ਸਵਾਗਤ ਜਿੰਦਗੀ(2022-23)

ਜਮਾਤ : 12ਵੀਂ

ਪ੍ਰਸ਼ਨ-ਪੱਤਰ ਦੀ ਰੂਪ-ਰੇਖਾ


1. ਪ੍ਰਸ਼ਨ ਪੱਤਰ ਦੇ ਕੁੱਲ 4 ਭਾਗ ਹਨ। 

2. ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹਨ। 

3. ਸਾਰੇ ਪ੍ਰਸ਼ਨਾਂ ਦੇ ਉੱਤਰ ਨਿਰਧਾਰਿਤ ਪਾਠ-ਪੁਸਤਕ 'ਤੇ ਅਧਾਰਿਤ ਹੋਣਗੇ। 

4. ਭਾਗ 1 ਵਿੱਚ ਕੁੱਲ 20 ਵਸਤੂਨਿਸ਼ਠ ਪ੍ਰਸ਼ਨ ਹੋਣਗੇ, ਇਨਾਂ ਵਿੱਚੋਂ 10 ਬਹੁਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ, ਪੰਜ ਖਾਲੀ ਥਾਵਾਂ ਭਰਨੀਆਂ ਹੋਣਗੀਆਂ ਅਤੇ ਪੰਜ ਸਹੀ ਮਿਲਾਨ ਕਰਨ ਵਾਲੇ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦਾ ਉੱਤਰ 1 ਅੰਕ ਦਾ ਹੋਵੇਗਾ। 10+5+5=20 ਅੰਕ

5. ਭਾਗ 2 ਵਿੱਚ ਕੁੱਲ 4 ਸੰਖੇਪ ਉੱਤਰਾਂ ਵਾਲੇ ਵਿਅਕਤੀਪਰਕ ਪ੍ਰਸ਼ਨ (ਸਥਿਤੀ ਸਿਰਜਣਾ ਜਾਂ ਸਮੱਸਿਆ-ਸਮਾਧਾਨ ਕੇਂਦਰਿਤ) ਹੋਣਗੇ, ਜਿਨ੍ਹਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਹਰੇਕ ਪ੍ਰਸ਼ਨ 5 ਅੰਕਾਂ ਦਾ ਹੋਵੇਗਾ। 2x5=10 ਅੰਕ 

6. ਭਾਗ 3 ਵਿੱੱਚ ਕੁੱਲ 4 ਸੰਖੇਪ ਉੱਤਰਾਂ ਵਾਲੇ ਵਿਅਕਤੀਪਰਕ ਪ੍ਰਸ਼ਨ (ਕਿਰਿਆ-ਕੇਂਦਰਿਤ) ਹੋਣਗੇ, ਜਿਨ੍ਹਾਂ ਵਿੱਚ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਹਰੇਕ ਪ੍ਰਸ਼ਨ 5 ਅੰਕਾਂ ਦਾ ਹੋਵੇੇਗਾ। 2x5=10 ਅੰਕ 

7. ਭਾਗ 4 ਵਿੱਚ ਨਿਰਧਾਰਿਤ ਪਾਠ-ਪੁਸਤਕ ਦੇ ਸਾਰੇ ਪਾਠਾਂ ਵਿੱਚੋਂ ਕੋਈ ਇੱਕ ਪੈਰਾ ਦੇ ਕੇ ਉਸ ਨਾਲ ਸੰਬੰਧਿਤ ਕੁੱਲ 5 ਅਤਿ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਕਰਨੇ ਹੋਣਗੇ ਅਤੇ ਹਰੇਕ ਪ੍ਰਸ਼ਨ ਦਾ ਉੱਤਰ 2 ਅੰਕਾਾਂ ਦਾ ਹੋਵੇਗਾ। 5x2=10 ਅੰਕ


    ਭਾਗ 1 ਵਿੱਚ ਕੁੱਲ 20 ਵਸਤੂਨਿਸ਼ਠ ਪ੍ਰਸ਼ਨ ਹੋਣਗੇ, ਇਨ੍ਹਾਂ ਵਿੱਚੋਂ 10 ਬਹੁਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ, ਪੰਜ ਖਾਲੀ ਥਾਵਾਂ ਭਰਨੀਆਾਂ ਹੋਣਗੀਆਂ ਅਤੇ ਪੰਜ ਸਹੀ ਮਿਲਾਨ ਕਰਨ ਵਾਲੇ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦਾ ਉੱਤਰ 1 ਅੰਕ ਦਾ ਹੋਵੇਗਾ। 10+5+5=20 ਅੰਕ

    👇👇👇👇👇👇👇👇👇👇👇👇👇👇👇👇👇👇

    ਬਹੁਵਿਕਲਪੀ ਪ੍ਰਸ਼ਨ

    1. ਸਹਿਣਸ਼ੀਲਤਾ ਨਾਲ ਸਮਾਜ ਵਿੱਚ ਕਿਹੜੇ ਤਰੀਕੇ ਨਾਲ ਰਿਹਾ ਜਾ ਸਕਦਾ ਹੈ? 

    ੳ) ਗੁੱਸੇ ਨਾਲ ਅ) ਤਣਾਅ ਨਾਲ (ੲ) ਸ਼ਾਂਤੀ ਨਾਲ (ਸ) ਕਾਹਲੇਪਨ ਨਾਲ


    2. ਤੁਸੀਂ ਜਮਾਤ ਵਿੱਚ ਆਏ ਨਵੇਂ ਵਿਦਿਆਰਥੀ ਨਾਲ ਕਿਵੇਂ ਪੇਸ਼ ਆਉਗੇ? 

    ੳ) ਦੋਸਤੀ ਨਾਲ (ਅ) ਲਾ-ਪ੍ਰਵਾਹੀ ਨਾਲ (ੲ) ਸਬਰ ਨਾਲ (ਸ) ਈਰਖਾ ਨਾਲ


    3. ਵੱਡੇ ਕਿਵੇਂ ਬਣਿਆ ਜਾ ਸਕਦਾ ਹੈ? 

    ੳ) ਝਗੜੇ ਨਾਲ (ਅ) ਮਖ਼ੌਲ ਨਾਲ (ੲ) ਮਿਹਨਤ ਨਾਲ (ਸ) ਨਕਲ ਨਾਲ


    4. ਸਿਲੇਬਸ ਤੋਂ ਇਲਾਵਾ ਹੋਰ ਕਿਤਾਬਾਂ ਕਿੱਥੋਂ ਲੈ ਕੇੇ ਪੜ੍ਹਨੀਆਂ ਚਾਹੀਦੀਆਂ ਹਨ? 

    ੳ) ਦਫ਼ਤਰ ਵਿੱਚੋਂ (ਅ) ਅਧਿਆਪਕ ਕੋਲ਼ੋਂ (ੲ) ਲਾਇਬ੍ਰੇਰੀ ਵਿੱਚੋਂ (ਸ) ਆਰਟ ਗੈਲਰੀ ਵਿੱਚੋਂ


    5. ਤੁਸ਼ੀ ਸਾਇਕਲ ਤੇ ਜਾ ਰਹੇ ਹੋ ਤੇ ਤੁਹਾਡਾ ਜਮਾਤੀ ਪੈਦਲ ਜਾ ਰਿਹਾ ਹੈ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

    ੳ) ਚੁੱਪ ਕਰਕੇ ਲੰਘ ਜਾਣਾ (ਅ) ਉਸਦਾ ਮਜਾਕ ਉਡਾਉਣਾ (ੲ) ਉਸਨੂੰ ਸਾਇਕਲ ਤੇ ਬਿਠਾ ਲੈਣਾ (ਸ) ਉਸਤੇ ਤਰਸ ਕਰੋਗੇ


    6. ਤੁਸੀਂ ਬਿਜਲੀ ਦਾ ਬਿੱਲ ਤਾਰਨ ਗਏ ਹੋ ਤਾਂ ਕੀ ਤਰੀਕਾ ਅਪਨਾਉਗੇ?

    ੳ) ਉੱਚ ਅਧਿਕਾਰੀ ਕੋਲ ਜਾਓਗੇ                             (ਅ) ਲੰਬੀ ਲਾਈਨ ਵੇਖ ਕੇ ਵਾਪਿਸ ਆ ਜਾਓਗੇ 

    (ੲ) ਦੂਜਿਆਂ ਨੂੰ ਧੱਕਾ ਮਾਰ ਕੇ ਅੱਗੇ ਲੰਘ ਜਾਓਗੇ         (ਸ) ਵਾਰੀ ਆਉਣ ਤੇ ਬਿੱਲ ਤਾਰੋਗੇ


    7. ਮਨਜੀਤ ਨੂੰ ਕਿਸ ਗਿੱਲ ਨੇ ਪ੍ਰਭਾਵਿਤ ਕੀਤਾ ਕਿ ਉਹ ਚਿੜੇਗਾ ਨਹੀਂ? 

    ੳ) ਗਾਣੇ ਨੇ (ਅ) ਕਿਤਾਬਾਂ ਨੇ (ੲ) ਫ਼ਿਲਮ ਨੇ (ਸ) ਦੋਸਤ ਨੇ


    8. ਅੰਮ੍ਰਿਤ ਕੀ ਗੁਣ-ਗੁਣਾਉਂਦਾ ਸਾਇਕਲ ਤੇ ਆ ਰਿਹਾ ਸੀ?

    ੳ) ਕਿਸੇ ਦਾ ਭਲਾ ਨਾ ਕਰੋ।                                        ਅ) ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। 

    (ੲ) ਕਿਸੇ ਨੂੰ ਸਾਇਕਲ ਤੇ ਨਹੀਂ ਬਿਠਾਉਣਾ ਚਾਹੀਦਾ।     (ਸ) ਭਲਾ ਕਰਨਾ ਚੰਗੀ ਗੱਲ ਹੈ।


    9. ਸੌਰਵ ਜਦ ਸਾਇਕਲ ਤੋਂ ਡਿੱਗਿਆ ਤਾਂ ਅੰਮ੍ਰਿਤ ਨੇ ਕੀ ਕੀਤਾ? 

    ੳ) ਉਸਦੀ ਵਰਦੀ ਝਾੜੀ ਤੇ ਹਾਲ ਪੁੱਛਿਆ।                            (ਅ) ਉਸਨੂੰ ਝਿੜਕਿਆ । 

    (ੲ) ਵਰਦੀ ਝਾੜੀ ਤੇ ਸਾਇਕਲ ਹੌਲੀ ਚਲਾਉਣ ਲਈ ਕਿਹਾ।     (ਸ) ਉਸਨੂੰ ਡਾਕਟਰ ਕੋਲ ਲੈ ਗਏ।


    10. ਦਿਆਲੂ ਬਿਰਤੀ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲੀ ਹੈ? 

    ੳ) ਸਕੂਲ ਰੋਜ਼ ਜਾਣਾ ਚਾਹੀਦਾ ਹੈ।                                 ਅ) ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। 

    ੲ) ਕਿਸੇ ਦਾ ਕੰਮ ਵੀ ਕਰਨਾ ਚਾਹੀਦਾ ਹੈ।                         ਸ) ਆਪਣਾ ਮਤਲਬ ਹੀ ਕੱਢਣਾ ਚਾਹੀਦਾ ਹੈ।


    11. ਦੀਪੀ ਫ਼ੀਸ ਕਿਉਂ ਨਹੀਂ ਲਿਆਈ ਸੀ? 

    ੳ) ਟੁੱਟੇ ਪੈਸੇ ਨਹੀਂ ਸੀ।            ਅ) ਮਾਤਾ-ਪਿਤਾ ਘਰ ਨਹੀਂ ਸਨ। 

    ੲ) ਚੇਤਾ ਭੁੱਲ ਗਿਆ।             ਸ) ਪਿਤਾ ਜੀ ਦਿਹਾੜੀ ਤੇ ਨਹੀਂ ਗਏ।


    12. ਦੀਪੀ ਦੀ ਫੀਸ ਕਿਸਨੇ ਦਿੱਤੀ? 

    ੳ) ਗੁਆਂਢੀਆਂ ਨੇ         ਅ) ਵਿਦਿਆਰਥੀਆਂ ਨੇ         ੲ) ਅਧਿਆਪਕ ਨੇ         ਸ) ਸੇਵਾਦਾਰ ਨੇ


    13. ਬੱਚਿਆਂ ਲਈ ਸਭ ਤੋਂ ਕੀਮਤੀ ਰਿਸ਼ਤਾ ਕਿਹੜਾ ਹੁੰਦਾ ਹੈ?

    ੳ) ਪਿਉ ਪੁੱਤਰ ਦਾ ਅ) ਮਾਂ ਬਾਪ ਦਾ  ੲ) ਭੂਆ-ਭਤੀਜੀ ਦਾ  ਸ) ਭੈਣ ਭਰਾ ਦਾ


    14. ਜੰਨਤ ਵਾਲੀ ਥਾਂ ਕਿਹੜੀ ਹੈ? 

    ੳ) ਦੇਸ਼  ਅ) ਪਿੰਡ  ੲ) ਨਾਨਕੇ  ਸ) ਮਾਪੇ


    15. ਕੌਣ ਕਹਿੰਦਾ ਹੈ ਕਿ ਬੱਚਿਆਂ ਤੇ ਮਾਪਿਆਂ ਦੇ ਛਾਂ ਸਦਾ ਰਹੇ? 

