ਜਮਾਤ: 10ਵੀਂ (2022-23)
ਵਿਸ਼ਾ : ਖੇਤੀਬਾੜੀ
ਟਰਮ-2  ਦੇ ਸਿਲੇਬਸ ਅਨੁਸਾਰ
ਪਾਠ : 1 ਤੋਂ 11 ਤੱਕ ਦੇ ਮਹਤੱਵਪੁਰਨ 1-1 ਅੰਕ, 2-2 ਅੰਕ ਅਤੇ 4-4 ਅੰਕ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ।

1. ਪ੍ਰਸ਼ਨ ਪੱਤਰ ਦੇ ਕੁੱਲ 3 ਭਾਗ ਹਨ। 

2. ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹਨ। 

3. ਸਾਰੇ ਪ੍ਰਸ਼ਨਾਂ ਦੇ ਉੱਤਰ ਨਿਰਧਾਰਿਤ ਪਾਠ-ਪੁਸਤਕ 'ਤੇ ਅਧਾਰਿਤ ਹੋਣਗੇ। 

4. ਭਾਗ 1 ਵਿੱਚ ਕੁੱਲ 20 ਵਸਤੂਨਿਸ਼ਠ ਪ੍ਰਸ਼ਨ ਹੋਣਗੇ, ਇਨਾਂ ਵਿੱਚੋਂ 20 ਬਹੁਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਹਰੇਕ ਪ੍ਰਸ਼ਨ ਦਾ ਉੱਤਰ 1 ਅੰਕ ਦਾ ਹੋਵੇਗਾ।     20 ਅੰਕ

5. ਭਾਗ 2 ਵਿੱਚ ਕੁੱਲ 5 ਇੱਕ-ਦੋ ਵਾਕਾਂ ਵਾਲੇ ਪ੍ਰਸ਼ਨ ਹੋਣਗੇ, ਜਿਨ੍ਹਾਂ ਵਿੱਚੋਂ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। 2x5=10 ਅੰਕ 

6. ਭਾਗ 3 ਵਿੱੱਚ ਕੁੱਲ 4 ਤਿੰਨ-ਚਾਰ ਵਾਕਾਂ ਵਾਲੇ ਪ੍ਰਸ਼ਨ ਹੋਣਗੇ, ਜਿਨ੍ਹਾਂ ਵਿੱਚ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇੇਗਾ। 5x4=20 ਅੰਕ 

    ਭਾਗ- I: ਬਹੁ-ਵਿਕਲਪੀ ਪ੍ਰਸ਼ਨ(1-1ਅੰਕ)

    ਪ੍ਰਸ਼ਨ 1. ਐਗਮਾਰਕ ਪ੍ਰਯੋਗਸ਼ਾਲਾ ਵਿਚ ………………………. ਦੇ ਮਿਆਰ ਦੀ ਪਰਖ ਹੁੰਦੀ ਹੈ
    (ਉ) ਹਲਦੀ     (ਅ) ਸ਼ਹਿਦ     (ੲ) ਮਿਰਚਾਂ    (ਸ) ਸਾਰੇ ਠੀਕ

    ਪ੍ਰਸ਼ਨ 2. ਭਾਰਤ ਕਿਹੋ ਜਿਹਾ ਦੇਸ਼ ਹੈ ?
    (ੳ) ਖੇਤੀ ਪ੍ਰਧਾਨ        (ਅ) ਖੇਡਾਂ ਪ੍ਰਧਾਨ        (ੲ) ਕਾਰਖ਼ਾਨਿਆਂ ਆਧਾਰਿਤ   (ਸ) ਸਾਰੇ ਗ਼ਲਤ

    ਪ੍ਰਸ਼ਨ 3. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਹੋਂਦ ਵਿਚ ਆਈ ?
    (ਉ) 1962 ਵਿਚ        (ਅ) 1971 ਵਿਚ        (ੲ) 1950 ਵਿਚ         (ਸ) 1990 ਵਿਚ

    ਪ੍ਰਸ਼ਨ 4. WTO ਵੱਲੋਂ ਮਿੱਥੀ ਗਈ ਸਬਸਿਡੀ ਦੀ ਦਰ ਕਿੰਨੀ ਹੈ ?
    (ਉ) 5%        (ਅ) 25%      (ੲ) 10%       (ਸ) 19%.

    ਪ੍ਰਸ਼ਨ 5. ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਕਿਹੜੇ ਸ਼ਹਿਰ ਵਿਚ ਸਥਿਤ ਹੈ ?
    (ਉ) ਲੁਧਿਆਣਾ          (ਅ) ਬਠਿੰਡਾ    (ੲ) ਪਟਿਆਲਾ           (ਸ) ਜਲੰਧਰ

    ਪ੍ਰਸ਼ਨ 6.ਪੰਜਾਬ ਵਿਚ ਦੁੱਧ ਦੀ ਖ਼ਰੀਦ ਅਤੇ ਮੰਡੀਕਰਨ ਲਈ ਸਥਾਪਿਤ ਕੀਤੀ ਗਈ ਸਹਿਕਾਰੀ ਸੰਸਥਾ ਦਾ ਨਾਂ ਲਿਖੋ
    (ਉ) ਮਾਰਕਫੈੱਡ          (ਅ) ਹਾਊਸਫੈੱਡ         (ੲ) ਮਿਲਕਫੈੱਡ          (ਸ) ਸ਼ੂਗਰਫੈੱਡ

    ਪ੍ਰਸ਼ਨ 7. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਹੜੇ ਸ਼ਹਿਰ ਵਿਚ ਸਥਿਤ ਹੈ ?
    (ਉ) ਲੁਧਿਆਣਾ          (ਅ) ਪਾਲਮਪੁਰ          (ੲ) ਹਿਸਾਰ     (ਸ) ਕਰਨਾਲ

    ਪ੍ਰਸ਼ਨ 8. ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਯੂਨੀਵਰਸਿਟੀ ਦੀ ਵੈੱਬਸਾਈਟ ਦਾ ਨਾਂ ਕੀ ਹੈ ?
    (ਉ) www.gadvasu.in       (ਅ) www.pddb.in           (ੲ) www.ndri.res.in
    (ਸ) www.pau.edu.

    ਪ੍ਰਸ਼ਨ 9. ਪੰਜਾਬ ਡੇਅਰੀ ਵਿਕਾਸ ਬੋਰਡ ਦੀ ਵੈੱਬਸਾਈਟ ਦਾ ਨਾਂ ਕੀ ਹੈ ?
    (ਉ) www.gadvasu.in       (ਅ) www.pddb.in
    (ੲ) www.ndri.res.in         (ਸ) www.pau.edu.

    ਪ੍ਰਸ਼ਨ 10. ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਕਿਹੜੇ ਸ਼ਹਿਰ ਵਿਚ ਸਥਿਤ ਹੈ ?
    (ਉ) ਲੁਧਿਆਣਾ          (ਅ) ਚੰਡੀਗੜ੍ਹ            (ੲ) ਹਿਸਾਰ     (ਸ) ਪਟਿਆਲਾ

    ਪ੍ਰਸ਼ਨ 11. ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ ਕਿੱਥੇ ਸਥਿਤ ਹੈ ?
    (ਉ) ਲੁਧਿਆਣਾ          (ਅ) ਪਾਲਮਪੁਰ          (ੲ) ਹਿਸਾਰ     (ਸ) ਕਰਨਾਲ

    ਪ੍ਰਸ਼ਨ 12. ਮਿਲਕਫੈਡ ਦੁਆਰਾ ਪਿੰਡਾਂ ਵਿਚੋਂ ਕਿਹੜੇ ਪਦਾਰਥ ਦੀ ਖਰੀਦ ਕੀਤੀ ਜਾਂਦੀ ਹੈ ?
    (ਉ) ਕਣਕ      (ਅ) ਨਰਮਾ     (ੲ) ਦੁੱਧ         (ਸ) ਫਲ

    ਪ੍ਰਸ਼ਨ 13. ਕਲਿਆਣ ਸੋਨਾ ਕਿਸ ਦੀ ਕਿਸਮ ਹੈ ?
    (ੳ) ਕਣਕ      (ਅ) ਝੋਨਾ       (ੲ) ਮੱਕੀ        (ਸ) ਕੋਈ ਨਹੀਂ

    ਪ੍ਰਸ਼ਨ 14. ਪਹਿਲੀ ਫ਼ਸਲ ਜਿਸ ਲਈ ਦੇਸ਼ ਵਿਚ ਹਾਈਬ੍ਰਿਡ ਵਿਕਸਿਤ ਹੋਇਆ
    (ਉ) ਬਾਜਰਾ    (ਅ) ਕਣਕ      (ੲ) ਚਾਵਲ     (ਸ) ਮੱਕੀ

    ਪ੍ਰਸ਼ਨ 15. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿੱਥੇ ਸਥਾਪਿਤ ਹੈ ?
    (ਉ) ਅੰਮ੍ਰਿਤਸਰ                    (ਅ) ਲੁਧਿਆਣਾ          (ੲ) ਜਲੰਧਰ    (ਸ) ਕਪੂਰਥਲਾ

    ਪ੍ਰਸ਼ਨ 16. ਪੀ. ਏ. ਯੂ. ਵਲੋਂ ਵਿਕਸਿਤ ਖੇਤੀ ਤਕਨੀਕਾਂ ਹਨ
    (ਉ) ਜ਼ੀਰੋ ਟਿੱਲੇਜ        (ਅ) ਸ਼ੀਓਮੀਟਰ         (ੲ) ਹੈਪੀਸੀਡਰ          (ਸ) ਸਾਰੇ

    ਪ੍ਰਸ਼ਨ 17. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਕਿਹੜੇ ਮਹੀਨੇ ਵਿਚ ਲਗਾਏ ਜਾਂਦੇ ਹਨ ?
    (ਉ) ਮਾਰਚ     (ਅ) ਦਸੰਬਰ   (ੲ) ਸਤੰਬਰ    (ਸ) ਜੂਨ

    ਪ੍ਰਸ਼ਨ 18. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਕਿਹੜੇ ਮਹੀਨੇ ਵਿਚ ਲਗਾਏ ਜਾਂਦੇ ਹਨ ?
    (ਉ) ਮਾਰਚ     (ਅ) ਦਸੰਬਰ   (ੲ) ਸਤੰਬਰ    (ਸ) ਜੂਨ ਪ੍ਰਸ਼ਨ

    ਪ੍ਰਸ਼ਨ 19. ਹਾੜ੍ਹੀ ਦੀਆਂ ਫ਼ਸਲਾਂ ਹਨ-
    (ਉ) ਅਨਾਜ     (ਅ) ਦਾਲਾਂ      (ੲ) ਤੇਲ ਬੀਜ ਤੇ ਚਾਰਾ          (ਸ) ਸਾਰੇ

    ਪ੍ਰਸ਼ਨ 20. ਕਣਕ ਦੀਆਂ ਉੱਨਤ ਕਿਸਮਾਂ-
    (ਉ) ਐੱਚ. ਡੀ. 2967  (ਅ) ਪੀ. ਬੀ. ਡਬਲਯੂ. 343    (ੲ) ਵਡਾਣਕ   (ਸ) ਸਾਰੇ

    ਪ੍ਰਸ਼ਨ 21. ਕਣਕ ਦੀਆਂ ਬਿਮਾਰੀਆਂ ਹਨ-
    (ਉ) ਪੀਲੀ ਕੁੰਗੀ         (ਅ) ਕਾਂਗਿਆਰੀ         (ੲ) ਮੱਖਣੀ ਅਤੇ ਟੁੱਡੂ   (ਸ) ਸਾਰੀਆਂ

    ਪ੍ਰਸ਼ਨ 22. ਜੌਆਂ ਦੀ ਬਿਜਾਈ ਦਾ ਸਮਾਂ-
    (ਉ) 15 ਅਤੂਬਰ ਤੋਂ 15 ਨਵੰਬਰ        (ਅ) ਜੁਲਾਈ    (ੲ) 15 ਜਨਵਰੀ ਤੋਂ 15 ਫ਼ਰਵਰੀ          (ਸ) ਕੋਈ ਨਹੀਂ

    ਪ੍ਰਸ਼ਨ 23. ਕਾਬਲੀ ਛੋਲਿਆਂ ਦੀ ਕਿਸਮ
    (ਉ) ਪੀ.ਬੀ.ਜੀ.-1      (ਅ) ਐੱਲ.-552         (ੲ) ਜੀ.ਪੀ.ਐੱਫ.-2     (ਸ) ਪੀ. ਡੀ. ਜੀ. 4.

    ਪ੍ਰਸ਼ਨ 24. ਸੂਰਜਮੁਖੀ ਲਈ ……………………….. ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ
    (ੳ) 5 ਕਿਲੋ    (ਅ) 10 ਕਿਲੋ  (ੲ) 2 ਕਿਲੋ     (ਸ) 25 ਕਿਲੋ

    ਪ੍ਰਸ਼ਨ 25. ਕਿਹੜੀ ਫ਼ਸਲ ਨੂੰ ਚਾਰਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
    (ੳ) ਮੱਕੀ        (ਅ) ਬਰਸੀਮ  (ੲ) ਜਵੀ        (ਸ) ਲੁਸਣ

    ਪ੍ਰਸ਼ਨ 26.ਵਿਗਿਆਨੀਆਂ ਅਨੁਸਾਰ ਇੱਕ ਬਾਲਗ ਨੂੰ ਹਰ ਰੋਜ਼ …………………………. ਗ੍ਰਾਮ ਸਬਜ਼ੀ ਖਾਣੀ ਚਾਹੀਦੀ ਹੈ-
    (ਉ) 500        (ਅ) 285       (ੲ) 387        (ਸ) 197.

    ਪ੍ਰਸ਼ਨ 27. ਜੜਾਂ ਵਾਲੀ ਸਬਜ਼ੀ ਨਹੀਂ ਹੈ-
    (ਉ) ਗਾਜਰ     (ਅ) ਮੂਲੀ       (ੲ) ਇਸ਼ਲਗਮ           (ਸ) ਮਟਰ

    ਪ੍ਰਸ਼ਨ 28. ਪਨੀਰੀ ਲਾ ਕੇ ਬੀਜਣ ਵਾਲੀਆਂ ਸਬਜ਼ੀਆਂ ਹਨ-
    (ਉ) ਫੁੱਲ ਗੋਭੀ           (ਅ) ਬਰੌਕਲੀ  (ੲ) ਪਿਆਜ਼    (ਸ) ਸਾਰੇ

    ਪ੍ਰਸ਼ਨ 29. ਹਾੜੀ ਦੀਆਂ ਸਬਜ਼ੀਆਂ ਹਨ-
    (ਉ) ਫੁੱਲ ਗੋਭੀ           (ਅ) ਬਰੌਕਲੀ            (ੲ) ਪਿਆਜ਼    (ਸ) ਸਾਰੇ

    ਪ੍ਰਸ਼ਨ 30. ਮੂਲੀ ਦੀ ਕਿਸਮ ਨਹੀਂ ਹੈ-
    (ਉ) ਪੂਸਾ ਚੇਤਕੀ        ਅ) ਜਪਾਨੀ ਵਾਈਟ     (ੲ) ਪੂਸਾ ਸਨੋਬਾਲ      (ਸ) ਪੂਸਾ ਮਸੰਦ

    ਪ੍ਰਸ਼ਨ 31.ਆਲੂ ਦੀਆਂ ਕਿਸਮਾਂ ਹਨ-
    (ਉ) ਕੁਫ਼ਰੀ ਸੂਰਯਾ      (ਅ) ਕੁਫ਼ਰੀ ਪੁਸ਼ਕਰ    (ੲ)ਕੁਫ਼ਰੀ ਜਯੋਤੀ       (ਸ) ਸਾਰੇ

    ਪ੍ਰਸ਼ਨ 32.ਫ਼ਲਾਂ ਵਿਚ ਹੇਠਲੇ ਖ਼ੁਰਾਕੀ ਤੱਤ ਹੁੰਦੇ ਹਨ-
    (ਉ) ਵਿਟਾਮਿਨ           (ਅ) ਖਣਿਜ     (ੲ) ਪ੍ਰੋਟੀਨ      (ਸ) ਸਾਰੇ

    ਪ੍ਰਸ਼ਨ 33.ਸਦਾਬਹਾਰ ਫ਼ਲਦਾਰ ਬੂਟੇ ਕਦੋਂ ਲਾਉਣੇ ਚਾਹੀਦੇ ਹਨ ?
    (ਉ) ਫ਼ਰਵਰੀ-ਮਾਰਚ   (ਅ) ਸਤੰਬਰ-ਅਕਤੂਬਰ         (ੲ) ਦੋਨੋਂ ਠੀਕ  (ਸ) ਕੋਈ ਨਹੀਂ

    ਪ੍ਰਸ਼ਨ 34. ਬਾਗ਼ ਲਾਉਣ ਦੇ ਢੰਗ ਹਨ-
    (ਉ) ਵਰਗਾਕਾਰ         (ਅ) ਛਿੱਲਰ ਢੰਗ        (ੲ) ਛੇ ਕੋਨਾ ਢੰਗ        (ਸ) ਸਾਰੇ

    ਪ੍ਰਸ਼ਨ 35. ਸਦਾਬਹਾਰ ਫ਼ਲਦਾਰ ਬੂਟਾ ਨਹੀਂ ਹੈ-
    (ਉ) ਨਾਸ਼ਪਾਤੀ           (ਅ) ਲੁਕਾਠ     (ੲ) ਅੰਬ         (ਸ) ਲੀਚੀ

    ਪ੍ਰਸ਼ਨ 36. ਪੱਤਝੜੀ ਫ਼ਲਦਾਰ ਬੂਟੇ ਹਨ-
    (ਉ) ਅੰਗੂਰ     (ਅ) ਆੜੂ       (ੲ) ਅਲੂਚਾ     (ਸ) ਸਾਰੇ

    ਪ੍ਰਸ਼ਨ 37. ਸਦਾਬਹਾਰ ਫ਼ਲਦਾਰ ਬੂਟੇ ਹਨ-
    (ਉ) ਅੰਬ        (ਅ) ਲੀਚੀ      (ੲ) ਨਿੰਬੂ        (ਸ) ਸਾਰੇ

    ਪ੍ਰਸ਼ਨ 38. ਪੱਤਝੜੀ ਫ਼ਲਦਾਰ ਬੂਟੇ ਕਿਹੜੇ ਮਹੀਨੇ ਵਿਚ ਲਗਾਏ ਜਾਂਦੇ ਹਨ ?
    (ਉ) ਅਪ੍ਰੈਲ-ਮਈ         (ਅ) ਜਨਵਰੀ-ਫ਼ਰਵਰੀ          (ੲ) ਜੂਨ-ਜੁਲਾਈ        (ਸ) ਮਈ-ਜੂਨ

    ਪ੍ਰਸ਼ਨ 39.ਰਾਸ਼ਟਰੀ ਵਣਨੀਤੀ 1988 ਅਨੁਸਾਰ ਕਿੰਨਾ ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ
    (ਉ) 5%        (ਅ) 20%      (ੲ) 50%       (ਸ) 29%.

    ਪ੍ਰਸ਼ਨ 40. ਕੇਂਦਰੀ ਮੈਦਾਨੀ ਇਲਾਕੇ ਵਿੱਚ ……………………… ਦਰੱਖ਼ਤ ਲਗਾਏ ਜਾਂਦੇ ਹਨ
    (ਉ) ਪਾਪਲਰ  (ਅ) ਡੇਕ        (ੲ) ਸਫ਼ੈਦਾ      (ਸ) ਸਾਰੇ

    ਪ੍ਰਸ਼ਨ 41. ਪਾਪਲਰ ਦੀ ਕਿਸਮ ਨਹੀਂ ਹੈ-
    (ਉ) PL-5      (ਆ) PL-47/88        (ੲ) PL-858   (ਸ) PL-48/89.

    ਪ੍ਰਸ਼ਨ 42. ਪਾਪਲਰ ਦੇ ਦਰੱਖ਼ਤ ……………………….. ਸਾਲਾਂ ਵਿਚ ਤਿਆਰ ਹੋ ਜਾਂਦੇ ਹਨ
    (ਉ) 5 ਤੋਂ 7     (ਅ) 1 ਤੋਂ 2     (ੲ) 10 ਤੋਂ 12           (ਸ) 15 ਤੋਂ 25.

    ਪ੍ਰਸ਼ਨ 43. ਪਾਪੂਲਰ ਦੀ ਖੇਤੀ ਲਈ ਜ਼ਮੀਨ ਦੀ ਪੀ.ਐੱਚ. ਕਿੰਨੀ ਹੋਣੀ ਚਾਹੀਦੀ ਹੈ ?
    (ਉ) 10          (ਅ) 6.5 ਤੋਂ 8.0         (ੲ) 3 ਤੋਂ 4     (ਸ) 4 ਤੋਂ 5.5.

    ਪ੍ਰਸ਼ਨ 44. ਵਣ ਖੇਤੀ ਵਿੱਚ ਖੇਤਾਂ ਦੇ ਬੰਨਿਆਂ ਤੇ ਦਰੱਖ਼ਤਾਂ ਨੂੰ ਕਿਹੜੀ ਦਿਸ਼ਾ ਵੱਲ ਲਗਾਉਣਾ ਚਾਹੀਦਾ ਹੈ ?
    (ਉ) ਉੱਤਰ-ਦੱਖਣ       (ਅ) ਪੂਰਬ-ਪੱਛਮ       (ੲ) ਦੱਖਣ-ਪੂਰਬ        (ਸ) ਉੱਤਰ-ਪੂਰਬ

    ਪ੍ਰਸ਼ਨ 45.ਇਮਾਰਤੀ ਲੱਕੜੀ ਪੈਦਾ ਕਰਨ ਲਈ ਸਫੈਦੇ ਨੂੰ ਕਿੰਨੇ ਸਾਲਾਂ ਬਾਅਦ ਕੱਢਿਆ ਜਾਂਦਾ ਹੈ ?
    (ਉ) 13 ਤੋਂ 15 ਸਾਲ    (ਅ) 6 ਤੋਂ 8 ਸਾਲ        (ੲ) 4 ਤੋਂ 6 ਸਾਲ        (ਸ) 2 ਤੋਂ 4 ਸਾਲ

    ਪ੍ਰਸ਼ਨ 46.ਬੱਲੀਆਂ ਤਿਆਰ ਕਰਨ ਲਈ ਸਫੈਦੇ ਨੂੰ ਕਿੰਨੇ ਸਾਲਾਂ ਬਾਅਦ ਕੱਟਿਆ ਜਾਂਦਾ ਹੈ ?
    (ਉ) 13 ਤੋਂ 15 ਸਾਲ    (ਅ) 6 ਤੋਂ 8 ਸਾਲ        (ੲ) 4 ਤੋਂ 6 ਸਾਲ        (ਸ) 2 ਤੋਂ 4 ਸਾਲ

    ਪ੍ਰਸ਼ਨ 47. ਕਾਗ਼ਜ਼ ਦੀ ਲੁਗਦੀ (ਪੇਪਰ ਪਲਪ) ਤਿਆਰ ਕਰਨ ਲਈ ਸਫੈਦੇ ਨੂੰ ਕਿੰਨੇ ਸਾਲਾਂ ਬਾਅਦ ਕੱਟਿਆ ਜਾਂਦਾ ਹੈ ?
    (ਉ) 13 ਤੋਂ 15 ਸਾਲ    (ਅ) 6 ਤੋਂ 8 ਸਾਲ        (ੲ) 4 ਤੋਂ 6 ਸਾਲ        (ਸ) 2 ਤੋਂ 4 ਸਾਲ

    ਪ੍ਰਸ਼ਨ 48.ਸਾਲ 2012-13 ਅਨੁਸਾਰ ਭਾਰਤ ਦੇ ਕੁੱਲ ਘਰੇਲੂ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਆਉਂਦਾ ਹੈ ?
    (ਉ) 13.7%    (ਅ) 15.9%   (ੲ) 11.5%    (ਸ) ਕੋਈ ਨਹੀਂ

    ਪ੍ਰਸ਼ਨ 49.ਭਾਰਤ ਵਿਚ 2013-14 ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਸੀ ?
    (ੳ) 264 ਮਿਲੀਅਨ ਟਨ        (ਅ) 51 ਮਿਲੀਅਨ ਟਨ          (ੲ) 100 ਮਿਲੀਅਨ ਟਨ          (ਸ) ਕੋਈ ਨਹੀਂ

    ਪ੍ਰਸ਼ਨ 50.ਭਾਰਤ ਦੇ ਮੁੱਖ ਖੇਤੀ ਨਿਰਯਾਤ ਹਨ
    (ਉ) ਚਾਹ       (ਅ) ਕਪਾਹ     (ੲ) ਦਾਲਾਂ       (ਸ) ਸਾਰੇ

    ਪ੍ਰਸ਼ਨ 51.ਚਾਵਲ ਦੇ ਨਿਰਯਾਤ ਵਿੱਚ ਭਾਰਤ ਨੇ ਕਿਹੜੇ ਦੇਸ਼ ਨੂੰ ਪਿੱਛੇ ਛੱਡਿਆ ਹੈ-
    (ਉ) ਥਾਈਲੈਂਡ  (ਅ) ਭੂਟਾਨ     (ੲ) ਅਮਰੀਕਾ  (ਸ) ਸ੍ਰੀਲੰਕਾ

    ਪ੍ਰਸ਼ਨ 52.ਸਾਲ 2012 ਵਿੱਚ ਦੇਸ਼ ਵਿਚ ਅਨਾਜ ਦਾ ਭੰਡਾਰ ਕਿੰਨਾ ਸੀ ?
    (ਉ) 82 ਮਿਲੀਅਨ ਟਨ          (ਅ) 25 ਮਿਲੀਅਨ ਟਨ          (ੲ) 52 ਮਿਲੀਅਨ ਟਨ           (ਸ) 108 ਮਿਲੀਅਨ ਟਨ

    ਪ੍ਰਸ਼ਨ 53. ਭੋਜਨ ਸੁਰੱਖਿਆ ਐਕਟ-2013 ਤਹਿਤ ਇੱਕ ਮਹੀਨੇ ਵਿਚ ਪ੍ਰਤੀ ਜੀਅ ਕਿੰਨਾ ਅਨਾਜ ਦੇਣ ਦੀ ਤਜਵੀਜ਼ ਹੈ ?
    (ਉ) 5 ਕਿਲੋ    (ਅ) 10 ਕਿਲੋ            (ੲ) 15 ਕਿਲੋ   (ਸ) 20 ਕਿਲੋ

    ਪ੍ਰਸ਼ਨ 54.100 ਕਿਲੋ ਤਾਜ਼ੀ ਹਲਦੀ ਵਿਚੋਂ ………………………… ਕਿਲੋ ਹਲਦੀ ਪਾਊਡਰ ਮਿਲ ਸਕਦਾ ਹੈ
    (ਉ) 25-30    (ਅ) 15-20    (ੲ) 5-10       (ਸ) 45-50.

