Punjab School Education Board

Class 8 Agriculture (2025-26)


ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 8ਵੀਂ ਦੇ ਖੇਤੀਬਾੜੀ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ। 


    Lesson 1 ਭੂਮੀ ਅਤੇ ਭੂਮੀ ਸੁਧਾਰ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਖੇਤੀਬਾੜੀ ਪੱਖੋਂ ਜ਼ਮੀਨ ਦਾ pH ਮੁੱਲ ਕਿੰਨਾ ਹੋਣਾ ਚਾਹੀਦਾ ਹੈ ?
    ਉੱਤਰ- 6.5 ਤੋਂ 8.7 ਤੱਕ pH ਹੋਣਾ ਚਾਹੀਦਾ ਹੈ

    ਪ੍ਰਸ਼ਨ 2. ਭੂਮੀ ਦੇ ਦੋ ਮੁੱਖ ਭੌਤਿਕ ਗੁਣ ਦੱਸੋ
    ਉੱਤਰ- ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮ੍ਹਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ

    ਪ੍ਰਸ਼ਨ 3. ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ ?
    ਉੱਤਰ- ਰੇਤਲੀਆਂ ਭੂਮੀਆਂ (Sandy Soils)

    ਪ੍ਰਸ਼ਨ 4. ਚੀਕਣੀ ਮਿੱਟੀ ਵਿੱਚ ਚੀਕਣੇ ਕਣਾਂ ਦੀ ਮਾਤਰਾ ਦੱਸੋ
    ਉੱਤਰ- ਘੱਟੋ-ਘੱਟ 40 ਪ੍ਰਤੀਸ਼ਤ ਚੀਕਣ ਕਣ ਹੁੰਦੇ ਹਨ

    ਪ੍ਰਸ਼ਨ 5. ਖਾਰੀ ਅਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ ਦੱਸੋ
    ਉੱਤਰ- ਖਾਰੀ ਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ pH ਮੁੱਲ ਹੈ

    ਪ੍ਰਸ਼ਨ 6. ਲੂਣੀਆਂ ਭੂਮੀਆਂ ਵਿੱਚ ਕਿਹੜੇ ਲੁਣਾਂ ਦੀ ਬਹੁਤਾਤ ਹੁੰਦੀ ਹੈ ?
    ਉੱਤਰ- ਇਨ੍ਹਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੁਣਾਂ ਦੀ ਬਹੁਤਾਤ ਹੁੰਦੀ ਹੈ

    ਪ੍ਰਸ਼ਨ 7. ਜਿਸ ਜ਼ਮੀਨ ਵਿੱਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਧੇਰੇ ਮਾਤਰਾ ਵਿੱਚ ਹੋਣ, ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ?
    ਉੱਤਰ- ਖਾਰੀਆਂ ਜ਼ਮੀਨਾਂ

    ਪ੍ਰਸ਼ਨ 8. ਹਰੀ ਖਾਦ ਲਈ ਦੋ ਫ਼ਸਲਾਂ ਦੇ ਨਾਂ ਦੱਸੋ
    ਉੱਤਰ- ਸਣ, ਜੰਤਰ

    ਪ੍ਰਸ਼ਨ 9. ਚੀਕਣੀਆਂ ਜ਼ਮੀਨਾਂ ਕਿਸ ਫ਼ਸਲ ਲਈ ਚੰਗੀਆਂ ਹੁੰਦੀਆਂ ਹਨ ?
    ਉੱਤਰ- ਝੋਨੇ ਦੀ ਬੀਜਾਈ ਲਈ

    ਪ੍ਰਸ਼ਨ 10. ਖ਼ਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ?
    ਉੱਤਰ- ਜਿਪਸਮ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਭੂਮੀ ਵਿਗਿਆਨ ਅਨੁਸਾਰ ਮਿੱਟੀ ਤੋਂ ਕੀ ਭਾਵ ਹੈ ?
    ਉੱਤਰ- ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੁਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੁ ਹੈ

    ਪ੍ਰਸ਼ਨ 2. ਭੂਮੀ ਦੇ ਕਿਹੜੇ-ਕਿਹੜੇ ਪ੍ਰਮੁੱਖ ਭੌਤਿਕ ਗੁਣ ਹਨ ?
    ਉੱਤਰ- ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ

    ਪ੍ਰਸ਼ਨ 3. ਚੀਕਣੀ ਅਤੇ ਰੇਤਲੀ ਮਿੱਟੀ ਦੀ ਤੁਲਨਾ ਕਰੋ
    ਉੱਤਰ-

    ਰੇਤਲੀ ਮਿੱਟੀ

    ਚੀਕਣੀ ਮਿੱਟੀ

    1. ਉੱਗਲਾਂ ਵਿੱਚ ਕਣਾਂ ਦਾ ਆਕਾਰ ਰੜਕਦਾ ਹੈ ।

    1. ਕਣ ਬਹੁਤ ਬਰੀਕ ਹੁੰਦੇ ਹਨ ।

    2. ਪਾਣੀ ਬਹੁਤ ਜਲਦੀ ਜਜ਼ਬ ਹੋ ਜਾਂਦਾ ਹੈ ।

    2. ਪਾਣੀ ਬਹੁਤ ਦੇਰ ਤੱਕ ਖੜ੍ਹਾ ਰਹਿੰਦਾ ਹੈ ।

    3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ ।

    3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਘੱਟ ਹੁੰਦੀ ਹੈ ।

    ਪ੍ਰਸ਼ਨ 4. ਤੇਜ਼ਾਬੀ ਭੂਮੀ ਹੋਣ ਤੋਂ ਕੀ ਭਾਵ ਹੈ ?
    ਉੱਤਰ- ਜਿਹੜੀਆਂ ਜ਼ਮੀਨਾਂ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੁੰਦਾ ਹੈ ਉਨ੍ਹਾਂ ਨੂੰ ਤੇਜ਼ਾਬੀ ਭੂਮੀ ਕਿਹਾ ਜਾਂਦਾ ਹੈ । ਇਹਨਾਂ ਜ਼ਮੀਨਾਂ ਵਿੱਚ ਵਧੇਰੇ ਵਰਖਾ ਕਾਰਨ ਖਾਰੇ ਨਮਕ ਰੁੜ ਜਾਂਦੇ ਹਨ ਅਤੇ ਬੁਟਿਆਂ ਆਦਿ ਦੇ ਪੱਤਿਆਂ ਦੇ ਗਲ-ਸੜਨ ਨਾਲ ਵੀ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ

    ਪ੍ਰਸ਼ਨ 5. ਕੱਲਰ ਵਾਲੀ ਭੂਮੀ ਕਿਸ ਨੂੰ ਆਖਦੇ ਹਨ ?
    ਉੱਤਰ- ਜਿਹੜੀਆਂ ਜ਼ਮੀਨਾਂ ਵਿੱਚ ਲੁਣਾਂ ਦੀ ਮਾਤਰਾ ਵੱਧ ਜਾਂਦੀ ਹੈ ਉਹਨਾਂ ਨੂੰ ਕੱਲਰ ਵਾਲੀ ਭੂਮੀ ਕਿਹਾ ਜਾਂਦਾ ਹੈ । ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਲੂਣੀਆਂ, ਖਾਰੀਆਂ ਅਤੇ ਲੁਣੀਆਂ-ਖਾਰੀਆਂ

    ਪ੍ਰਸ਼ਨ 6. ਸੇਮ ਵਾਲੀ ਭੂਮੀ ਤੋਂ ਕੀ ਭਾਵ ਹੈ ?
    ਉੱਤਰ- ਉਹਨਾਂ ਜ਼ਮੀਨਾਂ ਨੂੰ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਲੈ ਕੇ 1.5 ਮੀਟਰ ਹੇਠਾਂ ਹੀ ਮਿਲ ਜਾਵੇ, ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ

    ਪ੍ਰਸ਼ਨ 7. ਲੂਣੀਆਂ ਭੂਮੀਆਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਹੈ ?
    ਉੱਤਰ-

    1.     ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਭੂਮੀ ਦੀ ਉੱਪਰਲੀ ਪਰਤ ਖੁਰਚ ਕੇ ਕਿਸੇ ਹੋਰ ਥਾਂ ਤੇ ਡੂੰਘਾਈ ਵਿੱਚ ਪਾ ਦੇਣੀ ਚਾਹੀਦੀ ਹੈ

    2.     ਜ਼ਮੀਨ ਨੂੰ ਪਾਣੀ ਨਾਲ ਭਰ ਕੇ ਇਸ ਵਿੱਚ ਹਲ ਚਲਾ ਦਿੱਤਾ ਜਾਂਦਾ ਹੈ ਤੇ ਫਿਰ ਪਾਣੀ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਨਾਲ ਲੂਣ ਪਾਣੀ ਵਿੱਚ ਘੁਲ ਕੇ ਬਾਹਰ ਨਿਕਲ ਜਾਂਦੇ ਹਨ

    ਪ੍ਰਸ਼ਨ 8. ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਲੋੜੀਂਦੀ ਜਾਣਕਾਰੀ ਦੱਸੋ
    ਉੱਤਰ- ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਕੁੱਝ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਜਿਵੇਂ :-

    1.     ਜ਼ਮੀਨ ਹੇਠਲੇ ਪਾਣੀ ਦਾ ਪੱਧਰ

    2.     ਪਾਣੀ ਦੀ ਸਿੰਚਾਈ ਲਈ ਯੋਗਤਾ ਕਿਸ ਤਰ੍ਹਾਂ ਦੀ ਹੈ

    3.     ਨਹਿਰੀ ਪਾਣੀ ਉਪਲੱਬਧ ਹੈ ਜਾਂ ਨਹੀਂ

    4.     ਧਰਤੀ ਵਿਚ ਰੋੜ ਜਾਂ ਹੋਰ ਸਖ਼ਤ ਤਹਿ ਹੈ ਜਾਂ ਨਹੀਂ

    5.     ਵਾਧੂ ਪਾਣੀ ਕੱਢਣ ਲਈ ਖਾਲਾਂ ਦਾ ਯੋਗ ਪ੍ਰਬੰਧ ਹੈ ਕਿ ਨਹੀਂ

    6.     ਕੱਲਰ ਦੀ ਕਿਸਮ ਕਿਹੜੀ ਹੈ

    ਪ੍ਰਸ਼ਨ 9. ਮੈਰਾ ਜ਼ਮੀਨਾਂ ਦੇ ਮੁੱਖ ਗੁਣ ਦੱਸੋ
    ਉੱਤਰ- ਮੈਰਾ ਜ਼ਮੀਨਾਂ ਦੇ ਗੁਣ ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ । ਹੱਥਾਂ ਵਿੱਚ ਸਿਰਕਾਉਣ ਤੇ ਇਸ ਦੇ ਕਣ ਪਾਉਡਰ ਵਾਂਗ ਸਿਰਕਦੇ ਹਨ । ਇਸ ਨੂੰ ਖੇਤੀਬਾੜੀ ਪੱਖੋਂ ਉੱਤਮ ਮੰਨਿਆ ਗਿਆ ਹੈ

    ਪ੍ਰਸ਼ਨ 10. ਲੂਣੀਆਂ ਖਾਰੀਆਂ ਭੂਮੀਆਂ ਕੀ ਹਨ ?
    ਉੱਤਰ- ਇਹਨਾਂ ਜ਼ਮੀਨਾਂ ਵਿੱਚ ਖਾਰਾਪਣ ਤੇ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ । ਇਹਨਾਂ ਵਿਚ ਚੀਕਣੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਤੇ ਭੂਮੀ ਵਿੱਚ ਚੰਦ ਲੂਣ ਵੀ ਵਧੇਰੇ ਮਾਤਰਾ ਵਿੱਚ ਹੁੰਦੇ ਹਨ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ

    ਪ੍ਰਸ਼ਨ 1. ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧਾਂ ਬਾਰੇ ਦੱਸੋ
    ਉੱਤਰ- ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

    1.     ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ । ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ

    2.     ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ

    3.     ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ

    4.     ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ । ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ

    5.     ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ

    6.     ਸਿੰਚਾਈ ਲਈ ਛੋਟੇ ਕਿਆਰੇ ਬਣਾਓ

    7.     ਉਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ

    8.     ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ

     

    ਪ੍ਰਸ਼ਨ 2. ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਮੁੱਖ ਕਿਸਮਾਂ ਦਾ ਵਰਣਨ ਕਰੋ
    ਉੱਤਰ- ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਕਿਸਮਾਂ ਹਨ-
    1. ਰੇਤਲੀਆਂ ਭੂਮੀਆਂ
    2. ਚੀਕਣੀਆਂ ਜ਼ਮੀਨਾਂ
    3. ਮੈਰਾ ਜ਼ਮੀਨਾਂ

    1. ਰੇਤਲੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਬਣਾਉਂਦੇ ਸਾਰ ਹੀ ਭਰ ਜਾਂਦਾ ਹੈ । ਇਸ ਦੇ ਕਣ ਉੱਗਲਾਂ ਵਿੱਚ ਰੜਕਦੇ ਹਨ । ਸਿੰਚਾਈ ਦਾ ਪਾਣੀ ਲਾਉਂਦੇ ਸਾਰ ਹੀ ਜ਼ਜਬ ਹੋ ਜਾਂਦਾ ਹੈ । ਇਹਨਾਂ ਦੇ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ । ਇਸ ਮਿੱਟੀ ਦੀ ਵਹਾਈ ਸੌਖੀ ਹੈ ਤੇ ਇਸਨੂੰ ਹਲਕੀ ਜ਼ਮੀਨ ਕਿਹਾ ਜਾਂਦਾ ਹੈ । ਇਸ ਵਿਚ ਹਵਾ ਤੇ ਪਾਣੀ ਦੀ ਆਵਾਜਾਈ ਸੌਖੀ ਹੈ

    2. ਚੀਕਣੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਸੌਖਿਆਂ ਬਣ ਜਾਂਦਾ ਹੈ ਤੇ ਟੁੱਟਦਾ ਜਾਂ ਭੁਰਦਾ ਨਹੀਂ ਹੈ । ਇਸ ਦੇ ਕਣਾਂ ਦਾ ਆਕਾਰ ਰੇਤਾ ਦੇ ਕਣਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੁੰਦਾ ਹੈ । ਇਸ ਵਿੱਚ ਘੱਟੋ-ਘੱਟ 40% ਚੀਕਣੇ ਕਣ ਹੁੰਦੇ ਹਨ । ਇਹਨਾਂ ਵਿੱਚ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ । ਵੱਤਰ ਘੱਟ ਜਾਣ ਤੇ ਵਹਾਈ ਵੇਲੇ ਢੀਮਾਂ ਉਠਦੀਆਂ ਹਨ । ਸੁੱਕ ਜਾਣ ਤੇ ਇਸ ਵਿਚ ਤਰੇੜਾਂ ਪੈ ਜਾਂਦੀਆਂ ਹਨ । ਜ਼ਮੀਨ ਜਿਵੇਂ ਫੱਟ ਜਾਂਦੀ ਹੈ । ਇਹਨਾਂ ਵਿੱਚ ਪਾਣੀ ਰੱਖਣ ਦੀ ਤਾਕਤ ਰੇਤਲੀ ਜ਼ਮੀਨ ਨਾਲੋਂ ਕਿਧਰੇ ਵੱਧ ਹੈ

    3. ਮੈਰਾ ਜ਼ਮੀਨ – ਇਹ ਜ਼ਮੀਨਾਂ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੀਆਂ ਹਨ । ਇਹਨਾਂ ਦੇ ਕਣਾਂ ਦਾ ਆਕਾਰ ਵੀ ਚੀਕਣੀਆਂ ਤੇ ਰੇਤਲੀਆਂ ਜ਼ਮੀਨਾਂ ਦੇ ਕਣਾਂ ਦੇ ਵਿਚਕਾਰ ਹੈ । ਇਹਨਾਂ ਵਿਚ ਮੁਸਾਮਾਂ ਦੀ ਬਣਤਰ, ਹਵਾ ਤੇ ਪਾਣੀ ਦੀ ਆਵਾਜਾਈ, ਪਾਣੀ ਸੰਭਾਲਣ ਸਮਰੱਥਾ, ਖੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਵਧੀਆ ਫ਼ਸਲ ਦੀ ਪ੍ਰਾਪਤੀ ਲਈ ਢੁੱਕਵੇਂ ਅਤੇ ਉਪਜਾਊ ਹਨ ਇਸ ਜ਼ਮੀਨ ਨੂੰ ਖੇਤੀਬਾੜੀ ਲਈ ਉੱਤਮ ਮੰਨਿਆ ਜਾਂਦਾ ਹੈ । ਇਸ ਦੇ ਕਣ ਹੱਥਾਂ ਵਿਚ ਪਾਊਡਰ ਵਾਂਗ ਸਿਰਕਦੇ ਹਨ

    ਪ੍ਰਸ਼ਨ 3. ਇਕ ਖਾਕਾ ਚਿੱਤਰ ਰਾਹੀਂ ਭੂਮੀ ਦੇ ਮੁੱਖ ਭਾਗਾਂ ਨੂੰ ਦਰਸਾਓ
    ਉੱਤਰ- ਭੂਮੀ ਇੱਕ ਮਿਸ਼ਰਣ ਹੈ ਜਿਸ ਵਿੱਚ ਖਣਿਜ ਪਦਾਰਥ, ਜੀਵਕ ਮਾਦਾ, ਪਾਣੀ ਅਤੇ ਹਵਾ ਹੁੰਦੇ ਹਨ । ਇਹਨਾਂ ਦੀ ਮਾਤਰਾ ਨੂੰ ਹੇਠ ਦਿੱਤੇ ਚਿੱਤਰ ਵਿੱਚ ਦਰਸਾਇਆ ਗਿਆ ਹੈ | ਹਵਾ ਅਤੇ ਪਾਣੀ ਦੀ ਮਾਤਰਾ ਆਪਸ ਵਿਚ ਵੱਧ-ਘੱਟ ਸਕਦੀ ਹੈ

    ਪ੍ਰਸ਼ਨ 4. ਰੇਤਲੀਆਂ ਜ਼ਮੀਨਾਂ ਦੇ ਸੁਧਾਰ ਦੀ ਵਿਧੀ ਵਿਸਥਾਰ ਨਾਲ ਲਿਖੋ
    ਉੱਤਰੇ- ਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

    1.     ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ

    2.     ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ

    3.     ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ

    4.     ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ | ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ-ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ

    5.     ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ । 6. ਸਿੰਚਾਈ ਲਈ ਛੋਟੇ ਕਿਆਰੇ ਬਣਾਓ

    6.     ਉੱਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ

    7.     ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ

    ਪ੍ਰਸ਼ਨ 5. ਸੇਮ ਵਾਲੀ ਜ਼ਮੀਨ ਵਿਚ ਫ਼ਸਲਾਂ ਨੂੰ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਅਤੇ ਸੇਮ ਜ਼ਮੀਨਾਂ ਨੂੰ ਸੁਧਾਰਨ ਦਾ ਢੰਗ ਦੱਸੋ
    ਉੱਤਰ- ਅਜਿਹੀਆਂ ਜ਼ਮੀਨਾਂ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਿਫ਼ਰ ਤੋਂ 1.5 ਮੀਟਰ ਤੱਕ ਦੀ ਡੂੰਘਾਈ ਤੇ ਹੋਵੇ ਉਹਨਾਂ ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ । ਇਹ ਪਾਣੀ ਇੰਨੀ ਨੇੜੇ ਆ ਜਾਂਦਾ ਹੈ ਕਿ ਬੂਟੇ ਦੀਆਂ ਜੜਾਂ ਵਾਲੀ ਥਾਂ ਤੇ ਜ਼ਮੀਨ ਦੇ ਸੁਰਾਖ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਹੀ, ਗਿੱਲੀ ਰਹਿੰਦੀ ਹੈ । ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਅਤੇ ਹਵਾ ਦੀ ਆਵਾਜਾਈ ਵੀ ਘੱਟ ਜਾਂਦੀ ਹੈ । ਜ਼ਮੀਨ ਵਿਚ ਆਕਸੀਜਨ ਘੱਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ

    ਸੇਮ ਦੀ ਸਮੱਸਿਆ ਹੱਲ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਜਿਵੇਂ-ਖੜ੍ਹੇ ਪਾਣੀ ਦਾ ਸੇਮ ਨਾਲਿਆਂ ਦੁਆਰਾ ਨਿਕਾਸ, ਵਧੇਰੇ ਟਿਊਬਵੈੱਲ ਲਾ ਕੇ ਪਾਣੀ ਦੀ ਵੱਧ ਵਰਤੋਂ, ਝੋਨਾ ਅਤੇ ਗੰਨਾ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜੰਗਲਾਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ




    Lesson 2 ਪਨੀਰੀਆਂ ਤਿਆਰ ਕਰਨਾ


    ਅਭਿਆਸ
    (ੳ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

    ਪ੍ਰਸ਼ਨ 1. ਸਬਜ਼ੀਆਂ ਦੇ ਬੀਜਾਂ ਦੀ ਸੋਧ ਕਿਸ ਦਵਾਈ ਨਾਲ ਕੀਤੀ ਜਾਂਦੀ ਹੈ ?
    ਉੱਤਰ- ਕੈਪਟਾਨ ਜਾਂ ਥੀਰਮ

    ਪ੍ਰਸ਼ਨ 2. ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਢੁੱਕਵਾਂ ਸਮਾਂ ਦੱਸੋ
    ਉੱਤਰ- ਨਵੰਬਰ ਦਾ ਪਹਿਲਾ ਹਫਤਾ, ਜੁਲਾਈ ਦਾ ਪਹਿਲਾ ਪੰਦਰਵਾੜਾ

    ਪ੍ਰਸ਼ਨ 3. ਮਿਰਚ ਦੀ ਪਨੀਰੀ ਕਦੋਂ ਬੀਜਣੀ ਚਾਹੀਦੀ ਹੈ ?
    ਉੱਤਰ- ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ

    ਪ੍ਰਸ਼ਨ 4. ਗਰਮੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ
    ਉੱਤਰ- ਸੂਰਜਮੁਖੀ, ਜ਼ੀਨੀਆ

    ਪ੍ਰਸ਼ਨ 5. ਸਰਦੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ
    ਉੱਤਰ- ਗੁਲਅਸ਼ਰਫੀ, ਬਰਫ਼

    ਪ੍ਰਸ਼ਨ 6. ਸਫ਼ੈਦੇ ਦੀ ਨਰਸਰੀ ਲਗਾਉਣ ਦਾ ਢੁੱਕਵਾਂ ਸਮਾਂ ਕਿਹੜਾ ਹੈ ?
    ਉੱਤਰ- ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ

    ਪ੍ਰਸ਼ਨ 7. ਪਾਪਲਰ ਦੀ ਨਰਸਰੀ ਤਿਆਰ ਕਰਨ ਲਈ ਕਲਮਾਂ ਦੀ ਲੰਬਾਈ ਕਿੰਨੀ ਕੁ ਹੋਣੀ ਚਾਹੀਦੀ ਹੈ?
    ਉੱਤਰ- 20-25 ਸੈਂ.ਮੀ.

    ਪ੍ਰਸ਼ਨ 8. ਉਸ ਵਿਧੀ ਦਾ ਨਾਂ ਦੱਸੋ ਜਿਸ ਨਾਲ ਇਕਸਾਰ ਨਸਲ ਦੇ ਫ਼ਲਦਾਰ ਬੂਟੇ ਤਿਆਰ ਕੀਤੇ ਜਾ ਸਕਦੇ ਹਨ ?
    ਉੱਤਰ- ਬਨਸਪਤੀ ਰਾਹੀਂ ; ਜਿਵੇਂ-ਕਲਮਾ ਰਾਹੀਂ

    ਪ੍ਰਸ਼ਨ 9. ਪਿਆਜ਼ ਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕਿੰਨਾ ਬੀਜ ਬੀਜਣਾ ਚਾਹੀਦਾ ਹੈ ?
    ਉੱਤਰ- 4-5 ਕਿਲੋ ਬੀਜ ਪ੍ਰਤੀ ਏਕੜ

    ਪ੍ਰਸ਼ਨ 10. ਸਰਦ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ
    ਉੱਤਰ- ਬਰਫ਼, ਗਾਰਡਨ ਪੀ, ਫਲੋਕਸ

    ਪ੍ਰਸ਼ਨ 11. ਦੋ ਫ਼ਲਾਂ ਦੇ ਨਾਂ ਦੱਸੋ ਜਿਹੜੇ ਕਿ ਪਿਉਂਦ ਨਾਲ ਤਿਆਰ ਕੀਤੇ ਜਾਂਦੇ ਹਨ
    ਉੱਤਰ- ਅੰਬ, ਅਮਰੂਦ, ਸੇਬ, ਨਾਸ਼ਪਾਤੀ

    (ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਕਿਹੜੀਆਂ-ਕਿਹੜੀਆਂ ਸਬਜ਼ੀਆਂ ਪਨੀਰੀ ਰਾਹੀਂ ਲਗਾਈਆਂ ਜਾ ਸਕਦੀਆਂ ਹਨ ?
    ਉੱਤਰ- ਸ਼ਿਮਲਾ ਮਿਰਚ, ਬੈਂਗਣ, ਪਿਆਜ਼, ਟਮਾਟਰ, ਬੰਦ ਗੋਭੀ, ਬਰੌਕਲੀ, ਚੀਨੀ, ਬੰਦ ਗੋਭੀ, ਮਿਰਚ ਆਦਿ

    ਪ੍ਰਸ਼ਨ 2. ਟਮਾਟਰ ਤੇ ਮਿਰਚ ਦੀ ਪਨੀਰੀ ਤਿਆਰ ਕਰਨ ਲਈ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਬਾਰੇ ਦੱਸੋ
    ਉੱਤਰ-

    ਸਬਜ਼ੀ

    ਬੀਜਾਈ ਦਾ ਸਮਾਂ

    ਪ੍ਰਤੀ ਏਕੜ ਬੀਜ ਦੀ ਮਾਤਰਾ

    ਟਮਾਟਰ

    ਨਵੰਬਰ ਦਾ ਪਹਿਲਾ ਹਫ਼ਤਾ ਜੁਲਾਈ ਦਾ ਪਹਿਲਾ ਪੰਦਰਵਾੜਾ

    100 ਗ੍ਰਾਮ

    ਮਿਰਚ

    ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ

    200 ਗ੍ਰਾਮ

    ਪ੍ਰਸ਼ਨ 3. ਸਰਦੀ ਦੇ ਕਿਹੜੇ-ਕਿਹੜੇ ਦੋ ਫੁੱਲ ਹਨ ਅਤੇ ਬੀਜਾਈ ਕਦੋਂ ਕੀਤੀ ਜਾ ਸਕਦੀ ਹੈ ?
    ਉੱਤਰ- ਗੇਂਦਾ ਦਾ, ਗੁਲਅਸ਼ਰਫ਼ੀ, ਸਮਾਂ ਸਤੰਬਰ ਤੋਂ ਮਾਰਚ ਦਾ ਹੈ

    ਪ੍ਰਸ਼ਨ 4. ਸਬਜ਼ੀਆਂ ਦੀ ਨਰਸਰੀ ਵਿਚ ਪਨੀਰੀ ਮਰਨ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?
    ਉੱਤਰ- ਪਨੀਰੀ ਨੂੰ ਮਰਨ ਤੋਂ ਬਚਾਉਣ ਲਈ ਕੈਪਟਾਨ ਜਾਂ ਥੀਰਮ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ

    ਪ੍ਰਸ਼ਨ 5. ਬਨਸਪਤੀ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ ?
    ਉੱਤਰ- ਬਨਸਪਤੀ ਰਾਹੀਂ ਹੇਠ ਲਿਖੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ-ਅੰਬ, ਅਮਰੂਦ, ਅਲੂਚਾਂ, ਨਿੰਬੂ ਜਾਤੀ, ਆੜੂ, ਅੰਗੂਰ, ਅਨਾਰ, ਅੰਜੀਰ, ਸੇਬ, ਨਾਸ਼ਪਾਤੀ ਆਦਿ

    ਪ੍ਰਸ਼ਨ 6. ਬੀਜ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਵਧੀਆ ਤਿਆਰ ਹੁੰਦੇ ਹਨ ?
    ਉੱਤਰ- ਬੀਜ ਰਾਹੀਂ ਕੁੱਝ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ, ਜਿਵੇਂ-ਪਪੀਤਾ, ਕਰੌਦਾ, ਜਾਮਣ, ਫਾਲਸਾ ਆਦਿ

    ਪ੍ਰਸ਼ਨ 7. ਪਾਪਲਰ ਦੀ ਪਨੀਰੀ ਤਿਆਰ ਕਰਨ ਲਈ ਢੁੱਕਵਾਂ ਤਰੀਕਾ ਦੱਸੋ
    ਉੱਤਰ- ਇਸ ਦੀ ਨਰਸਰੀ ਇੱਕ ਸਾਲ ਦੇ ਬੂਟਿਆਂ ਤੋਂ ਤਿਆਰ ਕਰਨੀ ਚਾਹੀਦੀ ਹੈ, ਕਲਮਾਂ 20-25 ਸੈਂ.ਮੀ. ਲੰਬਾਈ ਵਾਲੀਆਂ ਤੇ 2-3 ਸੈਂ.ਮੀ. ਮੋਟਾਈ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲਮਾਂ ਨੂੰ ਕਲੋਰੋਪਾਈਰੀਫਾਸ ਅਤੇ ਐਮੀਸਾਨ ਨਾਲ ਸੋਧ ਲਵੋ । ਇਹਨਾਂ ਨੂੰ ਅੱਧ ਜਨਵਰੀ ਤੋਂ ਅੱਧ ਮਾਰਚ ਤੱਕ ਲਗਾਇਆ ਜਾਣਾ ਚਾਹੀਦਾ ਹੈ । ਕਲਮਾਂ ਦੀ ਇੱਕ ਅੱਖ ਉੱਪਰ ਰੱਖ ਕੇ ਬਾਕੀ ਨੂੰ ਜ਼ਮੀਨ ਵਿੱਚ ਨਪ ਦਿਓ ਅਤੇ ਜ਼ਮੀਨ ਨੂੰ ਗਿੱਲਾ ਰੱਖੋ। ਜਦੋਂ ਤੱਕ ਕਲਮ ਪੁੰਗਰ ਨਾ ਜਾਵੇ

    ਪ੍ਰਸ਼ਨ 8. ਧਰੇਕ ਦੀ ਨਰਸਰੀ ਤਿਆਰ ਕਰਨ ਲਈ ਬੀਜ ਕਿਵੇਂ ਇਕੱਠਾ ਕਰਨਾ ਚਾਹੀਦਾ ਹੈ ?
    ਉੱਤਰ- ਧਰੇਕ ਦੀ ਨਰਸਰੀ ਲਈ ਸਿਹਤਮੰਦ, ਚੰਗੇ ਵਾਧੇ ਵਾਲੇ ਅਤੇ ਸਿੱਧੇ ਜਾਣ ਵਾਲੇ ਰੱਖਾਂ ਤੋਂ ਹੀ ਬੀਜ ਇਕੱਠਾ ਕਰਨਾ ਚਾਹੀਦਾ ਹੈ । ਗਟੋਲੀਆਂ ਨੂੰ ਨਵੰਬਰ-ਦਸੰਬਰ ਦੇ ਮਹੀਨੇ ਵਿਚ ਇਕੱਠਾ ਕਰਨਾ ਚਾਹੀਦਾ ਹੈ

    ਪ੍ਰਸ਼ਨ 9. ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ ?
    ਉੱਤਰ- ਫ਼ਲਦਾਰ ਬੂਟਿਆਂ ਦੀ ਨਰਸਰੀ ਬੀਜ ਰਾਹੀਂ ਅਤੇ ਬਨਸਪਤੀ ਰਾਹੀਂ ਤਿਆਰ ਕੀਤੀ ਜਾਂਦੀ ਹੈ । ਬਨਸਪਤੀ ਰਾਹੀਂ ਤਿਆਰ ਕਰਨ ਦੇ ਢੰਗ ਹਨ-ਕਲਮਾਂ ਰਾਹੀਂ, ਦਾਬ ਨਾਲ ਬੂਟੇ ਤਿਆਰ ਕਰਨਾ, ਪਿਉਂਦ ਚੜ੍ਹਾਉਣਾ, ਜੜ੍ਹ-ਮੁੱਢ ਉੱਤੇ ਅੱਖ ਚੜ੍ਹਾਉਣ ਰਾਹੀਂ

    ਪ੍ਰਸ਼ਨ 10. ਕਲਮਾਂ ਰਾਹੀਂ ਬੂਟੇ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
    ਉੱਤਰ- ਕਲਮਾਂ ਰਾਹੀਂ ਬਟੋ ਘੱਟ ਸਮੇਂ ਵਿਚ ਸੌਖ ਨਾਲ ਅਤੇ ਸਸਤੇ ਤਿਆਰ ਹੋ ਜਾਂਦੇ ਹਨ । ਬੂਟੇ ਇਕ-ਸਾਰ ਨਸਲ ਤੇ ਆਕਾਰ ਦੇ ਤਿਆਰ ਕੀਤੇ ਜਾ ਸਕਦੇ ਹਨ

    (ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਪਨੀਰੀ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
    ਉੱਤਰ- ਬੀਜ ਕੀਮਤੀ ਹੁੰਦੇ ਹਨ ਅਤੇ ਪਨੀਰੀ ਤਿਆਰ ਕਰ ਕੇ ਇਹਨਾਂ ਦੀ ਯੋਗ ਵਰਤੋਂ ਹੋ ਜਾਂਦੀ ਹੈ

    1.     ਕਈ ਬੀਜ ਬਹੁਤ ਹੀ ਛੋਟੇ ਆਕਾਰ ਦੇ ਹੁੰਦੇ ਹਨ । ਇਹਨਾਂ ਨੂੰ ਸਿੱਧੇ ਖੇਤ ਵਿੱਚ ਬੀਜਣਾ ਮੁਸ਼ਕਲ ਹੁੰਦਾ ਹੈ

    2.     ਨਰਸਰੀ ਘੱਟ ਥਾਂ ਵਿੱਚ ਤਿਆਰ ਹੁੰਦੀ ਹੈ । ਇਸ ਲਈ ਇਸ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ

    3.     ਜ਼ਮੀਨ ਦੀ ਠੀਕ ਵਰਤੋਂ ਹੋ ਜਾਂਦੀ ਹੈ, ਪਨੀਰੀ ਤਿਆਰ ਹੋਣ ਤੱਕ, ਵਿਹਲੀ ਜ਼ਮੀਨ ਨੂੰ ਕਿਸੇ ਹੋਰ ਫ਼ਸਲ ਲਈ ਵਰਤਿਆ ਜਾ ਸਕਦਾ ਹੈ

    4.     ਕਮਜ਼ੋਰ ਤੇ ਮਾੜੇ ਬੂਟਿਆਂ ਨੂੰ ਖੇਤ ਵਿਚ ਲਾਉਣ ਤੋਂ ਪਹਿਲਾਂ ਹੀ ਕੱਢਿਆ ਜਾ ਸਕਦਾ ਹੈ

    5.     ਘੱਟ ਜਗ੍ਹਾ ਵਿਚ ਹੋਣ ਕਾਰਨ ਪਨੀਰੀ ਨੂੰ ਗਰਮੀ ਅਤੇ ਸਰਦੀ ਦੀ ਮਾਰ ਤੋਂ ਸੌਖਿਆਂ ਬਚਾਇਆ ਜਾ ਸਕਦਾ ਹੈ

    6.     ਪਨੀਰੀ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਸੌਖ ਰਹਿੰਦੀ ਹੈ ਅਤੇ ਖਰਚਾ ਵੀ ਘੱਟ ਹੁੰਦਾ ਹੈ

    7.     ਪਨੀਰੀ ਲੋੜ ਅਨੁਸਾਰ ਅਗੇਤੀ ਅਤੇ ਪਛੇਤੀ ਬੀਜੀ ਜਾ ਸਕਦੀ ਹੈ ਤੇ ਫ਼ਸਲ ਤੋਂ ਵਧੇਰੇ ਲਾਭ ਲਿਆ ਜਾ ਸਕਦਾ ਹੈ

