Punjab School Education Board

Class 7 Agriculture (2025-26)


ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 7ਵੀਂ ਦੇ ਖੇਤੀਬਾੜੀ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ। 


    Lesson 1 ਹਰਾ ਇਨਕਲਾਬ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਹਰਾ ਇਨਕਲਾਬ ਕਿਹੜੇ ਦਹਾਕੇ ਵਿੱਚ ਆਇਆ ?
    ਉੱਤਰ- 1960 ਦੇ ਦਹਾਕੇ ਦੌਰਾਨ

    ਪ੍ਰਸ਼ਨ 2. ਹਰੇ ਇਨਕਲਾਬ ਸਮੇਂ ਕਣਕ ਦੀ ਫ਼ਸਲ ਦੇ ਕੱਦ ਵਿੱਚ ਕੀ ਤਬਦੀਲੀ ਆਈ ?
    ਉੱਤਰ- ਕੱਦ ਮਧਰਾ ਹੋ ਗਿਆ

    ਪ੍ਰਸ਼ਨ 3. ਕਿਸਾਨਾਂ ਨੂੰ ਉੱਨਤ ਬੀਜ ਪ੍ਰਦਾਨ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਦੇ ਨਾਮ ਦੱਸੋ
    ਉੱਤਰ- ਪੰਜਾਬ ਰਾਜ ਬੀਜ ਨਿਗਮ, ਰਾਸ਼ਟਰੀ ਬੀਜ ਨਿਗਮ

    ਪ੍ਰਸ਼ਨ 4. ਹਰੇ ਇਨਕਲਾਬ ਦੌਰਾਨ ਕਿਸ ਤਰ੍ਹਾਂ ਦੀਆਂ ਖਾਦਾਂ ਦਾ ਪ੍ਰਯੋਗ ਹੋਣ ਲੱਗਾ ?
    ਉੱਤਰ- ਰਸਾਇਣਿਕ ਖਾਦਾਂ ਦਾ

    ਪ੍ਰਸ਼ਨ 5. ਹਰੇ ਇਨਕਲਾਬ ਦੌਰਾਨ ਕਿਹੜੀਆਂ-ਕਿਹੜੀਆਂ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੋਇਆ ?
    ਉੱਤਰ- ਕਣਕ ਅਤੇ ਝੋਨੇ ਦੇ ਝਾੜ ਵਿੱਚ

    ਪ੍ਰਸ਼ਨ 6. ਹਰੇ ਇਨਕਲਾਬ ਵਿੱਚ ਕਿਸ ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਅਹਿਮ ਯੋਗਦਾਨ ਸੀ ?
    ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ |

    ਪ੍ਰਸ਼ਨ 7. ਕੀ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਹੈ ?
    ਉੱਤਰ- ਜੀ ਨਹੀਂ

    ਪ੍ਰਸ਼ਨ 8. ਹਰਾ ਇਨਕਲਾਬ ਕਿਹੜੀਆਂ-ਕਿਹੜੀਆਂ ਫ਼ਸਲਾਂ ਤੱਕ ਮੁੱਖ ਤੌਰ ਤੇ ਸੀਮਿਤ ਰਿਹਾ ?
    ਉੱਤਰ- ਕਣਕ, ਚਾਵਲ

    ਪ੍ਰਸ਼ਨ 9. ਹਰੇ ਇਨਕਲਾਬ ਦੇ ਪ੍ਰਭਾਵ ਸਦਕਾ ਖੇਤੀ ਵਿਭਿੰਨਤਾ ਘਟੀ ਹੈ ਜਾਂ ਵਧੀ ਹੈ ?
    ਉੱਤਰ- ਘਟੀ ਹੈ

    ਪ੍ਰਸ਼ਨ 10. ਕੇਂਦਰੀ ਅੰਨ ਭੰਡਾਰ ਵਿੱਚ ਕਿਹੜਾ ਸੂਬਾ ਸਭ ਤੋਂ ਜ਼ਿਆਦਾ ਹਿੱਸਾ ਪਾਉਂਦਾ ਹੈ ?
    ਉੱਤਰ- ਪੰਜਾਬ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਹਰਾ ਇਨਕਲਾਬ ਕਿਹੜੇ ਕਾਰਨਾਂ ਕਰਕੇ ਸੰਭਵ ਹੋ ਸਕਿਆ ?
    ਉੱਤਰ- ਸੁਚੱਜਾ ਮੰਡੀਕਰਨ ਸੁਧਰੀਆਂ ਕਿਸਮਾਂ ਦੇ ਬੀਜ, ਸਿੰਚਾਈ ਸਹੂਲਤਾਂ, ਰਸਾਇਣਿਕ ਖਾਦਾਂ, ਮਿਹਨਤਕਸ਼ ਕਿਸਾਨ ਅਤੇ ਖੋਜ ਤੇ ਸਿਖਲਾਈ ਸਹੂਲਤਾਂ ਵਿੱਚ ਵਾਧੇ ਕਾਰਨ ਸੰਭਵ ਹੋ ਸਕਿਆ !

    ਪ੍ਰਸ਼ਨ 2. ਹਰੇ ਇਨਕਲਾਬ ਦੌਰਾਨ ਵਿਗਿਆਨੀਆਂ ਨੇ ਕਿਸ ਤਰ੍ਹਾਂ ਦੇ ਬੀਜ ਵਿਕਸਿਤ ਕੀਤੇ ?
    ਉੱਤਰ- ਵਿਗਿਆਨੀਆਂ ਨੇ ਸੰਸਾਰ ਪੱਧਰ ਦੇ ਖੋਜੀਆਂ ਨਾਲ ਮਿਲ ਕੇ ਨਵੇਂ ਉੱਨਤ ਬੀਜ ਵਿਕਸਿਤ ਕੀਤੇ

    ਪ੍ਰਸ਼ਨ 3. ਹਰੇ ਇਨਕਲਾਬ ਸਮੇਂ ਪੰਜਾਬ ਦੀ ਖੇਤੀ ਲਈ ਸਿੰਚਾਈ ਸਹੂਲਤਾਂ ਵਿੱਚ ਕੀ ਬਦਲਾਅ ਆਏ ?
    ਉੱਤਰ- ਹਰੇ ਇਨਕਲਾਬ ਸਮੇਂ ਪੰਜਾਬ ਵਿੱਚ ਨਹਿਰੀ ਸਿੰਚਾਈ ਅਤੇ ਟਿਊਬਵੈੱਲ ਸਿੰਚਾਈ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ

    ਪ੍ਰਸ਼ਨ 4. ਸਰਕਾਰ ਦੁਆਰਾ ਅਨਾਜ ਦੇ ਮੰਡੀਕਰਨ ਲਈ ਕੀ ਉਪਾਅ ਕੀਤੇ ਗਏ ?
    ਉੱਤਰ- ਸਰਕਾਰ ਦੁਆਰਾ ਵਿਕਰੀ ਕੇਂਦਰ ਅਤੇ ਨਿਯਮਤ ਮੰਡੀਆਂ ਦਾ ਪ੍ਰਬੰਧ ਕੀਤਾ ਗਿਆ । ਕੇਂਦਰੀ ਅਤੇ ਰਾਜ ਗੋਦਾਮ ਨਿਗਮਾਂ ਦੀ ਸਥਾਪਨਾ ਅਤੇ ਅਨਾਜ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਕੀਤੀ ਗਈ ਹੈ

    ਪ੍ਰਸ਼ਨ 5. ਕਿਸਾਨ ਨੂੰ ਕਿਹੋ ਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ ?
    ਉੱਤਰ- ਖੇਤੀ ਲਾਗਤਾਂ ਵਿਚ ਵਾਧੇ ਕਾਰਨ ਗੈਰ ਸਰਕਾਰੀ ਸੋਮਿਆਂ ਤੋਂ ਮਹਿੰਗੇ ਵਿਆਜ ਤੇ ਲਏ ਕਰਜ਼ੇ ਕਿਸਾਨਾਂ ਨੂੰ ਮੋੜਨੇ ਔਖੇ ਲੱਗਦੇ ਹਨ

    ਪ੍ਰਸ਼ਨ 6. ਛੋਟੇ ਕਿਸਾਨਾਂ ਦੁਆਰਾ ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਕਿਹੜੇ ਹਨ ?
    ਉੱਤਰ- ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਹਨ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਫ਼ਲਾਂ, ਸਬਜ਼ੀਆਂ ਦੀ ਕਾਸ਼ਤ ਆਦਿ

    ਪ੍ਰਸ਼ਨ 7. ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਫ਼ਸਲਾਂ ਥੱਲੇ ਰਕਬਾ ਵਧਾਉਣ ਦੀ ਲੋੜ ਹੈ?
    ਉੱਤਰ- ਕਿਸਾਨਾਂ ਨੂੰ ਗ਼ੈਰ ਅਨਾਜੀ ਫ਼ਸਲਾਂ, ਜਿਵੇਂ ਨਰਮਾਂ, ਮੱਕੀ, ਦਾਲਾਂ, ਤੇਲ ਬੀਜ, ਫ਼ਲ, ਸਬਜ਼ੀਆਂ ਆਦਿ ਥੱਲੇ ਰਕਬਾ ਵਧਾਉਣ ਦੀ ਲੋੜ ਹੈ !

    ਪ੍ਰਸ਼ਨ 8. ਪੰਜਾਬ ਦੇ ਅਨਾਜ ਦੀ ਕੇਂਦਰੀ ਭੰਡਾਰ ਵਿਚ ਲਗਾਤਾਰ ਲੋੜ ਕਿਉਂ ਘੱਟ ਰਹੀ ਹੈ ?
    ਉੱਤਰ- ਅਨਾਜ ਦੀ ਬਹੁਤੀ ਪੈਦਾਵਾਰ ਕਾਰਨ ਕੇਂਦਰੀ ਭੰਡਾਰ ਵਿੱਚ ਪਹਿਲਾਂ ਹੀ ਬਹੁਤ ਅਨਾਜ ਦੇ ਵੱਡੇ ਭੰਡਾਰ ਲੱਗੇ ਹੋਏ ਹਨ । ਇਸ ਲਈ ਹੋਰ ਅਨਾਜ ਦੀ ਲੋੜ ਘੱਟ ਰਹੀ ਹੈ

    ਪਸ਼ਨ 9. ਕਿਸਾਨਾਂ ਦੀ ਖੇਤੀ ਤੋਂ ਹੋਣ ਵਾਲੀ ਖਾਲਸ ਆਮਦਨ ਵਿੱਚ ਕਮੀ ਕਿਉਂ ਆਈ ਹੈ ?
    ਉੱਤਰ- ਖੇਤੀ ਪੈਦਾਵਾਰ ਦੇ ਵੱਧਣ ਦੀ ਦਰ ਵਿੱਚ ਕਮੀ ਅਤੇ ਖੇਤੀ ਲਾਗਤਾਂ ਦੇ ਮੁੱਲ ਵੱਧਣ ਕਾਰਨ ਹੀ ਕਿਸਾਨਾਂ ਦੀ ਖੇਤੀ ਤੋਂ ਹੋਣ ਵਾਲੀ ਖਾਲਸ ਆਮਦਨ ਵਿੱਚ ਕਮੀ ਆਈ ਹੈ

    ਪ੍ਰਸ਼ਨ 10. ਪੰਜਾਬ ਵਿੱਚ ਖੇਤੀ ਦੀ ਮਾਨਸੁਨ ਤੇ ਨਿਰਭਰਤਾ ਕਿਵੇਂ ਘਟੀ ?
    ਉੱਤਰ- ਹਰੇ ਇਨਕਲਾਬ ਦੇ ਸਮੇਂ ਪੰਜਾਬ ਵਿੱਚ ਨਹਿਰੀ ਅਤੇ ਟਿਊਬਵੈੱਲ ਸਿੰਚਾਈ ਦੀਆਂ ਸਹੂਲਤਾਂ ਵਿਚ ਵਾਧਾ ਹੋਇਆ । ਜਿਸ ਨਾਲ ਖੇਤੀ ਦੀ ਮਾਨਸੂਨ ‘ਤੇ ਨਿਰਭਰਤਾ ਘਟ ਗਈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਹਰੇ ਇਨਕਲਾਬ ਤੋਂ ਤੁਸੀਂ ਕੀ ਸਮਝਦੇ ਹੋ ?
    ਉੱਤਰ- ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਗਪਗ 1960 ਦੇ ਦਹਾਕੇ ਤੱਕ ਦੇਸ਼ ਵਿਚ ਦਾਣਿਆਂ ਦੀ ਘਾਟ ਰਹਿੰਦੀ ਸੀ ਤੇ ਦਾਣੇ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਸਨ |
    ਪਰ 1960 ਦੇ ਦਹਾਕੇ ਵਿੱਚ ਕਣਕ ਅਤੇ ਝੋਨੇ ਦਾ ਝਾੜ ਇੰਨਾ ਵਧਿਆ ਕਿ ਦਾਣੇ ਸੰਭਾਲਣੇ ਮੁਸ਼ਕਿਲ ਹੋ ਗਏ | ਖੇਤੀ ਅਨਾਜ ਉਤਪਾਦਨ ਵਿੱਚ ਹੋਏ ਵਾਧੇ ਨੂੰ ਹਰੇ ਇਨਕਲਾਬ ਦਾ ਨਾਂ ਦਿੱਤਾ ਗਿਆ । ਹਰੇ ਇਨਕਲਾਬ ਸਮੇਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਰਿਹਾ । ਹਰੇ ਇਨਕਲਾਬ ਦਾ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ

    ਪ੍ਰਸ਼ਨ 2. ਹਰੇ ਇਨਕਲਾਬ ਦੌਰਾਨ ਹੋਈ ਨਵੇਂ ਬੀਜਾਂ ਦੀ ਖੋਜ ਬਾਰੇ ਦੱਸੋ
    ਉੱਤਰ- ਹਰੇ ਇਨਕਲਾਬ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਵਿਸ਼ਵ ਪੱਧਰ ਤੇ ਖੋਜੀਆਂ ਨਾਲ ਮਿਲ ਕੇ ਕਈ ਨਵੀਂ ਤਰ੍ਹਾਂ ਦੇ ਉੱਨਤ ਬੀਜ ਵਿਕਸਿਤ ਕੀਤੇ । ਇਹਨਾਂ ਬੀਜਾਂ ਵਿੱਚ ਕਣਕ, ਮੱਕੀ, ਬਾਜਰਾ, ਝੋਨਾ ਆਦਿ ਮੁੱਖ ਸਨ । ਇਹਨਾਂ ਉੱਨਤ ਬੀਜਾਂ ਕਾਰਨ ਪ੍ਰਤੀ ਏਕੜ ਪੈਦਾਵਾਰ ਵਿਚ ਵਾਧਾ ਹੋਇਆ । ਕਣਕ ਦੀਆਂ ਨਵੀਆਂ ਉੱਨਤ ਕਿਸਮਾਂ ਦਾ ਕੱਦ ਮਧਰਾ ਤੇ ਝਾੜ ਵੱਧ ਸੀ ! ਝੋਨਾ ਪੰਜਾਬ ਵੀ ਰਵਾਇਤੀ ਫ਼ਸਲ ਨਹੀਂ ਸੀ ਪਰ ਇਸ ਦੀਆਂ ਉੱਨਤ ਕਿਸਮਾਂ ਹੋਣ ਕਾਰਨ ਇਸ ਦੀ ਕਾਸ਼ਤ ਹੇਠ ਰਕਬਾ ਵੀ ਵਧਿਆ ਹੈ

    ਪ੍ਰਸ਼ਨ 3. ਹਰੇ ਇਨਕਲਾਬ ਕਾਰਨ ਪੰਜਾਬ ਵਿਚ ਕਿਹੋ ਜਿਹੀਆਂ ਤਬਦੀਲੀਆਂ ਆਈਆਂ ?
    ਉੱਤਰ- ਹਰੇ ਇਨਕਲਾਬ ਕਾਰਨ ਅਨਾਜ ਉਤਪਾਦਨ ਇਕਦਮ ਵੱਧ ਗਿਆ ਜਿਸ ਨਾਲ ਪੰਜਾਬ ਵਿਚ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰ ਤੇ ਕਈ ਤਬਦੀਲੀਆਂ ਆਈਆਂ । ਇਹ ਤਬਦੀਲੀਆਂ ਚੰਗੀਆਂ ਤੇ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਸਨ

    1.  ਕਿਸਾਨਾਂ ਵਿਚ ਆਰਥਿਕ ਪੱਖ ਤੋਂ ਖ਼ੁਸ਼ਹਾਲੀ ਆਈ ਅਤੇ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਹੋਇਆ

    2.  ਵਧੇਰੇ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਨਾਲੋਂ ਵੱਧ ਆਰਥਿਕ ਲਾਭ ਹੋਇਆ । ਜਿਸ ਕਾਰਨ ਸਮਾਜਿਕ ਤੇ ਆਰਥਿਕ ਪਾੜਾ ਵਧਿਆ

    3.  ਖੇਤੀ ਆਧਾਰਿਤ ਉਦਯੋਗਾਂ ਵਿਚ ਤਰੱਕੀ ਹੋਈ ਪਰ ਖੇਤੀ ਮਜ਼ਦੂਰਾਂ ‘ਤੇ ਮਾੜਾ ਅਸਰ ਪਿਆ

    4.  ਪੱਛਮੀ ਸਭਿਆਚਾਰ ਦੇ ਮਾੜੇ ਚੰਗੇ ਅਸਰ ਵੀ ਪੰਜਾਬ ਵਿੱਚ ਮਹਿਸੂਸ ਕੀਤੇ ਜਾਣ ਲੱਗੇ ਹਨ

    5.  ਖੇਤੀ ਵਿਭਿੰਨਤਾ ਵਿਚ ਵੀ ਕਮੀ ਆਈ ਹੈ

    6.  ਖੇਤੀ ਪੈਦਾਵਾਰ ਵਿੱਚ ਕਮੀ ਆਈ ਹੈ ਤੇ ਲਾਗਤ ਵਧੀ ਹੈ ਇਸ ਨਾਲ ਕਿਸਾਨਾਂ ਦੀ ਖਾਲਸ ਆਮਦਨ ਵੀ ਘੱਟ ਗਈ ਹੈ

    ਪ੍ਰਸ਼ਨ 4. ਖੇਤੀ ਆਧਾਰਿਤ ਕਿੱਤੇ ਕੀ ਹੁੰਦੇ ਹਨ ਅਤੇ ਇਹ ਕਿਸਾਨਾਂ ਲਈ ਅਪਣਾਉਣੇ ਕਿਉਂ ਜ਼ਰੂਰੀ ਹਨ ?
    ਉੱਤਰ- ਅੱਜ ਦੇ ਸਮੇਂ ਵਿੱਚ ਖੇਤੀ ਪੈਦਾਵਾਰ ਦੀ ਦਰ ਵਿੱਚ ਕਮੀ ਆ ਗਈ ਹੈ ਅਤੇ ਖੇਤੀ ਲਾਗਤਾਂ ਵੱਧ ਗਈਆਂ ਹਨ । ਜਿਸ ਨਾਲ ਕਿਸਾਨਾਂ ਦੀ ਖਾਲਸ ਆਮਦਨ ਘੱਟ ਗਈ ਹੈ | ਕਈ ਵਾਰ ਕਿਸਾਨ ਗੈਰ-ਸਰਕਾਰੀ ਸੋਮਿਆਂ ਤੋਂ ਕਰਜ਼ਾ ਲੈ ਲੈਂਦੇ ਹਨ ਜੋ ਕਿ ਬਹੁਤ ਮਹਿੰਗੇ ਹੁੰਦੇ ਹਨ ਤੇ ਅਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ |ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਘੱਟ ਰਹੀ ਆਮਦਨ ਨੂੰ ਠੱਲ੍ਹ ਪਾਉਣ ਲਈ ਖੇਤੀ ਆਧਾਰਿਤ ਕਿੱਤੇ ਅਪਣਾਉਣੇ ਚਾਹੀਦੇ ਹਨ । ਇਹ ਕਿੱਤੇ ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਹਨ, ਜਿਵੇਂ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ ਸੌਖਿਆਂ ਅਪਣਾਏ ਜਾ ਸਕਦੇ ਹਨ । ਪਰ ਇਹਨਾਂ ਕਿੱਤਿਆਂ ਤੋਂ ਵਧੀਆ ਆਮਦਨ ਹੋ ਜਾਂਦੀ ਹੈ

    ਪ੍ਰਸ਼ਨ 5. ਪੰਜਾਬ ਵਿੱਚ ਸਦਾਬਹਾਰ ਖੇਤੀ ਇਨਕਲਾਬ ਲਿਆਉਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ?
    ਉੱਤਰ- ਪੰਜਾਬ ਨੇ ਹਰੇ ਇਨਕਲਾਬ ਦੌਰਾਨ ਦੇਸ਼ ਦੇ ਅਨਾਜ ਭੰਡਾਰ ਵਿਚ ਭਰਪੂਰ ਯੋਗਦਾਨ ਪਾਇਆ । ਕਿਸਾਨਾਂ ਨੇ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚ ਪੈ ਕੇ ਅਨਾਜ ਉਤਪਾਦਨ ਤਾਂ ਬਹੁਤ ਵਧਾਇਆ ਪਰ ਇਸ ਨਾਲ ਪੰਜਾਬ ਦੀ ਜ਼ਮੀਨ ਦੀ ਸਿਹਤ ਮਾੜੀ ਹੁੰਦੀ ਜਾ ਰਹੀ ਹੈ ਤੇ ਜ਼ਮੀਨਾਂ ਹੇਠਾਂ ਪਾਣੀ ਦਾ ਪੱਧਰ ਵੀ ਹੋਰ ਹੇਠਾਂ ਚਲਾ ਗਿਆ ਹੈ । ਹੁਣ ਸਮੇਂ ਦੀ ਮੰਗ ਹੈ ਕਿ ਗ਼ੈਰ ਅਨਾਜੀ ਫ਼ਸਲਾਂ ਦੀ ਕਾਸ਼ਤ ਵਲ ਧਿਆਨ ਦਿੱਤਾ ਜਾਵੇ । ਜਿਵੇਂ ਕਿ ਦਾਲਾਂ, ਤੇਲ ਬੀਜਾਂ, ਮੱਕੀ, ਨਰਮਾਂ, ਫ਼ਲ, ਸਬਜ਼ੀਆਂ ਦੀਆਂ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ । ਕਈ ਹੋਰ ਖੇਤੀ ਆਧਾਰਿਤ ਕਿੱਤੇ ਅਪਣਾਉਣ ਦੀ ਵੀ ਲੋੜ ਹੈ । ਜਿਵੇਂ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ । ਇਸ ਲਈ ਸੁਬੇ ਨੂੰ ਖੁਸ਼ਹਾਲ ਕਰਨ ਲਈ ਸਦਾਬਹਾਰ ਇਨਕਲਾਬ ਲਿਆਉਣ ਦੀ ਲੋੜ ਹੈ । ਖੇਤੀ ਵਿਭਿੰਨਤਾ ਲਿਆਉਣ ਦੀ ਲੋੜ ਹੈਘੱਟ ਪੂੰਜੀ ਵਾਲੇ ਖੇਤੀ ਆਧਾਰਿਤ ਧੰਦੇ ਅਪਣਾਉਣ ਦੀ ਲੋੜ ਹੈ


    Lesson 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਫ਼ਸਲਾਂ ਵਿੱਚ ਖਾਦਾਂ ਦੀ ਜ਼ਰੂਰਤ ਸੰਬੰਧੀ ਮਿੱਟੀ ਪਰਖ ਕਰਵਾਉਣ ਲਈ ਨਮੂਨਾ ਕਿੰਨੀ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
    ਉੱਤਰ- 6 ਇੰਚ ਦੀ ਡੂੰਘਾਈ ਤੱਕ

    ਪ੍ਰਸ਼ਨ 2. ਮਿੱਟੀ ਪਰਖ ਕਰਵਾਉਣ ਲਈ ਲਏ ਜਾਣ ਵਾਲੇ ਨਮੂਨੇ ਦੀ ਮਾਤਰਾ ਦੱਸੋ
    ਉੱਤਰ- ਅੱਧਾ ਕਿਲੋਗ੍ਰਾਮ

    ਪ੍ਰਸ਼ਨ 3. ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਲੈਣ ਲਈ ਕਿੰਨਾ ਡੂੰਘਾ ਟੋਆ ਪੁੱਟਣਾ ਚਾਹੀਦਾ ਹੈ ?
    ਉੱਤਰ- 3 ਫੁੱਟ ਡੂੰਘਾ

    ਪ੍ਰਸ਼ਨ 4. ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਕਿੰਨੀਂ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
    ਉੱਤਰ- 6 ਫੁੱਟ ਡੂੰਘਾ

    ਪ੍ਰਸ਼ਨ 5. ਸਿੰਚਾਈ ਲਈ ਪਾਣੀ ਪਰਖ ਕਰਵਾਉਣ ਲਈ ਨਮੂਨਾ ਲੈਣ ਲਈ ਕਿੰਨਾਂ ਸਮਾਂ ਟਿਊਬਵੈੱਲ ਚਲਾਉਣਾ ਚਾਹੀਦਾ ਹੈ ?
    ਉੱਤਰ- ਅੱਧਾ ਘੰਟਾ

    ਪ੍ਰਸ਼ਨ 6. ਮਿੱਟੀ ਅਤੇ ਪਾਣੀ ਪਰਖ ਕਿੰਨੇ ਸਮੇਂ ਬਾਅਦ ਕਰਵਾ ਲੈਣੀ ਚਾਹੀਦੀ ਹੈ ?
    ਉੱਤਰ- ਹਰ ਤਿੰਨ ਸਾਲ ਬਾਅਦ |

    ਪ੍ਰਸ਼ਨ 7. ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਲਘੂ ਤੱਤਾਂ ਦੇ ਨਾਮ ਲਿਖੋ
    ਉੱਤਰ- ਜ਼ਿੰਕ, ਲੋਹਾ, ਮੈਂਗਨੀਜ਼

    ਪ੍ਰਸ਼ਨ 8. ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਮੁੱਖ ਤੱਤਾਂ ਦੇ ਨਾਮ ਲਿਖੋ
    ਉੱਤਰ- ਨਾਈਟਰੋਜਨ, ਫਾਸਫੋਰਸ

    ਪ੍ਰਸ਼ਨ 9. ਕੀ ਪਾਣੀ ਦਾ ਨਮੂਨਾ ਲੈਣ ਲਈ ਵਰਤੀ ਜਾਣ ਵਾਲੀ ਬੋਤਲ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ?
    ਉੱਤਰ- ਨਹੀਂ ਧੋਣਾ ਚਾਹੀਦਾ

    ਪ੍ਰਸ਼ਨ 10. ਪਾਣੀ ਪਰਖ ਤੋਂ ਮਿਲਣ ਵਾਲੇ ਕਿਸੇ ਇੱਕ ਨਤੀਜੇ ਦਾ ਨਾਮ ਲਿਖੋ
    ਉੱਤਰ- ਪਾਣੀ ਦਾ ਖਾਰਾਪਣ, ਚਾਲਕਤਾਂ ਦਾ ਪਤਾ ਲੱਗਦਾ ਹੈ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਲਿਖੋ –

    ਪ੍ਰਸ਼ਨ 1. ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ ?
    ਉੱਤਰ- ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾਂ ਫ਼ਸਲ ਕੱਟਣ ਤੋਂ ਬਾਅਦ ਦਾ ਹੈ

    ਪ੍ਰਸ਼ਨ 2. ਖੜੀ ਫ਼ਸਲ ਵਿਚੋਂ ਨਮੂਨਾ ਲੈਣ ਦਾ ਤਰੀਕਾ ਦੱਸੋ
    ਉੱਤਰ- ਖੜ੍ਹੀ ਫ਼ਸਲ ਵਿਚੋਂ ਨਮੂਨਾ ਲੈਣਾ ਹੋਵੇ ਤਾਂ ਫ਼ਸਲ ਦੀਆਂ ਕਤਾਰਾਂ ਵਿਚੋਂ ਨਮੂਨਾ ਲੈਣਾ ਚਾਹੀਦਾ ਹੈ

    ਪ੍ਰਸ਼ਨ 3. ਮਿੱਟੀ ਤੇ ਪਾਣੀ ਪਰਖ ਲਈ ਸਹੀ ਤਰੀਕੇ ਨਾਲ ਨਮੂਨਾ ਲੈਣਾ ਕਿਉਂ ਜ਼ਰੂਰੀ ਹੁੰਦਾ ਹੈ ?
    ਉੱਤਰ- ਗ਼ਲਤ ਤਰੀਕੇ ਨਾਲ ਮਿੱਟੀ ਤੇ ਪਾਣੀ ਦਾ ਨਮੂਨਾ ਲੈ ਕੇ ਅਤੇ ਪਰਖ ਕਰਵਾਉਣ ਨਾਲ ਸਹੀ ਜਾਣਕਾਰੀ ਨਹੀਂ ਮਿਲਦੀ ਹੈਇਸ ਲਈ ਨਮੂਨਾ ਸਹੀ ਤਰੀਕੇ ਨਾਲ ਲੈਣਾ ਚਾਹੀਦਾ ਹੈ

    ਪ੍ਰਸ਼ਨ 4. ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿਚ ਧਰਤੀ ਹੇਠਲੇ ਪਾਣੀ ਦੀ ਕੀ ਸਮੱਸਿਆ ਹੈ ?
    ਉੱਤਰ- ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿੱਚ ਧਰਤੀ ਹੇਠਲਾ ਪਾਣੀ ਲੂਣਾਂ ਜਾਂ ਖਾਰਾ ਹੈ

    ਪ੍ਰਸ਼ਨ 5. ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਕੀ ਜਾਣਕਾਰੀ ਲਿਖਣੀ ਚਾਹੀਦੀ ਹੈ ?
    ਉੱਤਰ- ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਹੇਠ ਲਿਖੀ ਜਾਣਕਾਰੀ ਲਿਖਣੀ ਚਾਹੀਦੀ ਹੈ –

    1.     ਖੇਤ ਦਾ ਨੰਬਰ

    2.     ਕਿਸਾਨ ਦਾ ਨਾਂ ਤੇ ਪਤਾ

    3.     ਨਮੂਨਾ ਲੈਣ ਦਾ ਤਰੀਕਾ

    ਪ੍ਰਸ਼ਨ 6. ਬਾਗ਼ ਲਗਾਉਣ ਲਈ ਮਿੱਟੀ ਦਾ ਨਮੂਨਾ ਲੈਣ ਸਮੇਂ ਰੋੜਾਂ ਜਾਂ ਕੰਕਰਾਂ ਦੀ ਤਹਿ ਮਿਲਣ ਤੇ ਕੀ ਕਰਨਾ ਚਾਹੀਦਾ ਹੈ ?
    ਉੱਤਰ- ਜੇ ਕਰ ਰੋੜਾਂ ਜਾਂ ਕੰਕਰਾਂ ਦੀ ਤਹਿ ਮਿਲ ਜਾਵੇ ਤਾਂ ਇਸ ਦਾ ਨਮੂਨਾ ਵੱਖਰਾ ਭਰਨਾ ਚਾਹੀਦਾ ਹੈ ਤੇ ਇਸ ਦੀ ਡੂੰਘਾਈ ਤੇ ਮੋਟਾਈ ਦੀ ਜਾਣਕਾਰੀ ਵੀ ਨੋਟ ਕਰਨੀ ਚਾਹੀਦੀ ਹੈ

