ਜਮਾਤ: 9ਵੀਂ
ਵਿਸ਼ਾ :ਕੰਪਿਊਟਰ ਸਾਇੰਸ
ਟਰਮ-2 ਮਾਰਚ 2025
ਪਾਠ : 1 ਤੋਂ 8 ਤੱਕ ਦੇ ਮਹਤੱਵਪੁਰਨ 1-1 ਅੰਕ, 3-3 ਅੰਕ ਅਤੇ 6-6 ਅੰਕ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ।
ਬਹੁਪਸੰਦੀ ਪ੍ਰਸ਼ਨ(1-1 ਅੰਕ)
1. ________________ ਦੋ ਜਾਂ ਵਧੇਰੇ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ, ਜੋ ਸਰੋਤਾਂ, ਜਿਵੇਂ ਕਿ-ਪ੍ਰਿੰਟਰਜ਼, ਫਾਈਲਾਂ ਆਦਿ ਨੂੰ ਸ਼ੇਅਰ ਕਰਨ ਲਈ ਆਪਸ ਵਿੱਚ ਜੁੜੇ ਹੁੰਦੇ ਹਨ।
ੳ. ਨੈੱਟਵਰਕ ਅ. ਇੰਟਰਨੈਟ ੲ. ਵਾਇਰਲੈੱਸ ਸ. ਟੋਪੋਲੋਜੀ
2. ਹੇਠ ਲਿਿਖਆਂ ਵਿੱਚੋਂ ਸੱਭ ਤੋਂ ਛੋਟਾ ਨੈੱਟਵਰਕ ਕਿਹੜਾ ਹੁੰਦਾ ਹੈ?
ੳ. MAN ਅ. WAN ੲ. LAN ਸ. ਇਹਨਾਂ ਵਿੱਚੋਂ ਕੋਈ ਨਹੀਂ
3. ________ ਇੱਕ ਉਪਕਰਣ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈੱਟਵਰਕ ਉਪਕਰਣ ਨਾਲ ਜੋੜਨ ਦੀ ਆਗਿਆ ਦਿੰਦਾ ਹੈ।
ੳ. ਹੱਬ ਅ. ਬੱਸ ੲ. ਰਿੰਗ ਸ. ਸਟਾਰ
4. ________ ਨੈੱਟਵਰਕ ਟੋਪੋਲੋਜੀ ਵਿੱਚ ਇੱਕ ਸਿੰਗਲ ਬੈਕਬੋਨ ਕੇਬਲ ਸਾਰੇ ਉਪਕਰਣਾਂ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ।
ੳ. ਬੱਸ ਅ. ਟ੍ਰੀ ੲ. ਮੈਸ਼ ਸ. ਸਟਾਰ
5. _______ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ।
ੳ. ਪ੍ਰੋਟੋਕੋਲ ਅ. ਰਿਸੀਵਰ ੲ. ਸੈਂਡਰ ਸ. ਹੱਬ
6. ਘਮੳਲਿ ਇੱਕ ਮੁਫਤ ਈ-ਮੇਲ ਸੇਵਾ ਹੈ ਜੋ ____ ਦੁਆਰਾ ਪ੍ਰਦਾਨ ਕੀਤੀ ਗਈ ਹੈ।
ੳ. YAHOO ਅ. GOOGLE ੲ. REDIFFMAIL ਸ. HOTMAIL
7. ਕੰਪਿਊਟਿੰਗ ਵਿੱਚ ____ ਇੱਕ ਕਿਸਮ ਦਾ ਟੈਸਟ ਹੈ ਜੋ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਵੈਬਪੇਜ਼ ਦੀ ਵਰਤੋਂ ਕਰਨ ਵਾਲਾ ਯੂਜ਼ਰ ਮਨੁੱਖ ਹੈ ਜਾਂ ਨਹੀਂ
ੳ. DERTSA ਅ. CAPTCHA ੲ. HEPTCHA ਸ. NEPHCA
8. ____ ਇੱਕ ਯੂਜ਼ਰ ਦੇ ਕੰਪਿਊਟਰ ਨੂੰ ਅਣਅਧਿਕਾਰਤ ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਇੱਕ ਕਿਸਮ ਦਾ ਮਾਲਵੇਅਰ ਹੈ।
ੳ. ਸਪਾਈਵੇਅਰ ਅ. ਟਰੋਜ਼ਨ ੲ. ਮਾਲਵੇਅਰ ਸ. ਹਾਰਸ
9. ____ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਦੂਜੇ ਕੰਪਿਊਟਰ ਪ੍ਰੋਗਰਾਮਾਂ ਵਿੱਚ ਦੁਹਰਾਉਂਦਾ ਹੈ।
ੳ. ਸਪਾਈਵੇਅਰ ਅ. ਵਾਇਰਸ ੲ. ਫਿਿਸ਼ੰਗ ਸ. ਮਾਲਵੇਅਰ
10. _______ ਇੱਕ ਇੰਡੀਅਨ ਡਿਜ਼ੀਟਲਲਾਈਜੇਗ਼ਨ ਆਨਲਾਈਨ ਸਰਵਿਸ ਹੈ ਜੋ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾਂ ਟੈਕਨੋਲੋਜੀ ਮੰਤਰਾਲੇ ਦੁਆਰਾ ਡਿਜ਼ੀਟਲ ਇੰਡੀਆ ਪਹਿਲ ਦੇ ਤਹਿਤ ਪ੍ਰਦਾਨ ਕੀਤੀ ਗਈ ਹੈ।
ੳ. ਡਿਜ਼ੀਲਾਕਰ ਅ. ਡਿਜ਼ੀਪ੍ਰੋਗਰਾਮ ੲ. ਡਿਜ਼ੀਹੈਕਰ ਸ. ਡਿਜ਼ੀਬੈਂਕਰ
11. ਵਰਕਬੁੱਕ ________ ਦਾ ਇਕੱਠ ਹੁੰਦੀ ਹੈ।
ੳ. ਸੈੱਲ ਅ. ਰੋਅ ੲ. ਕਾਲਮ ਸ. ਵਰਕਸ਼ੀਟ
12. ਇੱਕ ਸੈੱਲ ___ ਅਤੇ ____ ਦਾ ਕਾਟ-ਖੇਤਰ ਹੁੰਦਾ ਹੈ।
ੳ. ਰੋਅ,ਕਾਲਮ ਅ. ਰੋਅ,ਸੈੱਲ ਐਡਰੈੱਸ ੲ. ਕਾਲਮ,ਫਾਰਮੂਲਾ ਬਾਰ ਸ. ਇਹਨਾਂ ਵਿੱਚੋਂ ਕੋਈ ਨਹੀਂ
13. ਐੱਮ.ਐੱਸ.ਐਕਸਲ ਵਿੱਚ ਫਿਲ ਹੈਂਡਲ _____ ਲਈ ਵਰਤਿਆ ਜਾਂਦਾ ਹੈ।
ੳ. ਸੈੱਲ ਕੰਟੈਂਟ ਨੂੰ ਕਾਪੀ ਕਰਨ ਲਈ ਅ. ਨੰਬਰ ਸੀਰੀਜ਼ ਭਰਨ ਲਈ
ੲ. ਕਸ਼ਟਮ ਸੀਰੀਜ਼ ਭਰਨ ਲਈ ਸ. ਉਪਰੋਕਤ ਸਾਰੇ
14. ਐੱਮ.ਐੱਸ.ਐਕਸਲ ਵਿੱਚ ਫਾਈਲ ਦੀ ਐਕਸਟੈਂਸ਼ਨ ________ ਹੁੰਦੀ ਹੈ।
ੳ. .DOCX/.DOC ਅ. .XLSX/.XLS ੲ. .PPTX/.PPT ਸ. .TXT
15. ਇਹਨਾਂ ਵਿੱਚੋਂ ਕਿਹੜਾ ਐੱਮ.ਐੱਸ.ਐਕਸਲ ਵਿੱਚ ਮੌਜੂਦ ਵਿਊ ਨਹੀਂ ਹੈ।
ੳ. ਪੇਜ਼ ਲੇਆਊਟ ਅ. ਪੇਜ਼ ਬ੍ਰੇਕ ਪ੍ਰੀਵਿਊ ੲ. ਨੌਰਮਲ ਸ. ਉਪਰੋਕਤ ਵਿਚੋਂ ਕੋਈ ਨਹੀਂ
16. ਹਰੇਕ ਪਹਿਲਾਂ ਤੋਂ ਬਣਾਈ ਗਈ ਵਰਕਬੁੱਕ ਵਿੱਚ ਪਹਿਲਾਂ ਤੋਂ ਬਣੀਆਂ ______ ਵਰਕਸ਼ੀਟਾਂ ਸ਼ਾਮਲ ਹੁੰਦੀਆਂ ਹਨ।
ੳ. 5 ਅ. 2 ੲ. 255 ਸ. 3
17. ਵਰਕਸ਼ੀਟ ਵਿੱਚ ਕਿਹੜੇ-ਕਿਹੜੇ ਆਬਜੈਕਟ ਸ਼ਾਮਲ ਕੀਤੇ ਜਾ ਸਕਦੇ ਹਨ।
ੳ. ਸੈੱਲ ਅ. ਚਾਰਟਸ ੲ. ਰੋਅਜ਼ ਸ. ਉਪਰੋਕਤ ਸਾਰੇ
18. ਇਹਨਾਂ ਵਿੱਚੋਂ ਕਿਹੜੀਆਂ ਐੱਮ.ਐੱਸ.ਐਕਸਲ ਦੀਆਂ ਸਹੀ ਟਾਈਪ ਹਨ।
ੳ. ਬਾਰ, ਕਾਲਮ, ਪਾਈ, ਲਾਈਨ ਅ. ਏਰੀਆ, ਡੋਨਟ, ਸਕੈਟਰ
ੲ. ਸਰਫੇਸ, ਰਡਾਰ, ਬਾਰ ਸ. ਉਪਰੋਕਤ ਸਾਰੇ
19. ਕਿਸੇ ਦਿੱਤੀ ਗਈ ਰੇਂਜ਼ ਵਿੱਚ ਸੱਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ।
ੳ. AVERAGE ਅ. MIN ੲ. MAX ਸ. RANK
20. _____ ਐੱਮ.ਐੱਸ.ਐਕਸਲ ਵਿੱਚ ਲਿਖੇ ਡਾਟਾ ਦੀ ਗ੍ਰਾਫਿਕਲ ਪੇਸ਼ਕਾਰੀ ਲਈ ਵਰਤਿਆ ਜਾਂਦਾ ਉਪਯੋਗੀ ਟੂਲ ਹੈ।
ੳ. ਡਾਟਾ ਵੈਲੀਡੇਸ਼ਣ ਅ. ਕੰਡੀਸ਼ਨਲ ਫਾਰਮੈਟਿੰਗ ੲ. ਚਾਰਟਸ ਸ. ਇਹਨਾਂ ਵਿਚੋਂ ਕੋਈ ਨਹੀਂ
21. ਐੱਮ.ਐੱਸ.ਐਕਸਲ ਵਿੱਚ ਹਰੇਕ ਫਾਰਮੂਲਾ ਜਾਂ ਫੰਕਸ਼ਨ ______ ਚਿੰਨ੍ਹ ਨਾਲ ਸ਼ੁਰੂ ਹੋਣਾ ਲਾਜ਼ਮੀ ਹੁੰਦਾ ਹੈ।
ੳ. + ਅ. = ੲ. & ਸ. ^
22. ਐੱਮ.ਐੱਸ.ਐਕਸਲ ਦਾ ਕਿਹੜਾ ਫੰਕਸ਼ਨ ਸੈੱਲਾਂ ਦੇ ਸਮੂਹ ਵਿੱਚੋਂ ਸੱਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
ੳ. MINIMUM ਅ. MID ੲ. MIN ਸ. ਇਨਾਂ੍ਹ ਵਿਚੋਂ ਕੋਈ ਨਹੀਂ
23. ਐੱਮ.ਐੱਸ.ਐਕਸਲ ਵਿੱਚ ਐੰਪਰਸੈਂਡ(&) ਚਿੰਨ੍ਹ ਕਿਹੜੇ ਫੰਕਸ਼ਨ ਦਾ ਬਦਲਵਾਂ ਵਿਕਲਪ ਹੈ।
ੳ. SUM ਅ. AND ੲ. CONCATENATE ਸ. POWER
24. ਐੱਮ.ਐੱਸ.ਐਕਸਲ ਦਾ ਕਿਹੜਾ ਟੂਲ ਕਿਸੇ ਕਾਲਮ ਵਿੱਚੋਂ ਕੇਵਲ ਵਿਲੱਖਣ ਮੁੱਲ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
ੳ. ਡਾਟਾ ਵੈਲੀਡੇਸ਼ਨ ਅ. ਟੈਕਸਟ ਟੂ ਕਾਲਮ ੲ. ਫਾਰਮੂਲਾ ਸ. ਰਿਮੂਵ ਡੂਪਲੀਕੇਟ
25. ਇਹਨਾਂ ਵਿੱਚੋਂ ਕਿਹੜਾ ਅਰਥਮੈਟਿਕ ਓਪਰੇਟਰ ਦੀ ਉਦਾਹਰਣ ਹੈ?
ੳ) + ਅ) % ੲ) ^ ਸ) ਉਪਰੋਕਤ ਸਾਰੇ
26. ਇਹਨਾਂ ਵਿੱਚੋਂ ਕਿਹੜੀ ਆਪਸ਼ਨ ਪੇਜ਼ ਲੇਅ-ਆਊਟ ਟੈਬ ਨਾਲ ਸੰਬੰਧਿਤ ਹੈ।
ੳ. ਪੇਜ਼ ਓਰੀਐਂਟੇਸ਼ਨ ਅ. ਪੇਪਰ ਸਾਇਜ਼ ੲ. ਪ੍ਰਿੰਟ ਏਰੀਆ ਸ. ਉਪਰੋਕਤ ਸਾਰੇ
27. ਇਹਨਾਂ ਵਿੱਚੋਂ ਕਿਹੜਾ ਐੱਮ.ਐੱਸ.ਐਕਸਲ ਦਾ ਵਿਊ ਨਹੀਂ ਹੈ।
ੳ. ਫਾਰਮੂਲਾ ਬਾਰ ਅ. ਨਾਰਮਲ ਵਿਊ ੲ. ਪੇਜ਼ ਲੇਅ-ਆਊਟ ਵਿਊ ਸ. ਪੇਜ਼ ਬ੍ਰੇਕ ਵਿਊ
28. ___ ਵਰਕਸ਼ੀਟ ਡਾਟਾ ਅਤੇ ਪ੍ਰਿੰਟ ਕੀਤੇ ਜਾਣ ਵਾਲੇ ਪੇਜ਼ ਦੇ ਕਿਨਾਰੀਆਂ ਦੇ ਵਿਚਕਾਰ ਦੀ ਖਾਲੀ ਥਾਂ ਹੁੰਦੀ ਹੈ।
ੳ. ਪੇਪਰ ਸਾਇਜ਼ ਅ. ਪ੍ਰਿੰਟ ਏਰੀਆ ੲ. ਮਾਰਜ਼ਨ ਸ. ਪ੍ਰਿੰਟ ਪ੍ਰੀਵਿਊ
29. _____ ਪ੍ਰਿੰਟ ਪ੍ਰੀਵਿਊ ਅਤੇ ਪ੍ਰਿੰਟ ਹੋਈਆਂ ਸ਼ੀਟਾਂ ਵਿੱਚ ਹਰੇਕ ਪੰਨੇ ਦੇ ਸ਼ਿਖਰ ਤੇ ਦਿਖਾਈ ਦਿੰਦਾ ਹੈ।
ੳ. ਫੁੱਟਰ ਅ. ਹੈੱਡਰ ੲ. ਹੇਠਲਾ ਮਾਰਜ਼ਨ ਸ. ਇਹਨਾਂ ਵਿੱਚੋਂ ਕੋਈ ਨਹੀਂ
30. ਅਸੀਂ ਆਪਣੇ ਸੈੱਲਾਂ ਨੂੰ _____ ਆਪਸ਼ਨ ਦੀ ਸਹਾਇਤਾ ਨਾਲ ਗਲਤੀ ਨਾਲ ਹੋਣ ਵਾਲੇ ਬਦਲਾਅ ਤੋਂ ਰੋਕ ਸਕਦੇ ਹਾਂ?