    ੳ) ਕਵੀ ਪ੍ਰਗਟ ਸਿੰਘ ਅ) ਦਾਦਾ ਜੀ  ੲ) ਗੁਆਂਢੀ  ਸ) ਪੁਲਿਸ ਵਾਲੇ


    16. ਕਵੀ ਕਿਸ ਕਿਸ ਦੀ ਸੁੱਖ ਮੰਗਦਾ ਹੈ? 

    ੳ) ਸਮਾਜ ਦੀ ਅ) ਪਸ਼ੂ ਪੰਛੀਆਂ ਦੀ ੲ) ਬਜ਼ੁਰਗਾਂ ਦੀ ਸ) ਬੱਚਿਆਂ ਅਤੇ ਮਾਪਿਆਂ ਦੀ


    17. ਛੋਟੇ ਹੁੰਦਿਆਂ ਲੋਰੀਆਂ ਕੌਣ ਦਿੰਦਾ ਹੈ? 

    ੳ) ਮਾਂ ਅ) ਦਾਦੀ ੲ) ਪਿਤਾ  ਸ) ਸਾਰੇ


    18. ਛੋਟੇ ਬੱਚਿਆਂ ਨੂੰ ਬਾਤਾਂ ਅਤੇ ਕਹਾਣੀਆਂ ਕੌਣ ਸੁਣਾਉਂਦਾ ਹੈ? 

    ੳ) ਗਰੰਥੀ ਸਿੰਘ ਅ) ਸਮਾਜ ਸੇਵਕ ੲ) ਦਾਦਾ ਦਾਦੀ  ਸ) ਫੁੱਫੜ ਤੇ ਮਾਸੜ


    19. ਕਿਸ ਲਈ ਸਤਿਕਾਰ ਦਾ ਹੋਣਾ ਅਸਲ ਨਰੋਏ ਜੀਵਨ ਦੀ ਖੂਬਸੂਰਤੀ ਦੀ ਝਲਕ ਹੈ? 

    ੳ) ਸਮਾਜਿਕ ਨਾਤਿਆਂ ਤੇ ਕਦਰਾਂ ਕੀਮਤਾ ਲਈ            ਅ) ਅਧਿਆਪਕਾਂ ਤੇ ਮਾਪਿਆਂ ਲਈ

    ੲ) ਬਜੁਰਗਾ ਤੋ ਬੱਚਿਆਂ ਲਈ                                 ਸ) ਉਪਰੋਕਤ ਸਾਰਿਆਂ ਲਈ


    20. ਸਾਨੂੰ ਜਿੰਮੇਵਾਰ ਨਾਗਰਿਕ ਕੋਣ ਬਣਾਉਂਦਾ ਹੈ?

    ੳ) ਪੜਦਾਦਾ ਜੀ ਅ) ਸਮਾਜ ੲ) ਮੁੱਹਲੇ ਵਾਲੇ ਸ) ਸਕੂਲ


    21. ਅਲੁਮਨੀ ਮੀਟ ਕੀ ਹੁੰਦੀ ਹੈ?

    ੳ) ਸਭਾ ਅ) ਸੰਸਥਾ ੲ) ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਸ) ਨਵਾਂ ਦਾਖਲਾ


    22. ਉਹ ਕਿਹੜੀ ਪਵਿਤਰ ਜਗ੍ਹਾ ਹੈ, ਜਿਹੜ ਵਿਦਿਆਰਥੀਆਂ ਦਾ ਭਵਿੱਖ ਤੈਅ ਕਰਦੀ ਹੈ?

    ੳ) ਕਲਾਜ਼ ਅ) ਆਈ ਟੀ ਆਈ ੲ) ਗੁਰਦੁਆਰਾ ਸ) ਸਕੂਲ


    23. ਅਲੁਮਨੀ ਮੀਟ ਵਿੱਚ ਕਿਹੜੀਆਂ ਸ਼ਖਸ਼ੀਅਤਾਂ ਆਈਆਂ?

    ੳ) ਡੀ ਆਈ ਜੀ, ਡੀ ਐੱਸ ਪੀ         ਅ) ਡੀ.ਸੀ.ਵਕੀਲ

    ੲ) ਪ੍ਰੌਫੈਸਰ, ਮਾਸਟਰ ਸ) ਸਾਰੇ


    24. ਇਸ ਪਾਠ ਦੇ ਅਧਿਆਪਕ ਜੀ ਕਿਸ ਸਕੂਲ ਦੇ ਪੜ੍ਹੇ ਸਨ?

    ੳ) ਇਸ ਸਕੂਲ ਚ ਅ) ਸਰਕਾਰੀ ਸਕੂਲ ਚ ੲ) ਧਰਮਸ਼ਾਲਾ ਚ ਸ) ਕਿਸੇ ਸੰਸਥਾ ਚ


    25. ਸਕੂਲ ਵਿੱਚ ਆਉਣ ਵਾਲੇ ਸਾਰੇ ਮਹਾਨ ਵਿਅਕਤੀ ਕਿਥੌਂ ਪ੍ਹਕੇ ਮਹਾਨ ਬਣੇ?

    ੳ) ਪ੍ਰਾਈਵੇਟ ਸਕੂਲ ਚ ਅ) ਟਿਊਸ਼ਣਾਂ ਪੜ੍ਹਕੇ

    ੲ) ਬਿਜ਼ਨਸ ਕਦਰਦੇ ਹੋਏ ਸ) ਸਰਕਾਰੀ ਸਕੂਲ ਚ


    26. ਸਕੂਲ ਵਿੱਚ ਫੰਕਸ਼ਨ ਖਤਮ ਹੋਣ ਤੋਂ ਬਾਅਦ ਸੱਭ ਨੂੰ ਕੀ ਯਾਦਾਂ ਆਈਆਂ?

    ੳ) ਖੋ-ਖੋ ਤੇ ਗੁੱਲੀ ਡੰਡਾਂ ਖੇਡਣ ਦੀਆਂ ਅ) ਗੀਤਾ ਦੀਆਂ

    ੲ) ਦੋਸਤਾਂ ਦੀਆਂ ਸ) ਗੈਰਹਾਜ਼ਰੀ ਦੀਆਂ


    27. ਪੁਰਾਣੇ ਵਿਦਿਆਰਤੀ ਸਕੂਲ ਨੂੰ ਅਗਲੇ ਸਾਲ ਕਿਸ ਲਈ ਦਾਨ ਦੇਣਗੇ?

    ੳ) ਥੀਏਟਰ ਨੁਮਾ ਹਾਲ ਲਈ ਅ) ਖੇਡ ਸਟੇਡੀਅਮ ਲਈ

    ੲ) ਵਿਰਾਸਤੀ ਕਮਰੇ ਲਈ         ਸ) ਮੰਦਰ ਲਈ


    28. ਪੁਰਾਣੇ ਵਿਦਿਆਰਤੀ ਸਕੂਲ ਨੂੰ ਅਗਲੇ ਸਾਲ ਕਾਹਦੇ ਲਈ ਦਾਨ ਦੇਣਗੇ?

    ੳ) ਲਾਈਬ੍ਰੇਰੀ ਲਈ ਅ) ਜਿੰਮ ਲਈ ੲ) ਸਟਾਫ ਰੂਮ ਲਈ ਸ) ਵਰਦੀਆਂ ਲਰੀ


    29. ਸ਼ਖਸ਼ੀਅਤ ਵਿਕਾਸ ਵਿੱਚ ਕੀ ਸ਼ਾਮਿਲ ਹੁੰਦਾ ਹੈ?

    ੳ) ਸਰਰਿਕ ਤੇ ਮਾਨਸਿਕ ਵਿਕਾਸ ਅ) ਸਮਾਜ-ਸੱਭਿਆਚਾਰਕ ਵਿੱਚ

    ੲ) ਬੋਧਿਕ ਵਿਕਾਸ ਸ) ਉਪਰੋਕਤ ਸਾਰੇ


    30. ਤੁਸੀਂ ਆਪਣੀ ਸ਼ਖਸ਼ੀਅਤ ਨਿਖਾਰਨ ਲਈ ਕਿਸ-ਕਿਸ ਲਈ ਕੰਮ ਕਰੋਗੇ?

    ੳ) ਪਰਿਵਾਰ ਲਈ ਅ) ਦੇਸ਼ ਲਈ ੲ) ਸਮਾਜ ਲਈ ਸ) ਸਾਰਿਆਂ ਲਈ


    31. ਸਕੂਲ ਦੇ ਫੰਕਸ਼ਨ/ਪ੍ਰੋਗਰਾਮ ਲਈ ਕਿਸਨੂੰ ਵੱਧ ਚੜ੍ਹਕੇ ਤਿਆਰੀ ਕਰਾਉਣੀ ਚਾਹੀਦੀ ਹੈ?

    ੳ) ਮਾਪਿਆ ਨੂੰ ਅ) ਸਰਪੰਚ ਨੂੰ ੲ) ਮਾਲੀ ਨੂੰ ਸ) ਵਿਦਿਆਰਥੀਆਂ ਨੂੰ


    32. ਮਨੁੱਖ ਦੀ ਸ਼ਕਸ਼ੀਅਤ ਨੂੰ ਬਿਹਤਰ ਬਣਾਉਣ, ਸੰਵਾਰਨ ਅਤੇ ਵਿਕਸਤ ਕਰਨ ਦੀ ਪ੍ਰਕਿਿਰਆ ਨੂੰ ਕੀ ਕਿਹਾ ਜਾਂਦਾ ਹੈ?

    ੳ) ਸਮਾਜ ਉਸਾਰੀ ਅ) ਬੋਧਿਕ ਉਸਾਰੀ ੲ) ਚਰਿੱਤਰ ਵਿਕਾਸ ਸ) ਸ਼ਖਸ਼ੀਅਤ ਦਾ ਨਿਖਾਰ


    33. ਸਕੂਲ ਵਿੱਚ ਕਿਹੜੇ ਸਮਾਗਮ ਕਰਵਾਏ ਜਾਂਦੇ ਹਨ?

    ੳ) ਸਲਾਨਾ ਇਨਾਮ ਵੰਡ ਸਮਾਰੋਹ ਅ) ਸਲਾਨਾ ਖੇਡ ਮੇਲਾ

    ੲ) ਵਿਿਦਅਕ ਤੇ ਸਭਿਆਚਾਰਕ ਮੇਲੇ ਸ) ਉਪਰੋਕਤ ਸਾਰੇ


    34. ਆਪਣੇ ਆਪ ਦੀ ਸਹੀ ਤੇ ਸੁਚੱਜ਼ੀ ਪਰਖ ਕਿਹੜੀ ਹੁੰਦੀ ਹੈ?

    ੳ) ਚੰਗਾ ਹੁਨਰ ਅ) ਚੰਗੀ ਕਲਾ ੲ) ਲੀਡਰ ਹੋਣਾ ਸ) ਸਵੈ-ਜਾਗਰੂਕਤਾ


    35. ਜ਼ਿੰਦਗੀ ਜਿਉਣੀ ਕਿਵੇਂ ਸਿੱਖੀ ਜਾ ਸਕਦੀ ਹੈ?

    ੳ) ਪੜ੍ਹਾਈ ਨਾਲ ਅ) ਖੇਡਾਂ ਨਾਲ ੲ) ਗੱਲਾਂ ਨਾਲ ਸ) ਪਾਠ ਕਰਨ ਨਾਲ


    36. ਔਖੇ ਪੰਧ ਕਿਵੇਂ ਮੁਕਾਈਦੇ ਹਨ?

    ੳ) ਸੌ ਕੇ ਅ) ਗਾ ਕੇ ੲ) ਹਿੰਮਤ ਕਰਕੇ ਸ) ਸੈਰ ਕਰਕੇ


    37. ਹੌਂਸਲੇ ਕੌਣ ਢਾਹੁੰਦੇ ਹਨ?

    ੳ) ਦਲੇਰ ਅ) ਸਿਆਣੇ ੲ) ਕਾਇਰ ਸ) ਮੂਰਖ


    38. ਜੱਗ ਉੱਤੇ ਕਿਸਦੀ ਜਿੱਤ ਹੁੰਦੀ ਹੈ?

    ੳ) ਆਲਸੀ ਦੀ ਅ) ਗਾਲੜੀ ਦੀ ੲ) ਮਿਹਨਤੀ ਦੀ ਸ) ਬੁੱਧੀਮਾਨ ਦੀ


    39. ਜਮਾਤਾਂ ਵਿੱਚ ਵਿਚਰਦੀਆਂ ਆਪਣੇ ਸਾਥੀਆਂ ਦਾ ਪ੍ਰਭਾਵ ਕਿਵੇਂ ਕਬੂਲਿਆਂ ਜਾਂਦਾ ਹੈ?

    ੳ) ਅਚੇਤ ਰੂਪ ਵਿੱਚ ਅ) ਸਚੇਤ ਰੂਪ ਵਿੱਚ ੲ) ਅਚੇਤ ਜਾਂ ਸਚੇਤ ਰੂਪ ਵਿੱਚ ਸ) ਕੋਈ ਵੀ ਨਹੀਂ


    40. ਸਹਿ-ਸਮੂਹ ਕੀ ਹੁੰਦਾ ਹੈ?

