Punjab School Education Board

Class 6 Computer Science (2023-24)


ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 6ਵੀਂ ਦੇ ਕੰਪਿਊਟਰ ਸਾਇੰਸ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ। 


    ਵਿਸ਼ਾ: ਕੰਪਿਊਟਰ ਸਾਇੰਸ ਪਾਠ:1 (ਕੰਪਿਊਟਰ ਨਾਲ ਜਾਣ-ਪਛਾਣ)

    1) ਬਹੁਪਸੰਦੀ ਪ੍ਰਸ਼ਨ।

    1. ਕੰਪਿਊਟਰ ________________ ਕਰ ਸਕਦਾ ਹੈ।

    ੳ. ਗਣਨਾਵਾਂ       ਅ. ਡਾਟਾ ਅਤੇ ਹਦਾਇਤਾਂ ਪ੍ਰਾਪਤ      ੲ. ਸਟੋਰ          ਸ. ਉਪਰੋਕਤ ਸਾਰੇ

    2. ਕੰਪਿਊਟਰ ਆਪਣੇ ਕੰਮ ਬਹੁਤ _____________ ਨਾਲ ਕਰਦਾ ਹੈ।

    ੳ. ਰਫਤਾਰ        ਅ. ਸ਼ੁੱਧਤਾ                             ੲ. ਗੁਣਵੱਤਾ        ਸ. ਉਪਰੋਕਤ ਸਾਰੇ

    3. ਬੈਂਕਾਂ ਵਿੱਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ:

    ੳ. ਬੈਂਕ ਨੂੰ ਸੁਰੱਖਿਅਤ ਰੱਖਣ ਲਈ               ਅ. ਖਾਤਿਆਂ ਦਾ ਰਿਕਾਰਡ ਰੱਖਣ ਲਈ

    ੲ. ਬੈਂਕ ਨੂੰ ਸਾਫ ਰੱਖਣ ਲਈ                          ਸ. ਇਹਨਾਂ ਵਿੱਚੋਂ ਕੋਈ ਨਹੀਂ

    4. ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ।

    ੳ. ਨੋਟਸ ਬਣਾਉਣ ਲਈ     ਅ. ਨਤੀਜੇ ਤਿਆਰ ਕਰਨ ਲਈ        ੲ. ਰਿਪੋਰਟਾਂ ਤਿਆਰ ਕਰਨ ਲਈ      ਸ. ਉਪਰੋਕਤ ਸਾਰੇ

    5. ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ?

    ੳ. ਰਫ਼ਤਾਰ        ਅ. ਸ਼ੁੱਧਤਾ         ੲ. ਕੋਈ ਸਮਝ ਨਾ ਹੋਣਾ     ਸ. ਅਣਥੱਕ

    2) ਸਹੀ ਜਾਂ ਗਲਤ ਲਿਖੋ।

    1.            ਅਸੀਂ ਕੰਪਿਊਟਰ ਦੀ ਮਦਦ ਨਾਲ ਟ੍ਰੇਨ ਅਤੇ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰ ਸਕਦੇ ਹਾਂ।(ਸਹੀ)

    2.            ਕੰਪਿਊਟਰ ਗਣਨਾਵਾਂ ਨੂੰ 100% ਸ਼ੁੱਧਤਾ ਨਾਲ ਨਹੀਂ ਕਰ ਸਕਦਾ।(ਗਲਤ)

    3.            ਕੰਪਿਊਟਰ ਵਿਚਲਾ ਡਾਟਾ ਬਹੁਤ ਲੰਬੇ ਸਮੇਂ ਤੱਕ ਸਟੋਰ ਰਹਿੰਦਾ ਹੈ।(ਸਹੀ)

    4.            ਕੰਪਿਊਟਰ ਵਿੱਚ ਭਾਵਨਾ ਅਤੇ ਸਮਝ ਨਹੀਂ ਹੁੰਦੀ।(ਸਹੀ)

    3) ਸਹੀ ਜਾਂ ਗਲਤ ਲਿਖੋ।

    1.            ਕੰਪਿਊਟਰ ਇੱਕ _____ ਮਸ਼ੀਨ ਹੈ।

    ਉੱਤਰ:- ਇਲੈਕਟ੍ਰੋਨਿਕ

    2. ਮੋਬਾਇਲ ਇੱਕ ___ ਉਪਕਰਣ ਹੈ।

    ਉੱਤਰ:- ਪੋਰਟੇਬਲ ਕੰਪਿਊਟਿੰਗ

    3. ਕੰਪਿਊਟਰ ਦੁਆਰਾ ਕਿਸੇ ਕੰਮ ਨੂੰ ਕਰਨ ਲਈ ਲਗਾਏ ਸਮੇਂ ਦੀ ਇਕਾਈ ___ ਹੁੰਦੀ ਹੈ।

    ਉੱਤਰ:- ਮੀਲੀਸੈਕਿੰਡ

    4. _____ ਵਿੱਚ ਮਾਊਸ ਦਾ ਕੰਮ ਕਰਨ ਲਈ ਟੱਚਪੈਡ ਵੀ ਲੱਗਿਆ ਹੁੰਦਾ ਹੈ।

    ਉੱਤਰ:- ਲੈਪਟਾਪ

    4) ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ 1: ਕੰਪਿਊਟਰ ਨੂੰ ਪ੍ਰਭਾਸ਼ਿਤ ਕਰੋ?

    ਉੱਤਰ:- ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲਾ ਉਪਕਰਣ ਹੈ, ਜਿਸਨੂੰ ਸੂਚਨਾਂ ਨਾਲ਼ ਕੰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਯੂਜ਼ਰ ਤੋਂ ਇਨਪੁੱਟ ਦੇ ਰੂਪ ਵਿੱਚ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ, ਅਤੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਦਾ ਹੈ। ਡਾਟੇ ਉਪੱਰ ਹਦਾਇਤਾਂ ਦੀ ਇਸ ਪਾਲਣਾ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਪ੍ਰੋਸੈੱਸਿੰਗ ਤੋਂ ਬਾਅਦ ਤਿਆਰ ਕੀਤਾ ਗਿਆ ਨਤੀਜਾ ਯੂਜ਼ਰ ਨੂੰ ਆਊਟਪੁੱਟ ਦੇ ਤੌਰ ਤੇ ਦਿੱਤਾ ਜਾਂਦਾ ਹੈ।

    ਪ੍ਰਸ਼ਨ 2: ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੇ ਪ੍ਰਯੋਗ ਦੀ ਵਿਆਖਿਆ ਕਰੋ?

    ਉੱਤਰ:- ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਵਿਿਦਆਰਥੀਆਂ ਵੱਲੋਂ ਨੋਟਸ ਤਿਆਰ ਕਰਨ, ਡਰਾਇੰਗ ਕਰਨ, ਪ੍ਰੋਜੈਕਟ ਬਣਾਉਣ, ਈ-ਕੰਟੈਂਟ ਰਾਹੀਂ ਪੜ੍ਹਾਈ ਕਰਨ ਆਦਿ ਲਈ ਕੀਤਾ ਜਾਂਦਾ ਹੈ, ਅਤੇ ਅਧਿਆਪਕਾਂ ਵੱਲੋਂ ਕੰਪਿਊਟਰ ਦੀ ਵਰਤੋਂ ਨਤੀਜਾ ਤਿਆਰ ਕਰਨ, ਟਾਈਮ ਟੇਬਲ ਬਣਾਉਣ, ਰਿਪੋਰਟ ਕਾਰਡ ਬਣਾਉਣ ਆਦਿ ਲਈ ਕੀਤਾ ਜਾਂਦਾ ਹੈ।

    ਪ੍ਰਸ਼ਨ 3: ਕਿਸੇ ਤਿੰਨ ਪੋਰਟੇਬਲ ਕੰਪਿਊਟਿੰਗ ਯੰਤਰਾਂ ਦੇ ਨਾਂ ਲਿਖੋ?

    ਉੱਤਰ:- ਤਿੰਨ ਪੋਰਟੇਬਲ ਕੰਪਿਊਟਿੰਗ ਯੰਤਰਾਂ ਦੇ ਨਾਂ:-

    1. ਸਮਾਰਟ ਫੋਨ

    2. ਟੈਬਲੇਟ ਕੰਪਿਊਟਰ

    3. ਪਾਲਮਟੋਪ ਕੰਪਿਊਟਰ

    5) ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ 1: ਕੰਪਿਊਟਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

    ਉੱਤਰ:- ਕੰਪਿਊਟਰ ਦੀ ਹਰੇਕ ਵਿਸ਼ੇਸ਼ਤਾ ਸਾਨੂੰ ਕੰਪਿਊਟਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ, ਜੋਕਿ ਹੇਠ ਲਿਖੇ ਅਨੁਸਾਰ ਹਨ:-

    1. ਗਤੀ:- ਕੰਪਿਊਟਰ ਦੀ ਵਰਤੋਂ ਦਾ ਮੁੱਖ ਕਾਰਨ ਕੰਪਿਊਟਰ ਦੀ ਗਤੀ ਹੈ। ਇਹ ਕਿਸੇ ਗੁੰਝਲਦਾਰ ਗਣਨਾਂ ਨੂੰ ਵੀ ਇੱਕ ਸੈਕਿੰਡ ਦੇ ਬਹੁੱਤ ਛੋਟੇ ਭਾਗ ਵਿੱਚ ਪੂਰਾ ਕਰ ਦਿੰਦਾ ਹੈ। ਕੰਪਿਊਟਰ ਰਾਹੀਂ ਕੀਤੇ ਜਾਣ ਵਾਲੇ ਕੰਮ ਦੀ ਰਫਤਾਰ ਨੂੰ ਇੱਕ ਸੈਕਿੰਡ ਦੇ 1000ਵੇਂ ਹਿੱਸੇ ਵਿੱਚ ਮਾਪਿਆ ਜਾਂਦਾ ਹੈ, ਜਿਸਨੂੰ ਮੀਲੀਸੈਕਿੰਡ ਵਜੋਂ ਜਾਣਿਆ ਜਾਂਦਾ ਹੈ।

    2. ਸ਼ੁੱਧਤਾ:- ਸ਼ੁੱਧਤਾ ਵੀ ਕੰਪਿਊਟਰ ਦਾ ਮਹਤੱਵਪੂਰਨ ਗੁਣ ਹੈ। ਕੰਪਿਊਟਰ ਰਾਹੀਂ ਤਿਆਰ ਕੀਤੇ ਨਤੀਜੇ ਦੇ ਸਹੀ ਹੋਣ ਦਾ ਭਰੋਸਾ ਇਸਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ।

    3. ਭਰੋਸੇਯੋਗਤਾ:- ਕੰਪਿਊਟਰ ਰਾਹੀਂ ਤਿਆਰ ਕੀਤੇ ਗਏ ਨਤੀਜੇ ਦਾ 100% ਸਹੀ ਹੋਣ ਦਾ ਭਰੋਸਾ ਦੇਣਾ ਅਤੇ ਸਾਨੂੰ ਇਸ ਨਤੀਜੇ ਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਹੋਣਾ ਇਸਦੀ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ।

    4. ਅਥੱਕ:- ਕੰਪਿਊਟਰ ਪਹਿਲੀ ਅਤੇ ਅੰਤਿਮ ਗਣਨਾਂ ਇੱਕੋ ਹੀ ਸ਼ੁੱਧਤਾ ਅਤੇ ਰਫਤਾਰ ਨਾਲ ਕਰਦਾ ਹੈ। ਕੰਪਿਊਟਰ ਕੰਮ ਕਰਦੇ ਸਮੇਂ ਮਨੁੱਖ ਦੀ ਤਰ੍ਹਾਂ ਥਕਦਾ ਨਹੀਂ ਹੈ। ਕੰਪਿਊਟਰ ਜਿੰਨੀ ਦੇਰ ਵੀ ਕੰਮ ਕਰਦਾ ਹੈ, ਇਹ ਸਾਨੂੰ ਸਹੀ ਅਤੇ ਸਟੀਕ ਨਤੀਜੇ ਦਿੰਦਾ ਹੈ।

    5. ਆਟੋਮੇਸ਼ਨ:- ਕੰਪਿਊਟਰ ਨੂੰ ਪ੍ਰੋਸੈਸਿੰਗ ਕਰਨ ਸਮੇਂ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ। ਇੱਕ ਵਾਰ ਹਦਾਇਤਾਂ ਦੇਣ ਤੋਂ ਬਾਅਦ ਇਹ ਆਪਣੇ-ਆਪ ਅੰਤ ਤੱਕ ਕੰਮ ਕਰਦਾ ਰਹਿੰਦਾ ਹੈ ਅਤੇ ਅੰਤ ਵਿੱਚ ਯੁਜ਼ਰ ਨੂੰ ਨਤੀਜਾ ਮੁਹੱਈਆ ਕਰਵਾਉਂਦਾ ਹੈ।

    6. ਸਟੋਰੇਜ:- ਕੰਪਿਊਟਰ ਦੀ ਸਟੋਰੇਜ਼ ਸਮਰਥਾ ਬਹੁੱਤ ਜਿਆਦਾ ਹੁੰਦੀ ਹੈ। ਹਰੇਕ ਕੰਪਿਊਟਰ ਵਿੱਚ ਇੱਕ ਹਾਰਡ ਡਿਸਕ ਉਪਕਰਣ ਲਗਾ ਹੁੰਦਾ ਹੈ, ਜੋਕਿ ਹਰੇਕ ਕਿਸਮ ਦਾ ਡਾਟਾ ਸਟੋਰ ਕਰਨ ਦੇ ਸਮਰਥ ਹੁੰਦਾ ਹੈ। ਇਸ ਵਿੱਚ ਅਸੀਂ ਅੱਖਰ, ਅਵਾਜਾਂ, ਵੀਡੀਓ, ਪ੍ਰੋਗਰਾਮ, ਐਨੀਮੇਸ਼ਨ ਆਦਿ ਨੂੰ ਡਾਟੇ ਦੇ ਰੂਪ ਵਿੱਚ ਸਟੋਰ ਕਰ ਸਕਦੇ ਹਾਂ।

    ਪ੍ਰਸ਼ਨ 2: ਕੰਪਿਊਟਰ ਦੇ ਕੋਈ 5 ਪ੍ਰਯੋਗ ਖੇਤਰਾਂ ਦੀ ਵਿਆਖਿਆ ਕਰੋ?

    ਉੱਤਰ:- ਕੰਪਿਊਟਰ ਦੇ ਪ੍ਰਯੋਗ ਖੇਤਰਾਂ ਤੋਂ ਭਾਵ ਹੈ ਉਹ ਸਾਰੇ ਖੇਤਰ ਜਿਨਾਂ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋਕਿ ਹੇਠ ਲਿਖੇ ਆਨੁਸਾਰ ਹਨ:-

    1. ਸਿੱਖਿਆਂ:- ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਵਿਿਦਆਰਥੀਆਂ ਵੱਲੋਂ ਨੋਟਸ ਤਿਆਰ ਕਰਨ, ਡਰਾਇੰਗ ਕਰਨ, ਪ੍ਰੋਜੈਕਟ ਬਣਾਉਣ, ਈ-ਕੰਟੈਂਟ ਰਾਹੀਂ ਪੜ੍ਹਾਈ ਕਰਨ ਆਦਿ ਲਈ ਕੀਤੀ ਜਾਂਦੀ ਹੈ, ਅਤੇ ਅਧਿਆਪਕਾਂ ਵੱਲੋਂ ਕੰਪਿਊਟਰ ਦੀ ਵਰਤੋਂ ਨਤੀਜਾ ਤਿਆਰ ਕਰਨ, ਟਾਈਮ ਟੇਬਲ ਬਣਾਉਣ, ਰਿਪੋਰਟ ਕਾਰਡ ਬਣਾਉਣ ਆਦਿ ਲਈ ਕੀਤਾ ਜਾਂਦਾ ਹੈ।

    2. ਮਨੋਰੰਜਨ:- ਕੰਪਿਊਟਰ ਮਨੋਰੰਜਨ ਦਾ ਇੱਕ ਵੱਧੀਆ ਸਾਧਨ ਹੈ। ਅਸੀਂ ਕੰਪਿਊਟਰ ਰਾਹੀਂ ਗਾਣੇ ਸੁਣ ਸਕਦੇ ਹਾਂ, ਫਿਲਮਾਂ ਦੇਖ ਸਕਦੇ ਹਾਂ, ਗੇਮਾਂ ਖੇਡ ਸਕਦੇ ਹਾਂ, ਅਵਾਸਤਵਿਕ 3ਡੀ ਪ੍ਰਭਾਵਾਂ ਦਾ ਆਨੰਦ ਲੈ ਸਕਦੇ ਹਾਂ, ਕਾਰਟੂਨਾਂ ਦੇ ਰੂਪ ਵਿੱਚ ਨਵੀਆਂ ਕਹਾਣੀਆਂ ਅਤੇ ਮਜ਼ਾਕੀਆਂ ਦ੍ਰਿਸ਼ ਵੀ ਪੇਸ਼ ਕਰ ਸਕਦੇ ਹਾਂ। ਮਲਟੀਮੀਡੀਆ ਦਾ ਇਹ ਖੇਤਰ ਖੇਡ-ਖੇਡ ਵਿੱਚ ਸਿੱਖਣ ਦੇ ਤਰੀਕਿਆਂ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਉਂਦਾ ਹੈ।

    3. ਖੇਡਾਂ:- ਕੰਪਿਊਟਰ ਦੀ ਵਰਤੋਂ ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਦੀ ਕਾਰਜ-ਕੁਸ਼ਲਤਾ ਵਧਾਉਣ ਲਈ ਕੀਤਾ ਜਾਂਦਾ ਹੈ। ਖਿਡਾਰੀ ਦੀ ਕੁਸ਼ਲਤਾ ਵਿੱਚ ਸੁਧਾਰ ਜਾਰੀ ਰੱਖਣ ਲਈ ਉਸਦਾ ਰੋਜਾਨਾ ਰਿਕਾਰਡ ਕੰਪਿਊਟਰ ਵਿੱਚ ਸਟੋਰ ਕੀਤਾ ਜਾਂਦਾ ਹੈ। ਅਵਾਸਤਵਿਕ 3ਡੀ ਸਟੇਸ਼ਨ ਦੀ ਵਰਤੋਂ ਕਰਕੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਬੰਦ ਕਮਰੇ ਵਿੱਚ ਅਭਿਆਸ ਕਰਨ ਲਈ ਖੇਡਿਆ ਜਾ ਸਕਦਾ ਹੈ।

    4. ਹਸਪਤਾਲ:- ਹਸਪਤਾਲ ਵਿੱਚ ਮਰੀਜ਼ ਦਾ ਰਿਕਾਰਡ ਕੰਪਿਊਟਰ ਵਿੱਚ ਦਰਜ ਕਰਕੇ ਰੱਖਿਆ ਜਾਂਦਾ ਹੈ।ਇਸ ਨਾਲ ਮਰੀਜ਼ ਦੀ ਸਿਹਤ ਸਬੰਧੀ ਦੇਖ-ਰੇਖ ਅਸਾਨੀ ਨਾਲ ਹੋ ਸਕਦੀ ਹੈ। ਮਰੀਜ਼ ਦੀਆਂ ਚੱਲ ਰਹੀਆਂ ਦਵਾਈਆਂ ਦਾ ਹਿਸਾਬ ਅਤੇ ਹਰੇਕ ਦਵਾਈ ਦਾ ਮਰੀਜ਼ ਦੀ ਸਿਹਤ ਤੇ ਹੋਣ ਵਾਲਾ ਪ੍ਰਭਾਵ ਅਸਾਨੀ ਨਾਲ ਰੱਖਿਆ ਜਾ ਸਕਦਾ ਹੈ। ਕੰਪਿਊਟਰ ਦੀ ਵਰਤੋਂ ਲੈਬੋਰਟੀ ਵਿੱਚ ਗੁੰਝਲਦਾਰ ਟੈਸਟ ਕਰਨ ਲਈ ਵੀ ਕੀਤੀ ਜਾਂਦੀ ਹੈ।

    5. ਬੈਂਕ:- ਬੈਂਕ ਇੱਕ ਅਜਿਹੀ ਜਗ੍ਹਾ ਹੈ, ਜਿਥੇ ਬੈਂਕ ਵਿਚਲੇ ਜਿਆਦਾ ਕੰਮ ਖਾਤੇ ਵਿੱਚੋਂ ਪੈਸੇ ਜਮ੍ਹਾਂ ਕਰਵਾਉਣ ਅਤੇ ਕਢਵਾਉਣ ਨਾਲ ਸੰਬੰਧਤ ਹੁੰਦੇ ਹਨ। ਅਜਿਹਾ ਹਰ ਕੰਮ ਡਾਟਾ ਪ੍ਰੋਸੈਸਿੰਗ ਨਾਲ ਸੰਬੰਧਤ ਹੁੰਦਾ ਹੈ, ਅਤੇ ਅਜਿਹੀਆਂ ਪ੍ਰੋਸੈਸਿੰਗ ਨੂੰ ਸਹੀ ਢੰਗ ਨਾਲ ਕਰਨ ਲਈ ਕੰਪਿਊਟਰ ਦੀ ਲੋੜ ਪੈਂਦੀ ਹੈ। ਇਸ ਨਾਲ ਸਾਰੇ ਖਾਤਿਆਂ ਦਾ ਪ੍ਰਬੰਧ ਬਹੁਤ ਅਸਾਨੀ ਨਾਲ ਅਤੇ ਵਧੀਆਂ ਢੰਗ ਨਾਲ ਹੋ ਜਾਂਦਾ ਹੈ।

    ਪ੍ਰਸ਼ਨ 3: ਕੰਪਿਊਟਰ ਦੀਆਂ ਕੀ-ਕੀ ਸੀਮਾਵਾਂ ਹਨ?