    ਪ੍ਰਸ਼ਨ 7. ਮਿੱਟੀ ਦੀ ਪਰਖ ਕਿਨ੍ਹਾਂ ਤਿੰਨ ਮੰਤਵਾਂ ਲਈ ਕਰਵਾਈ ਜਾ ਸਕਦੀ ਹੈ ?
    ਉੱਤਰ-

    1.     ਫ਼ਸਲਾਂ ਲਈ ਖਾਦਾਂ ਦੀ ਲੋੜ ਅਤੇ ਉਹਨਾਂ ਦੀ ਮਾਤਰਾ ਪਤਾ ਕਰਨ ਲਈ

    2.     ਕਲਰਾਠੀ ਜ਼ਮੀਨ ਦੇ ਸੁਧਾਰ ਲਈ

    3.     ਬਾਗ਼ ਲਾਉਣ ਲਈ ਜ਼ਮੀਨ ਦੀ ਯੋਗਤਾ ਪਤਾ ਕਰਨ ਲਈ

    ਪ੍ਰਸ਼ਨ 8. ਮਾੜੇ ਪਾਣੀ ਨਾਲ ਲਗਾਤਾਰ ਸਿੰਚਾਈ ਕਰਨ ਨਾਲ ਜ਼ਮੀਨ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ?
    ਉੱਤਰ- ਮਾੜੇ ਪਾਣੀ ਨਾਲ ਜ਼ਮੀਨ ਦੀ ਸਿੰਚਾਈ ਲਗਾਤਾਰ ਕੀਤੀ ਜਾਵੇ ਤਾਂ ਜ਼ਮੀਨ ਕਲਰਾਠੀ ਹੋ ਜਾਂਦੀ ਹੈ

    ਪ੍ਰਸ਼ਨ 9. ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਾਉਣ ਸਮੇਂ ਇੱਕ ਜਗ੍ਹਾ ਤੋਂ ਕਿੰਨੇ ਨਮੂਨੇ ਲਏ ਜਾਂਦੇ ਹਨ ?
    ਉੱਤਰ- ਬਾਗ ਲਗਾਉਣ ਲਈ ਮਿੱਟੀ ਪਰਖ ਕਰਾਉਣ ਸਮੇਂ ਇੱਕ ਜਗ੍ਹਾ ਤੋਂ ਲਗਪਗ 67 ਨਮੂਨੇ ਲਏ ਜਾਂਦੇ ਹਨ

    ਪ੍ਰਸ਼ਨ 10. ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਕਿੰਨੀ-ਕਿੰਨੀ ਡੂੰਘਾਈ ਤੋਂ ਲਿਆ ਜਾਂਦਾ ਹੈ ?
    ਉੱਤਰ- ਮਿੱਟੀ ਦਾ ਨਮੂਨਾ ਲੈਣ ਲਈ 3 ਫੁੱਟ ਡੂੰਘਾ ਟੋਆ ਪੁੱਟਿਆ ਜਾਂਦਾ ਹੈ । ਜਿਸ ਵਿਚੋਂ 0-6, 6-2, 2-4 ਅਤੇ 24-36 ਇੰਚ ਦੀ ਡੂੰਘਾਈ ਤੋਂ ਨਮੂਨੇ ਲਏ ਜਾਂਦੇ ਹਨ

    (ਈ) ਪੰਜ-ਛੇ ਵਾਕਾਂ ਵਿੱਚ ਉੱਤਰ ਲਿਖੋ –

    ਪ੍ਰਸ਼ਨ 1. ਮਿੱਟੀ ਪਰਖ ਦੀ ਮਹੱਤਤਾ ਬਾਰੇ ਲਿਖੋ
    ਉੱਤਰ- ਵੱਧ ਝਾੜ ਤੇ ਗੁਣਵੱਤਾ ਵਾਲੀ ਫ਼ਸਲ ਪ੍ਰਾਪਤ ਕਰਨ ਲਈ ਖੇਤ ਦੀ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ । ਮਿੱਟੀ ਦੀ ਪਰਖ ਕਰਨ ਤੇ ਮਿੱਟੀ ਵਿੱਚ ਕਿਹੜੇ ਖੁਰਾਕੀ ਤੱਤਾਂ ਦੀ ਘਾਟ ਹੈ ਤੇ ਕਿੰਨੀ ਹੈ, ਇਸ ਬਾਰੇ ਜਾਣਕਾਰੀ ਮਿਲਦੀ ਹੈ । ਇਸ ਤਰ੍ਹਾਂ ਖਾਦਾਂ ਦੀ ਸੁਚੱਜੀ ਵਰਤੋਂ ਹੋ ਸਕਦੀ ਹੈ । ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਭੂਮੀ ਦੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ । ਮਿੱਟੀ ਪਰਖ ਕਰਵਾਉਣ ਤੇ ਸਾਨੂੰ ਭੂਮੀ ਦੀ ਉਪਜਾਊ ਸ਼ਕਤੀ, ਜੈਵਿਕ ਮਾਦਾ, ਖਾਰੀ ਅੰਗ, ਜ਼ਰੂਰੀ ਤੱਤਾਂ ਦੀ ਮਾਤਰਾ ਦਾ ਪਤਾ ਲੱਗਦਾ ਹੈ । ਇਸ ਤਰ੍ਹਾਂ ਮਿੱਟੀ ਦੀ ਪਰਖ ਦੀ ਬਹੁਤ ਮਹੱਤਤਾ ਹੈ ਤਾਂਕਿ ਸਫ਼ਲ ਫ਼ਸਲ ਪ੍ਰਾਪਤ ਕੀਤੀ ਜਾ ਸਕੇ

    ਪ੍ਰਸ਼ਨ 2. ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਲੈਣ ਦਾ ਢੰਗ ਦੱਸੋ
    ਉੱਤਰ- ਜ਼ਮੀਨ ਦੀ ਉੱਪਰਲੀ ਪੱਧਰ ਤੋਂ ਛੇ ਫੁੱਟ ਦੀ ਡੂੰਘਾਈ ਤੱਕ ਨਮੂਨਾ ਲਿਆ ਜਾਂਦਾ ਹੈ । ਇਸ ਦਾ ਇੱਕ ਪਾਸਾ ਸਿੱਧਾ ਤੇ ਇਕ ਪਾਸਾ ਤਿਰਛਾ ਹੋਣਾ ਚਾਹੀਦਾ ਹੈ । ਇਹ ਚਿੱਤਰ ਵਿਚ ਦਿਖਾਏ ਅਨੁਸਾਰ ਲੈਣਾ ਚਾਹੀਦਾ ਹੈ । ਪਹਿਲਾਂ ਨਮੂਨਾ 6 ਇੰਚ ਤੱਕ ਅਤੇ ਫਿਰ 6 ਇੰਚ ਤੋਂ 1 ਫੁੱਟ ਤੱਕ, 1 ਤੋਂ 2 ਫੁੱਟ ਤੱਕ, 2 ਤੋਂ 3 ਫੁੱਟ ਤੱਕ, 3 ਤੋਂ 4 ਫੁੱਟ ਤੱਕ, 4 ਤੋਂ 5 ਫੁੱਟ ਤੱਕ, 5 ਤੋਂ 6 ਫੁੱਟ ਤੱਕ ਅਰਥਾਤ ਹਰ ਇਕ ਫੁੱਟ ਦੇ ਨਿਸ਼ਾਨ ਤੱਕ ਨਮੂਨਾ ਲਿਆ ਜਾਂਦਾ ਹੈ । ਇੱਕ ਫੁੱਟ = 12 ਇੰਚ) ਨਮੂਨਾ ਟੋਏ ਦੇ ਸਿੱਧੇ ਪਾਸੇ ਤੋਂ ਖੁਰਪੇ ਦੀ ਸਹਾਇਤਾ ਨਾਲ ਲਿਆ ਜਾਂਦਾ ਹੈ । ਇਕ ਇੰਚ ਮੋਟੀ ਮਿੱਟੀ ਦੀ ਤਹਿ ਇੱਕ ਸਾਰ ਉਤਾਰੀ ਜਾਂਦੀ ਹੈ


    ਨਮੂਨਾ ਲੈਣ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ

    1.     ਜੇ ਰੋੜਾਂ ਜਾਂ ਕੰਕਰਾਂ ਵਾਲੀ ਤਹਿ ਹੋਵੇ ਤਾਂ ਇਸ ਦਾ ਨਮੂਨਾ ਵੱਖਰਾ ਭਰਨਾ ਚਾਹੀਦਾ ਹੈ ਤੇ ਇਸ ਦੀ ਡੂੰਘਾਈ ਤੇ ਮੋਟਾਈ ਨੋਟ ਕਰ ਲੈਣੀ ਚਾਹੀਦੀ ਹੈ

    2.     ਹਰ ਤਹਿ ਲਈ ਵੱਖ-ਵੱਖ ਨਮੂਨੇ ਲੈਣੇ ਚਾਹੀਦੇ ਹਨ । ਹਰ ਨਮੂਨਾ ਅੱਧਾ ਕਿਲੋ ਦਾ ਹੋਣਾ ਚਾਹੀਦਾ ਹੈ

    3.     ਹਰ ਥੈਲੀ ਦੇ ਅੰਦਰ ਅਤੇ ਬਾਹਰ ਲੇਬਲ ਲਗਾ ਦੇਣੇ ਚਾਹੀਦੇ ਹਨ ਜਿਸ ‘ਤੇ ਨਮੂਨੇ ਦੇ ਵੇਰਵੇ ਹੋਣ

    ਪ੍ਰਸ਼ਨ 3. ਟਿਊਬਵੈੱਲ ਦੇ ਪਾਣੀ ਦਾ ਸਹੀ ਨਮੂਨਾ ਲੈਣ ਦਾ ਤਰੀਕਾ ਲਿਖੋ
    ਉੱਤਰ- ਟਿਊਬਵੈੱਲ ਦਾ ਬੋਰ ਕਰਨ ਸਮੇਂ ਪਾਣੀ ਦੀ ਹਰ ਇਕ ਸਤਾ ਤੋਂ ਪ੍ਰਾਪਤ ਨਮੂਨੇ ਦੀ ਪਰਖ ਕਰਵਾਉਣੀ ਚਾਹੀਦੀ ਹੈ । ਪਾਣੀ ਦਾ ਨਮੂਨਾ ਲੈਣ ਲਈ ਟਿਊਬਵੈੱਲ ਨੂੰ ਅੱਧਾ ਘੰਟਾ ਚਲਾਉਣਾ ਚਾਹੀਦਾ ਹੈ| ਪਾਣੀ ਦਾ ਨਮੂਨਾ ਸਾਫ਼ ਬੋਤਲ ਵਿਚ ਲੈਣਾ ਚਾਹੀਦਾ ਹੈ । ਬੋਤਲ ਉੱਪਰ ਅੱਗੇ ਲਿਖੀ ਸੂਚਨਾ ਦਾ ਪਰਚਾ ਚਿਪਕਾ ਦੇਣਾ ਚਾਹੀਦਾ ਹੈ –

    1.     ਨਾਂ,

    2.     ਪਿੰਡ ਤੇ ਡਾਕਖਾਨਾ,

    3.     ਬਲਾਕ,

    4.     ਤਹਿਸੀਲ,

    5.     ਜ਼ਿਲਾ,

    6.     ਪਾਣੀ ਦੀ ਡੂੰਘਾਈ,

    7.     ਮਿੱਟੀ ਦੀ ਕਿਸਮ, ਜਿਸ ਨੂੰ ਪਾਣੀ ਲੱਗਦਾ ਹੈ

    ਬੋਤਲ ਨੂੰ ਸਾਫ਼ ਕਾਰਕ ਲਾ ਕੇ ਚੰਗੀ ਤਰ੍ਹਾਂ ਬੰਦ ਕਰ ਦਿਉ ਤੇ ਪ੍ਰਯੋਗਸ਼ਾਲਾ ਵਿਚ ਭੇਜ ਦਿਉ । ਬੋਤਲ ਨੂੰ ਸਾਬਣ ਜਾਂ ਕੱਪੜੇ ਧੋਣ ਵਾਲੇ ਸੋਡੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ

    ਪ੍ਰਸ਼ਨ 4. ਮਿੱਟੀ ਅਤੇ ਪਾਣੀ ਦੀ ਪਰਖ ਕਿੱਥੋਂ ਕਰਵਾਈ ਜਾ ਸਕਦੀ ਹੈ ?
    ਉੱਤਰ- ਮਿੱਟੀ ਅਤੇ ਪਾਣੀ ਦੀ ਪਰਖ ਕਿਸੇ ਨੇੜੇ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਤੋਂ ਕਰਵਾਈ ਜਾ ਸਕਦੀ ਹੈ । ਮਿੱਟੀ ਅਤੇ ਪਾਣੀ ਦੀ ਪਰਖ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਵੀ ਕੀਤੀ ਜਾਂਦੀ ਹੈ । ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਵੀ ਇਹ ਪਰਖ ਕੀਤੀ ਜਾਂਦੀ ਹੈ |
    ਖੇਤੀਬਾੜੀ ਵਿਭਾਗ ਪੰਜਾਬ ਅਤੇ ਕੁੱਝ ਹੋਰ ਅਦਾਰਿਆਂ ਵੱਲੋਂ ਵੀ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕੀਤੀ ਗਈ ਹੈ । ਇਹਨਾਂ ਤੋਂ ਵੀ ਕਿਸਾਨ ਮਿੱਟੀ ਤੇ ਪਾਣੀ ਦੀ ਪਰਖ ਕਰਵਾ ਸਕਦੇ ਹਨ

    ਪ੍ਰਸ਼ਨ 5. ਮਿੱਟੀ ਅਤੇ ਪਾਣੀ ਪਰਖ ਵਿੱਚ ਮਿਲਣ ਵਾਲੇ ਨਤੀਜਿਆਂ ਤੋਂ ਕੀ ਜਾਣਕਾਰੀ ਮਿਲਦੀ ਹੈ ?
    ਉੱਤਰ- ਮਿੱਟੀ ਦੀ ਪਰਖ ਕਰਵਾਉਣ ਤੇ ਹੇਠ ਲਿਖੇ ਅਨੁਸਾਰ ਜਾਣਕਾਰੀ ਮਿਲਦੀ ਹੈਮਿੱਟੀ ਦੀ ਕਿਸਮ, ਇਸ ਵਿਚਲੇ ਖਾਰੀ ਅੰਗ, ਨਮਕੀਨ ਪਦਾਰਥ ਚਾਲਕਤਾ),ਜੈਵਿਕ ਕਾਰਬਨ, ਪੋਟਾਸ਼, ਨਾਈਟਰੋਜਨ, ਫਾਸਫੋਰਸ ਵਰਗੇ ਮੁੱਖ ਤੱਤਾਂ ਅਤੇ ਲਘੂ ਤੱਤਾਂ, ਜਿਵੇਂਲੋਹਾ, ਜਿੰਕ, ਮੈਂਗਨੀਜ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸੇ ਤਰ੍ਹਾਂ ਪਾਣੀ ਦੀ ਪਰਖ ਤੋਂ ਪਾਣੀ ਦੇ ਖਾਰੇਪਣ, ਚਾਲਕਤਾ, ਕਲੋਰੀਨ ਅਤੇ ਪਾਣੀ ਵਿੱਚ ਸੋਡੇ ਦੀ ਕਿਸਮ ਅਤੇ ਮਾਤਰਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਮਿੱਟੀ ਅਤੇ ਪਾਣੀ ਦੀ ਪਰਖ ਹਰ ਤਿੰਨ ਸਾਲ ਬਾਅਦ ਕਰਵਾਉਂਦੇ ਰਹਿਣਾ ਚਾਹੀਦਾ ਹੈ


    Lesson 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਫ਼ਸਲਾਂ ਲਈ ਲੋੜੀਂਦੇ ਕੋਈ ਦੋ ਮੁੱਖ ਖ਼ੁਰਾਕੀ ਤੱਤਾਂ ਦੇ ਨਾਮ ਲਿਖੋ
    ਉੱਤਰ- ਫ਼ਾਸਫੋਰਸ, ਨਾਈਟਰੋਜਨ, ਕਾਰਬਨ, ਆਕਸੀਜਨ, ਹਾਈਡਰੋਜਨ ਆਦਿ

    ਪ੍ਰਸ਼ਨ 2. ਫ਼ਸਲਾਂ ਲਈ ਲੋੜੀਂਦੇ ਕੋਈ ਦੋ ਲਘੂ ਤੱਤਾਂ ਦੇ ਨਾਮ ਲਿਖੋ
    ਉੱਤਰ- ਜ਼ਿੰਕ, ਮੈਂਗਨੀਜ਼

    ਪ੍ਰਸ਼ਨ 3. ਨਾਈਟਰੋਜਨ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
    ਉੱਤਰ- ਪੀਲਾ

    ਪ੍ਰਸ਼ਨ 4. ਬੂਟੇ ਨੂੰ ਬੀਮਾਰੀਆਂ ਨਾਲ ਟਾਕਰਾ ਕਰਨ ਵਿਚ ਸਹਾਈ ਕਿਸੇ ਇਕ ਖ਼ੁਰਾਕੀ ਤੱਤ ਦਾ ਨਾਮ ਲਿਖੋ
    ਉੱਤਰ- ਫ਼ਾਸਫੋਰਸ ਤੱਤ, ਪੋਟਾਸ਼ੀਅਮ ਤੱਤ

    ਪ੍ਰਸ਼ਨ 5. ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੇ ਬੂਟਿਆਂ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ?
    ਉੱਤਰ- ਬੂਟੇ ਦੇ ਪੱਤੇ ਪਹਿਲਾਂ ਪੀਲੇ ਤੇ ਕੁੱਝ ਸਮੇਂ ਬਾਅਦ ਭੂਸਲੇ ਹੋ ਜਾਂਦੇ ਹਨ

    ਪ੍ਰਸ਼ਨ 6. ਬੂਟਿਆਂ ਅੰਦਰ ਸੈੱਲ ਬਣਾਉਣ ਵਿਚ ਸਹਾਈ ਖ਼ੁਰਾਕੀ ਤੱਤ ਦਾ ਨਾਮ ਲਿਖੋ
    ਉੱਤਰ- ਫ਼ਾਸਫੋਰਸ ਤੱਤ ਬੂਟੇ ਅੰਦਰ ਨਵੀਆਂ ਕੋਸ਼ਿਕਾਵਾਂ ਬਣਾਉਣ ਵਿੱਚ ਸਹਾਈ ਹੈ

    ਪ੍ਰਸ਼ਨ 7. ਨਾਈਟਰੋਜਨ ਦੀ ਘਾਟ ਦੀ ਪੂਰਤੀ ਲਈ ਵਰਤੀਆਂ ਜਾਣ ਵਾਲੀਆਂ ਕੋਈ ਦੋ ਰਸਾਇਣਿਕ ਖਾਦਾਂ ਦੇ ਨਾਮ ਲਿਖੋ
    ਉੱਤਰ- ਯੂਰੀਆ, ਕੈਨ, ਅਮੋਨੀਅਮ ਕਲੋਰਾਈਡ

    ਪ੍ਰਸ਼ਨ 8. ਫ਼ਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਲਈ ਬੂਟਿਆਂ ਨੂੰ ਕਿਹੜੀ ਖਾਦ ਪਾਈ ਜਾ ਸਕਦੀ ਹੈ?
    ਉੱਤਰ- ਡਾਈਮੋਨੀਅਮ ਫਾਸਫੇਟ (ਡਾਇਆ) ਜਾਂ ਸੁਪਰ ਫਾਸਫੇਟ

    ਪ੍ਰਸ਼ਨ 9. ਰੇਤਲੀਆਂ ਜ਼ਮੀਨਾਂ ਮੈਂਗਨੀਜ਼ ਦੀ ਘਾਟ ਨਾਲ ਕਿਹੜੀ ਫ਼ਸਲ ਵੱਧ ਪ੍ਰਭਾਵਿਤ ਹੁੰਦੀ ਹੈ ?
    ਉੱਤਰ- ਕਣਕ ਦੀ ਫ਼ਸਲ

    ਪ੍ਰਸ਼ਨ 10. ਗੰਧਕ ਦੀ ਘਾਟ ਆਉਣ ਤੇ ਕਿਹੜੀ ਖਾਦ ਵਰਤੀ ਜਾਂਦੀ ਹੈ ?
    ਉੱਤਰ- ਜਿਪਸਮ, ਸੁਪਰਫਾਸਫੇਟ ਖਾਦ ਵਿੱਚ ਫ਼ਾਸਫੋਰਸ ਦੇ ਨਾਲ ਗੰਧਕ ਤੱਤ ਵੀ ਮਿਲ ਜਾਂਦਾ ਹੈ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਫ਼ਸਲਾਂ ਲਈ ਲੋੜੀਂਦੇ ਮੁੱਖ ਤੱਤ ਅਤੇ ਲਘੂ ਤੱਤ ਕਿਹੜੇ-ਕਿਹੜੇ ਹਨ ?
    ਉੱਤਰ- ਮੁੱਖ ਤੱਤ-ਕਾਰਬਨ, ਹਾਈਡਰੋਜਨ, ਨਾਈਟਰੋਜਨ, ਗੰਧਕ, ਆਕਸੀਜਨ, ਫ਼ਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ । ਲਘੂ ਤੱਤ-ਲੋਹਾ, ਜ਼ਿੰਕ, ਮੈਂਗਨੀਜ਼, ਬੋਰੋਨ, ਕਲੋਰੀਨ, ਮਾਲੀਬਡੀਨਮ, ਕੋਬਾਲਟ, ਤਾਂਬਾ

    ਪ੍ਰਸ਼ਨ 2. ਬੂਟੇ ਵਿੱਚ ਜ਼ਿੰਕ ਕਿਹੜੇ-ਕਿਹੜੇ ਮੁੱਖ ਕੰਮ ਕਰਦਾ ਹੈ ?
    ਉੱਤਰ- ਜ਼ਿੰਕ ਐਨਜ਼ਾਈਮਾਂ ਦਾ ਜ਼ਰੂਰੀ ਹਿੱਸਾ ਹੁੰਦਾ ਹੈ ਜੋ ਬੂਟੇ ਦੇ ਵਾਧੇ ਵਿਚ ਸਹਾਈ ਹੁੰਦੇ ਹਨ, ਇਹ ਵਧੇਰੇ ਸਟਾਰਚ ਅਤੇ ਹਾਰਮੋਨਜ਼ ਬਣਨ ਵਿਚ ਸਹਾਇਤਾ ਕਰਦੇ ਹਨ

    ਪ੍ਰਸ਼ਨ 3. ਬੂਟੇ ਵਿੱਚ ਮੈਂਗਨੀਜ਼ ਦੇ ਕੀ ਕੰਮ ਹਨ ?
    ਉੱਤਰ- ਇਹ ਵਧੇਰੇ ਕਲੋਰੋਫਿਲ ਬਣਾਉਣ ਵਿਚ ਮੱਦਦ ਕਰਦਾ ਹੈ । ਇਹ ਕਈ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਵੀ ਹੈ

    ਪ੍ਰਸ਼ਨ 4. ਫ਼ਾਸਫੋਰਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ
    ਉੱਤਰ- ਘਾਟ ਕਾਰਨ ਪੱਤੇ ਪਹਿਲਾਂ ਗੂੜ੍ਹੇ ਹਰੇ ਤੇ ਕੁੱਝ ਸਮੇਂ ਬਾਅਦ ਪੁਰਾਣੇ ਪੱਤਿਆਂ ਦਾ ਰੰਗ ਬੈਂਗਣੀ ਹੋ ਜਾਂਦਾ ਹੈ

    ਪ੍ਰਸ਼ਨ 5. ਝੋਨੇ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਆਉਣ ਤੇ ਕਿਸ ਤਰ੍ਹਾਂ ਦੇ ਲੱਛਣ ਵਿਖਾਈ ਦਿੰਦੇ ਹਨ ?
    ਉੱਤਰ- ਪੁਰਾਣੇ ਪੱਤਿਆਂ ਵਿੱਚ ਪੀਲਾਪਣ ਆ ਜਾਂਦਾ ਹੈ ਤੇ ਕਿਤੇ-ਕਿਤੇ ਪੀਲੇ ਤੋਂ ਭੂਸਲੇ ਧੱਬੇ ਵਿਖਾਈ ਦਿੰਦੇ ਹਨ । ਇਹ ਧੱਬੇ ਮਿਲ ਕੇ ਵੱਡੇ ਹੋ ਜਾਂਦੇ ਹਨ । ਇਹਨਾਂ ਦਾ ਰੰਗ ਗੂੜ੍ਹਾ ਭੂਸਲਾ, ਜਿਵੇਂ ਲੋਹੇ ਨੂੰ ਜੰਗ ਲੱਗਿਆ ਹੋਵੇ, ਹੋ ਜਾਂਦਾ ਹੈ । ਪੱਤੇ ਛੋਟੇ ਰਹਿ ਜਾਂਦੇ ਹਨ ਤੇ ਸੁੱਕ ਕੇ ਝੜ ਜਾਂਦੇ ਹਨ । ਫ਼ਸਲ ਦੇਰ ਨਾਲ ਪੱਕਦੀ ਹੈ ਤੇ ਝਾੜ ਬਹੁਤ ਘੱਟ ਜਾਂਦਾ ਹੈ

    ਪ੍ਰਸ਼ਨ 6. ਲੋਹੇ ਦੀ ਘਾਟ ਆਉਣ ਦੇ ਕੀ ਕਾਰਨ ਹਨ ?
    ਉੱਤਰ- ਜੇ ਜ਼ਮੀਨ ਦੀ ਪੀ. ਐੱਚ. 6 ਤੋਂ 6.5 ਦੇ ਵਿੱਚ ਨਾ ਹੋਵੇ ਤਾਂ ਬੂਟੇ ਲੋਹੇ ਨੂੰ ਪ੍ਰਾਪਤ ਨਹੀਂ ਕਰ ਸਕਦੇ । ਖਾਰੀਆਂ ਜ਼ਮੀਨਾਂ ਜਿਹਨਾਂ ਦੀ ਪੀ. ਐੱਚ. 6.5 ਤੋਂ ਵੱਧ ਹੋਵੇ ਵਿੱਚ ਇਹ ਸਮੱਸਿਆ ਹੁੰਦੀ ਹੈ । ਸੇਮ ਵਾਲੀਆਂ ਜ਼ਮੀਨਾਂ ਵਿੱਚ ਵੀ ਲੋਹੇ ਦੀ ਘਾਟ ਹੋ ਜਾਂਦੀ ਹੈ । ਜੇ ਹੋਰ ਤੱਤਾਂ ਵਾਲੀਆਂ ਖਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਵੇ ਤਾਂ ਵੀ ਲੋਹਾ ਬੂਟਿਆਂ ਨੂੰ ਪ੍ਰਾਪਤ ਨਹੀਂ ਹੁੰਦਾ

    ਪ੍ਰਸ਼ਨ 7. ਕਣਕ ਵਿੱਚ ਮੈਂਗਨੀਜ਼ ਦੀ ਘਾਟ ਆਉਣ ਨਾਲ ਕਿਹੋ ਜਿਹੇ ਲੱਛਣ ਦਿਖਾਈ ਦਿੰਦੇ ਹਨ ?
    ਉੱਤਰ- ਪੱਤੇ ਦੇ ਹੇਠਲੇ ਹਿੱਸੇ ਦੀਆਂ ਨਾੜੀਆਂ ਦੇ ਵਿਚਕਾਰਲੇ ਹਿੱਸਿਆਂ ਤੇ ਪੀਲਾਪਣ ਦਿਖਾਈ ਦਿੰਦਾ ਹੈ ਜੋ ਕਿ ਸਿਰੇ ਵੱਲ ਵੱਧਦਾ ਹੈ । ਘਾਟ ਪਹਿਲਾਂ ਪੱਤੇ ਦੇ ਹੇਠਾਂ ਦੇ ਦੋ-ਤਿਆਹੀ ਹਿੱਸੇ ਤੇ ਸੀਮਿਤ ਰਹਿੰਦੀ ਹੈ | ਪੱਤਿਆਂ ਉੱਪਰ ਬਰੀਕ ਸਲੇਟੀ ਭੂਰੇ ਰੰਗ ਦੇ ਦਾਣੇਦਾਰ ਦਾਗ ਪੈ ਜਾਂਦੇ ਹਨ ਜੋ ਵਧੇਰੇ ਘਾਟ ਹੋਣ ਤੇ ਵੱਧ ਜਾਂਦੇ ਹਨ ਅਤੇ ਨਾੜੀਆਂ ਵਿਚਕਾਰ ਲਾਲ ਭੂਸਲੀਆਂ ਧਾਰੀਆਂ ਪੈ ਜਾਂਦੀਆਂ ਹਨ । ਨਾੜੀਆਂ ਹਰੀਆਂ ਰਹਿੰਦੀਆਂ ਹਨ । ਸਿੱਟੇ ਬਹੁਤ ਘੱਟ ਨਿਕਲਦੇ ਹਨ ਅਤੇ ਦਾਤੀ ਵਾਂਗ ਮੁੜੇ ਹੋਏ ਨਜ਼ਰ ਆਉਂਦੇ ਹਨ |

    ਪ੍ਰਸ਼ਨ 8. ਕਣਕ ਵਿੱਚ ਮੈਂਗਨੀਜ਼ ਤੱਤ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਦੋ-ਤਿੰਨ ਵਾਰ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ | ਕਣਕ ਵਿੱਚ ਇੱਕ ਛਿੜਕਾਅ ਪਹਿਲਾ ਪਾਣੀ ਲਾਉਣ ਤੋਂ ਦੋਤਿੰਨ ਦਿਨ ਪਹਿਲਾਂ ਕਰੋ ਅਤੇ ਦੋ-ਤਿੰਨ ਛਿੜਕਾਅ ਉਸ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

    ਪ੍ਰਸ਼ਨ 9. ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੀਆਂ ਮੁੱਖ ਫ਼ਸਲਾਂ ਦੇ ਨਾਮ ਲਿਖੋ
    ਉੱਤਰ- ਕਣਕ, ਝੋਨਾ, ਆਲੂ, ਟਮਾਟਰ, ਸੇਬ, ਗੋਭੀ ਆਦਿ

    ਪ੍ਰਸ਼ਨ 10. ਲੋਹੇ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਉੱਪਰ ਛਿੜਕਣਾ ਚਾਹੀਦਾ ਹੈ । ਇਸ ਤਰ੍ਹਾਂ 2-3 ਵਾਰ ਛਿੜਕਾਅ ਕਰਨਾ ਚਾਹੀਦਾ ਹੈ । ਪੌਦੇ ਵਲੋਂ ਜ਼ਮੀਨ ਵਿੱਚੋਂ ਲੋਹੇ ਦੀ ਪ੍ਰਾਪਤੀ ਅਸਰਦਾਰ ਨਹੀਂ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਬੁਟਿਆਂ ਵਿਚ ਨਾਈਟਰੋਜਨ ਤੱਤ ਦੇ ਮੁੱਖ ਕੰਮ ਦੱਸੋ
    ਉੱਤਰ- ਨਾਈਟਰੋਜਨ ਦੇ ਬੂਟਿਆਂ ਵਿੱਚ ਮੁੱਖ ਕੰਮ ਇਸ ਤਰ੍ਹਾਂ ਹਨ –

    1.     ਨਾਈਟਰੋਜਨ ਬੂਟੇ ਵਿਚਲੀ ਕਲੋਰੋਫਿਲ ਅਤੇ ਪ੍ਰੋਟੀਨ ਦਾ ਜ਼ਰੂਰੀ ਅੰਗ ਹੈ

    2.     ਨਾਈਟਰੋਜਨ ਦੀ ਠੀਕ ਮਾਤਰਾ ਕਾਰਨ ਬੂਟਿਆਂ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ

    3.     ਕਾਰਬੋਹਾਈਡਰੇਟਸ (Carbohydrates) ਦੀ ਵਰਤੋਂ ਠੀਕ ਤਰ੍ਹਾਂ ਕਰਨ ਵਿਚ ਸਹਾਇਕ ਹੈ

    4.     ਫ਼ਾਸਫੋਰਸ, ਪੋਟਾਸ਼ੀਅਮ ਅਤੇ ਹੋਰ ਖ਼ੁਰਾਕੀ ਤੱਤਾਂ ਦੀ ਸਹੀ ਵਰਤੋਂ ਕਰਨ ਵਿਚ ਸਹਾਇਤਾ ਕਰਦੀ ਹੈ