    ੳ) ਵੱਡਿਆਂ ਦਾ ਅ) ਛੋਟਿਆਂ ਦਾ ੲ) ਬੱਚਿਆਂ ਦਾ ਸ) ਹਮ-ਉਮਰ ਦਾ


    41. ਮਨਿੰਦਰ ਕਲਾਸ ਵਿੱਚ ਚੁੱਪ ਕਿਉਂ ਰਹਿੰਦਾ ਸੀ?

    ੳ) ਕਿਤਾਬਾਂ ਨਾ ਹੋਣ ਕਰਕੇ         ਅ) ਫੀਸ ਨਾ ਦੇਣ ਕਰਕੇ

    ੲ) ਦੋਸਤਾਂ ਦੇ ਮਖੌਲ ਕਰਨ ਕਾਰਣ ਸ) ਅਧਿਆਪਕ ਦੇ ਝਿੜਕਣ ਕਾਰਣ


    42. ਮਨਿੰਦਰ ਦੇ ਦੋਸਤ ਉਸਨੂੰ ਮਖੋਲ ਕਿਉਂ ਕਰਦੇ ਸਨ?

    ੳ) ਕੱਦ ਛੋਟਾ ਸੀ ਅ) ਨਾਲਾਇਕ ਸੀ ੲ) ਗੈਰਹਾਜ਼ਰ ਰਹਿੰਦਾ ਸੀ ਸ) ਮੋਟਰ ਸਾਈਕਲ ਨਹੀਂ ਸੀ


    43. ਨਵਰੂਪ ਦਾ ਟਰਾਈ ਸਾਈਕਲ ਕੌਣ ਰੇੜ ਕੇ ਲਿਆਉਂਦਾ ਸੀ?

    ੳ) ਜਮਾਤੀ ਪੁਸ਼ਪਿੰਦਰ ਅ) ਗੁਆਂਡੀ ੲ) ਅਧਿਆਪਕ ਸ) ਨੌਕਰ


    44. ਪੁਸ਼ਪਿੰਦਰ ਦੀ ਅੰਗ੍ਰੇਜ਼ੀ ਤੇ ਗਣਿਤ ਵਿੱਚ ਕਿਹੜਾ ਵਿਦਿਆਰਥੀ ਮਦਦ ਕਰਦਾ ਸੀ?

    ੳ) ਨਵਰੂਪ ਅ) ਸੁਨੀਤਾ ੲ) ਗੋਰਵ ਸ) ਜਨੂਨ


    45. ਮਨਿੰਦਰ ਕਿਸਦੇ ਪ੍ਰਭਾਵ ਨਾਲ ਸੁਧਰਦਾ ਹੈ?

    ੳ) ਮਾਤਾ-ਪਿਤਾ ਦੇ ਅ) ਸਾਥੀਆਂ ਦੇ ੲ) ਰਿਸ਼ਤੇਦਾਰਾਂ ਦੇ ਸ) ਪੰਚਾਇਤ ਦੇ


    46. ਮੈਂ ਨਰੋਏ ਸਮਾਜ ਦੀ ਸਿਰਜਣਾ ਕਿਵੇਂ ਸੰਭਵ ਹੋ ਸਕਦੀ ਹੈ?

    ੳ) ਚੰਗੇ ਸੁਭਾਅ ਨਾਲ ਅ) ਨਰੋਏ ਵਿਅਕਤੀ ਨਾਲ ੲ) ਨਰੋਈਆਂ ਗੱਲਾਂ ਨਾਲ ਸ) ਸਕੂਲ ਜਾਣ ਨਾਲ


    47. ‘ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?

    ੳ) ਸਨਜੀਤ ਸਿੰਘ ਅ) ਲੇਖਕ ੲ) ਭੂਆ ਸ) ਨੂੰਹ


    48. ਲੇਖਕ ਕਿਸਨੂੰ ਮਿਿਲਆ?

    ੳ) ਪਤਨੀ ਦੀ ਭੂਆ ਨੂੰ ਅ) ਆਪਣੀ ਭੂਆ ਨੂੰ ੲ) ਭਰਜਾਈ ਨੂੰ ਸ) ਗੁਰਦਿੱਤ ਸਿੰਘ ਨੂੰ


    49. ਲੇਖਕ ਆਪਣੇ ਸਹੁਰੇ ਜਾਂਦਾ ਹੋਇਆ ਪਤਨੀ ਦੀ ਭੂਆ ਨੂੰ ਮਿਲਣ ਕਿਉਂ ਗਿਆ?

    ੳ) ਚਾਅ ਨਾਲ ਅ) ਪਤਨੀ ਦੇ ਕਹਿਣ ਤੇ ੲ) ਵਿਦੇਸ਼ੀ ਪੁੱੱਤਰ ਦੀ ਮੌਤ ਦਾ ਅਫ਼ਸੋਸ ਕਰਨ ਸ) ਕੋਈ ਸੁਨੇਹਾ ਦੇਣ


    50. ਭੁਆ ਕਿਉਂ ਦੁਖੀ ਸੀ?

    ੳ) ਪੱਤੀ ਦੀ ਮੋਤ ਕਾਰਣ ਅ) ਵੱਡੇ ਪੁੱਤਰ ਦੀ ਮੌਤ ਕਾਰਣ ੲ) ਵਿਚਕਾਰਲੇ ਪੁੱਤਰ ਦੀ ਮੌਤ ਕਾਰਣ ਸ) ਉਪਰੋਕਤ ਸਾਰੇ ਕਾਰਣ


    51. ਭੁਆ ਦੇ ਘਰ ਹੋਈਆਂ ਮੌਤਾਂ ਦਾ ਕਾਰਣ ਕੀ ਸੀ?

    ੳ) ਐਕਸੀਡੈਂਟ ਅ) ਅਨਪੜ੍ਹਤਾਂ ੲ) ਨਸ਼ੇ ਸ) ਬੇਰੁਜ਼ਗਾਰੀ


    52. ਮਨਜੀਤ ਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ?

    ੳ) ਗੈਰਹਾਜ਼ਰੀ ਤੇ ਨਸ਼ੇ ਕਾਰਨ ਅ) ਪਤਨੀ ਨਾਲ ਲੜਾਈ ਕਰਨ ਕਾਰਨ

    ੲ) ਵਿਦੇਸ਼ ਜਾਣ ਕਾਰਨ ਸ) ਕੋਈ ਵੀ ਕਾਰਨ ਨਹੀਂ


    53. ਭੁਆ ਨੂੰ ਰੋਟੀ-ਟੁੱਕ ਕੌਣ ਦਿੰਦਾ ਰਿਹਾ?

    ੳ) ਮਾਪੇ ਅ) ਪੁੱਤਰ ੲ) ਛੋਟੀ ਨੂੰਹ ਸ) ਪੋਤਰਾ


    54. ਭੂਆ ਦਾ ਘਰ ਕਿਸਨੇ ਵੇਚ ਦਿੱਤਾ?

    ੳ) ਨੂੰਹ ਨੇ ਅ) ਪੁੱਤਰ ਨੇ ੲ) ਪਤੀ ਨੇ ਸ) ਆਪ ਹੀ


    55. ਗੁਰਮੀਤ ਦਾ ਘਰ ਵੇਚਣ ਦਾ ਕੀ ਕਾਰਨ ਸੀ?

    ੳ) ਨਸ਼ੇ ਅ) ਕੁੜੀ ਦੀ ਪੜ੍ਹਾਈ ੲ) ਕੁੜੀ ਦਾ ਵਿਆਹ ਸ) ਮੁੰਡੇ ਨੂੰ ਵਿਦੇਸ਼ ਭੇਜ਼ਣ ਲਈ


    56. ਵਿਕਿਆ ਹੋਇਆ ਘਰ ਕਿਸਨੇ ਬਣਾਇਆ?

    ੳ) ਮਨਜੀਤ ਨੇ ਅ) ਮਨਜੀਤ ਦੀ ਪਤਨੀ ਨੇ ੲ) ਭੂਆ ਨੇ        ਸ) ਵਿਦੇਸ਼ੀ ਨੂੰਹ ਨੇ


    57. ਮਨਜੀਤ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕਿਸਨੇ ਕੱਢਿਆ?

    ੳ) ਸਮਾਜ ਸੇਵੀ ਗੁਰਦਿੱਤ ਸਿੰਘ ਨੇ ਅ) ਦੋਸਤਾਂ ਨੇ

    ੲ) ਬੱਚਿਆਂ ਨੇ         ਸ) ਭੂਆ ਨੇ


    58. ਮਨਜੀਤ ਨਸ਼ੇ ਛੱਡਕੇ ਕਿਹੜਾ ਕੰਮ ਕਰਨ ਲੱਗ ਪਿਆ?

    ੳ) ਨੋਕਰੀ ਅ) ਖੇਤੀਬਾੜੀ ੲ) ਸਮਾਜ ਸੇਵਾ ਸ) ਪੇਂਟਿੰਗ


    59. ਤੁਹਾਡੇ ਮੁਹੱਲੇ ਕੋਈ ਨਸ਼ੇੜੀ ਹੋਵੇਗਾ ਤਾਂ ਤੁਸੀਂ ਕੀ ਕਰੋਗੇ?

    ੳ) ਬਾਈਕਾਟ ਅ) ਨਸ਼ਾ ਦਿਉਗੇ ੲ) ਸਮਝਾ ਕੇ ਨਸ਼ਾ ਬੰਦ ਕਰਾਉਗੇ     ਸ) ਕੁੱਝ ਨਹੀਂ


    60. ਮਨਜੀਤ ਮਨ ਦੀ ਬਾਜ਼ੀ ਕਿਵੇਂ ਜਿੱਤ ਗਿਆ?

    ੳ) ਨਸ਼ੇ ਛੱਡਕੇ ਅ) ਨੌਕਰੀ ਛੱਡਕੇ ੲ) ਘਰ ਛੱਡਕੇ ਸ) ਪਿੰਡ ਛਡਕੇ


    61. ਨਸ਼ੇ ਛਡਾਉਣ ਲਈ ਮਨਜੀਤ ਨੂੰ ਕਿੱਥੇ ਦਾਖਲ ਕਰਾਇਆ ਗਿਆ?

    ੳ) ਥਾਣੇ ਵਿੱਚ ਅ) ਹਸਪਤਾਲ ਵਿੱਚ ੲ) ਸਕੂਲ ਵਿੱਚ ਸ) ਨਸ਼ਾ ਰੋਕੂ ਦਵਾਖਾਨੇ ਵਿੱਚ


    ਖਾਲੀ ਥਾਂ ਭਰੋ

    1. ਵਧੀਆ ਅਧਿਕਾਰੀ ਬਣਨਾ _________ ਦੇ ਗੁਣ ਦਾ ਹੀ ਕਮਾਲ ਹੈ। (ਕਠੋਰਤਾ/ਸਹਿਣਸ਼ੀਲਤਾ)

    2. ਜਿੰਨ੍ਹਾ ਸਬਰ, ਸੰਤੋਖ, ਸਹਿਜ ਅਤੇ ਸਿਆਣਪ ਨਾਲ ਵਿਚਰੋਗੇ ਉਨ੍ਹਾਂ ਹੀ ਵਧੇਰ ________ ਹੋਵੋੋਗੇ । 

    (ਸਹਿਣਸ਼ੀਲ/ਅਸਹਿਣਸ਼ੀਲ)

    3. ________ ਨਾਲ ਉਸਨੇ ਪੀ.ਸੀ. ਐਸ ਦੇ ਮੁਕਾਬਲੇ ਦਾ ਇਮਤਿਹਾਨ ਪਾਸ ਕਰ ਲਿਆ । (ਮਿਹਨਤ/ਨਕਲ)

    4. ਦਿਆਲੂ ਬਿਰਤੀ ਵਾਲਾ ਇਨਸਾਨ ਸਰੀਰਕ ਅਤੇ ਸਮਾਜ ਸੱਭਿਆਚਾਰਕ ਤੌਰ ਤੇ ____ ਜਿਉਣਾ ਸਿੱਖ ਲੈਂਦਾ ਹੈ (ਨੀਰਸ ਜੀਵਨ/ਖੁਸ਼ਹਾਲ ਜੀਵਨ

    5. ਦੂਜਿਆਂ ਦੇ ਕੰਮ ਆਉਣ ਨਾਲ _____ ਮਿਲਦੀਆਂ ਹਨ (ਅਸੀਸਾਂ/ਬਦਅਸੀਸਾਂ)

    6. ਕਰ ਭਲਾ ਹੋ ਭਲਾ, ਅੰਤ _____ ਦਾ ਭਲਾ (ਬੁਰੇ/ਭਲੇ

    7. _______ ਬਣ ਕੇ ਲੋੜਵੰਦ ਸਾਥੀਆਂ ਦੀ ਮਦਦ ਕਰੋ। (ਖੁਦਗਰਜ/ਦਿਆਲੂ

    8. ਦਿਆਲੂ ਅਤੇ ਕਿੰਨਾ ______ ਦਿੰਦੀ ਹੈ। (ਲਾਭ/ਸਕੂਨ

    9. ਮਾਂ-ਬਾਪ ਦੇ ____ ਵਿੱਚੋਂ ਨਰੋਏ ਤੇ ____ ਸਮਾਜ ਦੀ ਤਸਵੀਰ ਸਾਹਮਣੇ ਆਉਂਦੀ ਹੈ। (ਪਿਆਰ/ਗੁੱਸੇ, ਆਦਰਸ਼/ਸਤਿਕਾਰ)