    ਪ੍ਰਸ਼ਨ 55.ਇੱਕ ਕੁਇੰਟਲ ਗੰਨੇ ਵਿਚੋਂ ……………………… ਕਿਲੋ ਗੁੜ ਤਿਆਰ ਹੋ ਜਾਂਦਾ ਹੈ
    (ਉ) 21-22    (ਅ) 30-35    (ੲ) 10-12     (ਸ) 18-20.

    ਪ੍ਰਸ਼ਨ 56.ਦਾਣਿਆਂ ਦੀ ਕਟਾਈ ਤੋਂ ਬਾਅਦ ਲਗਪਗ …………………… ਨੁਕਸਾਨ ਹੋ ਜਾਂਦਾ ਹੈ
    (ਉ) 5%        (ਅ) 10%      (ੲ) 20%       (ਸ) 50%.

    ਪ੍ਰਸ਼ਨ 57.ਮੈਂਥੇ ਦਾ ਤੇਲ …………………….. ਚੀਜ਼ਾਂ ਵਿਚ ਵਰਤਿਆ ਜਾਂਦਾ ਹੈ
    (ਉ) ਦਵਾਈਆਂ           (ਅ) ਇਤਰ     (ੲ) ਸ਼ਿੰਗਾਰ ਦਾ ਸਮਾਨ          (ਸ) ਸਾਰੇ

    ਪ੍ਰਸ਼ਨ 58.ਕਟਾਈ ਤੋਂ ਬਾਅਦ ਸਬਜ਼ੀਆਂ ਅਤੇ ਫਲਾਂ ਦਾ …………………………. ਨੁਕਸਾਨ ਹੁੰਦਾ ਹੈ ?
    (ਉ) 15-20    (ਅ) 20-30%           (ੲ) 30-40%           (ਸ) 10-15%.

    ਪ੍ਰਸ਼ਨ 59ਬੀਮਾਰ ਪੱਤਿਆਂ ਦੇ ਨਮੂਨੇ ਸਾਂਭ ਕੇ ਰੱਖੇ ਜਾਣ ਵਾਲੇ ਰਸਾਇਣ ਦਾ ਨਾਂ-
    (ਉ) ਫਾਰਮਲੀਨ    (ਅ) ਗੁਲੂਕੋਸ    (ੲ) ਸੋਡੀਅਮ ਸ਼੍ਰੋਮਾਈਡ    (ਸ) ਕੋਈ ਨਹੀਂ

    ਪ੍ਰਸ਼ਨ 60.ਪੀ.ਏ.ਯੂ. ਵਿੱਚ ਪਲਾਂਟ ਕਲੀਨਿਕ ਦੀ ਸਥਾਪਨਾ ਕਦੋਂ ਕੀਤੀ ਗਈ ?
    (ਉ) 2010    (ਅ) 1993    (ੲ) 1980    (ਸ) 1955.

    ਪ੍ਰਸ਼ਨ 61.ਉੱਲੀਆਂ ਦੇ ਜੀਵਾਣੂ ਲੱਭਣ ਲਈ ਕਿਹੜਾ ਉਪਕਰਨ ਵਰਤਿਆ ਜਾਂਦਾ ਹੈ
    (ਉ) ਮਾਈਕ੍ਰੋਸਕੋਪ    (ਅ) ਇਨਕੂਬੇਟਰ    (ੲ) ਪ੍ਰੋਜੈਕਟਰ    (ਸ) ਸਾਰੇ

    ਪ੍ਰਸ਼ਨ 62.ਪੰਜਾਬ ਦੇ ਕਿੰਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਪਲਾਂਟ ਕਲੀਨਿਕ ਚੱਲ ਰਹੇ ਹਨ ?
    (ਉ) 7    (ਅ) 27    (ੲ) 17    (ਸ) 22.

    ਪ੍ਰਸ਼ਨ 63.ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਕਲੀਨਿਕ ਦਾ ਈ-ਮੇਲ ਪਤਾ ਕੀ ਹੈ ? :
    (ਉ) www.gadvasu.in    (ਅ) www.pddb.in    (ੲ) plantclinic@pau.edu    (ਸ) www.pau.edu.


    ਭਾਗ- II: ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਵਾਕਾਂ ਵਿੱਚ ਦਿਉ(2-2 ਅੰਕ) 

    ਪ੍ਰਸ਼ਨ 1.ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਕਿਹੜੀਆਂ ਖੇਤੀ ਜਿਣਸਾਂ ਦਾ ਮੁੱਖ ਤੌਰ ‘ਤੇ ਨਿਰਯਾਤ ਕਰਦੀ ਹੈ ?
    ਉੱਤਰ- ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੁੱਖ ਤੌਰ ‘ਤੇ ਹੇਠ ਲਿਖੀਆਂ ਖੇਤੀ ਜਿਣਸਾਂ ਦਾ ਨਿਰਯਾਤ ਕਰਦੀ ਹੈ-

    1.     ਤਾਜ਼ਾ ਅਤੇ ਡਿੱਬਾ ਬੰਦ ਫ਼ਲ

    2.     ਸਬਜ਼ੀਆਂ ਅਤੇ ਫੁੱਲਾਂ ਦਾ ਨਿਰਯਾਤ

    ਪ੍ਰਸ਼ਨ 2. ਇਫਕੋ ਵੱਲੋਂ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?

    ਉੱਤਰ- ਇਹ ਅਦਾਰਾ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਦਾ ਕੰਮ ਕਰਦਾ ਹੈ । ਇਹ ਖਾਦਾਂ ਦੇ ਮੰਡੀਕਰਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਪਸਾਰ ਵਿਧੀਆਂ ਰਾਹੀਂ ਕਿਸਾਨਾਂ ਤੱਕ ਨਵੀਆਂ ਖੇਤੀ ਤਕਨੀਕਾਂ ਪਹੁੰਚਾਉਂਦਾ ਹੈ

    ਪ੍ਰਸ਼ਨ 3. ਪੰਜਾਬ ਖੇਤੀ ਉਦਯੋਗ ਨਿਗਮ ਦੇ ਮੁੱਖ ਕੰਮ ਲਿਖੋ
    ਉੱਤਰ- ਪੰਜਾਬ ਖੇਤੀ ਉਦਯੋਗ ਨਿਗਮ ਦੇ ਮੁੱਖ ਕੰਮ ਹਨ-ਖੇਤੀ ਲਾਗਤ ਵਸਤੂਆਂ ਦਾ ਮੰਡੀਕਰਣ, ਖੇਤੀ ਜਿਣਸਾਂ ਦੀ ਖ਼ਰੀਦ ਅਤੇ ਇਕਰਾਰਨਾਮੇ ਦੀ ਖੇਤੀ ਰਾਹੀਂ ਖੇਤੀ ਵਿਭਿੰਨਤਾ ਲਿਆਉਣ ਵਿਚ ਮੱਦਦ ਕਰਨਾ
    ਇਹ ਸੰਸਥਾ ਭਾਰਤੀ ਖੁਰਾਕ ਨਿਗਮ ਲਈ ਕਣਕ-ਝੋਨੇ ਦੀ ਖਰੀਦ ਲਈ ਵੀ ਕੰਮ ਕਰਦੀ ਹੈ

    ਪ੍ਰਸ਼ਨ 4. ਸਹਿਕਾਰਤਾ ਵਿਭਾਗ, ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਕੋਈ ਦੋ ਗਤੀਵਿਧੀਆਂ ਦੱਸੋ
    ਉੱਤਰ- ਸਹਿਕਾਰਤਾ ਵਿਭਾਗ, ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਹਨ-

    1.     ਮਾਈ ਭਾਗੋ ਇਸਤਰੀ ਸ਼ਸ਼ਕਤੀਕਰਨ ਸਕੀਮ ਤਹਿਤ ਪੇਂਡੂ ਖੇਤਰ ਦੀਆਂ ਔਰਤਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ

    2.     ਪੇਂਡੂ ਖੇਤਰਾਂ ਲਈ ਸਹਿਕਾਰੀ ਸਭਾਵਾਂ ਰਾਹੀਂ ਜ਼ਰੂਰੀ ਘਰੇਲੂ ਵਸਤਾਂ ਦੀ ਪੂਰਤੀ ਕਰਨਾ

    ਪ੍ਰਸ਼ਨ 5. ਮਾਰਕਫੈੱਡ ਕਿਸਾਨਾਂ ਦੀ ਕਿਸ ਤਰ੍ਹਾਂ ਸੇਵਾ ਕਰ ਰਿਹਾ ਹੈ ?
    ਉੱਤਰ- ਮਾਰਕਫੈੱਡ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਸਸਤੇ ਰੇਟਾਂ ‘ਤੇ ਖੇਤੀਬਾੜੀ ਬੀਜ, ਖਾਦ, ਕੀੜੇਮਾਰ ਦਵਾਈਆਂ ਆਦਿ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਅਤੇ ਖੇਤੀਬਾੜੀ ਉਪਜ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ

    ਪ੍ਰਸ਼ਨ 6. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਹੜੇ-ਕਿਹੜੇ ਤਿੰਨ ਮੁੱਖ ਕੰਮ ਕਰਦੀ ਹੈ ?
    ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਹੇਠ ਲਿਖੇ ਮੁੱਖ ਕੰਮ ਕੀਤੇ ਜਾਂਦੇ ਹਨ-ਖੇਤੀਬਾੜੀ ਅਤੇ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਤੇ ਖੋਜ, ਖੇਤੀ ਨਾਲ ਸੰਬੰਧਿਤ ਵਿਸ਼ਿਆਂ ਦੀ ਪੜ੍ਹਾਈ ਅਤੇ ਪਸਾਰ

    ਪ੍ਰਸ਼ਨ 7. ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (FAO) ਬਾਰੇ ਸੰਖੇਪ ਵਿੱਚ ਦੱਸੋ

    ਉੱਤਰ- ਇਸ ਸੰਸਥਾ ਦੀ ਸਥਾਪਨਾ 1943 ਵਿੱਚ ਕੀਤੀ ਗਈ । ਇਸ ਨੂੰ ਸੰਯੁਕਤ ਰਾਸ਼ਟਰ ਸੰਘ ਵਲੋਂ ਵਿਸ਼ਵ ਵਿਚੋਂ ਭੁੱਖਮਰੀ ਨੂੰ ਦੂਰ ਕਰਨ ਲਈ ਬਣਾਇਆ ਗਿਆ । ਇਸਦਾ ਮੁੱਖ ਦਫ਼ਤਰ ਰੋਮ (ਇਟਲੀ) ਵਿਚ ਹੈ । ਵਿਸ਼ਵ ਵਿਚ ਹਰ ਵਿਅਕਤੀ ਲਈ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਸ ਦਾ ਮੁੱਖ ਉਦੇਸ਼ ਹੈ । ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵੀ ਇਸ ਦਾ ਕਾਰਜ ਹੈ

    ਪ੍ਰਸ਼ਨ 8. ਵਿਸ਼ਵ ਵਪਾਰ ਸੰਸਥਾ (WTO) ਨੂੰ ਬਣਾਉਣ ਦਾ ਮੁੱਖ ਮਨੋਰਥ ਕੀ ਹੈ ?
    ਉੱਤਰ- (WTO) ਨੂੰ ਬਣਾਉਣ ਦਾ ਮੁੱਖ ਮਨੋਰਥ ਇਸ ਤਰ੍ਹਾਂ ਹੈ-

    1.     ਖੇਤੀ ਜਿਣਸਾਂ ਦੀ ਵਿਕਰੀ ‘ਤੇ ਲੱਗੀਆਂ ਰੋਕਾਂ ਨੂੰ ਖ਼ਤਮ ਕਰਨਾ

    2.     ਖੇਤੀ ਜਿਣਸਾਂ ਦੇ ਨਿਰਯਾਤ ‘ਤੇ ਮਿਲਣ ਵਾਲੀਆਂ ਸਹੂਲਤਾਂ ਨੂੰ ਘੱਟ ਕਰਨਾ

    3.     ਕਿਸਾਨਾਂ ਨੂੰ ਖੇਤੀ ਲੋੜਾਂ ਲਈ ਦਿੱਤੀਆਂ ਰਿਆਇਤਾਂ ਜਾਂ ਤਾਂ ਘੱਟ ਕਰਨੀਆਂ ਜਾਂ ਬਿਲਕੁਲ ਬੰਦ ਕਰਨੀਆਂ

    4.     ਨਿਰਯਾਤ ਕੋਟਾ ਸਿਸਟਮ ਖ਼ਤਮ ਕਰਕੇ ਨਿਰਯਾਤ ਸੰਬੰਧੀ ਸੁਚਾਰੂ ਨੀਤੀ ਅਪਣਾਉਣਾ

    ਪ੍ਰਸ਼ਨ 9. ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ATMA) ਦਾ ਗਠਨ ਕਿਉਂ ਕੀਤਾ ਗਿਆ ਹੈ ?
    ਉੱਤਰ- ਜ਼ਿਲੇ ਵਿੱਚ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੀਆਂ ਖੇਤੀ ਵਿਕਾਸ ਅਤੇ ਪਸਾਰ ਨਾਲ ਸੰਬੰਧਿਤ ਗਤੀਵਿਧੀਆਂ ਦੇ ਤਾਲਮੇਲ ਲਈ ਖੇਤੀਬਾੜੀ ਵਿਭਾਗ ਦੇ ਅਧੀਨ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ATMA) ਦਾ ਗਠਨ ਕੀਤਾ ਗਿਆ ਹੈ

    ਪ੍ਰਸ਼ਨ 10. ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਬਣਾਉਣ ਦਾ ਮੁੱਖ ਮੰਤਵ ਕੀ ਹੈ ?
    ਉੱਤਰ- ਇਸ ਅਦਾਰੇ ਦਾ ਮੁੱਖ ਮੰਤਵ ਪੇਂਡੂ ਉਦਯੋਗਾਂ ਅਤੇ ਹੋਰ ਰੁਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ

    ਪ੍ਰਸ਼ਨ 11. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚੋਂ ਕਿਹੜੀਆਂ ਦੋ ਹੋਰ ਯੂਨੀਵਰਸਿਟੀਆਂ ਬਣੀਆਂ ?
    ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚੋਂ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਅਤੇ ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ ਬਣੀਆਂ

    ਪ੍ਰਸ਼ਨ 12. ਕਿਹੜੀਆਂ-ਕਿਹੜੀਆਂ ਫ਼ਸਲਾਂ ਦੀਆਂ ਵੱਖ-ਵੱਖ ਕਿਸਮਾਂ ਨੇ ਹਰਾ ਇਨਕਲਾਬ ਲਿਆਉਣ ਵਿਚ ਯੋਗਦਾਨ ਪਾਇਆ ?
    ਉੱਤਰ- ਕਣਕ ਦੀਆਂ ਕਿਸਮਾਂ – ਕਲਿਆਣ ਸੋਨਾ, ਡਬਲਯੂ. ਐੱਲ. 711
    ਝੋਨੇ ਦੀਆਂ ਕਿਸਮਾਂ – ਪੀ.ਆਰ. 106
    ਮੱਕੀ ਦੀ ਕਿਸਮ – ਵਿਜੇ
    ਕਣਕ, ਝੋਨੇ ਅਤੇ ਮੱਕੀ ਦੀਆਂ ਇਹਨਾਂ ਕਿਸਮਾਂ ਨੇ ਹਰੀ ਕ੍ਰਾਂਤੀ ਲਿਆਉਣ ਵਿਚ ਯੋਗਦਾਨ ਪਾਇਆ

    ਪ੍ਰਸ਼ਨ 13. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੁੱਖ ਕੰਮ ਕੀ ਹਨ ?

    ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਮੁੱਖ ਕੰਮ ਅਨਾਜ ਸੁਰੱਖਿਆ ਨੂੰ ਪੱਕੇ ਪੈਰੀਂ ਕਰਨਾ ਅਤੇ ਵੱਧ ਝਾੜ ਦੇਣ ਵਾਲੀਆਂ, ਰੋਗ ਮੁਕਤ ਫ਼ਸਲਾਂ ਦੀ ਖੋਜ ਕਰਨਾ ਹੈ । ਕਿਸਾਨਾਂ ਨੂੰ ਨਵੀਆਂ ਕਿਸਮਾਂ ਤੇ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ

    ਪ੍ਰਸ਼ਨ 14. ਖੇਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵਿਕਸਿਤ ਕਫ਼ਾਇਤੀ ਖੇਤੀ ਤਕਨੀਕਾਂ ਦੇ ਨਾਂ ਦੱਸੋ
    ਉੱਤਰ- ਪੀ.ਏ.ਯੂ. ਵਲੋਂ ਵਿਕਸਿਤ ਖੇਤੀ ਤਕਨੀਕਾਂ ਹਨ-
    ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ਿਓਮੀਟਰ, ਹੈਪੀ ਸੀਡਰ ਅਤੇ ਲੇਜ਼ਰ ਕਰਾਹਾ ਆਦਿ

    ਪ੍ਰਸ਼ਨ 15. ਅੰਤਰ-ਰਾਸ਼ਟਰੀ ਪੱਧਰ ਦੀਆਂ ਦੋ ਸੰਸਥਾਵਾਂ ਦੇ ਨਾਂ ਦੱਸੋ, ਜਿਨ੍ਹਾਂ ਨਾਲ ਯੂਨੀਵਰਸਿਟੀ ਨੇ ਹਰਾ ਇਨਕਲਾਬ ਦੀ ਪ੍ਰਾਪਤੀ ਲਈ ਸਾਂਝ ਪਾਈ
    ਉੱਤਰ- ਮੈਕਸੀਕੋ ਸਥਿਤ ਅੰਤਰ-ਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ, ਸਿਮਟ, ਝੋਨੇ ਦੀ ਖੋਜ ਲਈ ਮਨੀਲਾ (ਫਿਲੀਪੀਨਜ਼) ਦੀ ਅੰਤਰ-ਰਾਸ਼ਟਰੀ ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI).

    ਪ੍ਰਸ਼ਨ 16. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੂਤ ਕੀ ਕੰਮ ਕਰਦੇ ਹਨ ?
    ਉੱਤਰ- ਇਹ ਦੁਤ ਯੂਨੀਵਰਸਿਟੀ ਮਾਹਿਰਾਂ ਅਤੇ ਕਿਸਾਨਾਂ ਵਿਚ ਮੋਬਾਈਲ ਫੋਨ ਅਤੇ ਇੰਟਰਨੈੱਟ ਰਾਹੀਂ ਪੁਲ ਦਾ ਕੰਮ ਕਰਦੇ ਹਨ

    ਪ੍ਰਸ਼ਨ 17. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ ?
    ਉੱਤਰ- ਪੀ. ਏ. ਯੂ. ਦਾ ਖੇਡਾਂ ਵਿਚ ਵੀ ਵੱਡਮੁੱਲਾ ਯੋਗਦਾਨ ਹੈ। ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੂੰ ਭਾਰਤੀ ਹਾਕੀ ਟੀਮ ਦਾ ਉਲੰਪਿਕਸ ਵਿਚ ਕਪਤਾਨ ਬਣਨ ਦਾ ਮਾਣ ਹਾਸਿਲ ਹੈ

    ਪ੍ਰਸ਼ਨ 18. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਕੀ ਸੀ ?

    ਉੱਤਰ- ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਦੇਸ਼ ਦੀ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ ! ਖੇਤੀਬਾੜੀ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਖੋਜਣਾ ਅਤੇ ਸਥਾਈ ਖੇਤੀਬਾੜੀ ਵਿਕਾਸ ਲਈ ਖੇਤੀਬਾੜੀ ਖੋਜ ਦਾ ਪੱਕਾ ਢਾਂਚਾ ਬਣਾਉਣਾ ਸੀ

    ਪ੍ਰਸ਼ਨ 19. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਕਿਹੜੀਆਂ ਫ਼ਸਲਾਂ ਦੇ ਪਹਿਲੇ ਈਬ੍ਰਿਡ ਬਣਾਉਣ ਦਾ ਮਾਣ ਹਾਸਿਲ ਹੈ ?
    ਉੱਤਰ- ਬਾਜਰੇ ਦਾ ਹਾਈਬ੍ਰਿਡ ਐੱਚ. ਬੀ-1, ਮੱਕੀ ਦਾ ਸਿੰਗਲ ਕਰਾਸ ਹਾਈਬ੍ਰਿਡ ਪਾਰਸ, ਗੋਭੀ ਸਰੋਂ ਦਾ ਪਹਿਲਾ ਹਾਈਬ੍ਰਿਡ (ਪੀ. ਜੀ. ਐੱਮ. ਐੱਚ-51).

    ਪ੍ਰਸ਼ਨ 20. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਖੁੰਬ ਉਤਪਾਦਨ ਵਿੱਚ ਕੀ ਯੋਗਦਾਨ ਹੈ ?
    ਉੱਤਰ- ਯੂਨੀਵਰਸਿਟੀ ਵਲੋਂ ਖੁੰਬਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਅਤੇ ਸਾਰਾ ਸਾਲ ਉਤਪਾਦਨ ਦੇਣ ਵਾਲੀਆਂ ਵਿਧੀਆਂ ਨੂੰ ਵਿਕਸਿਤ ਕੀਤਾ ਗਿਆ ਹੈ । ਦੇਸ਼ ਵਿਚ ਪੈਦਾ ਹੁੰਦੀਆਂ ਖੁੰਬਾਂ ਵਿਚੋਂ 40 ਫਸੀਦੀ ਖੁੰਬਾਂ ਸਿਰਫ਼ ਪੰਜਾਬ ਵਿਚ ਹੀ ਪੈਦਾ ਹੁੰਦੀਆਂ ਹਨ

    ਪ੍ਰਸ਼ਨ 21.ਕਣਕ ਨੂੰ ਪ੍ਰਤੀ ਏਕੜ ਮੁੱਖ ਖ਼ੁਰਾਕੀ ਤੱਤਾਂ ਦੀ ਕਿੰਨੀ ਲੋੜ ਹੈ ?
    ਉੱਤਰ- 50 ਕਿਲੋ ਨਾਈਟਰੋਜਨ, 25 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਪ੍ਰਤੀ ਏਕੜ ਲੋੜ ਹੁੰਦੀ ਹੈ

    ਪ੍ਰਸ਼ਨ 22.ਕਣਕ ਅਧਾਰਿਤ ਦੋ ਫ਼ਸਲ ਚੱਕਰਾਂ ਦੇ ਨਾਂ ਲਿਖੋ
    ਉੱਤਰ- ਝੋਨਾ-ਕਣਕ, ਕਪਾਹ-ਕਣਕ , ਕਣਕ ਆਧਾਰਿਤ ਫ਼ਸਲੀ ਚੱਕਰ ਹਨ

    ਪ੍ਰਸ਼ਨ 23. ਟੋਟਲ ਨਦੀਨਨਾਸ਼ਕ ਕਿਸ ਫ਼ਸਲ ਦੇ ਕਿਹੜੇ ਨਦੀਨਾਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ?

    ਉੱਤਰ- ਟੋਟਲ ਨਦੀਨਨਾਸ਼ਕ ਦੀ ਵਰਤੋਂ ਕਣਕ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਹੁੰਦੀ ਹੈ

    ਪ੍ਰਸ਼ਨ 24. ਜਵੀਂ ਦੀ ਚਾਰੇ ਲਈ ਕਟਾਈ ਕਦੋਂ ਕਰਨੀ ਚਾਹੀਦੀ ਹੈ ?
    ਉੱਤਰ- ਫ਼ਸਲ ਗੋਭ ਵਿਚ ਸਿੱਟਾ ਬਣਨ ਤੋਂ ਲੈ ਕੇ ਦੋਧੇ ਦਾਣਿਆਂ ਦੀ ਹਾਲਤ ਵਿਚ ਕਟਾਈ ਕੀਤੀ ਜਾਂਦੀ ਹੈ

    ਪ੍ਰਸ਼ਨ 25. ਬਰਸੀਮ ਵਿਚ ਇਟਸਿਟ ਦੀ ਰੋਕਥਾਮ ਦੱਸੋ
    ਉੱਤਰ- ਜਿਹੜੇ ਖੇਤਾਂ ਵਿਚ ਇਟਸਿਟ ਦੀ ਸਮੱਸਿਆ ਹੈ । ਉਹਨਾਂ ਖੇਤਾਂ ਵਿਚ ਬਰਸੀਮ ਵਿਚ ਰਾਇਆ ਰਲਾ ਕੇ ਬੀਜਣਾ ਚਾਹੀਦਾ ਹੈ ਅਤੇ ਇਟਸਿਟ ਵਾਲੇ ਖੇਤਾਂ ਵਿਚ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਿਛੇਤੀ ਕਰਨੀ ਚਾਹੀਦੀ ਹੈ

    ਪ੍ਰਸ਼ਨ 26. ਸੂਰਜਮੁਖੀ ਦੀ ਕਟਾਈ ਕਦੋਂ ਕਰਨੀ ਚਾਹੀਦੀ ਹੈ ?
    ਉੱਤਰ- ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਓਂ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਦੀ ਕਟਾਈ ਕਰੋ

    ਪ੍ਰਸ਼ਨ 27. ਕਨੌਲਾ ਸਰੋਂ ਕਿਸ ਨੂੰ ਕਹਿੰਦੇ ਹਨ ?

