ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 12ਵੀਂ ਦੇ ਸਿਹਤ ਅਤੇ ਸਰੀਰਕ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।
Chapter 1 ਸਰੀਰਕ ਯੋਗਤਾ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)
ਪ੍ਰਸ਼ਨ 1. ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-ਤਾਕਤ ਦੋ ਪ੍ਰਕਾਰ ਦੀ ਹੁੰਦੀ ਹੈ-
- ਸਥਿਰ ਤਾਕਤ,
- ਗਤੀਸ਼ੀਲ ਤਾਕਤ !
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)
(ਅ) ਆਮ ਸਹਿਣਸ਼ੀਲਤਾ (General Endurance) – ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕ੍ਰਿਆਵਾਂ ‘ਤੇ ਨਿਰਭਰ ਕਰਦੀ ਹੈ । ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ । ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।
(ਬ) ਵਿਸ਼ੇਸ਼ ਸਹਿਣਸ਼ੀਲਤਾ (Specific Endurance) – ਵਿਸ਼ੇਸ਼ ਸਹਿਣਸ਼ੀਲਤਾ ਹਰ ਖੇਡ ਲਈ ਅਲੱਗ-ਅਲੱਗ ਹੁੰਦੀ ਹੈ । ਹਰ ਖੇਡ ਦੀ ਆਪਣੀ ਗਤੀ ਹੁੰਦੀ ਹੈ , ਜਿਵੇਂ ਕਿ ਮੈਰਾਥਨ ਦੌੜਾਕਾਂ ਨੂੰ ਲੰਬੇ ਸਮੇਂ ਤੱਕ ਕਿਰਿਆ ਵੀ ਕਿਹਾ ਜਾਂਦਾ ਹੈ:ਜਿਵੇਂ ਕਿ ਛੋਟੀਆਂ ਦੌੜਾਂ ; ਜਿਵੇਂ (ਸਪਰਿੰਟ) ਤੇ ਮੱਧ ਦੂਰੀ ਦੀਆਂ ਦੌੜਾਂ ਆਦਿ ਇਸ ਦੇ ਉਦਾਹਰਨ ਹਨ ।
(ਅ) ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance) – ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ , ਜਿਵੇਂ ਕਿ ਮੱਧ ਦੁਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ । ਇਸ ਸਹਿਣਸ਼ੀਲਤਾ ਨੂੰ ਐਨਰੋਬਿਕ ਸਹਿਣਸ਼ੀਲਤਾ ਵੀ ਕਿਹਾ ਜਾਂਦਾ ਹੈ ।
(ਇ) ਲੰਬੇ ਸਮੇਂ ਦੀ ਸਹਿਣਸ਼ੀਲਤਾ (Long Term Endurance) – ਇਸ ਕਿਸਮ ਦੀ ਸਹਿਣਸ਼ੀਲਤਾ ਐਰੋਬਿਕ ਊਰਜਾ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ । ਲੰਬੇ ਸਮੇਂ ਦੀ ਸਹਿਣਸ਼ੀਲਤਾ ਦਾ ਵਿਕਾਸ ਉਹਨਾਂ ਮੁਕਾਬਲਿਆਂ ਲਈ ਕੀਤਾ ਜਾਂਦਾ ਹੈ ਜੋ ਕਿ 10 ਮਿੰਟ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਖੇਡੇ ਜਾਂਦੇ ਹਨ , ਜਿਵੇਂ ਕਿ ਮੈਰਾਥਨ, 5000 ਮੀਟਰ ਅਤੇ 10,000 ਮੀਟਰ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।
2. ਗਤੀ ਦੀ ਯੋਗਤਾ (Acceleration Ability) – ਇਹ ਸਥਿਰ (Stationary) ਅਵਸਥਾ ਤੋਂ ਵੱਧ ਤੋਂ ਵੱਧ (Maximum) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ : ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ (Sprint) ਛੋਟੀ ਦੂਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ, ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ ।
3. ਲੋਕੋਮੋਟਰ ਜਾਂ ਗਮਨ ਦੀ ਯੋਗਤਾ ਜਾਂ ਇੰਜਣ ਯੋਗਤਾ (Locomotor Ability) – ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ ਛੋਟੀ ਦੁਰੀ ਦੀਆਂ ਦੌੜਾਂ 100 ਮੀ: 200 ਮੀ: ਅਤੇ 400 ਮੀ: ਆਦਿ ਇਸ ਦੀਆਂ ਉਦਾਹਰਣਾਂ ਹਨ ।
4. ਸੰਚਲਨ ਵੇਗ (Movement Speed) – ਇਹ ਉਹ ਯੋਗਤਾ ਜਿਸ ਵਿਚ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ | ਕ੍ਰਿਆ ਨੂੰ ਪੂਰਾ ਕੀਤਾ ਜਾਂਦਾ ਹੈ ।
5. ਰਫ਼ਤਾਰ ਸਹਿਣਸ਼ੀਲਤਾ (Speed Endurance) – ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤਕ ਬਣਾ ਕੇ ਰੱਖਦਾ ਹੈ ।
(ਇ) ਤਾਲਮੇਲ ਯੋਗਤਾ (Coordination Ability) – ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ (Motor task) ਸਹਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦਾ ਪਰਸਪਰ ਸੰਬੰਧ ਹੁੰਦਾ ਹੈ ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ-ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ‘ਤੇ ਨਿਰਭਰ ਕਰਦੀ ਹੈ । ਤਾਲਮੇਲ ਸਨਾਯੁਤੰਤਰ ਤੇ ਵੀ ਨਿਰਭਰ ਕਰਦਾ ਹੈ । ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ ।
ਤਾਲਮੇਲ ਦੇ ਪ੍ਰਕਾਰ (Types of co-ordination) – ਖੇਡਾਂ ਦੀ ਦੁਨੀਆਂ ਵਿਚ ਮੁੱਖ ਤੌਰ ਤੇ ਸੱਤ (7) ਪ੍ਰਕਾਰ ਦੀ ਤਾਲਮੇਲ ਯੋਗਤਾ ਪਾਈ ਜਾਂਦੀ ਹੈ
1. ਹਿਣ ਯੋਗਤਾ (Orientation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਜ਼ਰੂਰਤ ਅਨੁਸਾਰ ਸਥਾਨ ਅਤੇ ਸਮੇਂ ਤੇ ਆਪਣੇ ਸਰੀਰ ਦਾ ਵਿਸ਼ਲੇਸ਼ਣ ਕਰਕੇ ਪਰਿਵਰਤਨ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਿਮਨਾਸਟਿਕ ਵਿਚ ਖੇਡ ਪ੍ਰਦਰਸ਼ਨ ਮੁਤਾਬਿਕ ਸਰੀਰ ਦੀ ਸਥਿਤੀ ਨੂੰ ਬਦਲਣਾ, ਬਾਸਕਟਬਾਲ ਵਿਚ ਅਫੈਨਸ ਤੇ ਡੀਫੈਨਸ (Offense and defense) ਵਿਚ ਆਪਣੇ ਸਰੀਰ ਦੀ ਸਥਿਤੀ ਵਿਚ ਬਦਲਾਵ ਕਰ ਲੈਂਦਾ ਹੈ ।
4. ਪ੍ਰਤੀਕ੍ਰਿਆ ਕਰਨ ਦੀ ਯੋਗਤਾ (Reaction Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ 100 ਮੀ: ਦੌੜ ਵਿਚ ਸਿੰਗਨਲ ਹੁੰਦੇ ਹੀ ਇਕ ਵੇ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ ।
5. ਸੰਤੁਲਨ ਯੋਗਤਾ (Balance Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ ਜਿਵੇਂ ਕਿ 400 ਮੀ: ਵਿਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ ।
6. ਲੈਅ ਦੀ ਯੋਗਤਾ (Rhythm Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਲੈਅ ਨੂੰ ਸਮਝਦੇ ਹੋਏ ਲੈਅ ਵਿਚ ਗਤੀ ਬਣਾ ਕੇ ਰੱਖਦਾ ਹੈ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਲੈ-ਅੱਪ (Lay-up) ਸਾਂਟ ਲਗਾਉਣਾ ।
7. ਹਿਣ ਯੋਗਤਾ (Adaptation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪ੍ਰਸਥਿਤੀ ਨੂੰ ਸਮਝ ਕੇ ਉਸ ਵਿੱਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸਾਂਟ ਕਿਆ ਦੇ ਅਨੁਕੂਲ ਬਣਾਉਣਾ ਆਦਿ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)
2. ਭਾਰ ਪ੍ਰਬੰਧਨ (Weight Management) – ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ : ਜਿਵੇਂ ਕਿ ਉੱਚਾ ਖੁਨ ਚਾਪ (High Blood Pressure), ਕੈਸਟਰੋਲ ਪੱਧਰ, ਡਾਇਬਟੀਜ਼ ਆਦਿ ਦੀ ਜੜ੍ਹ ਹੈ । ਇਸ ਲਈ ਉਹ ਵਿਅਕਤੀ ਜੋ ਸਰਗਰਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ, ਉਹਨਾਂ ਵਿੱਚ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ।
3. ਤਨਾਵ ਪ੍ਰਬੰਧ ਵਿਚ ਮਹੱਤਵਪੂਰਨ (Importance as a stress Management) – ਇਕ ਵਿਅਕਤੀ ਤੰਦਰੁਸਤੀ ਅਤੇ ਤੰਦਰੁਸਤੀ ਪ੍ਰੋਗਰਾਮ ਦੇ ਜਰੀਏ ਤਣਾਅ ਨੂੰ ਬਰਦਾਸ਼ਤ ਕਰਨਾ, ਉਸ ਤੋਂ ਬਾਹਰ ਨਿਕਲਣਾ ਅਤੇ ਰੋਜ਼ਮਰਾ ਦੇ ਵਿਚਿਲਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ । ਇਸ ਲਈ ਇਹ ਜੀਵਨ ਵਿੱਚ ਸੰਤੁਲਨ ਅਤੇ ਸ਼ਾਤੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ।
4. ਸੱਟਾਂ ਦੀ ਸੰਭਾਵਨਾ ਨੂੰ ਘਟਾਉਣਾ (Reduce risk of Injuries) – ਸਰੀਰਕ ਤੰਦਰੁਸਤੀ ਜੀਵਨ ਦੇ ਅਗਲੇ ਪੜਾਅ ਵਿਚ ਸੱਟਾਂ ਦੇ ਜ਼ੋਖ਼ਿਮ ਨੂੰ ਘਟਾਉਂਦੀ ਹੈ । ਇਸ ਦਾ ਕਾਰਨ ਮਾਸਪੇਸ਼ੀਆਂ ਦੀ ਤਾਕਤ, ਹੱਡੀਆਂ ਵਿਚਲੀ ਘਣਤਾ, ਲਚਕਤਾ ਅਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਟਾਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ ।
5. ਜੀਵਨ ਦੀ ਸੰਭਾਵਨਾ ਵਿਚ ਵਾਧਾ (Increases life Expectancy) – ਨਿਯਮਿਤ ਕਸਰਤਾਂ ਅਤੇ ਤੰਦਰੁਸਤੀ ਸੰਬੰਧਿਤ ਪ੍ਰੋਗਰਾਮ ਸਿਹਤ ਸੰਬੰਧਿਤ ਬਿਮਾਰੀਆਂ ਨੂੰ ਘਟਾਉਣ ਵਿਚ ਲਾਭਦਾਇਕ ਹੁੰਦੇ ਹਨ, ਜੋ ਕਿ ਉਮਰ ਦਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ । ਇਹ ਦੇਖਿਆ ਗਿਆ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਸਰਗਰਮ ਰਹਿੰਦੇ ਹਨ, ਉਹ ਸਵਸਥ ਅਤੇ ਲੰਬਾ ਜੀਵਨ ਗੁਜ਼ਾਰਦੇ ਹਨ ।
6. ਸਹੀ ਵਾਧਾ ਅਤੇ ਵਿਕਾਸ (Proper growth and Development) – ਤੰਦਰੁਸਤੀ ਅਤੇ ਤੰਦਰੁਸਤੀ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਬੱਚਿਆਂ ਵਿਚ ਵਧੀਆ ਵਿਕਾਸ ਹੁੰਦਾ ਹੈ । ਉਹਨਾਂ ਦੀ ਸਿਹਤ, ਉਚਾਈ, ਸਰੀਰਕ ਸੰਰਚਨਾ ਅਤੇ ਭਾਰ ਸਹੀ ਅਨੁਪਾਤ ਅਤੇ ਕੂਮ ਵਿਚ ਵੱਧਦੇ ਹਨ ।
7. ਕੰਮ ਕਰਨ ਦੀ ਸਮਰੱਥਾ ਵਿਚ ਵਾਧਾ (Improves work Efficiency) – ਸਰੀਰਕ ਤੌਰ ਤੇ ਤੰਦਰੁਸਤ ਵਿਅਕਤੀ ਜੀਵਨ ਦੇ ਹਰ ਪਹਿਲੂ ਜਿਵੇਂ ਕੰਮ ਕਰਨ ਦੀ ਥਾਂ, ਪਰਿਵਾਰ ਅਤੇ ਦੋਸਤਾਂ ਵਿਚ ਸੰਤਲੁਨ ਬਣਾ ਕੇ ਰੱਖਦਾ ਹੈ । ਉਸ ਦੀ ਸਰਗਰਮ ਜੀਵਨ ਸ਼ੈਲੀ ਅਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲਤਾ ਨਾਲ ਕਰਦਾ ਹੈ। ਅਤੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ । ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ ।
