Punjab School Education Board

Class 10 Computer Science (2025-26)

ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 10ਵੀਂ ਦੇ ਕੰਪਿਊਟਰ ਸਾਇੰਸ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।

    ਕੰਪਿਊਟਰ ਸਾਇੰਸ

    ਜਮਾਤ :- ਦਸਵੀਂ

    ਪਾਠ – 1 ਆਫਿਸ ਟੂਲਜ਼

    ਬਹੁ-ਵਿਕਲਪੀ ਪ੍ਰਸ਼ਨ।

    1.ਹੇਠ ਲਿਿਖਆਂ ਵਿੱਚੋਂ ਕਿਹੜਾ ਆਫਿਸ ਟੂਲਜ਼ ਦੀ ਉਦਾਹਰਣ ਹੈ?

    ੳ) ਐੱਮ.ਐੱਸ.ਵਰਡ         ਅ) ਗੂਗਲ ਸਲਾਈਡਜ਼       ੲ) ਐੱਮ.ਐੱਸ.ਪਾਵਰਪੁਆਇੰਟ          ਸ) ਉਪਰੋਕਤ ਸਾਰੇ

    2.ਹੇਠ ਲਿਿਖਆਂ ਵਿੱਚੋਂ ਕਿਹੜਾ ਵਰਡ-ਪ੍ਰੋਸੈਸਰ ਦੀ ਉਦਾਹਰਣ ਹੈ?

    ੳ)ਗੂਗਲ ਡਾਕਸ            ਅ) ਗੂਗਲ ਸ਼ੀਟਜ਼ ੲ) ਗੂਗਲ ਡ੍ਰਾਇਵ            ਸ) ਐੱਮ.ਐੱਸ.ਐਕਸੈਲ

    3. ਹੇਠ ਲਿਿਖਆਂ ਵਿੱਚੋਂ ਕਿਹੜਾ ਗੂਗਲ ਦੇ ਆਨ-ਲਾਈਨ ਆਫਿਸ ਟੂਲਜ਼ ਦੀ ਉਦਾਹਰਣ ਨਹੀਂ ਹੈ?

    ੳ) ਗੂਗਲ ਸਲਾਈਡਜ਼       ਅ) ਗੂਗਲ ਡਾਕਸ ੲ) ਓਪਨ ਆਫਿਸ ਰਾਈਟਰ          ਸ) ਗੂਗਲ ਸ਼ੀਟਜ਼

    4. ਕਿਹੜੇ ਸਾਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?

    ੳ) ਐਪਲੀਕੇਸ਼ਨ ਸਾਫਟਵੇਅਰ         ਅ) ਸਿਸਟਮ ਸਾਫਟਵੇਅਰ  ੲ) ਗੂਗਲ ਦੇ ਆਨ-ਲਾਈਨ ਆਫਿਸ ਟੂਲਜ਼          ਸ) ਉਪਰੋਕਤ ਸਾਰੇ

    5. ____ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕੋਈ ਵਿਸ਼ੇਸ਼ ਕੰਮ ਕਰਨ ਯੋਗ ਬਣਾਉਂਦੇ ਹਨ?

    ੳ)ਸਾਫਟਵੇਅਰ              ਅ) ਹਾਰਡਵੇਅਰ             ੲ) ਭਾਸ਼ਾ ਟ੍ਰਾਂਸਲੇਟਰਜ਼                 ਸ) ਪ੍ਰੋਗਰਾਮਿੰਗ ਭਾਸ਼ਾਵਾਂ

    6. “Anyone with the link” ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀਂ ਗੂਗਲ ਡੌਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ ਡਾਊਨ ਮੀਨੂੰ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਕਿਹੜੇ ਐਕਸੈੱਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?

    ੳ) ਦਰਸ਼ਕ                  ਅ) ਟਿੱਪਣੀਕਾਰ             ੲ) ਐਡੀਟਰ                           ਸ) ਉਪਰੋਕਤ ਸਾਰੇ

    ਖਾਲੀ ਥਾਵਾਂ ਭਰੋ।

    1. ਐਪਲੀਕੇਸ਼ਨ ਸਾਫ਼ਟਵੇਅਰਜ਼ ਨੂੰ ______ ਵੀ ਕਿਹਾ ਜਾਂਦਾ ਹੈ।

    ਉੱਤਰ:- ਐਂਡ ਯੂਜ਼ਰ ਐਪਲੀਕੇਸ਼ਨ

    2. ਸਿਸਟਮ ਸਾਫ਼ਟਵੇਅਰ ਆਮ ਤੌਰ ਤੇ ______ ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ।

    ਉੱਤਰ:- ਲੋਅ-ਲੈਵਲ

    3. ਵੱਖ-ਵੱਖ ਤਰ੍ਹਾਂ ਦੇ ਆਫਿਸ ਟੂਲਜ਼ ______ ਸਾਫ਼ਟਵੇਅਰਾਂ ਦੀ ਸ਼੍ਰੇਣੀਂ ਵਿੱਚ ਆਉਂਦੇ ਹਨ।

    ਉੱਤਰ:- ਐਪਲੀਕੇਸ਼ਨ

    4. ______ ਇੱਕ ਅਜਿਹਾ ਸਾਫਟਵੇਅਰ ਹੈ ਜੋ ਟੇਬੂਲਰ ਡਾਟਾ ਨੂੰ ਅਸਾਨੀ ਨਾਲ ਪ੍ਰੋਸੈੱਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦਿੰਦਾ ਹੈ।

    ਉੱਤਰ:- ਸਪਰੈੱਡਸ਼ੀਟ ਸਾਫਟਵੇਅਰ

    5. ______ ਇੱਕ ਮੁਫ਼ਤ ਆਨ-ਲਾਈਨ ਵਰਡ ਪ੍ਰੋਸੈਸਰ ਹੈ।

    ਉੱਤਰ:- ਗੂਗਲ ਡੌਕਸ

    ਛੋਟੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸਨ 1. ਆਫਿਸ ਟੂਲ ਦੀ ਪਰਿਭਾਸ਼ਾ ਦਿਓ?

    ਉੱਤਰ:- ਆਫਿਸ ਟੂਲਜ਼ ਸਾਫਟਵੇਅਰ ਉਹ ਪ੍ਰੋਗਰਾਮ ਹੁੰਦੇ ਹਨ ਜੋ ਯੁਜ਼ਰ ਨੂੰ ਡਾਕੂਮੈਂਟ, ਡਾਟਾਬੇਸ, ਗ੍ਰਾਫਿਕਸ, ਵਰਕਸ਼ੀਟਾਂ ਅਤੇ ਪ੍ਰੈਜ਼ਨਟੇਸ਼ਨ ਵਰਗੀਆਂ ਚੀਜਾਂ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਬਹੁਤ ਸਾਰੇ ਆਫਿਸ ਟੂਲਜ਼ ਨੂੰ ਵਪਾਰਿਕ ਵਰਤੋਂ ਲਈ ਵਰਤਿਆ ਜਾਂਦਾ ਹੈ।

    ਪ੍ਰਸਨ 2. ਐਪਲੀਕੇਸ਼ਨ ਸਾਫ਼ਟਵੇਅਰ ਕੀ ਹੁੰਦੇ ਹਨ?