    ਉੱਤਰ:- ਕੰਪਿਊਟਰ ਬਹੁੱਤ ਸਾਰੇ ਕੰਮ ਕਰਨ ਦੇ ਯੋਗ ਹੁੰਦਾ ਹੈ, ਪਰ ਇਹ ਇੱਕ ਮਸ਼ੀਨ ਹੋਣ ਦੇ ਕਾਰਨ ਕਈ ਕੰਮ ਕਰਨ ਤੋਂ ਅਸਮਰੱਥ ਹੁੰਦਾ ਹੈ। ਅਜਿਹੇ ਕੰਮਾਂ ਨੂੰ ਹੀ ਕੰਪਿਊਟਰ ਦੀਆਂ ਸੀਮਾਵਾਂ ਕਿਹਾ ਗਿਆ ਹੈ, ਜੋਕਿ ਹੇਠ ਲਿਖੇ ਅਨੁਸਾਰ ਹਨ:-

    1.            ਇੱਕ ਕੰਪਿਊਟਰ ਆਪਣੇ-ਆਪ ਕੋਈ ਵੀ ਫੈਸਲਾ ਨਹੀਂ ਲੈ ਸਕਦਾ।

    2.            ਕੰਪਿਊਟਰ ਕਿਸੇ ਗਲਤ ਹਦਾਇਤ ਨੂੰ ਵੀ ਸਹੀ ਨਹੀਂ ਕਰ ਸਕਦਾ।

    3.            ਕੰਪਿਊਟਰ ਯੁਜ਼ਰ ਦੀਆਂ ਹਦਾਇਤਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰ ਸਕਦਾ।

    4. ਕੰਪਿਊਟਰ ਵਿੱਚ ਭਾਵਨਾਵਾਂ ਅਤੇ ਸਮਝ ਨਹੀਂ ਹੁੰਦੀ।

    5. ਕਿਸੇ ਮਨੁਖ ਦੀ ਤਰ੍ਹਾਂ ਇਸ ਕੋਲ ਕੋਈ ਗਿਆਨ ਅਤੇ ਤਜਰਬਾਂ ਨਹੀਂ ਹੁੰਦਾ।

    ਪ੍ਰਸ਼ਨ 4: ਪੋਰਟੇਬਲ ਕੰਪਿਊਟਿੰਗ ਯੰਤਰਾਂ ਤੋਂ ਕੀ ਭਾਵ ਹੈ? ਕਿਸੇ ਤਿੰਨ ਅਜਿਹੇ ਯੰਤਰਾਂ ਦੀ ਵਿਆਖਿਆ ਕਰੋ?

    ਉੱਤਰ:- ਉਹ ਸਾਰੇ ਉਪਕਰਣ ਜੋ ਡਾਟੇ ਨੂੰ ਪ੍ਰੋਸੈਸ ਕਰਦੇ ਹਨ ਅਤੇ ਜਿਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ, ਨੂੰ ਪੋਰਟੇਬਲ ਕੰਪਿਊਟਿੰਗ ਯੰਤਰ ਕਿਹਾ ਜਾਂਦਾ ਹੈ, ਜੋਕਿ ਹੇਠ ਲਿਖੇ ਅਨੁਸਾਰ ਹਨ:-

    1. ਸਮਾਰਟ ਫੋਨ:- ਸਮਾਰਟ ਫੋਨ ਇੱਕ ਪੋਰਟੇਬਲ ਯੰਤਰ ਹੈ, ਜਿਸਦੀ ਵਰਤੋਂ ਫੋਨ ਕਰਨ ਅਤੇ ਡਾਟੇ ਨੂੰ ਡਿਜ਼ੀਟਲ ਰੂਪ ਵਿੱਚ ਪ੍ਰੋਸੈਸ ਕਰਨ ਲਈ ਕੀਤੀ ਜਾਂਦੀ ਹੈ। ਸਮਾਰਟ ਫੋਨ ਸਾਨੂੰ ਕੈਮਰੇ ਅਤੇ ਵਧੇਰੇ ਡਾਟਾ ਸਟੋਰੇਜ਼ ਦੀ ਸੁਵਿਧਾ ਦਿੰਦੇ ਹਨ। ਸਮਾਰਟ ਫੋਨ ਦੀ ਵਰਤੋਂ ਸਿੱਖਿਆ, ਵਪਾਰ, ਮਨੋਰੰਜਨ ਅਤੇ ਗੇਮਾਂ ਖੇਡਣ ਲਈ ਕੀਤੀ ਜਾਂਦੀ ਹੈ।

    2. ਟੈਬਲੇਟ ਕੰਪਿਊਟਰ:- ਟੈਬਲੇਟ ਕੰਪਿਊਟਰ ਇੱਕ ਪਤਲਾ ਅਤੇ ਪੋਰਟੇਬਲ ਕੰਪਿਊਟਰ ਹੁੰਦਾ ਹੈ। ਇਹ ਬੈਟਰੀ ਨਾਲ ਚਲਦਾ ਹੈ ਅਤੇ ਇਸ ਵਿੱਚ ਟੱਚ ਸਕਰੀਨ ਲਗੀ ਹੁੰਦੀ ਹੈ ਜੋ ਇਸਨੂੰ ਵਰਤਣ ਵਿੱਚ ਮਦਦ ਕਰਦੀ ਹੈ। ਟੈਬਲੇਟ ਵਿੱਚ ਅਸੀਂ ਬਿਨਾਂ ਕੀਅਬੋਰਡ ਤੋਂ ਲਿਖ ਸਕਦੇ ਹਾਂ।

    3. ਪਾਲਮਟੋਪ ਕੰਪਿਊਟਰ:- ਪਾਲਮਟੋਪ ਕੰਪਿਊਟਰ ਇੱਕ ਅਜਿਹਾ ਕੰਪਿਊਟਰ ਹੁੰਦਾ ਹੈ, ਜਿਸਨੂੰ ਅਸਾਨੀ ਨਾਲ ਹਥੇਲੀ ਤੇ ਰੱਖ ਕੇ ਚਲਾਇਆ ਜਾ ਸਕਦਾ ਹੈ। ਇਸ ਕਿਸਮ ਦੇ ਕੰਪਿਊਟਰ ਵਿੱਚ ਇੱਕ ਛੋਟੀ ਸਕਰੀਨ ਅਤੇ ਇੱਕ ਕੀਅ-ਬੋਰਡ ਮੋਜੂਦ ਹੁੰਦਾ ਹੈ। ਇਹ ਇਸਦੇ ਸੀਮਿਤ ਉਪਯੋਗਾਂ ਕਾਰਨ ਜਿਆਦਾ ਮਸ਼ਹੁਰ ਨਹੀਂ ਹੈ।

    ਪ੍ਰਸ਼ਨ 5: ਕੰਪਿਊਟਰ ਦੀ ਵਰਤੋਂ ਦੀ ਵਿਆਖਿਆ ਕਰੋ?

    ਉੱਤਰ:- ਕੰਪਿਊਟਰ ਦੀ ਵਰਤੋਂ ਨਿਮਨ ਲ਼ਿਖਤ ਕੰਮਾਂ ਲਈ ਕੀਤੀ ਜਾਂਦੀ ਹੈ:-

    1.            ਕੰਪਿਊਟਰ ਦੀ ਵਰਤੋਂ ਗਣਿਿਤਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ।

    2.            ਕੰਪਿਊਟਰ ਦੀ ਵਰਤੋਂ ਨਾਲ ਖੇਡਾਂ ਖੇਡ ਸਕਦੇ ਹਾਂ।

    3.            ਕੰਪਿਊਟਰ ਦੀ ਵਰਤੋਂ ਚਿੱਤਰਕਾਰੀ ਕਰਨ ਲਈ ਕਰ ਸਕਦੇ ਹਾਂ।

    4.            ਕੰਪਿਊਟਰ ਦੀ ਵਰਤੋਂ ਅਸੀਂ ਗਾਣੇ ਸੁਣ ਅਤੇ ਫਿਲਮਾਂ ਵੇਖ ਸਕਦੇ ਹਾਂ।

    5. ਕੰਪਿਊਟਰ ਦੀ ਵਰਤੋਂ ਕਿਤਾਬਾਂ ਅਤੇ ਅਖਬਾਰਾਂ ਤਿਆਰ ਅਤੇ ਛਾਪਣ ਲਈ ਕਰ ਸਕਦੇ ਹਾਂ।

    6. ਕੰਪਿਊਟਰ ਦੀ ਮਦਦ ਨਾਲ ਟ੍ਰੇਨਾਂ, ਬੱਸਾਂ ਅਤੇ ਹਵਾਈ ਜਹਾਜਾਂ ਦੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹਾਂ।

    7. ਕੰਪਿਊਟਰ ਦੀ ਮਦਦ ਨਾਲ ਟ੍ਰੇਨਾਂ, ਬੱਸਾਂ ਅਤੇ ਹਵਾਈ ਜਹਾਜਾਂ ਦੇ ਆਉਣ-ਜਾਣ ਦੀ ਸਮਾਂ-ਸਾਰਨੀ ਵੁਖ ਸਕਦੇ ਹਾਂ।

    8. ਕੰਪਿਊਟਰ ਦੀ ਮਦਦ ਕਿਸੇ ਵੀ ਥਾਂ ਤੇ ਜਾਣ ਤੋਂ ਪਹਿਲਾਂ ਉਸ ਥਾਂ ਦੇ ਮੋਸਮ ਦੀ ਜਾਣਕਾਰੀ ਪਤਾ ਕਰ ਸਕਦੇ ਹਾਂ।

    9. ਕੰਪਿਊਟਰ ਦੀ ਮਦਦ ਨਾਲ ਵਿਿਦਆਰਥੀਆਂ ਦੇ ਨਤੀਜੇ, ਟਾਈਮ-ਟੇਬਲ, ਰਿਪੋਰਟਾਂ ਤਿਆਰ ਕਰ ਸਕਦੇ ਹਾਂ।

    10. ਕੰਪਿਊਟਰ ਵਿੱਚ ਅਸੀਂ ਜਰੂਰੀ ਡਾਟਾ ਭਵਿੱਖ ਲਈ ਸੇਵ ਵੀ ਕਰਕੇ ਰੱਖ ਸਕਦੇ ਹਾਂ।



    ਵਿਸ਼ਾ: ਕੰਪਿਊਟਰ ਸਾਇੰਸ ਪਾਠ:2 (ਕੰਪਿਊਟਰ ਦੇ ਭਾਗ)

    1) ਬਹੁਪਸੰਦੀ ਪ੍ਰਸ਼ਨ।

    1.            ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁੱਟ ਪ੍ਰਾਪਤ ਕਰਦਾ ਹੈ।

    ੳ.       ਇਨਪੁੱਟ ਯੂਨਿਟ             ਅ. ਆਉਟਪੁੱਟ ਯੂਨਿਟ                 ੲ.ਕੰਟਰੋਲ ਯੂਨਿਟ   ਸ. ਇਹਨਾਂ ਵਿਚੋਂ ਕੋਈ ਨਹੀਂ

    2. ਇਹਨਾਂ ਵਿੱਚੋਂ ਸੀ.ਪੀ.ਯੂ ਦਾ ਭਾਗ ਕਿਹੜਾ ਹੈ।

    ੳ.       ਕੰਟਰੋਲ ਯੁਨਿਟ               ਅ. ਮੈਮਰੀ ਯੂਨਿਟ ੲ. ਏ.ਐੱਲ.ਯੂ     ਸ. ਉਪਰੋਕਤ ਸਾਰੇ

    3. ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੋਰ ਤੇ ਡਾਟਾ ਸਟੋਰ ਕਰਦੀ ਹੈ।

    ੳ. ਪ੍ਰਾਈਮਰੀ ਮੈਮਰੀ         ਅ. ਰੈਮ                      ੲ. ਸੈਕੰਡਰੀ ਮੈਮਰੀ     ਸ. ਉਪਰੋਕਤ ਸਾਰੇ

    4. ਸੱਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ।

    ੳ.       ਮੇਨ ਫਰੇਮ ਕੰਪਿਊਟਰ  ਅ. ਮਿੰਨੀ ਕੰਪਿਊਟਰ    ੲ. ਮਾਇਕ੍ਰੋ ਕੰਪਿਊਟਰ         ਸ. ਸੁਪਰ ਕੰਪਿਊਟਰ

    5. ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਊਟਪੁੱਟ ਦੇ ਤੌਰ ਤੇ ਯੂਜ਼ਰ ਨੂੰ ਦਿੰਦਾ ਹੈ।

    ੳ. ਮੈਮਰੀ          ਅ. ਇਨਪੁੱਟ ਯੂਨਿਟ          ੲ. ਕੰਟਰੋਲ ਯੂਨਿਟ           ਸ. ਆਊਟਪੁੱਟ ਯੂਨਿਟ

    2) ਪੂਰੇ ਰੂਪ ਲਿਖੋ।

    1.            ALU               -         Arithmetic logic unit (ਅਰਥਮੈਟਿਕ ਲਾਜ਼ਿਕ ਯੂਨਿਟ)

    2.            CPU               -         Central Processing Unit) (ਸੈਂਟਰਲ ਪ੍ਰੋਸੈਸਿੰਗ ਯੂਨਿਟ)

    3.            LCD               -         Liquid crystal display (ਲਿਕਵਡ ਕ੍ਰਿਸਟਲ ਡਿਸਪਲੇਅ)

    4.            RAM              -         Random access memory (ਰੈਂਡਮ ਐਕਸੈੱਸ ਮੈਮਰੀ)

    5.            ROM              -         Read only memory (ਰੀਡ ਓਨਲੀ ਮੈਮਰੀ)

    6.            CU                -         Control unit (ਕੰਟਰੋਲ ਯੂਨਿਟ)

    7.            MU               -         Memory unit (ਮੈਮਰੀ ਯੂਨਿਟ)

    8.            IPO                -         Input processing output (ਇਨਪੁੱਟ ਪ੍ਰੋਸੈਸਿੰਗ ਆਊਟਪੱੁਟ)

    3) ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ:1. ਸੀ.ਪੀ.ਯੂ ਦੇ ਭਾਗਾਂ ਦੇ ਨਾਂ ਲਿਖੋ?

    ਉੱਤਰ:- ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੁਨਿਟ ਭਾਗ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-

    1.            ਮੈਮਰੀ ਯੂਨਿਟ

    2.            ਕੰਟਰੋਲ ਯੂਨਿਟ

    3.            ਅਰਥਮੈਟਿਕ ਅਤੇ ਲਾਜ਼ਿਕ ਯੂਨਿਟ

    ਪ੍ਰਸ਼ਨ:2. ਕੰਪਿਊਟਰ ਮੈਮਰੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ?

    ਉੱਤਰ:- ਕੰਪਿਊਟਰ ਮੈਮਰੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ:-

    1.            ਪ੍ਰਾਇਮਰੀ ਮੈਮਰੀ

    2.            ਸੈਕੰਡਰੀ ਮੈਮਰੀ

    ਪ੍ਰਸ਼ਨ:3. ਸੈਕੰਡਰੀ ਸਟੋਰੇਜ਼ ਉਪਕਰਨ ਕੀ ਹੁੰਦੇ ਹਨ?

    ਉੱਤਰ:- ਸੈਕੰਡਰੀ ਸਟੋਰੇਜ਼ ਉਪਕਰਨ ਵਿੱਚ ਉਹ ਸਾਰਾ ਡਾਟਾ ਸਟੋਰ ਹੁੰਦਾ ਹੈ, ਜੋ ਮੌਜੂਦਾ ਸਮੇਂ ਵਿੱਚ ਕੰਪਿਊਟਰ ਦੀ ਮੁੱਢਲੀ ਸਟੋਰੇਜ ਜਾਂ ਮੇਨ ਮੈਮਰੀ ਵਿੱਚ ਨਹੀਂ ਹੁੰਦਾ। ਇਹ ਕੰਪਿਊਟਰ ਸਿਸਟਮ ਦੀ ਅਜਿਹੀ ਮੈਮਰੀ ਹੈ, ਜਿਸ ਨਾਲ਼ ਸੀ.ਪੀ.ਯੂ. ਦਾ ਸਿੱਧਾ ਸੰਪਰਕ ਨਹੀਂ ਹੁੰਦਾ। ਇਸ ਦੀ ਵਰਤੋਂ  ਡਾਟਾ  ਨੂੰ ਲੰਮੇ  ਸਮੇਂ ਲਈ ਸਟੋਰ ਕਰਨ ਲਈ ਹੁੰਦਾ ਹੈ ਅਤੇ ਬਿਜਲੀ ਜਾਣ ’ਤੇੇ ਵੀ ਇਸ ਵਿੱਚ ਸਟੋਰ ਕੀਤਾ ਡਾਟਾ ਨਸ਼ਟ ਨਹੀਂ ਹੁੰਦਾ ਹੈ। ਇਸ ਨੂੰ ਨਾਨ-ਵੋਲਾਟਾਈਲ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੁੰਦੀ। ਇਸ ਦੀ ਸਟੋਰੇਜ ਸਮਰੱਥਾ ਜ਼ਿਆਦਾ ਹੁੰਦੀ ਹੈ। ਇਹ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਈ ਜਾ ਸਕਦੀ ਹੈ।

    ਪ੍ਰਸ਼ਨ:4. ਏ.ਐੱਲ.ਯੂ ਦਾ ਕੀ ਕੰਮ ਹੁੰਦਾ ਹੈ?

    ਉੱਤਰ:- ਇਹ ਯੂਨਿਟ ਅੰਕ ਗਣਿਤ ਅਤੇ ਲਾਜਿਕਲ ਕੰਮ ਕਰਦਾ ਹੈ। ਏ.ਐੱਲ.ਯੂ. ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈੱਸਿੰਗ ਯੂਨਿਟ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਡਿਜ਼ੀਟਲ ਕੰਪਿਊਟਰ ਵਿੱਚ ਬਹੁੱਤ ਸਾਰੇ ਕੰਮ ਤਰਕ ਦੇ ਆਧਾਰ ਤੇ ਕੀਤੇ ਜਾਂਦੇ ਹਨ ਅਤੇ ਪ੍ਰੋਸੈਸ ਕਰਨ ਲਈ ਬਹੁਤ ਸਾਰੀਆਂ ਗਣਨਾਵਾਂ ਨਾਲ ਸੰਬੰਧਿਤ ਹੁੰਦੇ ਹਨ।ਕੰਪਿਊਟਰ ਸਿਸਟਮ ਦਾ ਇਹ ਭਾਗ ਮਾਇਕ੍ਰੋ ਪ੍ਰੋਸੈਸਰ ਦੇ ਅੰਦਰ ਹੀ ਬਣਿਆ ਹੁੰਦਾ ਹੈ।

    ਪ੍ਰਸ਼ਨ:5. ਮਾਇਕ੍ਰੋ ਕੰਪਿਊਟਰ ਕੀ ਹੈ?

    ਉੱਤਰ:- ਇਹ ਕੰਪਿਊਟਰ ਇੰਨ੍ਹੇ ਛੋਟੇ ਹੁੰਦੇ ਸੀ, ਕਿ ਇਹਨਾਂ ਨੂੰ ਡੈਸਕ ਤੇ ਆਸਾਨੀ ਨਾਲ ਰੱਖਿਆ ਜਾ ਸਕਦਾ ਸੀ। ਇਹਨਾਂ ਨੂੰ ਕੰਪਿਊਟਰ ਆਨ ਏ ਚਿਪ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਲਗਭਗ 1 ਲੱਖ ਤੱਕ ਗਣਨਾਵਾਂ ਪ੍ਰਤੀ ਸੈਕੰਡ ਕਰਦੇ ਹਨ। ਇਹਨਾਂ ਕੰਪਿਊਟਰਾਂ ਦੀ ਵਰਤੋਂ ਛੋਟੇ ਦਫਤਰਾਂ, ਸਕੂਲਾਂ, ਛੋਟੇ ਵਪਾਰਾਂ, ਅਤੇ ਹੋਰ ਕੰਮਕਾਰ ਦੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ।

    ਪ੍ਰਸ਼ਨ:6. ਕੰਪਿਊਟਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ?

    ਉੱਤਰ:- ਕੰਪਿਊਟਰ ਨੂੰ ਰਫ਼ਤਾਰ, ਮੈਮਰੀ, ਪ੍ਰੋਸੈਸਿੰਗ ਸਮਰਥਾ ਅਤੇ ਸਟੋਰੇਜ਼ ਸਮਰਥਾ ਦੇ ਆਧਾਰ ਤੇ ਇਸਦੀਆਂ ਚਾਰ ਕਿਸਮਾਂ ਹੁੰਦੀਆਂ ਹਨ:-

    1.            ਮਾਇਕ੍ਰੋ ਕੰਪਿਊਟਰ

    2.            ਮਿੰਨੀ ਕੰਪਿਊਟਰ

    3.            ਮੇਨਫਰੇਮ ਕੰਪਿਊਟਰ

    4.            ਸੁਪਰ ਕੰਪਿਊਟਰ

    4) ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ:1. ਕੰਪਿਊਟਰ ਦੇ ਬਲਾਕ ਚਿੱਤਰ ਤੋਂ ਤੁਹਾਡਾ ਕੀ ਭਾਵ ਹੈ? ਇਸਦੇ ਭਾਗਾਂ ਦੀ ਵਿਆਖਿਆ ਕਰੋ?