ਅਸੀਂ ਕਹਿ ਸਕਦੇ ਹਾਂ ਕਿ ਸਰੀਰਿਕ ਤੰਦਰੁਸਤੀ ਇਕ ਵਿਆਪਕ ਖੇਤਰ ਹੈ | ਸਰੀਰਿਕ ਤੰਦਰੁਸਤੀ ਤੋਂ ਭਾਵ ਇਕ ਵਿਅਕਤੀ ਜੋ ਆਪਣੇ ਰੋਜ਼ਮੱਰਾ ਦੇ ਕੰਮ-ਕਾਜ ਬਿਨਾ ਥੱਕੇ ਕਰਦਾ ਹੈ ਅਤੇ ਉਸ ਤੋਂ ਬਾਅਦ ਵੀ ਉਸ ਵਿਚ ਵਿਆਪਕ ਸਰੀਰਿਕ ਊਰਜਾ ਹੋਰ ਮਨੋਰੰਜਕ ਕਿਰਿਆਵਾਂ ਨੂੰ ਕਰਨ ਲਈ ਰਹਿੰਦੀ ਹੈ ਜਾਂ ਬਚੀ ਰਹਿੰਦੀ ਹੈ, ਉਸਨੂੰ ਸਰੀਰਿਕ ਤੰਦਰੁਸਤੀ ਕਿਹਾ ਜਾਂਦਾ ਹੈ । ਅਸੀਂ ਥੋੜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਜੋ ਵਿਅਕਤੀ ਬਿਨਾਂ ਥੱਕੇ ਆਪਣੇ ਕੰਮ ਕਰਦਾ ਹੈ ਉਹ ਸਰੀਰਿਕ ਤੌਰ ਤੇ ਤੰਦਰੁਸਤ ਵਿਅਕਤੀ ਹੈ ।
ਸਰੀਰਕ ਯੋਗਤਾ ਦਾ ਅਰਥ ਅਤੇ ਧਾਰਣਾ-ਸਰੀਰਕ ਯੋਗਤਾ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਵਿਚੋਂ ਇਕ ਹੈ । ਇਹ ਬਿਨਾਂ ਥੱਕੇ ਹਰ ਰੋਜ਼ ਕੰਮ ਕਰਨ ਦੀ ਯੋਗਤਾ ਹੁੰਦੀ ਹੈ । ਇਸ ਨੂੰ ਮਨੋਵਿਗਿਆਨ, ਸਰੀਰਕ ਕ੍ਰਿਆ ਵਿਗਿਆਨ ਅਤੇ ਸਰੀਰਕ ਸੰਰਚਨਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ ।
ਕਲਾਰਕ ਦੇ ਅਨੁਸਾਰ, ਸਰੀਰਕ ਤੰਦਰੁਸਤੀ ਰੋਜ਼ਮੱਰਾ ਦੇ ਕੰਮ ਨੂੰ ਅਤਿਅੰਤ ਥਕਾਵਟ ਅਤੇ ਬਹੁਤ ਜ਼ਰੂਰਤ ਊਰਜਾ ਤੋਂ ਉਤਸ਼ਾਹ ਅਤੇ ਚੌਕਸੀ ਨਾਲ ਲੈ ਜਾਣ ਦੀ ਸਮਰੱਥਾ ਹੈ ਤਾਂ ਕਿ ਬਿਨਾਂ ਥੱਕੇ ਪੂਰੀ ਊਰਜਾ ਦੇ ਨਾਲ ਮਨੋਰੰਜਨ ਦੀਆਂ ਗਤੀਵਿਧੀਆਂ ਦਾ ਆਨੰਦ ਲੈਣ ਅਤੇ ਅਚਾਨਕ ਸੰਕਟਕਾਲੀਨ ਹਾਲਾਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ ।”
ਬੂਚਰ ਅਤੇ ਪ੍ਰੇਹਟਿਸ ਦੇ ਅਨੁਸਾਰ, ਸਰੀਰਕ ਤੰਦਰੁਸਤੀ ਇਕ ਜੈਵਿਕ ਵਿਕਾਸ, ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਹੁੰਦੀ ਹੈ । ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿਚ ਕੁਸ਼ਲਤਾਪੂਰਵਕ ਪ੍ਰਦਰਸ਼ਨ ਤੋਂ ਹੈ ।’’
ਇਕ ਆਮ ਐਥਲੈਟਿਕ ਸ਼ਬਦ ਵਿਚ ਸਰੀਰਕ ਤੰਦਰੁਸਤੀ ਦੀ ਧਾਰਣਾ ਤੋਂ ਭਾਵ ਹੈ ਕਿ ਵਿਅਕਤੀ ਦੀ ਉਹ ਯੋਗਤਾ ਜਿਸ ਵਿਚ ਉਹ ਥਕਾਵਟ ਭਰੀ ਅਵਸਥਾ ਨੂੰ ਘੱਟ ਕੀਤੇ ਬਿਨਾਂ, ਖੇਡ ਦੀਆਂ ਗਤੀਵਿਧੀਆਂ ਦੁਆਰਾ ਸਰੀਰਕ ਅਤੇ ਮਾਨਸਿਕ ਅਵਸਥਾ ਦੀਆਂ ਮੰਗਾਂ ਦੀ ਪੂਰਤੀ ਕਰੇ । ਥਕਾਵਟ ਦੀ ਅਵਸਥਾ ਤਦ ਹੁੰਦੀ ਹੈ ਜਦ ਵਿਅਕਤੀ ਗਤੀਵਿਧੀਆਂ ਨੂੰ ਸਹੀ ਢੰਗ ਅਤੇ ਸਫਲਤਾਪੂਰਵਕ ਨਾਲ ਨਾ ਨਿਭਾ ਸਕੇ ।
ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਰੋਜ਼ਮਰਾ ਦੇ ਕੰਮਾਂ ਨੂੰ ਆਸਾਨੀ ਨਾਲ ਕਰਨ ਅਤੇ ਵੱਖ-ਵੱਖ ਗਤੀਵਿਧੀਆਂ ਨੂੰ ਆਸਾਨੀ ਨਾਲ ਨਿਭਾਉਣ ਲਈ ਤੰਦਰੁਸਤ ਹੋਵੇ । ਹਰ ਇਕ ਵਿਅਕਤੀ ਨੂੰ ਸਰੀਰਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪੁਸ਼ਟ ਹੋਣਾ ਜ਼ਰੂਰੀ ਹੈ ਤਾਂ ਕਿ ਸਰੀਰਕ ਯੋਗਤਾ ਦੇ ਵਿਭਿੰਨ-ਵਿਭਿੰਨ ਅੰਗਾਂ ਦਾ ਵਿਕਾਸ ਹੋ ਸਕੇ ।
2. ਸਰੀਰਕ ਕਿਰਿਆ ਬਣਤਰ (Physiological Structures) – ਸਾਡੇ ਸਰੀਰ ਦੀਆਂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਲਹੂ ਸੰਚਾਰ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ ਅਤੇ ਅਨੇਕਾਂ ਹੋਰ ਪ੍ਰਣਾਲੀਆਂ ਨੇ ਕੁਸ਼ਲਤਾਪੂਰਵਕ ਕੰਮ ਕਰਨਾ ਹੁੰਦਾ ਹੈ । ਸਰੀਰਕ ਪ੍ਰਣਾਲੀ ਵਿਚ ਖ਼ਰਾਬੀ ਸਰੀਰਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਹ ਲੈਣ ਵਿਚ ਔਖ ਹੋਣਾ ਜਾਂ ਫਿਰ ਦਿਲ ਦੀ ਬਿਮਾਰੀ ਆਦਿ । ਇਸ ਲਈ ਸਰੀਰਕ ਤੰਦਰੁਸਤੀ ਵਿਚ ਵਿਅਕਤੀ ਦਾ ਫਿਟ ਹੋਣਾ ਬੜਾ ਜ਼ਰੂਰੀ ਹੈ ।
3. ਮਨੋਵਿਗਿਆਨਿਕ ਕਾਰਨ (Psychological Factor) – ਕਈ ਤਰ੍ਹਾਂ ਦੇ ਮਾਨਸਿਕ ਵਿਗਾੜ ਜੋ ਕਿ ਸਰੀਰਕ ਕੰਮਾਂ ਵਿਚ ਉਲਝਣਾਂ ਪੈਦਾ ਕਰਦੇ ਹਨ , ਜਿਵੇਂ ਕਿ ਦਬਾਅ, ਤਨਾਵ, ਚਿੰਤਾਵਾਂ ਆਦਿ । ਇਹ ਸਰੀਰਕ ਕ੍ਰਿਆਵਾਂ ਵਿਚ ਰੁਕਾਵਟ ਦਾ ਕਾਰਨ ਬਣਦੀਆਂ ਹਨ | ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਤਨਾਅ-ਮੁਕਤ ਵਿਅਕਤੀ ਖੇਡਾਂ ਲਈ ਯੋਗ ਹੁੰਦਾ ਹੈ । ਦਬਾਅ ਅਤੇ ਤਨਾਅ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ ।
4. ਜੱਦ ਅਤੇ ਵਾਤਾਵਰਣ (Heredity and Environment) – ਜੱਦ ਅਤੇ ਵਾਤਾਵਰਣ ਦੋਵੇਂ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸੈੱਲ 23 (ਜੋੜੇ) ਕੋਮੋਸੋਮਜ ਤੋਂ ਬਣਿਆ ਹੁੰਦਾ ਹੈ । ਜਿਸ ਵਿਚ 75% ਮਾਤਾ ਅਤੇ ਪਿਤਾ ਅਤੇ 25% ਬਾਕੀ ਖਾਨਦਾਨੀ ਜੀਨਸ ਦਾ ਸੰਚਾਰਣ ਹੁੰਦਾ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਗੁਣ ਜਿਵੇਂ ਕਿ ਕਈ ਤਰ੍ਹਾਂ ਦੇ ਔਗੁਣ, ਚਮੜੀ ਅਤੇ ਅੱਖਾਂ ਦਾ ਰੰਗ, ਸਰੀਰਕ ਬਣਾਵਟ ਆਦਿ ਮਨੁੱਖ ਨੂੰ ਜੱਦ ਵਿਚ ਮਿਲਦੀ ਹੈ ਅਤੇ ਇਹ ਜੱਦ ਅਤੇ ਵਾਤਾਵਰਣ ਦੇ ਗੁਣ ਸਰੀਰਕ ਤੰਦਰੁਸਤੀ ‘ਤੇ ਵੀ ਪ੍ਰਭਾਵ ਪਾਉਂਦੇ ਹਨ ।
6. ਅਹਾਰ (Diet) – ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਤੰਦਰੁਸਤੀ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ । ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ-ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ । ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ । ਮਾਸ਼ਪੇਸ਼ੀਆਂ ਦੇ ਪੁਨਰ-ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਵਿਟਾਮਿਨ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ ।
7. ਜੀਵਨ ਸ਼ੈਲੀ (Life Style) – ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ । ਜੀਵਨ ਸ਼ੈਲੀ ਤੋਂ ਭਾਵ ਸ਼ਾਨੋ-ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ । ਇਕ ਵਿਅਕਤੀ ਜੋ ਸਿਗਰੇਟ, ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ ।
8. ਜਲਵਾਯੂ (Climate) – ਅਲੱਗ-ਅਲੱਗ ਤਰ੍ਹਾਂ ਦੀ ਜਲਵਾਯੂ ਸਰੀਰਕ ਯੋਗਤਾ ‘ਤੇ ਪ੍ਰਭਾਵ ਪਾਉਂਦੀ ਹੈ । ਸਰਦੀ, ਗਰਮੀ ਅਤੇ ਨਮੀ ਵਰਗੇ ਭਿੰਨ-ਭਿੰਨ ਜਲਵਾਯੂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਵਧੀਆ ਪ੍ਰਦਰਸ਼ਨ ਵਾਸਤੇ ਇਕ ਖਿਡਾਰੀ ਨੂੰ ਅਲੱਗ-ਅਲੱਗ ਜਲਵਾਯੂ ਪ੍ਰਸਿਥਤੀਆਂ ਵਿਚ ਰਹਿ ਕੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਉਦਾਹਰਨ ਦੇ ਤੌਰ ਤੇ ਜੇਕਰ ਖਿਡਾਰੀ ਗਰਮ ਜਾਂ ਮੈਦਾਨੀ ਇਲਾਕਿਆਂ ਦਾ ਰਹਿਣ ਵਾਲਾ ਹੈ ਤਾਂ ਉਸਨੂੰ ਠੰਡੇ ਇਲਾਕੇ ਵਿਚ ਜ਼ਰੂਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰਦਰਸ਼ਨ ਵਧੀਆ ਹੋ ਸਕੇ । ਇਹਨਾਂ ਜਲਵਾਯੂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਹੀ ਹੈ ਕਿ ਅਲੱਗ-ਅਲੱਗ ਜਲਵਾਯੂ ਵਾਤਾਵਰਣ ਵਿਚ ਅਭਿਆਸ ਕੀਤਾ ਜਾਵੇ ।
10. ਸੱਟਾਂ (Injuries) – ਸੱਟਾਂ ਲੱਗਣਾ ਖੇਡਾਂ ਦਾ ਹਿੱਸਾ ਹਨ । ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ‘ਤੇ ਵੀ ਪ੍ਰਭਾਵ ਪੈਂਦਾ ਹੈ ।
12. ਲਿੰਗ (Gender) – ਲਿੰਗ ਸਰੀਰਕ ਯੋਗਤਾ ਵਿਚ ਹਮੇਸ਼ਾਂ ਹੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ । ਔਰਤ ਅਤੇ ਆਦਮੀ ਦੋਨਾਂ ਦੇ ਸਰੀਰ ਵਿਚ ਕਈ ਵਿਲੱਖਣਤਾਵਾਂ ਪਾਈਆਂ ਜਾਂਦੀਆਂ ਹਨ । ਉਦਾਹਰਨ ਦੇ ਤੌਰ ਤੇ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ, ਆਦਮੀ ਨਾਲੋਂ ਘੱਟ ਮਜ਼ਬੂਤ ਹੁੰਦੀਆਂ ਹਨ, ਪਰ ਔਰਤਾਂ ਦੇ ਜੋੜਾਂ ਵਿਚ ਲਚਕਤਾ ਆਦਮੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਮਨਾਸਟਿਕ ਵਰਗੀਆਂ ਖੇਡਾਂ ਵਿਚ ਬਹੁਤ ਲਾਭ ਮਿਲਦਾ ਹੈ । ਉੱਥੇ ਹੀ ਆਦਮੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਖੇਡਾਂ ਵਿਚ ਸ਼ਕਤੀ, ਤਾਕਤ ਅਤੇ ਗਤੀ ਮਿਲਦੀ ਹੈ ।
13. ਸਿਹਤਮੰਦ ਵਾਤਾਵਰਣ (Healthy Environment) – ਸਕੂਲ, ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ । ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ । ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ।
Chapter 2 ਖੇਡ ਸਿਖਲਾਈ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)
- ਸਰੀਰਕ ਗਰਮਾਉਣ
ਅਤੇ
- ਮਾਨਸਿਕ ਗਰਮਾਉਣਾ
।
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)
(ਬ) ਵਿਹਾਰਕ ਸਿਖਲਾਈ/ਤਕਨੀਕੀ-ਕੁਸ਼ਲਤਾ ਸਿਖਲਾਈ (Tactical Training) – ਸਹੀ ਰਣਨੀਤੀਆਂ ਦਾ ਇਸਤੇਮਾਲ ਖਿਡਾਰੀ ਨੂੰ ਸਰੀਰਕ ਅਤੇ ਮਨੋਵਿਗਿਆਨਿਕ ਸਮਰੱਥਾ ਦੇ ਯੋਗ ਬਣਾਉਂਦਾ ਹੈ । ਇਹ ਵਿਰੋਧੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਨੂੰ ਸਮਝਣ ਵਿਚ ਮੱਦਦ ਕਰਦਾ ਹੈ । ਇਹ ਮੁਕਾਬਲਿਆਂ ਦੇ ਦੌਰਾਨ ਸਹੀ ਸਥਿਤੀ ਨੂੰ ਸਮਝਣ ਅਤੇ ਕਈ ਅਜੀਬ ਹਾਲਤਾਂ ਨੂੰ ਸਮਝਣ ਅਤੇ ਇਨ੍ਹਾਂ ਨੂੰ ਦੂਰ ਕਰਨ ਦੀ ਸਮਰੱਥਾ ਪੈਦਾ ਕਰਦਾ ਹੈ । ਹੌਲੀ-ਹੌਲੀ ਤਕਨੀਕੀ ਕੁਸ਼ਲਤਾ ਦੇ ਅਭਿਆਸ ਵੱਧਣ ਨਾਲ ਖਿਡਾਰੀ ਉੱਚ-ਕੋਟੀ ਦੇ ਮੁਕਾਬਲੇ ਜਿੱਤਣ ਵਿਚ ਸਹਾਇਕ ਹੋ ਜਾਂਦਾ ਹੈ ।
(ਸ) ਸਮੁੱਚੀ ਸ਼ਖ਼ਸੀਅਤ ਦਾ ਵਿਕਾਸ (Development of Personality) – ਸਮੁੱਚੀ ਸ਼ਖ਼ਸੀਅਤ ਤੋਂ ਭਾਵ ਆਦਤਾਂ, ਸਵੈ-ਮਾਣ, ਸਮਾਜਿਕ ਕੁਸ਼ਲਤਾ, ਵਿਹਾਰ, ਲੀਡਰਸ਼ਿਪ, ਲਚਕਤਾ, ਕਦਰਾਂ-ਕੀਮਤਾਂ, ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ । ਇਹ ਉਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਹਨ ਜੋ ਖੇਡਾਂ ਜਾਂ ਖੇਡ ਸਿਖਲਾਈ ਦੁਆਰਾ ਪ੍ਰਾਪਤ ਕੀਤੇ ਜਾਂ ਸੁਧਾਰੇ ਜਾ ਸਕਦੇ ਹਨ । ਖੇਡਾਂ ਦੀ ਸਿਖਲਾਈ ਸ਼ਖ਼ਸੀਅਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਸਾਰੀਆਂ ਖੇਡਾਂ ਨਿਸ਼ਚਿਤ ਰੂਪ ਨਾਲ ਮਨ ਅਤੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ । ਇਹ ਅਨੁਸ਼ਾਸਨ, ਟੀਮ-ਨਿਰਮਾਣ, ਵਿਸ਼ਵਾਸ, ਸਰੀਰਕ ਤੰਦਰੁਸਤੀ, ਤਾਕਤ, ਰਫ਼ਤਾਰ, ਲਚਕਤਾ ਅਤੇ ਸਵੈ-ਮਾਣ ਨੂੰ ਵਧਾਉਂਦੀਆਂ ਹਨ । ਖੇਡਾਂ ਵਿਚ ਉੱਚ ਪੱਧਰੀ ਖੇਡਾਂ ਦੇ ਪ੍ਰਦਰਸ਼ਨ ਨੂੰ ਪ੍ਰਾਪਤ ਕਰਨ ਲਈ ਇਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਨੂੰ ਖੇਡਾਂ ਵਿੱਚ ਸਿਖਲਾਈ ਦੀ ਮੱਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ ।
