ਜਮਾਤ: 10ਵੀਂ

    ਵਿਸ਼ਾ :ਕੰਪਿਊਟਰ ਸਾਇੰਸ

    ਟਰਮ-2 ਅਨੁਸਾਰ

    ਪਾਠ : 1 ਤੋਂ 7 ਤੱਕ ਦੇ ਮਹਤੱਵਪੁਰਨ 1-1 ਅੰਕ, 3-3 ਅੰਕ ਅਤੇ 6-6 ਅੰਕ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ।

    ਪ੍ਰਸ਼ਨ ਪੱਤਰ ਦੀ ਬਣਤਰ(ਲਿਖਤੀ ਪ੍ਰੀਖਿਆ)

    1. ਪ੍ਰਸ਼ਨ ਪੱਤਰ ਚਾਰ ਭਾਗਾਂ(ਭਾਗ ੳ, ਅ ਅਤੇ ੲ) ਵਿੱਚ ਵੰਡਿਆ ਹੋਵੇਗਾ।

    2. ਭਾਗ ੳ ਵਿੱਚ ਪ੍ਰਸ਼ਨ ਨੰਬਰ 1 ਤੋਂ 2 ਤੱਕ ਹੋਣਗੇ।

    i) ਪ੍ਰਸ਼ਨ ਨੰ 1 ਵਿੱਚ 1-1 ਅੰਕ ਵਾਲੇ 12 ਪ੍ਰਸ਼ਨ ਬਹੁ-ਵਿਕਲਪੀ ਅਤੇ ਖਾਲੀ ਥਾਵਾਂ ਭਰੋ ਕਿਸਮਾਂ ਦੇ ਹੋਣਗੇ।

    ii) ਪ੍ਰਸ਼ਨ ਨੰ 2 ਵਿੱਚ 1-1 ਅੰਕ ਵਾਲੇ 8 ਪ੍ਰਸ਼ਨ ਪੂਰੇ ਰੂਪ, ਸਹੀ/ਗਲਤ, ਅਤੇ ਸ਼ਾਰਟਕੱਟ ਕੀਅਜ਼ ਕਿਸਮਾਂ ਦੇ ਹੋਣਗੇ।

    3. ਭਾਗ-ਅ ਵਿੱਚ ਪ੍ਰਸ਼ਨ ਨੰਬਰ 3 ਤੋਂ 8 ਤੱਕ 3-3 ਅੰਕਾਂ ਦੇ ਛੋਟੇ ਉੱਤਰਾਂ ਵਾਲੇ 6 ਪ੍ਰਸ਼ਨ ਹੋਣਗੇ, ਜਿਹਨਾਂ ਵਿੱਚੋਂ ਦੋ ਪ੍ਰਸ਼ਨਾਂ ਵਿੱਚ ਅੰਦਰੁਨੀ ਛੋਟ ਹੋਵੇਗੀ।

    4. ਭਾਗ-ੲ ਵਿੱਚ ਪ੍ਰਸ਼ਨ ਨੰਬਰ 9 ਤੋਂ 10 ਤੱਕ 6-6 ਅੰਕਾਂ ਵਾਲੇ 2 ਪ੍ਰਸ਼ਨ ਹੋਣਗੇ, ਜਿਹਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।

    ਬਹੁਪਸੰਦੀ ਪ੍ਰਸ਼ਨ(1-1 ਅੰਕ)

    1. ਹੇਠ ਲਿਖਿਆਂ ਵਿੱਚੋਂ ਕਿਹੜਾ ਆਫਿਸ ਟੂਲਜ਼ ਦੀ ਉਦਾਹਰਣ ਹੈ?

    ੳ) ਐੱਮ.ਐੱਸ.ਵਰਡ ਅ) ਗੂਗਲ ਸਲਾਈਡਜ਼ ੲ) ਐੱਮ.ਐੱਸ.ਪਾਵਰਪੁਆਇੰਟ ਸ) ਉਪਰੋਕਤ ਸਾਰੇ

    2. ਹੇਠ ਲਿਖਿਆਂ ਵਿੱਚੋਂ ਕਿਹੜਾ ਵਰਡ-ਪ੍ਰੋਸੈਸਰ ਦੀ ਉਦਾਹਰਣ ਹੈ?

    ੳ) ਗੂਗਲ ਡਾਕਸ ਅ) ਗੂਗਲ ਸ਼ੀਟਜ਼ ੲ) ਗੂਗਲ ਡ੍ਰਾਇਵ ਸ) ਐੱਮ.ਐੱਸ.ਐਕਸੈਲ

    3. ਹੇਠ ਲਿਖਿਆਂ ਵਿੱਚੋਂ ਕਿਹੜਾ ਗੂਗਲ ਦੇ ਆਨ-ਲਾਈਨ ਆਫਿਸ ਟੂਲਜ਼ ਦੀ ਉਦਾਹਰਣ ਨਹੀਂ ਹੈ?

    ੳ) ਗੂਗਲ ਸਲਾਈਡਜ਼ ਅ) ਗੂਗਲ ਡਾਕਸ ੲ) ਓਪਨ ਆਫਿਸ ਰਾਈਟਰ ਸ) ਗੂਗਲ ਸ਼ੀਟਜ਼

    4. ਕਿਹੜੇ ਸਾਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?

    ੳ) ਐਪਲੀਕੇਸ਼ਨ ਸਾਫਟਵੇਅਰ ਅ) ਸਿਸਟਮ ਸਾਫਟਵੇਅਰ ੲ) ਗੂਗਲ ਦੇ ਆਨ-ਲਾਈਨ ਆਫਿਸ ਟੂਲਜ਼ ਸ) ਉਪਰੋਕਤ ਸਾਰੇ

    5. ____ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕੋਈ ਵਿਸ਼ੇਸ਼ ਕੰਮ ਕਰਨ ਯੋਗ ਬਣਾਉਂਦੇ ਹਨ?

    ੳ) ਸਾਫਟਵੇਅਰ ਅ) ਹਾਰਡਵੇਅਰ ੲ) ਭਾਸ਼ਾ ਟ੍ਰਾਂਸਲੇਟਰਜ਼ ਸ) ਪ੍ਰੋਗਰਾਮਿੰਗ ਭਾਸ਼ਾਵਾਂ

    6. “Anyone with the link” ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀਂ ਗੂਗਲ ਡੌਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ ਡਾਊਨ ਮੀਨੂੰ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਕਿਹੜੇ ਐਕਸੈੱਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?

    ੳ) ਦਰਸ਼ਕ ਅ) ਟਿੱਪਣੀਕਾਰ ੲ) ਐਡੀਟਰ ਸ) ਉਪਰੋਕਤ ਸਾਰੇ

    7. _____ ਵੈੱਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ।

    ੳ) ਵਰਲਡ ਵਾਈਡ ਵੈੱਬ ਅ) ਵੈੱਬ ਸਾਈਟਸ ੲ) HTML ਸ) ਹਾਈਪਰ ਟੈਕਸਟ

    8. ___ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜ਼ੇ ਵੈੱਬ-ਪੇਜ਼ਾਂ ਦੇ ਲੰਿਕ ਮੋਜੂਦ ਹੁੰਦੇ ਹਨ? 

    ੳ) ਸਟੈਟਿਕ ਟੈਕਸਟ ਅ) ਹਾਈਪਰ ਟੈਕਸਟ ੲ) ਪਲੇਨ ਟੈਕਸਟ ਸ) ਉਪਰੋਕਤ ਸਾਰੇ

    9. Html ਪ੍ਰੋਗਰਾਮ ਦੀ ਆਉਟਪੂੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ___ ਵਿੱਚ ਓਪਨ ਕਰਨਾ ਪੈਂਦਾ ਹੈ?

    ੳ) ਟੈਕਸਟ ਐਡੀਟਰ ਅ) ਵਰਡ ਪ੍ਰੋਸੈਸਰ ੲ) ਫਾਈਲ ਐਕਸਪਲੋਰਰ ਸ) ਵੈੱਬ ਬ੍ਰਾਊਜ਼ਰ

    10. _____ ਦੀ ਵਰਤੋਂ Html ਟੈਗਜ਼ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।

    ੳ) ਪੇਅਰਡ ਟੈਗਜ਼ ਅ) ਅਨਪੇਅਰਡ ਟੈਗਜ਼ ੲ) ਮੈਟਾ-ਡਾਟਾ ਸ) ਐਟਰੀਬਿਊਟਸ

    11. ਵੈੱਬਪੇਜ਼ ਵਿੱਚ __ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ ਕਰਨ ਲਈ ਕੀਤੀ ਜਾਂਦੀ ਹੈ।

    ੳ) <title> ਅ) <center> ੲ) <marquee> ਸ) <sup>

    12. ਹੇਠ ਲਿਖਿਆਂ ਵਿੱਚੋਂ ਕਿਹੜੀ ਲਿਸਟ ਦੀ ਵਰਤੋਂ HTML ਡਾਕੂਮੈਂਟਸ ਵਿੱਚ ਨਹੀਂ ਕੀਤੀ ਜਾਂਦੀ।

    ੳ)  ਆਰਡਰਡ ਲਿਸਟ ਅ) ਨੰਬਰਡ ਲਿਸਟ ੲ) ਆਰਡਰਡ ਲਿਸਟ ਸ) ਡਾਟਾ ਲਿਸਟ

    13. ਆਰਡਰਡ ਅਤੇ ਅਨਆਰਡਰਡ ਲਿਸਟਾਂ ਵਿੱਚ ਲਿਸਟ-ਆਈਟਮਾਂ ਨੂੰ ਪਰਿਭਾਸ਼ਿਤ ਕਰਨ ਲਈ ਹੇਠ ਲਿਿਖਆਂ ਵਿੱਚੋਂ ਕਿਹੜਾ ਟੈਗ ਵਰਤਿਆ ਜਾਂਦਾ ਹੈ। 

    ੳ) <OL> ਅ) <UL> ੲ) <LI> ਸ) <DT>

    14. ____ Html ਡਾਕੂਮੈਂਟ ਵਿੱਚ ਟੇਬਲ ਰੋਅ ਬਣਾਉਣ ਲਈ ਕਿਹੜੇ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।

    ੳ) <Row> ਅ) <Table row> ੲ) <TR> ਸ) <R>

    15. _____ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਸੈੱਲਾਂ ਵਿਚਕਾਰ ਖਾਲੀ ਥਾਂ ਨੂੰ ਐਡਜਸਟ ਕਰ ਸਕਦੇ ਹਾਂ।

    ੳ) cellspacing ਅ) cellpadding ੲ) rowspan ਸ) colspan

    16. ਜੇਕਰ ਅਸੀਂ ਦੋ ਜਾਂ ਵਧੇਰੇ ਰੋਅਜ਼ ਦੇ ਸੈੱਲਾਂ ਨੂੰ ਇੱਕ ਸਿੰਗਲ ਸੈੱਲ ਵਿੱਚ ਮਰਜ਼ ਕਰਨਾ ਚਾਹੁੰਦੇ ਹਾਂ ਤਾਂ ਅਸੀਂ _____ ਐਟਰੀਬਿਊਟ ਦੀ ਵਰਤੋਂ ਕਰਾਂਗੇ।

    ੳ) cellspacing ਅ) cellpadding ੲ) rowspan ਸ) colspan

    17. ____ ਕਿਸੇ ਵੀ ਸਰੋਤ/ਫਾਈਲ ਦੀ ਪੂਰੀ ਲੋਕੇਸ਼ਨ ਨੂੰ ਦਰਸ਼ਾਉਂਦਾ ਹੈ।

    ੳ) ਰਿਲੇਟਿਵ ਅ) ਐਬਸੋਲਿਊਟ ੲ) ਅੰਦਰੂਨੀ ਸ) ਬਾਹਰੀ

    18. ਕਿਹੜਾ ਟੈਗ Html ਡਾਕੂਮੈਂਟ ਵਿੱਚ ਤਸਵੀਰ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ? 

    ੳ) <picture> ਅ) <pic> ੲ) <image> ਸ) <img>

    19. ਹੇਠ ਲਿਖੇ ਵਿੱਚੋਂ ਕਿਹੜਾ ਐਟਰੀਬਿਊਟ Html ਦੇ ਐਂਕਰ ਟੈਗ ਦੁਆਰਾ ਨਹੀਂ ਵਰਤਿਆ ਜਾਂਦਾ?

    ੳ) href ਅ) src  ੲ) target ਸ) title

    20. ਇੱਕ ______  ਲਿੰਕ ਰੂਪ ਵਿੱਚ ਅੰਡਰਲਾਈਨ ਅਤੇ ਜਾਮਨੀ ਰੰਗ ਵਿੱਚ ਦਿਖਾਇਆ ਜਾਂਦਾ ਹੈ। 

    ੳ) ਅਨਵਿਜਿਟਡ ਲਿੰਕ ਅ) ਵਿਜਿਟਡ ਲਿੰਕ ੲ) ਐਕਟਿਵ ਲਿੰਕ ਸ) ਇਹਨਾਂ ਵਿੱਚੋਂ ਕੋਈ ਨਹੀਂ

    21. ਵੈੱਬ ਸਰਵਰ ਨੂੰ ਫਾਰਮ-ਡਾਟਾ ਭੇਜਣ ਲਈ ਕਿਹੜੀ Html ਵਿਧੀ ਵਰਤੀ ਜਾਂਦੀ ਹੈ?

    ੳ. GET, SET ਅ) GET,POST ੲ) POST,SEND ਸ) GET, SEND

    22. ਹੇਠ ਲਿਿਖਆਂ ਵਿੱਚੋਂ ਕਿਹੜਾ ਫਾਰਮ ਕੰਟਰੋਲ ਵੈੱਬ ਪੇਜ਼ ਵਿੱਚ ਟੈਕਸਟ ਦੀਆਂ ਕਈ ਲਾਈਨਾਂ ਨੂੰ ਸਵੀਕਾਰ ਕਰਨ ਲਈ ਵਰਤਿਆ ਜਾਂਦਾ ਹੈ।

    ੳ) ਟੈਕਸਟਬਾਕਸ ਅ) ਡਰਾਪਡਾਊਨ ਬਾਕਸ ੲ) ਪਾਸਵਰਡ ਫੀਲਡ ਸ) ਟੈਕਸਟ ਏਰੀਆ

    23. ਓਪਰੇਟਿੰਗ ਸਿਸਟਮ ਇੱਕ ____ ਹੈ? 

    ੳ) ਟਰਮੀਨਲ ਅ) ਸਿਸਟਮ ਸਾਫਟਵੇਅਰ ੲ) ਐਪਲੀਕੇਸ਼ਨ ਸਾਫਟਵੇਅਰ ਸ) ਪ੍ਰੋਸੈਸਰ

    24. ____ ਅਰਥ ਹੈ ਕਈ ਪ੍ਰੋਗਰਾਮਾਂ ਨੂੰ ਇੱਕੋ ਸਮੇਂ ਮੁੱਖ ਮੈਮਰੀ ਦੇ ਵੱਖ-ਵੱਖ ਹਿੱਸਿਆਂ ਵਿੱਚ ਰੱਖਣਾ ਅਤੇ ਉਹਨਾਂ ਨੂੰ ਇੱਕ-ਇੱਕ ਕਰਕੇ ਚਲਾਉਣਾ।

    ੳ) ਮਲਟੀ-ਐਪਲੀਕੇਸ਼ਨ ਅ) ਮਲਟੀ-ਪ੍ਰੋਸੈਸਿੰਗ ੲ) ਮਲਟੀ-ਪ੍ਰੋਗਰਾਮਿੰਗ ਸ) ਮਲਟੀ-ਟਾਈਮਿੰਗ

    25. ____ ਦੇ ਯੂਜ਼ਰਜ਼  ਦਾ ਕੰਪਿਊਟਰ ਸਿਸਟਮ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ। 

    ੳ) ਬੈਚ ਪ੍ਰੋਸੈਸਿੰਗ ਸਿਸਟਮ         ਅ) ਟਾਈਮ ਸ਼ੇਅਰਿੰਗ ਸਿਸਟਮ

    ੲ) ਨੈੱਟਵਰਕ ਓਪਰੇਟਿੰਗ ਸਿਸਟਮ ਸ) ਡਿਸਟ੍ਰੀਬਿਊਟਿਡ ਸਿਸਟਮ

    26. _____ ਇੰਟਰਨੈੱਟ ਅਤੇ ਸਾਡੇ ਲੋਕਲ ਏਰੀਆ ਨੈੱਟਵਰਕ ਦੇ ਵਿਚਕਾਰ ਇੱਕ ਸੁਰੱਖਿਆ ਗਾਰਡ ਵੱਜੋਂ ਕੰਮ ਕਰਦੀ ਹੈ। 

    ੳ) ਓਪਰੇਟਿੰਗ ਸਿਸਟਮ ਅ) ਪ੍ਰੋਸੈਸਰ ੲ) ਫਾਇਰਵਾਲ ਸ) ਸੁਰੱਖਿਆ ਖਤਰੇ

    27. GUI ਦਾ ਪੂਰਾ ਨਾਂ _____ ਹੈ।

    ੳ) ਗ੍ਰਾਫ ਯੂਜ਼ਰ ਇੰਟਰਫੇਸ ਅ) ਗ੍ਰਾਫਿਕਸ ਯੂਜ਼ਰ ਇੰਟਰਫੇਸ

    ੲ) ਗ੍ਰਾਫਿਕਲ ਯੂਜ਼ਰ ਇੰਟਰਫੇਸ ਸ) ਇਹਨਾਂ ਵਿੱਚੋਂ ਕੋਈ ਨਹੀਂ

    28. ਉਹ ਪ੍ਰੋਗਰਾਮ ਜਿਨ੍ਹਾਂ ਦੀ ਵਰਤੋਂ ਕਿਤਾਬਾਂ, ਮੈਗਜੀਨਾਂ, ਅਖਬਾਰਾਂ, ਫਲਾਇਰ, ਪੈਂਫਲੈਟਸ, ਅਤੇ ਹੋਰ ਬਹੁਤ ਸਾਰੇ ਪ੍ਰਿੰਟਿਡ ਡਾਕੂਮੈਂਟਸ ਨੂੰ ਬਣਾਉਣ ਲਈ ਕੀਤੀ ਜਾ ਸਕਦੀ ਹੈ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? 

