Punjab School Education Board
ਕੰਪਿਊਟਰ ਸਾਇੰਸ
ਪਾਠ – 1 ਆਫਿਸ ਆਟੋਮੇਸ਼ਨ ਅਤੇ ਟਾਈਪਿੰਗ
1._______ ਵਰਡ ਪ੍ਰੋਸੈਸਰ ਸਾਫਟਵੇਅਰ ਹੈ।
ੳ)ਐੱਮ.ਐੱਸ.ਵਿੰਡੋ ਅ)
ਐੱਮ.ਐੱਸ.ਐਕਸਲ ੲ) ਐੱਮ.ਐੱਸ.ਪਾਵਰਪੁਆਇੰਟ ਸ) ਐੱਮ.ਐੱਸ.ਵਰਡ
2. ਸਪੇਲੰਿਗ ਅਤੇ ਗ੍ਰਾਮਰ ਦੀ
ਜਾਂਚ ਕਰਨ ਲਈ _____ ਕੀਅ ਵਰਤੀ ਜਾਂਦੀ ਹੈ।
ੳ) Ctrl+F7 ਅ) Alt+F7 ੲ) F7 ਸ) Shift+F7
3. ਐੱਮ.ਐੱਸ.ਵਰਡ ਵਿੱਚ _____ ਆਪਸ਼ਨ ਪੇਜ਼ ਦੇ ਢਾਂਚੇ ਅਤੇ
ਲੇਅ-ਆਊਟ ਨੂੰ ਬਦਲਦਾ ਹੈ।
ੳ)Format ਅ) Print and Page Preview ੲ) Page setup ਸ) Proofing
4. _______ ਇੱਕ ਇਲੈਕਟ੍ਰੋਨਿਕ ਸਪਰੈੱਡਸ਼ੀਟ
ਸਾਫਟਵੇਅਰ ਹੈ, ਜੋ ਸਵੈਚਾਲਤ ਗਣਨਾਂ ਲਈ ਵਰਤਿਆ
ਜਾਂਦਾ ਹੈ।
5. _____ ਫੌਂਟ ਸਟਾਈਲ, ਆਕਾਰ, ਰੰਗ, ਬੋਲਡ, ਇਟਾਲਿਕ, ਅੰਡਰਲਾਈਨ ਅਤੇ ਹੋਰ ਸਬੰਧਤ ਮਾਪਢੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ
ਹੈ।
ਖਾਲੀ ਥਾਵਾਂ ਭਰੋ
1.____ ਅਤੇ ____ ਫੰਕਸ਼ਨ ਸੀਮਾ ਵਿੱਚ ਘੱਟ ਤੋਂ
ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ?
ਉੱਤਰ:Min ਅਤੇ Max
2. ਫਿਲਟਰ ਵਿਕਲਪ ਐਕਸਲ ਦੀ ____ ਟੈਬ ਵਿੱਚ ਉਪਲਬਧ ਹੈ।
ਉੱਤਰ: Data
3. ਜੇ ਕਰਸਰ ਨੂੰ ਫਾਈਲ ਦੇ ਅਖੀਰ
ਵਿੱਚ ਰੱਖਿਆ ਗਿਆ ਹੈ, ਤਾਂ ਟੈਕਸਟ ਨੂੰ ਮਿਟਾਉਣ ਲਈ _____ ਬਟਨ ਵਰਤਿਆ ਜਾਂਦਾ ਹੈ।
ਉੱਤਰ: ਬੈਕਸਪੇਸ
4. ਪੇਜ ਸੈੱਟਅਪ ਦੇ ਲਈ
ਓਰੀਐਂਟੇਸ਼ਨ ਦੇ ਦੋ ਵਿਕਲਪ ____ ਅਤੇ ____
ਹਨ।
ਉੱਤਰ: ਪੋਰਟਰੇਟ ਅਤੇ ਲੈਂਡਸਕੇਪ
5. _____ ਚਿੰਨ੍ਹ ਐਕਸਲ ਗਣਨਾਂ ਵਿੱਚ
ਕਿਸੇ ਵੀ ਫਾਰਮੂਲੇ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ।
ਉੱਤਰ: =(ਬਰਾਬਰ ਹੈ)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1: WYSIWYG ਦਾ ਪੂਰਾ ਨਾਮ
ਲਿਖੋ?
ਉੱਤਰ:-What you see is what you get
ਪ੍ਰਸ਼ਨ 2: ਵਰਡ ਡਾਕੂਮੈਂਟ ਵਿੱਚ ਟੈਕਸਟ
ਨੂੰ ਮੂਵ ਕਰਨ ਲਈ ਸ਼ਾਰਟਕੱਟ ਕੀਅ ਲਿਖੋ?
ਉੱਤਰ:- CTRL+X, CTRL+V
ਪ੍ਰਸ਼ਨ 3: ਚਾਰ ਕਿਸਮਾਂ ਦੇ ਅਲਾਈਨਮੈਂਟ
ਦੇ ਨਾਮ ਲਿਖੋ?
ਉੱਤਰ:- LEFT, CENTER, RIGHT, JUSTIFY
ਪ੍ਰਸ਼ਨ 4: ਕਿਹੜਾ ਐਕਸਲ ਫੰਕਸ਼ਨ ਵੱਖ-ਵੱਖ
ਸੈੱਲਾਂ ਦੇ ਭਾਗਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ?
ਉੱਤਰ:- CONCATENATE()
ਪ੍ਰਸ਼ਨ 5: ਕਿਸੇ ਵੀ ਦੋ ਫੌਂਟ ਦੇ ਨਾਮ
ਲਿਖੋ ਜੋ ਕਿ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਵਰਤੇ ਜਾ ਸਕਦੇ ਹਨ?
ਉੱਤਰ:- Anmollipi, Raavi,Joy, Asses
ਸ਼ਾਰਟਕੱਟ ਕੀਅਜ਼ ਲਿਖੋ
1. ਕਾਪੀ
ਕਰਨ ਲਈ : Ctrl+C
2. ਪੇਸਟ
ਕਰਨ ਲਈ : Ctrl+V
3. ਬੋਲਡ
ਕਰਨ ਲਈ : Ctrl+B
4. ਅੰਡਰਲਾਈਨ
ਕਰਨ ਲਈ : Ctrl+U
5. ਸੈਂਟਰ
ਅਲਾਈਨ ਕਰਨ ਲਈ : Ctrl+E
6. ਜਸਟੀਫਾਈ
ਅਲਾਈਨਮੈਂਟ ਲਈ : Ctrl+J
7. ਡਬਲ
ਲਾਈਨ ਸਪੇਸਿੰਗ ਲਈ : Ctrl+2
8. ਰਿਪਲੇਸ
ਕਰਨ ਲਈ : Ctrl+H
9. ਪ੍ਰਿੰਟ
ਕਰਨ ਲਈ : Ctrl+P
10. ਸਪੈਲੰਿਗ
ਅਤੇ ਗ੍ਰਾਮਰ ਚੈੱਕ ਕਰਨ ਲਈ : F7
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1: ਐਕਸਲ ਕੀ ਹੈ?
ਉੱਤਰ:- ਐੱਮ.ਐੱਸ.ਐਕਸਲ ਇੱਕ ਪਾਵਰਫੁਲ ਸਪਰੈੱਡਸ਼ੀਟ ਪ੍ਰੋਗਰਾਮ ਹੈ, ਜੋ ਤੁਹਾਨੂੰ ਡਾਟਾ ਨੂੰ ਸੰਭਾਲਨ, ਗਣਨਾਵਾਂ ਕਰਨ, ਨਤੀਜਿਆਂ ਤੱਕ ਪਹੁੰਚਾਉਣ, ਗ੍ਰਾਫ ਤਿਆਰ ਕਰਨ, ਡਾਟੇ ਨੂੰ ਪ੍ਰੋਫੇਸ਼ਨਲ ਤਰੀਕੇ ਵਾਂਗ ਦਿਖਣ ਵਾਲੀ ਰਿਪੋਰਟ ਤਿਆਰ ਕਰਨ, ਡਾਟਾ ਨੂੰ ਵੈੱਬਸਾਈਟ ਤੇ ਪਬਲਿਸ਼ ਕਰਨ ਅਤੇ ਰੀਅਲ ਟਾਈਮ ਡਾਟਾ ਤੱਕ ਪਹੁੰਚ ਕਰਨ ਦੀ ਸੁਵਿਧਾ
ਦਿੰਦਾ ਹੈ।
ਪ੍ਰਸ਼ਨ 2: ਫਾਰਮੇਟਿੰਗ ਡਿਟੇਲ ਵਿੱਚ ਦੱਸੋ?