    ਪ੍ਰਸ਼ਨ 2. ਫ਼ਸਲਾਂ ਵਿੱਚ ਨਾਈਟਰੋਜਨ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ
    ਉੱਤਰ- ਨਾਈਟਰੋਜਨ ਤੱਤ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਹੇਠਲੇ ਪੱਤਿਆਂ ਵਿਚ ਦਿਖਾਈ ਦਿੰਦੀ ਹੈ । ਪੁਰਾਣੇ ਪੱਤੇ ਨੋਕਾਂ ਵੱਲੋਂ ਹੇਠਾਂ ਵੱਲ ਨੂੰ ਪੀਲੇ ਪੈਣ ਲੱਗ ਜਾਂਦੇ ਹਨ । ਜੇ ਘਾਟ ਬਣੀ ਰਹੇ ਤਾਂ ਪੀਲਾਪਣ ਉੱਪਰਲੇ ਪੱਤਿਆਂ ਵੱਲ ਵੱਧ ਜਾਂਦਾ ਹੈ । ਟਾਹਣੀਆਂ ਘੱਟ ਫੁੱਟਦੀਆਂ ਹਨ ਤੇ ਬੂਟੇ ਬੂਝਾ ਵੀ ਘੱਟ ਮਾਰਦੇ ਹਨ
    ਪੋਰੀਆਂ, ਬੱਲੀਆਂ ਜਾਂ ਛੱਲੀਆਂ ਛੋਟੀਆਂ ਰਹਿ ਜਾਂਦੀਆਂ ਹਨ । ਇਸ ਕਾਰਨ ਝਾੜ ਘੱਟਦਾ ਹੈ

    ਪ੍ਰਸ਼ਨ 3. ਫ਼ਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਫ਼ਾਸਫੋਰਸ ਤੱਤ ਦੀ ਘਾਟ ਪੂਰੀ ਕਰਨ ਲਈ ਡਾਈਮੋਨੀਅਮ ਫਾਸਫੇਟ (ਡਾਇਆ) ਜਾਂ ਸੁਪਰਫਾਸਫੇਟ ਖਾਦ ਦੀ ਲੋੜ ਅਨੁਸਾਰ ਸਿਫ਼ਾਰਿਸ਼ ਕੀਤੀ ਮਾਤਰਾ ਨੂੰ ਬੀਜ ਬੀਜਣ ਸਮੇਂ ਹੀ ਡਰਿਲ ਕਰ ਦਿੱਤਾ ਜਾਂਦਾ ਹੈ । ਇਹ ਤਤ ਜ਼ਮੀਨ ਵਿਚ ਇੱਕ ਥਾਂ ਤੋਂ ਦੂਸਰੀ ਥਾਂ ਤੇ ਚੱਲਣ ਦੇ ਸਮਰਥ ਨਹੀਂ ਹੈ । ਇਸ ਤੱਤ ਦੀ ਪੂਰਤੀ ਲਈ ਮਿਸ਼ਰਤ ਖਾਦਾਂ ਜਿਵੇਂ ਸੁਪਰਫਾਸਫੇਟ, ਐਨ.ਪੀ.ਕੇ., ਡੀ.ਏ.ਪੀ. ਆਦਿ ਦੀ ਵੀ ਵਰਤੋਂ ਕੀਤੀ ਜਾਂਦੀ ਹੈ । ਹਾੜ੍ਹੀ ਦੀਆਂ ਫ਼ਸਲਾਂ ਉੱਪਰ ਇਸ ਤੱਤ ਵਾਲੀ ਖਾਦ ਦਾ ਵਧੇਰੇ ਅਸਰ ਹੁੰਦਾ ਹੈ

    ਪ੍ਰਸ਼ਨ 4. ਫ਼ਸਲਾਂ ਵਿੱਚ ਜ਼ਿੰਕ ਦੀ ਘਾਟ ਆਉਣ ਦੇ ਮੁੱਖ ਕਾਰਨ ਅਤੇ ਪੁਰਤੀ ਬਾਰੇ ਦੱਸੋ
    ਉੱਤਰ- ਘਾਟ ਦੇ ਕਾਰਨ-ਜਿਹੜੀਆਂ ਜ਼ਮੀਨਾਂ ਵਿੱਚ ਫ਼ਾਸਫੋਰਸ ਤੱਤ ਅਤੇ ਕਾਰਬੋਨੇਟ ਦੀ ਮਾਤਰਾ ਵੱਧ ਹੁੰਦੀ ਹੈ । ਉਹਨਾਂ ਜ਼ਮੀਨਾਂ ਵਿੱਚ ਜ਼ਿੰਕ ਦੀ ਘਾਟ ਆਮ ਕਰਕੇ ਦੇਖੀ ਜਾਂਦੀ ਹੈ । ਜ਼ਿੰਕ ਦੀ ਪੂਰਤੀ-ਜ਼ਮੀਨ ਵਿੱਚ ਜ਼ਿੰਕ ਦੀ ਘਾਟ ਦੀ ਪੂਰਤੀ ਕਰਨ ਲਈ ਜ਼ਿੰਕ ਸਲਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ । ਜੇ ਜ਼ਿੰਕ ਦੀ ਘਾਟ ਵਧੇਰੇ ਹੋਵੇ ਤਾਂ ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ

    ਪ੍ਰਸ਼ਨ 5. ਫ਼ਸੰਲਾਂ ਵਿਚ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ਅਤੇ ਇਸਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ?
    ਉੱਤਰ-
    ਲੋਹੇ ਦੀ ਘਾਟ ਦੇ ਲੱਛਣ ਜਾਂ ਨਿਸ਼ਾਨੀਆਂ-

    1. ਲੋਹੇ ਦੀ ਘਾਟ ਦੇ ਲੱਛਣ ਪਹਿਲਾਂ ਨਵੇਂ ਪੱਤਿਆਂ ਤੇ ਦਿਖਾਈ ਦਿੰਦੇ ਹਨ
    2. ਪਹਿਲਾਂ ਨਾੜੀਆਂ ਦੇ ਵਿਚਕਾਰਲੇ ਹਿੱਸੇ ਤੇ ਪੀਲਾਪਣ ਨਜ਼ਰ ਆਉਂਦਾ ਹੈ ਤੇ ਬਾਅਦ ਵਿੱਚ ਨਾੜੀਆਂ ਵੀ ਪੀਲੀਆਂ ਹੋ ਜਾਂਦੀਆਂ ਹਨ
    3. ਜੇਕਰ ਵਧੇਰੇ ਘਾਟ ਹੋਵੇ ਤਾਂ ਪੱਤਿਆਂ ਦਾ ਰੰਗ ਉੱਡ ਜਾਂਦਾ ਹੈ ਤੇ ਇਹ ਚਿੱਟੇ ਹੋ ਜਾਂਦੇ ਹਨ । ਘਾਟ ਦੀ ਪੂਰਤੀ-ਲੋਹੇ ਦੀ ਘਾਟ ਦੀ ਪੂਰਤੀ ਹੇਠ ਲਿਖੇ ਅਨੁਸਾਰ ਕਰੋ

    ਜਦੋਂ ਪੀਲੇਪਣ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫ਼ਸਲ ਨੂੰ ਜਲਦੀ-ਜਲਦੀ ਭਰਵੇਂ ਪਾਣੀ ਦਿਉ । ਇਕ ਹਫ਼ਤੇ ਦੇ ਫ਼ਰਕ ਤੇ ਇੱਕ ਪ੍ਰਤੀਸ਼ਤ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਤੇ ਛਿੜਕਾਅ ਕਰਨਾ ਚਾਹੀਦਾ ਹੈ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ

    Lesson 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਪੰਜਾਬ ਦਾ ਕਿੰਨਾ ਰਕਬਾ ਖੇਤੀ ਹੇਠ ਹੈ ?
    ਉੱਤਰ-41.58 ਲੱਖ ਹੈਕਟੇਅਰ

    ਪ੍ਰਸ਼ਨ 2. ਦਰਮਿਆਨੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਹੋਣੇ ਚਾਹੀਦੇ ਹਨ ?
    ਉੱਤਰ- ਤਿੰਨ ਤੋਂ ਚਾਰ ਇੰਚ ਦੇ ਟਿਊਬਵੈੱਲ ਲਈ 10 ਤੋਂ 11 ਕਿਆਰੇ ਪ੍ਰਤੀ ਏਕੜ

    ਪ੍ਰਸ਼ਨ 3. ਝੋਨਾ ਲਗਾਉਣ ਤੋਂ ਬਾਅਦ ਕਿੰਨੇ ਦਿਨ ਪਾਣੀ ਖੇਤ ਵਿਚ ਖੜ੍ਹਾ ਰੱਖਣਾ ਚਾਹੀਦਾ ਹੈ ?
    ਉੱਤਰ- 15 ਦਿਨ

    ਪ੍ਰਸ਼ਨ 4. ਕਣਕ ਦੀ ਕਾਸ਼ਤ ਲਈ ਪਹਿਲਾ ਪਾਣੀ ਹਲਕਾ ਲਗਾਉਣ ਲਈ ਕਿਹੜੀ ਡਰਿੱਲ ਦੀ ਵਰਤੋਂ ਕਰਨੀ ਚਾਹੀਦੀ ਹੈ ?
    ਉੱਤਰ- ਜ਼ੀਰੋ ਟਿੱਲ ਡਰਿੱਲ ਦੀ

    ਪ੍ਰਸ਼ਨ 5. ਲੈਜ਼ਰ ਲੇਵਲਰ ਰਾਹੀਂ ਫ਼ਸਲਾਂ ਦੇ ਝਾੜ ਵਿਚ ਕਿੰਨਾ ਵਾਧਾ ਹੁੰਦਾ ਹੈ ?
    ਉੱਤਰ- 25-30%.

    ਪ੍ਰਸ਼ਨ 6. ਖੇਤਾਂ ਉੱਪਰ ਪਾਣੀ ਦੀ ਕਾਰਜ ਸਮਰੱਥਾ ਕਿੰਨੀ ਨਾਪੀ ਗਈ ਹੈ ?
    ਉੱਤਰ- 35 ਤੋਂ 40.

    ਪ੍ਰਸ਼ਨ 7. ਪੰਜਾਬ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਹਨ ?
    ਉੱਤਰ- ਕਣਕ ਤੇ ਝੋਨਾ

    ਪ੍ਰਸ਼ਨ 8. ਝੋਨੇ ਵਿੱਚ ਸਹੀ ਸਿੰਚਾਈ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
    ਉੱਤਰ- ਟੈਂਸ਼ੀਉਮੀਟਰ

    ਪ੍ਰਸ਼ਨ 9. ਘੱਟ ਪਾਣੀ ਲੈਣ ਵਾਲੀਆਂ ਕਿਸੇ ਦੋ ਫ਼ਸਲਾਂ ਦੇ ਨਾਂ ਲਿਖੋ
    ਉੱਤਰ- ਤੇਲ ਬੀਜ ਫ਼ਸਲਾਂ, ਨਰਮਾ

    ਪ੍ਰਸ਼ਨ 10. ਫ਼ਸਲਾਂ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਵਾਸ਼ਪੀਕਰਣ ਉੱਪਰ ਕੀ ਅਸਰ ਪੈਂਦਾ ਹੈ?
    ਉੱਤਰ- ਵਾਸ਼ਪੀਕਰਣ ਘੱਟ ਜਾਂਦਾ ਹੈ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਟੈਂਸ਼ੀਉਮੀਟਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ?
    ਉੱਤਰ- ਇਹ ਇੱਕ ਯੰਤਰ ਹੈ ਜੋ ਕੱਚ ਦੀ ਪਾਈਪ ਨਾਲ ਬਣਿਆ ਹੈ, ਇਸ ਨੂੰ ਫ਼ਸਲ ਵਾਲੀ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਪਹੁੰਚ ਜਾਂਦਾ ਹੈ ਤਾਂ ਹੀ ਖੇਤ ਵਿੱਚ ਪਾਣੀ ਦਿੱਤਾ ਜਾਂਦਾ ਹੈ

    ਪ੍ਰਸ਼ਨ 2. ਜ਼ੀਰੋ ਟਿੱਲ ਡਰਿੱਲ ਦਾ ਕੀ ਲਾਭ ਹੈ ?
    ਉੱਤਰ- ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ

    ਪ੍ਰਸ਼ਨ 3. ਲੈਜ਼ਰ ਲੈਵਲਰ (ਕੰਪਿਊਟਰ ਕਰਾਹਾ) ਦਾ ਕੀ ਲਾਭ ਹੈ ?
    ਉੱਤਰ- ਇਸ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਹੈ ਤੇ ਝਾੜ ਵੀ 15-20 ਵੱਧਦਾ ਹੈ!

    ਪ੍ਰਸ਼ਨ 4. ਕਿਹੜੀਆਂ ਫ਼ਸਲਾਂ ਦੀ ਕਾਸ਼ਤ ਵੱਟਾਂ ਤੇ ਕਰਨੀ ਚਾਹੀਦੀ ਹੈ ?
    ਉੱਤਰ- ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ ਵਧੇਰੇ ਹੁੰਦਾ ਹੈ; ਜਿਵੇਂਕਪਾਹ, ਸੂਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ

    ਪ੍ਰਸ਼ਨ 5. ਫੁਆਰਾ ਅਤੇ ਤੁੱਪਕਾ ਸਿੰਚਾਈ ਦਾ ਕੀ ਲਾਭ ਹੈ ?
    ਉੱਤਰ- ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ

    ਪ੍ਰਸ਼ਨ 6. ਮਲਚਿੰਗ (Mulching) ਕੀ ਹੁੰਦੀ ਹੈ ?
    ਉੱਤਰ- ਕਈ ਫ਼ਸਲਾਂ; ਜਿਵੇਂ- ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ । ਵਿਛਾਉਣ ਨਾਲ ਵਾਸ਼ਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਦੇ ਕਿਹਾ ਜਾਂਦਾ ਹੈ

    ਪ੍ਰਸ਼ਨ 7. ਸਿੰਚਾਈ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਦੇ ਨਾਂ ਲਿਖੋ
    ਉੱਤਰ- ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ

    1.     ਤੁਪਕਾ ਸਿੰਚਾਈ

    2.     ਫੁਆਰਾ ਸਿੰਚਾਈ

    3.     ਬੈਂਡ ਬਣਾ ਕੇ ਸਿੰਚਾਈ

    4.     ਵੱਟਾ ਜਾਂ ਖਾਲਾਂ ਬਣਾ ਕੇ ਸਿੰਚਾਈ

    ਪ੍ਰਸ਼ਨ 8. ਸਿੰਚਾਈ ਵਾਲੇ ਕਿਆਰਿਆਂ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
    ਉੱਤਰ- ਕਿਆਰਿਆਂ ਦਾ ਆਕਾਰ ਮਿੱਟੀ ਦੀ ਕਿਸਮ, ਜ਼ਮੀਨ ਦੀ ਢਾਲ, ਟਿਊਬਵੈੱਲ ਦੇ ਪਾਣੀ ਦੇ ਨਿਕਾਸ ‘ਤੇ ਨਿਰਭਰ ਕਰਦਾ ਹੈ

    ਪ੍ਰਸ਼ਨ 9. ਵਰਖਾ ਦੇ ਪਾਣੀ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ ?
    ਉੱਤਰ- ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦਾ ਪਾਣੀ ਸਿੰਚਾਈ ਅਤੇ ਪੁਰੜੀ ਲਈ ਵਰਤਿਆ ਜਾ ਸਕਦਾ ਹੈ । ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤ ਸਕਦੇ ਹਾਂ

    ਪ੍ਰਸ਼ਨ 10. ਖੇਤੀ ਵਿਭਿੰਨਤਾ ਰਾਹੀਂ ਪਾਣੀ ਦੀ ਕਿਵੇਂ ਬੱਚਤ ਕੀਤੀ ਜਾ ਸਕਦੀ ਹੈ ?
    ਉੱਤਰ- ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਝੋਨਾ ਅਤੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਪਾਣੀ ਦੀ ਬਹੁਤ ਮਾਤਰਾ ਵਿੱਚ ਲੋੜ ਪੈਂਦੀ ਹੈ । ਜੇ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਜਿਵੇਂ-ਮੱਕੀ, ਤੇਲ ਬੀਜ ਫ਼ਸਲਾਂ, ਦਾਲਾਂ, ਬਾਸਮਤੀ, ਨਰਮਾ, ਕੌਂ ਆਦਿ ਦੀ ਕਾਸ਼ਤ ਕੀਤੀ ਜਾਵੇ ਤਾਂ ਧਰਤੀ ਹੇਠਲਾ ਪਾਣੀ ਲੰਬੇ ਸਮੇਂ ਤੱਕ ਬਚਿਆ ਰਹਿ ਸਕਦਾ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ- 

    ਪ੍ਰਸ਼ਨ 1. ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਝੋਨੇ ਵਿੱਚ ਪਹਿਲੇ 15 ਦਿਨ ਪਾਣੀ ਖੜਾ ਰੱਖਣ ਤੋਂ ਬਾਅਦ 2-2 ਦਿਨ ਦੇ ਫ਼ਰਕ ਤੇ ਸਿੰਚਾਈ ਕਰਨ ਨਾਲ ਲਗਪਗ 25% ਪਾਣੀ ਬਚ ਸਕਦਾ ਹੈ । ਝੋਨੇ ਦੀ ਸਿੰਚਾਈ ਲਈ ਟੈਂਸ਼ਿਓਮੀਟਰ ਦੀ ਵਰਤੋਂ ਕਰਨ ਤੇ ਵੀ ਪਾਣੀ ਦੀ ਬੱਚਤ ਹੋ ਜਾਂਦੀ ਹੈ

    ਟੈਸ਼ੀਉਮੀਟਰ ਇਹ ਇੱਕ ਕੱਚ ਦੀ ਪਾਈਪ ਨਾਲ ਬਣਿਆ ਯੰਤਰ ਹੈ, ਇਸ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਚਲਾ ਜਾਂਦਾ ਹੈ ਤਾਂ ਹੀ ਪਾਣੀ ਦਿੱਤਾ ਜਾਂਦਾ ਹੈ

    ਪ੍ਰਸ਼ਨ 2. ਖੇਤੀ ਵਿੱਚ ਪਾਣੀ ਦੀ ਬੱਚਤ ਦੇ ਪੰਜ ਨੁਕਤੇ ਦੱਸੋ
    ਉੱਤਰ- ਖੇਤੀ ਵਿੱਚ ਪਾਣੀ ਦੀ ਬੱਚਤ ਦੇ ਨੁਕਤੇ-

    1.     ਝੋਨੇ ਵਿੱਚ ਟੈਸ਼ੀਊਮੀਟਰ ਯੰਤਰ ਦੀ ਵਰਤੋਂ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ

    2.     ਕਣਕ ਵਿੱਚ ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ

    3.     ਲੇਜ਼ਰ ਲੈਵਲਰ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਤੇ ਝਾੜ ਵੀ 15-20% ਵੱਧਦਾ ਹੈ

    4.     ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ ਵਧੇਰੇ ਹੁੰਦਾ ਹੈ; ਜਿਵੇਂ-ਕਪਾਹ, ਮੁਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ

    5.     ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ

    6.     ਕਈ ਫ਼ਸਲਾਂ ਜਿਵੇਂ-ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਸਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਕਿਹਾ ਜਾਂਦਾ ਹੈ

    ਪ੍ਰਸ਼ਨ 3. ਸਿੰਚਾਈ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਵਰਣਨ ਕਰੋ
    ਉੱਤਰ- ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ
    1. ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ ਕਿਆਰਾ ਤਰੀਕਾ
    2. ਤੁਪਕਾ ਸਿੰਚਾਈ ਡਰਿੱਪ ਸਿੰਚਾਈ
    3. ਫੁਆਰਾ ਸਿੰਚਾਈ
    4. ਵੱਟਾਂ ਜਾਂ ਖਾਲਾਂ ਬਣਾ ਕੇ ਸਿੰਚਾਈ
    5. ਬੈਂਡ ਬਣਾ ਕੇ ਸਿੰਚਾਈ

    1. ਖੇਤਾਂ ਨੂੰ ਖੁੱਲਾ ਪਾਣੀ ਦੇਣਾ-ਪੰਜਾਬ ਵਿੱਚ ਇਸ ਤਰੀਕੇ ਦੀ ਵਰਤੋਂ ਵਧੇਰੇ ਹੁੰਦੀ ਹੈ । ਇਸ ਤਰੀਕੇ ਵਿੱਚ ਖੇਤ ਨੂੰ ਪਾਣੀ ਇੱਕ ਨੱਕਾ ਵੱਢ ਕੇ ਦਿੱਤਾ ਜਾਂਦਾ ਹੈ । ਇਸ ਤਰੀਕੇ ਨਾਲ ਪਾਣੀ ਦੀ ਖਪਤ ਵੱਧ ਹੁੰਦੀ ਹੈ । ਕਿਆਰੇ ਦਾ ਆਕਾਰ ਕਈ ਗੱਲਾਂ ਤੇ ਨਿਰਭਰ ਕਰਦਾ ਹੈ । ਜਿਵੇਂ-ਮਿੱਟੀ ਦੀ ਕਿਸਮ, ਖੇਤ ਦੀ ਢਾਲ, ਟਿਊਬਵੈੱਲ ਦੇ ਪਾਣੀ ਦਾ ਨਿਕਾਸ ਆਦਿ । ਜੇ ਟਿਊਬਵੈੱਲ ਦਾ ਆਕਾਰ 3-4 ਇੰਚ ਹੋਵੇ ਤਾਂ ਰੇਤਲੀ ਜ਼ਮੀਨ ਵਿਚ ਪਾਣੀ ਲਾਉਣ ਲਈ ਕਿਆਰਿਆਂ ਦੀ ਗਿਣਤੀ 17-18, ਦਰਮਿਆਨੀ ਜ਼ਮੀਨ ਵਿੱਚ 10-11 ਅਤੇ ਭਾਰੀ ਜ਼ਮੀਨ ਵਿਚ 6-7 ਕਿਆਰੇ ਪ੍ਰਤੀ ਏਕੜ ਹੋਣੇ ਚਾਹੀਦੇ ਹਨ | ਕਣਕ ਅਤੇ ਝੋਨੇ ਨੂੰ ਪਾਣੀ ਲਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ

    2. ਤੁਪਕਾ ਸਿੰਚਾਈ-ਇਸ ਤਰੀਕੇ ਨੂੰ ਡਰਿੱਪ ਸਿੰਚਾਈ ਵੀ ਕਿਹਾ ਜਾਂਦਾ ਹੈ । ਇਹ ਨਵੇਂ ਜ਼ਮਾਨੇ ਦਾ ਵਿਕਸਿਤ ਸਿੰਚਾਈ ਤਰੀਕਾ ਹੈ । ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ । ਇਸ ਨੂੰ ਪਾਣੀ ਦੀ ਘਾਟ ਅਤੇ ਮਾੜੇ ਪਾਣੀ ਵਾਲੇ ਖੇਤਰਾਂ ਵਿੱਚ ਵਰਤਣਾ ਲਾਭਕਾਰੀ ਰਹਿੰਦਾ ਹੈ

    ਤੁਪਕਾ ਸਿੰਚਾਈ । ਇਸ ਢੰਗ ਵਿਚ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਪਾਣੀ ਬੂਟਿਆਂ ਦੇ ਨੇੜੇ ਦਿੱਤਾ ਜਾਂਦਾ ਹੈ ਪਰ ਬੰਦ-ਬੰਦ (ਤੁਪਕਾ)ਕਰਕੇ ਇਸੇ ਕਰਕੇ, ਇਸ ਦਾ ਨਾਂ ਤੁਪਕਾ ਸਿੰਚਾਈ ਪ੍ਰਣਾਲੀ ਹੈ । ਇਹ ਤਰੀਕਾ ਆਮ ਕਰਕੇ ਬਾਗਾਂ ਵਿੱਚ; ਜਿਵੇਂ-ਨਿੰਬੂ, ਅਨਾਰ, ਅਮਰੂਦ, ਪਪੀਤਾ, ਅੰਗੂਰ, ਅੰਬ, ਕਿਨੂੰ ਆਦਿ ਅਤੇ ਸਬਜ਼ੀਆਂ ਵਿੱਚ; ਜਿਵੇਂ-ਟਮਾਟਰ, ਗੋਭੀ, ਤਰਬੂਜ਼, ਖੀਰਾ, ਬੈਂਗਣ ਆਦਿ ਵਿਚ ਵਰਤਿਆ ਜਾਂਦਾ ਹੈ

    3. ਫੁਆਰਾ ਪ੍ਰਣਾਲੀ-ਇਹ ਵੀ ਇੱਕ ਵਧੀਆ ਸਿੰਚਾਈ ਪ੍ਰਣਾਲੀ ਹੈ । ਇਸ ਦੀ ਵਰਤੋਂ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਕੀਤੀ ਜਾਂਦੀ ਹੈ। ਕਿਉਂਕਿ ਇੱਥੇ ਜ਼ਮੀਨ ਨੂੰ ਪੱਧਰਾ ਕਰਨ ਦਾ ਖ਼ਰਚਾ ਬਹੁਤ ਹੁੰਦਾ ਹੈ । ਇਸ ਤਰੀਕੇ ਵਿੱਚ ਵੀ ਪਾਣੀ ਦੀ ਬਹੁਤ ਬੱਚਤ ਹੋ ਜਾਂਦੀ ਹੈ । ਇਹ ਤਰੀਕਾ ਅਪਣਾਉਣ ਨਾਲ ਫ਼ਸਲ ਦਾ ਝਾੜ ਤਾਂ ਵੱਧਦਾ ਹੀ ਹੈ । ਪਰ ਇਸ ਦੀ ਗੁਣਵੱਤਾ ਵੀ ਵੱਧਦੀ ਹੈ ॥ ਫੁਆਰਾ ਸਿੰਚਾਈ ਇਸ ਤਰੀਕੇ ਦੀ ਮੁੱਢਲੀ ਲਾਗਤ ਵਧੇਰੇ ਹੋਣ ਕਾਰਨ ਇਸ ਨੂੰ ਨਗਦੀ ਫ਼ਸਲਾਂ ਅਤੇ ਬਾਗਾਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ

    4. ਖੇਲਾਂ ਜਾਂ ਵੱਟਾਂ ਬਣਾ ਕੇ ਸਿੰਚਾਈ-ਇਸ ਤਰੀਕੇ ਵਿੱਚ ਵੱਟਾਂ ਬਣਾ ਕੇ ਜਾਂ ਖੇਲਾਂ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ

    5. ਬੈਂਡ ਬਣਾ ਕੇ ਸਿੰਚਾਈ-ਇਸ ਢੰਗ ਵਿਚ ਬੈਂਡ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ

    ਪ੍ਰਸ਼ਨ 4. ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਕੀ ਉਪਰਾਲੇ ਕਰ ਸਕਦੇ ਹਾਂ ?
    ਉੱਤਰ- ਮੱਧ ਪੰਜਾਬ ਦੇ 30% ਤੋਂ ਵੱਧ ਰਕਬੇ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਵੀ ਹੇਠਾਂ ਹੋ ਗਿਆ ਹੈ ਅਤੇ ਇਕ ਅੰਦਾਜ਼ੇ ਅਨੁਸਾਰ ਸਾਲ 2023 ਤੱਕ ਇਹ ਪੱਧਰ 160 ਫੁੱਟ ਤੋਂ ਵੀ ਹੇਠਾਂ ਹੋ ਜਾਣਾ ਹੈ । ਇਸ ਲਈ ਮੀਂਹ ਦੇ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ । ਇਸ ਕੰਮ ਲਈ ਆਮ ਲੋਕਾਂ ਤੇ ਸਰਕਾਰ ਨੂੰ ਰਲ-ਮਿਲ ਕੇ ਕੰਮ ਕਰਨ ਦੀ ਪੁਰਾਣੇ ਸੁੱਕੇ ਖੂਹਾਂ ਰਾਹੀਂ ਮੀਂਹ ਦੇ ਪਾਣੀ ਲੋੜ ਵੀ ਹੈ ਤੇ ਆਪਣੇ ਪੱਧਰ ਤੇ ਵੀ ਇਹ ਦੀ ਪੂਰਤੀ ਕੰਮ ਕਰਨਾ ਚਾਹੀਦਾ ਹੈ । ਸਾਨੂੰ ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦੇ ਪਾਣੀ ਦੀ ਵਰਤੋਂ ਸਿੰਚਾਈ ਵਾਸਤੇ ਕਰਨੀ ਚਾਹੀਦੀ ਹੈ । ਸਾਨੂੰ ਆਪਣੇ ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤਣਾ ਚਾਹੀਦਾ ਹੈ

    ਪ੍ਰਸ਼ਨ 5. ਖੇਤੀ ਵਿਭਿੰਨਤਾ ਨਾਲ ਪਾਣੀ ਦੀ ਬੱਚਤ ਤੇ ਸੰਖੇਪ ਨੋਟ ਲਿਖੋ :
    ਉੱਤਰ- ਇਹ ਸਮੇਂ ਦੀ ਮੰਗ ਹੈ ਕਿ ਅਸੀਂ ਜਿਸ ਤਰ੍ਹਾਂ ਵੀ ਹੋਵੇ ਪਾਣੀ ਨੂੰ ਬਚਾਈਏ ਕਿਉਂਕਿ ਪਾਣੀ ਦਾ ਜ਼ਮੀਨ ਹੇਠਲਾ ਪੱਧਰ 70 ਫੁੱਟ ਤੱਕ ਪੁੱਜ ਗਿਆ ਹੈ ਜੋ ਕਿ ਇੱਕ ਅੰਦਾਜ਼ੇ ਮੁਤਾਬਿਕ ਸਾਲ 2023 ਤੱਕ 160 ਫੁੱਟ ਤੋਂ ਵੀ ਹੇਠਾਂ ਪੁੱਜ ਜਾਣਾ ਹੈ । ਇਸ ਲਈ ਪਾਣੀ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਇਹਨਾਂ ਉਪਰਾਲਿਆਂ ਵਿਚੋਂ ਇੱਕ ਹੈ ਖੇਤੀ ਵਿਭਿੰਨਤਾ

    ਪੰਜਾਬ ਵਿੱਚ ਮੁੱਖ ਫ਼ਸਲਾਂ ਕਣਕ ਅਤੇ ਝੋਨਾ ਹੀ ਰਹੀਆਂ ਹਨ ਤੇ ਇਹਨਾਂ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ । ਇਸ ਲਈ ਹੁਣ ਅਜਿਹੀਆਂ ਫ਼ਸਲਾਂ ਲਾਉਣ ਦੀ ਲੋੜ ਹੈ ਜੋ ਘੱਟ ਪਾਣੀ ਮੰਗਦੀਆਂ ਹੋਣ, ਜਿਵੇਂ-ਦਾਲਾਂ, ਤੇਲ ਬੀਜ ਫ਼ਸਲਾਂ, ਜੌ, ਮੱਕੀ, ਬਾਸਮਤੀ, ਨਰਮਾ ਆਦਿ । ਇਸ ਤਰ੍ਹਾਂ ਖੇਤੀ ਵਿਭਿੰਨਤਾ ਲਿਆ ਕੇ ਅਸੀਂ ਪਾਣੀ ਦੀ ਬੱਚਤ ਕਰ ਸਕਦੇ ਹਾਂ ਤੇ ਪਾਣੀ ਨੂੰ ਲੰਬੇ ਸਮੇਂ ਤੱਕ ਬਚਾ ਸਕਦੇ ਹਾਂ |