    ਉੱਤਰ- ਗੋਭੀ ਸਰੋਂ ਦੀ ਇੱਕ ਸ਼੍ਰੇਣੀ ਕਨੌਲਾ ਸਰੋਂ ਹੈ

    ਪ੍ਰਸ਼ਨ 28. ਜੌਆਂ ਦਾ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ
    ਉੱਤਰ- ਨੌਂਆਂ ਦੀ ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਹੈ । ਸਮੇਂ ਸਿਰ ਬਿਜਾਈ ਲਈ 22.5 ਸੈਂਟੀਮੀਟਰ ਅਤੇ ਬਰਾਨੀ ਤੇ ਪਛੇਤੀ ਬੀਜਾਈ ਲਈ 18 ਤੋਂ 20 ਸੈਂਟੀਮੀਟਰ ਸਿਆੜਾਂ ਦੀ ਵਿੱਥ ਤੇ ਬੀਜਣਾ ਚਾਹੀਦਾ ਹੈ । ਇਸ ਨੂੰ ਕਣਕ ਵਾਂਗ ਬਿਨਾਂ ਵਾਹੇ ਵੀ ਬੀਜਿਆ ਜਾ ਸਕਦਾ ਹੈ

    ਪ੍ਰਸ਼ਨ 29. ਦੇਸੀ ਛੋਲਿਆਂ ਦੀ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਦੱਸੋ
    ਉੱਤਰ- ਦੇਸੀ ਛੋਲਿਆਂ ਦੀ ਬਿਜਾਈ ਦਾ ਸਮਾਂ ਬਰਾਨੀ ਬਿਜਾਈ ਲਈ 10 ਤੋਂ 25 ਅਕਤੁਬਰ ਹੈ ਅਤੇ ਸੇਂਜੂ ਹਾਲਤਾਂ ਵਿਚ 25 ਅਕਤੂਬਰ ਤੋਂ 10 ਨਵੰਬਰ ਹੈ । ਬੀਜ ਦੀ ਮਾਤਰਾ 15-18 ਕਿਲੋ ਪ੍ਰਤੀ ਏਕੜ ਹੈ

    ਪ੍ਰਸ਼ਨ 30. ਮਸਰਾਂ ਦੀ ਕਾਸ਼ਤ ਕਿਹੜੀਆਂ ਜ਼ਮੀਨਾਂ ਵਿਚ ਨਹੀਂ ਕਰਨੀ ਚਾਹੀਦੀ ?
    ਉੱਤਰ- ਮਸਰਾਂ ਦੀ ਕਾਸ਼ਤ ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿਚ ਨਹੀਂ ਕਰਨੀ ਚਾਹੀਦੀ

    ਪ੍ਰਸ਼ਨ 31. ਸਬਜ਼ੀ ਕਿਸਨੂੰ ਕਹਿੰਦੇ ਹਨ ?
    ਉੱਤਰ- ਪੌਦੇ ਦਾ ਉਹ ਨਰਮ ਭਾਗ, ਜਿਵੇਂ-ਫੁੱਲ, ਫ਼ਲ, ਤਣਾ, ਜੜ੍ਹਾਂ, ਪੱਤੇ ਆਦਿ ਜਿਹਨਾਂ ਨੂੰ ਕੱਚਾ, ਸਲਾਦ ਦੇ ਰੂਪ ਵਿਚ ਜਾਂ ਪਕਾ ਕੇ (ਬੰਨ ਕੇ ਖਾਧਾ ਜਾਂਦਾ ਹੈ, ਨੂੰ ਸਬਜ਼ੀ ਕਹਿੰਦੇ ਹਨ

    ਪ੍ਰਸ਼ਨ 32. ਪਨੀਰੀ ਨਾਲ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾਈਆਂ ਜਾਂਦੀਆਂ ਹਨ ?
    ਉੱਤਰ- ਪਨੀਰੀ ਨਾਲ ਉਹ ਸਬਜ਼ੀਆਂ ਲਾਈਆਂ ਜਾਂਦੀਆਂ ਹਨ ਜੋ ਪੁੱਟ ਕੇ ਮੁੜ ਲਾਏ ਜਾਣ ਦੇ ਝਟਕੇ ਨੂੰ ਬਰਦਾਸ਼ਤ ਕਰ ਲੈਣ । ਇਹ ਸਬਜ਼ੀਆਂ ਹਨ-ਬੰਦ ਗੋਭੀ, ਚੀਨੀ ਬੰਦ ਗੋਭੀ, ਪਿਆਜ, ਸਲਾਦ, ਫੁੱਲ ਗੋਭੀ ਆਦਿ

    ਪ੍ਰਸ਼ਨ 33. ਸਬਜ਼ੀਆਂ ਦੀ ਕਾਸ਼ਤ ਰੁਜ਼ਗਾਰ ਪੈਦਾ ਕਰਨ ਵਿਚ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ ?
    ਉੱਤਰ- ਸਬਜ਼ੀਆਂ ਦੀ ਫ਼ਸਲ ਜਲਦੀ ਤਿਆਰ ਹੋ ਜਾਂਦੀ ਹੈ ਤੇ ਸਾਲ ਵਿੱਚ ਦੋ ਤੋਂ ਚਾਰ ਵਾਰ ਫ਼ਸਲ ਲਈ ਜਾ ਸਕਦੀ ਹੈ । ਝਾੜ ਵੀ ਝੋਨੇ-ਕਣਕ ਨਾਲੋਂ 5-10 ਗੁਣਾ ਵੱਧ ਹੈ ਇਸ ਲਈ ਆਮਦਨ ਵੀ ਵੱਧ ਹੋ ਜਾਂਦੀ ਹੈ ਜੋ ਹਰ ਰੋਜ਼ ਹੀ ਮਿਲ ਜਾਂਦੀ ਹੈ । ਇਹ ਰੋਜ਼ਗਾਰ ਦਾ ਇੱਕ ਚੰਗਾ ਸਾਧਨ ਹਨ

    ਪ੍ਰਸ਼ਨ 34. ਮਟਰਾਂ ਵਿੱਚੋਂ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਮਟਰ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਇੱਕ ਲੀਟਰ ਜਾਂ ਐਫਾਲੋਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਨਦੀਨ ਉੱਗਣ ਤੋਂ ਪਹਿਲਾਂ ਅਤੇ ਬੀਜਾਈ ਤੋਂ 2 ਦਿਨਾਂ ਦੇ ਵਿੱਚ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ

    ਪ੍ਰਸ਼ਨ 35. ਆਲੂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਆਲੂ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਇੱਕ ਲੀਟਰ ਜਾਂ ਐਰੀਲੋਨ 75 ਤਾਕਤ 500 ਗ੍ਰਾਮ ਜਾਂ ਸੈਨਕੋਰ 70 ਤਾਕਤ 200 ਗ੍ਰਾਮ ਦਾ 150 ਲੀਟਰ ਪਾਣੀ ਵਿਚ ਘੋਲ ਬਣਾ ਕੇ ਨਦੀਨਾਂ ਦੇ ਜੰਮਣ ਤੋਂ ਪਹਿਲਾਂ ਅਤੇ ਪਹਿਲੀ ਸਿੰਚਾਈ ਤੋਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ

    ਪ੍ਰਸ਼ਨ 36. ਗਾਜਰਾਂ ਦੀ ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਫ਼ਾਸਲੇ ਬਾਰੇ ਜਾਣਕਾਰੀ ਦਿਓ

    ਉੱਤਰ- ਬਿਜਾਈ ਦਾ ਸਮਾਂ – ਠੰਢਾ ਮੌਸਮ ਸਤੰਬਰ – ਅਕਤੂਬਰ ਦੇ ਮਹੀਨੇ
    ਪ੍ਰਤੀ ਏਕੜ ਬੀਜ ਦੀ ਮਾਤਰਾ – 4-5 ਕਿਲੋ
    ਫ਼ਾਸਲਾ – ਗਾਜਰਾਂ ਵੱਟਾਂ ਤੇ ਬੀਜੀਆਂ ਜਾਂਦੀਆਂ ਹਨ ਤੇ ਵੱਟਾਂ ਵਿੱਚ ਫ਼ਾਸਲਾ 45 ਸੈਂ.ਮੀ. ਹੋਣਾ ਚਾਹੀਦਾ ਹੈ

    ਪ੍ਰਸ਼ਨ 37. ਆਲੂਆਂ ਦੀਆਂ ਉੱਨਤ ਕਿਸਮਾਂ, ਬੀਜ ਦੀ ਮਾਤਰਾ ਪ੍ਰਤੀ ਏਕੜ ਅਤੇ ਬੀਜਾਈ ਦੇ ਸਹੀ ਸਮੇਂ ਬਾਰੇ ਦੱਸੋ
    ਉੱਤਰ- ਉੱਨਤ ਕਿਸਮਾਂ – ਕੁਫ਼ਰੀ ਸੂਰਯਾ, ਕੁਫ਼ਰੀ ਪੁਖਰਾਜ, ਕੁਫ਼ਰੀ ਜਯੋਤੀ, ਕੁਫ਼ਰੀ ਪੁਸ਼ਕਰ, ਕੁਫ਼ਰੀ ਸੰਧੂਰੀ, ਕੁਫ਼ਰੀ ਬਾਦਸ਼ਾਹ
    ਬੀਜ ਦੀ ਮਾਤਰਾ ਪ੍ਰਤੀ ਏਕੜ – 12-18 ਕੁਇੰਟਲ ਬੀਜ
    ਬੀਜਾਈ ਦਾ ਸਹੀ ਸਮਾਂ – ਪੱਤਝੜ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਅਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਹੈ

    ਪ੍ਰਸ਼ਨ 38. ਬੰਦ ਗੋਭੀ ਲਗਾਉਣ ਦਾ ਢੁੱਕਵਾਂ ਸਮਾਂ ਅਤੇ ਬੀਜ ਦੀ ਮਾਤਰਾ ਲਿਖੋ
    ਉੱਤਰ- ਬੰਦ ਗੋਭੀ ਲਈ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਹੈ । ਇਕ ਏਕੜ ਦੀ ਪਨੀਰੀ ਲਈ ਬੀਜ ਦੀ ਮਾਤਰਾ 200-250 ਗ੍ਰਾਮ ਹੈ

    ਪ੍ਰਸ਼ਨ 39. ਸਬਜ਼ੀਆਂ ਦੀ ਕਾਸ਼ਤ ਲਈ ਕਿਸ ਤਰ੍ਹਾਂ ਦੀ ਲੋੜੀਂਦੀ ਜ਼ਮੀਨ ਦੀ ਚੋਣ ਕੀਤੀ ਜਾਂਦੀ ਹੈ ?
    ਉੱਤਰ- ਸਬਜ਼ੀਆਂ ਦੀ ਕਾਸ਼ਤ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ । ਪਰ ਰੇਤਲੀ ਮੈਰਾ ਜਾਂ ਚੀਕਣੀ ਮੈਰਾ ਜ਼ਮੀਨ ਸਬਜ਼ੀਆਂ ਦੀ ਕਾਸ਼ਤ ਲਈ ਵਧੀਆ ਹੈ । ਜੜ੍ਹ ਵਾਲੀਆਂ ਸਬਜ਼ੀਆਂ; ਜਿਵੇਂ-ਗਾਜਰ, ਮੂਲੀ, ਸ਼ਲਗਮ, ਆਲੂ ਆਦਿ ਲਈ ਰੇਤਲੀ ਮੈਰਾ ਜ਼ਮੀਨ ਵਧੀਆ ਹੈ

    ਪ੍ਰਸ਼ਨ 40. ਚੀਨੀ ਬੰਦ ਗੋਭੀ ਦੀਆਂ ਉੱਨਤ ਕਿਸਮਾਂ ਲਿਖੋ
    ਉੱਤਰ- ਚੀਨੀ ਸਰੋਂ-1, ਸਾਗ ਸਰਸੋਂ

    ਪ੍ਰਸ਼ਨ 41. ਫ਼ਲਦਾਰ ਬੂਟੇ ਲਗਾਉਣ ਲਈ ਕਿਸ ਤਰ੍ਹਾਂ ਦੀ ਮਿੱਟੀ ਚਾਹੀਦੀ ਹੈ ?
    ਉੱਤਰ- ਫ਼ਲਦਾਰ ਬੂਟੇ ਲਗਾਉਣ ਲਈ ਚੰਗੇ ਜਲ ਨਿਕਾਸ ਵਾਲੀ, ਭਲ ਵਾਲੀ, ਡੂੰਘੀ ਤੇ ਉਪਜਾਊ ਜ਼ਮੀਨ ਹੋਣੀ ਚਾਹੀਦੀ ਹੈ । ਜ਼ਮੀਨ ਦੀ ਦੋ ਮੀਟਰ ਤੱਕ ਦੀ ਡੂੰਘਾਈ ਵਿੱਚ ਕੋਈ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ

    ਪ੍ਰਸ਼ਨ 42. ਨੀਮ ਪਹਾੜੀ ਇਲਾਕੇ ਵਿੱਚ ਕਿਹੜੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ ?
    ਉੱਤਰ- ਅਮਰੂਦ, ਅੰਬ, ਲੀਚੀ, ਨਾਸ਼ਪਾਤੀ, ਕਿੰਨੂ ਅਤੇ ਹੋਰ ਸੰਗਤਰੇ, ਨਿੰਬੂ, ਆੜੂ, ਅਲੂਚਾ, ਚੀਕੂ, ਆਮਲਾ ਆਦਿ

    ਪ੍ਰਸ਼ਨ 43. ਸੇਂਜੂ ਅਤੇ ਖੁਸ਼ਕ ਇਲਾਕੇ ਦੇ ਢੁੱਕਵੇਂ ਫ਼ਲ ਕਿਹੜੇ ਹਨ ?
    ਉੱਤਰ- ਮਾਲਟਾ, ਨਿੰਬੂ, ਕਿਨੂੰ ਅਤੇ ਹੋਰ ਸੰਗਤਰੇ, ਬੋਰ, ਅੰਗੂਰ, ਅਮਰੂਦ ਆਦਿ

    ਪ੍ਰਸ਼ਨ 44. ਸਦਾਬਹਾਰ ਫ਼ਲਦਾਰ ਬੂਟੇ ਕਿਹੜੇ ਹੁੰਦੇ ਹਨ ?
    ਉੱਤਰ- ਲੁਕਾਠ, ਅਮਰੂਦ, ਅੰਬ, ਲੀਚੀ, ਕਿੰਨੂ ਅਤੇ ਹੋਰ ਸੰਗਤਰੇ, ਮਾਲਟਾ, ਨਿੰਬੂ, ਚੀਕੂ ਆਦਿ

    ਪ੍ਰਸ਼ਨ 45. ਪੱਤਝੜੀ ਫ਼ਲਦਾਰ ਬੂਟੇ ਕਿਹੜੇ ਹੁੰਦੇ ਹਨ ?

    ਉੱਤਰ- ਨਾਸ਼ਪਾਤੀ, ਅੰਗੂਰ, ਆੜੂ, ਅਲੂਚਾ

    ਪ੍ਰਸ਼ਨ 46. ਵਰਗਾਕਾਰ ਢੰਗ ਤੋਂ ਤੁਹਾਡਾ ਕੀ ਭਾਵ ਹੈ ?
    ਉੱਤਰ- ਇਹ ਬਾਗ਼ ਲਾਉਣ ਦਾ ਇੱਕ ਢੰਗ ਹੈ ਜਿਸ ਵਿੱਚ ਬੁਟਿਆਂ ਅਤੇ ਕਤਾਰਾਂ ਵਿਚ ਫ਼ਾਸਲਾ ਬਰਾਬਰ ਹੁੰਦਾ ਹੈ । ਇਸ ਤਰ੍ਹਾਂ ਆਮਣੇ-ਸਾਹਮਣੇ ਲਗਾਏ ਚਾਰ ਬੂਟੇ ਇੱਕ ਵਰਗਾਕਾਰ ਬਣਾਉਂਦੇ ਹਨ

    ਪ੍ਰਸ਼ਨ 47. ਫ਼ਲਦਾਰ ਬੂਟਿਆਂ ਨੂੰ ਪਾਣੀ ਕਿੰਨੀ ਦੇਰ ਬਾਅਦ ਦੇਣਾ ਚਾਹੀਦਾ ਹੈ ?
    ਉੱਤਰ- ਛੋਟੇ ਬੂਟਿਆਂ ਨੂੰ 3-4 ਸਾਲ ਤੱਕ ਮਾਰਚ ਤੋਂ ਜੂਨ ਤੱਕ ਹਫ਼ਤੇ-ਹਫ਼ਤੇ ਮਗਰੋਂ, ਨਵੰਬਰ ਤੋਂ ਫ਼ਰਵਰੀ ਤੱਕ 2-3 ਹਫ਼ਤਿਆਂ ਬਾਅਦ ਅਤੇ ਜੁਲਾਈ ਤੋਂ ਨਵੰਬਰ ਤੱਕ ਵਰਖਾ ਅਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੀ ਜ਼ਰੂਰਤ ਹੁੰਦੀ ਹੈ

    ਪ੍ਰਸ਼ਨ 48. ਬਾਗਾਂ ਲਈ ਪਾਣੀ ਦਾ ਪੱਧਰ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
    ਉੱਤਰ- ਬਾਗਾਂ ਲਈ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕੋਈ ਉਤਰਾਅ-ਚੜ੍ਹਾਅ ਨਹੀਂ ਹੋਣਾ ਚਾਹੀਦਾ ਹੈ

    ਪ੍ਰਸ਼ਨ 49. ਬਾਗ ਲਗਾਉਣ ਦੇ ਛਿੱਲਰ ਢੰਗ ਬਾਰੇ ਜਾਣਕਾਰੀ ਦਿਓ
    ਉੱਤਰ- ਕੁੱਝ ਫ਼ਲਦਾਰ ਬੂਟੇ, ਜਿਵੇਂ, ਲੀਚੀ, ਅੰਬ, ਨਾਸ਼ਪਾਤੀ ਬਹੁਤ ਲੰਬੇ ਸਮੇਂ ਬਾਅਦ ਫਲ ਦੇਣਾ ਸ਼ੁਰੂ ਕਰਦੇ ਹਨ । ਇਹਨਾਂ ਬਾਗਾਂ ਵਿੱਚ ਪਹਿਲਾਂ ਕੁੱਝ ਅਸਥਾਈ ਬੂਟੇ ਲਗਾਏ ਜਾ ਸਕਦੇ ਹਨ, ਜੋ ਜਲਦੀ ਫ਼ਲ ਦੇਣ ਵਾਲੇ ਹੋਣ । ਇਹ ਛਿੱਲਰ ਦਾ ਕੰਮ ਕਰਦੇ ਹਨ । ਜਦੋਂ ਮੁੱਖ ਬਾਗ਼ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਤੇ ਇਹਨਾਂ ਅਸਥਾਈ ਪੌਦਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ

    ਪ੍ਰਸ਼ਨ 50. ਬਾਗ ਲਗਾਉਣ ਲਈ ਬੂਟੇ ਕਿੱਥੋਂ ਲੈਣੇ ਚਾਹੀਦੇ ਹਨ ?
    ਉੱਤਰ- ਬਾਗ਼ ਲਗਾਉਣ ਲਈ ਚੰਗੀ ਕਿਸਮ ਦੇ, ਕੀੜਿਆਂ ਅਤੇ ਰੋਗਾਂ ਤੋਂ ਰਹਿਤ, ਸਿਹਤਮੰਦ ਬੁਟੇ ਕਿਸੇ ਭਰੋਸੇਮੰਦ ਨਰਸਰੀ, ਹੋ ਸਕੇ ਤਾਂ ਪੀ.ਏ.ਯੂ. ਲੁਧਿਆਣਾ, ਬਾਗ਼ਬਾਨੀ ਵਿਭਾਗ ਅਤੇ ਸਰਕਾਰੀ ਮਨਜੂਰਸ਼ੁਦਾ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ

    ਪ੍ਰਸ਼ਨ 51. ਪੰਜਾਬ ਵਿੱਚ ਪਾਪਲਰ ਕਿਹੜੇ ਮਹੀਨਿਆਂ ਵਿੱਚ ਲਾਇਆ ਜਾਂਦਾ ਹੈ ?
    ਉੱਤਰ- ਪੰਜਾਬ ਵਿਚ ਪਾਪਲਰ ਲਗਾਉਣ ਦਾ ਸਹੀ ਸਮਾਂ ਜਨਵਰੀ-ਫ਼ਰਵਰੀ ਦਾ ਮਹੀਨਾ ਹੈ

    ਪ੍ਰਸ਼ਨ 52. ਵਣ ਖੇਤੀ ਦੀ ਵਿਆਖਿਆ ਕਰੋ
    ਉੱਤਰ- ਵਣ ਖੇਤੀ ਵਿੱਚ ਇੱਕੋ ਖੇਤ ਵਿੱਚ ਰੁੱਖ ਅਤੇ ਫ਼ਸਲਾਂ ਇਕੱਠੇ ਉਗਾਏ ਜਾਂਦੇ ਹਨ

    ਪ੍ਰਸ਼ਨ 53. ਕੇਂਦਰੀ ਮੈਦਾਨੀ ਇਲਾਕੇ ਵਿੱਚ ਭੂਮੀ ਅਤੇ ਸਿੰਚਾਈ ਸਹੂਲਤਾਂ ਕਿਸ ਤਰ੍ਹਾਂ ਦੀਆਂ ਹਨ ਅਤੇ ਕਿਸਾਨਾਂ ਦੁਆਰਾ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾ ਰਿਹਾ ਹੈ ?

    ਉੱਤਰ- ਇਸ ਖੇਤਰ ਵਿੱਚ ਭੂਮੀ ਉਪਜਾਉ ਹੈ ਅਤੇ ਸਿੰਚਾਈ ਸਹੂਲਤਾਂ ਉਪਲੱਬਧ ਹਨ । ਕਣਕ-ਝੋਨਾ ਫਸਲੀ ਚੱਕਰ ਅਪਣਾਇਆ ਜਾਂਦਾ ਹੈ । ਪਾਪਲਰ, ਸਫੈਦਾ, ਡੇਕ ਆਦਿ ਦਰੱਖ਼ਤਾਂ ਨੂੰ ਫ਼ਸਲਾਂ ਨਾਲ ਰਲਵੀਂ ਕਾਸ਼ਤ ਵਜੋਂ ਲਗਾਏ ਜਾਂਦੇ ਹਨ

    ਪ੍ਰਸ਼ਨ 54. ਦੱਖਣੀ-ਪੱਛਮੀ ਜ਼ੋਨ ਵਿੱਚ ਕਿਹੜੇ-ਕਿਹੜੇ ਰੁੱਖ ਪਾਏ ਜਾਂਦੇ ਹਨ ?
    ਉੱਤਰ- ਕਿੱਕਰ, ਟਾਹਲੀ, ਅੰਬ, ਧਰੇਕ, ਨਿੰਮ, ਜਾਮਣ, ਤੂਤ ਆਦਿ ਰੁੱਖ ਦੱਖਣ-ਪੱਛਮੀ ਜ਼ੋਨ ਵਿਚ ਪਾਏ ਜਾਂਦੇ ਹਨ

    ਪ੍ਰਸ਼ਨ 55. ਸਫ਼ੈਦੇ ਦੇ ਬੂਟੇ ਲਾਉਣ ਦੀ ਵਿਧੀ ਅਤੇ ਬੂਟੇ ਤੋਂ ਬੂਟੇ ਵਿਚਕਾਰ ਫ਼ਾਸਲਾ ਲਿਖੋ
    ਉੱਤਰ- ਕਲਮਾਂ ਤੋਂ ਤਿਆਰ ਕੀਤੇ ਬੂਟੇ ਲਗਾਉਣੇ ਚਾਹੀਦੇ ਹਨ । ਸਫ਼ੈਦਾ ਖੇਤ ਦੇ ਬੰਨਿਆਂ ਤੇ ਜਾਂ ਸਾਰੇ ਖੇਤ ਵਿੱਚ ਲਗਾਇਆ ਜਾ ਸਕਦਾ ਹੈ । ਬੰਨੇ ਤੇ ਦਰਖੱਤਾਂ ਦਾ ਆਪਸੀ ਫ਼ਾਸਲਾ 2 ਮੀਟਰ ਅਤੇ ਸਾਰੇ ਖੇਤ ਵਿਚ 4 × 2 ਮੀਟਰ ਦੇ ਫ਼ਾਸਲੇ ਤੇ ਦਰੱਖ਼ਤ ਲਗਾਉਣੇ ਚਾਹੀਦੇ ਹਨ

    ਪ੍ਰਸ਼ਨ 56. ਪਾਪਲਰ ਦੀਆਂ ਉੱਨਤ ਕਿਸਮਾਂ ਦੇ ਨਾਮ ਲਿਖੋ
    ਉੱਤਰ- PL-I, PL-2, PL-3, PL-4, PL-5, L-47/88, L-48/89 ਪਾਪਲਰ ਦੀਆਂ ਕੁੱਝ ਉੱਨਤ ਕਿਸਮਾਂ ਹਨ

    ਪ੍ਰਸ਼ਨ 57. ਸਫ਼ੈਦੇ ਦੇ ਬੂਟੇ ਖੇਤਾਂ ਵਿੱਚ ਕਿਹੜੇ-ਕਿਹੜੇ ਮਹੀਨਿਆਂ ਵਿੱਚ ਲਾਏ ਜਾ ਸਕਦੇ ਹਨ ?
    ਉੱਤਰ- ਸਫ਼ੈਦੇ ਦੇ ਬੂਟੇ ਮਾਰਚ-ਅਪਰੈਲ ਜਾਂ ਜੁਲਾਈ-ਅਗਸਤ ਵਿਚ ਲਗਾਏ ਜਾ ਸਕਦੇ ਹਨ

    ਪ੍ਰਸ਼ਨ 58. ਪਾਪਲਰ ਦੀ ਲੱਕੜ ਦੀ ਵਰਤੋਂ ਕਿਹੜੇ-ਕਿਹੜੇ ਉਦਯੋਗਾਂ ਵਿੱਚ ਹੁੰਦੀ ਹੈ ?