ਉੱਤਰ:- ਟੈਕਸਟ ਨੂੰ ਫਾਰਮੈਟ ਕਰਨ ਤੋਂ ਭਾਵ ਹੈ,
ਫੌਂਟ ਦੀ ਸ਼ੈਲੀ
ਨੂੰ ਬਦਲਣਾ। ਜਿਸ ਵਿੱਚ ਮੁੱਡਲੇ ਕੰਮ ਫੌਂਟ ਦੇ ਸਾਈਜ਼ ਨੂੰ ਵਧਾਉਣਾ ਅਤੇ ਘਟਾਉਣਾ, ਟੈਕਸਟ ਦਾ ਰੰਗ ਬਦਲਣਾ, ਟੈਕਸਟ ਨੂੰ ਬੋਲਡ ਕਰਨਾ, ਇਟੈਲਿਕ ਕਰਨਾ, ਅੰਡਰਲਾਈਨ ਕਰਨਾ, ਆਦਿ। ਫਾਰਮੇਟਿੰਗ ਰਾਹੀਂ ਅਸੀਂ ਟੈਕਸਟ ਦੀ ਦਿਖਾਵਟ ਨੂੰ ਬਦਲ ਸਕਦੇ ਹਾਂ।
ਪ੍ਰਸ਼ਨ 3: ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ
ਵਿਕਲਪਾਂ ਦੀ ਵਿਆਖਿਆ ਕਰੋ?
ਉੱਤਰ:- ਪ੍ਰਿੰਟ ਪ੍ਰੀਵਿਊ ਇੱਕ ਅਜਿਹੀ ਵਿਸ਼ੇਸ਼ਤਾ ਹੈ, ਜੋ ਇਹ ਦਰਸ਼ਾਉਂਦੀ ਹੈ ਕਿ ਡਾਕੂਮੈਂਟ ਨੂੰ ਪੇਪਰ ਉਪਰ ਪ੍ਰਿੰਟ ਕਰਨ ਤੋਂ ਪਹਿਲਾਂ ਉਹ ਕਿਸ
ਤਰ੍ਹਾਂ ਨਾਲ ਨਜ਼ਰ ਆਵੇਗਾ। ਪ੍ਰਿੰਟ ਕਮਾਂਡ ਰਾਹੀਂ ਅਸੀਂ ਪ੍ਰਿੰਟਰ ਦੀ ਚੋਣ, ਪੇਪਰ ਸਾਈਜ਼, ਪੇਜ਼ ਓਰੀਐਂਟੇਸ਼ਨ ਆਦਿ ਦੀ
ਸੈਟਿੰਗ ਕਰਕੇ ਡਾਕੂਮੈਂਟ ਪ੍ਰਿੰਟ ਕਰ ਸਕਦੇ ਹਾਂ।
ਪ੍ਰਸ਼ਨ 4: ਐੱਮ.ਐੱਸ.ਐਕਸਲ ਵਿੱਚ ਫਾਰਮੂਲੇ
ਕੀ ਹੁੰਦੇ ਹਨ?
ਉੱਤਰ:- ਐੱਮ.ਐੱਸ.ਐਕਸਲ ਵਿੱਚ ਅਸੀਂ ਫਾਰਮੂਲੇ ਦੀ ਵਰਤੋਂ ਕਰਕੇ ਸਕੂਲ ਦੇ ਨਤੀਜੇਆਂ, ਗ੍ਰੇਡਿੰਗ, ਅਤੇ ਵਿਿਦਆਰਥੀਆਂ ਦੀ ਫੀਸ ਆਦਿ
ਵਿੱਚ ਸ਼ਾਮਲ ਗਣਨਾਂ ਕਰਵਾ ਸਕਦੇ ਹਾਂ। ਫਾਰਮੂਲਾ ਹਮੇਸ਼ਾ “=” (ਬਰਾਬਰ) ਚਿੰਨ੍ਹ ਨਾਲ ਸ਼ੁਰੂ ਹੁੰਦਾ
ਹੈ।
ਫਾਰਮੂਲੇ ਦੀ ਉਦਾਹਰਣਾਂ:-
1. =D12+ D13
2. =A4- A 5
3. =C5+D6*A2
ਪ੍ਰਸ਼ਨ 5: ਤੁਸੀਂ ਐਕਸਲ ਵਿਚਲੀ ਫਾਰਮੂਲਾ
ਬਾਰ ਬਾਰੇ ਕੀ ਜਾਣਦੇ ਹੋ?
ਉੱਤਰ:- ਫਾਰਮੂਲਾ ਬਾਰ ਐੱਮ.ਐੱਸ.ਐਕਸਲ ਦੇ ਸੱਭ ਤੋਂ ਮਹਤੱਵਪੂਰਨ ਭਾਗਾਂ ਵਿੱਚੋ ਇੱਕ ਹੈ।
ਫਾਰਮੂਲਾ ਬਾਰ ਐਕਸਲ ਵਿੰਡੋ ਦੇ ਸਿਖਰ ਤੇ ਅਤੇ ਰਿਬਨ ਦੇ ਹੇਠਲੇ ਪਾਸੇ ਮੋਜੂਦ ਹੁੰਦਾ ਹੈ।
ਫਾਰਮੂਲਾ ਬਾਰ ਦੇ ਦੋ ਭਾਗ ਹੁੰਦੇ ਹਨ: ਪਹਿਲਾ ਭਾਗ ਨੇਮ ਬਾਕਸ ਜੋਕਿ ਸੈੱਲ ਦੇ ਐਡਰੈਸ ਨੂੰ
ਦਰਸ਼ਾਉਂਦਾ ਹੈ ਅਤੇ ਦੂਜਾ ਭਾਗ ਫੰਕਸ਼ਨ ਜੋਕਿ ਟਾਈਪ ਕੀਤੇ ਗਏ ਡਾਟਾ ਜਾਂ ਫਾਰਮੂਲੇ ਨੂੰ ਦਰਸ਼ਾਉਂਦਾ
ਹੈ।
ਪ੍ਰਸ਼ਨ 6: ਮਾਰਜਨਜ਼ ਕੀ ਹਨ?
ਉੱਤਰ:- ਇੱਕ ਮਾਰਜ਼ਨ(ਹਾਸ਼ੀਆ) ਟੈਕਸਟ ਅਤੇ ਡਾਕੂਮੈਂਟ ਦੇ ਕਿਨਾਰੇ ਦੇ ਵਿਚਕਾਰ ਦੀ ਸਪੇਸ ਜਾਂ
ਖਾਲੀ ਜਗ੍ਹਾ ਹੈ। ਇੱਕ ਨਵੇਂ ਡਾਕੂਮੈਂਟ ਦਾ ਮਾਰਜ਼ਨ ਨਾਰਮਲ ਤੇ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ, ਅਤੇ ਇਸਦੇ ਚਾਰ ਹਿੱਸੇ ਹੁੰਦੇ ਹਨ: ਟਾਪ(ਉਪਰ) ਮਾਰਜਨ, ਬੋਟਮ(ਹੇਠਾਂ) ਮਾਰਜ਼ਨ, ਲੇਫਟ(ਖੱਬੇ) ਮਾਰਜ਼ਨ, ਰਾਈਟ(ਸੱਜਾ) ਮਾਰਜ਼ਨ। ਡਾਕੂਮੈਂਟ ਵਿੱਚ ਇਹਨਾਂ ਚਾਰ ਮਾਰਜ਼ਨਾਂ ਨੂੰ ਇੱਕ ਇੰਚ ਨਿਰਧਾਰਿਤ ਕੀਤਾ
ਗਿਆ ਹੁੰਦਾ ਹੈ, ਜਿਸਨੂੰ ਅਸੀਂ ਆਪਣੀ ਲੋੜ
ਅਨੁਸਾਰ ਬਦਲ ਵੀ ਸਕਦੇ ਹਾਂ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1: ਵਰਡ ਪ੍ਰੋਸੈਸਰ ਕੀ ਹਨ? ਉਹਨਾਂ ਦੀ ਵਰਤੋਂ ਬਾਰੇ ਦੱਸੋ?