    ੳ. ਡੈਸਕ ਪਬਲੀਸ਼ਿੰਗ ਅ. ਡੈਸਕਟਾਪ ਪਬਲੀਸ਼ਿੰਗ ੲ. ਟਾਪ ਪਬਲੀਸ਼ਿੰਗ ਸ. ਪਬਲੀਸ਼ਿੰਗ

    29. _____ ਇੱਕ ਅਜਿਹਾ ਸਿਸਟਮ ਹੈ ਜੋ ਸਾਨੂੰ ਇਹ ਦਰਸ਼ਾਉਂਦਾ ਹੈ ਕਿ ਜਦੋਂ ਅਸੀਂ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਰਾਂਗੇ ਤਾਂ ਇਹ ਕਿਹੋ ਜਿਹਾ ਦਿਖਾਈ ਦੇਵੇਗਾ? 

    ੳ. WYSWJKI  ਅ. WKSWUG     ੲ. WUSIWUG ਸ. WYSIWYG

    30. ____ ਇੱਕ ਪੈਰੀਫੇਰਲ ਮਸ਼ੀਨ ਹੈ ਜੋ ਕੰਪਿਊਟਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਗ੍ਰਾਫਿਕਸ ਜਾਂ ਟੈਕਸਟ ਦੇ ਰੂਪ ਵਿੱਚ ਇੱਕ ਪੇਪਰ ਤੇ ਆਊਟਪੁੱਟ ਤਿਆਰ ਕਰਦੀ ਹੈ? 

    ੳ. ਫਰੇਮਜ਼ ਅ. ਪ੍ਰਿੰਟਰਸ ੲ. ਫੌਂਟਸ ਸ. ਪਲੋਟਰਸ

    31. ____ ਗ੍ਰਾਫਿਕਸ ਅਤੇ ਟੈਕਸਟ ਦਾਖਲ ਕਰਨ ਲਈ ਆਇਤਾਕਾਰ ਖੇਤਰ ਹੁੰਦੇ ਹਨ? 

    ੳ. ਆਇਤ ਅ. ਫਰੇਮ         ੲ. ਸਟਰਕਚਰ ਸ. ਫੌਂਟ

    32. ____ ਕਿਸੇ ਵਸਤੂ ਦੀ ਤਸਵੀਰ ਜਾਂ ਵਿਜ਼ੂਅਲ ਪ੍ਰਤੀਨਿਧਤਾ ਹੁੰਦੀ ਹੈ। 

    ੳ. ਚਾਰਟ ਅ. ਗ੍ਰਾਫਿਕਸ            ੲ. ਫਰੇਮ ਸ. ਫੌਂਟ 

    33. ਇਹਨਾਂ ਵਿੱਚੋਂ ਕਿਹੜਾ ਡੈਸਕਟਾਪ ਪਬਲਿਿਸ਼ੰਗ ਸਾਫਟਵੇਅਰ ਦੀ ਉਦਾਹਰਣ ਨਹੀਂ ਹੈ? 

    ੳ. ਕੋਰਲ ਡਰਾਅ ਅ. ਵਰਡ ਪ੍ਰੋਸੈਸਰ     ੲ. ਫਰੇਮ ਸ. ਐਡੋਬ ਫੋਟੋਸ਼ਾਪ

    34. ਆਕਰਸ਼ਕ ਇਸ਼ਤਿਹਾਰਬਾਜੀ ਅਤੇ ਪ੍ਰਚਾਰ ਸਮੱਗਰੀ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਵਰਤੀ ਜਾਣ ਵਾਲੀ ਐਪਲੀਕੇਸ਼ਨ ਚੋਣ ਕਰੋ। 

    ੳ. ਵਰਡ-ਪ੍ਰੋਸੈਸਰ ਅ. ਸਪ੍ਰੈਡਸ਼ੀਟ ੲ. ਪਬਲੀਕੇਸ਼ਨ ਸ. ਪ੍ਰੈਜ਼ਨਟੇਸ਼ਨ 

    35. ਪਬਲੀਸ਼ਰ ਦਾ ਪਹਿਲਾਂ ਤੋਂ ਪਰਿਭਾਸ਼ਿਤ ਮਾਡਲ  ________ ਹੁੰਦਾ ਹੈ। 

    ੳ. ਟੈਂਪਲੇਟ ਅ. ਕਲਿੱਪਆਰਟ ੲ. ਓਬਜੈਕਟ ਸ. ਸਟਾਈਲ 

    36. ਅੱਜਕੱਲ ਦੇ ਬਰੋਸ਼ਰ ਇਲੈਕਟ੍ਰੋਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ, ਇਹਨਾਂ ਨੂੰ ____ ਕਿਹਾ ਜਾਂਦਾ ਹੈ। 

    ੳ. ਈ-ਬਰੋਸ਼ਰਜ਼ ਅ. ਐਮ-ਬਰੋਸ਼ਰਜ਼ ੲ. ਟੀ-ਬਰੋਸ਼ਰਜ਼ ਸ. ਕੋ-ਬਰੋਸ਼ਰਜ਼ 

    37. ____ ਇੱਕ ਪ੍ਰਿੰਟਿਡ ਹੈਡਿੰਗ ਨਾਲ ਸਟੇਸ਼ਨਰੀ ਹੁੰਦੀ ਹੈ। ਹੈਡਿੰਗ ਵਿੱਚ ਆਮਤੌਰ ਤੇ ਇੱਕ ਨਾਮ, ਇੱਕ ਐਡਰੈਸ ਅਤੇ ਇੱਕ ਲੋਗੋ ਸ਼ਾਮਲ ਹੁੰਦਾ ਹੈ। 

    ੳ. ਲੈਟਰਹੈੱਡ ਅ. ਪ੍ਰੋਗਰਾਮ ੲ. ਇਨਵੀਟੇਸ਼ਨ ਕਾਰਡ ਸ. ਕੈਟਾਲਾਗ 

    38. ਰਿਜਿ਼ਊਮ ਤੋਂ ਲੰਬਾ ਕੀ ਹੁੰਦਾ ਹੈ ਜੋ ਘੱਟ ਤੋਂ ਘੱਟ ਦੋਂ ਜਾਂ ਤਿੰਨ ਪੇਜਾਂ ਵਿੱਚ ਹੁੰਦਾ ਹੈ। 

    ੳ. ਕਰਿਕਿਊਲਮ ਵਿਟੇ ਅ. ਬੈਨਰ ੲ. ਇਨਵੀਟੇਸ਼ਨ ਕਾਰਡ ਸ. ਕੈਟਾਲਾਗ

    ਖਾਲੀ ਥਾਵਾਂ ਭਰੋ।(1-1 ਅੰਕ)

    1. ਐਪਲੀਕੇਸ਼ਨ ਸਾਫ਼ਟਵੇਅਰਜ਼ ਨੂੰ ______ ਵੀ ਕਿਹਾ ਜਾਂਦਾ ਹੈ।

    ਉੱਤਰ:- ਐਂਡ ਯੂਜ਼ਰ ਐਪਲੀਕੇਸ਼ਨ

    2. ਸਿਸਟਮ ਸਾਫ਼ਟਵੇਅਰ ਆਮ ਤੌਰ ਤੇ ______ ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ।

    ਉੱਤਰ:- ਲੋਅ-ਲੈਵਲ

    3. ਵੱਖ-ਵੱਖ ਤਰ੍ਹਾਂ ਦੇ ਆਫਿਸ ਟੂਲਜ਼ ______ ਸਾਫ਼ਟਵੇਅਰਾਂ ਦੀ ਸ਼੍ਰੇਣੀਂ ਵਿੱਚ ਆਉਂਦੇ ਹਨ।

    ਉੱਤਰ:- ਐਪਲੀਕੇਸ਼ਨ

    4. ______ ਇੱਕ ਅਜਿਹਾ ਸਾਫਟਵੇਅਰ ਹੈ ਜੋ ਟੇਬੂਲਰ ਡਾਟਾ ਨੂੰ ਅਸਾਨੀ ਨਾਲ ਪ੍ਰੋਸੈੱਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦਿੰਦਾ ਹੈ।

    ਉੱਤਰ:- ਸਪਰੈੱਡਸ਼ੀਟ ਸਾਫਟਵੇਅਰ

    5. ______ ਇੱਕ ਮੁਫ਼ਤ ਆਨ-ਲਾਈਨ ਵਰਡ ਪ੍ਰੋਸੈਸਰ ਹੈ।

    ਉੱਤਰ:- ਗੂਗਲ ਡੌਕਸ

    6. ਪੇਅਰਡ ਟੈਗਜ਼ ਨੂੰ ____ ਟੈਗਜ਼ ਵੀ ਕਿਹਾ ਜਾਂਦਾ ਹੈ। 

    ਉੱਤਰ:- ਕੰਟੇਨਰ ਟੈਗਜ਼

    7. ____ ਭਾਗ ਵਿੱਚ ਉਹ ਸਾਰੇ ਕੰਟੈਂਟਸ ਸ਼ਾਮਲ ਹੁੰਦੇ ਹਨ ਜੋ ਵੈੱਬਪੇਜ਼ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ।

    ਉੱਤਰ:- ਬਾਡੀ

    8. <!DOCTYPE html> ਟੈਗ HTML ਦੇ ____ ਨੂੰ ਬਿਆਨ ਕਰਦਾ ਹੈ।

    ਉੱਤਰ:-  ਵਰਜ਼ਨ 5

    9. __________ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- <BR>

    10. ____ ਐਟਰੀਬਿਊਟ ਦੀ ਵਰਤੋ HTML ਡਾਕੂਮੈਂਟ ਦੀ ਸਬਸਕ੍ਰੀਪਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ। 

    ਉੱਤਰ:- <SUB>

    11. ___ ਐਟਰੀਬਿਊਟ ਦੀ ਵਰਤੋ HTML ਡਾਕੂਮੈਂਟ ਦੀ ਬੈਕਗ੍ਰਾਊਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। 

    ਉੱਤਰ:- BACKGROUND

    12. HTML ਡਾਕੂਮੈਂਟਸ ਵਿੱਚ ਅਸੀਂ ____ ਵੱਖ-ਵੱਖ ਕਿਸਮਾਂ ਦੀਆਂ ਲਿਸਟਾਂ ਬਣਾ ਸਕਦੇ ਹਾਂ। 

    ਉੱਤਰ:- ਤਿੰਨ

    13. ____ ਲਿਸਟਾਂ ਵਿੱਚ ਸਾਰੀਆਂ ਲਿਸਟ ਆਈਟਮਾਂ ਨੂੰ ਬੂਲੇਟਸ ਨਾਲ ਮਾਰਕ ਕੀਤਾ ਜਾਂਦਾ ਹੈ।

    ਉੱਤਰ:- ਅਨਆਰਡਰਡ

    14. ____ ਲਿਸਟ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ।

    ਉੱਤਰ:-  ਨੈਸਟਿਡ

    15. __________ ਟੈਗ ਦੀ ਵਰਤੋਂ ਟੇਬਲ ਹੈਡਿੰਗ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ।

    ਉੱਤਰ:- <TH>

    16. ਅਸੀਂ ________ ਐਟਰੀਬਿਊਟ ਦੀ ਵਰਤੋ ਕਰਕੇ ਸਿਰਫ਼ ਸੈੱਲ ਕੰਟੈਂਟ ਦੀ ਹੀ ਖੜਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। 

    ਉੱਤਰ:- VALIGN

    17. ________ ਸੈੱਲ ਬਾਰਡਰ ਅਤੇ ਸੈੱਲ ਕੰਟੈਂਟਸ ਵਿਚਕਾਰ ਦੀ ਦੂਰੀ ਨੂੰ ਦਰਸ਼ਾਉਂਦਾ ਹੈ। 

    ਉੱਤਰ:- CELLPADDING

    18. ਰਿਲੇਟਿਵ ਪਾਥਸ ਵਿੱਚ, ਡੀਲੀਮੀਟਰ ਮੋਜੂਦਾ ਵਰਕਿੰਗ ਫਾਈਲ ਦੇ ਪੇਰੈਂਟ ਫੋਲਡਰ ਵੱਲ ਇਸ਼ਾਰਾ ਕਰਦਾ ਹੈ। 

    ਉੱਤਰ:- ./ 

    19. ਹਰੇਕ ਇਮੇਜ਼ ਟੈਗ ਵਿੱਚ ਇੱਕ ____ ਐਟਰੀਬਿਊਟ ਹੁੰਦਾ ਹੈ ਜੋ ਵੈੱਬ ਬ੍ਰਾਊਜ਼ਰ ਨੂੰ ਇਹ ਦਸਦਾ ਹੈ ਕਿ ਉਹ ਤਸਵੀਰ ਜੋ ਅਸੀਂ ਵੈੱਬ ਪੇਜ਼ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ, ਨੂੰ ਕਿੱਥੋਂ ਲੱਭਣਾ ਹੈ।

    ਉੱਤਰ:- SRC

    20. ਨੇਮਡ ਐਂਕਰਜ਼ ਨੂੰ ____ ਵੀ ਕਿਹਾ ਜਾਂਦਾ ਹੈ।

    ਉੱਤਰ:- ਬੁੱਕਮਾਰਕਸ

    21. ਜੇਕਰ ____ HTTP ਵਿਧੀ ਨਾਲ ਫਾਰਮ ਸਬਮਿਟ ਕੀਤਾ ਜਾਂਦਾ ਹੈ ਤਾਂ ਵੈੱਬਪੇਜ਼ ਦੇ ਨਤੀਜੇ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ।

    ਉੱਤਰ:- POST

    22. ____ ਵੈੱਬਸਾਈਟ ਨੂੰ ਪੂਰਾ ਕਰਨ ਦੇ ਕਾਰਜਾਂ ਨੂੰ ਤਰਜੀਹ ਦੇਣ ਤੋਂ ਇਲਾਵਾ ਕੁੱਝ ਨਹੀਂ ਹੁੰਦੀ। 

    ਉੱਤਰ:-  ਯੋਜਨਾਬੰਦੀ

    23. ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਹਰੇਕ ਯੂਜ਼ਰ ਨੂੰ ਦਿੱਤਾ ਗਿਆ ਸੀਪੀਯੂ ਦਾ ਥੌੜਾ ਜਿਹਾ ਸਮਾਂ _____ ਅਖਵਾਉਂਦਾ ਹੈ।

    ਉੱਤਰ:- ਟਾਈਮ ਸਾਲਇਸ ਜਾਂ ਟਾਈਮ ਕੁਆਂਟਮ

    24. ______ ਇੱਕ ਅਜਿਹੀ ਵਿਧੀ ਹੈ ਜੋ ਪ੍ਰੋਗਰਾਮਾਂ, ਪ੍ਰੋਸੈਸਾਂ ਜਾਂ ਯੂਜ਼ਰਜ਼ ਦੁਆਰਾ ਕੰਪਿਊਟਰ ਸਿਸਟਮ ਦੇ ਸਰੋਤਾਂ ਤੱਕ ਐਕਸੈੱਸ ਨੂੰ ਕੰਟਰੋਲ ਕਰਦੀ ਹੈ।

    ਉੱਤਰ:- ਪ੍ਰੋਟੈਕਸ਼ਨ

    25. ______ ਇੱਕ ਅਜਿਹਾਂ ਪ੍ਰੋਗਰਾਮ ਹੈ ਜੋ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੱਕ ਇੰਟਰਫੇਸ ਦੇ ਤੌਰ ਤੇ ਕੰਮ ਕਰਦਾ ਹੈ।

    ਉੱਤਰ:- ਓਪਰੇਟਿੰਗ ਸਿਸਟਮ

    26. ___ ਆਪਣੇ ਆਪ ਨੂੰ ਦੁਹਰਾਉਂਦੇ ਹਨ ਅਤੇ ਸਾਡੇ ਪੀਸੀ ਦੀਆਂ ਫਾਈਲਾਂ ਅਤੇ ਪ੍ਰੋਗਰਾਮਾਂ ਨੂੰ ਸੰਕਰਮਿਤ ਕਰਦੇ ਹਨ ਅਤੇ ਉਹਨਾਂ ਨੂੰ ਗੈਰ-ਕਾਰਜ਼ਸ਼ੀਲ ਬਣਾ ਸਕਦੇ ਹਨ।

    ਉੱਤਰ:- ਕੰਪਿਊਟਰ ਵਾਇਰਸ

    27. ਕੰਪਿਊਟਰ ਅਤੇ ਸਾਫਟਵੇਅਰਾਂ ਦੀ ਵਰਤੋਂ ਕਰਦੇ ਹੋਏ ਵਿਚਾਰਾਂ ਅਤੇ ਜਾਣਕਾਰੀ ਦੇ ਵਿਜ਼ੂਅਲ ਡਿਸਪਲੇ ਬਣਾਉਣਾ _____ ਅਖਵਾਉਂਦਾ ਹੈ।

    ਉੱਤਰ:- ਡੈਸਕਟਾਪ ਪਬਲਿਿਸ਼ੰਗ

    28. _____ ਇੱਕ ਪੇਜ਼ ਦੀ ਮੁੱਖ ਸਮੱਗਰੀ ਅਤੇ ਇਸਦੇ ਕਿਨਾਰਿਆਂ ਦੇ ਵਿਚਕਾਰ ਦੀ ਖਾਲੀ ਜਗ੍ਹਾਂ ਹੁੰਦੀ ਹੈ।