    10. ਬੱਚਿਆ ਦਾ ____ ਹੀ ਮਾਪਿਆਂ ਨੂੰ ਦੁੱਖ ਤਕਲੀਫ ਵਿੱਚੋਂ ਸਾਂਭਣ ਅਤੇ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰਨ ਦਾ ____ ਬਖਸ਼ਦਾ ਹੈ। (ਪੜ੍ਹਨਾ/ਪਿਆਰ, ਬੁੱਧੀ/ਬਲ)

    11. ਪਾਪਾ ਦੀਆਂ ਝਿੜਕਾਂ ਡਾਢਾ _____ ਨਜ਼ਰ ਆਉਂਦਾ ਹੈ। (ਰੁਝੇਵਾਂ/ਪਿਆਰ)

    12. ਸਕੂਲ ਬੱਚੇ ਨੂੰ ਜਿੰਮੇਵਾਰ ਸ਼ਖਸ਼ ਬਣਾਉਣ ਲਈ ਉਸਦੀ ____ ਨੂੰ ਘੜਦਾ, ਤਰਾਸਦਾ ਤੇ ਨਿਖਾਰਦਾ ਹੈ। (ਜ਼ਿੰਦਗੀ/ਸ਼ਖਸ਼ੀਅਤ)

    13. ਬੱਚੇ ਨੂੰ ਜ਼ਿੰਦਗੀ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਵਿੱਚ ____ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। (ਪਿੰਡ/ਸਕੂਲ)

    14. ਅਲੁਮਨੀ ਮੀਟ ____ ਵਿਿਦਆਰਥੀਆਂ ਦੀ ਮਿਲਣੀ ਹੁੰਦੀ ਹੈ। (ਨਵੇਂ/ਪੁਰਾਣੇ)

    15. ਸਕੂਲ਼ ਹੀ ਸਾਡਾ ਦੂਜਾ ____ ਹੈ।(ਸੰਸਥਾ/ਘਰ)

    16. ਸਮਾਜ ਵਿੱਚ ਵਿਚਰਨ ਵਿਹਾਰ ਤੋਂ ਹੀ ਵਿਅਕਤੀ ਦੀ ____ ਪ੍ਰਗਟ ਹੁੰਦੀ ਹੈ। (ਕਲਾ/ਸ਼ਖਸ਼ੀਅਤ)

    17. ਵਿਿਦਆਰਥੀਆਂ ਨੇ ਸ਼ਖਸ਼ੀਅਤ ਉਸਾਰੀ ਪਾਠ ਰਾਹੀਂ ਕਿਹੜੇ ਨਵੇਂ ____ ਸਿੱਖੇ। (ਗੁਰ/ਹੁਨਰ)

    18. ਵਿਿਦਆਰਥੀ ਆਪਣੀ _____ ਦੇ ਗੁਣ ਨੂੰ ਸਮਝ ਕੇ ਉਸਨੂੰ ਨਿਖਾਰਨ ਤਰਾਸਣ ਲਈ ਯਤਨਸ਼ੀਲ਼ ਰਹੇਗਾ।(ਅਕਲਮੰਦੀ/ਸ਼ਖਸ਼ੀਅਤ)

    19. ਸਵੈ-ਜਾਗਰੂਕਤਾ ਆਪਣੇ ਅੰਦਰ ਝਾਤ ਮਾਰ ਸਕਣ ਦੀ ____ ਹੈ। (ਚੇਤਨਾ/ਗੰਭੀਰਤਾ)

    20. ____ ਆਪਣੇ ਆਪ ਦੀ ਸਹੀ ਤੇ ਸੱਚੀ ਪਰਖ ਹੈ। (ਸਵੈ-ਜਾਗਰੂਕਤਾ/ਜਾਗਰੂਕਤਾ)

    21. ਮਨਿੰਦਰ ਮੁੰਡਿਆਂ ਦੇ ਮਗਰ ਲੱਗਕੇ ਮਾਪਿਆਂ ਨੂੰ ____ ਕਰ ਰਿਹਾ ਸੀ। (ਖੁਸ਼/ਪ੍ਰੇਸ਼ਾਨ)

    22. ਵਿਿਦਆਰਥੀਆਂ ਨੇ ਆਪੋ-ਆਪਣੇ ਸਮੂਹ ਵਿੱਚ ____ ਕਰਨਾ ਹੈ। (ਆਤਮ-ਚਿੰਤਨ/ਆਤਮ-ਪਰਖ)

    23. ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ____ ਨਹੀਂ ਕਹਿੰਦੇ। (ਗਵਾਰਾ/ਭੁੱਲਿਆ)

    24. ਆਹ ਕਪੁੱਤ ਵੀ ਤੇਰਾ _____ ਬਣ ਗਿਆ ਲੱਗਦਾ। (ਪੁੱਤ/ਸਪੁੱਤ)

    25. ਸ਼ਰਾਬੀ ਤੇ ਅੇਬੀ ਦੋਸਤਾਂ ਨੇ ਆਪਣੇ ਹੀ ਦੋਸਤ ____ ਬਣਾ ਦਿੱਤਾ। (ਨਸ਼ੇੜੀ/ਸਲਾਹਕਾਰ)

    26. ਇਕ ਧਿਰ ਦੀ ਨਸ਼ਿਆਂ ਦੀ ਬੁਰਾਈ ਸਾਰੇ ਪਰਿਵਾਰ ਦੀ ____ ਦਾ ਕਾਰਨ ਬਣਦੀ ਹੈ।(ਸਤਿਕਾਰ/ਦੁਰਦਸ਼ਾ)

    27. ਨੂੰਹ ਆਪਣੇ ਘਰ ਨੂੰ ______ ਬਣਾਉਣ ਲਈ ਆਪਣੇ ਨੇਕ ਚਰਿੱਤਰ ਤੇ ਦ੍ਰਿੜ ਰਹਿੰਦੀਆਂ ਹਨ। (ਨਰਕ/ਸਵਰਗ)

    ________________________________________________________________________________

    ਮਿਲਾਨ ਕਰੋ:

    1) ਸਹਿਣਸ਼ੀਲਤਾ ਵਿਅਕਤੀ(4)                    (1)ਕਰਕੇ ਅਸੀਂ ਘਬਰਾ ਜਾਂਦੇ ਹਾਂ

    2) ਸਹਿਣਸ਼ੀਲ ਦੀ ਕਮੀ(1)                  (2) ਮਾਤਾ-ਪਿਤਾ ਦੀ ਮਜ਼ਬੂਰੀ ਸਮਝੋਗੇ

    3) ਕੋਈ ਵਿਦਿਆਰਥੀ ਤੁਹਾਡੇ ਨਾਲ ਵਧਿਕੀ ਕਰੇ(5)    (3) ਅਸੀ ਬੁਲੰਦੀਆਂ ਛੂਹ ਸਕਦੇ ਹਾਂ

    4) ਤੁਹਾਡੇ ਕੋਲ ਮਹਿੰਗੇ ਫੋਨ ਹਨ(2)         (4)  ਵਧੇਰੇ ਖੁਸ਼ ਰਹਿੰਦਾ ਹੈ

    5) ਜਿੰਦਗੀ ਨੂੰ ਸਹਿਜਤਾ ਨਾਲ ਜਿਉਣ ਵਿੱਚ(3)       (5)  ਆਪਣਾ ਝਗੜਾ ਸੁਲਝਾ ਲਵੋਗੇ

    ________________________________________________________________________________

    ਮਿਲਾਨ ਕਰੋ

    1. ਦਿਆਲੂ ਬਿਰਤੀ(4)                          (1)ਮੈਡਮ ਦੀ ਸਹਾਇਤਾ ਕਰਦੇ ਹਨ

    2. ਦਾਦੀ ਜੀ ਸਾਨੂੰ(3)                       (2)ਅਸੀਸਾਂ ਮਿਲਦੀਆਂ ਹਨ। 

    3. ਦੂਜਿਆਂ ਦੇ ਕੰਮ ਆਉਣ ਨਾਲ(5)       (3) ਕਹਾਣੀਆ ਸਣਾਉਂਦੇ ਹਨ

    4. ਭਲੇ ਦੇ ਕੰਮ ਨਾਲ ਅਸੀਂ(2)               (4) ਬਜ਼ੁਰਗਾਂ, ਬੱਚਿਆਂ ਤੇ ਲੋੜਵੰਦਾਂ ਦੀ ਮਦਦ ਕਰਦੇ ਹਾਂ

    5.ਅੰਮਿ੍ਤ ਅਤੇ ਬਿੰਦਰ(1)                       (5)ਸੰਵੇਦਨਾ ਹੁੰਦੀ ਹੈ।

    ________________________________________________________________________________

    ਮਿਲਾਨ ਕਰੋ।

    1) ਬੱਚਿਆਂ ਲਈ(4)             (1)ਜਿਵੇਂ ਲੋਰੀ ਦੇਵੇ ਮਾਂ

    2) ਰੁੱਖ ਦੀ ਠੰਢੀ ਛਾਂ(1)              (2)ਬੱਚਿਆਂ ਅਤੇ ਬਜੂਰਗਾਂ ਦਾ ਪਿਆਰ ਪੀੜ੍ਹੀ-ਦਰ-ਪੀੜ੍ਹੀ ਚਲਦਾ ਹੈ।

    3) ਭਾਰਤੀ ਸਮਾਜ ਵਿੱਚ(2)               (3)ਪ੍ਰਤੀ ਪਿਆਰ ਘੱਟ ਰਿਹਾ ਹੈ।

    4) ਨੌਜਵਾਨ ਪੀੜੀ ਦਾ ਮਾਪਿਆਂ(3)        (4)ਸੱਭ ਤੋਂ ਕੀਮਤੀ ਰਿਸਤਾ ਮਾਂ-ਬਾਪ ਦਾ ਹੁੰਦਾ ਹੈ।

    5) ਹਰ ਇੱਕ ਇੱਛਾ ਪੂਰੀ ਕਰਦੇ ਹਨ(5) (5)ਜੋ ਵੀ ਮੂੰਹੋਂ ਕਹਾਂ

    ________________________________________________________________________________

    ਮਿਲਾਨ ਕਰੋ।

    1. ਸਕੂਲ(2)                         (1)ਜਿੱਥ ਬਚਪਨ ਦਾ ਸਮਾਂ ਗੁਜਰਦਾ ਹੈ।

    2. ਘਰ ਤੋਂ ਬਾਅਦ ਸਕੂਲ ਉਹ ਸਥਾਨ ਹੈ(1) (2)ਪਵਿੱਤਰ ਜਗ੍ਹਾ ਹੈ

    3. ਰੁੱਖ ਦੀਆਂ ਜੜਾਂ ਮਜ਼ਬੂਤ ਹੋਣਗੀਆਂ(5)        (3)ਇਹ ਪਿਆਰ ਦਾ ਇਜ਼ਹਾਰ ਹੈ

    4. ਇਹ ਮੇਰਾ ਸਕੂਲ ਹੈ(3)       (4)ਪਿਆਰ ਬਣਾਈ ਰੱਖਦੀਆਂ ਹਨ।

    5. ਸਕੂਲ ਦੀਆਂ ਯਾਦਾਂ(4)               (5)ਜੜੋਂ ਪੁੱਟੇ ਜਾਣ ਦਾ ਡਰ ਨਹੀ ਹੋਵੇਗਾ

    ________________________________________________________________________________

    ਮਿਲਾਨ ਕਰੋ।

    1. ਸ਼ਖਸ਼ੀਅਤ(3)            (1)ਮਜ਼ਾ ਆਉਂਦਾ ਹੈ

    2. ਸ਼ਮਾਜ ਵਿੱਚ ਵਿਚਰਨ ਵਿਹਾਰ(4)             (2)ਨੂੰ ਨਿਖਾਰਨ ਲਈ ਯਤਨਸ਼ੀਲ ਰਹਿ ਸਕਦਾ ਹੈ।

    3. ਮੈਨੂੰ ਦੁਜਿਆਂ ਦੀ ਮਦਦ ਕਰਨ ਵਿੱਚ(1)     (3)ਤੋਂ ਸ਼ਖਸ਼ੀਅਤ ਪ੍ਰਗਟ ਹੁੰਦੀ ਹੈ

    4. ਮੈਂ ਕਾਫ਼ੀ(5)     (4)ਵਿਅਕਤੀਤਵ ਦਾ ਸਮੁੱਚ ਹੈ

    5. ਵਿਦਿਆਰਥੀ ਆਪਣੇ ਗੁਣਾਂ(2)     (5)ਕਲਪਨਾਸ਼ੀਲ ਹਾਂ।

    ________________________________________________________________________________

    ਮਿਲਾਨ ਕਰੋ।

    1. ਸਵੈ-ਜਾਗਰੂਕਤਾ ਨਾਲ(3)         (1)ਭਾਵਨਾਤਮਕ, ਸਮਾਜਿਕ ਤੇ ਕਿਰਿਆਤਮਕ ਰੂਪ ਵਿੱਚ ਸੰਤੂਲਿਤ ਵਿਹਾਰ 

