਹੱਡੀ |
1 |
ਹੰਸ ਦੀ ਹੱਡੀ |
02 |
ਮੌਰ ਦੀਆਂ ਹੱਡੀਆਂ |
60 |
ਲੱਤਾਂ ਦੀਆਂ ਹੱਡੀਆਂ |
62 |
ਕੁੱਲ ਹੱਡੀਆਂ |
206 |
ਹੱਡੀਆਂ ਦੀਆਂ ਵੱਖ-ਵੱਖ ਕਿਸਮਾਂ
(Different Types
of Bones)- ਹੱਡੀਆਂ ਦੀਆਂ ਵੱਖ-ਵੱਖ ਕਿਸਮਾਂ
ਹੇਠ ਲਿਖੀਆਂ ਹਨ-
- ਲੰਬੀਆਂ ਹੱਡੀਆਂ (Long Bones) – ਇਹ ਆਪਣੇ ਆਕਾਰ ਵਿਚ ਲੰਬੀਆਂ ਹੁੰਦੀਆਂ ਹਨ । ਇਹ ਲੰਬੀ ਸ਼ਾਫਟ ਤੋਂ
ਮਿਲ ਕੇ ਬਣਦੀਆਂ ਹਨ ਜਿਸ ਦੇ ਦੋ ਸਿਰੇ ਹੁੰਦੇ ਹਨ । ਇਹ ਆਮ ਤੌਰ ‘ਤੇ ਸੰਘਣੀਆਂ ਹੁੰਦੀਆਂ
ਹਨ, ਪਰ ਹੱਡੀ ਦੇ ਅੰਤ ਵਿਚ ਇਹ ਗੁਦਗੁਦੀਆਂ ਹੁੰਦੀਆਂ ਹਨ | ਪੱਟ ਫੀਮਰ, ਬਾਂਹਵਾਂ (ਹਉਮਰਸ) ਆਦਿ ਲੰਬੀਆਂ ਹੱਡੀਆਂ ਦੇ ਉਦਾਹਰਨ ਹਨ ।
- ਛੋਟੀਆਂ ਹੱਡੀਆਂ (Short Bones) – ਇਹ ਆਮ ਤੌਰ ‘ਤੇ ਲੰਬਕਾਰੀ, ਚੱਪਟੀਆਂ ਅਤੇ ਅਕਾਰ ਵਿਚ ਛੋਟੀਆਂ ਹੱਡੀਆਂ ਹੁੰਦੀਆਂ ਹਨ । ਇਹ
ਜ਼ਿਆਦਾਤਰ ਸੰਪਜੀ ਹੱਡੀਆਂ ਹਨ ਜੋ ਕਿ ਸੰਘਣੀ ਹੱਡੀ ਦੀ ਪਤਲੀ ਪਰਤ ਨਾਲ ਢੱਕੀ ਹੁੰਦੀ ਹੈ ।
ਛੋਟੀਆਂ ਹੱਡੀਆਂ ਵਿਚ ਕਲਾਈ ਅਤੇ ਗਿੱਟੇ ਦੀਆਂ ਹੱਡੀਆਂ ਸ਼ਾਮਲ ਹੁੰਦੀਆਂ ਹਨ ।
- ਚੱਪਟੀਆਂ ਹੱਡੀਆਂ (Floate Bones) – ਪਤਲੀਆਂ, ਸਟੀਪਾਂਡ ਅਤੇ ਆਮ ਤੌਰ ‘ਤੇ ਉਕਾਈਆਂ ਹੁੰਦੀਆਂ ਹਨ, ਜਿਵੇਂ ਖੋਪੜੀ ਅਤੇ ਕੁੱਝ ਚਿਹਰੇ ਦੀਆਂ ਹੱਡੀਆਂ ।
- ਅਨਿਯਮਿਤ ਹੱਡੀਆਂ (Irregular Bones) – ਹੱਡੀਆਂ ਜੋ ਕਿ ਉਪਰੋਕਤ ਤਿੰਨ ਸ਼੍ਰੇਣੀਆਂ ਵਿੱਚੋਂ ਕਿਸੇ ਵਿੱਚ
ਨਹੀਂ ਆਉਂਦੀਆਂ ਹਨ, ਉਹ ਮੁੱਖ ਤੌਰ ‘ਤੇ ਖੋਖਲੀ ਹੱਡੀਆਂ ਹੁੰਦੀਆਂ ਹਨ । ਇਹ ਆਮ ਤੌਰ
ਤੇ ਸੰਪਜੀ ਹੱਡੀਆਂ ਹੁੰਦੀਆਂ ਹਨ ਜੋ ਕਿ ਕਾਮਪੈਕਟ ਹੱਡੀ ਦੀ ਪਤਲੀ ਲੇਅਰ ਨਾਲ ਢੱਕੀਆਂ
ਹੁੰਦੀਆਂ ਹਨ । ਰੀੜ੍ਹ ਦੀ ਹੱਡੀ ਅਤੇ ਕੁੱਝ ਕੁ ਖੋਪੜੀ ਦੀਆਂ ਹੱਡੀਆਂ ਇਸ ਦੀਆਂ ਉਦਾਹਰਨਾਂ
ਹਨ ।
ਖੋਪੜੀ ਦੀਆਂ ਹੱਡੀਆਂ (Bones of the Skull):- ਖੋਪੜੀ ਦੀਆਂ ਹੱਡੀਆਂ ਵਿੱਚ ਦਿਮਾਗ-ਘਰ ਦੀਆਂ ਹੱਡੀਆਂ (Bones of the Cranium) ਅਤੇ ਚਿਹਰੇ ਦੀਆਂ ਹੱਡੀਆਂ (Bones of the Face) ਸ਼ਾਮਿਲ ਹਨ । ਇਹ ਕੁੱਲ 22 ਹੱਡੀਆਂ ਹਨ । 8 ਹੱਡੀਆਂ ਦਿਮਾਗ-ਘਰ ਦੀਆਂ ਅਤੇ 14 ਚਿਹਰੇ ਦੀਆਂ ਹਨ ।
- ਮੱਥੇ ਦੀ ਹੱਡੀ ਜਾਂ ਲਲਾਟ ਹੱਡੀ (Frontal Bone) – ਇਹ ਹੱਡੀ ਸਾਹਮਣੇ ਮੱਥੇ ਅਤੇ ਉੱਪਰਲੇ ਭਾਗ ਦੀ ਉਸਾਰੀ ਕਰਦੀ ਹੈ ।
- ਕਿੱਤੀ ਅਸਥੀਆਂ ਜਾਂ ਟੋਕਰੀ ਦੀਆਂ ਹੱਡੀਆਂ (Parietal Bones) – ਇਹ ਹੱਡੀਆਂ ਗਿਣਤੀ ਵਿੱਚ 2 ਹਨ । ਇਹ ਖੋਪੜੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀਆਂ ਹਨ ।
ਇਸ ਪ੍ਰਕਾਰ ਇਹ ਸੱਜੇ ਮੱਥੇ ਅਤੇ ਖੱਬੇ ਮੱਥੇ ਦੀ ਉਸਾਰੀ ਕਰਦੀਆਂ ਹਨ ।
- ਪੁੜਪੁੜੀ ਦੀਆਂ ਹੱਡੀਆਂ (Temporal Bones) – ਇਹ ਗਿਣਤੀ ਵਿੱਚ 2 ਹਨ । ਇਹ ਸੱਜੀ ਪੁੜਪੁੜੀ ਅਤੇ ਖੱਬੀ ਪੁੜਪੁੜੀ ਦੀ ਉਸਾਰੀ
ਕਰਦੀਆਂ ਹਨ ।
- ਪੱਚਰ ਹੱਡੀ (Sphenoid Bone) – ਇਸ ਹੱਡੀ ਦੁਆਰਾ ਖੋਪੜੀ ਦੇ ਆਧਾਰ (Base) ਦੀ ਉਸਾਰੀ ਹੁੰਦੀ ਹੈ । ਇਸ ਦੀ ਸ਼ਕਲ ਚਮਗਿੱਦੜ (Bat) ਜਾਂ ਖੁੱਲ੍ਹੇ ਹੋਏ ਖੰਭ ਵਰਗੀ ਹੁੰਦੀ ਹੈ । ਇਹ ਪੁੜਪੁੜੀ ਦੀਆਂ
ਹੱਡੀਆਂ ਅਤੇ ਪਿਛਲੀ ਕਪਾਲ ਅਸਥੀ (Occipital Bone) ਨਾਲ ਮਿਲਦੀ ਹੈ ।
- ਪਿਛਲੀ ਕਪਾਲ ਅਸਥੀ (Occipital Bone) – ਇਹ ਹੱਡੀ ਸਿਰ ਦੇ ਪਿਛਲੇ ਹਿੱਸੇ ਦੀ ਉਸਾਰੀ ਕਰਦੀ ਹੈ ।
- ਛਾਣਨੀ ਹੱਡੀ (Ethnoid Bone) – ਇਹ ਹੱਡੀ ਨੱਕ ਦੀ ਛੱਤ ਦੀ ਉਸਾਰੀ ਕਰਦੀ ਹੈ । ਇਹ ਪੱਚਰ ਹੱਡੀ
ਦੇ ਅੱਗੇ ਹੁੰਦੀ ਹੈ । ਇਹ ਖੋਪੜੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਇਹ ਸਾਹਮਣੇ
ਪਾਸਿਉਂ ਲਲਾਟ ਹੱਡੀਆਂ (Frontal
Bones) ਨਾਲ ਮਿਲਦੀ ਹੈ ।
ਚਿਹਰੇ ਦੀਆਂ ਹੱਡੀਆਂ (Bones of the Face) – ਚਿਹਰੇ ਦੀਆਂ ਕੁੱਲ 14 ਹੱਡੀਆਂ ਹਨ । ਇਹ
ਇਸ ਪ੍ਰਕਾਰ ਹਨ
- ਉੱਪਰ ਜਬਾੜੇ ਦੀਆਂ 2 ਹੱਡੀਆਂ (Superior Maxillary Bones)
- ਹੇਠਲੇ ਜਬਾੜੇ ਦੀ ਹੱਡੀ ( Inferior Maxillary Bones)
- ਤਾਲੁ ਦੀਆਂ 2 ਹੱਡੀਆਂ (Palate Bones)
- ਨੱਕ ਦੀਆਂ 2 ਹੱਡੀਆਂ (Nasal Bones)
- ਗਲ ਦੀਆਂ 2 ਹੱਡੀਆਂ (Moral Bones)
- ਸਿੱਪ ਆਕਾਰ ਦੀਆਂ 2 ਹੱਡੀਆਂ (Spongy Bones)
- ਅੱਥਰੂ ਦੀਆਂ ਹੱਡੀਆਂ (Lachrymal Bones) ।ਇਹ ਛੋਟੀਆਂ-ਵੱਡੀਆਂ ਦੋ ਹੱਡੀਆਂ ਹਨ ਜੋ ਅੱਖਾਂ ਦੇ ਖੋਲ਼ ਦਾ ਅਗਲਾ ਭਾਗ ਬਣਾਉਂਦੀਆਂ ਹਨ ।
- ਨੱਕ ਦੇ ਪਰਦੇ ਵਾਲੀ ਹੱਡੀ (Vomar Bones) – ਇਹ ਇੱਕ ਹੱਡੀ ਹੈ ਜੋ ਕਿ ਨੱਕ ਦੇ ਪਰਦੇ ਦੀ ਉਸਾਰੀ ਕਰਦੀ ਹੈ ।
ਧੜ ਦੀਆਂ ਹੱਡੀਆਂ (Bones of the Trunk):- ਮਨੁੱਖੀ ਸਰੀਰ ਦੇ
ਗਰਦਨ ਤੋਂ ਲੈ ਕੇ ਲੱਕ ਤੱਕ ਦੇ ਹਿੱਸੇ ਨੂੰ ਧੜ (Trunk) ਆਖਦੇ ਹਨ ।
ਡਾਇਆਫਰਾਮ (Diaphragm) ਇਸ ਹਿੱਸੇ ਦੇ ਅੱਧ ਵਿੱਚ ਹੁੰਦਾ ਹੈ ਜੋ ਇਸ ਨੂੰ ਦੋ ਹਿੱਸਿਆਂ ਵਿੱਚ
ਵੰਡਦਾ ਹੈ । ਸਾਹਮਣੇ ਪਾਸੇ ਸੀਨਾ ਹੱਡੀ (Breast Bones, Sternum) ਅਤੇ ਪਿਛਲੇ
ਹਿੱਸੇ ਵਿੱਚ ਰੀੜ੍ਹ ਦੀ ਹੱਡੀ ਹੈ । ਇਨ੍ਹਾਂ ਦੋਵੇਂ ਤਰ੍ਹਾਂ ਦੀਆਂ ਹੱਡੀਆਂ ਨਾਲ ਪਸਲੀਆਂ ਦੀਆਂ
ਹੱਡੀਆਂ ਜੁੜੀਆਂ ਹੁੰਦੀਆਂ ਹਨ । ਇਹਨਾਂ ਸਭ ਹੱਡੀਆਂ ਨੂੰ ਅਸੀਂ ਧੜ ਦੀਆਂ ਹੱਡੀਆਂ (Bones of the Trunk) ਆਖਦੇ ਹਾਂ।!
ਅਸੀਂ ਇੰਝ ਵੀ ਕਹਿ ਸਕਦੇ ਹਾਂ
ਕਿ ਧੜ ਦੀਆਂ ਹੱਡੀਆਂ ਵਿੱਚ ਰੀੜ ਦੀ ਹੱਡੀ, ਪਸਲੀਆਂ, ਮੋਢੇ ਦੀ ਹੱਡੀ, ਡਾਇਆਫਰਾਮ ਅਤੇ ਕੁਲ੍ਹੇ ਦੀਆਂ
ਹੱਡੀਆਂ ਹਨ । ਇਹਨਾਂ ਸਭ ਦਾ ਵਾਰੋ-ਵਾਰੀ ਵਰਣਨ ਹੇਠਾਂ ਕੀਤਾ ਗਿਆ ਹੈ ।
- ਗਰਦਨੀ ਮਣਕੇ (Cervical Vertebrae) – ਪਹਿਲੇ ਮਣਕਿਆਂ ਨੂੰ ਅਸੀਂ ਗਰਦਨੀ ਮਣਕੇ ਆਖਦੇ ਹਾਂ । ਇਹ ਮੋਢੇ
ਦੇ ਉੱਪਰ ਹੁੰਦੇ ਹਨ | ਸਭ ਤੋਂ ਪਹਿਲੇ ਮਣਕੇ ਨੂੰ ਸਿਰ ਦਾ ਆਧਾਰ ਮਣਕਾ (Atlas) ਆਖਦੇ ਹਾਂ । ਇਹ ਸਿਰ ਨੂੰ ਆਸਰਾ ਦਿੰਦਾ ਹੈ । ਦੂਸਰੇ ਗਰਦਨੀ
ਮਣਕੇ ਨੂੰ ਅਕਸ਼ (Axis)
ਆਖਦੇ ਹਨ । ਪਹਿਲੇ ਦੋਵੇਂ ਮਣਕਿਆਂ ਦੀ ਬਣਤਰ ਬਾਕੀ
ਸਭ ਮਣਕਿਆਂ ਨਾਲੋਂ ਵੱਖਰੀ ਹੈ ।
- ਪਿੱਠ ਦੇ ਮਣਕੇ (Dorsal Vertebrae) – ਇਹ 12 ਮਣਕਿਆਂ ਦਾ ਸੰਗ੍ਰਹਿ ਹੈ
। ਇਨ੍ਹਾਂ ਮਣਕਿਆਂ ਅੱਗੇ ਪਸਲੀਆਂ ਹੁੰਦੀਆਂ ਹਨ । ਇਹ ਸਭ ਮਣਕੇ ਸਭ ਪਾਸੇ ਪਸਲੀਆਂ ਨਾਲ ਅਤੇ
ਪਿੱਛੇ ਪਿੱਠ ਦੀ ਰੀੜ੍ਹ ਦੀ ਹੱਡੀ ਨਾਲ ਜੁੜੇ ਹੁੰਦੇ ਹਨ ।
- ਲੱਕ ਦੇ ਮਣਕੇ (Lumber Vertebrae) – ਇਹ ਪੰਜ ਮਣਕੇ ਹਨ, ਜੋ ਲੱਕ ਦੀ ਉਸਾਰੀ ਕਰਦੇ ਹਨ । ਇਨ੍ਹਾਂ ਦੀ ਕੁੱਲ ਲੰਬਾਈ 18 ਸੈਂਟੀਮੀਟਰ ਹੁੰਦੀ ਹੈ । ਇਹ ਹਿੱਲਣ ਵਾਲੇ ਮਣਕੇ ਹੁੰਦੇ ਹਨ ।
ਸਭ ਤੋਂ ਥੱਲੇ ਵਾਲਾ ਮਣਕਾ ਕਲ ਦੀ ਜਾਂ ਤਿੜਾਗੀ ਦੀ ਹੱਡੀ (Sacrum) ਉੱਪਰ ਟਿਕਿਆ ਹੁੰਦਾ ਹੈ ।
- ਕ੍ਰਿਕਲੇ ਦੀ ਜਾਂ ਤਿੜਾਗੀ ਦੀ ਹੱਡੀ (Sacrum) – ਇਸ ਵਿੱਚ ਪੰਜ ਮਣਕੇ ਹੁੰਦੇ ਹਨ ਜੋ ਮਿਲ ਕੇ ਇੱਕ ਤਿਕੋਣੀ ਹੱਡੀ
ਦਾ ਨਿਰਮਾਣ ਕਰਦੇ ਹਨ ਜਿਹੜੀ ਕੂਲ਼ੇ ਦੇ ਉੱਪਰਲੇ ਅਤੇ ਪਿਛਲੇ ਹਿੱਸੇ ਵਿੱਚ ਸਥਿਤ ਹੈ । ਇਹ
ਕੂਲ੍ਹੇ ਵਿਚਲੀਆਂ ਦੋਵਾਂ ਹੱਡੀਆਂ ਦੇ ਵਿਚਕਾਰ ਇੱਕ ਪੱਥਰ ਦੀ ਤਰ੍ਹਾਂ ਹੁੰਦੀ ਹੈ ।
- ਪੂਛ ਹੱਡੀਆਂ (Coccyx) – ਇਹ ਰੀੜ੍ਹ ਦੀ ਹੱਡੀ ਦਾ ਸਭ ਤੋਂ ਹੇਠਲਾ ਹਿੱਸਾ ਹੈ । ਇਹ ਚਾਰ
ਮਣਕਿਆਂ ਦਾ ਸੰਗ੍ਰਹਿ ਹੈ ।
(ਅ) ਛਾਤੀ ਦੀ ਹੱਡੀ (Sternum) – ਇਹ ਲਗਪਗ 6-7 ਇੰਚ ਲੰਮੀ ਹੁੰਦੀ ਹੈ । ਇਸ ਦਾ ਉੱਪਰਲਾ ਹਿੱਸਾ ਚੌੜਾ ਅਤੇ ਥੱਲੇ ਵਾਲਾ
ਹਿੱਸਾ ਪਤਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਜਾਂ ਚੌੜੇ ਹਿੱਸੇ ਵਿੱਚ ਗਰਦਨੀ ਮਣਕੇ (Cervical Vertebrae) ਦੋਵੇਂ ਪਾਸੇ ਜੁੜੇ ਹੁੰਦੇ ਹਨ ।
2. ਵੱਡੀ ਵੀਣ-ਹੱਡੀ (Uluna) – ਇਹ ਬਾਂਹ ਦੇ ਵਿਚਕਾਰਲੇ ਪਾਸੇ
ਸਥਿਤ ਹੈ । ਇਹ ਰੇਡੀਅਸ ਜਾਂ ਛੋਟੀ ਵੀਣੀ ਹੱਡੀ ਨਾਲੋਂ ਕੁਝ ਵੱਡੀ ਹੈ । ਇਸ ਦੇ ਤਿੰਨ ਹਿੱਸੇ ਹਨ-
- ਉੱਪਰਲਾ
- ਵਿਚਕਾਰਲਾ
- ਹੇਠਲਾ ।
ਇਹ ਡੌਲੇ ਦੀ ਹੱਡੀ (Humerus) ਨਾਲ ਕੂਹਣੀ ਤੇ ਲੇਦਾਰ ਜੋੜ (Pivot Joint) ਰਾਹੀਂ ਮਿਲਦੀ ਹੈ
। ਇਸ ਦੇ ਉੱਪਰਲੇ ਸਿਰੇ ਤੇ ਇੱਕ ਹੱਡੀ ਬਾਹਰ ਨੂੰ ਨਿਕਲੀ ਰਹਿੰਦੀ ਹੈ ਜਿਸ ਦੇ ਨਲ ਕੂਹਣੀ ਤੇ
ਨੋਕਦਾਰ ਉਭਾਰ (Olecranon) ਬਣਦਾ ਹੈ । ਇਸ ਦਾ ਹੇਠਲਾ ਸਿਰਾ ਛੋਟਾ ਅਤੇ ਗੋਲ ਹੁੰਦਾ ਹੈ ਜਿਹੜਾ
ਗੁੱਟ ਦੀਆਂ ਹੱਡੀਆਂ (Carpal
Bones) ਨਾਲ ਮਿਲਦਾ ਹੈ ।
3. ਗੁੱਟ ਜਾਂ ਕਲਾਈ ਦੀਆਂ ਹੱਡੀਆਂ (Carpal Bones) – ਇਹ ਛੋਟੀਆਂ ਛੋਟੀਆਂ 8 ਹੱਡੀਆਂ ਹਨ ਜਿਹੜੀਆਂ ਚਾਰ-ਚਾਰ
ਦੀਆਂ ਦੋ ਲਾਈਨਾਂ ਵਿੱਚ | ਸਥਿਤ ਹਨ । ਇਹ ਬੰਧਨਾਂ ਰਾਹੀਂ ਜੁੜ ਕੇ ਆਪਣੀ ਜਗ੍ਹਾ ਤੇ ਠੀਕ ਤਰ੍ਹਾਂ
ਕਾਇਮ ਹਨ । ਇਹ ਹੱਡੀ ਉੱਪਰਲੇ ਪਾਸੇ ਸਥਿਤ ਵੀਣ-ਹੱਡੀ ਅਤੇ ਹੇਠਲੇ ਪਾਸੇ ਹਥੇਲੀ ਦੀਆਂ ਹੱਡੀਆਂ
ਨਾਲ ਜੁੜੀ ਹੁੰਦੀ ਹੈ ।
4. ਹਥੇਲੀ ਦੀਆਂ ਹੱਡੀਆਂ (Metacarpal Bones) – ਹਥੇਲੀ ਦੀਆਂ
ਹੱਡੀਆਂ ਪੰਜ ਛੋਟੀਆਂ ਅਤੇ ਪੰਜ ਵੱਡੀਆਂ ਹੱਡੀਆਂ ਹਨ । ਇਹ ਇੱਕ ਪਾਸੇ ਤਾਂ ਗੁੱਟ ਦੀਆਂ ਹੱਡੀਆਂ
ਅਤੇ ਦੂਸਰੇ ਪਾਸੇ ਉਂਗਲੀਆਂ ਦੀਆਂ ਹੱਡੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ।
5. ਉਂਗਲੀਆਂ ਦੀਆਂ ਹੱਡੀਆਂ (Bones of the Fingers or Phalanges) – ਉਂਗਲੀਆਂ ਵਿੱਚ ਕੁੱਲ 14 ਹੱਡੀਆਂ ਹਨ । ਹਰੇਕ ਉਂਗਲੀ
ਵਿੱਚ ਤਿੰਨ-ਤਿੰਨ ਅਤੇ ਅੰਗੂਠੇ ਵਿੱਚ ਦੋ ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਛੋਟੀਆਂ ਅਤੇ
ਮਜ਼ਬੂਤ ਹੁੰਦੀਆਂ ਹਨ । ਹਥੇਲੀ ਵਾਲੇ ਪਾਸੇ ਹਰੇਕ ਹੱਡੀ ਹਥੇਲੀ ਦੀਆਂ ਹੱਡੀਆਂ ਨਾਲ ਜੁੜੀ ਹੋਈ
ਹੁੰਦੀ ਹੈ | ਇਹ ਉਂਗਲੀ ਅੰਤਰ ਉਂਗਲੀ ਹੱਡੀ ਜੋੜ ਦਾ ਨਿਰਮਾਣ ਕਰਦੀ ਹੈ ।
- ਪੇਡੂ ਅਸਥੀ (Illium) – ਇਹ ਕੂਲ਼ੇ ਦੇ ਉੱਪਰਲਾ ਚੌੜਾ ਹਿੱਸਾ ਹੈ ।
- ਆਸਨ ਅਸਥੀ (Ischium) – ਇਹ ਕੂਲ੍ਹੇ ਦਾ ਹੇਠਲਾ ਹਿੱਸਾ ਹੈ ।
- ਪਿਊਬਿਸ (Pubisਇਹ ਕੂਲ਼ੇ ਦਾ ਵਿਚਕਾਰਲਾ ਹਿੱਸਾ ਹੈ ।
ਇਹ ਤਿੰਨੇ ਭਾਗ ਬੱਚਿਆਂ ਵਿੱਚ
ਉਪ-ਅਸਥੀ ਨਾਲ ਜੁੜੇ ਹੋਏ ਹੁੰਦੇ ਹਨ ਪਰ ਉਮਰ ਦੇ ਵਧਣ ਨਾਲ ਜਵਾਨੀ ਤੱਕ ਇਹ ਹੱਡੀਆਂ ਦੁਆਰਾ ਜੁੜ
ਜਾਂਦੇ ਹਨ | ਕੁਝੇ ਦੇ ਇਹ ਤਿੰਨੇ ਭਾਗ ਹੀ ਹੱਡੀਆਂ ਨਾਲ ਮਿਲ ਕੇ ਇੱਕ ਪਿਆਲੇ ਜਾਂ
ਟੋਪੀ ਦੀ ਸ਼ਕਲ ਦਾ ਨਿਰਮਾਣ ਕਰਦੇ ਹਨ । ਇਸ ਪਿਆਲੇ ਨੂੰ ਐਸਟੈਬੁਲਮ (Acetabulum) ਆਖਦੇ ਹਨ । ਇਸ ਵਿੱਚ ਪੱਟ ਦੀ ਹੱਡੀ (Femur) ਦਾ ਗੋਲ ਸਿਰਾ ਘੁੰਮਦਾ ਹੈ । ਪੇਡੂ-ਅਸਥੀ (Pelvis) ਦੀ ਸ਼ਕਲ ਇੱਕ ਭਾਂਡੇ ਦੀ ਤਰ੍ਹਾਂ ਹੁੰਦੀ ਹੈ ਜਿਸ ਨੂੰ ਹੇਠਲੀਆਂ
ਲੱਤਾਂ ਸਹਾਰਾ ਦੇ ਕੇ ਰੱਖਦੀਆਂ ਹਨ । ਇਹ ਭਾਂਡੇ ਪੇਟ ਦੇ ਕੋਮਲ ਅੰਗਾਂ ਦੀ ਰਾਖੀ ਕਰਦਾ ਹੈ ।
2. ਪੱਟ ਦੀ ਹੱਡੀ (The Femur) – ਸਾਡੇ ਸਰੀਰ ਵਿੱਚ ਪੱਟ ਦੀ ਹੱਡੀ
ਸਭ ਤੋਂ ਲੰਮੀ ਹੱਡੀ ਹੈ । ਇਹ ਸਰੀਰ ਦੀਆਂ ਸਾਰੀਆਂ ਹੱਡੀਆਂ ਨਾਲੋਂ ਸ਼ਕਤੀਸ਼ਾਲੀ ਹੁੰਦੀ ਹੈ । ਇਹ
ਡੌਲੇ ਦੀ ਹੱਡੀ ਦੀ ਤਰ੍ਹਾਂ ਹੁੰਦੀ ਹੈ । ਇਸ ਹੱਡੀ ਦਾ ਹੇਠਲਾ ਸਿਰਾ ਚੌੜਾ ਹੁੰਦਾ ਹੈ ਅਤੇ ਇਹ
ਪਿੰਨੀ ਦੀ ਟਿਬੀਆ (Tibia) ਹੱਡੀ ਨਾਲ ਜੋੜ ਦਾ ਨਿਰਮਾਣ ਕਰਦੀ ਹੈ । ਇਸ ਦੇ ਉੱਪਰਲੇ ਸਿਰੇ ਤੇ ਗੋਲ
ਆਕਾਰ ਦੀ ਇੱਕ ਟੋਪੀ ਜਾਂ ਪਿਆਲੇ ਜਿਹੀ ਹੁੰਦੀ ਹੈ ਜੋ ਐਸਿਟੈਬੁਲਮ (Acetabulum) ਵਿੱਚ ਫਸ ਕੇ ਕੂਲ੍ਹੇ ਦੇ ਜੋੜ ਦਾ ਨਿਰਮਾਣ ਕਰਦੀ ਹੈ ।
