Punjab School Education Board
ਕੰਪਿਊਟਰ ਸਾਇੰਸ
ਜਮਾਤ :- ਨੋਵੀਂ
ਪਾਠ – 1 ਨੈੱਟਵਰਕਿੰਗ
ਬਹੁਪਸੰਦੀ ਪ੍ਰਸ਼ਨ।
1. ________________ ਦੋ ਜਾਂ ਵਧੇਰੇ ਕੰਪਿਊਟਰਾਂ ਦਾ
ਸਮੂਹ ਹੁੰਦਾ ਹੈ, ਜੋ ਸਰੋਤਾਂ, ਜਿਵੇਂ ਕਿ-ਪ੍ਰਿੰਟਰਜ਼, ਫਾਈਲਾਂ ਆਦਿ ਨੂੰ ਸ਼ੇਅਰ ਕਰਨ
ਲਈ ਆਪਸ ਵਿੱਚ ਜੁੜੇ ਹੁੰਦੇ ਹਨ।
ੳ. ਨੈੱਟਵਰਕ ਅ. ਇੰਟਰਨੈਟ ੲ. ਵਾਇਰਲੈੱਸ ਸ. ਟੋਪੋਲੋਜੀ
2. ਹੇਠ ਲਿਿਖਆਂ ਵਿੱਚੋਂ ਸੱਭ ਤੋਂ ਛੋਟਾ ਨੈੱਟਵਰਕ ਕਿਹੜਾ ਹੁੰਦਾ ਹੈ?
ੳ. WAN ਅ. MAN ੲ. LAN ਸ. ਇਹਨਾਂ ਵਿੱਚੋਂ ਕੋਈ ਨਹੀਂ
3. ________ ਇੱਕ ਉਪਕਰਣ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈੱਟਵਰਕ
ਉਪਕਰਣ ਨਾਲ ਜੋੜਨ ਦੀ ਆਗਿਆ ਦਿੰਦਾ ਹੈ।
ੳ. ਹੱਬ ਅ. ਬੱਸ ੲ. ਰਿੰਗ ਸ. ਸਟਾਰ
4. ________ ਨੈੱਟਵਰਕ ਟੋਪੋਲੋਜੀ ਵਿੱਚ ਇੱਕ ਸਿੰਗਲ ਬੈਕਬੋਨ ਕੇਬਲ ਸਾਰੇ ਉਪਕਰਣਾਂ
ਦੁਆਰਾ ਸ਼ੇਅਰ ਕੀਤੀ ਜਾਂਦੀ ਹੈ।
ੳ. ਬੱਸ ਅ.
ਟ੍ਰੀ ੲ. ਮੈਸ਼ ਸ.
ਸਟਾਰ
5. _______ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ।
ੳ. ਪ੍ਰੋਟੋਕੋਲ ਅ.
ਰਿਸੀਵਰ ੲ. ਸੈਂਡਰ
ਸ. ਹੱਬ
ਸਹੀ ਗਲਤ ਦੱਸੋ।
1. ਅਸੀਂ ਨੈੱਟਵਰਕ ਉਪਕਰਣਾਂ ਵਿੱਚ ਹਾਰਡਵੇਅਰ ਜਾਂ ਸਾਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ।(ਗਲਤ)
2. ਲ਼ਅਂ ਇੱਕ ਵਿਸ਼ਾਲ ਭੁਗੋਲਿਕ ਖੇਤਰ ਨੂੰ ਕਵਰ ਕਰਦਾ ਹੈ।(ਗਲਤ)
3. ਫੁੱਲ ਡੁਪਲੈਕਸ ਵਿਚ ਜਾਣਕਾਰੀ ਦੋਵੇਂ ਦਿਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਸਕਦੀ ਹੈ।(ਸਹੀ)
4. ਪ੍ਰੋਟੋਕੋਲ ਨਿਯਮਾਂ ਦਾ ਸਮੂਹ ਹੁੰਦਾ ਹੈ, ਜਿਹਨਾਂ ਅਨੁਸਾਰ ਨੋਡਸ ਦੇ
ਵਿਚਕਾਰ ਡਾਟਾ ਦਾ ਸੰਚਾਰ ਹੁੰਦਾ ਹੈ।(ਸਹੀ)
ਪੂਰੇ ਰੂਪ ਲਿਖੋ।
1. LAN : Local Area
Network (ਲੋਕਲ ਏਰੀਆ
ਨੈੱਟਵਰਕ)
2. MAN : Metropolitan
Area Network (ਮੈਟਰੋਪੋਲੀਟਨ ਏਰੀਆ ਨੈੱਟਵਰਕ)
3. WAN : Wide Area
Network (ਵਾਈਡ ਏਰੀਆ
ਨੈੱਟਵਰਕ)
4. PAN : Personal Area
Network (ਪਰਸਨਲ ਏਰੀਆ
ਨੈੱਟਵਰਕ)
5. NIC : Network
Interface Card (ਨੈੱਟਵਰਕ ਇੰਟਰਫੇਸ ਕਾਰਡ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 1. ਕਿਸੇ ਵੀ ਚਾਰ ਨੈੱਟਵਰਕ ਟੋਪੋਲੋਜੀ ਦੇ ਨਾਂ ਲਿਖੋ?
ਉੱਤਰ. ਚਾਰ ਨੈੱਟਵਰਕ ਟੋਪੋਲੋਜੀ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
1. ਰਿੰਗ ਟੋਪੋਲੋਜੀ
2. ਬਸ ਟੋਪੋਲੋਜੀ
3. ਸਟਾਰ ਟੋਪੋਲੋਜੀ
4. ਟ੍ਰੀ ਟੋਪੋਲੋਜੀ
5. ਹਾਈਬ੍ਰਿਡ ਟੋਪੋਲੋਜੀ
ਪ੍ਰਸ਼ਨ 2. ਨੈੱਟਵਰਕ ਇੰਟਰਫੇਸ ਕਾਰਡ (NIC) ਨੂੰ ਪਰਿਭਾਸ਼ਿਤ ਕਰੋ?
ਉੱਤਰ. ਨੈੱਟਵਰਕ ਇੰਟਰਫੇਸ ਕਾਰਡ ਇੱਕ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੁੰਦਾ ਹੈ ਜੋ ਕਿ
ਕੰਪਿਊਟਰ ਨੂੰ ਨੈੱਟਵਰਕ ਨਾਲ ਜੋੜਦਾ ਹੈ। ਹਰੇਕ ਕਲਾਇੰਟ ਅਤੇ ਸਰਵਰ ਕੰਪਿਊਟਰ ਵਿੱਚ ਇਹ ਮੋਜੂਦ
ਹੁੰਦਾ ਹੈ। ਇਹ ਕਾਰਡ ਸਰਵਰ ਅਤੇ ਕਲਾਇੰਟ ਵਿੱਚ ਸਬੰਧ ਬਣਾਉਂਦਾ ਹੈ। ਨੈੱਟਵਰਕ ਇੰਟਰਫੇਸ ਕਾਰਡ ਦੋ
ਤਰ੍ਹਾਂ ਦੇ ਹੁੰਦੇ ਹਨ: ਈਥਰਨੈੱਟ ਕਾਰਡ ਅਤੇ ਵਾਇਰਲੈੱਸ ਕਾਰਡ।
ਪ੍ਰਸ਼ਨ: 3. ਡਾਟਾ ਸੰਚਾਰ ਦੇ ਭਾਗਾਂ ਦੇ ਨਾਂ ਲਿਖੋ?
ਉੱਤਰ: ਡਾਟਾ ਸੰਚਾਰ ਦੇ ਭਾਗਾਂ ਦੇ ਨਾਂ:-
ਸੈਂਡਰ: ਸੈਂਡਰ ਜਾਣਕਾਰੀ ਨੂੰ ਤਿਆਰ
ਕਰਦਾ ਹੈ ਅਤੇ ਅੱਗੇ ਭੇਜਦਾ ਹੈ।
ਮਾਧਿਅਮ:- ਇਹ ਜਾਣਕਾਰੀ ਨੂੰ ਸੈਂਡਰ ਤੋਂ
ਰਿਸੀਵਰ ਤੱਕ ਲੈ ਕੇ ਜਾਂਦਾ ਹੈ।
ਰਸੀਵਰ: ਰਿਸੀਵਰ ਸੂਚਨਾਂ ਪ੍ਰਾਪਤ
ਕਰਦਾ ਹੈ।
ਪ੍ਰੋਟੋਕੋਲ: ਇਹ ਨਿਯਮ ਹੁੰਦੇ ਹਨ ਜਿਹਨਾਂ
ਰਾਹੀਂ ਸੈਂਡਰ ਅਤੇ ਰਿਸੀਵਰ ਵਿੱਚਕਾਰ ਡਾਟਾ ਸੰਚਾਰ ਹੁੰਦਾ ਹੈ।
ਪ੍ਰਸ਼ਨ: 4. ਹੱਬ ਉਪੱਰ ਇੱਕ ਨੋਟ ਲਿਖੋ?
ਉੱਤਰ: ਨੈੱਟਵਰਕਿੰਗ ਹੱਬ ਇੱਕ ਅਜਿਹਾ ਯੰਤਰ ਹੈ, ਜੋ ਕਿ ਤੁਹਾਨੂੰ ਇੱਕ ਤੋਂ
ਜਿਆਦਾ ਕੰਪਿਊਟਰਾਂ ਨੂੰ ਨੈੱਟਵਰਕ ਯੰਤਰ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਹੱਬ ਇੱਕ ਪੋਰਟ ਤੋਂ
ਪ੍ਰਾਪਤ ਹੋਏ ਡਾਟਾ ਨੂੰ ਡੂਪਲੀਕੇਟ ਕਰਕੇ ਸਮੂਹ ਪੋਰਟਾਂ ਤੇ ਉਪਲਬਧ ਕਰਵਾਉਂਦਾ ਹੈ। ਹੱਬ ਆਪਣੇ
ਨਾਲ ਜੁੜੇ ਹੋਏ ਸਾਰੇ ਯੰਤਰਾਂ ਦੇ ਵਿਚਕਾਰ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ।
ਪ੍ਰਸ਼ਨ: 5. ਰਿੰਗ ਟੋਪੋਲੋਜੀ ਦੀਆਂ ਦੋ ਕਿਸਮਾਂ ਕਿਹੜੀਆਂ ਹੁੰਦੀਆਂ ਹਨ?