ੳ) ਸੇਵ ਐਜ਼ ਅ) ਸੇਵ ੲ) ਪ੍ਰਿੰਟ ਏਰੀਆ ਸ) ਪ੍ਰੋਟੈਕਟ ਸ਼ੀਟ
31. ਹੇਠ ਲਿਿਖਆ ਵਿੱਚੋਂ ਕਿਹੜਾ ਈ-ਗਵਰਨੈਂਸ ਦਾ ਲੇਵਲ ਹੈ?
ੳ) ਰਾਸ਼ਟਰੀ ਲੇਵਲ ਅ) ਸਟੇਟ ਲੇਵਲ ੲ) ਲੋਕਲ ਲੇਵਲ ਸ) ਉਪਰੋਕਤ ਸਾਰੇ
32. ਹੇਠ ਲਿਿਖਆ ਵਿੱਚੋਂ ਕਿਹੜਾ ਈ-ਗਵਰਨੈਂਸ ਦਾ ਥੰਮ੍ਹ ਨਹੀਂ ਹੈ?
ੳ) ਪੂੰਜੀ ਅ) ਗਿਆਨ ੲ) ਕੰਮ ਵਿੱਚ ਦੇਰੀ ਸ) ਸੰਪਰਕ
33. ਈ-ਗਵਰਨੈਂਸ ਸੇਵਾਵਾਂ ਸਰਕਾਰ ਅਤੇ ___ ਵਿਚਕਾਰ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ੳ) ਨਾਗਰਿਕ ਅ) ਸਰਕਾਰ ੲ) ਵਪਾਰੀ ਸ) ਇਹ ਸਾਰੇ
34. ਈ-ਗਵਰਨੈਂਸ ਦਾ ___ ਮਾਡਲ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਉਹਨਾਂ ਸੇਵਾਵਾਂ ਨੂੰ ਦਰਸ਼ਾਉਂਦਾ ਹੈ ਜੋ ਨਾਗਰਿਕਾਂ ਦੁਆਰਾ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ੳ) G2B ਅ) G2E ੲ) G2G ਸ) G2C
35. ਰਾਸ਼ਟਰੀ ਲੇਵਲ ਦੀਆਂ ਈ-ਗਵਰਨੈਂਸ ਸੇਵਾਵਾਂ ____ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ੳ) ਲ਼ੋਕਲ ਅ) ਸਟੇਟ ੲ) ਰਾਸ਼ਟਰੀ ਸ) ਇਹ ਸਾਰੇ
36. _____ ਅਜਿਹੇ ਕੱਚੇ ਅਤੇ ਅਵਿਵਸਥਿਤ ਤੱਥ ਹੁੰਦੇ ਹਨ ਜਿਹਨਾਂ ਨੂੰ ਅਰਥਪੂਰਨ ਬਣਾਉਣ ਲਈ ਉਹਨਾਂ ਉੱਪਰ ਕੰਮ ਕਰਨ ਦੀ ਜਰੂਰਤ ਪੈਂਦੀ ਹੈ।
ੳ. ਡਾਟਾ ਅ. ਸੂਚਨਾਂ ੲ) ਡਾਟਾਬੇਸ ਸ) ਡੀਬੀਐੱਮਐੱਸ
37. ਇੱਕ ਰਿਕਾਰਡ ਨੂੰ _______ ਵੱਜੋਂ ਵੀ ਜਾਣਿਆ ਜਾਂਦਾ ਹੈ।
ੳ. ਕਾਲਮ ਅ. ਐਟਰੀਬਿਊਟ ੲ. ਫੀਲਡ ਸ. ਟਪਲ
38. ਉਹ ਵਿਅਕਤੀ ਜੋ ਡੀਬੀਐੱਮਐੱਸ ਨੂੰ ਪੁਰੀ ਤਰ੍ਹਾਂ ਪ੍ਰਬੰਧਿਤ ਅਤੇ ਕੰਟਰੋਲ ਕਰਦਾ ਹੈ, ਉਸਨੂੰ ____ ਕਿਹਾ ਜਾਂਦਾ ਹੈ।
ੳ. ਡੀਬੀਏ ਅ. ਐਂਡ ਯੂਜ਼ਰ ੲ. ਡਾਟਾਬੇਸ ਡਿਜ਼ਾਈਨਰ ਸ. ਪ੍ਰੋਗਰਾਮਰ
39. ਡੀਬੀਐੱਮਐੱਸ ਇੱਕ ਸਾਫਟਵੇਅਰ ਲੇਅਰ ਹੈ ਜੋ ____ ਅਤੇ _____ ਵਿਕਾਰ ਇੰਟਰਫੇਸ ਪ੍ਰਦਾਨ ਕਰਦਾ ਹੈ।
ੳ. ਡਾਟਾ,ਸੂਚਨਾਂ ਅ. ਡੀਬੀਏ, ਐਂਡ ਯੂਜ਼ਰ
ੲ. ਯੁਜ਼ਰ,ਡਾਟਾਬੇਸ ਸ. ਡਾਟਾ, ਡਾਟਾਬੇਸ
40. ______ ਤੋਂ ਭਾਵ ਹੈ ਉਹ ਆਮ ਨਿਯਮ ਅਤੇ ਨਿਰਦੇਸ਼ ਜੋ ਡਾਟਾਬੇਸ ਨੂੰ ਡਿਜ਼ਾਈਨ ਕਰਨ ਅਤੇ ਡਾਟਾਬੇਸ ਮੈਨੇਜ਼ਮੈਂਟ ਸਿਸਟਮ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਦਾ ਹੈ।
ੳ. ਸੂਚਨਾਂ ਅ. ਪ੍ਰੋਸੀਜ਼ਰਸ ੲ. ਐਪਲੀਕੇਸ਼ਨ ਪ੍ਰੋਗਰਾਮ ਸ. ਸਿਸਟਮ ਪ੍ਰੋਗਰਾਮ
ਪੂਰੇ ਰੂਪ ਲਿਖੋ।(1-1 ਅੰਕ)
1. LAN : LOCAL AREA NETWORK (ਲੋਕਲ ਏਰੀਆ ਨੈੱਟਵਰਕ)
2. MAN : METROPOLITAN AREA NETWORK (ਮੈਟਰੋਪੋਲੀਟਨ ਏਰੀਆ ਨੈੱਟਵਰਕ)
3. WAN : WIDE AREA NETWORK (ਵਾਈਡ ਏਰੀਆ ਨੈੱਟਵਰਕ)
4. PAN : PERSONAL AREA NETWORK (ਪਰਸਨਲ ਏਰੀਆ ਨੈੱਟਵਰਕ)
5. NIC : NETWORK INTERFACE CARD (ਨੈੱਟਵਰਕ ਇੰਟਰਫੇਸ ਕਾਰਡ)
6. G2C : GOVERNMENT TO CUSTOMER(ਸਰਕਾਰ ਤੋਂ ਨਾਗਰਿਕ)
7. G2G : GOVERNMENT TO GOVERNMENT(ਸਰਕਾਰ ਤੋਂ ਸਰਕਾਰ)
8. G2E : GOVERNMENT TO EMPLOYEE(ਸਰਕਾਰ ਤੋਂ ਕਰਮਚਾਰੀ)
9. G2B : GOVERNMENT TO BUSINESS(ਸਰਕਾਰ ਤੋਂ ਵਪਾਰੀ)
10. IRCTC : INDIAN RAILWAY CATERING AND TOURISM CORPORATION
(ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ)
11. DBA : DATABASE ADMINISTRATOR
(ਡਾਟਾਬੇਸ ਐਡਮੀਨਿਸਟ੍ਰੇਟਰ)
12. DBMS : DATABASE MANAGEMENT SYSTEM
(ਡਾਟਾਬੇਸ ਮੈਨੇਜਮੈਂਟ ਸਿਸਟਮ)
13. SQL : STRUCTURED QUERY LANGUAGE
(ਸਟਰਕਚਰਡ ਕਿਊਰੀ ਲੈਂਗੁਏਜ਼)
ਇਹਨਾਂ ਕੰਮਾਂ ਨੂੰ ਕਰਨ ਲਈ ਵਰਤੇ ਜਾਂਦੇ ਸ਼ਾਰਟਕੱਟ ਕੀਅਜ਼ ਲਿਖੋ।(1-1 ਅੰਕ)
1. ਐੱਮ.ਐੱਸ.ਐਕਸਲ ਵਿੱਚ ਕੋਈ ਪਹਿਲਾਂ ਬਣੀ ਫਾਈਲ ਖੋਲ੍ਹਣ ਲਈ : CTRL+O
2. ਐੱਮ.ਐੱਸ.ਐਕਸਲ ਵਿੱਚ ਫਾਈਲ ਨੂੰ ਸੇਵ ਕਰਨ ਲਈ : CTRL+S
3. ਐੱਮ.ਐੱਸ.ਐਕਸਲ ਵਿੱਚ ਨਵੀਂ ਫਾਈਲ ਬਣਾਉਣ ਲਈ : CTRL+N
4. ਐੱਮ.ਐੱਸ.ਐਕਸਲ ਵਿੱਚ ਡਾਊਨ ਫਿਲ ਕਰਨ ਲਈ : CTRL+D
5. ਐੱਮ.ਐੱਸ.ਐਕਸਲ ਵਿੱਚ ਰਾਈਟ ਫਿਲ ਕਰਨ ਲਈ :CTRL+R
6. ਐੱਮ.ਐੱਸ.ਐਕਸਲ ਵਿੱਚ ਕਾਪੀ ਕਰਨ ਲਈ : CTRL+C
7. ਐੱਮ.ਐੱਸ.ਐਕਸਲ ਵਿੱਚ ਪੇਸਟ ਕਰਨ ਲਈ : CTRL+V
ਸਹੀ ਗਲਤ ਲਿਖੋ।(1-1 ਅੰਕ)
1. ਅਸੀਂ ਨੈੱਟਵਰਕ ਉਪਕਰਣਾਂ ਵਿੱਚ ਹਾਰਡਵੇਅਰ ਜਾਂ ਸਾਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ।(ਗਲਤ)
2. ਲ਼ਅਂ ਇੱਕ ਵਿਸ਼ਾਲ ਭੁਗੋਲਿਕ ਖੇਤਰ ਨੂੰ ਕਵਰ ਕਰਦਾ ਹੈ।(ਗਲਤ)
3. ਫੁੱਲ ਡੁਪਲੈਕਸ ਵਿਚ ਜਾਣਕਾਰੀ ਦੋਵੇਂ ਦਿਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਸਕਦੀ ਹੈ।(ਸਹੀ)
4. ਪ੍ਰੋਟੋਕੋਲ ਨਿਯਮਾਂ ਦਾ ਸਮੂਹ ਹੁੰਦਾ ਹੈ, ਜਿਹਨਾਂ ਅਨੁਸਾਰ ਨੋਡਸ ਦੇ ਵਿਚਕਾਰ ਡਾਟਾ ਦਾ ਸੰਚਾਰ ਹੁੰਦਾ ਹੈ।(ਸਹੀ)
5. ਸਪਾਈਵੇਅਰ ਇੱਕ ਈ-ਮੇਲ ਧੋਖਾਥੜੀ ਕਰਨ ਦੀ ਇੱਕ ਵਿਧੀ ਹੈ, ਜਿਸ ਵਿੱਚ ਧੌਖਾ ਕਰਨ ਵਾਲਾ ਵਿਅਕਤੀ ਨਿੱਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈ-ਮੇਲ ਭੇਜਦਾ ਹੈ।(ਸਹੀ)
6. ਗੁਗਲ ਡਰਾਇਵ ਸਾਨੂੰ ਫਾਈਲਾਂ ਨੂੰ ਆਨ ਲਾਈਨ ਸਟੋਰ ਅਤੇ ਸ਼ੇਅਰ ਕਰਨ ਦੀ ਆਗਿਆ ਨਹੀਂ ਦਿੰਦਾ।(ਗਲਤ)
7. ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਸੱਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰਨਾ ਹੈ। (ਸਹੀ)
8. ਇੰਟਰਨੈੱਟ ਖਤਰੇ ਕੋਈ ਵੀ ਅਜਿਹਾ ਖਤਰੇ ਹੋ ਸਕਦੇ ਹਨ ਜੋ ਸਾਈਬਰ ਕ੍ਰਾਈਮ ਲਈ ਵਰਲਡ ਵਾਈਡ ਵੈਬ ਦੀ ਵਰਤੋਂ ਕਰਦੇ ਹਨ। (ਸਹੀ)
9. ਗੂਗਲ ਮੀਟ ਗੂਗਲ ਦੁਆਰਾ ਪ੍ਰਦਾਨ ਇੱਕ ਵੀਡੀਓ ਕਾਨਫਰੰਸਿੰਗ ਸੇਵਾ ਹੈ।(ਸਹੀ)
10. ਐਕਟਿਵ ਸੈੱਲ ਦਾ ਐਡਰੈੱਸ ਹਮੇਸ਼ਾ ਨੇਮ ਬਾਕਸ ਵਿੱਚ ਪ੍ਰਦਰਸ਼ਿਤ ਹੁੰਦਾ ਹੈ। (ਸਹੀ)