    ਉੱਤਰ:- ਐਪਲੀਕੇਸ਼ਨ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ, ਜਿਸਦਾ ਸਬੰਧ ਸਿੱਧਾ ਯੂਜ਼ਰ ਨਾਲ ਹੁੰਦਾ ਹੈ ਅਤੇ ਜਿਸਨੂੰ ਕਿਸੇ ਖਾਸ ਕੰਮ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਜਰੂਰੀ ਕੰਮ ਕਰ ਸਕਦਾ ਹੈ। ਐਪਲੀਕੇਸ਼ਨ ਸਾਫਟਵੇਅਰ ਨੂੰ ਐਂਡ-ਯੂਜ਼ਰ ਸਾਫਟਵੇਅਰ ਕਿਹਾ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਲੋੜੀਂਦਾ ਕੰਮ ਕਰ ਸਕਦਾ ਹੈ, ਜਿਵੇਂ ਕਿ ਟਾਈਪਿੰਗ ਅਤੇ ਐਡੀਟਿੰਗ ਲਈ ਵਰਡ ਪ੍ਰੋਸੈਸਰ ਪ੍ਰੋਗਰਾਮ, ਫੋਟੋ ਐਡੀਟਿੰਗ ਲਈ ਅਡੋਬ ਫੋਟੋਸ਼ੋਪ, ਅਕਾਉਂਟਿੰਗ ਦੇ ਕੰਮਾਂ ਲਈ ਟੈਲੀ ਸਾਫਟਵੇਅਰ ਆਦਿ।

    ਪ੍ਰਸਨ 3. ਵਰਡ ਪ੍ਰੋਸੈਸਰ ਟੂਲਜ਼ ਦੀਆਂ ਕੁੱਝ ਉਦਾਹਰਣਾਂ ਲਿਖੋ?

    ਉੱਤਰ:- ਕੁੱਝ ਵਰਡ ਪ੍ਰੋਸੈਸਰ ਟੂਲਜ਼ ਦੀਆਂ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ:-

    1.       ਐੱਮ.ਐੱਸ.ਵਰਡ:-

    2.      ਵਰਡਪੈਡ

    3.       ਵਰਡ ਪਰਫੈਕਟ

    4.       ਗੂਗਲ ਡੌਕਸ

    5.       ਓਪਨ ਆਫਿਸ ਰਾਈਟਰ

    ਪ੍ਰਸਨ 4. ਮਲਟੀਮੀਡੀਆ ਟੂਲਜ਼ ਬਾਰੇ ਲਿਖੋ?

    ਉੱਤਰ:- ਮਲਟੀਮੀਡੀਆ ਇੱਕ ਤੋਂ ਵੱਧ ਮੀਡੀਆ ਦੇ ਸੂਮੇਲ ਨਾਲ ਬਣਦਾ ਹੈ। ਮਲਟੀਮੀਡੀਆ ਦੇ 5 ਮੁੱਖ ਤੱਤ ਹੁੰਦੇ ਹਨ: ਟੈਕਸਟ, ਪਿਕਚਰ, ਆਡੀਓ, ਵੀਡੀਓ ਅਤੇ ਐਨੀਮੇਸ਼ਨ। ਮਲਟੀਮੀਡੀਆ ਸਾਫਟਵੇਅਰ ਯੂਜ਼ਰ ਨੂੰ ਇਹਨਾਂ ਤੱਤਾਂ ਦੀ ਵਰਤੋਂ ਨਾਲ ਆਡੀਓ/ਵੀਡੀਓ ਫਾਈਲਾਂ ਬਣਾਉਣ ਵਿੱਚ ਮਦਦ ਕਰਦੇ ਹਨ।  ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਮਲਟੀਮੀਡੀਆ ਟੂਲ ਦੇ ਉਦਾਹਰਨ ਹਨ।

    ਪ੍ਰਸਨ 5. ਗੂਗਲ ਡੌਕਸ ਦਾ ਵਰਨਣ ਕਰੋ?

    ਉੱਤਰ:- ਗੂਗਲ ਡੌਕਸ ਇੱਕ ਮੁਫ਼ਤ ਆਨਲਾਈਨ ਵਰਡ ਪ੍ਰੋਸੈਸਰ ਹੈ, ਜਿਸਨੂੰ ਗੂਗਲ ਵੱਲੋਂ ਬਣਾਇਆ ਗਿਆ ਹੈ। ਗੂਗਲ ਡੌਕਸ ਡਾਕੂਮੈਂਟ ਬਣਾਉਣ, ਸ਼ੇਅਰ ਕਰਨ, ਇੰਪੋਰਟ ਕਰਨ ਅਤੇ ਐਡਿਟ ਕਰਨ ਲਈ ਇੱਕ ਵੈੱਬ-ਆਧਾਰਿਤ ਡਾਕੂਮੈਂਟ ਮੈਨੇਜ਼ਮੈਂਟ ਐਪਲੀਕੇਸ਼ਨ ਹੈ। ਗੂਗਲ ਡੌਕਸ ਨੂੰ ਕੰਪਿਊਟਰ ਅਤੇ ਮੋਬਾਇਲ ਦੋਨਾਂ ਵਿੱਚ ਵਰਤਿਆ ਜਾ ਸਕਦਾ ਹੈ, ਅਤੇ ਇਹ ਐੱਮ.ਐੱਸ.ਵਰਡ ਵਾਂਗ ਕੰਮ ਕਰਦਾ ਹੈ ਅਤੇ ਇਸਨੂੰ ਨਿੱਜੀ ਅਤੇ ਬਿਜਨੇਸ ਦੋਨਾਂ ਤਰ੍ਹਾਂ ਦੇ ਯੂਜ਼ਰ ਵਰਤ ਸਕਦੇ ਹਨ। ਗੂਗਲ ਡੌਕਸ ਵਿੱਚ ਤਿਆਰ ਕੀਤੀ ਗਈ ਫਾਈਲ਼ਾਂ ਨੂੰ ਸਾਰੇ ਮੱੁਖ ਫਾਈਲ ਫਾਰਮੈਟ .ਦੋਚਣ, .ਪਦਡ, .ੋਦਟ, .ਰਟਡ, .ਟਣਟ ਅਤੇ .ਹਟਮਲ ਵਿੱਚ ਐਕਸਪਰਟ ਕੀਤਾ ਜਾ ਸਕਦਾ ਹੈ। ਗੂਗਲ ਡੌਕਸ ਵਿੱਚ ਤਿਆਰ ਕੀਤੀ ਗਈ ਫਾਈਲ ਆਪਣੇ-ਆਪ ਸੇਵ ਹੋ ਜਾਂਦੀ ਹੈ, ਅਤੇ ਅਸੀਂ ਗੂਗਲ ਡੌਕਸ ਨੂੰ ਆਨਲਾਈਨ ਅਤੇ ਆਫਲਾਈਨ ਦੋਨਾਂ ਤਰ੍ਹਾਂ ਵਰਤ ਸਕਦੇ ਹਾਂ।

    ਵੱਡੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸਨ 1. ਸਾਫਟਵੇਅਰ ਕੀ ਹੁੰਦੇ ਹਨ? ਵੱਖ-ਵੱਖ ਕਿਸਮਾਂ ਦੇ ਸਾਫ਼ਟਵੇਅਰਜ਼ ਦਾ ਵਰਨਣ ਕਰੋ?