    ਉੱਤਰ:- ਮਾਰਜ਼ਨ

    29. ____ ਟੈਕਸਟ ਦੀ ਗ੍ਰਾਫਿਕਲ ਪ੍ਰਤਿਿਨਧਤਾ ਹੈ ਜਿਸ ਵਿੱਚ ਇੱਕ ਵੱਖਰਾ ਟਾਈਪਫੇਸ, ਪੁਆਇੰਟ-ਸਾਈਜ਼, ਭਾਰ, ਰੰਗ ਜਾਂ ਡਿਜ਼ਾਈਨ ਸ਼ਾਮਲ ਹੋ ਸਕਦਾ ਹੈ।

    ਉੱਤਰ:- ਫੌਂਟ

    30. ਗ੍ਰਾਫਿਕਸ ਸਾਫਟਵੇਅਰ ਵਿੱਚ ____ ਵੱਖੋ-ਵੱਖਰੇ ਲੈਵਲ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਵਸਤੂ ਜਾਂ ਇਮੇਜ਼ ਫਾਈਲ ਦਾਖਲ ਕੀਤੀ ਜਾ ਸਕਦੀ ਹੈ।

    ਉੱਤਰ:- ਲੇਅਰਜ਼

    31. _____ ਉਹ ਪ੍ਰਿੰਟਰ ਹੁੰਦੇ ਹਨ ਜਿਨ੍ਹਾਂ ਵਿੱਚ ਪ੍ਰਿੰਟ-ਹੈਡ ਕਾਗਜ਼ ਉੱਪਰ ਸਟ੍ਰਾਈਕ ਕਰਕੇ ਅੱਖਰਾਂ ਜਾਂ ਗ੍ਰਾਫਿਕਸ ਨੂੰ ਪ੍ਰਿੰਟ ਕਰਦੇ ਹਨ।

    ਉੱਤਰ:- ਇੰਮਪੈਕਟ ਪ੍ਰਿੰਟਰ

    32. ਇਸ਼ਤਿਹਾਰਬਾਜ਼ੀ ਦਾ ਮਤਲਬ ਹੈ ਕਿ ਕਿਵੇਂ ਇੱਕ ਕੰਪਨੀ ਲੋਕਾਂ ਨੂੰ ਉਨ੍ਹਾਂ ਦੇ ____ ਸੇਵਾਵਾਂ ਜਾਂ ਵਿਚਾਰਾਂ ਨੂੰ ਖਰੀਦਣ ਲਈ ਉਤਸਾਹਤ ਕਰਦੀ ਹੈ।

    ਉੱਤਰ:- ਉਤਪਾਦਾਂ

    33. _____ ਇੱਕ ਪ੍ਰਿੰਟਿਡ ਰਿਪੋਰਟ ਹੁੰਦੀ ਹੈ ਜਿਸ ਵਿੱਚ ਕਿਸੇ ਕਾਰੋਬਾਰ ਜਾਂ ਕਿਸੇ ਸੰਗਠਨ ਦੀਆਂ ਗਤੀਵਿਧੀਆਂ ਦੀ ਖ਼ਬਰ ਜਾਂ ਜਾਣਕਾਰੀ ਹੁੰਦੀ ਹੈ।

    ਉੱਤਰ:- ਨਿਊਜ਼ਲੇਟਰ

    34. ਕਾਰੋਬਾਰੀ ਕਾਰਡ ਉਹ ਕਾਰਡ ਹੁੰਦੇ ਹਨ ਜਿਨ੍ਹਾਂ ਵਿੱਚ ____ ਜਾਂ ____ ਬਾਰੇ ਕਾਰੋਬਾਰੀ ਜਾਣਕਾਰੀ ਹੁੰਦੀ ਹੈ।

    ਉੱਤਰ:- ਵਿਅਕਤੀ, ਕੰਪਨੀ

    35. ਇੱਕ ਰਿਜਿ਼ਊਮ ਸਾਡੀ ____ ਕੰਮ ਦੇ ਇਤਿਹਾਸ, ਪ੍ਰਮਾਣ ਪੱਤਰਾਂ ਅਤੇ ਹੋਰ ਪ੍ਰਾਪਤੀਆਂ ਅਤੇ ਹੂਨਰਾਂ ਦਾ ਸਾਰਾਂਸ਼ ਪ੍ਰਦਾਨ ਕਰਦਾ ਹੈ।

    ਉੱਤਰ:- ਸਿੱਖਿਆ

    36. ____ ਨੌਕਰੀ ਦੀਆਂ ਅਰਜ਼ੀਆਂ ਵਿੱਚ ਬਿਨੈਕਾਰਾਂ ਵੱਲੋਂ ਦਿੱਤਾ ਜਾਣ ਵਾਲਾ ਇੱਕ ਆਮ ਡਾਕੂਮੈਂਟ ਹੁੰਦਾ ਹੈ।

    ਉੱਤਰ:- ਰਿਿਜ਼ਊਮ

    ਪੂਰੇ ਰੂਪ ਲਿਖੋ।(1-1 ਅੰਕ)

    1. <b> : ਬੋਲਡ(Bold)

    2. <i> : ਇਟੈਲਿਕ(Italic)

    3. <u> : ਅੰਡਰਲਾਈਨ(Underline)

    4. <s> : ਸਟ੍ਰਾਈਕਥ੍ਰੋ(Strikethrough)

    5. <p> : ਪੈਰਾਗ੍ਰਾਫ(paragraph)

    6. <tt> : ਟੈਲੀਟਾਈਪ ਟੈਕਸਟ (teletype text)

    7. <hr> : ਹੌਰੀਜੈਂਟਲ ਰੂਲਰ(Horizontal Ruler)

    8. <br> : ਬ੍ਰੇਕ ਲਾਈਨ(Break line)

    9. <sup> : ਸੁਪਰਸਕ੍ਰੀਪਟ(Superscript)

    10. <sub> : ਸਬਸਕ੍ਰੀਪਟ(Subscript)

    11. <ol> : ਆਰਡਰਡ ਲਿਸਟ(Ordered List)

    12. <ul> : ਅਨਆਰਡਰਡ ਲਿਸਟ(Unordered List)

    13. <DL> : ਡੈਫੀਨੇਸ਼ਨ ਲਿਸਟ(Definition List)

    14. <LI> : ਲਿਸਟ ਆਈਟਮ(List Item)

    15. <DT> : ਡੈਫੀਨੇਸ਼ਨ ਟਾਈਟਲ(Definition Title)

    16. <DD> : ਡੈਫੀਨੇਸ਼ਨ ਡਾਟਾ(Definition Data)

    17. <TR> : ਟੇਬਲ ਰੋਅ(Table Row)

    18. <TH> : ਟੇਬਲ ਹੈਡਿੰਗ(Table Heading)

    19. <TD> : ਟੇਬਲ ਡਾਟਾ(Table Data)

    20. URL : (ਯੂਨੀਫਾਰਮ ਰਿਸੋਰਸ ਲੋਕੇਟਰ) Uniform Resouce Locator

    21. Href : (ਹਾਈਪਰਟੈਕਸਟ ਰੈਫਰੈਂਸ) Hypertext Reference

    22. GIF : (ਗ੍ਰਾਫਿਕਸ ਇੰਟਰਚੇਂਜ ਫਾਰਮੈਟ) Graphics Interchange Format

    23. SRC : (ਸੋਰਸ) Source

    24. PNG : (ਪੋਰਟੇਬਲ ਨੈੱਟਵਰਕ ਗ੍ਰਾਫਿਕਸ) Portable Network Graphics

    25. JPEG : (ਜੋਇੰਟ ਫੋਟੋਗ੍ਰਾਫਿਕਸ ਐਕਸਪਰਟ ਗਰੱੁਪ)Joint Photographic expert group

    26. <A> : (ਐਂਕਰ ਟੈਗ) Anchor Tag

    27. <img> : (ਇਮੇਜ਼ ਟੈਗ) Image Tag

    28. DTP : Desktop Publishing(ਡੈਸਕਟਾਪ ਪਬਲਿਿਸ਼ੰਗ)

    29. WYSIWYG : What You See Is What You Get(ਵਟ ਯੂ ਸੀ ਇਜ਼ ਵੱਟ ਯੂ ਗੈਟ)

    30. 3d : 3 Dimensional( 3 ਡਾਈਮੈਂਸ਼ਨਲ)

    31. GMP : GNU Image Manipulation Program

    (ਜੀਐਨਯੂ ਇਮੇਜ਼ ਮੈਨੀਪੁਲੇਸ਼ਨ ਪ੍ਰਗਰਾਮ)

    32. DMP : Dot Matrix Printer(ਡਾਟ ਮੈਟ੍ਰਿਕਸ ਪ੍ਰਿੰਟਰ)

    ਸਹੀ ਗਲਤ ਲਿਖੋ।(1-1 ਅੰਕ)

    1. ਟਾਈਟਲੀ ਕਪਲਡ ਸਿਸਟਮਾਂ ਵਿੱਚ ਇਕੋ ਪ੍ਰਾਈਮਰੀ ਮੈਮਰੀ ਹੁੰਦੀ ਹੈ, ਜੋ ਸਾਰੇ ਪ੍ਰੋਸੈਸਰਾਂ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ।(ਸਹੀ) 

    2. ਮਲਟੀ-ਯੂਜ਼ਰ ਓਪਰੇਟਿੰਗ ਸਿਸਟਮ ਇੱਕ ਅਜਿਹਾ ਸਿਸਟਮ ਹੁੰਦਾ ਹੈ ਜਿਸ ਵਿੱਚ ਇੱਕ ਸਮੇਂ ਸਿਰਫ ਇੱਕ ਹੀ ਯੂਜ਼ਰ ਕੰਪਿਊਟਰ ਸਿਸਟਮ ਨੂੰ ਅਸੈੱਸ ਕਰ ਸਕਦਾ ਹੈ।(ਗਲਤ)

    3. Confidentiality ਇਹ ਸੁਨਿਸ਼ਚਿਤ ਕਰਦੀ ਹੈ ਕਿ ਐਕਸਚੇਂਜ ਕੀਤਾ ਗਿਆ ਡਾਟਾ ਅਣਅਧਿਕਾਰਤ ਯੂਜ਼ਰਜ਼ ਤੱਕ ਨਾ ਪਹੁੰਚੇ।(ਸਹੀ)

    4. ਫਾਇਰਵਾਲ ਸਾਡੇ ਪੀਸੀ ਉੱਪਰ ਅਣਅਧਿਕਾਰਤ ਐਕਸੈੱਸ ਨੂੰ ਰੋਕ ਨਹੀਂ ਸਕਦੀ।(ਗਲਤ)

    5. ਐਂਟੀ-ਮਾਲਵੇਅਰ ਕੰਪਿਊਟਰ ਪ੍ਰੋਗਰਾਮ ਹੁੰਦੇ ਹਨ ਜੋ ਮਾਲਵੇਅਰਜ਼ ਨੂੰ ਰੋਕਣ, ਲੱਭਣ ਅਤੇ ਖਤਮ ਕਰਨ ਲਈ ਵਰਤੇ ਜਾਂਦੇ ਹਨ।(ਸਹੀ)

    6. ਇੱਕ ਕੰਪਲੀਮੈਂਟ ਕਾਰਡ, ਕਾਰਡ ਦਾ ਇੱਕ ਟੁਕੜਾ ਹੈ ਜੋ ਦੋਸਤੀ ਜਾਂ ਕਿਸੇ ਹੋਰ ਭਾਵਨਾਂ ਨੂੰ ਦਰਸਾਉਂਦਾ ਵਧੀਆਂ ਕੁਆਲਟੀ ਵਾਲਾ ਕਾਗਜ਼ ਹੈ।(ਸਹੀ)

    7. ਉਪਲਬਧੀਆਂ, ਮੈਰਿਟ ਅਤੇ ਸਨਮਾਨ ਦੇ ਪ੍ਰਮਾਣ-ਪੱਤਰ ਸ਼ਕਤੀਸ਼ਾਲੀ ਸਾਧਨ ਹੋ ਸਕਦੇ ਹਨ।(ਸਹੀ)

    8. ਬਰੋਸ਼ਰ ਪ੍ਰੋਮੋਸ਼ਨਲ ਦਸਤਾਵੇਜ਼ ਹਨ, ਮੁੱਖ ਤੌਰ ਤੇ ਕਿਸੇ ਵੀ ਕੰਪਨੀ ਸੰਸਥਾ, ਉਤਪਾਦਾਂ ਜਾਂ ਸੇਵਾਵਾਂ ਨੂੰ ਜਨਤਾ ਲਈ ਪੇਸ਼ ਕਰਨ ਲਈ ਅਖਬਾਰਾਂ ਵਿੱਚ ਵੰਡਿਆ ਜਾਂਦਾ ਹੈ।(ਸਹੀ)

     ਛੋਟੇ ਉੱਤਰਾਂ ਵਾਲੇ ਪ੍ਰਸ਼ਨ।(3-3 ਅੰਕ)

    ਪ੍ਰਸਨ 1. ਆਫਿਸ ਟੂਲ ਦੀ ਪਰਿਭਾਸ਼ਾ ਦਿਓ?

    ਉੱਤਰ:- ਆਫਿਸ ਟੂਲਜ਼ ਸਾਫਟਵੇਅਰ ਉਹ ਪ੍ਰੋਗਰਾਮ ਹੁੰਦੇ ਹਨ ਜੋ ਯੁਜ਼ਰ ਨੂੰ ਡਾਕੂਮੈਂਟ, ਡਾਟਾਬੇਸ, ਗ੍ਰਾਫਿਕਸ, ਵਰਕਸ਼ੀਟਾਂ ਅਤੇ ਪ੍ਰੈਜ਼ਨਟੇਸ਼ਨ ਵਰਗੀਆਂ ਚੀਜਾਂ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਬਹੁਤ ਸਾਰੇ ਆਫਿਸ ਟੂਲਜ਼ ਨੂੰ ਵਪਾਰਿਕ ਵਰਤੋਂ ਲਈ ਵਰਤਿਆ ਜਾਂਦਾ ਹੈ।

    ਪ੍ਰਸਨ 2. ਐਪਲੀਕੇਸ਼ਨ ਸਾਫ਼ਟਵੇਅਰ ਕੀ ਹੁੰਦੇ ਹਨ?

    ਉੱਤਰ:- ਐਪਲੀਕੇਸ਼ਨ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ, ਜਿਸਦਾ ਸਬੰਧ ਸਿੱਧਾ ਯੂਜ਼ਰ ਨਾਲ ਹੁੰਦਾ ਹੈ ਅਤੇ ਜਿਸਨੂੰ ਕਿਸੇ ਖਾਸ ਕੰਮ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਜਰੂਰੀ ਕੰਮ ਕਰ ਸਕਦਾ ਹੈ। ਐਪਲੀਕੇਸ਼ਨ ਸਾਫਟਵੇਅਰ ਨੂੰ ਐਂਡ-ਯੂਜ਼ਰ ਸਾਫਟਵੇਅਰ ਕਿਹਾ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਲੋੜੀਂਦਾ ਕੰਮ ਕਰ ਸਕਦਾ ਹੈ, ਜਿਵੇਂ ਕਿ ਟਾਈਪਿੰਗ ਅਤੇ ਐਡੀਟਿੰਗ ਲਈ ਵਰਡ ਪ੍ਰੋਸੈਸਰ ਪ੍ਰੋਗਰਾਮ, ਫੋਟੋ ਐਡੀਟਿੰਗ ਲਈ ਅਡੋਬ ਫੋਟੋਸ਼ੋਪ, ਅਕਾਉਂਟਿੰਗ ਦੇ ਕੰਮਾਂ ਲਈ ਟੈਲੀ ਸਾਫਟਵੇਅਰ ਆਦਿ।

    ਪ੍ਰਸਨ 3. ਵਰਡ ਪ੍ਰੋਸੈਸਰ ਟੂਲਜ਼ ਦੀਆਂ ਕੁੱਝ ਉਦਾਹਰਣਾਂ ਲਿਖੋ?

    ਉੱਤਰ:- ਕੁੱਝ ਵਰਡ ਪ੍ਰੋਸੈਸਰ ਟੂਲਜ਼ ਦੀਆਂ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ:-

    1. ਐੱਮ.ਐੱਸ.ਵਰਡ:-

    2. ਵਰਡਪੈਡ

    3. ਵਰਡ ਪਰਫੈਕਟ

    4. ਗੂਗਲ ਡੌਕਸ

    5. ਓਪਨ ਆਫਿਸ ਰਾਈਟਰ

    ਪ੍ਰਸਨ 4. ਮਲਟੀਮੀਡੀਆ ਟੂਲਜ਼ ਬਾਰੇ ਲਿਖੋ?

    ਉੱਤਰ:- ਮਲਟੀਮੀਡੀਆ ਇੱਕ ਤੋਂ ਵੱਧ ਮੀਡੀਆ ਦੇ ਸੂਮੇਲ ਨਾਲ ਬਣਦਾ ਹੈ। ਮਲਟੀਮੀਡੀਆ ਦੇ 5 ਮੁੱਖ ਤੱਤ ਹੁੰਦੇ ਹਨ: ਟੈਕਸਟ, ਪਿਕਚਰ, ਆਡੀਓ, ਵੀਡੀਓ ਅਤੇ ਐਨੀਮੇਸ਼ਨ। ਮਲਟੀਮੀਡੀਆ ਸਾਫਟਵੇਅਰ ਯੂਜ਼ਰ ਨੂੰ ਇਹਨਾਂ ਤੱਤਾਂ ਦੀ ਵਰਤੋਂ ਨਾਲ ਆਡੀਓ/ਵੀਡੀਓ ਫਾਈਲਾਂ ਬਣਾਉਣ ਵਿੱਚ ਮਦਦ ਕਰਦੇ ਹਨ।  ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਮਲਟੀਮੀਡੀਆ ਟੂਲ ਦੇ ਉਦਾਹਰਨ ਹਨ।

    ਪ੍ਰਸਨ 5. ਗੂਗਲ ਡੌਕਸ ਦਾ ਵਰਨਣ ਕਰੋ?