    ਉੱਤਰ- ਪਾਪਲਰ ਦੀ ਲੱਕੜ ਦੀ ਵਰਤੋਂ ਮਾਚਿਸ ਤੀਲਾਂ, ਪਲਾਈ, ਪੈਕਿੰਗ ਵਾਲੇ ਡੱਬੇ ਬਣਾਉਣ ਵਿੱਚ ਹੁੰਦੀ ਹੈ

    ਪ੍ਰਸ਼ਨ 59. ਪਾਪਲਰ ਦੇ ਬੂਟੇ ਲਗਾਉਣ ਲਈ ਫ਼ਾਸਲਾ ਲਿਖੋ
    ਉੱਤਰ- ਪਾਪਲਰ ਨੂੰ ਜੇ ਬੰਨਿਆਂ ਤੇ ਲਾਇਆ ਜਾਵੇ ਤਾਂ ਫ਼ਾਸਲਾ ਰੱਖ਼ਤ ਤੋਂ ਦਰੱਖ਼ਤ 3 ਮੀਟਰ ਅਤੇ ਜੇ ਸਾਰੇ ਖੇਤ ਵਿਚ ਲਾਇਆ ਜਾਵੇ ਤਾਂ 8 × 2.5 ਮੀ. ਜਾਂ 5 x4 ਮੀ. ਰੱਖਣਾ ਚਾਹੀਦਾ ਹੈ

    ਪ੍ਰਸ਼ਨ 60. ਕੰਢੀ ਇਲਾਕੇ ਵਿੱਚ ਕਿਹੜੇ-ਕਿਹੜੇ ਰੁੱਖ ਉਗਾਏ ਜਾਂਦੇ ਹਨ ?
    ਉੱਤਰ- ਤੂਤ, ਨਿੰਮ, ਟਾਹਲੀ, ਖੈ-ਕਿੱਕਰ, ਬਿਲ, ਕਚਨਾਰ, ਅੰਬ, ਸੁਬਾਬੂਲ, ਅਰਜਨ, ਹਰੜ, ਬਹੇੜਾ, ਫਲਾਹੀ ਅਤੇ ਢੱਕ, ਡੇਕ, ਸੁਆਜਣਾ ਆਦਿ ਰੁੱਖ ਲਾਏ ਜਾਂਦੇ ਹਨ

    ਪ੍ਰਸ਼ਨ 61. ਆਰਥਿਕ ਵਿਕਾਸ ਦਾ ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਨਾਲ ਕਿਹੋ ਜਿਹਾ ਸੰਬੰਧ ਹੈ ?
    ਉੱਤਰ- ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਕਾਰਨ ਆਰਥਿਕ ਵਿਕਾਸ ਵੀ ਵਧੀਆ ਹੁੰਦਾ ਹੈ । ਜਿਉਂ-ਜਿਉਂ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ, ਉਸ ਦੀ ਖੇਤੀਬਾੜੀ ਉੱਤੇ ਨਿਰਭਰਤਾ ਘਟਦੀ ਜਾਂਦੀ ਹੈ

    ਪ੍ਰਸ਼ਨ 62. ਭਾਰਤ ਦੇ ਮੁੱਖ ਖੇਤੀ ਨਿਰਯਾਤ ਕਿਹੜੇ ਹਨ ?
    ਉੱਤਰ- ਚਾਹ, ਕਾਫ਼ੀ, ਕਪਾਹ, ਤੇਲ, ਫ਼ਲ, ਸਬਜ਼ੀਆਂ, ਦਾਲਾਂ, ਕਾਜੂ, ਮਸਾਲੇ, ਚਾਵਲ, ਕਣਕ ਆਦਿ ਦਾ ਨਿਰਯਾਤ ਕੀਤਾ ਜਾਂਦਾ ਹੈ

    ਪ੍ਰਸ਼ਨ 63. ਭਾਰਤ ਦੇ ਮੁੱਖ ਖੇਤੀ ਆਯਾਤ ਕਿਹੜੇ ਹਨ ?
    ਉੱਤਰ- ਦਾਲਾਂ, ਤੇਲ ਬੀਜ, ਸੁੱਕੇ ਮੇਵੇ, ਖਾਣ ਯੋਗ ਤੇਲ ਆਦਿ

    ਪ੍ਰਸ਼ਨ 64. ਖੇਤੀਬਾੜੀ ਨਾਲ ਸੰਬੰਧਿਤ ਧੰਦੇ ਕਿਹੜੇ ਹਨ ?
    ਜਾਂ ਖੇਤੀਬਾੜੀ ਨਾਲ ਸੰਬੰਧਿਤ ਕੋਈ ਚਾਰ ਸਹਾਇਕ ਪੌਦਿਆਂ ਦੇ ਨਾਮ ਲਿਖੋ ?
    ਉੱਤਰ- ਡੇਅਰੀ ਫਾਰਮ, ਮੁਰਗੀ ਪਾਲਣ, ਮੱਛਲੀ ਪਾਲਣ, ਸੂਰ ਪਾਲਣ, ਪਸ਼ੂ-ਪਾਲਣ, ਸ਼ਹਿਦ ਦੀਆਂ ਮੱਖੀਆਂ, ਵਣ ਖੇਤੀ ਆਦਿ ਖੇਤੀਬਾੜੀ ਨਾਲ ਸੰਬੰਧਿਤ ਧੰਦੇ ਹਨ

    ਪ੍ਰਸ਼ਨ 65. ਦੇਸ਼ ਵਿੱਚ ਅਨਾਜ ਦਾ ਭੰਡਾਰ ਕਿਉਂ ਕੀਤਾ ਜਾਂਦਾ ਹੈ ?

    ਉੱਤਰ- ਕੀਮਤਾਂ ਦੇ ਵਾਧੇ ਦੇ ਡਰ ਉੱਤੇ ਕਾਬੂ ਪਾਉਣ ਲਈ ਅਤੇ ਜ਼ਰੂਰਤਮੰਦਾਂ ਨੂੰ ਹਰ ਮਹੀਨੇ ਅਨਾਜ ਜਾਰੀ ਕਰਨ ਲਈ

    ਪ੍ਰਸ਼ਨ 66. ਭੋਜਨ ਸੁਰੱਖਿਆ ਐਕਟ ਵਿੱਚ ਮੁੱਖ ਤਜਵੀਜ਼ ਕੀ ਹੈ ?
    ਜਾਂ ਭਾਰਤ ਸਰਕਾਰ ਵੱਲੋਂ ਸਾਲ 2013 ਵਿੱਚ ਪਾਸ ਕੀਤੇ ਭੋਜਨ ਸੁਰੱਖਿਆ ਐਕਟ ਵਿਚ ਮੁੱਖ ਤਜਵੀਜ਼ ਕੀ ਹੈ ?
    ਉੱਤਰ- ਦੇਸ਼ ਦੀ 75% ਪੇਂਡੂ ਅਤੇ 50% ਸ਼ਹਿਰੀ ਆਬਾਦੀ ਨੂੰ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਾਜ ਉਪਲੱਬਧ ਕਰਵਾਉਣ ਦੀ ਤਜਵੀਜ਼ ਹੈ

    ਪ੍ਰਸ਼ਨ 67. ਰੇਲਵੇ ਦਾ ਵਿਕਾਸ ਦੇਸ਼ ਵਿੱਚ ਖੇਤੀਬਾੜੀ ਵਿਕਾਸ ਨਾਲ ਕਿਵੇਂ ਜੁੜਿਆ ਹੋਇਆ ਹੈ ?
    ਉੱਤਰ- ਖੇਤੀ ਉਤਪਾਦ ਅਤੇ ਖੇਤੀ ਲਈ ਜ਼ਰੂਰੀ ਵਸਤਾਂ ਨੂੰ ਦੇਸ਼ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਹੁੰਚਾਉਣ ਲਈ ਰੇਲਵੇ ਨੂੰ ਆਮਦਨ ਹੁੰਦੀ ਹੈ ਤੇ ਰੇਲਵੇ ਦਾ ਵਿਕਾਸ ਤੇ ਵਿਸਥਾਰ ਹੁੰਦਾ ਹੈ

    ਪ੍ਰਸ਼ਨ 68. ਉਨ੍ਹਾਂ ਉਦਯੋਗਾਂ ਦੇ ਨਾਂ ਦੱਸੋ ਜੋ ਆਪਣੇ ਉਤਪਾਦ ਵੇਚਣ ਲਈ ਖੇਤੀਬਾੜੀ ਖੇਤਰ ਉੱਤੇ ਨਿਰਭਰ ਕਰਦੇ ਹਨ ?
    ਜਾਂ ਖੇਤੀਬਾੜੀ ਤੇ ਨਿਰਭਰ ਕਿਸੇ ਚਾਰ ਉਦਯੋਗਾਂ (ਕਾਰਖਾਨਿਆਂ) ਦੇ ਨਾਂ ਲਿਖੋ
    ਉੱਤਰ- ਟਰੈਕਟਰ, ਖੇਤੀਬਾੜੀ ਮਸ਼ੀਨਰੀ, ਰਸਾਇਣਿਕ ਖਾਦਾਂ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਦੀ ਵਰਤੋਂ ਖੇਤੀਬਾੜੀ ਵਿਚ ਹੁੰਦੀ ਹੈ । ਇਹਨਾਂ ਉਦਯੋਗਾਂ ਦੇ ਉਤਪਾਦ ਖੇਤੀਬਾੜੀ ਖੇਤਰ ਵਿਚ ਵੇਚੇ ਜਾਂਦੇ ਹਨ

    ਪ੍ਰਸ਼ਨ 69. ਖੇਤੀਬਾੜੀ ਖੇਤਰ ਵਿੱਚ ਕਿਹੋ ਜਿਹੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
    ਉੱਤਰ- ਖੇਤੀਬਾੜੀ ਵਿੱਚ ਮੌਸਮੀ ਅਤੇ ਲੁਕਵੀਂ ਬੇਰੁਜ਼ਗਾਰੀ ਪਾਈ ਜਾਂਦੀ ਹੈ

    ਪ੍ਰਸ਼ਨ 70. ਖੇਤੀਬਾੜੀ ਨਾਲ ਸੰਬੰਧਿਤ ਧੰਦਿਆਂ ਦੇ ਕੀ ਲਾਭ ਹਨ ?

    ਉੱਤਰ- ਖੇਤੀਬਾੜੀ ਸਹਿਯੋਗੀ ਧੰਦਿਆਂ ਤੋਂ ਪੌਸ਼ਟਿਕ ਖ਼ੁਰਾਕ; ਜਿਵੇਂ-ਦੁੱਧ, ਅੰਡੇ , ਮੀਟ, ਮੱਛੀ, ਸ਼ਹਿਦ ਆਦਿ ਮਿਲਦੇ ਹਨ । ਕਿਸਾਨ ਇਹਨਾਂ ਤੋਂ ਚੰਗੀ ਆਮਦਨ ਵੀ ਕਰ ਲੈਂਦੇ ਹਨ

    ਪ੍ਰਸ਼ਨ 71. ਸਹਿਕਾਰੀ ਪੱਧਰ ਤੇ ਕਿਸ ਤਰ੍ਹਾਂ ਦੇ ਖੇਤੀ ਆਧਾਰਿਤ ਕਾਰਖ਼ਾਨੇ ਲਗਾਏ ਜਾ ਸਕਦੇ ਹਨ ?
    ਉੱਤਰ- ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਡੀਹਾਈਡਰੇਸ਼ਨ ਪਲਾਂਟ ਅਤੇ ਫ਼ਰੀਜ਼ਿੰਗ ਪਲਾਂਟ ਆਦਿ ਲਗਾਉਣ ਲਈ ਬਹੁਤ ਖਰਚਾ (ਲਗਪਗ 30 ਲੱਖ ਰੁਪਏ) ਹੁੰਦਾ ਹੈ । ਇਸ ਲਈ ਅਜਿਹੇ ਕਾਰਖ਼ਾਨੇ ਸਹਿਕਾਰੀ ਪੱਧਰ ਤੇ ਲਗਾਏ ਜਾ ਸਕਦੇ ਹਨ

    ਪ੍ਰਸ਼ਨ 72. ਕਿਹੜੇ ਮੁੱਖ ਸਾਧਨਾਂ ਦੀ ਕਮੀ ਕਰਕੇ ਸਾਡੇ ਦੇਸ਼ ਵਿੱਚ ਅਨਾਜ ਦਾ ਨੁਕਸਾਨ ਹੋ ਰਿਹਾ ਹੈ ?
    ਉੱਤਰ- ਸਾਡੇ ਦੇਸ਼ ਵਿੱਚ ਭੰਡਾਰਨ ਅਤੇ ਪੋਸੈਸਿੰਗ ਦੇ ਵਧੀਆ ਸਾਧਨਾਂ ਦੀ ਕਮੀ ਕਾਰਨ, ਕਟਾਈ ਤੋਂ ਬਾਅਦ ਅਨਾਜ ਦਾ ਨੁਕਸਾਨ ਹੋ ਰਿਹਾ ਹੈ

    ਪ੍ਰਸ਼ਨ 73. ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
    ਉੱਤਰ- ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ

    ਪ੍ਰਸ਼ਨ 74. ਖੇਤੀ ਆਧਾਰਿਤ ਧੰਦੇ ਕਿਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋ ਸਕਦੇ ਹਨ ?
    ਉੱਤਰ- ਖੇਤੀ ਜਿਣਸਾਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਰ ਕੇ ਵੇਚਣ ਤੇ ਕਿਸਾਨ ਵਧੇਰੇ ਆਮਦਨ ਕਮਾ ਸਕਦਾ ਹੈ ਅਤੇ ਖੇਤੀ ਆਧਾਰਿਤ ਹੁੰਦੇ ; ਜਿਵੇਂ-ਮੁਰਗੀ ਪਾਲਣ, ਡੇਅਰੀ ਦਾ ਧੰਦਾ ਆਦਿ ਦੀ ਛੋਟੇ ਪੱਧਰ ਤੇ ਐਗਰੋ ਪ੍ਰੋਸੈਸਿੰਗ ਕਰਕੇ ਵੀ ਆਮਦਨ ਕਮਾ ਸਕਦਾ ਹੈ

    ਪ੍ਰਸ਼ਨ 75. ਮੈਂਥੇ ਦੀ ਪ੍ਰੋਸੈਸਿੰਗ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਮੈਂਥੇ ਦੀ ਫ਼ਸਲ ਵਿੱਚੋਂ ਤੇਲ ਕੱਢਣ ਲਈ ਮੈਂਥਾ ਪ੍ਰੋਸੈਸਿੰਗ ਪਲਾਂਟ ਲਗਾਇਆ ਜਾ ਸਕਦਾ ਹੈ। ਮੈਂਥੇ ਦੀ ਫ਼ਸਲ ਨੂੰ ਖੁੱਲ੍ਹੇ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ ਘੱਟ ਕੀਤੀ ਜਾ ਸਕੇ । ਫਿਰ ਇਹਨਾਂ ਨੂੰ ਹਵਾ ਬੰਦ ਟੈਂਕਾਂ ਵਿਚ ਪਾ ਕੇ ਅੰਦਰ ਦਬਾਅ ਰਾਹੀਂ ਭਾਫ਼ ਭੇਜੀ ਜਾਂਦੀ ਹੈ । ਗਰਮ ਹੋ ਕੇ ਤੇਲ ਭਾਫ਼ ਵਿਚ ਮਿਲ ਜਾਂਦਾ ਹੈ । ਤੇਲ ਤੇ ਭਾਫ਼ ਦੇ ਕਣਾਂ ਨੂੰ ਇੱਕ ਦਮ ਠੰਢਾ ਕੀਤਾ ਜਾਂਦਾ ਹੈਪਾਣੀ ਤੇ ਤੇਲ ਨੂੰ ਇੱਕ ਟੈਂਕ ਵਿਚ ਇਕੱਠਾ ਕੀਤਾ ਜਾਂਦਾ ਹੈ । ਇਸ ਟੈਂਕ ਨੂੰ ਸੈਪਰੇਟਰ ਕਿਹਾ ਜਾਂਦਾ ਹੈ । ਤੇਲ, ਪਾਣੀ ਤੋਂ ਹਲਕਾ ਹੋਣ ਕਾਰਨ ਉੱਪਰ ਤੈਰਦਾ ਹੈ । ਇਸ ਨੂੰ ਉੱਪਰੋਂ ਨਿਤਾਰ ਲਿਆ ਜਾਂਦਾ ਹੈ ਅਤੇ ਪਲਾਸਟਿਕ ਦੇ ਬਰਤਨਾਂ ਵਿਚ ਬੰਦ ਕਰ ਲਿਆ ਜਾਂਦਾ ਹੈ

    ਪ੍ਰਸ਼ਨ 76. ਹਲਦੀ ਦੀ ਪ੍ਰੋਸੈਸਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਮਸ਼ੀਨ ਬਾਰੇ ਦੱਸੋ

    ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਲਦੀ ਨੂੰ ਧੋਣ ਅਤੇ ਪਾਲਿਸ਼ ਕਰਨ ਲਈ ਮਸ਼ੀਨ ਤਿਆਰ ਕੀਤੀ ਗਈ ਹੈ । ਇਸ ਮਸ਼ੀਨ ਵਿੱਚ ਇੱਕ ਘੰਟੇ ਵਿੱਚ 2.5-3.0 ਕੁਇੰਟਲ ਹਲਦੀ ਨੂੰ ਧੋ ਸਕਦੇ ਹਾਂ ਤੇ ਬਾਅਦ ਵਿਚ ਪਾਲਿਸ਼ ਵੀ ਕਰ ਸਕਦੇ ਹਾਂ

    ਪ੍ਰਸ਼ਨ 77. ਗੁੜ ਦੀ ਪ੍ਰੋਸੈਸਿੰਗ ਵਿੱਚ ਮੁੱਢਲੇ ਤਕਨੀਕੀ ਕੰਮ ਕਿਹੜੇ ਹੁੰਦੇ ਹਨ ?
    ਉੱਤਰ- ਘੁਲਾੜੀ ਜਾਂ ਵੇਲਣਾ ਲਗਾ ਕੇ ਗੰਨਾ ਪੀੜਿਆ ਜਾਂਦਾ ਹੈ ਤੇ ਜੋ ਰਸ ਪ੍ਰਾਪਤ ਹੁੰਦਾ ਹੈ ਉਸ ਨੂੰ ਕਾੜ੍ਹ ਕੇ ਗੁੜ ਬਣਾਇਆ ਜਾਂਦਾ ਹੈ

    ਪ੍ਰਸ਼ਨ 78. ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿਚ ਲਗਾਈਆਂ ਜਾਣ ਵਾਲੀਆਂ ਕਿਸੇ ਤਿੰਨ ਮਸ਼ੀਨਾਂ ਦੇ ਨਾਮ ਅਤੇ ਉਨ੍ਹਾਂ ਦੇ ਕੰਮ ਬਾਰੇ ਦੱਸੋ
    ਉੱਤਰ- ਫ਼ਲ ਸਬਜ਼ੀਆਂ ਧੋਣ ਵਾਲੀ ਮਸ਼ੀਨ, ਡੀਹਾਈਡਰੇਟਰ, ਸਲਾਈਸਰ ਮਸ਼ੀਨਾਂ ਦੀ ਵਰਤੋਂ ਕ੍ਰਮਵਾਰ ਫ਼ਲਾਂ ਸਬਜ਼ੀਆਂ ਨੂੰ ਧੋਣ ਲਈ, ਨਮੀ ਸੁਕਾਉਣ ਲਈ ਅਤੇ ਸਲਾਈਸ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ

    ਪ੍ਰਸ਼ਨ 79. ਫ਼ਲ ਸਬਜ਼ੀਆਂ ਲਈ ਫ਼ਰੀਜ਼ਿੰਗ ਪਲਾਂਟ ਕਿਸਾਨੀ ਪੱਧਰ ਤੇ ਕਿਉਂ ਨਹੀਂ ਲਗਾਏ ਜਾ ਸਕਦੇ ?
    ਉੱਤਰ- ਇਹਨਾਂ ਦੀ ਲਾਗਤ ਬਹੁਤ ਜ਼ਿਆਦਾ ਹੈ । ਲਗਪਗ 30 ਲੱਖ ਰੁਪਏ ਦਾ ਖ਼ਰਚਾ ਆ ਜਾਂਦਾ ਹੈ । ਇਸ ਲਈ ਇਹਨਾਂ ਨੂੰ ਕਿਸਾਨੀ ਪੱਧਰ ਤੇ ਨਹੀਂ ਲਗਾਇਆ ਜਾਂਦਾ ਹੈ

    ਪ੍ਰਸ਼ਨ 80. ਕਿਹੜੇ ਖੇਤੀ ਪਦਾਰਥਾਂ ਨੂੰ ਘਰੇਲੂ ਪੱਧਰ ਤੇ ਸੁਕਾ ਕੇ ਰੋਜ਼ਾਨਾ ਘਰ ਵਿੱਚ ਵਰਤਿਆ ਜਾ ਸਕਦਾ ਹੈ ?
    ਜਾਂ ਕੋਈ ਚਾਰ ਖੇਤੀ ਉਤਪਾਦਾਂ ਦੇ ਨਾਮ ਲਿਖੋ, ਜਿਨ੍ਹਾਂ ਦੀ ਵਰਤੋਂ ਘਰੇਲੂ ਪੱਧਰ ਤੇ ਸੁਕਾ ਕੇ ਕੀਤੀ ਜਾ ਸਕਦੀ ਹੈ
    ਉੱਤਰ- ਮੇਥੀ, ਧਨੀਆ, ਮੈਂਥਾ, ਮਿਰਚਾਂ ਆਦਿ ਨੂੰ ਘਰ ਵਿਚ ਸੁਕਾ ਕੇ ਵਰਤਿਆ ਜਾ ਸਕਦਾ ਹੈ

    ਪ੍ਰਸ਼ਨ 81. ਬੀਜ ਕਾਨੂੰਨ ਦਾ ਕੀ ਉਦੇਸ਼ ਸੀ ਅਤੇ ਕਦੋਂ ਲਾਗੂ ਕੀਤਾ ਗਿਆ ਸੀ ?
    ਉੱਤਰ- ਇਸ ਐਕਟ ਦਾ ਉਦੇਸ਼ ਸੀ ਕਿਸਾਨਾਂ ਨੂੰ ਸਹੀ ਨਸਲ ਦਾ ਬੀਜ ਵਾਜਬ ਕੀਮਤਾਂ ਤੇ ਪ੍ਰਾਪਤ ਕਰਾਉਣਾਇਸ ਕਾਨੂੰਨ ਨੂੰ 1966 ਵਿਚ ਲਾਗੂ ਕੀਤਾ ਗਿਆ

    ਪ੍ਰਸ਼ਨ 82. ਨਰਮੇ ਦੀ ਫ਼ਸਲ ਦੇ ਦੋ ਜੱਦੀ-ਪੁਸ਼ਤੀ ਗੁਣ ਲਿਖੋ
    ਉੱਤਰ- ਨਰਮੇ ਦੀ ਫ਼ਸਲ ਦੇ ਜੱਦੀ-ਪੁਸ਼ਤੀ ਗੁਣ ਹਨ-ਈਂਡਿਆਂ ਦੀ ਗਿਣਤੀ, ਟਾਂਡਿਆਂ ਦਾ ਔਸਤ ਵਜ਼ਨ, ਫਲਦਾਰ ਟਾਹਣੀਆਂ ਦੀ ਗਿਣਤੀ ਆਦਿ

    ਪ੍ਰਸ਼ਨ 83. ਬੁਨਿਆਦੀ ਬੀਜ ਤੋਂ ਕੀ ਭਾਵ ਹੈ ?
    ਉੱਤਰ- ਬੁਨਿਆਦੀ ਬੀਜ ਉਹ ਬੀਜ ਹੈ ਜਿਸ ਤੋਂ ਤਸਦੀਕਸ਼ੁਦਾ ਬੀਜ ਤਿਆਰ ਕੀਤੇ ਜਾਂਦੇ ਹਨ

    ਪ੍ਰਸ਼ਨ 84. ਬੀਜ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ ਦਾ ਪੂਰਾ ਨਾਂ ਲਿਖੋ
    ਉੱਤਰ- ਬੀਜ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ ਦਾ ਪੂਰਾ ਨਾਂ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ (Punjab State Seed Certification Authority) ਹੈ

    ਪ੍ਰਸ਼ਨ 85. ਕਣਕ ਦੀ ਫ਼ਸਲ ਦੇ ਤਿੰਨ ਮਹੱਤਵਪੂਰਨ ਜੱਦੀ-ਪੁਸ਼ਤੀ ਗੁਣ ਦੱਸੋ

    ਉੱਤਰ- ਕਣਕ ਦੀ ਫ਼ਸਲ ਦੇ ਜੱਦੀ ਪੁਸ਼ਤੀ ਗੁਣ ਹਨ-ਪ੍ਰਤੀ ਪੌਦਾ ਸ਼ਾਖਾ ਦੀ ਗਿਣਤੀ, ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ, ਦਾਣਿਆਂ ਦਾ ਵਜ਼ਨ, ਸਿੱਟੇ ਦੀ ਲੰਬਾਈ ਆਦਿ

    ਪ੍ਰਸ਼ਨ 86. ਬਰੀਡਰ ਬੀਜ ਕਿਸ ਸੰਸਥਾ ਵੱਲੋਂ ਤਿਆਰ ਕੀਤਾ ਜਾਂਦਾ ਹੈ ?
    ਉੱਤਰ- ਜਿਸ ਸੰਸਥਾ ਵੱਲੋਂ ਉਸ ਕਿਸਮ ਦੀ ਖੋਜ ਕੀਤੀ ਜਾਂਦੀ ਹੈ ਉਹ ਮੁੱਢਲਾ ਬੀਜ ਤਿਆਰ ਕਰਦੀ ਹੈ ਤੇ ਇਸੇ ਸੰਸਥਾ ਵੱਲੋਂ ਮੁੱਢਲੇ ਬੀਜ ਤੋਂ ਬਰੀਡਰ ਬੀਜ ਤਿਆਰ ਕੀਤਾ ਜਾਂਦਾ ਹੈ

    ਪ੍ਰਸ਼ਨ 87. ਬੀਜ ਦੇ ਕੋਈ ਤਿੰਨ ਬਾਹਰੀ ਦਿੱਖ ਵਾਲੇ ਗੁਣਾਂ ਬਾਰੇ ਲਿਖੋ
    ਉੱਤਰ- ਬੀਜ ਦੇ ਬਾਹਰੀ ਦਿੱਖ ਵਾਲੇ ਗੁਣ ਹਨ-ਬੀਜ ਦਾ ਰੰਗ-ਰੂਪ, ਅਕਾਰ, ਵਜ਼ਨ ਆਦਿ

    ਪ੍ਰਸ਼ਨ 88. ਤਸਦੀਕਸ਼ੁਦਾ ਬੀਜ ਦੀ ਪਰਿਭਾਸ਼ਾ ਲਿਖੋ
    ਉੱਤਰ- ਤਸਦੀਕਸ਼ੁਦਾ ਬੀਜ ਉਹ ਬੀਜ ਹਨ ਜੋ ਮਿੱਥੇ ਹੋਏ ਮਿਆਰਾਂ ਅਨੁਸਾਰ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦੀ ਨਿਗਰਾਨੀ ਅਧੀਨ ਪੈਦਾ ਕੀਤੇ ਜਾਂਦੇ ਹਨ

    ਪ੍ਰਸ਼ਨ 89. ਬੀਜ ਉਤਪਾਦਨ ਵਿੱਚ ਵੱਖਰੇ-ਪਣ ਦੀ ਦੂਰੀ ਦੀ ਕੀ ਮਹੱਤਤਾ ਹੈ ?
    ਉੱਤਰ- ਇਸ ਤਰ੍ਹਾਂ ਦੂਸਰੀਆਂ ਫ਼ਸਲਾਂ ਦਾ ਅਸਰ ਬੀਜ ਦੇ ਮਿਆਰ ਤੇ ਨਹੀਂ ਪੈਂਦਾ ਹੈ

    ਪ੍ਰਸ਼ਨ 90. ਓਪਰੇ ਪੌਦਿਆਂ ਨੂੰ ਬੀਜ ਫ਼ਸਲ ਵਿੱਚੋਂ ਕੱਢਣਾ ਕਿਉਂ ਜ਼ਰੂਰੀ ਹੈ ?