ਸਰੀਰਿਕ ਤੌਰ ਤੇ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੂਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ।
ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ । ਮਨੋਵਿਗਿਆਨਿਕ ਰੂਪ ਨਾਲ ਗਰਮਾਉਣ ਲਈ ਹੇਠ ਲਿਖੀਆਂ ਵਿਧੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ-
- ਸਮੂਹ ਜਾਂ
ਟੀਮ ਦੇ
ਖਿਡਾਰੀਆਂ ਨਾਲ
ਗੱਲਬਾਤ ਸਾਂਝਾ
ਕਰਨਾ ।
- ਪ੍ਰੇਰਕ ਵਿਧੀ
।
- ਧਿਆਨ ਲਗਾਉਣ
ਵਰਗੀਆਂ ਕਿਰਿਆਵਾਂ
ਕਰਨਾ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)
ਸਰਕਟ ਵਿਧੀ ਇਕ ਰਸਮੀ (Formal) ਵਿਧੀ ਹੈ ਜਿਸ ਵਿਚ ਕਸਰਤਾਂ ਨੂੰ ਇਕ ਚੱਕਰ ਵਿਚ ਕੀਤਾ ਜਾਂਦਾ ਹੈ । ਸਰਕਟ ਵਿਧੀ ਦੀਆਂ ਕਸਰਤਾਂ ਨੂੰ ਕਿਸੇ ਵੀ ਸਥਾਨ ਜਿਵੇਂ ਕਿ ਜਿਮਨਾਸਟਿਕ ਹਾਲ, ਕਮਰੇ ਜਾਂ ਮੈਦਾਨ ਵਿਚ ਵੀ ਕੀਤਾ ਜਾ ਸਕਦਾ ਹੈ । ਆਮ ਤੌਰ ਤੇ ਸਰਕਟ ਵਿਧੀ ਵਿਚ 6 ਤੋਂ 10 ਸਟੇਸ਼ਨ ਰੱਖੇ ਜਾਂਦੇ ਹਨ । ਇਸ ਵਿਚ ਖਿਡਾਰੀ ਇਕ ਕਸਰਤ ਨੂੰ ਕਰਨ ਤੋਂ ਬਾਅਦ ਦੂਜੀ ਕਸਰਤ ਵੱਲ ਵੱਧ ਜਾਂਦਾ ਹੈ ਅਤੇ ਸਰਕਲ ਵਿਚ ਨਿਰਧਾਰਿਤ ਸਾਰੀਆਂ ਕਸਰਤਾਂ ਨੂੰ ਵਾਰੀ-ਵਾਰੀ ਮਿੱਥੇ ਸਮੇਂ ਵਿਚ ਪੂਰਾ ਕਰਦਾ ਹੈ ।
ਸਰਕਟ ਵਿਧੀ ਦੇ ਫਾਈਦੇ (Advantages of Circuit Training – ਸਰਕਟ ਵਿਧੀ ਦੇ ਅਨੇਕਾਂ ਹੀ ਫਾਇਦੇ ਹਨ ਜੋ ਕਿ ਹੇਠ ਦਿੱਤੇ ਅਨੁਸਾਰ ਹਨ
- ਇਸ ਵਿਚ
ਸਮੇਂ ਦੀ
ਬੱਚਤ ਹੁੰਦੀ
ਹੈ ।
- ਜ਼ਿਆਦਾ ਤੋਂ
ਜ਼ਿਆਦਾ ਖਿਡਾਰੀਆਂ
ਨੂੰ ਇੱਕੋ
ਸਮੇਂ ਵਿਚ
ਤਿਆਰ ਕੀਤਾ
ਜਾ ਸਕਦਾ
ਹੈ ।
- ਸਿਖਲਾਈ ਵਿਚ
ਤੇਜ਼ੀ ਆਉਂਦੀ
ਹੈ ।
- ਸਿਖਲਾਈ ਵਿਚ
ਮਨ ਪਰਚਾਵਾ
ਆ ਜਾਂਦਾ
ਹੈ ।
- ਵਿਅਕਤੀ ਦੀਆਂ
ਵਿਅਕਤੀਗਤ ਯੋਗਤਾਵਾਂ
ਦਾ ਵਿਕਾਸ
ਹੁੰਦਾ ਹੈ
।
- ਔਰਤਾਂ ਅਤੇ
ਆਦਮੀਆਂ ਲਈ
ਅਲੱਗ-ਅਲੱਗ
ਤਰ੍ਹਾਂ ਦੇ
ਪ੍ਰੋਗਰਾਮ ਬਣਾਉਣਾ
ਆਸਾਨ ਹੁੰਦਾ
ਹੈ ।
- ਇਸ ਵਿਧੀ
ਵਿਚ ਸਿਖਲਾਈ
ਦੇ ਵੱਖ-ਵੱਖ ਤੱਤਾਂ
ਨੂੰ ਸ਼ਾਮਿਲ
ਕੀਤਾ ਜਾਂਦਾ
ਹੈ ।
- ਇਸ ਵਿਧੀ
ਵਿਚ ਸਿਖਲਾਈ
ਢੰਗ ਨੂੰ
ਦਿਲਚਸਪ ਵਾਤਾਵਰਣ
ਤਿਆਰ ਕੀਤਾ
ਜਾਂਦਾ ਹੈ
ਤਾਂ ਕਿ
ਖਿਡਾਰੀ ਲਗਾਤਾਰ
ਆਪਣੀ ਟ੍ਰੇਨਿੰਗ
ਵਿਚ ਸੁਧਾਰ
ਕਰਦਾ ਰਹੇ
।
- ਸਰਕਟ ਵਿਧੀ
ਨੂੰ ਸਮੂਹ· ਜਾਂ ਇਕ
ਵਿਅਕਤੀ ਦੀਆਂ
ਜ਼ਰੂਰਤਾਂ ਅਨੁਸਾਰ
ਤਿਆਰ ਕੀਤਾ
ਜਾਂਦਾ ਹੈ
।
- ਸਰਕਟ ਵਿਧੀ
ਨੂੰ ਵਿਅਕਤੀਗਤ
ਸਮੇਂ ਦੀ
ਘਾਟ ਅਨੁਸਾਰ
ਵੀ ਬਣਾਇਆ
ਜਾ ਸਕਦਾ
ਹੈ ।
- ਇਸ ਵਿਧੀ
ਨੂੰ ਘੱਟ
ਖ਼ਰਚੇ ਵਿਚ
ਵੱਡੇ ਸਮੂਹ
ਲਈ ਕੀਤਾ
ਜਾ ਸਕਦਾ
ਹੈ ।
- ਸਰਕਟ ਵਿਧੀ
ਪ੍ਰੋਗਰਾਮ ਵਿਚ
ਸਾਰੀਆਂ ਗਤੀਵਿਧੀਆਂ
ਦੇ ਵਿਕਾਸ
ਨੂੰ ਵਿਸ਼ਵਾਸ਼ਯੋਗ
ਬਣਾਇਆ ਜਾਂਦਾ
ਹੈ ।
ਠੰਡਾ ਕਰਨ ਦੇ ਢੰਗ (Methods of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-
- ਮਨੋਰੰਜਨ ਕ੍ਰਿਆ
ਜਾਂ ਮੂਡ
ਨੂੰ ਉਤਸ਼ਾਹਿਤ
ਕਰਨ ਵਾਲੇ
ਖੇਡ ਖੇਡਣਾ
।
- ਤੁਰਨਾ (Walking) ।
- 5-10 ਮਿੰਟ
ਜੌਗਿੰਗ ।
- 5-10 ਮਿੰਟ
ਤੱਕ ਸਥਾਈ
ਅਭਿਆਸ ॥
- 10-30 ਮਿੰਟ
ਖਿੱਚਣ ਵਾਲੀਆਂ
ਕਸਰਤਾਂ ਕਰਨਾ
।
- ਗਰਮ ਪਾਣੀ
ਨਾਲ ਨਹਾਉਣਾ
।
- ਯੋਗਿਕ ਆਸਣ
ਕਰਨਾ ਜਿਵੇਂ
ਕਿ ਸਵ-ਆਸਣ ।
- ਸਖ਼ਤ ਮਿਹਨਤ
ਤੋਂ ਹੋਣ
ਵਾਲੇ ਨੁਕਸਾਨ
ਤੋਂ ਬਚਾਉਣ
ਲਈ ਮਾਲਿਸ਼
ਕਰਨਾ ।
- ਅਰਾਮ ਕਰਨ
ਵਾਲੀਆਂ ਕਸਰਤਾਂ
ਕਰਨਾ |
ਠੰਡਾ ਕਰਨ ਦੇ ਪ੍ਰਭਾਵ (Effects of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-
- ਕਸਰਤਾਂ ਜਾਂ
ਅਭਿਆਸ ਤੋਂ
ਹੋਣ ਵਾਲੇ
ਕਠੋਰਤਾ ਅਤੇ
ਮਾਸਪੇਸ਼ੀ ਦੇ
ਦਰਦ ਘਟਾਉਣ
ਵਿਚ ਸਹਾਇਤਾ
ਕਰਦਾ ਹੈ
।
- ਸੱਟ ਲੱਗਣ
ਦੇ ਜ਼ੋਖ਼ਮ
ਨੂੰ ਘਟਾਉਣ
ਵਿਚ ਇਹ
ਮੱਦਦਗਾਰ ਹੁੰਦਾ
ਹੈ ।
- ਸਰੀਰ ਦੇ
ਤਾਪਮਾਨ ਨੂੰ
ਆਮ (Normal) ਕਰਦਾ
ਹੈ ।
- ਇਹ ਬੇਹੋਸ਼ੀ
ਦੀਆਂ ਸੰਭਾਵਨਾਵਾਂ
ਨੂੰ ਘਟਾਉਂਦਾ
ਹੈ ।
- ਇਹ ਆਕਸੀਜਨ
ਦੀ ਚੰਗੀ
ਮਾਤਰਾ ਦੀ
ਸਪਲਾਈ ਕਰਦਾ
ਹੈ ।
- ਇਹ ਖੂਨ
ਵਿਚ ਐਡੀਨੀਲ
ਦੇ ਪੱਧਰ
ਨੂੰ ਘਟਾਉਂਦਾ
ਹੈ ।
- ਇਹ ਮਾਸਪੇਸ਼ੀਆਂ
ਨੂੰ ਆਰਾਮ
ਪਹੁੰਚਾਉਂਦਾ ਹੈ
।
- ਇਹ ਦਿਲ
ਦੀ ਧੜਕਣ
ਨੂੰ ਸ਼ੁਰੂਆਤੀ
ਪੜਾਅ ਵਿਚ
ਪਹੁੰਚਾਉਂਦਾ ਹੈ
।
- ਇਹ ਤਨਾਅ
ਨੂੰ ਘਟਾਉਂਦਾ
ਹੈ ।
- ਇਹ ਸਰੀਰ
ਨੂੰ ਨੁਕਸਾਨਦੇਹ
ਅਸਰ ਤੋਂ
ਬਚਾਉਂਦਾ ਹੈ
।
- ਇਹ ਮਾਨਸਿਕ
ਸਥਿਤੀ ਨੂੰ
ਸ਼ਾਂਤ ਕਰਦਾ
ਹੈ ।
- ਇਹ ਮਾਸਪੇਸ਼ੀ
ਤੋਂ ਅਣਚਾਹੇ
ਤਰਲ ਨੂੰ
ਘਟਾਉਂਦਾ ਹੈ
।
- ਇਹ ਸਰੀਰ
ਨੂੰ ਹੋਣ
ਵਾਲੇ ਅਸਰ
ਲਈ ਤਿਆਰ
ਕਰਦਾ ਹੈ
।
- ਇਹ ਮਾਸਪੇਸ਼ੀਆਂ
ਦੇ ਕੰਮਕਾਜ
ਵਿਚ ਰੁਕਾਵਟ
ਨੂੰ ਘਟਾਉਂਦਾ
ਹੈ !
- ਇਹ ਹੋਰਨਾਂ
ਅਭਿਆਸਾਂ ਲਈ
ਸਰੀਰ ਨੂੰ
ਅਨੁਕੂਲ ਬਣਾਉਂਦਾ
ਹੈ ।
2. ਵਿਸਥਾਰ ਵਿਧੀ (Slow or Extensive Interval Method) – ਵਿਸਥਾਰ ਵਿਧੀ ਵਿਚ ਖਿਡਾਰੀ ਦੀ ਆਮ ਸਹਿਣਸ਼ੀਲਤਾ ਦਾ ਵਿਕਾਸ ਹੁੰਦਾ ਹੈ । ਇਸ ਵਿਚ ਗਹਿਣ (Fast Interval) ਵਿਧੀ ਦੇ ਉਲਟ ਦੂਰੀ ਜ਼ਿਆਦਾ ਰੱਖੀ ਜਾਂਦੀ ਹੈ ਅਤੇ ਰਫਤਾਰ ਜਾਂ ਵੇਗ ਨੂੰ ਮੱਧ ਦਰਜੇ ਤੱਕ ਸੀਮਿਤ ਕੀਤਾ ਜਾਂਦਾ ਹੈ ।ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ 60% ਅਤੇ 80% ਪ੍ਰਦਰਸ਼ਨ ਕਰਦਾ ਹੈ ਅਤੇ ਖਿਡਾਰੀ ਦੀ ਦਿਲ ਦੀ ਧੜਕਣ 140-180 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ ।
2. ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ ।
3. ਅੰਤਰਾਲ ਵਿਧੀ ਵਿਚ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾ ਸਕਦਾ ਹੈ ।
4. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।
Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)
ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ (Certificate Course in Sports Coaching) – ਇਹ ਛੇ ਹਫਤਿਆਂ ਦਾ ਸਰਟੀਫਿਕੇਟ ਕੋਰਸ ਹੁੰਦਾ ਹੈ ਅਤੇ ਇਸ ਵਿਚ ਸਕੂਲ, ਕਾਲਜਾਂ, ਯੂਨੀਵਰਸਿਟੀ, ਜਾਂ ਕਿਸੇ ਵੀ ਸਪੋਰਟਸ ਏਜੰਸੀ ਦੇ ਅਧਿਆਪਕ ਜਾਂ ਕੋਚ ਇਸ ਨੂੰ ਕਰ ਸਕਦੇ ਹਨ ।
ਡਿਪਲੋਮਾ ਇਨ ਸਪੋਰਟਸ ਕੋਚਿੰਗ (Diploma in Sports Coaching) – ਇਹ ਇਕ ਸਾਲ ਦਾ ਹੁੰਦਾ ਹੈ ਜਿਸ ਵਿਚ ਕੋਚ ਬਣਨ ਆਏ ਵਿਅਕਤੀ ਆਪਣੀ-ਆਪਣੀ ਖੇਡ ਵਿਚ ਮੁਹਾਰਤ ਹਾਸਿਲ ਕਰਦੇ ਹਨ । ਇਹ 12ਵੀਂ ਤੋਂ ਬਾਅਦ ਕਿਸੇ ਵੀ ਉੱਚ ਡਿਗਰੀ ਤੋਂ ਬਾਅਦ ਵਿਚ ਕੀਤਾ ਜਾ ਸਕਦਾ ਹੈ । ਵਿਅਕਤੀ ਨੇ ਆਪਣੀ-ਆਪਣੀ ਖੇਡ ਵਿਚ ਉਪਲੱਬਧੀ ਹਾਸਿਲ ਕੀਤੀ ਹੋਣੀ ਚਾਹੀਦੀ ਹੈ ।
ਇਹ ਖੇਡ ਅਵਾਰਡ ਮਾਨਤਾ ਪ੍ਰਾਪਤ ਖੇਡਾਂ ਲਈ ਦਿੱਤੇ ਗਏ ਹਨ । ਖਿਡਾਰੀ ਅਤੇ ਕੋਚ ਦੇ ਖੇਡਾਂ ਵਿਚ ਯੋਗਦਾਨ ਲਈ ਅਤੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਖੇਡ ਅਵਾਰਡਾਂ ਨੂੰ ਹਰ ਸਾਲ ਸਾਡੇ ਦੇਸ਼ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਹਾੜੇ, 29 ਅਗਸਤ ਨੂੰ ਹਰ ਸਾਲ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੁਆਰਾ ਦਿੱਤਾ ਜਾਂਦਾ ਹੈ ਅਤੇ 29 ਅਗਸਤ ਨੂੰ ਦੇਸ਼ ਦੇ ਰਾਸ਼ਟਰੀ ਖੇਡ ਦਿਵਸ (National Sports Day) ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਤਾਂ ਜੋ ਖਿਡਾਰੀਆਂ ਅਤੇ ਭਵਿੱਖ ਵਿਚ ਉਭਰਦੇ ਖਿਡਾਰੀ ਨੂੰ ਪ੍ਰੇਰਨਾ ਮਿਲ ਸਕੇ ।
ਖੇਡਾਂ ਮਨੁੱਖੀ ਸੱਭਿਅਤਾ ਦਾ ਹਮੇਸ਼ਾ ਸਰਗਰਮ ਹਿੱਸਾ ਰਹੀਆਂ ਹਨ | ਜੇਕਰ ਅਸੀਂ ਆਪਣੀ ਪੁਰਾਣੀ ਸੱਭਿਅਤਾ ਤੇ ਨਜ਼ਰ ਮਾਰੀਏ ਤਾਂ ਵੈਦਿਕ ਸਮਾਂ (Vedic period), ਮਹਾਂਕਾਵਿ (Epic period) ਅਤੇ ਇਤਿਹਾਸਿਕ ਦੌਰ (Historical period) ਵਿਚ ਖੇਡਾਂ ਦੀ ਆਪਣੀ ਮਹੱਤਵਪੂਰਨ ਜਗਾ ਸੀ । ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਲੋਕ ਖੇਡ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਸਨ । ਇਹ ਤੀਰ ਅੰਦਾਜ਼ੀ, ਘੋੜੇ ਦੀ ਸਵਾਰੀ, ਹਥਿਆਰ ਸਿਖਲਾਈ, ਸ਼ਿਕਾਰ, ਤਲਵਾਰਬਾਜ਼ੀ, ਤੈਰਾਕੀ ਅਤੇ ਗੱਦਾ (Gada) ਲੜਾਈ ਵਰਗੀਆਂ ਗਤੀਵਿਧੀਆਂ ਵਿਚ ਭਾਗ ਲੈਂਦੇ ਸਨ । ਹਾਲਾਂਕਿ ਬ੍ਰਿਟਿਸ਼ ਲੋਕ ਵੀ ਸਰੀਰਕ ਸਿੱਖਿਆ ਦੇ ਚਾਹਵਾਨ ਸਨ ਉਹਨਾਂ ਨੇ ਭਾਰਤ ਵਿਚ ਸਰੀਰਕ ਸੱਭਿਆਚਾਰ ਨੂੰ ਵਿਕਸਿਤ ਕੀਤਾ । 1858 ਵਿਚ ਈਸਟ ਇੰਡੀਆ ਕੰਪਨੀ ਭਾਰਤ ਵਿਚ ਦਾਖ਼ਲ ਹੋਈ ਅਤੇ ਸਾਰਾ ਭਾਰਤ ਟਿਸ਼ ਸ਼ਾਸਨ ਦੇ ਅਧੀਨ ਆ ਗਿਆ | ਅੰਗਰੇਜ਼ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਉਹਨਾਂ ਨੇ ਹੀ ਪਹਿਲੀ ਵਾਰ ਕਿਕੇਟ, ਫੁੱਟਬਾਲ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੰਗਰੇਜ਼ੀ ਸਕੂਲਾਂ ਦੀ ਸਥਾਪਨਾ ਕੀਤੀ ।
- ਇਸ ਵਿਚ
ਪ੍ਰਵੇਸ਼ ਪ੍ਰੀਖਿਆ
ਪਾਸ ਕਰਨੀ
ਜ਼ਰੂਰੀ ਹੁੰਦੀ
ਹੈ ਜੇਕਰ
ਵਿਅਕਤੀ ਨੇ
ਯੂ.ਜੀ.ਸੀ.
ਨੈੱਟ ਨਹੀਂ
ਪਾਸ ਕੀਤਾ
।
- ਐੱਮ.ਪੀ.ਐੱਡ.
ਮਾਸਟਰ ਡਿਗਰੀ
ਅਤੇ ਐੱਮ. ਫਿਲ.
ਤੋਂ ਬਾਅਦ
ਇਸ ਨੂੰ
ਕੀਤਾ ਜਾਂਦਾ
ਹੈ ।
Chapter 4 ਖੇਡ ਸੱਟਾਂ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)
1.