                                                                    ਕਰਨਾ ਸਿਾਉਂਦੇ ਹਨ।

    2. ਸਹੀ ਫੈਸਲੇ ਸਾਨੂੰ (1)                         (2)ਸਿੱਖ ਕੇ ਆਪਣੀ ਯੋਗਤਾ ਵਧਾੳ

    3. ਮਿਹਨਤਾ ਦੀ ਜਿੱਤ ਸਦਾ(4)         (3)ਸਵੈ-ਪਰਖ ਹੁੰਦੀ ਹੈ

    4. ਆਤਮ-ਚਿੰਤਨ ਕਰੋ(5)                 (4)ਹੁੰਦੀ ਆਈ ਜੱਗ ਉੱਤੇ

    5. ਜ਼ਿੰਦਗੀ ਵਿੱਚ ਨਿਸ਼ਾਨਾ(2)                 (5)ਤੁਸੀਂ ਕੀ ਬਣੋਗੇ

    ________________________________________________________________________________

    ਮਿਲਾਨ ਕਰੋ।

    1. ਵਿਦਿਆਰਥੀਆਂ ਦੇ ਹਮ-ਉਮਰ ਨੂੰ(2) (1)ਨਾਂਹ ਪੱਖੀ ਹੈ

    2. ਪੀਅਰ-ਪ੍ਰੈਸ਼ਰ(5) (2)ਸਹਿ-ਸਮੂਹ ਕਹਿੰਦੇ ਹਾਂ

    3. ਹਿੰਸਕ ਪ੍ਰੈਸ਼ਰ(1) (3)ਨਾਲੋਂ ਇਕੱਲਾ ਚੰਗਾ

    4. ਬੁਰੀ ਸੰਗਤ (3)         (4)ਮਿਲਕੇ ਸੁਰ ਬਣਾਉਂਦੇ ਹਨ

    5. ਸੰਗੀਤ ਦੇ ਸਾਜਾਂ(4) (5)ਪੱਖੀ ਅਤੇ ਨਾਂਹ ਪੱਖੀ ਹੈ

     

    ਭਾਗ 2 ਵਿੱਚ ਕੁੱਲ 4 ਸੰਖੇਪ ਉੱਤਰਾਂ ਵਾਲੇ ਵਿਅਕਤੀਪ੍ਰਕ ਪ੍ਰਸ਼ਨ (ਸਥਿਤੀ ਸਿਰਜਣਾ ਜਾਂ ਸਮੱਸਿਆ-ਸਮਾਧਾਨ ਕੇਂਦਰਿਤ) ਹੋਣਗੇ, ਜਿਨ੍ਹਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਹਰੇਕ ਪ੍ਰਸ਼ਨ 5 ਅੰਕਾਂ ਦਾ ਹੋਵੇਗਾ। 2x5=10 ਅੰਕ

    👇👇👇👇👇👇👇👇👇👇👇👇👇👇👇👇👇👇👇
    ਪ੍ਰਸ਼ਨ 1: ਤੁਸੀਂ ਆਪਣੇ ਆਪ ਨੂੰ ਗੁੱਸੇ/ਤਨਾਅ ਤੋਂ ਕਿਵੇਂ ਬਚਾ ਸਕਦੇ ਹੋ? 
    ਉੱਤਰ: ਤੁਸੀਂ ਆਪਣੇ-ਆਪ ਨੂੰ ਇਹ ਸਮਝਾਉਣਾ ਕਿ ਮੇਰੇ ਤੋਂ ਬਿਹਤਰ ਇਨਸਾਨ ਦੁਨੀਆ ਤੇ ਕੋਈ ਹੋਰ ਨਹੀ ਹੈ ਅਤੇ ਤੁਹਾਡੇ ਵਰਗੀ ਕੋਈ ਹੋਰ ਸ਼ਖਸੀਅਤ ਵੀ ਤੁਹਾਡੇ ਚ਼ੌਗਿਰਦੇ ਵਿੱਚ ਮੋਜੁਦ ਨਹੀ ਹੈ। ਇਹ ਵੀ ਸੰਭਵ ਨਹੀ ਹੈ ਕਿ ਤੁਸੀਂ ਆਪਣੇ ਵਰਗੀ ਹੂ-ਬ-ਹੂ ਸ਼ਖਸੀਅਤ ਇਸ ਸਮਾਜ ਵਿੱਚੋ ਕਿਸੇ ਹੋਰ ਦੇ ਰੂਪ ਵਿੱਚ ਨਹੀ ਲੱਭ ਸਕੋਗੇ। ਇਹ ਮੰਨਣਾ ਪਵੇਗਾ ਕਿ ਜੇ ਕੋਈ ਵੀ ਵਿਅਕਤੀ ਇਤਹਾਸ ਵਿੱਚ ਮਹਾਨ ਹੋ ਸਕਦਾ ਹੈ ਤਾਂ ਤੁਸੀਂ ਵੀ ਜ਼ਰੂਰ ਮਹਾਨ ਬਣ ਸਕਦੇ ਹੋ। ਜਿਸ ਦੀ ਪ੍ਰਾਪਤੀ ਲਈ ਸੱਭ ਤੋਂ ਪਹਿਲਾਂ ਆਪਣੇ ਆਪ ਤੇ ਪੂਰਨ ਵਿਸ਼ਵਾਸ ਰੱਖਦੇ ਹੋਇਆ ਹਰ ਤਰ੍ਹਾਂ ਦੇ ਮਾਨਸਿਕ ਤਨਾਅ ਅਤੇ ਕਰੋਧ ਤੋਂ ਦੂਰ ਰਹਿਣ ਦੀ ਲੋੜ ਹੈ। ਅਸੀ ਜਿੰਦਗੀ ਵਿੱਚ ਸੱਭ ਤਰ੍ਹਾਂ ਦੇ ਵਿਕਾਰਾਂ ਤੋਂ ਦੂਰ ਰਹਿ ਕੇ ਹੀ ਆਪਣੇ ਸੁਪਨਿਆਂ ਦੀ ਉੱਚੀ ਉਡਾਣ ਦਾ ਅਨੂੰਦ ਮਾਣ ਸਕੋਗੇ। ਢਲ਼ੈ ਸਿਧਾਂਤ ਅਨੁਸਾਰ "ਢਰਿਸਟ ਲ਼ੋਵੲ ੋੁਰਸੲਲਡ", ਆਪਣੇ ਆਪ ਤੇ ਇਹ ਮਾਣ ਮਹਿਸੂਸ ਕਰਵਾਉਂਦਾ ਹੈ ਕਿ ਦੁਨੀਆਂ ਉੱਤੇ ਅਜਿਹੀ ਕੋਈ ਵੀ ਚੀਜ਼ ਜਾਂ ਕੰਮ ਨਹੀਂ ਹੈ ਜੋ ਤੁਸੀਂ ਨਹੀ ਕਰ ਸਕਦੇ। ਇਸ ਅਨੁਸਾਰ ਜੇ ਕਰ ਅਸੀਂ ਆਪਣੇ ਸੁਪਨਿਆਂ ਅਤੇ ਸਾਰਥਕਤਾ ਨੂੰ ਪਿਆਰ ਕਰਦੇ ਹੋਏ ਸਦਾ ਉਮੰਗ ਅਤੇ ਉਤਸ਼ਾਹ ਵਿੱਚ ਰਹਾਂਗੇ ਤਾਂ ਬਾਹਰਲੀਆਂ ਪ੍ਰਸਥਿਤੀਆਂ ਸਾਡੇ ਮਨ ਨੂੰ ਠੇਸ ਨਹੀਂ ਦੇਣਗੀਆਂ। ਇਹ ਦੁਨਿਆਂ ਇੱਕ ਆਦਰਸ਼ ਡਰਾਮਾ ਹੈ ਅਤੇ ਚਿੰਤਾ ਮੁਕਤ ਹੋ ਕੇ ਆਪਣੇ ਆਪ ਨੂੰ ਇਸ ਦਾ ਇੱਕ ਹਿੱਸਾ ਮੰਨ ਕੇ ਖੁਸ਼ ਰਹਿਣਾ ਸਾਡਾ ਸੁਭਾਅ ਹੋਣਾ ਚਾਹੀਦਾ ਹੈ ਸੋ ਸਾਰਿਆਂ ਚਿੰਤਾਵਾਂ ਤੋਂ ਪਰੇ ਰਹਿੰਦੀਆਂ ਉਮੀਦਾਂ, ਉਤਸ਼ਾਹ ਅਤੇ ਖੁਸ਼ੀਆਂ ਖੇੜਿਆਂ ਭਰੀ ਇਸ ਜਿੰਦਗੀ ਨੂੰ ਮਾਣਦੇ ਹੋਏ, ਜੇ ਕਦੀ ਥੋੜੀ ਚਿੰਤਾ,ਦੁੱਖ, ਤਕਲੀਫ ਆ ਹੀ ਜਾਂਦੀ ਹੈ ਤਾਂ ਕੋਈ ਪਰਵਾਹ ਨਾ ਕਰੋ। ਗੁੱਸੇ ਜਾਂ ਤਨਾਅ ਨੂੰ ਦੁਰ ਕਰਨ ਦੀ ਇਹ ਸਮਝ ਆ ਜਾਵੇ ਤਾਂ ਗੁੱਸੇ ਜਾਂ ਕ੍ਰੋਧ ਲਈ ਵੀ ਸਾਡੇ ਜੀਵਨ ਵਿੱਚ ਕੋਈ ਥਾਂ ਨਹੀਂ ਰਹਿ ਜਾਂਦੀ। ਮਨੁੱਖ ਦੀਆਂ ਚਿੰਤਾਵਾਂ ਜਾਂ ਤਨਾਅ ਨਾਲ਼ ਸੂੰਬੂੰਧਿਤ ਵੱਖ-ਵੱਖ ਸਰਵੇਖਣਾ ਦੇ ਕੁੱਝ ਅੰਕੜੇ ਵੀ ਧਿਆਨ ਨਾਲ ਸਮਝਣੇ ਚਾਹੀਦੇ ਹਨ। ਵੱਖ-ਵੱਖ ਸਰਵੇਖਣਾ ਅਨੁਸਾਰ ਆਮ ਤ਼ੌਰ ਤੇ ਇਸ ਸਿੱਟੇ ਤੱਕ ਪਹੂੰਚਿਆ ਜਾ ਸਕਦਾ ਹੈ ਕਿ ਬਹੁਤੀਆਂ ਚਿੰਤਾਵਾ ਮਨੁੱਖ ਨੇ ਆਪ ਹੀ ਕਿਸੇ ਨਾ ਕਿਸੇ ਕਾਰਨ ਘੜ੍ਹ ਲਈਆਂ ਹਨ, ਜਿੰਨ੍ਹਾ ਦਾ ਵਰਗੀਕਰਨ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ।
    • 40% ਚਿੰਤਾਵਾਂ (ਕਾਲਪਨਿਕ) ਕਵੇਲ ਕਾਲਪਨਿਕ ਅਤੇ ਮਨਘੜ੍ਹਤ ਹਨ। ਬਿਨਾਂ ਕਿਸੇ ਕਾਰਨ ਚਿੰਤਾ
    • 30% ਚਿੰਤਾਂ (ਭੂਤਕਾਲ ਦੀਆਂ) ਬੀਤੇ ਸਮੇਂ ਵਿੱਚ ਲਏ ਗਏ ਫ਼ੈਸਲਿਆਂ ਦੀਆਂ ਚਿੰਤਾਵਾਂ ਇਹ ਵਰਤਮਾਨ ਵਿੱਚ ਸਾਡੇ ਵੱਸ ਵਿੱਚ ਨਹੀਂ ਹਨ।
    • 12% ਚਿੰਤਾਵਾਂ (ਨਿੰਦਿਆ ਕਾਰਨ) ਈਰਖਾ ਵੱਸ ਕੀਤੀ ਗਈ ਨਿੰਦਾ ਜਾਂ  ਕੁਬੋਲ ਜਿਸ ਵਿੱਚ ਕੋਈ ਸੱਚਾਈ ਹੀ ਨਹੀਂ ਹੂੰਦੀ।
    • 10% ਚਿੰਤਾਵਾਂ (ਸਿਹਤ ਸੰਬੰਧੀ) ਸਿਹਤ ਦੇ ਸਰੀਰਕ ਦੁੱਖਾਂ ਦੀ ਕਹਾਣੀ ਦੁਹਰਾਏ ਜਾਣ ਤੋਂ ਪੈਦਾ ਹੋਈ ਚਿੰਤਾ ਇਸ ਖੇਤਰ ਵਿੱਚ ਆਉਂਦੀ ਹੈ।
    • 8% ਚਿੰਤਾਵਾਂ (ਸਾਰਥਕ ਚਿੰਤਾਵਾਂ) ਇਹ ਉਹ ਚਿੰਤਾਵਾਂ ਹਨ, ਜੋ ਕਰਨੀਆਂ ਬਣਦੀਆਂ ਹਨ, ਪਰ ਉਨਾਂ ਨੂੰ ਵੀ ਦੁਹਰਾਉਣਾ ਨਹੀਂ ਚਾਹੀਦਾ।
    ਚਿੰਤਾਵਾਂ ਦਾ ਕੋਈ ਅਧਾਰ ਨਹੀਂ, ਕੇਵਲ ਊਰਜਾ ਅਤੇ ਸਿਹਤ ਦੀ ਬਰਬਾਦੀ ਹੈ। ਇਨਾਂ ਨੂੰ ਆਪਣੇ ਮਨ ਦੀ ਦ੍ਰਿੜਤਾ ਨਾਲ ਆਪਣੇ ਸੁਭਾਅ ਵਿੱਚੋਂ ਕੱਢਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਜੋ ਚਿੰਤਾ ਤੋਂ ਮੁਕਤ ਹੋਣਾ ਸਿੱਖ ਲਿਆ, ਤਾਂ ਸਮਝੇ ਕਿ ਗੁੱਸੇ ਨੂੰ ਦੂਰ ਕਰਨ ਦਾ ਢੂੰਗ ਵੀ ਸਿੱਖ ਲਿਆ।