11. ਐੱਮ.ਐੱਸ.ਐਕਸਲ ਦੇ ਸਾਰੇ ਕਾਲਮ 1 ਨਾਲ ਸ਼ੁਰੂ ਹੋਣ ਵਾਲੇ ਨੰਬਰਾਂ ਦੁਆਰਾ ਦਰਸਾਏ ਜਾਂਦੇ ਹਨ।(ਗਲਤ)
12. ਫਾਰਮੂਲੇ ਵਾਲਾ ਸੈੱਲ ਹਮੇਸ਼ਾ ਫਾਰਮੂਲੇ ਦਾ ਨਤੀਜਾ ਸੈੱਲ ਵਿੱਚ ਪ੍ਰਦਰਸ਼ਿਤ ਕਰਦਾ ਹੈ, ਜਦੋਂ ਕਿ ਫਾਰਮੂਲਾ ਖੁਦ ਫਾਰਮੂਲਾ ਬਾਰ ਵਿੱਚ ਪ੍ਰਦਰਸ਼ਿਤ ਹੁੰਦਾ ਹੈ।(ਸਹੀ)
13. ਐੱਮ.ਐੱਸ.ਐਕਸਲ ਇੱਕ ਸਧਾਰਨ ਤੌਰ ਤੇ ਵਰਤਿਆ ਜਾਣ ਵਾਲਾ ਵਰਡ ਪ੍ਰੋਸੈਸਰ ਹੈ। (ਗਲਤ)
14. ਅਸੀਂ ਫਿਲ ਹੈਂਡਲ ਦੀ ਵਰਤੋਂ ਕਰਦੇ ਹੋਏ ਐੱਮ.ਐੱਸ.ਐਕਸਲ ਵਿੱਚ ਨੰਬਰ ਸੀਰੀਜ਼ ਭਰ ਸਕਦੇ ਹਾਂ।(ਸਹੀ)
15. ਕੀਅਬੋਰਡ ਤੋਂ CTRL ਅਤੇ + ਕੀਅ ਦੀ ਵਰਤੋਂ ਕਰਕੇ ਨਵਾਂ ਸੈੱਲ, ਰੋਅ ਜਾਂ ਕਾਲਮ ਦਾਖਲ ਕੀਤਾ ਜਾਂਦਾ ਹੈ। (ਸਹੀ)
16. SUM ਅਤੇ MIN ਐੱਮ.ਐੱਸ.ਐਕਸਲ ਵਿੱਚ ਚਾਰਟ ਦੀਆਂ ਕਿਸਮਾਂ ਦੀਆਂ ਉਦਾਹਰਣਾਂ ਹਨ।(ਗਲਤ)
17. ਸੈੱਲ ਬਾਰਡਰ, ਸੈੱਲ ਦੀ ਚੌੜਾਈ ਜਾਂ ਉਚਾਈ ਬਦਲਣਾ, ਸੈੱਲਾਂ ਨੂੰ ਮਰਜ਼ ਕਰਨਾ, ਟੈਕਸਟ ਨੂੰ ਅਲਾਈਨ ਕਰਨਾ, ਟੈਕਸਟ ਦੀ ਦਿਸ਼ਾ ਬਦਲਣਾ, ਟੈਕਸਟ ਨੂੰ ਰੈਪ ਕਰਨਾ ਆਦਿ ਸੈੱਲ ਸਟਾਈਲ ਦੀਆਂ ਉਦਾਹਰਣਾਂ ਹਨ।(ਸਹੀ)
18. ਕੰਡੀਸ਼ਨਲ ਫਾਰਮੈਟਿੰਗ ਐੱਮ.ਐੱਸ.ਐਕਸਲ ਦਾ ਇੱਕ ਟੂਲ/ਕਮਾਂਡ ਹੈ ਜੋ ਮੁੱਲ ਦੇ ਆਧਾਰ ਤੇ ਸੈੱਲਾਂ ਦੀ ਰੇਂਜ਼ ਵਿੱਚ ਫਾਰਮੈਟ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ। (ਸਹੀ)
19. ਫਾਰਮੈਟਿੰਗ ਆਪਸ਼ਨਜ਼ ਡਾਟਾ ਤੋਂ ਜਾਣਕਾਰੀ ਨੂੰ ਦਰਸਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ।(ਸਹੀ)
20. ਅਸੀਂ ਐੱਮ.ਐੱਸ.ਐਕਸਲ ਵਿੱਚ ਖਾਲੀ ਸੈੱਲ ਨਹੀਂ ਗਿਣ ਸਕਦੇ।(ਗਲਤ)
21. ਫਾਰਮੂਲਾ ਓਪਰੇਟਰਜ਼ ਅਤੇ ਓਪਰੈਂਡਜ਼ ਨਾਲ ਬਣੀ ਇੱਕ ਐਕਸਪ੍ਰੇਸ਼ਨ ਹੁੰਦੀ ਹੈ, ਜੋ ਗਣਨਾਵਾਂ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ।(ਸਹੀ)
22. SUM ਫੰਕਸ਼ਨ ਦੀ ਵਰਤੋਂ ਕਿਸੇ ਖਾਸ ਰੇਂਜ਼ ਵਿੱਚੋਂ ਜੋੜ ਪਤਾ ਕਰਨ ਲਈ ਵਰਤੀ ਜਾਂਦੀ ਹੈ।(ਸਹੀ)
23. ਟੈਕਸਟ ਟੂ ਕਾਲਮ ਆਪਸ਼ਨ ਦੀ ਵਰਤੋਂ ਇੱਕ ਸੈੱਲ ਦੇ ਕੰਟੈਂਟਸ ਨੂੰ ਵੱਖ-ਵੱਖ ਸੈੱਲਾਂ ਵਿੱਚ ਵੰਡਣ ਲਈ ਕੀਤੀ ਜਾਂਦੀ ਹੈ। (ਸਹੀ)
24. MIN ਫੰਕਸ਼ਨ ਐੱਮ.ਐੱਸ.ਐਕਸਲ ਵਿੱਚ ਮੌਜੂਦਾ ਮਿਤੀ ਅਤੇ ਸਮਾਂ ਪਤਾ ਕਰਨ ਲਈ ਵਰਤਿਆ ਜਾਂਦਾ ਹੈ।(ਸਹੀ)
25. ਐੱਮ.ਐੱਸ.ਐਕਸਲ ਵਿੱਚ ਵਰਕਬੁੱਕ ਨੂੰ ਪ੍ਰੋਟੈਕਟ ਨਹੀਂ ਕੀਤਾ ਜਾ ਸਕਦਾ।(ਗਲਤ)
26. ਇੱਕ ਵਾਰ ਪੇਜ਼ ਬ੍ਰੇਕ ਦਾਖਲ ਕਰਨ ਤੋਂ ਬਾਅਦ ਅਸੀਂ ਉਸਨੂੰ ਹਟਾ ਨਹੀਂ ਸਕਦੇ।(ਗਲਤ)
27. ਪੇਜ਼ ਓਰੀਐਂਟੇਸ਼ਨ ਦੋ ਪ੍ਰਕਾਰ ਦੇ ਹੁੰਦੇ ਹਨ। ਪੋਰਟਰੇਟ ਅਤੇ ਲੈਂਡਸਕੇਪ।(ਸਹੀ)
28. ਮਾਰਜ਼ਨ ਇੱਕ ਪੇਜ਼ ਦੇ ਉੱਪਰ, ਹੇਠਾਂ, ਖੱਬੇ, ਸੱਜੇ, ਹੈੱਡਰ ਅਤੇ ਫੁੱਟਰ ਤੇ ਹੋ ਸਕਦੇ ਹਨ।(ਸਹੀ)
29. ਅਸੀਂ ਵਰਕਸ਼ੀਟ ਦੇ ਕਿਸੇ ਖਾਸ ਹਿੱਸੇ ਨੂੰ ਪ੍ਰਿੰਟ ਕਰਨ ਲਈ ਪ੍ਰਿੰਟ ਏਰੀਆ ਆਪਸ਼ਨ ਦੀ ਵਰਤੋਂ ਕਰ ਸਕਦੇ ਹਾਂ।(ਸਹੀ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ।(3-3 ਅੰਕ)
ਪ੍ਰਸ਼ਨ 1. ਕਿਸੇ ਵੀ ਚਾਰ ਨੈੱਟਵਰਕ ਟੋਪੋਲੋਜੀ ਦੇ ਨਾਂ ਲਿਖੋ?
ਉੱਤਰ. ਚਾਰ ਨੈੱਟਵਰਕ ਟੋਪੋਲੋਜੀ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
1. ਰਿੰਗ ਟੋਪੋਲੋਜੀ
2. ਬਸ ਟੋਪੋਲੋਜੀ
3. ਸਟਾਰ ਟੋਪੋਲੋਜੀ
4. ਟ੍ਰੀ ਟੋਪੋਲੋਜੀ
5. ਹਾਈਬ੍ਰਿਡ ਟੋਪੋਲੋਜੀ
ਪ੍ਰਸ਼ਨ 2. ਨੈੱਟਵਰਕ ਇੰਟਰਫੇਸ ਕਾਰਡ (NIC) ਨੂੰ ਪਰਿਭਾਸ਼ਿਤ ਕਰੋ?
ਉੱਤਰ. ਨੈੱਟਵਰਕ ਇੰਟਰਫੇਸ ਕਾਰਡ ਇੱਕ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੁੰਦਾ ਹੈ ਜੋ ਕਿ ਕੰਪਿਊਟਰ ਨੂੰ ਨੈੱਟਵਰਕ ਨਾਲ ਜੋੜਦਾ ਹੈ। ਹਰੇਕ ਕਲਾਇੰਟ ਅਤੇ ਸਰਵਰ ਕੰਪਿਊਟਰ ਵਿੱਚ ਇਹ ਮੋਜੂਦ ਹੁੰਦਾ ਹੈ। ਇਹ ਕਾਰਡ ਸਰਵਰ ਅਤੇ ਕਲਾਇੰਟ ਵਿੱਚ ਸਬੰਧ ਬਣਾਉਂਦਾ ਹੈ। ਨੈੱਟਵਰਕ ਇੰਟਰਫੇਸ ਕਾਰਡ ਦੋ ਤਰ੍ਹਾਂ ਦੇ ਹੁੰਦੇ ਹਨ: ਈਥਰਨੈੱਟ ਕਾਰਡ ਅਤੇ ਵਾਇਰਲੈੱਸ ਕਾਰਡ।
ਪ੍ਰਸ਼ਨ: 3. ਡਾਟਾ ਸੰਚਾਰ ਦੇ ਭਾਗਾਂ ਦੇ ਨਾਂ ਲਿਖੋ?
ਉੱਤਰ: ਡਾਟਾ ਸੰਚਾਰ ਦੇ ਭਾਗਾਂ ਦੇ ਨਾਂ:-
ਸੈਂਡਰ: ਸੈਂਡਰ ਜਾਣਕਾਰੀ ਨੂੰ ਤਿਆਰ ਕਰਦਾ ਹੈ ਅਤੇ ਅੱਗੇ ਭੇਜਦਾ ਹੈ।
ਮਾਧਿਅਮ:- ਇਹ ਜਾਣਕਾਰੀ ਨੂੰ ਸੈਂਡਰ ਤੋਂ ਰਿਸੀਵਰ ਤੱਕ ਲੈ ਕੇ ਜਾਂਦਾ ਹੈ।
ਰਸੀਵਰ: ਰਿਸੀਵਰ ਸੂਚਨਾਂ ਪ੍ਰਾਪਤ ਕਰਦਾ ਹੈ।
ਪ੍ਰੋਟੋਕੋਲ: ਇਹ ਨਿਯਮ ਹੁੰਦੇ ਹਨ ਜਿਹਨਾਂ ਰਾਹੀਂ ਸੈਂਡਰ ਅਤੇ ਰਿਸੀਵਰ ਵਿੱਚਕਾਰ ਡਾਟਾ ਸੰਚਾਰ ਹੁੰਦਾ ਹੈ।
ਪ੍ਰਸ਼ਨ: 4. ਹੱਬ ਉਪੱਰ ਇੱਕ ਨੋਟ ਲਿਖੋ?
ਉੱਤਰ: ਨੈੱਟਵਰਕਿੰਗ ਹੱਬ ਇੱਕ ਅਜਿਹਾ ਯੰਤਰ ਹੈ, ਜੋ ਕਿ ਤੁਹਾਨੂੰ ਇੱਕ ਤੋਂ ਜਿਆਦਾ ਕੰਪਿਊਟਰਾਂ ਨੂੰ ਨੈੱਟਵਰਕ ਯੰਤਰ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਨੂੰ ਡੂਪਲੀਕੇਟ ਕਰਕੇ ਸਮੂਹ ਪੋਰਟਾਂ ਤੇ ਉਪਲਬਧ ਕਰਵਾਉਂਦਾ ਹੈ। ਹੱਬ ਆਪਣੇ ਨਾਲ ਜੁੜੇ ਹੋਏ ਸਾਰੇ ਯੰਤਰਾਂ ਦੇ ਵਿਚਕਾਰ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ।
ਪ੍ਰਸ਼ਨ: 5. ਰਿੰਗ ਟੋਪੋਲੋਜੀ ਦੀਆਂ ਦੋ ਕਿਸਮਾਂ ਕਿਹੜੀਆਂ ਹੁੰਦੀਆਂ ਹਨ?
ਉੱਤਰ: ਰਿੰਗ ਟੋਪੋਲੋਜੀ ਦੋ ਤਰ੍ਹਾਂ ਦੀ ਹੁੰਦੀ ਹੈ:
1. ਸਿੰਗਲ ਰਿੰਗ:- ਸਿੰਗਲ ਰਿੰਗ ਨੈੱਟਵਰਕ ਵਿੱਚ ਕੰਪਿਊਟਰ ਨੈੱਟਵਰਕ ਰਾਹੀਂ ਇੱਕੋ ਕੇਬਲ ਦੀ ਸਾਂਝ ਕੀਤੀ ਜਾਂਦੀ ਹੈ ਅਤੇ ਡਾਟਾ ਇੱਕੋ ਹੀ ਦਿਸ਼ਾ ਵਿੱਚ ਜਾਂਦਾ ਹੈ। ਹਰੇਕ ਯੰਤਰ ਆਪਣੀ ਵਾਰੀ ਦੀ ਉਡੀਕ ਕਰਦਾ ਹੈ ਅਤੇ ਇਹ ਡਾਟਾ ਅੱਗੇ ਭੇਜਦਾ ਹੈ। ਜਦੋਂ ਤੱਕ ਡਾਟਾ ਆਪਣੀ ਜਗ੍ਹਾਂ ਤੇ ਨਹੀਂ ਪਹੁੰਚਦਾ, ਉਦੋਂ ਤੱਕ ਕੋਈ ਦੂਜਾ ਯੰਤਰ ਡਾਟਾ ਨਹੀਨ ਭੇਜ ਸਕਦਾ।
2. ਡਿਊਲ ਰਿੰਗ:- ਇਹ ਟੋਪੋਲੋਜੀ ਵੱਖ-ਵੱਖ ਦਿਸ਼ਾ ਵਿੱਚ ਡਾਟਾ ਭੇਜਣ ਲਈ ਦੋ ਤਰ੍ਹਾਂ ਦੀ ਰਿੰਗ ਦੀ ਵਰਤੋਂ ਕਰਦੀ ਹੈ ਤਾਂ ਜੋ ਨੈੱਟਵਰਕ ਉੱਪਰ ਜਿਆਦਾ ਤੋਂ ਜਿਆਦਾ ਪੈਕੇਟ ਭੇਜੇ ਜਾ ਸਕਣ।
ਪ੍ਰਸ਼ਨ:6 ਐੱਮ.ਐੱਸ.ਐਕਸਲ ਨੂੰ ਪਰਿਭਾਸ਼ਿਤ ਕਰੋ?