ਉੱਤਰ:- ਵਰਡ ਪ੍ਰੋਸੈਸਰ ਇੱਕ ਅਜਿਹਾ
ਐਪਲੀਕੇਸ਼ਨ ਸਾਫਟਵੇਅਰ ਹੈ, ਜੋ ਕਿ ਯੁਜ਼ਰ ਨੂੰ ਦਸਤਾਵੇਜ਼
ਬਣਾਉਣ, ਐਡਿਟ ਕਰਨ, ਪ੍ਰਿੰਟ ਕਰਨ ਦੀ ਆਗਿਆ ਦਿੰਦਾ ਹੈ। ਵਰਡ ਪ੍ਰੋਸੈਸਰ ਸਾਨੂੰ ਟੈਕਸਟ ਲਿਖਣ, ਡਾਟਾ ਨੂੰ ਇਲੈਕਟ੍ਰੋਨਿਕ ਢੰਗ ਨਾਲ ਸਟੋਰ ਕਰਨ,
ਡਾਟੇ ਨੂੰ ਸਕਰੀਨ
ਤੇ ਪ੍ਰਦਰਸ਼ਿਤ ਕਰਨ ਅਤੇ ਕੀਅਬੋਰਡ ਤੋਂ ਹਦਾਇਤਾਂ ਅਤੇ ਅੱਖਰਾਂ ਨੂੰ ਦਾਖਲ ਕਰਕੇ ਦਰੁਸਤ ਕਰਨ ਅਤੇ
ਪ੍ਰਿੰਟ ਕਰਨ ਦੇ ਯੋਗ ਬਣਾਉਂਦਾ ਹੈ।
ਵਰਡ ਪ੍ਰੋਸੈਸਰਾਂ ਸਾਫਟਵੇਅਰਾਂ ਦੀ ਵਰਤੋਂ ਹੇਠਾਂ ਦਿੱਤੇ ਗਏ ਕੰਮਾਂ ਲਈ ਕੀਤੀ ਜਾਂਦੀ ਹੈ:-
- ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼, ਚਿੱਠੀ ਪੱਤਰ ਆਦਿ ਤਿਆਰ ਕਰਨ ਲਈ
- ਦਸਤਾਵੇਜ ਨੂੰ ਫਾਰਮੈਟ ਕਰਨ ਲਈ
- ਨਿੱਜੀ ਅਤੇ ਵਪਾਰਕ ਉਦੇਸ਼ਾਂ ਲਈ ਲੈਟਰਹੈੱਡ ਬਣਾਉਣ ਲਈ
ਪ੍ਰਸ਼ਨ 2: ਐੱਮ.ਐੱਸ.ਵਰਡ ਵਿੱਚ ਪਰੂਫਿੰਗ
ਵਿਕਲਪਾਂ ਦਾ ਵਰਣਨ ਕਰੋ?
ਉੱਤਰ:- ਐੱਮ.ਐੱਸ.ਵਰਡ ਡਾਕੂਮੈਂਟ ਵਿੱਚ ਗਲਤੀਆਂ ਨੂੰ ਹਾਈਲਾਈਟ ਕਰਨ ਲਈ ਡਾਕੂਮੈਂਟ ਨੂੰ
ਚੈੱਕ ਵੀ ਕਰ ਸਕਦਾ ਹੈ, ਕਿ ਗਲਤ ਤਰੀਕੇ ਨਾਲ ਕੋਮਾ(,) ਜਾਂ ਸਹੀ ਸ਼ਬਦ ਜੋੜ ਜੋ ਗਲਤ ਤਰੀਕੇ ਨਾਲ ਵਰਤੇ ਤਾਂ ਨਹੀਂ ਜਾ ਰਹੇ। ਇਸਦੇ ਲਈ ਪਰੂਫਿੰਗ ਆਪਸ਼ਨ
ਮਹੁੱਈਆਂ ਕਰਵਾਇਆ ਗਿਆ ਹੈ। ਪਰੂਫਿੰਗ ਆਪਸ਼ਨ ਡਾਕੂਮੈਂਟ ਵਿੱਚ ਕੋਈ ਗਲਤੀ ਹੋਣ ਤੇ ਵਰਡ ਦੀ ਸਟੇਟਸ
ਬਾਰ ਵਿੱਚ ਨਜਰ ਆਉਂਦਾ ਹੈ। ਪਰੂਫਿੰਗ ਆਪਸ਼ਨ ਸਾਨੂੰ ਆਪਣੇ ਡਾਕੂਮੈਂਟ ਵਿੱਚ ਹੋਈਆਂ ਗਲਤੀਆਂ ਨੂੰ
ਸੁਧਾਰਨ ਲਈ ਆਟੋ-ਕਰੈਕਟ ਅਤੇ ਸਪੈਲੰਿਗ ਅਤੇ ਗ੍ਰਾਮਰ ਚੈੱਕ ਵਰਗੀਆਂ ਕਮਾਂਡਾ ਮੁਹੱਈਆਂ ਕਰਵਾਉਂਦਾ
ਹੈ।
1. ਆਟੋ-ਕਰੈਕਟ:- ਐੱਮ.ਐੱਸ.ਵਰਡ ਵਿੱਚ ਅਸੀਂ
ਆਪਣੇ ਡਾਕੂਮੈਂਟ ਵਿੱਚ ਟਾਈਪਿੰਗ ਦੋਰਾਨ ਕੁੱਝ ਟੈਕਸਟ ਵਿੱਚ ਸਪੇਲੰਿਗ ਗਲਤੀ ਹੋਣ ਕਰਕੇ ਉਸਨੂੰ
ਆਟੋ-ਕਰੈਕਟ ਆਪਸ਼ਨ ਰਾਹੀਂ ਦਰੁਸਤ ਕਰ ਸਕਦੇ ਹਾਂ। ਆਟੋ-ਕਰੈਕਟ ਆਪਸ਼ਨ ਵਿੱਚ ਪਹਿਲਾਂ ਤੋਂ ਹੀ ਬਹੁਤ
ਸਾਰੇ ਗਲਤ ਸ਼ਬਦ ਅਤੇ ਉਹਨਾਂ ਦੇ ਸਹੀ ਸ਼ਬਦ ਸ਼ਾਮਲ ਕੀਤੇ ਗਏ ਹੁੰਦੇ ਹਨ ਅਤੇ ਜਦੋਂ ਵੀ ਟਾਈਪਿੰਗ
ਦੋਰਾਨ ਕਿਸੇ ਵਰਡ ਦੇ ਗਲਤ ਸਪੇਲੰਿਗ ਟਾਈਪ ਹੋ ਜਾਂਦੇ ਹਨ ਤਾਂ ਆਟੋ-ਕਰੈਕਟ ਉਸ ਵਰਡ ਨੂੰ ਰੀਡ
ਕਰਕੇ ਸਹੀ ਵਰਡ ਨਾਲ ਬਦਲ ਦਿੰਦਾ ਹੈ।
2. ਸਪੇਲੰਿਗ ਅਤੇ ਗ੍ਰਾਮਰ ਚੈੱਕ:- ਐੱਮ.ਐੱਸ.ਵਰਡ ਡਾਕੂਮੈਂਟ
ਵਿੱਚ ਸਪੇਲੰਿਗ ਅਤੇ ਗ੍ਰਾਮਰ ਦੀਆਂ ਗਲਤੀਆਂ ਨੂੰ ਜਾਂਚ ਕਰਨ ਦੀ ਵੀ ਸੁਵਿਧਾ ਦਿੰਦਾ ਹੈ। ਇਹ
ਸਪੇਲੰਿਗ ਨਾਲ ਸਬੰਧਤ ਗਲਤੀ ਵਾਲੇ ਸ਼ਬਦ ਹੇਠਾਂ ਲਾਲ ਰੰਗ ਦੀ ਵੇਵੀ ਲਾਈਨ, ਗ੍ਰਾਮਰ ਨਾਲ ਸਬੰਧਤ ਗਲਤੀਆਂ ਵਾਲੇ ਟੈਕਸਟ ਦੇ ਹੇਠਾਂ ਹਰੇ ਰੰਗ ਦੀ ਵੇਵੀ ਲਾਈਨ ਅਤੇ
ਫਾਰਮੇਟਿੰਗ ਨਾਲ ਸਬੰਧਤ ਗਲਤੀ ਲਈ ਨੀਲੇ ਰੰਗ ਦੀ ਵੇਵੀ ਲਾਈਨ ਦਰਸਾਉਂਦਾ ਹੈ। ਡਾਕੂਮੈਂਟ ਵਿੱਚ
ਸਪੇਲੰਿਗ ਅਤੇ ਗ੍ਰਾਮਰ ਦੀ ਜਾਂਚ ਲਈ ਫੰਕਸ਼ਨ ਕੀਅ ਢ7 ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 3: ਐਕਸਲ ਵਿੱਚ ਉਪਲਬਧ ਪੇਜ਼
ਸੈੱਟਅਪ ਅਤੇ ਪ੍ਰਿੰਟਿੰਗ ਵਿਕਲਪਾਂ ਦੀ ਵਿਆਖਿਆ ਕਰੋ?