    ਪ੍ਰਸ਼ਨ 2: ਮਾਨਵਤਾ ਕੀ ਹੈ? ਮਾਨਵੀ ਸਦਭਾਵਨਾ ਭਰੇ ਵਿਵਹਾਰ ਦੇ ਨੈਤਿਕ ਮੁੱਲਾਂ ਨਾਲ ਸੰਬੰਧਿਤ ਕੋਈ ਇੱਕ ਕਿਰਿਆ ਲਿਖੋ?
    ਉੱਤਰ: ਮਾਨਵਤਾ ਅਸਲ ਵਿੱਚ ਮਨੁੱਖ ਦੇ ਮਨੁੱਖ ਹੋਣ ਦੀ ਚੇਤਨਾ ਨਾਲ ਸੰਬੰਧਿਤ ਵਿਸ਼ਾਲ ਅਰਥਾਂ ਵਾਲੀ ਭਾਵਨਾ ਹੈ। ਜਾਤ, ਧਰਮ, ਨਸਲ, ਲੰਿਗ ਆਦਿ ਦੀਆਂ ਵੰਡੀਆਂ ਤੋਂ ਰਹਿਤ ਹੋ ਕੇ ਹਰ ਮਨੁੱਖ ਨਾਲ ਸਦਭਾਵਨਾ ਅਤੇ ਇਨਸਾਨੀਅਤ ਭਰੇ ਵਿਹਾਰ ਦਾ ਨਾਂ ਹੀ ਮਾਨਵਤਾ ਹੈ। ਅਜੋਕੇੇ ਮਸ਼ੀਨੀ ਅਤੇ ਪਦਾਰਥਕ ਯੁੱਗ ਵਿੱਚ ਇਨਸਾਨੀਅਤ ਦਾ ਅੱਖੋਂ-ਪਰੋਖੇ ਹੋਣਾ ਸੁਭਾਵਿਕ ਹੈ ਕਿਉਂਕਿ ਸਾਡੇ ਸਮਾਜ ਦਾ ਤਾਣਾ-ਬਾਣਾ ਹੀ ਕੁੱਝ ਇਸ ਤਰ੍ਹਾਂ ਆਪਸੀ ਮੁਕਾਬਲਾ ਆਧਾਰਿਤ ਬਣ ਚੁੱਕਾ ਹੈ ਕਿ ਉਸ ਵਿੱਚ ਹੋਰ ਅਨੇਕਾਂ ਪੱਖਪਾਤਾਂ ਦੇ ਨਾਲ-ਨਾਲ ਲਿੰਗਕ ਭੇਦ-ਭਾਵ ਵੀ ਸ਼ਾਮਿਲ ਹੋ ਗਿਆ ਹੈ। ਮਨੁੱਖੀ ਸਮਾਜ ਵਿੱਚ ਇਸਤਰੀ-ਪੁਰਸ਼ ਦੀ ਪੱਖਪਾਤੀ ਸੋਚ ਤੋਂ ਉੱਪਰ ਕਦਰਾਂ-ਕੀਮਤਾਂ ਨੂੰ ਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ।
    ਕਿਰਿਆ: ਮੂੰਨ ਲਓ ਕਿ ਤੁਸੀਂ ਸਾਰੇ ਇੱਕ ਬੱਸ ਵਿੱਚ ਬਟਾਲਾ ਤੋਂ ਚੰਡੀਗੜ੍ਹ ਜਾ ਰਹੇ ਹੋ। ਤੁਸੀਂ ਸਾਰਿਆਂ ਨੇ ਆਪਣੀ ਆਪਣੀ ਸੀਟ ਰਾਖਵੀਂ ਕਰਵਾ ਕੇ ਪੰਜ ਸੌ ਰੁਪਏ ਦੇ ਵਿਸਾਬ ਨਾਲ ਏ.ਸੀ.ਬੱਸ ਦੀ ਟਿਕਟ ਕੀ ਖਰੀਦ ਲਈ ਹੈ। ਇਸ ਬੱਬ ਨੇ ਦਿਨ ਵਿੱਚ ਇੱਕ ਵਾਰੀ ਹੀ ਚੱਲਣਾ ਹੈ। ਇਸ ਬੱਸ ਵਿੱਚ ਸਾਰੀਆਂ ਸੀਟਾਂ ਪਹਿਲਾਂ ਹੀ ਰਾਖਵੀਂਆਂ ਹੋਣ ਕਾਰਨ ਕਈ ਸਵਾਰੀਆਂ ਖਲੋਤੀਆਂ ਦੇਖਦੇ ਹੋ, ਜਿਨ੍ਹਾਂ ਨੇ ਵੀ ਚੰਡੀਗੜ੍ਹ ਹੀ ਜਾਣਾ ਹੈ:-
    1. ਇੱਕ ਮੁਟਿਆਰ ਪੜਨ ਲਈ ਯੁਨੀਵਰਸਿਟੀ ਜਾਂ ਰਹੀਂ ਹੈ।
    2. ਇੱਕ ਅਧਖੜ ਉਮਰ ਦੀ ਔਰਤ (45 ਕੁ ਸਾਲਾਂ ਦੀ)।
    3. ਨੌਜਵਾਨ ਪੜਨ ਲਈ ਕਾਲਜ ਜਾ ਰਿਹਾ ਹੈ।
    4. ਅਧਖੜ ਉਮਰ ਦਾ ਇੱਕ ਆਦਮੀ ।
    5. ਇੱਨ ਨਵ-ਵਿਆਹੀ ਇਸਤਰੀ ਆਪਣੇ ਨਾਲ ਦੋ ਕੁ ਸਾਲਾਂ ਦਾ ਬੱਚਾ ਚੁੱਕੀ ਖੜੀ ਹੈ।
    ਦੋਨੋਂ ਸਮੂਹ ਇੱਕ ਚੰਗੇ ਇਨਸਾਨ/ਮਨੁੱਖ ਹੋਣ ਦੀ ਸੂਰਤ ਵਿੱਚ ਲੰਿਗਕ ਭਿੰਨ-ਭੇਦ ਤੋਂ ਉੱਪਰ ਉੱਠ ਕੇ ਮਾਨਵਤਾ ਤੇ ਹਮਦਰਦੀ ਭਰੀ ਭਾਵਨਾ ਨਾਲ ਹੋਠ ਲਿਿਖਆਂ ਵਿੱਚੋਂ ਕੋਈ ਇੱਕ ਕਾਰਜ ਕਰਨਗੇ।
    1. ਕਿਸੇ ਲਈ ਇੱਕ ਸੀਟ ਨਹੀਂ ਛੱਡੀ ਜਾਵੇਗੀ।
    2. ਬੈਠਣ ਲਈ ਸੀਟ ਮੁਟਿਆਰ ਨੂੰ ਦਿੱਤੀ ਜਾਵੇਗੀ।
    3. ਬੈਠਣ ਲਈ ਸੀਟ ਨ਼ੌਜਵਾਨ ਨੂੰ ਦਿੱਤੀ ਜਾਵੇਗੀ।
    4. ਬੈਠਣ ਲਈ ਸੀਟ ਅਧਖੜ ਉਮਰ ਦੇ ਆਦਮੀ ਨੂੰ ਦਿੱਤੀ ਜਾਵੇਗੀ।
    5. ਬੈਠਣ ਲਈ ਸੀਟ ਬੱਚਾ ਚੁੱਕੀ ਖੜੀ ਨਵ-ਵਿਆਹੀ ਇਸਤਰੀ ਨੂੰ ਦਿੱਤੀ ਜਾਵੇਗੀ।
    6. ਬੈਠਣ ਲਈ ਸੀਟ ਅਧਖੜ ਉਮਰ ਦੀ ਇਸਤਰੀ ਨੂੰ ਦਿੱਤੀ ਜਾਵੇਗੀ।

    ਪ੍ਰਸ਼ਨ 3: ਵਿਦਿਆਰਥੀਆ ਵਿੱਚ ਆਤਮ-ਵਿਸ਼ਵਾਸ ਰਾਹੀ ਸਿਰਜਣਾਤਮਕ ਰੂਚੀਆ ਨੂੰ ਕਿਵੇਂ ਵਿਕਸਿਤ ਕਰ ਸਕਦੇ ਹਾਂ? 
    ਉੱਤਰ: ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਆਪਣੇ ਜੀਵਨ ਨੂੰ ਮਾਣਦਿਆਂ ਹੋਇਆਂ ਉਹ ਆਪਣੀ ਜ਼ਿੰਦਗੀ ਵਿੱਚ ਹਰ ਛੋਟੇ-ਵੱਡੇ ਮੁਕਾਮ ਉੱਤੇ ਅਨੇਕਾਂ ਫੈਸਲੇ ਲੈਂਦਾ ਹੈ। ਕਿਸੇ ਵੀ ਵੇਲੇ ਦੀ ਨੀਂਹ ਵਿਅਕਤੀ ਜਾਂ ਮਨੁੱਖ ਦੇ ਆਤਮ-ਵਿਸ਼ਵਾਸ ਟਿਕੀ ਹੂੰਦੀ ਹੈ, ਆਤਮ-ਵਿਸ਼ਵਾਸ ਅਸਲ ਵਿੱਚ ਜ਼ਿੰਦਗੀ ਦੀ ਤਰੱਕੀ, ਖੁਸ਼ਹਾਲੀ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਦਾ ਮੁੱਖ ਆਧਾਰ ਹੈ। ਇਹ ਸਕੰਲਪ ਆਪਣੇ ਆਪ ਤੇ ਵਿਸ਼ਵਾਸ ਜਾਂ ਯਕੀਨ ਕਰਨ ਦੀ ਇਸ  ਧਾਰਨਾ ਨਾਲ ਜੁੜਿਆ ਹੋਇਆ ਹੈ ਕਿ ਸੰਬੰਧਿਤ ਸ਼ਖਸ ਜੇ ਨਿਸ਼ਚਾ ਕਰਦਾ ਹੈ, ਉਹ ਉਸਨੂੰ ਪੂਰਾ ਕਰ ਸਕਦਾ ਹੈ। ਆਤਮ-ਵਿਸ਼ਵਾਸ ਇੱਕ ਅਜਿਹਾ ਭਰੋਸਾ, ਯਕੀਨ ਜਾਂ ਸਵੈ ਸਮਰੱਥਾ ਹੈ, ਜੋ ਉਸ ਦੇ ਕਿਸੇ ਵੀ ਕੰਮ ਨੂੰ ਕਰਨ ਦੀ ਭਾਵਨਾ ਨਾਲ ਸੰਬੰਧਿਤ ਹੈ। ਇਸ ਭਾਵਨਾ ਦੇ ਸਿਰ ਤੇ ਜ਼ਿੰਦਗੀ ਦੀ ਹਰ ਬਾਜ਼ੀ ਜਿੱਤੀ ਜਾ ਸਕਦੀ ਹੈ। ਆਮ ਧਾਰਨਾ ਹੈ ਕਿ ਜਦੋਂ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਇਹ ਸੋਚ ਲਿਆ ਜਾਂਦਾ ਹੈ ਕਿ ਕੋਈ ਵਿਅਕਤੀ ਇਸ ਕੰਮ ਨਹੀਂ ਕਰ ਸਕੇਗਾ, ਤਾਂ ਆਤਮ-ਵਿਸ਼ਵਾਸ ਦੇ ਉਲਟ ਉਹ ਪਹਿਲਾਂ ਹੀ ਹਾਰਿਆਂ ਵਿੱਚ ਸ਼ਾਮਲ ਹੋ ਜਾਵੇਗਾ। ਵੱਡੀਆਂ ਚੀਜ਼ਾਂ ਹਰ ਛੋਟੇ-ਵੱਡੇ ਕੰਮ ਦੀ ਸ਼ੁਰੂਆਤ ਜ਼ਿੰਦਗੀ ਦੇ ਪਹਿਲੇ ਕਦਮ ਨਾਲ ਹੀ ਹੂੰਦੀ ਹੈ। ਇਸ ਕਾਰਨ ਜਿਹੜਾ ਵਿਅਕਤੀ ਆਪਣੇ ਪਹਿਲੇ ਕਦਮ ਨਾਲ ਹੀ ਆਤਮ-ਵਿਸ਼ਵਾਸ ਜਾਂ ਸਵੈ-ਭਰੋਸਾ ਰੱਖਦਿਆਂ ਇੱਕ ਸਿਰੜੀ ਵਾਂਗ ਸਿਰਤੋੜ ਯਤਨ ਕਰਕੇ ਆਪਣੀ ਮੰਜ਼ਿਲ ਵੱਲ ਵੱਧਣਾ ਸ਼ੁਰੂ ਕਰ ਦਿੰਦਾ ਹੈ, ਉਹ ਨਿਸ਼ਚੇ ਹੀ ਆਪਣੀ ਮੰਜ਼ਿਲ ਨੂੰ ਸਰ ਕਰਨ ਦੇ ਸਮਰੱਥ ਹੋ ਜਾਂਦਾ ਹੈ।
    ਰੋਜ਼ਾਨਾ ਦੀ ਤਰ੍ਹਾਂ ਜਮਾਤ ਲੱਗਦੀ ਹੈ। ਇਸ ਜਮਾਤ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਹਰ-ਰੋਜ਼ ਪੜ੍ਹਾਏ ਜਾਣ ਵਾਲੇ ਵਿਸ਼ੇ ਦੀ ਚਰਚਾ ਕਰਨ ਨਾਲੋਂ ਇਸ ਵਿੱਚ ਵਿਿਦਆਰਥੀ ਦੀ ਇੱਛਾ ਦੇ ਅਨੁਰੂਪ ਕੁੱਝ ਕਾਰਜ ਕਰਵਾਏ ਜਾਣਗੇ, ਜੋ ਅਧਿਆਪਕ ਦੁਆਰਾ ਪਹਿਲਾਂ ਹੇਠ ਲਿਖੇ ਅਨੁਸਾਰ ਪੁੱਛੇ ਗਏ ਪ੍ਰਸ਼ਨਾਂ ਨਾਲ ਸੰਬੰਧਿਤ ਹੀ ਹੋਣਗੇ। ਇਨਾਂ ਦੇ ਉੱਤਰ ਵੀ ਵਿਿਦਆਰਥੀ ਪੂਰੀ ਇਮਾਨਦਾਰੀ ਨਾਲ ਅਤੇ ਭੈ-ਮੁਕਤ ਹੋ ਕੇ ਦੇਣਗੇ :
    ਪ੍ਰਸ਼ਨ 1: ਕੀ ਤੁਸੀਂ ਫ਼ਿਲਮਾਂ/ ਨਾਟਕਾਂ ਗੀਤਾਂ ਦੇ ਫ਼ਿਲਮਾਂਕਣ ਆਪਣੇ ਟੀਵੀ. ਉੱਤੇ ਦੇਖਦੇ ਹੋ। (ਹਾਂ/ਨਹੀਂ)
    ਪ੍ਰਸ਼ਨ 2: ਜਿਹੜੀਆਂ ਫ਼ਿਲਮਾਂ ਨਾਟਕਾਂ/ਗੀਤਾਂ ਦੇ ਫ਼ਿਲਮਾਂਕਣ ਤੁਸੀਂ ਆਪਣੇ ਵਿੱਚੋਂ ਤੁਹਾਨੂੰ ਕਿਹੜਾ ਅਦਾਕਾਰ/ਨਾਇਕ/ਨਾਇਕਾ ਪਸੰਦ ਹੈ?
    ਪ੍ਰਸ਼ਨ 3: ਕੀ ਤੁਸੀਂ ਐਕਟਿੰਗ ਅਦਾਕਾਰੀ ਕਰ ਸਕਦੇ ਹੋ? (ਹਾਂ/ਨਹੀਂ)
    ਪ੍ਰਸ਼ਨ 4: ਕੀ ਹਰ ਕੰਮ ਨੂੰ ਕਰਨ ਲਈ ਪਹਿਲਾ ਕਦਮ (ਸ਼ੁਰੂਆਤ ਕਰਨੀ) ਪੁੱਟਣਾ ਜ਼ਰੂਰੀ ਹੈ? (ਹਾਂ/ਨਹੀਂ)