3. ਪਿੰਜਣੀ ਅਸਥੀ ਜਾਂ ਟਿਬੀਆ (The Tibia) – ਇਹ ਲੱਤ ਦੀਆਂ ਦੋਵਾਂ ਹੱਡੀਆਂ ਵਿੱਚੋਂ ਮੋਟੀ ਅਤੇ ਤਾਕਤਵਰ ਹੁੰਦੀ ਹੈ
। ਇਹ ਸਰੀਰ ਵਿੱਚ ਲੰਬਾਈ ਅਤੇ ਤਾਕਤ ਵਿੱਚ ਪੱਟ ਦੀ ਹੱਡੀ ਤੋਂ ਬਾਅਦ ਦੂਸਰੇ ਨੰਬਰ ਤੇ ਹੈ । ਇਸ
ਦੀ ਸ਼ਕਲ ਕੁਝ ਚਪਟੀ ਹੁੰਦੀ ਹੈ । ਇਸ ਦੇ ਦੋ ਸਿਰੇ ਹੁੰਦੇ ਹਨ-
- ਉੱਪਰਲਾ ਸਿਰਾ (Upper End) – ਇਹ ਮੋਟਾ ਹੁੰਦਾ ਹੈ ਅਤੇ ਸ਼ਕਲ ਵਿੱਚ ਕੁਝ ਚਪਟਾ ਹੁੰਦਾ ਹੈ ।
- ਹੇਠਲਾ ਸਿਰਾ (Lower End) – ਇਹ ਗਿੱਟੇ ਦੀਆਂ ਹੱਡੀਆਂ ਨਾਲ ਮਿਲਦਾ ਹੈ । ਇਸ ਦੀ ਸਾਫ਼ਟ (Shaft) ਤਿਕੋਣੀ ਹੁੰਦੀ ਹੈ ।
- ਉੱਪਰਲਾ
- ਵਿਚਕਾਰਲਾ
- ਹੇਠਲਾ ।
(i) ਗਿੱਟੇ ਦੀਆਂ ਹੱਡੀਆਂ (Anable Bones or Tarsal Bones) – ਇਹ ਗਿਣਤੀ ਵਿੱਚ ਸੱਤ ਹਨ । ਇਹ ਛੋਟੀਆਂ ਛੋਟੀਆਂ ਹੱਡੀਆਂ ਹਨ । ਇਹ
ਪੈਰ ਅੱਧ ਭਾਗ ਭਾਵ ਅੱਡੀ, ਗਿੱਟਾ ਅਤੇ ਪੈਰ ਦਾ ਨਿਰਮਾਣ ਕਰਦੀਆਂ ਹਨ । ਇਹ ਹੱਡੀਆਂ ਗੁੱਟ ਦੀ
ਹੱਡੀ ਦੇ ਟਾਕਰੇ ਵਿੱਚ ਮੋਟੀਆਂ ਅਤੇ ਮਜ਼ਬੂਤ ਹੁੰਦੀਆਂ ਹਨ । ਇਹ ਸਰੀਰ ਦਾ ਸਾਰਾ ਭਾਰ ਵੰਡ ਕੇ
ਚੁੱਕਦੀਆਂ ਹਨ। ਇਹ ਵੀ ਗੁੱਟ ਦੀਆਂ ਹੱਡੀਆਂ ਵਾਂਗ ਦੋ ਲਾਈਨਾਂ ਵਿੱਚ ਹੁੰਦੀਆਂ ਹਨ ।
(ii) ਪੰਜੇ ਦੀਆਂ ਹੱਡੀਆਂ (Instep Bones, Meta Carpal Bones) – ਇਹਨਾਂ ਦੀ ਗਿਣਤੀ ਵੀ ਪੰਜ ਹੈ । ਇਹ ਆਕਾਰ ਵਿੱਚ ਪਤਲੀਆਂ ਅਤੇ ਲੰਮੀਆਂ
ਹੁੰਦੀਆਂ ਹਨ । ਇਹ ਅਗਲੇ ਪਾਸੇ ਉਂਗਲੀਆਂ ਅਤੇ ਪਿਛਲੇ ਪਾਸੇ ਗਿੱਟੇ ਦੀਆਂ ਹੱਡੀਆਂ ਨਾਲ ਜੁੜੀਆਂ
ਹੁੰਦੀਆਂ ਹਨ ।
(iii) ਉੱਗਲਾਂ ਦੀਆਂ ਹੱਡੀਆਂ (The Phalanges of the Foot or Toes) – ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਦੀ ਤਰ੍ਹਾਂ ਪੈਰਾਂ ਦੀਆਂ ਉਂਗਲਾਂ
ਦੀਆਂ ਹੱਡੀਆਂ ਵੀ ਗਿਣਤੀ ਵਿੱਚ ਅਤੇ ਬਣਤਰ ਵਿੱਚ ਮਿਲਦੀਆਂ-ਜੁਲਦੀਆਂ ਹਨ । ਅੰਗੁਠੇ ਵਿੱਚ ਦੋ ਅਤੇ
ਹਰ ਉਂਗਲੀ ਵਿੱਚ ਤਿੰਨ ਹੱਡੀਆਂ ਹੁੰਦੀਆਂ ਹਨ । ਇਹ ਹੱਥ ਦੀਆਂ ਉਂਗਲਾਂ ਦੀਆਂ ਹੱਡੀਆਂ ਦੇ ਟਾਕਰੇ
ਵਿੱਚ ਲੰਬਾਈ ਵਿੱਚ ਛੋਟੀਆਂ ਹਨ ।
ਪੈਰਾਂ ਨੂੰ ਸਰੀਰ ਦਾ ਸਾਰਾ ਭਾਰ
ਚੁੱਕਣਾ ਪੈਂਦਾ ਹੈ । ਇਸ ਕਰਕੇ ਪੈਰਾਂ ਦੀਆਂ ਹੱਡੀਆਂ ਕੁਦਰਤ ਵੱਲੋਂ ਹੀ ਭਾਰੀਆਂ, ਚਪਟੀਆਂ ਅਤੇ ਮਜ਼ਬੂਤ ਬਣਾਈਆਂ ਗਈਆਂ ਹਨ । ਪੈਰਾਂ ਵਿੱਚ ਇੱਕ ਡਾਟ (Arch) ਹੁੰਦੀ ਹੈ । ਇਹ ਮਨੁੱਖ ਨੂੰ ਤੁਰਨ-ਫਿਰਨ ਵਿੱਚ ਸਹਾਇਤਾ ਦਿੰਦੀ ਹੈ ।
- ਰਿਸਾਵੀ ਜਾਂ ਸਿਨੋਵੀਅਲ (Synovial) ਜੋੜ ।
- ਰੇਸ਼ੇਦਾਰ ਜੋੜ ।
- ਉਪ-ਅਸਥੀ ਜੋੜ ।
(vi) ਸੈਡਲ ਜੋੜ (Saddle Joint) – ਇਸ ਪ੍ਰਕਾਰ ਦੇ ਜੋੜਾਂ ਵਿਚ
ਹੱਡੀ ਉੱਤਲ ਅਤੇ ਅਵਤਲ ਪ੍ਰਕਾਰ ਨਾਲ ਜੁੜੀ ਹੁੰਦੀ ਹੈ । ਜੋੜਾਂ ਵਿਚ ਲਚਕਤਾ, ਫੈਲਾਅ, ਵਰਤਾਕਾਰ ਵਰਗੀ ਗਤੀ ਹੁੰਦੀ ਹੈ
। ਅੰਗੂਠੇ ਦਾ ਜੋੜ ਇਸ ਦੀ ਉਦਾਹਰਨ ਹੈ ।
Chapter 4 ਯੋਗ
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
- ਧਿਆਨਾਤਮਿਕ ਆਸਣ (Meditative Asanas)
- ਆਰਾਮਦਾਇਕ ਆਸਣ (Relaxative Asanas)
ਯੋਗ ਸੰਸਕ੍ਰਿਤ ਭਾਸ਼ਾ ਦੇ ਸ਼ਬਦ
‘ਯੁਜ’ ਤੋਂ ਬਣਿਆ ਹੈ ਜਿਸ ਦਾ ਅਰਥ ਜੋੜ ਜਾਂ ਮੇਲ ਹੈ । ਇਸ ਤਰ੍ਹਾਂ ਸਰੀਰ ਅਤੇ ਮਨ ਦੇ ਮੇਲ ਨੂੰ
ਯੋਗ ਕਹਿੰਦੇ ਹਨ | ਯੋਗ ਉਹ ਕਿਰਿਆ ਜਾਂ ਸਾਧਨ ਹੈ ਜਿਸ ਨਾਲ ਆਤਮਾ ਪਰਮਾਤਮਾ ਨਾਲ ਮਿਲਦੀ
ਹੈ ।
ਇਤਿਹਾਸ (History) – ਯੋਗ ਸ਼ਬਦ ਬਹੁਤ ਸਮੇਂ ਤੋਂ ਪ੍ਰਚਲਿਤ ਹੈ। ਗੀਤਾ ਵਿਚ ਵੀ ਯੋਗ ਬਾਰੇ
ਬਹੁਤ ਲਿਖਿਆ ਮਿਲਦਾ ਹੈ । ਰਮਾਇਣ ਅਤੇ ਮਹਾਂਭਾਰਤ ਯੁੱਧ ਵਿਚ ਵੀ ਇਸ ਸ਼ਬਦ ਦੀ ਬੜੀ ਵਰਤੋਂ ਹੋਈ
ਹੈ । ਇਹਨਾਂ ਪਵਿੱਤਰ ਗ੍ਰੰਥਾਂ ਵਿਚ ਯੋਗ ਨਾਲ ਮੁਕਤੀ (Moksh) ਹਾਸਲ ਕਰਨ ਬਾਰੇ
ਵਿਸਥਾਰ ਪੂਰਵਕ ਲਿਖਿਆ ਮਿਲਦਾ ਹੈ । ਇਹਨਾਂ ਵਿਦਵਾਨਾਂ ਵਿਚੋਂ ਪ੍ਰਸਿੱਧ ਵਿਦਵਾਨ ਪਾਤੰਜਲੀ ਹੈ
ਜਿਸ ਨੇ ਯੋਗ-ਵਿਗਿਆਨ ‘ਤੇ ਲਿਖਿਆ ਪਰ ਯੋਗ ਦੇ ਅਰਥਾਂ ਵਿਚ ਸਮਾਨਤਾ ਨਹੀਂ | ਪਾਤੰਜਲੀ ਅਨੁਸਾਰ, “ਚਿੱਤ ਦੀ ਵਿਰਤੀ ਤੇ ਨਿਰੋਧ ਹੀ
ਯੋਗ ਹੈ ।’
(According
to Patanjali, “Yoga has been defined as the Nirodh of the virti of the citta
(mind).”) ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ
ਲਿਖਿਆ ਹੈ ਕਿ ਠੀਕ ਢੰਗ ਨਾਲ ਕੰਮ ਕਰਨਾ ਹੀ ਯੋਗ ਹੈ ।
ਡਾ. ਸੰਪੂਰਨਾਨੰਦ (Dr. Sampurnanand) ਅਨੁਸਾਰ, “ਯੋਗ ਅਧਿਆਤਮਿਕ ਕਾਮਧੇਨੁ ਹੈ
ਜਿਸ ਤੋਂ ਜੋ ਮੰਗੋ ਮਿਲਦਾ ਹੈ । ਸ੍ਰੀ ਵਿਆਸ ਜੀ (Shri Vyas ji) ਨੇ ਲਿਖਿਆ ਹੈ, “ਯੋਗ ਦਾ ਅਰਥ ਸਮਾਧੀ ਹੈ।”
ਉਪਰੋਕਤ ਵਿਚਾਰਾਂ ਤੋਂ ਪਤਾ
ਚਲਦਾ ਹੈ ਕਿ ਯੋਗ ਦਾ ਸ਼ਬਦੀ ਭਾਵ ਜੋੜਨਾ ਹੈ । ਮਨੁੱਖੀ ਸਰੀਰ ਤੰਦਰੁਸਤ ਅਤੇ ਮਨ ਸ਼ੁੱਧ ਹੋਣ ਨਾਲ
ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ । ਯੋਗ ਰਾਹੀਂ ਸਰੀਰ ਅਰੋਗ ਹੋ ਜਾਂਦਾ ਹੈ ਅਤੇ ਮਨ ਦੀ
ਇਕਾਗਰਤਾ ਵੱਧਦੀ ਹੈ । ਜਿਸ ਨਾਲ ਆਤਮਾ ਦਾ ਪਰਮਾਤਮਾ ਨਾਲ ਇਕਮਿਕ ਹੋਣਾ ਆਸਾਨ ਹੋ ਜਾਂਦਾ ਹੈ ।
‘‘ਯੋਗ ਵਿਗਿਆਨ ਨਾਲ ਮਨੁੱਖ ਸਰੀਰਕ, ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਤੌਰ ‘ਤੇ ਪੂਰਨ ਵਿਕਾਸ ਕਰ ਲੈਂਦਾ ਹੈ ।
ਇਸ ਤਰ੍ਹਾਂ ਆਤਮਾ ਦਾ ਪਰਮਾਤਮਾ
ਨਾਲ ਮੇਲ ਯੋਗ ਹੈ । ਇਸ ਮਧੁਰ ਮੇਲ ਦਾ ਮਾਧਿਅਮ ਸਰੀਰ ਹੈ । ਤੰਦਰੁਸਤ ਅਤੇ ਸ਼ਕਤੀਸ਼ਾਲੀ ਸਰੀਰ ਦੇ
ਸਦਕੇ ਹੀ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ ਅਤੇ ਉਸ ਸਰਬ ਸ਼ਕਤੀਮਾਨ ਦੇ ਦਰਸ਼ਨ ਹੋ ਸਕਦੇ
ਹਨ | ਯੋਗ ਸਰੀਰ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ ਜਿਸ ਕਰਕੇ
ਯੋਗ ਆਤਮਾ ਪਰਮਾਤਮਾ ਨਾਲ ਇਕਮਿਕ ਕਰਨ ਦਾ ਵੱਡਾ ਸਾਧਨ ਹੈ । ਈਸ਼ਵਰ ਅਲੌਕਿਕ ਗੁਣਕਰਮ ਅਤੇ
ਵਿਦਿਆਯੁਕਤ ਹੈ । ਇਹ ਆਕਾਸ਼ ਦੇ ਸਮਾਨ ਵਿਆਪਕ ਹੈ । ਜੀਵ ਅਤੇ ਈਸ਼ਵਰ ਵਿਚ ਇੱਕ ਦੂਸਰੇ ਨਾਲ
ਸੰਬੰਧ ਹੋਣਾ ਜ਼ਰੂਰੀ ਹੈ । ਯੋਗ ਇਹਨਾਂ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਸਹਾਇਕ ਹੁੰਦਾ ਹੈ ।
ਯੋਗ ਦਾ ਮਹੱਤਵ (Importance of Yoga):- ਯੋਗ ਵਿਗਿਆਨ ਦੀ ਮਨੁੱਖੀ ਜੀਵਨ ਲਈ ਬਹੁਤ ਮਹੱਤਤਾ ਹੈ । ਯੋਗ ਭਾਰਤ ਦਾ
ਹੀ ਨਹੀਂ, ਸਗੋਂ ਦੁਨੀਆਂ ਦਾ ਪ੍ਰਾਚੀਨ ਗਿਆਨ ਹੈ । ਦੇਸ਼ਾਂ-ਵਿਦੇਸ਼ਾਂ ਵਿਚ
ਡਾਕਟਰਾਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਇਸ ਗਿਆਨ ਦਾ ਸਿੱਕਾ ਮੰਨਿਆ ਹੈ । ਯੋਗ ਨਾਲ
ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ ਅਤੇ ਇਸਦੇ ਨਾਲ-ਨਾਲ ਨਾੜੀਆਂ ਵੀ ਲਚਕਦਾਰ ਅਤੇ ਮਜ਼ਬੂਤ
ਰਹਿੰਦੀਆਂ ਹਨ । ਯੋਗ ਸਰੀਰ ਨੂੰ ਬਿਮਾਰੀ ਤੋਂ ਦੂਰ ਰੱਖਦਾ ਹੈ ਅਤੇ ਜੇ ਕੋਈ ਬਿਮਾਰੀ ਲੱਗ ਜਾਵੇ
ਤਾਂ ਉਸ ਨੂੰ ਆਸਣ ਜਾਂ ਯੋਗ ਦੀਆਂ ਦੁਸਰੀਆਂ ਕਿਰਿਆਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ । ਜਿੱਥੇ
ਯੋਗ ਮਨੁੱਖ ਨੂੰ ਤੰਦਰੁਸਤ, ਸੁੰਦਰ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ, ਉੱਥੇ ਇਹ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ ।
ਸੱਚ ਤਾਂ ਇਹ ਹੈ ਕਿ ਯੋਗ ਸਾਨੂੰ
ਉਸ ਦੁਨੀਆਂ ਵਿਚ ਲੈ ਜਾਂਦਾ ਹੈ ਜਿੱਥੇ ਜੀਵਨ ਹੈ, ਤੰਦਰੁਸਤੀ ਹੈ, ਪਰਮ ਸੁੱਖ ਹੈ, ਮਨ ਦੀ ਸ਼ਾਂਤੀ ਹੈ । ਯੋਗ ਤਾਂ
ਗਿਆਨ ਦੀ ਉਹ ਗੰਗਾ ਹੈ ਜਿਸ ਦੀ ਹਰੇਕ ਬੂੰਦ ਵਿਚ ਰੋਗ ਨਸ਼ਟ ਕਰਨ ਦੀ ਸ਼ਕਤੀ ਹੈ । ਯੋਗ ਪਰਮਾਤਮਾ
ਦੇ ਨਾਲ ਮਿਲਣ ਦਾ ਸਰਵਉੱਤਮ ਸਾਧਨ ਹੈ | ਸਰੀਰ ਆਤਮਾ ਅਤੇ ਪਰਮਾਤਮਾ ਦੇ
ਮਿਲਣ ਦਾ ਮਾਧਿਅਮ ਹੈ । ਇਕ ਤੰਦਰੁਸਤ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ | ਯੋਗ ਮਨੁੱਖ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਉਸ ਨੂੰ
ਸੁਯੋਗ ਅਤੇ ਗੁਣੀ ਵੀ ਬਣਾਉਂਦਾ ਹੈ । ਇਹ ਸਾਡੇ ਵਿਚ ਸ਼ਕਤੀ ਪੈਦਾ ਕਰਦਾ ਹੈ । ਯੋਗ ਕੇਵਲ ਰੋਗੀ
ਵਿਅਕਤੀਆਂ ਲਈ ਹੀ ਲਾਭਕਾਰੀ ਨਹੀਂ, ਸਗੋਂ ਸਵਸਥ ਮਨੁੱਖ ਵੀ ਇਸ ਦੇ
ਅਭਿਆਸ ਤੋਂ ਲਾਭ ਉਠਾ ਸਕਦੇ ਹਨ । ਯੋਗ ਹਰ ਇੱਕ ਉਮਰ ਦੇ ਵਿਅਕਤੀਆਂ ਲਈ ਗੁਣਕਾਰੀ ਹੈ ।
ਯੋਗ ਦੇ ਅਭਿਆਸ ਨਾਲ ਸਰੀਰ ਦੇ
ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗ ਪੈਂਦੇ ਹਨ | ਯੋਗ ਅਭਿਆਸ ਨਾਲ ਮਾਸ-ਪੇਸ਼ੀਆਂ
ਮਜ਼ਬੂਤ ਹੁੰਦੀਆਂ ਹਨ ਅਤੇ ਦਿਮਾਗੀ ਸੰਤੁਲਨ ਵਧਦਾ ਹੈ । ਯੋਗ ਦੀ ਜ਼ਰੂਰਤ ਅੱਜ ਦੇ ਯੁੱਗ ਵਿਚ ਵੀ ਉਨੀ ਹੀ ਹੈ ਜਿੰਨੀ ਪਹਿਲਾਂ ਦੇ ਯੁੱਗ ਵਿਚ ਸੀ । ਸਾਡੇ ਦੇਸ਼
ਨਾਲੋਂ ਬਾਹਰਲੇ ਦੇਸ਼ਾਂ ਵਿਚ ਇਸ ਖੇਤਰ ਵਿਚ ਬਹੁਤ ਉੱਨਤੀ ਹੋਈ ਹੈ । ਉਨ੍ਹਾਂ ਦੇਸ਼ਾਂ ਵਿਚ ਮਨ ਦੀ
ਸ਼ਾਂਤੀ ਵਾਸਤੇ ਇਸ ਦਾ ਬਹੁਤ ਪ੍ਰਚਾਰ ਹੁੰਦਾ ਹੈ ਅਤੇ ਉਨ੍ਹਾਂ ਦੇਸ਼ਾਂ ਵਿਚ ਯੋਗ ਦੇ ਖੇਤਰ ਵਿਚ
ਬਹੁਤ ਵਿਦਵਾਨ ਹਨ । ਇਹ ਧਾਰਨਾ ਵੀ ਗ਼ਲਤ ਹੈ ਕਿ ਅੱਜ-ਕਲ੍ਹ ਦੇ ਲੋਕ ਯੋਗ ਕਰਨ ਦੇ ਕਾਬਲ ਨਹੀਂ
ਰਹੇ। ਅੱਜ ਦੇ ਯੁੱਗ ਵਿਚ ਵੀ ਮਨੁੱਖ ਯੋਗ ਤੋਂ ਪੂਰਾ ਲਾਭ ਉਠਾ ਸਕਦਾ ਹੈ ।
2. ਸਰੀਰ ਦੀ ਅੰਦਰੂਨੀ ਸਫ਼ਾਈ (Internal cleanliness of Body) – ਯੋਗ ਦੀਆਂ ਛੇ ਅਵਸਥਾਵਾਂ ਨਾਲ ਸਰੀਰ ਸਰਵ-ਪੱਖੀ ਵਿਕਾਸ (All Round Development) ਕਰਦਾ ਹੈ । ਆਸਣਾਂ ਨਾਲ ਜਿੱਥੇ ਸਰੀਰ ਤੰਦਰੁਸਤ ਹੁੰਦਾ ਹੈ, ਉੱਥੇ ਮੁਦਰਾ-ਕਿਰਿਆਵਾਂ ਨਾਲ ਮਨ ਤੇ ਕਾਬੂ ਅਤੇ ਨਾੜੀ ਪੱਠਿਆਂ ਦਾ
ਤਾਲਮੇਲ ਰਹਿੰਦਾ ਹੈ | ਪ੍ਰਾਣਾਯਾਮ ਨਾਲ ਸਰੀਰ ਚੁਸਤ ਅਤੇ ਅਰੋਗ ਰਹਿੰਦਾ ਹੈ । ਪ੍ਰਤਿਆਹਾਰ
ਨਾਲ ਦਿੜਤਾ ਵਧਦੀ ਹੈ । ਧਿਆਨ ਅਤੇ ਸਮਾਧੀ ਨਾਲ ਮਨੁੱਖ ਦੁਨਿਆਵੀ ਭਟਕਣਾਂ ਤੋਂ ਉੱਪਰ ਉੱਠ ਜਾਂਦਾ
ਹੈ ਅਤੇ ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ । ਇਸ ਤਰ੍ਹਾਂ ਧਿਆਨ, ਸਮਾਧੀ ਦੇ ਨਾਲ ਯਮਾਂ ਅਤੇ ਨਿਯਮਾਂ ਦੀ ਤਰ੍ਹਾਂ ਸ਼ਟਕਰਮ ਵੀ ਸਰੀਰ ਦੀ
ਅੰਦਰੂਨੀ ਸਫ਼ਾਈ ਵਿਚ ਸਹਾਈ ਹੁੰਦੇ ਹਨ | ਸ਼ਟਕਰਮਾਂ ਵਿਚ ਧੋਤੀ, ਨੇਤੀ, ਬਸਤੀ, ਤਰਾਟਕ, ਨੌਲੀ, ਕਪਾਲ, ਛਾਤੀ, ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਕਰਦੀਆਂ ਹਨ । ਆਤਮਾ ਨੂੰ ਪਰਮਾਤਮਾ
ਨਾਲ ਮਿਲਾਉਣ ਦਾ ਮਾਧਿਅਮ ਸਰੀਰ ਹੈ ਅਤੇ ਸ਼ਟਰਮਾਂ, ਆਸਣਾਂ ਅਤੇ ਪ੍ਰਾਣਾਯਾਮ ਆਦਿ
ਕਿਰਿਆਵਾਂ ਨਾਲ ਸਰੀਰ ਦੀ ਅੰਦਰੂਨੀ ਸਫ਼ਾਈ ਲਈ ਯੋਗ ਸਹਾਇਤਾ ਕਰਦਾ ਹੈ ।
3. ਸਰੀਰਕ ਅੰਗਾਂ ਵਿਚ ਮਜ਼ਬੂਤੀ ਅਤੇ ਉਨ੍ਹਾਂ ਵਿਚ ਲਚਕ ਲਿਆਉਣਾ (Development of Strength and
elasticity) – ਇਹ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਯੋਗਿਕ ਕਿਰਿਆਵਾਂ ਵਿਚ ਭਾਗ ਲੈਣ
ਵਾਲੇ ਵਿਅਕਤੀ ਦੀ ਸਿਹਤ ਉਹਨਾਂ ਵਿਅਕਤੀਆਂ ਨਾਲੋਂ ਕਿਤੇ ਚੰਗੀ ਹੁੰਦੀ ਹੈ ਜੋ ਯੋਗਿਕ ਕਿਰਿਆਵਾਂ
ਵਿਚ ਰੁਚੀ ਨਹੀਂ ਰੱਖਦੇ । ਯੋਗ ਨਾਲ ਮਨੁੱਖ ਦਾ ਨਾ ਕੇਵਲ ਸਰੀਰਕ ਵਿਕਾਸ ਹੀ ਹੁੰਦਾ ਹੈ ਸਗੋਂ
ਆਸਣਾਂ ਨਾਲ ਜੋੜਾਂ ਅਤੇ ਹੱਡੀਆਂ ਦਾ ਵਿਕਾਸ ਵੀ ਹੁੰਦਾ ਹੈ । ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ
। ਧਨੁਰ ਆਸਨ ਅਤੇ ਹਲ ਆਸਣ ਰੀੜ੍ਹ ਦੀ ਲਚਕ ਵਧਾਉਣ ਵਿਚ ਸਹਾਇਕ ਹੁੰਦੇ ਹਨ ਜਿਸ ਕਰਕੇ ਮਨੁੱਖ ਜਲਦੀ
ਬੁੱਢਾ ਨਹੀਂ ਹੁੰਦਾ । ਇਸ ਤਰ੍ਹਾਂ ਯੋਗ ਕਿਰਿਆਵਾਂ ਨਾਲ ਸਰੀਰ ਵਿਚ ਮਜ਼ਬੂਤੀ ਅਤੇ ਅੰਗਾਂ ਵਿਚ
ਲਚਕ ਆਉਂਦੀ ਹੈ ।