    Lesson 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਝੋਨੇ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਆਉਣ ਵਾਲੇ ਕਿਸੇ ਇੱਕ ਨਦੀਨ ਦਾ ਨਾਮ ਲਿਖੋ
    ਉੱਤਰ- ਗੁੱਲੀ-ਡੰਡਾ |

    ਪ੍ਰਸ਼ਨ 2. ਕਣਕ ਵਿੱਚ ਚੌੜੀ ਪੱਤੀ ਵਾਲਾ ਕਿਹੜਾ ਨਦੀਨ ਆਉਂਦਾ ਹੈ ?
    ਉੱਤਰ- ਮੈਣਾ, ਮੈਣੀ, ਕੱਲਾ, ਜੰਗਲੀ ਪਾਲਕ

    ਪ੍ਰਸ਼ਨ 3. ਝੋਨੇ ਵਿੱਚ ਕਿਹੜਾ ਨਦੀਨ ਆਉਂਦਾ ਹੈ ?
    ਉੱਤਰ- ਸਵਾਂਕ, ਮੋਥਾ, ਘਰਿੱਲਾ, ਸਣੀ

    ਪ੍ਰਸ਼ਨ 4. ਫ਼ਸਲ ਅਤੇ ਨਦੀਨ ਜੰਮਣ ਤੋਂ ਪਹਿਲਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
    ਉੱਤਰ- ਟਰੈਫਲਾਨ

    ਪ੍ਰਸ਼ਨ 5. ਖੜੀ ਫ਼ਸਲ ਵਿੱਚ ਜਦ ਨਦੀਨ ਉੱਗੇ ਹੋਣ ਤਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ?
    ਉੱਤਰ- ਟੌਪਿਕ

    ਪ੍ਰਸ਼ਨ 6. ਸੁਰੱਖਿਅਤ ਹੈੱਡ ਲਾ ਕੇ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
    ਉੱਤਰ- ਰਾਉਂਡ ਅਪ

    ਪ੍ਰਸ਼ਨ 7. ਗੋਡੀ ਵਿੱਚ ਕੰਮ ਆਉਣ ਵਾਲੇ ਦੋ ਖੇਤੀ ਸੰਦਾਂ ਦੇ ਨਾਮ ਲਿਖੋ
    ਉੱਤਰ-ਖੁਰਪਾ, ਕਸੌਲਾ, ਵੀਲ ਹੋ, ਤ੍ਰਿਫਾਲੀ

    ਪ੍ਰਸ਼ਨ 8. ਨਦੀਨਾਂ ਨੂੰ ਕਾਬੂ ਕਰਨ ਲਈ ਵਰਤੇ ਜਾਣ ਵਾਲੇ ਕਿਸੇ ਇੱਕ ਕਾਸ਼ਤਕਾਰੀ ਢੰਗ ਦਾ ਨਾਮ ਲਿਖੋ
    ਉੱਤਰ- ਫ਼ਸਲਾਂ ਦੀ ਅਦਲਾ-ਬਦਲੀ ਕਰਕੇ

    ਪ੍ਰਸ਼ਨ 9. ਨਦੀਨਨਾਸ਼ਕਾਂ ਦੇ ਛਿੜਕਾਅ ਲਈ ਵਰਤੀ ਜਾਣ ਵਾਲੀ ਨੋਜ਼ਲ ਦਾ ਨਾਮ ਲਿਖੋ
    ਉੱਤਰ- ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ

    ਪ੍ਰਸ਼ਨ 10. ਕੀ ਇੱਕ ਖੇਤ ਵਿੱਚ ਲਗਾਤਾਰ ਇੱਕੋ ਕਿਸਮ ਦੇ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ?
    ਉੱਤਰ- ਇਕੋ ਗਰੁੱਪ ਦੇ ਨਦੀਨਨਾਸ਼ਕ ਨਹੀਂ ਵਰਤਣੇ ਚਾਹੀਦੇ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ

    ਪ੍ਰਸ਼ਨ 1. ਨਦੀਨ ਕੀ ਹੁੰਦੇ ਹਨ ?
    ਉੱਤਰ- ਮੁੱਖ ਫ਼ਸਲ ਵਿਚ ਉੱਗੇ ਅਣਚਾਹੇ, ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਹੀ ਉੱਗਦੇ ਹਨ ਤੇ ਫ਼ਸਲ ਦੀ ਖ਼ੁਰਾਕ, ਪਾਣੀ ਤੇ ਰੌਸ਼ਨੀ ਲੈਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ

    ਪ੍ਰਸ਼ਨ 2. ਘਾਹ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
    ਉੱਤਰ- ਘਾਹ ਵਾਲੇ ਨਦੀਨ ਦੇ ਪੱਤੇ ਲੰਬੇ, ਪਤਲੇ ਅਤੇ ਨਾੜੀਆਂ ਸਿੱਧੀਆਂ ਲੰਬੀਆਂਲੰਬੀਆਂ ਹੁੰਦੀਆਂ ਹਨ

    ਪ੍ਰਸ਼ਨ 3. ਚੌੜੀ ਪੱਤੀ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੈ ?
    ਉੱਤਰ- ਇਹਨਾਂ ਨਦੀਨਾਂ ਦੇ ਪੱਤੇ ਚੌੜੇ ਹੁੰਦੇ ਹਨ ਅਤੇ ਨਾੜੀਆਂ ਦਾ ਸਮੂਹ ਹੁੰਦਾ ਹੈ

    ਪ੍ਰਸ਼ਨ 4. ਫ਼ਸਲਾਂ ਵਿੱਚ ਨਦੀਨਾਂ ਦੀ ਕਿਸਮ ਅਤੇ ਬਹੁਲਤਾ ਕਿਸ ਉੱਪਰ ਨਿਰਭਰ ਕਰਦੀ ਹੈ ?
    ਉੱਤਰ- ਨਦੀਨਾਂ ਦੀ ਕਿਸਮ ਅਤੇ ਬਹੁਲਤਾ ਫ਼ਸਲੀ ਚੱਕਰ, ਖਾਦਾਂ ਦੀ ਮਾਤਰਾ, ਪਾਣੀ ਦੇ ਸਾਧਨ, ਮਿੱਟੀ ਦੀ ਕਿਸਮ ਤੇ ਨਿਰਭਰ ਕਰਦੀ ਹੈ

    ਪ੍ਰਸ਼ਨ 5. ਗੋਡੀ ਕਰਨ ਵਿੱਚ ਕਿਹੜੀਆਂ ਮੁਸ਼ਕਿਲਾਂ ਆਉਂਦੀਆਂ ਹਨ ?
    ਉੱਤਰ- ਗੋਡੀ ਮਹਿੰਗੀ ਪੈਂਦੀ ਹੈ, ਸਮਾਂ ਵੀ ਵਧੇਰੇ ਲੱਗਦਾ ਹੈ, ਕਈ ਵਾਰ ਗੋਡੀ ਕਰਨ ਲਈ ਮਜ਼ਦੂਰ ਨਹੀਂ ਮਿਲਦੇ ਅਤੇ ਸਾਉਣੀ ਦੇ ਮੌਸਮ ਵਿਚ ਬਾਰਸ਼ਾਂ ਕਾਰਨ ਗੋਡੀ ਕਰਨੀ ਸੰਭਵ ਨਹੀਂ ਹੁੰਦੀ

    ਪ੍ਰਸ਼ਨ 6. ਸਾਉਣੀ ਦੇ ਨਦੀਨ ਵੱਡੀ ਸਮੱਸਿਆ ਕਿਉਂ ਪੈਦਾ ਕਰਦੇ ਹਨ ?
    ਉੱਤਰ- ਸਾਉਣੀ ਦੀਆਂ ਫ਼ਸਲਾਂ ਸਮੇਂ ਵਰਖਾ ਵਧੇਰੇ ਹੋਣ ਕਾਰਨ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਨਦੀਨ ਵਧੀਆ ਢੰਗ ਨਾਲ ਫਲਦੇ-ਫੁਲਦੇ ਹਨ, ਇਸ ਲਈ ਇਹ ਵੱਡੀ ਸਮੱਸਿਆ ਪੈਦਾ ਕਰਦੇ ਹਨ

    ਪ੍ਰਸ਼ਨ 7. ਨਦੀਨਨਾਸ਼ਕਾਂ ਦਾ ਛਿੜਕਾਅ ਕਿਹੋ ਜਿਹੇ ਮੌਸਮ ਵਿੱਚ ਕਰਨਾ ਚਾਹੀਦਾ ਹੈ ?
    ਉੱਤਰ- ਨਦੀਨਨਾਸ਼ਕਾਂ ਦਾ ਛਿੜਕਾਅ ਸ਼ਾਂਤ ਮੌਸਮ ਵਾਲੇ ਦਿਨ ਕਰਨਾ ਚਾਹੀਦਾ ਹੈ ਜਦੋਂ ਹਵਾ ਨਾ ਚਲਦੀ ਹੋਵੇ

    ਪ੍ਰਸ਼ਨ 8. ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕੀਤੀ ਜਾ ਸਕਦੀ ਹੈ । ਇਸ ਵਿਚ ਫ਼ਸਲਾਂ ਦੀ ਅਦਲਾ-ਬਦਲੀ ਕਰ ਕੇ ਇਸ ਨਦੀਨ ਦੀ ਰੋਕਥਾਮ ਕੀਤੀ ਜਾ ਸਕਦੀ ਹੈ

    ਪ੍ਰਸ਼ਨ 9. ਹਾੜ੍ਹੀ ਦੀਆਂ ਫ਼ਸਲਾਂ ਵਿੱਚ ਆਉਣ ਵਾਲੇ ਨਦੀਨਾਂ ਦੇ ਨਾਮ ਲਿਖੋ
    ਉੱਤਰ- ਹਾੜ੍ਹੀ ਦੀਆਂ ਫ਼ਸਲਾਂ ਵਿਚ ਗੁੱਲੀ ਡੰਡਾ, ਜੰਧਰ, ਜੰਗਲੀ ਜਵੀ, ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬਟਨ ਬੂਟੀ, ਜੰਗਲੀ ਮਟਰੀ, ਬਿੱਲੀ ਬੂਟੀ, ਕੱਲਾ, ਪਿੱਤ-ਪਾਪੜਾ ਆਦਿ ਹਨ

    ਪ੍ਰਸ਼ਨ 10. ਨਦੀਨ ਫ਼ਸਲਾਂ ਨਾਲ ਕਿਹੜੇ-ਕਿਹੜੇ ਊਰਜਾ ਸਰੋਤਾਂ ਲਈ ਮੁਕਾਬਲਾ ਕਰਦੇ ਹਨ ?
    ਉੱਤਰ- ਨਦੀਨ ਖਾਦਾਂ, ਪਾਣੀ, ਸੂਰਜੀ ਰੋਸ਼ਨੀ, ਖ਼ੁਰਾਕੀ ਤੱਤ ਆਦਿ ਊਰਜਾ ਸਰੋਤਾਂ ਲਈ ਫ਼ਸਲਾਂ ਨਾਲ ਮੁਕਾਬਲਾ ਕਰਦੇ ਹਨ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

    ਪ੍ਰਸ਼ਨ 1. ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨਾ ਕਿਉਂ ਜ਼ਰੂਰੀ ਹੈ ?
    ਉੱਤਰ- ਫ਼ਸਲਾਂ ਵਿੱਚ ਕੁੱਝ ਅਣਚਾਹੇ ਤੇ ਬੇਲੋੜੇ ਪੌਦੇ ਆਪਣੇ ਆਪ ਉੱਗ ਪੈਂਦੇ ਹਨ ਜਿਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ । ਇਹਨਾਂ ਦਾ ਖੇਤਾਂ ਵਿੱਚ ਮੁੱਖ ਫ਼ਸਲ ਨਾਲ ਉੱਗਣਾ ਹਾਨੀਕਾਰਕ ਹੁੰਦਾ ਹੈ । ਇਹ ਮੁੱਖ ਫ਼ਸਲ ਨਾਲ ਸੂਰਜੀ ਰੋਸ਼ਨੀ, ਜ਼ਮੀਨ ਵਿਚੋਂ ਪ੍ਰਾਪਤ ਖੁਰਾਕੀ ਤੱਤਾਂ, ਹਵਾ, ਖਾਦਾਂ, ਪਾਣੀ ਆਦਿ ਲਈ ਮੁੱਖ ਫ਼ਸਲ ਦੇ ਪੌਦਿਆਂ ਨਾਲ ਮੁਕਾਬਲਾ ਕਰਦੇ ਹਨ । ਨਦੀਨਾਂ ਦੇ ਕਾਰਨ ਮੁੱਖ ਫ਼ਸਲ ਦੀ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ ਤੇ ਇਸ ਦਾ ਝਾੜ ਵੀ ਘੱਟ ਜਾਂਦਾ ਹੈ । ਇਸ ਲਈ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਕਰਨਾ ਜ਼ਰੂਰੀ ਹੋ ਜਾਂਦਾ ਹੈ

    ਪ੍ਰਸ਼ਨ 2. ਕਾਸ਼ਤਕਾਰੀ ਢੰਗ ਨਾਲ ਨਦੀਨਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
    ਉੱਤਰ- ਨਦੀਨਾਂ ਨੂੰ ਕਾਬੂ ਕਰਨ ਲਈ ਕਈ ਵਾਰ ਕਾਸ਼ਤਕਾਰੀ ਢੰਗ ਵੀ ਵਰਤਿਆ ਜਾਂਦਾ ਹੈ । ਕਈ ਨਦੀਨ ਇਕੋ ਹੀ ਫ਼ਸਲ ਬੀਜਣ ਤੇ ਆਉਂਦੇ ਹਨ, ਅਜਿਹਾ ਇਸ ਲਈ ਹੁੰਦਾ ਹੈ ਕਿ ਨਦੀਨ ਦੀਆਂ ਮੁੱਢਲੀਆਂ ਲੋੜਾਂ ਇਸ ਮੁੱਖ ਫ਼ਸਲ ਤੋਂ ਪੂਰੀਆਂ ਹੁੰਦੀਆਂ ਹਨ। ਜਿਵੇਂ ਕਣਕ ਦੀ ਫ਼ਸਲ ਵਿਚ ਗੁੱਲੀ ਡੰਡਾ | ਅਜਿਹੇ ਨਦੀਨਾਂ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾ-ਬਦਲੀ ਕਰਕੇ ਬੀਜਾਈ ਕੀਤੀ ਜਾਂਦੀ ਹੈ। ਵਧੇਰੇ ਬੁਝਾ ਮਾਰਨ ਵਾਲੀਆਂ ਕਿਸਮਾਂ ਬੀਜ. ਕੇ ਅਤੇ ਦੋਹਰੀ ਬੌਣੀ ਕਰਕੇ ਫ਼ਸਲ ਬੀਜੀ ਜਾਵੇ ਤਾਂ ਵੀ ਨਦੀਨ ਘੱਟ ਹੁੰਦੇ ਹਨ । ਖਾਦ ਨੂੰ ਛੱਟੇ ਦੀ ਥਾਂ ਪੋਰ ਕਰਨ ਨਾਲ, ਦੋ ਪਾਸੀ ਬੀਜਾਈ ਕਰਨ ਨਾਲ, ਸਿਆੜਾਂ ਵਿਚ ਫਾਸਲਾ ਘਟਾਉਣ ਨਾਲ ਵੀ ਨਦੀਨਾਂ ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲਦੀ ਹੈ

    ਪ੍ਰਸ਼ਨ 3. ਨਦੀਨਨਾਸ਼ਕ ਕੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਵਰਤਣ ਦੇ ਕੀ ਲਾਭ ਹਨ ?
    ਉੱਤਰ- ਇਹ ਰਸਾਇਣਿਕ ਦਵਾਈਆਂ ਹਨ, ਜੋ ਨਦੀਨਾਂ ਨੂੰ ਮਾਰ ਦਿੰਦੀਆਂ ਹਨ । ਇਹ ਨਦੀਨਾਂ ਦੀ ਰੋਕਥਾਮ ਦਾ ਇੱਕ ਅਸਰਦਾਇਕ ਤਰੀਕਾ ਹੈ । ਇਸ ਵਿਚ ਫ਼ਸਲ ਵਿਚ ਨਦੀਨ ਜੰਮਣ ਤੋਂ ਪਹਿਲਾਂ ਹੀ ਮਾਰੇ ਜਾ ਸਕਦੇ ਹਨ, ਇਸ ਤਰ੍ਹਾਂ ਇਹ ਫ਼ਸਲ ਨਾਲ ਖਾਦ, ਹਵਾ, ਪਾਣੀ, ਰੌਸ਼ਨੀ, ਖ਼ੁਰਾਕੀ ਤੱਤਾਂ ਲਈ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦੇ ਅਤੇ ਇਸ ਤਰ੍ਹਾਂ ਫ਼ਸਲ ਦਾ ਝਾੜ ਵੀ ਵੱਧਦਾ ਹੈ ਤੇ ਗੁਣਵੱਤਾ ਵੀ । ਪਰ ਇਹਨਾਂ ਦਵਾਈਆਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ

    ਪ੍ਰਸ਼ਨ 4. ਵਰਤਣ ਦੇ ਸਮੇਂ ਅਨੁਸਾਰ, ਨਦੀਨਨਾਸ਼ਕਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਹਨ ?
    ਉੱਤਰ- ਵਰਤਣ ਦੇ ਸਮੇਂ ਅਨੁਸਾਰ ਨਦੀਨਨਾਸ਼ਕਾਂ ਦੀਆਂ ਚਾਰ ਸ਼੍ਰੇਣੀਆਂ ਹੁੰਦੀਆਂ ਹਨ

    1.     ਬੀਜਾਈ ਲਈ ਖੇਤ ਤਿਆਰ ਕਰਕੇ ਫ਼ਸਲ ਬੀਜਣ ਤੋਂ ਪਹਿਲਾਂ

    2.     ਫ਼ਸਲ ਉੱਗਣ ਤੋਂ ਪਹਿਲਾਂ

    3.     ਖੜੀ ਫ਼ਸਲ ਵਿਚ

    4.     ਖ਼ਾਲੀ ਥਾਂਵਾਂ ਤੇ ਵਰਤੋਂ

    ਪ੍ਰਸ਼ਨ 5 ਨਦੀਨਨਾਸ਼ਕਾਂ ਦੇ ਛਿੜਕਾਅ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
    ਉੱਤਰ- ਨਦੀਨਨਾਸ਼ਕਾਂ ਦੇ ਛਿੜਕਾਅ ਸਮੇਂ ਸਾਵਧਾਨੀਆਂ-

    ·        ਨਦੀਨਨਾਸ਼ਕਾਂ ਦੀ ਵਰਤੋਂ ਸਮੇਂ ਹੱਥਾਂ ਵਿਚ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ |

    ·        ਨਦੀਨਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਸਦਾ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ

    ·        ਨਦੀਨਨਾਸ਼ਕਾਂ ਦੀ ਵਰਤੋਂ ਸ਼ਾਂਤ ਮੌਸਮ ਵਾਲੇ ਦਿਨ ਹੀ ਕਰਨੀ ਚਾਹੀਦੀ ਹੈ

    ·        ਫ਼ਸਲ ਜੰਮਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਦੀ ਵਰਤੋਂ ਸਵੇਰੇ ਜਾਂ ਸ਼ਾਮ ਸਮੇਂ ਹੀ ਕਰਨੀ ਚਾਹੀਦੀ ਹੈ, ਦੁਪਹਿਰ ਵੇਲੇ ਨਹੀਂ ਕਰਨੀ ਚਾਹੀਦੀ

    ·        ਨਦੀਨਨਾਸ਼ਕਾਂ ਨੂੰ ਬੱਚਿਆਂ ਤੋਂ ਦੂਰ ਤਾਲੇ ਅੰਦਰ ਰੱਖੋ

    ·        ਨਦੀਨਨਾਸ਼ਕ ਖ਼ਰੀਦਦੇ ਸਮੇਂ ਦੁਕਾਨਦਾਰ ਤੋਂ ਪੱਕਾ ਬਿਲ ਜ਼ਰੂਰ ਲੈਣਾ ਚਾਹੀਦਾ ਹੈ

    ·        ਨਦੀਨਨਾਸ਼ਕਾਂ ਦਾ ਘੋਲ ਛਿੜਕਾਅ ਵਾਲੇ ਪੰਪ ਵਿਚ ਪਾਉਣ ਤੋਂ ਪਹਿਲਾਂ ਹੀ ਤਿਆਰ ਕਰਨਾ ਚਾਹੀਦਾ ਹੈ

    ·        ਨਦੀਨਨਾਸ਼ਕ ਦਾ ਛਿੜਕਾਅ ਸਾਰੀ ਫ਼ਸਲ ਉੱਪਰ ਇਕਸਾਰ ਕਰਨਾ ਚਾਹੀਦਾ ਹੈ




    Lesson 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ


    ਪਾਠ-ਪੁਸਤਕ ਦੇ ਪ੍ਰਸ਼ਨ :
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਝੋਨੇ ਦੀ ਫ਼ਸਲ ਦੀ ਕਿਸ ਬੀਮਾਰੀ ਨਾਲ ਬੰਗਾਲ ਵਿੱਚ ਅਕਾਲ ਪਿਆ ?
    ਉੱਤਰ- ਭੂਰੇ ਧੱਬਿਆਂ ਦੀ ਬੀਮਾਰੀ

    ਪ੍ਰਸ਼ਨ 2. ਪੰਜਾਬ ਵਿੱਚ ਨਰਮੇ ਦੀ ਫ਼ਸਲ ਦਾ 1996-2002 ਤੱਕ ਕਿਸ ਕੀੜੇ ਨੇ ਸਭ ਤੋਂ ਵੱਧ ਨੁਕਸਾਨ ਕੀਤਾ?
    ਉੱਤਰ- ਅਮਰੀਕਨ ਸੁੰਡੀ

    ਪ੍ਰਸ਼ਨ 3. ਉਨ੍ਹਾਂ ਫ਼ਸਲਾਂ ਨੂੰ ਕੀ ਕਹਿੰਦੇ ਹਨ, ਜਿਨ੍ਹਾਂ ਵਿੱਚ ਕਿਸੇ ਹੋਰ ਜੀਵ-ਜੰਤੂ ਦੇ ਜੀਨ ਜਾਂਦੇ ਹਨ ?
    ਉੱਤਰ- ਟਰਾਂਸਜੀਨਕ

    ਪ੍ਰਸ਼ਨ 4. ਕੀ ਰਸਾਇਣਿਕ ਦਵਾਈਆਂ ਮਨੁੱਖ ਲਈ ਹਾਨੀਕਾਰਕ ਹਨ ?
    ਉੱਤਰ- ਰਸਾਇਣਿਕ ਦਵਾਈਆਂ ਮਨੁੱਖਾਂ ਲਈ ਹਾਨੀਕਾਰਕ ਹਨ ਕਿਉਂਕਿ ਇਹ ਜ਼ਹਿਰ ਹੁੰਦੀ ਹੈ

    ਪ੍ਰਸ਼ਨ 5. ਕਿਸੇ ਇਕ ਫ਼ਸਲ ਦੇ ਜੀਵਾਣੂ ਰੋਗ ਦਾ ਨਾਮ ਦੱਸੋ
    ਉੱਤਰ- ਤਣੇ ਦਾ ਗਲਣਾ

    ਪ੍ਰਸ਼ਨ 6. ਕਿਸੇ ਇਕ ਫ਼ਸਲ ਦੇ ਵਿਸ਼ਾਣੂ ਰੋਗ ਦਾ ਨਾਮ ਦੱਸੋ
    ਉੱਤਰ- ਨੂਠੀ ਰੋਗ

    ਪ੍ਰਸ਼ਨ 7. ਕੋਈ ਦੋ ਰਸ ਚੂਸਣ ਵਾਲੇ ਕੀੜਿਆਂ ਦੇ ਨਾਮ ਦੱਸੋ
    ਉੱਤਰ- ਤੇਲਾ, ਚੇਪਾ

    ਪ੍ਰਸ਼ਨ 8. ਕੋਈ ਦੋ ਫ਼ਲਾਂ ਅਤੇ ਤਣਾ ਛੇਦਕ ਕੀੜਿਆਂ ਦਾ ਨਾਂ ਦੱਸੋ
    ਉੱਤਰ- ਕਮਾਦ ਦਾ ਗੜੂਆਂ, ਚਿੱਤਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ, ਮੱਕੀ ਦੀ ਸ਼ਾਖ ਦੀ ਮੱਖੀ

    ਪ੍ਰਸ਼ਨ 9. ਪੌਦਿਆਂ ਦੀਆਂ ਬਿਮਾਰੀਆਂ ਦਾ ਫੈਲਾਉ ਕਿਵੇਂ ਹੁੰਦਾ ਹੈ ?
    ਉੱਤਰ- ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ, ਮੀਂਹ ਅਤੇ ਤੇਜ਼ ਹਵਾ ਕਾਰਨ

    ਪ੍ਰਸ਼ਨ 10. ਕੀ ਇੱਕ ਕੀੜਾ ਕਈ ਫ਼ਸਲਾਂ ਤੇ ਨੁਕਸਾਨ ਕਰ ਸਕਦਾ ਹੈ ? ਉਦਾਹਰਨ ਦਿਉ
    ਉੱਤਰ- ਹਾਂ, ਕਰ ਸਕਦਾ ਹੈ; ਜਿਵੇਂ ਤੇਲਾ, ਨਰਮਾ, ਮੱਕੀ, ਝੋਨਾ ਆਦਿ ਨੂੰ ਨੁਕਸਾਨ ਕਰਦਾ ਹੈ

    (ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਪੌਦ ਸੁਰੱਖਿਆ ਦੇ ਕਿਹੜੇ-ਕਿਹੜੇ ਢੰਗ ਹਨ ?
    ਉੱਤਰ- ਪੌਦ ਸੁਰੱਖਿਆ ਦੇ ਢੰਗ ਹਨ-ਰਸਾਇਣਿਕ ਦਵਾਈਆਂ, ਰੋਗ ਸਹਿਣ ਕਰਨ ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ ਵਾਲੀਆਂ ਕਿਸਮਾਂ, ਮਿੱਤਰ ਕੀੜਿਆਂ ਦੀ ਵਰਤੋਂ, ਫ਼ਸਲ ਕਾਸ਼ਤ ਸੰਬੰਧੀ ਸੁਚੱਜੇ ਤਰੀਕੇ ਜਿਵੇਂ ਬੀਜਾਈ ਦਾ ਸਮਾਂ, ਸਿੰਚਾਈ ਅਤੇ ਖਾਦ ਪ੍ਰਬੰਧ ਅਤੇ ਕਈ ਮਕੈਨੀਕਲ ਤਰੀਕੇ

    ਪ੍ਰਸ਼ਨ 2. ਟਰਾਂਸਜੀਨਕ ਵਿਧੀ ਕੀ ਹੁੰਦੀ ਹੈ ?
    ਉੱਤਰ- ਇਹ ਪੌਦ ਸੁਰੱਖਿਆ ਦਾ ਸਭ ਤੋਂ ਆਧੁਨਿਕ ਢੰਗ ਹੈ । ਇਸ ਵਿਧੀ ਵਿੱਚ ਕਿਸੇ ਵੀ ਜੀਵ-ਜੰਤੂ ਤੋਂ ਲੋੜੀਂਦੇ ਜੀਨ ਫ਼ਸਲਾਂ ਵਿੱਚ ਪਾ ਕੇ ਪੌਦ ਸੁਰੱਖਿਆ ਕੀਤੀ ਜਾ ਸਕਦੀ ਹੈ

    ਪ੍ਰਸ਼ਨ 3. ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਿਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ?
    ਉੱਤਰ- ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਾਲ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ

    ਪ੍ਰਸ਼ਨ 4. ਵੱਖ-ਵੱਖ ਫ਼ਸਲਾਂ ਦੇ ਰਸ ਚੂਸਣ ਵਾਲੇ ਕੀੜੇ ਕਿਹੜੇ ਹਨ ?
    ਉੱਤਰ:

    ਲੜੀ ਨੰ:

    ਰਸ ਚੂਸਣ ਵਾਲਾ ਕੀੜਾ

    ਫ਼ਸਲ ਦਾ ਨਾਂ

    1.

    ਤੇਲਾ

    ਨਰਮਾ, ਭਿੰਡੀ, ਅੰਬ ਆਦਿ

    2.

    ਚੇਪਾ

    ਤੇਲ ਬੀਜ, ਕਣਕ, ਆੜੂ ਆਦਿ

    3.

    ਚਿੱਟੀ ਮੱਖੀ

    ਨਰਮਾ, ਟਮਾਟਰ, ਪਪੀਤਾ ਆਦਿ

    4.