ਉੱਤਰ:- ਐਕਸਲ ਵਿੱਚ ਪੇਜ ਸੈੱਟਅੱਪ ਰਾਹੀਂ ਅਸੀਂ ਆਪਣੀ ਸਪਰੈੱਡਸ਼ੀਟ ਨੂੰ ਵਧੀਆਂ ਤਰੀਕੇ ਨਾਲ
ਪੇਸ਼ ਕਰ ਸਕਦੇ ਹਾਂ। ਐਕਸਲ ਸਾਨੂੰ ਆਪਣਾ ਪੇਜ ਸੈੱਟਅੱਪ ਕਰਨ ਲਈ ਬਹੁਤ ਸਾਰੇ ਵਿਕਲਪ ਦਿੰਦਾ ਹੈ।
ਪੇਜ ਲੇਆਊਟ ਟੈਬ ਦੇ ਪੇਜ ਸੈੱਟਅੱਪ ਗਰੁੱਪ ਵਿੱਚ ਹੇਠ ਲਿਖੀਆਂ ਕਮਾਂਡਾ ਵਰਤਿਆਂ ਜਾਂਦੀਆਂ ਹਨ:-
1. ਮਾਰਜ਼ਨ:- ਇਸਦੀ ਵਰਤੋਂ ਰਿਪੋਰਟ ਤਿਆਰ
ਕਰਨ ਲਈ ਤਿੰਨ ਪ੍ਰੀ-ਸੈੱਟ ਮਾਰਜਨਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਜਾਂ ਪੇਜ਼ ਸੈੱਟਅੱਪ
ਡਾਇਲਾਗ ਬਾਕਸ ਦੇ ਮਾਰਜ਼ਨ ਟੈਬ ਤੋਂ ਕਸਟਮ ਮਾਰਜ਼ਨ ਨੂੰ ਸੈੱਟ ਕਰਨ ਲਈ ਕੀਤੀ ਜਾ ਸਕਦੀ ਹੈ।
2. ਓਰੀਐਂਟੇਸ਼ਨ:- ਪੇਜ਼ ਨੂੰ ਪ੍ਰਿੰਟ ਕਰਨ ਲਈ
ਪੋਰਟਰੇਟ ਜਾਂ ਲੈਂਡਸਕੇਪ ਮੋਡ ਵਿੱਚ ਬਦਲਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।
3. ਸਾਈਜ਼:- ਸਾਈਜ਼ ਆਪਸ਼ਨ ਦੀ ਵਰਤੋਂ
ਪ੍ਰੀ-ਸੈੱਟ ਪੇਪਰ ਸਾਈਜ਼ ਵਿੱਚੋਂ ਇੱਕ ਨੂੰ ਚੁਣਨ,
ਇੱਕ ਕਸਟਮ ਆਕਾਰ
ਸੈੱਟ ਕਰਨ, ਜਾਂ ਪੇਜ ਨੰਬਰ ਆਦਿ ਨੂੰ ਬਦਲਣ
ਲਈ ਵਰਤਿਆ ਜਾਂਦਾ ਹੈ।
4. ਪ੍ਰਿੰਟ ਏਰੀਆਂ:- ਇਹ ਆਪਸ਼ਨ ਪ੍ਰਿੰਟ ਏਰੀਆ ਸੈੱਟ
ਕਰਨ ਜਾਂ ਹਟਾਉਣ ਲਈ ਵਰਤਿਆ ਜਾਂਦਾ ਹੈ।
5. ਬਰੇਕਸ:- ਇਸਦੀ ਵਰਤੋਂ ਪੇਜ ਬਰੇਕਸ
ਲਾਗੂ ਕਰਨ ਜਾਂ ਹਟਾਉਣ ਲਈ ਕੀਤੀ ਜਾਂਦੀ ਹੈ।
6. ਬੈਕਗ੍ਰਾਊਂਡ:- ਬੈਕਗ੍ਰਾਊਂਡ ਆਪਸ਼ਨ ਦੀ ਵਰਤੋਂ
ਵਰਕਸ਼ੀਟ ਵਿੱਚ ਇੱਕ ਨਵੀਂ ਬੈਕਗ੍ਰਾਊਂਡ ਵਰਤਣ ਲਈ ਇੱਕ ਨਵਾਂ ਗ੍ਰਾਫਿਕ ਜਾਂ ਫੋਟੋ ਲਗਾਉਣ ਲਈ ਕੀਤੀ
ਜਾ ਸਕਦੀ ਹੈ।
7. ਪ੍ਰਿੰਟ ਟਾਈਟਲ:- ਇਸ ਆਪਸ਼ਨ ਦੀ ਵਰਤੋਂ ਕਿਸੇ
ਰਿਪੋਰਟ ਵਿੱਚ ਵਰਕਸ਼ੀਟ ਦੀ ਕਤਾਰ ਦੇ ਨੰਬਰ ਨੂੰ ਵਰਕਸ਼ੀਟ ਵਿੱਚ ਅਤੇ ਕਾਲਮ ਦੇ ਟਾਈਟਲ ਨੂੰ ਹਰੇਕ
ਪੇਜ ਤੇ ਦੁਹਰਾਉਣ ਲਈ ਕਰ ਸਕਦੇ ਹਾਂ।
ਪ੍ਰਸ਼ਨ 4: ਐਕਸਲ ਵਿੱਚ ਫੰਕਸ਼ਨ ਕੀ ਹੁੰਦੇ
ਹਨ? ਉਦਾਹਰਣ ਦੇ ਨਾਲ ਕਿਸੇ ਵੀ ਦੋ
ਫੰਕਸ਼ਨਾਂ ਦੀ ਵਿਆਖਿਆ ਕਰੋ?
ਉੱਤਰ:- ਇੱਕ ਫੰਕਸ਼ਨ ਫਾਰਮੂਲੇ ਬਣਾਉਣ ਲਈ ਇੱਕ ਸਵੈਚਾਲਤ ਵਿਧੀ ਪ੍ਰਦਾਨ ਕਰਦਾ ਹੈ। ਫੰਕਸ਼ਨ
ਇੱਕ ਪਹਿਲਾਂ ਤੋਂ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ,
ਜੋ ਕਿਸੇ ਵਿਸ਼ੇਸ਼
ਕ੍ਰਮ ਵਿੱਚ ਵਿਸ਼ੇਸ਼ ਮੁੱਲ ਦੀ ਵਰਤੋਂ ਕਰਕੇ ਗਣਨਾਂ ਕਰਦਾ ਹੈ। ਐੱਮ.ਐੱਸ.ਐਕਸਲ ਵਿੱਚ ਸ਼ੂੰ, ਅੜਓ੍ਰਅਘਓ, ਛੌੂਂਠ, ੰਅਯ, ਅਤੇ ੰੀਂ ਆਦਿ ਫੰਕਸ਼ਨਾਂ ਦੀ
ਵਰਤੋਂ ਕੀਤੀ ਜਾਂਦੀ ਹੈ।
1. ਸ਼ੂੰ:- ਐਕਸਲ ਵਿੱਚ ਸ਼ੂੰ ਫੰਕਸ਼ਨ
ਸਪਲਾਈ ਕੀਤੇ ਮੁੱਲ ਦੇ ਜੋੜ ਦੀ ਰਕਮ ਵਾਪਸ ਕਰਦਾ ਹੈ। ਸ਼ੂੰ ਫੰਕਸ਼ਨ ਮੁੱਲਾਂ ਨੂੰ ਜੋੜਦਾ ਹੈ। ਇਸ
ਵਿੱਚ ਅਸੀਂ ਮੁੱਲ, ਸੈੱਲ ਐਡਰੈਸ ਜਾਂ ਸੈੱਲਾਂ ਦੀ
ਰੇਂਜ ਤਿੰਨੋ ਸ਼ਾਮਲ ਕਰ ਸਕਦੇ ਹਾਂ।
ਸਿੰਟੈਕਸ:- =ਸ਼ੂੰ(ਮੁੱਲ 1, ਮੁੱਲ 2, ਮੁੱਲ 3,……)
ਉਦਾਹਰਣ:-
2. ਛੌੂਂਠ:- ਐਕਸਲ ਵਿੱਚ ਛੌੂਂਠ ਫੰਕਸ਼ਨ
ਸੈੱਲਾਂ ਦੀ ਗਿਣਤੀ ਕਰਦਾ ਹੈ, ਜਿਸ ਵਿੱਚ ਨੰਬਰ ਹੁੰਦੇ ਹਨ
ਅਤੇ ਆਰਗੂਮੈਂਟ ਦੀ ਸੂਚੀ ਵਿੱਚ ਨੰਬਰ ਗਿਣਦਾ ਹੈ। ਛੌੂਂਠ ਫੰਕਸ਼ਨ ਦੀ ਵਰਤੋਂ ਕਰਕੇ ਇੱਕ ਨੰਬਰ
ਫੀਲਡ ਵਿੱਚ ਐਂਟਰੀਆਂ ਦੀ ਗਿਣਤੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਿੰਟੈਕਸ:- =ਛੌੂਂਠ(ਮੁੱਲ 1, ਮੁੱਲ 2, ਮੁੱਲ 3,……)
ਉਦਾਹਰਣ:-
ਪ੍ਰਸ਼ਨ 5: ਟਾਈਪਿੰਗ ਦੇ ਵੱਖ-ਵੱਖ
ਤਰੀਕਿਆਂ ਬਾਰੇ ਦੱਸੋ?