ਜਲਣ, ਦਰਦ ਅਤੇ ਸੋਜ ਹੋਣਾ
- ਹਰਕਤ ਕਰਨ
ਵੇਲੇ ਤੇਜ਼
ਦਰਦ ਹੋਣਾ
।
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)
ਖਿੱਚ ਦੇ ਚਿੰਨ੍ਹ ਅਤੇ ਪਹਿਚਾਣ (Signs and symptoms)-
- ਸੱਟ ਵਾਲੀ
ਥਾਂ ਤੇ
ਅਚਾਨਕ ਦਰਦ
ਹੋਣਾ
- ਅਕੜਣਾ ਜਾਂ
ਪੀੜ ਹੋਣਾ
ਅਤੇ ਚੱਲਣ, ਦੌੜਨ ਵਿਚ
ਮੁਸ਼ਕਿਲ ਹੋਣਾ
- ਸੱਟ ਵਾਲੀ
ਥਾਂ ਤੇ
ਸੋਜ ਜਾਂ
ਲਾਲੀ ਆਉਣਾ
- ਨਾਜ਼ੁਕਤਾ
- ਕੋਈ ਗਤੀ
ਨਾ ਹੋਣਾ
ਅਤੇ ਸੁੰਨ
ਹੋ ਜਾਣਾ
।
- ਸਭ ਤੋਂ
ਪਹਿਲਾਂ ਮੋਚ
ਨੂੰ PRICE ਨਾਲ
ਸਮਝਿਆ ਜਾਵੇ
ਇੱਥੇ P (Protection) ਭਾਵ
ਬਚਾਅ | R ਦਾ
ਅਰਥ ਹੈ
ਰੈਸਟ | I ਤੋਂ
ਭਾਵ ਬਰਫ਼ (Ice) 1cਤੋਂ ਭਾਵ
ਕੰਪ੍ਰੈਸ਼ਨ (ਟਕੋਰ) ਅਤੇ
E ਤੋਂ ਭਾਵ
ਐਲੀਵੇਸ਼ਨ (ਉੱਪਰ
ਚੁੱਕਣਾ) ਤੋਂ
ਹੈ ।
ਮੋਚ ਆਈ
ਥਾਂ ਨੂੰ
ਪੂਰਾ ਅਰਾਮ
ਦਿਓ ।
ਜੇ ਲੋੜ
ਪਵੇ ਤਾਂ
ਬਾਂਹ ਦੀ
ਸੱਟ ਲਈ
ਸਲਿੰਗ ਅਤੇ
ਲੱਤ ਦੀ
ਸੱਟ ਲਈ
ਫੌਹੜੀ ਦੀ
ਵਰਤੋਂ ਕਰੋ
।
- ਮਰੀਜ਼ ਨੂੰ
ਅਰਾਮ ਦੀ
ਥਾਂ ਦੇਵੋ
।
- ਸੱਟ ਲੱਗੇ
ਭਾਗ ਨੂੰ
ਸਹਾਇਤਾ ਦਿਓ
।
- ਸੱਟ ਲੱਗੇ
ਭਾਗ ਨੂੰ
ਪਹਿਲਾਂ ਅਹਿੱਲ
ਕਰੋ ਫਿਰ
ਉਸ ਨੂੰ
ਉੱਚਾ ਚੁੱਕੋ
।
- ਸੱਟ ਲੱਗੇ
ਭਾਗ ਤੇ
ਠੰਡਾ ਦਬਾਅ
ਪਾਓ ।
- ਸੱਟ ਲੱਗਣ
ਦੇ 72 ਘੰਟੇ
ਬਾਅਦ, ਖੂਨ
ਇਕੱਠਾ ਹੋਣ
ਤੋਂ ਰੋਕਣ
ਲਈ ਅਤੇ
ਨੀਲ ਨੂੰ
ਘਟਾਉਣ ਲਈ
ਗਰਮ ਟਕੋਰ
ਕਰੋ ।
- ਘੁੱਟਵੀਂ ਇਲਾਸਟਿਕ
ਬੈਂਡੇਜ ਲਗਾਓ
।
- ਮੈਡੀਕਲ ਸਹਾਇਤਾ
ਲਈ ਮਰੀਜ਼
ਨੂੰ ਤੁਰੰਤ
ਹਸਪਤਾਲ ਲੈ
ਕੇ ਜਾਓ
।
(ਅ) ਰਗੜ- ਰਗੜਾਂ ਦਾ ਬਚਾਓ ਅਤੇ ਇਲਾਜ (Prevention and Remedies)-
- ਸਰੀਰਕ ਕ੍ਰਿਆਵਾਂ
ਕਰਦੇ ਸਮੇਂ
ਸੁਰੱਖਿਆ ਸਾਜ਼ੋ-ਸਮਾਨ ਜਿਵੇਂ
ਹੈਲਮੈਟ, ਗੋਡਿਆਂ
ਦੇ ਪੈਡ, ਕੂਹਣੀਆਂ ਦੇ
ਪੈਡ ਅਤੇ
ਐਨਕਾਂ ਆਦਿ
ਦੀ ਵਰਤੋਂ
ਕਰਨੀ ਚਾਹੀਦੀ
ਹੈ ।
- ਰਗੜ ਦੇ
ਆਲੇ-ਦੁਆਲੇ
ਕਰੀਮ ਲਗਾਓ
।
- ਜੇਕਰ ਕੱਟ
ਵਿਚੋਂ ਖੂਨ
ਵੱਗਦਾ ਹੋਵੇ
ਤਾਂ ਸਾਫ਼
ਕੱਪੜੇ ਨਾਲ
ਹਲਕਾ ਜਿਹਾ
ਦਬਾ ਪਾਓ
। ਇਸ
ਦਬਾ ਨੂੰ 20-30 ਮਿੰਟ ਤੱਕ
ਬਣਾ ਕੇ
ਰੱਖੋ ।
- ਤੁਰੰਤ ਜ਼ਖ਼ਮ
ਨੂੰ ਸਾਫ਼
ਪਾਣੀ ਨਾਲ
ਧੋਵੋ ।
- ਜ਼ਖ਼ਮ ਨੂੰ
ਧੋਣ ਤੋਂ
ਬਾਅਦ ਐਂਟੀਬਾਇਓਟੈਕ
ਕਰੀਮ ਲਗਾਓ
।
- ਜ਼ਖ਼ਮ ਨੂੰ
ਸਾਫ਼ ਰੱਖਣ
ਲਈ ਪੱਟੀ
ਦੀ ਵਰਤੋਂ
ਕਰੋ ।
- ਸੋਜ ਨੂੰ
ਘਟਾਉਣ ਲਈ
ਬਰਫ਼ ਦੀ
ਵਰਤੋਂ ਕਰੋ
।
- ਜੇਕਰ ਜ਼ਖ਼ਮ
ਵੱਡਾ ਹੋਵੇ
ਤਾਂ ਡਾਕਟਰ
ਕੋਲ ਲੈ
ਕੇ ਜਾਵੋ
।
- ਹਰ ਘੰਟੇ
ਬਾਅਦ 20 ਮਿੰਟ
ਲਈ ਬਰਫ਼
ਲਗਾਓ ।
ਚਮੜੀ ਤੇ
ਬਰਫ਼ ਸਿੱਧੀ
ਨਾ ਲਗਾਓ।
ਇਸ ਨਾਲ
ਚਮੜੀ ਖ਼ਰਾਬ
ਹੋ ਜਾਂਦੀ
ਹੈ ।
- ਮਰੀਜ਼ ਨੂੰ
ਆਰਾਮਦੇਹ ਦੀ
ਸਥਿਤੀ ਵਿਚ
ਰੱਖੋ ।
- ਮੋਚ ਵਾਲੇ
ਭਾਗ ਤੇ
ਹਿੱਲ-ਜੁਲ
ਨਾ ਹੋਣ
ਦਿਓ ।
- ਜ਼ਖ਼ਮੀ ਹੋਏ
ਭਾਗ ਨੂੰ
ਉੱਚਾ ਰੱਖੋ
।
- 24 ਤੋਂ 48 ਘੰਟਿਆਂ ਤਕ RICE ਉਪਾਅ ਨੂੰ
ਕਰਦੇ ਰਹੋ
।
- ਮਰੀਜ਼ ਨੂੰ
ਹਸਪਤਾਲ ਪਹੁੰਚਾਓ
।
(ਸ) ਹੱਡੀ ਦਾ ਉਤਰਨਾ-ਜੋੜ ਹਿੱਲਣ ਦੇ ਉਪਚਾਰ (Remedies For Dislocation)-
- ਦਰਦ ਨੂੰ
ਘਟਾਉਣਾ-ਇਸ
ਵਿਚ ਹੱਡੀ
ਨੂੰ ਪਹਿਲੇ
ਵਾਲੇ ਸਥਾਨ
ਤੇ ਲੈ
ਕੇ ਆਇਆ
ਜਾਂਦਾ ਹੈ
ਤੇ ਜ਼ਿਆਦਾ
ਦਰਦ ਹੋਣ
ਦੀ ਸੂਰਤ
ਵਿਚ ਉਸ
ਥਾਂ ਨੂੰ
ਸੁੰਨ ਕਰ
ਦਿੱਤਾ ਜਾਂਦਾ
ਹੈ ।
- ਅਹਿੱਲ-ਹੱਡੀਆਂ
ਨੂੰ ਆਪਣੀ
ਥਾਂ ਤੇ
ਬਿਠਾਉਣ ਤੋਂ
ਬਾਅਦ ਕਈ
ਦਿਨਾਂ ਤੱਕ
ਉਸ ਵਿਚ
ਹਿਲਜੁਲ ਬੰਦ
ਕਰਨ | ਲਈ
ਸਪਲਿਟ ਦੀ
ਵਰਤੋਂ ਕੀਤੀ
ਜਾਂਦੀ ਹੈ
।
- ਸਰਜਰੀ-ਜੇਕਰ
ਹੱਡੀਆਂ ਨੂੰ
ਪਹਿਲੇ ਵਾਲੇ
ਸਥਾਨ ਤੇ
ਨਾ ਲਿਆ
ਜਾ ਸਕੇ
ਤਾਂ ਸਰਕਾਰੀ
ਤਕਨੀਕ ਦੀ
ਸਹਾਇਤਾ ਲਈ
ਜਾਂਦੀ ਹੈ
।
- ਮੁੜ-ਵਸੇਬਾ-ਸਲਿੰਗ
ਹਟਾਉਣ ਤੋਂ
ਬਾਅਦ ਮੁੜ-ਵਸੇਬਾ ਦਾ
ਕੰਮ ਸ਼ੁਰੂ
ਹੁੰਦਾ ਹੈ
ਇਸ ਵਿਚ
ਕਈ ਕ੍ਰਿਆਵਾਂ
ਕਰਾਈਆਂ ਜਾਂਦੀਆਂ
ਹਨ ਤੇ
ਜੋੜਾਂ ਤੇ
ਹੌਲੀ-ਹੌਲੀ
ਭਾਰ ਪਾਇਆ
ਜਾਂਦਾ ਹੈ
।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)
- ਸਾਦੀ ਟੁੱਟ
(Close/Simple Fracture) –
ਇਸ ਤਰ੍ਹਾਂ
ਦੀ ਟੁੱਟ
ਵਿਚ ਹੱਡੀ
ਦੋ ਹਿੱਸਿਆਂ
ਵਿਚ ਵੰਡੀ
ਜਾਂਦੀ ਹੈ।
- ਖੁੱਲ੍ਹੀ ਟੁੱਟ
(Open/Compound Fracture) –
ਇਸ ਤਰ੍ਹਾਂ
ਦੀ ਟੁੱਟ
ਵਿੱਚ ਹੱਡੀ
ਮਾਸਪੇਸ਼ੀਆਂ ਤੋਂ
ਬਾਹਰ ਨਿਕਲ
ਆਉਂਦੀ ਹੈ
।
- ਬਹੁਖੰਡੀ ਟੁੱਟ
(Commuted Fracture) – ਇਸ ਵਿਚ
ਸੱਟ ਲੱਗਣ
ਵਾਲੀ ਥਾਂ
ਤੇ ਹੱਡੀ
ਦੇ ਛੋਟੇ-ਛੋਟੇ ਟੁੱਕੜੇ
ਹੋ ਜਾਂਦੇ
ਹਨ ।
- ਗੁੰਝਲਦਾਰ ਟੁੱਟ
(Complicated Fracture) –
ਇਸ ਵਿੱਚ
ਹੱਡੀ ਟੁੱਟ
ਕੇ ਦੂਜੀ
ਹੱਡੀ ਜਾਂ
ਫਿਰ ਅੰਗਾਂ
ਵਿਚ ਧਸ
ਜਾਂਦੀ ਹੈ
।
- ਕੱਚੀ ਟੁੱਟ
(Green Stick Fracture) – ਇਸ ਵਿਚ
ਹੱਡੀ ਪੂਰੀ
ਤਰ੍ਹਾਂ ਟੁੱਟਦੀ
ਨਹੀਂ ਬਲਕਿ
ਇਕ ਪਾਸੇ
ਨੂੰ ਝੁਕ
ਜਾਂਦੀ ਹੈ।
ਇਹ ਟੁੱਟ
ਅਕਸਰ ਬੱਚਿਆਂ
ਵਿਚ ਦੇਖਣ
ਨੂੰ ਮਿਲਦੀ
ਹੈ ।
- ਤਰੇੜ ਆਉਣਾ
(Hair Line Fracture) – ਇਸ ਪ੍ਰਕਾਰ
ਦੀ ਟੁੱਟ
ਵਿਚ ਹੱਡੀ
ਤੇ ਤਰੇੜ
ਦਿਖਾਈ ਦਿੰਦੀ
ਹੈ ।
- ਦੱਬੀ ਹੋਈ
ਟੁੱਟ (Depressed Fracture)
– ਇਸ ਪ੍ਰਕਾਰ
ਦੀ ਟੁੱਟ
ਵਿਚ ਹੱਡੀ
ਟੁੱਟਦੀ ਨਹੀਂ
ਬਲਕਿ ਅੰਦਰ
ਵੱਲ ਧੱਸ
ਜਾਂਦੀ ਹੈ
।
ਹੱਡੀ ਟੁੱਟਣ ਦੇ ਚਿੰਨ੍ਹ ਅਤੇ ਪਛਾਣ (Signs and Symptoms of Bone Fracture)-
- ਸੱਟ ਲੱਗਣ
ਵਾਲੀ ਥਾਂ
ਤੇ ਬਹੁਤ
ਦਰਦ ਹੁੰਦਾ
ਹੈ ।
- ਜ਼ਖ਼ਮੀ ਹੋਏ
ਖੇਤਰ ਤੇ
ਸੋਜ ਆ
ਜਾਂਦੀ ਹੈ
।
- ਹੱਡੀ ਚਮੜੀ
ਤੋਂ ਬਾਹਰ
ਆ ਜਾਂਦੀ
ਹੈ ।
- ਜ਼ਖ਼ਮੀ ਥਾਂ
ਤੇ ਬਹੁਤ
ਜ਼ਿਆਦਾ ਖੂਨ
ਵੱਗਦਾ ਹੈ
।
- ਹੱਡੀ ਦਾ
ਟੁੱਟਣਾ, ਜੀਵਨ
ਲਈ ਖ਼ਤਰਾ
ਨਹੀਂ ਹੁੰਦਾ
ਪਰੰਤੂ ਇਸ
ਲਈ ਤੁਰੰਤ
ਇਲਾਜ ਦੀ
ਲੋੜ ਹੁੰਦੀ
ਹੈ ।
ਲਹੂ ਵੱਗਣ
ਦੀ ਵਰਗ
ਦੀ ਸੂਰਤ
ਵਿਚ ਜ਼ਖ਼ਮ
ਤੇ ਸਾਫ਼
ਕੱਪੜਾ ਬੰਨ੍ਹ
ਕੇ ਦਬਾ
ਪਾਉ ।
ਕਈ ਵਾਰ
ਹੱਡੀ ਟੁੱਟਣ
ਸਮੇਂ ਫਸਟ
ਏਡ ਵੀ
ਕਰਨੀ ਪੈਂਦੀ
ਹੈ ।
- ਜੇ ਜ਼ਖ਼ਮੀ
ਹੋਏ ਵਿਅਕਤੀ
ਨੂੰ ਚੱਕਰ
ਆਉਣ, ਕਮਜ਼ੋਰੀ
ਅਨੁਭਵ ਹੋਏ, ਰੰਗ ਪੀਲਾ
ਹੋ ਰਿਹਾ
ਹੋਵੇ, ਚਿਹਰਾ
ਸਿੱਲ ਹੋਵੇ, ਸਾਹ ਛੋਟੇ
ਹੋ ਜਾਣ
ਅਤੇ ਦਿਲ
ਦੀ ਧੜਕਣ
ਵੱਧ ਜਾਵੇ
ਤਾਂ ਵਿਅਕਤੀ
ਨੂੰ ਆਪਣੇ
ਪੈਰ ਲਗਭਗ
ਇਕ ਫੁੱਟ
ਉੱਚੇ ਕਰਕੇ
ਚੁੱਪ-ਚਾਪ
ਲੇਟ ਜਾਣਾ
ਚਾਹੀਦਾ ਹੈ
।
- ਇਸ ਤੋਂ
ਬਾਅਦ ਜ਼ਖ਼ਮੀ
ਖੇਤਰ ਨੂੰ
ਹੱਲ ਕਰ
ਦਿਓ ।
- ਜ਼ਖ਼ਮ ਵਾਲੀ
ਥਾਂ ਨੂੰ
ਠੰਡੀ ਟਕੋਰ
ਕਰੋ ।
- ਬਰਫ਼ ਨੂੰ
ਚਮੜੀ ਤੇ
ਸਿੱਧਾ ਨਾ
ਲਗਾਓ ।
- ਜੇਕਰ ਵਿਅਕਤੀ
ਕੋਈ ਜਵਾਬ
ਨਹੀਂ ਦੇ
ਰਿਹਾ, ਤਾਂ
ਸੀ.ਪੀ.ਆਰ.