ਉੱਤਰ: ਮਾਇਕ੍ਰੋਸਾਫਟ ਐਕਸਲ ਇੱਕ ਸਪ੍ਰੈੱਡਸ਼ੀਟ ਪ੍ਰੋਗਰਾਮ ਹੈ, ਜੋ ਸੰਖਿਆਤਮਕ ਅੰਕੜਿਆਂ ਨੂੰ ਸੰਗਠਿਤ ਕਰਨ ਅਤੇ ਗਣਨਾ ਕਰਨ ਲਈ ਵਰਤਿਆ ਜਾਂਦਾ ਹੈ। ਮਾਇਕ੍ਰੋਸਾਫਟ ਐਕਸਲ ਦੀ ਵਰਤੋਂ ਕਰਕੇ ਅਸੀਂ ਆਪਣੇ ਡਾਟੇ ਨੂੰ ਰੋਅ ਅਤੇ ਕਾਲਮ ਦੇ ਰੂਪ ਵਿੱਚ ਪ੍ਰਬੰਧਿਤ ਕਰਨ ਅਤੇ ਗਣਨਾਵਾਂ ਕਰਨ ਲਈ ਵਰਤਦੇ ਹਾਂ। ਮਾਇਕ੍ਰੋਸਾਫਟ ਐਕਸਲ ਸਾਨੂੰ ਬਹੁਤ ਸਾਰੀਆਂ ਆਟੋਮੈਟਿਕ ਗਣਨਾਵਾਂ ਕਰਨ ਦੀ ਸਹੂਲਤ ਦਿੰਦਾ ਹੈ ਅਤੇ ਅਸੀਂ ਕਿਸੇ ਡਾਟੇ ਦਾ ਵਿਸ਼ਲੇਸ਼ਣ ਕਰਨ ਲਈ ਚਾਰਟ ਅਤੇ ਗ੍ਰਾਫ ਦੀ ਵਰਤੋਂ ਕਰਕੇ ਡਾਟੇ ਨੂੰ ਗ੍ਰਾਫਿਕਲ ਰੂਪ ਵਿੱਚ ਪੇਸ਼ ਕਰ ਸਕਦੇ ਹਾਂ।
ਪ੍ਰਸ਼ਨ:7 ਐੱਮ.ਐੱਸ.ਐਕਸਲ ਦੇ ਕੀ-ਕੀ ਉਪਯੋਗ ਹਨ?
ਉੱਤਰ: ਐੱਮ.ਐੱਸ.ਐਕਸਲ ਦੇ ਉਪਯੋਗ:-
1. ਐੱਮ.ਐੱਸ.ਐਕਸਲ ਦੀ ਵਰਤੋਂ ਰਾਹੀਂ ਅਸੀਂ ਵਿਿਦਆਰਥੀਆਂ ਦੇ ਨਤੀਜੇ ਤਿਆਰ ਕਰ ਸਕਦੇ ਹਾਂ।
2. ਐੱਮ.ਐੱਸ.ਐਕਸਲ ਦੀ ਵਰਤੋਂ ਕਰਕੇ ਆਂਕੜੀਆਂ ਨੂੰ ਗ੍ਰਾਫਿਕਲ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।
3. ਐੱਮ.ਐੱਸ.ਐਕਸਲ ਦੀ ਵਰਤੋਂ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਗਣਿਿਤਕ ਗਣਨਾਵਾਂ ਕਰਵਾਇਆ ਜਾ ਸਕਦੀਆਂ ਹਨ।
4. ਐੱਮ.ਐੱਸ.ਐਕਸਲ ਦੀ ਵਰਤੋਂ ਨਾਲ ਕਰਮਚਾਰੀਆਂ ਦੀ ਤਨਖਾਹ ਅਤੇ ਉਸਦਾ ਮਹੀਨਾਵਰ ਵੇਰਵਾ ਰੱਖਿਆ ਜਾ ਸਕਦਾ ਹੈ।
5. ਐੱਮ.ਐੱਸ.ਐਕਸਲ ਦੀ ਵਰਤੋਂ ਕਰਕੇ ਸਕੂਲ ਦੀ ਸਮਾਂ ਸਾਰਣੀ ਅਤੇ ਪੀਰੀਅਡ ਦੀ ਵੰਡ ਆਦਿ ਨੂੰ ਵੀ ਤਿਆਰ ਕੀਤਾ ਜਾ ਸਕਦਾ ਹੈ।
ਪ੍ਰਸ਼ਨ 8. ਐੱਮ.ਐੱਸ.ਐਕਸਲ ਵਿੱਚ ਰਿਬਨ ਦੀ ਵਿਆਖਿਆ ਕਰੋ?
ਉੱਤਰ: ਐੱਮ.ਐੱਸ.ਐਕਸਲ ਵਿੱਚ ਜਦੋਂ ਵੀ ਅਸੀਂ ਕਿਸੇ ਮੀਨੂੰ ਤੇ ਕਲਿੱਕ ਕਰਦੇ ਹਾਂ ਤਾਂ ਉਸ ਮੀਨੂੰ ਦੇ ਹੇਠਾਂ ਸਾਨੂੰ ਇੱਕ ਰਿਬਨ ਦਿਖਾਈ ਦਿੰਦਾ ਹੈ, ਜਿਸ ਵਿੱਚ ਸਾਨੂੰ ਗਰੁੱਪ ਦਿਖਾਈ ਦਿੰਦੇ ਹਨ ਅਤੇ ਹਰੇਕ ਗਰੁੱਪ ਵਿੱਚ ਅਸੀਂ ਕਮਾਂਡਾਂ ਦੇ ਸਮੂਹ ਨੂੰ ਵੇਖ ਸਕਦੇ ਹਾਂ।
ਪ੍ਰਸ਼ਨ 9. ਨੇਮ ਬਾਕਸ ਕੀ ਹੁੰਦਾ ਹੈ?
ਉੱਤਰ: ਨੇਮ ਬਾਕਸ ਰਿਬਨ ਦੇ ਹੇਠਲੇ ਖੱਬੇ ਪਾਸੇ ਅਤੇ ਫਾਰਮੂਲਾ ਬਾਰ ਦੇ ਸੱਜੇ ਪਾਸੇ ਮੋਜੂਦ ਹੁੰਦਾ ਹੈ, ਜੋਕਿ ਸਾਨੂੰ ਕਿਸੇ ਐਕਟਿਵ ਸੈੱਲ ਦੇ ਐਡਰੈਸ ਨੂੰ ਦਿਖਾਉਂਦਾ ਹੈ। ਇਸ ਵਿੱਚ ਦਿਖਾਈ ਦੇਣ ਵਾਲਾ ਸੈੱਲ ਐਡਰੈਸ ਦਾ ਪਹਿਲਾ ਅੱਖਰ ਕਾਲਮ ਦਾ ਪਤਾ ਅਤੇ ਦੂਜਾ ਨੰਬਰ ਰੋਅ ਦਾ ਪਤਾ ਦਰਸ਼ਾਉਂਦਾ ਹੈ।
ਪ੍ਰਸ਼ਨ 10. ਐੱਮ.ਐੱਸ.ਐਕਸਲ ਵਿੱਚ ਰੋਅਜ਼ ਅਤੇ ਕਾਲਮ ਦੀ ਵਿਆਖਿਆ ਕਰੋ?
ਉੱਤਰ: ਰੋਅ:- ਐੱਮ.ਐੱਸ.ਐਕਸਲ ਸਪ੍ਰੈੱਡਸ਼ੀਟ ਵਿੱਚ ਹੌਰੀਜੈਂਟਲ ਨਜ਼ਰ ਆ ਰਹੀਆਂ ਲਾਈਨਾਂ ਨੂੰ ਰੋਅ ਕਿਹਾ ਜਾਂਦਾ ਹੈ। ਰੋਅ ਨੂੰ ਹਮੇਸ਼ਾ ਨੰਬਰ ਨਾਲ ਦਰਸ਼ਾਇਆ ਜਾਂਦਾ ਹੈ, ਜਿਵੇਂ ਕਿ: 1,2,3,4,5, …… ਆਦਿ। ਐਕਸਲ 2010 ਵਰਜ਼ਨ ਦੀ ਇੱਕ ਵਰਕਸ਼ੀਟ ਵਿੱਚ ਰੋਅਜ਼ ਦੀ ਕੁੱਲ ਗਿਣਤੀ 10,48,576 ਹੁੰਦੀ ਹੈ।
ਕਾਲਮ:- ਐੱਮ.ਐੱਸ.ਐਕਸਲ ਸਪ੍ਰੈੱਡਸ਼ੀਟ ਵਿੱਚ ਵਰਟੀਕਲ ਨਜ਼ਰ ਆ ਰਹੀਆਂ ਲਾਈਨਾਂ ਨੂੰ ਕਾਲਮ ਕਿਹਾ ਜਾਂਦਾ ਹੈ। ਕਾਲਮ ਨੂੰ ਹਮੇਸ਼ਾ ਅੱਖਰਾਂ ਨਾਲ ਦਰਸ਼ਾਇਆ ਜਾਂਦਾ ਹੈ, ਜਿਵੇਂ ਕਿ: ਅ,ਭ,ਛ,ਧ,ਓ, …… ਆਦਿ। ਐਕਸਲ 2010 ਵਰਜ਼ਨ ਦੀ ਇੱਕ ਵਰਕਸ਼ੀਟ ਵਿੱਚ ਕਾਲਮਜ਼ ਦੀ ਕੁੱਲ ਗਿਣਤੀ 16,384 ਹੁੰਦੀ ਹੈ।
ਪ੍ਰਸ਼ਨ:11 ਫਾਰਮੈਟਿੰਗ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ: ਮਾਇਕ੍ਰੋਸਾਫਟ ਐਕਸਲ ਦੀ ਵਰਕਸ਼ੀਟ ਦੇ ਖਾਸ ਹਿੱਸਿਆ ਵੱਲ ਧਿਆਨ ਖਿੱਚਣ ਅਤੇ ਸਪ੍ਰੈੱਡਸ਼ੀਟ ਨੂੰ ਵਧੇਰੇ ਆਕਰਸ਼ਕ ਜਾਂ ਸਮਝਣ ਵਿੱਚ ਅਸਾਨ ਬਣਾਉਣ ਲਈ ਫਾਰਮੈਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਟੈਕਸਟ ਅਤੇ ਸੈੱਲਾਂ ਦਾ ਰੰਗ ਅਤੇ ਸ਼ੈਲੀ ਬਦਲਣਾ, ਟੈਕਸਟ ਨੂੰ ਇਕਸਾਰ ਕਰਨਾ ਆਦਿ।
ਪ੍ਰਸ਼ਨ:12 ਸੈੱਲ ਸਟਾਈਲ ਦੇ ਤੌਰ ਤੇ ਕਿਸ ਕਿਸਮ ਦੀ ਫਾਰਮੈਟਿੰਗ ਵਰਤੀ ਜਾ ਸਕਦੀ ਹੈ?
ਉੱਤਰ: ਮਾਇਕਰੋਸਾਫਟ ਐਕਸਲ ਵਿੱਚ ਤਿੰਨ ਬੇਸਿਕ ਸਟਾਈਲ ਹਨ: ਬੋਲਡ, ਇਟੈਲਿਕ ਅਤੇ ਅੰਡਰਲਾਈਨ। ਬੋਲਡ ਸਟਾਈਲ ਰਾਹੀਂ ਅੱਖਰਾਂ ਨੂੰ ਮੋਟਾ, ਇਟੈਲਿਕ ਸਟਾਈਲ ਰਾਹੀਂ ਅੱਖਰਾਂ ਨੂੰ ਤਿਰਛਾ ਅਤੇ ਅੰਡਰਲਾਈਨ ਸਟਾਈਲ ਰਾਹੀਂ ਅੱਖਰਾਂ ਦੇ ਹੇਠਾਂ ਲਾਈਨ ਲਗਾ ਸਕਦੇ ਹਾਂ।
ਪ੍ਰਸ਼ਨ 13. ਮਰਜਿੰਗ ਸੈੱਲ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ: ਸੈੱਲਾਂ ਨੂੰ ਮਰਜ਼ ਕਰਨ ਤੋਂ ਭਾਵ ਹੈ ਕਿ ਅਸੀਂ ਆਪਣੀ ਵਰਕਸ਼ੀਟ ਵਿੱਚ ਦੋ ਜਾਂ ਦੋ ਤੋਂ ਵੱਧ ਸੈੱਲਾਂ ਦੀ ਚੋਣ ਕਰਕੇ ਉਹਨਾਂ ਨੂੰ ਇੱਕ ਸੈੱਲ ਦੇ ਰੂਪ ਵਿੱਚ ਬਦਲ ਸਕਦੇ ਹਾਂ। ਮਰਜ਼ ਸੈੱਲ ਦੀ ਵਰਤੋਂ ਕਰਦੇ ਹੋਏ ਟੇਬਲ ਦੇ ਉਪੱਰ ਨਜ਼ਰ ਆ ਰਹੇ ਹੈਡਿੰਗ ਨੂੰ ਦਰਸ਼ਾਇਆ ਜਾਂਦਾ ਹੈ। ਮਰਜਿੰਗ ਕਰਨ ਦੌਰਾਨ ਉਪੱਰਲੇ-ਖੱਬੇ ਸੈੱਲ ਵਿਚਲਾ ਡਾਟਾ ਹੀ ਮਰਜ਼ ਹੋਏ ਸੈੱਲਾਂ ਵਿੱਚ ਦਿਖਾਈ ਦਿੰਦਾ ਹੈ, ਬਾਕੀ ਸੈੱਲਾਂ ਦਾ ਡਾਟਾ ਖਤਮ ਹੋ ਜਾਂਦਾ ਹੈ।
ਪ੍ਰਸ਼ਨ 14. ਅਲਾਈਨਮੈਂਟ ਅਤੇ ਇਸ ਦੀਆਂ ਕਿਸਮਾਂ ਦੀ ਵਿਆਖਿਆ ਕਰੋ?
ਉੱਤਰ: ਟੈਕਸਟ ਨੂੰ ਅਲਾਈਨ ਕਰਨ ਤੋਂ ਭਾਵ ਹੈ ਕਿ ਅਸੀਂ ਸੈੱਲਾਂ ਵਿਚਲੇ ਡਾਟੇ ਨੂੰ ਸੈੱਲ ਦੇ ਕਿਨਾਰਿਆ ਨਾਲ ਇਕਸਾਰ ਕਰ ਸਕਦੇ ਹਾਂ, ਸੈੱਲ ਦੇ ਡਾਟੇ ਨੂੰ ਸੈੱਲ ਦੇ ਸ਼ਿਖਰ, ਵਿਚਕਾਰ, ਹੇਠਾਂ, ਖੱਬੇ, ਸੱਜੇ ਅਤੇ ਕੇਂਦਰ ਵਿੱਚ ਅਲਾਈਨ ਕੀਤਾ ਜਾ ਸਕਦਾ ਹੈ।
ਪ੍ਰਸ਼ਨ 15. ਚਾਰਟਸ ਕੀ ਹੁੰਦੇ ਹਨ?
ਉੱਤਰ: ਐੱਮ.ਐੱਸ.ਐਕਸਲ ਵਿੱਚ ਚਾਰਟ ਇੱਕ ਅਜਿਹਾ ਟੂਲ ਹੈ, ਜਿਸ ਰਾਹੀਂ ਅਸੀਂ ਡਾਟੇ ਨੂੰ ਗ੍ਰਾਫਿਕਲੀ ਰੂਪ ਵਿੱਚ ਪ੍ਰਦਰਸ਼ਿਤ ਕਰ ਸਕਦੇ ਹਾਂ। ਚਾਰਟ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਸਿੰਬਲ ਅਤੇ ਇਮੇਜ ਦੀ ਵਰਤੋਂ ਕਰਕੇ ਡਾਟੇ ਨੂੰ ਪੇਸ਼ ਕਰ ਸਕਦੇ ਹਾਂ। ਐਕਸਲ ਵਿੱਚ ਚਾਰਟ ਦੀ ਵਰਤੋਂ ਮੁੱਖ ਤੋਰ ਤੇ ਡਾਟੇ ਨੂੰ ਵੱਧੀਆਂ, ਪ੍ਰਭਾਵਸ਼ਾਲੀ, ਅਤੇ ਅਸਾਨ ਰੂਪ ਵਿੱਚ ਦਿਖਾਨਾ ਹੈ, ਤਾਂ ਜੋ ਇਸ ਡਾਟੇ ਨੂੰ ਅਸਾਨੀ ਨਾਲ ਸਮਝਿਆ ਜਾ ਸਕੇ। ਐਕਸਲ ਵਿੱਚ ਚਾਰਟ ਦੀ ਵਰਤੋਂ ਬਿਜਨੇਸ, ਸ਼ੇਅਰ ਮਾਰਕਿਟ, ਅਤੇ ਕੰਪਨਿਆਂ ਵੱਲੋ ਉਹਨਾਂ ਦੀ ਪ੍ਰਗਤੀ ਵਿੱਚ ਹੋ ਰਹੇ ਉਤਾਰ-ਚੜਾਵ ਅਤੇ ਡਾਟੇ ਦੇ ਸਹੀ ਵਿਸ਼ਲੇਸ਼ਨ ਲਈ ਕੀਤਾ ਜਾਂਦਾ ਹੈ।
ਪ੍ਰਸ਼ਨ 16. ਐੱਮ.ਐੱਸ.ਐਕਸਲ ਵਿੱਚ ਵਰਤੇ ਜਾਣ ਵਾਲੇ ਗਣਿਤ ਓਪਰੇਟਰ ਲਿਖੋ?