    ਉੱਤਰ:- ਗੂਗਲ ਡੌਕਸ ਇੱਕ ਮੁਫ਼ਤ ਆਨਲਾਈਨ ਵਰਡ ਪ੍ਰੋਸੈਸਰ ਹੈ, ਜਿਸਨੂੰ ਗੂਗਲ ਵੱਲੋਂ ਬਣਾਇਆ ਗਿਆ ਹੈ। ਗੂਗਲ ਡੌਕਸ ਡਾਕੂਮੈਂਟ ਬਣਾਉਣ, ਸ਼ੇਅਰ ਕਰਨ, ਇੰਪੋਰਟ ਕਰਨ ਅਤੇ ਐਡਿਟ ਕਰਨ ਲਈ ਇੱਕ ਵੈੱਬ-ਆਧਾਰਿਤ ਡਾਕੂਮੈਂਟ ਮੈਨੇਜ਼ਮੈਂਟ ਐਪਲੀਕੇਸ਼ਨ ਹੈ। ਗੂਗਲ ਡੌਕਸ ਨੂੰ ਕੰਪਿਊਟਰ ਅਤੇ ਮੋਬਾਇਲ ਦੋਨਾਂ ਵਿੱਚ ਵਰਤਿਆ ਜਾ ਸਕਦਾ ਹੈ, ਅਤੇ ਇਹ ਐੱਮ.ਐੱਸ.ਵਰਡ ਵਾਂਗ ਕੰਮ ਕਰਦਾ ਹੈ ਅਤੇ ਇਸਨੂੰ ਨਿੱਜੀ ਅਤੇ ਬਿਜਨੇਸ ਦੋਨਾਂ ਤਰ੍ਹਾਂ ਦੇ ਯੂਜ਼ਰ ਵਰਤ ਸਕਦੇ ਹਨ। ਗੂਗਲ ਡੌਕਸ ਵਿੱਚ ਤਿਆਰ ਕੀਤੀ ਗਈ ਫਾਈਲ਼ਾਂ ਨੂੰ ਸਾਰੇ ਮੱੁਖ ਫਾਈਲ ਫਾਰਮੈਟ .docx, .pdf, .odt, .rtf, .txt ਅਤੇ .html ਵਿੱਚ ਐਕਸਪਰਟ ਕੀਤਾ ਜਾ ਸਕਦਾ ਹੈ। ਗੂਗਲ ਡੌਕਸ ਵਿੱਚ ਤਿਆਰ ਕੀਤੀ ਗਈ ਫਾਈਲ ਆਪਣੇ-ਆਪ ਸੇਵ ਹੋ ਜਾਂਦੀ ਹੈ, ਅਤੇ ਅਸੀਂ ਗੂਗਲ ਡੌਕਸ ਨੂੰ ਆਨਲਾਈਨ ਅਤੇ ਆਫਲਾਈਨ ਦੋਨਾਂ ਤਰ੍ਹਾਂ ਵਰਤ ਸਕਦੇ ਹਾਂ।

    ਪ੍ਰਸ਼ਨ: 6. HTML ਕੀ ਹੈ? 

    ਉੱਤਰ:HTML ਦਾ ਪੂਰਾ ਨਾਂ ਹਾਈਪਰ ਟੈਕਸਟ ਮਾਰਕਅਪ ਲੈਂਗੂਏਜ਼ ਹੈ, ਅਤੇ ਇਸਦੀ ਵਰਤੋਂ ਵੈੱਬਪੇਜਾਂ ਨੂੰ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। HTML ਸਾਨੂੰ ਟੈਕਸਟ, ਲਿਸ਼ਟਾਂ, ਇਮੇਜ਼ਿਸ, ਵੀਡੀਓ, ਆਡੀਓ, ਟੇਬਲ, ਫਰੇਮ, ਫਾਰਮ, ਹੈਡਿੰਗਜ਼ ਆਦਿ ਨਾਲ ਵੈੱਬ ਪੰਨੇ ਬਣਾਉਣ ਦਾ ਇੱਕ ਸਾਧਨ ਪ੍ਰਦਾਨ ਕਰਦੀ ਹੈ। HTML ਦੇ ਵੈੱਬ ਪੇਜ਼ ਵਿੱਚ ਦਿਖਾਈ ਦੇਣ ਵਾਲਾ ਸਾਰਾ ਕੁੱਝ ਵਿਸ਼ੇਸ਼ ਕਮਾਂਡਾ ਰਾਹੀਂ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਟੈਗ ਕਹਿੰਦੇ ਹਨ। HTML ਸਾਨੂੰ ਸਧਾਰਣ ਅਤੇ ਐਡਵਾਂਸ ਦੋਨਾਂ ਤਰ੍ਹਾਂ ਦੇ ਵੈੱਬਪੇਜ਼ਾਂ ਨੂੰ ਬਣਾਉਣ ਦੀ ਸਹੂਲਤ ਦਿੰਦਾ ਹੈ।

    ਪ੍ਰਸ਼ਨ: 7. HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸਾਫਟਵੇਅਰਾਂ ਦੇ ਨਾਂ ਲਿਖੋ? 

    ਉੱਤਰ: HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸਾਫਟਵੇਅਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

    1. ਟੈਕਸਟ ਐਡੀਟਰ (Notepad ਜਾਂ Notepad++)

    2. ਵੈੱਬ ਬ੍ਰਾਊਜ਼ਰ (Google Chrome, Mozilla Firefox, Opera)

    ਪ੍ਰਸ਼ਨ: 8. ਐਟਰੀਬਿਊਟ ਕੀ ਹੁੰਦੇ ਹਨ? 

    ਉੱਤਰ: ਐਟਰੀਬਿਊਟ ਇੱਕ ਟੈਗ ਦੀ ਵਿਸ਼ੇਸ਼ਤਾ ਦਰਸਾਉਂਦਾ ਹੈ, ਅਤੇ ਐਟਰੀਬਊਟ ਦੀ ਵਰਤੋਂ ੍ਹਠੰਲ਼ ਟੈਗਜ਼ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਐਟਰੀਬਿਊਟ ਐਲੀਮੈਂਟਸ ਦੇ ਓਪਨਿੰਗ ਟੈਗ ਦਾ ਹਿੱਸਾ ਹੁੰਦਾ ਹੈ, ਅਤੇ ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ਤੇ ਨਿਰਭਰ ਕਰਦੀਆਂ ਹਨ।

    ਉਦਾਹਰਨ: <p align="center">This is a sample Paragraph</p>

    ਪ੍ਰਸ਼ਨ: 9. Html ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗਜ਼ ਦੇ ਨਾਂ ਲਿਖੋ? 

    ਉੱਤਰ: HTML ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗਜ਼ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

    1. ਬੋਲਡ<b>

    2. ਇਟੈਲਿਕ<i>

    3. ਅੰਡਰਲਾਈਨ<u>

    4. ਸਟ੍ਰਾਈਕਥ੍ਰੋ<s>

    5. ਫੌਂਟ<font>

    ਪ੍ਰਸ਼ਨ: 10. ਤੁਸੀਂ HTML ਡਾਕੂਮੈਂਟ ਵਿੱਚ ਟੈਕਸਟ ਅਤੇ ਤਸਵੀਰਾਂ ਨੂੰ ਕਿਵੇਂ ਸਕਰੋਲ ਕਰ ਸਕਦੇ ਹੋ? 

    ਉੱਤਰ: ਮਾਰਕਿਊ(<Marquee>) ਟੈਗ ਦੀ ਵਰਤੋਂ ਟੈਕਸਟ ਜਾਂ ਚਿੱਤਰ ਨੂੰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਉਪੱਰ ਤੋਂ ਹੇਠਾਂ ਵੱਲ ਜਾਂ ਹੇਠਾਂ ਤੋਂ ਉਪੱਰ ਵੱਲ ਨੂੰ ਮੂਵ ਜਾਂ ਗਤੀਮਾਨ ਕਰਵਾਉਣ ਲਈ ਕੀਤੀ ਜਾਂਦੀ ਹੈ। ਮਾਰਕਿਊ(<Marquee>) ਟੈਗ ਇੱਕ ਪੇਅਰਡ ਟੈਗ ਹੈ ਅਤੇ ਇਸਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਇਸਦਾ ਕਲੋਜਿੰਗ ਟੈਗ ਵੀ ਲਿਖਣਾ ਪੈਂਦਾ ਹੈ।

    ਉਦਾਹਰਣ:- <Marquee>Text/Object</Marquee>>

    ਪ੍ਰਸ਼ਨ: 11. ਡੈਫੀਨੇਸ਼ਨ ਲਿਸਟ ਕੀ ਹੁੰਦੀ ਹੈ? 

    ਉੱਤਰ: ਡੈਫੀਨੇਸ਼ਨ ਲਿਸਟ ਨੂੰ ਡਿਸਕ੍ਰਿਪਸ਼ਨ ਲਿਸਟ ਵੀ ਕਿਹਾ ਜਾਂਦਾ ਹੈ ਅਤੇ ਡੈਫੀਨੇਸ਼ਨ ਲਿਸਟ ਵਿੱਚ ਵੱਖ-ਵੱਖ ਸ਼ਬਦਾਂ ਦੀ ਪਰਿਭਾਸ਼ਾ ਅਤੇ ਉਹਨਾਂ ਦੇ ਅਰਥ ਸ਼ਾਮਲ ਹੁੰਦੇ ਹਨ। ਡੈਫੀਨੇਸ਼ਨ ਲਿਸਟ ਹਰੇਕ ਆਈਟਮ ਜਾਂ ਸ਼ਬਦ ਦੇ ਵਰਨਣ ਜਾਂ ਪਰਿਭਾਸ਼ਾ ਨੂੰ ਦਰਸ਼ਾਉਂਦੀ ਹੋਈ ਵੱਖ-ਵੱਖ ਆਈਟਮਾਂ ਦੀ ਇੱਕ ਲਿਸਟ ਹੁੰਦੀ ਹੈ। ਡੈਫੀਨੇਸ਼ਨ ਲਿਸਟ ਵਿੱਚ ਆਈਟਮਾਂ ਨੂੰ ਇੱਕ ਸ਼ਬਦਕੋਸ਼ ਦੀ ਤਰ੍ਹਾਂ ਸੂਚੀਬੱਧ ਕੀਤਾ ਗਿਆ ਹੁੰਦਾ ਹੈ।  ਡੈਫੀਨੇਸ਼ਨ ਲਿਸਟ ਵਿੱਚ <DL> ਦੀ ਵਰਤੋਂ ਡੈਫੀਨੇਸ਼ਨ ਲਿਸਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ।

    ਪ੍ਰਸ਼ਨ: 12. ਆਰਡਰਡ ਲਿਸਟ ਕੀ ਹੁੰਦੀ ਹੈ? ਆਰਡਰਡ ਲਿਸਟ ਬਨਾਉਣ ਲਈ ਵਰਤੇ ਜਾਂਦੇ ਟੈਗਜ਼ ਅਤੇ ਐਟਰੀਬਿਊਟ ਦੇ ਨਾਂ ਲਿਖੋ? 

    ਉੱਤਰ: ਆਰਡਰਡ ਲਿਸਟ ਨੂੰ ਨੰਬਰਡ ਲਿਸਟ ਵੀ ਕਿਹਾ ਜਾਂਦਾ ਹੈ ਅਤੇ ਇਹਨਾਂ ਦੀ ਵਰਤੋਂ ਇੱਕ ਵਿਸ਼ੇਸ਼ ਜਾਂ ਲੜੀਵਾਰ ਕ੍ਰਮ ਵਿੱਚ ਇੱਕ ਸੂਚੀ ਨੂੰ ਪ੍ਰਭਾਸ਼ਿਤ ਕਰਨ ਕੀਤੀ ਜਾਂਦੀ ਹੈ। ਆਰਡਰਡ ਲਿਸਟ ਦਾ ਸ਼ੁਰੂਆਤੀ ਟੈਗ <OL> ਅਤੇ ਅਖੀਰਲਾ ਟੈਗ </OL> ਹੈ, ਅਤੇ ਆਰਡਰਡ ਲਿਸਟ ਵਿੱਚ ਹਰੇਕ ਆਈਟਮ ਨੂੰ <LI>(ਲਿਸਟ ਆਈਟਮ) ਟੈਗ ਨਾਲ ਦਰਸਾਇਆ ਜਾਂਦਾ ਹੈ।ਆਰਡਰਡ ਲਿਸਟ ਵਿੱਚ ਨੰਬਰਾਂ ਦੇ ਫਾਰਮੈਟ ਨੂੰ ਬਦਲਣ ਲਈ TYPE ਐਟਰੀਬਿਊਟ ਵਿੱਚ ਲਿਸਟ ਦੀ ਸੰਭਾਵਿਤ ਫਾਰਮੈਟ ਲਾਗੂ ਕਰ ਸਕਦੇ ਹਾਂ।ਆਰਡਰਡ ਲਿਸਟ ਦਾ ਦੂਜਾ ਐਟਰੀਬਿਊਟ START ਹੈ, ਜਿਸਦੇ ਰਾਹੀਂ ਅਸੀਂ ਇਹ ਨਿਰਧਾਰਿਤ ਕਰ ਸਕਦੇ ਹਾਂ ਕਿ ਲਿਸਟ ਦੀ ਲੜੀ ਕਿੱਥੋਂ ਸਟਾਰਟ ਕਰਨੀ ਹੈ।

    ਪ੍ਰਸ਼ਨ: 13. HTML ਵਿੱਚ ਟੇਬਲਜ਼ ਬਣਾਉਣ ਲਈ ਵਰਤੇ ਜਾਂਦੇ ਵੱਖ-ਵੱਖ ਮੁੱਢਲੇ ਟੈਗ ਦੇ ਨਾਂ ਲਿਖੋ? 

    ਉੱਤਰ: ਟੇਬਲ ਬਨਾਉਣ ਲਈ ਹੇਠ ਲਿਖੇ ਟੈਗ ਵਰਤੇ ਜਾਂਦੇ ਹਨ: 

    1. <Table> ਟੈਗ: ਇਸ ਟੈਗ ਦੀ ਵਰਤੋਂ ਟੇਬਲ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਕੀਤੀ ਜਾਂਦੀ ਹੈ। 

    2. <TR> ਟੈਗ: ਇਸਦਾ ਪੂਰਾ ਨਾਂ ਟੇਬਲ ਰੋਅ ਹੈ। ਇਸ ਦੀ ਵਰਤੋਂ ਟੇਬਲ ਵਿਚ ਰੋਅ ਦਾਖਲ ਕਰਨ ਲਈ ਕੀਤੀ ਜਾਂਦੀ ਹੈ। 

    3. <TH> ਟੈਗ: ਇਸਦਾ ਪੂਰਾ ਨਾਂ ਟੇਬਲ ਹੈਡਿੰਗ ਹੈ। ਇਸਦੀ ਵਰਤੋਂ ਟੇਬਲ ਵਿਚ ਕਾਲਮ ਦਾ ਨਾਂ ਲਿਖਣ ਲਈ ਕੀਤੀ ਜਾਂਦੀ ਹੈ। 

    4. <TD> ਟੈਗ: ਇਸਦਾ ਪੂਰਾ ਨਾਂ ਟੇਬਲ ਡਾਟਾ ਹੈ। ਇਸਦੀ ਵਰਤੋਂ ਟੇਬਲ ਦੇ ਸੈਲਾਂ ਵਿਚ ਡਾਟਾ ਲਿਖਣ ਲਈ ਕੀਤੀ ਜਾਂਦੀ ਹੈ।

    5. <Caption>:- ਇਸ ਟੈਗ ਦੀ ਵਰਤੋਂ ਟੇਬਲ ਦੇ ਟਾਈਟਲ ਜਾਂ ਇਸਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ।

    ਪ੍ਰਸ਼ਨ: 14. ਤੁਸੀਂ HTML ਟੇਬਲਜ਼ ਵਿੱਚ ਸੈੱਲਾਂ ਨੂੰ ਕਿਸ ਤਰ੍ਹਾਂ ਮਰਜ਼ ਕਰੋਗੇ? 

    ਉੱਤਰ: ਅਸੀਂ ਟੇਬਲ ਵਿੱਚ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜਣ ਲਈ colspan ਅਤੇ rowspan ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ।

    1. Colpsan:- ਕਾਲ ਸਪੇਨ <TD> ਅਤੇ <TH> ਟੈਗ ਦਾ ਐਟਰੀਬਿਊਟ ਹੈ। ਇਸ ਟੈਗ ਦੀ ਵਰਤੋਂ ਕਰਕੇ ਅਸੀਂ ਦੋਂ ਜਾਂ ਦੋ ਤੋਂ ਵੱਧ ਕਾਲਮ ਨੂੰ ਇਕੱਠਾ ਕਰਕੇ ਇੱਕ ਸੈੱਲ ਬਣਾ ਸਕਦੇ ਹਾਂ। ਕਾਲ ਸਪੇਨ ਐਟਰੀਬਊਟ ਦਾ ਘੱਟੋ ਘੱਟ ਮੁੱਲ 2 ਹੁੰਦਾ ਹੈ। ਉਦਾਹਰਣ: <Table colspan=2>

    2. Rowspan:- ਰੋਅ ਸਪੇਨ <TD> ਅਤੇ <TH> ਟੈਗ ਦਾ ਐਟਰੀਬਿਊਟ ਹੈ। ਇਸ ਟੈਗ ਦੀ ਵਰਤੋਂ ਕਰਕੇ ਅਸੀਂ ਦੋ ਜਾਂ ਦੋ ਤੋਂ ਵੱਧ ਰੋਅ ਨੂੰ ਇਕੱਠਾ ਕਰਕੇ ਇੱਕ ਸੈੱਲ ਬਣਾ ਸਕਦੇ ਹਾਂ। ਰੋਅ ਸਪੇਨ ਐਟਰੀਬਊਟ ਦਾ ਘੱਟੋ ਘੱਟ ਮੁੱਲ 2 ਹੁੰਦਾ ਹੈ। ਉਦਾਹਰਣ: <Table rowspan=2>

    ਪ੍ਰਸ਼ਨ: 15. ਟੇਬਲ ਦੀ ਬੈਕਗ੍ਰਾਊਂਡ ਨੂੰ ਫਾਰਮੈਟ ਕਰਨ ਲਈ ੴਟੳਬਲੲ> ਟੈਗ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਐਟਰੀਬਿਊਟ ਦਾ ਵਰਨਣ ਕਰੋ? 