    ਉੱਤਰ:- ਕੰਪਿਊਟਰ ਦੇ ਬਲਾਕ ਚਿੱਤਰ ਤੋਂ ਭਾਵ ਹੈ ਕੰਪਿਊੇਟਰ ਦੇ ਸਾਰੇ ਭਾਗਾਂ ਦੇ ਆਪਸੀ ਸੰਬੰਧਾਂ ਦੀ ਬਣਤਰ। ਅਸੀਂ ਇਸ ਬਣਤਰ ਨੂੰ ਗ੍ਰਾਫਿਕਸ ਪੇਸ਼ਕਾਰੀ ਦੇ ਰੂਪ ਵਿੱਚ ਦੇਖ ਸਕਦੇ ਹਾਂ।

    ਸੈਂਟਰਲ ਪ੍ਰੋਸੈਸਿੰਗ ਯੁਨਿਟ ਦੇ ਭਾਗ:-

    1. ਮੈਮਰੀ ਯੁਨਿਟ:- ਮੈਮਰੀ ਯੂਨਿਟ ਕੰਪਿਊਟਰ ਸਿਸਟਮ ਦਾ ਉਹ ਭਾਗ ਹੈ ਜਿੱਥੇ ਪ੍ਰੋਸੈੱਸਿੰਗ ਲਈ ਡਾਟਾ ਅਤੇ ਹਦਾਇਤਾਂ ਨੂੰ ਰੱਖਿਆ ਜਾਂਦਾ ਹੈ। ਭਾਵੇਂ ਕਿ ਇਹ ਸੀ.ਪੀ.ਯੂ. ਦੇ ਨਾਲ਼ ਬਹੁਤ ਨਜ਼ਦੀਕੀ ਸੰਬੰਧ ਰੱਖਦਾ ਹੈ ਪਰ ਅਸਲ ਵਿੱਚ ਇਹ ਉਸ ਤੋਂ ਵੱਖਰਾ ਹੁੰਦਾ ਹੈ। ਮੈਮਰੀਜ਼ ਬਹੁਤ ਕਿਸਮਾਂ ਦੀਆਂ ਹੁੰਦੀਆਂ ਹਨ, ਹਰੇਕ ਕਿਸਮ ਦੀ ਮੈਮਰੀ ਇੱਕ ਵੱਖਰਾ ਕੰਮ ਕਰਦੀ ਹੈ। ਉਹਨਾਂ ਦਾ ਆਕਾਰ, ਸਟੋਰੇਜ਼ ਸਮੱਰਥਾ, ਕੰਮ ਕਰਨ ਦਾ ਤਰੀਕਾ ਅਤੇ ਰਫ਼ਤਾਰ ਵੱਖ-ਵੱਖ ਹੁੰਦੀਆਂ ਹਨ

    2. ਕੰਟਰੋਲ ਯੁਨਿਟ:- ਕੰਟਰੋਲ ਯੂਨਿਟ ਨੂੰ ਨਿਯੰਤਰਨ ਪ੍ਰਨਾਲ਼ੀ, ਕੇਂਦਰੀ ਕੰਟਰੋਲਰ ਜਾਂ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਸਿਸਟਮ ਦੇ ਵੱਖਰੇ-ਵੱਖਰੇ ਉਪਕਰਨਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ, ਜਿਵੇਂ ਕਿ ਇਨਪੁੱਟ ਪ੍ਰਾਪਤ ਕਰਨਾ, ਪ੍ਰੋਸੈੱਸਿੰਗ ਲਈ ਡਾਟਾ ਨੂੰ ਸਟੋਰ ਕਰਨ ਦੀ ਹਦਾਇਤ ਦੇਣਾ ਅਤੇ ਨਤੀਜੇ ਪੈਦਾ ਕਰਨਾ। ਇਹ ਕਿਸੇ ਪ੍ਰੋਗਰਾਮ ਵਿੱਚ ਹਦਾਇਤਾਂ ਨੂੰ ਇੱਕ-ਇੱਕ ਕਰਕੇ ਪੜ੍ਹਦਾ ਹੈ, ਉਸਦਾ ਅਨੁਵਾਦ ਕਰਦਾ ਹੈ ਅਤੇ ਇੱਕ ਲੜੀ ਅਨੁਸਾਰ ਕੰਪਿਊਟਰ ਸਿਸਟਮ ਦੇ ਦੂਜੇ ਭਾਗਾਂ ਨੂੰ ਕੰਟਰੋਲ ਕਰਦਾ ਹੈ।

    3. ਅਰਥਮੈਟਿਕ ਅਤੇ ਲਾਜ਼ਿਕ ਯੁਨਿਟ:- ਇਹ ਯੂਨਿਟ ਅੰਕ ਗਣਿਤ ਅਤੇ ਲਾਜਿਕਲ ਕੰਮ ਕਰਦਾ ਹੈ। ਏ.ਐੱਲ.ਯੂ. ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈੱਸਿੰਗ ਯੂਨਿਟ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਡਿਜ਼ੀਟਲ ਕੰਪਿਊਟਰ ਵਿੱਚ ਬਹੁੱਤ ਸਾਰੇ ਕੰਮ ਤਰਕ ਦੇ ਆਧਾਰ ਤੇ ਕੀਤੇ ਜਾਂਦੇ ਹਨ ਅਤੇ ਪ੍ਰੋਸੈਸ ਕਰਨ ਲਈ ਬਹੁਤ ਸਾਰੀਆਂ ਗਣਨਾਵਾਂ ਨਾਲ ਸੰਬੰਧਿਤ ਹੁੰਦੇ ਹਨ।

    ਪ੍ਰਸ਼ਨ:2. ਕੰਪਿਊਟਰ ਕਿਵੇਂ ਕੰਮ ਕਰਦਾ ਹੈ? ਇਸਦੇ ਭਾਗਾਂ ਦੀ ਵਿਆਖਿਆ ਕਰੋ?

    ਉੱਤਰ:- ਕੰਪਿਊਟਰ ਵਿੱਚ ਪ੍ਰੋਸੈਸਿੰਗ ਕਰਨ ਦਾ ਕ੍ਰਮ ਕੰਪਿਊਟਰ ਦਾ ਪ੍ਰੋਸੈਸਿੰਗ ਚੱਕਰ ਅਖਵਾਉਂਦਾ ਹੈ। ਕੰਪਿਊਟਰ ਪ੍ਰੋਸੈਸਿੰਗ ਨੂੰ ਤਿੰਨ ਵੱਖ-ਵੱਖ ਭਾਗਾਂ ਦਰਸ਼ਾ ਸਕਦੇ ਹਾਂ।

    1. ਇਨਪੁੱਟ:- ਕੰਪਿਊਟਰ ਦੇ ਪ੍ਰੋਸੈਸਿੰਗ ਚੱਕਰ ਦਾ ਇਹ ਭਾਗ ਡਾਟਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੁਆਰਾ ਪ੍ਰਾਪਤ ਕਰਨ ਨਾਲ ਸਬੰਧਤ ਹੁੰਦਾ ਹੈ। ਕੰਪਿਊਟਰ ਸਿਸਟਮ ਵਿੱਚ ਸਾਰੀਆਂ ਹਦਾਇਤਾਂ ਬਿਜਲੀ ਸਿਗਨਲ ਦੇ ਰੂਪ ਵਿੱਚ ਹੀ ਪ੍ਰੋਸੈਸ ਹੁੰਦੀਆਂ ਹਨ। ਇਸ ਤਰ੍ਹਾਂ ਦੀ ਤਬਦੀਲੀ ਇਨਪੁੱਟ ਉਪਕਰਨਾ ਰਾਹੀਂ ਕੀਤੀ ਜਾਂਦੀ ਹੈ।

    2. ਪ੍ਰੋਸੈਸਿੰਗ:- ਇਨਪੁੱਟ ਕੀਤੀਆਂ ਗਈਆਂ ਹਦਾਇਤਾਂ ਨੂੰ ਦਿੱਤੇ ਗਏ ਡਾਟਾ ਉਪੱਰ ਲਾਗੂ ਕਰਨ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਇਹ ਕੰਪਿਊਟਰ ਰਾਹੀਂ ਕੀਤਾ ਜਾਣ ਵਾਲਾ ਮੁੱਖ ਕਾਰਜ਼ ਹੁੰਦਾ ਹੈ। ਪ੍ਰੋਸੈਸਿੰਗ ਦੋਰਾਨ ਬਹੱੁਤ ਸਾਰੇ ਗਣੀਤਿਕ ਅਤੇ ਤਾਰਕਿਕ ਕੰਮ ਹੁੰਦੇ ਹਨ। ਇਹ ਕੰਮ ਕੰਪਿਊਟਰ ਵਿੱਚ ਲਗੇ ਮਾਇਕ੍ਰੋ-ਪ੍ਰੋਸੈਸਰ ਰਾਹੀਂ ਕੀਤਾ ਜਾਂਦਾ ਹੈ।

    3. ਆਊਟਪੁੱਟ:- ਪ੍ਰੋਸੈਸਿੰਗ ਦੇ ਪੂਰਾ ਹੋ ਜਾਣ ਤੋਂ ਬਾਅਦ ਪੈਦਾ ਹੋਇਆ ਨਤੀਜਾ ਆਊਟਪੁੱਟ ਯੁਨਿਟ ਰਾਹੀਂ ਯੁਜ਼ਰ ਨੂੰ ਦਿੱਤਾ ਜਾਂਦਾ ਹੈ। ਆਊਟਪੁੱਟ ਮੰਤਵ ਲਈ ਵਰਤੇ ਜਾਣ ਵਾਲੇ ਉਪਕਰਨ ਨਤੀਜੇ ਨੂੰ ਬਿਜਲੀ ਦੇ ਸਿਗਨਲ ਤੋਂ ਮਨੱੁਖ ਰਾਹੀਂ ਸਮਝੀ ਜਾ ਸਕਣ ਵਾਾਲੀ ਕਿਸਮ ਵਿੱਚ ਤਬਦੀਲ ਕਰਦੇ ਹਨ।

     

     

    ਵਿਸ਼ਾ: ਕੰਪਿਊਟਰ ਸਾਇੰਸ ਪਾਠ:3 (ਕੰਪਿਊਟਰ ਦੇ ਬੁਨਿਆਦੀ ਕੰਮ)

    1) ਬਹੁਪਸੰਦੀ ਪ੍ਰਸ਼ਨ।

    1. ਕੰਪਿਊਟਰ ਉਪੱਰ ਲੋਗਿੰਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਰੀਨ ਨੂੰ ਕੀ ਕਿਹਾ ਜਾਂਦਾ ਹੈ।

    ੳ)       ਸਟਾਰਟ ਮੀਨੂੰ               ਅ) ਡੈਸਕਟਾਪ     ੲ) ਟਾਸਕਬਾਰ    ਸ) ਇਹਨਾਂ ਵਿੱਚੋ ਕੋਈ ਨਹੀਂ

    2. ਡਿਲੀਟ ਕੀਤੀਆਂ ਹੋਈਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

    ੳ) ਮਾਈ ਕੰਪਿਊਟਰ         ਅ) ਨੈੱਟਵਰਕ     ੲ) ਰੀਸਾਈਕਲਬਿਨ         ਸ) ਉਪਰੋਕਤ ਸਾਰੇ

    3. ਵਿੰਡੋ ਦਾ ਕਿਹੜਾ ਭਾਗ ਸਕਰੀਨ ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ, ਜਦੋਂ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ।

    ੳ) ਰੀਸਾਈਕਨਬਿਨ         ਅ) ਡੈਸਕਟਾਪ     ੲ) ਟਾਸਕਬਾਰ     ਸ) ਇਹਨਾਂ ਵਿੱਚੋ ਕੋਈ ਨਹੀਂ

    4. ਕਿਹੜੀ ਆਪਰੇਟਿੰਗ ਸਿਸਟਮ ਦੀ ਉਦਾਹਰਣ ਹੈ।

    ੳ)       ਵਿੰਡੋ               ਅ) ਐਂਡਰਾਇਡ                        ੲ) ਡਾਸ                     ਸ) ਉਪਰੋਕਤ ਸਾਰੇ

    5. ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਅਸੀਂ ਕਿਸ ਤੇ ਡਬਲ ਕਲਿੱਕ ਕਰ ਸਕਦੇ ਹਾਂ।

    ੳ) ਸਬੰਧਤ ਫਾਈਲ         ਅ) ਫਾਈਲ ਦਾ ਸ਼ਾਰਟਕੱਟ             ੲ) ਦੋਵੇਂ ੳ ਅਤੇ ਅ        ਸ) ਇਹਨਾਂ ਵਿੱਚੋ ਕੋਈ ਨਹੀਂ

    2) ਖਾਲੀ ਥਾਵਾਂ ਭਰੋ।

    1. ਡੈਸਕਟਾਪ ਉਪਰ ਨਜ਼ਰ ਆਉਂਦੀਆਂ ਛੋਟੀ ਤਸਵੀਰਾਂ ਜੋ ਕਿਸੇ ਪ੍ਰੋਗਰਾਮ, ਫਾਈਲ ਜਾਂ ਫੋਲਡਰ ਨੂੰ ਦਰਸ਼ਾਉਂਦੀਆਂ ਹਨ, ਉਹਨਾਂ ਨੂੰ _____ ਕਿਹਾ ਜਾਂਦਾ ਹੈ।

    ਉੱਤਰ:- ਆਈਕਨਜ਼

    2. ______ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੱਕ ਇੰਟਰਫੇਸ ਹੁੰਦਾ ਹੈ।

    ਉੱਤਰ:- ਆਪਰੇਟਿੰਗ ਸਿਸਟਮ

    3. ____ ਆਪਰੇਟਿੰਗ ਸਿਸਟਮ ਇੱਕ ਮੋਬਾਇਲ ਆਪਰੇਟਿੰਗ ਸਿਸਟਮ ਹੈ।

    ਉੱਤਰ:- ਐਂਡੋ੍ਰਇਡ

    4. ____ ਇੱਕ ਆਇਕਨ ਹੁੰਦਾ ਹੈ ਜੋ ਕਿਸੇ ਪ੍ਰੋਗਰਾਮ ਨਾਲ ਲੰਿਕ ਨੂੰ ਦਰਸ਼ਾਉਂਦਾ ਹੈ।

    ਉੱਤਰ:- ਸ਼ਾਰਟਕੱਟ

    5. ______ ਮਾਇਕਰੋਸਾਫ਼ਟ ਵਿੰਡੋ ਦਾ ਇੱਕ ਸਧਾਰਨ ਟੈਕਸਟ ਐਡੀਟਰ ਹੁੰਦਾ ਹੈ।

    ਉੱਤਰ:- ਨੋਟਪੈਡ

    3) ਸਹੀ ਗਲਤ ਦੱਸੋ।

    1.            ਵਿੰਡੋ ਆਪਰੇਟਿੰਗ ਸਿਸਟਮ ਮਾਈਕਰੋਸਾਫ਼ਟ ਦੁਆਰਾ ਤਿਆਰ ਕੀਤਾ ਗਿਆ ਹੈ।(ਸਹੀ)

    2.            ਧੌਸ਼ ਆਪਰੇਟਿੰਗ ਸਿਸਟਮ ਕੰਪਿਊਟਰ ਉਪਰ ਕੰਮ ਕਰਨ ਲਈ ਗ੍ਰਾਫਿਕਲ ਯੁਜ਼ਰ ਇੰਟਰਫੇਸ ਪ੍ਰਦਾਨ ਕਰਦਾ ਹੈ।(ਗਲਤ)

    3.            ਟਾਸਕਬਾਰ ਅਕਸਰ ਕੰਪਿਊਟਰ ਸਕਰੀਨ ਦੇ ਉਪਰਲੇ ਪਾਸੇ ਮੋਜੂਦ ਹੁੰਦੀ ਹੈ।(ਗਲਤ)

    4.            ਅਸੀਂ ਨੋਟਪੈਡ ਦੀ ਵਰਤੋਂ ਨਾਲ ਡਰਾਇੰਗ ਬਣਾ ਸਕਦੇ ਹਾਂ।(ਗਲਤ)

    5.            ਵਾਲਪੇਪਰ ਡੈਕਸਟਾਪ ਦੀ ਬੈਕਗ੍ਰਾਊਂਡ ਉਪਰ ਨਜ਼ਰ ਆਉਣ ਵਾਲੇ ਤਸਵੀਰ ਨੂੰ ਕਿਹਾ ਜਾਂਦਾ ਹੈ।(ਸਹੀ)

    6.            ਕੰਪਿਊਟਰ ਸਟਾਰਟ ਹੋਣ ਦੀ ਪ੍ਰਕਿਿਰਆ ਨੂੰ ਬੂਟਿੰਗ ਕਿਹਾ ਜਾਂਦਾ ਹੈ।(ਸਹੀ)

    4) ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ 1: ਕਿਸੇ ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਲਿਖੋ?

    ਉੱਤਰ:- ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

    1.            ਨੋਟਪੈਡ

    2.            ਵਰਡਪੈਡ

    3.            ਪੇਂਟ

    4.            ਕੈਲਕੂਲੇਟਰ

    ਪ੍ਰਸ਼ਨ 2: ਕਿਸੇ ਤਿੰਨ ਆਇਕਨਾਂ ਦੇ ਨਾਂ ਲਿਖੋ?

    ਉੱਤਰ:- ਤਿੰਨ ਆਇਕਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

    1.            ਮਾਈ ਕੰਪਿਊਟਰ

    2.            ਨੈੱਟਵਰਕ

    3.            ਰੀ-ਸਾਇਕਲ ਬਿਨ

    4.            ਯੂਜ਼ਰ ਫਾਈਲਜ਼

    ਪ੍ਰਸ਼ਨ 3: ਡੈਸਕਟਾਪ ਦੇ ਭਾਗਾਂ ਦੇ ਨਾਂ ਲਿਖੋ?

    ਉੱਤਰ:- ਡੈਸਕਟਾਪ ਦੇ ਭਾਗਾਂ ਦੇ ਨਾਂ:-

    1.            ਆਇਕਨ

    2.            ਸ਼ਾਰਟਕੱਟ

    3.            ਵਾਲਪੇਪਰ

    4.            ਟਾਸਕਬਾਰ

    ਪ੍ਰਸ਼ਨ 4: ਡੈਸਕਟਾਪ ਕੀ ਹੁੰਦਾ ਹੈ?

    ਉੱਤਰ:- ਲਾਗਿੰਨ ਪ੍ਰਕਿਿਰਆ ਪੂਰੀ ਹੋਣ ਤੋਂ ਬਾਅਦ ਸੱਭ ਤੋਂ ਪਹਿਲਾਂ ਨਜ਼ਰ ਆਉਣ ਵਾਲੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ, ਇਸਨੂੰ ਕੰਪਿਊਟਰ ਦਾ ਮੁੱਢਲਾ ਕੰਟਰੋਲਰ ਵੀ ਕਹਿ ਸਕਦੇ ਹਾਂ। ਡੈਸਕਟਾਪ ਦੀ ਸਕਰੀਨ ਦੀ ਮਦਦ ਨਾਲ ਕੋਈ ਵੀ ਐਪਲੀਕੇਸ਼ਨ ਜਾਂ ਪ੍ਰੋਗਰਾਮ ਚਲਾਇਆ ਜਾ ਸਕਦਾ ਹੈ, ਜਾਂ ਕੋਈ ਹੋਰ ਲੋੜ ਅਨੁਸਾਰ ਕੰਮ ਕੀਤੇ ਜਾ ਸਕਦੇ ਹਨ।

    5) ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ 1: ਆਪਰੇਟਿੰਗ ਸਿਸਟਮ ਕੀ ਹੈ? ਵੱਖ-ਵੱਖ ਆਪਰੇਟਿੰਗ ਸਿਸਟਮ ਦੀ ਉਦਾਹਰਣ ਸਹਿਤ ਵਿਆਖਿਆ ਕਰੋ?