    ਮਿੱਲੀ ਬੱਗ

    ਨਰਮਾ, ਅੰਬ, ਨਿੰਬੂ ਜਾਤੀ ਦੇ ਫ਼ਲ ਆਦਿ ।

    ਪ੍ਰਸ਼ਨ 5. ਵਿਸ਼ਾਣੂ ਰੋਗ ਦਾ ਫੈਲਾਓ ਕਿਵੇਂ ਹੁੰਦਾ ਹੈ ਅਤੇ ਇਸ ਦੀ ਕੀ ਰੋਕਥਾਮ ਹੈ ?
    ਉੱਤਰ- ਪੌਦਿਆਂ ਵਿੱਚ ਕੀੜਿਆਂ-ਮਕੌੜਿਆਂ ਦੁਆਰਾ ਵਿਸ਼ਾਣੂ ਰੋਗ ਫੈਲਦਾ ਹੈ ਇਹਨਾਂ ਦੀ ਅਸਰਦਾਰ ਰੋਕਥਾਮ ਬਹੁਤ ਮੁਸ਼ਕਿਲ ਹੁੰਦੀ ਹੈ

    ਪ੍ਰਸ਼ਨ 6. ਉੱਲੀ ਨਾਲ ਹੋਣ ਵਾਲੀਆਂ ਫ਼ਸਲਾਂ ਦੀਆਂ ਮੁੱਖ ਬੀਮਾਰੀਆਂ ਕਿਹੜੀਆਂ ਹਨ ?
    ਉੱਤਰ- ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨ-ਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੇ ਰੋਗ

    ਪ੍ਰਸ਼ਨ 7. ਕੀੜੇ ਮਕੌੜਿਆਂ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਰਕੇ ਉਹ ਧਰਤੀ ਉੱਪਰ ਵਧੇਰੇ ਗਿਣਤੀ ਵਿੱਚ ਮੌਜੂਦ ਹਨ ?
    ਉੱਤਰ- ਸਰੀਰਕ ਬਣਤਰ, ਵਧਣ-ਫੁੱਲਣ ਦਾ ਢੰਗ, ਵੱਖੋ-ਵੱਖਰੇ ਭੋਜਨ ਪਦਾਰਥਾਂ ਨੂੰ ਖਾਣ ਦੀ ਸਮਰੱਥਾ, ਫੁਰਤੀਲਾਪਨ ਆਦਿ ਅਜਿਹੇ ਗੁਣ ਹਨ

    ਪ੍ਰਸ਼ਨ 8. ਤਣਾ ਛੇਦਕ ਅਤੇ ਫ਼ਲ ਛੇਦਕ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
    ਉੱਤਰ- ਇਹ ਕੀੜੇ ਪੌਦੇ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ-ਤਣੇ ਵਿੱਚ ਛੇਕ ਕਰਦੇ ਹਨ, ਸਬਜ਼ੀਆਂ ਤੇ ਫ਼ਲਾਂ ਦੇ ਅੰਦਰ ਵੜ ਜਾਂਦੇ ਹਨ

    ਪ੍ਰਸ਼ਨ 9. ਪੱਤਿਆਂ ਤੇ ਖਾਣ ਵਾਲੇ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
    ਉੱਤਰ- ਇਹ ਕੀੜੇ ਪੱਤਿਆਂ ਨੂੰ ਖਾ ਕੇ ਪੌਦੇ ਦੀ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੇ ਹਨ

    ਪ੍ਰਸ਼ਨ 10. ਰਸਾਇਣਿਕ ਦਵਾਈਆਂ ਦੀ ਵਰਤੋਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ?
    ਉੱਤਰ- ਰਸਾਇਣਿਕ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ, ਵਰਤੋਂ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ, ਜੇ ਇਹਨਾਂ ਦੀ ਜ਼ਹਿਰ ਚੜ੍ਹ ਜਾਵੇ ਤਾਂ ਤੁਰੰਤ ਡਾਕਟਰ ਨੂੰ ਬੁਲਾ ਲੈਣਾ ਚਾਹੀਦਾ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

    ਪ੍ਰਸ਼ਨ 1. ਹਾਨੀਕਾਰਕ ਕੀੜੇ ਫ਼ਸਲਾਂ ਨੂੰ ਕਿਹੜੇ-ਕਿਹੜੇ ਢੰਗ ਨਾਲ ਨੁਕਸਾਨ ਪਹੁੰਚਾਉਂਦੇ ਹਨ ?
    ਉੱਤਰ- ਹਾਨੀਕਾਰਕ ਕੀੜੇ ਫ਼ਸਲਾਂ ਨੂੰ ਵੱਖ-ਵੱਖ ਢੰਗਾਂ ਨਾਲ ਨੁਕਸਾਨ ਪਹੁੰਚਾਉਂਦੇ ਹਨ –
    1. ਕਈ ਕੀੜੇ ਜਿਵੇਂ ਤੇਲਾ, ਚੇਪਾ, ਚਿੱਟੀ ਮੱਖੀ, ਮਿੱਲੀ ਬਗ ਆਦਿ ਪੱਤਿਆਂ ਵਿਚੋਂ ਰਸ ਚੂਸ ਕੇ ਇਹਨਾਂ ਵਿਚੋਂ ਹਰਾ ਮਾਦਾ ਅਤੇ ਖਣਿਜ ਪਦਾਰਥਾਂ ਦੀ ਕਮੀ ਕਰ ਦਿੰਦੇ ਹਨ । ਇਸ ਤਰ੍ਹਾਂ ਪੱਤੇ ਪੀਲੇ ਪੈ ਜਾਂਦੇ ਹਨ ’ਤੇ ਪੌਦੇ ਦਾ ਵਾਧਾ ਰੁੱਕ ਜਾਂਦਾ ਹੈ

    2. ਕੁੱਝ ਕੀੜੇ ਪੌਦਿਆਂ ਦੇ ਫਲਾਂ ਅਤੇ ਤਣਿਆਂ ਆਦਿ ਵਿਚ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ ਕਮਾਦ ਦਾ ਗੜੁਆਂ, ਮੱਕੀ ਦੀ ਫ਼ਸਲ ਵਿੱਚ ਸ਼ਾਖ ਦੀ ਮੱਖੀ, ਨਰਮੇ ਦੀ ਅਮਰੀਕਨ ਸੁੰਡੀ ਆਦਿ

    3. ਕੁੱਝ ਕੀੜੇ ਪੱਤਿਆਂ ਨੂੰ ਖਾ ਕੇ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਘਟਾ ਦਿੰਦੇ ਹਨ । ਇਹ ਜਾਂ ਤਾਂ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ਜਾਂ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਤੇ ਪੱਤੇ ਨੂੰ ਛਾਣਨੀ ਵਰਗਾ ਕਰ ਦਿੰਦੇ ਹਨ । ਇਹ ਹਨ-ਟਿੱਡੇ, ਸੈਨਿਕ ਸੁੰਡੀ, ਭੱਬੂ ਕੁੱਤਾ, ਹੱਡਾ ਭੰਡੀ ਆਦਿ

    4. ਕੁੱਝ ਕੀੜੇ ਜਿਵੇਂ ਸਿਉਂਕ, ਚਿੱਟਾ ਸੁੰਡ ਜ਼ਮੀਨ ਹੇਠਲੇ ਹਿੱਸੇ ਜੜ੍ਹ, ਤਣਾ ਆਦਿ ਨੂੰ ਖਾ ਜਾਂਦੇ ਹਨ ਤੇ ਪੌਦਾ ਮਰ ਜਾਂਦਾ ਹੈ

    ਪ੍ਰਸ਼ਨ 2. ਫ਼ਸਲਾਂ ਦੀਆਂ ਬੀਮਾਰੀਆਂ ਦੇ ਮੁੱਖ ਤੌਰ ‘ਤੇ ਕੀ ਕਾਰਨ ਹਨ ?
    ਉੱਤਰ- ਫ਼ਸਲਾਂ ਨੂੰ ਵੱਖ-ਵੱਖ ਅਵਸਥਾ ਵਿੱਚ ਉੱਲੀ, ਜੀਵਾਣੁ, ਵਿਸ਼ਾਣ ਆਦਿ ਤੋਂ ਕਈ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ । ਪੌਦਿਆਂ ਦੀਆਂ ਬੀਮਾਰੀਆਂ ਮੁੱਖ ਤੌਰ ‘ਤੇ ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ ਅਤੇ ਮੀਂਹ ਅਤੇ ਤੇਜ਼ ਹਵਾ ਕਾਰਨ ਇੱਕ ਖੇਤ ਤੋਂ ਦੁਸਰੇ ਖੇਤ ਵਿਚ ਫੈਲਦੀਆਂ ਹਨ । ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ-ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ ਜੀਵਾਣੂਆਂ ਤੋਂ ਹੋਣ ਵਾਲੀਆਂ ਬੀਮਾਰੀਆਂ-ਤਣੇ ਦਾ ਗਲਣਾ, ਪੱਤਿਆਂ ਦਾ ਧੱਬਾ ਰੋਗ ਆਦਿ । ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ-ਜਿਵੇਂ ਠੁਠੀ ਰੋਗ, ਚਿਤਕਬਰਾ ਰੋਗ

    ਪ੍ਰਸ਼ਨ 3. ਫ਼ਸਲ ਸੁਰੱਖਿਆ ਦੀ ਕੀ ਮਹੱਤਤਾ ਹੈ ?
    ਉੱਤਰ- ਖੇਤੀ ਦੇ ਖੇਤਰ ਵਿਚ ਬਹੁਤ ਤਰੱਕੀ ਹੋ ਰਹੀ ਹੈ । ਬਹੁਤ ਉੱਨਤ ਕਿਸਮਾਂ ਤੇ ਨਵੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਹਨ । ਇਸ ਨਾਲ ਪੈਦਾਵਾਰ ਵਿਚ ਵੀ ਬਹੁਤ ਵਾਧਾ ਹੋਇਆ ਹੈ । ਪਰ ਵਧੇਰੇ ਝਾੜ ਲੈਣ ਲਈ ਕੀੜਿਆਂ ਅਤੇ ਬੀਮਾਰੀਆਂ ਤੋਂ ਫ਼ਸਲ ਦਾ ਬਚਾਉ ਕਰਨਾ ਵੀ ਬਹੁਤ ਜ਼ਰੂਰੀ ਹੈ । ਹਰ ਸਾਲ ਕੀੜਿਆਂ ਅਤੇ ਰੋਗਾਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ । ਇਹ ਬਚਾਅ ਹੀ ਪੌਦ ਸੁਰੱਖਿਆ ਹੈ ਜਾਂ ਫ਼ਸਲ ਸੁਰੱਖਿਆ ਹੈ । ਜੇ ਫ਼ਸਲ ਦੀ ਰੋਗਾਂ ਤੇ ਕੀੜਿਆਂ ਦੇ ਹਮਲੇ ਤੋਂ ਸੁਰੱਖਿਆ ਨਹੀਂ ਕੀਤੀ ਜਾਵੇਗੀ ਤਾਂ ਅਕਾਲ ਪੈ ਸਕਦਾ ਹੈ, ਜਿਵੇਂ ਕਿ 1943 ਵਿੱਚ ਬੰਗਾਲ ਵਿਚ ਝੋਨੇ ਨੂੰ ਭੂਰੇ ਧੱਬਿਆਂ ਦੇ ਰੋਗ ਕਾਰਨ ਹੋਇਆ ਸੀ ਅਤੇ 1996-2002 ਦੌਰਾਨ ਪੰਜਾਬ ਵਿਚ ਨਰਮੇ ਤੇ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਸਾਰੀ ਫ਼ਸਲ ਹੀ ਖ਼ਤਮ ਹੋਣ ਦੀ ਹੱਦ ਤੱਕ ਪੁੱਜ ਗਈ ਸੀ । ਇਸ ਲਈ ਫ਼ਸਲ ਨੂੰ ਸੁਰੱਖਿਅਤ ਰੱਖ ਕੇ ਹੀ ਵਧੇਰੇ ਝਾੜ ਤੇ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ

    ਪ੍ਰਸ਼ਨ 4. ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਪਣਾਉਣੇ ਚਾਹੀਦੇ ਹਨ ?
    ਉੱਤਰ- ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਵਰਤੇ ਜਾਣ ਵਾਲੇ ਢੰਗ ਤਰੀਕੇ ਇਸ ਤਰ੍ਹਾਂ ਹਨ

    1.     ਅਜਿਹੀਆਂ ਕਿਸਮਾਂ ਦੀ ਚੋਣ ਕਰੋ ਜੋ ਰੋਗ ਸਹਿਣ ਦੀ ਸਮਰੱਥਾ ਰੱਖਦੀਆਂ ਹੋਣ

    2.     ਬੀਜਾਂ ਨੂੰ ਸੋਧ ਕੇ ਬੀਜਾਈ ਕਰਨੀ ਚਾਹੀਦੀ ਹੈ

    3.     ਕੁੱਝ ਬੀਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਕਰਨ ਲਈ ਖੇਤਾਂ ਨੂੰ ਧੁੱਪ ਵਿੱਚ ਖੁੱਲ੍ਹਾ ਰੱਖ ਕੇ ਕੀਤਾ ਜਾ ਸਕਦਾ ਹੈ

    4.     ਸਿੰਚਾਈ, ਖਾਦਾਂ ਅਤੇ ਦਵਾਈਆਂ ਦੀ ਵਰਤੋਂ ਸਹੀ ਮਾਤਰਾ ਤੇ ਮਿਕਦਾਰ ਵਿਚ ਕਰਨੀ ਚਾਹੀਦੀ ਹੈ, ਬੇਲੋੜੀ ਨਹੀਂ

    5.     ਖੇਤਾਂ ਦੇ ਆਲੇ-ਦੁਆਲੇ ਤੇ ਵੱਟਾਂ ਉੱਤੇ ਨਦੀਨਾਂ ਨੂੰ ਖ਼ਤਮ ਕਰਨ ਨਾਲ ਬੀਮਾਰੀਆਂ ਤੇ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ

    ਪ੍ਰਸ਼ਨ 5. ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਬਾਅਦ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
    ਉੱਤਰ- ਬੀਮਾਰੀ ਜਾਂ ਕੀੜੇ ਦਾ ਹਮਲਾ ਹੋਣ ਤੋਂ ਬਾਅਦ ਵਰਤੇ ਜਾਣ ਵਾਲੇ ਤਰੀਕੇ ਇਸ ਤਰ੍ਹਾਂ ਹਨ –

    1.     ਸਭ ਤੋਂ ਪਹਿਲਾਂ ਬੀਮਾਰੀ ਕਿਹੜੀ ਹੈ ਤੇ ਇਸ ਦਾ ਕੀ ਕਾਰਨ ਹੈ ਪਤਾ ਲਗਾਓ । ਇਸੇ ਤਰ੍ਹਾਂ ਕੀੜੇ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ । ਇਸ ਤੋਂ ਬਾਅਦ ਹੀ ਇਹਨਾਂ ਦੀ ਰੋਕਥਾਮ ਦੀ ਵਿਉਂਤ ਤਿਆਰ ਕਰਨੀ ਚਾਹੀਦੀ ਹੈ । ਜਿਵੇਂ ਵਿਸ਼ਾਣੂ ਰੋਗ ਵਿਚ ਇਸ ਨੂੰ ਫੈਲਾਉਣ ਵਾਲੇ ਕੀੜੇ ਦੀ ਰੋਕਥਾਮ ਕਰਨੀ ਜ਼ਰੂਰੀ ਹੈ

    2.     ਸ਼ੁਰੂ ਵਿੱਚ ਹੀ ਜਦੋਂ ਬੀਮਾਰੀ ਜਾਂ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਅਜਿਹੇ ਬਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ

    3.     ਕੀੜੇ ਜਾਂ ਬੀਮਾਰੀ ਕਾਰਨ ਹੋਏ ਨੁਕਸਾਨ ਲਈ ਦਿੱਤੇ ਗਏ ਚੇਤਾਵਨੀ ਵਾਲੇ ਪੱਧਰ ਤੇ ਹੀ ਰਸਾਇਣਿਕ ਕੀਟਨਾਸ਼ਕਾਂ/ਉੱਲੀਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ

    4.     ਰਸਾਇਣਿਕ ਦਵਾਈਆਂ ਦੀ ਚੋਣ ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਮੁਤਾਬਿਕ ਹੀ ਕਰਨੀ ਚਾਹੀਦੀ ਹੈ

    5.     ਰਸਾਇਣਿਕ ਦਵਾਈਆਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਦਾ ਧਿਆਨ ਰੱਖ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ

    6.     ਮਿੱਤਰ ਕੀੜੇ ਤੇ ਹੋਰ ਸੂਖ਼ਮ ਜੀਵਾਂ ਦੀ ਵਰਤੋਂ ਕਰਕੇ ਵੀ ਕੀੜਿਆਂ ਤੇ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ



    Lesson 7 ਪੌਸ਼ਟਿਕ ਘਰੇਲੂ ਬਗੀਚੀ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
    ਉੱਤਰ- 280-300 ਗ੍ਰਾਮ ਸਬਜ਼ੀ |

    ਪ੍ਰਸ਼ਨ 2. ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
    ਉੱਤਰ- 50 ਗ੍ਰਾਮ ਫ਼ਲ

    ਪ੍ਰਸ਼ਨ 3. ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਮ ਦੱਸੋ
    ਉੱਤਰ- ਅੰਧਰਾਤਾ

    ਪ੍ਰਸ਼ਨ 4. ਮਨੁੱਖੀ ਸਰੀਰ ਵਿੱਚ ਲੋਹੇ ਦੀ ਕਮੀ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ
    ਉੱਤਰ- ਅਨੀਮੀਆ

    ਪ੍ਰਸ਼ਨ 5. ਘਰੇਲੂ ਬਗੀਚੀ ਦਾ ਮਾਡਲ ਕਿਸ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ?
    ਉੱਤਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ |

    ਪ੍ਰਸ਼ਨ 6. ਕੱਦੂ ਜਾਤੀ ਦੀਆਂ ਕੋਈ ਦੋ ਸਬਜ਼ੀਆਂ ਦੇ ਨਾਮ ਲਿਖੋ
    ਉੱਤਰ- ਕੱਦੂ, ਤੋਰੀ, ਕਰੇਲਾ, ਟਿੰਡੇ

    ਪ੍ਰਸ਼ਨ 7. ਘਰੇਲੂ ਬਗੀਚੀ ਵਿੱਚ ਉਗਾਏ ਜਾ ਸਕਣ ਵਾਲੇ ਕੋਈ ਦੋ ਫ਼ਲਦਾਰ ਬੂਟਿਆਂ ਦੇ ਨਾਮ ਲਿਖੋ
    ਉੱਤਰ- ਅਮਰੂਦ, ਪਪੀਤਾ, ਨਾਸ਼ਪਾਤੀ, ਅੰਗੂਰ

    ਪ੍ਰਸ਼ਨ 8. ਘਰੇਲੂ ਬਗੀਚੀ ਵਿੱਚ ਲਗਾਏ ਜਾ ਸਕਣ ਵਾਲੇ ਕਿਸੇ ਦੋ ਜੜੀ ਬੂਟੀਆਂ ਵਾਲੇ ਪੌਦਿਆਂ ਦੇ ਨਾਮ ਲਿਖੋ
    ਉੱਤਰ- ਪੁਦੀਨਾ, ਤੁਲਸੀ, ਸੌਂਫ, ਅਜਵੈਣ ਆਦਿ

    ਪ੍ਰਸ਼ਨ 9. ਸੰਤੁਲਿਤ ਖੁਰਾਕ ਦੀ ਪੂਰਤੀ ਲਈ ਅੱਠ ਪਰਿਵਾਰਕ ਮੈਂਬਰਾਂ ਨੂੰ ਕਿੰਨੇ ਰਕਬੇ ਉੱਪਰ ਘਰੇਲੂ ਬਗੀਚੀ ਬਣਾਉਣੀ ਚਾਹੀਦੀ ਹੈ ?
    ਉੱਤਰ- ਤਿੰਨ ਕਨਾਲ

    ਪ੍ਰਸ਼ਨ 10. ਘਰੇਲੂ ਬਗੀਚੀ ਕਿੱਥੇ ਬਨਾਉਣੀ ਚਾਹੀਦੀ ਹੈ ?
    ਉੱਤਰ- ਘਰ ਦੇ ਨਜ਼ਦੀਕ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਸੰਤੁਲਿਤ ਖ਼ੁਰਾਕ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ?
    ਉੱਤਰ- ਸੰਤੁਲਿਤ ਖੁਰਾਕ ਵਿਚ ਸਾਰੇ ਲੋੜੀਂਦੇ ਖੁਰਾਕੀ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ ; ਜਿਵੇਂ-ਕਾਰਬੋਹਾਈਡਰੇਟਸ, ਖਣਿਜ, ਪ੍ਰੋਟੀਨ, ਵਸਾ,ਵਿਟਾਮਿਨ, ਧਾਤਾਂ ਆਦਿ

    ਪ੍ਰਸ਼ਨ 2. ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਖੁਰਾਕੀ ਸਿਫ਼ਾਰਸ਼ਾਂ ਕੀ ਹਨ ?
    ਉੱਤਰ- ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਰੋਜ਼ਾਨਾ ਖੁਰਾਕ ਵਿਚ 28-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਸਿਫ਼ਾਰਸ਼ ਕੀਤੀ ਹੈ

    ਪ੍ਰਸ਼ਨ 3. ਘਰੇਲੂ ਬਗੀਚੀ ਘਰ ਦੇ ਨਜ਼ਦੀਕ ਕਿਉਂ ਬਣਾਉਣੀ ਚਾਹੀਦੀ ਹੈ ?
    ਉੱਤਰ- ਘਰੇਲੂ ਬਗੀਚੀ ਘਰ ਦੇ ਨਜ਼ਦੀਕ ਬਣਾਉਣ ਨਾਲ ਵਿਹਲੇ ਸਮੇਂ ਵਿੱਚ ਘਰ ਦਾ ਕੋਈ ਵੀ ਮੈਂਬਰ ਬਗੀਚੀ ਵਿਚ ਕੰਮ ਕਰ ਸਕਦਾ ਹੈ

    ਪ੍ਰਸ਼ਨ 4. ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕੀ ਮਹੱਤਤਾ ਹੈ ?
    ਉੱਤਰ- ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਤੇ ਫ਼ਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਵਿੱਚ ਕੁੱਝ ਅਜਿਹੇ ਖੁਰਾਕੀ ਤੱਤ ਪਾਏ ਜਾਂਦੇ ਹਨ ਜੋ ਹੋਰ ਖੁਰਾਕੀ ਪਦਾਰਥਾਂ ਤੋਂ ਨਹੀਂ ਮਿਲਦੇ |

    ਪ੍ਰਸ਼ਨ 5. ਘਰੇਲੂ ਬਗੀਚੀ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕਿਹੜੇ ਤਰੀਕੇ ਜ਼ਿਆਦਾ ਵਰਤਣੇ ਚਾਹੀਦੇ ਹਨ ?
    ਉੱਤਰ- ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ

    ਪ੍ਰਸ਼ਨ 6. ਘਰੇਲੂ ਬਗੀਚੀ ਵਿੱਚ ਕਿਸ ਤਰ੍ਹਾਂ ਦੀਆਂ ਖਾਦਾਂ ਵਰਤਣੀਆਂ ਚਾਹੀਦੀਆਂ ਹਨ ?
    ਉੱਤਰ- ਘਰੇਲੂ ਬਗੀਚੀ ਵਿੱਚ ਰੂੜੀ ਖਾਦ ਅਤੇ ਘਰ ਦੀ ਰਹਿੰਦ-ਖੂੰਹਦ ਤੋਂ ਤਿਆਰ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ

    ਪ੍ਰਸ਼ਨ 7. ਘਰੇਲੂ ਬਗੀਚੀ ਵਿੱਚ ਉਗਾਈਆਂ ਜਾ ਸਕਣ ਵਾਲੀਆਂ ਦਾਲਾਂ ਦੇ ਨਾਮ ਲਿਖੋ
    ਉੱਤਰ- ਛੋਲੇ, ਮਸਰ, ਮੂੰਗੀ, ਮਾਂਹ ਆਦਿ

    ਪ੍ਰਸ਼ਨ 8. ਫ਼ਲ ਸਬਜ਼ੀਆਂ ਦੀ ਬਹੁਤਾਤ ਹੋਣ ਤੇ ਉਨ੍ਹਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾ ਸਕਦੇ ਹਨ?
    ਉੱਤਰ- ਫਲਾਂ, ਸਬਜ਼ੀਆਂ ਦੀ ਬਹੁਤਾਤ ਹੋਣ ਤੇ ਸ਼ਰਬਤ, ਜੈਮ, ਅਚਾਰ, ਮੁਰੱਬੇ ਆਦਿ ਬਣਾਏ ਜਾ ਸਕਦੇ ਹਨ

    ਪ੍ਰਸ਼ਨ 9. ਘਰੇਲੂ ਬਗੀਚੀ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ?
    ਉੱਤਰ- ਜਗ੍ਹਾ ਦੀ ਚੋਣ, ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ, ਖਾਦਾਂ ਦੀ ਵਰਤੋਂ, ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ, ਸਬਜ਼ੀਆਂ ਦੀ ਤੁੜਾਈ, ਜੜੀ-ਬੂਟੀਆਂ ਉਗਾਉਣਾ, ਆਦਿ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ

    ਪ੍ਰਸ਼ਨ 10. ਸਬਜ਼ੀਆਂ ਵਿੱਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਸਿਹਤ ਲਈ ਕਿਵੇਂ ਲਾਭਦਾਇਕ ਹਨ ?
    ਉੱਤਰ- ਸਬਜ਼ੀਆਂ ਵਿਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
    ਉੱਤਰ- ਸੰਤੁਲਿਤ ਖ਼ੁਰਾਕ ਵਿਚ ਵੱਖ-ਵੱਖ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ, ਤਾਂ ਕਿ ਸਾਰੇ ਖੁਰਾਕੀ ਤੱਤ; ਜਿਵੇਂ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਸਹੀ ਮਾਤਰਾ ਵਿਚ ਮਨੁੱਖ ਨੂੰ ਮਿਲ ਸਕਣ । ਇਸ ਲਈ ਸੰਤੁਲਿਤ ਖੁਰਾਕ ਵਿੱਚ ਅਨਾਜ, ਸਬਜ਼ੀਆਂ, ਦਾਲਾਂ, ਦੁੱਧ, ਫ਼ਲ, ਆਂਡੇ, ਮੀਟ, ਮੱਛੀ ਆਦਿ ਸਾਰੇ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ | ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸਿਹਤਮੰਦ ਮਨੁੱਖ ਨੂੰ ਹਰ ਰੋਜ਼ ਆਪਣੀ ਖੁਰਾਕ ਵਿੱਚ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ

    ਪ੍ਰਸ਼ਨ 2. ਘਰੇਲੂ ਬਗੀਚੀ ਦੀ ਕੀ ਮਹੱਤਤਾ ਹੈ ?
    ਉੱਤਰ- ਘਰੇਲੂ ਬਗੀਚੀ ਦੀ ਮਹੱਤਤਾ ਦੇ ਫਾਇਦੇ ਇਸ ਤਰ੍ਹਾਂ ਹਨ –

    1.     ਸੰਤੁਲਿਤ ਖੁਰਾਕ ਦੀ ਪੂਰਤੀ-ਘਰੇਲੂ ਬਗੀਚੀ ਵਿਚੋਂ ਲੋੜੀਂਦੀਆਂ ਸਬਜ਼ੀਆਂ, ਫ਼ਲ ਤੇ ਦਾਲਾਂ ਦੀ ਪੂਰਤੀ ਹੋ ਜਾਂਦੀ ਹੈ

    2.     ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ-ਘਰੇਲੂ ਬਗੀਚੀ ਵਿਚ ਜੋ ਵੀ ਫ਼ਸਲ ਉਗਾਈ ਜਾਂਦੀ ਹੈ ਉਸ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ

    3.     ਸਮੇਂ ਦੀ ਸੁਚੱਜੀ ਵਰਤੋਂ-ਘਰ ਦੇ ਮੈਂਬਰ ਜਦੋਂ ਵੀ ਵਿਹਲੇ ਹੋਣ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ

    4.     ਖਰਚੇ ਵਿਚ ਕਮੀ-ਘਰੇਲੂ ਬਗੀਚੀ ਵਿੱਚੋਂ ਪ੍ਰਾਪਤ ਫ਼ਲ, ਸਬਜ਼ੀਆਂ ਆਦਿ ਬਾਜ਼ਾਰ ਨਾਲੋਂ ਸਸਤੀਆਂ ਮਿਲਦੀਆਂ ਹਨ

    ਪ੍ਰਸ਼ਨ 3. ਘਰੇਲੂ ਬਗੀਚੀ ਵਿੱਚ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਘਰੇਲੂ ਬਗੀਚੀ ਵਿੱਚ ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਤੇ ਘੱਟ ਹੀ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਗੋਡੀ ਰਾਹੀਂ ਕੀਤੀ ਜਾਂਦੀ ਹੈ । ਕੀੜੇ ਮਕੌੜਿਆਂ ਦੀ ਰੋਕਥਾਮ ਲਈ ਗੈਰ ਰਸਾਇਣਕ ਤਰੀਕੇ ਹੀ ਵਰਤਣੇ ਚਾਹੀਦੇ ਹਨ । ਜਦੋਂ ਕੀੜਿਆਂ ਦੀ ਆਮਦ ਹੁੰਦੀ ਹੈ ਤਾਂ ਇਹਨਾਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਬੀਜ ਪ੍ਰਮਾਣਿਤ ਕਿਸਮਾਂ ਦੇ ਹੋਣੇ ਚਾਹੀਦੇ ਹਨ । ਜੇਕਰ ਕੀੜਿਆਂ ਜਾਂ ਬੀਮਾਰੀ ਦਾ ਹਮਲਾ ਵਧੇਰੇ ਹੋਵੇ ਤਾਂ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਠੀਕ ਮਾਤਰਾ ਵਿਚ ਖੇਤੀ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਸੁਰੱਖਿਅਤ ਰਸਾਇਣਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਰਹਿੰਦ-ਖੂੰਹਦ ਨਾ ਛੱਡਣ । ਜੇ ਰਸਾਇਣਾਂ ਦੀ ਵਰਤੋਂ ਕੀਤੀ ਹੋਵੇ ਤਾਂ ਤੁੜਾਈ ਅਸਰ ਖ਼ਤਮ ਹੋਣ ਤੇ ਹੀ ਕਰਨੀ ਚਾਹੀਦੀ ਹੈ

    ਪ੍ਰਸ਼ਨ 4. ਘਰੇਲੂ ਬਗੀਚੀ ਬਣਾਉਣ ਸਮੇਂ ਕਿਸ ਤਰ੍ਹਾਂ ਦੇ ਜ਼ਰੂਰੀ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ?
    ਉੱਤਰ- ਘਰੇਲੂ ਬਗੀਚੀ ਬਣਾਉਣ ਸਮੇਂ ਜ਼ਰੂਰੀ ਨੁਕਤੇ

    1.       ਜਗਾ ਦੀ ਚੋਣ-ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ਤਾਂ ਜੋ ਘਰ ਦਾ ਕੋਈ ਵੀ ਮੈਂਬਰ ਜਦੋਂ ਵਿਹਲਾ ਹੋਵੇ ਬਗੀਚੀ ਵਿਚ ਕੰਮ ਕਰ ਸਕੇ । ਇਸ ਤਰ੍ਹਾਂ ਘਰ ਦੇ ਵਾਧੂ ਪਾਣੀ ਦਾ ਨਿਕਾਸ ਵੀ ਬਗੀਚੀ ਵਿਚ ਕੀਤਾ ਜਾ ਸਕਦਾ ਹੈ

    2.       ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ-ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ | ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਬਗੀਚੀ ਦੀਆਂ ਬਾਹਰਲੀਆਂ ਕਤਾਰਾਂ ਵਿਚ ਲਗਾਇਆ ਜਾਣਾ ਚਾਹੀਦਾ ਹੈ, ਤਾਂ ਜੋ ਇਹਨਾਂ ਨੂੰ ਦਰੱਖ਼ਤਾਂ ਜਾਂ ਝਾੜੀਆਂ ਤੇ ਚੜਾਇਆ ਜਾ ਸਕੇ । ਤਾਜ਼ਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ; ਜਿਵੇਂ-ਮੂਲੀ, ਸ਼ਲਗਮ ਆਦਿ ਨੂੰ 15-15 ਦਿਨਾਂ ਦੇ ਅੰਤਰ ਤੇ ਬੀਜਣੀਆਂ ਚਾਹੀਦੀਆਂ ਹਨ

    3.       ਖਾਦਾਂ ਦੀ ਵਰਤੋਂ-ਗਲੀ-ਸੜੀ ਰੂੜੀ ਖਾਦ ਤੇ ਘਰ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ

    4.       ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ-ਘਰੇਲੂ ਬਗੀਚੀ ਵਿੱਚ ਰਸਾਇਣਾਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ । ਸ਼ੁਰੂ ਤੇ ਕੀੜਿਆਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਨਦੀਨ ਖ਼ਤਮ ਕਰਨ ਲਈ ਗੋਡੀ ਕਰੋ ਅਤੇ ਪ੍ਰਮਾਣਿਤ ਕਿਸਮ ਦੇ ਬੀਜ ਹੀ ਬੀਜਣੇ ਚਾਹੀਦੇ ਹਨ । ਲੋੜ ਪੈਣ ਤੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੇ ਖੇਤੀ ਰਸਾਇਣ ਸਹੀ ਸਮੇਂ ਤੇ ਹੀ ਵਰਤਣੇ ਚਾਹੀਦੇ ਹਨ

    5.       ਸਬਜ਼ੀਆਂ ਦੀ ਤੁੜਾਈ-ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ । ਵੱਧ ਮਾਤਰਾ ਵਿਚ ਹੋਣ ਤੇ ਜੈਮ, ਆਚਾਰ, ਮੁਰੱਬੇ ਆਦਿ ਬਣਾ ਲੈਣੇ ਚਾਹੀਦੇ ਹਨ

    6.       ਜੜੀ-ਬੂਟੀਆਂ ਲਗਾਉਣਾ-ਘਰੇਲੂ ਬਗੀਚੀ ਵਿਚ ਤੁਲਸੀ, ਪੁਦੀਨਾ, ਅਜਵੈਣ, ਸੌਂਫ, ਨਿੰਮ, ਕੜੀ ਪੱਤਾ ਆਦਿ ਵੀ ਬੀਜਣੇ ਚਾਹੀਦੇ ਹਨ

    ਪ੍ਰਸ਼ਨ 5. ਸੰਤੁਲਿਤ ਖੁਰਾਕ ਦੀ ਪੂਰਤੀ ਲਈ ਤਿੰਨ ਕਨਾਲ ਉੱਪਰ ਵਿਕਸਿਤ ਕੀਤਾ ਗਿਆ ਘਰੇਲੂ ਬਗੀਚੀ ਦੇ ਮਾਡਲ ਦਾ ਰੇਖਾ ਚਿੱਤਰ ਤਿਆਰ ਕਰੋ
    ਉੱਤਰ- ਵਿਦਿਆਰਥੀ ਆਪ ਕਰਨ


    Lesson 8 ਸਜਾਵਟੀ ਬੂਟੇ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਵੰਨਗੀ ਰੁੱਖ ਦੀ ਕੋਈ ਇੱਕ ਉਦਾਹਰਨ ਦਿਉ
    ਉੱਤਰ- ਪੈਗੋਡਾ, ਅਮਲਤਾਸ ਆਦਿ

    ਪ੍ਰਸ਼ਨ 2. ਖੁਸ਼ਬੂਦਾਰ ਫੁੱਲਾਂ ਵਾਲੇ ਕਿਸੇ ਇੱਕ ਦਰੱਖ਼ਤ ਦਾ ਨਾਮ ਦੱਸੋ !
    ਉੱਤਰ- ਪੈਗੋਡਾ, ਸੋਨਚੰਪਾ, ਬੜਾ ਚੰਪਾ ਆਦਿ

    ਪ੍ਰਸ਼ਨ 3. ਵਾੜ ਬਣਾਉਣ ਲਈ ਕਿਸੇ ਇੱਕ ਯੋਗ ਝਾੜੀ ਦਾ ਨਾਮ ਦੱਸੋ
    ਉੱਤਰ- ਕਾਮਨੀ, ਕੇਸ਼ੀਆ, ਪੀਲੀ ਕਨੇਰ

    ਪ੍ਰਸ਼ਨ 4. ਦੋ ਫੁੱਲਦਾਰ ਝਾੜੀਆਂ ਦੇ ਨਾਮ ਦੱਸੋ
    ਉੱਤਰ- ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ

    ਪ੍ਰਸ਼ਨ 5. ਖੁਸ਼ਬੂਦਾਰ ਫੁੱਲਾਂ ਵਾਲੀ ਝਾੜੀ ਦਾ ਨਾਮ ਲਿਖੋ
    ਉੱਤਰ- ਰਾਤ ਦੀ ਰਾਣੀ

    ਪ੍ਰਸ਼ਨ 6. ਔਸ਼ਧੀ ਗੁਣਾਂ ਵਾਲੇ ਕਿਸੇ ਇਕ ਰੁੱਖ ਦੀ ਉਦਾਹਰਨ ਦਿਓ
    ਉੱਤਰ- ਅਰਜਣ, ਜਾਮਣ

    ਪ੍ਰਸ਼ਨ 7. ਪਰਦਾ ਕਰਨ ਲਈ ਕਿਸ ਵੇਲ ਦੀ ਵਰਤੋਂ ਕੀਤੀ ਜਾਂਦੀ ਹੈ ?
    ਉੱਤਰ- ਪਰਦਾ ਵੇਲ, ਗੋਲਡਨ ਸ਼ਾਵਰ

    ਪ੍ਰਸ਼ਨ 8. ਘਰਾਂ ਦੇ ਅੰਦਰ ਸਜਾਵਟ ਲਈ ਵਰਤੀ ਜਾਣ ਵਾਲੀ ਕਿਸੇ ਇੱਕ ਵੇਲ ਦਾ ਨਾਮ ਦੱਸੋ
    ਉੱਤਰ- ਮਨੀ ਪਲਾਂਟ

    ਪ੍ਰਸ਼ਨ 9. ਗਰਮੀ ਵਾਲੇ ਕਿਸੇ ਇੱਕ ਮੌਸਮੀ ਫੁੱਲ ਦਾ ਨਾਮ ਲਿਖੋ
    ਉੱਤਰ- ਸੂਰਜਮੁਖੀ, ਦੁਪਹਿਰ ਖਿੜੀ, ਜ਼ੀਨੀਆ

    ਪ੍ਰਸ਼ਨ 10. ਸਰਦੀ ਵਾਲੇ ਮੌਸਮੀ ਫੁੱਲਾਂ ਦਾ ਬੀਜ ਕਿਹੜੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ?
    ਉੱਤਰ- ਸਤੰਬਰ ਦੇ ਅੱਧ ਵਿੱਚ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਛਾਂਦਾਰ ਰੁੱਖ ਦੇ ਕੀ ਗੁਣ ਹੋਣੇ ਚਾਹੀਦੇ ਹਨ ?
    ਉੱਤਰ- ਇਹਨਾਂ ਰੁੱਖਾਂ ਦਾ ਫੈਲਾਅ ਗੋਲ, ਛੱਤਰੀ ਨੁਮਾ ਤੇ ਪੱਤੇ ਸੰਘਣੇ ਹੋਣੇ ਚਾਹੀਦੇ ਹਨ !