    ਉੱਤਰ: ਟੇਬਲ ਦੇ ਬੈੱਕਗ੍ਰਾਉਂਡ ਵਿੱਚ ਕਲਰ ਲਗਾਉਣ ਲਈ bgcolor ਐਟਰੀਬਿਊਟ ਅਤੇ ਬੈੱਕਗ੍ਰਾਉਂਡ ਪਿਕਚਰ ਲਗਾਉਣ ਲਈ background ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦੇ ਬਾਰੇ ਹੇਠਾਂ ਦਰਸਾਇਆ ਗਿਆ ਹੈ:-

    1. ਟੇਬਲ ਵਿੱਚ ਬੈਕਗ੍ਰਾਉਂਡ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੇਬਲ ਦੀ ਬੈਕਗ੍ਰਾਉਂਡ ਪਿਕਚਰ ਸੈੱਟ ਜਾਂ ਬਦਲ ਸਕਦੇ ਹਾਂ। ਇਸ ਐਟਰੀਬਿਊਟ ਦਾ ਮੁੱਲ ਫਾਈਲ ਐਕਸਟੈਂਸ਼ਨ ਸਮੇਤ ਤਸਵੀਰ ਦਾ ਲੋਕੇਸ਼ਨ ਐਡਰੈਸ ਹੁੰਦਾ ਹੈ।

    ਉਦਾਹਰਣ:- <table background=“xyz.jpg”>

    2. Bgcolor:- Bgcolor ਐਟਰੀਬਿਊਟ ਦੀ ਵਰਤੋਂ ਟੇਬਲ ਦੀ ਬੈਕਗ੍ਰਾਉਂਡ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ।

    ਉਦਾਹਰਣ:- <Table bgcolor=“red”>

    ਪ੍ਰਸ਼ਨ: 16. ਤੁਸੀਂ HTML ਡਾਕੂਮੈਂਟ ਵਿੱਚ ਇੱਕ ਤਸਵੀਰ ਕਿਸ ਤਰ੍ਹਾਂ ਦਾਖਲ ਕਰੋਗੇ? 

    ਉੱਤਰ: ਵੈੱਬਪੇਜ਼ ਵਿੱਚ ਤਸਵੀਰ ਲਗਾਉਣ ਲਈ <img> ਟੈੇਗ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਇੱਕ ਐਂਪਟੀ ਟੈਗ ਹੈ ਅਤੇ ਇਸ ਨੂੰ <img> ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ, ਪਰੰਤੂ ਇਸਨੂੰ ਬੰਦ ਨਹੀਂ ਕੀਤਾ ਜਾਂਦਾ। <img> ਟੈਗ ਵਿਚ src ਐਟਰੀਬਿਊਟ ਦਾ ਪੂਰਾ ਨਾਂ ਸੋਰਸ ਹੁੰਦਾ ਹੈ, ਜਿਸ ਵਿੱਚ ਸਾਨੂੰ ਤਸਵੀਰ ਦਾ ਪੂਰਾ ਪਾਥ ਦਰਸ਼ਾਉਣਾ ਹੁੰਦਾ ਹੈ ਅਤੇ <img> ਟੈਗ ਦੀ ਮਦਦ ਨਾਲ ਤਸਵੀਰ ਦਾ ਕੋਈ ਵੀ ਫਾਈਲ ਫਾਰਮੈੱਟ ਜਿਵੇਂ ਕਿ jpeg, png, bmp, gif ਆਦਿ ਨੂੰ ਵੈੱਬਪੇਜ਼ ਵਿੱਚ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।

    ਉਦਾਹਰਣ ਲਈ: <img src= “c:/desktop/sample.jpg”>

    ਪ੍ਰਸ਼ਨ: 17. ਹਾਈਪਰਲੰਿਕ ਕੀ ਹੁੰਦਾ ਹੈ?

    ਉੱਤਰ: ਹਾਈਪਰਲੰਿਕ ਨੂੰ ਲੰਿਕ ਜਾਂ ਹਾਈਪਰਟੈਕਸਟ ਲੰਿਕ ਵੀ ਕਿਹਾ ਜਾਂਦਾ ਹੈ। ਇਸਦੀ ਵਰਤੋਂ ਕਰਕੇ ਇੱਕ ਦਸਤਾਵੇਜ਼ ਨੂੰ ਟੈਕਸਟ ਜਾਂ ਚਿੱਤਰ ਰਾਹੀਂ ਇੱਕ ਜਾਂ ਇੱਕ ਤੋਂ ਜਿਆਦਾ ਵੈੱਬ ਪੇਜਾਂ ਨਾਲ ਜੋੜਿਆ ਜਾ ਸਕਦਾ ਹੈ। ਵੈੱਬ ਬ੍ਰਾਊਜ਼ਰ ਹਾਈਪਰਲੰਿਕ ਨੂੰ ਨੀਲੇ ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ, ਅਤੇ ਇਸਦੇ ਹੇਠਾਂ ਲਾਈਨ ਖਿੱਚਦਾ ਹੈ। ਹਾਈਪਰਲੰਿਕ ਰਾਹੀਂ ਹੀ ਇੱਕ ਵੈੱਬਸਾਈਟ ਦੇ ਵੱਖ-ਵੱਖ ਵੈੱਬਪੇਜ਼ਾ ਵਿਚਕਾਰ ਲੰਿਿਕਗ ਕੀਤੀ ਜਾਂਦੀ ਹੈ। HTML ਡਾਕੂਮੈਂਟਸ ਵਿੱਚ ਐਂਕਰ ਟੈਗ <a> ਕਿਸੇ ਵੈੱਬਪੇਜ਼ ਤੇ ਇੱਕ ਲੰਿਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸਦਾ ਸ਼ੁਰੂਆਤੀ ਟੈਗ <a> ਅਤੇ ਅਖੀਰਲਾ ਟੈਗ </a> ਹੁੰਦਾ ਹੈ।

    <a href=“URL”>Link text</a>

    ਪ੍ਰਸ਼ਨ: 18. ਫਾਰਮਜ਼ ਕੀ ਹੁੰਦੇ ਹਨ? 

    ਉੱਤਰ: ਫਾਰਮ ਵੈੱਬ ਪੇਜ਼ ਦਾ ਉਹ ਖੇਤਰ ਹੁੰਦਾ ਹੈ, ਜਿਸ ਵਿੱਚ ਯੁਜ਼ਰ ਜਾਣਕਾਰੀ ਭਰਦਾ ਹੈ ਅਤੇ ਵੈੱਬ ਪੇਜ਼ ਦੇ ਪ੍ਰਕਾਸ਼ਕਾਂ ਨੂੰ ਭੇਜਦਾ ਹੈ ਅਤੇ ਇਸ ਜਾਣਕਾਰੀ ਵਿੱਚ ਫੀਡਬੈਕ, ਪਰਸਨਲ ਜਾਣਕਾਰੀ, ਸੰਦੇਸ਼, ਸ਼ਿਕਾਇਤ ਆਦਿ ਵੀ ਭਰ ਸਕਦੇ ਹਾਂ। ਫਾਰਮ ਨੂੰ <form> ਟੈਗ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਫਾਰਮ ਟੈਗ ਕੰਟੇਨਰ ਟੈਗ ਹੈ ਅਤੇ ਵੱਖ-ਵੱਖ ਕਿਸਮਾਂ ਦੇ ਫਾਰਮ-ਕੰਟਰੋਲ ਨੂੰ <form> ਅਤੇ </form> ਟੈਗ ਵਿਚਕਾਰ ਵਰਤਿਆ ਜਾਂਦਾ ਹੈ।

    ਪ੍ਰਸ਼ਨ: 19. ਵੈੱਬ ਫਾਰਮਜ਼ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕੰਟਰੋਲਸ ਦੇ ਨਾਂ ਲਿਖੋ? 

    ਉੱਤਰ: ਵੈੱਬ ਫਾਰਮਜ਼ ਵਿੱਚ ਵਰਤੇ ਜਾਣ ਵਾਲੇ ਕੰਟਰੋਲ:-

    1. ਟੈਕਸਟ ਬਾਕਸ ਕੰਟਰੋਲ

    2. ਟੈਕਸਟ ਏਰੀਆ ਕੰਟਰੋਲ

    3. ਪਾਸਵਰਡ ਫੀਲਡ ਕੰਟਰੋਲ

    4. ਚੈੱਕ ਬਾਕਸ ਕੰਟਰੋਲ

    5. ਰੇਡੀਓ ਬਟਨ ਕੰਟਰੋਲ

    6. ਸਿਲੈਕਸ਼ਨ ਲਿਸਟ ਕੰਟਰੋਲ

    7. ਫਾਈਲ ਸਿਲੈਕਸ਼ਨ ਕੰਟਰੋਲ

    8. ਬਟਨ ਕੰਟਰੋਲ

    9. ਸਬਮਿਟ ਬਟਨ

    10. ਰੀਸੈੱਟ ਬਟਨ

    ਪ੍ਰਸ਼ਨ: 20. HTML ਫਾਰਮਾਂ ਵਿੱਚ ਵਰਤੇ ਜਾਂਦੇ ਵੱਖੋ-ਵੱਖ ਕਿਸਮਾਂ ਦੇ ਬਟਨ ਕਿਹੜੇ ਹੁੰਦੇ ਹਨ? 

    ਉੱਤਰ: ਬਟਨ ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟਸ ਹੁੰਦੇ ਹਨ। ਇਹਨਾਂ ਦੀ ਵਰਤੋਂ ਵੈਬਪੇਜ਼ ਤੇ ਕੁੱਝ ਕਾਰਵਾਈ ਕਰਨ ਲਈ ਕੀਤੀ ਜਾਂਦੀ ਹੈ। ਇਹ ਬਟਨ ਕਈ ਤਰਾਂ੍ਹ ਦੇ ਹੁੰਦੇ ਹਨ। ਕੁੱਝ ਮਹਤੱਵਪੂਰਨ ਬਟਨ ਹੇਠਾਂ ਦਿੱਤੇ ਗਏ ਹਨ: 

    Submit ਬਟਨ: ਇਸ ਬਟਨ ਦੀ ਵਰਤੋਂ ਡਾਟਾ ਫਾਰਮ ਨੂੰ ਵੈਬ ਸਰਵਰ ਕੋਲ ਭੇਜਣ ਲਈ ਕੀਤੀ ਜਾਂਦੀ ਹੈ। 

    Reset ਬਟਨ: ਇਸ ਬਟਨ ਦੀ ਵਰਤੋਂ ਡਾਟਾ ਫਾਰਮ ਦੇ ਮੁੱਲਾਂ ਨੂੰ clear ਕਰਨ ਲਈ ਕੀਤੀ ਜਾਂਦੀ ਹੈ। 

    Button ਬਟਨ: ਇਸਦੀ ਵਰਤੋਂ javascript ਫੰਕਸ਼ਨ ਕੋਡ ਨੂੰ ਵਰਤਣ ਲਈ ਕੀਤੀ ਜਾਂਦੀ ਹੈ।

    Image ਬਟਨ: ਇਸਦੀ ਵਰਤੋਂ ਆਮ ਤੌਰ ਤੇ ਹਾਈਪਰਲੰਿਕ ਬਣਾਉਣ ਲਈ ਕੀਤੀ ਜਾਂਦੀ ਹੈ।

    ਪ੍ਰਸ਼ਨ:21 ਡੈਸਕਟਾਪ ਪਬਲੀਸ਼ਿੰਗ ਕੀ ਹੈ?

    ਉੱਤਰ: ਡੈਸਕਟਾਪ ਪਬਲੀਸ਼ਿੰਗ ਨੂੰ DTP ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਡੈਸਕਟਾਪ ਪਬਲੀਸ਼ਿੰਗ ਉਹ ਐਪਲੀਕੇਸ਼ਨ ਹੈ, ਜਿਸਦੀ ਵਰਤੋਂ ਕਰਕੇ ਕੰਪਿਊਟਰ ਦੀ ਸਹਾਇਤਾ ਨਾਲ ਵਿਜ਼ਟਿੰਗ ਕਾਰਡ, ਮੈਗਜ਼ੀਨ, ਕੈਲੰਡਰ, ਇਸ਼ਤਿਹਾਰ, ਕਿਤਾਬ ਦਾ ਕਵਰ ਆਦਿ ਵੱਧੀਆ ਕੁਆਲਟੀ ਨਾਲ ਡਿਜਾਈਨ ਅਤੇ ਛਾਪ ਸਕਦੇ ਹਾਂ। ਡੈਸਕਟਾਪ ਪਬਲੀਸ਼ਿੰਗ ਰਾਹੀਂ ਟਾਈਪ ਸੈਟਿੰਗ, ਗ੍ਰਾਫਿਕ ਡਿਜ਼ਾਈਨ, ਪੇਜ-ਲੇਅ ਆਊਟ ਅਤੇ ਡਾਕੂਮੈਂਟ ਨੂੰ ਪ੍ਰਿੰਟ ਕਰਨਾ ਸ਼ਾਮਲ ਹੁੰਦਾ ਹੈ।

    ਪ੍ਰਸ਼ਨ:22 ਵੱਖ-ਵੱਖ ਕਿਸਮਾਂ ਦੇ ਪ੍ਰਿੰਟਰਾਂ ਦੇ ਨਾਂ ਲਿਖੋ? 

    ਉੱਤਰ: ਪ੍ਰਿੰਟਰ ਦੀਆਂ ਵੱਖ-ਵੱਖ ਕਿਸਮਾਂ:-

    1. ਇੰਮਪੈਕਟ ਪ੍ਰਿੰਟਰ

    2. ਨਾਨ-ਇੰਮਪੈਕਟ ਪ੍ਰਿੰਟਰ

    ਪ੍ਰਸ਼ਨ:23 ਮਾਰਜ਼ਨ ਕੀ ਹੁੰਦੇ ਹਨ? 

    ਉੱਤਰ: ਇੱਕ ਦਸਤਾਵੇਜ਼ ਦੇ ਚਾਰੋ ਪਾਸੇ ਖਾਲੀ ਥਾਂ ਨੂੰ ਮਾਰਜ਼ਨ ਕਿਹਾ ਜਾਂਦਾ ਹੈ। ਮਾਰਜ਼ਨ ਇਹ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਦਾ ਹੈ ਕਿ ਟੈਕਸਟ ਦੀ ਇੱਕ ਲਾਈਨ ਕਿੱਥੋਂ ਸ਼ੁਰੂ ਹੋ ਰਹੀ ਹੈ ਅਤੇ ਕਿੱਥੇ ਖਤਮ। ਮਾਰਜ਼ਨ ਪੇਜ਼ ਦੀ ਸਮੱਗਰੀ ਦੇ ਆਲੇ-ਦੁਆਲੇ ਇੱਕ ਫਰੇਮ ਬਣਾਉਂਦੇ ਹਨ ਤਾਂ ਜੋ ਟੈਕਸਟ ਪੇਜ਼ ਦੇ ਕਿਨਾਰਿਆ ਤੱਕ ਨਾ ਚਲਾ ਜਾਵੇ। ਮਾਰਜ਼ਨ ਦੇ ਆਕਾਰ ਨੂੰ ਲੋੜ ਅਨੁਸਾਰ ਐਡਜਸਟ ਕੀਤਾ ਜਾ ਸਕਦਾ ਹੈ।

    ਪ੍ਰਸ਼ਨ:24 ਗ੍ਰਾਫਿਕਸ ਨੂੰ ਪਰਿਭਾਸ਼ਿਤ ਕਰੋ? 

    ਉੱਤਰ:  ਗ੍ਰਾਫਿਕਸ ਇੱਕ ਤਸਵੀਰ ਦੀ ਵਿਜ਼ੂਅਲ ਪੇਸ਼ਕਾਰੀ ਨੂੰ ਦਰਸਉਂਦਾ ਹੈ।  ਕੰਪਿਊਟਰ ਗ੍ਰਾਫਿਕਸ ਕੰਪਿਊਟਰ ਸਕਰੀਨ ਤੇ ਪ੍ਰਦਰਸ਼ਿਤ ਹੋਣ ਵਾਲੀਆਂ ਤਸਵੀਰਾਂ ਹੁੰਦੀਆਂ ਹਨ। ਸ਼ੁਰੂਆਤੀ ਕੰਪਿਊਟਰ ਮਸ਼ੀਨ 16 ਜਾਂ 256 ਰੰਗਾ ਨੂੰ ਸਪੋਰਟ ਕਰਦੇ ਸੀ, ਅਤੇ ਅੱਜਕੱਲ ਦੇ ਕੰਪਿਊਟਰ ਲੱਖਾਂ ਰੰਗਾ ਵਿੱਚ ਗ੍ਰਾਫਿਕਸ ਪ੍ਰਦਰਸ਼ਿਤ ਕਰ ਸਕਦੇ ਹਨ। ਕੰਪਿਊਟਰ ਗ੍ਰਾਫਿਕਸ ਦੋ ਜਾਂ ਤਿੰਨ ਆਯਾਮੀ(ਡਾਈਮੈਂਸ਼ਨਲ) ਹੁੰਦੇ ਹਨ।

    ਪ੍ਰਸ਼ਨ:25. WYSIWYG ਤੋਂ ਤੁਹਾਡਾ ਕੀ ਭਾਵ ਹੈ? 