    ਪ੍ਰਸ਼ਨ 2. ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਸੋਧ ਬਾਰੇ ਦੱਸੋ
    ਉੱਤਰ- ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਕੇ ਲੋੜ ਅਨੁਸਾਰ ਢੁੱਕਵੀਆਂ ਕਿਆਰੀਆਂ ਬਣਾਈਆਂ ਜਾਂਦੀਆਂ ਹਨ । ਇਹਨਾਂ ਕਿਆਰੀਆਂ ਦੀ ਮਿੱਟੀ ਨੂੰ ਬੀਜ ਬੀਜਣ ਤੋਂ ਪਹਿਲਾਂ ਸੋਧਿਆ ਜਾਂਦਾ ਹੈ ਤਾਂ ਕਿ ਪਨੀਰੀ ਨੂੰ ਮਿੱਟੀ ਤੋਂ ਕੋਈ ਬੀਮਾਰੀ ਨਾ ਲਗ ਸਕੇ । ਜ਼ਮੀਨ ਨੂੰ ਫਾਰਮਾਲੀਨ ਦਵਾਈ 1.5-2.0 % ਤਾਕਤ ਦੇ ਘੋਲ ਨਾਲ ਸੋਧਿਆ ਜਾਂਦਾ ਹੈ । ਇਹ ਘੋਲ ਜੇ ਇੱਕ ਲੀਟਰ ਪਾਣੀ ਵਿੱਚ ਤਿਆਰ ਕਰਨਾ ਹੋਵੇ ਤਾਂ 15-20 ਮਿਲੀਲੀਟਰ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਇੱਕ ਵਰਗ ਮੀਟਰ ਜ਼ਮੀਨ ਲਈ 2-3 ਲੀਟਰ ਘੋਲ ਦੀ ਲੋੜ ਹੁੰਦੀ ਹੈ । ਇਸ ਘੋਲ ਨਾਲ ਜ਼ਮੀਨ ਦੀ 15 ਸੈਂ.ਮੀ. ਤਹਿ ਨੂੰ ਚੰਗੀ ਤਰ੍ਹਾਂ ਗੱਚ ਕੀਤਾ ਜਾਂਦਾ ਹੈ । ਫਿਰ ਇਸ ਮਿੱਟੀ ਨੂੰ ਮੋਮਜਾਮੇ ਦੀ ਸ਼ੀਟ ਨਾਲ ਢੱਕ ਕੇ ਸ਼ੀਟ ਦੇ ਸਿਰਿਆਂ ਨੂੰ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ । ਇਸ ਨੂੰ 72 ਘੰਟੇ ਲਈ ਢੱਕ ਕੇ ਰੱਖਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦਵਾਈ ਵਿਚੋਂ ਨਿਕਲਣ ਵਾਲੀ ਗੈਸ ਬਾਹਰ ਨਹੀਂ ਨਿਕਲਦੀ ਅਤੇ ਇਸ ਦਾ ਵਧੀਆ ਅਸਰ ਹੋ ਜਾਂਦਾ ਹੈ । ਇਸ ਤੋਂ ਬਾਅਦ 3-4 ਦਿਨਾਂ ਤੱਕ ਕਿਆਰੀਆਂ ਦੀ ਮਿੱਟੀ ਪਲਟਾ ਦਿਓ ਤਾਂ ਕਿ ਫਾਰਮਾਲੀ ਦਾ ਅਸਰ ਖ਼ਤਮ ਹੋ ਜਾਵੇ ਅਤੇ ਕਿਆਰੀਆਂ ਵਿੱਚ ਬੀਜਾਈ ਕਰ ਦਿਓ

    ਪ੍ਰਸ਼ਨ 3. ਦਾਬ ਨਾਲ ਫ਼ਲਦਾਰ ਬੂਟੇ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ ?
    ਉੱਤਰ- ਇਸ ਢੰਗ ਵਿੱਚ ਮਾਂ ਬੂਟੇ ਤੋਂ ਨਵਾਂ ਬੂਟਾ ਅਲੱਗ ਕੀਤੇ ਬਗੈਰ ਪਹਿਲਾਂ ਹੀ ਉਸ ਉੱਪਰ ਜੜਾਂ ਪੈਦਾ ਕੀਤੀਆਂ ਜਾਂਦੀਆਂ ਹਨ । ਫ਼ਲਦਾਰ ਬੂਟੇ ਦੀ ਇੱਕ ਟਾਹਣੀ ਖਿੱਚ ਕੇ ਇਸ ਨੂੰ ਜ਼ਮੀਨ ਦੇ ਨੇੜੇ ਲਿਆ ਕੇ ਬੰਨਿਆਂ ਜਾਂਦਾ ਹੈ । ਇਸ ਦੇ ਹੇਠਲੇ ਪਾਸੇ ਇੱਕ ਕੱਟ ਲਾ ਕੇ ਇਸ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਜੜਾਂ ਛੇਤੀ ਬਣਦੀਆਂ ਹਨ । ਇਸ ਟਾਹਣੀ ਦੇ ਪੱਤਿਆਂ ਵਾਲਾ ਭਾਗ ਹਵਾ ਵਿੱਚ ਹੀ ਰੱਖਿਆ ਜਾਂਦਾ ਹੈ । ਕੁੱਝ ਹਫਤਿਆਂ ਬਾਅਦ ਜਦੋਂ ਜੜਾਂ ਨਿਕਲ ਆਉਣ ਤਾਂ ਨਵੇਂ ਬੂਟੇ ਨੂੰ ਕੱਟ ਕੇ ਗਮਲੇ ਵਿੱਚ ਜਾਂ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ

    ਪ੍ਰਸ਼ਨ 4 ਸਫ਼ੈਦੇ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਓ
    ਉੱਤਰ- ਸਫ਼ੈਦੇ ਦੀ ਨਰਸਰੀ ਤਿਆਰ ਕਰਨ ਲਈ ਵਧੀਆ ਢੰਗ ਨਾਲ ਕਾਸ਼ਤ ਕੀਤੇ 4 ਸਾਲ ਦੀ ਉਮਰ ਤੋਂ ਵੱਡੇ ਸਫ਼ੈਦਿਆਂ ਵਿਚੋਂ ਸਿਹਤਮੰਦ ਅਤੇ ਵੱਧ ਵਾਧੇ ਵਾਲੇ 2-3 ਦਰੱਖ਼ਤ ਚੁਣ ਕੇ ਇਹਨਾਂ ਵਿਚੋਂ ਬੀਜ ਲਿਆ ਜਾਂਦਾ ਹੈ । ਬੀਜ ਲੈਣ ਲਈ ਬੂਟੇ ਉੱਪਰੋਂ ਟਾਹਣੀਆਂ ਕੱਟਣੀਆਂ ਚਾਹੀਦੀਆਂ ਹਨ ਨਾ ਕਿ ਬੀਜ ਜ਼ਮੀਨ ਤੋਂ ਚੁੱਕਣੇ ਚਾਹੀਦੇ ਹਨ । ਵਧੀਆ ਬੁਟਿਆਂ ਤੋਂ ਇਕੱਠਾ ਕੀਤਾ ਬੀਜ ਹੀ ਵਧੀਆ ਪੈਦਾਵਾਰ ਦਿੰਦਾ ਹੈ । ਨਰਸਰੀ ਬੀਜਣ ਦਾ ਢੁੱਕਵਾਂ ਸਮਾਂ ਫਰਵਰੀਮਾਰਚ ਤੋਂ ਸਤੰਬਰ-ਅਕਤੂਬਰ ਦਾ ਹੈ । ਨਰਸਰੀ ਗਮਲਿਆਂ ਵਿੱਚ ਜਾਂ ਉੱਭਰੀਆਂ ਕਿਆਰੀਆਂ ਵਿੱਚ ਬੀਜਣੀ ਚਾਹੀਦੀ ਹੈ

    ਪ੍ਰਸ਼ਨ 5. ਪਿਉਂਦ ਚੜ੍ਹਾਉਣ ਦਾ ਤਰੀਕਾ ਦੱਸੋ
    ਉੱਤਰ- ਇਸ ਤਰੀਕੇ ਵਿੱਚ ਮਾਂ ਬੂਟੇ ਦੀ ਇੱਕ ਟਾਹਣੀ ਜਿਸ ਉੱਪਰ 2-3 ਅੱਖਾਂ ਹੋਣ, ਨੂੰ ਜੜ੍ਹ ਮੁੱਢ ਬੂਟੇ ਉੱਪਰ ਪਿਉਂਦ ਕੀਤਾ ਜਾਂਦਾ ਹੈ । ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅੱਖ ਉਸ ਬੂਟੇ ਤੋਂ ਲਈ ਜਾਵੇ ਜੋ ਵਧੀਆ ਫ਼ਲ ਜਾਂ ਫੁੱਲ ਦੇ ਰਿਹਾ ਹੋਵੇ ਅਤੇ ਬੀਮਾਰੀ ਤੋਂ ਰਹਿਤ ਹੋਵੇ । ਤੰਦਰੁਸਤ ਅੱਖ ਨੂੰ ਚਾਕੂ ਆਦਿ ਦੀ ਸਹਾਇਤਾ ਨਾਲ ਮਾਂ ਬੂਟੇ ਤੋਂ ਉਤਾਰ ਲਿਆ ਜਾਂਦਾ ਹੈ । ਜੜ ਮੁੱਢ ਬੂਟੇ ਦੇ ਮੁੱਢ ਉੱਪਰ ਛਿੱਲੜ ਵਿੱਚ ਇਸ ਤਰ੍ਹਾਂ ਕੱਟ ਦਿੱਤਾ ਜਾਂਦਾ ਹੈ, ਤਾਂ ਜੋ ਅੱਖ ਇਸ ਵਿਚ ਫਿੱਟ ਹੋ ਸਕੇ । ਅੱਖ ਨੂੰ ਫਿੱਟ ਕਰਕੇ ਇਸ ਨੂੰ ਟੇਪ ਨਾਲ ਚਾਰੋਂ ਪਾਸਿਆਂ ਤੋਂ ਲਪੇਟ ਦਿੱਤਾ ਜਾਂਦਾ ਹੈ ਤਾਂ ਕਿ ਕੱਟ ਬੰਦ ਹੋ ਜਾਵੇ । ਇਸ ਵਿਧੀ ਦੀ ਵਰਤੋਂ ਬਸੰਤ ਰੁੱਤ ਵਿੱਚ ਜਾਂ ਬਰਸਾਤ ਵਿੱਚ ਕੀਤੀ ਜਾਂਦੀ ਹੈ ! ਅੰਬ, ਸੇਬ, ਨਾਸ਼ਪਾਤੀ, ਗੁਲਾਬ ਆਦਿ ਲਈ ਇਹ ਤਰੀਕਾ ਵਰਤਿਆ ਜਾਂਦਾ ਹੈ

    ਪ੍ਰਸ਼ਨ 6. ਟਾਹਲੀ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ
    ਉੱਤਰ- ਟਾਹਲੀ ਦੀ ਨਰਸਰੀ ਤਿਆਰ ਕਰਨ ਲਈ ਇਸ ਦੀਆਂ ਪੱਕੀਆਂ ਫ਼ਲੀਆਂ ਦਸੰਬਰ ਤੋਂ ਜਨਵਰੀ ਦੇ ਮਹੀਨੇ ਵਿੱਚ ਸਿਹਤਮੰਦ ਅਤੇ ਸਿੱਧੇ ਤਣੇ ਵਾਲੇ ਦਰੱਖ਼ਤਾਂ ਤੋਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ । ਨਰਸਰੀ ਗਮਲਿਆਂ, ਲਿਫ਼ਾਫਿਆਂ ਜਾਂ ਕਿਆਰੀਆਂ ਵਿਚ ਤਿਆਰ ਕੀਤੀ ਜਾ ਸਕਦੀ ਹੈ । ਨਰਸਰੀ ਤਿਆਰ ਕਰਨ ਦਾ ਢੁੱਕਵਾਂ ਸਮਾਂ ਜਨਵਰੀਫਰਵਰੀ ਅਤੇ ਜੁਲਾਈ-ਅਗਸਤ ਹੈ । ਬੀਜਣ ਤੋਂ ਪਹਿਲਾਂ ਫ਼ਲੀਆਂ ਜਾਂ ਬੀਜਾਂ ਨੂੰ 48 ਘੰਟਿਆਂ ਲਈ ਠੰਡੇ ਪਾਣੀ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ । ਬੀਜ ਨੂੰ 1 ਤੋਂ 1.5 ਸੈਂ.ਮੀ. ਡੂੰਘਾ ਬੀਜਣਾ ਚਾਹੀਦਾ ਹੈ । 10-15 ਦਿਨਾਂ ਬਾਅਦ ਬੀਜ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ । ਜਦੋਂ ਬੂਟੇ 5-10 ਸੈਂ.ਮੀ. ਉੱਚੇ ਹੋ ਜਾਣ ਤਾਂ ਇਹਨਾਂ ਨੂੰ 15 × 10 ਸੈਂਮੀ. ਫਾਸਲੇ ਤੇ ਵਿਰਲਾ ਕਰਨਾ ਚਾਹੀਦਾ ਹੈ । ਇੱਕ ਏਕੜ ਵਿੱਚ ਨਰਸਰੀ ਦੀਆਂ ਕਿਆਰੀਆਂ ਤਿਆਰ ਕਰਨ ਲਈ 2-3.5 ਕਿਲੋ ਫ਼ਲੀਆਂ ਦੀ ਲੋੜ ਹੁੰਦੀ ਹੈ । ਇਹਨਾਂ ਵਿਚੋਂ 60,000 ਬੂਟੇ ਤਿਆਰ ਹੋ ਸਕਦੇ ਹਨ

    ਪ੍ਰਸ਼ਨ 7. ਫੁੱਲਾਂ ਦੀ ਪਨੀਰੀ ਤਿਆਰ ਕਰਨ ਦਾ ਢੰਗ ਦੱਸੋ
    ਉੱਤਰ- ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਉੱਚੀਆਂ ਕਿਆਰੀਆਂ ਜਾਂ ਗਮਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਇੱਕ ਘਣ ਮੀਟਰ ਦੇ ਹਿਸਾਬ ਨਾਲ ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇੱਕ ਹਿੱਸਾ ਰੂੜੀ ਦੀ ਖਾਦ ਵਿੱਚ 45 ਗ੍ਰਾਮ ਮਿਉਰੇਟ ਆਫ ਪੋਟਾਸ਼, 75 ਗਰਾਮ ਕਿਸਾਨ ਖ਼ਾਦ, 75 ਗਰਾਮ ਸੁਪਰਫਾਸਫੇਟ ਦਾ ਮਿਸ਼ਰਣ ਰਲਾਓ | ਪਨੀਰੀ ਤਿਆਰ ਕਰਨ ਲਈ ਬਣਾਈਆਂ ਕਿਆਰੀਆਂ ਦੇ ਉੱਪਰ ਤਿਆਰ ਕੀਤੇ ਖਾਦਾਂ ਦੇ ਮਿਸ਼ਰਣ ਦੀ 2-3 ਸੈਂਟੀਮੀਟਰ ਤਹਿ ਪਾਓ । ਫਿਰ ਇਸ ਤਹਿ ਉੱਪਰ ਬੀਜ ਖਿਲਾਰ ਦਿਓ ਅਤੇ ਇਸੇ ਮਿਸ਼ਰਣ ਨਾਲ ਇਨ੍ਹਾਂ ਨੂੰ ਢੱਕ ਦਿਓ । ਤੁਰੰਤ ਫੁਆਰੇ ਨਾਲ ਪਾਣੀ ਦਿਓ । ਜੇ ਬੀਜ ਨੰਗੇ ਹੋ ਜਾਣ ਤਾਂ ਫਿਰ ਇਸੇ ਮਿਸ਼ਰਣ ਨਾਲ ਢੱਕ ਦਿਓ । ਕਿਆਰੀਆਂ ਨੂੰ ਲਗਾਤਾਰ ਗਿੱਲਾ ਰੱਖਣਾ ਚਾਹੀਦਾ ਹੈ । ਪਨੀਰੀ ਤਿਆਰ ਹੋਣ ਨੂੰ 3040 ਦਿਨ ਲਗਦੇ ਹਨ

    ਪ੍ਰਸ਼ਨ 8. ਕਿਆਰੀਆਂ ਤਿਆਰ ਕਰਨ ਦੇ ਬਾਰੇ ਸੰਖੇਪ ਵਿਚ ਦੱਸੋ
    ਉੱਤਰ- ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ । ਇਸ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ 1-1.25 ਮੀਟਰ ਚੌੜੀਆਂ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ । ਇਹ ਜ਼ਮੀਨ ਨਾਲੋਂ 15 ਸੈਂ.ਮੀ. ਉੱਚੀਆਂ ਬਣਾਈਆਂ ਜਾਂਦੀਆਂ ਹਨ । ਜੇ ਖੇਤ ਪੱਧਰਾ ਹੋਵੇ ਤਾਂ ਇਹਨਾਂ ਨੂੰ 34 ਮੀਟਰ ਤੋਂ ਵੀ ਲੰਬਾ ਬਣਾਇਆ ਜਾਂਦਾ ਹੈ, ਨਹੀਂ ਤਾਂ 34 ਮੀਟਰ ਲੰਬੀਆਂ ਤਾਂ ਬਣਾਈਆਂ ਹੀ ਜਾਂਦੀਆਂ ਹਨ । ਕਿਆਰੀਆਂ ਤਿਆਰ ਕਰਨ ਤੋਂ ਪਹਿਲਾਂ ਜ਼ਮੀਨ ਵਿੱਚ 3-4 ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ । ਕਿਆਰੀਆਂ ਵਿੱਚ ਬੀਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ ਤਾਂ ਕਿ ਨਦੀਨਾਂ ਨੂੰ ਉੱਗਣ ਦਾ ਮੌਕਾ ਮਿਲ ਜਾਵੇ, ਇਸ ਤਰ੍ਹਾਂ ਬਾਅਦ ਵਿੱਚ ਨਰਸਰੀ ਵਿੱਚ ਨਦੀਨਾਂ ਦੀ ਸਮੱਸਿਆ ਨਹੀਂ ਆਵੇਗੀ

    ਪ੍ਰਸ਼ਨ 9. ਜ਼ਮੀਨ ਦੀ ਚੋਣ ਕਰਨ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਨ ਵੇਲੇ ਧਿਆਨ ਰੱਖਣ ਯੋਗ ਗੱਲਾਂ

    1.     ਥਾਂ ਅਜਿਹੀ ਹੋਵੇ ਜਿੱਥੇ ਘੱਟ ਤੋਂ ਘੱਟ 8 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ

    2.     ਇੱਥੇ ਰੁੱਖਾਂ ਦੀ ਛਾਂ ਨਹੀਂ ਹੋਣੀ ਚਾਹੀਦੀ

    3.     ਜ਼ਮੀਨ ਵਿਚ ਪੱਥਰ-ਰੋੜੇ ਨਹੀਂ ਹੋਣੇ ਚਾਹੀਦੇ

    4.     ਪਾਣੀ ਦਾ ਉੱਚਿਤ ਪ੍ਰਬੰਧ ਹੋਵੇ

    5.     ਪਾਣੀ ਨਿਕਾਸ ਦਾ ਵੀ ਉੱਚਿਤ ਪ੍ਰਬੰਧ ਹੋਵੇ

    6.     ਰੇਤਲੀ ਮੈਰਾ ਜ਼ਮੀਨ ਜਾਂ ਚੀਕਣੀ ਮੈਰਾ ਜ਼ਮੀਨ ਨਰਸਰੀ ਤਿਆਰ ਕਰਨ ਲਈ ਵਧੀਆ ਮੰਨੀ ਜਾਂਦੀ ਹੈ

    ਪ੍ਰਸ਼ਨ 10. ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕਰਨੀ ਚਾਹੀਦੀ ਹੈ ?
    ਉੱਤਰ- ਫ਼ਲਦਾਰ ਬੂਟਿਆਂ ਦੀ ਨਰਸਰੀ ਦੋ ਢੰਗਾਂ ਨਾਲ ਤਿਆਰ ਕੀਤੀ ਜਾ ਸਕਦੀ ਹੈ-
    1. ਬੀਜ ਰਾਹੀਂ
    2. ਬਨਸਪਤੀ ਰਾਹੀਂ

    1. ਬੀਜ ਰਾਹੀਂ ਨਰਸਰੀ ਤਿਆਰ ਕਰਨਾ – ਬੀਜ ਰਾਹੀਂ ਬੂਟੇ ਤਿਆਰ ਕਰਨਾ ਸੌਖਾ ਅਤੇ ਸਸਤਾ ਤਰੀਕਾ ਹੈ, ਪਰ ਇਸ ਢੰਗ ਨਾਲ ਤਿਆਰ ਕੀਤੇ ਬੁਟੇ ਇਕਸਾਰ ਨਸਲ ਦੇ ਨਹੀਂ ਹੁੰਦੇ ਅਤੇ ਆਕਾਰ ਵਿੱਚ ਵੀ ਵੱਡੇ ਹੋ ਜਾਂਦੇ ਹਨ ਤੇ ਇਹਨਾਂ ਦੀ ਸੰਭਾਲ ਔਖੀ ਹੋ ਜਾਂਦੀ ਹੈ

    2. ਬਨਸਪਤੀ ਰਾਹੀਂ – ਇਸ ਵਿਧੀ ਰਾਹੀਂ ਬੂਟੇ ਤਿਆਰ ਕਰਨ ਦੇ ਢੰਗ ਇਸ ਤਰ੍ਹਾਂ ਹਨ-

    ·        ਕਲਮਾਂ ਦੁਆਰਾ

    ·        ਦਾਬ ਨਾਲ ਬੂਟੇ ਤਿਆਰ ਕਰਨਾ

    ·        ਪਿਉਂਦ ਚੜਾਉਣਾ

    ·        ਜੜ੍ਹ ਮੁੱਢ ਤੇ ਅੱਖ ਚੜ੍ਹਾਉਣਾ

    ਇਸ ਢੰਗ ਨਾਲ ਤਿਆਰ ਕੀਤੇ ਬੂਟੇ ਇਕਸਾਰ ਨਸਲ ਅਤੇ ਆਕਾਰ ਦੇ ਹੁੰਦੇ ਹਨ । ਇਹ ਫ਼ਲ ਵੀ ਜਲਦੀ ਦਿੰਦੇ ਹਨ । ਫ਼ਲ ਦਾ ਆਕਾਰ, ਰੰਗ ਅਤੇ ਗੁਣ ਵੀ ਇੱਕੋ ਜਿਹੇ ਹੁੰਦੇ ਹਨ। ਇਸ ਲਈ ਬਨਸਪਤੀ ਰਾਹੀਂ ਨਰਸਰੀ ਤਿਆਰ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ



    Lesson 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ


    ਅਭਿਆਸ
    (ਓ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਪੁਰਾਣੇ ਜ਼ਮਾਨੇ ਵਿੱਚ ਜ਼ਮੀਨ ਦੀ ਪੈਮਾਇਸ਼ ਕਿਸ ਨਾਲ ਕਰਦੇ ਸਨ ?
    ਉੱਤਰ- ਰੱਸੀ ਨਾਲ

    ਪ੍ਰਸ਼ਨ 2. ਜ਼ਮੀਨ ਸੰਬੰਧੀ ਸੁਧਾਰਾਂ ਦਾ ਮੋਢੀ ਕਿਸ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ?
    ਉੱਤਰ- ਮੁਗ਼ਲ ਬਾਦਸ਼ਾਹ ਅਕਬਰ

    ਪ੍ਰਸ਼ਨ 3. ਇੱਕ ਹੈਕਟੇਅਰ ਵਿੱਚ ਕਿੰਨੇ ਏਕੜ ਹੁੰਦੇ ਹਨ ?
    ਉੱਤਰ- 2.5 ਏਕੜ

    ਪ੍ਰਸ਼ਨ 4. ਇੱਕ ਕਨਾਲ ਵਿੱਚ ਕਿੰਨੇ ਮਰਲੇ ਹੁੰਦੇ ਹਨ ?
    ਉੱਤਰ- 20 ਮਰਲੇ

    ਪ੍ਰਸ਼ਨ. 5. ਭਾਰਤ ਦੇ ਕਿਹੜੇ-ਕਿਹੜੇ ਸੂਬਿਆਂ ਵਿੱਚ ਮੁਰੱਬਾਬੰਦੀ ਸੁਚੱਜੇ ਢੰਗ ਨਾਲ ਹੋਈ ਹੈ ?
    ਉੱਤਰ- ਪੰਜਾਬ ਅਤੇ ਹਰਿਆਣਾ

    ਪ੍ਰਸ਼ਨ 6, ਮੁਰੱਬਾਬੰਦੀ ਕਿਸ ਦਹਾਕੇ ਵਿੱਚ ਸ਼ੁਰੂ ਹੋਈ ਸੀ ?
    ਉੱਤਰ-1950 ਦੇ ਦਹਾਕੇ ਵਿੱਚ

    ਪ੍ਰਸ਼ਨ 7. ਜਮਾਂਬੰਦੀ ਫਰਦ ਲੱਭਣ ਲਈ ਕਿਹੜੀ ਸਾਈਟ ਵੇਖਣੀ ਪਵੇਗੀ ?
    ਉੱਤਰ- www.plrs.org.in.

    ਪ੍ਰਸ਼ਨ 8. ਮੁਰੱਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ ਕਿੰਨੇ ਕਿੱਲਿਆਂ ਦੇ ਟੁਕੜਿਆਂ ਵਿੱਚ ਵੰਡਿਆ ਗਿਆ ?
    ਉੱਤਰ- 25-25 ਕਿੱਲਿਆਂ ਦੇ ਟੁਕੜਿਆਂ ਵਿਚ

    ਪ੍ਰਸ਼ਨ 9. ਹਾੜੀ ਦੀ ਗਿਰਦਾਵਰੀ ਕਿਸ ਸਮੇਂ ਹੁੰਦੀ ਹੈ ?
    ਉੱਤਰ- 1 ਮਾਰਚ ਤੋਂ 31 ਮਾਰਚ

    ਪ੍ਰਸ਼ਨ 10. ਨਵੀਂ ਜਮਾਂਬੰਦੀ ਕਿੰਨੇ ਸਾਲਾਂ ਬਾਅਦ ਤਿਆਰ ਹੁੰਦੀ ਹੈ ?
    ਉੱਤਰ- ਪਹਿਲਾਂ 4 ਸਾਲ ਬਾਅਦ ਹੁੰਦੀ ਸੀ ਹੁਣ 5 ਸਾਲ ਬਾਅਦ ਹੁੰਦੀ ਹੈ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਦਰੁਸਤੀ ਕੌਣ ਕਰਦਾ ਹੈ ?
    ਉੱਤਰ- ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਤਹਿਸੀਲਦਾਰ ਦੀ ਕਚਹਿਰੀ ਵਿਚ ਜਾ ਕੇ ਕਰਵਾ ਸਕਦੇ ਹਾਂ

    ਪ੍ਰਸ਼ਨ 2. ਜਮਾਂਬੰਦੀ ਕੀ ਹੁੰਦੀ ਹੈ ?
    ਉੱਤਰ- ਜਮਾਂਬੰਦੀ ਫਰਦ ਪੰਜਾਬ ਲੈਂਡ ਰੈਵੀਨਿਊ ਐਕਟ ਵਿਚ ਜ਼ਮੀਨ ਦੀ ਮਾਲਕੀ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ । ਇਸ ਵਿਚ ਖੇਵਟ ਨੰਬਰ, ਖਤੌਨੀ, ਪਿੰਡ ਦੀ ਪੱਤੀ ਦਾ , ਨਾਮ, ਮਾਲਕ ਦਾ ਨਾਮ ਹਿੱਸੇ ਅਨੁਸਾਰ, ਕਾਬਜ਼ ਕਾਸ਼ਤਕਾਰ ਅਤੇ ਸਿੰਚਾਈ ਦੇ ਸਾਧਨ ਆਦਿ ਦਾ ਵੇਰਵਾ ਦਰਜ ਹੁੰਦਾ ਹੈ

    ਪ੍ਰਸ਼ਨ 3. ਇੰਤਕਾਲ ਕੀ ਹੁੰਦਾ ਹੈ ?
    ਉੱਤਰ- ਜ਼ਮੀਨ ਦੇ ਇਕ ਮਾਲਕ ਤੋਂ ਦੂਸਰੇ ਮਾਲਕ ਦੇ ਨਾਮ ਮਾਲਕੀ ਅਧਿਕਾਰ ਤਬਦੀਲ ਕਰਨ ਨੂੰ ਇੰਤਕਾਲ ਕਿਹਾ ਜਾਂਦਾ ਹੈ

    ਪ੍ਰਸ਼ਨ 4. ਨਿਸ਼ਾਨਦੇਹੀ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ?
    ਉੱਤਰ- ਲੱਠੇ ਉਪਰ ਬਣਿਆ ਨਕਸ਼ਾ (ਸ਼ਿਜਰਾ) ਤੇ ਜ਼ਰੀਬ ਦੀ ਸਹਾਇਤਾ ਨਾਲ ਪਟਵਾਰੀ ਤੇ ਕਾਨੂੰਗੋ ਖਸਰਾ ਨੰਬਰ ਦੀ ਲੰਬਾਈ-ਚੌੜਾਈ ਨੂੰ ਨਾਪ ਕੇ ਨਿਸ਼ਾਨ ਲਗਾ ਦਿੰਦੇ ਹਨ

    ਪ੍ਰਸ਼ਨ 5. ਗੋਸ਼ਵਾਰਾ ਕੀ ਹੁੰਦਾ ਹੈ ?
    ਉੱਤਰ- ਸਾਰੀਆਂ ਫ਼ਸਲਾਂ ਦੇ ਸਾਰਨੀਬੱਧ ਕੁੱਲ ਜੋੜ ਨੂੰ ਗੋਸ਼ਵਾਰਾ ਕਿਹਾ ਜਾਂਦਾ ਹੈ

    ਪ੍ਰਸ਼ਨ 6. ਰਹਿਣ ਜਾਂ ਗਹਿਣਾ ਕੀ ਹੁੰਦਾ ਹੈ ?
    ਉੱਤਰ- ਰਹਿਣ ਜਾਂ ਗਹਿਣਾ ਤੋਂ ਭਾਵ ਹੈ ਜਦੋਂ ਕੋਈ ਵੀ ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਦੇ ਕਿਸੇ ਟੁਕੜੇ ਨੂੰ ਇਕ ਮਿੱਥੀ ਹੋਈ ਕੀਮਤ ਤੇ ਆਰਜ਼ੀ ਤੌਰ ਤੇ ਕਿਸੇ ਹੋਰ ਵਿਅਕਤੀ ਨੂੰ ਦੇ ਦੇਣੇ | ਅਸਲੀ ਮਾਲਕ ਪੈਸੇ ਵਾਪਿਸ ਕਰਕੇ ਜ਼ਮੀਨ ਮੁੜ ਪ੍ਰਾਪਤ ਕਰ ਸਕਦਾ ਹੈ

    ਪ੍ਰਸ਼ਨ 7. ਫ਼ਸਲਾਂ ਦਾ ਖਰਾਬਾ ਕੀ ਹੁੰਦਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ?
    ਉੱਤਰ- ਖੇਤਾਂ ਵਿਚ ਬੀਜੀਆਂ ਫ਼ਸਲਾਂ ਦਾ ਹੜਾਂ ਜਾਂ ਟਿੱਡੀ ਦਲ ਦੇ ਹਮਲੇ ਆਦਿ ਵਰਗੀਆਂ ਕੁਦਰਤੀ ਕਰੋਪੀਆਂ ਨਾਲ ਵੱਡੇ ਪੱਧਰ ਤੇ ਖ਼ਰਾਬ ਹੋਣ ਨੂੰ ਖਰਾਬਾ ਕਿਹਾ ਜਾਂਦਾ ਹੈ । ਇਲਾਕੇ ਵਿਚ ਫ਼ਸਲ ਦੀ ਪੈਦਾਵਾਰ ਨੂੰ 100 ਫੀਸਦੀ ਮੰਨ ਕੇ ਖਰਾਬੇ ਦੀ ਔਸਤ ਕੱਢੀ ਜਾਂਦੀ ਹੈ

    ਪ੍ਰਸ਼ਨ 8. ਸ਼ਿਜਰਾ ਕੀ ਹੁੰਦਾ ਹੈ ਅਤੇ ਇਸ ਦੇ ਹੋਰ ਕਿਹੜੇ ਨਾਮ ਹਨ ?
    ਉੱਤਰ- ਇਕ ਲੱਠੇ ਦੇ ਕੱਪੜੇ ਤੇ ਪਿੰਡ ਦਾ ਨਕਸ਼ਾ ਬਣਿਆ ਹੁੰਦਾ ਹੈ ਜਿਸ ਤੇ ਪਿੰਡ ਦੀ ਜ਼ਮੀਨ ਦੇ ਸਾਰੇ ਖਸਰੇ ਨੰਬਰ ਉਕਰੇ ਹੁੰਦੇ ਹਨ, ਇਸ ਨੂੰ ਸ਼ਿਜਰਾ ਕਿਹਾ ਜਾਂਦਾ ਹੈ । ਇਸ ਨੂੰ ਕਿਸ਼ਤਵਾਰ, ਪਾਰਚਾ, ਲੱਠਾ ਵੀ ਕਿਹਾ ਜਾਂਦਾ ਹੈ

    ਪ੍ਰਸ਼ਨ 9. ਮੁਰੱਬਾਬੰਦੀ ਕੀ ਹੁੰਦੀ ਹੈ ਅਤੇ ਇਸ ਦਾ ਕੀ ਫਾਇਦਾ ਹੋਇਆ ਹੈ ?
    ਉੱਤਰ- ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇ ਵੱਖ-ਵੱਖ ਖਿਲਰੇ ਹੋਏ ਟੁਕੜਿਆਂ ਨੂੰ ਇਕ ਥਾਂ ਤੇ ਇਕੱਠਾ ਕਰਨ ਨੂੰ ਮੁਰੱਬਾਬੰਦੀ ਜਾਂ ਚੱਕਬੰਦੀ ਕਿਹਾ ਜਾਂਦਾ ਹੈ । ਮੁਰੱਬਾਬੰਦੀ ਕਰਨ ਨਾਲ ਜ਼ਮੀਨ ਨਾਲ ਸੰਬੰਧਿਤ ਹਰ ਕੰਮ ਸੌਖਾ ਹੋ ਜਾਂਦਾ ਹੈ

    ਪ੍ਰਸ਼ਨ 10. ਜ਼ਰੀਬ ਕੀ ਹੁੰਦੀ ਹੈ ?
    ਉੱਤਰ- ਇਹ ਲੋਹੇ ਦੀਆਂ ਕੁੜੀਆਂ ਦੀ ਬਣੀ ਹੋਈ ਚੇਨ ਹੁੰਦੀ ਹੈ ਜਿਸ ਨੂੰ ਜ਼ਮੀਨ ਦੀ ਪੈਮਾਇਸ਼ ਲਈ ਵਰਤਿਆ ਜਾਂਦਾ ਹੈ । ਇਹ 55 ਫੁੱਟ ਲੰਬੀ ਹੁੰਦੀ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਗਿਰਦਾਵਰੀ ਕੀ ਹੁੰਦੀ ਹੈ ਅਤੇ ਕਦੋਂ ਕੀਤੀ ਜਾਂਦੀ ਹੈ ?
    ਉੱਤਰ- ਇਹ ਫ਼ਸਲਾਂ ਦਾ ਸਰਵੇਖਣ ਹੁੰਦਾ ਹੈ । ਇਸ ਨੂੰ ਗਿਰਦਾਵਰੀ ਜਾਂ ਗਰਦੌਰੀ ਕਿਹਾ ਜਾਂਦਾ ਹੈ । ਇਹ ਮੌਕੇ ਤੇ ਕੀਤਾ ਹੋਇਆ ਸਰਵੇਖਣ ਹੈ ਜੋ ਕੀਤੀ ਹੋਈ ਕਾਸ਼ਤ ਨੂੰ ਦਰਸਾਉਂਦਾ ਹੈ । ਗਿਰਦਾਵਰੀ ਸਾਲ ਵਿਚ ਦੋ ਵਾਰ ਕੀਤੀ ਜਾਂਦੀ ਹੈ ਹਾੜੀ ਵਿਚ ਇਕ ਮਾਰਚ ਤੋਂ 31 ਮਾਰਚ ਤੱਕ ਅਤੇ ਸਾਉਣੀ ਵਿਚ ਇਕ ਅਕਤੂਬਰ ਤੋਂ 31 ਅਕਤੂਬਰ ਤੱਕ । ਜੈਦ ਦੀਆਂ ਫ਼ਸਲਾਂ ਲਈ ਹਾੜੀ ਤੇ ਸਾਉਣੀ ਅਤੇ ਸਾਉਣੀ ਤੇ ਹਾੜੀ ਵਿਚਲੀਆਂ ਫ਼ਸਲਾਂ ਵੀ ਦੋ ਵਾਰ ਗਿਰਦਾਵਰੀ ਕੀਤੀ ਜਾਂਦੀ ਹੈ । ਮਈ ਤੋਂ 15 ਮਈ ਅਤੇ 1 ਦਸੰਬਰ ਤੋਂ 15 ਦਸੰਬਰ ਤੱਕ

    ਪ੍ਰਸ਼ਨ 2. ਤਕਸੀਮ ਕਿਉਂ ਅਤੇ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਜਦੋਂ ਕਿਸੇ ਜ਼ਮੀਨ ਦੇ ਹਿੱਸੇਦਾਰ ਮਾਲਕ ਦੋ ਜਾਂ ਵੱਧ ਹੋ ਜਾਣ ਤਾਂ ਹਿੱਸੇਦਾਰਾਂ ਦੀ ਸਹਿਮਤੀ (ਰਜ਼ਾਮੰਦੀ) ਨਾਲ ਉਸ ਜ਼ਮੀਨ ਦੀ ਵੰਡ ਕਰਨ ਨੂੰ ਤਕਸੀਮ ਜਾਂ ਵੰਡ ਕਿਹਾ ਜਾਂਦਾ ਹੈ । ਵੰਡ ਤੋਂ ਬਾਅਦ ਹਰ ਹਿੱਸੇਦਾਰ ਆਪਣੀ ਜ਼ਮੀਨ ਦਾ ਖ਼ੁਦ ਮੁਖਤਿਆਰ ਮਾਲਕ ਹੁੰਦਾ ਹੈ ਉਹ ਆਪਣੀ ਮਰਜ਼ੀ ਨਾਲ ਜ਼ਮੀਨ ਨੂੰ ਗਹਿਣੇ ਜਾਂ ਬੈਅ ਜਾਂ ਬੈਂਕ ਤੋਂ ਕਰਜ਼ਾ ਲੈ ਸਕਦਾ ਹੈ