    ਉੱਤਰ- ਇਸ ਤਰ੍ਹਾਂ ਬੀਜ ਮਿਆਰੀ ਕਿਸਮ ਦਾ ਮਿਲਦਾ ਹੈ ਤੇ ਮਿਲਾਵਟੀ ਨਹੀਂ ਹੁੰਦਾ

    ਪ੍ਰਸ਼ਨ 91. ਖੇਤੀ ਉਤਪਾਦਾਂ ਨੂੰ ਹਾਨੀਕਾਰਕ ਜੀਵਾਂ ਤੋਂ ਬਚਾਉਣ ਦੀ ਕਿਉਂ ਲੋੜ ਹੈ ?
    ਉੱਤਰ- ਖੇਤੀ-ਬਾੜੀ ਦੇ ਖੇਤਰ ਵਿਚ ਹੋਈ ਉੱਨਤੀ ਤਾਂ ਹੀ ਬਣੀ ਰਹਿ ਸਕਦੀ ਹੈ ਜੇਕਰ ਖੇਤੀ ਉਤਪਾਦਾਂ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਜਾਵੇ । ਖੇਤੀ ਉਤਪਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਵਾਂ ਤੋਂ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ

    ਪ੍ਰਸ਼ਨ 92. ਚੂਹਿਆਂ ਨੂੰ ਗੇਝ ਪਾਉਣ ਦਾ ਕੀ ਢੰਗ ਹੈ ?
    ਉੱਤਰ- ਜ਼ਿਆਦਾ ਚੂਹੇ ਫੜੇ ਜਾਣ ਇਸ ਲਈ ਚਹਿਆਂ ਨੂੰ ਪਿੰਜਰਿਆਂ ਵਿਚ ਆਉਣ ਲਈ ਗਿਝਾਉ । ਇਸ ਲਈ ਹਰ ਪਿੰਜਰੇ ਵਿਚ 10-15 ਗ੍ਰਾਮ ਬਾਜਰਾ ਜਾਂ ਆਰੇ ਜਾਂ ਕਣਕ ਦਾ ਦਲੀਆ, ਜਿਸ ਵਿਚ 2% ਪੀਸੀ ਹੋਈ ਖੰਡ ਅਤੇ 2% ਮੁੰਗਫਲੀ ਜਾਂ ਸੁਰਮਖੀ ਦਾ ਤੇਲ ਪਾਇਆ ਹੋਵੇ, 2-3 ਦਿਨਾਂ ਤਕ ਰੱਖਦੇ ਰਹੋ ਤੇ ਪਿੰਜਰਿਆਂ ਦਾ ਮੂੰਹ ਖੁੱਲ੍ਹਾ ਰਹਿ ਦਿਓ

    ਪ੍ਰਸ਼ਨ 93. ਬਰੋਮਾਡਾਇਲੋਨ ਦੇ ਅਸਰ ਨੂੰ ਕਿਵੇਂ ਘੱਟ ਕੀਤਾ ਜਾਂਦਾ ਹੈ ?
    ਉੱਤਰ- ਬਰੋਮਾਡਾਇਲੋਨ ਦਾ ਅਸਰ ਵਿਟਾਮਿਨ ‘ਕੇ’ ਦੀ ਵਰਤੋਂ ਨਾਲ ਘੱਟ ਕੀਤਾ ਜਾ ਸਕਦਾ ਹੈ । ਇਸ ਵਿਟਾਮਿਨ ਦੀ ਵਰਤੋਂ ਡਾਕਟਰ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ

    ਪ੍ਰਸ਼ਨ 94. ਪਿੰਡ ਪੱਧਰ ਤੇ ਚੂਹੇ ਮਾਰ ਮੁਹਿੰਮ ਰਾਹੀਂ ਚੂਹਿਆਂ ਦਾ ਖ਼ਾਤਮਾ ਕਿਵੇਂ ਕੀਤਾ ਜਾਂਦਾ ਹੈ ?
    ਉੱਤਰ- ਥੋੜ੍ਹੇ ਰਕਬੇ ਵਿਚ ਚੂਹਿਆਂ ਦੀ ਰੋਕਥਾਮ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ । ਕਿਉਂਕਿ ਨਾਲ ਲਗਦੇ ਖੇਤਾਂ ਵਿੱਚੋਂ ਚੁਹੇ ਫਿਰ ਆ ਜਾਂਦੇ ਹਨ । ਇਸ ਲਈ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਚੂਹੇ ਮਾਰੇ ਮੁਹਿੰਮ ਨੂੰ ਪਿੰਡ ਪੱਧਰ ਤੇ ਅਪਣਾਉਣਾ ਬਹੁਤ ਹੀ ਜ਼ਰੂਰੀ ਹੈ । ਇਸ ਤਹਿਤ ਪਿੰਡ ਦੀ ਸਾਰੀ ਜ਼ਮੀਨ ਬੀਜੀ ਹੋਈ, ਬਾਗਾਂ ਵਾਲੀ, ਜੰਗਲਾਤ ਵਾਲੀ ਅਤੇ ਖ਼ਾਲੀ ਉੱਤੇ ਇਕੱਠੇ ਤੌਰ ਤੇ ਚੂਹਿਆਂ ਦਾ ਖ਼ਾਤਮਾ ਕੀਤਾ ਜਾਂਦਾ ਹੈ

    ਪ੍ਰਸ਼ਨ 95. ਡਰਨੇ ਤੋਂ ਕੀ ਭਾਵ ਹੈ ? ਫ਼ਸਲਾਂ ਦੀ ਰਾਖੀ ਵਿੱਚ ਇਸ ਦੀ ਕੀ ਭੂਮਿਕਾ ਹੈ ?

    ਉੱਤਰ- ਇਕ ਪੁਰਾਣੀ ਮਿੱਟੀ ਦੀ ਹਾਂਡੀ ਲੈ ਕੇ ਉਸ ਉੱਤੇ ਰੰਗ ਨਾਲ ਮਨੁੱਖੀ ਸਿਰ ਬਣਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਖੇਤ ਵਿੱਚ ਗੱਡੇ ਡੰਡਿਆਂ ਤੇ ਟਿਕਾ ਕੇ ਮਨੁੱਖੀ ਪੋਸ਼ਾਕ ਪੁਆ ਦਿੱਤੀ ਜਾਂਦੀ ਹੈ । ਇਸ ਨੂੰ ਡਰਨਾ ਕਹਿੰਦੇ ਹਨ । ਪੰਛੀ ਇਸ ਨੂੰ ਮਨੁੱਖ ਸਮਝ ਕੇ ਖੇਤ ਵਿੱਚ ਨਹੀਂ ਆਉਂਦੇ । ਇਸ ਤਰ੍ਹਾਂ ਪੰਛੀਆਂ ਤੋਂ ਫ਼ਸਲ ਦਾ ਬਚਾਅ ਹੋ ਜਾਂਦਾ ਹੈ

    ਪ੍ਰਸ਼ਨ 96. ਤੋਤੇ ਤੋਂ ਤੇਲ ਬੀਜਾਂ ਵਾਲੀਆਂ ਫ਼ਸਲਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
    ਉੱਤਰ- ਤੋਤੇ ਦਾ ਕਾਂਵਾਂ ਨਾਲ ਤਾਲਮੇਲ ਬਹੁਤ ਘੱਟ ਹੈ । ਇਸ ਲਈ ਇਕ ਜਾਂ ਦੋ ਮਰੇ ਕਾਂ ਜਾਂ ਉਨ੍ਹਾਂ ਦੇ ਪੁਤਲੇ ਜ਼ਿਆਦਾ ਨੁਕਸਾਨ ਕਰਨ ਵਾਲੀਆਂ ਥਾਂਵਾਂ ਤੇ ਲਟਕਾ ਦਿੱਤੇ ਜਾਂਦੇ ਹਨ । ਇਸ ਤਰ੍ਹਾਂ ਤੋਤੇ ਖੇਤ ਦੇ ਨੇੜੇ ਨਹੀਂ ਆਉਂਦੇ

    ਪ੍ਰਸ਼ਨ 97. ਸੰਘਣੇ ਦਰੱਖ਼ਤਾਂ ਵਾਲੀਆਂ ਥਾਂਵਾਂ ਦੇ ਨੇੜੇ ਸੂਰਜਮੁਖੀ ਦੀ ਫ਼ਸਲ ਕਿਉਂ ਨਹੀਂ ਬੀਜਣੀ ਚਾਹੀਦੀ ?
    ਉੱਤਰ- ਕਿਉਂਕਿ ਦਰੱਖ਼ਤਾਂ ‘ਤੇ ਪੰਛੀਆਂ ਦਾ ਘਰ ਹੁੰਦਾ ਹੈ ਤੇ ਉਹ ਇਹਨਾਂ ਤੇ ਆਸਾਨੀ ਨਾਲ ਬੈਠਦੇ, ਉੱਠਦੇ ਰਹਿੰਦੇ ਹਨ ਤੇ ਫ਼ਸਲ ਨੂੰ ਆਸਾਨੀ ਨਾਲ ਨੁਕਸਾਨ ਪਹੁੰਚਾ ਸਕਦੇ ਹਨ

    ਪ੍ਰਸ਼ਨ 98. ਮਿੱਤਰ ਪੰਛੀ ਫ਼ਸਲਾਂ ਦੀ ਰਾਖੀ ਵਿੱਚ ਕਿਸਾਨ ਦੀ ਕਿਵੇਂ ਮੱਦਦ ਕਰਦੇ ਹਨ ?
    ਉੱਤਰ- ਮਿੱਤਰ ਪੰਛੀ ; ਜਿਵੇਂ-ਉੱਲੂ, ਇੱਲਾਂ, ਬਾਜ਼, ਉਕਾਬ ਆਦਿ ਚੂਹਿਆਂ ਨੂੰ ਖਾ ਲੈਂਦੇ ਹਨ ਤੇ ਕੁੱਝ ਹੋਰ ਪੰਛੀ ; ਜਿਵੇਂ-ਨੀਲ ਕੰਠ, ਗਾਏ ਬਗਲਾ, ਛੋਟਾ ਉੱਲੂ/ਚੁਗਲ ਟਟੀਹਰੀਆਂ ਆਦਿ ਹਾਨੀਕਾਰਕ ਕੀੜੇ-ਮਕੌੜੇ ਖਾ ਕੇ ਕਿਸਾਨ ਦੀ ਸਹਾਇਤਾ ਕਰਦੇ ਹਨ

    ਪ੍ਰਸ਼ਨ 99. ਗਾਏ ਬਗਲਾ ਦੀ ਪਛਾਣ ਤੁਸੀਂ ਕਿਵੇਂ ਕਰੋਗੇ ?
    ਉੱਤਰ- ਇਹ ਸਫ਼ੈਦ ਰੰਗ ਦਾ ਪੰਛੀ ਹੈ ਜਿਸ ਦੀ ਚੁੰਝ ਪੀਲੀ ਹੁੰਦੀ ਹੈ । ਇਸ ਪੰਛੀ ਨੂੰ ਆਮ ਕਰਕੇ ਵਾਹੀ ਵੇਲੇ ਟਰੈਕਟਰ ਜਾਂ ਬਲਦਾਂ ਦੇ ਪਿੱਛੇ ਜ਼ਮੀਨ ਵਿਚੋਂ ਕੀੜੇ ਖਾਂਦਿਆਂ ਦੇਖਿਆ ਜਾ ਸਕਦਾ ਹੈ

    ਪ੍ਰਸ਼ਨ 100. ਜ਼ਹਿਰੀਲਾ ਚੋਗਾ ਵਰਤਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?

    ਉੱਤਰ- ਜ਼ਹਿਰੀਲੇ ਚੋਗੇ ਦੀ ਵਰਤੋਂ ਸੰਬੰਧੀ ਸਾਵਧਾਨੀਆਂ-

    1.     ਚੋਗੇ ਵਿਚ ਜ਼ਹਿਰੀਲੀ ਦਵਾਈ ਮਿਲਾਉਣ ਲਈ ਸੋਟੀ ਜਾਂ ਖੁਰਪੇ ਦੀ ਸਹਾਇਤਾ ਲਉ । ਨਹੀਂ ਤਾਂ ਹੱਥਾਂ ‘ਤੇ ਰਬੜ ਦੇ ਦਸਤਾਨੇ ਪਾ ਕੇ ਮਿਲਾਓ । ਮੂੰਹ, ਨੱਕ ਤੇ ਅੱਖਾਂ ਨੂੰ ਜ਼ਹਿਰ ਤੋਂ ਬਚਾ ਕੇ ਰੱਖੋ

    2.     ਚੂਹੇਮਾਰ ਦਵਾਈਆਂ ਤੇ ਜ਼ਹਿਰੀਲਾ ਚੋਗਾ ਬੱਚਿਆਂ ਤੇ ਪਾਲਤੂ ਜਾਨਵਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ

    3.     ਜ਼ਹਿਰੀਲਾ ਚੋਗਾ ਕਦੇ ਵੀ ਰਸੋਈ ਦੇ ਭਾਂਡਿਆਂ ਵਿਚ ਨਾ ਬਣਾਓ

    4.     ਜ਼ਹਿਰੀਲਾ ਚੋਗਾ ਰੱਖਣ ਅਤੇ ਲਿਜਾਣ ਲਈ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰੋ ਅਤੇ ਬਾਅਦ ਵਿਚ ਇਹਨਾਂ ਨੂੰ ਮਿੱਟੀ ਵਿਚ ਦਬਾ ਦੇਣਾ ਚਾਹੀਦਾ ਹੈ

    5.     ਮਰੇ ਹੋਏ ਚਹੇ ਇਕੱਠੇ ਕਰ ਕੇ ਅਤੇ ਬਚਿਆ ਹੋਇਆ ਚੋਗਾ ਮਿੱਟੀ ਵਿਚ ਦਬਾ ਦੇਣੇ ਚਾਹੀਦੇ ਹਨ

    ਜ਼ਿੰਕ ਫਾਸਫਾਈਡ ਮਨੁੱਖਾਂ ਲਈ ਕਾਫ਼ੀ ਹਾਨੀਕਾਰਕ ਹੈ । ਇਸ ਲਈ ਹਾਦਸਾ ਹੋਣ ਤੋਂ ਮਰੀਜ਼ ਦੇ ਗਲੇ ਵਿਚ ਉਂਗਲੀਆਂ ਮਾਰ ਕੇ ਉਲਟੀ ਕਰਾ ਦੇਣੀ ਚਾਹੀਦੀ ਹੈ ਅਤੇ ਮਰੀਜ਼ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ

    ਪ੍ਰਸ਼ਨ 101. ਪਲਾਂਟ ਕਲੀਨਿਕ ਕੀ ਹੈ ?
    ਉੱਤਰ- ਇਹ ਉਹ ਕਮਰਾ ਜਾਂ ਟ੍ਰੇਨਿੰਗ ਸੈਂਟਰ ਹੈ, ਜਿੱਥੇ ਬਿਮਾਰ ਬੂਟਿਆਂ ਦੀਆਂ ਵੱਖ-ਵੱਖ ਬਿਮਾਰੀਆਂ ਬਾਰੇ ਅਧਿਐਨ ਕੀਤਾ ਜਾਂਦਾ ਹੈ

    ਪ੍ਰਸ਼ਨ 102. ਪਲਾਂਟ ਕਲੀਨਿਕ ਸਿੱਖਿਆ ਦੇ ਲਾਭ ਦੱਸੋ
    ਉੱਤਰ- ਇਸ ਸਿਧਾਂਤ ਦੀ ਵਰਤੋਂ ਨਾਲ ਜ਼ਿਮੀਂਦਾਰਾਂ ਨੂੰ ਉਹਨਾਂ ਦੀਆਂ ਫ਼ਸਲਾਂ ਦੀਆਂ ਘਾਟਾਂ ਤੇ ਬਿਮਾਰੀਆਂ ਦਾ ਸਹੀ ਇਲਾਜ ਮਿਲਣਾ ਸ਼ੁਰੂ ਹੋ ਗਿਆ ਹੈ । ਇਸ ਤਰ੍ਹਾਂ ਸਿਖਿਆਰਥੀ ਤਾਂ ਪੌਦਿਆਂ ਨੂੰ ਦੇਖ ਕੇ ਸਾਰਾ ਕੁੱਝ ਸਮਝਦੇ ਹੀ ਹਨ, ਕਿਸਾਨਾਂ ਨੂੰ ਆਰਥਿਕ ਲਾਭ ਵੀ ਪੁੱਜ ਰਿਹਾ ਹੈ

    ਪ੍ਰਸ਼ਨ 103ਮਨੁੱਖਾਂ ਦੇ ਹਸਪਤਾਲਾਂ ਨਾਲੋਂ ਪਲਾਂਟ ਕਲੀਨਿਕ ਕਿਵੇਂ ਵੱਖਰੇ ਹਨ ?
    ਉੱਤਰ- ਮਨੁੱਖਾਂ ਦੇ ਹਸਪਤਾਲਾਂ ਵਿੱਚ ਮਨੁੱਖ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਲਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ । ਜਦਕਿ ਪੌਦਿਆਂ ਦੇ ਹਸਪਤਾਲ ਵਿੱਚ ਬਿਮਾਰ ਬੂਟਿਆਂ ਦੇ ਇਲਾਜ ਤੋਂ ਇਲਾਵਾ ਬਿਮਾਰ ਬੂਟਿਆਂ ਬਾਰੇ ਸ਼ਨਾਖਤੀ ਪੜ੍ਹਾਈ ਅਤੇ ਸਿਖਲਾਈ ਵੀ ਕਰਾਈ ਜਾਂਦੀ ਹੈ

    ਪ੍ਰਸ਼ਨ 104. ਪਲਾਂਟ ਕਲੀਨਿਕ ਵਿਚ ਕਿਹੜੇ-ਕਿਹੜੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਹੈ ?
    ਉੱਤਰ- ਇਹਨਾਂ ਵਿੱਚ ਪੌਦਿਆਂ ‘ਤੇ ਬਿਮਾਰੀ ਦਾ ਹਮਲਾ, ਤੱਤਾਂ ਦੀ ਘਾਟ, ਕੀੜੇ ਦਾ ਹਮਲਾ ਅਤੇ ਹੋਰ ਕਾਰਨਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ

    ਪ੍ਰਸ਼ਨ 105. ਪਲਾਂਟ ਕਲੀਨਿਕ ਵਿੱਚ ਲੋੜੀਂਦੇ ਸਾਜ਼ੋ-ਸਮਾਨ ਦੀ ਸੂਚੀ ਬਣਾਓ

    ਉੱਤਰ- ਪਲਾਂਟ ਕਲੀਨਿਕ ਵਿੱਚ ਲੋੜੀਂਦਾ ਸਾਜ਼ੋ-ਸਮਾਨ ਇਸ ਤਰ੍ਹਾਂ ਹੈ-
    ਮਾਈਕਰੋਸਕੋਪ, ਮੈਗਨੀਫਾਈਂਗ ਲੈਂਜ਼, ਰਸਾਇਣ, ਇਨਕੂਬੇਟਰ, ਕੈਂਚੀ, ਚਾਕੂ, ਸੁੱਕੇ ਗਿੱਲੇ ਸੈਂਪਲ ਸਾਂਭਣ ਦਾ ਸਾਜੋ-ਸਮਾਨ, ਕੰਪਿਊਟਰ, ਫੋਟੋ ਕੈਮਰਾ ਤੇ ਪ੍ਰੋਜੈਕਟਰ, ਕਿਤਾਬਾਂ ਆਦਿ

    ਪ੍ਰਸ਼ਨ 106. ਮਾਈਕਰੋਸਕੋਪ ਦਾ ਪਲਾਂਟ ਕਲੀਨਿਕ ਵਿੱਚ ਕੀ ਮਹੱਤਵ ਹੈ ?
    ਉੱਤਰ- ਬੂਟੇ ਦੀ ਚੀਰਫਾੜ ਕਰਕੇ ਬਿਮਾਰੀ ਦੇ ਲੱਛਣ ਵੇਖਣ ਲਈ ਮਾਈਕਰੋਸਕੋਪ ਦੀ ਵਰਤੋਂ ਕੀਤੀ ਜਾਂਦੀ ਹੈ । ਸਹੀ ਰੰਗਾਂ, ਛੋਟੀਆਂ ਨਿਸ਼ਾਨੀਆਂ ਆਦਿ ਦੀ ਪਹਿਚਾਣ ਵੀ ਇਸੇ ਨਾਲ ਕੀਤੀ ਜਾਂਦੀ ਹੈ

    ਪ੍ਰਸ਼ਨ 107. ਇਕਨਾਮਿਕ ਥਰੈਸ਼ਹੋਲਡ (Economic Threshold) ਤੋਂ ਕੀ ਭਾਵ ਹੈ ?
    ਉੱਤਰ- ਪੌਦਿਆਂ ਨੂੰ ਲੱਗੀਆਂ ਬਿਮਾਰੀਆਂ ਜਾਂ ਕੀੜਿਆਂ ਆਦਿ ਤੋਂ ਬਚਾਓ ਲਈ ਦਵਾਈ ਦੀ ਸਹੀ ਮਾਤਰਾ ਲੱਭ ਕੇ ਹੀ ਛਿੜਕਾ ਕਰਨਾ ਚਾਹੀਦਾ ਹੈ । ਜਦੋਂ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੇ ਕੀੜਿਆਂ ਦੀ ਗਿਣਤੀ ਇਕ ਖ਼ਾਸ ਪੱਧਰ ਤੇ ਆ ਜਾਵੇ ਤਾਂ ਹੀ ਦਵਾਈ ਸਪਰੇ ਕਰਨੀ ਚਾਹੀਦੀ ਹੈ ਤਾਂ ਕਿ ਫ਼ਸਲ ਨੂੰ ਲਾਭ ਵੀ ਹੋਵੇ । ਇਸ ਵਿਧੀ ਨੂੰ ਇਕਨਾਮਿਕ ਥਰੈਸ਼ਹੋਲਡ ਦਾ ਨਾਂ ਦਿੱਤਾ ਗਿਆ ਹੈ

    ਪ੍ਰਸ਼ਨ 108. ਪਲਾਂਟ ਕਲੀਨਿਕ ਵਿਚ ਕੰਪਿਊਟਰ ਕਿਸ ਕੰਮ ਆਉਂਦਾ ਹੈ ?
    ਉੱਤਰ- ਕਈ ਤਰ੍ਹਾਂ ਦੇ ਸੈਂਪਲ ਨਾ ਤਾਂ ਗਿੱਲੇ ਤੇ ਨਾ ਹੀ ਸੁੱਕੇ ਸਾਂਭੇ ਜਾ ਸਕਦੇ ਹਨ | ਅਜਿਹੇ ਸੈਂਪਲਾਂ ਨੂੰ ਸਕੈਨ ਕਰ ਕੇ ਕੰਪਿਊਟਰ ਵਿਚ ਸਾਂਭ ਲਿਆ ਜਾਂਦਾ ਹੈ, ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ

    ਪ੍ਰਸ਼ਨ 109. ਇਨਕੂਬੇਟਰ (Incubator) ਕਿਸ ਤਰ੍ਹਾਂ ਪੌਦਿਆਂ ਦੀ ਜੀਵਾਣੂ ਲੱਭਣ ਵਿਚ ਮੱਦਦ ਕਰਦਾ ਹੈ?
    ਉੱਤਰ- ਉੱਲੀਆਂ ਆਦਿ ਨੂੰ ਮੀਡਿਆ ਉੱਪਰ ਰੱਖ ਕੇ ਇਨਕੂਬੇਟਰ ਵਿੱਚ ਢੁੱਕਵੇਂ ਤਾਪਮਾਨ ਅਤੇ ਨਮੀ ਤੇ ਰੱਖ ਕੇ ਉੱਲੀਆਂ ਨੂੰ ਉੱਗਣ ਦਾ ਪੂਰਾ ਮਾਹੌਲ ਦਿੱਤਾ ਜਾਂਦਾ ਹੈ ਤੇ ਇਸ ਦੀ ਪਛਾਣ ਕਰਕੇ ਜੀਵਾਣੁ ਦਾ ਕਾਰਨ ਲੱਭਿਆ ਜਾਂਦਾ ਹੈ