    ਉੱਤਰ: WYSIWYG ਨੂੰ “ਵਿਜ-ਈ-ਵਿਗ” ਵੀ ਕਿਹਾ ਜਾਂਦਾ ਹੈ, ਜਿਸਦਾ ਪੂਰਾ ਨਾਂ ਹੈ: “What You See Is What You Get”. WYSIWYG ਤੋਂ ਭਾਵ ਹੈ ਕਿ ਜਿਸ ਰੂਪ ਵਿੱਚ ਅਸੀਂ ਕੰਪਿਊਟਰ ਵਿੱਚ ਕੋਈ ਦਸਤਾਵੇਜ਼ ਡਿਜ਼ਾਈਨ ਕਰਦੇ ਹਾਂ, ਉਸੇ ਤਰ੍ਹਾਂ ਹੀ ਅਸੀਂ ਉਸ ਦਸਤਾਵੇਜ਼ ਨੂੰ ਪ੍ਰਿੰਟ ਵੀ ਕਰ ਸਕਦੇ ਹਾਂ।  ਇਸ ਵਿੱਚ ਟੈਕਸਟ ਅਤੇ ਗ੍ਰਾਫਿਕਸ ਉਸੇ ਰੂਪ ਵਿੱਚ ਐਡਿਟ ਕੀਤੇ ਜਾਂਦੇ ਹਨ ਜਿਸ ਰੂਪ ਵਿੱਚ ਉਹ ਅਖੀਰ ਵਿੱਚ ਬਣ ਕੇ ਦਿਖਦੇ ਹਨ। WYSIWYG ਡੈਸਕਟਾਪ ਪਬਲੀਸ਼ਿੰਗ ਲਈ ਮਸ਼ਹੂਰ ਹੈ।

    ਪ੍ਰਸਨ 26. ਪਬਲੀਸ਼ਰ ਕੀ ਹੈ? 

    ਉੱਤਰ: ਪਬਲੀਸ਼ਰ ਇਕ ਐਪਲੀਕੇਸ਼ਨ ਸਾਫਟਵੇਅਰ ਹੈ, ਅਤੇ ਇਹ ਮਾਈਕਰੋਸਾਫਟ ਆਫਿਸ ਦਾ ਇਕ ਭਾਗ ਹੈ। ਇਸ ਦੀ ਵਰਤੋਂ ਸੁੰਦਰ ਅਤੇ ਵਧੀਆ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ ਨੂੰ ਬਨਾਉਣ ਲਈ ਕੀਤੀ ਜਾਂਦੀ ਹੈ। ਪਬਲੀਸ਼ਰ ਵਿੱਚ ਅਸੀਂ ਪੈਂਮਫਲੇਟ, ਲੈਟਰ ਹੈਡ, ਬੈਨਰ, ਨਿਊਜ਼ਲੈਟਰ, ਪੋਸਟਰ, ਕਲੈਂਡਰ, ਨਿਮੰਤਰਣ ਪੱਤਰ ਆਦਿ ਬਣਾ ਸਕਦੇ ਹਾਂ। ਪਬਲੀਸ਼ਰ, ਵਿਜ਼ਾਰਡ ਅਤੇ ਡਿਜ਼ਾਈਨ ਗੈਲਰੀ ਦੀ ਵਰਤੋਂ ਨਾਲ ਜਲਦੀ ਤੋਂ ਜਲਦੀ ਪਬਲੀਕੇਸ਼ਨ ਬਨਾਉਣ ਵਿੱਚ ਸਾਡੀ ਮਦਦ ਕਰਦਾ ਹੈ।

    ਪ੍ਰਸ਼ਨ 27. ਰਨ ਕਮਾਂਡ ਦੀ ਵਰਤੋਂ ਨਾਲ ਪਬਲੀਸ਼ਰ ਨੂੰ ਕਿਵੇਂ ਸਟਾਰਟ ਕੀਤਾ ਜਾਂਦਾ ਹੈ? 

    ਉੱਤਰ: ਰਨ ਕਮਾਂਡ ਦੀ ਵਰਤੋਂ ਨਾਲ ਪਬਲੀਸ਼ਰ ਨੂੰ ਸਟਾਰਟ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ: 

    1. ਰਨ ਕਮਾਂਡ ਬਾਕਸ ਖੋਲ੍ਹਣ ਲਈ ਕੀਅਬੋਰਡ ਤੋਂ ਵਿੰਡੋ ਕੀਅ + R ਕੀਅ ਇਕੱਠੇ ਦਬਾਓ। 

    2. ਇਸ ਵਿੱਚ MSPUB ਟਾਈਪ ਕਰੋ। 

    3. ਕੀਅਬੋਰਡ ਤੋਂ ਐਂਟਰ ਕੀਅ ਦਬਾਓ ਜਾਂ ਰਨ ਕਮਾਂਡ ਬਾਕਸ ਤੇ ਓਕੇ ਬਟਨ ਤੇ ਕਲਿੱਕ ਕਰੋ। 

    ਪ੍ਰਸਨ 28. ਟੈਂਪਲੇਟ ਨੂੰ ਪਰਿਭਾਸ਼ਿਤ ਕਰੋ। 

    ਉੱਤਰ: ਟੈਂਪਲੇਟ ਪਬਲੀਕੇਸ਼ਨ ਦਾ ਡਿਫਾਲਟ ਮਾਡਲ ਹੁੰਦਾ ਹੈ, ਅਤੇ ਪਬਲੀਸ਼ਰ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਬਹੁਤ ਆਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ। ਟੈਂਪਲੇਟ ਵਿੱਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ। ਇਹਨਾਂ ਡਿਜ਼ਾਈਨਾਂ ਨੂੰ ਅਸੀ ਬਿਨਾਂ੍ਹ ਬਦਲਾਵ ਕੀਤੇ ਜਾਂ ਇਹਨਾਂ ਵਿੱਚ ਬਦਲਾਵ ਕਰਕੇ ਪਬਲੀਕੇਸ਼ਨ ਬਨਾਉਣ ਲਈ ਵਰਤ ਸਕਦੇ ਹਾਂ। Office.com ਤੇ ਬਹੁਤ ਸਾਰੇ ਪ੍ਰਚਲਤ ਟੈਂਪਲੇਟ ਉਪਲਬਧ ਹਨ, ਜਿਹਨਾਂ੍ਹ ਨੂੰ ਡਾਊਨਲੋਡ ਕਰਕੇ ਅਸੀਂ ਵਧੀਆ ਪਬਲੀਕੇਸ਼ਨ ਆਸਾਨੀ ਨਾਲ ਬਣਾ ਸਕਦੇ ਹਾਂ। 

    ਪ੍ਰਸਨ 29. ਵਿਿਗਆਪਨ ਲਈ ਕਿਹੜੇ-ਕਿਹੜੇ ਪਬਲੀਕੇਸ਼ਨ ਵਰਤੇ ਜਾ ਸਕਦੇ ਹਨ? 

    ਉੱਤਰ: ਵਿਿਗਆਪਨ ਲਈ ਵਰਤੇ ਜਾਂਦੇ  ਵੱਖ-ਵੱਖ ਪਬਲੀਕੇਸ਼ਨ ਹੇਠ ਅਨੁਸਾਰ ਹਨ:-

    1. ਬਰੋਸ਼ਰ

    2. ਬੈਨਰ

    3. ਨਿਊਜ਼ਲੈਟਰਸ

    4. ਬਿਜ਼ਨਸ ਕਾਰਡ

    ਪ੍ਰਸਨ 30. ਬੈਨਰ ਕੀ ਹੈ? 

    ਉੱਤਰ: ਬੈਨਰ ਇੱਕ ਪਬਲੀਕੇਸ਼ਨ ਹੈ ਜਿਸਨੂੰ ਮਾਈਕ੍ਰੋਸਾਫਟ ਪਬਲੀਸ਼ਰ ਦੀ ਮਦਦ ਨਾਲ ਅਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਹ ਕੱਪੜੇ ਦੀ ਇੱਕ ਲੰਬੀ ਪੱਟੀ ਹੁੰਦੀ ਹੈ। ਆਮਤੌਰ ਤੇ ਇਹ ਇੱਕ ਪ੍ਰਤੀਕ ਲੋਗੋ ਸਲੋਗਨ ਜਾਂ ਹੋਰ ਮਾਰਕਿਿਟੰਗ ਸੰਦੇਸ਼ ਦਿੰਦਾ ਹੈ। ਬੈਨਰ ਆਮਤੌਰ ਤੇ ਜਨਤੱਕ ਥਾਵਾਂ ਤੇ ਟੰਗੇ ਜਾਂਦੇ ਹਨ। ਆਨਲਾਈਨ ਬੈਨਰ ਇੱਕ ਗ੍ਰਾਫਿਕ ਚਿੱਤਰ ਹੁੰਦਾ ਹੈ। ਇਹ ਆਮਤੌਰ ਤੇ ਵੈੱਬ ਪੰਨਿਆਂ ਤੇ ਰੱਖਿਆ ਗਿਆ ਇੱਕ ਆਇਤਾਕਾਰ ਇਸ਼ਤਿਹਾਰ ਹੁੰਦਾ ਹੈ।

    ਵੱਡੇ ਉੱਤਰਾਂ ਵਾਲੇ ਪ੍ਰਸ਼ਨ।(6-6 ਅੰਕ)

    ਪ੍ਰਸਨ 1. ਸਾਫਟਵੇਅਰ ਕੀ ਹੁੰਦੇ ਹਨ? ਵੱਖ-ਵੱਖ ਕਿਸਮਾਂ ਦੇ ਸਾਫ਼ਟਵੇਅਰਜ਼ ਦਾ ਵਰਨਣ ਕਰੋ?

    ਉੱਤਰ:- ਹਦਾਇਤਾਂ ਦੀ ਲੜੀ ਨੂੰ ਪ੍ਰੋਗਰਾਮ ਅਤੇ ਪ੍ਰੋਗਰਾਮਾਂ ਦੀ ਲੜੀ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ, ਸਾਫਟਵੇਅਰ ਯੂਜ਼ਰ ਲਈ ਕੁੱਝ ਖਾਸ ਕੰਮ ਕਰਨ ਦੇ ਸਮਰੱਥ ਅਤੇ ਕੰਪਿਊਟਰ ਨੂੰ ਓਪਰੇਟ ਕਰਨ ਲਈ ਵਰਤੇ ਜਾਂਦੇ ਹਨ। ਸਾਫਟਵੇਅਰ ਰਾਹੀਂ ਹੀ ਕੰਪਿਊਟਰ ਸਿਸਟਮ ਦੇ ਸਾਰੇ ਉਪਕਰਣਾਂ ਨੂੰ ਨਿਰਦੇਸ਼ ਦਿੱਤੇ ਜਾ ਸਕਦੇ ਹਨ, ਕਿ ਕੀ ਕਰਨਾ ਹੈ ਅਤੇ ਕਿਸੇ ਕੰਮ ਨੂੰ ਕਿਵੇਂ ਕਰਨਾ ਹੈ। ਹਾਰਡਵੇਅਰ ਅਤੇ ਸਾਫਟਵੇਅਰ ਆਪਸੀ ਤਾਲਮੇਲ ਨਾਲ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਕੰਮ ਕਰਦੇ ਹਨ ਅਤੇ ਸਾਫਟਵੇਅਰ ਤੋਂ ਬਿਨ੍ਹਾਂ ਯੂਜ਼ਰ ਦੁਆਰਾ ਕੰਪਿਊਟਰ ਉੱਪਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਸਾਫਟਵੇਅਰ ਦੋ ਕਿਸਮਾਂ ਦੇ ਹੁੰਦੇ ਹਨ:- 1. ਸਿਸਟਮ ਸਾਫਟਵੇਅਰ 2. ਐਪਲੀਕੇਸ਼ਨ ਸਾਫਟਵੇਅਰ

    1. ਸਿਸਟਮ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਮੈਨੇਜ਼ ਅਤੇ ਕੰਟਰੋਲ ਕਰਦੇ ਹਨ ਅਤੇ ਇਹਨਾਂ ਕਰਕੇ ਹੀ ਐਪਲੀਕੇਸ਼ਨ ਸਾਫਟਵੇਅਰ ਕੰਪਿਊਟਰ ਵਿੱਚ ਕੰਮ ਕਰ ਪਾਉਂਦੇ ਹਨ। ਸਿਸਟਮ ਸਾਫਟਵੇਅਰ ਦਾ ਸਬੰਧ ਸਿੱਧਾ ਹਾਰਡਵੇਅਰ ਨਾਲ ਹੁੰਦਾ ਹੈ ਅਤੇ ਇਹ ਸਿੱਧੇ ਤੌਰ ਤੇ ਹਾਰਡਵੇਅਰ ਨਾਲ ਗਲਬਾਤ ਕਰਕੇ ਯੁਜ਼ਰ ਦੀ ਭਾਸ਼ਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੇ ਹਾਰਡਵੇਅਰ ਨੂੰ ਸਮਝਾਉਣ ਦਾ ਕੰਮ ਕਰਦੇ ਹਨ। ਸਿਸਟਮ ਸਾਫਟਵੇਅਰ ਕੰਪਿਊਟਰ ਦੇ ਹਾਰਡਵੇਅਰ ਤੋਂ ਬਾਅਦ ਪਹਿਲੀ ਲੇਅਰ ਦਾ ਸਾਫਟਵੇਅਰ ਹੁੰਦਾ ਹੈ ਜੋਕਿ ਯੂਜ਼ਰ ਅਤੇ ਕੰਪਿਊਟਰ ਸਿਸਟਮ ਵਿਚਕਾਰ ਤਾਲਮੇਲ ਕਰਵਾਉਂਦਾ ਹੈ।ਸਿਸਟਮ ਸਾਫਟਵੇਅਰ ਤੋਂ ਬਿਨ੍ਹਾਂ ਕੰਪਿਊਟਰ ਸਿਰਫ਼ ਇੱਕ ਹਾਰਡਵੇਅਰ ਹੈ, ਜਿਸ ਨੂੰ ਵਰਤ ਸਕਣਾ ਮੁਸ਼ਕਲ ਹੈ। ਸਿਸਟਮ ਸਾਫਟਵੇਅਰ ਲੇਅ-ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਅਸੈਂਬਲੀ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ, ਅਤੇ ਇਹਨਾਂ ਲੋਅ-ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਮੁੱਢਲੇ ਪੱਧਰ ਤੇ ਹਾਰਡਵੇਅਰ ਨਾਲ ਸੰਚਾਰ ਕਰਨ ਦੀ ਸਮਰੱਥਾ ਹੁੰਦੀ ਹੈ। ਸਿਸਟਮ ਸਾਫਟਵੇਅਰ ਦੀਆਂ ਕੁੱਝ ਉਦਾਹਰਣਾਂ ਹਨ, ਜਿਵੇਂ ਕਿ ਫਰਮਵੇਅਰ, ਓਪਰੇਟਿੰਗ ਸਿਸਟਮ, ਯੂਟਿਿਲਟੀ ਸਾਫਟਵੇਅਰ, ਡਿਵਾਇਸ ਡ੍ਰਾਈਵਰ, ਭਾਸ਼ਾ ਅਨੁਵਾਦਕ ਆਦਿ।

    2. ਐਪਲੀਕੇਸ਼ਨ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ, ਜਿਸਦਾ ਸਬੰਧ ਸਿੱਧਾ ਯੂਜ਼ਰ ਨਾਲ ਹੁੰਦਾ ਹੈ ਅਤੇ ਜਿਸਨੂੰ ਕਿਸੇ ਖਾਸ ਕੰਮ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਜਰੂਰੀ ਕੰਮ ਕਰ ਸਕਦਾ ਹੈ। ਐਪਲੀਕੇਸ਼ਨ ਸਾਫਟਵੇਅਰ ਨੂੰ ਐਂਡ-ਯੂਜ਼ਰ ਸਾਫਟਵੇਅਰ ਕਿਹਾ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਲੋੜੀਂਦਾ ਕੰਮ ਕਰ ਸਕਦਾ ਹੈ, ਜਿਵੇਂ ਕਿ ਟਾਈਪਿੰਗ ਅਤੇ ਐਡੀਟਿੰਗ ਲਈ ਵਰਡ ਪ੍ਰੋਸੈਸਰ ਪ੍ਰੋਗਰਾਮ, ਫੋਟੋ ਐਡੀਟਿੰਗ ਲਈ ਅਡੋਬ ਫੋਟੋਸ਼ੋਪ, ਅਕਾਉਂਟਿੰਗ ਦੇ ਕੰਮਾਂ ਲਈ ਟੈਲੀ ਸਾਫਟਵੇਅਰ ਆਦਿ।

    ਪ੍ਰਸਨ 2. ਆਨ-ਲਾਈਨ ਆਫਿਸ ਟੂਲਜ਼ ਦੀ ਵਰਤੋਂ ਦੇ ਲਾਭ ਅਤੇ ਹਾਨੀਆਂ ਲਿਖੋ?