    ਪ੍ਰਸ਼ਨ 3. ਜ਼ਮੀਨ/ਤੋਂ ਰੀਕਾਰਡ ਦਾ ਕੰਪਿਊਟਰੀਕਰਨ ਕੀ ਹੈ ?
    ਉੱਤਰ- ਸਰਕਾਰ ਵਲੋਂ ਅੱਜ-ਕੱਲ੍ਹ ਸਾਰੀ ਜ਼ਮੀਨ ਦੇ ਰੀਕਾਰਡ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ ਇਸ ਨਾਲ ਅਸੀਂ ਘਰ ਬੈਠੇ ਹੀ ਜਮਾਂਬੰਦੀ ਅਤੇ ਇੰਤਕਾਲ ਦੇਖ ਸਕਦੇ ਹਾਂ । ਤਸਦੀਕਸ਼ੁਦਾ ਜਮਾਂਬੰਦੀ ਜਾਂ ਇੰਤਕਾਲ ਦਾ ਰੀਕਾਰਡ ਲੈਣ ਲਈ ਨੇੜੇ ਦੀ ਉਪ ਤਹਿਸੀਲ ਵਿਚ ਲੋੜੀਂਦੀ ਫੀਸ ਭਰ ਕੇ ਫੌਰਨ ਹੀ ਜ਼ਮੀਨ ਦਾ ਰੀਕਾਰਡ ਮਿਲ ਜਾਂਦਾ ਹੈ । ਇਸ ਰੀਕਾਰਡ ਨੂੰ www.plrs.org.in ਵੈਬ ਸਾਈਟ ਤੇ ਦੇਖਿਆ ਜਾ ਸਕਦਾ ਹੈ

    ਪ੍ਰਸ਼ਨ 4. ਠੇਕਾ ਜਾਂ ਚਕੋਤਾ ਕੀ ਹੁੰਦਾ ਹੈ ?
    ਉੱਤਰ- ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਨੂੰ ਕਿਸੇ ਹੋਰ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ, ਜਿਵੇਂ-ਇਕ ਸਾਲ ਜਾਂ ਪੰਜ ਸਾਲ ਲਈ ਵਾਹੁਣ, ਫ਼ਸਲਾਂ ਦੀ ਕਾਸ਼ਤ ਲਈ ਆਪਸ ਵਿਚ ਦੋਵੇਂ ਧਿਰਾਂ ਵੱਲੋਂ ਮਿਥੀ ਧਨ ਰਾਸ਼ੀ ਤੇ ਦੇ ਦਿੰਦਾ ਹੈ ਤਾਂ ਇਸ ਨੂੰ ਠੇਕਾ ਜਾਂ ਚਕੋਤਾ ਕਿਹਾ ਜਾਂਦਾ ਹੈ

    ਪ੍ਰਸ਼ਨ 5. ਜ਼ਮੀਨ ਦੀ ਰਜਿਸਟਰੀ ‘ਤੇ ਸੰਖੇਪ ਨੋਟ ਲਿਖੋ
    ਉੱਤਰ- ਮਕਾਨ, ਦੁਕਾਨ ਆਦਿ ਜਦੋਂ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਨੂੰ ਮਿੱਥੀ ਕੀਮਤ ਤੇ ਵੇਚ ਦਿੱਤੀ ਜਾਂਦੀ ਹੈ ਜਾਂ ਗਹਿਣੇ ਕੀਤੀ ਜਾਂਦੀ ਹੈ ਤਾਂ ਦੋਵੇਂ ਪਾਰਟੀਆਂ ਤਹਿਸੀਲਦਾਰ ਦੇ ਦਫ਼ਤਰ ਵਿਚ ਜਾ ਕੇ ਸੰਬੰਧਿਤ ਧਿਰਾਂ ਦੀ ਸਹਿਮਤੀ ਨਾਲ ਫੋਟੋ ਸਮੇਤ ਰਜਿਸਟਰ ਵਿਚ ਦਰਜ ਕਰਵਾਇਆ ਜਾਂਦਾ ਹੈ ਇਸ ਨੂੰ ਰਜਿਸਟਰੀ ਜਾਂ ਰਜਿਸਟਰਡ ਵਾਕਿਆ ਕਿਹਾ ਜਾਂਦਾ ਹੈ । ਰਜਿਸਟਰੀ ਦੀਆਂ ਵੱਖ-ਵੱਖ ਕਿਸਮਾਂ ਹਨ-ਰਜਿਸਟਰੀ ਬੈਅ, ਗਹਿਣਾ, ਹਿੱਸਾ, ਤਬਦੀਲ ਮਲਕੀਅਤ ਆਦਿ


    Lesson 4 ਸੂਰਜੀ ਊਰਜਾ


    ਅਭਿਆਸ
    (ੳ) ਇਕ-ਦੋ ਸ਼ਬਦਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਸੋਲਰ ਵਾਟਰ ਹੀਟਰ ਦਾ ਮੁੱਖ ਲਾਭ ਕੀ ਹੈ ?
    ਉੱਤਰ- ਇਹ 100 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਪਾਣੀ ਗਰਮ ਕਰਨ ਦੇ ਕੰਮ ਆਉਂਦਾ ਹੈ

    ਪ੍ਰਸ਼ਨ 2. ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ
    ਉੱਤਰ- ਕੋਲਾ, ਪੈਟਰੋਲੀਅਮ ਪਦਾਰਥ ਆਦਿ

    ਪ੍ਰਸ਼ਨ 3. ਗੈਰ-ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ
    ਉੱਤਰ- ਸੂਰਜੀ ਊਰਜਾ, ਬਾਇਓ ਗੈਸ

    ਪ੍ਰਸ਼ਨ 4. ਸੋਲਰ ਡਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
    ਉੱਤਰ- ਵਰਤੋਂ ਦੇ ਪੱਧਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ-ਵਪਾਰਿਕ ਅਤੇ ਪਰਿਵਾਰਕ

    ਪ੍ਰਸ਼ਨ 5. ਸੋਲਰ ਡਰਾਇਰ ਵਿਚ ਸੁਕਾਈਆਂ ਜਾਣ ਵਾਲੀਆਂ ਦੋ ਸਬਜ਼ੀਆਂ ਦੇ ਨਾਂ ਦੱਸੋ
    ਉੱਤਰ- ਪਾਲਕ, ਮੇਥੀ, ਮਿਰਚਾਂ, ਟਮਾਟਰ

    ਪ੍ਰਸ਼ਨ 6. ਵਪਾਰਿਕ ਪੱਧਰ ਤੇ ਸੋਲਰ ਡਰਾਇਰ ਵਿਚ ਖੇਤੀਬਾੜੀ ਪਦਾਰਥਾਂ ਦੀ ਕਿੰਨੀ ਮਾਤਰਾ ਇਕ ਵਾਰ ਵਿਚ ਸੁਕਾਈ ਜਾ ਸਕਦੀ ਹੈ ?
    ਉੱਤਰ- 20 ਤੋਂ 30 ਕਿਲੋ ਖੇਤੀਬਾੜੀ ਪਦਾਰਥ

    ਪ੍ਰਸ਼ਨ 7. ਸੋਲਰ ਕੁੱਕਰ ਦਾ ਮੁੱਖ ਕੀ ਲਾਭ ਹੈ ?
    ਉੱਤਰ- ਇਹ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ

    ਪ੍ਰਸ਼ਨ 8. ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
    ਉੱਤਰ- 20% ਤੋਂ 50% ਤੱਕ ਰਵਾਇਤੀ ਬਾਲਣ ਬਚ ਜਾਂਦਾ ਹੈ

    ਪ੍ਰਸ਼ਨ 9. ਸੋਲਰ ਲਾਲਟੈਣ ਦੀ ਵਰਤੋਂ ਕਿੰਨੇ ਘੰਟੇ ਤੱਕ ਕੀਤੀ ਜਾ ਸਕਦੀ ਹੈ ?
    ਉੱਤਰ- 3-4 ਘੰਟੇ ਤੱਕ

    ਪ੍ਰਸ਼ਨ 10. ਸੋਲਰ ਵਾਟਰ ਹੀਟਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
    ਉੱਤਰ- ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਸਟੋਰੇਜ਼-ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਅਤੇ ਥਰਮੋਸਾਈਟੀਨ ਸੋਲਰ ਵਾਟਰ ਹੀਟਰ

    (ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਕੁਦਰਤੀ ਊਰਜਾ ਸੋਮੇ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ
    ਉੱਤਰ- ਕੁਦਰਤੀ ਊਰਜਾ ਸੋਮੇ ਦੋ ਕਿਸਮ ਦੇ ਹੁੰਦੇ ਹਨ-

    1.     ਰਵਾਇਤੀ ਊਰਜਾ ਦੇ ਸੋਮੇ – ਇਹ ਕੀਮਤੀ ਹੁੰਦੇ ਹਨ ਤੇ ਕੁਦਰਤ ਵਿਚ ਸੀਮਤ ਹਨ । ਉਦਾਹਰਨ-ਪੈਟਰੋਲੀਅਮ ਪਦਾਰਥ, ਕੋਲਾ ਆਦਿ

    2.     ਗੈਰ-ਰਵਾਇਤੀ ਊਰਜਾ ਦੇ ਸੋਮੇ – ਇਹ ਕੁਦਰਤ ਵਿਚ ਬਹੁਤ ਮਾਤਰਾ ਵਿਚ ਉਪਲੱਬਧ ਹਨ ਅਤੇ ਸਸਤੇ ਹੁੰਦੇ ਹਨ

    ਪ੍ਰਸ਼ਨ 2. ਸੋਲਰ ਡਰਾਇਰ ਨਾਲ ਸੁਕਾਈਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦੱਸੋ
    ਉੱਤਰ- ਇਸ ਨਾਲ ਹੇਠ ਲਿਖੇ ਫ਼ਲ ਅਤੇ ਸਬਜ਼ੀਆਂ ਸੁਕਾਈਆਂ ਜਾਂਦੀਆਂ ਹਨਮੇਥੀ, ਪਾਲਕ, ਸਰੋਂ ਦਾ ਸਾਗ, ਆਲੂ, ਹਲਦੀ, ਮਿਰਚਾਂ, ਆੜੂ, ਅਲੂਚੇ, ਅੰਗੂਰ ਆਦਿ

    ਪ੍ਰਸ਼ਨ 3. ਸੋਲਰ ਕੁੱਕਰ ਤੋਂ ਕੀ ਭਾਵ ਹੈ ?
    ਉੱਤਰ- ਸੋਲਰ ਕੁੱਕਰ ਇਕ ਯੰਤਰ ਹੈ ਜਿਸ ਨੂੰ ਸੂਰਜੀ ਪ੍ਰਕਾਸ਼ ਵਿਚ ਰੱਖ ਕੇ ਭੋਜਨ ਪਕਾਉਣ ਲਈ ਵਰਤਿਆਂ ਜਾਂਦਾ ਹੈ

    ਪ੍ਰਸ਼ਨ 4. ਸੋਲਰ ਸਟਰੀਟ ਲਾਈਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ
    ਉੱਤਰ- ਇਸ ਲਾਈਟ ਨੂੰ ਸੂਰਜੀ ਊਰਜਾ ਰਾਹੀਂ ਬੈਟਰੀ ਨੂੰ ਚਾਰਜ ਕਰਕੇ ਸੂਰਜ ਛਿਪਣ ਤੋਂ ਬਾਅਦ ਗਲੀਆਂ, ਸੜਕਾਂ ਤੇ ਰੋਸ਼ਨੀ ਕਰਨ ਲਈ ਵਰਤਿਆ ਜਾਂਦਾ ਹੈ । ਇਹ ਹਨੇਰਾ ਹੋਣ ਤੇ ਖ਼ੁਦ ਹੀ ਜਗ ਜਾਂਦੀਆਂ ਹਨ

    ਪ੍ਰਸ਼ਨ 5. ਸੋਲਰ ਕੁੱਕਰ ਨਾਲ ਭੋਜਨ ਪਕਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ?
    ਉੱਤਰ- ਸੋਲਰ ਕੁੱਕਰ ਦਾ ਮੂੰਹ ਹਮੇਸ਼ਾ ਸੁਰਜ ਵੱਲ ਰੱਖੋ

    1.     ਪਕਾਉਣ ਵਾਲੇ ਭੋਜਨ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ

    2.     ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ

    3.     ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨੇ ਚਾਹੀਦੇ

    ਪ੍ਰਸ਼ਨ 6. ਸੋਲਰ ਹੋਮ ਲਾਈਟਿੰਗ ਸਿਸਟਮ ਬਾਰੇ ਸੰਖੇਪ ਜਾਣਕਾਰੀ ਦਿਓ
    ਉੱਤਰ- ਇਸ ਸਿਸਟਮ ਵਿਚ ਸੂਰਜ ਦੀ ਰੋਸ਼ਨੀ ਨਾਲ ਇਨਵਰਟਰ ਨੂੰ ਚਾਰਜ ਕਰਕੇ ਅਸੀਂ ਘਰ ਵਿਚ ਬਿਜਲੀ ਨਾ ਹੋਣ ਦੀ ਸੂਰਤ ਵਿਚ 2 ਟਿਊਬਾਂ ਅਤੇ 2 ਪੱਖੇ 5 ਤੋਂ 6 ਘੰਟੇ ਤੱਕ ਚਲਾ ਸਕਦੇ ਹਾਂ

    ਪ੍ਰਸ਼ਨ 7. ਸੋਲਰ ਵਾਟਰ ਪੰਪ ਕੀ ਹੁੰਦਾ ਹੈ ?
    ਉੱਤਰ- ਅਜਿਹੇ ਟਿਉਬਵੈੱਲ ਜਿਹਨਾਂ ਵਿਚ ਪਾਣੀ ਦਾ ਪੱਧਰ 35-40 ਫੁੱਟ ਹੁੰਦਾ ਹੈ, ਨੂੰ ਸੋਲਰ ਵਾਟਰ ਪੰਪ ਦੀ ਸਹਾਇਤਾ ਨਾਲ ਚਲਾਇਆ ਜਾ ਸਕਦਾ ਹੈ

    ਪ੍ਰਸ਼ਨ 8. ਸੋਲਰ ਲਾਲਟੈਨ ਦੀ ਕਾਰਜ ਪ੍ਰਣਾਲੀ ਬਾਰੇ ਲਿਖੋ
    ਉੱਤਰ- ਇਹ ਐਂਮਰਜੈਂਸੀ ਲਾਈਟ ਹੈ ਜਿਸ ਨੂੰ ਸੂਰਜੀ ਰੋਸ਼ਨੀ ਨਾਲ ਚਾਰਜ ਕੀਤਾ ਜਾਂਦਾ ਹੈ ! ਇਸ ਤੋਂ 3-4 ਘੰਟੇ ਤੱਕ ਰੋਸ਼ਨੀ ਲਈ ਜਾ ਸਕਦੀ ਹੈ

    ਪ੍ਰਸ਼ਨ 9. ਪਰਿਵਾਰਿਕ ਪੱਧਰ ਦੇ ਸੋਲਰ ਡਰਾਇਰ ਕਿਸ ਤਰ੍ਹਾਂ ਕੰਮ ਕਰਦੇ ਹਨ ?
    ਉੱਤਰ- ਇਹ ਛੋਟੇ ਆਕਾਰ ਦਾ ਡਰਾਇਰ ਹੁੰਦਾ ਹੈ ਇਸ ਵਿਚ ਦੋ ਤੋਂ ਤਿੰਨ ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿਚ ਸੁਕਾਇਆ ਜਾ ਸਕਦਾ ਹੈ । ਇਸ ਵਿਚ ਉਹ ਪਦਾਰਥ ਸੁਕਾਏ ਜਾਂਦੇ ਹਨ ਜਿਹਨਾਂ ਨੂੰ ਅਸੀਂ ਖਾਣਾ ਤਿਆਰ ਕਰਨ ਲਈ ਪਾਊਡਰ ਬਣਾ ਕੇ ਵਰਤਦੇ ਹਾਂ, ਜਿਵੇਂ-ਲਾਲ ਮਿਰਚ, ਪਿਆਜ, ਲਸਣ, ਅੰਬ ਦਾ ਚੂਰਨ, ਅਦਰਕ, ਪਾਲਕ ਦੇ ਪੱਤੇ ਆਦਿ

    ਪ੍ਰਸ਼ਨ 10. ਵਪਾਰਿਕ ਪੱਧਰ ਦੇ ਸੋਲਰ ਡਰਾਇਰ ਬਾਰੇ ਸੰਖੇਪ ਜਾਣਕਾਰੀ ਦਿਓ
    ਉੱਤਰ- ਖੇਤੀਬਾੜੀ ਪਦਾਰਥਾਂ ਨੂੰ ਹਵਾ ਦੇ ਘੱਟ ਤਾਪਮਾਨ ਤੇ ਸੁਕਾਉਣਾ ਹੁੰਦਾ ਹੈ ਤਾਂ ਜੋ ਉਹਨਾਂ ਪਦਾਰਥਾਂ ਦੇ ਗੁਣ ਖ਼ਰਾਬ ਨਾ ਹੋ ਜਾਣ । ਇਸ ਡਰਾਇਰ ਵਿਚ ਹਵਾ ਦਾ ਵੱਧ ਤੋਂ ਵੱਧ ਤਾਪਮਾਨ ਜੋ ਕਿ ਕਿਸੇ ਪਦਾਰਥ ਦੇ ਸੁੱਕਣ ਲਈ । ਜ਼ਰੂਰੀ ਹੈ । ਇਸ ਤਾਪਮਾਨ ਤੋਂ ਘੱਟ ਰੱਖ ਕੇ ਹੀ ਪਦਾਰਥਾਂ ਨੂੰ ਇਸ ਵਿਚ ਸੁਕਾਇਆ ਜਾਂਦਾ ਹੈ । ਇਸ ਵਿਚ ਇਕੋ ਵਾਰ ਵਿਚ 20 ਤੋਂ 30 ਕਿਲੋ ਖੇਤੀਬਾੜੀ ਪਦਾਰਥ ਸੁਕਾਏ ਜਾ ਸਕਦੇ ਹਨ

    (ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਭੋਜਨ ਪਕਾਉਣ ਲਈ ਸੋਲਰ ਕੁੱਕਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਭੋਜਨ ਪਕਾਉਣ ਲਈ ਕੁੱਕਰ ਨੂੰ ਸੈੱਟ ਕਰਕੇ ਰੱਖਣ ਲਈ ਹੇਠ ਲਿਖੀ ਵਿਧੀ ਦੀ ਵਰਤੋਂ ਕਰੋ-

    1.     ਪਹਿਲਾਂ ਸੋਲਰ ਕੁੱਕਰ ਨੂੰ ਸੂਰਜ ਦੀ ਧੁੱਪ ਵਿਚ ਰੱਖ ਕੇ ਗਰਮ ਕਰੋ

    2.     ਜਿਸ ਭੋਜਨ ਨੂੰ ਪਕਾਉਣਾ ਹੋਵੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ

    3.     ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ ਹੈ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁੱਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ

    4.     ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨਾ ਚਾਹੀਦਾ

    5.     ਕੁੱਕਰ ਦਾ ਉੱਪਰਲਾ ਪਾਸਾ ਸੂਰਜ ਵੱਲ ਨੂੰ ਕਰਕੇ ਰੱਖੋ

    6.     ਕੁੱਕਰ ਨੂੰ ਵਾਰ-ਵਾਰ ਨਾ ਖੋਲੋ ਅਜਿਹਾ ਕਰਨ ਨਾਲ ਭੋਜਨ ਪਕਾਉਣ ਵਿਚ ਦੇਰੀ ਹੋਵੇਗੀ

    7.     ਭੋਜਨ ਪਕਾਉਣ ਤੋਂ ਬਾਅਦ ਬਰਤਨ ਦਾ ਢੱਕਣ ਅਰਾਮ ਨਾਲ ਖੋਲ੍ਹ ਤਾਂ ਕਿ ਭਾਫ਼ ਤੁਹਾਡੇ ਸਰੀਰ ਨੂੰ ਨਾ ਲੱਗੇ

    ਪ੍ਰਸ਼ਨ 2. ਸਟੋਰੇਜ਼ ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਸਟੋਰੇਜ਼ ਕਮ-ਕੁਲੈਕਟਰ ਹੀਟਰ ਵਿਚ ਸੂਰਜੀ ਊਰਜਾ ਸੋਖਣ ਵਾਲੇ ਅਤੇ ਪਾਣੀ ਗਰਮ ਕਰਨ ਵਾਲੇ ਦੋਵੇਂ ਤਰ੍ਹਾਂ ਦੇ ਯੂਨਿਟ ਲੱਗੇ ਹੁੰਦੇ ਹਨ । ਇਨ੍ਹਾਂ ਲਈ ਪਾਣੀ ਸਟੋਰ ਕਰਨ ਲਈ ਕੋਈ ਵੱਖਰਾ ਟੈਂਕ ਜਾਂ ਪਾਈਪਾਂ ਨਹੀਂ ਹੁੰਦੀਆਂ । ਇਸ ਲਈ ਅਜਿਹੇ ਵਾਟਰ ਹੀਟਰਾਂ ਨੂੰ ਥਰਮੋਸਾਈਫੀਨ ਸੋਲਰ ਵਾਟਰ ਹੀਟਰ ਨਾਲੋਂ ਵਧੀਆ ਮੰਨਿਆ ਗਿਆ ਹੈ । ਸੋਲਰ ਵਾਟਰ ਹੀਟਰਾਂ ਨੂੰ ਪੱਕੀ ਤਰ੍ਹਾਂ ਦੱਖਣ ਵੱਲ ਨੂੰ ਮੂੰਹ ਕਰਕੇ ਇੱਕੋ ਹੀ ਹਾਲਤ ਵਿਚ ਰੱਖਿਆ ਜਾਂਦਾ ਹੈ ਇਹਨਾਂ ਨੂੰ ਸੂਰਜ ਦੀ ਧੁੱਪ ਲੱਗਣ ਲਈ ਵਾਰ-ਵਾਰ ਹਿਲਾਇਆ-ਜੁਲਾਇਆ ਨਹੀਂ ਜਾਂਦਾ । ਇਨ੍ਹਾਂ ਨੂੰ ਜ਼ਮੀਨ ਅਤੇ ਖਿੜਕੀ ਦੇ ਨਾਲ ਕਿਤੇ ਵੀ ਰੱਖਿਆ ਜਾ ਸਕਦਾ ਹੈ । ਅਜਿਹੇ ਹੀਟਰ ਮਕਾਨ ਦੀ ਛੱਤ ਉੱਪਰ ਪੱਕੇ ਵੀ ਲਗਾਏ ਜਾ ਸਕਦੇ ਹਨ

    ਸੋਲਰ ਵਾਟਰ ਹੀਟਰ ਆਮ ਕਰਕੇ ਜਲਦੀ ਖ਼ਰਾਬ ਨਹੀਂ ਹੁੰਦੇ । ਪਰ ਫਿਰ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉੱਪਰ ਲੱਗੇ ਸ਼ੀਸ਼ੇ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਸ਼ੀਸ਼ੇ ਉੱਪਰ ਧੂੜ ਦੇ ਕਣ ਆਦਿ ਜੰਮੇ ਹੋਣ ਤਾਂ ਇਸ ਤਰ੍ਹਾਂ ਸੂਰਜੀ ਕਿਰਨਾਂ ਪਾਣੀ ਨੂੰ ਗਰਮ ਨਹੀਂ ਕਰ ਸਕਦੀਆਂ

    ਪ੍ਰਸ਼ਨ 3. ਸੋਲਰ ਡਰਾਇਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ
    ਉੱਤਰ- ਇਹਨਾਂ ਦੀ ਵਰਤੋਂ ਫ਼ਲਾਂ ਤੇ ਸਬਜ਼ੀਆਂ ਆਦਿ ਨੂੰ ਸੁਕਾਉਣ ਲਈ ਕੀਤੀ ਜਾਂਦੀ ਹੈ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-

    1. ਕੈਬਨਿਟ ਡਾਇਅਰ – ਇਹ ਇਕ ਲੱਕੜ ਦਾ ਬਕਸਾ ਹੁੰਦਾ ਹੈ ਜੋ ਅੰਦਰਲੇ ਪਾਸਿਓਂ ਕਾਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਤੇ ਸ਼ੀਸ਼ਾ ਲੱਗਾ ਹੁੰਦਾ ਹੈ । ਸੁਕਾਉਣ ਵਾਲੀ ਚੀਜ਼ ਨੂੰ ਮੋਰੀਆਂ ਵਾਲੀ ਟਰਾਲੀ ਉੱਪਰ ਇਕ ਪੱਧਰ ਤੇ ਰੱਖਿਆ ਜਾਂਦਾ ਹੈ । ਇਸ ਯੰਤਰ ਵਿਚ ਦੋ ਤਰ੍ਹਾਂ ਦੀਆਂ ਮੋਰੀਆਂ ਹੁੰਦੀਆਂ ਹਨ । ਉੱਪਰਲੀ ਸੜਾ ਵਿਚ ਜੋ ਮੋਰੀਆਂ ਹੁੰਦੀਆਂ ਹਨ ਉਹਨਾਂ ਵਿਚੋਂ ਹਵਾ ਨਿਕਲਦੀ ਰਹਿੰਦੀ ਹੈ ਤੇ ਹੇਠਲੀ ਤਹਿ ਵਿਚਲੀਆਂ ਮੋਰੀਆਂ ਵਿਚੋਂ ਤਾਜ਼ੀ ਹਵਾ ਅੰਦਰ ਆਉਂਦੀ ਰਹਿੰਦੀ ਹੈ । ਇਸ ਤਰ੍ਹਾਂ ਹਵਾ ਦੀ ਆਵਾਜਾਈ ਹੁੰਦੀ ਰਹਿੰਦੀ ਹੈ

    2. ਤਹਿਦਾਰ ਡਾਇਅਰ – ਇਹ ਯੰਤਰ ਲੱਕੜ ਅਤੇ ਲੋਹੇ ਦੀਆਂ ਸ਼ੀਟਾਂ ਜਾਂ ਫਾਈਬਰ ਸ਼ੀਸ਼ੇ ਦਾ ਬਣਿਆ ਹੁੰਦਾ ਹੈ । ਬਕਸੇ ਵਿਚ ਹਵਾ ਦੀ ਆਵਾਜਾਈ ਲਈ ਉੱਪਰਲੇ ਅਤੇ ਥੱਲੇ ਵਾਲੇ ਹਿੱਸੇ ਵਿਚ ਕਈ ਮੋਰੀਆਂ ਕੀਤੀਆਂ ਹੁੰਦੀਆਂ ਹਨ । ਬਕਸੇ ਦੇ ਦੋਵੇਂ ਪਾਸੇ ਸੁਕਾਉਣ ਵਾਲੀ ਵਸਤੂ ਨੂੰ ਕੱਢਣ ਦਾ ਪ੍ਰਬੰਧ ਹੁੰਦਾ ਹੈ । ਟਰੇਆਂ ਉੱਪਰ ਸੂਰਜੀ ਕਿਰਨਾਂ ਨੂੰ ਸੋਖਣ ਵਾਲੇ ਚਮਕੀਲੇ ਡੰਡੇ ਲੱਗੇ ਹੁੰਦੇ ਹਨ | ਬਕਸੇ ਦੇ ਉੱਪਰ ਵਾਲੇ ਹਿੱਸੇ ਤੇ ਇਕਹਿਰਾ ਸ਼ੀਸ਼ਾ ਫਿੱਟ ਹੁੰਦਾ ਹੈ । ਜਿਹਨਾਂ ਥਾਲੀਆਂ ਵਿਚ ਸੁਕਾਉਣ ਲਈ ਚੀਜ਼ਾਂ ਰੱਖਣੀਆਂ ਹੁੰਦੀਆਂ ਹਨ ਇਨ੍ਹਾਂ ਵਿਚ ਵੀ ਬਹੁਤ ਸਾਰੀਆਂ ਮੋਰੀਆਂ ਹੁੰਦੀਆਂ ਹਨ

    ਥਾਲੀਆਂ ਦੀ ਉਚਾਈ 3-4 ਸੈਂਟੀਮੀਟਰ ਹੁੰਦੀ ਹੈ । ਇਨ੍ਹਾਂ ਵਿਚ ਕੱਟੀਆਂ ਸਬਜ਼ੀਆਂ ਤੇ ਫ਼ਲ ਆਸਾਨੀ ਨਾਲ ਸੁਕਾਉਣ ਲਈ ਰੱਖੇ ਜਾ ਸਕਦੇ ਹਨ । ਸੁੱਕ ਰਹੀਆਂ ਵਸਤਾਂ ਨੂੰ ਛਾਂ ਕਰਨ ਲਈ ਕਾਲੀਆਂ ਚਮਕਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਹਨ । ਕਿਉਂਕਿ ਇਹ ਯੰਤਰ ਸੁਰਜੀ ਕਿਰਨਾਂ ਤੇ ਕੰਮ ਕਰਦੇ ਹਨ ਇਸ ਨੂੰ ਦਿਨ ਵੇਲੇ ਧੁੱਪ ਵਿਚ ਰੱਖਿਆ ਜਾਂਦਾ ਹੈ । ਇਨ੍ਹਾਂ ਯੰਤਰਾਂ ਦਾ ਸ਼ੀਸ਼ਾ ਹਮੇਸ਼ਾਂ ਦੱਖਣੀ ਦਿਸ਼ਾ ਵੱਲ ਰੱਖਿਆ ਜਾਂਦਾ ਹੈ

    ਪ੍ਰਸ਼ਨ 4. ਸੋਲਰ ਵਾਟਰ ਹੀਟਰ ਤੋਂ ਪਾਣੀ ਦੀ ਨਿਰੰਤਰ ਸਪਲਾਈ ਲਈ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
    ਉੱਤਰ- ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਵਾਲੇ ਹੀਟਰਾਂ ਨੂੰ ਪੱਕੀ ਤਰ੍ਹਾਂ ਇਕ ਥਾਂ ਤੇ ਹੀ ਰੱਖਿਆ ਜਾਂਦਾ ਹੈ । ਇਹਨਾਂ ਨੂੰ ਛੱਤ ਤੇ ਵੀ ਪੱਕੇ ਤੌਰ ਤੇ ਫਿਟ ਕੀਤਾ ਜਾ ਸਕਦਾ ਹੈ । ਇਸ ਲਈ ਠੰਡੇ ਪਾਣੀ ਦੀ ਪਾਈਪ ਲਾਉਣੀ ਪੈਂਦੀ ਹੈ । ਇਸ ਉਪਰ ਲੱਗੇ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ਤਾਂ ਕਿ ਸੂਰਜੀ ਰੋਸ਼ਨੀ ਪਹੁੰਚਣ ਤੇ ਕੋਈ ਰੁਕਾਵਟ ਨਾ ਆਵੇ । ਇਸ ਨੂੰ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਰੱਖਣੀ ਜ਼ਰੂਰੀ ਹੈ । ਹੀਟਰ ਦਾ ਮੂੰਹ ਦੱਖਣ ਵੱਲ ਨੂੰ ਰੱਖਿਆ ਜਾਂਦਾ ਹੈ

    ਪ੍ਰਸ਼ਨ 5. ਸੁਰਜੀ ਉਰਜਾ ਤੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਫ਼ਾਇਦਾ ਲੈ ਸਕਦੇ ਹਾਂ ?
    ਉੱਤਰ- ਸੂਰਜ ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਇਕੋ-ਇਕ ਊਰਜਾ ਸੋਮਾ ਹੈ । ਇਸ ਦੀ ਉਰਜਾ ਤੋਂ ਪੌਦੇ ਭੋਜਨ ਬਣਾਉਂਦੇ ਹਨ ਜਿਹਨਾਂ ਤੋਂ ਅਸੀਂ ਆਪਣਾ ਭੋਜਨ ਪ੍ਰਾਪਤ ਕਰਦੇ ਹਾਂ | ਹਵਾ ਪਾਣੀ ਦਾ ਚੱਕਰ ਵੀ ਸੂਰਜ ਦੀ ਬਦੌਲਤ ਹੀ ਚਲਦਾ ਹੈ । ਪਰ ਇਹ ਸਾਰਾ ਕੁੱਝ ਕੁਦਰਤ ਵਿਚ ਆਪਣੇ ਆਪ ਹੋ ਰਿਹਾ ਹੈ । ਅਸੀਂ ਆਪਣੀ ਮਿਹਨਤ ਸਦਕਾ ਸੂਰਜੀ ਉਰਜਾ ਤੋਂ ਹੋਰ ਵੀ ਫ਼ਾਇਦਾ ਲੈ ਸਕਦੇ ਹਾਂ, ਜਿਵੇਂ-

    1.     ਸੂਰਜੀ ਤਾਪ ਦੀ ਵਰਤੋਂ ਨਾਲ ਅਸੀਂ ਪਾਣੀ ਗਰਮ ਕਰ ਸਕਦੇ ਹਾਂ, ਖਾਣਾ ਪਕਾ ਸਕਦੇ ਹਾਂ, ਬਿਜਲੀ ਪੈਦਾ ਕਰ ਸਕਦੇ ਹਾਂ, ਸ਼ਬਜ਼ੀਆਂ ਫ਼ਲਾਂ ਨੂੰ ਸੁਕਾ ਸਕਦੇ ਹਾਂ

    2.     ਸੋਲਰ ਸੈਲ ਦੀ ਵਰਤੋਂ ਕਰਕੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ

    3.     ਸੂਰਜੀ ਊਰਜਾ ਦੀ ਵਰਤੋਂ ਕਰਕੇ ਅਸੀਂ ਰਵਾਇਤੀ ਊਰਜਾ ਸੋਮਿਆਂ ਨੂੰ ਬਚਾ ਸਕਦੇ ਹਾਂ





    Lesson 5 ਖੁੰਬਾਂ ਦੀ ਕਾਸ਼ਤ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਖੁੰਬਾਂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ
    ਉੱਤਰ- ਬਟਨ ਖੁੰਬ, ਪਰਾਲੀ ਖੁੰਬ, ਸ਼ਿਟਾਕੀ ਖੁੰਬ

    ਪ੍ਰਸ਼ਨ 2. ਖੁੰਬਾਂ ਕਿਹੜੇ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਹੇਵੰਦ ਹਨ ?
    ਉੱਤਰ- ਸ਼ੁਗਰ ਅਤੇ ਬਲੱਡ ਪ੍ਰੈਸ਼ਰ

    ਪ੍ਰਸ਼ਨ 3. ਸਰਦੀ ਰੁੱਤ ਦੀਆਂ ਖੁੰਬਾਂ ਦੀਆਂ ਸਾਲ ਵਿੱਚ ਕਿੰਨੀਆਂ ਫ਼ਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
    ਉੱਤਰ- ਬਟਨ ਖੁੰਬਾਂ ਦੀਆਂ ਦੋ, ਢੀਂਗਰੀ ਦੀਆਂ ਤਿੰਨ ਅਤੇ ਸ਼ਿਟਾਕੀ ਦੀ ਇੱਕ ਫ਼ਸਲ ਲਈ ਜਾ ਸਕਦੀ ਹੈ

    ਪ੍ਰਸ਼ਨ 4. ਖੁੰਬਾਂ ਪਾਲਣ ਲਈ ਬਣਾਈਆਂ ਜਾਣ ਵਾਲੀਆਂ ਖਾਦ ਦੀਆਂ ਢੇਰੀਆਂ ਦੀ ਉਚਾਈ ਪ ਤੋਂ ਵੱਧ ਕਿੰਨੇ ਫੁੱਟ ਰੱਖਣੀ ਚਾਹੀਦੀ ਹੈ ?
    ਉੱਤਰ- 5 ਫੁੱਟ

    ਪ੍ਰਸ਼ਨ 5. ਤਿਆਰ ਖਾਦ ਨਾਲ ਪੇਟੀਆਂ ਭਰਦੇ ਸਮੇਂ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਵਿਚ ਕੀ ਅਨੁਪਾਤ ਹੁੰਦੀ ਹੈ ?
    ਉੱਤਰ- ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਦਾ ਅਨੁਪਾਤ 4 : 1 ਹੋਣਾ ਚਾਹੀਦਾ ਹੈ !

    ਪ੍ਰਸ਼ਨ 6. ਖੁੰਬਾਂ ਦੀ ਮੱਖੀ ਤੋਂ ਬਚਾਅ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ?
    ਉੱਤਰ- ਨੂਵਾਨ (ਡਾਈਕਲੋਰੋਵੇਸ)

    ਪ੍ਰਸ਼ਨ 7. ਮੱਖੀਆਂ ਤੋਂ ਬਚਾਅ ਲਈ ਦਵਾਈ ਛਿੜਕਣ ਤੋਂ ਕਿੰਨੇ ਘੰਟੇ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ ?
    ਉੱਤਰ- 48 ਘੰਟੇ ਤਕ

    ਪ੍ਰਸ਼ਨ 8. ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
    ਉੱਤਰ- 300 ਗ੍ਰਾਮ

    ਪ੍ਰਸ਼ਨ 9. ਪੰਜਾਬ ਵਿੱਚ ਮੌਜੂਦਾ ਕਿੰਨੀਆਂ ਖੁੰਬਾਂ ਪੈਦਾ ਹੁੰਦੀਆਂ ਹਨ ?
    ਉੱਤਰ- ਸਾਲਾਨਾ ਲਗਪਗ 45000-48000 ਟਨ

    ਪ੍ਰਸ਼ਨ 10. ਖਾਦ ਤਿਆਰ ਕਰਨ ਦੇ ਦੌਰਾਨ ਕਿੰਨੀਆਂ ਪਲਟੀਆਂ ਦਿੱਤੀਆਂ ਜਾਂਦੀਆਂ ਹਨ ?
    ਉੱਤਰ- ਸੱਤ

    ਪ੍ਰਸ਼ਨ 11. ਵਧੀਆ ਖਾਦ ਤਿਆਰ ਕਰਨ ਦੀ pH ਕਿੰਨੀ ਹੁੰਦੀ ਹੈ ?
    ਉੱਤਰ- 7.0 ਤੋਂ 8.0.