    ਪ੍ਰਸ਼ਨ 2. ਚਾਰ ਫੁੱਲਦਾਰ ਝਾੜੀਆਂ ਦੇ ਨਾਮ ਲਿਖੋ
    ਉੱਤਰ- ਚਾਈਨਾ ਰੋਜ਼, ਰਾਤ ਦੀ ਰਾਣੀ, ਪੀਲੀ ਕਨੇਰ, ਬੋਗਨਵਿਲੀਆ, ਚਾਂਦਨੀ ਆਦਿ

    ਪ੍ਰਸ਼ਨ 3. ਵੇਲਾਂ ਨੂੰ ਕਿੱਥੇ ਲਗਾਇਆ ਜਾਂਦਾ ਹੈ ?
    ਉੱਤਰ- ਵੇਲਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਇਹਨਾਂ ਨੂੰ ਦੀਵਾਰਾਂ, ਰੁੱਖਾਂ, ਥਮਲਿਆਂ ਆਦਿ ਦੇ ਨੇੜੇ ਲਾਇਆ ਜਾਂਦਾ ਹੈ ਤਾਂਕਿ ਇਹਨਾਂ ਨੂੰ ਸਹਾਰੇ ਨਾਲ ਉੱਪਰ ਚੜਾਇਆ ਜਾ ਸਕੇ

    ਪ੍ਰਸ਼ਨ 4. ਖੁਸ਼ਬੂਦਾਰ ਫੁੱਲਾਂ ਵਾਲੀਆਂ ਦੋ ਵੇਲਾਂ ਦੇ ਨਾਮ ਲਿਖੋ
    ਉੱਤਰ- ਚਮੇਲੀ, ਮਾਧਵੀ ਲਤਾ ਖ਼ੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ ਹਨ

    ਪ੍ਰਸ਼ਨ 5. ਸਜਾਵਟੀ ਝਾੜੀਆਂ ਦੇ ਕੀ ਗੁਣ ਹੁੰਦੇ ਹਨ ?
    ਉੱਤਰ- ਜਿੱਥੇ ਰੁੱਖ ਲਗਾਉਣ ਦੀ ਜਗ੍ਹਾ ਨਾ ਹੋਵੇ ਉੱਥੇ ਝਾੜੀਆਂ ਸੌਖੀਆਂ ਲਗ ਜਾਂਦੀਆਂ ਹਨ

    ਪ੍ਰਸ਼ਨ 6. ਮੌਸਮੀ ਫੁੱਲ ਕਿਹੜੇ ਹੁੰਦੇ ਹਨ ?
    ਉੱਤਰ- ਮੌਸਮੀ ਫੁੱਲ ਇੱਕ ਸਾਲ ਜਾਂ ਇੱਕ ਮੌਸਮ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ

    ਪ੍ਰਸ਼ਨ 7. ਸੜਕਾਂ ਦੁਆਲੇ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
    ਉੱਤਰ- ਇਹ ਆਲੇ-ਦੁਆਲੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ ਅਤੇ ਮਿੱਟੀ ਖੁਰਨ ਤੋਂ ਬਚਾਉਂਦੇ ਹਨ

    ਪ੍ਰਸ਼ਨ 8. ਉੱਚੀ ਵਾੜ ਤਿਆਰ ਕਰਨ ਲਈ ਕਿਹੋ ਜਿਹੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ ?
    ਉੱਤਰ- ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰਖ਼ਤ ਨੇੜੇ-ਨੇੜੇ ਲਗਾਏ ਜਾਂਦੇ ਹਨ

    ਪਸ਼ਨ 9. ਸ਼ਿੰਗਾਰ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
    ਉੱਤਰ- ਇਹ ਰੁੱਖ ਖੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ

    ਪ੍ਰਸ਼ਨ 10. ਝਾੜੀਆਂ ਦੀ ਵਰਤੋਂ ਆਸਾਨੀ ਨਾਲ ਕਿੱਥੇ ਕੀਤੀ ਜਾ ਸਕਦੀ ਹੈ ?
    ਉੱਤਰ- ਜਿੱਥੇ ਰੁੱਖ ਲਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ, ਉੱਥੇ ਝਾੜੀਆਂ ਦੀ ਵਰਤੋਂ ਆਸਾਨੀ ਨਾਲ ਹੋ ਜਾਂਦੀ ਹੈ

    (ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਸਜਾਵਟੀ ਰੁੱਖਾਂ ਨੂੰ ਲਗਾਉਣ ਦੇ ਕੀ ਫ਼ਾਇਦੇ ਹਨ ?
    ਉੱਤਰ- ਸਜਾਵਟੀ ਰੁੱਖ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ

    1.     ਸਜਾਵਟੀ ਰੁੱਖ ਮਿੱਟੀ ਖੁਰਨ ਤੋਂ ਵੀ ਰੋਕਦੇ ਹਨ

    2.     ਰੁੱਖ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ

    3.     ਰੁੱਖ ਵਾਤਾਵਰਨ ਨੂੰ ਠੰਡਾ ਰੱਖਣ ਵਿੱਚ ਵੀ ਸਹਾਇਕ ਹਨ

    4.     ਕਈ ਰੁੱਖਾਂ ਦੇ ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਜਿਸ ਨਾਲ ਵਾਤਾਵਰਨ ਮਹਿਕ ਉਠਦਾ ਹੈ

    5.     ਕਈ ਰੁੱਖ ਯਾਤਰੀਆਂ ਨੂੰ ਛਾਂ ਦਿੰਦੇ ਹਨ

    ਪ੍ਰਸ਼ਨ 2. ਸਜਾਵਟੀ ਝਾੜੀਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਸਜਾਵਟੀ ਝਾੜੀਆਂ ਦੀ ਚੋਣ ਲਈ ਕਿਸਮਾਂ ਇਸ ਤਰ੍ਹਾਂ ਹਨ-

    ·        ਫੁੱਲਦਾਰ ਝਾੜੀਆਂ-ਰਾਤ ਦੀ ਰਾਣੀ, ਚਾਈਨਾ ਰੋਜ਼, ਬੋਗਨਵਿਲੀਆ, ਚਾਂਦਨੀ, ਪੀਲੀ ਕਨੇਰ ਆਦਿ

    ·        ਵਾੜ ਬਣਾਉਣ ਵਾਲੀਆਂ ਝਾੜੀਆਂ-ਅਲੀਅਰ, ਕਾਮਨੀ, ਕਲੈਰੋਡੈਂਡਰੋਨ, ਪੀਲੀ ਕਨੇਰ, ਕੇਸ਼ੀਆ ਆਦਿ

    ·        ਤੋਂ ਭੱਜਣੀਆਂ ਝਾੜੀਆਂ-ਲੈਂਟਾਨਾ

    ·        ਸੁੰਦਰ ਪੱਤਿਆਂ ਵਾਲੀਆਂ ਝਾੜੀਆਂ-ਮੁਲੈਂਡਾ, ਯੂਫੋਰਬੀਆ, ਐਕਲੀਫਾ ਆਦਿ

    ·        ਦੀਵਾਰਾਂ ਨੇੜੇ ਲਾਉਣ ਵਾਲੀਆਂ ਝਾੜੀਆਂ-ਟੀਕੋਮਾ, ਅਕਲੀਫ਼ਾ ਆਦਿ । ਇਸ ਤਰ੍ਹਾਂ ਉਪਰੋਕਤ ਕਿਸਮਾਂ ਵਿਚੋਂ ਆਪਣੀ ਲੋੜ ਅਨੁਸਾਰ ਝਾੜੀਆਂ ਦੀ ਚੋਣ ਕਰ ਲਈ ਜਾਂਦੀ ਹੈ

    ਪ੍ਰਸ਼ਨ 3. ਸਜਾਵਟੀ ਵੇਲਾਂ ਦੀ ਚੋਣ ਅਲੱਗ-ਅਲੱਗ ਸਥਾਨਾਂ ਲਈ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਵੇਲਾਂ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ –

    1.     ਧੁੱਪ ਵਾਲੇ ਸਥਾਨਾਂ ਲਈ-ਬੋਗਨਵਿਲੀਆ, ਝੁਮਕਾ ਵੇਲ, ਲਸਣ ਵੇਲ, ਗੋਲਡਨ ਸ਼ਾਵਰ ਆਦਿ

    2.     ਵਾੜ ਬਣਾਉਣ ਲਈ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ

    3.     ਘਰ ਅੰਦਰ ਰੱਖਣ ਲਈ-ਮਨੀ ਪਲਾਂਟ ਆਦਿ

    4.     ਹਲਕੀਆਂ ਵੇਲਾਂ-ਲੋਨੀਸੋਰਾ, ਮਿੱਠੀ ਮਟਰੀ ਆਦਿ

    5.     ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ

    6.     ਗਮਲਿਆਂ ਵਿੱਚ ਲਗਾਈਆਂ ਜਾਣ ਵਾਲੀਆਂ ਵੇਲਾਂ-ਬੋਗਨਵਿਲੀਆ ਆਦਿ

    7.     ਪਰਦਾ ਕਰਨ ਲਈਪਰਦਾ ਵੇਲ, ਗੋਲਡਨ ਸ਼ਾਵਰ ਆਦਿ

    8.     ਭਾਰੀ ਵੇਲਾਂ-ਬਿਗਨੋਨੀਆ, ਬੋਗਨਵਿਲੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ

    ਪ੍ਰਸ਼ਨ 4. ਮੌਸਮੀ ਫੁੱਲਾਂ ਨੂੰ ਮੌਸਮ ਦੇ ਆਧਾਰ ਤੇ ਵੰਡ ਕਰੋ
    ਉੱਤਰ- ਮੌਸਮ ਦੇ ਹਿਸਾਬ ਨਾਲ ਫੁੱਲਾਂ ਦੀ ਵੰਡ ਇਸ ਤਰ੍ਹਾਂ ਹੈ –

    1.     ਗਰਮੀ ਰੁੱਤ ਦੇ ਫੁੱਲ-ਇਨ੍ਹਾਂ ਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਚਾਰ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਇਸ ਮੌਸਮ ਦੇ ਮੁੱਖ ਫੁੱਲ ਹਨ-ਕੋਰੀਆ, ਜ਼ੀਨੀਆ, ਗੇਲਾਰਡੀਆ, ਦੁਪਹਿਰ ਖਿੜੀ, ਗੌਫਰੀਨਾ ਆਦਿ

    2.     ਬਰਸਾਤ ਰੁੱਤ ਦੇ ਫੁੱਲ-ਇਨ੍ਹਾਂ ਦੀ ਜੂਨ ਦੇ ਪਹਿਲੇ ਹਫ਼ਤੇ ਬੀਜਾਈ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਬਾਲਸਮ, ਕੁੱਕੜ ਕਲਗੀ ਇਸ ਮੌਸਮ ਦੇ ਫੁੱਲ ਹਨ

    3.     ਸਰਦੀ ਰੁੱਤ ਦੇ ਫੁੱਲ-ਇਹਨਾਂ ਨੂੰ ਸਤੰਬਰ ਦੇ ਅੱਧ ਵਿੱਚ ਬੀਜਿਆ ਜਾਂਦਾ ਹੈ ਅਤੇ ਪਨੀਰੀ ਅਕਤੂਬਰ ਦੇ ਅੱਧ ਵਿਚ ਤਿਆਰ ਹੋ ਜਾਂਦੀ ਹੈ । ਇਸ ਰੁੱਤ ਦੇ ਫੁੱਲ ਹਨ-ਕੈਲੇਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ

    ਪ੍ਰਸ਼ਨ 5. ਸਜਾਵਟੀ ਰੁੱਖਾਂ ਦੀ ਚੋਣ ਕਿਹੜੇ-ਕਿਹੜੇ ਮਕਸਦ ਲਈ ਕੀਤੀ ਜਾਂਦੀ ਹੈ ? ਉਦਾਹਰਨਾਂ ਸਹਿਤ ਲਿਖੋ
    ਉੱਤਰ- ਸਜਾਵਟੀ ਰੁੱਖਾਂ ਦੀ ਚੋਣ ਹੇਠ ਲਿਖੇ ਮਕਸਦਾਂ ਲਈ ਕੀਤੀ ਜਾਂਦੀ ਹੈ –

    ·        ਛਾਂ ਲਈ-ਇਹਨਾਂ ਰੁੱਖਾਂ ਦਾ ਫੈਲਾਅ ਗੋਲ ਅਤੇ ਪੱਤੇ ਸੰਘਣੇ ਅਤੇ ਛਾਂ ਦੇਣ ਵਾਲੇ ਹੁੰਦੇ ਹਨ ਇਹਨਾਂ ਦੀ ਉਦਾਹਰਨ ਹੈ-ਨਿੰਮ, ਸਤਪੱਤੀਆ, ਪਿੱਪਲ, ਪਿਲਕਣ ਆਦਿ

    ·        ਸ਼ਿੰਗਾਰ ਲਈ-ਇਹ ਰੁੱਖ ਖ਼ੁਬਸੁਰਤ ਫੁੱਲਾਂ ਲਈ ਲਗਾਏ ਜਾਂਦੇ ਹਨ, ਜਿਵੇਂਕਚਨਾਰ, ਨੀਲੀ ਗੁਲਮੋਹਰ, ਲਾਲ ਗੁਲਮੋਹਰ ਆਦਿ

    ·        ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ-ਇਹ ਰੁੱਖ ਛਾਂ ਅਤੇ ਸ਼ਿੰਗਾਰ ਦੋਵੇਂ ਮਕਸਦਾਂ ਲਈ ਲਗਾਏ ਜਾਂਦੇ ਹਨ । ਉਦਾਹਰਨ-ਅਮਲਤਾਸ, ਡੇਕ, ਪਿਲਕਣ, ਸਿਲਵਰ ਓਕ ਆਦਿ

    ·        ਵਾੜ ਦੇ ਤੌਰ ਤੇ ਲਗਾਏ ਜਾਣ ਵਾਲੇ ਰੁੱਖ-ਇਹਨਾਂ ਦਾ ਮਕਸਦ ਉੱਚੀ ਵਾੜ ਤਿਆਰ ਕਰਨਾ ਹੈ ਇਹ ਮੁੱਖ ਫ਼ਸਲ ਨੂੰ ਤੇਜ਼ ਹਵਾ ਤੋਂ ਬਚਾਉਂਦੇ ਹਨ । ਇਹਨਾਂ ਨੂੰ ਨੇੜੇ-ਨੇੜੇ ਲਗਾਇਆ ਜਾਂਦਾ ਹੈ ਤੇ ਇਹ ਪਰਦੇ ਦਾ ਰੂਪ ਧਾਰ ਲੈਂਦੇ ਹਨ । ਉਦਾਹਰਨ ਸਿਲਵਰ ਓਕ, ਸਫ਼ੈਦਾ, ਪਾਪਲਰ, ਅਸ਼ੋਕਾ ਆਦਿ

    ·        ਹਵਾ ਪ੍ਰਦੂਸ਼ਨ ਦੀ ਰੋਕ ਲਈ-ਕਾਰਖ਼ਾਨਿਆਂ ਵਿਚੋਂ ਨਿਕਲਦਾ ਧੂੰਆਂ ਤੇ ਰਸਾਇਣਿਕ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ

    ·        ਖ਼ੁਸ਼ਬੂਦਾਰ ਫੁੱਲਾਂ ਲਈ-ਇਹਨਾਂ ਦੇ ਫੁੱਲ ਵਧੀਆ ਖੁਸ਼ਬੂ ਦਿੰਦੇ ਹਨ ਤੇ ਮਾਹੌਲ ਨੂੰ ਵਧੀਆ ਕਰਦੇ ਹਨ । ਇਹਨਾਂ ਨੂੰ ਮੰਦਰ, ਗੁਰਦੁਆਰਿਆਂ ਵਿਚ ਲਗਾਇਆ ਜਾਂਦਾ ਹੈ ; ਜਿਵੇਂ-ਪੈਗੋਡਾ, ਸੋਨਚੰਪਾ, ਬੜਾਚੰਪਾ

    ·        ਔਸ਼ਧੀ ਗੁਣ ਵਾਲੇ ਰੁੱਖ-ਇਹ ਦਵਾਈ ਵਾਲੇ ਰੁੱਖ ਹਨ । ਇਹਨਾਂ ਦੀਆਂ ਉਦਾਹਰਨਾਂ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ




    Chapter 9 ਅਨਾਜ ਦੀ ਸੰਭਾਲ


    ਪਾਠ-ਪੁਸਤਕ ਦੇ ਪ੍ਰਸ਼ਨ :
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਅਨਾਜ ਨੂੰ ਲੱਗਣ ਵਾਲੇ ਦੋ ਕੀੜਿਆਂ ਦੇ ਨਾਂ ਦੱਸੋ
    ਉੱਤਰ- ਖਪਰਾ, ਸੱਸਰੀ, ਦਾਣਿਆਂ ਦਾ ਪਤੰਗਾ

    ਪ੍ਰਸ਼ਨ 2. ਮੂੰਗੀ ਅਤੇ ਛੋਲਿਆਂ ਨੂੰ ਲੱਗਣ ਵਾਲੇ ਕੀੜੇ ਦਾ ਨਾਂ ਦੱਸੋ !
    ਉੱਤਰ- ਢੋਰਾ

    ਪ੍ਰਸ਼ਨ 3. ਘਰੇਲੂ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਕੋਈ ਦੋ ਢੰਗ ਲਿਖੋ
    ਉੱਤਰ- ਢੋਲਾਂ ਦੀ ਵਰਤੋਂ, ਅਨਾਜ ਭੰਡਾਰਨ ਦੀ ਪੱਕੀ ਕੋਠੀ ਆਦਿ

    ਪ੍ਰਸ਼ਨ 4. ਵਪਾਰਿਕ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਲਈ ਬਣਾਏ ਜਾਂਦੇ ਵੱਖ-ਵੱਖ ਗੋਦਾਮਾਂ ਦੀਆਂ ਕਿਸਮਾਂ ਦੇ ਨਾਂ ਲਿਖੋ
    ਉੱਤਰ- ਰਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ

    ਪ੍ਰਸ਼ਨ 5. ਭੰਡਾਰ ਕਰਨ ਸਮੇਂ ਅਨਾਜ ਦੇ ਦਾਣਿਆਂ ਵਿੱਚ ਨਮੀ ਕਿੰਨੇ ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ ?
    ਉੱਤਰ- ਦਾਣਿਆਂ ਵਿੱਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ

    ਪ੍ਰਸ਼ਨ 6. ਅਨਾਜ ਦੀਆਂ ਬੋਰੀਆਂ ਦੀ ਗੋਦਾਮ ਦੀ ਕੰਧ ਤੋਂ ਘੱਟੋ ਘੱਟ ਕਿੰਨੀ ਦੂਰੀ ਹੋਣੀ ਚਾਹੀਦੀ ਹੈ ?
    ਉੱਤਰ- 1.5 ਤੋਂ 2.0 ਫੁੱਟ ਦੂਰ

    ਪ੍ਰਸ਼ਨ 7. ਇਕ ਟੋਪੀ ਗੁਦਾਮ ਵਿੱਚ ਅਨਾਜ ਦੀਆਂ ਕੁੱਲ ਕਿੰਨੀਆਂ ਬੋਰੀਆਂ ਆਉਂਦੀਆਂ ਹਨ ?
    ਉੱਤਰ- 96 ਬੋਰੀਆਂ

    ਪ੍ਰਸ਼ਨ 8. ਗੁਦਾਮਾਂ ਨੂੰ ਸੋਧਣ ਲਈ ਵਰਤੀ ਜਾਂਦੀ ਕਿਸੇ ਇੱਕ ਦਵਾਈ ਦਾ ਨਾਂ ਦੱਸੋ
    ਉੱਤਰ- ਮੈਲਾਥਿਆਨ, ਐਲੂਮੀਨੀਅਮ ਫਾਸਫਾਈਡ

    ਪ੍ਰਸ਼ਨ 9. ਗੁਦਾਮ ਬਣਾਉਣ ਲਈ ਕਰਜ਼ਾ ਸਹੂਲਤ ਦੇਣ ਵਾਲੇ ਕਿਸੇ ਇਕ ਅਦਾਰੇ ਦਾ ਨਾਂ ਦੱਸੋ
    ਉੱਤਰ- ਪੰਜਾਬ ਵਿੱਤ ਕਾਰਪੋਰੇਸ਼ਨ

    ਪ੍ਰਸ਼ਨ 10. ਕਿਹੜੀ ਸੰਸਥਾ ਨੂੰ ਗੁਦਾਮ ਕਿਰਾਏ ਤੇ ਦਿੱਤਾ ਜਾ ਸਕਦਾ ਹੈ ?
    ਉੱਤਰ- ਫੂਡ ਕਾਰਪੋਰੇਸ਼ਨ ਆਫ ਇੰਡੀਆ, ਮਾਰਕਫੈੱਡ ਆਦਿ

    (ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ –

    ਪ੍ਰਸ਼ਨ 1. ਵੀਵਲ ਚੌਲਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ?
    ਉੱਤਰ- ਇਹ ਦਾਣੇ ਅੰਦਰ ਆਂਡੇ ਦਿੰਦੀ ਹੈ ਤੇ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ

    ਪ੍ਰਸ਼ਨ 2. ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਕਿਉਂ ਨਹੀਂ ਕਰਨੇ ਚਾਹੀਦੇ ?
    ਉੱਤਰ- ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ ਕਿਉਂਕਿ ਅਜਿਹੇ ਦਾਣੇ ਸਟੋਰ ਕਰਨ ਨਾਲ ਕੀੜਿਆਂ ਦੀ ਆਮਦ ਵੱਧ ਜਾਂਦੀ ਹੈ

    ਪ੍ਰਸ਼ਨ 3. ਸਟੋਰ ਕਰਨ ਵਾਲੇ ਕਮਰੇ ਵਿਚ ਬੋਰੀਆਂ ਕੰਧਾਂ ਤੋਂ ਦੂਰ ਕਿਉਂ ਰੱਖਣੀਆਂ ਚਾਹੀਦੀਆਂ ਹਨ ?
    ਉੱਤਰ- ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਕੰਧਾਂ ਵਿਚਲੀ ਨਮੀ ਬੋਰੀਆਂ ਨੂੰ ਖ਼ਰਾਬ ਨਾ ਕਰੇ

    ਪ੍ਰਸ਼ਨ 4. ਸੈਲੋਜ਼ ਤੋਂ ਕੀ ਭਾਵ ਹੈ ?
    ਉੱਤਰ- ਇਹਨਾਂ ਵਿਚ ਦਾਣੇ ਸਟੋਰ ਕੀਤੇ ਜਾਂਦੇ ਹਨ । ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ

    ਪ੍ਰਸ਼ਨ 5. ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ ?
    ਉੱਤਰ- ਇਸ ਲਈ 100 ਮਿ.ਲੀ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫ਼ਰਸ਼ ਤੇ ਛਿੜਕਾਅ ਕਰਨਾ ਚਾਹੀਦਾ ਹੈ

    ਪ੍ਰਸ਼ਨ 6. ਸਟੋਰ ਕੀਤੇ ਜਾਣ ਵਾਲੇ ਦਾਣਿਆਂ ਨੂੰ ਕੀੜਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
    ਉੱਤਰ- ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਵਰਤੋਂ ਕਰੋ ਅਤੇ ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਨਾਲ ਸੋਧ ਲਵੋ । ਸਟੋਰ ਜਾਂ ਢੋਲ ਨੂੰ ਐਲੂਮੀਨੀਅਮ ਫਾਸਫਾਈਡ ਦੀ ਧੂਣੀ ਦੇਵੋ

    ਪ੍ਰਸ਼ਨ 7. ਪੁਰਾਣੀਆਂ ਬੋਰੀਆਂ ਨੂੰ ਅਨਾਜ ਭੰਡਾਰ ਕਰਨ ਤੋਂ ਪਹਿਲਾਂ ਕਿਵੇਂ ਸੋਧਿਆ ਜਾਂਦਾ ਹੈ ?
    ਉੱਤਰ- ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਦੇ ਘੋਲ ਵਿਚ 10 ਮਿੰਟ ਲਈ ਭਿਓਂ ਕੇ ਰੱਖੋ | ਬੋਰੀਆਂ ਨੂੰ ਛਾਂਵੇਂ ਸੁਕਾ ਕੇ ਵਿਚ ਦਾਣੇ ਭਰ ਦਿਓ

    ਪ੍ਰਸ਼ਨ 8. ਟੋਪੀ ਗੁਦਾਮ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਇਹ ਖੁੱਲ੍ਹੇ ਮੈਦਾਨ ਵਿਚ ਦਾਣੇ ਸਟੋਰ ਕਰਨ ਦਾ ਤਰੀਕਾ ਹੈ । ਇਸ ਦਾ ਆਕਾਰ 9.5 x 6.1 ਮੀਟਰ ਹੁੰਦਾ ਹੈ। ਇਸ ਗੁਦਾਮ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ

    ਪ੍ਰਸ਼ਨ 9. ਅਨਾਜ ਨੂੰ ਢੋਲਾਂ ਵਿਚ ਭੰਡਾਰ ਕਰਨ ਸਮੇਂ ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
    ਉੱਤਰ- ਢੋਲਾਂ ਨੂੰ ਦਾਣੇ ਸਾਂਭਣ ਤੋਂ ਪਹਿਲਾਂ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਤਾਂ ਕਿ ਪਹਿਲਾਂ ਭੰਡਾਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਚੀ ਨਾ ਰਹਿ ਜਾਵੇ । ਦਾਣਿਆਂ ਵਿਚ 9% ਤੋਂ ਵੱਧ ਸਿਲ੍ਹ ਨਹੀਂ ਹੋਣੀ ਚਾਹੀਦੀ

    ਪ੍ਰਸ਼ਨ 10. ਦਾਣਿਆਂ ਨੂੰ ਸਟੋਰ ਕਰਨ ਲਈ ਕਮਰੇ ਕਿਹੋ ਜਿਹੇ ਬਣਾਉਣੇ ਚਾਹੀਦੇ ਹਨ ?
    ਉੱਤਰ- ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਆਲੇ-ਦੁਆਲੇ ਦੇ ਫਰਸ਼ ਨਾਲੋਂ 75 ਸੈਂ. ਮੀ. ਉੱਚਾ ਹੋਣਾ ਚਾਹੀਦਾ ਹੈ । ਕਮਰੇ ਦੇ ਚਾਰੇ ਪਾਸੇ ਵਰਾਂਡਾ ਬਣਾਉਣਾ ਚਾਹੀਦਾ ਹੈ । ਇੱਕ ਦਰਵਾਜ਼ਾ ਖੁੱਲ੍ਹਣ ਲਈ ਅਤੇ ਰੋਸ਼ਨਦਾਨ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ

    (ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਅਨਾਜ ਭੰਡਾਰਨ ਵਿਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਿਉਂ ਜ਼ਰੂਰੀ ਹੈ ?
    ਉੱਤਰ- ਅਨਾਜ ਭੰਡਾਰ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਆਧਾਰ ਹੁੰਦੇ ਹਨ । ਅਨਾਜ ਦਾ ਸੁਚੱਜਾ ਮੰਡੀਕਰਨ ਅਤੇ ਸਾਂਭ-ਸੰਭਾਲ ਕਿਸੇ ਵੀ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ ਅਨਾਜ ਨੂੰ ਕਈ ਤਰ੍ਹਾਂ ਦੇ ਕੀੜੇ ਤੇ ਜਾਨਵਰ ਨੁਕਸਾਨ ਪਹੁੰਚਾਂਦੇ ਹਨ । ਭੰਡਾਰ ਕੀਤੇ ਦਾਣਿਆਂ ਨੂੰ ਲਗਪਗ 20 ਕਿਸਮ ਦੇ ਕੀੜੇ ਲਗ ਸਕਦੇ ਹਨ : ਜਿਵੇਂ ਸੁੱਸਰੀ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਖੂੰਡੀ, ਖਪੁਰਾ, ਪਤੰਗਾ, ਢੋਰਾ ਆਦਿ । ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉੱਗਣ ਸ਼ਕਤੀ ਖ਼ਤਮ ਹੋ ਜਾਂਦੀ ਹੈ । ਦਾਣਿਆਂ ਦਾ ਭਾਰ ਵੀ ਘੱਟ ਜਾਂਦਾ ਹੈ ਅਤੇ ਅਨਾਜ ਦੇ ਖੁਰਾਕੀ ਤੱਤ ਵੀ ਘੱਟ ਜਾਂਦੇ ਹਨ । ਇਸ ਦੇ ਸਵਾਦ ਵਿਚ ਫ਼ਰਕ ਪੈ ਜਾਂਦਾ ਹੈ । ਇੱਕ ਅੰਦਾਜ਼ੇ ਅਨੁਸਾਰ ਫ਼ਸਲ ਦੀ ਕਟਾਈ ਤੋਂ ਲੈ ਕੇ ਦਾਣਿਆਂ ਦੀ ਖ਼ਪਤ ਤੱਕ ਲਗਪਗ 10% ਨੁਕਸਾਨ ਹੋ ਜਾਂਦਾ ਹੈ । ਸਾਨੂੰ ਇਸ ਨੁਕਸਾਨ ਤੋਂ ਬਚਣ ਲਈ ਕੀੜਿਆਂ ਦੀ ਰੋਕਥਾਮ ਕਰਨ ਦੀ ਲੋੜ ਹੈ । ਕੀੜੇ ਆਮ ਤੌਰ ਤੇ ਸਟੋਰ ਦੀਆਂ ਫਰਸ਼ਾਂ, ਕੰਧਾਂ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ਆਉਂਦੇ ਹਨ । ਇਸ ਤਰ੍ਹਾਂ ਅਨਾਜ ਦਾ ਬਹੁਤ ਨੁਕਸਾਨ ਹੁੰਦਾ ਹੈ ਤੇ ਇਸ ਨੂੰ ਕਈ ਢੰਗਾਂ ਦੀ ਵਰਤੋਂ ਕਰ ਕੇ ਸੰਭਾਲਣ ਦੀ ਲੋੜ ਪੈਂਦੀ ਹੈ

    ਪ੍ਰਸ਼ਨ 2. ਅਨਾਜ ਭੰਡਾਰਨ ਲਈ ਕੋਠੀ ਬਣਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
    ਉੱਤਰ-

    1.     ਕੋਠੀ ਕਮਰੇ ਤੋਂ ਵੱਖ ਅਤੇ ਪੱਕੀ ਹੋਣੀ ਚਾਹੀਦੀ ਹੈ

    2.     ਅਜਿਹੀ ਕੋਠੀ ਜ਼ਮੀਨ ਦੀ ਸੜਾ ਤੋਂ 30-45 ਸੈਂ:ਮੀ: ਉੱਚੀ ਰੱਖੋ, ਤਾਂ ਜੋ ਕੋਠੀ ਵਿਚ ਨਮੀ ਨਾ ਜਾ ਸਕੇ

    3.     ਕੋਠੀ ਨੂੰ ਨਮੀ ਰਹਿਤ ਕਰਨ ਲਈ ਫ਼ਰਸ਼ ਤੇ ਕੰਧਾਂ ਵਿਚ ਪੋਲੀਥੀਨ ਦੀ ਸ਼ੀਟ ਲਗਾ ਦਿਓ

    4.     ਕੋਠੀ ਵਿਚ ਦਾਣੇ ਪਾਉਣ ਲਈ ਇੱਕ ਉਪਰ ਅਤੇ ਦਾਣੇ ਕੱਢਣ ਲਈ ਇੱਕ ਹੇਠਾਂ ਮੋਰੀ ਹੋਣੀ ਚਾਹੀਦੀ ਹੈ । ਜਦੋਂ ਵਰਤੋਂ ਨਾ ਕੀਤੀ ਜਾਣੀ ਹੋਵੇ, ਮੋਰੀਆਂ ਬੰਦ ਹੋਣੀਆਂ ਜ਼ਰੂਰੀ ਹਨ

    5.     ਕੋਠੀ ਵਿਚ ਸੁੱਕੇ ਤੇ ਸਾਫ਼ ਦਾਣੇ ਹੀ ਸਟੋਰ ਕਰਨੇ ਚਾਹੀਦੇ ਹਨ

    6.     ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਅਤੇ ਕਮਰੇ ਦੀ ਕੰਧ ਵਿੱਚ ਲਗਪਗ 45-60 ਸੈਂ:ਮੀ: ਦੂਰੀ ਹੋਣੀ ਚਾਹੀਦੀ ਹੈ

    ਪ੍ਰਸ਼ਨ 3. ਅਨਾਜ ਨੂੰ ਕਿਹੜੇ-ਕਿਹੜੇ ਕੀੜੇ ਲੱਗਦੇ ਹਨ ? ਸੂਚੀ ਬਣਾਓ
    ਉੱਤਰ- ਅਨਾਜ ਨੂੰ ਲੱਗਣ ਵਾਲੇ ਕੀੜੇ ਹਨ-ਪਤੰਗੇ, ਵੀਵਲ, ਖੂੰਡੀਆਂ, ਢੋਰਾ, ਸੱਸਰੀ, ਖਪਰਾ, ਦਾਣਿਆਂ ਦਾ ਘੁਣ, ਚੌਲਾਂ ਦਾ ਪਤੰਗਾ, ਦਾਣਿਆਂ ਦਾ ਪਤੰਗਾ ਆਦਿ
    ਪਤੰਗਾ ਆਮ ਕਰਕੇ ਮੱਕੀ, ਜੁਆਰ, ਕਣਕ, ਜਵੀ, ਸੌਂ ਆਦਿ ਨੂੰ ਨੁਕਸਾਨ ਪਹੁੰਚਾਉਂਦਾ ਹੈ । ਸੱਸਰੀ, ਖਪਰਾ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਕੁੰਡੀ ਆਦਿ ਆਮ ਕਰਕੇ ਚੌਲਾਂ, ਕਣਕ, ਮੱਕੀ ਤੇ ਸੌਂ ਆਦਿ ਨੂੰ ਲੱਗਦੇ ਹਨ । ਢੋਰਾ ਮੋਟੇ ਤੌਰ ਤੇ ਮੰਗੀ, ਛੋਲਿਆਂ ਅਤੇ ਹੋਰ ਦਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ

    ਪ੍ਰਸ਼ਨ 4. ਕੀੜੇ ਲੱਗਣ ਤੋਂ ਅਨਾਜ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ
    ਉੱਤਰ-

    1.     ਨਵੇਂ ਦਾਣੇ ਸਾਫ਼ ਸੁਥਰੇ ਗੁਦਾਮਾਂ ਜਾਂ ਢੋਲਾਂ ਵਿਚ ਰੱਖਣੇ ਚਾਹੀਦੇ ਹਨ

    2.     ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਤੇ ਖੁੱਡਾਂ ਆਦਿ ਚੰਗੀ ਤਰ੍ਹਾਂ ਬੰਦ ਕਰ ਕੇ ਰੱਖਣੀਆਂ ਚਾਹੀਦੀਆਂ ਹਨ

    3.     ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਪੁਰਾਣੀਆਂ ਬੋਰੀਆਂ ਦੀ ਵਰਤੋਂ ਕਰਨੀ ਹੋਵੇ ਤਾਂ ਇਨ੍ਹਾਂ ਨੂੰ ਪਹਿਲਾਂ ਸੋਧ ਲੈਣਾ ਚਾਹੀਦਾ ਹੈ । ਇਸ ਲਈ ਸੁਮੀਸੀਡੀਨ ਜਾਂ ਸਿੰਬੁਸ਼ ਦੀ ਵਰਤੋਂ ਕਰੋ

    4.     ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ਹੇਠ ਲਿਖੇ ਕਿਸੇ ਇਕ ਢੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ

    ·        100 ਮਿ. ਲਿ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫਰਸ਼ ਤੇ ਛਿੜਕਾਅ ਕਰ ਦੇਣਾ ਚਾਹੀਦਾ ਹੈ

    ·        ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀਆਂ 25 ਗੋਲੀਆਂ ਰੱਖੋ | ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਰੱਖੋ ਅਤੇ 7 ਦਿਨ ਤੱਕ ਹਵਾ ਬੰਦ ਰੱਖੋ

    ਪ੍ਰਸ਼ਨ 5. ਵਪਾਰਿਕ ਪੱਧਰ ਤੇ ਅਨਾਜ ਭੰਡਾਰ ਕਰਨ ਲਈ ਬਣਾਏ ਜਾਣ ਵਾਲੇ ਵੱਖ-ਵੱਖ ਗੋਦਾਮਾਂ ਦਾ ਵੇਰਵਾ ਦਿਓ
    ਉੱਤਰ-
    1. ਰਵਾਇਤੀ ਚੌੜੇ ਗੁਦਾਮ-ਇਹਨਾਂ ਗੁਦਾਮਾਂ ਵਿਚ ਦਾਣਿਆਂ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ ਇਨ੍ਹਾਂ ਵਿਚ 1-2 ਸਾਲ ਤਕ ਅਨਾਜ ਸਟੋਰ ਕੀਤਾ ਜਾ ਸਕਦਾ ਹੈ । ਸਟੋਰ ਕੀਤੇ ਦਾਣਿਆਂ ਵਿਚ ਨਮੀ ਦੀ ਮਾਤਰਾ 14-15% ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਨ੍ਹਾਂ ਗੁਦਾਮਾਂ ਦੀ ਪਲਿੰਥ ਉੱਚੀ, ਫਰਸ਼ ਨਮੀ ਰਹਿਤ ਹੋਣੀ ਚਾਹੀਦੀ ਹੈ । ਇਨ੍ਹਾਂ ਅੰਦਰ ਚੂਹੇ ਤੇ ਪੰਛੀ ਨਾ ਵੜ ਸਕਦੇ ਹੋਣ । ਇਹ ਰੋਸ਼ਨੀਦਾਰ ਹੋਣੇ ਚਾਹੀਦੇ ਹਨ ਅਤੇ ਸੜਕ ਤੇ ਰੇਲ ਦੀ ਪਹੁੰਚ ਵਿਚ ਹੋਣੇ ਚਾਹੀਦੇ ਹਨ । ਬੋਰੀਆਂ ਦੀਆਂ ਧਾਕਾਂ ਲੱਕੜੀ ਦੇ ਫ਼ਰੇਮ ਉੱਪਰ ਲਗਾਈਆਂ ਜਾਂਦੀਆਂ ਹਨ ਤੇ ਪਲਾਸਟਿਕ ਨਾਲ ਢੱਕ ਦਿੱਤੀਆਂ ਜਾਂਦੀਆਂ ਹਨ

    2. ਸੈਲੋਜ਼ ਗੁਦਾਮ-ਇਹਨਾਂ ਵਿਚ ਦਾਲਾਂ ਤੇ ਚੌਲਾਂ ਤੋਂ ਇਲਾਵਾ ਸਭ ਤਰ੍ਹਾਂ ਦੇ ਦਾਣੇ 5 ਸਾਲਾਂ ਤਕ ਸਟੋਰ ਕੀਤੇ ਜਾ ਸਕਦੇ ਹਨ । ਇਨ੍ਹਾਂ ਸਟੋਰ ਕੀੜੇ ਦਾਣਿਆਂ ਵਿਚ ਨਮੀ ਦੀ ਮਾਤਰਾ 10% ਤਕ ਹੋ ਸਕਦੀ ਹੈ । ਇਹ ਘੱਟ ਥਾਂ ਘੇਰਦੇ ਹਨ ਤੇ ਇਹਨਾਂ ਵਿਚ ਰੱਖੇ ਦਾਣਿਆਂ ਦਾ ਨੁਕਸਾਨ ਵੀ ਬਹੁਤ ਘੱਟ ਹੁੰਦਾ ਹੈ । ਇਹ ਸੈਲੋਜ਼ ਸਲੰਡਰ ਦੀ ਸ਼ਕਲ ਦੇ ਹੁੰਦੇ ਹਨ ਅਤੇ ਅਨਾਜ ਦੀ ਸੰਭਾਲ ਹੇਠੋਂ ਹਾਪਰ ਕੋਨ) ਟਾਈਪ ਹੁੰਦੇ ਹਨ । ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ । ਦਾਣੇ ਰੱਖਣ ਤੇ ਕੱਢਣ ਲਈ ਲੰਬੀਆਂ ਬੈਲਟਾਂ ਜਾਂ ਹੋਰ ਕੈਨਵੇਅਰ ਲੱਗੇ ਹੁੰਦੇ ਹਨ । ਭਾਰਤ ਵਿਚ ਮਿਲਣ ਵਾਲੇ ਸੈਲੋਜ਼ ਸਲੰਡਰ ਦੀ ਉਚਾਈ 30 ਤੋਂ 50 ਮੀਟਰ ਤੇ ਘੇਰਾ 6 ਤੋਂ 10 ਮੀਟਰ ਤਕ ਹੁੰਦਾ ਹੈ । ਇਹਨਾਂ ਨੂੰ ਹਵਾਦਾਰ ਬਣਾਉਣ ਲਈ ਸੈਂਟਰੀਫਿਊਗਲ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ

    3. ਟੋਪੀ ਗੁਦਾਮ-ਖੁੱਲ੍ਹੇ ਮੈਦਾਨਾਂ ਵਿਚ ਦਾਣੇ ਰੱਖਣ ਲਈ ਇਸ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦਾ ਰਕਬਾ 9.5 x 6.1 ਮੀਟਰ ਹੁੰਦਾ ਹੈ । ਇਸ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾ ਸਕਦੀਆਂ ਹਨ । ਹਰ ਬੋਰੀ ਮੋਟੀ ਪਲਾਸਟਿਕ ਦੀ ਚਾਦਰ ਨਾਲ ਢੱਕੀ ਹੁੰਦੀ ਹੈ । ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ, ਤਾਂ ਪਲਾਸਟਿਕ ਦੀ ਚਾਦਰ ਲਾਹ ਕੇ ਇਨ੍ਹਾਂ ਬੋਰੀਆਂ ਨੂੰ ਹਵਾ ਦਿੱਤੀ ਜਾਂਦੀ ਹੈ


    Lesson 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ


    ਪਾਠ-ਪੁਸਤਕ ਦੇ ਪ੍ਰਸ਼ਨ ,
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਆਪਣੇ ਆਲੇ-ਦੁਆਲੇ ਮਿਲਣ ਵਾਲੇ ਕੋਈ ਦੋ ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਮ ਲਿਖੋ
    ਉੱਤਰ- ਪਣ-ਊਰਜਾ, ਸੂਰਜੀ ਊਰਜਾ

    ਪ੍ਰਸ਼ਨ 2. ਕੋਈ ਦੋ ਨਾ-ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਂ ਦਿਓ
    ਉੱਤਰ- ਕੋਲਾ, ਪੈਟਰੋਲੀਅਮ ਪਦਾਰਥ

    ਪ੍ਰਸ਼ਨ 3. ਵੱਖ-ਵੱਖ ਸੋਮਿਆਂ ਤੋਂ ਹਵਾ ਵਿਚ ਫੈਲ ਰਹੀਆਂ ਕੋਈ ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਲਿਖੋ
    ਉੱਤਰ- ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ !

    ਪ੍ਰਸ਼ਨ 4. ਪੈਟਰੋਲ ਵਿਚ ਮੌਜੂਦ ਦੋ ਹਾਨੀਕਾਰਕ ਤੱਤਾਂ ਦੇ ਨਾਮ ਲਿਖੋ
    ਉੱਤਰ- ਸਲਫ਼ਰ ਅਤੇ ਲੈਡ |

    ਪ੍ਰਸ਼ਨ 5. ਧਰਤੀ ਉੱਪਰ ਮੌਜੂਦ ਪਾਣੀ ਦਾ ਕਿੰਨੇ ਪ੍ਰਤੀਸ਼ਤ ਵਰਤਣਯੋਗ ਹੈ ?
    ਉੱਤਰ- ਕੁੱਲ ਪਾਣੀ ਦਾ 1%.

    ਪ੍ਰਸ਼ਨ 6. ਫ਼ਸਲਾਂ ਨੂੰ ਲੋੜ ਮੁਤਾਬਿਕ ਘੱਟ ਤੋਂ ਘੱਟ ਪਾਣੀ ਲਗਾਉਣ ਲਈ ਵਿਕਸਿਤ ਕੀਤੀਆਂ ਨਵੀਨਤਮ ਸਿੰਚਾਈ ਵਿਧੀਆਂ ਦੇ ਨਾਮ ਲਿਖੋ
    ਉੱਤਰ- ਫੁਆਰਾ ਅਤੇ ਡਰਿਪ ਸਿੰਚਾਈ ਪ੍ਰਣਾਲੀ

    ਪ੍ਰਸ਼ਨ 7. ਰੇਤਲੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
    ਉੱਤਰ- ਰੇਤਲੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਓ

    ਪ੍ਰਸ਼ਨ 8. ਭੂਮੀ ਦੀ ਸਿਹਤ ਲਈ ਫ਼ਸਲੀ ਚੱਕਰਾਂ ਵਿੱਚ ਕਿਹੜੀਆਂ ਫ਼ਸਲਾਂ ਜ਼ਰੂਰੀ ਹਨ ?
    ਉੱਤਰ- ਫ਼ਸਲੀ ਚੱਕਰਾਂ ਵਿੱਚ ਫਲੀਦਾਰ ਫ਼ਸਲਾਂ ਹੋਣੀਆਂ ਚਾਹੀਦੀਆਂ ਹਨ

    ਪ੍ਰਸ਼ਨ 9. ਢਲਾਣਾਂ ਉੱਪਰ ਕਿਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ ?
    ਉੱਤਰ- ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ

    ਪ੍ਰਸ਼ਨ 10. ਮਲਚਿੰਗ ਕਰਨ ਦਾ ਕੋਈ ਇਕ ਲਾਭ ਲਿਖੋ
    ਉੱਤਰ- ਮਲਚਿੰਗ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ –

    ਪ੍ਰਸ਼ਨ 1. ਫ਼ਲੀਦਾਰ ਫ਼ਸਲਾਂ ਕਿਉਂ ਉਗਾਉਣੀਆਂ ਚਾਹੀਦੀਆਂ ਹਨ ?
    ਉੱਤਰ- ਫਲੀਦਾਰ ਫ਼ਸਲਾਂ ਹਵਾ ਵਿਚੋਂ ਨਾਈਟਰੋਜਨ ਲੈ ਕੇ ਜ਼ਮੀਨ ਵਿਚ ਜਮਾਂ ਕਰਦੀਆਂ ਹਨ

    ਪ੍ਰਸ਼ਨ 2. ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਂ ਲਿਖੋ
    ਉੱਤਰ- ਨਵਿਆਉਣਯੋਗ ਕੁਦਰਤੀ ਸੋਮੇ ਹਨ – ਜੀਵ ਜੰਤੂ, ਹਵਾ ਤੋਂ ਉਰਜਾ, ਰਹਿੰਦ-ਖੂੰਹਦ ਤੋਂ ਊਰਜਾ, ਸਮੁੰਦਰੀ ਲਹਿਰਾਂ ਤੋਂ ਊਰਜਾ, ਪਣ-ਊਰਜਾ, ਸੂਰਜੀ ਊਰਜਾ, ਜੰਗਲਾਤ ਆਦਿ

    ਪ੍ਰਸ਼ਨ 3. ਫ਼ਸਲਾਂ ਅਤੇ ਘਰੇਲੂ ਰਹਿੰਦ-ਖੂੰਹਦ ਤੋਂ ਕਿਸ ਤਰ੍ਹਾਂ ਦੀਆਂ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ?
    ਉੱਤਰ- ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ, ਹਰੀ ਖਾਦ ਆਦਿ ਤਿਆਰ ਕੀਤੀਆਂ ਜਾ ਸਕਦੀਆਂ ਹਨ

    ਪ੍ਰਸ਼ਨ 4. ਘਰੇਲੂ ਪੱਧਰ ਤੇ ਪਾਣੀ ਦੀ ਬੱਚਤ ਲਈ ਕੀਤੇ ਜਾ ਸਕਣ ਵਾਲੇ ਕੋਈ ਪੰਜ ਉਪਾਅ ਦੱਸੋ
    ਉੱਤਰ- ਫਰਸ਼ ਨੂੰ ਧੋਣ ਦੀ ਥਾਂ ਤੇ ਪੋਚੇ ਨਾਲ ਸਾਫ਼ ਕਰਨਾ, ਫਲਾਂ, ਸਬਜ਼ੀਆਂ ਨੂੰ ਭਾਂਡੇ ਵਿਚ ਪਾਣੀ ਪਾ ਕੇ ਧੋਣਾ, ਘਰ ਦੀਆਂ ਖਰਾਬ ਟੂਟੀਆਂ ਦੀ ਜਲਦੀ ਤੋਂ ਜਲਦੀ ਮੁਰੰਮਤ, ਕਾਰ ਨੂੰ ਪਾਈਪ ਨਾਲ ਨਹੀਂ ਧੋਣਾ ਚਾਹੀਦਾ| ਘਰਾਂ ਵਿਚ ਛੋਟੇ ਮੁੰਹ ਵਾਲੀਆਂ ਟੂਟੀਆਂ ਲਗਾਉਣੀਆਂ ਚਾਹੀਦੀਆਂ ਹਨ । ਰਸੋਈ ਦਾ ਪਾਣੀ ਘਰ ਦੀ ਬਗੀਚੀ ਵਿਚ, ਲਾਅਨ ਜਾਂ ਗਮਲਿਆਂ ਨੂੰ ਦੇਣਾ ਚਾਹੀਦਾ ਹੈ

    ਪ੍ਰਸ਼ਨ 5. ਕੁਦਰਤੀ ਸੋਮੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
    ਉੱਤਰ- ਕੁਦਰਤੀ ਸੋਮੇ ਦੋ ਪ੍ਰਕਾਰ ਦੇ ਹੁੰਦੇ ਹਨ-

    1.     ਨਵਿਆਉਣਯੋਗ

    2.     ਨਾ-ਨਵਿਆਉਣਯੋਗ। ਨਵਿਆਉਣਯੋਗ ਸੋਮੇ ਹਨ – ਪਣ-ਬਿਜਲੀ, ਹਵਾ ਤੋਂ ਉਰਜਾ, ਸੂਰਜੀ ਉਰਜਾ ਆਦਿ । ਨਾ-ਨਵਿਆਉਣਯੋਗ ਸੋਮੇ ਹਨ – ਕੋਲਾ, ਪੈਟਰੋਲੀਅਮ ਪਦਾਰਥ ਆਦਿ

    ਪ੍ਰਸ਼ਨ 6. ਨਾ-ਨਵਿਆਉਣਯੋਗ ਕੁਦਰਤੀ ਸੋਮਿਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ
    ਉੱਤਰ- ਇਹ ਅਜਿਹੇ ਸੋਮੇ ਹਨ ਜੋ ਸੀਮਿਤ ਮਾਤਰਾ ਵਿੱਚ ਹੁੰਦੇ ਹਨ ਅਤੇ ਵਰਤਣ ਤੋਂ ਬਾਅਦ ਦੁਬਾਰਾ ਨਹੀਂ ਬਣਾਏ ਜਾਂ ਨਵਿਆਏ ਨਹੀਂ ਜਾ ਸਕਦੇ, ਇਹਨਾਂ ਨੂੰ ਨਾ-ਨਵਿਆਉਣਯੋਗ ਕੁਦਰਤੀ ਸੋਮੇ ਆਖਦੇ ਹਨ । ਉਦਾਹਰਨ – ਕੋਲਾ, ਪੈਟਰੋਲੀਅਮ ਪਦਾਰਥ ਆਦਿ

    ਪ੍ਰਸ਼ਨ 7. ਧਰਤੀ ਦੀ ਓਜ਼ੋਨ ਪਰਤ ਕਿਉਂ ਕਮਜ਼ੋਰ ਹੁੰਦੀ ਜਾ ਰਹੀ ਹੈ ?
    ਉੱਤਰ- ਹਵਾ ਵਿਚ ਪ੍ਰਦੂਸ਼ਣ ਵੱਧਣ ਕਾਰਨ ਕਈ ਗੈਸਾਂ; ਜਿਵੇਂ- ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਲੋਰੋਫਲੋਰੋ ਕਾਰਬਨ ਆਦਿ ਵੱਧ ਰਹੀਆਂ ਹਨ । ਇਨ੍ਹਾਂ ਕਾਰਨ ਓਜ਼ੋਨ ਦੀ ਪਰਤ ਖੁਰਦੀ ਜਾ ਰਹੀ ਹੈ

    ਪ੍ਰਸ਼ਨ 8. ਖੇਤੀ ਯੋਗ ਭੂਮੀ ਕਿਉਂ ਘੱਟਦੀ ਜਾ ਰਹੀ ਹੈ ?
    ਉੱਤਰ- ਉਦਯੋਗ, ਸ਼ਹਿਰੀਕਰਨ, ਇਮਾਰਤਾਂ ਅਤੇ ਪਾਵਰ ਪਲਾਂਟ ਆਦਿ ਲਈ ਜ਼ਮੀਨ ਦੀ ਮੰਗ ਵੱਧ ਰਹੀ ਹੈ ਜਿਸ ਕਾਰਨ ਖੇਤੀਯੋਗ ਭੂਮੀ ਘੱਟਦੀ ਜਾ ਰਹੀ ਹੈ

    ਪ੍ਰਸ਼ਨ 9. ਲੇਜ਼ਰ ਕਰਾਹੇ ਦੀ ਵਰਤੋਂ ਪਾਣੀ ਦੀ ਬੱਚਤ ਵਿੱਚ ਕਿਵੇਂ ਸਹਾਈ ਹੁੰਦੀ ਹੈ ?
    ਉੱਤਰ- ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ

    ਪ੍ਰਸ਼ਨ 10. ਉਦਯੋਗਾਂ ਵਿੱਚ ਪਾਣੀ ਦੀ ਸੰਭਾਲ ਬਾਰੇ ਕੋਈ ਦੋ ਨੁਕਤੇ ਲਿਖੋ
    ਉੱਤਰ- ਇੱਕੋ ਪਾਣੀ ਦੀ ਵਾਰ-ਵਾਰ ਵਰਤੋਂ ਕੀਤੀ ਜਾਵੇ, ਜਿਵੇਂ ਥਰਮਲ ਪਲਾਟਾਂ ਵਿੱਚ ਹੁੰਦਾ ਹੈ ਅਤੇ ਵਰਤੇ ਹੋਏ ਪਾਣੀ ਨੂੰ ਸੋਧ ਕੇ ਖੇਤੀਬਾੜੀ ਦੇ ਕੰਮਾਂ ਲਈ ਵਰਤਨਾ ਚਾਹੀਦਾ ਹੈ

    (ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

    ਪ੍ਰਸ਼ਨ 1. ਕੁਦਰਤੀ ਸੋਮਿਆਂ ਦੀ ਵੱਧ ਵਰਤੋਂ ਕਾਰਨ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ?
    ਉੱਤਰ- ਕੁਦਰਤੀ ਸੋਮਿਆਂ ਦੀ ਵੱਧ ਵਰਤੋਂ ਕਾਰਨ ਅੱਗੇ ਲਿਖੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ –

    1.  ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ

    2.  ਖੇਤਾਂ ਵਿੱਚ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ

    3.  ਸ਼ਹਿਰੀਕਰਨ ਅਤੇ ਉਦਯੋਗੀਕਰਨ, ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ

    4.  ਵੱਧ ਵਰਤੋਂ ਕਾਰਨ ਨਾ-ਨਵਿਆਉਣਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ

    ਪ੍ਰਸ਼ਨ 2. ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ?
    ਉੱਤਰ- ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

    1.     ਵਧੇਰੇ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਕਾਰਬਨ ਡਾਈਆਕਸਾਈਡ ਘੱਟਦੀ ਹੈ ਤੇ ਆਕਸੀਜਨ ਵੱਧਦੀ ਹੈ

    2.     ਸਲਫ਼ਰ ਅਤੇ ਸਿੱਕਾ ਰਹਿਤ ਪੈਟਰੋਲ ਦੀ ਵਰਤੋਂ ਕਰਨੀ ਚਾਹੀਦੀ ਹੈ

    3.     ਜ਼ਹਿਰੀਲੀਆਂ ਗੈਸਾਂ ਵਾਲੇ ਧੂੰਏਂ ਨੂੰ ਪਾਣੀ ਦੀ ਸਪਰੇਅ ਵਿਚੋਂ ਲੰਘਾ ਕੇ ਸਾਫ਼ ਕਰਨਾ ਚਾਹੀਦਾ ਹੈ

    4.     ਬਾਲਣ ਲਈ ਕੋਇਲੇ ਦੀ ਬਜਾਏ ਸੂਰਜੀ ਉਰਜਾ, ਬਾਇਓਗੈਸ, ਗੈਸ ਅਤੇ ਬਿਜਲੀ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ

    5.     ਫੈਕਟਰੀਆਂ ਵਿੱਚ ਧੁੰਏਂ ਨੂੰ ਸਾਫ਼ ਕਰਨ ਲਈ ਉਪਕਰਣ ਲਾਓ ਅਤੇ ਚਿਮਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ

    6.     ਹਵਾ ਸਾਫ਼ ਕਰਨ ਲਈ ਫਿਲਟਰ ਪਲਾਂਟ ਲਗਾਉਣੇ ਚਾਹੀਦੇ ਹਨ

    ਪ੍ਰਸ਼ਨ 3. ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਪਾਣੀ ਇੱਕ ਕੁਦਰਤੀ ਸੋਮਾ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈਖੇਤੀ ਵਿੱਚ ਵੀ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ । ਇਸ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ –

    ·        ਸਿੰਚਾਈ ਕਰਨ ਲਈ ਫੁਆਰਾ ਅਤੇ ਡਰਿਪ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ

    ·        ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਨਾਲ ਵੀ ਪਾਣੀ ਦੀ ਬੱਚਤ ਹੁੰਦੀ ਹੈ

    ·        ਅਜਿਹੀਆਂ ਫ਼ਸਲਾਂ ਦੀ ਬੀਜਾਈ ਕਰਨੀ ਚਾਹੀਦੀ ਹੈ ਜਿਹਨਾਂ ਨੂੰ ਵਾਧੇ ਲਈ ਘੱਟ ਪਾਣੀ ਦੀ ਲੋੜ ਹੋਵੇ

    ·        ਝੋਨੇ ਵਿੱਚ ਪਹਿਲੇ 15 ਦਿਨ ਤੋਂ ਬਾਅਦ ਪਾਣੀ ਲਗਾਤਾਰ ਖੜਾ ਨਹੀਂ ਰੱਖਣਾ ਚਾਹੀਦਾ। ਝੋਨੇ ਵਿੱਚ ਪਾਣੀ ਦੀ ਬੱਚਤ ਲਈ ਟੈਂਸ਼ੀਓਮੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ

    ·        ਫ਼ਸਲ ਦੀ ਬੀਜਾਈ ਵੱਟਾਂ ਤੇ ਕਰਨੀ ਚਾਹੀਦੀ ਹੈ । ਇਸ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ

    ·        ਖੇਤਾਂ ਵਿੱਚ ਪਰਾਲੀ ਜਾਂ ਮੋਮਜਾਮਾਂ ਵਿਛਾ ਕੇ ਮਲਚਿੰਗ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ

    ਪ੍ਰਸ਼ਨ 4. ਭੂਮੀ ਸੰਭਾਲ ਲਈ ਆਪਣੇ ਵਿਚਾਰ ਦਿਉ
    ਉੱਤਰ- ਭੂਮੀ ਸੰਭਾਲ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ –

    1.     ਪਹਾੜੀਆਂ ਤੇ ਢਲਾਣ ਦੇ ਉਲਟ ਕਤਾਰਾਂ ਵਿੱਚ ਫ਼ਸਲਾਂ ਬੀਜਣ ਤੇ ਭੂਮੀ ਖੋਰ ਘੱਟ ਹੁੰਦਾ ਹੈ

    2.     ਢਲਾਣ ਵਾਲੀਆਂ ਥਾਂਵਾਂ ਤੇ ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ

    3.     ਰਸਾਇਣਾਂ ਤੇ ਖਾਦਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ

    4.     ਹਵਾ ਰਾਹੀਂ ਭੂਮੀ ਖੁਰਨ ਤੋਂ ਰੋਕਣ ਲਈ ਹਵਾ ਰੋਕੂ ਵਾੜਾਂ ਅਤੇ ਰੁੱਖਾਂ ਦੀਆਂ ਕਤਾਰਾਂ ਲਗਾਉਣੀਆਂ ਚਾਹੀਦੀਆਂ ਹਨ

    5.     ਜੈਵਿਕ ਖੇਤੀ ਨੂੰ ਵਧਾਉਣਾ ਚਾਹੀਦਾ ਹੈ

    6.     ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ, ਹਰੀ ਖਾਦ, ਰੂੜੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ

    7.     ਫ਼ਸਲੀ ਚੱਕਰਾਂ ਵਿੱਚ ਫਲੀਦਾਰ ਫ਼ਸਲਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਜ਼ਮੀਨ ਵਿੱਚ ਜਮਾਂ ਕਰਦੀਆਂ ਹਨ

    ਪ੍ਰਸ਼ਨ 5. ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ ਤੇ ਨੋਟ ਲਿਖੋ
    ਉੱਤਰ- ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ

    ·        ਵਧੇਰੇ ਵਿਕਸਿਤ ਦੇਸ਼ਾਂ ਨੇ ਤਕਨੀਕੀ ਤਰੱਕੀ ਕਰਕੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਵੱਧ ਆਬਾਦੀ ਵਾਲੇ ਦੇਸ਼ਾਂ ਜਿਵੇਂ ਚੀਨ ਅਤੇ ਭਾਰਤ ਵਿਚ ਕੁਦਰਤੀ ਸੋਮਿਆਂ ਦੀ ਘਾਟ ਹੋ ਗਈ ਹੈ

    ·        ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨਾਲ ਵਾਤਾਵਰਨ ਵਿੱਚ ਮੌਸਮੀ ਬਦਲਾਅ ਆ ਰਹੇ ਹਨ ਤੇ ਨੁਕਸਾਨਦਾਇਕ ਗੈਸਾਂ ਦਾ ਵਾਧਾ ਹਵਾ ਵਿੱਚ ਹੋ ਰਿਹਾ ਹੈ

    ·        ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ

    ·        ਖੇਤਾਂ ਵਿੱਚ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ

    ·        ਸ਼ਹਿਰੀਕਰਨ ਅਤੇ ਉਦਯੋਗੀਕਰਨ, ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ

    ·        ਵੱਧ ਵਰਤੋਂ ਕਾਰਨ ਨਾ-ਨਵਿਆਉਣਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ



    Lesson 11 ਬਾਇਓ ਗੈਸ


    ਪਾਠ-ਪੁਸਤਕ ਦੇ ਪ੍ਰਸ਼ਨ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

    ਪ੍ਰਸ਼ਨ 1. ਬਾਇਓਗੈਸ ਵਿਚ ਮੌਜੂਦ ਕੋਈ ਦੋ ਗੈਸਾਂ ਦੇ ਨਾਮ ਲਿਖੋ
    ਉੱਤਰ- ਮੀਥੇਨ, ਕਾਰਬਨ ਡਾਈਆਕਸਾਈਡ

    ਪ੍ਰਸ਼ਨ 2. ਬਾਇਓਗੈਸ ਵਿਚ ਮੀਥੇਨ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
    ਉੱਤਰ- 50-60.