4. ਭਾਵਾਤਮਕ ਵਿਕਾਸ (Emotional Development) – ਅਜੋਕਾ ਮਨੁੱਖ
ਮਾਨਸਿਕ ਅਤੇ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਾ ਹੈ । ਅਕਸਰ ਦੇਖਣ ਵਿਚ ਆਇਆ ਹੈ ਕਿ ਅਸੀਂ ਆਪਣੀਆਂ
ਭਾਵਨਾਵਾਂ ਦੇ ਰੌਂਅ ਵਿਚ ਵਹਿ ਕੇ ਕਦੇ ਤਾਂ ਉਦਾਸੀ ਦੇ ਸਾਗਰ ਵਿਚ ਡੁੱਬ ਜਾਂਦੇ ਹਾਂ ਅਤੇ ਕਦੇ
ਖੁਸ਼ੀ ਦੇ ਮਾਰੇ ਪਾਗਲ ਜਿਹੇ ਹੋ ਜਾਂਦੇ ਹਾਂ | ਕਦੇ ਇੱਕ ਸਾਧਾਰਨ ਜਿਹੀ ਅਸਫਲਤਾ
ਜਾਂ ਦੁਖਦਾਈ ਘਟਨਾ ਸਾਨੂੰ ਇੰਨਾ ਗ਼ਮਗੀਨ ਬਣਾ ਦਿੰਦੀ ਹੈ ਕਿ ਸੰਸਾਰ ਦੀ ਕੋਈ ਵਸਤੁ ਸਾਨੂੰ ਚੰਗੀ
ਨਹੀਂ ਲੱਗਦੀ | ਸਾਨੂੰ ਜੀਵਨ ਰੁੱਖਾ ਅਤੇ ਭਾਰਾ ਜਿਹਾ ਜਾਪਦਾ ਹੈ । ਇਸ ਦੇ ਉਲਟ ਕਈ
ਵਾਰ ਸਾਧਾਰਨ ਜਿਹੀ ਸਫਲਤਾ ਜਾਂ ਖ਼ੁਸ਼ੀ ਦੀ ਗੱਲ ਸਾਨੂੰ ਇੰਨਾ ਪਸੰਨ ਕਰ ਦਿੰਦੀ ਹੈ ਕਿ ਸਾਡੇ ਪੈਰ
ਧਰਤੀ ‘ਤੇ ਨਹੀਂ ਟਿਕਦੇ । ਅਸੀਂ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਾਂ । ਇਹਨਾਂ ਗੱਲਾਂ ਵਿਚ
ਸਾਡੀ ਭਾਵਾਤਮਕ ਅਪਕਿਆਈ (Emotional
Immaturity) ਦੀ ਝਲਕ ਨਜ਼ਰ ਆਉਂਦੀ ਹੈ ।
ਯੋਗ ਸਾਨੂੰ ਆਪਣੀਆਂ ਭਾਵਨਾਵਾਂ
‘ਤੇ ਕੰਟਰੋਲ ਰੱਖਣ ਅਤੇ ਸੰਤੁਲਨ ਵਿਚ ਰਹਿਣਾ ਸਿਖਾਉਂਦਾ ਹੈ । ਇਹ ਸਾਨੂੰ ਇਹ ਸਿਖਾਉਂਦਾ ਹੈ ਕਿ
ਅਸਫਲਤਾ ਜਾਂ ਸਫਲਤਾ ਖ਼ੁਸ਼ੀ ਜਾਂ ਗ਼ਮੀ ਇਕੋ ਸਿੱਕੇ ਦੇ ਦੋ ਪਹਿਲੂ (Two sides of the same Coin) ਹਨ । ਇਹ ਜੀਵਨ ਗਮਾਂ ਅਤੇ ਖ਼ੁਸ਼ੀਆਂ ਦਾ ਅਨੋਖਾ ਸੰਗਮ ਹੈ । ਗ਼ਮਾਂ
ਅਤੇ ਖ਼ੁਸ਼ੀਆਂ ਨਾਲ ਸਮਝੌਤਾ ਕਰਨਾ ਹੀ ਸੁਖੀ ਜੀਵਨ ਦਾ ਰਾਜ਼ ਹੈ । ਸਾਨੂੰ ਆਪਣੇ ਜੀਵਨ ਦੀ ਜਿੱਤ
ਅਤੇ ਹਾਰ ਨੂੰ ਸਫਲਤਾ ਅਤੇ ਅਸਫ਼ਲਤਾ ਨੂੰ, ਗ਼ਮ ਅਤੇ ਖ਼ੁਸ਼ੀ ਨੂੰ ਖਿੜੇ
ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ । ਜੇਕਰ ਕਿਸਮਤ ਨਾਲ ਸਫਲਤਾ ਸਾਡੇ ਕਦਮ ਚੁੰਮਦੀ ਹੈ ਤਾਂ ਸਾਨੂੰ
ਖ਼ੁਸ਼ੀ ਦੇ ਮਾਰੇ ਆਪਣੇ ਆਪੇ ਤੋਂ ਬਾਹਰ ਨਹੀਂ ਹੋਣਾ ਚਾਹੀਦਾ । ਇਸ ਦੇ ਉਲਟ ਜੇ ਸਾਨੂੰ ਅਸਫਲਤਾ
ਦਾ ਮੂੰਹ ਦੇਖਣਾ ਪੈਂਦਾ ਹੈ ਤਾਂ ਸਾਨੂੰ ਆਪਣਾ ਮੂੰਹ ਲਟਕਾਉਣਾ ਨਹੀਂ ਚਾਹੀਦਾ । ਇਸ ਤਰ੍ਹਾਂ ਯੋਗ
ਕਿਰਿਆਵਾਂ ਦਾ ਭਾਵਾਤਮਕ ਵਿਕਾਸ ਲਈ ਵਿਸ਼ੇਸ਼ ਮਹੱਤਵ ਹੈ ।
5. ਬਿਮਾਰੀਆਂ ਦੀ ਰੋਕਥਾਮ ਅਤੇ ਰੋਗਾਂ ਤੋਂ ਕੁਦਰਤੀ ਬਚਾਅ (Prevention of Diseases and Immuniza
tion) – ਯੋਗ ਕਿਰਿਆਵਾਂ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ । ਜੇਕਰ ਕਿਸੇ
ਕਾਰਨ ਬਿਮਾਰੀਆਂ ਲੱਗ ਜਾਣ ਤਾਂ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਅਤੇ ਰੋਗਾਂ ਤੋਂ ਕੁਦਰਤੀ
ਬਚਾਅ ਯੋਗ ਵਿਚ ਸ਼ਾਮਲ ਹਨ । ਰੋਗਾਂ ਦੇ ਕੀਟਾਣੁ (Germs of Bacteria) ਇੱਕ ਮਨੁੱਖ ਤੋਂ
ਦੂਜੇ ਮਨੁੱਖ ਦੇ ਸਰੀਰ ‘ਤੇ ਹਮਲਾ ਕਰਕੇ ਬਿਮਾਰੀਆਂ ਫੈਲਾਉਂਦੇ ਹਨ । ਇਨ੍ਹਾਂ ਰੋਗਾਂ ਤੋਂ ਬਚਾਅ
ਕਰਨ ਦੇ ਢੰਗ, ਭਾਵ ਰੋਗਾਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ, ਰੋਗਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਅਤੇ ਮਨੁੱਖ ਨੂੰ ਅਰੋਗ
ਕਿਵੇਂ ਰੱਖਿਆ ਜਾਵੇ, ਇਹ ਆਸਣ, ਧੋਤੀ, ਨੌਲੀ ਆਦਿ ਜਿਨ੍ਹਾਂ ਨਾਲ ਅੰਦਰੂਨੀ ਅੰਗ ਸਾਫ਼ ਹੁੰਦੇ ਹਨ, ਯੋਗ ਗਿਆਨ ਹੀ ਦੱਸਦਾ ਹੈ ।
- ਯੋਗ ਆਸਣ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਜ ਨਮਸਕਾਰ ਕਰਨਾ
ਚਾਹੀਦਾ ਹੈ ।
- ਯੋਗ ਆਸਣ ਕਰਨ ਦੀ ਥਾਂ ਸਮਤਲ ਹੋਣੀ ਚਾਹੀਦੀ ਹੈ । ਜ਼ਮੀਨ ਤੇ
ਦਰੀ ਜਾਂ ਕੰਬਲ ਵਿਛਾ ਕੇ ਯੋਗ ਆਸਣ ਕਰਨੇ ਚਾਹੀਦੇ ਹਨ ।
- ਯੋਗ ਆਸਣ ਕਰਨ ਦੀ ਥਾਂ, ਸ਼ਾਂਤ, ਹਵਾਦਾਰ ਅਤੇ ਸਾਫ਼ ਹੋਣੀ ਚਾਹੀਦੀ ਹੈ ।
- ਆਸਣ ਕਰਦੇ ਸਮੇਂ ਸਾਹ ਨਾਰਮਲ ਅਤੇ ਮਨ ਸ਼ਾਂਤ ਰੱਖਣਾ ਜ਼ਰੂਰੀ ਹੈ
।
- ਖਾਣਾ ਖਾਣ ਤੋਂ ਘੱਟੋ-ਘੱਟ ਚਾਰ ਘੰਟੇ ਬਾਅਦ ਚਿਤ ਨੂੰ ਏਕਾਗਰ
ਕਰਕੇ ਯੋਗ ਕਰਨਾ ਚਾਹੀਦਾ ਹੈ ।
- ਸਭ ਤੋਂ ਪਹਿਲਾਂ ਆਰਾਮਦਾਇਕ ਅਤੇ ਫਿਰ ਸਭਿਆਚਾਰਕ ਆਸਣ ਕਰਨੇ
ਚਾਹੀਦੇ ਹਨ ।
- ਅਭਿਆਸ ਹੌਲੇ-ਹੌਲੇ ਸਰਲਤਾਪੂਰਵਕ ਕਰਨਾ ਅਤੇ ਹੌਲੇ-ਹੌਲੇ ਅਭਿਆਸ
ਨੂੰ ਵਧਾਉਣਾ ਹੁੰਦਾ ਹੈ ।
- ਪ੍ਰਤੀ ਦਿਨ ਅਭਿਆਸ ਸਿਖਿਅਕ ਦੀ ਦੇਖ-ਰੇਖ ਵਿਚ ਕਰਨਾ ਚਾਹੀਦਾ ਹੈ
।
- ਦੋ ਆਸਣਾਂ ਵਿਚਕਾਰ ਥੋੜਾ ਵਿਸ਼ਰਾਮ, ਸ਼ਵ ਆਸਣ ਕਰਕੇ ਕਰਨਾ ਹੁੰਦਾ ਹੈ ।
- ਸਰੀਰ ਤੇ ਘੱਟੋ-ਘੱਟ ਕੱਪੜੇ ਲੰਗੋਟ, ਨਿੱਕਰ, ਬਨੈਣ, ਪਹਿਨਣਾ ਸੰਤੁਲਿਤ ਤੇ
ਹਲਕਾ ਭੋਜਨ ਕਰਨਾ ਹੁੰਦਾ ਹੈ ।
- ਯੋਗ ਕਰਨ ਸਮੇਂ ਸਾਹ ਅੰਦਰ ਅਤੇ ਬਾਹਰ ਕੱਢਣ ਦੀ ਕਿਰਿਆ ਦੀ
ਤਰਤੀਬ ਠੀਕ ਹੋਣੀ ਚਾਹੀਦੀ ਹੈ ।
- ਯੋਗ ਕਰਨ ਤੋਂ ਪਹਿਲਾਂ ਮੌਸਮ ਦੇ ਅਨੁਸਾਰ ਗਰਮ ਜਾਂ ਠੰਡੇ ਪਾਣੀ
ਨਾਲ ਨਹਾ ਲੈਣਾ ਚਾਹੀਦਾ ਹੈ ਜਾਂ ਫਿਰ ਬਾਅਦ ਵਿਚ ਘੱਟ ਤੋਂ ਘੱਟ ਅੱਧੇ ਘੰਟੇ ਦਾ ਅੰਤਰਾਲ
ਹੋਣਾ ਚਾਹੀਦਾ ਹੈ ।
- ਜੇ ਸੰਭਵ ਹੋ ਸਕੇ ਤਾਂ ਸੂਰਜ ਵੱਲ ਮੂੰਹ ਕਰਕੇ ਖੜੇ ਹੋਵੋ ।
- ਪੈਰ ਸਿੱਧੇ ਅਤੇ ਹਥੇਲੀ ਨੂੰ ਛਾਤੀ ਦੇ ਕੇਂਦਰ ਵਿਚ ਅਰਾਮ ਦੀ
ਸਥਿਤੀ ਵਿੱਚ ਰੱਖੋ ।
- ਚੇਤਨਾ ਵਿੱਚ ਹੌਲੀ-ਹੌਲੀ ਸਾਹ ਲੈਂਦੇ ਰਹੋ ।
- ਸਰੀਰ ਨੂੰ ਬਿਲਕੁੱਲ ਢਿੱਲਾ ਅਤੇ ਪਿੱਠ ਸਿੱਧੀ ਰੱਖੋ ।
ਲਾਭ : ਇਸ ਸਥਿਤੀ ਵਿੱਚ ਧਿਆਨ ਅਤੇ ਸ਼ਾਂਤੀ ਨੂੰ ਬਣਾਉਣ ਵਿੱਚ ਮਦਦ ਮਿਲਦੀ
ਹੈ ।
ਸਥਿਤੀ-2: ਹਸਤ ਉਥਾਂਨਾਸਨ
- ਹੌਲੀ-ਹੌਲੀ ਸਾਹ ਲੈਂਦੇ ਹੋਏ ਬਾਂਹਵਾਂ ਨੂੰ ਉੱਪਰ ਵੱਲ ਲੈ ਕੇ
ਜਾਓ । ਬਾਂਹਵਾਂ ਨੂੰ ਮੋਢਿਆਂ ਦੀ ਚੌੜਾਈ ਤੇ ਖੋਲ੍ਹ ਕੇ ਰੱਖੋ ।
- ਪਿੱਠ ਨੂੰ ਹੌਲੀ-ਹੌਲੀ ਪਿੱਛੇ ਵੱਲ ਖਿੱਚੋ ਅਤੇ ਹੌਲੀ-ਹੌਲੀ
ਬਾਂਹਵਾਂ ਪਿੱਛੇ ਵੱਲ ਲੈ ਕੇ ਜਾਓ ।
- ਹੌਲੀ-ਹੌਲੀ ਅਭਿਆਸ ਨਾਲ ਕਮਰ ਵਿਚ ਲਚਕਤਾ ਆ ਜਾਵੇਗੀ | ਅਭਿਆਸ ਨਾਲ ਕਮਰ ਵਿੱਚ ਲਚਕਤਾ ਆ ਜਾਵੇਗੀ ।
ਲਾਭ : ਇਸ ਆਸਨ ਨਾਲ ਪੈਰ ਦੀਆਂ ਮਾਸਪੇਸ਼ੀਆਂ ਚੰਗੀ ਤਰ੍ਹਾਂ ਖੁੱਲ੍ਹ ਕੇ ਫੈਲ
ਜਾਂਦੀਆਂ ਹਨ ਅਤੇ ਬਾਂਹਵਾਂ, ਮੋਢੇ ਅਤੇ ਰੀੜ ਦੀ ਹੱਡੀ ਟੋਨ ਹੋ ਜਾਂਦੀ ਹੈ । ਇਸ ਦੇ ਅਭਿਆਸ ਨਾਲ
ਫੇਫੜੇ ਵੀ ਖੁੱਲ੍ਹ ਜਾਂਦੇ ਹਨ ।
ਸਥਿਤੀ-3 : ਪਦਹਸਤਾਨਾਸਨ
- ਸਾਹ ਬਾਹਰ ਛੱਡਦੇ ਹੋਏ ਅੱਗੇ ਵੱਲ ਨੂੰ ਝੁਕੋ, ਲੱਤਾਂ ਸਿੱਧੀਆਂ ਰੱਖੋ ਅਤੇ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ
ਫ਼ਰਸ਼ ਨੂੰ ਛੂਹਣ ਦੀ ਕੋਸ਼ਿਸ਼ ਕਰੋ ।
- ਰੀੜ੍ਹ ਦੀ ਹੱਡੀ ਨੂੰ ਕਮਰ ਦੇ ਜੋੜ ਤੋਂ ਓਨਾ ਝੁਕਾਓ ਜਿਸ ਨਾਲ
ਕਿ ਦਰਦ ਮਹਿਸੂਸ ਨਾ ਹੋਵੇ ਜਾਂ ਫਿਰ ਜਿੰਨਾ ਝੁਕਿਆ ਜਾ ਸਕੇ ।
ਲਾਭ : ਇਸ ਆਸਣ ਨਾਲ ਪੇਟ ਦੀਆਂ ਕਈ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਅਤੇ
ਅਰਾਮ ਪਹੁੰਚਾਉਂਦਾ ਹੈ । ਇਹ ਪੇਟ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ ।
ਸਥਿਤੀ-4: ਅਸ਼ਵਾ ਸੰਚਲੇਸਣਨਾ
- ਹੱਥਾਂ ਦੀਆਂ ਉਂਗਲਾਂ ਨਾਲ ਫ਼ਰਸ਼ ਨੂੰ ਛੁਹਾਉਂਦੇ ਹੋਏ ਖੱਬੀ
ਲੱਤ ਮੋੜਦੇ ਹੋਏ ਸੱਜੀ ਲੱਤ ਨੂੰ ਪਿੱਛੇ ਵੱਲ ਸਿੱਧਾ ਲੈ ਕੇ ਜਾਓ।
- ਰੀੜ ਦੀ ਹੱਡੀ ਤੇ ਸਿਰ ਨੂੰ ਸਿੱਧਾ ਰੱਖਦੇ ਹੋਏ ਪੀਰੇ ਅਰਕ ਬਣਾਓ
ਅਤੇ ਉੱਪਰ ਦੇਖੋ ।
ਲਾਭ : ਇਹ ਆਸਣ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਫੋਨ ਕਰਦਾ ਹੈ ਅਤੇ ਲੱਤ ਅਤੇ
ਪੈਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ।
ਸਥਿਤੀ-5 : ਪਰਵਤਾਸਨਾ
- ਸਾਹ ਬਾਹਰ ਛੱਡਦੇ ਹੋਏ, ਖੱਬੀ ਲੱਤ ਨੂੰ ਪਿੱਛੇ ਵੱਲ ਸੱਜੀ ਲੱਤ ਵੱਲ ਸਿੱਧਾ ਰੱਖੋ ।
- ਸਿਰ ਨੂੰ ਦੋਵੇਂ ਬਾਂਹਵਾਂ ਦੇ ਵਿਚਕਾਰ ਰੱਖਦੇ ਹੋਏ ਸਰੀਰ ਦੇ
ਸਾਰੇ ਭਾਰ ਨੂੰ ਬਾਂਹਵਾਂ ਅਤੇ ਪੈਰਾਂ ਤੇ ਪਾਉ ਅਤੇ ਇਹ ਸਥਿਤੀ ਬਣਾ ਕੇ ਰੱਖੋ ।
ਲਾਭ : ਇਹ ਆਸਣ ਮੋਢਿਆਂ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਫੋਨ ਕਰਦਾ ਹੈ ।
ਲੱਤਾਂ ਅਤੇ ਬਾਂਹਵਾਂ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ ।
ਸਥਿਤੀ-6 : ਅਸ਼ਟਾਂਗ ਆਸਨ
- ਪਿਛਲੇ ਆਸਨ ਤੋਂ ਹੌਲੀ ਗੋਡਿਆਂ ਨੂੰ ਜ਼ਮੀਨ ਵੱਲ ਲੈ ਕੇ ਆਓ ।
- ਛਾਤੀ ਅਤੇ ਠੋਡੀ ਨੂੰ ਜ਼ਮੀਨ ਨਾਲ ਛੂਹਵੋ ।
- ਦੋਵੇਂ ਬਾਂਹਵਾਂ ਨੂੰ ਛਾਤੀ ਦੇ ਬਰਾਬਰ ਮੋੜ ਕੇ ਰੱਖੋ ਅਤੇ
ਚੁੱਲ੍ਹਿਆਂ ਨੂੰ ਜ਼ਮੀਨ ਤੋਂ ਉੱਪਰ ਵੱਲ ਖਿੱਚ ਕੇ ਰੱਖੋ ।
ਲਾਭ : ਇਹ ਆਸਣ ਮੋਢੇ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਫੋਨ ਕਰਦਾ ਹੈ ।
ਲੱਤ ਅਤੇ ਹੱਥ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਛਾਤੀ ਨੂੰ ਵਿਕਸਿਤ ਕਰਦਾ ਹੈ ।
ਸਥਿਤੀ-7 : ਭੂਜੰਗਾਸਨ
- ਹੌਲੀ-ਹੌਲੀ ਸਾਹ ਅੰਦਰ ਲੈਂਦੇ ਹੋਏ ਲੱਤਾਂ ਅਤੇ ਕਮਰ ਨੂੰ ਜ਼ਮੀਨ
ਤੇ ਰੱਖੋ ।
- ਬਾਂਹਵਾਂ ਨੂੰ ਖਿੱਚਦੇ ਹੋਏ ਛਾਤੀ ਵਾਲੇ ਭਾਗ ਨੂੰ ਪਿੱਛੇ ਵੱਲ
ਖਿੱਚੋ ।
- ਸਿਰ ਨੂੰ ਹੌਲੀ-ਹੌਲੀ ਪਿੱਛੇ ਵੱਲ ਲੈ ਕੇ ਜਾਓ ।
ਲਾਭ : ਇਹ ਆਸਣ ਪੇਟ ਵੱਲ ਲਹੂ ਗੇੜ ਨੂੰ ਤੇਜ਼ ਕਰਦਾ ਹੈ ਅਤੇ ਕਈ ਪੇਟ ਦੀਆਂ
ਬਿਮਾਰੀਆਂ ਤੋਂ ਛੁਟਕਾਰਾ ਦਿਲਾਉਂਦਾ ਹੈ ਜਿਵੇਂ ਕਿ ਬਦਹਜ਼ਮੀ, ਕਬਜ਼ ਆਦਿ ।
ਰੀੜ੍ਹ ਦੀ ਹੱਡੀ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਲਹੂ ਗੇੜ ਵਿੱਚ ਸੁਧਾਰ ਹੁੰਦਾ ਹੈ ।
ਸਥਿਤੀ-8 : ਪਰਵਤਾਸਨਾ
- ਹੌਲੀ-ਹੌਲੀ ਦੋਵੇਂ ਪੈਰਾਂ ਤੇ ਵਾਪਿਸ ਜਾ ਕੇ ਸਿੱਧੇ ਖੜੇ ਹੋ
ਜਾਵੋ ।
- ਛਾਤੀ ਵਾਲੇ ਭਾਗਾਂ ਨੂੰ ਪੇਟ ਵੱਲ ਲੈ ਕੇ ਜਾਓ ਅਤੇ ਦੋਵੇ ਹੱਥਾਂ
ਨਾਲ ਜ਼ਮੀਨ ਨੂੰ ਛੂਹਵੋ । ਇਹ ਬਿਲਕੁੱਲ 5ਵੀਂ ਸਥਿਤੀ | ਵਾਂਗ ਹੋ ਜਾਵੇਗਾ |
ਸਥਿਤੀ-11 : ਹਸਤ ਉਥਾਂਨਾਸਨ
- ਹੌਲੀ-ਹੌਲੀ ਸਾਹ ਲੈਂਦੇ ਹੋਏ ਬਾਂਹਵਾਂ ਨੂੰ ਉੱਪਰ ਵੱਲ ਲੈ ਕੇ
ਜਾਓ । ਬਾਂਹਵਾਂ ਨੂੰ ਮੋਢਿਆਂ ਦੀ ਚੌੜਾਈ ਤੇ ਖੋਲ੍ਹ ਕੇ ਰੱਖੋ ।
- ਪਿੱਠ ਨੂੰ ਹੌਲੀ-ਹੌਲੀ ਪਿੱਛੇ ਵੱਲ ਖਿੱਚੋ ਅਤੇ ਹੌਲੀ-ਹੌਲੀ
ਬਾਂਹਵਾਂ ਪਿੱਛੇ ਵੱਲ ਲੈ ਕੇ ਜਾਓ ।
- ਅਭਿਆਸ ਨਾਲ ਕਮਰ ਵਿੱਚ ਲਚਕਤਾ ਆ ਜਾਵੇਗੀ ।
ਸਥਿਤੀ-12: ਪ੍ਰਣਾਮਾਸਨ ,
- ਪੈਰ ਸਿੱਧੇ ਅਤੇ ਹਥੇਲੀ ਨੂੰ ਛਾਤੀ ਦੇ ਕੇਂਦਰ ਵਿਚ ਅਰਾਮ ਦੀ
ਸਥਿਤੀ ਵਿੱਚ ਰੱਖੋ ।
- ਚੇਤਨਾ ਵਿੱਚ ਹੌਲੀ-ਹੌਲੀ ਸਾਹ ਲੈਂਦੇ ਰਹੋ ।
- ਸਰੀਰ ਬਿਲਕੁੱਲ ਢਿੱਲਾ ਅਤੇ ਪਿੱਠ ਸਿੱਧੀ ਰੱਖੋ ।
ਲਾਭ :
- ਸੂਰਜ ਨਮਸਕਾਰ ਲਚਕ, ਸ਼ਕਤੀ ਅਤੇ ਤਾਕਤ ਵਿਚ ਵਾਧਾ ਕਰਦਾ ਹੈ ।
- ਸੂਰਜ ਨਮਸਕਾਰ ਮਨ ਦੀ ਇਕਾਗਰਤਾ ਵਧਾਉਣ ਵਿਚ ਸਹਾਇਤਾ ਕਰਦਾ ਹੈ ।
- ਇਸ ਨਾਲ ਵਧੀ ਹੋਈ ਚਰਬੀ ਸਰੀਰ ਵਿਚੋਂ ਖ਼ਤਮ ਹੋ ਜਾਂਦੀ ਹੈ ।
- ਇਸ ਆਸਨ ਨਾਲ ਬੱਚਿਆਂ ਦਾ ਕੱਦ ਵੱਧ ਜਾਂਦਾ ਹੈ ।
- ਇਸ ਆਸਨ ਨਾਲ ਸਰੀਰ ਵਿਚ ਖੂਨ ਦਾ ਦੌਰਾ ਵੱਧ ਜਾਂਦਾ ਹੈ ।
ਵਿਧੀ (Technique) – ਪੈਰਾਂ ਦੇ ਭਾਰ ਬੈਠਕੇ ਚੌਕੜੀ ਮਾਰਨ ਵੇਲੇ ਸੱਜੇ ਪੈਰ ਨੂੰ ਖੱਬੇ ਪੈਰ
ਹੇਠਾਂ ਇਸ ਤਰ੍ਹਾਂ ਰੱਖੋ ਕਿ ਤੁਹਾਡੇ ਸੱਜੇ ਪੈਰ ਦੀ ਅੱਡੀ ਖੱਬੇ ਪੈਰ ਨੂੰ ਛੁਹੇ । ਇਸ ਤੋਂ
ਮਗਰੋਂ ਖੱਬੇ ਪੈਰ ਨੂੰ ਚੁੱਕੋ ਅਤੇ ਸੱਜੇ ਪੈਰ ਦੇ ਅੱਗੇ ਰੱਖੋ । ਆਪਣੇ ਦੋਵੇ ਹੱਥ ਗੋਡਿਆਂ ਤੇ
ਰੱਖੋ । ਜਿਸ ਨਾਲ ਗੁੱਟ ਉਸ ਉਪਰ ਹੋਣ ਅਤੇ ਹਥੇਲੀਆਂ ਉੱਪਰ ਨੂੰ ਹੋ ਜਾਣ । ਅੰਗੂਠੇ ਦਾ ਪੋਟਾ
ਵਿਚਕਾਰਲੀ ਉਂਗਲ ਦੇ ਪੋਟੇ ਨਾਲ ਛੂਹਦਾ ਹੋਵੇ ।
ਲਾਭ (Advantages) –
- ਇਹ ਆਸਣ ਮਨ ਦੀ ਇਕਾਗਰਤਾ ਵਿਚ ਵਾਧਾ ਕਰਦਾ ਹੈ ।
- ਇਹ ਧਿਆਨ ਲਗਾਉਣ ਵਿਚ ਸਹਾਇਤਾ ਕਰਦਾ ਹੈ ।