ਉੱਤਰ.
ਚਿੰਨ੍ਹ ਓਪਰੇਟਰ ਦਾ ਕੰਮ ਉਦਾਹਰਣ ਅਤੇ ਨਤੀਜਾ
+ ਇਸ ਓਪਰੇਟਰ ਦੀ ਵਰਤੋਂ ਦੋ ਓਪਰੈਂਡ ਦੇ ਮੁੱਲ ਨੂੰ ਜੋੜਣ ਲਈ ਕੀਤੀ ਜਾਂਦੀ ਹੈ। =5+3=8
- ਇਸ ਓਪਰੇਟਰ ਦੀ ਵਰਤੋਂ ਦੋ ਓਪਰੈਂਡ ਦੇ ਮੁੱਲ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ। =5-3=2
* ਇਸ ਓਪਰੇਟਰ ਦੀ ਵਰਤੋਂ ਦੋ ਓਪਰੈਂਡ ਦੇ ਮੁੱਲ ਨੂੰ ਗੁਣਾਂ ਲਈ ਕੀਤੀ ਜਾਂਦੀ ਹੈ। =5*3=15
/ ਇਸ ਓਪਰੇਟਰ ਦੀ ਵਰਤੋਂ ਦੋ ਓਪਰੈਂਡ ਦੇ ਮੁੱਲ ਨੂੰ ਭਾਗ ਲਈ ਕੀਤੀ ਜਾਂਦੀ ਹੈ। =6/3=2
% ਇਸ ਓਪਰੇਟਰ ਦੀ ਵਰਤੋਂ ਦੋ ਓਪਰੈਂਡ ਦੇ ਮੁੱਲ ਨੂੰ ਭਾਗ ਕਰਨ ਤੋਂ ਬਾਅਦ ਬਾਕੀ ਮੁੱਲ ਲਈ ਕੀਤੀ ਜਾਂਦੀ ਹੈ। =5%3=2
ਖ਼ ਇਸ ਓਪਰੇਟਰ ਦੀ ਵਰਤੋਂ ਘਾਟ ਪਤਾ ਕਰਨ ਲਈ ਕੀਤੀ ਜਾਂਦੀ ਹੈ। =3ਖ਼3=27
ਪ੍ਰਸ਼ਨ 17. ਡਾਟਾ ਵੈਲੀਡੇਸ਼ਨ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:- ਐੱਮ.ਐੱਸ.ਐਕਸਲ ਵਿੱਚ ਡਾਟਾ ਵੈਲੀਡੇਸ਼ਨ ਰਾਹੀਂ ਅਸੀਂ ਯੁਜ਼ਰ ਤੋਂ ਵਰਕਸ਼ੀਟ ਦੇ ਵਿੱਚ ਟਾਈਪ ਕੀਤੇ ਗਏ ਡਾਟੇ ਦੀਆਂ ਗਲਤੀਆਂ ਨੂੰ ਰੋਕਣ ਲਈ ਲੋੜੀਂਦਾ ਡਾਟਾ ਜਾਂ ਮੁੱਲ ਦਾਖਲ ਕਰਵਾ ਸਕਦੇ ਹਾਂ। ਡਾਟਾ ਵੈਲੀਡੇਸ਼ਨ ਆਪਸ਼ਨ ਡਾਟਾ ਟੈਬ ਦੇ ਡਾਟਾ ਟੂਲਜ਼ ਗਰੁੱਪ ਦੇ ਅੰਦਰ ਮੋਜੂਦ ਹੁੰਦੀ ਹੈ ਅਤੇ ਇਸ ਆਪਸ਼ਨ ਨੂੰ ਵਰਤਣ ਦੀ ਸ਼ਾਰਟਕੱਟ ਕੀਅ ALT+A+V ਹੁੰਦੀ ਹੈ।
ਪ੍ਰਸ਼ਨ 18. ਕਿਸੇ ਤਿੰਨ ਗਣਿਤ ਫੰਕਸ਼ਨਜ਼ ਦਾ ਨਾਂ ਦੱਸੋ?
ਉੱਤਰ. ਤਿੰਨ ਗਣਿਤ ਫੰਕਸ਼ਨਜ਼ ਦੇ ਨਾਂ ਹੇਠ ਅਨੁਸਾਰ ਹੈ:
1. SUM ਫੰਕਸ਼ਨ
2. COUNT ਫੰਕਸ਼ਨ
3. AVERAGE ਫੰਕਸ਼ਨ
4. MAX ਫੰਕਸ਼ਨ
ਪ੍ਰਸ਼ਨ 19. ਐੱਮ.ਐੱਸ.ਐਕਸਲ ਵਿੱਚ ਸੌਰਟਿੰਗ ਕੀ ਹੁੰਦੀ ਹੈ?
ਉੱਤਰ. ਐੱਮ.ਐੱਸ.ਐਕਸਲ ਵਿੱਚ ਡਾਟਾ ਨੂੰ ਸੋਰਟ ਕਰਨ ਦਾ ਅਰਥ ਹੈ ਕਿ ਅਸੀਂ ਇੱਕ ਖਾਸ ਕਾਲਮ ਵਿਚਲੇ ਡਾਟੇ ਦੇ ਮੁੱਲਾਂ ਦੇ ਆਧਾਰ ਤੇ ਰੋਅਜ਼ ਨੂੰ ਮੁੜ੍ਹ ਲੜੀਬੱਧ ਕਰ ਸਕਦੇ ਹਾਂ। ਸਾਨੂੰ ਕਈ ਵਾਰ ਡਾਟੇ ਦੇ ਸਮੂਹ ਨੂੰ ਲੜੀਵਾਰ ਤਰੀਕੇ ਨਾਲ ਰੱਖਣ ਲਈ ਸੋਰਟ ਕਰਨ ਦੀ ਲੋੜ ਪੈਂਦੀ ਹੈ।
ਪ੍ਰਸ਼ਨ 20. ਫਾਰਮੂਲਾ ਨੂੰ ਪਰਿਭਾਸ਼ਿਤ ਕਰੋ?
ਉੱਤਰ. ਐੱਮ.ਐੱਸ.ਐਕਸਲ ਵਿੱਚ ਫਾਰਮੂਲਾ ਇੱਕ ਐਕਸਪ੍ਰੈਸਨ ਹੁੰਦਾ ਹੈ ਜੋ ਤੁਹਾਡੇ ਵੱਲੋਂ ਵਰਕਸ਼ੀਟ ਵਿੱਚ ਕਿਸੇ ਸੈੱਲ ਜਾਂ ਸੈੱਲਾਂ ਦੀ ਰੇਂਜ਼ ਵਿੱਚ ਦਾਖਲ ਕੀਤੇ ਗਏ ਮੁੱਲ ਦੀ ਗਣਨਾਵਾਂ ਕਰਦਾ ਹੈ। ਐਕਸਲ ਵਿੱਚ ਇਹ ਐਕਸਪ੍ਰੈਸ਼ਨ ਕਿਸੇ ਖਾਸ ਮੁੱਲ, ਸੈੱਲ ਐਡਰੈੱਸ ਅਤੇ ਓਪਰੇਟਰਜ਼ ਦੀ ਵਰਤੋਂ ਕਰਕੇ ਤਿਆਰ ਕੀਤੇ ਜਾ ਸਕਦੇ ਹਨ। ਐਕਸਲ ਵਿੱਚ ਹਰੇਕ ਐਕਸਪੈ੍ਰਸ਼ਨ ਨੂੰ ਦੋ ਭਾਗਾਂ ਵਿੱਚ ਸਮਝਿਆ ਜਾ ਸਕਦਾ ਹੈ:-
1. ਓਪਰੇਟਰ 2. ਓਪਰੈਂਡ
ਪ੍ਰਸ਼ਨ 21. ਐੱਮ.ਐੱਸ.ਐਕਸਲ ਵਿੱਚ ਵਰਤੇ ਗਏ ਕੰਡੀਸ਼ਨਲ ਫੰਕਸ਼ਨਜ਼ ਦੇ ਨਾਂ ਲਿਖੋ?
ਉੱਤਰ. ਐੱਮ.ਐੱਸ.ਐਕਸਲ ਵਿੱਚ ਵਰਤੇ ਗਏ ਕੰਡੀਸ਼ਨਲ ਫੰਕਸ਼ਨਜ਼ ਦੇ ਨਾਂ ਹੇਠ ਅਨੁਸਾਰ ਹਨ:-
1. IF() ਫੰਕਸ਼ਨ
2. SUMIF() ਫੰਕਸ਼ਨ
3. COUNTIF() ਫੰਕਸ਼ਨ
ਪ੍ਰਸ਼ਨ 22. ਮਾਰਜ਼ਨ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ. ਪੇਜ਼ ਦੀ ਮੁੱਖ ਸਮੱਗਰੀ ਅਤੇ ਇਸਦੇ ਕਿਨਾਰਿਆਂ ਵਿੱਚਕਾਰ ਖਾਲੀ ਥਾਂ ਨੂੰ ਮਾਰਜ਼ਨ ਕਹਿੰਦੇ ਹਨ। ਮਾਰਜ਼ਨ ਇਹ ਦਰਸ਼ਾਉਂਦਾ ਹੈ ਕਿ ਟੈਕਸਟ ਲਿਖਦੇ ਸਮੇਂ ਲਾਈਨ ਕਿੱਥੋਂ ਸ਼ੁਰੂ ਹੋ ਰਹੀ ਹੈ ਅਤੇ ਕਿੱਥੇ ਖਤਮ ਹੋ ਰਹੀ ਹੈ। ਅਸੀਂ ਇੱਕ ਪੇਜ਼ ਦੇ ਸੱਜੇ, ਖੱਬੇ, ਉੱਪਰ ਅਤੇ ਹੇਠਲੇ ਪਾਸੇ ਆਪਣੀ ਲੋੜ ਅਨੁਸਾਰ ਮਾਰਜ਼ਨ ਸੈੱਟ ਕਰ ਸਕਦੇ ਹਾਂ। ਟੈਕਸਟ ਲ਼ਿਖਦੇ ਸਮੇਂ ਅਸੀਂ ਲੋੜ ਅਨੁਸਾਰ ਮਾਰਜ਼ਨ ਦਾ ਆਕਾਰ ਘਟਾ-ਵਧਾ ਸਕਦੇ ਹਾਂ।
ਪ੍ਰਸ਼ਨ 23. ਪੇਜ਼ ਓਰੀਐਂਟੇਸ਼ਨ ਉੱਪਰ ਇੱਕ ਨੋਟ ਲਿਖੋ?
ਉੱਤਰ:- ਪੇਜ਼ ਓਰੀਐਂਟੇਸ਼ਨ ਤੋਂ ਭਾਵ ਹੈ ਕਿ ਅਸੀਂ ਦਸਤਾਵੇਜ਼ ਵਿੱਚ ਡਾਟੇ ਨੂੰ ਪੇਜ਼ ਉੱਪਰ ਲੇਟਵੇਂ ਜਾਂ ਖੜਵੇਂ ਰੂਪ ਵਿੱਚੋਂ ਕਿਸ ਦਿਸ਼ਾ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ। ਪੇਜ਼ ਓਰੀਐਂਟੇਸ਼ਨ ਨੂੰ ਸੈੱਟ ਕਰਨ ਲਈ ਅਸੀਂ ਪੇਜ ਲੇਆਊਟ ਟੈਬ ਦੀ ਵਰਤੋਂ ਕਰਦੇ ਹਾਂ। ਪੇਜ਼ ਓਰੀਐਂਟੇਸ਼ਨ ਦੀਆਂ ਦੋ ਕਿਸਮਾਂ ਹੁੰਦੀਆਂ ਹਨ:-
1. ਪੋਰਟਰੇਟ
2. ਲੈਂਡਸਕੇਪ
ਪ੍ਰਸ਼ਨ 24. ਸਕੇਲੰਿਗ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ. ਸਕੇਲੰਿਗ ਰਾਹੀਂ ਅਸੀਂ ਵਰਕਸ਼ੀਟ ਵਿਚਲੇ ਕੰਟੈਂਟ ਨੂੰ ਤੰਗ ਜਾਂ ਉਸਦਾ ਫੈਲਾਓ ਕਰ ਸਕਦੇ ਹਾਂ। ਇਸ ਪ੍ਰਕਿਿਰਆ ਰਾਹੀਂ ਅਸੀਂ ਕਿਸੇ ਕੰਟੈਂਟ ਨੂੰ ਪੰਨੇ ਜਾਂ ਪੰਨਿਆਂ ਤੇ ਆਪਣੀ ਲੋੜ ਅਨੁਸਾਰ ਐਡਜਸਟ ਕਰ ਸਕਦੇ ਹਾਂ। ਐਕਸਲ ਦੇ ਪੇਜ਼ ਲੇਆਊਟ ਟੈਬ ਵਿੱਚ ਸਕੇਲੰਿਗ ਆਪਸ਼ਨ ਰਾਹੀਂ ਕੰਟੈਂਟ ਨੂੰ ਐਡਜਸਟ ਕੀਤਾ ਜਾਂਦਾ ਹੈ।
ਪ੍ਰਸ਼ਨ 25. ਐੱਮ.ਐੱਸ.ਐਕਸਲ ਦੇ ਵਿਊਜ਼ ਦੇ ਨਾਂ ਲਿਖੋ?
ਉੱਤਰ. ਐੱਮ.ਐੱਸ.ਐਕਸਲ ਦੇ ਪੰਜ ਵੱਖ-ਵੱਖ ਵਿਊਜ਼ ਦੇ ਨਾਂ ਹੇਠ ਅਨੁਸਾਰ ਹਨ:-
1. ਨਾਰਮਲ ਵਿਊ
2. ਪੇਜ਼-ਲੇਆਊਟ ਵਿਊ
3. ਪੇਜ਼ ਬ੍ਰੇਕ ਵਿਊ
4. ਕਸਟਮ ਵਿਊ
5. ਫੁੱਲ ਸਕਰੀਨ ਵਿਊ
ਪ੍ਰਸ਼ਨ 26. ਪੇਜ਼ ਬ੍ਰੇਕ ਦੀ ਕੀ ਵਰਤੋਂ ਹੁੰਦੀ ਹੈ?