    ਉੱਤਰ:- ਆਨ-ਲਾਈਨ ਆਫਿਸ ਟੂਲਜ਼ ਦੀ ਵਰਤੋਂ ਦੇ ਲਾਭ:-

    1. ਆਨਲਾਈਨ ਆਫਿਸ ਟੂਲਜ਼ ਦੀ ਵਰਤੋਂ ਕੰਪਿਊਟਰ ਅਤੇ ਇੰਟਰਨੈੱਟ ਕੁਨੈਕਸ਼ਨ ਹੋਣ ਤੇ ਯੁਜ਼ਰ ਵੱਲੋਂ ਬਿਨ੍ਹਾਂ ਕੋਈ ਖਰਚ ਕੀਤੀ ਜਾ ਸਕਦੀ ਹੈ।

    2. ਆਨਲਾਈਨ ਟੂਲਜ਼ ਨੂੰ ਕੰਪਿਊਟਰ ਵਿੱਚ ਡਾਊਨਲੋਡ ਜਾਂ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ।

    3. ਆਨਲਾਈਨ ਆਫਿਸ ਟੂਲਜ਼ ਨੂੰ ਘੱਟ ਤੋਂ ਘੱਟ ਹਾਰਡਵੇਅਰ ਜਰੂਰਤਾਂ ਨਾਲ ਕਿਸੇ ਵੀ ਕੰਪਿਊਟਰ ਤੇ ਚਲਾਇਆ ਜਾ ਸਕਦਾ ਹੈ।

    4. ਆਨਲਾਈਨ ਆਫਿਸ ਟੂਲਜ਼ ਵਿੱਚ ਤਿਆਰ ਕੀਤੀਆਂ ਗਈਆਂ ਫਾਈਲ਼ਾਂ ਨੂੰ ਸਾਂਝਾ ਵੀ ਕੀਤਾ ਜਾ ਸਕਦਾ ਹੈ

    5. ਆਨਲਾਈਨ ਆਫਿਸ ਟੂਲਜ਼ ਸਾਫਟਵੇਅਰ ਐਜ਼ ਏ ਸਰਵਿਸ ਦੇ ਤੌਰ ਤੇ ਵਰਤੇ ਜਾਂਦੇ ਹਨ, ਇਸ ਕਰਕੇ ਇਹਨਾਂ ਨੂੰ ਖਰੀਦਣ ਜਾਂ ਅਪਗ੍ਰੇਡ ਕਰਵਾਉਣ ਦੀ ਲੋੜ ਨਹੀਂ ਪੈਂਦੀ।

    6. ਆਨਲਾਈਨ ਟੂਲਜ਼ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਪੋਰਟੇਬਲ ਹੁੰਦੇ ਹਨ, ਅਤੇ ਇਹਨਾਂ ਨੂੰ ਕਿਸੇ ਵੀ ਕੰਪਿਊਟਰ ਡਿਵਾਇਸ ਤੋਂ ਇੰਟਰਨੈੱਟ ਦੀ ਮਦਦ ਨਾਲ ਦੇਖਿਆਂ ਅਤੇ ਐਡਿਟ ਕੀਤਾ ਜਾ ਸਕਦਾ ਹੈ।

    7. ਆਨਲਾਈਨ ਟੂਲਜ਼ ਰਾਹੀਂ ਬਣਾਏ ਗਏ ਡਾਕੂਮੈਂਟ ਰਿਮੋਟ ਸਰਵਰ ਤੇ ਸਰੱਖਿਅਤ ਤੋਰ ਤੇ ਸਟੋਰ ਰਹਿੰਦੇ ਹਨ।

    ਆਨਲਾਈਨ ਆਫਿਸ ਟੂਲਜ਼ ਦੀਆਂ ਹਾਨੀਆਂ:-

    1. ਆਨਲਾਈਨ ਟੂਲਜ਼ ਨੂੰ ਐਕਸੈੱਸ ਕਰਨ ਲਈ ਸਬੰਧਤ ਐਪਸ ਨੂੰ ਰਿਮੋਟ ਸਰਵਰ ਜਾਂ ਨੈੱਟਵਰਕ ਨਾਲ ਕੁਨੈਕਟੀਵਿਟੀ ਦੀ ਲੋੜ ਪੈਂਦੀ ਹੈ, ਅਤੇ ਨੈੱਟਵਰਕ ਉਪਲਬਧ ਨਾ ਹੋਜ਼ ਦੀ ਸੂਰਤ ਵਿੱਚ ਐਪਸ ਦੇ ਕੰਟੈਂਟਸ ਨੂੰ ਵਰਤਿਆ ਨਹੀਂ ਜਾ ਸਕਦਾ।

    2. ਆਨਲਾਈਨ ਟੂਲਜ਼ ਨੂੰ ਵਰਤਣ ਲਈ ਹਾਈ ਸਪੀਡ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਪੈਂਦੀ ਹੈ, ਨਹੀਂ ਤਾਂ ਯੂਜ਼ਰ ਨੂੰ ਇਹਨਾਂ ਐਪਸ ਨੂੰ ਵਰਤਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।

    3. ਆਫਲਾਈਨ ਟੂਲਜ਼ ਦੇ ਮੁਕਾਬਲੇ ਆਨਲਾਈਨ ਟੂਲਜ਼ ਵਿੱਚ ਅਡਵਾਂਸਡ ਵਿਸ਼ੇਸ਼ਤਾਵਾਂ ਘੱਟ ਹੁੰਦੀਆਂ ਹਨ।

    4. ਆਨਲਾਈਨ ਆਫਿਸ ਟੂਲਜ਼ ਨੂੰ ਲੰਬੇ ਸਮੇਂ ਤੱਕ ਵਰਤਣ ਲਈ ਇਸਦਾ ਸਬਸਕ੍ਰਿਪਸ਼ਨ ਖਰਚਾ ਕਰਨਾ ਪੈਂਦਾ ਹੈ, ਜੋਕਿ ਕਈ ਵਾਰ ਆਫਲਾਈਨ ਆਫਿਸ ਟੂਲਜ਼ ਦੀ ਖਰੀਦ ਮੁੱਲ ਤੋਂ ਜ਼ਿਆਦਾ ਵੀ ਹੋ ਸਕਦਾ ਹੈ।

    5. ਸਾਫਟਵੇਅਰ ਵਿੱਚ ਨਵੀਂ ਅਪਡੇਟ ਆਊਣ ਤੇ ਯੁਜ਼ਰ ਨੂੰ ਨਵੀਂ ਅਪਡੇਟ ਵਾਲਾ ਸਾਫਟਵੇਅਰ ਵਰਤਣਾ ਪੈਂਦਾ ਹੈ, ਚਾਹੇ ਉਹ ਯੂਜ਼ਰ ਨੂੰ ਪਸੰਦ ਆਵੇ ਜਾਂ ਨਾ ਆਵੇ।

    6. ਆਨਲਾਈਨ ਆਫਿਸ ਟੂਲਜ਼ ਵਿੱਚ ਯੂਜ਼ਰ ਨੂੰ ਆਪਣੇ ਡਾਕੂਮੈਂਟ ਦੀ ਸੁਰੱਖਿਆਂ ਅਤੇ ਗੋਪਨੀਯਤਾ ਲਈ ਸੇਵਾ ਪ੍ਰਦਾਨ ਕਰਨ ਵਾਲੇ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।