    ਉੱਤਰ:- ਹਦਾਇਤਾਂ ਦੀ ਲੜੀ ਨੂੰ ਪ੍ਰੋਗਰਾਮ ਅਤੇ ਪ੍ਰੋਗਰਾਮਾਂ ਦੀ ਲੜੀ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ, ਸਾਫਟਵੇਅਰ ਯੂਜ਼ਰ ਲਈ ਕੁੱਝ ਖਾਸ ਕੰਮ ਕਰਨ ਦੇ ਸਮਰੱਥ ਅਤੇ ਕੰਪਿਊਟਰ ਨੂੰ ਓਪਰੇਟ ਕਰਨ ਲਈ ਵਰਤੇ ਜਾਂਦੇ ਹਨ। ਸਾਫਟਵੇਅਰ ਰਾਹੀਂ ਹੀ ਕੰਪਿਊਟਰ ਸਿਸਟਮ ਦੇ ਸਾਰੇ ਉਪਕਰਣਾਂ ਨੂੰ ਨਿਰਦੇਸ਼ ਦਿੱਤੇ ਜਾ ਸਕਦੇ ਹਨ, ਕਿ ਕੀ ਕਰਨਾ ਹੈ ਅਤੇ ਕਿਸੇ ਕੰਮ ਨੂੰ ਕਿਵੇਂ ਕਰਨਾ ਹੈ। ਹਾਰਡਵੇਅਰ ਅਤੇ ਸਾਫਟਵੇਅਰ ਆਪਸੀ ਤਾਲਮੇਲ ਨਾਲ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਕੰਮ ਕਰਦੇ ਹਨ ਅਤੇ ਸਾਫਟਵੇਅਰ ਤੋਂ ਬਿਨ੍ਹਾਂ ਯੂਜ਼ਰ ਦੁਆਰਾ ਕੰਪਿਊਟਰ ਉੱਪਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ।

    ਸਾਫਟਵੇਅਰ ਦੋ ਕਿਸਮਾਂ ਦੇ ਹੁੰਦੇ ਹਨ:- 1. ਸਿਸਟਮ ਸਾਫਟਵੇਅਰ 2. ਐਪਲੀਕੇਸ਼ਨ ਸਾਫਟਵੇਅਰ

    1. ਸਿਸਟਮ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਮੈਨੇਜ਼ ਅਤੇ ਕੰਟਰੋਲ ਕਰਦੇ ਹਨ ਅਤੇ ਇਹਨਾਂ ਕਰਕੇ ਹੀ ਐਪਲੀਕੇਸ਼ਨ ਸਾਫਟਵੇਅਰ ਕੰਪਿਊਟਰ ਵਿੱਚ ਕੰਮ ਕਰ ਪਾਉਂਦੇ ਹਨ। ਸਿਸਟਮ ਸਾਫਟਵੇਅਰ ਦਾ ਸਬੰਧ ਸਿੱਧਾ ਹਾਰਡਵੇਅਰ ਨਾਲ ਹੁੰਦਾ ਹੈ ਅਤੇ ਇਹ ਸਿੱਧੇ ਤੌਰ ਤੇ ਹਾਰਡਵੇਅਰ ਨਾਲ ਗਲਬਾਤ ਕਰਕੇ ਯੁਜ਼ਰ ਦੀ ਭਾਸ਼ਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੇ ਹਾਰਡਵੇਅਰ ਨੂੰ ਸਮਝਾਉਣ ਦਾ ਕੰਮ ਕਰਦੇ ਹਨ। ਸਿਸਟਮ ਸਾਫਟਵੇਅਰ ਕੰਪਿਊਟਰ ਦੇ ਹਾਰਡਵੇਅਰ ਤੋਂ ਬਾਅਦ ਪਹਿਲੀ ਲੇਅਰ ਦਾ ਸਾਫਟਵੇਅਰ ਹੁੰਦਾ ਹੈ ਜੋਕਿ ਯੂਜ਼ਰ ਅਤੇ ਕੰਪਿਊਟਰ ਸਿਸਟਮ ਵਿਚਕਾਰ ਤਾਲਮੇਲ ਕਰਵਾਉਂਦਾ ਹੈ।ਸਿਸਟਮ ਸਾਫਟਵੇਅਰ ਤੋਂ ਬਿਨ੍ਹਾਂ ਕੰਪਿਊਟਰ ਸਿਰਫ਼ ਇੱਕ ਹਾਰਡਵੇਅਰ ਹੈ, ਜਿਸ ਨੂੰ ਵਰਤ ਸਕਣਾ ਮੁਸ਼ਕਲ ਹੈ। ਸਿਸਟਮ ਸਾਫਟਵੇਅਰ ਲੇਅ-ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਅਸੈਂਬਲੀ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ, ਅਤੇ ਇਹਨਾਂ ਲੋਅ-ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਮੁੱਢਲੇ ਪੱਧਰ ਤੇ ਹਾਰਡਵੇਅਰ ਨਾਲ ਸੰਚਾਰ ਕਰਨ ਦੀ ਸਮਰੱਥਾ ਹੁੰਦੀ ਹੈ। ਸਿਸਟਮ ਸਾਫਟਵੇਅਰ ਦੀਆਂ ਕੁੱਝ ਉਦਾਹਰਣਾਂ ਹਨ, ਜਿਵੇਂ ਕਿ ਫਰਮਵੇਅਰ, ਓਪਰੇਟਿੰਗ ਸਿਸਟਮ, ਯੂਟਿਿਲਟੀ ਸਾਫਟਵੇਅਰ, ਡਿਵਾਇਸ ਡ੍ਰਾਈਵਰ, ਭਾਸ਼ਾ ਅਨੁਵਾਦਕ ਆਦਿ।

    2. ਐਪਲੀਕੇਸ਼ਨ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ, ਜਿਸਦਾ ਸਬੰਧ ਸਿੱਧਾ ਯੂਜ਼ਰ ਨਾਲ ਹੁੰਦਾ ਹੈ ਅਤੇ ਜਿਸਨੂੰ ਕਿਸੇ ਖਾਸ ਕੰਮ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਜਰੂਰੀ ਕੰਮ ਕਰ ਸਕਦਾ ਹੈ। ਐਪਲੀਕੇਸ਼ਨ ਸਾਫਟਵੇਅਰ ਨੂੰ ਐਂਡ-ਯੂਜ਼ਰ ਸਾਫਟਵੇਅਰ ਕਿਹਾ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਲੋੜੀਂਦਾ ਕੰਮ ਕਰ ਸਕਦਾ ਹੈ, ਜਿਵੇਂ ਕਿ ਟਾਈਪਿੰਗ ਅਤੇ ਐਡੀਟਿੰਗ ਲਈ ਵਰਡ ਪ੍ਰੋਸੈਸਰ ਪ੍ਰੋਗਰਾਮ, ਫੋਟੋ ਐਡੀਟਿੰਗ ਲਈ ਅਡੋਬ ਫੋਟੋਸ਼ੋਪ, ਅਕਾਉਂਟਿੰਗ ਦੇ ਕੰਮਾਂ ਲਈ ਟੈਲੀ ਸਾਫਟਵੇਅਰ ਆਦਿ।

    ਪ੍ਰਸਨ 2. ਆਨ-ਲਾਈਨ ਆਫਿਸ ਟੂਲਜ਼ ਦੀ ਵਰਤੋਂ ਦੇ ਲਾਭ ਅਤੇ ਹਾਨੀਆਂ ਲਿਖੋ?