ਉੱਤਰ: ਰਿੰਗ ਟੋਪੋਲੋਜੀ ਦੋ ਤਰ੍ਹਾਂ ਦੀ ਹੁੰਦੀ ਹੈ:
1. ਸਿੰਗਲ ਰਿੰਗ:- ਸਿੰਗਲ ਰਿੰਗ ਨੈੱਟਵਰਕ ਵਿੱਚ
ਕੰਪਿਊਟਰ ਨੈੱਟਵਰਕ ਰਾਹੀਂ ਇੱਕੋ ਕੇਬਲ ਦੀ ਸਾਂਝ ਕੀਤੀ ਜਾਂਦੀ ਹੈ ਅਤੇ ਡਾਟਾ ਇੱਕੋ ਹੀ ਦਿਸ਼ਾ
ਵਿੱਚ ਜਾਂਦਾ ਹੈ। ਹਰੇਕ ਯੰਤਰ ਆਪਣੀ ਵਾਰੀ ਦੀ ਉਡੀਕ ਕਰਦਾ ਹੈ ਅਤੇ ਇਹ ਡਾਟਾ ਅੱਗੇ ਭੇਜਦਾ ਹੈ।
ਜਦੋਂ ਤੱਕ ਡਾਟਾ ਆਪਣੀ ਜਗ੍ਹਾਂ ਤੇ ਨਹੀਂ ਪਹੁੰਚਦਾ, ਉਦੋਂ ਤੱਕ ਕੋਈ ਦੂਜਾ ਯੰਤਰ
ਡਾਟਾ ਨਹੀਨ ਭੇਜ ਸਕਦਾ।
2. ਡਿਊਲ ਰਿੰਗ:- ਇਹ ਟੋਪੋਲੋਜੀ ਵੱਖ-ਵੱਖ ਦਿਸ਼ਾ
ਵਿੱਚ ਡਾਟਾ ਭੇਜਣ ਲਈ ਦੋ ਤਰ੍ਹਾਂ ਦੀ ਰਿੰਗ ਦੀ ਵਰਤੋਂ ਕਰਦੀ ਹੈ ਤਾਂ ਜੋ ਨੈੱਟਵਰਕ ਉੱਪਰ ਜਿਆਦਾ
ਤੋਂ ਜਿਆਦਾ ਪੈਕੇਟ ਭੇਜੇ ਜਾ ਸਕਣ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ: 1. ਨੈੱਟਵਰਕ ਕੀ ਹੁੰਦਾ ਹੈ? ਨੈਟਵਰਕ ਦੇ ਲਾਭ ਅਤੇ ਨੁਕਸਾਨ
ਲਿਖੋ।?
ਉੱਤਰ:- ਨੈੱਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਜੋ ਕਿ ਨੈੱਟਵਰਕ
ਵਿੱਚ ਤਾਰਾਂ,
ਟੈਲੀਫੋਨ ਲਾਈਨਾਂ, ਰੇਡੀਓ ਤਰੰਗਾਂ, ਸੈਟੇਲਾਈਟ ਜਾਂ ਇਨਫਰਾਰੇਡ
ਦੀਆਂ ਤਰੰਗਾਂ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ, ਤਾਂ ਜੋ ਫਾਈਲਾਂ ਦੀ
ਅਦਲਾ-ਬਦਲੀ,
ਸ੍ਰੋਤਾਂ ਦੀ ਸਾਂਝ
ਕੀਤੀ ਜਾ ਸਕੇ। ਨੈੱਟਵਰਕ ਰਾਹੀਂ ਕਈ ਯੁਜਰਾਂ ਵਿੱਚਕਾਰ ਸਾਫਟਵੇਅਰ ਅਤੇ ਹਾਰਡਵੇਅਰ ਸ੍ਰੋਤਾਂ ਦੀ
ਸਾਂਝ ਕਰ ਸਕਦੇ ਹਾਂ। ਕੰਪਿਊਟਰ ਵਿੱਚ ਨੈੱਟਵਰਕ ਕੂਨੈਕਸ਼ਨ ਕੇਬਲ ਤਾਰਾਂ ਦੁਆਰਾ ਬਣੇ ਹੁੰਦੇ ਹਨ, ਪਰ ਰੇਡੀਓ ਸਿਗਨਲ ਰਾਹੀਂ, ਟੈਲੀਫੋਨ, ਟੈਲੀਫੋਨ ਤਾਰਾਂ ਜਾਂ ਹੋਰ
ਲੰਮੀ ਦੂਰੀ ਵਾਲੇ ਸੈਟੇਲਾਈਟ ਲੰਿਕ ਰਾਹੀਂ ਵੀ ਨੈੱਟਵਰਕ ਕੂਨੈਕਸ਼ਨ ਬਣਾਏ ਜਾ ਸਕਦੇ ਹਨ।
ਨੈੱਟਵਰਕ ਦੇ ਲਾਭ:-
1. ਨੈੱਟਵਰਕਾਂ ਨਾਲ ਡਾਟਾ ਅਤੇ
ਸੂਚਨਾਂ ਦੀ ਸਾਂਝ ਕੀਤੀ ਜਾ ਸਕਦੀ ਹੈ।
2. ਨੈੱਟਵਰਕਾਂ ਰਾਹੀਂ ਹਾਰਡਵੇਅਰ
ਅਤੇ ਸਾਫਟਵੇਅਰ ਦੀ ਸਾਂਝ ਹੋ ਸਕਦੀ ਹੈ।
3. ਨੈੱਟਵਰਕਾਂ ਰਾਹੀ ਸੰਚਾਰ ਬਹੁਤ
ਤੇਜੀ ਨਾਲ ਕੀਤਾ ਜਾ ਸਕਦਾ ਹੈ।
4. ਨੈੱਟਵਰਕ ਰਾਹੀਂ ਫਾਈਲਾਂ ਦੀ
ਵਰਤੋਂ ਅਤੇ ਸਾਂਝ ਤੇਜੀ ਨਾਲ ਹੁੰਦੀ ਹੈ।
5. ਨੈੱਟਵਰਕ ਰਾਹੀਂ ਅਸੀਂ
ਪ੍ਰਿੰਟਰ ਵਰਗੀਆਂ ਮਹਿੰਗੀਆਂ ਇਨਪੁੱਟ ਅਤੇ ਆਊਟਪੁੱਟ ਯੰਤਰਾਂ ਦੀ ਸਾਂਝ ਕਰਕੇ ਸਮੁੱਚੇ ਸਿਸਟਮ ਦੀ
ਕੀਮਤ ਘਟਾ ਸਕਦੇ ਹਾਂ।
6. ਨੈੱਟਵਰਕ ਬਹੁਤ ਸਾਰੇ ਸ਼੍ਰੋਤਾਂ
ਨੂੰ ਵਰਤਣ ਦਾ ਭਰੋਸਾ ਦਿੰਦਾ ਹੈ।
7. ਨੈੱਟਵਰਕ ਨਾਲ ਜੁੜੇ ਹੁੰਦੇ
ਹੋਏ ਸਰਵਰ ਤੋਂ ਬੈੱਕਅਪ ਲੈਣਾ ਸੋਖਾ ਹੁੰਦਾ ਹੈ।
8. ਨੈੱਟਵਰਕ ਸੁਰਖਿਆ ਵੀ ਮੁਹਈਆ
ਕਰਵਾਉਂਦਾ ਹੈ।
9. ਨੈੱਟਵਰਕ ਰਾਹੀ ਫਾਈਲਾਂ ਨੂੰ
ਸ਼ੇਅਰ ਅਤੇ ਟ੍ਰਾਂਸਫਰ ਕਰਨਾ ਸੋਖਾ ਹੁੰਦਾ ਹੈ।
ਨੈੱਟਵਰਕ ਦੇ ਨੁਕਸਾਨ:-
1. ਨੈੱਟਵਰਕ ਦੇ ਫੇਲ ਹੋ ਜਾਣ ਤੇ
ਸਾਰੀਆਂ ਕੇਂਦਰੀ ਸੁਵਿਧਾਵਾਂ ਫੇਲ ਹੋ ਜਾਂਦੀਆ ਹਨ।
2. ਨੈੱਟਵਰਕ ਦੀ ਮੈਨੇਜਮੈਂਟ ਕਰਨਾ
ਅੋਖਾ ਕੰਮ ਹੈ।
3. ਸਕਿਊਰਟੀ ਦਾ ਖਤਰਾ ਨੈੱਟਵਰਕ
ਤੇ ਹਮੇਸ਼ਾ ਮੌਜੂਦ ਰਹਿੰਦਾ ਹੈ। ਨੈੱਟਵਰਕ ਤੇ ਡਾਟਾ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ।
4. ਨੈੱਟਵਰਕ ਬਣਾਉਣਾ ਇੱਕ ਮਹਿੰਗਾ
ਵਪਾਰ ਹੁੰਦਾ ਹੈ
5. ਕੇਬਲ ਅਤੇ ਹਾਰਡਵੇਅਰ ਖਰੀਦਣੇ
ਅਤੇ ਬਦਲਣੇ ਔਖੇ ਹੁੰਦੇ ਹਨ।
ਪ੍ਰਸ਼ਨ: 2. ਕੰਪਿਊਟਰ ਨੈੱਟਵਰਕ ਦੇ ਵੱਖ-ਵੱਖ ਭਾਗਾਂ ਦਾ ਵਰਨਣ ਕਰੋ?