(C.P.R.) ਵੀ ਦਿੱਤੀ
ਜਾਣੀ ਚਾਹੀਦੀ
ਹੈ ।
- ਟੁੱਟੀ ਹੱਡੀ
ਦੇ ਉੱਪਰ
ਅਤੇ ਥੱਲੇ
ਦੋਵੇਂ ਥਾਂਵਾਂ
ਤੇ ਫੱਟੀ
ਬੰਨੋ ।
(ਅ) ਅਸਿੱਧੀ ਸੱਟ (Indirect Injury) – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstretching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।
(ਈ) ਵਾਧੂ ਸੱਟਾਂ (Overuse Injury) – ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਅਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਜੁੜੇ ਟਿਸ਼ੂਆਂ ਉੱਪਰ ਵਾਧੂ ਭਾਰ ਪਾਉਂਦੀਆਂ ਹਨ । ਜੇਕਰ ਇਹਨਾਂ ਸੱਟਾਂ ਨੂੰ ਟਿਸ਼ੂਆਂ ਦੇ ਨੁਕਸਾਨ ਵਜੋਂ ਵਰਗੀਕ੍ਰਿਤ ਕੀਤਾ ਜਾਵੇ ਤਾਂ ਇਹ ਹੇਠ ਲਿਖੇ ਅਨੁਸਾਰ ਹਨ-
- ਸਾਫ਼ਟ ਟਿਸ਼ੂ
ਸੱਟਾਂ (Soft Tissue Injuries) – ਇਹ
ਸੱਟਾਂ ਖੇਡਾਂ
ਵਿਚ ਹਿੱਸਾ
ਲੈਣ ਕਾਰਨ
ਆਮ ਲੱਗਦੀਆਂ
ਰਹਿੰਦੀਆਂ ਹਨ
। ਇਹ
ਅਕਸਰ ਮਾਸਪੇਸ਼ੀ,
ਚਮੜੀ, ਟਿਸ਼ੂ
ਜਾਂ ਖੇਡਣ
ਤੇ ਦੇਖਣ
ਨੂੰ ਮਿਲਦੀਆਂ
ਹਨ ਜਿਵੇਂ
ਕਿ ਮੋਚ, ਖਿੱਚ,
ਰਗੜ, ਜ਼ਖ਼ਮ
ਅਤੇ ਛਾਲੇ
ਆਦਿ ਹਨ
।
- ਹਾਰਡ ਟਿਸ਼ੂ
ਸੱਟਾਂ (Hard Tissue Injuries) – ਇਸ
ਪ੍ਰਕਾਰ ਦੀਆਂ
ਸੱਟਾਂ ਵਿਚ
ਫੈਕਚਰ (Fracture) ਅਤੇ
ਡਿਸਲੋਕੇਸ਼ਨ (Dislocation) ਸ਼ਾਮਿਲ
ਹਨ ।
2. ਮਨੋਵਿਗਿਆਨ ਤਿਆਰੀ ਦਾ ਨਾ ਹੋਣਾ (Due to Poor Psychological Preparation) – ਜੇਕਰ ਐਥਲੀਟ ਤਨਾਅਪੂਰਨ ਹੈ, ਚਿੰਤਾ ਨਾਲ ਭਰਿਆ ਹੋਇਆ ਹੈ ਜਾਂ ਫਿਰ ਚਿੰਤਾ ਵਿਚ ਖੇਡ ਰਿਹਾ ਹੈ ਤਾਂ ਉਹ ਆਸਾਨੀ ਨਾਲ ਜਖ਼ਮੀ ਹੋ ਜਾਵੇਗਾ | ਸੱਟਾਂ ਦੀ ਰੋਕਥਾਮ ਲਈ ਮਾਨਸਿਕ ਜਾ ਮਨੋਵਿਗਿਆਨਿਕ ਤਿਆਰੀ ਕਰਨਾ ਲਾਜ਼ਮੀ ਹੈ ।
4. ਸਹੀ ਤਕਨੀਕ ਦਾ ਗਿਆਨ ਨਾ ਹੋਣਾ (Lack of Knowledge of Technique) – ਸਟੀਕ ਤਕਨੀਕ ਦਾ ( ਗਿਆਨ ਜਾਂ ਵਰਤੋਂ ਕਰਕੇ ਵਧੇਰੇ ਮਾਤਰਾ ਵਿਚ ਸੱਟਾਂ ਦੇ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ । ਜਿਵੇਂ ਟੈਂਡਨਾਈਸ ਅਤੇ ਤਣਾਅ ਫੈਕਚਰ ਜਾਂ ਟੈਨਿਸ ਟੈਲਬੋ ਆਦਿ ਸੱਟਾਂ ਨੂੰ ਸਹੀ ਤਕਨੀਕ ਦੇ ਪ੍ਰਯੋਗ ਜਾਂ ਫਿਰ ਜ਼ਿਆਦਾ ਵਰਤੋਂ ਕਾਰਨ ਹੁੰਦੇ ਹਨ | ਜੇਕਰ ਅਸੀਂ ਜਾਂ ਖਿਡਾਰੀ ਸਹੀ ਤਕਨੀਕ ਬਾਰੇ ਗਿਆਨ ਨਹੀਂ ਰੱਖਦੇ ਤਾਂ ਕਾਬਲ ਕੋਚ ਦੀ ਮੱਦਦ ਲੈਣੀ ਚਾਹੀਦੀ ਹੈ ।
5. ਘਟੀਆ ਖੇਡ ਯੰਤਰਾਂ ਦਾ ਇਸਤੇਮਾਲ ਕਰਨਾ (By Using Substandard Sports Equipment) – ਅੱਧੀ ਖੇਡ ਸਹੀ ਸਾਜ਼ੋ-ਸਮਾਨ ਦੀ ਵਰਤੋਂ ਕਰਕੇ ਜਿੱਤਿਆ ਜਾ ਸਕਦਾ ਹੈ । ਘਟੀਆ ਉਪਕਰਨ ਕਈ ਵਾਰ ਖੇਡਾਂ ਵਿਚ ਸੱਟਾਂ ਦੇ ਕਾਰਨ ਬਣਦੇ ਹਨ ।
7. ਮੈਦਾਨ ਦੀ ਹਾਲਤ ਸਹੀ ਨਾ ਹੋਣਾ (Bad Condition of Play Field) – ਸੁਰੱਖਿਆ ਪੂਰਨ ਮੈਦਾਨ ਅਤੇ ਸਾਜ਼ੋ-ਸਮਾਨ ਨਾਲ ਖੇਡਣ ਖੇਤਰਾਂ ਵਿਚ ਬਹੁਤ ਸਾਰੀਆਂ ਸੱਟਾਂ ਤੋਂ ਬਚਿਆ ਜਾ ਸਕਦਾ ਹੈ । ਉਦਾਹਰਨ ਵਜੋਂ ਚਿੱਕੜ ਵਾਲੇ ਟਰੈਕ ਦੇ ਮੁਕਾਬਲੇ ਸਿੰਥੈਟਿਕ ਟਰੈਕ ਦੇ ਮੁਕਾਬਲੇ ਸੱਟਾਂ ਘੱਟ ਲੱਗਦੀਆਂ ਹਨ ।
8. ਖਿਡਾਰੀ ਦੇ ਘਮੰਡ ਦੇ ਕਾਰਨ (Due to Arrogance) – ਕਈ ਵਾਰ ਹਮਲਾਵਾਰ ਖਿਡਾਰੀ ਹੋਰ ਖਿਡਾਰੀਆਂ ਨੂੰ ਬੇਹੱਦ ਜ਼ਖ਼ਮੀ ਕਰਦੇ ਹਨ, ਅਜਿਹੀਆਂ ਸੱਟਾਂ ਤੋਂ ਬਚਣ ਲਈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ।
9. ਖ਼ਰਾਬ ਮੌਸਮ ਕਾਰਨ (Due to Bad Climate) – ਖਰਾਬ ਮੌਸਮ ਜਿਵੇਂ ਮੀਂਹ ਹੋਣਾ ਜਾਂ ਮੈਦਾਨਾਂ ਦਾ ਇਕ ਸਮਾਨ ਨਾ ਹੋਣਾ, ਠੰਡਾ ਜਾਂ ਗਰਮ ਮੌਸਮ ਆਦਿ ਦੇ ਕਾਰਨ ਸੱਟ ਲੱਗ ਜਾਂਦੀ ਹੈ ।
10. ਮੈਚ ਪੈਕਟਿਸ ਦੀ ਕਮੀ ਦੇ ਕਾਰਨ (Due to lack of Match Practice) – ਜਿਵੇਂ ਕਿ ਅਸੀਂ ਜਾਣਦੇ ਹਾਂ ਅਭਿਆਸ ਆਦਮੀ ਨੂੰ ਸੰਪੂਰਨ ਬਣਾਉਂਦਾ ਹੈ | ਐਥਲੀਟ ਨੂੰ ਮੈਚ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਅਤੇ ਅਭਿਆਸ ਕੀਤਾ ਜਾਣਾ ਚਾਹੀਦਾ ਹੈ । ਸੱਟਾਂ ਦੀ ਰੋਕਥਾਮ ਲਈ ਹਰੇਕ ਦਿਨ ਦੇ ਅਭਿਆਸ ਦੀ ਤਾਲ-ਮੇਲ ਦੀ ਲੋੜ ਹੁੰਦੀ ਹੈ | ਸਾਥੀ ਟੀਮ ਦੇ ਸਾਥੀਆਂ ਨੂੰ ਸਮਝਣਾ, ਸਰੀਰ ਦੀਆਂ ਹਰਕਤਾਂ ਦਾ ਤਾਲਮੇਲ ਅਤੇ ਅਨੁਕੂਲਣ ਕਰਨਾ ਆਦਿ ਸੱਟਾਂ ਤੋਂ ਬਚਾਉਂਦਾ ਹੈ ।
ਮੁੱਢਲੀ ਸਹਾਇਤਾ ਦੇ ਸਿਧਾਂਤ (Principle of First Aid) – ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ ਹਨ-
- ਸਭ ਤੋਂ
ਪਹਿਲਾਂ ਇਹ
ਜ਼ਰੂਰੀ ਹੈ
ਕਿ ਬਿਨਾਂ
ਘਬਰਾਏ, ਚੁੱਪਚਾਪ,
ਸ਼ਾਂਤੀ ਅਤੇ
ਤੇਜ਼ੀ ਨਾਲ
ਮੱਦਦ ਕਰਨਾ
।
- ਜਿੰਨਾ ਹੋ
ਸਕੇ ਪੀੜਤ
ਨੂੰ ਸਦਮੇ
ਵਿਚੋਂ ਬਾਹਰ
ਕੱਢਣ ਵਿਚ
ਮੱਦਦ ਕਰਨਾ
।
- ਬਿਨਾਂ ਮਤਲਬ
ਜ਼ਿਆਦਾ ਕੋਸ਼ਿਸ਼ਾਂ
ਨਾ ਕਰਨਾ
।
- ਤਣਾਅ ਨੂੰ
ਘਟਾਉਣ ਲਈ
ਪੀੜਤ ਨੂੰ
ਭਰੋਸਾ ਜਾਂ
ਹੌਂਸਲਾ ਦੇਣਾ
।
- ਜੇ ਲੋੜ
ਹੋਵੇ ਤਾਂ
ਨਕਲੀ ਸਾਹ (Artificial
respiration) ਦੇਣਾ ।
- ਖੂਨ ਵੱਗਣ
ਤੋਂ ਰੋਕਣ
ਦੀ ਕੋਸ਼ਿਸ਼
ਕਰਨਾ ।
- ਪੀੜਤ ਦੇ
ਆਲੇ-ਦੁਆਲੇ
ਭੀੜ ਇਕੱਠੀ
ਨਾ ਹੋਣ
ਦੇਣਾ ।
Chapter 5 ਅਸਮਰਥਾ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)
1.
ਸਥਾਈ ਅਯੋਗਤਾ (Permanent Disability) – ਇਸ ਅਯੋਗਤਾ ਵਿਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ।
- ਅਸਥਾਈ ਅਯੋਗਤਾ
(Temporary Disability) –
ਇਹ ਕੁਝ
ਸਮੇਂ ਲਈ
ਹੁੰਦੀ ਹੈ
ਅਤੇ ਵਿਅਕਤੀ
ਕੰਮਕਾਰ ਕਰ
ਸਕਦਾ ਹੈ
। ਕੁਝ
ਮੁੜ-ਵਸੇਬੇ
ਪ੍ਰੋਗਰਾਮਾਂ ਨਾਲ
ਵਿਅਕਤੀ ਠੀਕ
ਹੋ ਜਾਂਦਾ
ਹੈ ।
- ਮਾਨਸਿਕ ਤੱਤ
(Mental Factor) – ਮਾਨਸਿਕ ਅਸਮਰਥਾ
ਕਦੇ ਵੀ
ਹੋ ਸਕਦੀ
ਹੈ ਪਰ
ਕਈ ਵਾਰ
ਇਹ ਮਾਨਸਿਕ
ਤਨਾਅ ਕਾਰਨ
ਵੀ ਹੋ
ਸਕਦੀ ਹੈ
। ਮਨ
ਅਤੇ ਸਰੀਰ
ਆਪਸ ਵਿਚ
ਸੰਬੰਧਿਤ ਹੁੰਦੇ
ਹਨ ।
ਇਸ ਲਈ
ਮਾਨਸਿਕ ਤੱਤ
ਸਰੀਰਕ ਸਥਿਤੀ
ਨੂੰ ਬੁਰੀ
ਤਰ੍ਹਾਂ ਪ੍ਰਭਾਵਿਤ
ਕਰਦੇ ਹਨ
।
- ਸਰੀਰਕ ਬਿਮਾਰੀ
(Physical Disease) – ਸਰੀਰਕ ਬਿਮਾਰੀ
ਜਾਂ ਬਿਮਾਰੀਆਂ
ਦੇ ਕਾਰਨ
ਕੁਝ ਕਮੀਆਂ
ਪੈਦਾ ਹੋ
ਜਾਂਦੀਆਂ ਹਨ
ਜੋ ਕਿ
ਅਸਮਰਥਾ ਦਾ
ਕਾਰਨ ਬਣਦੀਆਂ
ਹੈ ; ਜਿਵੇਂ
ਕਿ ਚੇਚਕ
ਦੀ ਬਿਮਾਰੀ
ਕਾਰਨ ਅੰਨਾਪਨ
ਹੋ ਜਾਂਦਾ
ਹੈ ।
ਇਸ ਪ੍ਰਕਾਰ
ਅਸੀਂ ਇਹ
ਕਹਿ ਸਕਦੇ
ਹਾਂ ਕਿ
ਸਰੀਰਕ ਬਿਮਾਰੀ
ਅਸਮਰਥਾ ਦਾ
ਕਾਰਨ ਹੋ
ਸਕਦੀ ਹੈ
।
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)
1. ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਯੋਗਤਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ-ਅੰਤ ਦਾ ਠੰਡਾ ਮੌਸਮ ਫੁੱਟ ਬਾਈਟ (ਪੈਰ ਗਲ ਜਾਣਾ) ਅਤੇ ਉੱਚਾ ਤਾਪਮਾਨ, ਹੀਟ ਕਰੇਮਪ, ਅਜਿਹੀਆਂ ਅਸਮਰਥਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।
2. ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਪਾਹਜਤਾ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।
3. ਰਸਾਇਣਿਕ ਤੱਤ (Chemical Factor) – ਕਈ ਅਸਮਰਥਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ, ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ । ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖਿਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ ।
(ਅ) ਸ਼ੀਸ਼ੇ ਦਾ ਜ਼ਹਿਰ-ਇਹ ਇਕ ਜ਼ਹਿਰੀਲੀ ਧਾਤੂ ਹੈ ਜੋ ਕਿ ਮਨੁੱਖ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ । ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਆਮ ਹੁੰਦੀ ਹੈ ਜੋ ਕਿ ਨਿਰਮਾਣ ਕੰਮ ਜਿਵੇਂ ਕਿ ਪੇਟਿੰਗ, ਇਮਾਰਤ ਬਣਾਉਣਾ ਜਾਂ ਚੀਨੀ ਮਿੱਟੀ ਨਾਲ ਸੰਬੰਧਿਤ ਕੰਮ ਕਰਦੇ ਹਨ । ਇਹ ਸ਼ੀਸ਼ੇ ਦੇ ਕਣਾਂ ਨੂੰ ਸਾਹ ਦੁਆਰਾ ਸ਼ੀਸ਼ੇ ਨੂੰ ਸਰੀਰ ਦੇ ਅੰਦਰ ਲੈ ਜਾਣ ਨਾਲ ਬੁਰਾ ਪ੍ਰਭਾਵ ਪਾਉਂਦੇ ਹਨ । ਸ਼ੀਸ਼ੇ ਦੇ ਜ਼ਹਿਰ ਨਾਲ ਪ੍ਰਭਾਵਿਤ ਵਿਅਕਤੀ ਵਿਚ ਆਮ ਲੱਛਣ ਢਿੱਡ ਵਿਚ ਦਰਦ, ਬੇਹੋਸ਼ੀ, ਸਿਰ ਵਿਚ ਦਰਦ, ਸਰੀਰ ਵਿਚ ਦਰਦ, ਅੜਕਣ ਅਤੇ ਅਧਰੰਗ ਤੇ ਫੇਫੜਿਆਂ ਆਦਿ ਦੀਆਂ ਬਿਮਾਰੀਆਂ ਸ਼ਾਮਿਲ ਹਨ ।