    ਉੱਤਰ:- ਆਨ-ਲਾਈਨ ਆਫਿਸ ਟੂਲਜ਼ ਦੀ ਵਰਤੋਂ ਦੇ ਲਾਭ:-

    1.       ਆਨਲਾਈਨ ਆਫਿਸ ਟੂਲਜ਼ ਦੀ ਵਰਤੋਂ ਕੰਪਿਊਟਰ ਅਤੇ ਇੰਟਰਨੈੱਟ ਕੁਨੈਕਸ਼ਨ ਹੋਣ ਤੇ ਯੁਜ਼ਰ ਵੱਲੋਂ ਬਿਨ੍ਹਾਂ ਕੋਈ ਖਰਚ ਕੀਤੀ ਜਾ ਸਕਦੀ ਹੈ।

    2.      ਆਨਲਾਈਨ ਟੂਲਜ਼ ਨੂੰ ਕੰਪਿਊਟਰ ਵਿੱਚ ਡਾਊਨਲੋਡ ਜਾਂ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ।

    3.       ਆਨਲਾਈਨ ਆਫਿਸ ਟੂਲਜ਼ ਨੂੰ ਘੱਟ ਤੋਂ ਘੱਟ ਹਾਰਡਵੇਅਰ ਜਰੂਰਤਾਂ ਨਾਲ ਕਿਸੇ ਵੀ ਕੰਪਿਊਟਰ ਤੇ ਚਲਾਇਆ ਜਾ ਸਕਦਾ ਹੈ।

    4.       ਆਨਲਾਈਨ ਆਫਿਸ ਟੂਲਜ਼ ਵਿੱਚ ਤਿਆਰ ਕੀਤੀਆਂ ਗਈਆਂ ਫਾਈਲ਼ਾਂ ਨੂੰ ਸਾਂਝਾ ਵੀ ਕੀਤਾ ਜਾ ਸਕਦਾ ਹੈ

    5.       ਆਨਲਾਈਨ ਆਫਿਸ ਟੂਲਜ਼ ਸਾਫਟਵੇਅਰ ਐਜ਼ ਏ ਸਰਵਿਸ ਦੇ ਤੌਰ ਤੇ ਵਰਤੇ ਜਾਂਦੇ ਹਨ, ਇਸ ਕਰਕੇ ਇਹਨਾਂ ਨੂੰ ਖਰੀਦਣ ਜਾਂ ਅਪਗ੍ਰੇਡ ਕਰਵਾਉਣ ਦੀ ਲੋੜ ਨਹੀਂ ਪੈਂਦੀ।

    6.      ਆਨਲਾਈਨ ਟੂਲਜ਼ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਪੋਰਟੇਬਲ ਹੁੰਦੇ ਹਨ, ਅਤੇ ਇਹਨਾਂ ਨੂੰ ਕਿਸੇ ਵੀ ਕੰਪਿਊਟਰ ਡਿਵਾਇਸ ਤੋਂ ਇੰਟਰਨੈੱਟ ਦੀ ਮਦਦ ਨਾਲ ਦੇਖਿਆਂ ਅਤੇ ਐਡਿਟ ਕੀਤਾ ਜਾ ਸਕਦਾ ਹੈ।

    7.       ਆਨਲਾਈਨ ਟੂਲਜ਼ ਰਾਹੀਂ ਬਣਾਏ ਗਏ ਡਾਕੂਮੈਂਟ ਰਿਮੋਟ ਸਰਵਰ ਤੇ ਸਰੱਖਿਅਤ ਤੋਰ ਤੇ ਸਟੋਰ ਰਹਿੰਦੇ ਹਨ।

    ਆਨਲਾਈਨ ਆਫਿਸ ਟੂਲਜ਼ ਦੀਆਂ ਹਾਨੀਆਂ:-

    1.       ਆਨਲਾਈਨ ਟੂਲਜ਼ ਨੂੰ ਐਕਸੈੱਸ ਕਰਨ ਲਈ ਸਬੰਧਤ ਐਪਸ ਨੂੰ ਰਿਮੋਟ ਸਰਵਰ ਜਾਂ ਨੈੱਟਵਰਕ ਨਾਲ ਕੁਨੈਕਟੀਵਿਟੀ ਦੀ ਲੋੜ ਪੈਂਦੀ ਹੈ, ਅਤੇ ਨੈੱਟਵਰਕ ਉਪਲਬਧ ਨਾ ਹੋਜ਼ ਦੀ ਸੂਰਤ ਵਿੱਚ ਐਪਸ ਦੇ ਕੰਟੈਂਟਸ ਨੂੰ ਵਰਤਿਆ ਨਹੀਂ ਜਾ ਸਕਦਾ।

    2.      ਆਨਲਾਈਨ ਟੂਲਜ਼ ਨੂੰ ਵਰਤਣ ਲਈ ਹਾਈ ਸਪੀਡ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਪੈਂਦੀ ਹੈ, ਨਹੀਂ ਤਾਂ ਯੂਜ਼ਰ ਨੂੰ ਇਹਨਾਂ ਐਪਸ ਨੂੰ ਵਰਤਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।

    3.       ਆਫਲਾਈਨ ਟੂਲਜ਼ ਦੇ ਮੁਕਾਬਲੇ ਆਨਲਾਈਨ ਟੂਲਜ਼ ਵਿੱਚ ਅਡਵਾਂਸਡ ਵਿਸ਼ੇਸ਼ਤਾਵਾਂ ਘੱਟ ਹੁੰਦੀਆਂ ਹਨ।

    4.       ਆਨਲਾਈਨ ਆਫਿਸ ਟੂਲਜ਼ ਨੂੰ ਲੰਬੇ ਸਮੇਂ ਤੱਕ ਵਰਤਣ ਲਈ ਇਸਦਾ ਸਬਸਕ੍ਰਿਪਸ਼ਨ ਖਰਚਾ ਕਰਨਾ ਪੈਂਦਾ ਹੈ, ਜੋਕਿ ਕਈ ਵਾਰ ਆਫਲਾਈਨ ਆਫਿਸ ਟੂਲਜ਼ ਦੀ ਖਰੀਦ ਮੁੱਲ ਤੋਂ ਜ਼ਿਆਦਾ ਵੀ ਹੋ ਸਕਦਾ ਹੈ।