ਉੱਤਰ: ਕੰਪਿਊਟਰ ਨੈੱਟਵਰਕ ਦੇ ਕਈ ਭਾਗ ਹੁੰਦੇ ਹਨ। ਹਰੇਕ ਭਾਗ ਨੈੱਟਵਰਕ ਨੂੰ ਸੁਚਾਰੂ ਢੰਗ
ਨਾਲ ਚਲਾਉਣ ਲਈ ਜ਼ਰੂਰੀ ਹੁੰਦਾ ਹੈ। ਕੰਪਿਊਟਰ ਨੈੱਟਵਰਕ ਦੇ ਵੱਖ-ਵੱਖ ਮੁੱਖ ਭਾਗਾਂ ਦੀ ਵਿਆਖਿਆ
ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ:
1. ਕੰਪਿਊਟਰ: ਨੈੱਟਵਰਕ ਦਾ ਮੁੱਖ ਕੰਮ ਕੰਪਿਊਟਰਾਂ ਨੂੰ ਆਪਸ ਵਿਚ ਜੋੜਨਾ ਹੁੰਦਾ ਹੈ। ਨੈੱਟਵਰਕ ਲਈ ਇਹ
ਕੰਪਿਊਟਰ ਹੇਠ ਲਿਖੇ ਦੋ ਕਿਸਮਾਂ ਦੇ ਹੁੰਦੇ ਹਨ।
ੳ. ਕਲਾਇੰਟ ਜਾਂ ਨੋਡ: ਇਹ ਇਕ ਆਮ ਕੰਪਿਊਟਰ ਸਿਸਟਮ ਹੁੰਦਾ ਹੈ। ਇਹ ਨੈੱਟਵਰਕ ਵਿੱਚ ਸ੍ਰੋਤਾਂ ਦੀ ਸਾਂਝ ਕਰਨ ਲਈ
ਨੈੱਟਵਰਕ ਵਿਚ ਜੁੜਿਆ ਹੁੰਦਾ ਹੈ।
ਅ. ਸਰਵਰ: ਇਹ ਇਕ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ। ਇਹ ਨੈੱਟਵਰਕ ਵਿਚ ਸੂਚਨਾ ਜਾਂ ਸ੍ਰੋਤਾਂ ਦੀ ਸਾਂਝ
ਕਰਨ ਵਿਚ ਮਦਦ ਕਰਦੇ ਹਨ। ਇਹ ਕੰਪਿਊਟਰ ਨੈੱਟਵਰਕ ਵਿੱਚ ਕਲਾਇੰਟ ਕੰਪਿਊਟਰਾਂ ਤੇ ਕੰਟਰੋਲ ਕਰਦਾ
ਹੈ।
2. ਨੈੱਟਵਰਕ ਇੰਟਰਫੇਸ ਕਾਰਡ (NIC): ਨੈੱਟਵਰਕ ਇੰਟਰਫੇਸ ਕਾਰਡ ਇੱਕ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੁੰਦਾ ਹੈ ਜੋ ਕਿ ਕੰਪਿਊਟਰ
ਨੂੰ ਨੈੱਟਵਰਕ ਨਾਲ ਜੋੜਦਾ ਹੈ। ਹਰੇਕ ਕਲਾਇੰਟ ਅਤੇ ਸਰਵਰ ਕੰਪਿਊਟਰ ਵਿੱਚ ਇਹ ਮੋਜੂਦ ਹੁੰਦਾ ਹੈ।
ਇਹ ਕਾਰਡ ਸਰਵਰ ਅਤੇ ਕਲਾਇੰਟ ਵਿੱਚ ਸਬੰਧ ਬਣਾਉਂਦਾ ਹੈ।ਨੈੱਟਵਰਕ ਇੰਟਰਫੇਸ ਕਾਰਡ ਦੋ ਤਰ੍ਹਾਂ ਦੇ
ਹੁੰਦੇ ਹਨ: ਈਥਰਨੈੱਟ ਕਾਰਡ ਅਤੇ ਵਾਇਰਲੈੱਸ ਕਾਰਡ।
3. ਹੱਬ/ਸਵਿੱਚ: ਨੈੱਟਵਰਕਿੰਗ ਹੱਬ ਇੱਕ ਅਜਿਹਾ ਯੰਤਰ ਹੈ, ਜੋ ਕਿ ਤੁਹਾਨੂੰ ਇੱਕ ਤੋਂ
ਜਿਆਦਾ ਕੰਪਿਊਟਰਾਂ ਨੂੰ ਨੈੱਟਵਰਕ ਯੰਤਰ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਹੱਬ ਇੱਕ ਪੋਰਟ ਤੋਂ
ਪ੍ਰਾਪਤ ਹੋਏ ਡਾਟਾ ਨੂੰ ਡੂਪਲੀਕੇਟ ਕਰਕੇ ਸਮੂਹ ਪੋਰਟਾਂ ਤੇ ਉਪਲਬਧ ਕਰਵਾਉਂਦਾ ਹੈ। ਹੱਬ ਆਪਣੇ
ਨਾਲ ਜੁੜੇ ਹੋਏ ਸਾਰੇ ਯੰਤਰਾਂ ਦੇ ਵਿਚਕਾਰ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ।
4. ਰਾਊਟਰ: ਰਾਊਟਰ ਇੱਕ ਹਾਰਡਵੇਅਰ ਯੰਤਰ ਹੈ, ਜੋ ਕਿ ਡਾਟੇ ਨੂੰ ਪ੍ਰਾਪਤ
ਕਰਦਾ ਹੈ,
ਉਸਦਾ ਨਿਰੀਖਣ
ਕਰਦਾ ਹੈ,
ਅਤੇ ਉਸ ਡਾਟੇ ਨੂੰ
ਉਸ ਹੀ ਨੈੱਟਵਰਕ ਵਿੱਚ ਜਾਂ ਹੋਰ ਨੈੱਟਵਰਕ ਵਿੱਚ ਅਗੇ ਭੇਜ ਦਿੰਦਾ ਹੈ। ਰਾਊਟਰ ਦੀ ਮਦਦ ਨਾਲ ਡਾਟੇ
ਨੂੰ ਪੈਕੇਟ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ।
ਪ੍ਰਸ਼ਨ: 3. ਵੱਖ-ਵੱਖ ਕਿਸਮਾਂ ਦੇ ਨੈੱਟਵਰਕ ਸੰਬੰਧੀ ਲਿਖੋ?
ਉੱਤਰ: ਨੈੱਟਵਰਕ ਕਈ ਕਿਸਮਾਂ ਦੇ ਹੁੰਦੇ ਹਨ। ਨੈੱਟਵਰਕਾਂ ਨੂੰ ਉਹਨਾਂ ਦੇ ਆਕਾਰ ਅਤੇ ਉਹਨਾਂ
ਨੂੰ ਵਰਤਣ ਦੇ ਤਰੀਕੇ ਅਨੁਸਾਰ ਅਲੱਗ-ਅਲੱਗ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਨੈੱਟਵਰਕ ਦੇ
ਆਕਾਰ ਦੇ ਆਧਾਰ ਤੇ ਇਨਾਂ੍ਹ ਨੂੰ ਹੇਠ ਲਿਖੇ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:
1. PAN : PAN ਦਾ ਪੂਰਾ ਨਾਂ ਹੈ ਪਰਸਨਲ ਏਰੀਆ ਨੈੱਟਵਰਕ। ਇਹ ਨੈੱਟਵਰਕ ਇੱਕ ਬਿਲਡਿੰਗ ਜਾਂ ਇਕੱਲੇ ਵਿਅਕਤੀ
ਦੇ ਆਲੇ-ਦੁਆਲੇ ਲੱਗਿਆ ਹੁੰਦਾ ਹੈ। ਇਹ ਛੋਟੇ ਦਫਤਰ ਜਾਂ ਰਿਹਾਇਸ਼ ਦੇ ਅੰਦਰ ਹੋ ਸਕਦਾ ਹੈ। ਫਅਂ
ਨੈਟੱਵਰਕ ਨੂੰ ਕੇਬਲ ਜਾਂ ਬਿਨਾਂ ਤਾਰ ਤੋਂ ਬਣਾਇਆ ਜਾਂਦਾ ਹੈ। ਇਹ ਗੈਜੇਟ ਜਿਵੇਂ ਕਿ ਲੈਪਟਾਪ, ਕੰਪਿਊਟਰ, ਸੈੱਲਫੋਨ, ਪ੍ਰਿੰਟਰ ਆਦਿ ਦਾ ਆਪਸੀ ਸੰਬੰਧ
ਹੁੰਦਾ ਹੈ। ਇਹ ਨੈੱਟਵਰਕ ਵਰਤਣ ਵਾਲੇ ਦੇ 10 ਮੀਟਰ ਦੇ ਦਾਇਰੇ ਦੇ ਅੰਦਰ
ਹੁੰਦਾ ਹੈ। ਇਸ ਨੈੱਟਵਰਕ ਵਿੱਚ ਵੱਖ-ਵੱਖ ਕਨੈਕਸ਼ਨ ਸ਼ਾਮਲ ਹੁੰਦੇ ਹਨ ਜਿਵੇਂ ਕਿ ਾਂੀ-ਢੀ, ਓਟਹੲਰਨੲਟ, ਭਲੁੲਟੋੋਟਹ ਆਦਿ। ਇਸਨੂੰ ਇੱਕ
ਹੀ ਵਿਅਕਤੀ ਰਾਹੀਂ ਵਰਤਿਆ ਜਾਂਦਾ ਹੈ।
2. LAN : LAN ਦਾ ਪੁਰਾ ਨਾਂ ਹੈ ਲੋਕਲ ਏਰੀਆ ਨੈੱਟਵਰਕ। ਇਸਦੀ ਵਰਤੋਂ ਕੰਪਿਊਟਰ ਯੰਤਰਾਂ ਵਿਚਕਾਰ ਸੰਚਾਰ
ਕਰਨ ਲਈ ਕੀਤੀ ਜਾਂਦੀ ਹੈ। ਲੋਕਲ ਏਰੀਆ ਤੋਂ ਭਾਵ ਹੈ ਖੁਦ ਦਾ ਘਰ, ਸਕੂਲ, ਬਿਜਨੇਸ ਆਰਗੇਨਾਈਜੇਸ਼ਨ, ਕਾਲਜ, ਇੱਕ ਕਮਰਾ ਆਦਿ ਵਿੱਚ ਇਹ
ਨੈੱਟਵਰਕ ਹੋ ਸਕਦਾ ਹੈ। ਇਸ ਨੈੱਟਵਰਕ ਰਾਹੀਂ ਅਸੀਂ ਕਈ ਸ੍ਰੋਤਾਂ ਜਿਵੇਂ ਕਿ ਫਾਈਲਾਂ ਜਾਂ
ਹਾਰਡਵੇਅਰ ਯੰਤਰਾਂ ਦੀ ਸਾਂਝ ਕਰ ਸਕਦੇ ਹਾਂ। ਇਹ ਨੈੱਟਵਰਕ ਦੂਰ ਤੱਕ ਨਹੀਂ ਫੈਲਿਆ ਹੁੰਦਾ, ਇਹ ਕੁੱਝ ਥਾਵਾਂ ਤੱਕ ਹੀ