ਉੱਤਰ. ਐੱਮ.ਐੱਸ.ਐਕਸਲ ਵਿੱਚ ਪੇਜ਼ ਬ੍ਰੇਕ ਆਪਸ਼ਨ ਇੱਕ ਵਿਸ਼ੇਸ਼ ਮਾਰਕਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਪੇਜ਼ ਬ੍ਰੇਕ ਦੀ ਵਰਤੋਂ ਕਰਕੇ ਅਸੀਂ ਮੌਜੂਦਾ ਵਰਕਸ਼ੀਟ ਤੋਂ ਕੰਟਰੋਲ ਨੂੰ ਨਵੀਂ ਸ਼ੀਟ ਤੇ ਭੇਜਣ ਲਈ ਕਰਦੇ ਹਾਂ। ਪੇਜ਼ ਬ੍ਰੇਕ ਆਪਸ਼ਨ ਪੇਜ਼ ਲੇਆਊਟ ਟੈਬ ਵਿੱਚ ਉਪਲਬਧ ਹੁੰਦੀ ਹੈ। ਪੇਜ਼ ਬ੍ਰੇਕ ਹਮੇਸ਼ਾ ਐਕਟਿਵ ਸੈੱਲ ਦੇ ਉਪਰਲੇ ਖੱਬੇ ਕੋਨੇ ਤੋਂ ਸ਼ੁਰੂ ਹੂੰਦੀ ਹੈ।
ਪ੍ਰਸ਼ਨ 27. ਰਿਕਾਰਡ ਕੀ ਹੁੰਦਾ ਹੈ?
ਉੱਤਰ: ਕਿਸੇ ਟੇਬਲ ਵਿੱਚ ਰੋਅਜ਼ ਨੂੰ ਰਿਕਾਰਡ ਕਿਹਾ ਜਾਂਦਾ ਹੈ। ਰਿਕਾਰਡ ਨੂੰ ਟਪਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪ੍ਰਸ਼ਨ 28. ਡਾਟਾਬੇਸ ਨੂੰ ਪਰਿਭਾਸ਼ਿਤ ਕਰੋ?
ਉੱਤਰ: ਇੱਕ ਦੂਜੇ ਨਾਲ ਸੰਬੰਧਤ ਸੂਚਨਾਵਾਂ ਦੇ ਸਮੂਹ ਨੂੰ ਡਾਟਾਬੇਸ ਕਿਹਾ ਜਾਂਦਾ ਹੈ। ਡਾਟਾਬੇਸ ਵਿੱਚ ਡਾਟਾ ਤਰਤੀਬਵਾਰ ਸਟੋਰ ਕੀਤਾ ਜਾਂਦਾ ਹੈ। ਡਾਟਾਬੇਸ ਵਿੱਚ ਸੂਚਨਾਵਾਂ ਦੀ ਉਚਿੱਤ ਵਿਵਸਥਾ ਹੁੰਦੀ ਹੈ। ਡਾਟਾਬੇਸ ਤੋਂ ਕਿਸੇ ਵੀ ਸਮੇਂ ਲੌੜੀਂਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾਟਾਬੇਸ ਤਿਆਰ ਕਰਨ ਲਈ ਇੱਕ ਸਾਫਟਵੇਅਰ ਵਰਤਿਆ ਜਾਂਦਾ ਹੈ, ਜਿਸਨੂੰ ਡਾਟਾਬੇਸ ਮੈਨੇਜਮੈਂਟ ਸਿਸਟਮ ਕਿਹਾ ਜਾਂਦਾ ਹੈ।
ਪ੍ਰਸ਼ਨ 29. ਡਾਟਾਬੇਸ ਦੇ ਵੱਖ-ਵੱਖ ਯੂਜ਼ਰਜ਼ ਦੇ ਨਾਂ ਲਿਖੋ?
ਉੱਤਰ: ਡਾਟਾਬੇਸ ਦੇ ਵੱਖ-ਵੱਖ ਯੂਜ਼ਰਜ਼ ਦੇ ਨਾਂ ਹੇਠ ਲਿਖੇ ਹਨ:
1. ਐਪਲੀਕੇਸ਼ਨ ਪ੍ਰੋਗਰਾਮਰ
2. ਡਾਟਾਬੇਸ ਐਡਮੀਨੀਸ਼ਟ੍ਰੇਟਰ
3. ਐਂਡ-ਯੁਜ਼ਰ
ਪ੍ਰਸ਼ਨ 30. ਧਭੰਸ਼ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਡੀ.ਬੀ.ਐੱਮ.ਐੱਸ ਦਾ ਪੂਰਾ ਨਾਂ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਇਸਨੂੰ ਫਾਈਲ ਪ੍ਰੋਸੈਸਿੰਗ ਸਿਸਟਮ ਦੀ ਖਾਮੀਆਂ ਨੂੰ ਦੂਰ ਕਰਨ ਲਈ ਡਿਜਾਈਨ ਕੀਤਾ ਗਿਆ ਹੈ। ਡੀ.ਬੀ.ਐੱਮ.ਐੱਸ ਇੱਕ ਸਿਸਟਮ ਸਾਫਟਵੇਅਰ ਹੈ, ਜਿਸ ਨਾਲ ਡਾਟਾਬੇਸ ਸਾਫਟਵੇਅਰ ਤਿਆਰ ਕੀਤੇ ਜਾਂਦੇ ਹਨ। ਡੀ.ਬੀ.ਐੱਮ.ਐੱਸ ਯੁਜ਼ਰ ਅਤੇ ਪ੍ਰੋਗਰਾਮਰ ਨੂੰ ਡਾਟਾ ਬਣਾਉਣ, ਪ੍ਰਬੰਧ ਕਰਨ ਅਤੇ ਰਿਕਵਰੀ ਮੁਹੱਈਆ ਕਰਵਾਉਣ ਲਈ ਇੱਕ ਵਿਧੀ ਪੂਰਵਕ ਤਰੀਕਾ ਮੁਹਈਆ ਕਰਵਾਉਂਦਾ ਹੈ। ਡੀ.ਬੀ.ਐੱਮ.ਐੱਸ ਰਾਹੀਂ ਯੁਜ਼ਰ ਡਾਟਾਬੇਸ ਵਿੱਚ ਡਾਟਾ ਪੜ੍ਹ, ਨਵਾਂ ਡਾਟਾ ਦਾਖਲ, ਅਪਡੇਟ ਅਤੇ ਡਿਲੀਟ ਕਰ ਸਕਦਾ ਹੈ। ਡੀ.ਬੀ.ਐੱਮ.ਐੱਸ ਡਾਟਾਬੇਸ ਅਤੇ ਯੁਜ਼ਰ ਵਿੱਚਕਾਰ ਇੰਟਰਫੇਸ ਮੁਹਈਆ ਕਰਵਾਉਂਦਾ ਹੈ।
ਪ੍ਰਸ਼ਨ 31. ਡਾਟਾਬੇਸ ਵਾਤਾਵਰਣ ਦੇ ਵੱਖ-ਵੱਖ ਕੰਪੋਨੈਂਟਸ ਦੇ ਨਾਂ ਲਿਖੋ?
ਉੱਤਰ: ਡਾਟਾਬੇਸ ਵਾਤਾਵਰਣ ਦੇ ਵੱਖ-ਵੱਖ ਕੰਪੋਨੈਂਟਸ ਦੇ ਨਾਂ ਇਸ ਤਰਾਂ ਹਨ:
1. ਸਾਫਟਵੇਅਰ
2. ਹਾਰਡਵੇਅਰ
3. ਪ੍ਰੋਸੀਜ਼ਰਸ
4. ਡਾਟਾ
5. ਯੂਜ਼ਰਸ
ਵੱਡੇ ਉੱਤਰਾਂ ਵਾਲੇ ਪ੍ਰਸ਼ਨ।(6-6 ਅੰਕ)
ਪ੍ਰਸ਼ਨ: 1. Google Apps ਕੀ ਹਨ? ਕਿਸੇ ਵੀ ਦੋ ਗੂਗਲ ਐਪਸ ਦਾ ਵਰਨਣ ਕਰੋ?
ਉੱਤਰ: ਗੂਗਲ ਦੀਆਂ ਵੈਬ ਆਧਾਰਿਤ ਕੁੱਝ ਐਪਲੀਕੇਸ਼ਨ ਦੇ ਸਮੂਹ ਨੂੰ ਗੂਗਲ ਐਪਸ ਕਹਿੰਦੇ ਹਨ। ਇਹਨਾਂ ਐਪਸ ਵਿਚ ਈ-ਮੇਲ, ਕਲੈਂਡਰ, ਮੈਪ, ਵਰਡ-ਪ੍ਰੋਸੈਸਿੰਗ ਆਦਿ ਸ਼ਾਮਿਲ ਹਨ। ਇਹਨਾਂ ਦਾ ਵਰਨਣ ਇਸ ਪ੍ਰਕਾਰ ਹੈ:
ਜੀ-ਮੇਲ (GMAIL): ਇਸ ਗੂਗਲ ਐਪ ਦੀ ਵਰਤੋਂ ਈ ਮੇਲ ਭੇਜਣ ਜਾਂ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਅਸੀਂ ਕੰਪਿਊਟਰ ਜਾਂ ਮੋਬਾਈਲ ਤੋਂ ਇੰਟਰਨੈਟ ਰਾਹੀਂ ਕਿਸੇ ਵੀ ਵਿਅਕਤੀ ਨੂੰ ਸੰਦੇਸ਼ ਭੇਜ ਸਕਦੇ ਹੈ। ਇਸ ਐਪ ਦੀ ਵਰਤੋਂ ਲਈ ਗੂਗਲ ਅਕਾਊਂਟ ਦਾ ਬਣਿਆ ਹੋਣਾ ਜਰੂਰੀ ਹੈ।
ਗੂਗਲ ਡਰਾਈਵ (GOOGLE DRIVE): ਇਸ ਗੂਗਲ ਐਪ ਦੀ ਵਰਤੋਂ ਡਾਟਾ ਨੂੰ ਆਨ ਲਾਈਨ ਡਰਾਇਵ ਉਪਰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਗੂਗਲ ਆਨ ਲਾਈਨ ਡਾਟਾ ਸਟੋਰ ਕਰਨ ਲਈ ਹਰੇਕ ਅਕਾਊਂਟ ਨੂੰ 15 GB ਮੈਮਰੀ ਪ੍ਰਦਾਨ ਕਰਦਾ ਹੈ। ਇਸ ਐਪ ਦੀ ਵਰਤੋਂ ਲਈ ਗੂਗਲ ਅਕਾਊਂਟ ਦਾ ਬਣਿਆ ਹੋਣਾ ਜਰੂਰੀ ਹੈ।
ਗੂਗਲ ਮੈਪ (GOOGLE MAP): ਇਸ ਗੂਗਲ ਐਪ ਦੀ ਵਰਤੋਂ ਸੰਸਾਰ ਦੇ ਕਿਸੇ ਵੀ ਸਥਾਨ ਦੇ ਮੈਪ (ੰਅਫ) ਦੇਖਣ ਲਈ ਕੀਤੀ ਜਾਂਦੀ ਹੈ। ਅਸੀਂ GPS ਤਕਨੀਕ ਰਾਹੀਂ ਆਪਣੀ ਮੌਜੂਦਾ ਸਥਿਤੀ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ। ਇਹ ਨੈਵੀਗੇਸ਼ਨ ਦੀ ਸਹੁਲਤ ਵੀ ਪ੍ਰਦਾਨ ਕਰਦਾ ਹੈ ਜਿਸ ਨਾਲ ਅਸੀਂ ਇਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਪਹੁੰਚ ਸਕਦੇ ਹਾਂ।
ਪ੍ਰਸ਼ਨ: 2. ਗੂਗਲ ਡਰਾਈਵ ਕੀ ਹੈ? ਗੂਗਲ ਡਰਾਈਵ ਦੇ ਕੀ ਲਾਭ ਹੁੰਦੇ ਹਨ?
ਉੱਤਰ: ਗੂਗਲ ਡ੍ਰਾਈਵ ਗੂਗਲ ਦੁਆਰਾ ਪੇਸ਼ ਕੀਤੀ ਗਈ ਇੱਕ ਸੇਵਾ ਹੈ, ਜਿਸ ਦੁਆਰਾ ਅਸੀਂ ਫਾਈਲਾਂ ਨੂੰ ਆਨਲਾਈਨ ਸਟੋਰ ਅਤੇ ਸ਼ੇਅਰ ਕਰ ਸਕਦੇ ਹਾਂ, ਅਤੇ ਇਹ ਸੇਵਾ 24 ਅਪ੍ਰੈਲ 2012 ਨੂੰ ਸ਼ੁਰੂ ਕੀਤੀ ਗਈ ਸੀ।ਗੂਗਲ ਡ੍ਰਾਈਵ ਸਾਨੂੰ 15GB ਦੀ ਮੁਫਤ ਸਟੋਰੇਜ਼ ਸਪੇਸ ਦਿੰਦਾ ਹੈ, ਅਤੇ ਹੋਰ ਵਾਧੂ ਸਟੋਰੇਜ਼ ਨੂੰ ਮਹੀਨਾਵਾਰ ਫੀਸ ਉੱਪਰ ਖਰੀਦਿਆ ਜਾ ਸਕਦਾ ਹੈ। ਇਸ ਦੇ ਮੁੱਖ ਲਾਭ ਇਸ ਪ੍ਰਕਾਰ ਹਨ:
1. ਗੂਗਲ ਡਰਾਇਵ ਵਿਚ ਅਸੀਂ ਆਪਣਾ ਡਾਟਾ ਆਨਲਾਈਨ ਡਰਾਇਵ ਉਪਰ ਸਟੋਰ ਕਰਕੇ ਰੱਖ ਸਕਦੇ ਹਾਂ।
2. ਗੂਗਲ ਡਰਾਇਵ ਉਪੱਰ ਪਈਆਂ ਫਾਈਲਾਂ ਨੂੰ ਅਸੀਂ ਦੂਜੇ ਵਿਅਕਤੀਆਂ ਨਾਲ ਸ਼ੇਅਰ ਕਰ ਸਕਦੇ ਹਾਂ।
3. ਗੂਗਲ ਡਰਾਇਵ ਉਪਰ ਪਈਆਂ ਫਾਈਲਾਂ ਨੂੰ ਅਸੀਂ ਕਿਧਰੇ ਵੀ ਬੈਠ ਕੇ ਦੇਖ ਸਕਦੇ ਹਾਂ।
4. ਗੂਗਲ ਡਰਾਇਵ ਉਪੱਰ ਸਟੋਰ ਫਾਈਲਾਂ ਨੂੰ ਆਸਾਨੀ ਨਾਲ ਲੱਭ ਸਕਦੇ ਹਾਂ ਕਿਉਂਕਿ ਇਹ ਸਾਨੂੰ ਇਕ ਬਿਲਟ-ਇਨ ਸਰਚ ਇੰਜਨ ਵੀ ਪ੍ਰਦਾਨ ਕਰਦਾ ਹੈ।
5. ਗੂਗਲ ਡਰਾਇਵ ਆਪਟੀਕਲ ਕਰੈਕਟਰ ਰਿਕੋਗਨੀਗ਼ਨ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।
6. ਗੂਗਲ ਡਰਾਇਵ ਵਿਚ ਅਸੀਂ ਕਈ ਕਿਸਮਾਂ ਦੀਆਂ ਫਾਈਲਾਂ (DOCX, XLSX, PSD, JPG ਆਦਿ) ਖੋਲ ਕੇ ਦੇਖ ਸਕਦੇ ਹਾਂ।
7. ਇਹ ਸਾਰੀਆਂ ਸੁਵਿਧਾਵਾਂ ਗੂਗਲ ਵਲੋਂ ਮੂਫਤ ਪ੍ਰਦਾਨ ਕੀਤੀਆਂ ਗਈਆਂ ਹਨ।
ਪ੍ਰਸ਼ਨ: 3. ਇੰਟਰਨੈੱਟ ਸੁਰੱਖਿਆ ਦੇ ਵੱਖ-ਵੱਖ ਤਰੀਕਿਆਂ ਬਾਰੇ ਲਿਖੋ?