    ਪ੍ਰਸ਼ਨ 110. ਪੌਦਿਆਂ ਦੇ ਨਮੂਨਿਆਂ ਨੂੰ ਸ਼ੀਸ਼ੇ ਦੇ ਬਰਤਨਾਂ ਵਿਚ ਲੰਮਾ ਸਮਾਂ ਰੱਖਣ ਲਈ ਕਿਹੜੇ ਰਸਾਇਣ ਵਰਤੇ ਜਾਂਦੇ ਹਨ ?
    ਉੱਤਰ- ਇਸ ਕੰਮ ਲਈ ਫਾਰਮਲੀਨ, ਐਲਕੋਹਲ ਆਦਿ ਨੂੰ ਵਰਤਿਆ ਜਾਂਦਾ ਹੈ

    ਭਾਗ- III: ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਤਿੰਨ-ਚਾਰ ਵਾਕਾਂ ਵਿੱਚ ਦਿਉ(4-4 ਅੰਕ) 

    ਪ੍ਰਸ਼ਨ 1: ਬਾਗਬਾਨੀ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ?
    ਉੱਤਰ:- 1) ਬਾਗਬਾਨੀ ਫ਼ਸਲਾਂ ਹੇਠ ਰਕਬਾ ਵਧਾਉਣਾ।
    2) ਬਾਗਬਾਨੀ ਫ਼ਸਲਾਂ ਸਬੰਧੀ ਤਕਨੀਕੀ ਗਿਆਨ ਕਿਸਨਾਂ ਤੱਕ ਪਹੁੰਚਾਉਣਾ
    3) ਵੱਧੀਆ ਮਿਆਰ ਦੇ ਸਬਜ਼ੀਆਂ, ਫੱਲਾਂ ਦੇ ਬੀਜ ਅਤੇ ਪਨੀਰੀ ਆਦਿ ਮੁਹੱਈਆ ਕਰਵਾਉਣਾ।
    4) ਸਬਜ਼ੀਆਂ ਦੇ ਪ੍ਰਦਰਸ਼ਨੀ ਪਲਾਟਾਂ ਲਈ ਵਿੱਤੀ ਸਹਾਇਤਾ ਦੇਣਾ।
    5) ਫ਼ਲਾਂ ਅਤੇ ਸਬਜ਼ੀਆਂ ਦੀ ਤੁੜਾਈ ਉਪਰੰਤ ਉਨ੍ਹਾਂ ਦੇ ਸਹੀ ਪ੍ਰਬੰਧ ਅਤੇ ਮੰਡੀਕਰਨ ਲਈ ਸਹੂਲਤਾਂ ਪ੍ਰਦਾਨ ਕਰਨਾ।
    6) ਕੌਮੀ ਬਾਗਬਾਨੀ ਮਿਸ਼ਨ(ਂ੍ਹੰ) ਦੀਆਂ ਸਕੀਮਾਂ ਲਾਗੂ ਕਰਨਾ।
    7) ਖੁੰਬਾਂ ਉਗਾਉਣ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਜਾਣਕਾਰੀ ਦੇਣਾ।

    ਪ੍ਰਸ਼ਨ 2:ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ?
    ਉੱਤਰ:- 1) ਪਸ਼ੂਆਂ ਨੂੰ ਸਮੇਂ-ਸਮੇਂ ਤੇ ਟੀਕਾਰਕਰਨ ਅਤੇ ਮਲੱਪ ਰਹਿਤ ਕਰਨ ਦੀਆਂ ਮੁਹਿਮਾਂ ਚਲਾ ਕੇ ਸਿਹਤ ਸੁਰੱਖਿਆ ਪ੍ਰਦਾਨ ਕਰਨਾ।
    2) ਪਸ਼ੂਆਂ ਦੀ ਪੈਦਾਵਾਰ ਸਮਰੱਥਾ ਨੂੰ ਵਧਾਉਣ ਅਤੇ ਨਸਲ ਸੁਧਾਰ ਦਾ ਕੰਮ ਕਰਨਾ।
    3) ਪਸ਼ੂਆਂ ਦੇ ਪ੍ਰਬੰਦ ਅਤੇ ਖੁਰਾਕ ਨੂੰ ਸੁਧਾਰਣਾ।
    4) ਪਸਾਰ ਸੇਵਾਵਾਂ ਪ੍ਰਦਾਨ ਕਰਨਾ।
    5) ਕਿਸਾਨਾਂ ਨੂੰ ਹਰੇ ਚਾਰੇ ਦਾ ਮਿਆਰੀ ਬੀਜ਼ ਸਸਤੀਆਂ ਦਰਾਂ ਤੇ ਉਪਲਬਧ ਕਰਵਾਉਣਾ।
    6) ਪਸ਼ੂ ਮੇਲਿਆਂ ਦਾ ਆਯਜਿਨ ਕਰਨਾ।

    ਪ੍ਰਸ਼ਨ 3: ਕੌਮੀ ਬੀਜ਼ ਨਿਗਮ ਵੱਲੋਂ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ?
    ਉੱਤਰ:- 1) ਫ਼ਸਲਾਂ ਦੇ ਪ੍ਰਮਾਣਿਤ ਬੀਜਾਂ ਦਾ ਉਤਪਾਦਨ ਕਰਨਾ।
    2) ਪ੍ਰਯੋਗਸ਼ਾਲਾਵਾਂ ਰਾਹੀਂ ਬੀਜਾਂ ਦੀ ਗੁਣਵੱਤਾਂ ਦੀ ਪਰਖ ਕਰਨਾ।
    3) ਬੀਜ ਦੇ ਵੰਡ ਅਤੇ ਮੰਡੀਕਰਨ ਦਾ ਪ੍ਰਬੰਧ ਕਰਨਾ।
    4) ਪੌਦਿਆਂ ਦੇ ਟਿਸ਼ੂ ਕਲਚਰ ਦਾ ਕੰਮ ਕਰਨਾ।
    5) ਰਾਜ ਪੱਧਰੀ ਉਤਪਾਦਨ ਕੰਪਨੀਆਂ ਨੂੰ ਸਿਖਲਾਈ ਦੇਣਾ।

    ਪ੍ਰਸ਼ਨ 4: ਸ਼ਿਵ ਵਪਾਰ ਸੰਸਥਾ(WRO) ਦੇ ਕੋਈ ਚਾਰ ਮੱੁਖ ਉਦੇਸ਼ ਲਿਖੋ?
    ਉੱਤਰ:- 1) ਖੇਤੀ ਜਿਨਸਾਂ ਦੀ ਵਿਕਰੀ ਤੇ ਲੱਗੀਆਂ ਪਾਬੰਦੀਆਂ ਹਟਾਉਣਾ।
    2) ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਖੇਤੀ ਰਿਆਇਤਾਂ ਜਾਂ ਤਾਂ ਘੱਟ ਕਰਨੀਆਂ ਜਾਂ ਬਿਲਕੁੱਲ ਬੰਦ ਕਰਨੀਆਂ।
    3) ਖੇਤੀ ਜਿਨਸਾਂ ਦੀ ਵਿਕਰੀ ਤੇ ਲੱਗਣ ਵਾਲੇ ਟੈਕਸਾਂ ਨੂੰ ਘਟਾਉਣਾ।
    4) ਖੇਤੀ ਦੇ ਨਿਰਯਾਤ ਤੇ ਦਿੱਤੀ ਜਾਣ ਵਾਲੀ ਸਹੂਲਤ ਘੱਟ ਕਰਨਾ।
    5) ਸਨਅਤੀ ਵਸਤੂਆਂ ਵਾਂਗ ਫ਼ਸਲਾਂ ਅਤੇ ਰੁੱਖਾਂ ਦੀਆਂ ਕਿਸਮਾਂ ਦਾ ਪੇਟੈਂਟ ਕਰਨਾ।
    6) ਨਿਰਯਾਤ ਕੌਟਾ ਸਿਸਟਮ ਨੂੰ ਖਤਮ ਕਰਕੇ ਨਿਰਯਾਤ ਸਬੰਧੀ ਸੁਚਾਰੁ ਨੀਤੀ ਅਪਨਾਉਣਾ।

    ਪ੍ਰਸ਼ਨ 5: ਗੁਰੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਦੇ ਚਾਰ ਕਾਲਜਾਂ ਦੇ ਨਾਂ ਲਿਖੋ?
    ਉੱਤਰ:- 1) ਵੈਟਨਰੀ ਕਾਲਜ਼
    2) ਡੇਅਰੀ ਸਾਇੰਸ ਅਤੇ ਟੈਕਨੋਲੋਜੀ ਕਾਲਜ਼
    3) ਮੱਛੀ ਪਾਲਣ ਕਾਲਜ਼
    4) ਵੈਟਨਰੀ ਪਾਲੀਟੈਕਨਿਕ

    ਪ੍ਰਸ਼ਨ 6:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਚਾਰ ਕਾਲਜਾਂ ਦੇ ਨਾਂ ਲਿਖੋ?
    ਉੱਤਰ:- 1) ਖੇਤੀਬਾੜੀ ਕਾਲਜ
    2) ਬਸਿਕ ਸਾਇੰਸ ਅਤੇ ਹਿਊਮੈਟਿੀਜ਼ ਕਾਲਜ਼
    3) ਖੇਤੀਬਾੜੀ ਇੰਜੀਨੀਅਰਿੰਗ ਕਾਲਜ਼
    4) ਹੋਮ ਸਾਿੲੰਸ ਕਾਲਜ਼

    ਪ੍ਰਸ਼ਨ 7:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੱਭ ਤੋਂ ਪਹਿਲਾਂ ਵਿਕਸਿਤ ਕੋਈ ਚਾਰ ਕਫਾਇਤੀ ਖੇਤੀ ਤਕਨੀਕਾਂ ਦੇ ਨਾਂ ਲਿਖੋ?
    ਉੱਤਰ:- 1) ਜ਼ੀਰੋ ਟਿੱਲੇਜ਼
    2) ਪੱਤਾ ਰੰਗ ਚਾਰਟ
    3) ਟੈਸ਼ੀਓਮੀਟਰ
    4) ਹੈਪੀ ਸੀਡਰ
    5) ਲੇਜ਼ਰ ਕਰਾਹਾ

    ਪ੍ਰਸ਼ਨ 8:ਨੈੱਟ ਹਾਊਸ ਤਕਨੋਲੋਜੀ ਰਾਹੀਂ ਸਬਜੀਆਂ ਉਗਾਉਣ ਦੇ ਕੋਈ ਚਾਰ ਲਾਭ ਲਿਖੋ?
    ਉੱਤਰ:- 1) ਵੱਧੀਆਂ ਕੁਆਲਿਟੀ ਦੀਆਂ ਸਬਜੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ।
    2) ਅਗੇਤੀ ਅਤੇ ਪਿਛੇਤੀ ਸਬਜੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
    3) ਇਸ ਲਈ ਕੀਟਨਾਸ਼ਕ ਦਵਾਈਆਂ ਦੀ ਖਪਤ ਘੱਟ ਹੁੰਦੀ ਹੈ।
    4) ਤੁਪਕਾ ਅਤੇ ਫੁਹਾਰਾ ਸਿੰਚਾਈ ਰਾਹੀਂ ਪਾਣੀ ਦੀ ਵੱਧ ਬੱਚਤ ਹੁੰਦੀ ਹੈ।
    5) ਬੇਰੁੱਤੀਆਂ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ।

    ਪ੍ਰਸ਼ਨ 9:ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲਈ ਆਉਣ ਵਾਲੀਆਂ ਕੋਈ ਚਾਰ ਚੁਣੌਤੀਆਂ ਦੇ ਨਾਂ ਲਿਖੋ?
    ਉੱਤਰ:- 1) ਫ਼ਸਲ ਉਤਪਾਦਨ ਨੂੰ ਕਾਇਮ ਰੱਖਣਾ।
    2) ਫਸਲੀ ਵੰਨ-ਸੁਵੰਨਤਾ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ।
    3) ਮੌਸਮੀ ਬਦਲਾਅ ਦੇ ਖਤਰੇ ਦਾ ਸਾਹਮਣਾ ਕਰਨ ਲਈ ਖੋਜ ਕਾਰਕ ਕਰਨੇ।
    4) ਉਪਰੋਕਤ ਕਾਰਜਾਂ ਲਈ ਲੋੜੀਂਦਾ ਮਨੁੱਖੀ ਸਰੋਤ ਬਿਕਸਿਤ ਕਰਨਾ।

    ਪ੍ਰਸ਼ਨ 10: ਕਿਸਾਮ ਮੇਲਿਆਂ ਵਿੱਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ?
    ਉੱਤਰ:-1) ਵੱਖ-ਵੱਖ ਵਿਿਸ਼ਆਂ ਦੇ ਮਾਹਿਰਾਂ ਵੱਲੋਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨਾ।
    2) ਕਿਸਾਨਾਂ ਯੁਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਮੁਹੱਈਆਂ ਕਰਾਉਣਾ।
    3) ਨਵੀਆਂ ਕਿਸਮਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਘਰੇਲੂ ਬਗੀਚੀ ਲਈ ਸਬਜੀ ਬੀਜ਼ ਕਿੱਟਾਂ ਮੁਹੱਈਆਂ ਕਰਾਉਣਾ।
    4) ਨਵੀਆਂ ਖੇਤੀ ਮਸ਼ੀਨਾਂ ਸਬੰਧੀ ਗਿਆਨ ਦੇਣਾ।
    5) ਅਗਾਂਹ ਵਧੂ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਉਨ੍ਹਾਂ ਦਾ ਸਨਮਾਨ ਕਰਨਾ।
     
    ਪ੍ਰਸ਼ਨ 11:ਜ਼ੀਰੋ ਟਿੱਲ ਡਰਿੱਲ ਨਾਲ ਕਣਕ ਦੀ ਬੀਜਾਈ ਕਰਨ ਦੇ ਚਾਰ ਲਾਭ ਲਿਖੋ?
    ਉੱਤਰ:- 1) ਇਸ ਨਾਲ ਡੀਜ਼ਲ ਦੀ ਬੱਚਤ ਹੁੰਦੀ ਹੈ।
    2) ਵਾਯੂਮੰਡਲ ਦਾ ਪ੍ਰਦੂਸ਼ਣ ਘੱਟਦਾ ਹੈ।
    3) ਪਹਿਲੀ ਸਿੰਚਾਈ ਸਮੇਂ ਪਾਣੀ ਘੱਟ ਲੱਗਦਾ ਹੈ ਜਿਸ ਕਾਰਨ ਕਣਕ ਪੀਲੀ ਨਹੀਂ ਪੈਂਦੀ।
    4) ਨਦੀਨ ਘੱਟ ਉਗਦੇ ਹਨ।
    5) ਕਣਕ ਦੀ ਫਸਲ ਘੱਟ ਡਿਗਦੀ ਹੈ।

    ਪ੍ਰਸ਼ਨ 12: ਬਰਸੀਮ ਦੀ ਫਸਲ ਵਿੱਚ ਇਟਮਿਟ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ?
    ਉੱਤਰ:- ਬਰਸੀਮ ਦੇ ਜਿਨ੍ਹਾਂ ਖੇਤਾਂ ਵਿੱਚ ਇਟਮਿਟ ਦੀ ਸਮੱਸਿਆਂ ਹੋਵੇ ਉੱਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜਣਾ ਚਾਹੀਦਾ ਹੈ। ਕਿਉਂਕਿ ਰਾਇਆ ਦੀ ਫਸਲ ਛੇਤੀ ਵੱਧਦੀ ਹੈ ਅਤੇ ਇਹ ਇਟਮਿਟ ਦੇ ਪੌਦਿਆਂ ਨੂੰ ਦੱਬ ਲੈਂਦੀ ਹੈ। ਇਟਮਿਟ ਵਾਲੇ ਖੇਤਾਂ ਵਿੱਚ ਬਰਸੀਮ ਦੀ ਬੀਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਿਛੇਤੀ ਕਰੋ ਕਿਉਂਕਿ ਉਸ ਵੇਲੇ ਤਾਪਮਾਨ ਘੱਟਣ ਕਾਰਨ ਇਹ ਨਦੀਨ ਘੱਟ ਉਗਦਾ ਹੈ।

    ਪ੍ਰਸ਼ਨ 13:ਗੋਭੀ ਸਰੋਂ ਲਈ ਜਲਵਾਯੂ ਅਤੇ ਜਮੀਨ, ਕਨੌਲਾ ਕਿਸਮਾਂ, ਖੇਤ ਦੀ ਤਿਆਰੀ ਅਤੇ ਬੀਜ਼ ਦੀ ਮਾਤਰਾ ਬਾਰੇ ਲ਼ਿਖੋ?
    ਉੱਤਰ:-
    ਜਲਵਾਯੂ:- ਦਰਮਿਆਨੀ ਤੋਂ  ਭਾਰੀ ਬਾਰਿਸ਼ ਵਾਲੇ ਇਲਾਕਿਆਂ ਵਿੱਚ ਲਗਭਗ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਬੀਜੀ ਜਾ ਸਕਦੀ ਹੈ।
    ਕਨੌਲਾ ਕਿਸਮਾਂ:- ਜੀ.ਐ.ਸੀ-6, ਜੀ.ਐਸ.ਸੀ-5
    ਖੇਤ ਦੀ ਤਿਆਰੀ:- ਜਮੀਨ ਨੂੰ 2 ਤੋਂ 4 ਵਾਰ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ।
    ਬੀਜ ਦੀ ਮਾਤਰਾ:- 1.5 ਕਿਲੋ ਬੀਜ ਪ੍ਰਤੀ ਏਕੜ ਵਰਤੋ।

    ਪ੍ਰਸ਼ਨ 14:ਬਰਾਨੀ ਦੇਸੀ ਛੋਲਿਆਂ ਦੀ ਕਾਸ਼ਤ ਲਈ ਫ਼ਸਲ ਚੱਕਰ, ਉੱਨਤ ਕਿਸਮਾਂ, ਬੀਜ ਦੀ ਮਾਤਰਾ ਅਤੇ ਬੀਜਾਈ ਦੇ ਸਮੇਂ ਬਾਰੇ ਲਿਖੋ?
    ਉੱਤਰ:- 
    ਫਸਲ ਚੱਕਰ:- ਬਾਜ਼ਰਾ-ਛੋਲੇ, ਝੋਨਾ/ਮੱਕੀ-ਛੋਲੇ।
    ਉਨੱਤ ਕਿਸਮਾਂ:- ਪੀ.ਡੀ.ਜੀ-4, ਪੀ.ਡੀ.ਜੀ-3
    ਬੀਜ ਦੀ ਮਾਤਰਾ:- 15-18 ਕਿਲੋ
    ਬੀਜਾਈ ਦਾ ਸਮਾਂ:- 10 ਤੋਂ 25 ਅਕਤੂਬਰ ਤੱਕ

    ਪ੍ਰਸ਼ਨ 15:ਵਡਾਣਕ ਕਣਕ ਦੀ ਖੇਤੀ ਲਈ ਉਨੱਤ ਕਿਸਮਾਂ, ਬੀਜ ਦੀ ਮਾਤਰਾ, ਕੀੜੇ ਅਤੇ ਬੀਮਾਰੀਆਂ ਬਾਰੇ ਲਿਖੋ?
    ਉੱਤਰ:-
    ਉਨੱਤ ਕਿਸਮਾਂ:- ਡਬਲਯੂ,ਐਚ.ਡੀ-943, ਪੀਡੀ.ਡਬਲਯੂ-291, ਪੀ.ਡੀ.ਡਬਲਯੂ-233
    ਬੀਜ ਦੀ ਮਾਤਰਾ:- 40 ਕਿਲੋ ਪ੍ਰਤੀ ਏਕੜ
    ਕੀੜੇ:- ਸਿਉਂਕ, ਚੇਪਾ, ਸੈਨਿਕ ਸੁੰਡੀ, ਅਮਰੀਕਨ ਸੁੰਡੀ
    ਬੀਮਾਰੀਆਂ:- ਪੀਲੀ ਕੁੰਗੀ, ਭੂਰੀ ਕੁੰਗੀ, ਕਾਂਗਿਆਰੀ, ਮੱਮਣੀ, ਟੁੰਡੂ, ਕਰਨਾਲ ਬੰਟ। 

    ਪ੍ਰਸ਼ਨ 16: ਸਬਜ਼ੀਆਂ ਦੀ ਕਾਸ਼ਟ ਕਰਨ ਦੇ ਕੋਈ ਚਾਰ ਲਾਭ ਲਿਖੋ?
    ਉੱਤਰ:- 1) ਸਬਜ਼ੀਆਂ ਖੁਰਾਕੀ ਤੱਤਾਂ ਦਾ ਬਰਪੂਰ ਅਤੇ ਸਸਤਾ ਸੋਮਾ ਹਨ।
    2) ਸਬਜ਼ੀਆਂ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ।
    3) ਇਹ ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲੋਂ 5-10 ਗੁਣਾਂ ਵੱਧ ਝਾੜ ਦਿੰਦੀਆਂ ਹਨ।
    4) ਸਬਜ਼ੀਆਂ ਤੋਨ ਆਮਦਨ ਵੱਧ ਮਿਲਦੀ ਹੈ।
    5) ਸਬਜ਼ੀਆਂ ਉਗਾਉਣ ਨਾਲ ਹਰ ਰੋਜ਼ ਆਮਦਨ ਮਿਲਦੀ ਰਹਿੰਦੀ ਹੈ।
    6) ਸਬਜ਼ੀਆਂ ਉਗਾਉਣ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ।
    7) ਇਸ ਨਾਲ ਖੇਤੀ ਮਸ਼ੀਨਰੀ ਦੀ ਸਾਰਾ ਸਾਲ ਯੋਗ ਵਰਤੋਂ ਹੁੰਦੀ ਰਹਿੰਦੀ ਹੈ।
    8) ਇਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਘਰ ਵਿੱਚ ਹੀ ਰੁਜ਼ਗਾਰ ਮਿਲ ਜਾਂਦਾ ਹੈ।

    ਪ੍ਰਸ਼ਨ 17: ਸਰਦੀ ਸਬਜ਼ੀਆਂ ਦੇ ਕੀੜੀਆਂ ਅਤੇ ਬੀਮਾਰੀਆਂ ਤੋਂ ਰੋਕਥਾਮ ਦੇ ਕੋਈ ਚਾਰ ਉਪਾਅ ਲਿਖੋ?
    ਉੱਤਰ:- 1) ਸਹੀ ਫਸਲ ਚੱਕਰ ਆਪਣਾ ਕੇ ਆਲੂ ਅਤੇ ਮਟਰਾਂ ਦੀਆਂ ਕੁੱਝ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
    2) ਗਰਮੀ ਵਿੱਚ ਉਲਟਾਵਾਂ ਹਲ ਵਾਹੁਣ ਨਾਲ ਕਈ ਹਾਨੀਕਾਰਕ ਕੀੜੇ, ਰੋਗਾਣੂ ਅਤੇ ਨੀਮਾਟੇਡ ਤੋਜ਼ ਧੁੱਪ ਨਾਲ ਮਰ ਜਾਂਦਾ ਹੈ।
    3) ਬੀਮਾਰ ਪੌਦਿਆਂ ਨੂੰ ਪੁੱਟ ਕੇ ਅਤੇ ਸਾਫ-ਸੁਥਰੀ ਖੇਤੀ ਕਰਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
    4) ਅਗੇਤੀਆਂ ਸਬਜ਼ੀਆਂ ਬੀਜ ਕੇ ਅਤੇ ਵੱਡੇ ਕੀੜੀਆਂ ਨੂੰ ਹੱਥਾਂ ਨਾਲ ਨਸ਼ਟ ਕਰਕੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
    5) ਕੈਪਟਾਨ ਜਾਂ ਥੀਰਮ ਦਵਾਈ ਨਾਲ ਬੀਜ਼ਾਂ ਦੀ ਸੋਧ ਕਰਕੇ ਅਤੇ ਰੋਗ ਰਹਿਤ ਕਿਸਮਾਂ ਬੀਜ ਕੇ ਰੋਕਥਾਮ ਕੀਤੀ ਜਾ ਸਕਦੀ ਹੈ।
    6) ਕੀਟਨਾਸ਼ਕ ਅਤੇ ਰੋਗਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਕੇ ਕੀੜੀਆਂ ਅਤੇ ਬੀਮਾਰੀਆਂ ਦੀ ਰੋਕਥਾਮ ਕਰ ਸਕਦੇ ਹਾਂ।

    ਪ੍ਰਸ਼ਨ 18: ਅਗੇਤੀ ਬੰਦ ਗੋਭੀ ਦੀ ਕਾਸ਼ਤ ਲਈ ਬੀਜ਼ ਦੀ ਮਾਤਰਾ, ਬੀਜਣ ਦਾ ਸਮਾਂ, ਦੂਰੀ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਲਿਖੋ?
    ਉੱਤਰ:- 
    ਬੀਜ਼ ਦੀ ਮਾਤਰਾ:- 200 ਤੋਂ 250 ਗ੍ਰਾਮ ਪ੍ਰਤੀ ਏਕੜ
    ਬੀਜਣ ਦਾ ਸਮਾਂ:- ਸਤੰਬਰ-ਅਕਤੂਬਰ
    ਦੂਰੀ:- ਕਤਾਰਾਂ ਅਤੇ ਬੂਟਿਆਂ ਵਿਚਕਾਰ ਦੂਰੀ 45ਣ45 ਸੈਂਟੀਮੀਟਰ
    ਨਦੀਨਾ ਦੀ ਰੋਕਥਾਮ:- ਸਟੌਂਪ 30 ਤਾਕਤ ਇੱਕ ਲੀਟਰ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਸਪਰੇਅ ਕਰੋ।