    5.       ਸਾਫਟਵੇਅਰ ਵਿੱਚ ਨਵੀਂ ਅਪਡੇਟ ਆਊਣ ਤੇ ਯੁਜ਼ਰ ਨੂੰ ਨਵੀਂ ਅਪਡੇਟ ਵਾਲਾ ਸਾਫਟਵੇਅਰ ਵਰਤਣਾ ਪੈਂਦਾ ਹੈ, ਚਾਹੇ ਉਹ ਯੂਜ਼ਰ ਨੂੰ ਪਸੰਦ ਆਵੇ ਜਾਂ ਨਾ ਆਵੇ।

    6.      ਆਨਲਾਈਨ ਆਫਿਸ ਟੂਲਜ਼ ਵਿੱਚ ਯੂਜ਼ਰ ਨੂੰ ਆਪਣੇ ਡਾਕੂਮੈਂਟ ਦੀ ਸੁਰੱਖਿਆਂ ਅਤੇ ਗੋਪਨੀਯਤਾ ਲਈ ਸੇਵਾ ਪ੍ਰਦਾਨ ਕਰਨ ਵਾਲੇ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।

    ਪ੍ਰਸਨ 3. ਆਫਲਾਈਨ ਅਤੇ ਆਨ-ਲਾਈਨ ਆਫਿਸ ਟੂਲਜ਼ ਦੀ ਤੁਲਨਾਂ ਕਰੋ?

    ਉੱਤਰ:- ਆਫਲਾਈਨ ਅਤੇ ਆਨ-ਲਾਈਨ ਆਫਿਸ ਟੂਲਜ਼ ਦੀ ਤੁਲਨਾਂ ਹੇਠ ਲਿਖੇ ਅਨੁਸਾਰ ਹੈ:

    1. ਆਫਲਾਈਨ ਆਫਿਸ ਟੂਲਜ਼ ਦੀ ਵਰਤੋਂ ਲਈ ਕਿਸੇ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਨਹੀਂ ਪੈਂਦੀ।  1. ਆਨਲਾਈਨ ਆਫਿਸ ਟੂਲਜ਼ ਦੀ ਵਰਤੋਂ ਲਈ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਪੈਂਦੀ ਹੈ।

    2. ਆਫਲਾਈਨ ਆਫਿਸ ਟੂਲਜ਼ ਵਿੱਚ ਬਣੀਆਂ ਫਾਈਲਾਂ ਕੰਪਿਊਟਰ ਸਿਸਟਮ ਦੀ ਲੋਕਲ ਸਟੋਰੇਜ਼ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ।      2. ਆਨਲਾਈਨ ਆਫਿਸ ਟੂਲਜ਼ ਵਿੱਚ ਬਣੀਆਂ ਫਾਈਲ਼ਾਂ ਕਲਾਉਡ ਸਟੋਰੇਜ਼ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ

    3. ਆਫਲਾਈਨ ਆਫਿਸ ਟੂਲਜ਼ ਵਿੱਚ ਫਾਈਲਾਂ ਉਸ ਕੰਪਿਊਟਰ ਵਿੱਚ ਹੀ ਵਰਤਿਆ ਜਾ ਸਕਦੀਆਂ ਹਨ ਜਿਥੱੇ ਇਹਨਾਂ ਨੂੰ ਸਟੋਰ ਕੀਤਾ ਗਿਆ ਹੁੰਦਾ ਹੈ।          3. ਆਨਲਾਈਨ ਆਫਿਸ ਟੂਲਜ਼ ਵਿੱਚ ਫਾਈਲ਼ਾਂ ਆਨਲਾਈਨ ਸਰਵਰ ਤੇ ਹੋਣ ਕਰਕੇ ਇਸਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਵਰਤਿਆ ਜਾ ਸਕਦਾ ਹੈ।

    4. ਆਫਲਾਈਨ ਆਫਿਸ ਟੂਲਜ਼ ਵਿੱਚ ਫਾਈਲਾਂ ਨੂੰ ਸਿੱਧੇ ਤੌਰ ਤੇ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ, ਇਸਦੇ ਲਈ ਥਰਡ ਫਾਰਟੀ ਟੂਲਜ਼ ਦੀ ਵਰਤੋਂ ਕਰਨੀ ਪੈਂਦੀ ਹੈ।  4. ਆਨਲਾਈਨ ਆਫਿਸ ਟੂਲਜ਼ ਵਿੱਚ ਫਾਈਲਾਂ ਨੂੰ ਆਨਲਾਈਨ ਸਟੋਰੇਜ਼ ਮੀਡੀਆ ਤੇ ਸਟੋਰ ਅਤੇ ਦੁਨੀਆਂ ਦੇ ਕਿਸੇ ਵੀ ਜਗ੍ਹਾ ਤੇ ਸ਼ੇਅਰ ਅਤੇ ਵਰਤਿਆ ਜਾ ਸਕਦਾ ਹੈ।

    5. ਆਫਲਾਈਨ ਆਫਿਸ ਟੂਲਜ਼ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕ ਸਮੇਂ ਇੱਕ ਤੋਂ ਜ਼ਿਆਦਾ ਵਿਅਕਤੀ ਕੰਮ ਨਹੀਂ ਕਰ ਸਕਦੇ ਹਨ। 5. ਆਨਲਾਈਨ ਆਫਿਸ ਟੂਲਜ਼ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕ ਸਮੇਂ ਇੱਕ ਤੋਂ ਜ਼ਿਆਦਾ ਵਿਅਕਤੀ ਕੰਮ ਕਰ ਸਕਦੇ ਹਨ।

    6. ਆਫਲਾਈਨ ਆਫਿਸ ਟੂਲਜ਼ ਦੀ ਉਦਾਹਰਣ ਹੈ microsoft word, excel, powerpoint ਆਦਿ। 6. ਆਨਲਾਈਨ ਆਫਿਸ ਟੂਲਜ਼ ਦੀ ਉਦਾਹਰਣ ਹੈ google docs, google sheets, google slide ਹੈ।


    ਪਾਠ – 2 HTML ਭਾਗ-1

    ਬਹੁ-ਵਿਕਲਪੀ ਪ੍ਰਸ਼ਨ।

    1._____ ਵੈੱਬਸਾਈਟਾਂ ਜਾਂ ਵੈੱਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ।

    ੳ)ਵਰਲਡ ਵਾਈਡ ਵੈੱਬ    ਅ) ਵੈੱਬ ਸਾਈਟਸ           ੲ) HTML                ਸ) ਹਾਈਪਰ ਟੈਕਸਟ

    2. ___ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜ਼ੇ ਵੈੱਬ-ਪੇਜ਼ਾਂ ਦੇ ਲੰਿਕ ਮੋਜੂਦ ਹੁੰਦੇ ਹਨ?