    ਉੱਤਰ:- ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਪ੍ਰਦਾਨ ਕਰਦਾ ਹੈ, ਅਤੇ ਕੰਪਿਊਟਰ ਦੇ ਸਾਰੇ ਅੰਦਰੂਨੀ ਕਾਰਜਾਂ ਨੂੰ ਨਿਯੰਤਰਿਤ ਕਰਕੇ ਕੰਪਿਊਟਰ ਹਾਰਡਵੇਅਰ ਨੂੰ ਵਰਤੋਂ ਯੋਗ ਬਣਾਉਂਦਾ ਹੈ। ਸਾਰੇ ਹੀ ਉਪਕਰਨ ਜਿਵੇਂ ਕਿ ਮੋਬਾਇਲ ਫੋਨ, ਟੈਬਲੇਟ, ਆਈ.ਪੈਡ ਵਿੱਚ ਵੀ ਆਪਰੇਟਿੰਗ ਸਿਸਟਮ ਦੀ ਵਰਤੋਂ ਹੁੰਦੀ ਹੈ, ਅਤੇ ਇਸਦੇ ਰਾਹੀਂ ਹੀ ਲੋੜੀਂਦੇ ਕੰਮ ਕੀਤੇ ਜਾਂਦੇ ਹਨ। ਆਪਰੇਟਿੰਗ ਸਿਸਟਮ ਦੀਆਂ ਮੁੱਖ ਉਦਾਹਰਣਾਂ ਵਿੰਡੋਜ਼, ਮੈਕੰਤੋਸ਼, ਲਾਇਨੈਕਸ, ਡਾਸ, ਐਂਡਰਾਇਡ, ਸਿੰਬੀਅਨ ਆਦਿ ਹਨ।

    1. ਵਿੰਡੋ ਆਪਰੇਟਿੰਗ ਸਿਸਟਮ ਨੂੰ ਮਾਇਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ, ਅਤੇ ਇਹ ਇੱਕ ਗ੍ਰਾਫਿਕਲ ਯੂਜ਼ਰ ਇੰਟਰਫੇਸ ਮੁਹੱਈਆਂ ਕਰਵਾਉਂਦਾ ਹੈ, ਇਸ ਇੰਟਰਫੇਸ ਨੂੰ ਮਾਊਸ ਦੀ ਵਰਤੋਂ ਨਾਲ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ। ਜਦੋਂ ਵੀ ਅਸੀਂ ਵਿੰਡੋ ਆਪਰੇਟਿੰਗ ਸਿਸਟਮ ਵਿੱਚ ਕਿਸੇ ਵੀ ਪ੍ਰੋਗਰਾਮ ਤੇ ਕਲਿੱਕ ਕਰਦੇ ਹਾਂ ਤਾਂ ਇਹ ਪ੍ਰੋਗਰਾਮ ਇੱਕ ਵੱਖਰੇ ਫਰੇਮ ਵਿੱਚ ਖੁੱਲਦਾ ਹੈ ਜੋਕਿ ਇੱਕ ਖਿੜਕੀ ਵਾਂਗ ਨਜ਼ਰ ਆਉਂਦਾ ਹੈ, ਇਸ ਕਰਕੇ ਹੀ ਇਸਨੂੰ ਵਿੰਡੋ ਦਾ ਨਾਂ ਦਿੱਤਾ ਗਿਆ ਹੈ। ਵਿੰਡੋ ਆਪਰੇਟਿੰਗ ਸਿਸਟਮ ਦੀਆਂ ਮੁੱਖ ਉਦਾਹਰਣਾਂ Windows xp,  Windows 95, Windows 98, Windows NT,  Windows 7, Windows 8, Windows 10 ਆਦਿ ਹਨ।

    2. ਡਾਸ ਦਾ ਪੂਰਾ ਨਾਂ ਡਿਸਕ ਆਪਰੇਟਿੰਗ ਸਿਸਟਮ ਹੈ, ਡਾਸ ਨੂੰ ਵੀ ਮਾਇਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਹੈ। ਡਾਸ ਆਪਰੇਟਿੰਗ ਸਿਸਟਮ ਕੰਪਿਊਟਰ ਸਿਸਟਮ ਤੇ ਕੰਮ ਕਰਨ ਲਈ ਕਰੈਕਟਰ ਯੂਜ਼ਰ ਇੰਟਰਫੇਸ(ਛੂੀ) ਮੁਹੱਈਆਂ ਕਰਵਾਉਂਦਾ ਹੈ। ਇਹ ਪੁਰਾਣਾ ਆਪਰੇਟਿੰਗ ਸਿਸਟਮ ਹੈ, ਅਤੇ ਇਸਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਸੀ ਜਦੋਂ ਕੰਪਿਊਟਰ ਜਿਆਦਾ ਸ਼ਕਤੀਸ਼ਾਲੀ ਨਹੀਂ ਹੁੰਦੇ ਸਨ। ਇਹ ਆਪਰੇਟਿੰਗ ਸਿਸਟਮ ਘੱਟ ਮੈਮਰੀ ਅਤੇ ਧੀਮੀ ਰਫ਼ਤਾਰ ਵਾਲੇ ਹਾਰਡਵੇਅਰ ਉਪੱਰ ਵੀ ਚਲੱਣ ਯੋਗ ਹੁੰਦੇ ਹਨ ਅਤੇ ਇਹਨਾਂ ਨੂੰ ਵਰਤਨਾ ਬਹੁਤ ਔਖਾ ਹੁੰਦਾ ਹੈ।

    3. ਐਂਡਰਾਇਡ ਆਪਰੇਟਿੰਗ ਸਿਸਟਮ ਇੱਕ ਮੋਬਾਇਲ ਅਧਾਰਿਤ ਆਪਰੇਟਿੰਗ ਸਿਸਟਮ ਹੈ, ਜਿਸਨੂੰ ਗੂਗਲ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਐਂਡਰਾਇਡ ਆਪਰੇਟਿੰਗ ਸਿਸਟਮ ਨੂੰ ਜਿਆਦਾਤਰ ਟੱਚ ਸਕਰੀਨ ਵਾਲੇ ਉਪਕਰਨ ਮੋਬਾਇਲ ਫੋਨ ਅਤੇ ਟੈਬਲੇਟ ਵਿੱਚ ਵਰਤਿਆ ਜਾਂਦਾ ਹੈ। ਐਂਡਰਾਇਡ ਆਪਰੇਟਿੰਗ ਸਿਸਟਮ ਸਾਨੂੰ ਉਂਗਲ ਨਾਲ ਚਲਾਉਣ ਵਾਲਾ ਇੰਟਰਫੇਸ ਮੁਹੱਈਆਂ ਕਰਵਾਉਂਦੇ ਹਨ, ਜਿਸਦੇ ਵਿੱਚ ਮੁੱਖ ਕੰਮ ਸਕਰੀਨ ਦੇ ਵਿਊ ਦਾ ਆਕਾਰ ਛੋਟਾ-ਵੱਡਾ ਕਰਨਾ, ਖਿਸਕਾਉਣਾ ਅਤੇ ਕਲਿੱਕ ਕਰਨਾ ਸ਼ਾਮਲ ਹਨ। ਐਂਡਰਾਇਡ ਆਪਰੇਟਿੰਗ ਸਿਸਟਮ ਦੀ ਵਰਤੋਂ ਅੱਜਕੱਲ ਟੈਲੀਵਿਜ਼ਨ, ਕਾਰਾਂ ਅਤੇ ਗੁੱਟ ਤੇ ਬਣੀ ਜਾਣ ਵਾਲੀਆਂ ਘੜੀਆਂ ਵਿੱਚ ਹੁੰਦੀ ਹੈ।

    ਪ੍ਰਸ਼ਨ 2: ਟਾਸਕਬਾਰ ਕੀ ਹੈ? ਇਸਦੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿਓ?

    ਉੱਤਰ:- ਟਾਸਕਬਾਰ ਆਪਰੇਟਿੰਗ ਸਿਸਟਮ ਦਾ ਹਿੱਸਾ ਹੁੰਦੀ ਹੈ, ਅਤੇ ਇਹ ਕੰਪਿਊਟਰ ਦੀ ਸਕਰੀਨ ਦੇ ਹੇਠਲੇ ਪਾਸੇ ਹੁੰਦੀ ਹੈ। ਟਾਸਕਬਾਰ ਸਾਨੂੰ ਸਟਾਰਟ ਬਟਨ ਦੀ ਵਰਤੋਨ ਨਾਲ ਕੋਈ ਵੀ ਪ੍ਰੋਗਰਾਮ ਚਲਾਉਣ ਵਿੱਚ ਸਾਡੀ ਮਦਦ ਕਰਦੀ ਹੈ, ਅਤੇ ਕਿਸੇ ਵੀ ਪ੍ਰੋਗਰਾਮ ਦੀ ਵਰਤੋਂ ਸਮੇਂ ਇਹ ਬਾਰ ਹਮੇਸ਼ਾ ਨਜ਼ਰ ਆਉਂਦੀ ਰਹਿੰਦੀ ਹੈ। ਟਾਸਕਬਾਰ ਦੇ ਸੱਜੇ ਪਾਸੇ ਵਾਲੀ ਥਾਂ ਨੂੰ ਨੋਟੀਫਿਕੇਸ਼ਨ ਏਰੀਆ ਕਹਿੰਦੇ ਹਨ ਅਤੇ ਇਸਦੀ ਵਰਤੋਂ ਸਮਾਂ ਅਤੇ ਮਿਤੀ, ਅਤੇ ਪਿਛਲੀਆਂ ਸਕਰੀਨਾਂ ਤੇ ਚੱਲ ਰਹੇ ਪ੍ਰੋਗਰਾਮ ਆਦਿ ਦੇਖਣ ਲਈ ਕਰਦੇ ਹਾਂ।

    ਟਾਸਕਬਾਰ ਦੇ ਵੱਖ-ਵੱਖ ਕੰਮ:-

    1. ਸਟਾਰਟ ਬਟਨ:- ਸਟਾਰਟ ਬਟਨ ਦੀ ਵਰਤੋਂ ਨਾਲ ਅਸੀਂ ਕੋਈ ਵੀ ਐਪਲੀਕੇਸ਼ਨ ਜਾਂ ਪ੍ਰੋਗਰਾਮ ਸਟਾਰਟ ਕਰ ਸਕਦੇ ਹਾਂ। ਇਹ ਟਾਸਕਬਾਰ ਦੇ ਖੱਬੇ ਪਾਸੇ ਸੱਭ ਤੋਂ ਪਹਿਲਾਂ ਬਟਨ ਹੁੰਦਾ ਹੈ।

    2. ਕੁਇੱਕ ਲਾਂਚ ਬਾਰ:- ਇਹ ਭਾਗ ਸਾਨੂੰ ਕੋਈ ਵੀ ਪ੍ਰੋਗਰਾਮ ਨੂੰ ਸਟਾਰਟ ਬਟਨ ਬਿਨ੍ਹਾਂ ਖੋਲੇ ਹੀ ਚਲਾਉਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।

    3. ਸਿਸਟਮ ਟ੍ਰੇਅ:- ਇਹ ਟਾਸਕਬਾਰ ਦੇ ਸੱਜੇ ਪਾਸੇ ਮੋਜੂਦ ਹੁੰਦੀ ਹੈ, ਅਤੇ ਇਸ ਵਿੱਚ ਇੱਕ ਛੋਟਾ ਆਇਕਨ ਲੱਗਿਆ ਹੁੰਦਾ ਹੈ, ਜੋਕਿ ਸਾਨੂੰ ਆਸਾਨੀ ਨਾਲ ਸਿਸਟਮ ਦੇ ਕੰਮ ਜਿਵੇਂ ਫੇਕਸ, ਪ੍ਰਿੰਟਰ, ਮਾਡਮ, ਆਵਾਜ਼ ਆਦਿ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ।

    4. ਨੋਟੀਫਿਕੇਸ਼ਨ ਏਰੀਆ:- ਇਹ ਭਾਗ ਸਾਨੂੰ ਕੰਪਿਊਟਰ ਦੇ ਵੱਖ-ਵੱਖ ਉਪਕਰਨਾਂ ਦੀ ਸਥਿਤੀ ਬਾਰੇ ਸੁਨੇਹੇ ਦਿੰਦਾ ਹੈ।

    5. ਕਲੋਕ:- ਟਾਸਕਬਾਰ ਦੇ ਸੱਜੇ ਪਾਸੇ ਕਲੋਕ ਨਜ਼ਰ ਆਉਂਦੀ ਹੈ, ਜਿੱਥੇ ਅਸੀਂ ਮੋਜੂਦਾ ਸਮਾਂ ਅਤੇ ਮਿਤੀ ਦੇਖ ਅਤੇ ਬਦਲ ਸਕਦੇ ਹਾਂ।

    6. ਐਕਟਿਵ ਪ੍ਰੋਗਰਾਮ:- ਟਾਸਕਬਾਰ ਦੇ ਇਸ ਹਿੱਸੇ ਵਿੱਚ ਸਾਰੇ ਹੀ ਚੱਲ ਰਹੇ ਪ੍ਰੋਗਰਾਮ ਨਜ਼ਰ ਆਉਂਦੇ ਹਨ।

    ਪ੍ਰਸ਼ਨ 3: ਆਇਕਨ ਤੋਂ ਤੁਹਾਡਾ ਕੀ ਭਾਵ ਹੈ? ਕਿਸੇ ਤਿੰਨ ਡੈਸਕਟਾਪ ਆਇਕਨਾਂ ਦੀ ਵਿਆਖਿਆ ਕਰੋ?

    ਉੱਤਰ:- ਡੈਸਕਟਾਪ ਦੀ ਸਕਰੀਨ ਤੇ ਨਜ਼ਰ ਆਉਣ ਵਾਲੀਆਂ ਛੋਟੀਆਂ ਤਸਵੀਰਾਂ ਨੂੰ ਆਇਕਨ ਕਿਹਾ ਜਾਂਦਾ ਹੈ। ਹਰੇਕ ਆਇਕਨ ਬਟਨ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਜਿਸਨੂੰ ਮਾਊਸ ਦੀ ਵਰਤੋਂ ਨਾਲ ਦੋ ਵਾਰ(ਡਬਲ) ਕਲਿੱਕ ਕਰਕੇ ਕਿਸੇ ਵੀ ਫੋਲਡਰ, ਫਾਈਲ ਜਾਂ ਪ੍ਰੋਗਰਾਮ ਤੱਕ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ।

    1. ਮਾਈ ਕੰਪਿਊਟਰ:- ਇਹ ਆਈਕਨ ਕੰਪਿਊਟਰ ਸਿਸਟਮ ਵਿੱਚ ਲਗੇ ਸਾਰੇ ਉਪਕਰਨ ਜਿਵੇਂ ਹਾਰਡ ਡਿਸਕ ਡ੍ਰਾਇਵ ਵਰਗੇ ਯੋਗ ਉਪਕਰਨ ਅਤੇ ਹੋਰ ਸਾਧਨਾਂ ਤੱਕ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ।

    2. ਨੈੱਟਵਰਕ:- ਇਸ ਆਇਕਨ ਦੀ ਵਰਤੋਂ ਨੈੱਟਵਰਕ ਦੀ ਕੋਈ ਵੀ ਜਗ੍ਹਾ ਤੱਕ ਪਹੁੰਚ ਕਰਨ ਲਈ ਕੀਤੀ ਜਾਂਦੀ ਹੈ। ਇਸ ਬਟਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਲੋਕਲ ਏਰੀਆ ਨੈੱਟਵਰਕ ਬਣਾਇਆ ਹੋਵੇ ਅਤੇ ਸਾਡਾ ਕੰਪਿਊਟਰ ਉਸ ਨਾਲ ਜੁੜਿਆ ਹੋਵੇ।

    3. ਰੀ-ਸਾਈਕਲ ਬਿਨ:- ਇਸ ਆਇਕਨ ਦੀ ਵਰਤੋਂ ਸਾਰੀਆਂ ਡਿਲੀਟ ਕੀਤੀਆਂ ਹੋਈਆਂ ਫਾਈਲਾਂ, ਫੋਲਡਰ, ਆਇਕਨ ਆਦਿ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਰੀ-ਸਾਈਕਲ ਬਿਨ ਘਰਾਂ ਵਿੱਚ ਰੱਖੇ ਹੋਏ ਡਸਟਬਿਨ ਵਾਂਗ ਹੁੰਦੇ ਹਨ, ਜਿਨ੍ਹਾਂ ਵਿੱਚ ਕੁੜਾ ਆਦਿ ਰੱਖਿਆ ਜਾਂਦਾ ਹੈ।

    ਪ੍ਰਸ਼ਨ 4: ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ-ਵੱਖ ਆਪਸ਼ਨਾਂ ਦੀ ਵਿਆਖਿਆ ਕਰੋ?

    ਉੱਤਰ:- ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ-ਵੱਖ ਆਪਸ਼ਨਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹਨ:-

    1.            ਸਲੀਪ ਮੋਡ:- ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ, ਜਦੋਂ ਅਸੀਂ ਕੰਪਿਊਟਰ ਨੂੰ ਕੱੁਝ ਸਮੇਂ ਲਈ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੁੰਦੇ ਹਾਂ। ਇਸ ਸਥਿਤੀ ਵਿੱਚ ਮੋਨੀਟਰ ਜਾਂ ਐੱਲ.ਸੀ.ਡੀ ਬੰਦ ਹੋ ਜਾਂਦੇ ਹਨ ਅਤੇ ਕੰਪਿਊਟਰ ਦਾ ਅੰਦਰੂਨੀ ਡਾਟਾ ਸੇਵ ਹੋ ਜਾਂਦਾ ਹੈ।

    2.            ਸ਼ੱਟ ਡਾਊਨ:- ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ, ਜਦੋਂ ਸਾਡਾ ਸਾਰਾ ਕੰਮ ਖਤਮ ਹੋ ਜਾਂਦਾ ਹੈ ਅਤੇ ਅਸੀਂ ਕੰਪਿਊਟਰ ਨੂੰ ਬੰਦ ਕਰਨਾ ਚਾਹੁੰਦੇ ਹਾਂ।

    3.            ਲ਼ੋਗ-ਆਫ:- ਹਰੇਕ ਕੰਪਿਊਟਰ ਵਿੱਚ ਇੱਕ ਤੋਂ ਵੱਧ ਯੂਜ਼ਰ ਅਕਾਉਂਟ ਹੁੰਦੇ ਹਨ, ਅਤੇ ਇੱਕ ਯੂਜ਼ਰ ਅਕਾਉਂਟ ਤੋਂ ਦੂਜੇ ਯੂਜ਼ਰ ਅਕਾਉਂਟ ਵਿੱਚ ਦਾਖਲ ਹੋਣ ਲਈ ਲੋਗ ਆਫ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।

    4.            ਰੀ-ਸਟਾਰਟ:- ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ, ਜਦੋਂ ਕੰਪਿਊਟਰ ਵਿੱਚ ਕੋਈ ਨਵਾਂ ਪ੍ਰੋਗਰਾਮ ਇੰਸਟਾਲ ਕੀਤਾ ਜਾਂਦਾ ਹੈ ਜਾਂ ਸਿਸਟਮ ਵਿੱਚ ਕੋਈ ਵੀ ਤਬਦੀਲੀ ਕੀਤੀ ਜਾਂਦੀ ਹੈ।




    ਵਿਸ਼ਾ: ਕੰਪਿਊਟਰ ਸਾਇੰਸ ਪਾਠ:4 (ਐੱਮ.ਐੱਸ.ਪੇਂਟ ਨਾਲ ਜਾਣ-ਪਛਾਣ)

    1) ਬਹੁਪਸੰਦੀ ਪ੍ਰਸ਼ਨ।

    1. ਪੇਂਟ ਵਿੰਡੋ ਦੇ ਸੱਭ ਤੋਂ ਉਪਰਲੇ ਪਾਸੇ ________ ਬਾਰ ਮੌਜੂਦ ਹੁੰਦੀ ਹੈ।

    ੳ. ਟਾਈਟਲ                ਅ.ਸਟੇਟਸ ਬਾਰ             ੲ. ਸਕਰੋਲ ਬਾਰ   ਸ. ਉਪਰੋਕਤ ਸਾਰੇ

    2. ___________ ਟੂਲਬਾਰ ਟਾਈਟਲ ਬਾਰ ਵਿਚ ਮੌਜੂਦ ਹੁੰਦੀ ਹੈ। ਇਸਦੀ ਜਗਾ੍ਹ ਨੂੰ ਰਿਬਨ ਦੇ ਹੇਠਲੇ ਜਾਂ ਉਪਰਲੇ ਪਾਸੇ ਬਦਲਿਆ ਜਾ ਸਕਦਾ ਹੈ।

    ੳ. ਕੁੱਇਕ ਐਕਸੈਸ ਬਾਰ              ਅ.ਸਟੇਟਸ ਬਾਰ             ੲ. ਸਕਰੋਲ ਬਾਰ   ਸ. ਟਾਸਕ ਬਾਰ

    3. ਮੀਨੂੰ ਬਾਰ ਤੇ ਖੱਬੇ ਪਾਸੇ ਸਭ ਤੋਂ ਪਹਿਲਾਂ ____________ ਬਟਨ ਹੁੰਦਾ ਹੈ।

    ੳ. ਪੇਂਟ           ਅ. ਹੈਲਪ          ੲ. ਕਲੋਜ਼          ਸ. ਮਿਨੀਮਾਈਜ਼

    4. ਸਕਰੌਲ ਬਾਰ ਸਕ੍ਰੀਨ ਨੂੰ ਘੁਮਾੳੇੁਣ ਲਈ ਵਰਤੀ ਜਾਂਦੀ ਹੈ। ਇਹ ________ ਤਰਾਂ੍ਹ ਦੀਆਂ ਹੁੰਦੀਆਂ ਹਨ।

    ੳ. ਦੋ              ਅ. ਤਿੰਨ                    ੲ. ਚਾਰ            ਸ. ਪੰਜ

    5. __________ ਆਪਸ਼ਨ ਦੀ ਮਦਦ ਨਾਲ ਅਸੀਂ ਤਸਵੀਰ ਦੀ ਇਕ ਹੋਰ ਕਾਪੀ ਕਿਸੇ ਦੂਸਰੀ ਫਾਈਲ ਦੇ ਨਾਂ ਨਾਲ ਸੇਵ ਕਰ ਸਕਦੇ ਹਾਂ।

    ੳ. ਸੇਵ ਐਜ਼                 ਅ. ਓਪਨ          ੲ. ਨਿਊ            ਸ. ਐਗਜ਼ਿਟ

    2) ਹੇਠ ਲਿਖੇ ਕੰਮਾਂ ਲਈ ਸ਼ਾਰਟਕੱਟ ਕੀਅਜ਼ ਲਿਖੋ।

    1.            ਨਵੀਂ ਫਾਈਲ ਬਣਾਉਣ ਲਈ            :         Ctrl+N

    2.            ਪਹਿਲਾਂ ਬਣੀ ਫਾਈਲ ਖੋਲਣ ਲਈ      :         Ctrl +O

    3.            ਫਾਈਲ ਨੂੰ ਸੇਵ ਕਰਨ ਲਈ             :         Ctrl +S

    4.            ਫਾਈਲ ਪ੍ਰਿੰਟ ਕਰਨ ਲਈ               :         Ctrl +P

    5.            ਅੰਡੂ                                    :         Ctrl +Z

    6.            ਰੀਡੂ                                   :         Ctrl +Y

    3) ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ:1. ਪੇਂਟ ਕੀ ਹੈ?