ਉੱਤਰ:- ਟਾਈਪਿੰਗ ਕਰਨ ਲਈ ਦੋ ਤਰੀਕੇ ਵਰਤੇ ਜਾਂਦੇ ਹਨ:-
1. ਟੱਚ ਟਾਈਪਿੰਗ:- ਟੱਚ ਟਾਈਪਿੰਗ ਇੱਕ ਅਜਿਹੀ
ਤਕਨੀਕ ਹੈ ਜਿਸ ਰਾਹੀਂ ਅਸੀਂ ਕੀਅ-ਬੋਰਡ ਨੂੰ ਦੇਖੇ ਬਿਨਾਂ੍ਹ ਸਾਰੀਆਂ ਉਂਗਲਾਂ ਨਾਲ ਕਦਮ-ਦਰ-ਕਦਮ
ਟਾਈਪਿੰਗ ਕਰਨਾ ਸਿੱਖ ਸਕਦੇ ਹਾਂ। ਜੇਕਰ ਅਸੀਂ ਟਾਈਪ ਕਰਨ ਸਮੇਂ ਕੀਅਬੋਰਡ ਉਪੱਰ ਕੀਅਜ਼ ਲੱਭਦੇ
ਰਹਾਗੇਂ ਤਾਂ ਨਤੀਜੇ ਵੱਜੋਂ ਸਾਡੀ ਟਾਈਪਿੰਗ ਸਪੀਡ ਬਹੱੁਤ ਹੋਲੀ ਹੋ ਜਾਵੇਗੀ। ਇਸ ਤਕਨੀਕ ਨੂੰ ਸਿਖੱਣ
ਲਈ ਕੋਈ ਵੀ ਟਾਈਪਿੰਗ ਸਾਫਟਵੇਅਰ ਵਰਤਿਆ ਜਾ ਸਕਦਾ ਹੈ।
2. ਆਵਾਜ਼ ਟਾਈਪਿੰਗ:- ਇਹ ਇੱਕ ਤਰ੍ਹਾਂ ਨਾਲ ਇੱਕ
ਸਪੀਚ ਰਿਕੋਗਨੀਸ਼ਨ ਪ੍ਰੋਗਰਾਮ ਹੈ, ਜੋ ਯੁਜ਼ਰ ਵੱਲੋਂ ਬੋਲੇ ਗਏ
ਸ਼ਬਦਾਂ ਨੂੰ ਲਿਖਤੀ/ਅੱਖਰੀ ਭਾਸ਼ਾ ਵਿੱਚ ਬਦਲਦਾ ਹੈ।
ਪਾਠ – 2 ਸੀ ਵਿੱਚ ਕੰਟਰੋਲ ਸਟੇਟਮੈਂਟ
ਬਹੁਪਸੰਦੀ ਪ੍ਰਸ਼ਨ
1. ਹੇਠ ਲਿਖੀਆਂ ਵਿੱਚੋਂ ਕਿਹੜੀ
ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ।
ੳ) for ਅ) break ੲ) if ਸ) while
2. switch-case__________
ਤਰ੍ਹਾਂ ਦੀ
ਸਟੇਟਮੈਂਟ ਹੁੰਦੀ ਹੈ।
ੳ) if-else ਅ) if else if ੲ) break ਸ) goto
3. switch ਸਟੇਟਮੈਂਟ ਵਿੱਚ __ case ਨੂੰ ਖਤਮ ਕਰਨ ਲਈ ਵਰਤੀ
ਜਾਂਦੀ ਹੈ।
ੳ) continue ਅ) goto ੲ) if ਸ) break
4. ਹੇਠ ਲਿਖੀਆਂ ਵਿੱਚੋਂ ਕਿਹੜੀ
ਪੋਸਟ ਟੈਸਟ ਲੂਪ ਦੀ ਉਦਾਹਰਣ ਹੈ?
ੳ) for ਅ) while ੲ) do-while ਸ) continue
5. ਹੇਠ ਲਿਖੀਆਂ ਵਿੱਚੋਂ ਕਿਹੜੀ
ਜੰਪਿੰਗ ਸਟੇਟਮੈਂਟ ਨਹੀਂ ਹੈ?
ੳ) do-while ਅ) continue ੲ) goto ਸ) break
ਖਾਲੀ ਥਾਵਾਂ ਭਰੋ
1. _____ ਲੂਪ ਵਿੱਚ ਕੱੁਝ ਕੰਡੀਸ਼ਨ ਨੂੰ
ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ।
ਉੱਤਰ:- ਪ੍ਰੀ-ਟੈਸਟ ਲੂਪ
2. _____ ਲੂਪ ਵਿੱਚ ਕੰਟਰੋਲ ਨੂੰ ਲੂਪ
ਦੀ ਬਾਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ।
ਉੱਤਰ:- ਪੋਸਟ ਟੈਸਟ ਲੂਪ
3. ਲੂਪ ਵਿੱਚ ਕੁੱਝ ਸਟੇਟਮੈਂਟਾਂ
ਨੂੰ ਛੱਡਣ ਲਈ ______ ਸਟੇਟਮੈਂਟ ਵਰਤੀ ਜਾਂਦੀ ਹੈ।
ਉੱਤਰ:- continue
4. ______ ਇੱਕ ਮਲਟੀ-ਵੇਅ ਕੰਟਰੋਲ
ਸਟੇਟਮੈਂਟ ਹੈ।
ਉੱਤਰ:- switch-case
5. break ਸਟੇਟਮੈਂਟਾਂ ਨੂੰ ______ ਸਟੇਟਮੈਂਟਾਂ ਵਿੱਚ ਚੳਸੲ ਖਤਮ
ਕਰਨ ਲਈ ਵਰਤਿਆ ਜਾਂਦਾ ਹੈ।
ਉੱਤਰ:- switch
ਬਹੁਤ ਛੋਟੇ ਉਤੱਰਾਂ ਵਾਲੇ ਪ੍ਰਸ਼ਨ
1. ਇੱਕ if ਸਟੇਟਮੈਂਟ ਦਾ ਦੁਸਰੀ if ਸਟੇਟਮੈਂਟ ਵਿੱਚ ਲਿਖਣਾ ਕੀ
ਅਖਵਾਉਂਦਾ ਹੈ?
ਉੱਤਰ:- Nested if
2. ਸੀ ਭਾਸ਼ਾ ਵਿੱਚ ਪ੍ਰੋਗਰਾਮਾਂ
ਦੇ ਸਧਾਰਣ ਵਹਾਅ ਨੂੰ ਬਦਲਣ ਲਈ ਕਿਹੜੇ ਸਟੇਟਮੈਂਟ ਵਰਤੇ ਜਾਂਦੇ ਹਨ?
ਉੱਤਰ:- ਬ੍ਰਾਂਚਿੰਗ ਕੰਟਰੋਲ ਸਟੇਟਮੈਂਟ
3. ਲੂਪ ਦੇ ਅੰਦਰ ਕੁੱਝ
ਸਟੇਟਮੈਂਟਸ ਛੱਡਣ ਲਈ ਕਿਹੜੀ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ?