    ਪ੍ਰਸਨ 3. ਆਫਲਾਈਨ ਅਤੇ ਆਨ-ਲਾਈਨ ਆਫਿਸ ਟੂਲਜ਼ ਦੀ ਤੁਲਨਾਂ ਕਰੋ?
    ਉੱਤਰ:- ਆਫਲਾਈਨ ਅਤੇ ਆਨ-ਲਾਈਨ ਆਫਿਸ ਟੂਲਜ਼ ਦੀ ਤੁਲਨਾਂ ਹੇਠ ਲਿਖੇ ਅਨੁਸਾਰ ਹੈ:
    1. ਆਫਲਾਈਨ ਆਫਿਸ ਟੂਲਜ਼ ਦੀ ਵਰਤੋਂ ਲਈ ਕਿਸੇ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਨਹੀਂ ਪੈਂਦੀ, ਆਨਲਾਈਨ ਆਫਿਸ ਟੂਲਜ਼ ਦੀ ਵਰਤੋਂ ਲਈ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਪੈਂਦੀ ਹੈ।
    2. ਆਫਲਾਈਨ ਆਫਿਸ ਟੂਲਜ਼ ਵਿੱਚ ਬਣੀਆਂ ਫਾਈਲਾਂ ਕੰਪਿਊਟਰ ਸਿਸਟਮ ਦੀ ਲੋਕਲ ਸਟੋਰੇਜ਼ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ, ਆਨਲਾਈਨ ਆਫਿਸ ਟੂਲਜ਼ ਵਿੱਚ ਬਣੀਆਂ ਫਾਈਲ਼ਾਂ ਕਲਾਉਡ ਸਟੋਰੇਜ਼ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ
    3. ਆਫਲਾਈਨ ਆਫਿਸ ਟੂਲਜ਼ ਵਿੱਚ ਫਾਈਲਾਂ ਉਸ ਕੰਪਿਊਟਰ ਵਿੱਚ ਹੀ ਵਰਤਿਆ ਜਾ ਸਕਦੀਆਂ ਹਨ ਜਿਥੱੇ ਇਹਨਾਂ ਨੂੰ ਸਟੋਰ ਕੀਤਾ ਗਿਆ ਹੁੰਦਾ ਹੈ, ਆਨਲਾਈਨ ਆਫਿਸ ਟੂਲਜ਼ ਵਿੱਚ ਫਾਈਲ਼ਾਂ ਆਨਲਾਈਨ ਸਰਵਰ ਤੇ ਹੋਣ ਕਰਕੇ ਇਸਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਵਰਤਿਆ ਜਾ ਸਕਦਾ ਹੈ।
    4. ਆਫਲਾਈਨ ਆਫਿਸ ਟੂਲਜ਼ ਵਿੱਚ ਫਾਈਲਾਂ ਨੂੰ ਸਿੱਧੇ ਤੌਰ ਤੇ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ, ਇਸਦੇ ਲਈ ਥਰਡ ਫਾਰਟੀ ਟੂਲਜ਼ ਦੀ ਵਰਤੋਂ ਕਰਨੀ ਪੈਂਦੀ ਹੈ, ਆਨਲਾਈਨ ਆਫਿਸ ਟੂਲਜ਼ ਵਿੱਚ ਫਾਈਲਾਂ ਨੂੰ ਆਨਲਾਈਨ ਸਟੋਰੇਜ਼ ਮੀਡੀਆ ਤੇ ਸਟੋਰ ਅਤੇ ਦੁਨੀਆਂ ਦੇ ਕਿਸੇ ਵੀ ਜਗ੍ਹਾ ਤੇ ਸ਼ੇਅਰ ਅਤੇ ਵਰਤਿਆ ਜਾ ਸਕਦਾ ਹੈ।
    5. ਆਫਲਾਈਨ ਆਫਿਸ ਟੂਲਜ਼ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕ ਸਮੇਂ ਇੱਕ ਤੋਂ ਜ਼ਿਆਦਾ ਵਿਅਕਤੀ ਕੰਮ ਨਹੀਂ ਕਰ ਸਕਦੇ ਹਨ, ਆਨਲਾਈਨ ਆਫਿਸ ਟੂਲਜ਼ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕ ਸਮੇਂ ਇੱਕ ਤੋਂ ਜ਼ਿਆਦਾ ਵਿਅਕਤੀ ਕੰਮ ਕਰ ਸਕਦੇ ਹਨ।
    6. ਆਫਲਾਈਨ ਆਫਿਸ ਟੂਲਜ਼ ਦੀ ਉਦਾਹਰਣ ਹੈ MSWORD, EXCEL, POWERPOINT ਆਦਿ, ਆਨਲਾਈਨ ਆਫਿਸ ਟੂਲਜ਼ ਦੀ ਉਦਾਹਰਣ ਹੈ GOOGLE DOCS,GOOGLE SHEETS, GOOGLE SLIDES ਹੈ।
    ਪ੍ਰਸ਼ਨ: 4. ਓਪਰੇਟਿੰਗ ਸਿਸਟਮ ਦੇ ਵੱਖ-ਵੱਖ ਫੰਕਸ਼ਨਾਂ ਦਾ ਵਰਣਨ ਕਰੋ? 
    ਉੱਤਰ: ਓਪਰੇਟਿੰਗ ਸਿਸਟਮ ਦੇ ਵੱਖ-ਵੱਖ ਫੰਕਸ਼ਨ ਹੇਠ ਅਨੁਸਾਰ ਹਨ:-
    1. ਯੂਜ਼ਰ ਇੰਟਰਫੇਸ:- ਹਰੇਕ ਓਪਰੇਟਿੰਗ ਸਿਸਟਮ ਯੂਜ਼ਰ ਨੂੰ ਕੰਪਿਊਟਰ ਮਸ਼ੀਨ ਨਾਲ ਗੱਲਬਾਤ ਕਰਵਾਉਣ ਲਈ ਇੱਕ ਯੂਜ਼ਰ ਇੰਟਰਫੇਸ ਮੁਹੱਈਆਂ ਕਰਵਾਉਂਦਾ ਹੈ।
    2. ਪ੍ਰੋਗਰਾਮਾਂ ਨੂੰ ਚਲਾਉਣਾ:- ਓਪਰੇਟਿੰਗ ਸਿਸਟਮ ਯੂਜ਼ਰ ਪ੍ਰੋਗਰਾਮ ਤੋਂ ਲੈ ਕੇ ਸਿਸਟਮ ਪ੍ਰੋਗਰਾਮ ਤੱਕ ਕਈ ਕਿਸਮ ਦੀਆਂ ਕਿਿਰਆਵਾਂ ਕਰਦਾ ਹੈ, ਜਿਨ੍ਹਾਂ ਵਿੱਚ ਪ੍ਰਿੰਟਰ-ਸਪੂਲਰ, ਨੇਮ ਸਰਵਰ, ਫਾਇਲ ਸਰਵਰ ਆਦਿ ਸ਼ਾਮਲ ਹਨ ਅਤੇ ਇਹਨਾਂ ਸਾਰੀਆਂ ਕਿਿਰਆਵਾਂ ਨੂੰ ਪ੍ਰੋਸੈਸ ਮੰਨਿਆਂ ਜਾਂਦਾ ਹੈ। ਇੱਕ ਪ੍ਰੋਸੈਸ ਦੇ ਲਾਗੂ ਹੋਣ ਤੋਂ ਭਾਵ ਕੋਡ ਨੂੰ ਲਾਗੂ ਕਰਨਾ, ਡਾਟੇ ਨੂੰ ਮੈਨੂਪੁਲੇਟ ਕਰਨਾ, ਰਜਿਸਟਰ ਕਰਨਾ, ਵਰਤੇ ਜਾ ਰਹੇ ਓਪਰੇਟਿੰਗ ਸਿਸਟਮ ਲਈ ਸਿਸਟਮ ਰਿਸੋਰਸ ਉਪਲਬੱਧ ਕਰਨਾ ਆਦਿ ਸ਼ਾਮਲ ਹੁੰਦਾ ਹੈ।
    3. ਇਨਪੁੱਟ/ਆਊਟਪੁੱਟ ਓਪਰੇਸ਼ਨ:- ਇੱਕ ਇਨਪੁੱਟ-ਆਊਟਪੁੱਟ ਸਬਸਿਸਟਮ ਵਿੱਚ ਇਨਪੱੁਟ-ਆਊਟਪੁੱਟ ਅਤੇ ਇਹਨਾਂ ਨਾਲ ਸੰਬੰਧਤ ਸਾਫਟਵੇਅਰ ਹੁੰਦੇ ਹਨ, ਜਿਹਨਾਂ ਨੂੰ ਓਪਰੇਟਿੰਗ ਸਿਸਟਮ ਯੁਜ਼ਰ ਤੋਂ ਛੁਪਾ ਕੇ ਰੱਖਦਾ ਹੈ। ਇੱਕ ਓਪਰੇਟਿੰਗ ਸਿਸਟਮ ਕੰਪਿਊਟਰ ਯੁਜ਼ਰ ਅਤੇ ਡਿਵਾਈਸ ਡ੍ਰਾਈਵਰ ਦੇ ਵਿੱਚਕਾਰ ਸੰਚਾਰ ਕਰਨ ਦਾ ਪ੍ਰਬੰਧ ਕਰਦਾ ਹੈ। ਓਪਰੇਟਿੰਗ ਸਿਸਟਮ ਜਰੂਰਤ ਪੈਣ ਤੇ ਕਿਸੇ ਇਨਪੁੱਟ-ਆਊਟਪੁੱਟ ਯੰਤਰ ਤੇ ਪਹੁੰਚ ਕਰਨ ਦੀ ਪ੍ਰਵਾਨਗੀ ਵੀ ਦਿੰਦਾ ਹੈ।
    4. ਫਾਈਲ ਸਿਸਟਮ ਉੱਪਰ ਕੰਮ ਕਰਨਾ:- ਫਾਈਲ ਸਿਸਟਮ ਵਿੱਚ ਵੱਖ ਵੱਖ ਤਰ੍ਹਾਂ ਦੇ ਫਾਈਲ ਓਪਰੇਸ਼ਨ ਜਿਵੇਂ ਕਿ ਕਾਪੀ ਕਰਨਾ, ਡਿਲੀਟ ਅਤੇ ਮੂਵ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਇੱਕ ਫਾਈਲ ਸਿਸਟਮ ਨੂੰ ਅਸਾਨੀ ਨਾਲ ਵਰਤਣ ਅਤੇ ਨੈਵੀਗੇਟ ਕਰਨ ਲਈ ਡਾਇਰੈਕਟਰੀ ਵਿੱਚ ਰੱਖਿਆ ਜਾਂਦਾ ਹੈ, ਅਤੇ ਇਹਨਾਂ ਡਾਇਰੈਕਟਰੀ ਵਿੱਚ ਫਾਈਲਾਂ ਅਤੇ ਹੋਰ ਡਾਇਰੈਕਟਰੀ ਵੀ ਹੋ ਸਕਦੀਆਂ ਹਨ।
    5. ਸੰਚਾਰ:- ਓਪਰੇਟਿੰਗ ਸਿਸਟਮ ਡਿਸਟਰੀਬਿਊਟਿਡ ਸਿਸਟਮ ਦੀਆਂ ਕਿਿਰਆਵਾਂ ਵਿੱਚਕਾਰ ਸੰਚਾਰ ਦਾ ਪ੍ਰਬੰਧ ਕਰਦਾ ਹੈ, ਅਤੇ ਇੱਕ ਤੋਂ ਜਿਆਦਾ ਪ੍ਰੋਸੈਸ ਇੱਕ ਦੂਜੇ ਨਾਲ ਸੂਚਨਾਂ ਦਾ ਅਦਾਨ-ਪ੍ਰਦਾਨ ਕਰਨ ਲਈ ਨੈੱਟਵਰਕ ਵਿੱਚ ਉਪਲਬਧ ਸੰਚਾਰ ਲਾਈਨਾਂ ਦੀ ਵਰਤੋਂ ਕਰਦੇ ਹਨ।
    6. ਗਲਤੀਆਂ ਲੱਭਣਾ:- ਗਲਤੀਆਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੇ ਹੋ ਸਕਦੀਆਂ ਹਨ। ਸੀ.ਪੀ.ਯੂ, ਇਨਪੁੱਟ ਯੰਤਰ ਜਾਂ ਕੰਪਿਊਟਰ ਹਾਰਡਵੇਅਰ ਮੈਮਰੀ ਵਿੱਚ ਕੋਈ ਗਲਤੀ ਹੋ ਸਕਦੀ ਹੈ। ਹਰੇਕ ਕਿਸਮ ਦੀ ਗਲਤੀ ਲਈ ਓਪਰੇਟਿੰਗ ਸਿਸਟਮ ਨੂੰ ਬਣਦੀ ਕਾਰਵਾਈ ਕਰਨੀ ਪੈਂਦੀ ਹੈ।
    ਪ੍ਰਸ਼ਨ: 5. ਸਿੰਗਲ ਅਤੇ ਮਲਟੀ ਯੂਜ਼ਰ ਓਪਰੇਟਿੰਗ ਸਿਸਟਮ ਵਿਚਕਾਰ ਅੰਤਰ ਲਿਖੋ? 
    ਉੱਤਰ:
    ਸਿੰਗਲ ਯੁਜ਼ਰ ਓਪਰੇਟਿੰਗ ਸਿਸਟਮ ਮਲਟੀ-ਯੂਜ਼ਰ ਓਪਰੇਟਿੰਗ ਸਿਸਟਮ:-
    1. ਇਨ੍ਹਾਂ ਸਿਸਟਮਾਂ ਵਿੱਚ ਇੱਕ ਸਮੇਂ ਵਿੱਚ ਇੱਕ ਯੂਜ਼ਰ ਹੀ ਕੰਪਿਊਟਰ ਨੂੰ ਐਕਸੈਸ ਕਰ ਸਕਦਾ ਹੈ, ਇਨ੍ਹਾਂ ਸਿਸਟਮਾਂ ਵਿੱਚ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਯੂਜ਼ਰ ਕੰਪਿਊਟਰ ਨੂੰ ਐਕਸੈਸ ਕਰ ਸਕਦੇ ਹਨ॥
    2. ਇੱਕ ਸਿੰਗਲ ਯੂਜ਼ਰ ਨੂੰ ਹੀ ਕੰਪਿਊਟਰ ਸਿਸਟਮ ਦੇ ਸਾਰੇ ਸਰੋਤ ਦੇ ਦਿੱਤੇ ਜਾਂਦੇ ਹਨ, ਕੰਪਿਊਟਰ ਸਿਸਟਮਾਂ ਦੇ ਸਾਰੇ ਸਰੋਤ ਕਈ ਵੱਖ-ਵੱਖ ਯੂਜ਼ਰਾਂ ਵਿਚਕਾਰ ਵੰਡ ਦਿੱਤੇ ਜਾਂਦੇ ਹਨ।
    3. ਸਾਰੇ ਸਰੋਤ ਇੱਕ ਸਿੰਗਲ ਯੂਜ਼ਰ ਨੂੰ ਸਮਰਪਿਤ ਹੁੰਦੇ ਹਨ, ਇਸ ਲਈ ਸਿਸਟਮ ਦੀ ਪ੍ਰੋਸੈਸਿੰਗ ਤੇਜ਼ ਹੁੰਦੀ ਹੈ, ਸਰੋਤਾਂ ਨੂੰ ਕਈ ਯੂਜ਼ਰਜ਼ ਵਿੱਚ ਵੰਡਿਆ ਹੁੰਦਾ ਹੈ ਇਸ ਲਈ ਇਸ ਸਿਸਟਮ ਦੀ ਪ੍ਰੋਸੈਸਿੰਗ ਹੌਲੀ ਹੁੰਦੀ ਹੈ।
    4. ਸਿੰਗਲ ਯੂਜ਼ਰ ਓਪਰੇਟਿੰਗ ਸਿਸਟਮ ਸਧਾਰਣ ਹੁੰਦੇ ਹਨ ਅਤੇ ਇਹਨਾਂ ਨੂੰ ਡਿਜ਼ਾਈਨ ਕਰਨਾ ਅਸਾਨ ਹੁੰਦਾ ਹੈ, ਮਲਟੀ ਯੂਜ਼ਰ ਓਪਰੇਟਿੰਗ ਸਿਸਟਮ ਗੁੰਝਲਦਾਰ ਹੁੰਦੇ ਹਨ ਅਤੇ ਇਹਨਾਂ ਨੂੰ ਡਿਜ਼ਾਈਨ ਕਰਨਾ ਵੀ ਮੁਸ਼ਕਲ ਹੁੰਦਾ ਹੈ।
    5. ਸਿੰਗਲ ਯੁਜ਼ਰ ਓਪਰੇਟਿੰਗ ਸਿਸਟਮ ਦੀਆਂ ਕਿਸਮਾਂ ਹਨ, ਸਿੰਗਲਤ ਯੂਜ਼ਰ ਸਿੰਗਲ ਟਾਸਕ ਸਿਸਟਮ ਅਤੇ ਸਿੰਗਲ ਯੂਜ਼ਰ ਮਲਟੀਟਾਸਕ ਸਿਸਟਮ, ਮਲਟੀ ਯੂਜ਼ਰ ਓਪਰੇਟਿੰਗ ਸਿਸਟਮ ਦੀਆਂ ਕਿਸਮਾਂ ਹਨ, ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਅਤੇ ਡਿਸਟ੍ਰੀਬਿਊਟਿਡ ਓਪਰੇਟਿੰਗ ਸਿਸਟਮ॥
    6. ਸਿੰਗਲ ਯੂਜ਼ਰ ਓਪਰੇਟਿੰਗ ਸਿਸਟਮ ਦੀਆਂ ਉਦਾਹਰਣਾਂ ਹਨ: ੰਸ਼-ਧੋਸ,ਾਂਨਿਦੋਾਸ 95, ਾਨਿਦੋਾਸ ਂਠ, ਾਂਨਿਦੋਾਸ 2000 ਆਦਿ, ਮਲਟੀ ਯੂਜ਼ਰ ਓਪਰੇਟਿੰਗ ਸਿਸਟਮ ਦੀਆਂ ਉਦਾਹਰਣਾਂ ਹਨ: ਲ਼ਨਿੁਣ ਅਤੇ ੂਨਣਿ.
    ਪ੍ਰਸ਼ਨ: 6. ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਕੀ ਹੁੰਦਾ ਹੈ? ਇਸਦੇ ਫਾਇਦੇ ਅਤੇ ਨੁਕਸਾਨ ਲਿਖੋ? 
    ਉੱਤਰ: ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਉਹ ਸਿਸਟਮ ਹੈ, ਜੋਕਿ ਵੱਖੋ-ਵੱਖਰੇ ਟਰਮੀਨਲ ਤੇ ਬੈਠੇ ਲੋਕਾਂ ਨੂੰ ਇੱਕ ਹੀ ਸਮੇਂ ਵਿੱਚ ਖਾਸ ਕੰਪਿਊਟਰ ਸਿਸਟਮ ਨੂੰ ਵਰਤਣ ਦੀ ਪ੍ਰਵਾਨਗੀ ਦਿੰਦਾ ਹੈ। ਟਾਈਮ ਸ਼ੇਅਰਿੰਗ ਨੂੰ ਮਲਟੀ-ਟਾਸਕਿੰਗ ਵੀ ਕਿਹਾ ਜਾਂਦਾ ਹੈ, ਇੱਕ ਤੋਂ ਵੱਧ ਕੰਮਾਂ ਨੂੰ ਸੀਪੀਯੂ ਰਾਹੀਂ ਉਹਨਾਂ ਵਿੱਚਕਾਰ ਸਵਿਿਚੰਗ ਤਕਨੀਕ ਰਾਹੀਂ ਲਾਗੂ ਕੀਤਾ ਜਾਂਦਾ ਹੈ, ਅਤੇ ਸਵਿਿਚੰਗ ਤਕਨੀਕ ਰਾਹੀਂ ਹਰੇਕ ਯੁਜ਼ਰ ਬਹੁੱਤ ਜਲਦੀ ਰਿਸਮਾਂਸ ਪ੍ਰਾਪਤ ਕਰਦਾ ਹੈ। ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਦੀ ਮੱੁਖ ਵਿਸ਼ੇਸ਼ਤਾ ਇਹ ਹੈ ਕਿ ਇਹ ਜਲਦੀ ਰਿਸਪਾਂਸ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ, ਸਾਫਟਵੇਅਰ ਦੀ ਡੁਪਲੀਕੇਸ਼ਨ ਨੂੰ ਰੋਕਦਾ ਹੈ, ਅਤੇ ਸੀਪੀਯੂ ਦਾ ਖਾਲੀ ਸਮਾਂ ਵੀ ਘਟਾਉਂਦਾ ਹੈ। ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਵਿੱਚ ਚੱਕਰਨੁਮਾ ਤਰੀਕੇ ਨਾਲ ਸੀਪੀਯੂ ਦਾ ਥੋੜਾ-ਥੋੜਾ ਸਮਾਂ ਵੰਡ ਕੇ ਹਰੇਕ ਯੂਜ਼ਰ ਨੂੰ ਦਿੱਤਾ ਜਾਂਦਾ ਹੈ, ਨੂੰ ਟਾਈਮ ਸਲਾਈਸ ਕਹਿੰਦੇ ਹਨ, ਜੋਕਿ 10 ਤੋਂ 20 ਮਿਲੀਸੈਕਿੰਟ ਦੇ ਦਰਮਿਆਨ ਹੁੰਦਾ ਹੈ। 
    ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਦੇ ਫਾਇਦੇ:-
    1. ਸੀਪੀਯੂ ਦਾ ਵਹਿਲੇ ਰਹਿਣ ਦਾ ਸਮਾਂ ਘਟਾਉਂਦਾ ਹੈ।
    2. ਕਾਗਜ਼ਾਂ ਨੂੰ ਵਰਤੋਂ ਨੂੰ ਘਟਾਉਂਦਾ ਹੈ।
    3. ਸਾਫਟਵੇਅਰ ਦੀ ਡੁਪਲੀਕੇਸ਼ਨ ਤੋਂ ਬਚਾਉਂਦਾ ਹੈ।
    4. ਇਸਦਾ ਟਰਨਅਰਰਾਉਂਡ ਟਾਈਪ ਅਤੇ ਰਿਸਪਾਂਸ ਸਮਾਂ ਘੱਟ ਹੁੰਦਾ ਹੈ।
    ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਦੇ ਨੁਕਸਾਨ:-
    1. ਟਾਈਮ ਸੇਅਰਿੰਗ ਵਿੱਚ ਯੁਜ਼ਰ ਪ੍ਰੋਗਰਾਮਾਂ ਨੂੰ ਚਲਾਉਣ ਲਈ ਜਿਆਦਾ ਮੈਮਰੀ ਦੀ ਲੌੜ ਪੈਂਦੀ ਹੈ।
    2. ਸੀਪੀਯੂ ਸ਼ਡਿਊਲੰਿਗ ਤਕਨੀਕਾਂ ਦੀ ਲੋੜ ਪੈਂਦੀ ਹੈ।
    3. ਮੈਮਰੀ ਮੈਨੇਜ਼ਮੈਂਟ ਦੀ ਲੋੜ ਪੈਂਦੀ ਹੈ।
    4. ਯੂਜ਼ਰ ਪ੍ਰੋਗਰਾਮਾਂ, ਡਾਟਾ ਦੀ ਸੁਰੱਖਿਆ ਅਤੇ ਇੱਕਸਾਰਤਾ ਵੱਲ ਧਿਆਨ ਰੱਖਣਾ ਪੈਂਦਾ ਹੈ।
    ਪ੍ਰਸ਼ਨ: 7. ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਕੀ ਹੁੰਦੇ ਹਨ? ਬਿਆਨ ਕਰੋ? 
    ਉੱਤਰ: ਆਮਤੌਰ ਤੇ ਜ਼ਿਆਦਾਤਰ ਕੰਪਿਊਟਰ ਸਿਸਟਮ ਇੱਕ ਹੀ ਪ੍ਰੋਸੈਸਰ(ਸੀਪੀਯੂ) ਦੀ ਵਰਤੋਂ ਕਰਦੇ ਹਨ, ਜਦਕਿ ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਵਿੱਚ ਇੱਕ ਤੋ ਵੱਧ ਪ੍ਰੋਸੈਸਰ(ਸੀਪੀਯੂ) ਦੀ ਵਰਤੋਂ ਕੀਤੀ ਜਾਂਦੀ ਹੈ। ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਵਿੱਚ ਇੱਕ ਸਮੇਂ ਵਿੱਚ ਇਸ ਨਾਲ ਜੁੜੇ ਹੋਏ ਸਾਰੇ ਸੀਪੀਯੂ ਕੰਮ ਕਰਦੇ ਹਨ, ਜੋਕਿ ਕੰਪਿਊਟਰ ਕਲੌਕ, ਮੈਮਰੀ, ਬਸ ਅਤੇ ਪੈਰੀਫੇਰਲ ਯੰਤਰਾਂ ਆਦਿ ਦੀ ਆਪਸ ਵਿੱਚ ਸਾਂਝ ਕਰਦੇ ਹਨ।
    ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਦੀਆਂ ਮੁੱਖ ਗਤੀਵਿਧੀਆਂ ਇਸ ਪ੍ਰਕਾਰ ਹਨ:-
    1. ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਰਿਸੋਰਸ ਮੈਨੇਜ਼ਰ ਤੌਰ ਤੇ ਕੰਮ ਕਰਦਾ ਹੈ।
    2. ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਸੈਡਿਊਲਰ ਦੀ ਵਰਤੋਂ ਰਾਹੀਂ ਸਰੋਤਾਂ ਦਾ ਪ੍ਰਬੰਧਨ ਕਰਦਾ ਹੈ।
    3. ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਸੀਪੀਯੂ ਸੈਡਿਊਲਰ ਦੀ ਵਰਤੋਂ ਰਾਹੀਂ ਸੀਪੀਯੂ ਦੀ ਵਧੀਆਂ ਢੰਗ ਨਾਲ ਵਰਤੋਂ ਕਰਦਾ ਹੈ।
    ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਦੇ ਲਾਭ:-
    1. ਸਿਸਟਮ ਦੀ ਭਰੋਸੇਯੌਗਤਾ ਵੱਧ ਜਾਂਦੀ ਹੈ ਭਾਵ ਇੱਕ ਪ੍ਰੋਸੈਸਰ ਦੈ ਫੇਲ ਹੋ ਜਾਣ ਤੇ ਸਿਸਟਮ ਬੰਦ ਨਹੀਂ ਹੁੰਦਾ।
    2. ਜਦੋਂ ਇੱਕ ਤੋਂ ਵੱਧ ਸੀਪੀਯੂ ਮਿਲਕੇ ਕੰਮ ਕਰਦੇ ਹਨ ਤਾਂ ਸਿਸਟਮ ਦੀ ਕੰਮ ਕਰਨ ਦੀ ਸਮਰਥਾ ਵੱਧ ਜਾਂਦੀ ਹੈ।
    3. ਇਸ ਰਾਹੀਂ ਇੱਕ ਸਮੇਂ ਵਿੱਚ ਇੱਕ ਤੋਂ ਜਿਆਦਾ ਪ੍ਰੋਸੈਸ ਨੂੰ ਚਲਾ ਸਕਦੇ ਹਾਂ।
    ਮਲਟੀ-ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਦੀ ਖਾਮੀਆਂ:-
    1. ਕਈ ਪ੍ਰੋਸੈਸਰਾਂ ਵੱਲੋਂ ਕੰਪਿਊਟਰ ਸਿਸਟਮ ਦੇ ਸਰੋਤ ਜਿਵੇਂ ਕਿ ਮੈਮਰੀ, ਪੈਰੀਫੇਰਲ ਯੰਤਰ ਆਦਿ ਦੀ ਸਾਂਝ ਕਰਕੇ ਪ੍ਰਕਿਿਰਆਵਾਂ ਦੀ ਸ਼ਡਿਊਲੰਿਗ ਕਰਨਾ ਗੁੰਝਲਦਾਰ ਹੁੰਦਾ ਹੈ।
    2. ਮਲਟੀ-ਪ੍ਰੋਸੈਸਿੰਗ ਵਿੱਚ ਸਾਰੇ ਸੀਪੀਯੂ ਸਾਂਝੀ ਮੈਮਰੀ ਦੀ ਵਰਤੋਂ ਕਰਦੇ ਹਨ, ਇਸ ਕਰਕੇ ਸਾਨੂੰ ਵੱਡੇ ਆਕਾਰ ਦੀ ਮੁੱਖ ਮੈਮਰੀ ਦੀ ਲੋੜ ਹੁੰਦੀ ਹੈ।