    (ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਖੁੰਬਾਂ ਤੋਂ ਕਿਹੜੇ-ਕਿਹੜੇ ਭੋਜਨ ਤੱਤ ਪ੍ਰਾਪਤ ਹੁੰਦੇ ਹਨ ?
    ਉੱਤਰ- ਕੈਲਸ਼ੀਅਮ, ਫ਼ਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ‘ਸੀ’ ਆਦਿ ਕਾਫ਼ੀ ਮਾਤਰਾ ਵਿਚ ਹੁੰਦੇ ਹਨ

    ਪ੍ਰਸ਼ਨ 2. ਖੁੰਬਾਂ ਪਾਲਣ ਲਈ ਕਿਹੜੀਆਂ ਵਸਤਾਂ ਦੀ ਲੋੜ ਹੁੰਦੀ ਹੈ ?
    ਉੱਤਰ- ਤੂੜੀ, ਕਣਕ ਦੀ ਛਾਣ (ਚੋਕਰ), ਕਿਸਾਨ ਖਾਦ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼, ਜਿਪਸਮ, ਗਾਮਾ ਬੀ.ਐਚ.ਸੀ. (20 ਈ.ਸੀ.) ਫੂਰਾਡਾਨ, ਸੀਰਾ ਆਦਿ ਅਤੇ ਖੁੰਬਾਂ ਦਾ ਬੀਜ ਸਪਾਨ ਦੀ ਲੋੜ ਹੁੰਦੀ ਹੈ

    ਪ੍ਰਸ਼ਨ 3. ਖੁੰਬਾਂ ਪਾਲਣ ਲਈ ਤਿਆਰ ਖਾਦ ਦੀ ਢੇਰੀ ਨੂੰ ਫਰੋਲਣਾ ਕਿਉਂ ਜ਼ਰੂਰੀ ਹੈ ?
    ਉੱਤਰ- ਅਜਿਹਾ ਕਰਨ ਨਾਲ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਂਦਾ ਹੈ । ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਤਾਜ਼ੀ ਹਵਾ ਮਿਲ ਜਾਂਦੀ ਹੈ ਤੇ ਵਧੀਆ ਖਾਦ ਬਣਦੀ ਹੈ

    ਪ੍ਰਸ਼ਨ 4. ਖੁੰਬਾਂ ਲਈ ਤਿਆਰ ਖਾਦ ਦੀ ਸੋਧ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50% ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ

    ਪ੍ਰਸ਼ਨ 5. ਕੇਸਿੰਗ ਕਰਨ ਦਾ ਕੀ ਫ਼ਾਇਦਾ ਹੈ ? ਕੇਸਿੰਗ ਮਿੱਟੀ ਕਿਵੇਂ ਤਿਆਰ ਕੀਤੀ ਜਾਂਦੀ ਹੈ ?
    ਉੱਤਰ- ਕੇਸਿੰਗ ਖੁੰਬਾਂ ਨੂੰ ਵਾਤਾਵਰਨ ਪ੍ਰਦਾਨ ਕਰਦੀ ਹੈ । ਕੇਸਿੰਗ ਮਿਸ਼ਰਣ ਬਣਾਉਣ ਲਈ ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਦੇ ਅਨੁਪਾਤ ਵਿਚ ਜਾਂ ਫਿਰ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੁੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਣ ਨਾਲ ਬਣਦਾ ਹੈ

    ਪ੍ਰਸ਼ਨ 6. ਪੰਜਾਬ ਵਿੱਚ ਕਿਹੜੇ-ਕਿਹੜੇ ਖੁੰਬਾਂ ਦੀ ਸਿਫ਼ਾਰਿਸ਼ ਕੀਤੀ ਹੈ ਤੇ ਉਨ੍ਹਾਂ ਦੇ ਤਕਨੀਕੀ ਨਾਂ ਲਿਖੋ
    ਉੱਤਰ- ਪੰਜਾਬ ਦੇ ਵਾਤਾਵਰਨ ਵਿਚ ਖੁੰਬਾਂ ਦੀਆਂ ਪੰਜ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ
    ਇਹ ਕਿਸਮਾਂ ਹਨ-ਬਟਨ ਖੁੰਬ (Button mushroom), ਢੀਂਗਰੀ ਖੁੰਬ (Oyster mushroom), ਸ਼ਿਟਾਕੀ (Shiitake), ਪਰਾਲੀ ਖੁੰਬ (Chinese mushroom) ਅਤੇ ਮਿਲਕੀ ਖੁੰਬ (Milky mushroom)

    ਪ੍ਰਸ਼ਨ 7. ਖਾਦ ਤਿਆਰ ਕਰਨ ਲਈ ਪਲਟੀਆਂ ਦਾ ਵੇਰਵਾ ਅਤੇ ਕੀ ਕੁੱਝ ਚਾਹੀਦਾ ਹੈ, ਲਿਖੋ ?
    ਉੱਤਰ- ਖਾਦ ਤਿਆਰ ਕਰਨ ਲਈ ਹੇਠ ਲਿਖੇ ਅਨੁਸਾਰ ਪਲਟੀਆਂ ਦਿੱਤੀਆਂ ਜਾਂਦੀਆਂ ਹਨ –

    ਪਲਟੀ

    ਢੇਰ ਲਗਾਉਣ ਤੋਂ ਕਿੰਨੇ ਦਿਨ ਬਾਅਦ

    ਤੱਤ ਮਿਲਾਉਣਾ

    ਪਹਿਲੀ

    4

    ਸੀਰਾ

    ਦੂਸਰੀ

    8

    ਤੀਸਰੀ

    12

    ਜਿਪਸਮ

    ਚੌਥੀ

    15

    ਪੰਜਵੀਂ

    18

    ਫੂਰਾਡਾਨ

    ਛੇਵੀਂ

    21

    ਸੱਤਵੀਂ

    24

    ਗਾਮਾ ਬੀ. ਐੱਚ. ਸੀ

    ਇਸ ਤਰ੍ਹਾਂ ਸੱਤ ਵਾਰੀ ਪਲਟਿਆ ਜਾਂਦਾ ਹੈ ਪਹਿਲਾਂ 4-4 ਦਿਨ ਬਾਅਦ ਤਿੰਨ ਵਾਰ ਤੇ ਫਿਰ 3-3 ਦਿਨਾਂ ਬਾਅਦ । ਇਸ ਲਈ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ ਐੱਚ. ਸੀ. ਦੀ ਲੋੜ ਹੈ

    ਪ੍ਰਸ਼ਨ 8. ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨ ਦਾ ਢੰਗ ਲਿਖੋ
    ਉੱਤਰ- ਰੇਤ ਅਤੇ ਗਲੀ-ਸੜੀ ਰੂੜੀ ਦੀ ਖਾਦ ਨੂੰ ਗਿੱਲਾ ਕਰ ਕੇ ਇਸ ਉੱਪਰ 4-5% ਫਾਰਮਾਲੀਨ ਦਾ ਛਿੜਕਾਅ ਕੀਤਾ ਜਾਂਦਾ ਹੈ । ਪ੍ਰਤੀ ਕੁਇੰਟਲ ਮਿੱਟੀ ਦੇ ਹਿਸਾਬ ਨਾਲ ਇਸ ਵਿਚ 20 ਗ੍ਰਾਮ ਫੂਰਾਡਾਨ ਪਾ ਦਿੱਤਾ ਜਾਂਦਾ ਹੈ ਤੇ 48 ਘੰਟਿਆਂ ਲਈ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ ਢੱਕ ਦਿੱਤਾ ਜਾਂਦਾ ਹੈ । ਵਰਤੋਂ ਤੋਂ ਪਹਿਲਾਂ ਫਰੋਲ ਕੇ ਫਾਰਮਾਲੀਨ ਨੂੰ ਉੱਡਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਕੇਸਿੰਗ ਮਿਸ਼ਰਣ ਚਰਮ ਰਹਿਤ ਹੋ ਜਾਂਦਾ ਹੈ

    ਪ੍ਰਸ਼ਨ 9. ਖੁੰਬਾਂ ਦੀ ਕਾਸ਼ਤ ਲਈ ਵਧੀਆ ਖਾਦ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਖਾਦ ਦੀ ਪਛਾਣ ਉਸਦੇ ਰੰਗ, ਹਵਾੜ ਅਤੇ ਨਮੀ ਤੋਂ ਕੀਤੀ ਜਾਂਦੀ ਹੈ । ਇਸ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆਂ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਅਤੇ ਇਸ ਦੀ ਪੀ. ਐੱਚ. ਦਾ ਮੁੱਲ 7.0 ਤੋਂ 8.0 ਹੁੰਦਾ ਹੈ ਤਾਂ ਖਾਦ ਤਿਆਰ ਹੁੰਦੀ ਹੈ

    ਪ੍ਰਸ਼ਨ 10. ਇਕ ਵਰਗ ਮੀਟਰ ਵਿਚੋਂ ਖੁੰਬਾਂ ਦਾ ਕਿੰਨਾ ਝਾੜ ਨਿਕਲ ਆਉਂਦਾ ਹੈ ?
    ਉੱਤਰ- ਇੱਕ ਵਰਗ ਮੀਟਰ ਵਿੱਚੋਂ 8-12 ਕਿਲੋ ਖੁੰਬਾਂ ਦਾ ਝਾੜ ਮਿਲ ਜਾਂਦਾ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਖੁੰਬਾਂ ਦਾ ਸਾਡੇ ਭੋਜਨ ਵਿੱਚ ਕੀ ਮਹੱਤਵ ਹੈ ?
    ਉੱਤਰ- ਖੁੰਬਾਂ ਸਾਰੀ ਦੁਨੀਆਂ ਵਿਚ ਖ਼ੁਰਾਕ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ । ਇਸ ਵਿਚ ਖੁਰਾਕੀ ਤੱਤ ਵੱਧ ਮਾਤਰਾ ਵਿਚ ਹੋਣ ਕਾਰਨ ਇਹ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਵਿਚ ਸਹਾਈ ਹੁੰਦੀਆਂ ਹਨ । ਖੁੰਬਾਂ ਵਿਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ, ਜਿਹੜੀ ਕਿ ਬਹੁਤ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਵਿਚ ਪੋਟਾਸ਼, ਕੈਲਸ਼ੀਅਮ, ਲੋਹਾ, ਫਾਸਫੋਰਸ, ਖਣਿਜ ਪਦਾਰਥ ਅਤੇ ਵਿਟਾਮਿਨ ਸੀ ਆਦਿ ਵੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ । ਇਨ੍ਹਾਂ ਵਿਚ ਕਾਰਬੋਹਾਈਡਰੇਟ ਅਤੇ ਚਿਕਨਾਹਟ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖੁੰਬਾਂ ਬਹੁਤ ਲਾਹੇਵੰਦ ਹਨ

    ਪ੍ਰਸ਼ਨ 2. ਸਰਦੀ ਰੁੱਤ ਦੀਆਂ ਖੁੰਬਾਂ ਉਗਾਉਣ ਲਈ ਖਾਦ ਦੀਆਂ ਢੇਰੀਆਂ ਬਣਾਉਣ ਦੀ ਵਿਧੀ ਦੱਸੋ
    ਉੱਤਰ- ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ ਇਸ ਉੱਪਰ ਪਾਣੀ ਛਿੜਕ ਦਿਉ ਅਤੇ 48 ਘੰਟੇ ਤੱਕ ਤੂੜੀ ਨੂੰ ਖੁੱਲ੍ਹੇ ਢੇਰ ਦੀ ਤਰ੍ਹਾਂ ਪਈ ਰਹਿਣ ਦਿਉ । ਖਾਦਾਂ ਦੇ ਛਾਣ ਨੂੰ ਮਿਲਾ ਕੇ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੁੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰ ਦਿਉ । ਇਸ ਸਾਰੇ ਮਿਸ਼ਰਨ ਨੂੰ ਇਕੱਠਾ ਕਰਕੇ ਲੱਕੜੀ ਦੇ ਫੱਟਿਆਂ ਦੀ ਸਹਾਇਤਾ ਨਾਲ 5-5 ਫੁੱਟ ਲੰਬੀਆਂ, ਚੌੜੀਆਂ ਤੇ ਉੱਚੀਆਂ ਢੇਰੀਆਂ ਬਣਾਉ । ਇਹ ਢੇਰੀਆਂ ਦੀ ਉਚਾਈ ਤੇ ਚੌੜਾਈ 5 ਫੁੱਟ ਤੋਂ ਵੱਧ ਨਹੀਂ ਹੋਣੀ ਚਾਹੀਦੀ

    ਪ੍ਰਸ਼ਨ 3. ਖੁੰਬਾਂ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
    ਉੱਤਰ- ਖੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉਂਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ । ਅਜਿਹਾ ਕਰਦੇ ਸਮੇਂ ਛੋਟੀਆਂ-ਛੋਟੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ । ਖੁੰਬਾਂ ਨੂੰ ਤੋੜਨ ਮਗਰੋਂ ਖੁੰਬ ਦੀ ਝੰਡੀ ਦੇ ਮਿੱਟੀ ਵਾਲੇ ਹਿੱਸੇ ਨੂੰ ਕੱਟ ਕੇ ਸਾਫ਼ ਕਰ ਦਿਉ

    ਇਹਨਾਂ ਤੋੜੀਆਂ ਖੁੰਬਾਂ ਨੂੰ ਬਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਪੈਕ ਕਰੋ । ਹਰ ਲਿਫ਼ਾਫੇ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰੋ । ਇਹਨਾਂ ਪੈਕ ਖੁੰਬਾਂ ਨੂੰ ਮੰਡੀ ਵਿਚ ਵੇਚਣ ਲਈ ਭੇਜਿਆ ਜਾਂਦਾ ਹੈ
    ਖੁੰਬਾਂ ਨੂੰ ਧੁੱਪੇ ਅਤੇ ਛਾਂਵੇਂ ਕੁਦਰਤੀ ਢੰਗ ਨਾਲ ਸੁਕਾ ਕੇ ਗੈਰ ਮੌਸਮੀ ਸਮੇਂ ਵਿਕਰੀ ਲਈ ਸਟੋਰ ਕਰ ਕੇ ਰੱਖ ਲਉ

    ਪ੍ਰਸ਼ਨ 4. ਖੁੰਬਾਂ ਦਾ ਬੀਜ (Spawn) ਕੀ ਹੁੰਦਾ ਹੈ ? ਅਤੇ ਬੀਜਾਈ ਪੇਟੀਆਂ ਵਿੱਚ ਕਿਵੇਂ ਕੀਤੀ ਜਾਂਦੀ ਹੈ ?
    ਉੱਤਰ- ਦੇਖੋ ਪ੍ਰਸ਼ਨ 5 ਦਾ ਉੱਤਰ

    ਪ੍ਰਸ਼ਨ 5. ਬਟਨ ਖੁੰਬ ਦੀ ਕਾਸ਼ਤ ਲਈ ਕਿਹੜੇ-ਕਿਹੜੇ ਪੜਾਅ ਹਨ ਅਤੇ ਉਨ੍ਹਾਂ ਬਾਰੇ ਲਿਖੋ
    ਉੱਤਰ- ਬਟਨ ਖੁੰਬਾਂ ਦੀ ਕਾਸ਼ਤ ਦੇ ਪੜਾਅ-

    1.ਖਾਦ ਦੀ ਤਿਆਰੀ ਲਈ ਵਸਤਾਂ – ਤੁੜੀ 300 ਕਿਲੋ, ਕਣਕ ਦੀ ਛਾਣ (ਚੋਕਰ) 15 ਕਿਲੋਗ੍ਰਾਮ, ਕਿਸਾਨ ਖਾਦ 9 ਕਿਲੋਗ੍ਰਾਮ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼ ਤਿੰਨੇ ਖਾਦਾਂ 3-3 ਕਿਲੋਗ੍ਰਾਮ ਹਰ ਇੱਕ, ਜਿਪਸਮ 30 ਕਿਲੋਗ੍ਰਾਮ, ਗਾਮਾ ਬੀ.ਐਚ.ਸੀ. 20 ਈ.ਸੀ. 60 ਮਿਲੀਲੀਟਰ, ਸੀਰਾ 5 ਕਿਲੋਗ੍ਰਾਮ, ਫੂਰਾਡਾਨ 3 ਜੀ 150 ਗ੍ਰਾਮ

    2. ਢੇਰੀ ਬਣਾਉਣਾ – ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਕੇ ਇਸ ਉਪਰ ਪਾਣੀ ਛਿੜਕ ਕੇ ਇਸ ਨੂੰ 48 ਘੰਟੇ ਲਈ ਖੁੱਲ੍ਹਾ ਛੱਡ ਦਿਓ । ਖਾਦਾਂ ਅਤੇ ਕਣਕ ਦਾ ਛਾਣ ਮਿਲਾ ਕੇ ਢੇਰ ਨੂੰ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੂੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰਿਆ ਜਾਂਦਾ ਹੈ । ਇਸ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਲੱਕੜੀ ਦੇ ਇਕ ਸਾਂਚੇ ਵਿਚ ਜੋ ਕਿ 5 ਫੁੱਟ ਲੰਬਾ, 5 ਫੁੱਟ ਚੌੜਾ ਅਤੇ 5 ਫੁੱਟ ਉੱਚਾ ਹੁੰਦਾ ਹੈ, ਵਿਚ ਭਰਿਆ ਜਾਂਦਾ ਹੈ। ਫਿਰ ਇਸ ਸਾਂਚੇ ਦੇ ਫੱਟੇ ਹਟਾ ਦਿੱਤੇ ਜਾਂਦੇ ਹਨ ਤੇ ਢੇਰੀ ਤਿਆਰ ਹੋ ਜਾਂਦੀ ਹੈ

    3. ਖਾਦਾਂ ਦੀ ਢੇਰੀ ਨੂੰ ਫਰੋਲਣਾ – ਢੇਰੀ ਨੂੰ ਰਲਾਉਣ ਲਈ ਹਰ ਵਾਰ ਉੱਪਰਲੇ ਸਿਰੇ ਤੋਂ ਚਾਰੇ ਪਾਸਿਆਂ ਤੋਂ ਕੁੱਝ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਰਲਾਓ ਅਤੇ ਕੁੱਝ ਹੋਰ ਪਾਣੀ ਛਿੜਕ ਦਿਓ । ਇਸ ਤਰ੍ਹਾਂ ਆਮ ਕਰਕੇ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਅਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਵੇਗਾ | ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਵੀ ਤਾਜ਼ੀ ਹਵਾ ਮਿਲ ਜਾਂਦੀ ਹੈ । ਹਰ ਵਾਰ ਢੇਰੀ ਨੂੰ ਦੁਬਾਰਾ ਬਣਾਉਣ ਲੱਗਿਆਂ ਇਸੇ ਢੰਗ ਦੀ ਵਰਤੋਂ ਕਰੋ । ਢੇਰੀ ਨੂੰ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਹਰ ਤੀਜੇ ਦਿਨ ਹਿਲਾ ਕੇ ਇਸ ਵਿਚ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ. ਐੱਚ. ਸੀ. ਨੂੰ ਕ੍ਰਮਵਾਰ ਪਹਿਲੀ, ਤੀਜੀ, ਪੰਜਵੀਂ ਅਤੇ ਸੱਤਵੀਂ ਵਾਰ ਹਿਲਾਉਣ ਤੇ ਮਿਲਾ ਦਿਉ

    24 ਦਿਨਾਂ ਬਾਅਦ 300 ਕਿਲੋਗ੍ਰਾਮ ਤੂੜੀ ਤੋਂ ਪੂਰੀ ਤਰ੍ਹਾਂ ਤਿਆਰ ਕੀਤੀ ਇਹ ਖਾਦ 100 × 150 × 18 ਸੈਂ.ਮੀ. ਅਕਾਰ ਦੀਆਂ 20-25 ਪੇਟੀਆਂ ਭਰਨ ਲਈ ਕਾਫ਼ੀ ਹੈ । ਜਦੋਂ ਖਾਦ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਤਾਂ ਖਾਦ ਤਿਆਰ ਹੋ ਜਾਂਦੀ ਹੈ | ਪੀ.ਐੱਚ 70 ਤੋਂ 8.0 ਹੁੰਦੀ ਹੈ

    4. ਖਾਦ ਦੀ ਸੋਧ – ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50 ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ

    5. ਪੇਟੀਆਂ ਭਰਨਾ ਅਤੇ ਖੁੰਬਾਂ ਬੀਜਣਾ – ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੁੰਬਾਂ ਦੇ ਬੀਜ (ਸਪਾਨ ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗ਼ਜ਼ ਰੱਖ ਦੇਣਾ ਚਾਹੀਦਾ ਹੈ । 2-3 ਹਫ਼ਤਿਆਂ ਦੇ ਅੰਦਰ ਖੁੰਬਾਂ ਦੇ ਬੀਜ ਤੋਂ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ ਨਾਲ 80-100% ਪੇਟੀਆਂ ਭਰ ਜਾਂਦੀਆਂ ਹਨ

    6. ਪੇਟੀਆਂ ਮਿੱਟੀ ਨਾਲ ਢੱਕਣਾ – ਬਾਅਦ ਵਿਚ 80-100% ਰੇਸ਼ਿਆਂ (ਮਾਈਸੀਲੀਅਮ ਨਾਲ ਭਰੀਆਂ ਟਰੇਆਂ ਨੂੰ 4:1 ਦੇ ਅਨੁਪਾਤ ਵਾਲੇ ਖਾਦ ਅਤੇ ਰੇਤਲੀ ਮਿੱਟੀ ਜਾਂ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਨ ਨਾਲ ਇਕਸਾਰ ਢੱਕ ਦੇਣਾ ਚਾਹੀਦਾ ਹੈ । ਇਸ ਮਿਸ਼ਰਣ ਨੂੰ ਕੇਸਿੰਗ ਮਿਸ਼ਰਣ ਕਿਹਾ ਜਾਂਦਾ ਹੈ । ਢੱਕਣ ਤੋਂ ਪਹਿਲਾਂ ਇਸ ਨੂੰ 4-5% ਫਾਰਮਲੀਨ ਦੇ ਘੋਲ ਨਾਲ ਰੋਗ ਰਹਿਤ ਕਰੋ

    7. ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨਾ – ਰੇਤ ਮਿਲੀ, ਗਲੀ-ਸੜੀ ਰੂੜੀ ਜਾਂ ਖਾਦ ਨੂੰ ਗਿੱਲਾ ਕਰ ਦਿਓ । ਇਸ ਉੱਪਰ 4-5% ਫਾਰਮਲੀਨ ਦਾ ਛਿੜਕਾਅ ਕਰੋ । ਪ੍ਰਤੀ ਕੁਇੰਟਲ ਕੇਸਿੰਗ ਮਿੱਟੀ ਦੇ ਹਿਸਾਬ ਨਾਲ 20 ਗ੍ਰਾਮ ਫੂਰਾਡਾਨ ਪਾਓ । ਬਾਅਦ ਵਿਚ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ 48 ਘੰਟੇ ਲਈ ਢੱਕ ਦਿਓ 1 ਵਰਤਣ ਤੋਂ ਪਹਿਲਾਂ ਇਸ ਨੂੰ ਕੁੱਝ ਦੇਰ ਲਈ ਫਰੋਲੋ ਤਾਂ ਕਿ ਫਾਰਮਲੀਨ ਚੰਗੀ ਤਰ੍ਹਾਂ ਉੱਡ ਜਾਵੇ

    8. ਟਰੇਆਂ ਨੂੰ ਚੁੱਕਣ ਦਾ ਤਰੀਕਾ – ਖੁੰਬਾਂ ਦੇ ਬੀਜ ਬੀਜਣ ਤੋਂ 2-3 ਹਫ਼ਤੇ ਬਾਅਦ ਪੇਟੀਆਂ ਤੋਂ ਅਖ਼ਬਾਰ ਦੇ ਕਾਗਜ਼ ਲਾਹ ਦੇਣਾ ਚਾਹੀਦਾ ਹੈ ਅਤੇ ਮਾਈਸੀਲੀਅਮ ਨਾਲ ਭਰੀ ਖਾਦ ਨੂੰ ਇਕ ਤੋਂ ਡੇਢ ਇੰਚ ਮੋਟੀ ਰੋਗ ਰਹਿਤ ਕੀਤੀ ਮਿੱਟੀ ਦੀ ਤਹਿ ਨਾਲ ਢੱਕ ਦੇਣਾ ਚਾਹੀਦਾ ਹੈ

    9. ਪੇਟੀਆਂ ਨੂੰ ਤਰਤੀਬ ਦੇਣਾ – ਪੇਟੀਆਂ ਨੂੰ ਇਕ-ਦੂਜੀ ਦੇ ਉੱਪਰ ਟਿਕਾ ਕੇ ਕਾਸ਼ਤ ਦਾ ਖੇਤਰ ਵਧਾਇਆ ਜਾ ਸਕਦਾ ਹੈ । ਲਾਈਨਾਂ ਵਿਚ ਰੱਖੀਆਂ ਪੇਟੀਆਂ ਦਾ ਫਾਸਲਾ 2-2 ਫੁੱਟ ਅਤੇ ਪੇਟੀਆਂ ਵਿੱਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿੱਚ ਇੱਕ ਫੁੱਟ ਫ਼ਾਸਲਾ ਹੋਣਾ ਚਾਹੀਦਾ ਹੈ। ਅਜਿਹਾ ਕਰਦੇ ਸਮੇਂ ਨਿੱਕੀਆਂ-ਨਿੱਕੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ । ਪੁੱਟਣ ਤੋਂ ਬਾਅਦ ਖੁੰਬ ਦੀ ਡੰਡੀ ਦਾ ਮਿੱਟੀ ਵਾਲਾ ਹਿੱਸਾ ਕੱਟ ਦੇਣਾ ਚਾਹੀਦਾ ਹੈ ਅਤੇ ਸਾਫ਼ ਕਰ ਲੈਣਾ ਚਾਹੀਦਾ ਹੈ

    10. ਖੁੰਬਾਂ ਦਾ ਉੱਗਣਾ – ਪੇਟੀਆਂ ਨੂੰ ਮਿੱਟੀ ਨਾਲ ਢੱਕਣ ਤੋਂ 2-3 ਹਫ਼ਤੇ ਬਾਅਦ ਖੁੰਬਾਂ ਨਿਕਲਣ ਲਗਦੀਆਂ ਹਨ ਅਤੇ 2-3 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ

    11. ਖੁੰਬਾਂ ਦਾ ਝਾੜ – ਇੱਕ ਵਰਗ ਮੀਟਰ ਰਕਬੇ ਵਿਚੋਂ 8-12 ਕਿਲੋ ਖੰਬਾਂ ਨਿਕਲ ਆਉਂਦੀਆਂ ਹਨ । ਖੁੰਬਾਂ ਦੀ ਬਟਨ ਖੁੰਬ ਕਿਸਮ ਦੇ ਇੱਕ ਕਿਲੋ ਨੂੰ ਉਗਾਉਣ ਲਈ 38.44 ਰੁਪਏ ਲਾਗਤ ਅਤੇ ਢੀਂਗਰੀ ਖੁੰਬ ਉਗਾਉਣ ਲਈ 31.84 ਰੁਪਏ ਲਾਗਤ ਆਉਂਦੀ ਹੈ

    Lesson 6 ਮਧੂ ਮੱਖੀ ਪਾਲਣ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਸ਼ਹਿਦ ਮੱਖੀ ਦੀਆਂ ਦੋ ਪਾਲਤੂ ਕਿਸਮਾਂ ਦੇ ਨਾਂ ਦੱਸੋ
    ਉੱਤਰ- ਹਿੰਦੁਸਤਾਨੀ ਮੱਖੀ, ਯੂਰਪੀਅਨ ਮੱਖੀ

    ਪ੍ਰਸ਼ਨ 2. ਸ਼ਹਿਦ ਮੱਖੀ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਹਨ ?
    ਉੱਤਰ- ਤਿੰਨ ਜੋੜੀਆਂ ਲੱਤਾਂ

    ਪ੍ਰਸ਼ਨ 3. ਸ਼ਹਿਦ ਮੱਖੀ ਦੀਆਂ ਦੋ ਜੰਗਲੀ ਕਿਸਮਾਂ ਦੇ ਨਾਂ ਦੱਸੋ
    ਉੱਤਰ- ਝੂਮਣਾ ਅਤੇ ਛੋਟੀ ਮੱਖੀ

    ਪ੍ਰਸ਼ਨ 4. ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣਾ ਸ਼ੁਰੂ ਕਰਨ ਲਈ ਢੁੱਕਵਾਂ ਸਮਾਂ ਕਿਹੜਾ ਹੈ ?
    ਉੱਤਰ- ਫ਼ਰਵਰੀ-ਮਾਰਚ ਅਤੇ ਨਵੰਬਰ

    ਪ੍ਰਸ਼ਨ 5. ਨਰ ਮੱਖੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
    ਉੱਤਰ- ਡਰੋਨ ਮੁੱਖੀ

    ਪ੍ਰਸ਼ਨ 6. ਕੀ ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣ ਸੰਬੰਧੀ ਸਿਖਲਾਈ ਲਈ ਫੀਸ ਦੇਣੀ ਪੈਂਦੀ ਹੈ ?
    ਉੱਤਰ- ਨਹੀਂ

    ਪ੍ਰਸ਼ਨ 7. ਵਧੇਰੇ ਮੁਨਾਫ਼ੇ ਲਈ ਕਿੰਨੇ ਛੱਤੇ ਸ਼ਹਿਦ ਮੱਖੀਆਂ ਦੇ ਪ੍ਰਤੀ ਕਟੰਬ ਨਾਲ ਕਿੱਤਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ?
    ਉੱਤਰ- ਅੱਠ ਫਰੇਮ ਮੱਖੀ ਨਾਲ

    ਪ੍ਰਸ਼ਨ 8. ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਕਿਸ ਚੀਜ਼ ਨਾਲ ਸੀਲ ਕਰਦੀਆਂ ਹਨ ?
    ਉੱਤਰ- ਮੋਮ ਨਾਲ

    ਪ੍ਰਸ਼ਨ 9. ਕਟੁੰਬ ਵਿਚਲੀ ਰਾਣੀ ਮੱਖੀ ਕਿੰਨੀ ਦੇਰ ਬਾਅਦ ਨਵੀਂ ਰਾਣੀ ਨਾਲ ਬਦਲ ਦੇਣੀ ਚਾਹੀਦੀ ਹੈ ?
    ਉੱਤਰ- ਹਰ ਸਾਲ

    ਪ੍ਰਸ਼ਨ 10. ਕਾਮਾ ਮੱਖੀਆਂ ਨਰ ਹੁੰਦੀਆਂ ਹਨ ਜਾਂ ਮਾਦਾ ?
    ਉੱਤਰ- ਮਾਦਾ ਮੱਖੀਆਂ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਡੂਮਣਾ ਮੱਖੀਆਂ ਆਪਣੇ ਛੱਤੇ ਕਿੱਥੇ ਲਗਾਉਂਦੀਆਂ ਹਨ ?
    ਉੱਤਰ- ਡੁਮਣਾ ਮੁੱਖੀ ਆਪਣੇ ਛੱਤੇ ਪਾਣੀ ਵਾਲੀਆਂ ਟੈਂਕੀਆਂ, ਚੱਟਾਨਾਂ, ਦਰੱਖ਼ਤਾਂ ਦੀਆਂ ਟਾਹਣੀਆਂ, ਉੱਚੀਆਂ ਇਮਾਰਤਾਂ ਦੇ ਬਨੇਰਿਆਂ ਜਾਂ ਪੌੜੀਆਂ ਹੇਠ ਬਣਾਉਂਦੀ ਹੈ

    ਪ੍ਰਸ਼ਨ 2. ਨਵੀਂ ਅਤੇ ਪੁਰਾਣੀ ਰਾਣੀ ਮੱਖੀ ਦੀ ਕੀ ਪਛਾਣ ਹੈ ?
    ਉੱਤਰ- ਨਵੀਂ ਰਾਣੀ ਮੱਖੀ ਗਠੀਲੇ ਸਰੀਰ ਵਾਲੀ, ਸੁਨਹਿਰੀ ਭੂਰੇ ਰੰਗ ਦੀ, ਚਮਕੀਲੀ ਅਤੇ ਲੰਬੇ ਪੇਟ ਵਾਲੀ ਹੁੰਦੀ ਹੈ ਪੁਰਾਣੀ ਰਾਣੀ ਮੱਖੀ ਦਾ ਰੰਗ ਗੂੜ੍ਹਾ ਭੂਰਾ ਅਤੇ ਫਿਰ ਕਾਲਾ ਭੂਰਾ ਹੋ ਜਾਂਦਾ ਹੈ

    ਪ੍ਰਸ਼ਨ 3. ਸ਼ਹਿਦ ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
    ਉੱਤਰ- ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਪੀ.ਏ.ਯੂ. ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ

    ਪ੍ਰਸ਼ਨ 4. ਗਰਮੀ ਰੁੱਤ ਦੇ ਸ਼ੁਰੂ ਵਿੱਚ ਬਕਸਿਆਂ ਨੂੰ ਧੁੱਪ ਤੋਂ ਛਾਂ ਵਿੱਚ ਕਿਸ ਤਰ੍ਹਾਂ ਲਿਜਾਇਆ ਜਾਂਦਾ ਹੈ ?
    ਉੱਤਰ- ਗਰਮੀ ਤੋਂ ਬਚਾਉਣ ਲਈ ਕਟੁੰਬਾਂ ਨੂੰ ਹਰ ਰੋਜ਼ 2-3 ਫੁੱਟ ਖਿਸਕਾ ਕੇ ਸੰਘਣੀ ਛਾਂ ਹੇਠ ਕਰ ਦੇਣਾ ਚਾਹੀਦਾ ਹੈ ਅਤੇ ਬਕਸਿਆਂ ਨੂੰ ਹਵਾਦਾਰ ਹੋਣਾ ਚਾਹੀਦਾ ਹੈ । ਪਾਣੀ ਦਾ ਵੀ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ

    ਪ੍ਰਸ਼ਨ 5. ਸ਼ਹਿਦ ਮੱਖੀ ਫਾਰਮ ਤੇ ਕਟੰਬ ਤੋਂ ਕਟੰਬ ਅਤੇ ਕਤਾਰ ਤੋਂ ਕਤਾਰ ਕਿੰਨਾ ਫ਼ਾਸਲਾ ਹੋਣਾ ਚਾਹੀਦਾ ਹੈ?
    ਉੱਤਰ- ਕਟੰਬ ਤੋਂ ਕਟੰਬ ਤੱਕ ਦੀ ਦੂਰੀ 6-8 ਫੁੱਟ ਅਤੇ ਕਤਾਰ ਤੋਂ ਕਤਾਰ ਦੀ ਦੂਰੀ 10 ਫੁੱਟ ਹੋਣੀ ਚਾਹੀਦੀ ਹੈ

    ਪ੍ਰਸ਼ਨ 6. ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਹੋਰ ਕਿਹੜੇ ਪਦਾਰਥ ਪ੍ਰਾਪਤ ਕੀਤੇ ਜਾ ਸਕਦੇ ਹਨ?
    ਉੱਤਰ- ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਮੋਮ, ਪੋਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅੜੇ ਰਾਇਲ ਜੈਲੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ

    ਪ੍ਰਸ਼ਨ 7. ਕੱਚਾ ਸ਼ਹਿਦ ਕਿਉਂ ਨਹੀਂ ਕੱਢਣਾ ਚਾਹੀਦਾ ?
    ਉੱਤਰ- ਕੱਚਾ ਸ਼ਹਿਦ ਜਲਦੀ ਹੀ ਖੱਟਾ ਹੋ ਜਾਂਦਾ ਹੈ ਇਸ ਲਈ ਕੱਚਾ ਸ਼ਹਿਦ ਨਹੀਂ ਕੱਢਣਾ ਚਾਹੀਦਾ

    ਪ੍ਰਸ਼ਨ 8. ਸ਼ਹਿਦ ਨੂੰ ਕਿਸ ਤਰ੍ਹਾਂ ਪੁਣ ਸਕਦੇ ਹਾਂ ?
    ਉੱਤਰ- ਸ਼ਹਿਦ ਕੱਢਣ ਤੋਂ ਬਾਅਦ ਇਸ ਉੱਪਰ ਇਕੱਠੀਆਂ ਹੋਈਆਂ ਅਸ਼ੁੱਧੀਆਂ; ਜਿਵੇਂ–ਮੋਮ, ਸ਼ਹਿਦ ਮੱਖੀਆਂ ਅਤੇ ਉਹਨਾਂ ਦੇ ਖੰਬ ਆਦਿ ਨੂੰ ਨਿਤਾਰ ਕੇ ਕੱਢ ਦੇਵੋ । ਸ਼ਹਿਦ ਨੂੰ ਮਲਮਲ ਦੇ ਦੂਹਰੇ ਕੱਪੜੇ ਜਾਂ ਸਟੀਲ ਦੇ ਫਿਲਟਰ ਰਾਹੀਂ ਪੁਣ ਲਿਆ ਜਾਂਦਾ ਹੈ

    ਪ੍ਰਸ਼ਨ 9. ਸ਼ਹਿਦ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਕਿਹੜਾ ਸਮਾਨ ਬਹੁਤ ਜ਼ਰੂਰੀ ਹੈ ?
    ਉੱਤਰ- ਸ਼ਹਿਦ ਮੱਖੀ ਪਾਲਣ ਲਈ ਸ਼ਹਿਦ ਮੱਖੀਆਂ ਤੋਂ ਇਲਾਵਾ, ਸ਼ਹਿਦ ਮੱਖੀਆਂ ਦਾ ਬਕਸਾ, ਫਰੇਮਾਂ ਨੂੰ ਹਿਲਾਉਣ ਲਈ ਪੱਤੀ, ਧੂਆਂ ਦੇਣ ਲਈ ਸਮੋਕਰ, ਮੋਮ ਦੀਆਂ ਬੁਨਿਆਦੀ ਸ਼ੀਟਾਂ ਆਦਿ ਦੀ ਲੋੜ ਹੁੰਦੀ ਹੈ