ਉੱਤਰ:- continue
4. ਕਿਹੜੀਆਂ ਸਟੇਟਮੈਂਟਸ ਕਮਾਂਡਾ
ਨੂੰ ਦੁਹਰਾਉਣ ਦਾ ਕੰਮ ਕਰਦੀਆਂ ਹਨ?
ਉੱਤਰ:- goto
ਛੋਟੇ ਉਤੱਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1: ਬ੍ਰਾਂਚਿੰਗ ਨੂੰ ਪਰਿਭਾਸ਼ਿਤ
ਕਰੋ? ਇਸਦੀਆਂ ਵੱਖ-ਵੱਖ ਕੰਟਰੋਲ
ਸਟੇਟਮੈਂਟਾਂ ਦੇ ਨਾਂ ਲਿਖੋ?
ੳੱੁਤਰ: ਉਹ ਸਟੇਟਮੈਨਾਂ ਜੋ ਪ੍ਰੋਗਰਾਮ ਦੇ ਚਲੱਣ ਦੋਰਾਨ ਇੱਕ ਬ੍ਰਾਂਚ ਜਾਂ ਦੂਜੀ ਬ੍ਰਾਂਚ ਦੀ
ਚੋਣ ਕਰਦੀਆਂ ਹਨ, ਉਹਨਾਂ ਨੂੰ ਬ੍ਰਾਂਚਿੰਗ
ਸਟੇਟਮੈਂਟ ਕਿਹਾ ਜਾਂਦਾ ਹੈ। ਇਹਨਾਂ ਸਟੇਟਮੈਂਟਾਂ ਦੀ ਵਰਤੋਂ ਫੈਸਲਾ ਲੈਣ ਦੇ ਕੰਮਾਂ ਲਈ ਜਾਂ ਇੱਕ
ਤੋਂ ਜਿਆਦਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ।
ਬ੍ਰਾਂਚਿੰਗ ਸਟੇਟਮੈਂਟ ਨੂੰ ਅਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-
1. ਕੰਡੀਸ਼ਨਲ ਕੰਟਰੋਲ ਸਟੇਟਮੈਂਟ
2. ਮਲਟੀ-ਵੇਅ ਕੰਡੀਸ਼ਨਲ ਕੰਟਰੋਲ ਸਟੇਟਮੈਂਟ
ਪ੍ਰਸ਼ਨ 2: ਲੂਪਿੰਗ ਕੀ ਹੈ? ਤਿੰਨ ਵੱਖ-ਵੱਖ ਕਿਸਮਾਂ ਦੀਆਂ ਲੂਪਿੰਗ ਸਟੇਟਮੈਂਟਾਂ ਦੇ ਨਾਂ ਲਿਖੋ?
ੳੱੁਤਰ: ਲੂਪਿੰਗ ਸਟੇਟਮੈਂਟ ਨੂੰ ਇਟਰੇਟਿਵ ਸਟੇਟਮੈਂਟਸ ਵੀ ਕਿਹਾ ਜਾਂਦਾ ਹੈ। ਪ੍ਰੋਗਰਾਮਾਂ
ਵਿੱਚ ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ,
ਜਦੋਂ ਸਾਨੂੰ
ਸਟੇਟਮੈਂਟਾਂ ਦੇ ਬਲਾਕ ਨੂੰ ਕਈ ਵਾਰ ਚਲਾਉਣ ਦੀ ਲੋੜ ਪੈਂਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੂਪ
ਸਾਨੂੰ ਸਟੇਟਮੈਂਟਾਂ ਨੂੰ ਦੁਹਰਾਉਣ ਦਾ ਇੱਕ ਢੰਗ ਮੁਹੱਈਆਂ ਕਰਵਾਉਂਦੀਆਂ ਹਨ ਅਤੇ ਉਹ ਇਹ ਵੀ
ਨਿਯੰਤਰਨ ਕਰਦੀਆਂ ਹਨ ਕਿ ਸਟੇਟਮੈਂਟਾਂ ਨੂੰ ਕਿੰਨੀ ਵਾਰ ਦੁਹਰਾਇਆ ਜਾਵੇਗਾ।
ਲੂਪਿੰਗ ਸਟੇਟਮੈਂਟ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੀਆਂ ਹਨ:-
1. For ਲੂਪ
2. While ਲੂਪ
3. Do while ਲੂਪ
ਪ੍ਰਸ਼ਨ 3: Nested if ਸਟੇਟਮੈਂਟ ਕੀ ਹੈ? ਇਸਦੀ ਬਣਤਰ ਲਿਖੋ?
ੳੱੁਤਰ: ਜਦੋਂ ਇੱਕ if ਕੰਡੀਸ਼ਨ ਦੇ ਸਟੇਟਮੈਂਟ ਬਲਾਕ
ਵਿੱਚ ਇੱਕ ਹੋਰ if ਕੰਡੀਸ਼ਨ ਜਾਂ if else ਕੰਡੀਸ਼ਨ ਦੇ ਸਟੇਟਮੈਂਟ ਬਲਾਕ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸਨੂੰ Nested if ਸਟੇਟਮੈਂਟ ਕਹਿੰਦੇ ਹਨ।ਇਸ
ਤਰ੍ਹਾਂ ਅਸੀ ਕਹਿ ਸਕਦੇ ਹਾਂ ਕਿ ਅੰਦਰੂਨੀ if ਸਟੇਟਮੈਂਟ ਦਾ ਬਲਾਕ ਉਸ ਸਮੇਂ
ਕੰਮ ਕਰੇਗਾ ਜਦੋਂ ਬਾਹਰੀ if ਸਟੇਟਮੈਂਟ ਦੀ ਕੰਡੀਸ਼ਨ ਅਤੇ
ਅੰਦਰੂਨੀ if ਸਟੇਟਮੈਂਟ ਦੀ ਕੰਡੀਸ਼ਨ ਦੋਵੇਂ
ਹੀ ਸਹੀ ਹੋਣ।
ਬਣਤਰ:- if(expression or condition1)
{
/*Execute when condition1 is
true*/
if(expression
or condition2)
{
/*Execute
when condition2 is true*/
Block1
of statements;
}
}
ਪ੍ਰਸ਼ਨ 4: if else ਸਟੇਟਮੈਂਟ ਕੀ ਹੈ? if else ਸਟੇਟਮੈਂਟ ਲਈ ਇੱਕ ਪ੍ਰੋਗਰਾਮ
ਲਿਖੋ?
ੳੱੁਤਰ: if else ਸਟੇਟਮੈਂਟ ਰਾਹੀਂ ਵੀ ਅਸੀਂ
ਸਟੇਟਮੈਂਟ ਦੇ ਲਾਗੂ ਕਰਨ ਦੀ ਸਥਿਤੀ ਨੂੰ ਕੰਟਰੋਲ ਕਰ ਸਕਦੇ ਹਾਂ। ਜਦੋਂ ਅਸੀਂ ਦੋ ਜਾਂ ਦੋ ਵੱਧ
ਸ਼ਰਤਾਂ ਦੇ ਆਧਾਰ ਤੇ ਕੋਈ ਫੈਸਲਾ ਲੈਣਾ ਹੁੰਦਾ ਹੈ,
ਜਾਂ ਪ੍ਰੋਗਰਾਮ
ਤੋਂ ਕੋਈ ਖਾਸ ਕੰਮ ਕਰਵਾਉਣਾ ਹੁੰਦਾ ਹੈ, ਤਾਂ ਅਸੀਂ if else ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਜੇਕਰ if ਕੰਡੀਸ਼ਨ ਸਹੀ ਸਾਬਤ ਹੁੰਦੀ ਹੈ, ਤਾਂ if ਬਲਾਕ ਲਾਗੂਕਰਨ ਹੁੰਦਾ ਹੈ, ਅਤੇ else ਭਾਗ ਨੂੰ ਛੱਡ ਦਿੱਤਾ ਜਾਂਦਾ ਹੈ। ਅਤੇ if ਸਟੇਟਮੈਂਟ ਦੇ ਗਲਤ ਹੋਣ ਦੀ ਸਥਿਤੀ ਵਿੱਚ ਸਿਰਫ else ਭਾਗ ਦਾ ਲਾਗੂ ਕਰਨ ਹੁੰਦਾ ਹੈ।
#include<stdio.h>
void main()
{
int
a=20, b=10;
if(a>b)
{
printf(“a
is greater than b”);
}
else
{
printf(“a
is less than b”);
}
getch();
}
ਪ੍ਰਸ਼ਨ 5: While ਸਟੇਟਮੈਂਟ ਕੀ ਹੈ? ਇਸਦੀ ਬਣਤਰ ਲਿਖੋ?