- ਇਸ ਨਾਲ ਰੀੜ ਦੀ ਹੱਡੀ ਦਾ ਦਰਦ ਦੂਰ ਹੁੰਦਾ ਹੈ ਅਤੇ ਜੋੜਾਂ ਦੀ
ਅਕੜਨ ਠੀਕ ਹੁੰਦੀ ਹੈ ।
- ਮੂਤਰ ਨਾਲ ਸੰਬੰਧਿਤ ਰੋਗ ਦੂਰ ਹੁੰਦੇ ਹਨ ।
- ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਚਿਹਰੇ ਤੇ ਰੌਣਕ ਲਿਆਉਂਦਾ ਹੈ ।
- ਨਾੜੀ ਪ੍ਰਣਾਲੀ ਚੁਸਤ ਤੇ ਦਰੁੱਸਤ ਤੇ ਲਚਕੀਲੀ ਰਹਿੰਦੀ ਹੈ ।
ਮਹੱਤਵ (Importance) –
- ਸ਼ਵ ਆਸਣ ਨਾਲ ਉੱਚ ਰਕਤ ਚਾਪ ਅਤੇ ਮਾਨਸਿਕ ਤਣਾਓ ਤੋਂ ਛੁਟਕਾਰਾ
ਮਿਲਦਾ ਹੈ ।
- ਇਹ ਦਿਲ ਅਤੇ ਦਿਮਾਗ ਨੂੰ ਤਾਜ਼ਾ ਰੱਖਦਾ ਹੈ ।
- ਇਸ ਆਸਣ ਦੁਆਰਾ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ।
- ਯਮ (Yama, Forbearance)
- ਨਿਯਮ (Niyama, Observance)
- ਆਸਣ (Asana, Posture)
- ਪਾਣਾਯਾਮ (Pranayama, Regulation of breathing)
- ਪ੍ਰਤਿਆਹਾਰ (Pratyahara, Abstraction)
- ਧਾਰਨਾ (Dharana, Concentration)
- ਧਿਆਨ (Dhyana, Meditation)
- ਸਮਾਧੀ (Samadhi, Trance)
- ਅਹਿੰਸਾ (Ahimsa, Non-Violence)
- ਸਤਿਅ (Satya, Truth)
- ਅਸਤੇਯ (Asteya, Conquest of the senses of mind)
- ਅਪ੍ਰੀਹਿ (Aprigrahha, Non-receiving)
- ਬ੍ਰਹਮਚਰੀਆ (Brahamcharaya, Celibacy)
2. ਨਿਯਮ (Niyama, Observance) – ਇਸ ਦੇ ਪੰਜ ਅੰਗ ਹਨ-
- ਤਪ (Tapa, Penance)
- ਸਵਾਧਿਆਏ (Swadhyay, Self-study)
- ਈਸ਼ਵਰ ਪਧਾਨ (Iswar Pridhan, God Consciousness)
- ਸੋਚ
- ਸੰਤੋਸ਼ ।
3. ਆਸਣ (Asana, Posture) – ਆਸਣਾਂ ਦੀ ਸੰਖਿਆ ਜਿੰਨੇ
ਪਸ਼ੂ-ਪੰਛੀ ਹਨ, ਓਨੀ ਹੈ । ਆਸਣ ਸਰੀਰਕ ਸਮਰੱਥਾ, ਸ਼ਕਤੀ ਦੇ
ਅਨੁਸਾਰ, ਨਿੱਤ-ਪ੍ਰਤੀ ਹਵਾ ਦੇ ਬਾਹਰ ਕੱਢਣ, ਸਾਹ ਰੋਕਣ ਅਤੇ
ਫਿਰ ਸਾਹ ਲੈਣ ਦੇ ਨਾਲ ਕਰਨੇ ਚਾਹੀਦੇ ਹਨ ।
4. ਪ੍ਰਾਣਾਯਾਮ (Pranayama, Regulation of breathing) – ਪ੍ਰਾਣਾਯਾਮ ਉਪਾਸ਼ਨਾ ਦਾ ਭਾਰਾ ਹੈ । ਇਸ ਦੇ ਤਿੰਨ ਹਿੱਸੇ ਹਨ-
- ਪੂਰਕ (Purak, Inhalation)
- ਰੇਚਕ (Rechak, Exhalation).
- ਕੁੰਭਕ (Kumbhak, Holding of Breath) – ਕਈ ਆਸਣ ਲਗਾ ਕੇ ਸਾਹ ਲੈ ਕੇ ਫਿਰ ਰੋਕ ਕੇ ਬਾਹਰ ਕੱਢਣ ਨੂੰ
ਪ੍ਰਾਣਾਯਮ ਕਹਿੰਦੇ ਹਨ ।
5. ਪ੍ਰਤਿਆਹਾਰ (Pratyahara, Abstraction- ਤਿਆਹਾਰ ਤੋਂ ਭਾਵ
ਵਾਪਸ ਲਿਆਉਣਾ ਅਤੇ ਦੁਨਿਆਵੀ ਖ਼ੁਸ਼ੀਆਂ ਤੋਂ ਆਪਣੇ ਮਨ ਨੂੰ ਮੋੜਨਾ ਹੈ ।
6. ਧਾਰਨਾ (Dharma, Concentration) – ਆਪਣੀਆਂ ਇੰਦਰੀਆਂ
ਨੂੰ ਕਾਬੂ ਵਿਚ ਰੱਖਣ ਨੂੰ ਧਾਰਨਾ ਆਖਦੇ ਹਨ ਜੋ ਕਿ ਬਹੁਤ ਹੀ ਮੁਸ਼ਕਿਲ ਹੈ ।
7. ਧਿਆਨ (Dhyana, Meditation) – ਜਦੋਂ ਮਨ ਕਾਬੂ ਹੋ ਜਾਂਦਾ ਹੈ
ਤਾਂ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ । ਇਸ ਅਵਸਥਾ ਵਿਚ ਮਨ ਅਤੇ ਸਰੀਰ ਵਗਦੀ ਨਦੀ ਵਾਂਗ ਹੋ
ਜਾਂਦੇ ਹਨ ਜਿਸ ਵਿਚ ਪਾਣੀ ਦੀ ਲਹਿਰ ਦਾ ਕੋਈ ਅਸਰ ਨਹੀਂ ਹੁੰਦਾ ।
8. ਸਮਾਧੀ (Smadhi, Trance) – ਜਿਹੜੀ ਚਿੱਤ ਦੀ ਅਵਸਥਾ ਧਾਰਨਾ
ਤੋਂ ਸ਼ੁਰੂ ਹੁੰਦੀ ਹੈ ਉਹ ਸਮਾਧੀ ਵਿਚ ਖਤਮ ਹੋ ਜਾਂਦੀ ਹੈ । ਇਨ੍ਹਾਂ ਸਾਰੀਆਂ ਅਵਸਥਾਵਾਂ ਦਾ
ਡੂੰਘਾ ਸੰਬੰਧ ਹੈ । ਯੋਗ ਵਿਗਿਆਨ ਦੁਨੀਆਂ ਨੂੰ ਭਾਰਤ ਦੀ ਇੱਕ ਵੱਡੀ ਦੇਣ ਹੈ। ਅੱਜ-ਕਲ ਇਹ ਦੇਸ਼
ਵਿਦੇਸ਼ ਵਿਚ ਹਰਮਨ ਪਿਆਰਾ ਹੋਇਆ ਹੈ । ਇਸ ਦੀ ਉਪਯੋਗਤਾ ਦਾ ਸਿੱਕਾ ਸਾਰੇ ਡਾਕਟਰ ਅਤੇ ਸਰੀਰਕ
ਅਧਿਆਪਕ ਮੰਨਦੇ ਹਨ । ਯੋਗ-ਆਸਣ ਕਸਰਤ ਵਿਧੀ ਰੂਪ ਨਾਲ ਵਿਗਿਆਨਿਕ ਅਤੇ ਸਰੀਰਕ ਬਣਤਰ ਦੇ ਅਨੁਕੂਲ
ਹੈ ।
- ਇਸ ਆਸਣ ਨਾਲ ਪਾਚਨ ਸ਼ਕਤੀ ਵਧਦੀ ਹੈ ।
- ਇਹ ਆਸਣ ਮਨ ਦੀ ਇਕਾਗਰਤਾ ਲਈ ਸਭ ਤੋਂ ਉੱਤਮ ਹੈ ।
- ਕਮਰ ਦਰਦ ਦੂਰ ਹੁੰਦਾ ਹੈ |
- ਦਿਲ ਅਤੇ ਪੇਟ ਦੇ ਰੋਗ ਨਹੀਂ ਲੱਗਦੇ |
- ਮੂਤਰ ਰੋਗਾਂ ਨੂੰ ਦੂਰ ਕਰਦਾ ਹੈ ।
- ਗੋਡੇ ਉਲਟੇ ਕਰ ਕੇ ਪੈਰ ਪਿੱਛੇ ਨੂੰ ਕਰਕੇ ਪੈਰਾਂ ਦੀਆਂ ਤਲੀਆਂ
ਦੇ ਭਾਰ ਬੈਠ ਜਾਓ ।
- ਹੇਠਾਂ ਪੈਰਾਂ ਦੇ ਅੰਗੂਠੇ ਇਕ ਦੂਜੇ ਵਲ ਹੋਣ ।
- ਦੋਵੇਂ ਗੋਡੇ ਮਿਲੇ ਹੋਣ ਤੇ ਕਮਰ ਤੇ ਪਿੱਠ ਇਕ-ਦਮ ਸਿੱਧੀਆਂ ਹੋਣ
।
- ਦੋਵੇਂ ਹੱਥ ਦੱਬ ਕੇ ਗੋਡਿਆਂ ਕੋਲ ਰੱਖੋ ।
- ਸਾਹ ਦੀ ਗਤੀ ਲੰਮੀ ਹੋਣੀ ਚਾਹੀਦੀ ਹੈ ।
- ਇਹ ਆਸਣ ਹਰ ਰੋਜ਼ 3 ਮਿੰਟ ਤੋਂ ਲੈ ਕੇ 20 ਮਿੰਟ ਤੱਕ ਕਰਨਾ ਚਾਹੀਦਾ ਹੈ ।
- ਸਰੀਰ ਵਿਚ ਚੁਸਤੀ ਆਉਂਦੀ ਹੈ ।
- ਸਰੀਰ ਦਾ ਮੋਟਾਪਾ ਦੂਰ ਹੋ ਜਾਂਦਾ ਹੈ ।
- ਸਰੀਰ ਤੰਦਰੁਸਤ ਰਹਿੰਦਾ ਹੈ ।
- ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ।
- ਇਸ ਨਾਲ ਸੁਪਨ-ਦੋਸ਼ ਦੂਰ ਹੋ ਜਾਂਦਾ ਹੈ ।
- ਪੈਰਾਂ ਦਾ ਦਰਦ ਦੂਰ ਹੋ ਜਾਂਦਾ ਹੈ ।
- ਮਾਨਸਿਕ ਤੌਰ ਤੇ ਸ਼ਾਂਤੀ ਮਿਲਦੀ ਹੈ ।
- ਇਨਸਾਨ ਬੇ-ਫਿਕਰ ਹੋ ਜਾਂਦਾ ਹੈ ।
- ਇਸ ਆਸਨ ਦੁਆਰਾ ਸ਼ੂਗਰ ਦਾ ਰੋਗ ਦੂਰ ਹੋ ਜਾਂਦਾ ਹੈ ।
- ਪਾਚਨ ਸ਼ਕਤੀ ਠੀਕ ਰਹਿੰਦੀ ਹੈ ।
ਮਹੱਤਵ (Importance) –
- ਸ਼ਵ ਆਸਣ ਨਾਲ ਉੱਚ ਰਕਤ ਚਾਪ ਅਤੇ ਮਾਨਸਿਕ ਤਣਾਓ ਤੋਂ ਛੁਟਕਾਰਾ
ਮਿਲਦਾ ਹੈ ।
- ਇਹ ਦਿਲ ਅਤੇ ਦਿਮਾਗ ਨੂੰ ਤਾਜ਼ਾ ਰੱਖਦਾ ਹੈ ।
- ਇਸ ਆਸਣ ਦੁਆਰਾ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ।
- ਪਦਮ ਜਾਂ ਸੁੱਖ ਆਸਣ ਵਿਚ ਪਿੱਠ ਸਿੱਧੀ ਰੱਖਦੇ ਹੋਏ ਬੈਠ ਜਾਓ ।
- ਅੱਖਾਂ ਬੰਦ ਕਰਕੇ ਸਾਹ ਅੰਦਰ ਖਿੱਚਦੇ ਹੋਏ ਦੋਨੋਂ ਹੱਥ ਉੱਪਰ
ਸਿਰ ਵੱਲ ਲੈ ਜਾਓ ।
- ਦੋਨੇਂ ਹਥੇਲੀਆ ਨੂੰ ਉੱਪਰ ਹੀ ਨਮਸਕਾਰ ਦੀ ਮੁਦਰਾ ਵਿਚ ਜੋੜ ਲਵੋ
।
- ਹੌਲੀ-ਹੌਲੀ ਸਾਹ ਅੰਦਰ ਖਿੱਚਦੇ ਅਤੇ ਛੱਡਦੇ ਰਹੋ ।
- ਫਿਰ ਸਾਹ ਛੱਡਦੇ ਹੋਏ ਬਾਹਾਂ ਥੱਲੇ ਵੱਲ ਲੈ ਆਓ ।
- ਇਸ ਵਿਧੀ ਨੂੰ ਚਾਰ ਪੰਜ ਵਾਰ ਦੁਹਰਾਓ ।
ਲਾਭ (Advantages)-
- ਪਿੱਠ, ਮੋਢੇ ਅਤੇ ਕਮਰ ਦਰਦ ਨੂੰ
ਦੂਰ ਕਰਨ ਵਿਚ ਇਹ ਆਸਣ ਲਾਭਦਾਇਕ ਹੁੰਦਾ ਹੈ ।
- ਲੱਤਾਂ ਅਤੇ ਪੱਟਾਂ ਨੂੰ ਮਜ਼ਬੂਤ ਬਣਾਉਂਦਾ ਹੈ ।
- ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ।
- ਲੰਮੇ-ਲੰਮੇ ਸਾਹ ਲੈਣ ਦੀ ਕਿਰਿਆ ਦੇ ਨਾਲ ਇਹ ਆਸਣ ਫੇਫੜਿਆਂ ਨੂੰ
ਮਜ਼ਬੂਤ ਬਣਾਉਂਦਾ ਹੈ । ਜਿਸ ਨਾਲ ਸਾਡੀਆਂ ਸਾਹ ਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ ।
- ਪਿੱਠ ਅਤੇ ਕਮਰ ਦੀ ਵਾਧੂ ਚਰਬੀ ਘਟਾਉਣ ਵਿਚ ਵੀ ਸਹਾਈ ਹੁੰਦਾ ਹੈ
।
- ਮਾਨਸਿਕ ਤਣਾਅ ਨੂੰ ਵੀ ਦੂਰ ਕਰਦਾ ਹੈ ।
ਪ੍ਰਾਣਾਯਾਮ ਦੀ ਨੀਂਹ (Basis of Pranayama) – ਸਾਹ ਨੂੰ ਬਾਹਰ ਕੱਢਣਾ, ਫੇਰ ਅੰਦਰ ਕਰਨਾ ਅਤੇ ਅੰਦਰ ਹੀ
ਰੋਕ ਕੇ ਫੇਰ ਕੁਝ ਸਮੇਂ ਮਗਰੋਂ ਬਾਹਰ ਕੱਢਣ ਦੀਆਂ ਇਹ ਤਿੰਨੋਂ ਕਿਰਿਆਵਾਂ ਪ੍ਰਾਣਾਯਾਮ ਦੀ ਨੀਂਹ
ਹਨ ।
ਸਾਹ ਬਾਹਰ ਕੱਢਣ ਦੀ ਕਿਰਿਆ ਨੂੰ
ਰੇਚਕ ਕਹਿੰਦੇ ਹਨ । ਸਾਹ ਜਦੋਂ ਅੰਦਰ ਖਿੱਚਦੇ ਹਾਂ ਤਾਂ ਇਸ ਨੂੰ ਪੂਰਕ ਕਹਿੰਦੇ ਹਨ । ਸਾਹ ਨੂੰ
ਅੰਦਰ ਖਿੱਚਣ ਮਗਰੋਂ ਉੱਥੇ ਹੀ ਰੋਕਣ ਦੀ ਕਿਰਿਆ ਨੂੰ ਕੁੰਭਕ ਕਹਿੰਦੇ ਹਨ । ਪ੍ਰਾਣ ਦੇ ਨਾਂ (Names of Prana) – ਵਿਅਕਤੀ ਦੇ ਸਾਰੇ ਸਰੀਰ ਵਿਚ ਪ੍ਰਾਣ ਸਮਾਇਆ ਹੈ । ਇਸ ਦੇ ਪੰਜ ਨਾਂ
ਹਨ-
- ਪ੍ਰਾਣ – ਇਹ ਗਲੇ ਤੋਂ ਦਿਲ ਤਕ ਹੈ । ਇਸੇ ਪ੍ਰਾਣ ਦੀ ਤਾਕਤ ਨਾਲ
ਸਾਹ ਸਰੀਰ ਵਿਚ ਹੇਠਾਂ ਨੂੰ ਜਾਂਦਾ ਹੈ ।
- ਅਪਾਣ – ਧੁੰਨੀ ਤੋਂ ਨਿਚਲੇ ਹਿੱਸੇ ਵਿਚ ਪ੍ਰਾਣ ਨੂੰ ਅਪਾਣ
ਕਹਿੰਦੇ ਹਨ । ਛੋਟੀਆਂ ਅਤੇ ਵੱਡੀਆਂ ਅੰਤੜੀਆਂ ਵਿਚ ਇਹੋ ਪ੍ਰਾਣ ਹੁੰਦਾ ਹੈ । ਇਹ ਟੱਟੀ, ਪਿਸ਼ਾਬ ਅਤੇ ਹਵਾ ਨੂੰ ਸਰੀਰ ਵਿਚੋਂ ਕੱਢਣ ਲਈ ਸਹਾਇਤਾ ਕਰਦਾ ਹੈ
।
- ਸਮਾਣ – ਦਿਲ ਅਤੇ ਧੁਨੀ ਤਕ ਰਹਿਣ ਵਾਲੇ ਪਾਣ ਕਿਰਿਆ ਨੂੰ ਸਮਾਣ
ਕਹਿੰਦੇ ਹਨ । ਇਹ ਪਾਣ ਪਾਚਨ ਕਿਰਿਆ ਅਤੇ ਐਡਰੀਨਲ ਗਿਲਟੀ ਦੀ ਕੰਮ ਕਰਨ ਦੀ ਸ਼ਕਤੀ ਵਧਾਉਂਦਾ
ਹੈ ।
- ਉਦਾਣਗਲੇ ਤੋਂ ਸਿਰ ਤਕ ਰਹਿਣ ਵਾਲੇ ਪ੍ਰਾਣ ਨੂੰ ਉਦਾਣ ਕਹਿੰਦੇ
ਹਨ । ਅੱਖਾਂ, ਕੰਨ, ਨੱਕ, ਦਿਮਾਗ਼ ਆਦਿ ਅੰਗਾਂ ਦਾ ਕੰਮ ਇਸੇ ਪ੍ਰਾਣ ਕਰਕੇ ਹੁੰਦਾ ਹੈ ।
- ਧਿਆਨ – ਇਹ ਪਰਾਣ ਸਰੀਰ ਦੇ ਸਾਰੇ ਹਿੱਸੇ ਵਿਚ ਰਹਿੰਦਾ ਹੈ ਅਤੇ
ਸਰੀਰ ਦੇ ਦੂਸਰੇ ਪ੍ਰਾਣਾਂ ਨਾਲ ਮੇਲ ਕਰਦਾ ਹੈ |
ਸਰੀਰ ਦੇ ਹਿੱਲਣ-ਜੁਲਣ ਤੇ ਇਸੇ
ਦਾ ਕੰਟਰੋਲ ਹੁੰਦਾ ਹੈ । ਪ੍ਰਾਣਾਯਾਮ ਕਰਨ ਦੀ ਵਿਧੀ (Technique of doing Pranayama) – ਪ੍ਰਾਣਾਯਾਮ ਸਵਾਸਾਂ ਨੂੰ ਕੰਟਰੋਲ ਕਰਨ ਲਈ ਕੀਤਾ ਜਾਂਦਾ ਹੈ । ਇਸ
ਕਿਰਿਆ ਨਾਲ ਸਵਾਸ ਅੰਦਰ ਵੱਲ ਖਿੱਚ ਕੇ ਰੋਕ ਲਿਆ ਜਾਂਦਾ ਹੈ ਅਤੇ ਕੁੱਝ ਸਮਾਂ ਰੋਕਣ ਪਿੱਛੋਂ ਫਿਰ
ਸਾਹ ਕੱਢਿਆ ਜਾਂਦਾ ਹੈ । ਇਸ ਤਰ੍ਹਾਂ ਸਾਹ ਨੂੰ ਹੌਲੀ-ਹੌਲੀ ਕੰਟਰੋਲ ਕਰਨ ਦਾ ਸਮਾਂ ਵਧਾਇਆ ਜਾਂਦਾ
ਹੈ । ਆਪਣੀ ਸੱਜੀ ਨੱਕ ਨੂੰ ਬੰਦ ਕਰਕੇ ਖੱਬੀ ਤੋਂ ਅੱਠ ਤਕ ਗਿਣਦੇ ਹੋਏ ਸਾਹ ਖਿੱਚੋ । ਫਿਰ ਤੋਂ
ਇੱਕ ਤੋਂ ਦਸ ਤਕ ਗਿਣਦੇ ਸਾਹ ਰੋਕ ਛੱਡੋ । ਉਸ ਤੋਂ ਮਗਰੋਂ ਖੱਬੀ ਨੱਕ ਬੰਦ ਕਰਕੇ ਸੱਜੀ ਤੋਂ ਅੱਠ
ਗਿਣਦੇ ਹੋਏ ਸਾਹ ਛੱਡੋ ਅਤੇ ਫਿਰ ਇੱਕ ਤੋਂ ਦਸ ਤਕ ਗਿਣ ਕੇ ਇਸ ਤਰ੍ਹਾਂ ਪੂਰਾ ਸਾਹ ਨਿਕਲ ਜਾਵੇਗਾ
। ਹੁਣ ਫੇਰ ਉਸੇ ਤਰ੍ਹਾਂ ਸੱਜੀ ਨੱਕ ਤੋਂ ਗਿਣਦੇ ਹੋਏ ਸਾਹ ਖਿੱਚੋ । ਇੱਕ ਤੋਂ ਦਾ ਤਕ ਗਿਣ ਕੇ ਉਸ
ਨੂੰ ਰੋਕ ਦਿਓ । ਇਸ ਤਰ੍ਹਾਂ ਪੁਰਾ ਸਾਹ ਨਿਕਲ ਜਾਵੇਗਾ । ਹੁਣ ਫੇਰ ਉਸੇ ਤਰ੍ਹਾਂ ਸੱਜੀ ਨੱਕ ਤੋਂ
ਗਿਣ ਹੋਏ ਸਾਹ ਖਿੱਚੋ । ਨੌਂ-ਦਸ ਤਕ ਰੋਕੋ । ਫਿਰ ਸੱਜੀ ਨੱਕ ਬੰਦ ਕਰਕੇ ਖੱਬੀ ਤੋਂ ਅੱਠ ਤਕ
ਗਿਣਦੇ ਹੋਏ ਬਾਹਰ ਕੱਢ ਦਿ ਅਤੇ ਨੌਂ-ਦਸ ਤਕ ਰੋਕੋ ।
ਪ੍ਰਾਣਾਯਾਮ ਦੇ ਭੇਦ (Kinds of Pranayana) – ਸ਼ਾਸਤਰਾਂ ਵਿਚ ਪ੍ਰਾਣਾਯਾਮ ਕਈ ਤਰ੍ਹਾਂ ਦੇ ਦਿੱਤੇ ਹੋਏ ਹਨ ਪਰ ਆਮ ਇਹ
ਅੱਠ ਹੁੰਦੇ ਹਨ-
- ਪਹਿਲਾਂ-ਪਹਿਲਾਂ ਇਸ ਵਿਆਯਾਮ ਨੂੰ ਬਿਨਾਂ ਸਾਹ ਰੋਕੇ ਹੀ ਕਰਨਾ
ਚਾਹੀਦਾ ਹੈ ।
- ਜਿਨ੍ਹਾਂ ਲੋਕਾਂ ਨੂੰ ਉੱਚ ਰਕਤਚਾਪ ਜਾਂ ਦਿਲ ਦੀ ਬੀਮਾਰੀ ਹੋਵੇ
ਉਨ੍ਹਾਂ ਨੂੰ ਇਹ ਵਿਆਯਾਮ ਨਹੀਂ ਕਰਨਾ ਚਾਹੀਦਾ ।
- ਇਹ ਵਿਆਯਾਮ ਯੋਗ ਸ਼ਿਕਸ਼ਕ ਦੀ ਦੇਖ-ਰੇਖ ਵਿੱਚ ਕਰਨਾ ਚਾਹੀਦਾ ਹੈ
।
ਲਾਭ:-
- ਜੁਕਾਮ ਨੂੰ ਠੀਕ ਕਰਦਾ ਹੈ ਅਤੇ ਗਲਾ ਸਾਫ਼ ਕਰਦਾ ਹੈ ।
- ਸਾਹ ਕਿਰਿਆ ਨਾਲ ਮੇਲਜੋਲ ਵੱਧਦਾ ਹੈ ।
- ਖਰਾਟਿਆਂ ਨੂੰ ਠੀਕ ਕਰਦਾ ਹੈ ।
- ਸਰੀਰ ਦੇ ਹੇਠਲੇ ਭਾਗ ਨੂੰ ਠੀਕ ਰੱਖਦਾ ਹੈ ਤੇ ਚਾਰੋਂ ਪਾਸੇ ਮਾਸ
ਨੂੰ ਘੱਟ ਕਰਦਾ ਹੈ ।
- ਥਾਇਰਾਈਡ ਦੇ ਰੋਗੀਆਂ ਲਈ ਇਹ ਵਿਆਯਾਮ ਲਾਭਦਾਇਕ ਹੈ ।
(iii) ਸ਼ੀਤਕਾਰੀ ਪ੍ਰਾਣਾਯਾਮ – ਇਹ ਸ਼ੀਤਲੀ ਪ੍ਰਾਣਾਯਾਮ ਦਾ ਹੀ ਅੰਗ ਹੈ । ‘ਸ਼ੀਤ ਦਾ ਅਰਥ ਇਸ
ਤਰ੍ਹਾਂ ਦੀ ਆਵਾਜ਼ ਤੋਂ ਹੈ, ਜੋ ਸਾਹ ਲੈਣ ਦੇ ਦੌਰਾਨ ਪੈਦਾ ਹੁੰਦੀ ਹੈ । ‘ਕਾਰੀ’ ਦਾ ਅਰਥ, ਪੈਦਾ ਕਰਨਾ ਹੈ । ਇਸ ਤਰ੍ਹਾਂ ਸੀਤਕਾਰੀ ਪ੍ਰਾਣਾਯਾਮ ਇਸ ਤਰ੍ਹਾਂ
ਦਰਸਾਇਆ ਜਾਂਦਾ ਹੈ ਜਿਸ ਵਿੱਚ ਸ਼ੀ ਦੀ ਆਵਾਜ਼ ਪੈਦਾ ਹੋਵੇ ।
- ਜਿਸ ਵਿਅਕਤੀ ਨੂੰ ਜ਼ੁਕਾਮ, ਅਸਥਮਾ ਹੋਵੇ, ਉਸਨੂੰ ਇਹ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ ।
- ਠੰਡੇ ਮੌਸਮ ਵਿੱਚ ਇਹ ਨਹੀਂ ਕਰਨਾ ਚਾਹੀਦਾ ।
- ਜਿਸ ਵਿਅਕਤੀ ਨੂੰ ਉੱਚ ਰਕਤਚਾਪ ਹੋਵੇ, ਉਸਨੂੰ ਵੀ ਇਹ ਨਹੀਂ ਕਰਨਾ ਚਾਹੀਦਾ ।
ਲਾਭ –
- ਇਹ ਆਸਣ ਪਾਈਰਿਆ ਦੇ ਰੋਗ ਨੂੰ ਠੀਕ ਕਰਦਾ ਹੈ ਤੇ ਮੂੰਹ ਨੂੰ
ਸਾਫ਼ ਕਰਦਾ ਹੈ । ਇਹ ਦੰਦ ਤੇ ਮਸੂੜਿਆਂ ਨੂੰ ਠੀਕ ਰੱਖਦਾ ਹੈ !