ਸੀਮਿਤ ਹੁੰਦਾ ਹੈ।ਇਸ ਨੈਟੱਵਰਕ ਦਾ ਦਾਇਰਾ 1 ਮੀਲ ਤੋਂ ਘੱਟ ਹੁੰਦਾ ਹੈ ਅਤੇ ਡਾਟੇ ਦੀ ਸਪੀਡ 10ਮਬਪਸ ਤੋਂ ਲੈ ਕੇ 10ਗਬਪਸ ਤੱਕ ਹੁੰਦੀ ਹੈ।
3. MAN:- MAN ਦਾ ਪੂਰਾ ਨਾਂ ਹੈ ਮੈਟਰੋਪੋਲੀਟਨ ਏਰੀਆ ਨੈੱਟਵਰਕ। ਇਹ ਨੈੱਟਵਰਕ ਵੱਡੇ-ਵੱਡੇ ਸ਼ਹਿਰਾਂ, ਕਾਲਜ-ਕੈਂਪਸ, ਅਤੇ ਵੱਡੇ ਖੇਤਰ ਵਿੱਚ ਕੇਬਲ
ਟੀ.ਵੀ ਨੈੱਟਵਰਕ ਰਾਹੀਂ ਵੰਡਿਆ ਹੁੰਦਾ ਹੈ। ਬਹੁਤ ਸਾਰੇ ਲ਼ਅਂ ਨੈੱਟਵਰਕ ਨੂੰ ਮਿਲਾ ਕੇ ੰਅਂ
ਨੈੱਟਵਰਕ ਬਣਦਾ ਹੈ, ਅਤੇ ਇਹ ਵੱਡੇ ਭੁਗੋਲਿਕ ਖੇਤਰ ਵਿੱਚ ਵਰਤਿਆ ਜਾਂਦਾ ਹੈ। MAN ਨੈੱਟਵਰਕ 10ਕਿ.ਮੀ ਤੋਂ ਲੈ ਕੇ 80-90ਕਿ.ਮੀ ਤੱਕ ਦੇ ਖੇਤਰ ਨੂੰ ਕਵਰ
ਕਰਦਾ ਹੈ। ਸ਼ਹਿਰਾਂ ਵਿੱਚ ਵੱਡੀਆ ਬਿਜਨੇਸ ਫਰਮਾਂ ਆਪਣੀਆਂ ਛੋਟੀਆਂ ਬ੍ਰਾਂਚਾ ਨਾਲ ਜੁੜੇ ਰਹਿਣ ਲਈ
ਇਸ ਨੈੱਟਵਰਕ ਦੀ ਵਰਤੋਂ ਕਰਦੀਆਂ ਹਨ। ਇਸ ਤਰ੍ਹਾਂ ਦੇ ਨੈੱਟਵਰਕ ਨੂੰ ਬਣਾਉਣ ਵਿੱਚ ਬਹੁਤ ਖਰਚ
ਆਉਂਦਾ ਹੈ।
4. WAN : WAN ਦਾ ਪੂਰਾ ਨਾਂ ਹੈ ਵਾਈਡ ਏਰੀਆ ਨੈੱਟਵਰਕ। ਇਹ ਬਹੁਤ ਵੱਡਾ ਨੈੱਟਵਰਕ ਹੈ, ਇਹ ਨਾ ਹੀ ਕਿਸੇ ਬਿਲਡਿੰਗ ਅਤੇ
ਨਾ ਹੀ ਕਿਸੇ ਸ਼ਹਿਰ ਤੱਕ ਸੀਮਿਤ ਹੁੰਦਾ ਹੈ। ਇਹ ਪੂਰੀ ਦੁਨੀਆਂ ਦੇ ਨੈੱਟਵਰਕ ਨੂੰ ਜੋੜ੍ਹਨ ਦਾ ਕੰਮ
ਕਰਦਾ ਹੈ। WAN ਨੈੱਟਵਰਕ ਵਿੱਚ ਬਹੁਤ ਸਾਰੇ ਛੋਟੇ-ਛੋਟੇ ਨੈੱਟਵਰਕ ਹੁੰਦੇ ਹਨ, ਜਿਵੇਂ ਕਿ LAN ਅਤੇ MAN ਨੈੱਟਵਰਕ। ਇਸ ਨੈੱਟਵਰਕ
ਰਾਹੀਂ ਅਸੀਂ ਡਾਟੇ ਨੂੰ ਸੁਰਖਿਅਤ ਭੇਜ ਅਤੇ ਪ੍ਰਾਪਤ ਕਰ ਸਕਦੇ ਹਾਂ। WAN ਨੈੱਟਵਰਕ ਦੀ ਸੱਭ ਤੋਂ ਵਧੀਆ
ਉਦਾਹਰਣ ਇੰਟਰਨੈਟ ਹੈ, ਜਿਸਦੇ ਰਾਹੀਂ ਅਸੀਂ ਆਪਣੇ ਕਿਸੇ ਦੁਰ ਦੇ ਰਿਸ਼ਤੇਦਾਰ ਨਾਲ ਇੰਟਰਨੈੱਟ ਦੇ ਮਾਧਿਅਮ ਨਾਲ ਵੀਡੀਓ
ਕਾਲ,
ਆਡੀਓ ਕਾਲ, ਟੈਕਸਟ ਮੈਸੇਜ ਰਾਹੀ ਗਲਬਾਤ ਕਰ
ਸਕਦੇ ਹਾਂ।
ਪ੍ਰਸ਼ਨ: 4. ਡਾਟਾ ਟ੍ਰਾਂਸਮਿਸ਼ਨ ਦੇ ਵੱਖ-ਵੱਖ ਮੋਡਜ਼ ਦਾ ਵਰਨਣ ਕਰੋ?
ਉੱਤਰ: ਡਾਟਾ ਟਾਂ੍ਰਸਮਿਸ਼ਨ ਤੋਂ ਭਾਵ ਹੈ ਸੈਂਡਰ ਅਤੇ ਰਿਸੀਵਰ ਦੇ ਵਿਚਕਾਰ ਡਾਟਾ ਜਾਂ ਸੂਚਨਾ
ਦਾ ਵਹਾਓ।ਸੈਂਡਰ ਅਤੇ ਰਿਸੀਵਰ ਦੇ ਵਿਚਕਾਰ ਡਾਟਾ ਜਾਂ ਸੂਚਨਾ ਦਾ ਵਹਾਓ ਕਈ ਤਰੀਕਿਆਂ ਨਾਲ ਹੋ
ਸਕਦਾ ਹੈ। ਇਹ ਤਰੀਕੇ ਹੇਠ ਲਿਖੇ ਅਨੁਸਾਰ 3 ਤਰਾਂ੍ਹ ਦੇ ਹੋ ਸਕਦੇ ਹਨ:
1. ਸਿੰਪਲੈਕਸ:- ਸਿੰਪਲੈਕਸ ਵਿੱਚ ਡਾਟੇ ਦਾ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ, ਭਾਵ ਸੂਚਨਾਂ ਸਿਰਫ ਇੱਕ ਹੀ
ਦਿਸ਼ਾ ਵਿੱਚ ਜਾ ਸਕਦੀ ਹੈ। ਦੋ ਜੁੜੇ ਹੋਏ ਯੰਤਰਾਂ ਵਿੱਚੋਂ ਇੱਕ ਹੀ ਡਾਟਾ ਟ੍ਰਾਂਸਫਰ ਕਰ ਸਕਦਾ ਹੈ
ਅਤੇ ਦੁਜਾ ਯੰਤਰ ਡਾਟਾ ਪ੍ਰਾਪਤ ਕਰ ਸਕਦਾ ਹੈ। ਉਦਾਹਰਣ: ਕੀਅਬੋਰਡ, ਮਾਉਸ, ਟੈਲੀਵਿਜ਼ਨ।
2. ਹਾਫ ਡੂਪਲੈਕਸ:- ਹਾਫ ਡੂਪਲੈਕਸ ਵਿੱਚ ਡਾਟੇ ਦਾ ਸੰਚਾਰ ਦੋਨਾਂ ਯੰਤਰਾਂ ਵਿਚਕਾਰ ਹੁੰਦਾ ਹੈ, ਭਾਵ ਸੈਂਡਰ ਅਤੇ ਰਿਸੀਵਰ
ਦੋਨੋਂ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ, ਪਰ ਇੱਕ ਸਮੇਂ ਤੇ ਇੱਕ ਹੀ
ਦਿਸ਼ਾ ਵਿੱਚ। ਇਸ ਟ੍ਰਾਂਸਮਿਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕੋਂ ਸਮੇਂ ਤੇ ਡਾਟਾ
ਸੰਚਾਰ ਦੀ ਜਰੂਰਤ ਨਹੀ ਪੈਂਦੀ। ਉਦਾਹਰਣ: Walkie-Talkie
3. ਫੂਲ ਡੂਪਲੈਕਸ:- ਫੁੱਲ ਡੂਪਲੈਕਸ ਰਾਹੀਂ ਇੱਕੋ ਸਮੇਂ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਡਾਟਾ ਦਾ ਸੰਚਾਰ ਕਰ
ਸਕਦੇ ਹਨ। ਫੱੁਲ ਡੂਪਲੈਕਸ ਵਿੱਚ ਡਾਟਾ ਸੰਚਾਰ ਦੀ ਸਮਰਥਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ
ਤਾਂ ਕਿ ਦੋਨੋ ਡਾਟਾ ਸੰਚਾਰ ਕਰ ਸਕਣ। ਉਦਾਹਰਣ: ਟੈਲੀਫੋਨ ਲਾਈਨ।
ਪਾਠ – 2 ਇੰਟਰਨੈੱਟ ਐਪਲੀਕੇਸ਼ਨ
ਬਹੁਪਸੰਦੀ ਪ੍ਰਸ਼ਨ।
1. Gmail ਇੱਕ ਮੁਫਤ ਈ-ਮੇਲ ਸੇਵਾ ਹੈ ਜੋ ____ ਦੁਆਰਾ ਪ੍ਰਦਾਨ ਕੀਤੀ ਗਈ ਹੈ।
ੳ. Yahoo ਅ. Google ੲ. Rediffmail ਸ. Hotmail
2. ਕੰਪਿਊਟਿੰਗ ਵਿੱਚ ____ ਇੱਕ ਕਿਸਮ ਦਾ ਟੈਸਟ ਹੈ ਜੋ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਵੈਬਪੇਜ਼ ਦੀ ਵਰਤੋਂ
ਕਰਨ ਵਾਲਾ ਯੂਜ਼ਰ ਮਨੁੱਖ ਹੈ ਜਾਂ ਨਹੀਂ
ੳ. CAPTCHA ਅ. DERTSA ੲ. HEPTCHA ਸ. NEPHCA
3. ____ ਇੱਕ ਯੂਜ਼ਰ ਦੇ ਕੰਪਿਊਟਰ ਨੂੰ ਅਣਅਧਿਕਾਰਤ ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ
ਇੱਕ ਕਿਸਮ ਦਾ ਮਾਲਵੇਅਰ ਹੈ।
ੳ. ਸਪਾਈਵੇਅਰ ਅ. ਟਰੋਜ਼ਨ ੲ.