ੳੱੁਤਰ: While ਲੂਪ ਇੱਕ
ਪ੍ਰੀ-ਟੈਸਟ ਲੂਪ ਹੈ, ਅਤੇ ਇਸ ਲੂਪ ਦੀ ਵਰਤੋਂ ਕਿਸੇ
ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਦੇ ਕੰਮ ਆਉਂਦੀ ਹੈ। ਇਸ ਲੂਪ ਲਈ ਛ ਭਾਸ਼ਾ ਦੇ While ਕੀਅਵਰਡ ਦੀ ਵਰਤੋਂ ਕੀਤੀ
ਜਾਂਦੀ ਹੈ। While ਲੂਪ ਵਿੱਚ ਸਿਰਫ
ਟੈਸਟ ਕੰਡੀਸ਼ਨ ਪਰਿਭਾਸ਼ਿਤ ਕੀਤੀ ਜਾਂਦੀ ਹੈ, ਲੂਪ ਦੇ ਸ਼ੁਰੂਆਤੀ ਭਾਗ ਨੂੰ While ਲੂਪ ਤੋਂ ਪਹਿਲਾਂ ਪਰਿਭਾਸ਼ਿਤ
ਕੀਤਾ ਜਾਂਦਾ ਹੈ, ਅਤੇ ਲੂਪ ਦੇ ਸਟੈੱਪ ਸਾਈਜ਼ ਨੂੰ
While () ਲੂਪ ਦੇ ਅੰਦਰ ਡਿਕਲੇਅਰ
ਕੀਤਾ ਜਾਂਦਾ ਹੈ।
While () ਲੂਪ ਦਾ ਸਿੰਟੈਕਸ:-
Variable declaration;
Variable initialization;
while(test condition)
{
Statement
block;
Step
size;
}
ਵੱਡੇ ਉਤੱਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੰਟਰੋਲ ਸਟੇਟਮੈਂਟ ਕੀ ਹਨ? ਉਹਨਾਂ ਦੀਆਂ ਕਿਸਮਾਂ ਲਿਖੋ?
ਉੱਤਰ: ਕੰਪਿਊਟਰ ਪ੍ਰੋਗਰਾਮ ਹਦਾਇਤਾਂ ਜਾਂ
ਸਟੇਟਮੈਂਟ ਦਾ ਇੱਕ ਇਕੱਠ ਹੁੰਦਾ ਹੈ, ਜਿਸ ਦੀ ਵਰਤੋਂ ਕੰਪਿਊਟਰ ਤੋਂ
ਵਿਸ਼ੇਸ਼ ਕੰਮ ਕਰਵਾਉਣ ਲਈ ਕੀਤੀ ਜਾਂਦੀ ਹੈ। ਇਹ ਸਟੇਟਮੈਂਟਾਂ ਪ੍ਰੋਗਰਾਮ ਵਿੱਚ ਲਿਖੀ ਤਰਤੀਬ
ਅਨੁਸਾਰ ਇੱਕ ਤੋਂ ਬਾਅਦ ਇੱਕ ਲਾਗੂ ਹੁੰਦੀਆਂ ਹਨ।
ਸਟੇਟਮੈਂਟ ਲਾਗੂ ਕਰਨ ਦਾ ਇਹ ਕ੍ਰਮ ਸਧਾਰਣ ਸਮੱਸਿਆਵਾਂ ਲਈ ਚੰਗਾ ਕੰਮ ਕਰਦਾ ਹੈ, ਜਿਥੇ ਫੈਸਲਾ ਕਰਨ ਦੀ ਕੋਈ ਪ੍ਰਕਿਿਰਆ ਸ਼ਾਮਲ ਨਹੀਂ ਹੁੰਦੀ। ਪਰ ਕਈ ਵਾਰ ਇਹਨਾਂ ਸਟੇਟਮੈਂਟ ਦੇ
ਲਾਗੂ ਕਰਨ ਦੇ ਕ੍ਰਮ ਨੂੰ ਬਦਲਣ ਦੀ ਲੋੜ ਪੈਂਦੀ ਹੈ ਜਾਂ ਸਟੇਟਮੈਂਟ ਦੇ ਸਮੂਹ ਨੂੰ ਉਸ ਸਮੇਂ ਤੱਕ
ਦੁਹਰਾਇਆ ਜਾਂਦਾ ਹੈ ਜਦੋਂ ਤੱਕ ਵਿਸ਼ੇਸ਼ ਹਾਲਾਤ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਸਟੇਟਮੈਂਟਾਂ
ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਪ੍ਰੋਗਰਾਮ ਦੇ ਚੱਲਣ ਦੇ ਵਹਾਅ ਨੂੰ ਕੰਟਰੋਲ ਕਰ ਸਕਦੇ ਹਾਂ, ਉਹਨਾਂ ਨੂੰ ਕੰਟਰੋਲ ਸਟੇਟਮੈਂਟਾਂ ਕਿਹਾ ਜਾਂਦਾ ਹੈ।
ਕੰਟਰੋਲ ਸਟੇਟਮੈਂਟ ਦੀਆਂ ਕਿਸਮਾਂ:-
1. ਬ੍ਰਾਂਚਿੰਗ ਕੰਟਰੋਲ ਸਟੇਟਮੈਂਟ
2. ਲੂਪਿੰਗ ਕੰਟਰੋਲ ਸਟੇਟਮੈਂਟ
3. ਜੰਪਿੰਗ ਕੰਟਰੋਲ ਸਟੇਟਮੈਂਟ
ਪ੍ਰਸ਼ਨ 2. Switch ਸਟੇਟਮੈਂਟ ਕੀ ਹੈ? Switch ਸਟੇਟਮੈਂਟ ਲਈ ਪ੍ਰੋਗਰਾਮ ਲਿਖੋ?
ਉੱਤਰ: ਜਦੋਂ ਅਸੀਂ ਕਿਸੇ ਪ੍ਰੋਗਰਾਮ ਵਿੱਚ ਇੱਕ ਤੋਂ ਵੱਧ ਡਿ ਕੰਡੀਸ਼ਨ ਦੀ ਵਰਤੋਂ ਕਰਦੇ ਹਾਂ
ਤਾਂ ਪ੍ਰੋਗਰਾਮ ਗੁੰਝਲਦਾਰ ਹੋ ਜਾਂਦਾ ਹੈ, ਜਿਸ ਕਰਕੇ ਪ੍ਰੋਗਰਾਮ ਨੂੰ
ਪੜ੍ਹਨਾ ਅਤੇ ਸਮਝਣਾ ਔਖਾ ਹੋ ਜਾਂਦਾ ਹੈ, ਇਸ ਮੁਸ਼ਕਲ ਤੋਂ ਬਚੱਣ ਲਈ
ਸਾਨੂੰ Switch case ਕੰਟਰੋਲ
ਸਟੇਟਮੈਂਟ ਦੀ ਵਰਤੋਂ ਕਰਨੀ ਪੈਂਦੀ ਹੈ। ਸਵਿਚ ਕੇਸ if else if ਸਟੇਟਮੈਂਟਾਂ ਦੀ ਤਰ੍ਹਾਂ ਹੀ ਹੁੰਦੀ ਹੈ,
ਇਹ ਸਾਡੇ ਤੇ
ਨਿਰਭਰ ਕਰਦਾ ਹੈ ਕਿ ਅਸੀਂ ਕਿਹੜੀ ਸਟੇਟਮੈਂਟਵਰਤਦੇ ਹਾਂ। ਸਵਿਚ ਸਟੇਟਮੈਂਟ ਵਧੇਰੇ ਕੁਸ਼ਲ
ਸਟੇਟਮੈਂਟ ਹੈ ਅਤੇ ਇਸਨੂੰ ਪੜ੍ਹਨਾ ਸੌਖਾ ਹੈ। ਸਵਿਚ ਕੇਸ ਵਿੱਚ ਸਟੇਟਮੈਂਟਾਂ ਦੇ ਸਮੂਹ ਨੂੰ ਉਦੋਂ
ਹੀ ਲਾਗੂ ਕੀਤਾ ਜਾਂਦਾ ਹੈ, ਜਸੋਂ ਸਿਰਫ ਸੰਬੰਧਿਤ ਚੳਸੲ
ਕਾਂਸਟੈਂਟ ਸਹੀ ਹੋਣ। ਜਦੋਂ ਸਾਰੇ case ਕਾਂਸਟੈਂਟ ਗਲਤ ਸਾਬਤ ਹੁੰਦੇ ਹਨ, ਤਾਂ ਕੰਟਰੋਲ ਦੲਡਉਲਟ ਪੁਆਇੰਟ
ਤੇ ਆ ਜਾਂਦਾ ਹੈ ਅਤੇ ਉਸਦਾ ਲਾਗੂਕਰਨ ਕਰਦਾ ਹੈ।
Switch ਸਟੇਟਮੈਂਟ ਪ੍ਰੋਗਰਾਮ-
#include<stdio.h>
Void main()
{
char day = ‘D’;
switch(day)
{
case
‘A’:
printf(“Monday”);
break;
case
‘B”:
printf(“Tuesday”);
break;
case
‘C’:
printf(“Wednesday”);
break;
case ‘D’:
printf(“Thusrday”); break;
case ‘E’:
Printf(“Friday”); break;
Case ‘F’:
printf(“Saturday”); break;
default:
printf(“Day is not found”); break;
}
getch();
}
ਪ੍ਰਸ਼ਨ 3. ਲੂਪਸ ਕੀ ਹਨ? ਲੂਪਸ ਦੀਆਂ ਦੋ ਵੱਖ-ਵੱਖ ਸ਼੍ਰੇਣੀਆਂ ਕਿਹੜੀਆਂ ਹਨ?