- ਸਰੀਰ ਨੂੰ ਅਧਿਕ ਤਾਕਤ ਦਿੰਦਾ ਹੈ ।
- ਸਰੀਰ ਅਤੇ ਦਿਮਾਗ਼ ਨੂੰ ਠੰਡਾ ਰੱਖਦਾ ਹੈ ।
- ਤਨਾਵ ਨੂੰ ਦੂਰ ਕਰਨ ਲਈ ਬਹੁਤ ਲਾਭਦਾਇਕ ਹੈ ।
ਤਕਨੀਕ – ਆਪਣਾ ਮੂੰਹ ਖੋਲ੍ਹੇ ਅਤੇ ਹੌਲੀ-ਹੌਲੀ ਜੀਭ ਨੂੰ ਬਾਹਰਲੀ ਤਰਫ਼ ਕੱਢ
ਕੇ ਮੋੜਣ ਦੀ ਕੋਸ਼ਿਸ਼ ਕਰੋ ਅਤੇ ਆਰਾਮ ਨਾਲ ਆਵਾਜ਼ ਕਰਦੇ ਹੋਏ ਸ਼ੀਤਲੀ ਪ੍ਰਾਣਾਯਾਮ ਸਾਹ ਲਉ, ਸਾਹ ਲੈਂਦੇ ਸਮੇਂ ਇਸ ਦੀ ਸ਼ੀਤਲਤਾ ਨੂੰ ਮਹਿਸੂਸ ਕਰੋ, ਹੁਣ ਆਪਣੀ ਜੀਭ ਨੂੰ ਅੰਦਰ ਲੈ ਜਾਉ ਜਦੋਂ ਤੱਕ ਸੰਭਵ ਹੋਵੇ ਸਾਹ ਨੂੰ
ਰੋਕ ਕੇ ਰੱਖੋ । ਇਸ ਬਾਰੇ ਸੋਚੋ ਕਿ ਸਾਹ ਤੁਹਾਡੇ ਦਿਮਾਗ ਨੂੰ ਸੇਜ ਰਹੀ ਹੋਵੇ ਅਤੇ ਸਾਰੇ ਸਰੀਰ
ਦੇ ਤੰਤੂਆਂ ਵਿੱਚ ਫੈਲ ਰਹੀ ਹੈ । ਹੌਲੀ-ਹੌਲੀ ਸਾਹ ਛੱਡਦੇ ਹੋਏ ਸ਼ੀਤਲਤਾ ਨੂੰ ਮਹਿਸੂਸ ਕਰੋ । ਇਹ
ਸ਼ੀਤਲੀ ਪ੍ਰਾਣਾਯਾਮ ਦਾ ਪਹਿਲਾ ਚਰਨ ਹੈ । ਇਸਨੂੰ 10 ਜਾਂ 15 ਵਾਰ ਕਰੋ ।
ਸਾਵਧਾਨੀਆਂ-
- ਜਿਨ੍ਹਾਂ ਲੋਕਾਂ ਨੂੰ ਠੰਡ, ਜ਼ੁਕਾਮ, ਅਸਥਮਾ ਜਾਂ ਆਰਥਰਾਈਟਸ ਜਾਂ ਬਰੰਕਟਾਈਟਸ ਜਾਂ ਦਿਲ ਦੀ ਬੀਮਾਰੀ
ਹੋਵੇ, ਉਨ੍ਹਾਂ ਨੂੰ ਇਹ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ ।
- ਇਸ ਪ੍ਰਾਣਾਯਾਮ ਦਾ ਅਭਿਆਸ ਸਰਦ ਮੌਸਮ ਵਿੱਚ ਨਹੀਂ ਕਰਨਾ ਚਾਹੀਦਾ
।
ਲਾਭ-
- ਇਹ ਖੂਨ ਨੂੰ ਸਾਫ਼ ਰੱਖਦਾ ਹੈ ਅਤੇ ਸਰੀਰ ਤੇ ਦਿਮਾਗ਼ ਨੂੰ
ਤਰੋਤਾਜ਼ਾ ਕਰਦਾ ਹੈ ।
- ਸਰੀਰ ਅਤੇ ਦਿਮਾਗ਼ ਨੂੰ ਸ਼ਾਂਤ ਰੱਖਦਾ ਹੈ ।
- ਇਹ ਆਸਣ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ, ਜੋ ਸਾਰਾ ਦਿਨ ਸੁਸਤੀ ਅਤੇ ਥਕਾਵਟ ਮਹਿਸੂਸ ਕਰਦੇ ਹਨ ।
- ਇਹ ਆਸਣ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਉੱਚ ਰਕਤਚਾਪ ਨੂੰ
ਠੀਕ ਕਰਦਾ ਹੈ ।
- ਇਹ ਗੁੱਸ. ਚਿੰਤਾ ਅਤੇ ਤਨਾਵ ਨੂੰ ਘੱਟ ਕਰਦਾ ਹੈ ।
(v) ਭਸਤਰਕਾ ਪਾਣਾਯਾਮ – ਇਸ
ਪ੍ਰਾਣਾਯਾਮ ਵਿਚ ਲੋਹਾਰ ਦੀ ਕਣੀ ਦੀ ਤਰ੍ਹਾਂ ਸਾਹ ਅੰਦਰ ਅਤੇ ਬਾਹਰ ਲਿਆ | ਅਤੇ ਛੱਡਿਆ ਜਾਂਦਾ ਹੈ । ਪਹਿਲਾਂ ਨੱਕ ਦੀ ਇਕ ਛੇਕ ਤੋਂ ਸਾਹ ਲੈ ਕੇ
ਦੁਸਰੇ ਛੇਕ ਰਾਹੀਂ ਸਾਹ ਕੱਢਿਆ ਜਾਂਦਾ ਹੈ । ਇਸ ਮਗਰੋਂ ਦੂਜੇ ਛੇਕਾਂ ਤੋਂ ਸਾਹ ਬਾਹਰ ਅਤੇ ਅੰਦਰ
ਕੀਤਾ ਜਾਂਦਾ ਹੈ । ਭਸਤਰਕਾ ਪ੍ਰਾਣਾਯਾਮ ਸ਼ੁਰੂ ਵਿਚ ਹੌਲੀ ਅਤੇ ਮਗਰੋਂ ਇਸ ਦੀ ਰਫ਼ਤਾਰ ਵਧਾਈ
ਜਾਂਦੀ ਹੈ । ਇਹ ਪ੍ਰਾਣਾਯਾਮ ਕਰਨ ਨਾਲ ਮਨੁੱਖ ਦਾ ਮੋਟਾਪਾ ਘਟਦਾ ਹੈ । ਮਨ ਦੀ ਇੱਛਾ ਬਲਵਾਨ
ਹੁੰਦੀ ਹੈ । ਵਿਚਾਰ ਠੀਕ ਰਹਿੰਦੇ ਹਨ ।
(vi) ਭਰਮਰੀ ਪ੍ਰਾਣਾਯਾਮ – ਕਿਸੇ ਆਸਣ ਵਿੱਚ ਬੈਠ ਕੇ ਕੂਹਣੀਆਂ ਨੂੰ ਮੇਵਿਆਂ ਬਰਾਬਰ ਕਰਕੇ ਸਾਹ
ਲਿਆ ਜਾਂਦਾ ਹੈ । ਥੋੜੀ ਦੇਰ ਸਾਹ ਰੋਕਣ ਮਗਰੋਂ ਸਾਹ ਬਾਹਰ ਕੱਢਦੇ ਸਮੇਂ ਭਰੇ ਵਰਗੀ ਆਵਾਜ਼ ਗਲੇ
ਤੋਂ ਕੱਢੀ ਜਾਂਦੀ ਹੈ । ਦੋ ਸਕਿੰਟ ਸਹ ਕੱਢ ਕੇ ਬਾਹਰ ਰੋਕਿਆ ਜਾਂਦਾ ਹੈ ! ਇਸ ਤਰਾਂ ਆਵਾਜ਼ ਕਰਦੇ
ਹੋਏ ਬਾਹ ਅੰਦਰ ਖਿੱਚਿਆ ਜਾਂਦਾ ਹੈ । ਇਸ ਪ੍ਰਾਣਾਯਾਮ ਦਾ ਅਭਿਆਸ ਸੱਤ ਤੋਂ ਦਸ ਵਾਰ ਕੀਤਾ ਜਾ
ਸਕਦਾ ਹੈ । ਰੇਚਕ ਜਿੱਥੋਂ ਤੱਕ ਹੋ ਸਕੇ ਲੰਮਾ ਕੀਤਾ ਜਾਣਾ ਚਾਹੀਦਾ ਹੈ | ਆਵਾਜ਼ ਅਤੇ ਰੇਚਕ ਕਰਦੇ ਹੋਏ ਮੁੰਹ ਬੰਦ ਰੱਖਣਾ ਚਾਹੀਦਾ ਹੈ । ਲਾਭ (Advantages)-ਇਸ ਦੇ ਅਭਿਆਸ ਨਾਲ ਆਵਾਜ਼ ਸਾਫ਼ ਅਤੇ ਮਿੱਠੀ ਹੁੰਦੀ ਹੈ । ਗਲੇ ਦੀਆਂ
ਬੀਮਾਰੀਆਂ ਦੂਰ ਰਹਿੰਦੀਆਂ ਹਨ ।
(vii) ਮੂਰਛਾ (ਨਾੜੀ ਸੋਧ) ਪ੍ਰਾਣਾਯਾਮ – ਇਸ ਪ੍ਰਾਣਾਯਾਮ ਨਾਲ ਨਾੜੀਆਂ ਦੀ ਸਫ਼ਾਈ ਹੁੰਦੀ ਹੈ । ਸਿੱਧ ਆਸਣ
ਵਿੱਚ ਬੈਠ ਕੇ ਨੱਕ ਦੇ ਖੱਬੇ ਪਾਸਿਉਂ ਸਾਹ ਲੈਣਾ ਚਾਹੀਦਾ ਹੈ ! ਸਾਹ ਲੈ ਕੇ ਕੁੰਭਕ ਕੀਤਾ ਜਾਵੇ ।
ਇਸਦੇ ਮਗਰੋਂ ਦੂਜੇ ਪਾਸੇ ਤੋਂ ਸਾਹ ਹੌਲੀ-ਹੌਲੀ ਬਾਹਰ ਕੱਢਿਆ ਜਾਂਦਾ ਹੈ । ਫੇਰ ਸੱਜੇ ਨੱਕ ਨਾਲ
ਸਾਹ ਅੰਦਰ ਭਰਿਆ ਜਾਂਦਾ ਹੈ । ਕੁੱਝ ਸਮੇਂ ਲਈ ਅੰਦਰੂਨੀ ਕੁੰਭਕ ਕੀਤਾ ਜਾਂਦਾ ਹੈ ਅਤੇ ਨਾਲ ਹੀ
ਖੱਬੇ ਨੱਕ ਨਾਲ ਸਾਹ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਵਿੱਚ 1: 2: 2 ਦਾ ਅਨੁਪਾਤ ਹੋਵੇ ਜਿਵੇਂ ਕਿ ਸਾਹ ਲੈਣ ਵਿੱਚ ਚਾਰ ਸੈਕਿੰਡ, ਸਾਹ ਰੋਕਣ ਵਿੱਚ ਦਸ ਮੋਕਿੰਡ, ਸਾਹ ਕੱਢਣ ਲਈ ਦਸ
ਸੈਕਿੰਡ । ਹੌਲੀ-ਹੌਲੀ ਕੁੰਭਕ ਨੂੰ ਵਧਾਇਆ ਜਾ ਸਕਦਾ ਹੈ । ਕੁੰਭਕ ਨਾਲ ਆਕਸੀਜਨ ਫੇਫੜਿਆਂ ਦੇ
ਸਾਰੇ ਛੇਕਾਂ ਵਿੱਚ ਪਹੁੰਚ ਜਾਂਦੀ ਹੈ । ਰੇਚਕ ਨਾਲ ਫੇਫੜੇ ਸੁੰਗੜ ਜਾਂਦੇ ਹਨ ਅਤੇ ਹਵਾ ਬਾਹਰ
ਨਿਕਲ ਜਾਂਦੀ ਹੈ । ਲਾਭ (Advantages)-ਇਸ ਪ੍ਰਾਣਾਯਾਮ ਨਾਲ ਫੇਫੜਿਆਂ ਦੀਆਂ ਬੀਮਾਰੀਆਂ ਅਤੇ ਦਿਲ ਦੀ ਕਮਜ਼ੋਰੀ
ਨੂੰ ਲਾਭ ਪਹੁੰਚਦਾ ਹੈ ।
- ਦਿਲ ਦੇ ਰੋਗੀ, ਉੱਚ ਰਕਤਚਾਪ, ਅਸਥਮਾ, ਹਰਣੀਆਂ ਦੇ ਰੋਗੀਆਂ ਨੂੰ ਇਹ ਵਿਆਯਾਮ ਨਹੀਂ ਕਰਨਾ ਚਾਹੀਦਾ ।
- ਇਹ ਪ੍ਰਾਣਾਯਾਮ ਖ਼ਾਲੀ ਪੇਟ ਹੀ ਕਰਨਾ ਚਾਹੀਦਾ ਹੈ ।
- ਦਰਦ ਜਾਂ ਚੱਕਰ ਆਉਣ ਲੱਗ ਜਾਣ ਤਾਂ ਇਹ ਵਿਆਯਾਮ ਨਹੀਂ ਕਰਨਾ
ਚਾਹੀਦਾ ।
ਲਾਭ-
- ਖੂਨ ਨੂੰ ਸਾਫ਼ ਕਰਦਾ ਹੈ ।
- ਇਹ ਫੇਫੜੇ ਅਤੇ ਸਾਰੀ ਸਾਹ ਪ੍ਰਣਾਲੀ ਨੂੰ ਠੀਕ ਰੱਖਦਾ ਹੈ ।
- ਇਸ ਨਾਲ ਸਰੀਰ ਨੂੰ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਮਿਲਦੀ ਹੈ ।
- ਚਿੰਤਨ ਅਤੇ ਮੰਨਨ ਲਈ ਦਿਮਾਗ਼ ਨੂੰ ਤਿਆਰ ਕਰਦਾ ਹੈ ।
- ਪਾਚਣ ਸ਼ਕਤੀ ਲਈ ਸੁਧਾਰ ਕਰਦਾ ਹੈ ।
Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ
Physical
Education Guide for Class 11 PSEB ਨਸ਼ਿਆਂ ਅਤੇ
ਡੋਪਿੰਗ ਦੇ ਮਾਰੂ ਪ੍ਰਭਾਵ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
- ਸ਼ਰਾਬ,
- ਅਫ਼ੀਮ,
- ਤੰਬਾਕੂ,
- ਭੰਗ,
- ਹਸ਼ੀਸ਼,
- ਨਸਵਾਰ,
- ਕੈਫ਼ੀਨ,
- ਐਡਰਵੀਨ,
- ਨਾਰਕੋਟਿਕਸ,
- ਐਨਾਬੋਲਿਕ ਸਟੀਰਾਇਡ ।
2. ਤੰਬਾਕੂ (Tobacco-ਤੰਬਾਕੂ
ਨਿਕੋਟੀਆਨਾ ਨਾਮਕ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਨਸ਼ੀਲਾ ਪਦਾਰਥ ਹੁੰਦਾ ਹੈ ਪਰ ਵਿਸ਼ਵ ਵਿੱਚ
ਇਸ ਦੀ ਸਭ ਤੋਂ ਵੱਧ ਵਰਤੋਂ ਚਬਾਉਣ, ਪੀਣ ਅਤੇ ਸੁੰਘਣ ਦੇ ਤੌਰ ‘ਤੇ
ਕੀਤੀ ਜਾਂਦੀ ਹੈ । ਤੰਬਾਕੂ ਦੇ ਧੂੰਏਂ . ਵਿੱਚ ਜ਼ਹਿਰੀਲੇ ਸੰਯੋਗ ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆਂ, ਫੀਨੋਲ ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਉਪਜਦੇ ਹਨ ਜੋ ਕਿ
ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ।
3. ਅਫ਼ੀਮ-ਅਫ਼ੀਮ ਇਕ ਕਾਲੇ
ਰੰਗ ਦਾ ਕਸੈਲਾ ਮਾਦਕ ਪਦਾਰਥ ਹੁੰਦਾ ਹੈ । ਜੋਕਿ ਪੈਪੇਬਰ ਸੋਲਿਫੇਰਸ ਨਾਂ ਦੇ ਪੌਦੇ ਤੋਂ ਪ੍ਰਾਪਤ
ਕੀਤਾ ਜਾਂਦਾ ਹੈ । ਅਫ਼ੀਮੀ ਪਦਾਰਥਾਂ ਦੀ ਵਰਤੋਂ ਨਾਲ ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ
। ਰਾਤ ਨੂੰ ਘੱਟ ਦਿਸਦਾ ਹੈ, ਥਕਾਵਟ ਰਹਿੰਦੀ ਹੈ ਅਤੇ ਸਾਹ ਫੁੱਲਦਾ ਹੈ ।
4. ਚਰਸ-ਇਹ ਭੰਗ ਤੋਂ
ਬਣਿਆ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਤੋਂ ਵਰਤੋਂ ਨਾਲ ਮਸਤੀ, ਨੀਂਦ, ਉਤੇਜਨਾ, ਬਿਮਾਰੀ ਆਦਿ ਮਹਿਸੂਸ ਹੋਣ ਲੱਗਦੀ ਹੈ । ਇਹ ਯਾਦਾਸ਼ਤ ਉੱਤੇ ਬੁਰਾ ਅਸਰ
ਪਾਉਂਦੀ ਹੈ ।
5. ਕੋਕੀਨ-ਕੋਕੀਨ ਕੋਕਾ
ਨਾਮਕ ਪੱਤੀਆਂ ਤੋਂ ਪ੍ਰਾਪਤ ਹੋਣ ਵਾਲਾ ਨਸ਼ੀਲਾ ਪਦਾਰਥ ਹੈ । ਇਸ ਨਾਲ ਬਲੱਡ ਪ੍ਰੈਸ਼ਰ ਵਿਚ ਵਾਧਾ, ਸੁਭਾਅ ਵਿਚ ਬਹੁਤ ਅਸਥਿਰਤਾ ਅਤੇ ਚਿੜਚਿੜਾਪਣ ਆ ਜਾਂਦਾ ਹੈ । ਇਸ ਦੀ
ਵਰਤੋਂ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਦਿਲ ਫ਼ੇਲ ਹੋ ਸਕਦਾ ਹੈ ।
6. ਨਸ਼ੀਲੀਆਂ ਦਵਾਈਆਂ-ਕੁੱਝ ਨਸ਼ੀਲੀਆਂ
ਦਵਾਈਆਂ ਭਿਆਨਕ ਬਿਮਾਰੀ ਜਾਂ ਅਪਰੇਸ਼ਨ ਸਮੇਂ ਦਰਦ ਤੋਂ ਰਾਹਤ ਲਈ ਦਿੱਤੀਆਂ ਜਾਂਦੀਆਂ ਹਨ । ਪਰ ਇਹ
ਦਰਦ ਨਿਵਾਰਕ ਦਵਾਈਆਂ ਅੱਜ-ਕੱਲ੍ਹ, ਬਿਨਾਂ ਡਾਕਟਰੀ ਸਲਾਹ ਤੋਂ ਨਸ਼ੇ
ਲਈ ਵਰਤੋਂ ਵਿਚ ਲਿਆਈਆਂ ਜਾਂਦੀਆਂ ਹਨ । ਇਨ੍ਹਾਂ ਦਵਾਈਆਂ ਵਿਚ ਕਈ ਤਰ੍ਹਾਂ ਦੀਆਂ ਨਸ਼ੀਲੀਆਂ
ਗੋਲੀਆਂ, ਟੀਕੇ, ਕੈਪਸੂਲ ਆਦਿ ਸ਼ਾਮਿਲ ਹੁੰਦੇ ਹਨ
ਜਿਵੇਂ-ਡਾਇਆਜੇਪਾਮ, ਨੈੱਬੂਟਾਲ, ਸੇਕੋਨਾਲ, ਬੈਂਜੋਡਾਇਆਜੇਪਾਈਨ ਆਦਿ ।
ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ
ਹਨ –
- ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
- ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ
ਜਾਂਦਾ ਹੈ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
- ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ
ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
- ਤੰਬਾਕੂ ਸਰੀਰ ਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ
ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
- ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
- ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ
ਦੀ ਟੀ.ਬੀ.ਦਾ ਖਤਰਾ ਵੱਧ ਜਾਂਦਾ ਹੈ ।
- ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ ।
ਖਾਸਕਰ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।
- ਚਿਹਰਾ ਪੀਲਾ ਪੈ ਸਕਦਾ ਹੈ ।
- ਕਦਮ ਲੜਖੜਾਉਂਦੇ ਹਨ ।
- ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
- ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
- ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
- ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
- ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
- ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
- ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ
ਕਰ ਸਕਦਾ ਹੈ ।
- ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
- ਖਿਡਾਰੀਆਂ ਦੀ ਯਾਦ-ਸ਼ਕਤੀ ਘੱਟ ਜਾਂਦੀ ਹੈ ।
- ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ ਅਤੇ ਕੋਈ ਵੀ ਵਸਤੁ
ਸਾਫ਼ ਦਿਖਾਈ ਨਹੀਂ ਦਿੰਦੀ ।
- ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ।
- ਡਰ, ਘਬਰਾਹਟ ਅਤੇ ਬਿਮਾਰੀ ਦੀ
ਹਾਲਤ ਮਹਿਸੂਸ ਹੁੰਦੀ ਹੈ ।
- ਕੋਈ ਵੀ ਨਿਰਣਾ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ ।
- ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ।
- ਬੇਰੁਜ਼ਗਾਰੀ-ਬੇਰੁਜ਼ਗਾਰੀ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ
ਵੱਡਾ ਕਾਰਨ ਹੈ । ਜਦੋਂ ਖਿਡਾਰੀ ਨੂੰ ਨੌਕਰੀ ਨਾ ਮਿਲਣ ਤੇ ਉਸਦਾ ਝੁਕਾਅ ਨਸ਼ਿਆਂ ਵੱਲ ਹੋ
ਜਾਂਦਾ ਹੈ ।
- ਇਕੱਲਾਪਨ-ਜਦੋਂ ਮਾਤਾ-ਪਿਤਾ ਨੌਕਰੀ ਕਰਦੇ ਹੋਣ ਤਾਂ ਬੱਚਾ ਇਕੱਲਾ
ਰਹਿ ਜਾਂਦਾ ਹੈ । ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
- ਆਪਣੇ ਆਪ ਨੂੰ ਵੱਡਾ ਸਾਬਤ ਕਰਨਾ-ਜਦੋਂ ਬੱਚੇ ਨੂੰ ਕਿਸੇ ਕੰਮ
ਤੋਂ ਰੋਕਿਆ ਜਾਵੇ ਤਾਂ ਉਸ ਗੁੱਸੇ ਵਿੱਚ ਜਾਂ ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਲਈ ਨਸ਼ੇ
ਕਰਨ ਲੱਗ ਜਾਂਦਾ ਹੈ ।
- ਮਾਨਸਿਕ ਦਬਾਅ-ਕੁੱਝ ਨੌਜਵਾਨ ਮਾਨਸਿਕ ਦਬਾਅ ਕਾਰਨ ਜਿਵੇਂ
ਪੜ੍ਹਾਈ ਦਾ ਬੋਝ, ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰ ਸਕਣ ਦੀ ਹਾਲਤ ਵਿੱਚ ਨਸ਼ੇ