    ਪ੍ਰਸ਼ਨ 19:ਆਲੂ ਦੀਆਂ ਪਿਛੇਤੀਆਂ ਕਿਸਮਾਂ (ਬਹਾਰ ਰੁੱਤ) ਦੀ ਕਾਸ਼ਤ ਲਈ ਬੀਜ਼ ਦੀ ਮਾਤਰਾ, ਉਨੱਤ ਕਿਸਮਾਂ, ਦੂਰੀ ਅਤੇ ਝਾੜ ਬਾਰੇ ਤੁਸੀਂ ਕੀ ਜਾਣਦੇ ਹੋ?
    ਉੱਤਰ:- 
    ਬੀਜ਼ ਦੀ ਮਾਤਰਾ:- 4-5 ਕੁਇੰਟਲ ਪ੍ਰਤੀ ਏਕੜ
    ਉਨੱਤ ਕਿਸਮਾਂ:- ਕੁਫਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ
    ਦੂਰੀ:- ਵੱਟਾਂ ਵਿਚਕਾਰ ਦੂਰੀ 60ਸੈਮੀ. ਅਤੇ ਆਲੂਆਂ ਵਿੱਚ ਦੂਰੀ 20ਸੈਮੀ. ਰੱਖੋ।
    ਝਾੜ:- 120-130 ਕੁਇੰਟਲ ਪ੍ਰਤੀ ਏਕੜ।

    ਪ੍ਰਸ਼ਨ 20:ਮੂਲੀ ਦੀਆਂ ਕਿਸੇ ਚਾਰ ਕਿਸਮਾਂ ਦੇ ਨਾਂ, ਬੀਜਾਈ ਦਾ ਸਮਾਂ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਲਿਖੋ?
    ਉੱਤਰ:-
    ਲੜੀ ਮੂਲੀ ਦੀ ਕਿਸਮ         ਬੀਜਾਈ ਦਾ ਸਮਾਂ         ਮੂਲੀ ਤਿਆਰ ਹੋਣ ਦਾ ਸਮਾਂ
    1. ਪੂਸਾ ਹਿਮਾਨੀ         ਜਨਵਰੀ-ਫਰਵਰੀ                 ਫਰਵਰੀ-ਅਪ੍ਰੈਲ
    2. ਪੰਜਾਬ ਪਸੰਦ         ਮਾਰਚ ਦਾ ਦੂਜਾ ਪੰਦਰਵਾੜਾ ਅਖੀਰ ਅਪ੍ਰੈਲ-ਮਈ
    3. ਪੂਸਾ ਚੇਤਕੀ             ਅਪ੍ਰੈਲ-ਅਗਸਤ                 ਮਈ-ਸਤੰਬਰ
    4. ਪੰਜਾਬ ਸਫੇਦ ਮੂਲੀ-2 ਅੱਧ ਸਤੰਬਰ-ਅਕਤੂਬਰ         ਅਕਤੂਬਰ-ਦਸੰਬਰ
    5. ਜਪਾਨੀ ਵਾਈਟ         ਨਵੰਬਰ-ਦਸੰਬਰ                 ਦਸੰਬਰ-ਜਨਵਰੀ

     
    ਪ੍ਰਸ਼ਨ 21:ਨਿੰਬੂ, ਬੇਰ, ਆੜੂ ਅਤੇ ਅੰਗੂਰ ਦੀਆਂ ਦੋ-ਦੋ ਉਨੱਤ ਕਿਸਮਾਂ ਦੇ ਨਾਂ ਲਿਖੋ?
    ਉੱਤਰ:- 
    1) ਨਿੰਬੂ:- ਕਾਗਜ਼ੀ, ਬਾਰਾਂਮਾਸੀ ਨਿੰਬੂ, ਗਲਗਲ
    2) ਬੇਰ:- ਉਮਰਾਨ, ਸਨੌਰ-2, ਵਲੈਤੀ, ਕੈਥਲੀ
    3) ਆੜੂ:- ਫ਼ਲੋਰਿਡਾ ਪਰਿੰਸ, ਅਰਲੀ ਗ੍ਰੈਂਡ, ਪਰਤਾਪ, ਸ਼ਾਨੇਪੰਜਾਬ, ਪਰਭਾਤ
    4) ਅੰਗੂਰ:- ਸ਼ਵੇਤਾ, ਪਰਲਿਟ, ਬਿਉਟੀ ਸੀਡਲੈਸ, ਫ਼ਲੇਮ ਸ਼ੀਡਲੈਸ, ਪੰਜਾਬ ਪਰਪਲ।

    ਪ੍ਰਸ਼ਨ 22:ਨਰਸਰੀ ਤੋਂ ਫਲਦਾਰ ਪੌਦੇ ਖਰੀਦਦੇ ਸਮੇਂ ਧਿਆਨ ਰੱਖਣ ਯੋਗ ਕੋਈ ਚਾਰ ਮੁੱਖ ਗੱਲਾਂ ਲਿਖੋ?
    ਉੱਤਰ:- 
    1) ਪੌਦੇ ਪੀ.ਏ.ਯੂ ਲੁਧਿਆਣਾ, ਬਾਗਬਾਨੀ ਵਿਭਾਗ, ਸਰਕਾਰੀ ਮਨਜ਼ੂਰਸ਼ੁਦਾ ਭਰੋਸੇਯੋਗ ਨਰਸਰੀ ਤੋਂ ਹੀ ਖਰੀਦਣੇ ਚਾਹੀਦੇ ਹਨ।
    2) ਪੌਦੇ ਚੰਗੀ ਕਿਸਮ ਦੇ ਕੀੜੀਆਂ ਅਤੇ ਬੀਮਾਰੀਆਂ ਤੋਂ ਰਹਿਤ ਹੋਣੇ ਚਾਹੀਦੇ ਹਨ।
    3) ਬੂਟੇ ਸਿਹਤਮੰਦ ਅਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ।
    4) ਪਿਉਂਦੀ ਬੂਟਿਆਂ ਦੀ ਪਿਉਂਦ ਮੁੱਢਲੇ ਪੌਦੇ ਤੇ ਕੀਤੀ ਗਈ ਹੋਵੇ ਅਤੇ ਇਸ ਦਾ ਜੋੜ ਪੱਧਰਾ ਹੋਣਾ ਚਾਹੀਦਾ ਹੈ।
    5) ਸਦਾਬਹਾਰ ਬੂਟਿਆਂ ਦੀਆਂ ਜੜ੍ਹਾਂ ਨਾਲ ਮਿੱਟੀ ਕਾਫ਼ੀ ਮਾਤਰਾ ਵਿੱਚ ਲੱਗੀ ਹੋਣੀ ਚਾਹੀਦੀ ਹੈ।
    6) 10 ਪ੍ਰਤੀਸ਼ਤ ਬੂਟੇ ਵੱਧ ਖਰੀਦੋ ਤਾਂ ਕਿ ਇਨ੍ਹਾਂ ਨੂੰ ਖਰਾਬ ਹੋਣ ਵਾਲੇ ਬੂਟਿਆਂ ਦੀ ਜਗ੍ਹਾ ਤੇ ਲਾਇਆ ਜਾ ਸਕੇ।

    ਪ੍ਰਸ਼ਨ 23: ਫ਼ਲਾਂ ਦੀ ਤੁੜਾਈ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਚਾਰ ਮੱੁਖ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
    ਉੱਤਰ:- 
    1) ਫ਼ਲਾਂ ਨੂੰ ਸਹੀ ਸਮੇਂ ਤੇ ਤੋੜਨਾ ਚਾਹੀਦਾ ਹੈ।
    2) ਫ਼ਲਾਂ ਨੂੰ ਕਦੇ ਵੀ ਖਿੱਚ ਕੇ ਨਹੀਂ ਤੋੜਨਾ ਚਾਹੀਦਾ।
    3) ਫ਼ਲਾਂ ਨੂੰ ਕੈਂਚੀ, ਚਾਕੂ ਜਾਂ ਕਲਿੱਪਰ ਦੀ ਸਹਾਇਤਾ ਨਾਲ ਤੋੜਨਾ ਚਾਹੀਦਾ ਹੈ।
    4) ਫ਼ਲਾਂ ਨੂੰ ਤੋੜਨ ਵਾਲੇ ਅੋਜਾਰਾਂ ਦੀ ਧਾਰ ਤਿੱਖੀ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਜੰਗਾਲ ਨਹੀਂ ਲੱਗੀ ਹੋਣੀ ਚਾਹੀਦੀ ਹੈ।
    5) ਕੱਚੇ, ਵੱਧ ਪੱਕੇ, ਛੋਟੇ, ਬਦਸ਼ਕਲ, ਗਲੇ-ਸੜੇ ਅਤੇ ਦਾਗੀ ਫ਼ਲਾਂ ਨੂੰ ਡੱਬਾਬੰਦ ਨਹੀਂ ਕਰਨਾ ਚਾਹੀਦਾ।
    6) ਫ਼ਲਾਂ ਨੂੰ ਰੰਗ, ਅਕਾਰ ਅਤੇ ਸ਼ਕਲ ਦੇ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਦਰਜਾਬੰਦੀ ਕਰਨੀ ਚਾਹੀਦੀ ਹੈ।

    ਪ੍ਰਸ਼ਨ 24: ਬਾਗ ਲਗਾਉਣ ਦੇ ਫਿੱਲਰ ਢੰਗ ਬਾਰੇ ਤੁਸੀਂ ਕੀ ਜਾਣਦੇ ਹੋ?
    ਉੱਤਰ:- ਕੁੱਝ ਫਲਦਾਰ ਬੁਟੇ ਜਿਵੇਂ ਅੰਬ, ਲੀਚੀ, ਨਾਸ਼ਪਤੀ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਫ਼ਲ ਦੇਣਾ ਸ਼ੁਰੂ ਕਰਦੇ ਹਨ। ਇਨ੍ਹਾਂ ਦੇ ਬਾਗਾਂ ਵਿੱਚ ਚਾਰ ਬੂਟਿਆਂ ਦੇ ਵਿਚਕਾਰ ਕੁੱਝ ਅਸਥਾਈ ਫ਼ਲਦਾਰ ਪੌਦੇ ਜਿਵੇਂ ਕੇਲਤ, ਪਪੀਤਾ, ਆਦਿ, ਜੋ ਜਲਦੀ ਫ਼ਲ ਦੇਣਾ ਸ਼ੁਰੂ ਕਰ ਦਿਮਦੇ ਹਨ, ਲਗਾ ਦਿੱਤੇ ਜਾਂਦੇ ਹਨ। ਜਦੋਂ ਮੁੱਖ ਫ਼ਲਦਾਰ ਪੌਦੇ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ ਤਾਂ ਅਸਥਾਈ ਪੌਦਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ।

    ਪ੍ਰਸ਼ਨ 25:ਬਾਗਾਂ ਵਿੱਚ ਖਾਦਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
    ਉੱਤਰ:- ਫ਼ਲਦਾਰ ਪੌਦੇ ਫਰਵਰੀ ਤੋਂ ਅਪ੍ਰੈਲ ਮਹੀਨੇ ਵਿੱਚ ਜ਼ਿਆਦਾ ਵੱਧਦੇ ਹਨ। ਇਨ੍ਹਾਂ ਨੂੰ ਰੂੜੀ ਦੀ ਖਾਦ ਦਸੰਬਰ ਮਹੀਨੇ ਵਿੱਚ ਪਾਈ ਜਾਂਦੀ ਹੈ। ਅੱਧੀ ਨਾਈਰੋਜਨੀ ਖਾਦ ਫੁਟਾਰਾ ਆਉਣ ਤੋਂ ਪਹਿਲਾਂ ਅਤੇ ਬਾਕੀ ਨਾਈਟਰੋਜਨੀ ਖਾਦ ਫਲ ਲੱਹਣ ਤੋਂ ਬਾਅਦ ਪਾਉਣੀ ਚਾਹੀਦੀ ਹੈ। ਫਾਸਫੋਰਸ ਖਾਦ ਨਾਈਟਰੋਜ਼ਨ ਦੇ ਪਹਿਲੇ ਹਿੱਸੇ ਨਾਲ ਪਾਉਣੀ ਚਾਹੀਦੀ ਹੈ। ਪੋਟਾਸ਼ ਖਾਦ ਫ਼ਲ ਪੱਕਣ ਤੋਂ 4-5 ਮਹੀਨੇ ਪਹਿਲਾਂ ਪਾਉਣ ਨਾਲ ਫ਼ਲਾਂ ਦੀ ਕੁਆਲਿਟੀ ਵਧੀਆ ਬਣਦੀ ਹੈ। ਸ਼ੂਖਮ ਖੁਰਾਕੀ ਤੱਤਾਂ ਜਿਵੇਂ ਕਿ ਜਿੰਕ, ਲੋਹਾ, ਮੈਂਗਨੀਜ਼ ਆਦਿ ਦਾ ਛਿੜਕਾਅ ਘਾਟ ਆਉਣ ਤੇ ਹੀ ਕਰਨਾ ਚਾਹੀਦਾ ਹੈ।

    ਪ੍ਰਸ਼ਨ 26:ਵਣ ਖੇਤੀ ਦੇ ਮੁੱਖ ਮਾਡਲਾਂ ਦੇ ਨਾਂ ਲਿਖੋ?
    ਉੱਤਰ:- ਵਣ ਖੇਤੀ ਦੇ ਮੁੱਖ ਮਾਡਲ:-
    1) ਖੇਤਾਂ ਦੇ ਬੰਨਿਆਂ ਤੇ ਦਰਖ਼ਤ ਲਗਾਉਣਾ।
    2) ਦਰਖ਼ਤਾਂ ਅਤੇ ਫ਼ਸਲਾਂ ਦੀ ਰਲਵੀਂ ਕਾਸ਼ਤ।

    ਪ੍ਰਸ਼ਨ 27:ਖੇਤਾਂ ਦੇ ਬੰਨਿਆਂ ਤੇ ਦਰਖ਼ਤ ਕਿਵੇਂ ਲਗਾਏ ਜਾਂਦੇ ਹਨ?
    ਉੱਤਰ:- ਖੇਤ ਦੇ ਬੰਨਿਆਂ ਜਾਂ ਖਾਲਾਂ ਤੇ ਉੱਤਰ-ਦੱਖਣ ਦਿਸ਼ਾ ਵਿੱਚ ਇੱਕ ਜਾਂ ਦੋ ਕਤਾਰਾਂ ਵਿੱਚ ਰੁੱਖ ਲਗਾਏ ਜਾਂਦੇ ਹਨ। ਇਹ ਦਰਖ਼ਤ ਖੇਤੀ ਕੰਮਾਂ ਵਿੱਚ ਰੁਕਾਵਟ ਨਹੀਂ ਬਣਦੇ। ਖੇਤਾਂ ਵਿੱਚ ਲੱਗੇ ਦਰਖ਼ਤਾਂ ਦੇ ਖ਼ਸਲਾਂ ਤੇ ਮਾੜੇ ਅਸਰ ਨੂੰ ਘਟਾਉਣ ਲਈ ਦਰਖ਼ਤਾਂ ਦੀ ਸਹੀ ਚੋਣ ਅਤੇ ਦੋ ਦਰਖ਼ਤਾਂ ਵਿੱਚ ਫ਼ਾਸਲਾਂ ਵਧਾਇਆ ਜਾ ਸਕਦਾ ਹੈ। ਸਫੈਦਾ, ਪਾਪਲਰ, ਸੂਬਾਬੂਲ, ਤੂਤ, ਧਰੇਕ, ਲਸੂੜਾ, ਸੁਹੰਜਣਾ ਅਤੇ ਟਾਹਲੀ ਆਦਿ ਦਰਖ਼ਤ ਖੇਤਾਂ ਦੇ ਬੰਨਿਆਂ ਤੇ ਲਗਾਏ ਜਾ ਸਕਦੇ ਹਨ।

    ਪ੍ਰਸ਼ਨ 28:ਦਰਖ਼ਤਾਂ ਅਤੇਫ਼ਸਲਾਂ ਦੀ ਰਲਵੀਂ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ?
    ਉੱਤਰ:- ਵਣ ਖੇਤੀ ਦੇ ਇਸ ਮਾਡਲ ਚਿੱਣ ਸਾਰੇ ਖੇਤ ਵਿੱਚ ਦਰਖ਼ਤ ਲਗਾਏ ਜਾਂਦੇ ਹਨ। ਇਨ੍ਹਾਂ ਰੁੱਖਾਂ ਦੇ ਨਾਲ ਅੰਤਰ ਫ਼ਸਲਾਂ ਜਿਵੇਂ ਕਣਕ, ਸਰ੍ਹੋਂ, ਮੈਂਥਾ, ਅਦਰਕ, ਅਰਬੀ, ਧਨੀਆਂ, ਗਾਜਰ, ਬੰਦਗੋਭੀ, ਚੁਕੰਦਰ, ਕਚਾਲੂ, ਆਲੂ, ਪਾਲਕ, ਅਤੇ ਲਸਣ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਆਮ ਤੋਰ ਤੇ ਜ਼ਿਆਦਾ ਜ਼ਮੀਨਾਂ ਵਾਲੇ ਕਿਸਾਨ ਇਸ ਤਰ੍ਹਾਂ ਦੀ ਖੇਤੀ ਕਰਦੇ ਹਨ। ਸਾਰੇ ਖੇਤ ਵਿੱਚ ਲਗਾਉਣ ਲਈ ਪਾਪਲਰ, ਸਫ਼ੈਦਾ, ਧਰੇਕ ਅਤੇ ਤੁਣ ਚੰਗੇ ਰੱਖ ਹਨ।

    ਪ੍ਰਸ਼ਨ 29: ਸਫ਼ੈਦੇ ਦੀ ਕਟਾਈ ਕਦੋਂ ਕੀਤੀ ਜਾਂਦੀ ਹੈ?
    ਉੱਤਰ:- 
    1) ਇਮਾਰਤੀ ਲੱਕੜ ਪੈਦਾ ਕਰਨ ਲਈ 13 ਤੋਂ 15 ਸਾਲ ਤੱਕ।
    2) ਪੇਪਰ ਪਲੱਪ ਲਈ 6 ਤੋਂ 8 ਸਾਲ ਤੱਕ
    3) ਬੱਲੀਆਂ ਬਣਾਉਣ ਲਈ 4 ਤੋਂ 6 ਸਾਲ ਤੱਕ ਸਫ਼ੈਦੇ ਦੀ ਕਟਾਈ ਜਾ ਸਕਦੀ ਹੈ।

    ਪ੍ਰਸ਼ਨ 30:ਖੇਤੀਬਾੜੀ ਨਾਲ ਸਬੰਧਤ ਕੋਈ ਚਾਰ ਸਹਾਇਕ ਧੰਦਿਆਂ ਦੇ ਨਾਂ ਲਿਖੋ?
    ਉੱਤਰ:- 1) ਦੁਧਾਰੂ ਪਸ਼ੂ ਪਾਲਣ
    2) ਮੁਰਗੀ ਪਾਲਣ
    3) ਮੱਛੀ ਪਾਲਣ
    4) ਸੂਰ ਪਾਲਣ
    5) ਮਧੂ ਮੱਖੀ ਪਾਲਣ
    6) ਵਣ ਖੇਤੀ
    7) ਖਰਗੋਸ਼ ਪਾਲਣ
    8) ਖੁੰਬਾ ਉਗਾਉਣਾ
    9) ਪੌਦਿਆਂ ਦੀ ਨਰਸਰੀ ਖੋਲ੍ਹਣਾ

    ਪ੍ਰਸ਼ਨ 31:ਕਿਸਾਨਾਂ ਵੱਲੋਂ ਖੇਤੀ ਸਹਾਇਕ ਧੰਦੇ ਅਪਨਾਉਣ ਦੇ ਕੋਈ ਚਾਰ ਲਾਭ ਲਿਖੋ?
    ਉੱਤਰ:- 
    1) ਲੋਕਾਂ ਨੂੰ ਦੁੱਧ, ਆਡੇ, ਮੀਟ, ਮੱਛੀ, ਸ਼ਹੀਦ ਆਦਿ ਰੂਪ ਵਿੱਚ ਵਧੀਆਂ ਅਤੇ ਪੌਸਟਿਕ ਖੁਰਾਕ ਮਿਲਦੀ ਹੈ।
    2) ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ।
    3) ਦੇਸ਼ ਦੇ ਪੂੰਜ਼ੀ ਨਿਰਮਾਣ ਵਿੱਚ ਵਾਧਾ ਹੋਣ ਨਾਲ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ।
    4) ਭਾਰਤ ਵਿੱਚ ਬੇਰੁਜ਼ਗਾਰੀ ਦੀ ਸਮੱਸਿਆਂ ਤੇ ਕਾਬੂ ਪਾਇਆ ਜਾ ਸਕਦਾ ਹੈ।
    5) ਪਰਿਵਾਰ ਵਿੱਚ ਸਾਰੇ ਮੈਂਬਰਾਂ ਨੂੰ ਘਰ ਵਿੱਚ ਰੁਜ਼ਗਾਰ ਮਿਲ ਜਾਂਦਾ ਹੈ।

    ਪ੍ਰਸ਼ਨ 32:ਕੱਚੇ ਮਾਲ ਲਈ ਖੇਤੀਬਾੜੀ ਤੇ ਨਿਰਭਰ ਕਿਸੇ ਚਾਰ ਪ੍ਰਮੁੱਖ ਉਦਯੋਗਾਂ ਦੇ ਨਾਂ ਲਿਖੋ?
    ਉੱਤਰ:- 
    1) ਕਪੱੜਾ ਉਦਯੋਗ ਲਈ ਵਪਾਰ।
    2) ਚੀਨੀ(ਖੰਡ) ਉਦਯੋਗ ਲਈ ਗੰਨਾ।
    3) ਪਟਸਨ ਉਦਯੋਗ ਲਈ ਪਟਸਨ।
    4) ਚਾਵਲ ਸ਼ੈਲਰ ਉਦਯੋਗ ਲਈ ਝੋਨਾਂ।

    ਪ੍ਰਸ਼ਨ 33:ਭਾਰਤ ਵਿੱਚ ਹਰੀ ਕ੍ਰਾਂਤੀ ਆਉਣ ਦੇ ਕੋਈ ਵਾਰ ਕਾਰਨ ਲਿਖੋ?
    ਉੱਤਰ:- 
    1) ਸੁਧਰੇ ਬੀਜਾਂ ਦੀ ਖੋਜ।
    2) ਨਵੀਨਤਮ ਖੇਤੀ ਮਸ਼ੀਨਰੀ।
    3) ਰਸਾਇਣਿਕ ਖਾਦਾਂ ਦੀ ਵਰਤੋਂ।
    4) ਕੀਟਨਾਸ਼ਕ ਦਵਾਈਆਂ ਦੀ ਵਰਤੋਂ।
    5) ਖੇਤੀ ਵਿਿਗਆਨੀਆਂ ਦੀਆਂ ਖੋਜਾਂ।
    6) ਕਿਸਾਨਾਂ ਦੀ ਅਣਥੱਕ ਮਿਹਨਤ।
    7) ਮੰਡੀਕਰਨ ਸਹੂਲਤਾਂ।
    8) ਸਿੰਚਾਈ ਸਹੂਲਤਾਂ ਵਿੱਚ ਵਾਧਾ।

    ਪ੍ਰਸ਼ਨ 34:ਦੇਸ਼ ਵਿੱਚ ਖੇਤੀਬਾੜੀ ਤੇ ਨਿਰਭਰਤਾ ਕਿਉਂ ਘਟਾਈ ਜਾਣੀ ਚਾਹੀਦੀ ਹੈ?
    ਉੱਤਰ:- ਦੇਸ਼ ਦੇ ਆਰਥਿਕ ਵਿਕਾਸ ਲਈ ਜਰੂਰੀ ਹੈ ਕਿ ਖੇਤੀਬਾੜੀ ਤੇ ਨਿਰਭਰ ਅਬਾਦੀ ਦੀ ਪ੍ਰਤੀਸ਼ਤਤਾਂ ਘਟਾਈ ਜਾਵੇ। ਖੇਤੀਬਾੜੀ ਵਿੱਚ ਮੌਸਮੀ ਬੇਰੁਜ਼ਗਾਰੀ ਅਤੇ ਲੁੱਕਵੀ ਬੇਰੁਜ਼ਗਾਰੀ ਨਾਲ ਸਬੰਧਤ ਲੋਕਾਂ ਨੂੰ ਉਦਯੋਗ ਅਤੇ ਸੇਵਾਵਾਂ ਖੇਤਰ ਵਿੱਚ ਲਗਾਇਆ ਜਾਵੇ। ਕਿਉਂਕਿ ਜਿਵੇਂ-ਜਿਵੇਂ ਕਿਸੇ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ, ਉਸ ਦੀ ਖੇਤੀਬਾੜੀ ਤੇ ਨਿਰਭਰਤਾ ਘਟਦੀ ਜਾਂਦੀ ਹੈ ਅਤੇ ਉਦਯੋਗ ਅਤੇ ਸੇਵਾਵਾਂ ਖੇਤਰ ਉੱਤੇ ਨਿਰਭਰਤਾ ਵੱਧਦੀ ਜਾਂਦੀ ਹੈ।

    ਪ੍ਰਸ਼ਨ 35:ਐਗਰੋ ਪੋ੍ਰਸੈਸਿੰਗ ਕੰਪਲੈਕਸ ਵਿੱਚ ਲਗਾਇਆ ਜਾ ਸਕਣ ਵਾਲੀਆਂ ਕਿਸੇ ਚਾਰ ਮਸ਼ੀਨਾਂ ਦੇ ਨਾਂ ਲਿਖੋ?
    ਉੱਤਰ:- 
    1) ਮਿੰਨੀ ਚਾਵਲ ਮਿਲ
    2) ਆਟਾ ਚੱਕੀ
    3) ਥੇਲ ਕੱਢਣ ਵਾਲਾ ਕੌਹਲੂ
    4) ਗਰਾਈਂਡਰ
    5) ਪੇਂਜਾ
    6) ਅਨਾਜ/ਦਾਲਾਂ ਦਾ ਕਲੀਨਰ-ਗਰੇਡਰ
    7) ਮਿੰਨੀ ਦਾਲ ਮਿੱਲ
    8) ਛੋਟੀ ਫੀਡ ਮਿੱਲ
    ਪ੍ਰਸ਼ਨ 36:ਹਲਦੀ ਦੀ ਪ੍ਰੋਸੈਸਿੰਗ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਮਸ਼ੀਨ ਬਾਰੇ ਲਿਖੋ?
    ਉੱਤਰ:- ਹਲਦੀ ਦੀ ਪ੍ਰੋਸੈਸਿੰਗ ਕਰਨ ਲਈ ਤਾਜ਼ੀ ਹਲਦੀ ਦੀਆਂ ਗੰਡੀਆਂ ਨੂੰ ਧੋਤਾ ਜਾਂਦਾ ਹੈ। ਇਸ ਕੰਮ ਵਾਸਤੇ ਪਮਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਮਸ਼ੀਨ ਵਿਕਸਿਤ ਕੀਤੀ ਹੈ ਜਿਸ ਨਾਲ ਇੱਕ ਘੰਟੇ ਵਿੱਚ 2.5 ਕੁਇੰਟਲ ਤੋਂ 3.0 ਕੁਇੰਟਲ ਤੱਕ ਹਲਦੀ ਨੂੰ ਧੋਤਾ ਅਤੇ ਪਾਲਿਸ਼ ਕੀਤਾ ਜਾ ਸਕਦਾ ਹੈ।