    ਪ੍ਰਸ਼ਨ 10. ਸ਼ਹਿਦ ਦੇ ਮੰਡੀਕਰਨ ਬਾਰੇ ਨੋਟ ਲਿਖੋ
    ਉੱਤਰ- ਸ਼ਹਿਦ ਦੀ ਖ਼ਰੀਦ ਕਈ ਵਪਾਰੀ ਅਤੇ ਨਿਰਯਾਤਕ ਕਰਦੇ ਹਨ । ਸ਼ਹਿਦ ਮੱਖੀ ਪਾਲਕਾਂ ਦੇ ਸੈਲਫ਼ ਹੈਲਪ ਗਰੁੱਪ (SHG) ਵੀ ਸ਼ਹਿਦ ਦੇ ਮੰਡੀਕਰਨ ਵਿੱਚ ਯੋਗਦਾਨ ਪਾ ਰਹੇ ਹਨ । ਸ਼ਹਿਦ ਨੂੰ ਵੱਖ-ਵੱਖ ਆਕਾਰ ਦੀਆਂ ਆਕਰਸ਼ਿਤ ਬੋਤਲਾਂ ਵਿੱਚ ਭਰ ਕੇ ਵੇਚਣ ਨਾਲ ਵੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ

    (ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਸ਼ਹਿਦ ਮੱਖੀਆਂ ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਸ਼ਹਿਦ ਮੱਖੀਆਂ ਖਰੀਦਣ ਵੇਲੇ ਢੁਕਵੇਂ ਸਮੇਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ । ਇਹ ਕੰਮ ਸ਼ੁਰੂ ਕਰਨ ਲਈ ਪੰਜਾਬ ਵਿੱਚ ਢੁੱਕਵਾਂ ਸਮਾਂ ਫਰਵਰੀ ਤੋਂ ਮਾਰਚ ਅਤੇ ਨਵੰਬਰ ਦਾ ਹੈ

    1.     ਨਵਾਂ ਕਟੁੰਬ, ਅੱਠ ਫਰੇਮ ਮੱਖੀ ਨਾਲ ਸ਼ੁਰੂ ਕਰਨਾ ਚਾਹੀਦਾ ਹੈ । ਇਸ ਨਾਲ ਮੁਨਾਫ਼ਾ ਵੱਧ ਹੁੰਦਾ ਹੈ

    2.     ਨਵੇਂ ਖ਼ਰੀਦੇ ਕਟੰਬ ਵਿੱਚ ਨਵੀਂ ਗਰਭਤ ਰਾਣੀ ਮੱਖੀ, ਬੰਦ ਅਤੇ ਖੁੱਲਾ ਬਰਡ, ਸ਼ਹਿਦ ਅਤੇ ਪਰਾਗ ਤਾਂ ਹੋਣੇ ਚਾਹੀਦੇ ਹਨ ਪਰ ਡਰੋਨ ਮੁੱਖੀਆਂ ਅਤੇ ਡਰੋਨ ਬਰੂਡ ਘੱਟ ਤੋਂ ਘੱਟ ਹੀ ਹੋਣੇ ਚਾਹੀਦੇ ਹਨ

    3.     ਖ਼ਰੀਦੇ ਹੋਏ ਕਟੁੰਬਾਂ ਦੇ ਗੇਟ ਬੰਦ ਕਰ ਕੇ ਇਹਨਾਂ ਨੂੰ ਹਮੇਸ਼ਾਂ ਦੇਰ ਰਾਤ ਜਾਂ ਤੜਕੇ ਚੁੱਕ ਕੇ ਚੁਣੀ ਹੋਈ ਜਗਾ ਤੇ ਲੈ ਜਾਣਾ ਚਾਹੀਦਾ ਹੈ

    ਪ੍ਰਸ਼ਨ 2. ਸ਼ਹਿਦ ਮੱਖੀ ਕਟੁੰਬਾਂ ਵਿੱਚੋਂ ਸ਼ਹਿਦ ਕੱਢਣ ਦੀ ਵਿਧੀ ਦਾ ਵਰਣਨ ਕਰੋ
    ਉੱਤਰ- ਪੰਜਾਬ ਵਿਚ ਸ਼ਹਿਦ ਕੱਢਣ ਦੇ ਦੋ ਮੁੱਖ ਸਮੇਂ ਅਪਰੈਲ-ਜੂਨ ਅਤੇ ਨਵੰਬਰ ਹਨ । ਅਪਰੈਲ ਤੋਂ ਜੂਨ ਦੇ ਮਹੀਨਿਆਂ ਵਿਚ ਸ਼ਹਿਦ ਸਫ਼ੈਦੇ ਅਤੇ ਬਰਸੀਮ ਤੋਂ ਅਤੇ ਨਵੰਬਰ ਵਿਚ ਨਰਮੇ, ਅਰਹਰ ਤੇ ਤੋਰੀਏ ਦੇ ਸੋਮਿਆਂ ਤੋਂ ਕੱਢਿਆ ਜਾਂਦਾ ਹੈ । ਸ਼ਹਿਦ ਕੱਢਣ ਦਾ ਸਮਾਂ ਆ ਗਿਆ ਹੈ ਇਸ ਦਾ ਪਤਾ ਤਾਂ ਲੱਗਦਾ ਹੈ ਜਦੋਂ ਫਰੇਮਾਂ ਦੇ ਖ਼ਾਨਿਆਂ ਵਿਚ ਸ਼ਹਿਦ ਨੂੰ ਮੱਖੀਆਂ ਸੀਲ ਬੰਦ ਕਰ ਦਿੰਦੀਆਂ ਹਨ । ਜੇਕਰ ਫਰੇਮ ਦੇ ਲਗਪਗ 75 ਫੀਸਦੀ ਖ਼ਾਨੇ ਸੀਲ ਬੰਦ ਹੋਣ ਤਾਂ ਅਜਿਹੇ ਫਰੇਮਾਂ ਵਿਚੋਂ ਸ਼ਹਿਦ ਕੱਢਿਆ ਜਾ ਸਕਦਾ ਹੈ । ਜੇ ਸ਼ਹਿਦ ਕੱਚਾ ਕੱਢਿਆ ਜਾਵੇ ਤਾਂ ਇਹ ਕੁਝ ਸਮੇਂ ਬਾਅਦ ਖੱਟਾ ਹੋ ਜਾਂਦਾ ਹੈ । ਫਰੇਮ ਕੱਢਣ ਵੇਲੇ ਫਰੇਮ ਨੂੰ ਹੌਲੀ ਜਿਹੇ ਝਟਕਾ ਦੇ ਕੇ ਬੁਰਸ਼ ਨਾਲ ਮੱਖੀਆਂ ਝਾੜ ਦੇਣੀਆਂ ਚਾਹੀਦੀਆਂ ਹਨ । ਇਹ ਕੰਮ ਮੱਖੀਆਂ ਪਾਸੇ ਹਟਾਉਣ ਵਾਲੇ ਰਸਾਇਣਿਕ ਪਦਾਰਥ ਜਾਂ ਪੈਸ਼ਰ ਨਾਲ ਹਵਾ ਮਾਰ ਕੇ ਵੀ ਕੀਤਾ ਜਾ ਸਕਦਾ ਹੈ

    ਸ਼ਹਿਦ ਵਾਲੇ ਫਰੇਮ ਸ਼ਹਿਦ ਕੱਢਣ ਵਾਲੇ ਕਮਰੇ ਵਿਚ ਰੱਖਣੇ ਚਾਹੀਦੇ ਹਨ ਜਿਸਨੂੰ ਕਿ ਜਾਲੀਦਾਰ ਦਰਵਾਜ਼ਾ ਲੱਗਾ ਹੋਵੇ । ਸ਼ਹਿਦ ਕੱਢਣ ਲਈ ਹੱਥ ਅਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਫਰੇਮ ਵਿਚੋਂ ਸ਼ਹਿਦ ਕੱਢਣ ਤੋਂ ਪਹਿਲਾਂ ਸੈੱਲਾਂ ਦੀਆਂ ਟੋਪੀਆਂ ਤੋੜਨੀਆਂ ਜ਼ਰੂਰੀ ਹਨ । ਇਹ ਕੰਮ ਇਕ ਖ਼ਾਸ ਕਿਸਮ ਦੇ ਚਾਕੂ ਨਾਲ ਕੀਤਾ ਜਾਂਦਾ ਹੈ । ਸ਼ਹਿਦ ਕੱਢਣ ਤੋਂ ਪਹਿਲਾਂ ਕੀਤੀ ਲਾਪਰਵਾਹੀ ਮੱਖੀਆਂ ਲਈ ਕਾਫ਼ੀ ਨੁਕਸਾਨਦਾਇਕ ਹੋ ਸਕਦੀ ਹੈ । ਸ਼ਹਿਦ ਕੱਢਣ ਉਪਰੰਤ ਇਹ ਜ਼ਰੂਰੀ ਹੈ ਕਿ ਖ਼ਾਲੀ ਹੋਏ ਫਰੇਮ ਵਾਪਸ ਕਟੰਬ ਨੂੰ ਦਿੱਤੇ ਜਾਣ । ਇਸ ਕਟੁੰਬ ਵਿਚੋਂ ਜਿੰਨੇ ਫਰੇਮ ਕੱਢੇ ਹੋਣ ਉੱਨੇ ਹੀ ਉਸ ਵਿਚ ਜ਼ਰੂਰ ਵਾਪਸ ਕਰ ਦਿਉ

    ਪ੍ਰਸ਼ਨ 3. ਸ਼ੁੱਧ ਮਧੂ ਮੋਮ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ ?
    ਉੱਤਰ- ਸ਼ਹਿਦ ਕੱਢਣ ਸਮੇਂ ਛੱਤੇ ਤੋਂ ਮੋਮ ਉਤਾਰ ਲਈ ਜਾਂਦੀ ਹੈ । ਇਸ ਮੋਮ, ਟੁੱਟੇ ਹੋਏ ਛੱਤੇ, ਪੁਰਾਣੇ ਬੇਕਾਰ ਛੱਤੇ ਜਾਂ ਜੰਗਲੀ ਮੱਖੀ ਦੇ ਛੱਤੇ ਆਦਿ ਨੂੰ ਗਰਮ ਪਾਣੀ ਵਿੱਚ ਪਾ ਕੇ ਕੱਪੜੇ ਵਿਚੋਂ ਪੁਣ ਲਿਆ ਜਾਂਦਾ ਹੈ । ਪੁਣਨ ਸਮੇਂ ਰਹਿੰਦ-ਖੂੰਹਦ ਇਸ ਕੱਪੜੇ ਉੱਪਰ ਰਹਿ ਜਾਵੇਗੀ ਜਦੋਂ ਕਿ ਪਿਘਲੀ ਹੋਈ ਮੋਮ ਅਤੇ ਪਾਣੀ ਕੱਪੜੇ ਹੇਠਾਂ ਰੱਖੇ ਖੁੱਲ੍ਹੇ ਮੂੰਹ ਵਾਲੇ ਬਰਤਨ ਵਿਚ ਆ ਜਾਵੇਗੀ । ਠੰਡੀ ਹੋ ਕੇ ਮੋਮ ਪਾਣੀ ਉੱਪਰ ਟਿੱਕੀ ਦੇ ਰੂਪ ਵਿੱਚ ਇਕੱਠੀ ਹੋ ਜਾਵੇਗੀ

    ਪ੍ਰਸ਼ਨ 4. ਸ਼ਹਿਦ ਮੱਖੀ ਪਾਲਣ ਲਈ ਮੌਜੂਦਾ ਸਬਸਿਡੀ ਸਹੂਲਤਾਂ ਕਿਹੜੀਆਂ ਹਨ ?
    ਉੱਤਰ- ਸ਼ਹਿਦ ਮੱਖੀ ਦੇ ਕੰਮ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਵਲੋਂ ਰਾਸ਼ਟਰੀ ਬਾਗਬਾਨੀ ਮਿਸ਼ਨ ਦੇ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਸ਼ਹਿਦ ਕੱਢਣ ਵਾਲੀ ਮਸ਼ੀਨ, ਸੈੱਲ ਟੋਪੀਆਂ ਉਤਾਰਨ ਵਾਲਾ ਚਾਕੂ, ਡਰਿਪ ਟਰੇਅ ਅਤੇ ਸ਼ਹਿਦ ਪਾਉਣ ਲਈ ਫੂਡ ਗਰੇਡ ਪਲਾਸਟਿਕ ਦੀਆਂ ਬਾਲਟੀਆਂ ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ

    ਪ੍ਰਸ਼ਨ 5. ਸ਼ਹਿਦ ਮੱਖੀ ਪਾਲਣ ਦੀ ਮਹੱਤਤਾ ਬਾਰੇ ਚਾਨਣਾ ਪਾਉ
    ਉੱਤਰ- ਸ਼ਹਿਦ ਮੱਖੀ ਪਾਲਣ ਇੱਕ ਲਾਭਕਾਰੀ ਅਤੇ ਮਹੱਤਵਪੂਰਨ ਖੇਤੀ ਸਹਾਇਕ ਕਿੱਤਾ ਹੈ । ਇਸ ਕਿੱਤੇ ਦੁਆਰਾ ਚੰਗੀ ਆਮਦਨ ਹੋ ਸਕਦੀ ਹੈ ਇਸ ਨੂੰ ਕੋਈ ਵੀ ਇਸਤਰੀ, ਪੁਰਸ਼, ਵਿਦਿਆਰਥੀ ਮੁੱਖ ਕਿੱਤੇ ਜਾਂ ਸਹਾਇਕ ਕਿੱਤੇ ਦੇ ਰੂਪ ਵਿੱਚ ਅਪਣਾ ਸਕਦਾ ਹੈ

    ਇਟਾਲੀਅਨ ਸ਼ਹਿਦ ਮੱਖੀਆਂ ਦੇ ਸਥਾਈ ਮੱਖੀ ਪਾਲਣ ਵਿੱਚ 20 ਕਿਲੋ ਅਤੇ ਹਿਜ਼ਰਤੀ ਮੱਖੀ ਪਾਲਣ ਵਿੱਚ 60 ਕਿਲੋ ਸ਼ਹਿਦ ਪਤੀ ਕਟੰਬ ਮਿਲ ਜਾਂਦਾ ਹੈ । ਸ਼ਹਿਦ ਮੱਖੀਆਂ ਤੋਂ ਸ਼ਹਿਦ ਤੋਂ ਇਲਾਵਾ ਮੋਮ, ਪ੍ਰੋਪਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅਤੇ ਰਾਇਲ ਜੈਲੀ ਵੀ ਪ੍ਰਾਪਤ ਹੁੰਦੀ ਹੈ । ਇਹਨਾਂ ਤੋਂ ਵੀ ਕਮਾਈ ਹੋ ਜਾਂਦੀ ਹੈ । ਵਾਧੂ ਰਾਣੀ ਮੱਖੀਆਂ ਤਿਆਰ ਕਰਕੇ ਅਤੇ ਸ਼ਹਿਦ ਮੱਖੀਆਂ ਦੇ ਕਟੁੰਬ ਵੇਚ ਕੇ ਹੋਰ ਵੀ ਆਮਦਨ ਵਧਾਈ ਜਾ ਸਕਦੀ ਹੈ

    ਸ਼ਹਿਦ ਮੱਖੀਆਂ ਖੇਤੀ ਵਿੱਚ ਫ਼ਸਲਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਆਦਿ ਦਾ ਪਰਪਰਾਗਣ ਕਰਕੇ ਖੇਤੀ ਉਪਜ ਅਤੇ ਗੁਣਵੱਤਾ ਵਧਾਉਣ ਵਿੱਚ ਬਹੁਤ ਯੋਗਦਾਨ ਪਾਉਂਦੀਆਂ ਹਨ


    Lesson 7 ਬਹੁ-ਭਾਂਤੀ ਖੇਤੀ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਨੀਮ ਪਹਾੜੀ ਇਲਾਕੇ ਵਿੱਚ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ?
    ਉੱਤਰ- ਝੋਨਾ-ਕਣਕ

    ਪ੍ਰਸ਼ਨ 2. ਦੱਖਣ-ਪਛਮੀ ਖੇਤਰ ਵਿਚ ਪ੍ਰਮੁੱਖ ਫ਼ਸਲੀ ਚੱਕਰ ਕਿਹੜਾ ਹੈ ?
    ਉੱਤਰ- ਨਰਮਾ ਕਪਾਹ-ਕਣਕ

    ਪ੍ਰਸ਼ਨ 3. ਦੋ-ਤਿੰਨ ਫ਼ਸਲੀ ਚੱਕਰ ਪ੍ਰਣਾਲੀ ਦੀ ਇੱਕ ਉਦਾਹਰਨ ਦਿਓ
    ਉੱਤਰ- ਮੱਕੀ-ਆਲੂ-ਮੂੰਗੀ, ਮੁੰਗਫਲੀ-ਆਲੂ-ਬਾਜਰਾ

    ਪ੍ਰਸ਼ਨ 4. ਝੋਨਾ ਬੀਜਣ ਨਾਲ ਕੇਂਦਰੀ ਪੰਜਾਬ ਵਿੱਚ ਪਾਣੀ ਦਾ ਕਿੰਨਾ ਪੱਧਰ ਹਰ ਸਾਲ ਡੂੰਘਾ ਹੋ ਰਿਹਾ ਹੈ ?
    ਉੱਤਰ- ਲਗਪਗ 74 ਸੈਂ.ਮੀ. .

    ਪ੍ਰਸ਼ਨ 5. ਹਵਾ ਵਿਚਲੀ ਨਾਈਟਰੋਜਨ ਨੂੰ ਬੂਟੇ ਦੀਆਂ ਜੜਾਂ ਵਿੱਚ ਜਮਾਂ ਕਰਨ ਲਈ ਕਿਹੜਾ ਬੈਕਟੀਰੀਆ ਮੱਦਦ ਕਰਦਾ ਹੈ ?
    ਉੱਤਰ- ਰਾਈਜ਼ੋਬੀਅਮ

    ਪ੍ਰਸ਼ਨ 6. ਜੰਤਰ-ਬਾਸਮਤੀ-ਕਣਕ ਫ਼ਸਲੀ ਚੱਕਰ ਵਿੱਚ ਕਿਸ ਖਾਦ ਦੀ ਬੱਚਤ ਹੁੰਦੀ ਹੈ ?
    ਉੱਤਰ- ਨਾਈਟਰੋਜਨ ਖਾਦ ਦੀ

    ਪ੍ਰਸ਼ਨ 7. ਭਾਰਤ ਨੂੰ ਕਿਹੜੀਆਂ ਫ਼ਸਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ ?
    ਉੱਤਰ- ਦਾਲਾਂ, ਤੇਲ ਬੀਜ ਦੀਆਂ

    ਪ੍ਰਸ਼ਨ 8. ਬਾਸਮਤੀ ਵਿੱਚ ਕਿੰਨੇ ਦਿਨ ਪਹਿਲਾਂ ਹਰੀ ਖਾਦ ਦੱਬਣੀ ਚਾਹੀਦੀ ਹੈ ?
    ਉੱਤਰ- ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ

    ਪ੍ਰਸ਼ਨ 9. ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ ?
    ਉੱਤਰ- 98 ਫੀਸਦੀ

    ਪ੍ਰਸ਼ਨ 10. ਪੰਜਾਬ ਵਿਚ ਟਿਉਬਵੈੱਲਾਂ ਦੀ ਗਿਣਤੀ ਕਿੰਨੀ ਹੈ ?
    ਉੱਤਰ- 14 ਲੱਖ ਦੇ ਲਗਪਗ

    (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਬਹੁ-ਭਾਂਤੀ ਖੇਤੀ ਤੋਂ ਕੀ ਭਾਵ ਹੈ ?
    ਉੱਤਰ- ਬਹੁ-ਭਾਂਤੀ ਖੇਤੀ ਤੋਂ ਭਾਵ ਹੈ ਕਿ ਮੌਜੂਦਾ ਫ਼ਸਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਦਲਵੀਆਂ ਫ਼ਸਲਾਂ ਜਿਵੇਂ-ਮੱਕੀ, ਦਾਲਾਂ, ਬਾਸਮਤੀ, ਕਮਾਦ, ਆਲੂ, ਤੇਲ ਬੀਜ ਫ਼ਸਲਾਂ ਆਦਿ, ਹੇਠ ਲੈ ਕੇ ਆਉਣਾ

    ਪ੍ਰਸ਼ਨ 2. ਪਾਣੀ ਦੀ ਘਾਟ ਵਾਲੀਆਂ ਜ਼ਮੀਨ ਵਿੱਚ ਕਿਹੜੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ
    ਉੱਤਰ- ਪਾਣੀ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਤੇਲ ਬੀਜ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ

    ਪ੍ਰਸ਼ਨ 3. ਮੱਕੀ ਆਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ
    ਉੱਤਰ- ਮੱਕੀ ਆਧਾਰਿਤ ਫ਼ਸਲੀ ਚੱਕਰ ਹਨ-
    ਮੱਕੀ-ਆਲੂ-ਮੂੰਗੀ ਜਾਂ ਸੂਰਜਮੁਖੀ, ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ, ਮੱਕੀ-ਆਲੂਪਿਆਜ ਜਾਂ ਮੈਂਥਾ ਅਤੇ ਮੱਕੀ-ਗੋਭੀ ਸਰੋਂ-ਗਰਮ ਰੁੱਤ ਦੀ ਮੂੰਗੀ

    ਪ੍ਰਸ਼ਨ 4. ਚਾਰੇ ਅਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ
    ਉੱਤਰ- ਮੱਕੀ-ਬਰਸੀਮ-ਬਾਜਰਾ, ਮੱਕੀ-ਬਰਸੀਮ-ਮੱਕੀ ਜਾਂ ਰਵਾਂਹ

    ਪ੍ਰਸ਼ਨ 5. ਬਹੁ-ਫ਼ਸਲੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ
    ਉੱਤਰ- ਘੱਟ ਜ਼ਮੀਨ ਵਿਚੋਂ ਵੱਧ ਪੈਦਾਵਾਰ ਮਿਲ ਜਾਂਦੀ ਹੈ

    1.     ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ

    2.     ਰਸਾਇਣਿਕ ਖਾਦਾਂ ਦੀ ਵਰਤੋਂ ਘੱਟਦੀ ਹੈ

    3.     ਸੰਤੁਲਿਤ ਭੋਜਨ ਦੀ ਮੰਗ ਪੂਰੀ ਹੁੰਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਵੱਧਦੇ ਹਨ

    4.     ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ ਤੇ ਕੁਦਰਤੀ ਸੋਮਿਆਂ ਦੀ ਬੱਚਤ ਹੁੰਦੀ ਹੈ

    ਪ੍ਰਸ਼ਨ 6. ਸੰਯੁਕਤ ਖੇਤੀ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ ?
    ਉੱਤਰ- ਸੰਯੁਕਤ ਖੇਤੀ ਪ੍ਰਣਾਲੀ ਵਿੱਚ ਹੇਠ ਲਿਖਿਆਂ ਵਿਚੋਂ ਕੋਈ ਇੱਕ ਜਾਂ ਦੋ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ-

    1.     ਮੱਛੀ ਪਾਲਣ

    2.     ਫ਼ਲਾਂ ਦੀ ਕਾਸ਼ਤ

    3.     ਸਬਜ਼ੀ ਦੀ ਕਾਸ਼ਤ

    4.     ਡੇਅਰੀ ਫਾਰਮਿੰਗ

    5.     ਖਰਗੋਸ਼ ਪਾਲਣਾ

    6.     ਸੂਰ ਪਾਲਣਾ

    7.     ਬੱਕਰੀ ਪਾਲਣਾ

    8.     ਸ਼ਹਿਦ ਦੀਆਂ ਮੱਖੀਆਂ ਪਾਲਣਾ

    9.     ਪੋਲਟਰੀ ਫਾਰਮਿੰਗ

    10. ਵਣ-ਖੇਤੀ ਫ਼ਸਲਾਂ ਜਿਵੇਂ ਪਾਪਲਰ

    ਪ੍ਰਸ਼ਨ 7. ਪੰਜਾਬ ਦੇ ਜਲ ਸਰੋਤਾਂ ਬਾਰੇ ਲਿਖੋ
    ਉੱਤਰ- ਪੰਜਾਬ ਵਿਚ 98 ਫੀਸਦੀ ਰਕਬਾ ਸਿੰਚਾਈ ਹੇਠ ਹੈ ਅਤੇ ਲਗਪਗ 14 ਲੱਖ ਟਿਊਬਵੈੱਲ ਲਗੇ ਹੋਏ ਹਨ । ਪੰਜਾਬ ਵਿਚ ਸਿੰਚਾਈ ਲਈ ਨਹਿਰੀ ਪਾਣੀ ਦਾ ਵੀ ਜਾਲ ਵਿਛਿਆ ਹੋਇਆ ਹੈ

    ਪ੍ਰਸ਼ਨ 8. ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ?
    ਉੱਤਰ- ਮੱਕੀ, ਝੋਨਾ, ਕਣਕ, ਆਲੂ, ਮਟਰ, ਗੰਨਾ, ਬਾਸਮਤੀ, ਸੂਰਜਮੁਖੀ, ਖਰਬੂਜ਼ਾ, ਮਿਰਚ ਅਤੇ ਹੋਰ ਸਬਜ਼ੀਆਂ

    ਪ੍ਰਸ਼ਨ 9. ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਦੇ ਨਾਮ ਲਿਖੋ
    ਉੱਤਰ- ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਹਨ-ਕਣਕ, ਮੱਕੀ, ਝੋਨਾਂ, ਬਾਸਮਤੀ, ਆਲੂ, ਤੇਲ, ਬੀਜ ਫ਼ਸਲਾਂ ਅਤੇ ਮਟਰ

    ਪ੍ਰਸ਼ਨ 10. ਹਲਕੀਆਂ ਜ਼ਮੀਨਾਂ ਵਿੱਚ ਕਿਹੜੇ-ਕਿਹੜੇ ਫ਼ਸਲੀ ਚੱਕਰ ਅਪਨਾਉਣੇ ਚਾਹੀਦੇ ਹਨ ?
    ਉੱਤਰ- ਹਲਕੀਆਂ ਜ਼ਮੀਨਾਂ ਵਿੱਚ ਮੁੰਗਫਲੀ ਆਧਾਰਿਤ ਫ਼ਸਲੀ ਚੱਕਰ ਅਪਣਾਏ ਜਾ ਸਕਦੇ ਹਨ , ਜਿਵੇਂ-ਗਰਮੀ ਰੁੱਤ ਦੀ ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ ਜਾਂ ਕਣਕ, ਮੂੰਗਫਲੀ-ਆਲੂ-ਬਾਜਰਾ, ਮੂੰਗਫਲੀ-ਤੋਰੀਆ ਜਾਂ ਗੋਭੀ ਸਰੋਂ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ? ਖੇਤੀ ਵਿਭਿੰਨਤਾ ਦਾ ਕੀ ਮੰਤਵ ਹੈ ਅਤੇ ਇਸ ਦੀ ਲੋੜ ਕਿਉਂ ਪਈ ?
    ਉੱਤਰ- ਖੇਤੀ ਵਿਭਿੰਨਤਾ-ਬਹੁ-ਭਾਂਤੀ ਖੇਤੀ ਤੋਂ ਭਾਵ ਹੈ ਕਿ ਮੌਜੂਦਾ ਫ਼ਸਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਦਲਵੀਆਂ ਫ਼ਸਲਾਂ ਜਿਵੇਂ-ਮੱਕੀ, ਦਾਲਾਂ, ਬਾਸਮਤੀ, ਕਮਾਦ, ਆਲੂ, ਤੇਲ ਬੀਜ ਫ਼ਸਲਾਂ ਆਦਿ ਹੇਠ ਲੈ ਕੇ ਆਉਣਾ
    ਮੰਤਵ: ਖੇਤੀ ਵਿਭਿੰਨਤਾ ਦਾ ਮੁੱਖ ਮੰਤਵ ਇਸ ਤਰ੍ਹਾਂ ਹੈ-

    1.     ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨਾ ਅਤੇ ਇਹਨਾਂ ਨੂੰ ਲੰਬੇ ਸਮੇਂ ਤੱਕ ਬਚਾਉਣਾ

    2.     ਫ਼ਸਲਾਂ ਤੇ ਘੱਟ ਲਾਗਤ ਨਾਲ ਵਧੇਰੇ ਆਮਦਨ ਪ੍ਰਾਪਤ ਕਰਨਾ

    3.     ਵਾਰ-ਵਾਰ ਇੱਕੋ ਫ਼ਸਲੀ ਚੱਕਰ ਤੋਂ ਛੁਟਕਾਰਾ ਪਾਉਣਾ ਤਾਂ ਕਿ ਮਿੱਟੀ ਪਾਣੀ ਦੀ ਬੱਚਤ ਕੀਤੀ ਜਾ ਸਕੇ

    ਖੇਤੀ ਵਿਭਿੰਨਤਾ ਦੀ ਲੋੜ – ਝੋਨਾ-ਕਣਕ ਫ਼ਸਲੀ ਚੱਕਰ ਨੂੰ ਸਾਲ ਵਿਚ ਲਗਪਗ 215 ਸੈਂ, ਮੀ. ਪਾਣੀ ਦੀ ਲੋੜ ਪੈਂਦੀ ਹੈ ਜਿਸ ਵਿਚੋਂ 80% ਪਾਣੀ ਸਿਰਫ਼ ਝੋਨੇ ਦੀ ਫ਼ਸਲ ਵਿੱਚ ਹੀ ਖਪਤ ਹੋ ਜਾਂਦਾ ਹੈ । ਝੋਨੇ ਦੀ ਕਾਸ਼ਤ ਨਾਲ ਜ਼ਮੀਨ ਦੀ ਭੌਤਿਕ ਅਤੇ ਰਸਾਇਣਿਕ ਬਣਤਰ ਵਿੱਚ ਵਿਗਾੜ ਆ ਰਿਹਾ ਹੈ । ਪਿਛਲੇ 50 ਸਾਲਾਂ ਦੌਰਾਨ ਮੂੰਗਫਲੀ, ਤੇਲ ਬੀਜ ਫ਼ਸਲਾਂ, ਕਮਾਦ ਅਤੇ ਦਾਲਾਂ ਹੇਠੋਂ ਰਕਬਾ ਘੱਟ ਕੇ ਝੋਨੇ ਦੀ ਕਾਸ਼ਤ ਹੇਠ ਆ ਗਿਆ ਹੈ । ਇਸ ਲਈ ਖੇਤੀ ਵਿਭਿੰਨਤਾ ਨਾਲ ਜ਼ਮੀਨ ਹੇਠਾਂ ਪਾਣੀ ਦੀ ਬੱਚਤ ਹੋ ਜਾਵੇਗੀ ਅਤੇ ਜ਼ਮੀਨ ਦੀ ਸਿਹਤ ਵਿਚ ਨਿਘਾਰ ਨਹੀਂ ਆਵੇਗਾ

    ਪ੍ਰਸ਼ਨ 2. ਬਹੁ-ਫ਼ਸਲੀ ਪ੍ਰਣਾਲੀ ਅਪਣਾਉਣ ਦੀ ਲੋੜ ਕਿਉਂ ਹੈ ? ਵਿਸਥਾਰ ਨਾਲ ਉਦਾਹਰਨ ਸਹਿਤ ਲਿਖੋ
    ਉੱਤਰ- ਬਹੁ-ਫ਼ਸਲੀ ਖੇਤੀ ਪ੍ਰਣਾਲੀ ਤੋਂ ਭਾਵ ਹੈ ਕਿ ਜਦੋਂ ਇੱਕ ਸਾਲ ਵਿੱਚ ਖੇਤ ਵਿਚੋਂ ਦੋ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ । ਇਸ ਦਾ ਉਦੇਸ਼ ਮੁੱਖ ਫ਼ਸਲਾਂ ਵਿਚਕਾਰ ਜੋ ਖ਼ਾਲੀ ਸਮਾਂ ਬਚਦਾ ਹੈ ਇਸ ਵਿੱਚ ਇੱਕ ਜਾਂ ਦੋ ਵਾਧੂ ਫ਼ਸਲਾਂ ਉਗਾਉਣਾ ਹੈ

    ਬਹੁ-ਫ਼ਸਲੀ ਪ੍ਰਣਾਲੀ ਦੀ ਲੋੜ-

    1.     ਘੱਟ ਜ਼ਮੀਨ ਵਿਚੋਂ ਵੱਧ ਪੈਦਾਵਾਰ ਮਿਲ ਜਾਂਦੀ ਹੈ

    2.     ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ

    3.     ਰਸਾਇਣਿਕ ਖਾਦਾਂ ਦੀ ਵਰਤੋਂ ਘੱਟਦੀ ਹੈ

    4.     ਸੰਤੁਲਿਤ ਭੋਜਨ ਦੀ ਮੰਗ ਪੂਰੀ ਹੁੰਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਵੱਧਦੇ ਹਨ

    5.     ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ ਤੇ ਕੁਦਰਤੀ ਸੋਮਿਆਂ ਦੀ ਬੱਚਤ ਹੁੰਦੀ ਹੈ

    6.     ਬਹੁ-ਫ਼ਸਲੀ ਖੇਤੀ ਵਿਚ ਫ਼ਲੀਦਾਰ ਫ਼ਸਲਾਂ ਆਉਣ ਨਾਲ ਜ਼ਮੀਨ ਵਿਚ ਰਾਈਜ਼ੋਬੀਅਮ ਬੈਕਟੀਰੀਆ ਦੀ ਮੱਦਦ ਨਾਲ ਨਾਈਟਰੋਜਨ ਜਮਾਂ ਕੀਤੀ ਜਾਂਦੀ ਹੈ ਇਸ ਨਾਲ ਨਾਈਟਰੋਜਨੀ ਖਾਦਾਂ ਦੀ ਬੱਚਤ ਹੁੰਦੀ ਹੈ

    ਇਸ ਲਈ ਬਹੁ-ਫ਼ਸਲੀ ਚੱਕਰ ਅਪਣਾਏ ਜਾਂਦੇ ਹਨ : ਜਿਵੇਂ-

    1.     ਹਰੀ ਖਾਦ ਆਧਾਰਿਤ ; ਜਿਵੇਂ-ਜੰਤਰ-ਮੱਕੀ ਆਦਿ

    2.     ਮੱਕੀ ਆਧਾਰਿਤ – ਮੱਕੀ-ਆਲੂ-ਮੰਗੀ ਜਾਂ ਸੂਰਜਮੁਖੀ

    3.     ਸੋਇਆਬੀਨ ਆਧਾਰਿਤ – ਸੋਇਆਬੀਨ-ਕਣਕ-ਰਵਾਂਹ

    4.     ਮੂੰਗਫਲੀ ਆਧਾਰਿਤ – ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ

    5.     ਹਰਾ ਚਾਰਾ ਆਧਾਰਿਤ – ਮੱਕੀ-ਬਰਸੀਮ-ਬਾਜਰਾ

    ਪ੍ਰਸ਼ਨ 3. ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਲਿਖੋ
    ਉੱਤਰ- ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਹੇਠਾਂ ਲਿਖੇ ਅਨੁਸਾਰ ਹਨ- .