ਕਰਨ ਲੱਗ ਜਾਂਦੇ ਹਨ ।
- ਦੋਸਤਾਂ ਵੱਲੋਂ ਦਬਾਓ-ਖਿਡਾਰੀਆਂ ਨੂੰ ਉਸਦੇ ਸਾਥੀਆਂ ਦੁਆਰਾ
ਨਸ਼ੇ ਦੀ ਇੱਕ ਦੋ ਦਫ਼ਾ ਵਰਤੋਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਨੂੰ ਮਜ਼ੇਦਾਰ
ਚੀਜ਼ ਦੱਸ ਕੇ ਉਸ ਨੂੰ ਨਸ਼ਾ ਕਰਵਾਇਆ ਜਾਂਦਾ ਹੈ ।
ਸ਼ਰਾਬ, ਤੰਬਾਕੂ, ਅਫ਼ੀਮ, ਭੰਗ,
ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ
ਨਸ਼ੀਲੀਆਂ ਵਸਤੂਆਂ ਹਨ, ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । | ਹਰੇਕ ਵਿਅਕਤੀ ਆਪਣੇ ਮਨੋਰੰਜਨ ਲਈ ਕਿਸੇ ਨਾ ਕਿਸੇ ਖੇਡ ਵਿੱਚ ਭਾਗ
ਲੈਂਦਾ ਹੈ । ਉਹ ਆਪਣੇ ਸਾਥੀਆਂ ਅਤੇ ਗੁਆਂਢੀਆਂ ਦੇ ਨਾਲ ਮੇਲ-ਮਿਲਾਪ ਅਤੇ ਸਦਭਾਵਨਾ ਦੀ ਭਾਵਨਾ
ਰੱਖਦਾ ਹੈ । ਇਸ ਦੇ ਉਲਟ ਇੱਕ ਨਸ਼ੇ ਦਾ ਗੁਲਾਮ ਵਿਅਕਤੀ ਦੂਸਰਿਆਂ ਦੀ ਸਹਾਇਤਾ ਕਰਨਾ ਤਾਂ ਦੂਰ
ਰਿਹਾ ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ ਹੈ ।
ਅਜਿਹਾ ਵਿਅਕਤੀ ਸਮਾਜ ਦੇ ਲਈ
ਬੋਝ ਹੁੰਦਾ ਹੈ । ਉਹ ਦੂਸਰਿਆਂ ਦੇ ਲਈ ਸਿਰ-ਦਰਦ ਬਣ ਜਾਂਦਾ ਹੈ । ਉਹ ਨਾ ਕੇਵਲ ਆਪਣੇ ਜੀਵਨ ਨੂੰ
ਦੁੱਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ
। ਪਰਿਵਾਰ ਵਿਚ ਕਲੇਸ਼ ਰਹਿਣ ਕਰਕੇ ਬੱਚਿਆਂ ਦੇ ਵਾਧੇ ਅਤੇ ਵਿਕਾਸ ‘ਤੇ ਵੀ ਅਸਰ ਪੈਂਦਾ ਹੈ ।
ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਦਮੀ ਦੀ ਸਮਾਜ ਵਿਚ ਕੋਈ ਕਦਰ ਨਹੀਂ ਰਹਿੰਦੀ । ਸਮਾਜ ਅਤੇ
ਪਰਿਵਾਰ ਵਿਚ ਉਸ ਦੇ ਨੇੜੇ ਕੋਈ ਵਿਅਕਤੀ ਨਹੀਂ ਆਉਂਦਾ ।
ਉਸਦੀ ਸਾਂਝ ਸਮਾਜ ਵਿਚ ਖ਼ਤਮ ਹੋ
ਜਾਦੀ ਹੈ ! ਸੱਚ ਤਾਂ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ
ਪਾਉਂਦੀ ਹੈ । ਇਸ ਨਾਲ ਗਿਆਨ ਸ਼ਕਤੀ, ਪਾਚਨ ਸ਼ਕਤੀ, ਖੂਨ,
ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ !
ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨਾ ਖਿਡਾਰੀਆਂ ਦੇ ਲਈ ਵੀ ਠੀਕ ਨਹੀਂ ਹੁੰਦਾ । ਨਸ਼ਾ ਕਰਨ ਵਾਲੇ
ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ । ਨਸ਼ੇ ਵਿਚ ਧੁਤ ਖਿਡਾਰੀ ਇਕਾਗਰਚਿੱਤ
ਨਹੀਂ ਹੋ ਸਕਦਾ ।ਉਹ ਬੇਫਿਕਰਾ ਤੇ ਬੇਪਰਵਾਹ ਹੋ ਜਾਂਦਾ ਹੈ !
ਉਹ ਖੇਡ ਵਿਚ ਆਪਣੀ ਹੀ ਮਰਜ਼ੀ
ਕਰਦਾ ਹੈ । ਉਹ ਖੇਡ ਦੇ ਮੈਦਾਨ ਦੇ ਦੌਰਾਨ ਅਜਿਹੀਆਂ ਗਲਤੀਆਂ ਕਰ ਦਿੰਦਾ ਹੈ ਜਿਸ ਦੇ ਫਲਸਰੂਪ ਉਸ
ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ । ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ
। ਇਸ ਤਰ੍ਹਾਂ ਅਜਿਹੇ ਨਸ਼ਾਖੋਰ ਦੇਸ਼ ਦੀ ਤਰੱਕੀ ਵਿੱਚ ਰੋੜਾ ਬਣੇ ਰਹਿੰਦੇ ਹਨ । ਦੇਸ਼ ਵਿਕਸਿਤ
ਰਾਹਾਂ ‘ਤੇ ਨਹੀਂ ਜਾ ਸਕਦਾ ।
ਇਹ ਖਿਆਲ ਉਨ੍ਹਾਂ ਨੂੰ ‘ਡੋਪ ਦਾ
ਸਹਾਰਾ ਲੈਣ ਵੱਲ ਉਤਸ਼ਾਹਿਤ ਕਰਦਾ ਹੈ । ਖੇਡਾਂ ਵਿੱਚ ਪੇਸ਼ਾਵਰਾਨਾ ਪਹੁੰਚ ਅਤੇ ਜਿੱਤ ਨੂੰ ਬਹੁਤ
ਮਹੱਤਵ ਦੇਣਾ ਅਤੇ ਇਸ ਨੂੰ ਦੇਸ਼ ਦੇ ਮਾਨ-ਸਨਮਾਨ ਨਾਲ ਜੋੜਨਾ ਵੀ ਖਿਡਾਰੀਆਂ ਨੂੰ ਡੋਪ ਲੈਣ ਵੱਲੋਂ
ਉਤਸ਼ਾਹਿਤ ਕਰਦਾ ਹੈ।’ ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਲੰਡਨ 2012 ਉਲੰਪਿਕ ਖੇਡਾਂ ਵਿੱਚ 1001 ਡੋਪ ਟੈਸਟ ਕੀਤੇ ਗਏ ਅਤੇ
ਉਨ੍ਹਾਂ ਟੈਸਟਾਂ ਵਿੱਚ 100 ਖਿਡਾਰੀਆਂ ਨੇ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਕੀਤੀ ਹੋਈ ਸੀ ।
ਇਸ ਲਈ ਅੰਤਰ-ਰਾਸ਼ਟਰੀ ਉਲੰਪਿਕ
ਕਮੇਟੀ ਦੁਆਰਾ ਅਜਿਹੀਆਂ ਦਵਾਈਆਂ ਜਾਂ ਮਾਦਕ ਪਦਾਰਥਾਂ ‘ਤੇ ਪਾਬੰਦੀ ਲਗਾਈ ਹੋਈ ਹੈ ਜਿਨ੍ਹਾਂ ਦੇ
ਸੇਵਨ ਨਾਲ ਖਿਡਾਰੀ ਦੀ ਫ਼ਾਰਮੈਂਸ ਵੱਧਦੀ ਹੈ । | ਵੱਖ-ਵੱਖ ਖੇਡਾਂ ਦੀਆਂ ਲੋੜਾਂ
ਦੇ ਅਨੁਸਾਰ ਖਿਡਾਰੀ ਡੋਪ ਦੀ ਵਰਤੋਂ ਕਰਦੇ ਹਨ |
- ਭੁੱਖ ਘੱਟਦੀ ਹੈ ।
- ਨੀਂਦ ਘੱਟਦੀ ਹੈ ।
ਬੀਟਾ ਬਲੌਕਰਜ਼ (Beta-Blockers)-ਇਹ ਦਵਾਈਆਂ ਆਮ ਤੌਰ ‘ਤੇ ਦਿਲ ਦੇ ਰੋਗਾਂ ਲਈ ਲਹੂ ਦਬਾਅ ਘਟਾਉਣ ਤੇ
ਦਿਲ ਧੜਕਣ ਦੀ ਦਰ ਘੱਟ ਕਰਨ ਲਈ ਵਰਤੀਆਂ ਜਾਂਦੀਆਂ ਹਨ । ਪਰ ਨਿਸ਼ਾਨੇਬਾਜ਼ੀ ਤੇ ਤੀਰ ਅੰਦਾਜ਼ੀ
ਵਾਲੇ ਖਿਡਾਰੀ ਇਨ੍ਹਾਂ ਦਵਾਈਆਂ ਦੀ ਵਰਤੋਂ ਦਿਲ ਦੀ ਧੜਕਨ ਦੀ ਦਰ ਘੱਟ ਕਰਨ ਅਤੇ ਨਸਾਂ (Nerves) ਨੂੰ ਸਥਿਰ ਕਰਨ ਲਈ ਕਰਦੇ ਹਨ ।
ਬੁਰੇ ਪ੍ਰਭਾਵ (Bad Effects) -ਦਿਲ ਦਾ ਕੰਮ ਰੁਕ ਸਕਦਾ ਹੈ । -ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ ।
ਦਬਾਅ (Depression) ਦੀ ਸਥਿਤੀ ਬਣ ਸਕਦੀ ਹੈ । ਨੀਂਦ ਵਿੱਚ ਅਸਥਿਰਤਾ ਆਉਂਦੀ ਹੈ : -ਲਿੰਗਕ
ਮੁਸ਼ਕਲਾਂ ਆਉਂਦੀਆਂ ਹਨ ।
ਮਾਸਕਿੰਗ ਏਜੰਟ (Marking Agents)-ਇਹ ਉਹ ਦਵਾਈਆਂ ਹੁੰਦੀਆਂ ਹਨ ਜਿਹੜੀਆਂ ਦੂਜੀਆਂ ਦਵਾਈਆਂ ਦੀ ਹੋਂਦ ਨੂੰ
ਲੁਕਾ ਲੈਂਦੀਆਂ ਹਨ ਜਿਹੜੀਆਂ ਡੋਪ ਵਿੱਚ ਆਉਂਦੀਆਂ ਹਨ ।
ਬਲੱਡ ਡੋਪਿੰਗ (Blood Doping)-ਇਸ ਵਿੱਚ ਖਿਡਾਰੀ ਆਪਣਾ ਖੂਨ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਕੱਢ
ਕੇ ਸੁਰੱਖਿਅਤ ਰੱਖ ਲੈਂਦੇ ਹਨ । ਇਸ ਦੌਰਾਨ ਖੂਨ ਦੀ ਘਾਟ ਨੂੰ ਸਰੀਰ ਆਪਣੇ ਆਪ ਲਾਲ ਰਕਤਾਣੂ ਪੈਦਾ
ਕਰਕੇ ਪੂਰਾ ਕਰ ਮੁਕਾਬਲੇ ਤੋਂ ਪਹਿਲਾਂ ਇਹ ਕੱਢ ਕੇ ਰੱਖਿਆ ਖੂਨ ਦੁਬਾਰਾ ਸਰੀਰ ਵਿੱਚ ਚੜ੍ਹਾ
ਦਿੱਤਾ ਜਾਂਦਾ ਹੈ । ਇਸ ਨਾਲ ਸਰੀਰ ਵਿੱਚ ਆਕਸੀਜਨ ਲੈ ਕੇ ਜਾਣ ਵਾਲੇ ਤੱਤਾਂ ਹੋਮੋਗਲੋਬਿਨ ਦੀ
ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਲੰਮੀਆਂ ਦੌੜਾਂ ਵਿੱਚ ਫਾਇਦਾ ਹੁੰਦਾ ਹੈ ।
ਬੁਰੇ ਪ੍ਰਭਾਵ (Bad Effects)
- ਲਹੂ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ।
- ਖੁਨ ਗਾੜ੍ਹਾ ਹੋਣ ਲੱਗਦਾ ਹੈ ।
1912 ਉਲਪਿਕ ਵਿੱਚ ਅਲਬੇਨੀਅਨ ਵੇਟਲਿਫ਼ਟਰ ਹਸਨ ਪੂਲਾਕੂ, ਉਹ ਖਿਡਾਰੀ ਸੀ ਜਿਸ ਦੇ ਟੈਸਟ ਵਿੱਚ ਐਨਾਬੋਲਿਕ ਸਟੀਰਾਈਡ ਪਾਈ ਗਈ ।
ਕਮੇਟੀ ਦੁਆਰਾ ਅਜਿਹੇ ਸਾਰੇ ਪਦਾਰਥਾਂ ਤੇ ਪਾਬੰਦੀ ਲਗਾਈ ਹੋਈ ਹੈ । ਜੋ ਖਿਡਾਰੀ ਦੀ ਖੇਡ ਭਾਵਨਾ
ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ਼
ਸਖ਼ਤ ਕਾਰਵਾਈ ਕੀਤੀ ਜਾਂਦੀ ਹੈ । ਉਨ੍ਹਾਂ ਤੋਂ ਜਿੱਤਿਆ ਹੋਇਆ ਮੈਡਲ ਵਾਪਿਸ ਲੈ ਲਿਆ ਜਾਂਦਾ ਹੈ
ਅਤੇ ਉਨ੍ਹਾਂ ਦੇ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ।
Chapter 6 ਖੇਡ ਮਨੋਵਿਗਿਆਨ
Physical
Education Guide for Class 11 PSEB ਖੇਡ ਮਨੋਵਿਗਿਆਨ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਸ੍ਰੀ ਕੇ. ਐੱਮ. ਬਰਨ ਦੇ
ਅਨੁਸਾਰ, “ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ
ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ ਕੁੱਦ ਵਿਚ ਭਾਗ ਲੈਣ ਨਾਲ ਵਧਾਉਂਦੀ ਹੈ ।” ਮਨੋਵਿਗਿਆਨ
ਆਦਮੀ ਦੇ ਵਿਵਹਾਰ ਦਾ ਵਿਗਿਆਨ ਹੈ ਅਤੇ ਖੇਡ ਮਨੋਵਿਗਿਆਨ ਖਿਡਾਰੀ ਅਤੇ ਖਿਡਾਰਨਾਂ ਦੇ ਵਿਵਹਾਰ
ਜਦੋਂ ਉਹ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਉਸ ਸਮੇਂ ਉਨ੍ਹਾਂ ਦੇ ਵਿਵਹਾਰ ਦਾ ਅਧਿਐਨ ਹੈ ।
ਖੇਡ ਮਨੋਵਿਗਿਆਨ, ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਕਿ ਖੇਡ ਦੇ ਮੈਦਾਨ ਵਿਚ ਮਨੁੱਖੀ
ਵਿਵਹਾਰ ਨਾਲ ਸੰਬੰਧਿਤ ਹੈ ।
ਮਨੋਵਿਗਿਆਨ ਇਕ ਵਿਸ਼ਾਲ ਵਿਸ਼ਾ
ਹੈ । ਇਹ ਮਨੁੱਖ ਦੇ ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਤੇ ਲਾਗੂ ਹੁੰਦਾ ਹੈ । ਸਾਡੀ ਹਰ ਇਕ ਕਿਰਿਆ
ਮਨੋਵਿਗਿਆਨ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ ਜੋ ਕਿ ਮਨੁੱਖ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ
ਸਹਾਇਤਾ ਕਰਦੀ ਹੈ । ਪਰ ਖੇਡ ਮਨੋਵਿਗਿਆਨ ਨਾਲ ਸਰੀਰਕ ਸਿੱਖਿਆ ਵਿਚ ਆਦਮੀ ਦੀ ਸਰੀਰਕ ਯੋਗਤਾ ‘ਤੇ
ਚਾਨਣਾ ਪਾਇਆ ਜਾਂਦਾ ਹੈ । ਖੇਡ ਮਨੋਵਿਗਿਆਨ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਸਰੀਰਕ ਅਤੇ
ਮਾਨਸਿਕ ਯੋਗਤਾ ਖੇਡ ਕੁੱਦ ਨਾਲ ਹਾਸਿਲ ਕੀਤੀ ਜਾ ਸਕਦੀ ਹੈ । ਇਸ ਲਈ ਖੇਡ ਮਨੋਵਿਗਿਆਨ ਦਾ ਸਰੀਰਕ
ਸਿੱਖਿਆ ਵਿਚ ਬਹੁਤ ਵੱਡਾ ਰੋਲ ਹੈ ਜਿਸ ਨਾਲ ਆਦਮੀ ਦਾ ਬਹੁਪੱਖੀ ਵਿਕਾਸ ਹੋ ਸਕੇ, ਇਸ ਲਈ ਸਾਨੂੰ ਖੇਡ ਮਨੋਵਿਗਿਆਨ ਦਾ ਗਿਆਨ ਜ਼ਰੂਰ ਹਾਸਿਲ ਕਰਨਾ ਚਾਹੀਦਾ
ਹੈ । ਇਸ ਨਾਲ ਖਿਡਾਰੀਆਂ ਦੇ ਵੱਖ-ਵੱਖ ਥਾਂਵਾਂ ‘ਤੇ ਉਨ੍ਹਾਂ ਦੇ ਮਾਨਸਿਕ ਵਿਵਹਾਰ ਨੂੰ ਦੇਖਿਆ ਜਾ
ਸਕਦਾ ਹੈ ।
ਕਰੈਟੀ ਦੇ ਅਨੁਸਾਰ, ‘‘ਖੇਡ ਮਨੋਵਿਗਿਆਨ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।”
- ਪ੍ਰਯੋਗੀ ਅਤੇ ਮਨੋਵਿਗਿਆਨ (Experimental sports Psychology)
- ਸਿੱਖਿਅਕ ਖੇਡ ਮਨੋਵਿਗਿਆਨ (Educational sports Psychology)
- ਕਲੀਨੀਕਲ ਖੇਡ ਮਨੋਵਿਗਿਆਨ (Clinical sports Psychology) ।
ਪ੍ਰਯੋਗੀ ਖੇਡ ਮਨੋਵਿਗਿਆਨ ਵਿਚ
ਖਿਡਾਰੀਆਂ ਦੇ ਖੇਡ ਦੇ ਪੱਧਰ ਨੂੰ ਉੱਚਾ ਕਰਨ ਦੀ ਖੋਜ ਕੀਤੀ ਜਾਂਦੀ ਹੈ । ਸਿੱਖਿਅਕ ਮਨੋਵਿਗਿਆਨ
ਵਿਚ ਖਿਡਾਰੀਆਂ ਦੇ ਇਕ-ਦੂਜੇ ਦੇ ਸੰਬੰਧਾਂ ਬਾਰੇ ਜਾਣਿਆ ਜਾਂਦਾ ਹੈ । ਜਿਸ ਨਾਲ ਟੀਮ ਦਾ
ਪ੍ਰਦਰਸ਼ਨ ਚੰਗਾ ਹੋ ਸਕੇ ।
ਬਰਾਉਨ ਅਤੇ ਮੈਹੋਨੀ ਅਨੁਸਾਰ, ਖੇਡਾਂ ਅਤੇ ਸਰੀਰਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ
ਲਈ ਮਨੋਵਿਗਿਆਨਿਕ ਸਿਧਾਂਤਾ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।”
ਖੇਡ ਮਨੋਵਿਗਿਆਨ ਦੇ ਯੂਰਪਨ ਸੰਘ
ਦੇ ਅਨੁਸਾਰ, ‘ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ ।
ਇਸ ਵਿਸ਼ੇ ਦਾ ਸੰਬੰਧ
ਬਾਇਓਮੈਕਨਿਕਸ, ਸਪੋਰਟਸ ਫਿਜ਼ਿਆਲੌਜ਼ੀ, ਕਿਨਜ਼ਿਆਲੌਜ਼ੀ, ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ
ਵਧਾਇਆ ਜਾ ਸਕਦਾ ਹੈ ਤਾਂ ਜੋ ਖਿਡਾਰੀਆਂ ਦੇ ਖੇਡ ਪ੍ਰਦਸ਼ਨ ਨੂੰ ਸੁਧਾਰਿਆ ਜਾ ਸਕਦਾ ਹੈ । ਅੱਜ
ਖੇਡ ਮਨੋਵਿਗਿਆਨ ਦੇ ਸਿਧਾਂਤਾਂ ਰਾਹੀਂ ਮਿਹਨਤ ਕਰਕੇ ਹੀ ਖਿਡਾਰੀ ਇਤਿਹਾਸਕ ਰਿਕਾਰਡਾਂ ਨੂੰ ਤੋੜ
ਸਕੇ ਹਨ ।
ਨਾ ਦੀ ਪਰਿਭਾਸ਼ਾ (Definition) -ਮਾਰਗਨ ਅਤੇ ਕਿੰਗ ਦੇ ਅਨੁਸਾਰ, “ਪੇਰਨਾ ਮਨੁੱਖ
ਜਾਂ ਜਾਨਵਰ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ
ਵੱਧਦਾ ਹੈ ।”
ਕਰੁਕ ਅਤੇ ਸਟੇਲ ਅਨੁਸਾਰ, “ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ
ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।”
ਬੀ.ਸੀ. ਰਾਏ ਅਨੁਸਾਰ, “ਪ੍ਰੇਰਨਾ ਇੱਕ ਮਨੋਵਿਗਿਆਨਿਕ ਅਤੇ ਸਰੀਰਕ ਹਾਲਤ ਹੈ ਜੋ ਸਾਨੂੰ ਆਪਣੀਆਂ
ਕੋਸ਼ਿਸ਼ਾਂ ਜਾਰੀ ਰੱਖਣ ਵਿਚ ਮਦਦ ਕਰਦੀ ਹੈ ਤਾਂ ਕਿ ਅਸੀਂ ਜ਼ਰੂਰਤਾਂ ਪੂਰੀਆਂ ਕਰੀਏ । ਸੇਗ ਅਨੁਸਾਰ, “ਪ੍ਰੇਰਨਾ ਇੱਕ ਆਦਮੀ ਦੀਆਂ
ਕੋਸ਼ਿਸ਼ਾਂ ਅਤੇ ਸੇਧ ਦੀ ਤੀਬਰਤਾ ਹੈ ।
- ਪ੍ਰੇਰਨਾ ਮਨੁੱਖ ਦੇ ਮਨੋਵਿਗਿਆਨਿਕ ਅਤੇ ਸਰੀਰਕ ਹਾਲਾਤ ਹਨ ।
- ਇਸ ਵਿੱਚ ਆਦਮੀ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਪੂਰਾ ਕਰਨ ਦੀ
ਕੋਸ਼ਿਸ਼ ਕੀਤੀ ਜਾਂਦੀ ਹੈ ।
- ਪ੍ਰੇਰਨਾ ਆਦਮੀ ਦਾ ਉਹ ਵਿਵਹਾਰ ਹੈ ਜੋ ਉਸ ਨੂੰ ਆਪਣਾ ਅੰਤਮ
ਨਿਸ਼ਾਨਾ ਪੂਰਾ ਕਰਨ ਲਈ ਮਜਬੂਰ ਕਰਦਾ ਹੈ ।
- ਕ੍ਰਿਤ ਆਦਮੀ ਆਪਣਾ ਟੀਚਾ ਅਤੇ ਉਦੇਸ਼ ਪੂਰਾ ਕਰਨ ਦੀ ਕੋਸ਼ਿਸ਼
ਕਰਦਾ ਹੈ ।
- ਸਮਾਜ ਅਤੇ ਗਰੁੱਪ ਮਨੋਵਿਗਿਆਨ (Social and Group Psychology)