ਉੱਤਰ: ਲੂਪਿੰਗ ਸਟੇਟਮੈਂਟ ਨੂੰ ਇਟਰੇਟਿਵ ਸਟੇਟਮੈਂਟਸ ਵੀ ਕਿਹਾ ਜਾਂਦਾ ਹੈ। ਪ੍ਰੋਗਰਾਮਾਂ
ਵਿੱਚ ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ,
ਜਦੋਂ ਸਾਨੂੰ
ਸਟੇਟਮੈਂਟਾਂ ਦੇ ਬਲਾਕ ਨੂੰ ਕਈ ਵਾਰ ਚਲਾਉਣ ਦੀ ਲੋੜ ਪੈਂਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੂਪ
ਸਾਨੂੰ ਸਟੇਟਮੈਂਟਾਂ ਨੂੰ ਦੁਹਰਾਉਣ ਦਾ ਇੱਕ ਢੰਗ ਮੁਹੱਈਆਂ ਕਰਵਾਉਂਦੀਆਂ ਹਨ ਅਤੇ ਉਹ ਇਹ ਵੀ
ਨਿਯੰਤਰਨ ਕਰਦੀਆਂ ਹਨ ਕਿ ਸਟੇਟਮੈਂਟਾਂ ਨੂੰ ਕਿੰਨੀ ਵਾਰ ਦੁਹਰਾਇਆ ਜਾਵੇਗਾ।
ਲੂਪ ਦੀ ਕਿਸਮਾਂ:-
1. ਪ੍ਰੀ ਟੈਸਟ ਲੂਪ
2. ਪੋਸਟ ਟੈਸਟ ਲੂਪ
ਪ੍ਰਸ਼ਨ 4. ਜੰਪਿੰਗ ਸਟੇਟਮੈਂਟ ਕੀ
ਹੁੰਦੀਆਂ ਹਨ? ਇਹਨਾਂ ਦੀਆਂ ਕਿਸਮਾਂ ਦਾ ਵਰਣਨ
ਕਰੋ?
ਉੱਤਰ: ਸੀ ਪ੍ਰੋਗਰਾਮਿੰਗ ਵਿੱਚ ਜੰਪਿੰਗ ਸਟੇਟਮੈਂਟ ਦੀ ਵਰਤੋਂ ਇੱਕ ਪ੍ਰੋਗਰਾਮ ਦੇ ਸਧਾਰਣ
ਵਹਾਅ ਨੂੰ ਬਦਲਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।ਇਹਨਾਂ ਸਟੇਟਮੈਂਟਾਂ ਦੀ ਵਰਤੋਂ ਨਾਲ ਅਸੀਂ
ਪ੍ਰੋਗਰਾਮ ਦੇ ਕੰਟਰੋਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਉਪੱਰ ਟ੍ਰਾਂਸਫਰ ਕਰ ਸਕਦੇ ਹਾਂ।
ਜੰਪਿੰਗ ਸਟੇਟਮੈਂਟ ਦੀਆਂ ਕਿਸਮਾਂ:-
1. ਬਰੇਕ ਸਟੇਟਮੈਂਟ
2. ਕੰਟੀਨਿਊ ਸਟੇਟਮੈਂਟ
3. ਗੋਟੂ ਸਟੇਟਮੈਂਟ
ਪ੍ਰਸ਼ਨ 5. Do while ਲੂਪ ਕੀ ਹੈ? ਇਹ while ਲੂਪ ਤੋਂ ਕਿਵੇਂ ਭਿੰਨ ਹੈ?
ਉੱਤਰ: C ਭਾਸ਼ਾ ਵਿੱਚ ਵਰਤੀ
ਜਾਣ ਵਾਲੀ ਇਸ ਲੂਪ ਨੂੰ ਪੋਸਟ ਟੈਸਟ ਲੂਪ ਕਿਹਾ ਜਾਂਦਾ ਹੈ। ਇਸ ਲੂਪ ਵਿੱਚ ਵੀ ਸਾਨੂੰ ਲੂਪ ਦੇ
ਤਿੰਨੋ ਭਾਗ: ਲੂਪ ਦਾ ਸ਼ੁਰੂਆਤੀ ਭਾਗ, ਟੈਸਟ ਕੰਡੀਸ਼ਨ ਅਤੇ ਲੂਪ ਦੇ
ਸਟੈੱਪ ਸਾਈਜ਼ ਦੀ ਜਰੂਰਤ ਪੈਂਦੀ ਹੈ। ਇਸ ਲੂਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੰਡੀਸ਼ਨ ਸੱਭ ਤੋਂ
ਅਖੀਰ ਵਿੱਚ ਚੈੱਕ ਹੁੰਦੀ ਹੈ। ਭਾਵ ਕਿ ਜਦੋਂ ਵੀ ਸਾਨੂੰ ਆਪਣੇ ਪ੍ਰੋਗਰਾਮ ਵਿੱਚ ਲੂਪ ਦੇ
ਸਟੇਟਮੈਂਟ ਬਲਾਕ ਨੂੰ ਘੱਟ ਤੋਂ ਘੱਟ ਇੱਕ ਵਾਰ ਲਾਗੂ ਕਰਵਾਉਣਾ ਹੋਵੇ ਤਾਂ ਅਸੀਂ ਇਸ ਲੂਪ ਦੀ ਵਰਤੋਂ
ਕਰਾਂਗੇ।
Do while ਲੂਪ ਇੱਕ ਪੋਸਟ ਟੈਸਟ ਲੂਪ ਹੈ, ਜਦਕਿ while ਲੂਪ ਪ੍ਰੀ ਟੈਸਟ ਲੂਪ ਹੈ। while ਲੂਪ ਵਿੱਚ ਪਹਿਲਾਂ ਕੰਡੀਸ਼ਨ
ਚੈੱਕ ਹੂੰਦੀ ਹੈ ਅਤੇ ਕੰਡੀਸ਼ਨ ਦੇ ਸਹੀ ਹੋਣ ਦੀ ਸੁਰਤ ਵਿੱਚ ਹੀ ਲੂਪ ਦੀ ਬਾਡੀ ਦਾ ਲਾਗੂਕਰਨ
ਹੁੰਦਾ ਹੈ, ਜਦਕਿ Do while ਲੂਪ ਵਿੱਚ ਪਹਿਲਾਂ ਲੂਪ ਦੀ
ਬਾਡੀ ਦਾ ਲਾਗੂਕਰਨ ਹੁੰਦਾ ਹੈ ਫਿਰ ਕੰਡੀਸ਼ਨ ਚੈੱਕ ਹੁੰਦੀ ਹੈ। Do while ਲੂਪ ਵਿੱਚ ਕੰਡੀਸ਼ਨ ਸਹੀ ਹੋਵੇ
ਜਾਂ ਨਾ ਹੋਵੇ ਲੂਪ ਦੀ ਬਾਡੀ ਲਾਗੂਕਰਨ ਇੱਕ ਵਾਰ ਜਰੂਰ ਹੁੰਦਾ ਹੈ
0 Comments
Post a Comment
Please don't post any spam link in this box.