    ਭਾਗ 4 ਵਿੱਚ ਨਿਰਧਾਰਿਤ ਪਾਠ-ਪੁਸਤਕ ਦੇ ਸਾਰੇ ਪਾਠਾਂ ਵਿੱਚੋਂ ਕੋਈ ਇੱਕ ਪੈਰਾ ਦੇ ਕੇ ਉਸ ਨਾਲ ਸੰਬੰਧਿਤ ਕੁੱਲ 5 ਅਤਿ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਕਰਨੇ ਹੋਣਗੇ ਅਤੇ ਹਰੇਕ ਪ੍ਰਸ਼ਨ ਦਾ ਉੱਤਰ 2 ਅੰਕਾਂ ਦਾ ਹੋਵੇਗਾ। 5x2=10 ਅੰਕ

    👇👇👇👇👇👇👇👇👇👇👇👇👇👇👇👇👇👇👇👇👇👇
    ਧਰਤੀ ਦੇ ਹੋਰ ਜੀਵਾਂ ਦੇ ਮੁਕਾਬਲੇ ਮਨੁੱਖ ਦੀ ਹੋਂਦ ਉੱਚੀ ਹੋਣ ਦਾ ਵੱਡਾ ਕਾਰਨ ਉਸ ਦਾ ਬੌਧਿਕ ਆਧਾਰ ਵਾਲਾ ਸਮਾਜ ਹੈ। ਨਰੋਏ ਵਿਅਕਤੀ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ। ਇਸ ਸਮਾਜ ਵਿੱਚ ਹੋਰ ਬੁਰਾਈਆਂ ਦੇ ਨਾਲ-ਨਾਲ ਸ਼ਰਾਬ ਤੋਂ ਲੈ ਕੇ ਅਫੀਮ, ਪੋਸਤ, ਭੰਗ, ਭੁੱਕੀ, ਸਮੈਕ, ਸਿੰਥੈਟਿਕ ਨਸ਼ੀਲੇ ਪਦਾਰਥ ਜਾਂ ਨਸ਼ੀਲੀਆਂ ਦਵਾਈਆਂ ਦਾ ਸੇਵਨ ਵਿਅਕਤੀ ਦੇ ਨਿੱਜੀ ਤੋਂ ਲੈ ਕੇ ਉਸ ਦੇ ਪਰਿਵਾਰਕ, ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਵਿਨਾਸ਼ ਦਾ ਕਾਰਨ ਬਣਦੇ ਹਨ। ਨਸ਼ੇ ਦਾ ਕਦੇ ਵੀ ਕੋਈ ਮੁਨਾਫ਼ਾ ਨਹੀਂ ਹੂੰਦਾ। ਇਹ ਬੁਰਾਈ ਸਮਾਜ ਵਿੱਚ ਹੋਰ ਬੁਰਾਈਆਂ ਨੂੰ ਜਨਮ ਵੀ ਦਿੰਦੀ ਹੈ। ਵਿਅਕਤੀ ਦੀ ਆਪਣੀ ਸੋਚ ਉੱਚੀ-ਸੁੱਚੀ ਅਤੇ ਮਨੋਬਲ ਮਜ਼ਬੁਤ ਹੋਣਾ ਚਾਹੀਦਾ ਹੈ, ਤਾਂ ਕਿ ਉਹ ਆਪ ਵੀ ਇਨ੍ਹਾਂ ਬੁਰਾਈਆਂ ਤੋਂ ਬਚਿਆ ਰਹੇ ਅਤੇ ਚ਼ੌਗਿਰਦੇ ਨੂੰ ਵੀ ਬਚਾਉਣ ਲਈ ਯਤਨ ਕਰਦਾ ਰਹੇ। ਆਪਣੇ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਨਸ਼ਾ-ਗ੍ਰਸਤ ਵਿਅਕਤੀਆਂ ਨਾਲ ਵਾਹ-ਵਾਸਤਾ ਵੀ ਪੈਦਾ ਹੋ। ਲੋੜ ਇਸਦੇ ਮੰਦ-ਭਾਵ ਤੋਂ ਬਚਣ ਦੀ ਹੈ ਅਤੇ ਨਸ਼ਾ-ਸ਼ਤ ਵਿਅਕਤੀਆਂ ਨੂੰ ਚ਼ੌਗਿਰਦੇ ਦੀ ਪ੍ਰਨਾ ਤੇ ਸਹਿਯੋਗ ਰਾਹੀਂ ਇਸ ਦਲਦਲ ਵਿੱਚੋਂ ਬਾਹਰ ਕੱਢਣ ਦੀ ਹੈ। ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਜਦੋਂ ਸਮਾਜ ਦੀ ਕੋਈ ਧਿਰ ਨਜ਼ਰ-ਅਮਦਾਜ਼ ਕਰ ਦਿੰਦੀ ਹੈ ਅਤੇ ਉਸ ਦੇ ਸੁਧਾਰ ਲਈ ਕੋਈ ਸਾਥ ਯਤਨ ਨਹੀਂ ਕਰਦੀ, ਤਾਂ ਇਹ ਅਲਾਮਤ ਰੁਕਣ ਦੀ ਥਾਂ ਵੱਧਦੀ ਹੈ। ਇਸ ਬੁਰਾਈ ਦੀ ਰੋਕਥਾਮ ਲਈ ਸਵੈ-ਵਿਸ਼ਵਾਸ, ਦਿੜ ਆਤਮਿਕ ਮਨੋ-ਬਲ, ਡਾਕਟਰੀ ਸਹਾਇਤਾ, ਪ੍ਰਸ਼ਾਸਨ, ਸਰਕਾਰਾਂ ਅਤੇ ਸਮਾਜ ਦੇ ਸਕਾਰਾਤਮਕ ਉਪਰਾਲਿਆਂ ਦਾ ਅਹਿਮ ਯੋਗਦਾਨ ਹੂੰਦਾ ਹੈ। ਸੱਚ ਤਾਂ ਇਹ ਹੈ ਕਿ ਜੇ ਮਨ ਦਾ ਇਰਾਦਾ ਦ੍ਰਿੜ ਹੈ, ਤਾਂ ਦੁਨੀਆਂ ਦੀ ਕੋਈ ਤਾਕਤ ਨਸ਼ਾ ਲਗਾ ਨਹੀਂ ਸਕਦੀ। ਨਸ਼ਾ ਉਦੋਂ ਲਗਦਾ ਹੈ, ਜਦੋਂ ਵਿਅਕਤੀ ਖੁੱਦ ਆਪਣੇ ਆਪ ਨੂੰ ਮਾਨਸਿਕ ਤ਼ੌਰ 'ਤੇ ਕਮਜ਼ੋਰ ਕਰ ਲੈਂਦਾ ਹੈ।
    1. ਧਰਤੀ ਉੱਤੇ ਮਨੁੱਖ ਦੀ ਹੌਂਦ ਦਾ ਕੀ ਕਾਰਨ ਹੈ?
    ਉੱਤਰ:- ਧਰਤੀ ਦੇ ਹੋਰ ਜੀਵਾਂ ਦੇ ਮੁਕਾਬਲੇ ਮਨੁੱਖ ਦੀ ਹੋਂਦ ਉੱਚੀ ਹੋਣ ਦਾ ਵੱਡਾ ਕਾਰਨ ਉਸ ਦਾ ਬੌਧਿਕ ਆਧਾਰ ਵਾਲਾ ਸਮਾਜ ਹੈ।
    2. ਵਿਅਕਤੀ ਕਿਸ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਸਕਦਾ ਹੈ?
    ਉੱਤਰ:- ਵਿਅਕਤੀ ਸ਼ਰਾਬ ਤੋਂ ਲੈ ਕੇ ਅਫੀਮ, ਪੋਸਤ, ਭੰਗ, ਭੁੱਕੀ, ਸਮੈਕ, ਸਿੰਥੈਟਿਕ ਨਸ਼ੀਲੇ ਪਦਾਰਥ ਜਾਂ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦਾ ਹੋ ਸਕਦਾ ਹੈ।
    3. ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਕੀ ਨੁਕਸਾਨ ਹੂੰਦੇ ਹਨ ?
    ਉੱਤਰ:- ਨਸ਼ੀਲੀਆਂ ਦਵਾਈਆਂ ਦਾ ਸੇਵਨ ਵਿਅਕਤੀ ਦੇ ਨਿੱਜੀ ਤੋਂ ਲੈ ਕੇ ਉਸ ਦੇ ਪਰਿਵਾਰਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਨਾਸ਼ ਦਾ ਕਾਰਨ ਬਣਦੇ ਹਨ।
    4. ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ?
    ਉੱਤਰ:- ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਸਵੈ-ਵਿਸ਼ਵਾਸ, ਦਿੜ ਆਤਮਿਕ ਮਨੋ-ਬਲ, ਡਾਕਟਰੀ ਸਹਾਇਤਾ, ਪ੍ਰਸ਼ਾਸਨ, ਸਰਕਾਰਾਂ ਅਤੇ ਸਮਾਜ ਦੇ ਸਕਾਰਾਤਮਕ ਉਪਰਾਲਿਆਂ ਦਾ ਅਹਿਮ ਯੋਗਦਾਨ ਇਸ ਬੁਰਾਈ ਤੋਂ ਛੁਟਕਾਰਾ ਦਿਲਾ ਸਕਦਾ ਹੈ।
    5. ਵਿਅਕਤੀ ਨਸ਼ੇ ਦਾ ਆਦੀ ਕਦੋਂ ਹੂੰਦਾ ਹੈ?
    ਉੱਤਰ:- ਵਿਅਕਤੀ ਨਸ਼ੇ ਦਾ ਆਦੀ ਉਦੋਂ ਹੁੰਦਾ ਹੈ, ਜਦੋਂ ਵਿਅਕਤੀ ਖੁੱਦ ਆਪਣੇ ਆਪ ਨੂੰ ਮਾਨਸਿਕ ਤ਼ੌਰ 'ਤੇ ਕਮਜ਼ੋਰ ਕਰ ਲੈਂਦਾ ਹੈ।