- ਖੇਡ ਸੰਗਠਨ ਮਨੋਵਿਗਿਆਨ (Sports Organisation Psychology)
- ਕਸਰਤ ਮਨੋਵਿਗਿਆਨ (Exercise Psychology)
- ਸਿੱਖਿਆ ਮਨੋਵਿਗਿਆਨ (Educational Psychology)
- ਵਿਕਸਿਤ ਮਨੋਵਿਗਿਆਨ (Development Psychology)
- ਸਿਹਤ ਮਨੋਵਿਗਿਆਨ (Health Psychology)
- ਚਿਕਿਤਸਾ ਅਤੇ ਕਲੀਨਿਕਲ ਮਨੋਵਿਗਿਆਨ (Medical And Clinical Psychology)
ਸਰੀਰਕ ਸਿੱਖਿਆ ਦੇ ਅਧਿਆਪਕ ਜਾਂ
ਕੋਚ ਆਦਿ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਹੁਤੀ ਜ਼ਿਆਦਾ
ਪ੍ਰਸੰਸਾ ਵੀ ਹਾਨੀਕਾਰਕ ਹੁੰਦੀ ਹੈ ਕਿਉਂਕਿ ਕੁੱਝ ਖਿਡਾਰੀ ਇਸ ਕਾਰਨ ਹੰਕਾਰ ਵਿਚ ਆ ਜਾਂਦੇ ਹਨ
ਅਤੇ ਉਨ੍ਹਾਂ ਦੇ ਵਤੀਰੇ ਵਿਚ ਰੁੱਖਾਪਨ ਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਲਈ ਹਮੇਸ਼ਾ
ਵੱਡੇ ਅਹੁਦੇ ਦੀ ਖਾਹਿਸ਼ ਰੱਖਣ ਲੱਗ ਪੈਂਦੇ ਹਨ । ਨਤੀਜੇ ਵਜੋਂ ਖਿਡਾਰੀਆਂ ਨੂੰ ਆਪਣੀ ਯੋਗਤਾ ਅਤੇ
ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਮਿਲਦਾ । ਜੇਕਰ ਇਸ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾਵੇ, ਤਾਂ ਇਸ ਦੇ ਨਾਲ-ਨਾਲ ਇਸ ਗੱਲ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ
ਇਸ ਆਜ਼ਾਦੀ ਦੀ ਗਲਤ ਵਰਤੋਂ ਨਾ ਹੋ ਸਕੇ, ਜਿਸ ਕਾਰਨ ਦੁਸਰੇ ਖਿਡਾਰੀਆਂ
ਵਾਸਤੇ ਉਹ ਮੁਸੀਬਤ ਦਾ ਕਾਰਨ ਬਣੇ ।
2. ਪੇਰਨਾ (Motivation-ਖੇਡ ਨਿਪੁੰਨਤਾ ਵਿਚ ਪ੍ਰੇਰਨਾ
ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ
ਕ੍ਰਿਤ ਨਹੀਂ ਹੁੰਦਾ, ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ
ਕੁੱਝ ਸਿੱਖਣ ਲਈ ਸ਼ੌਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ
ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆਂ ਅੰਦਰ ਕਈ ਤਰ੍ਹਾਂ ਦੀਆਂ
ਭਾਵਨਾਵਾਂ ਨੂੰ ਜਾਗ੍ਰਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ
ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ, ਔਕੜਾਂ ਅਤੇ ਕਠਿਨਾਈਆਂ ਨੂੰ
ਸਹਾਰਦਾ ਹੈ ।
ਇਨ੍ਹਾਂ ਵਿਚੋਂ ਕੁੱਝ ਇਹ ਹਨ –
- ਖਿਡਾਰੀ ਦਾ ਆਪਣੀ ਸਿਹਤ, ਸਰੀਰ ਅਤੇ ਤੰਦਰੁਸਤੀ ਨੂੰ ਕਾਇਮ ਰੱਖਣਾ ।
- ਲੀਡਰੀਸ਼ਿਪ ਦੀ ਪ੍ਰਾਪਤੀ ਵਾਸਤੇ ਜਿਵੇਂ ਟੀਮ ਦਾ ਕੈਪਟਨ ਬਣਨਾ
ਜਾਂ ਕੋਈ ਹੋਰ ਅਗਵਾਈ ਕਰਨਾ, ਜਿਨ੍ਹਾਂ | ਰਾਹੀਂ ਉਨ੍ਹਾਂ ਦੇ ਅੰਦਰਲੇ ਜਜ਼ਬਾਤਾਂ ਨੂੰ ਆਰਾਮ ਅਤੇ ਚੈਨ
ਮਿਲਦਾ ਹੈ ।
- ਇਨਾਮ ਪੁਰਸਕਾਰ), ਤਰੱਕੀ, ਅਹੁਦੇ ਜਾਂ ਇਸ ਤਰ੍ਹਾਂ ਦੇ ਹੋਰ ਉਦੇਸ਼ਾਂ ਵਾਸਤੇ ਪ੍ਰੇਰਨਾ
ਖਿਡਾਰੀਆਂ ਅੰਦਰ ਆਪਣੇ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸੁਧਾਰਨ ਵਿਚ ਤਾਂ ਮਦਦ ਦਿੰਦੀ
ਹੀ ਹੈ, ਇਸ ਦੇ ਨਾਲਨਾਲ ਖਿਡਾਰੀ ਅੰਦਰ ਆਏ ਦੋਸ਼ਾਂ, ਕਮੀਆਂ ਅਤੇ ਘਾਟਾਂ ਨੂੰ ਦੂਰ ਕਰਨ ਵਿਚ ਵੀ ਬਹੁਤ ਸਹਾਇਤਾ ਕਰਦੀ
ਹੈ । ਹੌਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗਣ ਵਿਅਕਤੀ ਜਾਂ ਖਿਡਾਰੀ ਅੰਦਰ
ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਉਚ-ਨੀਚ, ਅਮੀਰ-ਗਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ | ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ
ਪ੍ਰੇਰਨਾ ਦੇ ਇਨ੍ਹਾਂ ਸੋਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ
ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੁਰਨ, ਜ਼ਰੂਰੀ ਅਤੇ ਲਾਭਦਾਇਕ ਹੈ ।
3. ਸਰੀਰਕ ਸਿੱਖਿਆ ਦੇ ਅਧਿਆਪਕ ਦਾ ਵਿਅਕਤੀਤਵ ਅਤੇ ਆਚਰਨ (Personality and character of Physical
Education Teacher-ਆਚਰਨ ਬਹੁਤ ਵੱਡਾ ਪ੍ਰੇਰਨਾ ਦਾ ਸੋਮਾ ਹੈ । ਇਸ ਕਰਕੇ ਜਿੱਥੇ ਖਿਡਾਰੀ
ਦਾ ਆਚਰਨ ਬਣਾਉਣਾ ਹੋਵੇ, ਉੱਥੇ ਸਰੀਰਕ ਸਿੱਖਿਆ ਦੇ ਅਧਿਆਪਕ ਦੇ ਆਪਣੇ ਚਾਲ-ਚਲਣ ਜਾਂ ਆਚਰਨ ‘ ਦਾ
ਪ੍ਰੇਰਨਾ ਵਿਚ ਬਹੁਤ ਮਹੱਤਵ ਹੈ । ਅਧਿਆਪਕ ਦਾ ਆਚਰਨ ਖਿਡਾਰੀਆਂ ਵਾਸਤੇ ਮਾਰਗ ਦਰਸ਼ਕ ਹੁੰਦਾ ਹੈ ।
ਜਿਸ ਪ੍ਰਕਾਰ ਦੇ ਗੁਣ ਜਾਂ ਦੋਸ਼ ਅਧਿਆਪਕ ਵਿਚ ਹੋਣਗੇ, ਉਸੇ ਤਰ੍ਹਾਂ ਦੇ ਗੁਣ ਅਤੇ ਦੋਸ਼
ਖਿਡਾਰੀ ਵੀ ਹਿਣ ਕਰ ਲੈਂਦੇ ਹਨ | ਕੋਚਾਂ ਜਾਂ ਸਰੀਰਕ ਸਿੱਖਿਆਂ ਦੇ
ਅਧਿਆਪਕਾਂ ਅੰਦਰ ਇਨ੍ਹਾਂ ਚੀਜ਼ਾਂ ਦਾ ਖ਼ਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ, ਤਾਂ ਕਿ ਉਹ ਖਿਡਾਰੀਆਂ ਸਾਹਮਣੇ ਇਕ ਮਿਸਾਲ ਬਣ ਕੇ ਪੇਸ਼ ਹੋਣ ਅਤੇ
ਖਿਡਾਰੀਆਂ ਲਈ ਪ੍ਰੇਰਨਾ ਦਾ ਸੋਮਾ ਹੋਣ ।
4. ਸਰੀਰਕ ਸਿੱਖਿਆ ਦੇ ਅਧਿਆਪਕ ਦੁਆਰਾ ਪ੍ਰਸੰਸਾ (Appreciation by Physical Education
Teackher) – ਉਂਝ ਤਾਂ ਹਰ ਇਕ ਆਦਮੀ ਆਪਣੀ ਪ੍ਰਸੰਸਾ ਸੁਣਨ ਦਾ ਆਦੀ ਹੁੰਦਾ ਹੈ, ਪਰੰਤੂ ਖਿਡਾਰੀਆਂ ਨੂੰ ਸਰੀਰਕ ਸਿੱਖਿਆ ਦੇ ਅਧਿਆਪਕਾਂ ਰਾਹੀਂ ਆਖੇ ਗਏ
ਸ਼ਬਦ ਜੇਕਰ ਪਸੰਨਤਾ ਦੇ ਹੋਣ,
ਤਾਂ ਖਿਡਾਰੀ ਲਈ ਬਹੁਤ ਪ੍ਰੇਰਨਾਦਾਇਕ ਹੁੰਦੇ ਹਨ । ਇਸ ਲਈ ਸਰੀਰਕ
ਸਿੱਖਿਆ ਦੇ ਅਧਿਆਪਕ ਅਤੇ ਕੋਚ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਖਿਡਾਰੀਆਂ ਦਾ ਮਨੋਬਲ ਉੱਚਾ
ਚੁੱਕਣ ਵਾਸਤੇ ਅਤੇ ਚੰਗੀ ਖੇਡ ਵਾਸਤੇ ਉਨ੍ਹਾਂ ਦੁਆਰਾ ਖੇਡ ਵਿਚ ਕੀਤੇ ਗਏ ਯਤਨਾਂ ਦੀ ਸੰਸਾ ਜ਼ਰੂਰ
ਕਰੇ, ਪਰੰਤੁ ਸੰਸਾ ਬਹੁਤ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ, ਤਾਂ ਕਿ ਖਿਡਾਰੀ ਬਹੁਤ ਜ਼ਿਆਦਾ ਹੰਕਾਰ ਜਾਂ ਟੂਕ ਵਿਚ ਨਾ ਆ ਜਾਵੇ ਅਤੇ
ਆਪਣੇ ਬਰਾਬਰ ਕਿਸੇ ਨੂੰ ਨਾ ਸਮਝੇ । ਇਸ ਤਰ੍ਹਾਂ ਉਹ ਖਿਡਾਰੀ ਨਿਪੁੰਨਤਾ ਗੁਆ ਬੈਠਦਾ ਹੈ ।
5. ਠੀਕ ਤਰ੍ਹਾਂ ਉਲੀਕਿਆ ਹੋਇਆ ਖੇਡ ਮੈਦਾਨ ਤੇ ਸਹੀ ਪੱਧਰ ਦਾ ਸਾਮਾਨ (Properly marked play grounds and
standard Equipments)-ਖਿਡਾਰੀਆਂ ਦੀ
ਪ੍ਰੇਰਨਾ ਵਾਸਤੇ ਇਸ ਗੱਲ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਖਿਡਾਰੀਆਂ ਦੁਆਰਾ ਵਰਤਿਆ
ਜਾਣ ਵਾਲਾ ਸਾਜ਼-ਸਾਮਾਨ ਅਤੇ ਮੈਦਾਨ ਆਦਿ ਬਹੁਤ ਹੀ ਵਧੀਆ ਕਿਸਮ ਦਾ ਹੋਵੇ ਤਾਂ ਕਿ ਖਿਡਾਰੀਆਂ ਵਿਚ
ਉਸ ਪ੍ਰਤੀ ਖਿੱਚ ਹੋਵੇ ਅਤੇ ਖੇਡ ਦੇ ਮੈਦਾਨ ਜਾਂ ਗਰਾਉਂਡ ਆਦਿ ਦੀ ਮਾਰਕਿੰਗ ਵੀ ਠੀਕ ਪ੍ਰਕਾਰ ਨਾਲ
ਹੋਈ ਹੋਣੀ ਚਾਹੀਦੀ ਹੈ । ਸਜੇ-ਸ਼ਿੰਗਾਰੇ ਮੈਦਾਨ ਜਾਂ ਉਪਕਰਨ ਖਿਡਾਰੀ ਨੂੰ ਖੇਡਣ ਲਈ ਪ੍ਰੇਰਿਤ
ਕਰਦੇ ਹਨ ਅਤੇ ਉਸ ਦਾ ਮਨ ਆਪ-ਮੁਹਾਰੇ ਖੇਡਣ ਨੂੰ ਕਰਨ ਲੱਗ ਪੈਂਦਾ ਹੈ ।
6. ਚੰਗਾ ਵਿਖਾਵਾ (ਪ੍ਰਦਰਸ਼ਨ (Good Demonstration)-ਕੋਚ ਜਾਂ ਸਰੀਰਕ ਸਿੱਖਿਆ ਦੇ ਅਧਿਆਪਕ ਆਪਣੇ ਖਿਡਾਰੀਆਂ ਲਈ ਇਕ ਨਮੂਨੇ
ਦੇ ਤੌਰ ‘ਤੇ ਕੰਮ ਕਰਦੇ ਹਨ ਅਤੇ ਖਿਡਾਰੀ ਉਨ੍ਹਾਂ ਦੀ ਨਕਲ ਕਰਦੇ ਹਨ । ਇਸ ਕਰਕੇ ਇਹ ਬਹੁਤ ਹੀ
ਜ਼ਰੂਰੀ ਹੋ ਜਾਂਦਾ ਹੈ ਕਿ ਖੇਡਾਂ ਨੂੰ ਸਿਖਾਉਣ ਵਾਲੇ ਵਿਅਕਤੀਆਂ ਦਾ ਕਿਸੇ ਖੇਡ ਨੂੰ ਖੇਡ ਕੇ
ਵਿਖਾਉਣ ਦਾ ਢੰਗ ਬਹੁਤ ਚੰਗੀ ਕਿਸਮ ਦਾ ਹੋਵੇ ਅਤੇ ਉਚੇਰੇ ਮਿਆਰ ਦਾ ਹੋਵੇ । ਇਸ ਤਰ੍ਹਾਂ ਚੰਗਾ
ਵਿਖਾਵਾ ਜੋ ਅਧਿਆਪਕ ਕਰਕੇ ਵਿਖਾਉਂਦਾ ਹੈ, ਖਿਡਾਰੀਆਂ ਲਈ ਪ੍ਰੇਰਨਾਦਾਇਕ
ਹੁੰਦਾ ਹੈ ।
7. ਵਾਤਾਵਰਨ (Environment)-ਚੰਗੇ ਖਿਡਾਰੀ
ਪੈਦਾ ਕਰਨ ਲਈ ਖਿਡਾਰੀਆਂ ਨੂੰ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ
ਖਿਡਾਰੀਆਂ ਦਾ ਧਿਆਨ ਖੇਡਾਂ ਵਿਚ ਲੱਗਿਆ ਰਹੇ । ਸਿਹਤਮੰਦ ਵਾਤਾਵਰਨ ਰੋਗਾਂ ਦੀ ਰੋਕਥਾਮ, ਵਿਅਕਤੀਗਤ ਅਤੇ ਸਮਾਜ ਦੇ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਸਹਾਇਕ
ਸਿੱਟਾ ਹੁੰਦਾ ਹੈ ।
8. ਚੰਗੇ ਟੂਰਨਾਮੈਂਟ ਅਤੇ ਮੁਕਾਬਲੇ (Healthy tournaments and Competitions-ਮੁਕਾਬਲੇ ਜਾਂ ਮੈਚਾਂ ਆਦਿ ਦੁਆਰਾ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ
ਮਿਲਦੀ ਹੈ, ਉਹ ਇਨ੍ਹਾਂ ਨੂੰ ਵਿਖਾ ਕੇ ਨਵੀਂ ਤੋਂ ਨਵੀਂ ਕਲਾ ਨੂੰ ਸਿੱਖਣ ਲਈ
ਉਤਸ਼ਾਹਿਤ ਹੁੰਦੇ ਹਨ ਅਤੇ ਖਿਡਾਰੀਆਂ ਅੰਦਰ ਆਪਣੇ ਤੋਂ ਚੰਗੇ ਖਿਡਾਰੀਆਂ ਵਰਗੇ ਗੁਣ ਪੈਦਾ ਕਰਨ ਦੀ
ਭਾਵਨਾ ਜਨਮ ਲੈਂਦੀ ਹੈ । ਇਸ ਲਈ ਖਿਡਾਰੀਆਂ ਦੀ ਖੇਡ ਨਿਪੁੰਨਤਾ ਵਧਾਉਣ ਵਾਸਤੇ ਉਨ੍ਹਾਂ ਨੂੰ ਚੰਗੇ
ਚੰਗੇ ਖੇਡ ਮੁਕਾਬਲੇ ਵੇਖਣ ਦੇ ਭਰਪੂਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ।
9. ਜਿੱਤਾਂ ਜਾਂ ਕਾਮਯਾਬੀਆਂ ਦਾ ਰਿਕਾਰਡ (Record of Success and Achievements)- ਖਿਡਾਰੀਆਂ ਦੀ ਖੇਡ ਵਿਚ ਨਿਪੁੰਨਤਾ ਲਿਆਉਣ ਵਾਸਤੇ ਜੇਕਰ ਉਨ੍ਹਾਂ ਦੀਆਂ
ਜਿੱਤਾਂ, ਉਨ੍ਹਾਂ ਦੀਆਂ ਕਾਮਯਾਬੀਆਂ ਆਦਿ ਦਾ ਇਕ ਰਿਕਾਰਡ ਠੀਕ ਤਰੀਕੇ ਨਾਲ ਤਿਆਰ
ਕੀਤਾ ਜਾਵੇ ਅਤੇ ਉਸ ਰਿਕਾਰਡ ਨੂੰ ਦੂਜੇ ਖਿਡਾਰੀਆਂ ਦੇ ਵੇਖਣ ਵਾਸਤੇ ਉੱਚਿਤ ਸਥਾਨ ‘ਤੇ ਰੱਖਿਆ
ਜਾਵੇ, ਤਾਂ ਇਸ ਨਾਲ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਅਤੇ
ਖਿਡਾਰੀ ਇਸ ਰਿਕਾਰਡ ਵਿਚ ਆਪਣਾ ਨਾਂ ਸ਼ਾਮਿਲ ਕਰਨ ਲਈ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ
।
10. ਖਿਡਾਰੀਆਂ ਨੂੰ ਚੰਗੇ ਇਨਾਮ ਦੇਣਾ (Presentation of good awards to the
players) -ਖੇਡ ਵਿਚ ਨਿਪੁੰਨਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ, ਕਾਮਯਾਬੀ ਜਾਂ ਸਫਲਤਾ ਉੱਤੇ ਪ੍ਰੇਰਨਾ ਦੇਣ ਲਈ ਜਾਂ ਉਤਸ਼ਾਹਿਤ ਕਰਨ ਲਈ
ਕਈ ਤਰ੍ਹਾਂ ਦੇ ਇਨਾਮ ਦਿੱਤੇ ਜਾਣੇ ਚਾਹੀਦੇ ਹਨ, ਜਿਹੜੇ ਕਿ ਇਸ ਤਰ੍ਹਾਂ ਦੇ ਹੋ ਸਕਦੇ ਹਨ –
- ਕੱਪ ਅਤੇ ਸ਼ੀਲਡਾਂ (Cups and Shields)
- ਸਰਟੀਫ਼ਿਕੇਟ (Certificates)
- ਨਕਦ ਇਨਾਮ (Cash Awards)
- ਕੰਮ ਆਉਣ ਵਾਲੀਆਂ ਚੀਜ਼ਾਂ (Utility Prizes)
- ਲੈਟਰ ਕਰੈਸਟ (Letor Crest)
- ਬਿੱਲੇ (Badges)
- ਤਰੱਕੀਆਂ (Promotions)
- ਸਨਮਾਂਨ ਬੋਰਡ (Honour Boards)
- ਰੇਡੀਓ ਜਾਂ ਟੀ. ਵੀ. ਤੋਂ ਮੁਲਾਕਾਤ (interview on Radio or
Television)
- ਸੋਵੀਨਰ (Souvenir)
- ਮੈਡਲ (Medals)
- ਅਵਾਰਡ (Awards) ਜਿਵੇਂ ਅਰਜਨ ਅਵਾਰਡ ਜਾਂ ਪਦਮ ਸ਼੍ਰੀ ਅਵਾਰਡ
- ਨੌਕਰੀਆਂ (Jobs)
11. ਖਿਡਾਰੀਆਂ ਦੀ ਡਿੰਗ (Grading of the Players-ਖਿਡਾਰੀਆਂ ਦੀ ਖੇਡ ਨਿਪੁੰਨਤਾ ਅਨੁਸਾਰ ਗੋਡਿੰਗ ਕੀਤੀ ਜਾਣੀ ਚਾਹੀਦੀ
ਹੈ । ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ । ਇਕ ਤਾਂ ਖੇਡਾਂ ਵਿਚ ਦਿਖਾਏ ਗਏ ਕਰਤੱਬਾਂ ਅਨੁਸਾਰ ਨੰਬਰ
ਦੇ ਕੇ ਜਾਂ ਫਿਰ ਮੋਟੀਆਂ ਸ਼੍ਰੇਣੀਆਂ ਵਿਚ ਗੋਡ ਦੇ ਕੇ । ਇਸ ਤਰ੍ਹਾਂ ਕਰਨ ਨਾਲ ਹਰ ਇਕ ਖਿਡਾਰੀ
ਉੱਚਾ ਸਥਾਨ ਪ੍ਰਾਪਤ ਕਰਨ ਦੇ ਯਤਨ ਕਰੇਗਾ ਅਤੇ ਉੱਤੇ ਆਉਣ ਲਈ ਉਹ ਆਪਣੀ ਖੇਡ ਦੇ ਮਿਆਰ ਨੂੰ ਉੱਚਾ
ਚੁੱਕੇਗਾ । ਗੋਡਿੰਗ ਇਕ ਤਰ੍ਹਾਂ ਖਿਡਾਰੀਆਂ ਲਈ ਖੇਡ ਵਿਚ ਨਿਪੁੰਨਤਾ ਵਾਸਤੇ ਪ੍ਰੇਰਨਾ ਦਾ ਵੱਡਾ
ਸੋਮਾ ਹੋ ਸਕਦੀ ਹੈ ।
12. ਸਰਵਜਨਕ ਚਰਚਾ (General Publicity)ਕੋਈ ਵੀ ਖਿਡਾਰੀ ਜਦੋਂ ਆਪਣੇ
ਦੁਆਰਾ ਕੀਤੇ ਪ੍ਰਦਰਸ਼ਨ ਦੀ ਚਰਚਾ ਆਮ ਜਨਤਾ ਵਿਚ ਸੁਣਦਾ ਹੈ, ਤਾਂ ਉਸ ਦੀ
ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਆਪਣੇ ਆਪ ਉੱਤੇ ਮਾਣ ਕਰਨ ਲੱਗ ਪੈਂਦਾ ਹੈ । ਇਸ