    ੳ) ਸਟੈਟਿਕ ਟੈਕਸਟ        ਅ) ਹਾਈਪਰ ਟੈਕਸਟ                 ੲ) ਪਲੇਨ ਟੈਕਸਟ ਸ) ਉਪਰੋਕਤ ਸਾਰੇ

    3. HTML ਪ੍ਰੋਗਰਾਮ ਦੀ ਆਉਟਪੂੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ___ ਵਿੱਚ ਓਪਨ ਕਰਨਾ ਪੈਂਦਾ ਹੈ?

    ੳ) ਟੈਕਸਟ ਐਡੀਟਰ        ਅ) ਵਰਡ ਪ੍ਰੋਸੈਸਰ                   ੲ) ਫਾਈਲ ਐਕਸਪਲੋਰਰ    ਸ) ਵੈੱਬ ਬ੍ਰਾਊਜ਼ਰ

    4. _____ ਦੀ ਵਰਤੋਂ HTML ਟੈਗਜ਼ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।

    ੳ) ਪੇਅਰਡ ਟੈਗਜ਼          ਅ) ਅਨਪੇਅਰਡ ਟੈਗਜ਼                ੲ) ਮੈਟਾ-ਡਾਟਾ              ਸ) ਐਟਰੀਬਿਊਟਸ

    5. ਵੈੱਬਪੇਜ਼ ਵਿੱਚ _____ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ ਕਰਨ ਲਈ ਕੀਤੀ ਜਾਂਦੀ ਹੈ।

    a) <title>                       b) <center>                   c) <marquee>               d) <sup>

    ਖਾਲੀ ਥਾਵਾਂ ਭਰੋ।

    1.      ਪੇਅਰਡ ਟੈਗਜ਼ ਨੂੰ ____ ਟੈਗਜ਼ ਵੀ ਕਿਹਾ ਜਾਂਦਾ ਹੈ।

    ਉੱਤਰ:- ਕੰਟੇਨਰ ਟੈਗਜ਼

    2. ____ ਭਾਗ ਵਿੱਚ ਉਹ ਸਾਰੇ ਕੰਟੈਂਟਸ ਸ਼ਾਮਲ ਹੁੰਦੇ ਹਨ ਜੋ ਵੈੱਬਪੇਜ਼ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ।

    ਉੱਤਰ:- ਬਾਡੀ

    3. <!DOCTYPE html> ਟੈਗ HTML ਦੇ ____ ਨੂੰ ਬਿਆਨ ਕਰਦਾ ਹੈ।

    ਉੱਤਰ:-  ਵਰਜ਼ਨ 5

    4. __________ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- <br>

    5. ________ ਐਟਰੀਬਿਊਟ ਦੀ ਵਰਤੋ ੍ਹਠੰਲ਼ ਡਾਕੂਮੈਂਟ ਦੀ ਸਬਸਕ੍ਰੀਪਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- <sub>

    6. ________ ਐਟਰੀਬਿਊਟ ਦੀ ਵਰਤੋ ੍ਹਠੰਲ਼ ਡਾਕੂਮੈਂਟ ਦੀ ਬੈਕਗ੍ਰਾਊਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- background

    ਹੇਠਾਂ ਦਿੱਤੇ HTML ਟੈਗਜ਼ ਦੇ ਪੁਰੇ ਰੂਪ ਲਿਖੋ।

    1. <b>    :       bolf(Bold)
    2. <I>    :       ietYilk(Italic)
    3. <u>    :       AMfrlweIn(Underline)
    4. <s>    :       stRweIkQRo(Strikethrough)
    5. <p>    :       pYrwgRwP(Paragraph)
    6. <tt>      :       tYlItweIp tYkst (Teletype Text)
    7. <hr>   :       hOrIjYNtl rUlr(Horizontal Ruler)
    8. <br>   :       bRyk lweIn(Break Line)
    9. <sup   :       suprskRIpt(Superscript)
    10. <sub>  :       sbskRIpt(Subscript)

    ਛੋਟੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸ਼ਨ: 1. HTML ਕੀ ਹੈ?

    ਉੱਤਰ: HTML ਦਾ ਪੂਰਾ ਨਾਂ ਹਾਈਪਰ ਟੈਕਸਟ ਮਾਰਕਅਪ ਲੈਂਗੂਏਜ਼ ਹੈ, ਅਤੇ ਇਸਦੀ ਵਰਤੋਂ ਵੈੱਬਪੇਜਾਂ ਨੂੰ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। HTML ਸਾਨੂੰ ਟੈਕਸਟ, ਲਿਸ਼ਟਾਂ, ਇਮੇਜ਼ਿਸ, ਵੀਡੀਓ, ਆਡੀਓ, ਟੇਬਲ, ਫਰੇਮ, ਫਾਰਮ, ਹੈਡਿੰਗਜ਼ ਆਦਿ ਨਾਲ ਵੈੱਬ ਪੰਨੇ ਬਣਾਉਣ ਦਾ ਇੱਕ ਸਾਧਨ ਪ੍ਰਦਾਨ ਕਰਦੀ ਹੈ। HTML ਦੇ ਵੈੱਬ ਪੇਜ਼ ਵਿੱਚ ਦਿਖਾਈ ਦੇਣ ਵਾਲਾ ਸਾਰਾ ਕੁੱਝ ਵਿਸ਼ੇਸ਼ ਕਮਾਂਡਾ ਰਾਹੀਂ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਟੈਗ ਕਹਿੰਦੇ ਹਨ। HTML ਸਾਨੂੰ ਸਧਾਰਣ ਅਤੇ ਐਡਵਾਂਸ ਦੋਨਾਂ ਤਰ੍ਹਾਂ ਦੇ ਵੈੱਬਪੇਜ਼ਾਂ ਨੂੰ ਬਣਾਉਣ ਦੀ ਸਹੂਲਤ ਦਿੰਦਾ ਹੈ।

    ਪ੍ਰਸ਼ਨ: 2. HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸਾਫਟਵੇਅਰਾਂ ਦੇ ਨਾਂ ਲਿਖੋ?

    ਉੱਤਰ: HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸਾਫਟਵੇਅਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

    1. ਟੈਕਸਟ ਐਡੀਟਰ (Notepad jW Notepad++)

    2. ਵੈੱਬ ਬ੍ਰਾਊਜ਼ਰ (Google chrome, Mozilla firefox, Opera)

    ਪ੍ਰਸ਼ਨ: 3. ਐਟਰੀਬਿਊਟ ਕੀ ਹੁੰਦੇ ਹਨ?

    ਉੱਤਰ: ਐਟਰੀਬਿਊਟ ਇੱਕ ਟੈਗ ਦੀ ਵਿਸ਼ੇਸ਼ਤਾ ਦਰਸਾਉਂਦਾ ਹੈ, ਅਤੇ ਐਟਰੀਬਊਟ ਦੀ ਵਰਤੋਂ ੍ਹਠੰਲ਼ ਟੈਗਜ਼ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਐਟਰੀਬਿਊਟ ਐਲੀਮੈਂਟਸ ਦੇ ਓਪਨਿੰਗ ਟੈਗ ਦਾ ਹਿੱਸਾ ਹੁੰਦਾ ਹੈ, ਅਤੇ ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ਤੇ ਨਿਰਭਰ ਕਰਦੀਆਂ ਹਨ।

    ਉਦਾਹਰਨ: <p align=“center”>This is a Sample Paragraph.</p>

    ਪ੍ਰਸ਼ਨ: 4. HTML ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗਜ਼ ਦੇ ਨਾਂ ਲਿਖੋ?