    ਪ੍ਰਸ਼ਨ 37:ਮੈਂਥੇ ਵਿੱਚੋਂ ਤੇਲ ਕਿਵੇਂ ਕੱਢਿਆ ਜਾਂਦਾ ਹੈ?
    ਉੱਤਰ:- ਮੈਂਥੇ ਦੇ ਪੱਤਿਆਂ ਨੂੰ ਧੁੱਪ ਵਿੱਚ ਸੁਕਾ ਕੇ ਹਵਾ ਬੰਦ ਟੈਂਕਾਂ ਵਿੱਚ ਪਾ ਕੇ ਪ੍ਰੈਸ਼ਰ ਰਾਹੀਂ ਭਾਫ਼ ਅੰਦਰ ਭੇਜੀ ਜਾਂਦੀ ਹੈ। ਇਸ ਤੋਂ ਬਾਅਦ ਤੇਲ ਅਤੇ ਭਾਫ਼ ਦੇ ਕਣਾਂ ਨੂੰ ਇਕਦਮ ਠੰਢਾ ਕਰਕੇ ਪਾਣੀ ਅਤੇ ਤੇਲ ਦੇ ਮਿਸ਼ਰਣ ਨੂੰ ਇੱਕ ਟੈਂਕ (ਸੈਪਰੇਟਰ) ਵਿੱਚ ਇਕੱਠਾ ਕੀਤਾ ਜਾਂਦਾ ਹੈ। ਤੇਲ ਹਲਕਾ ਹੋਣ ਕਰਕੇ ਇਸ ਨੂੰ ਉਪਰੋਂ ਨਿਤਾਰ ਕੇ ਪਲਾਸਟਿਕ ਦੇ ਬਰਤਨਾਂ ਵਿੱਚ ਸਟੋਰ ਕੀਤਾ ਜਾਂਦਾ ਹੈ।

    ਪ੍ਰਸ਼ਨ 38:ਫ਼ਲ ਅਤੇ ਸਬਜ਼ੀਆਂ ਦੀ ਪ੍ਰੌਸੈਸਿੰਗ ਲਈ ਜ਼ਿਆਦਾ ਸਰਮਾਏ ਨਾਲ ਕਿਹੜੇ-ਕਿਹੜੇ ਕਾਰਖਾਨੇ ਲਗਾਏ ਜਾ ਸਕਦੇ ਹਨ?
    ਉੱਤਰ:- ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਡੀਹਾਈਡ੍ਰੇਸ਼ਨ ਪਲਾਂਟ ਅਤੇ ਫ਼ਰੀਜਿੰਗ ਪਲਾਂਟ ਆਦਿ ਲਗਾਏ ਜਾ ਸਕਦੇ ਹਨ। ਇਨ੍ਹਾਂ ਇਕਾਈਆਂ ਨੂੰ ਲਗਾਉਣ ਲਈ ਲਗਭਗ 30 ਲੱਖ ਜਾਂ ਇਸ ਤੋਂ ਵੱਧ ਰੁਪਏ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਬਲਾਂਚਰ, ਧੋਣ ਵਾਲੀ ਮਸ਼ੀਨ, ਸਲਾਈਸਰ, ਪ੍ਰੀ-ਕੂਲਰ, ਅਤੇ ਫ਼ਰੀਜਿੰਗ ਇਕਾਈਆਂ ਹੁੰਦੀਆਂ ਹਨ।

    ਪ੍ਰਸ਼ਨ 39:ਕੱਚੀ ਹਲਦੀ ਤੋਂ ਹਲਦੀ ਪਾਊਡਰ ਕਿਵੇਂ ਤਿਆਰ ਕੀਤਾ ਜਾਂਦਾ ਹੈ?
    ਉੱਤਰ:- ਕੱਚੀ ਹਲਦੀ ਨੂੰ ਧੋ ਕੇ ਜਲਦੀ ਦੀਆਂ ਗੰਢੀਆਂ ਨੂੰ ਪੋਲੀਆਂ ਅਤੇ ਰੰਗ ਇਕਸਾਰ ਕਰਨ ਲਈ ਇੱਕ ਘੰਟੇ ਤੱਕ ਉਬਾਲਿਆ ਜਾਂਦਾ ਹੈ। ਫਿਰ ਉਸ ਨੂੰ ਚੰਗੀ ਧੁੱਪ ਵਿੱਚ ਲਗਭਗ 15 ਦਿਨਾਂ ਤੱਕ ਸੁਕਾਇਆ ਜਾਂਦਾ ਹੈ ਜਦੋਂ ਤੱਕ ਇਸ ਵਿੱਚ 10% ਤੋਂ ਘੱਟ ਰਹਿ ਜਾਵੇ। ਫਿਰ ਇਸ ਦੀ ਭੂਰੀ ਸਤ੍ਹਾ ਨੂੰ ਲਾਹੁਣ ਲਈ ਮਸ਼ੀਨ ਨਾਲ ਪਾਲਿਸ਼ ਕੀਤਾ ਜਾਂਦਾ ਹੈ। ਪਾਲਿਸ਼ ਕਰਨ ਤੋਂ ਬਾਅਦ ਹਲਦੀ ਨੂੰ ਗਰਾਈਂਡਰ (ਹੈਮਰ ਮਿੱਲ ਜਾਂ ਚੱਕੀ) ਵਿੱਚ ਪਾ ਕੇ ਪੀਸ ਲਿਆ ਜਾਂਦਾ ਹੈ।

    ਪ੍ਰਸ਼ਨ 40:ਮੱਕੀ ਦੀ ਫ਼ਸਲ ਦੇ ਕੋਈ ਚਾਰ ਜੱਦੀ-ਪੁਸ਼ਤੀ ਗੁਣ ਲਿਖੋ?
    ਉੱਤਰ:- 
    1) ਛੱਲੀ ਦੀ ਲੰਬਾਈ ਅਤੇ ਮੋਟਾਈ।
    2) ਪ੍ਰਤੀ ਛੱਲੀ ਦਾਣਿਆਂ ਦੀ ਐਸਤ ਗਿਣਤੀ।
    3) 1000 ਦਾਣਿਆਂ ਦਾ ਔਸਤ ਵਜ਼ਨ।
    4) ਫ਼ਸਲ ਪੱਕਣ ਲਈ ਸਮਾਂ।
    5) ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ।

    ਪ੍ਰਸ਼ਨ 41:ਬੀਜ ਕਾਨੂੰਨ 1966 ਅਨੁਸਾਰ ਬੀਜਾਂ ਨੂੰ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡੀਆਂ ਗਿਆ ਹੈ?
    ਉੱਤਰ:- 
    1) ਮੁੱਢਲਾ ਜਾਂ ਨਿਊਕਲੀਅਸ ਬੀਜ਼
    2) ਬਰੀਡਰ ਬੀਜ਼
    3) ਬੁਨਿਆਦੀ ਬੀਜ਼
    4) ਬੀਜ਼ ਵਿੱਚ ਨਦੀਨਾਂ ਦੇ ਬੀਜਾਂ ਦੀ ਗਿਣਤੀ

    ਪ੍ਰਸ਼ਨ 42:ਬੀਜ ਪਰਖ ਪ੍ਰਯੋਗਸ਼ਾਲਾ ਵਿੱਚ ਬੀਜਾਂ ਦੇ ਨਮੂਨੇ ਦੀ ਪਰਖ ਕਰਨ ਲਈ ਕਿਹੜੇ-ਕਿਹੜੇ ਮਿਆਰਾਂ ਦੀ ਪਰਖ ਕੀਤੀ ਜਾਂਦੀ ਹੈ?
    ਉੱਤਰ:- 
    1) ਬੀਜ ਦੀ ਉੱਗਣ ਸ਼ਕਤੀ
    2) ਬੀਜ਼ ਦੀ ਸ਼ੱੁਧਤਾ
    3) ਬੀਮਾਰੀ ਵਾਲੇ ਬੀਜਾਂ ਦੀ ਗਿਣਤੀ 
    4) ਬੀਜ ਵਿੱਚ ਨਦੀਨਾਂ ਦੇ ਬੀਜਾਂ ਦੀ ਗਿਣਤੀ

    ਪ੍ਰਸ਼ਨ 43:ਬੀਜ ਉਤਪਾਦਨ ਕਰਨ ਲਈ ਮੁੱਢਲੀਆਂ ਲੋੜਾਂ ਕੀ-ਕੀ ਹਨ?
    ਉੱਤਰ:- 
    1) ਬੀਜਾਂ ਨੂੰ ਸਾਫ਼ ਕਰਨ ਵਾਲੀ ਮਸ਼ੀਨ (ਸੀਡ ਗਰੇਡਰ)
    2) ਲੋੜ ਅਨੁਸਾਰ ਪੱਕਾ ਫਰਸ਼
    3) ਸਟੋਰ
    4) ਬੀਜ਼ ਪੈਕ ਕਰਨ ਲਈ ਥੈਲੀਆਂ
    5) ਥੈਲੀਆਂ ਸਿਉਣ ਵਾਲੀ ਮਸ਼ੀਨ

    ਪ੍ਰਸ਼ਨ 44:ਤਸਦੀਕਸ਼ੁਦਾ ਬੀਜ਼ ਪੈਦਾ ਕਰਨ ਲਈ ਕਿਹੜੇ-ਕਿਹੜੇ ਖਰਚੇ ਕਰਨੇ ਪੈਂਦੇ ਹਨ?
    ਉੱਤਰ:- 
    1) ਫਾਊਂਡੇਸ਼ਨ ਬੀਜ ਖਰੀਦਣ ਲਈ
    2) ਸਰਟੀਫਿਕੇਸ਼ਨ ਫੀਸ ਭਰਨ ਲਈ
    3) ਓਪਰੇ ਪੌਦੇ ਕੱਢਣ ਲਈ ਲੇਬਰ ਤੇ ਖਰਚ
    4) ਬੀਜਾਂ ਦੀ ਗਰੇਡਿੰਗ ਕਰਨਾ
    5) ਬੀਜਾਂ ਦੀ ਪੈਕਿੰਗ, ਟੈਗ ਅਤੇ ਸੀਲ ਕਰਨ ਤੇ ਖਰਚ
    6) ਬੀਜਾਂ ਨੂੰ ਸਟੋਰ ਕਰਨ ਤੇ ਖਰਚ

    ਪ੍ਰਸ਼ਨ 45:ਪਾਪਲਰ ਦੇ ਬੂਟੇ ਲਗਾਉਣ ਦੀ ਵਿਧੀ ਲਿਖੋ?
    ਉੱਤਰ:- ਪਾਪਲਰ ਦੇ ਬੂਟੇ ਲਗਾਉਣ ਲਈ 15-20ਸੈਮੀ. ਵਿਆਸ ਅਤੇ 3 ਫੁੱਟ ਡੂੰਘੇ ਟੋਏ ਤਿਆਰ ਕਰੋ। ਬੂਟੇ ਲਗਾਉਣ ਦਾ ਸਹੀ ਸਮਾਂ ਜਨਵਰੀ-ਫਰਵਰੀ ਦਾ ਮਹੀਨਾ ਹੈ। ਬੂਟਿਆਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲੋਰੋਪਾਇਰੀਫਾਸ ਅਤੇ ਐਮੀਸਾਨ-6 ਦੀ ਵਰਤੋਂ ਕਰੋ। ਟੋਏ ਵਿੱਚ ਬੂਟਾ ਲਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰ ਦਿਓ। ਪੌਦੇ ਬੰਨਿਆਂ ਤੋਂ 3 ਮੀਟਰ ਅਤੇ ਸਾਰੇ ਖੇਤ ਵਿੱਚ 8ਣ2.5 ਜਾਂ 5ਣ4 ਮੀਟਰ ਦੁਰ ਲਗਾਏ ਜਾ ਸਕਦੇ ਹਨ।

    ਪ੍ਰਸ਼ਨ 46:ਸਾਨੂੰ ਲਾਭਦਾਇਕ ਪੰਛੀਆਂ ਨੂੰ ਕਿਉਂ ਨਹੀਂ ਮਾਰਨਾ ਚਾਹੀਦਾ?
    ਉੱਤਰ:- ਨੀਲਕੰਠ, ੲਟ੍ਹੀਰੀ, ਗਾਏ ਬਗਲਾ, ਚੱਕੀਹਾਰਾ, ਛੋਟਾ ਉੱਲੂ, ਚੁਗਲ, ਕੋਤਵਾਲ, ਗੁਟਾਰਾਂ ਆਦਿ ਪੰਛੀ ਹਾਨਕਿਾਰਕ ਕੀੜੇ-ਮਕੌੜਿਆਂ ਨੂੰ ਖਾ ਕੇ ਫ਼ਸਲਾਂ ਨੂੰ ਲਾਭ ਪਹੁੰਚਾਉਂਦੇ ਹਨ। ਉੱਲੂ, ਬਾਜ਼, ਇੱਲਾਂ ਅਤੇ ਉਕਾਬ ਚੂਹੇ ਖਾਣ ਵਾਲੇ ਸ਼ਿਕਾਰੀ ਹਨ। ਇਸ ਲਈ ਸਾਨੂੰ ਇਨ੍ਹਾਂ ਲਾਭਦਾਇਕ ਪੰਛੀਆਂ ਨੂੰ ਮਾਰਨਾ ਨਹੀਂ ਚਾਹੀਦਾ ਸਗੋਂ ਇਨ੍ਹਾਂ ਨੂੰ ਫ਼ਸਲਾਂ ਵਿੱਚ ਆਕਰਸ਼ਿਤ ਕਰਨਾ ਚਾਹੀਦਾ ਹੈ।

    ਪ੍ਰਸ਼ਨ 47:ਚੱਕੀਰਾਹੇ ਦੀ ਪਛਾਣ ਦੇ ਕੋਈ ਚਾਰ ਲਾਭ ਲਿਖੋ?
    ਉੱਤਰ:- 
    1) ਇਸਦੇ ਖੰਭਾਂ, ਪੂਛ ਅਤੇ ਸਰੀਰ ਦ ੇਉਪੱਰਲੇ ਪਾਸੇ ਸਫੈਦ ਅਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ।
    2) ਇਸ ਦੇ ਸਿਰ ਤੇ ਕਲਗੀ ਹੁੰਦੀ ਹੈ।
    3) ਇਸਦੀ ਚੁੰਝ ਲੰਬੀ, ਤਿੱਖੀ ਅਤੇ ਥੌੜ੍ਹੀ ਜਿਹੀ ਵਿੰਗੀ ਹੁੰਦੀ ਹੈ।
    4) ਇਹ ਆਪਣਾ ਆਲ੍ਹਣਾ ਦਰਖਤਾਂ ਦੀਆਂ ਖੇਰਾਂ ਵਿੱਚ ਬਣਾਉਂਦਾ ਹੈ।
    5) ਇਹ ਕੀੜੇ-ਮਕੌੜੈ ਖਾਂਦਾ ਹੈ।

    ਪ੍ਰਸ਼ਨ 48:ਚੂਹੇ ਮਾਰਨ ਲਈ ਕਾਲੀ ਦਵਾਈ ਦਾ ਜ਼ਹਿਰੀਲਾ ਚੋਗਾ ਕਿਵੇਂ ਤਿਆਰ ਕੀਤਾ ਜਾਂਦਾ ਹੈ?
    ਉੱਤਰ:- ਬਾਜ਼ਰਾ, ਜਵਾਰ, ਕਣਕ ਦਾ ਦਲੀਆ ਜਾਂ ਇਨ੍ਹਾਂ ਸਾਰੇ ਅਨਾਜਾਂ ਦਾ ਮਿਸ਼ਰਣ ਇੱਕ ਕਿੱਲੋਂ ਲਵੋ। ਇਸ ਵਿੱਚ 20ਗ੍ਰਾਮ ਤੇਲ ਅਤੇ 25ਗ੍ਰਾਂਮ ਜ਼ਿੰਕ ਫ਼ਾਸਫਾਈਡ (ਕਾਲੀ ਦਵਾਈ) ਮਿਲਾ ਕੇ ਤਾਜ਼ਾ ਮਿਸ਼ਰਣ ਤਿਆਰ ਕਰੋ। ਇਸ ਵਿੱਚ ਕਦੇ ਵੀ ਪਾਣੀ ਨਾ ਮਿਲਾਉ।

    ਪ੍ਰਸ਼ਨ 49:ਚੂਹਿਆਂ ਨੂੰ ਗੇਝ ਪਾਉਣ ਦਾ ਕੀ ਢੰਗ ਹੈ?
    ਉੱਤਰ:- ਜ਼ਹਿਰੀਲੇ ਚੋਗੇ ਨੂੰ ਵਰਤਣ ਤੋਂ ਪਹਿਲਾਂ ਚੂਹਿਆਂ ਨੂੰ ਗੇਝ ਪਾਉਣੀ ਬਹੁਤ ਜਰੂਰੀ ਹੈ। ਇਸ ਲਈ ਇੱਕ ਕਿਲੋ ਬਾਜ਼ਰਾਂ ਜਾਂ ਜ਼ੁਆਰ ਦੇ ਦਲੀਏ ਵਿੱਚ 20 ਗ੍ਰਾਂਮ ਤੇਲ ਪਾਉ। ਇਸ ਚੋਗੇ ਨੂੰ ਇੱਕ ਏਕੜ ਵਿੱਚ 40 ਥਾਵਾਂ ਤੇ 10-10ਗ੍ਰਾਂਮ ਹਰ ਥਾਂ ਤੇ 2-3 ਦਿਨਾਂ ਲਈ ਰੱਖੋ। ਇੱਕ ਕਿਲੋ ਚੋਗਾ ਢਾਈ ਏਕੜ ਲਈ ਕਾਫ਼ੀ ਹੈ।

    ਪ੍ਰਸ਼ਨ 50:ਜ਼ਹਿਰੀਲੇ ਚੋਗੇ ਦੀ ਵਰਤੋਂ ਸਮੇਂ ਵਰਤੀਆਂ ਜਾਣ ਵਾਲੀਆਂ ਕੋਈ ਚਾਰ ਸਾਵਧਾਨੀਆਂ ਲਿਖੋ?
    ਉੱਤਰ:- 
    1) ਜ਼ਹਿਰੀਆ ਚੋਗਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
    2) ਚੋਗੇ ਵਿੱਚ ਜ਼ਹਿਰੀਲੀ ਦਵਾਈ ਸੋਟੀ, ਖੁਰਪੇ ਜਾਂ ਹੱਥਾਂ ਤੇ ਦਸਤਾਨੇ ਪਾ ਕੇ ਮਿਲਾਓ।
    3) ਜ਼ਹਿਰੀਆ ਚੋਗਾ ਬਣਾਉਣ ਲਈ ਕਦੇ ਵੀ ਰਸੋਈ ਦੇ ਭਾਂਡੇ ਨਾ ਵਰਤੋਂ। ਇਨ੍ਹਾਂ ਨੂੰ ਰੱਖਣ ਲਈ ਪੌਲੀਥੀਨ ਦੇ ਲਿਫ਼ਾਫੇ ਵਰਤੋਂ।
    4) ਬਚਿਆ ਹੋਇਆ ਚੋਗਾ ਅਤੇ ਖੇਤਾਂ ਵਿੱਚੋਂ ਮਰੇ ਚੂਹੇ ਇਕੱਠੇ ਕਰਕੇ ਮਿੱਟੀ ਵਿੱਚ ਦੱਬ ਦਿਓ।

    ਪ੍ਰਸ਼ਨ 51:ਇਕਨਾਮਿਕ ਥਰੈਸ਼ਹੋਲਡ ਤੋਨ ਕੀ ਭਾਵ ਹੈ?
    ਉੱਤਰ:- ਆਰਥਿਕ ਨੁਕਸਾਨ ਦੀ ਹੱਦ (ਇਕਨਾਮਿਕ ਥਰੈਸ਼ਹੋਲਡ) ਫ਼ਸਲੀ ਬੀਮਾਰੀਆਂ ਅਤੇ ਕੀੜੀਆਂ ਦੀ ਉਹ ਅਵਸਥਾ ਹੈ. ਜਦੋਂ ਇਨ੍ਹਾਂ ਦਾ ਹਮਲਾ/ਗਿਣਤੀ ਪੌਦਿਆਂ ਤੇ ਇੱਕ ਖਾਸ ਪੱਧਰ ਤੇ ਪਹੁੰਚ ਜਾਂਦੀ ਹੈ, ਜਿੱਥੇ ਦਵਾਈ ਦਾ ਸਪਰਅ ਕਰਨਾ ਜਰੂਰੀ ਸਮੱਝਿਆ ਜਾਂਦਾ ਹੈ।

    ਪ੍ਰਸ਼ਨ 52:ਮੋਬਾਇਲ ਡਾਇਗਨੇਸਟਿਕ-ਕਮ-ਅੇਗਜ਼ੀਬੀਸ਼ਨ ਵੈਨ ਬਾਰੇ ਤੁਸੀਂ ਕੀ ਜਾਣਦੇ ਹੋ?
    ਉੱਤਰ:- ਪੀ.ਏ.ਯੂ ਦੇ ਪਲਾਂਟ ਕਲੀਨਿਕ ਕੋਲ ਪੌਦਿਆਂ ਦੇ ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚੱਲਦੀ-ਫਿਰਦੀ ਵੈਨ ਹੈ ਜੋ ਪਿੰਡਾਂ ਵਿੱਚ ਫ਼ਿਲਮਾਂ ਵਿਖਾ ਕੇ ਖੇਤੀ ਦੀ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੰਦੀ ਹੈ। ਇਸ ਵਿੱਚ ਪਲਾਂਟ ਕਲੀਨਿਕ ਨਾਲ ਸਬੰਧਤ ਸਮਾਨ ਹੁੰਦਾ ਹੈ ਜਿਸ ਦੀ ਸਹਾਇਤਾਂ ਨਾਲ ਮਾਹਿਰਾਂ ਵੱਲੋਂ ਮੌਕੇ ਤੇ ਹੀ ਸਮੱਸਿਆਵਾਂ ਦਾ ਨਿਰੀਖਣ ਕਰਕੇ ਇਲਾਜ ਬਾਰੇ ਦੱਸਿਆ ਜਾਂਦਾ ਹੈ।

    ਪ੍ਰਸ਼ਨ 53:ਬੀਮਾਰ ਪੌਦਿਆਂ ਦੇ ਨਮੂਨੇ ਸਾਂਭ ਕੇ ਰੱਖਣ ਲਈ ਵਰਤੇ ਜਾਂਦੇ ਚਾਰ ਰਸਾਇਣਾਂ ਦੇ ਨਾਂ ਲਿਖੋ?
    ਉੱਤਰ:- 
    1) ਫਾਰਮਲੀਨ
    2) ਕਾਪਰ ਐਸੀਟੇਟ
    3) ਐਸਟਿਕ ਐਸਿਡ
    4) ਅਲਕੋਹਲ

    ਪ੍ਰਸ਼ਨ 54:ਪਲਾਂਟ ਕਲੀਨਿਕ ਵਿੱਚ ਕੰਪਿਊਟਰ ਕੀ ਕੰਮ ਆਉਂਦਾ ਹੈ?
    ਉੱਤਰ:- ਕਈ ਤਰ੍ਹਾਂ ਦੇ ਨਮੂਨੇ ਨਾ ਗਿੱਲੇ ਅਤੇ ਨਾ ਸੁੱਕਾ ਕੇ ਰੱਖੇ ਜਾ ਸਕਦੇ ਹਨ। ਇਸ ਲਈ ਜਾਂ ਤਾਂ ਉਨ੍ਹਾਂ ਦੀਆਂ ਫੋਟੋਆਂ ਲਈਆਂ ਜਾਂਦੀਆਂ ਹਨ ਜਾਂ ਸਕੈਨਰ ਦੁਆਰਾ ਸਕੈਨ ਕਰਕੇ ਕੰਪਿਊਟਰ ਵਿੱਚ ਸਾਂਭੇ ਜਾ ਸਕਦੇ ਹਨ।

    ਪ੍ਰਸ਼ਨ 55:ਪਲਾਂਟ ਕਲੀਨਿਕ ਵਿੱਚ ਮਾਈਕਰੋਸਕੋਪ ਕੀ ਕੰਮ ਆਉਂਦਾ ਹੈ?
    ਉੱਤਰ:- ਪੌਦੇ ਦੀ ਚੀਰਫਾੜ ਕਰਨ ਤੋਂ ਬਾਅਦ ਬੀਮਾਰੀ ਦੇ ਲੱਛਣ ਵੇਖਣ ਲਈ ਮਾਈਕਰੋਸਕੋਪ ਦੀ ਲੋੜ ਪੈਂਦੀ ਹੈ। ੲਸ ਤਰ੍ਹਾਂ ਕੀੜੇ ਅਤੇ ਬੀਮਾਰੀ ਦੀ ਸਹੀ ਪਛਾਣ ਕੀਤੀ ਜਾਂਦੀ ਹੈ। ਸਹੀ ਰੰਗਾਂ ਅਤੇ ਛੋਟੀਆਂ ਨਿਸ਼ਾਨੀਆਂ ਦੀ ਪਛਾਣ ਵੀ ਮਾਈਕਰੋਸਕੋਪ ਰਾਹੀਂ ਕੀਤੀ ਜਾਂਦੀ ਹੈ।