(ਇ) ਕੈਂਸਰ ਅਤੇ ਦਮਾ-ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਹੁੰਦੀ ਹੈ ਜੋ ਕਿ ਰਸਾਇਣਿਕ ਤੱਤ, ਧੂੜ ਕਣ, ਕਿਰਨਾਂ ਦੇ ਸੰਪਰਕ ਵਿਚ ਵੱਧ ਰਹਿੰਦੇ ਹਨ । ਕੈਂਸਰ ਬਿਮਾਰੀ ਦੀ ਸੰਭਾਵਨਾ ਕੋਇਲੇ ਜਾਂ ਧਾਤੂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਵੱਧ ਪਾਈ ਜਾਂਦੀ ਹੈ । ਇਹਨਾਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਵਿਚ ਚਮੜੀ, ਫੇਫੜਿਆਂ ਜਾਂ ਖੁਨ ਨਾਲ ਸੰਬੰਧਿਤ ਕੈਂਸਰ ਵਿਕਸਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਕੋਇਲੇ ਦੀ ਖਾਨ, ਧੂੜ ਕਣ, ਫਰਨੈਂਸ ਅਤੇ ਰਸਾਇਣਿਕ ਤੱਤਾਂ ਨਾਲ ਸੰਬੰਧਿਤ ਕਰਮਚਾਰੀਆਂ ਵਿਚ ਫੇਫੜਿਆਂ ਨਾਲ ਸੰਬੰਧਿਤ ਬਿਮਾਰੀ ਜਿਵੇਂ ਕਿ ਦਮਾ ਜਾਂ ਬੋਈਟਾਈਸ ਹੋ ਸਕਦੀ ਹੈ ।
(ਸ) ਮੁੱਢਲੀ ਸਹਾਇਤਾ-ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੁ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗੁਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ . ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)
ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ, ਅਸਮਰਥ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ । ਉਦਾਹਰਨ ਵਜੋਂ ਇਕ ਵਿਅਕਤੀ ਕਿਸੇ ਸੱਟ ਨਾਲ ਸਰੀਰਕ ਤੰਦਰੁਸਤੀ ਗੁਆ ਬੈਠਦਾ ਹੈ । ਉਸਦੀ ਤੰਦਰੁਸਤੀ ਨੂੰ ਵਾਪਿਸ ਲਿਆਉਣ ਲਈ ਕੀਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ । ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵਲੋਂ ਅਣਗੌਲਾ ਕਰ ਦਿੱਤਾ ਜਾਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸੰਬੰਧਾਂ ਵਿਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਿਸਥਾਪਨ ਕਿਹਾ ਜਾਂਦਾ ਹੈ । ਅਪਾਹਜਾਂ ਨੂੰ ਕਿੱਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ । ਇਸ ਸਿੱਖਿਆ ਨੂੰ ਕਿੱਤਾਕਾਰੀ ਸਿਖਲਾਈ (Vocational training) ਵੀ ਕਿਹਾ ਜਾਂਦਾ ਹੈ ।
ਪੁਨਰ-ਵਿਸਥਾਪਨ ਦਾ ਖੇਤਰ (Scope for Rehabilitation) – ਪੁਨਰ-ਵਿਸਥਾਪਨ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਕਿਉਂਕਿ ਦੁਰਘਟਨਾਵਾਂ ਕਾਰਨ ਪੁਨਰ ਵਿਸਥਾਪਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ । ਪੁਨਰ-ਵਿਸਥਾਪਨ ਦੇ ਖੇਤਰ ਨੂੰ ਹੇਠ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-
- ਡਾਕਟਰੀ ਪੁਨਰ-ਵਿਸਥਾਪਨ (Medical Rehabilitation) – ਕਿਸੇ
ਸੱਟ ਜਾਂ
ਬਿਮਾਰੀ ਨਾਲ
ਆਏ ਕਿਸੇ
ਸਰੀਰਕ ਵਿਗਾੜ
ਦੀ ਸੂਰਤ
ਵਿਚ ਮਾਹਿਰ
ਡਾਕਟਰੀ ਸਹਾਇਤਾ
ਦੀ ਜ਼ਰੂਰਤ
ਪੈਂਦੀ ਹੈ
। ਇਸ
ਵਿਚ ਮੈਡੀਕਲ
ਬਾਂਚ, ਸਰਜਰੀ,
ਆਰਥੋਪੈਡਿਕ ਅਤੇ
ਫਿਜ਼ੀਉਥੇਰੈਪੀ ਸ਼ਾਮਿਲ
ਹਨ ।
- ਕਿੱਤਾਕਾਰੀ ਪੁਨਰ-ਵਿਸਥਾਪਨ (Vocational Rehabilitation) – ਅਸਮਰਥਤਾ
ਦੇ ਬਾਵਜੂਦ,
ਅਸਮਰਥਾਂ ਨੂੰ
ਆਪਣੀ ਰੋਜ਼ੀ
ਕਮਾਉਣ ਲਈ
ਕਿੱਤਾਕਾਰੀ ਸਿਖਲਾਈ
ਦਿੱਤੀ ਜਾਂਦੀ
ਹੈ ।
ਮਿਸਾਲ ਦੇ
ਤੌਰ ਤੇ
ਅੰਨਿਆਂ ਨੂੰ
ਕੁਰਸੀ ਬੁਣਨ
ਦੀ ਸਿਖਲਾਈ
ਦਿੱਤੀ ਜਾਂਦੀ
ਹੈ ।
- ਸਮਾਜਿਕ ਪੁਨਰ-ਵਿਸਥਾਪਨ (Social Rehabilitation) – ਇਸ
ਨਾਲ ਅਸਮਰਥ
ਦੇ ਪਰਿਵਾਰਕ
ਅਤੇ ਸਮਾਜਿਕ
ਸੰਬੰਧਾਂ ਨੂੰ
ਬਹਾਲ ਕੀਤਾ
ਜਾਂਦਾ ਹੈ
। ਉਸਦੀ
ਅਸਮਰਥਾ ਦੇ
ਬਾਵਜੂਦ ਉਸਦੇ
ਸਮਾਜਿਕ ਰੁਤਬੇ
ਨੂੰ ਹੁਲਾਰਾ
ਦਿੱਤਾ ਜਾਂਦਾ
ਹੈ ।
- ਮਨੋਵਿਗਿਆਨਿਕ ਪਨਰ-ਵਿਸਥਾਪਨ (Psychological Rehabilitation) – ਇਸ
ਵਿਚ ਅਸਮਰਥ
ਦਾ ਆਤਮ
ਵਿਸ਼ਵਾਸ ਬਹਾਲ
ਕੀਤਾ ਜਾਂਦਾ
ਹੈ ।ਦਿਮਾਗੀ
ਵਿਗਾੜ ਦੇ
ਜਾਂ ਦਬਾਉ
ਦੀ ਸੂਰਤ
ਵਿਚ ਮਨੋਚਕਿਤਸਾ
ਵਿਭਾਗ, ਮਨੋਵਿਗਿਆਨਿਕ
ਪੁਨਰ-ਵਿਸਥਾਪਨ
ਵਿਚ ਮੱਦਦ
ਕਰਦਾ ਹੈ
।
1. ਭਾਰਤੀ ਰੈੱਡ ਕਾਸ ਸੁਸਾਇਟੀ (The Indian Red Cross Society) – ਇਹ ਇੱਕ ਰਾਸ਼ਟਰੀ ਅਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਾਸ ਸੁਸਾਇਟੀ ਨਾਲ ਸੰਬੰਧਿਤ ਹੈ । ਰੈੱਡ ਕਾਸ ਨੂੰ ਬਿਮਾਰਾਂ ਅਤੇ ਜ਼ਖ਼ਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇੰਟਰਨੈਸ਼ਨਲ ਰੈੱਡ ਕਾਸ ਸੁਸਾਇਟੀ ਸੰਨ 1863 ਵਿੱਚ ਜੇ.ਐੱਸ. ਨੰਤ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇੰਡੀਅਨ ਰੈੱਡ ਖ਼ਾਸ ਸੁਸਾਇਟੀ 1920 ਵਿੱਚ ਹੋਂਦ ਵਿੱਚ ਆਈ । ਇਸ ਦੇ ਭਿੰਨ ਮੰਤਵ ਹਨ- ਸਿਹਤ ਵਿੱਚ ਸੁਧਾਰ, ਬਿਮਾਰੀਆਂ ਤੋਂ ਬਚਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ | ਰੈੱਡ ਖ਼ਾਸ ਜੰਗ ਦੇ ਦਿਨਾਂ ਦੌਰਾਨ ਵੀ ਮਦਦ ਕਰਦਾ ਹੈ। ਇਹ ਸ਼ੈ-ਸੇਵੀ ਸੰਸਥਾ, ਭੂਚਾਲ, ਹੜ੍ਹ ਅਤੇ ਤੂਫ਼ਾਨਾਂ ਸਮੇਂ ਜ਼ਖ਼ਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਵੀ ਵੰਡਦਾ ਹੈ । ਇੰਡੀਅਨ ਰੈੱਡ ਖ਼ਾਸ ਸੁਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਹਨ । ਇਹ ਫ਼ੌਜੀਆਂ ਦੀ ਵੀ ਸਹਾਇਤਾ ਕਰਦਾ ਹੈ । ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ । ਇੰਡੀਅਨ ਰੈੱਡ ਕਾਸ ਸੁਸਾਇਟੀ ਦੀ ਸੈਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਵੀ ਹੈ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਫਸਟ ਏਡ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ ।
2. ਸਰਵ-ਭਾਰਤੀ ਅੰਧ ਸਹਾਇਤਾ ਸੰਘ (All India Blind Relief Society) – ਇਹ 1946 ਵਿੱਚ ਸਥਾਪਿਤ ਕੀਤੀ ਗਈ ਸੀ । ਇਹ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅੰਨਿਆਂ ਦੀ ਭਲਾਈ ਲਈ ਕਾਰਜਸ਼ੀਲ ਕਈ ਸੰਸਥਾਵਾਂ ਦੇ ਕੰਮ ਦਾ ਤਾਲਮੇਲ ਵੀ ਰੱਖਦੀ ਹੈ ।
3. ਭਾਰਤੀ ਟਿਊਬਰਕਲੌਸਿਸ ਸੰਘ (Tuberculosis Association of India) – ਇਹ ਸੰਸਥਾ 1939 ਵਿੱਚ ਸਥਾਪਿਤ ਹੋਈ ਸੀ । ਇਹ ਤਪਦਿਕ ਨੂੰ ਕੰਟਰੋਲ ਕਰਨ ਅਤੇ ਇਸ ਤੋਂ ਬਚਾਅ ਲਈ ਖੋਜ ਕਾਰਜਾਂ ਵਿੱਚ ਲੱਗੀ ਹੋਈ ਹੈ । ਇਹ ਫੰਡ ਇਕੱਠੇ ਕਰਨ ਲਈ ਹਰ ਸਾਲ ਟੀ.ਬੀ. ਕੰਪੈਨ ਵੀ ਚਲਾਉਂਦੀ ਹੈ । ਟਿਊਬਰਕਲੌਸਿਮ ਐਸੋਸੀਏਸ਼ਨ ਆਫ਼ ਇੰਡੀਆ ਡਾਕਟਰਾਂ ਅਤੇ ਸਮਾਜਿਕ ਕਾਰਕੁਨਾਂ ਲਈ ਸਿਖਲਾਈ ਦਾ ਪ੍ਰਬੰਧ ਵੀ ਕਰਦੀ ਹੈ । ਇਸ ਐਸੋਸੀਏਸ਼ਨ ਦੀਆਂ ਕਈ ਸੰਸਥਾਵਾਂ ਜਿਵੇਂ ਨਿਊ ਦਿੱਲੀ ਟਿਊਬਰਕਲੌਸਿਸ ਸੈਂਟਰ ਅਤੇ ਕਸੌਲੀ ਤੇ ਧਰਮਪੁਰ ਵਿੱਚ ਨਾਟੋਰੀਅਮ (ਅਰੋਗਤਾ ਅਸਥਾਨ ਵੀ ਹਨ ।
4. ਹਿੰਦ ਕੁਸ਼ਟ ਨਿਵਾਰਣ ਸੰਘ (Hind Kusht Nivaran Sangh) – ਇਹ ਨਵੀਂ ਦਿੱਲੀ ਵਿਖੇ 1950 ਵਿੱਚ ਬਣਾਈ ਗਈ ਸੀ । ਇਹ ਸੰਘ ਵਿਸ਼ੇਸ਼ ਤੌਰ ਤੇ ਕੋਹੜੀਆਂ ਲਈ ਕੰਮ ਕਰਦਾ ਹੈ ।ਹਿੰਦ ਕੁਸ਼ਟ ਨਿਵਾਰਣ ਸੰਘ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀ ਮਦਦ ਵੀ ਦਿੰਦਾ ਹੈ । ਇਸ਼ਤਿਹਾਰਾਂ ਰਾਹੀਂ ਇਹ ਸੰਸਥਾ ਕੋਹੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਅਤ ਕਰਦੀ ਹੈ । ਕੋਹੜ ਇੱਕ ਕੌਨਿਕ ਛੂਤਛਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਇਹ ਸੰਸਥਾ ਇੱਕ ਮੈਗਜ਼ੀਨ ਲੈਪਰੋਸੀ ਇੰਨ ਇੰਡੀਆ’ ਵੀ ਪ੍ਰਕਾਸ਼ਿਤ ਕਰਦੀ ਹੈ ।
5. ਭਾਰਤੀ ਬੱਚਾ ਭਲਾਈ ਸੰਘ (Indian Council for Child Welfare) – ਇਹ 1952 ਵਿੱਚ ਬਣਾਈ ਗਈ ਸੀ । ਇਹ ਬੱਚਿਆਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ ।
6. ਭਾਰਤੀ ਸੇਵਕ ਸੰਘ (Bharat Sevak Samaj) – ਇਹ 1952 ਵਿੱਚ ਸਥਾਪਿਤ ਹੋਈ ਸੀ । ਇਸ ਸਮਾਜ ਦਾ ਉਦੇਸ਼ ਹੈ, ਚੰਗੀ ਸਿਹਤ ਹਾਸਲ ਕਰਨੀ । ਇਸ ਸਮਾਜ ਦੀ ਮਹੱਤਵਪੂਰਨ ਕਾਰਵਾਈ ਹੈ, ਪੇਂਡੂ ਖੇਤਰਾਂ ਵਿੱਚ ਸੈਨੀਟੇਸ਼ਨ (ਸਫ਼ਾਈ ਦਾ ਸੁਧਾਰ ਕਰਨਾ ।
7. ਨੈਸ਼ਨਲ ਸੈਂਟਰ ਫਾਰ ਡੈਫ (National Center for Deaf)-ਇਸ ਏਜੰਸੀ ਦਾ ਸਿਖਲਾਈ ਸੈਂਟਰ ਹੈਦਰਾਬਾਦ ਵਿੱਚ ਹੈ ਜੋ ਕਿ ਬੋਲੇ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਦਾ ਹੈ ।
8. ਆਲ ਇੰਡੀਆ ਵੋਮੈਨਜ਼ ਕਾਨਫਰੰਸ (All India Women’s Conference) – ਇਸ ਦੀ ਸਥਾਪਨਾ 1926 ਵਿੱਚ ਹੋਈ ਸੀ । ਇਹ ਸੰਸਥਾ ਅਸਮਰਥ ਜਨਾਨੀਆਂ ਅਤੇ ਬੱਚਿਆਂ ਦੀ ਮਦਦ ਕਰਦੀ ਹੈ । ਇਹ ਕਿੱਤਾਕਾਰੀ ਸਿਖਲਾਈ ਲਈ ਵੀ ਕੰਮ ਕਰਦੀ ਹੈ ।
9. ਕਸਤੂਰਬਾ ਗਾਂਧੀ ਯਾਦਯਾਰੀ ਟਰੱਸਟ (Kasturba Gandhi National Memorial Trust) – ਇਹ 1944 ਵਿੱਚ ਬਣਿਆ ਸੀ । ਇਹ ਆਮਤੌਰ ਤੇ ਪਿੰਡਾਂ ਵਿੱਚ ਔਰਤਾਂ ਦੀ ਭਲਾਈ ਦੀ ਦੇਖਭਾਲ ਕਰਦਾ ਹੈ । ਇਹ ਕੋਹੜ ਵਿਰੋਧੀ ਕੰਮਾਂ ਵਿੱਚ ਵੀ ਕਾਰਜਸ਼ੀਲ ਹੈ ।