ਲਈ ਖਿਡਾਰੀ ਦੁਆਰਾ ਪ੍ਰਾਪਤ ਕੀਤੀਆਂ ਸਫਲਤਾਵਾਂ ਨੂੰ ਜੇਕਰ ਅਖ਼ਬਾਰਾਂ, ਰੇਡੀਓ, ਟੀ. ਵੀ. ਆਦਿ ‘ਤੇ ਦੱਸਿਆ ਜਾਵੇ, ਤਾਂ ਜਿੱਤਣ ਵਾਲੇ ਖਿਡਾਰੀ ਨੂੰ ਤਾਂ ਪ੍ਰੇਰਨਾ ਮਿਲਦੀ ਹੀ ਹੈ, ਸਗੋਂ ਸੁਣਨ ਵਾਲੇ ਦੂਜੇ ਲੋਕਾਂ ਨੂੰ ਵੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ
। ਫਲਸਰੂਪ ਉਹ ਖੇਡ ਵਿਚ ਹਿੱਸਾ ਲੈਣ ਵਾਸਤੇ ਅੱਗੇ ਆਉਂਦੇ ਹਨ ।
Chapter 7 ਟੂਰਨਾਮੈਂਟ
ਟੂਰਨਾਮੈਂਟ ਸਾਡੇ ਅੰਦਰ ਛੁਪੀ
ਹੋਈ ਮਾਰੂ ਪ੍ਰਤੀ ਨੂੰ ਬਾਹਰ ਕੱਢਣ ਦਾ ਇੱਕ ਢੰਗ ਹੈ । ਜਿਵੇਂ ਕਿ ਪ੍ਰਾਚੀਨ ਸਮੇਂ ਵਿਚ
ਬੇਰਹਿਮੀਆਂ ਨੂੰ ਖੇਡਾਂ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਅਤੇ ਕਿਸੇ ਇਕ ਸਹਭਾਗੀ ਦੀ ਮੌਤ ਨਾਲ
ਹੀ ਪ੍ਰਤੀਯੋਗਤਾ ਦਾ ਜੇਤੂ ਬਣਦਾ ਸੀ । ਪਰ ਸਮੇਂ ਦੇ ਬੀਤਣ ਨਾਲ ਖੇਡ ਮੁਕਾਬਲਿਆਂ ਦੀ ਪ੍ਰਕ੍ਰਿਤੀ
ਦਾ ਰੂਪ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ । ਆਧੁਨਿਕ ਯੁੱਗ ਵਿੱਚ, ਸਪੋਰਟਸ ਪ੍ਰਤੀਯੋਗਤਾਵਾਂ ਕੁੱਝ ਨਿਯਮਾਂ ਅਨੁਸਾਰ ਖੇਡੀਆਂ ਜਾਂਦੀਆਂ ਹਨ
।
- ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਕਰਤੱਵ
- ਟੂਰਨਾਮੈਂਟ ਦੇ ਦੌਰਾਨ ਕੰਮ ਜਾਂ ਕਰਤੱਵ
- ਟੂਰਨਾਮੈਂਟ ਤੋਂ ਬਾਅਦ ਕੰਮ ਜਾਂ ਕਰਤੱਵ
- ਆਓ ਇਸ ਨੂੰ ਇੱਕ-ਇੱਕ ਕਰਕੇ ਸਮਝਿਆ ਜਾਵੇ ।
1. ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਜਾਂ ਕਰਤੱਵ-ਇਹ ਕੰਮ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੇ ਜਾਂਦੇ ਹਨ ।
ਅਸਲ ਵਿਚ ਸਰੀਰਿਕ ਸਿੱਖਿਆ ਦੇ ਅਧਿਆਪਕ ਅਤੇ ਕੋਖ ਦੁਆਰਾ ਤਿਆਰ ਕੀਤੇ ਫਲਸਫੇ ਦਾ ਰੂਪ ਹੁੰਦੇ ਹਨ ।
3. ਟੂਰਨਾਮੈਂਟ ਦੇ ਬਾਅਦ ਦੀਆਂ ਡਿਊਟੀਆਂ-ਇਹ ਉਹ ਫ਼ਰਜ਼ ਜੋ ਟੂਰਨਾਮੈਂਟ ਤੋਂ ਬਾਅਦ ਕੀਤੇ ਜਾਂਦੇ ਹਨ । ਇਨ੍ਹਾਂ
ਦਾ ਹੇਠ ਲਿਖੇ ਅਨੁਸਾਰ ਜ਼ਿਕਰ ਕੀਤਾ ਗਿਆ ਹੈ
- ਜੇਤੂ ਟੀਮਾਂ ਨੂੰ ਮੈਡਲ ਅਤੇ ਟ੍ਰਾਫੀਆਂ ਵੰਡਣਾ
- ਟੂਰਨਾਮੈਂਟ ਦੇ ਪ੍ਰਬੰਧ ਵਿੱਚ ਇਸਤੇਮਾਲ ਕੀਤੇ ਸਮਾਨ ਅਤੇ ਉਸਦੇ
ਬਕਾਇਆ ਨੂੰ ਵਾਪਿਸ ਕਰਨਾ ।
- ਟੂਰਨਾਮੈਂਟ ਦੀ ਸਫਲਤਾ ਦੀ ਪ੍ਰੈਸ ਨੋਟ ਤਿਆਰ ਕਰਨਾ |
- ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਬਕਾਏ ਆਦਿ ਅਦਾ ਕਰਨਾ ।
- ਟੀਮਾਂ ਦੇ ਰਿਕਾਰਡ ਦਾ ਪ੍ਰਬੰਧਨ ਕਰਨਾ ।
- ਉਧਾਰ ਲਏ ਜਾਣ ਤੇ ਸਾਜ਼-ਸਾਮਾਨ ਅਤੇ ਹੋਰ ਕੀਮਤੀ ਸਾਮਾਨ ਵਾਪਸ
ਕਰਨਾ ।
- ਅਥਾਰਟੀ ਨੂੰ ਅੰਤਿਮ ਰਿਪੋਰਟ ਸੌਂਪਣਾ ਆਦਿ ਕੰਮ ਸ਼ਾਮਿਲ ਹੁੰਦੇ
ਹਨ ।
ਬਾਹਰਲੇ ਮੁਕਾਬਲੇ ਐਕਸਟਰਾਮੀਊਰਲ
(Extramural) ਦਾ ਐਕਸਮੀਊਰਲ ਮੁਕਾਬਲੇ ਐਕਸਵਾਮੂਰਲ ਸ਼ਬਦ ਨੂੰ ਲਾਤੀਨੀ ਸ਼ਬਦ
“ਐਕਸਟਰਾ’’ ਅਤੇ ‘‘ਮੀਊਰਲ’’ ਤੋਂ ਲਿਆ ਗਿਆ ਹੈ । ਐਕਸਟਰਾ ਤੋਂ ਭਾਵ ਅਤੇ ਬਾਹਰ ਅਤੇ ‘ਮੀਊਰਲ’ ਦਾ
ਭਾਵ ‘ਕੰਧ` ਤੋਂ ਹੈ । ਇਸ ਲਈ, ਇਸਦਾ ਮਤਲਬ ਹੈ ਕਿ ਉਹ
ਗਤੀਵਿਧੀਆਂ ਅਤੇ ਟੂਰਨਾਮੈਂਟ ਜਿਨ੍ਹਾਂ ਦਾ ਆਯੋਜਨ ਕੈਂਪਸ ਤੋਂ ਬਾਹਰ ਕੀਤਾ ਜਾਂਦਾ ਹੈ ਉਨ੍ਹਾਂ
ਨੂੰ ਬਾਹਰਲੇ ਟੂਰਨਾਮੈਂਟ ਜਾਂ ਐਕਸਟਰਾਮੀਊਰਲ ਮੁਕਾਬਲੇ ਕਿਹਾ ਜਾਂਦਾ ਹੈ । ਇਹ ਖਾਹਰਲੀਆ
ਗਤੀਵਿਧੀਆਂ ਵੱਖ-ਵੱਖ ਪੱਧਰ ਤੇ ਨਿਭਾਈਆਂ ਜਾਂਦੀਆਂ ਹਨ ਜਿਵੇਂ ਕਿ ਅੰਤਰ ਸਕੂਲ ਟੂਰਨਾਮੈਂਟ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਟੂਰਨਾਮੈਂਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟ, ਖੇਤਰੀ ਅਤੇ ਕਲਸਟਰ ਟੂਰਨਾਮੈਂਟ ਆਦਿ ।
ਬਾਹਰਲ ਮੁਕਾਬਲੇ ਦਾ ਮੁੱਖ
ਉਦੇਸ਼ ਖੇਡਾਂ ਦੇ ਮਿਆਰ ਨੂੰ ਸੁਧਾਰਨਾ, ਨਵੇਂ ਨਿਯਮਾਂ ਦਾ ਗਿਆਨ ਪ੍ਰਦਾਨ
ਕਰਨਾ, ਖੇਡਾਂ ਦੇ ਵਿਕਾਸ ਅਤੇ ਵਿਗਿਆਨਿਕ ਸਿਖਲਾਈ ਪ੍ਰਦਾਨ ਕਰਨਾ ਹੈ । ਦੂਜੀ
ਗੱਲ ਇਹ ਹੈ ਕਿ ਇਹ ਸਵੈ-ਇੱਛਾ ਨਾਲ ਸ਼ਮੂਲੀਅਤ, ਅਗਵਾਈ ਆਦਿ ਗੁਣਾਂ ਅਤੇ ਉਨ੍ਹਾਂ
ਦੀਆਂ ਸਪੋਰਟਸ ਸਮਰੱਥਾਵਾਂ ਦਿਖਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਵੀ ਸਹਾਇਕ ਹਨ ।
ਜਿਵੇਂ ਕਿ –
- ਟੂਰਨਾਮੈਂਟ ਪ੍ਰਧਾਨ
- ਟੂਰਨਾਮੈਂਟ ਕਮੇਟੀ
- ਰਿਫ਼ਰੈਸ਼ਮੈਂਟ ਕਮੇਟੀ
- ਵਿੱਤ ਸਕੱਤਰ
- ਸਕੱਤਰ
- ਜਿਉਰ ਆਫ਼ ਅਪੀਲ ਕਮੇਟੀ ਆਦਿ
- ਕਨਵੀਨਰ ।
ਇਨ੍ਹਾਂ ਅਧਿਕਾਰੀਆਂ ਨੂੰ ਖੇਡ
ਦੇ ਨਿਯਮ, ਮੁਕਾਬਲੇ ਦਾ ਕੀ ਪੱਧਰ ਹੈ, ਖੇਡ ਪ੍ਰੋਗਰਾਮ ਦੇ ਕੀ ਉਦੇਸ਼
ਹੋਣਗੇ, ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਜੋ ਖੇਡ
ਅਧਿਕਾਰੀ ਟੂਰਨਾਮੈਂਟ ਕਰਵਾ ਰਹੇ ਹੁੰਦੇ ਹਨ ਉਨ੍ਹਾਂ ਨੂੰ ਆਪਣੇ . ਫ਼ੈਸਲਿਆਂ ਵਿੱਚ ਨਿਰਪੱਖ ਹੋਣਾ
ਚਾਹੀਦਾ ਹੈ ।
(ਆ) ਚੈਲੇਂਜ ਟੂਰਨਾਮੈਂਟ-ਚੈਲੇਂਜ ਤੋਂ ਭਾਵ ਹੈ-ਚੁਣੌਤੀ ਦੇਣਾ । ਇਹ ਮੁਕਾਬਲਾ ਉਦੋਂ ਕਰਵਾਇਆ
ਜਾਂਦਾ ਹੈ ਜਦੋਂ ਖਿਡਾਰੀ ਆਪਣੇ ਤੋਂ ਤਕੜੇ ਖਿਡਾਰੀ ਨੂੰ ਚੁਣੌਤੀ ਦਿੰਦਾ ਹੈ ਅਤੇ ਇਹ ਟੂਰਨਾਮੈਂਟ
ਫਿਰ ਚਲਦਾ ਰਹਿੰਦਾ ਹੈ ।
ਇਸ ਟੂਰਨਾਮ ਵਿਚ ਇੱਕ-ਇੱਕ
ਖਿਡਾਰੀ ਜਾਂ ਦੋ-ਦੋ ਖਿਡਾਰੀ ਦੋਵੇਂ ਪਾਸੇ ਹੁੰਦੇ ਹਨ । ਟੇਬਲ ਟੈਨਿਸ, ਬਾਕਸਿੰਗ, ਬੈਡਮਿੰਟਨ ਇਸ ਟੂਰਨਾਮੈਂਟ ਦੀਆਂ
ਉਦਾਹਰਨਾਂ ਹਨ ।
ਚੈਲੇਂਜ ਟੂਰਨਾਮੈਂਟ ਦੇ ਦੋ ਢੰਗ
ਹੁੰਦੇ ਹਨ-
- ਪੌੜੀ ਨੁਮਾ
- ਪਿਰਾਮਿਡਨੁਮਾ ।
ਹਰ ਇਕ ਹਾਫ਼ ਵਿਚ ਟੀਮਾਂ (Teams in each Half) -ਜੇਕਰ ਟੀਮਾਂ ਦੀ ਗਿਣਤੀ ਦੋ ‘ਤੇ ਵੰਡੀ ਜਾਣ ਵਾਲੀ ਹੋਵੇ ਤਾਂ ਹਰ ਇਕ
ਹਾਫ਼ ਵਿਚ ਅੱਧੀਆਂ-ਅੱਧੀਆਂ ਟੀਮਾਂ ਆ ਜਾਂਦੀਆਂ ਹਨ ਜਿਵੇਂ 12 ਟੀਮਾਂ ਨੂੰ 6-6 ਟੀਮਾਂ ਵਾਲੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਪਰੰਤੂ ਜੇਕਰ ਇਹ ਸੰਖਿਆ 15 ਹੋਵੇ ਤਾਂ ਟੀਮਾਂ ਨੂੰ ਦੋ
ਬਰਾਬਰ ਹਿੱਸਿਆਂ ਵਿਚ ਵੰਡਣਾ ਮੁਸ਼ਕਿਲ ਹੋ ਜਾਂਦਾ ਹੈ ।
ਇਸ ਫਾਰਮੂਲੇ ਦੀ ਸਹਾਇਤਾ ਨਾਲ
ਹਰ ਇਕ ਹਾਫ਼ ਵਿਚ ਚਾਹੇ ਉਹ ਕਿੰਨੀ ਵੀ ਸੰਖਿਆ ਦੀਆਂ ਕਿਉਂ ਨਾ ਹੋਣ ਜਿਵੇਂ, ਹਨ,
15, 17, 19, 21, 7, 5, 9, 3 ਆਦਿ । ਬਾਈਆਂ
ਨਿਸਚਿਤ ਕਰਨ ਦਾ ਤਰੀਕਾ (Process
of Fixing Byes)-ਫਿਕਸਚਰ ਵਿਚ ਬਾਈਆਂ (Byes) ਦੇਣ ਦਾ ਇਕ ਖ਼ਾਸ ਨਿਯਮ ਹੈ ਅਤੇ ਇਸੇ ਨਿਯਮ ਦਾ ਪਾਲਣ ਕਰਨਾ ਪੈਂਦਾ ਹੈ
। ਕੁਝ ਟੀਮਾਂ ਦੇ ਨੰਬਰ ਇਕ ਤੋਂ ਲੈ ਕੇ ਅਖ਼ੀਰ ਤਕ ਕਿਸੇ ਕਾਗਜ਼ ਉੱਤੇ ਲਿਖ ਲਏ ਜਾਂਦੇ ਹਨ ਅਤੇ
ਫਿਰ ਨੰਬਰ ਲਿਖ ਲੈਣ ਤੋਂ ਬਾਅਦ ਲਾਟ (Lots) ਦੁਆਰਾ ਇਨ੍ਹਾਂ ਦੇ ਨਾਂ ਉਨ੍ਹਾਂ
ਨੰਬਰਾਂ ਉੱਤੇ ਲਿਖ ਦਿੱਤੇ ਜਾਂਦੇ ਹਨ ਅਤੇ ਸਾਰੀਆਂ ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ
ਹੈ । ਇਸ ਤੋਂ ਮਗਰੋਂ ਬਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ । ਜੋ ਕਿ ਇਸ ਪ੍ਰਕਾਰ
ਹੁੰਦਾ ਹੈ
ਇਸ ਤੋਂ ਇਲਾਵਾ ਜੇਕਰ ਟੀਮਾਂ ਦੀ
ਗਿਣਤੀ ਸਮ ਨਾ ਹੋਵੇ ਤਾਂ ਉਸ ਨੰਬਰ ਤੋਂ ਅਗਲੀ ਸਮ ਸੰਖਿਆ ਦੇ ਆਧਾਰ ਉੱਤੇ ਰਾਉਂਡ ਬਣਾਏ ਜਾਂਦੇ ਹਨ, ਜਿਵੇਂ 12 ਟੀਮਾਂ ਲਈ ਸਾਡੇ ਸਾਹਮਣੇ ਜਿਹੜੀ
ਸੰਖਿਆ ਆਉਂਦੀ ਹੈ ਉਹ ਹੈ 16 ਇਸ ਲਈ 16 ਦੇ ਆਧਾਰ ਉੱਤੇ ਰਾਉਂਡ ਬਣਦੇ ਹਨ
: 2 x 2 x 2 x 2 = 16 ਰਾਉਂਡ ਆਮ ਕਰਕੇ ਟੀਮਾਂ ਦੇ ਰਾਉਂਡ ਇਸ ਤਰ੍ਹਾਂ ਬਣਦੇ ਹਨ ।
ਫਿਕਸਚਰ ਵਿਚ ਕੁਆਰਟਰਜ਼ ਅਤੇ
ਟੀਮਾਂ (Quarters and
teams in fixture) -ਜੇਕਰ ਟੀਮਾਂ ਅਧਿਕ ਹੋਣ ਤਾਂ
ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਫਿਰ ਹਰ ਇਕ ਭਾਗ ਨੂੰ ਅੱਗੇ ਦੋ-ਦੋ ਭਾਗਾਂ
ਵਿਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਸਾਰੀਆਂ ਟੀਮਾਂ ਨੂੰ ਚਾਰ Quarters ਵਿਚ ਵੰਡਿਆ ਜਾਂਦਾ ਹੈ ।Quarters ਦੀ ਗਿਣਤੀ ਉੱਤੇ
ਤੋਂ ਥੱਲੇ ਵੱਲ ਗਿਣੀ ਜਾਂਦੀ ਹੈ ।
ਕੁਆਰਟਰ ਵਿਚ ਟੀਮਾਂ (Teams in Quarters)-ਸਾਨੂੰ ਇਹ ਜਾਣਕਾਰੀ ਹੈ ਕਿ ਟੀਮਾਂ ਦੇ ਚਾਰ ਕੁਆਰਟਰ ਬਣਾਏ ਜਾਂਦੇ ਹਨ
। ਇਸ ਲਈ ਜੇਕਰ ਕੁੱਲ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ਹੁੰਦੀ ਹੈ ਤਾਂ ਹਰ ਇਕ ਕੁਆਰਟਰ ਵਿਚ
ਟੀਮਾਂ ਬਰਾਬਰਬਰਾਬਰ ਹੋਣਗੀਆਂ ਕਿਉਂ ਜੋ ਕੁੱਲ ਟੀਮਾਂ ਦੀ ਸੰਖਿਆ ਚਾਰ ਨਾਲ ਤਕਸੀਮ ਕੀਤੀ ਜਾ ਸਕਦੀ
ਹੈ ।
ਜਿਸ ਤਰ੍ਹਾਂ ਟੀਮਾਂ ਨੂੰ 16 : 4 = 4 ਦੇ ਹਿਸਾਬ ਨਾਲ ਵੰਡਿਆ ਜਾਵੇਗਾ | ਇਸ ਤਰ੍ਹਾਂ
ਚੌਹਾਂ ਕੁਆਰਟਰਾਂ ਵਿਚ 44 ਟੀਮਾਂ ਆਉਣਗੀਆਂ। | ਪਰੰਤੁ ਜੇ ਟੀਮਾਂ ਦੀ ਗਿਣਤੀ
ਪਾਵਰ ਆਫ਼ ਟੂ ਨਾ ਹੋਵੇ ਤਾਂ ਫਿਰ ਹਰ ਇਕ ਕੁਆਰਟਰ ਵਿਚ ਟੀਮਾਂ ਇਸ ਨਿਯਮ ਅਨੁਸਾਰ ਰੱਖੀਆਂ
ਜਾਂਦੀਆਂ ਹਨ । ਕੁੱਲ ਟੀਮਾਂ ਦੀ ਗਿਣਤੀ ਨੂੰ 4 ‘ਤੇ ਭਾਗ ਦਿੱਤਾ ਜਾਂਦਾ ਹੈ ਅਤੇ
ਇਹ ਵੇਖਿਆ ਜਾਂਦਾ ਹੈ ਕਿ ਬਾਕੀ ਕਿੰਨੀਆਂ ਟੀਮਾਂ ਬਚੀਆਂ । ਬਾਕੀ ਬਚਣ ਵਾਲੀਆਂ ਟੀਮਾਂ ਨੂੰ ਇਸ
ਤਰਤੀਬ ਨਾਲ ਕੁਆਰਟਰਾਂ ਵਿਚ ਵੰਡ ਦਿੱਤਾ ਜਾਂਦਾ ਹੈ ।
ਇਹ ਟੂਰਨਾਮੈਂਟ ਅੰਤਰ-ਜ਼ਿਲ੍ਹਾ, ਅੰਤਰ-ਸਟੇਟ, ਅੰਤਰ-ਕਾਲਜ ਅਤੇ
ਅੰਤਰ-ਯੂਨੀਵਰਸਿਟੀ ਮੁਕਾਬਲੇ ਕਰਾਉਣ ਦੇ ਲਈ ਬਹੁਤ ਵਧੀਆ ਰਹਿੰਦੇ ਹਨ ।
- ਨਾਕ ਆਊਟ ਕਮ ਨਾਕ ਆਉਟ ਟੂਰਨਾਮੈਂਟ
- ਨਾਕ ਆਊਟ ਕਮ ਲੀਗ ਟੂਰਨਾਮੈਂਟ
- ਲੀਗ ਕਮ ਲੀਗ ਟੂਰਨਾਮੈਂਟ
- ਲੀਗ ਕਮ ਨਾਕ ਆਊਟ ਟੂਰਨਾਮੈਂਟ
- ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਖ਼ਰਚ ਬਹੁਤ ਘੱਟ ਹੁੰਦਾ ਹੈ
ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਹੋ ਜਾਂਦੀ ਹੈ ।
- ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੇ ਖੇਡ ਨੂੰ ਤਰੱਕੀ ਦੇਣ ਵਿਚ ਸਹਾਇਤਾ ਮਿਲਦੀ ਹੈ ਕਿਉਂਕਿ |ਹਰ ਟੀਮ ਮੁਕਾਬਲੇ ‘ਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
- ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜ੍ਹਾ ਲੱਗਦਾ ਹੈ ਅਤੇ
ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿਚ ਖਤਮ ਹੋ ਜਾਂਦੇ ਹਨ ।
- ਦੂਜੇ ਸਿਸਟਮਾਂ ਦੀ ਨਿਸਬਤ ਇਸ ਵਿਚ ਥੋੜੇ ਅਧਿਕਾਰੀਆਂ ਦੀ ਵੀ
ਜ਼ਰੂਰਤ ਹੁੰਦੀ ਹੈ ।
ਲੀਗ ਟੂਰਨਾਮੈਂਟ ਦੇ ਲਾਭ (Advantages of League Tournament) – ਲੀਗ ਟੂਰਨਾਮੈਂਟ ਦੇ ਲਾਭ ਇਸ ਤਰ੍ਹਾਂ ਹਨ
- ਚੰਗੀ ਟੀਮ ਹੀ ਟੂਰਨਾਮੈਂਟ ਜਿੱਤਦੀ ਹੈ ।
- ਮੈਚ ਖੇਡਣ ਲਈ ਦੂਸਰੀ ਟੀਮ ਦੇ ਜਿੱਤਣ ਦਾ ਇੰਤਜਾਰ ਨਹੀਂ ਕੀਤਾ
ਜਾਂਦਾ ।
- ਪ੍ਰੈਕਟਿਸ ਲਈ ਜਾਂ ਖੇਡ ਵਿਚ ਸੁਧਾਰ ਲਈ ਉਚੇਚਾ ਤਰੀਕਾ ਹੈ ।
- ਖੇਡ ਲੋਕਪ੍ਰਿਆ ਕਰਨ ਲਈ ਚੰਗਾ ਤਰੀਕਾ ਹੈ ।
- ਦਰਸ਼ਕਾਂ ਨੂੰ ਵੇਖਣ ਲਈ ਬਹੁਤ ਸਾਰੇ ਮੈਚ ਮਿਲ ਜਾਂਦੇ ਹਨ ।
- ਅਧਿਕਾਰੀਆਂ ਨੂੰ ਕਿਸੇ ਟੀਮ ਦੀ ਚੋਣ ਵਾਸਤੇ ਖਿਡਾਰੀਆਂ ਦੀ ਖੇਡ
ਵੇਖਣ ਦਾ ਬਹੁਤਾ ਟਾਈਮ ਮਿਲਦਾ ਹੈ ਅਤੇ ਟੀਮ ਦੀ ਚੋਣ ਠੀਕ ਹੁੰਦੀ ਹੈ ।
- ਟੀਮਾਂ ਦੇ ਖਿਡਾਰੀ ਵੀ ਲੰਮੇ ਸਮੇਂ ਤਕ ਇੱਕ-ਦੂਜੇ ਦੇ ਸੰਪਰਕ
ਵਿਚ ਰਹਿੰਦੇ ਹਨ ਜਿਸ ਕਾਰਨ ਇਕ-ਦੂਜੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ।
ਲੀਗ ਟੂਰਨਾਮੈਂਟ ਦੀਆਂ ਹਾਨੀਆਂ
(Disadvantages of
League Tournament)
- ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿਚ ਆਪਣਾ ਸ਼ੌਕ ਨਹੀਂ
ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
- ਇਸ ਤਰ੍ਹਾਂ ਦੇ ਮੁਕਾਬਲੇ ਵਿਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
- ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ ।
ਸਮਾਂ ਵੀ ਬਹੁਤ ਲਗਦਾ ਹੈ ।
- ਖਿਡਾਰੀਆਂ ਨੂੰ ਬਹੁਤ ਦਿਨਾਂ ਤਕ ਆਪਣੇ ਘਰਾਂ ਤੋਂ ਦੂਰ ਰਹਿਣਾ
ਪੈਂਦਾ ਹੈ ।
0 Comments
Post a Comment
Please don't post any spam link in this box.