    ·        ਹਰੇ ਇਨਕਲਾਬ ਤੋਂ ਬਾਅਦ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਫਸ ਕੇ ਰਹਿ ਗਿਆ । ਸਿਰਫ਼ ਦੋ ਹੀ ਫ਼ਸਲਾਂ ਤੇ ਜ਼ੋਰ ਦੇਣ ਨਾਲ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੀ ਡੂੰਘਾਈ ਵੱਧਦੀ ਜਾ ਰਹੀ ਹੈ ਤੇ ਵਾਧੂ ਰਸਾਇਣਿਕ ਦਵਾਈਆਂ, ਜਿਵੇਂ ਨਦੀਨਨਾਸ਼ਕ, ਕੀਟ ਨਾਸ਼ਕ ਅਤੇ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਤੇ ਰਸਾਇਣਿਕ ਬਣਾਵਟ ਅਤੇ ਸਿਹਤ ਵਿਚ ਵਿਗਾੜ ਆ ਰਿਹਾ ਹੈ

    ·        ਤੇਲ ਬੀਜ਼ ਫ਼ਸਲਾਂ ਤੇ ਦਾਲਾਂ ਦੀ ਕਾਸ਼ਤ ਘੱਟ ਹੋ ਰਹੀ ਹੈ

    ·        ਪੰਜਾਬ ਵਿਚ ਦੱਖਣ-ਪੱਛਮੀ ਇਲਾਕੇ ਵਿੱਚ ਵਧੇਰੇ ਮੀਂਹ ਪੈਣ ਨਾਲ ਮਿੱਟੀ ਦੀ ਖੁਰਨ ਦੀ ਸਮੱਸਿਆ ਵੱਧ ਹੈ

    ·        ਪਾਣੀ ਦਾ ਪੱਧਰ ਹਰ ਸਾਲ 74 ਸੈਂ. ਮੀ. ਥੱਲੇ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਸਬਮਰਸੀਵਲ ਮੋਟਰਾਂ ਲਗਾ ਕੇ ਪਾਣੀ ਕੱਢਣਾ ਪੈ ਰਿਹਾ ਹੈ ਜਿਸ ਨਾਲ ਖ਼ਰਚਾ ਵੱਧ ਗਿਆ ਹੈ

    ·        ਜੈਵਿਕ ਭਿੰਨਤਾ ਘੱਟਦੀ ਜਾ ਰਹੀ ਹੈ

    ·        ਕੀੜੇ-ਮਕੌੜੇ ਅਤੇ ਨਦੀਨਾਂ ਦੀਆਂ ਨਵੀਆਂ ਕਿਸਮਾਂ ਪੈਦਾ ਹੋ ਰਹੀਆਂ ਹਨ

    ·        ਕਈ ਤਰ੍ਹਾਂ ਦੇ ਮੌਸਮੀ ਬਦਲਾਅ ਹੋ ਰਹੇ ਹਨ

    ਪ੍ਰਸ਼ਨ 4. ਸੰਯੁਕਤ ਖੇਤੀ ਪ੍ਰਣਾਲੀ (Integrated Farming System) ਕੀ ਹੈ ? ਉਦਾਹਰਨ ਸਹਿਤ ਵਿਸਥਾਰ ਪੂਰਵਕ ਲਿਖੋ
    ਉੱਤਰ- ਸੰਯੁਕਤ ਫ਼ਸਲ ਪ੍ਰਣਾਲੀ – ਸੰਯੁਕਤ ਫ਼ਸਲ ਪ੍ਰਣਾਲੀ ਵਿੱਚ ਕਿਸਾਨ ਖੇਤੀ ਤੋਂ ਇਲਾਵਾ ਇੱਕ-ਦੋ ਖੇਤੀ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਦਾ ਹੈ

    ਇਸ ਤਰ੍ਹਾਂ ਕਿਸਾਨ ਆਪਣੀ ਕਮਾਈ ਵਿਚ ਵਾਧਾ ਤਾਂ ਕਰਦਾ ਹੀ ਹੈ ਉਸ ਦੇ ਘਰ ਦੇ ਮੈਂਬਰ ਵੀ ਇਹਨਾਂ ਕੰਮਾਂ ਵਿਚ ਸਹਾਇਤਾ ਕਰ ਸਕਦੇ ਹਨ । ਪਰਿਵਾਰ ਦੇ ਜੀਆਂ ਨੂੰ ਪੌਸ਼ਟਿਕ ਆਹਾਰ ਵੀ ਪ੍ਰਾਪਤ ਹੋ ਜਾਂਦਾ ਹੈ। ਕਿਸਾਨ ਆਪਣੇ ਫ਼ਾਰਮ ਦੇ ਸਾਧਨਾਂ ਮੁਤਾਬਿਕ ਆਪਣੀ ਸ਼ੁੱਧ ਆਮਦਨ ਵਧਾ ਸਕਦਾ ਹੈ । ਕੁੱਝ ਸਹਾਇਕ ਧੰਦੇ ਹਨ

    ਸੰਯੁਕਤ ਖੇਤੀ ਪ੍ਰਣਾਲੀ ਵਿੱਚ ਨਿਮਨਲਿਖਤ ਵਿਚੋਂ ਕੋਈ ਇੱਕ ਜਾਂ ਦੋ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ-

    1.     ਮੱਛੀ ਪਾਲਣਾ

    2.     ਫ਼ਲਾਂ ਦੀ ਕਾਸ਼ਤ

    3.     ਸਬਜ਼ੀ ਦੀ ਕਾਸ਼ਤ

    4.     ਡੇਅਰੀ ਫਾਰਮਿੰਗ

    5.     ਖਰਗੋਸ਼ ਪਾਲਣਾ

    6.     ਸੂਰ ਪਾਲਣਾ

    7.     ਬੱਕਰੀ ਪਾਲਣਾ

    8.     ਸ਼ਹਿਦ ਦੀਆਂ ਮੱਖੀਆਂ ਪਾਲਣਾ

    9.     ਪੋਲਟਰੀ ਫਾਰਮਿੰਗ

    10. ਵਣ-ਖੇਤੀ ਫ਼ਸਲਾਂ ਜਿਵੇਂ ਪਾਪਲਰ

    ਪ੍ਰਸ਼ਨ 5. ਰਲਵੀਂ ਫ਼ਸਲ ਪ੍ਰਣਾਲੀ (Mixed Cropping) ਕੀ ਹੈ ? ਉਦਾਹਰਨ ਸਹਿਤ ਲਿਖੋ
    ਉੱਤਰ- ਰਲਵੀ ਫ਼ਸਲ ਪ੍ਰਣਾਲੀ – ਘੱਟ ਜ਼ਮੀਨ ਵਿਚੋਂ ਵੱਧ ਤੋਂ ਵੱਧ ਪੈਦਾਵਾਰ ਲੈਣ, ਵੱਧ ਆਮਦਨ ਲੈਣ ਅਤੇ ਜ਼ਰੂਰਤਾਂ ਪੂਰੀਆਂ ਕਰਨ ਲਈ ਰਲਵੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ । ਇਸ ਨੂੰ ਰਲਵੀਂ ਫ਼ਸਲ ਪ੍ਰਣਾਲੀ ਕਿਹਾ ਜਾਂਦਾ ਹੈ

    ਪੰਜਾਬ ਵਿਚ ਵਾਹੀ ਯੋਗ ਰਕਬਾ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ । ਇਸ ਦੇ ਕਈ ਕਾਰਨ ਹਨ ; ਜਿਵੇਂ-ਕਾਰਖ਼ਾਨੇ, ਨਵੀਆਂ ਕਲੋਨੀਆਂ ਦਾ ਹੋਂਦ ਵਿਚ ਆਉਣਾ । ਇਸ ਲਈ ਮੌਜੂਦਾ ਉਪਲੱਬਧ ਜ਼ਮੀਨ ਤੋਂ ਵੱਧ ਤੋਂ ਵੱਧ ਪੈਦਾਵਾਰ ਲੈਣ ਲਈ, ਆਪਣੀ ਆਮਦਨ ਵਧਾਉਣ ਲਈ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਰਲਵੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ; ਜਿਵੇਂ ਕਿ-ਮੱਕੀ ਜਾਂ ਮੂੰਗੀ, ਅਰਹਰ ਜਾਂ ਮੂੰਗੀ, ਸੋਇਆਬੀਨ ਜਾਂ ਮੂੰਗੀ, ਮੱਕੀ ਜਾਂ ਸੋਇਆਬੀਨ, ਮੱਕੀ ਜਾਂ ਹਰੇ ਚਾਰੇ ਲਈ ਮੱਕੀ ਜਾਂ ਮੁੰਗਫਲੀ, ਨਰਮਾ ਜਾਂ ਮੱਕੀ ਆਦਿ । ਰਲਵੀਆਂ ਫ਼ਸਲਾਂ ਦੀ ਕਾਸ਼ਤ ਨਾਲ ਮੁੱਖ ਫ਼ਸਲ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ । ਬਲਕਿ ਇਸ ਤਰ੍ਹਾਂ ਵੱਧ ਪੈਦਾਵਾਰ ਤਾਂ ਪ੍ਰਾਪਤ ਹੁੰਦੀ ਹੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ । ਇਸ ਨਾਲ ਨਦੀਨਾਂ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ


    Lesson 8 ਜੈਵਿਕ ਖੇਤੀ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਪੁਰਾਣੀ ਕਹਾਵਤ ਅਨੁਸਾਰ ਖੇਤ ਵਿਚ ਕਿਹੜੀ ਚੀਜ਼ ਦੀ ਵਰਤੋਂ ਨੂੰ ਨਹੀਂ ਭੁੱਲਣਾ ਚਾਹੀਦਾ ?
    ਉੱਤਰ- ਕਣਕ, ਕਮਾਦ ਤੇ ਛੱਲੀਆਂ ਬਾਕੀ ਫ਼ਸਲਾਂ ਕੁੱਲ, ਰੂੜੀ ਬਾਝ ਨਾ ਹੁੰਦੀਆਂ, ਵੇਖੀਂ ਨਾ ਜਾਵੀਂ ਭੁੱਲ

    ਪ੍ਰਸ਼ਨ 2. ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫ਼ਾਰਮਿੰਗ ਕਿੱਥੇ ਹੈ ?
    ਉੱਤਰ- ਗਾਜ਼ੀਆਬਾਦ ਵਿਖੇ

    ਪ੍ਰਸ਼ਨ 3. ਜੈਵਿਕ ਖੇਤੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ?
    ਉੱਤਰ- ਆਰਗੈਨਿਕ ਫ਼ਾਰਮਿੰਗ (Organic Farming)

    ਪ੍ਰਸ਼ਨ 4. ਜੈਵਿਕ ਖੇਤੀ ਵਿੱਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਿਆ ਜਾ ਸਕਦਾ ਹੈ ਜਾਂ ਨਹੀਂ ?
    ਉੱਤਰ- ਨਹੀਂ ਸਾੜਿਆ ਜਾ ਸਕਦਾ

    ਪ੍ਰਸ਼ਨ 5. ਜੈਵਿਕ ਖੇਤੀ ਵਿੱਚ ਬੀ. ਟੀ. ਫ਼ਸਲਾਂ ਨੂੰ ਲਾਇਆ ਜਾ ਸਕਦਾ ਹੈ ਜਾਂ ਨਹੀਂ ?
    ਉੱਤਰ- ਬੀ. ਟੀ. ਕਿਸਮਾਂ ਦੀ ਮਨਾਹੀ ਹੈ

    ਪ੍ਰਸ਼ਨ 6. ਜੈਵਿਕ ਖੇਤੀ ਵਿੱਚ ਕਿਸ ਤਰ੍ਹਾਂ ਦੀਆਂ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਵਰਤਿਆ ਜਾਂਦਾ ਹੈ ?
    ਉੱਤਰ- ਫਲੀਦਾਰ ਫ਼ਸਲਾਂ ਨੂੰ

    ਪ੍ਰਸ਼ਨ 7. ਕਿਸੇ ਇੱਕ ਜੈਵਿਕ ਉੱਲੀਨਾਸ਼ਕ ਦਾ ਨਾਂ ਦੱਸੋ
    ਉੱਤਰ- ਟਰਾਈਕੋਡਰਮਾ

    ਪ੍ਰਸ਼ਨ 8. ਕਿਸੇ ਇੱਕ ਜੈਵਿਕ ਕੀਟਨਾਸ਼ਕ ਦਾ ਨਾਂ ਦੱਸੋ
    ਉੱਤਰ- ਬੀ. ਟੀ.

    ਪ੍ਰਸ਼ਨ 9. ਜੈਵਿਕ ਖੇਤੀ ਬਾਰੇ ਇੰਟਰਨੈੱਟ ਦੀ ਕਿਸ ਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ
    ਹੈ ?
    ਉੱਤਰ- apeda.gov.in ਸਾਈਟ ਤੋਂ

    ਪ੍ਰਸ਼ਨ 10. ਭਾਰਤ ਵਲੋਂ ਜੈਵਿਕ ਮਿਆਰ ਕਿਸ ਸਾਲ ਬਣਾਏ ਗਏ ਸਨ ?
    ਉੱਤਰ- ਸਾਲ 2004 ਵਿਚ

    (ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਕਿਸ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤ ਵਿੱਚ ਅਦਲਾ-ਬਦਲੀ ਕਰਨੀ ਜ਼ਰੂਰੀ ਹੁੰਦੀ ਹੈ ?
    ਉੱਤਰ- ਡੂੰਘੀਆਂ ਜੜ੍ਹਾਂ ਅਤੇ ਘੱਟ ਡੂੰਘੀਆਂ ਜੜ੍ਹਾਂ ਵਾਲੀਆਂ ਅਤੇ ਫਲੀਦਾਰ ਅਤੇ ਗ਼ੈਰਫਲੀਦਾਰ ਫ਼ਸਲਾਂ ਦੀ ਅਦਲਾ-ਬਦਲੀ ਕਰਨੀ ਚਾਹੀਦੀ ਹੈ

    ਪ੍ਰਸ਼ਨ 2. ਜੈਵਿਕ ਪਦਾਰਥਾਂ ਦੀ ਵਧਦੀ ਮੰਗ ਦੇ ਕੀ ਕਾਰਨ ਹਨ ?
    ਉੱਤਰ- ਆਧੁਨਿਕ ਖੇਤੀ ਦੇ ਵਾਤਾਵਰਣ ਉੱਤੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਅਤੇ ਲੋਕਾਂ ਦੀ ਖ਼ਰੀਦ ਸ਼ਕਤੀ ਵਿੱਚ ਇਜ਼ਾਫ਼ਾ ਹੋਣ ਕਾਰਨ ਜੈਵਿਕ ਖਾਦ ਪਦਾਰਥਾਂ ਦੀ ਮੰਗ ਵਧੀ ਹੈ

    ਪ੍ਰਸ਼ਨ 3. ਕਿਹੜੇ ਦੇਸ਼ ਜੈਵਿਕ ਪਦਾਰਥਾਂ ਦੀ ਮੁੱਖ ਮੰਡੀ ਹਨ ?
    ਉੱਤਰ- ਅਮਰੀਕਾ, ਜਪਾਨ ਅਤੇ ਯੂਰਪੀ ਦੇਸ਼ ਜੈਵਿਕ ਖਾਧ ਪਦਾਰਥਾਂ ਦੀ ਮੁੱਖ ਮੰਡੀ ਹਨ

    ਪ੍ਰਸ਼ਨ 4. ਜੈਵਿਕ ਖੇਤੀ ਕਿਸ ਨੂੰ ਕਹਿੰਦੇ ਹਨ ?
    ਉੱਤਰ- ਜੈਵਿਕ ਖੇਤੀ ਅਜਿਹੀ ਖੇਤੀ ਹੈ ਜਿਸ ਵਿਚ ਕੁਦਰਤੀ ਸੋਮਿਆਂ ; ਜਿਵੇਂ-ਹਵਾ, ਪਾਣੀ, ਮਿੱਟੀ ਆਦਿ ਨੂੰ ਘੱਟ-ਤੋਂ-ਘੱਟ ਨੁਕਸਾਨ ਪਹੁੰਚਾਏ ਅਤੇ ਰਸਾਇਣਿਕ ਖਾਦਾਂ, ਖੇਤੀ ਜ਼ਹਿਰਾਂ, ਉਲੀਨਾਸ਼ਕਾਂ ਆਦਿ ਦੀ ਵਰਤੋਂ ਕੀਤੇ ਬਿਨਾਂ ਖੇਤੀ ਉਤਪਾਦਨ ਕਰਨਾ

    ਪ੍ਰਸ਼ਨ 5. ਜੈਵਿਕ ਮਿਆਰ ਕੀ ਹਨ ?
    ਉੱਤਰ- ਜੈਵਿਕ ਮਿਆਰ ਕਿਸੇ ਖੇਤੀ ਉਤਪਾਦਾਂ ਨੂੰ ਜੈਵਿਕ ਕਹਾਉਣ ਦੇ ਹੱਕਦਾਰ ਬਣਾਉਂਦੇ ਹਨ । ਸਾਡੇ ਦੇਸ਼ ਵਿਚ 2004 ਵਿੱਚ ਇਹ ਤੈਅ ਕੀਤੇ ਗਏ

    ਪ੍ਰਸ਼ਨ 6. ਭਾਰਤ ਵਿੱਚ ਜੈਵਿਕ ਖੇਤੀ ਲਈ ਕਿਹੜੇ ਇਲਾਕੇ ਜ਼ਿਆਦਾ ਢੁੱਕਵੇਂ ਹਨ ?
    ਉੱਤਰ- ਅਜਿਹੇ ਇਲਾਕੇ ਜਿਹੜੇ ਕੁਦਰਤੀ ਤੌਰ ਤੇ ਹੀ ਜੈਵਿਕ ਹਨ ਜਾਂ ਉਸ ਦੇ ਬਹੁਤ ਨੇੜੇ ਹਨ, ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ

    ਪ੍ਰਸ਼ਨ 7. ਕਿਹੜੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿੱਚ ਜ਼ਿਆਦਾ ਮੰਗ ਹੈ ?
    ਉੱਤਰ- ਚਾਹ, ਬਾਸਮਤੀ ਚੌਲ, ਸਬਜ਼ੀਆਂ, ਮਸਾਲੇ, ਫ਼ਲ, ਦਾਲਾਂ ਅਤੇ ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿਚ ਬਹੁਤ ਮੰਗ ਹੈ

    ਪ੍ਰਸ਼ਨ 8. ਜੈਵਿਕ ਖਾਧ ਪਦਾਰਥਾਂ ਦੀ ਮੰਗ ਕਿਹੜੇ ਦੇਸ਼ਾਂ ਵਿਚ ਵਧੇਰੇ ਹੈ ?
    ਉੱਤਰ- ਜੈਵਿਕ ਖਾਧ ਪਦਾਰਥਾਂ ਦੀ ਅਮਰੀਕਾ, ਜਾਪਾਨ ਅਤੇ ਯੂਰਪੀ ਦੇਸ਼ਾਂ ਵਿਚ ਵਧੇਰੇ ਮੰਗ ਹੈ

    ਪ੍ਰਸ਼ਨ 9. ਜੈਵਿਕ ਖੇਤੀ ਵਿਚ ਬੀਜ ਵਰਤਣ ਲਈ ਕਿਹੜੇ ਮਿਆਰ ਹਨ ?
    ਉੱਤਰ- ਬੀਜ ਪਿਛਲੀ ਜੈਵਿਕ ਫ਼ਸਲ ਵਿਚੋਂ ਹੀ ਹੋਣਾ ਚਾਹੀਦਾ ਹੈ, ਪਰ ਜੇ ਇਹ ਬੀਜ ਉਪਲੱਬਧ ਨਾ ਹੋਵੇ ਤਾਂ ਬਿਨਾਂ ਸੋਧਿਆ ਹੋਇਆ ਰਵਾਇਤੀ ਬੀਜ ਸ਼ੁਰੂ ਵਿੱਚ ਵਰਤਿਆ ਜਾ ਸਕਦਾ ਹੈ

    ਪ੍ਰਸ਼ਨ 10. ਮੱਕੀ ਵਿੱਚ ਜੈਵਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
    ਉੱਤਰ- ਮੱਕੀ ਦੀ ਫਸਲ ਦੇ ਨਾਲ ਰਵਾਂਹ ਬੀਜ ਨੂੰ 35-40 ਦਿਨਾਂ ਬਾਅਦ ਕੱਟ ਕੇ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ । ਇਸ ਤਰ੍ਹਾਂ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਹਰਾ ਚਾਰਾ ਵੀ ਮਿਲ ਜਾਂਦਾ ਹੈ

    (ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਜੈਵਿਕ ਖੇਤੀ ਦੀ ਕਿਉਂ ਲੋੜ ਪੈ ਰਹੀ ਹੈ ?
    ਉੱਤਰ- ਹਰੀ ਕ੍ਰਾਂਤੀ ਆਉਣ ਨਾਲ ਦੇਸ਼ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਗਿਆ ਪਰ ਖੇਤੀ ਜ਼ਹਿਰਾਂ, ਰਸਾਇਣਿਕ ਖਾਂਦਾ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ, ਹਵਾ, ਪਾਣੀ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ । ਕਣਕ-ਝੋਨੇ ਦੀ ਖੇਤੀ ਵਧਣ ਨਾਲ ਰਵਾਇਤੀ ਦਾਲਾਂ, ਤੇਲ ਬੀਜਾਂ ਦੀ ਕਾਸ਼ਤ ਹੇਠ ਰਕਬਾ ਘੱਟ ਗਿਆ ਹੈ । ਕਣਕ-ਝੋਨੇ ਦੇ ਫ਼ਸਲੀ ਚੱਕਰ ਦੇ ਵਿਚ ਫਸ ਕੇ ਅਸੀਂ ਖੇਤੀ ਦੇ ਦੋ ਮੁੱਢਲੇ ਅਸੂਲ-ਡੂੰਘੀਆਂ ਜੜਾਂ ਅਤੇ ਘੱਟ ਡੂੰਘੀਆਂ ਜੜਾਂ ਵਾਲੀਆਂ ਫ਼ਸਲਾਂ ਅਤੇ ਫਲੀਦਾਰ ਅਤੇ ਗੈਰ-ਫਲੀਦਾਰ ਫ਼ਸਲਾਂ ਦੇ ਅਦਲ-ਬਦਲ ਨੂੰ ਭੁਲਾ ਦਿੱਤਾ । ਬੇਲੋੜਾ ਅਤੇ ਬੇਵਕਤਾ ਯੂਰੀਆ ਮੀਂਹ ਦੇ ਪਾਣੀ ਨਾਲ ਘੁਲ ਕੇ ਜ਼ਮੀਨੀ ਪਾਣੀ ਵਿੱਚ ਜਾਣਾ ਸ਼ੁਰੂ ਹੋ ਗਿਆ | ਖੇਤੀ ਜ਼ਹਿਰਾਂ ਦਾ ਅਸਰ ਸਾਡੇ ਖਾਦ ਪਦਾਰਥਾਂ ਵਿਚ ਆਉਣ ਲਗ ਪਿਆ । ਹਰ ਖਾਣ-ਪੀਣ ਵਾਲੀ ਚੀਜ਼ ; ਜਿਵੇਂ-ਦੁੱਧ, ਕਣਕ, ਚੌਲ, ਚਾਰੇ ਆਦਿ ਵਿੱਚ ਜ਼ਹਿਰੀਲੇ ਅੰਸ਼ ਮਿਲਣੇ ਸ਼ੁਰੂ ਹੋ ਗਏ

    ਸਾਡੀ ਆਧੁਨਿਕ ਖੇਤੀ ਦੇ ਵਾਤਾਵਰਣ ਉੱਤੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਧਣ ਕਾਰਨ ਲੋਕਾਂ ਵਲੋਂ ਜੈਵਿਕ ਖਾਦ ਪਦਾਰਥਾਂ ਦੀ ਮੰਗ ਉੱਠੀ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਜੈਵਿਕ ਖੇਤੀ ਦੀ ਲੋੜ ਪੈ ਗਈ ਹੈ

    ਪ੍ਰਸ਼ਨ 2. ਜੈਵਿਕ ਖੇਤੀ ਵਿੱਚ ਖੇਤ ਦੀ ਉਪਜਾਊ ਸ਼ਕਤੀ ਨੂੰ ਕਿਵੇਂ ਬਰਕਰਾਰ ਰੱਖਿਆ ਜਾਂਦਾ ਹੈ ?
    ਉੱਤਰ- ਜੈਵਿਕ ਖੇਤੀ ਵਿੱਚ ਵਾਤਾਵਰਣ ਦਾ ਕੁਦਰਤੀ ਸੰਤੁਲਨ ਅਤੇ ਕੁਦਰਤੀ ਸੋਮਿਆਂ ਨੂੰ ਬਰਕਰਾਰ ਰੱਖਦੇ ਹੋਏ ਖੇਤੀ ਕੀਤੀ ਜਾਂਦੀ ਹੈ । ਜੈਵਿਕ ਖੇਤੀ ਵਿੱਚ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਹੇਠ ਲਿਖੇ ਕਾਰਜ ਕੀਤੇ ਜਾਂਦੇ ਹਨ-

    1.     ਜੈਵਿਕ ਖੇਤੀ ਵਿੱਚ ਕਿਸੇ ਵੀ ਤਰ੍ਹਾਂ ਦੇ ਖੇਤੀ ਜ਼ਹਿਰ, ਰਸਾਇਣਿਕ ਖ਼ਾਦ, ਕੀਟਨਾਸ਼ਕ ਆਦਿ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ

    2.     ਫ਼ਸਲੀ ਚੱਕਰ ਵਿਚ ਜ਼ਮੀਨ ਦੀ ਸਿਹਤ ਲਈ ਫਲੀਦਾਰ ਫ਼ਸਲ ਬੀਜਣੀ ਬਹੁਤ ਜ਼ਰੂਰੀ ਹੈ

    3.     ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਕੋਈ ਇਜ਼ਾਜਤ ਨਹੀਂ ਹੈ

    4.     ਖੇਤੀ ਵਿਚ ਪ੍ਰਦੂਸ਼ਿਤ ਪਾਣੀ ਜਿਵੇਂ ਸੀਵਰੇਜ਼ ਦੇ ਪਾਣੀ ਨਾਲ ਸਿੰਚਾਈ ਨਹੀਂ ਕੀਤੀ ਜਾ ਸਕਦੀ

    5.     ਕੀੜੇ-ਮਕੌੜੇ ਖ਼ਤਮ ਕਰਨ ਲਈ ਮਿੱਤਰ ਪੰਛੀਆਂ ਅਤੇ ਕੀੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ

    6.     ਜੈਵਿਕ ਖੇਤੀ ਵਿੱਚ ਜੈਨੇਟੀਕਲੀ ਬਦਲੀਆਂ ਫ਼ਸਲਾਂ ਜਿਵੇਂ ਕਿ ਬੀ. ਟੀ. ਕਿਸਮਾਂ ਦੀ ਮਨਾਹੀ ਹੈ

    ਪ੍ਰਸ਼ਨ 3. ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਿਵੇਂ ਕੀਤਾ : ਜਾਂਦਾ ਹੈ ?
    ਉੱਤਰ- ਜੈਵਿਕ ਖੇਤੀ ਵਿੱਚ ਖੇਤੀ ਜ਼ਹਿਰਾਂ ਦੀ ਵਰਤੋਂ ਤੇ ਪੂਰੀ ਤਰ੍ਹਾਂ ਮਨਾਹੀ ਹੈ । ਇਸ ਲਈ ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਰਨ ਲਈ ਕੁਦਰਤੀ ਤਰੀਕੇ ਵਰਤੇ ਜਾਂਦੇ ਹਨ । ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਮਦਦ ਲਈ ਜਾਂਦੀ ਹੈ । ਨਿੰਮ ਦੀਆਂ ਨਮੋਲੀਆਂ ਦੇ ਅਰਕ ਜਾਂ ਜੈਵਿਕ ਕੀਟਨਾਸ਼ਕਾਂ (ਬੀ. ਟੀ., ਟਰਾਈਕੋਗਰਾਮਾ) ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਜੈਵਿਕ ਉਲੀਨਾਸ਼ਕ ਜਿਵੇਂ ਕਿ ਟਰਾਈਕੋਡਰਮਾ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਫ਼ਸਲਾਂ ਦੀ ਰਲਵੀਂ ਕਾਸ਼ਤ; ਜਿਵੇਂ ਕਣਕ ਅਤੇ ਛੋਲੇ, ਵੀ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਵਿਚ ਵੀ ਸਹਾਇਕ ਹੁੰਦੀ ਹੈ

    ਪ੍ਰਸ਼ਨ 4. ਜੈਵਿਕ ਤਸਦੀਕੀਕਰਨ ਕੀ ਹੈ ਅਤੇ ਇਹ ਕੌਣ ਕਰਦਾ ਹੈ ?
    ਉੱਤਰ- ਜੈਵਿਕ ਖੇਤੀ ਦੇ ਉਤਪਾਦਾਂ ਨੂੰ ਜੇ ਅਸੀਂ ਲੇਬਲ ਕਰਕੇ ਮੰਡੀ ਵਿੱਚ ਵੇਚਣਾ ਹੋਵੇ ਜਾਂ ਬਾਹਰਲੇ ਦੇਸ਼ਾਂ ਵਿਚ ਭੇਜਣਾ ਹੋਵੇ ਤਾਂ ਇਹਨਾਂ ਉਤਪਾਦਾਂ ਦਾ ਤਸਦੀਕੀਕਰਨ ਜ਼ਰੂਰੀ ਹੁੰਦਾ ਹੈ । ਤਸਦੀਕੀਕਰਨ ਵਿੱਚ ਇਹ ਗਾਰੰਟੀ ਦਿੱਤੀ ਜਾਂਦੀ ਹੈ ਕਿ ਜੈਵਿਕ ਉਤਪਾਦਾਂ ਨੂੰ ਜੈਵਿਕ ਮਿਆਰਾਂ ਅਨੁਸਾਰ ਹੀ ਪੈਦਾ ਕੀਤਾ ਗਿਆ ਹੈ

    ਤਸਦੀਕੀਕਰਨ ਲਈ ਭਾਰਤ ਸਰਕਾਰ ਵਲੋਂ 24 ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ । ਇਹਨਾਂ ਏਜੰਸੀਆਂ ਵਿਚੋਂ ਕਿਸੇ ਇੱਕ ਏਜੰਸੀ ਵਿੱਚ ਕਿਸਾਨ ਨੂੰ ਫ਼ਾਰਮ ਭਰ ਕੇ ਰਜਿਸਟਰ ਕਰਵਾਉਣਾ ਪੈਂਦਾ ਹੈ । ਕੰਪਨੀ ਦੇ ਨਿਰੀਖਕ ਕਿਸਾਨ ਦੇ ਖੇਤਾਂ ਵਿੱਚ ਅਕਸਰ ਨਿਰੀਖਣ ਕਰਦੇ ਰਹਿੰਦੇ ਹਨ ਅਤੇ ਵੇਖਦੇ ਹਨ ਕਿ ਕਿਸਾਨ ਵਲੋਂ ਜੈਵਿਕ ਮਿਆਰਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਹੈ ਜਾਂ ਨਹੀਂ । ਇਸ ਨਿਰੀਖਣ ਵਿੱਚ ਪਾਸ ਹੋਣ ਤੇ ਹੀ ਉਪਜ ਨੂੰ ਜੈਵਿਕ ਕਰਾਰ ਦਿੱਤਾ ਜਾਂਦਾ ਹੈ । ਜੈਵਿਕ ਮਿਆਰਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ apeda.gov.in ਸਾਈਟ ਤੋਂ ਲਈ ਜਾ ਸਕਦੀ ਹੈ

    ਪ੍ਰਸ਼ਨ 5. ਜੈਵਿਕ ਖੇਤੀ ਦੇ ਕੀ ਲਾਭ ਹਨ ?
    ਉੱਤਰ- ਜੈਵਿਕ ਖੇਤੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ-

    1.     ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ

    2.     ਖੇਤੀ ਦੇ ਖ਼ਰਚੇ ਘੱਟਦੇ ਹਨ

    3.     ਜੈਵਿਕ ਖੇਤੀ ਵਿੱਚ ਉਤਪਾਦਾਂ ਦੀ ਵਧੇਰੇ ਕੀਮਤ ਮਿਲਦੀ ਹੈ

    4.     ਇਹ ਟਿਕਾਊ ਖੇਤੀ ਹੈ

    5.     ਇਸ ਨਾਲ ਰੋਜ਼ਗਾਰ ਵੱਧਦਾ ਹੈ

    6.     ਖਾਦ ਪਦਾਰਥਾਂ ਅਤੇ ਵਾਤਾਵਰਣ ਵਿੱਚ ਜ਼ਹਿਰੀਲੇ ਅੰਸ਼ਾਂ ਤੋਂ ਬਚਾਅ ਹੋ ਜਾਂਦਾ ਹੈ





    Lesson 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਕਿਸ ਚੀਜ਼ ਵਿੱਚ ਲਗੀ ਹੁੰਦੀ ਹੈ ?
    ਉੱਤਰ- ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਵਿਚ

    ਪ੍ਰਸ਼ਨ 2. ਸਾਡੀ ਖੇਤੀ ਮਸ਼ੀਨਰੀ ਦਾ ਮੁਖੀ ਕਿਸ ਨੂੰ ਮੰਨਿਆ ਜਾਂਦਾ ਹੈ ?
    ਉੱਤਰ- ਟਰੈਕਟਰ ਨੂੰ

    ਪ੍ਰਸ਼ਨ 3. ਟਰੈਕਟਰ ਨਾਲ ਚਲਣ ਵਾਲੀਆਂ ਤਿੰਨ ਮਸ਼ੀਨਾਂ ਦੇ ਨਾਂ ਦੱਸੋ
    ਉੱਤਰ- ਕਲਟੀਵੇਟਰ, ਤਵੀਆਂ, ਸੀਡ ਡਰਿੱਲ

    ਪ੍ਰਸ਼ਨ 4. ਉਹ ਕਿਹੜੀਆਂ ਮਸ਼ੀਨਾਂ ਹਨ ਜਿਨ੍ਹਾਂ ਵਿਚ ਸ਼ਕਤੀ ਸਰੋਤ ਮਸ਼ੀਨ ਦਾ ਹੀ ਹਿੱਸਾ ਹੋਵੇ ?
    ਉੱਤਰ- ਟਰੈਕਟਰ, ਇੰਜ਼ਨ, ਮੋਟਰ ਆਦਿ

    ਪ੍ਰਸ਼ਨ 5. ਟਰੈਕਟਰ ਦੀ ਓਵਰਹਾਲਿੰਗ ਕਦੋਂ ਕੀਤੀ ਜਾਣੀ ਚਾਹੀਦੀ ਹੈ ?
    ਉੱਤਰ- 4000 ਘੰਟੇ ਕੰਮ ਲੈਣ ਤੋਂ ਬਾਅਦ

    ਪ੍ਰਸ਼ਨ 6. ਟਰੈਕਟਰ ਨੂੰ ਸਟੋਰ ਕਰਨ ਸਮੇਂ ਹਮੇਸ਼ਾਂ ਕਿਹੜੇ ਗੀਅਰ ਵਿਚ ਖੜ੍ਹਾ ਕਰਨਾ ਚਾਹੀਦਾ ਹੈ ?
    ਉੱਤਰ- ਨਿਊਟਰਲ ਗੀਅਰ ਵਿਚ

    ਪ੍ਰਸ਼ਨ 7. ਟਰੈਕਟਰ ਦੇ ਬੈਟਰੀ ਟਰਮੀਨਲ ਨੂੰ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
    ਉੱਤਰ- ਪੈਟਰੋਲੀਅਮ ਜੈਲੀ ਦਾ

    ਪ੍ਰਸ਼ਨ 8. ਬੀਜਾਈ ਵਾਲੀਆਂ ਮਸ਼ੀਨਾਂ ਵਿੱਚੋਂ ਬੀਜ/ਖਾਦ ਕੱਢ ਕੇ ਅਤੇ ਚੰਗੀ ਤਰ੍ਹਾਂ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
    ਉੱਤਰ- ਪੁਰਾਣੇ ਤੇਲ ਦਾ ਲੇਪ ਕਰ ਦੇਣਾ ਚਾਹੀਦਾ ਹੈ

    ਪ੍ਰਸ਼ਨ 9. ਮਿੱਟੀ ਵਿੱਚ ਚੱਲਣ ਵਾਲੀਆਂ ਮਸ਼ੀਨਾਂ ਦੇ ਪੁਰਜ਼ਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਕੀ ਕਰੋਗੇ ?
    ਉੱਤਰ- ਗਰੀਸ ਜਾਂ ਪੁਰਾਣੇ ਤੇਲ ਦਾ ਲੇਪ ਕਰਨਾ ਚਾਹੀਦਾ ਹੈ

    ਪ੍ਰਸ਼ਨ 10. ਸਪਰੇਅ ਪੰਪ ਨੂੰ ਵਰਤਣ ਤੋਂ ਬਾਅਦ ਪੰਪ ਨੂੰ ਖ਼ਾਲੀ ਕਰਕੇ ਕਿਉਂ ਚਲਾਉਣਾ ਚਾਹੀਦਾ ਹੈ ?
    ਉੱਤਰ- ਇਸ ਤਰ੍ਹਾਂ ਪਾਈਪਾਂ ਵਿਚੋਂ ਰਹਿ ਗਿਆ ਪਾਣੀ ਨਿਕਲ ਜਾਂਦਾ ਹੈ

    (ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ?
    ਉੱਤਰ- ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਚਲਾਉਣ ਵਾਲੀਆਂ ਜਿਵੇਂ : ਟਰੈਕਟਰ, ਖੇਤੀ ਸੰਦ ਜਿਵੇਂ-ਤਵੀਆਂ, ਸਵੈ ਚਾਲਿਤ ਮਸ਼ੀਨਾਂ ; ਜਿਵੇਂਕੰਬਾਈਨ ਹਾਰਵੈਸਟਰ ਆਦਿ

    ਪ੍ਰਸ਼ਨ 2. ਟਰੈਕਟਰ ਦੀ ਸੰਭਾਲ ਲਈ ਕਿੰਨੇ ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਹੈ ?
    ਉੱਤਰ- ਟਰੈਕਟਰ ਦੀ ਸੰਭਾਲ ਲਈ 10 ਘੰਟੇ, 50 ਘੰਟੇ, 125 ਘੰਟੇ, 250 ਘੰਟੇ, 500 ਘੰਟੇ ਅਤੇ 1000 ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਅਤੇ 4000 ਘੰਟੇ ਕੰਮ ਲੈਣ ਤੋਂ ਬਾਅਦ ਓਵਰਹਾਲ ਕਰਵਾਉਣਾ ਚਾਹੀਦਾ ਹੈ

    ਪ੍ਰਸ਼ਨ 3. ਜੇਕਰ ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨਾ ਹੈ ਤਾਂ ਟਾਇਰਾਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ?
    ਉੱਤਰ- ਟਰੈਕਟਰ ਨੂੰ ਲੱਕੜ ਦੇ ਗੁਟਕਿਆਂ ਉੱਪਰ ਚੁੱਕ ਦੇਣਾ ਚਾਹੀਦਾ ਹੈ ਅਤੇ ਟਾਇਰਾਂ ਵਿੱਚ ਹਵਾ ਵੀ ਘੱਟ ਕਰ ਦੇਣੀ ਚਾਹੀਦੀ ਹੈ

    ਪ੍ਰਸ਼ਨ 4. ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਵੇਲੇ, ਬੈਟਰੀ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
    ਉੱਤਰ- ਜੇਕਰ ਟਰੈਕਟਰ ਨੂੰ ਲੰਮੇ ਸਮੇਂ ਤੱਕ ਖੜਾ ਕਰਨਾ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ

    ਪ੍ਰਸ਼ਨ 5. ਟਰੈਕਟਰ ਦੀ ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੀ ਸੰਭਾਲ ਬਾਰੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
    ਉੱਤਰ- ਜੇਕਰ ਧੂਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੇ ਮੂੰਹ ‘ਤੇ ਢੱਕਣ ਨਾ ਹੋਵੇ ਤਾਂ ਕਿਸੇ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਨਮੀ ਅੰਦਰ ਨਹੀਂ ਜਾ ਸਕਦੀ