    ਉੱੱਤਰ:- ਐੱਮ.ਐੱਸ.ਪੇਂਟ ਇੱਕ ਡਰਾਇੰਗ ਟੂਲ ਹੈ, ਜਿਸਦੀ ਵਰਤੋਂ ਤਸਵੀਰਾਂ ਬਣਾਉਣ ਜਾਂ ਡਰਾਇੰਗ ਕਰਨ ਲਈ ਕੀਤੀ ਜਾਂਦੀ ਹੈ। ਪੇਂਟ ਵਿੱਚ ਬਨਾਈ ਜਾਣ ਵਾਲੀ ਫਾਇਲ ਨੂੰ ਬਿਟਮੈਪ ਫਾਇਲ ਵੀ ਕਹਿੰਦੇ ਹਨ। ਪੇਂਟ ਵਿੱਚ ਸੇਵ ਕੀਤੀ ਗਈ ਫਾਇਲ ਦੀ ਐਕਸਟੇਂਸ਼ਨ .BMP ਹੁੰਦੀ ਹੈ।

    ਪ੍ਰਸ਼ਨ:2. ਐੱਮ.ਐੱਸ.ਪੇਂਟ ਨੂੰ ਸ਼ੁਰੂ ਕਿਵੇਂ ਕੀਤਾ ਜਾਂਦਾ ਹੈ?

    ਉੱਤਰ: ਐੱਮ.ਐੱਸ.ਪੇਂਟ ਨੂੰ ਸ਼ੁਰੂ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ:

    1. ਸਟਾਰਟ ਬਟਨ ਤੇ ਕਲਿੱਕ ਕਰੋ।

    2. ਆਲ ਪ੍ਰੋਗਰਾਮਜ਼ ਤੇ ਕਲਿੱਕ ਕਰੋ।

    3. ਅਸੈਸਰੀਜ਼ ਆਪਸ਼ਨ ਤੇ ਕਲਿੱਕ ਕਰੋ।

    4. ਪੇਂਟ ਆਪਸ਼ਨ ਤੇ ਕਲਿੱਕ ਕਰੋ।

    ਪ੍ਰਸ਼ਨ:3. ਪੇਂਟ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ।

    ਉੱਤਰ: ਪੇਂਟ ਵਿੰਡੋ ਦੇ ਕਈ ਭਾਗ ਹੁੰਦੇ ਹਨ। ਮੁੱਖ ਭਾਗਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:

    1. ਟਾਈਰਲ ਬਾਰ

    2. ਕੁਇੱਕ ਐਕਸੈਸ ਟੂਲਬਾਰ

    3. ਟੈਬਜ਼ ਅਤੇ ਰਿਬਨ

    4. ਸਕਰੋਲ ਬਾਰ

    5. ਵਰਕ ਏਰੀਆ ਜਾਂ ਡਰਾਇੰਗ ਏਰੀਆ

    6. ਸਟੇਟਸ ਬਾਰ

    7. ਜ਼ੂਮ ਸਲਾਈਡਰ

    ਪ੍ਰਸ਼ਨ:4. ਵਰਕ ਏਰੀਆ ਕੀ ਹੁੰਦਾ ਹੈ?

    ਉੱਤਰ: ਵਰਕ ਏਰੀਆ ਨੂੰ ਡਰਾਇੰਗ ਏਰੀਆ ਵੀ ਕਿਹਾ ਜਾਂਦਾ ਹੈ। ਇਹ ਪੇਂਟ ਵਿਚਕਾਰ ਖਾਲੀ ਜਗਾ੍ਹ ਹੁੰਦੀ ਹੈ ਜਿਸ ਦੀ ਵਰਤੋਂ ਤਸਵੀਰਾਂ ਬਣਾਉਣ ਲਈ ਕੀਤੀ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਵਰਕ ਏਰੀਆਂ ਉਹ ਥਾਂ ਹੁੰਦੀ ਹੈ, ਜਿੱਥੇ ਸੁੰਦਰ ਅਤੇ ਆਕਰਸ਼ਿਕ ਡਰਾਇੰਗ ਕੀਤੀ ਜਾ ਸਕਦੀ ਹੈ।

    ਪ੍ਰਸ਼ਨ:5. ਸੇਵ ਕਮਾਂਡ ਦੀ ਵਰਤੋਂ ਬਾਰੇ ਦੱਸੋ?

    ਉੱਤਰ: ਸੇਵ ਕਮਾਂਡ ਦੀ ਵਰਤੋਂ ਕਰਕੇ ਅਸੀਂ ਐੱਮ.ਐੱਸ.ਪੇਂਟ ਵਿੱਚ ਬਣਾਈ ਤਸਵੀਰ ਜਾਂ ਪੇਂਟਿੰਗ ਨੂੰ ਸੇਵ ਕਰਕੇ ਰੱਖ ਸਕਦੇ ਹਾਂ। ਐੱਮ.ਐੱਸ.ਪੇਂਟ ਵਿੱਚ ਬਣਾਈ ਗਈ ਤਸਵੀਰ ਨੂੰ ਸੇਵ ਕਰਨ ਲਈ ਫਾਈਲ ਮੀਨੂੰ ਵਿੱਚੋਂ ਸੇਵ ਆਪਸ਼ਨ ਦੀ ਵਰਤੋਂ ਜਾਂ Ctrl+S ਸ਼ਾਰਟਕੱਟ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ।

    ਪ੍ਰਸ਼ਨ:6. ਸਕਰੋਲ ਬਾਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

    ਉੱਤਰ: ਸਕਰੋਲ ਬਾਰ ਦੀ ਵਰਤੋਂ ਸਕ੍ਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ। ਇਹ ਦੋ ਤਰਾਂ੍ਹ ਦੇ ਹੁੰਦੇ ਹਨ:

    1. ਹੋਰੀਜ਼ੋਂਟਲ ਸਕਰੋਲ ਬਾਰ

    2. ਵਰਟੀਕਲ ਸਕਰੋਲ ਬਾਰ

    4) ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ:1. ਕੁਇੱਕ ਐਕਸੈਸ ਟੂਲਬਾਰ ਕੀ ਹੁੰਦਾ ਹੈ? ਇਸਦੇ ਭਾਗਾਂ ਬਾਰੇ ਵਿਸਥਾਰ ਨਾਲ ਦੱਸੋ।

    ਉੱਤਰ: ਕੁਇੱਕ ਐਕਸੈਸ ਟੂਲਬਾਰ ਇੱਕ ਅਜਿਹੀ ਟੂਲਬਾਰ ਹੈ, ਜੋ ਸਾਨੂੰ ਕੁੱਝ ਆਮ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਨੂੰ ਤੇਜੀ ਨਾਲ ਵਰਤਣ ਵਿੱਚ ਸਹਾਇਕ ਹੁੰਦੀ ਹੈ। ਇਹ ਟੂਲਬਾਰ ਪਹਿਲਾਂ ਤੋਂ ਹੀ ਟਾਈਟਲ ਬਾਰ ਵਿੱਚ ਮੌਜੂਦ ਹੁੰਦੀ ਹੈ। ਅਸੀਂ ਇਸ ਟੂਲਬਾਰ ਵਿੱਚ ਆਪਣੀ ਜਰੂਰਤ ਅਨੁਸਾਰ ਕਮਾਂਡਜ਼ ਨੂੰ ਸ਼ਾਮਲ ਕਰ ਸਕਦੇ ਹਾਂ ਜਾਂ ਹਟਾ ਸਕਦੇ ਹਾਂ। ਕੁੱਇਕ ਐਕਸੈਸ ਟੂਲਬਾਰ ਨੂੰ ਰਿਬਨ ਦੇ ਹੇਠਾਂ ਜਾਂ ਉੱਪਰ ਲਗਾਇਆ ਜਾ ਸਕਦਾ ਹੈ।

    ਪ੍ਰਸ਼ਨ:2. ਹੋਮ ਟੈਬ ਰਿਬਨ ਨੂੰ ਬਿਆਨ ਕਰੋ।

    ਉੱਤਰ: ਹੋਮ ਟੈਬ ਰਿਬਨ ਪੇਂਟ ਦਾ ਇੱਕ ਮੁੱਖ ਰਿਬਨ ਹੈ। ਇਹ ਰਿਬਨ ਟਾਈਟਲ ਬਾਰ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੇੈ। ਪੇਂਟ ਵਿਚ ਜ਼ਿਆਦਾਤਰ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਇਸ ਰਿਬਨ ਵਿੱਚ ਹੀ ਮੌਜੂਦ ਹੁੰਦੀਆਂ ਹਨ। ਸਾਰੇ ਟੂਲਜ਼, ਸ਼ੇਪਸ, ਕਲਰ ਪੈਲੇਟ ਅਤੇ ਹੋਰ ਬਹੁਤ ਸਾਰੀਆਂ ਕਮਾਂਡਜ਼ ਇਸ ਰਿਬਨ ਵਿੱਚ ਮੌਜੂਦ ਹੁੰਦੀਆਂ ਹਨ। ਪੇਂਟ ਵਿਚ ਹਰ ਤਰਾਂ੍ਹ ਦਾ ਕੰਮ ਕਰਨ ਲਈ ਸਾਨੂੰ ਹੋਮ ਟੈਬ ਦੀ ਜਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਹੋਮ ਟੈਬ ਨੂੰ ਮੀਨੀਮਾਈਜ਼ ਕਰਨ ਦੀ ਆਪਸ਼ਨ ਵੀ ਮੋਜੂਦ ਹੁੰਦੀ ਹੈ। ਜੇਕਰ ਅਸੀਂ ਇਸ ਆਪਸ਼ਨ ਦੀ ਚੋਣ ਕਰਦੇ ਹਾਂ ਤਾਂ ਹੋਮ ਟੈਬ ਰਿਬਨ ਸਕਰੀਨ ਤੇ ਨਜਰ ਆਉਣਾ ਬੰਦ ਹੋ ਜਾਂਦਾ ਹੈ। ਹੋਮ ਟੈਬ ਤੇ ਦੁਬਾਰਾ ਕਲਿੱਕ ਕਰਨ ਤੇ ਇਹ ਦਿਖਾਈ ਦੇਣ ਲਗ ਪੈਂਦਾ ਹੈ।




    ਵਿਸ਼ਾ: ਕੰਪਿਊਟਰ ਸਾਇੰਸ ਪਾਠ:5 (ਐੱਮ.ਐੱਸ.ਪੇਂਟ ਭਾਗ-2)

    1) ਬਹੁਪਸੰਦੀ ਪ੍ਰਸ਼ਨ।

    1. ਕਲਿੱਪ ਬੋਰਡ ਮੀਨੂੰ ਦੀਆਂ ਤਿੰਨ ਆਪਸ਼ਨਾਂ ਹੁੰਦੀਆਂ ਹਨ: ਕੱਟ, ਕਾਪੀ ਅਤੇ _______

    ੳ)       ਪੇਸਟ             ਅ) ਮੂਵ            ੲ) ਕਲੋਜ਼                    ਸ) ਜੂਮ

    2. ਟੋਪ ਬਟਨ ਜਿਸ ਦੇ ਆਇਕਨ ਵਿੱਚ ਡਾਇਮੰਡ ਸ਼ੇਪ ਵਿੱਚ ਲਾਈਨ ਹੁੰਦੀ ਹੈ, _____ ਟੂਲ ਹੁੰਦਾ ਹੈ।

    ੳ)       ਪੇਸਟ             ਅ) ਕੱਟ            ੲ) ਕਾਪੀ          ਸ) ਕਰੋਪ

    3. ______ ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ।

    ੳ)       ਟਰੈਂਗਲ           ਅ) ਰਿਕਟੈਗਲ              ੲ) ਪੈਂਟਾਗਨ       ਸ) ਹੈਕਸਾਗਨ

    4. ਇਰੇਜ਼ਰ ਟੂਲ ਦੀ ਮਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਮਾਊਸ ਦਾ ____ ਬਟਨ ਦੱਬਿਆ ਜਾਂਦਾ ਹੈ।

    ੳ)       ਖੱਬਾ                        ਅ) ਸੱਜਾ           ੲ) ਸਕਰੋਲ                  ਸ) ਕੋਈ ਨਹੀਂ

    5. ਜਦੋਂ ਮਾਊਸ ਦਾ  ________ ਬਟਨ ਦੱਬਿਆ ਜਾਵੇ ਤਾਂ ਕਲਰ-2 ਦੀ ਵਰਤੋਂ ਕੀਤੀ ਹੁੰਦੀ ਹੈ।

    ੳ)       ਖੱਬਾ              ਅ) ਸੱਜਾ           ੲ) ਸਕਰੋਲ                  ਸ) ਕੋਈ ਨਹੀਂ

    2) ਬਹਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।

    1. ਕਿਹੜੇ ਟੂਲ ਦੀ ਵਰਤੋਂ ਡੱਬਾ(ਸਕੈਅਰ) ਬਣਾਉਣ ਲਈ ਕੀਤੀ ਜਾਂਦੀ ਹੈ।

    ਉੱਤਰ:- ਰੈਕਟੈਂਗਲ

    2. ਕਿਹੜੇ ਟੂਲ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ।

    ਉੱਤਰ:- ਕਰਾਪ

    3. ਕਿਹੜਾ ਟੂਲ ਤਸਵੀਰ ਨੂੰ ਵੱਡਾ ਕਰਕੇ ਦੇਖਣ ਲਈ ਵਰਤਿਆ ਜਾਂਦਾ ਹੈ।

    ਉੱਤਰ:- ਜ਼ੂਮ

    4. ਕਿਹੜੇ ਟੂਲ ਦੀ ਵਰਤੋਂ ਸੁਤੰਤਰ ਲਾਈਨ ਲਗਾਉਣ ਲਈ ਕੀਤੀ ਜਾਂਦੀ ਹੈ।

    ਉੱਤਰ:- ਪੈਂਨਸਿਲ

    5. ਕਿਹੜੇ ਟੂਲ ਦੀ ਵਰਤੋਂ ਸਾਡੀ ਡਰਾਇੰਗ ਵਿੱਚ ਅਖੱਰ ਸ਼ਾਮਲ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- ਟੈਕਸਟ ਟੂਲ

    3) ਛੋਟੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸ਼ਨ 1:- ਕਲਿੱਪਬੋਰਡ ਮੀਨੂੰ ਵਿੱਚ ਕਿਹੜੀਆਂ-ਕਿਹੜੀਆਂ ਆਪਸ਼ਨਾਂ ਹੁੰਦੀਆਂ ਹਨ?

    ਉੱਤਰ:- ਕਲਿੱਪਬੋਰਡ ਮੀਨੂੰ ਵਿੱਚ ਵੱਖ-ਵੱਖ ਆਪਸ਼ਨਾਂ:-

    1.            ਕੱਟ

    2.            ਕਾਪੀ

    3.            ਪੇਸਟ

    ਪ੍ਰਸ਼ਨ 2:- ਕਰਾਪ ਆਪਸ਼ਨ ਬਾਰੇ ਲਿਖੋ?

    ਉੱਤਰ:- ਹੋਮ ਟੈਬ ਦੇ ਇਮੇਜ਼ ਗਰੁੱਪ ਵਿੱਚ ਸੱਭ ਤੋਂ ਉਪੱਰਲਾ ਬਟਨ ਜਿਸਦਾ ਆਇਕਨ ਡਾਇਮੰਡ ਸ਼ੇਪ ਵਿਚਕਾਰ ਲਾਈਨ ਹੈ, ਉਸਨੂੰ ਕਰਾਪ ਕਿਹਾ ਜਾਂਦਾ ਹੈ। ਕਰਾਪ ਆਪਸ਼ਨ ਦੀ ਵਰਤੋਂ ਕਰਕੇ ਅਸੀਂ ਕਿਸੇ ਤਸਵੀਰ ਦੇ ਕੁੱਝ ਹਿੱਸੇ ਨੂੰ ਮਿਟਾ ਸਕਦੇ ਹਾਂ।

    ਪ੍ਰਸ਼ਨ 3:- ਟੂਲ ਮੀਨੂੰ ਵਿੱਚ ਮੋਜੂਦ ਟੂਲਜ਼ ਦੇ ਨਾਮ ਲਿਖੋ?

    ਉੱਤਰ:- ਟੂਲ ਮੀਨੂੰ ਵਿੱਚ ਮੋਜੂਦ ਟੂਲਜ਼ ਦੇ ਨਾਮ:-

    1.            ਪੈਂਨਸਿਲ

    2.            ਫਿਲ ਵਿਦ ਕਲਰ

    3.            ਟੈਕਸਟ

    4.            ਇਰੇਜ਼ਰ

    5.            ਕਲਰ ਪਿਕਰ

    6.            ਮੈਗਨੀਫਾਇਰ

    ਪ੍ਰਸ਼ਨ 4:- ਸਾਈਜ਼ ਟੂਲ ਕੀ ਹੁੰਦਾ ਹੈ?

    ਉੱਤਰ:- ਸਾਇਜ ਟੂਲ ਇੱਕ ਅਜਿਹਾ ਟੂਲ ਹੈ, ਜਿਸਦੀ ਵਰਤੋਂ ਕਰਕੇ ਕਿਸੇ ਬੁਰਸ਼ ਜਾਂ ਸ਼ੇਪ ਦੇ ਬਾਰਡਰ ਦੀ ਮੋਟਾਈ ਨੂੰ ਵਦਾਇਆ ਜਾਂ ਘਟਾਇਆ ਜਾ ਸਕਦਾ ਹੈ। ਇਹ ਟੂਲ ਉਸ ਸਮੇਂ ਅੇਕਟਿਵ ਹੁੰਦਾ ਹੈ ਜਦੋਂ ਅਸੀਂ ਬੁਰਸ਼ ਜਾਂ ਸ਼ੇਪ ਟੂਲ ਦੀ ਚੋਣ ਕਰਦੇ ਹਾਂ।

    ਪ੍ਰਸ਼ਨ 5:- ਬੁਰਸ਼ ਬਾਰੇ ਦੱਸੋ?

    ਉੱਤਰ:- ਬੁਰਸ਼ ਟੂਲ ਦੀ ਵਰਤੋਂ ਨਾਲ ਅਸੀਂ ਵੱਖ-ਵੱਖ ਟੈਕਸਚਰ ਅਤੇ ਬੁਰਸ਼ਾਂ ਦੇ ਆਕਾਰ ਦੀ ਵਰਤੋਂ ਕਰਦੇ ਹੋਏ ਡਰਾਇੰਗ ਬਣਾ ਸਕਦੇ ਹਾਂ। ਬੁਰਸ਼ ਦੇ ਆਕਾਰ ਨੂੰ ਅਸੀਂ ਸਾਈਜ ਟੂਲ ਜਾਂ ਬੁਰਸ਼ ਟੂਲ ਨਾਲ ਕੰਟਰੋਲ ਕਰ ਸਕਦੇ ਹਾਂ।

    ਪ੍ਰਸ਼ਨ 6:- ਹੋਮ ਟੈਬ ਰਿਬਨ ਤੇ ਮੋਜੂਦ ਗਰੁੱਪਾਂ ਦੇ ਨਾਮ ਲਿਖੋ?

    ਉੱਤਰ:- ਹੋਮ ਟੈਬ ਰਿਬਨ ਦੇ ਗਰੁੱਪਾਂ ਦੇ ਨਾਮ:-

    1.            ਕਲਿੱਪਬੋਰਡ

    2.            ਇਮੇਜ਼

    3.            ਟੂਲਜ਼

    4.            ਬ੍ਰਸ਼ਿਜ਼

    5.            ਸ਼ੇਪਸ

    6.            ਸ਼ਾਇਜ

    7.            ਕਲਰ

    4) ਵੱਡੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸ਼ਨ 1:- ਐੱਮ.ਐੱਸ.ਪੇਂਟ ਦੇ ਕਲਰ ਟੂਲ ਦੀ ਵਿਆਖਿਆ ਕਰੋ?

    ਉੱਤਰ:- ਹੋਮ ਟੈਬ ਰਿਬਲ ਦੇ ਕਲਰ ਟੂਲ ਦੇ ਤਿੰਨ ਭਾਗ ਹਨ:-

    1.            ਕਲਰ 1 ਅਤੇ 2:- ਕਲਰ-1 ਫੋਰਗਰਾਉਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲਦੇ ਹਾਂ ਤਾਂ ਇਹ ਹਮੇਸ਼ਾ ਕਾਲਾ ਹੁੰਦਾ ਹੈ ਅਤੇ ਕਲਰ-2 ਬੈਕਗਰਾਊਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲਦੇ ਹਾਂ ਤਾਂ ਇਹ ਹਮੇਸ਼ਾ ਚਿੱਟਾ ਹੁੰਦਾ ਹੈ।

    2.            ਕਲਰ ਪੈਲੇਟ:- ਕਲਰ ਪੈਲੇਟ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਰੰਗ ਹੁੰਦੇ ਹਨ।

    3.            ਅੇਡਿਟ ਕਲਰ:ਐਡਿਟ ਕਲਰ ਬਟਨ ਸਾਨੂੰ ਕਲਰ ਪੈਲੇਟ ਤੋਂ ਇਲਾਵਾ ਹੋਰ ਰੰਗ ਭਰਨ ਦੀ ਆਗਿਆ ਦਿੰਦਾ ਹੈ।

    ਪ੍ਰਸ਼ਨ 2:- ਟੈਕਸਟ ਟੂਲ ਕੀ ਹੁੰਦਾ ਹੈ? ਟੈਕਸਟ ਨੂੰ ਫਾਰਮੈਟ ਕਿਵੇਂ ਕੀਤਾ ਜਾਂਦਾ ਹੈ?