    ਪ੍ਰਸ਼ਨ 3. ਬਾਇਓਗੈਸ ਵਿਚ ਕਾਰਬਨ ਡਾਈਆਕਸਾਈਡ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
    ਉੱਤਰ- 30-40%.

    ਪ੍ਰਸ਼ਨ 4. ਬਾਇਓਗੈਸ ਪਲਾਂਟ ਗੈਸ ਸਮਰੱਥਾ ਅਨੁਸਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
    ਉੱਤਰ- ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ

    ਪ੍ਰਸ਼ਨ 5. ਬਾਇਓਗੈਸ ਪੈਦਾ ਕਰਨ ਦਾ ਵੱਡਾ ਸੋਮਾ ਕੀ ਹੈ ?
    ਉੱਤਰ- ਡੰਗਰਾਂ ਦਾ ਗੋਬਰ

    ਪ੍ਰਸ਼ਨ 6. ਇੱਕ ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਕਿੰਨੇ ਕਿਲੋ ਪਾਥੀਆਂ ਦੇ ਬਰਾਬਰ ਊਰਜਾ ਪ੍ਰਾਪਤ ਹੁੰਦੀ ਹੈ?
    ਉੱਤਰ- 12.30 ਕਿਲੋਗਰਾਮ ਪਾਥੀਆਂ

    ਪ੍ਰਸ਼ਨ 7. ਬਾਇਓਗੈਸ ਦੀ ਵਰਤੋਂ ਕਿਸ ਕੰਮ ਲਈ ਕੀਤ ਜਾਂਦੀ ਹੈ ?
    ਉੱਤਰ- ਖਾਣਾ ਬਣਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜ਼ਲ ਇੰਜ਼ਨ ਚਲਾਉਣ ਲਈ

    ਪ੍ਰਸ਼ਨ 8. ਬਾਇਓਗੈਸ ਪਲਾਂਟ ਵਿੱਚੋਂ ਨਿਕਲਣ ਵਾਲੀ ਮੱਲਰੀ ਕਿਸ ਕੰਮ ਲਈ ਵਰਤੀ ਜਾਂਦੀ ਹੈ ?
    ਉੱਤਰ- ਸੱਲਰੀ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ !

    ਪ੍ਰਸ਼ਨ 9. ਬਾਇਓਗੈਸ ਪਲਾਂਟ ਮਕਾਨ ਦੀਆਂ ਨੀਹਾਂ ਤੋਂ ਘੱਟੋ-ਘੱਟ ਕਿੰਨੀ ਦੂਰੀ ਤੇ ਬਣਾਉਣਾ ਚਾਹੀਦਾ ਹੈ ?
    ਉੱਤਰ- 6 ਫੁੱਟ ਦੀ ਦੂਰੀ ਤੇ

    ਪ੍ਰਸ਼ਨ 10. ਬਾਇਓਗੈਸ ਪਲਾਂਟ ਦਾ ਸਸਤਾ ਮਾਡਰਨ ਡਿਜ਼ਾਈਨ ਕਿਸ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਹੈ ?
    ਉੱਤਰ- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

    (ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਕੁਦਰਤੀ ਊਰਜਾ ਸੋਮੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ
    ਉੱਤਰ- ਕੁਦਰਤੀ ਊਰਜਾ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ

    1.     ਰਵਾਇਤੀ

    2.     ਗੈਰ-ਰਵਾਇਤੀ ਊਰਜਾ ਸੋਮੇ

    (i) ਰਵਾਇਤੀ ਸੋਮੇ-ਪੈਟਰੋਲੀਅਮ ਪਦਾਰਥ, ਕੋਲਾ ਆਦਿ
    (ii) ਗੈਰ ਰਵਾਇਤੀ ਸੋਮੇ-ਗੋਬਰ ਗੈਸ, ਸੂਰਜੀ ਊਰਜਾ ਆਦਿ

    ਪ੍ਰਸ਼ਨ 2. ਬਾਇਓਗੈਸ ਦੀ ਰਚਨਾ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਬਾਇਓਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ ਅਤੇ ਕੁੱਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ

    ਪ੍ਰਸ਼ਨ 3. ਬਾਇਓਗੈਸ ਦੇ ਕੋਈ ਤਿੰਨ ਲਾਭ ਲਿਖੋ
    ਉੱਤਰ- ਇਹ ਧੂੰਆਂ ਰਹਿਤ ਗੈਸ ਹੈ । ਇਸ ਨੂੰ ਬਾਲਣ ਨਾਲ ਧੁਆਂ ਪੈਦਾ ਨਹੀਂ ਹੁੰਦਾ

    1.     ਇਸ ਗੈਸ ਵਿਚ ਐੱਲ. ਪੀ. ਜੀ. ਗੈਸ ਵਾਂਗ ਧਮਾਕੇ ਨਾਲ ਕੋਈ ਹਾਦਸਾ ਹੋਣ ਦਾ ਖ਼ਤਰਾ ਨਹੀਂ ਰਹਿੰਦਾ ਹੈ

    2.     ਇਹ ਗੈਸ ਸਸਤੀ ਰਹਿੰਦੀ ਹੈ

    3.     ਇਸ ਦੀ ਸੱਲਰੀ ਨੂੰ ਖਾਦ ਵਜੋਂ ਵਰਤਿਆ ਜਾ ਸਕਦਾ ਹੈ

    ਪ੍ਰਸ਼ਨ 4. ਬਾਇਓਗੈਸ ਤੋਂ ਬਾਅਦ ਨਿਕਲਣ ਵਾਲੀ ਮੱਲਰੀ ਦੇ ਕੀ ਗੁਣ ਹੁੰਦੇ ਹਨ ?
    ਉੱਤਰ- ਗੈਸ ਬਣਨ ਤੋਂ ਬਾਅਦ ਬਚੇ ਪਦਾਰਥ ਜਿਸ ਨੂੰ ਸੱਲਰੀ ਕਹਿੰਦੇ ਹਨ, ਵਿਚੋਂ ਬਦਬੂ ਨਹੀਂ ਆਉਂਦੀ ਤੇ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਨਾਲ ਹੀ ਸੱਲਰੀ ਇਕ ਖਾਦ ਦਾ ਕੰਮ ਕਰਦੀ ਹੈ । ਇਸ ਵਿਚ ਨਾਈਟਰੋਜਨੀ ਤੇ ਫਾਸਫੋਰਸ ਵਾਲੇ ਅਤੇ ਹੋਰ ਖ਼ੁਰਾਕੀ ਤੱਤ ਹੁੰਦੇ ਹਨ

    ਪ੍ਰਸ਼ਨ 5. ਬਾਇਓਗੈਸ ਪਲਾਂਟ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
    ਉੱਤਰ- ਗੋਬਰ ਦੀ ਉਪਲੱਬਧ ਮਾਤਰਾ ਅਤੇ ਗੈਸ ਦੀ ਜ਼ਰੂਰਤ ਦੇ ਮੁਤਾਬਿਕ ਬਾਇਓਗੈਸ ਪਲਾਂਟ ਦਾ ਆਕਾਰ ਹੁੰਦਾ ਹੈ, ਜਿਵੇਂ-50 ਕਿਲੋਗਰਾਮ ਗੋਬਰ ਦੀ ਪ੍ਰਾਪਤੀ 3-4 ਡੰਗਰਾਂ ਤੋਂ ਹੁੰਦੀ ਹੈ ਤੇ 2 ਘਣ ਮੀਟਰ ਆਕਾਰ ਦਾ ਪਲਾਂਟ ਤਿਆਰ ਕੀਤਾ ਜਾ ਸਕਦਾ ਹੈ

    ਪ੍ਰਸ਼ਨ 6. ਦੀਨਬੰਧੁ ਮਾਡਲ ਬਾਇਓਗੈਸ ਪਲਾਂਟ ਤੇ ਸੰਖੇਪ ਨੋਟ ਲਿਖੋ
    ਉੱਤਰ- ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ) ਨੂੰ ਆਪਸ ਵਿੱਚ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ । ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ ! ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ

    ਪ੍ਰਸ਼ਨ 7. ਬਾਇਓਗੈਸ ਪਲਾਂਟ ਲਗਾਉਣ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
    ਉੱਤਰ- ਪਲਾਂਟ ਦੇ ਆਲੇ-ਦੁਆਲੇ ਵਾਲੀ ਜਗ੍ਹਾ ਥੋੜੀ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਜਗਾ ਤੇ ਪਾਣੀ ਇਕੱਠਾ ਨਾ ਹੋ ਸਕੇ

    ·        ਪਲਾਂਟ ਰਸੋਈ ਅਤੇ ਪਸ਼ੂ ਬੰਨ੍ਹਣ ਵਾਲੀ ਜਗਾ ਦੇ ਨੇੜੇ ਤੋਂ ਨੇੜੇ ਹੋਣਾ ਚਾਹੀਦਾ ਹੈ

    ·        ਪਲਾਂਟ ਵਾਲੀ ਥਾਂ ਤੇ ਵੱਧ ਤੋਂ ਵੱਧ ਧੁੱਪ ਪੈਣੀ ਚਾਹੀਦੀ ਹੈ ਤੇ ਨੇੜੇ ਦਰੱਖਤ ਨਹੀਂ ਹੋਣੇ ਚਾਹੀਦੇ !

    ਪ੍ਰਸ਼ਨ 8. ਬਾਇਓਗੈਸ ਪਲਾਂਟ ਦੇ ਕੰਮ ਕਾਜ ਵੇਲੇ ਵਰਤਣ ਵਾਲੀਆਂ ਸਾਵਧਾਨੀਆਂ ਲਿਖੋ
    ਉੱਤਰ-

    1.     ਜਿਸ ਪਾਈਪ ਰਾਹੀਂ ਗੈਸ ਰਸੋਈ ਵਲ ਜਾਂਦੀ ਹੈ ਉਸ ਦੀ ਢਲਾਣ ਰੀਮ ਪਲਾਂਟ ਵਲ ਹੋਣੀ ਚਾਹੀਦੀ ਹੈ

    2.     ਜੇ ਪਾਈਪ ਵਿਚੋਂ ਕਿਸੇ ਥਾਂ ਤੇ ਗੈਸ ਲੀਕ ਹੁੰਦੀ ਹੋਵੇ ਤਾਂ ਉਸ ਦੇ ਨੇੜੇ ਬਲਦੀ ਤੀਲੀ ਨਹੀਂ ਲੈ ਕੇ ਜਾਣੀ ਚਾਹੀਦੀ

    3.     ਗੈਸ ਪਾਈਪ ਵਿਚ ਮੋੜ ਤੇ ਜੋੜ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ

    ਪ੍ਰਸ਼ਨ 9. ਰਸੋਈ ਵਿਚ ਪਾਥੀਆਂ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ ?
    ਉੱਤਰ-ਪਾਥੀਆਂ ਬਾਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜੋ ਅੱਖਾਂ ਨੂੰ ਨੁਕਸਾਨ ਕਰਦਾ ਹੈ । ਇਹਨਾਂ ਤੋਂ ਉਰਜਾ ਵੀ ਘੱਟ ਪ੍ਰਾਪਤ ਹੁੰਦੀ ਹੈ । ਗੋਹੇ ਵਿਚ ਮੌਜੂਦ ਖ਼ੁਰਾਕੀ ਤੱਤ ਸੜ ਜਾਂਦੇ ਹਨ ਜਿਹੜੇ ਕਿ ਖੇਤਾਂ ਵਿਚ ਖਾਦ ਵਜੋਂ ਵਰਤੇ ਜਾ ਸਕਦੇ ਹਨ

    ਪ੍ਰਸ਼ਨ 10. ਜਨਤਾ ਬਾਇਓਗੈਸ ਪਲਾਂਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ
    ਉੱਤਰ- ਇਸ ਪਲਾਂਟ ਵਿਚ ਕੱਚਾ ਟੋਆ ਡਾਇਜੈਸਟਰ) ਪੁੱਟਿਆ ਜਾਂਦਾ ਹੈ ਜੋ ਫਾਹਾ ਗਾਲਣ ਲਈ ਹੁੰਦਾ ਹੈ ਅਤੇ ਇਸ ਨੂੰ ਪੱਕਾ ਨਹੀਂ ਕੀਤਾ ਜਾਂਦਾ ਮਤਲਬ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ ! ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ : ਇਹ ਦੂਸਰੇ ਪਲਾਟਾਂ ਨਾਲੋਂ 5-4 ਸਸਤਾ ਹੁੰਦਾ ਹੈ

    (ਇ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਬਾਇਓਗੈਸ ਪਲਾਂਟ ਲਗਾਉਣ ਦੇ ਕੀ ਲਾਭ ਹਨ ?
    ਉੱਤਰ- ਗੋਬਰ ਗੈਸ ਬਣਾਉਣ ਲਈ ਸੁੱਕੇ ਪੱਤੇ, ਮੁੰਗਫਲੀ ਦੀਆਂ ਛੱਲਾਂ, ਬਚਿਆ ਚਾਰਾ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਨਾਲ ਸਾਡਾ ਆਲਾ-ਦੁਆਲਾ ਵੀ ਸਾਫ਼ ਰਹਿੰਦਾ ਹੈ

    1.     ਗੈਸ ਬਣਨ ਤੋਂ ਬਾਅਦ ਜੋ ਸੱਲਰੀ (ਤਰਲ) ਬਾਹਰ ਨਿਕਲਦੀ ਹੈ, ਉਸ ਵਿਚੋਂ ਕੋਈ ਬਦਬੂ ਵੀ ਨਹੀਂ ਆਉਂਦੀ ਅਤੇ ਇਸ ਉੱਪਰ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਇਸ ਤਰ੍ਹਾਂ ਗੰਦਗੀ ਫੈਲਣ ਦੀ ਵੀ ਕੋਈ ਸਮੱਸਿਆ ਨਹੀਂ ਰਹਿੰਦੀ ਅਤੇ ਵਾਤਾਵਰਨ ਸੁਖਾਵਾਂ ਬਣਿਆ ਰਹਿੰਦਾ ਹੈ

    2.     ਬਚੇ ਹੋਏ ਘੋਲ, ਸੱਲਰੀ ਤੋਂ ਪ੍ਰਾਪਤ ਹੋਈ ਖਾਦ ਤੋਂ ਪੌਦਿਆਂ ਨੂੰ ਸਾਰੇ ਖ਼ੁਰਾਕੀ ਤੱਤ ਪ੍ਰਾਪਤ ਹੋ ਜਾਂਦੇ ਹਨ

    3.     ਸੱਲਰੀ ਵਾਲੀ ਖਾਦ ਵਿਚ ਨਦੀਨਾਂ ਦੇ ਬੀਜਾਂ ਦੀ ਉੱਗਣ ਸ਼ਕਤੀ ਲਗਪਗ ਖ਼ਤਮ ਹੋ ਜਾਂਦੀ ਹੈ । ਇਸ ਲਈ ਇਸ ਖਾਦ ਦੀ ਵਰਤੋਂ ਨਾਲ ਗੋਡੀ ਅਤੇ ਨਦੀਨ ਨਾਸ਼ਕ ਦਵਾਈਆਂ ਤੇ ਖ਼ਰਚਾ ਨਹੀਂ ਹੁੰਦਾ

    4.     ਪਲਾਂਟ ਵਿਚੋਂ ਨਿਕਲੀ ਖਾਦ ਟਿਊਬਵੈੱਲ ਦੇ ਪਾਣੀ ਨਾਲ ਹੀ ਖੇਤਾਂ ਤਕ ਪਹੁੰਚਾ ਕੇ ਅਤੇ ਇਸ ਖਾਦ ਨੂੰ ਚੁੱਕ ਕੇ ਖੇਤਾਂ ਵਿਚ ਲਿਜਾਣ ਦੀ ਮਿਹਨਤ ਤੋਂ ਵੀ ਬਚਿਆ ਜਾ ਸਕਦਾ ਹੈ

    5.     ਬਾਲਣ ਦੀ ਪੂਰਤੀ ਤਾਂ ਪਲਾਂਟ ਤੋਂ ਹੀ ਹੋ ਜਾਂਦੀ ਹੈ । ਇਸ ਲਈ ਬਾਲਣ ਲਈ ਜੰਤਰ ਅਤੇ ਅਰਹਰ ਆਦਿ ਫਸਲਾਂ ਬੀਜਣ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਦੂਸਰੀਆਂ ਫਸਲਾਂ ਬੀਜ ਕੇ ਵਾਧੂ ਲਾਭ ਲਿਆ ਜਾ ਸਕਦਾ ਹੈ

    6.     ਬਾਇਓਗੈਸ ਪਲਾਂਟ ਲਈ ਰੂੜੀ ਖਾਦ ਲਈ ਚਾਹੀਦੀ ਥਾਂ ਤੋਂ ਘੱਟ ਥਾਂ ਚਾਹੀਦੀ ਹੈ। ਅਤੇ ਇਸ ਵਿਚ ਖਾਦ ਟੋਏ ਵੀ ਬਣਾਏ ਜਾ ਸਕਦੇ ਹਨ

    7.     ਪਲਾਂਟ ਉੱਪਰ ਮੀਂਹ ਦਾ ਕੋਈ ਅਸਰ ਨਹੀਂ ਹੁੰਦਾ । ਇਸ ਲਈ ਬਰਸਾਤਾਂ ਵਿਚ ਵੀ ਵਧੀਆ ਬਾਲਣ ਮਿਲਦਾ ਰਹਿੰਦਾ ਹੈ ਅਤੇ ਗਿੱਲੀਆਂ ਲੱਕੜਾਂ, ਪਾਥੀਆਂ ਆਦਿ ਵਰਗੀ ਸਮੱਸਿਆ ਨਹੀਂ ਆਉਂਦੀ

    8.     ਬਾਇਓਗੈਸ ਪਲਾਂਟ ਵਿਚੋਂ ਪ੍ਰਾਪਤ ਸੱਲਰੀ ਵਿਚ ਹਿਉਮਸ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਜ਼ਮੀਨ ਦੇ ਭੌਤਿਕ ਗੁਣਾਂ ਨੂੰ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ ਅਤੇ ਭੂਮੀ ਦੀ ਪਾਣੀ ਨੂੰ ਜ਼ਿਆਦਾ ਦੇਰ ਤਕ ਸੰਭਾਲਣ ਦੀ ਸ਼ਕਤੀ ਨੂੰ ਵਧਾਉਂਦਾ ਹੈ

    9.     ਪਲਾਂਟ ਦੇ ਨਾਲ ਲੈਟਰੀਨ ਵੀ ਜੋੜੀ ਜਾ ਸਕਦੀ ਹੈ । ਇਸ ਤਰ੍ਹਾਂ ਵੱਖ ਸੈਪਟਿਕ ਟੈਂਕ ਬਣਾਉਣ ਦਾ ਸਾਰਾ ਖ਼ਰਚਾ ਬਚ ਜਾਂਦਾ ਹੈ

    ਪ੍ਰਸ਼ਨ 2. ਬਾਇਓਗੈਸ ਪਲਾਂਟ ਕਿੰਨੀ ਕਿਸਮ ਦੇ ਹੁੰਦੇ ਹਨ ? ਦੀਨਬੰਧੁ ਬਾਇਓਗੈਸ ਪਲਾਂਟ ਦਾ ਵਰਣਨ ਕਰੋ
    ਉੱਤਰ- ਬਾਇਓਗੈਸ ਪਲਾਂਟ ਦੋ ਤਰ੍ਹਾਂ ਦੇ ਹੁੰਦੇ ਹਨ
    ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਗੈਸ ਪਲਾਂਟ ਅਤੇ ਦੀਨਬੰਧ ਬਾਇਓ ਗੈਸ ਪਲਾਂਟ ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ ਨੂੰ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ ; ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ (ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ । ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ

    ਪ੍ਰਸ਼ਨ 3. ਬਾਇਓਗੈਸ ਬਣਨ ਦੀ ਵਿਧੀ ਦਰਸਾਓ
    ਉੱਤਰ- ਪਸ਼ੂਆਂ ਦੇ ਮਲ-ਤਿਆਗ, ਗੋਹਾ ਆਦਿ ਨੂੰ ਇਕ ਆਕਸੀਜਨ ਰਹਿਤ ਖੁਹ ਵਿਚ ਇਕੱਠਾ ਕਰਕੇ ਉਸ ਵਿਚ ਓਨਾ ਹੀ ਪਾਣੀ ਮਿਲਾ ਦਿੱਤਾ ਜਾਂਦਾ ਹੈ । ਗੋਬਰ ਤੇ ਪਾਣੀ 1:1 ਅਨੁਪਾਤ ਵਿਚ ਮਿਲਾਉਣਾ ਜ਼ਰੂਰੀ ਹੈ । ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਪਾ ਦਿੱਤਾ ਜਾਂਦਾ ਹੈ । ਇਸ ਖੂਹ ਨੂੰ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਗੋਬਰ ਨੂੰ ਖੁਹ ਵਿਚ ਗਲਣ ਲਈ 15-20 ਦਿਨਾਂ ਵਾਸਤੇ ਛੱਡ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਇਸ ਵਿਚ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਬਾਇਓ ਗੈਸ ਬਣਾਉਂਦੇ ਹਨ । ਗੈਸ ਇਕੱਠਾ ਕਰਨ ਵਾਲੇ ਹੋਲਡਰ ਨਾਲ ਖੁਦ ਨੂੰ ਢੱਕ ਦਿੱਤਾ ਜਾਂਦਾ ਹੈ, ਤਾਂ ਕਿ ਠੀਕ ਤਾਪਮਾਨ 25°C ਤੋਂ 30°C ਤੇ ਖਮੀਰ ਉਠਾ ਕੇ ਗੈਸ ਦੇ ਪ੍ਰੈਸ਼ਰ ਨੂੰ ਪਾਈਪਾਂ ਰਾਹੀਂ ਦੂਰ-ਦੂਰ ਤਕ ਵਰਤੋਂ ਵਿਚ ਲਿਆਉਣ ਲਈ ਭੇਜਿਆ ਜਾ ਸਕੇ

    ਪ੍ਰਸ਼ਨ 4. ਜਨਤਾ ਬਾਇਓਗੈਸ ਪਲਾਂਟ ਦਾ ਵਿਸਥਾਰ ਸਹਿਤ ਵਰਣਨ ਕਰੋ
    ਉੱਤਰ- ਬਾਇਓਗੈਸ ਪਲਾਂਟਾਂ ਦੇ ਰਿਵਾਇਤੀ ਮਾਡਲ ਜਿਵੇਂ ਲੋਹੇ ਦੇ ਡਰੰਮ ਵਾਲੇ ਪਲਾਂਟ ਕਾਫ਼ੀ ਮਹਿੰਗੇ ਬਣਦੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਇੱਕ ਸਸਤਾ ਬਾਇਓਗੈਸ ਪਲਾਂਟ ਡਿਜ਼ਾਈਨ ਕੀਤਾ ਹੈ ਜੋ ਸਸਤਾ ਪੈਂਦਾ ਹੈ । ਇਸ ਨੂੰ ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਇਸ ਪਲਾਂਟ ਵਿਚ ਕੱਚਾ ਟੋਆ (ਡਾਇਜੈਸਟਰ) ਗੋਹਾ ਗਾਲਣ ਵਾਸਤੇ ਪੁੱਟਿਆ ਜਾਂਦਾ ਹੈ ਅਤੇ ਇਸ ਨੂੰ ਪੱਕਾ ਅਰਥਾਤ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ । ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ । ਇਹ ਦੁਸਰੇ ਪਲਾਟਾਂ ਨਾਲੋਂ 25-40% ਸਸਤਾ ਹੁੰਦਾ ਹੈ

    ਪ੍ਰਸ਼ਨ 5. ਬਾਇਓਗੈਸ ਪਲਾਂਟ ਨੂੰ ਪਹਿਲੀ ਵਾਰ ਚਾਲੂ ਕਰਨ ਦਾ ਸਹੀ ਤਰੀਕਾ ਲਿਖੋ
    ਉੱਤਰ- ਗੈਸ ਪਲਾਂਟ ਦੀ ਪਹਿਲੀ ਭਰਾਈ ਲਈ ਵਧੇਰੇ ਮਾਤਰਾ ਵਿਚ ਗੋਬਰ ਦੀ ਲੋੜ ਹੁੰਦੀ ਹੈ । ਇਸ ਲਈ ਪਹਿਲਾਂ ਹੀ ਕਾਫ਼ੀ ਦਿਨ ਪਹਿਲਾਂ ਲੋੜੀਂਦਾ ਗੋਬਰ ਇਕੱਠਾ ਕਰ ਲੈਣਾ ਚਾਹੀਦਾ ਹੈ

    1.     ਗੋਬਰ ਇਕੱਠਾ ਕਰ ਲੈਣ ਤੋਂ ਬਾਅਦ ਧਿਆਨ ਰੱਖੋ ਕਿ ਇਹ ਸੁੱਕ ਕੇ ਸਖ਼ਤ ਨਾ ਹੋ ਜਾਵੇ

    2.     ਤਾਜ਼ਾ ਗੋਬਰ ਡੇਅਰੀ ਤੋਂ ਵੀ ਲਿਆਂਦਾ ਜਾ ਸਕਦਾ ਹੈ ਅਤੇ ਗੈਸ ਪਲਾਂਟ ਦੀ ਭਰਾਈ 2-4 ਦਿਨਾਂ ਵਿਚ ਕਰ ਲੈਣੀ ਚਾਹੀਦੀ ਹੈ

    3.     ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੋਣਾ ਜ਼ਰੂਰੀ ਹੈ । ਇਸ ਘੋਲ ਨੂੰ ਮਿੱਟੀ, ਲੱਕੜ ਦੇ ਬੁਰੇ, ਸਾਬਣ ਦੇ ਪਾਣੀ ਅਤੇ ਫਿਨਾਇਲ ਦੀ ਮਿਲਾਵਟ ਤੋਂ ਬਚਾਓ

    4.     ਪਹਿਲੀ ਵਾਰ ਚਾਲੂ ਕੀਤੇ ਗੋਬਰ ਗੈਸ ਪਲਾਂਟ ਵਿਚ, ਪੁਰਾਣੇ ਚਲਦੇ ਗੋਬਰ ਗੈਸ ਪਲਾਂਟ ਵਿਚੋਂ ਨਿਕਲੀਆਂ ਕੁੱਝ ਸੱਲਰੀ ਦੀਆਂ ਬਾਲਟੀਆਂ ਇਸ ਵਿਚ ਪਾ ਦੇਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਗੈਸ ਜਲਦੀ ਬਣਦੀ ਹੈ

    5.     ਸ਼ੁਰੂ ਵਿਚ ਪੈਦਾ ਹੋਈ ਗੈਸ ਵਿਚ ਕਾਰਬਨਡਾਈਆਕਸਾਈਡ ਗੈਸ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਮੀਥੇਨ ਗੈਸ ਦੀ ਮਾਤਰਾ ਘੱਟ ਹੁੰਦੀ ਹੈ ਪਰ ਕੁੱਝ ਦਿਨਾਂ ਵਿਚ ਇਹ ਠੀਕ ਹੋ ਜਾਂਦੀ ਹੈ

    6.     ਇਸ ਪਲਾਂਟ ਵਿਚ ਰੋਜ਼ਾਨਾ ਲੋੜ ਅਨੁਸਾਰ ਗੋਬਰ ਲਗਾਤਾਰ ਪਾਉਂਦੇ ਰਹਿਣਾ ਚਾਹੀਦਾ ਹੈ