    ਪ੍ਰਸ਼ਨ 6. ਕੰਮ ਦੇ ਦਿਨਾਂ ਵਿੱਚ ਮਸ਼ੀਨ ਦੇ ਧੁਰਿਆਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
    ਉੱਤਰ- ਕੰਮ ਦੇ ਦਿਨਾਂ ਵਿੱਚ ਹਰ 4-6 ਘੰਟੇ ਮਸ਼ੀਨ ਚੱਲਣ ਪਿੱਛੋਂ ਧੁਰਿਆਂ ਦੇ ਸਿਰਿਆਂ ’ਤੇ ਬੁੱਸ਼ਾਂ ਵਿਚ ਤੇਲ ਜਾਂ ਗਰੀਸ ਦੇਣੀ ਚਾਹੀਦੀ ਹੈ । ਜੇਕਰ ਬਾਲ ਬੈਰਿੰਗ ਫਿੱਟ ਹੋਣ ਤਾਂ ਤਿੰਨ-ਚਾਰ ਦਿਨਾਂ ਬਾਅਦ ਗਰੀਸ ਦੇਣੀ ਚਾਹੀਦੀ ਹੈ

    ਪ੍ਰਸ਼ਨ 7. ਬਿਜਾਈ ਵਾਲੀਆਂ ਮਸ਼ੀਨਾਂ ਦੇ ਬੀਜ ਅਤੇ ਖਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਕਿਉਂ ਜ਼ਰੂਰੀ ਹਨ?
    ਉੱਤਰ- ਖਾਦਾਂ ਰਸਾਇਣਿਕ ਪਦਾਰਥ ਹੁੰਦੀਆਂ ਹਨ ਜੋ ਡੱਬੇ ਨਾਲ ਕਿਰਿਆ ਕਰਕੇ ਉਸ ਨੂੰ ਖਾ ਜਾਂਦੀਆਂ ਹਨ । ਇਸ ਲਈ ਬੀਜ ਅਤੇ ਖ਼ਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਚਾਹੀਦੇ ਹਨ

    ਪਸ਼ਨ 8. ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਿਉਂ ਕਰਨਾ ਚਾਹੀਦਾ ਹੈ ?
    ਉੱਤਰ- ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਚੂਹੇ ਇਥੇ ਆਪਣਾ ਘਰ ਨਾ ਬਣਾ ਲੈਣ, ਚੂਹੇ ਕੰਬਾਈਨ ਵਿਚ ਬਿਜਲੀ ਦੀਆਂ ਤਾਰਾਂ ਆਦਿ ਨੂੰ ਅਤੇ ਪਾਈਪਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ

    ਪ੍ਰਸ਼ਨ 9. ਕੰਬਾਈਨ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ?
    ਉੱਤਰ- ਕੰਬਾਈਨ ਨੂੰ ਨਮੀ ਕਾਰਨ ਜੰਗ ਲੱਗਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਸ਼ੈਡ ਅੰਦਰ ਖੜਾ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ । ਜੇ ਕਿਸੇ ਜਗ੍ਹਾ ਤੋਂ ਰੰਗ ਲੱਥ ਗਿਆ ਹੋਵੇ ਤਾਂ ਕਰ ਦੇਣਾ ਚਾਹੀਦਾ ਹੈ

    ਪ੍ਰਸ਼ਨ 10. ਸਟੋਰ ਕਰਨ ਵੇਲੇ ਮਸ਼ੀਨ ਦਾ ਮਿੱਟੀ ਨਾਲ ਸੰਪਰਕ ਨਾ ਰਹੇ, ਇਸ ਲਈ ਕੀ ਕਰੋਗੇ ?
    ਉੱਤਰ- ਮਿੱਟੀ ਵਿਚ ਚੱਲਣ ਵਾਲੀਆਂ ਮਸ਼ੀਨਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਧੋ ਕੇ ਸਾਫ਼ ਕਰਨਾ ਚਾਹੀਦਾ ਹੈ ਅਤੇ ਜੰਗਾਲ ਤੋਂ ਬਚਾਉਣ ਲਈ ਗਰੀਸ ਜਾਂ ਪੁਰਾਣੇ ਤੇਲ ਦਾ ਲੇਪ ਜ਼ਰੂਰ ਕਰ ਦੇਣਾ ਚਾਹੀਦਾ ਹੈ

    (ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

    ਪ੍ਰਸ਼ਨ 1. ਖੇਤੀ ਮਸ਼ੀਨਰੀ ਅਤੇ ਸਾਂਭ-ਸੰਭਾਲ ਦੀ ਲੋੜ ਕਿਉਂ ਹੈ ?
    ਉੱਤਰ- ਖੇਤੀਬਾੜੀ ਤੋਂ ਵੱਧ ਉਪਜ ਲੈਣ ਵਿਚ ਅਤੇ ਵੱਧ ਆਮਦਨ ਪ੍ਰਾਪਤ ਕਰਨ ਲਈ ਖੇਤੀਬਾੜੀ ਮਸ਼ੀਨਰੀ ਦਾ ਬਹੁਤ ਯੋਗਦਾਨ ਹੈ । ਜ਼ਮੀਨ ਤੋਂ ਬਾਅਦ ਸਭ ਤੋਂ ਵੱਧ ਪੂੰਜੀ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਤੇ ਲਗੀ ਹੁੰਦੀ ਹੈ । ਜੇਕਰ ਇੰਨੀ ਮਹਿੰਗੀ ਮਸ਼ੀਨਰੀ ਦੀ ਚੰਗੀ ਤਰ੍ਹਾਂ ਦੇਖ-ਭਾਲ ਨਾ ਕੀਤੀ ਜਾਵੇ ਤਾਂ ਸਮੇਂ ‘ਤੇ ਇਸ ਤੋਂ ਪੂਰਾ ਲਾਭ ਨਹੀਂ ਮਿਲ ਸਕੇਗਾ । ਚੰਗੀ ਅਤੇ ਸੁਚੱਜੀ ਦੇਖਭਾਲ ਅਤੇ ਸੰਭਾਲ ਕੀਤੀ ਜਾਵੇ ਤਾਂ ਮਸ਼ੀਨਰੀ ਦੀ ਉਮਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ । ਮਸ਼ੀਨਰੀ ਦੇ ਖ਼ਰਾਬ ਹੋਣ ਨਾਲ ਇਸ ਦੀ ਮੁਰੰਮਤ ਤੇ ਵਾਧੂ ਖ਼ਰਚਾ ਹੋਵੇਗਾ । ਅਗਲੇ ਸੀਜ਼ਨ ਵਿਚ ਮਸ਼ੀਨ ਤਿਆਰ-ਬਰ-ਤਿਆਰ ਮਿਲੇ ਇਸ ਲਈ ਪਹਿਲੇ ਸੀਜ਼ਨ ਦੇ ਅੰਤ ਵਿੱਚ ਮਸ਼ੀਨ ਦੀ ਚੰਗੀ ਤਰ੍ਹਾਂ ਸਫ਼ਾਈ ਕਰਕੇ ਸੰਭਾਲ ਕਰਨੀ ਚਾਹੀਦੀ ਹੈ

    ਪ੍ਰਸ਼ਨ 2. ਟਰੈਕਟਰ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
    ਉੱਤਰ- ਟਰੈਕਟਰ ਦੀ ਸਾਂਭ-ਸੰਭਾਲ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ

    ·   ਟਰੈਕਟਰ ਨੂੰ ਚੰਗੀ ਤਰ੍ਹਾਂ ਧੋ ਕੇ, ਸਾਫ਼ ਕਰਕੇ ਸ਼ੈਡ ਅੰਦਰ ਖੜ੍ਹਾ ਕਰਨਾ ਚਾਹੀਦਾ ਹੈ

    ·   ਜੇਕਰ ਕੋਈ ਛੋਟੀ-ਮੋਟੀ ਮੁਰੰਮਤ ਹੋਣ ਵਾਲੀ ਹੋਵੇ ਜਾਂ ਕਿਸੇ ਪਾਈਪ ਆਦਿ ਤੋਂ ਤੇਲ ਲੀਕ ਕਰਦਾ ਹੋਵੇ ਤਾਂ ਇਸ ਨੂੰ ਠੀਕ ਕਰ ਲੈਣਾ ਚਾਹੀਦਾ ਹੈ । ਇੰਜਨ ਵਿਚ ਦੱਸੀ ਹੋਈ ਨਿਸ਼ਾਨੀ ਤੱਕ ਮੁਬਿਲ ਆਇਲ ਦਾ ਲੈਵਲ ਹੋਣਾ ਚਾਹੀਦਾ ਹੈ

    ·   ਸਾਰੇ ਗਰੀਸ ਵਾਲੇ ਪੁਆਂਇੰਟ ਚੰਗੀ ਤਰ੍ਹਾਂ ਡੀਜ਼ਲ ਨਾਲ ਸਾਫ਼ ਕਰਨੇ ਚਾਹੀਦੇ ਹਨ, ਪੁਰਾਣੀ ਗਰੀਸ ਕੱਢ ਦੇਣੀ ਚਾਹੀਦੀ ਹੈ ਅਤੇ ਨਵੀਂ ਗਰੀਸ ਨਾਲ ਭਰ ਦੇਣੇ ਚਾਹੀਦੇ ਹਨ

    ·   ਬੈਟਰੀ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਇਸਦੇ ਟਰਮੀਨਲਾਂ ਨੂੰ ਸਾਫ਼ ਕਰਕੇ ਪੈਟਰੋਲੀਅਮ ਜੈਲੀ ਦਾ ਲੇਪ ਲਗਾ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਲੰਮੇ ਸਮੇਂ ਤੱਕ ਟਰੈਕਟਰ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਬੈਟਰੀ ਦੀ ਤਾਰ ਅਲੱਗ ਕਰ ਦੇਣੀ ਚਾਹੀਦੀ ਹੈ ਪਰ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ

    ·   ਟਾਇਰਾਂ ਅਤੇ ਬੈਟਰੀ ਦੀ ਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿੱਚ ਇਕ-ਦੋ ਵਾਰ ਸਟਾਰਟ ਕਰਕੇ ਥੋੜ੍ਹਾ ਚਲਾ ਲੈਣਾ ਚਾਹੀਦਾ ਹੈ

    ·   ਲੰਬੇ ਸਮੇਂ ਤੱਕ ਟਰੈਕਟਰ ਨੂੰ ਖੜ੍ਹਾ ਰੱਖਣਾ ਹੋਵੇ ਤਾਂ ਟਰੈਕਟਰ ਨੂੰ ਲੱਕੜ ਦੇ ਗੁਟਕਿਆਂ, ਉੱਪਰ ਚੁੱਕ ਦੇਣਾ ਚਾਹੀਦਾ ਹੈ ਅਤੇ ਟਾਇਰਾਂ ਦੀ ਹਵਾ ਘੱਟ ਕਰ ਦੇਣੀ ਚਾਹੀਦੀ ਹੈ

    ·   ਟਰੈਕਟਰ ਨੂੰ ਨਿਊਟਰਲ ਗੀਅਰ ਵਿਚ ਹੀ ਖੜ੍ਹਾ ਰੱਖਣਾ ਚਾਹੀਦਾ ਹੈ, ਸਵਿਚ ਨੂੰ ਬੰਦ ਕਰਕੇ ਅਤੇ ਪਾਰਕਿੰਗ ਬਰੇਕ ਲਗਾ ਕੇ ਖੜ੍ਹਾ ਕਰਨਾ ਚਾਹੀਦਾ ਹੈ

    ·   ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੇ ਮੂੰਹ ਤੇ ਢੱਕਣ ਨਾ ਹੋਵੇ ਤਾਂ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਨਮੀ ਅੰਦਰ ਨਹੀਂ ਜਾਵੇਗੀ

    ·   ਏਅਰ ਕਲੀਨਰ ਨੂੰ ਕੁਝ ਸਮੇਂ ਬਾਅਦ ਸਾਫ਼ ਕਰਦੇ ਰਹਿਣਾ ਚਾਹੀਦਾ ਹੈ

    ਪ੍ਰਸ਼ਨ 3. ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹੀ ਕਿਉਂ ਕਰ ਲੈਣੀ ਚਾਹੀਦੀ ਹੈ ?
    ਉੱਤਰ- ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਸਟੋਰ ਕਰਨ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ । ਇਸ ਤਰ੍ਹਾਂ ਮਸ਼ੀਨ ਅਗਲੇ ਸੀਜ਼ਨ ਦੇ ਸ਼ੁਰੂ ਵਿਚ ਤਿਆਰ-ਬਰਤਿਆਰ ਮਿਲਦੀ ਹੈ ਤੇ ਸਮਾਂ ਨਸ਼ਟ ਨਹੀਂ ਹੁੰਦਾ ਤੇ ਪਰੇਸ਼ਾਨੀ ਵੀ ਨਹੀਂ ਹੁੰਦੀ । ਸੀਜਨ ਦੇ ਖ਼ਤਮ ਹੋਣ ਤੇ ਸਾਨੂੰ ਉਸ ਦੇ ਕਿਹੜੇ ਪੁਰਜ਼ੇ ਜਾਂ ਹਿੱਸੇ ਵਿਚ ਨੁਕਸ ਦੀ ਗੁੰਜ਼ਾਇਸ਼ ਹੈ, ਪਤਾ ਹੁੰਦਾ ਹੈ । ਜੇਕਰ ਮੁਰੰਮਤ ਨਹੀਂ ਕੀਤੀ ਜਾਵੇਗੀ ਤਾਂ ਅਗਲੇ ਸੀਜ਼ਨ ਦੇ ਸ਼ੁਰੂ ਹੋਣ ਤੇ ਸਾਨੂੰ ਇਹ ਕਈ ਵਾਰ ਯਾਦ ਵੀ ਨਹੀਂ ਰਹਿੰਦਾ ਕਿ ਕਿਹੜੇ ਪੁਰਜੇ ਜਾਂ ਹਿੱਸੇ ਮੁਰੰਮਤ ਕਰਨ ਵਾਲੇ ਹਨ । ਇਸ ਲਈ ਸੀਜ਼ਨ ਦੇ ਖ਼ਤਮ ਹੁੰਦੇ ਹੀ ਮੁਰੰਮਤ ਕਰਕੇ ਹੀ ਮਸ਼ੀਨ ਸਟੋਰ ਕਰਨੀ ਚਾਹੀਦੀ ਹੈ

    ਪ੍ਰਸ਼ਨ 4. ਬੈਟਰੀ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
    ਉੱਤਰ- ਬੈਟਰੀ ਦੀ ਸਾਂਭ-ਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿਚ ਇੱਕ-ਦੋ ਵਾਰ ਸਟਾਰਟ ਕਰਕੇ ਚਲਾ ਲੈਣਾ ਚਾਹੀਦਾ ਹੈ । ਬੈਟਰੀ ਨੂੰ ਗਰਮ ਪਾਣੀ ਨਾਲ ਸਾਫ਼ ਕਰਕੇ ਬੈਟਰੀ ਦੇ ਟਰਮੀਨਲਾਂ ਤੇ ਪੈਟਰੋਲੀਅਮ ਜੈਲੀ ਦਾ ਲੇਪ ਕਰ ਲੈਣਾ ਚਾਹੀਦਾ ਹੈ । ਲੰਬੇ ਸਮੇਂ ਤੱਕ ਬੈਟਰੀ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਪਰ ਬੈਟਰੀ ਨੂੰ ਵਿੱਚ-ਵਿੱਚ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ

    ਪ੍ਰਸ਼ਨ 5. ਕੰਬਾਈਨ ਹਾਰਵੈਸਟਰ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
    ਉੱਤਰ- ਕੰਬਾਈਨ ਦੀ ਦੇਖ-ਭਾਲ ਵੀ ਟਰੈਕਟਰ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ ਪਰ ਇਸ ਵਿੱਚ ਕੁਝ ਹੋਰ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਜੋ ਹੇਠ ਲਿਖੀਆਂ ਹਨ
    1. ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਵਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਚੂਹੇ ਇੱਥੇ ਆਪਣਾ ਘਰ ਨਾ ਬਣਾ ਲੈਣ, ਚੁਹੇ ਕੰਬਾਈਨ ਵਿਚ ਬਿਜਲੀ ਦੀਆਂ ਤਾਰਾਂ ਆਦਿ ਨੂੰ ਅਤੇ ਪਾਈਪਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ

    2. ਕੰਬਾਈਨ ਨੂੰ ਨਮੀ ਕਾਰਨ ਜੰਗ ਲੱਗਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਸ਼ੈਡ ਅੰਦਰ ਖੜ੍ਹਾ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ । ਜੇ ਕਿਸੇ ਜਗ੍ਹਾ ਤੋਂ ਰੰਗ ਲੱਥ ਗਿਆ ਹੋਵੇ ਤਾਂ ਕਰ ਦੇਣਾ ਚਾਹੀਦਾ ਹੈ

    3. ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਸਟੋਰ ਕਰਨ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ । ਇਸ ਤਰ੍ਹਾਂ ਮਸ਼ੀਨ ਅਗਲੇ ਸੀਜ਼ਨ ਦੇ ਸ਼ੁਰੂ ਵਿਚ ਤਿਆਰ-ਬਰ ਤਿਆਰ ਮਿਲਦੀ ਹੈ ਤੇ ਸਮਾਂ ਨਸ਼ਟ ਨਹੀਂ ਹੁੰਦਾ ਤੇ ਪਰੇਸ਼ਾਨੀ ਵੀ ਨਹੀਂ ਹੁੰਦੀ । ਸੀਜ਼ਨ ਦੇ ਖ਼ਤਮ ਹੋਣ ਤੇ ਸਾਨੂੰ ਉਸ ਦੇ ਕਿਹੜੇ ਪੁਰਜ਼ੇ ਜਾਂ ਹਿੱਸੇ ਵਿਚ ਨੁਕਸ ਦੀ ਗੁੰਜ਼ਾਇਸ਼ ਹੈ, ਪਤਾ ਹੁੰਦਾ ਹੈ । ਜੇਕਰ ਮੁਰੰਮਤ ਨਹੀਂ ਕੀਤੀ ਜਾਵੇਗੀ ਤਾਂ ਅਗਲੇ ਸੀਜ਼ਨ ਦੇ ਸ਼ੁਰੂ ਹੋਣ ਤੇ ਸਾਨੂੰ ਇਹ ਕਈ ਵਾਰ ਯਾਦ ਵੀ ਨਹੀਂ ਰਹਿੰਦਾ ਕਿ ਕਿਹੜੇ ਪੁਰਜੇ ਜਾਂ ਹਿੱਸੇ ਮੁਰੰਮਤ ਕਰਨ ਵਾਲੇ ਹਨ । ਇਸ ਲਈ ਸੀਜ਼ਨ ਦੇ ਖ਼ਤਮ ਹੁੰਦੇ ਹੀ ਮੁਰੰਮਤ ਕਰਕੇ ਹੀ ਮਸ਼ੀਨ ਸਟੋਰ ਕਰਨੀ ਚਾਹੀਦੀ ਹੈ
    ਜੇ ਕਰ ਉਸ ਸਮੇਂ ਸੰਭਵ ਨਾ ਹੋਵੇ ਤਾਂ ਪੁਰਜਿਆਂ ਦੀ ਲਿਸਟ ਬਣਾ ਲੈਣੀ ਚਾਹੀਦੀ ਹੈ ਤੇ ਵਿਹਲੇ ਸਮੇਂ ਮੁਰੰਮਤ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ

    4. ਸਾਰੀਆਂ ਬੈਲਟਾਂ ਉਤਾਰ ਕੇ ਨਿਸ਼ਾਨ ਚਿੰਨ੍ਹ ਲਾ ਕੇ ਸਾਂਭ ਲਉ ਤਾਂ ਕਿ ਦੁਬਾਰਾ ਵਰਤੋਂ ਸੌਖੀ ਹੋ ਜਾਵੇ

    5. ਚੈਨਾਂ ਨੂੰ ਵੀ ਡੀਜ਼ਲ ਨਾਲ ਸਾਫ਼ ਕਰਕੇ ਗਰੀਸ ਲਾ ਦੇਣੀ ਚਾਹੀਦੀ ਹੈ

    6. ਰਗੜ ਖਾਣ ਵਾਲੇ ਹਿੱਸਿਆਂ ਨੂੰ ਤੇਲ ਦੇਣਾ ਚਾਹੀਦਾ ਹੈ ਅਤੇ ਗਰੀਸ ਵਾਲੇ ਹਿੱਸਿਆਂ ਨੂੰ ਸਾਫ਼ ਕਰਕੇ, ਨਵੀਂ ਗਰੀਸ ਭਰ ਦੇਣੀ ਚਾਹੀਦੀ ਹੈ


    Lesson 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਫ਼ਲ ਅਤੇ ਸਬਜ਼ੀਆਂ ਦੀ ਨਿੱਗਰਤਾ ਕਿਸ ਯੰਤਰ ਨਾਲ ਮਾਪੀ ਜਾਂਦੀ ਹੈ ?
    ਉੱਤਰ- ਨਿੱਗਰਤਾ ਮਾਪਣ ਦਾ ਯੰਤਰ ਪੈਨਟਰੋਮੀਟਰ ਹੈ

    ਪ੍ਰਸ਼ਨ 2. ਰੀਫਰੈਕਟੋਮੀਟਰ ਯੰਤਰ ਕਿਸ ਮਾਪਦੰਡ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ?
    ਉੱਤਰ- ਮਿਠਾਸ ਦੀ ਮਾਤਰਾ ਦਾ ਪਤਾ ਲਗਾਉਣ ਲਈ

    ਪ੍ਰਸ਼ਨ 3. ਕਿੰਨੇ ਪ੍ਰਤੀਸ਼ਤ ਫ਼ਲਾਂ ਦੀ ਪੈਦਾਵਾਰ ਮੰਡੀਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ ?
    ਉੱਤਰ- 25-30%.

    ਪ੍ਰਸ਼ਨ 4. ਮੋਮ ਦੀ ਤਹਿ ਕਿਸ ਫ਼ਲ ਤੇ ਚੜ੍ਹਾਉਣਾ ਲਾਹੇਵੰਦ ਹੈ ?
    ਉੱਤਰ- ਨਿੰਬੂ ਜਾਤੀ ਦੇ ਫ਼ਲ (ਕਿੰਨੂ), ਸੇਬ ਅਤੇ ਨਾਸ਼ਪਤੀ

    ਪ੍ਰਸ਼ਨ 5. ਸ਼ੀਤ ਭੰਡਾਰ ਕਰਨ ਲਈ ਆਲੂ, ਕਿੰਨੂ ਨੂੰ ਕਿੰਨੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ?
    ਉੱਤਰ- ਆਲੂ ਲਈ 1 ਤੋਂ 2 ਡਿਗਰੀ ਸੈਂਟੀਗਰੇਡ ਅਤੇ ਕਿੰਨੂ ਲਈ 4 ਤੋਂ 6 ਡਿਗਰੀ ਸੈਂਟੀਗਰੇਡ

    ਪ੍ਰਸ਼ਨ 6. ਪਿਆਜ਼ ਨੂੰ ਸ਼ੀਤ ਭੰਡਾਰ ਕਰਨ ਲਈ ਕਿੰਨੀ ਨਮੀ ਦੀ ਜ਼ਰੂਰਤ ਹੁੰਦੀ ਹੈ ?
    ਉੱਤਰ- 65-70%.

    ਪ੍ਰਸ਼ਨ 7. ਕਿਹੜੇ ਫ਼ਲਾਂ ਵਿੱਚ ਮਿਠਾਸ/ਖਟਾਸ ਅਨੁਪਾਤ ਦੇ ਆਧਾਰ ਤੇ ਪੱਕਣ ਦੀ ਅਵਸਥਾ ਨੂੰ ਪਛਾਣਿਆ ਜਾਂਦਾ ਹੈ?
    ਉੱਤਰ- ਅੰਗੂਰ ਅਤੇ ਨਿੰਬੂ ਜਾਤੀ ਦੇ ਫ਼ਲ, ਜਿਵੇਂ- ਸੰਗਤਰਾ, ਕਿੰਨੂ ਆਦਿ

    ਪ੍ਰਸ਼ਨ 8. ਉਪਜ ਦੀ ਢੋਆ-ਢੁਆਈ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
    ਉੱਤਰ- ਟਰੱਕ ਦੀ ਫਰਸ਼ ਤੇ ਪਰਾਲੀ ਦੀ ਤਹਿ ਵਿਛਾਉਣੀ ਚਾਹੀਦੀ ਹੈ । ਉਪਜ ਉਪਰ ਕਿਸੇ ਵੀ ਤਰ੍ਹਾਂ ਦਾ ਭਾਰ ਨਹੀਂ ਪਾਉਣਾ ਚਾਹੀਦਾ ਹੈ

    ਪ੍ਰਸ਼ਨ 9. ਫ਼ਲਾਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਹਾਨੀਕਾਰਕ ਰਸਾਇਣ ਦਾ ਕੀ ਨਾਮ ਹੈ ?
    ਉੱਤਰ- ਕੈਲਸ਼ੀਅਮ ਕਾਰਬਾਈਡ

    ਪ੍ਰਸ਼ਨ 10. ਫ਼ਲਾਂ ਨੂੰ ਪਕਾਉਣ ਲਈ ਅੰਤਰ-ਰਾਸ਼ਟਰੀ ਪੱਧਰ ਦੀ ਮਨਜ਼ੂਰਸ਼ੁਦਾ ਤਕਨੀਕ ਦਾ ਨਾਮ ਲਿਖੋ
    ਉੱਤਰ- ਇਥੀਲੀਨ ਗੈਸ ਨਾਲ ਪਕਾਉਣਾ

    (ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
    ਉੱਤਰ- ਦਰਜਾਬੰਦੀ ਪ੍ਰਚੱਲਤ ਮੰਡੀਆਂ ਦੀ ਲੋੜ ਮੁਤਾਬਿਕ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਆਕਾਰ, ਭਾਰ, ਰੰਗ ਆਦਿ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਮੁਨਾਫ਼ਾ ਵਧੇਰੇ ਲਿਆ ਜਾ ਸਕਦਾ ਹੈ

    ਪ੍ਰਸ਼ਨ 2. ਤੁੜਾਈ ਉਪਰੰਤ ਉਪਜ ਨੂੰ ਇਕਦਮ ਠੰਡਾ ਕਿਉਂ ਕਰਨਾ ਚਾਹੀਦਾ ਹੈ ?
    ਉੱਤਰ- ਉਪਜ ਨੂੰ ਤੁੜਾਈ ਤੋਂ ਬਾਅਦ ਚੰਗੀ ਤਰ੍ਹਾਂ ਠੰਡਾ ਕਰਨ ਨਾਲ ਇਸ ਦੀ ਉਮਰ ਵਿਚ ਵਾਧਾ ਹੁੰਦਾ ਹੈ । ਉਪਜ ਨੂੰ ਠੰਡੇ ਪਾਣੀ, ਠੰਡੀ ਹਵਾ ਨਾਲ ਠੰਡਾ ਕੀਤਾ ਜਾਂਦਾ ਹੈ

    ਪ੍ਰਸ਼ਨ 3. ਫ਼ਲ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਦੇ ਲਾਭ ਲਿਖੋ
    ਉੱਤਰ- ਜਦੋਂ ਫ਼ਸਲ ਦੀ ਆਮਦ ਵਧੇਰੇ ਹੁੰਦੀ ਹੈ ਤਾਂ ਆਮਦਨ ਘੱਟ ਹੁੰਦੀ ਹੈ । ਇਸ ਲਈ ਫ਼ਸਲ ਨੂੰ ਸਟੋਰ ਕਰ ਕੇ ਬਾਅਦ ਵਿੱਚ ਵੇਚੇ ਜਾਣ ਤੇ ਵਧੇਰੇ ਲਾਭ ਲਿਆ ਜਾ ਸਕਦਾ ਹੈ

    ਪ੍ਰਸ਼ਨ 4. ਪੈਨਟਰੋਮੀਟਰ ਅਤੇ ਰੀਫਰੈਕਟਰੋਮੀਟਰ ਕਿਸ ਕੰਮ ਆਉਂਦੇ ਹਨ ?
    ਉੱਤਰ- ਫ਼ਲ ਦੀ ਨਿੱਗਰਤਾ ਨੂੰ ਮਾਪਣ ਲਈ ਪੈਨਟਰੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਫਰੈਕਟਰੋਮੀਟਰ ਦੀ ਵਰਤੋਂ ਮਿਠਾਸ ਦੀ ਮਾਤਰਾ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ

    ਪ੍ਰਸ਼ਨ 5. ਵਪਾਰਿਕ ਪੱਧਰ ਤੇ ਫ਼ਲਾਂ-ਸਬਜ਼ੀਆਂ ਦੀ ਦਰਜਾਬੰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
    ਉੱਤਰ- ਵਪਾਰਿਕ ਪੱਧਰ ਤੇ ਫ਼ਲ ਅਤੇ ਸਬਜ਼ੀਆਂ ਦਾ ਆਕਾਰ ਅਤੇ ਭਾਰ ਮਾਪਣ ਲਈ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ

    ਪ੍ਰਸ਼ਨ 6. ਉਪਜ ਨੂੰ ਤੁੜਾਈ ਤੋਂ ਬਾਅਦ ਠੰਡਾ ਕਰਨਾ ਕਿਉਂ ਜ਼ਰੂਰੀ ਹੈ ?
    ਉੱਤਰ- ਉਪਜ ਦੀ ਤੁੜਾਈ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਠੰਡਾ ਕਰਨਾ ਚਾਹੀਦਾ ਹੈ । ਇਸ ਨਾਲ ਉਪਜ ਦੀ ਉਮਰ ਵਿਚ ਵਾਧਾ ਹੁੰਦਾ ਹੈ । ਉਪਜ ਦੇ ਮੁਤਾਬਿਕ ਇਸ ਨੂੰ ਠੰਡੇ ਪਾਣੀ ਜਾਂ ਠੰਡੀ ਹਵਾ ਨਾਲ ਠੰਡਾ ਕੀਤਾ ਜਾਂਦਾ ਹੈ

    ਪ੍ਰਸ਼ਨ 7. ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾ ਸਕਦੀ ਹੈ ?
    ਉੱਤਰ- ਦਰਜਾਬੰਦੀ ਪ੍ਰਚੱਲਤ ਮੰਡੀਆਂ ਦੀ ਲੋੜ ਮੁਤਾਬਿਕ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਆਕਾਰ, ਭਾਰ, ਰੰਗ ਆਦਿ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਮੁਨਾਫ਼ਾ ਵਧੇਰੇ ਲਿਆ ਜਾ ਸਕਦਾ ਹੈ

    ਪ੍ਰਸ਼ਨ 8. ਕਿਹੜੇ ਫ਼ਲਾਂ ਨੂੰ ਇਥਲੀਨ ਗੈਸ ਨਾਲ ਪਕਾਇਆ ਜਾ ਸਕਦਾ ਹੈ ?
    ਉੱਤਰ- ਇਥਲੀਨ ਗੈਸ ਨਾਲ ਫ਼ਲਾਂ ਨੂੰ ਪਕਾਉਣਾ ਵਪਾਰਕ ਪੱਧਰ ‘ਤੇ ਪਕਾਉਣ ਦੀ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ । ਇਸ ਨਾਲ ਕਈ ਫ਼ਲਾਂ ਨੂੰ ਪਕਾਇਆ ਜਾਂਦਾ ਹੈ; ਜਿਵੇਂ- ਕੇਲਾ, ਨਾਸ਼ਪਤੀ, ਟਮਾਟਰ ਆਦਿ

    ਪ੍ਰਸ਼ਨ 9. ਟਮਾਟਰ ਨੂੰ ਤੋੜਨ ਲਈ ਕਿਹੜੇ ਮਾਪਦੰਡ ਵਰਤੇ ਜਾਂਦੇ ਹਨ ?
    ਉੱਤਰ- ਇਸ ਕੰਮ ਲਈ ਰੰਗ ਚਾਰਟ ਦੀ ਵਰਤੋਂ ਕੀਤੀ ਜਾਂਦੀ ਹੈ । ਲਾਗਲੀ ਮੰਡੀ ਲਈ ਟਮਾਟਰ ਲਾਲ ਪੱਕੇ ਹੋਏ, ਦਰਮਿਆਨੀ ਦੁਰੀ ਵਾਲੀ ਮੰਡੀ ਲਈ ਗੁਲਾਬੀ ਰੰਗ ਦੇ, ਦੁਰ ਦੁਰਾਡੇ ਦੀ ਮੰਡੀ ਲਈ ਪੂਰੇ ਆਕਾਰ ਦੇ ਪਰ ਹਰੇ ਰੰਗ ਤੋਂ ਪੀਲੇ ਰੰਗ ‘ਚ ਬਦਲਣਾ ਸ਼ੁਰੂ ਹੋਣ ਤੇ ਹੀ ਤੋੜਨੇ ਚਾਹੀਦੇ ਹਨ

    ਪ੍ਰਸ਼ਨ 10. ਜ਼ਿਆਦਾ ਮਹਿੰਗੀਆਂ ਉਪਜਾਂ ਲਈ ਕਿਹੜੇ ਡੱਬੇ ਦੀ ਵਰਤੋਂ ਕੀਤੀ ਜਾਂਦੀ ਹੈ ?
    ਉੱਤਰ- ਜ਼ਿਆਦਾ ਮਹਿੰਗੀਆਂ ਉਪਜਾਂ; ਜਿਵੇਂ-ਸੇਬ, ਅੰਬ, ਅੰਗੂਰ, ਕਿੰਨੂ, ਆੜੂ, ਲੀਚੀ, ਅਲੂਚਾ ਆਦਿ ਨੂੰ ਗੱਤੇ ਦੇ ਡੱਬਿਆਂ ਵਿੱਚ ਪੈਕ ਕੀਤਾ ਜਾਂਦਾ ਹੈ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਮੋਮ ਚੜ੍ਹਾਉਣ ਤੋਂ ਕੀ ਭਾਵ ਹੈ ? ਇਸ ਦਾ ਕੀ ਮਹੱਤਵ ਹੈ ?
    ਉੱਤਰ- ਤੁੜਾਈ ਤੋਂ ਬਾਅਦ ਸੰਭਾਲਣ ਅਤੇ ਮੰਡੀਕਰਨ ਦੌਰਾਨ ਉਪਜ ਵਿੱਚੋਂ ਪਾਣੀ ਉੱਡਦਾ ਹੈ । ਇਸ ਦਾ ਅਸਰ ਇਹ ਹੁੰਦਾ ਹੈ ਕਿ ਫ਼ਸਲਾਂ ਦੀ ਕੁਦਰਤੀ ਚਮਕ ਅਤੇ ਗੁਣਵੱਤਾ ਘੱਟਦੀ ਹੈ । ਇਸ ਨੂੰ ਘਟਾਉਣ ਲਈ ਉਪਜ ਤੇ ਮੋਮ ਚੜਾਈ ਜਾਂਦੀ ਹੈ । ਫ਼ਲ ਜਿਵੇਂ ਕਿ ਨਿੰਬੂ ਜਾਤੀ ਦੇ ਫ਼ਲ, ਕਿੰਨੂ, ਆੜੂ, ਸੇਬ, ਨਾਸ਼ਪਾਤੀ ਆਦਿ ਅਤੇ ਸਬਜ਼ੀਆਂ-ਜਿਵੇਂ ਕਿ ਬੈਂਗਣ, ਸ਼ਿਮਲਾ ਮਿਰਚ, ਟਮਾਟਰ, ਖੀਰਾ ਆਦਿ ਤੇ ਤੁੜਾਈ ਤੋਂ ਬਾਅਦ ਮੋਮ ਚੜ੍ਹਾਉਣਾ ਇਕ ਆਮ ਕਿਰਿਆ ਹੈ । ਇਨ੍ਹਾਂ ਫ਼ਸਲਾਂ ਦੀ ਦਰਜ਼ਾਬੰਦੀ, ਧੁਆਈ ਜਾਂ ਹੋਰ ਸੰਭਾਲ ਕਰਦੇ ਸਮੇਂ ਕੁਦਰਤੀ ਮੋਮ ਉਤਰ ਜਾਂਦੀ ਹੈ । ਇਸ ਦੀ ਜਗ੍ਹਾ ਭੋਜਨ-ਦਰਜਾ ਮੋਮ ਚੜ੍ਹਾਈ ਜਾਂਦੀ ਹੈ । ਇਸ ਨਾਲ ਤੁੜਾਈ ਤੋਂ ਬਾਅਦ ਸਾਂਭ ਅਤੇ ਮੰਡੀਕਰਨ ਦੌਰਾਨ ਉਪਜ ਵਿਚੋਂ ਪਾਣੀ ਘੱਟ ਉੱਡਦਾ ਹੈ । ਮੋਮ ਚੜਾਉਣ ਮਗਰੋਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਓ । ਭੋਜਨ ਦਰਜ਼ਾ ਮੋਮ ਜੋ ਕਿ ਭਾਰਤ ਸਰਕਾਰ ਵਲੋਂ ਮਨਜ਼ੂਰਸ਼ੁਦਾ ਹਨ ਉਹ ਹਨ-ਸ਼ੈਲਾਕ ਮੋਮ, ਕਾਰਨੌਬ ਮੋਮ, ਮਧੂ ਮੱਖੀ ਦੇ ਛੱਤਿਆਂ ਤੋਂ ਕੱਢਿਆ ਮੋਮ