    ਉੱਤਰ:- ਟੈਕਸਟ ਟੂਲ ਦੀ ਵਰਤੋਂ ਇਮੇਜ ਜਾਂ ਡਰਾਇੰਗ ਸ਼ੀਟ ਵਿੱਚ ਟੈਕਸ਼ਟ ਭਰਨ ਲਈ ਕੀਤੀ ਜਾਂਦੀ ਹੇ।

    ਟੈਕਸਟ ਨੂੰ ਫਾਰਮੈਟ ਕਰਨ ਦਾ ਤਰੀਕਾ:-

    1.            ਟੂਲ ਮੀਨੂੰ ਵਿੱਚੋ ਟੈਕਸਟ ਟੂਲ ਸਿਲੈਕਟ ਕਰੋ, ਅਤੇ ਸ਼ੀਟ ਤੇ ਮਾਉਸ ਨਾਲ ਡਰੇਗ ਕਰਕੇ ਟੈਕਸਟ ਲਿਖੋ।

    2.            ਟੈਕਸਟ ਨੂੰ ਸਿਲੈਕਟ ਕਰਕੇ ਫੌਂਟ ਨੇਮ ਬਾਕਸ ਵਿੱਚੋ ਫੋਂਟ ਮਾਊਸ ਦਾ ਬਟਨ ਦਬਾ ਕੇ ਉਪੱਰ ਤੋਂ ਹੇਠਾਂ ਵੱਲ ਨੂੰ ਆਓ ਤੁਹਾਡੇ ਟੈਕਸਟ ਦੀ ਦਿੱਖ ਬਦਲਦੀ ਨਜਰ ਆਵੇਗੀ, ਸਹੀ ਫੌਂਟ ਦੀ ਚੋਣ ਕਰੋ।

    3.            ਇਸੇ ਤਰ੍ਹਾਂ ਫੌਂਟ ਸਟਾਈਲ ਅਤੇ ਕਲਰ-1 ਅਤੇ 2 ਨੂੰ ਬਦਲ ਕੇ ਟੈਕਸਟ ਫਾਰਮੈਟ ਕਰ ਸਕਦੇ ਹੋ।

     

     

     

    ਵਿਸ਼ਾ: ਕੰਪਿਊਟਰ ਸਾਇੰਸ ਪਾਠ:6 (ਹਾਰਡਵੇਅਰ ਅਤੇ ਸਾਫਟਵੇਅਰ)

    1) ਬਹੁਪਸੰਦੀ ਪ੍ਰਸ਼ਨ।

    1. ਕੰਪਿਊਟਰ ਹਾਰਡਵੇਅਰ ਅਤੇ ________ ਦਾ ਸੁਮੇਲ ਹੈ।

    ੳ. ਸਾਫਟਵੇਅਰ             ਅ. ਐਪਲੀਕੇਸ਼ਨ             ੲ. ਪ੍ਰੋਗਰਾਮ        ਸ. ਉਪਰੋਕਤ ਸਾਰੇ

    2. ਹਦਾਇਤਾਂ ਦੇ ਸਮੂਹ ਨੂੰ _____ ਕਿਹਾ ਜਾਂਦਾ ਹੈ।

    ੳ. ਸਾਫਟਵੇਅਰ             ਅ. ਹਾਰਡਵੇਅਰ             ੲ. ਪ੍ਰੋਗਰਾਮ       ਸ. ਐਪਲੀਕੇਸ਼ਨ

    3. ਪ੍ਰੋਗਰਾਮ ਦੇ ਸਮੂਹ ਨੂੰ _____ ਕਿਹਾ ਜਾਂਦਾ ਹੈ।

    ੳ. ਹਾਰਡਵੇਅਰ             ਅ. ਸਾਫਟਵੇਅਰ            ੲ. ਪ੍ਰੋਸੈਸਰ         ਸ. ਕੋਈ ਨਹੀਂ

    4. ਸਾਫਟਵੇਅਰ ________ ਕਿਸਮਾਂ ਦੇ ਹੁੰਦੇ ਹਨ।

    ੳ. ਦੋ              ਅ. ਤਿੰਨ           ੲ. ਚਾਰ ਸ. ਪੰਜ

    5. ਕੰਪਿਊਟਰ _____ ਤੋਂ ਬਿਨ੍ਹਾਂ ਨਹੀਂ ਚੱਲ ਸਕਦਾ।

    ੳ. ਵਰਡ          ਅ. ਐਕਸਲ                  ੲ.ਆਪਰੇਟਿੰਗ ਸਿਸਟਮ     ਸ. ਪਾਵਰ ਪੁਆਇੰਟ

    2) ਖਾਲੀ ਥਾਵਾਂ ਭਰੋ।

    1.            ______ ਨੂੰ ਅਸੀਂ ਛੁਹ ਨਹੀਂ ਸਕਦੇ।

    ਉੱਤਰ:- ਸਾਫ਼ਟਵੇਅਰ

    2. ਕੰਪਿਊਟਰ ਦੇ ਭੋਤਿਕ ਭਾਗਾਂ ਨੂੰ ____ ਕਿਹਾ ਜਾਂਦਾ ਹੈ।

    ਉੱਤਰ:- ਹਾਰਡਵੇਅਰ

    3. _____ ਨੂੰ ਰੈਂਡਮ ਐਕਸੈੱਸ ਮੈਮਰੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।

    ਉੱਤਰ:- ਰੈਮ

    4. ______ ਸਾਫਟਵੇਅਰ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਹਨ।

    ਉੱਤਰ:- ਐਪਲੀਕੇਸ਼ਨ ਸਾਫ਼ਟਵੇਅਰ

    2) ਛੋਟੇ ਉੱਤਰਾਂ ਵਾਲੇ ਪ੍ਰਸ਼ਨ ਊੱਤਰ।

    1.            ਸੀ.ਪੀ.ਯੂ ਦਾ ਕਿਹੜਾ ਭਾਗ ਬਾਕੀ ਸਾਰੇ ਭਾਗਾਂ ਜਿਵੇਂ ਪ੍ਰੌਸੈਸਰ, ਹਾਰਡਡਿਸਕ, ਰੈਮ ਆਦਿ ਨੂੰ ਜੋੜਦਾ ਹੈ।

    ਉੱਤਰ:- ਕੰਪਿਊਟਰ ਕੇਸ ਜਾਂ ਕੈਬਿਨੈਟ

    2. ਕੰਪਿਊਟਰ ਨੂੰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ।

    ਉੱਤਰ:- ਪ੍ਰੋਗਰਾਮ

    3. ਕੰਪਿਊਟਰ ਦੇ ਕਿਹੜੇ ਭਾਗ ਨੂੰ ਛੂਹਿਆ ਨਹੀਂ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ।

    ਉੱਤਰ:- ਸਾਫਟਵੇਅਰ

    4. ਸਾਫਟਵੇਅਰ ਦੀਆਂ ਕਿਹੜੀਆਂ ਦੋ ਕਿਸਮਾਂ ਹੁੰਦੀਆਂ ਹਨ।

    ਉੱਤਰ:- ਸਿਸਟਮ ਸਾਫਟਵੇਅਰ, ਐਪਲੀਕੇਸ਼ਨ ਸਾਫਟਵੇਅਰ

    5. ਕਿਸ ਕਿਸਮ ਦੇ ਸਾਫਟਵੇਅਰ ਵਧੇਰੇ ਮਹਿੰਗੇ ਹੁੰਦੇ ਹਨ।

    ਉੱਤਰ:- ਸਿਸਟਮ ਸਾਫਟਵੇਅਰ

    3) ਛੋਟੇ ਉੱਤਰਾਂ ਵਾਲੇ ਪ੍ਰਸ਼ਨ ਊੱਤਰ।

    ਪ੍ਰਸ਼ਨ:1. ਹਾਰਡਵੇਅਰ ਕੀ ਹੈ?

    ਉੱੱਤਰ:- ਕੰਪਿਊਟਰ ਦੇ ਭੋਤਿਕ ਭਾਗ ਜਿਹਨਾਂ ਨੂੰ ਅਸੀਂ ਵੇਖ ਸਕਦੇ ਹਾਂ ਹੱਥ ਲਗਾ ਸਕਦੇ ਹਾਂ, ਉਹਨਾਂ ਨੂੰ ਹਾਰਡਵੇਅਰ ਕਹਿੰਦੇ ਹਾਂ। ਉਦਾਹਰਣ ਦੇ ਲਈ ਕੀਅਬੋਰਡ, ਮਾਊਸ, ਮੋਨੀਟਰ, ਪ੍ਰਿੰਟਰ, ਮਦਰਬੋਰਡ, ਸਪੀਕਰ ਹਾਰਡਵੇਅਰ ਹਨ। ਹਾਰਡਵੇਅਰ ਵਿੱਚ ਡਾਟੇ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ।

    ਪ੍ਰਸ਼ਨ:2. ਸਾਫਟਵੇਅਰ ਕੀ ਹੈ?

    ਉੱੱਤਰ:- ਸਾਫਟਵੇਅਰ ਪ੍ਰੋਗਰਾਮਾਂ ਦਾ ਇਕੱਠ ਜਾਂ ਸਮੂਹ ਹੁੰਦੇ ਹਨ, ਅਤੇ ਇਹਨਾਂ ਨੂੰ ਕੰਪਿਊਟਰ ਹਾਰਡਵੇਅਰ ਵਿੱਚ ਸਟੋਰ ਅਤੇ ਰਨ ਕੀਤਾ ਜਾਂਦਾ ਹੈ। ਸਾਫਟਵੇਅਰ ਨੂੰ ਹਾਰਡਵੇਅਰ ਯੰਤਰਾਂ ਨੂੰ ਕੰਟਰੋਲ ਕਰਨ ਅਤੇ ਯੁਜਰ ਲਈ ਖਾਸ ਕੰਮ ਕਰਨ ਲਈ ਵਰਤਿਆ ਜਾਂਦਾ ਹੈ।

    ਪ੍ਰਸ਼ਨ:3. ਮਦਰਬੋਰਡ ਨਾਲ ਜੋੜੇ ਜਾਣ ਵਾਲੇ ਯੰਤਰਾਂ ਦੇ ਨਾਮ ਲਿਖੋ?

    ਉੱੱਤਰ:- ਮਦਰਬੋਰਡ ਨਾਲ ਜੋੜੇ ਜਾਣ ਵਾਲੇ ਯੰਤਰਾਂ ਦੇ ਨਾਮ :-

    1.            ਹਾਰਡ ਡ੍ਰਾਇਵ               5. ਰੈਮ

    2.            ਵੀਡੀਓ ਕਾਰਡ               6. ਪਾਵਰ ਸਪਲਾਈ

    3.            ਪ੍ਰੋਸੈਸਰ                      7. ਸੀ.ਡੀ/ਡੀ.ਵੀ.ਡੀ

    4.            ਫੈਨ

    ਪ੍ਰਸ਼ਨ:4. ਹਾਰਡਵੇਅਰ ਦੀਆਂ ਚਾਰ ਉਦਾਹਰਣਾਂ ਦਿਊ?

    ਉੱੱਤਰ:- ਹਾਰਡਵੇਅਰ ਦੀਆਂ ਚਾਰ ਉਦਾਹਰਣਾਂ ਹਨ:-

    1.            ਕੀਅ ਬੋਰਡ

    2.            ਮਾਉਸ

    3.            ਮੋਨੀਟਰ

    4.            ਸੀ.ਪੀ.ਯੂ

    ਪ੍ਰਸ਼ਨ:5. ਸਾਫਟਵੇਅਰ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ?

    ਉੱੱਤਰ:- ਸਾਫਟਵੇਅਰ ਦੀਆਂ ਮੁੱਖ ਵਿਸ਼ੇਸ਼ਤਾਵਾਂ:-

    1.            ਸਾਫਟਵੇਅਰ ਦਾ ਭਾਰ ਨਹੀਂ ਹੁੰਦਾ।

    2.            ਅਸੀਂ ਇਹਨਾਂ ਨੂੰ ਛੁਹ ਨਹੀਂ ਸਕਦੇ।

    3.            ਸਾਫਟਵੇਅਰ ਹਾਰਡਵੇਅਰ ਨੂੰ ਕੰਮ ਕਰਨ ਦਾ ਹੁਕਮ ਦਿੰਦਾ ਹੈ।

    4.            ਸਾਫਟਵੇਅਰ ਕੀਮਤੀ ਹੁੰਦੇ ਹਨ।

    ਪ੍ਰਸ਼ਨ:6. ਹਾਰਡਵੇਅਰ ਦਾ ਧਿਆਨ ਰੱਖਣ ਲਈ ਜਰੂਰੀ ਨੁਕਤੇ ਕੀ ਹਨ?

    ਉੱੱਤਰ:- ਹਾਰਡਵੇਅਰ ਦਾ ਧਿਆਨ ਰੱਖਣ ਲਈ ਜਰੂਰੀ ਨੁਕਤ:-

                 ਕੰਪਿਊਟਰ ਦੇ ਭਾਗਾਂ ਨੂੰ ਸਾਨੂੰ ਸਾਫ ਰੱਖਣਾ ਚਾਹੀਦਾ ਹੈ।

                 ਕੰਪਿਊਟਰ ਨੂੰ ਵਰਤਣ ਤੋਂ ਬਾਅਦ ਉਸ ਨੂੰ ਕਵਰ ਕਰ ਦੇਣਾ ਚਾਹੀਦਾ ਹੈ।

                 ਕੰਪਿਊਟਰ ਦੇ ਭਾਗਾਂ ਦੀਆਂ ਤਾਰਾਂ ਨੂੰ ਖਿਚੱਣਾ ਨਹੀਂ ਚਾਹੀਦਾ।

                 ਕੰਪਿਊਟਰ ਦੇ ਭਾਗਾਂ ਨੂੰ ਠੀਕ ਢੰਗ ਨਾਲ ਰੱਖਣਾ ਅਤੇ ਟੁਟਣ ਤੋਂ ਬਚਾਉਣਾ ਚਾਹੀਦਾ ਹੈ।

                 ਕੰਪਿਊਟਰ ਦੀ ਪਾਵਰ ਆਨ ਕਰਕੇ ਉਸਨੂੰ ਸਾਫ ਨਹੀਂ ਕਰਨਾ ਚਾਹੀਦਾ।

                 ਕੰਪਿਊਟਰ ਹਾਰਡਵੇਅਰ ਨੂੰ ਸਾਫ ਕਰਨ ਲੱਗਿਆ ਸਾਫ ਜਾਂ ਨਰਮ ਕਪੜੇ ਦੀ ਵਰਤੋਂ ਕਰਨੀ ਚਾਹੀਦੀ ਹੈ।

                 ਕੰਪਿਊਟਰ ਦੇ ਨੇੜੇ ਕੱੁਝ ਖਾਣਾ ਪੀਣਾ ਨਹੀ ਚਾਹੀਦਾ।

                 ਕੰਪਿਊਟਰ ਕੀਅ-ਬੋਰਡ ਦੇ ਬਟਨ ਨੂੰ ਜੋਰ ਨਾਲ ਨਹੀਂ ਦਬਾਉਣਾ ਚਾਹੀਦਾ।

    4) ਵੱਡੇ ਉੱਤਰਾਂ ਵਾਲੇ ਪ੍ਰਸ਼ਨ ਊੱਤਰ।

    ਪ੍ਰਸ਼ਨ:1. ਐਪਲੀਕੇਸ਼ਨ ਸਾਫਟਵੇਅਰ ਅਤੇ ਸਿਸਟਮ ਸਾਫਟਵੇਅਰ ਵਿੱਚ ਅੰਤਰ ਦੱਸੋ?

    ਉੱਤਰ: ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ ਵਿੱਚ ਅੰਤਰ:-

    1.            ਸਿਸਟਮ ਸਾਫਟਵੇਅਰ ਕੰਪਿਊਟਰ ਚਲਾਉਣ ਲਈ ਲਾਜਮੀ ਹਨ, ਇਹਨਾਂ ਤੌ ਬਿਨ੍ਹਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ, ਜਦਕਿ ਐਪਲੀਕੇਸ਼ਨ ਸਾਫਟਵੇਅਰ ਕੰਪਿਊਟਰ ਚਲਾਉਣ ਲਈ ਲਾਜਮੀ ਨਹੀਂ ਹਨ, ਇਹਨਾਂ ਤੌ ਬਿਨ੍ਹਾਂ ਕੰਪਿਊਟਰ ਕੰਮ ਕਰ ਸਕਦਾ ਹੈ।

    2.            ਸਿਸਟਮ ਸਾਫਟਵੇਅਰ ਬਣਾਉਣ ਵਿੱਚ ਗੁੰਝਲਦਾਰ ਹੁੰਦਾ ਹੈ ਅਤੇ ਇਸਨੂੰ ਬਣਾਉਣ ਲਈ ਤਜਰਬੇ ਦੀ ਲੋੜ ਹੁੰਦੀ ਹੈ, ਜਦਕਿ ਐਪਲੀਕੇਸ਼ਨ ਸਾਫਟਵੇਅਰ ਬਣਾਉਣ ਵਿੱਚ ਸਧਾਰਨ ਹੁੰਦਾ ਹੈ ਅਤੇ ਇਸਹੂੰ ਘੱਟ ਤਜਰਬੇ ਵਾਲਾ ਵਿਅਕਤੀ ਵੀ ਬਣਾ ਸਕਦਾ ਹੈ।

    3.            ਸਿਸਟਮ ਸਾਫਟਵੇਅਰ ਦੀ ਕੀਮਤ ਜਿਆਦਾ ਹੁੰਦੀ ਹੈ, ਜਦਕਿ ਐਪਲੀਕੇਸ਼ਨ ਸਾਫਟਵੇਅਰ ਦੀ ਕੀਮਤ ਘੱਟ ਹੁੰਦੀ ਹੈ।

    4.            ਸਿਸਟਮ ਸਾਫਟਵੇਅਰ ਹਾਰਡਵੇਅਰ ਨਾਲ ਸਿੱਧੇ ਤੋਰ ਤੇ ਸੰਪਰਕ ਕਰਦੇ ਹਨ ਅਤੇ ਇਹ ਆਪਰੇਟਿੰਗ ਸਿਸਟਮ ਤੇ ਨਿਰਭਰ ਕਰਦੇ ਹਨ, ਜਦਕਿ ਐਪਲੀਕੇਸ਼ਨ ਸਾਫਟਵੇਅਰ ਹਾਰਡਵੇਅਰ ਨਾਲ ਸਿੱਧੇ ਤੋਰ ਤੇ ਸੰਪਰਕ ਨਹੀਂ ਕਰਦੇ ਹਨ ਅਤੇ ਇਹ ਸਿਸਟਮ ਸਾਫਟਵੇਅਰ ਤੇ ਨਿਰਭਰ ਕਰਦੇ ਹਨ।

    5.            ਸਿਸਟਮ ਸਾਫਟਵੇਅਰ ਦੀਆਂ ਉਦਾਹਰਣਾਂ: ਵਿੰਡੋ, ਲਾਇਨੈਕਸ ਆਦਿ, ਜਦਕਿ ਐਪਲੀਕੇਸ਼ਨ ਸਾਫਟਵੇਅਰ ਦੀਆਂ ਉਦਾਹਰਣਾਂ: ਪੇਂਟ, ਵਰਡ, ਅੇਕਸਲ, ਪਾਵਰਪੁਆਇੰਟ ਆਦਿ

    ਪ੍ਰਸ਼ਨ:2. ਹਾਰਡਵੇਅਰ ਤੇ ਨੋਟ ਲਿਖੋ?