ਉੱਤਰ: ਇੰਟਰਨੈੱਟ ਸੁਰੱਖਿਆ ਦੇ ਵੱਖ-ਵੱਖ ਤਰੀਕੇ ਹੇਠ ਲਿਖੇ ਅਨੁਸਾਰ ਹਨ:-
1. ਐਂਟੀਵਾਇਰਸ:- ਇਹ ਇੱਕ ਸਾਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਹੈ, ਜਿਸਦੀ ਵਰਤੋਂ ਕੰਪਿਊਟਰ ਵਿੱਚ ਵਾਇਰਸ ਦਾ ਪਤਾ ਲਗਾਉਣ ਅਤੇ ਉਸਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਐਂਟੀਵਾਇਰਸ ਵਾਇਰਸ ਨੂੰ ਮਿਟਾਉਣ ਤੋਂ ਇਲਾਵਾ ਵੋਰਮਸ, ਟਰੋਜਨ, ਅਤੇ ਐਡਵੇਅਰ ਨੂੰ ਵੀ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਐਂਟੀਵਾਇਰਸ ਸਾਫਟਵੇਅਰ ਸਾਡੀਆਂ ਆਨ-ਲਾਈਨ ਕਿਿਰਆਵਾਂ ਨੂੰ ਸਕੈਨ ਕਰਦਾ ਹੈ ਅਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ ਫਾਈਲ ਡਾਊਨਲੋਡ ਨਹੀਂ ਕਰ ਰਹੇ। ਕੰਪਿਊਟਰ ਵਿੱਚ ਵਾਇਰਸ ਆ ਜਾਣ ਦੀ ਸੂਰਤ ਵਿੱਚ ਅਸੀਂ ਐਂਟੀਵਾਇਰਸ ਦੀ ਮਦਦ ਨਾਲ ਉਸਦੀ ਪਹਿਚਾਣ ਕਰ ਸਕਦੇ ਹਾਂ ਤੇ ਉਸਨੂੰ ਨਸ਼ਟ ਵੀ ਕਰ ਸਕਦੇ ਹਾਂ।
2. ਐਂਟੀਸਪਾਈਵੇਅਰ:- ਇਹ ਇੱਕ ਅਜਿਹਾ ਸਾਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਹੈ, ਜੋ ਅਣਚਾਹੇ ਸਪਾਈਵੇਅਰ ਪ੍ਰੋਗਰਾਮਾਂ ਨੂੰ ਲੱਭਣ ਅਤੇ ਉਹਨਾਂ ਨੂੰ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ। ਸਪਾਈਵੇਅਰ ਪ੍ਰੋਗਰਾਮਾਂ ਨੂੰ ਖਤਮ ਕਰਨਾ ਮੁਸ਼ਕਲ ਹੁੰਦਾ ਹੈ, ਕਿਉਂਕਿ ਜਦੋਂ ਵੀ ਅਸੀਂ ਇਹਨਾਂ ਨੂੰ ਪ੍ਰੋਗਰਾਮਾਂ ਵਿੱਚੋਂ ਖਤਮ ਕਰਦੇ ਹਾਂ ਤਾਂ ਇਹ ਪ੍ਰੋਗਰਾਮ ਆਪਣੇ-ਆਪ ਨੂੰ ਦੁਬਾਰਾ ਇੰਸਟਾਲ ਕਰ ਲੈਂਦੇ ਹਨ। ਸਪਾਈਵੇਅਰ ਦਾ ਮੁਕਾਬਲਾ ਕਰਨ ਲਈ ਸਾਨੂੰ ਇੱਕ ਸਮਰਪਿਤ ਸਪਾਈਵੇਅਰ ਮੈਨੇਜ਼ਮੈਂਟ ਟੂਲ ਦੀ ਵਰਤੋਂ ਕਰਨ ਦੀ ਜਰੂਰਤ ਪੈਂਦੀ ਹੈ। ਕੁੱਝ ਐਂਟੀਵਾਇਰਸ ਸਾਫਟਵੇਅਰ ਵਿੱਚ ਸਪਾਈਵੇਅਰ ਮੈਨੇਜ਼ਮੈਂਟ ਟੂਲਜ਼ ਪਹਿਲਾਂ ਤੋਂ ਹੀ ਸ਼ਾਮਲ ਹੁੰਦੇ ਹਨ।
3. ਟਰੋਜ਼ਨ ਹਾਰਸ ਤੋਂ ਰੋਕਥਾਮ:- ਟਰੋਜ਼ਨ ਹਾਰਸ ਤੋਂ ਆਪਣੇ ਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਕਦੇ ਵੀ ਉਸ ਸਰੋਤ ਤੋਂ ਸਾਫਟਵੇਅਰ ਡਾਊਨਲੋਡ ਜਾਂ ਇੰਸਟਾਲ ਨਹੀਂ ਕਰਨਾ ਚਾਹੀਦਾ ਜਿਸ ਤੇ ਅਸੀਂ ਭਰੋਸਾ ਨਹੀਂ ਕਰਦੇ। ਸਾਨੂੰ ਕਦੇ ਵੀ ਅਣਜਾਣ ਜਾਂ ਅਵਿਸ਼ਵਾਸੀ ਸਰੋਤਾਂ ਤੋਂ ਪ੍ਰਾਪਤ ਈਮੇਲ ਅਟੈਚਮੈਂਟ ਜਾਂ ਪ੍ਰੋਗਰਾਮਾਂ ਨੂੰ ਓਪਨ ਨਹੀਂ ਕਰਨਾ ਚਾਹੀਦਾ। ਟਰੋਜ਼ਨ ਤੋਂ ਆਪਣੇ ਸਿਸਟਮ ਰੱਖਣ ਲਈ ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡੇ ਕੰਪਿਊਟਰ ਵਿੱਚ ਟਰੋਜ਼ਨ ਐਂਟੀਵਾਇਰਸ ਵੈਦ ਲਾਈਸੈਂਸ ਨਾਲ ਇੰਸਟਾਲ ਹੋਣਾ ਚਾਹੀਦਾ ਹੈ, ਤਾਂ ਜੋ ਟਰੋਜ਼ਨ ਹਾਰਸਾਂ ਦੀ ਰੋਕਥਾਮ ਕੀਤੀ ਜਾ ਸਕੇ।
4. ਫਿਿਸ਼ੰਗ ਘੁਟਾਲੇ ਤੋਂ ਰੋਕਥਾਮ:- ਸਾਨੂੰ ਆਪਣੇ ਆਪ ਨੂੰ ਫ਼ਿਿਸ਼ੰਗ ਘੁਟਾਲਿਆ ਤੋਂ ਬਚਾਉਣ ਲਈ ਈ-ਮੇਲਜ਼ ਰਾਹੀਂ ਪ੍ਰਾਪਤ ਲੰਿਕਸ ਜਾਂ ਫਾਈਲ ਅਟੈਚਮੈਂਟ ਨੂੰ ਕਲਿੱਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਡਾਟਾ ਜਾਂ ਫਾਈਲ ਨੂੰ ਕਿਸੇ ਅਧਿਕਾਰਤ ਵੈੱਬਸਾਈਟ ਵਿੱਚ ਹੀ ਲੋਗ-ਇਨ ਕਰਕੇ ਡਾਊਨਲੋਡ ਕਰਨਾ ਚਾਹੀਦਾ ਹੈ। ਆਪਣੇ ਕੰਪਿਊਟਰ ਵਿੱਚ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਜਰੂਰ ਕਰੋ, ਐਂਟੀਵਾਇਰਸ ਸਾਫਟਵੇਅਰ ਜਾਅਲੀ ਈਮੇਲ, ਸੰਦੇਸ਼ ਨੂੰ ਬਲਾਕ ਕਰ ਦਿੰਦਾ ਹੈ। ਆਪਣੇ ਕੰਪਿਊਟਰ ਵਿੱਚ ਤੁਸੀਂ ਜਿੰਨੇ ਵੀ ਸਾਫਟਵੇਅਰ ਵਰਤ ਰਹੇ ਹੋ ਉਨ੍ਹਾਂ ਨੂੰ ਅਪਡੇਟ ਕਰਦੇ ਰਹੋ ਅਤੇ ਹਮੇਸ਼ਾ ਲਾਇਸੈਂਸ ਵਾਲੇ ਸਾਫਟਵੇਅਰ ਦੀ ਵਰਤੋਂ ਕਰੋ।
ਪ੍ਰਸ਼ਨ: 4. ਸਾਈਬਰ ਕ੍ਰਾਈਮ ਕੀ ਹਨ? ਸਾਈਬਰ ਕ੍ਰਾਈਮ ਦੀ ਰੋਕਥਾਮ ਦੇ ਉਪਾਅ ਲਿਖੋ?
ਉੱਤਰ: ਸਾਈਬਰ ਕ੍ਰਾਈਮ ਇੱਕ ਅਪਰਾਧ ਹੈ, ਜਿਸ ਵਿੱਚ ਇੱਕ ਕੰਪਿਊਟਰ, ਨੈੱਟਵਰਕ ਡਿਵਾਇਸ ਜਾਂ ਨੈੱਟਵਰਕ ਦੀ ਵਰਤੋਂ ਅਪਰਾਧ ਕਰਨ ਲਈ ਕੀਤੀ ਜਾਂਦੀ ਹੈ। ਸਾਈਬਰ ਕ੍ਰਾਈਮ ਹਮੇਸ਼ਾ ਵਿਅਕਤੀਆਂ ਜਾਂ ਹੈਕਰਸ ਦੁਆਰਾ ਨਹੀਂ ਕੀਤਾ ਜਾਂਦਾ, ਬਲਕਿ ਸੰਗਠਨਾਂ ਵਲੋਂ ਵੀ ਕੀਤਾ ਜਾਂਦਾ ਹੈ, ਸਾਈਬਰ ਕ੍ਰਾਈਮ ਕਿਸੇ ਵਿਅਕਤੀ ਜਾਂ ਦੇਸ਼ ਦੀ ਸੁਰੱਖਿਆ ਅਤੇ ਵਿਤੀ ਸਿਹਤ ਨੂੰ ਖਤਰੇ ਵਿੱਚ ਪਾ ਸਕਦਾ ਹੈ। ਸਾਈਬਰ ਕ੍ਰਾਈਮ ਇੱਕ ਗੈਰ-ਕਾਨੂੰਨੀ ਕਾਰਵਾਈ ਹੁੰਦੀ ਹੈ, ਜਿਸ ਵਿੱਚ ਅਪਰਾਧ ਕਰਨ ਲਈ ਕੰਪਿਊਟਰ ਨੂੰ ਜਾਂ ਤਾਂ ਇੱਕ ਟੂਲ ਵੱਜੋਂ ਜਾਂ ਇੱਕ ਨਿਸ਼ਾਨੇ ਵੱਜੋਂ ਜਾਂ ਦੋਵੇਂ ਮੰਤਵਾਂ ਲਈ ਵਰਤਿਆ ਜਾ ਸਕਦਾ ਹੈ। ਕੋਈ ਵੀ ਅਪਰਾਧ ਜੋ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੁਹਾਂ ਦੇ ਮਾਨ-ਸਨਮਾਨ ਜਾਂ ਸਰੀਰਕ ਤੌਰ ਤੇ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਨੁਕਸਾਨ ਪਹੁੰਚਾਉਂਦਾ ਹੋਵੇ, ਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ।
ਸਾਈਬਰ ਕ੍ਰਾਈਮ ਦੀ ਰੋਕਥਾਮ ਦੇ ਉਪਾਅ:-
ਆਪਣੇ ਇੰਟਰਨੈੱਟ ਬੈਂਕਿੰਗ ਅਤੇ ਬੈਂਕਿੰਗ ਦੇ ਲੇਣ-ਦੇਣ ਦੀ ਵਰਤੋਂ ਕਦੇ ਵੀ ਕਿਸੇ ਪਬਲਿਕ ਸਾਇਬਰ ਕੈਫੇ ਅਤੇ ਨਾ ਹੀ ਕਿਸੇ ਭੀੜ ਵਾਲੇ ਇਲਾਕੇ ਵਿੱਚ ਨਾ ਕਰੋ, ਜਿਥੇ ਤੁਹਾਡੀ ਨਿਜੀ ਜਾਣਕਾਰੀ ਅਸਾਨੀ ਨਾਲ ਚੋਰੀ ਹੋ ਸਕਦੀ ਹੈ।
ਇੰਟਰਨੈੱਟ ਬੈਂਕਿੰਗ ਦੇ ਅਧੀਨ ਕਿਸੀ ਵੀ ਤਰ੍ਹਾਂ ਦੀ ਟ੍ਰਾਂਜੈਕਸ਼ਨ ਕਿਸੇ ਦੂਜੇ ਵਿਅਕਤੀ ਦੇ ਕੰਪਿਊਟਰ ਤੇ ਕਦੇ ਵੀ ਨਹੀਂ ਕਰਨੀ ਚਾਹੀਦੀ ਅਤੇ ਟ੍ਰਾਂਜੈਕਸ਼ਨ ਕਰਨ ਤੋਂ ਬਾਅਦ ਆਪਣੇ ਈਮੇਲ ਅਕਾਊਂਟ ਨੂੰ ਲਾਗ-ਆਊਟ ਕਰਨਾ ਨਹੀਂ ਭੁਲਨਾ ਚਾਹੀਦਾ, ਅਤੇ ਇਸ ਪ੍ਰਕਾਰ ਦੇ ਡਾਟਾ ਨੂੰ ਬ੍ਰਾਊਜ਼ਰ ਦੀ ਹਿਸਟਰੀ ਵਿੱਚੋਂ ਵੀ ਮਿਟਾ ਦੇਣਾ ਚਾਹੀਦਾ ਹੈ।
ਕਿਸੇ ਵੀ ਅਕਾਉਂਟ ਵਿੱਚ ਲਾਗਇਨ ਕਰਨ ਤੋਂ ਬਾਅਦ ਕੰਪਿਊਟਰ ਵੱਲੋਂ ਪੁਛੇ ਗਏ ਆਪਸ਼ਨ ਜਿਵੇਂ ਕਿ ਕੀਪ ਓਨ ਲਾਗਿੰਗ ਜਾਂ ਪਾਸਵਰਡ ਯਾਦ ਰੱਖਣ ਵਾਲੇ ਲੰਿਕ ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਸਾਨੂੰ ਸਾਡੀ ਈਮੇਲ ਅਕਾਉਂਟ ਦੇ ਇਨ-ਬਾਕਸ ਵਿੱਚ ਪ੍ਰਾਪਤ ਹੋਏ ਕਿਸੇ ਵੀ ਸਪੈਮ ਸੰਦੇਸ਼ ਨੂੰ ਖੋਲ੍ਹਣਾ ਨਹੀਂ ਚਾਹੀਦਾ ਅਤੇ ਨਾ ਹੀ ਉਸ ਨਾਲ ਅਟੈਚ ਫਾਈਲ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ।
ਸਾਨੂੰ ਆਪਣੇ ਕੰਪਿਊਟਰ ਨੂੰ ਕੰਪਿਊਟਰ ਵਾਇਰਸ ਦੇ ਅਟੈਕ ਤੋਂ ਬਚਾਉਣ ਲਈ ਐਂਟੀਵਾਇਰਸ ਅਤੇ ਐਂਟੀਮਾਲਵੇਅਰ ਵਰਗੇ ਸਾਫਟਵੇਅਰ ਨਾਲ ਅਪਡੇਟ ਰੱਖਣਾ ਚਾਹੀਦਾ ਹੈ।
ਪ੍ਰਸ਼ਨ 5. ਚੰਗੀ ਗਵਰਨੈਂਸ ਦੀਆਂ ਮੱੁਖ ਵਿਸ਼ੇਸ਼ਤਾਵਾਂ ਲਿਖੋ?