ਮਾਲਵੇਅਰ ਸ. ਹਾਰਸ
4. ____ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਦੂਜੇ ਕੰਪਿਊਟਰ ਪ੍ਰੋਗਰਾਮਾਂ ਵਿੱਚ
ਦੁਹਰਾਉਂਦਾ ਹੈ।
ੳ. ਸਪਾਈਵੇਅਰ ਅ. ਵਾਇਰਸ
ੲ. ਫਿਿਸ਼ੰਗ ਸ. ਮਾਲਵੇਅਰ
5. _______ ਇੱਕ ਇੰਡੀਅਨ ਡਿਜ਼ੀਟਲਲਾਈਜੇਗ਼ਨ ਆਨਲਾਈਨ ਸਰਵਿਸ ਹੈ ਜੋ ਭਾਰਤ ਸਰਕਾਰ ਦੇ
ਇਲੈਕਟ੍ਰੋਨਿਕਸ ਅਤੇ ਸੂਚਨਾਂ ਟੈਕਨੋਲੋਜੀ ਮੰਤਰਾਲੇ ਦੁਆਰਾ ਡਿਜ਼ੀਟਲ ਇੰਡੀਆ ਪਹਿਲ ਦੇ ਤਹਿਤ
ਪ੍ਰਦਾਨ ਕੀਤੀ ਗਈ ਹੈ।
ੳ. ਡਿਜ਼ੀਲਾਕਰ ਅ. ਡਿਜ਼ੀਪ੍ਰੋਗਰਾਮ ੲ. ਡਿਜ਼ੀਹੈਕਰ ਸ. ਡਿਜ਼ੀਬੈਂਕਰ
ਸਹੀ ਗਲਤ ਦੱਸੋ।
1. ਸਪਾਈਵੇਅਰ ਇੱਕ ਈ-ਮੇਲ ਧੋਖਾਥੜੀ ਕਰਨ ਦੀ ਇੱਕ ਵਿਧੀ ਹੈ, ਜਿਸ ਵਿੱਚ ਧੌਖਾ ਕਰਨ ਵਾਲਾ
ਵਿਅਕਤੀ ਨਿੱਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈ-ਮੇਲ
ਭੇਜਦਾ ਹੈ।(ਗਲਤ)
2. ਗੁਗਲ ਡਰਾਇਵ ਸਾਨੂੰ ਫਾਈਲਾਂ ਨੂੰ ਆਨ ਲਾਈਨ ਸਟੋਰ ਅਤੇ ਸ਼ੇਅਰ ਕਰਨ ਦੀ ਆਗਿਆ ਨਹੀਂ ਦਿੰਦਾ।(ਗਲਤ)
3. ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਸੱਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸਾਫਟਵੇਅਰ
ਦੀ ਵਰਤੋਂ ਕਰਨਾ ਹੈ। (ਸਹੀ)
4. ਇੰਟਰਨੈੱਟ ਖਤਰੇ ਕੋਈ ਵੀ ਅਜਿਹਾ ਖਤਰੇ ਹੋ ਸਕਦੇ ਹਨ ਜੋ ਸਾਈਬਰ ਕ੍ਰਾਈਮ ਲਈ ਵਰਲਡ ਵਾਈਡ ਵੈਬ
ਦੀ ਵਰਤੋਂ ਕਰਦੇ ਹਨ। (ਸਹੀ)
5. ਗੂਗਲ ਮੀਟ ਗੂਗਲ ਦੁਆਰਾ ਪ੍ਰਦਾਨ ਇੱਕ ਵੀਡੀਓ ਕਾਨਫਰੰਸਿੰਗ ਸੇਵਾ ਹੈ।(ਸਹੀ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ: 1. ਈਮੇਲ ਪਰਿਭਾਸਿਤ ਕਰੋ?
ਉੱਤਰ: ਈਮੇਲ ਦਾ ਪੂਰਾ ਇਲੈਕਟ੍ਰੋਨਿਕ ਮੇਲ ਹੁੰਦਾ ਹੈ, ਇਹ ਇੰਟਰਨੈੱਟ ਤੇ ਸੱਭ ਤੋਂ
ਵੱਧ ਵਰਤੀਆਂ ਜਾਣ ਵਾਲੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਇਹ ਸਾਨੂੰ ਈਮੇਲ ਐਡਰੈੱਸ ਦੀ ਵਰਤੋਂ
ਕਰਦੇ ਹੋਏ ਦੁਨੀਆਂ ਵਿੱਚ ਕਿਧੱਰੇ ਵੀ ਰਹਿ ਕੇ ਕਿਸੇ ਨੂੰ ਵੀ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਦੀ
ਆਗਿਆ ਦਿੰਦੀ ਹੈ। ਈਮੇਲ ਰਾਹੀਂ ਕੋਈ ਵੀ ਡਾਕੂਮੈਂਟ ਜਿਵੇਂ ਕਿ ਤਸਵੀਰ, ਸੰਦੇਸ਼, ਆਡੀਓ, ਵੀਡੀਓ, ਨੋਟਸ ਆਦਿ ਕੁੱਝ ਹੀ ਮਿੰਟਾਂ
ਵਿੱਚ ਭੇਜੇ ਅਤੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਪ੍ਰਸ਼ਨ: 2. ਕਿਸੇ ਵੀ ਚਾਰ ਗੂਗਲ ਐਪਸ ਦੇ ਨਾਂ ਲਿਖੋ?
ਉੱਤਰ: ਚਾਰ ਗੂਗਲ ਐਪਸ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-
1. ਗੂਗਲ ਡਾਕਸ
2. ਗੂਗਲ ਟ੍ਰਾਂਸਲੇਟ
3. ਗੂਗਲ ਮੈਪ
4. ਗੂਗਲ ਮੀਟ
5. ਗੂਗਲ ਲੈਂਸ
ਪ੍ਰਸ਼ਨ: 3. ਸਾਈਬਰ ਨੈਤਿਕਤਾ ਨੂੰ ਪਰਿਭਾਸ਼ਿਤ ਕਰੋ?
ਉੱਤਰ: ਸਾਈਬਰ ਨੈਤਿਕਤਾ ਇੱਕ ਯੂਜ਼ਰ ਦੁਆਰਾ ਆਨਲਾਈਨ ਸਰੋਤਾਂ ਦੀ ਸਵੀਕਾਰਯੌਗ ਵਰਤੋਂ
ਅਤੇ ਜ਼ਿੰਮੇਵਾਰ ਵਿਵਹਾਰ ਨੂੰ ਦਰਸ਼ਾਉਂਦਾ ਹੈ, ਕਿ ਅਸੀਂ ਕਿਸ ਤਰ੍ਹਾਂ ਆਪਣੀ
ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਇੰਟਰਨੈੱਟ ਦੀ ਸਹੀ ਵਰਤੋਂ ਕਰਦੇ ਹਾਂ। ਯੂਜ਼ਰ ਨੂੰ ਇਹ ਸੁਨਿਸ਼ਚਿਤ
ਕਰਨਾ ਚਾਹੀਦਾ ਹੈ ਕਿ ਆਨਲਾਈਨ ਕੰਮ ਕਰਦੇ ਹੋਏ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ
ਸਮਝਣ,
ਅਤੇ ਇੰਟਰਨੈੱਟ ਤੇ
ਦੂਜਿਆਂ ਦੇ ਅਧਿਕਾਰਾਂ ਅਤੇ ਸੰਪਤੀ ਦਾ ਆਦਰ ਕਰਨਾ ਚਾਹੀਦਾ ਹੈ।
ਪ੍ਰਸ਼ਨ: 4. ਡਿਜ਼ੀਲਾਕਰ ਕੀ ਹੈ?