    ਅਸੀਂ ਜ਼ਿੰਦਗੀ ਵਿੱਚ ਸੱਭ ਤਰ੍ਹਾਂ ਦੇ ਵਿਕਾਰਾਂ ਤੋਂ ਦੂਰ ਰਹਿ ਕੇ ਹੀ ਆਪਣੇ ਸੁਪਨਿਆਂ ਦੀ ਉੱਚੀ ਉਡਾਣ ਦਾ ਅਨੂੰਦ ਮਾਣ ਸਕਾਂਗੇ। FLY -ਸਿਧਾਂਤ ਅਨੁਸਾਰ "First Love Yourself", ਆਪਣੇ-ਆਪ 'ਤੇ ਇਹ ਮਾਣ ਮਹਿਸੂਸ ਕਰਵਾਉਂਦਾ ਹੈ ਕਿ ਦੁਨੀਆ ਉੱਤੇ ਅਜਿਹੀ ਕੋਈ ਵੀ ਚੀਜ਼ ਜਾਂ ਕੰਮ ਨਹੀਂ ਹੈ, ਜੋ ਤੁਸੀਂ ਨਹੀਂ ਕਰ ਸਕਦੇ। ਇਸ ਅਨੁਸਾਰ ਜੇਕਰ ਅਸੀਂ ਆਪਣੇ ਸੁਪਨਿਆਂ ਅਤੇ ਸਾਰਥਕਤਾ ਨੂੰ ਪਿਆਰ ਕਰਦੇ ਹੋਏ ਸਦਾ ਉਮੰਗ ਅਤੇ ਉਤਸ਼ਾਹ ਵਿੱਚ ਰਹਾਂਗੇ, ਤਾਂ ਬਾਹਰਲੀਆਂ ਪਰਿਸਥਿਤੀਆਂ ਸਾਡੇ ਮਨ ਨੂੰ ਠੇਸ ਨਹੀਂ ਲਾ ਸਕਣਗੀਆਂ। ਇਹ ਦੁਨੀਆ ਇੱਕ ਆਦਰਸ਼ ਡਰਾਮਾ ਹੈ ਅਤੇ ਚਿੰਤਾ-ਮੁਕਤ ਹੋ ਕੇ ਆਪਣੇ ਆਪ ਨੂੰ ਇਸ ਦਾ ਇੱਕ ਹਿੱਸਾ ਮੰਨ ਕੇ ਖੁਸ਼ ਰਹਿਣਾ ਸਾਡਾ ਸੁਭਾਅ ਹੋਣਾ ਚਾਹੀਦਾ ਹੈ। ਸੋ ਸਾਰੀਆਂ ਚਿੰਤਾਵਾਂ ਤੋਂ ਪਰੇ ਰਹਿੰਦਿਆ ਉਮੀਦਾਂ, ਉਤਸ਼ਾਾਹ ਅਤੇ ਖੁਸ਼ੀਆਂ-ਖੇੜਿਆਂ ਭਰੀ ਇਸ ਜ਼ਿੰਦਗੀ ਨੂੰ ਮਾਣਦੇ ਹੋਏ, ਜੋ ਕਦੀ ਬੜੀ ਚਿੰਤਾ, ਦੁੱਖ, ਤਕਲੀਫ਼ ਆ ਹੀ ਜਾਂਦੀ ਹੈ, ਤਾਂ ਕੋਈ ਪ੍ਰਵਾਹ ਨਾ ਕਰੋ। ਗੁੱਸੇ ਜਾਂ ਤਨਾਅ ਨੂੰ ਦੁਰ ਕਰਨ ਦੀ ਇਹ ਸਮਝ ਆ ਜਾਵੇ, ਤਾਂ ਅਸੀਂ ਚਿੰਤਾ ਮੁਕਤ ਜੀਵਨ ਜੀਅ ਸਕਦੇ ਹਾਂ।
    1. FLY ਦਾ ਪੂਰਾ ਨਾਮ ਲਿੱਖੋ?
    ਉੱਤਰ:- First Love Yourself
    2. ਸਾਨੂੰ ਆਪਣੇ ਸੁਪਨੇ ਕਿਵੇਂ ਪੂਰੇ ਕਰਨੇ ਚਾਹੀਦੇ ਹਨ?
    ਉੱਤਰ:- ਅਸੀਂ ਜ਼ਿੰਦਗੀ ਵਿੱਚ ਸੱਭ ਤਰ੍ਹਾਂ ਦੇ ਵਿਕਾਰਾਂ ਤੋਂ ਦੂਰ ਰਹਿ ਕੇ ਹੀ ਆਪਣੇ ਸੁਪਨਿਆਂ ਦੀ ਉੱਚੀ ਉਡਾਣ ਦਾ ਅਨੂੰਦ ਮਾਣ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ।
    3. ਖੁਸ਼ ਰਹਿਣ ਦੇ ਸਰੋਤ ਕਿਹੜੇ ਹਨ ?
    ਉੱਤਰ:- ਇਹ ਦੁਨੀਆ ਇੱਕ ਆਦਰਸ਼ ਡਰਾਮਾ ਹੈ ਅਤੇ ਚਿੰਤਾ-ਮੁਕਤ ਹੋ ਕੇ ਆਪਣੇ ਆਪ ਨੂੰ ਇਸ ਦਾ ਇੱਕ ਹਿੱਸਾ ਮੰਨ ਕੇ ਖੁਸ਼ ਰਹਿਣਾ ਸਾਡਾ ਸੁਭਾਅ ਹੋਣਾ ਚਾਹੀਦਾ ਹੈ।
    4. ਚਿੰਤਾ-ਮੁਕਤ ਜੀਵਨ ਦਾ ਕੀ ਰਾਜ਼ ਹੈ?
    ਉੱਤਰ:- ਗੁੱਸੇ ਜਾਂ ਤਨਾਅ ਨੂੰ ਦੁਰ ਕਰਨ ਦੀ ਇਹ ਸਮਝ ਆ ਜਾਵੇ, ਤਾਂ ਅਸੀਂ ਚਿੰਤਾ ਮੁਕਤ ਜੀਵਨ ਜੀਅ ਸਕਦੇ ਹਾਂ।
    5. ਮਾਨਵ ਦੇ ਵਿਚਾਰ ਕਿਹੜੇ ਹਨ?
    ਉੱਤਰ:- ਦੁਨੀਆ ਉੱਤੇ ਅਜਿਹੀ ਕੋਈ ਵੀ ਚੀਜ਼ ਜਾਂ ਕੰਮ ਨਹੀਂ ਹੈ, ਜੋ ਤੁਸੀਂ ਨਹੀਂ ਕਰ ਸਕਦੇ।


    ਮਾਨਵਤਾ ਅਸਲ ਵਿੱਚ ਮਨੁੱਖ ਦੇ ਮਨੁੱਖ ਹੋਣ ਦੀ ਚੇਤਨਾ ਨਾਲ ਸੰਬੰਧਿਤ ਵਿਸ਼ਾਲ ਅਰਥਾ ਵਾਲੀ ਭਾਵਨਾ ਹੈ। ਜਾਤ, ਧਰਮ, ਨਸਲ, ਲਿੰਗ ਆਦਿ ਦੀਆਂ ਵੰਡੀਆਂ ਤੋਂ ਰਹਿਤ ਹੋ ਕੇ ਹਰ ਮਨੁੱਖ ਨਾਲ ਸਦਭਾਵਨਾ ਅਤੇ ਇਨਸਾਨੀਅਤ ਭਰੋ ਵਿਹਾਰ ਦਾ ਨਾਂ ਹੀ ਮਾਨਵਤਾ ਹੈ। ਅਜੋਕੇੇ ਮਸ਼ੀਨੀ ਅਤੇ ਪਦਾਰਥਕ ਯੁੱਗ ਵਿੱਚ ਇਨਸਾਨੀਅਤ ਦਾ ਅੱਖੋਂ-ਖੇ ਹੋਣਾ ਸੁਭਾਵਿਕ ਹੈ ਕਿਉਂਕਿ ਸਾਡੇ ਸਮਾਜ ਦਾ ਤਾਣਾ-ਬਾਣਾ ਹੀ ਕੁੱਝ ਇਸ ਤਰ੍ਹਾਂ ਆਪਸੀ ਮੁਕਾਬਲਾ ਆਧਾਰਿਤ ਬਣ ਚੁੱਕਾ ਹੈ ਕਿ ਉਸ ਵਿੱਚ ਹੋਰ ਅਨੇਕਾਂ ਪੱਖਪਾਤਾਂ ਦੇ ਨਾਲ-ਨਾਲ ਲਿੰਗਕ ਭੇਦ-ਭਾਵ ਵੀ ਸ਼ਾਮਲ ਹੋ ਗਿਆ ਹੈ। ਮਨੁੱਖੀ ਸਮਾਜ ਵਿੱਚ ਇਸਤਰੀ-ਪੁਰਸ਼ ਦੀ ਪੱਖਪਾਤੀ ਸੋਚ ਤੋਂ ਉੱਪਰ ਉੱਠ ਕੇ ਉਨਾਂ ਦੇ ਵਜੂਦ ਨੂੰ ਇਕਸਾਰ ਸਮਝਦਿਆਂ ਮਾਨਵੀ ਵਿਹਾਰ ਰਾਹੀਂ ਖੁਸ਼ਹਾਲ ਜੀਵਨ ਦੀਆਂ ਅਗਾਹਵਧੂ ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
    1. ਮਾਨਵਤਾ ਕਿਹੜੀ ਭਾਵਨਾ ਹੈ?
    ਉੱਤਰ:- ਮਾਨਵਤਾ ਅਸਲ ਵਿੱਚ ਮਨੁੱਖ ਦੇ ਮਨੁੱਖ ਹੋਣ ਦੀ ਚੇਤਨਾ ਨਾਲ ਸੰਬੰਧਿਤ ਵਿਸ਼ਾਲ ਅਰਥਾ ਵਾਲੀ ਭਾਵਨਾ ਹੈ।
    2. ਇਨਸਾਨੀਅਤ ਖਤਮ ਹੋਣ ਦੇ ਕੀ ਕਾਰਨ ਹਨ ?
    ਉੱਤਰ:- ਅਜੋਕੇੇ ਮਸ਼ੀਨੀ ਅਤੇ ਪਦਾਰਥਕ ਯੁੱਗ ਵਿੱਚ ਇਨਸਾਨੀਅਤ ਦਾ ਅੱਖੋਂ-ਖੇ ਹੋਣਾ ਹੀ ਇਨਸਾਨਿਅਤ ਖਤਮ ਹੋਣ ਦਾ ਕਾਰਨ ਹੈ।
    3. ਖੁਸ਼ਹਾਲ ਜੀਵਨ ਲਈ ਸਾਡੀ ਸੋਚ ਕਿਵੇਂ ਹੋਣੀ ਚਾਹੀਦੀ ਹੈ?
    ਉੱਤਰ:- ਮਨੁੱਖੀ ਸਮਾਜ ਵਿੱਚ ਇਸਤਰੀ-ਪੁਰਸ਼ ਦੀ ਪੱਖਪਾਤੀ ਸੋਚ ਤੋਂ ਉੱਪਰ ਉੱਠ ਕੇ ਉਨਾਂ ਦੇ ਵਜੂਦ ਨੂੰ ਇਕਸਾਰ ਸਮਝਦਿਆਂ ਮਾਨਵੀ ਵਿਹਾਰ ਰਾਹੀਂ ਖੁਸ਼ਹਾਲ ਜੀਵਨ ਦੀਆਂ ਅਗਾਹਵਧੂ ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
    4. ਲਿੰਗਕ ਭੇਦ ਭਾਵ ਨੇ ਮਾਨਵਤਾ ਦਾ ਕਿਵੇਂ ਨੁਕਸਾਨ ਕੀਤਾ ਹੈ?
    ਉੱਤਰ:- ਸਾਡੇ ਸਮਾਜ ਦਾ ਤਾਣਾ-ਬਾਣਾ ਹੀ ਕੁੱਝ ਇਸ ਤਰ੍ਹਾਂ ਆਪਸੀ ਮੁਕਾਬਲਾ ਆਧਾਰਿਤ ਬਣ ਚੁੱਕਾ ਹੈ ਕਿ ਉਸ ਵਿੱਚ ਹੋਰ ਅਨੇਕਾਂ ਪੱਖਪਾਤਾਂ ਦੇ ਨਾਲ-ਨਾਲ ਲਿੰਗਕ ਭੇਦ-ਭਾਵ ਵੀ ਸ਼ਾਮਲ ਹੋ ਗਿਆ ਹੈ, ਜਿਸਨੇ ਮਾਨਵਤਾ ਦਾ ਨੁਕਸਾਨ ਕੀਤਾ ਹੈ।
    5. ਸਦਭਾਵਨਾ ਅਤੇ ਇਨਸਾਨੀਅਤ ਨੂੰ ਕਿਵੇਂ ਸਮਝਾਉਂਗੇ?
    ਉੱਤਰ:- ਸਦਭਾਵਨਾ ਜਾਤ, ਧਰਮ, ਨਸਲ, ਲਿੰਗ ਆਦਿ ਦੀਆਂ ਵੰਡੀਆਂ ਤੋਂ ਰਹਿਤ ਅਤੇ ਇਨਸਾਨਿਅਤ ਮਨੁੱਖ ਤੋਂ ਮਨੁੱਖ ਦੇ ਆਪਸੀ ਪਿਆਰ ਨੂੰ ਦਰਸ਼ਾਉਂਦਾ ਹੈ।