    ਪ੍ਰਸ਼ਨ 2. ਇਥਲੀਨ ਗੈਸ ਨਾਲ ਫ਼ਲ ਪਕਾਉਣ ਬਾਰੇ ਸੰਖੇਪ ਨੋਟ ਲਿਖੋ
    ਉੱਤਰ- ਫ਼ਲਾਂ ਨੂੰ ਵਪਾਰਕ ਪੱਧਰ ਤੇ ਪਕਾਉਣ ਲਈ ਇਥਲੀਨ ਗੈਸ ਨਾਲ ਪਕਾਉਣਾ ਇਕ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ । ਇਸ ਤਕਨੀਕ ਵਿਚ ਫ਼ਲਾਂ ਨੂੰ 100-150 ਪੀ.ਪੀ. ਐਮ ਇਥਲੀਨ ਦੀ ਮਾਤਰਾ ਵਾਲੇ ਕਮਰੇ ਵਿੱਚ 24 ਘੰਟੇ ਲਈ ਰੱਖਿਆ ਜਾਂਦਾ ਹੈ । ਇਸ ਤਰ੍ਹਾਂ ਪਕਾਈ ਕਿਰਿਆ ਸ਼ੁਰੂ ਹੋ ਜਾਂਦੀ ਹੈ । ਇਸ ਤਕਨੀਕ ਦੀ ਕਾਮਯਾਬੀ ਲਈ ਤਾਪਮਾਨ 15 ਤੋਂ 25° ਸੈਲਸੀਅਸ ਅਤੇ ਨਮੀ ਦੀ ਪ੍ਰਤੀਸ਼ਤ ਮਾਤਰਾ 90-95% ਹੋਣੀ ਚਾਹੀਦੀ ਹੈ । ਇਥਲੀਨ ਗੈਸ ਨੂੰ ਪੈਦਾ ਕਰਨ ਲਈ ਇਥਲੀਨ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ

    ਪਸ਼ਨ 3. ਸਰਿੰਕ ਅਤੇ ਲਿੰਗ ਫ਼ਿਲਮ ਦੀ ਵਰਤੋਂ ਤੇ ਨੋਟ ਲਿਖੋ
    ਉੱਤਰ- ਫ਼ਲ ਅਤੇ ਸਬਜ਼ੀਆਂ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦੀ ਟਰੇਅ ਵਿੱਚ ਪਾ ਕੇ ਇਸ ਟਰੇਅ ਨੂੰ ਸ਼ਰਿੰਕ ਅਤੇ ਕਲਿੰਗ ਫ਼ਿਲਮ ਚੜ੍ਹਾਅ ਕੇ ਪੈਕ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਫ਼ਲ ਅਤੇ ਸਬਜ਼ੀਆਂ ਪੂਰੀ ਤਰ੍ਹਾਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ
    ਮਹਿੰਗੇ ਫ਼ਲ ਅਤੇ ਸਬਜ਼ੀਆਂ ਜਿਵੇਂ ਕਿ ਕਿੰਨੂ, ਟਮਾਟਰ, ਬੀਜ ਰਹਿਤ ਖੀਰਾ ਆਦਿ ਦਾ ਇਸੇ ਤਰ੍ਹਾਂ ਪੈਕ ਕਰ ਕੇ ਮੰਡੀਕਰਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ

    ਪ੍ਰਸ਼ਨ 4. ਗੱਤੇ ਦੇ ਡੱਬੇ ਵਿੱਚ ਫ਼ਲ ਅਤੇ ਸਬਜ਼ੀਆਂ ਨੂੰ ਪੈਕ ਕਰਨ ਦੀ ਕੀ ਮਹੱਤਤਾ ਹੈ ?
    ਉੱਤਰ- ਫ਼ਲਾਂ ਅਤੇ ਸਬਜ਼ੀਆਂ ਨੂੰ ਢੋਆ-ਢੁਆਈ ਵਿੱਚ ਸੁਰੱਖਿਅਤ ਰੱਖਣ ਲਈ ਡੱਬਾਬੰਦੀ ਬਹੁਤ ਲਾਭਦਾਇਕ ਰਹਿੰਦੀ ਹੈ । ਇਸ ਕੰਮ ਲਈ ਲੱਕੜ, ਬਾਂਸ ਅਤੇ ਗੱਤੇ ਆਦਿ ਵਿੱਚ ਡੱਬਾਬੰਦੀ ਕੀਤੀ ਜਾਂਦੀ ਹੈ

    ਮਹਿੰਗੀਆਂ ਉਪਜਾਂ ; ਜਿਵੇਂ- ਸੇਬ, ਅੰਬ, ਅੰਗੂਰ, ਕਿੰਨੂ, ਲੀਚੀ, ਅਲੂਚਾ, ਆੜੂ ਆਦਿ ਨੂੰ ਗੱਤੇ ਦੇ ਡੱਬਿਆਂ ਵਿੱਚ ਬੰਦ ਕਰਕੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਭੇਜਿਆ ਜਾਂਦਾ ਹੈ ਅਤੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ

    ਪ੍ਰਸ਼ਨ 5. ਫ਼ਲਾਂ ਅਤੇ ਸਬਜ਼ੀਆਂ ਦੀ ਤੁੜਾਈ ਸਮੇਂ ਕਿਨ੍ਹਾਂ ਗੱਲਾਂ ਵਲ ਧਿਆਨ ਦੇਣਾ ਚਾਹੀਦਾ ਹੈ ?
    ਉੱਤਰ- ਫ਼ਲਾਂ ਅਤੇ ਸਬਜ਼ੀਆਂ ਦੀ ਤੋੜ-ਤੁੜਾਈ ਇਸ ਤਰ੍ਹਾਂ ਕਰੋ ਕਿ ਨੁਕਸਾਨ ਘੱਟੋ-ਘੱਟ ਹੋਵੇ

    1.     ਨਿਮਰਤਾ ਨਾਲ ਤੋੜਨ, ਖੋਦਣ ਅਤੇ ਹੱਥੀਂ ਕੱਢਣ ਨਾਲ ਉਪਜ ਦਾ ਨੁਕਸਾਨ ਘੱਟ ਹੁੰਦਾ ਹੈ

    2.     ਤੁੜਾਈ ਵੇਲੇ ਦੋਵੇਂ ਪਾਸਿਓਂ ਖੁੱਲ੍ਹੇ ਮੂੰਹ ਵਾਲੀਆਂ ਕੱਪੜੇ ਦੀਆਂ ਬੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ

    3.     ਫ਼ਲਾਂ ਨੂੰ ਤੋੜਨ ਲਈ ਕਲਿੱਪ, ਚਾਕੂ ਅਤੇ ਕੈਂਚੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਧਿਆਨ ਰੱਖੋ ਕਿ ਕਲਿੱਪਰ ਅਤੇ ਚਾਕੂ ਹਮੇਸ਼ਾਂ ਸਾਫ਼ ਅਤੇ ਤਿੱਖੀ ਧਾਰ ਵਾਲੇ ਹੋਣ

    4.     ਕਿੰਨੁ ਵਰਗੇ ਫ਼ਲ ਦੀ ਡੰਡੀ ਨੂੰ ਜਿੰਨਾ ਹੋ ਸਕੇ ਫ਼ਲ ਦੇ ਲਾਗਿਓਂ ਕੱਟਣਾ ਚਾਹੀਦਾ ਹੈ । ਜੇਕਰ ਡੰਡੀ ਲੰਬੀ ਹੋਵੇਗੀ ਤਾਂ ਢੋਆ-ਢੁਆਈ ਦੌਰਾਨ ਇਹ ਨਾਲ ਦੇ ਫ਼ਲ ‘ਚ ਖੁੱਭ ਕੇ ਜ਼ਖ਼ਮ ਕਰ ਦਿੰਦੀ ਹੈ

    5.     ਤਿੰਨ ਪੈਰੀ ਪੌੜੀ ਨਾਲ ਕਿਨੁ, ਨਾਖਾਂ, ਆੜੂ, ਅਲੂਚਾ, ਬੇਰ, ਅੰਬ ਆਦਿ ਦੀ ਤੁੜਾਈ ਕਰਨ ਨਾਲ ਤੁੜਾਈ ਕਰਦੇ ਵੇਲੇ ਜੇ ਟਾਹਣੀ ਟੁੱਟ ਵੀ ਜਾਏ ਤਾਂ ਨੁਕਸਾਨ ਨਹੀਂ ਹੁੰਦਾ ਅਤੇ ਉਚਾਈ ਤੇ ਲੱਗੇ ਫ਼ਲ ਤੋੜਨੇ ਸੌਖੇ ਹੋ ਜਾਂਦੇ ਹਨ

    6.     ਤੁੜਾਈ ਸਮੇਂ ਫ਼ਲ ਨੂੰ ਖਿੱਚ ਕੇ ਨਹੀਂ ਤੋੜਨਾ ਚਾਹੀਦਾ, ਇਸ ਤਰ੍ਹਾਂ ਫ਼ਲ ਉੱਤੇ ਡੰਡੀ ਵਾਲੀ ਥਾਂ ਤੇ ਜ਼ਖ਼ਮ ਹੋ ਜਾਂਦੇ ਹਨ ਤੇ ਫ਼ਸਲ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ

    7.     ਕਾਮਿਆਂ ਨੂੰ ਫ਼ਲਾਂ ਅਤੇ ਸਬਜ਼ੀਆਂ ਨੂੰ ਤੋੜਨ ਦੇ ਮਾਪਦੰਡਾਂ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ




    Lesson 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ


    ਅਭਿਆਸ
    (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

    ਪ੍ਰਸ਼ਨ 1. ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕੁੱਲ ਪੈਦਾਵਾਰ ਕਿੰਨੀ ਹੈ ?
    ਉੱਤਰ- ਭਾਰਤ ਦਾ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਦੇ ਹਿਸਾਬ ਨਾਲ ਦੁਨੀਆਂ ਵਿਚ ਦੂਸਰਾ ਸਥਾਨ ਹੈ

    ਪ੍ਰਸ਼ਨ 2. ਪੰਜਾਬ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ?
    ਉੱਤਰ- ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਹੈ ਅਤੇ ਇਸ ਦੀ ਕਾਸ਼ਤ ਹੇਠ ਰਕਬਾ 203.7 ਹਜ਼ਾਰ ਹੈਕਟੇਅਰ ਹੈ

    ਪ੍ਰਸ਼ਨ 3. ਪੰਜਾਬ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ?
    ਉੱਤਰ- ਫ਼ਲਾਂ ਦੀ ਪੈਦਾਵਾਰ 15.41 ਲੱਖ ਟਨ ਹੈ ਅਤੇ ਇਹਨਾਂ ਦੀ ਕਾਸ਼ਤ ਹੇਠ ਰਕਬਾ 76.5 ਹਜ਼ਾਰ ਹੈਕਟੇਅਰ ਹੈ

    ਪ੍ਰਸ਼ਨ 4. ਨਿੰਬੂ ਦੇ ਅਚਾਰ ਵਿੱਚ ਕਿੰਨੇ ਪ੍ਰਤੀਸ਼ਤ ਲੂਣ ਪਾਇਆ ਜਾਂਦਾ ਹੈ ?
    ਉੱਤਰ- 15 ਹਿੱਸਾ ਅਰਥਾਤ 20%.

    ਪ੍ਰਸ਼ਨ 5. ਟਮਾਟਰਾਂ ਦੀ ਚਟਨੀ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ?
    ਉੱਤਰ- ਸੋਡੀਅਮ ਬੈਨਜ਼ੋਏਟ ਦੀ 700 ਮਿ: ਗ੍ਰਾਮ ਮਾਤਰਾ ਨੂੰ 1 ਕਿਲੋ ਦੇ ਹਿਸਾਬ ਨਾਲ ਪਾ ਦਿਉ

    ਪ੍ਰਸ਼ਨ 6. ਅੰਬ ਦੇ ਸ਼ਰਬਤ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ?
    ਉੱਤਰ- ਇਕ ਕਿਲੋ ਅੰਬਾਂ ਦੇ ਗੁੱਦੇ ਲਈ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਰੈਜ਼ਰਵੇਟਿਵ ਪਾਇਆ ਜਾਂਦਾ ਹੈ

    ਪ੍ਰਸ਼ਨ 7. ਪੰਜਾਬ ਦੇ ਮੁੱਖ ਫ਼ਲ ਦਾ ਨਾਂ ਲਿਖੋ
    ਉੱਤਰ- ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਸਭ ਫ਼ਲਾਂ ਤੋਂ ਵੱਧ ਹੁੰਦੀ ਹੈ । ਇਸ ਲਈ ਮੁੱਖ ਫ਼ਲ ਕਿਨੂੰ ਹੈ

    ਪ੍ਰਸ਼ਨ 8. ਔਲੇ ਦਾ ਮੁਰੱਬਾ ਬਣਾਉਣ ਲਈ ਔਲਿਆਂ ਨੂੰ ਕਿੰਨੇ ਪ੍ਰਤੀਸ਼ਤ ਨਮਕ ਦੇ ਘੋਲ ਵਿੱਚ ਰੱਖਿਆ ਜਾਂਦਾ ਹੈ?
    ਉੱਤਰ- 2 ਪ੍ਰਤੀਸ਼ਤ ਸਾਦਾ ਨਮਕ ਦੇ ਘੋਲ ਵਿੱਚ

    ਪ੍ਰਸ਼ਨ 9. ਭਾਰਤ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ?
    ਉੱਤਰ- ਲਗਪਗ 320 ਲੱਖ ਟਨ ਤੋਂ ਵੱਧ

    ਪ੍ਰਸ਼ਨ 10. ਭਾਰਤ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ?
    ਉੱਤਰ- ਲਗਪਗ 700 ਲੱਖ ਟਨ ਤੋਂ ਵੱਧ

    (ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਸਬਜ਼ੀਆਂ ਅਤੇ ਫ਼ਲਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
    ਉੱਤਰ- ਫ਼ਲਾਂ ਅਤੇ ਸਬਜ਼ੀਆਂ ਤੋਂ ਸ਼ਰਬਤ, ਜੈਮ, ਅਚਾਰ, ਚਟਨੀ ਆਦਿ ਪਦਾਰਥ ਬਣਾਏ ਜਾਂਦੇ ਹਨ, ਜਿਵੇਂ-ਨਿੰਬੂ ਦਾ ਸ਼ਰਬਤ, ਔਲੇ ਦਾ ਮੁਰੱਬਾ, ਟਮਾਟਰ ਦੀ ਚਟਨੀ (ਕੈਚਅੱਪ), ਸੇਬ ਦਾ ਜੈਮ ਆਦਿ

    ਪ੍ਰਸ਼ਨ 2. ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਕਿਸਾਨਾਂ ਨੂੰ ਕੀ ਲਾਭ ਹਨ ?
    ਉੱਤਰ- ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਅੱਗੇ ਲਿਖੇ ਲਾਭ ਹਨ-

    1.     ਇਹਨਾਂ ਦੀ ਤੁੜਾਈ, ਕਟਾਈ, ਸਟੋਰ ਕਰਨ ਸਮੇਂ ਦਰਜਾਬੰਦੀ ਕਰਨ ਸਮੇਂ, ਢੋਆਢੁਆਈ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ । ਇਸ ਨੁਕਸਾਨ ਨੂੰ ਪ੍ਰੋਸੈਸਿੰਗ ਕਰਕੇ ਘਟਾਇਆ ਜਾ ਸਕਦਾ ਹੈ । ਇਹ ਨੁਕਸਾਨ ਲਗਪਗ 30-35% ਹੁੰਦਾ ਹੈ

    2.     ਪੋਸੈਸਿੰਗ ਕੀਤੇ ਪਦਾਰਥਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ

    ਪ੍ਰਸ਼ਨ 3. ਟਮਾਟਰਾਂ ਦੇ ਰਸ ਅਤੇ ਚਟਨੀ ਵਿੱਚ ਕੀ ਫ਼ਰਕ ਹੈ ?
    ਉੱਤਰ- ਟਮਾਟਰਾਂ ਦੇ ਰਸ ਵਿੱਚ ਸਿਰਫ਼ ਟਮਾਟਰ, ਖੰਡ ਅਤੇ ਨਮਕ ਹੀ ਹੁੰਦੇ ਹਨ ਤੇ ਇਹ ਪਤਲਾ ਹੁੰਦਾ ਹੈ । ਟਮਾਟਰਾਂ ਦੀ ਚਟਨੀ ਵਿੱਚ ਟਮਾਟਰ ਤੋਂ ਇਲਾਵਾ ਪਿਆਜ਼, ਲਸਣ, ਮਿਰਚਾਂ ਅਤੇ ਹੋਰ ਮਸਾਲੇ ਵੀ ਹੁੰਦੇ ਹਨ ਅਤੇ ਇਹ ਗਾੜੀ ਹੁੰਦੀ ਹੈ

    ਪ੍ਰਸ਼ਨ 4. ਪੋਟਾਸ਼ੀਅਮ ਮੈਟਾਬਾਈਸਲਫਾਈਟ ਕਈ ਪਦਾਰਥ ਬਣਾਉਣ ਵਿੱਚ ਪਾਇਆ ਜਾਂਦਾ ਹੈ, ਇਸ ਦੀ ਮਹੱਤਤਾ ਦੱਸੋ
    ਉੱਤਰ- ਪੋਟਾਸ਼ੀਅਮ ਮੈਟਾਬਾਈਸਲਫੇਟ ਇਕ ਪਰੈਜ਼ਰਵੇਟਿਵ ਦਾ ਕੰਮ ਕਰਦਾ ਹੈ । ਇਹ ਪੋਸੈਸ ਕੀਤੇ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਖਰਾਬ ਹੋਣ ਤੋਂ ਬਚਾਉਂਦਾ ਹੈ । ਇਸ ਤਰ੍ਹਾਂ ਅਸੀਂ ਫ਼ਲਾਂ, ਸਬਜ਼ੀਆਂ ਤੋਂ ਬਣੇ ਪਦਾਰਥਾਂ ਦੀ ਵਰਤੋਂ ਲੰਬੇ ਸਮੇਂ ਤੱਕ ਕਰ ਸਕਦੇ ਹਾਂ । ਇਸ ਤਰ੍ਹਾਂ ਪ੍ਰੋਸੈਸ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਦੁਕਾਨਾਂ ਤੇ ਵੇਚਿਆ ਜਾ ਸਕਦਾ ਹੈ

    ਪ੍ਰਸ਼ਨ 5. ਸਬਜ਼ੀਆਂ ਅਤੇ ਫ਼ਲਾਂ ਨੂੰ ਕਿਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ ਅਤੇ ਕਿਉਂ ?
    ਉੱਤਰ- ਆਮ ਕਰਕੇ 50 ਤੋਂ 70 ਡਿਗਰੀ ਸੈਲਸੀਅਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ । ਸ਼ੁਰੂ ਵਿੱਚ ਸੁਕਾਉਣ ਲਈ 70 ਡਿਗਰੀ ਅਤੇ ਅੰਤਿਮ ਸਮੇਂ ਤੇ 50 ਡਿਗਰੀ ਤਾਪਮਾਨ ਤੇ ਸੁਕਾਇਆ ਜਾਂਦਾ ਹੈ

    ਪ੍ਰਸ਼ਨ 6. ਔਲੇ ਦੇ ਮੁਰੱਬੇ ਵਿੱਚ ਕਿੰਨੀ ਖੰਡ ਪਾਈ ਜਾਂਦੀ ਹੈ ਅਤੇ ਕਿਉਂ ?
    ਉੱਤਰ- ਇਕ ਕਿਲੋ ਔਲਿਆਂ ਵਿੱਚ ਕੁੱਲ ਇਕ ਕਿਲੋ ਖੰਡ ਪਾਈ ਜਾਂਦੀ ਹੈ । ਇੱਕ ਤਾਂ ਇਹ ਮਿਠਾਸ ਪੈਦਾ ਕਰਦੀ ਹੈ ਅਤੇ ਵੱਧ ਖੰਡ ਪਰੈਜ਼ਰਵੇਟਿਵ ਦਾ ਕੰਮ ਵੀ ਕਰਦੀ ਹੈ ਅਤੇ ਔਲੇ ਦੇ ਮੁਰੱਬੇ ਨੂੰ ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਣ ਵਿੱਚ ਸਹਾਇਕ ਹੈ

    ਪ੍ਰਸ਼ਨ 7. ਟਮਾਟਰਾਂ ਦਾ ਜੂਸ ਬਨਾਉਣ ਦੀ ਵਿਧੀ ਲਿਖੋ
    ਉੱਤਰ- ਐਲੂਮੀਨੀਅਮ ਜਾਂ ਸਟੀਲ ਦੇ ਭਾਂਡੇ ਵਿਚ ਪਾ ਕੇ ਪੱਕੇ ਟਮਾਟਰਾਂ ਨੂੰ ਉਬਾਲ ਲਵੋ । ਉਬਲੇ ਹੋਏ ਟਮਾਟਰਾਂ ਦਾ ਰਸ ਕੱਢ ਲਓ । ਫਿਰ ਰਸ ਨੂੰ 0.7 ਫੀਸਦੀ ਨਮਕ, 4 ਫੀਸਦੀ ਖੰਡ, 0.02 ਫੀਸਦੀ ਸੋਡੀਅਮ ਬੈਨਜ਼ੋਏਟ ਅਤੇ 0.1 ਫੀਸਦੀ ਸਿਟਰਿਕ ਐਸਿਡ ਨਾਲ ਰਲਾ ਕੇ ਚੰਗੀ ਤਰ੍ਹਾਂ ਉਬਾਲ ਲਓ | ਰਸ ਨੂੰ ਸਾਫ਼ ਬੋਤਲਾਂ ਵਿਚ ਭਰ ਕੇ ਚੰਗੀ ਤਰ੍ਹਾਂ ਹਵਾ ਬੰਦ ਢੱਕਣ ਲਗਾ ਦਿਓ | ਗਰਮ ਬੰਦ ਬੋਤਲਾਂ ਨੂੰ ਪਹਿਲਾਂ ਉਬਲਦੇ ਪਾਣੀ ਵਿੱਚ 20 ਮਿੰਟਾਂ ਲਈ ਉਬਾਲੋ ਅਤੇ ਫਿਰ ਥੋੜ੍ਹਾ-ਥੋੜ੍ਹਾ ਠੰਢਾ ਪਾਣੀ ਪਾ ਕੇ ਠੰਢਾ ਕਰੋ । ਇਸ ਰਸ ਨੂੰ ਠੰਢਾ ਕਰਕੇ ਪੀਣ ਲਈ, ਸਬਜ਼ੀ ਵਿਚ ਟਮਾਟਰਾਂ ਦੀ ਥਾਂ ਤੇ ਪਾਉਣ ਅਤੇ ਸੂਪ ਆਦਿ ਬਣਾਉਣ ਲਈ ਵਰਤਿਆ ਜਾ ਸਕਦਾ ਹੈ

    ਪ੍ਰਸ਼ਨ 8. ਨਿੰਬੂ, ਅੰਬ ਅਤੇ ਸੌਂ ਨਿੰਬੂ ਦੇ ਸ਼ਰਬਤ ਵਿੱਚ ਕਿੰਨੀ-ਕਿੰਨੀ ਮਾਤਰਾ ਵਿਚ ਕਿਹੜਾ ਪਰੈਜ਼ਰਵੇਟਿਵ ਪਾਇਆ ਜਾਂਦਾ ਹੈ ?
    ਉੱਤਰ- ਨਿੰਬੂ ਦੇ ਸ਼ਰਬਤ ਵਿੱਚ 1 ਕਿਲੋ ਨਿੰਬੂ ਦਾ ਰਸ ਹੋਵੇ ਤਾਂ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਦੇ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ
    ਅੰਬ ਦੇ ਸ਼ਰਬਤ ਵਿੱਚ ਇਕ ਕਿਲੋ ਅੰਬਾਂ ਦੇ ਗੁਦੇ ਲਈ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਮਿਲਾਇਆ ਜਾਂਦਾ ਹੈ
    ਨਿੰਬੂ, ਕੌਂ ਦੇ ਸ਼ਰਬਤ ਵਿੱਚ ਵੀ 3 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਪਾਇਆ ਜਾਂਦਾ ਹੈ

    ਪ੍ਰਸ਼ਨ 9. ਭਾਰਤ ਦੀ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਖਰੀ ਵਿਸ਼ੇਸ਼ਤਾ ਕੀ ਹੈ ?
    ਉੱਤਰ- ਭਾਰਤ ਦੀ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਵੱਖਰੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਮੌਸਮੀ ਹਾਲਾਤ ਹੋਣ ਕਾਰਨ ਅਨੇਕਾਂ ਤਰ੍ਹਾਂ ਦੇ ਫ਼ਲ ਅਤੇ ਸਬਜ਼ੀਆਂ ਪੈਦਾ ਕੀਤੇ ਜਾ ਸਕਦੇ ਹਨ

    ਪ੍ਰਸ਼ਨ 10. ਫ਼ਲਾਂ ਅਤੇ ਸਬਜ਼ੀਆਂ ਦੀ ਪੈਕਿੰਗ ਦੇ ਕੀ ਤਰੀਕੇ ਹਨ ?
    ਉੱਤਰ- ਫ਼ਲਾਂ ਅਤੇ ਸਬਜ਼ੀਆਂ ਨੂੰ ਲੱਕੜ ਦੀਆਂ ਪੇਟੀਆਂ, ਸ਼ਹਿਤੂਤ/ਬਾਂਸ ਦੀਆਂ ਟੋਕਰੀਆਂ, ਬੋਰੀਆਂ, ਪਲਾਸਟਿਕ ਦੇ ਕਰੇਟ, ਗੱਤੇ ਦੇ ਡੱਬੇ, ਸਰਿੰਕ/ਕਲਿੰਗ ਫਿਲਮਾਂ ਦੀ ਵਰਤੋਂ ਕਰਕੇ ਪੈਕ ਕੀਤਾ ਜਾਂਦਾ ਹੈ । ਤਰੀਕੇ ਸਬਜ਼ੀ ਅਤੇ ਫ਼ਲ ਦੀ ਕਿਸਮ ਤੇ ਨਿਰਭਰ ਕਰਦੇ ਹਨ

    (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

    ਪ੍ਰਸ਼ਨ 1. ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਉੱਤੇ ਟਿੱਪਣੀ ਕਰੋ
    ਉੱਤਰ- ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ । ਫ਼ਲਾਂ ਦੇ ਬਾਗ਼ ਇੱਕ ਵਾਰੀ ਲਾ ਕੇ ਤੇ ਕਈ-ਕਈ ਸਾਲਾਂ ਤੱਕ ਉਪਜ ਦਿੰਦੇ ਰਹਿੰਦੇ ਹਨ । ਸਬਜ਼ੀਆਂ ਘੱਟ ਸਮੇਂ ਵਿੱਚ ਹੀ ਤਿਆਰ ਹੋ ਜਾਂਦੀਆਂ ਹਨ ਤੇ ਉਪਜ ਵੇਚ ਕੇ ਮੁਨਾਫ਼ਾ ਲਿਆ ਜਾ ਸਕਦਾ ਹੈ । ਪੰਜਾਬ ਵਿੱਚ ਫ਼ਲਾਂ ਦੀ ਕਾਸ਼ਤ ਹੇਠ ਰਕਬਾ 78 ਹਜ਼ਾਰ ਹੈਕਟੇਅਰ ਹੈ ਅਤੇ ਇਸ ਤੋਂ 14 ਲੱਖ ਟਨ ਪੈਦਾਵਾਰ ਹੋ ਰਹੀ ਹੈ । ਇਸੇ ਤਰ੍ਹਾਂ ਸਬਜ਼ੀਆਂ ਦੀ ਕਾਸ਼ਤ ਹੇਠ ਰਕਬਾ 109 ਹਜ਼ਾਰ ਹੈਕਟੇਅਰ ਹੈ ਅਤੇ ਇਸ ਤੋਂ 36 ਲੱਖ ਟਨ ਪੈਦਾਵਾਰ ਹੁੰਦੀ ਹੈ । ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਅਤੇ 80 ਗ੍ਰਾਮ ਫ਼ਲਾਂ ਦੀ ਲੋੜ ਹੁੰਦੀ ਹੈ, ਇਹ ਤੱਥ ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਹਨ, ਜਦੋਂ ਕਿ ਭਾਰਤ ਵਿੱਚ ਅਜੇ ਸਿਰਫ਼ 30 ਗ੍ਰਾਮ ਫ਼ਲ ਅਤੇ 80 ਗ੍ਰਾਮ ਸਬਜ਼ੀਆਂ ਹੀ ਪ੍ਰਤੀ ਵਿਅਕਤੀ ਹਿੱਸੇ ਆਉਂਦੀਆਂ ਹਨ । ਇਸ ਲਈ ਸਾਰੇ ਭਾਰਤ ਵਿੱਚ ਪੰਜਾਬ ਵਿੱਚ ਵੀ ਸਬਜ਼ੀਆਂ ਅਤੇ ਫ਼ਲਾਂ ਦੀ ਵਧੇਰੇ ਕਾਸ਼ਤ ਕਰਨ ਦੀ ਲੋੜ ਹੈ

    ਪ੍ਰਸ਼ਨ 2. ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਕੀ ਮਹੱਤਤਾ ਹੈ ?
    ਉੱਤਰ- ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਹੇਠ ਲਿਖੇ ਲਾਭ ਹਨ-
    1. ਇਹਨਾਂ ਦੀ ਤੁੜਾਈ, ਕਟਾਈ, ਸਟੋਰ ਕਰਨ ਸਮੇਂ ਦਰਜਾਬੰਦੀ ਕਰਨ ਸਮੇਂ, ਢੋਆਢੁਆਈ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ । ਇਸ ਨੁਕਸਾਨ ਨੂੰ ਪ੍ਰੋਸੈਸਿੰਗ ਕਰਕੇ ਘਟਾਇਆ ਜਾ ਸਕਦਾ ਹੈ । ਇਹ ਨੁਕਸਾਨ ਲਗਪਗ 30-35% ਹੁੰਦਾ ਹੈ

    2. ਪੋਸੈਸਿੰਗ ਕੀਤੇ ਪਦਾਰਥਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਸਿਰਫ਼ 2% ਉਪਜ ਨੂੰ ਹੀ ਪਦਾਰਥ ਬਨਾਉਣ ਲਈ ਪ੍ਰੋਸੈਸ ਕੀਤਾ ਜਾਣਾ ਹੈ । ਬੇਮੌਸਮੀ ਪ੍ਰਾਪਤੀ ਅਤੇ ਭੰਡਾਰੀਕਰਨ ਲਈ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਬਹੁਤ ਲੋੜ ਹੈ ਤਾਂ ਜੋ ਇਸ ਕਿੱਤੇ ਨੂੰ ਛੋਟੇ ਅਤੇ ਵੱਡੇ ਪੱਧਰ ਤੇ ਅਪਣਾ ਕੇ ਵਧੇਰੇ ਕਮਾਈ ਕੀਤੀ ਜਾ ਸਕੇ | ਪੋਸੈਸਿੰਗ ਕਰਕੇ ਬਣਾਏ ਗਏ ਪਦਾਰਥ ਹਨ-ਸ਼ਰਬਤ, ਜੈਮ, ਅਚਾਰ, ਚਟਨੀ ਆਦਿ

    ਪ੍ਰਸ਼ਨ 3. ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਉੱਤੇ ਨੋਟ ਲਿਖੋ
    ਉੱਤਰ- ਭਾਰਤ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਦੇ ਹਿਸਾਬ ਨਾਲ ਦੁਨੀਆ ਵਿਚ ਦੂਸਰੇ ਨੰਬਰ ਦਾ ਮੁਲਕ ਹੈ । ਸਬਜ਼ੀਆਂ ਦੀ ਫ਼ਸਲ ਥੋੜ੍ਹੇ ਸਮੇਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਸਾਲ ਵਿਚ ਦੋ ਤੋਂ ਚਾਰ ਫ਼ਸਲਾਂ ਮਿਲ ਜਾਂਦੀਆਂ ਹਨ । ਝਾੜ ਵੱਧ ਹੁੰਦਾ ਹੈ ਤੇ ਕਮਾਈ ਵੀ ਵੱਧ ਹੁੰਦੀ ਹੈ ਅਤੇ ਰੋਜ਼ ਦੀ ਰੋਜ਼ ਹੋ ਜਾਂਦੀ ਹੈ । ਫ਼ਲਾਂ ਦੀ ਕਾਸ਼ਤ ਕਰਨ ਲਈ ਬਾਗ਼ ਲਾਏ ਜਾਂਦੇ ਹਨ ਜੋ ਕਈ ਸਾਲਾਂ ਤੱਕ ਥੋੜੀ ਸਾਂਭ-ਸੰਭਾਲ ਤੇ ਹੀ ਚੰਗੀ ਉਪਜ ਦਿੰਦੇ ਰਹਿੰਦੇ ਹਨ । ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਕਾਫ਼ੀ ਹੋ ਰਹੀ ਹੈ, ਪਰ ਵਧਦੀ ਆਬਾਦੀ ਕਾਰਨ ਇਹਨਾਂ ਦੀ ਮੰਗ ਪੂਰੀ ਨਹੀਂ ਹੋ ਸਕਦੀ ਤੇ ਇਸ ਲਈ ਇਹਨਾਂ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਨੂੰ ਵਧਾਉਣ ਦੀ ਬਹੁਤ ਲੋੜ ਹੈ

    ਪ੍ਰਸ਼ਨ 4. ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਿਸ ਪੱਧਰ ‘ਤੇ ਕੀਤੀ ਜਾਂਦੀ ਹੈ ?
    ਉੱਤਰ- ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਛੋਟੇ ਪੱਧਰ ਤੋਂ ਲੈ ਕੇ ਵੱਡੇ ਵਪਾਰਿਕ ਪੱਧਰ ‘ਤੇ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ‘ਤੇ ਹੈ ਪਰ ਕੁੱਲ ਉਪਜ ਵਿੱਚੋਂ ਸਿਰਫ਼ 2% ਨੂੰ ਹੀ ਪਦਾਰਥ ਬਣਾਉਣ ਲਈ ਵਰਤਿਆ ਜਾਂਦਾ ਹੈ । ਇਸ ਲਈ ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ । ਕਿਸਾਨ ਪਿੰਡ ਪੱਧਰ ਤੇ ਇਹਨਾਂ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫ਼ਾ ਖੱਟ ਸਕਦੇ ਹਨ ਅਤੇ ਕਈ ਵੱਡੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕਰ ਕੇ ਆਪਣੀ ਉਪਜ ਨੂੰ ਪ੍ਰੋਸੈਸਿੰਗ ਲਈ ਵੀ ਦੇ ਸਕਦੇ ਹਨ

    ਪ੍ਰਸ਼ਨ 5. ਫ਼ਲਾਂ ਅਤੇ ਸਬਜ਼ੀਆਂ ਦੀ ਖ਼ਰਾਬੀ ਦੇ ਕੀ-ਕੀ ਕਾਰਨ ਹਨ ?
    ਉੱਤਰ- ਸਬਜ਼ੀਆਂ ਅਤੇ ਫ਼ਲਾਂ ਦੀ ਖ਼ਰਾਬੀ ਦੇ ਕਈ ਕਾਰਨ ਹਨ । ਸਬਜ਼ੀਆਂ ਅਤੇ ਫ਼ਲਾਂ ਦੀ ਤੁੜਾਈ, ਕਟਾਈ, ਇਹਨਾਂ ਨੂੰ ਭੰਡਾਰ ਕਰਨਾ, ਇਹਨਾਂ ਦੀ ਦਰਜਾਬੰਦੀ ਕਰਨਾ, ਇਹਨਾਂ ਨੂੰ ਡੱਬਾਬੰਦੀ ਕਰਨਾ ਅਤੇ ਢੋਆ-ਢੁਆਈ ਕਰਨਾ ਅਜਿਹੇ ਕਈ ਕੰਮ ਹਨ ਜੋ ਸਬਜ਼ੀ ਤੇ ਫ਼ਲ ਦੇ ਖੇਤ ਤੋਂ ਸਾਡੇ ਘਰ ਤੱਕ ਪੁੱਜਣ ਦੌਰਾਨ ਕੀਤੇ ਜਾਂਦੇ ਹਨ । ਇਹਨਾਂ ਕਾਰਜਾਂ ਵਿਚ ਫ਼ਲਾਂ ਅਤੇ ਸਬਜ਼ੀਆਂ ਦਾ 30-35% ਨੁਕਸਾਨ ਹੋ ਜਾਂਦਾ ਹੈ

    ਭੰਡਾਰ ਕੀਤੇ ਫ਼ਲਾਂ-ਸਬਜ਼ੀਆਂ ਨੂੰ ਕੋਈ ਬਿਮਾਰੀ ਜਾਂ ਕੀੜੇ-ਮਕੌੜੇ ਵੀ ਖ਼ਰਾਬ ਕਰ ਸਕਦੇ ਹਨ । ਕਈ ਵਾਰ ਸੂਖਮ ਜੀਵ ਅਤੇ ਉੱਲੀਆਂ ਵੀ ਉਪਜ ਦੀ ਖ਼ਰਾਬੀ ਕਰਦੀਆਂ ਹਨ । ਕਈ ਪੰਛੀ ਜਾਂ ਜਾਨਵਰ ਫ਼ਲਾਂ ਆਦਿ ਨੂੰ ਰੁੱਖਾਂ ‘ਤੇ ਹੀ ਕੁਤਰ ਦਿੰਦੇ ਹਨ । ਇਸ ਤਰ੍ਹਾਂ ਸਬਜ਼ੀਆਂ ਅਤੇ ਫ਼ਲਾਂ ਦੀ ਖ਼ਰਾਬੀ ਦੇ ਵੱਖ-ਵੱਖ ਕਾਰਨ ਹਨ