ਉੱਤਰ: ਡਿਜ਼ੀਲਾਕਰ ਇੱਕ ਇੰਡੀਅਨ ਡਿਜ਼ੀਟਲਾਈਜੇਸ਼ਨ ਆਨਲਾਈਨ ਸੇਵਾ ਹੈ, ਜੋ ਕਿ ਭਾਰਤ ਸਰਕਾਰ ਦੇ
ਇਲੈਕਟ੍ਰੋਨਿਕਸ ਅਤੇ ਸੂਚਨਾਂ ਟੈਕਨੋਲੋਜੀ ਮੰਤਰਾਲੇ ਦੁਆਰਾ ਡਿਜ਼ੀਟਲ ਇੰਡੀਆ ਪਹਿਲ ਦੇ ਤਹਿਤ
ਪ੍ਰਦਾਨ ਕੀਤੀ ਗਈ ਹੈ। ਡਿਜ਼ੀਲਾਕਰ ਸਰਟੀਫਿਕੇਟਾਂ ਦੇ ਅਸਲ ਜਾਰੀਕਰਤਾਵਾਂ ਤੋਂ ਡਿਜ਼ੀਟਲ ਫਾਰਮੈਟ
ਵਿੱਚ ਪ੍ਰਮਾਣਿਤ ਡਾਕੂਮੈਂਟਸ ਜਾਂ ਸਰਟੀਪਿਕੇਟਸ ਜਿਵੇਂਕਿ ਡਰਾਈਵਿੰਗ ਲਾਈਸੈਂਸ, ਵਾਹਨ ਰਜ਼ਿਸਟ੍ਰੇਸ਼ਨ, ਅਕਾਦਮਿਕ ਮਾਰਕਸ਼ੀਟ ਆਦਿ ਦੀ
ਐਕਸੈਸ ਪ੍ਰਦਾਨ ਕਰਨ ਲਈ ਹਰੇਕ ਆਧਾਰ ਧਾਰਕ ਨੂੰ ਕਲਾਊਡ ਉੱਪਰ ਇੱਕ ਅਕਾਊਂਟ ਪ੍ਰਦਾਨ ਕਰਦਾ ਹੈ।
ਡਿਜ਼ੀਲਾਕਰ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਹੋਈਆਂ ਕਾਪੀਆਂ ਅਪਲੋਡ ਕਰਨ ਲਈ ਹਰੇਕ ਅਕਾਊਂਟ ਹੋਲਡਰ
ਨੂੰ 1ਘਭ ਦਾ ਸਟੋਰੇਜ਼ ਸਪੇਸ ਮੁਹੱਈਆਂ
ਕਰਵਾਉਂਦਾ ਹੈ।
ਪ੍ਰਸ਼ਨ: 5. ਕਲਾਊਡ ਪ੍ਰਿੰਟਿੰਗ ਕੀ ਹੈ?
ਉੱਤਰ: ਜਦੋਂ ਅਸੀਂ ਆਪਣੇ ਮੋਬਾਇਲ ਜਾਂ ਕੰਪਿਊਟਰ ਵਿੱਚ ਡਾਟੇ ਨੂੰ ਗੂਗਲ ਕਲਾਊਡ ਜਿਵੇਂ ਗੂਗਲ
ਡ੍ਰਾਈਵ ਤੇ ਸਟੋਰ ਕਰਦੇ ਹਾਂ ਤਾਂ ਉਹ ਡਾਟਾ ਗੂਗਲ ਦੇ ਸਰਵਰ ਤੇ ਸਟੋਰ ਹੋ ਜਾਂਦਾ ਹੈ ਤਾਂ ਅਸੀਂ
ਉਸ ਡਾਟੇ ਨੂੰ ਪ੍ਰਿੰਟ ਵੀ ਕਰ ਸਕਦੇ ਹਾਂ। ਗੂਗਲ ਕਲਾਊਡ ਵਿੱਚ ਮੋਜੂਦ ਡਾਟੇ ਦਾ ਪ੍ਰਿੰਟ ਲੈਣ ਲਈ
ਸਾਨੂੰ ਆਪਣੇ ਡਿਵਾਈਸ ਨੂੰ ਪ੍ਰਿੰਟਰ ਨਾਲ ਜੋੜਣਾ ਪੈਂਦਾ ਹੈ, ਇਸਦੇ ਲਈ ਅਸੀਂ ਯੂ.ਐੱਸ.ਬੀ
ਕੇਬਲ ਜਾਂ ਵਾਈ.ਫਾਈ ਜਾਂ ਬਲੂਟੂਥ ਦੇ ਮਾਧਿਅਮ ਨਾਲ ਜੋੜ ਸਕਦੇ ਹਾਂ ਅਤੇ ਗੂਗਲ ਕਲਾਊਡ ਪ੍ਰਿੰਟ
ਵਿੱਚ ਮੋਜੂਦ ਡਾਟੇ ਦਾ ਪ੍ਰਿੰਟ ਲੈ ਸਕਦੇ ਹਾਂ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ: 1. Google Apps ਕੀ ਹਨ? ਕਿਸੇ ਵੀ ਦੋ ਗੂਗਲ ਐਪਸ ਦਾ
ਵਰਨਣ ਕਰੋ?
ਉੱਤਰ: ਗੂਗਲ ਦੀਆਂ ਵੈਬ ਆਧਾਰਿਤ ਕੁੱਝ ਐਪਲੀਕੇਸ਼ਨ ਦੇ ਸਮੂਹ ਨੂੰ ਗੂਗਲ ਐਪਸ ਕਹਿੰਦੇ ਹਨ।
ਇਹਨਾਂ ਐਪਸ ਵਿਚ ਈ-ਮੇਲ, ਕਲੈਂਡਰ,
ਮੈਪ, ਵਰਡ-ਪ੍ਰੋਸੈਸਿੰਗ ਆਦਿ ਸ਼ਾਮਿਲ
ਹਨ। ਇਹਨਾਂ ਦਾ ਵਰਨਣ ਇਸ ਪ੍ਰਕਾਰ ਹੈ:
1. ਜੀ-ਮੇਲ (GMAIL): ਇਸ ਗੂਗਲ ਐਪ ਦੀ ਵਰਤੋਂ ਈ ਮੇਲ ਭੇਜਣ ਜਾਂ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ
ਅਸੀਂ ਕੰਪਿਊਟਰ ਜਾਂ ਮੋਬਾਈਲ ਤੋਂ ਇੰਟਰਨੈਟ ਰਾਹੀਂ ਕਿਸੇ ਵੀ ਵਿਅਕਤੀ ਨੂੰ ਸੰਦੇਸ਼ ਭੇਜ ਸਕਦੇ ਹੈ।
ਇਸ ਐਪ ਦੀ ਵਰਤੋਂ ਲਈ ਗੂਗਲ ਅਕਾਊਂਟ ਦਾ ਬਣਿਆ ਹੋਣਾ ਜਰੂਰੀ ਹੈ।
2. ਗੂਗਲ ਡਰਾਈਵ (Google Drive): ਇਸ ਗੂਗਲ ਐਪ ਦੀ ਵਰਤੋਂ ਡਾਟਾ ਨੂੰ ਆਨ ਲਾਈਨ ਡਰਾਇਵ ਉਪਰ ਸਟੋਰ ਕਰਨ ਲਈ ਕੀਤੀ ਜਾਂਦੀ ਹੈ।
ਗੂਗਲ ਆਨ ਲਾਈਨ ਡਾਟਾ ਸਟੋਰ ਕਰਨ ਲਈ ਹਰੇਕ ਅਕਾਊਂਟ ਨੂੰ 15 ਘਭ ਮੈਮਰੀ ਪ੍ਰਦਾਨ ਕਰਦਾ ਹੈ।
ਇਸ ਐਪ ਦੀ ਵਰਤੋਂ ਲਈ ਗੂਗਲ ਅਕਾਊਂਟ ਦਾ ਬਣਿਆ ਹੋਣਾ ਜਰੂਰੀ ਹੈ।
3. ਗੂਗਲ ਮੈਪ (Google Map): ਇਸ ਗੂਗਲ ਐਪ ਦੀ ਵਰਤੋਂ ਸੰਸਾਰ ਦੇ ਕਿਸੇ ਵੀ ਸਥਾਨ ਦੇ ਮੈਪ (ੰਅਫ) ਦੇਖਣ ਲਈ ਕੀਤੀ ਜਾਂਦੀ
ਹੈ। ਅਸੀਂ ਘਫਸ਼ ਤਕਨੀਕ ਰਾਹੀਂ ਆਪਣੀ ਮੌਜੂਦਾ ਸਥਿਤੀ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ। ਇਹ
ਨੈਵੀਗੇਸ਼ਨ ਦੀ ਸਹੁਲਤ ਵੀ ਪ੍ਰਦਾਨ ਕਰਦਾ ਹੈ ਜਿਸ ਨਾਲ ਅਸੀਂ ਇਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ
ਪਹੁੰਚ ਸਕਦੇ ਹਾਂ।
ਪ੍ਰਸ਼ਨ: 2. ਗੂਗਲ ਡਰਾਈਵ ਕੀ ਹੈ? ਗੂਗਲ ਡਰਾਈਵ ਦੇ ਕੀ ਲਾਭ
ਹੁੰਦੇ ਹਨ?