    ਉੱਤਰ: ਕੰਪਿਊਟਰ ਦੇ ਭੋਤਿਕ ਭਾਗ ਜਿਹਨਾਂ ਨੂੰ ਅਸੀਂ ਵੇਖ ਸਕਦੇ ਹਾਂ ਹੱਥ ਲਗਾ ਸਕਦੇ ਹਾਂ, ਉਹਨਾਂ ਨੂੰ ਹਾਰਡਵੇਅਰ ਕਹਿੰਦੇ ਹਾਂ। ਉਦਾਹਰਣ ਦੇ ਲਈ ਕੀਅਬੋਰਡ, ਮਾਊਸ, ਮੋਨੀਟਰ, ਪ੍ਰਿੰਟਰ, ਮਦਰਬੋਰਡ, ਸਪੀਕਰ ਹਾਰਡਵੇਅਰ ਹਨ। ਹਾਰਡਵੇਅਰ ਵਿੱਚ ਡਾਟੇ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ।

    ਹਾਰਡਵੇਅਰ ਦੀਆਂ ਮੁੱਖ ਵਿਸ਼ੇਸ਼ਤਾਵਾਂ:-

                 ਹਾਰਡਵੇਅਰ ਨੂੰ ਅਸੀਂ ਛੁਹ ਸਕਦੇ ਹਾਂ।

                 ਹਾਰਡਵੇਅਰ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ।

                 ਹਾਰਡਵੇਅਰ ਥਾਂ ਘੇਰਦੇ ਹਨ।

                 ਹਾਰਡਵੇਅਰ ਵਿੱਚ ਡਾਟੇ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ।



    ਵਿਸ਼ਾ: ਕੰਪਿਊਟਰ ਸਾਇੰਸ ਪਾਠ:7 (ਇਨਪੁੱਟ ਯੰਤਰ)

    1) ਬਹੁਪਸੰਦੀ ਪ੍ਰਸ਼ਨ।

    1. ____ ਦੀ ਵਰਤੋਂ ਕੰਪਿਊਟਰ ਵਿੱਚ ਫੋਟੋਆਂ ਕਲਿੱਕ ਕਰਨ ਲਈ ਕੀਤੀ ਜਾਂਦੀ ਹੈ।

    ੳ. ਹੈਡ ਫੋਨ       ਅ. ਵੈੱਬ ਕੈਮਰਾ   ੲ. ਸਪੀਕਰ        ਸ. ਕੋਈ ਵੀ ਨਹੀਂ

    2. ਬਾਰ ਕੋਡ ਰੀਡਰ ਵਿੱਚ ______ ਲੱਗਿਆਹੁੰਦਾ ਹੈ।

    ੳ. ਲਾਈਟ ਸੈਂਸਰ           ਅ. ਹੀਟ ੲ. ਮੈਗਨੇਟਿਕ     ਸ. ਸਾਰੇ ਹੀ

    3. ____ ਇੱਕ ਪੁਆਇੰਟਿੰਗ ਯੰਤਰ ਹੈ।

    ੳ. ਕੀਅਬੋਰਡ     ਅ. ਮਾਊਸ         ੲ. ਕੈਮਰਾ          ਸ. ਕੋਈ ਵੀ ਨਹੀਂ

    4. _________ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ।

    ੳ. ਪ੍ਰਿੰਟਰ         ਅ. ਕੀਅਬੋਰਡ     ੲ. ਸਕੈਨਰ        ਸ. ਮਾਊਸ

    5. ____ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਉਣ ਲਈ ਕੀਤੀ ਜਾਂਦੀ ਹੈ।

    ੳ. ਸਪੈਸਲ ਕੀਅਜ਼          ਅ. ਐਰੋ ਕੀਅਜ਼   ੲ. ਫੰਕਸ਼ਨ ਕੀਅਜ਼           ਸ. ਨੁਮੈਰਿਕ ਕੀਅਜ਼

    2) ਖਾਲੀ ਥਾਵਾਂ ਭਰੋ।

    1.            _____ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਇਨਪੁੱਟ ਦੇਣ ਲਈ ਕੀਤੀ ਜਾਂਦੀ ਹੈ। 

    ਉੱਤਰ:- ਇਨਪੁੱਟ

    2. ____ ਦੀ ਵਰਤੋਂ ਕੰਪਿਊਟਰ ਵਿੱਚ ਅਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- ਮਾਈਕ੍ਰੋਫੋਨ

    3. _____ ਦੀ ਵਰਤੋਂ ਵੀਡੀਓ ਗੇਮਜ਼ ਖੇਡਣ ਲਈ ਕੀਤੀ ਜਾਂਦੀ ਹੈ।

    ਉੱਤਰ:- ਜੁਆਈ-ਸਟਿੱਕ

    4. ਟੱਚ ਪੈਡ ਦੀ ਵਰਤੋਂ _____ ਵਿੱਚ ਕੀਤੀ ਜਾਂਦੀ ਹੈ। 

    ਉੱਤਰ:- ਲੈਪਟਾਪ

    5. ਕੀਅਬੋਰਡ ਵਿੱਚ ____ ਫੰਕਸ਼ਨ ਕੀਅਜ਼ ਹੁੰਦੀਆਂ ਹਨ।

    ਉੱਤਰ:- 12

    3) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    1.            ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ। 

    ਉੱਤਰ:- ਵੈੱਬ ਕੈਮਰਾ

    2. ਪੇਂਟ ਵਿੰਡੋ ਦੇ ਕਿਸ ਭਾਗ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ। 

    ਉੱਤਰ:- ਸਕਰੋਲ ਬਾਰ

    3. ਕੀਅ-ਬੋਰਡ ਉਪੱਰ ਕਿੰਨੀਆਂ ਫੰਕਸ਼ਨ ਕੀਅਜ਼ ਹੁੰਦੀਆਂ ਹਨ।   

    ਉੱਤਰ:- 12

    4. ਵੀਡੀਓ ਗੇਮ ਕੰਟਰੋਲ ਕਰਨ ਲਈ ਕਿਸ ਉਪਕਰਣ ਦਾ ਪ੍ਰਯੋਗ ਹੁੰਦਾ ਹੈ। 

    ਉੱਤਰ:- ਜੁਆਈ ਸਟਿੱਕ

    5. ਕਿਹੜੀਆਂ ਕੀਅਜ਼ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ।

    ਉੱਤਰ:- ਐਰੋ ਕੀਅਜ਼

    4) ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ: 1. ਇਨਪੁੱਟ ਯੰਤਰਾਂ ਦੀ ਵਿਆਖਿਆ ਕਰੋ?

    ਉੱਤਰ: ਇਨਪੁੱਟ ਯੰਤਰ ਇੱਕ ਅਜਿਹਾ ਹਾਰਡਵੇਅਰ ਯੰਤਰ ਹੈ, ਜਿਸ ਦੀ ਵਰਤੋਂ ਕੰਪਿਊਟਰ ਵਿੱਚ ਡਾਟਾ, ਹਦਾਇਤਾਂ, ਅਤੇ ਸੂਚਨਾਂ ਨੂੰ ਇਨਪੁੱਟ ਕਰਵਾਉਣ ਲਈ ਕੀਤੀ ਜਾਂਦੀ ਹੈ। ਜੇਕਰ ਸੀਪੀਯੂ ਕੰਪਿਊਟਰ ਦਾ ਦਿਮਾਗ ਹੈ, ਤਾਂ ਇਨਪੁੱਟ ਯੰਤਰ ਕੰਪਿਊਟਰ ਦੇ ਅੱਖ ਅਤੇ ਕੰਨ ਹਨ, ਜੋ ਇਸ ਤੱਕ ਸੂਚਨਾਂ ਪਹੁਚਾਉਂਦੇ ਹਨ।

    ਪ੍ਰਸ਼ਨ: 2. ਕੋਈ ਛੇ ਇਨਪੁੱਟ ਯੰਤਰਾਂ ਦੇ ਨਾਂ ਲਿਖੋ?

    ਉੱਤਰ: ਛੇ ਇਨਪੁੱਟ ਯੰਤਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

    1.            ਕੀਅਬੋਰਡ

    2.            ਮਾਊਸ

    3.            ਸਕੈਨਰ

    4.            ਟਰੈਕ ਬਾਲ

    5.            ਜੁਆਈ ਸਟਿੱਕ

    6.            ਵੈੱਬ ਕੈਮਰਾ

    ਪ੍ਰਸ਼ਨ: 3. ਜੁਆਈ ਸਟਿੱਕ ‘ਤੇ ਨੋਟ ਲਿਖੋ?

    ਉੱਤਰ: ਜੁਆਈ ਸਟਿੱਕ ਇੱਕ ਇਨਪੁੱਟ ਯੰਤਰ ਹੈ, ਜੁਆਈ ਸਟਿੱਕ ਵਿੱਚ ਇੱਕ ਆਧਾਰ ਅਤੇ ਇੱਕ ਸਟਿੱਕ ਹੁੰਦੀ ਹੈ, ਜਿਸਨੂੰ ਕਿਸੇ ਵੀ ਦਿਸ਼ਾ ਵਿੱਚ ਘੁਮਾਇਆ ਜਾ ਸਕਦਾ ਹੈ। ਇਸ ਦੀ ਲਚਕਦਾਰ ਮੂਵਮੈਂਟ ਕਰਕੇ ਇਸ ਵਿੱਚ ਕੀਅ-ਬੋਰਡ ਨਾਲੋਂ ਜ਼ਿਆਦਾ ਕੰਟਰੋਲ ਹੁੰਦਾ ਹੈ। ਇਸ ਵਿੱਚ ਲੀਵਰ ਲਗਾ ਹੁੰਦਾ ਹੈ, ਜੋ ਹਰ ਦਿਸ਼ਾ ਵਿੱਚ ਘੁੰਮਦਾ ਹੈ ਅਤੇ ਪੁਆਇੰਟਰ ਦੀ ਦਿਸ਼ਾ ਨੂੰ ਕੰਟਰੋਲ ਕਰਦਾ ਹੈ। ਜੁਆਈ ਸਟਿੱਕ ਦੀ ਵਰਤੋਂ ਵੀਡੀਓ ਗੇਮਜ਼ ਖੇਡਣ ਲਈ ਕੀਤੀ ਜਾਂਦੀ ਹੈ। ਜੁਆਈ ਸਟਿੱਕ ਵਿੱਚ ਇੱਕ ਤੋਂ ਵੱਧ ਬਟਨ ਲਗੇ ਹੁੰਦੇ ਹਨ ਜਿਨ੍ਹਾਂ ਨੂੰ ਪੁਸ਼ ਬਟਨ ਕਹਿੰਦੇ ਹਨ।

    5) ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ।

    ਪ੍ਰਸ਼ਨ: 1. ਕਿਸੇ ਦੋ ਇਨਪੁੱਟ ਯੰਤਰਾਂ ਦੀ ਵਿਆਖਿਆ ਕਰੋ?

    ਉੱਤਰ: ਦੋ ਇਨਪੁੱਟ ਯੰਤਰ ਹੇਠ ਲਿਖੇ ਅਨੁਸਾਰ ਹਨ:-

    1. ਮਾਈਕ੍ਰੋਫੋਨ:- ਮਾਈਕ੍ਰੋਫੋਨ ਨੂੰ ਮਾਈਕ ਵੀ ਕਿਹਾ ਜਾਂਦਾ ਹੈ, ਇਸ ਦੀ ਵਰਤੋਂ ਕੰਪਿਊਟਰ ਵਿੱਚ ਅਵਾਜ਼ ਰਿਕਾਰਡ ਕਰਨ ਜਾਂ ਦਾਖਲ ਲਈ ਕੀਤੀ ਜਾਂਦੀ ਹੈ। ਜੇਕਰ ਸਾਡੇ ਕੰਪਿਊਟਰ ਵਿੱਚ ਮਾਈਕ ਲੱਗਿਆ ਹੋਵੇ ਤਾਂ ਅਸੀਂ ਇਸ ਰਾਹੀਂ ਆਪਣੀ ਅਵਾਜ਼ ਰਿਕਾਰਡ ਕਰ ਸਕਦੇ ਹਾਂ ਅਤੇ ਰਿਕਾਰਡ ਕੀਤੀ ਅਵਾਜ਼ ਸੁਣ ਵੀ ਸਕਦੇ ਹਾਂ। ਜਿਹੜੇ ਯੁਜ਼ਰ ਕੰਪਿਊਟਰ ਉੱਤੇ ਕੁੱਝ ਟਾਈਪ ਨਹੀਂ ਕਰ ਸਕਦੇ, ਉਹ ਯੁਜ਼ਰ ਮਾਈਕ ਰਾਹੀਂ ਬੋਲ ਕੇ ਵੀ ਕੰਪਿਊਟਰ ਨੂੰ ਇਨਪੁੱਟ ਦੇ ਸਕਦੇ ਹਨ। ਮਾਈਕ ਦੀ ਵਰਤੋਂ ਇੰਟਰਨੈੱਟ ਰਾਹੀਂ ਦੋਸਤਾਂ ਨਾਲ ਗਲਬਾਤ ਕਰਨ ਲਈ ਵੀ ਕੀਤੀ ਜਾਂਦੀ ਹੈ। ਮਾਈਕ ਰਾਹੀਂ ਕੰਪਿਊਟਰ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ।

    2. ਵੈੱਬ ਕੈਮਰਾ:- ਵੈੱਬ ਕੈਮਰਾ ਇੱਕ ਇਨਪੁੱਟ ਯੰਤਰ ਹੈ, ਇਸ ਦੀ ਵਰਤੋਂ ਫੋਟੋਆਂ ਅਤੇ ਛੋਟੀਆਂ ਵੀਡੀਓਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ। ਇਹ ਆਮ ਕੈਮਰੇ ਵਾਂਗ ਹੀ ਹੁੰਦਾ ਹੈ, ਬਸ ਫਰਕ ਇੰਨਾ ਹੈ ਕਿ ਆਮ ਕੈਮਰਾ ਫੋਟੋ ਨੂੰ ਫਿਲਮ ਰੋਲ ਜਾਂ ਮੈਮਰੀ ਕਾਰਡ ਵਿੱਚ ਸੇਵ ਕਰਦਾ ਹੈ ਅਤੇ ਵੈੱਬ ਕੈਮਰਾ ਫੋਟੋ ਨੂੰ ਕੰਪਿਊਟਰ ਦੀ ਮੈਮਰੀ ਵਿੱਚ ਸਟੋਰ ਕਰ ਦਿੰਦਾ ਹੈ। ਵੈੱਬ ਕੈਮਰੇ ਰਾਹੀਂ ਖਿੱਚੀ ਗਈ ਤਸਵੀਰਾਂ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਵੈੱਬ ਕੈਮਰਾ ਜਿਆਦਾ ਮਹਿੰਗਾ ਯੰਤਰ ਨਹੀਂ ਹੈ।

    ਪ੍ਰਸ਼ਨ: 2. ਬਾਰ ਕੋਡ ਰੀਡਰ ‘ਤੇ ਨੋਟ ਲਿਖੋ?

    ਉੱਤਰ: ਬਾਰ ਕੋਡ ਰੀਡਰ ਇੱਕ ਇਲੈਕਟ੍ਰੋਨਿਕ ਯੰਤਰ ਹੈ, ਜਿਸ ਦੀ ਵਰਤੋਂ ਬਾਰ ਕੋਡ ਪ੍ਰਿੰਟ ਨੂੰ ਪੜ੍ਹਣ ਲਈ ਕੀਤੀ ਜਾਂਦੀ ਹੈ। ਬਾਰ ਕੋਡ ਰੀਡਰ ਵਿੱਚ ਇੱਕ ਲੈਨਜ਼ ਅਤੇ ਇੱਕ ਲਾਈਟ ਸੈਂਸਰ ਲੱਗਿਆ ਹੁੰਦਾ ਹੈ, ਜੋ ਕਿ ਆਪਟੀਕਲ ਤਰੰਗਾਂ ਨੂੰ ਇਲੈਕਟ੍ਰੀਕਲ ਤਰੰਗਾ ਵਿੱਚ ਬਦਲਦਾ ਹੈ। ਵੱਡੇ-ਵੱਡੇ ਸ਼ਾਪਿੰਗ ਮਾਲ ਅਤੇ ਸਟੋਰਾਂ ਵਿੱਚ ਬਾਰ ਕੋਡ ਰੀਡਰ ਦੀ ਵਰਤੋਂ ਵਸਤੂਆਂ ਦੀ ਸਹੀ ਕੀਮਤ ਪਤਾ ਕਰਨ ਲਈ ਕੀਤੀ ਜਾਂਦੀ ਹੈ।

    ਪ੍ਰਸ਼ਨ: 3. ਮਾਊਸ ਕੀ ਹੈ? ਇਸਦੇ ਬਟਨਾਂ ਦੇ ਕੰਮਾਂ ਬਾਰੇ ਜਾਣਕਾਰੀ ਦਿਓ?

    ਉੱਤਰ: ਮਾਊਸ ਇੱਕ ਅਜਿਹਾ ਇਨਪੁੱਟ ਯੰਤਰ ਹੈ, ਜਿਸ ਦੀ ਵਰਤੋਂ ਸਕਰੀਨ ਤੇ ਕਰਸਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਇਸਨੂੰ ਪੁਆਇਟਿੰਗ ਯੰਤਰ ਵੀ ਕਿਹਾ ਜਾਂਦਾ ਹੈ। ਆਮਤੋਰ ਤੇ ਮਾਊਸ ਉਪੱਰ ਤਿੰਨ ਬਟਨ ਲਗੇ ਹੁੰਦੇ ਹਨ, ਜਿਨ੍ਹਾਂ ਬਟਨਾਂ ਦੀ ਵਰਤੋਂ ਕਰਦੇ ਹੋਏ ਕੋਈ ਕੰਮ ਕੀਤਾ ਜਾ ਸਕਦਾ ਹੈ, ਇਸ ਪ੍ਰਕਿਿਰਆ ਨੂੰ ਕਲਿੱਕ ਕਿਹਾ ਜਾਂਦਾ ਹੈ। ਮਾਊਸ ਨੁੰ ਪੱਧਰੇ ਤੱਲ ਤੇ ਘੁਮਾਇਆ ਜਾਂਦਾ ਹੈ, ਜਿਵੇਂ-ਜਿਵੇਂ ਮਾਊਸ ਨੂੰ ਘੁਮਾਇਆ ਜਾਂਦਾ ਹੈ ਉਵੇਂ-ਉਵੇਂ ਹੀ ਮਾਊਸ ਦਾ ਪੁਆਇੰਟਰ ਸਕਰੀਨ ਤੇ ਘੁੰਮਦਾ ਨਜ਼ਰ ਆਉਂਦਾ ਹੈ।

    ਮਾਊਸ ਤੇ ਲਗੇ ਤਿੰਨ ਬਟਨ ਲਗੇ ਹੁੰਦੇ ਹਨ: ਖੱਬਾ ਬਟਨ, ਸੱਜਾ ਬਟਨ ਅਤੇ ਸਕਰੋਲ ਬਟਨ।

    1.            ਖੱਬਾ ਬਟਨ:- ਇਸਦੀ ਵਰਤੋਂ ਕਿਸੇ ਫਾਈਲ ਨੂੰ ਸਿਲੈਕਟ ਕਰਨ ਲਈ ਕੀਤੀ ਜਾਂਦੀ ਹੈ। ਇਸ ਕੀਅ ਨੂੰ ਇੱਕ ਵਾਰ ਦਬਾਉਣ ਨੂੰ ਸਿੰਗਲ ਕਲਿੱਕ ਅਤੇ ਦੋ ਵਾਰ ਦਬਾਉਣ ਨੂੰ ਡਬਲ ਕਲਿੱਕ ਕਹਿੰਦੇ ਹਨ।

    2.            ਸਕਰੋਲ ਬਟਨ:- ਇਸਦੀ ਵਰਤੋਂ ਡਾਕੂਮੈਂਟ ਵਿੱਚ ਉਪੱਰ ਹੇਠਾਂ ਸਰਕਾਉਣ ਲਈ ਕੀਤੀ ਜਾਂਦੀ ਹੈ।

    3.            ਸੱਜਾ ਬਟਨ:- ਇਸ ਬਟਨ ਦੀ ਵਰਤੋਂ ਫਾਈਲ ਦੀ ਪ੍ਰੋਪਰਟੀ ਵੇਖਣ ਲਈ ਕੀਤੀ ਜਾਂਦੀ ਹੈ। ਇਸਨੂੰ ਰਾਈਟ ਕਲਿੱਕ ਕਹਿੰਦੇ ਹਨ।

    ਪ੍ਰਸ਼ਨ: 4. ਪੁਆਇਟਿੰਗ ਯੰਤਰ ਕੀ ਹੁੰਦੇ ਹਨ? ਉਦਾਹਰਣ ਸਹਿਤ ਵਿਆਖਿਆ ਕਰੋ?

    ਉੱਤਰ: ਪੁਆਇਟਿੰਗ ਯੰਤਰ ਉਹ ਯੰਤਰ ਹੁੰਦੇ ਹਨ, ਜੋਕਿ ਸਕਰੀਨ ਤੇ ਦਿਖਾਈ ਦੇਣ ਵਾਲੇ ਪੁਆਇੰਟਰ ਜਾਂ ਐਰੋ ਨੂੰ ਕੰਟਰੋਲ ਕਰਨ ਲਈ ਵਰਤੇ ਜਾਂਦੇ ਹਨ। ਮਾਊਸ ਵੀ ਇੱਕ ਆਮ ਵਰਤਿਆ ਜਾਣ ਵਾਲਾ ਪੁਆਇਟਿੰਗ ਯੰਤਰ ਹੈ। ਅਸੀਂ ਜਦੋਂ ਵੀ ਮਾਉਸ ਨੂੰ ਇੱਕ ਮਾਊਸ ਪੈਡ ਜਾਂ ਕਿਸੇ ਪੱਧਰੇ ਤੱਲ ਉੱਪਰ ਘੁਮਾਉਂਦੇ ਹਾਂ, ਤਾਂ ਸਕਰੀਨ ਉੱਪਰ ਮਾਊਸ ਪੁਆਇੰਟਰ ਵੀ ਸਾਨੂੰ ਘੁੰਮਦਾ ਹੋਈਆਂ ਨਜ਼ਰ ਆਉਂਦਾ ਹੈ।

    ਕੱੁਝ ਮੁੱਖ ਪੁਆਇਟਿੰਗ ਯੰਤਰ:-

    1.            ਮਾਊਸ

    2.            ਟੱਚ ਪੈਡ

    3.            ਲਾਈਟ ਪੈੱਨ

    ਪ੍ਰਸ਼ਨ: 5. ਸਪੈਸ਼ਲ ਕੀਅਜ਼ ਅਤੇ ਇਹਨਾਂ ਦੇ ਕੰਮਾਂ ਦੀ ਵਿਆਖਿਆ ਕਰੋ?