    ਉੱਤਰ: HTML ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗਜ਼ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

    1. bolf<b>
    2. ietYilk<i>
    3. AMfrlweIn<u>
    4. stRweIkQRo<s>
    5.  PONt<font>

    ਪ੍ਰਸ਼ਨ: 5. ਤੁਸੀਂ HTML ਡਾਕੂਮੈਂਟ ਵਿੱਚ ਟੈਕਸਟ ਅਤੇ ਤਸਵੀਰਾਂ ਨੂੰ ਕਿਵੇਂ ਸਕਰੋਲ ਕਰ ਸਕਦੇ ਹੋ?

    ਉੱਤਰ: ਮਾਰਕਿਊ(<marquee>) ਟੈਗ ਦੀ ਵਰਤੋਂ ਟੈਕਸਟ ਜਾਂ ਚਿੱਤਰ ਨੂੰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਉਪੱਰ ਤੋਂ ਹੇਠਾਂ ਵੱਲ ਜਾਂ ਹੇਠਾਂ ਤੋਂ ਉਪੱਰ ਵੱਲ ਨੂੰ ਮੂਵ ਜਾਂ ਗਤੀਮਾਨ ਕਰਵਾਉਣ ਲਈ ਕੀਤੀ ਜਾਂਦੀ ਹੈ। ਮਾਰਕਿਊ(<marquee>) ਟੈਗ ਇੱਕ ਪੇਅਰਡ ਟੈਗ ਹੈ ਅਤੇ ਇਸਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਇਸਦਾ ਕਲੋਜਿੰਗ ਟੈਗ ਵੀ ਲਿਖਣਾ ਪੈਂਦਾ ਹੈ।

    ਉਦਾਹਰਣ:- <marquee>Text/Object</marquee>

    ਵੱਡੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸ਼ਨ:1 ਟੈਗਜ਼ ਕੀ ਹੁੰਦੇ ਹਨ? HTML ਵਿੱਚ ਵਰਤੇ ਜਾਣ ਵਾਲੇ ਟੈਗਜ਼ ਦੀਆਂ ਦੋ ਵੱਖ-ਵੱਖ ਕਿਸਮਾਂ ਦਾ ਵਰਨਣ ਕਰੋ?

    ਉੱਤਰ: HTML ਇੱਕ ਟੈਗ ਅਧਾਰਿਤ ਭਾਸ਼ਾ ਹੈ, ਅਤੇ ਇਹਨਾਂ ਨੂੰ ਐਲੀਮੈਂਟ ਵੀ ਕਿਹਾ ਜਾਂਦਾ ਹੈ, ਜੋਕਿ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਗਏ ਹੁੰਦੇ ਹਨ। ਟੈਗ ਇੱਕ ਵਿਸ਼ੇਸ਼ ਕਿਸਮ ਦੀਆਂ ਹਦਾਇਤਾਂ ਹੁੰਦੀਆਂ ਹਨ ਜੋ HTML ਡਾਕੂਮੈਂਟਸ ਵਿੱਚ ਵੈੱਭ ਪੇਜ਼ਾਂ ਨੂੰ ਡਿਜਾਇਨ ਕਰਨ ਲਈ ਵਰਤੇ ਜਾਂਦੇ ਹਨ। HTML ਦਸਤਾਵੇਜਾਂ ਵਿੱਚ ਹਰੇਕ ਓਪਨਿੰਗ ਐਂਗਲ ਬਰੈਕਟ(<) ਨਾਲ ਸ਼ੁਰੂ ਹੁੰਦਾ ਹੈ ਅਤੇ ਕਲੋਜ਼ਿੰਗ ਐਂਗਲ ਬਰੈਕਟ(>) ਨਾਲ ਖਤਮ ਹੁੰਦਾ ਹੈ। ਜੇਕਰ ਟੈਕਸਟ ਨੂੰ ਟੈਗ ਵਿੱਚ ਪਰਿਭਾਸ਼ਿਤ ਨਾ ਕੀਤਾ ਜਾਵੇ ਤਾਂ ਇਹ ਸਧਾਰਨ ਟੈਕਸਟ ਵਾਂਗ ਦਿਖਾਈ ਦਿੰਦਾ ਹੈ। ਟੈਗ ਵੈੱਬਪੇਜ਼ ਨੂੰ ਇਹ ਨਿਰਦੇਸ਼ ਦਿੰਦੇ ਹਨ ਕਿ ਉਹ ਵੈੱਬਪੇਜ਼ ਦੇ ਕੰਟੈਂਟ ਨੂੰ ਕਿਵੇਂ ਫਾਰਮੈਟ ਅਤੇ ਪ੍ਰਦਰਸ਼ਿਤ ਕਰਣਗੇ। HTML ਸਿੰਟੈਕਸ: HTML ਟੈਗ ਦੇ ਤਿੰਨ ਭਾਗ ਹੁੰਦੇ ਹਨ।

    HTML ਟੈਗ ਦੋ ਤਰ੍ਹਾਂ ਦੇ ਹੁੰਦੇ ਹਨ:-

    1.      ਪੇਅਰਡ ਟੈਗ                2. ਅਨਪੇਅਰਡ ਟੈਗ

    1. ਪੇਅਰਡ ਟੈਗ: ਪੇਅਰਡ ਟੈਗ ਨੂੰ ਕੰਟੇਨਰ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ, ਇਸਦੇ ਤਿੰਨ ਭਾਗ ਹੁੰਦੇ ਹਨ: ਪਹਿਲਾਂ ਓਪਨਿੰਗ ਟੈਗ ਜੋਕਿ <tag> ਨਾਮ ਸ਼ੁਰੂ ਹੁੰਦਾ ਹੈ, ਦੁਜਾ ਕੰਟੈਂਟ ਜਿਸ ਉੱਪਰ ਟੈਗ ਦਾ ਪ੍ਰਭਾਵ ਲਾਗੂ ਕਰਨਾ ਹੁੰਦਾ ਹੈ ਅਤੇ ਤੀਜਾ ਕਲੋਜਿੰਗ ਟੈਗ ਜੋਕਿ </tag> ਨਾਲ ਖਤਮ ਹੁੰਦਾ ਹੈ। ਉਦਾਹਰਣ: <u>Sample Text</u>

    2. ਅਨਪੇਅਰਡ ਟੈਗ:-  ਅਨਪੇਅਰਡ ਟੈਗ ਨੂੰ ਸਿੰਗੂਲਰ, ਐਂਪਟੀ ਜਾਂ ਖਾਲੀ ਟੈਗ ਵੀ ਕਹਿੰਦੇ ਹਨ ਅਤੇ ਇਸ ਵਿੱਚ ਕੇਵਲ ਇੱਕ ਓਪਨਿੰਗ ਟੈਗ ਹੀ ਹੁੰਦਾ ਹੈ, ਕਿਉਂਕਿ ਇਸ ਵਿੱਚ ਕੋਈ ਕੰਟੈਂਟ ਜਾਂ ਟੈਕਸਟ ਨਹੀਂ ਹੁੰਦਾ। ਐਂਪਟੀ ਟੈਗ ਦਾ ਕੋਈ ਵੀ ਕਲੋਜਿੰਗ ਟੈਗ ਨਹੀਂ ਹੁੰਦਾ। ਉਦਾਹਰਣ: <hr>, <br> ਆਦਿ।

    ਪ੍ਰਸ਼ਨ:2 ਤੁਸੀਂ HTML ਡਾਕੂਮੈਂਟ ਵਿੱਚ ਫੌਂਟਸ ਨਾਲ ਕਿਵੇਂ ਕੰਮ ਕਰੋਗੇ?