10. ਅੰਨਿਆਂ ਲਈ ਉਦਯੋਗਿਕ ਘਰ (Industrial Home for Blind) -1971 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿਚ ਸਥਿਤ ਹੈ ਅਤੇ ਇੱਥੇ ਅੰਨ੍ਹੇ ਬੱਚਿਆਂ ਨੂੰ ਕਿੱਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖ਼ੁਦ ਕਰ ਸਕਣ ।
11. ਆਸ਼ਾ ਨਿਕੇਤਨ ਰੀਹੈਬਲੀਟੇਸ਼ਨ ਸੈਂਟਰ (Asha Niketan Rehabilitation Center) – ਇਹ 1960 ਵਿੱਚ ਬਣੀ ਸੀ । ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫੀਜ਼ੀਉਥਰੈਪਿਕ ਯੂਨਿਟ ਹੈ । ਇਸ ਦੇ ਅਧੀਨ ਇੱਕ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਿਆਂ ਅਤੇ ਬੋਲਿਆਂ ਲਈ ਸਕੂਲ ਵੀ ਹੈ ।
12. ਬਣਾਉਟੀ ਅੰਗ ਤਿਆਰ ਕਰਨ ਵਾਲੀ ਸੰਸਥਾ (Artificial Limbs Manufacturing Corporation) – ਇਹ ਕਾਰਪੋਰੇਸ਼ਨ ਕਾਨਪੁਰ ਵਿਖੇ ਬਣਾਈ ਗਈ ਸੀ । ਇੱਥੇ ਅਸਮਰਥਾ ਲਈ ਬਨਾਵਟੀ ਅੰਗਾਂ ਦਾ ਉਤਪਾਦਨ ਕੀਤਾ ਜਾਂਦਾ ਹੈ ।
13. ਮੰਦਬੁੱਧੀ ਬੱਚਿਆਂ ਲਈ ਕਮਯਾਨੀ ਸਕੂਲ (Kamayani School for Mentally Handicapped) – ਇਹ . ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਸਮਰਥ, ਖ਼ਾਸ ਤੌਰ ‘ਤੇ ਦਿਮਾਗੀ’ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।
ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਅਦਾਰੇ ਪੁਨਰਵਿਸਥਾਪਨ ਦਾ ਕੰਮ ਕਰ ਰਹੇ ਹਨ । ਉਦਾਹਰਨ ਵਜੋਂ ਇੰਡੀਅਨ ਕੌਂਸਲ ਆਫ਼ ਮੈਂਟਲ ਹਾਈਜੀਨ, ਇੰਡੀਅਨ ਕਾਨਫਰੰਸ ਆਫ਼ ਸੋਸ਼ਲ ਵਰਕ, ਰਾਮਾ ਕ੍ਰਿਸ਼ਨ ਮਿਸ਼ਨ, ਲਾਇਨਜ਼ ਕਲੱਬ, ਮਾਰਵਾੜੀ ਰਿਲੀਫ ਸੋਸਾਇਟੀ, ਆਈ. ਆਈ. ਟੀ. ਦਿੱਲੀ ਨੈਸ਼ਨਲ ਫਿਜ਼ੀਕਲ ਲੈਬਾਰਟਰੀ, ਨਵੇਦਿਕ ਪ੍ਰੋਸਥੈਟਿਕ ਸੈਂਟਰ ਚੰਡੀਗੜ੍ਹ ਆਦਿ ।
ਪੁਨਰਵਿਸਥਾਪਨ ਵਿੱਚ ਸਮਾਜ ਦੀ ਭੂਮਿਕਾ (Role of Community in Rehabilitation) – ਪੁਨਰਵਿਸਥਾਪਨ ਦੇ ਕੰਮ ਵਿੱਚ ਸਮਾਜ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ । ਸਮਾਜ ਦੇ ਹਰ ਮੈਂਬਰ ਨੂੰ ਅਪਾਹਜ ਦੀ ਮਦਦ ਹਮਦਰਦੀ ਅਤੇ ਸਨੇਹ ਨਾਲ ਕਰਨੀ ਚਾਹੀਦੀ ਹੈ । ਜੇ ਸਮਾਜ ਅਸਮਰਥ ਨੂੰ ਅਲੱਗ ਕਰ ਦੇਵੇ ਤਾਂ ਉਸਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ । ਇਸ ਲਈ ਸਮਾਜ ਨੂੰ ਅਪਾਹਜ ਦੀ ਸਹਾਇਤਾ ਤਰਸ ਵਜੋਂ ਨਹੀਂ ਸਗੋਂ ਇੱਕ ਸਦਾਚਾਰਕ ਫਰਜ਼ ਵਜੋਂ ਕਰਨੀ ਚਾਹੀਦੀ ਹੈ । ਅਸਮਰਥ ਨੂੰ ਹੌਂਸਲਾ ਦੇਣਾ ਚਾਹੀਦਾ ਹੈ ।
Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question-Answers)
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question-Answers)
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question-Answers)
- ਧਿਆਨ ਅਤੇ
ਲੰਬੇ ਸਾਹ
ਲੈ ਕੇ
।
- ਵਿਕਾਸਾਤਮਕ ਗਤੀਵਿਧੀਆਂ
ਵਿਚ ਆਪਣੇ
ਆਪ ਨੂੰ
ਲਗਾ ਕੇ
।
- ਤਨਾਵ ਦੇ
ਕਾਰਨਾਂ ਦਾ
ਪਤਾ ਲਗਾ
ਕੇ ।
- ਸਵੈ-ਮੁਲਾਂਕਣ ਕਰਕੇ
।
- ਸਮੂਹ ਵਿਚ
ਗੱਲਾਂ-ਬਾਤਾਂ
ਕਰਕੇ ਤਨਾਵ
ਨੂੰ ਦੂਰ
ਕਰਨਾ ।
- ਖੇਡਾਂ ਅਤੇ
ਮਨੋਰੰਜਕ ਗਤੀਵਿਧੀਆਂ
ਵਿਚ ਭਾਗ
ਲੈ ਕੇ
।
ਖੇਡਾਂ ਰਾਹੀਂ ਭਾਈਚਾਰਕ ਏਕਤਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਵਿੱਦਿਆ (Education) ਦਾ ਖਾਸ ਹਿੱਸਾ ਹੋਣਾ ਚਾਹੀਦਾ ਹੈ । ਉਲੰਪਿਕ ਖੇਡਾਂ ਦੀ ਉਤਪੱਤੀ ਦੇ ਵਿਚਾਰ ਪਿੱਛੇ ਯੂਨਾਨੀਆਂ ਦੁਆਰਾ ਖੇਡਾਂ ਵਿਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨਾ ਸੀ । ਫਰਾਸ ਦੇ ਬੈਰਨ ਪਰੇਰੇ ਡੀ ਕੁਬਰਟਿਨ (Barran Pierre de Coubertin) ਨੇ ਇਸ ਵਿਚਾਰ ਨੂੰ ਅੱਗੇ ਵਧਾਇਆ ਅਤੇ ਉਲੰਪਿਕ ਖੇਡਾਂ ਨੂੰ 1896 ਵਿਚ ਫਿਰ ਤੋਂ ਸੁਰਜੀਤ ਕੀਤਾ ।
(ਅ) ਮਿੱਤਰ ਮੰਡਲੀ-ਬੱਚਿਆਂ ਦੇ ਵਿਹਾਰ ਤੇ ਹਾਣੀ ਗਰੁੱਪ ਦਾ ਪ੍ਰਭਾਵ ਪਰਿਵਾਰ ਦੀ ਤਰ੍ਹਾਂ ਮਹੱਤਵਪੂਰਨ ਹੈ । ਜਦੋਂ ਬੱਚੇ ਆਪਣੇ ਦੋਸਤਾਂ ਨਾਲ ਸਮਾਜਿਕ ਹੁਨਰ ਸਿੱਖਦੇ ਹਨ ਜਿਵੇਂ ਕਿ ਸਮੂਹ ਵਿਚ ਸੰਚਾਰ, ਸਹਾਇਕਤਾ, ਸਹਿਕਾਰਤਾ, ਭਾਈਚਾਰਾ ਆਦਿ, ਪਰ ਬਦਕਿਸਮਤੀ ਨਾਲ ਸਾਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ ਹੈ ਕਿ ਬੱਚੇ ਆਪਣੇ ਦੋਸਤਾਂ ਨਾਲ ਕਿਵੇਂ ਜੁੜੇ ਹੋਏ ਹਨ ਅਤੇ ਉਹਨਾਂ ਦੇ ਵਿਹਾਰ ਤੇ ਉਨ੍ਹਾਂ ਦਾ ਕੀ ਪ੍ਰਭਾਵ ਹੈ । ਇਸ ਲਈ ਜੇਕਰ ਕੋਈ ਬੱਚਾ ਬੁਰੀ ਸੰਗਤ ਵਿਚ ਰਹਿੰਦਾ ਹੈ, ਤਾਂ ਉਹ ਬੁਰੀਆਂ ਆਦਤਾਂ ਹੀ ਸਿੱਖੇਗਾ ਅਤੇ ਅਗਰ ਚੰਗੀ ਸੰਗਤ ਵਿਚ ਹੈ, ਤਾਂ ਚੰਗੇ ਪ੍ਰਭਾਵ ਉਸਦੀ ਸ਼ਖ਼ਸੀਅਤ ਤੇ ਦੇਖਣ ਨੂੰ ਮਿਲਣਗੇ ।
(ਬ) ਅਗਵਾਈ ਦਾ ਵਿਕਾਸ-ਖੇਡ ਅਤੇ ਕਿਰਿਆਵਾਂ ਵਿੱਚ ਕਈ ਅਜਿਹੇ ਮੌਕਾ ਆਉਂਦੇ ਹਨ, ਜਿੱਥੇ ਖਿਡਾਰੀ ਵਿੱਚ ਨੇਤਾ ਦੇ ਗੁਣਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ । ਕਿਸੇ ਵੀ ਟੀਮ ਜਾਂ ਸਮੂਹ ਨੂੰ ਨਿਰਦੇਸ਼ਿਤ | ਕਰਨਾ ਅਤੇ ਖੇਡ ਟੀਚੇ ਨੂੰ ਅਧਾਰ ਕਰਨਾ, ਖੇਡਾਂ ਵਿਦਿਆਵਾਂ ਦਾ ਮੁੱਖ ਅਧਾਰ ਹਨ : ਖੇਡ ਕਿਰਿਆਵਾਂ ਦੇ ਨਾਲ ਖਿਡਾਰੀਆਂ ਵਿੱਚ ਕਈ ਨੇਤਾ ਦੇ ਗੁਣ ਵਿਕਸਿਤ ਕੀਤੇ ਜਾ ਸਕਦੇ ਹਨ ।
(ਸ) ਉੱਚਿਤ ਖੇਡਾਂ ਦੀ ਚੋਣ-ਖੇਡਾਂ ਵਿਚ ਵਧੀਆ ਪ੍ਰਦਰਸ਼ਨ ਲਈ ਖਿਡਾਰੀ ਨੂੰ ਚਾਹੀਦਾ ਹੈ ਕਿ ਉਹ ਉੱਚਿਤ ਖੇਡ ਦੀ ਚੋਣ ਕਰੇ । ਜੇਕਰ ਖਿਡਾਰੀ ਖੇਡ ਦੀ ਚੋਣ ਮਨੋਵਿਗਿਆਨਕ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਕਰੇ ਤਾਂ ਇਸ ਦੇ ਸਾਰਥਕ ਨਤੀਜੇ ਨਿਕਲਦੇ ਹਨ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਦੇ (Five
Marks Question-Answers)
ਗੇਟਸ (Gates) ਦੇ ਅਨੁਸਾਰ, “ਸਿੱਖਣਾ, ਅਨੁਭਵ ਤੇ ਸਿਖਲਾਈ ਦੀ ਤਬਦੀਲੀ ਹੈ ।”. ਈ.ਆਰ. ਹਿਲਰਡ (E.R. Hilgard) ਦੇ ਅਨੁਸਾਰ, “ਸਿੱਖਣਾ ਵਿਹਾਰ ਵਿਚ ਇਕ ਸਥਾਈ ਤਬਦੀਲੀ ਹੈ ਜੋ ਕਿ ਪੁਰਾਣੇ ਅਨੁਭਵਾਂ ਦੇ ਅਨੁਸਾਰ ਵਾਪਰਦਾ ਹੈ ।”
2. ਪ੍ਰਭਾਵ ਦਾ ਨਿਯਮ (Law of Effect)-ਇਹ ਕੁਦਰਤੀ ਹੈ ਕਿ ਇਕ ਵਿਅਕਤੀ ਤਦ ਤੱਕ ਸਿੱਖਦਾ ਰਹਿੰਦਾ ਹੈ, ਜਦ ਤਕ ਉਸਦੇ ਸਿੱਖਣ ਦੇ ਨਤੀਜੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਜਾਂ ਫਿਰ ਸੁਆਰਥੀ ਸੰਤੋਸ਼ਜਨਕ ਅਤੇ ਖੁਸ਼ਹਾਲ ਮਹਿਸੂਸ ਕਰਦਾ ਹੈ । ਇਹ ਸਿੱਖਣ ਵਾਲੇ ਨੂੰ ਸਕਾਰਾਤਮਕ ਸ਼ਕਤੀ ਅਤੇ ਪ੍ਰੇਰਨਾ ਦਿੰਦਾ ਹੈ ਅਗਰ ਸਿੱਖਣ ਵਾਲਾ ਸੰਤੁਸ਼ਟ ਹੈ ਅਤੇ ਲਗਾਤਾਰ ਸੁਧਾਰ ਕਰਦਾ ਰਹਿੰਦਾ ਹੈ । ਦੂਜੇ ਪਾਸੇ ਜੇਕਰ ਸਿੱਖਣ ਵਾਲਾ ਅਸੰਤੁਸ਼ਟ ਹੈ ਅਤੇ ਬੁਰੀ ਭਾਵਨਾਵਾਂ ਦਾ ਸਾਹਮਣਾ ਕਰਦਾ ਹੈ, ਤਾਂ ਇਹ ਅਨੁਭਵ ਸਿੱਖਣ ਵਾਲੇ ਦੇ ਕੰਮ ਵਿਚ ਮੁਸ਼ਕਲ ਪੈਦਾ ਕਰ ਦੇਵੇਗਾ । ਇਸ ਲਈ ਇਹ ਇਕ ਅਧਿਆਪਕ ਅਤੇ ਟਰੇਨਰ ਲਈ ਚੁਣੌਤੀਪੂਰਨ ਕੰਮ ਹੈ ਕਿ ਉਹ ਸਿੱਖਣ ਵਾਲੇ ਦੀ ਸਿੱਖਣ ਦੀ ਸਥਿਤੀ ਤੋਂ ਸਕਾਰਾਤਮਕ ਨਤੀਜੇ ਬਰਕਰਾਰ ਰੱਖੇ | ਥੋਰਨਡਾਈਕ ਦੇ ਅਨੁਸਾਰ (Thorndike), “ਜੇ ਉੱਤੇਜਨਾ ਅਤੇ ਹੁੰਗਾਰੇ ਵਿਚਕਾਰ ਪਰਿਵਰਤਨਯੋਗ ਸੰਬੰਧ · ਸਥਾਪਿਤ ਹੋ ਜਾਣ ਤੇ ਤਸੱਲੀ ਦਾ ਪ੍ਰਭਾਵ ਪ੍ਰਗਟ ਹੋ ਜਾਵੇ ਤਾਂ ਇਹ ਸੰਬੰਧ ਮਜ਼ਬੂਤ ਹੋ ਜਾਂਦਾ ਹੈ, ਜੇ ਇਸ ਸੰਬੰਧ ਨਾਲ ਨਾਰਾਜ਼ਗੀ ਜਾਂ ਕੁੜੱਤਣ ਪੈਦਾ ਹੋ ਜਾਵੇ, ਤਾਂ ਸੰਬੰਧ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ ।”
2. ਮਨੋਵਿਗਿਆਨਿਕ ਵਿਹਾਰ ਨਾਲ ਸੰਬੰਧਿਤ ਸਮੱਸਿਆਵਾਂ (Problems related to psychological Behavior)-ਇਸ ਉਮਰ ਦੇ ਦੌਰਾਨ ਸਰੀਰਕ ਬਦਲਾਵ ਕਾਰਨ ਕਿਸ਼ੋਰ ਜ਼ਿਆਦਾ ਅਨਕੁਲ ਨਹੀਂ ਹੋ ਪਾਉਂਦੇ ਉਹ ਤਨਾਅ, ਚਿੰਤਾ, ਝਗੜਾ, ਵਾਲੇ ਵਿਵਹਾਰ ਆਦਿ ਚੇਤਨਾ ਵਿਚ ਘਿਰ ਜਾਂਦੇ ਹਨ । ਉਹ ਛੋਟੀ-ਛੋਟੀ ਗੱਲ ਉੱਪਰ ਆਪਣੇ ਵੱਡਿਆਂ ਨਾਲ ਝਗੜਾ ਕਰਦੇ ਹਨ । ਕਈ ਵਾਰ ਕਿਸ਼ੋਰ ਆਪਣੇ ਆਪ ਨੂੰ ਹਵਾ ਵਿਚ ਮਹਿਸੂਸ ਕਰਦੇ ਹਨ ਅਤੇ ਕਦੇ-ਕਦੇ ਖੁਦ ਨੂੰ ਡਿਪਰੈਸ਼ਨ ਵਿਚ ਪਾਉਂਦੇ ਹਨ ।
3. ਆਜ਼ਾਦੀ (Freedom)-ਇਸ ਉਮਰ ਵਿਚ ਨੌਜਵਾਨ ਆਪਣੇ ਵਿਚਾਰਾਂ ਅਤੇ ਕੰਮਾਂ ਤੋਂ ਅਜ਼ਾਦੀ ਚਾਹੁੰਦਾ ਹੈ । ਉਹ ਆਪਣੇ ਆਪ ਨੂੰ ਮਾਪਿਆਂ ਦੇ ਨਿਯੰਤਰਣ ਤੋਂ ਮੁਕਤ ਕਰਾਉਣਾ ਚਾਹੁੰਦਾ ਹੈ । ਉਹ ਆਪਣੇ ਆਪ ਨੂੰ ਨਾ ਹੀ ਜ਼ਿਆਦਾ ਸੁਰੱਖਿਆ ਵਿਚ ਰੱਖਣਾ ਤੇ ਨਾ ਹੀ ਘੱਟ ਸੁਰੱਖਿਆ ਵਿਚ ।