    ਉੱਤਰ: ਕੀਅਬੋਰਡ ਤੇ ਹਰੇਕ ਸਪੈਸ਼ਲ ਕੀਅ ਦੀ ਵਰਤੋਂ ਖਾਸ ਕੰਮ ਕਰਵਾਉਣ ਲਈ ਕੀਤੀ ਜਾਂਦੀ ਹੈ।

    1.      Space bar:- ਇਸ ਕੀਅ ਦੀ ਵਰਤੋਂ ਦੋ ਅੱਖਰਾਂ ਵਿੱਚਕਾਰ ਖਾਲੀ ਥਾਂ ਛੱਡਣ ਲਈ ਕੀਤੀ ਜਾਂਦੀ ਹੈ।

    2.      Tab Key:- ੰਸ ਾਂੋਰਦ ਵਿੱਚ ਟੈਬ ਕੀਅ ਦੀ ਵਰਤੋਂ ਕਰਨ ਨਾਲ ਕਰਸਰ 0.5 ਇੰਚ ਅੱਗੇ ਵੱਧਦਾ ਹੈ।

    3.      Backspace Key:- ਇਸ ਕੀਅ ਦੀ ਵਰਤੋਂ ਕਰਸਰ ਦੇ ਖੱਬੇ ਪਾਸੇ ਮੋਜੂਦ ਅੱਖਰਾਂ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ।

    4.      Delete Key:- ਇਸ ਕੀਅ ਦੀ ਵਰਤੋਂ ਕਰਸਰ ਦੇ ਸੱਜੇ ਪਾਸੇ ਮੋਜੂਦ ਅੱਖਰਾਂ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ

    5.      Enter Key- ਇਸ ਕੀਅ ਦੀ ਵਰਤੋਂ ਨਾਲ ਲਾਈਨ ਜਾਂ ਪੈਰਾਗ੍ਰਾਫ ਨੂੰ ਅਗਲੀ ਲਾਈਨ ਤੋਂ ਸ਼ੁਰੂ ਕੀਤਾ ਜਾਂਦਾ ਹੈ।

    6.      Windows key:- ਇਸ ਕੀਅ ਨੂੰ ਦਬਾਉਣ ਨਾਲ ਵਿੰਡੋ ਦਾ ਸਟਾਰਟ ਬਟਨ ਐਕਟਿਵ ਹੋ ਜਾਂਦਾ ਹੈ।

     

     

    ਵਿਸ਼ਾ: ਕੰਪਿਊਟਰ ਸਾਇੰਸ ਪਾਠ:8 (ਆਊਟਪੁੱਟ ਯੰਤਰ)

    1) ਬਹੁਪਸੰਦੀ ਪ੍ਰਸ਼ਨ।

    1. ਮੋਨੀਟਰ ਇੱਕ ਸਾਫਟ ਕਾਪੀ ਅਤੇ __ ਇੱਕ ਹਾਰਡਕਾਪੀ ਆਊਟਪੁੱਟ ਯੰਤਰ ਹੈ।

    ੳ. ਪ੍ਰਿੰਟਰ         ਅ. ਪਲੋਟਰ        ੲ. ਉਕਤ ਦੋਵੇਂ               ਸ. ਇਹਨਾਂ ਵਿੱਚੋਂ ਕੋਈ ਵੀ ਨਹੀਂ

    2. ______ ਦੀ ਵਰਤੋਂ ਕੰਪਿਊਟਰ ਤੋਂ ਅਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ।

    ੳ. ਪ੍ਰਿੰਟਰ         ਅ. ਸਪੀਕਰ       ੲ. ਮਾਈਕ੍ਰੋਫੋਨ               ਸ. ਮਾਊਸ

    3. ______ ਆਊਟਪੁੱਟ ਨੂੰ ਕਾਗਜ਼ ਉਪੱਰ ਛਾਪਦਾ ਹੈ।

    ੳ. ਪ੍ਰਿੰਟਰ         ਅ. ਕੀਅ-ਬੋਰਡ             ੲ. ਮਾਊਸ          ਸ. ਸਪੀਕਰ

    4. ____ ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ।

    ੳ. ਡਾਟ ਮੈਟਰੀਕਸ         ਅ. ਇੰਕਜੈੱਟ       ੲ. ਲ਼ੇਜ਼ਰ          ਸ. ਇਹਨਾਂ ਵਿੱਚੋਂ ਕੋਈ ਵੀ ਨਹੀਂ

    5. ਮੋਨੀਟਰ _________ ਕਿਸਮਾਂ ਦੇ ਹੁੰਦੇ ਹਨ।

    ੳ. 2                      ਅ. 3                      ੲ. 4                      ਸ. 5

    6. ਹੈੱਡਫੋਨ ਨੂੰ ____ ਵੀ ਕਿਹਾ ਜਾਂਦਾ ਹੈ।

    ੳ. ਆਈ.ਫੋਨ      ਅ. ਈਅਰ ਫੋਨ              ੲ. ਦੋਨੋ            ਸ. ਇਹਨਾਂ ਵਿੱਚੋਂ ਕੋਈ ਨਹੀਂ

    2) ਖਾਲੀ ਥਾਵਾਂ ਭਰੋ।

    1. _____ ਯੰਤਰ ਦੀ ਵਰਤੋਂ ਕੰਪਿਊਟਰ ਤੋਂ ਸੂਚਨਾਂ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- ਆਊਟਪੁੱਟ

    2. ____ ਇੱਕ ਸਾਫਟਕਾਪੀ ਆਊਟਪੁੱਟ ਯੰਤਰ ਹੈ।

    ਉੱਤਰ:- ਮੋਨੀਟਰ

    3. ____ ਇੱਕ ਹਾਰਡਕਾਪੀ ਆਊਟਪੁੱਟ ਯੰਤਰ ਹੈ।

    ਉੱਤਰ:- ਪ੍ਰਿੰਟਰ

    4. ____ ਪ੍ਰਿੰਟਰ ਪ੍ਰਿੰਟ ਨੂੰ ਬਿੰਦੀਆਂ ਦੇ ਮੇਲ ਨਾਲ ਛਾਪਦੇ ਹਨ।

    ਉੱਤਰ:- ਡਾਟ ਮੈਟਰਿਕਸ ਪ੍ਰਿੰਟਰ

    5. ____ ਪ੍ਰਿੰਟਰ ਦੀ ਰਫ਼ਤਾਰ ਸੱਭ ਤੋਂ ਜ਼ਿਆਦਾ ਹੁੰਦੀ ਹੈ।

    ਉੱਤਰ:- ਲੇਜ਼ਰ

    3) ਛੋਟੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸ਼ਨ: 1. ਆਊਟਪੁੱਟ ਯੰਤਰ ਕੀ ਹੁੰਦੇ ਹਨ?

    ਉੱਤਰ: ਆਊਟਪੁੱਟ ਯੰਤਰ ਇੱਕ ਕੰਪਿਊਟਰ ਹਾਰਡਵੇਅਰ ਯੰਤਰ ਹੈ, ਜੋਕਿ ਡਾਟਾ ਪ੍ਰੋਸੈਸਿੰਗ ਤੋਂ ਬਾਅਦ ਪੈਦਾ ਹੋਏ ਨਤੀਜੇ ਨੂੰ ਹਾਰਡਕਾਪੀ ਜਾਂ ਸਾਫਟ ਕਾਪੀ ਦੇ ਤੌਰ ਤੇ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ। ਮੋਨੀਟਰ ਤੇ ਦਿਖਣ ਵਾਲੇ ਨਤੀਜੇ ਨੂੰ ਸਾਫਟ ਕਾਪੀ ਅਤੇ ਪ੍ਰਿੰਟਰ ਰਾਹੀਂ ਪੇਪਰ ਤੇ ਪ੍ਰਿੰਟ ਹੋਣ ਵਾਲੇ ਨਤੀਜੇ ਨੂੰ ਹਾਰਡਕਾਪੀ ਕਿਹਾ ਜਾਂਦਾ ਹੈ। ਇਹ ਉਪਕਰਣ ਇਲੈਕਟ੍ਰੋਨਿਕ ਸੂਚਨਾਂ ਨੂੰ ਮਨੱੁਖ ਦੇ ਪੜ੍ਹਨਯੌਗ ਸੂਚਨਾਂ ਵਿੱਚ ਬਦਲਦੇ ਹਨ।

    ਪ੍ਰਸ਼ਨ: 2. ਸਪੀਕਰ ਕੀ ਹੁੰਦਾ ਹੈ?

    ਉੱਤਰ: ਸਪੀਕਰ ਇੱਕ ਆਊਟਪੁੱਟ ਯੰਤਰ ਹੈ, ਜੋ ਕੰਪਿਊਟਰ ਵਿੱਚ ਮੋਜੂਦ ਸਾਊਂਡ ਕਾਰਡ ਤੋਂ ਇਨਪੁੱਟ ਆਡੀਓ ਪ੍ਰਾਪਤ ਕਰਦੇ ਹਨ ਅਤੇ ਸਾਊਂਡ ਦੀਆਂ ਤਰੰਗਾਂ ਦੇ ਰੂਪ ਵਿੱਚ ਆਡੀਓ ਆਊਟਪੁਟ ਨੂੰ ਅਵਾਜ਼ ਦੇ ਰੂਪ ਵਿੱਚ ਸੁਣਾਉਂਦੇ ਹਨ। ਸਪੀਕਰ ਦੀ ਵਰਤੋਂ ਕੰਪਿਊਟਰ ਜਾਂ ਮੋਬਾਇਲ ਤੋਂ ਆਵਾਜ਼ ਸੁਣਨ ਲਈ ਕੀਤੀ ਜਾਂਦੀ ਹੈ, ਸਪੀਕਰ ਕਈ ਸ਼ਕਲਾਂ ਅਤੇ ਆਕਾਰਾਂ ਵਿੱਚ ਉਪਲੱਬਧ ਹਨ।

    ਪ੍ਰਸ਼ਨ: 3. ਪ੍ਰੋਜੈਕਟਰ ਦੀ ਵਰਤੋਂ ਕਿਥੇ ਕੀਤੀ ਜਾਂਦੀ ਹੈ?

    ਉੱਤਰ: ਪ੍ਰੋਜੈਕਟਰ ਇੱਕ ਆਊਟਪੁੱਟ ਯੰਤਰ ਹੈ, ਜੋ ਕਿ ਕੰਪਿਊਟਰ ਤੋਂ ਕਿਸੇ ਵੀ ਤਰ੍ਹਾਂ ਦੀ ਇਮੇਜ਼ ਜਾਂ ਵੀਡੀਓ ਨੂੰ ਚਿੱਟੇ ਪਰਦੇ ਜਾਂ ਦੀਵਾਰ ਜਾਂ ਕਿਸੇ ਹੋਰ ਚੀਜ਼ ਤੇ ਦਿਖਾਉਣ ਦਾ ਕੰਮ ਕਰਦਾ ਹੈ। ਪ੍ਰੋਜੈਕਟਰ ਦੀ ਵਰਤੋਂ ਦਫਤਰਾਂ, ਸਿਨੇਮਾ ਘਰ, ਕਾਲਜਾਂ ਅਤੇ ਸਕੂਲਾਂ ਵਿੱਚ ਈ-ਕੰਟੈਂਟ ਚਲਾਉਣ ਲਈ ਕੀਤੀ ਜਾਂਦੀ ਹੈ। ਕਿਸੀ ਵੀ ਇਮੇਜ਼ ਜਾਂ ਵੀਡੀਓ ਰਾਹੀਂ ਪੇਸ਼ ਕੀਤੀ ਜਾ ਰਹੀ ਪੇਸ਼ਕਾਰੀ ਹਰ ਭਾਗ ਲੈਣ ਵਾਲੇ ਤੱਕ ਪਹੁੰਚਾਉਣ ਲਈ ਅਤੇ ਉਸ ਬਾਰੇ ਸਮਝਾਉਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।

    ਪ੍ਰਸ਼ਨ: 4. ਪ੍ਰਿੰਟਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ?

    ਉੱਤਰ: ਪ੍ਰਿੰਟਰਾਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ:-

    1.            ਡਾਟ-ਮੈਟਰੀਕਸ ਪ੍ਰਿੰਟਰ

    2.            ਇੰਕਜੈੱਟ ਪ੍ਰਿੰਟਰ

    3.            ਲੇਜ਼ਰ ਪ੍ਰਿੰਟਰ

    ਪ੍ਰਸ਼ਨ: 5. ਪ੍ਰਿੰਟਰ ਤੇ ਨੋਟ ਲਿਖੋ?

    ਉੱਤਰ: ਪ੍ਰਿੰਟਰ ਇੱਕ ਹਾਰਡ ਕਾਪੀ ਆਊਟਪੁੱਟ ਯੰਤਰ ਹੈ, ਇਸਦੀ ਵਰਤੋਂ ਕੰਪਿਊਟਰ ਤੋਂ ਪ੍ਰਾਪਤ ਡਾਟਾ ਅਤੇ ਸੂਚਨਾਂ ਨੂੰ ਕਿਸੇ ਪੇਪਰ ਉਪੱਰ ਪ੍ਰਿੰਟ ਕਰਨ ਲਈ ਕਰਦੇ ਹਾਂ। ਇਹ ਬਲੈਕ ਅਤੇ ਵਾਈਟ ਦੇ ਨਾਲ-ਨਾਲ ਰੰਗੀਨ ਡਾਕੂਮੈਂਟ ਨੂੰ ਵੀ ਪ੍ਰਿੰਟ ਕਰ ਸਕਦੇ ਹਨ। ਪ੍ਰਿੰਟਰ ਦੀ ਸਪੀਡ ਨੂੰ ਕਰੈਕਟਰ ਪ੍ਰਤੀ ਸੈਕੰਡ, ਲਾਈਨ ਪ੍ਰਤੀ ਮਿੰਟ, ਅਤੇ ਪੇਜ਼ਸ ਪ੍ਰਤੀ ਮਿੰਟ ਵਿੱਚ ਮਾਪੀਆ ਜਾਂਦਾ ਹੈ, ਅਤੇ ਪ੍ਰਿੰਟਰ ਦੀ ਕੁਆਲਿਟੀ ਨੂੰ ਡਾਟਸ ਪ੍ਰਤੀ ਇੰਚ ਵਿੱਚ ਮਾਪੀਆਂ ਜਾਂਦਾ ਹੈ।

    ਪ੍ਰਸ਼ਨ: 6. ਕਿਸੇ ਤਿੰਨ ਆਊਟਪੁੱਟ ਯੰਤਰਾਂ ਦੇ ਨਾਂ ਲਿਖੋ?

    ਉੱਤਰ: ਹਰੇਕ ਆਊਟਪੱੁਟ ਯੰਤਰ ਦਾ ਆਪਣਾ ਇੱਕ ਖਾਸ ਕੰਮ ਹੁੰਦਾ ਹੈ, ਅਤੇ ਕੁੱਝ ਆਮ ਵਰਤੇ ਜਾਣ ਵਾਲੇ ਆਊਟਪੁੱਟ ਯੰਤਰ ਇਸ ਪ੍ਰਕਾਰ ਹਨ:-

    1.            ਮੋਨੀਟਰ

    2.            ਸਪੀਕਰ

    3.            ਹੈੱਡਫੋਨ

    4.            ਪ੍ਰਿੰਟਰ

    5.            ਪਲੌਟਰ

    6.            ਪ੍ਰੋਜੈਕਟਸ

    4) ਵੱਡੇ ਉੱਤਰਾਂ ਵਾਲੇ ਪ੍ਰਸ਼ਨ।

    ਪ੍ਰਸ਼ਨ: 1. ਮੋਨੀਟਰ ਅਤੇ ਇਸ ਦੀਆਂ ਕਿਸਮਾਂ ਤੇ ਨੋਟ ਲਿਖੋ?

    ਉੱਤਰ: ਮੋਨੀਟਰ ਨੂੰ ਵਿਜੂਅਲ ਡਿਸਪਲੇਅ ਯੰਤਰ ਵੀ ਕਹਿੰਦੇ ਹਨ, ਮੋਨੀਟਰ ਸੀ.ਪੀ.ਯੂ ਤੋਂ ਪ੍ਰਾਪਤ ਨਤੀਜੇ ਨੂੰ ਸਾਫਟ ਕਾਪੀ ਦੇ ਰੂਪ ਵਿੱਚ ਦਿਖਾਉਂਦਾ ਹੈ। ਮੋਨੀਟਰ ਉਪੱਰ ਚਿੱਤਰ ਛੋਟੇ-ਛੋਟੇ ਬਿੰਦੂਆਂ ਤੋਂ ਮਿਲਕੇ ਬਣਦਾ ਹੈ, ਅਤੇ ਇਹਨਾਂ ਬਿੰਦੂਆਂ ਨੂੰ ਪਿਕਸਲ ਕਿਹਾ ਜਾਂਦਾ ਹੈ[

    ਮੋਨੀਟਰ ਦੋ ਕਿਸਮਾਂ ਦੇ ਹੁੰਦੇ ਹਨ:-

    1.            ਕੈਥੋਡ ਰੇਅ ਟਿਊਬ ਮੋਨੀਟਰ

    2.            ਫਲੈਟ ਪੈਨਲ ਡਿਸਪਲੇਅ ਮੋਨੀਟਰ

    1. ਕੈਥੋਡ ਰੇਅ ਟਿਊਬ ਮੋਨੀਟਰ:- ਇਹ ਇੱਕ ਆਇਤਾਕਾਰ ਬਾਕਸ ਦੀ ਤਰ੍ਹਾਂ ਦਿਖਣ ਵਾਲਾ ਮੋਨੀਟਰ ਹੁੰਦਾ ਹੈ, ਇਸਨੂੰ ਡੈਸਕਟਾਪ ਕੰਪਿਊਟਰ ਦੇ ਨਾਲ ਆਊਟਪੁੱਟ ਵੇਖਣ ਲਈ ਵਰਤਿਆ ਜਾਂਦਾ ਹੈ। ਇਹ ਆਕਾਰ ਵਿੱਚ ਵੱਡਾ ਅਤੇ ਭਾਰੀ ਹੁੰਦਾ ਹੈ, ਇਹ ਮੋਨੀਟਰ 15”, 17”, 19” ਅਤੇ 21” ਆਕਾਰ ਵਿੱਚ ਉਪਲੱਬਧ ਹਨ। ਇਹ ਮੋਨੀਟਰ ਬਲੈਕ ਅਤੇ ਵਾਈਟ ਅਤੇ ਰੰਗੀਨ ਦੋਵੇ ਕਿਸਮਾਂ ਦੇ ਬਜਾਰ ਵਿੱਚ ਉਪਲੱਬਧ ਹਨ। ਇਹ ਮੋਨੀਟਰ ਬਿਜਲੀ ਦੀ ਖਪਤ ਵੀ ਜਿਆਦਾ ਕਰਦੇ ਹਨ।

    2. ਫਲੈਟ ਪੈਨਲ ਡਿਸਪਲੇਅ ਮੋਨੀਟਰ:- ਫਲੈਟ ਪੈਨਲ ਡਿਸਪਲੇਅ ਵੀਡੀਓ ਯੰਤਰਾਂ ਦੀ ਉਸ ਸ਼੍ਰੇਣੀ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਆਕਾਰ, ਭਾਰ ਅਤੇ ਬਿਜਲੀ ਦੀ ਖਪਤ ਸੀ.ਆਰ.ਟੀ ਮੋਨੀਟਰ ਦੇ ਮੁਕਾਬਲੇ ਘੱਟ ਹੁੰਦੀ ਹੈ। ਇਹਨਾਂ ਦੀ ਵਰਤੋਂ ਕੈਲਕੂਲੇਟਰ, ਵੀਡੀਓ ਗੇਮਾਂ, ਲੈਪਟਾਪ, ਨੋਟਬੁੱਕ, ਪਰਸਨਲ ਕੰਪਿਊਟਰ, ਡਿਜ਼ੀਟਲ ਘੜੀਆਂ ਵਿੱਚ ਗ੍ਰਾਫਿਕ ਸਕਰੀਨ ਦੇ ਤੋਰ ਤੇ ਵਰਤੇ ਜਾਂਦੇ ਹਨ। ਲ਼ਛਧ, ਲ਼ਓਧ, ਪਲਾਜ਼ਮਾਂ ਆਦਿ ਫਲੈਟ ਪੈਨਲ ਡਿਸਪਲੇਅ ਦੀਆਂ ਉਦਾਹਰਣਾਂ ਹਨ।

    ਪ੍ਰਸ਼ਨ: 2. ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਅੰਤਰ ਲਿਖੋ?

    ਉੱਤਰ: ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਅੰਤਰ:-

    1. ਇਨਪੁੱਟ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਸੂਚਨਾਂ ਦੇਣ ਲਈ ਕੀਤੀ ਜਾਂਦੀ ਹੈ, ਜਦਕਿ ਆਊਟਪੱੁਟ ਯੰਤਰਾਂ ਦੀ ਵਰਤੋਂ ਕੰਪਿਊਟਰ ਤੋਂ ਨਤੀਜਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।

    2. ਕੀਅ-ਬੋਰਡ, ਮਾਊਸ, ਸਕੈਨਰ, ਵੈੱਬ ਕੈਮਰਾ ਆਦਿ ਇਨਪੁੱਟ ਯੰਤਰਾਂ ਦੀਆਂ ਉਦਾਹਰਣਾ ਹਨ ਜਦਕਿ ਪ੍ਰਿੰਟਰ, ਮੋਨੀਟਰ, ਸਪੀਕਰ, ਆਦਿ ਆਊਟਪੁੱਟ ਯੰਤਰਾਂ ਦੀਆਂ ਉਦਾਹਰਣਾ ਹਨ।