ਉੱਤਰ: ਗੂਗਲ ਡ੍ਰਾਈਵ ਗੂਗਲ ਦੁਆਰਾ ਪੇਸ਼ ਕੀਤੀ ਗਈ ਇੱਕ ਸੇਵਾ ਹੈ, ਜਿਸ ਦੁਆਰਾ ਅਸੀਂ ਫਾਈਲਾਂ ਨੂੰ
ਆਨਲਾਈਨ ਸਟੋਰ ਅਤੇ ਸ਼ੇਅਰ ਕਰ ਸਕਦੇ ਹਾਂ, ਅਤੇ ਇਹ ਸੇਵਾ 24 ਅਪ੍ਰੈਲ 2012 ਨੂੰ ਸ਼ੁਰੂ ਕੀਤੀ ਗਈ ਸੀ।ਗੂਗਲ
ਡ੍ਰਾਈਵ ਸਾਨੂੰ 15GB ਦੀ ਮੁਫਤ ਸਟੋਰੇਜ਼ ਸਪੇਸ ਦਿੰਦਾ ਹੈ, ਅਤੇ ਹੋਰ ਵਾਧੂ ਸਟੋਰੇਜ਼ ਨੂੰ
ਮਹੀਨਾਵਾਰ ਫੀਸ ਉੱਪਰ ਖਰੀਦਿਆ ਜਾ ਸਕਦਾ ਹੈ। ਇਸ ਦੇ ਮੁੱਖ ਲਾਭ ਇਸ ਪ੍ਰਕਾਰ ਹਨ:
1. ਗੂਗਲ ਡਰਾਇਵ ਵਿਚ ਅਸੀਂ ਆਪਣਾ ਡਾਟਾ ਆਨਲਾਈਨ ਡਰਾਇਵ ਉਪਰ ਸਟੋਰ ਕਰਕੇ ਰੱਖ ਸਕਦੇ ਹਾਂ।
2. ਗੂਗਲ ਡਰਾਇਵ ਉਪੱਰ ਪਈਆਂ ਫਾਈਲਾਂ ਨੂੰ ਅਸੀਂ ਦੂਜੇ ਵਿਅਕਤੀਆਂ ਨਾਲ ਸ਼ੇਅਰ ਕਰ ਸਕਦੇ ਹਾਂ।
3. ਗੂਗਲ ਡਰਾਇਵ ਉਪਰ ਪਈਆਂ ਫਾਈਲਾਂ ਨੂੰ ਅਸੀਂ ਕਿਧਰੇ ਵੀ ਬੈਠ ਕੇ ਦੇਖ ਸਕਦੇ ਹਾਂ।
4. ਗੂਗਲ ਡਰਾਇਵ ਉਪੱਰ ਸਟੋਰ ਫਾਈਲਾਂ ਨੂੰ ਆਸਾਨੀ ਨਾਲ ਲੱਭ ਸਕਦੇ ਹਾਂ ਕਿਉਂਕਿ ਇਹ ਸਾਨੂੰ ਇਕ
ਬਿਲਟ-ਇਨ ਸਰਚ ਇੰਜਨ ਵੀ ਪ੍ਰਦਾਨ ਕਰਦਾ ਹੈ।
5. ਗੂਗਲ ਡਰਾਇਵ ਆਪਟੀਕਲ ਕਰੈਕਟਰ ਰਿਕੋਗਨੀਗ਼ਨ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।
6. ਗੂਗਲ ਡਰਾਇਵ ਵਿਚ ਅਸੀਂ ਕਈ ਕਿਸਮਾਂ ਦੀਆਂ ਫਾਈਲਾਂ (ਦੋਚਣ, ਣਲਸਣ, ਪਸਦ, ਜਪਗ ਆਦਿ) ਖੋਲ ਕੇ ਦੇਖ ਸਕਦੇ
ਹਾਂ।
7. ਇਹ ਸਾਰੀਆਂ ਸੁਵਿਧਾਵਾਂ ਗੂਗਲ ਵਲੋਂ ਮੂਫਤ ਪ੍ਰਦਾਨ ਕੀਤੀਆਂ ਗਈਆਂ ਹਨ।
ਪ੍ਰਸ਼ਨ: 3. ਇੰਟਰਨੈੱਟ ਸੁਰੱਖਿਆ ਦੇ ਵੱਖ-ਵੱਖ ਤਰੀਕਿਆਂ ਬਾਰੇ ਲਿਖੋ?
ਉੱਤਰ: ਇੰਟਰਨੈੱਟ ਸੁਰੱਖਿਆ ਦੇ ਵੱਖ-ਵੱਖ ਤਰੀਕੇ ਹੇਠ ਲਿਖੇ ਅਨੁਸਾਰ ਹਨ:-
1. ਐਂਟੀਵਾਇਰਸ:- ਇਹ ਇੱਕ ਸਾਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਹੈ, ਜਿਸਦੀ ਵਰਤੋਂ ਕੰਪਿਊਟਰ ਵਿੱਚ
ਵਾਇਰਸ ਦਾ ਪਤਾ ਲਗਾਉਣ ਅਤੇ ਉਸਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਐਂਟੀਵਾਇਰਸ ਵਾਇਰਸ ਨੂੰ
ਮਿਟਾਉਣ ਤੋਂ ਇਲਾਵਾ ਵੋਰਮਸ, ਟਰੋਜਨ,
ਅਤੇ ਐਡਵੇਅਰ ਨੂੰ
ਵੀ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਐਂਟੀਵਾਇਰਸ ਸਾਫਟਵੇਅਰ ਸਾਡੀਆਂ ਆਨ-ਲਾਈਨ
ਕਿਿਰਆਵਾਂ ਨੂੰ ਸਕੈਨ ਕਰਦਾ ਹੈ ਅਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ
ਫਾਈਲ ਡਾਊਨਲੋਡ ਨਹੀਂ ਕਰ ਰਹੇ। ਕੰਪਿਊਟਰ ਵਿੱਚ ਵਾਇਰਸ ਆ ਜਾਣ ਦੀ ਸੂਰਤ ਵਿੱਚ ਅਸੀਂ ਐਂਟੀਵਾਇਰਸ
ਦੀ ਮਦਦ ਨਾਲ ਉਸਦੀ ਪਹਿਚਾਣ ਕਰ ਸਕਦੇ ਹਾਂ ਤੇ ਉਸਨੂੰ ਨਸ਼ਟ ਵੀ ਕਰ ਸਕਦੇ ਹਾਂ।
2. ਐਂਟੀਸਪਾਈਵੇਅਰ:- ਇਹ ਇੱਕ ਅਜਿਹਾ ਸਾਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਹੈ, ਜੋ ਅਣਚਾਹੇ ਸਪਾਈਵੇਅਰ
ਪ੍ਰੋਗਰਾਮਾਂ ਨੂੰ ਲੱਭਣ ਅਤੇ ਉਹਨਾਂ ਨੂੰ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ। ਸਪਾਈਵੇਅਰ
ਪ੍ਰੋਗਰਾਮਾਂ ਨੂੰ ਖਤਮ ਕਰਨਾ ਮੁਸ਼ਕਲ ਹੁੰਦਾ ਹੈ, ਕਿਉਂਕਿ ਜਦੋਂ ਵੀ ਅਸੀਂ ਇਹਨਾਂ
ਨੂੰ ਪ੍ਰੋਗਰਾਮਾਂ ਵਿੱਚੋਂ ਖਤਮ ਕਰਦੇ ਹਾਂ ਤਾਂ ਇਹ ਪ੍ਰੋਗਰਾਮ ਆਪਣੇ-ਆਪ ਨੂੰ ਦੁਬਾਰਾ ਇੰਸਟਾਲ ਕਰ
ਲੈਂਦੇ ਹਨ। ਸਪਾਈਵੇਅਰ ਦਾ ਮੁਕਾਬਲਾ ਕਰਨ ਲਈ ਸਾਨੂੰ ਇੱਕ ਸਮਰਪਿਤ ਸਪਾਈਵੇਅਰ ਮੈਨੇਜ਼ਮੈਂਟ ਟੂਲ ਦੀ
ਵਰਤੋਂ ਕਰਨ ਦੀ ਜਰੂਰਤ ਪੈਂਦੀ ਹੈ। ਕੁੱਝ ਐਂਟੀਵਾਇਰਸ ਸਾਫਟਵੇਅਰ ਵਿੱਚ ਸਪਾਈਵੇਅਰ ਮੈਨੇਜ਼ਮੈਂਟ
ਟੂਲਜ਼ ਪਹਿਲਾਂ ਤੋਂ ਹੀ ਸ਼ਾਮਲ ਹੁੰਦੇ ਹਨ।
3. ਟਰੋਜ਼ਨ ਹਾਰਸ ਤੋਂ ਰੋਕਥਾਮ:- ਟਰੋਜ਼ਨ ਹਾਰਸ ਤੋਂ ਆਪਣੇ ਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਕਦੇ ਵੀ ਉਸ ਸਰੋਤ ਤੋਂ
ਸਾਫਟਵੇਅਰ ਡਾਊਨਲੋਡ ਜਾਂ ਇੰਸਟਾਲ ਨਹੀਂ ਕਰਨਾ ਚਾਹੀਦਾ ਜਿਸ ਤੇ ਅਸੀਂ ਭਰੋਸਾ ਨਹੀਂ ਕਰਦੇ। ਸਾਨੂੰ
ਕਦੇ ਵੀ ਅਣਜਾਣ ਜਾਂ ਅਵਿਸ਼ਵਾਸੀ ਸਰੋਤਾਂ ਤੋਂ ਪ੍ਰਾਪਤ ਈਮੇਲ ਅਟੈਚਮੈਂਟ ਜਾਂ ਪ੍ਰੋਗਰਾਮਾਂ ਨੂੰ
ਓਪਨ ਨਹੀਂ ਕਰਨਾ ਚਾਹੀਦਾ। ਟਰੋਜ਼ਨ ਤੋਂ ਆਪਣੇ ਸਿਸਟਮ ਨੂੰ ਬਚਾਉਣ ਲਈ ਸਾਨੂੰ ਇਹ ਵੀ ਸੁਨਿਸ਼ਚਿਤ
ਕਰਨਾ ਚਾਹੀਦਾ ਹੈ ਕਿ ਸਾਡੇ ਕੰਪਿਊਟਰ ਵਿੱਚ ਟਰੋਜ਼ਨ ਐਂਟੀਵਾਇਰਸ ਵੈਦ ਲਾਈਸੈਂਸ ਨਾਲ ਇੰਸਟਾਲ ਹੋਣਾ
ਚਾਹੀਦਾ ਹੈ,
ਤਾਂ ਜੋ ਟਰੋਜ਼ਨ
ਹਾਰਸਾਂ ਦੀ ਰੋਕਥਾਮ ਕੀਤੀ ਜਾ ਸਕੇ।
4. ਫਿਿਸ਼ੰਗ ਘੁਟਾਲੇ ਤੋਂ ਰੋਕਥਾਮ:- ਸਾਨੂੰ ਆਪਣੇ ਆਪ ਨੂੰ ਫ਼ਿਿਸ਼ੰਗ ਘੁਟਾਲਿਆ ਤੋਂ ਬਚਾਉਣ ਲਈ ਈ-ਮੇਲਜ਼ ਰਾਹੀਂ ਪ੍ਰਾਪਤ ਲੰਿਕਸ
ਜਾਂ ਫਾਈਲ ਅਟੈਚਮੈਂਟ ਨੂੰ ਕਲਿੱਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਡਾਟਾ ਜਾਂ ਫਾਈਲ ਨੂੰ
ਕਿਸੇ ਅਧਿਕਾਰਤ ਵੈੱਬਸਾਈਟ ਵਿੱਚ ਹੀ ਲੋਗ-ਇਨ ਕਰਕੇ ਡਾਊਨਲੋਡ ਕਰਨਾ ਚਾਹੀਦਾ ਹੈ। ਆਪਣੇ ਕੰਪਿਊਟਰ
ਵਿੱਚ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਜਰੂਰ ਕਰੋ, ਐਂਟੀਵਾਇਰਸ ਸਾਫਟਵੇਅਰ ਜਾਅਲੀ
ਈਮੇਲ,
ਸੰਦੇਸ਼ ਨੂੰ ਬਲਾਕ
ਕਰ ਦਿੰਦਾ ਹੈ। ਆਪਣੇ ਕੰਪਿਊਟਰ ਵਿੱਚ ਤੁਸੀਂ ਜਿੰਨੇ ਵੀ ਸਾਫਟਵੇਅਰ ਵਰਤ ਰਹੇ ਹੋ ਉਨ੍ਹਾਂ ਨੂੰ
ਅਪਡੇਟ ਕਰਦੇ ਰਹੋ ਅਤੇ ਹਮੇਸ਼ਾ ਲਾਇਸੈਂਸ ਵਾਲੇ ਸਾਫਟਵੇਅਰ ਦੀ ਵਰਤੋਂ ਕਰੋ।
ਪ੍ਰਸ਼ਨ: 4. ਸਾਈਬਰ ਕ੍ਰਾਈਮ ਕੀ ਹਨ? ਸਾਈਬਰ ਕ੍ਰਾਈਮ ਦੀ ਰੋਕਥਾਮ ਦੇ
ਉਪਾਅ ਲਿਖੋ?