4. ਪਛਾਣ ਅਤੇ ਸਵੈ-ਨਿਰਣਾ (Recognition and Self Consciousness)-ਇਸ ਅੱਲ੍ਹੜ ਉਮਰ ਵਿਚ ਬੱਚਾ ਸਮਾਜ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦਾ ਹੈ । ਉਹ ਚਾਹੁੰਦਾ ਹੈ ਕਿ ਸਭ ਉਸਨੂੰ ਸਿਆਣਾ ਅਤੇ ਸਮਾਜ ਨੂੰ ਸਮਝਣ ਵਾਲਾ ਸਮਝਣ । ਉਹ ਸਮੂਹ ਵਿਚ ਸਭ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ । ਉਹ ਆਪਣੀ ਸਿਆਣਪ ਨਾਲ ਸਰੀਰਕ ਅਤੇ ਮਾਨਸਿਕ ਵਿਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ।
5. ਵਿਨਾਸ਼ਕਾਰੀ ਰੁਝਾਨ ਅਤੇ ਵਿਹਾਰ (Destructive Tendencies and Behaviour)-ਇਸ ਅੱਲ੍ਹੜ ਉਮਰ ਵਿਚ ਅਗਰ ਬਾਲਕ ਨੂੰ ਸਹੀ ਗਾਈਡ ਨਾ ਕੀਤਾ ਜਾਵੇ ਤਾਂ ਉਹ ਵਿਨਾਸ਼ਕਾਰੀ ਰੁਝਾਨਾਂ ਵਾਲੇ ਵਿਹਾਰ ਨੂੰ ਅਪਣਾ ਲੈਂਦਾ ਹੈ । ਉਹ ਕਈ ਵਾਰ ਹਮਲਾਵਰ ਵਾਲਾ ਵਿਵਹਾਰ ਕਰਦਾ ਜੋ ਉਸਨੂੰ ਆਪਣੀ ਇੱਛਾ ਦੇ ਵਿਰੁੱਧ ਕਰਨਾ ਪੈਂਦਾ ਹੈ । ਅਗਿਆਨਤਾ ਦੇ ਪ੍ਰਭਾਵ ਹੇਠ ਕਿਸ਼ੋਰ ਨਸ਼ੀਲੀਆਂ ਦਵਾਈਆਂ, ਸਿਗਰਟਾਂ, ਸ਼ਰਾਬ, ਗੰਦੀਆਂ ਫਿਲਮਾਂ ਦੇਖਣਾ ਆਦਿ ਕੰਮਾਂ ਦੀ ਲਤ ਵਿਚ ਫਸ ਜਾਂਦੇ ਹਨ ।
6. ਹਾਣੀ ਨਾਲ ਦੋਸਤੀ (Peer relationship)-ਦੋਸਤ ਇਸ ਉਮਰ ਵਿਚ ਬਹੁਤ ਮਹੱਤਵਪੂਰਨ ਹੁੰਦੇ ਹਨ । ਉਹ ਆਪਣੇ ਮਾਤਾ-ਪਿਤਾ ਨਾਲੋਂ ਦੋਸਤਾਂ ਨਾਲ ਬਾਹਰ ਰਹਿਣਾ ਪਸੰਦ ਕਰਦੇ ਹਨ । ਸਮੂਹ ਵਿਚ ਸਤਿਕਾਰ ਅਤੇ ਮੁੱਲ ਵਾਸਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਬੇਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਹ ਉਮਰ ਸਮਾਜੀਕਰਨ ਲਈ ਬਹੁਤ ਵਧੀਆ ਉਮਰ ਹੁੰਦੀ ਹੈ ਜੇਕਰ ਉਹਨਾਂ ਨੂੰ ਸਹੀ ਸੇਧ ਦਿੱਤੀ ਜਾਵੇ ।
7. ਕੈਰੀਅਰ ਦੀ ਚੋਣ ਸੰਬੰਧੀ ਸਮੱਸਿਆਵਾਂ (Problems related to career Choices)-ਕੈਰੀਅਰ ਦੇ ਸੰਬੰਧ ਵਿਚ ਵਿਸ਼ਿਆਂ ਦੀ ਚੋਣ ਸੰਬੰਧਿਤ ਸਮੱਸਿਆਵਾਂ ਵੀ ਇਸ ਉਮਰ ਵਿਚ ਦੇਖੀਆਂ ਜਾਂਦੀਆ ਹਨ । ਉਹਨਾਂ ਨੂੰ ਸਕੂਲ ਵਿਚ ਰਹਿੰਦੇ ਆਪਣੇ ਕੈਰੀਅਰ ਸੰਬੰਧੀ ਵਿਸ਼ਿਆਂ ਦੀ ਚੋਣ ਕਰਨੀ ਪੈਂਦੀ ਹੈ । ਇਸ ਉਮਰ ਦੀ ਪਰਿਪੱਕਤਾ ਉਹਨਾਂ ਨੂੰ ਉਹਨਾਂ ਦੇ ਫੈਸਲੇ ਪ੍ਰਤੀ ਭਰਮ ਵਿੱਚ ਰੱਖਦੀ ਹੈ । ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜੋ ਫੈਸਲਾ ਉਹ ਲੈ ਰਹੇ ਹਨ ਉਹ ਸਹੀ ਹੈ ਜਾਂ ਗ਼ਲਤ ।
8. ਨਿਰਭਰਤਾ ਦੇ ਸੰਬੰਧ ਵਿਚ ਸਥਿਰਤਾ ਦੀ ਘਾਟ (Lack of Stability in relation to Dependency)- ਇਹ ਉਮਰ ਬਚਪਨ ਅਤੇ ਜਵਾਨੀ ਵਿਚਕਾਰ ਇਕ ਪੁੱਲ ਹੈ । ਇਹ ਨਾ ਹੀ ਪਰਿਪੱਕਤਾ ਦੀ ਉਮਰ ਹੈ ਅਤੇ ਨਾ ਅਪਰਿਪੱਕਤਾ ਦੀ । ਉਹ ਨਿਰਭਰ ਤੇ ਸੁਤੰਤਰ ਵਿਹਾਰ ਵਿਚਕਾਰ ਹਮੇਸ਼ਾਂ ਸੰਘਰਸ਼ ਕਰਦਾ ਹੈ । ਇਕ ਪਾਸੇ ਉਹ ਕਿਸ਼ੋਰ ਅਵਸਥਾ ਨੂੰ ਜਾਣਨਾ ਨਹੀਂ ਚਾਹੁੰਦਾ ਤੇ ਦੂਜੇ ਪਾਸੇ ਜ਼ਿੰਮੇਵਾਰੀ ਲੈਣਾ ਚਾਹੁੰਦਾ ਹੈ । ਅਪਰਿਪੱਕਤਾ ਦੀ ਘਾਟ ਉਸ ਵਿਚ ਭਾਵਨਾਤਮਕ ਅਸੰਤੁਲਨ ਆ ਜਾਂਦਾ ਹੈ ।
9. ਸੈਕਸ ਸੰਬੰਧੀ ਸਮੱਸਿਆਵਾਂ (Sex related Problems)-ਇਸ ਉਮਰ ਵਿਚ ਬਹੁਤ ਸਰੀਰ ਬਦਲਾਅ ਆਉਂਦੇ ਹਨ ਉਹਨਾਂ ਵਿਚ ਸੈਕਸ ਪ੍ਰਤੀ ਇੱਛਾਵਾਂ ਦਾ ਵਾਧਾ ਹੁੰਦਾ ਹੈ ਜਿਸ ਕਾਰਨ ਮੁੰਡੇ ਕੁੜੀਆਂ ਇਕ ਦੂਜੇ ਪ੍ਰਤੀ | ਆਕਰਸ਼ਿਤ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਇੱਛਾਵਾਂ ਉਹਨਾਂ ਨੂੰ ਗੁੰਝਲਦਾਰ ਸਥਿਤੀ ਵਿਚ ਫਸਾ ਦਿੰਦੀਆਂ ਹਨ ।
ਮਨੋਵਿਗਿਆਨ ਦੀਆਂ ਪਰਿਭਾਸ਼ਾਵਾਂ (Definitions of Psychology) ਵਾਰਨ (Warren) ਦੇ ਅਨੁਸਾਰ, “ਮਨੋਵਿਗਿਆਨ ਵਿਗਿਆਨ ਦਾ ਇਕ ਅਜਿਹਾ ਵਿਸ਼ਾ ਹੈ ਜੋ ਕਿ ਜੀਵਵਿਗਿਆਨ ਅਤੇ ਵਾਤਾਵਰਣ ਦੇ ਆਪਸ ਦੇ ਸੰਬੰਧ ਨੂੰ ਦਰਸਾਉਂਦਾ ਹੈ ।’’ ਵੁਡਵਰਥ (Woodworth) ਦੇ ਅਨੁਸਾਰ, “ਮਨੋਵਿਗਿਆਨ ਉਹਨਾਂ ਗਤੀਵਿਧੀਆਂ ਨਾਲ ਨਜਿੱਠਦਾ ਹੈ ਜਿਨ੍ਹਾਂ ਵਿਚ ਵਿਅਕਤੀ ਦਾ ਵਾਤਾਵਰਣ ਨਾਲ ਸੰਬੰਧ ਹੈ ।”
ਕਰੋਅ ਅਤੇ ਕਰੋਅ (Crow and Crow) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਓ ਅਤੇ ਸੰਬੰਧਾਂ ਦਾ ਅਧਿਐਨ ਹੈ ।” | ਕਲਾਰਕ ਅਤੇ ਕਲਾਰਕ (Clark and Clark) ਦੇ ਅਨੁਸਾਰ, “ਖੇਡ ਮਨੋਵਿਗਿਆਨ ਇਕ ਪ੍ਰਭਾਵੀ ਮਨੋਵਿਗਿਆਨ ਹੈ । ਇਹ ਵਿਅਕਤਿਤੱਵ, ਭਾਵਨਾਤਮਕ ਅਤੇ ਪ੍ਰੇਰਕ ਪਹਿਲੂਆਂ ਅਤੇ ਸਰੀਰਕ ਗਤੀਵਿਧੀਆਂ ਨਾਲ ਸੰਬੰਧ ਰੱਖਦਾ ਹੈ । ਇਹ ਮਨੋਵਿਗਿਆਨ ਵਿਚ ਵਰਤੀਆਂ ਜਾਂਦੀਆਂ ਕਈ ਤਕਨੀਕਾਂ ਨਿਯੁਕਤ ਕਰਦਾ ਹੈ ।” ਮੌਕ ਡੋਊਗਾਲ (Mc. Dougall) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਆਚਰਣ ਤੇ ਵਿਵਹਾਰ ਦਾ ਆਸ਼ਾਵਾਦੀ ਵਿਗਿਆਨ ਹੈ ।” ਵਾਟਸਨ (Watson) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਉ ਦਾ ਰਚਨਾਤਮਕ ਵਿਗਿਆਨ ਹੈ ।
ਡਰੈਵਰ (Drever) ਦੇ ਅਨੁਸਾਰ, “ਵਰਤਾਉ, ਮਨੁੱਖੀ ਭਾਵਨਾਵਾਂ ਅਤੇ ਵਿਚਾਰਾਂ ਦੇ ਅੰਦਰੂਨੀ ਜੀਵਨ ਜਿਸ ਨੂੰ ਅਸੀਂ ਮਾਨਸਿਕ ਜੀਵਨ ਆਖਦੇ ਹਾਂ, ਦਾ ਪ੍ਰਗਟਾਉ ਮੰਨਿਆ ਜਾਂਦਾ ਹੈ ।” ਬਰਨਾਰਡ (Bernard) ਦੇ ਅਨੁਸਾਰ, “ਮਨੋਵਿਗਿਆਨ, ਜੀਵ ਦਾ ਆਪਣੇ ਵਾਤਾਵਰਣ ਵਿਚ ਢਲਣ ਦਾ ਅਧਿਐਨ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੋਵਿਗਿਆਨ ਮਨੁੱਖੀ ਵਿਹਾਰ ਦਾ ਅਧਿਐਨ ਹੈ ਜਿਸ ਦਾ ਸੰਬੰਧ ਅੰਦਰਲੇ ਵਾਤਾਵਰਣ ਨਾਲ ਹੈ ।
ਮਨੋਵਿਗਿਆਨ ਦਾ ਖੇਡ ਅਤੇ ਕਿਰਿਆਵਾਂ ਵਿੱਚ ਮਹੱਤਵ (Importance of Psychology in Games and
Sports)-ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ । ਸਰੀਰਕ ਸਿੱਖਿਆ ਦੇ ਸੰਗਠਿਤ ਪ੍ਰੋਗਰਾਮ ਅਤੇ ਮੁਕਾਬਲਿਆਂ ਵਿਚ, ਜਿੱਥੇ ਹਰ ਕੋਈ ਜਿੱਤਣਾ ਚਾਹੁੰਦਾ ਹੈ, ਬਿਨਾਂ ਮਨੋਵਿਗਿਆਨ ਦੇ ਗਿਆਨ ਤੋਂ ਬਿਨਾਂ ਹੀ ਪ੍ਰਦਰਸ਼ਨ ਨਹੀਂ ਕਰ ਸਕਦਾ। ਇੱਥੇ ਖਿਡਾਰੀ ਦੇ ਮਨੋਵਿਗਿਆਨ ਵਿਹਾਰ ਜਿਵੇਂ ਕਿ ਉਸਦੀ ਰੁਚੀ, ਰਵੱਈਏ, ਪ੍ਰੇਰਨਾ ਅਤੇ ਭਾਵਨਾਤਮਕ ਵਿਹਾਰ ਦਾ ਗਿਆਨ ਹੋਣਾ ਜ਼ਰੂਰੀ ਹੈ । ਖੇਡਾਂ ਵਿਚ ਖੇਡ ਕੁਸ਼ਲਤਾ ਕਿਸੇ ਵੀ ਭੌਤਿਕ ਜਾਂ ਮਨੋਵਿਗਿਆਨ ਕਾਰਕਾਂ ਦੀ ਪ੍ਰਤੀਬੰਧਿਤ ਨਹੀਂ ਹੁੰਦੀ ਹੈ । ਇਹ ਗੱਲ ਵੀ ਚੰਗੀ ਤਰ੍ਹਾਂ ਸਮਝੀ ਜਾ ਚੁੱਕੀ ਹੈ ਕਿ ਖੇਡ ਕਾਰਜਕੁਸ਼ਲਤਾ ਤੇ ਕਈ ਮਨੋਵਿਗਿਆਨ ਤੱਤਾਂ ਦਾ ਪ੍ਰਭਾਵ ਪੈਂਦਾ ਹੈ ਜੋ ਕਿ ਖਿਡਾਰੀ ਦੇ ਪ੍ਰਦਰਸ਼ਨ ਦੇ ਪੱਧਰ ਨੂੰ ਸੁਧਾਰਦੇ ਹਨ । ਸਰੀਰਕ ਸਿੱਖਿਆ ਦੇ ਅਧਿਆਪਕ, ਕੋਚਾਂ ਅਤੇ ਟ੍ਰੇਨਰ ਨੂੰ ਵਿਅਕਤੀਗਤ ਵਿਕਾਸ ਅਤੇ ਪ੍ਰਾਪਤੀਆਂ ਲਈ ਮਨੋਵਿਗਿਆਨ ਦਾ ਗਿਆਨ ਲਾਗੂ ਕਰਨਾ ਚਾਹੀਦਾ ਹੈ ।
2. ਭਾਵਨਾਵਾਂ ਨੂੰ ਸਹੀ ਦਿਸ਼ਾ ਅਤੇ ਕੰਟਰੋਲ ਕਰਨਾ (Channelization and Control of Emotions)- ਮਨੋਵਿਗਿਆਨ ਦਾ ਅਧਿਐਨ ਇਕ ਵਿਅਕਤੀ ਅਤੇ ਖਿਡਾਰੀ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਖਾਸ ਕਰਕੇ ਅਭਿਆਸ ਅਤੇ ਮੁਕਾਬਲੇ ਦੀ ਸਥਿਤੀ ਵਿਚ, ਸਮਝਣ ਵਿਚ ਮਦਦ ਕਰਦੀ ਹੈ ਜਿਵੇਂ ਕਿ ਡਰ, ਦਬਾਅ ਆਦਿ । ਮਨੋਵਿਗਿਆਨ ਦੇ ਗਿਆਨ ਨਾਲ ਪ੍ਰਤੀਯੋਗਤਾ ਵਿਚ ਆਈਆਂ ਕਈ ਤਰ੍ਹਾਂ ਦੀਆਂ ਸਥਿਤੀਆਂ ਨੂੰ ਸਮਝਣ ਅਤੇ ਸਹੀ ਦਿਸ਼ਾ ਦਿਖਾਉਣ ਵਿਚ ਮਦਦ ਕਰਦੀ ਹੈ ।
3. ਖਿਡਾਰੀਆਂ ਦਾ ਚੁਨਾਵ ਅਤੇ ਤਿਆਰੀ (Selection and Preparation of Athletics)-ਮਨੋਵਿਗਿਆਨ ਦੇ ਗਿਆਨ ਨਾਲ, ਕਿਸੇ ਵਿਸ਼ੇਸ਼ ਖੇਡ ਲਈ ਖਿਡਾਰੀਆਂ ਦੀ ਸਿਖਲਾਈ ਅਤੇ ਵਿਹਾਰ ਨੂੰ ਦੇਖਣ ਤੋਂ ਬਾਅਦ ਉਸਦੀ ਚੋਣ ਵਿਚ ਸਹਾਇਤਾ ਮਿਲਦੀ ਹੈ । ਖੇਡ ਖੇਤਰ ਵਿਚ ਚੰਗੀ ਤਿਆਰੀ ਲਈ ਕੁਝ ਮਨੋਵਿਗਿਆਨਿਕ ਲੱਛਣ ਜਿਵੇਂ ਕਿ ਸੰਕਲਪ ਸ਼ਕਤੀ, ਰੁਚੀ, ਪ੍ਰੇਰਣਾ, ਮੁਕਾਬਲੇ ਦੀ ਭਾਵਨਾ ਦਾ ਹੋਣਾ ਮਹੱਤਵਪੂਰਨ ਹੁੰਦਾ ਹੈ । ਇਸ ਲਈ ਟੀਮ ਦਾ ਚੁਨਾਵ ਕਰਦੇ ਸਮੇਂ ਮਨੋਵਿਗਿਆਨਿਕ ਵਿਵਹਾਰ ਦਾ ਗਿਆਨ ਲਾਭਕਾਰੀ ਹੁੰਦਾ ਹੈ ।
4. ਤਨਾਵ-ਮੁਕਤੀ ਦੇ ਰੂਪ ਵਿਚ ਮਹੱਤਵਪੂਰਨ (Important as a Relaxation Tool)-ਮਨੋਵਿਗਿਆਨ ਸਿਰਫ ਲੋਕਾਂ ਦੇ ਵਿਵਹਾਰ ਨੂੰ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਬਲਕਿ ਇਕ ਖਿਡਾਰੀ ਨੂੰ ਉਹਨਾਂ ਦੇ ਪ੍ਰਦਰਸ਼ਨ ਦੇ ਅਗਲੇ ਪੱਧਰ ਤੱਕ ਲੈ ਜਾਣ ਵਿਚ ਮਦਦ ਕਰਦਾ ਹੈ । ਇਹ ਸਿੱਖਣ ਦੀਆਂ ਵਿਪਰੀਤ ਪਰਿਣਾਮ ਆਉਣ ਤੇ ਉਦੇਸ਼ ਨਿਰਧਾਰਿਤ ਕਰਨ, ਕਲਪਨਾ ਸ਼ਕਤੀ ਅਤੇ ਕਈ ਮੁਸ਼ਕਿਲਾਂ ਨੂੰ ਨਿਪਟਣ ਵਿਚ ਮੱਦਦ ਕਰਦਾ ਹੈ ।
5. ਸੁਧਾਰ ਕਰਕੇ ਉਤਸ਼ਾਹ ਭਰਨਾ (Help in Inspiration to Improve)-ਕੁਝ ਮਨੋਵਿਗਿਆਨਿਕ ਕਾਰਕ ਪ੍ਰਦਰਸ਼ਨ ਵਿਚ ਸੁਧਾਰ ਕਰਕੇ ਅਤੇ ਪ੍ਰੇਰਣਾ ਵਿਚ ਵਾਧਾ ਕਰਦਾ ਹੈ । ਇਸ ਨਾਲ ਖਿਡਾਰੀਆ ਨੂੰ ਮੁਸ਼ਕਿਲ ਪ੍ਰਸਥਿਤੀਆਂ ਵਿਚ ਵੀ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ।
0 Comments
Post a Comment
Please don't post any spam link in this box.