    ਉੱਤਰ: ਫੌਂਟ ਟੈਕਸਟ ਦੀ ਪਹਿਲਾਂ ਤੋਂ ਪ੍ਰਭਾਸ਼ਿਤ ਸਟਾਈਲ(ਬਣਤਰ) ਅਤੇ ਸਾਈਜ਼ ਨੂੰ ਦਰਸ਼ਾਉਂਦਾ ਹੈ, ਜੋਕਿ ਵੈੱਬ ਪੇਜ ਵਿੱਚ ਸਾਡੇ ਡਾਟੇ ਨੂੰ ਫਾਰਮੈਟ ਕਰਨ ਵਿੱਚ ਮਦਦ ਕਰਦਾ ਹੈ। ਫੌਂਟ ਟੈਗ ਦੇ ਚਾਰ ਮੁੱਖ ਐਟਰੀਬਿਊਟ ਹੇਠਾਂ ਦਿੱਤੇ ਗਏ ਹਨ:

    1.      Font style (ਫੌਂਟ ਸਟਾਈਲ):- ਫੋਂਟ ਸਟਾਈਲ ਨੂੰ ਤਿੰਨ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ, ਬੋਲਡ, ਇਟੈਲਿਕ, ਅਤੇ ਅੰਡਰਲਾਈਨ।

    2.     Font Face (ਫੌਂਟ ਫੇਸ):- ਫੌਂਟ ਫੇਸ ਰਾਹੀਂ ਅਸੀਂ ਟੈਕਸਟ ਦੇ ਅੱਖਰਾਂ ਨੂੰ ਬਦਲ ਸਕਦੇ ਹਾਂ। ਉਦਾਹਰਣ: <font face=“Arial”>Computer Science</font>

    3.      Font color (ਫੌਂਟ ਕਲਰ):- ਫੌਂਟ ਕਲਰ ਰਾਹੀਂ ਅਸੀਂ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਉਦਾਹਰਣ: <font color=“red”>Computer Science</font>

    4.      Font Size:- ਫੌਂਟ ਸਾਈਜ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਆਕਾਰ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ 1 ਤੋਂ 7 ਮੁੱਲ ਤੱਕ ਟੈਕਸਟ ਦਾ ਸਾਈਜ ਵਧਾਇਆ ਜਾ ਸਕਦਾ ਹੈ। ਉਦਾਹਰਣ : <Font size=“2”>Computer Science</Font>

    ਪ੍ਰਸ਼ਨ:3 HTML ਡਾਕੂਮੈਂਟ ਦੇ ਬਾਡੀ ਭਾਗ ਦਾ ਵਰਨਣ ਕਰੋ? ਤੁਸੀਂ ਇਸ ਨੂੰ ਕਿਸ ਤਰ੍ਹਾਂ ਫਾਰਮੈਟ ਕਰੋਗੇ?

    ਉੱਤਰ: HTML ਡਾਕੂਮੈਂਟ ਦੀ ਬਾਡੀ ਨੂੰ ਫਾਰਮੈਟ ਕਰਨ ਲਈ ੴਬੋਦੇ> ਟੈਗ ਦੇ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਐਟਰੀਬਿਊਟ ਰਾਹੀਂ ਅਸੀਂ ਟੈਕਸਟ ਦਾ ਰੰਗ ਅਤੇ ਬੈਕਗ੍ਰਾਊਂਡ ਕਲਰ ਦੋਨੋਂ ਬਦਲ ਸਕਦੇ ਹਾਂ, ਬੈਕਗ੍ਰਾਊਂਡ ਉਪੱਰ ਇੱਕ ਤਸਵੀਰ ਵੀ ਸੈੱਟ ਕਰ ਸਕਦੇ ਹਾਂ।

    ਆਓ ਹੁਣ ਅਸੀਂ ਬਾਡੀ ਟੈਗ ਦੇ ਕੁੱਝ ਮੁੱਖ ਐਟਰੀਬਿਊਟ ਰਾਹੀਂ ਫਾਰਮੈਟ ਕਰਨ ਬਾਰੇ ਜਾਣੀਏ:-

    1.      Backgorund:- ਬੈੱਕਗ੍ਰਾਊਂਡ ਐਟਰੀਬਿਊਟ ਰਾਹੀਂ ਅਸੀਂ ਆਪਣੇ ਹਟਮਲ ਦਸਤਾਵੇਜ਼ ਦੀ ਬੈਕਗ੍ਰਾਊਂਡ ਉਪੱਰ ਕੋਈ ਤਸਵੀਰ ਉਸਦਾ ਪੂਰਾ ਯੂ.ਆਰ.ਐੱਲ ਲਿਖ ਕੇ ਸੈੱਟ ਕਰ ਸਕਦੇ ਹਾਂ।

    2.     Bgcolor:- ਬੀਜੀਕਲਰ ਐਟਰੀਬਿਊਟ ਰਾਹੀਂ ਅਸੀਂ ਆਪਣੇ ਹਟਮਲ ਦਸਤਾਵੇਜ਼ ਦੀ ਬੈਕਗ੍ਰਾਊਂਡ ਦਾ ਰੰਗ ਨਿਰਧਾਰਿਤ ਕਰ ਸਕਦੇ ਹਾਂ।

    3.      Link:- ਲੰਿਕ ਐਟਰੀਬਿਊਟ ਰਾਹੀਂ ਅਸੀਂ ਆਪਣੇ ਹਟਮਲ ਦਸਤਾਵੇਜ਼ ਦੇ ਅਨਵਿਿਜ਼ਟਡ ਲੰਿਕ ਦਾ ਰੰਗ ਬਦਲ ਸਕਦੇ ਹਾਂ।

    4.      Text:- ਟੈਕਸਟ ਐਟਰੀਬਿਊਟ ਰਾਹੀਂ ਅਸੀਂ ਹਟਮਲ ਦਸਤਾਵੇਜ਼ ਦੇ ਟੈਕਸਟ ਦਾ ਰੰਗ ਬਦਲ ਸਕਦੇ ਹਾਂ।