ਉੱਤਰ: ਸਾਈਬਰ ਕ੍ਰਾਈਮ ਇੱਕ ਅਪਰਾਧ ਹੈ, ਜਿਸ ਵਿੱਚ ਇੱਕ ਕੰਪਿਊਟਰ, ਨੈੱਟਵਰਕ ਡਿਵਾਇਸ ਜਾਂ
ਨੈੱਟਵਰਕ ਦੀ ਵਰਤੋਂ ਅਪਰਾਧ ਕਰਨ ਲਈ ਕੀਤੀ ਜਾਂਦੀ ਹੈ। ਸਾਈਬਰ ਕ੍ਰਾਈਮ ਹਮੇਸ਼ਾ ਵਿਅਕਤੀਆਂ ਜਾਂ
ਹੈਕਰਸ ਦੁਆਰਾ ਨਹੀਂ ਕੀਤਾ ਜਾਂਦਾ, ਬਲਕਿ ਸੰਗਠਨਾਂ ਵਲੋਂ ਵੀ ਕੀਤਾ
ਜਾਂਦਾ ਹੈ,
ਸਾਈਬਰ ਕ੍ਰਾਈਮ
ਕਿਸੇ ਵਿਅਕਤੀ ਜਾਂ ਦੇਸ਼ ਦੀ ਸੁਰੱਖਿਆ ਅਤੇ ਵਿਤੀ ਸਿਹਤ ਨੂੰ ਖਤਰੇ ਵਿੱਚ ਪਾ ਸਕਦਾ ਹੈ। ਸਾਈਬਰ
ਕ੍ਰਾਈਮ ਇੱਕ ਗੈਰ-ਕਾਨੂੰਨੀ ਕਾਰਵਾਈ ਹੁੰਦੀ ਹੈ, ਜਿਸ ਵਿੱਚ ਅਪਰਾਧ ਕਰਨ ਲਈ
ਕੰਪਿਊਟਰ ਨੂੰ ਜਾਂ ਤਾਂ ਇੱਕ ਟੂਲ ਵੱਜੋਂ ਜਾਂ ਇੱਕ ਨਿਸ਼ਾਨੇ ਵੱਜੋਂ ਜਾਂ ਦੋਵੇਂ ਮੰਤਵਾਂ ਲਈ
ਵਰਤਿਆ ਜਾ ਸਕਦਾ ਹੈ। ਕੋਈ ਵੀ ਅਪਰਾਧ ਜੋ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੁਹਾਂ ਦੇ
ਮਾਨ-ਸਨਮਾਨ ਜਾਂ ਸਰੀਰਕ ਤੌਰ ਤੇ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਨੁਕਸਾਨ ਪਹੁੰਚਾਉਂਦਾ ਹੋਵੇ, ਨੂੰ ਸਾਈਬਰ ਕ੍ਰਾਈਮ ਕਿਹਾ
ਜਾਂਦਾ ਹੈ।
ਸਾਈਬਰ ਕ੍ਰਾਈਮ ਦੀ ਰੋਕਥਾਮ ਦੇ ਉਪਾਅ:-
- ਆਪਣੇ ਇੰਟਰਨੈੱਟ ਬੈਂਕਿੰਗ ਅਤੇ ਬੈਂਕਿੰਗ ਦੇ ਲੇਣ-ਦੇਣ ਦੀ ਵਰਤੋਂ ਕਦੇ ਵੀ ਕਿਸੇ ਪਬਲਿਕ ਸਾਇਬਰ ਕੈਫੇ ਅਤੇ ਨਾ ਹੀ ਕਿਸੇ ਭੀੜ ਵਾਲੇ ਇਲਾਕੇ ਵਿੱਚ ਨਾ ਕਰੋ, ਜਿਥੇ ਤੁਹਾਡੀ ਨਿਜੀ ਜਾਣਕਾਰੀ ਅਸਾਨੀ ਨਾਲ ਚੋਰੀ ਹੋ ਸਕਦੀ ਹੈ।
- ਇੰਟਰਨੈੱਟ ਬੈਂਕਿੰਗ ਦੇ ਅਧੀਨ ਕਿਸੀ ਵੀ ਤਰ੍ਹਾਂ ਦੀ ਟ੍ਰਾਂਜੈਕਸ਼ਨ ਕਿਸੇ ਦੂਜੇ ਵਿਅਕਤੀ ਦੇ ਕੰਪਿਊਟਰ ਤੇ ਕਦੇ ਵੀ ਨਹੀਂ ਕਰਨੀ ਚਾਹੀਦੀ ਅਤੇ ਟ੍ਰਾਂਜੈਕਸ਼ਨ ਕਰਨ ਤੋਂ ਬਾਅਦ ਆਪਣੇ ਈਮੇਲ ਅਕਾਊਂਟ ਨੂੰ ਲਾਗ-ਆਊਟ ਕਰਨਾ ਨਹੀਂ ਭੁਲਨਾ ਚਾਹੀਦਾ, ਅਤੇ ਇਸ ਪ੍ਰਕਾਰ ਦੇ ਡਾਟਾ ਨੂੰ ਬ੍ਰਾਊਜ਼ਰ ਦੀ ਹਿਸਟਰੀ ਵਿੱਚੋਂ ਵੀ ਮਿਟਾ ਦੇਣਾ ਚਾਹੀਦਾ ਹੈ।
- ਕਿਸੇ ਵੀ ਅਕਾਉਂਟ ਵਿੱਚ ਲਾਗਇਨ ਕਰਨ ਤੋਂ ਬਾਅਦ ਕੰਪਿਊਟਰ ਵੱਲੋਂ ਪੁਛੇ ਗਏ ਆਪਸ਼ਨ ਜਿਵੇਂ ਕਿ ਕੀਪ ਓਨ ਲਾਗਿੰਗ ਜਾਂ ਪਾਸਵਰਡ ਯਾਦ ਰੱਖਣ ਵਾਲੇ ਲੰਿਕ ਤੇ ਕਲਿੱਕ ਨਹੀਂ ਕਰਨਾ ਚਾਹੀਦਾ।
- ਸਾਨੂੰ ਸਾਡੀ ਈਮੇਲ ਅਕਾਉਂਟ ਦੇ ਇਨ-ਬਾਕਸ ਵਿੱਚ ਪ੍ਰਾਪਤ ਹੋਏ ਕਿਸੇ ਵੀ ਸਪੈਮ ਸੰਦੇਸ਼ ਨੂੰ ਖੋਲ੍ਹਣਾ ਨਹੀਂ ਚਾਹੀਦਾ ਅਤੇ ਨਾ ਹੀ ਉਸ ਨਾਲ ਅਟੈਚ ਫਾਈਲ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ।
- ਸਾਨੂੰ ਆਪਣੇ ਕੰਪਿਊਟਰ ਨੂੰ ਕੰਪਿਊਟਰ ਵਾਇਰਸ ਦੇ ਅਟੈਕ ਤੋਂ ਬਚਾਉਣ ਲਈ ਐਂਟੀਵਾਇਰਸ ਅਤੇ ਐਂਟੀਮਾਲਵੇਅਰ ਵਰਗੇ ਸਾਫਟਵੇਅਰ ਨਾਲ ਅਪਡੇਟ ਰੱਖਣਾ ਚਾਹੀਦਾ ਹੈ।
0 Comments
Post a Comment
Please don't post any spam link in this box.