ਉੱਤਰ: ਇੱਕ ਚੰਗੀ ਈ-ਗਵਰਨੈਂਸ ਦੀਆਂ ਮੱੁਖ ਵਿਸ਼ੇਸ਼ਤਾਵਾਂ:-
1. ਚੰਗਾ ਗਵਰਨੈਂਸ ਲਏ ਗਏ ਫੈਸਲੇ ਦੇ ਨਤੀਜੇ ਲਈ ਜਨਤਾ ਨੂੰ ਜਵਾਬਦੇਹ ਹੁੰਦਾ ਹੈ।
2. ਚੰਗਾ ਗਵਰਨੈਂਸ ਪਾਰਦਰਸ਼ੀ ਹੁੰਦਾ ਹੈ, ਜਿਸ ਵਿੱਚ ਜਨਤਾ ਸਾਫ਼-ਸਾਫ਼ ਵੇਖ ਸਕਦੀ ਹੈ ਕਿ ਕੋਈ ਫੈਸਲਾ ਕਿਵੇਂ ਅਤੇ ਕਿਉਂ ਲਿਆ ਗਿਆ ਹੈ।
3. ਚੰਗਾ ਗਵਰਨੈਂਸ ਜਨਤਾ ਦੀਆਂ ਜ਼ਰੂਰਤਾਂ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਪੂਰਾ ਕਰਨ ਲਈ ਜਵਾਬਦੇਹ ਹੁੰਦਾ ਹੈ।
4. ਚੰਗਾ ਗਵਰਨੈਂਸ ਕਾਨੂੰਨ ਦੀ ਪਾਲਣਾ ਕਰਦਾ ਹੈ।
5. ਚੰਗਾ ਗਵਰਨੈਂਸ ਫੈਸਲੇ ਕਰਨ ਅਤੇ ਫੈਸਲੇ ਲਾਗੂ ਕਰਨ ਵਿੱਚ ਪ੍ਰਭਾਵਸ਼ਾਲੀ ਅਤੇ ਕੁਸ਼ਲ ਹੁੰਦਾ ਹੈ ਅਤੇ ਕਈ ਪ੍ਰਕਿਿਰਆਵਾਂ ਦੁਆਰਾ ਉਪਲਬਧ ਲੋਕਾਂ, ਸਰੋਤਾਂ ਦੀ ਵਧੀਆ ਵਰਤੋਂ ਕਰਕੇ ਸਮਾਜ ਦੀ ਜਰੂਰਤ ਅਨੁਸਾਰ ਨਤੀਜੇ ਪੈਦਾ ਕਰ ਸਕਦਾ ਹੈ।
6. ਚੰਗੇ ਗਵਰਨੈਂਸ ਵਿੱਚ ਸੱਭ ਦੀ ਸ਼ਮੂਲੀਅਤ ਹੁੰਦੀ ਹੈ।
ਪ੍ਰਸ਼ਨ 6. ਈ-ਗਵਰਨੈਂਸ ਕੀ ਹੈ? ਈ-ਗਵਰਨੈਂਸ ਦੇ ਚਾਰ ਮਾਡਲ ਦੀ ਵਿਆਖਿਆ ਕਰੋ?
ਉੱਤਰ: ਈ-ਗਵਰਨੈਂਸ ਦਾ ਪੂਰਾ ਨਾਂ ਇਲੈਕਟ੍ਰੋਨਿਕ ਗਵਰਨੈਂਸ ਹੈ। ਈ-ਗਵਰਨੈਂਸ ਸਰਕਾਰ ਦੀਆਂ ਨੀਤੀਆਂ, ਹੁਕਮਾਂ ਅਤੇ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਅਤੇ ਸੰਗਠਿਤ ਕਰਨ ਨਾਲ ਸੰਬੰਧਤ ਹੈ। ਸਰਕਾਰ ਦੇ ਕੰਮ ਕਾਜ ਆਨਲਾਈਨ ਹੋਣੇ ਈ-ਗਵਰਨੈਂਸ ਕਹਾਉਂਦਾ ਹੈ।ਇਸ ਰਾਹੀਂ ਨਾਗਰੀਕਾਂ ਨੂੰ ਆਨ ਲਾਈਨ ਸੇਵਾਵਾਂ ਉਹਨਾਂ ਦੇ ਨੇੜੇ ਤੋਂ ਨੇੜੇ ਮੁਹਈਆ ਕਰਵਾਈਆਂ ਜਾਂਦੀਆਂ ਹਨ। ਦੂਜੇ ਸ਼ਬਦਾਂ ਵਿਚ ਈ-ਗਵਰਨੈਂਸ ਤੋਂ ਭਾਵ ਹੈ ਸਰਕਾਰੀ ਸੇਵਾਵਾਂ ਦਾ ਆਨਲਾਈਨ ਉਪਲਬਧ ਹੋਣਾ ਹੈ। ਈ-ਗਵਰਨੈਂਸ ਦੇ ਚਾਰ ਮਾਡਲ ਇਸ ਪ੍ਰਕਾਰ ਹਨ:-
1. ਸਰਕਾਰ ਤੋਂ ਨਾਗਰਿਕ:- ਈ-ਗਵਰਨੈਂਸ ਦੀ ਇਸ ਕਿਸਮ ਵਿੱਚ ਸਰਕਾਰ ਆਪਣੇ ਨਾਗਰਿਕਾਂ ਨੂੰ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ, ਅਤੇ ਇੱਕ ਦੂਜੇ ਨਾਲ ਸੰਚਾਰ ਕਰਦੇ ਹਨ। ਇਸ ਵਿੱਚ ਸਰਕਾਰ ਉਹ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਸਿੱਧੇ ਤੌਰ ਤੇ ਜਨਤਾ ਨਾਲ ਸੰਬੰਧਤ ਹੁੰਦੀਆਂ ਹਨ, ਅਤੇ ਇਹ ਸੇਵਾਵਾਂ ਮੁਫ਼ਤ ਜਾਂ ਘੱਟ ਤੋਂ ਘੱਟ ਖਰਚਿਆਂ ਤੇ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
2. ਸਰਕਾਰ ਤੋਂ ਸਰਕਾਰ:- ਈ-ਗਵਰਨੈਂਸ ਦੀ ਇਸ ਕਿਸਮ ਵਿੱਚ ਆਨਲਾਈਨ ਸੇਵਾਵਾਂ ਨੂੰ ਰੱਖਿਆ ਜਾਂਦਾ ਹੈ, ਜਿਸ ਵਿੱਚ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਆਪਸੀ ਡਾਟਾ ਅਤੇ ਸੂਚਨਾਂ ਸ਼ੇਅਰ ਕਰਦੀਆ ਹਨ। ਸਰਕਾਰੀ ਏਜੰਸੀਆਂ, ਵਿਭਾਗ ਅਤੇ ਸੰਸਥਾਵਾਂ ਆਪਸੀ ਸੰਚਾਰ, ਡਾਟਾ ਪਹੁੰਚ ਅਤੇ ਜਾਣਕਾਰੀ ਦੀ ਵੰਡ ਨੂੰ ਬਿਹਤਰ ਬਣਾ ਕੇ ਸਰਕਾਰ ਤੋਂ ਸਰਕਾਰ ਈ-ਗਵਰਨੈਂਸ ਦੇ ਅਧੀਨ ਆਉਂਦੀਆਂ ਹਨ।
3. ਸਰਕਾਰ ਤੋਂ ਵਪਾਰੀ:- ਈ-ਗਵਰਨੈਂਸ ਦੀ ਇਸ ਕਿਸਮ ਵਿੱਚ ਸਰਕਾਰ ਵੱਲੋਂ ਕਾਰੋਬਾਰ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਸੇਵਾਵਾਂ ਰਾਹੀਂ ਸਰਕਾਰ ਅਤੇ ਵਪਾਰਿਕ ਸੰਗਠਨ ਇੱਕ-ਦੂਜੇ ਨਾਲ ਸੰਚਾਰ ਕਰਦੇ ਹਨ। ਆਨਲਾਈਨ ਵਿਕਰੀ ਅਤੇ ਚੀਜ਼ਾਂ ਦੀ ਖਰੀਦ, ਚੀਜ਼ਾਂ ਤੇ ਟੈਕਸ ਜਾਂ ਕਾਰੋਬਾਰ ਤੇ ਸਬਸਿਡੀਆਂ ਆਦਿ ਸੇਵਾਵਾਂ ਸਰਕਾਰ ਦੁਆਰਾ ਕਾਰੋਬਾਰ ਨੂੰ ਦਿੱਤੀਆਂ ਜਾਂਦੀਆਂ ਹਨ।
4. ਸਰਕਾਰ ਤੋਂ ਕਰਮਚਾਰੀ:- ਇਸ ਕਿਸਮ ਦੀ ਈ-ਗਵਰਨੈਂਸ ਵਿੱਚ ਉਹ ਸੇਵਾਵਾਂ ਅਤੇ ਸਹੂਲਤਾਂ ਸ਼ਾਮਲ ਹਨ ਜੋ ਸਰਕਾਰ ਅਤੇ ਇਸਦੇ ਕਰਮਚਾਰੀਆਂ ਵਿਚਕਾਰ ਹੁੰਦੀਆਂ ਹਨ। ਸਰਕਾਰ ਵੱਲੋਂ ਕਰਮਚਾਰੀਆਂ ਦੇ ਤਨਖਾਹ ਬਿੱਲ, ਉਨ੍ਹਾਂ ਦੇ ਸਰਵਿਸ ਰਿਕਾਰਡ, ਵਿਭਾਗੀ ਤਬਾਦਲੇ ਅਤੇ ਕਰਮਚਾਰੀਆਂ ਨਾਲ ਸੰਬੰਧਤ ਹੋਰ ਬਹੁਤ ਸਾਰੇ ਰਿਕਾਰਡ ਸਰਕਾਰਾਂ ਦੁਆਰਾ ਆਨਲਾਈਨ ਰੱਖੇ ਜਾਂਦੇ ਹਨ।
ਪ੍ਰਸ਼ਨ 7. ਈ-ਗਵਰਨੈਂਸ ਦੇ ਨੈਸ਼ਨਲ ਲੇਵਲ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਲਿਸਟ ਤਿਆਰ ਕਰੋ?
ਉੱਤਰ: ਨੈਸ਼ਨਲ ਲੇਵਲ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਲਿਸਟ ਹੇਠ ਅਨੁਸਾਰ ਹੈ:-
1. ਬੈਂਕਿੰਗ ੳਸੇਵਾਵਾਂ
2. ਆਧਾਰ ਕਾਰਡ ਨਾਲ ਸੰਬੰਧਤ ਸੇਵਾਵਾਂ
3. ਪਾਸਪੋਰਟ ਸੰਬੰਧੀ ਸੇਵਾਵਾਂ
4. ਇਮੀਗ੍ਰੇਸ਼ਨ ਅਤੇ ਵੀਜ਼ਾ ਸੇਵਾਵਾਂ
5. ਇਨਕਮ ਟੈਕਸ ਰਿਟਰਨ ਭਰਨ ਸੰਬੰਧੀ ਸੇਵਾਵਾਂ
6. ਵੱਖ-ਵੱਖ ਕਿਸਮਾਂ ਦੇ ਟੈਕਸਾਂ ਦਾ ਭੁਗਤਾਨ ਕਰਨ ਸੰਬੰਧੀ ਸੇਵਾਵਾਂ
7. ਕੇਂਦਰੀ ਆਬਕਾਰੀ ਅਤੇ ਕਸਟਮ ਸੇਵਾਵਾਂ
8. ਡਿਜ਼ੀਟਲ ਲੈਂਡ ਮੈਨੇਜ਼ਮੈਂਟ ਸਿਸਟਮ
9. ਵੋਟਰ ਕਾਰਡ ਸੇਵਾਵਾਂ
10. ਪੈਨ ਕਾਰਡ ਸੇਵਾਵਾਂ
ਇਸ ਤੋਂ ਇਲਾਵਾਂ IRCTC, UMANG. DIGILOCKER, E-PRAMAAN ਆਦਿ ਵੱਖ-ਵੱਖ ਪ੍ਰੋਜੈਕਟਾਂ ਦੀਆਂ ਉਦਾਹਰਣਾਂ ਹਨ ਜੋ ਨੈਸ਼ਨਲ ਲੈਵਲ ਤੇ ਸੇਵਾਵਾਂ ਪ੍ਰਦਾਨ ਕਰਨ ਲਈ ਚਲਾਏ ਜਾ ਰਹੇ ਹਨ।
ਪ੍ਰਸ਼ਨ 8. ਸ਼ਹਿਰੀ ਖੇਤਰਾਂ ਵਿੱਚ ਈ-ਗਵਰਨੈਂਸ ਸੇਵਾਵਾਂ ਦਾ ਵਰਣਨ ਕਰੋ?
ਉੱਤਰ: ਸ਼ਹਿਰੀ ਖੇਤਰਾਂ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਈ-ਗਵਰਨੈਂਸ ਸੇਵਾਵਾਂ ਹੇਠ ਅਨੁਸਾਰ ਹਨ:-
1. ਹਾਊਸ ਟੈਕਸ ਮੁਲਾਂਕਣ ਸੰਬੰਧੀ ਸੇਵਾਵਾਂ
2. ਬਿਲਾਂ ਨੂੰ ਭਰਨ ਸੰਬੰਧੀ ਸੇਵਾਵਾਂ
3. ਜ਼ਮੀਨ ਅਤੇ ਜਾਇਦਾਦ ਦੇ ਰਿਕਾਰਡ ਨੂੰ ਸੰਭਾਲਣ ਸੰਬੰਧੀ ਸੇਵਾਵਾਂ
4. ਪਾਸਪੋਰਟ ਵੈਰੀਫਿਕੇਸ਼ਨ ਸਰਟੀਫਿਕੇਟ ਜਾਰੀ ਕਰਨ ਸੰਬੰਧੀ ਸੇਵਾਵਾਂ
5. ਜਨਮ ਅਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਸੰਬੰਧੀ ਸੇਵਾਵਾਂ
6. ਪ੍ਰਾਪਰਟੀ ਦੀ ਰਜ਼ਿਸਟ੍ਰੇਸ਼ਨ ਸੰਬੰਧੀ ਸੇਵਾਵਾਂ
7. ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸੁਤੰਤਰਤਾ ਸੈਨਾਨੀ ਪੈਨਸ਼ਨ ਆਦਿ ਵਰਗੀਆਂ ਸੇਵਾਵਾਂ।
0 Comments
Post a Comment
Please don't post any spam link in this box.